ਤਾਜਾ ਖ਼ਬਰਾਂ


ਕਾਂਗਰਸ ਹੈੱਡਕੁਆਟਰ ਤੋਂ ਸ਼ੀਲਾ ਦੀਕਸ਼ਿਤ ਦੀ ਅੰਤਿਮ ਯਾਤਰਾ ਸ਼ੁਰੂ
. . .  13 minutes ago
ਨਵੀਂ ਦਿੱਲੀ, 21 ਜੁਲਾਈ- ਕਾਂਗਰਸ ਹੈੱਡਕੁਆਟਰ ਤੋਂ ਸ਼ੀਲਾ ਦੀਕਸ਼ਿਤ ਦੀ ਅੰਤਿਮ ਯਾਤਰਾ ਸ਼ੁਰੂ ਹੋ ਗਈ ਹੈ। ਨਿਗਮ ਬੋਧ ਘਾਟ 'ਤੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ...
ਵੈਸਟਇੰਡੀਜ਼ ਦੌਰੇ ਲਈ ਭਾਰਤੀ ਟੀਮ ਦਾ ਐਲਾਨ, ਧੋਨੀ ਦੀ ਥਾਂ ਰਿਸ਼ਭ ਪੰਤ ਨੂੰ ਮਿਲਿਆ ਮੌਕਾ
. . .  13 minutes ago
ਮੁੰਬਈ, 21 ਜੁਲਾਈ- ਵੈਸਟਇੰਡੀਜ਼ ਦੌਰੇ ਲਈ ਭਾਰਤੀ ਟੀਮ ਦਾ ਐਲਾਨ ਅੱਜ ਕਰ ਦਿੱਤਾ ਗਿਆ ਹੈ। ਟੀ-20 ਅਤੇ ਇੱਕ ਦਿਨਾ ਲੜੀ ਲਈ ਰਿਸ਼ਭ ਪੰਤ ਵਿਕਟਕੀਪਰ ਹੋਣਗੇ, ਜਦੋਂਕਿ ਕਪਤਾਨੀ ਵਿਰਾਟ ਕੋਹਲੀ ਹੀ ਕਰਨਗੇ। ਉੱਥੇ ਹੀ ਟੈਸਟ 'ਚ ਰਿਧੀਮਾਨ ਸਾਹਾ ਨੂੰ ਪੰਤ ਦੇ...
ਰੋਹਿਤ ਸ਼ਰਮਾ ਨੂੰ ਟੈਸਟ ਟੀਮ 'ਚ ਮਿਲੀ ਥਾਂ
. . .  50 minutes ago
ਟੀ.-20 ਲਈ ਧੋਨੀ, ਹਾਰਦਿਕ ਪੰਡਯਾ ਅਤੇ ਜਸਪ੍ਰੀਤ ਬੁਮਰਾਹ ਨੂੰ ਆਰਾਮ
. . .  52 minutes ago
ਵੈਸਟਇੰਡੀਜ਼ ਦੌਰੇ ਲਈ ਭਾਰਤੀ ਕ੍ਰਿਕਟ ਟੀਮ 'ਚ ਕਈ ਨੌਜਵਾਨ ਚਿਹਰੇ ਸ਼ਾਮਲ
. . .  53 minutes ago
ਵੈਸਟਇੰਡੀਜ਼ ਦੌਰੇ ਲਈ ਭਾਰਤੀ ਟੀਮ ਦਾ ਐਲਾਨ
. . .  57 minutes ago
ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦੇ ਭਰਾ ਰਾਮ ਚੰਦਰ ਪਾਸਵਾਨ ਦਾ ਦੇਹਾਂਤ
. . .  about 1 hour ago
ਨਵੀਂ ਦਿੱਲੀ, 21 ਜੁਲਾਈ- ਬਿਹਾਰ ਤੋਂ ਲੋਕ ਜਨਸ਼ਕਤੀ ਪਾਰਟੀ ਦੇ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦੇ ਭਰਾ ਰਾਮ ਚੰਦਰ ਪਾਸਵਾਨ ਦਾ ਅੱਜ ਦੇਹਾਂਤ ਹੋ ਗਿਆ। ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ ਅਤੇ ਦਿੱਲੀ ਦੇ ਇੱਕ ਹਸਪਤਾਲ 'ਚ...
ਮੁੰਬਈ 'ਚ ਇਮਾਰਤ ਨੂੰ ਲੱਗੀ ਭਿਆਨਕ ਅੱਗ
. . .  about 1 hour ago
ਮੁੰਬਈ, 21 ਜੁਲਾਈ- ਮੁੰਬਈ ਦੇ ਕੋਲਾਬਾ ਇਲਾਕੇ 'ਚ ਸਥਿਤ ਚਰਚਿਲ ਚੈਂਬਰ ਇਮਾਰਤ 'ਚ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਅੱਗ ਇਸ ਇਮਾਰਤ ਦੀ ਤੀਜੀ ਮੰਜ਼ਿਲ 'ਤੇ ਲੱਗੀ ਹੈ। ਮੌਕੇ 'ਤੇ ਅੱਗ ਬੁਝਾਊ ਦਸਤੇ ਦੀਆਂ ਗੱਡੀਆਂ ਪਹੁੰਚ ਚੁੱਕੀਆਂ ਹਨ ਅਤੇ ਉਨ੍ਹਾਂ ਵਲੋਂ ਅੱਗ...
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਾਂਗੇ ਰਾਮ ਗਰਗ ਨੂੰ ਭੇਂਟ ਕੀਤੀ ਸ਼ਰਧਾਂਜਲੀ
. . .  about 1 hour ago
ਨਵੀਂ ਦਿੱਲੀ, 21 ਜੁਲਾਈ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਜਪਾ ਦੀ ਦਿੱਲੀ ਇਕਾਈ ਦੇ ਸਾਬਕਾ ਪ੍ਰਧਾਨ ਮਾਂਗੇ ਰਾਮ ਗਰਗ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਤੋਂ ਪਹਿਲਾਂ ਭਾਜਪਾ ਦੇ ਸੀਨੀਅਰ ਨੇਤਾ ਐੱਲ. ਕੇ. ਅਡਵਾਨੀ ਅਤੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ...
ਮੇਰੀ ਵੱਡੀ ਭੈਣ ਅਤੇ ਦੋਸਤ ਵਾਂਗ ਸੀ ਸ਼ੀਲਾ ਦੀਕਸ਼ਿਤ- ਸੋਨੀਆ ਗਾਂਧੀ
. . .  about 1 hour ago
ਨਵੀਂ ਦਿੱਲੀ, 21 ਜੁਲਾਈ- ਯੂ. ਪੀ. ਏ. ਦੀ ਪ੍ਰਧਾਨ ਸੋਨੀਆ ਗਾਂਧੀ ਨੇ ਕਾਂਗਰਸ ਨੇਤਾ ਸ਼ੀਲਾ ਦੀਕਸ਼ਿਤ ਨੂੰ ਅੱਜ ਕਾਂਗਰਸ ਹੈੱਡਕੁਆਰਟਰ ਵਿਖੇ ਸ਼ਰਧਾਂਜਲੀ ਭੇਂਟ ਕੀਤੀ। ਸ਼ਰਧਾਂਜਲੀ ਭੇਂਟ ਕਰਨ ਤੋਂ ਬਾਅਦ ਸੋਨੀਆ ਗਾਂਧੀ ਨੇ ਕਿਹਾ ਕਿ ਸ਼ੀਲਾ ਦੀਕਸ਼ਿਤ ਉਨ੍ਹਾਂ ਦਾ ਬਹੁਤ...
ਹੋਰ ਖ਼ਬਰਾਂ..

ਦਿਲਚਸਪੀਆਂ

ਕ੍ਰਿਸ਼ਮਾ

ਹਰਿੰਦਰ ਕਿਸੇ ਕੰਪਨੀ 'ਚ ਕੰਮ ਕਰਦਾ ਸੀ | ਚੰਗੀ ਸੈਲਰੀ ਸੀ, ਪਰ ਕਿਸੇ ਕਾਰਨ ਉਸ ਨੂੰ ਜਵਾਬ ਮਿਲ ਗਿਆ, ਫਿਰ ਉਸ ਨੂੰ ਕਿਸੇ ਕੰਪਨੀ 'ਚ ਕੰਮ ਨਾ ਮਿਲਿਆ | ਜਦੋਂ ਕਈ ਮਹੀਨੇ ਉਸ ਨੂੰ ਕੰਮ ਨਾ ਮਿਲਿਆ ਤਾਂ ਉਹ ਬੇਰੁਜ਼ਗਾਰੀ ਤੋਂ ਘਬਰਾ ਜਿਹਾ ਗਿਆ | ਫਿਰ ਇਕ ਦਿਨ ਕਿਸੇ ਨੇ ਦੱਸ ਪਾਈ ਕਿ ਫਲਾਣੇ ਕਾਰਖਾਨੇ ਵਿਚ ਇਕ ਸਕਿਉਰਿਟੀ ਗਾਰਡ ਦੀ ਜਗ੍ਹਾ ਮਿਲ ਸਕਦੀ ਹੈ | ਮਰਦਾ ਕੀ ਨਾ ਕਰਦਾ | ਉਹ ਉਥੇ ਪਹੁੰਚ ਗਿਆ ਤੇ ਉਹ ਨੌਕਰੀ ਉਸ ਨੂੰ ਮਿਲ ਗਈ | ਜਦ ਉਸ ਨੇ ਆਪਣਾ ਸਕਿਉਰਿਟੀ ਰੂਮ ਦੇਖਿਆ ਤਾਂ ਹੈਰਾਨ ਰਹਿ ਗਿਆ | ਇਕ ਗੰਦਾ ਜਿਹਾ ਕਮਰਾ ਸੀ ਤੇ ਅੰਦਰ ਤਿੰਨ ਕੁੱਤੇ ਕੋਨਿਆਂ 'ਚ ਬੈਠੇ ਹੋਏ ਸਨ ਤੇ ਮੰਜੇ 'ਤੇ ਇਕ ਬਾਬਾ ਬੈਠਾ ਹੋਇਆ ਸੀ |
ਉਸ ਨੇ ਬਾਹਰ ਦੇਖਿਆ ਇਕ ਦਰੱਖਤ ਸੀ ਉਸ ਦੀ ਛਾਂ ਦੋ ਵਜੇ ਤੱਕ ਰਹਿ ਸਕਦੀ ਸੀ | ਸੋ, ਉਸ ਨੇ ਆਪਣਾ ਕੁਰਸੀ ਮੇਜ਼ ਉਥੇ ਹੀ ਰੱਖ ਲਿਆ | ਲੜਕਾ ਚਲਾਨ ਲੈ ਕੇ ਆਇਆ | ਹਰਿੰਦਰ ਨੇ ਚਲਾਨ ਐਾਟਰੀ ਕਰਨਾ ਸੀ ਤੇ ਮੋਹਰ ਲਾਉਣੀ ਸੀ | ਹੁਣ ਥੋੜ੍ਹੀ ਜਿਹੀ ਧੁੱਪ ਆ ਗਈ | ਲੜਕੇ ਨੇ ਕਿਹਾ, 'ਭਾਅ ਜੀ ਹੁਣ ਤੁਸੀਂ ਸਕਿਉਰਿਟੀ ਰੂਮ 'ਚ ਚਲੇ ਜਾਵੋ, ਉਸ ਦਾ ਚਲਾਨ ਐਾਟਰੀ ਕਰ ਲਿਆ ਤੇ ਉਹ ਆਪਣੀ ਗੱਡੀ ਲੈ ਕੇ ਚਲਾ ਗਿਆ | ਉਸ ਦੇ ਜਾਣ ਤੋਂ ਬਾਅਦ ਅਸਮਾਨ 'ਤੇ ਬੱਦਲ ਛਾ ਗਏ, ਫਿਰ ਠੰਢੀ ਹਵਾ ਵਗਣ ਲੱਗੀ ਤੇ ਬਾਅਦ ਵਿਚ ਮੀਂਹ ਪੈਣ ਲੱਗਾ |
ਵਾਹ ਓਏ ਮਿਹਰਾਂ ਦਿਆ ਦਾਤਿਆ ਤੂੰ ਮੇਰੇ ਅੰਦਰ ਦੀ ਆਵਾਜ਼ ਸੁਣ ਲਈ ਤੇ ਆਪਣੇ ਮਿਹਰਾਂ ਦੇ ਖਜ਼ਾਨੇ ਖੋਲ੍ਹ ਦਿੱਤੇ-ਨਹੀਂ ਰੀਸਾਂ ਤੇਰੀਆਂ |

-7468-ਮਾਇਆਪੁਰੀ, ਲੁਧਿਆਣਾ |


ਖ਼ਬਰ ਸ਼ੇਅਰ ਕਰੋ

ਹੀਟ ਵੇਵ

ਆਥਣ ਵੇਲੇ, ਕੁਝ ਔਰਤਾਂ ਪਾਰਕ ਵਿਚ ਇਕੱਠੀਆਂ ਬੈਠ ਕੇ ਅਕਸਰ ਦੁੱਖ-ਸੁੱਖ ਕਰਦੀਆਂ ਰਹਿੰਦੀਆਂ ਹਨ | ਹਾਏ! ਕਿੰਨੀ ਗਰਮੀ ਸ਼ੁਰੂ ਹੋ ਗਈ ਹੈ | ਪੱਖਿਆਂ ਦੀ ਹਵਾ ਗਰਮ ਲੱਗਦੀ ਹੈ', ਭਜਨ ਨੇ ਕਿਹਾ |
'ਭਜਨ ਜੀ, ਜੇ ਪੱਖਿਆਂ ਦੀ ਹਵਾ ਗਰਮ ਲਗਦੀ ਹੈ ਤਾਂ ਕੂਲਰ ਵਾਲੇ ਕਮਰੇ ਵਿਚ ਸੌਾ ਜਾਇਆ ਕਰੋ', ਸਵਿਤਾ ਨੇ ਬੜੇ ਪਿਆਰ ਨਾਲ ਕਿਹਾ |
ਵਿਚੋਂ ਗੱਲ ਟੋਕਦਿਆਂ ਰਮਿੰਦਰ ਬੋਲੀ, 'ਦੇਖੋ, ਗਰਮੀ, ਸਰਦੀ, ਬਰਸਾਤ ਸਾਰੀਆਂ ਰੁੱਤਾਂ ਆਉਣੀਆਂ ਹਨ ਤਾਂ ਬਰਦਾਸ਼ਤ ਕਰਨ ਦੀ ਹਿੰਮਤ ਚਾਹੀਦੀ ਹੈ | ਲੂ ਤੋਂ ਬਚਣ ਲਈ ਖੁਰਾਕ ਚੰਗੀ ਜਿਵੇਂ ਦੁੱਧ, ਲੱਸੀ, ਸ਼ਰਦਾਈ ਬਣਾ ਕੇ ਪੀ ਲਈਏ |'
'ਆਂਟੀ ਜੀ, ਸ਼ਰਦਾਈ ਕਿਵੇਂ ਬਣਾਉਂਦੇ ਹੋ?'
'ਅੱਜਕਲ੍ਹ ਖਰਬੂਜ਼ੇ, ਹਦਵਾਣੇ ਕਾਫ਼ੀ ਆ ਜਾਂਦੇ ਹਨ | ਉਨ੍ਹਾਂ ਦੇ ਬੀਜਾਂ ਨੂੰ ਧੋ ਕੇ ਸਾਫ਼ ਕਰ ਕੇ ਰੱਖੀਏ | ਕੁਝ ਬੀਜ, ਬਾਦਾਮ ਤੇ ਨਿੱਕੀਆਂ ਦੋ-ਤਿੰਨ ਲਾਚੀਆਂ ਪਾ ਕੇ ਕੁੱਟ ਕੇ ਪੁਣ ਕੇ ਤਿਆਰ ਕਰਕੇ ਕੁਝ ਠੰਢਾ ਦੁੱਧ ਪਾ ਦੇਈਏ ਤੇ ਸ਼ਾਮ ਨੂੰ ਪੀ ਲਈਏ | ਸਿਹਤ ਲਈ ਚੰਗੀ ਖੁਰਾਕ ਹੈ | ਗਰਮੀ ਦੀ ਲੂ ਤੋਂ ਬਚਿਆ ਜਾ ਸਕਦਾ ਹੈ |'
ਵਿਚੋਂ ਦੋ-ਤਿੰਨ ਔਰਤਾਂ ਬੋਲੀਆਂ, 'ਅੱਗੇ ਤਾਂ ਸਾਰਾ ਕੁਝ ਕਰਦੇ ਸੀ, ਪਰ ਅੱਜਕਲ੍ਹ ਦੀਆਂ ਵਹੁਟੀਆਂ ਖਰਬੂਜ਼ਿਆਂ ਦੇ ਬੀਜ ਕੂੜੇ ਵਿਚ ਸੁੱਟ ਦਿੰਦੀਆਂ ਹਨ ਕਿ ਕੌਣ ਵੱਖਰਾ ਕਰਦਾ ਰਹੇ?'
'ਦੇਖੋ, ਮਿਹਨਤ ਕਰ ਕੇ ਹੀ ਸਰੀਰ ਦੀ ਪਰਵਰਿਸ਼ ਹੁੰਦੀ ਹੈ', ਰਮਿੰਦਰ ਬੋਲੀ |
ਸਵੱਛ ਭਾਰਤ ਬਣਾਉਣਾ ਹੈ ਤਾਂ ਬੀਜਾਂ ਦੀ ਸੰਭਾਲ ਕਰ ਕੇ ਕੂੜਾ ਵੀ ਤਾਂ ਘਟਾਉਣਾ ਹੈ |

-ਐਮ.ਏ.ਬੀ.ਟੀ.
ਮੋਬਾਈਲ : 95175-83411.

ਇਨਸਾਨੀਅਤ ਦਾ ਮੁੱਲ

ਮੇਰੇ ਡਰਾਈਵਿੰਗ ਲਾਇਸੈਂਸ ਦੀ ਮਿਆਦ ਪੁੱਗ ਚੁੱਕੀ ਸੀ | ਮੈਨੂੰ ਇਸ ਨੂੰ ਨਵਿਆਉਣ (ਰੀਨਿਊ ਕਰਵਾਉਣ) ਦੀ ਕੋਈ ਖਾਸ ਜ਼ਰੂਰਤ ਨਹੀਂ ਸੀ | ਇਸ ਦਾ ਕਾਰਨ ਉਣਾਸੀ ਸਾਲ ਦੀ ਉਮਰ ਅਤੇ ਸਰੀਰਕ ਕਮਜ਼ੋਰੀ ਸੀ | ਹੁਣ ਮੈਂ ਸਥਾਨਕ ਸ਼ਹਿਰ ਵਿਚ ਹੀ ਸਕੂਟਰੀ ਚਲਾਉਂਦਾ ਹਾਂ | ਕਦੇ-ਕਦੇ ਜਦੋਂ ਜੀਅ ਕਰਦਾ ਹੈ ਤਾਂ ਸਕੂਟਰ ਵੀ ਚਲਾ ਲੈਂਦਾ ਹਾਂ ਪਰ ਡਰਾਈਵਿੰਗ ਲਾਇਸੈਂਸ ਪਹਿਚਾਣ ਪੱਤਰ ਦਾ ਕੰਮ ਵੀ ਕਰਦਾ ਹੈ | ਇਸ ਲਈ ਮੈਂ ਇਸ ਨੂੰ ਨਵਿਆਉਣਾ ਚਾਹੁੰਦਾ ਸੀ ਪਰ ਇਹ ਡੀ.ਟੀ.ਓ. ਦੇ ਦਫ਼ਤਰ 'ਚੋਂ ਰੀਨਿਊ ਹੋਣਾ ਸੀ | ਜ਼ਿਲ੍ਹਾ ਹੈੱਡਕੁਆਰਟਰ ਸਾਡੇ ਸ਼ਹਿਰ ਤੋਂ ਲਗਪਗ 20 ਕਿਲੋਮੀਟਰ ਦੂਰ ਹੈ | ਕਈ ਦਿਨ ਉਥੇ ਜਾਣ ਲਈ ਜੱਕੋ-ਤੱਕੋ ਕਰਦਾ ਰਿਹਾ | ਇਕ ਦਿਨ ਮਨ ਬਣਾ ਲਿਆ ਕਿ ਕੱਲ੍ਹ ਨੂੰ ਜ਼ਰੂਰ ਜਾਣਾ ਹੈ | ਗਰਮੀ ਦਾ ਮੌਸਮ ਸੀ | ਸੂਰਜ ਚੜ੍ਹਨ ਤੋਂ ਪਹਿਲਾਂ ਹੀ ਅੱਤ ਦੀ ਗਰਮੀ ਸੀ | ਹੁੰਮਸ ਜ਼ਿਆਦਾ ਹੋਣ ਕਾਰਨ ਦਿਲ ਘਾਊਾ-ਮਾਊਾ ਹੁੰਦਾ ਸੀ | ਪਰ ਇਹ ਸਾਰੀਆਂ ਉਲਟ ਸਥਿਤੀਆਂ, ਮੇਰੇ ਪੱਕੇ ਇਰਾਦੇ ਅੱਗੇ ਟਿਕ ਨਹੀਂ ਸਕੀਆਂ | ਮੈਨੂੰ ਇਹ ਦੱਸਿਆ ਗਿਆ ਸੀ ਕਿ ਨਵਾਂ ਲਾਇਸੈਂਸ ਬਣਾਉਣ ਲਈ ਜਾਂ ਲਾਇਸੈਂਸ ਰਿਨਿਊ ਕਰਵਾਉਣ ਲਈ ਡੀ.ਟੀ.ਓ. ਦੇ ਦਫ਼ਤਰ 9 ਵਜੇ ਤੋਂ ਪਹਿਲਾਂ ਹੀ ਲੰਮੀਆਂ-ਲੰਮੀਆਂ ਲਾਇਨਾਂ ਲੱਗ ਜਾਂਦੀਆਂ ਹਨ | ਮੈਨੂੰ ਇਹ ਵੀ ਦੱਸਿਆ ਗਿਆ ਸੀ ਕਿ ਖੱਜਲ-ਖੁਆਰੀ ਤੋਂ ਬਚਣ ਲਈ ਸਮੇਂ ਤੋਂ ਪਹਿਲਾਂ ਪਹੁੰਚਣ ਦੀ ਕੋਸ਼ਿਸ਼ ਕਰਨਾ | ਮੈਂ ਸਾਢੇ ਅੱਠ ਵਜੇ, ਉਸ ਦਫ਼ਤਰ ਪੁੱਜ ਗਿਆ | ਦਫ਼ਤਰ ਵਿਚ ਵੱਖ-ਵੱਖ ਕੰਮਾਂ ਲਈ ਵੱਖ-ਵੱਖ ਕਾਊਾਟਰ ਸਨ | ਪਰ ਇਹ ਕਾਊਾਟਰ ਹਾਲੇ ਖੁੱਲ੍ਹੇ ਨਹੀਂ ਸਨ | ਇਨ੍ਹਾਂ ਦੀਆਂ ਖਿੜਕੀਆਂ ਬੰਦ ਸਨ | ਕਾਊਾਟਰਾਂ 'ਤੇ ਲਾਈਨਾਂ ਤਾਂ ਜ਼ੂਰਰ ਲੱਗੀਆਂ ਸਨ ਪਰ ਇਨ੍ਹਾਂ ਵਿਚ ਲੋਕੀਂ ਘੱਟ ਸਨ | ਪੁੱਛਗਿੱਛ ਕਰਨ ਉਪਰੰਤ ਪਤਾ ਲੱਗਿਆ ਕਿ ਖਿੜਕੀਆਂ ਸਾਢੇ ਨੌਾ ਵਜੇ ਖੁੱਲ੍ਹਣੀਆਂ ਹਨ |
ਮੈਂ ਉਸ ਕਾਊਾਟਰ 'ਤੇ ਖੜ੍ਹਾ ਹੋ ਗਿਆ ਜਿਥੋਂ ਲੋੜੀਂਦੇ ਫਾਰਮ ਅਤੇ ਫਾਈਲ ਮਿਲਣੀ ਸੀ | ਮੇਰੀ ਨਾਲ ਲਗਦੀ ਲਾਈਨ ਵਿਚ ਮੇਰੇ ਬਰਾਬਰ 'ਤੇ ਇਕ ਸੱਜਣ ਖੜ੍ਹੇ ਸਨ | ਉਨ੍ਹਾਂ ਦੇ ਹੱਥ ਵਿਚ ਇਕ ਫਾਈਲ ਸੀ | ਮੈਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਹ ਵੀ ਲਾਇਸੈਂਸ ਨਵਿਆਉਣ ਲਈ ਆਏ ਹਨ | ਉੱਤਰ ਹਾਂ ਵਿਚ ਮਿਲਿਆ | ਕਿਉਂਕਿ ਖਿੜਕੀਆਂ ਖੁੱਲ੍ਹਣ ਵਿਚ ਸਮਾਂ ਕਾਫ਼ੀ ਸੀ, ਇਸ ਲਈ ਮੈਂ ਉਨ੍ਹਾਂ ਤੋਂ ਲੋੜੀਂਦੀ ਸੂਚਨਾ ਲੈਣ ਲੱਗ ਪਿਆ, ਥੋੜ੍ਹਾ ਬਹੁਤ ਸਮਝਾ ਕੇ, ਉਨ੍ਹਾਂ ਨੇ ਫਾਈਲ ਮੈਨੂੰ ਦੇ ਦਿੱਤੀ | ਮੈਂ ਉਸ ਫਾਈਲ ਵਿਚ ਲੱਗੇ ਦਸਤਾਵੇਜ਼ਾਂ ਨੂੰ ਦੇਖਿਆ, ਉਹ ਇਕਦਮ ਪਹਿਲਾਂ ਹੀ ਫਾਰਮ ਆਦਿ ਲੈ ਗਏ ਸਨ ਅਤੇ ਉਸ ਦਿਨ ਮੁਕੰਮਲ ਕਰਕੇ ਲੈ ਆਏ ਸਨ |
ਗਰਮੀ ਹੋਰ ਵਧ ਗਈ ਸੀ | ਕੁਝ ਫਾਈਲ ਨੂੰ ਦੇਖ ਕੇ ਅਤੇ ਕੁਝ ਗਰਮੀ ਕਾਰਨ ਦਿਲ ਦੀ ਧੜਕਣ ਤੇਜ਼ ਹੋ ਚੁੱਕੀ ਸੀ | ਜਾਪਦਾ ਸੀ ਕਿ ਬਲੱਡ ਪ੍ਰੈਸ਼ਰ ਵੀ ਵਧ ਗਿਆ ਹੈ | ਕਾਊਾਟਰ ਖੁੱਲ੍ਹ ਗਿਆ ਅਤੇ ਮੈਂ ਫਾਈਲ ਲੈ ਲਈ | ਮੇਰੇ ਲਈ ਖੜ੍ਹਾ ਹੋਣਾ ਮੁਸ਼ਕਿਲ ਹੋ ਰਿਹਾ ਸੀ | ਮੈਂ ਏਧਰ-ਉਧਰ ਧਿਆਨ ਮਾਰਿਆ | ਪਰ ਮੈਨੂੰ ਬੈਠਣ ਲਈ ਕੋਈ ਜਗ੍ਹਾ ਨਜ਼ਰ ਨਹੀਂ ਆਈ | ਖੜ੍ਹੇ ਹੋਣ ਲਈ ਕੋਈ ਛਾਂ ਵੀ ਨਹੀਂ ਸੀ | ਕੁਝ ਮੀਟਰ ਦੂਰੀ 'ਤੇ ਇਕ ਕਮਰਾ ਸੀ | ਉਸ ਦੀ ਇਕ ਦੀਵਾਰ ਨਾਲ ਬੰਨੀ ਸੀ | ਬੰਨੀ 'ਤੇ ਥੋੜ੍ਹੀ ਜਿਹੀ ਛਾਂ ਸੀ | ਮੈਂ ਉਥੇ ਜਾ ਕੇ ਬੈਠ ਗਿਆ | ਇੰਨੇ ਨੂੰ ਇਕ ਸੱਜਣ ਮੇਰੇ ਕੋਲ ਆਏ | ਪੁੱਛਣ ਲੱਗੇ ਇਥੇ ਕੋਈ ਕੰਮ ਆਏ ਹੋ | ਮੈਂ ਸੋਚਿਆ ਕਿ ਅੱਜਕਲ੍ਹ ਜ਼ਮਾਨਾ ਖਰਾਬ ਹੈ, ਲੋਕ ਕਈ ਤਰ੍ਹਾਂ ਦੇ ਜਾਲ ਵਿਚ ਫਸਾ ਕੇ ਠੱਗ ਲੈਂਦੇ ਹਨ | ਮੈਂ ਉਸ ਨੂੰ ਬੇਰੁਖ਼ੀ ਨਾਲ ਉੱਤਰ ਦਿੱਤਾ ਕਿ ਆਇਆ ਤਾਂ ਕੰਮ ਹੀ ਸੀ ਪਰ ਹੁਣ ਵਾਪਸ ਜਾ ਰਿਹਾ ਹਾਂ | ਉਸ ਨੇ ਫੇਰ ਪੁੱਛਿਆ, 'ਕਿਥੋਂ ਆਏ ਹੋ?' ਮੈਂ ਉੱਤਰ ਦਿੱਤਾ ਕਿ ਮੈਂ ਕਰਤਾਰਪੁਰ ਤੋਂ ਆਇਆ ਹਾਂ | ਮੈਨੂੰ ਕੋਈ ਏਨਾ ਜ਼ਰੂਰੀ ਕੰਮ ਨਹੀਂ ਸੀ | ਲਾਇਸੈਂਸ ਰੀਨਿਊ ਕਰਵਾਉਣਾ ਸੀ | ਫਿਰ ਕਿਸੇ ਦਿਨ ਕਰਵਾ ਲਵਾਂਗਾ, ਉਹਨੇ ਮੈਨੂੰ ਉਤਸ਼ਾਹਿਤ ਕਰਦੇ ਹੋਏ ਆਖਿਆ ਕਿ ਏਨੀ ਗਰਮੀ ਵਿਚ ਆਏ ਹੋ, ਕੰਮ ਕਰਵਾ ਕੇ ਹੀ ਜਾਓ | ਵਾਰ-ਵਾਰ ਤੁਹਾਡੇ ਲਈ ਆਉਣਾ ਔਖਾ ਹੈ | ਉਸ ਨੇ ਮੈਨੂੰ ਆਖਿਆ ਕਿ ਆਪਣਾ ਪੁਰਾਣਾ ਲਾਇਲੈਂਸ, ਤਿੰਨ ਫੋਟੋ ਅਤੇ ਫਾਈਲ ਮੈਨੂੰ ਦੇ ਦਿਓ | ਮੈਂ ਫਾਈਲ ਭਰ ਦਿੰਦਾ ਹਾਂ | ਸੰਦੇਹ ਦਾ ਸ਼ਿਕਾਰ ਹੋਣ ਦੇ ਬਾਵਜੂਦ ਮੈਂ ਉਸ ਨੂੰ ਇਹ ਸਭ ਕੁਝ ਫੜਾ ਦਿੱਤਾ | ਫਾਈਲ ਝੱਟਪਟ ਭਰ ਲਈ ਗਈ | ਫੋਟੋ ਚਿਪਕਾ ਦਿੱਤੀਆਂ ਗਈਆਂ | ਉਸ ਨੇ ਅਦਬ ਨਾਲ ਮੈਨੂੰ ਆਪਣੇ ਪਿਛੇ-ਪਿੱਛੇ ਆਉਣ ਲਈ ਆਖਿਆ | ਮੈਂ ਬਦੋ ਰੂਹੀ, ਉਸ ਦੇ ਪਿੱਛੇ-ਪਿੱਛੇ ਚੱਲ ਪਿਆ | ਉਸ ਨੇ ਮੈਨੂੰ ਪੇਸੇ ਜਮ੍ਹਾਂ ਕਰਵਾਉਣ ਵਾਲੇ ਕਾਊਾਟਰ 'ਤੇ ਲੱਗੀ ਲਾਈਨ ਵਿਚ ਖੜ੍ਹਾ ਕਰ ਦਿੱਤਾ | ਆਪ ਮੇਰੇ ਬਰਾਬਰ ਖੜ੍ਹਾ ਰਿਹਾ | ਫੀਸ ਜਮ੍ਹਾਂ ਹੋ ਗਈ | ਫਿਰ ਉਹ ਮੈਨੂੰ ਇਕ ਕਮਰੇ ਵਿਚ ਲੈ ਗਿਆ ਜਿਥੇ ਮੈਡੀਕਲ ਹੋਣਾ ਸੀ | ਆਪ ਉਹ ਬਾਹਰ ਖੜ੍ਹਾ ਰਿਹਾ, ਮੈਡੀਕਲ ਹੋਣ ਤੋਂ ਬਾਅਦ, ਸਕੈਨਿੰਗ ਕਰਵਾਈ ਅਤੇ ਫਿਰ ਮੈਨੂੰ ਉਹ, ਉਸ ਖਿੜਕੀ 'ਤੇ ਲੈ ਗਿਆ ਜਿਥੋਂ ਫੋਟੋ ਖਿਚਵਾਉਣ ਲਈ ਪਰਚੀ ਮਿਲਣੀ ਸੀ | ਨਾਲ-ਨਾਲ ਉਹ ਮੈਨੂੰ ਖ਼ਬਰਦਾਰ ਕਰ ਰਿਹਾ ਸੀ ਕਿ ਆਪਣਾ ਬਟੂਆ ਅਤੇ ਪਰਚੀ ਸੰਭਾਲ ਕੇ ਰੱਖਣਾ | ਫਿਰ ਫੋਟੋ ਖਿੱਚਣ ਵਾਲੇ ਕਾਊਾਟਰ 'ਤੇ ਲੈ ਗਿਆ | ਫੋਟੋ ਖਿੱਚੀ ਗਈ | ਉਸ ਨੇ ਮੈਨੂੰ ਆਖਿਆ ਕਿ ਤੁਹਾਡਾ ਸਾਰਾ ਕੰਮ ਹੋ ਗਿਆ ਹੈ, ਇਕ ਖਿੜਕੀ ਵੱਲ ਇਸ਼ਾਰਾ ਕਰਦਿਆਂ, ਉਸ ਨੇ ਮੈਨੂੰ ਆਖਿਆ ਕਿ ਪੰਦਰਾਂ ਦਿਨਾਂ ਬਾਅਦ ਉਹ ਪਰਚੀ ਦੇ ਕੇ ਆਪਣਾ ਲਾਇਸੈਂਸ ਲੈ ਜਾਣ | ਇਸ ਸਾਰੀ ਪ੍ਰਕਿਰਿਆ ਵਿਚ ਇਕ ਘੰਟੇ ਤੋਂ ਵੀ ਘੱਟ ਸਮਾਂ ਲੱਗਿਆ | ਮੈਂ ਅੰਦਰੋ-ਅੰਦਰ ਬੜਾ ਸ਼ਰਮਿੰਦਾ ਸੀ ਕਿਉਂਕਿ ਮੈਂ ਉਸ ਨੂੰ ਇਸ ਸਮੇਂ ਵਿਚ ਸੰਦੇਹ ਨਾਲ ਹੀ ਦੇਖਿਆ | ਮੈਂ ਉਸ ਨੂੰ ਆਖਿਆ ਕਿ ਤੁਸੀਂ ਬਹੁਤ ਮਿਹਨਤ ਕੀਤੀ ਹੈ, ਮੈਨੂੰ ਗਾਈਡ ਕੀਤਾ ਹੈ, ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ | ਨਾਲ ਹੀ, ਮੈਂ ਇਕ ਸੌ ਰੁਪਏ ਦਾ ਨੋਟ ਜੇਬ੍ਹ ਵਿਚੋਂ ਕੱਢਿਆ ਤੇ ਉਸ ਦੇ ਹੱਥ 'ਤੇ ਰੱਖ ਦਿੱਤਾ | ਉਸ ਨੇ ਝੱਟਪਟ ਇਹ ਨੋਟ ਮੁੜ ਮੇਰੀ ਜੇਬ ਵਿਚ ਪਾ ਦਿੱਤਾ | ਉਸ ਨੇ ਆਖਿਆ ਕਿ ਮੈਂ ਕੋਈ ਖਾਸ ਕੰਮ ਨਹੀਂ ਕੀਤਾ | ਮੈਂ ਤਾਂ ਕੇਵਲ ਇਨਸਾਨੀਅਤ ਦਾ ਹੀ ਧਰਮ ਨਿਭਾਇਆ ਹੈ ਅਤੇ ਇਨਸਾਨੀਅਤ ਦਾ ਕੋਈ ਮੁੱਲ ਨਹੀਂ ਹੁੰਦਾ | ਹੱਥ ਮਿਲਾਏ ਗਏ ਇਕ-ਦੂਜੇ ਨੂੰ ਅਲਵਿਦਾ ਆਖਿਆ ਗਿਆ | ਮੇਰੇ ਕਦਮ ਬੱਸ ਅੱਡੇ ਵੱਲ ਅੱਗੇ ਵਧ ਰਹੇ ਸਨ | ਉਸ ਸੱਜਣ ਦੀ ਕੂਹਣੀ ਤੋਂ ਪਾਟੀ ਹੋਈ ਕਮੀਜ਼, ਉਸ ਦੀ ਸਾਦਗੀ, ਉਸ ਦਾ ਭੋਲਾਪਨ ਅਤੇ ਉਸ ਦੀ ਨੇਕਨੀਅਤੀ ਮੇਰੇ ਮਨ 'ਤੇ ਵਾਰ-ਵਾਰ ਲਿਸ਼ਕਾਰੇ ਮਾਰਦੀ ਸੀ, ਉਸ ਦੇ ਇਹ ਸ਼ਬਦ 'ਇਨਸਾਨੀਅਤ ਦਾ ਕੋਈ ਮੁੱਲ ਨਹੀਂ ਹੁੰਦਾ' ਮੇਰੇ ਕੰਨਾਂ ਵਿਚ ਗੰੂਜ-ਗੰੂਜ ਕੇ ਮੈਨੂੰ ਸਮਝ ਦੇ ਰਹੇ ਸਨ ਕਿ ਇਨਸਾਨੀਅਤ ਹੀ ਇਨਸਾਨ ਨੂੰ ਇਨਸਾਨ ਬਣਾਉਂਦੀ ਹੈ' ਅਤੇ ਇਸ ਦਾ ਮੁੱਲ ਚੁਕਾਇਆ ਨਹੀਂ ਜਾ ਸਕਦਾ |

-ਸੇਵਾਮੁਕਤ ਲੈਕਚਰਾਰ, ਕਰਤਾਰਪੁਰ (ਜਲੰਧਰ) |
ਮੋਬਾਈਲ : 98726-10035

ਕਾਵਿ-ਮਹਿਫ਼ਲ

• ਰਾਮਿੰਦਰ ਬੇਰੀ •
ਭਰਨ ਲਈ ਪਰਵਾਜ਼ ਬਥੇਰਾ ਦਿੱਤਾ ਸਾਥ ਹਵਾਵਾਂ ਨੇ,
ਕਰੀਏ ਕੀ ਪਰ ਜਾਣ ਕੋਈ ਨਾ ਦਿੱਤੀ ਪੇਸ਼ 'ਤਲਾਵਾਂ' ਨੇ |
ਭੰਨੀ ਗਈ ਨਾ ਠਾਰੀ ਮੇਰੀ ਕਿਸੇ ਅਖੌਤੀ ਅੱਗ ਕੋਲੋਂ,
ਨਿੱਘਾ ਕੀਤਾ ਆਖਿਰ ਮੈਨੂੰ ਆਪਣੀਆਂ ਹੀ ਬਾਹਵਾਂ ਨੇ |
ਸਤਲੁਜ, ਜੇਹਲਮ ਵੰਡਣ ਵਾਲੇ ਦਿਲ ਦੀਆਂ ਰਮਜ਼ਾਂ ਕੀ ਜਾਣਨ,
ਹਿਰਦਿਆਂ ਅੰਦਰ ਵਗਦੀਆਂ ਕਿੰਨੀਆਂ ਰਾਵੀ ਅਤੇ ਝਨਾਵਾਂ ਨੇ |
ਕਦੇ ਤਾਂ ਪੁੱਤ ਪਰਤਣਗੇ ਘਰ ਨੂੰ ਸੁੱਖਾਂ ਸੱੁਖਦੀਆਂ ਝੱਲੀਆਂ ਹੋਈਆਂ,
ਧੁੱਪੇ ਖੜ੍ਹੀਆਂ ਸੁੱਕ ਚੱਲੀਆਂ ਪਰ ਫਿਰ ਵੀ ਠੰਢੀਆਂ ਛਾਵਾਂ ਨੇ |
ਸੂਖ਼ਮ, ਭਾਵੁਕ, ਭੋਲੇ, ਪਿਆਰੇ ਰੰਗ ਇਨ੍ਹਾਂ ਵਿਚ ਭਰ 'ਬੇਰੀ',
ਗੀਤ, ਗ਼ਜ਼ਲ, ਕਵਿਤਾਵਾਂ ਇਹ ਸਭ ਨਾਜ਼ੁਕ ਕਲਮ ਕਲਾਵਾਂ ਨੇ |
ਰੱਬਾ ਕੋਈ ਉਸਤਾਦ ਬਣਾ ਲੈ, ਧੋ ਲੈ ਦਾਗ਼ ਤੇ ਸੋਧ ਕਰਾ ਲੈ,
ਵਰਕੇ ਕਾਲੇ ਕੀਤੇ ਜਿਹੜੇ ਤੇਰੀਆਂ ਕੁਝ ਰਚਨਾਵਾਂ ਨੇ |
ਅਪਣੀ ਮਾਂ ਬੋਲੀ ਨੂੰ ਉੱਚਾ ਦਰਜਾ ਤੇ ਸਤਿਕਾਰ ਦਿਓ,
ਸਿੱਖੋ ਭਾਵੇਂ ਦੁਨੀਆ ਦੇ ਵਿਚ ਜਿੰਨੀਆਂ ਵੀ ਭਾਸ਼ਾਵਾਂ ਨੇ |

-1324/4-ਬੀ, ਗੁਰੂ ਅੰਗਦ ਨਗਰ, ਮੁਕਤਸਰ-152026. ਮੋਬਾਈਲ : 98724-61719.

• ਗੁਰਚਰਨ ਨੂਰਪੁਰ •
ਮੇਰੇ ਸਾਹਵੇਂ ਰੱਖਿਆ ਉਹਨੇ ਸਦਾ ਹੀ ਇਕ ਸਵਾਲ,
ਏਨੇ ਦਰਦ ਨੂੰ ਕਿਵੇਂ ਲਿਖੇਂਗਾ ਦੱਸ ਕਲਮ ਦੇ ਨਾਲ |
ਪੌਣ ਸਮੇਂ ਦੀ ਝਾੜ ਲੈ ਗਈ ਸਾਰੇ ਕੂਲੇ ਪੱਤੇ,
ਬਿਰਖਾਂ ਉਤੇ ਪਹਿਲਾਂ ਵਾਲਾ ਹੁਣ ਨਾ ਰਿਹਾ ਜਲਾਲ |
ਸੁਣਿਆ ਮਾਵਾਂ ਪੁੱਤਰਾਂ ਕੋਲੋਂ ਡਰਦੀਆਂ ਨੇ ਹੁਣ ਉਥੇ,
ਸੁਣ ਨਹੀਂ ਹੁੰਦਾ ਮੇਰੇ ਤੋਂ ਹੁਣ ਆਪਣੇ ਪਿੰਡ ਦਾ ਹਾਲ |
ਲੋਕਾਂ ਦੀ ਹਰ ਲੋੜ 'ਤੇ ਗਲਬਾ ਪਾਉਣ ਨੂੰ ਫਿਰਦਾ ਜਿਹੜਾ,
ਦੱਸ ਦੇੲੀਂ ਉਹਨੂੰ ਕੀ ਕੁਝ ਜਾਣਾ ਅੰਤ ਸਮੇਂ ਨੂੰ ਨਾਲ |
ਮੱਛੀਆਂ ਦੇ ਹੱਕਾਂ ਲਈ ਪਾਣੀ ਹਾਅ ਦਾ ਨਾਅਰਾ ਮਾਰਨ,
ਜਾਣ ਕੇ ਬੋਲਾ ਬਣਦਾ ਬੰਦਾ ਸੁੱਟਣ ਲੱਗਾ ਜਾਲ |
ਧਰਮ ਕਰਮ ਦੇ ਬਿਰਖਾਂ ਉਤੇ ਥਾਂ ਥਾਂ ਬਹਿ ਗਏ ਤੋਤੇ,
ਰਟੇ ਰਟਾਏ ਬੋਲ ਬੋਲਦੇ ਬੋਲਣ ਨਾਲ ਕਮਾਲ |

-ਜ਼ੀਰਾ | ਮੋਬਾਈਲ : 98550-51099.

• ਰਾਜਦੀਪ 'ਤੂਰ' •
ਪਿਆਰ ਮੁਹੱਬਤ ਵਾਲੇ ਸਾਰੇ ਨਕਸ਼ ਮਿਟਾਏ ਬੰਦੇ ਨੇ,
ਅਪਣੇ ਮਨ ਵਿਚ ਨਫ਼ਰਤ ਵਾਲੇ ਬੀਜ ਉਗਾਏ ਬੰਦੇ ਨੇ |
ਬੰਦਾ ਬੰਦੇ ਦੇ ਜ਼ਖ਼ਮਾਂ ਲਈ ਮਲ੍ਹਮ ਕਦੇ ਨਾ ਬਣ ਸਕਿਆ,
ਬੰਦੇ ਹੱਥੋਂ ਰੋਜ਼ ਹਜ਼ਾਰਾਂ ਜ਼ਖ਼ਮ ਉਠਾਏ ਬੰਦੇ ਨੇ |
ਰੱਬ ਨੇ ਤਾਂ ਇਸ ਦੁਨੀਆ ਤੇ ਇਨਸਾਨ ਬਣਾ ਕੇ ਭੇਜੇ ਸੀ,
ਹਿੰਦੂ, ਮੁਸਲਿਮ, ਸਿੱਖ, ਇਸਾਈ ਭੇਖ ਬਣਾਏ ਬੰਦੇ ਨੇ |
ਬੇ-ਰੌਣਕ ਹਰ ਚਿਹਰੇ ਪਿੱਛੇ ਇਸਦੀ ਕਾਰਸਤਾਨੀ ਹੈ,
ਬੰਦੇ ਵਿਚੋਂ ਬੰਦੇ ਵਾਲੇ ਰੰਗ ਚੁਰਾਏ ਬੰਦੇ ਨੇ |
ਜੇ ਕਿਧਰੇ ਸ਼ੈਤਾਨ ਸੁਣੇ ਤਾਂ ਕੰਬ ਉਠੇ ਰੂਹ ਉਸਦੀ ਵੀ,
ਆਪਣਿਆਂ ਦੇ ਉਤੇ ਐਨੇ ਜ਼ੁਲਮ ਕਮਾਏ ਬੰਦੇ ਨੇ |

-ਮੋਬਾਈਲ : 97803-00247.





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX