ਤਾਜਾ ਖ਼ਬਰਾਂ


ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਪੰਜਾਬ ਭਰ 'ਚ ਟਰੈਕਟਰਾਂ ਸਮੇਤ ਕੀਤਾ ਗਿਆ ਰੋਸ ਪ੍ਰਦਰਸ਼ਨ
. . .  16 minutes ago
ਸ੍ਰੀ ਮੁਕਤਸਰ ਸਾਹਿਬ, 17 ਅਕਤੂਬਰ (ਰਣਜੀਤ ਸਿੰਘ ਢਿੱਲੋਂ) -ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵੱਲੋਂ ਅੱਜ ਐੱਸ.ਡੀ.ਐੱਮ. ਦਫ਼ਤਰਾਂ ਅੱਗੇ ਪੰਜਾਬ ਭਰ 'ਚ ਟਰੈਕਟਰਾਂ ਸਮੇਤ ਰੋਸ ਵਿਖਾਵੇ ਕੀਤੇ ਗਏ ਜਿਸ 'ਚ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਘਟਾਉਣ ਦੀ ਮੰਗ.....
ਕੈਪਟਨ ਅਮਰਿੰਦਰ ਸਿੰਘ ਦਾ ਹੋਇਆ ਆਪਰੇਸ਼ਨ, ਗੁਰਦੇ ਦੀ ਪੱਥਰੀ ਤੋਂ ਸਨ ਪਰੇਸ਼ਾਨ
. . .  15 minutes ago
ਚੰਡੀਗੜ੍ਹ, 17 ਦਸੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਗੁਰਦੇ ਦੀ ਪੱਥਰੀ ਦਾ ਆਪਰੇਸ਼ਨ ਸਫ਼ਲ ਰਿਹਾ ਹੈ। ਉਨ੍ਹਾਂ ਨੂੰ ਲੰਘੇ ਦਿਨ ਚੰਡੀਗੜ੍ਹ ਸਥਿਤ ਪੀ. ਜੀ. ਆਈ. ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਇਸ ਸੰਬੰਧੀ ਇੱਕ ਸਰਕਾਰੀ ਬੁਲਾਰੇ...
ਪਿੰਡ ਭੁੱਲਰ ਗੋਲੀ ਕਾਂਡ 'ਚ ਜ਼ਖ਼ਮੀ ਨੌਜਵਾਨ ਨੇ ਤੋੜਿਆ ਦਮ
. . .  27 minutes ago
ਚੁਗਾਵਾਂ /ਲੋਪੋਕੇ, 17 (ਗੁਰਬਿੰਦਰ ਸਿੰਘ ਬਾਗੀ/ਗੁਰਵਿੰਦਰ ਸਿੰਘ ਕਲਸੀ )- ਜ਼ਿਲ੍ਹਾ ਅੰਮ੍ਰਿਤਸਰ ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਭੁੱਲਰ ਵਿਖੇ ਬੀਤੇ ਦਿਨ ਅਣਪਛਾਤੇ ਕਾਰ ਸਵਾਰਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ 'ਚ ਜ਼ਖ਼ਮੀ ਹੋਏ ਨੌਜਵਾਨ ਸੁਖਰਾਜ ਸਿੰਘ.....
'84 ਕਤਲੇਆਮ ਮਾਮਲਾ : ਦਿੱਲੀ ਹਾਈਕੋਰਟ ਦੇ ਫ਼ੈਸਲੇ ਦਾ ਭਾਈ ਲੌਂਗੋਵਾਲ ਨੇ ਕੀਤਾ ਸਵਾਗਤ
. . .  34 minutes ago
ਅੰਮ੍ਰਿਤਸਰ, 17 ਦਸੰਬਰ (ਹਰਮਿੰਦਰ ਸਿੰਘ)- ਦਿੱਲੀ ਸਿੱਖ ਕਤਲੇਆਮ ਮਾਮਲੇ 'ਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਦਿੱਲੀ ਹਾਈਕੋਰਟ ਵੱਲੋਂ ਸਜ਼ਾ ਸੁਣਾਏ ਜਾਣ ਦੇ ਫ਼ੈਸਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਵਾਗਤ .....
ਨਾਮਜ਼ਦਗੀ ਪੱਤਰ ਭਰਨ ਵਾਲੇ ਕੇਂਦਰਾਂ ਅੱਗਿਓਂ ਫਾਈਲਾਂ ਖੋਹਣ ਨੂੰ ਲੈ ਕੇ ਮੱਚੀ ਹਾਹਾਕਾਰ
. . .  45 minutes ago
ਬਾਘਾਪੁਰਾਣਾ, 17 ਦਸੰਬਰ (ਬਲਰਾਜ ਸਿੰਗਲਾ)- ਪੰਚਾਇਤੀ ਚੋਣਾਂ ਨੂੰ ਲੈ ਕੇ ਸਰਪੰਚ ਅਤੇ ਪੰਚ ਬਣਨ ਦੇ ਚਾਹਵਾਨ ਵੱਖ-ਵੱਖ ਪਾਰਟੀ ਦੇ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਭਰਨ ਲਈ ਸਥਾਨਕ ਮਾਰਕੀਟ ਕਮੇਟੀ ਦਫ਼ਤਰ ਤੇ ਨਗਰ ਕੌਂਸਲ ਦੇ ਦਫ਼ਤਰ 'ਚ ਨਿਯੁਕਤ.....
1984 ਕਤਲੇਆਮ ਮਾਮਲੇ 'ਚ ਹਾਈਕੋਰਟ ਦਾ ਫ਼ੈਸਲਾ ਇਤਿਹਾਸਕ- ਹਰਸਿਮਰਤ ਬਾਦਲ
. . .  47 minutes ago
1984 'ਚ ਜੋ ਕੁੱਝ ਵਾਪਰਿਆ ਉਸ ਬਾਰੇ ਸੋਚ ਕੇ ਅੱਜ ਵੀ ਰੌਂਗਟੇ ਖੜ੍ਹੇ ਹੋ ਰਹੇ ਹਨ - ਹਰਸਿਮਰਤ ਕੌਰ ਬਾਦਲ
. . .  49 minutes ago
1984 ਸਿੱਖ ਕਤਲੇਆਮ ਮਾਮਲਾ : ਅਕਾਲੀ ਦਲ ਵੱਲੋਂ ਚੰਡੀਗੜ੍ਹ 'ਚ ਪ੍ਰੈੱਸ ਕਾਨਫ਼ਰੰਸ
. . .  51 minutes ago
'84 ਕਤਲੇਆਮ ਮਾਮਲਾ : ਹਾਈਕੋਰਟ ਵਲੋਂ ਸੱਜਣ ਕੁਮਾਰ ਨੂੰ ਸਜ਼ਾ ਸੁਣਾਏ ਜਾਣ ਦੇ ਫ਼ੈਸਲੇ ਦਾ ਡਾ. ਅਜਨਾਲਾ ਨੇ ਕੀਤਾ ਸਵਾਗਤ
. . .  57 minutes ago
ਅਜਨਾਲਾ, 17 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਕੱਲ੍ਹ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਆਗੂ ਡਾ. ਰਤਨ ਸਿੰਘ ਅਜਨਾਲਾ ਨੇ 1984 ਸਿੱਖ ਕਤਲੇਆਮ ਨਾਲ ਜੁੜੇ ਇੱਕ ਮਾਮਲੇ 'ਚ ਦਿੱਲੀ ਹਾਈਕੋਰਟ ਵਲੋਂ ਸੱਜਣ ਕੁਮਾਰ ਨੂੰ ਦੋਸ਼ੀ ਕਰਾਰੇ ਜਾਣ...
ਹਾਈਕੋਰਟ ਵੱਲੋਂ ਸੱਜਣ ਕੁਮਾਰ ਨੂੰ ਸਜ਼ਾ ਸੁਣਾਏ ਜਾਣ ਦੇ ਫ਼ੈਸਲੇ ਦਾ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਸਵਾਗਤ
. . .  about 1 hour ago
ਅੰਮ੍ਰਿਤਸਰ, 17 ਦਸੰਬਰ (ਹਰਮਿੰਦਰ ਸਿੰਘ)- ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਲੀ ਦੀ ਹਾਈਕੋਰਟ ਵੱਲੋਂ ਸੱਜਣ ਕੁਮਾਰ ਨੂੰ ਸਜ਼ਾ ਸੁਣਾਏ ਜਾਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਦਿੱਲੀ ਸਿੱਖ .....
ਹੋਰ ਖ਼ਬਰਾਂ..

ਬਾਲ ਸੰਸਾਰ

ਬੱਚਿਆਂ ਦੇ ਪ੍ਰਸਿੱਧ ਕਾਰਟੂਨ ਚਰਿੱਤਰ-35: ਸ਼ਕਤੀਮਾਨ

'ਸ਼ਕਤੀਮਾਨ' ਦੂਰਦਰਸ਼ਨ ਦੇ ਕੌਮੀ ਚੈਨਲ ਉਪਰ ਪ੍ਰਸਿੱਧ ਹੋਣ ਵਾਲਾ ਲੜੀਵਾਰ ਹੈ, ਜਿਸ ਦਾ ਨਾਇਕ ਸ਼ਕਤੀਮਾਨ ਬੱਚਿਆਂ ਵਿਚ ਅਤਿ ਲੋਕਪਿ੍ਯ ਪਾਤਰ ਹੈ | ਇਸ ਦਾ ਪ੍ਰਸਾਰਨ 13 ਸਤੰਬਰ, 1997 ਨੂੰ ਆਰੰਭ ਹੋਇਆ ਸੀ | ਇਸ ਲੜੀਵਾਰ ਦਾ ਨਾਇਕ ਅਦਾਕਾਰ ਮੁਕੇਸ਼ ਖੰਨਾ ਹੈ, ਜਿਸ ਨੇ ਮੁੰਬਈ ਦੇ ਵੱਖ-ਵੱਖ ਸਕੂਲਾਂ-ਕਾਲਜਾਂ ਵਿਚੋਂ ਸਿੱਖਿਆ ਪ੍ਰਾਪਤ ਕੀਤੀ ਹੈ | ਵੇਖਣ ਵਿਚ ਇਸ ਪਾਤਰ ਦੇ ਕਾਰਜ ਅਸਲੀ ਜਾਪਦੇ ਹਨ ਪਰ ਹਨ ਅਸਲੀਅਤ ਤੋਂ ਦੂਰ, ਜਿਵੇਂ ਛੱਤਾਂ ਤੋਂ ਛਾਲ ਮਾਰਨਾ, ਆਪਣੇ ਸਰੀਰ 'ਤੇ ਜਲਣਸ਼ੀਲ ਪਦਾਰਥ ਛਿੜਕ ਕੇ ਅੱਗ ਲਗਾਉਣਾ ਅਤੇ ਹਥਿਆਰਾਂ ਆਦਿ ਨਾਲ ਹਮਲੇ ਕਰਨਾ ਆਦਿ | ਇਹ ਸਭ ਨਕਲੀ ਅਦਾਕਾਰੀ ਹੈ | ਅਸਲ ਵਿਚ ਸ਼ਕਤੀਮਾਨ ਦੇ ਦਿ੍ਸ਼ ਨੂੰ ਰੋਮਾਂਚਕਾਰੀ ਬਣਾਉਣ ਲਈ ਮਾਹਿਰ ਕਲਾਕਾਰਾਂ ਉੱਪਰ ਕੁਝ ਸਟੰਟ ਦਿ੍ਸ਼ ਫ਼ਿਲਮਾਏ ਜਾਂਦੇ ਹਨ ਪਰ ਲਗਦਾ ਇਉਂ ਹੈ ਜਿਵੇਂ ਇਹ ਸਭ ਕੁਝ ਸ਼ਕਤੀਮਾਨ ਹੀ ਕਰ ਰਿਹਾ ਹੋਵੇ | 'ਸ਼ਕਤੀਮਾਨ' ਦੇ ਨਕਲੀ ਰੋਲ ਨੂੰ ਅਸਲੀ ਸਮਝ ਕੇ ਕਈ ਬੱਚਿਆਂ ਨੇ ਸਰੀਰਕ ਪੱਖੋਂ ਨੁਕਸਾਨ ਵੀ ਉਠਾਏ, ਕਿਉਂਕਿ ਉਹ ਸਮਝਦੇ ਸਨ ਕਿ ਸ਼ਕਤੀਮਾਨ ਉਨ੍ਹਾਂ ਨੂੰ ਬਚਾਉਣ ਲਈ ਆਵੇਗਾ ਪਰ ਬਿਨਾਂ ਸੋਚੇ-ਵਿਚਾਰੇ ਅਜਿਹੇ ਨਕਲੀ ਕਰਤੱਬਾਂ ਵਾਲੇ ਪਾਤਰ ਦੀ ਨਕਲ ਕਰਨ ਨਾਲ ਨੁਕਸਾਨ ਹੁੰਦਾ ਹੈ | ਰਾਜ ਸਭਾ ਵਲੋਂ ਅਜਿਹੀਆਂ ਘਟਨਾਵਾਂ ਉੱਪਰ ਚਿੰਤਾ ਕਰਦੇ ਹੋਏ 17 ਮਾਰਚ, 1999 ਵਿਚ ਸ਼ਕਤੀਮਾਨ ਲੜੀਵਾਰ ਦਾ ਪ੍ਰਸਾਰਨ ਬੰਦ ਕਰ ਦਿੱਤਾ ਸੀ ਪਰ ਬਾਅਦ ਵਿਚ ਕੁਝ ਸੋਧ ਅਤੇ ਕੇਵਲ ਅਸਲੀ ਐਕਸ਼ਨਾਂ ਵਾਲੇ ਦਿ੍ਸ਼ ਵਿਖਾਉਣ ਦੀ ਪ੍ਰਵਾਨਗੀ ਦਿੱਤੀ ਗਈ ਸੀ | ਅੱਜ ਵੀ ਇਹ ਚਰਿੱਤਰ ਬਾਲ ਮਨਾਂ ਦੇ ਚੇਤਿਆਂ ਵਿਚ ਵਸਿਆ ਹੋਇਆ ਹੈ |

-ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ | ਮੋਬਾ: 98144-23703
email : dsaasht@yahoo.co.in


ਖ਼ਬਰ ਸ਼ੇਅਰ ਕਰੋ

ਬਾਲ ਕਹਾਣੀ: ਮਿੱਠੇ-ਕੌੜੇ ਬੋਲਾਂ ਦਾ ਜਾਦੂ

ਪੁਰਾਣੇ ਵੇਲਿਆਂ ਦੀ ਗੱਲ ਹੈ | ਕਾਲੀ ਮਿਰਚ ਨੇ ਲਾਲ ਮਿਰਚ ਨਾਲ ਵਿਆਹ ਕਰਵਾ ਲਿਆ | ਉਨ੍ਹਾਂ ਦੇ ਘਰ ਦੋ ਧੀਆਂ ਸੁੰਢ ਅਤੇ ਹਲਦੀ ਪੈਦਾ ਹੋਈਆਂ | ਸੁੰਢ ਦਾ ਸੁਭਾਅ ਪਿਓ 'ਤੇ ਅਤੇ ਹਲਦੀ ਦਾ ਸੁਭਾਅ ਮਾਂ 'ਤੇ ਗਿਆ | ਉਨ੍ਹਾਂ ਦੇ ਨਾਨਕੇ ਲੂਣਪੁਰ ਨਾਂਅ ਦੇ ਪਿੰਡ ਵਿਚ ਸਨ |
ਇਕ ਦਿਨ ਹਲਦੀ ਨੇ ਮਾਂ ਨੂੰ ਕਿਹਾ, 'ਮਾਂ, ਮਾਂ, ਮੈਂ ਨਾਨਕੇ ਜਾਣੈ | ਫਿਰ ਖੁਸ਼ੀ ਵਿਚ ਟੱਪਦੀ ਹੋਈ ਗਾਉਣ ਲੱਗੀ, 'ਨਾਨਕੇ ਘਰ ਜਾਵਾਂਗੇ, ਲੱਡੂ-ਪੇੜੇ ਖਾਵਾਂਗੇ, ਮੋਟੇ ਹੋ ਕੇ ਆਵਾਂਗੇ |' ਅੱਗੋਂ ਮਾਂ ਨੇ ਕਿਹਾ, 'ਧੀਏ! ਰਾਹ ਵਿਚ ਬੜੀਆਂ ਔਕੜਾਂ ਨੇ | ਇਕੱਲੀ ਨਾ ਜਾਹ | ਜਦੋਂ ਤੇਰਾ ਮਾਮਾ ਕਦੇ ਆਇਆ ਤਾਂ ਉਹਦੇ ਨਾਲ ਚਲੀ ਜਾਵੀਂ | ਪਰ ਹਲਦੀ ਨੇ ਜ਼ਿਦ ਕੀਤੀ, ਨਾਨਕੇ ਜਾਣ ਦਾ ਇਰਾਦਾ ਨਾ ਬਦਲਿਆ | ਮਾਂ ਨੇ ਸੁੰਢ ਨੂੰ ਕਿਹਾ ਕਿ ਉਹ ਹਲਦੀ ਨਾਲ ਚਲੀ ਜਾਵੇ | ਕਿਉਂਕਿ ਇਕ ਇਕੱਲਾ ਹੁੰਦਾ ਏ, ਜਦਕਿ ਦੋ ਗਿਆਰਾਂ ਹੁੰਦੇ ਨੇ | ਰਾਹ ਵਿਚ ਦੋਵਾਂ ਦਾ ਸਾਥ ਰਹੇਗਾ | ਸੁੰਢ ਅਤੇ ਹਲਦੀ ਦੀ ਆਪਸ ਵਿਚ ਬਣਦੀ ਨਹੀਂ ਸੀ | ਸੁੰਢ ਦਾ ਸੁਭਾਅ ਰੱੁਖਾ ਤੇ ਕੌੜਾ ਸੀ | ਉਹ ਨਾ ਮੰਨੀ |
ਅਖੀਰ ਹਲਦੀ ਮਾਂ-ਪਿਓ ਦੀ ਅਸੀਸ ਲੈ ਕੇ ਇਕੱਲੀ ਹੀ ਘਰੋਂ ਤੁਰ ਪਈ | ਰਾਹ ਵਿਚ ਦਰਿਆ ਆਇਆ | ਦਰਿਆ ਦਾ ਤੇਜ਼ ਠਾਠਾਂ ਮਾਰਦਾ ਪਾਣੀ ਦੇਖ ਕੇ ਹਲਦੀ ਪਹਿਲਾਂ ਤਾਂ ਘਬਰਾ ਗਈ | ਫਿਰ ਉਸ ਨੇ ਹੌਸਲਾ ਕਰਕੇ ਆਪਣੇ ਬੋਲਾਂ ਵਿਚ ਪਿਆਰ ਭਰੀ ਮਿਠਾਸ ਭਰ ਕੇ ਦਰਿਆ ਨੂੰ ਕਿਹਾ, 'ਬਾਬਾ! ਬਾਬਾ! ਮੈਨੂੰ ਰਾਹ ਦੇਹ | ਮੈਨੂੰ ਪਾਰ ਲੰਘਾ ਦੇ |' ਦਰਿਆ ਬੋਲਿਆ, 'ਮੈਂ ਤੈਨੂੰ ਰਾਹ ਦੇ ਦਿੰਦਾ ਹਾਂ | ਪਹਿਲਾਂ ਕੁਝ ਇੱਟਾਂ-ਰੋੜੇ ਇਕੱਠੇ ਕਰਕੇ ਮੇਰੇ ਪਾਣੀ ਦੀ ਉਪਰਲੀ ਸਤਹ 'ਤੇ ਵਿਛਾ ਕੇ ਇਕ ਪੁਲ ਬਣਾ ਦੇ, ਤਾਂ ਜੋ ਆਉਣ ਵਾਲੇ ਦੂਜੇ ਮੁਸਾਫਿਰ ਵੀ ਇਸ ਪੁਲ ਤੋਂ ਆਰਾਮ ਨਾਲ ਲੰਘ ਸਕਣ |' ਹਲਦੀ ਨੇ ਬੜੀ ਮਿਹਨਤ ਅਤੇ ਲਗਨ ਨਾਲ ਪੁਲ ਬਣਾਉਣਾ ਸ਼ੁਰੂ ਕਰ ਦਿੱਤਾ | ਇਹ ਦੇਖ ਕੇ ਦੂਜੇ ਮੁਸਾਫਿਰ ਵੀ ਹਲਦੀ ਦੀ ਮਦਦ ਕਰਨ ਲੱਗੇ | ਜਦੋਂ ਪੁਲ ਬਣ ਗਿਆ ਤਾਂ ਸਾਰੇ ਬੜੇ ਆਰਾਮ ਨਾਲ ਪੁਲ ਤੋਂ ਹੋ ਕੇ ਪਾਰ ਲੰਘ ਗਏ |
ਹਲਦੀ ਹੁਣ ਥੱਕ ਚੱੁਕੀ ਸੀ | ਉਸ ਨੂੰ ਤਿੱਖੀ ਭੱੁਖ ਮਹਿਸੂਸ ਹੋ ਰਹੀ ਸੀ | ਉਸ ਨੇ ਰਾਹ ਦੇ ਨਾਲ ਉੱਗਿਆ ਇਕ ਬੇਰੀ ਦਾ ਰੱੁਖ ਦੇਖਿਆ | ਉਸ ਨੇ ਬੜੀ ਨਿਮਰਤਾ ਭਰੀ ਬੋਲੀ ਬੋਲਦਿਆਂ ਬੇਰੀ ਨੂੰ ਕਿਹਾ, 'ਮਾਸੀ ਮਾਸੀ ਬੇਰ ਦੇਹ, ਮੈਂ ਤੇਰੀ ਧੀ-ਧਿਆਣੀ, ਸਵੇਰ ਤੋਂ ਹਾਂ ਭੱੁਖਣ-ਭਾਣੀ |' ਬੇਰੀ ਨੇ ਹਲਦੀ ਨੂੰ ਲਾਡ-ਪਿਆਰ ਕੀਤਾ ਤੇ ਕਿਹਾ, 'ਧੀਏ ਮੈਂ ਤੈਨੂੰ ਲਾਲ-ਲਾਲ, ਮਿੱਠੇ-ਮਿੱਠੇ ਬੇਰ ਦਿੰਦੀ ਹਾਂ | ਮੇਰੇ ਹੇਠੋਂ ਖਿਲਰੇ ਕੰਡੇ ਸਾਫ਼ ਕਰ ਦੇ, ਕਿਉਂਕਿ ਜਦੋਂ ਬੱਚੇ ਬੇਰ ਖਾਣ ਆਉਂਦੇ ਹਨ ਤਾਂ ਇਹ ਕੰਡੇ ਉਨ੍ਹਾਂ ਦੇ ਪੈਰਾਂ ਵਿਚ ਲਗਦੇ ਹਨ |' ਹਲਦੀ ਨੇ ਤੁਰੰਤ ਆਗਿਆ ਮੰਨ ਕੇ ਬੇਰੀ ਹੇਠੋਂ ਕੰਡੇ ਸਾਫ਼ ਕਰ ਦਿੱਤੇ | ਬੇਰੀ ਨੇ ਖੁਸ਼ ਹੋ ਕੇ ਹਲਦੀ ਨੂੰ ਖਾਣ ਲਈ ਮਿੱਠੇ ਬੇਰ ਦਿੱਤੇ | ਉਸ ਨੇ ਜੀਅ ਭਰ ਕੇ ਬੇਰ ਖਾ ਕੇ ਆਪਣੀ ਭੱੁਖ ਮਿਟਾ ਲਈ | ਅੱਗੇ ਹਲਦੀ ਨੂੰ ਦਾਣੇ ਭੁੰਨਣ ਵਾਲੀ ਭੱਠੀ ਮਿਲੀ | ਉਸ ਨੇ ਮਿਠਾਸ ਭਰੀ ਬੋਲੀ ਬੋਲ ਕੇ ਉਸ ਤੋਂ ਦਾਣੇ ਖਾਣ ਲਈ ਲੈ ਲਏ |
ਨਾਨਕੇ ਘਰ ਪਹੁੰਚ ਕੇ ਹਲਦੀ ਸਭ ਨੂੰ ਬਹੁਤ ਹੀ ਪਿਆਰ, ਨਿਮਰਤਾ ਨਾਲ ਮਿਲੀ ਅਤੇ ਆਪਣੇ ਸਲੂਕ ਨਾਲ ਸਭ ਦਾ ਦਿਲ ਜਿੱਤ ਲਿਆ | ਜਦੋਂ ਉਹ ਨਾਨਕਿਆਂ ਤੋਂ ਚੱਲਣ ਲੱਗੀ ਤਾਂ ਸਭ ਨੇ ਉਸ ਨੂੰ ਤੋਹਫ਼ਿਆਂ ਨਾਲ ਲੱਦ ਦਿੱਤਾ | ਉਸ ਦਾ ਮਾਮਾ ਉਸ ਨੂੰ ਛੱਡ ਗਿਆ | ਜਦੋਂ ਸੁੰਢ ਨੇ ਹਲਦੀ ਨੂੰ ਬੇਹੱਦ ਖੁਸ਼ ਦੇਖਿਆ ਅਤੇ ਫਿਰ ਉਸ ਦੇ ਤੋਹਫ਼ੇ ਤੱਕੇ ਤਾਂ ਉਹ ਨਾਨਕਿਆਂ ਨੂੰ ਚੱਲਣ ਲਈ ਤਿਆਰ ਹੋ ਗਈ | ਉਸ ਨੇ ਨਾ ਮਾਂ-ਪਿਓ ਦਾ ਅਸ਼ੀਰਵਾਦ ਲਿਆ, ਨਾ ਹੀ ਮਾਂ ਦੀ ਨਸੀਹਤ 'ਤੇ ਕੋਈ ਅਮਲ ਕੀਤਾ | ਕਿਉਂਕਿ ਮਾਂ ਨੇ ਉਸ ਨੂੰ ਕੌੜਾ ਬੋਲਣਾ ਛੱਡ ਕੇ ਮਿੱਠਾ ਬੋਲਣ ਲਈ ਕਿਹਾ ਸੀ | ਸੁੰਢ ਨੂੰ ਪਹਿਲਾਂ ਦਰਿਆ ਮਿਲਿਆ, ਫਿਰ ਬੇਰੀ ਅਤੇ ਫਿਰ ਦਾਣੇ ਭੁੰਨਣ ਵਾਲੀ ਭੱਠੀ | ਉਸ ਦੇ ਰੱੁਖੇਪਨ ਨੇ ਸਭ ਤੋਂ ਪਿਆਰ ਦੀ ਜਗ੍ਹਾ ਨਫਰਤ ਅਤੇ ਨਰਾਜ਼ਗੀ ਹੀ ਖੱਟੀ | ਨਾਨਕੇ ਘਰੋਂ ਵੀ ਉਹ ਖਾਲੀ ਹੱਥ ਹੀ ਪਰਤੀ | ਨਾ ਉਸ ਨੂੰ ਨਾਨਕਿਆਂ ਨੇ ਨਵੇਂ ਕੱਪੜੇ ਹੀ ਦਿੱਤੇ ਅਤੇ ਨਾ ਹੀ ਖਾਣ ਲਈ ਮਠਿਆਈਆਂ | ਜਦੋਂ ਸੁੰਢ ਖਾਲੀ ਹੱਥ ਘਰ ਪਹੁੰਚੀ ਤਾਂ ਕਿਸੇ ਨੂੰ ਮੰੂਹ ਦਿਖਾਉਣ ਜੋਗੀ ਨਹੀਂ ਸੀ | ਉਹ ਗੋਡਿਆਂ ਵਿਚ ਸਿਰ ਛੁਪਾ ਕੇ ਜਾਰੋ-ਜ਼ਾਰ ਰੋਣ ਲੱਗੀ | ਉਸ ਨੂੰ ਮਿੱਠੇ-ਕੌੜੇ ਬੋਲਾਂ ਵਿਚਲਾ ਅੰਤਰ ਸਮਝ ਆ ਗਿਆ ਸੀ |

-ਮੋਬਾ: 98146-81444

ਐਕਸ-ਰੇਜ਼ ਕਿਰਨਾਂ : ਇਕ ਮਹੱਤਵਪੂਰਨ ਖੋਜ

ਬੱਚਿਓ, ਐਕਸ-ਰੇਜ਼ ਅਦਿ੍ਸ਼ ਇਲੈਕਟ੍ਰੋਮੈਗਨੈਟਿਕ ਕਿਰਨਾਂ ਹੁੰਦੀਆਂ ਹਨ | ਇਨ੍ਹਾਂ ਦੀ ਵੈੱਬ ਲੈਂਥ ਵਿਖਾਈ ਦੇਣ ਵਾਲੀ ਰੌਸ਼ਨੀ ਤੋਂ ਘੱਟ ਹੁੰਦੀ ਹੈ | ਇਹ ਉੱਚ ਊਰਜਾ ਵਾਲੀਆਂ ਕਿਰਨਾਂ ਹੁੰਦੀਆਂ ਹਨ | ਇਹੀ ਕਾਰਨ ਹੈ ਕਿ ਇਨ੍ਹਾਂ ਦੀ ਵਿੰਨ੍ਹਣ ਸ਼ਕਤੀ ਬਹੁਤ ਜ਼ਿਆਦਾ ਹੁੰਦੀ ਹੈ | ਇਹ ਸਾਡੇ ਸਰੀਰ ਵਿਚੋਂ ਅਸਾਨੀ ਨਾਲ ਲੰਘ ਸਕਦੀਆਂ ਹਨ | ਇਹ ਰੌਸ਼ਨੀ ਦੀ ਰਫਤਾਰ ਨਾਲ ਯਾਤਰਾ ਕਰਦੀਆਂ ਹਨ |
ਇਨ੍ਹਾਂ ਕਿਰਨਾਂ ਦੀ ਖੋਜ 1885 ਵਿਚ ਜਰਮਨੀ ਦੇ ਵਿਗਿਆਨੀ ਪ੍ਰੋ: ਵਿਲਹੇਲਮ ਕੋਨਾਰਡ ਰੋਏਾਟਜੇਨ ਨੇ ਕੀਤੀ ਸੀ | ਇਸ ਖੋਜ ਬਦਲੇ ਉਨ੍ਹਾਂ ਨੂੰ 1901 ਵਿਚ ਭੌਤਿਕ ਵਿਗਿਆਨ ਲਈ ਪਹਿਲਾ ਨੋਬਲ ਪੁਰਸਕਾਰ ਮਿਲਿਆ | ਇਨ੍ਹਾਂ ਨੂੰ ਕਿਸੇ ਸਮੇਂ ਰੋਏਾਟਜੇਨ ਵੀ ਆਖਿਆ ਜਾਂਦਾ ਸੀ | ਬਾਅਦ ਵਿਚ ਇਨ੍ਹਾਂ ਕਿਰਨਾਂ ਨੂੰ ਐਕਸ-ਰੇਜ਼ ਕਿਹਾ ਜਾਣ ਲੱਗਾ | ਐਕਸ ਦਾ ਅਰਥ ਹੈ ਅਣਜਾਣ ਜਾਂ ਅਣਪਛਾਤਾ, ਕਿਉਂਕਿ ਇਸ ਦੇ ਬਾਰੇ ਵਿਚ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ |
ਐਕਸ-ਰੇਜ਼ ਪੈਦਾ ਕਰਨ ਵਾਲੇ ਉਪਕਰਨਾਂ ਨੂੰ ਐਕਸ-ਰੇ ਟਿਊਬ ਕਿਹਾ ਜਾਂਦਾ ਹੈ | ਇਹ ਟਿਊਬ ਸਖਤ ਸ਼ੀਸ਼ੇ ਨਾਲ ਬਣੀ ਹੁੰਦੀ ਹੈ, ਜਿਸ ਵਿਚ ਦੋ ਇਲੈਕਟ੍ਰਾਡਸ ਲੱਗੇ ਹੋਏ ਹੁੰਦੇ ਹਨ, ਜੋ ਇਕ ਹਾਈ ਵੋਲਟੇਜ ਪਾਵਰ ਸਪਲਾਈ ਨਾਲ ਜੁੜੇ ਹੁੰਦੇ ਹਨ | ਨੈਗੇਟਿਵ ਟਰਮੀਨਲ ਜੁੜੇ ਇਲੈਕਟ੍ਰਾਡ ਨੂੰ 'ਏਨੋਡ' ਆਖਿਆ ਜਾਂਦਾ ਹੈ | ਟਿਊਬ ਵਿਚੋਂ ਹਵਾ ਬਾਹਰ ਕੱਢ ਕੇ ਇਸ ਅੰਦਰ ਘੱਟ ਦਬਾਅ ਬਣਾਇਆ ਜਾਂਦਾ ਹੈ | ਜਦ ਇਲੈਕਟ੍ਰਾਡਸ ਦੇ ਵਿਚਕਾਰੋਂ ਕੋਈ ਹਾਈ ਵੋਲਟੇਜ ਲੰਘਦੀ ਜਾਂਦੀ ਹੈ ਤਾਂ ਕੈਬੋਡ ਤੋਂ ਇਲੈਕਟ੍ਰਾਡਸ ਪੈਦਾ ਹੁੰਦੇ ਹਨ ਅਤੇ ਏਨੋਡ ਨਾਲ ਟਕਰਾਉਂਦੇ ਹਨ, ਜਿਸ ਦੇ ਫਲਸਰੂਪ ਐਕਸ-ਰੇਜ਼ ਟਿਊਬ 'ਚੋਂ ਬਾਹਰ ਆਉਂਦੀਆਂ ਹਨ |
ਬੱਚਿਓ, ਇਹ ਐਕਸ-ਰੇਜ਼ ਸਰੀਰ ਦੀਆਂ ਕੋਸ਼ਿਕਾਵਾਂ ਨੂੰ ਹਾਨੀ ਵੀ ਪਹੁੰਚਾਉਂਦੀਆਂ ਹਨ, ਇਸ ਲਈ ਕਿਸੇ ਵੀ ਆਦਮੀ ਨੂੰ ਜ਼ਿਆਦਾ ਦੇਰ ਤੱਕ ਇਨ੍ਹਾਂ ਦੇ ਸਾਹਮਣੇ ਨਹੀਂ ਰੱਖਿਆ ਜਾ ਸਕਦਾ | ਸਰੀਰ ਵਿਚ ਕਿਸੇ ਤਰ੍ਹਾਂ ਦੀ ਅਸਮਾਨਤਾ ਦਾ ਪਤਾ ਲਗਾਉਣ ਲਈ ਹਲਕੀ ਐਕਸ-ਰੇਜ਼ ਦੀ ਵਰਤੋਂ ਕਰਕੇ ਕੰਪਿਊਟਰਾਈਜ਼ਡ ਐਕਸਿਲ ਟੋਮੋਗ੍ਰਾਫੀ ਸਕੈਨਰ ਵਰਗੇ ਉਪਕਰਨਾਂ ਨੂੰ ਵਿਕਸਿਤ ਕੀਤਾ ਜਾਂਦਾ ਹੈ |

-ਪਿੰਡ ਤੇ ਡਾਕ: ਖੋਸਾ ਪਾਂਡੋ (ਮੋਗਾ)-142048

ਨਿੰਮ

ਦਵਾਈਆਂ ਦੇ ਰੱੁਖਾਂ ਵਿਚ,
ਮੇਰਾ ਆਉਂਦਾ ਪਹਿਲਾ ਨਾਂਅ |
ਮੈਂ ਨਿੰਮ ਸਦਾਬਹਾਰ,
ਰੱੁਖਾਂ ਵਿਚ ਆਉਂਦੀ ਹਾਂ |
ਆਰੀ ਵਾਂਗੰੂ ਕੱਟੇ ਪੱਤੇ,
ਹਲਕੇ ਪੀਲੇ ਫੱੁਲ ਪੈਂਦੇ |
ਗਰਮੀ ਆਉਂਦੀ, ਫਲ ਬਣਦੇ,
ਜੀਹਨੂੰ ਲੋਕ ਨਿਮੋਲੀਆਂ ਕਹਿੰਦੇ |
ਦਾਤਣ ਮੇਰੀ ਦੰਦ ਲਿਸ਼ਕਾਵੇ,
ਦੰਦਾਂ ਨੂੰ ਮਜ਼ਬੂਤ ਬਣਾਵੇ |
ਮੇਰਾ ਤੇਲ ਤੇ ਸਾਬਣ,
ਚੰਮ ਰੋਗਾਂ ਨੂੰ ਦੂਰ ਭਜਾਵੇ |
ਬਾਲ ਕੇ ਨਿੰਮ ਦੀ ਟਹਿਣੀ,
ਮਾਂ ਕੱਜਲ ਬਣਾਉਂਦੀ ਸੀ |
ਅੱਖਾਂ ਦੇ ਵਿਚ ਪਾ ਕੇ,
ਨੈਣੀ ਜੋਤ ਜਗਾਉਂਦੀ ਸੀ |
ਨਿੰਮ ਦੀਆਂ ਨਿਮੋਲੀਆਂ ਤੋਂ,
ਹੁੰਦੀ ਇਕ ਖਾਦ ਤਿਆਰ |
ਮਿੱਟੀ ਨੂੰ ਜਰਖੇਜ਼ ਬਣਾਵੇ,
ਵਧ ਜਾਂਦੀ ਹੈ ਪੈਦਾਵਾਰ |

-ਹਰੀ ਕ੍ਰਿਸ਼ਨ ਮਾਇਰ,
398, ਵਿਕਾਸ ਨਗਰ, ਗਲੀ ਨੰ: 10, ਪੱਖੋਵਾਲ ਰੋਡ, ਲੁਧਿਆਣਾ-141013

ਬੁਝਾਰਤ-5

ਰੰਮੀ ਕੰਨ ਕਰ ਗੱਲ ਸੁਣਾਵਾਂ,
ਤੈਨੂੰ ਮਾਮੇ ਨਾਲ ਮਿਲਾਵਾਂ |
ਉਂਗਲੀ ਦੇ ਇਸ਼ਾਰੇ ਚੱਲਾਂ,
ਹਜ਼ਾਰਾਂ ਮੀਲ ਸੁਨੇਹੇ ਘੱਲਾਂ |
ਕਈ ਰੂਪ ਤੇ ਕਈ ਨੇ ਰੰਗ,
ਹਰ ਕੋਈ ਮੇਰੀ ਕਰਦਾ ਮੰਗ |
ਹੋ ਜਾਵਾਂ ਮੈਂ ਜਿਉਂਦਾ ਮਰ ਕੇ,
ਭਲੂਰੀਆ ਮੰਨਦਾ ਏਸੇ ਕਰਕੇ |
ਰੰਮੀ ਤੰੂ ਮੇਰਾ ਨਾਂਅ ਹੁਣ ਦੱਸ,
ਨਹੀਂ ਪਤਾ ਤਾਂ ਕਹਿ ਦੇ ਬਸ |
            -0-
ਆਪਣਾ ਨਾਂਅ ਦੱਸ ਦੇਵਾਂ ਤੈਨੂੰ,
ਟੈਲੀਫੋਨ ਨੇ ਕਹਿੰਦੇ ਮੈਨੂੰ |

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) |

ਬਾਲ ਸਾਹਿਤ

ਕੱੁਕੜ ਤੀਸ ਮਾਰ ਖਾਂ ਤੇ ਮਾਣੋ ਮਸਤਾਨੀ
ਲੇਖਕ : ਡਾ: ਗੁਰਚਰਨ ਸਿੰਘ ਔਲਖ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ |
ਮੱੁਲ : 75 ਰੁਪਏ, ਸਫੇ : 40
ਸੰਪਰਕ : 0172-5027427

ਡਾ: ਗੁਰਚਰਨ ਸਿੰਘ ਔਲਖ ਨੇ ਆਪਣੀ ਸਾਰੀ ਉਮਰ ਸਾਹਿਤ ਸਿਰਜਣ 'ਤੇ ਲਾਈ ਹੈ | ਉਨ੍ਹਾਂ ਦੀ ਕਲਮ ਵਿਚੋਂ ਸਾਹਿਤ ਦਾ ਹਰ ਰੂਪ ਨਿਕਲਿਆ ਹੈ | ਹਥਲੀ ਪੁਸਤਕ ਲੇਖਕ ਨੇ ਬਾਲ ਪਾਠਕਾਂ ਲਈ ਲਿਖੀ ਹੈ | ਪੁਸਤਕ ਵਿਚ ਵੱਡੀਆਂ-ਛੋਟੀਆਂ 35 ਕਵਿਤਾਵਾਂ ਹਨ | ਕਵਿਤਾਵਾਂ ਬਾਲਾਂ ਦੇ ਮਾਨਸਿਕ ਪੱਧਰ ਅਨੁਸਾਰ ਬੜੀ ਹੀ ਸਰਲ ਸ਼ਬਦਾਵਲੀ ਵਿਚ ਲਿਖੀਆਂ ਗਈਆਂ ਹਨ |
'ਸੁਣੋ ਸਹੇਲੀਓ, ਇਕ ਗੱਲ ਸੁਣਾਵਾਂ,
ਆਪਣੇ ਘਰ 'ਤੇ ਇਕ ਝਾਤ ਪੁਆਵਾਂ |
ਪਾਪਾ ਪਿਆਰੇ, ਮੰਮੀ ਪਿਆਰੀ,
ਪ੍ਰੀਤ ਸਾਡੀ ਫੱੁਲਾਂ ਦੀ ਕਿਆਰੀ |' (ਸਾਡਾ ਪਰਿਵਾਰ)
'ਦਿਨ ਪੰਦਰਾਂ ਅਗਸਤ ਦਾ, ਯਾਰੋ ਬੜਾ ਮਹਾਨ |
ਸੁਤੰਤਰ ਹੋਇਆ, ਉਦੋਂ ਸਾਡਾ ਹਿੰਦੁਸਤਾਨ |' (15 ਅਗਸਤ)
'ਸੋਮਵਾਰ ਦਾ ਦਿਨ ਹੈ ਮਹਾਨ |
ਘਰਾਂ ਤੋਂ ਪੈਰ ਸਕੂਲਾਂ ਨੂੰ ਜਾਨ |
ਫਿਰ ਆਉਂਦਾ ਹੈ ਮੰਗਲਵਾਰ |
ਖੁਸ਼ੀਆਂ ਦੀ ਬਣ ਕੇ ਬਹਾਰ |' (ਸਤਵਾਰਾ)
'ਡੰੂਘੇ ਪਾਣੀ ਛਾਲਾਂ ਮਾਰਦੀ |
ਮਛਲੀ ਤਰਦੀ ਜਾਂਦੀ ਸਾਗਰ |
ਪੀ ਗਈ ਡੀਕਾਂ ਲਾ-ਲਾ |
ਫਿਰ ਵੀ ਨਾ ਭਰਦੀ ਜਾਂਦੀ ਗਾਗਰ |' (ਮਛਲੀ)
'ਤੋਤਿਆ ਮਨ ਮੋਤਿਆ,
ਆ ਵੇ ਤੈਨੂੰ ਚੂਰੀ ਪਾਵਾਂ |
ਹਰੇ-ਹਰੇ ਤੇਰੇ ਖੰਭਾਂ ਨੂੰ ,
ਤੂਤਾਂ ਦੀ ਛਾਂ ਕਰਾਵਾਂ |' (ਤੋਤਿਆ ਮਨ ਮੋਤਿਆ)
ਕਿੰਨਾ ਚੰਗਾ ਹੁੰਦਾ ਜੇਕਰ ਇਨ੍ਹਾਂ ਖੂਬਸੂਰਤ ਕਵਿਤਾਵਾਂ ਨਾਲ ਖੂਬਸੂਰਤ ਚਿੱਤਰਕਾਰੀ ਕੀਤੀ ਹੁੰਦੀ | ਪੁਸਤਕ ਨੂੰ ਚਾਰ ਚੰਨ ਲੱਗ ਜਾਣੇ ਸਨ | ਕਵਿਤਾਵਾਂ ਵਧੀਆ ਤੇ ਬਾਲ ਪਾਠਕਾਂ ਦੇ ਹਾਣ ਦੀਆਂ ਹਨ |

-ਅਵਤਾਰ ਸਿੰਘ ਸੰਧੂ,
ਮੋਬਾ: 99151-82971

ਬਾਲ ਗੀਤ: ਨਾਨਕਿਆਂ ਨੂੰ ਜਾਈਏ

ਛੱੁਟੀਆਂ ਦਾ ਕੰਮ ਮੁਕਾ ਕੇ ਵੀਰਾ, ਨਾਨਕਿਆਂ ਨੂੰ ਜਾਈਏ,
ਨਾਨੀ, ਮਾਮੀ ਤੇ ਮਾਸੀ ਕੋਲ ਰਹਿ ਕੇ ਆਪਾਂ ਆਈਏ |
ਨਾਨਾ ਫੋਨ ਵੀ ਕਰਦਾ ਸੀ ਦੋ ਦਿਨ ਰਹਿ ਕੇ ਜਾਇਓ,
ਨਾਨੀ ਤੁਹਾਡੀ ਯਾਦ ਹੈ ਕਰਦੀ, ਛੱੁਟੀਆਂ ਦੇ ਵਿਚ ਆਇਓ |
ਮਿਲਣੇ ਨੂੰ ਹੈ ਮਨ ਲੋਚਦਾ, ਗੱਲ ਸੱਚੀ ਕਰ ਵਿਖਾਈਏ,
ਛੱੁਟੀਆਂ ਦਾ ਕੰਮ.......... |
ਹਿੰਦੀ ਤੇ ਅੰਗਰੇਜ਼ੀ ਦਾ ਕੰਮ ਰਹਿ ਗਿਆ ਥੋੜ੍ਹਾ-ਥੋੜ੍ਹਾ,
ਛੱੁਟੀਆਂ ਨਾ ਮੱੁਕ ਜਾਵਣ ਇਥੇ, ਦਿਲ ਨੂੰ ਲੱਗਿਆ ਝੋਰਾ |
ਛੇਤੀ-ਛੇਤੀ ਕਰ ਲਿਖਾਈਆਂ, ਸਕੂਲ ਦਾ ਕੰਮ ਮੁਕਾਈਏ,
ਛੱੁਟੀਆਂ ਦਾ ਕੰਮ............ |
ਲੱਬੂ, ਦੀਪੂ, ਮਾਸੀ ਦੇ ਨਾਲ ਮਸਤੀ ਖੂਬ ਕਰਾਂਗੇ,
ਮਾਮੀ ਦੀਆਂ ਝਿੜਕਾਂ ਨੂੰ ਹੱਸ ਕੇ ਅਸੀਂ ਜਰਾਂਗੇ |
ਤੇਰੇ ਮਾਮਾ ਜੀ ਨੂੰ ਕਰੂ ਸ਼ਿਕਾਇਤ ਇਨ੍ਹਾਂ ਨੂੰ ਛੱਡ ਆਈਏ,
ਛੱੁਟੀਆਂ ਦਾ ਕੰਮ......... |
ਅੰਮਿ੍ਤ, ਸੋਨੂੰ ਤੇ ਵੀਰੂ ਵੀ ਕੱਲ੍ਹ ਦੇ ਪਾ ਗਏ ਚਾਲੇ,
ਖੇਡਣ ਵੱਲ ਰੁਚੀ ਰਹੀ ਸਾਡੀ ਕੰਮ ਨਾ ਮੱੁਕਿਆ ਹਾਲੇ |
ਬੈਠ ਵੀਰ 'ਜੱਸੇ' ਦੇ ਕੋਲੋਂ ਗਣਿਤ ਦੇ ਸਵਾਲ ਕਢਾਈਏ,
ਛੱੁਟੀਆਂ ਦਾ ਕੰਮ ਮੁਕਾ ਕੇ ਵੀਰਾ ਨਾਨਕਿਆਂ ਨੂੰ ਜਾਈਏ |

-ਜੱਸਾ ਅਨਜਾਣ,
ਚੱਬਾ (ਅੰਮਿ੍ਤਸਰ) | ਮੋਬਾ: 84278-86534

ਬਾਲ ਗੀਤ: ਅਨਮੋਲ ਸਮਾਂ

ਗੱਲਾਂ ਮੇਰੀਆਂ ਨੂੰ ਮਨ ਲਾਇਓ ਬੱਚਿਓ,
ਸਮਾਂ ਅਨਮੋਲ ਨਾ ਗਵਾਇਓ ਬੱਚਿਓ |
ਏਸ ਗੱਲ ਮੇਰੀ ਨੂੰ ਤੁਸੀਂ ਭੁਲਾਉਣਾ ਨਹੀਂ,
ਲੰਘ ਗਿਆ ਸਮਾਂ ਮੁੜ ਹੱਥ ਆਉਣਾ ਨਹੀਂ |
ਬਾਅਦ 'ਚ ਨਾ ਐਵੇਂ ਪਛਤਾਇਓ ਬੱਚਿਓ,
ਸਮਾਂ ਅਨਮੋਲ ਨਾ ਗਵਾਇਓ ਬੱਚਿਓ |
ਜ਼ਿੰਦਗੀ 'ਚ ਜਿਹੜਾ ਸਮਾਂ ਹੈ ਪੜ੍ਹਾਈ ਦਾ,
ਮਾੜਿਆਂ ਕੰਮਾਂ 'ਚ ਇਹੇ ਨਹੀਂ ਗਵਾਈਦਾ |
ਦਿਮਾਗ 'ਚ ਪੜ੍ਹਾਈ ਨੂੰ ਵਸਾਇਓ ਬੱਚਿਓ,
ਸਮਾਂ ਅਨਮੋਲ ਨਾ ਗਵਾਇਓ ਬੱਚਿਓ |
ਛੱੁਟੀਆਂ ਦਾ ਕੰਮ ਨਾਲੋ-ਨਾਲ ਕਰਨਾ,
ਕੀਤੇ ਫਿਰ ਕੰਮ ਦੀ ਦੁਹਰਾਈ ਕਰਨਾ |
ਮੁਕਾਬਲੇ 'ਚ ਆੜੀ ਨੂੰ ਹਰਾਇਓ ਬੱਚਿਓ,
ਸਮਾਂ ਅਨਮੋਲ ਨਾ ਗਵਾਇਓ ਬੱਚਿਓ |
ਬੱਚਿਆਂ ਨੂੰ ਖੇਡਣਾ ਜ਼ਰੂਰ ਚਾਹੀਦਾ,
ਪੱੁਛੇ ਬਿਨਾਂ ਮਾਪਿਆਂ ਤੋਂ ਨਹੀਂ ਜਾਈਦਾ |
ਮਾਂ-ਬੋਲੀ ਪੰਜਾਬੀ ਗਲ ਲਾਇਓ ਬੱਚਿਓ,
ਸਮਾਂ ਅਨਮੋਲ ਨਾ ਗਵਾਇਓ ਬੱਚਿਓ |

-ਅਵਤਾਰ ਸਿੰਘ,
ਬਾਘਾ ਪੁਰਾਣਾ (ਮੋਗਾ) | ਮੋਬਾ: 94176-88791

ਬਾਲ ਨਾਵਲ-68: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਮਾਤਾ ਜੀ ਨੇ ਲੱਡੂ ਚੱੁਕਦਿਆਂ ਆਸ਼ਾ ਨੂੰ ਆਵਾਜ਼ ਮਾਰੀ | ਆਸ਼ਾ ਨੂੰ ਵੀ ਲੱਡੂ ਦਿੰਦਿਆਂ ਉਸ ਨੂੰ ਚਾਹ ਬਣਾ ਕੇ ਲਿਆਉਣ ਲਈ ਕਿਹਾ | ਮਾਤਾ ਜੀ ਨੇ ਲੱਡੂ ਚੱੁਕ ਕੇ ਹਰੀਸ਼ ਦੇ ਮੰੂਹ ਵਿਚ ਪਾ ਦਿੱਤਾ | ਸਿਧਾਰਥ ਨੇ ਅਤੇ ਮੇਘਾ ਨੇ ਵੀ ਵਾਰੋ-ਵਾਰੀ ਉਸ ਦੇ ਮੰੂਹ ਵਿਚ ਥੋੜ੍ਹਾ-ਥੋੜ੍ਹਾ ਲੱਡੂ ਪਾਇਆ |
ਹੌਲੀ-ਹੌਲੀ ਹਰੀਸ਼ ਦਾ ਮੂਡ ਠੀਕ ਹੋ ਗਿਆ ਅਤੇ ਉਹ ਦੱਸਣ ਲੱਗਾ ਕਿ, 'ਕਾਲਜ ਵਿਚ ਇਕ ਹੋਰ ਲੜਕੇ ਦੇ ਉਸ ਨਾਲੋਂ ਥੋੜ੍ਹੇ ਜਿਹੇ ਨੰਬਰ ਜ਼ਿਆਦਾ ਆਏ ਹਨ ਅਤੇ ਉਹ ਕਾਲਜ ਵਿਚ ਦੂਜੇ ਨੰਬਰ 'ਤੇ ਆਇਐ |'
'ਸਾਨੂੰ ਐਨੇ ਨੰਬਰ ਹੀ ਬੜੇ ਹਨ, ਅਸੀਂ ਹੋਰ ਕੀ ਕਰਨੇ ਨੇ?' ਮਾਤਾ ਜੀ ਸੁਭਾਵਿਕ ਹੀ ਬੋਲ ਪਏ, ਜਿਸ ਨਾਲ ਸਾਰੇ ਹੱਸਣ ਲੱਗ ਪਏ |
'ਅਸੀਂ ਮੈਡੀਕਲ ਕਾਲਜ ਜਾਣ ਵਾਲੇ ਟੈਸਟਾਂ ਵਿਚ ਜ਼ਿਆਦਾ ਨੰਬਰ ਲਵਾਂਗੇ', ਸਿਧਾਰਥ ਨੇ ਮਾਤਾ ਜੀ ਦੀ ਗੱਲ ਦਾ ਜਵਾਬ ਦੇ ਦਿੱਤਾ |
'ਹਾਂ, ਹਾਂ, ਬਿਲਕੁਲ ਠੀਕ', ਮਾਤਾ ਜੀ ਤੇ ਮੇਘਾ ਇਕੱਠੇ ਬੋਲੇ | ਐਨੀ ਦੇਰ ਵਿਚ ਆਸ਼ਾ ਚਾਹ ਬਣਾ ਕੇ ਲੈ ਆਈ | ਸਾਰੇ ਹੱਸਦੇ-ਖੇਡਦੇ ਚਾਹ ਪੀਣ ਲੱਗੇ |
ਹਰੀਸ਼ ਦੇ ਮੈਡੀਕਲ ਕਾਲਜ ਜਾਣ ਵਾਲੇ ਦੋਵੇਂ ਟੈਸਟ ਵਧੀਆ ਹੋ ਗਏ | ਕੁਝ ਦਿਨਾਂ ਵਿਚ ਹੀ ਨਤੀਜੇ ਆ ਗਏ | ਉਸ ਦਾ ਦੋਵੇਂ ਇਮਤਿਹਾਨਾਂ ਵਿਚ ਬੜਾ ਵਧੀਆ ਰੈਂਕ ਆ ਗਿਆ | ਹੁਣ ਕਾਊਾਸਲਿੰਗ ਹੋਣੀ ਸੀ | ਪਹਿਲੀ ਕਾਊਾਸਲਿੰਗ ਪੀ.ਐਮ.ਟੀ. ਦੇ ਇਮਤਿਹਾਨ ਦੀ ਹੋਈ | ਹਰੀਸ਼ ਦਾ ਰੈਂਕ ਚੰਗਾ ਹੋਣ ਕਰਕੇ ਉਸ ਨੂੰ ਪਹਿਲੀ ਕਾਊਾਸਲਿੰਗ ਵਿਚ ਹੀ ਅੰਮਿ੍ਤਸਰ ਮੈਡੀਕਲ ਕਾਲਜ ਵਿਚ ਸੀਟ ਮਿਲ ਗਈ | ਹਰੀਸ਼ ਦੇ ਪ੍ਰੋਫੈਸਰ ਅਤੇ ਸਿਧਾਰਥ ਦੇ ਕਈ ਨਜ਼ਦੀਕੀ ਕਹਿਣ ਲੱਗੇ ਕਿ ਅਜੇ ਆਲ ਇੰਡੀਆ ਦੇ ਟੈਸਟ ਲਈ ਕਾਊਾਸਲਿੰਗ ਤੋਂ ਬਾਅਦ ਫੈਸਲਾ ਕਰਾਂਗੇ ਕਿ ਦਾਖਲਾ ਕਿਥੇ ਲੈਣਾ ਹੈ |
ਆਲ ਇੰਡੀਆ ਦੀ ਕਾਊਾਸਲਿੰਗ ਵਿਚ ਹਰੀਸ਼ ਨੂੰ ਬੰਬਈ ਦੇ ਇਕ ਬੜੇ ਵੱਡੇ ਮੈਡੀਕਲ ਕਾਲਜ-ਟੋਪੀ ਵਾਲਾ ਨੈਸ਼ਨਲ ਮੈਡੀਕਲ ਕਾਲਜ, ਜੋ ਨਾਇਰ ਹਸਪਤਾਲ ਦਾ ਹਿੱਸਾ ਸੀ, ਵਿਚ ਸੀਟ ਮਿਲ ਗਈ | ਹੁਣ ਸਾਰਿਆਂ ਲਈ ਸੋਚਣ ਵਾਲੀ ਗੱਲ ਸੀ ਕਿ ਦਾਖਲਾ ਅੰਮਿ੍ਤਸਰ ਮੈਡੀਕਲ ਕਾਲਜ ਵਿਚ, ਜੋ ਆਪਣੇ ਸ਼ਹਿਰ ਵਿਚ ਹੈ, ਲਿਆ ਜਾਵੇ ਜਾਂ ਬੰਬਈ ਵਿਚ ਲਿਆ ਜਾਵੇ |
ਅਖੀਰ ਸਾਰਿਆਂ ਨਾਲ ਬੜੀ ਸੋਚ-ਵਿਚਾਰ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਬੰਬਈ ਟੋਪੀ ਵਾਲਾ ਨੈਸ਼ਨਲ ਕਾਲਜ ਵਿਚ ਹੀ ਦਾਖਲਾ ਲੈਣਾ ਚਾਹੀਦਾ ਹੈ, ਕਿਉਂਕਿ ਉਹ ਬਹੁਤ ਵੱਡਾ ਕਾਲਜ ਹੈ ਅਤੇ ਉਸ ਦੇ ਨਾਲ ਜਿਹੜਾ ਨਾਇਰ ਹਸਪਤਾਲ ਅਟੈਚਡ ਹੈ, ਉਹ ਵੀ ਬਹੁਤ ਮਸ਼ਹੂਰ ਹੈ | ਉਥੇ ਬੜੇ ਵੱਡੇ ਅਤੇ ਕਾਬਲ ਡਾਕਟਰ ਹਨ | ਉਥੋਂ ਬੱਚੇ ਨੂੰ ਸਿੱਖਣ ਲਈ ਜ਼ਿਆਦਾ ਕੁਝ ਮਿਲੇਗਾ |
ਬੜਾ ਸੋਚਣ-ਸਮਝਣ ਤੋਂ ਬਾਅਦ ਸਿਧਾਰਥ ਨੇ ਆਪਣੀ ਅਤੇ ਹਰੀਸ਼ ਦੀ ਸ਼ਨੀਵਾਰ ਰਾਤ ਫਰੰਟੀਅਰ ਮੇਲ ਗੱਡੀ ਦੀਆਂ ਸੀਟਾਂ ਬੱੁਕ ਕਰਵਾ ਦਿੱਤੀਆਂ ਅਤੇ ਉਹ ਦੋਵੇਂ ਬੰਬਈ ਰਵਾਨਾ ਹੋ ਗਏ | ਸਿਧਾਰਥ ਨੇ ਪਤਾ ਕਰ ਲਿਆ ਸੀ ਕਿ ਹਰੀਸ਼ ਦਾ ਕਾਲਜ ਬੰਬੇ ਸੈਂਟਰਲ ਸਟੇਸ਼ਨ ਦੇ ਬਿਲਕੁਲ ਨਾਲ ਹੀ ਹੈ | ਸੋਮਵਾਰ ਸਵੇਰੇ-ਸਵੇਰੇ ਹੀ ਉਹ ਬੰਬਈ ਪਹੁੰਚ ਗਏ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾ: 98889-24664

ਚੁਟਕਲੇ

• ਇਕ ਲੜਕਾ ਡਾਕਟਰ ਕੋਲ ਗਿਆ ਅਤੇ ਬੋਲਿਆ, 'ਡਾਕਟਰ ਸਾਹਿਬ, ਤੁਸੀਂ ਘਰ ਜਾਣ ਦੀ ਕਿੰਨੀ ਫੀਸ ਲੈਂਦੇ ਹੋ?
ਡਾਕਟਰ-300 ਰੁਪਏ |
ਲੜਕਾ-ਠੀਕ ਹੈ, ਤਾਂ ਚਲੋ ਡਾਕਟਰ ਸਾਹਿਬ |
ਡਾਕਟਰ ਨੇ ਆਪਣੀ ਗੱਡੀ ਕੱਢੀ ਅਤੇ ਲੜਕੇ ਨਾਲ ਉਸ ਦੇ ਘਰ ਆ ਗਿਆ | ਡਾਕਟਰ ਬੋਲਿਆ, 'ਮਰੀਜ਼ ਕਿਥੇ ਹੈ?'
ਲੜਕਾ-ਮਰੀਜ਼ ਕੋਈ ਨਹੀਂ ਹੈ, ਡਾਕਟਰ ਸਾਹਿਬ, ਟੈਕਸੀ ਵਾਲਾ ਘਰ ਆਉਣ ਦੇ 500 ਰੁਪਏ ਮੰਗ ਰਿਹਾ ਸੀ ਅਤੇ ਤੁਸੀਂ 300 ਰੁਪਏ ਵਿਚ ਲੈ ਆਏ |
• ਸੁਰਿੰਦਰ ਮੰਦਰ ਦੇ ਬਾਹਰ ਘੁੰਮ ਰਿਹਾ ਸੀ | ਮੰਗਤੇ ਨੇ ਉਸ ਨੂੰ ਕਿਹਾ, 'ਬੇਟਾ, ਤੇਰੀ ਜੋੜੀ ਸਲਾਮਤ ਰਹੇ |'
ਸੁਰਿੰਦਰ-ਅੰਕਲ, ਮੈਂ ਤਾਂ ਅਜੇ ਸਿੰਗਲ ਹਾਂ |

ਮੰਗਤਾ-ਮੈਂ ਜੱੁਤੀਆਂ ਦੀ ਜੋੜੀ ਦੀ ਗੱਲ ਕਰ ਰਿਹਾ ਹਾਂ |
-536, ਗਲੀ 5-ਬੀ, ਵਿਜੇ ਨਗਰ, ਹੁਸ਼ਿਆਰਪੁਰ |





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX