ਤਾਜਾ ਖ਼ਬਰਾਂ


ਆਈ.ਪੀ.ਐੱਲ : 2019 - ਰੋਮਾਂਚਕ ਮੁਕਾਬਲੇ 'ਚ ਬੈਂਗਲੌਰ ਨੇ ਚੇਨਈ ਨੂੰ 1 ਦੌੜ ਨਾਲ ਹਰਾਇਆ
. . .  1 day ago
ਕੱਲ੍ਹ ਤੋਂ ਅਧਿਆਪਕ ਲਗਾਤਾਰ ਕਰਨਗੇ ਅਰਥੀ ਫ਼ੂਕ ਮੁਜ਼ਾਹਰੇ
. . .  1 day ago
ਸੰਗਰੂਰ, 21 ਅਪ੍ਰੈਲ - (ਧੀਰਜ ਪਿਸ਼ੌਰੀਆ) ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਕੱਲ੍ਹ 22 ਅਪ੍ਰੈਲ ਤੋਂ ਅਧਿਆਪਕ ਪੂਰੇ ਰਾਜ ਵਿਚ ਅਧਿਆਪਕ ਸੰਘਰਸ਼ ਕਮੇਟੀ ਦੀ...
ਮੌਲਵੀ ਉੱਪਰ ਜਾਨਲੇਵਾ ਹਮਲਾ
. . .  1 day ago
ਖੇਮਕਰਨ, 21 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ) - ਸ੍ਰੀਲੰਕਾ ਵਿਖੇ ਸੀਰੀਅਲ ਬੰਬ ਧਮਾਕਿਆਂ ਤੋਂ ਬਾਅਦ ਖੇਮਕਰਨ ਵਿਖੇ ਇੱਕ ਮਸਜਿਦ ਦੇ ਮੌਲਵੀ ਉੱਪਰ ਇੱਕ ਵਿਅਕਤੀ ਨੇ ਤੇਜ਼ਧਾਰ...
ਆਈ.ਪੀ.ਐੱਲ : 2019 - ਬੈਂਗਲੌਰ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  1 day ago
ਅਗਵਾ ਹੋਏ ਵਪਾਰੀ ਦੀ ਲਾਸ਼ ਬਰਾਮਦ
. . .  1 day ago
ਜਲਾਲਾਬਾਦ, 21 ਅਪ੍ਰੈਲ (ਕਰਨ ਚੁਚਰਾ) - ਵੀਰਵਾਰ ਦੀ ਸ਼ਾਮ ਨੂੰ ਅਗਵਾ ਹੋਏ ਜਲਾਲਾਬਾਦ ਦੇ ਵਪਾਰੀ ਅਤੇ ਮੰਡੀ ਪੰਜੇਕੇ ਵਸਨੀਕ ਸੁਮਨ ਮੁਟਨੇਜਾ ਦੀ ਲਾਸ਼ ਫ਼ਾਜ਼ਿਲਕਾ ਅਤੇ ਅਬੋਹਰ...
ਚੌਧਰੀ ਬੱਗਾ ਦੀ 2 ਸਾਲ ਬਾਅਦ ਅਕਾਲੀ ਦਲ ਵਿਚ ਘਰ ਵਾਪਸੀ
. . .  1 day ago
ਲੁਧਿਆਣਾ, 21 ਅਪ੍ਰੈਲ ( ਪੁਨੀਤ ਬਾਵਾ)2019 ਦੀ ਵਿਧਾਨ ਸਭਾ ਚੋਣ ਦੌਰਾਨ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਆਜ਼ਾਦ ਵਿਧਾਨ ਸਭਾ ਹਲਕਾ ਉਤਰੀ ਤੋਂ ਚੋਣ ਲੜਨ ਵਾਲੇ ਚੌਧਰੀ ਮਦਨ ਲਾਲ ਬੱਗਾ...
ਬਾਲੀਵੁੱਡ ਅਭਿਨੇਤਰੀ ਕ੍ਰਿਸ਼ਮਾ ਕਪੂਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  1 day ago
ਅੰਮ੍ਰਿਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ) - ਬਾਲੀਵੁੱਡ ਅਭਿਨੇਤਰੀ ਅਤੇ ਕਪੂਰ ਖਾਨਦਾਨ ਦੀ ਬੇਟੀ ਕ੍ਰਿਸ਼ਮਾ ਕਪੂਰ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ। ਉਹ...
ਹਰਦੀਪ ਸਿੰਘ ਪੁਰੀ ਹੋਣਗੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ
. . .  1 day ago
ਨਵੀਂ ਦਿੱਲੀ, 21 ਅਪ੍ਰੈਲ - ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਲੋਕ ਸਭਾ ਚੋਣਾਂ ਲਈ 7 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਅੰਮ੍ਰਿਤਸਰ ਲੋਕ-ਸਭਾ ਹਲਕੇ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ...
ਆਈ.ਪੀ.ਐੱਲ : 2019 - ਟਾਸ ਜਿੱਤ ਕੇ ਚੇਨਈ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਆਈ.ਪੀ.ਐੱਲ : 2019 - ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  1 day ago
ਹੋਰ ਖ਼ਬਰਾਂ..

ਸਾਡੀ ਸਿਹਤ

ਕਾਬੂ 'ਚ ਰੱਖੋ ਉੱਚ ਖੂਨ ਦਬਾਅ

ਅੱਜ ਜਿਸ ਨੂੰ ਦੇਖੋ, ਉੱਚ ਖੂਨ ਦਬਾਅ ਦੀ ਦਵਾਈ ਲੈ ਰਿਹਾ ਹੈ। ਕੀ ਪੁਰਸ਼, ਕੀ ਔਰਤ, ਇਥੋਂ ਤੱਕ ਕਿ ਬੱਚਿਆਂ ਵਿਚ ਵੀ ਇਹ ਰੋਗ ਪਾਇਆ ਜਾਣ ਲੱਗਾ ਹੈ। ਇਹ ਆਧੁਨਿਕ ਜੀਵਨ ਦੀ ਦੇਣ ਹੈ। ਅੱਜ ਪੈਸਾ ਹੈ, ਐਸ਼ੋ-ਆਰਾਮ ਹੈ, ਤੇਜ਼ ਗਤੀ ਹੈ। ਸਹੂਲਤਾਂ ਦਾ ਅੰਤ ਨਹੀਂ, ਅੱਖਾਂ ਚੁੰਧਿਆਉਂਦੀ ਚਕਾਚੌਂਧ ਹੈ, ਤੇਜ਼ ਮੁਕਾਬਲਿਆਂ ਦੀ ਮਾਰਾ-ਮਾਰੀ ਹੈ ਅਤੇ ਕੁਦਰਤ ਦੇ ਨਿਯਮਾਂ ਦਾ ਵੱਡੀ ਪੱਧਰ 'ਤੇ ਉਲੰਘਣ ਹੈ। ਅਜਿਹੇ ਵਿਚ ਸਕੂਨ ਹੀ ਇਕ ਅਜਿਹੀ ਨਾਯਾਬ ਵਸਤੂ ਹੈ, ਜਿਸ ਦੀ ਇੱਛਾ ਹਰ ਇਕ ਨੂੰ ਹੈ ਪਰ ਜੋ ਜੀਵਨ ਵਿਚੋਂ ਅਲੋਪ ਹੋ ਰਿਹਾ ਹੈ।
ਮਸ਼ਹੂਰ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਵਿਮਲ ਛੱਜਰ ਅਨੁਸਾਰ ਉੱਚ ਖੂਨ ਦਬਾਅ ਦਾ ਮੁੱਖ ਕਾਰਨ ਤਣਾਅ ਹੈ। ਜਿਵੇਂ ਹੀ ਵਿਅਕਤੀ ਸਕੂਨ ਨਾਲ ਭਰਿਆ ਹੁੰਦਾ ਹੈ, ਖੂਨ ਦਾ ਦਬਾਅ ਹੇਠਾਂ ਆ ਜਾਂਦਾ ਹੈ। ਘੱਟ ਕੰਮ ਹੋਵੇ, ਸਮੇਂ ਦਾ ਦਬਾਅ ਨਾ ਹੋਵੇ, ਇਕ ਸੁਖੀ, ਸੰਤੁਸ਼ਟ ਪਰਿਵਾਰਕ ਜੀਵਨ ਹੋਵੇ, 99 ਦਾ ਫੇਰ ਨਾ ਹੋਵੇ ਅਤੇ ਰੱਬ ਵਿਚ ਆਸਥਾ ਹੋਵੇ, ਇਹੀ ਉੱਚ ਖੂਨ ਦਬਾਅ ਲਈ ਸਭ ਤੋਂ ਚੰਗਾ ਇਲਾਜ ਹੈ।
ਉੱਚ ਖੂਨ ਦਬਾਅ ਦੇ ਲੱਛਣ
* ਚਿੰਤਾ, ਸਪੱਸ਼ਟ ਨਾ ਹੋਣਾ ਅਤੇ ਥਕਾਨ।
* ਉਲਟੀ ਵਾਂਗ ਮਹਿਸੂਸ ਹੋਣਾ ਅਤੇ ਪੇਟ ਦੀ ਗੜਬੜੀ। * ਨਜ਼ਰ ਵਿਚ ਬਦਲਾਅ ਜਾਂ ਸਮੱਸਿਆ। * ਬਹੁਤ ਜ਼ਿਆਦਾ ਪਸੀਨਾ ਆਉਣਾ। * ਪੀਲਾਪਨ ਜਾਂ ਲਲਾਈ। * ਨੱਕ ਵਿਚ ਖੂਨ ਆਉਣਾ। * ਬੇਚੈਨੀ (ਘਬਰਾਹਟ) * ਧੜਕਣ ਦਾ ਤੇਜ਼ ਜਾਂ ਵੱਧ-ਘੱਟ ਹੋਣਾ। * ਕੰਨਾਂ ਵਿਚ ਘੰਟੀ ਜਿਹੀ ਵੱਜਣਾ। * ਕਮਜ਼ੋਰੀ। * ਸਿਰਦਰਦ। * ਸਿਰ ਘੁੰਮਣਾ, ਚੱਕਰ ਜਿਹੇ ਆਉਣਾ।
ਕੁਝ ਹੋਰ ਗੱਲਾਂ, ਜਿਨ੍ਹਾਂ ਨੂੰ ਤੁਸੀਂ ਆਪਣਾ ਉੱਚ ਖੂਨ ਦਬਾਅ ਠੀਕ ਰੱਖਣ ਲਈ ਧਿਆਨ ਵਿਚ ਰੱਖਣਾ ਹੋਵੇਗਾ, ਉਹ ਹਨ-ਸਭ ਤੋਂ ਪਹਿਲਾਂ ਖਾਣੇ ਵਿਚ ਲੂਣ ਦੀ ਮਾਤਰਾ ਘੱਟ ਕਰ ਦਿਓ। ਦਾਲ ਜਾਂ ਸਬਜ਼ੀ ਵਿਚ ਵਾਧੂ ਲੂਣ ਕਦੇ ਨਾ ਪਾਓ। ਸਲਾਦ ਵਿਚ ਲੂਣ ਦੀ ਬਿਲਕੁਲ ਲੋੜ ਨਹੀਂ ਹੁੰਦੀ। ਪਾਪੜ, ਅਚਾਰ, ਚਟਣੀ, ਪ੍ਰੋਸੈਸਡ ਫੂਡ ਤੋਂ ਪ੍ਰਹੇਜ਼ ਕਰੋ।
ਜਿਵੇਂ ਕਿ ਉੱਪਰ ਲਿਖਿਆ ਗਿਆ ਹੈ, ਉੱਚ ਖੂਨ ਦਬਾਅ ਵਿਚ ਕੈਲਸ਼ੀਅਮ ਮੁਫੀਦ ਹੈ, ਇਸ ਲਈ ਘੱਟ ਤੋਂ ਘੱਟ 800 ਮਿਲੀਗ੍ਰਾਮ ਕੈਲਸ਼ੀਅਮ ਜ਼ਰੂਰ ਲਓ। ਇਹ ਤਿੰਨ ਕੱਪ ਦੁੱਧ ਤੋਂ ਪ੍ਰਾਪਤ ਹੋ ਜਾਂਦਾ ਹੈ।
ਲਸਣ ਦੀਆਂ 3-4 ਕਲੀਆਂ ਹਰ ਰੋਜ਼ ਲੈਣ ਨਾਲ ਵੀ ਖੂਨ ਦਾ ਦਬਾਅ ਠੀਕ ਰਹਿੰਦਾ ਹੈ।
ਹਰ ਰੋਜ਼ 20 ਗ੍ਰਾਮ ਫਾਈਬਰ ਲੈਣ ਨਾਲ ਕੋਲੈਸਟ੍ਰੋਲ ਵਿਚ ਵੀ ਕਮੀ ਆਉਂਦੀ ਹੈ ਅਤੇ ਖੂਨ ਦਾ ਦਬਾਅ ਵੀ ਘਟਦਾ ਹੈ। ਆਹਾਰ ਵਿਚ ਫਾਈਬਰ, ਚੋਕਰ ਵਾਲੇ ਆਟੇ ਦੀ ਰੋਟੀ, ਦਾਲ, ਫਲ ਜਿਵੇਂ ਸੇਬ, ਅੰਬ, ਕੇਲੇ, ਆੜੂ ਆਦਿ ਅਤੇ ਓਟਮੀਲ ਦਲੀਆ ਤੋਂ ਪ੍ਰਾਪਤ ਹੋ ਸਕਦਾ ਹੈ।
ਆਪਣੇ ਭੋਜਨ ਵਿਚ ਵਿਟਾਮਿਨ 'ਸੀ' ਦੀ ਮਾਤਰਾ ਵਧਾਓ। ਇਹ ਅਮਰੂਦ, ਔਲਾ, ਹਰੀ ਮਿਰਚ, ਟਮਾਟਰ ਅਤੇ ਖੱਟੇ ਫਲਾਂ ਵਿਚ ਪਾਇਆ ਜਾਂਦਾ ਹੈ। ਖੂਨ ਦਾ ਦਬਾਅ ਘੱਟ ਕਰਨ ਲਈ ਵਿਟਾਮਿਨ 'ਸੀ' ਦੀ ਗੋਲੀ ਵੀ ਲਈ ਜਾ ਸਕਦੀ ਹੈ।
ਉੱਚ ਖੂਨ ਦਬਾਅ ਕਿਉਂਕਿ ਜੀਵਨਸ਼ੈਲੀ ਨਾਲ ਜੁੜੀ ਬਿਮਾਰੀ ਜ਼ਿਆਦਾ ਮੰਨੀ ਜਾਂਦੀ ਹੈ, ਇਸ ਲਈ ਇਸ ਨਾਲ ਸਬੰਧਿਤ ਕੁਝ ਗੱਲਾਂ ਨੂੰ ਵੀ ਧਿਆਨ ਵਿਚ ਰੱਖਿਆ ਜਾਵੇ ਤਾਂ ਚੰਗਾ ਹੋਵੇਗਾ।
ਹੱਸਣਾ ਚੰਗੀ ਸਿਹਤ ਦਾ ਪਾਸਪੋਰਟ ਹੈ। ਅਜਿਹੀਆਂ ਫਿਲਮਾਂ, ਪ੍ਰੋਗਰਾਮ, ਸੀਰੀਅਲ ਦੇਖੋ ਜੋ ਤੁਹਾਨੂੰ ਹਸਾ-ਹਸਾ ਕੇ ਦੋਹਰੇ ਕਰ ਦੇਣ। ਤਣਾਅ ਘੱਟ ਹੋਵੇਗਾ ਤਾਂ ਖੂਨ ਦਾ ਦਬਾਅ ਵੀ ਘੱਟ ਹੋਵੇਗਾ।
ਕ੍ਰੋਧ ਖੂਨ ਦੇ ਦਬਾਅ ਨੂੰ ਵਧਾਉਂਦਾ ਹੈ। ਚੀਕਣਾ, ਚਿੱਲਾਉਣ, ਕ੍ਰੋਧ ਕਰਨ ਨਾਲ ਖੂਨ ਦਾ ਦਬਾਅ ਇਕਦਮ ਵਧਦਾ ਹੈ। ਬੋਲੀ ਵਿਚ ਮਿਠਾਸ ਘੋਲ ਕੇ ਮੁਲਾਇਮ ਆਵਾਜ਼ ਵਿਚ ਬੋਲਣ ਦੀ ਆਦਤ ਪਾ ਲਓਗੇ ਤਾਂ ਝਗੜੇ ਵੀ ਘੱਟ ਹੋਣਗੇ ਅਤੇ ਕ੍ਰੋਧ ਵੀ ਦੂਰ ਰਹੇਗਾ।
ਐਰੋਬਿਕ ਕਸਰਤ ਬੀ. ਪੀ. ਤੋਂ ਬਚਾਉਂਦੀ ਹੈ। ਤਣਾਅ ਦੂਰ ਕਰਦੀ ਹੈ। ਮਨੋਵਿਗਿਆਨਕ ਡਾਕਟਰ ਸਿਗਮੈਨ ਅਨੁਸਾਰ ਪੂਰੇ ਦਿਨ ਵਿਚ ਘੱਟ ਤੋਂ ਘੱਟ ਅੱਧਾ ਘੰਟਾ ਸਿਰਫ ਆਪਣੇ ਲਈ ਕੱਢੋ। ਇਸ ਸਮੇਂ ਤੁਸੀਂ ਆਪਣਾ ਮਨਪਸੰਦ ਕੋਈ ਵੀ ਕੰਮ ਕਰ ਸਕਦੇ ਹੋ, ਬੇਸ਼ਰਤ ਉਸ ਨਾਲ ਤੁਹਾਡਾ ਮਨੋਰੰਜਨ ਹੋਵੇ ਅਤੇ ਤੁਸੀਂ ਰਾਹਤ ਮਹਿਸੂਸ ਕਰੋ।
ਇਨ੍ਹਾਂ ਗੱਲਾਂ ਦਾ ਜੇ ਧਿਆਨ ਰੱਖਿਆ ਜਾਵੇ ਤਾਂ ਕੋਈ ਕਾਰਨ ਨਹੀਂ ਕਿ ਤੁਹਾਡਾ ਖੂਨ ਦਾ ਦਬਾਅ 120/80 ਨਾ ਬਣਿਆ ਰਹੇ।


ਖ਼ਬਰ ਸ਼ੇਅਰ ਕਰੋ

ਅਨੇਕ ਰੋਗਾਂ ਦੀ ਜੜ੍ਹ ਕਬਜ਼

ਕਬਜ਼ ਤੋਂ ਕੌਣ ਜਾਣੂ ਨਹੀਂ? ਅੱਜਕਲ੍ਹ ਜ਼ਿਆਦਾਤਰ ਰੋਗ ਕਬਜ਼ ਕਾਰਨ ਹੀ ਪ੍ਰੇਸ਼ਾਨ ਕਰਦੇ ਹਨ। ਆਓ ਇਸ ਦੇ ਵਿਸ਼ੇ ਵਿਚ ਕੁਝ ਲਾਭਦਾਇਕ ਜਾਣਕਾਰੀ ਹਾਸਲ ਕਰੀਏ।
ਕਬਜ਼ ਦਾ ਅਰਥ : ਕਬਜ਼ ਦਾ ਦੂਜਾ ਨਾਂਅ ਹੈ-ਕੋਸ਼ਠਬੱਦਤਾ। ਕੋਸ਼ਠ ਦਾ ਅਰਥ ਹੈ ਕੋਖ ਅਤੇ ਬੱਦਤਾ ਦਾ ਅਰਥ ਹੈ 'ਬੰਨ੍ਹੀ ਹੋਈ'। ਇਸ ਤਰ੍ਹਾਂ ਕੋਸ਼ਠਬੱਦਤਾ ਦਾ ਅਰਥ ਹੋਇਆ 'ਬੰਧੀ ਹੋਈ ਕੋਖ'। ਅੰਤੜੀਆਂ ਦੀ ਮਲ ਨੂੰ ਨਿਸ਼ਕਾਸਨ ਨਾ ਕਰ ਪਾਉਣ ਦੀ ਕਿਰਿਆ ਨੂੰ ਕਬਜ਼ ਜਾਂ ਕੋਸ਼ਠਬੱਦਤਾ ਕਿਹਾ ਜਾਂਦਾ ਹੈ।
ਅਜਿਹੀ ਸਥਿਤੀ ਵਿਚ ਮਲ ਦਾ ਨਿਸ਼ਕਾਸਨ ਨਹੀਂ ਹੁੰਦਾ, ਜੇ ਹੁੰਦਾ ਵੀ ਹੈ ਤਾਂ ਉਸ ਦੀ ਮਾਤਰਾ ਬਹੁਤ ਹੀ ਘੱਟ ਹੁੰਦੀ ਹੈ। ਜੇ ਸ਼ੁਰੂ ਵਿਚ ਹੀ ਇਸ ਰੋਗ ਵੱਲ ਧਿਆਨ ਨਾ ਦਿੱਤਾ ਜਾਵੇ ਤਾਂ ਹੌਲੀ-ਹੌਲੀ ਅੰਤੜੀਆਂ ਆਪਣੀ ਕਾਰਜ ਸਮਰੱਥਾ ਖੋ ਬੈਠਦੀਆਂ ਹਨ ਅਤੇ ਰੋਗੀ ਪੁਰਾਣੀ ਕਬਜ਼ ਦਾ ਸ਼ਿਕਾਰ ਹੋ ਜਾਂਦਾ ਹੈ।
ਕਬਜ਼ ਕਾਰਨ ਹੋਣ ਵਾਲੇ ਹੋਰ ਰੋਗ
ਸਾਡੇ ਸ਼ਾਸਤਰਾਂ ਵਿਚ ਕਿਹਾ ਗਿਆ ਹੈ ਕਿ ਇਕ ਕਬਜ਼ ਹੋਰ ਸੌ ਰੋਗਾਂ ਨੂੰ ਜਨਮ ਦਿੰਦੀ ਹੈ। ਰੋਗੀ ਹਰ ਰੋਜ਼ ਕਿੱਲ੍ਹ ਕੇ (ਜ਼ੋਰ ਲਗਾ ਕੇ) ਮਲ ਤਿਆਗ ਕਰਦਾ ਹੈ, ਜਿਸ ਨਾਲ ਗੁਦਾ ਦੀਆਂ ਸ਼ਿਰਾਵਾਂ ਫੁੱਲ ਜਾਂਦੀਆਂ ਹਨ। ਨਤੀਜੇ ਵਜੋਂ ਬਵਾਸੀਰ ਅਤੇ ਭਗੰਦਰ ਵਰਗੇ ਭਿਆਨਕ ਰੋਗ ਲੱਗ ਜਾਂਦੇ ਹਨ।
ਰੋਜ਼ ਕਬਜ਼ ਰਹਿਣ ਨਾਲ ਪੇਟ ਵਿਚ ਗੈਸ ਬਣਨ ਲਗਦੀ ਹੈ, ਜਿਸ ਨਾਲ ਹਰਨੀਆ ਅਤੇ ਅਮਲ-ਪਿੱਤ ਦੀ ਸ਼ਿਕਾਇਤ ਉੱਭਰਦੀ ਹੈ। ਰੋਗੀ ਨੂੰ ਖੱਟੇ ਡਕਾਰ ਆਉਣ ਲਗਦੇ ਹਨ ਅਤੇ ਉਸ ਦਾ ਸਿਰ ਚਕਰਾਉਣ ਲਗਦਾ ਹੈ। ਅੱਖਾਂ ਦੇ ਹੇਠਾਂ ਨਿਸ਼ਾਨ ਉੱਭਰ ਆਉਂਦੇ ਹਨ, ਜਿਸ ਨਾਲ ਚਿਹਰੇ ਦੀ ਸੰਪੂਰਨ ਚਮਕ ਨਸ਼ਟ ਹੋ ਜਾਂਦੀ ਹੈ। ਕਬਜ਼ ਵਾਲੇ ਰੋਗੀ ਦੇ ਪੇਟ ਵਿਚ ਅਨੇਕ ਤਰ੍ਹਾਂ ਦੇ ਕੀੜੇ ਵੀ ਪੈਦਾ ਹੁੰਦੇ ਹਨ ਜੋ ਰੋਗੀ ਦੁਆਰਾ ਖਾਧੇ ਗਏ ਭੋਜਨ ਨੂੰ ਚੱਟ ਜਾਂਦੇ ਹਨ ਅਤੇ ਰੋਗੀ ਪਤਲਾ-ਦੁਬਲਾ ਰਹਿ ਜਾਂਦਾ ਹੈ।
ਕਬਜ਼ ਨਿਵਾਰਨ ਦੇ ਉਪਾਅ : ਕਬਜ਼ ਤੋਂ ਮੁਕਤੀ ਦਿਵਾਉਣ ਦੇ ਅਨੇਕ ਨੁਸਖੇ ਹਨ, ਜਿਨ੍ਹਾਂ ਵਿਚੋਂ ਕੁਝ ਆਸਾਨ ਨੁਸਖਿਆਂ ਦਾ ਵਰਨਣ ਹੇਠਾਂ ਦਿੱਤਾ ਜਾ ਰਿਹਾ ਹੈ। ਕਿਰਪਾ ਕਰਕੇ ਯੋਗ ਡਾਕਟਰ ਦੀ ਸਲਾਹ ਅਨੁਸਾਰ ਹੀ ਇਨ੍ਹਾਂ ਦਾ ਸੇਵਨ ਕਰੋ।
* ਕਬਜ਼ ਨਿਵਾਰਨ ਦਾ ਸਰਬੋਤਮ ਉਪਾਅ ਹੈ ਭੋਜਨ ਤਿਆਗ ਕੇ 2-3 ਦਿਨ ਦਾ ਵਰਤ ਰੱਖਣਾ। ਵਰਤ ਦੌਰਾਨ ਖੱਟੇ ਫਲਾਂ ਦਾ ਰਸ ਲਓ ਅਤੇ ਅਨੀਮਾ ਦੁਆਰਾ ਹਰ ਰੋਜ਼ ਪੇਟ ਸਾਫ ਕਰਦੇ ਰਹੋ। ਖੱਟੇ ਫਲਾਂ ਵਿਚ ਵਿਟਾਮਿਨ 'ਸੀ' ਹੁੰਦਾ ਹੈ ਜੋ ਅੰਤੜੀਆਂ ਦੀ ਕਾਰਜ ਪ੍ਰਣਾਲੀ ਠੀਕ ਕਰਨ ਵਿਚ ਬਹੁਤ ਸਹਿਯੋਗ ਦਿੰਦਾ ਹੈ।
* ਕਬਜ਼ ਪੁਰਾਣੀ ਹੋਣ 'ਤੇ ਗੁਲਾਬ ਦੀਆਂ ਪੰਖੜੀਆਂ ਦੁੱਧ ਵਿਚ ਉਬਾਲ ਕੇ 15 ਦਿਨ ਤੱਕ ਸੇਵਨ ਕਰੋ।
* ਬਥੁਆ ਦੀ ਸਬਜ਼ੀ ਵੀ ਕਬਜ਼ ਦੂਰ ਕਰਨ ਵਿਚ ਸਹਾਇਕ ਹੁੰਦੀ ਹੈ।
* ਮੁਣੱਕਾ ਅਤੇ ਕਾਲਾ ਲੂਣ ਮਿਲਾ ਕੇ ਖਾਣ ਨਾਲ ਵੀ ਕਬਜ਼ ਤੋਂ ਛੁਟਕਾਰਾ ਮਿਲਦਾ ਹੈ।
* ਰਾਤ ਨੂੰ ਸੌਣ ਸਮੇਂ ਗਰਮ ਦੁੱਧ ਵਿਚ ਅਰਿੰਡ ਦਾ ਤੇਲ ਮਿਲਾ ਕੇ ਪੀਣ ਨਾਲ ਸਵੇੇਰ ਮਲ ਸਾਫ ਆਉਂਦਾ ਹੈ ਅਤੇ ਕਬਜ਼ ਦੂਰ ਹੋ ਜਾਂਦੀ ਹੈ।
* ਅਮਰੂਦ ਵੀ ਕਬਜ਼ ਮਿਟਾਉਣ ਵਿਚ ਸਹਾਇਕ ਹੁੰਦਾ ਹੈ ਪਰ ਇਸ ਨੂੰ ਹਮੇਸ਼ਾ ਭੋਜਨ ਤੋਂ ਪਹਿਲਾਂ ਖਾਣਾ ਚਾਹੀਦਾ ਹੈ, ਕਿਉਂਕਿ ਭੋਜਨ ਤੋਂ ਬਾਅਦ ਖਾਣ 'ਤੇ ਇਹ ਕਬਜ਼ ਸ਼ੁਰੂ ਕਰ ਦਿੰਦਾ ਹੈ। * ਹਰੀ ਮਿਰਚ, ਲਸਣ ਅਤੇ ਕਾਲੇ ਲੂਣ ਦੀ ਚਟਣੀ ਭੋਜਨ ਨਾਲ ਖਾਣ ਨਾਲ ਪੁਰਾਣੀ ਕਬਜ਼ ਹਟਦੀ ਹੈ।
* ਤ੍ਰਿਫਲਾ ਚੂਰਨ, ਕਾਇਮ ਚੂਰਨ, ਪੰਚਸਕਾਰ ਚੂਰਨ, ਸ਼ਟਸਕਾਰ ਚੂਰਨ ਜਾਂ ਕਬਜ਼ਹਰ ਚੂਰਨ ਕਿਸੇ ਵਧੀਆ ਕੰਪਨੀ ਦਾ ਖਰੀਦ ਕੇ ਵਿਧੀਵਤ ਸੇਵਨ ਕਰਨ ਨਾਲ ਵੀ ਕਬਜ਼ ਤੋਂ ਛੁਟਕਾਰਾ ਮਿਲਦਾ ਹੈ।


-ਸੂਰਜ ਪ੍ਰਕਾਸ਼

ਆਸਟਿਓਪੋਰੋਸਿਸ

ਹੱਡੀਆਂ ਦਾ ਕਮਜ਼ੋਰ ਹੋਣਾ

ਮਨੁੱਖ ਦੀ ਉਮਰ ਜਿਵੇਂ-ਜਿਵੇਂ ਵਧਦੀ ਹੈ, ਉਸ ਦੇ ਸਰੀਰ ਦੀਆਂ ਪੋਸ਼ਣ ਅਧਾਰਿਤ ਸਮੱਸਿਆਵਾਂ ਸ਼ੁਰੂ ਹੋਣ ਲਗਦੀਆਂ ਹਨ, ਜਿਸ ਦਾ ਮੁੱਖ ਕਾਰਨ ਖਾਧ ਪਦਾਰਥਾਂ ਦਾ ਸਹੀ ਪਾਚਣ ਨਾ ਹੋਣਾ ਅਤੇ ਪੋਸ਼ਕ ਤੱਤਾਂ ਦਾ ਸਰੀਰ ਵਿਚ ਜਜ਼ਬ ਨਾ ਹੋਣਾ ਜਾਂ ਕਮੀ ਹੋਣਾ ਹੁੰਦਾ ਹੈ। ਕੈਲਸ਼ੀਅਮ ਦੀ ਕਮੀ ਨਾਲ ਇਕ ਰੋਗ ਔਰਤਾਂ ਖਾਸ ਤੌਰ 'ਤੇ ਵਧਦੀ ਉਮਰ ਦੀਆਂ ਔਰਤਾਂ ਨੂੰ ਪ੍ਰਭਾਵਿਤ ਕਰਨ ਵਾਲਾ ਰੋਗ ਹੈ, ਉਸ ਨੂੰ ਹੱਡੀਆਂ ਦਾ ਕਮਜ਼ੋਰ ਹੋਣਾ ਕਹਿ ਸਕਦੇ ਹਾਂ ਅਤੇ ਅੰਗਰੇਜ਼ੀ ਭਾਸ਼ਾ ਵਿਚ ਇਸ ਨੂੰ ਆਸਟਿਓਪੋਰੋਸਿਸ ਕਿਹਾ ਜਾਂਦਾ ਹੈ।
ਆਸਟਿਓਪੋਰੋਸਿਸ ਕੀ ਹੈ?
ਆਸਟਿਓਪੋਰੋਸਿਸ ਹੱਡੀਆਂ ਦਾ ਰੋਗ ਹੈ, ਜਿਸ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ, ਜਿਸ ਨਾਲ ਉਨ੍ਹਾਂ ਦੇ ਛੇਤੀ-ਛੇਤੀ ਟੁੱਟਣ ਦੀ ਸੰਭਾਵਨਾ ਵਧ ਜਾਂਦੀ ਹੈ। ਜੇ ਆਸਟਿਓਪੋਰੋਸਿਸ ਨੂੰ ਰੋਕਿਆ ਨਾ ਜਾਵੇ ਜਾਂ ਬਿਨਾਂ ਇਲਾਜ ਕੀਤੇ ਛੱਡ ਦਿੱਤਾ ਜਾਵੇ ਤਾਂ ਇਹ ਰੋਗ ਬਿਨਾਂ ਕੋਈ ਦਰਦ ਦਿੱਤੇ ਵਧਦਾ ਰਹਿੰਦਾ ਹੈ ਅਤੇ ਪਤਾ ਉਦੋਂ ਲਗਦਾ ਹੈ ਜਦੋਂ ਗੁੱਟ, ਰੀੜ੍ਹ ਦੀ ਹੱਡੀ ਦੇ ਟੁੱਟਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ।
ਆਸਟਿਓਪੋਰੋਸਿਸ ਦੇ ਕਾਰਨ : ਜਦੋਂ ਹੱਡੀਆਂ ਬਹੁਤ ਜ਼ਿਆਦਾ ਮਾਤਰਾ ਵਿਚ ਪ੍ਰੋਟੀਨ ਅਤੇ ਖਣਿਜ ਤੱਤਾਂ ਨੂੰ ਖੋਰਨ ਲਗਦੀਆਂ ਹਨ, ਉਦੋਂ (ਮੁੱਖ ਰੂਪ ਨਾਲ ਕੈਲਸ਼ੀਅਮ ਅਤੇ ਪ੍ਰੋਟੀਨ ਦਾ ਖੁਰਨਾ) ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਜਦੋਂ ਹੱਡੀਆਂ ਦਾ ਭਾਰ ਅਤੇ ਘਣਤਵ ਦੋਵੇਂ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਹੱਡੀਆਂ ਦੇ ਟੁੱਟਣ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ, ਕਿਉਂਕਿ ਹੱਡੀਆਂ ਦੀ ਮਜ਼ਬੂਤੀ ਘੱਟ ਹੋ ਕੇ ਉਹ ਕਮਜ਼ੋਰ ਹੋ ਜਾਂਦੀਆਂ ਹਨ। ਅਜਿਹੀਆਂ ਹੱਡੀਆਂ ਛੇਤੀ ਟੁੱਟਦੀਆਂ ਹਨ। ਸਮੇਂ ਨਾਲ ਇਸ ਰੋਗ ਦੀ ਪਛਾਣ ਅਤੇ ਇਲਾਜ ਹੀ ਇਸ ਸਾਧਾਰਨ ਜਿਹੇ ਲੱਗਣ ਵਾਲੇ ਰੋਗ ਤੋਂ ਬਚਾਉਂਦਾ ਹੈ।
ਜ਼ੋਖ਼ਮ ਪ੍ਰਚਾਲਕ : ਇਸ ਰੋਗ ਦੇ ਹੋਣ ਲਈ ਜੋਖ਼ਮ ਪ੍ਰਚਾਲਕ ਹੇਠ ਲਿਖੇ ਹਨ-
* ਵਧਦੀ ਉਮਰ।
* ਭੋਜਨ ਵਿਚ ਕੈਲਸ਼ੀਅਮ ਦੀ ਘੱਟ ਮਾਤਰਾ। * ਪਰਿਵਾਰਕ ਇਤਿਹਾਸ।
* ਖਾਣੇ ਵਿਚ ਅਨਿਯਮਤਾ।
* ਪਹਿਲਾਂ ਕਿਸੇ ਹੱਡੀ ਦਾ ਟੁੱਟੇ ਹੋਣਾ। * ਪਤਲਾ ਸਰੀਰ ਅਤੇ ਪਹਿਲਾਂ ਤੋਂ ਹੀ ਕਮਜ਼ੋਰ ਸਰੀਰਕ ਢਾਂਚਾ।
* ਥਾਇਰਾਇਡ ਜਾਂ ਪੈਰਾ ਥਾਇਰਾਇਡ ਵਿਕ੍ਰਿਤ। * ਕੁਝ ਵਿਸ਼ੇਸ਼ ਤਰ੍ਹਾਂ ਦੀਆਂ ਦਵਾਈਆਂ ਦਾ ਸੇਵਨ ਜਿਵੇਂ ਸਟੀਰਾਇਡ ਜਾਂ ਐਂਟੀਕੰਵਲਸੇਂਟ।
* ਕੈਫੀਨ ਦੀ ਬਹੁਤ ਜ਼ਿਆਦਾ ਵਰਤੋਂ। * ਅਜਿਹੀਆਂ ਔਰਤਾਂ, ਜਿਨ੍ਹਾਂ ਵਿਚ ਮੇਨੋਪਾਜ ਛੇਤੀ ਹੋਵੇ ਜਾਂ ਫਿਰ ਓਵਰੀ ਕੱਢ ਦਿੱਤੀ ਗਈ ਹੋਵੇ।
* ਸ਼ਰਾਬ ਦਾ ਸੇਵਨ ਅਤੇ ਤੰਬਾਕੂ ਦਾ ਸੇਵਨ। * ਅਨਿਯਮਤ ਰੋਜ਼ਮਰਾ, ਤੰਦਰੁਸਤ ਜੀਵਨ ਸ਼ੈਲੀ ਦੀ ਕਮੀ।
ਆਸਟਿਓਪੋਰੋਸਿਸ ਤੋਂ ਬਚਾਅ : ਹੱਡੀ ਘਣਤਵ ਮਾਪ (ਬੋਨ ਡੈਂਸਿਟੋਮੇਟ੍ਰੀ) ਇਕ ਟੈਸਟ ਹੈ, ਜਿਸ ਵਿਚ ਐਕਸਰੇ ਦੀ ਇਕ ਬਹੁਤ ਹੀ ਘੱਟ ਮਾਤਰਾ ਦੇ ਆਧਾਰ 'ਤੇ ਹੱਡੀ ਘਣਤਵ ਮਾਪ (ਜੋ ਸੁਰੱਖਿਅਤ ਵੀ ਹੈ) ਕਰਦੇ ਹਨ। ਇਸ ਟੈਸਟ ਵਿਚ ਸਰੀਰ ਦੇ ਕਿਸੇ ਖਾਸ ਹਿੱਸੇ (ਜਿਵੇਂ ਗੁੱਟ, ਰੀੜ੍ਹ ਦੀ ਹੱਡੀ ਜਾਂ ਕੂਲ੍ਹੇ ਦੀ ਹੱਡੀ) ਦੇ ਕੈਲਸ਼ੀਅਮ ਅਤੇ ਖਣਿਜ ਤੱਤਾਂ ਦੀ ਜਾਂਚ ਕੀਤੀ ਜਾਂਦੀ ਹੈ। ਇਸ ਨਾਲ ਡਾਕਟਰ ਮਰੀਜ਼ ਦੇ ਸਰੀਰ ਵਿਚ ਆਸਟਿਓਪੋਰੋਸਿਸ ਹੋਣ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਂਦੇ ਹਨ, ਜੋਖ਼ਮ ਕਾਰਕਾਂ ਦੀ ਜਾਂਚ ਕਰਦੇ ਹਨ ਅਤੇ ਇਹ ਜਾਣਦੇ ਹਨ ਕਿ ਮਰੀਜ਼ ਨੂੰ ਇਲਾਜ ਦੀ ਲੋੜ ਹੈ ਵੀ ਜਾਂ ਨਹੀਂ? ਇਸ ਤਕਨੀਕ ਨੂੰ ਡੇਕਸਾ (ਡੂਅਰ-ਅਨਰਜੀ ਐਕਸਰੇ ਇਬਜੋਪਿਟੋਮੇਟ੍ਰੀ) ਕਹਿੰਦੇ ਹਨ।
ਆਸਟਿਓਪੋਰੋਸਿਸ ਦਾ ਇਲਾਜ : ਜਿਵੇਂ ਸਾਰੀਆਂ ਬਿਮਾਰੀਆਂ ਬਾਰੇ ਕਿਹਾ ਜਾਂਦਾ ਹੈ ਕਿ ਇਲਾਜ ਨਾਲੋਂ ਬਚਾਅ ਬਿਹਤਰ ਹੈ। ਇਸ ਬਿਮਾਰੀ ਨੂੰ ਆਉਣ ਤੋਂ ਰੋਕਣ ਦਾ ਸੰਕਲਪ ਕਰਕੇ ਪਹਿਲਾਂ ਹੀ ਨਿਵੇਦਿਤ ਜੋਖ਼ਮ ਪ੍ਰਚਾਲਕਾਂ ਨਾਲ ਮੁੱਖ ਤੌਰ 'ਤੇ ਉਨ੍ਹਾਂ ਦਾ ਜੋ ਤੁਹਾਡੇ ਵੱਸ ਵਿਚ ਹੈ, ਦਾ ਨਿਵਾਰਨ ਕਰਨਾ ਚਾਹੀਦਾ ਹੈ। ਜੇ ਤੁਸੀਂ ਆਸਟਿਓਪੋਰੋਸਿਸ ਦਾ ਸ਼ਿਕਾਰ ਹੋ ਰਹੇ ਹੋ ਜਾਂ ਹੋ ਚੁੱਕੇ ਹੋ, ਤਾਂ ਵੀ ਘਬਰਾਉਣ ਦੀ ਲੋੜ ਨਹੀਂ ਹੈ। ਉਚਿਤ ਖਾਣ-ਪੀਣ, ਹਲਕੀ ਕਸਰਤ, ਸੁਰੱਖਿਅਤ ਜੀਵਨ ਸ਼ੈਲੀ ਅਤੇ ਡਾਕਟਰਾਂ ਦੀ ਦੇਖ-ਰੇਖ ਅਤੇ ਪ੍ਰੀਖਣ ਆਧਾਰਿਤ ਇਲਾਜ ਨਾਲ ਇਸ ਰੋਗ ਦੇ ਨਾਲ-ਨਾਲ ਵੀ ਸੁੰਦਰ ਜੀਵਨ ਜੀਵਿਆ ਜਾ ਸਕਦਾ ਹੈ।
ਜੇ ਤੁਸੀਂ ਵਾਰ-ਵਾਰ ਹੱਡੀ ਟੁੱਟਣ ਦੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਇਸ ਬਿਮਾਰੀ ਨੂੰ ਉਸ ਦਾ ਕਾਰਨ ਮੰਨਦੇ ਹੋਏ ਛੇਤੀ ਹੀ ਕਿਸੇ ਹੱਡੀ ਮਾਹਿਰ ਦੀ ਸਲਾਹ ਲੈ ਲਓ ਅਤੇ ਬਿਨਾਂ ਪ੍ਰੇਸ਼ਾਨ ਹੋਏ ਲਗਾਤਾਰ ਇਲਾਜ ਕਰਵਾਓ, ਜੋ ਸੁਰੱਖਿਅਤ ਹੈ।

ਪ੍ਰਾਣੀਆਂ ਦਾ ਜੀਵਨ ਹੈ ਪਾਣੀ

ਆਯੁਰਵੈਦ ਅਤੇ ਕੁਦਰਤੀ ਇਲਾਜ ਦਾ ਆਧਾਰ ਪਾਣੀ ਹੈ। ਇਹ ਤ੍ਰਿਪਤੀ ਪ੍ਰਦਾਨ ਕਰਦਾ ਹੈ। ਪ੍ਰਾਣੀਆਂ ਨੂੰ ਜੀਵਤ ਰੱਖਦਾ ਹੈ। ਸਭ ਤਰ੍ਹਾਂ ਦੀ ਸ਼ੁੱਧਤਾ ਪ੍ਰਦਾਨ ਕਰਦਾ ਹੈ। ਭ੍ਰਮ, ਭਾਂਤਿ, ਮੂਰਛਾ, ਪਿਪਾਸਾ, ਤੰਦਰਾ, ਵਮਨ, ਵਿਬੰਧ ਅਤੇ ਨਿਦਰਾ ਨੂੰ ਦੂਰ ਕਰਕੇ ਸਰੀਰ ਨੂੰ ਬਲ ਦਿੰਦਾ ਹੈ। ਦਿਲ ਨੂੰ ਪ੍ਰਫੁੱਲਤ ਕਰਦਾ ਹੈ। ਸਰੀਰਕ ਰੋਗ ਦੂਰ ਕਰਦਾ ਹੈ। ਇਹ ਸਦਾ ਪ੍ਰਾਣੀਆਂ ਲਈ ਅੰਮ੍ਰਿਤ ਬਰਾਬਰ ਹੁੰਦਾ ਹੈ।
ਪਾਣੀ ਜੀਵਨ ਦਾ ਮਹੱਤਵਪੂਰਨ ਤੱਥ ਹੈ। ਸਿਹਤ ਲਈ ਇਹ ਜ਼ਰੂਰੀ ਹੈ। ਜੀਵਧਾਰੀ ਪ੍ਰਾਣੀ ਭੋਜਨ ਦੇ ਬਿਨਾਂ ਕੁਝ ਦਿਨ ਰਹਿ ਸਕਦਾ ਹੈ ਪਰ ਪਾਣੀ ਤੋਂ ਬਿਨਾਂ ਜੀਵਨ ਅਸੰਭਵ ਹੈ। ਪਾਣੀ ਦੇ ਦੋ ਸਰੋਤ ਹਨ-
ਦਿਵਯ ਪਾਣੀ : ਆਕਾਸ਼ ਤੋਂ ਮੀਂਹ ਨਾਲ ਪ੍ਰਾਪਤ ਪਾਣੀ ਦਿਵਯ ਪਾਣੀ ਹੈ। ਇਸ ਨੂੰ ਵਰਖਾ ਰੁੱਤ ਦੇ ਮੱਧਕਾਲ ਵਿਚ ਇਕੱਠਾ ਕੀਤਾ ਜਾਂਦਾ ਹੈ। ਇਹ ਲਘੂ, ਛੇਤੀ ਪਚਣ ਵਾਲਾ, ਸੀਤਲ, ਬਲਕਾਰਕ, ਤ੍ਰਿਪਤੀ ਦੇਣ ਵਾਲਾ, ਬੁੱਧੀਵਰਧਕ ਅਤੇ ਔਸ਼ਧੀ ਰਸਾਇਣ ਹੈ। ਸਰਦ ਰੁੱਤ ਦੀ ਵਰਖਾ ਦਾ ਇਕੱਠਾ ਕੀਤਾ ਗਿਆ ਪਾਣੀ ਸਾਫ ਅਤੇ ਸ੍ਰੇਸ਼ਠ ਮੰਨਿਆ ਜਾਂਦਾ ਹੈ।
ਭੌਮ ਪਾਣੀ : ਭੌਮ ਪਾਣੀ ਦਾ ਸਰੋਤ ਧਰਤੀ ਹੈ। ਧਰਤੀ ਦੇ ਅੰਦਰੋਂ ਕਿਸੇ ਵੀ ਮਾਧਿਅਮ ਨਾਲ ਕੱਢਿਆ ਗਿਆ ਪਾਣੀ ਭੌਮ ਪਾਣੀ ਕਹਾਉਂਦਾ ਹੈ। ਇਸ ਵਿਚ ਮਿੱਠਾ, ਖਾਰਾ, ਹਲਕਾ ਜਾਂ ਪੌਸ਼ਟਿਕ ਆਦਿ ਪਾਏ ਜਾਣ ਵਾਲੇ ਗੁਣ ਉਥੋਂ ਦੀ ਧਰਤੀ ਦੇ ਗੁਣਾਂ 'ਤੇ ਨਿਰਭਰ ਕਰਦੇ ਹਨ। ਇਹ ਪਾਣੀ ਖੂਹ, ਤਲਾਬ, ਬਾਵਲੀ, ਨਦੀ, ਝਰਨਾ ਸਭ ਵਿਚ ਮਿਲਦਾ ਹੈ। ਇਨ੍ਹਾਂ ਦਾ ਪਾਣੀ ਸਵੇਰ ਵੇਲੇ ਲੈਣਾ ਚਾਹੀਦਾ ਹੈ। ਇਸ ਸਮੇਂ ਦਾ ਪਾਣੀ ਸਾਫ ਅਤੇ ਠੰਢਾ ਹੁੰਦਾ ਹੈ।
ਜਲ ਪਾਨ ਵਿਧੀ : ਜ਼ਿਆਦਾ ਪਾਣੀ ਪੀਣ ਨਾਲ ਅੰਨ ਦਾ ਪਾਚਣ ਉਚਿਤ ਰੂਪ ਨਾਲ ਨਹੀਂ ਹੁੰਦਾ। ਇਹ ਅਗਨੀ ਨੂੰ ਮੰਦ ਕਰ ਦਿੰਦਾ ਹੈ। ਪਾਣੀ ਨਾ ਪੀਣ ਨਾਲ ਵੀ ਇਹੀ ਕਿਰਿਆ ਹੁੰਦੀ ਹੈ। ਇਸ ਲਈ ਜਠਰਾਗਿਨ ਨੂੰ ਵਧਾਉਣ ਲਈ ਜਾਂ ਪਾਚਣ ਕਿਰਿਆ ਨੂੰ ਠੀਕ ਰੱਖਣ ਲਈ ਵਾਰ-ਵਾਰ ਥੋੜ੍ਹਾ ਪਾਣੀ ਪੀਣਾ ਚਾਹੀਦਾ ਹੈ।
ਠੰਢੇ ਪਾਣੀ ਦੇ ਗੁਣ : ਬੇਹੋਸ਼ੀ, ਪਿੱਤ, ਦੋਸ਼, ਗਰਮੀ, ਜ਼ਹਿਰੀ ਵਿਕਾਰ, ਖੂਨ ਵਿਕਾਰ, ਨਸ਼ੇ ਤੋਂ ਪੈਦਾ ਵਿਕਾਰ, ਥਕਾਨ, ਭ੍ਰਮ, ਅਜੀਰਣ, ਸਾਹ, ਵਸਨ ਆਦਿ ਰੋਗਾਂ ਵਿਚ ਲਾਭਦਾਇਕ ਹੈ।
ਸੀਤਲ ਜਲ ਨਿਸ਼ੇਧ : ਪਸਲੀ ਦੀ ਦਰਦ, ਅਜੀਰਣ, ਵਾਤ ਦੇ ਰੋਗ, ਅਫਾਰਾ, ਅਰੁਚੀ, ਗ੍ਰਹਿਣੀ ਰੋਗ, ਗੁਲਮ, ਹਿਚਕੀ, ਸਨੇਹ ਵਾਲਿਆਂ ਲਈ ਵਰਜਿਤ ਹੈ। ਉਪੋਰਕਤ ਰੋਗ ਅਵਸਥਾ ਵਿਚ ਸੀਤਲ ਜਲ ਦੀ ਬਜਾਏ ਆਮ ਜਲ ਲਾਭਦਾਇਕ ਹੈ।
ਅਲਪ ਜਲਪਾਨ : ਅਰੁਚੀ, ਅਜੀਰਣ, ਸੰਦਾਗਿਨ, ਸ਼ੋਧ, ਪੇਟ ਰੋਗ, ਸ਼ੂਗਰ, ਕੋਹੜ, ਆਦਿ ਰੋਗਾਂ ਵਿਚ ਅਲਪਮਾਤਰਾ ਵਿਚ ਪਾਣੀ ਪੀਣਾ ਚਾਹੀਦਾ ਹੈ।
ਊਸ਼ਣ ਜਲ ਦੇ ਗੁਣ : ਇਹ ਸਹੀ ਹੁੰਦਾ ਹੈ। ਲਘੂ, ਪਚਣਯੋਗ, ਵਾਤ ਅਤੇ ਕਫ ਨੂੰ ਸ਼ਾਂਤ ਕਰਨ ਵਾਲਾ ਅਤੇ ਦਵਾਈ ਲੈਣ ਵਿਚ ਸਹਾਇਕ ਹੈ। ਗਰਮੀ ਰੁੱਤ ਅਤੇ ਪਿੱਤ ਵਾਲਿਆਂ ਨੂੰ ਜ਼ਰੂਰੀ ਹੋਣ 'ਤੇ ਸੇਵਨ ਕਰਨਾ ਚਾਹੀਦਾ ਹੈ।
ਆਮ ਪੀਣ ਯੋਗ ਪਾਣੀ : ਜੋ ਪਾਣੀ ਕਿਸੇ ਵੀ ਤਰ੍ਹਾਂ ਦੀ ਬਦਬੂ ਤੋਂ ਰਹਿਤ ਹੋਵੇ, ਸੁਖਦਾਇਕ, ਸੀਤਲ, ਤ੍ਰਿਸ਼ਣਾ ਨੂੰ ਮਿਟਾਉਣ ਵਾਲਾ, ਸਾਫ, ਹਲਕਾ ਅਤੇ ਪੀਣ ਵਿਚ ਰੁਚੀਕਾਰਕ ਹੋਵੇ, ਉਹੀ ਪੀਣ ਯੋਗ ਹੁੰਦਾ ਹੈ।
ਅਯੋਗ ਜਲ : ਪਹਿਲੀ ਵਰਖਾ ਦਾ ਪਾਣੀ, ਚਿਪਚਿਪਾ, ਕੀੜਿਆਂ ਵਾਲਾ ਪਾਣੀ, ਪੱਤੇ, ਚਿੱਕੜ ਵਾਲਾ, ਦੁਰਗੰਧਿਤ ਪਾਣੀ ਅਤੇ ਸੂਰਜ-ਚੰਦਰਮਾ ਦੀਆਂ ਕਿਰਨਾਂ ਜਿਸ 'ਤੇ ਨਾ ਜਾਂਦੀਆਂ ਹੋਣ, ਹੋਰ ਰੁੱਤਾਂ ਵਿਚ ਵਰ੍ਹਨ ਵਾਲਾ ਪਾਣੀ, ਕਿਸੇ ਭਾਂਡੇ ਵਿਚ ਬਹੁਤ ਦਿਨਾਂ ਤੱਕ ਰੱਖਿਆ ਗਿਆ ਪਾਣੀ ਖਰਾਬ ਹੋ ਜਾਂਦਾ ਹੈ। ਅਜਿਹੇ ਪਾਣੀ ਨੂੰ ਸੇਵਨ ਕਰਨ ਨਾਲ ਅਫਾਰਾ, ਅਰੁਚੀ, ਜਵਰ, ਮੰਦਾਗਿਨ, ਖੁਜਲੀ ਆਦਿ ਹੋ ਸਕਦਾ ਹੈ।
ਪਾਣੀ ਅਤੇ ਭਾਂਡਾ : ਪਾਣੀ ਜਿਸ ਭਾਂਡੇ ਵਿਚ ਰੱਖਿਆ ਹੋਵੇ, ਉਸ ਦਾ ਗੁਣ-ਔਗੁਣ ਗ੍ਰਹਿਣ ਕਰ ਲੈਂਦਾ ਹੈ। ਵਰਤਮਾਨ ਸਮੇਂ ਵਿਚ ਤਾਂਬੇ ਦੇ ਭਾਂਡੇ ਵਿਚ ਰੱਖਿਆ ਪਾਣੀ ਸੇਵਨਯੋਗ ਹੈ। ਸੋਨਾ, ਚਾਂਦੀ ਅਤੇ ਮਿੱਟੀ ਦੇ ਭਾਂਡੇ ਵਿਚ ਰੱਖੇ ਪਾਣੀ ਵਿਚ ਵੀ ਇਹੀ ਗੁਣ ਮੌਜੂਦ ਹੁੰਦਾ ਹੈ। ਸੋਨੇ-ਚਾਂਦੀ ਦੇ ਭਾਂਡੇ ਸਭ ਦੀ ਪਹੁੰਚ ਵਿਚ ਨਹੀਂ ਹੁੰਦੇ। ਮਿੱਟੀ ਦੇ ਭਾਂਡੇ ਦੀ ਸਫ਼ਾਈ ਵੱਡੀ ਸਮੱਸਿਆ ਹੈ। ਤਾਂਬੇ ਦਾ ਭਾਂਡਾ ਸਰਬਸੁਲਭ ਹੈ। ਰਾਤ ਨੂੰ ਰੱਖਿਆ ਗਿਆ ਪਾਣੀ ਤਾਂਬੇ ਦੇ ਨਾਲ ਮਿਲ ਕੇ ਕਾਪਰ ਆਕਸਾਈਡ ਦਾ ਗੁਣ ਪ੍ਰਾਪਤ ਕਰ ਲੈਂਦਾ ਹੈ ਜੋ ਸਿਹਤ ਲਈ ਲਾਭਦਾਇਕ ਹੈ। ਇਸ ਦੇ ਤਲ ਵਿਚ ਬਚਿਆ ਪਾਣੀ ਪੀਣ ਯੋਗ ਨਹੀਂ ਹੁੰਦਾ।
ਹੰਸੋਦਕ : ਦਿਨ ਵਿਚ ਸੂਰਜ ਅਤੇ ਰਾਤ ਵਿਚ ਚੰਦਰਮਾ ਦੇ ਪ੍ਰਕਾਸ਼ ਵਿਚ ਰੱਖਿਆ ਗਿਆ ਪਾਣੀ ਹੰਸੋਦਕ ਕਿਹਾ ਜਾਂਦਾ ਹੈ। ਇਹ ਸਿਨਗਧ, ਤ੍ਰਿਦੋਸ਼ ਨਾਸ਼ਕ, ਵਿਕਾਰ ਰਹਿਤ ਹੋਣ ਦੇ ਕਾਰਨ ਇਸ਼ਨਾਨ ਅਤੇ ਪੀਣ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ।
ਨਤੀਜਾ : ਪੀਣ ਯੋਗ ਪਾਣੀ ਭੋਜਨ ਤੋਂ ਇਕ ਘੰਟਾ ਪਹਿਲਾਂ ਜਾਂ ਬਾਅਦ ਵਿਚ ਲਓ। ਫਿਰ ਪਾਚਣ ਠੀਕ ਹੁੰਦਾ ਹੈ।
* ਭੋਜਨ ਦੇ ਵਿਚਾਲੇ ਥੋੜ੍ਹਾ ਜਿਹਾ ਪਾਣੀ ਪੀਣਾ ਅੰਮ੍ਰਿਤ ਬਰਾਬਰ ਹੈ। * ਭੁੱਖ ਲੱਗਣ 'ਤੇ ਭੋਜਨ ਅਤੇ ਪਿਆਸ ਲੱਗਣ 'ਤੇ ਪਾਣੀ ਪੀਣਾ ਫਾਇਦੇਮੰਦ ਹੁੰਦਾ ਹੈ। * ਪਾਣੀ ਸਰੀਰ ਦੇ ਊਰਜਾ ਪੱਧਰ ਨੂੰ ਬਣਾਈ ਰੱਖਣ ਵਿਚ ਭਰਪੂਰ ਸਹਾਇਕ ਹੈ। ਬਹੁਤੇ ਰੋਗ ਸਰੀਰ ਵਿਚ ਪਾਣੀ ਦੀ ਕਮੀ ਕਾਰਨ ਹੁੰਦੇ ਹਨ।
* ਪਾਣੀ ਸਰੀਰ ਵਿਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਹੈ। * ਇਹ ਸਰੀਰ ਦੇ ਤਾਪਮਾਨ ਨੂੰ ਕਾਬੂ ਕਰਨ ਦਾ ਕੰਮ ਵੀ ਕਰਦਾ ਹੈ।
* ਖੂਨ ਨੂੰ ਪਤਲਾ ਕਰਦਾ ਹੈ।
* ਪਾਚਣ ਕਿਰਿਆ ਨੂੰ ਬਣਾਈ ਰੱਖਦਾ ਹੈ।
* ਸਰੀਰ ਵਿਚ ਸੋਡੀਅਮ ਦੀ ਮਾਤਰਾ ਘੱਟ ਕਰਕੇ ਖੂਨ ਦਾ ਦਬਾਅ ਠੀਕ ਕਰਦਾ ਹੈ।
* ਮਾਸਪੇਸ਼ੀਆਂ ਨੂੰ ਲਚੀਲਾ ਬਣਾਈ ਰੱਖਦਾ ਹੈ।
* ਸਰੀਰ ਦੀ ਚਰਬੀ ਕਾਬੂ ਕਰਕੇ ਭਾਰ ਠੀਕ ਰੱਖਦਾ ਹੈ।
* ਡੀਹਾਈਡ੍ਰੇਸ਼ਨ ਤੋਂ ਬਚਾਉਂਦਾ ਹੈ।
* ਸਰਦੀ-ਜ਼ੁਕਾਮ ਦੂਰ ਕਰਨ ਵਿਚ ਸਹਾਇਕ ਹੈ।
* ਗੁਰਦੇ ਨੂੰ ਪੱਥਰੀ ਅਤੇ ਮੂਤਰਾਸ਼ਯ ਸੰਕ੍ਰਮਣ ਤੋਂ ਬਚਾਉਂਦਾ ਹੈ।
* ਉੱਚ ਖੂਨ ਦਬਾਅ ਅਤੇ ਖੂਨ ਕੋਲੈਸਟ੍ਰੋਲ ਨੂੰ ਕਾਬੂ ਕਰਦਾ ਹੈ।
* ਚਿਹਰੇ ਦੀ ਚਮੜੀ ਨੂੰ ਕਾਂਤਿਮਯ ਰੱਖਦਾ ਹੈ।
* ਪਾਣੀ ਹਰ ਪੱਖੋਂ ਸਰੀਰ ਰੂਪੀ ਮਸ਼ੀਨ ਨੂੰ ਠੀਕ ਰੱਖਣ ਵਿਚ ਸਭ ਤੋਂ ਸਹਾਇਕ ਹੈ।

ਸਿਹਤ ਖ਼ਬਰਨਾਮਾ

ਦੁਨੀਆ ਦੇ ਇਕ-ਚੌਥਾਈ
ਲੋਕਾਂ ਨੂੰ ਧੌਣ ਦਾ ਦਰਦ

ਮੰਨੋ ਜਾਂ ਨਾ ਮੰਨੋ ਪਰ ਅੱਜ ਦੁਨੀਆ ਦੀ ਇਕ-ਚੌਥਾਈ ਆਬਾਦੀ ਧੌਣ ਦੀ ਦਰਦ ਤੋਂ ਪੀੜਤ ਹੈ। ਸੁਖ ਸਹੂਲਤਾਂ ਦੇ ਸਾਰੇ ਆਧੁਨਿਕ ਸਾਧਨਾਂ ਨਾਲ ਧੌਣ ਦਾ ਕਬਾੜ ਹੋ ਰਿਹਾ ਹੈ। ਇਨ੍ਹਾਂ ਦੀ ਵੱਧ ਤੋਂ ਵੱਧ ਵਰਤੋਂ ਤਣਾਅ, ਝੁਕਾਅ ਦੇ ਕਾਰਨ, ਧੌਣ ਵਿਚ ਦਰਦ, ਜਕੜਨ, ਅਕੜਨ ਵਰਗੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨੂੰ ਦੂਰ ਕਰਨ ਲਈ ਅੱਜਕਲ੍ਹ ਹੇਠਲੇ ਪੱਧਰ ਦੀ ਲੇਜ਼ਰ ਥਰੈਪੀ ਦੀ ਵਰਤੋਂ ਹੋ ਰਹੀ ਹੈ। ਦਵਾਈਆਂ ਦੀ ਤੁਲਨਾ ਵਿਚ ਲੇਜ਼ਰ ਦੀ ਵਰਤੋਂ ਧੌਣ ਦੇ ਦਰਦ ਨੂੰ ਦੂਰ ਕਰਨ ਵਿਚ ਜ਼ਿਆਦਾ ਕਾਮਯਾਬ ਸਿੱਧ ਹੋ ਰਹੀ ਹੈ। ਇਹ ਸੌਖਾ ਅਤੇ ਅਸਰਦਾਰ ਤਰੀਕਾ ਹੈ।
ਗੁੜ ਖਾਣ ਨਾਲ
ਥਕਾਵਟ ਹਟ ਜਾਂਦੀ ਹੈ

ਗੁੜ ਨੂੰ ਗੁਣਕਾਰੀ ਕਿਹਾ ਜਾਂਦਾ ਹੈ। ਇਹ ਖੰਡ, ਸ਼ੱਕਰ ਅਤੇ ਉਸ ਤੋਂ ਬਣੀਆਂ ਚੀਜ਼ਾਂ ਅਤੇ ਸਾਰੀਆਂ ਮਠਿਆਈਆਂ ਨਾਲੋਂ ਬਿਹਤਰ ਹੁੰਦਾ ਹੈ। ਗੁੜ ਦੇ ਸੇਵਨ ਨਾਲ ਸਰੀਰ ਵਿਚ ਹੋਣ ਵਾਲੇ ਕਈ ਰੋਗ ਠੀਕ ਹੋ ਜਾਂਦੇ ਹਨ। ਸਰੀਰਕ ਮਿਹਨਤ ਕਰਨ ਵਾਲੇ ਲੋਕਾਂ ਲਈ ਇਹ ਬਹੁਤ ਜ਼ਿਆਦਾ ਲਾਭਦਾਇਕ ਹੈ। ਇਸ ਨੂੰ ਖਾਣ ਨਾਲ ਥਕਾਵਟ ਮਿਟ ਜਾਂਦੀ ਹੈ। ਗੁੜ ਮਿੱਠਾ ਹੁੰਦਾ ਹੈ ਪਰ ਇਹ ਗਰਮ ਤਸੀਰ ਦਾ ਹੁੰਦਾ ਹੈ। ਇਹ ਭੁੱਖ ਵਧਾਉਂਦਾ ਹੈ ਅਤੇ ਸਰੀਰ ਨੂੰ ਸ਼ਕਤੀ ਦਿੰਦਾ ਹੈ। ਇਹ ਅੱਖਾਂ ਦੇ ਰੋਗਾਂ ਨੂੰ ਦੂਰ ਕਰਦਾ ਹੈ। ਗੁੜ ਪਿੱਤ ਨੂੰ ਖਤਮ ਕਰਦਾ ਹੈ। ਇਹ ਖੂਨ ਦੀ ਖਰਾਬੀ ਨੂੰ ਠੀਕ ਕਰਦਾ ਹੈ।
ਦਿਲ ਅਤੇ ਦਿਮਾਗ ਦਾ ਦੋਸਤ ਬਦਾਮ

ਬਦਾਮ ਦਾ ਸੁੱਕੇ ਮੇਵਿਆਂ ਵਿਚ ਪ੍ਰਮੁੱਖ ਸਥਾਨ ਹੈ। ਬਦਾਮ ਨੂੰ ਬਹੁਤ ਪਹਿਲਾਂ ਤੋਂ ਹੀ ਦਿਮਾਗੀ ਮਾਮਲਿਆਂ ਵਿਚ ਲਾਭਦਾਇਕ ਪਾਇਆ ਗਿਆ ਹੈ। ਆਯੁਰਵੇਦ ਵਿਚ ਇਸ ਨੂੰ ਲੈ ਕੇ ਅਨੇਕ ਫਾਇਦੇਮੰਦ ਦਵਾਈਆਂ ਹਨ। ਬਦਾਮ ਵੀ ਘਰੇਲੂ ਇਲਾਜ ਵਿਚ ਮਹੱਤਵਪੂਰਨ ਸਥਾਨ ਰੱਖਦਾ ਹੈ। ਬਦਾਮ ਦਾ ਸ਼ਰਬਤ ਪ੍ਰਚਲਿਤ ਹੈ। ਇਹ ਅਨੇਕ ਪਕਵਾਨਾਂ ਵਿਚ ਮਿਲਾਇਆ ਜਾਂਦਾ ਹੈ। ਪ੍ਰੀਖਿਆ ਦੇ ਦਿਨਾਂ ਵਿਚ ਵਿਦਿਆਰਥੀਆਂ ਨੂੰ ਭਿੱਜੇ ਬਦਾਮ ਖਾਣ ਅਤੇ ਉੱਪਰੋਂ ਦੀ ਦੁੱਧ ਪੀਣ ਨੂੰ ਦਿੱਤਾ ਜਾਂਦਾ ਹੈ।
ਬਾਰਸੀਲੋਨਾ ਵਿਸ਼ਵਵਿਦਿਆਲਾ ਅਤੇ ਵਿਰਗਿਲੀ ਵਿਸ਼ਵਵਿਦਿਆਲਾ ਨੇ ਆਪਣੇ ਇਕ ਖੋਜ ਅਧਿਐਨ ਵਿਚ ਪਾਇਆ ਹੈ ਕਿ ਬਦਾਮ ਦੇ ਨਿਯਮਤ ਸੇਵਨ ਨਾਲ ਖੂਨ ਦਾ ਦਬਾਅ, ਸ਼ੂਗਰ ਅਤੇ ਬਹੁਤ ਜ਼ਿਆਦਾ ਮੋਟੇ ਲੋਕਾਂ ਨੂੰ ਦਿਲ ਦੀ ਬਿਮਾਰੀ ਹੋਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਬਦਾਮ ਦਾ ਸੇਵਨ ਕਰਨ ਵਾਲੇ ਖੁਸ਼ ਰਹਿੰਦੇ ਹਨ ਅਤੇ ਤੰਦਰੁਸਤ ਮਹਿਸੂਸ ਕਰਦੇ ਹਨ। ਇਸ ਨਾਲ ਦਿਲ ਵੀ ਤੰਦਰੁਸਤ ਰਹਿੰਦਾ ਹੈ ਪਰ 5-7 ਤੋਂ ਜ਼ਿਆਦਾ ਬਦਾਮ ਨਹੀਂ ਖਾਣੇ ਚਾਹੀਦੇ, ਨਹੀਂ ਤਾਂ ਲਾਭ ਦੀ ਬਜਾਏ ਨੁਕਸਾਨ ਹੋ ਸਕਦਾ ਹੈ।
ਸਿਹਤ ਲਈ ਗੁਣਕਾਰੀ ਹਨ ਮੁਰੱਬੇ
ਭਾਰਤੀ ਖਾਣ-ਪੀਣ ਵਿਚ ਸ਼ਾਮਿਲ ਮੁਰੱਬਿਆਂ ਨੂੰ ਸਿਹਤ ਸਬੰਧੀ ਖੋਜ ਕਰਤਾਵਾਂ ਨੇ ਸਿਹਤ ਲਈ ਗੁਣਕਾਰੀ ਪਾਇਆ ਹੈ। ਇਨ੍ਹਾਂ ਦੇ ਮੁਤਾਬਿਕ ਇਸ ਵਿਚ ਵਿਟਾਮਿਨ, ਕੈਲਸ਼ੀਅਮ, ਫਾਈਬਰ ਅਤੇ ਮਿਨਰਲ ਹੁੰਦੇ ਹਨ ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਨ੍ਹਾਂ ਦੇ ਸੇਵਨ ਨਾਲ ਪ੍ਰਤੀਰੱਖਿਆ ਤੰਤਰ ਮਜ਼ਬੂਤ ਹੁੰਦਾ ਹੈ। ਭਾਰਤ ਵਿਚ ਔਲਾ, ਗਾਜਰ, ਪਪੀਤਾ, ਅਦਰਕ, ਖਜੂਰ, ਬਦਾਮ, ਬੇਲ ਅਤੇ ਪੇਠੇ ਆਦਿ ਦੇ ਮੁਰੱਬੇ ਬਣਾਏ ਜਾਂਦੇ ਹਨ। ਸਾਰੇ ਮੁਰੱਬਿਆਂ ਵਿਚ ਮੂਲ ਵਸਤੂ ਦੇ ਮੁਤਾਬਿਕ ਗੁਣ ਅਤੇ ਵਿਸ਼ੇਸ਼ਤਾ ਹੈ।

ਪਾਚਣ ਤੰਤਰ ਠੀਕ ਤਾਂ ਸਭ ਠੀਕ

ਨਿਰੋਗ ਰਹਿਣ ਲਈ ਪਾਚਣ ਤੰਤਰ ਦਾ ਠੀਕ ਰਹਿਣਾ ਸਭ ਤੋਂ ਜ਼ਿਆਦਾ ਮਹੱਤਵ ਰੱਖਦਾ ਹੈ। ਪਾਚਣ ਤੰਤਰ ਦੇ ਖਰਾਬ ਰਹਿਣ ਨਾਲ ਸਭ ਕੁਝ ਅਸਹਿਜ ਹੋ ਜਾਂਦਾ ਹੈ। ਬਿਮਾਰੀ ਕੋਈ ਵੀ ਹੋਵੇ, ਉਸ ਨੂੰ ਠੀਕ ਕਰਨ ਵਿਚ ਇਹੀ ਪਾਚਣ ਤੰਤਰ ਮਹੱਤਵਪੂਰਨ ਕੰਮ ਕਰਦਾ ਹੈ। ਖਰਾਬ ਪਾਚਣ ਤੰਤਰ ਨਾਲ ਅਨੇਕ ਬਿਮਾਰੀਆਂ ਜੁੜੀਆਂ ਹਨ। ਕਬਜ਼, ਬਦਹਜ਼ਮੀ, ਡਕਾਰ ਨੂੰ ਸਾਰੇ ਰੋਗਾਂ ਦੀ ਜੜ੍ਹ ਕਿਹਾ ਜਾਂਦਾ ਹੈ। ਪਾਚਣ ਤੰਤਰ ਨੂੰ ਸਹੀ ਰੱਖਣ ਲਈ ਪੀਣ ਵਾਲੇ ਪਦਾਰਥਾਂ ਅਤੇ ਪਾਣੀ ਦਾ ਜ਼ਿਆਦਾ ਸੇਵਨ ਕਰਨਾ ਚਾਹੀਦਾ ਹੈ। ਪਾਚਣ ਤੰਤਰ ਠੀਕ ਰੱਖਣ ਲਈ ਸੋਢਾ ਜਾਂ ਕਾਰਬੋਨੇਟਿਡ ਪਦਾਰਥਾਂ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ।
ਜਲਦਬਾਜ਼ੀ ਨਾਲ ਭੋਜਨ ਜਾਂ ਕਿਸੇ ਵੀ ਪੀਣ ਵਾਲੇ ਪਦਾਰਥ ਦਾ ਸੇਵਨ ਨਹੀਂ ਕਰਨਾ ਚਾਹੀਦਾ। ਸੋਢੇ ਵਾਲੀਆਂ ਚੀਜ਼ਾਂ ਨਾਲ ਪੇਟ ਵਿਚ ਹੋਰ ਗੈਸ ਬਣਨ ਲਗਦੀ ਹੈ ਜਦੋਂ ਕਿ ਜਲਦਬਾਜ਼ੀ ਨਾਲ ਖਾਣ-ਪੀਣ ਨਾਲ ਵਿਅਕਤੀ ਹਵਾ ਨਿਗਲ ਲੈਂਦਾ ਹੈ ਅਤੇ ਪੇਟ ਫੁੱਲਣ ਲਗਦਾ ਹੈ। ਪਾਈਪ ਨਾਲ ਪੀਣ, ਚਿਉਂਗਮ, ਸਖਤ ਕੈਂਡੀ ਖਾਣ ਨਾਲ ਵੀ ਗੈਸ ਦੀ ਸ਼ਿਕਾਇਤ ਹੋ ਸਕਦੀ ਹੈ। ਸਿਗਰਟਨੋਸ਼ੀ ਅਤੇ ਤੰਬਾਕੂ ਨਾਲ ਵੀ ਇਹੀ ਹੁੰਦਾ ਹੈ। ਫਲੀਦਾਰ ਸਬਜ਼ੀਆਂ ਅਤੇ ਗੋਭੀ ਵੀ ਗੈਸ ਬਣਾਉਂਦੀਆਂ ਹਨ। ਪੇਟ ਖਰਾਬ ਕਰਨ ਵਾਲੀਆਂ ਇਨ੍ਹਾਂ ਚੀਜ਼ਾਂ ਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX