ਤਾਜਾ ਖ਼ਬਰਾਂ


ਜਲੰਧਰ 'ਚ ਸਨਿੱਚਰਵਾਰ ਨੂੰ ਵੀ ਸ਼ਾਮ 8 ਵਜੇ ਤੱਕ ਖੁੱਲ੍ਹਣਗੀਆਂ ਦੁਕਾਨਾਂ
. . .  1 minute ago
ਜਲੰਧਰ, 4 ਜੁਲਾਈ - ਜਲੰਧਰ 'ਚ ਹੁਣ ਸਨਿੱਚਰਵਾਰ ਨੂੰ ਵੀ ਸ਼ਾਮ 8 ਵਜੇ ਤੱਕ ਦੁਕਾਨਾਂ ਖੋਲੀਆਂ ਜਾ ਸਕਦੀਆਂ ਹਨ। ਐਤਵਾਰ ਨੂੰ ਜ਼ਰੂਰੀ ਸਾਮਾਨ ਵਾਲੀਆਂ ਦੁਕਾਨਾਂ ਨੂੰ ਛੱਡ ਕੇ ਬਾਕੀ ਦੁਕਾਨਾਂ ਮੁਕੰਮਲ ਬੰਦ ਰਹਿਣਗੀਆਂ। ਇਸ ਸਬੰਧੀ ਜਲੰਧਰ ਦੇ ਡੀਸੀ ਘਣਸ਼ਿਆਮ ਥੋਰੀ...
ਮਲੇਰਕੋਟਲਾ 'ਚ ਇਕ ਮਿਲ ਦੇ 8 ਵਰਕਰਾਂ ਨੂੰ ਹੋਇਆ ਕੋਰੋਨਾ
. . .  31 minutes ago
ਸੰਗਰੂਰ, 4 ਜੁਲਾਈ (ਧੀਰਜ ਪਸ਼ੋਰੀਆ) - ਮਲੇਰਕੋਟਲਾ ਦੀ ਇਕ ਮਿਲ ਦੇ 8 ਵਰਕਰਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਜ਼ਿਲ੍ਹੇ ਵਿਚ ਕੋਰੋਨਾ ਪੀੜਤਾਂ ਦਾ ਅੰਕੜਾ 524 ਹੋ ਗਿਆ ਹੈ। ਜਿਨ੍ਹਾਂ ਵਿਚੋਂ 349 ਦੇ ਠੀਕ ਹੋਣ ਮਗਰੋਂ ਇਸ ਸਮੇਂ ਜ਼ਿਲ੍ਹੇ 'ਚ 161 ਐਕਟਿਵ...
ਦਸੂਹਾ ਨੇੜੇ ਨਹਿਰ 'ਚੋਂ ਪਾਣੀ ਓਵਰਫ਼ਲੋ ਹੋਣ ਕਾਰਨ ਦਰਜਨਾਂ ਪਿੰਡਾਂ 'ਚ ਦਹਿਸ਼ਤ ਦਾ ਮਾਹੌਲ
. . .  56 minutes ago
ਦਸੂਹਾ, 4 ਜੁਲਾਈ (ਕੌਸ਼ਲ )- ਦਸੂਹਾ ਦੇ ਨੇੜੇ ਪੈਂਦੀ ਨਹਿਰ ਤੇ ਪਿੰਡ ਟੇਰਕਿਆਣਾ ਨਜ਼ਦੀਕ ਪਾਵਰ ਹਾਊਸ...
ਰੈਫਰੈਂਡਮ 2020 ਦੀ ਮੰਗ ਦੇ ਚੱਲਦਿਆਂ ਪੁਲਿਸ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਕੰਪਲੈਕਸ ਦੁਆਲੇ ਸੁਰੱਖਿਆ ਦੇ ਸਖ਼ਤ ਪ੍ਰਬੰਧ
. . .  about 1 hour ago
ਅੰਮ੍ਰਿਤਸਰ, 4 ਜੁਲਾਈ (ਰਾਜੇਸ਼ ਕੁਮਾਰ ਸੰਧੂ)- ਰੈਫਰੈਂਡਮ 2020 ਦੀ ਮੰਗ ਦੇ ਚੱਲਦਿਆਂ 'ਸਿਖ ਫ਼ਾਰ ਜਸਟਿਸ' ਅਤੇ ਕੁੱਝ ਸਿਖ ਜਥੇਬੰਦੀਆਂ ਵੱਲੋਂ...
ਤਰਨਤਾਰਨ ਪੁਲਿਸ ਨੇ 6 ਵਿਅਕਤੀਆਂ ਨੂੰ ਭਾਰੀ ਅਸਲੇ ਅਤੇ 3 ਗੱਡੀਆਂ ਸਮੇਤ ਕੀਤਾ ਕਾਬੂ
. . .  about 1 hour ago
ਪੁਣੇ ਦੇ ਇਕ ਵਿਅਕਤੀ ਨੇ ਬਣਵਾਇਆ ਸੋਨੇ ਦਾ ਮਾਸਕ
. . .  about 1 hour ago
ਮੁੰਬਈ, 4 ਜੁਲਾਈ- ਪੁਣੇ ਜ਼ਿਲ੍ਹੇ ਦੇ ਪਿੰਪਰੀ-ਚਿੰਚਵਾੜ ਦੇ ਨਿਵਾਸੀ ਸ਼ੰਕਰ ਕੁਰਾੜੇ ਨੇ ਖ਼ੁਦ ਦੇ ਲਈ 2.89 ਲੱਖ ਰੁਪਏ....
ਸ਼ਹਿਰ ਨਾਭਾ (ਪਟਿਆਲਾ) 'ਚ ਇਕ ਵਿਅਕਤੀ ਨੂੰ ਹੋਇਆ ਕੋਰੋਨਾ
. . .  about 1 hour ago
ਨਾਭਾ, 4 ਜੁਲਾਈ (ਅਮਨਦੀਪ ਸਿੰਘ ਲਵਲੀ)- ਹਲਕਾ ਨਾਭਾ 'ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦਾ ਆਉਣਾ ਮੁੜ ...
ਰੈਫਰੈਂਡਮ 2020 ਦੇ ਪੋਸਟਰ ਲੱਗਣ ਉਪਰੰਤ ਤਖਤ ਸ੍ਰੀ ਦਮਦਮਾ ਸਾਹਿਬ ਦੁਆਲੇ ਪੁਲਿਸ ਤਾਇਨਾਤ
. . .  about 1 hour ago
ਤਲਵੰਡੀ ਸਾਬੋ, 4 ਜੁਲਾਈ (ਰਣਜੀਤ ਸਿੰਘ ਰਾਜੂ) - ਇਤਿਹਾਸਿਕ ਨਗਰ ਤਲਵੰਡੀ ਸਾਬੋ 'ਚ ਬੀਤੇ ਦਿਨ ਰੈਫਰੈਂਡਮ 2020 ਦੇ ਪੋਸਟਰ ਲੱਗਣ...
3 ਜੁਲਾਈ ਤੱਕ ਟੈੱਸਟ ਕੀਤੇ ਗਏ ਕੋਰੋਨਾ ਦੇ 95,40,132 ਨਮੂਨੇ : ਆਈ.ਸੀ.ਐਮ.ਆਰ
. . .  about 2 hours ago
ਨਵੀਂ ਦਿੱਲੀ, 4 ਜੁਲਾਈ- ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ) ਨੇ ਦੱਸਿਆ ਕਿ 3 ਜੁਲਾਈ ਤੱਕ ...
ਮੌਸਮ ਵਿਭਾਗ ਨੇ ਮੁੰਬਈ 'ਚ ਰੈੱਡ ਅਲਰਟ ਕੀਤਾ ਜਾਰੀ , ਪੈ ਸਕਦਾ ਭਾਰੀ ਮੀਂਹ
. . .  about 2 hours ago
ਮੁੰਬਈ, 4 ਜੁਲਾਈ - ਮੌਸਮ ਵਿਭਾਗ ਨੇ ਸ਼ੁੱਕਰਵਾਰ ਦੇਰ ਸ਼ਾਮ ਮੁੰਬਈ, ਰਤਨਾਗਿਰੀ ਅਤੇ ਰਾਏਗੜ੍ਹ 'ਚ ਅਗਲੇ...
ਬੁਰਜ ਜਵਾਹਰ ਵਾਲਾ ਮਾਮਲੇ 'ਚ 7 ਕਾਬੂ, ਅੱਜ ਅਦਾਲਤ 'ਚ ਕੀਤਾ ਜਾਵੇਗਾ ਪੇਸ਼
. . .  about 3 hours ago
ਚੰਡੀਗੜ੍ਹ, 4 ਜੁਲਾਈ- ਰਣਵੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਪੰਜਾਬ ਪੁਲਿਸ ਦੀ ਐੱਸ.ਆਈ.ਟੀ ਨੇ ਬੁਰਜ ਜਵਾਹਰ ਵਾਲਾ ਮਾਮਲੇ 'ਚ....
ਨਵਾਂ ਸ਼ਹਿਰ 'ਚ ਤਿੰਨ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 3 hours ago
ਨਵਾਂ ਸ਼ਹਿਰ, 4 ਜੁਲਾਈ (ਗੁਰਬਖ਼ਸ਼ ਸਿੰਘ ਮਹੇ)- ਦੇਰ ਰਾਤ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੋਂ ਆਈਆਂ 15 ਸੈਂਪਲਾਂ ਦੀਆਂ ਰਿਪੋਰਟਾਂ 'ਚੋਂ 3 ....
ਅੱਜ ਦਾ ਵਿਚਾਰ
. . .  about 3 hours ago
ਪੰਜਾਬ ‘ਚ 7 ਪੀ ਪੀ ਐਸ ਅਧਿਕਾਰੀਆਂ ਦੇ ਤਬਾਦਲੇ
. . .  1 day ago
ਫਗਵਾੜਾ, 3 ਜੁਲਾਈ {ਤਰਨਜੀਤ ਸਿੰਘ ਕਿੰਨੜਾ}- ਪੰਜਾਬ ਸਰਕਾਰ ਨੇ 7 ਪੀ ਪੀ ਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ ।
ਸਾਈਪ੍ਰਸ 'ਚ ਫਸੇ 120 ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ਹਰਸਿਮਰਤ ਕੌਰ ਬਾਦਲ ਕੋਲ ਪਹੁੰਚ
. . .  1 day ago
ਮੰਡੀ ਕਿੱਲ੍ਹਿਆਂਵਾਲੀ, 3 ਜੁਲਾਈ (ਇਕਬਾਲ ਸਿੰਘ ਸ਼ਾਂਤ)-ਮਲੇਸ਼ੀਆ ਦੇ ਬਾਅਦ ਹੁਣ ਕੋਰੋਨਾ ਕਾਰਨ ਸਾਈਪ੍ਰਸ 'ਚ ਫਸੇ 120 ਵਿਦਿਆਰਥੀਆਂ ਅਤੇ ਕਾਮਿਆਂ ਦਾ ਮੁੱਦਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਦਰਬਾਰ 'ਚ ਪੁੱਜ ਗਿਆ ਹੈ। ਕੇਂਦਰੀ ਮੰਤਰੀ ਨੇ ਵਿਦੇਸ਼ ਮੰਤਰਾਲੇ ਨਾਲ ਰਾਬਤਾ ਬਣਾ ਕੇ ਸਾਈਪ੍ਰਸ 'ਚ ਫਸੇ ਲੋਕਾਂ ਦੀ ਵਾਪਸੀ ਲਈ ਕੋਸ਼ਿਸ਼ਾਂ ਵਿੱਢ ਦਿੱਤੀਆਂ ਹਨ। ਜ਼ਿਕਰਯੋਗ...
ਜ਼ਿਲ੍ਹਾ ਕਪੂਰਥਲਾ ਵਿਚ ਇਕ ਹੋਰ ਕੋਰੋਨਾ ਪਾਜ਼ੀਟਿਵ ਕੇਸ ਆਇਆ ਸਾਹਮਣੇ
. . .  1 day ago
ਕਪੂਰਥਲਾ, 3 ਜੁਲਾਈ (ਅਮਰਜੀਤ ਸਿੰਘ ਸਡਾਨਾ)-ਕਪੂਰਥਲਾ ਵਿਖੇ ਕੋਰੋਨਾ ਪਾਜ਼ੀਟਿਵ ਸਬੰਧੀ ਅੱਜ ਇਕ ਹੋਰ ਨਵਾਂ ਕੇਸ ਸਾਹਮਣੇ ਆਇਆ ਹੈ। ਕੋਰੋਨਾ ਪੀੜਤ ਵਿਅਕਤੀ ਰੋਜ਼ ਐਵਿਨਿਊ ਦਾ ਵਸਨੀਕ ਹੈ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਭੇਜੇ ਗਏ ਸੈਂਪਲਾਂ ਵਿਚੋਂ 278 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ...
ਰਾਜਪੁਰਾ (ਪਟਿਆਲਾ) 'ਚ ਔਰਤ ਸਮੇਤ 2 ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  1 day ago
ਰਾਜਪੁਰਾ, 3 ਜੁਲਾਈ (ਰਣਜੀਤ ਸਿੰਘ) - ਇੱਥੋਂ ਦੇ ਵਿਕਾਸ ਨਗਰ ਵਿਚ ਰਹਿਣ ਵਾਲਾ ਇਕ 23 ਸਾਲਾ ਨੌਜਵਾਨ ਅਤੇ ਇਕ 28 ਸਾਲਾ ਔਰਤ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ।ਇਸ ਕਾਰਨ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ ।ਇਹ ਜਾਣਕਾਰੀ...
ਬੰਗਾ 'ਚ ਵੀ ਖੋਲ੍ਹਿਆ ਜਾਵੇਗਾ ਗੁਰੂ ਨਾਨਕ ਮੋਦੀਖ਼ਾਨਾ - ਹੇੜੀਆਂ
. . .  1 day ago
ਬੰਗਾ, 3 ਜੁਲਾਈ (ਜਸਬੀਰ ਸਿੰਘ ਨੂਰਪੁਰ) - ਬੰਗਾ ਵਿਖੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਗੁਰੂ ਨਾਨਕ ਮੋਦੀਖ਼ਾਨਾ ਖੋਲ੍ਹਿਆ ਜਾ ਰਿਹਾ ਹੈ। ਇਹ ਜਾਣਕਾਰੀ ਮੁੱਖ ਪ੍ਰਬੰਧਕ ਸਤਨਾਮ ਸਿੰਘ ਹੇੜੀਆਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਨਰਿੰਦਰਪਾਲ ਸਿੰਘ ਮਾਹਲ, ਮੋਹਣ ਸਿੰਘ ਕੰਦੋਲਾ, ਸ਼ਮਿੰਦਰ ਸਿੰਘ ਗਰਚਾ...
ਮੋਗਾ ਜ਼ਿਲ੍ਹੇ 'ਚ ਕੋਰੋਨਾ ਕਾਰਨ ਹੋਈ ਤੀਸਰੀ ਮੌਤ
. . .  1 day ago
ਮੋਗਾ, 3 ਜੁਲਾਈ (ਗੁਰਤੇਜ ਸਿੰਘ ਬੱਬੀ)- ਅੱਜ ਮੋਗਾ ਜ਼ਿਲ੍ਹੇ 'ਚ ਕੋਰੋਨਾ ਕਾਰਨ ਤੀਸਰੀ ਮੌਤ ਹੋ ਗਈ ...
ਮਾਨਸਾ 'ਚ ਨੌਜਵਾਨ 'ਚ ਕੋਰੋਨਾ ਦੀ ਹੋਈ ਪੁਸ਼ਟੀ
. . .  1 day ago
ਮਾਨਸਾ, 3 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਜ਼ਿਲ੍ਹੇ 'ਚ ਅੱਜ ਇਕ ਨੌਜਵਾਨ ਦੀ ਕੋਰੋਨਾ ...
ਲੁਧਿਆਣਾ 'ਚ ਕੋਰੋਨਾ ਦਾ ਜ਼ਬਰਦਸਤ ਧਮਾਕਾ, 65 ਮਾਮਲਿਆਂ ਦੀ ਪੁਸ਼ਟੀ, 3 ਮੌਤਾਂ
. . .  1 day ago
ਲੁਧਿਆਣਾ, 3 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ 'ਚ ਅੱਜ ਫਿਰ ਕੋਰੋਨਾ ਵਾਇਰਸ ਦਾ ਜ਼ਬਰਦਸਤ ਬੰਬ ਧਮਾਕਾ ਹੋਇਆ ਹੈ। ਸਿਵਲ ਸਰਜਨ ...
ਕੋਰੋਨਾ ਦੇ ਮੱਦੇਨਜ਼ਰ 13 ਸਤੰਬਰ ਨੂੰ ਹੋਣ ਵਾਲੀ ਨੀਟ ਦੀ ਪ੍ਰੀਖਿਆ ਮੁਲਤਵੀ
. . .  1 day ago
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡੇਰਾ ਬਾਬਾ ਨਾਨਕ ਨੂੰ ਮੁਕੰਮਲ ਬੰਦ ਰੱਖਣ ਦੇ ਹੁਕਮ
. . .  1 day ago
ਡੇਰਾ ਬਾਬਾ ਨਾਨਕ, 3 ਜੁਲਾਈ (ਵਿਜੇ ਸ਼ਰਮਾ, ਅਵਤਾਰ ਸਿੰਘ ਰੰਧਾਵਾ)- ਅੱਜ ਡੇਰਾ ਬਾਬਾ ਨਾਨਕ ਤੋਂ ਕੋਰੋਨਾ ਦੇ 7 ਨਵੇਂ ਮਾਮਲੇ ...
ਕਿਸਾਨ ਆਗੂ ਦੀ ਰਿਹਾਈ ਮਗਰੋਂ ਟਾਂਡਾ 'ਚ ਤਿੰਨ ਦਿਨਾਂ ਤੋਂ ਚੱਲ ਰਿਹਾ ਧਰਨਾ ਸਮਾਪਤ
. . .  1 day ago
ਟਾਂਡਾ ਉੜਮੁੜ, 3 ਜੁਲਾਈ (ਦੀਪਕ ਬਹਿਲ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਦੀ ਹੋਈ ਗ੍ਰਿਫ਼ਤਾਰੀ ਤੋਂ ....
ਅਗਵਾ ਹੋਈ 4 ਸਾਲਾ ਬੱਚੀ ਦਾ ਮਾਮਲਾ ਪੁਲਿਸ ਨੇ ਚਾਰ ਘੰਟਿਆਂ 'ਚ ਸੁਲਝਾਇਆ
. . .  1 day ago
ਸੁਲਤਾਨਪੁਰ ਲੋਧੀ, 3 ਜੁਲਾਈ (ਜਗਮੋਹਨ ਸਿੰਘ ਥਿੰਦ, ਨਰੇਸ਼ ਹੈਪੀ, ਬੀ.ਐੱਸ ਲਾਡੀ) - ਸੁਲਤਾਨਪੁਰ ਲੋਧੀ ਦੇ ਨਜ਼ਦੀਕੀ ਪਿੰਡ ਮਾਛੀਜੋਆ ਤੋਂ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਮਾਨਵ ਸੱਭਿਅਤਾ ਦੇ ਸੰਕਟ ਅਤੇ ਵਿਸਮਾਦੀ ਵਿਸ਼ਵ ਹੁਕਮ

2019 ਦੇ ਅੰਤ ਅਤੇ 2020 ਦੇ ਸ਼ੁਰੂ ਵਿਚ ਅਦ੍ਰਿਸ਼ਟ ਕੋਰੋਨਾ ਵਾਇਰਸ ਕਾਰਨ ਆਇਆ ਸੰਕਟ ਕਿਸੇ ਇਕ ਵਿਸ਼ੇਸ਼ ਇਲਾਕੇ ਜਾਂ ਦੇਸ਼ ਤੱਕ ਸੀਮਤ ਨਹੀਂ ਰਿਹਾ, ਸਗੋਂ ਇਹ ਲਾਗ ਵਿਸ਼ਵ-ਵਿਆਪੀ ਪੱਧਰ 'ਤੇ ਫੈਲ ਗਈ ਹੈ। ਜਿਸ ਤਰ੍ਹਾਂ ਇਹ ਮਹਾਂਮਾਰੀ ਫੈਲੀ ਅਤੇ ਇਸ ਦੇ ਜੋ ਨਤੀਜੇ ਨਿਕਲੇ, ਉਸ ਨਾਲ ਵਿਸ਼ਵ ਦੇ ਦੇਸ਼ਾਂ ਅਤੇ ਮਾਨਵ ਜੀਵਨ ਵਿਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਆਈਆਂ ਹਨ। ਸਪੱਸ਼ਟ ਹੈ ਕਿ ਪੈਦਾ ਹੋਈ ਅਸਾਧਾਰਨ ਸਥਿਤੀ ਕਾਰਨ ਭਵਿੱਖ ਦਾ ਵਿਸ਼ਵ ਉਹ ਨਹੀਂ ਰਹੇਗਾ, ਜੋ ਇਸ ਸੰਕਟ ਦੇ ਪੈਦਾ ਹੋਣ ਤੋਂ ਪਹਿਲਾਂ ਸੀ। ਇਸ ਸੰਕਟ ਦੇ ਪੈਦਾ ਹੋਣ ਤੋਂ ਪਹਿਲਾਂ ਮਨੁੱਖ ਅਸਹਿਜ, ਅਸੰਤੁਲਿਤ, ਲਾਲਸੀ, ਤੇਜ਼-ਤਰਾਰ ਜ਼ਿੰਦਗੀ, ਨਫ਼ਰਤ, ਅਲੱਗ-ਥਲੱਗਤਾ ਅਤੇ ਈਰਖਾ ਹੰਕਾਰ ਵਾਲਾ ਜੀਵਨ ਜੀਅ ਰਿਹਾ ਸੀ। ਵਿਸ਼ਵ-ਵਿਆਪੀ ਸੰਕਟ ਹੋਣ ਕਾਰਨ ਅਮਰੀਕਾ, ਚੀਨ, ਭਾਰਤ, ਕੈਨੇਡਾ, ਸਮੁੱਚਾ ਯੂਰਪ, ਇਸਲਾਮਿਕ ਦੁਨੀਆ, ਅਫ਼ਰੀਕਾ, ਦੱਖਣੀ ਅਮਰੀਕਾ ਆਦਿ ਦੇਸ਼ਾਂ ਦੇ ਸਮੁੱਚੇ ਰਾਜਨੀਤਕ, ਸਮਾਜਿਕ, ਆਰਥਿਕ, ਭਾਈਚਾਰਕ, ਸੱਭਿਆਚਾਰਕ ਤੇ ਧਰਮੋ-ਨੈਤਿਕ ਢਾਂਚੇ ਆਦਿ ਸਭ ਵੱਡੇ ਦਬਾਅ ਹੇਠ ਆ ਗਏ ਹਨ।
ਕੋਰੋਨਾ ਵਾਇਰਸ ਮਹਾਂਮਾਰੀ ਦੇ ਵਿਸ਼ਵ-ਵਿਆਪੀ ਸੰਕਟ ਵਿਚ ਬਦਲਣ ਦੇ ਕੁਝ ਵਿਸ਼ੇਸ਼ ਕਾਰਨ ਹਨ। ਆਖਰ ਚੀਨ ਦੀ ਵੂਹਾਨ ਪ੍ਰਯੋਗਸ਼ਾਲਾ ਵਿਚੋਂ ਕਥਿਤ ਤੌਰ 'ਤੇ ਫੈਲਿਆ ਅਦ੍ਰਿਸ਼ਟ ਵਾਇਰਸ ਅਮਰੀਕਾ, ਕੈਨੇਡਾ, ਰੂਸ, ਭਾਰਤ, ਯੂਰਪ, ਏਸ਼ੀਆਈ ਦੇਸ਼ਾਂ ਅਤੇ ਵਿਸ਼ਵ ਦੇ ਹੋਰ ਦੇਸ਼ਾਂ ਅਤੇ ਸਮੁੱਚੇ ਤੌਰ 'ਤੇ ਮਾਨਵ ਸੱਭਿਅਤਾ ਲਈ ਏਨਾ ਵੱਡਾ ਸੰਕਟ ਕਿਉਂ ਬਣਿਆ? ਸਥਿਤੀ ਜੇਕਰ ਸੰਕਟ ਨਾਲ ਹੀ ਸਬੰਧਿਤ ਰਹਿੰਦੀ, ਤਾਂ ਇਸ ਨੂੰ ਇਸੇ ਤਰ੍ਹਾਂ ਵੀ ਨਜਿੱਠਿਆ ਜਾ ਸਕਦਾ ਸੀ, ਪਰ ਇਸ ਨਾਲ ਤਾਂ ਵੱਡੀਆਂ ਸ਼ਕਤੀਆਂ ਅਤੇ ਹੋਰ ਦੇਸ਼ਾਂ ਦੇ ਢਾਂਚੇ ਹੀ ਡਗਮਗਾ ਗਏ ਹਨ। ਅਜਿਹੀ ਹਾਲਤ ਵਿਚ ਇਨ੍ਹਾਂ ਦੇਸ਼ਾਂ ਨੂੰ ਚਲਾ ਰਹੇ ਪੂੰਜੀਵਾਦ, ਸਮਾਜਵਾਦ, ਸਾਮਵਾਦ, ਹਿੰਦੂਤਵ ਅਤੇ ਇਸਲਾਮਿਕ ਸ਼ਰੀਅਤ ਆਦਿ ਨਾਲ ਸਬੰਧਤ ਸਮਾਜਿਕ ਢਾਂਚਿਆਂ ਅਤੇ ਪ੍ਰਬੰਧਾਂ ਉੱਤੇ ਉਂਗਲ ਉੱਠਣੀ ਲਾਜ਼ਮੀ ਹੈ। ਇੰਝ ਜਾਪਦਾ ਹੈ ਕਿ ਨਿਘਾਰ ਵੱਲ ਜਾ ਰਹੇ ਉਪਰੋਕਤ ਪ੍ਰਬੰਧਾਂ ਵਿਚ ਕੋਰੋਨਾ ਵਾਇਰਸ ਨੇ ਅਜਿਹੀ ਆਖਰੀ ਕਿੱਲ ਠੋਕੀ ਹੈ ਕਿ ਅਚਾਨਕ ਹੀ ਅਜਿਹੇ ਨਵੇਂ ਸਮਾਜਿਕ ਪ੍ਰਬੰਧ ਦੀ ਤਲਾਸ਼ ਕਰਨੀ ਪੈ ਰਹੀ ਹੈ, ਜਿਸ ਤੋਂ ਨਵੀਂ ਦਿਸ਼ਾ ਪ੍ਰਾਪਤ ਕਰਕੇ ਨਵਾਂ ਸੰਸਾਰਿਕ ਪ੍ਰਬੰਧ ਸਿਰਜਿਆ ਜਾ ਸਕੇ। ਗਿਆਨ-ਵਿਗਿਆਨ-ਤਕਨਾਲੋਜੀ ਦੇ ਬਲ 'ਤੇ ਤਿੰਨ ਉਦਯੋਗਿਕ ਕ੍ਰਾਂਤੀਆਂ ਦਾ ਸਫ਼ਰ ਤੈਅ ਕਰਕੇ ਮਾਨਵ ਸੱਭਿਅਤਾ ਲਈ ਹਾਨੀਕਾਰਕ ਚੌਥੀ ਰੋਬੋਟਿਕ ਅਤੇ ਅਪ੍ਰਾਕ੍ਰਿਤਕ ਬੁੱਧੀ ਕ੍ਰਾਂਤੀ ਦੇ ਦਹਾਨੇ 'ਤੇ ਪਹੁੰਚੇ ਦੇਸ਼ਾਂ, ਵਿਗਿਆਨ ਅਤੇ ਤਕਨਾਲੋਜੀ ਕੋਲ ਇਸ ਕਰੋਨਾ ਵਾਇਰਸ ਮਹਾਂਮਾਰੀ ਕਾਰਨ ਉੱਠੇ ਪ੍ਰਸ਼ਨਾਂ ਦੇ ਜਵਾਬ ਠੋਸ ਨਾਂਹ ਵਿਚ ਹਨ। ਸਪੱਸ਼ਟ ਹੈ ਕਿ ਪਿਛਲੇ ਤਿੰਨ ਦਹਾਕਿਆਂ ਤੋਂ, ਵਿਸ਼ੇਸ਼ ਕਰਕੇ ਠੰਢੀ ਜੰਗ ਤੋਂ ਬਾਅਦ ਦੀਆਂ ਵਿਚਾਰਧਾਰਾਵਾਂ, ਸਮਾਜਿਕ ਪ੍ਰਬੰਧਾਂ, ਵਿਸ਼ਵ ਪੱਧਰ ਦੇ ਨਾ-ਪਾਕ ਆਰਥਿਕ-ਮਿਲਟਰੀ ਗੱਠਜੋੜਾਂ, ਇਕ-ਧਰੁਵੀ, ਦੋ-ਧਰੁਵੀ ਸੰਸਾਰ ਦੇ ਆਗੂਆਂ ਅਮਰੀਕਾ, ਚੀਨ, ਰੂਸ ਦੇ ਆਪਸੀ ਟਕਰਾਉ ਦੀਆਂ ਨੀਤੀਆਂ ਆਦਿ ਨੇ ਵਿਸ਼ਵ ਮਨੁੱਖ ਅਤੇ ਦੇਸ਼ਾਂ ਨੂੰ ਇਸ ਹੱਦ ਤੱਕ ਬੇਵੱਸ, ਲਾਚਾਰ ਅਤੇ ਕਮਜ਼ੋਰ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਇਸ ਮਹਾਂਮਾਰੀ ਵਿਚੋਂ ਨਿਕਲਣ ਦੇ ਕੋਈ ਉਚਿਤ ਅਤੇ ਚਿਰਸਥਾਈ ਰਾਹ ਹੀ ਨਜ਼ਰ ਨਹੀਂ ਆ ਰਹੇ। ਉਹ ਵਿਸ਼ਵ ਨੈਤਿਕਤਾ ਸਨਮੁੱਖ ਬੇਪਰਦ ਹੋ ਗਏ ਹਨ। ਇਸ ਲਈ ਇਕ ਨਵਾਂ ਵਿਸ਼ਵ ਵਿਆਪੀ ਪ੍ਰਬੰਧ ਸਿਰਜਣ ਲਈ ਹੁਣ ਇਨ੍ਹਾਂ ਉੱਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਅਜਿਹੀਆਂ ਸ਼ਕਤੀਆਂ ਹੁਣ ਵਿਸ਼ਵ ਪ੍ਰਬੰਧ ਦਾ ਮੁਖੜਾ ਨਹੀਂ ਰਹੀਆਂ।
ਕਰੋਨਾ ਵਾਇਰਸ ਸੰਕਟ ਕਾਰਨ ਭਾਰਤ ਅਤੇ ਵਿਸ਼ਵ ਦੇਸ਼ਾਂ ਦੀ ਅਰਥ ਵਿਵਸਥਾ ਨੂੰ ਸ਼ਕਤੀ ਦੇਣ ਵਾਲੇ ਹਰ ਤਰ੍ਹਾਂ ਦੇ ਕਿਰਤੀ, ਮਜ਼ਦੂਰ ਅਤੇ ਹੁਨਰਮੰਦ ਲੋੋਕ ਕੁਝ ਪਲਾਂ ਵਿਚ ਹੀ ਅਸੁਰੱਖਿਅਤ ਹੋਏ ਦਰ ਬਦਰ ਹੋ ਗਏ; ਵਿਸ਼ਵ ਦੇ ਦੇਸ਼ਾਂ ਦੀਆਂ ਸਿਹਤ ਸੇਵਾਵਾਂ ਦਾ ਸਮੁੱਚਾ ਸਿਸਟਮ ਅੰਦਰੂਨੀ ਅਤੇ ਬਾਹਰੀ ਕਾਰਨਾਂ ਕਰਕੇ ਢਹਿ ਢੇਰੀ ਹੋ ਗਿਆ; ਧਰਮਾਂ, ਸੱਭਿਆਚਾਰਾਂ ਅਤੇ ਰੰਗ ਨਸਲ ਉੱਤੇ ਆਧਾਰਿਤ ਨਾ-ਬਰਾਬਰੀ ਵਾਲਾ ਭਾਈਚਾਰਾ ਕਮਜ਼ੋਰ ਪੈ ਗਿਆ; ਸਿਵਾਏ ਮੈਡੀਕਲ ਸਾਮਾਨ ਦੇ ਲੋਕਾਂ ਦੀ ਖ਼ਰੀਦ ਸ਼ਕਤੀ ਘਟਣ ਅਤੇ ਹੋਰ ਕਾਰਨਾਂ ਨਾਲ ਅਚਾਨਕ ਚੀਜ਼ਾਂ ਦਾ ਉਤਪਾਦਨ ਅਤੇ ਵਿਕਰੀ ਪ੍ਰਭਾਵਿਤ ਹੋਏ; ਵਿਸ਼ਵ ਪੱਧਰ ਤੱਕ ਦੇਸ਼ਾਂ ਵਿਚ ਮਹੀਨਿਆਂ ਤੱਕ ਹੋਈਆਂ ਤਾਲਾਬੰਦੀਆਂ ਨਾਲ ਕਈ ਤਰ੍ਹਾਂ ਦੀਆਂ ਪਰਿਵਾਰਕ, ਆਰਥਿਕ, ਰਾਜਨੀਤਿਕ-ਸੱਤਾ, ਮਾਨਸਿਕ, ਪ੍ਰਸ਼ਾਸਕੀ ਅਤੇ ਰੁਜ਼ਗਾਰ ਸਬੰਧੀ ਕਈ ਮੁਸ਼ਕਿਲਾਂ ਅਤੇ ਚੁਣੌਤੀਆਂ ਪੈਦਾ ਹੋਈਆਂ; ਕਰੋਨਾ ਤੋਂ ਪਹਿਲਾਂ ਵਾਲੀ ਭੱਜ-ਦੌੜ ਅਤੇ ਬੇਥੱਵੀ ਹੋਈ ਉਪਭੋਗਤਾਵਾਦੀ ਜ਼ਿੰਦਗੀ ਬਦਲਣ ਨਾਲ ਲੋਕਾਂ ਨੂੰ ਸਹਿਜ, ਸੰਜਮ ਅਤੇ ਠਹਿਰਾਉ ਵਿਚ ਰਹਿਣ ਵਾਲੀ ਜੀਵਨ-ਜਾਚ ਦੇ ਅਨੇਕਾਂ ਅਨੁਭਵ ਹੋਏ; ਇਸ ਸੰਕਟ ਦੌਰਾਨ ਭਾਰਤ ਤੋਂ ਵਿਸ਼ਵ ਪੱਧਰ ਤੱਕ ਗ਼ਰੀਬ ਲੋਕ ਕਿਵੇਂ ਆਪਣੀ ਜ਼ਿੰਦਗੀ ਜਿਊਂਦੇ ਸਨ (ਹਨ), ਇਹ ਜੱਗ ਜ਼ਾਹਰ ਹੋਇਆ। ਬੇਰੁਜ਼ਗਾਰੀ ਨੇ ਲੋਕਾਂ ਦੇ ਜੀਵਨ ਭਵਿੱਖ ਸਬੰਧੀ ਕਈ ਤਰ੍ਹਾਂ ਦੇ ਸੰਕਟ ਪੈਦਾ ਕੀਤੇ ਅਤੇ ਉਨ੍ਹਾਂ ਦਾ ਭਵਿੱਖ ਅੰਧਕਾਰ ਵਿਚ ਚਲਾ ਗਿਆ; ਵਿਸ਼ਵ ਦੇ ਦੇਸ਼ਾਂ ਵਿਚ ਆਪਣੇ ਦੇਸ਼ਾਂ ਨੂੰ ਚਲਾਉਣ ਵਾਲੇ ਪ੍ਰਚੱਲਿਤ ਢਾਂਚਿਆਂ ਵਿਚ ਸਰਬਪੱਖੀ ਸੁਧਾਰ ਲਿਆਉਣ ਦੇ ਨਵੇਂ ਅਹਿਸਾਸ ਜਾਗੇ। ਇਸ ਤਰ੍ਹਾਂ ਕਰੋਨਾ ਵਾਇਰਸ ਕਾਰਨ ਆਏ ਕਈ ਹੋਰ ਸੰਕਟਾਂ ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ।
ਪਿਛਲੀਆਂ ਮਹਾਂਮਾਰੀਆਂ ਵਿਚ ਸਦੀਆਂ ਦਾ ਪਾੜਾ ਹੈ, ਪਰ ਪਿਛਲੇ ਕੁਝ ਦਹਾਕਿਆਂ ਵਿਚ ਜਿਵੇਂ ਸਾਰਸ, ਇਬੋਲਾ, ਸਵਾਈਨ, ਬਰਡ ਫਲੂ, ਡੇਂਗੂ, ਏਡਜ਼, ਕੈਂਸਰ ਅਤੇ ਹੁਣ ਕੋਰੋਨਾ ਵਾਇਰਸ ਨੇ ਮਾਨਵ ਜਾਤੀ ਲਈ ਸੰਕਟ ਖੜ੍ਹੇ ਕਰ ਦਿੱਤੇ ਹਨ, ਜਿਨ੍ਹਾਂ ਦੇ ਨਤੀਜੇ ਸਾਡੇ ਸਾਹਮਣੇ ਹਨ। ਇਹ ਸਭ ਕੁਝ ਉਨ੍ਹਾਂ ਵੱਡੀਆਂ ਸ਼ਕਤੀਆਂ, ਆਗੂਆਂ, ਉਲਟ-ਵਿਗਿਆਨੀਆਂ, ਤਕਨਾਲੋਜੀ ਦੀ ਅਤੀ ਨੂੰ ਪਹੁੰਚ ਰਹੀ ਵਰਤੋਂ ਅਤੇ ਪ੍ਰਮਾਣੂੰ ਹਥਿਆਰਾਂ ਦੇ ਸਰਪ੍ਰਸਤਾਂ ਅਤੇ ਸਮਾਜਿਕ ਪ੍ਰਬੰਧਕੀ ਢਾਂਚਿਆਂ ਆਦਿ ਕਾਰਨ ਵਾਪਰਦੇ ਆ ਰਹੇ ਦੁਖਾਂਤ ਹਨ। ਇਨ੍ਹਾਂ ਮਹਾਮਾਰੀਆਂ, ਤਬਾਹਕੁੰਨ ਜੰਗਾਂ ਅਤੇ ਨਫ਼ਰਤਾਂ ਆਦਿ ਵਿਚ ਸਾਰੀ ਮਾਨਵ ਜਾਤੀ ਉਲਝ ਕੇ ਰਹਿ ਗਈ ਹੈ। ਕੁਝ ਇਨ੍ਹਾਂ ਅਤੇ ਹੋਰ ਕਾਰਨਾਂ ਦੇ ਸਥਾਈ ਹੱਲਾਂ ਲਈ ਹੁਣ ਸਾਨੂੰ ਇਕ ਨਵੇਂ ਵਿਸਮਾਦੀ ਵਿਸ਼ਵ ਪ੍ਰਬੰਧ ਦੇ ਨਕਸ਼ ਉਭਾਰਨੇ ਹੋਣਗੇ।
ਅਜਿਹੀ ਹਾਲਤ ਵਿਚ ਵਿਸ਼ਵ ਸਿਆਣਿਆਂ ਨੂੰ ਅਤੇ ਆਮ ਲੋਕਾਂ ਨੂੰ ਖ਼ੁਦ ਹੀ ਸਥਾਨਕ ਤੋਂ ਵਿਸ਼ਵ ਪੱਧਰ ਤੱਕ ਅਜਿਹਾ ਕੁਝ ਵੱਡਾ ਅਤੇ ਉਸਾਰੂ ਸੋਚਣਾ ਹੋਏਗਾ, ਜਿਸ ਨਾਲ ਇਕ ਨਵਾਂ ਵਿਸ਼ਵ ਸਿਰਜਿਆ ਜਾ ਸਕੇ। ਉਨ੍ਹਾਂ ਨੂੰ ਸਭ ਤੋਂ ਵੱਡਾ ਅਹਿਸਾਸ ਕੁਦਰਤ ਵੱਲ ਮੁੜਨ ਅਤੇ ਸ਼ਹਿਰੀ ਉਦਯੋਗੀਕਰਨ ਦੀ ਬਜਾਏ ਦਿਹਾਤੀ/ਖੇਤੀ ਅਰਥਚਾਰੇ ਨੂੰ ਨਵੀਂ ਦਿਸ਼ਾ ਅਤੇ ਮਜ਼ਬੂਤੀ ਦੇਣ ਦਾ ਜਾਗਿਆ ਹੈ। ਮਨੁੱਖ ਨੂੰ ਕੁਦਰਤ, ਇਸ ਦੇ ਰਹੱਸਾਂ ਨਾਲ ਜੁੜਨ, ਇਸ ਦੀ ਕਾਰਗੁਜ਼ਾਰੀ ਨੂੰ ਜਾਨਣ, ਕੁਦਰਤੀ ਨਜ਼ਾਰਿਆਂ ਨੂੰ ਜੀਵਨ ਵਿਚ ਢਾਲਣ ਅਤੇ ਇਸ ਦੀ ਸੰਭਾਲ ਅਤੇ ਵਾਤਾਵਰਨ ਦੀ ਸ਼ੁੱਧਤਾ ਨੂੰ ਬਚਾਉਣ ਤੋਂ ਅੱਗੇ ਜਾ ਕੇ ਇਸ ਨਾਲ ਵਿਸਮਾਦੀ ਸਾਂਝ ਨੂੰ ਮੁੜ ਪੱਕਿਆਂ ਕਰਕੇ ਇਸ ਅਨੁਸਾਰ ਜੀਵਨ ਜਿਊਣ ਦੇ ਨਵੇਂ/ਵਿਸਮਾਦੀ ਅਹਿਸਾਸ ਪੈਦਾ ਹੋਏ ਹਨ। ਕੁਦਰਤ ਨਾਲ ਕੁਦਰਤ ਅਨੁਸਾਰ ਜੁੜਨਾ, ਇਸ ਦੀ ਅਸਚਰਜਤਾ ਅਤੇ ਅਨੁਸ਼ਾਸਨੀ ਵਿਵਸਥਾ ਨੂੰ ਅਨੁਭਵ ਵਿਚ ਲਿਆਉਣਾ ਅਤੇ ਅਨੰਦਿਤ ਭਾਵ ਵਿਚ ਆਉਣਾ ਵਿਸਮਾਦੀ ਹੋਣਾ ਹੈ। ਕੋਰੋਨਾ ਵਾਇਰਸ ਅਜਿਹੇ ਅਹਿਸਾਸ ਜਗਾਉਣ ਸਬੰਧੀ ਇਕ ਵੱਡਾ ਕਾਰਨ ਬਣਿਆ ਹੈ।
ਕੁਦਰਤ ਦੇ ਦਰਦ, ਇਸ ਦੇ ਵਿਸਮਾਦ, ਇਸ ਦੀ ਅਸਚਰਜਤਾ ਅਤੇ ਇਸ ਤੋਂ ਮਾਂ ਵਰਗੇ ਪਿਆਰ ਦੀ ਵੱਡੇ ਅਰਥਾਂ ਵਿਚ ਵਿਚਾਰਧਾਰਕ ਸੰਰਚਨਾ ਅਤੇ ਵਿਆਖਿਆ ਕਰਨੀ ਹੋਏਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਿਸਮਾਦੀ ਚਿੰਤਨ ਪ੍ਰਚੱਲਿਤ ਸਮਾਜਿਕ ਪ੍ਰਬੰਧਾਂ ਦੀ ਅਸਫ਼ਲਤਾ ਕਾਰਨ ਪਏ ਖੱਪਿਆਂ ਨੂੰ ਭਰ ਕੇ ਮਾਨਵ ਸੱਭਿਅਤਾ ਲਈ ਬਣੀ ਨਵੀਂ ਆਸ, ਨਵਾਂ ਵਿਸ਼ਵ ਕ੍ਰਮ ਸਿਰਜਣ ਦੇ ਸਮਰੱਥ ਹੈ। ਲੋੜ ਸਿਰਫ਼ ਇਸ ਦੀਆਂ ਬਹੁ-ਪਰਤੀ ਦਿਸ਼ਾਵਾਂ ਅਤੇ ਪਾਸਾਰਿਆਂ ਨੂੰ ਵਿਸ਼ਵ ਚੇਤਨਾ ਦਾ ਹਿੱਸਾ ਬਣਾਉਣ ਦੀ ਹੈ। ਮੁਨਾਫ਼ੇ ਅਤੇ ਧਨ ਨੂੰ ਕੇਂਦਰ ਵਿਚੋਂ ਬਾਹਰ ਕਰਕੇ ਕੁਦਰਤ ਅਤੇ ਇਸ ਦੇ ਵਿਸਮਾਦ ਉੱਤੇ ਸਾਰੇ ਵਿਸ਼ਵ ਚਿੰਤਨ ਨੂੰ ਕੇਂਦਰਿਤ ਕੀਤਾ ਜਾਣਾ ਜ਼ਰੂਰੀ ਹੋਵੇਗਾ। ਕੁਦਰਤ-ਮੁਖੀ ਸਮਾਜਿਕ ਪ੍ਰਬੰਧ ਦੀ ਲੋੜ ਬੜੇ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਸੀ, ਪਰ ਕੋਰੋਨਾ ਵਾਇਰਸ ਕਾਰਨ ਉਪਜੇ ਸੰਕਟਾਂ ਨੇ ਇਸ ਲੋੜ ਨੂੰ ਹੋਰ ਤੀਬਰ ਕਰ ਦਿੱਤਾ ਹੈ। ਸਿੱਖ ਚਿੰਤਕਾਂ ਨੂੰ ਭਾਰਤ ਅਤੇ ਦੂਸਰੇ ਦੇਸ਼ਾਂ ਦੇ ਚਿੰਤਕਾਂ ਨਾਲ ਮਿਲ ਕੇ ਇਸ ਸਬੰਧੀ ਇਕ ਸੰਵਾਦ ਸ਼ੁਰੂ ਕਰਨ ਦੀ ਲੋੜ ਹੈ।

-ਮੁਖੀ, ਭਾਈ ਗੁਰਦਾਸ ਇੰਸਟੀਚਿਊਟ ਆਫ਼ ਐਡਵਾਂਸ ਸਿੱਖ ਸਟੱਡੀਜ਼, ਸ੍ਰੀ ਅਨੰਦਪੁਰ ਸਾਹਿਬ।
ਮੋਬਾਈਲ : 9872591713


ਖ਼ਬਰ ਸ਼ੇਅਰ ਕਰੋ

ਕੋਵਿਡ-19 ਅਤੇ ਬਦਲਦਾ ਸਮਾਜਿਕ ਤਾਣਾ-ਬਾਣਾ

ਅੱਜ ਵਿਸ਼ਵ ਭਰ ਦੀ ਮਨੁੱਖਤਾ ਕੋਵਿਡ-19 ਵਗਰੀ ਮਹਾਂਮਾਰੀ ਦੇ ਨਾਲ ਦੋ-ਚਾਰ ਹੋ ਰਹੀ ਹੈ। ਇਸ ਦੌਰਾਨ ਬਹੁਤ ਸਾਰੀਆਂ ਕੀਮਤੀ ਜਾਨਾ ਜਾ ਚੁੱਕੀਆਂ ਹਨ ਅਤੇ ਬਹੁਤ ਸਾਰੇ ਲੋਕ ਇਸ ਬਿਮਾਰੀ ਦੀ ਗ੍ਰਿਫ਼ਤ ਵਿਚ ਹਨ। ਕੋਈ ਸ਼ੱਕ ਨਹੀਂ ਕਿ ਇਸ ਸੰਕਟ ਨੇ ਸਾਡੇ ਲਈ ਬਹੁਤ ਸਾਰੀਆਂ ਮੁਸ਼ਕਿਲਾਂ ਪੈਦਾ ਕੀਤੀਆਂ ਹਨ ਅਤੇ ਕਰ ਰਿਹਾ ਹੈ ਪਰ ਨਾਲ ਦੀ ਨਾਲ ਸਾਡੇ ਲਈ ਬਹੁਤ ਸਾਰੇ ਸਾਰਥਿਕ ਸੁਨੇਹੇ, ਸੱਚਾਈਆਂ, ਬਹੁਤ ਸਾਰੀਆਂ ਮਿਸਾਲਾ ਅਤੇ ਸਬਕ ਵੀ ਛੱਡ ਰਿਹਾ ਹੈ। ਇਸ ਨੇ ਸਾਡੇ ਵਿਚੋਂ ਜਾਤ, ਧਰਮ, ਰੰਗ, ਨਸਲ, ਭੇਦ-ਭਾਵ, ਈਰਖਾ ਆਦਿ ਸਭ ਨੂੰ ਭੁਲਾ ਕੇ ਮਨੁੱਖ ਨੂੰ ਮਨੁੱਖ ਸਮਝਣ ਦਾ ਮੰਤਰ ਦਿੱਤਾ ਹੈ। ਸਾਡੇ ਦੁਆਰਾ ਹੀ ਗੰਧਲੇ ਕੀਤੇ ਹੋਏ ਕੁਦਰਤੀ ਵਾਤਾਵਰਨ ਨੇ ਸਾਨੂੰ ਮੁੜ-ਸੋਚਣ, ਸਾਡੀਆਂ ਗ਼ੈਰ-ਜ਼ਰੂਰੀ ਲੋੜਾਂ ਨੂੰ ਛੱਡਣ ਅਤੇ ਅਸਲ ਲੋੜਾਂ ਦੀ ਪਛਾਣ ਕਰਨ ਦਾ ਸੁਨੇਹਾ ਦਿੱਤਾ ਹੈ। ਅੱਜ ਸਾਡੇ ਸੱਭਿਅਕ ਮਨੁੱਖ ਹੋਣ ਦਾ ਹੀ ਇਕ ਉੱਤਮ ਨਮੂਨਾ ਹੈ ਕਿ ਅੱਜ ਬਹੁਤ ਸਾਰੇ ਡਾਕਟਰ, ਨਰਸਾਂ, ਸੁਰੱਖਿਆ ਕਰਮੀ, ਸਫ਼ਾਈ ਕਰਮੀ ਅਤੇ ਵਲੰਟੀਅਰਜ਼ ਆਪਣੀਆਂ ਜਾਨਾ ਦੀ ਪਰਵਾਹ ਕੀਤੇ ਬਗ਼ੈਰ ਸਾਨੂੰ ਸੁਰੱਖਿਆ ਕਵਚ ਪ੍ਰਦਾਨ ਕਰਨ ਅਤੇ ਸਾਡੀ ਹਰ ਸੰਭਵ ਲੋੜ ਪੂਰੀ ਕਰਨ ਹਿੱਤ ਦਿਨ-ਰਾਤ ਜੁੱਟੇ ਹੋਏ ਹਨ। ਭਾਵੇਂ ਕਿ ਅਜਿਹਾ ਕਰਦਿਆਂ ਬਹੁਤ ਸਾਰੇ ਅਜਿਹੇ ਬਹਾਦਰ ਯੋਧਿਆਂ ਨੇ ਆਪਣੀਆਂ ਜਾਨਾ ਵੀ ਗਵਾ ਲਈਆਂ ਹਨ ਪਰ ਇਨ੍ਹਾਂ ਦੁਆਰਾ ਮਾਨਵਤਾ ਦੀ ਭਲਾਈ ਅਤੇ ਆਪਣੇ ਕਰਤੱਵਾਂ ਦੀ ਪਾਲਣਾ ਕਰਨੀ ਨਹੀਂ ਛੱਡੀ ਗਈ। ਸਲਾਮ ਹੈ ਇਨ੍ਹਾਂ ਸਭ ਦੀਆਂ ਕੁਰਬਾਨੀਆਂ ਅਤੇ ਸੰਭਾਲੀਆਂ ਹੋਈਆਂ ਜ਼ਿੰਮੇਵਾਰੀਆਂ ਨੂੰ ਜੋ ਹਮੇਸ਼ਾ-ਹਮੇਸ਼ਾ ਲਈ ਯਾਦ ਰੱਖੀਆਂ ਜਾਣਗੀਆਂ।
ਇਹ ਗੱਲ ਪ੍ਰਤੱਖ ਰੂਪ ਵਿਚ ਸੱਚ ਹੈ ਕਿ ਮਨੁੱਖ ਦੁਆਰਾ ਕੀਤੀ ਗਈ ਕੁਦਰਤੀ ਨਿਯਮਾਂ ਨਾਲ ਛੇੜ-ਛਾੜ ਮਨੁੱਖ ਦੇ ਨਾਲ-ਨਾਲ ਹੋਰ ਜੀਵਾਂ ਲਈ ਵੀ ਘਾਤਕ ਸਿੱਧ ਹੁੰਦੀ ਹੈ। ਅੱਜ ਵੇਖੋ ਆਕਾਸ਼ ਦੇ ਨੀਲੇ ਹੋਏ ਰੰਗ ਨੂੰ, ਹਵਾ ਵਿਚੋਂ ਖ਼ਤਮ ਹੋਏ ਧੂੰਏ ਨੂੰ, ਅੰਮ੍ਰਿਤ ਵਰਗੇ ਹੋਏ ਨਦੀਆਂ ਅਤੇ ਦਰਿਆਵਾਂ ਦੇ ਪਾਣੀ ਨੂੰ ਸਾਡੇ ਦੁਆਰਾ ਹੀ ਏਨਾ ਗੰਧਲੇ ਕੀਤੇ ਹੋਏ ਕੁਦਰਤੀਂ ਸ੍ਰੋਤਾਂ ਨੇ ਸਾਨੂੰ ਮੁੜ ਸੋਚਣ ਅਤੇ ਸਾਡੀਆਂ ਗ਼ੈਰ-ਜ਼ਰੂਰੀ ਲੋੜਾਂ ਤਿਆਗਣ ਅਤੇ ਅਸਲ ਲੋੜਾਂ ਦੀ ਪਛਾਣ ਕਰਨ ਦਾ ਸੁਨੇਹਾ ਦਿੱਤਾ ਹੈ। ਇਹ ਗੱਲ ਆਮ ਹੀ ਲੋਕਾਂ ਦੇ ਮੂੰਹੋ ਸੁਣਨ ਨੂੰ ਮਿਲ ਜਾਂਦੀ ਸੀ ਕੇ 'ਸਾਡੇ ਕੋਲ ਤਾਂ ਮਰਨ ਲਈ ਵੀ ਸਮਾਂ ਨਹੀਂ ਹੈ' ਜਿਹੜੇ ਕੰਮਾਂ ਕਰਕੇ ਇਨ੍ਹਾਂ ਲੋਕਾਂ ਕੋਲ ਮਰਨ ਦਾ ਵੀ ਸਮਾਂ ਨਹੀਂ ਸੀ। ਅੱਜ ਉਹ ਬੰਦ ਹਨ ਤੇ ਸਾਡੇ ਕੋਲ ਸਮਾਂ ਹੀ ਸਮਾਂ ਹੈ। ਜਿਹੜੇ ਸਵੇਰ ਨੂੰ ਅੰਮ੍ਰਿਤਸਰ ਹੁੰਦੇ ਸੀ ਤੇ ਰਾਤ ਨੂੰ ਮੁੰਬਈ ਜਾਂ ਬੰਗਲੌਰ ਹੁੰਦੇ ਸੀ। ਅੱਜ ਉਹ ਆਪਣੇ ਘਰ ਦੀ ਦਹਿਲੀਜ਼ ਤੋਂ ਪੈਰ ਬਾਹਰ ਰੱਖਣ ਲਈ ਵੀ ਸੌ ਵਾਰੀ ਸੋਚਦੇ ਹਨ। ਬੱਸ! ਇਹੀ ਹੈ ਉਸ ਕੁਦਰਤ ਦੇ ਕਾਦਰ ਦੀ ਖੇਡ। ਅਸਲ ਵਿਚ ਲੋੜ ਸਾਡੀ ਉਹੀ ਹੈ ਜੋ ਅਸੀਂ ਹੁਣ ਖਾ, ਵਰਤ, ਪਹਿਣ ਰਹੇ ਹਾਂ। ਬਾਕੀ ਸਭ ਤਾਂ ਮਨ ਦੀ ਭਟਕਣਾ ਹੀ ਹੈ। ਅਕਸਰ ਹੀ ਆਪਾਂ ਸੁਣਦੇ ਹਾਂ ਕਿ ਨਾ ਸਾਰੇ ਮੰਦੇ ਤੇ ਨਾ ਸਾਰੇ ਚੰਗੇ ਹੁੰਦੇ ਹਨ। ਇਸ ਗੱਲ ਨੂੰ ਸਿੱਧ ਕਰਦੀਆਂ ਬਹੁਤ ਸਾਰੀਆਂ ਉਦਾਹਰਣਾਂ ਵੀ ਵੇਖਣ-ਸੁਣਨ ਨੂੰ ਮਿਲ ਰਹੀਆਂ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅਸੀਂ-ਤੁਸੀਂ ਸਭ ਬਹੁਤ ਮੁਸ਼ਕਿਲ ਵਿਚ ਹਾਂ ਪਰ ਸਮੇਂ ਅਤੇ ਹਲਾਤਾਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਹੀ ਚੱਲਣ ਵਿਚ ਸਮਝਦਾਰੀ ਹੈ। ਪਰਿਵਾਰ ਵਿਚੋਂ ਇਕ ਮੈਂਬਰ ਦੀ ਕੀਤੀ ਹੋਈ ਗ਼ਲਤੀ ਨਾ ਸਿਰਫ਼ ਸਾਰੇ ਪਰਿਵਾਰ ਲਈ ਬਲਕਿ ਆਪਣੇ ਆਲੇ-ਦੁਆਲੇ ਲਈ ਵੀ ਵੱਡੀ ਮੁਸੀਬਤ ਬਣ ਸਕਦੀ ਹੈ। ਅਸੀਂ ਅਕਸਰ ਸੁਣਦੇ ਆਏ ਹਾਂ ਕਿ 'ਘੜੀ ਦਾ ਘੁੱਸਿਆ, ਸੌ ਕੋਹ 'ਤੇ ਜਾਂਦਾ' ਵਾਲੀ ਗੱਲ ਨਾ ਬਣ ਜਾਏ, ਇਸ ਤੋਂ ਬਚਣ ਦੀ ਜ਼ਰੂਰਤ ਹੈ। ਸੰਸਾਰ ਪੱਧਰ 'ਤੇ ਡਰਾਉਣੇ ਹਾਲਾਤ ਬਣਨ ਦੇ ਬਾਵਜੂਦ ਵੀ ਅਸੀਂ ਬਹੁਤ ਥਾਵਾਂ 'ਤੇ ਆਪਣੀ ਅਕਲ ਦਾ ਜਨਾਜ਼ਾ ਕੱਢ ਰਹੇ ਹਾਂ। ਸਰਕਾਰਾਂ, ਸੰਸਥਾਵਾਂ, ਬੁੱਧੀਜੀਵੀਆਂ ਅਤੇ ਸਮਾਜ ਸੇਵਕਾਂ ਦਾ ਹਰੇਕ ਸਾਧਨ ਸਾਨੂੰ ਸਮਝਾਉਣ ਵਿਚ ਲੱਗਾ ਹੋਇਆ ਹੈ ਪਰ ਅਸੀਂ ਹਾਂ ਕਿ ਕੁਝ ਸਮਝਣ ਲਈ ਤਿਆਰ ਹੀ ਨਹੀਂ ਹਾਂ। ਇਸ ਦੇ ਬਹੁਤ ਸਾਰੇ ਨਮੂਨੇ ਵੇਖਣ ਨੂੰ ਮਿਲ ਰਹੇ ਹਨ ਜਿਵੇਂ ਕੋਰੋਨਾ ਪੀੜਤ ਹੋ ਚੁੱਕੇ ਲੋਕਾਂ ਦਾ ਹਸਪਤਾਲਾਂ ਵਿਚਂੋ ਭੱਜਣਾ, ਸਿਹਤ ਕਰਮੀਆਂ 'ਤੇ ਹਮਲੇ ਕਰਨਾ, ਅਫ਼ਵਾਹਾਂ ਫੈਲਾਉਣਾ, ਗ਼ਲਤ, ਅਧੂਰੀਆਂ ਜਾਂ ਤੋੜ-ਮਰੋੜ ਕੇ ਜਾਣਕਾਰੀਆਂ ਸੋਸ਼ਲ ਮੀਡੀਆਂ 'ਤੇ ਸਾਂਝੀਆਂ ਕਰਨੀਆਂ, ਬਿਨਾਂ ਮਾਸਕ ਜਾਂ ਨੰਗੇ ਮੂੰਹ ਘੁੰਮਣਾ, ਬਿਨ ਸਿਰ-ਪੈਰ ਦੀਆਂ ਬਹਿਸਾਂ ਕਰਨੀਆਂ, ਬਿਨਾਂ ਕੰਮ ਗਲੀਆਂ ਵਿਚ ਜਾਂ ਇਧਰ-ਉਧਰ ਘੁੰਮਣਾ, ਲੌਕ ਡਾਊਨ ਦੀ ਪਾਲਣਾ ਨਾ ਕਰਨੀ, ਸਰਕਾਰੀ ਅਦੇਸ਼ਾਂ ਨੂੰ ਟਿੱਚ ਜਾਨਣਾ ਆਦਿ। ਕਈ ਤਾਂ ਇਸ ਤਰ੍ਹਾਂ ਵਰਤਾਓ ਕਰਦੇ ਹਨ ਕਿ ਉਨ੍ਹਾਂ ਨੂੰ ਕੁਝ ਨਹੀਂ ਹੋਣ ਵਾਲਾ ਬਸ ਦੂਜੇ ਆਪਣਾ ਬਚਾ ਕਰ ਲੈਣ। ਇਨ੍ਹਾਂ ਸਭ ਸ਼੍ਰੇਣੀਆਂ ਦੇ ਮੂਰਖਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਦੋਂ ਅੱਗ ਲੱਗੀ ਹੋਵੇ ਤਾਂ ਉਹ ਚੰਗਾ-ਮਾੜਾ ਘਰ ਨਹੀਂ ਵੇਖਦੀ ਸਗੋਂ ਉਸ ਦੇ ਰਾਹ ਵਿਚ ਆਉਣ ਵਾਲੀ ਹਰੇਕ ਚੀਜ਼ ਸਵਾਹ ਦੀ ਢੇਰੀ ਤੋਂ ਇਲਾਵਾ ਕੁਝ ਨਹੀਂ ਬਣਦੀ। ਹਰੇਕ ਚੰਗੇ ਨਿਯਮ ਦੇ ਵੀ ਖ਼ਿਲਾਫ਼ ਜਾਣਾ ਸ਼ਾਇਦ ਸਾਡੀ ਮਾਨਸਿਕਤਾ ਦਾ ਹਿੱਸਾ ਬਣ ਗਿਆ ਹੈ ਜੋ ਸਰਾਸਰ ਗ਼ਲਤ ਹੈ।

-ਖਡੂਰ ਸਾਹਿਬ। khadoorsahib@gmail.com
ਮੋਬਾਈਲ: 94651-43710

ਅਕਾਲੀ ਲਹਿਰ ਦਾ ਪਹਿਲਾ ਸ਼ਹੀਦੀ ਸਾਕਾ ਸ੍ਰੀ ਤਰਨ ਤਾਰਨ ਸਾਹਿਬ

ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ -14

ਸ਼੍ਰੋਮਣੀ ਅਕਾਲੀ ਦਲ ਵਲੋਂ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਠੀਕ ਕਰਨ ਲਈ ਸਿੰਘਾਂ ਨੂੰ ਜਥੇਬੰਦ ਕਰਨ ਵਾਸਤੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਦੀ ਚੋਣ ਕਰਨ ਲਈ 23-24 ਜਨਵਰੀ 1921 ਈ: ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕੱਠ ਰੱਖਿਆ ਹੋਇਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਇਸ ਇਕੱਠ ਵਿਚ 24 ਜਨਵਰੀ, 1921 ਈ: ਨੂੰ ਭਾਈ ਸੰਤ ਸਿੰਘ ਅਸ਼ਟਾਮ ਫਰੋਸ਼, ਸਕੱਤਰ ਸਿੰਘ ਸਭਾ ਤਰਨ ਤਾਰਨ ਦੀ ਸਿੰਘਣੀ ਨੇ ਗੁਰਦੁਆਰਾ ਤਰਨ ਤਾਰਨ ਸਾਹਿਬ ਦੇ ਮਹੰਤਾਂ ਵਲੋਂ ਕੀਤੇ ਗਏ ਅੱਤਿਆਚਾਰਾਂ ਅਤੇ ਕਾਲੀਆਂ ਕਰਤੂਤਾਂ ਦਾ ਜ਼ਿਕਰ ਕੀਤਾ। ਉਸ ਨੇ ਦੱਸਿਆ ਕਿ ਇਕ ਦਿਨ ਜਦੋਂ ਉਹ ਤਰਨ ਤਾਰਨ ਗੁਰਦੁਆਰਾ ਸਾਹਿਬ ਗਈ ਤਾਂ ਪੁਜਾਰੀਆਂ ਨੇ ਮੇਰੇ ਪੁੱਤਰ ਦੇ ਗਲ ਨਾਲ ਪੱਥਰ ਬੰਨ੍ਹ ਕੇ ਸਰੋਵਰ ਵਿਚ ਸੁੱਟ ਦਿੱਤਾ ਅਤੇ ਉਸ ਦੀ ਜਵਾਨ ਧੀ ਨਾਲ ਛੇੜਖਾਨੀ ਕੀਤੀ ਗਈ। ਪੁਜਾਰੀ ਹਜਾਮਤਾਂ ਕਰਾਉਂਦੇ, ਤਮਾਕੂ ਪੀਂਦੇ, ਕੁੱਠਾ ਖਾਂਦੇ ਹਨ। ਗੁਰੂ ਕੀ ਗੋਲਕ ਵਿਚੋਂ ਆਪਣੀ ਪੱਤੀ ਲੈ ਕੇ ਸ਼ਰਾਬ ਪੀਂਦੇ, ਰੰਡੀਆਂ ਕੋਲ ਜਾਂਦੇ ਅਤੇ ਆਰੀਆ ਸਮਾਜ ਦੇ ਮੈਂਬਰ ਬਣੇ ਹੋਏ ਹਨ। ਆਰੀਆ ਸਮਾਜ ਦਾ ਸਕੱਤਰ ਵੀ ਗੁਰਦੁਆਰਾ ਤਰਨ ਤਾਰਨ ਦਾ ਇਕ ਪੁਜਾਰੀ ਹੀ ਹੈ। ਇਕ ਹਿੰਦੂ ਲੜਕੀ ਜੋ ਉਥੇ ਇਕੱਲੀ ਗਈ ਸੀ ਨੂੰ ਮਹੰਤ ਦੇ ਚੇਲਿਆਂ ਨੇ ਬੇਪੱਤ ਕੀਤਾ। ਜਿਵੇਂ ਕਸੂਰ ਦੇ ਬ੍ਰਾਹਮਣ ਨੇ ਏਥੇ ਅਕਾਲ ਤਖ਼ਤ ਸਾਹਿਬ ਪੁਕਾਰ ਕੀਤੀ ਸੀ, ਅਸੀਂ ਵੀ ਇਸੇ ਤਰ੍ਹਾਂ ਦੁਖੀ ਹਾਂ। ਸਾਡੀ ਪੁਕਾਰ ਪੰਥ ਸੁਣੇ ਤੇ ਤਰਨ ਤਾਰਨ ਦੇ ਗੁਰਦੁਆਰੇ ਦਾ ਪ੍ਰਬੰਧ ਲੁੱਚਿਆਂ ਤੇ ਗੁਰੂ ਨਿੰਦਕਾਂ ਤੋਂ ਛੁਡਾ ਕੇ ਪੰਥ ਆਪ ਕਰੇ। ਇਹ ਦਰਦਨਾਕ ਵਾਰਤਾ ਸੁਣ ਕੇ ਸੰਗਤ ਵਿਚ ਜੋਸ਼ ਤੇ ਰੋਸ ਪੈਦਾ ਹੋਇਆ। ਕੁਝ ਸਿੰਘ ਗੁੱਸੇ ਵਿਚ ਆ ਕੇ ਉਸੇ ਸਮੇਂ ਤਰਨ ਤਾਰਨ ਸਾਹਿਬ ਜਾਣ ਲਈ ਤਿਆਰ ਹੋ ਗਏ। ਜਥੇਦਾਰ ਤੇਜਾ ਸਿੰਘ 'ਭੁੱਚਰ' ਨੇ ਸਿੰਘਾਂ ਨੂੰ ਸ਼ਾਂਤ ਕੀਤਾ। ਅਕਾਲੀ ਸਿੰਘਾਂ ਨੇ ਉਸੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਅਰਦਾਸ ਕੀਤੀ ਅਤੇ ਗੁਰਦੁਆਰਾ ਤਰਨ ਤਾਰਨ ਸਾਹਿਬ ਦੇ ਸੁਧਾਰ ਵਾਸਤੇ ਅਗਵਾਈ ਅਤੇ ਸਹਾਇਤਾ ਮੰਗੀ। ਜਥੇਦਾਰ ਕਰਤਾਰ ਸਿੰਘ 'ਝੱਬਰ' ਅਤੇ ਜਥੇਦਾਰ ਤੇਜਾ ਸਿੰਘ 'ਭੁੱਚਰ' ਨੇ ਤਿਆਰੀ ਆਰੰਭ ਦਿੱਤੀ। ਪੰਜ ਛੇ ਸਿੰਘਾਂ ਨੂੰ ਗੁਰਦੁਆਰਾ ਸੱਚੇ ਸੌਦੇ ਜਥਾ ਲਿਆਉਣ ਲਈ ਭੇਜ ਦਿੱਤਾ, ਉਹ ਸਿੰਘ ਰਾਤੋ-ਰਾਤ 12 ਵਜੇ ਚੂਹੜਕਾਣੇ ਉੱਤਰ ਕੇ ਸੱਚੇ ਸੌਦੇ ਪਹੁੰਚੇ। ਜਿਥੇ ਭਾਈ ਸੁੱਚਾ ਸਿੰਘ ਚੱਕਰ ਵਾਲਾ ਮੌਜੂਦ ਸੀ। ਭਾਈ ਸੁੱਚਾ ਸਿੰਘ 22 ਸਿੰਘਾਂ ਨੂੰ ਨਾਲ ਲੈ ਕੇ 5 ਵਜੇ ਸਵੇਰ ਦੀ ਗੱਡੀ ਚੜ੍ਹ ਕੇ 10 ਵਜੇ ਦੇ ਕਰੀਬ ਅੰਮ੍ਰਿਤਸਰ ਪਹੁੰਚ ਗਏ।
ਸਾਰੇ ਸਿੰਘਾਂ ਦੀ ਰਾਤ ਨੂੰ ਗੁਰੂ ਰਾਮਦਾਸ ਦੇ ਲੰਗਰ ਵਿਚ ਇਕੱਤਰਤਾ ਹੋਈ ਅਤੇ ਜਥੇਦਾਰ ਤੇਜਾ ਸਿੰਘ 'ਭੁੱਚਰ' ਦੀ ਅਗਵਾਈ ਵਿਚ ਅਗਲੇ ਦਿਨ 26 ਜਨਵਰੀ 1921 ਈ: ਨੂੰ 40 ਸਿੰਘਾਂ ਦਾ ਜਥਾ ਸਵੇਰ ਦੀ ਗੱਡੀ ਤਰਨ ਤਾਰਨ ਪਹੁੰਚਿਆ। ਸਿੰਘਾਂ ਦਾ ਜਥਾ ਸਵੇਰੇ 8 ਵਜੇ ਗੁਰਦੁਆਰਾ ਸਾਹਿਬ ਦਾਖ਼ਲ ਹੋਇਆ। ਰਾਗੀ ਸਿੰਘ ਆਸਾ ਦੀ ਵਾਰ ਲਾ ਰਹੇ ਸਨ। ਜਥਾ ਪ੍ਰਕਰਮਾ ਕਰਕੇ, ਮੱਥਾ ਟੇਕਣ ਉਪਰੰਤ ਦਰਬਾਰ ਸਾਹਿਬ ਅੰਦਰ ਬੈਠ ਗਿਆ ਅਤੇ ਕੀਰਤਨ ਸਰਵਣ ਕੀਤਾ। ਤਰਨ ਤਾਰਨ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ੍ਰੀ ਦਰਬਾਰ ਸਾਹਿਬ ਦੇ ਸਰਬਰਾਹ ਅਧੀਨ ਸੀ। ਜਿਸ ਸਮੇਂ ਸਿੰਘ ਸਭਾ ਲਹਿਰ ਚੱਲੀ ਤਾਂ ਕਈ ਸਿੰਘਾਂ ਨੇ ਗੁਰਦੁਆਰਾ ਤਰਨ ਤਾਰਨ ਸਾਹਿਬ ਦੇ ਪ੍ਰਬੰਧ ਨੂੰ ਸੁਧਾਰਨ ਲਈ ਯਤਨ ਕੀਤਾ। ਭਾਈ ਲਛਮਣ ਸਿੰਘ (ਸ਼ਹੀਦ ਨਨਕਾਣਾ ਸਾਹਿਬ) ਸੰਨ 1920 ਈ: ਦੇ ਅਖ਼ੀਰ ਵਿਚ ਆਪਣੇ ਸਕੂਲ ਦੀਆਂ ਲੜਕੀਆਂ ਦਾ ਜਥਾ ਲੈ ਕੇ ਤਰਨ ਤਾਰਨ ਆਏ ਅਤੇ ਉਨ੍ਹਾਂ ਨੇ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਕਰਨਾ ਚਾਹਿਆ।
(ਬਾਕੀ ਅਗਲੇ ਸੋਮਵਾਰ ਦੇ ਅੰਕ 'ਚ)

-ਮੋਬਾਈਲ : 98155-33725

ਸ਼ਬਦ ਵਿਚਾਰ

ਆਖਣਿ ਜੋਰੁ ਚੁਪੈ ਨਹ ਜੋਰੁ॥
'ਜਪੁ' ਪਉੜੀ ਤੇਤੀਵੀਂ
ਆਖਣਿ ਜੋਰੁ ਚੁਪੈ ਨਹ ਜੋਰੁ॥
ਜੋਰੁ ਨ ਮੰਗਣਿ ਦੇਣਿ ਨ ਜੋਰੁ॥
ਜੋਰੁ ਨ ਜੀਵਣਿ ਮਰਣਿ ਨਹ ਜੋਰੁ॥
ਜੋਰੁ ਨ ਰਾਜਿ ਮਾਲਿ ਮਨਿ ਸੋਰੁ॥
ਜੋਰੁ ਨ ਸੁਰਤੀ ਗਿਆਨਿ ਵੀਚਾਰਿ॥
ਜੋਰੁ ਨ ਜੁਗਤੀ ਛੁਟੈ ਸੰਸਾਰੁ॥
ਜਿਸੁ ਹਥਿ ਜੋਰੁ ਕਰਿ ਵੇਖੈ ਸੋਇ॥
ਨਾਨਕ ਉਤਮੁ ਨੀਚੁ ਨ ਕੋਇ॥੩੩॥ (ਅੰਗ : 7)
ਪਦ ਅਰਥ : ਆਖਣਿ-ਆਖਣ ਵਿਚ। ਜੋਰੁ-ਵਸ ਵਿਚ ਹੈ, ਤਾਕਤ ਵਿਚ ਹੈ। ਚੁਪੈ-ਚੁਪ ਰਹਿਣ ਵਿਚ ਹੈ। ਦੇਣਿ-ਦੇਣ ਵਿਚ। ਮੰਗਣਿ-ਮੰਗਣ ਵਿਚ। ਜੀਵਣਿ-ਜਉਣ ਵਿਚ, ਸੰਸਾਰ ਵਿਚ ਆਉਣਾ। ਮਰਣਿ-ਮਰਨ ਵਿਚ, ਸੰਸਾਰ ਵਿਚੋਂ ਚਲੇ ਜਾਣਾ। ਰਾਜਿ ਮਾਲਿ-ਰਾਜ ਭਾਗ ਅਤੇ ਧਨ ਦੌਲਤ। ਮਨਿ ਸੋਰੁ-ਮਨ ਵਿਚ ਖ਼ੁਸ਼ੀ-ਗ਼ਮੀ ਦੀ ਹਾਲਤ, ਮਨ ਵਿਚ ਸ਼ੋਰ-ਸ਼ਰਾਬਾ। ਸੁਰਤੀ-ਸੁਰਤ ਨੂੰ ਜੋੜਨਾ। ਗਿਆਨਿ ਵੀਚਾਰਿ-ਗਿਆਨ ਵਿਚਾਰ ਦੀਆਂ ਗੱਲਾਂ ਕਰਨਾ। ਛੁਟੈ ਸੰਸਾਰੁ-ਸੰਸਾਰ ਤੋਂ ਛੁਟਕਾਰਾ ਪਾਉਣਾ। ਜੁਗਤੀ-ਕਿਸੇ ਜੁਗਤ ਜਾਂ ਢੰਗ ਤਰੀਕੇ ਨਾਲ। ਜਿਸੁ ਹਥਿ ਜੋਰੁ-ਜਿਸ ਪ੍ਰਭ ਦੇ ਹੱਥ ਵਿਚ ਸਾਰਾ ਜੋਰ ਹੈ, ਸਾਰੀ ਤਾਕਤ ਹੈ, ਸਾਰਾ ਬਲ ਹੈ। ਕਰਿ-ਪੈਦਾ ਕਰਕੇ। ਵੇਖੈ ਸੋਇ-ਉਹ ਪ੍ਰਭੂ ਸ੍ਰਿਸ਼ਟੀ ਦੀ ਸਾਰੀ ਖੇਡ ਨੂੰ ਦੇਖ ਰਿਹਾ ਹੈ। ਉਤਮੁ-ਸ੍ਰੇਸ਼ਟ, ਸਭ ਕੁਝ ਕਰਨ ਵਾਲਾ।
ਪਰਮਾਤਮਾ ਸਭ ਕੁਝ ਆਪ ਹੀ ਕਰਨ ਕਰਾਵਨ ਵਾਲਾ ਹੈ, ਸਭ ਕੁਝ ਉਸ ਦੀ ਰਜ਼ਾ ਵਿਚ ਹੀ ਹੋ ਰਿਹਾ ਹੈ। ਜੀਵ ਵਿਚਾਰਾ ਤਾਂ ਤਾਹੀਂ ਕੁਝ ਕਰ ਸਕਦਾ ਹੈ, ਜੇਕਰ ਕੁਝ ਕਰਨ ਜੋਗਾ ਹੋਵੇ। ਅਸਲ ਵਿਚ ਜੀਵਾਂ ਦਾ ਆਪਣਾ ਕੀਤਾ ਤਾਂ ਕੁਝ ਵੀ ਨਹੀਂ ਹੁੰਦਾ, ਭਾਵ ਜੀਵ ਤਾਂ ਕੁਝ ਵੀ ਕਰਨ ਜੋਗਾ ਨਹੀਂ। ਜੋ ਕੁਝ ਪ੍ਰਭੂ ਨੂੰ ਚੰਗਾ ਲਗਦਾ ਹੈ, ਜਿਵੇਂ ਉਸ ਦੀ ਰਜ਼ਾ ਹੁੰਦੀ ਹੈ, ਉਸੇ ਤਰ੍ਹਾਂ ਪਰਮਾਤਮਾ ਜੀਵਾਂ ਨੂੰ ਰੱਖਦਾ ਹੈ। ਗੁਰਵਾਕ ਹੈ:
ਕੀਤਾ ਕਰਣਾ ਸਰਬ ਰਜਾਈ
ਕਿਛੁ ਕੀਚੈ ਜੇ ਕਰਿ ਸਕੀਐ॥
ਆਪਣਾ ਕੀਤਾ ਕਿਛੂ ਨ ਹੋਵੈ
ਜਿਉ ਹਰਿ ਭਾਵੈ ਤਿਉ ਰੱਖੀਐ॥
(ਰਾਗ ਸੂਹੀ ਮਹਲਾ ੪, ਅੰਗ : 736)
ਸਰਬ-ਸਭ ਕੁਝ। ਰਜਾਈ-ਰਜ਼ਾ ਅਨੁਸਾਰ। ਭਾਵੈ-ਚੰਗਾ ਲਗਦਾ ਹੈ।
ਇਸ ਲਈ ਪ੍ਰਭੂ ਅੱਗੇ ਸਦਾ ਇਹੋ ਅਰਦਾਸ ਕਰਨੀ ਚਾਹੀਦੀ ਹੈ ਕਿ ਹੇ ਪ੍ਰਭੂ, ਸਭ ਕੁਝ ਤੇਰੇ ਵੱਸ ਵਿਚ ਹੀ ਹੈ। ਸਾਡੇ ਵਿਚ ਕੁਝ ਵੀ ਕਰਨ ਦੀ ਸਮਰੱਥਾ ਨਹੀਂ ਕਿ ਅਸੀਂ ਕੁਝ ਕਰ ਸਕੀਏ। ਹੇ ਪ੍ਰਭੂ, ਜਿਵੇਂ ਤੈਨੂੰ ਚੰਗਾ ਲਗਦਾ ਹੈ, ਸਾਨੂੰ ਬਖ਼ਸ਼ ਲੈ, ਸਾਡੇ 'ਤੇ ਮਿਹਰ ਕਰ:
ਮੇਰੇ ਹਰਿ ਜੀਉ ਸਭੁ ਕੋ ਤੇਰੈ ਵਸਿ॥
ਅਸਾ ਜੋਰੁ ਨਾਹੀ ਜੇ ਕਿਛੁ ਕਰਿ ਹਮ ਸਾਕਹ
ਜਿਉ ਭਾਵੈ ਤਿਵੈ ਬਖਸਿ॥ (ਅੰਗ : 736)
ਹੇ ਪ੍ਰਭੂ, ਇਹ ਜਿੰਦ ਇਹ ਜਾਨ ਸਭ ਤੇਰੇ ਹੀ ਦਿੱਤੇ ਹੋਏ ਹਨ ਅਤੇ ਸਭਨਾਂ ਨੂੰ ਤੂੰ ਆਪ ਹੀ ਕੰਮਾਂ-ਕਾਜਾਂ ਵਿਚ ਲਾਇਆ ਹੋਇਆ ਹੈ। ਹੇ ਪ੍ਰਭੂ ਸਭ ਕੁਝ ਤੇਰੀ ਹੀ ਰਜ਼ਾ ਵਿਚ ਹੋ ਰਿਹਾ ਹੈ ਭਾਵ ਜਿਵੇਂ ਤੇਰਾ ਹੁਕਮ ਹੁੰਦਾ ਹੈ ਉਸੇ ਤਰ੍ਹਾਂ ਦੇ ਕਰਮ ਕਰਦਾ ਹੈ ਜੋ ਉਸ ਮਾਲਕ ਨੇ ਧੁਰ ਦਰਗਾਹ ਤੋਂ ਜੀਵ ਦੇ ਮੱਥੇ 'ਤੇ ਲਿਖਿਆ ਹੁੰਦਾ ਹੈ:
ਸਭੁ ਜੀਉ ਪਿੰਡੁ ਦੀਆ ਤੁਧੁ ਆਪੇ
ਤੁਧੁ ਆਪੇ ਕਾਰੈ ਲਾਇਆ॥
ਜੇਹਾ ਤੂੰ ਹੁਕਮੁ ਕਰਹਿ ਤੇਹੇ ਕੋ ਕਰਮ ਕਮਾਵੈ
ਜੇਹਾ ਤੁਧੁ ਧੁਰਿ ਲਿਖਿ ਪਾਇਆ॥
(ਅੰਗ : 736)
ਜੀਉ-ਜਿੰਦ। ਪਿੰਡੁ-ਸਰੀਰ। ਕਾਰੇ ਲਾਇਆ-ਕੰਮ ਕਾਜ ਵਿਚ ਲਾਇਆ ਹੋਇਆ ਹੈ। ਤੇਹੇ-ਉਹੋ ਜੇਹੇ। ਧੁਰਿ ਲਿਖਿ-ਧੁਰ ਦਰਗਾਹ 'ਚੋਂ ਜੋ ਲੇਖ ਲਿਖਿਆ ਹੈ।
ਆਪ ਜੀ ਦੇ ਹੋਰ ਬਚਨ ਹਨ ਕਿ ਹੇ ਸਭ ਤੋਂ ਉੱਚੇ ਠਾਕੁਰ ਪ੍ਰਭੂ, ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਗਾਵਾਂ, ਤੇਰੀ ਕੀ-ਕੀ ਸਿਫ਼ਤ ਸਾਲਾਹ ਕਰਾਂ, ਤੂੰ ਤਾਂ ਗੁਣਾਂ ਦਾ ਖਜ਼ਾਨਾ ਹੈਂ। ਮੈਂ ਤੇਰੀ ਵਡਿਆਈ ਨੂੰ ਵਰਨਣ ਨਹੀਂ ਕਰ ਸਕਦਾ।
ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ
ਤੂ ਸਾਹਿਬ ਗੁਣੀ ਨਿਧਾਨਾ॥
ਤੁਮਰੀ ਮਹਿਮਾ ਬਰਨਿ ਨ ਸਾਕਉ
ਤੂੰ ਠਾਕੁਰ ਊਚ ਭਗਵਾਨਾ॥ (ਅੰਗ : 735)
ਕਵਨ ਕਵਨ-ਕਿਹੜੇ ਕਿਹੜੇ। ਗੁਣੀ ਨਿਧਾਨਾ-ਗੁਣਾਂ ਦਾ ਖਜ਼ਾਨਾ। ਮਹਿਮਾ-ਉਪਮਾ, ਵਡਿਆਈ। ਬਰਨਿ-ਬਿਆਨ।
ਪੰਚਮ ਗੁਰਦੇਵ ਦੇ ਰਾਗੁ ਮਾਝ ਵਿਚ ਪਾਵਨ ਬਚਨ ਹਨ ਕਿ ਹੇ ਸ੍ਰਿਸ਼ਟੀ ਦੇ ਮਾਲਕ ਪ੍ਰਭੂ ਸੁਆਮੀ, ਇਹ ਜਿੰਦ, ਸਰੀਰ, ਧਨ ਰੂਪੀ ਸਰਮਾਇਆ ਸਭ ਤੇਰਾ ਹੀ ਦਿੱਤਾ ਹੋਇਆ ਹੈ। ਸਭ ਤੇ ਤੇਰਾ ਹੀ ਜ਼ੋਰ ਚਲਦਾ ਹੈ, ਸਭ ਨੂੰ ਤੇਰਾ ਹੀ ਆਸਰਾ ਹੈ:
ਮਨੁ ਤਨੁ ਤੇਰਾ ਧਨੁ ਭੀ ਤੇਰਾ॥
ਤੂੰ ਠਾਕੁਰੁ ਸੁਆਮੀ ਪ੍ਰਭੁ ਮੇਰਾ॥
ਜੀਉ ਪਿੰਡੁ ਸਭੁ ਰਾਸਿ ਤੁਮਾਰੀ
ਤੇਰਾ ਜੋਰੁ ਗੋਪਾਲਾ ਜੀਉ॥ (ਅੰਗ : 106)
ਮਨੁ-ਜਿੰਦ। ਤਨੁ-ਸਰੀਰ। ਰਾਸਿ-ਸਰਮਾਇਆ॥
ਆਪ ਜੀ ਦੇ ਰਾਗੁ ਤਿਲੰਗ ਵਿਚ ਵੀ ਪਾਵਨ ਬਚਨ ਹਨ ਕਿ ਹੇ ਪ੍ਰਭੂ ਤੇਰੇ ਤੋਂ ਬਿਨਾਂ ਸਾਡਾ ਹੋਰ ਕੋਈ ਦੂਜਾ ਨਹੀਂ। ਜੋ ਕੁਝ ਤੂੰ ਕਰਦਾ ਹੈਂ ਉਹੀ ਕੁਝ ਹੁੰਦਾ ਹੈ। ਤੇਰੇ ਤੋਂ ਬਿਨਾਂ ਦੂਜਾ ਹੋਰ ਕੋਈ ਕੁਝ ਕਰਨ ਜੋਗਾ ਨਹੀਂ। ਸਾਨੂੰ ਤੇਰਾ ਹੀ ਤਾਣ ਹੈ, ਤੇਰਾ ਹੀ ਆਸਰਾ ਹੈ:
ਤੁਧੁ ਬਿਨੁ ਦੂਜਾ ਨਾਹੀ ਕੋਇ॥
ਤੂ ਕਰਤਾਰੁ ਕਰਹਿ ਸੋ ਹੋਇ॥
ਤੇਰਾ ਜੋਰੁ ਤੇਰੀ ਮਨਿ ਟੇਕ
ਸਦਾ ਸਦਾ ਜਪਿ ਨਾਨਕ ਏਕ॥ (ਅੰਗ : 723)
(ਬਾਕੀ ਅਗਲੇ ਸੋਮਵਾਰ ਦੇ ਅੰਕ 'ਚ)

-217 ਆਰ., ਮਾਡਲ ਟਾਊਨ, ਜਲੰਧਰ।

ਅਮਰੀਕਾ ਵਿਚ ਗਰੁਦੁਆਰਾ ਸਾਹਿਬ ਬਣਾਉਣ ਵਾਲੇ ਸੰਤ ਤੇਜਾ ਸਿੰਘ (ਐਮ.ਏ.)

ਬਰਸੀ 'ਤੇ ਵਿਸ਼ੇਸ਼

ਸੰਤ ਤੇਜਾ ਸਿੰਘ (ਐਮ.ਏ., ਐਲ.ਐਲ.ਬੀ., ਏ.ਐਮ. ਹਾਰਵਰਡ ਯੂ.ਐਸ.ਏ.) ਦਾ ਜਨਮ ਪਿੰਡ ਬਲੋਵਾਲੀ ਵਿਖੇ 14 ਮਈ 1877 ਈ: ਨੂੰ ਜੇਠ ਦੀ ਪੂਰਨਮਾਸ਼ੀ ਵਾਲੇ ਦਿਨ ਅੰਮ੍ਰਿਤ ਵੇਲੇ ਸ: ਰੱਲਾ ਸਿੰਘ ਦੇ ਗ੍ਰਹਿ ਵਿਖੇ ਮਾਤਾ ਸਦਾ ਕੌਰ ਦੇ ਘਰ ਹੋਇਆ। ਮੁੱਢਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪ ਨੇ ਆਲ ਇੰਡੀਆ ਪੱਧਰ 'ਤੇ ਸਰਕਾਰੀ ਨੌਕਰੀ ਕੀਤੀ ਅਤੇ ਫਿਰ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਬਤੌਰ ਪ੍ਰਿੰਸੀਪਲ ਸੇਵਾ ਨਿਭਾਈ। ਇਸ ਸਮੇਂ ਦੌਰਾਨ ਹੀ ਆਪ ਦਾ ਮੇਲ 20ਵੀਂ ਸਦੀ ਦੇ ਮਹਾਨ ਤਪੱਸਵੀ, ਰਾਜਯੋਗੀ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਨਾਲ ਹੋਇਆ ਅਤੇ ਸੰਤਾਂ ਨਾਲ ਮਿਲਣੀ ਤੋਂ ਬਾਅਦ ਆਪ ਦਾ ਪੂਰਾ ਜੀਵਨ ਹੀ ਬਦਲ ਗਿਆ ਕਿਉਂਕਿ ਆਪ ਅੰਮ੍ਰਿਤ ਛਕ ਕੇ ਨਿਰੰਜਣ ਸਿੰਘ ਮਹਿਤਾ ਤੋਂ ਭਾਈ ਤੇਜਾ ਸਿੰਘ ਬਣ ਗਏ। ਆਪ ਸੰਤ ਬਾਬਾ ਅਤਰ ਸਿੰਘ ਦੇ ਹੁਕਮਾਂ ਅਨੁਸਾਰ ਵਿਦੇਸ਼ 'ਚ ਪੜ੍ਹਾਈ ਕਰਨ ਗਏ, ਜਿਥੇ ਉਨ੍ਹਾਂ ਨੇ ਕੈਂਬ੍ਰਿਜ ਅਤੇ ਹਾਰਵਰਡ ਯੂਨੀਵਰਸਿਟੀ 'ਚ ਪੜ੍ਹਾਈ ਦੌਰਾਨ ਸਿੱਖਾਂ ਨੂੰ ਯੂਨੀਵਰਸਿਟੀ 'ਚ ਦਸਤਾਰ ਸਜਾ ਕੇ ਜਾਣ ਦਾ ਹੱਕ ਦਿਵਾਇਆ। ਆਪ ਜੀ ਨੇ ਇੰਗਲੈਂਡ ਅਤੇ ਅਮਰੀਕਾ 'ਚ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬਾਨ ਬਣਵਾਏ। ਜਦੋਂ ਕੈਨੇਡਾ ਦੀ ਸਰਕਾਰ ਭਾਰਤ ਦੇ ਲੋਕਾਂ ਨੂੰ ਧੋਖੇ ਨਾਲ ਉਥੋਂ ਕੱਢ ਰਹੀ ਸੀ ਤਾਂ ਆਪ ਨੇ ਕੇਸ ਲੜ ਕੇ ਭਾਰਤੀ ਲੋਕਾਂ ਨੂੰ ਉਥੇ ਰਹਿਣ ਦਾ ਹੱਕ ਦਿਵਾਇਆ, ਜਿਸ ਦੀ ਬਦੌਲਤ ਅੱਜ ਭਾਰਤੀ ਲੋਕ ਉਥੇ ਰਹਿ ਰਹੇ ਹਨ। ਜਦੋਂ ਆਪ ਵਿਦੇਸ਼ ਤੋਂ ਪੜ੍ਹਾਈ ਪੂਰੀ ਕਰਕੇ ਆਏ ਤਾਂ ਸੰਤ ਅਤਰ ਸਿੰਘ ਦੇ ਹੁਕਮ ਅਨੁਸਾਰ ਮਸਤੂਆਣਾ ਸਾਹਿਬ ਵਿਖੇ ਪ੍ਰਾਇਮਰੀ ਸਕੂਲ ਵਿਖੇ ਪੜ੍ਹਾਉਣ ਲੱਗ ਪਏ ਅਤੇ ਜਦੋਂ ਸੰਤ ਅਤਰ ਸਿੰਘ ਬਨਾਰਸ ਵਿਖੇ ਹਿੰਦੂ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਗਏ ਤਾਂ ਯੂਨੀਵਰਸਿਟੀ ਦੇ ਪ੍ਰਬੰਧਕਾਂ ਵਲੋਂ ਬੇਨਤੀ ਕਰਨ 'ਤੇ ਆਪ ਨੇ ਯੂਨੀਵਰਸਿਟੀ ਦੇ ਪਹਿਲੇ ਕਾਲਜ ਦੇ ਪ੍ਰਿੰਸੀਪਲ ਵਜੋਂ ਸੇਵਾ ਸੰਭਾਲੀ। 'ਵਿਸ਼ਵ ਸਦੀਵੀ ਸ਼ਾਂਤੀ' ਲਈ ਆਪ ਨੇ ਜਰਮਨੀ ਅਤੇ ਜਾਪਾਨ ਵਿਖੇ ਹੋਈਆਂ 'ਵਿਸ਼ਵ ਪੱਧਰੀ ਕਾਨਫਰੰਸਾਂ' 'ਚ ਵੀ ਹਿੱਸਾ ਲਿਆ ਅਤੇ ਸੰਤ ਅਤਰ ਸਿੰਘ ਦੇ ਜਨਮ ਅਸਥਾਨ ਨਗਰ ਚੀਮਾ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਪੂਰਨ ਕਰਵਾਈ ਅਤੇ ਸੰਤ ਅਤਰ ਸਿੰਘ ਦੇ ਹੁਕਮਾਂ ਅਨੁਸਾਰ ਹੀ ਬੜੂ ਸਾਹਿਬ ਦੀ ਪਾਵਨ ਧਰਤੀ ਨੂੰ ਪ੍ਰਗਟ ਕਰਕੇ 'ਕਲਗੀਧਰ ਟਰੱਸਟ ਬੜੂ ਸਾਹਿਬ' ਦੀ ਸਥਾਪਨਾ ਕੀਤੀ, ਜਿਸ ਦੇ ਤਹਿਤ ਅੱਜ 2 ਯੂਨੀਵਰਸਿਟੀਆਂ, 129 ਅਕਾਲ ਅਕੈਡਮੀਆਂ ਬੱਚਿਆਂ ਨੂੰ ਜਿੱਥੇ ਦੁਨਿਆਵੀ ਵਿੱਦਿਆ ਦੇ ਨਾਲ-ਨਾਲ ਧਾਰਮਿਕ ਵਿੱਦਿਆ ਨਾਲ ਜੋੜ ਰਹੀਆਂ ਹਨ, ਓਥੇ ਨਾਲ ਹੀ ਬੜੂ ਸਾਹਿਬ ਅਤੇ ਚੀਮਾ ਸਾਹਿਬ ਵਿਖੇ ਸਥਾਪਤ ਦੋ ਨਸ਼ਾ ਛੁਡਾਊ ਕੇਂਦਰ ਅਨੇਕਾਂ ਲੋਕਾਂ ਨੂੰ ਨਸ਼ਾ ਛੁਡਾ ਕੇ ਚੰਗਾ ਜੀਵਨ ਜਿਊਣ ਦੇ ਕਾਬਲ ਬਣਾ ਚੁੱਕੇ ਹਨ ਅਤੇ ਟਰੱਸਟ ਵਲੋਂ ਅਨੇਕਾਂ ਹੀ ਹੋਰ ਸਮਾਜ ਭਲਾਈ ਦੇ ਕਾਰਜ ਵੱਡੇ ਪੱਧਰ 'ਤੇ ਚੱਲ ਰਹੇ ਹਨ। ਸੰਤ ਤੇਜਾ ਸਿੰਘ ਨੇ ਆਪਣੀ ਪੂਰੀ ਜ਼ਿੰਦਗੀ ਦੌਰਾਨ ਪਰਉਪਕਾਰ, ਸਮਾਜ ਭਲਾਈ ਅਤੇ ਗੁਰਮਤਿ ਤੇ ਵਿੱਦਿਆ ਦੇ ਪ੍ਰਚਾਰ ਪ੍ਰਸਾਰ ਲਈ ਅਨੇਕਾਂ ਕਾਰਜ ਕੀਤੇ ਜੋ ਅੱਜ ਵੀ ਨਿਰੰਤਰ ਜਾਰੀ ਹਨ।
ਹਰ ਸਾਲ ਹੀ 3 ਜੁਲਾਈ ਨੂੰ ਸੰਤ ਤੇਜਾ ਸਿੰਘ ਦੀ ਬਰਸੀ ਨੂੰ ਸਮਰਪਿਤ ਸਮਾਗਮ ਜਿੱਥੇ ਗੁਰਦੁਆਰਾ ਬੜੂ ਸਾਹਿਬ (ਹਿ.ਪ੍ਰ.) , ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਦੀ ਅਗਵਾਈ ਹੇਠ ਕਰਵਾਏ ਜਾਂਦੇ ਹਨ, ਓਥੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਗੁਰਦੁਆਰਾ ਨਾਨਕਸਰ ਚੀਮਾ ਸਾਹਿਬ ਵਿਖੇ 3 ਜੁਲਾਈ ਨੂੰ ਬਰਸੀ ਸਮਾਗਮ ਕਰਵਾਇਆ ਜਾਂਦਾ ਹੈ ਪਰ ਇਸ ਵਾਰ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੇ ਹੁਕਮਾਂ ਦੇ ਮੱਦੇਨਜ਼ਰ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਉੇਕਤ ਸਮਾਗਮ ਸੋਸ਼ਲ ਡਿਸਟੈਂਸ ਦਾ ਧਿਆਨ ਰੱਖਦਿਆਂ ਕਰਵਾਏ ਜਾਣਗੇ, ਜਿਸ ਕਰਕੇ ਸਿੱਖ ਸੰਗਤਾਂ ਆਪੋ-ਆਪਣੇ ਘਰ ਬੈਠ ਕੇ ਹੀ 3 ਜੁਲਾਈ ਨੂੰ ਬਰਸੀ ਵਾਲੇ ਦਿਨ ਨਾਮ ਸਿਮਰਨ ਕਰਕੇ ਸੰਤਾਂ ਨੂੰ ਸ਼ਰਧਾਂਜਲੀ ਭੇਟ ਕਰਨ ।
-ਹੀਰੋ ਖੁਰਦ 'ਅਜੀਤ' ਪ੍ਰਤੀਨਿਧ, ਧਰਮਗੜ੍ਹ (ਸੰਗਰੂਰ)।

ਮੀਡੀਆ ਸਲਾਹਕਾਰ, ਕਲਗੀਧਰ ਟਰੱਸਟ ਗੁ. ਬੜੂ ਸਾਹਿਬ। ਮੋਬਾਈਲ : 95014-07381.
chahalajit333@rediffmail.com                                        

ਗੁਰਦੁਆਰਾ ਅਗੰਮਗੜ੍ਹ ਸਾਹਿਬ ਕੋਟਾ ਦੀਆਂ ਸੰਗਤ ਨੂੰ ਸੇਵਾਵਾਂ

ਦੇਸ਼ 'ਚ 'ਮਾਨਸ ਕੀ ਜਾਤ ਸਬੈ ਏਕੇ ਪਹਿਚਾਣਬੋ' ਦੀ ਅਹਿਮ ਪਹਿਚਾਣ ਘੜਨ ਵਾਲੇ ਕੋਟਾ ਦੀ ਧਰਤ 'ਤੇ ਸੁਸ਼ੋਭਿਤ 'ਗੁਰਦੁਆਰਾ ਅਗੰਮਗੜ੍ਹ ਸਾਹਿਬ' ਦੀ ਕੋਰੋਨਾ ਮਹਾਂਮਾਰੀ 'ਚ ਮਾਨਵ-ਸੇਵਾ ਪ੍ਰਤੀ ਚਰਚਿਤ ਵੱਡੀ ਦੇਣ ਹੈ।ਤਾਲਾਬੰਦੀ ਵਾਲੀ ਅਜੋਕੀ ਮਹਾਂਮਾਰੀ 'ਚ ਇਸ ਗੁਰਧਾਮ ਦੁਆਰਾ ਨਿਰੰਤਰ ਲੋੜਵੰਦਾਂ ਦੀ ਸੇਵਾ ਕਰਦੇ ਰਹਿਣ 'ਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵਲੋਂ ਬਾਬਾ ਲੱਖਾ ਸਿੰਘ ਦਾ ਧੰਨਵਾਦ ਕਰਨ ਲਈ ਯੂ.ਐਚ.ਡੀ. ਮੰਤਰੀ ਸ਼ਾਂਤੀ ਧਾਰੀਵਾਲ ਉਚੇਚਾ ਤੌਰ 'ਤੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ।
ਕੋਰੋਨਾ ਕਾਲ 'ਚ ਇਥੇ ਰੋਜ਼ ਅੱਠ ਤੋਂ ਦਸ ਹਜ਼ਾਰ ਲੋਕਾਂ ਦੇ ਲੰਗਰ ਦੇ ਪ੍ਰਬੰਧ ਕੀਤੇ ਗਏ। ਮੰਤਰੀ ਧਾਰੀਵਾਲ ਦੀ ਬੇਨਤੀ 'ਤੇ ਵਰਤਿਆ ਲੰਗਰ ਹਸਪਤਾਲ 'ਚ ਭਰਤੀ ਰੋਗੀਆਂ, ਪਰਿਵਾਰਾਂ ਤੇ ਮਜ਼ਦੂਰਾਂ ਨੂੰ 'ਹੌਟ ਸਪੌਟ' ਇਲਾਕੇ 'ਚ ਕੰਟਰੋਲ ਰੂਮ ਰਾਹੀਂ ਸਭ ਲੋੜਵੰਦਾਂ ਤਕ ਪਹੁੰਚਿਆ। ਕੋਰੋਨਾ-ਸੰਘਰਸ਼ ਵਿਚ ਸੇਵਾਦਾਰ-ਯੋਧਿਆਂ ਵੱਲੋਂ ਸੈਨੇਟਾਈ ਕਰਨ ਵਰਗੇ ਕਾਰਜਾਂ ਨੂੰ ਨਿਪੁੰਨਤਾ ਨਾਲ ਅੰਜਾਮ ਦਿੱਤਾ ਗਿਆ।
ਕੋਟਾ ਸਿੱਖ ਪ੍ਰਤੀਨਿਧ ਸੋਸਾਇਟੀ ਦੇ ਪ੍ਰਧਾਨ ਤਰੁਮੀਤ ਸਿੰਘ ਬੇਦੀ ਅਨੁਸਾਰ ਕੋਰੋਨਾ-ਕਾਲ ਦੌਰਾਨ ਲਗਪਗ ਤਿੰਨ ਲੱਖ ਤੋਂ ਜ਼ਿਆਦਾ ਲੰਗਰ ਵੰਡਿਆ ਗਿਆ। ਜਿਥੇ ਮਸ਼ੀਨਾਂ ਰਾਹੀਂ ਇਕ ਘੰਟੇ 'ਚ ਦਸ ਹਜ਼ਾਰ ਦੇ ਲਗਪਗ ਰੋਟੀਆਂ ਵਾਲਾ ਲੰਗਰ ਪਹਿਲੀ ਵਾਰ ਪਰੋਸ ਕੇ ਨਹੀਂ ਛਕਾਇਆ ਗਿਆ, ਬਲਕਿ ਪੈਕੇਟ ਤਿਆਰ ਕਰਕੇ ਵੰਡਿਆ ਗਿਆ। ਸ਼ਹਿਰ 'ਚ ਵਿਤਰਨ ਦੇ ਨਾਲ-ਨਾਲ ਲੰਗਰ ਗੁਰਦੁਆਰਾ ਸਾਹਿਬ ਤੋੋਂ ਵੀ ਪ੍ਰਵਾਸੀ ਮਜ਼ਦੂਰਾਂ ਸਣੇ ਹਜ਼ਾਰਾਂ ਲੋਕਾਂ 'ਚ ਵੰਡਿਆ ਗਿਆ।
ਗੁਰਦੁਆਰਾ ਅਗੰਮਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਭਗਵਾਨ ਸਿੰਘ ਤੇ ਸੇਵਾਦਾਰ ਸੁਖਵਿੰਦਰ ਸਿੰਘ ਅਨੁਸਾਰ ਕਰੀਬ ਸਾਢੇ ਛੇ ਤੋਂ ਸੱਤ ਕੁਇੰਟਲ ਆਟਾ, ਢਾਈ-ਤਿੰਨ ਕੁਇੰਟਲ ਦਾਲ ਤੇ ਤਿੰਨ ਕੁਇੰਟਲ ਚਾਵਲ ਦੀ ਰਸਦ ਤੋਂ ਇਹ ਲੰਗਰ ਰੋਜ਼ਾਨਾ ਬਣ ਕੇ ਤਿਆਰ ਹੁੰਦਾ ਰਿਹਾ।
ਗੁਰਧਾਮ ਦੀਆਂ ਅਣਮੁੱਲੀਆਂ ਸੇਵਾਵਾਂ ਦੀ ਬਦੌਲਤ ਰਾਜਸਥਾਨ ਸਰਕਾਰ 26 ਜਨਵਰੀ 2020 ਗਣਤੰਤਰ ਦਿਵਸ 'ਤੇ ਬਾਬਾ ਲੱਖਾ ਸਿੰਘ ਨੂੰ ਸਨਮਾਨਿਤ ਕਰ ਚੁੱਕੀ ਹੈ।

ਸੁਪਰ ਮੈਕੇਨੀਕਲ ਵਰਕਸ, 64 ਨਿਊ ਮੋਟਰ ਮਾਰਕੀਟ, ਕੋਟਾ।-324007 (ਰਾਜਸਥਾਨ)
ਮੋਬਾਈਲ : +91 98291-05396.Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX