ਤਾਜਾ ਖ਼ਬਰਾਂ


ਯੂਨਿਟ ਪਰਤੇ ਫ਼ੌਜੀ ਵੀਰ ਦੇ ਲਾਪਤਾ ਹੋਣ ਨਾਲ ਇਲਾਕੇ ਵਿਚ ਹਾਹਾਕਾਰ
. . .  1 day ago
ਦਸੂਹਾ ,19 ਜੁਲਾਈ (ਕੌਸ਼ਲ)- ਦਸੂਹਾ ਦੇ ਪਿੰਡ ਗੰਗਾ ਚੱਕ ਵਿਖੇ ਇੱਕ ਫ਼ੌਜੀ ਨੌਜਵਾਨ ਜਿਸ ਦਾ ਲਾਪਤਾ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਿਕ ਫ਼ੌਜੀ ਗੁਰਪ੍ਰੀਤ ਸਿੰਘ ਜੋ ਕਿ ਆਗਰਾ ਵਿਚ ...
ਬਾਬਾ ਰਾਜਨ ਸਿੰਘ ਉਪਰ ਗੋਲੀਆਂ ਚਲਾਉਣ ਵਾਲਿਆਂ ਖ਼ਿਲਾਫ਼ ਪਰਚਾ ਦਰਜ
. . .  1 day ago
ਲੋਪੋਕੇ, 19 ਜੁਲਾਈ (ਗੁਰਵਿੰਦਰ ਸਿੰਘ ਕਲਸੀ) - ਜਿਲ੍ਹਾ ਅੰਮ੍ਰਿਤਸਰ ਅਧੀਨ ਆਉਂਦੇ ਪੁਲਸ ਥਾਣਾ ਲੋਪੋਕੇ ਵਿਖੇ ਖ਼ਾਲਸਾ ਸੰਘਰਸ਼ ਜਥੇਬੰਦੀ ਦੇ ਮੁਖੀ ਬਾਬਾ ਰਾਜਨ ਸਿੰਘ ਉਪਰ ਰੰਜਸ਼ ਤਹਿਤ ਗੋਲੀਆਂ ਚਲਾਉਣ ਵਾਲੇ ਹਰਜਿੰਦਰ ਸਿੰਘ ਤੇ ਗੁਰਸੇਵਕ ਸਿੰਘ ਖ਼ਿਲਾਫ਼...
ਮੋਹਨ ਲਾਲ ਸੂਦ ਨੇ ਸੰਭਾਲਿਆ ਅਹੁਦਾ
. . .  1 day ago
ਬੰਗਾ, 19 ਜੁਲਾਈ (ਜਸਵੀਰ ਸਿੰਘ ਨੂਰਪੁਰ) - ਮੋਹਨ ਲਾਲ ਸੂਦ ਨੇ ਐੱਸ.ਸੀ. ਬੀ.ਸੀ. ਕਾਰਪੋਰੇਸ਼ਨ ਪੰਜਾਬ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ...
ਕੁੱਝ ਵਿਧਾਇਕਾ ਦਾ ਸੁਰੱਖਿਆ ਕਾਰਨਾਂ ਕਰਕੇ ਸਦਨ 'ਚ ਨਾ ਆਉਣ ਦਾ ਬਹਾਨਾ ਝੂਠਾ- ਸਪੀਕਰ
. . .  1 day ago
ਬੈਂਗਲੁਰੂ, 19 ਜੁਲਾਈ- ਕਰਨਾਟਕ ਦੇ ਸਪੀਕਰ ਕਿਹਾ ਕਿ ਉਹ ਸੁਪਰੀਮ ਕੋਰਟ, ਸਦਨ ਅਤੇ ਸਭ ਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਕਿਸੀ ਵਿਧਾਇਕ ਨੇ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਵਾਉਣ ਦੇ ਲਈ ਚਿੱਠੀ ਨਹੀਂ ਲਿਖੀ ਅਤੇ ਨਾ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਹੈ। ਉਨ੍ਹਾਂ ...
ਅਧਿਆਪਕ ਦਾ ਬੈਗ ਖੋਹ ਕੇ ਫ਼ਰਾਰ ਹੋਏ ਲੁਟੇਰੇ
. . .  1 day ago
ਬਾਘਾਪੁਰਾਣਾ, 19 ਜੁਲਾਈ (ਬਲਰਾਜ ਸਿੰਗਲਾ)- ਅੱਜ ਬਾਅਦ ਦੁਪਹਿਰ ਕਰੀਬ 2:10 ਵਜੇ ਜੈਨ ਸੀਨੀਅਰ ਸੈਕੰਡਰੀ ਸਕੂਲ ਬਾਘਾਪੁਰਾਣਾ ਦੀ ਅਧਿਆਪਕ ਪ੍ਰੇਮ ਲਤਾ ਆਪਣੇ ਸਥਾਨਕ ਪੁਰਾਣੇ ਡਾਕਖ਼ਾਨੇ ਵਾਰੇ ਘਰ ਪਰਤ ਰਹੀ ਸੀ ਤਾਂ ਦੋ ਮੋਟਰਸਾਈਕਲ ਸਵਾਰ ਲੁਟੇਰੇ ...
ਜਬਰ ਜਨਾਹ ਮਾਮਲੇ 'ਚ ਅਦਿੱਤਿਆ ਪੰਚੋਲੀ ਨੂੰ ਮਿਲੀ ਅੰਤਰਿਮ ਰਾਹਤ
. . .  1 day ago
ਨਵੀਂ ਦਿੱਲੀ, 19 ਜੁਲਾਈ- ਬਾਲੀਵੁੱਡ ਅਦਾਕਾਰ ਅਦਿੱਤਿਆ ਪੰਚੋਲੀ 'ਤੇ ਇਕ ਅਦਾਕਾਰਾਂ ਨੇ ਜਬਰ ਜਨਾਹ ਦੇ ਦੋਸ਼ ਲਗਾਉਂਦੇ ਹੋਏ ਐਫ.ਆਈ.ਆਰ ਦਰਜ ਕਰਵਾਈ ਸੀ। ਇਸ ਮਾਮਲੇ 'ਚ ਮੁੰਬਈ ਦੀ ਇਕ ਅਦਾਲਤ ਨੇ ਇਸ ਮਾਮਲੇ 'ਚ ਅਦਿੱਤਿਆ ਪੰਚੋਲੀ...
ਫ਼ਤਹਿਗੜ੍ਹ ਸਾਹਿਬ ਦੇ ਖੇੜਾ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵਿਖੇ ਕਲਮਛੋੜ ਹੜਤਾਲ ਸ਼ੁਰੂ
. . .  1 day ago
ਫ਼ਤਹਿਗੜ੍ਹ ਸਾਹਿਬ, 19 ਜੁਲਾਈ (ਅਰੁਣ ਆਹੂਜਾ)- ਜ਼ਿਲ੍ਹੇ ਦੇ ਪਿੰਡ ਚੋਲਟੀ ਖੇੜੀ ਵਿਖੇ ਸ਼ਾਮਲਾਤ ਦੀ ਜ਼ਮੀਨ ਦੀ ਬੋਲੀ ਕਰਵਾਉਣ ਗਏ ਦਫ਼ਤਰੀ ਕਰਮਚਾਰੀਆਂ ਨੂੰ ਬੰਦੀ ਬਣਾਉਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਅੱਜ ਸੁਪਰਡੈਂਟ, ਪੰਚਾਇਤ ਅਫ਼ਸਰ...
ਕੁਮਾਰਸਵਾਮੀ ਨੇ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ
. . .  1 day ago
ਬੈਂਗਲੁਰੂ, 19 ਜੁਲਾਈ- ਕਾਂਗਰਸ ਦੇ ਬਾਅਦ ਕਰਨਾਟਕ ਦੇ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਨੇ ਵੀ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਕੁਮਾਰਸਵਾਮੀ ਨੇ ਰਾਜਪਾਲ ਦੀ ਉਸ ਚਿੱਠੀ ਨੂੰ ਚੁਨੌਤੀ ਦਿੱਤੀ ਹੈ ਜਿਸ 'ਚ ਉਨ੍ਹਾਂ ਨੂੰ 19 ਜੁਲਾਈ ਦੁਪਹਿਰ 1:30 ਵਜੇ ...
ਅਸਮਾਨੀ ਬਿਜਲੀ ਡਿੱਗਣ ਕਾਰਨ 9 ਲੋਕਾਂ ਦੀ ਹੋਈ ਮੌਤ
. . .  1 day ago
ਪਟਨਾ, 19 ਜੁਲਾਈ- ਬਿਹਾਰ ਦੇ ਨਵਾਦਾ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ 9 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ 13 ਲੋਕ ਜ਼ਖਮੀ ਵੀ ਹੋਏ ਹਨ। ਮ੍ਰਿਤਕਾਂ 'ਚ ਕਈ ਬੱਚੇ ਵੀ ਸ਼ਾਮਲ ਹਨ। ਜਦ ਬਿਜਲੀ ਡਿੱਗੀ ਜਦ ਬੱਚੇ ਮੈਦਾਨ 'ਚ ਖੇਡ ਰਹੇ...
ਆਈ. ਸੀ. ਸੀ. ਦੇ 'ਹਾਲ ਆਫ਼ ਫੇਮ' 'ਚ ਸ਼ਾਮਲ ਹੋਏ ਸਚਿਨ ਤੇਂਦੁਲਕਰ
. . .  1 day ago
ਲੰਡਨ, 19 ਜੁਲਾਈ- ਦਿੱਗਜ ਭਾਰਤੀ ਕ੍ਰਿਕਟਰ ਅਤੇ ਰਿਕਾਰਡਾਂ ਦੇ ਬਾਦਸ਼ਾਹ ਸਚਿਨ ਤੇਂਦੁਲਕਰ ਨੂੰ ਇੰਟਰਨੈਸ਼ਨਲ ਕ੍ਰਿਕਟ ਕਾਊਂਸਲ (ਆਈ. ਸੀ. ਸੀ.) ਦੇ 'ਹਾਲ ਆਫ਼ ਫੇਮ' 'ਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਤੋਂ ਇਲਾਵਾ ਦੱਖਣੀ ਅਫ਼ਰੀਕਾ ਦੇ ਸਾਬਕਾ ਤੇਜ਼ ਗੇਂਦਬਾਜ਼...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਨਹਿਲੇ 'ਤੇ ਦਹਿਲਾ ਛੇ ਗਲਾਸ ਵੀ ਲੈ ਜਾਓ

ਜਨਾਬ ਦੀਵਾਨ ਸਿੰਘ ਮਫ਼ਤੂਨ ਰਿਆਸਤ ਨਾਂਅ ਦੇ ਅਖ਼ਬਾਰ ਦੇ ਸੰਪਾਦਕ ਸਨ | ਹਿੰਦੁਸਤਾਨ ਵਿਚ ਜਿੰਨੀਆਂ ਰਿਆਸਤਾਂ ਸਨ ਇਹ ਉਨ੍ਹਾਂ ਬਾਰੇ ਚੰਗਾ-ਮੰਦਾ ਲਿਖਿਆ ਕਰਦੇ ਸਨ | ਇਸ ਲਈ ਬਹੁਤੇ ਰਿਆਸਤਾਂ ਦੇ ਰਾਜੇ ਉਨ੍ਹਾਂ ਤੋਂ ਖੌਫ਼ ਖਾਂਦੇ ਸਨ | ਕਈ ਉਨ੍ਹਾਂ ਨੂੰ ਖ਼ੁਸ਼ ਕਰਨ ਲਈ ਉਨ੍ਹਾਂ ਨੂੰ ਆਨੇ-ਬਹਾਨੇ ਹਰ ਤਰ੍ਹਾਂ ਦੇ ਤੋਹਫ਼ੇ ਭੇਜਦੇ ਰਹਿੰਦੇ ਸਨ | ਇਨ੍ਹਾਂ ਗੱਲਾਂ ਬਾਰੇ ਉਨ੍ਹਾਂ ਦੇ ਨੇੜਲੇ ਮਿੱਤਰ ਚੰਗੀ ਤਰ੍ਹਾਂ ਜਾਣਦੇ ਸਨ |
ਇਕ ਵਾਰੀ ਇਕ ਰਿਆਸਤ ਦੇ ਰਾਜੇ ਨੇ ਉਨ੍ਹਾਂ ਨੂੰ ਇਕ ਸੁਰਾਹੀ ਅਤੇ ਛੇ ਗਲਾਸਾਂ ਦਾ ਵਿਸਕੀ ਦਾ ਸੈੱਟ ਭੇਜਿਆ | ਸੁਰਾਹੀ ਅਤੇ ਗਲਾਸਾਂ 'ਤੇ ਜੋ ਨਾਕਾਸ਼ੀ ਕੀਤੀ ਹੋਈ ਸੀ, ਉਹ ਵੇਖਣ ਅਤੇ ਸਲਾਹੁਣਯੋਗ ਸੀ | ਮਫ਼ਤੂਨ ਸਾਹਬ ਨੇ ਥ੍ਰੀ ਸਟਾਰ ਬਰਾਂਡੀ ਦੀ ਬੋਤਲ ਮੰਗਵਾਈ ਅਤੇ ਉਸ ਨੂੰ ਸੁਰਾਹੀ ਵਿਚ ਪਾ ਦਿੱਤਾ | ਅਜੇ ਇਕ ਪੈੱਗ ਹੀ ਬਣਾਇਆ ਸੀ ਕਿ ਉਨ੍ਹਾਂ ਦੇ ਇਕ ਮਿੱਤਰ ਜਨਾਬ ਸ਼ੇਖ਼ ਜੀਆ ਉੱਲ ਹੱਕ ਸਾਹਬ ਆ ਗਏ | ਸਰਦਾਰ ਸਾਹਬ ਤੁਰੰਤ ਦੂਜਾ ਗਲਾਸ ਮੰਗਵਾਇਆ ਅਤੇ ਪੈੱਗ ਬਣਾ ਕੇ ਮੌਲਾਨਾ ਸਾਹਬ ਨੂੰ ਪੇਸ਼ ਕੀਤਾ | ਮੌਲਾਨਾ ਨੇ ਇਕ ਦੇ ਬਾਅਦ ਇਕ ਕਰ ਕੇ ਪੰਜ ਪੈੱਗ ਪੀ ਲਏ ਅਤੇ ਸੁਰਾਹੀ, ਜਿਸ ਵਿਚ ਅੱਧੀ ਬੋਤਲ ਬਰਾਂਡੀ ਪਈ ਸੀ, ਚੁੱਕ ਕੇ ਆਪਣੇ ਥੈਲੇ ਵਿਚ ਪਾ ਲਈ ਅਤੇ ਉੱਠ ਖੜ੍ਹੇ ਹੋਏ ਅਤੇ ਸਰਦਾਰ ਮਫ਼ਤੂਨ ਜੀ ਨੂੰ ਕਹਿਣ ਲੱਗੇ, 'ਚੰਗਾ ਸਰਦਾਰ ਜੀ ਹੁਣ ਆਗਿਆ ਦਿਓ |' ਮਫਤੂਨ ਸਾਹਬ ਨੇ ਪੁੱਛਿਆ, 'ਮੌਲਾਨਾ ਇਹ ਸੁਰਾਹੀ ਥੈਲੇ ਵਿਚ ਕਿਉਂ ਰੱਖ ਲਈ?' ਮੌਲਾਨਾ ਨੇ ਬੜੀ ਮਾਸੂਮੀਅਤ ਨਾਲ ਜਵਾਬ ਦਿੱਤਾ, 'ਸਰਦਾਰ ਜੀ ਇਹ ਸੁਰਾਹੀ ਤੁਹਾਡੇ ਕੋਲ ਤਾਂ ਰਹੇਗੀ ਨਹੀਂ | ਕੋਈ ਨਾ ਕੋਈ ਇਹਨੂੰ ਲੈ ਜਾਏਗਾ | ਜਦੋਂ ਕਿਸੇ ਹੋਰ ਨੇ ਲੈ ਜਾਣੀ ਹੈ ਤਾਂ ਮੈਂ ਹੀ ਕਿਉਂ ਨਾ ਲੈ ਜਾਵਾਂ?' ਇਹ ਸੁਣ ਕੇ ਮਫ਼ਤੂਨ ਸਾਹਬ ਨੇ ਜ਼ੋਰ ਦਾ ਠਹਾਕਾ ਲਗਾਇਆ ਅਤੇ ਕਿਹਾ, 'ਰੁਕ ਜਾਓ, ਇਹਦੇ ਨਾਲ ਆਏ ਛੇ ਗਲਾਸ ਵੀ ਲੈ ਹੀ ਜਾਓ |'

-ਜੇਠੀ ਨਗਰ, ਮਲੇਰਕੋਟਲਾ ਰੋਡ, ਖੰਨਾ-141401 (ਪੰਜਾਬ) |
ਮੋਬਾਈਲ : 94170-91668.


ਖ਼ਬਰ ਸ਼ੇਅਰ ਕਰੋ

ਕਾਵਿ-ਮਹਿਫ਼ਲ

• ਯਸ਼ਪਾਲ 'ਮਿੱਤਵਾ' •
ਤਸਵੀ ਫੇਰੀ ਮੈਂ ਲੱਖ ਵਾਰੀ ਹਾਲਤ ਬਦਲੀ ਨਾ ਹਾਲਾਤ |
ਓਹੀ ਛੱਤ ਰਹੀ ਸਿਰ ਮੇਰੇ ਓਹੀ ਦਿਨ ਤੇ ਓਹੀ ਰਾਤ |

ਸੁਰਖ਼ਾਬ ਇਕ ਆ ਕੇ ਬੈਠਾ ਚੁਗ ਕੇ ਮੇਰੇ ਦਿਲ ਦਾ ਚੋਗ |
ਖੰਭ ਫੈਲਾ ਕੇ ਐਸਾ ਉੱਡਿਆ ਫਿਰ ਨਾ ਮਾਰੀ ਪੰਛੀ ਝਾਤ |

ਰੇਤੇ ਦਾ ਮੈਂ ਟਿੱਲਾ ਨੲੀਂ ਹਾਂ ਜੋ ਉੱਡ ਜਾਵਾਂ ਬੁੱਲਿ੍ਹਆਂ ਨਾਲ |
ਮੈਂ ਹਿੰਮਤੀ ਫ਼ੌਲਾਦੀ ਜਿਗਰਾ ਮੈਂ ਦੇ ਸਕਦਾਂ ਸਭ ਨੂੰ ਮਾਤ |

ਦਾਨ ਕਰਾਂ ਮੈਂ ਸੁੱਚੇ ਮੋਤੀ ਸੁਖ਼ਣਾਂ ਸੁੱਖਾਂ ਮੈਂ ਪੰਜ ਰੋਟ |
ਮੈਂ ਹੁੰਗਾਰੇ ਭਰਦਾ ਜਾਵਾਂ ਜੇ ਉਹ ਪਾਉਂਦੇ ਜਾਵਣ ਬਾਤ |

ਇਕ ਜੀਅ ਕਰਦਾ ਕੋਲ ਬਿਠਾ ਕੇ ਪੁੱਛਾਂ ਅੱਜ ਤੂੰ ਦਿਲ ਦੀ ਦੱਸ |
ਨਵਿਆਂ ਦੇ ਸੰਗ ਮਿਲ ਕੇ ਤੇਰੇ ਬਿਖਰੇ ਤਾਂ ਨੲੀਂ ਹਨ ਜਜ਼ਬਾਤ |

ਨੁਕਸਾਨ ਨਫ਼ਾ ਨਾ ਤੱਕਿਆ ਕੀਤਾ ਰੱਜ ਕੁਦਰਤ ਨਾਲ ਖਿਲਵਾੜ |
ਕਿੰਝ ਲਿਆਵਾਂ ਮੋੜ ਕੇ ਚਿੜੀਆਂ ਮੇਰੀ ਕਿੱਥੇ ਹੁਣ ਔਕਾਤ |

ਚਿਹਰੇ ਉਤੇ ਅਜਬ ਖਮਾਰੀ ਵੱਖਰਾ ਇਕ ਇਕ ਹੈ ਅੰਦਾਜ਼ |
ਅੱਖਾਂ ਨਾਲ ਉਹ ਅੱਖ ਮਿਲਾਵਣ ਸਰਘੀ ਤੱਕ ਲੰਘ ਜਾਵੇ ਰਾਤ |

ਇਕ ਮਾਲਾ ਦੇ ਮਾਣਕ ਮੋਤੀ ਭੈਣ ਭਰਾ ਸਭ ਰਿਸ਼ਤੇਦਾਰ |
ਮਿੱਤਵਾ ਜੋੜ ਸਕੇ ਤਾਂ ਜੋੜੀਂ ਕਰਦੀਂ ਸਾਰੀ ਖ਼ੁਸ਼ ਕਾਇਨਾਤ |

-ਮੋਬਾਈਲ : 98764-98603.


ਗੁਆਚੇ ਵਕਤ ਦਾ ਅਹਿਸਾਸ ਹੈ, ਮੈਂ ਸਿਰ ਝੁਕਾ ਲੈਨਾ |
ਬਣਾ ਕੇ ਮੋਰ ਕਾਗਜ਼ ਤੇ ਹੀ ਮੈਂ ਪੈਲਾਂ ਪਵਾ ਲੈਨਾ |

ਚੁਰਾ ਜੱਜੇ ਦੇ ਪੈਰਾਂ 'ਚੋਂ ਧਰਾਂ ਬਿੰਦੀ ਤੇਰੇ ਮੱਥੇ,
ਸਜ਼ਾ ਜੋ ਵੀ ਮਿਲੇ ਮੈਨੂੰ ਖਿੜੇ ਮੱਥੇ ਸਜਾ ਲੈਨਾ |

ਬੜਾ ਖ਼ੁਸ਼ ਹਾਂ ਕਿ ਤੇਰੇ ਚੇਤਿਆਂ 'ਚੋਂ ਇਹ ਨਹੀਂ ਮਿਟਦਾ,
ਜਿਵੇਂ ਮਾਂ ਝਿੜਕਦੀ ਹੋਵੇ ਕਿ ਮੈਂ ਬਸਤਾ ਗੁਆ ਲੈਨਾ |

ਕਿਸੇ ਨੇ ਨਾ ਸੁਲ੍ਹਾ ਆਪਣੀ ਕਰਾਉਣੀ ਮੰਨ ਲੈ ਮੇਰੀ,
ਕਿ ਤੂੰ ਮੈਨੂੰ ਮਨਾ ਯਾਰਾ ਤੇ ਮੈਂ ਤੈਨੂੰ ਮਨਾ ਲੈਨਾ |

ਤੁਸੀਂ ਜੇ ਕੱਟ ਦਿੱਤੀ ਜੀਭ ਮੇਰੀ ਫੇਰ ਕੀ ਹੋਇਆ,
ਅਮਨ ਦਾ ਗੀਤ ਉਹ ਮੈਂ ਤਾਂ ਅਜੇ ਵੀ ਗੁਣਗੁਣਾ ਲੈਨਾ |

ਹਜ਼ਾਰਾਂ ਵਾਰ ਸੂਰਜ ਪੁੱਛਦਾ ਹੁਣ ਮੈਂ ਚੜ੍ਹਾਂ ਜਾਂ ਨਾ,
ਕਲਮ ਦੀ ਨੋਕ 'ਤੇ ਮੈਂ ਜਦ ਕਦੇ ਜੁਗਨੂੰ ਬਿਠਾ ਲੈਨਾ |

-ਮੋਬਾਈਲ : 98140-29880.


ਖ਼ੁਦਕੁਸ਼ੀਆਂ ਦੀ ਥਾਂ ਖ਼ਾਬ ਦੇਹ ਮੇਰੇ ਮਾਲਿਕਾ,
ਧੜਕਣ ਲਈ ਅੱਖਰਾਂ ਨੂੰ ਰਬਾਬ ਦੇਹ ਮੇਰੇ ਮਾਲਿਕਾ |

ਜਿਸ ਦੀ ਕੁੱਖੋਂ ਨਾਨਕ, ਫਰੀਦ ਤੇ ਵਾਰਿਸ ਜਨਮੇ,
ਐਸਾ ਸਰਸਬਜ਼ ਪੰਜਾਬ ਦੇਹ ਮੇਰੇ ਮਾਲਿਕਾ |

ਕਲਮਾਂ ਤੇ ਕਰੰੂਬਲਾਂ ਨੂੰ ਖਿੜਨ ਦੀ ਜਾਚ ਦੱਸ
ਮਹਿਕਾਂ ਵੰਡਦਾ ਗੂੜ੍ਹਾ ਗੁਲਾਬ ਦੇਹ ਮੇਰੇ ਮਾਲਿਕਾ |

ਕਰਜ਼ਿਆਂ ਤੇ ਕੰਗਾਲੀਆਂ ਨਾਲ ਕਿਉਂ ਮਰਨ ਦਾਤੇ,
ਜਜ਼ਬਾ ਜਿਊਣ ਦਾ ਬੇਹਿਸਾਬ ਦੇਹ ਮੇਰੇ ਮਾਲਿਕਾ |

ਥਾਂ ਥਾਂ ਅਜੇ ਵੀ ਮਾਸੂਮੀਅਤ ਦੇ ਕਤਲ ਹੁੰਦੇ,
ਹਾਅ ਮਾਰਨ ਦੇ ਲਈ ਨਵਾਬ ਦੇਹ ਮੇਰੇ ਮਾਲਿਕਾ |

ਰੇਤ ਹੋ ਚਲੇ ਹਾਂ ਸਤਲੁਜ ਤੇ ਬਿਆਸ ਵਾਂਗੂੰ
ਪਿਘਲ ਜਾਣ ਲਈ ਹੁਸਨ-ਆਫ਼ਤਾਬ ਦੇਹ ਮੇਰੇ ਮਾਲਿਕਾ |

ਮਾਰੂ ਹਥਿਆਰਾਂ ਦੀ ਥਾਂ ਕੋਮਲ ਹੱਥਾਂ ਲਈ,
ਦਿਲ ਵਾਂਗ ਧੜਕਦੀ ਕਿਤਾਬ ਦੇਹ ਮੇਰੇ ਮਾਲਿਕਾ |

ਤੜਪਣ ਲਾ ਦਿੱਤਾ ਸੰਗਮਰਮਰੀ ਮੁਹੱਬਤਾਂ ਨੇ,
ਕਾਵਿਕ ਅਤੇ ਕੱਚੀ ਢਾਬ ਦੇਹ ਮੇਰੇ ਮਾਲਿਕਾ |

ਚੌਧਰ ਤੇ ਚਤੁਰਾਈਆਂ ਦੀ ਬਜਾਏ ਕੁਲਵੰਤ ਨੂੰ ,
ਅੱਖਰਾਂ ਦੀ ਪੰੁਗਰਨਸ਼ੀਲ ਦਾਬ ਦੇਹ ਮੇਰੇ ਮਾਲਿਕਾ |

-97, ਮਾਡਲ ਟਾਊਨ, ਕਪੂਰਥਲਾ |
ਫੋਨ : 01822-235343, 502556.• ਮਨਦੀਪ ਸਿੰਘ ਧੜਾਕ'
ਬੜਾ ਕੁਝ ਬਦਲਿਆ ਹੈ ਅੱਜਕਲ੍ਹ ਯਾਰੋ ਘਰਾਂ ਅੰਦਰ,
ਰਹੀ ਅਪਣੱਤ ਨਾ ਪਹਿਲਾਂ ਜਿਹੀ ਅੱਜਕਲ੍ਹ ਗਰਾਂ ਅੰਦਰ |

ਭਲਾ ਉਹ ਕੀ ਦਿਖਾਊ ਅੰਬਰਾਂ ਤੋਂ ਪਾਰ ਦੇ ਰਸਤੇ,
ਭਰੀ ਪਰਵਾਜ਼ ਨਾ ਜਿਸ ਨੇ ਕਦੇ ਅਪਣੇ ਪਰਾਂ ਅੰਦਰ |

ਕੀ ਲੈ ਜਾਣਾ ਹੈ ਏਥੋਂ ਬੰਦਿਆ ਕਰਕੇ ਮੇਰੀ-ਮੇਰੀ,
ਮੁਸਾਫਿਰ ਵਾਂਗ ਆਏ ਹਾਂ, ਅਸੀਂ ਜਗ ਦੀ ਸਰਾਂ ਅੰਦਰ |

ਬੜੀ ਚਰਚਾ ਹੈ ਥਾਂ-ਥਾਂ ਹੋ ਰਹੀ ਨਾਰੀ ਦੇ ਹੱਕਾਂ ਦੀ,
ਮਗਰ ਮਹਿਫੂਜ਼ ਨਹੀਂ ਹੈ ਫੇਰ ਵੀ ਨਾਹੀ ਘਰਾਂ ਅੰਦਰ |

ਕਿਤਾਬਾਂ ਸੰਗ ਕਰਕੇ ਦੋਸਤੀ ਮਨ ਨੂੰ ਕਰਾਂ ਰੌਸ਼ਨ,
ਹਨੇਰੇ ਨੂੰ ਭਜਾਵਾਂ ਦੂਰ, ਦੀਵੇ ਮੈਂ ਧਰਾਂ ਅੰਦਰ |

ਤੈਨੂੰ ਲੱਗੇ ਮੈਂ ਸ਼ਾਇਰ ਬਣ ਗਿਆ ਵਿਛੜ ਕੇ ਤੇਰੇ ਤੋਂ,
ਕਿਵੇਂ ਦੱਸਾਂ ਤੈਨੂੰ ਸਜਣਾ, ਕਿਨ੍ਹੇ ਦੁਖੜੇ ਜਹਾਂ ਅੰਦਰ |

-ਪਿੰਡ ਧੜਾਕ ਕਲਾਂ, ਜ਼ਿਲ੍ਹਾ ਮੋਹਾਲੀ |
ਮੋਬਾਈਲ : 99881-11124.


ਹੌਲੀ-ਹੌਲੀ ਭੁੱਲਦਾ ਜਾਂਦਾ ਸੱਜਣ ਦਾ ਸਿਰਨਾਵਾਂ
ਕਿਧਰ ਜਾਵਾਂ |
ਕਾਸ਼ ਕਿਤੇ ਜੇ ਮੁੜ ਆ ਜਾਵੇ, ਉਸ ਨੂੰ ਕੋਲ ਬਿਠਾਵਾਂ
ਗਲ ਨਾਲ ਲਾਵਾਂ |
ਹਿਜਰ ਤਿਰੇ ਵਿਚ ਤੀਲਾ ਤੀਲਾ ਹੋਈ ਜਿੰਦ ਨਿਮਾਣੀ
ਇਹ ਮਰਜਾਣੀ,
ਕੋਠੇ ਚੜ੍ਹ ਕੇ ਨਿੱਤ ਉਡੀਕਾਂ ਨਾਲੇ ਔਸੀ ਪਾਵਾਂ
ਕਾਂਗ ਉਡਾਵਾਂ |
ਰੋਜ਼ੀ-ਰੋਟੀ ਖਾਤਰ ਤੋਰੇ ਹੱਥੀਂ ਰਾਜ ਦੁਲਾਰੇ
ਪੁੱਤਰ ਪਿਆਰੇ,
ਸੰੁਨੇ ਪਏ ਚੁਬਾਰੇ ਤੱਕ ਕੇ ਉੱਚੀ ਰੋਵਣ ਮਾਵਾਂ
ਕਰਨ ਦੁਆਵਾਂ |
ਜਿਸ ਥਾਂ ਸਾਂਝ ਮੁਹੱਬਤ ਵਾਲੇ ਹੱਸੇ ਉੱਚੀ ਹਾਸੇ,
ਵਾਂਗ ਪਿਤਾਸੇ |
ਸਾਨੂੰ ਮਕਮਲ ਵਾਂਗੂੰ ਜਾਪਣ ਸੱਜਣ ਜੀ ਉਹ ਰਾਹਵਾਂ
ਜਦ ਵੀ ਜਾਵਾਂ |
ਪੱਥਰ ਉਤੇ ਲੀਕ ਬਣੇ ਨੇ ਕੀਤੇ ਸੀ ਜੋ ਵਾਅਦੇ,
ਨਾਲ ਇਰਾਦੇ,
ਇਸ਼ਕ ਇਬਾਦਤ ਯਾਰ ਖੁਦਾ ਹੈ ਅਪਣੇ ਬੋਲ ਪੁਗਾਵਾਂ
ਧਰਮ ਨਿਭਾਵਾਂ |
ਅੱਖਰ ਅੱਖਰ ਚਾਨਣ ਵੰਡਣ ਸ਼ਬਦਾਂ ਵਿਚ ਖੁਸ਼ਬੋਈ
ਸੋਚ ਨਿਰੋਈ,
ਅੰਬਰ ਵਿਚੋਂ ਨੂਰ ਵਰਸਦਾ ਜਦ ਮੈਂ ਉੱਚੀ ਗਾਵਾਂ
ਇਹ ਕਵਿਤਾਵਾਂ |
ਖਾਬਾਂ ਦੇ ਵਿਚ ਆਣ ਖਲੋਵੇ ਮੇਰਾ ਦਿਲਬਰ ਜਾਨੀ,
ਕਰ ਮਨਮਾਨੀ,
ਦਿਲ ਕਰਦਾ ਹੈ ਉਸ ਨੂੰ ਪੱਖੋਂ ਪਲਕਾਂ ਹੇਠ ਬਿਠਾਵਾਂ
ਲੈ ਕੇ ਲਾਵਾਂ |

-ਪਿੰਡ ਪੱਖੋਂ ਕਲਾਂ (ਬਰਨਾਲਾ) | ਮੋਬਾਈਲ : 94651-96946.

ਬਿਰਧ ਘਰ

21 ਜੂਨ, ਸ਼ੁੱਕਰਵਾਰ 'ਅਜੀਤ' 'ਚ ਇਕ ਖ਼ਬਰ ਪੜ੍ਹ ਕੇ ਇਕ ਆਤਮਿਕ ਖ਼ੁਸ਼ੀ ਦਾ ਸੰਚਾਰ ਹੋਇਆ ਕਿ ਪ੍ਰਵਾਸੀ ਸਿੱਖ, ਪੱਡਾ ਭਰਾਵਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਨ੍ਹਾਂ ਵਲੋਂ ਪਿੰਡ ਦੇਹਰੀਵਾਲ 'ਚ 'ਗੁਰੂ ਨਾਨਕ ਬਿਰਧ ਆਸ਼ਰਮ' ਦੀ ਸਥਾਪਨਾ ਕੀਤੀ ਹੈ, ਜਿਹੜਾ 23 ਜੂਨ ਨੂੰ ਸਮਾਜ ਦੇ ਸਪੁਰਦ ਕੀਤਾ ਜਾਵੇਗਾ | (ਹੁਣ ਤਾੲੀਂ ਇਹ ਸਮਾਜ ਦੇ ਸਪੁਰਦ ਕੀਤਾ ਜਾ ਚੁੱਕਿਆ ਹੋਣਾ ਹੈ). ਇਸ ਦਾ ਮੁੱਖ ਉਦੇਸ਼ ਹੈ-ਬੇਸਹਾਰਾ ਬਜ਼ੁਰਗਾਂ ਦੀ ਸੇਵਾ ਸੰਭਾਲ |
ਇਕ ਚੀਸ ਵੀ ਉਠੀ ਹੈ ਧੁਰ ਅੰਦਰੋਂ ਕਿ ਕਿਹਾ ਜ਼ਮਾਨਾ ਆ ਗਿਆ ਹੈ ਕਿ ਇਹ ਨਵੀਂ ਪੀੜ੍ਹੀ ਆਪਣੇ ਬਜ਼ੁਰਗਾਂ ਨਾਲ ਕਿਹੋ ਜਿਹਾ ਸਲੂਕ ਕਰ ਰਹੀ ਹੈ | ਉਨ੍ਹਾਂ ਦੇ ਜਨਮਦਾਤਾ, ਉਨ੍ਹਾਂ ਦੀ ਪਾਲਣਾ-ਪੋਸ਼ਣਾ ਕਰਨ ਵਾਲੇ ਮਾਤਾ-ਪਿਤਾ, ਬੁਢਾਪੇ 'ਚ ਪ੍ਰਵੇਸ਼ ਕਰਦਿਆਂ ਹੀ ਉਨ੍ਹਾਂ ਲਈ ਬੇਗਾਨੇ ਹੋ ਜਾਂਦੇ ਹਨ | ਉਨ੍ਹਾਂ ਲਈ ਭਾਰ ਬਣ ਜਾਂਦੇ ਹਨ, ਕਿਥੇ ਤਾਂ ਮਾਪੇ, ਆਪਣੇ ਉਨ੍ਹਾਂ ਦੇ ਕਹਿਣੇ ਤੋਂ ਬਾਹਰ ਹੋਏ, ਕੁਸੰਗਤੀ 'ਚ ਲਿਬੜੇ ਪੁੱਤਾਂ ਨੂੰ ਪਾਰਖਤੀ ਦਿਆ ਕਰਦੇ ਸਨ, ਹੁਣ ਪੁੱਤ-ਨੂੰਹਾਂ, ਇਕ 'ਅਛੂਤਾਂ' ਵਾਲੀ, 'ਭਿੱਟ' ਨਾ ਜਈਏ, ਵਾਲੀ ਕੁਪ੍ਰਥਾ ਨੂੰ ਸੰਜੀਵ ਕਰਦਿਆਂ ਉਨ੍ਹਾਂ ਨੂੰ ਅਣ-ਐਲਾਨੀ ਪਾਰਖਤੀ ਦੇ ਕੇ, ਉਨ੍ਹਾਂ ਨੂੰ ਆਪਣੇ ਘਰਾਂ 'ਚੋਂ ਬੇਘਰ ਕਰ ਦਿੰਦੇ ਹਨ |
26 ਜੂਨ ਨੂੰ ਮੁੰਬਈ 'ਚ ਛਪਦੇ ਅਖ਼ਬਾਰ 'ਮੰੁਬਈ ਮਿਰਰ' (Mumbai Mirror) ਦੀ ਮੁੱਖ ਹੈੱਡਲਾਈਨ ਨੇ ਤਾਂ ਆਤਮਾ ਨੂੰ ਹੀ ਝੰਜੋੜ ਦਿੱਤਾ... ਸਾਰ ਇਉਂ ਹੈ:
71 ਸਾਲਾਂ ਦਾ ਬਜ਼ੁਰਗ ਬਿ੍ਜੇਸ਼ ਸੋਨੀ, ਅਮੀਰ ਨਹੀਂ ਸੀ | ਇਕ ਗਰੀਬਾਂ ਵਾਲੀ ਚਾਲ 'ਚ ਉਹਦਾ ਇਕ ਆਮ ਜਿਹਾ ਘਰ ਸੀ | ਉਸੇ ਚਾਲ 'ਚ ਉਹ ਆਪਣੀ ਪਤਨੀ ਚਮੇਲੀ ਦੇਵੀ ਨਾਲ ਮਿਲ ਕੇ ਚਾਹ ਦੀ ਦੁਕਾਨ ਚਲਾਉਂਦਾ ਸੀ | ਚਮੇਲੀ ਦੇਵੀ 69 ਸਾਲ ਦੀ ਹੈ | ਉਨ੍ਹਾਂ ਨੇ ਆਪਣੇ ਇਕਲੌਤੇ ਪੁੱਤਰ ਪ੍ਰਦੀਪ ਨੂੰ ਬੜੇ ਲਾਡ-ਪਿਆਰ ਨਾਲ ਪਾਲਿਆ ਸੀ ਤੇ ਉਹਦਾ ਵਿਆਹ ਚਾਂਦਨੀ ਨਾਂਅ ਦੀ ਕੁੜੀ ਨਾਲ ਕਰ ਦਿੱਤਾ ਸੀ | ਉਨ੍ਹਾਂ ਨੂੰ ਲੱਗਾ ਪੁੱਤਰ-ਨੂੰਹ ਦੋਵੇਂ ਉਨ੍ਹਾਂ ਦੀ ਬਹੁਤ ਸੇਵਾ ਕਰਨਗੇ, ਉਨ੍ਹਾਂ ਦਾ ਉਪਰਲਾ ਵਿਹਾਰ ਇਹੋ ਭੁਲੇਖਾ ਪਾਉਂਦਾ ਸੀ ਪਰ ਅੰਦਰੋਂ ਉਹ ਕਿਹੜੀ ਚਾਲ ਚਲ ਰਹੇ ਸਨ, ਇਹਦਾ ਉਨ੍ਹਾਂ ਨੂੰ ਰਤਾ ਵੀ ਸ਼ੱਕ ਸ਼ੁਬਾਹ ਨਹੀਂ ਸੀ | ਉਨ੍ਹਾਂ ਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਉਨ੍ਹਾਂ ਦੇ ਲਾਡਲੇ ਪੁੱਤ ਨੇ ਬਿਜਲੀ ਦਾ ਬਿੱਲ ਆਪਣੇ ਨਾਂਅ ਕਰਵਾ ਲਿਆ ਤੇ ਕਿਵੇਂ ਉਹ ਚਾਹ ਦੀ ਦੁਕਾਨ ਵਾਲੀ ਰੋਜ਼ਾਨਾ ਆਮਦਨੀ ਆਪਣੇ ਪੱਲੇ ਜਮ੍ਹਾ ਕਰ ਰਿਹਾ ਹੈ | ਇਕ ਦਿਨ ਅਚਾਨਕ ਦੋਵਾਂ ਨੂੰ ਨੂੰ ਹ-ਪੁੱਤ ਨੇ ਘਰੋਂ ਕੱਢ ਦਿੱਤਾ | ਦੁਕਾਨ ਤੇ ਮਕਾਨ ਦੋਵਾਂ 'ਤੇ ਕਬਜ਼ਾ ਕਰ ਲਿਆ | ਜਿਹੜੀ ਛੱਤ ਆਪਣੇ ਪੈਸਿਆਂ ਨਾਲ ਆਪਣੇ ਹੱਥਾਂ ਨਾਲ ਬਣਾਈ ਸੀ-ਉਹ ਮਿੰਟਾਂ-ਸਕਿੰਟਾਂ 'ਚ ਬੇਗਾਨੀ ਹੋ ਗਈ | ਘਰੋਂ ਬਾਹਰ ਸੜਕ 'ਤੇ ਆ ਗਏ ਦੋਵੇਂ ਬਜ਼ੁਰਗ ਪਤੀ-ਪਤਨੀ | ਉਪਰ ਆਕਾਸ਼ ਸੀ, ਥੱਲੇ ਧਰਤੀ.... ਧਰਤੀ 'ਤੇ ਪੈਰ ਰੱਖਣ ਦੀ ਥਾਂ ਤਾਂ ਸੀ, ਸਿਰ ਛੁਪਾਉਣ ਦੀ ਕੋਈ ਥਾਂ ਨਹੀਂ ਸੀ | ਜੇ ਸਕਿਆਂ ਨੇ ਪ੍ਰਵਾਹ ਨਹੀਂ ਸੀ ਕੀਤੀ ਤਾਂ ਬੇਗਾਨੇ ਕਿਵੇਂ ਬਹੁੜਦੇ | 'ਬੁੱਢੇ' ਬਿ੍ਜੇਸ਼ ਸੋਨੀ ਨੇ ਬੋਰੀਵਲੀ ਦੇ ਰੇਲਵੇ ਪਲੇਟਫਾਰਮ 10 'ਤੇ ਆਪਣਾ ਟਿਕਾਣਾ ਬਣਾ ਲਿਆ | ਵਿਚਾਰੀ ਬੁੱਢੀ ਮਾਂ ਨੇ ਸ਼ਿਵਾ ਮੰਦਿਰ 'ਚ ਆਸਰਾ ਲੈ ਲਿਆ | ਪੂਰੇ ਤਿੰਨ ਸਾਲ ਪਤੀ-ਪਤਨੀ ਇਕ-ਦੂਜੇ ਤੋਂ ਦੂਰ, ਨੇੜੇ-ਨੇੜੇ ਹੁੰਦਿਆਂ ਵੀ ਬੇਗਾਨਿਆਂ ਵਾਂਗ ਰਹਿਣ ਲਈ ਬੇਵੱਸ, ਮਜਬੂਰ ਹੋ ਗਏ | ਨੂੰ ਹ-ਪੁੱਤ ਤਾਂ ਉਸੇ ਪਲ ਤੋਂ ਬੇਗਾਨੇ ਹੋ ਚੁੱਕੇ ਸਨ | ਉਹ ਤਾਂ ਬਾਤ ਪੁੱਛਣ ਵੀ ਨਾ ਆਏ |
ਦੋਵੇਂ ਬਜ਼ੁਰਗਾਂ ਕੋਲ ਨਾ ਤਾਂ ਪੈਸੇ ਸਨ ਕਿ ਕਿਸੇ ਵਕੀਲ ਨੂੰ ਕਰਕੇ, ਅਦਾਲਤ 'ਚ ਕੇਸ ਕਰ ਸਕਣ | ਉਹ ਸਰਕਾਰੀ ਦਫ਼ਤਰਾਂ 'ਚ ਭੱਜਦੇ ਰਹੇ | ਇਕ ਦਿਨ ਉਨ੍ਹਾਂ ਨੂੰ ਪਤਾ ਲੱਗਾ ਕਿ ਇਕ ਸਰਕਾਰੀ ਐਕਟ-ਵੈਲਫੇਅਰ ਆਫ਼ ਸੀਨੀਅਰ ਮਾਤਾ-ਪਿਤਾ ਤੇ ਸ਼ਹਿਰੀਆਂ ਲਈ 2007 ਐਕਟ ਹੈ, ਜਿਸ ਅਧੀਨ ਉਹ ਡਿਪਟੀ ਕੁਲੈਕਟਰ ਪਾਸ ਜਾ ਕੇ ਅਪੀਲ ਕਰ ਸਕਦੇ ਹਨ | ਉਥੋਂ ਉਨ੍ਹਾਂ ਨੂੰ ਇਨਸਾਫ਼ ਮਿਲ ਸਕਦਾ ਹੈ | ਦੋਵੇਂ ਬੁੱਢੇ ਪਤੀ-ਪਤਨੀ ਪਹੁੰਚ ਗਏ ਡੀ.ਸੀ. (ਕੁਲੈਕਟਰ) ਦੇ ਦਫਤਰ ਵਿਚ, ਅਪੀਲ ਦਾਖਲ ਕਰ ਦਿੱਤੀ ਤੇ....
...ਤਿੰਨ ਸਾਲ ਮਗਰੋਂ ਸਰਕਾਰੀ ਆਰਡਰ ਆ ਗਿਆ | ਉਨ੍ਹਾਂ ਦੇ ਹੱਕ 'ਚ ਸਰਕਾਰੀ ਅਮਲੇ ਨੇ ਆ ਕੇ, ਉਨ੍ਹਾਂ ਦੇ ਪੁੱਤ-ਨੂੰਹ ਦੋਵਾਂ ਨੂੰ ਘਰੋਂ ਬਾਹਰ ਕੱਢ ਕੇ, ਉਨ੍ਹਾਂ ਨੂੰ ਆਪਣੀ ਓਹੀ ਛੱਤ ਵਾਪਸ ਕਰਵਾ ਦਿੱਤੀ |
ਆਪਣੀ ਛੱਤ ਥੱਲੇ, ਆਪਣੇ ਆਸ਼ਿਆਨੇ 'ਚ, ਮੁੜ ਪਹੁੰਚ ਕੇ, ਸੋਨੀ ਨੇ ਅੱਖਾਂ 'ਚੋਂ ਅੱਥਰੂ ਕੇਰਦਿਆਂ ਆਪਣੇ ਪੁੱਤ ਬਾਰੇ ਆਪਣੀ ਵੇਦਨਾ ਪ੍ਰਗਟਾਈ, ਕਿਨੇ ਪਿਆਰ-ਦੁਲਾਰ ਨਾਲ ਉਨ੍ਹਾਂ ਪਾਲਿਆ ਸੀ, ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਐਦਾਂ ਦਾ ਨਿਕਲੇਗਾ?'
ਇਸੇ ਮੰੁਬਈ ਨਗਰ 'ਚ ਇਕ ਅਰਬਾਂਪਤੀ ਬਜ਼ੁਰਗ ਨੂੰ ਵੀ ਸਕੇ ਪੁੱਤਰ ਹੱਥੋਂ ਇਹੋ ਇਸੇ ਤਰ੍ਹਾਂ ਘਰ-ਬਦਰ ਹੋਣਾ ਪਿਆ ਹੈ | ਪਤੈ ਇਕ ਬਹੁਤ ਵੱਡੀ ਤੇ ਪ੍ਰਸਿੱਧ ਕੰਪਨੀ, ਜਿਹਦੀ ਟੈਗ ਲਾਈਨ ਹੈ... 'The complete Man' (ਮੁਕੰਮਲ ਆਦਮੀ) |
ਇਸ ਸਮੇਂ ਬੰਬਈ ਹਾਈਕੋਰਟ 'ਚ ਦੋਵਾਂ ਦਾ ਕੇਸ ਚਲ ਰਿਹਾ ਹੈ | ਇਹ ਨਹੀਂ ਕਿ ਬਜ਼ੁਰਗ ਸਿੰਘਾਨੀਆ ਸੜਕ 'ਤੇ ਆ ਗਿਆ ਹੈ | ਪੈਸੇ ਵਾਲਿਆਂ ਦੇ ਕਈ ਆਲੀਸ਼ਾਨ ਆਸ਼ਿਆਨੇ ਹੁੰਦੇ ਹਨ | ਬਜ਼ੁਰਗ ਸਿੰਘਾਨੀਆ ਨੇ ਸਰਬ ਲੋਕਾਈ ਨੂੰ ਇਹ ਸੰਦੇਸ਼ ਦਿੱਤਾ ਹੈ 'ਆਪਣੇ ਜਿਊਾਦੇ ਜੀਅ, ਆਪਣੀ ਔਲਾਦ ਨੂੰ ਆਪਣੀ ਜਾਇਦਾਦ ਤੇ ਘਰ ਦੀ ਮਲਕੀਅਤ ਦੇ ਹੱਕ ਹਰਗਿਜ਼ ਹਰਗਿਜ਼ ਲਿਖ ਕੇ ਨਾ ਦੇਣਾ |' ਉਹਨੇ ਆਪਣੀ ਆਪ ਬੀਤੀ ਤੇ ਅੰਗਰੇਜ਼ੀ 'ਚ ਇਕ ਕਿਤਾਬ ਲਿਖੀ ਹੈ, 'The 9ncomplete Man' (ਨਾ-ਮੁਕੰਮਲ ਆਦਮੀ) |
ਇਹ ਬਿਰਧ ਘਰ ਵੀ ਪੱਛਮ ਦੀ ਦੇਣ ਹੈ, ਉਥੇ ਹੀ 'ਓਲਡ ਏਜ਼ ਹੋਮਜ਼' ਦੀ ਸਥਾਪਨਾ ਹੋਈ, ਹੁਣ ਸਾਡੇ ਦੇਸ਼ 'ਚ ਪੰਜਾਬ 'ਚ ਵੀ, ਇਹਦਾ ਆਗਮਨ ਹੋ ਗਿਆ ਹੈ | ਮੈਨੂੰ ਯਾਦ ਹੈ, ਕੋਈ ਪੰਝੀ ਵਰ੍ਹੇ ਪਹਿਲਾਂ ਮੈਂ ਜਦ ਭਾਇੰਦਰ ਰਹਿੰਦਾ ਸਾਂ ਤਾਂ ਇਥੇ ਪੰਜਾਬੋਂ ਇਕ ਸੱਜਣ ਬਚਿਆਂ ਦਾ ਕੀਰਤਨੀ ਜਥਾ ਲੈ ਕੇ ਆਏ ਸਨ, ਕੀਰਤਨ ਮਗਰੋਂ ਉਨ੍ਹਾਂ ਦੀ ਇਹੀ ਅਪੀਲ ਹੁੰਦੀ 'ਸਾਡੀ ਇੱਛਾ ਹੈ, ਲੁਧਿਆਣਾ ਵਿਚ ਇਕ ਬਿਰਧ ਆਸ਼ਰਮ ਖੋਲ੍ਹਣ ਦੀ', ਸੇਵਾ ਲਈ, ਜਿੰਨਾ ਦਾਨ ਦੇ ਸਕਦੇ ਹੋ, ਦੇਵੋ ਜੀ | ਉਸ ਵੇਲੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ: ਸੋਹਣ ਸਿੰਘ ਜੀ ਨੇ ਚੰਗੀ ਰਕਮ ਦਾਨ ਦੇਣ ਤੋਂ ਪਹਿਲਾਂ ਮੈਨੂੰ ਮੁਸਕਰਾ ਕੇ ਕਿਹਾ ਸੀ, 'ਚਲੋ ਅਸੀਂ ਪਹਿਲਾਂ ਹੀ ਬੁਕਿੰਗ ਕਰਾ ਲਈਏ |

ਬੱਚੇ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਬੱਚਿਆਂ ਨੂੰ ਸਮਝਾਉਣ ਲਈ ਕਿਸੇ ਸ਼ਾਇਰ ਨੇ ਲਿਖਿਆ ਹੈ ਕਿ 'ਭਾਵੇਂ ਲੱਖ ਕਰੋ ਤੁਸੀਂ ਪੂਜਾ ਅਤੇ ਤੀਰਥ ਕਰੋ ਹਜ਼ਾਰ | ਮਾਂ-ਬਾਪ ਨੂੰ ਠੁਕਰਾਇਆ ਤਾਂ ਸਭ ਕੁਝ ਬੇਕਾਰ |'
• ਸ਼ਿਅਰ: ਬੜਾ ਹੁੰਦਾ ਮਾਨ, ਮਾਪਿਆਂ ਨੂੰ ਪੁੱਤ ਦਾ,
ਭਾਵੇਂ ਅਸੀਂ ਖੋਟੇ ਜਾਂ ਖਰੇ |
• ਬੱਚੇ ਹਮੇਸ਼ਾ ਚਾਰ ਕਾਰਨਾਂ ਕਰਕੇ ਝੂਠ ਬੋਲਦੇ ਹਨ, ਸਜ਼ਾ ਤੋਂ ਬਚਣ ਲਈ, ਗੁੱਸੇ ਨੂੰ ਟਾਲਣ ਲਈ, ਕਿਸੇ ਗ਼ਲਤੀ ਨੂੰ ਛੁਪਾਉਣ ਲਈ ਅਤੇ ਝੂਠ-ਸੱਚ ਵਿਚ ਅੰਤਰ ਨਾ ਜਾਣਨ ਕਰਕੇ |
• ਸੰਨ 1980 ਵਿਚ ਪੰਜਾਬ ਦਾ ਜੱਟ ਸੋਚਦਾ ਸੀ ਕਿ ਉਸ ਦਾ ਬੱਚਾ (ਪੁੱਤ) ਦੱਬ ਕੇ ਵਾਹੇ ਤੇ ਰੱਜ ਕੇ ਖਾਏ |
-ਸੰਨ 1990 ਵਿਚ ਸੋਚਦਾ ਸੀ ਕਿ ਮੇਰਾ ਪੁੱਤ ਕੈਨੇਡਾ ਜਾਵੇ |
-ਸੰਨ 2000 ਵਿਚ ਸੋਚਦਾ ਸੀ ਕਿ ਬਾਹਰਲੇ ਮੁਲਕਾਂ ਵਿਚ ਧੱਕੇ ਖਾਣ ਨਾਲੋਂ ਘਰ ਦੀ ਰੋਟੀ ਖਾਵੇ |
-ਸੰਨ 2010 ਵਿਚ ਉਸ ਨੂੰ ਇਹ ਚਿੰਤਾ ਸੀ ਕਿ ਬੇਰੁਜ਼ਗਾਰ ਰਹਿ ਕੇ ਕਿਤੇ ਸ਼ਰਾਬ ਨਾ ਪੀਣ ਲੱਗ ਜਾਵੇ |
-ਸੰਨ 2016 ਵਿਚ ਇਹ ਸੋਚਦਾ ਸੀ ਕਿ ਕੰਮ ਚਾਹੇ ਕਰੇ ਨਾ ਕਰੇ, ਕਿਤੇ 'ਚਿੱਟੇ' ਤੇ ਨਾ ਲੱਗ ਜਾਵੇ |
• ਨੇਕ ਬੱਚੇ ਖਾਨਦਾਨ ਦਾ ਨਾਂਅ ਰੌਸ਼ਨ ਕਰ ਦਿੰਦੇ ਹਨ, ਜਿਵੇਂ ਸੂਰਜ ਦੇ ਪ੍ਰਕਾਸ਼ ਨਾਲ ਸਾਰਾ ਸੰਸਾਰ ਜਗਮਗਾ ਉਠਦਾ ਹੈ |
• ਇਕ ਚੰਗਾ ਪੁੱਤਰ ਜੋ ਮਾਂ-ਬਾਪ ਨੂੰ ਬੁਢਾਪੇ ਵਿਚ ਸਹਾਰਾ ਦਿੰਦਾ ਹੈ, ਉਹ ਤਾਂ ਇਕ ਹੀ ਬਹੁਤ ਹੁੰਦਾ ਹੈ |
• ਆਦਮੀ ਨੂੰ ਸੁੱਖ ਅਤੇ ਸ਼ਾਂਤੀ ਇਨ੍ਹਾਂ ਥਾਵਾਂ 'ਤੇ ਹੀ ਮਿਲਦੀ ਹੈ—ਘਰ ਵਿਚ, ਬੱਚਿਆਂ ਦੇ ਨਾਲ, ਇਸਤਰੀ ਕੋਲ, ਧਾਰਮਿਕ ਸਥਾਨ ਅਤੇ ਸਾਧੂ-ਸੰਨਿਆਸੀਆਂ ਕੋਲ |
• ਆਪਣੇ ਮਾਤਾ-ਪਿਤਾ ਦਾ ਸਿਰ ਨੀਵਾਂ ਕਰਨ ਵਾਲੀ ਔਲਾਦ ਕਦੇ ਸੁਖੀ ਨਹੀਂ ਰਹਿ ਸਕਦੀ | ਇਸ ਲਈ ਬੱਚਿਆਂ ਨੂੰ ਚੰਗੇ ਕੰਮ ਕਰਨੇ ਚਾਹੀਦੇ ਹਨ ਤਾਂ ਕਿ ਮਾਤਾ-ਪਿਤਾ ਦਾ ਨਾਂਅ ਰੌਸ਼ਨ ਹੋਵੇ |
• ਬੱਚਿਆਂ ਨੂੰ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਹੈ ਕਿ 'ਮਹਾਨ ਅਸੀਂ ਖੁਦ ਬਣਨਾ ਹੁੰਦਾ ਹੈ, ਵੰਸ਼ ਦੀ ਮਹਾਨਤਾ ਕੰਮ ਨਹੀਂ ਆਉਂਦੀ |'
• ਬੱਚਿਆਂ ਦੀ ਸੋਚ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ 'ਜੋ ਖਾਣ-ਪੀਣ ਨੂੰ ਦਿੰਦਾ ਹੈ, ਉਹ ਜੇਕਰ ਇਕ ਅੱਧ ਕੌੜੀ ਗੱਲ ਕਹਿ ਵੀ ਦੇਵੇ ਤਾਂ ਉਸ ਨੂੰ ਵੀ ਖਾਣ-ਪਹਿਨਣ ਵਿਚ ਹੀ ਸਮਝਣਾ ਚਾਹੀਦਾ ਹੈ |'
• ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਹਰ ਫ਼ਰਜ਼ ਦੀ ਪੂਰਤੀ ਕਰਨ | ਇਸ ਤੋਂ ਵੱਧ ਉਹ ਕੁਝ ਕਰ ਨਹੀਂ ਸਕਦੇ ਅਤੇ ਘੱਟ ਕਰਨ ਬਾਰੇ ਉਨ੍ਹਾਂ ਨੂੰ ਸੋਚਣਾ ਵੀ ਨਹੀਂ ਚਾਹੀਦਾ |
• ਜਿਹੜੇ ਬੱਚੇ ਸਾਰੀ ਉਮਰ ਸਮਝਦਾਰ ਅਤੇ ਲਾਇਕ ਬਣ ਕੇ ਰਹਿੰਦੇ ਹਨ, ਉਹ ਆਪਣੇ ਮਾਂ-ਬਾਪ ਲਈ ਇਕ ਤੋਹਫ਼ਾ ਹੁੰਦੇ ਹਨ |
• ਬੱਚਿਆਂ ਨੂੰ ਚਾਹੀਦਾ ਹੈ ਕਿ ਜ਼ਿੰਦਗੀ ਵਿਚ ਦੋ ਚੀਜ਼ਾਂ ਕਦੇ ਨਾ ਝੁਕਣ ਦੇਣ-ਇਕ ਬਾਪ ਦਾ ਸਿਰ ਤੇ ਦੂਜੀ ਮਾਂ ਦੀ ਅੱਖ |
• ਬੱਚਿਆਂ ਨੂੰ ਇਹ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਮਾਂ-ਪਿਓ ਦੀ ਸੇਵਾ ਨਾ ਕਰਨ ਵਾਲੇ ਨੂੰ ਪਵਿੱਤਰ ਗੁਰਬਾਣੀ ਨੇ ਬੇਈਮਾਨ ਦਾ ਦਰਜਾ ਦਿੱਤਾ ਹੈ |
• ਪੰਜਾਹ ਸਾਲ ਦੀ ਉਮਰ ਤੋਂ ਉੱਪਰ ਮਾਂ-ਬਾਪ ਵੀ ਬੱਚਿਆਂ ਤੋਂ ਪਿਆਰ ਅਤੇ ਆਦਰ ਦੀ ਆਸ ਰੱਖਦੇ ਹਨ | ਹੋਣਹਾਰ ਬੱਚੇ ਆਪਣੇ ਮਾਂ-ਬਾਪ ਦੇ ਆਖਰਲੇ ਸਵਾਸਾਂ ਤੱਕ ਉਨ੍ਹਾਂ ਦੀ ਆਸ ਪੂਰੀ ਕਰਦੇ ਹਨ | ਭਾਵ ਜੇਕਰ ਕੁਝ ਲੈਣਾ ਚਾਹੁੰਦੇ ਹੋ ਤਾਂ ਦੇਣਾ ਵੀ ਸਿੱਖੋ |
• ਮਾਂ ਗਰਭ ਵਿਚ ਆਪਣੇ ਬੱਚੇ ਨੂੰ ਸੰਭਾਲ ਕੇ ਰੱਖਦੀ ਹੈ | ਬੱਚਿਆਂ ਦਾ ਫ਼ਰਜ਼ ਹੈ ਕਿ ਉਹ ਵੀ ਆਪਣੇ ਮਾਂ-ਬਾਪ ਨੂੰ ਘਰ ਵਿਚ ਪੂਰੀ ਤਰ੍ਹਾਂ ਸੰਭਾਲ ਕੇ ਰੱਖਣ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 99155-63406.

ਮਿੰਨੀ ਕਹਾਣੀ: ਕਰੋੜਪਤੀ

ਪੂਰੇ ਪਿੰਡ 'ਚ ਜੰਗਲ ਦੀ ਅੱਗ ਵਾਂਗ ਗੱਲ ਫੈਲ ਗਈ ਸੀ ਕਿ ਦੁਕਾਨਦਾਰ ਲਾਲਾ ਕਰੋੜੀ ਮੱਲ ਦੀ ਇਕ ਸੜਕ ਹਾਦਸੇ 'ਚ ਥਾਏਾ ਮੌਤ ਹੋ ਗਈ ਹੈ |
ਕਰੋੜੀ ਮੱਲ ਦਾ ਅਸਲ ਨਾਂਅ ਤਾਂ ਕਿਸ਼ੋਰੀ ਮੱਲ ਸੀ | ਪਰ ਵਾਧੂ ਪੈਸੇ-ਧੇਲੇ ਵਾਲਾ ਹੋਣ ਕਰਕੇ ਲੋਕ ਉਹਨੂੰ ਕਰੋੜੀ ਮੱਲ ਹੀ ਕਹਿੰਦੇ ਹੁੰਦੇ ਸਨ | ਲੋਕਾਂ ਵਿਚ ਚਰਚਾ ਸੀ ਕਿ ਉਹ ਕਰੋੜਪਤੀ ਹੈ |
ਕਰੋੜੀ ਮੱਲ ਵਿਆਜੂ ਪੈਸੇ ਦਿੰਦਾ ਹੁੰਦਾ ਸੀ ਤੇ ਬਾਕਾਇਦਾ ਪੱਕੇ ਕਾਗਜ਼ (ਪਰਨੋਟ) 'ਤੇ ਲਿਖ ਕੇ ਦਿੰਦਾ ਹੁੰਦਾ ਸੀ | ਪੈਸੇ-ਧੇਲੇ ਦੇ ਮਾਮਲੇ 'ਚ ਉਹ ਆਪਣੇ ਸਕੇ ਪਿਓ 'ਤੇ ਵੀ ਵਿਸ਼ਵਾਸ ਨਹੀਂ ਸੀ ਕਰਦਾ ਹੁੰਦਾ |
ਪਿੰਡ ਦੇ ਬਹੁਤ ਸਾਰੇ ਲੋਕ ਕਰੋੜੀ ਮੱਲ ਦੇ ਕਰਜ਼ਾਈ ਸਨ | ਉਹਨੇ ਕਈਆਂ ਦੇਣਦਾਰਾਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਕੀਤਾ ਸੀ | ਗਹਿਣਾ-ਗੱਟਾ ਹੜੱਪਿਆ ਸੀ | ਵਿਹੜੇ ਵਾਲਿਆਂ ਦੀਆਂ ਗਾਵਾਂ-ਮੱਝਾਂ ਖੋਲ੍ਹੀਆਂ ਸਨ |
ਕਰੋੜੀ ਮੱਲ ਸਿਰੇ ਦਾ ਕੋਰਾ-ਕਰਾਰਾ, ਚੀਪੜ ਤੇ ਮਤਲਬੀ ਬੰਦਾ ਸੀ | ਪੁੱਜ ਕੇ ਪੈਸੇ ਦਾ ਲੋਭੀ... ਲੋਕ ਢਿੱਡੋਂ ਉਹਤੋਂ ਦੁਖੀ ਸਨ | ਪਿੱਠ ਪਿੱਛੇ ਚੰਗਾ-ਮੰਦਾ ਵੀ ਬੋਲਦੇ ਸੀ, ਪਰ ਗਰਜ਼ਾਂ ਮਾਰੇ ਲੋਕ ਉਹਦੀ ਛਿਹਾਨੀ ਭਰਦੇ ਸੀ |
ਅੱਜ ਕਰੋੜੀ ਮੱਲ ਨਹੀਂ ਸੀ ਰਿਹਾ | ਲਾਸ਼ ਅਜੇ ਪਿੰਡ ਨਹੀਂ ਸੀ ਪਹੁੰਚੀ | ਲੋਕ ਗਲੀਆਂ, ਮੋੜਾਂ 'ਤੇ ਖੜ੍ਹ ਕੇ ਘੁਸਰ-ਮੁਸਰ ਕਰ ਰਹੇ ਸਨ | ਕੋਈ ਖੁੱਲ੍ਹ ਕੇ ਨਹੀਂ ਸੀ ਬੋਲ ਰਿਹਾ |
ਨਛੱਤਰ ਅਮਲੀ ਨੇ ਆਪਣੇ ਚਿੱਤੋਂ ਅਫ਼ਸੋਸ ਪ੍ਰਗਟ ਕਰਦਿਆਂ ਜੋ ਕੁਝ ਕਿਹਾ, 'ਉਹ ਜਿਵੇਂ ਬਹੁਗਿਣਤੀ ਲੋਕਾਂ ਦੀ ਤਰਜਮਾਨੀ ਕਰਦਾ ਸੀ |'
ਅਮਲੀ ਮੰੂਹ ਭਰ ਕੇ ਬੋਲਿਆ, 'ਸਾਲੇ ਨੇ ਲੁੱਟ ਈ ਬਹੁਤ ਮਚਾਈ ਹੋਈ ਸੀ... ਊਾ ਬਈ ਬਾਹਲਾ ਮਾੜਾ ਹੋਇਐ... |'
ਅਮਲੀ ਦੀ ਗੱਲ ਸੁਣ ਕੇ ਕਈ ਜਣੇ ਬੁੱਕਲਾਂ 'ਚ ਮੰੂਹ ਦੇਈ ਮੁਸਕੜੀਆ ਹੱਸਦੇ ਰਹੇ |

-ਡਾਕ: ਬਾੜੀਆਂ ਕਲਾ, ਜ਼ਿਲ੍ਹਾ ਹੁਸ਼ਿਆਰਪੁਰ |
ਮੋਬਾਈਲ : 98788-05238.

ਐਡਮਿੰਟਨ ਵਿਖੇ ਪੁਸਤਕ ਵਿਮੋਚਨ, ਰੂ-ਬਰੂ ਅਤੇ ਵਿਚਾਰ ਚਰਚਾ

ਸਵੇਟ ਹਨਸੇਨ ਸਕੂਲ ਐਡਮਿੰਟਨ ਕੈਨੇਡਾ ਵਿਖੇ ਇਕ ਵਿਸ਼ੇਸ਼ ਪੁਸਤਕ ਵਿਮੋਚਨ ਤੇ ਵਿਚਾਰ-ਚਰਚਾ ਸਮਾਗਮ ਦਾ ਆਯੋਜਨ ਕੀਤਾ ਗਿਆ | ਇਸ ਵਿਚ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਸਾਹਿਤਕਾਰ ਬਲਵਿੰਦਰ ਬਾਲਮ ਅਤੇ ਲੇਖਕ ਬਲਦੇਵ ਰਾਜ ਨੇ ਸ਼ਿਰਕਤ ਕੀਤੀ | ਪ੍ਰਧਾਨਗੀ ਦੇ ਫਰਜ਼ ਅਦਾ ਕੀਤੇ ਇਸ ਕੈਂਪ ਦੇ ਸੰਚਾਲਕ ਵਰਿੰਦਰ ਪਾਲ ਸਿੰਘ ਭੁੱਲਰ ਨੇ |
ਇਸ ਮੌਕੇ 'ਤੇ ਪ੍ਰਸਿੱਧ ਲੇਖਕ ਡਾ: ਅਗਨੀ ਸ਼ੇਖਰ ਦੀ ਪੁਸਤਕ 'ਜਵਾਹਰ ਟਨਲ' (ਕਵਿਤਾਵਾਂ) ਅਤੇ ਬਲਦੇਵ ਰਾਜ ਦੀ ਅੰਗਰੇਜ਼ੀ ਪੁਸਤਕ 'ਦਾ ਪਾਵਰ ਆਫ਼ ਪੌਜ਼ੇਟਿਵ ਥਿੰਕਿੰਗ ਐਾਡ ਐਟੀਚਿਊਟ' ਦਾ ਵਿਮੋਚਨ ਕੀਤਾ ਗਿਆ |
ਇਸ ਮੌਕੇ 'ਤੇ ਪੁਸਤਕਾਂ ਦੇ ਸੰਦਰਭ ਵਿਚ ਬੋਲਦੇ ਹੋਏ ਬਲਵਿੰਦਰ ਬਾਲਮ ਨੇ ਕਿਹਾ ਕਿ 'ਜਵਾਹਰ ਟਨਲ' ਪੁਸਤਕ ਜੋ ਹਿੰਦੀ ਵਿਚ ਲਿਖੀ ਗਈ ਹੈ ਅਤੇ ਇਸ ਦਾ ਪੰਜਾਬੀ ਅਨੁਵਾਦ 'ਸ਼ਿਰਾਜਾ ਮੈਗਜ਼ੀਨ' ਜੰਮੂ-ਕਸ਼ਮੀਰ ਦੇ ਸੰਪਾਦਕ ਪੋਪਿੰਦਰ ਸਿੰਘ ਪਾਰਸ ਨੇ ਬਿੰਬ ਪ੍ਰਤੀਕਾਂ ਨੂੰ ਸਹੀ ਢੁਕਵੀਂ ਸ਼ਬਦਾਵਲੀ ਦੇ ਕੇ ਅਰਥਾਂ ਦੀ ਪਰਿਭਾਸ਼ਾ ਨਾਲ ਇਨਸਾਫ਼ ਕੀਤਾ ਹੈ | ਇਹ ਪੁਸਤਕ ਮੌਜੂਦਾ ਮਾਹੌਲ ਅਤੇ ਜੰਮੂ-ਕਸ਼ਮੀਰ ਦੀ ਵਰਤਮਾਨ ਤ੍ਰਾਸਦੀ ਦੀ ਮੰੂਹ ਬੋਲਦੀ ਤਸਵੀਰ ਹੈ |
ਬਲਦੇਵ ਰਾਜ ਦੀ ਪੁਸਤਕ ਵਿਚ ਮੁਹਾਵਰੇ ਅਤੇ ਲਕੋਕਤੀਆਂ ਦੀ ਭਰਮਾਰ ਹੈ ਜੋ ਇਨਸਾਨੀ ਕਦਰਾਂ-ਕੀਮਤਾਂ ਨੂੰ ਉਜਾਗਰ ਕਰਦੀ ਹੈ | ਨੌਜਵਾਨਾਂ ਲਈ ਇਹ ਪੁਸਤਕ ਇਕ ਵਰਦਾਨ ਹੈ |
ਕਵਿਤਾਵਾਂ ਦੇ ਦੌਰ ਤੋਂ ਇਲਾਵਾ ਵੱਖ-ਵੱਖ ਬੁਲਾਰਿਆਂ ਨੇ ਆਪਣੇ-ਆਪਣੇ ਕੀਮਤੀ ਵਿਚਾਰ ਰੱਖੇ | ਸਮਾਗਮ ਵਿਚ ਵਿਦਿਆਰਥੀਆਂ ਤੋਂ ਇਲਾਵਾ ਵਰਿੰਦਰ ਭੁੱਲਰ, ਵਿਦਾਨ ਪੁਰਾਣੀ, ਅਮਨ ਬਾਸੀ, ਅਰਵਿੰਦਰ ਭੁੱਲਰ, ਦਰਸ਼ਨ ਸ਼ਰਮਾ, ਨਵੀ ਬਾਸੀ, ਸਰਵਜੀਤ ਮਾਹਿਲ, ਜਸਲੀਨ ਕੌਰ, ਅਰਵਿੰਦਰ ਕੌਰ ਆਰਟਿਸਟ, ਸਤਿੰਦਰ, ਹਰਜਿੰਦਰ ਸਿੰਘ, ਬਲਬੀਰ ਕੌਰ, ਕਰਨ ਪ੍ਰਤਾਪ ਸਿੰਘ, ਆਮੀਨ, ਸੁਕਰਾਤ, ਬਲਬੀਰ ਕੌਰ, ਐਸਮੀਨ ਆਦਿ ਨੇ ਸ਼ਿਰਕਤ ਕੀਤੀ |

ਦੂਜਾ ਸਮਾਗਮ ਮੈਤੋਜ ਲਾਇਬ੍ਰੇਰੀ ਐਡਮਿੰਟਨ (ਕੈਨੇਡਾ) ਵਿਖੇ ਪ੍ਰੋ: ਦਲਬੀਰ ਸਿੰਘ ਰਿਆੜ ਦੀ ਕਾਵਿ-ਪੁਸਤਕ 'ਵਿਚ ਤਲਵੰਡੀ ਹੋਇਆ' ਦੀ ਰਿਲੀਜ਼ ਸਮੇਂ ਕਰਵਾਇਆ ਗਿਆ ਤੇ ਬਾਅਦ 'ਚ ਰੂ-ਬਰੂ ਪ੍ਰੋਗਰਾਮ ਵੀ ਹੋਇਆ | ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪ੍ਰੋ: ਦਲਬੀਰ ਸਿੰਘ ਰਿਆੜ ਅਤੇ ਪ੍ਰਧਾਨਗੀ ਮੰਡਲ ਵਿਚ ਸਾਹਿਤਕਾਰ ਬਲਵਿੰਦਰ 'ਬਾਲਮ' ਅਤੇ ਅੰਗਰੇਜ਼ੀ ਦੇ ਲੇਖਕ ਬਲਦੇਵ ਰਾਜ ਨੇ ਸ਼ਿਰਕਤ ਕੀਤੀ |
ਰੂ-ਬਰੂ ਦੌਰ ਵਿਚ ਰਿਆੜ ਨੇ ਆਪਣੀ ਜੀਵਨਸ਼ੈਲੀ ਅਤੇ ਕ੍ਰਿਤੀਤਵ ਸ਼ੈਲੀ ਉੱਪਰ ਖੁੱਲ੍ਹ ਕੇ ਚਾਨਣਾ ਪਾਇਆ ਅਤੇ ਆਪਣੀਆਂ ਧਾਰਮਿਕ ਤੇ ਸਮਾਜਿਕ ਸਰੋਕਾਰਾਂ ਨਾਲ ਮਾਲਾਮਾਲ ਹੋਈਆਂ ਕਵਿਤਾਵਾਂ ਵੀ ਸੁਣਾਈਆਂ |
ਇਸ ਮੌਕੇ 'ਤੇ ਬਲਵਿੰਦਰ ਬਾਲਮ ਨੇ ਬੋਲਦਿਆਂ ਕਿਹਾ ਕਿ ਪ੍ਰੋ: ਰਿਆੜ ਦੀ ਕਾਵਿ-ਪੁਸਤਕ ਇਕ ਪਥ ਪ੍ਰਦਰਸ਼ਨ ਦਾ ਕੰਮ ਕਰਦੀ ਹੈ, ਜਿਥੋਂ ਧਾਰਮਿਕ ਕਵਿਤਾਵਾਂ ਦੀ ਸ਼ੁੱਧਤਾ ਸਮਾਜ ਨੂੰ ਤਰਕਮਈ-ਵਿਉਂਤਮਈ ਕਰਮਠ ਬਣਾਉਣ ਲਈ ਪ੍ਰੇਰਿਤ ਕਰਦੀਆਂ ਹਨ, ਉਥੇ ਅੰਧ-ਵਿਸ਼ਵਾਸ ਤੇ ਸਮਾਜਿਕ ਕੁਰੀਤੀਆਂ ਦੇ ਖੂਬ ਬਖੀਏ ਵੀ ਉਧੇੜਦੀਆਂ ਹਨ | ਪ੍ਰੋ: ਰਿਆੜ ਨੇ ਗੁਰੂ ਸਾਹਿਬਾਨ ਦੇ ਜੀਵਨ, ਸੰਘਰਸ਼, ਕੁਰਬਾਨੀਆਂ, ਸੇਵਾ ਭਾਵਨਾ, ਸਿਦਕ, ਸੱਚਾਈ ਆਦਿ ਉੱਪਰ ਲਿਖ ਕੇ ਕੁੱਜੇ ਵਿਚ ਸਮੰੁਦਰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ | ਉਸ ਨੇ ਰਿਸ਼ਤਿਆਂ ਦੀ ਟੁੱਟ-ਭੱਜ, ਪੰਜਾਬ ਦੇ ਮੌਜੂਦਾ ਹਾਲਾਤ, ਨਸ਼ਿਆਂ ਖਿਲਾਫ਼ ਅਤੇ ਪ੍ਰਾਚੀਨ ਤੇ ਆਧੁਨਿਕ ਬਿੰਬ ਪ੍ਰਤੀਕਾਂ ਦੇ ਧਰਾਤਲ ਤੇ ਯਥਾਰਥ ਹਾਲਾਤਾਂ ਨੂੰ ਆਪਣੀ ਅੱਖਰ ਜਨਨੀ ਦੇ ਜ਼ਰੀਏ ਸ਼ਬਦਾਂ ਵਿਚ ਪਰੋ ਕੇ ਕਾਵਿ-ਚਿੰਤਨ ਨਾਲ ਇਨਸਾਫ਼ ਕੀਤਾ ਹੈ |
ਇਸ ਮੌਕੇ 'ਤੇ ਵੱਖ-ਵੱਖ ਬੁਲਾਰਿਆਂ ਤੋਂ ਇਲਾਵਾ ਬਲਦੇਵ ਰਾਜ, ਹਰਜਿੰਦਰ ਸਿੰਘ, ਰਾਜਿੰਦਰ ਸਿੰਘ, ਗੁਰਮੁਖ ਸਿੰਘ, ਸੁਖਦਰਸ਼ਨ ਸਿੰਘ, ਹਰਸਿਮਰ ਰਿਆੜ, ਰਾਜਨ ਖੇਤਰਪਾਲ, ਹਰਜਿੰਦਰ ਆਦਿ ਨੇ ਵੀ ਵਿਚਾਰ ਰੱਖੇ |

-ਬਲਵਿੰਦਰ 'ਬਾਲਮ' ਗੁਰਦਾਸਪੁਰ
ਐਡਮਿੰਟਨ ਕੈਨੇਡਾ | ਮੋਬਾਈਲ : 98156-25409.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX