ਤਾਜਾ ਖ਼ਬਰਾਂ


ਪ੍ਰੇਮ ਸਬੰਧਾਂ ਦੇ ਕਾਰਨ ਪਿਤਾ ਨੇ ਅਣਖ ਖ਼ਾਤਰ ਲੜਕੀ ਤੇ ਉਸ ਦੇ ਪ੍ਰੇਮੀ ਦਾ ਦਿਨ ਦਿਹਾੜੇ ਕੀਤਾ ਕਤਲ
. . .  12 minutes ago
ਮਜੀਠਾ, 26 ਜੂਨ (ਜਗਤਾਰ ਸਿੰਘ ਸਹਿਮੀ) - ਕਸਬਾ ਮਜੀਠਾ ਵਿਖੇ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਅਣਖ ਖ਼ਾਤਰ ਪ੍ਰੇਮੀ ਜੋੜੇ ਦਾ ਕਤਲ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਮਜੀਠਾ ਸਥਿਤ ਕੱਥੂਨੰਗਲ ਰੋਡ, ਓ ਬੀ ਸੀ ਬੈਂਕ ਦੇ ਨਜ਼ਦੀਕ ਸਾਬਕਾ ਕੌਂਸਲਰ ਚੌਧਰੀ ਸ਼ੰਗਾਰਾ...
ਪਾਕਿਸਤਾਨ-ਨਿਊਜ਼ੀਲੈਂਡ ਮੈਚ : ਨਿਊਜ਼ੀਲੈਂਡ ਦਾ ਪਹਿਲਾ ਖਿਡਾਰੀ ਆਊਟ, ਮਾਰਟਿਨ ਗੁਪਟਿਲ ਨੇ ਬਣਾਈਆਂ 5 ਦੌੜਾਂ
. . .  31 minutes ago
ਸ੍ਰੀਨਗਰ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ
. . .  36 minutes ago
ਨਵੀਂ ਦਿੱਲੀ, 26 ਜੂਨ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਸ੍ਰੀਨਗਰ ਪਹੁੰਚੇ ਹਨ। ਉਹ ਜੰਮੂ-ਕਸ਼ਮੀਰ ਦੇ ਦੋ ਦਿਨਾਂ ਦੌਰੇ 'ਤੇ ਗਏ ਹਨ। ਇੱਥੇ ਉਹ ਅਮਰਨਾਥ ਯਾਤਰਾ ਅਤੇ ਸੂਬੇ ਦੀ ਸੁਰੱਖਿਆ ਸਥਿਤੀ ਬਾਰੇ ਅਧਿਕਾਰੀਆਂ ਨਾਲ...
ਪਾਕਿਸਤਾਨ-ਨਿਊਜ਼ੀਲੈਂਡ ਮੈਚ : ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਲਿਆ ਬੱਲੇਬਾਜ਼ੀ ਦਾ ਫ਼ੈਸਲਾ
. . .  about 1 hour ago
ਮਹਿੰਦਰਪਾਲ ਬਿੱਟੂ ਹੱਤਿਆ ਮਾਮਲਾ : ਨਿਸ਼ਾਨਦੇਹੀ ਲਈ ਨਵੀਂ ਜ਼ਿਲ੍ਹਾ ਜੇਲ੍ਹ 'ਚ ਲਿਆਂਦੇ ਗਏ ਦੋਵੇਂ ਦੋਸ਼ੀ
. . .  56 minutes ago
ਨਾਭਾ, 26 ਜੂਨ (ਕਰਮਜੀਤ ਸਿੰਘ)- ਡੇਰਾ ਸੱਚਾ ਸੌਦਾ ਦੇ ਸਮਰਥਕ ਅਤੇ ਬੇਅਦਬੀ ਮਾਮਲੇ ਦੇ ਮੁੱਖ ਦੋਸ਼ੀ ਮਹਿੰਦਰਪਾਲ ਸਿੰਘ ਬਿੱਟੂ ਦੀ ਹੱਤਿਆ ਮਾਮਲੇ ਦੇ ਮੁੱਖ ਦੋਸ਼ੀਆਂ ਗੁਰਸੇਵਕ ਸਿੰਘ ਅਤੇ ਮਨਿੰਦਰ ਸਿੰਘ ਨੂੰ ਸੀ. ਆਈ. ਏ. ਸਟਾਫ਼ ਪਟਿਆਲਾ ਦੀ ਪੁਲਿਸ ਵਲੋਂ ਅੱਜ...
ਪਾਕਿਸਤਾਨ-ਨਿਊਜ਼ੀਲੈਂਡ ਮੈਚ : ਮੈਦਾਨ ਗਿੱਲਾ ਹੋਣ ਕਾਰਨ ਟਾਸ 'ਚ ਦੇਰੀ
. . .  about 1 hour ago
ਜੰਮੂ-ਕਸ਼ਮੀਰ ਦੇ ਦੌਰੇ 'ਤੇ ਰਵਾਨਾ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 1 hour ago
ਨਵੀਂ ਦਿੱਲੀ, 26 ਜੂਨ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਜੰਮੂ-ਕਸ਼ਮੀਰ ਦੇ ਦੋ ਦਿਨਾਂ ਦੌਰੇ 'ਤੇ ਰਵਾਨਾ ਹੋ ਗਏ। ਇਸ ਦੌਰਾਨ ਉਹ ਸੂਬੇ ਦੀ ਸੁਰੱਖਿਆ ਸਥਿਤੀ ਅਤੇ ਖ਼ਾਸ ਕਰਕੇ ਅਮਰਨਾਥ ਯਾਤਰਾ ਦੀ ਸੁਰੱਖਿਆ ਸੰਬੰਧੀ ਕੀਤੇ ਗਏ ਪ੍ਰਬੰਧਾਂ ਬਾਰੇ ਅਧਿਕਾਰੀਆਂ ਨਾਲ...
ਨੌਜਵਾਨ ਦੀ ਧੌਣ ਵੱਢ ਕੇ ਭੱਜੇ ਹਮਲਾਵਰਾਂ ਨੇ ਕਾਰ ਹੇਠਾਂ ਕੁਚਲ ਕੇ ਲਈ ਲੜਕੀ ਦੀ ਜਾਨ
. . .  about 1 hour ago
ਮਜੀਠਾ, 26 ਜੂਨ (ਜਗਤਾਰ ਸਿੰਘ ਸਹਿਮੀ)- ਅੰਮ੍ਰਿਤਸਰ ਜ਼ਿਲ੍ਹੇ ਦੇ ਕਸਬਾ ਮਜੀਠਾ ਵਿਖੇ ਅੱਜ ਦਿਨ-ਦਿਹਾੜੇ ਕੁਝ ਹਮਲਾਵਰਾਂ ਵਲੋਂ ਦਾਤਰ ਨਾਲ ਇੱਕ ਨੌਜਵਾਨ ਨੂੰ ਵੱਢਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਮਜੀਠਾ 'ਚ ਪੈਂਦੇ ਕੱਥੂਨੰਗਲ ਰੋਡ 'ਤੇ...
ਨਹਿਰ 'ਚੋਂ ਮਿਲੀ ਨੌਜਵਾਨ ਦੀ ਲਾਸ਼, ਕਈ ਦਿਨਾਂ ਤੋਂ ਸੀ ਲਾਪਤਾ
. . .  about 2 hours ago
ਦਿੜ੍ਹਬਾ ਮੰਡੀ, 26 ਜੂਨ (ਹਰਬੰਸ ਸਿੰਘ ਛਾਜਲੀ)- ਅੱਜ ਸਵੇਰੇ ਪਿੰਡ ਕਣਕਵਾਲ ਭੰਗੂਆ ਨੇੜੇ ਨਹਿਰ 'ਚੋਂ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਉਕਤ ਨੌਜਵਾਨ ਦੀ ਪਹਿਚਾਣ ਕੁਲਦੀਪ ਸਿੰਘ ਵਾਸੀ ਪਿੰਡ ਰੋਟਲਾਂ ਦੇ ਰੂਪ 'ਚ ਹੋਈ ਹੈ। ਇਸ ਸੰਬੰਧੀ ਮੁੱਖ ਥਾਣਾ ਅਫ਼ਸਰ...
ਨਿਰਮਲਾ ਸੀਤਾਰਮਨ ਨੇ ਉਪ ਰਾਸ਼ਟਰਪਤੀ ਨਾਇਡੂ ਨਾਲ ਕੀਤੀ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 26 ਜੂਨ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਐੱਮ. ਵੈਂਕਈਆ ਨਾਇਡੂ ਨਾਲ ਮੁਲਾਕਾਤ ਕੀਤੀ। ਸੀਤਾਰਮਨ ਦੇ ਨਾਲ ਹੀ ਕੇਂਦਰੀ ਮੰਤਰੀ ਸ਼੍ਰੀਪਦ ਨਾਇਕ ਨੇ ਵੀ ਨਾਇਡੂ ਨਾਲ...
ਹੋਰ ਖ਼ਬਰਾਂ..

ਬਾਲ ਸੰਸਾਰ

ਬਾਲ ਕਹਾਣੀ: ਕਦਰ

ਦਸਵੀਂ ਦੇ ਬੋਰਡ ਦੇ ਪੇਪਰ ਅੱਜ ਤੋਂ ਹੀ ਸ਼ੁਰੂ ਸਨ | ਕੇਂਦਰ ਸੁਪਰਡੈਂਟ ਨੇ ਪੇਪਰ ਦੇਣ ਆਏ ਵਿਦਿਆਰਥੀਆਂ ਨੂੰ ਇਕੱਠੇ ਕਰਕੇ ਹਦਾਇਤ ਦਿੰਦਿਆਂ ਕਿਹਾ, 'ਜਿਨ੍ਹਾਂ ਵੀ ਬੱਚਿਆਂ ਕੋਲ ਕੋਈ ਕਾਪੀ, ਕਿਤਾਬ ਜਾਂ ਪਰਚੀ ਹੈ, ਉਹ ਹੁਣੇ ਹੀ ਬਾਹਰ ਰੱਖ ਕੇ ਜਾਓ | ਕਿਸੇ ਨੇ ਵੀ ਕੇਂਦਰ ਦੇ ਅੰਦਰ ਲੈ ਕੇ ਨਹੀਂ ਜਾਣਾ | ਜੇ ਕੋਈ ਵੀ ਨਕਲ ਕਰਦਾ ਫੜਿਆ ਗਿਆ ਤਾਂ ਉਸ ਦਾ ਨਕਲ ਕੇਸ ਬਣਾ ਕੇ ਬੋਰਡ ਨੂੰ ਭੇਜ ਦੇਣਾ ਹੈ | ਕਿਸੇ ਦਾ ਕੋਈ ਲਿਹਾਜ਼ ਨਹੀਂ ਕੀਤਾ ਜਾਵੇਗਾ |
ਕੇਂਦਰ ਵਿਚ ਅੰਦਰ ਜਾਣ ਤੋਂ ਪਹਿਲਾਂ ਸਾਰੇ ਬੱਚਿਆਂ ਨੇ ਆਪਣੀਆਂ ਕਿਤਾਬਾਂ, ਕਾਪੀਆਂ ਬਾਹਰ ਰੱਖ ਦਿੱਤੀਆਂ | ਥੋੜ੍ਹੀ ਦੇਰ ਬਾਅਦ ਪੇਪਰ ਸ਼ੁਰੂ ਹੋ ਗਿਆ | ਸੁਪਰਡੈਂਟ ਮੈਡਮ ਹਰਮਿੰਦਰ ਕੌਰ ਅਤੇ ਹੋਰ ਨਿਗਰਾਨ ਸਟਾਫ ਬੜੇ ਚੁਕੰਨੇ ਹੋ ਕੇ ਆਪਣੀ ਡਿਊਟੀ ਕਰ ਰਹੇ ਸਨ | ਅੱਧਾ ਵਕਤ ਬੀਤਣ ਤੋਂ ਬਾਅਦ ਕੇਂਦਰ ਵਿਚ ਉਡਣ ਦਸਤੇ ਦੀ ਟੀਮ ਆ ਗਈ | ਉਹ ਆ ਕੇ ਚੈੱਕ ਕਰ ਰਹੇ ਸਨ ਕਿ ਕਿਸੇ ਕੋਲ ਕੋਈ ਪਰਚੀ ਤਾਂ ਨਹੀਂ | ਉਨ੍ਹਾਂ ਨੇ ਬਹੁਤ ਸਾਰੇ ਵਿਦਿਆਰਥੀਆਂ ਦੀ ਤਲਾਸ਼ੀ ਲਈ | ਤਿੰਨ ਬੱਚਿਆਂ ਕੋਲੋਂ ਇਤਰਾਜ਼ਯੋਗ ਪਰਚੀਆਂ ਨਿਕਲ ਗਈਆਂ | ਸੁਪਰਡੈਂਟ ਮੈਡਮ ਨੂੰ ਬਹੁਤ ਗੱੁਸਾ ਚੜਿ੍ਹਆ, ਕਿਉਂਕਿ ਉਨ੍ਹਾਂ ਦੇ ਹਦਾਇਤਾਂ ਦੇਣ ਦੇ ਬਾਵਜੂਦ ਵਿਦਿਆਰਥੀ ਇਤਰਾਜ਼ਯੋਗ ਸਮੱਗਰੀ ਲੈ ਕੇ ਬੈਠੇ ਰਹੇ | ਉਨ੍ਹਾਂ ਨੇ ਉਡਣ ਦਸਦੇ ਦੀ ਟੀਮ ਨੂੰ ਕੇਸ ਬਣਾਉਣ ਲਈ ਤਿੰਨ ਫਾਰਮ ਦੇ ਦਿੱਤੇ | ਨਿਗਰਾਨ ਸਟਾਫ ਦੇ ਇਕ ਮੈਂਬਰ ਨੇ ਸੁਨੀਲ ਵੱਲ ਇਸ਼ਾਰਾ ਕਰਦਿਆਂ ਕਿਹਾ, 'ਮੈਡਮ, ਇਹ ਸਕੂਲ ਦੇ ਚੇਅਰਮੈਨ ਸਾਹਿਬ ਦਾ ਬੇਟਾ ਹੈ | ਵੇਖ ਲਓ, ਜੇ ਕੁਝ ਹੋ ਸਕਦਾ ਹੈ ਤਾਂ |' ਇਸ 'ਤੇ ਸੁਪਰਡੈਂਟ ਮੈਡਮ ਨੇ ਕਿਹਾ, 'ਨਹੀਂ, ਮੇਰੀ ਨਜ਼ਰ ਵਿਚ ਸਾਰੇ ਬੱਚੇ ਬਰਾਬਰ ਹਨ | ਜੇ ਕੇਸ ਬਣਨਗੇ ਤਾਂ ਤਿੰਨਾਂ ਦੇ ਹੀ ਬਣਨਗੇ, ਕਿਸੇ ਦਾ ਕੋਈ ਲਿਹਾਜ਼ ਨਹੀਂ ਕੀਤਾ ਜਾਵੇਗਾ |' ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ | ਅਜਿਹਾ ਕਹਿ ਕੇ ਉਨ੍ਹਾਂ ਨੇ ਤਿੰਨਾਂ ਵਿਦਿਆਰਥੀਆਂ 'ਤੇ ਕੇਸ ਬਣਾ ਦਿੱਤੇ | ਵਿਦਿਆਰਥੀਆਂ ਨੇ ਮੁਆਫ਼ੀ ਵੀ ਮੰਗੀ ਪਰ ਕੋਈ ਫਾਇਦਾ ਨਾ ਹੋਇਆ |
ਸੁਨੀਲ 'ਤੇ ਕੇਸ ਬਣਨ ਵਾਲੀ ਗੱਲ ਸਕੂਲ ਦੇ ਚੇਅਰਮੈਨ ਸਾਹਿਬ ਤੱਕ ਵੀ ਪਹੁੰਚ ਗਈ | ਉਨ੍ਹਾਂ ਨੇ ਸੁਪਰਡੈਂਟ ਮੈਡਮ ਨੂੰ ਆਪਣੇ ਕੋਲ ਦਫਤਰ ਵਿਚ ਬੁਲਾਇਆ ਤੇ ਕਿਹਾ, 'ਅੱਜ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਤੁਸੀਂ ਤਿੰਨ ਵਿਦਿਆਰਥੀਆਂ 'ਤੇ ਕੇਸ ਬਣਾ ਕੇ ਉਨ੍ਹਾਂ ਨੂੰ ਨਕਲ ਨਾ ਕਰਨ ਬਾਰੇ ਪ੍ਰੇਰਿਆ ਹੈ | ਮੈਨੂੰ ਤੁਹਾਡੇ 'ਤੇ ਕੋਈ ਗੱੁਸਾ ਨਹੀਂ ਕਿ ਤੁਸੀਂ ਮੇਰੇ ਪੱੁਤਰ 'ਤੇ ਕੇਸ ਬਣਾਇਆ ਹੈ ਪਰ ਜੇ ਤੁਸੀਂ ਮੇਰੇ ਪੱੁਤਰ ਨੂੰ ਛੱਡ ਦਿੰਦੇ ਤਾਂ ਮੈਨੂੰ ਜ਼ਿਆਦਾ ਗੱੁਸਾ ਚੜ੍ਹਨਾ ਸੀ |' ਸੁਪਰਡੈਂਟ ਮੈਡਮ ਤਾਂ ਸੋਚ ਰਹੇ ਸਨ ਕਿ ਸ਼ਾਇਦ ਉਹ ਕੇਸ ਬਣਨ 'ਤੇ ਗੱੁਸਾ ਕਰਨਗੇ ਪਰ ਹੋਇਆ ਇਸ ਦੇ ਉਲਟ | ਉਨ੍ਹਾਂ ਨੇ ਕਿਹਾ, 'ਸਰ, ਇਹ ਤਾਂ ਤੁਹਾਡੀ ਵਡਿਆਈ ਹੈ, ਜੋ ਤੁਸੀਂ ਮੇਰੀ ਕਦਰ ਕੀਤੀ |' ਇਸ 'ਤੇ ਚੇਅਰਮੈਨ ਸਾਹਿਬ ਨੇ ਕਿਹਾ, 'ਨਕਲ ਮਿੱਠੀ ਜ਼ਹਿਰ ਵਾਂਗ ਹੈ ਜੋ ਵਿਦਿਆਰਥੀਆਂ ਦੇ ਭਵਿੱਖ ਨੂੰ ਤਬਾਹ ਕਰ ਦਿੰਦੀ ਹੈ | ਜੇ ਤੁਹਾਡੇ ਵਰਗੇ ਇਨਸਾਨ ਆਪਣੀ ਦਿੱਤੀ ਡਿਊਟੀ ਨੂੰ ਠੀਕ ਢੰਲ ਨਾਲ ਬਿਨਾਂ ਕੋਈ ਵਿਤਕਰਾ ਕੀਤਿਆਂ ਕਰਨ ਤਾਂ ਨਕਲ ਕਰਨ ਦੇ ਕੇਸ ਆਪਣੇ-ਆਪ ਖ਼ਤਮ ਹੋ ਜਾਣਗੇ | ਲੋੜ ਹੈ ਲੋਕਾਂ ਨੂੰ ਜਾਗਰੂਕ ਹੋਣ ਦੀ |' ਹਰਮਿੰਦਰ ਕੌਰ ਮੈਡਮ ਨੂੰ ਉਨ੍ਹਾਂ ਦੀ ਗੱਲ ਸੁਣ ਕੇ ਆਪਣੇ-ਆਪ 'ਤੇ ਫ਼ਖ਼ਰ ਮਹਸੂਸ ਹੋਇਆ ਕਿ ਜੋ ਉਨ੍ਹਾਂ ਨੇ ਨਕਲ ਰੋਕਣ ਲਈ ਕਦਮ ਚੱੁਕਿਆ, ਉਹ ਸ਼ਲਾਘਾਯੋਗ ਸੀ |

-BXXV-261/2, ਗੁਰਸਾਗਰ ਵਿਹਾਰ, ਸਲੇਮ ਟਾਬਰੀ, ਲੁਧਿਆਣਾ | ਮੋਬਾ: 97800-32199


ਖ਼ਬਰ ਸ਼ੇਅਰ ਕਰੋ

ਕਹਾਣੀ ਇਲੈਕਟ੍ਰਾਨ ਦੀ...

ਜੋਜ਼ਫ ਜਾੱਨ ਥਾਮਸਨ ਦਾ ਜਨਮ ਚੀਥਮ ਹਿੱਲ, ਮਾਨਚੈਸਟਰ, ਲੰਕਾਸ਼ਾਇਰ, ਇੰਗਲੈਂਡ ਵਿਖੇ ਮਾਤਾ ੲੈਮਾ ਸਵਿੰਡੇਲਸ ਅਤੇ ਪਿਤਾ, ਪੁਰਾਣੀਆਂ ਦੁਰਲੱਭ ਕਿਤਾਬਾਂ ਦੀ ਦੁਕਾਨ ਦੇ ਮਾਲਿਕ, ਜੋਜ਼ਫ ਜੇਮਸ ਥਾਮਸਨ ਦੇ ਘਰ ਹੋਇਆ ਸੀ | ਉਨ੍ਹਾਂ ਦੀ ਸ਼ੁਰੂਆਤੀ ਸਿੱਖਿਆ ਇਕ ਛੋਟੇ ਜਿਹੇ ਪ੍ਰਾਈਵੇਟ ਸਕੂਲ ਵਿਖੇ ਹੋਈ, ਜਿਥੇ ਉਨ੍ਹਾਂ ਨੇ ਅਦਭੁਤ ਪ੍ਰਤਿਭਾ ਅਤੇ ਵਿਗਿਆਨ ਵਿਚ ਰੁਚੀ ਦਾ ਪ੍ਰਦਰਸ਼ਨ ਕੀਤਾ | ਸੰਨ 1870 ਵਿਚ ਇਨ੍ਹਾਂ ਦਾ ਦਾਖਲਾ ਓਵੈਂਸ ਕਾਲਜ ਵਿਚ ਹੋਇਆ | ਥਾਮਸਨ ਦੇ ਪਿਤਾ ਚਾਹੁੰਦੇ ਸਨ ਕਿ ਉਨ੍ਹਾਂ ਨੂੰ ਸ਼ਾਰਪ ਸਟੀਵਰਟ ਐਾਡ ਕੰਪਨੀ ਵਿਚ ਇਕ ਅਪ੍ਰੈਂਟਿਸ ਇੰਜੀਨੀਅਰ ਦੇ ਰੂਪ ਵਿਚ ਦਾਖਲ ਕਰਵਾ ਦਿੱਤਾ ਜਾਵੇ, ਪਰ ਪਿਤਾ ਦੇ ਦਿਹਾਂਤ ਦੇ ਕਾਰਨ ਅਜਿਹਾ ਸੰਭਵ ਨਹੀਂ ਹੋ ਸਕਿਆ | ਸੰਨ 1876 ਵਿਚ ਉਹ ਟਿ੍ਨਿਟੀ ਕਾਲਜ ਆ ਗਏ ਅਤੇ ਸੰਨ 1880 ਵਿਚ ਉਨ੍ਹਾਂ ਨੇ ਗਣਿਤ ਵਿਚ ਬੀ.ਏ. ਦੀ ਡਿਗਰੀ ਪ੍ਰਾਪਤ ਕੀਤੀ ਅਤੇ 1881 ਵਿਚ ਉਹ ਟਿ੍ਨਿਟੀ ਕਾਲਜ ਦੇ ਫੈਲੋ ਚੁਣੇ ਗਏ | ਸੰਨ 1883 ਵਿਚ ਐਮ.ਏ. ਦੀ ਡਿਗਰੀ ਉਪਰੰਤ 12 ਜੂਨ, 1884 ਨੂੰ ਉਨ੍ਹਾਂ ਨੂੰ ਰਾਇਲ ਸੁਸਾਇਟੀ ਦਾ ਫੈਲੋ ਚੁਣਿਆ ਗਿਆ | ਇਸ ਉਪਰੰਤ ਉਨ੍ਹਾਂ ਨੂੰ ਕੈਂਬਿ੍ਜ ਯੂਨੀਵਰਸਿਟੀ ਵਿਚ ਕੈਵੈਂਡਿਸ਼ ਪ੍ਰੋਫੈਸਰ ਆਫ ਫਿਜ਼ਿਕਸ ਚੁਣਿਆ ਗਿਆ | ਵਿਭਿੰਨ ਵਿਗਿਆਨਕਾਂ ਜਿਵੇਂ ਵਿਲਿਅਮ ਪ੍ਰਾਊਟ ਅਤੇ ਨਾਰਮਨ ਲਾੱਕਯਰ ਨੇ ਇਹ ਸੁਝਾਅ ਦਿੱਤਾ ਕਿ ਪਰਮਾਣੂ ਕੁਝ ਹੋਰ ਮੂਲਭੂਤ ਇਕਾਈਆਂ ਨਾਲ ਮਿਲ ਕੇ ਬਣਿਆ ਹੋਇਆ ਹੈ ਪਰ ਥਾਮਸਨ ਇਸ ਨੂੰ ਲਘੂਤਮ ਆਕਾਰ ਵਾਲੇ ਪਰਮਾਣੂ, ਹਾਈਡ੍ਰੋਜਨ ਨਾਲ ਮਿਲ ਕੇ ਬਣਿਆ ਹੋਇਆ ਮੰਨਦੇ ਸਨ |
ਉਨ੍ਹਾਂ ਨੇ ਸੰਨ 1887 ਵਿਚ ਪਹਿਲੀ ਵਾਰ ਸੁਝਾਅ ਦਿੱਤਾ ਸੀ ਕਿ ਇਸ ਦੀ ਮੂਲਭੂਤ ਇਕਾਈ ਪਰਮਾਣੂ ਦੇ 1000ਵੇਂ ਭਾਗ ਤੋਂ ਵੀ ਛੋਟੀ ਹੈ | ਇਸ ਤਰ੍ਹਾਂ ਉਨ੍ਹਾਂ ਨੇ ਪਰਮਾਣੂ ਕਣ ਦਾ ਸੁਝਾਅ ਦਿੱਤਾ, ਜਿਸ ਨੂੰ ਅੱਜ 'ਇਲੈਕਟ੍ਰਾਨ' ਦੇ ਨਾਂਅ ਨਾਲ ਜਾਣਿਆ ਜਾਂਦਾ ਹੈ | ਥਾਮਸਨ ਨੇ ਇਹ ਕੈਥੋਡ ਕਿਰਨਾਂ ਦੇ ਗੁਣਧਰਮਾਂ 'ਤੇ ਖੋਜ ਕਰਦੇ ਹੋਏ ਪਾਇਆ | ਉਨ੍ਹਾਂ ਨੇ 30 ਅਪ੍ਰੈਲ, 1897 ਨੂੰ ਆਪਣੀ ਪਲੇਠੀ ਖੋਜ ਵਿਚ ਪਾਇਆ ਕਿ ਕੈਥੋਡ ਕਿਰਨਾਂ ਹਵਾ ਵਿਚ ਪਰਮਾਣੂ ਆਕਾਰ ਵਾਲੇ ਕਣਾਂ ਤੋਂ ਕਈ ਗੁਣਾ ਵੱਧ ਤੇਜ਼ੀ ਨਾਲ ਗਤੀ ਕਰ ਸਕਦੀਆਂ ਹਨ | ਉਨ੍ਹਾਂ ਨੂੰ ਸੰਨ 1906 ਵਿਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, 1908 ਵਿਚ ਨਾਈਟਹੁੱਡ ਦੀ ਉਪਾਧੀ ਪ੍ਰਾਪਤ ਹੋਈ ਅਤੇ ਸੰਨ 1912 ਵਿਚ 'ਆਰਡਰ ਆੱਫ ਮੈਰਿਟ' ਵਿਚ ਨਿਯੁਕਤੀ ਮਿਲੀ | ਉਨ੍ਹਾਂ ਵਲੋਂ 1914 ਵਿਚ 'ਦ ਐਟੋਮਿਕ ਥਿਊਰੀ' 'ਤੇ ਆਕਸਫੋਰਡ ਯੂਨੀਵਰਸਿਟੀ ਵਿਖੇ ਭਾਸ਼ਣ ਦਿੱਤਾ ਗਿਆ | ਸੰਨ 1918 ਵਿਚ ਉਨ੍ਹਾਂ ਨੂੰ ਕੈਂਬਰਿਜ ਵਿਚ 'ਮਾਸਟਰ ਆਫ ਟਿ੍ਨਿਟੀ' ਕਾਲਜ ਦੇ ਅਹੁਦੇ 'ਤੇ ਸੁਸ਼ੋਭਿਤ ਕੀਤਾ ਗਿਆ ਅਤੇ ਉਹ ਜੀਵਨ ਭਰ ਉਸ ਅਹੁਦੇ 'ਤੇ ਬਣੇ ਰਹੇ |

maninderkaurcareers@gmail.com

ਛਿੱਕ ਕਿਉਂ ਆਉਂਦੀ ਹੈ?

ਪਿਆਰੇ ਬੱਚਿਓ! ਜਦ ਤੁਹਾਨੂੰ, ਤੁਹਾਡੇ ਸਾਥੀ ਜਾਂ ਕਿਸੇ ਹੋਰ ਸ਼ਖ਼ਸ ਨੂੰ ਛਿੱਕ ਆਉਂਦੀ ਹੈ ਤਾਂ ਅਕਸਰ ਤੁਸੀਂ ਸੋਚਦੇ ਹੋਵੋਗੇ ਕਿ ਛਿੱਕ ਕਿਉਂ ਆਉਂਦੀ ਹੈ? ਫਿਰ ਆਓ ਅਸੀਂ ਇਸ ਬਾਰੇ ਦਿਲਚਸਪ ਜਾਣਕਾਰੀ ਹਾਸਲ ਕਰਦੇ ਹਾਂ | ਜੇ ਦੇਖਿਆ ਜਾਵੇ ਤਾਂ ਛਿੱਕ ਆਉਣਾ ਮਨੱੁਖੀ ਸਰੀਰ ਦੀ ਸੁਭਾਵਿਕ ਕਿਰਿਆ ਹੈ ਜੋ ਕਿ ਸਾਡੀ ਇੱਛਾ ਤੋਂ ਬਿਨਾਂ ਹੀ ਹੁੰਦੀ ਹੈ | ਛਿੱਕ ਆਉਣ ਤੋਂ ਪਹਿਲਾਂ ਸਾਡੇ ਸਰੀਰ ਵਿਚ ਮਿੱਠੀ ਜਿਹੀ ਝੁਨਝੁਨਾਹਟ ਪੈਦਾ ਹੁੰਦੀ ਹੈ, ਨੱਕ-ਮੰੂਹ ਵਿਚੋਂ ਬੜੀ ਤੇਜ਼ੀ ਨਾਲ ਹਵਾ ਨਿਕਲਦੀ ਹੈ, ਜਿਸ ਦੀ ਰਫ਼ਤਾਰ 160 ਕਿਲੋਮੀਟਰ ਪ੍ਰਤੀ ਘੰਟਾ ਦੇ ਕਰੀਬ ਹੁੰਦੀ ਹੈ | ਛਿੱਕ ਆਉਣ ਸਮੇਂ ਅੱਖਾਂ ਆਪਣੇ-ਆਪ ਹੀ ਬੰਦ ਹੋ ਜਾਂਦੀਆਂ ਹਨ | ਨੱਕ ਅੰਦਰਲੀ ਮਿਊਕਸ ਝਿੱਲੀ ਦੀਆਂ ਸੂਖਮ ਨਾੜਾਂ 'ਚ ਜਦ ਕਿਸੇ ਕਾਰਨ ਖੁਜਲਾਹਟ ਹੁੰਦੀ ਹੈ ਤਾਂ ਵੀ ਛਿੱਕ ਆਉਂਦੀ ਹੈ | ਕੁਝ ਲੋਕਾਂ ਨੂੰ ਜ਼ੁਕਾਮ ਹੋਣ ਜਾਂ ਕਿਸੇ ਖਾਸ ਖਾਧ ਪਦਾਰਥ ਤੋਂ ਐਲਰਜੀ ਹੋਣ ਕਰਕੇ ਲਗਾਤਾਰ ਛਿੱਕਾਂ ਵੀ ਆਉਣ ਲਗਦੀਆਂ ਹਨ | ਕਿਸੇ ਹਾਲਤ ਵਿਚ ਜਦ ਕੋਈ ਕਾਗਜ਼ ਦਾ ਟੁਕੜਾ ਜਾਂ ਕੋਈ ਹੋਰ ਬਰੀਕ ਜਿਹੀ ਚੀਜ਼ ਨੱਕ ਅੰਦਰ ਚਲੀ ਜਾਂਦੀ ਹੈ ਤਾਂ ਨੱਕ ਦੀ ਝਿੱਲੀ 'ਚ ਸੁਰਸੁਰਾਹਟ ਪੈਦਾ ਹੋਣ ਅਤੇ ਇਸ ਵਸਤੂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਵਜੋਂ ਵੀ ਛਿੱਕਾਂ ਆਉਂਦੀਆਂ ਹਨ |
ਪਿਆਰੇ ਦੋਸਤੋ! ਪੁਰਾਤਨ ਸਮੇਂ ਤੋਂ ਹੀ ਸਾਡੇ ਸਮਾਜ ਵਿਚ ਛਿੱਕ ਸਬੰਧੀ ਅਨੇਕਾਂ ਅੰਧ-ਵਿਸ਼ਵਾਸ ਪ੍ਰਚੱਲਿਤ ਹਨ, ਜਿਵੇਂ ਕਿ ਘਰੋਂ ਬਾਹਰ ਨਿਕਲਣ ਜਾਂ ਕਿਸੇ ਸ਼ੱੁਭ ਕੰਮ ਦੇ ਆਰੰਭ ਸਮੇਂ ਜੇ ਛਿੱਕ ਆ ਜਾਵੇ ਤਾਂ ਛਿੱਕ ਨੂੰ ਬਦਸ਼ਗਨੀ ਮੰਨਦਿਆਂ ਕਈ ਲੋਕ ਕੁਝ ਦੇਰ ਲਈ ਰੁਕ ਜਾਂਦੇ ਹਨ | ਪਰ ਸਾਨੂੰ ਇਹੋ ਜਿਹੇ ਅੰਧ-ਵਿਸ਼ਵਾਸਾਂ ਤੋਂ ਦੂਰ ਰਹਿਣਾ ਚਾਹੀਦਾ ਹੈ | ਅਕਸਰ ਸਿਹਤ ਮਾਹਿਰਾਂ ਦੀ ਰਾਇ ਹੈ ਕਿ ਛਿੱਕ ਆਉਣ ਸਮੇਂ ਨੱਕ ਜਾਂ ਮੰੂਹ ਨੂੰ ਭੱੁਲ ਕੇ ਵੀ ਆਪਣੀ ਹਥੇਲੀ ਜਾਂ ਉਂਗਲੀਆਂ ਨਾਲ ਜ਼ੋਰ ਦੀ ਬੰਦ ਨਹੀਂ ਕਰਨਾ ਚਾਹੀਦਾ, ਕਿਉਂਕਿ ਨੱਕ-ਮੰੂਹ ਅੰਦਰੋਂ ਨਿਕਲ ਰਹੇ ਹਵਾ ਦੇ ਤੇਜ਼ ਵੇਗ 'ਚ ਰੁਕਾਵਟ ਸਦਕਾ ਅੰਦਰੂਨੀ ਸੂਖਮ ਨਾੜੀਆਂ ਨੂੰ ਨੁਕਸਾਨ ਹੋ ਸਕਦਾ ਹੈ |

-ਯਸ਼ਪਾਲ ਗੁਲਾਟੀ,
ਮਸੀਤਾਂ ਰੋਡ, ਕੋਟ ਈਸੇ ਖਾਂ (ਮੋਗਾ) | ਮੋਬਾ: 98726-48140

ਅਨਮੋਲ ਬਚਨ

• ਜਦੋਂ ਕਦੇ ਆਪ 'ਤੇ ਹੰਕਾਰ ਆ ਜਾਵੇ ਤਾਂ ਮਿੱਟੀ ਤੋਂ ਪੱੁਛ ਲੈਣਾ ਕਿ ਵਿਸ਼ਵ ਵਿਜੇਤਾ ਸਿਕੰਦਰ ਕਿੱਥੇ ਗਿਆ |
• ਜਿਸ ਜ਼ਖ਼ਮ ਤੋਂ ਖੂਨ ਨਹੀਂ ਨਿਕਲਦਾ, ਸਮਝ ਲੈਣਾ ਉਹ ਜ਼ਖਮ ਕਿਸੇ ਆਪਣੇ ਨੇ ਦਿੱਤਾ ਹੈ |
• ਪ੍ਰੇਸ਼ਾਨੀ ਵਿਚ ਕੋਈ ਸਲਾਹ ਮੰਗੇ ਤਾਂ ਸਲਾਹ ਦੇ ਨਾਲ ਆਪਣਾ ਸਾਥ ਵੀ ਦੇਣਾ, ਕਿਉਂਕਿ ਸਲਾਹ ਗ਼ਲਤ ਹੋ ਸਕਦੀ ਹੈ, ਸਾਥ ਨਹੀਂ |
• ਅੱਜ ਦੇ ਜ਼ਮਾਨੇ ਵਿਚ ਕਿਸੇ ਨੂੰ ਇਹ ਮਹਿਸੂਸ ਨਾ ਹੋਣ ਦੇਣਾ ਕਿ ਤੁਸੀਂ ਅੰਦਰੋਂ ਟੱੁਟੇ ਹੋਏ ਹੋ, ਕਿਉਂਕਿ ਲੋਕ ਟੱੁਟੇ ਹੋਏ ਮਕਾਨ ਦੀਆਂ ਇੱਟਾਂ ਤੱਕ ਚੱੁਕ ਕੇ ਲੈ ਜਾਂਦੇ ਹਨ |
• ਹਮੇਸ਼ਾ ਛੋਟੀਆਂ-ਛੋਟੀਆਂ ਗ਼ਲਤੀਆਂ ਤੋਂ ਬਚਣ ਦੀ ਕੋਸ਼ਿਸ਼ ਕਰਿਆ ਕਰੋ, ਕਿਉਂਕਿ ਮਨੱੁਖ ਪਹਾੜਾਂ ਤੋਂ ਨਹੀਂ, ਪੱਥਰਾਂ ਤੋਂ ਠੋਕਰ ਖਾਂਦਾ ਹੈ |

-ਜਗਜੀਤ ਸਿੰਘ ਭਾਟੀਆ,
ਨੂਰਪੁਰ ਬੇਦੀ (ਰੋਪੜ) |
ਮੋਬਾ: 95018-10181

ਲੜੀਵਾਰ ਨਾਵਲ-4: ਮਾਲਵਾ ਐਕਸਪ੍ਰੈੱਸ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਪਰ ਜਮਨਾ ਦਾਸ ਉੱਪਰ ਲੋਕਾਂ ਦੀਆਂ ਗੱਲਾਂ ਦਾ ਕੋਈ ਅਸਰ ਨਾ ਹੁੰਦਾ | ਅਸੰਭਵ ਸ਼ਬਦ ਸ਼ਾਇਦ ਉਨ੍ਹਾਂ ਦੇ ਸ਼ਬਦ ਕੋਸ਼ ਵਿਚ ਸ਼ਾਮਿਲ ਨਹੀਂ ਸੀ | ਅਖ਼ਬਾਰਾਂ ਵਿਚ ਅਕਸਰ ਸੰਪਾਦਕ ਦੀ ਡਾਕ ਵਿਚ ਉਨ੍ਹਾਂ ਦੇ ਇਸ ਗੱਡੀ ਦੇ ਰੁਕਣ ਦੀ ਮੰਗ ਨੂੰ ਜਾਇਜ਼ ਜ਼ਾਹਿਰ ਕਰਦੇ ਪੱਤਰ ਛਪਦੇ ਰਹਿੰਦੇ | ਪੰਡਿਤ ਜੀ ਇਹ ਪੱਤਰ ਪੜ੍ਹਦੇ ਤੇ ਖੁਸ਼ ਹੁੰਦੇ | ਕਦੀ-ਕਦੀ ਕਿਸੇ ਅਖ਼ਬਾਰ ਦੀ ਸੰਪਾਦਕੀ ਵੀ ਉਨ੍ਹਾਂ ਦੀ ਮੰਗ ਦੇ ਹੱਕ ਵਿਚ ਛਪ ਜਾਂਦੀ | ਇਹ ਪੜ੍ਹ ਕੇ ਉਨ੍ਹਾਂ ਨੂੰ ਹੋਰ ਉਤਸ਼ਾਹ ਮਿਲਦਾ | ਭਾਵੇਂ ਕਈ ਵਾਰੀ ਉਨ੍ਹਾਂ ਦੇ ਲੜਕੇ ਕਾਹਲੇ ਵੀ ਪੈ ਜਾਂਦੇ ਪਰ ਪੰਡਿਤ ਜੀ ਅੱਗਿਓਾ ਕਿਹਾ ਕਰਦੇ, 'ਕਲਮ ਵਿਚ ਤਲਵਾਰ ਨਾਲੋਂ ਜ਼ਿਆਦਾ ਤਾਕਤ ਹੁੰਦੀ ਏ... ਤੁਹਾਨੂੰ ਪਤਾ ਈ ਏ ਨਾ... ਤੁਸੀਂ ਦੇਖਿਓ ਇਕ ਦਿਨ ਇਸ ਕਲਮ ਦੀ ਤਾਕਤ... ਬਸ ਥੋੜ੍ਹੀ ਉਡੀਕ ਕਰੋ... |'
ਇਹੋ ਜਿਹੀਆਂ ਗੱਲਾਂ ਆਖਦਿਆਂ ਹੀ ਪੰਡਿਤ ਜਮਨਾ ਦਾਸ ਦੇ ਚਿਹਰੇ ਉੱਪਰ ਇਕ ਅਨੋਖੀ ਰੌਣਕ ਆ ਜਾਂਦੀ | ਉਨ੍ਹਾਂ ਦੀਆਂ ਅੱਖਾਂ ਵਿਚ ਇਕ ਅਨੋਖੀ ਆਸ਼ਾਵਾਦੀ ਕਿਰਨ ਚਮਕਦੀ ਮਹਿਸੂਸ ਹੁੰਦੀ... | ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਪੰਡਿਤ ਜੀ ਦੀ ਜ਼ਿੰਦਗੀ ਦਾ ਇਕੋ-ਇਕ ਉਦੇਸ਼ 'ਮਾਲਵਾ ਐਕਸਪ੍ਰੈੱਸ' ਨੂੰ ਦਸੂਹੇ ਰੁਕਵਾਉਣਾ ਹੀ ਹੋਵੇ |
ਡੌਲੀ ਸਮੇਤ ਅੱਜ ਉਸ ਦੀ ਕਲਾਸ ਦੇ ਸਾਰੇ ਬੱਚੇ ਬੇਹੱਦ ਖੁਸ਼ ਨਜ਼ਰ ਆ ਰਹੇ ਸਨ | ਐਤਵਾਰ ਦੀ ਛੱੁਟੀ ਪਿੱਛੋਂ ਆਪਣੇ ਸਕੂਲ ਦੀ ਵਰਦੀ ਵਿਚ ਬੈਠੇ ਬੱਚੇ ਬਹੁਤ ਚੁਸਤ ਨਜ਼ਰ ਆ ਰਹੇ ਸਨ | ਘਾਹ ਦੇ ਮੈਦਾਨ ਵਿਚ ਬੈਠੇ ਬੱਚੇ ਫੱੁਲਾਂ ਦੀਆਂ ਕਿਆਰੀਆਂ ਵਿਚ ਘਿਰੇ ਖੁਦ ਫੱੁਲਾਂ ਵਰਗੇ ਲੱਗ ਰਹੇ ਸਨ | ਸਾਰਿਆਂ ਦੇ ਚਿਹਰਿਆਂ ਉੱਪਰ ਇਕ ਅਨੋਖੀ ਮੁਸਕਾਨ ਤੇ ਉਤਸ਼ਾਹ ਸੀ |
'ਅੱਛਾ ਡੌਲੀ, ਤੰੂ ਇਹ ਤਾਂ ਦੱਸ ਦਿੱਤਾ ਪਈ ਤੇਰੇ ਦਾਦਾ ਜੀ ਹੀ 'ਹੀ ਮੈਨ' ਜਾਂ 'ਸ਼ਕਤੀਮਾਨ' ਬਣਨ ਜਾ ਰਹੇ ਹਨ ਤੇ 'ਮਾਲਵਾ ਐਕਸਪ੍ਰੈੱਸ' ਗੱਡੀ ਰੋਕਣ ਜਾ ਰਹੇ ਹਨ ਪਰ ਤੰੂ ਇਹ ਨਹੀਂ ਦੱਸਿਆ ਪਈ ਉਹ ਕਿਹੜੇ ਤਰੀਕੇ ਨਾਲ ਇਹ ਕੰਮ ਕਰਨਗੇ... |' ਰਾਜਨ ਨੇ ਹੋਰ ਬੱਚਿਆਂ ਦੀ ਉਤਸੁਕਤਾ ਦੇਖ ਕੇ ਪੱੁਛਿਆ |
'ਰਾਜਨ ਵੀਰੇ! ਉਨ੍ਹਾਂ ਕੋਲ ਕੋਈ ਜਾਦੂ ਦੀ ਛੜੀ ਨਹੀਂ ਹੈ, ਜਿਸ ਨਾਲ ਉਹ ਗੱਡੀ ਰੋਕ ਦੇਣਗੇ... ਪਰ ਉਨ੍ਹਾਂ ਕੋਲ ਇਕ ਐਸੀ ਤਾਕਤ ਏ, ਐਸੀ ਸ਼ਕਤੀ ਏ, ਜਿਸ ਨਾਲ ਉਹ ਇਹ ਕੰਮ ਕਰਨਗੇ |'
'ਡੌਲੀ, ਉਹ ਕਿਹੜੀ ਤਾਕਤ ਏ? ਇਹੀਓ ਤੇ ਮੈਂ ਪੱੁਛ ਰਿਹਾਂ... |'
'ਵੀਰੇ! ਉਹ ਤਾਕਤ ਏ ਕਲਮ ਦੀ... ਦਾਦਾ ਜੀ ਕਿਹਾ ਕਰਦੇ ਨੇ ਕਲਮ (ਪੈੱਨ) ਵਿਚ ਤਲਵਾਰ ਨਾਲੋਂ ਜ਼ਿਆਦਾ ਤਾਕਤ ਹੁੰਦੀ ਏ... ਤੇ ਇਸ ਕਲਮ ਨਾਲ ਤੁਸੀਂ ਆਪਣੇ ਵਿਚਾਰਾਂ ਦਾ ਜਾਦੂਮਈ ਪ੍ਰਭਾਵ ਪਾ ਕੇ ਕਿਸੇ ਵੀ ਕੰਮ ਵਿਚ ਸਫਲ ਹੋ ਸਕਦੇ ਹੋ | ਮੇਰੇ ਦਾਦਾ ਜੀ ਚਿੱਠੀਆਂ ਲਿਖਦੇ ਰਹਿੰਦੇ ਨੇ, ਅਖ਼ਬਾਰਾਂ ਵਿਚ, ਇਲਾਕੇ ਦੇ ਐਮ.ਐਲ.ਏ. ਜਾਂ ਐਮ. ਪੀ. ਨੂੰ ਰੇਲਵੇ ਮਨਿਸਟਰ ਜਾਂ ਰੇਲਵੇ ਦੇ ਉੱਚ ਅਧਿਕਾਰੀਆਂ ਨੂੰ ਜਿਸ ਵਿਚ ਉਹ ਆਪਣੀ ਹੱਕੀ ਮੰਗ ਵਧੀਆ ਢੰਗ ਨਾਲ ਪੇਸ਼ ਕਰਦੇ ਨੇ... |'
'ਗੱਲ ਤੇ ਕੁਝ-ਕੁਝ ਠੀਕ ਲਗਦੀ ਏ ਡੌਲੀ ਦੀ... |' ਤੇਜਿੰਦਰ ਬੋਲਿਆ |
'ਕੁਝ-ਕੁਝ ਨਹੀਂ ਤਜਿੰਦਰ ਵੀਰ ਜੀ... ਮੇਰੀ ਸਾਰੀ ਗੱਲ ਈ ਠੀਕ ਏ | ਜਿੰਨਾ ਲਿਖ ਕੇ ਅਸੀਂ ਆਪਣੇ ਵਿਚਾਰਾਂ ਨੂੰ ਸਮਝਾ ਸਕਦੇ ਹਾਂ, ਓਨਾ ਸ਼ਾਇਦ ਬੋਲ ਕੇ ਨਹੀਂ | ਪਰ ਸ਼ਰਤ ਇਹ ਵੇ ਪਈ ਤੁਹਾਡੇ ਵਿਚਾਰਾਂ ਵਿਚ ਤਾਕਤ ਚਾਹੀਦੀ ਏ | ਅਖ਼ਬਾਰਾਂ ਵਿਚ ਛਪਣ ਨਾਲ ਇਹ ਗੱਲ ਲੋਕਾਂ ਵਿਚ ਪਹੁੰਚਦੀ ਏ... ਲੋਕ ਦਿਲੋਂ ਇਹ ਗੱਲ ਮਹਿਸੂਸ ਕਰਦੇ ਨੇ ਪਈ ਗੱਡੀ ਜ਼ਰੂਰ ਦਸੂਹੇ ਰੁਕਣੀ ਚਾਹੀਦੀ ਏ |' ਡੌਲੀ ਆਖ ਰਹੀ ਸੀ |
(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)

-ਮੋਬਾਈਲ : 98552-35424

ਬੁਝਾਰਤ-50

ਬੱਚਿਓ ਦੇਖਿਆ ਮੈਂ ਇਕ ਗਰਾਂ,
ਗੁੜ ਵਰਗਾ ਮਿੱਠਾ ਉਹਦਾ ਨਾਂਅ |
ਲੋਕਾਂ ਅੱਜ ਵੀ ਫੜੀ ਹੈ ਹਿੰਡ,
ਹੈ ਤਾਂ ਸ਼ਹਿਰ ਪਰ ਕਹਿੰਦੇ ਪਿੰਡ |
ਕੇਂਦਰ ਅਤੇ ਸੂਬਾ ਸਰਕਾਰ,
ਪਿੰਡ ਲਿਖਣ ਨੂੰ ਨਹੀਂ ਤਿਆਰ |
ਭਾਰਤ ਦੇਸ਼, ਸੂਬਾ ਹਰਿਆਣਾ,
ਬਾਤ ਬੁੱਝੂ ਕੋਈ ਬੱਚਾ ਸਿਆਣਾ |
ਅਖਬਾਰ ਵਿਚੋਂ ਬੁਝਾਰਤ ਪੜ੍ਹ ਕੇ,
ਭਲੂਰੀਏ ਦਾ ਨੰਬਰ ਡਾਇਲ ਕਰਕੇ |
ਹਰਿਆਣੇ ਤੋਂ ਫੋਨ ਕੀਤਾ ਛੋਹਰੇ,
ਯੇਹ ਸ਼ਹਿਰ ਤੋ ਪਾਸ ਹੈ ਮੋਰੇ |
—0—
ਹਵਾ ਸਿੰਘ ਹੈ ਮੇਰਾ ਨਾਮ,
ਇਸ ਸ਼ਹਿਰ ਕਾ ਨਾਮ ਗੁੜਗਾਂਵ |

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) |
ਮੋਬਾ: 99159-95505

ਬਾਲ ਸਾਹਿਤ

ਲਹੂ ਭਿੱਜੀ ਮਿੱਟੀ
ਲੇਖਕ : ਅਵਤਾਰ ਸਿੰਘ ਸੰਧੂ
ਪ੍ਰਕਾਸ਼ਕ : ਦੋਆਬਾ ਸਾਹਿਤ ਸਭਾ (ਰਜਿ:) ਗੜ੍ਹਸ਼ੰਕਰ-ਹੁਸ਼ਿਆਰਪੁਰ |
ਮੁੱਲ : 50 ਰੁਪਏ, ਪੰਨੇ : 40
ਸੰਪਰਕ : 99151-82971
ਪੰਜਾਬੀ ਬਾਲ ਸਾਹਿਤ ਵਿਚ ਇਤਿਹਾਸਕ ਨਜ਼ਰੀਏ ਤੋਂ ਕਾਫੀ ਰਚਨਾ ਹੋਈ ਹੈ | ਇਸ ਸੰਦਰਭ ਵਿਚ ਅਵਤਾਰ ਸਿੰਘ ਸੰਧੂ ਨੇ 'ਲਹੂ ਭਿੱਜੀ ਮਿੱਟੀ' ਨਾਵਲ ਦੀ ਸਿਰਜਣਾ ਕੀਤੀ ਹੈ, ਜਿਸ ਵਿਚ ਬੁਨਿਆਦੀ ਤੌਰ 'ਤੇ ਜਲਿ੍ਹਆਂ ਵਾਲਾ ਬਾਗ ਦੇ ਸਾਕੇ ਨੂੰ ਆਧਾਰ ਬਣਾਇਆ ਗਿਆ ਹੈ | ਨਾਵਲਕਾਰ ਇਸ ਨਾਵਲ ਦੇ ਆਰੰਭ ਵਿਚ ਭਗਤ ਸਿੰਘ ਦੀ ਮਾਤਾ ਵਿੱਦਿਆਵਤੀ, ਉਸ ਦੀ ਭੈਣ ਅਮਰੋ ਅਤੇ ਗੁਆਂਢਣ ਦੀ ਵਾਰਤਾਲਾਪ ਹੈ | ਅੰਮਿ੍ਤਸਰ ਵਿਚ ਗੋਲੀ ਚੱਲਣ ਦੀ ਘਟਨਾ ਤੋਂ ਪਹਿਲੇ ਕਾਂਡ ਦੀ ਸ਼ੁਰੂਆਤ ਕਰਦਾ ਹੈ | ਪਿਛਲਝਾਤ ਵਿਧੀ ਨਾਲ ਸਿਰਜੇ ਇਸ ਇਤਿਹਾਸਕ ਨਾਵਲ ਵਿਚ ਜਲਿ੍ਹਆਂ ਵਾਲੇ ਬਾਗ ਦੇ ਗੋਲੀ ਕਾਂਡ, ਬਾਲ ਭਗਤ ਸਿੰਘ ਦੀ ਇਸ ਘਟਨਾ ਬਾਰੇ ਪ੍ਰਤੀਕਿਰਿਆ, ਉਸ ਦਾ ਘਰਦਿਆਂ ਤੋਂ ਆਗਿਆ ਲੈ ਕੇ ਅੰਮਿ੍ਤਸਰ ਰਵਾਨਾ ਹੋਣਾ, ਜਲਿ੍ਹਆਂ ਵਾਲਾ ਬਾਗ ਪੁੱਜ ਕੇ ਸ਼ਹੀਦਾਂ ਦੇ ਖੂਨ ਨਾਲ ਭਿੱਜੀ ਮਿੱਟੀ ਨੂੰ ਨਾਲ ਲਿਆਂਦੀ ਸ਼ੀਸ਼ੀ ਵਿਚ ਪਾਉਣਾ ਅਤੇ ਉਸ ਲਹੂ ਭਿੱਜੀ ਮਿੱਟੀ ਨੂੰ ਤੱਕ-ਤੱਕ ਕੇ ਅੰਗਰੇਜ਼ ਹਕੂਮਤ ਤੋਂ ਬਦਲਾ ਲੈਣ ਦੀ ਭਾਵਨਾ ਦਾ ਪੈਦਾ ਹੋਣਾ ਆਦਿ ਘਟਨਾਵਾਂ ਇਸ ਨਾਵਲ ਦੇ ਇਕ ਮਿਆਰੀ ਰਚਨਾ ਹੋਣ ਦੀ ਸ਼ਾਹਦੀ ਭਰਦੇ ਹਨ | ਇਸ ਬਾਲ ਨਾਵਲ ਵਿਚ ਬਾਲ ਭਗਤ ਸਿੰਘ ਇਕ ਅਜਿਹੇ ਜਾਂਬਾਜ਼ ਨਾਇਕ ਵਜੋਂ ਉੱਭਰਦਾ ਹੈ, ਜੋ ਆਪਣੇ ਦੇਸ਼ ਲਈ ਆਪਣੇ ਖੂਨ ਦਾ ਆਖਰੀ ਕਤਰਾ ਤੱਕ ਵਹਾ ਦਿੰਦਾ ਹੈ ਅਤੇ ਕੁਰਬਾਨੀ ਦੀ ਬੇਮਿਸਾਲ ਉਦਾਹਰਨ ਬਣਦਾ ਹੈ | ਇਹ ਬਾਲ ਨਾਵਲ ਬੱਚਿਆਂ ਵਿਚ ਦੇਸ਼ ਭਗਤੀ ਦੀ ਭਾਵਨਾ ਨੂੰ ਦਿ੍ੜ੍ਹ ਤਾਂ ਕਰਦਾ ਹੀ ਹੈ, ਇਸ ਦੇ ਨਾਲ ਹੀ ਇਹ ਸੁਨੇਹਾ ਵੀ ਦਿੰਦਾ ਹੈ ਕਿ ਮਨੁੱਖ ਨੂੰ ਹਮੇਸ਼ਾ ਜ਼ੁਲਮ ਅਤੇ ਜਬਰ ਨਾਲ ਟੱਕਰ ਲੈਣ ਲਈ ਤਤਪਰ ਰਹਿਣਾ ਚਾਹੀਦਾ ਹੈ | ਪਾਤਰਾਂ ਦੇ ਸੰਵਾਦ ਸੰਖੇਪ ਅਤੇ ਦਿਲਚਸਪ ਹਨ | ਕੁੱਲ ਮਿਲਾ ਕੇ ਇਹ ਪੁਸਤਕ ਇਤਿਹਾਸਕ ਬਾਲ ਨਾਵਲ ਦੀ ਪਰੰਪਰਾ ਨੂੰ ਅੱਗੇ ਤੋਰਦੀ ਹੈ |

-ਦਰਸ਼ਨ ਸਿੰਘ 'ਆਸ਼ਟ' (ਡਾ:),
ਮੋਬਾ: 98144-23703

ਨਿੱਕੇ ਬੱਚੇ ਆਏ ਪ੍ਰਾਹੁਣੇ

ਮਾਸੀ ਆਖੇ ਬੱਚਿਆਂ ਆਉਣਾ,
ਚਿੱਟੀ ਹਫ਼ਤਾ ਇਕ ਬਿਤਾਉਣਾ |
ਬੱਚੇ ਹੁੰਦੇ ਰੱਬ ਦੀ ਦਾਤ,
ਸਾਰੇ ਬੱਚੇ ਬੜੀ ਸੌਗਾਤ |
ਜਦੋਂ ਤਿਆਰੀ ਲੱਗੀ ਹੋਣ,
ਆਉਣ ਲੱਗ ਪਏ ਟੈਲੀਫੋਨ |
ਸਾਰੇ ਆ ਗਏ ਘੱਤ ਵਹੀਰਾਂ,
ਭੋਲੀ, ਰੀਮਾ, ਦੀਪੂ, ਬੀਰ੍ਹਾਂ |
ਆਉਂਦਿਆਂ ਠੰਢੇ ਅਸੀਂ ਮੰਗਾਏ,
ਭੁਜੀਆ ਬਿਸਕੁਟ ਨਾਲ ਖੁਆਏ |
ਮਮਤਾ ਕਹਿੰਦੀ ਚਾਹ ਬਣਾ ਲਓ,
ਵੇਸਣ, ਬਰਫ਼ੀ ਨਾਲ ਮੰਗਾ ਲਓ |
ਰੋਟੀ, ਸਬਜ਼ੀ, ਦਾਲ ਬਣਾਈ,
ਖਾਂਦੇ ਪਾਉਂਦੇ ਹਾਲ ਦੁਹਾਈ |
ਬੱਚਿਆਂ ਘਰ ਦੀਆਂ ਜੜ੍ਹਾਂ ਹਿਲਾਈਆਂ,
ਚੀਜ਼ਾਂ ਕਿਤੇ ਸੀ, ਕਿਤੇ ਪੁਚਾਈਆਂ |
ਘਰ ਦਾ ਸਭ ਕੁਝ ਭੰਨੀਂ ਜਾਂਦੇ,
ਰੱਸੀਆਂ ਦੇ ਨਾਲ ਬੰਨ੍ਹੀਂ ਜਾਂਦੇ |
ਨਿੱਕੇ ਪ੍ਰਾਹੁਣਿਆਂ ਰੌਣਕ ਲਾਈ,
ਸਾਡੀ ਸਭ ਦੀ ਸੁਰਤ ਭੁਲਾਈ |
ਕੋਈ ਚੀਜ਼ ਨਾ ਰਹੀ ਟਿਕਾਣੇ,
ਖਿਲਾਰਾ ਪਾ ਗਏ ਸਾਡੇ ਭਾਣੇ |
ਹਫ਼ਤਾ ਰਹਿ ਉਦਾਸੀ ਪਾ ਗਏ,
ਛੱੁਟੀਆਂ ਵਿਚ ਪ੍ਰਾਹੁਣੇ ਆ ਗਏ |

-ਆਤਮਾ ਸਿੰਘ ਚਿੱਟੀ,
ਪਿੰਡ ਤੇ ਡਾਕ: ਚਿੱਟੀ (ਜਲੰਧਰ) | ਮੋਬਾ: 99884-69564

ਬਾਲ ਕਵਿਤਾ: ਆਪਣਾ ਦੇਸ਼ ਸਭ ਤੋਂ ਪਿਆਰਾ

ਬਾਹਰ ਜਾਣ ਦਾ ਭੂਤ ਸਿਰਾਂ ਤੋਂ ਬੱਚਿਓ ਤੁਸੀਂ ਉਤਾਰੋ,
ਪੜ੍ਹ-ਲਿਖ ਕੇ ਕਰੋ ਤਰੱਕੀ ਦੇਸ਼ ਦਾ ਕੁਝ ਸਵਾਰੋ |
ਦੇਸ਼ ਆਪਣੇ ਵਰਗੀਆਂ ਮੌਜਾਂ ਹੋਰ ਕਿਤੇ ਨਾ ਮਿਲਣ,
ਦੂਜੇ ਮੁਲਕ ਗੁਲਾਮੀ ਕਰਕੇ ਨਾ ਅਣਖ ਆਪਣੀ ਮਾਰੋ |
ਨਾ ਹੀ ਉਥੇ ਬਾਪੂ ਮਿਲਣਾ, ਨਾ ਹੀ ਮਾਂ ਦਾ ਪਿਆਰ,
ਬੱੁਢਿਆਂ ਮਾਪਿਆਂ ਨੂੰ ਨਾ ਜਾ ਕੇ ਦਿਲੋਂ ਕਦੇ ਵਿਸਾਰੋ |
ਆਪਣੇ ਦੇਸ਼ 'ਚ ਕੀ ਨਹੀਂ ਹੈਗਾ, ਮਿੱਟੀ ਉਗਲੇ ਸੋਨਾ,
ਕਰੋ ਮਿਹਨਤਾਂ ਲਵੋ ਨਜ਼ਾਰੇ, ਸੋਹਣਾ ਜੀਵਨ ਗੁਜ਼ਾਰੋ |
ਬਾਹਰ ਜਾ ਕੇ ਕਈ ਭੱੁਲ ਜਾਂਦੇ ਨੇ, ਦੇਸ਼ ਆਪਣੇ ਦਾ ਪਿਆਰ,
ਡਾਲਰ, ਪੌਾਡ ਦੀ ਦੌੜ ਵਿਚ ਨਾ ਬਲੀ ਰਿਸ਼ਤਿਆਂ ਦੀ ਚਾੜ੍ਹੋ |
ਜਿਥੇ ਜੰਮੇ, ਪਲੇ ਆਪਾਂ ਹਾਂ, ਉਸ ਨੂੰ ਬੁਰਾ ਨਾ ਆਖੋ,
ਦੇਸ਼ ਆਪਣਾ ਹੈ ਸੂਰਬੀਰਾਂ ਦਾ, ਇਤਿਹਾਸ 'ਤੇ ਨਜ਼ਰ ਮਾਰੋ |
ਭਗਤ ਸਿੰਘ, ਸੁਖਦੇਵ, ਸਰਾਭੇ, ਹੱਸ ਕੇ ਫਾਂਸੀਆਂ ਚੁੰਮੀਆਂ,
ਸਕਾਰ ਕਰੋ ਸੁਪਨੇ ਉਨ੍ਹਾਂ ਦੇ, ਫੱੁਲ ਉਨ੍ਹਾਂ 'ਤੇ ਚਾੜ੍ਹੋ |
ਆਪਣਾ ਘਰ ਤਾਂ ਆਪਣਾ ਹੁੰਦਾ, ਬੇਸ਼ੱਕ ਹੋਵੇ ਕੱਚਾ,
'ਬਸਰੇ' ਦੇਖ ਕੇ ਦੂਜਿਆਂ ਦੇ ਨਾ, ਆਪਣਾ ਘਰ ਉਜਾੜੋ |

-ਮਨਪ੍ਰੀਤ ਕੌਰ ਬਸਰਾ,
ਪਿੰਡ ਗਿੱਲਾਂ, ਡਾਕ: ਚਮਿਆਰਾ (ਜਲੰਧਰ) |
ਮੋਬਾ: 97790-43348

ਹੇਠਾਂ ਦੇਖੋ ਬੱੁਝੋ ਬਾਤ

1. ਬਾਪੂ ਦੇ ਕੰਨ 'ਚ ਮਾਂ ਵੜਗੀ |
2. ਚਾਚੇ ਆਖੇ ਲਗਦੇ ਨੀਂ,
ਮਾਮੇ ਆਖੇ ਲਗਦੇ |
3. ਚਲਦੀ ਹੈ ਪਰ ਖੜ੍ਹੀ ਹੈ |
4. ਛਪੜੀ ਸੱੁਕ ਗਈ, ਟੀਟੋ ਮਰ ਗਈ |
5. ਵੱਡੀ ਨੂੰ ਹ ਨੇ ਅੱਡ ਕੀਤੇ,
ਛੋਟੀ ਨੂੰ ਹ ਨੇ 'ਕੱਠੇ ਕੀਤੇ |
6. ਬਾਹਰੋਂ ਆਇਆ ਇਕ ਸਿਪਾਹੀ,
ਖਿੱਚ-ਖਿੱਚ ਕੇ ਵਰਦੀ ਲਾਹੀ |
7. ਨੱਕ 'ਤੇ ਬੈਠੀ ਕੰਨ ਫੜੇ |

-ਜੋਧ ਸਿੰਘ ਮੋਗਾ,
210, ਜਮੀਅਤ ਸਿੰਘ ਰੋਡ, ਮੋਗਾ |
ਮੋਬਾ: 62802-58057






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX