ਤਾਜਾ ਖ਼ਬਰਾਂ


ਸੀ.ਬੀ.ਆਈ 'ਤੇ ਦੋਸ਼ ਪੱਤਰ ਲਈ ਪਾਇਆ ਗਿਆ ਦਬਾਅ - ਪੀ. ਚਿਦੰਬਰਮ
. . .  15 minutes ago
ਨਵੀਂ ਦਿੱਲੀ, 19 ਜੁਲਾਈ - ਏਅਰਸੈੱਲ-ਮੈਕਸਿਸ ਡੀਲ ਸਬੰਧੀ ਤਾਜ਼ਾ ਦੋਸ਼ ਪੱਤਰ 'ਚ ਨਾਂਅ ਆਉਣ ਤੋਂ ਬਾਅਦ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦਾ ਕਹਿਣਾ ਹੈ ਕਿ ਸੀ.ਬੀ.ਆਈ...
ਭਗੌੜੇ ਆਰਥਿਕ ਅਪਰਾਧੀ ਬਿੱਲ 2018 ਲੋਕ ਸਭਾ 'ਚ ਪਾਸ
. . .  24 minutes ago
ਨਵੀਂ ਦਿੱਲੀ, 19 ਜੁਲਾਈ - ਭਗੌੜੇ ਆਰਥਿਕ ਅਪਰਾਧੀ ਬਿੱਲ 2018 ਨੂੰ ਅੱਜ ਲੋਕ ਸਭਾ 'ਚ ਪਾਸ ਕਰ ਦਿੱਤਾ ਗਿਆ...
ਕਿਸੇ ਵੀ ਸਿਆਸਤਦਾਨ ਦੀ ਸੁਰੱਖਿਆ ਲਈ ਫ਼ੌਜ ਸਿੱਧੇ ਤੌਰ 'ਤੇ ਜ਼ਿੰਮੇਵਾਰ ਨਹੀ - ਆਸਿਫ਼ ਗ਼ਫ਼ੂਰ
. . .  28 minutes ago
ਇਸਲਾਮਾਬਾਦ, 19 ਜੁਲਾਈ - ਪਾਕਿਸਤਾਨ 'ਚ ਆਮ ਚੋਣਾਂ ਦੇ ਮੱਦੇਨਜ਼ਰ ਡਾਇਰੈਕਟਰ ਜਨਰਲ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ ਆਸਿਫ਼ ਗ਼ਫ਼ੂਰ ਨੇ ਸਪਸ਼ਟ ਕੀਤਾ ਹੈ ਕਿ...
ਪੀ.ਚਿਦੰਬਰਮ ਤੇ ਕਾਰਤੀ ਚਿਦੰਬਰਮ ਦਾ ਨਾਂਅ ਦੋਸ਼ ਪੱਤਰ 'ਚ ਸ਼ਾਮਲ
. . .  1 minute ago
ਨਵੀਂ ਦਿੱਲੀ, 19 ਜੁਲਾਈ - ਸੀ.ਬੀ.ਆਈ ਵੱਲੋਂ ਏਅਰਸੈੱਲ-ਮੈਕਸਿਸ ਡੀਲ ਮਾਮਲੇ 'ਚ ਪਟਿਆਲਾ ਹਾਊਸ ਕੋਰਟ 'ਚ ਤਾਜ਼ਾ ਦੋਸ਼ ਪੱਤਰ ਦਾਖਲ ਕੀਤਾ ਗਿਆ ਹੈ, ਜਿਸ ਵਿਚ ਸਾਬਕਾ...
ਸ਼ੈਲਰ ਦੇ ਗੋਦਾਮ 'ਚੋਂ 30 ਲੱਖ ਦੇ ਚੌਲ ਚੋਰੀ
. . .  about 1 hour ago
ਬਾਘਾ ਪੁਰਾਣਾ, 19 ਜੁਲਾਈ (ਬਲਰਾਜ ਸਿੰਗਲਾ) - ਬਾਘਾ ਪੁਰਾਣਾ-ਮੁਦਕੀ ਰੋਡ 'ਤੇ ਸਥਿਤ ਇੱਕ ਸ਼ੈਲਰ ਦੇ ਨਾਲ ਲੱਗਦੇ ਗੋਦਾਮ 'ਚੋਂ ਬਾਸਮਤੀ ਦੇ ਚੌਲ਼ਾਂ ਦੇ 810 ਗੱਟੇ (50 ਕਿੱਲੋ ਪ੍ਰਤੀ ਗੱਟਾ) ਚੋਰੀ...
ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਅਟਾਰਨੀਆਂ ਦੇ ਤਬਾਦਲੇ
. . .  about 1 hour ago
ਚੰਡੀਗੜ੍ਹ, 19 ਜੁਲਾਈ - ਪੰਜਾਬ ਸਰਕਾਰ ਦੇ ਗ੍ਰਹਿ ਮੰਤਰਾਲੇ ਅਤੇ ਨਿਆਂ ਵਿਭਾਗ ਨੇ ਲੋਕ ਹਿਤ ਅਤੇ ਪ੍ਰਬੰਧਕੀ ਆਧਾਰ 'ਤੇ ਡਾਇਰੈਕਟਰ ਪ੍ਰਾਸੀਕਿਊਸ਼ਨ ਤੇ ਲਿਟੀਗੇਸ਼ਨ ਵਿਭਾਗ ਵਿਚ...
ਨਸ਼ਾ ਰੋਕਣ ਲਈ ਕੈਪਟਨ ਨੇ ਗੁਆਂਢੀ ਸੂਬਿਆ ਤੋਂ ਮੰਗਿਆ ਸਹਿਯੋਗ
. . .  about 1 hour ago
ਚੰਡੀਗੜ੍ਹ, 19 ਜੁਲਾਈ - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਨਸ਼ੀਲੇ ਪਦਾਰਥਾਂ ਸਬੰਧੀ ਦਿੱਲੀ ਪੁਲਿਸ ਦੀ ਰਿਪੋਰਟ ਤੋਂ ਬਾਅਦ ਗੁਆਂਢੀ ਸੂਬਿਆ ਹਿਮਾਚਲ ਪ੍ਰਦੇਸ਼...
ਦਰਖਤਾਂ ਦੀ ਕਟਾਈ ਦਾ ਮਾਮਲਾ : ਐਨ.ਜੀ.ਟੀ ਨੇ ਜਵਾਬ ਲਈ ਦਿੱਤਾ ਹੋਰ ਸਮਾਂ
. . .  about 2 hours ago
ਨਵੀਂ ਦਿੱਲੀ, 19 ਜੁਲਾਈ - ਦਿੱਲੀ 'ਚ 7 ਕਲੋਨੀਆ ਦੀ ਮੁੜ ਤੋਂ ਉਸਾਰੀ ਲਈ ਦਰਖਤ ਕੱਟਣ ਦੇ ਮਾਮਲੇ 'ਚ ਐਨ.ਜੀ.ਟੀ ਨੇ ਵਾਤਾਵਰਨ ਤੇ ਜੰਗਲਾਤ ਮੰਤਰਾਲੇ, ਟ੍ਰੈਫਿਕ ਪੁਲਿਸ...
ਏਅਰਸੈੱਲ-ਮੈਕਸਿਸ ਡੀਲ ਮਾਮਲੇ 'ਚ ਸੀ.ਬੀ.ਆਈ ਵੱਲੋਂ ਦੋਸ਼ ਪੱਤਰ ਦਾਖਲ
. . .  about 2 hours ago
ਨਵੀਂ ਦਿੱਲੀ, 19 ਜੁਲਾਈ - ਏਅਰਸੈੱਲ-ਮੈਕਸਿਸ ਡੀਲ ਮਾਮਲੇ 'ਚ ਸੀ.ਬੀ.ਆਈ ਨੇ ਪਟਿਆਲਾ ਹਾਊਸ ਕੋਰਟ 'ਚ ਦੋਸ਼ ਪੱਤਰ ਦਾਖਲ ਕਰਵਾ ਦਿੱਤਾ...
ਜੇ.ਪੀ ਐਸੋਸੀਏਟਡ ਲਿਮਟਿਡ ਮਾਮਲੇ 'ਚ ਸੁਪਰੀਮ ਕੋਰਟ ਵੱਲੋਂ ਫ਼ੈਸਲਾ ਸੁਰੱਖਿਅਤ
. . .  about 2 hours ago
ਨਵੀਂ ਦਿੱਲੀ, 19 ਜੁਲਾਈ - ਸੁਪਰੀਮ ਕੋਰਟ ਨੇ ਜੇ.ਪੀ ਐਸੋਸੀਏਟਡ ਲਿਮਟਿਡ ਮਾਮਲੇ ਵਿਚ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ...
ਹੋਰ ਖ਼ਬਰਾਂ..
  •     Confirm Target Language  

ਬਾਲ ਸੰਸਾਰ

ਬਾਲ ਕਹਾਣੀ: ਕਰਮਾਂ ਵਾਲੀ ਮਾਂ

ਬੱਚਿਓ, ਇਹ ਗੱਲ ਕੋਈ ਜ਼ਿਆਦਾ ਪੁਰਾਣੀ ਨਹੀਂ ਹੈ ਕਿ ਇਕ ਦਿਨ ਸਾਡੇ ਪਿੰਡ ਵਾਲੇ ਸਰਕਾਰੀ ਹਾਈ ਸਕੂਲ ਵਿਖੇ ਨਸ਼ਿਆਂ ਪ੍ਰਤੀ ਹੋਏ ਸੈਮੀਨਾਰ ਦੌਰਾਨ ਸਕੂਲ ਮੁਖੀ ਮਾਸਟਰ ਨਿਰਮਲ ਸਿੰਘ ਕਲਸੀ ਨੇ ਇਕ ਵਾਪਰੀ ਗਾਥਾ ਸੁਣਾਉਂਦਿਆਂ ਦੱਸਿਆ ਕਿ ਇਕ ਕਿਸਾਨ ਦੇ ਦੋ ਪੁੱਤਰ ਸਨ, ਜਿਨ੍ਹਾਂ ਨੇ ਪਿਤਾ ਪੁਰਖੀ ਖੇਤੀਬਾੜੀ ਦੇ ਧੰਦੇ 'ਚ ਆਪਣੇ ਪਿਤਾ ਦਾ ਹੱਥ ਵਟਾਉਣ ਦੀ ਬਜਾਏ ਮਾਪਿਆਂ ਦੇ ਕਹਿਣੇ 'ਚੋਂ ਬਾਹਰੀ ਹੋ ਕੇ ਪੜ੍ਹਾਈ ਪੱਖੋਂ ਵਾਂਝੇ ਹੋ ਕਈ ਪ੍ਰਕਾਰ ਦੇ ਨਸ਼ਿਆਂ 'ਚ ਬੁਰੀ ਤਰ੍ਹਾਂ ਗਲਤਾਨ ਹੋ ਕੇ ਆਪਣੇ ਘਰ 'ਚੋਂ ਸਭ ਕੀਮਤੀ ਸਾਜ਼ੋ-ਸਾਮਾਨ ਨਸ਼ਿਆਂ ਦੀ ਭੇਟ ਚਾੜ੍ਹ ਦਿੱਤਾ ਸੀ | ਆਖਰ ਉਹ ਨਸ਼ਿਆਂ ਦੀ ਪੂਰਤੀ ਲਈ ਆਪਣੇ ਪਿਤਾ ਨੂੰ ਆਪਣੀ ਦੋ ਏਕੜ ਜ਼ਮੀਨ ਵੇਚਣ ਲਈ ਮਜਬੂਰ ਕਰ ਰਹੇ ਸਨ | ਪਰ ਪੁੱਤਰਾਂ ਦੇ ਵਾਰ-ਵਾਰ ਕਹਿਣ 'ਤੇ ਵੀ ਕਿਸਾਨ ਜ਼ਮੀਨ ਵੇਚਣ ਤੋਂ ਮੁਨਕਰ ਹੋ ਗਿਆ ਸੀ | ਬੁੱਢਾ ਹੋਣ ਕਾਰਨ ਚੱਲਣ-ਫਿਰਨ ਤੋਂ ਅਸਮਰੱਥ ਤੇ ਆਰਥਿਕ ਪੱਖੋਂ ਵੀ ਬੁਰ੍ਹੀ ਤਰ੍ਹਾਂ ਟੁੱਟ ਚੁੱਕਾ ਸੀ |
ਇਕ ਦਿਨ ਰਾਤ ਦੇ ਸਮੇਂ ਉਸ ਦੇ ਨਸ਼ੇੜੀ ਪੁੱਤਰਾਂ ਨੇ ਕਿਸਾਨ ਨੂੰ ਜਾਨੋਂ ਖਤਮ ਕਰਨ ਦੀ ਨੀਅਤ ਨਾਲ ਬਣਾਈ ਸਕੀਮ ਮੁਤਾਬਿਕ ਕਿਸਾਨ ਦਾ ਮੂੰਹ ਕੱਪੜੇ ਨਾਲ ਬੁਰ੍ਹੀ ਤਰ੍ਹਾਂ ਬੰਨ੍ਹ ਕੇ ਆਪਣੇ ਖੇਤ ਵਿਚ ਸਥਿਤ ਖੂਹੀ ਜੋ ਮਿੱਟੀ ਦੇ ਦੋ ਟਿੱਬਿਆਂ ਵਿਚਕਾਰ ਅਤੇ ਪਾਣੀ ਪੱਖੋਂ ਤਾਂ ਸੁੱਕੀ ਸੀ ਪਰ ਡੂੰਘੀ ਕਾਫੀ ਸੀ | ਬਾਪ ਦੇ ਲੱਖਾਂ ਤਰਲੇ ਪਾਉਣ ਦੇ ਬਾਵਜੂਦ ਵੀ ਪੁੱਤਰਾਂ ਨੇ ਬੇਕਿਰਕੀ ਨਾਲ ਉਸ ਨੂੰ ਧੱਕਾ ਦੇ ਕੇ ਖੂਹੀ ਵਿਚ ਸੁੱਟ ਦਿੱਤਾ | ਕੁਦਰਤ ਦੀ ਰਹਿਮਤ ਅਨੁਸਾਰ ਖੂਹੀ 'ਚ ਸੁੱਟੇ ਗਏ ਕਿਸਾਨ ਲਈ ਇਹ ਕਹਾਵਤ 'ਜਾ ਕੋ ਰਾਖੈ ਸਾਈਆਂ ਮਾਰ ਸਕੈ ਨਾ ਕੋਇ' ਇਸ ਕਰਕੇ ਸਿੱਧ ਹੋ ਗਈ ਕਿ ਕਿਸਾਨ ਖੂਹੀ 'ਚ ਡਿੱਗਦੇ ਸਮੇਂ ਅਚਾਨਕ ਸਿੱਧਾ ਹੀ ਜਾ ਖੜ੍ਹਾ ਹੋਇਆ ਤੇ ਉਸ ਦੇ ਸਰੀਰ ਉੱਪਰ ਇਕ ਝਰੀਟ ਵੀ ਨਾ ਲੱਗੀ | ਜ਼ਮੀਨ ਦੇ ਲਾਲਚੀ ਅਤੇ ਨਸ਼ੇ 'ਚ ਅੰਨ੍ਹੇ ਹੋਏ ਦੋਵੇਂ ਪੁੱਤਰ ਪੂਰੇ ਜੋਸ਼ ਭਰੇ ਹੌਸਲੇ ਨਾਲ ਆਪਣੇ ਬਾਪ ਨੂੰ ਜਿਊਾਦਾ ਦੱਬਣ ਲਈ ਜਿਵੇਂ-ਜਿਵੇਂ ਉਪਰੋਂ ਉਸ ਦੇ ਉੱਪਰ ਮਿੱਟੀ ਸੁੱਟ ਰਹੇ ਸਨ, ਤਿਵੇਂ-ਤਿਵੇਂ ਕਿਸਾਨ ਖੜ੍ਹਾ ਹੋ ਕੇ ਬੜੀ ਦਲੇਰੀ ਤੇ ਸਿਰੜ ਨਾਲ ਮਿੱਟੀ ਨੂੰ ਪੈਰਾਂ ਹੇਠ ਲਤਾੜਦਾ ਹੋਇਆ ਉੱਪਰ ਧਰਤੀ ਵੱਲ ਨੂੰ ਉੱਠ ਰਿਹਾ ਸੀ | ਮਿੱਟੀ ਸੁੱਟਦੇ ਸਮੇਂ ਇਕ ਪੁੱਤਰ ਦਾ ਮੋਬਾਈਲ ਫੋਨ ਉਸ ਦੀ ਜੇਬ 'ਚੋਂ ਬੁੜ੍ਹਕ ਕੇ ਖੂਹੀ 'ਚ ਕਿਸਾਨ ਦੇ ਉੱਪਰ ਜਾ ਵੱਜਾ |
ਸਮਾਂ ਅੱਧੀ ਰਾਤ ਤੋਂ ਟੱਪ ਚੁੱਕਾ ਸੀ | ਜਿੱਥੇ ਖੂਹੀ ਵੀ ਭਰ ਗਈ ਸੀ, ਉੱਥੇ ਦੂਜੇ ਪਾਸੇ ਨਸ਼ੇੜੀ ਪੁੱਤਰਾਂ ਦਾ ਨਸ਼ਾ ਵੀ ਬੁਰੀ ਤਰ੍ਹਾਂ ਟੁੱਟ ਗਿਆ ਸੀ | ਖੂਹੀ ਭਰਦੇ ਸਾਰ ਹੀ ਦੋਵੇਂ ਪੁੱਤਰ ਥੱਕ-ਹਾਰ ਕੇ ਖੂਹੀ ਲਾਗੇੇ ਹੀ ਕੁੰਭਕਰਨੀ ਨੀਂਦ ਸੌਾ ਗਏ ਸਨ ਅਤੇ ਉਨ੍ਹਾਂ ਦਾ ਬਾਪ ਖੂਹੀ 'ਚੋਂ ਸਹੀ-ਸਲਾਮਤ ਬਾਹਰ ਆ ਗਿਆ ਸੀ | ਉਪਰੰਤ ਕਿਸਾਨ ਨੇ ਨੇੜਲੇ ਪਿੰਡ ਵਿਆਹੀ ਆਪਣੀ ਧੀ ਨੂੰ ਫੋਨ ਕਰਕੇ ਬੁਲਾ ਲਿਆ ਸੀ | ਚੰਨ ਮਿੰਟਾਂ 'ਚ ਪਹੁੰਚੀ ਹੋਈ ਆਪਣੀ ਧੀ ਨੂੰ ਕਿਸਾਨ ਨੇ ਹੁਬਕੀ-ਹੁਬਕੀ ਰੋਂਦੇ ਹੋਏ ਆਪਣੇ ਪੁੱਤਰਾਂ ਦੀ ਕਾਲੀ ਕਰਤੂਤ ਬਾਰੇ ਜਾਣੂ ਕਰਵਾਉਂਦਿਆਂ ਧੀ ਦੇ ਦੋ ਵਾਰ ਪੈਰੀਂ ਹੱਥ ਵੀ ਲਗਾਏ |
'ਬਾਪੂ ਤੂੰ ਹੁਣ ਰੋ ਨਾ... ਮੈਂ ਤੇਰੀ ਧੀ ਹੀ ਨਹੀਂ... ਤੇਰਾ ਤੀਸਰਾ ਪੁੱਤਰ ਹਾਂ... ਪਰ ਤੂੰ ਮੇਰੇ ਪੈਰੀਂ ਹੱਥ ਕਿਉਂ ਲਗਾਏ...?'
'ਧੀਏ ਇਕ ਗੱਲ ਮੇਰੀ ਪਾਪ ਦੀ ਸੋਚ ਵਾਲੀ ਵੀ ਐ ਕਿ ਤੇਰੇ ਜਨਮ ਤੋਂ ਪਹਿਲਾਂ ਤੇਰੀ ਮਾਂ ਦੀ ਕੁੱਖ 'ਚੋਂ ਇਕ ਤੇਰੀ ਭੈਣ ਦੇ ਜਨਮ ਲੈਣ 'ਤੇ ਆਪਣੇ ਸਾਰੇ ਟੱਬਰ ਨੇ ਬਹੁਤ ਬੁਰਾ ਮਨਾਇਆ ਸੀ, ਜੋ ਭਰੂਣ ਹੱਤਿਆ ਦੇ ਰਸਤੇ ਤੋਰ ਦਿੱਤੀ ਸੀ | ਫਿਰ ਤੇਰੇ ਜਨਮ ਸਮੇਂ ਵੀ ਅਸੀਂ ਭਰੂਣ-ਹੱਤਿਆ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਕਰਦਿਆਂ ਤੈਨੂੰ ਇਸੇ ਖੂਹੀ 'ਚ ਸੁੱਟਣ ਲਈ ਸਕੀਮ ਬਣਾ ਲਈ ਸੀ ਪਰ ਤੇਰੀ 'ਕਰਮਾਂ ਵਾਲੀ ਮਾਂ' ਜੋ ਹੁਣ ਦੁਨੀਆ 'ਚ ਨਹੀਂ ਹੈ, ਉਹ ਜ਼ਿੱਦ ਕਰਕੇ ਤੇਰੀ ਜਾਨ ਬਚਾ ਗਈ | ਤੇਰੇ ਤੋਂ ਬਾਅਦ ਆਹ ਦੋਵਾਂ ਪੁੱਤਾਂ ਨੇ ਜਨਮ...', ਆਖਦੇ ਹੋਏ ਬਾਪ ਦੀ ਧੀ ਮੂਹਰੇ ਫਿਰ ਜ਼ੋਰ-ਜ਼ੋਰ ਨਾਲ ਭੁੱਬ ਨਿਕਲ ਗਈ ਸੀ |
'ਬਾਪੂ ਹੁਣ ਤੂੰ ਰੱਬ ਦਾ ਸ਼ੁਕਰਾਨਾ ਕਰ, ਬੈਠ ਮੇਰੀ ਗੱਡੀ 'ਚ... | ਨਾਲੇ ਸਾਡੇ ਮਹਾਂਪੁਰਖਾਂ ਨੇ ਸੱਚ ਹੀ ਕਿਹਾ ਕਿ 'ਰੱਬ ਨਾ ਕਿਸੇ ਦਾ ਵੈਰੀ, ਵੈਰੀ ਤੇਰੇ ਐਬ ਬੰਦਿਆ... | ਆਹ ਜੋ ਤੇਰੇ ਨਸ਼ੇੜੀ, ਅਨਪੜ੍ਹ ਤੇ ਛੜੇ ਕਪੁੱਤ ਐ... ਇਹ ਕਿਸੇ ਵੀ ਕੀਮਤ 'ਤੇ ਆਪਣੀ ਰਹਿੰਦੀ ਜ਼ਿੰਦਗੀ 'ਚ ਸੁੱਖ ਨਹੀਂ ਭੋਗ ਸਕਣਗੇ |'
ਗੱਡੀ 'ਚ ਬੈਠਾ ਬਾਪ ਆਪਣੇ ਪੁੱਤਰਾਂ ਦੀ ਨਿਕੰਮੀ ਸੋਚ ਬਾਰੇ ਸੋਚ ਰਿਹਾ ਸੀ ਤੇ ਦੂਸਰੇ ਪਾਸੇ ਬਾਪ ਨੂੰ ਮੋਢਾ ਲਾਈ ਬੈਠੀ ਧੀ ਆਪਣੀ 'ਕਰਮਾਂ ਵਾਲੀ ਮਾਂ' ਦੀ ਸੁਨਹਿਰੀ ਸੋਚ ਬਾਰੇ ਸੋਚੀ ਜਾ ਰਹੀ ਸੀ |

-ਡਾ: ਸਾਧੂ ਰਾਮ ਲੰਗੇਆਣਾ,
ਪਿੰਡ ਲੰਗੇਆਣਾ ਕਲਾਂ (ਮੋਗਾ) | ਮੋਬਾ: 98781-17285


ਖ਼ਬਰ ਸ਼ੇਅਰ ਕਰੋ

ਆਕਸੀਜਨ ਦੀ ਖੋਜ ਕਰਨ ਵਾਲੇ ਵਿਗਿਆਨੀ : ਜੋਜ਼ਫ ਪ੍ਰੀਸਟਲੇ

ਬੱਚਿਓ, ਇਹ ਤਾਂ ਅਸੀਂ ਭਲੀਭਾਂਤ ਜਾਣਦੇ ਹਾਂ ਕਿ ਆਕਸੀਜਨ ਸਾਰਿਆਂ ਲਈ ਜੀਵਨਦਾਈ ਹੈ | ਇਸ ਗੈਸ ਦੀ ਖੋਜ ਦਾ ਸਿਹਰਾ ਪ੍ਰਸਿੱਧ ਵਿਗਿਆਨੀ ਜੋਜ਼ਫ ਪ੍ਰੀਸਟਲੇ ਅਤੇ ਕਾਰਲ ਵਿਲਹੈਲਮ ਨੂੰ ਜਾਂਦਾ ਹੈ | ਪ੍ਰੀਸਟਲੇ ਨੇ ਇਹ ਵੀ ਪਤਾ ਲਗਾਇਆ ਕਿ ਕਾਰਬਨ ਡਾਈ ਆਕਸਾਈਡ ਨੂੰ ਪਾਣੀ ਦੇ ਨਾਲ ਵੀ ਮਿਲਾਇਆ ਜਾ ਸਕਦਾ ਹੈ | ਇਸ ਮਹੱਤਵਪੂਰਨ ਖੋਜ ਲਈ ਉਨ੍ਹਾਂ ਨੂੰ ਸੋਨ ਤਗਮਾ ਮਿਲਿਆ ਸੀ | ਜੋਜ਼ਫ ਪ੍ਰੀਸਟਲੇ ਦਾ ਜਨਮ 24 ਮਾਰਚ, 1733 ਨੂੰ ਇੰਗਲੈਂਡ ਵਿਖੇ ਯਾਰਕਸ਼ਾਇਰ ਸਥਿਤ ਲੀਡਜ਼ ਸ਼ਹਿਰ ਵਿਚ ਇਕ ਜੁਲਾਹੇ ਦੇ ਘਰ ਹੋਇਆ | 7 ਸਾਲ ਦੀ ਉਮਰ 'ਚ ਮਾਤਾ ਜੀ ਗੁਜ਼ਰ ਗਏ | ਉਨ੍ਹਾਂ ਨੇ ਸਕੂਲੀ ਜੀਵਨ ਵਿਚ ਗ੍ਰੀਕ, ਲਤੀਨੀ, ਹਿਬਰੂ ਭਾਸ਼ਾਵਾਂ ਸਿੱਖੀਆਂ | ਸਕੂਲੀ ਸਮੇਂ ਦੌਰਾਨ ਕੁਝ ਸਮਾਂ ਤੱਕ ਸਕੂਲ ਨਾ ਜਾ ਕੇ ਉਨ੍ਹਾਂ ਨੇ ਆਪ ਫਰੈਂਚ, ਜਰਮਨ, ਇਟਾਲੀਅਨ, ਸੀਰੀਅਨ, ਅਰਬੀ ਭਾਸ਼ਾਵਾਂ ਦਾ ਅਧਿਐਨ ਕੀਤਾ ਅਤੇ ਵਿਅਕਤੀਗਤ ਰੂਪ 'ਚ ਭੂਮਿਤੀ ਅਤੇ ਅੰਕ ਗਣਿਤ ਦੇ ਮੂਲ ਤੱਤਾਂ ਦਾ ਅਧਿਐਨ ਵੀ ਕੀਤਾ | ਰਸਾਇਣ ਸ਼ਾਸਤਰ ਪ੍ਰਤੀ ਉਨ੍ਹਾਂ ਦੀ ਚਾਹਨਾ ਦਾ ਇਕ ਕਾਰਨ ਇਹ ਸੀ ਕਿ ਉਹ 'ਡਿਸੈਂਡਰ' ਨਾਮੀ ਸੰਸਥਾ ਵਿਖੇ ਇਸ ਵਿਸ਼ੇ 'ਤੇ ਲੈਕਚਰ ਸੁਣਨ ਜਾਂਦੇ ਸਨ ਅਤੇ ਘਰ ਆ ਕੇ ਖੁਦ ਪ੍ਰਯੋਗ ਕਰਕੇ ਦੇਖਦੇ ਸਨ | ਸੰਨ 1764 ਈ: ਵਿਚ ਯੂਨੀਵਰਸਿਟੀ ਆਫ ਐਡਿਨਬਰਗ, ਸਕਾਟਲੈਂਡ ਤੋਂ ਉਨ੍ਹਾਂ ਨੂੰ ਐਲ.ਐਲ.ਡੀ. ਦੀ ਉਪਾਧੀ ਮਿਲੀ ਅਤੇ ਸੰਨ 1766 ਈ: ਵਿਚ ਉਹ ਰੌਇਲ ਸੁਸਾਇਟੀ ਦੇ ਫੈਲੋਅ ਨਿਰਵਾਚਿਤ ਹੋਏ | ਵਿਹਲੇ ਸਮੇਂ 'ਚ ਉਹ ਰਸਾਇਣ ਸ਼ਾਸਤਰ ਦੇ ਪ੍ਰਯੋਗ ਕਰਦੇ ਰਹਿੰਦੇ ਸਨ | ਇਕ ਪ੍ਰਯੋਗ ਦੇ ਦੌਰਾਨ ਉਨ੍ਹਾਂ ਨੇ ਪ੍ਰਕਿਰਿਆ ਵਿਚ ਨਿਰਮਾਣ ਹੋਣ ਵਾਲੀ ਹਵਾ ਜਮ੍ਹਾਂ ਕਰਕੇ ਉਸ ਵਿਚ ਬਲਦੀ ਲੱਕੜ ਦਾ ਟੋਟਾ ਰੱਖ ਦਿੱਤਾ ਤਾਂ ਉਹ ਬੁਝ ਗਿਆ | ਉਹ ਹਵਾ ਕਾਰਬਨ ਡਾਈਆਕਸਾਈਡ ਸੀ | ਜਦੋਂ ਉਨ੍ਹਾਂ ਨੇ ਕਾਰਬਨ ਡਾਈਆਕਸਾਈਡ ਨੂੰ ਪਾਣੀ ਵਿਚ ਘੋਲ ਕੇ ਸੁਆਦਲੇ ਅਤੇ ਤਿੱਖੀ ਗੰਧ ਵਾਲੇ 'ਫਿੱਜ਼ਜ਼ੀ' ਤਰਲ-ਸੋਡਾ-ਵਾਟਰ ਬਣਾਉਣ ਦੀ ਤਕਨੀਕ ਸਿੱਖ ਲਈ ਤਾਂ ਉਹ 'ਸਾਫਟ-ਡਿ੍ੰਕਸ ਦੇ ਪਿਤਾਮਾ' ਵਜੋਂ ਮਸ਼ਹੂਰ ਹੋ ਗਏ | ਆਕਸੀਜਨ ਦੀ ਖੋਜ, ਪ੍ਰਾਪਤੀ ਅਤੇ ਸ਼ੁਰੂਆਤੀ ਅਧਿਐਨ ਵਿਚ ਪ੍ਰੀਸਟਲੇ ਅਤੇ ਸੀ.ਡਬਲਿਊ. ਸੀਲੇ ਨੇ ਮਹੱਤਵਪੂਰਨ ਕਾਰਜ ਕੀਤਾ ਹੈ | 1772 ਈ: ਵਿਚ ਸ਼ੀਲੇ ਨੇ ਪੋਟਾਸ਼ੀਅਮ ਨਾਈਟ੍ਰੇਟ ਨੂੰ ਗਰਮ ਕਰਕੇ ਆਕਸੀਜਨ ਗੈਸ ਤਿਆਰ ਕੀਤੀ | ਐਾਟੋਨੀ ਲੈਵੋਇਜ਼ੀਅਰ ਨੇ ਇਸ ਗੈਸ ਦੇ ਗੁਣਾਂ ਦਾ ਖੁਲਾਸਾ ਕੀਤਾ ਅਤੇ ਇਸ ਦਾ ਨਾਂਅ ਆਕਸੀਜਨ ਰੱਖਿਆ, ਜਿਸ ਦਾ ਅਰਥ ਹੈ ਅਮਲ-ਉਤਪਾਦਕ | ਪ੍ਰੀਸਟਲੇ ਦੇ ਪ੍ਰਯੋਗ ਦਾ ਪ੍ਰਕਾਸ਼ਨ ਪਹਿਲਾਂ ਹੋਣ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਇਸ ਦਾ ਵੱਧ ਸਿਹਰਾ ਮਿਲਿਆ |
ਬੱਚਿਓ, ਆਪਣੀ ਜ਼ਿੰਦਗੀ ਦੇ ਅਖੀਰਲੇ ਪੜਾਅ 'ਚ ਪ੍ਰੀਸਟਲੇ ਕਾਫੀ ਗ਼ਮਗੀਨ ਅਤੇ ਇਕੱਲਤਾ ਭਰੇ ਰਹੇ, ਕਿਉਂਕਿ 1795 ਵਿਚ ਉਨ੍ਹਾਂ ਦੇ ਸਪੁੱਤਰ ਦੀ ਬੇਵਕਤੀ ਮੌਤ ਹੋ ਗਈ ਅਤੇ ਇਸ ਪੀੜਾ ਨੂੰ ਨਾ ਸਹਾਰਦਿਆਂ ਸਾਲ ਬਾਅਦ ਹੀ ਉਨ੍ਹਾਂ ਦੀ ਪਤਨੀ ਵੀ ਗੁਜ਼ਰ ਗਈ | 5 ਫਰਵਰੀ, 1804 ਨੂੰ 71 ਸਾਲ ਦੀ ਉਮਰ ਭੋਗ ਕੇ ਪ੍ਰੀਸਟਲੇ ਵੀ ਸਦਾ ਲਈ ਅਮਰ ਹੋ ਗਏ ਅਤੇ ਇਸ ਉਪਰੰਤ ਨਾਰਥੰਬਰਲੈਂਡ ਵਿਖੇ ਉਨ੍ਹਾਂ ਦੇ ਘਰ ਨੂੰ ਵਿਗਿਆਨਕ ਅਜਾਇਬਘਰ ਵਿਚ ਤਬਦੀਲ ਕਰ ਦਿੱਤਾ ਗਿਆ |

-ਫਰੀਦਕੋਟ |
-maninderkaurcareers@gmail.com

ਕਿਤਾਬਾਂ ਦਾ ਮਹੱਤਵ

• ਤੁਹਾਡੇ ਦੁਆਰਾ ਖਰੀਦੀ ਗਈ ਇਕ ਚੰਗੀ ਕਿਤਾਬ ਤੁਹਾਡੇ ਮਾਨਸਿਕ ਪੱਧਰ ਨੂੰ ਇਕ ਕਿਲੋਮੀਟਰ ਉੱਚਾ ਚੱੁਕ ਦਿੰਦੀ ਹੈ | -ਸਿਸਰੋ
• ਜੇਕਰ ਪੁਸਤਕਾਂ ਨਾ ਹੁੰਦੀਆਂ ਤਾਂ ਸੰਸਾਰ ਵਿਚ ਪਾਗਲਾਂ ਦੀ ਗਿਣਤੀ ਵੱਧ ਹੁੰਦੀ | -ਗੁਰਦਿਆਲ ਸਿੰਘ
• ਖੁਦ ਨੂੰ ਅਤੇ ਦੂਜਿਆਂ ਨੂੰ ਸਮਝਣ ਵਾਸਤੇ ਕਿਤਾਬਾਂ ਦੀ ਜ਼ਰੂਰਤ ਹੈ |
-ਰਸੂਲ ਹਮਜ਼ਾਤੋਵ
• ਸਿਉਂਕ ਸੋਚਦੀ ਤਾਂ ਹੋਵੇਗੀ ਕਿ ਆਦਮੀ ਕਿੰਨਾ ਮੂਰਖ ਹੈ, ਜੋ ਕਿਤਾਬਾਂ ਖਾਂਦਾ ਹੀ ਨਹੀਂ | -ਰਸੂਲ ਹਮਜ਼ਾਤੋਵ
• ਮਨੱੁਖਤਾ ਨੇ ਜੋ ਕੁਝ ਸੋਚਿਆ ਅਤੇ ਹਾਸਲ ਕੀਤਾ, ਇਹ ਜਾਦੂ ਕਿਤਾਬਾਂ ਵਿਚ ਬੰਦ ਹੈ | -ਥਾਮਸ ਕਾਰਲਾਇਲ
• ਚੰਗੀਆਂ ਕਿਤਾਬਾਂ ਪੜ੍ਹਨਾ ਉਸੇ ਤਰ੍ਹਾਂ ਹੈ ਜਿਵੇਂ ਬੀਤੀਆਂ ਸਦੀਆਂ 'ਚ ਹੋਏ ਵਧੀਆ ਮਨੱੁਖਾਂ ਨਾਲ ਗੱਲਬਾਤ ਕਰਨਾ | -ਡਿਸਕੇਰਟਸ
• ਚੰਗੀ ਕਿਤਾਬ ਜਿਹਾ ਕੋਈ ਸੱਜਣ ਨਹੀਂ ਪਰ ਸੱਚ ਇਹ ਵੀ ਹੈ ਕਿ ਭੈੜੇ ਸਾਹਿਤ ਜਿਹਾ ਕੋਈ ਵੈਰੀ ਵੀ ਨਹੀਂ |

-ਪ੍ਰੋ: ਸਾਹਿਬ ਸਿੰਘ
-ਧਰਵਿੰਦਰ ਸਿੰਘ ਔਲਖ,
ਪਿੰਡ ਤੇ ਡਾਕ: ਕੋਹਾਲੀ, ਰਾਮ ਤੀਰਥ ਰੋਡ, ਅੰਮਿ੍ਤਸਰ |
ਮੋਬਾ: 98152-82283

ਚੁਟਕਲੇ

• ਇਕ ਬੰਦੇ ਨੇ ਅਮਰੂਦ ਲਏ ਤਾਂ ਉਹਦੇ 'ਚੋਂ ਕੀੜਾ ਨਿਕਲਿਆ | ਬੰਦਾ ਅਮਰੂਦ ਵਾਲੇ ਨੂੰ ਕਹਿੰਦਾ, 'ਇਹਦੇ 'ਚੋਂ ਤਾਂ ਕੀੜਾ ਨਿਕਲਿਆ?'
ਅਮਰੂਦ ਵਾਲਾ-ਇਹ ਤਾਂ ਕਿਸਮਤ ਦੀ ਗੱਲ ਆ, ਕੀ ਪਤਾ ਅਗਲੀ ਵਾਰ ਮੋਟਰਸਾਈਕਲ ਨਿਕਲ ਆਵੇ |
• ਨੌਕਰ (ਸੇਠ ਨੂੰ )-ਦਸ ਦਿਨ ਪਹਿਲਾਂ ਰੱਦੀ ਦੀ ਟੋਕਰੀ 'ਚੋਂ ਸੌ-ਸੌ ਰੁਪਏ ਦੇ ਇਹ ਨੋਟ ਮਿਲੇ ਸਨ |
ਸੇਠ-ਮੈਂ ਹੀ ਇਨ੍ਹਾਂ ਨੂੰ ਸੱੁਟਿਆ ਸੀ, ਇਹ ਅਸਲੀ ਨਹੀਂ ਹਨ |
ਨੌਕਰ-ਮੈਂ ਵੀ ਤਾਂ ਹੀ ਵਾਪਸ ਕਰ ਰਿਹਾ ਹਾਂ |
• ਮਹਿਮਾਨ-ਚਿੰਟੂ, ਤੰੂ ਕਿੰਨੇ ਸਾਲਾਂ ਦਾ ਹੋ ਗਿਆ ਏਾ?
ਚਿੰਟੂ-ਜੀ, ਸੱਤ ਸਾਲਾਂ ਦਾ |
ਮਹਿਮਾਨ-ਪਰ ਤੰੂ ਤਾਂ ਮੇਰੀ ਛਤਰੀ ਤੋਂ ਵੀ ਨਿੱਕਾ ਹੈਾ?
ਚਿੰਟੂ-ਤੁਹਾਡੀ ਛੱਤਰੀ ਕਿੰਨੇ ਸਾਲਾਂ ਦੀ ਹੈ?
• ਬੰਟੀ-ਮਾਂ, ਮੇਰੀ ਕੀ ਕੀਮਤ ਹੈ?
ਮਾਂ-ਪੱੁਤਰ, ਤੰੂ ਤਾਂ ਲੱਖਾਂ ਦਾ ਹੈਾ |
ਬੰਟੀ-ਤਾਂ ਲੱਖਾਂ ਵਿਚੋਂ ਮੈਨੂੰ 5 ਰੁਪਏ ਦੇਣਾ, ਮੈਂ ਆਈਸਕ੍ਰੀਮ ਖਾਣੀ ਹੈ |

-ਸ਼ੰਕਰ ਦਾਸ ਮੋਗਾ
ਮੋਬਾ: 96469-27646

ਬਾਲ ਨਾਵਲ-71 : ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਹਰੀਸ਼ ਨੇ ਰਾਤ ਵਾਸਤੇ ਪਜਾਮਾ ਅਤੇ ਕੱਲ੍ਹ ਵਾਸਤੇ ਕਮੀਜ਼ ਇਕ ਲਿਫਾਫੇ ਵਿਚ ਪਾ ਲਈ | ਸਿਧਾਰਥ ਨੇ ਆਪਣਾ ਹੈਾਡ ਬੈਗ ਚੱੁਕਿਆ ਅਤੇ ਉਹ ਦੋਵੇਂ ਸਟੇਸ਼ਨ ਵੱਲ ਤੁਰ ਪਏ | ਬੋਰੀਵਲੀ ਸਟੇਸ਼ਨ ਕਾਫੀ ਦੂਰ ਸੀ | ਉਨ੍ਹਾਂ ਨੂੰ ਬੰਬੇ ਸੈਂਟਰਲ ਤੋਂ ਤਕਰੀਬਨ ਇਕ ਘੰਟਾ ਬੋਰੀਵਲੀ ਪਹੁੰਚਣ ਵਿਚ ਲੱਗ ਗਿਆ | ਬੋਰੀਵਲੀ ਸਟੇਸ਼ਨ ਦੇ ਬਾਹਰੋਂ ਉਨ੍ਹਾਂ ਨੇ ਮੋਤੀ ਨਗਰ, ਚੰਦਾਵਰਕਰ ਲੇਨ ਦਾ ਆਟੋ ਲਿਆ | ਸਟੇਸ਼ਨ ਤੋਂ ਮੋਤੀ ਨਗਰ ਨੇੜੇ ਹੋਣ ਕਰਕੇ ਆਟੋ ਨੇ ਦਸਾਂ ਮਿੰਟਾਂ ਵਿਚ ਹੀ ਪਹੁੰਚਾ ਦਿੱਤਾ |
ਸਿਧਾਰਥ ਦਾ ਦੋਸਤ ਤਾਂ ਅਜੇ ਕੰਮ ਤੋਂ ਆਇਆ ਨਹੀਂ ਸੀ ਪਰ ਬਾਕੀ ਸਾਰਾ ਪਰਿਵਾਰ ਘਰ ਹੀ ਸੀ | ਚਾਹ-ਪਾਣੀ ਪੀ ਕੇ ਉਹ ਦੋਵੇਂ ਆਰਾਮ ਕਰਨ ਲਈ ਲੇਟੇ ਤਾਂ ਦੋਵਾਂ ਨੂੰ ਨੀਂਦ ਆ ਗਈ | ਦੋਵੇਂ ਹੀ ਸਫਰ ਦੀ ਥਕਾਵਟ ਅਤੇ ਦਾਖਲੇ ਦੀ ਟੈਨਸ਼ਨ ਕਰਕੇ ਥੱਕੇ ਹੋਏ ਸਨ | ਦੋਵੇਂ ਲੇਟਦੇ ਹੀ ਸੌਾ ਗਏ | ਸ਼ਾਮੀਂ ਸਿਧਾਰਥ ਦਾ ਦੋਸਤ ਵਿਨੋਦ ਜਦੋਂ ਘਰ ਆਇਆ ਤਾਂ ਉਸ ਨੇ ਆ ਕੇ ਸਿਧਾਰਥ ਨੂੰ ਜਗਾਇਆ | ਦੋਵਾਂ ਦੀਆਂ ਗੱਲਾਂ ਸੁਣ ਕੇ ਹਰੀਸ਼ ਵੀ ਉੱਠ ਪਿਆ |
ਹਰੀਸ਼ ਨੂੰ ਵੀ ਸਾਰੇ ਬੜੇ ਪਿਆਰ ਨਾਲ ਮਿਲੇ | ਸਾਰਿਆਂ ਨੇ ਉਸ ਨੂੰ ਇਕੋ ਗੱਲ ਕਹੀ ਕਿ 'ਤੇਰਾ ਜਦੋਂ ਵੀ ਜੀਅ ਕਰੇ, ਤੰੂ ਆਪਣਾ ਘਰ ਸਮਝ ਕੇ ਆ ਜਾਇਆ ਕਰ |' ਸਿਧਾਰਥ ਨੇ ਵੀ ਸਾਰਿਆਂ ਦੇ ਸਾਹਮਣੇ ਹਰੀਸ਼ ਨੂੰ ਕਿਹਾ, 'ਤੈਨੂੰ ਕਦੇ ਵੀ ਕਿਸੇ ਚੀਜ਼ ਦੀ ਅਚਾਨਕ ਲੋੜ ਪਵੇ ਤਾਂ ਬੇਝਿਜਕ ਇਥੇ ਆ ਕੇ ਦੱਸ ਦਿਆ ਕਰੀਂ, ਤੈਨੂੰ ਕੋਈ ਮੁਸ਼ਕਿਲ ਨਹੀਂ ਆਵੇਗੀ |'
ਰਾਤੀਂ ਕਾਫੀ ਦੇਰ ਤੱਕ ਸਿਧਾਰਥ ਅਤੇ ਵਿਨੋਦ ਗੱਪਾਂ ਮਾਰਦੇ ਰਹੇ | ਸਵੇਰੇ ਨਾਸ਼ਤਾ ਕਰਕੇ ਸਿਧਾਰਥ ਅਤੇ ਹਰੀਸ਼, ਵਿਨੋਦ ਹੁਰਾਂ ਦੇ ਨਾਲ ਹੀ ਨਿਕਲ ਪਏ | ਉਸ ਨੇ ਬੋਰੀਵਲੀ ਦਾ ਚੱਕਰ ਲਵਾ ਕੇ ਉਨ੍ਹਾਂ ਨੂੰ ਸਟੇਸ਼ਨ 'ਤੇ ਛੱਡ ਦਿੱਤਾ | ਸਟੇਸ਼ਨ ਤੋਂ ਉਹ ਬੰਬੇ ਸੈਂਟਰਲ ਆ ਗਏ | ਉਥੋਂ ਉਹ ਕਾਲਜ ਚੱਕਰ ਲਗਾਉਣ ਚਲੇ ਗਏ |
ਅੱਜ ਦਾਖਲੇ ਵਾਲੀ ਥਾਂ 'ਤੇ ਕਾਫੀ ਰੌਣਕ ਸੀ | ਬਾਹਰੋਂ ਕਾਫੀ ਲੜਕੇ-ਲੜਕੀਆਂ ਦਾਖਲ ਹੋਣ ਲਈ ਆਏ ਹੋਏ ਸਨ | ਕਾਲਜ ਚੱਕਰ ਲਗਾ ਕੇ ਉਹ ਹੋਸਟਲ ਵੱਲ ਤੁਰ ਪਏ | ਪੈਦਲ ਜਾਣ ਕਰਕੇ ਹਰੀਸ਼ ਨੂੰ ਰਸਤੇ ਦੀ ਪਛਾਣ ਹੋ ਗਈ | ਅੱਜ ਕੁਝ ਲੜਕੇ ਹੋਸਟਲ ਵਿਚ ਤੁਰਦੇ-ਫਿਰਦੇ ਨਜ਼ਰ ਆ ਰਹੇ ਸਨ | ਸਿਧਾਰਥ ਨੂੰ ਰੌਣਕ ਦੇਖ ਕੇ ਕੁਝ ਤਸੱਲੀ ਹੋਈ, ਕਿਉਂਕਿ ਉਸ ਨੇ ਅੱਜ ਵਾਪਸ ਚਲੇ ਜਾਣਾ ਸੀ |
ਰਾਤੀਂ ਬਾਜ਼ਾਰੋਂ ਖਾਣਾ ਖਾ ਕੇ ਸਿਧਾਰਥ ਅਤੇ ਹਰੀਸ਼ ਸਟੇਸ਼ਨ ਵੱਲ ਤੁਰ ਪਏ | ਸਟੇਸ਼ਨ 'ਤੇ ਪਹੁੰਚ ਕੇ ਸਿਧਾਰਥ ਨੇ ਹਰੀਸ਼ ਨੂੰ ਵਾਪਸ ਹੋਸਟਲ ਭੇਜ ਦਿੱਤਾ, ਕਿਉਂਕਿ ਗੱਡੀ ਤੁਰਨ ਵਿਚ ਅਜੇ ਕਾਫੀ ਦੇਰ ਸੀ | ਤੁਰਨ ਲੱਗਿਆਂ ਸਿਧਾਰਥ ਨੇ ਹਰੀਸ਼ ਨੂੰ ਘੱੁਟ ਕੇ ਜੱਫੀ ਪਾਈ ਅਤੇ ਤਗੜੇ ਹੋ ਕੇ ਰਹਿਣ ਦੀ ਚਿਤਾਵਨੀ ਦਿੱਤੀ |
ਤੁਰਨ ਲੱਗਾ ਹਰੀਸ਼ ਕਾਫ਼ੀ ਉਦਾਸ ਲੱਗ ਰਿਹਾ ਸੀ | ਉਹ ਕਈ ਕੁਝ ਸੋਚਦਾ ਹੌਲੀ-ਹੌਲੀ ਹੋਸਟਲ ਵੱਲ ਤੁਰ ਪਿਆ |
ਹੋਸਟਲ ਵਿਚ ਪਹੁੰਚ ਕੇ ਹਰੀਸ਼ ਨੇ ਆਪਣੇ ਕਮਰੇ ਦਾ ਜਿੰਦਰਾ ਖੋਲਿ੍ਹਆ | ਉਸ ਦੇ ਕਮਰੇ ਵਿਚ ਦੂਜਾ ਲੜਕਾ ਅੱਜ ਵੀ ਨਹੀਂ ਸੀ ਆਇਆ | ਉਸ ਦੇ ਨਾਲ ਵਾਲਾ ਕਮਰਾ ਵੀ ਖਾਲੀ ਸੀ | ਸਾਰੇ ਕਮਰਿਆਂ ਵਿਚੋਂ ਸਿਰਫ ਚਾਰ-ਪੰਜ ਕਮਰਿਆਂ ਦੀ ਹੀ ਬੱਤੀ ਜਗ ਰਹੀ ਸੀ |
(ਬਾਕੀ ਅਗਲੇ ਐਤਵਾਰ)

-404, ਗ੍ਰੀਨ ਐਵੇਨਿਊ, ਅੰਮਿ੍ਤਸਰ-143001. ਮੋਬਾ: 98889-24664

ਬੁਝਾਰਤ-8

ਇਕ ਗੋਹੜਾ ਰੰੂ ਦਾ ਭਰਿਆ,
ਚਹੁੰ ਗਲੋਟਿਆਂ ਉੱਤੇ ਧਰਿਆ |
ਰੰੂ ਵਿਚ ਰੱਖੇ ਦੋ ਬਲੌਰ,
ਚੁਰਾ ਨਾ ਸਕੇ ਕੋਈ ਚੋਰ |
ਪਹਿਰੇ ਖੜ੍ਹੇ ਨੇ ਦੋ ਸਿਪਾਹੀ,
ਚਿੱਟੀ ਉਨ੍ਹਾਂ ਵਰਦੀ ਪਾਈ |
ਪਰ ਇਹ ਗੋਹੜ ਉੱਛਲੇ ਭੱਜੇ,
ਦੇਖ-ਦੇਖ ਕੇ ਮਨ ਨਾ ਰੱਜੇ |
ਬੱਚਿਓ ਆਪਣੀ ਅਕਲ ਦੌੜਾਓ,
ਬੱੁਝੋ ਬਾਤ ਦਿਮਾਗ ਵਧਾਓ |
—f—
ਭਲੂਰੀਆ ਕਹੇ ਨਾ ਅੱਗੇ ਦੱਸਿਓ,
ਇਹ ਤਾਂ ਹੈ 'ਖਰਗੋਸ਼' ਬੱਚਿਓ |

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) |

ਬਾਲ ਸਾਹਿਤ

ਤਿੱਤਲੀ ਤੇ ਫ਼ੱੁਲ
ਲੇਖਕ :
ਮਹਿੰਦਰ ਸਿੰਘ ਕੈਂਥ
ਪ੍ਰਕਾਸ਼ਕ : ਕੈਂਥ ਪ੍ਰਕਾਸ਼ਨ, ਖੰਨਾ (ਲੁਧਿਆਣਾ) |
ਮੱੁਲ : 60 ਰੁਪਏ, ਸਫੇ : 34
ਸੰਪਰਕ : 94642-55003

ਬਾਲਾਂ ਦੇ ਮਾਨਸਿਕ ਪੱਧਰ ਨੂੰ ਧਿਆਨ ਵਿਚ ਰੱਖ ਕੇ ਲਿਖਿਆ ਸਾਹਿਤ ਬਾਲਾਂ ਦਾ ਮਨੋਰੰਜਨ ਹੀ ਨਹੀਂ ਕਰਦਾ, ਬਲਕਿ ਉਨ੍ਹਾਂ ਦਾ ਬੌਧਿਕ ਵਿਕਾਸ ਵੀ ਕਰਦਾ ਹੈ | ਪੁਸਤਕ 'ਤਿੱਤਲੀ ਤੇ ਫ਼ੱੁਲ' ਵਿਚ 23 ਕਵਿਤਾਵਾਂ ਹਨ | ਸਾਰੀਆਂ ਕਵਿਤਾਵਾਂ ਬਾਲਾਂ ਦੇ ਆਲੇ-ਦੁਆਲੇ ਨਾਲ ਸਬੰਧਤ ਹਨ | ਕਵਿਤਾਵਾਂ ਵਿਚਲੀ ਸ਼ਬਦਾਵਲੀ ਸਰਲ ਤੇ ਲੈਅ ਵਿਚ ਹੈ | ਇਹ ਕਵਿਤਾਵਾਂ ਬਾਲਾਂ ਦਾ ਖ਼ੂਬ ਮਨੋਰੰਜਨ ਕਰਨਗੀਆਂ |
'ਤਿੱਤਲੀਏ ਨੀ ਤਿੱਤਲੀਏ,
ਹੁਣ ਭਲਕੇ ਫੇਰਾ ਪਾਈਾ |
ਤੰੂ ਨਾ ਆਈਾ ਕੱਲਮ 'ਕੱਲੇ,
ਤਿੱਤਲੀਆਂ ਹੋਰ ਲਿਆਈਾ |' (ਤਿੱਤਲੀਏ ਨੀ)
'ਸੁਬ੍ਹਾ ਸਵੇਰੇ ਸੈਰ ਨੂੰ ਜਾਓ,
ਕੁਝ ਦੂਰੀ ਤੱਕ ਦੌੜ ਲਗਾਓ |
ਬੁਰਸ਼ ਕਰੋ ਜਾਂ ਦਾਤਣ ਕਰਕੇ,
ਆਪਣੇ ਦੰਦਾਂ ਨੂੰ ਚਮਕਾਓ |' (ਆਗਿਆਕਾਰੀ ਬੱਚੇ ਬਣ ਕੇ)
'ਖਿਡਾਉਣੇ ਵਾਲਾ ਭਾਈ ਆਇਆ,
ਸੀਟੀ ਮਾਰ ਗਲੀ ਵਿਚ ਆਇਆ |
ਰੰਗ-ਬਰੰਗੇ ਬਹੁਤ ਗੁਬਾਰੇ,
ਸੋਟੀ ਦੇ ਨਾਲ ਬੰਨ੍ਹੇ ਸਾਰੇ |' (ਖਿਡਾਉਣੇ ਤੇ ਗੁਬਾਰਿਆਂ ਵਾਲਾ)
ਕਵਿਤਾਵਾਂ ਸਾਰੀਆਂ ਹੀ ਖੂਬਸੂਰਤ ਹਨ ਪਰ ਕਿਸੇ ਕਵਿਤਾ ਨਾਲ ਕੋਈ ਚਿੱਤਰ ਨਹੀਂ ਹੈ | ਇਹੀ ਘਾਟ ਰੜਕਦੀ ਹੈ | ਜੇਕਰ ਰਚਨਾਵਾਂ ਨਾਲ ਢੁਕਵੇਂ ਚਿੱਤਰ ਬਣਾਏ ਹੁੰਦੇ ਤਾਂ ਪੁਸਤਕ ਹੋਰ ਵੀ ਖੂਬਸੂਰਤ ਬਣ ਜਾਣੀ ਸੀ | ਬਾਲ ਪਾਠਕਾਂ ਨੂੰ ਚਿੱਤਰਕਾਰੀ ਬਹੁਤ ਪਸੰਦ ਹੁੰਦੀ ਹੈ | ਪੁਸਤਕ 'ਤਿੱਤਲੀ ਦੇ ਫ਼ੱੁਲ' ਲੇਖਕ ਨੇ ਬੜੀ ਮਿਹਨਤ ਨਾਲ ਲਿਖੀ ਹੈ | ਪੁਸਤਕ ਵਿਚਲੀਆਂ ਕਵਿਤਾਵਾਂ ਬਾਲਾਂ ਦਾ ਖੂਬ ਮਨੋਰੰਜਨ ਕਰਨਗੀਆਂ |
'ਇਹ ਭੋਲਾ ਜੀ ਹਲਵਾਈ |
ਇਹ ਬਣਾਉਂਦਾ ਹੈ ਮਠਿਆਈ |
ਹੁੰਦੀ ਖੂਬ ਦੁਕਾਨ ਸਜਾਈ,
ਰੱਖਦਾ ਪੂਰੀ ਤਰ੍ਹਾਂ ਸਫ਼ਾਈ |
ਵਧੀਆ ਲੱਡੂ ਮੋਤੀ ਚੂਰ,
ਸਾਰੇ ਸ਼ਹਿਰ 'ਚ ਹਨ ਮਸ਼ਹੂਰ |' (ਭੋਲਾ ਜੀ ਹਲਵਾਈ)

-ਅਵਤਾਰ ਸਿੰਘ ਸੰਧੂ
ਮੋਬਾ: 99151-82971

ਅਨਮੋਲ ਬਚਨ

• ਜੇ ਤੰੂ ਬਚਣਾ ਹੈ ਤਾਂ ਆਪਣਿਆਂ ਤੋਂ ਬਚ, ਇਹ ਨਾ ਸੋਚ ਲੋਕ ਕੀ ਕਹਿਣਗੇ | ਇਹ ਸੱਚ ਹੈ ਕਿ ਤੈਨੂੰ ਬਰਬਾਦ ਹੁੰਦਾ ਦੇਖ ਕੇ ਖੁਸ਼ ਤੇਰੇ ਆਪਣੇ ਹੀ ਹੋਣਗੇ |
• ਜੇ ਕੋਈ ਤੁਹਾਡੇ ਕੋਲ ਆ ਕੇ ਦੂਜਿਆਂ ਦੀ ਬੁਰਾਈ ਕਰਦਾ ਹੈ ਤਾਂ ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਦੂਜਿਆਂ ਕੋਲ ਜਾ ਕੇ ਤੁਹਾਡੀ ਵੀ ਬੁਰਾਈ ਕਰੇਗਾ |
• ਪਰਮਾਤਮਾ ਜੋ ਕਰਦਾ ਹੈ, ਉਸ ਪਿੱਛੇ ਕੋਈ ਵਜ੍ਹਾ ਜ਼ਰੂਰ ਹੁੰਦੀ ਹੈ ਜੋ ਅਕਸਰ ਇਨਸਾਨ ਦੀ ਸਮਝ ਤੋਂ ਬਾਹਰ ਹੁੰਦੀ ਹੈ |
• ਸਹੀ ਸਮੇਂ 'ਤੇ ਪੀਤੇ ਕੌੜੇ ਘੱੁਟ ਅਕਸਰ ਜ਼ਿੰਦਗੀ ਨੂੰ ਮਿੱਠਾ ਕਰ ਦਿੰਦੇ ਹਨ |
• ਜਦੋਂ ਸੁਪਨੇ ਟੱੁਟਦੇ ਹਨ ਤਾਂ ਬੰਦਾ ਸੌਣਾ ਭੱੁਲ ਜਾਂਦਾ ਹੈ ਤੇ ਜਦੋਂ ਰਿਸ਼ਤੇ ਟੱੁਟਦੇ ਹਨ ਤਾਂ ਬੰਦਾ ਜਿਊਣਾ ਭੱੁਲ ਜਾਂਦਾ ਹੈ |

-ਬਲਵਿੰਦਰ ਜੀਤ ਬਾਜਵਾ
ਚੱਕਲਾਂ (ਰੋਪੜ) | ਮੋਬਾ: 94649-18164

ਬੀਬਾ ਰਾਣਾ

ਸਾਡਾ ਰਿਆਂਸ਼ ਹੈ ਬੀਬਾ ਰਾਣਾ,
ਸਾਰੇ ਆਖਣ ਬਹੁਤ ਸਿਆਣਾ |
ਮਾਂ ਅਨੀਤਾ ਦੀ ਅੱਖ ਦਾ ਤਾਰਾ,
ਨਿੱਕਾ ਜਿਹਾ ਹੈ ਬੜਾ ਪਿਆਰਾ |
ਕਦੇ ਨਾ ਆਪਣੀ ਜ਼ਿੱਦ ਪੁਗਾਉਂਦਾ,
ਨਾ ਹੀ ਮਾਂ ਨੂੰ ਕਦੇ ਸਤਾਉਂਦਾ |
ਜਦ ਨਾਨਕੇ ਘਰ ਹੈ ਆਉਂਦਾ,
ਨਾਨੇ-ਨਾਨੀ ਨੂੰ ਖੂਬ ਘੁਮਾਉਂਦਾ |
ਵਿਚ ਗਲੀ ਦੇ ਆਉਂਦਾ-ਜਾਂਦਾ,
ਸਭ ਨੂੰ ਬਾਏ-ਬਾਏ ਬੁਲਾਉਂਦਾ |
ਸਭ ਆਖਣ ਕਿੰਨਾ ਪਿਆਰਾ ਬੱਚਾ,
ਸਭ ਨਾਲ ਖੂਬ ਪਿਆਰ ਹੈ ਪਾਉਂਦਾ |

-ਹਰਮੇਸ਼ ਬਸਰਾ ਮੁਫਲਿਸ,
ਪਿੰਡ ਗਿੱਲਾਂ, ਡਾਕ: ਚਮਿਆਰਾ (ਜਲੰਧਰ) |
ਮੋਬਾ: 97790-43348

ਅਰਜੁਨ

ਜੰਗਲ ਵਿਚ ਬਹੁਤਾ ਮਿਲਦਾ
ਰੱੁਖ ਇਕ ਸਦਾਬਹਾਰ |
ਹੁਣ ਤਾਂ ਅਰਜੁਨ ਸੜਕਾਂ ਕੰਢੇ
ਬੰਨ੍ਹੀ ਖੜ੍ਹੇ ਕਤਾਰ |
ਇਸ ਦੇ ਪੱਤੇ ਛਿੱਲ ਜਿਵੇਂ,
ਅਮਰੂਦ ਦੇ ਰੱੁਖ ਜੇਹੀ |
ਪਹਿਲੀ ਵਾਰ ਜੋ ਤੱਕਣ ਇਸ ਨੂੰ ,
ਖਾਣ ਭੁਲੇਖਾ ਕਈ |
ਉੱਚੇ-ਲੰਬੇ ਕੱਦ ਦਾ,
ਤਾਣੇ ਛਤਰੀ ਦੇਂਦਾ ਛਾਂ |
ਟਹਿਣੀਆਂ ਦੇ ਸਿਰਿਆਂ 'ਤੇ,
ਪੀਲੇਫੱੁਲ ਲੁਟਾਵਣ ਮਹਿਕਾਂ |
ਭੂਰੀ ਲਾਲ ਛਿੱਲ ਤੋਂ,
ਇਸ ਦੇ ਚਮੜਾ ਨੇ ਰੰਗਦੇ |
ਤਿਆਰ ਪਲਾਈ ਕਰਨ ਜੋ,
ਅਰਜੁਨ ਦੀ ਲੱਕੜੀ ਮੰਗਦੇ |
ਪੱਤੇ, ਫੱੁਲ, ਫਲ, ਜੜ੍ਹ ਵਿਚ,
ਹੁੰਦਾ ਗੁਣ ਦਵਾਈ ਦਾ |
ਜ਼ਖਮ 'ਤੇ ਟਕੋਰ ਕਰੀਦੀ,
ਇਹਨੂੰ ਟੱੁਟੀ ਹੱਡੀ 'ਤੇ ਲਾਈਦਾ |
ਛਿੱਲ ਅਰਜੁਨ ਦੀ ਹੁੰਦੀ,
ਏ ਡਾਢੀ ਗੁਣਕਾਰੀ |
ਖੂਨ ਦਬਾਅ ਤੋਂ ਰਾਹਤ ਦੇਵੇ,
ਦਿਲ ਦੀ ਕਰਦੀ ਦੂਰ ਬਿਮਾਰੀ |

-ਹਰੀ ਕ੍ਰਿਸ਼ਨ ਮਾਇਰ,
398, ਵਿਕਾਸ ਨਗਰ, ਪੱਖੋਵਾਲ ਰੋਡ, ਲੁਧਿਆਣਾ-141013


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX