ਤਾਜਾ ਖ਼ਬਰਾਂ


ਗੁਜਰਾਤ 'ਚ ਬੀ. ਐੱਸ. ਐੱਫ. ਨੇ ਪਾਕਿਸਤਾਨੀ ਨਾਗਰਿਕ ਨੂੰ ਕੀਤਾ ਗ੍ਰਿਫ਼ਤਾਰ
. . .  3 minutes ago
ਨਵੀਂ ਦਿੱਲੀ, 26 ਮਾਰਚ- ਗੁਜਰਾਤ 'ਚ ਭਾਰਤ-ਪਾਕਿਸਤਾਨ ਸਰਹੱਦ 'ਤੇ ਅੱਜ ਬੀ. ਐੱਸ. ਐੱਫ. ਨੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫੜੇ ਗਏ ਪਾਕਿਸਤਾਨੀ ਨਾਗਰਿਕ ਦੀ ਪਹਿਚਾਣ 35 ਸਾਲਾ ਮੁਹੰਮਦ ਅਲੀ ਦੇ ਰੂਪ 'ਚ...
ਇਸਲਾਮਾਬਾਦ ਹਾਈਕੋਰਟ ਦਾ ਹੁਕਮ- ਅਗਵਾ ਹਿੰਦੂ ਲੜਕੀਆਂ ਦੀ ਸੁਰੱਖਿਆ ਯਕੀਨੀ ਬਣਾਵੇ ਸਰਕਾਰ
. . .  20 minutes ago
ਇਸਲਾਮਾਬਾਦ, 26 ਮਾਰਚ- ਇਸਲਾਮਾਬਾਦ ਹਾਈਕੋਰਟ ਨੇ ਪਾਕਿਸਤਾਨ ਦੇ ਸਿੰਧ ਸੂਬੇ ਦੀ ਸਰਕਾਰ ਨੂੰ ਇਹ ਹੁਕਮ ਦਿੱਤੇ ਹਨ ਕਿ ਉਹ ਅਗਵਾ ਹਿੰਦੂ ਲੜਕੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ। ਨਾਲ ਹੀ ਅਦਾਲਤ ਨੇ ਸਰਕਾਰ ਨੂੰ ਇਹ ਵੀ ਕਿਹਾ ਹੈ ਕਿ ਦੋਹਾਂ ਕੁੜੀਆਂ...
ਕਾਰ ਦੇ ਦਰਖ਼ਤ ਨਾਲ ਟਰਕਾਉਣ ਕਾਰਨ ਚਾਰ ਲੋਕਾਂ ਦੀ ਮੌਤ
. . .  39 minutes ago
ਹੈਦਰਾਬਾਦ, 26 ਮਾਰਚ- ਤੇਲੰਗਾਨਾ ਦੇ ਜਗਤੀਅਲ ਜ਼ਿਲ੍ਹੇ 'ਚ ਇੱਕ ਕਾਰ ਦੇ ਸੜਕ ਕਿਨਾਰੇ ਲੱਗੇ ਦਰਖ਼ਤ ਨਾਲ ਟਕਰਾਉਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੀਤੀ ਰਾਤ ਇਹ ਹਾਦਸਾ ਜ਼ਿਲ੍ਹੇ ਦੇ ਧਰਮਾਰਾਮ ਪਿੰਡ ਦੇ ਨਜ਼ਦੀਕ...
ਭਾਜਪਾ ਨੇ ਮੁਰਲੀ ਮਨੋਹਰ ਜੋਸ਼ੀ ਨੂੰ ਟਿਕਟ ਦੇਣ ਤੋਂ ਕੀਤਾ ਇਨਕਾਰ
. . .  about 1 hour ago
ਲਖਨਊ, 26 ਮਾਰਚ- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਮੁਰਲੀ ਮਨੋਹਰ ਜੋਸ਼ੀ 2019 ਦੀਆਂ ਲੋਕ ਸਭਾ ਚੋਣਾਂ ਕਿਤਿਓਂ ਵੀ ਨਹੀਂ ਲੜਨਗੇ। ਪਾਰਟੀ ਨੇ ਉਨ੍ਹਾਂ ਨੂੰ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉੱਤਰ ਪ੍ਰਦੇਸ਼ ਦੇ ਕਾਨਪੁਰ ਸ਼ਹਿਰ ਦੇ ਲੋਕਾਂ ਨੂੰ...
ਕਰੰਟ ਲੱਗਣ ਕਾਰਨ ਕਿਸਾਨ ਦੇ ਇਕਲੌਤੇ ਪੁੱਤਰ ਦੀ ਮੌਤ
. . .  about 1 hour ago
ਸ਼ਹਿਣਾ, 26 ਮਾਰਚ (ਸੁਰੇਸ਼ ਗੋਗੀ)- ਬਰਨਾਲਾ ਦੇ ਥਾਣਾ ਸ਼ਹਿਣਾ ਅਧੀਨ ਪੈਂਦੇ ਪਿੰਡ ਉਗੋਕੇ ਵਿਖੇ ਖੇਤਾਂ 'ਚ ਕਰੰਟ ਲੱਗਣ ਕਾਰਨ ਕਿਸਾਨ ਦੇ ਇਕਲੌਤੇ ਪੁੱਤਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ 19 ਸਾਲਾ ਕੁਲਵਿੰਦਰ ਸਿੰਘ ਪੁੱਤਰ ਗੁਰਜੰਟ ਸਿੰਘ ਦੇ ਰੂਪ 'ਚ ਹੋਈ ਹੈ...
ਝੌਂਪੜੀ 'ਚ ਲੱਗੀ ਅੱਗ, ਜਿੰਦਾ ਝੁਲਸਣ ਕਾਰਨ ਦੋ ਬੱਚਿਆਂ ਦੀ ਮੌਤ
. . .  about 1 hour ago
ਲਖਨਊ, 26 ਮਾਰਚ- ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲ੍ਹੇ ਦੇ ਮਝਨਪੁਰ ਇਲਾਕੇ 'ਚ ਅੱਜ ਸਵੇਰੇ ਇੱਟਾਂ ਦੇ ਇੱਕ ਭੱਠੇ 'ਤੇ ਬਣੀ ਝੌਂਪੜੀ 'ਚ ਅੱਗ ਲੱਗਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਝੁਲਸ ਗਏ। ਇਸ ਸੰਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ...
ਇਜ਼ਰਾਈਲ ਨੇ ਗਾਜਾ 'ਚ ਹਮਾਸ ਦੇ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ
. . .  about 1 hour ago
ਗਾਜਾ, 26 ਮਾਰਚ- ਇਜ਼ਰਾਈਲ ਨੇ ਮੱਧ ਇਜ਼ਰਾਈਲ 'ਚ ਰਾਕੇਟ ਨਾਲ ਇੱਕ ਘਰ ਨੂੰ ਨਸ਼ਟ ਕਰਨ ਦੇ ਜਵਾਬ 'ਚ ਗਾਜਾ ਪੱਟੀ 'ਚ ਹਮਾਸ (ਇੱਕ ਫ਼ਲਸਤੀਨੀ ਸੁੰਨੀ-ਇਸਲਾਮਵਾਦੀ ਕੱਟੜਪੰਥੀ ਸੰਗਠਨ) ਦੇ ਟਿਕਾਣਿਆਂ 'ਤੇ ਹਮਲਾ ਕੀਤਾ। ਇਜ਼ਰਾਈਲ ਰੱਖਿਆ ਬਲ...
ਛੱਤੀਸਗੜ੍ਹ 'ਚ ਮੁਠਭੇੜ ਦੌਰਾਨ ਚਾਰ ਨਕਸਲੀ ਢੇਰ, ਹਥਿਆਰ ਵੀ ਬਰਾਮਦ
. . .  about 2 hours ago
ਰਾਏਪੁਰ, 26 ਮਾਰਚ- ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ 'ਚ ਅੱਜ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਚਾਰ ਨਕਸਲੀਆਂ ਨੂੰ ਢੇਰ ਕਰ ਦਿੱਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੁਕਮਾ ਜ਼ਿਲ੍ਹੇ ਦੇ ਚਿੰਤਲਾਨਾਰ ਥਾਣਾ ਖੇਤਰ ਅਧੀਨ ਪੈਂਦੇ ਕਰਕਨਗੁੜਾ ਪਿੰਡ ਦੇ ਨਜ਼ਦੀਕ ਅੱਜ...
ਅਗਸਤਾ ਵੈਸਟਲੈਂਡ ਮਾਮਲੇ 'ਚ ਈ.ਡੀ. ਨੇ ਇਕ ਗ੍ਰਿਫਤਾਰੀ ਕੀਤੀ
. . .  about 3 hours ago
ਨਵੀਂ ਦਿੱਲੀ, 26 ਮਾਰਚ - ਅਗਸਤਾ ਵੈਸਟਲੈਂਡ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕਥਿਤ ਵਿਚੋਲੀਏ ਸੁਸ਼ੇਨ ਮੋਹਨ ਗੁਪਤਾ ਨੂੰ ਬੀਤੀ ਲੰਘੀ ਰਾਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੂੰ ਅੱਜ ਦਿੱਲੀ ਦੇ ਪਟਿਆਲਾ ਹਾਊਸ ਕੋਰਟ 'ਚ ਪੇਸ਼ ਕੀਤਾ...
ਉਤਰ ਪ੍ਰਦੇਸ਼ ਲਈ ਭਾਜਪਾ ਨੇ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ, ਅਡਵਾਨੀ ਦਾ ਨਾਂ ਸ਼ਾਮਲ ਨਹੀਂ
. . .  about 3 hours ago
ਨਵੀਂ ਦਿੱਲੀ, 26 ਮਾਰਚ - ਭਾਜਪਾ ਨੇ ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ ਉਤਰ ਪ੍ਰਦੇਸ਼ ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਰਾਜਨਾਥ ਸਿੰਘ, ਅਰੁਣ ਜੇਤਲੀ, ਨਿਤਿਨ ਗਡਕਰੀ, ਸੁਸ਼ਮਾ ਸਵਰਾਜ ਤੇ ਊਮਾ ਭਾਰਤੀ ਜ਼ਿਕਰਯੋਗ...
ਹੋਰ ਖ਼ਬਰਾਂ..

ਸਾਡੀ ਸਿਹਤ

ਭਾਰ ਨੂੰ ਘਟਾਓ ਇੰਜ ਕਿ ਫਿਰ ਨਾ ਵਧੇ

ਅੱਜ ਦੀ ਆਧੁਨਿਕ ਜੀਵਨ-ਸ਼ੈਲੀ ਨੇ ਜ਼ਿੰਦਗੀ ਦੀ ਰਫਤਾਰ ਤਾਂ ਤੇਜ਼ ਕਰ ਹੀ ਦਿੱਤੀ ਹੈ ਪਰ ਸੁਖ ਸਹੂਲਤਾਂ ਵੀ ਏਨੀਆਂ ਦੇ ਦਿੱਤੀਆਂ ਹਨ ਕਿ ਮਨੁੱਖ ਸਰੀਰਕ ਮਿਹਨਤ ਘੱਟ ਕਰਦਾ ਹੈ ਪਰ ਮਸ਼ੀਨਾਂ ਦੀ ਸਹਾਇਤਾ ਨਾਲ ਹਰ ਕੰਮ ਛੇਤੀ ਹੀ ਨਿਪਟਾਉਂਦਾ ਹੈ।
ਸਰੀਰਕ ਮਿਹਨਤ ਘੱਟ ਕਰਨ ਅਤੇ ਪੱਛਮੀ ਤਰਜ਼ ਦੇ ਖਾਣ-ਪੀਣ ਨੇ ਸਰੀਰ ਨੂੰ ਸੁਸਤ ਬਣਾ ਦਿੱਤਾ ਹੈ, ਜਿਸ ਦਾ ਨਤੀਜਾ ਮੋਟਾਪਾ ਹੈ। ਮੋਟਾਪਾ ਕਈ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਜੇ ਅਸੀਂ ਵੀ ਸੁਸਤ ਹਾਂ ਅਤੇ ਫਾਸਟ ਫੂਡ ਜਾਂ ਜੰਕ ਫੂਡ ਖਾਣ ਦੇ ਸ਼ੌਕੀਨ ਹਾਂ ਤਾਂ ਸਾਨੂੰ ਸਮਾਂ ਰਹਿੰਦੇ ਸਾਵਧਾਨ ਹੋ ਜਾਣਾ ਚਾਹੀਦਾ ਹੈ, ਜਿਸ ਨਾਲ ਅਸੀਂ ਮੋਟਾਪੇ ਦਾ ਸ਼ਿਕਾਰ ਨਹੀਂ ਹੋਵਾਂਗੇ।
ਭਾਰੀ ਭੋਜਨ ਦੀ ਕਰੋ ਛੁੱਟੀ : ਭਾਰੀ ਭੋਜਨ ਦਾ ਸੇਵਨ ਸਿਰਫ ਵਿਆਹ-ਸ਼ਾਦੀਆਂ ਅਤੇ ਪਾਰਟੀਆਂ ਤੱਕ ਰੱਖੋ। ਉਸ ਵਿਚ ਵੀ ਅਜਿਹਾ ਨਾ ਹੋਵੇ ਕਿ ਏਨੀ ਜ਼ਿਆਦਾ ਕੈਲੋਰੀ ਲੈ ਲਓ, ਜਿਸ ਨੂੰ ਉਤਾਰਨ ਲਈ ਤੁਹਾਨੂੰ ਹਫਤਾ ਭਰ ਵਰਤ ਰੱਖਣਾ ਪਵੇ। ਜ਼ਿਆਦਾ ਕ੍ਰੀਮ ਵਾਲਾ ਭੋਜਨ ਅਤੇ ਤਲਿਆ ਹੋਇਆ ਭੋਜਨ ਮਜਬੂਰੀ ਵਿਚ ਥੋੜ੍ਹਾ ਜਿਹਾ ਸਵਾਦ ਲਈ ਲਓ। ਜ਼ਿਆਦਾ ਦਿਨ ਘਰ ਹੀ ਭੋਜਨ ਖਾਣ ਦੀ ਆਦਤ ਪਾਓ, ਕਿਉਂਕਿ ਘਰ ਵਿਚ ਤੁਸੀਂ ਘੱਟ ਚਰਬੀ ਵਾਲਾ ਜਾਂ ਉਬਲਿਆ-ਭੁੰਨਿਆ ਖਾ ਸਕਦੇ ਹੋ।
ਨਾਸ਼ਤਾ ਭਾਰੀ, ਦੁਪਹਿਰ ਦਾ ਖਾਣਾ ਸੰਭਲ ਕੇ, ਰਾਤ ਦਾ ਖਾਣਾ ਹਲਕਾ ਲਓ : ਨਾਸ਼ਤਾ ਭਾਰੀ ਜਾਂ ਜ਼ਿਆਦਾ ਕੈਲੋਰੀ ਵਾਲਾ ਲਓ, ਕਿਉਂਕਿ ਉਸ ਨੂੰ ਖਰਚ ਕਰਨ ਲਈ ਤੁਹਾਡੇ ਕੋਲ ਕਾਫੀ ਸਮਾਂ ਹੁੰਦਾ ਹੈ ਪਰ ਧਿਆਨ ਦਿਓ ਕਿ ਤਲੀਆਂ ਹੋਈਆਂ ਚੀਜ਼ਾਂ ਦਾ ਨਾਸ਼ਤਾ ਨਾ ਲਓ। ਦੁਪਹਿਰ ਨੂੰ ਬਹੁਤ ਪੇਟ ਭਰ ਕੇ ਨਹੀਂ ਖਾਣਾ ਚਾਹੀਦਾ, ਕਿਉਂਕਿ ਜ਼ਿਆਦਾ ਖਾਣ ਨਾਲ ਨੀਂਦ ਆਉਂਦੀ ਹੈ। ਜੇ ਤੁਸੀਂ ਕੰਮ 'ਤੇ ਹੋ ਤਾਂ ਤੁਸੀਂ ਆਰਾਮ ਨਹੀਂ ਕਰ ਸਕਦੇ, ਇਸ ਲਈ ਦੁਪਹਿਰ ਦਾ ਖਾਣਾ ਸੰਭਲ ਕੇ ਖਾਓ।
ਰਾਤ ਨੂੰ ਹਲਕਾ ਇਸ ਲਈ ਲਓ, ਕਿਉਂਕਿ ਉਸ ਤੋਂ ਬਾਅਦ ਸਰੀਰਕ ਮਿਹਨਤ ਨਹੀਂ ਕਰਨੀ ਹੁੰਦੀ, ਆਰਾਮ ਕਰਨਾ ਹੁੰਦਾ ਹੈ। ਜੇ ਤੁਸੀਂ ਰਾਤ ਦਾ ਖਾਣਾ ਭਾਰੀ ਲਓਗੇ ਤਾਂ ਉਹ ਤੁਹਾਡੇ ਸਰੀਰ 'ਤੇ ਚਰਬੀ ਦੀ ਪਰਤ ਵਧਾਉਣ ਵਿਚ ਸਹਿਯੋਗੀ ਹੋਵੇਗਾ। ਖੋਜ ਕਰਤਾਵਾਂ ਅਨੁਸਾਰ ਵੀ ਰਾਤ ਨੂੰ ਸੰਤੁਲਤ ਅਤੇ ਹਲਕਾ ਭੋਜਨ ਕਰਨਾ ਚਾਹੀਦਾ ਹੈ।
ਪਾਣੀ ਖੂਬ ਪੀਓ : ਪਾਣੀ ਖੂਬ ਪੀਓ। ਲਗਾਤਾਰ ਪਾਣੀ ਪੀਣ ਨਾਲ ਭੁੱਖ ਸ਼ਾਂਤ ਰਹਿੰਦੀ ਹੈ। ਕੰਮ ਕਰਦੇ ਸਮੇਂ ਆਪਣੇ ਕੋਲ ਇਕ ਪਾਣੀ ਦੀ ਬੋਤਲ ਰੱਖੋ। ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਪਾਣੀ ਪੀਓ।
ਜਦੋਂ ਬਾਹਰ ਖਾਣੇ 'ਤੇ ਜਾਓ : ਜਦੋਂ ਤੁਸੀਂ ਬਾਹਰ ਖਾਣਾ ਖਾਣ ਜਾ ਰਹੇ ਹੋ ਤਾਂ ਦੁਪਹਿਰ ਦਾ ਖਾਣਾ ਬਾਹਰ ਕਰਨ ਨੂੰ ਪਹਿਲ ਦਿਓ, ਕਿਉਂਕਿ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਤੁਹਾਡੇ ਕੋਲ ਰਾਤ ਤੱਕ ਕਾਫੀ ਸਮਾਂ ਹੁੰਦਾ ਹੈ ਪਚਾਉਣ ਦਾ। ਜੇ ਤੁਸੀਂ ਬਾਹਰ ਦੁਪਹਿਰ ਦਾ ਖਾਣਾ ਖਾਂਦੇ ਹੋ ਤਾਂ 'ਟੀ ਟਾਈਮ' ਖਾਲੀ ਚਾਹ ਪੀ ਕੇ ਹੀ ਚਲਾ ਸਕਦੇ ਹੋ ਅਤੇ ਰਾਤ ਨੂੰ ਹਲਕਾ ਖਾਣਾ ਖਾ ਕੇ ਦਿਨ ਭਰ ਦੀ ਕੈਲੋਰੀ ਦਾ ਸੰਤੁਲਨ ਬਰਾਬਰ ਕਰ ਸਕਦੇ ਹੋ।
ਮਿੱਠਾ ਓਨਾ ਹੀ ਲਓ ਜੋ ਸੰਤੁਸ਼ਟੀ ਲਈ ਕਾਫੀ ਹੋਵੇ : ਖਾਣੇ ਤੋਂ ਬਾਅਦ ਜੇ ਮਿੱਠਾ ਖਾਣ ਦੀ ਇੱਛਾ ਹੋਵੇ ਤਾਂ ਥੋੜ੍ਹਾ ਜਿਹਾ ਮਿੱਠਾ ਪਲੇਟ ਵਿਚ ਰੱਖ ਕੇ ਆਰਾਮ ਨਾਲ ਖਾਓ ਅਤੇ ਆਪਣੀ ਪਲੇਟ ਚੁੱਕ ਕੇ ਉਸ ਨੂੰ ਧੋਣ ਲਈ ਰੱਖ ਦਿਓ। ਜੇ ਬਾਹਰ ਖਾਣਾ ਖਾਣ ਤੋਂ ਬਾਅਦ ਕੁਝ ਮਿੱਠਾ ਖਾਓ ਤਾਂ ਕਿਸੇ ਹੋਰ ਨਾਲ ਸਾਂਝਾ ਕਰ ਲਓ ਤਾਂ ਕਿ ਜ਼ਿਆਦਾ ਮਿੱਠਾ ਸਰੀਰ ਵਿਚ ਨਾ ਜਾਵੇ। ਘੱਟ ਕੈਲੋਰੀ ਲੈਣ ਵਾਲੇ ਖਾਣੇ ਤੋਂ ਬਾਅਦ ਦਹੀਂ ਵਿਚ ਥੋੜ੍ਹਾ ਜਿਹਾ ਸ਼ੂਗਰ ਮੁਕਤ ਪਾ ਕੇ ਲਓ। ਮਿੱਠੇ ਦੀ ਕਮੀ ਵੀ ਪੂਰੀ ਹੋ ਜਾਵੇਗੀ ਅਤੇ ਸਰੀਰ ਨੂੰ ਕੈਲੋਰੀ ਵੀ ਘੱਟ ਮਿਲੇਗੀ।
ਫਲਾਂ-ਸਬਜ਼ੀਆਂ ਦਾ ਭੰਡਾਰ ਘੱਟ ਨਾ ਹੋਣ ਦਿਓ ਫਰਿੱਜ ਵਿਚ : ਫਰਿੱਜ ਵਿਚ ਕੱਚੀਆਂ ਹਰੀਆਂ ਸਬਜ਼ੀਆਂ ਜੋ ਸਲਾਦ ਦੇ ਕੰਮ ਆਉਂਦੀਆਂ ਹਨ, ਉਨ੍ਹਾਂ ਦੀ ਬਹੁਤਾਤ ਰੱਖੋ ਤਾਂ ਕਿ ਹਰ ਖਾਣੇ ਤੋਂ ਪਹਿਲਾਂ ਸਲਾਦ ਦੀ ਪਲੇਟ ਹੌਲੀ-ਹੌਲੀ ਚਬਾ ਕੇ ਖਾ ਸਕੋ। ਮੌਸਮ ਅਨੁਸਾਰ ਫਲਾਂ ਦਾ ਪੂਰਾ ਲੁਤਫ ਉਠਾਓ। ਬਸ ਧਿਆਨ ਰੱਖੋ ਕਿ ਅੰਬ, ਪਪੀਤਾ, ਕੇਲੇ ਦੀ ਜ਼ਿਆਦਾ ਮਾਤਰਾ ਨਾ ਲਓ। ਗਾਜਰ, ਮੂਲੀ, ਚਕੋਤਰਾ, ਨਾਸ਼ਪਾਤੀ, ਖਰਬੂਜਾ, ਤਰਬੂਜ, ਖੀਰਾ, ਟਮਾਟਰ, ਫਾਲਸਾ, ਜਾਮਣ ਆਦਿ ਖਾਧ ਪਦਾਰਥਾਂ ਨੂੰ ਦਿਲ ਖੋਲ੍ਹ ਕੇ ਖਾਓ। ਇਨ੍ਹਾਂ ਸਭ ਨਾਲ ਵਿਟਾਮਿਨਾਂ ਦੀ ਮਾਤਰਾ ਭਰਪੂਰ ਮਿਲੇਗੀ ਅਤੇ ਖੱਟੇ-ਮਿੱਠੇ ਰਸ ਦਾ ਸਵਾਦ ਵੀ।
ਨਿਯਮਤ ਕਸਰਤ ਮੁੱਖ ਮੂਲਮੰਤਰ ਹੈ : ਆਪਣੇ-ਆਪ ਨੂੰ ਚੁਸਤ-ਦਰੁਸਤ ਰੱਖਣ ਲਈ ਕੁਝ ਸਮਾਂ ਕਸਰਤ ਲਈ ਜ਼ਰੂਰ ਰੱਖੋ ਤਾਂ ਕਿ ਭਾਰ ਕਾਬੂ ਵਿਚ ਰਹਿ ਸਕੇ ਅਤੇ ਸਰੀਰ ਲਚੀਲਾ ਬਣਿਆ ਰਹਿ ਸਕੇ। ਨਿਯਮਤ ਕਸਰਤ ਭਾਰ 'ਤੇ ਕਾਬੂ ਦਾ ਮੂਲ ਮੰਤਰ ਹੈ, ਇਸ ਨੂੰ ਭੁੱਲੋ ਨਾ।
ਜੇ ਤੁਸੀਂ ਇਨ੍ਹਾਂ ਗੱਲਾਂ 'ਤੇ ਧਿਆਨ ਦਿਓਗੇ ਤਾਂ ਭਾਰ 'ਤੇ ਕਾਬੂ ਰਹੇਗਾ।


ਖ਼ਬਰ ਸ਼ੇਅਰ ਕਰੋ

ਕਿਵੇਂ ਮਿਲਦੇ ਹਨ ਐਂਟੀ ਆਕਸੀਡੈਂਟ

ਬੇਢੰਗਾ ਖਾਣ-ਪੀਣ, ਦਿਨ ਭਰ ਦੀ ਭੱਜ-ਦੌੜ ਅਤੇ ਪ੍ਰਚੰਡ ਗਰਮੀ ਦਾ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ। ਸ਼ਾਮ ਤੱਕ ਅਸੀਂ ਥੱਕ ਕੇ ਚੂਰ ਹੋ ਜਾਂਦੇ ਹਾਂ। ਚਮੜੀ ਮੁਰਝਾ ਜਾਂਦੀ ਹੈ। ਅੱਖਾਂ ਦੇ ਹੇਠਾਂ ਕਾਲਾਪਨ ਅਤੇ ਸੋਜ ਹੋ ਸਕਦੀ ਹੈ। ਪਾਣੀ ਦੀ ਕਮੀ ਹੋ ਸਕਦੀ ਹੈ। ਇਨ੍ਹਾਂ ਪ੍ਰੇਸ਼ਾਨੀਆਂ ਤੋਂ ਬਚਣਾ ਮੁਸ਼ਕਿਲ ਨਹੀਂ ਹੈ। ਫਲਾਂ ਦਾ ਸੇਵਨ ਭਰਪੂਰ ਮਾਤਰਾ ਵਿਚ ਕਰਕੇ ਇਨ੍ਹਾਂ ਪ੍ਰੇਸ਼ਾਨੀਆਂ ਤੋਂ ਅਸਾਨੀ ਨਾਲ ਬਚਿਆ ਜਾ ਸਕਦਾ ਹੈ। ਖਾਧ ਪਦਾਰਥਾਂ ਵਿਚ ਐਂਟੀ ਆਕਸੀਡੈਂਟ ਨੂੰ ਸ਼ਾਮਿਲ ਕਰਕੇ ਅਤੇ ਸਕਾਰਾਤਮਕ ਸੋਚ ਨਾਲ ਸਦਾ ਤੰਦਰੁਸਤ ਰਿਹਾ ਜਾ ਸਕਦਾ ਹੈ। ਵਿਟਾਮਿਨ 'ਸੀ', 'ਈ', ਬੀਟਾ ਕੈਰੋਟਿਨ, ਸੇਲੇਨੀਅਮ ਅਤੇ ਜਿੰਕ ਆਦਿ ਪੋਸ਼ਕ ਤੱਤਾਂ ਵਾਲੇ ਖਾਧ ਪਦਾਰਥਾਂ ਦਾ ਸੇਵਨ ਲਾਭਦਾਇਕ ਹੁੰਦਾ ਹੈ।
ਵਿਟਾਮਿਨ 'ਸੀ' : ਇਸ ਨੂੰ ਇਸਕੋਰਬਿਕ ਐਸਿਡ ਵੀ ਕਿਹਾ ਜਾਂਦਾ ਹੈ। ਇਹ ਵਿਟਾਮਿਨ ਕੋਸ਼ਿਕਾਵਾਂ ਵਿਚ ਹੋਣ ਵਾਲੀ ਟੁੱਟ-ਭੱਜ ਦੀ ਮੁਰੰਮਤ ਕਰਦਾ ਹੈ। ਇਹ ਕੋਲੇਜਨ ਦੀ ਸਹਾਇਤਾ ਨਾਲ ਕੋਸ਼ਿਕਾਵਾਂ ਨੂੰ ਜੋੜਦਾ ਹੈ। ਇਹ ਵਿਟਾਮਿਨ ਔਲਾ, ਸਟ੍ਰਾਬੇਰੀ, ਅਮਰੂਦ, ਟਮਾਟਰ ਅਤੇ ਬ੍ਰੋਕਲੀ ਵਿਚ ਬਹੁਤਾਤ ਵਿਚ ਪਾਇਆ ਜਾਂਦਾ ਹੈ। ਇਨ੍ਹਾਂ ਫਲਾਂ ਅਤੇ ਸਬਜ਼ੀਆਂ ਨੂੰ ਕੱਚਾ ਹੀ ਖਾਣਾ ਚਾਹੀਦਾ ਹੈ, ਕਿਉਂਕਿ ਪਕਾਉਣ ਨਾਲ ਵਿਟਾਮਿਨ 'ਸੀ' ਨਸ਼ਟ ਹੋ ਜਾਂਦਾ ਹੈ।
ਵਿਟਾਮਿਨ 'ਈ' : ਇਹ ਵਿਟਾਮਿਨ ਹਰੀਆਂ ਪੱਤੇਦਾਰ ਸਬਜ਼ੀਆਂ, ਛੋਲੇ, ਸੂਰਜਮੁਖੀ ਦੇ ਬੀਜ, ਸੋਇਆਬੀਨ ਦੇ ਤੇਲ, ਕਾਰਨ, ਔਲਾ ਆਦਿ ਵਿਚ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਇਹ ਵਿਟਾਮਿਨ ਲਾਲ ਖੂਨ ਕਣਾਂ ਦੀ ਉਮਰ ਵਧਾਉਂਦਾ ਹੈ।
ਬੀਟਾ ਕੈਰੋਟੀਨ : ਇਸ ਦੇ ਸਰੋਤ ਪਪੀਤਾ, ਗਾਜਰ, ਮਿੱਠੇ ਆਲੂ ਅਤੇ ਬ੍ਰੋਕਲੀ ਆਦਿ ਹਨ। ਬੀਟਾ ਕੈਰੋਟੀਨ ਫ੍ਰੀ ਰੈਡੀਕਲ ਨੂੰ ਨਸ਼ਟ ਕਰਕੇ ਮੋਲੀਕਯੂਲਸ ਦੀ ਸਫਾਈ ਵਿਚ ਮਦਦ ਕਰਦਾ ਹੈ।
ਸੇਲੇਨੀਅਮ : ਇਹ ਮਿੱਟੀ ਵਿਚ ਪਾਇਆ ਜਾਣ ਵਾਲਾ ਖਣਿਜ ਹੈ ਜੋ ਸੂਖਮ ਮਾਤਰਾ ਵਿਚ ਪਾਇਆ ਜਾਂਦਾ ਹੈ ਪਰ ਕਾਫੀ ਸ਼ਕਤੀ ਪ੍ਰਦਾਨ ਕਰਦਾ ਹੈ। ਜਿਥੇ ਵੀ ਮਿੱਟੀ ਵਿਚ ਇਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਉਥੋਂ ਦੇ ਲੋਕ ਬਹੁਤ ਹੀ ਘੱਟ ਕੈਂਸਰ ਦੇ ਸ਼ਿਕਾਰ ਹੁੰਦੇ ਹਨ। ਇਹ ਖਣਿਜ ਕੋਸ਼ਿਕਾ ਦੀ ਬਾਹਰੀ ਪਰਤ ਦੀ ਸੁਰੱਖਿਆ ਕਰਕੇ ਕੋਸ਼ਿਕਾ ਨੂੰ ਲੰਬਾ ਜੀਵਨ ਦਿੰਦਾ ਹੈ। ਖੀਰਾ, ਸੇਲਰੀ, ਮਸ਼ਰੂਮ, ਬ੍ਰੋਕਲੀ ਅਤੇ ਸਮੁੰਦਰੀ ਭੋਜ ਪਦਾਰਥਾਂ ਵਿਚ ਇਹ ਖਣਿਜ ਤੱਤ ਪਾਇਆ ਜਾਂਦਾ ਹੈ।
ਜ਼ਿੰਕ : ਇਹ ਖਣਿਜ ਪਦਾਰਥ ਸਫੈਦ ਖੂਨ ਕੋਸ਼ਿਕਾਵਾਂ ਦੀ ਸੰਖਿਆ ਵਿਚ ਵਾਧਾ ਕਰਕੇ ਰੋਕ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦਾ ਹੈ। ਇਹ ਇੰਸੁਲਿਨ ਦੇ ਕੰਮ ਵਿਚ ਮਦਦ ਕਰਦਾ ਹੈ। ਰੋਜ਼ਾਨਾ ਦੇ ਤਣਾਅ ਅਤੇ ਪ੍ਰਦੂਸ਼ਣ ਦੇ ਕਾਰਨ ਇਹ ਖਣਿਜ ਛੇਤੀ ਨਸ਼ਟ ਹੋ ਜਾਂਦਾ ਹੈ।
ਉਮਰ ਦੇ ਨਾਲ ਜ਼ਿੰਕ ਅਪਸ਼ੋਸ਼ਿਤ ਕਰਨ ਦੀ ਸਮਰੱਥਾ ਘਟਦੀ ਜਾਂਦੀ ਹੈ। ਪੁੰਗਰੇ ਅਨਾਜ, ਕਣਕ ਦੀ ਬਾਲੀ ਅਤੇ ਸਮੁੰਦਰੀ ਭੋਜ ਪਦਾਰਥਾਂ ਵਿਚ ਇਹ ਤੱਤ ਪਾਇਆ ਜਾਂਦਾ ਹੈ। ਇਹ ਤੱਤ ਇਕ ਮਹੱਤਵਪੂਰਨ ਅੰਜਾਇਮ ਦਾ ਹਿੱਸਾ ਹੈ ਜੋ ਕੋਸ਼ਿਕਾਵਾਂ ਦੀ ਆਕਸੀਡੈਂਟ ਨਾਲ ਜ਼ਖਮੀ ਹੋਣ ਤੋਂ ਰੱਖਿਆ ਕਰਦਾ ਹੈ।

ਪੁਦੀਨਾ : ਚਮੜੀ ਅਤੇ ਪੇਟ ਦਾ ਸਾਥੀ

ਪੁਦੀਨੇ ਦੀ ਚਟਣੀ ਗਰਮੀਆਂ ਵਿਚ ਭੋਜਨ ਦੇ ਸਵਾਦ ਨੂੰ ਵਧਾ ਦਿੰਦੀ ਹੈ। ਗਰਮੀਆਂ ਵਿਚ ਪੁਦੀਨਾ ਬਾਜ਼ਾਰ ਵਿਚ ਅਸਾਨੀ ਨਾਲ ਮਿਲ ਜਾਂਦਾ ਹੈ। ਪੁਦੀਨਾ ਸਵਾਦ ਦੇ ਨਾਲ ਪੇਟ ਨੂੰ ਵੀ ਲਾਭ ਪਹੁੰਚਾਉਂਦਾ ਹੈ ਅਤੇ ਮੂੰਹ ਦੀ ਬਦਬੂ ਨੂੰ ਦੂਰ ਕਰਨ ਵਿਚ ਵੀ ਮਦਦ ਕਰਦਾ ਹੈ। ਇਸ ਸਭ ਤੋਂ ਇਲਾਵਾ ਪੁਦੀਨੇ ਵਿਚ ਕਈ ਦਵਾਈ ਵਾਲੇ ਗੁਣ ਵੀ ਹੁੰਦੇ ਹਨ ਜੋ ਚਿਹਰੇ ਦੀ ਚਮੜੀ ਲਈ ਉੱਤਮ ਹਨ।
ਦਾਗ-ਧੱਬਿਆਂ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ ਪੁਦੀਨਾ : ਚਿਹਰੇ 'ਤੇ ਕਈ ਕਾਰਨਾਂ ਕਰਕੇ ਦਾਗ-ਧੱਬੇ ਆਪਣਾ ਕਬਜ਼ਾ ਜਮਾ ਲੈਂਦੇ ਹਨ। ਅਜਿਹੇ ਵਿਚ ਪੁਦੀਨੇ ਦੇ ਰਸ ਦਾ ਸੇਵਨ ਨਿਯਮਤ ਕਰਨ ਨਾਲ ਲਾਭ ਮਿਲਦਾ ਹੈ। ਨਾਲ ਹੀ ਪੁਦੀਨੇ ਦਾ ਪੇਸਟ ਚਿਹਰੇ 'ਤੇ ਲਗਾਉਣ ਨਾਲ ਦਾਗ-ਧੱਬੇ ਘੱਟ ਹੋਣ ਵਿਚ ਮਦਦ ਮਿਲਦੀ ਹੈ। ਚਿਹਰੇ 'ਤੇ ਆਈਆਂ ਛਾਈਆਂ ਵੀ ਦੂਰ ਹੁੰਦੀਆਂ ਹਨ।
ਝੁਰੜੀਆਂ ਘੱਟ ਕਰਨ ਵਿਚ ਵੀ ਮਦਦ ਕਰਦਾ ਹੈ : ਪੁਦੀਨੇ ਦੇ ਰਸ ਨੂੰ ਸ਼ਹਿਦ ਵਿਚ ਮਿਲਾ ਕੇ ਝੁਰੜੀਆਂ ਵਾਲੀ ਜਗ੍ਹਾ 'ਤੇ ਲਗਾਓ। ਝੁਰੜੀਆਂ ਦੂਰ ਹੋਣਗੀਆਂ। ਜਵਾਨੀ ਵਿਚ ਵੀ ਤੁਸੀਂ ਪੁਦੀਨੇ ਦੇ ਰਸ ਨੂੰ ਸ਼ਹਿਦ ਵਿਚ ਮਿਲਾ ਕੇ ਚਿਹਰੇ, ਧੌਣ 'ਤੇ ਲਗਾਉਂਦੇ ਰਹੋਗੇ ਤਾਂ ਝੁਰੜੀਆਂ ਬਹੁਤ ਵੱਡੀ ਉਮਰ ਵਿਚ ਆਉਣਗੀਆਂ।
ਮੁਹਾਸਿਆਂ ਨੂੰ ਦੂਰ ਕਰਨ ਵਿਚ ਵੀ ਉੱਤਮ ਹੈ ਪੁਦੀਨਾ : ਪੁਦੀਨੇ ਦੇ ਪੱਤਿਆਂ ਵਿਚ ਸੈਲੀਸਿਲਿਕ ਐਸਿਡ ਪਾਇਆ ਜਾਂਦਾ ਹੈ ਜੋ ਮੁਹਾਸਿਆਂ ਨੂੰ ਦੂਰ ਕਰਨ ਵਿਚ ਅਤੇ ਉਸ ਨਾਲ ਆਏ ਨਿਸ਼ਾਨਾਂ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ। ਪੁਦੀਨੇ ਦਾ ਫੇਸ ਪੈਕ ਚਿਹਰੇ 'ਤੇ ਲਗਾ ਸਕਦੇ ਹੋ। ਇਸ ਤੋਂ ਇਲਾਵਾ ਪੁਦੀਨੇ ਦੇ ਪੱਤਿਆਂ ਨੂੰ ਪੀਸ ਕੇ ਗੁਲਾਬਜਲ ਵਿਚ ਮਿਲਾ ਕੇ ਚਿਹਰੇ 'ਤੇ ਲਗਾ ਸਕਦੇ ਹੋ।
ਗਰਮੀਆਂ ਵਿਚ ਦਿੰਦਾ ਹੈ ਠੰਢਕ : ਪੁਦੀਨਾ ਠੰਢਾ ਹੁੰਦਾ ਹੈ, ਇਸ ਲਈ ਗਰਮੀਆਂ ਵਿਚ ਇਸ ਦੀ ਵਰਤੋਂ ਚਮੜੀ ਨੂੰ ਠੰਢਕ ਦਿੰਦੀ ਹੈ, ਜਿਸ ਨਾਲ ਚਮੜੀ ਤਰੋਤਾਜ਼ਾ ਮਹਿਸੂਸ ਕਰਦੀ ਹੈ ਅਤੇ ਚਿਹਰੇ ਦੇ ਮੁਸਾਮ ਵੀ ਖੁੱਲ੍ਹਦੇ ਹਨ। ਪੁਦੀਨੇ ਵਿਚ ਕਈ ਪੋਸ਼ਕ ਤੱਤ ਹੁੰਦੇ ਹਨ, ਜੋ ਚਮੜੀ ਨੂੰ ਨਿਖਾਰਨ ਵਿਚ ਸਹਾਇਕ ਹੁੰਦੇ ਹਨ।


-ਸੁਦਰਸ਼ਨ ਚੌਧਰੀ

ਗਰਮੀਆਂ ਵਿਚ ਅੱਖਾਂ ਦੀ ਸਾਂਭ-ਸੰਭਾਲ

ਵੈਸੇ ਤਾਂ ਕੁਦਰਤ ਦੇ ਹਰੇਕ ਮੌਸਮ ਦੇ ਕੁਝ ਲਾਭ ਹਨ ਤਾਂ ਕੁਝ ਨੁਕਸਾਨ ਵੀ ਹਨ ਪਰ ਸਮਾਂ ਚੱਕਰ ਚਲਦਾ ਰਹਿੰਦਾ ਹੈ ਅਤੇ ਮੌਸਮ ਵੀ ਬਦਲਦਾ ਰਹਿੰਦਾ ਹੈ। ਗਰਮੀ ਦੇ ਮੌਸਮ ਵਿਚ ਜਿਥੇ ਅਸੀਂ ਫਲਾਂ ਦੇ ਰਾਜਾ ਅੰਬ ਦਾ ਸਵਾਦ ਲੈਂਦੇ ਹਾਂ, ਉਥੇ ਕਹਿਰ ਦੀ ਧੁੱਪ ਵਿਚ ਕਿਤੇ ਜਾਣਾ ਪੈ ਜਾਵੇ ਤਾਂ ਲੂ ਦੇ ਗਰਮ ਥਪੇੜਿਆਂ ਬਾਰੇ ਸੋਚ ਕੇ ਰੂਹ ਕੰਬ ਜਾਂਦੀ ਹੈ।
ਅੱਜ ਜਦੋਂ ਗਰਮੀ ਆਪਣੇ ਪੂਰੇ ਸਿਖਰ 'ਤੇ ਨਜ਼ਰ ਆ ਰਹੀ ਹੈ ਅਤੇ ਸੂਰਜ ਦੇਵਤਾ ਤੋਂ ਵੀ ਕਿਸੇ ਤਰ੍ਹਾਂ ਦੀ ਰਾਹਤ ਦੀ ਆਸ ਦਿਖਾਈ ਨਹੀਂ ਦਿੰਦੀ ਤਾਂ ਬਿਹਤਰ ਹੋਵੇਗਾ ਕਿ ਜਦੋਂ ਵੀ ਘਰੋਂ ਬਾਹਰ ਜਾਓ ਤਾਂ ਖੁਦ ਨੂੰ ਗਰਮੀ ਤੋਂ ਬਚਾਉਣ ਦੇ ਵੱਖ-ਵੱਖ ਉਪਾਵਾਂ ਨੂੰ ਅਪਣਾਓ, ਜਿਸ ਨਾਲ ਤੁਸੀਂ ਤੰਦਰੁਸਤ ਰਹੋ।
ਕਿਵੇਂ ਕਰੀਏ ਬਚਾਅ
* ਹਰ ਦਿਨ ਦੋ-ਤਿੰਨ ਵਾਰ ਸਾਬਣ ਨਾਲ ਨਹਾਉਣ ਨਾਲ ਚਮੜੀ ਸਬੰਧੀ ਰੋਗਾਂ ਤੋਂ ਕੁਝ ਹੱਦ ਤੱਕ ਸੁਰੱਖਿਆ ਮਿਲ ਸਕਦੀ ਹੈ।
* ਧੁੱਪ ਵਿਚ ਨਿਕਲਦੇ ਸਮੇਂ ਸਰੀਰ ਨੂੰ ਪੂਰੀ ਤਰ੍ਹਾਂ ਢਕ ਕੇ ਨਿਕਲੋ। ਆਪਣੇ ਵਾਲਾਂ ਨੂੰ ਵੀ ਪ੍ਰਦੂਸ਼ਣ ਅਤੇ ਗਰਮ ਹਵਾ ਤੋਂ ਬਚਾਓ।
* ਜਿਨ੍ਹਾਂ ਅੰਗਾਂ 'ਤੇ ਧੁੱਪ ਜ਼ਿਆਦਾ ਪੈਂਦੀ ਹੈ, ਉਨ੍ਹਾਂ 'ਤੇ ਸਨਸਕ੍ਰੀਨ ਲਗਾਓ ਅਤੇ ਛਤਰੀ ਦੀ ਵਰਤੋਂ ਕਰੋ।
* ਚਮੜੀ ਵਿਚ ਨਮੀ ਦੀ ਕਮੀ ਨਾ ਹੋਵੇ, ਇਸ ਵਾਸਤੇ ਖੂਬ ਪਾਣੀ ਅਤੇ ਰਸੀਲੇ ਫਲਾਂ ਦੀ ਵਰਤੋਂ ਕਰੋ।
* ਮੁਲਤਾਨੀ ਮਿੱਟੀ ਜਾਂ ਲੇਕਟੋਕੈਲਾਮਾਈਨ ਨੂੰ ਚਮੜੀ 'ਤੇ ਲਗਾ ਕੇ ਖਰਾਬ ਹੋਣ ਤੋਂ ਬਚਾਓ।
* ਕਿਸੇ ਵੀ ਤਰ੍ਹਾਂ ਦੇ ਇਨਫੈਕਸ਼ਨ ਤੋਂ ਬਚਣ ਲਈ ਹਰ ਰੋਜ਼ ਵਿਟਾਮਿਨ 'ਸੀ' ਵਾਲੇ ਪਦਾਰਥਾਂ ਦਾ ਸੇਵਨ ਕਰੋ।
* ਹਲਦੀ, ਨਿੰਬੂ, ਦਹੀਂ ਅਤੇ ਗੁਲਾਬ ਜਲ ਨੂੰ ਵੇਸਣ ਵਿਚ ਮਿਲਾ ਕੇ ਚਿਹਰੇ 'ਤੇ ਲਗਾਓ।
* ਕੇਲਾ, ਪਪੀਤਾ, ਖੀਰਾ ਨੂੰ ਮਿਲਾ ਕੇ ਘੋਲ ਬਣਾ ਕੇ ਚਮੜੀ 'ਤੇ ਲਗਾਓ।
* ਜ਼ਿਆਦਾ ਗਰਮੀ ਵਿਚ ਅੱਖਾਂ ਵਿਚ ਜਲਣ ਹੋਣ ਲੱਗੇ ਤਾਂ ਖੀਰੇ ਨੂੰ ਕੱਟ ਕੇ ਅੱਖਾਂ ਦੇ ਉੱਪਰ ਰੱਖ ਲਓ। ਠੰਢਕ ਮਿਲੇਗੀ।
* ਭੋਜਨ ਵਿਚ ਜਿਥੋਂ ਤੱਕ ਸੰਭਵ ਹੋਵੇ, ਘੱਟ ਕੈਲੋਰੀ ਵਾਲੀ ਖੁਰਾਕ ਲਓ। ਘੱਟ ਤਲੀਆਂ, ਹਲਕੀਆਂ ਚੀਜ਼ਾਂ ਖਾਓ। ਜਿੰਨੀ ਭੁੱਖ ਹੋਵੇ, ਉਸ ਨਾਲੋਂ ਅੱਧਾ ਖਾਓ।
ਅੱਖਾਂ ਦਾ ਰੱਖੋ ਵਿਸ਼ੇਸ਼ ਧਿਆਨ
ਗਰਮੀਆਂ ਵਿਚ ਅੱਖਾਂ ਦੀ ਸਫਾਈ ਦੀ ਲਾਪ੍ਰਵਾਹੀ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ। ਹੱਥ ਮਿਲਾਉਣ ਤੋਂ ਵੀ ਬਚੋ, ਕਿਉਂਕਿ ਕਿੰਨੀ ਵੀ ਸਾਵਧਾਨੀ ਵਰਤੋ, ਹੱਥਾਂ ਦੇ ਜ਼ਰੀਏ ਸੰਕ੍ਰਮਣ ਸਭ ਤੋਂ ਜ਼ਿਆਦਾ ਫੈਲਦਾ ਹੈ। ਫਿਰ ਵੀ ਜੇ ਸੰਕ੍ਰਮਣ ਤੋਂ ਪ੍ਰਭਾਵਿਤ ਹੋ ਜਾਓ ਤਾਂ ਅੱਖਾਂ ਨੂੰ ਸ਼ੁੱਧ ਪਾਣੀ ਨਾਲ ਧੋਵੋ। ਅੱਖਾਂ ਨੂੰ ਹਥੇਲੀ ਨਾਲ ਨਾ ਰਗੜੋ, ਨਾ ਮਲੋ, ਇਸ ਨਾਲ ਅੱਖ ਵਿਚ ਜ਼ਖਮ ਹੋ ਸਕਦੇ ਹਨ। ਖੁਦ ਡਾਕਟਰ ਬਣ ਕੇ ਇਲਾਜ ਨਾ ਕਰੋ। ਬਿਹਤਰ ਹੋਵੇਗਾ ਡਾਕਟਰ ਦੇ ਕੋਲ ਜਾ ਕੇ ਜਾਂਚ ਕਰਵਾਓ।
ਗਰਮੀਆਂ ਵਿਚ ਅੱਖਾਂ ਨਾਲ ਸਬੰਧਿਤ ਫੈਲਣ ਵਾਲੇ ਰੋਗ
ਵਾਇਰਲ ਕੰਜਕਿਟਵਾਈਟਿਸ : ਅੱਖ ਲਾਲ ਹੋਣਾ ਅਤੇ ਪਾਣੀ ਆਉਣਾ ਇਸ ਤਰ੍ਹਾਂ ਦਾ ਇਨਫੈਕਸ਼ਨ ਜ਼ਿਆਦਾਤਰ ਇਕ ਅੱਖ ਵਿਚ ਹੁੰਦਾ ਹੈ ਪਰ ਛੇਤੀ ਹੀ ਦੂਜੀ ਅੱਖ ਨੂੰ ਵੀ ਆਪਣੀ ਚਪੇਟ ਵਿਚ ਲੈ ਲੈਂਦਾ ਹੈ।
ਅਲਰਜੀ ਕੰਜਕਿਟਵਾਈਟਿਸ : ਅੱਖਾਂ ਵਿਚ ਸੋਜ, ਖੁਜਲੀ ਅਤੇ ਅੱਖਾਂ ਵਿਚੋਂ ਲਗਾਤਾਰ ਹੰਝੂ ਨਿਕਲਣੇ ਇਸ ਰੋਗ ਦੇ ਲੱਛਣ ਹਨ। ਇਸ ਰੋਗ ਤੋਂ ਦੋਵਾਂ ਹੀ ਅੱਖਾਂ ਪ੍ਰਭਾਵਿਤ ਹੁੰਦੀਆਂ ਹਨ।
ਬੈਕਟੀਰੀਅਲ ਕੰਜਕਿਟਵਾਈਟਿਸ : ਇਸ ਵਿਚ ਅੱਖ ਵਿਚ ਜਲਣ ਹੋਣਾ, ਹੰਝੂ ਆਉਣਾ ਅਤੇ ਗਾੜ੍ਹਾ-ਗਾੜ੍ਹਾ ਡਿਸਚਾਰਜ ਹੁੰਦਾ ਹੈ। ਇਹ ਇਕ ਅੱਖ ਵਿਚ ਹੀ ਹੁੰਦਾ ਹੈ ਪਰ ਅਸਾਵਧਾਨੀ ਨਾਲ ਦੂਜੀ ਵਿਚ ਵੀ ਹੋ ਸਕਦਾ ਹੈ। ਇਸ ਵਿਚ ਸੌਂ ਕੇ ਉੱਠਣ 'ਤੇ ਉੱਪਰ-ਹੇਠਾਂ ਦੀਆਂ ਪਲਕਾਂ ਆਪਸ ਵਿਚ ਚਿਪਕ ਜਾਂਦੀਆਂ ਹਨ।
ਬਚਣ ਦਾ ਤਰੀਕਾ : ਦਰਵਾਜ਼ੇ ਦੇ ਹੈਂਡਲ ਅਤੇ ਫੋਨ ਇੰਫੈਕਟਿਡ ਨਾ ਹੋਵੋ, ਇਸ ਦਾ ਧਿਆਨ ਰੱਖੋ।
**

ਸਿਹਤ ਖ਼ਬਰਨਾਮਾ

ਮਾਂ ਵਲੋਂ ਪਾਲਣ-ਪੋਸ਼ਣ ਬੱਚੇ ਨੂੰ ਬਣਾਉਂਦਾ ਹੈ ਬੁੱਧੀਮਾਨ

ਮਾਂ ਤੋਂ ਚੰਗਾ ਪਾਲਣ-ਪੋਸ਼ਣ ਬੱਚੇ ਨੂੰ ਕੋਈ ਨਹੀਂ ਦੇ ਸਕਦਾ। ਇਹ ਵੀ ਬੱਚੇ ਦਾ ਪਹਿਲਾ ਸਕੂਲ ਹੁੰਦੀ ਹੈ। ਹੁਣ ਇਕ ਨਵੀਂ ਖੋਜ ਨਾਲ ਸਾਹਮਣੇ ਆਇਆ ਹੈ ਕਿ ਜੋ ਬੱਚੇ ਮਾਂ ਦੀ ਦੇਖਭਾਲ ਤੋਂ ਵਾਂਝੇ ਰਹਿੰਦੇ ਹਨ, ਉਹ ਘੱਟ ਬੁੱਧੀਮਾਨ ਹੁੰਦੇ ਹਨ। ਇਸ ਖੋਜ ਵਿਚ 18 ਮਹੀਨੇ ਦੀ ਉਮਰ ਦੇ ਬੱਚਿਆਂ ਦੀ ਬੁੱਧੀ ਦੀ ਜਾਂਚ-ਪਰਖ ਕੀਤੀ ਗਈ। ਇਨ੍ਹਾਂ ਬੱਚਿਆਂ ਵਿਚੋਂ ਜਿਨ੍ਹਾਂ ਦੀ ਦੇਖਭਾਲ ਮਾਂ ਦੁਆਰਾ ਨਹੀਂ, ਸਗੋਂ ਰਿਸ਼ਤੇਦਾਰਾਂ ਦੁਆਰਾ ਕੀਤੀ ਗਈ, ਉਨ੍ਹਾਂ ਵਿਚ ਭਾਸ਼ਾ ਗਿਆਨ, ਗਣਿਤ ਵਿਚ ਗਿਆਨ ਉਨ੍ਹਾਂ ਬੱਚਿਆਂ ਦੇ ਮੁਕਾਬਲੇ ਘੱਟ ਪਾਇਆ ਗਿਆ, ਜਿਨ੍ਹਾਂ ਬੱਚਿਆਂ ਦਾ ਪਾਲਣ-ਪੋਸ਼ਣ ਉਨ੍ਹਾਂ ਦੇ ਮਾਂ-ਬਾਪ ਦੁਆਰਾ ਕੀਤਾ ਗਿਆ ਸੀ। ਇਸ ਲਈ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਚੁਸਤ ਅਤੇ ਬੁੱਧੀਮਾਨ ਬਣੇ ਤਾਂ ਉਸ ਦੇ ਪਾਲਣ-ਪੋਸ਼ਣ 'ਤੇ ਪੂਰਾ ਧਿਆਨ ਦਿਓ।
ਦੰਦ ਚਮਕਾਉਣਾ ਦਰਦੀਲਾ ਨਾ ਬਣ ਜਾਵੇ

ਸਾਧਨਾਂ ਦੀ ਸੁਲੱਭਤਾ ਦੇ ਚਲਦੇ ਦੰਦਾਂ ਨੂੰ ਚਮਕਾਉਣ ਦੀ ਪਰੰਪਰਾ ਅਤੇ ਹੋੜ ਜਿਹੀ ਮਚ ਗਈ ਹੈ। ਦਾਤਣ ਅਤੇ ਪੇਸਟ ਬੁਰਸ਼ ਨਾਲ ਦੰਦਾਂ ਨੂੰ ਚਮਕਾਉਣਾ ਚੰਗੀ ਗੱਲ ਹੈ। ਸਭ ਦੀ ਸਰੀਰਕ ਚਮੜੀ ਅਨੁਸਾਰ ਦੰਦਾਂ ਵਿਚ ਚਮਕ ਸੁਭਾਵਿਕ ਹੁੰਦੀ ਹੈ। ਕਾਲੇ ਲੋਕਾਂ ਦੇ ਦੰਦ ਮੋਤੀਆਂ ਵਰਗੇ ਚਮਕੀਲੇ ਅਤੇ ਗੋਰੇ ਲੋਕਾਂ ਦੇ ਦੰਦ ਹਲਕੇ ਪੀਲੇ ਅਤੇ ਮਟਮੈਲੇ ਹੁੰਦੇ ਹਨ।
ਇਹ ਇਸ ਦਾ ਕੁਦਰਤੀ ਰੂਪ ਹੁੰਦਾ ਹੈ ਪਰ ਬਲੀਚਿੰਗ ਅਤੇ ਦੰਦਾਂ ਨੂੰ ਰਗੜ ਕੇ ਜ਼ਿਆਦਾ ਚਮਕਾਉਣਾ ਮੁਸ਼ਕਿਲ ਨੂੰ ਵਧਾ ਸਕਦਾ ਹੈ। ਅਜਿਹਾ ਕਰਨ ਨਾਲ ਦੰਦਾਂ ਦੀ ਉਪਰਲੀ ਸੁਰੱਖਿਆ ਪਰਤ ਘਸ ਜਾਂਦੀ ਹੈ, ਉਤਰ ਜਾਂਦੀ ਹੈ, ਜਿਸ ਨਾਲ ਦੰਦਾਂ ਦੀ ਸੰਵੇਦਨਸ਼ੀਲਤਾ ਵਧ ਜਾਂਦੀ ਹੈ ਅਤੇ ਮਸੂੜਿਆਂ ਵਿਚ ਦਰਦ ਹੋਣ ਲਗਦਾ ਹੈ ਅਤੇ ਆਰਾਮ ਨਾਲ ਖਾਣਾ-ਪੀਣਾ ਵੀ ਔਖਾ ਹੋ ਜਾਂਦਾ ਹੈ। ਇਸ ਲਈ ਮੋਤੀਆਂ ਵਰਗੇ ਦੰਦਾਂ ਦੇ ਦੀਵਾਨੇ ਬਲੀਚਡ ਦੰਦਾਂ ਨੂੰ ਜ਼ਿਆਦਾ ਘਸਵਾਉਣ ਤੋਂ ਬਚਣ।

ਸੰਗੀਤਕ ਇਲਾਜ ਦਾ ਚਮਤਕਾਰ

ਕਲੀਵਲੈਂਡ ਵਿਚ ਕੀਤੀ ਗਈ ਇਕ ਖੋਜ ਅਨੁਸਾਰ ਇਹ ਪਾਇਆ ਗਿਆ ਹੈ ਕਿ ਧੀਮਾ ਅਤੇ ਸੁਰੀਲਾ ਸੰਗੀਤ ਸੁਣਨ ਨਾਲ ਤੁਸੀਂ ਰਾਹਤ ਮਹਿਸੂਸ ਕਰਦੇ ਹੋ ਅਤੇ ਇਸ ਨਾਲ ਆਪ੍ਰੇਸ਼ਨ ਤੋਂ ਬਾਅਦ ਦਰਦ ਘੱਟ ਮਹਿਸੂਸ ਹੁੰਦਾ ਹੈ। ਇਹ ਖੋਜ ਲਗਪਗ 500 ਲੋਕਾਂ 'ਤੇ ਕੀਤੀ ਗਈ। ਇਨ੍ਹਾਂ ਲੋਕਾਂ ਦੇ ਵੱਖ-ਵੱਖ ਤਰ੍ਹਾਂ ਦੇ ਪੇਟ ਦੇ ਆਪ੍ਰੇਸ਼ਨ ਕੀਤੇ ਗਏ ਸਨ। ਜਿਨ੍ਹਾਂ ਲੋਕਾਂ 'ਤੇ ਇਹ ਖੋਜ ਕੀਤੀ ਗਈ, ਉਨ੍ਹਾਂ ਦੀ ਉਮਰ 17 ਸਾਲ ਤੋਂ 70 ਸਾਲ ਤੱਕ ਸੀ। ਇਨ੍ਹਾਂ ਨੂੰ ਆਪ੍ਰੇਸ਼ਨ ਤੋਂ ਬਾਅਦ ਲਗਾਤਾਰ ਸੰਗੀਤਕ ਇਲਾਜ 'ਤੇ ਰੱਖਿਆ ਗਿਆ।
ਇਕ ਪਾਸੇ ਇਨ੍ਹਾਂ ਲੋਕਾਂ ਨੂੰ ਅਜ਼ਮਾਇਆ ਗਿਆ ਅਤੇ ਦੂਜੇ ਪਾਸੇ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੂੰ ਸਾਧਾਰਨ ਤੌਰ 'ਤੇ ਇਲਾਜ ਅਤੇ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਇਸ ਦੌਰਾਨ ਪਾਇਆ ਗਿਆ ਕਿ ਜੋ ਲੋਕ ਆਮ ਤੌਰ-ਤਰੀਕੇ ਦੀਆਂ ਦਵਾਈਆਂ 'ਤੇ ਸਨ, ਉਨ੍ਹਾਂ ਨੂੰ ਦਰਦ ਜ਼ਿਆਦਾ ਦਿਨ ਤੱਕ ਮਹਿਸੂਸ ਹੋਇਆ ਅਤੇ ਜੋ ਲੋਕ ਸੰਗੀਤਕ ਇਲਾਜ ਅਤੇ ਦਵਾਈਆਂ 'ਤੇ ਸਨ, ਉਹ ਛੇਤੀ ਠੀਕ ਹੋਣ ਲੱਗੇ, ਕਿਉਂਕਿ ਉਨ੍ਹਾਂ ਨੂੰ ਦਰਦ ਘੱਟ ਮਹਿਸੂਸ ਹੋਈ।
ਇਕ ਪਾਸੇ ਅਸੀਂ ਕਹਿੰਦੇ ਹਾਂ ਕਿ ਆਵਾਜ਼ਾਂ ਨਾਲ ਅਤੇ ਆਵਾਜ਼ ਪ੍ਰਦੂਸ਼ਣ ਨਾਲ ਸਾਨੂੰ ਨੁਕਸਾਨ ਪਹੁੰਚਦਾ ਹੈ ਤਾਂ ਦੂਜੇ ਪਾਸੇ ਇਹ ਪਾਇਆ ਗਿਆ ਹੈ ਕਿ ਸੰਗੀਤ ਨਾਲ ਹੀ ਲੋਕਾਂ ਦਾ ਹਰ ਤਰ੍ਹਾਂ ਨਾਲ ਇਲਾਜ ਕੀਤਾ ਜਾ ਰਿਹਾ ਹੈ। ਇਹੀ ਨਹੀਂ, ਇਹ ਵੀ ਸੱਚ ਹੈ ਕਿ ਸੰਗੀਤ ਨਾਲ ਤੁਸੀਂ ਫੁੱਲਾਂ ਅਤੇ ਬੂਟਿਆਂ ਨੂੰ ਵੀ ਤੰਦਰੁਸਤ ਕਰ ਸਕਦੇ ਹੋ। ਇਹ ਜ਼ਰੂਰੀ ਹੈ ਕਿ ਜੋ ਸੰਗੀਤ ਤੁਸੀਂ ਬਿਮਾਰਾਂ ਨੂੰ ਸੁਣਾ ਰਹੇ ਹੋ, ਉਸ ਦੀਆਂ ਧੁਨਾਂ, ਕੋਮਲ, ਸ਼ੁੱਧ ਅਤੇ ਧੀਮੀਆਂ ਹੋਣ। ਸ਼ੁੱਧ ਧਵਨੀ ਨਾਲ ਅਤੇ ਇਸ ਧਵਨੀ ਨੂੰ ਇਕ ਸਹੀ ਤਰੀਕੇ ਨਾਲ ਵਰਤੋਂ ਕਰਨ ਨਾਲ ਤੁਸੀਂ ਕਈ ਤਰ੍ਹਾਂ ਦੀਆਂ ਦਿਮਾਗੀ ਬਿਮਾਰੀਆਂ, ਤਣਾਅ, ਖੂਨ ਦੇ ਦਬਾਅ ਅਤੇ ਦਰਦ ਜਿਵੇਂ ਕਿ ਆਪ੍ਰੇਸ਼ਨ ਤੋਂ ਬਾਅਦ ਦਾ ਦਰਦ, ਸਿਰਦਰਦ, ਮਾਈਗ੍ਰੇਨ, ਪੇਟ ਵਿਚ ਬਲ, ਆਰਥਰਾਈਟਿਸ ਦੇ ਦਰਦ ਆਦਿ ਵਿਚ ਕਾਫੀ ਆਰਾਮ ਪਾ ਸਕਦੇ ਹੋ।
ਇਸ ਸੰਗੀਤ ਦੁਆਰਾ ਸੁਧਾਰ ਨੂੰ ਕਈ ਲੋਕਾਂ ਨੇ ਅਤੇ ਡਾਕਟਰਾਂ ਨੇ ਵੀ ਮੰਨਿਆ ਅਤੇ ਅਪਣਾਇਆ ਹੈ। ਯੋਗਾ ਦੁਆਰਾ ਇਲਾਜ ਕਰਨ ਵਾਲੇ ਯੋਗਿਕ ਡਾਕਟਰਾਂ ਨੇ ਵੀ ਇਸ ਬਾਰੇ ਕਾਫੀ ਖੋਜ ਅਤੇ ਪ੍ਰਚਾਰ ਕੀਤਾ ਹੈ। ਆਵਾਜ਼ ਪ੍ਰਦੂਸ਼ਣ ਤੋਂ ਇਲਾਵਾ ਸੰਗੀਤ ਦੁਆਰਾ ਸ਼ੁੱਧ ਆਵਾਜ਼ ਨਾਲ ਬਹੁਤ ਲਾਭ ਹੁੰਦਾ ਹੈ ਅਤੇ ਇਸ ਇਲਾਜ ਵਿਚ ਓਮ ਦੀ ਆਵਾਜ਼ ਨੂੰ ਸਭ ਤੋਂ ਉੱਤਮ ਮੰਨਿਆ ਗਿਆ ਹੈ। ਜੇ ਤੁਸੀਂ ਕਿਸੇ ਯੋਗਿਕ ਡਾਕਟਰ ਕੋਲੋਂ ਇਸ ਨੂੰ ਸਹੀ ਢੰਗ ਨਾਲ ਗਾਉਣਾ ਖੁਦ ਵੀ ਸਿੱਖ ਲਓ ਅਤੇ ਰੋਜ਼ ਇਸ ਦੀ ਸਾਧਨਾ ਕਰੋ ਤਾਂ ਇਕ ਪਾਸੇ ਤਾਂ ਤੁਸੀਂ ਮਗਨ ਹੋ ਕੇ ਚਿੰਤਨ ਵੀ ਕਰ ਰਹੇ ਹੋਵੋਗੇ ਅਤੇ ਦੂਜੇ ਪਾਸੇ ਇਸ ਆਵਾਜ਼ ਨਾਲ ਜੋ ਤਰੰਗਾਂ ਪੈਦਾ ਹੁੰਦੀਆਂ ਹਨ, ਉਨ੍ਹਾਂ ਨਾਲ ਤੁਹਾਨੂੰ ਲਾਭ ਹੁੰਦਾ ਹੈ, ਖਾਸ ਤੌਰ 'ਤੇ ਦਰਦ ਘੱਟ ਕਰਨ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਕਾਬੂ ਕਰਨ ਵਿਚ।
ਇਸ ਤਰ੍ਹਾਂ ਦੀਆਂ ਚੀਜ਼ਾਂ ਵਿਚ ਪਾਇਆ ਗਿਆ ਹੈ ਕਿ ਨਾ ਸਿਰਫ ਇਹ ਬਿਮਾਰੀਆਂ ਨੂੰ ਕਾਬੂ ਵਿਚ ਲਿਆਉਂਦੀ ਹੈ, ਸਗੋਂ ਤੁਹਾਡੀ ਸ਼ਖ਼ਸੀਅਤ ਵੀ ਸੁਧਾਰਦੀ ਹੈ। ਜੇ ਤੁਸੀਂ ਜ਼ਿਆਦਾ ਚਿੰਤਾ ਕਰਦੇ ਹੋ, ਤਣਾਅ ਵਿਚ ਰਹਿੰਦੇ ਹੋ ਅਤੇ ਤੁਹਾਡਾ ਆਤਮਵਿਸ਼ਵਾਸ ਖੋ ਗਿਆ ਹੈ ਤਾਂ ਵੀ ਤੁਹਾਨੂੰ ਸੰਗੀਤਕ ਇਲਾਜ ਨਾਲ ਬਹੁਤ ਫਰਕ ਪਵੇਗਾ। ਅੱਜਕਲ੍ਹ ਤਾਂ ਇਨ੍ਹਾਂ ਮੰਤਰਾਂ ਅਤੇ ਕਈ ਤਰ੍ਹਾਂ ਦੀਆਂ ਸ਼ੁੱਧ ਆਵਾਜ਼ਾਂ ਦੀਆਂ ਕੈਸੇਟਾਂ ਵੀ ਵਿਕਦੀਆਂ ਹਨ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਨਾ ਸਿਰਫ ਚਿੰਤਨ ਕਰ ਸਕਦੇ ਹੋ ਸਗੋਂ ਤੁਹਾਨੂੰ ਕਈ ਬਿਮਾਰੀਆਂ ਤੋਂ ਮੁਕਤੀ ਵੀ ਮਿਲੇਗੀ। ਇਸ ਤਰ੍ਹਾਂ ਕਰਕੇ ਤੁਸੀਂ ਆਪਣੇ ਆਤਮਵਿਸ਼ਵਾਸ ਨੂੰ ਵੀ ਵਧਾ ਸਕਦੇ ਹੋ ਅਤੇ ਤੁਹਾਡੇ ਵਿਚ ਸਹਿਣਸ਼ੀਲਤਾ ਦੀ ਸ਼ਕਤੀ ਵੀ ਵਧਦੀ ਹੈ। ਫਿਰ ਅੱਜ ਤੋਂ ਹੀ ਤੁਸੀਂ ਰੋਜ਼ਾਨਾ ਕੁਝ ਸਮਾਂ ਕੱਢ ਕੇ ਇਸ ਸੰਗੀਤ ਨਾਲ ਇਲਾਜ ਸ਼ੁਰੂ ਕਰੋ। ਇਹ ਜ਼ਰੂਰੀ ਨਹੀਂ ਕਿ ਤੁਹਾਨੂੰ ਯੋਗ ਆਉਂਦਾ ਹੋਵੇ ਜਾਂ ਤੁਹਾਨੂੰ ਸੰਗੀਤ ਦੀ ਜਾਣਕਾਰੀ ਹੋਵੇ। ਇਹ ਜ਼ਰੂਰੀ ਹੈ ਕਿ ਤੁਸੀਂ ਰੋਜ਼ਾਨਾ ਸ਼ੁੱਧ, ਸਰਲ, ਮਧੁਰ ਅਤੇ ਕੋਮਲ ਸੰਗੀਤ ਨੂੰ ਸੁਣੋ।
**

ਸਿਹਤ ਸਾਹਿਤ

ਕੀ ਖਾਣਾ ਲੋੜੀਏ?
(ਖੁਰਾਕੀ ਮਿਥਾਂ ਨੂੰ ਤੋੜਦੇ ਵਿਗਿਆਨਕ ਖੁਲਾਸੇ)
ਲੇਖਕ : ਡਾ: ਦਰਸ਼ਨ ਖੇੜੀ
ਪ੍ਰਕਾਸ਼ਕ : ਬਾਦਬਾਨ ਪ੍ਰਕਾਸ਼ਨ, ਪੱਖੋਵਾਲ (ਲੁਧਿਆਣਾ)।
ਮੁੱਲ : 80 ਰੁਪਏ, ਪੰਨੇ : 80
ਸੰਪਰਕ : 98159-08088


ਹੱਥਲੀ ਪੁਸਤਕ 'ਕੀ ਖਾਣਾ ਲੋੜੀਏ?' ਵਿਗਿਆਨਕ ਮਸਲਿਆਂ ਦੇ ਖੋਜੀ ਪੱਤਰਕਾਰਾਂ ਦੇ ਵਿਚਾਰਾਂ 'ਤੇ ਆਧਾਰਿਤ ਹੈ। ਕਿਹਾ ਜਾਂਦਾ ਹੈ ਕਿ ਕੋਈ ਵੀ ਬਿਮਾਰੀ ਚਾਰ ਕਾਰਕਾਂ ਕਰਕੇ ਪੈਦਾ ਹੁੰਦੀ ਹੈ। ਪਹਿਲਾ ਹੈ ਪਰਿਵਾਰ ਪੁਰਖੀ ਭਾਵ ਪੁਸ਼ਤੈਨੀ ਗੁਣ-ਔਗੁਣ, ਦੂਜਾ ਹੈ ਸਾਡਾ ਵਾਤਾਵਰਨ ਤੇ ਪੌਣ-ਪਾਣੀ, ਤੀਜਾ ਹੈ ਸਰੀਰਕ ਅਤੇ ਮਾਨਸਿਕ ਤਣਾਅ ਅਤੇ ਚੌਥਾ ਹੈ ਸਾਡੀ ਖੁਰਾਕ। ਪੁਸ਼ਤੈਨੀ ਦਾ ਸਬੰਧ ਡੀ.ਐਨ.ਏ. ਨਾਲ ਹੈ, ਜਿਸ 'ਤੇ ਸਾਡਾ ਕੋਈ ਵੱਸ ਨਹੀਂ। ਬਾਕੀ ਤਿੰਨ ਨੂੰ ਕੁਝ ਹੱਦ ਤੱਕ ਸੁਧਾਰ ਕੇ ਸਿਹਤ ਦਾ ਖਿਆਲ ਰੱਖਿਆ ਜਾ ਸਕਦਾ ਹੈ।
ਲੇਖਕ ਨੇ ਕਿਉਂਕਿ ਮੁੱਖ ਮੁੱਦਾ ਰੱਖਿਆ ਹੈ ਕੀ ਖਾਣਾ ਲੋੜੀਏ? ਸੋ, ਸਾਨੂੰ ਆਪਣੇ ਲਈ ਖਾਧ ਪਦਾਰਥ ਚੁਣਨੇ ਪੈਣਗੇ। ਅੱਜ ਪੂੰਜੀਵਾਦੀ ਪ੍ਰਬੰਧ ਅੰਦਰ ਪੈਦਾਵਾਰ ਨਿੱਜੀ ਮੁਨਾਫੇ ਨੂੰ ਮੁੱਖ ਰੱਖ ਕੇ ਕੀਤੀ ਜਾਂਦੀ ਹੈ। ਕਈ ਵਾਰ ਬਾਜ਼ਾਰ ਵਿਚ ਅਜਿਹੀਆਂ ਵਸਤਾਂ ਮਿਲਦੀਆਂ ਹਨ, ਜਿਨ੍ਹਾਂ ਦੀ ਵਰਤੋਂ ਮੋਟਾਪੇ, ਸ਼ੂਗਰ, ਖੂਨ ਦਬਾਅ ਤੇ ਹਿਰਦੇ ਰੋਗਾਂ ਦਾ ਕਾਰਨ ਬਣਦੀ ਹੈ। ਚਾਹੇ ਇਨ੍ਹਾਂ ਤੋਂ ਬਚਣ ਲਈ ਲੇਖਕ ਕੁਝ ਪ੍ਰਹੇਜ਼ ਕਰਨ ਲਈ ਕਹਿੰਦਾ ਹੈ। ਉਸ ਨੇ ਕਾਰਬੋਹਾਈਡ੍ਰੇਟ ਤੋਂ ਬਣੇ, ਸਾਰੇ ਅਨਾਜੀ ਅੰਨ ਤੋਂ ਬਣੇ ਪਕਵਾਨ, ਆਲੂ, ਮਿੱਠਾ, ਮਠਿਆਈਆਂ ਇਕ ਦਮ ਛੱਡ ਦਿੱਤੇ। ਰੋਜ਼ਾਨਾ ਜ਼ਰਦੀ ਸਮੇਤ ਚਾਰ ਆਂਡੇ, ਦਾਲਾਂ, ਸਬਜ਼ੀਆਂ, ਦੁੱਧ, ਦਹੀਂ, ਪਨੀਰ, ਦੇਸੀ ਘਿਓ, ਮੂੰਗਫਲੀ, ਮੱਖਣ, ਮੀਟ ਅਤੇ ਖੱਟੇ-ਮਿੱਠੇ ਮੌਸਮੀ ਫਲਾਂ ਨੂੰ ਖੁਰਾਕ ਵਿਚ ਸ਼ਾਮਿਲ ਕਰ ਲਿਆ। ਇਸ ਨਾਲ ਉਸ ਨੂੰ ਭਾਰ ਘਟਾਉਣ ਵਿਚ ਮਦਦ ਮਿਲੀ। ਸ਼ੂਗਰ, ਟਰਾਈਗਲਿਸਰਾਈਡ ਤੇ ਖੂਨ ਦਬਾਅ ਹੌਲੀ-ਹੌਲੀ ਠੀਕ ਹੋਣ ਲੱਗ ਪਿਆ।
ਪੁਸਤਕ ਵਿਚ ਛੋਟੇ-ਛੋਟੇ ਡੇਢ ਦਰਜਨ ਲੇਖਾਂ ਰਾਹੀਂ ਪਾਠਕਾਂ ਨੂੰ ਖੁਰਾਕ ਸਬੰਧੀ ਗੁਣ-ਔਗੁਣ ਦੱਸ ਕੇ ਚੇਤੰਨ ਕਰਨ ਦਾ ਯਤਨ ਕੀਤਾ ਗਿਆ ਹੈ। ਸਾਡੇ ਸਰੀਰ ਲਈ ਬੁਨਿਆਦੀ ਭੋਜਨ ਵਿਚ ਕਾਰਬੋਹਾਈਡ੍ਰੇਟਸ, ਫੈਟ ਤੇ ਪ੍ਰੋਟੀਨ ਦੀ ਲੋੜ ਹੁੰਦੀ ਹੈ। ਕਾਰਬੋਹਾਈਡ੍ਰੇਟਸ ਬਾਰੇ ਉਸ ਨੇ ਬਹੁਤ ਅਹਿਮ ਖੁਲਾਸੇ ਕੀਤੇ ਹਨ। ਸ਼ੂਗਰ ਦਾ ਸਬੰਧ ਮਿਠਾਸ ਨਾਲ ਨਹੀਂ, ਸਗੋਂ ਗੁਲੂਕੋਜ਼ ਭਾਵ ਕਾਰਬੋਹਾਈਡ੍ਰੇਟਸ ਨਾਲ ਹੈ। ਪੁਸਤਕ ਦੇ ਅਖੀਰ 'ਤੇ ਖੁਰਾਕ ਸਬੰਧੀ ਅਹਿਮ ਸਵਾਲ-ਜਵਾਬ ਦਿੱਤੇ ਹਨ।
ਇਹ ਪੁਸਤਕ ਆਮ ਲੋਕਾਂ ਲਈ ਬੜੀ ਲਾਭਦਾਇਕ ਹੈ। ਇਸ ਨੂੰ ਪੜ੍ਹ ਕੇ ਸਹੀ ਖਾਣ-ਪੀਣ ਦੀਆਂ ਵਸਤਾਂ ਦਾ ਉਪਯੋਗ ਕਰਕੇ ਕਈ ਕਿਸਮ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਕੁਲ ਮਿਲਾ ਕੇ ਲੇਖਕ ਵਲੋਂ ਇਹ ਇਕ ਵਧੀਆ ਉਪਰਾਲਾ ਹੈ।


-ਹਰਜਿੰਦਰ ਸਿੰਘ

ਯਾਦ ਕਿਉਂ ਨਹੀਂ ਰਹਿੰਦਾ?

ਅੱਜ ਦੇ ਭੌਤਿਕ ਅਤੇ ਕੰਪਿਊਟਰ ਯੁੱਗ ਵਿਚ ਵਿਅਕਤੀ ਵੀ ਕੰਪਿਊਟਰ ਬਣ ਕੇ ਹਰ ਕੰਮ ਬਹੁਤ ਛੇਤੀ ਕਰਨਾ ਚਾਹੁੰਦਾ ਹੈ। ਇਹੀ ਕਾਰਨ ਹੈ ਕਿ ਦਿਮਾਗ 'ਤੇ ਦਬਾਅ, ਤਣਾਅ ਵਰਗੀਆਂ ਸਮੱਸਿਆਵਾਂ ਵਧ ਰਹੀਆਂ ਹਨ ਅਤੇ ਯਾਦ ਸ਼ਕਤੀ ਘਟਦੀ ਜਾ ਰਹੀ ਹੈ। ਲੋਕ ਪ੍ਰੇਸ਼ਾਨ ਹਨ ਕਿ ਯਾਦਦਾਸ਼ਤ ਕਿਵੇਂ ਵਧੇ?
ਯਾਦਦਾਸ਼ਤ ਦੀ ਕਮੀ ਦੇ ਕਾਰਨ
ਸਿਹਤ ਦੀ ਦ੍ਰਿਸ਼ਟੀ ਤੋਂ ਸਰੀਰਕ ਅਤੇ ਮਾਨਸਿਕ ਕਮਜ਼ੋਰੀ, ਅਤਿ ਚੰਚਲਤਾ, ਇਕਾਗਰਤਾ ਦੀ ਕਮੀ, ਖਾਣ-ਪੀਣ 'ਚ ਵਾਧਾ-ਘਾਟਾ।
ਕਿਵੇਂ ਯਾਦ ਰੱਖੀਏ
ਬਹੁਤ ਜ਼ਿਆਦਾ ਚਿੰਤਨ ਮਨਨ, ਮਨ ਵਿਚ ਯਾਦ ਰੱਖਣ ਯੋਗ ਗੱਲਾਂ ਦਾ ਚਿੱਤਰ ਬਣਾਉਣਾ, ਇਕ ਗੱਲ ਦਾ ਸਬੰਧ ਹੋਰ ਗੱਲ ਨਾਲ ਬਣਾਈ ਰੱਖਣਾ, ਵਾਰ-ਵਾਰ ਦੁਹਰਾਉਣਾ, ਲੰਬੀ ਅਤੇ ਜਟਿਲ ਸਮੱਗਰੀ ਅਤੇ ਸੰਖੇਪ ਕਰਨਾ, ਮਿੰਟ ਬਾਅਦ ਪ੍ਰਮੁੱਖ ਤੱਤਾਂ ਨੂੰ ਮੁੜ ਦੁਹਰਾਉਣਾ, ਮਨ ਦੀ ਇਕਾਗਰਤਾ।
ਯਾਦਦਾਸ਼ਤ ਕਿਵੇਂ ਵਧੇ
* ਕਿਸੇ ਵੀ ਤਰ੍ਹਾਂ ਦਾ ਤਣਾਅ ਨਾ ਰੱਖੋ।
* ਖਾਲੀ ਸਮਾਂ ਆਲਸ ਜਾਂ ਗੱਪ-ਸ਼ੱਪ ਵਿਚ ਨਾ ਬਿਤਾਓ।
* ਕਲਾਸ ਵਿਚ ਜੋ ਪੜ੍ਹਾਇਆ ਜਾਣਾ ਹੈ, ਉਸ ਨੂੰ ਪਹਿਲਾਂ ਹੀ ਪੜ੍ਹ ਕੇ ਜਾਓ।
* ਕਲਾਸ ਵਿਚ ਜੋ ਸਮਝਾਇਆ ਜਾਵੇ, ਉਸ ਨੂੰ ਧਿਆਨ ਨਾਲ ਸੁਣੋ ਅਤੇ ਚੇਤੇ ਰੱਖੋ।
* ਘਰ ਆ ਕੇ ਨੋਟਿਸ ਤਿਆਰ ਕਰੋ।
* ਯਾਦ ਕੀਤਾ ਹੋਇਆ ਵਿਸ਼ਾ ਲਿਖ ਕੇ ਦੇਖੋ।
* ਕੁਝ ਦੇਰ ਮਨ ਨੂੰ ਸਥਿਰ ਰੱਖਣ ਵਾਲੀ ਕਸਰਤ ਕਰੋ।
* ਹਲਕੇ ਸੰਗੀਤ ਦੇ ਨਾਲ ਅਧਿਐਨ ਜਾਰੀ ਰੱਖੋ।
* ਘਰ ਦੇ ਕਿਸੇ ਮੈਂਬਰ, ਮਿੱਤਰ ਜਾਂ ਸਹਿਪਾਠੀ ਨੂੰ ਪ੍ਰਸ਼ਨ ਪੁੱਛਣ ਲਈ ਕਹੋ ਅਤੇ ਆਪ ਉੱਤਰ ਦਿਓ। ਇਕ ਵਾਰ ਕਿਸੇ ਪੂਰੀ ਪੁਸਤਕ ਨੂੰ ਦੇਖ ਕੇ ਯਾਦ ਕਰਨਾ ਔਖਾ ਲਗਦਾ ਹੈ ਪਰ ਪਾਠ-ਪਾਠ, ਅਧਿਆਇ-ਅਧਿਆਇ ਅੱਗੇ ਵਧਦੇ ਜਾਓ। ਪੂਰੀ ਪੁਸਤਕ ਯਾਦ ਕਰ ਲਓਗੇ। ਜਦੋਂ ਵੀ ਸਮਾਂ ਮਿਲੇ, ਪੁਸਤਕ ਦੇ ਪੰਨੇ ਪਲਟ ਕੇ ਯਾਦ ਕੀਤੀਆਂ ਗੱਲਾਂ ਮੁੜ ਦੁਹਰਾ ਲਓ।
ਕੀ ਖਾਈਏ : ਭੋਜਨ ਦਿਮਾਗ ਦੀਆਂ ਲੋੜਾਂ ਦੀ ਪੂਰਤੀ ਕਰਦਾ ਹੈ। ਇਹ ਯਾਦਦਾਸ਼ਤ ਵਧਾਉਣ ਵਿਚ ਸਹਾਇਕ ਹੁੰਦਾ ਹੈ। ਪਚਣਯੋਗ, ਹਲਕਾ, ਸੰਤੁਲਤ, ਪੌਸ਼ਟਿਕ ਭੋਜਨ ਨਿਯਮਤ ਸਮੇਂ ਸਿਰ ਕਰੋ। ਪੱਤੇਦਾਰ ਸਬਜ਼ੀਆਂ, ਸਲਾਦ, ਦੁੱਧ, ਦਹੀਂ, ਦਾਲ, ਪੱਤਾ ਗੋਭੀ, ਫੁੱਲ ਗੋਭੀ, ਸੌਂਫ, ਗੁੜ, ਤਿਲ, ਪਾਲਕ, ਲੌਕੀ, ਜਾਮਣ, ਸਟ੍ਰਾਬੇਰੀ, ਨਾਰੀਅਲ, ਲੀਚੀ, ਅੰਬ, ਸੇਬ, ਸੰਤਰਾ, ਟਮਾਟਰ ਆਦਿ ਖਾਓ।
ਸਹਾਇਕ ਉਪਾਅ
ਦਿਮਾਗੀ ਕੰਮ ਕਰਨ ਵਾਲੇ ਯਾਦਦਾਸ਼ਤ ਲਈ ਪ੍ਰੋਟੀਨ (ਦਾਲ ਦਲਹਨ) ਜ਼ਿਆਦਾ ਖਾਣ। ਭਿੱਜੇ ਬਦਾਮ ਨੂੰ ਪੀਸ ਕੇ ਸਵੇਰੇ ਖਾਣ। ਖਰਬੂਜ਼ੇ ਦੀ ਮੀਂਗੀ ਯਾਦਦਾਸ਼ਤ ਵਧਾਉਂਦੀ ਹੈ। ਅਖਰੋਟ ਜਾਂ ਬਦਾਮ ਕਿਸੇ ਵੀ ਰੂਪ ਵਿਚ ਖਾਓ। ਔਲੇ ਦਾ ਮੁਰੱਬਾ, ਅੰਗੂਰ, ਸਵੇਰ ਵੇਲੇ ਇਕ ਜਾਂ ਦੋ ਸੇਬ ਖਾ ਕੇ ਗਰਮ ਦੁੱਧ ਪੀਣ ਜਾਂ 15 ਮਿੰਟ ਬਾਅਦ ਭੋਜਨ ਕਰਨ ਨਾਲ ਪ੍ਰਾਪਤ ਫਾਸਫੋਰਸ, ਪੋਟਾਸ਼ੀਅਮ, ਕੈਲਸ਼ੀਅਮ, ਪ੍ਰੋਟੀਨ, ਕਾਰਬੋਹਾਈਡ੍ਰੇਟ, ਆਕਸਾਈਡ ਯਾਦਦਾਸ਼ਤ ਵਧਾਉਂਦੇ ਹਨ। ਸੌਂਫ ਅਤੇ ਮਿਸ਼ਰੀ ਨੂੰ ਵੱਖ-ਵੱਖ ਕੁੱਟ ਕੇ ਬਰਾਬਰ ਮਾਤਰਾ ਵਿਚ ਮਿਲਾ ਕੇ ਹਰ ਰੋਜ਼ ਸਵੇਰੇ ਅਤੇ ਸ਼ਾਮ ਨੂੰ ਭੋਜਨ ਕਰਨ ਤੋਂ ਬਾਅਦ ਇਕ-ਇਕ ਚਮਚ ਲੈਣ ਨਾਲ ਬੁੱਧੀ ਵਧਦੀ ਹੈ। ਲੌਕੀ ਦੀ ਸਬਜ਼ੀ ਖਾਣ ਅਤੇ ਤੇਲ ਸਿਰ ਵਿਚ ਲਗਾਉਣ ਨਾਲ ਯਾਦਦਾਸ਼ਤ ਵਧਦੀ ਹੈ। ਭਿੱਜੇ ਉੜਦ ਨੂੰ ਪੀਸ ਕੇ, ਦੁੱਧ, ਸ਼ੱਕਰ ਮਿਲਾ ਕੇ ਲੈਣ ਨਾਲ ਦਿਮਾਗ ਦੀ ਸਮਰੱਥਾ ਵਧਦੀ ਹੈ।
ਕੀ ਨਾ ਖਾਈਏ : ਕੜਕ ਚਾਹ ਅਤੇ ਨਸ਼ੇ ਤੋਂ ਦੂਰ ਰਹੋ। ਤੰਬਾਕੂ, ਗੁਟਕਾ ਨਾ ਖਾਓ।
ਸਹਾਇਕ ਉਪਾਅ ਕੀ ਕਰੀਏ
ਹਰ ਰੋਜ਼ ਸਵੇਰੇ ਖੁੱਲ੍ਹੀ ਹਵਾ ਵਿਚ ਘੁੰਮਣ ਜਾਓ। ਦਿਲਚਸਪ ਕਸਰਤ ਨਿਯਮਤ ਕਰੋ। ਗੱਲਾਂ ਅਤੇ ਪਾਠ ਨੂੰ ਇਕਾਗਰਤਾ ਅਤੇ ਮਨੋਯੋਗ ਨਾਲ ਯਾਦ ਕਰੋ। ਭਰਪੂਰ ਨੀਂਦ ਲਓ। ਖਾਣ-ਪੀਣ, ਕਸਰਤ, ਆਰਾਮ ਵਿਚ ਸੰਜਮ ਹੋਵੇ। ਵਿਚ-ਵਿਚ ਮਨੋਰੰਜਨ ਵੀ ਕਰਦੇ ਰਹੋ। ਦਿਨ ਵਿਚ ਜ਼ਿਆਦਾ ਨਾ ਸੌਵੋਂ। ਦੇਰ ਰਾਤ ਤੱਕ ਨਾ ਜਾਗੋ। ਸੂਰਜ ਚੜ੍ਹਨ ਤੋਂ ਦੋ ਘੰਟੇ ਪਹਿਲਾਂ ਉਠ ਕੇ ਯਾਦ ਕਰੋ। ਤਣਾਅ, ਕ੍ਰੋਧ, ਚਿੰਤਾ ਤੋਂ ਦੂਰ ਰਹੋ। ਆਪਣੀ ਯਾਦਦਾਸ਼ਤ ਨੂੰ ਲੈ ਕੇ ਪ੍ਰੇਸ਼ਾਨ ਨਾ ਰਹੋ। ਸਮੇਂ ਨੂੰ ਆਪਣੇ ਅਨੁਸਾਰ ਵਰਤੋ। ਲਾਭ ਜ਼ਰੂਰ ਮਿਲੇਗਾ।

ਪੋਸ਼ਕ ਤੱਤਾਂ ਦਾ ਭੰਡਾਰ ਮੋਟਾ ਅਨਾਜ

ਹਾਲ ਹੀ ਵਿਚ ਸਰਕਾਰ ਨੇ 2018 ਨੂੰ ਮੋਟੇ ਅਨਾਜ ਦਾ ਸਾਲ ਐਲਾਨਿਆ ਹੈ। ਸਰਕਾਰ ਦਾ ਮੰਨਣਾ ਹੈ ਕਿ ਜਵਾਰ ਅਤੇ ਬਾਜਰਾ ਵਰਗੇ ਮੋਟੇ ਅਨਾਜਾਂ ਵਿਚ ਭਰਪੂਰ ਪੋਸ਼ਕ ਤੱਤ ਹੁੰਦੇ ਹਨ ਅਤੇ ਦੇਸ਼ ਦੇ ਨਾਗਰਿਕਾਂ ਦੀ ਸਿਹਤ ਸੰਭਾਲ ਲਈ ਇਨ੍ਹਾਂ ਅਨਾਜਾਂ ਨੂੰ ਬੜਾਵਾ ਦਿੱਤਾ ਜਾਣਾ ਚਾਹੀਦਾ ਹੈ। ਸਰਕਾਰ ਸਕੂਲਾਂ ਵਿਚ ਦਿੱਤੇ ਜਾਂਦੇ ਭੋਜਨ ਵਿਚ ਵੀ ਮੋਟੇ ਅਨਾਜ ਦੀ ਵਰਤੋਂ ਕਰੇਗੀ ਤਾਂ ਜੋ ਬੱਚਿਆਂ ਨੂੰ ਚੰਗਾ ਪੋਸ਼ਣ ਮਿਲ ਸਕੇ।
ਛੋਲੇ, ਕਣਕ, ਮਟਰ, ਮੂੰਗੀ, ਚੌਲ, ਬਾਜਰਾ, ਜੌਂ, ਮੱਕਾ, ਜਵਾਰ, ਰੌਂਗੀ, ਉੜਦ ਵਗੈਰਾ ਸਾਰੇ ਤਰ੍ਹਾਂ ਦੀਆਂ ਫਸਲਾਂ ਪੁਰਾਣੇ ਸਮੇਂ ਵਿਚ ਕਾਫੀ ਵੱਡੇ ਰਕਬੇ ਵਿਚ ਉਗਾਈਆਂ ਜਾਂਦੀਆਂ ਸਨ। ਇਨ੍ਹਾਂ ਨੂੰ ਲਘੂ ਅਨਾਜ ਵੀ ਕਿਹਾ ਜਾਂਦਾ ਸੀ। ਦਾਣਿਆਂ ਦੇ ਆਕਾਰ ਦੇ ਆਧਾਰ 'ਤੇ ਮੋਟੇ ਅਨਾਜਾਂ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲਾ ਮੋਟਾ ਅਨਾਜ, ਜਿਨ੍ਹਾਂ ਵਿਚ ਜਵਾਰ ਅਤੇ ਬਾਜਰਾ ਆਉਂਦੇ ਹਨ। ਦੂਜਾ ਹੈ ਲਘੂ ਧਾਨਯ ਅਨਾਜ, ਜਿਨ੍ਹਾਂ ਵਿਚ ਬਹੁਤ ਛੋਟੇ ਦਾਣੇ ਵਾਲੇ ਮੋਟੇ ਅਨਾਜ ਜਿਵੇਂ ਰੌਂਗੀ, ਕੰਗਨੀ, ਕੋਦੋ, ਚੀਨਾ, ਸਾਂਵਾ ਅਤੇ ਕੁਟਕੀ ਵਗੈਰਾ ਆਉਂਦੇ ਹਨ। ਮੋਟੇ ਅਨਾਜਾਂ ਦੀ ਖੇਤੀ ਕਰਨ ਦੇ ਅਨੇਕ ਫਾਇਦੇ ਹਨ, ਜਿਵੇਂ ਸੋਕਾ ਸਹਿਣ ਕਰਨ ਦੀ ਸਮਰੱਥਾ, ਪੱਕਣ ਵਿਚ ਥੋੜ੍ਹਾ ਸਮਾਂ, ਰਸਾਇਣਾਂ, ਖਾਦਾਂ ਦੀ ਘੱਟ ਤੋਂ ਘੱਟ ਮੰਗ ਦੇ ਕਾਰਨ ਘੱਟ ਲਾਗਤ, ਕੀਟਾਂ ਨਾਲ ਲੜਨ ਦੀ ਰੋਗ ਪ੍ਰਤੀਰੋਧਕ ਤਾਕਤ।
ਲਘੂ ਧਾਨਯ ਫ਼ਸਲਾਂ ਵਿਚ 'ਪ੍ਰੋਸੋ ਮਿਲੇਟ' ਸਭ ਤੋਂ ਜ਼ਿਆਦਾ ਪੋਸ਼ਟਿਕ ਅਤੇ ਸਵਾਦੀ ਅਨਾਜ ਹੈ। ਇਸ ਦੀ ਖੇਤੀ ਸਾਰੇ ਤਰ੍ਹਾਂ ਦੀ ਮਿੱਟੀ ਵਿਚ ਕੀਤੀ ਜਾ ਸਕਦੀ ਹੈ। ਹੋਰ ਅਨਾਜਾਂ ਦੀ ਤੁਲਨਾ ਵਿਚ ਇਹ ਇਕ ਲਘੂ ਮੌਸਮੀ ਫ਼ਸਲ ਹੁੰਦੀ ਹੈ, ਜੋ ਬਿਜਾਈ ਤੋਂ 60 ਤੋਂ 75 ਦਿਨਾਂ ਵਿਚ ਪੱਕ ਜਾਂਦੀ ਹੈ। 'ਫਿੰਗਰ ਮਿਲੇਟ' ਲਾਲ ਰੰਗ ਦਾ ਦਾਣੇਦਾਰ ਅਨਾਜ ਹੈ। ਇਸ ਦਾ ਫ਼ਸਲ ਚੱਕਰ 3 ਤੋਂ 6 ਮਹੀਨਿਆਂ ਵਿਚ ਪੂਰਾ ਹੁੰਦਾ ਹੈ। ਦੱਸ ਦਈਏ ਕਿ ਦੱਖਣੀ ਭਾਰਤ ਵਿਚ ਇਸ ਦੀ ਖੇਤੀ ਬਹੁਤਾਤ ਵਿਚ ਕੀਤੀ ਜਾਂਦੀ ਹੈ। ਪੋਸ਼ਕ ਤੱਤਾਂ ਦੀ ਉਪਲਬਧਤਾ ਦੇ ਕਾਰਨ ਇਸ ਵਿਚ ਕੈਲਸ਼ੀਅਮ ਅਤੇ ਪ੍ਰੋਟੀਨ ਬਹੁਤ ਜ਼ਿਆਦਾ ਮਾਤਰਾ ਵਿਚ ਪਾਇਆ ਜਾਂਦਾ ਹੈ।
ਇਸ ਵਿਚ ਪਾਈਆਂ ਜਾਣ ਵਾਲੀਆਂ ਖੂਬੀਆਂ ਇਸ ਲਈ ਵੀ ਹੋਰ ਜ਼ਿਆਦਾ ਮਹੱਤਵਪੂਰਨ ਹੋ ਜਾਂਦੀਆਂ ਹਨ, ਕਿਉਂਕਿ ਇਸ ਵਿਚ ਸਾਰੇ ਜ਼ਰੂਰੀ ਅਮੀਨੋ ਅਮਲ ਪਾਏ ਜਾਂਦੇ ਹਨ, ਜਿਨ੍ਹਾਂ ਦੀ ਭਰਪਾਈ ਇਨਸਾਨ ਦੁਆਰਾ ਆਪਣੀ ਖੁਰਾਕ ਦੁਆਰਾ ਹੁੰਦੀ ਹੈ। ਇਸ ਤੋਂ ਇਲਾਵਾ ਵਿਟਾਮਿਨ 'ਏ', ਵਿਟਾਮਿਨ 'ਬੀ' ਅਤੇ ਫਾਸਫੋਰਸ ਵੀ ਮੌਜੂਦ ਹਨ ਅਤੇ ਰੇਸ਼ਿਆਂ ਦੀ ਬਹੁਤਾਤ ਦੇ ਕਾਰਨ ਸਰੀਰ ਵਿਚ ਕਬਜ਼, ਸ਼ੂਗਰ ਅਤੇ ਅੰਤੜੀਆਂ ਦੇ ਕੈਂਸਰ ਆਦਿ ਰੋਗਾਂ ਤੋਂ ਬਚਾਅ ਕਰਨ ਵਿਚ ਵੀ ਸਮਰੱਥ ਹਨ।
ਇਹ ਘੱਟ ਪੋਸ਼ਟਿਕ ਅਨਾਜ ਗਰੀਬ ਲੋਕ ਖਾਂਦੇ ਹਨ ਪਰ ਪੋਸ਼ਕ ਤੱਤਾਂ ਦੀ ਉਪਲਬਧਤਾ ਪੱਖੋਂ ਦੇਖਿਆ ਜਾਵੇ ਤਾਂ ਇਹ ਸਾਬਤ ਹੋ ਜਾਂਦਾ ਹੈ ਕਿ ਲਘੂ ਧਾਨਯ ਅਨਾਜ ਕਣਕ ਅਤੇ ਚੌਲ ਆਦਿ ਦੀ ਤੁਲਨਾ ਵਿਚ ਇਸ ਮਾਮਲੇ ਵਿਚ ਕਾਫੀ ਸੰਘਣੀ ਹੁੰਦੀ ਹੈ। ਲਘੂ ਧਾਨਯ ਅਨਾਜ ਵਿਚ ਪ੍ਰੋਟੀਨ, ਫਾਈਬਰ, ਕੈਲਸ਼ੀਅਮ, ਲੋਹਾ, ਵਿਟਾਮਿਨ ਅਤੇ ਹੋਰ ਖਣਿਜ ਪਦਾਰਥ ਚੌਲਾਂ ਅਤੇ ਕਣਕ ਦੀ ਤੁਲਨਾ ਵਿਚ ਦੁੱਗਣੀ ਮਾਤਰਾ ਵਿਚ ਪਾਏ ਜਾਂਦੇ ਹਨ। ਭਾਰਤੀ ਖੇਤੀ ਖੋਜ ਪ੍ਰੀਸ਼ਦ ਨੇ ਇਨ੍ਹਾਂ ਅਨਾਜਾਂ ਦੀ ਪੋਸ਼ਟਿਕਤਾ ਸ੍ਰੇਸ਼ਠਤਾ ਨੂੰ ਸਮਝਾਇਆ ਹੈ। ਚੌਲਾਂ ਦੀ ਤੁਲਨਾ ਵਿਚ ਫਾਕਸ ਟੇਲਮਿਲੇਟ ਵਿਚ 81 ਫੀਸਦੀ ਜ਼ਿਆਦਾ ਪ੍ਰੋਟੀਨ ਪਾਇਆ ਜਾਂਦਾ ਹੈ। ਵਰਤ ਦੌਰਾਨ ਖੀਰ-ਹਲਵਾ ਆਦਿ ਦੇ ਰੂਪਾਂ ਵਿਚ ਬਹੁਤੀ ਖਾਧੀ ਜਾਣ ਵਾਲੀ ਲਿਟਿਲਮਿਲੇਟ ਵਿਚ 840 ਫੀਸਦੀ ਜ਼ਿਆਦਾ ਚਰਬੀ, 340 ਫੀਸਦੀ ਰੇਸ਼ਾ ਅਤੇ 1226 ਫੀਸਦੀ ਲੋਹ ਪਾਇਆ ਜਾਂਦਾ ਹੈ।
ਕੋਦੋ ਵਿਚ 633 ਫੀਸਦੀ ਜ਼ਿਆਦਾ ਖਣਿਜ ਤੱਤ ਪਾਏ ਜਾਂਦੇ ਹਨ। ਰੌਂਗੀ ਵਿਚ 3340 ਫੀਸਦੀ ਕੈਲਸ਼ੀਅਮ ਅਤੇ ਬਾਜਰੇ ਵਿਚ 85 ਫੀਸਦੀ ਫਾਸਫੋਰਸ ਪਾਇਆ ਜਾਂਦਾ ਹੈ। ਇਨ੍ਹਾਂ ਸਭ ਤੋਂ ਇਲਾਵਾ ਲਘੂ ਧਾਨਯ ਅਨਾਜ ਵਿਟਾਮਿਨਾਂ ਦਾ ਵੀ ਖਜ਼ਾਨਾ ਹੈ। ਜਿਵੇਂ ਥਾਯਮਿਨ, ਰਾਈਬੋਫਲੋਵਿਨ ਅਤੇ ਬਫੋਲਿਕ ਅਮਲ (ਬਾਜਰਾ), ਨਿਯਾਸਿਨ ਵਰਗੇ ਵਿਟਾਮਿਨ ਇਨ੍ਹਾਂ ਲਘੂ ਧਾਨਯੋਂ ਵਿਚ ਬਹੁਤਾਤ ਵਿਚ ਹੁੰਦੇ ਹਨ।
ਮੋਟਾ ਅਨਾਜ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ ਅਤੇ ਉਸ ਦੀ ਵਰਤੋਂ ਦੱਸਣੀ ਚਾਹੀਦੀ ਹੈ। ਇਹੀ ਸਥਿਤੀ ਜੌਂ ਵਰਗੇ ਅਨਾਜ ਦੀ ਵੀ ਹੈ। ਪੂਰੇ ਦੇਸ਼ ਵਿਚ ਇਨ੍ਹਾਂ ਅਨਾਜਾਂ ਦੀ ਬਹੁਤ ਕਮੀ ਹੈ। ਇਸ ਦਾ ਵੱਡਾ ਕਾਰਨ ਇਹ ਹੈ ਕਿ ਮੋਟੇ ਅਨਾਜ ਦੀ ਮੰਗ ਨਹੀਂ ਹੈ। ਇਸ ਲਈ ਇਨ੍ਹਾਂ ਦੀ ਖੇਤੀ ਨਹੀਂ ਕੀਤੀ ਜਾ ਰਹੀ ਹੈ।
ਦੇਸ਼ ਵਿਚ ਮੋਟੇ ਅਨਾਜ ਨੂੰ ਬੜਾਵਾ ਦੇਣ ਲਈ ਸਰਕਾਰ ਪ੍ਰੋਤਸਾਹਨ ਯੋਜਨਾ ਸ਼ੁਰੂ ਕਰੇਗੀ। ਇਸ ਦੇ ਨਾਲ ਹੀ ਇਸ ਨੂੰ ਵਿਚਕਾਰਲੇ ਭੋਜਨ ਵਿਚ ਸ਼ਾਮਿਲ ਕੀਤਾ ਜਾ ਰਿਹਾ ਹੈ। ਮੋਟਾ ਅਨਾਜ ਘੱਟ ਮਿਹਨਤ ਨਾਲ ਤਿਆਰ ਹੋਣ ਵਾਲੀ ਫ਼ਸਲ ਹੈ। ਇਸ ਵਿਚ ਮਿਹਨਤ ਘੱਟ ਹੈ ਅਤੇ ਇਹ ਅਸਾਨੀ ਨਾਲ ਪੈਦਾ ਹੁੰਦਾ ਹੈ। ਇਸ ਲਈ ਇਸ ਦਾ ਮਹੱਤਵ ਘੱਟ ਅੰਕਿਆ ਜਾ ਰਿਹਾ ਹੈ। ਮੋਟੇ ਅਨਾਜ ਦੇ ਬਾਰੇ ਕਿਹਾ ਜਾਂਦਾ ਹੈ ਕਿ ਇਸ ਵਿਚ ਲੋਹ ਤੱਤ ਭਰਪੂਰ ਮਾਤਰਾ ਵਿਚ ਹੁੰਦੇ ਹਨ, ਜੋ ਸਰੀਰ ਨੂੰ ਮਜ਼ਬੂਤ ਬਣਾਉਂਦੇ ਹਨ ਅਤੇ ਰੋਗਾਂ ਨਾਲ ਲੜਨ ਦੀ ਜ਼ਬਰਦਸਤ ਸਮਰੱਥਾ ਸਰੀਰ ਵਿਚ ਪੈਦਾ ਕਰਦੇ ਹਨ।


-ਨਰੇਂਦਰ ਦੇਵਾਂਗਨ

ਹੋਮਿਓਪੈਥਿਕ ਇਲਾਜ ਪ੍ਰਣਾਲੀ

ਕਣਕ ਦੀ ਐਲਰਜੀ

ਕਣਕ ਦੀ ਐਲਰਜੀ ਇਕ ਜੈਨੇਟਿਕ ਆਟੋਇਮਿਓਨ ਬਿਮਾਰੀ ਹੈ, ਜਿਹੜੀ ਬੱਚਿਆਂ ਅਤੇ ਵੱਡਿਆਂ ਸਭ ਨੂੰ ਹੋ ਸਕਦੀ ਹੈ। ਜਿਹੜੇ ਲੋਕਾਂ ਨੂੰ ਇਹ ਬਿਮਾਰੀ ਹੁੰਦੀ ਹੈ, ਉਹ ਕਣਕ ਅਤੇ ਕਣਕ ਤੋਂ ਬਣੀਆਂ ਹੋਈਆਂ ਵਸਤੂਆਂ ਅਤੇ ਪਦਾਰਥ ਨਹੀਂ ਖਾ ਸਕਦੇ। ਉਹ ਪਦਾਰਥ ਜਿਵੇਂ ਕਣਕ, ਜਵਾਰ, ਬਾਜਰਾ ਆਦਿ ਜਿਨ੍ਹਾਂ ਵਿਚ ਗਲੂਟਿਨ ਨਾਂਅ ਦੀ ਪ੍ਰੋਟੀਨ ਹੁੰਦੀ ਹੈ, ਦਾ ਸੇਵਨ ਨਹੀਂ ਕਰ ਸਕਦੇ। ਇਨ੍ਹਾਂ ਪਦਾਰਥਾਂ ਦੀ ਵਰਤੋਂ ਕੀਤਿਆਂ ਹੀ ਮਰੀਜ਼ ਨੂੰ ਟੱਟੀਆਂ ਲੱਗ ਜਾਂਦੀਆਂ ਹਨ।
ਕਾਰਨ : ਮੈਡੀਕਲ ਸਾਇੰਸ ਇਸ ਬਿਮਾਰੀ ਦਾ ਕੋਈ ਪੁਖਤਾ ਕਾਰਨ ਨਹੀਂ ਦੱਸ ਸਕੀ। ਇਨ੍ਹਾਂ ਮਰੀਜ਼ਾਂ ਵਿਚ ਗਲੂਟਿਨ ਨਾਮਕ ਪ੍ਰੋਟੀਨ ਤੋਂ ਸੰਵੇਦਨਸ਼ੀਲਤਾ ਹੁੰਦੀ ਹੈ। ਇਸ ਬਿਮਾਰੀ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ :
1. ਕਈ ਮਰੀਜ਼ਾਂ ਵਿਚ ਇਹ ਬਿਮਾਰੀ ਜਮਾਂਦਰੂ ਹੁੰਦੀ ਹੈ।
2. ਕਈ ਮਰੀਜ਼ ਸ਼ੁਰੂ ਤੋਂ ਤਾਂ ਠੀਕ ਹੁੰਦੇ ਹਨ ਪਰ ਉਨ੍ਹਾਂ ਦਾ ਇਮਿਊਨ ਸਿਸਟਮ (ਪ੍ਰਤੀਰੱਖਿਆ ਤੰਤਰ) ਕਮਜ਼ੋਰ ਹੋ ਜਾਣ ਤੋਂ ਬਾਅਦ ਉਨ੍ਹਾਂ ਨੂੰ ਇਹ ਬਿਮਾਰੀ ਸ਼ੁਰੂ ਹੁੰਦੀ ਹੈ।
3. ਛੋਟੀ ਅੰਤੜੀ ਦੇ ਜਿਹੜੇ ਹਿੱਸੇ ਦੁਆਰਾ ਕਣਕ ਵਾਲਾ ਭੋਜਨ ਪਚਾਉਣ ਵਿਚ ਮਦਦ ਹੁੰਦੀ ਹੈ, 'ਵਿੱਲੀ' ਨਾਮਕ ਉਹ ਹਿੱਸਾ ਨਸ਼ਟ ਹੋ ਜਾਣ ਤੋਂ ਬਾਅਦ ਮਰੀਜ਼ ਕਣਕ ਪਚਾਉਣ ਵਿਚ ਅਸਮਰੱਥ ਹੋ ਜਾਂਦੇ ਹਨ।
ਇਸ ਬਿਮਾਰੀ ਬਾਰੇ ਕਦੋਂ ਸੋਚਿਆ ਜਾ ਸਕਦਾ ਹੈ?
* ਜਦੋਂ ਪੋਸ਼ਟਿਕ ਭੋਜਨ ਖਾਣ ਦੇ ਬਾਵਜੂਦ ਭਾਰ ਘਟੇ, ਖੂਨ ਨਾ ਬਣੇ।
* ਜਦੋਂ ਬੱਚੇ ਦਾ ਵਾਧਾ ਨਾ ਹੋ ਰਿਹਾ ਹੋਵੇ।
* ਜਦੋਂ ਕਣਕ ਅਤੇ ਕਣਕ ਤੋਂ ਬਣੇ ਕੋਈ ਵੀ ਪਦਾਰਥ ਖਾਣ ਨਾਲ ਹਰ ਵਾਰ ਟੱਟੀਆਂ ਲੱਗ ਜਾਂਦੀਆਂ ਹੋਣ।
* ਜਦੋਂ ਲੜਕੀਆਂ ਵਿਚ ਮਾਂਹਵਾਰੀ ਆਉਣ ਦੀ ਢੁਕਵੀਂ ਉਮਰ ਵਿਚ ਵੀ ਮਾਂਹਵਾਰੀ ਸ਼ੁਰੂ ਨਾ ਹੋਵੇ।
ਲੱਛਣ : * ਟੱਟੀਆਂ ਅਤੇ ਉਲਟੀਆਂ ਲੱਗਣਾ, ਪੇਟ ਦਰਦ ਰਹਿਣਾ, ਭੁੱਖ ਘਟ ਜਾਣਾ।
* ਭਾਰ ਘਟਣਾ, ਥਕਾਵਟ ਰਹਿਣਾ, ਕਮਜ਼ੋਰੀ ਮਹਿਸੂਸ ਕਰਨਾ।
* ਬੱਚਿਆਂ ਦੇ ਵਾਧੇ ਦਾ ਰੁਕ ਜਾਣਾ, ਚਿੜਚਿੜਾਪਨ, ਪੜ੍ਹਾਈ ਵਿਚ ਮਨ ਨਾ ਲੱਗਣਾ।
ਇਹ ਸ਼ੁਰੂਆਤੀ ਲੱਛਣ ਹਨ। ਬਿਮਾਰੀ ਵਧਣ ਤੋਂ ਬਾਅਦ ਹੇਠ ਲਿਖੇ ਲੱਛਣ ਪਾਏ ਜਾਂਦੇ ਹਨ-
* ਜੋੜਾਂ ਵਿਚ ਦਰਦਾਂ, ਹੱਡੀਆਂ ਖੁਰਨਾ, ਦੰਦ ਖੁਰਨੇ।
* ਔਰਤਾਂ ਵਿਚ ਬਾਂਝਪਨ ਅਤੇ ਵਾਰ-ਵਾਰ ਆਬਰਸ਼ਨ ਹੋਣਾ।
* ਮਾਨਸਿਕ ਪ੍ਰੇਸ਼ਾਨੀ, ਘਬਰਾਹਟ ਅਤੇ ਕਾਹਲਾਪਨ ਰਹਿਣਾ।
ਬਿਮਾਰੀ ਦੇ ਹੋਰ ਜ਼ਿਆਦਾ ਵਧਣ 'ਤੇ ਜਿਗਰ, ਪਿੱਤਾ ਅਤੇ ਸਪਲੀਨ ਵੀ ਖਰਾਬ ਹੋ ਜਾਂਦੇ ਹਨ।
ਕੀ ਇਹ ਬਿਮਾਰੀ ਲਾਇਲਾਜ ਹੈ?
ਪ੍ਰਚਲਿਤ ਮੈਡੀਕਲ ਸਾਇੰਸ ਅਨੁਸਾਰ ਇਸ ਬਿਮਾਰੀ ਦਾ ਦਵਾਈਆਂ ਰਾਹੀਂ ਕੋਈ ਇਲਾਜ ਨਹੀਂ ਹੈ। ਇਸ ਲਈ ਇਸ ਦਾ ਇਕੋ-ਇਕ ਹੱਲ ਕਣਕ ਅਤੇ ਕਣਕ ਤੋਂ ਬਣੀਆਂ ਹੋਈਆਂ ਵਸਤੂਆਂ ਦਾ ਸੇਵਨ ਨਾ ਕਰਨਾ ਹੁੰਦਾ ਹੈ।
ਪਰ ਇਸ ਦੇ ਉਲਟ ਹੋਮਿਓਪੈਥਿਕ ਇਲਾਜ ਪ੍ਰਣਾਲੀ ਕਣਕ ਦੀ ਐਲਰਜੀ ਦੇ ਮਰੀਜ਼ਾਂ ਲਈ ਆਸ ਦੀ ਕਿਰਨ ਲੈ ਕੇ ਆਈ ਹੈ। ਹੋਮਿਓਪੈਥਿਕ ਇਲਾਜ ਦੌਰਾਨ ਮਰੀਜ਼ ਦੇ ਸਾਰੇ ਸਰੀਰਕ ਅਤੇ ਮਾਨਸਿਕ ਲੱਛਣ ਲੈ ਕੇ ਉਸ ਨੂੰ ਇਕ ਢੁਕਵੀਂ ਦਵਾਈ ਦਿੱਤੀ ਜਾਂਦੀ ਹੈ, ਜੋ ਕਿ ਮਰੀਜ਼ ਦੇ ਅੰਦਰੂਨੀ ਸਿਸਟਮ ਨੂੰ ਸਹੀ ਕਰਕੇ ਮਰੀਜ਼ ਨੂੰ ਤੰਦਰੁਸਤ ਕਰਨ ਦੀ ਸਮਰੱਥਾ ਰੱਖਦੀ ਹੈ। ਪੂਰੇ ਇਲਾਜ ਤੋਂ ਬਾਅਦ ਮਰੀਜ਼ ਕਣਕ ਅਤੇ ਕਣਕ ਤੋਂ ਬਣੀਆਂ ਵਸਤੂਆਂ ਦਾ ਸੇਵਨ ਕਰਨ ਦੇ ਸਮਰੱਥ ਹੋ ਜਾਂਦਾ ਹੈ।


-ਰਵਿੰਦਰ ਹੋਮਿਓਪੈਥਿਕ ਕਲੀਨਿਕ। www.ravinderhomeopathy.com

ਜਿਹੋ ਜਿਹੀ ਬਿਮਾਰੀ, ਉਹੋ ਜਿਹਾ ਜੂਸ

ਪੀਣ ਵਾਲੇ ਪਦਾਰਥਾਂ ਦੇ ਰੂਪ ਵਿਚ ਜੂਸ ਦਾ ਸੇਵਨ ਹਰ ਜਗ੍ਹਾ ਕੀਤਾ ਜਾਂਦਾ ਹੈ ਪਰ ਆਮ ਤੌਰ 'ਤੇ ਲੋਕਾਂ ਨੂੰ ਇਹ ਪਤਾ ਨਹੀਂ ਹੈ ਕਿ ਕਿਹੜਾ ਜੂਸ ਕਦੋਂ ਲੈਣਾ ਲਾਭਦਾਇਕ ਹੁੰਦਾ ਹੈ। ਜੇ ਇਸ ਗੱਲ ਦਾ ਧਿਆਨ ਰੱਖ ਕੇ ਜੂਸ ਦਿੱਤਾ ਜਾਵੇ ਤਾਂ ਇਸ ਨਾਲ ਨਾ ਸਿਰਫ ਅਨੇਕ ਬਿਮਾਰੀਆਂ ਦਾ ਇਲਾਜ ਹੋ ਸਕਦਾ ਹੈ ਸਗੋਂ ਅਨੇਕ ਬਿਮਾਰੀਆਂ ਨੂੰ ਨੇੜੇ ਆਉਣ ਤੋਂ ਵੀ ਰੋਕਿਆ ਜਾ ਸਕਦਾ ਹੈ। ਕਿਸ ਬਿਮਾਰੀ ਵਿਚ ਕਿਸ ਜੂਸ ਦੀ ਵਰਤੋਂ ਕੀਤੀ ਜਾਵੇ, ਉਸ ਦੀ ਆਮ ਜਾਣਕਾਰੀ ਦਿੱਤੀ ਜਾ ਰਹੀ ਹੈ।
ਉਨੀਂਦਰਾ : ਸੇਬ, ਅਮਰੂਦ ਅਤੇ ਆਲੂ ਦਾ ਰਸ ਅਤੇ ਪਾਲਕ, ਗਾਜਰ ਦੇ ਮਿਸ਼ਰਤ ਰਸ ਨੂੰ ਉਨੀਂਦਰੇ ਦੀ ਸਥਿਤੀ ਵਿਚ ਪੀਣਾ ਲਾਭਦਾਇਕ ਹੁੰਦਾ ਹੈ।
ਅਧਕਪਾਰੀ (ਮਾਈਗ੍ਰੇਨ) : ਇਕ ਗਿਲਾਸ ਪਾਣੀ ਵਿਚ ਇਕ ਨਿੰਬੂ ਦਾ ਰਸ ਅਤੇ ਇਕ ਚਮਚ ਅਦਰਕ ਦਾ ਰਸ ਮਿਲਾ ਕੇ ਪੀਓ।
ਬਦਹਜ਼ਮੀ : ਸਵੇਰ ਸਮੇਂ ਖਾਲੀ ਪੇਟ ਇਕ ਗਿਲਾਸ ਹਲਕੇ ਗਰਮ ਪਾਣੀ ਵਿਚ ਇਕ ਨਿੰਬੂ ਨਿਚੋੜ ਕੇ ਪੀਓ। ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਇਕ ਚਮਚ ਅਦਰਕ ਦਾ ਰਸ ਪੀਓ। ਪਪੀਤਾ, ਅਨਾਨਾਸ, ਤਰ ਅਤੇ ਪੱਤਾ ਗੋਭੀ ਦਾ ਰਸ ਅਤੇ ਗਾਜਰ ਅਤੇ ਪਾਲਕ ਦਾ ਮਿਸ਼ਰਤ ਰਸ ਵੀ ਲਾਭਦਾਇਕ ਹੈ।
ਐਸੀਡਿਟੀ : ਗੋਭੀ ਅਤੇ ਗਾਜਰ ਦਾ ਮਿਸ਼ਰਤ ਰਸ ਪੀਓ। ਉਸ ਤੋਂ ਬਾਅਦ ਤਰ, ਆਲੂ, ਸੇਬ, ਮੌਸੰਮੀ ਅਤੇ ਤਰਬੂਜ ਦਾ ਰਸ ਵੀ ਲਿਆ ਜਾ ਸਕਦਾ ਹੈ। ਦੁੱਧ ਦਾ ਸੇਵਨ ਵੀ ਕਰਨਾ ਚਾਹੀਦਾ ਹੈ।
ਪੇਟ ਦੇ ਕੀੜੇ : ਇਕ ਗਿਲਾਸ ਗਰਮ ਪਾਣੀ ਵਿਚ ਇਕ ਚਮਚ ਲਸਣ ਦਾ ਰਸ ਅਤੇ ਇਕ ਚਮਚ ਪਿਆਜ਼ ਦਾ ਰਸ ਮਿਲਾ ਕੇ ਉਸ ਦਾ ਸੇਵਨ ਕਰੋ। ਕੁਮਹੜੇ ਅਤੇ ਅਨਾਨਾਸ ਦਾ ਰਸ ਵੀ ਫਾਇਦੇਮੰਦ ਹੈ। ਇਸ ਤੋਂ ਬਾਅਦ ਮੇਥੀ-ਪੁਦੀਨੇ ਦਾ ਮਿਸ਼ਰਤ ਰਸ ਅਤੇ ਪਪੀਤੇ ਦਾ ਰਸ ਵੀ ਫਾਇਦੇਮੰਦ ਹੈ।
ਖੰਘ : ਸਵੇਰ ਸਮੇਂ ਗਰਮ ਪਾਣੀ ਵਿਚ ਸ਼ਹਿਦ ਦੇ ਨਾਲ ਨਿੰਬੂ ਦਾ ਰਸ ਪੀਓ। ਇਕ ਗਿਲਾਸ ਗਾਜਰ ਦੇ ਰਸ ਵਿਚ ਆਲੂ, ਤਰ, ਹਲਦੀ, ਤਰਬੂਜ, ਅਮਰੂਦ, ਸੇਬ, ਮੌਸੰਮੀ, ਪਪੀਤੇ ਅਤੇ ਤਰਬੂਜ ਦਾ ਰਸ ਵੀ ਪੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਆਲੂ ਦਾ ਰਸ ਖਾਜ ਵਾਲੀ ਚਮੜੀ 'ਤੇ ਰਗੜੋ।
ਜਵਰ : ਬੁਖਾਰ ਹੋਣ 'ਤੇ ਅੰਨ ਦੀ ਕਮੀ ਵਿਚ ਸ਼ਕਤੀ ਨੂੰ ਬਣਾਈ ਰੱਖਣ ਲਈ ਰਸਾਂ ਦਾ ਆਹਾਰ ਲੈਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਸਵੇਰ ਸਮੇਂ ਗਰਮ ਪਾਣੀ ਦੇ ਨਾਲ ਲਸਣ ਅਤੇ ਪਿਆਜ਼ ਦੇ ਰਸ ਦਾ ਵੀ ਸੇਵਨ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਦੁੱਧ, ਘਿਓ, ਤੁਲਸੀ, ਅਨਾਰ, ਸੰਤਰਾ ਅਤੇ ਮੌਸੰਮੀ ਦਾ ਰਸ ਪੀਓ।
ਦੰਦਾਂ ਦੀਆਂ ਤਕਲੀਫਾਂ : ਗਾਜਰ, ਸੇਬ, ਅਮਰੂਦ, ਸੰਤਰਾ ਆਦਿ ਦਾ ਰਸ ਪੀਓ। ਨਿੰਬੂ ਦਾ ਰਸ ਵੀ ਫਾਇਦੇਮੰਦ ਹੈ। ਸ਼ੱਕਰ ਦੀ ਵਰਤੋਂ ਨਾ ਦੇ ਬਰਾਬਰ ਕਰੋ।
ਨਿਮੋਨੀਆ : ਹੋਰ ਇਲਾਜ ਦੇ ਨਾਲ ਗਰਮ ਪਾਣੀ ਵਿਚ ਅਦਰਕ, ਨਿੰਬੂ ਅਤੇ ਸ਼ਹਿਦ ਲਓ ਅਤੇ ਗਰਮ ਪਾਣੀ ਵਿਚ ਲਸਣ, ਪਿਆਜ਼ ਦਾ ਰਸ ਮਿਲਾ ਕੇ ਲਓ। ਉਸ ਤੋਂ ਬਾਅਦ ਤੁਲਸੀ, ਮੌਸੰਮੀ, ਸੰਤਰੇ ਅਤੇ ਗਾਜਰ ਦੇ ਰਸ ਦਾ ਵੀ ਸੇਵਨ ਕੀਤਾ ਜਾ ਸਕਦਾ ਹੈ।
ਪਾਇਰੀਆ : ਗਾਜਰ, ਸੇਬ ਅਤੇ ਅਮਰੂਦ ਚਬਾ ਕੇ ਖਾਓ ਅਤੇ ਉਨ੍ਹਾਂ ਦਾ ਰਸ ਪੀਓ। ਨਿੰਬੂ, ਸੰਤਰੇ ਦਾ ਰਸ ਵੀ ਫਾਇਦੇਮੰਦ ਸਿੱਧ ਹੁੰਦਾ ਹੈ। ਕਦੇ-ਕਦੇ ਲਸਣ-ਪਿਆਜ਼ ਦਾ ਰਸ ਪੀਓ।
ਬ੍ਰੋਂਕਾਈਟਿਸ : ਸਵੇਰ ਵੇਲੇ ਗਰਮ ਪਾਣੀ ਵਿਚ ਅਦਰਕ ਅਤੇ ਸ਼ਹਿਦ ਦੇ ਨਾਲ ਨਿੰਬੂ ਦੇ ਰਸ ਦਾ ਸੇਵਨ ਕਰੋ ਜਾਂ ਗਰਮ ਪਾਣੀ ਦੇ ਨਾਲ ਲਸਣ, ਪਿਆਜ਼ ਦਾ ਰਸ ਪੀਓ। ਇਸ ਤੋਂ ਬਾਅਦ ਮੂਲੀ, ਗੋਭੀ, ਤਰ ਅਤੇ ਗਾਜਰ ਦਾ ਰਸ ਵੀ ਦਿੱਤਾ ਜਾ ਸਕਦਾ ਹੈ। ਸਿਗਰਟਨੋਸ਼ੀ ਬੰਦ ਕਰ ਦਿਓ।

ਅਸਥਮਾ ਰੋਗੀਆਂ ਦੀ ਗਿਣਤੀ ਵਿਚ ਵਾਧਾ

ਨਵੀਆਂ ਖੋਜਾਂ ਤੋਂ ਪਤਾ ਲੱਗਾ ਹੈ ਕਿ ਅਸਥਮਾ ਦੇ ਰੋਗੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਇਸ ਦਾ ਸ਼ਿਕਾਰ ਬਹੁਤੇ ਛੋਟੇ ਬੱਚੇ ਹਨ। ਅਸਥਮਾ ਦਾ ਸਭ ਤੋਂ ਵੱਡਾ ਕਾਰਨ ਹੈ ਹਵਾ ਪ੍ਰਦੂਸ਼ਣ। ਇਸ ਤੋਂ ਇਲਾਵਾ ਅਸਥਮਾ ਦੇ ਹੋਰ ਕਾਰਨਾਂ ਵਿਚ ਹੈ ਸਿਗਰਟਨੋਸ਼ੀ। ਨਵੀਆਂ ਖੋਜਾਂ ਅਨੁਸਾਰ ਜੇ ਔਰਤ ਸਿਗਰਟਨੋਸ਼ੀ ਕਰਦੀ ਹੈ ਤਾਂ ਉਸ ਦੇ ਹੋਣ ਵਾਲੇ ਬੱਚੇ ਵਿਚ ਅਸਥਮਾ ਰੋਗ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਅੱਜ ਦੀ ਆਧੁਨਿਕ ਜੀਵਨ ਸ਼ੈਲੀ ਵਿਚ ਕਾਲੀਨਾਂ ਦੀ ਵਰਤੋਂ, ਨਰਮ ਖਿਡੌਣੇ ਆਦਿ ਵੀ ਅਸਥਮਾ ਦੇ ਕਾਰਨ ਹਨ, ਇਸ ਲਈ ਸਿਗਰਟ ਦੇ ਧੂੰਏਂ ਤੋਂ ਵੀ ਦੂਰ ਰਹੋ। ਨਾ ਤਾਂ ਸਿਗਰਟਨੋਸ਼ੀ ਕਰੋ, ਨਾ ਤਿੱਖੀ ਗੰਧ ਵਾਲੀਆਂ ਸੁਗੰਧਾਂ ਦੀ ਵਰਤੋਂ ਕਰੋ। ਬੱਚਿਆਂ ਦੇ ਕਮਰਿਆਂ ਵਿਚ ਸਿੰਥੈਟਿਕ ਕਾਲੀਨਾਂ ਦੀ ਵਰਤੋਂ ਕਰੋ ਅਤੇ ਉਨ੍ਹਾਂ ਨੂੰ ਹਰ ਰੋਜ਼ ਵੈਕਿਊਮ ਕਰੋ। ਇਹੀ ਨਹੀਂ, ਬੈੱਡ ਸ਼ੀਟ ਬਦਲਦੇ ਸਮੇਂ ਚਟਾਈਆਂ ਨੂੰ ਵੀ ਵੈਕਿਊਮ ਕਰਨਾ ਨਾ ਭੁੱਲੋ। ਉਨ੍ਹਾਂ ਹੀ ਨਰਮ ਖਿਡੌਣਿਆਂ ਦੀ ਵਰਤੋਂ ਕਰੋ, ਜੋ ਪਾਣੀ ਨਾਲ ਸਾਫ਼ ਕੀਤੇ ਜਾ ਸਕਣ ਅਤੇ ਉਨ੍ਹਾਂ ਨੂੰ ਸਮੇਂ-ਸਮੇਂ 'ਤੇ ਸਾਫ਼ ਕਰਦੇ ਰਹੋ। ਜੇ ਤੁਸੀਂ ਕੋਈ ਪਸ਼ੂ, ਕੁੱਤਾ ਜਾਂ ਬਿੱਲੀ ਪਾਲੀ ਹੋਈ ਹੈ ਤਾਂ ਉਨ੍ਹਾਂ ਨੂੰ ਬੱਚਿਆਂ ਦੇ ਬਿਸਤਰ ਤੋਂ ਦੂਰ ਰੱਖੋ। ਅਸਥਮਾ 'ਤੇ ਕਾਬੂ ਪਾਉਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਇਕ ਬਹੁਤ ਵੱਡੀ ਸਿਹਤ ਸਮੱਸਿਆ ਬਣ ਸਕਦਾ ਹੈ।

ਸਿਹਤ ਖ਼ਬਰਨਾਮਾ

ਤਣਾਅ ਬਣ ਸਕਦਾ ਹੈ ਮੌਤ ਦਾ ਕਾਰਨ

ਤਣਾਅ ਨੂੰ ਜ਼ਿਆਦਾ ਗੰਭੀਰ ਰੋਗਾਂ ਵਿਚ ਨਹੀਂ ਗਿਣਿਆ ਜਾਂਦਾ ਪਰ ਤਣਾਅ ਕਈ ਗੰਭੀਰ ਰੋਗਾਂ ਦਾ ਜਨਮਦਾਤਾ ਬਣ ਸਕਦਾ ਹੈ। ਹਾਲ ਹੀ ਵਿਚ ਇਕ ਖੋਜ ਨਾਲ ਸਾਹਮਣੇ ਆਇਆ ਕਿ ਤਣਾਅ ਤੋਂ ਪੀੜਤ ਵਿਅਕਤੀ ਜੇ ਬਾਈਪਾਸ ਸਰਜਰੀ ਕਰਵਾਉਂਦੇ ਹਨ ਤਾਂ ਉਨ੍ਹਾਂ ਦੀ ਮੌਤ ਦੀ ਸੰਭਾਵਨਾ ਉਨ੍ਹਾਂ ਵਿਅਕਤੀਆਂ ਨਾਲੋਂ ਜ਼ਿਆਦਾ ਹੁੰਦੀ ਹੈ ਜੋ ਤਣਾਅ ਦਾ ਸ਼ਿਕਾਰ ਨਹੀਂ ਹੁੰਦੇ ਅਤੇ ਸਰਜਰੀ ਕਰਵਾਉਂਦੇ ਹਨ। ਇਸ ਖੋਜ ਵਿਚ 12 ਸਾਲਾਂ ਤੱਕ 800 ਰੋਗੀਆਂ ਦਾ ਅਧਿਐਨ ਕੀਤਾ ਗਿਆ ਅਤੇ ਸਰਜਰੀ ਤੋਂ ਪਹਿਲਾਂ ਅਤੇ ਸਰਜਰੀ ਤੋਂ 6 ਮਹੀਨੇ ਬਾਅਦ ਰੋਗੀਆਂ ਦੀ ਜਾਂਚ ਕੀਤੀ ਗਈ। ਇਹ ਜਾਂਚ 5 ਸਾਲ ਤੱਕ ਸਮੇਂ-ਸਮੇਂ 'ਤੇ ਕੀਤੀ ਗਈ ਅਤੇ ਇਨ੍ਹਾਂ ਵਿਚੋਂ 122 ਰੋਗੀਆਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ ਇਕ-ਤਿਹਾਈ ਰੋਗੀ ਤਣਾਅ ਦੇ ਸ਼ਿਕਾਰ ਸਨ।
ਜੀਨਸ ਨਾਲੋਂ ਜ਼ਿਆਦਾ ਘਾਤਕ ਹੈ ਗ਼ਲਤ ਜੀਵਨ ਸ਼ੈਲੀ

ਜ਼ਿਆਦਾਤਰ ਦਿਲ ਦੇ ਰੋਗਾਂ ਦਾ ਕਾਰਨ ਜੀਨਸ ਨੂੰ ਦੱਸਿਆ ਜਾਂਦਾ ਹੈ ਪਰ ਉਸ ਤੋਂ ਵੀ ਘਾਤਕ ਹੈ ਗ਼ਲਤ ਜੀਵਨ ਸ਼ੈਲੀ। 'ਦ ਕਲੀਵਲੈਂਡ ਕਲੀਨਿਕ ਫਾਊਂਡੇਸ਼ਨ' ਦੇ ਮਾਹਿਰ ਏਰਿਕ ਟੋਪੋਲ ਨੇ ਆਪਣੀ ਇਕ ਖੋਜ ਵਿਚ 1,20,000 ਦਿਲ ਦੇ ਰੋਗੀਆਂ ਦਾ ਅਧਿਐਨ ਕੀਤਾ ਅਤੇ ਪਾਇਆ ਕਿ 90 ਫੀਸਦੀ ਦਿਲ ਦੇ ਰੋਗੀਆਂ ਵਿਚ ਸਿਗਰਟਨੋਸ਼ੀ, ਸ਼ੂਗਰ, ਉੱਚ ਖੂਨ ਦਬਾਅ, ਉੱਚ ਕੋਲੈਸਟ੍ਰੋਲ ਅਤੇ ਕੋਈ ਨਾ ਕੋਈ ਕਾਰਨ ਮੌਜੂਦ ਸੀ। ਇਸ ਲਈ ਮਾਹਿਰਾਂ ਦਾ ਮੰਨਣਾ ਹੈ ਕਿ ਦਿਲ ਦੇ ਰੋਗਾਂ ਤੋਂ ਸੁਰੱਖਿਆ ਪਾਉਣ ਲਈ ਸਿਗਰਟਨੋਸ਼ੀ ਦਾ ਤਿਆਗ ਅਤੇ ਜੀਵਨ ਸ਼ੈਲੀ ਨਾਲ ਸਬੰਧਤ ਰੋਗਾਂ 'ਤੇ ਕਾਬੂ ਪਾਉਣਾ ਜ਼ਰੂਰੀ ਹੈ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX