ਤਾਜਾ ਖ਼ਬਰਾਂ


ਆਈ. ਪੀ. ਐੱਲ. 2019 : ਦਿੱਲੀ ਨੇ ਪੰਜਾਬ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  1 day ago
ਚੰਡੀਗੜ੍ਹ ,20 ਅਪ੍ਰੈਲ -ਕਾਂਗਰਸ ਪਾਰਟੀ ਵੱਲੋਂ ਅੱਜ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਸੂਚੀ ਅਨੁਸਾਰ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਸੰਸਦ ਮੈਂਬਰ ਸ਼ੇਰ ਸਿੰਘ ...
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  1 day ago
ਗੁਰੂ ਹਰਸਹਾਏ ,20 ਅਪ੍ਰੈਲ - [ਹਰਚਰਨ ਸਿੰਘ ਸੰਧੂ } -ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋੲ ੇਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਟਿਕਟ ਦੇ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ...
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  1 day ago
ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡੈਮੋਕਰੈਟਿਕ ਅਲਾਇੰਸ ਫ਼ਰੰਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ...
ਆਈ. ਪੀ. ਐੱਲ. 2019 :ਦਿੱਲੀ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਆਈ. ਪੀ. ਐੱਲ. 2019 : ਰਾਜਸਥਾਨ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਆਦੇਸ਼ ਕੈਰੋਂ ਨੇ ਖੇਮਕਰਨ ਹਲਕੇ ਅੰਦਰ ਨਾਰਾਜ਼ ਅਕਾਲੀਆਂ ਨੂੰ ਮਨਾਉਣ ਦੀ ਸ਼ੁਰੂ ਕੀਤੀ ਮੁਹਿੰਮ
. . .  1 day ago
ਖੇਮਕਰਨ, 20 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਅੱਜ ਵਿਧਾਨ ਸਭਾ...
ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਢਾਡੀ ਦੀ ਮੌਤ
. . .  1 day ago
ਲੌਂਗੋਵਾਲ, 20 ਅਪ੍ਰੈਲ (ਵਿਨੋਦ)- ਪਿੰਡ ਸਾਹੋ ਕੇ ਵਿਖੇ ਬੀਤੀ ਰਾਤ ਇੱਕ ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਪੰਥ ਪ੍ਰਸਿੱਧ ਢਾਡੀ ਸੁਰਜੀਤ ਸਿੰਘ ਸਾਜਨ (55 ਸਾਲ) ਦੀ ਮੌਤ ਹੋ ਗਈ ਹੈ। ਮਿਲੇ ਵੇਰਵਿਆਂ ਮੁਤਾਬਕ ਢਾਡੀ ...
ਕਾਰ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਟਕਰਾਈ ਤਿੰਨ ਫੱਟੜ
. . .  1 day ago
ਜੈਤੋ, 20 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਰੋੜੀਕਪੂਰਾ-ਰਾਮੇਆਣਾ ਰੋਡ ਦੀ ਖਸਤਾ ਹਾਲਤ ਕਾਰਨ ਕਾਰ ਚਾਲਕ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਜਾ ਟਕਰਾਉਣ 'ਤੇ ਤਿੰਨ ਵਿਅਕਤੀਆਂ ...
ਕਰਜ਼ੇ ਤੋਂ ਪ੍ਰੇਸ਼ਾਨ ਪੰਜ ਧੀਆਂ ਦੇ ਬਾਪ ਵੱਲੋਂ ਖ਼ੁਦਕੁਸ਼ੀ
. . .  1 day ago
ਜੋਗਾ, 20 ਅਪ੍ਰੈਲ (ਬਲਜੀਤ ਸਿੰਘ ਅਕਲੀਆ )- ਮਾਨਸਾ ਜ਼ਿਲ੍ਹੇ ਦੇ ਪਿੰਡ ਅਤਲਾ ਕਲਾਂ ਵਿਖੇ ਇਕ ਕਾਰੀਗਰ ਜੋ ਕਿ ਪੰਜ ਧੀਆਂ ਦਾ ਬਾਪ ਸੀ, ਵਲੋਂ ਖੁਦਕਸ਼ੀ ਕਰ ਲੈਣ ਦੀ ਖਬਰ ਹੈ l ਜਾਣਕਾਰੀ ਅਨੁਸਾਰ ਬਲਵੀਰ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਕਿਹੋ ਜਿਹਾ ਸੰਸਾਰ ਹੋਵੇਗਾ 2050 ਵਿਚ?

ਜੇਕਰ ਅੱਜ ਅਸੀਂ ਭਵਿੱਖ ਦੇ ਗਰਭ ਵਿਚ ਪਏ ਸਮੇਂ ਦੀ ਕਲਪਨਾ ਕਰੀਏ ਤਾਂ ਦੁਨੀਆ ਦਾ ਹਰ ਇਨਸਾਨ ਆਪਣੇ ਆਉਣ ਵਾਲੇ ਸਮੇਂ ਜਾਂ ਸਾਲਾਂ ਨੂੰ ਸੰਘਰਸ਼ਮੁਕਤ ਅਤੇ ਵਿਕਾਸਸ਼ੀਲਤਾ ਵਜੋਂ ਦੇਖਦਾ ਨਜ਼ਰ ਆਉਂਦਾ ਹੈ। ਵਿਗਿਆਨਕ ਅਤੇ ਤਕਨੀਕੀ ਖੋਜ ਧਰਤੀ ਨੂੰ ਇਕ ਧੁਰੇ ਤੋਂ ਦੂਜੇ ਨਾਲ ਮਿਲਾਉਣ ਲਈ ਪੂਰੀ ਤਰ੍ਹਾਂ ਕਾਰਗਰ ਸਿੱਧ ਹੋ ਰਹੀ ਹੈ। ਪਰ ਗੌਰ ਨਾਲ ਦੇਖਣ 'ਤੇ ਪਤਾ ਲਗਦਾ ਹੈ ਕਿ ਪਿਛਲੇ 200 ਸਾਲਾਂ ਤੋਂ ਹੁਣ ਤੱਕ ਅਸੀਂ ਵਿਕਾਸ ਦੀ ਉਹ ਪੌੜੀ ਚੜ੍ਹੇ ਹਾਂ ਜਿਸ ਕਾਰਨ ਅੱਜ ਸਾਡੀ ਜ਼ਿੰਦਗੀ ਪਿਛਲੇ ਵਰ੍ਹਿਆਂ ਨਾਲੋਂ ਜ਼ਿਆਦਾ ਆਰਾਮਦਾਇਕ ਤੇ ਸੁਖਾਲੀ ਹੋ ਚੁੱਕੀ ਹੈ। ਜੇਕਰ ਅਸੀਂ ਅੱਜ ਦੀਆਂ ਮੁਸ਼ਕਿਲਾਂ ਦੀ ਤੁਲਨਾ ਪਿਛਲੇ ਸਮੇਂ ਨਾਲ ਕਰੀਏ ਤਾਂ ਸਾਡੇ ਸਾਹਮਣੇ ਆਉਂਦਾ ਹੈ ਕਿ ਸਮੇਂ ਦੀ ਵਿਕਾਸ ਦੀ ਗਤੀ ਦੇ ਨਾਲ-ਨਾਲ ਪੂਰੀ ਦੁਨੀਆ ਵਿਚ ਤਰੱਕੀ ਤਾਂ ਹੋਈ ਪਰ ਨਾਲ-ਨਾਲ ਸਾਡੀ ਧਰਤੀ ਨੇ ਨੁਕਸਾਨ ਵੀ ਬਹੁਤ ਸਹਿਣ ਕੀਤਾ ਹੈ। ਵਿਕਾਸ ਦੇ ਕਈ ਪੜਾਵਾਂ ਵਿਚ ਦੁਨੀਆ ਦੀ ਸ਼ੁਰੂਆਤ ਹੋਈ। ਇਕ ਡੰਡੇ ਤੋਂ ਦੂਜੇ ਡੰਡੇ 'ਤੇ ਜਾਣ ਲਈ ਬਹੁਤ ਜੀਵਤ ਪ੍ਰਜਾਤੀਆਂ ਨੂੰ ਲੁਪਤ ਹੋਣਾ ਪਿਆ ਅਤੇ ਕਈ ਪ੍ਰਜਾਤੀਆਂ ਵਿਕਾਸ ਦੀ ਹੱਦ ਪਾਰ ਕਰ ਕੇ ਅਤੇ ਸਮੇਂ ਦਾ ਵਿਰੋਧ ਕਰ ਕੇ ਅੱਜ ਦੇ ਸਮੇਂ ਵਿਚ ਜੀਅ ਰਹੀਆਂ ਹਨ, ਜਿਨ੍ਹਾਂ ਵਿਚੋਂ ਹੀ ਇਕ ਮਨੁੱਖ ਤੇ ਅੱਜ ਦੇ ਜੀਵ ਜੰਤੂ ਹਨ। ਕਿਉਂਕਿ ਵਿਕਾਸ ਲਈ ਵਿਰੋਧ ਵੀ ਇਕ ਸਿਧਾਂਤ ਦਾ ਕੰਮ ਕਰਦਾ ਹੈ।
ਜੇ ਅੱਜ ਅਸੀਂ ਸਾਲ 2050 ਦੀ ਕਲਪਨਾ ਕਰੀਏ ਤਾਂ ਅਸੀਂ ਦੇਖਾਂਗੇ ਕਿ ਅੱਜ ਤੋਂ 30-40 ਸਾਲ ਬਾਅਦ ਦਾ ਸਮਾਂ ਸਾਡੇ ਲਈ ਕੀ ਲੈ ਕੇ ਆਵੇਗਾ? ਬਹੁਤੇ ਲੋਕਾਂ ਦਾ ਉੱਤਰ ਹੋਵੇਗਾ ਕਿ ਸਾਲ 2050 ਬਹੁਤ ਹੀ ਆਧੁਨਿਕ ਅਤੇ ਸੁਰੱਖਿਅਤ ਦੁਨੀਆ ਦੀ ਤਸਵੀਰ ਪੇਸ਼ ਕਰੇਗਾ ਜਾਂ ਫਿਰ ਅੱਜ ਤੋਂ 50 ਸਾਲ ਬਾਅਦ ਸੰਸਾਰ ਦੇ ਹਾਲਾਤ ਬਹੁਤ ਹੀ ਭਿਆਨਕ ਰੁਖ਼ ਅਖਤਿਆਰ ਕਰ ਗਏ ਹੋਣਗੇ। ਇਸੇ ਸੰਭਾਵਿਤ ਖ਼ਤਰੇ ਨੂੰ ਭਾਂਪ ਕੇ ਅੱਜ ਤੋਂ 50 ਸਾਲ ਬਾਅਦ ਆਉਣ ਵਾਲੇ ਖ਼ਤਰਿਆਂ ਬਾਰੇ ਵਿਗਿਆਨੀਆਂ ਅਤੇ ਮਾਹਿਰਾਂ ਨੇ ਦੁਨੀਆ ਨੂੰ ਚਿਤਾਵਨੀ ਦੇ ਦਿੱਤੀ ਹੈ ਜਿਸ ਵਿਚ ਉਨ੍ਹਾਂ ਵਲੋਂ ਤਕਨੀਕ ਦੀ ਹੱਦ ਪਾਰ ਕਰਨ ਤੇ ਕੁਦਰਤੀ ਨਿਯਮਾਂ ਦੀ ਪੂਰੀ ਤਰ੍ਹਾਂ ਉਲੰਘਣਾ ਕਰਨ ਕਰ ਕੇ ਆਉਂਦੇ 50 ਸਾਲਾਂ ਵਿਚ ਦੁਨੀਆ ਵਿਚ ਹਜ਼ਾਰਾਂ ਹੀ ਨਵੇਂ ਖਤਰੇ ਪੈਦਾ ਹੋ ਜਾਣਗੇ ਜੋ ਕਿ ਸਜੀਵ ਜਾਤੀ ਦੇ ਲੁਪਤ ਹੋਣ ਦਾ ਕਾਰਨ ਬਣਨਗੇ। ਜੇ ਆਪਾਂ ਸਾਲ 2050 ਦੀ ਕਲਪਨਾ ਕਰੀਏ ਤਾਂ ਅਸੀਂ ਉਸ ਸਮੇਂ ਵਿਚ ਸੰਭਾਵਿਤ ਖਤਰਿਆਂ ਅਤੇ ਲਾਭਾਂ ਨੂੰ ਸਮਾਨਅੰਤਰ ਚਲਦੇ ਦੇਖਾਂਗੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਸਾਲ 2050 ਤੱਕ ਧਰਤੀ ਦੀ ਜਨ-ਸੰਖਿਆ 'ਤੇ ਕੀ ਅਸਰ ਹੋਵੇਗਾ? ਇਕ ਅਨੁਮਾਨ ਅਨੁਸਾਰ ਸਾਲ 2050 ਤੱਕ ਪੂਰੀ ਦੁਨੀਆ ਦੀ ਆਬਾਦੀ ਕਈ ਗੁਣਾ ਹੋਰ ਵਧ ਜਾਵੇਗੀ। ਅੱਜ ਚੀਨ ਆਬਾਦੀ ਪੱਖੋਂ ਸੰਸਾਰ ਵਿਚ ਪਹਿਲੇ ਸਥਾਨ 'ਤੇ ਹੈ ਜਿਸ ਦੀ ਆਬਾਦੀ ਅੱਜ ਤਕਰੀਬਨ 137.8 ਕਰੋੜ ਹੈ ਅਤੇ ਭਾਰਤ ਦਾ ਦੂਜਾ ਸਥਾਨ ਆਉਂਦਾ ਹੈ ਜਿਸ ਦੀ ਆਬਾਦੀ 125 ਕਰੋੜ ਤੋਂ ਜ਼ਿਆਦਾ ਹੈ। ਇਹ ਅਨੁਮਾਨ ਹੈ ਕਿ ਸਾਲ 2050 ਵਿਚ ਭਾਰਤ ਆਬਾਦੀ ਪੱਖੋਂ ਚੀਨ ਨੂੰ ਪਛਾੜ ਕੇ 170.8 ਕਰੋੜ ਤੋਂ ਜ਼ਿਆਦਾ ਆਬਾਦੀ ਵਾਲਾ ਸੰਸਾਰ ਦਾ ਪਹਿਲਾ ਦੇਸ਼ ਬਣ ਜਾਵੇਗਾ ਅਤੇ ਪੂਰੇ ਸੰਸਾਰ ਦੀ ਆਬਾਦੀ 1000 ਕਰੋੜ ਦੇ ਨੇੜੇ ਪਹੁੰਚ ਜਾਵੇਗੀ। ਅਸੀਂ ਸਾਲ 2050 ਦੇ ਦਹਾਕੇ ਵਿਚ ਵੱਖਰੀ ਤਰ੍ਹਾਂ ਨਾਲ ਜੀਅ ਰਹੇ ਹੋਵਾਂਗੇ। ਤਕਨੀਕ ਆਪਣੇ ਸਿਖਰ 'ਤੇ ਹੋਵੇਗੀ। ਸਾਡੇ ਕੋਲ ਅੱਜ ਨਾਲੋਂ ਹੋਰ ਜ਼ਿਆਦਾ ਬਿਹਤਰ ਮੋਬਾਈਲ ਅਤੇ ਹੋਰ ਨਵੇਂ ਇਜ਼ਾਦ ਕੀਤੇ ਸਾਧਨ ਆ ਗਏ ਹੋਣਗੇ। ਫੋਨ ਜਾਂ ਇੰਟਰਨੈੱਟ ਲਈ ਤਾਰਾਂ ਦੀ ਵਰਤੋਂ ਖ਼ਤਮ ਹੀ ਹੋ ਜਾਵੇਗੀ, ਕਿਉਂਕਿ ਉਦੋਂ ਤਕਨੀਕ ਦੀ ਸੀਮਾ ਪਾਰ ਕਰ ਕੇ ਸਭ ਕੋਲ ਸਿੱਧੇ ਸੈਟੇਲਾਈਟ ਸੰਪਰਕ ਵਾਲੇ ਸਾਧਨ ਹੋਣਗੇ ਜਿਨ੍ਹਾਂ ਰਾਹੀਂ ਸੈਕਿੰਡਾਂ ਦੇ ਸਮੇਂ ਵਿਚ ਹੀ ਲਾਈਵ ਕਿਸੇ ਵੀ ਵਿਅਕਤੀ ਦੀ ਵੀਡੀਓ ਦੇਖੀ ਜਾ ਸਕਦੀ ਹੋਵੇਗੀ। ਹਰ ਇਨਸਾਨ ਆਪਣੇ ਹੱਥ ਵਿਚ ਹਰ ਸਮੇਂ ਮੋਬਾਈਲ ਫੋਨ ਰੱਖਿਆ ਕਰੇਗਾ। ਲੋਕ ਬਾਜ਼ਾਰਾਂ ਦੀ ਭੀੜ ਤੋਂ ਬਚਣ ਲਈ ਜ਼ਿਆਦਾਤਰ ਆਨਲਾਈਨ ਹੀ ਚੀਜ਼ਾਂ ਦੀ ਖਰੀਦ ਕਰਨਗੇ ਅਤੇ ਕੰਪਨੀਆਂ ਵਲੋਂ ਘਰ ਤੱਕ ਪਹੁੰਚ (ਹੋਮ ਡਲਿਵਰੀ) ਦਿੱਤੀ ਜਾਇਆ ਕਰੇਗੀ। ਭੀੜ ਵਧਣ ਕਾਰਨ ਟ੍ਰੈਫਿਕ ਸਮੱਸਿਆ ਦਾ ਪਸਾਰ ਵਧ ਜਾਵੇਗਾ, ਪਾਰਕਿੰਗ ਲਈ ਜਗ੍ਹਾ ਖਤਮ ਹੋ ਜਾਵੇਗੀ। ਸੜਕਾਂ ਦੀ ਚੌੜਾਈ ਘਟਣ ਕਾਰਨ ਹਵਾਈ ਕਾਰਾਂ ਦੀ ਵਰਤੋਂ 'ਤੇ ਜ਼ਿਆਦਾ ਜ਼ੋਰ ਹੋਵੇਗਾ। ਕਾਰਾਂ ਦੇ ਟਾਇਰ 360 ਡਿਗਰੀ ਘੁੰਮਣਯੋਗ ਬਣ ਜਾਣਗੇ ਤਾਂ ਜੋ ਪਾਰਕਿੰਗ ਸੌਖੀ ਹੋ ਸਕੇ। ਤਕਨਾਲੋਜੀ ਵਧਣ ਕਾਰਨ 50 ਫ਼ੀਸਦੀ ਨੌਕਰੀਆਂ ਖਤਮ ਹੋ ਜਾਣਗੀਆਂ। ਇਨਸਾਨਾਂ ਦੇ ਬਦਲ ਵਿਚ ਵਧੀਆ ਕਾਰਗੁਜ਼ਾਰੀ ਤੇ ਇਮਾਨਦਾਰੀ ਲਈ ਰੋਬੋਟਾਂ ਦੀ ਵਰਤੋਂ ਸ਼ੁਰੂ ਹੋ ਜਾਵੇਗੀ। ਮਾਹਿਰਾਂ ਅਨੁਸਾਰ ਸ਼ਹਿਰੀਕਰਨ ਏਨਾ ਵਧ ਜਾਵੇਗਾ ਕਿ ਸ਼ਹਿਰਾਂ ਵਿਚ 20 ਗੁਣਾ ਭੀੜ ਵਧ ਜਾਵੇਗੀ।
ਕੈਂਸਰ ਅਤੇ ਅਜਿਹੀਆਂ ਹੋਰ ਖਤਰਨਾਕ ਬਿਮਾਰੀਆਂ ਖਤਮ ਕਰ ਦਿੱਤੀਆਂ ਜਾਣਗੀਆਂ ਜਿਸ ਕਾਰਨ ਮੌਤ ਦਰ ਘਟ ਜਾਵੇਗੀ। ਲੋਕਾਂ ਨੂੰ ਨਵੀਂ ਤਰ੍ਹਾਂ ਦੀਆਂ ਬਿਮਾਰੀਆਂ ਹੋਣਗੀਆਂ ਕਿਉੁਂਕਿ ਉਦੋਂ ਤੱਕ ਵਾਤਾਵਰਨ ਏਨਾ ਪਲੀਤ ਹੋ ਚੁੱਕਾ ਹੋਵੇਗਾ ਜਿਸ ਕਾਰਨ ਓਜ਼ੋਨ ਪਰਤ ਵਿਚ ਵੱਡੇ ਛੇਕ ਹੋਣ ਦੇ ਅਨੁਮਾਨ ਹਨ। ਤਾਜ਼ੀ ਹਵਾ ਮਿਲਣੀ ਘੱਟ ਜਾਵੇਗੀ ਕਿਉਂਕਿ ਗਲੋਬਲ ਵਾਰਮਿੰਗ ਵਾਤਾਵਰਨ 'ਤੇ ਬਹੁਤ ਹੀ ਬੁਰਾ ਪ੍ਰਭਾਵ ਪਾਵੇਗੀ। ਧੁੱਪ ਅਤੇ ਗਰਮੀ ਦਿਨ-ਪ੍ਰਤੀ-ਦਿਨ ਵਧਦੀ ਜਾਵੇਗੀ ਜਿਸ ਕਾਰਨ ਗਲੇਸ਼ੀਅਰਾਂ ਦਾ ਕਾਫੀ ਵੱਡਾ ਹਿੱਸਾ ਪਿਘਲ ਜਾਵੇਗਾ ਅਤੇ ਸਮੁੰਦਰੀ ਤਲ ਏਨਾ ਵਧ ਜਾਵੇਗਾ ਕਿ ਕਈ ਵੱਡੇ ਟਾਪੂ ਪਾਣੀ ਵਿਚ ਲੁਪਤ ਹੋ ਜਾਣਗੇ ਅਤੇ ਭਿਆਨਕ ਹੜ੍ਹਾਂ ਕਾਰਨ ਦੁਨੀਆ ਦਾ ਹੁਣ ਨਾਲੋਂ ਜ਼ਿਆਦਾ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਹਨ। ਹਵਾਈ ਜਹਾਜ਼ਾਂ ਤੇ ਕਾਰਾਂ ਦੀ ਗਤੀ ਹੋਰ ਤੇਜ਼ ਹੋ ਜਾਵੇਗੀ। ਹਵਾਈ ਜਹਾਜ਼ ਹੋਰ ਵੱਡੇ ਹੋ ਜਾਣਗੇ ਅਤੇ ਜ਼ਿਆਦਾ ਆਰਾਮਦਾਇਕ ਹੋ ਜਾਣਗੇ। ਦੁਨੀਆ ਵਿਚ ਮੌਤ ਨੂੰ ਮਾਤ ਦੇਣ ਵਾਲੇ ਹਥਿਆਰ ਇਜ਼ਾਦ ਹੋ ਜਾਣਗੇ ਨਾਲ ਹੀ ਹੋਰ ਅਜਿਹੇ ਖਤਰਨਾਕ ਬੰਬ, ਬਾਰੂਦ ਆ ਜਾਣਗੇ ਜੋ ਕਿ ਇਕ ਸੈਕਿੰਡ ਵਿਚ ਦੁਨੀਆ ਖ਼ਤਮ ਕਰ ਸਕਦੇ ਹਨ। ਹੁਣ ਜੋ ਦੂਜੇ ਗ੍ਰਹਿ ਤੋਂ ਆਉਣ ਵਾਲੀਆਂ ਉਡਣ ਤਸ਼ਤਰੀਆਂ ਸਾਡੇ ਲਈ ਬੁਝਾਰਤ ਹਨ, ਉਨ੍ਹਾਂ ਦਾ ਕਾਫੀ ਰਾਜ਼ ਖੁੱਲ੍ਹ ਜਾਵੇਗਾ। ਸ਼ਹਿਰੀਕਰਨ ਹੋਣ ਕਾਰਨ ਜੰਗਲਾਂ ਦਾ 90 ਫੀਸਦੀ ਹਿੱਸਾ ਕੱਟਿਆ ਜਾ ਚੁੱਕਿਆ ਹੋਵੇਗਾ ਅਤੇ ਜੰਗਲੀ ਜੀਵ ਭੋਜਨ ਅਤੇ ਰਹਿਣ ਯੋਗ ਥਾਂ ਨਾ ਹੋਣ ਕਾਰਨ ਲੁਪਤ ਹੋਣੇ ਸ਼ੁਰੂ ਹੋ ਜਾਣਗੇ। ਤਕਨਾਲੋਜੀ ਦੀ ਹੱਦ ਪਾਰ ਓਦੋਂ ਹੋਵੇਗੀ ਜਦੋਂ ਬੱਚਿਆਂ ਦੇ ਖਿਡੌਣੇ ਜੋ ਕਿ ਅੱਜ ਨਿਰਜੀਵ ਹਨ, ਉਹ ਵੀ ਬੋਲਿਆ, ਸੁਣਿਆ ਤੇ ਸਮਝਿਆ ਕਰਨਗੇ। ਇਸ ਕਾਰਨ ਮਾਪਿਆਂ ਅਤੇ ਬੱਚਿਆਂ ਵਿਚ ਸੰਪਰਕ ਘਟ ਜਾਵੇਗਾ। ਅਜਿਹੇ ਤਰੀਕੇ ਮਨੁੱਖ ਵਲੋਂ ਹੋਂਦ ਵਿਚ ਲਿਆਂਦੇ ਜਾ ਚੁੱਕੇ ਹੋਣਗੇ ਜਿਸ ਨਾਲ ਨਕਲੀ ਬੱਦਲ ਬਣਾ ਕੇ ਮਨਚਾਹੀ ਜਗ੍ਹਾ 'ਤੇ ਮੀਂਹ ਪਾਇਆ ਜਾ ਸਕਦਾ ਹੋਵੇਗਾ। ਬ੍ਰਹਿਮੰਡ ਵਿਚ ਅਸੀਂ ਬਲੈਕ ਹੋਲ ਅਤੇ ਹੋਰ ਵੱਡੇ ਕਈ ਰਹੱਸਾਂ ਤੋਂ ਪਰਦਾ ਚੁੱਕਣ ਵਿਚ ਕਾਮਯਾਬ ਹੋ ਚੁੱਕੇ ਹੋਵਾਂਗੇ। ਚੰਨ ਤੇ ਮੰਗਲ ਦੇ ਨਾਲ-ਨਾਲ ਹੋਰ ਕਈ ਨੇੜਲੇ ਗ੍ਰਹਿਆਂ 'ਤੇ ਜਾਣ ਦੇ ਰਾਹ ਖੁੱਲ੍ਹ ਜਾਣਗੇ। ਹਥਿਆਰਾਂ ਦੀ ਦੌੜ ਅੱਜ ਤੋਂ ਕਈ ਗੁਣਾ ਵਧ ਜਾਵੇਗੀ। ਹਰ ਦੇਸ਼ ਕੋਲ ਆਪਣੇ ਆਪਣੇ ਦਰਜਨਾਂ ਪਰਮਾਣੂ ਹਥਿਆਰ ਮੌਜੂਦ ਹੋਣਗੇ। ਪਾਣੀ ਜੋ ਅੱਜ ਮੁਫ਼ਤ ਦੀ ਸੌਗਾਤ ਹੈ, ਮੁੱਲ ਵਿਕਣਾ ਸ਼ੁਰੂ ਹੋ ਜਾਵੇਗਾ। ਧਰਤੀ ਦਾ ਹੇਠਲਾ ਪਾਣੀ ਲਗਪਗ ਨਾ-ਮਾਤਰ ਹੀ ਰਹਿ ਜਾਵੇਗਾ। ਗਰਮੀ ਵਧਣ ਕਾਰਨ ਪਾਣੀ ਦੀ ਕਮੀ ਅਤੇ ਭੋਜਨ ਦੀ ਕਮੀ ਨਾਲ ਕਾਲ ਪੈਣ ਜਿਹੇ ਹਾਲਾਤ ਪੈਦਾ ਹੋਣੇ ਆਮ ਹੋ ਜਾਵੇਗਾ। ਕੁਦਰਤੀ ਖਾਣ ਵਾਲੀਆਂ ਵਸਤਾਂ ਦੀ ਕਮੀ ਨੂੰ ਪੂਰਾ ਕਰਨ ਲਈ ਹਰ ਫਲ ਅਤੇ ਹੋਰ ਖਾਣਯੋਗ ਵਸਤਾਂ ਵਿਚ ਹੋਰ ਜ਼ਿਆਦਾ ਤੇ ਮਾਰੂ ਕੈਮੀਕਲਾਂ ਦੀ ਵਰਤੋਂ ਹੋਣੀ ਸ਼ੁਰੂ ਹੋ ਜਾਵੇਗੀ। ਕੰਪਿਊਟਰੀਕਰਨ ਵਧਣ ਕਾਰਨ ਸਾਈਬਰ ਕਰਾਈਮ ਦਾ ਦੌਰ ਵਧ ਜਾਵੇਗਾ। ਮੌਸਮ ਵਿਚ ਏਨੀ ਤਬਦੀਲੀ ਆ ਜਾਵੇਗੀ ਕਿ ਰੁੱਤਾਂ ਦਾ ਸਮਾਂ ਬਦਲ ਜਾਵੇਗਾ। ਕਿਸੇ ਵੀ ਸਮੇਂ ਮੀਂਹ ਪਿਆ ਕਰੇਗਾ ਨਾਲ ਹੀ ਧੁੱਪ ਨਿਕਲ ਆਇਆ ਕਰੇਗੀ। ਮੌਸਮ ਦੀ ਜਾਣਕਾਰੀ ਲਈ ਪਹਿਲਾਂ ਕੀਤੀ ਜਾਣ ਵਾਲੀ ਭਵਿੱਖਵਾਣੀ ਖ਼ਤਮ ਹੋ ਜਾਵੇਗੀ। ਹਰ ਰੋਜ਼ ਨਵੀਆਂ ਚੀਜ਼ਾਂ ਦੀ ਖੋਜ ਹੋਣੀ ਰੋਜ਼ਮਰ੍ਹਾ ਦੀ ਗੱਲ ਹੋ ਜਾਵੇਗੀ। ਜੋ ਅੱਜ ਅਸੀਂ ਰਿਸ਼ਤੇ ਬਚਾਉਣ ਵਿਚ ਕਾਮਯਾਬ ਹਾਂ, ਇਹ ਕਾਮਯਾਬੀ ਵੀ ਘਟਦੀ ਚਲੀ ਜਾਵੇਗੀ। ਰਿਸ਼ਤੇ ਸਿਰਫ ਖੂਨ ਤੱਕ ਹੀ ਸੀਮਤ ਰਹਿ ਜਾਣਗੇ। ਬਾਕੀ ਦੂਰ-ਦੁਰਾਡੇ ਦੇ ਰਿਸ਼ਤੇ ਖ਼ਤਮ ਹੋ ਜਾਣਗੇ। ਦੁਨੀਆ ਵਿਚ ਇਨਡੋਰ ਖੇਡਾਂ ਏਨੀਆਂ ਵਧ ਜਾਣਗੀਆਂ ਕਿ ਬਾਹਰੀ ਖੇਡਾਂ ਬੀਤੇ ਸਮੇਂ ਦੀ ਗੱਲ ਹੋ ਕੇ ਰਹਿ ਜਾਣਗੀਆਂ। ਕਾਗਜ਼ ਦੀ ਵਰਤੋਂ ਬਹੁਤ ਘਟ ਜਾਵੇਗੀ ਤੇ ਸਭ ਕੁਝ ਡਿਜੀਟਲ ਹੋ ਜਾਵੇਗਾ। ਇਹ ਵੀ ਸੰਭਵ ਹੈ ਕਿ ਆਉਂਦੇ 50 ਸਾਲਾਂ ਤੱਕ ਅਜਿਹੀਆਂ ਚਿਪਾਂ ਬਾਜ਼ਾਰਾਂ ਵਿਚ ਆ ਜਾਣਗੀਆਂ ਜਿਨ੍ਹਾਂ ਨਾਲ ਮਨੁੱਖ ਆਪਣੇ ਦਿਮਾਗ ਦਾ ਵਾਧੂ ਡਾਟਾ ਕੰਪਿਊਟਰ ਦੀ ਤਰ੍ਹਾਂ ਸਾਂਭ ਕੇ ਚਿਪ ਵਿਚ ਪਾ ਕੇ ਰੱਖ ਸਕਿਆ ਕਰੇਗਾ। 99 ਪ੍ਰਤੀਸ਼ਤ ਕੰਮ ਆਨਲਾਈਨ ਹੋ ਜਾਣਗੇ। ਵਿਗਿਆਨੀਆਂ ਵਲੋਂ ਬ੍ਰਹਿਮੰਡ ਲਈ ਲਾਏ ਗਏ ਕਿਆਸ ਹੌਲੀ-ਹੌਲੀ ਅਮਲੀ ਜਾਮਾ ਪਹਿਨਣ ਵਿਚ ਕਾਮਯਾਬ ਹੋ ਗਏ ਹੋਣਗੇ। ਇਸ ਤੋਂ ਇਲਾਵਾ ਹੋਰ ਵੀ ਬਹੁਤ ਫਾਇਦੇ ਅਤੇ ਨੁਕਸਾਨ ਹਨ ਜੋ ਕਿ ਸਾਨੂੰ ਆਉਣ ਵਾਲੇ ਸਮੇਂ ਵਿਚ ਹੀ ਪਤਾ ਲੱਗ ਸਕਦੇ ਹਨ। ਜੇਕਰ ਤਕਨੀਕ ਦੇ ਫਾਇਦੇ ਨਾਲ ਨੁਕਸਾਨ ਵੀ ਹਨ ਤਾਂ ਫਿਰ ਅਸੀਂ ਸਾਡੀ ਧਰਤੀ ਦਾ ਭਵਿੱਖ ਸੁਨਹਿਰੀ ਕਰਨ ਲਈ ਕੀ ਕਰ ਸਕਦੇ ਹਾਂ? ਇਕ ਆਮ ਤੇ ਛੋਟਾ ਜਿਹਾ ਹੱਲ ਇਹ ਹੈ ਕਿ ਤਕਨੀਕ ਤਾਂ ਪ੍ਰਤੀਦਿਨ ਵਧ ਹੀ ਰਹੀ ਹੈ ਪਰ ਇਹ ਹੁਣ ਸਿਰਫ ਸਾਡੇ ਹੱਥ ਵਿਚ ਹੈ ਕਿ ਅਸੀਂ ਕਿਹੋ ਜਿਹੀ ਤਕਨਾਲੋਜੀ ਬਣਾਈਏ ਜਾਂ ਵਰਤੀਏ ਜਿਸ ਵਿਚ ਸਾਡਾ ਵੀ ਨੁਕਸਾਨ ਨਾ ਹੋਵੇ ਅਤੇ ਸਾਡੀ ਧਰਤੀ ਨੂੰ ਵੀ ਹੋਰ ਗ੍ਰਹਿਆਂ ਵਾਂਗ ਲੁਪਤ ਹੋਣ ਤੋਂ ਬਚਾਇਆ ਜਾ ਸਕੇ। ਜੋ ਵੀ ਤਕਨੀਕ ਅੱਜ ਸਾਡੀ ਜਾਤੀ ਅਤੇ ਧਰਤੀ ਲਈ ਨੁਕਸਾਨਦੇਹ ਸਿੱਧ ਹੋ ਰਹੀ ਹੈ ਸਾਨੂੰ ਉਸ ਕੋਲੋਂ ਸਿੱਖਿਆ ਲੈਣ ਦੀ ਲੋੜ ਹੈ ਤਾਂ ਜੋ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਬਚਾ ਸਕੀਏ ਤੇ ਮਨੁੱਖ ਜਾਤੀ ਨੂੰ ਲੁਪਤ ਹੋਣ ਤੋਂ ਬਚਾ ਸਕੀਏ। ਅੱਜ ਸਾਨੂੰ ਸੋਚਣ ਦੇ ਨਾਲ-ਨਾਲ ਕਦਮ ਚੁੱਕਣ ਦੀ ਵੀ ਲੋੜ ਹੈ ਕਿ ਅਸੀਂ ਕਿਵੇਂ ਆਪਣੇ ਵਾਤਾਵਰਨ, ਜਾਨਵਰਾਂ, ਜੰਗਲਾਂ ਅਤੇ ਮਨੁੱਖੀ ਹੋਂਦ ਨੂੰ ਬਚਾਉਣਾ ਹੈ। ਸਾਨੂੰ ਇਸ ਮਸਲੇ ਪ੍ਰਤੀ ਗੰਭੀਰਤਾ ਨਾਲ ਸੋਚਣ ਦੀ ਬਹੁਤ ਲੋੜ ਹੈ ਕਿਉਂਕਿ ਅੱਜ ਸੁੱਖ ਅਤੇ ਸਹੂਲਤਾਂ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੀਆਂ ਹਨ ਜਿਨ੍ਹਾਂ ਤੋਂ ਦੂਰ ਹੋਣ ਦਾ ਮਨੁੱਖ ਕਿਆਸ ਵੀ ਨਹੀਂ ਕਰ ਸਕਦਾ। ਸੋਚਣ ਦੀ ਲੋੜ ਹੈ ਕਿ ਜੇਕਰ ਆਉਂਦੇ ਸਮੇਂ ਵਿਚ ਮਨੁੱਖ ਹੀ ਨਹੀਂ ਹੋਵੇਗਾ ਤਾਂ ਅਸੀਂ ਅਜਿਹੀ ਤਕਨੀਕ ਪੈਦਾ ਕਰ ਕੇ ਕੀ ਕਰਾਂਗੇ ਜੋ ਮਨੁੱਖੀ ਹੋਂਦ ਨੁੂੰ ਹੀ ਆਲੋਪ ਕਰਨ ਵਿਚ ਲੱਗੀ ਹੋਈ ਹੈ।


-ਪਟਿਆਲਾ। ਫੋਨ : 99149-57073.


ਖ਼ਬਰ ਸ਼ੇਅਰ ਕਰੋ

ਸ਼ਾਹੀ ਸ਼ਹਿਰ ਪਟਿਆਲਾ ਦੀ ਖੁਰ ਰਹੀ ਹੈ ਵਿਰਾਸਤ

ਸ਼ਾਹੀ ਸ਼ਹਿਰ ਪਟਿਆਲਾ ਵਿਰਾਸਤੀ ਇਮਾਰਤਾਂ ਕਾਰਨ ਆਪਣੀ ਨਿਵੇਕਲੀ ਪਹਿਚਾਣ ਰੱਖਦਾ ਹੈ ਪਰ ਸਮੇਂ ਦੀਆਂ ਸਰਕਾਰਾਂ ਦੀ ਬੇਧਿਆਨੀ ਕਾਰਨ ਇਨ੍ਹਾਂ ਵਿਰਾਸਤੀ ਇਮਾਰਤਾਂ ਦਾ ਵਜੂਦ ਗੁਆਚਦਾ ਜਾ ਰਿਹਾ ਹੈ। ਸੂਬੇ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਵਲੋਂ ਉਸਾਰੀਆਂ ਇਨ੍ਹਾਂ ਇਮਾਰਤਾਂ 'ਚੋਂ ਕੁਝ ਤਾਂ ਢਹਿ-ਢੇਰੀ ਹੋ ਚੁੱਕੀਆਂ ਹਨ ਜਦੋਂ ਕਿ ਕੁਝ ਕੁ ਅੱਧ ਵਿਚਾਲੇ ਆਪਣੀ ਹੋਂਦ ਨੂੰ ਬਚਾਉਣ ਲਈ ਜੱਦੋ-ਜਹਿਦ ਕਰ ਰਹੀਆਂ ਹਨ।
ਵਿਰਾਸਤੀ ਦਰਵਾਜ਼ਿਆਂ 'ਚੋਂ 3 ਹੋਏ ਢਹਿ-ਢੇਰੀ : ਕਿਸੇ ਸਮੇਂ ਸੁਰੱਖਿਆ ਦੇ ਮੱਦੇਨਜ਼ਰ ਫੂਲਕੀਆਂ ਰਿਆਸਤ ਦੇ ਮਹਾਰਾਜਾ ਵਲੋਂ ਸ਼ਹਿਰ 'ਚ ਵੱਖ ਵੱਖ ਥਾਵਾਂ 'ਤੇ 11 ਗੇਟ ਉਸਾਰੇ ਗਏ ਸਨ। ਦਰਵਾਜ਼ੇ ਅੱਜ ਖ਼ਸਤਾ ਹਾਲਤ 'ਚ ਸਰਕਾਰ ਦੀ ਗ਼ੈਰ ਸੰਜੀਦਗੀ ਦੀ ਤਸਵੀਰ ਬਿਆਨ ਕਰ ਰਹੇ ਹਨ। ਇਹ ਦਰਵਾਜ਼ੇ ਦਰਸ਼ਨੀ ਗੇਟ, ਲਾਹੌਰੀ ਗੇਟ, ਨਾਭਾ ਗੇਟ, ਸੁਨਾਮੀ ਗੇਟ, ਸਮਾਣੀਆ ਗੇਟ, ਤੋਪਖ਼ਾਨਾ ਗੇਟ, ਘਲੋੜੀ ਗੇਟ, ਸਰਹੰਦੀ ਗੇਟ, ਸ਼ੇਰਾਂ ਵਾਲਾ ਗੇਟ, ਸਨੌਰੀ ਗੇਟ ਅਤੇ ਸਫਾਵਾਦੀ ਗੇਟ ਦੇ ਨਾਂਅ ਨਾਲ ਪ੍ਰਸਿੱਧ ਸਨ ਪਰ ਸਮਾਂ ਬੀਤਣ ਉਪਰੰਤ ਸਰਕਾਰੀ ਅਣਗਹਿਲੀ ਦੇ ਚੱਲਦਿਆਂ ਇਨ੍ਹਾਂ ਵਿਰਾਸਤੀ ਗੇਟਾਂ 'ਚੋਂ ਲਾਹੌਰੀ ਗੇਟ, ਨਾਭਾ ਗੇਟ, ਘਲੋੜੀ ਗੇਟ ਅਤੇ ਸਫਾਵਾਦੀ ਗੇਟ ਤਾਂ ਢਹਿ-ਢੇਰੀ ਹੋ ਗਏ ਹਨ ਅਤੇ ਬਾਕੀ ਬਚਦੇ ਗੇਟਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਿਰਫ਼ ਸ਼ੇਰਾਂ ਵਾਲਾ ਗੇਟ ਹੀ ਇਕ ਅਜਿਹਾ ਗੇਟ ਹੈ ਜਿਸ 'ਤੇ ਸਰਕਾਰ ਦੀ ਨਜ਼ਰ ਸੁਵੱਲੀ ਰਹੀ ਹੈ ਅਤੇ ਉਸ ਦੀ ਇਮਾਰਤ ਨੂੰ ਮੁੜ ਉਸਾਰਿਆ ਗਿਆ ਹੈ।
ਵਿਰਾਸਤੀ ਸ਼ੀਸ਼ ਮਹਿਲ ਦੀ ਇਮਾਰਤ ਨੂੰ ਨਵਿਆਉਣ ਦਾ ਕੰਮ ਵੀ ਅੱਧ ਵਿਚਾਲੇ : ਸੰਨ 1845 ਤੋਂ ਲੈ ਕੇ 1862 ਤੱਕ ਮਹਾਰਾਜਾ ਨਰਿੰਦਰ ਸਿੰਘ ਵਲੋਂ ਆਰਟ ਗੈਲਰੀ ਸ਼ੀਸ਼ ਮਹਿਲ ਦੀ ਉਸਾਰੀ ਕਰਵਾਈ ਗਈ ਸੀ। ਫ਼ੰਡਾਂ ਦੀ ਘਾਟ ਕਾਰਨ ਅਤੇ ਸਰਕਾਰ ਦੀ ਬੇਧਿਆਨੀ ਕਾਰਨ ਅੱਜ ਇਸ ਦੇ ਅਹਿਮ ਭਾਗ ਨਸ਼ਟ ਹੋਣ ਦੀ ਕਗਾਰ 'ਤੇ ਹਨ। ਇਸ ਇਮਾਰਤ 'ਚ ਸਾਂਭੀਆਂ ਬੇਸ਼ਕੀਮਤੀ ਵਿਰਾਸਤੀ ਚੀਜ਼ਾਂ ਕਿਸੇ ਵੀ ਸਮੇਂ ਮਿੱਟੀ 'ਚ ਮਿਲ ਸਕਦੀਆਂ ਹਨ। ਭਾਵੇਂ ਕਿ ਸਾਲ 2009 'ਚ ਇਸ ਇਮਾਰਤ ਨੂੰ ਨਵਿਆਉਣ ਲਈ ਇਥੇ ਸੈਲਾਨੀਆਂ ਦੀ ਆਮਦ ਨੂੰ ਬੰਦ ਕਰ ਦਿੱਤਾ ਗਿਆ ਸੀ। ਕੁਝ ਸਮਾਂ ਮੁਰੰਮਤ ਦਾ ਕੰਮ ਜੰਗੀ ਪੱਧਰ 'ਤੇ ਚੱਲਿਆ ਸੀ ਪਰ ਫੰਡਾਂ ਦੀ ਘਾਟ ਕਾਰਨ ਕੰਮ ਰੁੱਕ ਗਿਆ। ਫ਼ੰਡਾਂ ਦੀ ਇਹ ਘਾਟ ਅਜੇ ਤੱਕ ਪੂਰੀ ਨਹੀਂ ਹੋਈ ਤੇ ਮੁਰੰਮਤ ਦਾ ਕੰਮ ਅੱਧ ਵਿਚਾਲੇ ਲਟਕ ਗਿਆ ਹੈ।
ਸੁਸਤ ਰਫ਼ਤਾਰ ਨਾਲ ਚੱਲ ਰਿਹੈ ਕਿਲ੍ਹਾ ਮੁਬਾਰਕ ਨੂੰ ਨਵਿਆਉਣ ਦਾ ਕੰਮ : ਕਿਸੇ ਸਮੇਂ ਸ਼ਹਿਰ ਦੇ ਬਿਲਕੁਲ ਕੇਂਦਰ 'ਚ ਪਟਿਆਲਾ ਦੇ ਸੰਸਥਾਪਕ ਬਾਬਾ ਆਲਾ ਸਿੰਘ ਵਲੋਂ ਕੱਚੀ ਗੜ੍ਹੀ ਉਸਾਰ ਕੇ ਕਿਲ੍ਹਾ ਮੁਬਾਰਕ ਦੀ ਨੀਂਹ ਰੱਖੀ ਗਈ ਸੀ ਜਿਸ ਨੂੰ ਬਾਅਦ 'ਚ ਉਨ੍ਹਾਂ ਦੇ ਉਤਰਾ ਅਧਿਕਾਰੀਆਂ ਵਲੋਂ ਮੁਕੰਮਲ ਕੀਤਾ ਗਿਆ। ਲਗਪਗ 10 ਕਿੱਲਿਆਂ 'ਚ ਫੈਲੇ ਕਿਲ੍ਹਾ ਮੁਬਾਰਕ ਦੇ ਕਿਲ੍ਹਾ ਅੰਦਰੂਨ ਅਤੇ ਕਿਲ੍ਹਾ ਮੁਬਾਰਕ ਦੋ ਭਾਗ ਹਨ ਪਰ ਸਮਾਂ ਬੀਤਣ ਉਪਰੰਤ ਕਿਲ੍ਹਾ ਅੰਦਰੂਨ ਦੇ ਬਹੁਤ ਸਾਰੇ ਅਹਿਮ ਭਾਗ ਢਹਿ ਗਏ ਹਨ ਭਾਵੇਂ ਕਿ ਪਿਛਲੇ ਸਮੇਂ ਵਿਚ ਸਰਕਾਰ ਵਲੋਂ ਕਿਲ੍ਹਾ ਮੁਬਾਰਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ ਜੋ ਬੜੀ ਸੁਸਤ ਰਫ਼ਤਾਰ ਨਾਲ ਚੱਲ ਰਿਹਾ ਹੈ। ਸੂਤਰਾਂ ਅਨੁਸਾਰ ਫ਼ੰਡਾਂ ਦੀ ਘਾਟ ਅਤੇ ਸਰਕਾਰੀ ਢਿੱਲ-ਮੱਠ ਵੀ ਇਸ ਇਮਾਰਤ ਦੇ ਨਵਿਆਉਣ 'ਚ ਅੜਿੱਕਾ ਬਣਦੀ ਹੈ। ਇਸ ਕਿਲ੍ਹੇ 'ਚ ਅੱਜ ਵੀ ਬਾਬਾ ਆਲਾ ਸਿੰਘ ਦੀ ਜੋਤ ਜਗਦੀ ਹੈ ਜਿਸ ਦੇ ਨਾਲ ਪਟਿਆਲਵੀਆਂ ਦੇ ਕਾਫ਼ੀ ਵਿਸ਼ਵਾਸ ਜੁੜੇ ਹੋਏ ਹਨ। ਕਿਲ੍ਹੇ ਦੀ ਚਾਰ ਦੀਵਾਰੀ ਦੀ ਹਾਲਤ ਵੀ ਬੇਹੱਦ ਨਾਜ਼ੁਕ ਹੋ ਚੁੱਕੀ ਹੈ ਜੋ ਕਿ ਇਸ ਆਲੀਸ਼ਾਨ ਇਮਾਰਤ ਦੀ ਖ਼ੂਬਸੂਰਤੀ 'ਤੇ ਧੱਬੇ ਵਜੋਂ ਨਜ਼ਰ ਆਉਂਦੀ ਹੈ।
ਮਾਈ ਜੀ ਦੀ ਸਰਾਂ 'ਚ ਆਈਆਂ ਤਰੇੜਾਂ : ਵਿਰਾਸਤੀ ਇਮਾਰਤ ਮਾਈ ਜੀ ਦੀ ਸਰਾਂ ਜਿਸ 'ਚ ਅੱਜ ਕੱਲ੍ਹ ਪੰਜਾਬ ਪੁਲਿਸ ਦਾ ਸੀ.ਆਈ.ਏ. ਸਟਾਫ਼ ਚੱਲ ਰਿਹਾ ਹੈ, ਦੀ ਇਮਾਰਤ ਵੀ ਹੁਣ ਖੰਡਰ ਵਿਚ ਤਬਦੀਲ ਹੁੰਦੀ ਜਾ ਰਹੀ ਹੈ। ਇਸ ਦੀਆਂ ਬਾਹਰਲੀਆਂ ਦੀਵਾਰਾਂ 'ਤੇ ਲੱਗੀਆਂ ਨਾਨਕਸ਼ਾਹੀ ਇੱਟਾਂ ਹੁਣ ਭੁਰ ਕੇ ਹੇਠਾਂ ਡਿੱਗ ਚੁੱਕੀਆਂ ਹਨ। ਇਸ ਦੀਆਂ ਦੀਵਾਰਾਂ 'ਚ ਆਈਆਂ ਤਰੇੜਾਂ ਵਿਰਾਸਤੀ ਇਮਾਰਤ ਦੀ ਮੰਦਹਾਲੀ ਦੀ ਤਸਵੀਰ ਬਿਆਨ ਕਰਦੀਆਂ ਹਨ।
ਕਿਲ੍ਹਾ ਬਹਾਦਰਗੜ੍ਹ ਦੀ ਇਮਾਰਤ ਦੇ ਹਾਲਾਤ ਵੀ ਤਰਸਯੋਗ : ਪਟਿਆਲਾ ਤੋਂ ਤਕਰੀਬਨ 6 ਕਿੱਲੋਮੀਟਰ ਦੂਰ ਕਸਬਾ ਬਹਾਦਰਗੜ੍ਹ ਵਿਖੇ ਸੰਨ 1658 'ਚ ਨਵਾਬ ਸੈਫ਼ ਖ਼ਾਨ ਵਲੋਂ ਕਿਲ੍ਹੇ ਦੀ ਉਸਾਰੀ ਕਰਵਾਈ ਗਈ ਸੀ ਜਿਸ ਦੀ ਇਤਿਹਾਸਕ ਮਹੱਤਤਾ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਇੱਥੇ ਠਹਿਰਨ ਕਾਰਨ ਵੀ ਹੋਰ ਜ਼ਿਆਦਾ ਵਧ ਜਾਂਦੀ ਹੈ ਕਿਉਂਕਿ ਦਿੱਲੀ ਜਾਂਦੇ ਸਮੇਂ ਗੁਰੂ ਜੀ ਇੱਥੇ 3 ਮਹੀਨੇ ਅਤੇ 9 ਦਿਨ ਠਹਿਰੇ ਸਨ। ਇਸ ਕਾਰਨ ਮਹਾਰਾਜਾ ਕਰਮ ਸਿੰਘ ਵਲੋਂ 1837 'ਚ ਇਸ ਕਿਲ੍ਹੇ ਦੀ ਇਮਾਰਤ ਨੂੰ ਮੁੜ ਨਵਿਆਇਆ ਗਿਆ ਸੀ। ਵਰਤਮਾਨ ਸਮੇਂ 'ਚ ਇਸ ਕਿਲ੍ਹੇ ਦੇ ਕੁਝ ਭਾਗ 'ਚ ਕਮਾਂਡੋ ਸਿਖਲਾਈ ਕੇਂਦਰ ਚੱਲ ਰਿਹਾ ਹੈ। ਇਸ ਭਾਗ ਦੀ ਹਾਲਤ ਕੁਝ ਠੀਕ ਹੈ ਜਦੋਂ ਕਿ ਬਾਕੀ ਬਚਦੇ ਹਿੱਸੇ 'ਚ ਬੇਧਿਆਨੀ ਕਾਰਨ ਕਾਫ਼ੀ ਜ਼ਿਆਦਾ ਮਾੜਾ ਹਾਲ ਹੋ ਚੁੱਕਾ ਹੈ। ਭਾਵੇਂ ਕਿ ਪਿਛਲੇ ਦਿਨੀਂ ਸੈਰ ਸਪਾਟਾ ਵਿਭਾਗ ਦੇ ਮੰਤਰੀ ਪੰਜਾਬ ਵਲੋਂ ਕੀਤੇ ਗਏ ਐਲਾਨ 'ਚ ਇਸ ਕਿਲ੍ਹੇ ਦਾ ਨਾਂਅ ਵੀ ਸ਼ਾਮਿਲ ਹੈ ਪਰ ਇਹ ਤਾਂ ਸਮਾਂ ਹੀ ਦੱਸੇਗਾ ਕਿ ਇਹ ਐਲਾਨ ਕਿੰਨਾ ਕੁ ਹਕੀਕੀ ਰੂਪ ਅਖ਼ਤਿਆਰ ਕਰਦਾ ਪਰ ਵਰਤਮਾਨ ਸਮੇਂ 'ਚ ਵਿਰਾਸਤੀ ਇਮਾਰਤਾਂ ਨੂੰ ਅਣਗੌਲੇ ਜਾਣ ਕਾਰਨ ਪਟਿਆਲਾ ਵਾਸੀਆਂ ਅਤੇ ਹੋਰ ਕਲਾ ਪ੍ਰੇਮੀਆਂ 'ਚ ਵੱਡੀ ਨਿਰਾਸ਼ਾ ਪਾਈ ਜਾ ਰਹੀ ਹੈ।

-ਮੋਬਾਈਲ : 94654-38310

ਕੈਨੇਡੀਅਨ ਪੰਜਾਬੀਆਂ ਦੀ ਰਾਜਧਾਨੀ ਬਰੈਂਪਟਨ

ਕੈਨੇਡਾ ਦੀ ਪਾਰਲੀਮੈਂਟ ਵਿਚ ਬਰੈਂਪਟਨ ਦੇ ਪੰਜੇ ਐਮ. ਪੀ. ਹੁਣ ਪੰਜਾਬੀ ਹਨ। 7 ਜੂਨ 2018 ਨੂੰ ਉਨਟਾਰੀਓ ਸਟੇਟ ਅਸੰਬਲੀ ਦੀਆਂ ਚੋਣਾਂ ਹੋਈਆਂ। ਬਰੈਂਪਟਨ ਦੀਆਂ ਪੰਜ ਸੀਟਾਂ ਲਈ ਤਿੰਨ ਮੁੱਖ ਪਾਰਟੀਆਂ ਦੇ 15 'ਚੋਂ 14 ਉਮੀਦਵਾਰ ਪੰਜਾਬੀ ਸਨ। ਬਾਰਾਂ ਸਿੱਖ, ਇਕ ਹਿੰਦੂ, ਇਕ ਮੁਸਲਮਾਨ ਤੇ ਇਕ ਇਸਾਈ। ਉਨ੍ਹਾਂ 'ਚੋਂ ਛੇ ਉਮੀਦਵਾਰ ਦਸਤਾਰਧਾਰੀ ਸਨ। ਬਰੈਂਪਟਨ ਈਸਟ ਤੋਂ ਗੁਰਰਤਨ ਸਿੰਘ, ਪਰਮਿੰਦਰ ਸਿੰਘ ਤੇ ਸਿਮਰ ਸਿੰਘ ਸੰਧੂ ਖੜ੍ਹੇ ਸਨ। ਸਿਮਰ ਸੰਧੂ ਦੇ ਬੈਠ ਜਾਣ ਨਾਲ ਸੰਦੀਪ ਵਰਮਾ ਖੜ੍ਹ ਗਿਆ ਸੀ। ਬਰੈਂਪਟਨ ਸਾਊਥ ਤੋਂ ਪ੍ਰਭਮੀਤ ਸਿੰਘ ਸਰਕਾਰੀਆ, ਸੁਖਵੰਤ ਸਿੰਘ ਠੇਠੀ ਤੇ ਪਰਮਜੀਤ ਸਿੰਘ ਗਿੱਲ ਵਿਚਕਾਰ ਤਿਕੋਨਾ ਮੁਕਾਬਲਾ ਸੀ। ਬਰੈਂਪਟਨ ਵੈਸਟ ਤੋਂ ਜਗਰੂਪ ਸਿੰਘ, ਵਿੱਕ ਢਿੱਲੋਂ ਅਤੇ ਅਮਰਜੋਤ ਸਿੰਘ ਸੰਧੂ ਖੜ੍ਹੇ ਸਨ। ਬਰੈਂਪਟਨ ਸੈਂਟਰ ਤੋਂ ਸਾਰਾ ਸਿੰਘ, ਹਰਜੀਤ ਸਿੰਘ ਜਸਵਾਲ ਤੇ ਸਫਦਰ ਹੁਸੈਨ ਸਨ। ਬਰੈਂਪਟਨ ਨਾਰਥ ਤੋਂ ਰਿਪਦੁਮਣ ਸਿੰਘ ਢਿੱਲੋਂ, ਹਰਿੰਦਰ ਕੌਰ ਮੱਲ੍ਹੀ ਤੇ ਕੈਵਨ ਜਾਰਡੀ ਵਿਚੋਂ ਇਕ ਨੇ ਜਿੱਤਣਾ ਸੀ। ਉਮੀਦ ਪੰਜਾਂ ਹੀ ਸਿੰਘਾਂ ਦੇ ਜਿੱਤ ਜਾਣ ਦੀ ਸੀ ਪਰ ਚਾਰ ਸਿੰਘ ਜਿੱਤੇ ਜਦ ਕਿ ਇਕ ਮਾਮੂਲੀ ਫਰਕ ਨਾਲ ਜਿੱਤਣੋਂ ਰਹਿ ਗਿਆ। ਬਰੈਂਪਟਨ ਨੂੰ ਜੇ ਪੰਜਾਬੀਆਂ ਦੀ ਰਾਜਧਾਨੀ ਨਾ ਕਹੀਏ ਤਾਂ ਹੋਰ ਕੀ ਕਹੀਏ?
ਬਰੈਂਪਟਨ ਦਾ ਨਾਂ ਗੋਰਿਆਂ ਨੇ ਫਲਾਵਰ ਟਾਊਨ ਆਫ਼ ਕੈਨੇਡਾ ਰੱਖਿਆ ਸੀ ਜੋ ਹੁਣ ਫਲਾਵਰ ਸਿਟੀ ਬਰੈਂਪਟਨ ਦੇ ਨਾਂਅ ਨਾਲ ਜਾਣਿਆ ਜਾਂਦੈ। ਖਿੜਿਆ ਹੋਇਆ ਫੁੱਲ ਇਸ ਸ਼ਹਿਰ ਦਾ ਲੋਗੋ ਹੈ। 1860ਵਿਆਂ ਵਿਚ ਇੰਗਲੈਂਡ ਦੇ ਸ਼ਹਿਰ ਡੋਰਕਿੰਗ ਤੋਂ ਐਡਵਰਡ ਡੇਲ ਨਾਂਅ ਦਾ ਅੰਗਰੇਜ਼ ਇਥੇ ਆਇਆ ਤਾਂ ਇਸ ਦੀ ਆਬਾਦੀ ਇਕ ਹਜ਼ਾਰਤੋਂ ਵੀ ਘੱਟ ਸੀ। ਉਸ ਨੇ 1863 ਵਿਚ ਫੁੱਲਾਂ ਦੀ ਪਹਿਲੀ ਨਰਸਰੀ ਲਾਈ। ਬਰੈਂਪਟਨ ਦੀ ਭੋਇੰ ਫੁੱਲਾਂ-ਬੂਟਿਆਂ ਦੇ ਅਨੁਕੂਲ ਨਿਕਲੀ। ਪਹਿਲੀ ਨਰਸਰੀ ਦਾ ਨਾਂਅ 'ਚਿਮਨੀ' ਰੱਖਿਆ ਗਿਆ। ਚਿਮਨੀ ਕੰਪਨੀ ਰੁਜ਼ਗਾਰ ਦਾ ਸਾਧਨ ਬਣ ਗਈ ਤੇ ਇਹਦੇ ਫੁੱਲ ਬੂਟੇ ਸਾਰੇ ਉੱਤਰੀ ਅਮਰੀਕਾ ਵਿਚ ਵਿਕਣ ਲੱਗੇ। ਫਿਰ ਚਿਮਨੀ ਕੰਪਨੀ ਐਸੀ ਚੜ੍ਹੀ ਕਿ ਉਸ ਨੇ ਫੁੱਲਾਂ ਦੀਆਂ 48 ਖੁੱਲ੍ਹੀਆਂ ਨਰਸਰੀਆਂ ਚਾਲੂ ਕਰ ਲਈਆਂ ਅਤੇ 140 ਗਰੀਨ ਹਾਊਸ ਬਣਾ ਲਏ। ਫੁੱਲਾਂ ਦੀ ਬਹਾਰ ਤਾਂ ਫਿਰ ਆਉਣੀ ਹੀ ਸੀ। ਇਕੋ ਸੀਜ਼ਨ ਵਿਚ ਦੋ ਕਰੋੜ ਫੁੱਲਾਂ ਬੂਟਿਆਂ ਦਾ ਵਪਾਰ ਹੋਣ ਲੱਗ ਪਿਆ।
ਬਰੈਂਪਟਨ ਨੂੰ ਫੁੱਲਾਂ ਦਾ ਸ਼ਹਿਰ ਐਵੇਂ ਨਹੀਂ ਕਿਹਾ ਜਾਂਦਾ। ਏਥੇ ਏਨੇ ਫੁੱਲ ਖਿੜਦੇ ਹਨ ਕਿ ਉਨ੍ਹਾਂ ਦਾ ਹਾਰ ਸਾਰੀ ਧਰਤੀ ਦੁਆਲੇ ਪਾਇਆ ਜਾ ਸਕਦੈ। ਹਜ਼ਾਰਾਂ ਕਿਲੋਮੀਟਰ ਲੰਮਾ ਹਾਰ! ਜੂਨ-ਜੁਲਾਈ ਬਰੈਂਪਟਨ ਦੀ ਬਹਾਰ ਦੇ ਮਹੀਨੇ ਹਨ। ਇਨ੍ਹੀਂ ਦਿਨੀਂ ਰੁੱਖ ਬੂਟੇ ਮੌਲਦੇ ਅਤੇ ਅਨੇਕਾਂ ਰੰਗਾਂ ਦੇ ਫੁੱਲ ਖਿੜਦੇ ਹਨ। ਇਥੇ ਫੁੱਲ ਬਾਗਾਂ ਤੇ ਫੁਲਵਾੜੀਆਂ ਵਿਚ ਹੀ ਨਹੀਂ, ਘਰਾਂ ਦੇ ਦਰਾਂ ਮੂਹਰੇ ਵੀ ਸ਼ੋਭਦੇ ਹਨ। ਚੌਂਕਾਂ 'ਚ ਫੁੱਲ, ਗਮਲਿਆਂ 'ਚ ਫੁੱਲ, ਪਾਰਕਾਂ 'ਚ ਫੁੱਲ, ਹੋਟਲਾਂ ਮੋਟਲਾਂ ਦੁਆਲੇ ਫੁੱਲ, ਛੰਭਾਂ ਤੇ ਝੀਲਾਂ ਕਿਨਾਰੇ ਫੁੱਲ। ਰੰਗ ਬਰੰਗੇ ਫੁੱਲਾਂ ਨਾਲ ਚੌਗਿਰਦਾ ਮਹਿਕ ਉਠਦੈ। ਇਸੇ ਮਹਿਕ ਨਾਲ ਪੰਜਾਬੀਆਂ ਦੇ ਘਰਾਂ 'ਚ ਲੱਗਦੇ ਪੰਜਾਬੀ ਤੜਕਿਆਂ ਦੀ ਕਰਾਰੀ ਮਹਿਕ ਰਲ ਜਾਂਦੀ ਹੈ। ਵਾਕ ਵੇਆਂ ਤੇ ਟਰੇਲਾਂ ਉਤੇ ਸੈਰਾਂ ਕਰਦੇ ਸੱਜਣ ਸ਼ਰਸ਼ਾਰ ਨਾ ਹੋਣ ਤਾਂ ਹੋਰ ਕੀ ਹੋਣ?
2001 ਤੋਂ ਮੈਂ ਇਸੇ ਸ਼ਹਿਰ ਵਿਚ ਰਹਿ ਰਿਹਾਂ ਜਿਸ ਕਰਕੇ ਇਸ ਦੇ ਫੁੱਲਾਂ ਦੀ ਬਹਾਰ ਅਤੇ ਸਿਆਸਤ ਦੀ ਨੁਹਾਰ ਦਾ ਚਸ਼ਮਦੀਦ ਗਵਾਹ ਹਾਂ। ਬਰੈਂਪਟਨ 1853 'ਚ ਇਕ ਛੋਟੇ ਜਿਹੇ ਪਿੰਡ ਵਜੋਂ ਵਜੂਦ ਵਿਚ ਆਇਆ ਸੀ। ਉਧਰ 1849 'ਚ ਮਹਾਰਾਜਾ ਰਣਜੀਤ ਸਿੰਘ ਦਾ ਦੇਸ ਪੰਜਾਬ ਬ੍ਰਿਟਿਸ਼ ਰਾਜ ਅਧੀਨ ਕਰ ਲਿਆ ਗਿਆ ਸੀ। ਪੰਜਾਬ ਦੀ ਰਾਜਧਾਨੀ ਲਾਹੌਰ 'ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਸੀ। ਕਰਤਾਰ ਦੇ ਰੰਗ ਵੇਖੋ। ਜਦੋਂ ਪੂਰਬ ਵਿਚ ਪੰਜਾਬੀਆਂ ਤੋਂ ਲਾਹੌਰ ਖੁੱਸਿਆ ਤਾਂ ਪੱਛਮ ਵਿਚ ਬਰੈਂਪਟਨ ਦੀ ਮੋਹੜੀ ਗੱਡੀ ਗਈ। ਉਨ੍ਹੀਂ ਦਿਨੀਂ ਉਨਟਾਰੀਓ ਝੀਲ ਨੇੜੇ ਸੁੰਨੀ ਪਈ ਉੱਚੀ ਨੀਵੀਂ ਧਰਤੀ ਉਤੇ ਫਸਲੀ ਉਪਜ ਦਾ ਇਕ ਫ਼ਸਲੀ-ਮੇਲਾ ਲੱਗਾ। ਫਸਲ ਦੀ ਵੇਚ ਵੱਟ ਪਿਛੋਂ ਕੁਝ ਬੰਦੇ ਇਥੇ ਹੀ ਟਿਕ ਗਏ। ਇਸ ਦਾ ਨਾਂਅ ਇੰਗਲੈਂਡ ਦੇ ਇਕ ਨਿੱਕੇ ਜਿਹੇ ਕਸਬੇ ਦੇ ਨਾਂਅ ਉਤੇ ਬਰੈਂਪਟਨ ਰੱਖਿਆ ਗਿਆ। ਹੋ ਸਕਦੈ ਕੈਨੇਡਾ 'ਚ ਘੁੱਗ ਵਸ ਰਹੇ ਪੰਜਾਬੀ, ਭਵਿੱਖ ਵਿਚ ਆਪਣੇ ਵਸੇਬੇ ਦੀਆਂ ਥਾਵਾਂ ਨਾਲ ਆਪੋ ਆਪਣੇ ਪਿੰਡਾਂ ਦੇ ਨਾਂਅ ਵੀ ਜੋੜ ਲੈਣ। ਬਰੈਂਪਟਨ ਦੇ ਸਪਰਿੰਗਡੇਲ ਏਰੀਏ ਨੂੰ ਤਾਂ ਉਹ ਸਿੰਘਡੇਲ ਕਹਿਣ ਲੱਗ ਹੀ ਪਏ ਹਨ।
1857 ਵਿਚ ਜਦੋਂ ਭਾਰਤ ਵਿਚ ਗ਼ਦਰ ਹੋਇਆ ਉਦੋਂ ਬਰੈਂਪਟਨ 'ਚ ਕੇਵਲ 50 ਬੰਦਿਆਂ ਦਾ ਵਸੇਬਾ ਸੀ। 1871 ਤਕ ਇਥੇ 2090 ਵਿਅਕਤੀ ਰਹਿਣ ਲੱਗੇ। 1901 ਤਕ ਆਬਾਦੀ 2748 ਤੇ 1911 ਤਕ 3412 ਤਕ ਹੀ ਵਧੀ। 1951 ਵਿਚ 8398, 1961 ਵਿਚ 18477 ਤੇ 1971 ਵਿਚ 41211 ਹੋਈ। 70ਵਿਆਂ ਵਿਚ ਜਦੋਂ ਪੰਜਾਬੀਆਂ ਤੇ ਹੋਰ ਪਰਵਾਸੀਆਂ ਨੇ ਬਰੈਂਪਟਨ ਵੱਲ ਮੂੰਹ ਕੀਤਾ ਤਾਂ 1981 ਵਿਚ ਆਬਾਦੀ 149030 ਹੋ ਗਈ। 1991 ਵਿਚ 234445 ਤੇ 2001 ਵਿਚ 325428 ਤਕ ਜਾ ਪੁੱਜੀ। 2001 ਵਿਚ ਮੇਰੇ ਬਰੈਂਪਟਨ ਪੁੱਜਣ ਤੋਂ ਬਾਅਦ ਆਬਾਦੀ ਵਧ ਕੇ ਛੇ ਲੱਖ ਹੋ ਗਈ ਹੈ। 2016 ਦੇ ਅੰਕੜਿਆਂ ਅਨੁਸਾਰ 593638 ਸੀ। ਇਸ ਵਿਚ 261705 ਸਾਊਥ ਏਸ਼ੀਅਨ, 153390 ਯੂਰਪੀਨ, 82175 ਅਫਰੀਕਨ, 20100 ਫਿਲਪੀਨੇ ਤੇ 8955 ਚੀਨੇ ਹਨ। ਲੇਟਿਨ ਅਮੈਰੀਕਨ, ਸਾਊਥ-ਈਸਟ ਏਸ਼ੀਅਨ, ਵੈਸਟ ਏਸ਼ੀਅਨ, ਕੋਰੀਅਨ ਤੇ ਆਦਿਵਾਸੀ ਵੀ ਕੁਝ ਸੈਂਕੜਿਆਂ ਤੇ ਹਜ਼ਾਰਾਂ ਵਿਚ ਹਨ। ਇਥੇ ਦੁਨੀਆਂ ਦੀਆਂ ਸਭ ਨਸਲਾਂ ਵੇਖੀਆਂ ਜਾ ਸਕਦੀਆਂ ਹਨ। ਬਰੈਂਪਟਨ ਦੀ ਕੁਲ ਆਬਾਦੀ 'ਚੋਂ 50 ਫ਼ੀਸਦੀ ਈਸਾਈ, 19 ਫ਼ੀਸਦੀ ਸਿੱਖ, 12 ਫ਼ੀਸਦੀ ਹਿੰਦੂ ਤੇ 7 ਫ਼ੀਸਦੀ ਮੁਸਲਮਾਨ ਹਨ। 10 ਫ਼ੀਸਦੀ ਐਸੇ ਹਨ ਜਿਨ੍ਹਾਂ ਨੇ ਆਪਣਾ ਕੋਈ ਧਰਮ ਨਹੀਂ ਲਿਖਵਾਇਆ। ਬਾਕੀ ਬੋਧੀ, ਜੈਨੀ ਤੇ ਪਾਰਸੀ ਬਗੈਰਾ ਹਨ। ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਸਿੱਖ ਰਾਜ' ਵਿਚ ਸਿੱਖ 10 ਫ਼ੀਸਦੀ ਤੋਂ ਵੀ ਘੱਟ ਸਨ।
51 ਫ਼ੀਸਦੀ ਬਰੈਂਪਟਨੀਆਂ ਦੀ ਮਾਤ ਭਾਸ਼ਾ ਅੰਗਰੇਜ਼ੀ ਹੈ ਤੇ 18 ਫ਼ੀਸਦੀ ਦੀ ਮਾਂ ਬੋਲੀ ਪੰਜਾਬੀ। ਇਨ੍ਹਾਂ ਦੋ ਭਾਸ਼ਾਵਾਂ ਤੋਂ ਬਾਅਦ ਜਿਹੜੀਆਂ ਨੌਂ ਗਿਣਨਯੋਗ ਭਾਸ਼ਾਵਾਂ ਸਨ ਉਨ੍ਹਾਂ ਦੀ ਫੀਸਦੀ 1.5 ਫ਼ੀਸਦੀ ਤੋਂ 2.8 ਫ਼ੀਸਦੀ ਤਕ ਹੀ ਹੈ। ਬਰੈਂਪਟਨ ਦੇ ਇਕ ਚੌਥਾਈ ਤੋਂ ਵੱਧ ਵਸਨੀਕ ਪੰਜਾਬੀ ਮੂਲ ਦੇ ਹਨ ਜਿਨ੍ਹਾਂ ਵਿਚ ਪਾਕਿਸਤਾਨੀ ਪੰਜਾਬੀ ਵੀ ਹਨ। ਪਰਵਾਸੀ ਬਣ ਕੇ ਵੀ ਕੁਝ ਪੰਜਾਬੀ ਵੀਰ ਆਪਣੀ ਮਾਤ ਭਾਸ਼ਾ, ਉਰਦੂ, ਹਿੰਦੀ ਜਾਂ ਅੰਗਰੇਜ਼ੀ ਲਿਖਾਈ ਜਾਂਦੇ ਹਨ। ਮਰਦਮ ਸ਼ੁਮਾਰੀ ਦੇ ਅਜੋਕੇ ਅੰਕੜਿਆਂ ਅਨੁਸਾਰ 269790 ਬਰੈਂਪਟਨ ਵਾਸੀਆਂ ਨੇ ਆਪਣੀ ਮਾਦਰੀ ਜ਼ਬਾਨ ਅੰਗਰੇਜ਼ੀ ਲਿਖਾਈ, 91345 ਨੇ ਪੰਜਾਬੀ, 14580 ਨੇ ਉਰਦੂ ਜੋ ਲਹਿੰਦੇ ਪੰਜਾਬ ਦੇ ਪੰਜਾਬੀਆਂ ਨੇ ਲਿਖਵਾਈ, 11095 ਨੇ ਪੁਰਤਗੇਜ਼ੀ, 11040 ਨੇ ਗੁਜਰਾਤੀ, 10225 ਨੇ ਸਪੇਨੀ, 10060 ਨੇ ਹਿੰਦੀ, 9530 ਨੇ ਤਾਮਿਲ, 8785 ਨੇ ਟੈਗਾਲਾਗ ਅਤੇ 7990 ਨੇ ਆਪਣੀ ਮਾਤ ਭਾਸ਼ਾ ਇਤਾਲਵੀ ਲਿਖਾਈ।
2016 ਦੇ ਅੰਕੜਿਆਂ ਅਨੁਸਾਰ ਬਰੈਂਪਟਨ ਵਿਚ ਔਰਤਾਂ ਦੀ ਗਿਣਤੀ 300105 ਹੈ ਜਦ ਕਿ ਮਰਦ 293335 ਹਨ। 15 ਸਾਲ ਤੋਂ ਘੱਟ ਉਮਰ ਦੇ 20.3 ਫ਼ੀਸਦੀ, 15 ਤੋਂ 65 ਸਾਲ ਦੇ 68 ਫ਼ੀਸਦੀ ਅਤੇ 65 ਤੋਂ 85 ਸਾਲ ਦੇ 11.2 ਫ਼ੀਸਦੀ ਹਨ। 1 ਫ਼ੀਸਦੀ ਵਸੋਂ 85 ਸਾਲ ਤੋਂ ਵਡੇਰਿਆਂ ਦੀ ਹੈ। ਬਰੈਂਪਟਨ 'ਚ ਕੁਲ 164525 ਘਰ ਹਨ ਜਿਨ੍ਹਾਂ 'ਚ ਵਿਆਹੇ ਵਰੇ ਤੇ ਕਾਮਨ ਲਾਅ ਮੈਰਿਜ ਵਾਲੇ 126360 ਪਰਿਵਾਰ ਰਹਿੰਦੇ ਹਨ। ਬਾਕੀ ਮਕਾਨਾਂ 'ਚ ਛੜੇ ਛਾਂਟ ਤੇ ਤਲਾਕਸ਼ੁਦਾ 'ਕੱਲੇ 'ਕੱਲੇ ਜੀਵਨ ਬਸਰ ਕਰਦੇ ਹਨ।
ਓਨਟਾਰੀਓ ਸੂਬੇ ਵਿਚ ਬਰੈਂਪਟਨ ਤੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਸਰੀ ਪੰਜਾਬੀਆਂ ਦੇ ਸਭ ਤੋਂ ਵੱਡੇ ਸ਼ਹਿਰ ਹਨ। ਇਨ੍ਹਾਂ ਸ਼ਹਿਰਾਂ ਵਿਚ ਪੰਜਾਬੀ ਦੇ ਅਨੇਕਾਂ ਅਖ਼ਬਾਰ ਛਪਦੇ ਅਤੇ ਦਰਜਨਾਂ ਰੇਡੀਓ ਤੇ ਟੀਵੀ ਦੇ ਪੰਜਾਬੀ ਪ੍ਰੋਗਰਾਮ ਚਲਦੇ ਹਨ। ਕੁਝ ਦੁਕਾਨਾਂ ਦੇ ਬੋਰਡ ਵੀ ਗੁਰਮੁਖੀ ਅੱਖਰਾਂ ਵਿਚ ਲਿਖੇ ਦਿਸਦੇ ਹਨ। ਪਾਰਕਾਂ ਵਿਚ ਪੰਜਾਬੀ ਬਾਬਿਆਂ ਦੀਆਂ ਸੱਥਾਂ ਜੁੜਦੀਆਂ ਅਤੇ ਕਮਿਊਨਿਟੀ ਕੇਂਦਰਾਂ 'ਚ ਤਾਸ਼ ਦੀਆਂ ਬਾਜ਼ੀਆਂ ਲਗਦੀਆਂ ਹਨ।
ਬਰੈਂਪਟਨ ਵਿਚ ਅਨੇਕਾਂ ਗੁਰਦਵਾਰੇ ਹਨ ਜਿਥੇ ਪਾਠਾਂ, ਭੋਗਾਂ, ਕਥਾ ਕੀਰਤਨ ਤੇ ਅਨੰਦ ਕਾਰਜਾਂ ਦਾ ਵਾਰ ਨਹੀਂ ਆਉਂਦਾ। ਨਗਰ ਕੀਰਤਨ ਸਮੇਂ ਤਾਂ ਸੰਗਤਾਂ ਦਾ ਹੜ੍ਹ ਹੀ ਆ ਜਾਂਦੈ। ਲੰਗਰਾਂ ਦਾ ਅੰਤ ਸ਼ੁਮਾਰ ਨਹੀਂ ਰਹਿੰਦਾ। ਮਠਿਆਈਆਂ, ਖ਼ਸਤਾ ਕਰਾਰਾ ਨਮਕੀਨ, ਦਹੀਂ-ਭੱਲੇ, ਗੋਲਗੱਪੇ, ਸਮੋਸੇ ਤੇ ਪਕੌੜੇ। ਮੇਵੇ ਤੇ ਫਲ। ਗਰਮਾ-ਗਰਮ ਜਲੇਬੀਆਂ। ਕੁਲਫੀਆਂ ਤੇ ਆਈਸ ਕਰੀਮਾਂ। ਉਤੋਂ ਦੇਸੀ ਘਿਉ ਦਾ ਕੜਾਹ ਪ੍ਰਸ਼ਾਦ। ਗਾਉਣ ਵਾਲਿਆਂ ਦੇ ਅਖਾੜੇ ਤੇ ਕਬੱਡੀ ਦੇ ਟੂਰਨਾਮੈਂਟ ਵੀ ਹਜ਼ਾਰਾਂ ਲੋਕ ਵੇਖਦੇ ਹਨ। ਤੀਆਂ ਦੇ ਮੇਲਿਆਂ ਵਿਚ ਤੀਵੀਆਂ ਦਾ ਵੱਖ ਧੱਕਾ ਪੈਂਦੈ! ਬਰੈਂਪਟਨ ਵਿਚ ਢੋਲ ਵੀ ਵੱਜਦੇ ਹਨ ਤੇ ਭੰਗੜੇ ਵੀ ਪੈਂਦੇ ਹਨ। ਗਾਉਣ ਮੇਲੇ ਇਕੋ ਦਿਨ ਦੋ-ਦੋ ਲੱਗਦੇ ਹਨ। ਕਬੱਡੀ ਕੱਪ ਵੀ ਬਰਾਬਰੋਬਰ ਹੋ ਜਾਂਦੇ ਹਨ।
ਟੋਰਾਂਟੋ ਨੇੜਲਾ ਸ਼ਹਿਰ ਬਰੈਂਪਟਨ ਸੱਚੀਂ-ਮੁੱਚੀਂ ਪੰਜਾਬ ਗੜ੍ਹ ਬਣ ਗਿਆ ਹੈ। ਇੰਟਰਨੈਸ਼ਨਲ ਵਿਦਿਆਰਥੀਆਂ ਦੀ ਆਮਦ ਨਾਲ ਇਸ ਦੀ ਆਬਾਦੀ ਵਿਚ ਬੜੀ ਤੇਜ਼ੀ ਨਾਲ ਵਾਧਾ ਹੋ ਰਿਹੈ। ਬਰੈਂਪਟਨ ਹੁਣ ਕੈਨੇਡਾ ਦਾ ਨੌਵਾਂ ਵੱਡਾ ਸ਼ਹਿਰ ਹੈ। ਜਿਵੇਂ ਦੇਸ਼-ਵੰਡ ਪਿੱਛੋਂ ਲਾਹੌਰ ਦੀ ਥਾਂ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਬਣਿਆ ਸੀ ਉਵੇਂ ਚੰਡੀਗੜ੍ਹ ਖੁਸ ਜਾਣ ਪਿੱਛੋਂ ਬਰੈਂਪਟਨ ਪੰਜਾਬੀਆਂ ਦੀ ਰਾਜਧਾਨੀ ਬਣ ਰਿਹੈ।

ਮਨੁੱਖ ਤੇ ਮਾਨਸਿਕ ਸਿਹਤ

ਮਾਨਸਿਕ ਸਿਹਤ ਦੀ ਸਮੱਸਿਆ ਅੱਜ ਬਹੁਤ ਗੰਭੀਰ ਬਣ ਗਈ ਹੈ। ਪੱਛਮੀ ਦੇਸ਼ਾਂ ਵਿਚ, ਖ਼ਾਸ ਕਰ ਕੇ ਸੰਸਾਰ ਦੇ ਸਭ ਤੋਂ ਵੱਧ ਵਿਕਸਤ ਦੇਸ਼ ਅਮਰੀਕਾ ਵਿਚ, ਜਿਥੇ ਜ਼ਿੰਦਗੀ ਦੀ ਦੌੜ-ਭੱਜ ਬਹੁਤ ਤੇਜ਼ ਹੈ, ਹਰ ਦਸਵਾਂ ਵਿਅਕਤੀ ਮਾਨਸਿਕ ਉਲਝਣ ਤੇ ਰੋਗ ਦਾ ਸ਼ਿਕਾਰ ਹੈ ਅਤੇ ਉਸ ਨੂੰ ਮਾਨਸਿਕ ਉਲਝਣਾਂ ਤੇ ਰੋਗਾਂ ਦੇ ਇਲਾਜ ਲਈ ਮਾਨਸਿਕ ਹਸਪਤਾਲਾਂ ਵਿਚ ਜਾਣਾ ਪੈਂਦਾ ਹੈ ਪਰ ਜਿਨ੍ਹਾਂ ਦੀਆ ਉਲਝਣਾਂ ਘੱਟ ਗੰਭੀਰ ਹੁੰਦੀਆਂ ਹਨ, ਉਨ੍ਹਾਂ ਨੂੰ ਚਿਕਿੱਤਸਕ ਮਨੋਵਿਗਿਆਨੀਆਂ ਦੀ ਸਹਾਇਤਾ ਲੈਣੀ ਪੈਂਦੀ ਹੈ। ਅੱਜਕਲ੍ਹ ਬਹੁਤ ਸਾਰੀਆਂ ਸਰੀਰਕ ਬੀਮਾਰੀਆਂ ਦਰਅਸਲ ਮਾਨਸਿਕ ਹੀ ਹੁੰਦੀਆਂ ਹਨ, ਭਾਵੇਂ ਇਕ ਆਮ ਮਨੁੱਖ ਉਨ੍ਹਾਂ ਨੂੰ ਮਾਨਸਿਕ ਨਹੀਂ ਸਮਝਦਾ। ਬਹੁਤ ਸਾਰੇ ਡਾਕਟਰਾਂ ਅਨੁਸਾਰ ਬਹੁਤੇ ਰੋਗੀ ਜਿਹੜੇ ਉਨ੍ਹਾਂ ਪਾਸ ਸਰੀਰਕ ਵਿਕਾਰਾਂ ਦਾ ਇਲਾਜ ਕਰਵਾਉਣ ਲਈ ਆਉਂਦੇ ਹਨ, ਦਰਅਸਲ ਉਨ੍ਹਾਂ ਦੇ ਰੋਗਾਂ ਦਾ ਕਾਰਨ ਡਰ, ਚਿੰਤਾ ਜਾਂ ਕੋਈ ਹੋਰ ਮਨੋਵਿਗਿਆਨਕ ਹੀ ਹੁੰਦਾ ਹੈ। ਉਨ੍ਹਾਂ ਦੀਆਂ ਜ਼ਿਆਦਾ ਤਕਲੀਫਾਂ ਮਾਨਸਿਕ ਹੀ ਹੁੰਦੀਆਂ ਹਨ, ਭਾਵੇਂ ਉਨ੍ਹਾਂ ਦੇ ਚਿੰਨ੍ਹ ਸਰੀਰਕ ਹੀ ਹੁੰਦੇ ਹਨ। ਜਿਵੇਂ ਇਕ ਵਿਅਕਤੀ ਜਿਹੜਾ ਕਿਸੇ ਮਾਨਸਿਕ ਸੰਘਰਸ਼ ਦਾ ਮਰੀਜ਼ ਹੈ ਹਮੇਸ਼ਾ ਇਹੀ ਸ਼ਿਕਾਇਤ ਕਰਦਾ ਹੈ ਕਿ ਸਾਰੀ ਰਾਤ ਸੌਣ ਦੇ ਬਾਵਜੂਦ ਵੀ ਜਦ ਉਹ ਸਵੇਰੇ ਉਠਦਾ ਹੈ ਤਾਂ ਉਹ ਥੱਕਿਆ ਹੋਇਆ ਮਹਿਸੂਸ ਕਰਦਾ ਹੈ, ਉਸ ਦਾ ਸਾਰਾ ਸਰੀਰ ਆਰਾਮ ਕਰਨ ਦੇ ਬਾਅਦ ਵੀ ਟੁੱਟਦਾ ਰਹਿੰਦਾ ਹੈ। ਇਸ ਲਈ ਇਹ ਸਚਾਈ ਹੈ ਕਿ ਡਾਕਟਰ ਰੋਗੀ ਦੀ ਸਰੀਰਕ ਹਾਲਤ ਦੇ ਨਾਲ-ਨਾਲ ਮਾਨਸਿਕ ਹਾਲਤ ਨੂੰ ਵੀ ਜਾਣੇ।
ਕਈ ਹੋਰ ਉਦਾਹਰਨਾਂ ਵੀ ਦਿੱਤੀਆਂ ਜਾ ਸਕਦੀਆਂ ਹਨ ਜਿਨ੍ਹਾਂ ਤੋਂ ਮਾਨਸਿਕ ਰੋਗ ਸਪੱਸ਼ਟ ਨਜ਼ਰ ਆਉਂਦੇ ਹਨ। ਜਿਵੇਂ ਸਕੂਲ ਜਾਂ ਕਾਲਜ ਵਿਚ ਇਕ ਬੁੱਧੀਮਾਨ ਵਿਦਿਆਰਥੀ ਆਪਣੀ ਪੜ੍ਹਾਈ ਵਿਚ ਸਫਲਤਾ ਪ੍ਰਾਪਤ ਨਾ ਕਰ ਸਕੇ ਅਤੇ ਹਮੇਸ਼ਾ ਇਹੀ ਸ਼ਿਕਾਇਤ ਕਰਦਾ ਰਹੇ ਕਿ ਉਹ ਆਪਣੀ ਪੜ੍ਹਾਈ ਵਿਚ ਪੂਰਾ ਮਨ ਨਹੀਂ ਲਗਾ ਸਕਦਾ। ਇਸ ਦਾ ਕਾਰਨ ਭਾਵਾਤਮਿਕ ਅਪਸਮਾਯੋਜਨ ਹੋ ਸਕਦਾ ਹੈ। ਕਿਸੇ ਦਫ਼ਤਰ ਵਿਚ ਕੋਈ ਕਰਮਚਾਰੀ ਆਪਣੇ ਸਹਿਯੋਗੀਆਂ ਨਾਲ ਬਣਾ ਕੇ ਨਾ ਰੱਖ ਸਕੇ, ਆਪਣੇ ਅਫ਼ਸਰਾਂ ਨਾਲ ਲੜਦਾ-ਝਗੜਦਾ ਰਹੇ ਜਾਂ ਹਮੇਸ਼ਾ ਸਿਰ-ਦਰਦ ਦੀ ਸ਼ਿਕਾਇਤ ਕਰੇ ਅਤੇ ਡਾਕਟਰ ਉਸ ਦਾ ਇਲਾਜ ਕਰਨ ਤੋਂ ਅਸਮਰੱਥ ਹੋ ਜਾਣ, ਇਹ ਵੀ ਮਨੋਵਿਗਿਆਨਕ ਸਮੱਸਿਆ ਹੈ ਅਤੇ ਇਕ ਮਨੋਵਿਗਿਆਨੀ ਹੀ ਇਸ ਦਾ ਕਾਰਨ ਲੱਭ ਕੇ ਉਸ ਵਿਅਕਤੀ ਦੀ ਸਹਾਇਤਾ ਕਰ ਸਕਦਾ ਹੈ। ਜ਼ਿੰਦਗੀ ਵਿਚ ਅਜਿਹੀਆਂ ਕਈ ਹੋਰ ਮਾਨਸਿਕ ਉਲਝਣਾਂ ਮਿਲਦੀਆਂ ਹਨ ਜਿਵੇਂ ਕਿ ਜੇ ਇਕ ਜਵਾਨ ਪਤੀ ਹਮੇਸ਼ਾ ਹੀ ਆਪਣੀ ਪਤਨੀ ਨਾਲ ਦੁਰ-ਵਿਵਹਾਰ ਕਰੇ ਜਾਂ ਆਤਮ-ਹੱਤਿਆ ਕਰਨ ਦੀ ਧਮਕੀ ਦਿੰਦਾ ਰਹੇ, ਇਕ ਵਿਅਕਤੀ ਹਮੇਸ਼ਾ ਹੀ ਆਪਣੀ ਅਸਫਲਤਾ ਬਾਰੇ ਸੋਚਦਾ ਰਹੇ ਅਤੇ ਆਪਣੇ ਕੰਮ ਨੂੰ ਜਾਰੀ ਨਾ ਰੱਖ ਸਕੇ, ਜੇ ਪਿਤਾ ਜਾਂ ਪਰਿਵਾਰ ਦਾ ਕੋਈ ਹੋਰ ਮੁਖੀ ਆਪਣੀਆਂ ਘਰੇਲੂ ਜ਼ਿੰਮੇਵਾਰੀਆਂ ਤੋਂ ਬਚਣ ਲਈ ਹਮੇਸ਼ਾ ਬਾਹਰ ਰਹੇ ਜਾਂ ਕੋਈ ਨੌਜਵਾਨ ਲੜਕਾ ਜਾਂ ਲੜਕੀ ਬਹੁਤ ਸਾਰੇ ਲੋਕਾਂ ਦੇ ਇਕੱਠ ਵਿਚ ਸ਼ਰਮਾ ਜਾਵੇ, ਇਕ ਵਿਦਿਆਰਥੀ ਹਮੇਸ਼ਾ ਬਿਨਾਂ ਕਿਸੇ ਕਾਰਨ ਤੋਂ ਡਾਵਾਂਡੋਲ, ਬੇਚੈਨ ਜਾਂ ਚਿੰਤਾਵਾਨ ਰਹੇ ਅਤੇ ਆਪਣੀ ਪੜ੍ਹਾਈ ਲਈ ਕਲਾਸ ਵਿਚ ਨਾ ਜਾਵੇ, ਇਹ ਸਾਰੇ ਮਾਨਸਿਕ ਰੋਗਾਂ ਦੇ ਚਿੰਨ੍ਹ ਹਨ ਅਤੇ ਇਹ ਉਨ੍ਹਾਂ ਦੀਆਂ ਮਾਨਸਿਕ ਸਮੱਸਿਆਵਾਂ ਦਾ ਹੀ ਸਿੱਟਾ ਹਨ।
ਮਾਨਸਿਕ ਸਿਹਤ ਕੀ ਹੈ?
ਮਾਨਸਿਕ ਸਿਹਤ ਤੋਂ ਭਾਵ ਮਾਨਸਿਕ ਤੰਦਰੁਸਤੀ ਤੋਂ ਹੈ ਅਤੇ ਮਾਨਸਿਕ ਤੰਦਰੁਸਤੀ ਉਹ ਯੋਗਤਾ ਹੈ ਜਿਹੜੀ ਸਾਨੂੰ ਜ਼ਿੰਦਗੀ ਦੀਆਂ ਮੁਸ਼ਕਿਲਾਂ ਤੇ ਕਠਨ ਹਾਲਤਾਂ ਵਿਚ ਸਮਾਯੋਜਨ ਕਰਨ ਵਿਚ ਸਾਡੀ ਸਹਾਇਤਾ ਕਰਦੀ ਹੈ। ਇਸ ਲਈ ਮਾਨਸਿਕ ਸਿਹਤ ਤੋਂ ਭਾਵ ਮਨੁੱਖੀ ਸਮਾਯੋਜਨ ਤੋਂ ਹੈ ਜਿਸ ਨਾਲ ਮਨ ਦੀ ਸ਼ਾਂਤੀ, ਪ੍ਰਭਾਵਿਕਤਾ ਤੇ ਖੁਸ਼ੀ ਵਧਦੀ ਹੈ ਅਤੇ ਜ਼ਿੰਦਗੀ ਵਿਚ ਸੰਤੁਸ਼ਟੀ ਆਉਂਦੀ ਹੈ। ਮਾਨਸਿਕ ਸਿਹਤ ਸਰੀਰ ਅਤੇ ਮਨ ਦੋਵਾਂ ਦੀ ਸਥਿਤੀ 'ਤੇ ਹੀ ਨਿਰਭਰ ਕਰਦੀ ਹੈ। ਭਾਵੇਂ ਮਾਨਸਿਕ ਸਿਹਤ ਵਿਚ ਸਰੀਰਕ ਤੰਦਰੁਸਤੀ ਵੀ ਆ ਜਾਂਦੀ ਹੈ ਪਰੰਤੂ ਕੇਵਲ ਸਰੀਰਕ ਸਿਹਤ ਵਿਚ ਇਹ ਜ਼ਰੂਰੀ ਨਹੀਂ ਕਿ ਇਸ ਵਿਚ ਮਾਨਸਿਕ ਸਿਹਤ ਵੀ ਜ਼ਰੂਰ ਹੋਵੇ। ਅੱਜ ਦੇ ਆਧੁਨਿਕ ਯੁਗ ਵਿਚ ਬੱਚੇ ਵਿਸ਼ੇਸ਼ ਤੌਰ 'ਤੇ ਕਿਸ਼ੋਰ ਅਵਸਥਾ ਦੇ ਬੱਚੇ ਭਾਵੇਂ ਸਰੀਰਕ ਤੌਰ 'ਤੇ ਰਿਸ਼ਟ-ਪੁਸ਼ਟ ਹਨ ਪਰੰਤੂ ਉਨ੍ਹਾਂ ਵਿਚ ਮਾਨਸਿਕ ਤੌਰ 'ਤੇ ਸਿਹਤ ਦੀ ਘਾਟ ਹੈ। ਕਿਉਂਕਿ ਉਨ੍ਹਾਂ ਦੀਆਂ ਮਾਨਸਿਕ ਕ੍ਰਿਆਵਾਂ ਠੀਕ ਢੰਗ ਨਾਲ ਵਿਕਸਿਤ ਨਹੀਂ ਹੋਈਆਂ ਹੁੰਦੀਆਂ। ਉਨ੍ਹਾਂ ਵਿਚ ਮਾਨਸਿਕ ਯੋਗਤਾਵਾਂ ਜਿਵੇਂ ਕਿ ਸਿੱਖਣ ਕਿਰਿਆ, ਯਾਦਾਸ਼ਤ, ਧਾਰਨਾ ਸ਼ਕਤੀ, ਸੋਚਣ ਕਿਰਿਆ, ਤਰਕ, ਕਲਪਨਾ, ਪ੍ਰਤੱਖਣ ਕਿਰਿਆ, ਸਵੈ-ਕੇਂਦਰਤਾ, ਸਮੱਸਿਆ ਸਮਾਧਾਨ ਅਤੇ ਜਲਦੀ ਨਿਰਣਾ ਲੈਣ ਦੀ ਸ਼ਕਤੀ ਆਦਿ ਲਈ ਘਾਟ ਹੁੰਦੀ ਹੈ।
ਮਾਨਸਿਕ ਸਿਹਤ ਤੋਂ ਭਾਵ ਸਰੀਰ ਅਤੇ ਮਨ ਦੋਵਾਂ ਦਾ ਹੀ ਨਿਪੁੰਨਤਾ ਅਤੇ ਇਕਸਾਰਤਾ ਨਾਲ ਕੰਮ ਕਰਨ ਤੋਂ ਹੈ। ਮਾਨਸਿਕ ਸਿਹਤ ਇਕ ਮੂਲ ਕਾਰਕ ਹੈ ਜਿਹੜਾ ਸਰੀਰਕ ਸਿਹਤ ਅਤੇ ਸਮਾਜਿਕ ਪ੍ਰਭਾਵਿਕਤਾ ਨੂੰ ਕਾਇਮ ਕਰਨ ਵਿਚ ਯੋਗਦਾਨ ਪਾਉਂਦਾ ਹੈ। ਜੇ ਇਕ ਵਿਅਕਤੀ ਸਰੀਰਕ ਤੌਰ 'ਤੇ ਚੰਗੀ ਸਿਹਤ ਦਾ ਮਾਲਕ ਹੈ ਅਤੇ ਉਸ ਦੀਆਂ ਇੱਛੁਕ ਸਮਾਜਿਕ ਤੇ ਨੈਤਿਕ ਕਦਰਾਂ-ਕੀਮਤਾਂ ਹਨ ਅਤੇ ਉਹ ਸਮਾਜਿਕ ਤੌਰ 'ਤੇ ਸਮਾਯੋਜਿਤ ਹੈ ਤਾਂ ਉਸ ਦੀ ਮਾਨਸਿਕ ਸਿਹਤ ਵੀ ਚੰਗੀ ਹੈ। ਚੰਗੀ ਮਾਨਸਿਕ ਸਿਹਤ ਵਾਲੇ ਵਿਅਕਤੀ ਉਹ ਹੁੰਦੇ ਹਨ ਜਿਹੜੇ ਖੁਸ਼, ਆਸ਼ਾਵਾਦੀ ਅਤੇ ਇਕਸਾਰਤਾ ਵਾਲੀ ਸ਼ਖ਼ਸੀਅਤ ਦੇ ਮਾਲਕ ਹੋਣ। ਸੰਸਾਰ ਸਿਹਤ ਸੰਗਠਨ ਦੇ ਅਨੁਸਾਰ, 'ਮਾਨਸਿਕ ਸਿਹਤ ਇਕ ਸੰਪੂਰਨ ਸਰੀਰਕ, ਮਾਨਸਿਕ ਅਤੇ ਸਮਾਜਿਕ ਸਲਾਮਤੀ ਦੀ ਸਥਿਤੀ ਹੈ।' ਇਸ ਲਈ ਮਾਨਸਿਕ ਸਿਹਤ ਤੋਂ ਭਾਵ ਮਾਨਸਿਕ ਰੋਗਾਂ ਤੇ ਵਿਕਾਰਾਂ ਤੋਂ ਰਹਿਤ ਨਹੀਂ; ਪਰੰਤੂ ਮਨ ਦੀ ਸਾਰਥਿਕ ਸਥਿਤੀ ਹੈ। ਇਕ ਤੰਦਰੁਸਤ ਵਿਅਕਤੀ ਜਿਹੜਾ ਸਰੀਰਕ ਤੌਰ 'ਤੇ ਨਰੋਆ ਹੁੰਦਾ ਹੈ ਉਹ ਮਾਨਸਿਕ ਤੌਰ 'ਤੇ ਤੀਖਣ ਵੀ ਹੁੰਦਾ ਹੈ, ਭਾਵਾਤਮਿਕ ਤੌਰ 'ਤੇ ਪਰਪੱਕ ਅਤੇ ਸਮਾਜਿਕ ਤੌਰ 'ਤੇ ਸਮਾਯੋਜਿਤ ਹੋਵੇਗਾ, ਉਹੀ ਵਿਅਕਤੀ ਚੰਗੀ ਮਾਨਸਿਕ ਸਿਹਤ ਦਾ ਮਾਲਕ ਹੈ।


-ਸਾਬਕਾ ਮੁਖੀ, ਮਨੋਵਿਗਿਆਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ। ਮੋਬਾਈਲ : 94781-69464

ਲੇਖਿਕਾ ਬੀਟਰਿਕਸ ਪੌਟਰ ਦਾ ਬਾਲ ਸੰਸਾਰ

(ਲੜੀ ਜੋੜਨ ਲਈ ਪਿਛਲੇ
ਐਤਵਾਰ ਦਾ ਅੰਕ ਦੇਖੋ)
ਇਸ ਤੋਂ ਬਾਅਦ ਅਸੀਂ ਬੀਟਰਿਕਸ ਦੇ ਛੋਟੇ ਜਿਹੇ ਅਤਿ ਸੁੰਦਰ ਬੈਡਰੂਮ ਵਿਚ ਗਏ ਜਿਸ ਦਾ ਸੁੰਦਰ ਭਾਗ ਹੈ, ਉੱਚੀ ਬੈਕ, ਬਾਰੀਕ ਨਕਾਸ਼ੀ ਵਾਲਾ ਸੁੰਦਰ ਸਤੰਭਾਂ ਵਾਲਾ ਬੈੱਡ। ਫਾਇਰ ਪਲੇਸ (ਅੰਗੀਠੀ) ਦੇ ਉੱਪਰ ਸ਼ੈੱਲਫ 'ਤੇ ਪਰਿਵਾਰ ਦੇ ਸਫ਼ੈਦ-ਕਾਲੀ ਫੋਟੋ ਸਜੀ ਹੋਈ ਸੀ। ਮੈਂ ਪਹਿਲਾਂ ਪੜ੍ਹਿਆ ਸੀ ਕਿ ਬੀਟਰਿਕਸ ਨੇ ਆਪਣੇ ਨਾਵਲ ਦੇ ਕਥਾਨਕ ਵਿਚ ਇਹ ਸਭ ਉੱਪਰ ਦੇ ਕਮਰੇ ਵਰਤੋਂ ਵਿਚ ਲਿਆਂਦੇ ਸਨ, ਜਦੋਂ ਕਿ ਉਸ ਵਲੋਂ ਘੜੇ ਪ੍ਰਸਿੱਧ ਪਾਤਰ ਪੀਟਰ ਰੈਬਿਟਸ ਦਾ ਲਾਲ ਨਿਸ਼ਾਨੀ ਵਾਲਾ ਰੁਮਾਲ ਅਤੇ ਗੁੜੀਆ ਦੇ ਕਮਰੇ ਦਾ ਭੋਜਨ ਚੋਰੀ ਹੋ ਜਾਂਦਾ ਹੈ।
ਹਿਲ ਟੌਪ ਫਾਰਮ ਹਾਊਸ ਵਿਚ ਘੁੰਮਦੇ ਹੋਏ ਇਹ ਖਿਆਲ ਆਇਆ ਕਿ ਇਸ ਘਰ ਦੀ ਵਿਸ਼ੇਸ਼ਤਾ ਇਹ ਹੈ ਕਿ 'ਉਸ ਦੀ ਆਤਮਾ' ਨੂੰ ਸੁਰੱਖਿਅਤ ਕੀਤਾ ਗਿਆ ਹੈ, ਉਵੇਂ ਹੀ ਜਿਵੇਂ ਬੀਟਰਿਕਸ ਪੋਟਰ ਚਾਹੁੰਦੀ ਸੀ। ਸਾਨੂੰ ਦੱਸਿਆ ਗਿਆ ਕਿ ਘਰ ਦੇ ਫਰਨੀਚਰ ਨੂੰ 'ਥੋੜ੍ਹਾ ਬਹੁਤ' ਹਿਲਾਇਆ ਗਿਆ ਹੈ ਤਾਂ ਕਿ ਘਰ ਵਿਚ ਦਾਖਲ ਹੋਣ ਵਾਲੇ ਸੈਲਾਨੀਆਂ ਦੇ ਰਸਤੇ ਵਿਚ ਨਾ ਆਵੇ। ਨਾਲ ਹੀ ਘੱਟ ਬਿਜਲੀ ਦੀ ਵਰਤੋਂ ਨਾਲ ਚੱਲਣ ਵਾਲੀਆਂ ਕੁਝ ਆਧੁਨਿਕ ਐਲ. ਈ. ਡੀ. ਲਾਈਟਸ ਵੀ ਲਗਾਈਆਂ ਗਈਆਂ ਹਨ ਪਰ ਪਿਛਲੇ 70 ਸਾਲਾਂ ਵਿਚ ਇਸ ਤੋਂ ਜ਼ਿਆਦਾ ਕੁਝ ਨਹੀਂ ਬਦਲਿਆ। ਜ਼ਿਆਦਾਤਰ ਪ੍ਰਦਰਸ਼ਨ ਅਤੇ ਸਮਾਨ ਠੀਕ ਉਹੀ ਰੱਖਿਆ ਹੈ ਜਿਥੇ ਬੀਟਰਿਕਸ ਨੇ ਆਖਰੀ ਵਾਰ ਸਜਾਇਆ ਜਾਂ ਰੱਖਿਆ ਹੋਵੇਗਾ।
ਬੀਟਰਿਕਸ ਪੌਟਰ ਦੇ ਘਰ ਹਿਲ ਟੌਪ ਫਾਰਮ ਹਾਊਸ ਤੋਂ ਬਾਹਰ ਆਉਂਦੇ ਸਮੇਂ ਸਾਨੂੰ ਗਾਈਡ ਨੇ ਦੱਸਿਆ ਕਿ ਇਸ ਘਰ ਵਿਚ ਅਤੇ ਨੇੜੇ ਪ੍ਰਦਰਸ਼ਨੀ ਗੈਲਰੀ ਵਿਚ 1433 ਵਸਤਾਂ ਅਤੇ 2200 ਪੇਪਰ ਹਨ। ਕੁਝ ਫਰਨੀਚਰ, ਪੇਂਟਿੰਗਜ਼ ਅਤੇ ਵਸਤਾਂ 400 ਸਾਲ ਪੁਰਾਣੀਆਂ ਹਨ ਜੋ ਪਹਿਲਾਂ ਤੋਂ ਹੀ ਇਸ ਘਰ ਵਿਚ ਸਨ। ਜਦੋਂ ਬੀਟਰਿਕਸ ਨੇ ਇਸ ਨੂੰ ਖਰੀਦਿਆ ਸੀ। ਬਾਕੀ ਸਾਮਾਨ ਬੀਟਰਿਕਸ ਪੌਟਰ ਨੇ ਘਰ ਵਿਚ ਜੋੜਿਆ। ਜਿਵੇਂ ਕਿ ਘਰ ਦੇ ਮੁੱਖ ਦੁਆਰ 'ਤੇ ਟੰਗੀ ਲੋਹੇ ਦੀ ਚਾਬੀ ਜੋ ਅਸੀਂ ਦੇਖੀ। ਚਾਬੀ ਦੇ ਵਿਸ਼ੇ ਵਿਚ ਕਹਾਣੀ 'ਦ ਫੈਰੀ ਕੈਰਾਬਨ' ਵਿਚ ਲਿਖਿਆ ਗਿਆ ਹੈ ਕਿ 'ਉਹ ਚੁੱਕੀ ਨਹੀਂ ਜਾਂਦੀ ਸੀ ਕਿਉਂਕਿ ਉਹ ਭਾਰੀ ਹੈ।' ਇਸ ਦੇ ਨਾਲ-ਨਾਲ ਅਨੇਕ ਤਸਵੀਰਾਂ, ਪੁਰਾਣੇ ਚਿੱਤਰ, ਫਰਨੀਚਰ ਅਤੇ ਨਿੱਜੀ ਸਾਮਾਨ ਵੀ ਪ੍ਰਦਰਸ਼ਿਤ ਸੀ ਜਿਸ ਬਾਰੇ ਬੀਟਰਿਕਸ ਆਪਣੇ ਨਾਵਲ, ਪੁਸਤਕਾਂ ਵਿਚ ਵੀ ਲਿਖਿਆ ਕਰਦੀ ਸੀ।
ਫਿਰ ਸਾਨੂੰ ਦੱਸਿਆ ਗਿਆ ਕਿ ਬੀਟਰਿਕਸ ਪੌਟਰ ਦੇ 2017 ਵਿਚ 150ਵੇਂ ਜਨਮ ਦਿਨ 'ਤੇ ਅਨੇਕ ਸਮਾਰੋਹਾਂ ਦਾ ਆਯੋਜਨ ਕੀਤਾ ਗਿਆ। ਜਿਵੇਂ ਕਿ ਪ੍ਰਸਿੱਧ ਚੁਲਬੁਲੇ ਪਿਆਰੇ ਪਾਤਰ ਪੀਟਰ ਰੈਬਿਟ ਦੀਆਂ ਪ੍ਰਦਰਸ਼ਨੀਆਂ ਅਤੇ ਬੀਟਰਿਕਸ ਵਲੋਂ ਖ਼ੁਦ ਸਕੈਚ ਕੀਤੇ ਗਏ ਰੇਖਾ ਚਿੱਤਰ ਜੋ ਉਸ ਦੇ ਨਾਵਲ 'ਦ ਟੇਲ ਆਫ਼ ਪੀਟਰ ਰੈਬਿਟ' 'ਤੇ ਆਧਾਰਿਤ ਹੈ, ਦੀ ਪਹਿਲੀ ਪ੍ਰਦਰਸ਼ਨੀ।
ਦ ਸਲੋਪਿੰਗ ਗਾਰਡਨ : ਢਲਾਨ ਵਾਲਾ ਬਗ਼ੀਚਾ
ਘਰ ਤੋਂ ਬਾਹਰ ਢਲਾਣ 'ਤੇ ਸਥਿਤ ਬਗ਼ੀਚੇ ਵਿਚ 'ਇੰਗਲਿਸ਼ ਸਮਰ' ਦੀ ਸੁਨਹਿਰੀ ਧੁੱਪ ਫੈਲੀ ਹੋਈ ਸੀ ਅਤੇ ਅਨੇਕ ਸੈਲਾਨੀ ਘੁੰਮ ਰਹੇ ਸਨ। ਸਾਡੇ ਚਾਰੇ ਪਾਸੇ ਰੰਗ-ਬਰੰਗੇ ਫੁੱਲ ਅਤੇ ਸਬਜ਼ੀਆਂ ਦੀਆਂ ਕਿਆਰੀਆਂ ਸਨ। ਬਗ਼ੀਚੇ ਵਿਚ ਕੁਝ ਅੱਗੇ ਜਾ ਕੇ ਅਸੀਂ ਸੇਬ ਦੇ ਪੁਰਾਤਨ ਦਰੱਖਤ ਦੇਖੇ। ਬਗ਼ੀਚੇ ਵਿਚ ਫੁੱਲ ਅਤੇ ਸਬਜ਼ੀਆਂ ਦੀਆਂ ਕਤਾਰਾਂ ਦੇਖਦੇ ਹੋਏ ਬੀਟਰਿਕਸ ਪੌਟਰ ਦੀ ਕਹਾਣੀ ਪੁਸਤਕ 'ਦ ਟੇਲ ਆਫ਼ ਟਾਮ ਕਿਟਨ' ਅਤੇ 'ਦ ਟੇਲ ਆਫ਼ ਪਿਗਲਿੰਗ ਬਲੈਂਡ' ਦਾ ਧਿਆਨ ਆਇਆ ਜਿਸ ਵਿਚ ਇਸ ਤਰ੍ਹਾਂ ਦੇ ਦ੍ਰਿਸ਼ਾਂ ਦਾ ਵਰਣਨ ਹੈ।
ਹਿਲ ਟੌਪ ਹਾਊਸ ਵਿਚ ਵਾਪਸ ਜਾਣ ਤੋਂ ਪਹਿਲਾਂ ਅਸੀਂ ਨੇੜੇ ਦੀ ਗਿਫਟ ਦੁਕਾਨ ਵਿਚ ਦਾਖਲ ਹੋਏ। ਇਵੇਂ ਲੱਗਿਆ ਜਿਵੇਂ ਪਾਤਰ ਪੀਟਰ ਰੈਬਿਟ ਦੀ ਦੁਨੀਆ ਹੋਵੇ-ਪੁਸਤਕਾਂ, ਖਿਡੌਣੇ, ਪੈੱਨ, ਮੈਗਨੇਟ ਤੇ ਸਭ ਕੁਝ 'ਤੇ ਬੀਟਰਿਕਸ ਪੌਟਰ ਦੇ ਪਾਤਰਾਂ ਦੀ ਪ੍ਰਧਾਨਤਾ ਸੀ, ਵਿਸ਼ੇਸ਼ ਕਰਕੇ ਪੀਟਰ ਰੈਬਿਟ ਦੀ। ਬੀਟਰਿਕਸ ਪੌਟਰ ਦੇ ਯਾਦਗਾਰ ਪਾਤਰ ਪੀਟਰ ਰੈਬਿਟ ਦਾ ਇਕ ਸੋਵੀਨੀਅਰ ਲੈ ਕੇ ਅਸੀਂ ਕਾਰ ਪਾਰਕ ਵਾਲੇ ਪਾਸੇ ਤੁਰ ਪਏ।
ਦੋ ਪਿੰਡ
ਕਾਰ ਪਾਰਕ ਦੇ ਨੇੜੇ ਸੁੰਦਰ ਕੁਦਰਤੀ ਦ੍ਰਿਸ਼ਾਂ ਵਾਲੇ ਦੋ ਛੋਟੇ ਪਿੰਡ ਹਨ ਜਿਨ੍ਹਾਂ ਦੀਆਂ ਇਮਾਰਤਾਂ ਅਤੇ ਥਾਵਾਂ ਨੂੰ ਬੀਟਰਿਕਸ ਪੌਟਰ ਨੇ ਆਪਣੀਆਂ ਕਹਾਣੀਆਂ ਵਾਲੀਆਂ ਪੁਸਤਕਾਵਾਂ ਵਿਚ ਵਰਤਿਆ ਸੀ। ਉਸ ਦਾ ਘਰ ਹਿਲ ਟੌਪ ਫਾਰਮ ਹਾਊਸ ਇਨ੍ਹਾਂ ਦੋਵਾਂ ਪਿੰਡਾਂ ਨੀਅਰ ਸੌਰੇ ਅਤੇ ਫਾਰ ਸੌਰੇ ਦੇ ਨੇੜੇ ਸੀ, ਇਸ ਲਈ ਉਹ ਘੁੰਮਣ ਜਾਣ ਅਤੇ ਨਵੇਂ ਕਥਾਨਕ ਲੱਭਣ ਅਕਸਰ ਇਥੇ ਪੈਦਲ ਆ ਜਾਇਆ ਕਰਦੀ ਸੀ। ਅਸੀਂ ਗਾਈਡ ਪੁਸਤਕ ਵਿਚ ਲਿਖੀ ਹਰੇਕ ਕਹਾਣੀ ਦੇ ਨਾਂਅ ਨਾਲ ਜੁੜੇ ਪਾਤਰ ਅਤੇ ਥਾਂ ਲੱਭਣ ਦਾ ਅਨੰਦ ਲਿਆ ਜਿਵੇਂ ਅਸੀਂ ਟ੍ਰੈਸ਼ਰ ਹੰਟ ਖੇਡ ਦਾ ਹਿੱਸਾ ਹੋਈਏ।
ਵਾਪਸ ਆਉਂਦੇ ਹੋਏ ਦਿਮਾਗ਼ ਅੰਗਰੇਜ਼ੀ ਲੇਖਿਕਾ ਬੀਟਰਿਕਸ ਪੌਟਰ ਦੀ ਪ੍ਰਸਿੱਧੀ ਨਾਲ ਭਰਿਆ ਸੀ ਜਿਸ ਦੇ ਕਾਰਨ ਹਰ ਸਾਲ ਉਸ ਦੇ ਹਿਲ ਟੌਪ ਹਾਊਸ ਨੂੰ ਦੇਖਣ 1,00,000 ਸੈਲਾਨੀ ਆਉਂਦੇ ਹਨ। ਇਸ ਤੋਂ ਇਲਾਵਾ ਉਸ ਦੀਆਂ ਜ਼ਿਆਦਾਤਰ ਕਹਾਣੀਆਂ ਦੀਆਂ ਪੁਸਤਕਾਂ ਅੱਜ ਵੀ ਵੱਖ-ਵੱਖ ਭਾਸ਼ਾਵਾਂ ਵਿਚ ਛਪ ਰਹੀਆਂ ਹਨ। (ਸਮਾਪਤ)


-seemaanandchopra@gmail.com

ਭੁੱਲੀਆਂ ਵਿਸਰੀਆਂ ਯਾਦਾਂ

ਫ਼ਿਲਮਾਂ ਬਨਾਉਣ ਵਾਲੇ, ਗਾਉਣ ਵਾਲੇ ਤੇ ਗੀਤ ਲਿਖਣ ਵਾਲੇ ਅੱਜਕਲ੍ਹ ਵੀ ਹਨ ਪਰ ਜਿਸ ਤਰ੍ਹਾਂ ਪਹਿਲਾਂ ਪੰਜਾਬੀ ਦੀਆਂ ਫ਼ਿਲਮਾਂ ਬਾਰੇ ਫ਼ਿਲਮਾਂ ਬਣਾਉਣ ਤੋਂ ਪਹਿਲਾਂ ਵਿਚਾਰ-ਵਟਾਂਦਰਾ ਹੁੰਦਾ ਸੀ, ਉਸ ਤਰ੍ਹਾਂ ਦੀ ਸਾਂਝ ਅੱਜਕਲ੍ਹ ਘਟ ਨਜ਼ਰ ਆਉਂਦੀ ਹੈ। ਇਕ ਵਾਰੀ ਉਪਰੋਕਤ ਤਸਵੀਰ ਵਿਚ ਨਜ਼ਰ ਆਉਂਦੇ ਸਾਰੇ ਮੈਂਬਰ ਜਲੰਧਰ ਇਕੱਠੇ ਹੋਏ ਤੇ ਜਗਜੀਤ ਚੂਹੜ ਚੱਕ ਤੇ ਇਕਬਾਲ ਚਾਨਾ, ਮੁਹੰਮਦ ਸਦੀਕ ਨਾਲ ਕਿਸੇ ਫ਼ਿਲਮ ਬਾਰੇ ਵਿਚਾਰ-ਵਟਾਂਦਰਾ ਕਰ ਰਹੇ ਸਨ। ਸ਼ਮਸ਼ੇਰ ਸੰਧ ਵੀ ਆ ਗਿਆ ਤਾਂ ਮੁਹੰਮਦ ਸਦੀਕ ਨੇ ਆਖਿਆ ਗੀਤਕਾਰ ਵੀ ਆ ਗਿਆ ਏ। ਸ਼ਮਸ਼ੇਰ ਸੰਧੂ ਜਗਜੀਤ ਚੂਹੜ ਚੱਕ ਦਾ ਮਿੱਤਰ ਸੀ। ਇਸ ਕਰਕੇ ਜਗਜੀਤ ਨੇ ਆਖਿਆ ਪਹਿਲਾਂ ਸਾਰੇ ਰੋਟੀ ਖਾਓ, ਬਾਕੀ ਦੇ ਕੰਮ ਬਾਅਦ ਵਿਚ ਹੀ ਕਰਾਂਗੇ। ਹੁਣ ਜਗਜੀਤ ਇਸ ਸੰਸਾਰ ਵਿਚ ਨਹੀਂ ਰਿਹਾ। ਸਮਾਂ ਬਦਲ ਗਿਆ ਤੇ ਸਮੇਂ ਦੇ ਨਾਲ ਹੀ ਇਹ ਵੀ ਸਾਰੇ ਬਦਲ ਗਏ।


-ਮੋਬਾਈਲ : 98767-41231

ਪੰਜਾਬੀ ਸਿਨੇਮਾ ਦੇ ਝਰੋਖੇ 'ਚੋਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
'ਜ਼ਿਮੀਂਦਾਰ' ਜਗੀਰਦਾਰੀ ਵਰਗ ਨੂੰ ਸਮਰਪਿਤ ਸੀ। 'ਦੁੱਲਾ ਭੱਟੀ' ਇਕ ਪ੍ਰੇਮ-ਕਥਾ ਸੀ। ਇਹ ਫਿਲਮਾਂ ਕੁਝ ਹੱਦ ਤਕ ਸਫ਼ਲ ਰਹੀਆਂ ਸਨ। ਪਰ 'ਨਿਸ਼ਾਨੀ' ਅਤੇ 'ਕੋਲਿਾ' ਵਰਗੀਆਂ ਫ਼ਿਲਮਾਂ ਦੇ ਫਲਾਪ ਹੋਣ ਨਾਲ ਇਸ ਖੇਤਰੀ ਸਿਨੇਮਾ ਨੂੰ ਕੁਝ ਨੁਕਸਾਨ ਵੀ ਹੋਇਆ ਸੀ।
ਹਾਂ, 1942 ਵਿਚ ਪ੍ਰਦਰਸ਼ਿਤ ਹੋਈ 'ਮੰਗਤੀ' ਨੇ ਪੰਜਾਬੀ ਫ਼ਿਲਮ ਸਾਜ਼ਾਂ ਨੂੰ ਦੁਬਾਰਾ ਜੀਵਨ ਜ਼ਰੂਰ ਪ੍ਰਦਾਨ ਕੀਤਾ ਸੀ। ਇਸ ਫ਼ਿਲਮ 'ਚ ਮੁਮਤਾਜ ਸ਼ਾਂਤੀ ਦੇ ਨਾਲ ਮਸੂਦ ਪਰਵੇਜ਼ ਨੇ ਪ੍ਰਮੁੱਖ ਭੂਮਿਕਾਵਾਂ ਅਦਾ ਕੀਤੀਆਂ ਸਨ। ਇਹ ਪੰਜਾਬੀ ਦੀ ਪਹਿਲੀ ਗੋਲਡਨ ਜੁਬਲੀ ਫ਼ਿਲਮ ਸੀ। ਯਾਦ ਰਹੇ, ਇਸ ਦੇ ਸੰਵਾਦ ਅਤੇ ਗੀਤ ਨੰਦ ਲਾਲ ਨੂਰਪੁਰੀ ਨੇ ਲਿਖੇ ਸਨ। ਇਸ ਦੇ ਇਕ ਚਰਚਿਤ ਗੀਤ 'ਏਥੋਂ ਉੱਡ ਜਾ ਭੋਲਿਆ ਪੰਛੀਆ' ਦੇ ਕਰ ਕੇ ਨੂਰਪੁਰੀ ਨੂੰ ਆਪਣੀ ਪੁਲਿਸ ਦੀ ਨੌਕਰੀ ਵੀ ਤਿਆਗਣੀ ਪਈ ਸੀ ਕਿਉਂਕਿ ਅੰਗਰੇਜ਼ ਹਕੂਮਤ ਨੂੰ ਇਸ 'ਚੋਂ ਬਗ਼ਾਵਤ ਦੀ ਝਲਕ ਨਜ਼ਰ ਆਈ ਸੀ।
ਦੇਸ਼-ਵੰਡ ਤੋਂ ਪਹਿਲਾਂ 'ਚਮਨ' ਨਾਂਅ ਦੀ ਫ਼ਿਲਮ ਦਾ ਨਿਰਮਾਣ ਲਾਹੌਰ ਵਿਚ ਹੀ ਸ਼ੁਰੂ ਹੋਇਆ ਸੀ। ਪਰ ਇਹ ਫ਼ਿਲਮ ਅਧੂਰੀ ਰਹਿ ਗਈ ਸੀ ਅਤੇ 1947 ਤੋਂ ਬਾਅਦ ਇਸ ਦੇ ਨੈਗੇਟਿਵਾਂ ਦੀ ਐਡੀਟਿੰਗ ਕਰ ਕੇ ਇਸ ਨੂੰ ਭਾਰਤ 'ਚ ਪ੍ਰਦਰਸ਼ਤ ਕੀਤਾ ਗਿਆ। 'ਚਮਨ' ਵਿਚ ਆਪਣੇ ਸਮੇਂ ਦਿਆਂ ਕਈ ਕਲਾਕਾਰਾਂ ਨੇ ਯੋਗਦਾਨ ਪਾਇਆ ਸੀ। ਇਨ੍ਹਾਂ 'ਚੋਂ ਕਰਨ ਦੀਵਾਨ, ਮੀਨਾ ਸ਼ੋਰੀ, ਮਜਨੂੰ, ਕੁਲਦੀਪ ਕੌਰ ਅਤੇ ਓਮ ਪ੍ਰਕਾਸ਼ ਦੇ ਨਾਂਅ ਕਾਫ਼ੀ ਪ੍ਰਮੁੱਖਤਾ ਰੱਖਦੇ ਹਨ।
ਕਰਨ ਦੀਵਾਨ, ਮੀਨਾ ਸ਼ੋਰੀ, ਕੁਲਦੀਪ ਕੌਰ ਅਤੇ ਓਮ ਪ੍ਰਕਾਸ਼ ਨੇ ਹਿੰਦੀ ਸਿਨੇਮਾ ਦੇ ਖੇਤਰ 'ਚ ਵੀ ਲੜੀਵਾਰ ਬਤੌਰ ਨਾਇਕ, ਨਾਇਕਾ, ਖਲਨਾਇਕਾ ਅਤੇ ਕਾਮੇਡੀਅਨ ਆਪੋ-ਆਪਣਾ ਯੋਗਦਾਨ ਪਾਇਆ ਸੀ। 'ਚਮਨ' ਵਿਚ ਪਹਿਲੀ ਵਾਰ ਰਾਜਨੀਤੀ ਨੂੰ ਵਿਅੰਗਾਤਮਿਕ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ ਗਿਆ ਸੀ। ਇਸ 'ਚ ਓਮ ਪ੍ਰਕਾਸ਼ ਨੇ ਭਾਈਆ ਭਗਵਾਨ ਦਾਸ ਦੀ ਭੂਮਿਕਾ ਅਦਾ ਕੀਤੀ ਸੀ। ਇਹ ਪਾਤਰ ਹਰੇਕ ਮਾਹੌਲ 'ਤੇ ਵਿਅੰਗ ਕੱਸਦਾ ਹੈ। ਇਸ ਦਾ ਇਕ ਸੰਵਾਦ-'ਆ ਗਿਆ ਏਂ ਨਾ ਆਨੇ ਵਾਲੀ ਥਾਂ 'ਤੇ' ਬਹੁਤ ਹੀ ਲੋਕਪ੍ਰਿਆ ਹੋਇਆ ਸੀ।
'ਚਮਨ' ਨੂੰ ਮਿਲਣ ਵਾਲੀ ਸਫ਼ਲਤਾ ਤੋਂ ਪ੍ਰੇਰਿਤ ਹੋ ਕੇ ਹੀ ਓਮ ਪ੍ਰਕਾਸ਼ ਨੇ ਖ਼ੁਦ 'ਭਾਈਆ ਭਗਵਾਨ ਦਾਸ' ਨਾਂਅ ਦੀ ਫ਼ਿਲਮ ਬਣਾਈ ਸੀ। ਪਰ ਇਸ ਫ਼ਿਲਮ ਨੂੰ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਨਹੀਂ ਮਿਲਿਆ ਸੀ। ਇਸ ਲਈ ਓਮ ਪ੍ਰਕਾਸ਼ ਨੇ ਪੰਜਾਬੀ ਫ਼ਿਲਮਾਂ ਦਾ ਧਿਆਨ ਤਿਆਗ ਕੇ ਆਪਣਾ ਸਮੁੱਚਾ ਖਿਆਲ ਹਿੰਦੀ ਸਿਨੇਮਾ ਵੱਲ ਲਗਾ ਦਿੱਤਾ ਸੀ। ਇਸ ਨਵੇਂ ਦ੍ਰਿਸ਼ਟੀਕੋਣ ਨੇ ਉਸ ਨੂੰ ਹਿੰਦੀ ਸਿਨੇਮਾ ਦਾ ਲੋਕਪ੍ਰਿਆ ਸਿਤਾਰਾ ਬਣਾ ਦਿੱਤਾ ਸੀ, ਫਿਰ ਓਮ ਪ੍ਰਕਾਸ਼ ਨੇ ਹਿੰਦੀ 'ਚ ਹੀ 'ਸੰਯੋਗ' ਅਤੇ 'ਜਹਾਂ ਆਰਾ' ਵਰਗੀਆਂ ਫ਼ਿਲਮਾਂ ਦਾ ਨਿਰਮਾਣ ਕੀਤਾ ਸੀ। ਹਾਂ, ਮਜਨੂੰ ਨੇ ਆਪਣਾ ਪੰਜਾਬੀ ਫ਼ਿਲਮਾਂ ਦਾ ਸਫ਼ਰ ਜਾਰੀ ਰੱਖਿਆ ਸੀ ਅਤੇ ਬਤੌਰ ਨਾਇਕ-ਖ਼ਲਨਾਇਕ 'ਪੋਸਤੀ' ਅਤੇ 'ਲੌਢੇ ਸ਼ਾਹ' ਵਿਚ ਸਫ਼ਲ ਭੂਮਿਕਾਵਾਂ ਪੇਸ਼ ਕੀਤੀਆਂ ਸਨ।
ਬੇਸ਼ੱਕ ਉਪਰੋਕਤ ਫ਼ਿਲਮਾਂ ਦੇ ਕਥਾਨਕ ਵਿਵਿਸਤਾ ਦੇ ਪ੍ਰਤੀਕ ਸਨ ਅਤੇ ਦਰਸ਼ਕਾਂ ਨੂੰ ਕੁਝ ਹੱਦ ਤੱਕ ਆਕਰਸ਼ਿਤ ਵੀ ਕਰਦੇ ਸਨ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਸੰਕਲਪ ਕੁਝ ਵੀ ਹੋਵੇ, ਇਨ੍ਹਾਂ ਫ਼ਿਲਮਾਂ ਦਾ ਸੰਗੀਤ ਬਹੁਤ ਹੀ ਸੁਰੀਲਾ ਅਤੇ ਸਥਾਈ ਪ੍ਰਵਿਰਤੀਆਂ ਦਾ ਸੀ। ਅੱਜ ਵੀ 'ਦਿਲ ਠਹਿਰ ਜਾ ਯਾਰ ਦਾ ਨਜ਼ਾਰਾ ਲੈਣ ਦੇ', 'ਵਾਸਤਾ ਈ ਰੱਬ ਦਾ ਤੂੰ ਜਾਵੀਂ ਵੇ ਕਬੂਤਰਾ' (ਦੁੱਲਾ ਭੱਟੀ) 'ਤਾਂਗਾ ਲਾਹੌਰ ਦਾ ਹੋਵੇ ਜਾਂ ਝੰਗ ਦਾ' (ਤਾਂਗੇ ਵਾਲੀ) ਵਰਗੇ ਲੋਕ ਗੀਤਾਂ ਦਾ ਦਰਜਾ ਹਾਸਲ ਕਰ ਚੁੱਕੇ ਫ਼ਿਲਮੀ ਗੀਤ ਸੰਗੀਤ ਪ੍ਰੇਮੀਆਂ ਦੇ ਚਹੇਤੇ ਬਣੇ ਹੋਏ ਹਨ। (ਬਾਕੀ ਅਗਲੇ ਐਤਵਾਰ ਦੇ ਅੰਕ 'ਚ)


-ਮੋਬਾਈਲ : 99154-93043

ਗੁਣਾਂ ਦੀ ਗੁਥਲੀ ਸੁਹਾਂਜਣਾ

ਕੁਝ ਦਿਨ ਪਹਿਲਾਂ ਫੇਸਬੁੱਕ ਉਤੇ ਮਿੱਤਰ ਸ: ਹਰਦਿਆਲ ਸਿੰਘ ਘਰਿਆਲਾ ਵਲੋਂ ਦਿੱਤੀ ਵਡਮੁੱਲੀ ਜਾਣਕਾਰੀ ਵਿਖਾਈ ਦਿੱਤੀ, ਜੋ ਕਿ ਮਾਨਵਤਾ ਦੇ ਭਲੇ ਲਈ ਕਾਫ਼ੀ ਲਾਭਦਾਇਕ ਸਿੱਧ ਹੋ ਸਕਦੀ ਹੈ। ਇਹ ਵਧੇਰੇ ਖੋਜ ਕਰਕੇ ਮੈਂ ਆਪ ਨਾਲ ਸਾਂਝੀ ਕਰ ਰਿਹਾ ਹਾਂ:
'ਸੁਹਾਂਜਣਾ' ਜਿਸ ਦਾ ਤਕਨੀਕੀ ਨਾਂਅ $or}n{a de}fera ਹੈ ਅਤੇ ਹੁਣ $}rac&e "ree ਚਮਤਕਾਰੀ ਰੁੱਖ ਦੇ ਤੌਰ 'ਤੇ ਮਸ਼ਹੂਰ ਹੋਇਆ ਹੈ। ਦੁਨੀਆ ਭਰ ਦੇ ਤਰੱਕੀਸ਼ੁਦਾ ਮੁਲਕਾਂ 'ਚ ਇਸ ਦੀ ਚਰਚਾ ਦਿਨ-ਬਦਿਨ ਵਧ ਰਹੀ ਹੈ ਕਿਉਂ ਜੋ ਇਸ ਨੂੰ 'ਗੁਣਾਂ ਦੀ ਖਾਣ' ਵਜੋਂ ਨਵੀਂ ਪਹਿਚਾਣ ਮਿਲੀ ਹੈ।
ਕਿਹਾ ਜਾਂਦਾ ਹੈ ਕਿ ਤੇਜ਼ੀ ਨਾਲ ਵਧਣ ਵਾਲੇ ਤੇ ਦਰਮਿਆਨੀ ਉਚਾਈ ਵਾਲੇ ਇਸ ਸੁੰਦਰ ਰੁੱਖ ਤੋਂ ਤਿਆਰ ਦਵਾਈਆਂ ਸ਼ੱਕਰ ਰੋਗ ਤੋਂ ਲੈ ਕੇ ਗੰਭੀਰ ਕੈਂਸਰ ਵਰਗੀਆਂ ਬਿਮਾਰੀਆਂ ਦੇ ਟਾਕਰੇ ਲਈ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ ਬਗੈਰ ਕਿਸੇ ਮਾੜੇ ਪ੍ਰਭਾਵ (ਸਾਈਡ ਇਫੈਕਟ) ਦੇ। ਲੋਕਾਂ ਵਲੋਂ ਰੀਸੋ-ਰੀਸ ਇਸ ਰੁੱਖ ਦੇ ਪੱਤੇ, ਬੀਜ, ਛਿੱਲ, ਜੜ੍ਹਾਂ, ਫੁੱਲ ਸਭ ਕੁਝ ਨੂੰ ਮਿਹਦੇ, ਗੁਰਦੇ, ਦਿਲ, ਫੇਫੜੇ ਅਤੇ ਚਰਬੀ ਨੂੰ ਘਟਾਉਣ ਆਦਿ ਲਈ ਵਰਤੋਂ ਵਿਚ ਲਿਆਂਦਾ ਜਾ ਰਿਹਾ ਹੈ। ਸੁਹਾਂਜਣਾ ਰੁੱਖ ਵੇਖਣ ਨੂੰ ਵੀ ਸੁੰਦਰ ਹੈ। ਇਸ ਨੂੰ ਚਿੱਟੇ ਫੁੱਲ ਲਗਦੇ ਹਨ। ਕਿਹਾ ਜਾਂਦਾ ਹੈ ਕਿ ਇਸ ਵਿਚ ਲੋਹਾ ਪਾਲਕ ਤੋਂ 25 ਗੁਣਾ ਵੱਧ ਹੁੰਦਾ ਹੈ, ਚੂਨਾ (ਕੈਲਸ਼ੀਅਮ) ਦੁੱਧ ਨਾਲੋਂ 17 ਗੁਣਾ ਵੱਧ ਹੁੰਦਾ ਹੈ, ਵਿਟਾਮਿਨ 'ਸੀ' ਸੰਤਰੇ ਨਾਲੋਂ ਵੱਧ ਹੁੰਦਾ ਹੈ। ਲੋਕਾਂ 'ਚ ਵਧ ਰਿਹਾ ਅਜਿਹਾ ਰੁਝਾਨ ਦੇਖਦੇ ਹੋਏ ਦੇਸ਼ ਦੀਆਂ ਖੋਜ ਸੰਸਥਾਵਾਂ ਨੂੰ ਇਸ ਬਾਰੇ ਸਪੱਸ਼ਟ ਕਰਨਾ ਚਾਹੀਦਾ ਹੈ।
ਜੇਕਰ ਇਸ ਦੇ ਇਸਤੇਮਾਲ ਤੋਂ ਅਗਲੇਰੀ ਖੋਜ ਪੀ.ਏ.ਯੂ. ਅਤੇ ਸਿਹਤ ਮਹਿਕਮਾ ਕਰੇ ਤਾਂ ਬਹੁਤ ਕੁਝ ਹੋਰ ਫਾਇਦੇਮੰਦ ਨਤੀਜੇ ਪ੍ਰਾਪਤ ਹੋ ਸਕਦੇ ਹਨ।


-dosanjhsps@gmail.com

ਅਮਰੀਕਾ ਤੋਂ ਆਈ ਕਵਿੱਤਰੀ ਗੁਲਸ਼ਨ ਦਿਆਲ ਨਾਲ ਗੁਫ਼ਤਗੂ

'ਅਦਬੀ ਲੋਕ' ਵਲੋਂ ਅਮਰੀਕਾ ਤੋਂ ਆਈ ਕਵਿੱਤਰੀ ਗੁਲਸ਼ਨ ਦਿਆਲ ਨਾਲ ਗੁਫ਼ਤਗੂ ਸਮਾਗਮ ਕੀਤਾ ਗਿਆ। ਕੁਲਦੀਪ ਸਿੰਘ ਬੇਦੀ ਨੇ ਸਮਾਗਮ ਦੇ ਆਰੰਭ ਵਿਚ ਗੁਲਸ਼ਨ ਦਿਆਲ ਦੀ ਜਾਣ-ਪਛਾਣ ਕਰਾਈ।
ਇਸ ਮਗਰੋਂ ਗੁਲਸ਼ਨ ਦਿਆਲ ਨੇ ਆਪਣਾ ਮੁੱਢਲਾ ਸਫ਼ਰ ਦੱਸਦਿਆਂ ਆਖਿਆ ਕਿ ਦੇਸ਼ ਭਗਤ ਪਰਿਵਾਰ ਨਾਲ ਸਬੰਧ ਹੋਣ ਕਾਰਨ ਵਿਰਸੇ 'ਚ ਜੋ ਵੀ ਆਪਣੇ ਦਾਦਾ ਤੇ ਪਿਤਾ ਪਾਸੋਂ ਪ੍ਰਾਪਤ ਕੀਤਾ, ਉਸ ਨੂੰ ਕਵਿਤਾ 'ਚ ਪਰੋਅ ਦਿੱਤਾ। ਇਸ ਦੇ ਨਾਲ ਹੀ ਗੁਲਸ਼ਨ ਦਿਆਲ ਨੇ ਆਪਣੀਆਂ ਦੋ ਕਵਿਤਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਦੇਸ ਰਾਜ ਕਾਲੀ ਨੇ ਆਖਿਆ ਕਿ ਗੁਲਸ਼ਨ ਦੀਆਂ ਕਵਿਤਾਵਾਂ 'ਚ ਇਤਿਹਾਸਿਕ ਪਿਛੋਕੜ ਦੇ ਨਾਲ-ਨਾਲ ਮੌਜੂਦਾ ਸਮੇਂ ਦੀ ਗੱਲ ਵੀ ਹੈ।
ਇਸ ਮੌਕੇ ਨਛੱਤਰ ਸਿੰਘ ਸੰਧੂ ਦੇ ਗੀਤਾਂ ਦੀ ਪੁਸਤਕ 'ਗੱਲ ਸੁਣ ਸਰਦਾਰਾ' ਵੀ ਰਿਲੀਜ਼ ਕੀਤੀ ਗਈ।
ਕਵੀ ਦਰਬਾਰ ਵਿਚ ਰਾਜਿੰਦਰ ਪਰਦੇਸੀ, ਜੁਗਿੰਦਰ ਸੰਧੂ, ਮੋਹਨ ਸਪਰਾ, ਨਛੱਤਰ ਸਿੰਘ ਸੰਧੂ, ਸੰਗਤ ਰਾਮ, ਸੰਦੀਪ ਸਿੰਘ, ਸਵਿੰਦਰ ਸੰਧੂ, ਆਸ਼ੀ ਈਸਪੁਰੀ, ਅਕਵੀਰ ਕੌਰ, ਜਸਪਾਲ ਜ਼ੀਰਵੀ ਅਤੇ ਪ੍ਰਕਾਸ਼ ਕੌਰ ਸੰਧੂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਜੁਗਿੰਦਰ ਸਿੰਘ ਸੰਧੂ ਨੇ ਆਪਣੀ ਕਾਵਿ ਪੁਸਤਕ 'ਸਿਰ ਵਿਹੂਣੇ ਧੜ' ਅਤੇ ਮੋਹਨ ਸਪਰਾ ਨੇ ਆਪਣੀ ਹਿੰਦੀ ਕਾਵਿ ਪੁਸਤਕ ਗੁਲਸ਼ਨ ਦਿਆਲ ਨੂੰ ਭੇਟ ਕੀਤੀ। 'ਅਦਬੀ ਲੋਕ' ਵਲੋਂ ਅੰਤ ਵਿਚ ਧੰਨਵਾਦ ਕਰਦਿਆਂ ਪੁਸਤਕਾਂ ਦਾ ਇਕ ਸੈੱਟ ਗੁਲਸ਼ਨ ਦਿਆਲ ਨੂੰ ਦੇ ਕੇ ਉਸ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸ੍ਰੀਮਤੀ ਇੰਦੂ ਲੇਖੀ, ਦੇਵਿੰਦਰ ਬਿਮਰਾ, ਸ਼ਬਨਮ ਅਤੇ ਵਰਿੰਦਰ ਸਿੰਘ ਵੀ ਹਾਜ਼ਰ ਸਨ। **

ਹੁਣ ਖਿੰਡ ਗਏ ਸਾਰੇ ਰੰਗ ਵੇ

ਕਈ ਰੰਗਾਂ ਦਾ ਝਲਕਾਰਾ, ਪਾਣੀਆਂ, ਫ਼ਿਜ਼ਾਵਾਂ, ਹਵਾਵਾਂ, ਫਸਲਾਂ, ਧਰਮਾਂ, ਰਿਵਾਜਾਂ ਨਾਲ ਗੁੰਦੇ ਪੰਜਾਬ ਦੇ ਸੱਭਿਆਚਾਰ ਦੀ ਆਪਣੀ ਨਿਵੇਕਲੀ ਪਛਾਣ ਹੈ | ਇਨ੍ਹਾਂ ਰੰਗਾਂ, ਮਹਿਕਾਂ 'ਚ ਵੱਸਦੇ, ਗੁਜ਼ਰਦੇ ਕਈ ਪਲ਼ ਅੱਜ ਜ਼ਿਹਨ 'ਚ ਘੁੰਮ ਰਹੇ ਤੇ ਸੋਚਿਆ ਹਰਫ਼ਾਂ 'ਚ ਪਰੋ ਦੇਵਾਂ-
ਮੁੰਡੇ ਜਾਂ ਕੁੜੀ ਦੇ ਵਿਆਹ ਤੋਂ ਪਹਿਲਾਂ ਬਿਠਾਏ ਜਾਂਦੇ ਗਾਉਣ ਵਿਚ, ਜਿਸ ਨੂੰ ਅੱਜ ਬਦਲਦੇ ਜ਼ਮਾਨੇ ਵਿਚ ਅਸੀਂ 'ਲੇਡੀ ਸੰਗੀਤ' ਨਾਲ ਨਿਵਾਜਦੇ ਹਾਂ- ਉਦੋਂ ਬਿਨਾਂ ਕਿਸੇ ਉਚੇਚ ਅਤੇ ਤਿਆਰੀ ਤੋਂ ਘਰ ਵਿਚ ਜ਼ਮੀਨ 'ਤੇ ਆਮ ਚਾਦਰਾਂ 'ਤੇ ਬੈਠ ਕੇ ਕੁੜੀਆਂ, ਬੁੱਢੀਆਂ, ਜਵਾਨ ਔਰਤਾਂ ਦਾ ਮਿਲ ਬੈਠ ਕੇ ਗਾਉਣਾ, ਮਾਹੌਲ ਨੂੰ ਅਜਿਹੀ ਰੰਗਤ ਦੇ ਜਾਂਦਾ ਕਿ ਘਰ ਭਾਗਾਂ ਭਰਿਆ ਲਗਦਾ, ਗਿੱਧੇ ਦੀ ਤਾੜੀ, ਪਿੰਡ ਦੀ ਖਾਮੋਸ਼ੀ ਵਿਚ ਸਾਫ਼ ਸੁਣਦੀ, ਉਹ ਜੋਸ਼, ਤਾੜੀ ਅੱਜ ਕਿਤੇ ਵੀ ਨਹੀਂ ਦਿੱਸਦੀ, ਲੇਡੀ ਸੰਗੀਤ ਦੀ ਸਜ-ਧਜ ਅਤੇ ਕੱਪੜਿਆਂ ਦੀ ਫੱਬ 'ਤੇ ਸ਼ਾਇਦ ਸਾਰਾ ਜ਼ੋਰ ਲੱਗ ਜਾਂਦਾ, ਤਾੜੀਆਂ ਅਤੇ ਆਵਾਜ਼ ਵਿਚ ਜਿਵੇਂ ਬਨਾਵਟ ਰਲ ਗਈ ਹੋਵੇ, ਆਪ ਮੁਹਾਰੇ ਉਮੜਦੇ ਚਾਅ ਖੁੰਢੇ ਹੋ ਗਏ ਜਾਪਦੇ ਹਨ |
ਵਿਆਹਾਂ ਵਿਚ ਗਾਉਣ ਸਮੇਂ, ਪਿੰਡ ਵਿਚ ਸੁਣੇ ਗੀਤ ਜੋ ਬਿਨਾਂ ਕਿਸੇ ਬਨਾਵਟੀਪਨ ਅਤੇ ਰਲੇ ਤੋਂ ਸੁੱਚੇ ਅਹਿਸਾਸਾਂ ਨਾਲ ਗੁੰਦੀ ਆਵਾਜ਼ ਵਿਚ ਹੁੰਦੇ ਕਿ
'ਸੱਸ ਤੋਂ ਨਾ ਪੁੱਛਿਆ,
ਨਣਾਨ ਤੋਂ ਨਾ ਪੁੱਛਿਆ,
ਵੰਗਾਂ ਤੇ ਮੈਂ ਲਈਆਂ ਈ ਚੜ੍ਹਾ'
ਵਣਜਾਰੇ ਨਾਲ ਸਬੰਧਿਤ ਕਈ ਲੋਕ ਗੀਤ ਸਾਡੇ ਵਿਰਸੇ ਦਾ ਸ਼ਿੰਗਾਰ ਬਣੇ, ਵਣਜ ਭਾਵ ਵਪਾਰ ਕਰਨ ਵਾਲਾ ਵਣਜਾਰੇ ਦਾ ਅਕਸ ਜੋ ਬਚਪਨ ਵਿਚ ਵੇਖਿਆ ਤੇ ਸੁਣਿਆ 'ਚੂੜੀਆਂ, ਛੱਲੇ ਮੁੰਦੀਆਂ ਵੇਚਣ ਵਾਲਾ, ਪਿੰਡੋ-ਪਿੰਡ ਤੁਰਿਆ ਫਿਰਨ ਵਾਲਾ, ਇਹ ਛੋਟਾ ਜਿਹਾ ਵਪਾਰੀ ਜਿਸ ਦੀ ਆਵਾਜ਼ ਅੱਜ ਵੀ ਕੰਨਾਂ ਵਿਚ ਗੂੰਜਦੀ ਹੈ- ਚੂੜੀਆਂ ਚੜ੍ਹਾ ਲਓ, ਵੰਗਾਂ ਚੜ੍ਹਾ ਲਓ, ਰੰਗ ਬਿਰੰਗੀਆਂ, ਹਰੀਆਂ, ਪੀਲੀਆਂ, ਵੰਗਾਂ ਚੜਾ ਲਓ, ਕੋਕੇ ਲੈ ਲਓ ਆਦਿ |
ਅੱਜ ਵੀ ਉਸਦੀ ਤਸਵੀਰ ਅੱਖਾਂ ਅੱਗੇ ਸਾਫ਼ ਹੈ | 20-22 ਸਾਲ ਦਾ ਮੁੰਡਾ, ਵਧੀਆ ਪੱਗ ਬੰਨ੍ਹੀ, ਸਾਈਕਲ 'ਤੇ ਇਕ ਛੋਟੀ ਜਿਹੀ ਸੰਦੂਕੜੀ ਰੱਖੀ ਹੁੰਦੀ, ਜਿਸ ਦਾ ਉਪਰਲਾ ਹਿੱਸਾ ਸ਼ੀਸ਼ੇ ਦਾ ਬਣਿਆ ਹੁੰਦਾ ਸੀ, ਉਹਦੇ ਵਿਚ ਰੱਖੇ ਕੋਕੇ, ਵਾਲੀਆਂ ਤੇ ਛਾਪਾਂ ਛੱਲੇ ਨਜ਼ਰ ਆਉਂਦੇ |
ਚੂੜੀਆਂ ਹੋਰ ਝੋਲੇ ਵਿਚ ਬੰਨ੍ਹ ਕੇ ਰੱਖੀਆਂ ਹੁੰਦੀਆਂ | ਉਹਦੀ ਆਵਾਜ਼ 'ਤੇ ਕਈ ਕੁੜੀਆਂ ਬਾਹਰ ਨਿਕਲ ਆਉਂਦੀਆਂ ਅਤੇ ਇਕ ਸਾਂਝੀ ਜਿਹੀ ਥਾਂ 'ਤੇ ਹੋਰ ਕੰਮ ਕਾਰ ਛੱਡ ਕੇ ਉਹਦੇ ਦੁਆਲੇ ਬੈਠ ਜਾਂਦੀਆਂ | ਉਹਦੇ ਆਉਣ ਦਾ ਵੇਲਾ ਵੀ ਉਹੋ ਸੀ, ਜਦੋਂ ਉਹ ਕੰਮ-ਕਾਰ ਨਿਬੇੜ ਲੈਂਦੀਆਂ, ਮਹੀਨੇ ਵਿਚ ਦੋ ਵਾਰ ਉਹਦਾ ਗੇੜਾ ਲਗਦਾ | ਵਣਜਾਰੇ ਨਾਲ ਸਬੰਧਿਤ ਇਕ ਬੋਲੀ ਯਾਦ ਆ ਰਹੀ ਏ-
ਆ ਗਿਆ ਵਣਜਾਰਾ ਨੀ,
ਚੜ੍ਹਾਉਣੀਆਂ ਨੇ ਚੂੜੀਆਂ |

-0-

ਵੇਖ ਉਹਦੇ ਕੋਲ ਕਿਵੇਂ ਜੁੜੀਆਂ ਨੇ ਕੁੜੀਆਂ
ਮੈਂ ਵੀ ਉਹਦੇ ਕੋਲੋਂ ਲੈਣਾ ਛੱਲਾ ਭਾਬੀਏ,
ਨੀ ਜਦੋਂ ਹੋਊ ਵਣਜਾਰਾ 'ਕੱਲਾ ਭਾਬੀਏ-
ਅਜਿਹੇ ਬੋਲ ਵਣਜਾਰੇ ਨੂੰ ਹੋਰ ਵੀ ਖਾਸ ਬਣਾ ਦੇਂਦੇ, ਸੱਚੀ ਮੁੱਚੀ ਤੇ ਅਣਭੋਲ ਮੁਹੱਬਤ ਦੇ ਭਾਵਾਂ ਦੀ ਤਰਜਮਾਨੀ ਕਰਦੇ, ਅੱਜ ਮੁਹੱਬਤ ਦੇ ਮਾਪਦੰਡ ਵੀ ਬਦਲ ਗਏ ਨੇ ਤੇ ਪਰਿਭਾਸ਼ਾ ਵੀ | ਉਸ ਵਕਤ ਨਾ ਉਨ੍ਹਾਂ ਭਾਵਨਾਵਾਂ ਦੀ ਸਮਝ ਸੀ, ਪਰ ਮਨ ਦੇ ਚੇਤਿਆਂ ਵਿਚ ਸੁਰੱਖਿਅਤ ਏ ਉਹ ਸੱਚੇ, ਕੋਮਲ ਭਾਵ ਅੱਜ ਵੀ ਉਸੇ ਤਰ੍ਹਾਂ ਨਿਖਰੇ ਤੇ ਤਾਜ਼ੇ ਹਨ ਪਰ ਵਣਜਾਰਾ ਕਿਤੇ ਨਹੀਂ, ਤੇ ਨਾ ਹੀ ਚੂੜੀਆਂ ਚੜ੍ਹਾਉਣ ਵਾਲੀਆਂ ਕਿਤੇ | ਉਹਦੇ ਵਣਜ ਨੂੰ ਦੇਸ਼ ਦੀ ਤਰੱਕੀ ਨੇ ਨਵਾਂ ਰੂਪ ਦੇ ਦਿੱਤਾ, ਬਦਲਾਵ ਕੁਦਰਤੀ ਹੈ |
ਪੇਂਡੂ ਸੱਭਿਆਚਾਰ ਦੀਆਂ ਫਿਜ਼ਾਵਾਂ 'ਚ ਕਈ ਰੰਗ ਘੁਲੇ ਹਨ ਤੇ ਘਰੋ-ਘਰੀ ਸੂਈਆਂ ਵੇਚਣ ਵਾਲੀਆਂ ਬਾਜ਼ੀਗਰਨੀਆਂ ਵੀ ਨਹੀਂ ਭੁਲਾਈਆਂ ਜਾ ਸਕਦੀਆਂ | ਲਾਗਲੇ ਪਿੰਡ ਤੋਂ 2-3 ਔਰਤਾਂ, ਜਿਨ੍ਹਾਂ ਦੇ ਨੱਕ ਕੰਨ ਵਿੰਨੇ ਹੁੰਦੇ, ਰੰਗ ਸਾਂਵਲੇ ਚਮਕਦਾਰ, ਸਾਧਾਰਨ ਸੂਟਾਂ ਵਿਚ ਸਿਰ 'ਤੇ ਚੁੰਨੀ ਦੀ ਬੁੱਕਲ ਤੇ ਮੋਢੇ 'ਤੇ ਲੱਠੇ ਦੇ ਕੱਪੜੇ ਦੀ ਵੱਡੀ ਸਾਰੀ ਗੁਥਲੀ ਲਟਕਾਈ ਹੁੰਦੀ, ਜਿਸ ਵਿਚ ਕਈ ਘਰਾਂ ਤੋਂ 'ਕੱਠਾ ਕੀਤਾ ਆਟਾ ਹੁੰਦਾ | ਉਹ ਘਰ ਦੀਆਂ ਔਰਤਾਂ ਨੂੰ ਸੂਈਆਂ, ਧਾਗੇ, ਫਿਰਕੀ 'ਤੇ ਹੋਰ ਵਰਤੋਂ ਦੀਆਂ ਨਿੱਕੀਆਂ ਚੀਜ਼ਾਂ ਦਿੰਦੀਆਂ ਤੇ ਨਾਲ ਘੋੜੀਆਂ ਸੁਣਾਉਂਦੀਆਂ, ਚਾਹ ਪਾਣੀ ਪੀਂਦੀਆਂ, ਅੰਨ-ਪਾਣੀ ਛਕ ਕੇ ਦੁਆਵਾਂ ਦੇਂਦੀਆਂ ਜਾਂਦੀਆਂ, ਉਨ੍ਹਾਂ ਦੇ ਆਉਣ ਦਾ ਇਕ ਚਾਅ ਜਿਹਾ ਚੜ੍ਹ ਜਾਂਦਾ, ਮੈਨੂੰ ਅੱਜ ਵੀ ਯਾਦ ਹੈ ਟਾਹਲੀ ਦੀ ਛਾਵੇਂ ਦੋ ਜਣੀਆਂ ਗਾਉਂਦੀਆਂ- ਲਟਕੇਂਦੇ ਵਾਲ ਸੋਨੇ ਦੇ, ਸੋਹਣਿਆ ਵੀਰਾ ਮੈਂ ਤੈਨੂੰ ਘੋੜੀ ਚੜੋਨੀ ਆਂ... ਉਨ੍ਹਾਂ ਦੀ ਆਵਾਜ਼ ਵਿਚਲੀ ਲਰਜ਼ ਤੇ ਤਰਜ਼ ਸੁਣ ਕੇ ਭਾਵੁਕ ਹੋ ਕੇ, ਮੇਰੇ ਲੂ-ਕੰਡੇ ਖੜ੍ਹੇ ਹੋ ਜਾਂਦੇ ਸਨ |
ਜੇ ਕਿਸੇ ਦੇ ਘਰੇ ਮੁੰਡਾ ਜੰਮਿਆ ਹੁੰਦਾ ਤਾਂ ਉਸ ਨੂੰ ਕਾਲੀ ਤੜਾਗੀ, ਜਿਸ ਵਿਚ ਰੰਗ-ਬਿਰੰਗੇ ਮਣਕੇ ਪਰੋਏ ਹੁੰਦੇ, ਜ਼ਰੂਰ ਪਹਿਨਾਉਂਦੀਆਂ ਜਾਂ ਨੂੰ ਹ ਨੂੰ ਅਸੀਸ ਦਿੰਦੀਆਂ, 'ਰੱਬ ਪੋਤਾ ਦੇਵੇ, ਮੈਂ ਤੜਾਗੀ ਲੈ ਕੇ ਆਉਂਗੀ' | ਪਰ ਹੁਣ ਕਦੇ ਵੀ ਮੈਂ ਬਾਜ਼ੀਗਰਨੀਆਂ ਨਹੀਂ ਵੇਖੀਆਂ ਕਿਉਂਕਿ ਬਦਲਦੇ ਜ਼ਮਾਨੇ ਨਾਲ, ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਦੇ ਕੰਮ ਧੰਦੇ ਤੇ ਸੋਚਾਂ ਸਭ ਬਦਲ ਗਏ ਹੋਣਗੇ |
ਪਿੰਡ ਵਿਚ ਵਿਆਹ ਵਾਲੇ ਘਰ ਦਾ ਹਰ ਸੱਦਾ ਪਿੰਡ ਵਾਸੀਆਂ ਨੂੰ ਪਹੁੰਚਾਉਣ ਵਾਲੀ ਲਾਗਣ ਦਾ ਵੱਖਰਾ ਹੀ ਟੌਹਰ ਹੁੰਦਾ | ਉਹਦਾ ਆਉਣਾ ਜਿਵੇਂ ਸ਼ੁੱਭ ਮੰਨਿਆ ਜਾਂਦਾ ਹੋਵੇ | ਕੋਈ ਸੁਲੱਖਣੀ ਖਬਰ ਲੈ ਕੇ ਆਉਣਾ ਤੇ ਮੁਸਕਰਾਉਂਦੇ ਚਿਹਰਿਆਂ ਨਾਲ ਉਹਨੂੰ ਜੀ ਆਇਆਂ ਆਖਣਾ |
ਵਿਆਹ ਵਾਲੇ ਘਰ ਕਈ ਲਾਗੀ ਕੰਮ ਕਰਦੇ ਹੁੰਦੇ, ਕੋਈ ਸੱਦਾ ਦੇਣ ਲਈ, ਕੋਈ ਮੰਜੇ ਬਿਸਤਰੇ 'ਕੱਠੇ ਕਰਨ ਲਈ, ਕੋਈ ਭਾਂਡਿਆਂ ਨੂੰ ਵੇਖਣ ਵਾਲੀ-ਇਨ੍ਹਾਂ ਦਾ ਵਿਹੜੇ ਵਿਚ ਫਿਰਨਾ ਤੇ ਹਰ ਕੰਮ ਵਿਚ ਭਾਗੀਦਾਰ ਹੋਣਾ ਜਿਵੇਂ ਸੁੱਖਾਂ, ਸ਼ਗਨਾਂ ਦਾ ਸੂਚਕ ਹੋਵੇ | ਵਿਆਹ ਦੇ ਕਾਰਜ ਸਿਰੇ ਚਾੜਨ ਮਗਰੋਂ, ਕੱਪੜੇ, ਖਾਣ-ਪੀਣ ਤੇ ਹੋਰ ਨਿੱਕ-ਸੁੱਕ ਦੇ ਕੇ ਉਨ੍ਹਾਂ ਨੂੰ ਵਿਦਾ ਕਰਨਾ ਅਤੇ ਜੋ ਤਸੱਲੀ ਉਨ੍ਹਾਂ ਦੇ ਚਿਹਰਿਆਂ 'ਤੇ ਹੁੰਦੀ ਅਤੇ ਬਦਲੇ 'ਚ ਢੇਰ ਅਸੀਸਾਂ ਦੇ- 'ਭਲਾ ਹੋਵੇ ਜਜਮਾਨਣੀ, ਹਵੇਲੀਆਂ ਭਰੀਆਂ ਰਹਿਣ, ਚੁਬਾਰੇ ਉੱਚੇ ਹੋਣ'- ਅੱਜ ਕਿਤਿਉਂ ਲੱਭਿਆਂ ਨਹੀਂ ਲੱਭਦੇ |
ਇਨ੍ਹਾਂ ਹੀ ਰੰਗਾਂ ਦਾ ਇਕ ਹੋਰ ਪ੍ਰਛਾਵਾਂ ਸਾਡੇ ਸਮਾਜ ਤੋਂ ਹਮੇਸ਼ਾਂ ਦੂਰ, ਪਰ ਖੁਸ਼ੀ ਦੇ ਹਰ ਮੌਕੇ, ਭਾਵੇਂ ਵਿਆਹ ਹੋਵੇ ਅਤੇ ਭਾਵੇਂ ਮੁੰਡੇ ਦਾ ਜੰਮਣਾ, ਇਨ੍ਹਾਂ ਦੇ ਥਿਰਕਦੇ ਕਦਮ ਤੇ ਤਾੜੀ ਦੀ ਤਾਲ, ਹੇਕਾਂ, ਆਲੇ-ਦੁਆਲੇ 'ਤੇ ਆਪਣਾ ਰੰਗ ਚਾੜ੍ਹ ਦਿੰਦੀਆਂ, ਖੁਸ਼ੀ-ਖੁਸ਼ੀ ਤੇ ਕਦੇ ਥੋੜ੍ਹੀ ਬਹਿਸ-ਮੁਬਾਹਸੀ ਤੋਂ ਮਗਰੋਂ ਦੇਣ-ਲੈਣ ਸਿਰੇ ਚੜ੍ਹ ਜਾਂਦਾ | ਹਾਸਿਆਂ ਦੀਆਂ ਛਣਕਾਰਾਂ ਇਨ੍ਹਾਂ ਤੋਂ ਬਿਨਾਂ ਸੰਭਵ ਨਹੀਂ ਹੁੰਦੀਆਂ |
'ਛੁਰੀਮਾਰ' ਨਾਂਅ ਨਾਲ ਜਾਣਿਆ ਜਾਂਦਾ ਇਕ ਪਾਤਰ ਵੀ ਸੁਣਨ 'ਚ ਆਉਂਦਾ, ਜਿਸ ਦੇ ਹੱਥਾਂ ਨਾਲ ਛੁਰੀਆਂ ਬੰਨ੍ਹੀਆਂ ਹੁੰਦੀਆਂ, ਖੁਸ਼ੀ ਦੇ ਮੌਕੇ 'ਤੇ ਉਹ ਵੀ ਸ਼ਗਨ ਲੈਣ ਲਈ ਆਪਣਾ ਹੱਕ ਜਿਤਾਉਂਦਾ | ਘਰਵਾਲਿਆਂ ਵਲੋਂ ਆਨਾਕਾਨੀ ਕਰਨ 'ਤੇ ਬੜੇ ਹੱਕ ਨਾਲ ਆਪਣੇ-ਆਪ ਨੂੰ ਛੁਰੀ ਮਾਰਨ ਦੀ ਧਮਕੀ ਦਿੰਦਾ | ਪਰ ਇਹ ਸਭ ਕਦੇ ਵੀ ਵਾਪਰਦਾ ਨਾ-ਕਿਉਂਕਿ ਸਿੱਧੇ ਅਸਿੱਧੇ ਤੌਰ 'ਤੇ ਸਭ ਦਾ ਸਵਾਗਤ ਹੀ ਹੁੰਦਾ, ਖੁਸ਼ੀਆਂ ਦੇ ਮੌਕੇ 'ਤੇ |
ਪਿੰਡਾਂ 'ਚ ਵੱਸੇ ਮੀਰ ਅਜਿਹੇ ਪਾਤਰ ਹਨ, ਜਿਨ੍ਹਾਂ ਤੋਂ ਬਿਨਾਂ ਸਤਰੰਗੀ ਪੂਰੀ ਨਹੀਂ ਹੁੰਦੀ, ਗੁਰੂ ਸਾਹਿਬ ਨੇ ਵੀ ਮੀਰਾਂ ਨੂੰ ਮਾਣ ਬਖਸ਼ਿਆ ਅਤੇ ਇਨ੍ਹਾਂ ਦੇ ਗਲੇ ਵਿਚਲੀਆਂ ਸੁਰਾਂ ਤੇ ਰਾਗਾਂ ਨੂੰ ਮਾਣਦੇ ਰਹੇ |
ਪਿੰਡ ਦਾ ਇਕ ਸਾਂਹਸੀ ਜਿਸ ਨੂੰ ਸਾਰੇ ਫਕੀਰੀਆ ਕਹਿੰਦੇ ਸਨ, ਉਹਦੇ ਹੱਥ ਵਿਚ ਲੰਬੀ ਡਾਂਗ, ਤੇੜ ਚਾਦਰ, ਉੱਤੇ ਲੋਈ ਦੀ ਬੁੱਕਲ ਤੇ ਸਿਰ 'ਤੇ ਪੱਗ, ਲੰਮਾ ਛੀਂਟਕਾ ਸਰੀਰ, ਸਾਰੇ ਪਿੰਡ ਵਿਚ ਲਾਗੀ ਦਾ ਕੰਮ ਤੇ ਸੱਦੇ ਦੇਣ ਦਾ ਕੰਮ ਉਹ ਹੀ ਕਰਦਾ, ਸਰਦਾਰਨੀ ਫੁਲਕਾ ਛਕਾ ਦੇ, ਲੱਸੀ ਪਿਆ ਦੇ,- ਪੂਰੇ ਹੱਕ ਨਾਲ ਬਹਿਣਾ ਤੇ ਕਹਿਣਾ, ਉਹਦੇ ਆਵਾਜ਼ ਮਾਰਨ ਦਾ ਢੰਗ, ਇਹ ਲੋਕ ਕਿੰਨੇ ਆਪਣੇ ਲਗਦੇ, ਜਿਵੇਂ ਪਿੰਡ ਦੇ ਲੋਕਾਂ ਦੀ ਜ਼ਿੰਦਗੀ, ਇਨ੍ਹਾਂ ਬਿਨਾਂ ਅਧੂਰੀ ਹੋਵੇ |
ਇਸੇ ਹੀ ਕੁਲ ਵਿਚੋਂ ਇਕ ਹੋਰ ਜਾਤੀ, ਜਿਨ੍ਹਾਂ ਦਾ ਕੰਮ 'ਕਲਿਆਣ' ਕਰਨਾ ਸੀ | ਸਾਲ ਵਿਚ ਇਕ ਗੇੜਾ ਉਨ੍ਹਾਂ ਦਾ ਹੁੰਦਾ, ਦੋਵੇਂ ਪਤੀ-ਪਤਨੀ ਆਉਂਦੇ, ਹੱਥ ਵਿਚ ਚਿੱਟੇ ਘਸਮੈਲੇ ਲੱਠੇ ਦੀ ਗਠੜੀ, ਜਿਹਦੇ ਵਿਚ ਆਟਾ-ਚੌਲ ਇਕੱਠਾ ਕੀਤਾ ਹੁੰਦਾ, ਸਾਹਸੀ ਦੇ ਕੰਨਾਂ ਵਿਚ ਸੋਨੇ ਦਾ ਵਾਲਾ ਪਿਆ ਹੁੰਦਾ ਤੇ ਤੁਰਲੇ ਵਾਲੀ ਪੱਗ ਬੰਨੀ ਹੁੰਦੀ, ਹੱਥ ਵਿਚ ਇਕ ਪੁਰਾਣੀ ਵਹੀ ਹੁੰਦੀ, ਜਿਸ ਵਿਚ ਖਾਨਦਾਨ ਦੇ ਵੱਡੇ ਵਡੇਰਿਆਂ ਦੇ ਨਾਵਾਂ ਦਾ ਰਿਕਾਰਡ ਦਰਜ ਹੁੰਦਾ, ਉਹ ਪੀੜ੍ਹੀ ਵਾਰ ਪੜ੍ਹ ਕੇ ਸੁਣਾਉਂਦਾ ਅਤੇ ਸਾਰੇ ਬੜੇ ਧਿਆਨ ਨਾਲ ਸੁਣਦੇ ਕਿ ਸਾਡੇ ਦਾਦੇ ਦੇ ਦਾਦੇ ਦਾ ਕੀ ਨਾਂਅ, ਯਾਦ ਕਰਨ ਦੀ ਕੋਸ਼ਿਸ਼ ਕਰਦੇ, ਲਿਖ ਵੀ ਲੈਂਦੇ ਤੇ ਫਿਰ ਕਈ ਦਿਨ ਯਾਦ ਕਰਦੇ ਰਹਿੰਦੇ, 'ਗੁੱਜਰ ਸਿਹੁੰ ਦੇ ਪਿਉ ਦਾ ਨਾਂਅ ਨੰਦ ਸਿੰਘ, ਨੰਦ ਸਿੰਘ ਬੁੱਧ ਸਿੰਘ ਦਾ, ਬੁੱਧ ਸਿਹੁੰ ਦੇ ਸੱਗੂ ਦਾ'-ਇਹ ਉਹਦੇ ਬੋਲਣ ਦਾ ਅੰਦਾਜ਼ ਹੁੰਦਾ | ਲੰਮੀ ਹੇਕ ਲਾ ਕੇ | ਬਦਲੇ ਵਿਚ ਦਾਣਿਆਂ ਜਾਂ ਆਟੇ ਦੇ ਰੂਪ ਵਿਚ ਉਹ ਸੌਗਾਤ ਲੈਂਦੇ | ਸਭ ਜੀਆਂ ਦੀ ਸੁਖ-ਸਾਂਦ ਪੁੱਛਦੇ ਤੇ ਖੈਰਾਂ ਮੰਗਦੇ ਤੁਰ ਜਾਂਦੇ |
ਇੱਥੇ ਹੀ ਗੱਲ ਨਹੀਂ ਮੁੱਕਦੀ, ਪਿੰਡਾਂ ਦੇ ਵਿਹੜਿਆਂ ਦੇ ਸਦਾ ਹੀ ਖੁੱਲ੍ਹੇ ਦਰਵਾਜ਼ਿਆਂ ਵਿਚ ਆ ਫੇਰਾ ਪਾਉਂਦੇ ਜੋਗੀਆਂ ਨੂੰ ਕਿਵੇਂ ਵਿਸਾਰ ਦੇਈਏ | ਜੋਗੀ ਉੱਤਰ ਪਹਾੜੋਂ ਆਇਆ ਚਰਖੇ ਦੀ ਘੂਕ ਸੁਣ ਕੇ-ਜਦੋਂ ਵੀ ਜੋਗੀ ਨੇ ਆਉਣਾ ਤੇ ਇਹ ਗਾਉਣ ਚੇਤੇ ਜ਼ਰੂਰ ਆਉਂਦਾ ਕਿ ਜਿਵੇਂ ਇਹ ਜੋਗੀ ਵੀ ਹੁਣੇ ਪਹਾੜੋਂ ਉੱਤਰ ਕੇ ਆਇਆ ਹੋਵੇ ਪਰ ਕਿਸ ਦੇ ਚਰਖੇ ਦੀ ਘੂਕ ਸੁਣ ਕੇ ਇਹ ਪਤਾ ਨਹੀਂ | ਭਗਵਾਂ ਚੋਲਾ, ਕੰਨਾਂ 'ਚ ਮੁੰਦਰਾਂ, ਸਿਰ 'ਤੇ ਲਪੇਟੇ ਸਾਫੇ 'ਚੋਂ ਨਿਕਲਦੇ ਘੁੰਗਰਾਲੇ ਵਾਲ, ਮੋਢੇ 'ਤੇ ਗਠੜੀ, ਜਿਸ ਵਿਚ ਨਿੱਕ-ਸੁੱਕ, ਜੜੀਆਂ-ਬੂਟੀਆਂ ਤੇ ਇਕ ਮੋਢੇ 'ਤੇ ਡੰਡੇ ਨਾਲ ਲਟਕਦੇ ਦੋ ਪਿਟਾਰੇ, ਜਿਨ੍ਹਾਂ ਵਿਚ ਸੱਪ ਹੁੰਦੇ, ਉਹਦੀ ਆਵਾਜ਼ ਤੇ ਘਰ ਦੇ ਬੱਚੇ, ਜੋਗੀ ਆਇਆ, ਜੋਗੀ ਆਇਆ ਕਹਿ ਕੇ ਉਸ ਦੇ ਦੁਆਲੇ ਜੁੜ ਜਾਂਦੇ | ਉਹ ਬੀਨ ਵਜਾਉਂਦਾ, ਛਾਬੇ ਦਾ ਕੱਪੜਾ ਹਟਾ ਕੇ ਸੱਪ ਨੂੰ ਬਾਹਰ ਕੱਢਦਾ ਤੇ ਇਕ ਖਾਸ ਅੰਦਾਜ਼ ਵਿਚ ਖੜ੍ਹਾ ਹੋ ਕੇ, ਝੁਕ ਕੇ ਬੀਨ ਵਜਾਉਂਦਾ ਤੇ ਸੱਪ ਉਸ ਦੀ ਬੀਨ 'ਤੇ ਝੂਮਦਾ |
ਵੈਸੇ ਸੱਪ ਦੇ ਕੰਨ ਨਹੀਂ ਹੁੰਦੇ, ਉਹ ਧਰਤੀ 'ਤੇ ਆਪਣੀ ਚਮੜੀ ਰਾਹੀਂ ਰੀਂਗ ਕੇ ਤਰੰਗਾਂ ਨੂੰ ਮਹਿਸੂਸ ਕਰਦਾ ਤੇ ਝੂਮਦਾ | ਜੋਗੀ ਆਪਣੀ ਕਲਾ ਦਿਖਾਉਣ ਤੋਂ ਬਾਅਦ ਪਹਾੜਾਂ ਤੋਂ ਲਿਆਂਦੀਆਂ ਜੜ੍ਹੀ-ਬੂਟੀਆਂ ਦੇ ਅਸਲੀ ਹੋਣ ਦਾ ਦਾਅਵਾ ਕਰਦਾ ਤੇ ਹੋਰ ਕਈ ਤਰ੍ਹਾਂ ਦੇ ਇਲਾਜ ਦੇ ਸੁਝਾਅ ਦਿੰਦਾ | ਕਈ ਵਾਰ ਔਰਤਾਂ ਪ੍ਰਭਾਵਿਤ ਹੋ ਕੇ ਸਾਮਾਨ ਲੈ ਵੀ ਲੈਂਦੀਆਂ |
ਇਨ੍ਹਾਂ ਸਭ ਨੂੰ ਯਾਦ ਕਰਦਿਆਂ ਗੱਡੀਆਂ ਵਾਲਿਆਂ ਨੂੰ ਕਿਵੇਂ ਭੁੱਲ ਸਕਦੇ ਹਾਂ | ਪੂਰੇ ਦਾ ਪੂਰਾ ਕਾਫਲਾ ਇਕ ਪਿੰਡ ਵਿਚ ਮਹੀਨਾ ਭਰ ਰਹਿਣਾ ਤੇ ਇਨ੍ਹਾਂ ਦੇ ਤੁਰਨ ਲੱਗਿਆਂ ਮਨ ਭਰਦਾ ਤੇ ਉਹ ਰੌਣਕੀਲੀ ਥਾਂ ਜਿਵੇਂ ਕੂਕਦੀ ਹੌਕੇ ਭਰਦੀ | ਗੱਡੀਆਂ ਵਾਲਿਆਂ ਦੀਆਂ ਮੁਟਿਆਰਾਂ ਦੇ ਕੱਪੜੇ ਤੇ ਗਹਿਣੇ ਵੇਖ ਕੇ ਮੇਰਾ ਵੀ ਪਾਉਣ ਨੂੰ ਜੀਅ ਕਰਦਾ |
ਸ਼ਿਵਰਾਤਰੀ ਦੇ ਦਿਨਾਂ ਵਿਚ ਜੰਗਮ- ਜੋ ਇਕ ਥਾਂ 'ਤੇ ਟਿਕ ਕੇ ਨਹੀਂ ਬੈਠਦੇ, ਵੀ ਘਰਾਂ ਵਿਚ ਦਸਤਕ ਦਿੰਦੇ ਵੇਖੇ ਜਾ ਸਕਦੇ ਨੇ, ਸਿਰ 'ਤੇ ਮੋਰ ਦੇ ਖੰਭਾਂ ਦੀ ਕਲਗੀ ਤੇ ਭਗਵੇਂ ਚੋਲ਼ੇ ਵਿਚ, ਹੱਥ ਵਿਚ ਟੱਲੀ ਖੜਕਾ ਕੇ ਆਉਣ ਦੀ ਸੂਚਨਾ ਦੇਣੀ ਵੀ ਸਾਡੇ ਸੱਭਿਆਚਾਰ ਦਾ ਹਿੱਸਾ ਸੀ | ਸੁਰਜੀਤ ਸਿੰਘ ਮਰਜਾਰਾ ਦੀ ਇਕ ਕਵਿਤਾ:
'ਪਿੰਡ ਮੇਰੇ ਦੇ ਨਕਲੀਏ, ਬਹੁਤ ਰਹੇ ਮਸ਼ਹੂਰ,
ਹਰ ਥਾਂ ਹਰ ਕੋਈ ਉਨ੍ਹਾਂ ਦੀ, ਸੁਣਦਾ ਗੱਲ ਜ਼ਰੂਰ'
ਉਨ੍ਹਾਂ ਦੀ ਗੱਲ ਕੀਤੇ ਬਿਨਾਂ ਹਥਲੀ ਲਿਖਤ ਪੂਰੀ ਨਹੀਂ ਹੁੰਦੀ | ਡੀ.ਜੇ. ਦੇ ਸ਼ੋਰ ਵਿਚ ਗਵਾਚੇ ਅੱਜ ਦੇ ਵਿਆਹ ਤੇ ਖੁਸ਼ੀਆਂ ਨਾਲੋਂ ਕਿਤੇ ਬਿਹਤਰ ਸੀ | ਉਨ੍ਹਾਂ ਦੇ ਹਾਸੇ ਠੱਠੇ ਤੇ ਸੱਚੀਆਂ ਛੁਰਲੀਆਂ ਨੂੰ ਸੁਣਨਾ, ਫਿਰ ਸੁਣਨ ਵਾਲਿਆਂ ਦਾ ਇਕੱਠਾ ਹਾਸਾ ਤੇ ਆਵਾਜ਼ਾਂ ਆਪਸੀ ਸਾਂਝ ਦੀਆਂ ਗਵਾਹੀਆਂ ਭਰਦੀਆਂ |
ਮੇਰੇ ਪਿੰਡ ਦੇ ਨਕਲੀਆਂ ਨੂੰ ਅੱਜ ਨਵੇਂ ਜ਼ਮਾਨੇ ਦੇ ਬਣਾਏ ਸੱਭਿਆਚਾਰਕ ਪਿੜਾਂ, ਜਿਵੇਂ ਹਵੇਲੀ ਤੇ ਸਾਡਾ ਪਿੰਡ ਵਰਗੀਆਂ ਥਾਵਾਂ 'ਤੇ ਆਪਣੀ ਕਲਾ ਵੰਡਦਿਆਂ ਵੇਖਿਆ, ਲੋਕ ਇਕੱਠੇ ਹੋਏ, ਸੁਣਦੇ ਤੇ ਅਗਾਂਹ ਲੰਘ ਜਾਂਦੇ ਕਿਸੇ ਨੂੰ ਸਮਝ ਆਉਂਦੀ ਤੇ ਕਿਸੇ ਨੂੰ ਇਹ ਸਮਝ ਨਹੀਂ ਆਉਂਦੀ ਕਿ ਇਹ ਕਿਸ ਦੁਨੀਆ ਦੇ ਲੋਕ ਹਨ |
ਉਨ੍ਹਾਂ ਵਲੋਂ ਵਰਤੇ ਜਾਂਦੇ ਤਮਾਚੇ, ਇੰਝ ਲਗਦਾ ਜਿਵੇਂ ਸਾਡੀ ਜ਼ਮੀਰ 'ਤੇ ਪੈ ਰਹੇ ਹੋਣ ਕਿ ਕਿਤੇ ਬਿਲਕੁਲ ਹੀ ਨਾ ਟੁੱਟ ਜਾਇਉ, ਆਪਣੀਆਂ ਜੜ੍ਹਾਂ ਦੀ ਡੂੰਘਾਈ ਤੋਂ ਜਾਣੂ ਕਰਵਾ ਜਾਇਉ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੁਝ ਵਿਰਸੇ ਦੀਆਂ ਬਾਤਾਂ ਸੁਣਾ ਜਾਇਉ |

-ਅੰਮਿ੍ਤਸਰ |
ਮੋਬਾ: 7009249658

ਅਬਰਾਹਮ ਲਿੰਕਨ ਅਨੁਸਾਰ, ਪੜ੍ਹਾਈ ਕਿੱਦਾਂ ਦੀ ਹੋਵੇ?

ਅਬਰਾਹਮ ਲਿੰਕਨ ਮਾਰਚ 1861 ਵਿਚ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਚੁਣੇ ਗਏ ਸਨ ਅਤੇ ਚਾਰ ਸਾਲ ਬਾਅਦ ਅਪ੍ਰੈਲ 1865 ਵਿਚ ਉਨ੍ਹਾਂ ਦੀ ਹੱਤਿਆ ਹੋ ਗਈ ਸੀ | ਉਨ੍ਹਾਂ ਨੇ ਅਮਰੀਕਾ ਵਿਚ ਉਸ ਵੇਲੇ ਚਲ ਰਹੇ ਖਾਨਾਜੰਗੀ ਦੇ ਦੌਰ ਵਿਚ ਦੇਸ਼ ਦਾ ਸਹੀ ਦਿਸ਼ਾ ਨਿਰਦੇਸ਼ਨ ਕੀਤਾ ਅਤੇ ਉਸ ਨੂੰ ਸਾਰਥਕ ਅਗਵਾਈ ਦਿਤੀ | ਅਮਰੀਕਾ ਦੇ ਉੱਤਰੀ ਅਤੇ ਦੱਖਣੀ ਹਿੱਸਿਆਂ ਵਿਚ ਛਿੜੀ ਇਸ ਖਾਨਾਜੰਗੀ ਵਿਚ ਬਹੁਤ ਲਹੂ ਡੁੱਲਿ੍ਹਆ | ਅਮਰੀਕਾ ਲਈ ਇਹ ਸਭ ਤੋਂ ਵੱਧ ਇਖ਼ਲਾਕੀ, ਸੰਵਿਧਾਨਿਕ ਅਤੇ ਰਾਜਨੀਤਕ ਔਕੜਾਂ ਭਰਿਆ ਸਮਾਂ ਸੀ | ਅਬਰਾਹਮ ਲਿੰਕਨ ਦੀ ਅਗਵਾਈ ਵਿਚ ਅਮਰੀਕਾ ਸੰਗਠਿਤ ਰਿਹਾ ਅਤੇ ਆਪਸ ਵਿਚ ਜੁੜਿਆ ਰਿਹਾ | ਅਮਰੀਕਾ ਵਿਚ ਬੜੇ ਵੱਡੇ ਪੈਮਾਨੇ 'ਤੇ ਅਤੇ ਦੇਸ਼ ਦੀ ਪੱਧਰ 'ਤੇ ਚਲ ਰਹੀ ਮਨੁੱਖਾਂ ਦੀ ਗੁਲਾਮੀ ਦੀ ਅਣਮਨੁੱਖੀ ਅਤੇ ਸ਼ਰਮਨਾਕ ਪ੍ਰਥਾ ਖ਼ਤਮ ਹੋ ਗਈ | ਅਮਰੀਕਾ ਦਾ ਸੰਘੀ ਢਾਂਚਾ ਮਜ਼ਬੂਤ ਹੋਇਆ ਅਤੇ ਆਰਥਿਕ ਪੱਖਾਂ ਤੋਂ ਅਮਰੀਕਾ ਮਜ਼ਬੂਤ ਹੋਇਆ | ਆਿਖ਼ਰ ਇਸ ਖਾਨਾਜੰਗੀ ਵਿਚ ਦੱਖਣੀ ਵਾਲਿਆਂ ਦੀ ਹਾਰ ਹੋਈ ਅਤੇ ਜ਼ਾਹਿਰਾ ਤੌਰ 'ਤੇ ਲੜਾਈ ਮੁੱਕ ਗਈ | ਪਰ ਅਮਰੀਕਾ ਵਿਚ ਦੱਖਣ ਵਾਲਿਆਂ ਅਤੇ ਦੱਖਣੀ ਵਿਚਾਰਧਾਰਾ ਦੇ ਕਈ ਹਿਮਾਇਤੀ ਹਾਲੇ ਵੀ ਮੌਜੂਦ ਸਨ | ਇਸ ਲੜਾਈ ਦੇ ਖਤਮ ਹੋਣ ਦੀ ਘੋਸ਼ਣਾ ਦੇ ਪੰਜ ਦਿਨਾਂ ਬਾਅਦ ਦੱਖਣੀ ਸੋਚ ਦੇ ਇਕ ਕੱਟੜ ਹਿਮਾਇਤੀ ਨੇ ਅਬਰਾਹਮ ਲਿੰਕਨ ਨੂੰ 15 ਅਪ੍ਰੈਲ 1865 ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ | ਵਿਦਵਾਨਾਂ ਵਿਚ ਅਤੇ ਲੋਕਾਂ ਵਿਚ ਅਬਰਾਹਮ ਲਿੰਕਨ ਦਾ ਨਾਂਅ ਅਮਰੀਕਾ ਦੇ ਮਹਾਨ ਰਾਸ਼ਟਰਪਤੀਆਂ ਵਿਚ ਗਿਣਿਆ ਜਾਂਦਾ ਹੈ |
ਅਬਰਾਹਮ ਲਿੰਕਨ ਬੜੇ ਸਿਆਣੇ ਅਤੇ ਵਿਦਵਾਨ ਵਿਅਕਤੀ ਸਨ | ਸਭ ਕੁਝ ਹੋਣ ਦੇ ਨਾਲ-ਨਾਲ ਉਹ ਇਕ ਚੰਗੇ ਬਾਪ ਵੀ ਸਨ ਅਤੇ ਹਰ ਬਾਪ ਵਾਂਗ ਉਨ੍ਹਾਂ ਦੇ ਮਨ ਵਿਚ ਵੀ ਖਾਹਿਸ਼ ਸੀ ਕਿ ਉਨ੍ਹਾਂ ਦਾ ਪੁੱਤਰ ਉੱਤਮ ਵਿਦਿਆ ਪ੍ਰਾਪਤ ਕਰੇ, ਵੱਡਾ ਹੋ ਕੇ ਵਧੀਆ ਇਨਸਾਨ ਬਣੇ ਅਤੇ ਚੰਗੇ ਗੁਣਾਂ ਦਾ ਮਾਲਕ ਹੋਵੇ | ਆਪਣੀ ਇਸ ਇੱਛਾ ਦੀ ਪੂਰਤੀ ਲਈ ਅਬਰਾਹਮ ਲਿੰਕਨ ਨੇ ਆਪਣੇ ਪੁੱਤਰ ਦੇ ਸਕੂਲ ਦੇ ਹੈਡਮਾਸਟਰ ਨੂੰ ਇਕ ਚਿੱਠੀ ਲਿਖੀ ਸੀ ਜਿਸ ਵਿਚ ਉਨ੍ਹਾਂ ਨੇ ਉਨ੍ਹਾਂ ਗੁਣਾਂ ਦਾ ਜ਼ਿਕਰ ਕੀਤਾ ਸੀ ਜਿਨ੍ਹਾਂ ਨੂੰ ਉਹ ਆਪਣੇ ਪੁੱਤਰ ਵਿਚ ਵੇਖਣਾ ਚਾਹੁੰਦੇ ਸਨ | ਇਸ ਚਿੱਠੀ ਨੂੰ ਪੜ੍ਹ ਕੇ ਸਾਨੂੰ ਲਗਦਾ ਹੈ ਕਿ ਅਬਰਾਹਮ ਲਿੰਕਨ ਨੇ ਆਪਣੀ ਚਿੱਠੀ ਵਿਚ ਦੁਨੀਆ ਦੇ ਹਰ ਮਾਤਾ ਪਿਤਾ ਦੀ ਆਪਣੀ ਸੰਤਾਨ ਦੀ ਪੜ੍ਹਾਈ ਪ੍ਰਤੀ ਦਿਲੀ ਇੱਛਾ ਨੂੰ ਉਹ ਪ੍ਰਗਟਾਵਾ ਦਿੱਤਾ ਹੈ ਜਿਸ ਨੂੰ ਹਰ ਮਾਤਾ-ਪਿਤਾ ਜਾਣਦੇ ਸਮਝਦੇ ਹੋਏ ਵੀ ਸ਼ਾਇਦ ਓਨੀਂ ਸੋਹਣੀ ਤਰ੍ਹਾਂ ਨਹੀਂ ਦੱਸ ਸਕਦੇ |
ਅਬਰਾਹਮ ਲਿੰਕਨ ਦੇ ਮਨ ਨੂੰ ਅਤੇ ਉਨ੍ਹਾਂ ਦੀ ਉੱਚ ਪਾਏ ਦੀ ਸ਼ਖ਼ਸੀਅਤ ਬਾਰੇ ਜਾਣਨ ਅਤੇ ਸਮਝਣ ਲਈ ਉਨ੍ਹਾਂ ਦੀ ਸਕੂਲ਼ ਨੂੰ ਲਿਖੀ ਇਹ ਚਿੱਠੀ ਪੜ੍ਹ ਲੈਣੀ ਹੀ ਕਾਫ਼ੀ ਹੈ | ਇਹ ਚਿੱਠੀ ਹੁਣ ਸੰਸਾਰ ਪ੍ਰਸਿੱਧ ਹੋ ਚੁੱਕੀ ਹੈ ਅਤੇ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿਚ ਬੱਚਿਆਂ ਨੂੰ ਸਕੂਲ਼ ਵਿਚ ਕਰਾਈ ਜਾਂਦੀ ਪੜ੍ਹਾਈ ਲਈ ਇਸ ਨੂੰ ਇਕ ਮਿਆਰ ਅਤੇ ਮਾਣਕ ਵਾਂਗ ਵੇਖਿਆ ਜਾਂਦਾ ਹੈ | ਇਹ ਚਿੱਠੀ ਇਸ ਗੱਲੋਂ ਵੀ ਪੜ੍ਹਣ ਯੋਗ ਹੈ ਕਿਉਂਕਿ ਇਸ ਵਿਚ ਅਬਰਾਹਮ ਲਿੰਕਨ ਨੇ ਇਸ ਗੱਲ 'ਤੇ ਜ਼ੋਰ ਨਹੀਂ ਦਿੱਤਾ ਸੀ ਕਿ ਸਕੂਲ ਵਿਚ ਉਨ੍ਹਾਂ ਦੇ ਪੁੱਤਰ ਨੂੰ ਕਿਹੜੇ ਵਿਸ਼ੇ ਪੜ੍ਹਾਏ ਜਾਣੇ ਚਾਹੀਦੇ ਹਨ | ਉਨ੍ਹਾਂ ਨੇ ਸਿਰਫ਼ ਉਨ੍ਹਾਂ ਗੁਣਾਂ ਦਾ ਜ਼ਿਕਰ ਕੀਤਾ ਸੀ ਜੋ ਸਕੂਲ ਤੋਂ ਵਿਦਿਆ ਪ੍ਰਾਪਤੀ ਉਪਰੰਤ ਉਹ ਆਪਣੇ ਪੁੱਤਰ ਵਿਚ ਬਣੇ ਅਤੇ ਵਿਕਸਿਤ ਹੋਏ ਵੇਖਣੇ ਚਾਹੁੰਦੇ ਸਨ | ਇਹ ਚਿੱਠੀ ਮੂਲ ਰੂਪ ਵਿਚ ਅੰਗ੍ਰੇਜ਼ੀ ਵਿਚ ਹੈ ਅਤੇ ਇੰਟਰਨੈੱਟ ਤੋਂ ਪੜ੍ਹੀ ਜਾ ਸਕਦੀ ਹੈ ਜਾਂ ਉਤਾਰੀ ਜਾ ਸਕਦੀ ਹੈ |
ਅਬਰਾਹਮ ਲਿੰਕਨ ਦੀ ਇਸ ਚਿੱਠੀ ਦਾ ਪੰਜਾਬੀ ਰੂਪ ਇਸ ਤਰ੍ਹਾਂ ਹੈ:
'ਹੈਡਮਾਸਟਰ ਸਾਹਿਬ, ਮੇਰਾ ਪੁੱਤਰ ਅੱਜ ਪਹਿਲੀ ਵਾਰ ਸਕੂਲ ਜਾ ਰਿਹਾ ਹੈ | ਉਸ ਲਈ ਕੁਝ ਦਿਨ ਤਾਂ ਇਹ ਸਭ ਬੜਾ ਨਵਾਂ, ਓਪਰਾ ਅਤੇ ਅਜੀਬ ਹੋਵੇਗਾ ਅਤੇ ਮੈਂ ਚਾਹਾਂਗਾ ਕਿ ਸਕੂਲ ਵਿਚ ਉਸ ਦੇ ਸ਼ੁਰੂ ਦੇ ਦਿਨਾਂ ਵਿਚ ਤੁਸੀਂ ਉਸ ਨਾਲ ਕੁਝ ਨਰਮੀ ਵਰਤੋ | ਪੜ੍ਹਾਈ ਇਕ ਰੋਮਾਂਚਕ ਸਫ਼ਰ ਹੈ ਜਿਹੜਾ, ਹੋ ਸਕਦਾ ਹੈ ਬਾਅਦ ਵਿਚ ਉਸ ਨੂੰ ਦੁਨੀਆ ਦੇ ਮਹਾਂਦੀਪਾਂ ਦੀ ਯਾਤਰਾ ਕਰਵਾਏ | ਉਸ ਦੇ ਇਹ ਰੋਮਾਂਚਕ ਸਫ਼ਰ ਹਰ ਤਰ੍ਹਾਂ ਦੇ ਹੋ ਸਕਦੇ ਹਨ ਅਤੇ ਜੰਗਾਂ, ਤਰਾਸਦੀਆਂ ਅਤੇ ਨਿਰਾਸ਼ਾਵਾਂ ਵਾਲੇ ਵੀ | ਆਪਣਾ ਜੀਵਨ ਜਿਊਣ ਲਈ ਉਸ ਨੂੰ ਭਰੋਸੇ, ਪਿਆਰ ਅਤੇ ਹੌਸਲੇ ਦੀ ਲੋੜ ਪਵੇਗੀ |'
'ਇਸ ਲਈ ਹੈਡਮਾਸਟਰ ਸਾਹਿਬ, ਤੁਸੀਂ ਉਸ ਨੂੰ ਉਸ ਦਾ ਹੱਥ ਫ਼ੜ ਕੇ ਲੈ ਜਾਣਾ ਅਤੇ ਉਸ ਨੂੰ ਉਹ ਸਾਰੀਆਂ ਗੱਲਾਂ ਸਿਖਾਉਣੀਆਂ ਜਿਨ੍ਹਾਂ ਨੂੰ ਜਾਣਨ ਦੀ ਉਸ ਨੂੰ ਲੋੜ ਹੈ | ਹੋ ਸਕੇ ਤਾਂ ਉਸ ਨੂੰ ਪਿਆਰ ਅਤੇ ਸਨੇਹ ਨਾਲ ਸਿਖਾਇਓ |'
'ਮੈਨੂੰ ਪਤਾ ਹੈ ਕਿ ਉਸ ਨੂੰ ਜਾਣਨਾ ਪਵੇਗਾ ਕਿ ਦੁਨੀਆ ਵਿਚ ਸਾਰੇ ਮਨੁੱਖ ਭਲੇ ਅਤੇ ਨਿਆਂ ਕਰਨ ਵਾਲੇ ਨਹੀਂ ਹੁੰਦੇ | ਤੁਸੀਂ ਉਸ ਨੂੰ ਇਹ ਵੀ ਸਿਖਾਇਓ ਕਿ ਜ਼ਿੰਦਗੀ ਵਿਚ ਹਰ ਇਕ ਦੁਸ਼ਟ ਬੰਦੇ ਦੇ ਨਾਲ-ਨਾਲ ਇਕ ਹੀਰੋ, ਵਰਿਆਮ ਅਤੇ ਨਾਇਕ ਵੀ ਹੁੰਦਾ ਹੈ | ਉਸ ਨੂੰ ਇਹ ਵੀ ਸਿਖਾਇਓ ਕਿ ਜੀਵਨ ਵਿਚ ਤੁਹਾਨੂੰ ਹਰ ਬੁਰੇ ਸਿਆਸਤਦਾਨ ਪਿੱਛੇ ਇਕ ਮਿਹਨਤੀ, ਲਗਨ ਨਾਲ ਕੰਮ ਕਰਨ ਵਾਲਾ ਅਤੇ ਸਹੀ ਰਹਿਨੁਮਾਈ ਦੇਣ ਵਾਲਾ ਸਾਫ਼-ਸੁਥਰਾ ਆਗੂ ਵੀ ਮਿਲੇਗਾ | ਉਸ ਨੂੰ ਸਿਖਾਉਣਾ ਕਿ ਹਰ ਵੈਰੀ ਦੇ ਨਾਲ-ਨਾਲ ਜ਼ਿੰਦਗੀ ਵਿਚ ਇਕ ਜਿਗਰੀ ਦੋਸਤ ਵੀ ਹੁੰਦਾ ਹੈ |'
'ਮੈਨੂੰ ਪਤਾ ਹੈ ਕਿ ਸਮਾਂ ਤਾਂ ਲੱਗੇਗਾ, ਪਰ ਜੇ ਕਰ ਤੁਸੀਂ ਉਸ ਨੂੰ ਸਿਖਾ ਸਕਦੇ ਹੋ ਤਾਂ ਉਸ ਨੂੰ ਸਿਖਾਇਓ ਕਿ ਮਿਹਨਤ ਅਤੇ ਈਮਾਨਦਾਰੀ ਨਾਲ ਕਮਾਇਆ ਇਕ ਡਾਲਰ ਰਾਹ ਵਿਚੋਂ ਡਿੱਗੇ ਪਏ ਲੱਭੇ ਪੰਜ ਡਾਲਰਾਂ ਨਾਲੋਂ ਕਿਤੇ ਵੱਧ ਮੁੱਲਵਾਨ ਹੁੰਦਾ ਹੈ | ਉਸ ਨੂੰ ਸਿਖਾਇਓ ਕਿ ਹਾਰੀਦਾ ਕਿੱਦਾਂ ਹੈ ਅਤੇ ਇਸ ਦੇ ਨਾਲ ਉਸ ਨੂੰ ਜਿੱਤ ਦਾ ਆਨੰਦ ਮਾਨਣਾ ਵੀ ਸਿਖਾਇਓ | ਹੋ ਸਕੇ ਤਾਂ ਉਸ ਨੂੰ ਈਰਖਾ ਅਤੇ ਰੰਜਿਸ਼ ਤੋਂ ਪਰੇ ਹੀ ਰੱਖਣਾ | ਉਸ ਨੂੰ ਆਪਣੇ ਅੰਦਰ, ਮਨ ਹੀ ਮਨ, ਹਾਸਾ ਅਤੇ ਖੇੜਾ ਮਾਣਨਾ ਵੀ ਸਿਖਾਇਓ | ਉਸ ਨੂੰ ਆਰੰਭ ਵਿਚ ਹੀ ਸਿੱਖਣ ਦਿਓ ਕਿ ਐਵੇਂ ਧਮਕਾਉਣ, ਫ਼ੋਕੀਆਂ ਗਿੱਦੜ ਭਬਕੀਆਂ ਮਾਰਨ ਅਤੇ ਬੇਵਜ੍ਹਾ ਦਬਕਾਉਣ ਵਾਲੇ ਕੱਬਿਆਂ ਨੂੰ ਸਿੱਧਾ ਕਰਨਾ ਕਿੰਨਾਂ ਸੌਖਾ ਹੁੰਦਾ ਹੈ |'
'ਜੇਕਰ ਤੁਸੀਂ ਕਰ ਸਕਦੇ ਹੋ ਤਾਂ ਉਸ ਨੂੰ ਕਿਤਾਬਾਂ ਦੇ ਅਚੰਭਿਆਂ ਅਤੇ ਅਜੂਬਿਆਂ ਬਾਰੇ ਵੀ ਸਿਖਾਇਓ | ਪਰ ਉਸ ਨੂੰ ਆਪਣੇ-ਆਪ ਲਈ ਸ਼ਾਂਤ ਅਤੇ ਖੁੱਲ੍ਹਾ ਸਮਾਂ ਵੀ ਦਿਓ ਤਾ ਕਿ ਉਹ ਅਸਮਾਨਾਂ ਵਿਚ ਉਡਦੇ ਪੰਛੀਆਂ, ਧੁੱਪ ਵਿਚ ਏਧਰ-ਓਧਰ ਉਡਦੀਆਂ ਮਧੂਮੱਖੀਆਂ ਅਤੇ ਪਹਾੜਾਂ ਦੀਆਂ ਹਰੀਆਂ ਢਲਾਨਾਂ ਉੱਤੇ ਉੱਗੇ ਫ਼ੁੱਲਾਂ ਦੇ ਆਦਿ ਕਾਲ ਤੋਂ ਚਲੇ ਆ ਰਹੇ ਪ੍ਰਕਿਰਤੀ ਦੇ ਰਹੱਸਾਂ ਉੱਤੇ ਵੀ ਧਿਆਨ ਲਾ ਸਕੇ | ਸਕੂਲ ਵਿਚ ਉਸ ਨੂੰ ਸਿਖਾਇਓ ਕਿ ਧੋਖਾਧੜੀ ਨਾਲ ਅਤੇ ਨਕਲ ਮਾਰ ਕੇ ਪਾਸ ਹੋਣ ਨਾਲੋਂ ਫ਼ੇਲ ਹੋਣ ਵਿਚ ਕਿਤੇ ਵੱਧ ਇੱਜ਼ਤ ਹੈ | ਉਸ ਨੂੰ ਆਪਣੇ ਖੁਦ ਦੇ ਫ਼ੈਸਲਿਆਂ ਅਤੇ ਵਿਚਾਰਾਂ ਉੱਤੇ ਭਰੋਸਾ ਕਰਨਾ ਸਿਖਾਇਓ, ਭਾਵੇਂ ਉਸ ਦੇ ਦੁਆਲੇ ਦਾ ਹਰ ਸ਼ਖਸ ਉਸ ਨੂੰ ਕਹੇ ਕਿ ਉਹ ਗ਼ਲਤ ਹੈ | ਉਸ ਨੂੰ ਭਲਿਆਂ ਨਾਲ ਭਲਾ ਅਤੇ ਸ਼ਿਸ਼ਟ ਵਿਹਾਰ ਕਰਨਾ ਸਿਖਾਇਓ ਅਤੇ ਨਾਲ-ਨਾਲ ਬੁਰਿਆਂ ਅਤੇ ਦੁਸ਼ਟਾਂ ਨਾਲ ਸਖ਼ਤੀ ਅਤੇ ਕਰੜਾਈ ਨਾਲ ਪੇਸ਼ ਆਉਣਾ ਵੀ ਸਿਖਾਇਓ |'
'ਕੋਸ਼ਿਸ਼ ਕਰਕੇ ਮੇਰੇ ਪੁੱਤਰ ਨੂੰ ਇਹ ਸ਼ਕਤੀ ਦੇਣੀ ਕਿ ਜਦੋਂ ਲੋਕਾਂ ਦੀਆਂ ਵਹੀਰਾਂ ਕਿਸੇ ਲਾਹੇ ਅਤੇ ਨਫ਼ੇਵੰਦ ਦਿਸਦੀ ਵਿਚਾਰਧਾਰਾ ਦੀ ਗੱਡ 'ਤੇ ਸਵਾਰ ਹੋਣ ਲਈ ਆਤੁਰ ਹੋ ਕੇ ਧੱਕਾ-ਮੁੱਕੀ ਹੋ ਰਹੀਆਂ ਹੋਣ ਤਾਂ ਉਹ ਲਾਈਲੱਗ ਬਣ ਕੇ ਉਨ੍ਹਾਂ ਦੇ ਮਗਰ ਨਾ ਜਾਣ ਦਾ ਮਜ਼ਬੂਤ ਇਰਾਦਾ ਕਰ ਸਕੇ | ਉਸ ਨੂੰ ਸਿਖਾਇਓ ਕਿ ਉਹ ਸਭ ਦੀ ਗੱਲ ਸੁਣੇ ਪਰ ਇਹ ਵੀ ਸਿਖਾਇਓ ਕਿ ਉਹ ਜੋ ਵੀ ਸੁਣਦਾ ਹੈ ਉਸ ਨੂੰ ਵਿਵੇਕ ਅਤੇ ਸੱਚ ਦੀ ਛਾਣਨੀ ਵਿਚੋਂ ਦੀ ਛਾਣੇ ਅਤੇ ਜਿਹੜੀ ਚੰਗਿਆਈ ਇਸ ਕਸਵੱਟੀ ਅਤੇ ਪਰਖ ਨਾਲ ਛਣ ਕੇ ਨਿਕਲੇ, ਉਸ ਨੂੰ ਅਖ਼ਤਿਆਰ ਕਰੇ |'
'ਜੇ ਕਰ ਸਿਖਾ ਸਕਦੇ ਹੋ ਤਾਂ ਉਸ ਨੂੰ ਸਿਖਾਇਓ ਕਿ ਅੱਖਾਂ ਵਿਚ ਅੱਥਰੂ ਆਉਣੇ ਕੋਈ ਸ਼ਰਮ ਦੀ ਗੱਲ ਨਹੀਂ ਹੈ | ਉਸ ਨੂੰ ਸਿਖਾਇਓ ਕਿ ਖਿੱਲੀ ਅਤੇ ਮਖੌਲ ਉਡਾਉਣ ਵਾਲਿਆਂ ਦੀ ਕਿਵੇਂ ਅਣਦੇਖੀ ਕਰਨੀ ਹੈ ਅਤੇ ਉਨ੍ਹਾਂ ਨੂੰ ਗੌਲਣਾ ਹੀ ਨਹੀਂ ਹੈ ਅਤੇ ਇਹ ਵੀ ਕਿ ਉਨ੍ਹਾਂ ਲੋਕਾਂ ਤੋਂ ਵੀ ਬਚਣਾ ਹੈ ਜਿਹੜੇ ਲੋੜ ਨਾਲੋਂ ਵੱਧ ਮਿੱਠੇ ਹੋਣ | ਉਸ ਨੂੰ ਸਿਖਾਇਓ ਕਿ ਉੱਚਾ ਰੌਲਾ ਪਾਉਂਦੀ ਅਤੇ ਚੀਕਦੀ ਫ਼ਸਾਦੀ ਭੀੜ ਵੱਲੋਂ ਆਪਣੇ ਕੰਨ ਵਲ੍ਹੇਟ ਲਏ ਅਤੇ ਜੇਕਰ ਉਹ ਸੋਚਦਾ ਹੈ ਕਿ ਉਹ ਸਹੀ ਹੈ ਤਾਂ ਖੜ੍ਹਾ ਹੋ ਕੇ ਉਸ ਭੀੜ ਨਾਲ ਆਹਮੋ-ਸਾਹਮਣੇ ਦੀ ਲੜਾਈ ਲੜੇ |'
'ਉਸ ਨੂੰ ਪਿਆਰ ਨਾਲ ਸਿਖਾਇਓ ਪਰ ਉਸ ਨੂੰ ਸਿਰ 'ਤੇ ਵੀ ਨਾ ਚੜ੍ਹਾਇਓ ਕਿਉਂਕਿ ਲੋਹਾ ਅੱਗ ਵਿਚ ਤਪ ਕੇ ਹੀ ਫ਼ੌਲਾਦ ਬਣਦਾ ਹੈ | ਉਸ ਵਿਚ ਬੇਸਬਰਾ ਹੋਣ ਦੀ ਦਲੇਰੀ ਆਉਣ ਦਿਓ | ਉਸ ਨੂੰ ਦਲੇਰ ਹੋਣ ਲਈ ਸਬਰ ਵੀ ਪੈਦਾ ਕਰਨ ਦਿਓ | ਉਸ ਨੂੰ ਸਦਾ ਆਪਣੇ-ਆਪ ਵਿਚ ਇਕ ਸ਼ਾਨਦਾਰ, ਬੁਲੰਦ ਅਤੇ ਪਰਮ ਭਰੋਸਾ ਪੈਦਾ ਕਰਨਾ ਸਿਖਾਇਓ ਕਿਉਂਕਿ ਤਦ ਹੀ ਉਸ ਦਾ ਮਨੁੱਖਤਾ ਵਿਚ ਭਰੋਸਾ ਅਤੇ ਅਕੀਦਾ ਬਣੇਗਾ |'
'ਮੈਨੂੰ ਜਾਪਦਾ ਹੈ ਕਿ ਮੈਂ ਤੁਹਾਡੇ ਕੋਲੋਂ ਬਹੁਤ ਕੁਝ ਮੰਗ ਲਿਆ ਹੈ ਪਰ ਤੁਸੀਂ ਆਪ ਵੇਖਣਾ ਕਿ ਕੀ ਕੀਤਾ ਜਾ ਸਕਦਾ ਹੈ | ਮੇਰਾ ਪੁੱਤਰ ਛੋਟਾ ਹੈ ਪਰ ਉਹ ਮੈਨੂੰ ਬੜਾ ਹੀ ਪਿਆਰਾ ਹੈ | ਆਪ ਦਾ ਹਿਤੀ- ਅਬਰਾਹਮ ਲਿੰਕਨ |'

-ਜੇ-240, ਸੈਕਟਰ-25, ਨੋਇਡਾ, ਉੱਤਰ ਪ੍ਰਦੇਸ਼-201301. ਮੋਬਾਈਲ : 098181-59944.
commodoregurnam@gmail. com

ਭਾਰਤੀ ਫ਼ਿਲਮਸਾਜ਼ਾਂ ਦਾ ਹਾਕੀ ਪ੍ਰਤੀ ਵਧ ਰਿਹਾ ਹੈ ਮੋਹ

ਭਾਵੇਂ ਅੱਜਕਲ੍ਹ ਭਾਰਤ 'ਚ ਕਿ੍ਕਟ ਮਕਬੂਲੀਅਤ ਪੱਖੋਂ ਅੱਵਲ ਸਥਾਨ 'ਤੇ ਹੈ ਪਰ ਹਾਕੀ ਅਜਿਹੀ ਖੇਡ ਹੈ ਜਿਸ ਨੇ ਖੇਡ ਜਗਤ 'ਚ ਭਾਰਤ ਨੂੰ 20ਵੀਂ ਸਦੀ 'ਚ ਵਿਸ਼ਵ ਮੰਚ 'ਤੇ ਪਹਿਚਾਣ ਦਿਵਾਈ | ਅੱਜ ਵੀ ਖੇਡਾਂ ਨੂੰ ਪੇਸ਼ੇਵਰ ਰੰਗਤ ਦੇਣ ਵਾਲਿਆਂ ਦੀ ਨਜ਼ਰ 'ਚ ਹਾਕੀ ਲਈ ਭਾਰਤ ਹੀ ਸਭ ਤੋਂ ਵੱਡੀ ਮੰਡੀ ਮੰਨਿਆ ਜਾਂਦਾ ਹੈ | ਇਸੇ ਕਰਕੇ ਅਜੋਕੇ ਦੌਰ 'ਚ ਹਰ ਸਾਲ ਕੌਮਾਂਤਰੀ ਹਾਕੀ ਸੰਘ ਵਲੋਂ ਭਾਰਤ 'ਚ ਇਕ ਵਿਸ਼ਵ ਪੱਧਰ ਦਾ ਟੂਰਨਾਮੈਂਟ ਕਰਵਾਇਆ ਜਾਂਦਾ ਹੈ | ਇਸੇ ਤਰ੍ਹਾਂ ਭਾਰਤੀ ਫ਼ਿਲਮਸਾਜ਼ਾਂ 'ਚ ਵੀ ਹਾਕੀ ਪ੍ਰਤੀ ਮੋਹ ਸਮੇਂ-ਸਮੇਂ ਸਿਰ ਜਾਗਦਾ ਰਹਿੰਦਾ ਹੈ | ਭਾਵੇਂ ਸਾਡੇ ਦੇਸ਼ ਦੇ ਹੋਰਨਾਂ ਸੰਚਾਰ ਸਾਧਨਾਂ 'ਚ ਜਿਸ ਤਰ੍ਹਾਂ ਕਿ੍ਕਟ ਨੂੰ ਵਧੇਰੇ ਤਰਜੀਹ ਦਿੱਤੀ ਜਾਂਦੀ ਹੈ, ਉਸੇ ਤਰ੍ਹਾਂ ਹੀ ਸਾਡੇ ਸਿਨੇਮੇ 'ਚ ਵੀ ਖੇਡਾਂ 'ਤੇ ਬਣੀਆਂ ਫ਼ਿਲਮਾਂ 'ਚ ਵੀ ਕਿ੍ਕਟ ਹੀ ਭਾਰੂ ਰਹੀ ਹੈ | ਪਰ ਪਿਛਲੇ ਕੁਝ ਸਮੇਂ ਦੌਰਾਨ ਭਾਰਤੀ ਲੋਕਾਂ ਦੀ ਦੁਨੀਆ 'ਚ ਪਹਿਚਾਣ ਬਣਾਉਣ ਵਾਲੀ ਖੇਡ ਹਾਕੀ ਨੂੰ ਵੀ ਭਾਰਤੀ ਫ਼ਿਲਮਸਾਜ਼ਾਂ ਨੇ ਆਪਣੀਆਂ ਫ਼ਿਲਮਾਂ ਦਾ ਵਿਸ਼ਾ-ਵਸਤੂ ਬਣਾਇਆ ਹੈ | ਇਹ ਨਵੀਂ ਪਨੀਰੀ ਨੂੰ ਹਾਕੀ ਨਾਲ ਜੋੜਨ ਅਤੇ ਹਾਕੀ ਖਿਡਾਰੀਆਂ ਨੂੰ ਵਧੇਰੇ ਉਤਸ਼ਾਹਿਤ ਕਰਨ 'ਚ ਸਹਾਈ ਸਿੱਧ ਹੋ ਰਿਹਾ ਹੈ |
ਪਹਿਲੀ ਵਾਰ 1975 'ਚ ਵਿਸ਼ਵ ਚੈਂਪੀਅਨ ਬਣੀ ਭਾਰਤੀ ਹਾਕੀ ਟੀਮ ਨੂੰ ਬਾਲੀਵੁੱਡ ਦੇ ਸਿਤਾਰਿਆਂ ਨੇ ਸਤਿਕਾਰ ਦਿੱਤਾ | ਇਸ ਆਦਰ ਮਾਣ ਤਹਿਤ ਫ਼ਿਲਮੀ ਸਿਤਾਰਿਆਂ ਅਤੇ ਹਾਕੀ ਖਿਡਾਰੀਆਂ ਦੌਰਾਨ ਇਕ ਪ੍ਰਦਰਸ਼ਨੀ ਮੈਚ ਖੇਡਿਆ ਗਿਆ ਜਿਸ ਵਿਚ ਉਸ ਵੇਲੇ ਦੀ ਅੱਵਲ ਨੰਬਰ ਅਭਿਨੇਤਰੀ ਪਰਵੀਨ ਬਾਬੀ ਵਰਗੀਆਂ ਹਸਤੀਆਂ ਨੇ ਵੀ ਹਿੱਸਾ ਲਿਆ ਸੀ | ਇਸ ਉਪਰੰਤ ਭਾਰਤੀ ਹਾਕੀ ਟੀਮ ਨੇ 1980 ਦੀਆਂ ਮਾਸਕੋ ਉਲੰਪਿਕਸ 'ਚ ਸੋਨ ਤਗਮਾ ਜਿੱਤਿਆ ਅਤੇ ਫਿਰ ਇਹ ਨਿਵਾਣਾਂ ਵੱਲ ਆ ਗਈ | ਇਸ ਕਾਰਨ ਫ਼ਿਲਮੀ ਸਿਤਾਰਿਆਂ ਨੇ ਵੀ ਹਾਕੀ ਨਾਲ ਮੋਹ ਘਟਾ ਲਿਆ | ਪਿਛਲੇ ਦਹਾਕੇ ਦੌਰਾਨ 2007 'ਚ ਯਸ਼ ਰਾਜ ਫ਼ਿਲਮਜ਼ ਨੇ ਸ਼ਿਮਿਤ ਅਮੀਨ ਦੀ ਨਿਰਦੇਸ਼ਨਾ 'ਚ ਹਿੰਦੀ ਫ਼ਿਲਮ 'ਚੱਕ ਦੇ ਇੰਡੀਆ' ਬਣਾਈ ਜੋ ਇਕ ਭਾਰਤੀ ਹਾਕੀ ਕੋਚ ਦੀ ਦੇਸ਼ ਪ੍ਰਤੀ ਵਫ਼ਾਦਾਰੀ 'ਤੇ ਅਧਾਰਤ ਸੀ | ਕਬੀਰ ਖਾਨ ਨਾਮ ਦੇ ਕੋਚ ਦੀ ਮੁੱਖ ਭੂਮਿਕਾ ਸ਼ਾਹਰੁਖ ਖਾਨ ਨੇ ਨਿਭਾਈ | ਕਬੀਰ ਖਾਨ ਭਾਰਤੀ ਔਰਤਾਂ ਦੀ ਹਾਕੀ ਨੂੂੰ ਕਿਵੇਂ ਬੁਲੰਦੀਆਂ 'ਤੇ ਲੈ ਕੇ ਜਾਂਦਾ ਹੈ ਅਤੇ ਹਾਕੀ 'ਚ ਮੌਜੂਦ ਖੇਤਰੀਵਾਦ ਤੇ ਹੋਰ ਅਲਾਮਤਾਂ ਨੂੰ ਇਸ ਫ਼ਿਲਮ ਰਾਹੀਂ ਬਹੁਤ ਹੀ ਬਾਰੀਕੀ ਨਾਲ ਦਰਸਾਇਆ ਗਿਆ ਸੀ | ਜੈਦੀਪ ਸਾਹਨੀ ਦੀ ਲਿਖੀ ਇਸ ਫ਼ਿਲਮ 'ਚ ਸੁਖਵਿੰਦਰ ਸਿੰਘ ਦੁਆਰਾ ਗਾਇਆ ਗੀਤ 'ਚੱਕ ਦੇ ਇੰਡੀਆ' ਅੱਜ ਵੀ ਹਰੇਕ ਖੇਡ ਉਤਸਵ 'ਚ ਵਾਰ-ਵਾਰ ਵੱਜਦਾ ਹੈ | ਇਸ ਫ਼ਿਲਮ ਨੇ ਭਾਰਤੀ ਹਾਕੀ 'ਚ ਨਵੀਂ ਰੂਹ ਫੂਕੀ | ਖਾਸ ਤੌਰ 'ਤੇ ਔਰਤਾਂ ਦੀ ਹਾਕੀ ਨੂੰ ਬਹੁਤ ਉਤਸ਼ਾਹਿਤ ਕੀਤਾ | ਅਜੋਕੇ ਦੌਰ 'ਚ ਭਾਰਤੀ ਜੂਨੀਅਰ ਹਾਕੀ ਟੀਮ ਦੇ ਵਿਸ਼ਵ ਚੈਂਪੀਅਨ ਬਣਨ, ਸੀਨੀਅਰ ਟੀਮ ਦੇ ਏਸ਼ੀਅਨ ਚੈਂਪੀਅਨ ਬਣਨ ਅਤੇ ਹੋਰਨਾਂ ਵਿਸ਼ਵ ਪੱਧਰੀ ਟੂਰਨਾਮੈਂਟਾਂ 'ਚ ਮੋਹਰੀ ਟੀਮਾਂ 'ਚ ਸ਼ਾਮਲ ਹੋਣ ਨਾਲ, ਜਿੱਥੇ ਖੇਡ ਪ੍ਰੇਮੀਆਂ ਦਾ ਹਾਕੀ ਪ੍ਰਤੀ ਮੋਹ ਵਧਿਆ ਹੈ, ਉੱਥੇ ਭਾਰਤੀ ਫ਼ਿਲਮਸਾਜ਼ ਵੀ ਮੁੜ ਹਾਕੀ 'ਤੇ ਅਧਾਰਤ ਫ਼ਿਲਮਾਂ ਬਣਾਉਣ ਵੱਲ ਤੁਰੇ ਹਨ | ਅੱਜ-ਕੱਲ੍ਹ ਮਸ਼ਹੂਰ ਡਰੈਗ ਫਲਿੱਕਰ ਸੰਦੀਪ ਸਿੰਘ 'ਤੇ ਅਧਾਰਤ ਹਿੰਦੀ ਫ਼ਿਲਮ ਬਣ ਰਹੀ ਹੈ | ਇਸ ਫ਼ਿਲਮ ਦਾ ਪਹਿਲਾਂ ਨਾਂਅ 'ਫਲਿੱਕਰ ਸਿੰਘ' ਰੱਖਿਆ ਗਿਆ ਸੀ, ਫਿਰ ਬਦਲ ਕੇ ਸੂਰਮਾ ਰੱਖ ਦਿੱਤਾ ਗਿਆ | ਅਦਾਕਾਰਾ ਚਿੱਤਰਾਂਗਦਾ ਸਿੰਘ ਦੁਆਰਾ ਬਣਾਈ ਜਾ ਰਹੀ ਇਸ ਫ਼ਿਲਮ 'ਚ ਸੰਦੀਪ ਸਿੰਘ ਦੀ ਭੂਮਿਕਾ ਨਾਮਵਰ ਪੰਜਾਬੀ ਗਾਇਕ ਤੇ ਬਾਲੀਵੁੱਡ 'ਚ ਸਥਾਪਤੀ ਵੱਲ ਵਧ ਰਿਹਾ ਨੌਜਵਾਨ ਕਲਾਕਾਰ ਦਿਲਜੀਤ ਦੁਸਾਂਝ ਨਿਭਾ ਰਿਹਾ ਹੈ | ਇਸ ਫ਼ਿਲਮ ਦੀ ਨਾਇਕਾ ਬਾਲੀਵੁੱਡ ਦੀ ਸਿਰਕੱਢ ਅਦਾਕਾਰਾ ਤਾਪਸੀ ਪੰਨੂੰ ਹੈ | ਇਸ ਫ਼ਿਲਮ 'ਚ ਸੰਦੀਪ ਸਿੰਘ ਦੇ ਰੇਲ ਗੱਡੀ 'ਚ ਅਚਾਨਕ ਗੋਲੀ ਲੱਗਣ ਵਾਲੀ ਘਟਨਾ ਸਮੇਤ ਉਸ ਦੇ ਬੁਲੰਦੀਆਂ ਤੱਕ ਪੁੱਜਣ ਦੇ ਸਫਰ ਨੂੰ ਇਸ ਤਰੀਕੇ ਨਾਲ ਦਰਸਾਇਆ ਜਾ ਰਿਹਾ ਹੈ, ਜੋ ਨਵੀਂ ਪੀੜ੍ਹੀ ਲਈ ਪ੍ਰੇਰਨਾਸ੍ਰੋਤ ਸਾਬਤ ਹੋਵੇਗਾ | ਇਸ ਦੇ ਨਾਲ-ਨਾਲ ਬਾਲੀਵੁੱਡ ਦੀ ਫ਼ਿਲਮਸਾਜ਼ ਰੀਮਾ ਕਾਗਤੀ ਵਲੋਂ ਭਾਰਤੀ ਹਾਕੀ ਦੇ ਸ਼ਹਿਨਸ਼ਾਹ ਬਲਵੀਰ ਸਿੰਘ ਸੀਨੀਅਰ ਦੀ ਜੀਵਨੀ 'ਤੇ ਅਧਾਰਤ ਫ਼ਿਲਮ 'ਗੋਲਡ' ਬਣਾਈ ਜਾ ਰਹੀ ਹੈ | ਰਿਤੇਸ਼ ਸਿੰਧਵਾਨੀ ਤੇ ਫਰਹਾਨ ਅਖਤਰ ਦੁਆਰਾ ਬਣਾਈ ਜਾ ਰਹੀ ਇਸ ਫ਼ਿਲਮ 'ਚ ਮੁੱਖ ਭੂਮਿਕਾ ਅਕਸ਼ੈ ਕੁਮਾਰ ਨਿਭਾ ਰਿਹਾ ਹੈ | ਇਸ ਤੋਂ ਇਲਾਵਾ ਕੁਨਾਲ ਕਪੂਰ, ਮੋਨੀ ਰਾਏ, ਅਮਿਤ ਸਾਧ, ਸੰਨੀ ਕੌਸ਼ਲ ਤੇ ਗੌਹਰ ਖਾਨ ਵੀ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ | ਇਹ ਫ਼ਿਲਮ 15 ਅਗਸਤ 2018 ਨੂੰ ਰਿਲੀਜ਼ ਹੋਵੇਗੀ |
ਇਸ ਦੇ ਨਾਲ ਹੀ ਭਾਰਤੀ ਹਾਕੀ ਦਾ ਹਮੇਸ਼ਾ ਹੀ ਧੁਰਾ ਰਹੇ ਪੰਜਾਬ ਦੇ ਫ਼ਿਲਮਸਾਜ਼ ਵੀ ਹਾਕੀ ਨੂੰ ਆਪਣੀਆਂ ਫ਼ਿਲਮਾਂ ਦਾ ਵਿਸ਼ਾ-ਵਸਤੂ ਬਣਾਉਣ ਵੱਲ ਤੁਰੇ ਹਨ | ਭਾਰਤੀ ਹਾਕੀ ਦੀ ਨਰਸਰੀ ਮੰਨੇ ਜਾਂਦੇ ਜਲੰਧਰ ਸ਼ਹਿਰ ਦੀ ਬੁੱਕਲ 'ਚ ਵਸੇ ਪਿੰਡ ਸੰਸਾਰਪੁਰ ਦੇ ਹਾਕੀ ਸਿਤਾਰਿਆਂ ਤੇ ਸਰਗਰਮੀਆਂ 'ਤੇ ਅਧਾਰਤ ਪੰਜਾਬੀ ਫ਼ਿਲਮ 'ਖਿੱਦੋ-ਖੂੰਡੀ' ਰੋਹਿਤ ਜੁਗਰਾਜ ਦੁਆਰਾ ਬਣਾਈ ਗਈ, ਜੋ ਇਸੇ ਵਰ੍ਹੇ ਰਿਲੀਜ਼ ਹੋ ਚੁੱਕੀ ਹੈ | ਸੰਸਾਰਪੁਰ ਪਿੰਡ ਦੇ 1920 ਤੋਂ 1968 ਤੱਕ 12 ਖਿਡਾਰੀ ਵੱਖ-ਵੱਖ ਦੇਸ਼ਾਂ ਵਲੋਂ ਉਲੰਪਿਕ ਖੇਡਾਂ 'ਚ ਖੇਡੇ | ਇਸ ਪਿੰਡ ਦੇ 15 ਖਿਡਾਰੀ ਵੱਖ-ਵੱਖ ਉਲੰਪਿਕ ਖੇਡਾਂ 'ਚੋਂ 8 ਸੋਨ ਅਤੇ ਇਕ ਚਾਂਦੀ ਦਾ ਤਗਮਾ ਜਿੱਤ ਚੁੱਕੇ ਹਨ ਅਤੇ ਹੋਰਨਾਂ ਕੌਮਾਂਤਰੀ ਟੂਰਨਾਮੈਂਟਾਂ 'ਚ ਇਸ ਪਿੰਡ ਦੇ ਤਗਮਾ ਜੇਤੂਆਂ ਦੀ ਗਿਣਤੀ ਕਾਫੀ ਵੱਡੀ ਹੈ | ਇਹ ਸਾਰੇ ਤੱਥ 'ਖਿੱਦੋ-ਖੂੰਡੀ' ਫ਼ਿਲਮ 'ਚ ਦਿਖਾਏ ਗਏ ਸਨ | ਇਸ ਫ਼ਿਲਮ 'ਚ ਨਾਮਵਰ ਗਾਇਕ ਰਣਜੀਤ ਬਾਵਾ ਨਾਇਕ ਦੀ ਭੂਮਿਕਾ ਰਿਹਾ ਹੈ | ਇਸ ਦੇ ਨਾਲ ਹੀ ਜੂਨੀਅਰ ਵਿਸ਼ਵ ਚੈਂਪੀਅਨ ਬਣੀ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਜੀਤ ਸਿੰਘ ਦੀ ਸੰਘਰਸ਼ਮਈ ਗਾਥਾ 'ਤੇ ਅਧਾਰਤ ਪੰਜਾਬੀ ਫ਼ਿਲਮ 'ਹਰਜੀਤਾ' ਰਿਲੀਜ਼ ਹੋ ਚੁੱਕੀ ਹੈ | ਨਿੱਕ ਬਹਿਲ ਤੇ ਵਿਜੇ ਕੁਮਾਰ ਅਰੋੜਾ ਹੋਰਾਂ ਦੀ ਟੀਮ ਵਲੋਂ ਬਣਾਈ ਗਈ ਇਸ ਫ਼ਿਲਮ 'ਚ ਹਰਜੀਤ ਦਾ ਕਿਰਦਾਰ ਨਾਮਵਰ ਗਾਇਕ ਤੇ ਨਾਇਕ ਐਮੀ ਵਿਰਕ ਨੇ ਨਿਭਾਇਆ ਹੈ |
ਇਸ ਤਰ੍ਹਾਂ ਭਾਰਤੀ ਫ਼ਿਲਮਸਾਜ਼ਾਂ ਵਲੋਂ ਦੇਸ਼ ਨੂੰ ਖੇਡ ਜਗਤ 'ਚ ਵੱਡੀ ਪਹਿਚਾਣ ਦੇਣ ਵਾਲੀ ਖੇਡ ਹਾਕੀ ਨੂੰ ਆਪਣੀਆਂ ਫ਼ਿਲਮਾਂ ਦਾ ਹਿੱਸਾ ਬਣਾਉਣਾ, ਸ਼ਲਾਘਾਯੋਗ ਅਤੇ ਸਵਾਗਤਯੋਗ ਹੈ | ਉਮੀਦ ਕਰਦੇ ਹਾਂ ਕਿ ਭਾਰਤੀ ਹਾਕੀ ਦੇ ਨਾਇਕਾਂ ਅਤੇ ਇਤਿਹਾਸਿਕ ਘਟਨਾਵਾਂ 'ਤੇ ਅਧਾਰਤ ਨਿਰੰਤਰ ਫ਼ਿਲਮਾਂ ਬਣਦੀਆਂ ਰਹਿਣਗੀਆਂ, ਜਿਸ ਨਾਲ ਭਾਰਤੀ ਹਾਕੀ ਨੂੰ ਹੁਲਾਰਾ ਮਿਲਦਾ ਰਹੇਗਾ ਅਤੇ ਨਵੀਂ ਪੀੜ੍ਹੀ ਇਸ ਖੇਡ ਨਾਲ ਨਿਰੰਤਰ ਜੁੜਦੀ ਰਹੇਗੀ |

-ਪਟਿਆਲਾ |

ਲੇਖਿਕਾ ਬੀਟਰਿਕਸ ਪੌਟਰ ਦਾ ਬਾਲ ਸੰਸਾਰ

ਸਕੂਲ ਸਮੇਂ ਤੋਂ ਖ਼ੁਸ਼ੀ ਦੇਣ ਵਾਲੀ ਬਾਲ ਪੁਸਤਕ 'ਟੇਲ ਆਫ਼ ਪੀਟਰ ਰੈਬਿਟ' ਦੀਆਂ ਯਾਦਾਂ ਲੈ ਕੇ ਅਸੀਂ ਅੰਗਰੇਜ਼ ਲੇਖਿਕਾ ਬੀਟਰਿਕਸ ਪੌਟਰ ਦੇ 'ਹਿਲ ਟੌਪ ਹੋਮ' ਪਹਾੜੀ 'ਤੇ ਬਣੇ ਘਰ ਲਈ ਰਵਾਨਾ ਹੋਏ ਜੋ ਇੰਗਲੈਂਡ ਦੇ 'ਲੇਖ ਡਿਸਟਿ੍ਕਟ' ਵਿਚ ਸਥਿਤ ਹੈ ਤੇ ਸ਼ਾਨਦਾਰ ਕੁਦਰਤੀ ਸੁੰਦਰਤਾ ਲਈ ਵਿਸ਼ਵ ਪ੍ਰਸਿੱਧ ਹੈ |
ਅਸੀਂ ਉਸ ਜਾਦੂ ਦੀ ਭਾਲ ਵਿਚ ਨਿਕਲੇ ਸੀ ਜੋ 19ਵੀਂ ਸ਼ਤਾਬਦੀ ਦੇ ਅਖੀਰ ਤੋਂ ਅੱਜ ਤੱਕ ਬੱਚਿਆਂ ਅਤੇ ਵੱਡਿਆਂ ਨੂੰ ਆਪਣੀਆਂ 23 ਕਹਾਣੀਆਂ ਨਾਲ ਮੋਹਿਤ ਕਰ ਰਿਹਾ ਹੈ | ਬੀਟਰਿਕਸ ਪੌਟਰ ਇਕ ਮਹਾਨ ਔਰਤ ਸੀ ਜਿਨ੍ਹਾਂ ਵਿਚ ਲੇਖਿਕਾ ਤੋਂ ਇਲਾਵਾ, ਵਿਗਿਆਨੀ, ਚਿੱਤਰਕਾਰ, ਵਪਾਰੀ ਅਤੇ ਵਾਤਾਵਰਨ ਰੱਖਿਅਕ ਵਰਗੇ ਅਨੇਕ ਗੁਣ ਮੌਜੂਦ ਸਨ | ਕਾਰ ਪਾਰਕ ਕਰਕੇ ਥੋੜ੍ਹਾ ਜਿਹਾ ਤੁਰਨ ਤੋਂ ਬਾਅਦ ਸਾਨੂੰ ਇਕ ਪਹਾੜੀ 'ਤੇ ਬਣੇ ਨਿੱਜੀ 'ਹਿਲ ਟੌਪ ਹੋਮ' ਜਾਣ ਦੇ ਸੰਕੇਤ ਦਿਸੇ | ਉਥੇ ਜਾਣ ਦਾ ਰਸਤਾ ਸਾਡੇ ਭਾਰਤੀ 'ਹਿਲ ਸਟੇਸ਼ਨ' ਜਾਣ ਵਰਗਾ ਸੀ |

ਬੀਟਰਿਕਸ ਪੌਟਰ : ਅਨੋਖੀ ਔਰਤ
ਹਿਲ ਟੌਪ ਹੋਮ ਵੱਲ ਜਾਂਦੇ ਹੋਏ ਮੈਂ ਬੀਟਰਿਕਸ ਦੇ ਜੀਵਨ ਦੀਆਂ ਘਟਨਾਵਾਂ ਨੂੰ ਯਾਦ ਕੀਤਾ | ਜੁਲਾਈ 1866 ਵਿਚ ਜਨਮੀ ਬੀਟਰਿਕਸ ਨੂੰ ਬਚਪਨ ਤੋਂ ਹੀ ਸਕੈਚਿੰਗ (ਰੂਪ-ਰੇਖਾ ਚਿੱਤਰਕਾਰੀ) ਵਿਚ ਰੁਚੀ ਸੀ ਅਤੇ 24 ਸਾਲ ਦੀ ਉਮਰ ਵਿਚ ਬੀਟਰਿਕਸ ਨੇ ਕੁਝ ਵਿਸ਼ੇਸ਼ ਰੈਬਿਟ (ਖਰਗੋਸ਼) ਦੇ ਚਿੱਤਰ ਬਣਾਏ ਜਿਨ੍ਹਾਂ ਦੇ ਕ੍ਰਿਸਮਸ ਕਾਰਡ ਵੀ ਛਪਵਾਏ ਜੋ ਬਹੁਤ ਵਿਕੇ | ਉਦੋਂ ਉਸ ਨੇ ਨਿਰਣਾ ਕੀਤਾ ਕਿ ਇਸ ਪਿਆਰੇ ਰੈਬਿਟ 'ਤੇ ਇਕ ਬਾਲ ਪੁਸਤਕ ਵੀ ਲਿਖੇਗੀ | ਇਹ ਕਹਿਣਾ ਅੱਤਕਥਨੀ ਨਹੀਂ ਹੋਵੇਗਾ ਕਿ ਉਦੋਂ ਇਤਿਹਾਸ ਰਚਿਆ ਗਿਆ, ਜਦੋਂ ਬੀਟਰਿਕਸ ਪੌਟਰ ਨੇ ਪ੍ਰਸਿੱਧ ਚੁਲਬੁਲੇ, ਪਿਆਰੇ ਜਿਹੇ ਪਾਤਰ ਪੀਟਰ ਰੇਬਿਟ ਨੂੰ ਜਨਮ ਦਿੱਤਾ | ਹਰੇਕ ਪਬਲਿਸ਼ਰ ਨੇ ਉਸ ਦੀ ਪੁਸਤਕ ਨੂੰ ਨਕਾਰ ਦਿੱਤਾ ਤਾਂ ਉਸ ਨੇ ਖ਼ੁਦ 250 ਕਾਪੀਆਂ ਛਪਵਾਈਆਂ ਅਤੇ ਪੀਟਰ ਰੈਬਿਟ ਦੀ ਕਹਾਣੀ ਦੀ ਹਰ ਕਾਪੀ ਵਿਕੀ | ਫਿਰ 1902 ਵਿਚ ਪ੍ਰਜ਼ਿਆਤ ਪਬਲਿਸ਼ਰ ਵਾਰਨੇ ਨੇ ਪੁਸਤਕ ਨੂੰ ਪਸੰਦ ਕਰਕੇ ਛਾਪਿਆ ਅਤੇ ਉਸ ਦੀਆਂ 8000 ਕਾਪੀਆਂ ਵਿਕੀਆਂ | ਫਿਰ ਬੀਟਰਿਕਸ ਦੀਆਂ 6 ਹੋਰ ਪੁਸਤਕਾਂ ਵੀ ਵੱਡੀ ਗਿਣਤੀ ਵਿਚ ਛਪੀਆਂ ਅਤੇ ਵਿਕਣ ਲੱਗੀਆਂ | ਵਰਤਮਾਨ ਵਿਚ ਹਾਲੀਵੁੱਡ ਅਭਿਨੇਤਰੀ ਰੇਨੀ ਜੇਲਵੇਗਨਰ ਨੇ ਫਿਲਮ 'ਮਿਸ ਪੌਟਰ' ਵਿਚ ਬੀਟਰਿਕਸ ਦੇ ਪਾਤਰ ਨੂੰ ਏਨੇ ਵਧੀਆ ਢੰਗ ਨਾਲ ਪੇਸ਼ ਕੀਤਾ ਕਿ ਉਹ ਦੇਖਣਯੋਗ ਹੈ |
ਹਿਲ ਟੌਪ ਹੋਮ : ਬੀਟਰਿਕਸ ਦਾ ਘਰ
ਸੁਨਹਿਰੀ ਧੁੱਪ ਵਿਚ, 17ਵੀਂ ਸ਼ਤਾਬਦੀ ਵਿਚ ਬਣੇ ਬੀਟਰਿਕਸ ਦੇ ਘਰ ਦੀ ਪਹਿਲੀ ਝਲਕ ਮਿਲੀ ਜੋ ਲੇਖਲੈਂਡ ਆਰਕੀਟੈਕਚਰ ਦੇ ਵਿਸ਼ੇਸ਼ ਲੱਛਣਾਂ ਵਾਲਾ ਸੀ : ਸਲੇਟ ਦੀ ਛੱਤ ਅਤੇ ਸਥਾਨਕ ਪੱਥਰ ਦੀਆਂ ਦੀਵਾਰਾਂ | 1905 ਵਿਚ ਜਦੋਂ ਬੀਟਰਿਕਸ ਨੇ ਇਹ ਘਰ ਖਰੀਦਿਆ ਤਾਂ ਪਰੰਪਰਿਕ ਸੌੜੇ ਵਿਚਾਰਾਂ ਵਾਲੇ ਵਿਕਟੋਰੀਅਨ ਸਮਾਜ ਵਿਚ ਇਕ ਅਣਵਿਆਹੀ ਵਲੋਂ ਚੁੱਕਿਆ ਗਿਆ ਇਹ ਇਕ ਬੇਹੱਦ ਮਹੱਤਵਪੂਰਨ ਕਦਮ ਸੀ | ਸੱਤਾਵਾਦੀ ਮਾਤਾ-ਪਿਤਾ ਨਾਲ ਬੋਰਿੰਗ ਸਮਾਂ ਬਿਤਾਉਂਦੀ ਹੋਈ ਬੀਟਰਿਕਸ ਦੇ ਜੀਵਨ ਵਿਚ ਨਾਟਕੀ ਢੰਗ ਨਾਲ ਬਦਲਾਅ ਆਇਆ | ਹਿਲ ਟੌਪ ਹਾਊਸ ਦਾ ਵਾਤਾਵਰਨ ਉਸ ਨੂੰ ਏਨਾ ਪਸੰਦ ਆਇਆ ਕਿ ਉਸ ਨੇ ਇਥੇ ਰਹਿ ਕੇ 13 ਕਥਾਵਾਂ ਰਚੀਆਂ ਜਿਸ ਵਿਚ ਮਾਨਵ ਵਾਂਗ ਪਾਤਰ : ਖਰਗੋਸ਼, ਚੂਹੇ, ਗਿਲਹਿਰੀ (ਕਾਟੋ) ਅਤੇ ਹੇਜਹੋਗ (ਸੇਹੀ) ਸੀ | ਮੁੱਖ ਘਰ, ਉਸ ਦੇ ਬਗ਼ੀਚੇ, ਬਗ਼ੀਚੇ ਦੇ ਰਸਤੇ ਅਤੇ ਮੁੱਖ ਦਰਵਾਜ਼ੇ ਦੀ ਚਿੱਤਰਕਾਰੀ ਦੇ ਨਾਲ ਉਹ ਆਪਣੀਆਂ ਕਹਾਣੀਆਂ ਲਿਖਦੀ ਸੀ | ਇਸ ਲਈ ਸਾਡੇ ਲਈ ਉਸ ਦੀਆਂ ਬਾਲ ਕਥਾਵਾਂ ਦੀਆਂ ਥਾਵਾਂ ਨੂੰ ਹੁਣ ਅਸਲ ਵਿਚ ਲੱਭਣਾ ਸੌਖਾ ਸੀ ਜੋ ਸਾਡੇ ਆਲੇ-ਦੁਆਲੇ ਸਨ |
ਮੁੱਖ ਦੁਆਰ
ਘਰ ਵਿਚ ਦਾਖਲ ਹੁੰਦਿਆਂ ਹੀ ਐਾਟਰੈਂਸ ਪਾਰਲਰ ਸੀ ਜਿਥੇ ਸਵਾਗਤ ਦਾ ਵਾਤਾਵਰਨ ਸੀ | ਦੀਵਾਰ 'ਤੇ ਇਕ ਬਹੁਤ ਵੱਡੀ ਫਾਇਰ ਰੇਂਜ ਸੀ ਜਿਸ ਦਾ ਬੀਟਰਿਕਸ ਪੌਟਰ ਦੀਆਂ ਕਥਾ ਪੁਸਤਕਾਂ ਵਿਚ ਵੀ ਚਿੱਤਰਣ ਮਿਲਦਾ ਹੈ ਅਤੇ ਦੀਵਾਰ 'ਤੇ ਵੀ ਪੁਰਾਣੇ ਵਾਲ ਪੇਪਰ ਦੀ ਦਿਖ ਵਰਗਾ ਨਵਾਂ ਵਾਲ ਪੇਪਰ ਲੱਗਿਆ ਹੋਇਆ ਸੀ | ਇਥੇ 17ਵੀਂ ਸਦੀ ਦੇ ਅਨੇਕ ਪ੍ਰਦਰਸ਼ਨ ਸਨ, ਜਿਨ੍ਹਾਂ ਦਾ ਉਸ ਦੀਆਂ ਕਹਾਣੀਆਂ ਪੁਸਤਕਾਂ ਵਿਚ ਵੀ ਚਿੱਤਰਣ ਮਿਲਦਾ ਹੈ | ਜਿਵੇਂ ਵਿਸ਼ਾਲ ਘੜੀ, ਓਖ-ਲੱਕੜੀ ਦਾ ਕਰਬੋਡ ਅਤੇ ਪ੍ਰਸਿੱਧ ਚਿਅਨ-ਡੇਲ ਸ਼ੈਲੀ ਦੀਆਂ ਕੁਰਸੀਆਂ | ਨਾਲ ਹੀ 19ਵੀਂ ਸਦੀ ਦਾ ਇਕ ਵੱਡਾ ਡ੍ਰੈਸਰ ਪ੍ਰਦਰਸ਼ਿਤ ਸੀ ਜੋ ਬੀਟਰਿਕਸ ਦੀ ਪੁਸਤਕ 'ਟੇਲ ਆਫ ਸੈਮੁਅਲ ਵਿਸਕਰਸ' ਦਾ ਵੀ ਹਿੱਸਾ ਹੈ ਅਤੇ ਉਸ 'ਤੇ ਇਸ ਬਾਲ ਪੁਸਤਕਾ ਦੀ ਇਕ ਕਾਪੀ ਵੀ ਸਜੀ ਹੋਈ ਸੀ |
ਬੀਟਰਿਕਸ ਨੇ ਇਸ ਪਾਰਲਰ (ਬੈਠਕ ਕਮਰਾ) ਵਿਚ ਇਕ ਚਿਮਨੀ ਵੀ ਲਗਵਾਈ ਹੋਈ ਸੀ ਜਿਸ ਦੇ ਆਲੇ-ਦੁਆਲੇ 18ਵੀਂ ਤੇ 19ਵੀਂ ਸਦੀ ਦੇ ਪੋਰਸ ਲੇਨ (ਚੀਨੀ) ਦਾ ਵਿਸ਼ੇਸ਼ ਸਮਾਨ ਸਜਿਆ ਹੋਇਆ ਸੀ | ਐਾਟਰੈਂਸ ਪਾਰਲਰ (ਬੈਠਕ 'ਚ ਜਾਣ ਦਾ ਰਸਤਾ) ਦੀ ਸਜਾਵਟ ਕਿਸੇ ਫਿਲਮੀ ਸੈੱਟ ਵਰਗੀ ਸੀ | ਉਥੇ 1902 ਦੀ ਚਾਹਦਾਨੀ (ਟੀ-ਪੌਟ) ਸਜੀ ਹੋਈ ਸੀ ਜੋ ਬੀਟਰਿਕਸ ਦੀ ਬਾਲ ਪੁਸਤਕ 'ਟੇਲ ਆਫ਼ ਪਾਈ ਐਾਡ ਪੈਟੀ ਪੈਨ' ਦੇ ਰੀਬੀ ਪਾਤਰ ਵਲੋਂ ਵਰਤੀ ਜਾਂਦੀ ਸੀ |
ਫਿਰ ਅਸੀਂ 18ਵੀਂ ਸਦੀ ਦੀਆਂ ਲੱਕੜੀ ਦੀਆਂ ਪੌੜੀਆਂ ਚੜ੍ਹ ਕੇ ਹਿਲ ਟੌਪ ਫਾਰਮ ਹਾਊਸ ਦੇ ਉੱਪਰਲੇ ਹਿੱਸੇ ਵਿਚ ਗਏ ਜਿਥੋਂ ਬਿਲਕੁਲ ਇਸ ਤਰ੍ਹਾਂ ਲੱਗਿਆ ਕਿ ਅਸੀਂ ਬੀਟਰਿਕਸ ਪੌਟਰ ਦੀ ਕਹਾਣੀ ਦਾ ਹਿੱਸਾ ਹੋਈਏ | ਵਾਲਨਟ ਲੱਕੜੀ ਦੀ ਸੁੰਦਰ ਅਲਮਾਰੀ ਵਾਲੀ ਘੜੀ ਦੇ ਅੱਗਿਓਾ ਹੋ ਕੇ ਅਸੀਂ ਉੱਪਰ ਪਹੁੰਚੇ ਜਿਥੇ ਕੁਰਸੀ ਦੇ ਪਿੱਛੇ ਬੀਟਰਿਕਸ ਦੀ ਸੈਰ ਕਰਨ ਵਾਲੀ ਜੈਕਟ ਇਸ ਤਰ੍ਹਾਂ ਟੰਗੀ ਹੋਈ ਸੀ ਜਿਵੇਂ ਕਿ ਉਸ ਦੇ ਜੀਵਨ ਕਾਲ ਵਿਚ ਉਹ ਖ਼ੁਦ ਰਖਦੀ ਹੋਵੇਗੀ | ਪੌੜੀਆਂ ਅਤੇ ਉਸ ਦੀ ਚੜ੍ਹਨ ਦਾ ਤਰੀਕਾ ਦੇਖ ਕੇ ਅਤੇ ਉਥੇ ਵਿਛਿਆ ਕਾਲੀਨ ਦੇਖ ਕੇ, ਮੈਨੂੰ ਯਾਦ ਆਇਆ ਕਿ ਬੀਟਰਿਕਸ ਨੇ ਕਹਾਣੀ ਪੁਸਤਕ 'ਦ ਟੇਲ ਆਫ਼ ਸੈਮੂਅਲ ਵਿਸਕਰਸ' ਵਿਚ ਵੀ ਇਨ੍ਹਾਂ ਤਿੰਨਾਂ ਦਾ ਵਰਣਨ ਕੀਤਾ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

seemaanandchopra@gmail.com

ਪੰਜਾਬੀ ਸਿਨੇਮਾ ਦੇ ਝਰੋਖੇ 'ਚੋਂ

1935-36 ਵਿਚ 'ਪਿੰਡ ਦੀ ਕੁੜੀ' ਤੋਂ ਸ਼ੁਰੂ ਹੋਇਆ ਪੰਜਾਬੀ ਸਿਨੇਮਾ ਦਾ ਸਫ਼ਰ 'ਜੱਟ ਐਾਡ ਜੂਲੀਅਟ' ਅਤੇ 'ਲਵ ਪੰਜਾਬ' ਤਕ ਪਹੁੰਚ ਗਿਆ ਹੈ | ਇਨ੍ਹਾਂ ਫ਼ਿਲਮਾਂ ਦਿਆਂ ਟਾਈਟਲਾਂ ਤੋਂ ਹੀ ਪਤਾ ਚਲ ਜਾਂਦਾ ਹੈ ਕਿ ਸਮੇਂ ਅਨੁਸਾਰ ਸਿਨੇਮਾ ਕਿਵੇਂ ਸਮਾਜਿਕ ਅਤੇ ਸੱਭਿਆਚਾਰਕ ਤਬਦੀਲੀਆਂ ਨੂੰ ਜਜ਼ਬ ਕਰਨ ਦੀ ਅਦਭੁੱਤ ਸਮਰਥਾ ਰੱਖਦਾ ਹੈ |
ਵੈਸੇ ਪੰਜਾਬੀ ਫ਼ਿਲਮਾਂ ਦੇ ਵਿਕਾਸ ਦੀ ਕਹਾਣੀ ਬੜੀ ਦਿਲਚਸਪ ਹੈ | ਕੇ. ਡੀ. ਮਹਿਰਾ ਨੇ ਜਦੋਂ 'ਸ਼ੀਲਾ—ਪਿੰਡ ਦੀ ਕੁੜੀ' ਬਣਾਉਣ ਦਾ ਫ਼ੈਸਲਾ ਕੀਤਾ ਸੀ ਤਾਂ ਉਸ ਵੇਲੇ ਲਾਹੌਰ ਵੀ ਇਕ ਪ੍ਰਮੁੱਖ ਨਿਰਮਾਣ ਕੇਂਦਰ ਸੀ | ਮੁੰਬਈ, ਕੋਲਕਾਤਾ ਅਤੇ ਲਾਹੌਰ ਤਿੰਨਾਂ ਫ਼ਿਲਮ-ਨਿਰਮਾਣ ਕੇਂਦਰਾਂ 'ਚ ਹਿੰਦੀ/ਉਰਦੂ ਫ਼ਿਲਮਾਂ ਬਣਦੀਆਂ ਹੁੰਦੀਆਂ ਸਨ | ਕੇ. ਡੀ. ਮਹਿਰਾ ਨੇ ਜਦੋਂ ਪੰਜਾਬੀ ਫ਼ਿਲਮ ਬਣਾਉਣ ਦਾ ਬੀਜੜਾ ਚੁੱਕਿਆ ਤਾਂ ਉਸ ਨੂੰ ਲਾਹੌਰ ਤੋਂ ਕੋਈ ਬਹੁਤ ਉਤਸ਼ਾਹ ਨਹੀਂ ਮਿਲਿਆ ਸੀ | ਇਸ ਲਈ ਉਸ ਨੇ ਕਲਕੱਤਾ ਵਿਖੇ ਸਥਿਤ ਇਕ ਫਾਈਨੈਂਸਰ ਨਾਲ ਗੱਲਬਾਤ ਕੀਤੀ | ਫਾਈਨੈਂਸਰ ਨੇ ਸ਼ਰਤ ਇਹ ਰੱਖੀ ਕਿ ਜੇਕਰ ਫ਼ਿਲਮ ਦੀ ਸ਼ੂਟਿੰਗ ਕਲਕੱਤੇ ਵਿਚ ਰਹਿ ਕੇ ਕੀਤੀ ਜਾਵੇ ਤਾਂ ਉਹ ਸਰਮਾਇਆ ਲਗਾ ਸਕਦਾ ਸੀ | ਕੇ. ਡੀ. ਮਹਿਰਾ ਕੋਲ ਹੋਰ ਕੋਈ ਚਾਰਾ ਹੀ ਨਹੀਂ ਸੀ | ਇਸ ਲਈ ਉਸ ਨੇ ਸਾਰੀ ਦੀ ਸਾਰੀ ਸਟਾਰ ਕਾਸਟ ਨੂੰ ਕਲਕੱਤੇ ਸ਼ਿਫ਼ਟ ਕੀਤਾ ਅਤੇ ਦੋ ਮਹੀਨਿਆਂ ਦੀ ਲਗਾਤਾਰ ਸ਼ੂਟਿੰਗ ਕਰ ਕੇ ਲਾਹੌਰ ਵਾਪਸ ਆ ਗਿਆ |
'ਪਿੰਡ ਦੀ ਕੁੜੀ' ਇਕ ਸਫ਼ਲ ਫ਼ਿਲਮ ਸਿੱਧ ਹੋਈ ਸੀ | ਇਸ ਦੀ ਨਾਇਕਾ (ਨੂਰ ਜਹਾਂ) ਦੀ ਉਮਰ ਉਸ ਵੇਲੇ ਸਿਰਫ਼ ਪੰਦਰਾਂ-ਸੋਲਾਂ ਸਾਲ ਦੀ ਸੀ | ਪਰ ਇਸ ਫ਼ਿਲਮ ਨੇ ਉਸ ਲਈ ਹਿੰਦੀ/ਉਰਦੂ ਫ਼ਿਲਮਾਂ ਦੇ ਦਰਵਾਜ਼ੇ ਵੀ ਖੋਲ੍ਹ ਦਿੱਤੇ ਸਨ |
ਕੇ. ਡੀ. ਮਹਿਰਾ ਇਕ ਬਹੁਤ ਹੀ ਪ੍ਰਤਿਭਾਸ਼ੀਲ ਸ਼ਖ਼ਸੀਅਤ ਸੀ | ਉਸ ਨੇ ਆਪਣੀ ਫ਼ਿਲਮ ਦੀ ਪਟਕਥਾ ਇਕ ਅਜਿਹੀ ਲੜਕੀ (ਸ਼ੀਲਾ) ਦੇ ਇਰਦ-ਗਿਰਦ ਰਚੀ ਜਿਹੜੀ ਕਿ ਆਪਣੇ ਪ੍ਰੇਮੀ ਨੂੰ ਹਾਸਿਲ ਕਰਨ ਲਈ ਹਰ ਤਰ੍ਹਾਂ ਦਾ ਤਿਆਗ ਕਰਦੀ ਹੈ | 1965 ਵਿਚ ਇਸੇ ਹੀ ਕਥਾਨਕ ਨੂੰ ਪ੍ਰਮੁੱਖ ਰੱਖ ਕੇ ਰਾਜ ਕੁਮਾਰ ਕੋਹਲੀ ਨੇ ਇਸੇ ਹੀ ਟਾਈਟਲ ਅਧੀਨ ਫ਼ਿਲਮ ਬਣਾਈ ਸੀ | ਨਿਸ਼ੀ ਇਸ ਦੀ ਨਾਇਕਾ ਸੀ ਅਤੇ ਇਹ ਫ਼ਿਲਮ ਵੀ ਬਲਾਕ-ਬਾਸਟਰ ਸਿੱਧ ਹੋਈ ਸੀ |
ਖ਼ੈਰ, 'ਪਿੰਡ ਦੀ ਕੁੜੀ' ਤੋਂ ਬਾਅਦ ਲਾਹੌਰ 'ਚ ਪੰਜਾਬੀ ਫ਼ਿਲਮਾਂ ਬਣਾਉਣ ਦਾ ਦੌਰ ਸ਼ੁਰੂ ਹੋ ਗਿਆ | ਸਥਿਤੀ ਇਹ ਹੋ ਗਈ ਕਿ ਉਰਦੂ/ਹਿੰਦੀ ਫ਼ਿਲਮਾਂ ਤੋਂ ਵੀ ਵੱਧ ਪੰਜਾਬੀ ਫ਼ਿਲਮਾਂ ਦਾ ਨਿਰਮਾਣ ਸ਼ੁਰੂ ਹੋ ਗਿਆ ਸੀ | ਕਾਰਨ ਸਪੱਸ਼ਟ ਸੀ—ਉਸ ਵੇਲੇ ਦੇਸ਼-ਵੰਡ ਨਹੀਂ ਹੋਈ ਸੀ ਅਤੇ ਅਣਵੰਡਿਆ ਪੰਜਾਬ ਆਪਣੇ ਆਪ 'ਚ ਕਾਫ਼ੀ ਵਿਸ਼ਾਲਤਾ ਰੱਖਦਾ ਸੀ |
ਸਿਰਫ਼ ਗਿਣਤੀ ਦੇ ਦਿ੍ਸ਼ਟੀਕੋਣ ਤੋਂ ਹੀ ਨਹੀਂ, ਬਲਕਿ ਗੁਣਵੱਤਾ ਦੇ ਪੱਖ ਤੋਂ ਵੀ ਉਸ ਵੇਲੇ ਦੇ ਪੰਜਾਬੀ ਸਿਨੇਮਾ ਨੇ ਬਾਲੀਵੁੱਡ ਨੂੰ ਬਹੁਤ ਕੁਝ ਦਿੱਤਾ ਸੀ | ਕਰਨ ਦੀਵਾਨ, ਪ੍ਰਾਣ, ਮਨੋਰਮਾ, ਓਮ ਪ੍ਰਕਾਸ਼ ਅਤੇ ਪ੍ਰੇਮ ਨਾਥ ਵਰਗੇ ਹਿੰਦੀ ਸਿਨੇਮਾ ਦੇ ਚਰਚਿਤ ਕਲਾਕਾਰ ਇਸੇ ਪੰਜਾਬੀ ਸਿਨੇਮਾ ਦੀ ਪੈਦਾਇਸ਼ ਹੀ ਸਨ | ਸੰਗੀਤਕਾਰਾਂ 'ਚੋਂ ਗ਼ੁਲਾਮ ਅਹਿਮਦ ਅਤੇ ਹੁਸਨ ਲਾਲ ਭਗਤ ਰਾਮ ਨੇ ਹਿੰਦੀ ਫ਼ਿਲਮ ਸੰਗੀਤ ਨੂੰ ਉਚਾਈਆਂ ਤਕ ਪਹੁੰਚਾਇਆ ਸੀ | ਗਾਇਕਾਂ ਵਿਚੋਂ ਮੁਹੰਮਦ ਰਫ਼ੀ, ਨੂਰ ਜਹਾਂ ਅਤੇ ਸ਼ਮਸ਼ਾਦ ਬੇਗ਼ਮ ਕਿਸੇ ਸੰਗੀਤ ਪ੍ਰੇਮੀ ਦੇ ਦਿਮਾਗ਼ 'ਚੋਂ ਕਦੇ ਵੀ ਮਨਫ਼ੀ ਨਹੀਂ ਹੋ ਸਕਦੇ ਹਨ |
ਸੰਕਲਪ ਦੇ ਦਿ੍ਸ਼ਟੀਕੋਣ ਤੋਂ ਉਸ ਵੇਲੇ ਦੀਆਂ ਪੰਜਾਬੀ ਫ਼ਿਲਮਾਂ ਨੇ ਸਾਮੰਤਵਾਦੀ ਜਾਂ ਜਗੀਰਦਾਰੀ ਰੁਚੀਆਂ ਨੂੰ ਤਰਜੀਹ ਦਿੱਤੀ | ਹਾਂ, ਕਥਾ-ਰਸ ਕੁਝ ਵੀ ਹੋਵੇ, ਉਸ ਦਾ ਸੰਗੀਤਕ ਪੱਖ ਬਹੁਤ ਹੀ ਆਕਰਸ਼ਕ ਹੋਇਆ ਕਰਦਾ ਸੀ |
'ਪਿੰਡ ਦੀ ਕੁੜੀ' ਤੋਂ ਬਾਅਦ ਕਲਕੱਤਾ 'ਚ ਹੀ ਬਣੀ ਹਕੀਮ ਰਾਮ ਪ੍ਰਸਾਦ ਦੀ ਫ਼ਿਲਮ 'ਹੀਰ ਰਾਂਝਾ' ਵੀ ਪ੍ਰਦਰਸ਼ਤ ਹੋਈ ਸੀ | ਦਰਅਸਲ ਇਹ ਫ਼ਿਲਮ 1934 ਵਿਚ ਬਣਨੀ ਸ਼ੁਰੂ ਹੋਈ ਸੀ | ਪਰ ਨਿਰਮਾਤਾਵਾਂ ਨੂੰ ਕੁਝ ਕੁ ਮਾਇਕ ਔਕੜਾਂ ਦਾ ਸਾਹਮਣਾ ਕਰਨਾ ਪਿਆ ਸੀ, ਇਸ ਲਈ ਇਸ ਦੇ ਮੁਕੰਮਲ ਹੋਣ 'ਚ ਕੁਝ ਲੋੜੋਂ ਵੱਧ ਸਮਾਂ ਲੱਗ ਗਿਆ ਸੀ | ਹਾਂ, ਜੇਕਰ ਇਹ ਫ਼ਿਲਮ ਸਮੇਂ ਅਨੁਸਾਰ ਤਿਆਰ ਹੋ ਜਾਂਦੀ ਤਾਂ ਸ਼ਾਇਦ ਇਹ ਪੰਜਾਬੀ ਦੀ ਪਹਿਲੀ ਫ਼ਿਲਮ ਹੋਣ ਦਾ ਮਾਣ ਪ੍ਰਾਪਤ ਕਰਦੀ |
ਆਪਣੀ ਫ਼ਿਲਮ 'ਪਿੰਡ ਦੀ ਕੁੜੀ' ਦੀ ਸਫ਼ਲਤਾ ਤੋਂ ਉਤਸ਼ਾਹਿਤ ਹੋ ਕੇ. ਡੀ. ਮਹਿਰਾ ਨੇ ਆਪਣੇ ਇਕ ਸਹਿਯੋਗੀ (ਬਿੱਲੂ ਮਹਿਰਾ) ਨਾਲ ਰਲ ਕੇ 'ਹੀਰ ਸਿਆਲ' (1938) ਦਾ ਨਿਰਮਾਣ ਵੀ ਕੀਤਾ ਸੀ | ਇਸ ਵਿਚ ਇਸਮਾਈਲ, ਨੂਰ ਜਹਾਂ ਅਤੇ ਬਾਲੋ ਨੇ ਪ੍ਰਮੁੱਖ ਭੂਮਿਕਾਵਾਂ ਅਦਾ ਕੀਤੀਆਂ ਸਨ |
ਵੰਡ ਤੋਂ ਪਹਿਲਾਂ 1938 ਤੋਂ ਲੈ ਕੇ 1947 ਤਕ ਲਗਪਗ 13 ਫ਼ਿਲਮਾਂ ਦਾ ਨਿਰਮਾਣ ਹੋਇਆ ਸੀ | ਇਨ੍ਹਾਂ ਫ਼ਿਲਮਾਂ ਦੇ ਕਥਾਨਕ ਵਿਵਸਤਾ ਦੇ ਪ੍ਰਤੀਕ ਸਨ | 'ਯਮਲਾ ਜੱਟ' ਇਕ ਕਾਮੇਡੀ ਪ੍ਰਧਾਨ ਫ਼ਿਲਮ ਸੀ | ਇਸ 'ਚ ਪ੍ਰਾਣ ਨੇ ਨਾਇਕ ਦੀ ਭੂਮਿਕਾ ਅਦਾ ਕੀਤੀ ਸੀ ਜਦੋਂ ਕਿ ਇਸ ਦੀ ਨਾਇਕਾ ਰੰਜਨਾ ਸੀ | 'ਰਾਜਾ ਗੋਪੀ ਚੰਦ' ਇਕ ਮਿਥਿਹਾਸਿਕ ਕਿਰਤ ਸੀ | 'ਗੁਲ ਬਕੌਲੀ' ਵਿਚ ਫੈਂਤੇਸੀ ਨੂੰ ਪ੍ਰਾਥਮਿਕਤਾ ਦਿੱਤੀ ਗਈ ਸੀ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 99154-93043

ਭੁੱਲੀਆਂ ਵਿਸਰੀਆਂ ਯਾਦਾਂ

ਸਿਟੀ ਸੈਂਟਰ ਅੰਮਿ੍ਤਸਰ ਵਿਚ ਜਿਹੜਾ ਹੋਟਲ ਬਣਾਇਆ ਗਿਆ ਸੀ, ਉਸ ਵਿਚ ਦੇਸ਼ਾਂ-ਵਿਦੇਸ਼ਾਂ ਦੇ ਯਾਤਰੀ ਆ ਕੇ ਠਹਿਰਦੇ ਸਨ ਤੇ ਉਸ ਹੋਟਲ ਨੇ 1984 ਦਾ ਨੀਲਾ ਤਾਰਾ ਵੀ ਸਾਰਾ ਵੇਖਿਆ ਸੀ | ਜਦੋਂ ਉਸ ਹੋਟਲ ਦਾ ਉਦਘਾਟਨ ਹੋਇਆ ਸੀ, ਉਸ ਵਕਤ ਸ: ਸੁਖਦੇਵ ਸਿੰਘ ਢੀਂਡਸਾ ਪੰਜਾਬ ਦੇ ਸਿੱਖਿਆ ਮੰਤਰੀ ਸਨ | ਕਿਉਂਕਿ ਇਹ ਹੋਟਲ ਅਕਾਲੀ ਸਰਕਾਰ ਨੇ ਬਣਾਇਆ ਸੀ, ਇਸ ਕਰਕੇ ਸ: ਢੀਂਡਸਾ ਨੇ ਹੀ ਇਸ ਦਾ ਉਦਘਾਟਨ ਕੀਤਾ ਸੀ | ਇਹ ਹੋਟਲ ਲੀਡਰਾਂ ਤੇ ਅਫ਼ਸਰਾਂ ਦੀ ਹੀ ਬੇਰੁਖ਼ੀ ਦਾ ਸ਼ਿਕਾਰ ਰਿਹਾ ਹੈ |

-ਮੋਬਾਈਲ : 98767-41231

ਮਿੰਨੀ ਕਹਾਣੀ ਪਛਾਣ

ਬੇਰੁਜ਼ਗਾਰ ਪੁੱਤਰ, ਸਿਰ ਉੱਤੇ ਚਾਰ ਜਵਾਨ ਭੈਣਾਂ, ਬਾਪੂ ਅੰਤਲੇ ਸਾਹਾਂ 'ਤੇ, ਮਾਂ ਦੀਆਂ ਪੁੱਤਰ ਲਈ ਨੌਕਰੀ ਦੀਆਂ ਦੁਆਵਾਂ ਮੰਗਦੀਆਂ ਨਿੱਤ ਦੀਆਂ ਬੇਬਸੀ ਦੀਆਂ ਆਵਾਜ਼ਾਂ¢ ਬਿੱਟੂ ਦੇ ਘਰ ਦੀਆਂ ਕੰਧਾਂ ਉੱਤੇ ਹਰ ਥਾਂ ਗ਼ਰੀਬੀ ਅਤੇ ਲਾਚਾਰਗੀ ਲਿਖੀ ਹੋਈ ਸੀ ¢ 
ਘਰ ਵਾਲਿਆਂ ਨਾਲੋਂ ਆਂਢ-ਗੁਆਂਢ ਅਤੇ ਰਿਸ਼ਤੇਦਾਰਾਂ ਨੂੰ ਵੱਧ ਫਿਕਰ ਹੁੰਦੀ ਸੀ | ਤਾਅਨੇ ਦੇ ਰੂਪ ਵਿਚ ਕਿਸੇ ਦੀ ਮਜਬੂਰੀ ਦਾ ਤਮਾਸ਼ਾ ਵੇਖਣ ਦੀ 'ਇੰਨੀ ਪੜ੍ਹਾਈ ਲਿਖਾਈ ਦਾ ਕੀ ਫ਼ਾਇਦਾ ਜੇ ਨੌਕਰੀ ਨਾ ਮਿਲੇ' | ਯਾਰਾਂ ਦੋਸਤਾਂ ਦੇ ਨਿੱਤ ਦੇ ਸਵਾਲ 'ਕਿਵੇਂ ਬਣੀ ਕਿਤੇ ਨੌਕਰੀ ਦੀ ਗੱਲ?' 
ਅੱਕ ਥੱਕ ਕੇ ਪ੍ਰਾਈਵੇਟ ਨੌਕਰੀ ਕਰ ਲੈਂਦਾ | ਵਿਚ ਵਿਚ ਫਿਰ ਮਾਲਕਾਂ ਦੇ ਨਖਰੇ ਜਿਵੇਂ ਕੋਈ ਗ਼ੁਲਾਮ ਖ਼ਰੀਦ ਲਿਆ ਹੋਵੇ | ਪੜਿ੍ਹਆ-ਲਿਖਿਆ ਉਹ ਵੀ ਕੌਡੀਆਂ ਦੇ ਭਾਅ¢ ਕਦੀ ਜ਼ਮੀਰ ਮਾਰ ਕੇ ਸਾਲ ਲਗਾ ਲੈਂਦਾ, ਕਦੀ ਜ਼ਮੀਰ ਜਾਗਦਾ ਰੱਖਣ ਲਈ ਛੱਡ ਕੇ ਘਰ ਬੈਠ ਜਾਂਦਾ | ਫਿਰ ਬਾਪੂ ਦੀਆਂ ਸਲਾਹਾਂ 'ਪੁੱਤ ਨੌਕਰੀ ਕੀ ਤੇ ਨਖਰਾ ਕੀ', ਥੋੜ੍ਹਾ ਹੀ ਸਹੀ, ਕੁਝ ਤੇ ਆਉਂਦਾ ਸੀ ਘਰ ¢ ਭੈਣਾਂ ਵੀਰ ਦੀ ਮਜਬੂਰੀ ਵੇਖ-ਵੇਖ ਕਈ ਵਾਰ ਬਾਪੂ ਨਾਲ ਖਿਝ ਜਾਂਦੀਆਂ¢ ਨੌਕਰੀ ਦੇ ਇਸ਼ਤਿਹਾਰ ਪੜ੍ਹ-ਪੜ੍ਹ ਅੱਕਿਆ ਹੋਇਆ ਤੇ ਇੰਟਰਵਿਊ ਵਿਚ ਪੈਸਿਆਂ ਦੀ ਮੰਗ ਕਰੇ ਵੀ ਤਾਂ ਕੀ ਕਰੇ¢ ਕਦੀ ਕਦੀ ਉਸ ਦਾ ਧਿਆਨ ਹੁਣ ਕਿਡਨੀ ਦੀ ਜ਼ਰੂਰਤ ਵੱਲ ਵੀ ਜਾਣ ਲੱਗ ਪਿਆ | ਹਸਪਤਾਲ ਜਾਂਦਾ ਤਾਂ ਪਹਿਲਾਂ ਹੀ ਸੌਦਾ ਹੋ ਚੁੱਕਾ ਹੁੰਦਾ ¢ 
ਘਰ ਵਿਚ ਗ਼ਰੀਬੀ ਨੰਗੀ ਹੋ ਕੇ ਨੱਚ ਰਹੀ ਸੀ ਤੇ ਉਹ ਲਾਚਾਰ ਬਣ ਆਪਣੀ ਡਿਗਰੀ ਨੂੰ ਵੇਖਦਾ ਰਹਿੰਦਾ¢
ਕੁਝ ਦਿਨਾਂ ਤੋਂ ਪ੍ਰੇਸ਼ਾਨ ਜ਼ਿਆਦਾ ਹੀ ਰਹਿਣ ਲੱਗਿਆ ਬਿੱਟੂ, ਇਕ ਦਿਨ ਕਿਸੇ ਪ੍ਰਾਈਵੇਟ ਨੌਕਰੀ ਲਈ ਇੰਟਰਵਿਊ ਦੇਣ ਜਾ ਰਿਹਾ ਸੀ ਕਿ ਇਕ ਬੱਸ ਨੇ ਟੱਕਰ ਮਾਰ ਕੇ ਉਸ ਨੂੰ ਲਾਸ਼ ਬਣਾ ਦਿੱਤਾ ਕੁਝ ਵੀ ਬਾਕੀ ਨਹੀਂ ਰਿਹਾ | ਸਭ ਖਤਮ | ਨੌਕਰੀ, ਭੈਣਾਂ ਦੇ ਵਿਆਹ ਦੀ ਚਿੰਤਾ ਮਾਂ ਦੀਆਂ ਦੁਆਵਾਂ ਬਾਪੂ ਦੀਆਂ ਸਲਾਹਾਂ ਰਿਸ਼ਤੇਦਾਰ ਅਤੇ ਯਾਰਾਂ ਦੇ ਸਵਾਲ ਸਭ ਸੜਕ ਉੱਤੇ ਉਸ ਦੀ ਲਾਸ਼ ਵਿਚੋਂ ਵਹਿੰਦੇ ਲਹੂ ਵਿਚ ਵਹਿ ਗਏ ¢
ਚਿਹਰੇ ਤੋਂ ਪਛਾਣ ਔਖੀ ਸੀ | ਫਿਰ ਕਾਗ਼ਜ਼ਾਂ ਤੋਂ ਘਰ ਦਾ ਪਤਾ ਲੱਗਿਆ, ਲਾਸ਼ ਦਾ ਪੋਸਟਮਾਰਟਮ ਹੋਇਆ ਕਿਡਨੀਆਂ, ਅੱਖਾਂ ਦੀ ਕੀਮਤ ਵੀ ਪੈ ਗਈ ਪਰ ਪਰਿਵਾਰ ਦੇ ਪੱਲੇ ਸਿਵਾਏ ਬਰਬਾਦੀ ਦੇ ਕੁਝ ਨਹੀਂ ਪਿਆ | ਰੋਂਦਾ ਕੁਰਲਾਉਂਦਾ ਪਰਿਵਾਰ ਬਿੱਟੂ ਦੀ ਲਾਸ਼ ਉੱਤੇ ਗਸ਼ ਖਾ-ਖਾ ਡਿੱਗਦਾ | ਪੜ੍ਹਾਈ ਲਈ ਗਹਿਣੇ ਰੱਖੀਆਂ ਮਾਂ ਦੀਆਂ ਵਾਲੀਆਂ ਸਦਾ ਲਈ ਜ਼ਬਤ ਹੋ ਗਈਆਂ ¢
ਬਾਪੂ ਰੋਂਦਾ, ਕਦੇ ਹੱਸਦਾ ਪਾਗਲ ਹੋਇਆ ਕਹਿੰਦਾ ਫਿਰ ਰਿਹਾ ਸੀ, 'ਮੇਰੇ ਪੁੱਤ ਦੀ ਡਿਗਰੀ ਦਾ ਇਕ ਤੇ ਫਾਇਦਾ ਹੋਇਆ ਉਸ ਦੀ ਲਾਸ਼ ਦੀ ਪਛਾਣ ਹੋ ਗਈ | ਤੁਸੀਂ ਹੁਣ ਦੱਸੋ ਸਾਰੇ ਸ਼ਰੀਕੋ ਪੜ੍ਹਾਈ-ਲਿਖਾਈ ਦਾ ਫੈਦਾ ਹੋਇਆ ਨਾ?' ਇਹ ਲਫ਼ਜ਼ ਉਸ ਦੇ ਨਾਲ ਨਾਲ ਰਹੇ ਜਦੋਂ ਤੱਕ ਬਾਪੂ ਜਿਉਂਦਾ ਰਿਹਾ ਤੇ ਜਿਊਾਦਾ ਇਸ ਲਈ ਰਿਹਾ ਕਿ ਉਹ ਪਾਗਲ ਹੋ ਗਿਆ ਸੀ | ਪਾਗਲ ਨਾ ਹੁੰਦਾ ਤਾਂ ਸ਼ਾਇਦ ਬਿੱਟੂ ਦੀ ਲਾਸ਼ ਨਾਲ ਪਿਓ ਦੀ ਲਾਸ਼ ਵੀ, ਨਾਲ ਹੀ ਸਿਵੇ ਵਿਚ ਬਲ ਜਾਂਦੀ ¢

-ਸੀ-60 ਮਕਸੂਦਾਂ ਜਲੰਧਰ | ਮੋਬਾ : 8699157303

ਨਹਿਲੇ 'ਤੇ ਦਹਿਲਾ- ਸ਼ੁਕਰ ਹੈ ਤੈਨੂੰ ਐਤਵਾਰ ਨੂੰ ਨਹੀਂ ਬੁਲਾਇਆ

ਚਾਰਲੀ ਚੈਪਲਿਨ ਆਪਣੇ ਦਫ਼ਤਰ ਲਈ ਖੁਦ ਵੀ ਵਕਤ ਦੀ ਬਹੁਤ ਹੀ ਪਾਬੰਦੀ ਰੱਖਦਾ ਸੀ | ਹਮੇਸ਼ਾ ਸਮੇਂ ਸਿਰ ਦਫ਼ਤਰ ਪਹੁੰਚਣਾ, ਸਮੇਂ ਸਿਰ ਸਾਰੇ ਕੰਮ ਸਿਰੇ ਚਾੜ੍ਹਨਾ, ਉਸ ਦੇ ਸੁਭਾਅ ਵਿਚ ਸ਼ਾਮਿਲ ਸੀ | ਉਸ ਦੇ ਇਨ੍ਹਾਂ ਗੁਣਾਂ ਕਰਕੇ ਹੀ ਉਸ ਦਾ ਅਫ਼ਸਰ ਉਸ ਦੀ ਸਿਫ਼ਤ ਕਰਦਾ ਅਤੇ ਦੂਜੇ ਕਰਮਚਾਰੀਆਂ ਨੂੰ ਇਸ ਦੀ ਮਿਸਾਲ ਦੇਣ ਦੇ ਨਾਲ-ਨਾਲ ਉਸ ਦੇ ਪੂਰਨਿਆਂ 'ਤੇ ਚੱਲਣ ਦੀ ਸਲਾਹ ਵੀ ਦਿੰਦਾ ਸੀ |
ਇਕ ਸਨਿਚਰਵਾਰ ਨੂੰ ਚਾਰਲੀ ਦੇ ਅਫ਼ਸਰ ਦਾ ਫ਼ੋਨ ਆਇਆ ਕਿ ਤੁਰੰਤ ਦਫ਼ਤਰ ਪਹੁੰਚੋ | ਚਾਰਲੀ ਜਿਸ ਹਾਲਤ ਵਿਚ ਸੀ ਉਸੇ ਤਰ੍ਹਾਂ ਉਠ ਕੇ ਤੁਰ ਪਿਆ ਅਤੇ ਦਫ਼ਤਰ ਪਹੁੰਚ ਗਿਆ | ਉਸ ਨੂੰ ਵੇਖ ਕੇ ਉਸ ਦਾ ਅਫ਼ਸਰ ਹੱਕਾ-ਬੱਕਾ ਰਹਿ ਗਿਆ ਅਤੇ ਪੁੱਛਿਆ, 'ਤੁਸੀਂ ਬਨਿਆਨ ਅਤੇ ਨਿੱਕਰ ਪਾਈ ਦਫਤਰ ਆ ਗਏ, ਕੀ ਗੱਲ?' ਚਾਰਲੀ ਨੇ ਫੌਰਨ ਜਵਾਬ ਦਿੱਤਾ ਅਤੇ ਕਿਹਾ, 'ਅੱਜ ਹਾਫ਼ ਡੇਅ ਹੈ ਨਾ ਸਰ, ਇਸ ਲਈ ਅੱਧੇ ਕੱਪੜੇ ਪਾਏ ਨੇ |'
ਉਸ ਦੇ ਅਫ਼ਸਰ ਨੇ ਸੁਖ ਦਾ ਸਾਹ ਲਿਆ ਅਤੇ ਆਖਿਆ 'ਸ਼ੁਕਰ ਹੈ, ਮੈਂ ਤੈਨੂੰ ਐਤਵਾਰ ਨੂੰ ਨਹੀਂ ਬੁਲਾਇਆ |' ਤੇ ਬਾਕੀ ਦੀ ਗੱਲ ਉਨ੍ਹਾਂ ਨੇ ਮੰੂਹੋਂ ਨਹੀਂ ਕਹੀ, ਪਰ ਹਾਂ, ਉਨ੍ਹਾਂ ਦੀਆਂ ਅੱਖਾਂ ਨੇ ਕਹਿ ਦਿੱਤੀ, ਜੇ ਤੈਨੂੰ ਐਤਵਾਰ ਨੂੰ ਬੁਲਾਇਆ ਹੁੰਦਾ ਤਾਂ ਬਿਲਕੁਲ ਨੰਗੇ ਹੀ ਆ ਜਾਣਾ ਸੀ |

-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401.
ਮੋਬਾਈਲ : 94170-91668.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX