ਤਾਜਾ ਖ਼ਬਰਾਂ


ਤੇਜ਼ਧਾਰ ਹਥਿਆਰ ਨਾਲ ਵਿਅਕਤੀ ਦਾ ਕਤਲ
. . .  8 minutes ago
ਮਹਿਮਾ ਸਰਜਾ, 12 ਅਗਸਤ (ਰਾਮਜੀਤ ਸ਼ਰਮਾ) - ਬੀਤੀ ਰਾਤ ਪੁਰਾਣੀ ਰੰਜਸ਼ ਕਾਰਨ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਲਾਹੜ ਮਹਿਮਾ ਵਿਖੇ ਤੇਜ਼ਧਾਰ ਹਥਿਆਰ ਨਾਲ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਹੈ। ਥਾਣਾ ਨੇਹੀਆਂ ਵਾਲਾ ਦੀ ਪੁਲਿਸ ਵੱਲੋਂ ਲਾਸ਼ ਕਬਜ਼ੇ...
ਸਿੱਖਿਆ ਬੋਰਡ ਨੇ 12ਵੀ ਦੀ ਰੀ-ਚੈਕਿੰਗ ਅਤੇ ਰੀ-ਵੈਲਯੂਏਸ਼ਨ ਲਈ ਫ਼ੀਸ ਭਰਨ ਦੀ ਆਖ਼ਰੀ ਮਿਤੀ ਵਿੱਚ 17 ਅਗਸਤ ਤੱਕ ਦਾ ਵਾਧਾ ਕੀਤਾ
. . .  38 minutes ago
ਐੱਸ.ਏ.ਐੱਸ.ਨਗਰ, 12 ਅਗਸਤ ( ਤਰਵਿੰਦਰ ਸਿੰਘ ਬੈਨੀਪਾਲ )- ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਾਰ੍ਹਵੀਂ ਸ਼੍ਰੇਣੀ ਦੀ ਰੀ-ਚੈਕਿੰਗ ਅਤੇ ਰੀ-ਵੈਲਯੂਏਸ਼ਨ ਲਈ ਫ਼ੀਸ ਭਰਨ ਦੀਆਂ ਮਿਤੀਆਂ ਵਿੱਚ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ| ਸਿੱਖਿਆ ਬੋਰਡ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਸੂਬੇ ਵਿੱਚ ਕੋਵਿਡ-19 ਮਹਾਂਮਾਰੀ...
ਸਰਦੂਲਗੜ੍ਹ 'ਚ ਕੋਰੋਨਾ ਕੇਸ ਵੱਧਣ ਕਾਰਨ ਪਾਇਆ ਜਾ ਰਿਹੈ ਸਹਿਮ
. . .  56 minutes ago
ਸਰਦੂਲਗੜ੍ਹ, 12 ਅਗਸਤ (ਜੀ ਐੱਮ ਅਰੋੜਾ) - ਜ਼ਿਲ੍ਹਾ ਮਾਨਸਾ ਦੇ ਸਰਦੂਲਗੜ੍ਹ ਸ਼ਹਿਰ ਸਥਿਤ ਵਾਰਡ ਨੰਬਰ 3 ਦੀ ਇੱਕ 39 ਸਾਲਾ ਔਰਤ ਕੋਰੋਨਾ ਪਾਜ਼ੀਟਿਵ ਪਾਈ ਗਈ। ਜਿਸ ਨੂੰ ਆਈਸੋਲੇਸ਼ਨ ਵਾਰਡ ਮਾਨਸਾ ਸਿਹਤ ਵਿਭਾਗ ਵੱਲੋਂ ਸ਼ਿਫਟ ਕੀਤਾ ਜਾ ਰਿਹਾ ਹੈ ਦੱਸਣਯੋਗ ਹੈ ਕਿ ਕੋਰੋਨਾ ਪਾਜ਼ੀਟਿਵ ਆਈ...
ਕਰਨਾਟਕ 'ਚ ਬੱਸ ਨੂੰ ਅੱਗ ਲੱਗਣ ਕਾਰਨ 3 ਬੱਚਿਆਂ ਸਮੇਤ 5 ਦੀ ਮੌਤ
. . .  about 1 hour ago
ਬੈਂਗਲੁਰੂ, 12 ਅਗਸਤ - ਕਰਨਾਟਕ 'ਚ ਅੱਜ ਤੜਕੇ ਇਕ ਬੱਸ ਨੂੰ ਅੱਗ ਲੱਗਣ ਕਾਰਨ ਤਿੰਨ ਬੱਚਿਆਂ ਸਮੇਤ 5 ਲੋਕ ਮਾਰੇ ਗਏ ਹਨ। ਇਹ ਹਾਦਸਾ ਚਿਤਰਾਦੁਰਗਾ ਜ਼ਿਲ੍ਹੇ 'ਚ ਪੈਂਦੇ ਨੈਸ਼ਨਲ ਹਾਈਵੇ 'ਤੇ ਵਾਪਰਿਆ। ਇਹ ਬੱਸ ਬੈਂਗਲੁਰੂ ਜਾ...
ਕਰਜ਼ੇ ਅਤੇ ਬਿਜਲੀ ਬਿੱਲ ਮੁਆਫ਼ੀ ਲਈ 25 ਨੂੰ ਮਨਪ੍ਰੀਤ ਬਾਦਲ ਦੀ ਰਿਹਾਇਸ਼ ਮੂਹਰੇ ਪ੍ਰਦਰਸ਼ਨ ਕਰਨਗੇ ਖੇਤ ਮਜ਼ਦੂਰ
. . .  about 2 hours ago
ਮੰਡੀ ਕਿੱਲ੍ਹਿਆਂਵਾਲੀ, 12 ਅਗਸਤ (ਇਕਬਾਲ ਸਿੰਘ ਸ਼ਾਂਤ) - ਜ਼ਿਲ੍ਹਾ ਮੁਕਤਸਰ ਦੇ ਖੇਤ ਮਜ਼ਦੂਰ 25 ਅਗਸਤ ਨੂੰ ਵਜੀਰ-ਏ-ਖਜ਼ਾਨਾ ਮਨਪ੍ਰੀਤ ਸਿੰਘ ਬਾਦਲ ਦੀ ਪਿੰਡ ਬਾਦਲ ਰਿਹਾਇਸ਼ ਮੂਹਰੇ ਸੂਬਾਈ ਸੱਦੇ ਤਹਿਤ ਰੋਸ ਮੁਜ਼ਾਹਰਾ ਕਰਨਗੇ। ਇਹ ਮੁਜ਼ਾਹਰਾ ਮਾਈਕਰੋ ਫਾਈਨਾਂਸ ਕੰਪਨੀਆਂ ਦੀ ਅੰਨੀ ਸੂਦਖੋਰੀ ਲੁੱਟ...
ਜੰਮੂ ਕਸ਼ਮੀਰ : ਪੁਲਵਾਮਾ ਮੁੱਠਭੇੜ 'ਚ ਇਕ ਜਵਾਨ ਹੋਇਆ ਸ਼ਹੀਦ, ਇਕ ਅੱਤਵਾਦੀ ਵੀ ਹੋਇਆ ਢੇਰ
. . .  about 2 hours ago
ਸ੍ਰੀਨਗਰ, 12 ਅਗਸਤ - ਜੰਮੂ ਕਸ਼ਮੀਰ 'ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਹੋਈ ਮੁੱਠਭੇੜ 'ਚ ਫੌਜ ਨੇ ਅੱਤਵਾਦੀ ਨੂੰ ਮਾਰ ਸੁੱਟਿਆ ਹੈ। ਫੌਜ ਨੇ ਪੁਲਵਾਮਾ ਜ਼ਿਲ੍ਹੇ ਦੇ ਕਾਮਰਾਜੀਪੋਰਾ ਇਲਾਕੇ 'ਚ ਸੇਬ ਦੇ ਬਾਗਾਨ 'ਚ ਛੁੱਪੇ ਦੋ ਅੱਤਵਾਦੀਆਂ ਨੂੰ ਘੇਰ...
ਬੈਂਗਲੁਰੂ ਹਿੰਸਾ : 110 ਲੋਕ ਹੋਏ ਗ੍ਰਿਫ਼ਤਾਰ, ਪੁਲਿਸ ਗੋਲੀਬਾਰੀ ਵਿਚ ਦੋ ਦੀ ਮੌਤ
. . .  about 3 hours ago
ਬੈਂਗਲੁਰੂ, 12 ਅਗਸਤ - ਕਰਨਾਟਕ ਦੀ ਰਾਜਧਾਨੀ ਦੇ ਕੁੱਝ ਇਲਾਕਿਆਂ ਵਿਚ ਮੰਗਲਵਾਰ ਦੇਰ ਰਾਤ ਸੰਪਰਦਾਇਕ ਹਿੰਸਾ ਭੜਕ ਗਈ। ਇਸ ਦੌਰਾਨ ਪੁਲਿਸ ਫਾਇਰਿੰਗ ਵਿਚ ਦੋ ਲੋਕ ਮਾਰੇ ਗਏ ਤੇ 60 ਵੱਧ...
ਅਮਰੀਕਾ : ਭਾਰਤ-ਜਮੈਕਾ ਮੂਲ ਦੀ ਕਮਲਾ ਹੈਰਿਸ ਹੋਵੇਗੀ ਉਪ ਰਾਸ਼ਟਰਪਤੀ ਦੀ ਉਮੀਦਵਾਰ
. . .  about 3 hours ago
ਵਾਸ਼ਿੰਗਟਨ, 12 ਅਗਸਤ - ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਡੈਮੋਕ੍ਰੇਟਿਕ ਦੇ ਉਮੀਦਵਾਰ ਜੋ ਬਿਡੇਨ ਨੇ ਐਲਾਨ ਕੀਤਾ ਹੈ ਕਿ ਸੈਨੇਟਰ ਕਮਲਾ ਹੈਰਿਸ ਡੈਮੋਕ੍ਰੇਟਿਕ ਵਲੋਂ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹੋਵੇਗੀ। ਕਮਲਾ ਹੈਰਿਸ ਦੀ ਮਾਂ ਭਾਰਤੀ ਹੈ ਤੇ ਪਿਤਾ ਜਮੈਕਾ ਦਾ। ਅਮਰੀਕਾ ਵਿਚ 3 ਨਵੰਬਰ ਨੂੰ...
ਕਾਲ਼ੀ-ਆਜ਼ਾਦੀ ਮਨਾਉਣਗੇ ਬੇਰੁਜ਼ਗਾਰ ਬੀਐੱਡ ਅਧਿਆਪਕ
. . .  about 3 hours ago
ਸੰਗਰੂਰ, 12 ਅਗਸਤ (ਧੀਰਜ ਪਸ਼ੋਰੀਆ) ਪਿਛਲੇ ਦੋ ਸਾਲਾਂ ਤੋਂ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਉਂਦਿਆਂ ਕਾਲ਼ੀ-ਆਜ਼ਾਦੀ ਮਨਾਉਣ ਦਾ ਫੈਸਲਾ ਕੀਤਾ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ
ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  about 2 hours ago
ਅੰਮ੍ਰਿਤਸਰ, 12 ਅਗਸਤ (ਜਸਵੰਤ ਸਿੰਘ ਜੱਸ/ਰਾਜੇਸ਼ ਸੰਧੂ) - ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅੱਜ ਸਵੇਰੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ। ਚੌਟਾਲਾ ਆਪਣੇ ਪਰਿਵਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸਥਿਤ ਗੁਰਦੁਆਰਾ ਸ਼ਹੀਦ ਬਾਬਾ...
ਅੱਜ ਦਾ ਵਿਚਾਰ
. . .  about 4 hours ago
ਸੰਜੇ ਦੱਤ ਨੂੰ ਫੇਫੜੇ ਦਾ ਕੈਂਸਰ
. . .  1 day ago
ਮੁੰਬਈ ,11 ਅਗਸਤ {ਇੰਦਰ ਮੋਹਨ ਪੰਨੂੰ }- ਬਾਲੀਵੁੱਡ ਕਲਾਕਾਰ ਸੰਜੇ ਦੱਤ ਨੂੰ ਫੇਫੜੇ ਦਾ ਕੈਂਸਰ ਹੈ ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਲਾਜ ਦੇ ਲਈ ਅਮਰੀਕਾ ਲਿਜਾਇਆ ਜਾਵੇਗਾ । 61 ਸਾਲਾ ਸੰਜੇ ਦੱਤ ਨੂੰ ਕੁੱਝ ਦਿਨ ਪਹਿਲਾਂ ...
ਪ੍ਰਤਾਪ ਸਿੰਘ ਬਾਜਵਾ ਦੀ ਜਾਨ ਨੂੰ ਖ਼ਤਰਾ
. . .  1 day ago
ਚੰਡੀਗੜ੍ਹ ,11 ਅਗਸਤ { ਅਜੀਤ ਬਿਉਰੋ }- ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਦੇ ਡੀ ਜੀ ਪੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਕੁੱਝ ਹੋ ਜਾਂਦਾ ਹੈ ਤਾ ਇਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ...
ਚੇਅਰਮੈਨ ਕਸ਼ਮੀਰ ਖਿਆਲਾ ਨੂੰ ਸਦਮਾ , ਪਿਤਾ ਦਾ ਦਿਹਾਂਤ
. . .  1 day ago
ਰਾਮ ਤੀਰਥ { ਅੰਮ੍ਰਿਤਸਰ } , 10 ਅਗਸਤ ( ਧਰਵਿੰਦਰ ਸਿੰਘ ਔਲਖ ) -ਮਾਰਕੀਟ ਕਮੇਟੀ ਚੋਗਾਵਾਂ ਦੇ ਚੇਅਰਮੈਨ ਕਸ਼ਮੀਰ ਸਿੰਘ ਖਿਆਲਾ ਨੂੰ ਉਸ ਵੇਲੇ ਸਦਮਾ ਪਹੁੰਚਿਆ , ਜਦ ਉਨ੍ਹਾਂ ਦੇ ਪਿਤਾ...
ਸੀ ਆਈ ਏ ਸਟਾਫ ਤੋਂ ਦੁਖੀ 26 ਸਾਲਾ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
. . .  1 day ago
ਅੰਮ੍ਰਿਤਸਰ ,11 ਅਗਸਤ (ਰਾਜੇਸ਼ ਕੁਮਾਰ) - ਤਰਨ ਤਾਰਨ ਰੋਡ 'ਤੇ ਮੁਰੱਬੇ ਵਾਲੀ ਗਲੀ 'ਚ ਰਹਿਣ ਵਾਲੇ ਨੌਜਵਾਨ ਸੰਦੀਪ ਭਾਟੀਆ ਨੇ ਪੁਲਿਸ ਤੋਂ ਤੰਗ ਹੋ ਕੇ ਖ਼ੁਦਕੁਸ਼ੀ ਕਰ ਲਈ ।
ਅਮਰੀਕਾ ਤੋਂ ਖੀਸੇ ਖਾਲੀ ਕਰਾ ਕੇ ਡਿਪੋਰਟ ਹੋਣ ਮਗਰੋਂ ਚੌਥੀ ਉਡਾਣ ਰਾਹੀਂ ਰਾਜਾਸਾਂਸੀ ਹਵਾਈ ਅੱਡਾ ਪੁੱਜੇ 123 ਭਾਰਤੀ ਨੌਜਵਾਨ
. . .  1 day ago
ਰਾਜਾਸਾਂਸੀ {ਅੰਮ੍ਰਿਤਸਰ} ,11 ਅਗਸਤ (ਹੇਰ ,ਖੀਵਾ ) -ਤਕਰੀਬਨ ਬੀਤੇ ਵਰ੍ਹੇ ਆਪਣੀਆਂ ਅੱਖਾਂ ‘ਚ ਚਮਕ ਦਮਕ ਦੀ ਦੁਨੀਆਂ ਦੇ ਸੁਪਨੇ ਪਾਲਦੇ ਹੋਏ ਅਮਰੀਕਾ ਗਏ ਭਾਰਤੀ ਟਰੰਪ ਸਰਕਾਰ ਦੇ ਅੜਿੱਕੇ ਚੜ੍ਹ ਜਾਣ ...
ਰਾਜਪੁਰਾ (ਪਟਿਆਲਾ) ਕੋਰੋਨਾ ਦੇ 22 ਨਵੇ ਮਾਮਲੇ ਪਾਜ਼ੀਟਿਵ
. . .  1 day ago
ਰਾਜਪੁਰਾ, 11 ਅਗਸਤ (ਰਣਜੀਤ ਸਿੰਘ) - ਅੱਜ ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਵਿਖੇ 22 ਕੋਰੋਨਾ ਮਰੀਜ਼ ਪਾਜ਼ੀਟਿਵ ਪਾਏ ਗਏ ਹਨ ।ਇਸ ਦੀ ਪੁਸ਼ਟੀ ਸੀ.ਐਮ.ਓ ਪਟਿਆਲਾ ਡਾ. ਹਰੀਸ਼...
ਪੰਜਾਬ 'ਚ ਅੱਜ ਕੋਰੋਨਾ ਨਾਲ 32 ਮੌਤਾਂ, 1002 ਨਵੇਂ ਮਾਮਲੇ
. . .  1 day ago
ਚੰਡੀਗੜ੍ਹ, 11 ਅਗਸਤ - ਪੰਜਾਬ ਦੇ ਸਿਹਤ ਵਿਭਾਗ ਵੱਲੋਂ ਜਾਰੀ ਅµਕੜਿਆਂ ਅਨੁਸਾਰ ਪੰਜਾਬ ਵਿਚ ਅੱਜ ਕੋਰੋਨਾ ਵਾਇਰਸ ਕਾਰਨ 32 ਮੌਤਾਂ ਹੋਈਆਂ ਹਨ ਤੇ 1002 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਹੁਣ ਸੂਬੇ 'ਚ ਕੋਰੋਨਾ ਦੇ ਪਾਜ਼ੀਟਿਵ ਮਾਮਲਿਆਂ...
ਜ਼ਿਲ੍ਹਾ ਬਰਨਾਲਾ 'ਚ ਕੋਰੋਨਾ ਦੇ 7 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਮਹਿਲ ਕਲਾਂ, 11 ਅਗਸਤ (ਅਵਤਾਰ ਸਿੰਘ ਅਣਖੀ) - ਜ਼ਿਲ੍ਹਾ ਬਰਨਾਲਾ ਅੰਦਰ ਅੱਜ ਕੋਰੋਨਾ ਵਾਇਰਸ ਦੇ 7 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਬਰਨਾਲਾ ਵੱਲੋਂ ਜਾਰੀ ਮੀਡੀਆ ਬੁਲੇਟਿਨ ਕੋਵਿਡ-19...
ਫ਼ਾਜ਼ਿਲਕਾ ਜ਼ਿਲ੍ਹੇ 'ਚ 3 ਹੋਰ ਨਵੇਂ ਕੋਰੋਨਾ ਮਾਮਲੇ ਆਏ ਸਾਹਮਣੇ
. . .  1 day ago
ਫ਼ਾਜ਼ਿਲਕਾ, 11 ਅਗਸਤ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹੇ 'ਚ ਅੱਜ 3 ਹੋਰ ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚ ਜਲਾਲਾਬਾਦ ਦਾ 1 ਕੇਸ ਅਤੇ ਅਬੋਹਰ ਦੇ 2 ਕੇਸ ਹਨ। ਸਿਹਤ ਵਿਭਾਗ ਫ਼ਾਜ਼ਿਲਕਾ ਤੋਂ ਮਿਲੀ ਜਾਣਕਾਰੀ ਮੁਤਾਬਿਕ ਜਲਾਲਾਬਾਦ ਦੇ ਪਿੰਡ...
ਮੁਕੰਦਪੁਰ (ਨਵਾਂਸ਼ਹਿਰ) ਇਲਾਕੇ ਚ ਦੋ ਹੋਰ ਕੋਰੋਨਾ ਮਾਮਲੇ ਪਾਜ਼ੀਟਿਵ
. . .  1 day ago
ਮੁਕੰਦਪੁਰ,11 ਅਗਸਤ (ਸੁਖਜਿੰਦਰ ਸਿੰਘ ਬਖਲੌਰ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਮੁਕੰਦਪੁਰ ਦੇ ਅਧੀਨ ਆਉਂਦੇ ਪਿੰਡ ਗੁਣਾਚੌਰ ਅਤੇ ਦੁਸਾਂਝ ਖ਼ੁਰਦ ਦੇ ਇੱਕ ਇੱਕ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਐੱਸ.ਐਮ.ਓ ਮੁਕੰਦਪੁਰ...
ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਵਾਇਰਸ ਨਾਲ ਸਿਹਤ ਵਿਭਾਗ ਦੇ ਕਰਮਚਾਰੀ ਦੀ ਮੌਤ
. . .  1 day ago
ਸ੍ਰੀ ਮੁਕਤਸਰ ਸਾਹਿਬ, 11 ਅਗਸਤ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਦੇ ਇਕ ਵਿਅਕਤੀ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਿਹਤ ਵਿਭਾਗ ਵਿਚ ਦਰਜਾ-ਚਾਰ ਕਰਮਚਾਰੀ ਦੀ 10 ਅਗਸਤ ਨੂੰ ਕੋਰੋਨਾ ਪਾਜ਼ੀਟਿਵ...
ਕਪੂਰਥਲਾ 'ਚ ਕੋਰੋਨਾ ਦੇ 54 ਨਵੇਂ ਮਾਮਲੇ ਪਾਜ਼ੀਟਿਵ
. . .  1 day ago
ਕਪੂਰਥਲਾ, 11 ਅਗਸਤ (ਅਮਰਜੀਤ ਸਿੰਘ ਸਡਾਨਾ) - ਜ਼ਿਲੇ੍ਹ ਵਿਚ ਕੋਰੋਨਾ ਦੇ ਅੱਜ ਕੁੱਲ 54 ਮਾਮਲੇ ਸਾਹਮਣੇ ਆਏ ਹਨ,ਜਿਨ੍ਹਾਂ ਵਿਚ 18 ਮਾਮਲੇ ਫਗਵਾੜਾ ਤੋਂ 6 ਬੇਗੋਵਾਲ ਤੋਂ, 17 ਕਪੂਰਥਲਾ ਬਲਾਕ ਤੋਂ, 4 ਟਿੱਬਾ ਤੋਂ, 2 ਸੁਲਤਾਨਪੁਰ ਲੋਧੀ, 6 ਫੱਤੂਢੀਂਗਾ ਤੇ ਇੱਕ ਮਰੀਜ਼ ਭੁਲੱਥ...
ਕੋਰੋਨਾ ਨਾਲ ਹਰੀਕੇ ਪੱਤਣ (ਤਰਨਤਾਰਨ) ਦੇ ਸਾਬਕਾ ਪੰਚਾਇਤ ਸਕੱਤਰ ਦੀ ਮੌਤ
. . .  1 day ago
ਹਰੀਕੇ ਪੱਤਣ,11 ਅਗਸਤ (ਸੰਜੀਵ ਕੁੰਦਰਾ) - ਜ਼ਿਲ੍ਹਾ ਤਰਨਤਾਰਨ ਦੇ ਹਰੀਕੇ ਨਿਵਾਸੀ ਸਾਬਕਾ ਪੰਚਾਇਤ ਸਕੱਤਰ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਸਾਬਕਾ ਪੰਚਾਇਤ ਸਕੱਤਰ ਪਰਮਜੀਤ ਸਿੰਘ ਨੂੰ ਸਾਹ ਦੀ ਤਕਲੀਫ਼ ਹੋਣ ਕਾਰਨ ਅੰਮਿ੍ਰਤਸਰ ਦੇ ਨਿੱਜੀ ਹਸਪਤਾਲ...
ਮੋਗਾ 'ਚ 14 ਹੋਰ ਕੋਰੋਨਾ ਮਾਮਲਿਆਂ ਦੀ ਪੁਸ਼ਟੀ
. . .  1 day ago
ਮੋਗਾ, 11 ਅਗਸਤ (ਗੁਰਤੇਜ ਸਿੰਘ ਬੱਬੀ) - ਮੋਗਾ 'ਚ ਅੱਜ ਕੋਰੋਨਾ ਵਾਇਰਸ ਦੇ 14 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 620 ਹੋ ਗਈ ਹੈ, ਜਿਨ੍ਹਾਂ 'ਚੋਂ 260...
ਹੋਰ ਖ਼ਬਰਾਂ..

ਨਾਰੀ ਸੰਸਾਰ

15 ਅਗਸਤ ਨੂੰ ਆਜ਼ਾਦੀ ਦਿਵਸ 'ਤੇ ਵਿਸ਼ੇਸ਼

ਆਜ਼ਾਦ ਭਾਰਤ ਦੀ 'ਆਜ਼ਾਦ ਔਰਤ'

ਹਰ ਸਾਲ 15 ਅਗਸਤ ਨੂੰ ਅਸੀਂ ਆਜ਼ਾਦੀ ਦਿਵਸ ਦੇ ਜਸ਼ਨ ਮਨਾਉਂਦੇ ਹਾਂ | ਆਪਣੇ ਬੱਚਿਆਂ ਨੂੰ ਆਜ਼ਾਦੀ ਦੀ ਲੜਾਈ ਦੀਆਂ ਗਾਥਾਵਾਂ ਸੁਣਾਉਂਦੇ ਹਾਂ, ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹਾਂ, ਝੰਡਾ ਲਹਿਰਾਉਂਦੇ ਹਾਂ ਪਰ ਸਮਾਜ ਦੀ ਹਾਲਤ ਨੂੰ ਵੇਖਦਿਆਂ ਹਰ ਆਜ਼ਾਦੀ ਦਿਵਸ ਮੌਕੇ ਕੁਝ ਸਵਾਲ ਖੁਦ-ਬਖੁਦ ਸਾਡੇ ਸਾਹਮਣੇ ਆ ਖੜ੍ਹੇ ਹੁੰਦੇ ਹਨ | ਜਿਵੇਂ ਕਿ ਕੀ ਅਸੀਂ ਸੱਚਮੁੱਚ ਆਜ਼ਾਦ ਹਾਂ, ਕੀ ਸਾਡੀ ਨਾਰੀ ਆਜ਼ਾਦ ਹੈ?
ਔਰਤ ਦੇ ਸੰਦਰਭ ਵਿਚ ਆਜ਼ਾਦ ਸ਼ਬਦ ਸੁਣਦਿਆਂ ਹੀ ਹਰ ਕਿਸੇ ਦੇ ਮਨ ਵਿਚ ਇਸ ਦੇ ਵੱਖਰੇ ਅਰਥ ਨਿਕਲਦੇ ਹਨ | ਕਈ ਲੋਕ ਇਸ ਨੂੰ ਨਾਂਹ-ਪੱਖੀ ਅਰਥਾਂ ਵਿਚ ਵੇਖਣ ਲੱਗ ਪੈਂਦੇ ਹਨ | ਆਜ਼ਾਦੀ ਤੋਂ ਇਹ ਭਾਵ ਨਹੀਂ ਕਿ ਨਾਰੀ ਆਪਣੀ ਮਨਮਰਜ਼ੀ ਕਰੇ, ਜੋ ਦਿਲ ਵਿਚ ਆਵੇ ਕਰੇ, ਸਗੋਂ ਆਜ਼ਾਦ ਔਰਤ ਤੋਂ ਭਾਵ ਹੈ ਕਿ ਸਮਾਜ ਵਿਚ ਔਰਤ ਨੂੰ ਉਸ ਦੀ ਬਣਦੀ ਥਾਂ ਮਿਲੇ, ਉਸ ਦੇ ਹੱਕ ਮਿਲਣ, ਉਸ ਉੱਤੇ ਹੁੰਦੇ ਅੱਤਿਆਚਾਰ ਖ਼ਤਮ ਹੋਣ | ਆਪਣੇ ਸੁਪਨੇ ਪੂਰੇ ਕਰਨ ਲਈ ਉਸ ਕੋਲ ਰਾਹ ਹੋਣ | ਉਹ ਬਿਨਾਂ ਡਰੇ, ਬਿਨਾਂ ਝਿਜਕੇ ਘਰ ਦੀ ਚਾਰਦੀਵਾਰੀ ਤੋਂ ਬਾਹਰ ਨਿਕਲੇ ਅਤੇ ਵਧੇਰੀਆਂ ਉੱਚੀਆਂ ਮੰਜ਼ਿਲਾਂ ਬਿਨਾਂ ਰੁਕਾਵਟਾਂ ਦੇ ਹਾਸਲ ਕਰੇ |
ਪਰ ਇਨ੍ਹਾਂ ਪੱਖਾਂ ਸਬੰਧੀ ਸਮਾਜ 'ਤੇ ਨਜ਼ਰ ਮਾਰੀਏ ਤਾਂ 74ਵੇਂ ਆਜ਼ਾਦੀ ਦਿਵਸ 'ਤੇ ਵੀ ਔਰਤ ਦੀ ਹਾਲਤ ਕੋਈ ਖ਼ਾਸ ਸੁਧਰੀ ਨਜ਼ਰ ਨਹੀਂ ਆਉਂਦੀ | ਉਸ ਖਿਲਾਫ਼ ਦਿਨ-ਪਰ-ਦਿਨ ਅਪਰਾਧ ਵਧੀ ਜਾ ਰਹੇ ਹਨ | ਦਿਨ ਹੋਵੇ ਭਾਵੇਂ ਰਾਤ, ਇਕ ਨਾਰੀ ਇਕੱਲੀ ਪੈਦਲ ਜਾਵੇ ਜਾਂ ਸਫ਼ਰ ਕਰੇ ਤਾਂ ਹਰ ਵੇਲੇ ਮਨ ਵਿਚ ਡਰ ਰਹਿੰਦਾ ਹੈ ਕਿ ਸਹੀ ਸਲਾਮਤ ਆਪਣੀ ਮੰਜ਼ਿਲ ਤੱਕ ਪਹੁੰਚੇਗੀ ਕਿ ਨਹੀਂ | ਛੋਟੀਆਂ ਬੱਚੀਆਂ ਤੋਂ ਲੈ ਕੇ ਵਡੇਰੀ ਉਮਰ ਦੀਆਂ ਔਰਤਾਂ ਤੱਕ ਕੋਈ ਵੀ ਸੁਰੱਖਿਅਤ ਨਹੀਂ | ਭਰੇ ਬਾਜ਼ਾਰਾਂ, ਭਰੀਆਂ ਗੱਡੀਆਂ, ਇਥੋਂ ਤੱਕ ਕਿ ਭਰੇ ਹੋਟਲਾਂ ਵਿਚ ਵੀ ਔਰਤ ਦਾ ਸ਼ੋਸ਼ਣ ਹੁੰਦਾ ਹੈ ਤੇ ਇਨਸਾਫ਼ ਦੀ ਉਡੀਕ ਏਨੀ ਲੰਬੀ ਹੁੰਦੀ ਹੈ ਕਿ ਹਿੰਮਤ ਟੁੱਟ ਜਾਂਦੀ ਹੈ | ਏਨੀਆਂ ਦੁਸ਼ਵਾਰੀਆਂ ਆਉਂਦੀਆਂ ਹਨ, ਕਈ ਵਿਚਾਰੀਆਂ ਤਾਂ ਡਰਦੀਆਂ ਆਪਣਾ ਮੰੂਹ ਹੀ ਨਹੀਂ ਖੋਲ੍ਹਦੀਆਂ | ਕਈ ਲੋਕ ਪਾਠ-ਪੂਜਾ ਤੇ ਦਾਨ ਆਦਿ ਕਰਨ ਵਿਚ ਕਮੀ ਨਹੀਂ ਛੱਡਦੇ ਪਰ ਔਰਤ ਨੂੰ ਨੀਵੀਂ ਨਜ਼ਰ ਨਾਲ ਵੇਖਦੇ ਹਨ | ਅਸਲੀ ਦਾਨ ਤੇ ਪਾਠ-ਪੂਜਾ ਇਹ ਹੀ ਹੈ ਜਦ ਔਰਤ ਨੂੰ ਹਰ ਕੋਈ ਇੱਜ਼ਤ, ਆਦਰ, ਪੂਰਾ ਮਾਣ-ਸਤਿਕਾਰ ਦੇਵੇ |
ਅਕਸਰ ਇਹ ਵੀ ਦੇਖਿਆ ਜਾਂਦਾ ਹੈ ਕਿ ਜੇ ਕੋਈ ਲੜਕੀ ਸਮਾਜ ਵਿਚ ਆਪਣਾ ਸਥਾਨ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਸ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਹ ਬਹੁਤ ਆਜ਼ਾਦ ਖਿਆਲਾਂ ਵਾਲੀ ਹੈ ਤੇ ਸੁਤੰਤਰ ਰਹਿਣਾ ਚਾਹੁੰਦੀ ਹੈ | ਆਜ਼ਾਦ ਸ਼ਬਦ ਨੂੰ ਬਹੁਤ ਨਾਂਹ-ਪੱਖੀ ਤਰੀਕੇ ਨਾਲ ਵਰਤਿਆ ਜਾਂਦਾ ਹੈ | ਪਰ ਚਾਹੀਦਾ ਇਹ ਹੈ ਕਿ ਘਰਾਂ ਵਿਚ, ਸਮਾਜ ਵਿਚ ਲੜਕੀ ਨੂੰ ਬਚਪਨ ਤੋਂ ਆਜ਼ਾਦੀ ਨਾਲ ਵਿਚਰਨ ਦੀ ਸਿੱਖਿਆ ਦਿੱਤੀ ਜਾਵੇ ਅਤੇ ਇਸ ਲਈ ਢੁਕਵਾਂ ਮਾਹੌਲ ਬਣਾਉਣਾ ਚਾਹੀਦਾ ਹੈ | ਆਜ਼ਾਦੀ ਨਾਲ ਵਿਚਰਨ ਦਾ ਅਰਥ ਹੈ ਔਰਤ ਆਪਣੇ-ਆਪ ਨੂੰ ਵਧੇਰੇ ਚੰਗੇ ਢੰਗ ਨਾਲ ਅਭੀਵਿਅਕਤ ਕਰ ਸਕੇ, ਮਾਨਸਿਕ ਤੌਰ 'ਤੇ ਮਜ਼ਬੂਤ ਹੋਵੇ, ਆਪਣੇ ਅੰਦਰ ਅੱਗੇ ਵਧਣ ਦੀ ਤਾਕਤ ਰੱਖੇ ਤੇ ਆਪਣੇ ਪੈਰਾਂ 'ਤੇ ਖੜ੍ਹੀ ਹੋਵੇ ਅਤੇ ਬੇਲੋੜੀਆਂ ਬੰਦਿਸ਼ਾਂ ਤੋਂ ਬਿਨਾਂ ਆਪਣੇ ਸੁਪਨੇ ਪੂਰੇ ਕਰ ਸਕੇ |
ਜਦ ਸਮਾਜ ਦੇ ਹਰ ਘਰ ਵਿਚ, ਹਰ ਕੋਨੇ ਵਿਚ ਇਸ ਗੱਲ ਦਾ ਦੀਪ ਜਗੇਗਾ ਤਾਂ ਅਸਲੀ ਅਰਥਾਂ ਵਿਚ ਭਾਰਤ ਆਜ਼ਾਦ ਹੋਵੇਗਾ ਪਰ ਜਾਪਦਾ ਹੈ ਅਜਿਹਾ ਹੋਣ ਲਈ ਅਤੇ ਔਰਤ ਨੂੰ ਆਪਣੀ ਹੋਂਦ ਕਾਇਮ ਕਰਨ ਲਈ ਅਜੇ ਬਹੁਤ ਲੰਮੀ ਲੜਾਈ ਲੜਨੀ ਪਵੇਗੀ | ਸਮਾਜ ਦੇ ਅਸਲੀ ਆਜ਼ਾਦੀ ਦਿਵਸ ਨੂੰ ਮਨਾਉਣ ਲਈ ਹਾਲੇ ਹੋਰ ਇੰਤਜ਼ਾਰ ਕਰਨਾ ਪਵੇਗਾ |


ਖ਼ਬਰ ਸ਼ੇਅਰ ਕਰੋ

ਕਿਤੇ ਤੁਸੀਂ ਵੀ 'ਫਿੱਗਰ ਫੀਵਰ' ਤੋਂ ਪੀੜਤ ਤਾਂ ਨਹੀਂ?

ਅੱਜ ਦੀਆਂ ਆਧੁਨਿਕ ਲੜਕੀਆਂ ਆਪਣੇ ਕਰੀਅਰ ਦੀ ਓਨੀ ਚਿੰਤਾ ਨਹੀਂ ਕਰਦੀਆਂ, ਜਿੰਨੀ ਚਿੰਤਾ ਉਹ ਆਪਣੀ 'ਫਿੱਗਰ' ਦੀ ਕਰਦੀਆਂ ਹਨ | ਅੱਜ ਹਰ ਕੁੜੀ ਫ਼ਿਲਮੀ ਦੁਨੀਆ, ਸੁੰਦਰਤਾ ਮੁਕਾਬਲੇ, ਮਾਡਲਿੰਗ ਤੋਂ ਪ੍ਰਭਾਵਿਤ ਹੋ ਕੇ ਆਪਣੀ ਫਿੱਗਰ ਨੂੰ ਪਤਲਾ ਕਰਨਾ ਲੋਚਦੀ ਹੈ | ਅਕਸਰ ਅਸੀਂ ਆਪਣੇ ਆਲੇ-ਦੁਆਲੇ ਅੱਜਕਲ੍ਹ ਪਤਲੀਆਂ ਪਤੰਗ ਕੁੜੀਆਂ, ਜਿਨ੍ਹਾਂ ਦੀਆਂ ਲੱਤਾਂ-ਬਾਹਾਂ ਪਤਲੀਆਂ ਹੁੰਦੀਆਂ ਹਨ, ਆਉਂਦੀਆਂ ਜਾਂਦੀਆਂ ਵੇਖਦੇ ਹਾਂ | ਹਾਂ! ਅਜਿਹੀਆਂ ਪਤਲੀਆਂ ਪਤੰਗ ਕੁੜੀਆਂ ਦੇ ਚਿਹਰੇ ਉੱਪਰ ਇਕ ਚਮਕ ਜ਼ਰੂਰ ਹੁੰਦੀ ਹੈ | ਅਸਲ ਵਿਚ ਅਜਿਹੀਆਂ ਪਤਲੀਆਂ ਕੁੜੀਆਂ ਨੂੰ ਆਪਣੀ ਪਤਲੀ ਫਿੱਗਰ ਉੱਪਰ ਮਾਣ ਹੁੰਦਾ ਹੈ, ਜਿਸ ਕਾਰਨ ਉਨ੍ਹਾਂ ਦੇ ਚਿਹਰੇ ਉੱਪਰ ਚਮਕ ਆ ਜਾਂਦੀ ਹੈ |
ਪਤਲੀ ਫਿੱਗਰ ਦੇ ਚੱਕਰ ਵਿਚ ਅਕਸਰ ਕੁੜੀਆਂ ਅਤੇ ਔਰਤਾਂ ਖਾਣਾ-ਪੀਣਾ ਇਕ ਤਰ੍ਹਾਂ ਛੱਡ ਦਿੰਦੀਆਂ ਹਨ ਜਾਂ ਫਿਰ ਬਹੁਤ ਘੱਟ ਖਾਂਦੀਆਂ ਹਨ, ਜਿਸ ਕਾਰਨ ਉਹ ਪਤਲੀਆਂ ਤਾਂ ਨਜ਼ਰ ਆਉਂਦੀਆਂ ਹਨ ਪਰ ਉਨ੍ਹਾਂ ਵਿਚ ਤੰਦਰੁਸਤੀ ਦੀ ਘਾਟ ਹੋ ਜਾਂਦੀ ਹੈ ਅਤੇ ਉਨ੍ਹਾਂ ਵਿਚ ਸਰੀਰਕ ਕਮਜ਼ੋਰੀ ਆ ਜਾਂਦੀ ਹੈ | ਪਤਲੇ ਫਿੱਗਰ ਵਾਲੀਆਂ ਕੁੜੀਆਂ ਜ਼ਿਆਦਾ ਦੇਰ ਤੱਕ ਪੈਦਲ ਚੱਲ ਸਕਦੀਆਂ ਹਨ | 'ਫਿੱਗਰ ਫੀਵਰ' ਤੋਂ ਪੀੜਤ ਕੁੜੀਆਂ ਅਕਸਰ ਪਤਲੇ ਹੋਣ ਲਈ ਜਿੰਮ ਜਾਂ ਹੈਲਥ ਸੈਂਟਰ ਜਾਂਦੀਆਂ ਹਨ, ਜਿਥੇ ਜਿਮਾਂ ਅਤੇ ਹੈਲਥ ਸੈਂਟਰਾਂ ਵਿਚ ਕੁੜੀਆਂ ਨੂੰ ਪਤਲੀਆਂ ਹੋਣ ਲਈ ਐਕਸਰਸਾਈਜ਼ ਕਈ ਕਿਸਮ ਦੀਆਂ ਮਸ਼ੀਨਾਂ ਰਾਹੀਂ ਕਰਵਾਈ ਜਾਂਦੀ ਹੈ, ਉਥੇ ਇਨ੍ਹਾਂ ਕੁੜੀਆਂ ਨੂੰ ਪਤਲੀਆਂ ਹੋਣ ਲਈ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ ਪਰ ਅਕਸਰ ਇਹ ਦਵਾਈਆਂ ਪਤਲੇ ਕਰਨ ਦੇ ਨਾਲ-ਨਾਲ ਹੋਰ ਕਈ ਤਰ੍ਹਾਂ ਦੇ ਰੋਗ ਤੇ ਬਿਮਾਰੀਆਂ ਲਗਾ ਦਿੰਦੀਆਂ ਹਨ | ਇਸ ਤਰ੍ਹਾਂ ਦਵਾਈਆਂ ਨਾਲ ਪਤਲੀਆਂ ਹੋਈਆਂ ਕੁੜੀਆਂ ਅਕਸਰ ਬਿਮਾਰ ਰਹਿਣ ਲਗਦੀਆਂ ਹਨ | ਪਤਲੀ ਫਿੱਗਰ ਤੋਂ ਪੀੜਤ ਕੁੜੀਆਂ ਕਈ ਵਾਰ ਮਾਨਸਿਕ ਰੋਗੀ ਵੀ ਬਣ ਜਾਂਦੀਆਂ ਹਨ |
ਪਤਲੇ ਹੋਣ ਜਾਂ ਭਾਰ ਘੱਟ ਕਰਨ ਦਾ ਸਭ ਤੋਂ ਸਹੀ ਤਰੀਕਾ ਹੈ ਕਿ ਜਿੰਨਾ ਖਾਣਾ ਖਾਧਾ ਹੈ, ਉਸ ਨੂੰ ਹਜ਼ਮ ਕੀਤਾ ਜਾਵੇ | ਭਾਵ ਜਿੰਨੀਆਂ ਕੈਲੋਰੀਆਂ ਤੁਸੀਂ ਖਾਧੀਆਂ ਹਨ, ਉਨ੍ਹਾਂ ਨੂੰ ਵਰਤੋਂ ਵਿਚ ਲਿਆਓ | ਇਸ ਲਈ ਐਕਸਰਸਾਈਜ਼ ਕਰਨੀ ਅਤੇ ਯੋਗਾ ਕਰਨਾ ਵਧੀਆ ਸਾਧਨ ਮੰਨੇ ਜਾਂਦੇ ਹਨ |
ਚਾਹੀਦਾ ਤਾਂ ਇਹ ਹੈ ਕਿ ਜਿਥੋਂ ਤੱਕ ਹੋ ਸਕੇ 'ਫਿੱਗਰ ਫੀਵਰ' ਤੋਂ ਬਚਿਆ ਜਾਵੇ ਅਤੇ ਤੰਦਰੁਸਤੀ ਦੀ ਕੀਮਤ 'ਤੇ ਕਦੇ ਵੀ ਪਤਲੇਪਣ ਨੂੰ ਨਾ ਅਪਣਾਇਆ ਜਾਵੇ | ਪਤਲੀ ਫਿੱਗਰ ਦੀ ਥਾਂ ਤੰਦਰੁਸਤ ਸਰੀਰ ਦਾ ਹੋਣਾ ਬਹੁਤ ਜ਼ਰੂਰੀ ਹੈ | ਇਸ ਲਈ ਜਿਥੋਂ ਤੱਕ ਹੋ ਸਕੇ 'ਫਿੱਗਰ ਫੀਵਰ' ਤੋਂ ਬਚਣ ਵਿਚ ਹੀ ਭਲਾਈ ਹੈ | ਹਾਂ! ਫਾਲਤੂ ਮੋਟਾਪਾ ਵੀ ਨਹੀਂ ਚੜ੍ਹਨ ਦੇਣਾ ਚਾਹੀਦਾ ਅਤੇ ਪਤਲੀ ਫਿੱਗਰ ਲਈ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ ਪਰ ਇਸ ਦੇ ਨਾਲ-ਨਾਲ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਵੀ ਉਪਰਾਲਾ ਕਰਨਾ ਚਾਹੀਦਾ ਹੈ |

-ਲੱਕੀ ਨਿਵਾਸ, 61 ਏ-ਵਿੱਦਿਆ ਨਗਰ, ਪਟਿਆਲਾ |
ਮੋਬਾਈਲ : 94638-19174

ਕਿੰਨਾ ਕੁ ਸੁਰੱਖਿਅਤ ਹੈ ਤੁਹਾਡਾ ਬਿਊਟੀ ਪਾਰਲਰ

ਸ਼ਾਇਦ ਇਸ ਪਾਸੇ ਕਦੀ ਤੁਹਾਡਾ ਧਿਆਨ ਗਿਆ ਹੀ ਨਹੀਂ ਹੋਵੇਗਾ ਕਿਉਂਕਿ ਇਹ ਤਾਂ ਖੁਲ੍ਹੇ ਹੀ ਤੁਹਾਡੀ ਸੁੰਦਰਤਾ ਵਧਾਉਣ ਲਈ ਹਨ | ਫਿਰ ਇਹ ਤੁਹਾਨੂੰ ਬਿਮਾਰੀਆਂ ਕਿਵੇਂ ਦੇ ਸਕਦੇ ਹਨ | ਆਓ ਇਸ ਪਾਸੇ ਧਿਆਨ ਦੇ ਕੇ ਖ਼ੁਦ ਦੀ ਸੁੰਦਰਤਾ ਦੀ ਸੁਰੱਖਿਆ ਕਰ ਕਰੀਏ |
• ਸਭ ਤੋਂ ਪਹਿਲਾਂ ਬਿਊਟੀ ਪਾਰਲਰ ਦੇ ਤੌਲੀਏ ਵੱਲ ਧਿਆਨ ਦਿਓ | ਕੀ ਤੁਹਾਡੀ ਬਿਊਟੀਸ਼ੀਅਨ ਹਰ ਵਿਅਕਤੀ ਲਈ ਇਕ ਹੀ ਤੌਲੀਆ ਵਰਤ ਰਹੀ ਹੈ | ਜੇਕਰ ਹਾਂ ਤਾਂ ਤੁਸੀਂ ਬੈਕਟੀਰੀਆ, ਇਨਫੈਕਸ਼ਨ ਤੇ ਹੋਰ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ | ਇਸ ਲਈ ਤੁਸੀਂ ਬਿਊਟੀਸ਼ੀਅਨ ਨੂੰ ਸਾਫ਼ ਤੌਲੀਏ ਦੀ ਵਰਤੋਂ ਕਰਨ ਨੂੰ ਕਹੋ ਜਾਂ ਆਪਣੇ ਨਾਲ ਆਪਣਾ ਤੌਲੀਆ ਲੈ ਜਾਓ |
• ਜਦੋਂ ਤੁਸੀਂ ਫੇਸ਼ੀਅਲ ਕਰਵਾ ਰਹੇ ਹੋ ਜਾਂ ਤੁਹਾਡੀ ਬਿਊਟੀਸ਼ੀਅਨ ਕਿਸੇ ਸੁੰਦਰਤਾ ਉਤਪਾਦ ਦੀ ਵਰਤੋਂ ਕਰ ਰਹੀ ਹੈ ਤਾਂ ਕ੍ਰੀਮ ਜਾਂ ਲੋਸ਼ਨ ਲਗਾਉਂਦੇ ਸਮੇਂ ਉਹ ਆਪਣੀਆਂ ਉਂਗਲੀਆਂ ਨੂੰ ਉਤਪਾਦ ਦੇ ਅੰਦਰ ਪਾ ਕੇ ਕ੍ਰੀਮ ਜਾਂ ਲੋਸ਼ਨ ਦੀ ਵਰਤੋਂ ਤੁਹਾਡੀ ਚਮੜੀ 'ਤੇ ਕਰ ਰਹੀ ਤਾਂ ਉਹ ਵੀ ਇਨਫੈਕਸ਼ਨ ਦਾ ਕਾਰਨ ਬਣ ਸਕਦਾ ਹੈ | ਕ੍ਰੀਮ ਜਾਂ ਲੋਸ਼ਨ ਨੂੰ ਕੱਢਦੇ ਸਮੇਂ ਸਪੇਟਿਊਲਾ ਜਾਂ ਰੂੰਅ ਦੀ ਵਰਤੋਂ ਸੁਰੱਖਿਅਤ ਹੈ |
• ਬਿਊਟੀ ਪਾਰਲਰ ਵਿਚ ਜਦੋਂ ਤੁਸੀਂ ਉਥੋਂ ਦੇ ਗਾਊਨ ਦੀ ਵਰਤੋਂ ਕਰੋ ਤਾਂ ਉਹ ਵੀ ਸਾਫ਼, ਧੋਤਾ ਹੋਇਆ ਹੀ ਪਾਓ | ਇਕ ਹੀ ਗਾਊਨ ਦੀ ਵਰਤੋਂ ਕਈ ਔਰਤਾਂ ਕਰਦੀਆਂ ਹਨ ਜਿਸ ਨਾਲ ਤੁਸੀਂ ਇਨਫੈਕਸ਼ਨ ਦਾ ਸ਼ਿਕਾਰ ਹੋ ਸਕਦੇ ਹੋ | ਸੁਰੱਖਿਅਤ ਇਹੀ ਹੋਵੇਗਾ ਕਿ ਤੁਸੀਂ ਆਪਣਾ ਗਾਊਨ ਨਾਲ ਲੈ ਕੇ ਜਾਓ |
• ਇਸ ਤੋਂ ਇਲਾਵਾ ਬਿਊਟੀ ਪਾਰਲਰ ਵਿਚ ਧਿਆਨ ਦਿਓ ਕਿ ਉਥੇ ਵਰਤੋਂ ਕੀਤੇ ਜਾ ਰਹੇ ਉਤਪਾਦ ਖੁੱਲ੍ਹੇ ਤਾਂ ਨਹੀਂ ਪਏ ਰਹਿੰਦੇ | ਜਿਵੇਂ ਮਾਈਸਚਰਾਈਜ਼ਿੰਗ ਲੋਸ਼ਨ, ਵੈਕਸ, ਕ੍ਰੀਮ ਆਦਿ |
• ਤੁਹਾਨੂੰ ਅਟੈਂਡ ਕਰਦੇ ਸਮੇਂ ਕੀ ਤੁਹਾਡੀ ਬਿਊਟੀਸ਼ੀਅਨ ਚੰਗੀ ਤਰ੍ਹਾਂ ਹੱਥ ਸਾਫ਼ ਕਰਦੀ ਹੈ |
• ਜਿਨ੍ਹਾਂ ਬਿਊਟੀ ਉਤਪਾਦਾਂ ਦੀ ਵਰਤੋਂ ਤੁਹਾਡੀ ਸੁੰਦਰਤਾ ਮਾਹਿਰ ਕਰ ਰਹੀ ਹੈ, ਉਸ ਵਲ ਵੀ ਧਿਆਨ ਦਿਓ | ਹਮੇਸ਼ਾ ਚੰਗੀ ਕਵਾਲਿਟੀ ਤੇ ਚੰਗੀ ਕੰਪਨੀ ਦੇ ਉਤਪਾਦ ਦੀ ਵਰਤੋਂ ਹੀ ਸਹੀ ਹੁੰਦੀ ਹੈ | ਉਨ੍ਹਾਂ ਦੀ ਤਰੀਕ ਲੰਘੀ ਨਾ ਹੋਵੇ ਇਸ ਵੱਲ ਵੀ ਧਿਆਨ ਜ਼ਰੂਰ ਦਿਓ | ਚੰਗੀ ਕਵਾਲਿਟੀ ਦੇ ਉਤਪਾਦ ਮਹਿੰਗੇ ਜ਼ਰੂਰ ਹੁੰਦੇ ਹਨ ਪਰ ਤੁਹਾਡੀ ਚਮੜੀ ਲਈ ਸੁਰੱਖਿਅਤ ਹੁੰਦੇ ਹਨ |
ਦੇਖਣ ਵਿਚ ਤਾਂ ਇਹ ਗੱਲਾਂ ਤੁਹਾਨੂੰ ਏਨੀਆਂ ਮਹੱਤਵਪੂਰਨ ਨਹੀਂ ਲੱਗਣਗੀਆਂ ਪਰ ਜੇਕਰ ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਲਈ ਸਾਵਧਾਨੀ ਵਰਤੀ ਜਾਵੇ ਤਾਂ ਤੁਹਾਡੀ ਸੁੰਦਰਤਾ ਤੇ ਸਿਹਤ ਦੋਵੇਂ ਸੁਰੱਖਿਅਤ ਰਹਿਣਗੇ |

-ਸੋਨੀ ਮਲਹੋਤਰਾ

ਰਸੋਈ ਘਰ ਦੀ ਸਫ਼ਾਈ ਅਤੇ ਸਜਾਵਟ ਵੱਲ ਧਿਆਨ ਦਿਓ

• ਅਕਸਰ ਸੁਆਣੀਆਂ ਰਸੋਈ ਘਰ ਨੂੰ ਸਟੋਰ ਸਮਝ ਕੇ ਸਭ ਬੇਕਾਰ ਸਾਮਾਨ ਜਿਵੇਂ ਅਖ਼ਬਾਰ ਆਦਿ ਰਸੋਈ ਘਰ ਵਿਚ ਭਰਦੀਆਂ ਰਹਿੰਦੀਆਂ ਹਨ | ਇਸ ਨਾਲ ਰਸੋਈ ਘਰ ਵਿਚ ਗੰਦਗੀ ਤਾਂ ਫੈਲਦੀ ਹੀ ਹੈ, ਨਾਲ ਹੀ ਕੀੜੇ-ਮਕੌੜੇ, ਕਾਕਰੋਚ ਵੀ ਵਧ ਜਾਂਦੇ ਹਨ | ਇਸ ਲਈ ਰਸੋਈ ਘਰ ਵਿਚ ਰਸੋਈ ਵਿਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਹੀ ਰੱਖੋ |
• ਖਾਣ ਵਾਲੇ ਪਦਾਰਥਾਂ ਨੂੰ ਹਮੇਸ਼ਾ ਏਅਰ ਟਾਈਟ ਡੱਬਿਆਂ ਵਿਚ ਹੀ ਰੱਖੋ ਤਾਂ ਕਿ ਨਮੀ ਦੇ ਕਾਰਨ ਉਨ੍ਹਾਂ ਵਿਚ ਸਲ੍ਹਾਬ ਨਾ ਆਏ ਅਤੇ ਉਹ ਖ਼ਰਾਬ ਨਾ ਹੋ ਜਾਣ |
• ਦਾਲਾਂ, ਮਸਾਲੇ ਆਦਿ ਸਾਮਾਨ ਨੂੰ ਬਹੁਤ ਜ਼ਿਆਦਾ ਮਾਤਰਾ ਵਿਚ ਨਾ ਖਰੀਦੋ, ਇਨ੍ਹਾਂ 'ਤੇ ਕੀੜਾ ਬਹੁਤ ਜਲਦੀ ਲੱਗ ਜਾਂਦਾ ਹੈ |
• ਰਸੋਈ ਘਰ ਵਿਚ ਸਿੰਕ ਦੇ ਅੰਦਰ ਭਾਂਡੇ ਸਾਫ਼ ਕੀਤੇ ਜਾਂਦੇ ਹਨ | ਸਿੰਕ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿਓ | ਭਾਂਡਿਆਂ ਦੀ ਸਫ਼ਾਈ ਤੋਂ ਬਾਅਦ ਸਰਫ਼ ਨਾਲ ਸਿੰਕ ਨੂੰ ਸਾਫ਼ ਕਰੋ | ਸਿੰਕ ਦੀ ਨਾਲੀ ਨੂੰ ਹਮੇਸ਼ਾ ਜਾਲੀ ਨਾਲ ਢਕ ਕੇ ਰੱਖੋ |
• ਰਸੋਈ ਘਰ ਵਿਚ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕੂੜੇਦਾਨ ਦਾ ਹੋਣਾ | ਕੂੜੇਦਾਨ ਨੂੰ ਕੂੜਾ ਪਾਉਣ ਤੋਂ ਬਾਅਦ ਉਸੇ ਸਮੇਂ ਢਕ ਦਿਓ ਅਤੇ ਕੂੜੇਦਾਨ ਦਾ ਕੂੜਾ ਹਰ ਰੋਜ਼ ਸਾਫ਼ ਕਰੋ | ਕੂੜਾ ਸਾਫ਼ ਕਰਨ ਤੋਂ ਬਾਅਦ ਕੂੜੇਦਾਨ ਨੂੰ ਸਰਫ਼ ਨਾਲ ਚੰਗੀ ਤਰ੍ਹਾਂ ਸਾਫ਼ ਕਰੋ | ਕੂੜੇਦਾਨ ਦੀ ਹਰ ਰੋਜ਼ ਸਫ਼ਾਈ ਕਰੋ |
• ਗੈਸ ਚੁੱਲ੍ਹੇ 'ਤੇ ਕੰਮ ਕਰਨ ਤੋਂ ਬਾਅਦ ਗੈਸ ਚੁੱਲ੍ਹੇ ਨੂੰ ਵੀ ਸਾਫ਼ ਕਰੋ | ਰਸੋਈ ਘਰ ਵਿਚ ਸ਼ੈਲਫ਼ ਆਦਿ 'ਤੇ ਵੀ ਖਾਣ ਵਾਲੇ ਪਦਾਰਥ ਡਿਗੇ ਰਹਿੰਦੇ ਹਨ, ਜਿਨ੍ਹਾਂ 'ਤੇ ਮੱਖੀਆਂ ਆ ਜਾਂਦੀਆਂ ਹਨ | ਇਨ੍ਹਾਂ ਸ਼ੈਲਫ਼ਾਂ ਦੀ ਵੀ ਸਫ਼ਾਈ ਰੱਖੋ |
• ਚਕਲਾ, ਵੇਲਣਾ ਵੀ ਰੋਟੀ ਬਣਾਉਣ ਤੋਂ ਬਾਅਦ ਜ਼ਰੂਰ ਸਾਫ਼ ਕਰੋ |
• ਮਿੱਠੇ ਭੋਜਨ ਪਦਾਰਥਾਂ 'ਤੇ ਕੀੜੀਆਂ ਛੇਤੀ ਆ ਜਾਂਦੀਆਂ ਹਨ, ਇਸ ਲਈ ਜੇਕਰ ਕੋਈ ਪਦਾਰਥ ਡਿਗ ਜਾਵੇ ਤਾਂ ਗਿੱਲੇ ਪੋਚੇ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲਓ |
• ਪੱਕਿਆ ਹੋਇਆ ਭੋਜਨ, ਦੁੱਧ, ਮੱਖਣ ਆਦਿ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਫਰਿੱਜ ਵਿਚ ਰੱਖੋ | ਰਸੋਈ ਘਰ ਵਿਚ ਇਹ ਪਏ ਪਏ ਖ਼ਰਾਬ ਹੋ ਸਕਦੇ ਹਨ |
• ਰਸੋਈ ਘਰ ਵਿਚ ਵਰਤੇ ਜਾਣ ਵਾਲੇ ਪੋਣੇ ਆਦਿ ਵੀ ਦੂਜੇ ਕੱਪੜਿਆਂ ਦੀ ਤਰ੍ਹਾਂ ਹਰ ਰੋਜ਼ ਸਾਫ਼ ਕੀਤੇ ਜਾਣੇ ਜ਼ਰੂਰੀ ਹਨ |
• ਰਸੋਈ ਘਰ ਦੀ ਵੀ ਹੋਰ ਕਮਰਿਆਂ ਦੀ ਤਰ੍ਹਾਂ ਸਾਫ਼-ਸਫ਼ਾਈ ਕਰੋ ਤੇ ਰਸੋਈ ਘਰ ਦਾ ਸਾਰਾ ਸਾਮਾਨ ਸਹੀ ਥਾਂ ਰੱਖੋ |

ਸਟਾਈਲਿਸ਼ ਨਾ ਹੋਣ ਤਾਂ ਕੋਈ ਗੱਲ ਨਹੀਂ, ਪਰ ਪੈਰਾਂ 'ਚ ਫਿਟ ਹੋਣੀਆਂ ਚਾਹੀਦੀਆਂ ਜੱੁਤੀਆਂ-ਚੱਪਲਾਂ


ਪੈਰ ਸਾਡੇ ਸਰੀਰ ਦਾ ਤਾਂ ਪੂਰਾ ਭਾਰ ਚੁੱਕਦੇ ਹੀ ਹਨ, ਜਦੋਂ ਅਸੀਂ ਅਚਾਨਕ ਕਾਫ਼ੀ ਭਾਰ ਚੁੱਕ ਲੈਂਦੇ ਹਾਂ ਤਾਂ ਉਸ ਦਾ ਵੀ ਸਾਡੇ ਪੈਰ ਬੋਝ ਚੁੱਕਦੇ ਹਨ | ਭਾਵੇਂ ਅਸੀਂ ਮੋਟੇ, ûਲûਲ ਹੋਣ ਦੇ ਬਾਵਜੂਦ ਸਾਧਾਰਨ ਰੂਪ ਨਾਲ ਤੁਰ-ਫਿਰ ਸਕਦੇ ਹਾਂ | ਜੇਕਰ ਅਸੀਂ ਚੰਗਾ ਖਾਸਾ ਬੋਝ ਚੁੱਕਣ ਦੇ ਬਾਅਦ ਵੀ ਲੰਮਾ ਸਫ਼ਰ ਪੂਰਾ ਕਰਦੇ ਹਾਂ ਤਾਂ ਵੀ ਸਾਨੂੰ ਇਸ ਲਈ ਆਪਣੇ ਪੈਰਾਂ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਉਹ ਬਿਨਾਂ ਕੁਝ ਸਵਾਲ ਕੀਤੇ ਸਾਡੀਆਂ ਜ਼ਿਆਦਤੀਆਂ ਨੂੰ ਬਰਦਾਸ਼ਤ ਕਰਦੇ ਰਹਿੰਦੇ ਹਨ | ਪਰ ਸਾਨੂੰ ਏਨਾ ਖਿਆਲ ਤਾਂ ਰੱਖਣਾ ਹੀ ਚਾਹੀਦਾ ਹੈ ਕਿ ਅਸੀਂ ਇਨ੍ਹਾਂ ਪੈਰਾਂ ਲਈ ਜੋ ਜੁੱਤੀਆਂ ਜਾਂ ਚੱਪਲਾਂ ਪਾਈਏ, ਉਹ ਇਨ੍ਹਾਂ ਅਨੁਸਾਰ ਹੋਣ, ਫਿੱਟ ਹੋਣ ਅਤੇ ਸਭ ਤੋਂ ਵੱਡੀ ਗੱਲ ਆਰਾਮਦਾਇਕ ਹੋਣ | ਜਦ ਕਿ ਦੇਖਣ ਵਿਚ ਆਉਂਦਾ ਹੈ ਕਿ ਅਕਸਰ ਔਰਤਾਂ ਫੈਸ਼ਨ ਦੇ ਦਬਾਅ ਹੇਠ ਇਸ ਤਰ੍ਹਾਂ ਦੀਆਂ ਜੁੱਤੀਆਂ ਤੇ ਚੱਪਲਾਂ ਪਾ ਕੇ ਤੁਰ ਪੈਂਦੀਆਂ ਹਨ, ਜੋ ਦਿਖਾਵੇ ਲਈ ਭਾਵੇਂ ਆਕਰਸ਼ਕ, ਪਰ ਇਹ ਵੱਡੇ ਜ਼ੋਖ਼ਮ ਵਾਲੇ ਹੁੰਦੇ ਹਨ | ਜੇਕਰ ਗ਼ਲਤ ਜੁੱਤੀਆਂ ਜਾਂ ਚੱਪਲਾਂ ਨੂੰ ਅਸੀਂ ਲਗਾਤਾਰ ਸਰੀਰ ਦੀਆਂ ਸਹੂਲਤ ਦੇ ਉਲਟ ਜਾ ਕੇ ਪਾਉਂਦੇ ਰਹਿੰਦੇ ਹਾਂ ਤਾਂ ਇਸ ਨਾਲ ਸਾਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ | ਸਾਡੇ ਸਰੀਰ ਦਾ ਆਕਾਰ, ਦਿੱਖ ਬਦਲ ਸਕਦੀ ਹੈ ਅਤੇ ਹੋਰ ਵੀ ਕਈ ਕਿਸਮ ਦੀਆਂ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ |
ਇਸ ਲਈ ਜਾਣਕਾਰਾਂ ਦਾ ਕਹਿਣਾ ਹੈ ਕਿ ਹਮੇਸ਼ਾ ਫਿਟ ਅਤੇ ਸਰੀਰ ਅਨੁਸਾਰ ਹੀ ਜੁੱਤੀਆਂ ਤੇ ਚੱਪਲਾਂ ਪਾਉਣੀਆਂ ਚਾਹੀਦੀਆਂ ਭਾਵੇਂ ਇਹ ਬਹੁਤ ਫੈਸ਼ਨੇਬਲ ਨਾ ਹੋਣ | ਜੁੱਤੀਆਂ ਤੇ ਚੱਪਲਾਂ ਜਿੱਥੇ ਸਾਡੇ ਪੈਰਾਂ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਂਦੀਆਂ ਹਨ, ਉਥੇ ਸਾਡੇ ਆਪਣੇ ਭਾਰ ਭਾਵ ਸਰੀਰ ਦੇ ਭਾਰ ਨੂੰ ਵੀ ਸੰਤੁਲਿਤ ਬਣਾਈ ਰੱਖਣ ਵਿਚ ਭੂਮਿਕਾ ਨਿਭਾਉਂਦੀਆਂ ਹਨ | ਜਦੋਂ ਅਸੀਂ ਆਪਣੇ ਸਰੀਰ ਦੇ ਬੋਝ ਤੋਂ ਇਲਾਵਾ ਕੋਈ ਬਾਹਰੀ ਬੋਝ ਇਨ੍ਹਾਂ 'ਤੇ ਪਾਉਂਦੇ ਹਾਂ ਤਾਂ ਪੈਰਾਂ ਦੇ ਪੰਜੇ ਬੜੀ ਮਜ਼ਬੂਤੀ ਨਾਲ ਉਸ ਬੋਝ ਨੂੰ ਵੱਖ-ਵੱਖ ਉਂਗਲੀਆਂ 'ਤੇ ਵੰਡ ਦਿੰਦੇ ਹਨ | ਸਾਡੇ ਪੈਰ ਇਹ ਸਭ ਕੁਝ ਸਾਨੂੰ ਬਿਨਾਂ ਕਹੇ ਕਰਦੇ ਰਹਿੰਦੇ ਹਨ |
ਜੇਕਰ ਪੈਰ ਸਾਡੇ ਭਾਰ ਨੂੰ ਸੰਤੁਲਿਤ ਕਰਨਾ ਛੱਡ ਦੇਣ ਤਾਂ ਇਨਸਾਨ ਦੇ ਸਰੀਰ ਦੀ ਬਣਤਰ ਵਿਗੜ ਜਾਵੇਗੀ | ਪੈਰਾਂ ਵਿਚ ਪਾਈਆਂ ਜਾਣ ਵਾਲੀਆਂ ਜੁੱਤੀਆਂ ਜਾਂ ਚੱਪਲਾਂ ਇਸ ਲਈ ਫਿਟ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਇਸ ਨਾਲ ਸਰੀਰ ਦਾ ਆਕਾਰ ਸੰਤੁਲਿਤ ਰਹਿੰਦਾ ਹੈ | ਜੇਕਰ ਜੁੱਤੀਆਂ ਜਾਂ ਚੱਪਲਾਂ ਫਿਟ ਨਹੀਂ ਹਨ ਤਾਂ ਲਗਾਤਾਰ ਪੈਰਾਂ ਵਿਚ ਦਰਦ ਹੁੰਦਾ ਹੈ ਅਤੇ ਪੈਰਾਂ ਦੀ ਚਮੜੀ ਛਿੱਲੀ ਜਾਂਦੀ ਹੈ |
ਜੇਕਰ ਤੁਸੀਂ ਕਦੀ ਗੌਰ ਨਾਲ ਦੇਖਦੇ ਹੋ ਤਾਂ ਪੈਰਾਂ ਦੇ ਪੰਜੇ ਆਮ ਤੌਰ 'ਤੇ ਕੁਝ ਸੁੰਗੜੇ ਰਹਿੰਦੇ ਹਨ, ਇਸ ਲਈ ਜਦੋਂ ਸਰੀਰ ਦਾ ਭਾਰ ਵਧ ਜਾਂਦਾ ਹੈ ਜਾਂ ਸਰੀਰ 'ਤੇ ਅਸੀਂ ਭਾਰ ਲੱਦਦੇ ਹਾਂ ਤਾਂ ਇਹ ਪੰਜੇ ਲੰਬਾਈ ਅਤੇ ਚੌੜਾਈ ਦੋਵਾਂ ਵਿਚ ਫੈਲਦੇ ਹਨ | ਕਹਿਣ ਦਾ ਭਾਵ ਇਹ ਹੈ ਕਿ ਜਦੋਂ ਵੀ ਜੁੱਤੀਆਂ ਖਰੀਦਣ ਕਿਸੇ ਸਟੋਰ ਵਿਚ ਜਾਓ ਤਾਂ ਜੁੱਤੀ ਪਾ ਕੇ ਹੀ ਨਾ ਦੇਖੋ, ਕੋਸ਼ਿਸ਼ ਕਰੋ ਕਿ ਘੱਟੋ-ਘੱਟ 40-50 ਕਦਮ ਚੱਲ ਕੇ ਵੀ ਦੇਖ ਲਓ | ਸਵਾਲ ਹੈ ਆਖਰ ਜੁੱਤੀ ਪੈਰ ਲਈ ਫਿਟ ਹੈ, ਇਸ ਦੀ ਆਦਰਸ਼ ਪਰਿਭਾਸ਼ਾ ਕੀ ਹੈ? ਜੁੱਤੀਆਂ ਨਾ ਤਾਂ ਬਹੁਤ ਜ਼ਿਆਦਾ ਕੱਸੀਆਂ ਹੋਣੀਆਂ ਚਾਹੀਦੀਆਂ ਅਤੇ ਨਾ ਹੀ ਢਿੱਲੀਆਂ ਹੋਣੀਆਂ ਚਾਹੀਦੀਆਂ ਹਨ | ਨਾਲ ਹੀ ਜੁੱਤੀਆਂ ਦੇ ਅਗਲੇ ਹਿੱਸੇ ਵਿਚ ਪੈਰ ਦੀਆਂ ਉਂਗਲੀਆਂ ਲਈ ਸਹੀ ਜਗ੍ਹਾ ਹੋਣੀ ਚਾਹੀਦੀ ਹੈ ਤਾਂ ਕਿ ਤੁਰਦੇ ਸਮੇਂ ਜਦੋਂ ਅਸੀਂ ਜ਼ਿਆਦਾ ਥੱਕ ਗਏ ਹੋਈਏ ਤਾਂ ਪੈਰਾਂ ਦੀਆਂ ਉਂਗਲਾਂ ਢੁਕਵੀਂ ਥਾਂ ਬਣਾ ਕੇ ਠੀਕ ਢੰਗ ਨਾਲ ਫੈਲ ਸਕਣ |
ਬੱਚਿਆਂ ਦੀਆਂ ਜੁੱਤੀਆਂ ਜਾਂ ਚੱਪਲਾਂ ਖਰੀਦਦੇ ਸਮੇਂ ਤਾਂ ਬਹੁਤ ਹੀ ਚੌਕੰਨੇ ਰਹਿਣਾ ਚਾਹੀਦਾ ਹੈ, ਕਿਉਂਕਿ ਬੱਚਿਆਂ ਦੇ ਪੈਰਾਂ ਦੀਆਂ ਹੱਡੀਆਂ ਵਧ ਰਹੀਆਂ ਹੁੰਦੀਆਂ ਹਨ, ਇਸ ਲਈ ਉਨ੍ਹਾਂ ਦੀਆਂ ਜੁੱਤੀਆਂ ਜਾਂ ਚੱਪਲਾਂ ਛੇਤੀ ਛੋਟੀਆਂ ਹੋ ਜਾਂਦੀਆਂ ਹਨ | ਇਸ ਦੇ ਨਾਲ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਬੱਚਿਆਂ ਦੇ ਪੈਰਾਂ ਦੀਆਂ ਜੁੱਤੀਆਂ ਜਾਂ ਚੱਪਲਾਂ ਦੇ ਸੋਲ ਨਾ ਤਾਂ ਬਹੁਤੇ ਲਚਕਦਾਰ ਹੋਣ ਤੇ ਨਾ ਹੀ ਤਬਦੀਲ ਹੋਣ ਵਾਲੇ ਹੋਣ | ਨਾ ਹੀ ਨੋਕਦਾਰ ਤੇ ਨਾ ਹੀ ਸਟਾਈਲ ਵਾਲੇ ਹੋਣ | ਔਰਤਾਂ ਆਮ ਤੌਰ 'ਤੇ ਚੱਪਲਾਂ ਜਾਂ ਜੁੱਤੀਆਂ ਨਾਲ ਹੋਣ ਵਾਲੀਆਂ ਘਟਨਾਵਾਂ ਦਾ ਸ਼ਿਕਾਰ ਜ਼ਿਆਦਾ ਹੁੰਦੀਆਂ ਹਨ, ਕਿਉਂਕਿ ਉਹ ਆਪਣੇ ਪੈਰਾਂ ਅਨੁਸਾਰ ਜੁੱਤੀਆਂ, ਚੱਪਲਾਂ ਖਰੀਦਣ ਦੀ ਬਜਾਏ ਆਪਣੇ ਪੈਰਾਂ ਨੂੰ ਹੀ ਇਨ੍ਹਾਂ ਦੇ ਆਕਾਰ ਦਾ ਬਣਾ ਲੈਣਾ ਚਾਹੁੰਦੀਆਂ ਹਨ | ਇਸ ਤਰ੍ਹਾਂ ਕਰਨ ਵਿਚ ਸਭ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਪੈਦਾ ਹੁੰਦੀਆਂ ਹਨ | ਅਖੀਰ ਇਹ ਨਹੀਂ ਕਰਨਾ ਚਾਹੀਦਾ ਅਤੇ ਜੁੱਤੀਆਂ, ਚੱਪਲਾਂ ਹਮੇਸ਼ਾ ਫਿਟ ਹੀ ਲੈਣੀਆਂ ਚਾਹੀਦੀਆਂ ਹਨ |Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX