ਤਾਜਾ ਖ਼ਬਰਾਂ


ਲੁਧਿਆਣਾ 'ਚ ਕੋਰੋਨਾ ਦੇ 9 ਹੋਰ ਮਾਮਲਿਆਂ ਦੀ ਹੋਈ ਪੁਸ਼ਟੀ
. . .  6 minutes ago
ਲੁਧਿਆਣਾ, 5 ਜੂਨ (ਸਲੇਮਪੁਰੀ) - ਲੁਧਿਆਣਾ 'ਚ ਕੋਰੋਨਾ ਵਾਇਰਸ ਦੇ 9 ਹੋਰ ਮਾਮਲਿਆਂ ਦੀ ਹੋਈ ਪੁਸ਼ਟੀ...
ਹਰ ਵਰਗ ਦੀ ਪਾਰਟੀ ਹੈ ਅਕਾਲੀ ਦਲ : ਸੁਖਬੀਰ ਬਾਦਲ
. . .  10 minutes ago
ਚੰਡੀਗੜ੍ਹ, 5 ਜੂਨ (ਸੁਰਿੰਦਰਪਾਲ)- ਚੰਡੀਗੜ੍ਹ 'ਚ ਸੁਖਬੀਰ ਬਾਦਲ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਅਕਾਲੀ ਦਲ ਹਰ ਵਰਗ ...
ਏ.ਐੱਸ.ਆਈ. ਦੇ ਕੋਰੋਨਾ ਪਾਜ਼ੀਟਿਵ ਆਉਣ ਉਪਰੰਤ ਥਾਣਾ ਬੇਗੋਵਾਲ ਲੋਕਾਂ ਲਈ ਬੰਦ
. . .  26 minutes ago
ਬੇਗੋਵਾਲ, 5 ਜੂਨ (ਸੁਖਜਿੰਦਰ ਸਿੰਘ)- ਜ਼ਿਲ੍ਹਾ ਕਪੂਰਥਲਾ ਦੇ ਥਾਣਾ ਬੇਗੋਵਾਲ ਵਿਚ ਸਥਿਤ ਏ.ਐੱਸ.ਆਈ. ਦੇ ਬੀਤੇ ਦਿਨ ਕੋਰੋਨਾ ...
ਲੋਹੀਆਂ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਮੋਦੀ ਦਾ ਪੁਤਲਾ ਫੂਕਿਆ
. . .  33 minutes ago
ਲੋਹੀਆਂ ਖ਼ਾਸ, 5 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ...
ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 20 ਹੋਰ ਮਾਮਲਿਆਂ ਦੀ ਹੋਈ ਪੁਸ਼ਟੀ
. . .  53 minutes ago
ਅੰਮ੍ਰਿਤਸਰ, 5 ਜੂਨ(ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 20 ਹੋਰ ਮਾਮਲਿਆਂ ਦੀ ਪੁਸ਼ਟੀ ਹੋਈ ...
ਕੈਪਟਨ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਐਲਾਨ
. . .  22 minutes ago
ਚੰਡੀਗੜ੍ਹ, 5 ਜੂਨ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ 2022 'ਚ ਹੋਣ ਵਾਲੀਆਂ...
ਨਵਜੋਤ ਸਿੱਧੂ ਦੀਆਂ 'ਆਪ' 'ਚ ਸ਼ਾਮਲ ਹੋਣ ਦੀਆਂ ਖ਼ਬਰਾਂ 'ਤੇ ਬੋਲੇ ਕੈਪਟਨ
. . .  about 1 hour ago
ਚੰਡੀਗੜ੍ਹ, 5 ਜੂਨ (ਸੁਰਜੀਤ ਸਿੰਘ ਸੱਤੀ)- ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦੇ ਆਮ ਆਦਮੀ ਪਾਰਟੀ 'ਚ ਜਾਣ ਦੀ ਛਿੜੀ...
ਜੰਡਿਆਲਾ 'ਚ 61 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
. . .  about 1 hour ago
ਜੰਡਿਆਲਾ ਮੰਜਕੀ, 5 ਜੂਨ (ਸੁਰਜੀਤ ਸਿੰਘ ਜੰਡਿਆਲਾ)- ਮੁੱਢਲਾ ਸਿਹਤ ਕੇਂਦਰ ਜੰਡਿਆਲਾ 'ਚ ਕੁੱਝ ਦਿਨ ਪਹਿਲਾਂ ਲਏ ਗਏ 82 ਵਿਅਕਤੀਆਂ...
ਹੋਮਗਾਰਡ ਦੇ ਨੌਜਵਾਨ ਦੀ ਡਿਊਟੀ ਦੌਰਾਨ ਹੋਈ ਮੌਤ
. . .  about 1 hour ago
ਬੰਗਾ, 5 ਜੂਨ (ਜਸਬੀਰ ਸਿੰਘ ਨੂਰਪੁਰ) - ਪਿੰਡ ਕਾਹਮਾ ਦੇ ਹੋਮਗਾਰਡ ਵਿਚ ਡਿਊੂਟੀ ਨਿਭਾ ਰਹੇ ਸੁਖਦੇਵ ਰਾਮ ਦੀ ਮੌਤ ਹੋਣ...
ਪੰਜਾਬ ਸਰਕਾਰ ਨੇ ਕੇਂਦਰ ਦੇ ਖੇਤੀਬਾੜੀ ਸੁਧਾਰਾਂ ਨੂੰ ਨਕਾਰਿਆ
. . .  about 1 hour ago
ਚੰਡੀਗੜ੍ਹ, 5 ਜੂਨ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦੇ ਖੇਤੀਬਾੜੀ ਸੁਧਾਰਾਂ ਨੂੰ ਨਕਾਰ ਦਿੱਤਾ ..
ਨਿੱਜੀ ਰੰਜਸ਼ ਤਹਿਤ ਨੌਜਵਾਨ ਨੂੰ ਮਾਰੀ ਗੋਲੀ, ਹਾਲਤ ਗੰਭੀਰ
. . .  about 1 hour ago
ਮਾਹਿਲਪੁਰ, 5 ਜੂਨ (ਦੀਪਕ ਅਗਨੀਹੋਤਰੀ)- ਅੱਜ ਬਾਅਦ ਦੁਪਹਿਰ ਸਾਢੇ ਤਿੰਨ ਵਜੇ ਦੇ ਕਰੀਬ ਮਾਹਿਲਪੁਰ ਸ਼ਹਿਰ ...
ਕਪੂਰਥਲਾ 'ਚ ਕੋਰੋਨਾ ਦੇ ਦੋ ਵਿਅਕਤੀਆਂ ਦੀ ਹੋਈ ਪੁਸ਼ਟੀ
. . .  about 2 hours ago
ਕਪੂਰਥਲਾ, 5 ਜੂਨ (ਅਮਰਜੀਤ ਸਿੰਘ ਸਡਾਨਾ)- ਜ਼ਿਲ੍ਹਾ ਕਪੂਰਥਲਾ ਦੇ ਦੋ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ...
ਯੂ.ਪੀ.ਐੱਸ.ਸੀ ਸਿਵਲ ਸਰਵਿਸਿਜ਼ ਪ੍ਰੀਲਿਮਜ਼ ਦੀ ਪ੍ਰੀਖਿਆ ਦੀਆਂ ਨਵੀਆਂ ਤਰੀਕਾਂ ਦਾ ਐਲਾਨ
. . .  about 2 hours ago
ਨਵੀਂ ਦਿੱਲੀ, 5 ਜੂਨ- ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐੱਸ.ਸੀ) ਨੇ ਅੱਜ ਯੂ.ਪੀ.ਐੱਸ.ਸੀ ਸਿਵਲ ਸਰਵਿਸਿਜ਼ ਪ੍ਰੀਲੀਮਜ ਪ੍ਰੀਖਿਆ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਕਰ ...
ਸੁਪਰੀਮ ਕੋਰਟ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਤੱਕ ਪਹੁੰਚਾਉਣ ਲਈ ਸੂਬਿਆਂ ਨੂੰ ਦਿੱਤੇ 15 ਦਿਨ
. . .  about 2 hours ago
ਨਵੀਂ ਦਿੱਲੀ, 5 ਜੂਨ - ਪ੍ਰਵਾਸੀ ਮਜ਼ਦੂਰ ਮੁੱਦੇ 'ਤੇ ਕੋਰੋਨਾਵਾਇਰਸ ਦੀ ਮਹਾਂਮਾਰੀ ਵਿਚਕਾਰ ਸੁਪਰੀਮ ਕੋਰਟ ਨੇ ਰਾਜਾਂ ਨੂੰ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਸਥਾਨਾਂ 'ਤੇ ਭੇਜਣ ਲਈ 15 ਦਿਨ ਦਾ ਵਕਤ ਦਿੱਤਾ ਹੈ। ਪ੍ਰਵਾਸੀ ਮਜ਼ਦੂਰਾਂ ਦੇ ਮਾਮਲੇ ਨਾਲ ਜੁੜੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ...
ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਮਾਸਕ ਨਾ ਪਾਉਣ ਵਾਲਿਆਂ ਨੂੰ ਕੀਤਾ 8.79 ਲੱਖ ਰੁਪਏ ਦਾ ਜੁਰਮਾਨਾ- ਐਸ.ਐੱਸ.ਪੀ
. . .  about 2 hours ago
ਫ਼ਾਜ਼ਿਲਕਾ, 5 ਜੂਨ (ਪ੍ਰਦੀਪ ਕੁਮਾਰ) - ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ...
ਲੁਧਿਆਣਾ ਸ਼ਹਿਰ 'ਚ ਸਿਹਤ ਵਿਭਾਗ ਵੱਲੋਂ ਛਾਉਣੀ ਮੁਹੱਲਾ ਨੂੰ ਐਲਾਨਿਆ ਗਿਆ ਕੰਟੇਨਮੈਂਟ ਜ਼ੋਨ
. . .  about 3 hours ago
ਲੁਧਿਆਣਾ, 5 ਜੂਨ (ਸਲੇਮਪੁਰੀ) - ਲੁਧਿਆਣਾ ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਛਾਉਣੀ ਮੁਹੱਲਾ ਨੂੰ ਸਿਹਤ ਵਿਭਾਗ ਵੱਲੋਂ ਕੰਟੇਨਮੈਂਟ ਜ਼ੋਨ ਐਲਾਨਿਆ...
ਮੋਗਾ ਵਿਖੇ ਕੁਵੈਤ ਤੋਂ ਪਰਤੇ ਨੌਜਵਾਨ 'ਚ ਕੋਰੋਨਾ ਦੀ ਹੋਈ ਪੁਸ਼ਟੀ
. . .  about 3 hours ago
ਮੋਗਾ, 5 ਜੂਨ (ਗੁਰਤੇਜ ਬੱਬੀ)- ਮੋਗਾ ਜ਼ਿਲ੍ਹੇ ਦੇ ਬਾਘਾਪੁਰਾਣਾ ਨਾਲ ਸੰਬੰਧਿਤ ਪਿੰਡ ਰਾਜੇਆਣਾ ਦੇ ਕੁਵੈਤ ਤੋਂ ਪਰਤੇ ਇਕ 27 ਸਾਲਾ ਨੌਜਵਾਨ 'ਚ ...
ਡਾ. ਇੰਦਰਜੀਤ ਸਿੰਘ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਉਪ ਕੁਲਪਤੀ ਨਿਯੁਕਤ
. . .  1 minute ago
ਬਟਾਲਾ, 5 ਜੂਨ (ਕਾਹਲੋਂ)- ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਨੂੰ ਨਵਾਂ ਉਪ ਕੁਲਪਤੀ ਮਿਲ...
ਗਰਭਵਤੀ ਹਥਣੀ ਦੀ ਹੱਤਿਆ ਦੇ ਮਾਮਲੇ 'ਚ ਜਾਂਚ ਦੇ ਲਈ ਤਿੰਨ ਟੀਮਾਂ ਦਾ ਕੀਤਾ ਗਿਆ ਗਠਨ
. . .  about 3 hours ago
ਪਲੱਕੜ(ਕੇਰਲ), 5 ਜੂਨ- ਕੇਰਲ ਦੇ ਪਲੱਕੜ 'ਚ ਗਰਭਵਤੀ ਹਥਣੀ ਦੀ ਹੱਤਿਆ ਦੇ ਮਾਮਲੇ 'ਚ ਜਾਂਚ ਦੇ ਲਈ ਜੰਗਲਾਤ ਵਿਭਾਗ ਨੇ ਤਿੰਨ ਟੀਮਾਂ ਦਾ ਗਠਨ ...
ਕੋਰੋਨਾ ਕਾਰਨ ਹੋਈ ਤਾਲਾਬੰਦੀ ਨੇ ਸਬਜ਼ੀ ਕਾਸ਼ਤਕਾਰਾਂ ਦਾ ਤੋੜਿਆ ਲੱਕ
. . .  about 3 hours ago
ਸੰਗਰੂਰ, 5 ਜੂਨ (ਧੀਰਜ ਪਸ਼ੋਰੀਆ) - ਕੋਰੋਨਾ ਮਹਾਂਮਾਰੀ ਕਾਰਨ ਹੋਈ ਤਾਲਾਬੰਦੀ ਨੇ ਪੰਜਾਬ ਦੇ ਸਬਜ਼ੀ ਕਾਸ਼ਤਕਾਰਾਂ ਦਾ...
ਬਰਨਾਲਾ ਦੇ ਚਾਰ ਜਜਾਂ ਸਮੇਤ ਕੋਰਟ ਸਟਾਫ ਹੋਇਆ ਹੋਮ ਕੁਆਰੰਟੀਨ
. . .  about 3 hours ago
ਫਿਰੋਜ਼ਪੁਰ, 5 ਜੂਨ (ਰਾਕੇਸ਼ ਚਾਵਲਾ/ ਕਾਨੂੰਨੀ ਪ੍ਰਤੀਨਿਧੀ) - ਜਿਲ੍ਹਾ ਬਰਨਾਲਾ ਦੀਆ ਕੋਰਟਾਂ 'ਚ ਨਸ਼ਾ ਤਸਕਰੀ ਦੇ ਮਾਮਲੇ 'ਚ ...
ਕਾਂਗਰਸੀ ਵਰਕਰਾਂ ਨੇ ਥਾਣਾ ਵਿਖੇ ਧਰਨਾ ਦਿੱਤਾ
. . .  about 3 hours ago
ਗੁਰਾਇਆ, 5 ਜੂਨ (ਬਲਵਿੰਦਰ ਸਿੰਘ)- ਇੱਥੇ ਇਕ ਸਾਬਕਾ ਸਰਪੰਚ ਖ਼ਿਲਾਫ਼ ਮੁਕੱਦਮਾ ਦਰਜ ਕੀਤੇ ਜਾਣ ਦੇ ਵਿਰੋਧ ...
ਕਪੂਰਥਲਾ ਦੇ ਜੱਜਾਂ ਸਮੇਤ ਦਰਜਨ ਭਰ ਸਟਾਫ਼ ਹੋਇਆ ਹੋਮ ਕੁਆਰੰਟੀਨ
. . .  about 4 hours ago
ਫ਼ਿਰੋਜ਼ਪੁਰ, 5 ਜੂਨ (ਰਾਕੇਸ਼ ਚਾਵਲਾ/ਕਾਨੂੰਨੀ ਪ੍ਰਤੀਨਿਧੀ) - ਜ਼ਿਲ੍ਹਾ ਕਪੂਰਥਲਾ ਦੀਆਂ ਕੋਰਟ 'ਚ ਸਹਾਇਕ ਥਾਣੇਦਾਰ ਦਲਜੀਤ...
ਘੱਲੂਘਾਰਾ ਹਫ਼ਤੇ ਦੇ ਸਬੰਧ 'ਚ ਡੀ.ਐੱਸ.ਪੀ ਰੰਧਾਵਾ ਨੇ ਗੱਡੀਆਂ ਦੀ ਕੀਤੀ ਕੌਮੀ ਮਾਰਗ 'ਤੇ ਚੈਕਿੰਗ
. . .  about 4 hours ago
ਤਪਾ ਮੰਡੀ, 3 ਜੂਨ (ਵਿਜੇ ਸ਼ਰਮਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪੁਲਿਸ ਦੇ ਡੀ.ਜੀ.ਪੀ ਦਿਨਕਰ ਗੁਪਤਾ ਦੇ ਹੁਕਮਾਂ ਨੂੰ ...
ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਪਿੰਡ ਆਰਿਫ਼ ਕੇ ਧਰਨਾ ਲਗਾ ਕੇ ਮੱਲਾਂਵਾਲਾ-ਫਿਰੋਜਪੁਰ ਰੋਡ ਜਾਮ
. . .  about 4 hours ago
ਫ਼ਿਰੋਜ਼ਪੁਰ, 5 ਜੂਨ (ਜਸਵਿੰਦਰ ਸਿੰਘ ਸੰਧੂ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਦਿੱਤੇ ਸੱਦੇ 'ਤੇ ਵੱਡੀ ਗਿਣਤੀ 'ਚ ਇਕੱਤਰ ਕਿਸਾਨਾਂ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਵਿਰਾਸਤੀ ਤੇ ਰਿਆਸਤੀ ਸ਼ਹਿਰ ਫ਼ਰੀਦਕੋਟ ਦੀ ਇਤਿਹਾਸਕ ਗਾਥਾ

(ਲੜੀ ਜੋੜਨ ਲਈ 18 ਮਈ ਦਾ ਅੰਕ ਦੇਖੋ)
ਮਹਾਰਾਜਾ ਬਿਕਰਮ ਸਿੰਘ : ਫ਼ਰੀਦਕੋਟ ਦੇ ਇਤਿਹਾਸ ਵਿਚ ਮਹਾਰਾਜਾ ਬਿਕਰਮ ਸਿੰਘ ਦੇ ਰਾਜਕਾਲ ਦਾ ਸਮਾਂ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਉਨ੍ਹਾਂ ਨੇ ਰਿਆਸਤ ਦੇ ਚਾਰ ਪਰਗਣਿਆਂ ਨੂੰ ਦੋ ਪ੍ਰਗਣਿਆਂ 'ਚ ਵੰਡਿਆ। ਉਨ੍ਹਾਂ ਨੇ ਕਾਨੂੰਨ ਦੇ ਮਹਿਕਮੇਂ ਵੱਲ ਖਾਸ ਤਵੱਜੋਂ ਦਿੰਦਿਆਂ ਫ਼ੌਜਦਾਰੀ ਅਤੇ ਦੀਵਾਨੀ ਅਦਾਲਤਾਂ ਕਾਇਮ ਕੀਤੀਆਂ। ਸੰਨ 1884 'ਚ ਫ਼ਰੀਦਕੋਟ ਰਿਆਸਤ ਨੂੰ ਅੰਗਰੇਜ਼ੀ ਸਰਕਾਰ ਦੀ ਮਦਦ ਨਾਲ ਛੋਟੀ ਰੇਲ ਪਟੜੀ ਰਾਹੀਂ ਫ਼ਰੀਦਕੋਟ ਇਕ ਪਾਸਿਓ, ਲਾਹੌਰ ਅਤੇ ਦੂਜੇ ਪਾਸਿਓਂ ਕੋਟਕਪੂਰਾ, ਬਠਿੰਡਾ, ਸਿਰਸਾ, ਹਿਸਾਰ, ਦਿੱਲੀ ਰਾਹੀਂ ਬੰਬਈ ਨਾਲ ਜੁੜਿਆ ਅਤੇ ਸੰਨ 1885 ਵਿਚ ਸਰਹਿੰਦ ਨਹਿਰ ਤੋਂ ਪਾਣੀ ਲੈ ਕੇ ਰਿਆਸਤ ਦੀਆਂ ਜ਼ਮੀਨਾਂ ਦੀ ਆਬਕਾਸ਼ੀ ਸ਼ੁਰੂ ਕਰਾਈ। ਸ਼ਹਿਰ ਦੇ ਅੰਦਰ ਅਤੇ ਸ਼ਹਿਰ ਦੇ ਦੁਆਲੇ ਪੱਕੀ ਸੜਕ ਬਣਾਈ ਗਈ ਅਤੇ ਸ਼ਹਿਰ ਨਾਲ ਜੋੜਨ ਵਾਲੀਆਂ ਹੋਰ ਸੜਕਾਂ ਦਾ ਨਿਰਮਾਣ ਵੀ ਕਰਵਾਇਆ। ਫ਼ਰੀਦਕੋਟ ਅਤੇ ਕੋਟਕਪੂਰਾ ਸ਼ਹਿਰ 'ਚ ਅਨਾਜ ਮੰਡੀਆਂ ਬਣਵਾਈਆਂ ਅਤੇ ਪਸ਼ੂ ਮੰਡੀਆਂ ਦਾ ਵੀ ਪ੍ਰਬੰਧ ਕੀਤਾ। ਸੰਨ 1875 ਵਿਚ ਫ਼ਰੀਦਕੋਟ ਵਿਚ ਪਹਿਲਾ ਬੈਂਕ ਵੀ ਖੋਲ੍ਹਿਆ ਗਿਆ। ਧਾਰਮਿਕ ਖਿਆਲਾਂ ਵਿਚ ਰੁਚੀ ਰੱਖਦਿਆਂ ਮਹਾਰਾਜਾ ਨੇ 5 ਸਾਲ ਦੀ ਸਖ਼ਤ ਮਿਹਨਤ ਨਾਲ ਗੁਰਬਾਣੀ ਦਾ ਟੀਕਾ ਵੀ ਤਿਆਰ ਕਰਵਾਇਆ ਅਤੇ ਵਜ਼ੀਰ ਹਿੰਦ ਪ੍ਰੈੱਸ ਅੰਮ੍ਰਿਤਸਰ ਤੋਂ ਛਪਵਾਇਆ ਅਤੇ ਸਿੰਘ ਸਭਾ ਦਾ ਗਠਨ ਕੀਤਾ।
ਮਹਾਰਾਜਾ ਬਲਵੀਰ ਸਿੰਘ : ਸੰਨ 1889 ਵਿਚ ਮਹਾਰਾਜਾ ਬਿਕਰਮ ਸਿੰਘ ਦੇ ਅਕਾਲ ਚਲਾਣੇ ਪਿੱਛੋਂ ਉਨ੍ਹਾਂ ਦੇ ਸਪੁੱਤਰ ਮਹਾਰਾਜਾ ਬਲਵੀਰ ਸਿੰਘ ਨੂੰ ਅੰਗਰੇਜ਼ ਹੁਕਮਰਾਨ ਏ, ਹੈਂਡਰਸਨ ਨੇ ਕਲਗੀ ਸੀਸ 'ਤੇ ਸਜਾ ਕੇ ਅਤੇ ਕਿਰਚ ਪਹਿਨਾ ਕੇ ਮਹਾਰਾਜਾ ਨੂੰ ਰਾਜਭਾਗ ਸੌਂਪਣ ਦੀ ਰਸਮ ਨਿਭਾਈ। ਗੱਦੀ 'ਤੇ ਬਿਰਾਜਮਾਨ ਹੋਣ ਸਮੇਂ ਮਹਾਰਾਜਾ ਦੀ ਉਮਰ 29 ਸਾਲ ਸੀ। ਮਹਾਰਾਜਾ ਪੜ੍ਹੇ ਲਿਖੇ ਦੂਰ ਅੰਦੇਸ਼ ਸ਼ਾਸਕ ਸਨ। ਸੰਨ 1899 ਵਿਚ ਬਹੁਤ ਵੱਡਾ ਕਾਲ ਪਿਆ ਜਿਸ ਨਾਲ ਨਜਿੱਠਣ ਲਈ ਮਹਾਰਾਜਾ ਨੇ ਦਿਲ ਖੋਲ੍ਹ ਕੇ ਲੋਕਾਂ ਦੀ ਮਦਦ ਕੀਤੀ ਅਤੇ ਅਨਾਜ ਮੁਹੱਈਆ ਕਰਵਾਇਆ। ਮਹਾਰਾਜਾ ਸਿੱਖੀ ਨੂੰ ਪਿਆਰ ਕਰਨ ਵਾਲੇ, ਸਾਹਿਤਕ ਰੁਚੀਆਂ ਰੱਖਣ ਵਾਲੇ ਅਤੇ ਖੁਦ ਵੀ ਚੰਗੇ ਲੇਖਕ ਸਨ, ਉਨ੍ਹਾਂ ਨੇ ਆਪਣੇ ਸਮੇਂ ਦੌਰਾਨ ਕਈ ਪੁਸਤਕਾਂ ਲਿਖੀਆਂ ਅਤੇ ਛਪਵਾਈਆਂ ਜਿਨ੍ਹਾਂ ਵਿਚ 'ਆਇਨਾ ਏ ਬਰਾੜ ਬੰਸ', 'ਏਕ ਰਾਜਾ ਔਰ ਉਸ ਕਾ ਦੌਰ' ਦਾ ਖਾਸ ਜ਼ਿਕਰ ਆਉਂਦਾ ਹੈ। ਮਹਾਰਾਜਾ ਬਲਵੀਰ ਸਿੰਘ ਨੂੰ ਇਮਾਰਤਸਾਜ਼ੀ ਦਾ ਵੀ ਬਹੁਤ ਸ਼ੌਕ ਸੀ। ਆਪ ਨੇ ਕਿਲ੍ਹੇ ਤੋਂ ਬਾਹਰ ਰਾਜ ਮਹਿਲ, ਦਰਬਾਰ ਗੰਜ, ਬੀੜ ਵਾਲੀ ਕੋਠੀ, ਮੁਜ਼ੰਗ ਲਾਹੌਰ ਵਾਲੀ ਕੋਠੀ, ਡਾਕ ਬੰਗਲਾ, ਪਰੀ ਮਹਿਲ, ਆਰਾਇਸ਼ ਗੰਜ, ਰੈਵੇਨਿਊ ਸੈਕਰੇਟਰੀ ਆਦਿ ਇਮਾਰਤਾਂ ਦਾ ਨਿਰਮਾਣ ਕਰਵਾਇਆ, ਜਿਨ੍ਹਾਂ ਦੇ ਬਹੁਤੇ ਨਕਸ਼ੇ ਉਨ੍ਹਾਂ ਨੇ ਖੁਦ ਤਿਆਰ ਕੀਤੇ। ਅੰਤ 37 ਸਾਲ ਦੀ ਭਰ ਜਵਾਨ ਉਮਰ ਵਿਚ ਉਹ ਪ੍ਰਲੋਕ ਸਿਧਾਰ ਗਏ।
ਮਹਾਰਾਜਾ ਬ੍ਰਿਜਿੰਦਰ ਸਿੰਘ : ਮਹਾਰਾਜਾ ਬਲਵੀਰ ਸਿੰਘ ਦੇ ਆਪਣੀ ਕੋਈ ਔਲਾਦ ਨਾ ਹੋਣ ਕਰਕੇ ਉਨ੍ਹਾਂ ਨੇ ਆਪਣੇ ਭਰਾ ਕੰਵਰ ਗਜਿੰਦਰ ਸਿੰਘ ਦੇ ਟਿੱਕਾ ਬ੍ਰਿਜਿੰਦਰ ਸਿੰਘ ਨੂੰ ਗੋਦ ਲਿਆ ਹੋਇਆ ਸੀ। ਮਹਾਰਾਜਾ ਬਲਵੀਰ ਸਿੰਘ ਦੇ ਅਕਾਲ ਚਲਾਣੇ ਸਮੇਂ ਉਹ ਸਿਰਫ 10 ਸਾਲ ਦੀ ਉਮਰ ਦੇ ਸਨ। ਉਨ੍ਹਾਂ ਨੂੰ ਸੰਨ 1906 ਵਿਚ ਰਾਜ ਸਿੰਘਾਸਨ 'ਤੇ ਬਿਠਾਇਆ ਗਿਆ। ਨਾਬਾਲਗ ਹੋਣ ਕਰਕੇ ਰਾਜ ਪ੍ਰਬੰਧ ਇਕ ਕੌਂਸਲ ਦੀ ਮਦਦ ਨਾਲ ਚਲਾਇਆ ਗਿਆ। ਕੌਂਸਲ ਦੇ ਸਮੇਂ ਕਈ ਨਵੀਆਂ ਇਮਾਰਤਾਂ ਬਣੀਆਂ, ਜਿਨ੍ਹਾਂ ਵਿਚ ਅਸਤਬਲ, ਲੇਡੀਡੇਨ ਰਾਣੀ ਸੂਰਜ ਕੌਰ ਹਸਪਤਾਲ, ਬਲਵੀਰ ਹਾਈ ਸਕੂਲ, ਬੋਰਡਿੰਗ ਹਾਊਸ, ਡਿਸਟਿਲਰੀ, ਕੋਟਕਪੂਰਾ ਮਾਡਲ ਪਿੰਡ, ਕੋਟਕਪੂਰਾ ਸਕੂਲ ਤੇ ਥਾਣਾ ਅਤੇ ਡੇਨ ਗਰੈਨਰੀਜ਼ ਦੇ ਨਾਂਅ ਵਰਨਣਯੋਗ ਹਨ। ਸੰਨ 1916 ਵਿਚ ਉਹ 20 ਸਾਲ ਦੇ ਹੋ ਗਏ ਅਤੇ ਪੂਰਾ ਰਾਜ ਪ੍ਰਬੰਧ ਆਪਣੇ ਹੱਥਾਂ ਵਿਚ ਲੈ ਲਿਆ। ਉਹ ਖੇਡਾਂ ਵਿਚ ਬਹੁਤ ਰੁਚੀ ਰੱਖਦੇ ਸਨ ਅਤੇ ਟੈਨਿਸ ਤੇ ਪੋਲੋ ਦੇ ਖੁਦ ਵੀ ਚੰਗੇ ਖਿਡਾਰੀ ਸਨ। ਫੋਟੋਗ੍ਰਾਫੀ ਤੇ ਡਾਇਰੀ ਲਿਖਣ ਦਾ ਸ਼ੌਕ ਵੀ ਰੱਖਦੇ ਸਨ। ਉਨ੍ਹਾਂ ਨੂੰ ਪੂਰਾ ਰਾਜ ਭਾਗ ਸੰਭਾਲਿਆਂ ਅਜੇ 2 ਸਾਲ ਹੀ ਬੀਤੇ ਸਨ ਕਿ 22 ਦਸੰਬਰ 1918 ਨੂੰ ਉਹ ਰੱਬ ਨੂੰ ਪਿਆਰੇ ਹੋ ਗਏ।
ਮਹਾਰਾਜਾ ਹਰਿੰਦਰ ਸਿੰਘ : ਸੰਨ 1915 'ਚ ਜਨਮੇ ਮਹਾਰਾਜਾ ਹਰਿੰਦਰ ਸਿੰਘ ਨੂੰ ਸਿਰਫ ਤਿੰਨ ਸਾਲ ਦੀ ਉਮਰ ਵਿਚ ਰਾਜ ਗੱਦੀ 'ਤੇ ਬਿਠਾਇਆ ਗਿਆ। ਸੰਨ 1934 ਵਿਚ ਬਾਲਗ ਹੋਣ 'ਤੇ ਉਨ੍ਹਾਂ ਪੂਰਾ ਰਾਜ ਪ੍ਰਬੰਧ ਆਪਣੇ ਹੱਥਾਂ ਵਿਚ ਲਿਆ। ਉਨ੍ਹਾਂ ਰਿਆਸਤ ਵਿਚ ਆਰਟਸ ਸਾਇੰਸ ਕਾਲਜ, ਬਿਕਰਮ ਕਾਲਜ ਆਫ ਕਾਮਰਸ, ਜੇ. ਬੀ. ਟੀ. ਟ੍ਰੇਨਿੰਗ ਕਾਲਜ, ਬਾਰਾਂ ਹਾਈ ਸਕੂਲ ਅਤੇ ਪਿੰਡ-ਪਿੰਡ ਖੋਲ੍ਹੇ ਗਏ ਪ੍ਰਾਇਮਰੀ ਸਕੂਲ ਵਰਨਣਯੋਗ ਹਨ। ਮਹਾਰਾਜਾ ਨੇ ਵਿੱਦਿਆ ਦੇ ਨਾਲ-ਨਾਲ ਖੇਡਾਂ ਵੱਲ ਵੀ ਵਿਸ਼ੇਸ਼ ਧਿਆਨ ਕੇਂਦਰਿਤ ਕਰਦਿਆਂ ਸੰਨ 1935 ਵਿਚ ਇਕ ਉੱਚ ਦਰਜੇ ਦਾ ਸਟੇਡੀਅਮ ਵੀ ਬਣਵਾਇਆ। ਪਿੰਡਾਂ ਨੂੰ ਸ਼ਹਿਰ ਨਾਲ ਜੋੜਨ ਲਈ ਸੜਕਾਂ ਦਾ ਨਿਰਮਾਣ ਕਰਵਾਇਆ। ਪਿੰਡਾਂ ਵਿਚ ਪੰਚਾਇਤਾਂ ਦਾ ਗਠਨ ਕੀਤਾ। ਕਿਸਾਨਾਂ ਦੀ ਸਹੂਲਤ ਲਈ ਸਹਿਕਾਰੀ ਸਭਾਵਾਂ ਅਤੇ ਬੈਂਕ ਖੋਲ੍ਹੇ। ਰਾਜ ਪ੍ਰਬੰਧ ਵਿਚ ਨਿਆਂਇਕ ਪ੍ਰਣਾਲੀ ਦਾ ਵਿਸਥਾਰ ਕਰਦਿਆਂ ਸੰਨ 1934 ਵਿਚ ਵਿਦੇਸ਼ੀ ਆਰਕੀਟੈਕਟ ਦੀ ਮਦਦ ਨਾਲ ਸੈਕਰੇਟੇਰੀਏਟ (ਜਿਸ ਨੂੰ ਅੱਜਕਲ੍ਹ ਜ਼ਿਲ੍ਹਾ ਕਚਹਿਰੀ ਕਹਿੰਦੇ ਹਨ ਦੀ ਆਲੀਸ਼ਾਨ ਇਮਾਰਤ ਬਣਵਾਈ। ਗੱਦੀ ਨਸ਼ੀਨੀ ਦੇ 55 ਸਾਲ ਬਾਅਦ 16 ਅਕਤੂਬਰ, 1989 ਨੂੰ ਮਹਾਰਾਜਾ ਹਰਿੰਦਰ ਸਿੰਘ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦਾ ਇਕਲੌਤਾ ਪੁੱਤਰ ਹਰਮਹਿੰਦਰ ਸਿੰਘ ਪਹਿਲਾਂ ਹੀ 13 ਅਕਤੂਬਰ, 1983 ਵਿਚ ਸਵਰਗਵਾਸ ਹੋ ਗਿਆ ਸੀ। ਮਹਾਰਾਜਾ ਸਾਹਿਬ ਦੇ ਦੋ ਬੇਟੀਆਂ ਸਨ ਜਿਨ੍ਹਾਂ ਵਿਚੋਂ ਇਕ ਦੀ ਮੌਤ ਹੋ ਚੁੱਕੀ ਹੈ। ਅੱਜ ਕੱਲ੍ਹ ਮਹਾਰਾਜਾ ਸਾਹਿਬ ਦੀ ਸਲਤਨਤ ਦੀ ਅਰਬਾਂ-ਖ਼ਰਬਾਂ ਦੀ ਸਾਰੀ ਜਾਇਦਾਦ ਦੀ ਦੇਖ ਰੇਖ, 'ਮਹਾਰਾਵਲ ਖੇਵਾ ਜੀ ਟਰੱਸਟ' ਕਰ ਰਿਹਾ ਹੈ। ਇਸ ਇਤਿਹਾਸਕ ਸ਼ਹਿਰ ਦੇ ਚਾਰੇ ਪਾਸੇ ਜੋ ਦੀਵਾਰ ਅਤੇ ਸ਼ਹਿਰ ਵਿਚ ਦਾਖਲ ਹੋਣ ਲਈ ਅੱਠ ਦਰਵਾਜ਼ੇ ਸਨ, ਉਨ੍ਹਾਂ ਦਾ ਤਾਂ ਹੁਣ ਨਾਮੋ ਨਿਸ਼ਾਨ ਨਹੀਂ ਰਿਹਾ ਪਰ ਫ਼ਰੀਦਕੋਟ ਸਲਤਨਤ ਦੀਆਂ ਕਾਫੀ ਨਿਸ਼ਾਨੀਆਂ ਜਿਵੇਂ ਰਾਜ ਮਹਿਲ, ਘੰਟਾ ਘਰ, ਗੁਰਦੁਆਰਾ, ਸਰਕਾਰੀ ਧਰਮਸ਼ਾਲਾ, ਖਜ਼ਾਨਾ ਦਫ਼ਤਰ, ਲੇਡੀਡੇਨ ਰਾਣੀ ਸੂਰਜ ਕੌਰ ਹਸਪਤਾਲ, ਸਰਕਾਰੀ ਹਸਪਤਾਲ, ਡਾਕ ਬੰਗਲਾ, ਜੇਲ੍ਹ, ਸੈਕਰੇਟੇਰੀਏਟ (ਕਚਹਿਰੀ) ਨਹਿਰੂ ਗੇਟ, ਦਰਬਾਰ ਗੰਜ, ਕਿਲ੍ਹਾ ਮੁਬਾਰਕ, ਬ੍ਰਿਜਿੰਦਰ ਕਾਲਜ, ਬਲਵੀਰ ਸਕੂਲ, ਅਸਤਬਲ, ਜਹਾਜ਼ ਗਰਾਊਂਡ, ਮਹਾਰਾਜਿਆਂ ਦੀਆਂ ਸਮਾਧੀਆਂ ਆਦਿ ਵੇਖਣਯੋਗ ਹਨ। (ਸਮਾਪਤ)


-(ਪੱਤਰਕਾਰ) ਮੋਬਾਈਲ : 98143-06545


ਖ਼ਬਰ ਸ਼ੇਅਰ ਕਰੋ

4 ਜੂਨ ਨੂੰ ਜਨਮ ਦਿਨ 'ਤੇ ਵਿਸ਼ੇਸ਼

ਮਹਾਂਮਾਰੀਆਂ ਦਾ ਪ੍ਰਕੋਪ ਤੇ ਭਗਤ ਪੂਰਨ ਸਿੰਘ

ਪ੍ਰਕਿਰਤੀ ਜਾਂ ਕੁਦਰਤ ਦਾ ਮਨੁੱਖ ਨਾਲ ਅਟੁੱਟ ਰਿਸ਼ਤਾ ਹੈ। ਕੁਦਰਤ ਅਤੇ ਮਨੁੱਖ ਦੀ ਉਤਪਤੀ ਇਕੋ ਨੂਰ ਤੋਂ ਹੋਈ ਹੈ। ਇਸ ਲਈ ਉਹ ਨਾ ਕੇਵਲ ਇਕ ਦੂਜੇ ਦੇ ਪੂਰਕ ਹਨ, ਬਲਕਿ ਉਨ੍ਹਾਂ ਦਾ ਵਿਕਾਸ ਤੇ ਵਿਨਾਸ਼ ਵੀ ਸਾਂਝਾ ਹੈ।
ਕੁਦਰਤ ਜਾਂ ਪ੍ਰਕਿਰਤੀ ਦੀ ਲੁੱਟ-ਖਸੁੱਟ ਭਾਵੇਂ ਮਨੁੱਖ ਦੀਆਂ ਕੀਤੀਆਂ ਖੋਜਾਂ ਦੁਆਰਾ ਹੋਵੇ ਜਾਂ ਇਹ ਸੋਚੀ ਸਮਝੀ ਸਾਜਿਸ਼ ਤਹਿਤ ਹੋਵੇ, ਕੁਦਰਤ ਆਪਣੀ ਹੋ ਰਹੀ ਲੁੱਟ-ਖਸੁੱਟ ਤੋਂ ਜਦੋਂ ਪਾਸਾ ਵੱਟਦੀ ਹੈ ਤਾਂ ਮਹਾਂਮਾਰੀਆਂ ਜਾਂ ਆਫ਼ਤਾਂ ਸੰਸਾਰ 'ਤੇ ਆਉਂਦੀਆਂ ਹਨ। ਇਸ ਕੁਦਰਤੀ ਵਰਤਾਰੇ ਨਾਲ ਭਾਵੇਂ ਭਿਅੰਕਰ ਭੁੱਖਮਰੀ ਹੋਵੇ ਜਾਂ ਭਿਆਨਕ ਮਹਾਂਮਾਰੀਆਂ ਫੈਲਣ, ਹੜ੍ਹ ਆਉਣ ਜਾਂ ਸੋਕੇ ਪੈਣ, ਭੁਚਾਲ ਆਉਣ ਜਾਂ ਸੁਨਾਮੀਆਂ ਆਉਣ, ਸਭ ਵਰਤਾਰਾ ਮਨੁੱਖ ਨੂੰ ਆਪਣੇ ਪਿੰਡੇ 'ਤੇ ਹਢਾਉਣਾ ਪੈਂਦਾ ਹੈ।
ਪਿਛਲੇ ਲਗਪਗ ਦੋ ਮਹੀਨੇ ਤੋਂ ਕੋਰੋਨਾ ਵਾਇਰਸ ਦਾ ਪ੍ਰਕੋਪ ਭਾਰਤ ਵਿਚ ਵੀ ਵਧਦਾ ਜਾ ਰਿਹਾ। ਇਸ ਮਹਾਂਮਾਰੀ ਤੋਂ ਬਚਣ ਲਈ ਸਰਕਾਰਾਂ ਨੇ ਮੋਟੇ ਤੌਰ 'ਤੇ ਜੋ ਗੱਲਾਂ ਦੱਸੀਆਂ ਹਨ, ਉਨ੍ਹਾਂ ਗੱਲਾਂ ਨੂੰ ਸਮਝਦਿਆਂ ਮੈਨੂੰ ਵਾਰ-ਵਾਰ ਭਗਤ ਪੂਰਨ ਸਿੰਘ ਜੀ ਦੀ ਯਾਦ ਆ ਰਹੀ ਹੈ। ਸਰਕਾਰਾਂ/ਸਿਹਤ ਵਿਭਾਗ ਇਸ ਸਮੇਂ ਸਭ ਤੋਂ ਪਹਿਲੀ ਗੱਲ ਉਤੇ ਜ਼ੋਰ ਦੇ ਰਿਹਾ ਹੈ ਕਿ ਇਕਾਂਤਵਾਸ ਭਾਵ ਘਰ ਬੈਠੋ ਤੇ ਸਾਫ ਸੁਥਰੀ ਕਾਇਆ ਰੱਖੋ ਤੇ ਸਰੀਰ ਦੀ ਤਾਕਤ ਵਧਾਉਣ ਲਈ ਕੁਦਰਤ ਨਾਲ ਜੁੜੋ। ਕੁਦਰਤ ਦੀ ਦੇਣ ਚੰਗੀ ਖੁਰਾਕ ਖਾਓ, ਪਰਮਾਤਮਾ ਦੀ ਭਗਤੀ ਕਰੋ ਅਤੇ ਕੰਮ ਧੰਦਿਆਂ ਦੇ ਮੋਹ ਤੋਂ ਥੋੜ੍ਹਾ ਉੱਪਰ ਉੱਠ ਕੇ ਕੇਵਲ ਸਾਦੀ ਖੁਰਾਕ ਤੇ ਸਾਦੇ ਜੀਵਨ ਜਿਊਣ ਦੀ ਕਲਾ ਸਿਖੋ।
ਭਗਤ ਪੂਰਨ ਸਿੰਘ ਜੀ ਦੇ ਜੀਵਨ 'ਤੇ ਝਾਤ ਪਾਉਂਦਿਆਂ ਹੀ ਉਨ੍ਹਾਂ ਦੀ ਰੋਜ਼ਮਰ੍ਹਾ ਦੀ ਰੁਟੀਨ ਦਿਖਾਈ ਪੈਂਦੀ ਤੇ ਜਿਸ ਵਿਚ ਉਹ ਆਪਣੇ ਗਲ ਵਿਚ ਟੱਲੀ ਪਾ ਕੇ ਅੰਮ੍ਰਿਤਸਰ ਦੇ ਬਾਜ਼ਾਰਾਂ ਵਿਚ ਖੜ੍ਹ ਕੇ ਕੁਝ ਵਿਅਕਤੀਆਂ ਦੇ ਇਕੱਤਰ ਹੋਣ ਤੇ ਆਪਣੇ ਭਾਸ਼ਣਾਂ ਰਾਹੀਂ ਸੰਸਾਰ ਵਿਚ ਪਨਪ ਰਹੇ ਖ਼ਤਰਿਆਂ ਦੀ ਚਿਤਾਵਨੀ ਦੇਣੀ ਸ਼ੁਰੂ ਕਰ ਦਿੰਦੇ ਸਨ। ਉਹ ਇਸ ਕਾਇਨਾਤ ਵਿਚ ਵਿਚਰ ਰਹੇ ਹਰ ਮਨੁੱਖ, ਜੀਵ ਜੰਤੂ, ਪਸ਼ੂ ਪੰਛੀ, ਬਨਸਪਤੀ, ਹਵਾ, ਪਾਣੀ ਦੀ ਆਵਾਜ਼ ਬਣ ਕੇ ਬੋਲਦੇ ਤੇ ਮਨੁੱਖਾਂ ਨੂੰ ਸਾਦਾ ਜੀਵਨ ਜਿਊਣ ਦੀ ਪ੍ਰੇਰਨਾ ਕਰਦੇ ਲੂਲੇ ਲੰਗੜੇ, ਬੇਸਹਾਰਾ ਲੋਕਾਂ ਦੀ ਸਾਂਭ ਸੰਭਾਲ ਦਾ ਵਾਸਤਾ ਪਾਉਂਦੇ। ਭਗਤ ਜੀ ਜਿਥੇ ਆਪਣੇ ਭਾਸ਼ਨਾਂ ਰਾਹੀਂ ਜਾਂ ਆਪਣੀਆਂ ਲਿਖਤਾ ਰਾਹੀਂ ਲੋਕਾਂ ਨੂੰ ਸੁਚੇਤ ਕਰਦੇ ਉਥੇ ਆਪ ਵੀ ਮਨੁੱਖਤਾ ਅਤੇ ਕਾਇਨਾਤ ਦੇ ਭਲੇ ਲਈ ਉਹ ਕੰਮ ਕਰਦੇ ਜੋ ਇਕ ਉਦਾਹਰਨ ਬਣਦੇ। ਸਾਹਿਤਕ ਪੱਧਰ 'ਤੇ ਮਨੁੱਖਾਂ ਨੂੰ ਸੁਚੇਤ ਕਰਦਿਆਂ ਭਗਤ ਪੂਰਨ ਸਿੰਘ ਜੀ ਨੇ ਬਹੁਤ ਵੱਡਾ ਸਾਹਿਤ ਰਚ ਕੇ, ਛਪਾ ਕੇ ਲੱਖਾਂ ਕਰੋੜਾਂ ਦੀ ਗਿਣਤੀ ਵਿਚ ਮੁਫ਼ਤ ਵੰਡਿਆ।
ਭਗਤ ਜੀ ਮਨੁੱਖਤਾ, ਪਸ਼ੂ, ਪੰਛੀਆਂ, ਬਨਸਪਤੀ ਤੇ ਸਮੁੱਚੀ ਕਾਇਨਾਤ ਲਈ ਭਾਰੇ ਫਿਕਰ ਰੱਖਦੇ ਸਨ। ਆਲ ਇੰਡੀਆ ਪਿੰਗਲਵਾੜਾ ਸੰਸਥਾ ਅਤੇ ਇਸ ਦੇ ਹੁਣ ਦੇ ਸੰਚਾਲਕ ਡਾ: ਬੀਬੀ ਇੰਦਰਜੀਤ ਕੌਰ ਜੀ ਉਨ੍ਹਾਂ ਦੇ ਦੱਸੇ ਰਾਹ 'ਤੇ ਹੀ ਚੱਲ ਰਹੇ ਹਨ ਅਤੇ ਇਹ ਸੰਸਥਾ ਮਨੁੱਖਤਾ, ਪਸ਼ੂ, ਪੰਛੀਆਂ ਅਤੇ ਵਾਤਾਵਰਨ ਦੀ ਸਾਂਭ ਸੰਭਾਲ ਅਤੇ ਬੇਸਹਾਰਿਆਂ, ਬੇਘਰਿਆਂ, ਅਪਾਹਜਾਂ ਦੀ ਸੇਵਾ ਵਿਚ ਲਗਾਤਾਰ ਤਤਪਰ ਰਹਿੰਦੀ ਹੈ। ਇਸ ਸੰਸਥਾ ਦਾ ਇਤਿਹਾਸ ਫਰੋਲਦਿਆਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜਦੋਂ ਪਿਛਲੇ 60-70 ਸਾਲਾਂ ਵਿਚ ਨਾ ਕੇਵਲ ਭਾਰਤ ਬਲਕਿ ਵਿਦੇਸ਼ਾਂ ਦੇ ਵਿਚਕਾਰ ਜਦੋਂ ਵੀ ਕੁਦਰਤੀ ਜਾਂ ਗੈਰ-ਕੁਦਰਤੀ ਆਫਤ ਮਨੁੱਖਤਾ 'ਤੇ ਆਈ ਹੈ, ਇਸ ਸੰਸਥਾ ਨੇ ਵੱਧ ਚੜ੍ਹ ਕੇ ਮਨੁੱਖਤਾ ਦੀ ਸੇਵਾ ਕੀਤੀ ਹੈ।
ਭਗਤ ਜੀ ਨੇ ਅੱਜ ਤੋਂ 50-60 ਸਾਲ ਪਹਿਲਾਂ ਹੀ ਮਨੁੱਖਤਾ 'ਤੇ ਮੰਡਰਾ ਰਹੇ ਇਨ੍ਹਾਂ ਖਤਰਿਆਂ ਨੂੰ ਭਾਂਪ ਲਿਆ ਸੀ ਅਤੇ ਅਕਸਰ ਉਹ ਇਸ ਦਾ ਜ਼ਿਕਰ ਆਪਣੀ ਲੇਖਣੀ ਵਿਚ ਕਰਦੇ ਰਹਿੰਦੇ ਸਨ। ਭਗਤ ਜੀ ਦੀ ਲਿਖੀ ਇਕ ਪੁਸਤਕ 'ਖ਼ਤਰੇ ਦੀ ਘੰਟੀ' ਵਿਚ ਉਹ ਲਿਖਦੇ ਹਨ ਕਿ ਹਜ਼ਾਰਾਂ ਲੱਖਾਂ ਸਾਲਾਂ ਤੋਂ ਇਸ ਧਰਤੀ 'ਤੇ ਮਨੁੱਖ ਜਾਨਵਰਾਂ, ਬਨਸਪਤੀ ਦੀ ਹੋਂਦ ਹੈ ਪਰ ਇਨ੍ਹਾਂ ਦੀ ਜੋ ਤਬਾਹੀ ਪਿਛਲੇ 250-300 ਸਾਲਾਂ ਵਿਚ ਹੋਈ ਹੈ, ਉਹ ਸ਼ਾਇਦ ਪਹਿਲਾਂ ਨਹੀਂ ਹੋਈ, ਇਸ ਦਾ ਇਕੋ ਇਕ ਕਾਰਨ ਉਹ ਮਸ਼ੀਨੀ ਸੱਭਿਅਤਾ ਨੂੰ ਮੰਨਦੇ ਹਨ। ਮਸ਼ੀਨੀ ਸੱਭਿਅਤਾ ਆਉਣ ਕਾਰਨ ਜੋ ਵਾਤਾਵਰਨ ਵਿਚ ਪ੍ਰਦੂਸ਼ਣ ਵਧਿਆ ਹੈ ਅਤੇ ਕੁਦਰਤ ਦੇ ਨਿਯਮਾਂ ਵਿਚ ਭਾਰੀ ਭੰਨ-ਤੋੜ ਹੋਣ ਕਾਰਨ ਜੋ ਨੁਕਸਾਨ ਹੋ ਰਿਹਾ ਹੈ, ਉਹ ਇਸ ਮਸ਼ੀਨੀ ਸੱਭਿਅਤਾ ਦੇ ਆਉਣ ਤੋਂ ਪਹਿਲਾਂ ਕਦੇ ਵੀ ਨਹੀਂ ਸੀ। ਮੋਟਰ-ਸਾਈਕਲਾਂ, ਕਾਰਾਂ, ਸਕੂਟਰਾਂ, ਬੱਸਾਂ ਆਦਿ ਦੀ ਬਹੁਤ ਜ਼ਿਆਦਾ ਵਰਤੋਂ ਪ੍ਰਦੂਸ਼ਣ ਬਣ ਕੇ ਇਨਸਾਨੀ ਸਰੀਰਾਂ ਨੂੰ ਅਨੇਕਾਂ ਭਿਆਨਕ ਬਿਮਾਰੀਆਂ ਵਿਚ ਰੋਲ ਰਹੀ ਹੈ।
ਭਗਤ ਜੀ ਅਨੁਸਾਰ ਅਨੇਕਾਂ ਪ੍ਰਕਾਰ ਦੀਆਂ ਮਨੁੱਖੀ ਲਾਪ੍ਰਵਾਹੀਆਂ ਵੱਡੀ ਤਬਾਹੀ ਦਾ ਕਾਰਨ ਬਣਨਗੀਆਂ ਜਿਵੇਂ ਡੀਜ਼ਲ, ਪੈਟਰੋਲ, ਕੋਲੇ ਦੀ ਵਰਤੋਂ ਧਰਤੀ ਨੂੰ ਖਾਲੀ ਕਰ ਰਹੀ ਹੈ ਅਤੇ ਜ਼ਿਆਦਾ ਖਣਿਜ ਪਦਾਰਥਾਂ ਦੀ ਵਰਤੋਂ ਕਾਰਨ ਭੁਚਾਲ ਦੇ ਖਤਰੇ ਵਧ ਰਹੇ ਹਨ। ਜ਼ਿਆਦਾ ਪ੍ਰਦੂਸ਼ਣ ਕਾਰਨ ਧਰਤੀ ਦਾ ਮੌਸਮ ਬਹੁਤ ਗਰਮ ਹੋ ਰਿਹਾ ਹੈ, ਜਿਸ ਕਾਰਨ ਬਰਫ਼ ਦੇ ਗਲੇਸ਼ੀਅਰ ਪਿਘਲ ਰਹੇ ਹਨ ਜੋ ਮੈਦਾਨੀ ਇਲਾਕਿਆਂ ਵਿਚ ਹੜ੍ਹ ਲਿਆ ਰਹੇ ਹਨ। ਦਰੱਖਤਾਂ ਦੇ ਕੱਟਣ ਨਾਲ ਵੀ ਸਮੱਸਿਆ ਬੜੀ ਗੰਭੀਰ ਬਣ ਰਿਹੀ ਹੈ। ਪਿੰਡਾਂ ਵਿਚੋਂ ਆਬਾਦੀ ਪਲਾਇਣ ਕਰਕੇ ਸ਼ਹਿਰਾਂ ਵਿਚ ਬਹੁਤ ਵਾਧਾ ਹੋ ਗਿਆ ਹੈ, ਜਿਸ ਕਾਰਨ ਸ਼ਹਿਰਾਂ ਦੀ ਟ੍ਰੈਫਿਕ ਬੇਕਾਬੂ ਹੋ ਗਈ ਹੈ ਅਤੇ ਇਸ ਕਾਰਨ ਨਿਤ ਦੁਰਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ। ਓਜ਼ੋਨ ਲੇਅਰ ਦੀ ਲੀਕੇਜ ਧਰਤੀ ਦੇ ਪ੍ਰਾਣੀਆਂ ਲਈ ਵੱਡਾ ਖ਼ਤਰਾ ਬਣ ਰਹੀ ਹੈ। ਭਗਤ ਜੀ ਅਕਸਰ ਆਪਣੇ ਲੇਖਾਂ ਰਾਹੀਂ ਮਨੁੱਖਤਾ ਨੂੰ ਵਾਰ-ਵਾਰ ਇਸ ਗੱਲ ਦੀ ਦੁਹਾਈ ਪਾਉਂਦੇ ਹੋਏ ਕਹਿੰਦੇ ਹਨ ਕਿ ਜਿਹੜੀ ਧਰਤੀ ਤੁਹਾਨੂੰ ਮਿਲੀ ਹੋਈ ਹੈ ਇਹ ਰੱਬ ਦੀ ਸੰਸਾਰ ਨੂੰ ਬਹੁਤ ਵੱਡੀ ਦਾਤ ਹੈ। ਇਸ 'ਤੇ ਕੇਵਲ ਤੁਹਾਡਾ ਹੀ ਹੱਕ ਨਹੀਂ ਹੈ ਜਿਨ੍ਹਾਂ ਦੇ ਕਬਜ਼ੇ ਵਿਚ ਇਹ ਸਮੇਂ ਹੈ ਬਲਕਿ ਉਨ੍ਹਾਂ ਦਾ ਵੀ ਹੱਕ ਓਨਾ ਹੀ ਹੈ ਜਿਨ੍ਹਾਂ ਨੇ ਤੁਹਾਡੇ ਪਿੱਛੋਂ ਆਉਣਾ ਹੈ।
ਅੱਜ ਦੀ ਸਥਿਤੀ ਵਿਚ ਕੋਰੋਨਾ ਵਾਇਰਸ ਦੀ ਬਿਮਾਰੀ ਮਨੁੱਖਤਾ ਲਈ ਬਹੁਤ ਭਿਆਨਕ ਬਣੀ ਹੋਈ ਹੈ। ਕੋਰੋਨਾ ਵਾਇਰਸ ਜਿਥੇ ਮਨੁੱਖੀ ਜਾਨਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ, ਉਥੇ ਲੋਕਾਂ ਦੀ ਮਾਨਸਿਕਤਾ ਨੂੰ ਵੀ ਖੋਰਾ ਲਗਾਇਆ ਜਾ ਰਿਹਾ ਹੈ। ਸਮੁੱਚੇ ਵਿਸ਼ਵ ਵਿਚ ਜਿਥੇ ਇਸ ਦਾ ਪ੍ਰਕੋਪ ਵੇਖਣ ਨੂੰ ਮਿਲ ਰਿਹਾ ਹੈ ਉਥੇ ਪ੍ਰਿੰਟ, ਇਲੈਕਟ੍ਰੋਨਿਕ ਅਤੇ ਸੋਸ਼ਲ ਮੀਡੀਆ ਇਨ੍ਹਾਂ ਬਿਮਾਰੀਆਂ ਦੀ ਪਲ-ਪਲ ਦੀ ਖ਼ਬਰ ਸਭ ਤੱਕ ਪੁੱਜਦੀ ਕਰ ਰਿਹਾ ਹੈ, ਉਥੇ ਇਸ ਤੋਂ ਬਚਣ ਦੇ ਉਪਾਅ ਅਤੇ ਸਥਿਤੀ ਨਾਲ ਨਜਿੱਠਣ ਲਈ ਸਰਕਾਰਾਂ ਦੀ ਮਦਦ ਵੀ ਕਰ ਰਹੇ ਹਨ। ਸਮੁੱਚੀ ਮਨੁੱਖਤਾ ਅੱਜ ਜਿਥੇ ਭੁੱਖਮਰੀ, ਰੋਜ਼ਗਾਰ ਦੀਆਂ ਪ੍ਰੇਸ਼ਾਨੀਆਂ ਨਾਲ ਦੋ ਚਾਰ ਹੋ ਰਹੀ ਹੈ, ਉਥੇ ਭਗਤ ਜੀ ਦੁਆਰਾ ਦਿੱਤੇ ਕੁਝ ਵਿਚਾਰ ਅੱਜ ਵੀ ਸਾਡੇ ਜੀਵਨ ਨੂੰ ਰੁਸ਼ਨਾਉਣ ਲਈ ਸਾਰਥਕ ਰੋਲ ਅਦਾ ਕਰ ਸਕਦੇ ਹਨ। ਭਗਤ ਜੀ ਦੇ ਨਿਮਨਲਿਖਤ ਵਿਚਾਰ ਜੋ ਕਿ ਉਨ੍ਹਾਂ ਦੁਆਰਾ ਲਿਖੇ ਹਰ ਕਿਤਾਬਚੇ ਅਤੇ ਪੁਸਤਕ ਜੋ ਕਿ ਪਿੰਗਲਵਾੜਾ ਸੰਸਥਾ ਵਲੋਂ ਛਪੀ ਹੈ, ਉਸ ਦਾ ਸ਼ਿੰਗਾਰ ਹਨ।
1) ਕੁਦਰਤੀ ਸੋਮਿਆਂ ਦੀ ਰੱਖਿਆ ਅਤੇ ਸੰਜਮੀ ਵਰਤੋਂ। 2) ਸਾਦਾ ਜੀਵਨ ਬਤੀਤ ਕਰੋ। 3) ਵੱਧ ਤੋਂ ਵੱਧ ਰੁੱਖ ਲਗਾ ਕੇ ਮਨੁੱਖਤਾ ਦਾ ਭਲਾ ਕਰੋ। 4) ਸਾਦਾ ਖਾਣਾ, ਸਾਦਾ ਪਾਉਣਾ ਤੇ ਸਾਦਗੀ ਵਿਚ ਰਹਿਣ ਦਾ ਅਨੰਦ ਹੀ ਵੱਖਰਾ ਹੈ। 5) ਡੀਜ਼ਲ ਤੇ ਪੈਟਰੋਲ ਦੀ ਘੱਟ ਤੋਂ ਘੱਟ ਵਰਤੋਂ ਕਰੋ। ਵਧ ਰਹੀ ਆਬਾਦੀ ਨੂੰ ਠੱਲ ਪਾਉਣ ਲਈ ਸੰਜਮੀ ਜੀਵਨ ਬਤੀਤ ਕਰੋ। 6) ਹਵਾ, ਪਾਣੀ ਅਤੇ ਧਰਤੀ ਮਾਤਾ ਦੀ ਪੁਕਾਰ ਸੁਣੋ। ਰੁੱਖ ਲਾਉਣੇ ਨਾ ਭੁੱਲੋ, ਰੁੱਖ ਦੇਸ਼ ਦੀ ਖੁਸ਼ਹਾਲੀ ਦਾ ਸਾਧਨ ਹਨ। 7) ਜਾਨਵਰਾਂ ਦੀ ਰੱਖਿਆਂ ਲਈ ਮਨੁੱਖ ਨੂੰ ਆਪਣੇ ਅੰਦਰ ਦਇਆਮਈ ਭਾਵਨਾ ਰੱਖਦਿਆ ਵੱਧ ਤੋਂ ਵੱਧ ਉਪਰਾਲੇ ਕਰਨੇ ਚਾਹੀਦੇ ਹਨ।


-ਪ੍ਰਿੰਸੀਪਲ , ਢੁਡਿਆਲ ਖ਼ਾਲਸਾ ਸੀਨੀ. ਸੈਕੰ. ਸਕੂਲ, ਪਟਿਆਲਾ। ਮੋਬਾਈਲ ਨੰ. 94171-46381

ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ -10

ਗੁ: ਸ੍ਰੀ ਪੰਜਾ ਸਾਹਿਬ ਦਾ ਪ੍ਰਬੰਧ ਪੰਥ ਨੇ ਕਿਵੇਂ ਸੰਭਾਲਿਆ?

(ਲੜੀ ਜੋੜਨ ਲਈ 18 ਮਈ ਦਾ ਅੰਕ ਦੇਖੋ)
ਪੰਜਾ ਸਾਹਿਬ ਗੁਰਦੁਆਰੇ ਦਾ ਪ੍ਰਬੰਧ ਸੰਭਾਲਣ ਸਮੇਂ ਜਥੇਦਾਰ ਕਰਤਾਰ ਸਿੰਘ 'ਝੱਬਰ' ਨੇ ਮਹਿਸੂਸ ਕੀਤਾ ਕਿ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣ ਤੋਂ ਬਾਅਦ ਉਸ ਪ੍ਰਬੰਧ ਨੂੰ ਠੀਕ ਤਰੀਕੇ ਨਾਲ ਕਾਇਮ ਰੱਖਣ ਦੇ ਲਈ ਇਕ ਪੱਕੇ ਜਥੇ ਦੀ ਜ਼ਰੂਰਤ ਹੈ। ਜਦੋਂ ਵੀ ਲੋੜ ਪਵੇ, ਇਸ ਜਥੇ ਨੂੰ ਬੁਲਾ ਲਿਆ ਜਾਵੇ, ਕਿਉਂਕਿ ਗੁਰਦੁਆਰਾ ਪੰਜਾ ਸਾਹਿਬ ਦੇ ਪ੍ਰਬੰਧ ਨੂੰ ਸੰਭਾਲਣ ਸਮੇਂ ਮਹੰਤ ਮਿੱਠਾ ਸਿੰਘ ਦੀ ਵਿਧਵਾ ਨੇ ਵੱਡੀ ਗਿਣਤੀ ਵਿਚ ਔਰਤਾਂ ਨੂੰ ਇਕੱਠਿਆਂ ਕੀਤਾ ਅਤੇ ਉਸ ਨੇ ਔਰਤਾਂ ਤੋਂ ਸਿੰਘਾਂ ਉੱਪਰ ਹਮਲਾ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ, ਇਸ ਕਰਕੇ ਇਸ 'ਅਕਾਲੀ ਫੌਜ' ਵਿਚ ਕੁਝ ਬੀਬੀਆਂ ਵੀ ਸ਼ਾਮਿਲ ਕੀਤੀਆਂ ਜਾਣ। ਜਥੇਦਾਰ ਕਰਤਾਰ ਸਿੰਘ 'ਝੱਬਰ' ਹਰ ਰੋਜ਼ ਸਾਰੇ ਦਿਨ ਦੀ ਕਾਰਵਾਈ ਲਿਖ ਕੇ ਲਿਫ਼ਾਫ਼ੇ ਵਿਚ ਬੰਦ ਕਰਕੇ ਸੌਂਦੇ ਸਨ। ਜੋ ਅਕਾਲੀ ਅਖ਼ਬਾਰ ਵਿਚ ਰੋਜ਼ ਦੇ ਰੋਜ਼ ਛਪਦੀ ਸੀ। ਜਥੇਦਾਰ ਝੱਬਰ ਨੇ ਪੰਜਾ ਸਾਹਿਬ ਤੋਂ ਚਿੱਠੀ ਵਿਚ ਤਜਵੀਜ਼ ਲਿਖੀ ਕਿ, 'ਵਿਰੋਧੀ ਲੋਕਾਂ ਨੂੰ ਰੋਕ ਪਾਉਣ ਲਈ ਦੋ ਸੌ ਸਿੰਘਾਂ ਦਾ ਇਕ ਜਥਾ ਅੰਮ੍ਰਿਤਸਰ ਰੱਖਿਆ ਜਾਵੇ, ਜਦੋਂ ਕਿਧਰੇ ਲੋੜ ਪਵੇ ਤਾਂ ਉਸ ਜਥੇ ਨੂੰ ਭੇਜਿਆ ਜਾਵੇ। ਇਹ ਤਜਵੀਜ਼ ਅਕਾਲੀ ਅਖ਼ਬਾਰ ਵਿਚ ਛਪੀ। ਜੋ ਸ਼੍ਰੋਮਣੀ ਅਕਾਲੀ ਦਲ ਦੀ ਕਾਇਮੀ ਲਈ ਬਹੁਤ ਹੀ ਮਹੱਤਵਪੂਰਨ ਸੀ।
ਇਸ ਤੋਂ ਪਹਿਲਾਂ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਨੇ ਆਪਣੇ ਸਾਥੀਆਂ ਸਰਦਾਰ ਹਰਚੰਦ ਸਿੰਘ, ਤੇਜਾ ਸਿੰਘ ਸਮੁੰਦਰੀ, ਪ੍ਰੋਫ਼ੈਸਰ ਨਿਰੰਜਨ ਸਿੰਘ ਤੇ ਕੁਝ ਹੋਰ ਪਤਵੰਤੇ ਸਿੱਖਾਂ ਨਾਲ ਸਲਾਹ ਕਰ ਕੇ ਰੋਜ਼ਾਨਾ ਅਖ਼ਬਾਰ ਕੱਢਣ ਦਾ ਫ਼ੈਸਲਾ ਕੀਤਾ, ਜਿਸ ਸਬੰਧੀ ਇਕ ਇਕੱਤਰਤਾ ਸ: ਸਰਦੂਲ ਸਿੰਘ ਕਵੀਸ਼ਰ ਦੇ ਘਰ 1 ਮਈ, 1920 ਈ: ਨੂੰ ਲਾਹੌਰ ਵਿਖੇ ਹੋਈ। ਇਸ ਇਕੱਤਰਤਾ ਵਿਚ 21 ਮਈ ਤੋਂ ਅਖ਼ਬਾਰ ਸ਼ੁਰੂ ਕਰਨ ਅਤੇ ਅਖ਼ਬਾਰ ਦਾ ਨਾਂਅ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਦੇ ਕਹਿਣ 'ਤੇ ਜਥੇਦਾਰ ਅਕਾਲੀ ਫੂਲਾ ਸਿੰਘ ਦੇ ਨਾਂਅ 'ਤੇ 'ਅਕਾਲੀ' ਰੱਖਣ ਦਾ ਫ਼ੈਸਲਾ ਹੋਇਆ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦੇ ਸਮੇਂ 21 ਮਈ, 1920 ਈ: ਨੂੰ ਪਹਿਲਾ ਪਰਚਾ ਕੱਢਿਆ ਗਿਆ। ਇਸ ਪਹਿਲੇ ਪਰਚੇ ਵਿਚ ਗਿਆਨੀ ਹੀਰਾ ਸਿੰਘ 'ਦਰਦ' ਦੀ 'ਅਕਾਲੀ' ਕਵਿਤਾ ਛਾਪੀ ਗਈ ਅਤੇ ਪਹਿਲੇ ਪਰਚੇ ਨੂੰ ਲਾਹੌਰ ਦੇ ਵਿਚ ਮੁਫ਼ਤ ਵੰਡਿਆ ਗਿਆ। ਜਿਸ ਸਮੇਂ ਇਹ ਪਰਚਾ ਵੰਡਿਆ ਜਾ ਰਿਹਾ ਸੀ, ਤਾਂ ਪਰਚਾ ਵੰਡਣ ਵਾਲੇ ਸਾਰੇ ਮੈਂਬਰ ਰਲ ਕੇ ਇਸ ਕਵਿਤਾ ਨੂੰ ਗਾ ਰਹੇ ਸਨ।
ਅੱਖਾਂ ਖੋਲ੍ਹੋ ਢਿੱਲੜ ਵੀਰੋ,
ਆ ਗਿਆ ਫੇਰ ਅਕਾਲੀ ਜੇ,
ਝੰਡਾ ਫੜਿਆ ਹੱਥ ਅਮਨ ਦਾ,
ਜੋਤ ਮਾਰਦੀ ਲਾਲੀ ਜੇ,
(ਬਾਕੀ ਅਗਲੇ ਸੋਮਵਾਰ ਦੇ ਅੰਕ 'ਚ)


-ਬਠਿੰਡਾ, ਮੋਬਾਈਲ : 98155-33725

ਸ਼ਬਦ ਵਿਚਾਰ

ਆਸਣੁ ਲੋਇ ਲੋਇ ਭੰਡਾਰ॥

'ਜਪੁ' ਪਉੜੀ ਇਕੱਤਵੀ
ਆਸਣੁ ਲੋਇ ਲੋਇ ਭੰਡਾਰ॥
ਜੋ ਕਿਛੁ ਪਾਇਆ ਸੁ ਏਕਾ ਵਾਰ॥
ਕਰਿ ਕਰਿ ਵੇਖੈ ਸਿਰਜਣਹਾਰੁ॥
ਨਾਨਕ ਸਚੇ ਕੀ ਸਾਚੀ ਕਾਰ॥
ਆਦੇਸੁ ਤਿਸੈ ਆਦੇਸੁ॥
ਆਦਿ ਅਨੀਲੁ ਅਨਾਦਿ ਅਨਾਹਤਿ
ਜੁਗੁ ਜੁਗੁ ਏਕੋ ਵੇਸੁ॥੩੧॥ (ਅੰਗ : 7)
ਪਦਅਰਥ: ਆਸਣੁ-ਟਿਕਾਮਾ, ਸੰਘਾਸਣ। ਲੋਇ-ਲੋਕ ਵਿਚ, ਲੋਕਾਈ ਵਿਚ। ਲੋਇ ਲੋਇ-ਹਰੇਕ ਲੋਕ ਵਿਚ, ਸਾਰੇ ਬ੍ਰਹਮੰਡ ਵਿਚ। ਭੰਡਾਰ-ਭੰਡਾਰ ਕਾਇਮ ਹਨ, ਚਲ ਰਹੇ ਹਨ। ਪਾਇਆ-ਪਾ ਦਿੱਤਾ ਹੈ। ਸੁ-ਉਹ। ਏਕਾ ਵਾਰ-ਇਕ ਹੀ ਵਾਰ। ਵੇਖੈ-ਦੇਖ ਭਾਲ, ਸਾਂਭ ਸੰਭਾਲ। ਸਿਰਜਨਹਾਰੁ-ਪੈਦਾ ਕਰਨ ਵਾਲਾ, ਕਰਤਾ ਪੁਰਖ, ਅਕਾਲ ਪੁਰਖ। ਸਚੇ ਕੀ-ਅਕਾਲ ਪੁਰਖ ਦੀ। ਸਾਚੀ ਕਾਰੁ-ਸੱਚੀ ਵਡਿਆਈ ਹੈ। ਆਦੇਸੁ-ਪਰਣਾਮ ਹੈ, ਨਮਸਕਾਰ ਹੈ। ਅਨੀਲੁ-ਰੰਗ ਰੂਪ ਤੋਂ ਰਹਿਤ। ਅਨਾਹਤਿ-ਨਾਸ ਤੋਂ ਰਹਿਤ, ਅਬਿਨਾਸੀ। ਜੁਗੁ ਜੁਗੁ-ਜੁਗਾਂ ਜੁਗਾਂਤਰਾਂ ਤੋਂ। ਵੇਸੁ-ਭੇਸ, ਰੂਪ।
ਕਰਤਾ ਪੁਰਖ ਦੀ ਕਿਸੇ ਨੇ ਸਥਾਪਨਾ ਨਹੀਂ ਕੀਤੀ। ਉਸ ਨੇ ਆਪ ਹੀ ਆਪਣੇ-ਆਪ ਨੂੰ ਸਾਜਿਆ ਹੈ ਅਤੇ ਆਪ ਹੀ ਆਪਣੇ ਨਾਮ ਦੀ ਰਚਨਾ ਕੀਤੀ ਹੈ। ਇਸ ਤੋਂ ਬਾਅਦ ਉਸ ਨੇ ਫਿਰ ਕੁਦਰਤ ਦੀ ਰਚਨਾ ਕੀਤੀ ਅਤੇ ਇਸ ਵਿਚ ਆਸਣ ਲਾ ਕੇ ਜਗਤ ਦੇ ਕੌਤਕਾਂ ਨੂੰ ਦੇਖਣ ਲੱਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਗਤ ਗੁਰੂ ਬਾਬਾ ਨੇ ਰਾਗੁ ਆਸਾ ਦੀ ਵਾਰ ਵਿਚ ਇਸ ਪ੍ਰਕਾਰ ਕੀਤਾ ਹੈ:
ਆਪੀਨ੍ਰੈ ਆਪੁ ਸਾਜਿਓ ਆਪੀਨ੍ਰੈ ਰਚਿਓ ਨਾਉ॥
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥ (ਅੰਗ : 463)
ਆਪੀਨੈ-ਆਪ ਨੇ ਹੀ, ਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਤੋਂ। ਦੁਯੀ-ਦੂਜੀ। ਸਾਜੀਐ-ਸਾਜੀ ਹੈ, ਬਣਾਈ ਹੈ। ਚਾਉ-ਰੰਗ ਤਮਾਸ਼ਾ, ਕੌਤਕ।
ਪ੍ਰਭੂ ਦੀ ਉਸਤਿਤ ਕਰਦੇ ਹੋਏ ਗੁਰੂ ਜੀ ਬਚਨ ਕਰ ਰਹੇ ਹਨ ਕਿ ਹੇ ਪ੍ਰਭੂ, ਤੂੰ ਆਪ ਹੀ ਜੀਵਾਂ ਦਾ ਕਰਤਾ ਹੈਂ ਭਾਵ ਰਚਨਹਾਰਾ ਹੈਂ, ਆਪ ਹੀ ਇਨ੍ਹਾਂ ਤੇ ਬਖਸ਼ਿਸ਼ਾਂ ਕਰਨ ਵਾਲਾ ਹੈ ਅਰਥਾਤ ਦਾਤਾਂ ਦੇਣ ਵਾਲਾ ਹੈ:
ਦਾਤਾ ਕਰਤਾ ਆਪਿ ਤੂੰ
ਤੁਸਿ ਦੇਵਹਿ ਕਰਹਿ ਪਸਾਉ॥ (ਅੰਗ : 463)
ਤੁਸਿ-ਤੂੰ। ਪਸਾਉ-ਮਿਹਰ ਕਰਦਾ ਹੈਂ, ਬਖਸ਼ਿਸ਼ ਕਰਦਾ ਹੈਂ।
ਹੇ ਪ੍ਰਭੂ, ਤੂੰ ਸਭ ਦੇ ਦਿਲਾਂ ਦੀਆਂ ਜਾਣਦਾ ਹੈਂ, ਜਦੋਂ ਤੇਰੀ ਮਰਜ਼ੀ ਹੁੰਦੀ ਹੈ ਤੂੰ ਜੀਵਾਂ ਨੂੰ ਪੈਦਾ ਕਰ ਕੇ ਫਿਰ ਉਨ੍ਹਾਂ ਦੀ ਜਿੰਦ (ਜਾਨ) ਨੂੰ ਲੈ ਲੈਂਦਾ ਹੈਂ ਭਾਵ ਫਿਰ ਆਪ ਹੀ ਉਨ੍ਹਾਂ ਨੂੰ ਮਾਰ ਦਿੰਦਾ ਹੈਂ। ਇਸ ਪ੍ਰਕਾਰ ਜਗਤ ਦੀ ਰਚਨਾ ਕਰਕੇ, ਇਸ ਵਿਚ ਆਸਣ ਲਾ ਕੇ ਤੂੰ ਜਗਤ ਦੀ ਸਾਰੀ ਖੇਡ ਦੇਖ ਰਿਹਾ ਹੈਂ:
ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ॥
ਕਰਿ ਆਸਣੁ ਡਿਠੋ ਚਾਉ॥ (ਅੰਗ : 463)
ਆਪ ਜੀ ਦੇ ਬਾਣੀ 'ਜਪੁ' ਜੀ ਸਾਹਿਬ ਦੀ ਤੀਜੀ ਪਉੜੀ ਵਿਚ ਵੀ ਪਾਵਨ ਬਚਨ ਹਨ ਕਿ ਜੁਗਾਂ ਜੁਗਾਂਤਰਾਂ ਤੋਂ ਜੀਵ ਪਰਮਾਤਮਾ ਵਲੋਂ ਦਿੱਤੇ ਪਦਾਰਥਾਂ ਨੂੰ ਖਾ ਰਹੇ ਹਨ। ਫਿਰ ਵੀ ਪਰਮਾਤਮਾ ਜੀਵਾਂ ਨੂੰ ਦੇਈ ਜਾ ਰਿਹਾ ਹੈ ਭਾਵੇਂ ਜੀਵ ਆਪਿ ਲੈ ਲੈ ਕੇ ਥੱਕ ਜਾਂਦੇ ਹਨ:
ਦੇਦਾ ਦੇ ਲੈਦੇ ਥਕਿ ਪਾਹਿ॥
ਜੁਗਾ ਜੁਗੰਤਰਿ ਖਾਹੀ ਖਾਹਿ॥ (ਅੰਗ : 2)
ਪਰਮਾਤਮਾ ਆਪ ਹੀ ਸਭ ਨੂੰ ਪੈਦਾ ਕਰਨ ਵਾਲਾ ਹੈ, ਸਭ ਕੁਝ ਉਸ ਦਾ ਕੀਤਾ ਕਰਾਇਆ ਹੀ ਹੋ ਰਿਹਾ ਹੈ। ਹੇ ਪ੍ਰਭੂ, ਤੇਰੇ ਤੋਂ ਬਿਨਾਂ ਤੇਰੇ ਵਰਗਾ ਹੋਰ ਕੋਈ ਨਹੀਂ ਜੋ ਜੀਵਾਂ ਨੂੰ ਪੈਦਾ ਕਰਕੇ ਉਨ੍ਹਾਂ ਦੀ ਫਿਰ ਸਾਂਭ-ਸੰਭਾਲ ਵੀ ਆਪ ਹੀ ਕਰਦਾ ਹੈ ਅਤੇ ਆਪ ਹੀ ਸਭ ਦੇ ਦਿਲਾਂ ਦੀਆਂ ਜਾਣਨ ਵਾਲਾ ਹੈ। ਗੁਰਵਾਕ ਹੈ:
ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ॥
ਤੁਧੁ ਬਿਨੁ ਦੂਜਾ ਅਵਰੁ ਨ ਕੋਇ॥
ਤੂ ਕਰਿ ਕਰਿ ਵੇਖਹਿ ਜਾਣਹਿ ਸੋਇ॥
ਜਨ ਨਾਨਕ ਗੁਰਮੁਖਿ ਪਰਗਟੁ ਹੋਇ॥
(ਰਾਗੁ ਆਸਾ ਮਹਲਾ ੪, ਅੰਗ : 365)
ਅਵਰੁ-ਹੋਰ।
ਉਸ ਦਾਤਾਰ ਜਿੰਨਾ ਹੋਰ ਕੋਈ ਵੱਡਾ ਕੌਣ ਹੋ ਸਕਦਾ ਹੈ? ਉਸ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ ਹੈ, ਜੋ ਜੀਵ ਨੂੰ ਪੈਦਾ ਮਗਰੋਂ ਕਰਦਾ ਹੈ, ਪਹਿਲਾਂ ਉਸ ਦੇ ਰਿਜਕ ਦਾ ਪ੍ਰਬੰਧ ਕਰਦਾ ਹੈ। ਕਿੰਨੀ ਅਸਚਰਜ ਗੱਲ ਹੈ ਕਿ ਬੱਚਾ ਪੈਦਾ ਮਗਰੋਂ ਹੁੰਦਾ ਹੈ ਪਹਿਲਾਂ ਮਾਂ ਦੀਆਂ ਦੁਧੀਆਂ ਵਿਚ ਦੁੱਧ ਆ ਜਾਂਦਾ ਹੈ। ਗੁਰਵਾਕ ਹੈ:
ਪਹਿਲੋ ਦੇ ਤੈਂ ਰਿਜਕੁ ਸਮਾਹਾ॥
ਪਿਛੋ ਦੇ ਤੈਂ ਜੰਤੁ ਉਪਾਹਾ॥
(ਰਾਗੁ ਮਾਝ ਮਹਲਾ ੫, ਅੰਗ : 130)
ਸਮਾਹਾ-ਪ੍ਰਬੰਧ ਕੀਤਾ। ਜੰਤੁ-ਜੀਵ। ਉਪਾਹਾ-ਪੈਦਾ ਕੀਤਾ।
ਜੀਵਾਂ ਨੂੰ ਦਾਤਾਂ ਦੇ ਦੇ ਕੇ ਵੀ ਪਰਮਾਤਮਾ ਦੇ ਭੰਡਾਰਾਂ ਵਿਚ ਕਿਸੇ ਪ੍ਰਕਾਰ ਦੀ ਥੁੜ ਪੈਦਾ ਨਹੀਂ ਹੁੰਦੀ ਪ੍ਰੰਤੂ ਥੋੜ੍ਹ ਦਿਲੇ ਪ੍ਰਾਣੀ ਦਾਤਾਂ ਲੈ ਲੈ ਕੇ ਮੁਕਰ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਨਾਮ ਵਿਚ ਜੁੜਨ ਦੀ ਰੀਝ ਪੈਦਾ ਨਹੀਂ ਹੁੰਦੀ ਅਤੇ ਪ੍ਰਭੂ ਤੋਂ ਬਿਨਾਂ ਉਹ ਹੋਰ ਹੋਰ ਆਸਰਿਆਂ ਵੱਲ ਹੀ ਤਕਦੇ ਰਹਿੰਦੇ ਹਨ। ਫਲਸਰੂਪ ਅਜਿਹੇ ਪ੍ਰਾਣੀ ਭਟਕਣਾ ਵਿਚ ਪੈ ਕੇ ਜੀਵਨ ਦੇ ਸਹੀ ਮਾਰਗ ਤੋਂ ਖੁੰਝੇ ਰਹਿੰਦੇ ਹਨ। ਰਾਗੁ ਮਾਰੂ ਸੋਲਹੇ ਵਿਚ ਜਗਤ ਗੁਰੂ ਬਾਬਾ ਦੇ ਬੜੇ ਅਨਮੋਲ ਬਚਨ ਹਨ:
ਦੇਦੇ ਤੋਟਿ ਨ ਆਵੈ ਸਾਚੇ॥
ਲੈ ਲੈ ਮੁਕਰਿ ਪਉਦੇ ਕਾਚੇ॥
ਮੂਲੁ ਨ ਬੂਝਹਿ ਸਾਚਿ ਨ ਰੀਝਹਿ
ਦੂਜੈ ਭਰਮਿ ਭੁਲਾਈ ਹੇ॥ (ਅੰਗ : 1024)
(ਬਾਕੀ ਅਗਲੇ ਸੋਮਵਾਰ ਦੇ ਅੰਕ 'ਚ


-217-ਆਰ., ਮਾਡਲ ਟਾਊਨ, ਜਲੰਧਰ।

ਅਕਾਲੀ ਲਹਿਰ-9

ਭਾਈ ਇੰਦਰ ਸਿੰਘ ਉਰਫ ਲੋਚਨ ਸਿੰਘ ਪਿੰਡ ਚੜਿੱਕ (ਮੋਗਾ)

ਇਕ ਸਰਕਾਰੀ ਦਸਤਾਵੇਜ਼ ਵਿਚ ਭਾਈ ਇੰਦਰ ਸਿੰਘ ਦੇ ਕਈ ਨਾਉਂ ਦਰਜ ਕੀਤੇ ਮਿਲੇ ਹਨ, ਇਹ ਹਨ ਇੰਦਰ
ਸਿੰਘ ਗਿੱਲ ਉਰਫ ਰਤਨ ਸਿੰਘ ਉਰਫ ਤਰਲੋਚਨ ਸਿੰਘ ਉਰਫ ਲੋਚਨ ਸਿੰਘ ਪਰ ਇਹ ਨਹੀਂ ਦੱਸਿਆ ਗਿਆ ਕਿ ਭਾਈ ਇੰਦਰ ਸਿੰਘ ਨੇ ਇਹ ਨਾਉਂ ਕਦੋਂ-ਕਦੋਂ ਅਤੇ ਕਿੱਥੇ-ਕਿੱਥੇ ਵਰਤੇ? ਇਸ ਤੋਂ ਬਿਨਾਂ 'ਕਾਮਾਗਾਟਾ ਮਾਰੂ' ਜਹਾਜ਼ ਵਿੱਚ ਸਵਾਰ ਹੋ ਕੇ ਕੈਨੇਡਾ ਤੋਂ ਵਾਪਸ ਪਰਤੇ ਮੁਸਾਫਰਾਂ ਵਿੱਚੋਂ ਹੋਣ ਕਾਰਨ ਉਸ ਨੇ ਆਪਣੇ ਨਾਉਂ ਨਾਲ 'ਜਹਾਜ਼ੀ' ਸ਼ਬਦ ਜੋੜ ਕੇ ਇੰਦਰ ਸਿੰਘ 'ਜਹਾਜ਼ੀ' ਵੀ ਲਿਖਿਆ ਹੈ। ਪੰਜਾਬ ਵਾਪਸ ਆ ਕੇ ਉਹ ਨਿੱਡਰ ਹੋ ਕੇ ਦੇਸ਼-ਸੇਵਾ ਦੇ ਕੰਮ ਵਿੱਚ ਜੁੱਟ ਗਿਆ, ਜਿਸ ਕਾਰਨ ਉਸ ਨੂੰ 'ਨਿਧੜਕ' ਉਪਨਾਮ ਨਾਲ ਵੀ ਸੰਬੋਧਤ ਕੀਤਾ ਜਾਂਦਾ ਰਿਹਾ।
ਭਾਈ ਇੰਦਰ ਸਿੰਘ ਦਾ ਜਨਮ 1880 ਈਸਵੀ ਦੇ ਨੇੜੇ ਪਿੰਡ ਚੜਿੱਕ, ਰਿਆਸਤ ਕਲਸੀਆ (ਹੁਣ ਜ਼ਿਲ੍ਹ੍ਹਾ ਮੋਗਾ) ਵਿਚ ਹੋਇਆ। ਉਸ ਦੇ ਪਿਤਾ ਦਾ ਨਾਂਅ ਈਸ਼ਰ ਸਿੰਘ ਉਰਫ ਪਰਤਾਪ ਸਿੰਘ ਸੀ। ਪਰਿਵਾਰ ਬੜਾ ਸਰਦਾ ਪੁੱਜਦਾ ਅਤੇ ਸਮਝਦਾਰ ਸੀ ਜਿਸ ਕਾਰਨ ਭਾਈ ਇੰਦਰ ਸਿੰਘ ਨੂੰ ਮੁਢਲੀ ਸਿੱਖਿਆ ਪਿੰਡ ਵਿਚ ਹੀ ਪ੍ਰਾਪਤ ਕਰਨ ਪਿੱਛੋਂ ਅਗਲੀ ਵਿੱਦਿਆ ਲਈ ਖ਼ਾਲਸਾ ਕਾਲਜੀਏਟ ਸਕੂਲ ਅੰਮ੍ਰਿਤਸਰ ਵਿਚ ਦਾਖਲ ਕਰਵਾਇਆ ਗਿਆ। ਸਕੂਲ ਦੀ ਪੜ੍ਹਾਈ ਖ਼ਤਮ ਕਰਨ ਪਿੱਛੋਂ ਉਹ ਦਿੱਲੀ ਜਾ ਕੇ ਨੌਕਰੀ ਕਰਨ ਲੱਗਾ ਜਿੱਥੋਂ ਉਹ ਕੈਨੇਡਾ ਜਾਣ ਦੀ ਨੀਅਤ ਨਾਲ 1913 ਈਸਵੀ ਵਿਚ ਸ਼ੰਘਾਈ ਪਹੁੰਚ ਗਿਆ। ਅਗਲੇ ਸਾਲ ਜਦ ਬਾਬਾ ਗੁਰਦਿੱਤ ਸਿੰਘ ਨੇ ਹਿੰਦੁਸਤਾਨੀਆਂ ਨੂੰ ਕੈਨੇਡਾ ਲੈ ਜਾਣ ਲਈ ਕਾਮਾਗਾਟਾ ਮਾਰੂ ਜਹਾਜ਼ ਤਿਆਰ ਕੀਤਾ ਤਾਂ ਉਹ ਇਸ ਵਿਚ ਸਵਾਰ ਹੋ ਕੇ ਕੈਨੇਡਾ ਪਹੁੰਚਿਆ। ਜਹਾਜ਼ ਦੀ ਯਾਤਰਾ ਦੌਰਾਨ ਗ਼ਦਰੀਆਂ ਨਾਲ ਸੰਪਰਕ ਹੋਣ ਕਾਰਨ ਉਸ ਦੇ ਮਨ ਵਿਚ ਅੰਗਰੇਜ਼ ਵਿਰੋਧੀ ਭਾਵਨਾ ਉਤਪੰਨ ਹੋਈ। ਪੜ੍ਹੇ ਲਿਖੇ ਸੂਝਵਾਨ ਨੌਜਵਾਨ ਹੋਣ ਕਾਰਨ ਉਹ ਬਾਬਾ ਗੁਰਦਿੱਤ ਸਿੰਘ ਦੇ ਨਿਕਟਵਰਤੀਆਂ ਵਿਚ ਸ਼ਾਮਿਲ ਹੋ ਗਿਆ ਅਤੇ ਬਾਬਾ ਜੀ ਨੇ ਉਸ ਨੂੰ ਜਹਾਜ਼ ਦਾ ਪ੍ਰਬੰਧ ਦੇਖਣ ਵਾਲੀ ਕਮੇਟੀ ਦਾ ਮੈਂਬਰ ਥਾਪਿਆ। ਯਾਤਰਾ ਦੌਰਾਨ ਕੈਨੇਡਾ ਦੀ ਸਰਕਾਰ ਵਲੋਂ ਇਸ ਜਹਾਜ਼ ਦੇ ਮੁਸਾਫਿਰਾਂ ਨੂੰ ਆਪਣੀ ਧਰਤੀ ਉੱਤੇ ਨਾ ਉਤਰਨ ਦੇਣ ਕਾਰਨ ਬਾਕੀ ਯਾਤਰੀਆਂ ਨਾਲ ਉਸ ਨੂੰ ਵੀ ਵਾਪਸ ਮੁੜਨਾ ਪਿਆ। 29 ਸਤੰਬਰ, 1914 ਦੇ ਦਿਨ ਬਜਬਜ ਘਾਟ ਉੱਤੇ ਉਸ ਨੇ ਬੜੇ ਹੌਸਲੇ ਅਤੇ ਬਹਾਦਰੀ ਦਾ ਸਬੂਤ ਦਿੱਤਾ। ਇਸ ਸਮੇਂ ਉਸ ਦੀ ਆਪਾ ਵਾਰੂ ਕੁਰਬਾਨੀ ਬਾਰੇ ਬਾਬਾ ਗੁਰਦਿੱਤ ਸਿੰਘ ਨੇ ਸ੍ਰੀ ਅਮਰ ਨਾਥ ਮੈਜਿਸਟ੍ਰੇਟ ਦਰਜਾ ਅੱਵਲ, ਅੰਮ੍ਰਿਤਸਰ ਦੀ ਕਚਹਿਰੀ ਵਿਚ ਚੱਲ ਰਹੇ ਮੁਕੱਦਮੇ ਦੌਰਾਨ ਦਿੱਤੇ ਆਪਣੇ ਲਿਖਤੀ ਬਿਆਨ ਵਿਚ ਉਸ ਬਾਰੇ ਲਿਖਿਆ ਹੈ, 'ਮੁਸਾਫਰ ਤੁਰੇ ਜਾਂਦੇ ਸਨ ਤਾਂ ਇਕ ਗੋਰਾ ਅਫ਼ਸਰ ਪਿਸਤੌਲ ਭਰ ਕੇ ਰਸਤੇ ਵਿਚ ਮੁਸਾਫਰਾਂ ਦੇ ਅੱਗੇ ਗੋਲੀ ਮਾਰਨ ਲਈ ਖਲੋ ਗਿਆ ਤੇ ਸ੍ਰੀ ਮਾਨ ਭਾਈ ਇੰਦਰ ਸਿੰਘ ਜੀ ਅਕਾਲੀ ਚੜਿੱਕ (ਕਲਸੀਆਂ) ਨੇ ਆਪਣੀ ਛਾਤੀ ਅੱਗੇ ਕਰ ਕੇ ਉਸ ਦੀ ਪਿਸਤੌਲ ਦੀ ਮੋਰੀ ਨਾਲ ਜਾ ਲਾਈ ਤੇ ਕਿਹਾ 'ਮਾਰ, ਪ੍ਰੰਤੂ ਉਸ ਗੋਰੇ ਨੇ ਖ਼ਬਰ ਨਹੀਂ ਗੋਲੀ ਕਿਉਂ ਨਾ ਮਾਰੀ ਅਤੇ ਪਿੱਛੇ ਹਟ ਗਿਆ।' ਇੰਦਰ ਸਿੰਘ ਕੁਝ ਦਿਨ ਪੁਲਿਸ ਦੀ ਅੱਖ ਤੋਂ ਬਚਿਆ ਰਿਹਾ ਪਰ 1 ਅਕਤੂਬਰ 1914 ਨੂੰ ਪੁਲਿਸ ਦੇ ਹੱਥ ਆ ਗਿਆ। ਉਸ ਨੂੰ ਪ੍ਰੈਜ਼ੀਡੈਂਸੀ ਜੇਲ੍ਹ, ਕਾਲੀ ਘਾਟ, ਕਲਕੱਤਾ ਵਿਚ ਬੰਦ ਕਰ ਦਿੱਤਾ ਗਿਆ। ਲਗਭਗ ਇਕ ਸਾਲ ਪਿੱਛੋਂ ਸਤੰਬਰ 1915 ਵਿਚ ਉਸ ਨੂੰ ਪੰਜਾਬ ਦੀ ਕੈਂਬਲਪੁਰ ਜੇਲ੍ਹ ਵਿਚ ਬਦਲਿਆ ਗਿਆ ਜਿਥੋਂ ਜਨਵਰੀ 1916 ਵਿਚ ਰਿਹਾਅ ਕਰ ਕੇ ਜੂਹਬੰਦੀ ਲਾਗੂ ਕਰ ਦਿੱਤੀ ਗਈ ਜੋ ਅਪ੍ਰੈਲ, 1917 ਵਿਚ ਟੁੱਟੀ। ਉਹ ਕੁਝ ਸਮਾਂ ਗੁਆਂਢੀ ਪਿੰਡ ਮੱਲ੍ਹੀਆਂ ਵਾਲਾ ਦੇ ਸਕੂਲ ਵਿਚ ਪੜ੍ਹਾਉਣ ਪਿੱਛੋਂ ਪਿੰਡ ਚੂਹੜਚੱਕ ਦੇ ਖ਼ਾਲਸਾ ਸਕੂਲ, ਜੋ ਉਹਨੀਂ ਦਿਨੀਂ ਇਨਕਲਾਬੀ ਸਰਗਰਮੀਆਂ ਦਾ ਅੱਡਾ ਸੀ, ਵਿਚ ਅਧਿਆਪਕ ਜਾ ਲੱਗਾ ਅਤੇ ਨਾਲ ਹੀ ਸਿੱਖ ਲੀਗ ਵਿਚ ਸਰਗਰਮ ਹੋ ਗਿਆ। 20ਵੀਂ ਸਦੀ ਦੇ ਦੂਜੇੇ ਦਹਾਕੇ ਦੇ ਅੰਤਲੇ ਵਰ੍ਹਿਆਂ ਦੌਰਾਨ ਉਸ ਨੇ ਪਿੰਡ ਛੱਡ ਕੇ ਅੰਮ੍ਰਿਤਸਰ ਨੂੰ ਟਿਕਾਣਾ ਬਣਾ ਲਿਆ। ਗੁਰਦੁਆਰਾ ਸੁਧਾਰ ਲਹਿਰ ਦੌਰਾਨ ਉਸ ਨੇ ਰਿਆਸਤ ਪਟਿਆਲਾ ਅਤੇ ਜ਼ਿਲ੍ਹ੍ਹਾ ਅੰਬਾਲਾ ਵਿਚ ਪਰਚਾਰ ਕਾਰਜ ਕੀਤਾ। ਗਿਆਨੀ ਹੀਰਾ ਸਿੰਘ 'ਦਰਦ' ਨੇ ਆਪਣੀ ਪੁਸਤਕ ''ਜੀਵਨ ਚਰਿੱਤਰ ਬਾਬਾ ਗੁਰਦਿੱਤ ਸਿੰਘ ਜੀ'' ਦੀ ਭੂਮਿਕਾ ਵਿਚ ਲਿਖਿਆ ਹੈ ਕਿ ਉਸ ਨੂੰ ਕਾਮਾਗਾਟਾਮਾਰੂ ਦੀ ਕਹਾਣੀ ਬਾਰੇ ਜਾਣਨ ਅਤੇ ਬਾਬਾ ਜੀ ਦਾ ਜੀਵਨ ਚਰਿੱਤਰ ਲਿਖਣ ਵਿਚ ਇੰਦਰ ਸਿੰਘ 'ਜਹਾਜ਼ੀ' ਦਾ ਸਹਿਯੋਗ ਪ੍ਰਾਪਤ ਰਿਹਾ। ਉਹ ਪ੍ਰਸਿੱਧ ਗ਼ਦਰੀ ਅਤੇ ਅਕਾਲੀ ਲਹਿਰ ਵਿਚ ਸਰਗਰਮ ਭਾਈ ਪਿਆਰਾ ਸਿੰਘ 'ਲੰਗੇਰੀ' ਦਾ ਸਹਿਯੋਗੀ ਵੀ ਰਿਹਾ।
ਗੁਰਦੁਆਰਾ ਸੁਧਾਰ ਲਹਿਰ ਤੋਂ ਪਿੱਛੋਂ ਉਹ ਕਿੱਥੇ ਰਿਹਾ ਅਤੇ ਉਸ ਦੀਆਂ ਗਤੀਵਿਧੀਆਂ ਕੀ ਰਹੀਆਂ, ਇਸ ਬਾਰੇ ਬਹੁਤੀ ਸੂਚਨਾ ਨਹੀਂ ਮਿਲਦੀ, ਕੇਵਲ ਏਨਾ ਪਤਾ ਲੱਗਦਾ ਹੈ ਕਿ ਉਸ ਨੇ ਅਕਾਲੀ ਲਹਿਰ ਸਮੇਂ ਪਟਿਆਲਾ ਰਿਆਸਤ ਅਤੇ ਅੰਬਾਲਾ ਜ਼ਿਲ੍ਹ੍ਹੇ ਵਿਚ ਪ੍ਰਚਾਰ ਦਾ ਕੰਮ ਕੀਤਾ।
ਪੰਜਾਬ ਦੀ ਸੀ.ਆਈ.ਡੀ. ਪੁਲਿਸ ਨੇ ਭਾਈ ਇੰਦਰ ਸਿੰਘ ਦੀਆਂ ਗਤੀਵਿਧੀਆਂ ਦਾ ਰਿਕਾਰਡ ਰੱਖਣ ਵਾਸਤੇ ਦੋ ਫਾਈਲਾਂ ਨੰ: 37 ਅਤੇ 7421 ਐੱਸ.ਬੀ. ਬਣਾਈਆਂ ਹੋਈਆਂ ਸਨ।


-3154, ਸੈਕਟਰ 71, ਮੁਹਾਲੀ-160071.
ਮੋਬਾਈਲ : 094170-49417.

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਭਾਈ ਮਦਨ ਸਿੰਘ ਕਾਠਾ ਸਿੰਘ

ਚਮਕੌਰ ਸਾਹਿਬ ਦੀ ਗੜ੍ਹੀ ਦੇ ਅਮਰ ਸ਼ਹੀਦਾਂ ਵਿਚੋਂ ਸਭ ਤੋਂ ਪਹਿਲਾਂ ਜਾਨਾਂ ਵਾਰਨ ਵਾਲੇ ਦੋ ਸਕੇ ਭਰਾ ਭਾਈ ਮਦਨ ਸਿੰਘ ਅਤੇ ਭਾਈ ਕਾਠਾ ਸਿੰਘ ਸਨ। ਇਨ੍ਹਾਂ ਦਾ ਜਨਮ ਪਿੰਡ ਭਗੜਾਣੇ ਵਿਖੇ ਭਾਈ ਦਿਆਲਾ ਜੀ ਦੇ ਘਰ ਹੋਇਆ, ਜੋ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਰਧਾਲੂ ਸਨ। ਇਹ ਕੱਪੜਾ ਬੁਣਨ ਵਾਲੇ ਕਿਰਤੀ ਸਿੱਖ ਸਨ। ਇਨ੍ਹਾਂ ਨੇ ਨੌਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਉਪਰੰਤ ਆਪਣੇ ਦੋਵੇਂ ਸਪੁੱਤਰ ਸ੍ਰੀ ਦਸਮੇਸ਼ ਜੀ ਦੀ ਸੇਵਾ ਵਿਚ ਭੇਜ ਦਿੱਤੇ। ਦੋਵਾਂ ਭਰਾਵਾਂ ਨੇ 1699 ਈ: ਦੀ ਇਤਿਹਾਸਕ ਵਿਸਾਖੀ ਵਾਲੇ ਦਿਨ ਅੰਮ੍ਰਿਤਪਾਨ ਕੀਤਾ। ਵੱਡੇ ਭਰਾ ਦਾ ਨਾਮ ਭਾਈ ਮਦਨ ਸਿੰਘ ਅਤੇ ਛੋਟੇ ਦਾ ਨਾਂਅ ਭਾਈ ਕਾਠਾ ਸਿੰਘ ਸੀ। ਇਨ੍ਹਾਂ ਉੱਪਰ ਗੁਰਸਿੱਖੀ ਦਾ ਗੂੜ੍ਹਾ ਰੰਗ ਚੜ੍ਹ ਗਿਆ। ਇਹ ਹਰ ਸਮੇਂ ਸੇਵਾ ਅਤੇ ਸਿਮਰਨ ਵਿਚ ਗੜੂੰਦ ਰਹਿੰਦੇ ਸਨ। ਭਾਈ ਮਦਨ ਸਿੰਘ ਮਹਾਰਾਜ ਜੀ ਦੇ ਘੋੜਿਆਂ ਦੀ ਸੇਵਾ ਕਰਿਆ ਕਰਦਾ ਸੀ। ਇਹ ਦਸਵੇਂ ਪਾਤਸ਼ਾਹ ਜੀ ਦਾ ਦਰਬਾਰੀ ਕਵੀ ਵੀ ਸੀ। ਦੋਵੇਂ ਭਰਾ ਸ਼ਸਤਰ ਵਿੱਦਿਆ ਵਿਚ ਨਿਪੁੰਨ ਸਨ। ਸ੍ਰੀ ਅਨੰਦਪੁਰ ਸਾਹਿਬ ਦੇ ਲੰਮੇ ਘੇਰੇ ਸਮੇਂ ਦੋਵੇਂ ਭਾਈ ਮਹਾਰਾਜ ਦੀ ਦੇ ਨਾਲ ਰਹੇ। ਜਿਸ ਸਮੇਂ ਸ੍ਰੀ ਦਸਮੇਸ਼ ਜੀ ਨੇ ਅਨੰਦਪੁਰ ਸਾਹਿਬ ਤੋਂ ਸਰਸਾ ਵੱਲ ਕੂਚ ਕੀਤਾ ਤਾਂ ਸਭ ਤੋਂ ਪਿੱਛੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦਾ ਜਥਾ ਸੀ, ਜਿਸ ਵਿਚ ਭਾਈ ਮਦਨ ਸਿੰਘ ਵੀ ਜੂਝ ਰਿਹਾ ਸੀ। ਜਦੋਂ ਜ਼ਖ਼ਮੀ ਹਾਲਤ ਵਿਚ ਭਾਈ ਬਚਿੱਤਰ ਸਿੰਘ ਨੂੰ ਕੋਟਲਾ ਨਿਹੰਗ ਖਾਂ ਵਿਖੇ ਲਿਜਾਇਆ ਗਿਆ ਤਾਂ ਵੀ ਭਾਈ ਮਦਨ ਸਿੰਘ ਉਨ੍ਹਾਂ ਦੇ ਨਾਲ ਸਨ। ਜਦੋਂ ਮਹਾਰਾਜ ਜੀ ਚਾਲੀ ਸਿੰਘਾਂ ਸਮੇਤ ਚਮਕੌਰ ਦੀ ਗੜ੍ਹੀ ਪਹੁੰਚੇ ਤਾਂ ਇਹ ਦੋਵੇਂ ਭਰਾ ਨਾਲ ਸਨ। ਸ੍ਰੀ ਦਸਮੇਸ਼ ਜੀ ਨੇ ਅੱਠ ਅੱਠ ਸਿੰਘਾਂ ਨੂੰ ਗੜ੍ਹੀ ਦੀਆਂ ਚਾਰੇ ਦੀਵਾਰਾਂ 'ਤੇ ਤਾਇਨਾਤ ਕੀਤਾ। ਫਿਰ ਮਹਾਰਾਜ ਜੀ ਨੇ ਭਾਈ ਮਦਨ ਸਿੰਘ ਅਤੇ ਭਾਈ ਕਾਠਾ ਸਿੰਘ ਨੂੰ ਗੜ੍ਹੀ ਦੇ ਦਰਵਾਜ਼ੇ 'ਤੇ ਪਹਿਰੇਦਾਰ ਨਿਯੁਕਤ ਕੀਤਾ। ਦਸ ਲੱਖ ਦੀ ਭਾਰੀ ਫ਼ੌਜ ਗੜ੍ਹੀ ਦੇ ਦਰਵਾਜ਼ੇ ਵੱਲ ਧਾਈ ਕਰਕੇ ਵਧਣ ਲੱਗੀ ਪਰ ਇਨ੍ਹਾਂ ਬਹਾਦਰ ਵੀਰਾਂ ਨੇ ਦੁਸ਼ਮਣ ਸੈਨਾ ਨੂੰ ਰੋਕੀ ਰੱਖਿਆ। ਸ੍ਰੀ ਗੁਰੂ ਪ੍ਰਤਾਪ ਗ੍ਰੰਥ ਵਿਚ ਲਿਖਿਆ ਹੋਇਆ ਹੈ:
ਕਾਠਾ ਸਿੰਘ ਏਕ ਔ ਮਦਨ ਸਿਘ ਦੋਨੋ ਹੂੰ ਕੋ
ਦੀਨੋ ਪੌਰ ਗਾਢੇ ਰਹੇ ਕੀਜੈ ਰਿਪ ਹੇਰਿ ਹਾਨ॥
ਗੁਲਕਾ ਬਰੂਦ ਨਹਿ ਡਾਰੀਏ ਤੁਫੰਗ ਬੀਚ
ਤੋੜਾ ਦੇਹੁ ਡਾਂਭਿ ਡਾਂਭਿ ਛੂਟਹਿ ਨ ਸੰਕ ਠਾਨਿ॥
ਸ੍ਰੀ ਦਸਮੇਸ਼ ਜੀ ਨੇ ਜਦੋਂ ਜ਼ਫ਼ਰਨਾਮਾ ਰਚਿਆ ਤਾਂ 31, 32 ਅਤੇ 33 ਸ਼ੇਅਰ ਵਿਚ ਭਾਈ ਮਦਨ ਸਿੰਘ ਅਤੇ ਭਾਈ ਕਾਠਾ ਸਿੰਘ ਦੀ ਮਹਾਨ ਸ਼ਹਾਦਤ ਦਾ ਜ਼ਿਕਰ ਕੀਤਾ ਹੈ। ਇਨ੍ਹਾਂ ਮਰਜੀਵੜਿਆਂ 'ਤੇ ਤੋਪਾਂ ਅਤੇ ਤੀਰਾਂ ਦੀ ਵਰਖਾ ਹੁੰਦੀ ਰਹੀ ਪਰ ਸ੍ਰੀ ਦਸਮੇਸ਼ ਦੇ ਪਿਆਰ ਵਿਚ ਇਹ ਆਪਣੀ ਥਾਂ 'ਤੇ ਡਟੇ ਰਹੇ। ਆਖ਼ਰ ਸੈਂਕੜੇ ਜ਼ਖ਼ਮ ਖਾ ਕੇ ਇਹ ਸੂਰਮੇ ਇਸ਼ਕ ਦੀ ਲਾਟ ਤੋਂ ਕੁਰਬਾਨ ਹੋ ਗਏ। ਇਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਕਲਗੀਧਰ ਜੀ ਨੇ ਭਾਈ ਸ਼ੇਰ ਸਿੰਘ ਅਤੇ ਭਾਈ ਨਾਹਰ ਸਿੰਘ ਜੀ ਨੂੰ ਗੜ੍ਹੀ ਦੇ ਦਰਵਾਜ਼ੇ ਦੇ ਰੱਖਿਅਕ ਨਿਯੁਕਤ ਕੀਤਾ।
ਹਿੱਕਾਂ ਤਾਣ ਸਾਹਵੇਂ ਇਹ ਮੌਤ ਦੇ ਖਲੋਤੇ ਰਹੇ,
ਪਿੱਠਾਂ ਤੇ ਨਹੀਂ ਸੀਨਿਆਂ 'ਤੇ ਖਾਧੀਆਂ ਸੀ ਗੋਲੀਆਂ,
ਭੰਬਟਾਂ ਦੇ ਵਾਂਗ ਜਲੇ ਇਸ਼ਕੇ ਦੀ ਲਾਟ ਉਤੋਂ
ਖੇਡ ਗਏ ਹੱਸ-ਹੱਸ ਖ਼ੂਨ ਦੀਆਂ ਹੋਲੀਆਂ।



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX