ਤਾਜਾ ਖ਼ਬਰਾਂ


ਆਈ ਪੀ ਐੱਲ 2020 : ਕੇ ਕੇ ਆਰ ਨੇ ਰਾਜਸਥਾਨ ਰਇਲਜ਼ ਨੂੰ ਦਿੱਤਾ 175 ਦੌੜਾਂ ਦਾ ਟੀਚਾ
. . .  2 minutes ago
ਆਈ ਪੀ ਐੱਲ 2020 : ਕੇ ਕੇ ਆਰ ਦੀ ਟੀਮ ਲੜਖੜਾਈ , ਕਪਤਾਨ ਕਾਰਤਿਕ ਤੋਂ ਬਾਅਦ ਰਸੇਲ ਵੀ ਆਊਟ
. . .  32 minutes ago
ਅਨਲਾਕ 5 ਦੀਆਂ ਗਾਈਡ ਲਾਈਨਜ਼ : ਸਕੂਲ , ਕਾਲਜ ਤੇ ਕੋਚਿੰਗ ਖੋਲਣ ਦਾ ਫ਼ੈਸਲਾ ਰਾਜ ਸਰਕਾਰਾਂ 'ਤੇ
. . .  50 minutes ago
ਅਨਲਾਕ 5 ਦੀਆਂ ਗਾਈਡ ਲਾਈਨਜ਼ , 15 ਅਕਤੂਬਰ ਤੋਂ ਖੁੱਲ੍ਹਣਗੇ ਸਿਨੇਮਾ ਹਾਲ , ਮਲਟੀਪਲੈੱਕਸ, ਸਵਿਮਿੰਗ ਪੂਲ
. . .  58 minutes ago
ਮਲੋਟ ‘ਚ ਭਾਂਡਿਆਂ ਵਾਲੀ ਦੁਕਾਨ ‘ਤੇ ਚੱਲੀ ਗੋਲੀ ਦੌਰਾਨ ਇਕ ਦੀ ਮੌਤ ,3 ਜ਼ਖ਼ਮੀ
. . .  about 1 hour ago
ਮਲੋਟ, 30 ਸਤੰਬਰ ( ਪਾਟਿਲ)- ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਵਿਖੇ ਗੁੜ ਬਾਜ਼ਾਰ ਵਿਚ ਭਾਂਡਿਆਂ ਵਾਲੀ ਦੁਕਾਨ ‘ਤੇ ਚੱਲੀ ਗੋਲੀ ਦੌਰਾਨ ਇਕ ਦੀ ਮੌਤ ਅਤੇ 3 ਹੋਰ ਜ਼ਖ਼ਮੀ ਹੋ ਜਾਣ ਦੀ ਖ਼ਬਰ ...
ਆਈ ਪੀ ਐੱਲ 2020 ਰਾਜਸਥਾਨ ਰਇਲਜ਼ ਨੇ ਜਿੱਤਿਆ ਟਾਸ , ਕੋਲਕਾਤਾ ਨਾਈਟ ਰਾਈਡਰਜ਼ ਪਹਿਲਾਂ ਕਰੇਗਾ ਬੱਲੇਬਾਜ਼ੀ
. . .  about 2 hours ago
'ਜੀਓ' ਦਾ ਫ਼ੋਨ ਨੈੱਟਵਰਕ 'ਪੋਰਟ' ਕਰਾਉਣ ਲੱਗੇ ਕਿਸਾਨ ਅਤੇ ਕਿਸਾਨ-ਹਿਤੈਸ਼ੀ
. . .  about 2 hours ago
ਬਠਿੰਡਾ ਛਾਉਣੀ, 30 ਸਤੰਬਰ (ਪਰਵਿੰਦਰ ਸਿੰਘ ਜੌੜਾ)-ਕੇਂਦਰ ਵਲੋਂ ਖੇਤੀ ਸਬੰਧੀ ਬਣਾਏ ਗਏ ਤਿੰਨ ਨਵੇਂ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਅਤੇ ਕਿਸਾਨ-ਹਿਤੈਸ਼ੀਆਂ ਵਲੋਂ ਪ੍ਰਗਟਾਏ ਜਾ ਰਹੇ ਗ਼ੁੱਸੇ ਦੇ ਲਾਵੇ ...
ਜ਼ਿਲੇ ’ਚ 23 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 7 ਦੀ ਮੌਤ
. . .  about 2 hours ago
ਹੁਸ਼ਿਆਰਪੁਰ, 30 ਸਤੰਬਰ (ਬਲਜਿੰਦਰਪਾਲ ਸਿੰਘ)-ਜ਼ਿਲੇ ’ਚ 23 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 4460 ਹੋ ਗਈ ਹੈ, ਜਦਕਿ 7 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ...
ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਕਾਰਨ ਇਕ ਹੋਰ ਮਰੀਜ਼ ਦੀ ਮੌਤ, 28 ਨਵੇਂ ਮਾਮਲੇ ਸਾਹਮਣੇ ਆਏ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 30 ਸਤੰਬਰ (ਰਣਜੀਤ ਸਿੰਘ ਢਿੱਲੋਂ)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਨਾਲ ਇਕ ਹੋਰ ਮਰੀਜ਼ ਦੀ ਮੌਤ ਹੋ ਗਈ। ਇਹ ਮਰੀਜ਼ ਪਿੰਡ ਕਿੱਲਿਆਂਵਾਲੀ ਨਾਲ ਸਬੰਧਿਤ ਸੀ। ਇਸ ਤੋਂ...
ਮੋਗਾ ਜ਼ਿਲ੍ਹਾ ਦੇ ਪਿੰਡ ਲੰਗੇਆਣਾ 'ਚ ਕੋਰੋਨਾ ਕਾਰਨ ਵਿਅਕਤੀ ਦੀ ਮੌਤ
. . .  about 3 hours ago
ਨੱਥੂਵਾਲਾ ਗਰਬੀ, 30 ਸਤੰਬਰ (ਸਾਧੂ ਰਾਮ ਲੰਗੇਆਣਾ)- ਪਿੰਡ ਲੰਗੇਆਣਾ ਨਵਾਂ ਤਹਿਸੀਲ ਬਾਘਾਪੁਰਾਣਾ (ਮੋਗਾ) ਦੇ ਵਸਨੀਕ ਤਾਰਾ ਸਿੰਘ ਪੁੱਤਰ ਸਰਦਾਰਾ ਸਿੰਘ ਦੀ ਕੋਰੋਨਾ ਕਾਰਨ ਮੌਤ ਹੋਣ ਦੀ ਖ਼ਬਰ ਹੈ। ਉਸ ਦਾ ਅੰਤਿਮ...
ਲੁਧਿਆਣਾ 'ਚ ਕੋਰੋਨਾ ਕਾਰਨ 11 ਮਰੀਜ਼ਾਂ ਦੀ ਮੌਤ, 207 ਨਵੇਂ ਮਾਮਲੇ ਆਏ ਸਾਹਮਣੇ
. . .  about 3 hours ago
ਲੁਧਿਆਣਾ, 30 ਸਤੰਬਰ (ਸਲੇਮਪੁਰੀ)- ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਲੁਧਿਆਣਾ 'ਚ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ 'ਚੋਂ ਅੱਜ 11 ਹੋਰ ਮਰੀਜ਼ਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚ 6 ਮ੍ਰਿਤਕ ਮਰੀਜ਼ ਲੁਧਿਆਣਾ ਨਾਲ...
ਮੋਗਾ 'ਚ ਕੋਰੋਨਾ ਕਾਰਨ ਦੋ ਹੋਰ ਮੌਤਾਂ, 25 ਨਵੇਂ ਮਾਮਲੇ ਆਏ ਸਾਹਮਣੇ
. . .  about 3 hours ago
ਮੋਗਾ, 30 ਸਤੰਬਰ (ਗੁਰਤੇਜ ਸਿੰਘ ਬੱਬੀ)- ਜ਼ਿਲ੍ਹਾ ਮੋਗਾ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਇੱਥੇ ਕੋਰੋਨਾ ਨੇ ਅੱਜ ਦੋ ਹੋ ਜਾਨਾਂ ਲੈ ਲਈਆਂ, ਜਿਸ ਤੋਂ ਬਾਅਦ ਜ਼ਿਲ੍ਹੇ 'ਚ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਵੱਧ...
ਸੱਟ ਕਾਰਨ ਸੇਰੇਨਾ ਵਿਲੀਅਮਜ਼ ਨੇ ਫਰੈਂਚ ਓਪਨ ਤੋਂ ਹਟਣ ਦਾ ਲਿਆ ਫ਼ੈਸਲਾ
. . .  about 3 hours ago
ਨਵੀਂ ਦਿੱਲੀ, 30 ਸਤੰਬਰ- ਅਮਰੀਕਾ ਦੀ ਸਟਾਰ ਟੈਨਿਸ ਖਿਡਾਰੀ ਸੇਰੇਨਾ ਵਿਲੀਅਮਜ਼ ਨੇ ਸੱਟ ਕਾਰਨ ਫਰੈਂਚ ਓਪਨ ਤੋਂ ਹਟਣ ਦਾ...
ਕੈਪਟਨ ਵਲੋਂ ਬਾਰਾਂ, ਮੈਰਿਜ ਪੈਲੇਸਾਂ, ਹੋਟਲਾਂ ਅਤੇ ਰੈਸਟੋਰੈਂਟਾਂ ਦੀ ਸਾਲਾਨਾ ਲਾਇਸੈਂਸ ਫ਼ੀਸ ਤੇ ਤਿਮਾਹੀ ਅਨੁਮਾਨਿਤ ਫ਼ੀਸ ਮੁਆਫ਼ ਕਰਨ ਨੂੰ ਮਨਜ਼ੂਰੀ
. . .  about 3 hours ago
ਚੰਡੀਗੜ੍ਹ, 30 ਸਤੰਬਰ (ਸੁਰਿੰਦਰਪਾਲ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬਾਰਾਂ, ਮੈਰਿਜ ਪੈਲੇਸਾਂ, ਹੋਟਲਾਂ ਅਤੇ ਰੈਸਟੋਰੈਂਟਾਂ ਦੀ ਸਾਲ 2020-21 ਲਈ ਅਪ੍ਰੈਲ ਤੋਂ ਸਤੰਬਰ 2020 ਤੱਕ ਦੀ...
ਅੰਮ੍ਰਿਤਸਰ 'ਚ ਕੋਰੋਨਾ ਦੇ 164 ਮਾਮਲੇ ਆਏ ਸਾਹਮਣੇ, 2 ਹੋਰ ਮਰੀਜ਼ਾਂ ਨੇ ਤੋੜਿਆ ਦਮ
. . .  about 4 hours ago
ਅੰਮ੍ਰਿਤਸਰ, 30 ਸਤੰਬਰ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 164 ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵੱਧ ਕੇ 9981 ਹੋ...
ਤਪਾ 'ਚ ਕੋਰੋਨਾ ਕਾਰਨ 60 ਸਾਲਾ ਔਰਤ ਦੀ ਮੌਤ
. . .  about 4 hours ago
ਤਪਾ ਮੰਡੀ, 30 ਸਤੰਬਰ (ਪ੍ਰਵੀਨ ਗਰਗ,ਵਿਜੇ ਸ਼ਰਮਾ)- ਜ਼ਿਲ੍ਹਾ ਬਰਨਾਲਾ ਦੇ ਤਪਾ 'ਚ ਕੋਵਿਡ-19 ਦਾ ਪ੍ਰਕੋਪ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ, ਜਿਸ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਬੀਤੀ ਰਾਤ ਸ਼ਹਿਰ 'ਚ ਇਕ
ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ
. . .  about 4 hours ago
ਕੁੱਲਗੜ੍ਹੀ, 30 ਸਤੰਬਰ (ਸੁਖਜਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ-ਜ਼ੀਰਾ ਮਾਰਗ 'ਤੇ ਖੋਸਾ ਦਲ ਸਿੰਘ ਵਾਲਾ ਦੇ ਨਜ਼ਦੀਕ ਵਾਪਰੇ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਇਕ ਹੋਰ ਗੰਭੀਰ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ...
ਜ਼ਿਲ੍ਹਾ ਪਠਾਨਕੋਟ 'ਚ ਅੱਜ ਕੋਰੋਨਾ ਦੇ 87 ਹੋਰ ਮਾਮਲੇ ਆਏ ਸਾਹਮਣੇ
. . .  about 4 hours ago
ਪਠਾਨਕੋਟ, 30 ਸਤੰਬਰ (ਆਰ. ਸਿੰਘ)- ਜ਼ਿਲ੍ਹਾ ਪਠਾਨਕੋਟ 'ਚ ਅੱਜ 87 ਕੋਰੋਨਾ ਦੇ 87 ਹੋਰ ਮਾਮਲੇ ਸਾਹਮਣੇ ਆਏ ਹਨ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਨੇ ਕੀਤੀ। ਉਨ੍ਹਾਂ ਦੱਸਿਆ ਕਿ ਅੱਜ 55 ਲੋਕਾਂ ਨੂੰ...
ਖੇਤੀ ਕਾਨੂੰਨਾਂ ਦੇ ਵਿਰੋਧ 'ਚ ਹੇਠਲੇ ਪੱਧਰ ਤੋਂ ਭਾਜਪਾ ਆਗੂਆਂ ਦੇ ਅਸਤੀਫ਼ਿਆਂ ਦੀ ਲੱਗੀ ਝੜੀ
. . .  about 4 hours ago
ਸੂਲਰ ਘਰਾਟ, 30 ਸਤੰਬਰ (ਜਸਵੀਰ ਸਿੰਘ ਔਜਲਾ)- ਕੇਂਦਰ ਦੀ ਭਾਜਪਾ ਸਰਕਾਰ ਵਲੋਂ ਲਿਆਂਦੇ ਗਏ ਖੇਤੀ ਸੁਧਾਰ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵਲੋਂ ਕੀਤੇ ਜਾ ਰਹੇ ਸੰਘਰਸ਼ ਤੋਂ ਬਾਅਦ ਪੰਜਾਬ 'ਚ ਹੇਠਲੇ ਪੱਧਰ ਤੋਂ...
ਫ਼ਾਜ਼ਿਲਕਾ : ਪਰਾਲੀ ਨਾ ਸਾੜਨ ਲਈ ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਲਈ ਪ੍ਰਚਾਰ ਵਾਹਨ ਕੀਤੇ ਰਵਾਨਾ
. . .  about 4 hours ago
ਫ਼ਾਜ਼ਿਲਕਾ, 30 ਸਤੰਬਰ (ਪ੍ਰਦੀਪ ਕੁਮਾਰ)- ਕਿਸਾਨਾਂ ਨੂੰ ਪਰਾਲੀ ਨੂੰ ਸਾੜਨ ਦੀ ਬਜਾਏ ਖੇਤੀਬਾੜੀ ਵਿਭਾਗ ਵਲੋਂ ਦੱਸੇ ਗਏ ਤਰੀਕਿਆਂ ਨਾਲ ਪਰਾਲੀ ਦਾ ਨਿਪਟਾਰਾ ਕਰਨ ਸਬੰਧੀ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਰਵਿੰਦ...
ਭਾਈ ਲੌਂਗੋਵਾਲ ਨੇ ਸ. ਰਵੀ ਸਿੰਘ ਦੇ ਜਲਦ ਸਿਹਤਯਾਬ ਹੋਣ ਦੀ ਕੀਤੀ ਅਰਦਾਸ
. . .  about 5 hours ago
ਅੰਮ੍ਰਿਤਸਰ, 30 ਸਤੰਬਰ (ਰਾਜੇਸ਼ ਕੁਮਾਰ ਸੰਧੂ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ 'ਖ਼ਾਲਸਾ ਏਡ' ਦੇ ਮੁਖੀ ਸ. ਰਵੀ ਸਿੰਘ ਦੇ ਜਲਦ ਸਿਹਤਯਾਬ ਹੋਣ ਦੀ ਅਰਦਾਸ ਕੀਤੀ ਹੈ। ਉਨ੍ਹਾਂ...
ਜੇਕਰ ਕੇਂਦਰ ਦੀ ਮੋਦੀ ਸਰਕਾਰ ਨੇ ਖੇਤੀ ਕਾਨੂੰਨਾਂ ਨੂੰ ਰੱਦ ਨਾ ਕੀਤਾ ਤਾਂ ਸੰਘਰਸ਼ ਹੋਵੇਗਾ ਹੋਰ ਤੇਜ਼- ਕਿਸਾਨ ਆਗੂ
. . .  about 5 hours ago
ਜੈਤੋ, 30 ਸਤੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਜੈਤੋ ਦੇ ਪ੍ਰਧਾਨ ਹਰਪ੍ਰੀਤ ਸਿੰਘ ਦਲ ਸਿੰਘ ਵਾਲਾ ਦੀ ਅਗਵਾਈ 'ਚ ਅੱਜ ਆਗੂਆਂ ਦੀ...
ਫਰਾਂਸ ਦੀ ਰਾਜਧਾਨੀ ਪੈਰਿਸ 'ਚ ਹੋਇਆ ਜ਼ਬਰਦਸਤ ਧਮਾਕਾ
. . .  about 5 hours ago
ਪੈਰਿਸ 30 ਸਤੰਬਰ- ਫਰਾਂਸ ਦੀ ਰਾਜਧਾਨੀ ਪੈਰਿਸ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਜ਼ਬਰਦਸਤ ਧਮਾਕਾ ਹੋਣ ਦੀ ਖ਼ਬਰ ਹੈ। ਹਾਲਾਂਕਿ ਇਹ ਧਮਾਕਾ ਕਿਵੇਂ...
ਭਲਕੇ ਤੋਂ ਅਣਮਿੱਥੇ ਸਮੇਂ ਲਈ ਸੁਨਾਮ ਰੇਲਵੇ ਸਟੇਸ਼ਨ 'ਤੇ ਕਿਸਾਨਾਂ ਵਲੋਂ ਰੇਲਾਂ ਦਾ ਕੀਤਾ ਜਾਵੇਗਾ ਚੱਕਾ ਜਾਮ
. . .  about 5 hours ago
ਸੁਨਾਮ ਊਧਮ ਸਿੰਘ ਵਾਲਾ, 30 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕ ਮੀਟਿੰਗ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਪ੍ਰਧਾਨਗੀ...
ਧਰਨਿਆਂ 'ਤੇ ਬੈਠੇ ਕਿਸਾਨਾਂ ਲਈ ਸ਼੍ਰੋਮਣੀ ਕਮੇਟੀ ਵਲੋਂ ਭੇਜਿਆ ਜਾਵੇਗਾ ਲੰਗਰ- ਟੌਹੜਾ
. . .  about 6 hours ago
ਨਾਭਾ, 30 ਸਤੰਬਰ (ਕਰਮਜੀਤ ਸਿੰਘ)- ਕੇਂਦਰ ਦੀ ਮੋਦੀ ਸਰਕਾਰ ਦੇ ਨਵੇਂ ਖੇਤੀਬਾੜੀ ਕਾਨੂੰਨ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਲੋਂ ਅਗਲੇ ਦਿਨਾਂ 'ਚ ਧਰਨੇ-ਮੁਜ਼ਾਹਰੇ ਕੀਤੇ ਜਾਣੇ ਹਨ। ਇਸ ਸਬੰਧੀ ਧਰਨਾਕਾਰੀ ਕਿਸਾਨਾਂ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਪਾਣੀ ਬਚਾਓ

ਪਾਣੀ ਬਚਾਓ ਮੁਹਿੰਮ ਬੜੇ ਜੋਸ਼ ਨਾਲ ਚਲਾਈ ਜਾ ਰਹੀ ਸੀ | ਨਿਮਾਣਾ ਸਿਹੁੰ ਵੀ ਇਸ ਮੁਹਿੰਮ ਵਿਚ ਵੱਧ-ਚੜ੍ਹ ਕੇ ਹਿੱਸਾ ਪਾਉਂਦਾ ਤੇ ਲੋਕਾਂ ਨੂੰ ਘਟ ਰਹੇ ਪਾਣੀ ਬਾਰੇ ਸੁਚੇਤ ਕਰਦਾ | ਪਾਣੀ ਬਚਾਓ ਮੁਹਿੰਮ ਤਹਿਤ ਇਕ ਸਮਾਗਮ ਵਿਚ ਨਿਮਾਣੇ ਨੂੰ ਭਾਸ਼ਣ ਦੇਣ ਦਾ ਮੌਕਾ ਮਿਲਿਆ | ਬੁੱਢੇ ਵਾਰੇ ਘਰ ਵਿਚ ਪੁੱਛ-ਪੜਤਾਲ ਘੱਟ ਹੋਣ ਕਰਕੇ ਤੇ ਦੂਜਾ ਭਾਸ਼ਣ ਦੇਣ ਦਾ ਜਨੂੰਨ ਸਵਾਰ ਹੋਣ ਕਰਕੇ ਨਿਮਾਣਾ ਕੁਝ ਦੇਰ ਪਹਿਲਾਂ ਹੀ ਸਮਾਗਮ ਵਿਚ ਪਹੁੰਚ ਗਿਆ | ਸਮਾਗਮ ਵਾਲੀ ਥਾਂ 'ਤੇ ਪਾਈਪਾਂ ਨਾਲ ਬੇਹਿਸਾਬ ਪਾਣੀ ਤਰਾਉਂਕਿਆ ਜਾ ਰਿਹਾ ਸੀ | ਰਸਤੇ ਦਾ ਮਿੱਟੀ-ਘੱਟਾ ਬਿਠਾਉਣ ਲਈ ਰਸਤੇ ਨੂੰ ਪਾਣੀ ਨਾਲ ਤਰ ਕੀਤਾ ਜਾ ਰਿਹਾ ਸੀ | ਅਧਿਕਾਰੀਆਂ ਦੇ ਵਹੀਕਲਜ਼ ਸੇਵਾਦਾਰਾਂ ਵਲੋਂ ਧੋਤੇ ਜਾ ਰਹੇ ਸਨ | ਪਾਣੀ ਪਿਲਾਉਣ ਦੀ ਸੇਵਾ ਕਰਨ ਵਾਲਿਆਂ ਵੀ ਭਰ-ਭਰ ਕੇ ਗਿਲਾਸ ਮੇਜ਼ 'ਤੇ ਰੱਖੇ ਹੋਏ ਸਨ | ਪਾਣੀ ਬਚਾਓ ਮੁਹਿੰਮ ਵਿਚ ਸ਼ਮੂਲੀਅਤ ਕਰਨ ਆਉਂਦੇ ਚਿੰਤਕ ਦੋ-ਚਾਰ ਘੁੱਟ ਪਾਣੀ ਪੀਂਦੇ ਬਾਕੀ ਪਾਣੀ ਵਗਾਹ ਕੇ ਰੋੜ ਦਿੰਦੇ | ਪੰਡਾਲ ਵਿਚ ਚਲਦੇ ਪਾਣੀ ਵਾਲੇ ਪੱਖੇ ਪੋਹ ਦੇ ਮਹੀਨੇ ਵਾਲੀ ਧੁੰਦ ਦਾ ਚੇਤਾ ਕਰਾਈ ਜਾਂਦੇ | ਨਿਮਾਣਾ ...

ਪੂਰਾ ਲੇਖ ਪੜ੍ਹੋ »

ਕਹਾਣੀ- ਮਾਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) 'ਹੂੰ... |' ਗੁਰਦਿਆਲ ਕੌਰ ਨੇ ਗੱਲ ਦਾ ਬਹੁਤਾ ਹੁੰਗਾਰਾ ਨਾ ਭਰਿਆ ਤੇ ਹੋਰ ਗੱਲਾਂ ਕਰਨ ਲੱਗੀ | ਐਨੇ ਚਿਰ ਨੂੰ ਲੱਸੀ ਪਾ ਕੇ ਬਲਜੀਤ ਨੇ ਡੋਲਣਾ ਕੰਤੋ ਨੂੰ ਲਿਆ ਫੜਾਇਆ | 'ਕਿਉਂ ਬਹੂ!ਜੀਤੇ ਨੇ ਨਹੀਂ ਬਣਾਏ ਅਜੇ ਕੋਈ ਕਾਗਜ਼-ਪੱਤਰ ਤੈਨੂੰ ਸੱਦਣ ਵਾਸਤੇ...ਤੇਰਾ ਨੀ ਜੀਅ ਕਰਦਾ ਬਾਹਰਲੇ ਮੁਲਕਾਂ ਦੀ ਸੈਲ ਕਰਨ ਵਾਸਤੇ...ਤੂੰ ਵੀ ਮੰਗਾ ਲੈ ਉਹ ਕੀ ਕਹਿੰਦੇ ਹੁੰਦੇ ਆ , ਆਹ ਔਾਤਰੀ ਜਿਹੀ ਦਾ ਚੰਦਰਾ ਨਾਂਅ ਕਿਹੜਾ ਆਉਦਾਂ ਆਹ ...ਹਾਂ ...ਉਹ 'ਪਸੈਂਜਰ ਜਿਪ' ਜਿਹੀ ...' | ਡੋਲਣਾ ਫੜਦੀ ਕੰਤੋ, ਬਲਜੀਤ ਨੂੰ ਸੰਬੋਧਨ ਹੋਈ | ਕੰਤੋ ਦਾ 'ਸਪੌਾਸਰਸ਼ਿਪ' ਨੂੰ ਪਸੈਂਸਰ ਜਿਪ ਕਹਿਣਾ ਭਾਵੇਂ ਬਲਜੀਤ ਦੇ ਬੁੱਲਾਂ ਨੂੰ ਮੁਸਕਰਾਹਟ ਦੇ ਗਿਆ ਪਰ ਗੱਲ ਵਿਚਲੀ ਰਮਜ਼ ਨੇ ਉਸਦੇ ਦਿਲ ਦੇ ਜ਼ਖ਼ਮ ਨੂੰ ਜਿਵੇਂ ਖੁਰਚ ਦਿੱਤਾ ਹੋਵੇ | ਕੰਤੋ ਦੀ ਗੱਲ ਨੇ ਗੁਰਦਿਆਲ ਕੌਰ ਦਾ ਮੂੜ ਵੀ ਕਿਰਕਿਰਾ ਕਰ ਦਿੱਤਾ | ਉਹ ਕੰਤੋ ਨੂੰ ਸੂਈ ਕੁੱਤੀ ਵਾਂਗ ਭੱਜ ਕੇ ਪਈ, 'ਦੇਖ ਭਾਈ ਕੰਤ ਕੁਰੇ! ਲੱਸੀ ਲੈਣ ਤਾਂ ਭਾਵੇਂ ਜੰਮ-ਜੰਮ ਆ ਤੈਨੂੰ ਜੁਆਬ ਕਿਸੇ ਗੱਲੋਂ ਵੀ ਨਹੀਂ ...ਪਰ ਗਾਂਹ ਤੋਂ ਐਹ ਲੂਤੀ ਨਾ ...

ਪੂਰਾ ਲੇਖ ਪੜ੍ਹੋ »

ਇਕ ਇਕ ਪੈਸੇ ਦੀ ਕੀਮਤ ਹੈ

ਇਹ ਗੌਰਮਿੰਟ ਏ ਜੀ ਗੌਰਮਿੰਟ ਦਾ ਮਤਲਬ ਕੀ ਹੈ? ਇਹੋ, ਸਰਕਾਰ ਜਿਹੜੀ ਇਕ-ਇਕ ਮਿੰਟ 'ਤੇ ਗੌਰ ਕਰਦੀ ਹੈ | ਮਿੰਟ-ਮਿੰਟ 'ਤੇ ਗੌਰ ਕਰਨ ਵਾਲੀ ਗੌਰਮਿੰਟ ਵੀ ਮਿੰਟਾਂ-ਸਕਿੰਟਾਂ 'ਚ ਭੁਲੇਖਾ ਖਾ ਸਕਦੀ ਹੈ | ਗ਼ੌਰ ਕਰੋ, ਗੌਰਮਿੰਟ ਦਾ ਮਿੰਟ-ਮਿੰਟ 'ਤੇ ਗੌਰ ਕਰਨਾ, ਸਭ ਪੈਸਿਆਂ ਦੀ ਖੇਡ ਹੈ | ਗੌਰਮਿੰਟ ਅੰਗਰੇਜ਼ੀ ਦਾ ਲਫ਼ਜ਼ ਹੈ, ਹਿੰਦੀ, ਪੰਜਾਬੀ 'ਚ ਇਹਦਾ ਬਦਲ ਹੈ, ਸਰਕਾਰ | ਅੰਗਰੇਜ਼ੀ ਵਿਚ 'ਮਿੰਟ' ਦਾ ਮਤਲਬ ਹੈ—ਟਕਸਾਲ | ਸਰਕਾਰ ਦੀ ਟਕਸਾਲ ਜਿਥੇ ਇਕ ਪੈਸੇ ਤੋਂ ਲੈ ਕੇ ਦਸ ਰੁਪਿਆਂ ਦੇ ਮੁੱਲ ਵਾਲੇ ਸਰਕਾਰੀ ਸਿੱਕੇ ਢਾਲੇ ਜਾਂਦੇ ਹਨ | ਬਾਕੀ ਤਾਂ ਪੇਪਰ ਕਰੰਸੀ ਹੈ, ਜਿਹੜੀ ਸਰਕਾਰੀ ਛਾਪੇਖਾਨਿਆਂ 'ਚ ਛਾਪੀ ਜਾਂਦੀ ਹੈ | ਟਕਸਾਲ 'ਚ ਸਿੱਕੇ ਢਾਲੇ ਜਾਂਦੇ ਹਨ ਤੇ ਛਾਪੇਖਾਨੇ 'ਚ ਨੋਟ, ਇਕ ਰੁਪਏ ਦੇ ਨੋਟ, ਪੰਜ ਰੁਪਿਆਂ ਦੇ ਨੋਟ, ਦਸ ਰੁਪਿਆਂ ਦੇ ਨੋਟ, ਵੀਹ ਰੁਪਿਆਂ ਦੇ ਨੋਟ, ਫਿਰ ਸਿੱਧਾ ਪੰਜਾਹ ਰੁਪਿਅ ਤੋਂ ਲੈ ਕੇ ਪੰਜ ਸੌ ਰੁਪਿਆਂ ਦੇ, ਦੋ ਹਜ਼ਾਰ ਤੱਕ ਦੇ ਛਾਪੇ ਜਾਂਦੇ ਹਨ | ਅੱਜਕਲ੍ਹ ਤਾਂ ਇਕ ਰੁਪਏ ਦੇ ਨੋਟ ਵੀ ਸ਼ਾਇਦ ਛਪਣੇ ਬੰਦ ਹੋ ਗਏ ਹਨ | ਪਰ ਇਨ੍ਹਾਂ ਦੇ ਮੁੱਲ ਦੇ, ਇਕ ਰੁਪਏ, ਦੋ ਰੁਪਏ, ਪੰਜ ਰੁਪਏ, ਦਸ ...

ਪੂਰਾ ਲੇਖ ਪੜ੍ਹੋ »

ਮੁਸਕਰਾਹਟ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) • ਹਾਸਰਸ : ਪੇਪਰ ਵਿਚ ਸੁਆਲ ਆਇਆ ਕਿ ਦੁਨੀਆ ਦੇ ਦੋ ਸਭ ਤੋਂ ਖ਼ਤਰਨਾਕ ਹਥਿਆਰਾਂ ਦਾ ਨਾਂਅ ਦੱਸੋ | ਸਿਮਰ ਨੇ ਜਵਾਬ ਲਿਖਿਆ ਕਿ ਘਰ ਵਾਲੀ ਦੇ ਅੱਥਰੂ ਤੇ ਗੁਆਂਢਣ ਦੀ ਸਮਾਈਲ | • ਮੁਸਕਰਾਉਣਾ ਇਕ ਐਸਾ ਉਪਹਾਰ ਹੈ ਜੋ ਬਿਨਾਂ ਮੁੱਲ ਦੇ ਵੀ ਅਨਮੋਲ ਹੈ | ਜਿਸ ਵਿਚ ਦੇਣ ਵਾਲੇ ਦਾ ਕੁਝ ਘਟਦਾ ਨਹੀਂ ਅਤੇ ਪਾਉਣ ਵਾਲਾ ਨਿਹਾਲ ਹੋ ਜਾਂਦਾ ਹੈ | • ਇਕ ਦਰੱਖਤ, ਜੰਗਲ ਦੀ ਸ਼ੁਰੂਆਤ ਕਰ ਸਕਦਾ ਹੈ | ਇਕ ਮੁਸਕਰਾਹਟ ਦੋਸਤੀ ਦੀ ਸ਼ੁਰੂਆਤ ਕਰ ਸਕਦੀ ਹੈ | ਇਕ ਛੋਹ ਪਿਆਰ ਦਿਖਾ ਸਕਦੀ ਹੈ ਅਤੇ ਇਕ ਤੁਹਾਡੇ ਵਰਗਾ ਦੋਸਤ ਜ਼ਿੰਦਗੀ ਨੂੰ ਜਿਊਣ ਯੋਗ ਬਣਾ ਸਕਦਾ ਹੈ | • ਕਈ ਵਾਰ ਤੁਹਾਡੀ ਖ਼ੁਸ਼ੀ, ਤੁਹਾਡੀ ਮੁਸਕਰਾਹਟ ਦਾ ਸੋਮਾ ਹੁੰਦੀ ਹੈ ਅਤੇ ਕਈ ਵਾਰ ਤੁਹਾਡੀ ਮੁਸਕਰਾਹਟ ਤੁਹਾਡੀ ਖ਼ੁਸ਼ੀ ਦਾ ਸੋਮਾ ਹੋ ਸਕਦੀ ਹੈ | • ਦੋ ਚੀਜ਼ਾਂ ਅਜਿਹੀਆਂ ਹਨ ਜਿਸ ਵਿਚ ਕਿਸੇ ਦਾ ਕੁਝ ਨਹੀਂ ਜਾਂਦਾ | ਇਸ ਲਈ ਇਕ ਮੁਸਕਰਾਹਟ ਅਤੇ ਦੂਸਰੀਆਂ ਦੁਆਵਾਂ ਹਮੇਸ਼ਾ ਵੰਡਦੇ ਰਹੋ | • ਜਿਹੜਾ ਸਾਨੂੰ ਆਪਣੀ ਮੁਸਕਰਾਹਟ ਨਾਲ ਹਰਾਉਂਦਾ ਹੈ, ਉਸ ਦਾ ਅਸੀਂ ਵਿਰੋਧ ਨਹੀਂ ਕਰਦੇ, ਧੰਨਵਾਦ ...

ਪੂਰਾ ਲੇਖ ਪੜ੍ਹੋ »

ਵਿਹੜਾ ਹੋਵੇ ਕਮਲਾ ਤਾਂ...

ਜਦੋਂ ਦਾ ਦੂਰਦਰਸ਼ਨ ਤੇ ਚੈਨਲਾਂ ਦਾ ਵਾਧਾ ਹੋਇਐ, ਘਰੇ ਕੰਮ ਕਰਨ ਵਾਲੀਆਂ ਬਾਕੀ ਔਰਤਾਂ ਵਾਂਗ ਤਾਈ ਭਾਨੋ ਵੀ ਸੀਰੀਅਲਾਂ ਦੇ ਪਾਤਰਾਂ ਨਾਲ ਕਾਫ਼ੀ ਨੇੜੇ ਦਾ ਰਿਸ਼ਤਾ ਸਮਝਣ ਲੱਗੀ | ਇਕ ਦਿਨ ਕੈਲੋ ਮਾਸੀ ਦੁਪਹਿਰ ਕੁ ਵੇਲੇ ਤਾਈ ਭਾਨੋ ਕੋਲ ਆ ਬੈਠੀ | ਤਾਈ ਭਾਨੋ ਉਦਾਸ ਸੀ | 'ਕੀ ਗੱਲ ਭੈਣੇ ਉਦਾਸ ਜੀ ਬੈਠੀ ਐਾ?' ਮਾਸੀ ਨੇ ਮੰਜੇ ਦੀ ਦੌਣ 'ਤੇ ਬੈਠਦਿਆਂ ਪੁੱਛਿਆ | 'ਕੁੜੇ ਗੋਪੀ ਦੇ ਸੱਟ ਵੱਜੀ ਰਾਤ, ਉਧਰੋਂ ਲੈਟ ਬਗਗੀ ਪਤਾ ਨੀ ਕੀਹਨੇ ਸਾਂਭੀ ਹੋਊ ਵਿਚਾਰੀ', ਤਾਈ ਨੇ ਉਦਾਸ ਸੁਰ ਵਿਚ ਕਿਹਾ | 'ਜੇ ਗੋਪੀ ਨੂੰ ਕੁਸ ਹੋ ਗਿਆ ਮੈਂ ਤਾਂ ਮਰ ਜੂੰ ਮੈਨੂੰ ਲਗਦੈ', ਤਾਈ ਫਿਰ ਬੋਲੀ | 'ਇਹ ਭੈਣੇ ਡਰਾਮੇ ਨੇ, ਸੱਚੀਂ ਥੋੜ੍ਹੇ ਹੁੰਦੇ ਨੇ', ਕੈਲੋ ਨੇ ਤਾਈ ਨੂੰ ਸਮਝਾਉਣ ਦੀ ਨਾਕਾਮ ਕੋਸ਼ਿਸ਼ ਕੀਤੀ | 'ਲਹੂ ਦੀ ਤਤੀਰੀ ਪੈ ਗਈ 'ਤੀ, ਤੂੰ ਕਹਿਨੀ ਐਾ ਡਰਾਮੇ ਕਰਦੀ ਐ, ਡਰਾਮੇ ਕਰਨ ਆਲੀ ਤਾਂ ਹੈਨੀ ਵਿਚਾਰੀ ਦਰਵੇਸ਼ਣੀ |' ਕੈਲੋ ਨੇ ਕਿਹਾ ਕੁਝ ਪਰ ਤਾਈ ਨੇ ਮਤਲਬ ਹੋਰ ਕੱਢ ਲਿਆ | 'ਨਾ ਵਿਚਾਰੀ ਨੇ ਪੇਕੀ ਸੁੱਖ ਭੋਗਿਆ ਨਾ ਸਹੁਰੀਂ | ਮੇਰੀ ਨੂੰ ਹ ਐਹੀ ਜੀ ਹੁੰਦੀ ਮੈਂ ਤਾਂ ਫੁੱਲਾਂ ਆਗੂੰ ਰੱਖਦੀ | ਪਤਾ ਨੀ ਕਿਹੜੇ ਪਾਪੀ ...

ਪੂਰਾ ਲੇਖ ਪੜ੍ਹੋ »

ਪੰਜਾਬੀ ਗ਼ਜ਼ਲ ਮੰਚ ਪੰਜਾਬ (ਰਜਿ:) ਫਿਲੌਰ ਦੀ ਮਾਸਿਕ ਮੀਟਿੰਗ ਹੋਈ

ਪੰਜਾਬੀ ਗ਼ਜ਼ਲ ਮੰਚ ਪੰਜਾਬ (ਰਜਿ:) ਫਿਲੌਰ ਦੀ ਮਾਸਿਕ ਮੀਟਿੰਗ ਪੰਜਾਬੀ ਭਵਨ ਵਿਚ ਮੰਚ ਦੇ ਪ੍ਰਧਾਨ ਜਨਾਬ ਸਰਦਾਰ ਪੰਛੀ ਦੀ ਪ੍ਰਧਾਨਗੀ ਹੇਠ ਹੋਈ ਤੇ ਪ੍ਰਧਾਨਗੀ ਮੰਡਲ ਵਿਚ ਜਨਾਬ ਰਾਜਿੰਦਰ ਪ੍ਰਦੇਸੀ ਅਤੇ ਮੈਡਮ ਗੁਰਚਰਨ ਕੌਰ ਕੋਚਰ ਸ਼ਾਮਿਲ ਹੋਏ | ਸਭ ਤੋਂ ਪਹਿਲਾਂ ਮਦੀਹਾ ਗੌਹਰ ਜੀ, ਰਾਮਪੁਰ ਦੇ ਸਵ: ਗ਼ਜ਼ਲਗੋ ਹਰਚਰਨ ਸਿੰਘ ਮਾਂਗਟ ਦੇ ਵੱਡੇ ਬੇਟੇ ਸਨੇਹਜੀਤ ਮਾਂਗਟ ਅਤੇ ਪ੍ਰਸਿੱਧ ਲੇਖਕ ਸ੍ਰੀ ਤੇਲੂ ਰਾਮ ਕੋਹਾੜਾ ਦੀ ਧਰਮਪਤਨੀ ਸ੍ਰੀਮਤੀ ਮਨਜੀਤ ਕੌਰ ਦੇ ਸਵਰਗ ਸਿਧਾਰਨ 'ਤੇ ਅਫਸੋਸ ਜ਼ਾਹਰ ਕੀਤਾ ਗਿਆ | ਇਸ ਉਪਰੰਤ ਕਵੀ ਦਰਬਾਰ ਹੋਇਆ ਜਿਸ ਵਿਚ ਨੀਲੂ ਬੱਗਾ ਲੁਧਿਆਣਵੀ, ਤਰਲੋਚਨ ਝਾਂਡੇ, ਰਵਿੰਦਰ ਰਵੀ ਫੋਟੋਗ੍ਰਾਫਰ, ਗੁਰਪ੍ਰੀਤ ਧਾਲੀਵਾਲਾ, ਸੁਨੀਤਾ ਮਹਿਮੀ ਫਿਲੌਰ, ਪਰਮਜੀਤ ਕੌਰ ਮਹਿਕ, ਮੈਡਮ ਸੁਰਿੰਦਰ ਸੈਣੀ ਰੋਪੜ, ਜਨਾਬ ਭਗਵਾਨ ਢਿੱਲੋਂ, ਸੁਰਿੰਦਰ ਕੌਰ ਬਾੜਾ, ਬੀਬੀ ਜਗਜੀਵਨ ਕੌਰ, ਜਨਮੇਜਾ ਸਿੰਘ ਜੌਹਲ, ਅਮਰਜੀਤ ਸ਼ੇਰਪੁਰੀ, ਰਵਿੰਦਰ ਦੀਵਾਨਾ, ਹਰਬੰਸ ਮਾਲਵਾ, ਡਾ: ਗੁਲਜ਼ਾਰ ਪੰਧੇਰ, ਜ. ਸ. ਪ੍ਰੀਤ, ਗੁਰਪ੍ਰੀਤ, ਰਾਜਿੰਦਰ ਪ੍ਰਦੇਸੀ, ਮੈਡਮ ਗੁਰਚਰਨ ਕੌਰ ਕੋਚਰ ਨੇ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX