ਤਾਜਾ ਖ਼ਬਰਾਂ


ਹੈਰੋਇਨ ਬਰਾਮਦਗੀ ਸਬੰਧੀ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
. . .  2 minutes ago
ਹੁਸ਼ਿਆਰਪੁਰ 'ਚ ਕੋਰੋਨਾ ਕਾਰਨ ਇਕ ਹੋਰ ਵਿਅਕਤੀ ਦੀ ਹੋਈ ਮੌਤ
. . .  4 minutes ago
ਅੰਮ੍ਰਿਤਸਰ 'ਚ ਕੋਰੋਨਾ ਦੇ 18 ਮਾਮਲਿਆਂ ਦੀ ਪੁਸ਼ਟੀ
. . .  17 minutes ago
ਅੰਮ੍ਰਿਤਸਰ, 7 ਜੁਲਾਈ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਦੇ 18 ਹੋਰ ਮਾਮਲਿਆਂ ਦੀ ਪੁਸ਼ਟੀ ...
ਚੰਡੀਗੜ੍ਹ 'ਚ ਕੋਰੋਨਾ 5 ਮਾਮਲਿਆਂ ਦੀ ਪੁਸ਼ਟੀ, ਇਕ ਮੌਤ
. . .  20 minutes ago
ਚੰਡੀਗੜ੍ਹ, 7 ਜੁਲਾਈ (ਮਨਜੋਤ ਸਿੰਘ ਜੋਤ)- ਚੰਡੀਗੜ੍ਹ'ਚ ਅੱਜ ਕੋਰੋਨਾ ਦੇ ਪੰਜ ਨਵੇਂ ਮਾਮਲਿਆਂ ...
ਮਾਨਸਿਕ ਤੌਰ 'ਤੇ ਪ੍ਰੇਸ਼ਾਨ ਬਰਖ਼ਾਸਤ ਪੁਲਿਸ ਮੁਲਾਜ਼ਮ ਵੱਲੋਂ ਖ਼ੁਦਕੁਸ਼ੀ
. . .  36 minutes ago
ਬੁਢਲਾਡਾ 7 ਜੁਲਾਈ (ਸਵਰਨ ਸਿੰਘ ਰਾਹੀ) - ਕੁੱਝ ਸਮਾਂ ਪਹਿਲਾਂ ਪੰਜਾਬ ਪੁਲਿਸ 'ਚੋਂ ਬਰਖ਼ਾਸਤ ਕੀਤੇ ਗਏ ਸਥਾਨਕ ਸ਼ਹਿਰ ਦੇ ਇਕ ਨੌਜਵਾਨ ...
ਲੁਧਿਆਣਾ 'ਚ ਕੋਰੋਨਾ ਦਾ ਕਹਿਰ, 44 ਨਵੇਂ ਮਾਮਲਿਆਂ ਦੀ ਪੁਸ਼ਟੀ
. . .  47 minutes ago
ਲੁਧਿਆਣਾ, 7 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ 'ਚ ਅੱਜ ਕੋਰੋਨਾ ਤੋਂ ਲੋਕਾਂ ਨੂੰ ਥੋੜ੍ਹੀ ਜਿਹੀ ਰਾਹਤ ਮਿਲੀ ਹੈ ਕਿਉਂਕਿ ਅੱਜ ...
ਹੁਸ਼ਿਆਰਪੁਰ 'ਚ ਰਾਹਤ ਦੀ ਖ਼ਬਰ, ਨਹੀਂ ਆਇਆ ਕੋਈ ਕੋਰੋਨਾ ਪਾਜ਼ੀਟਿਵ ਕੇਸ
. . .  44 minutes ago
ਹੁਸ਼ਿਆਰਪੁਰ, 7 ਜੁਲਾਈ (ਬਲਜਿੰਦਰਪਾਲ ਸਿੰਘ)- ਅੱਜ ਫਿਰ ਜ਼ਿਲ੍ਹਾ ਹੁਸ਼ਿਆਰਪੁਰ 'ਚ ਰਾਹਤ ਦੀ ਖ਼ਬਰ ਹੈ ਕਿ ਕੋਰੋਨਾ ਦਾ ਕੋਈ...
ਪੰਜਾਬ ਸਰਕਾਰ ਵੱਲੋਂ ਅਕਾਲ ਡਿਗਰੀ ਕਾਲਜ ਫ਼ਾਰ ਵੁਮੈਨ ਦੀ ਮੈਨੇਜਮੈਂਟ ਮੁਅੱਤਲ, ਏ.ਡੀ.ਸੀ. ਨੂੰ ਲਾਇਆ ਪ੍ਰਬੰਧਕ
. . .  55 minutes ago
ਕੈਪਟਨ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਨਹੀਂ ਕੀਤੇ ਪੂਰੇ : ਸੂਬਾ ਸਿੰਘ ਬਾਦਲ
. . .  about 1 hour ago
ਜੈਤੋ, 7 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਜੈਤੋ ਦੇ ਇੰਚਾਰਜ ਸੂਬਾ ਸਿੰਘ ਬਾਦਲ ...
ਫਗਵਾੜਾ 'ਚ ਚਾਰ ਹੋਰ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 1 hour ago
ਫਗਵਾੜਾ, 7 ਜੁਲਾਈ (ਹਰੀਪਾਲ ਸਿੰਘ)- ਫਗਵਾੜਾ ਦੇ ਚਾਰ ਹੋਰ ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ...
ਸ੍ਰੀ ਦਰਬਾਰ ਸਾਹਿਬ ਸਰੋਵਰ 'ਚ ਛਾਲ ਮਾਰਣ ਵਾਲੇ ਸ਼ਰਧਾਲੂ ਦੀ ਭਾਲ ਜਾਰੀ
. . .  about 1 hour ago
ਸ਼੍ਰੋਮਣੀ ਕਮੇਟੀ ਵੱਲੋਂ ਪਾਕਿ ਰੇਲਵੇ ਹਾਦਸੇ ਦੌਰਾਨ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਲੱਖ ਰੁਪਏ ਦੇਣ ਦਾ ਐਲਾਨ
. . .  about 1 hour ago
ਅੰਮ੍ਰਿਤਸਰ, 7 ਜੁਲਾਈ (ਜਸਵੰਤ ਸਿੰਘ ਜੱਸ)- ਪਾਕਿਸਤਾਨ ਅੰਦਰ ਰੇਲ ਕਰਾਸਿੰਗ ਹਾਦਸੇ ਵਿਚ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਇੱਕ...
ਬਿੱਲ ਨਾ ਭਰਨ 'ਤੇ ਥਾਣੇ ਦਾ ਕੱਟਿਆ ਗਿਆ ਬਿਜਲੀ ਦਾ ਕੁਨੈਕਸ਼ਨ
. . .  about 1 hour ago
ਸੀ.ਬੀ.ਐੱਸ.ਈ ਨੇ ਘਟਾਇਆ 9ਵੀਂ ਤੋਂ 12ਵੀਂ ਜਮਾਤ ਦਾ ਸਿਲੇਬਸ
. . .  about 2 hours ago
ਨਵੀਂ ਦਿੱਲੀ, 7 ਜੁਲਾਈ - ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਦੇਸ਼ ਭਰ ਦੇ ਸਾਰੇ ਸਕੂਲ ਮਾਰਚ ਮਹੀਨੇ ਤੋਂ ਬੰਦ ਹਨ। ਸਕੂਲਾਂ ...
ਅਕਾਲੀ ਦਲ ਦੇ ਵਰਕਰਾਂ ਨੂੰ ਨਾ ਨਜ਼ਰਬੰਦ ਕੀਤਾ ਗਿਆ ਤੇ ਨਾ ਹੀ ਰੋਕਿਆ ਗਿਆ - ਐੱਸ.ਐੱਸ.ਪੀ. ਬਟਾਲਾ
. . .  about 1 hour ago
ਬਟਾਲਾ, 7 ਜੁਲਾਈ (ਕਾਹਲੋਂ) - ਐੱਸ.ਐੱਸ.ਪੀ. ਬਟਾਲਾ ਸ: ਉਪਿੰਦਰਜੀਤ ਸਿੰਘ ਘੁੰਮਣ ਨੇ ਕਿਹਾ ਕਿ ਅਕਾਲੀ ਦਲ..
ਬਲਾਚੌਰ ਦੇ ਤਹਿਸੀਲਦਾਰ ਸਣੇ 3 ਵਿਅਕਤੀਆਂ ਨੂੰ ਹੋਇਆ ਕੋਰੋਨਾ
. . .  about 2 hours ago
ਨਵਾਂਸ਼ਹਿਰ, 7 ਜੁਲਾਈ (ਗੁਰਬਖ਼ਸ਼ ਸਿੰਘ ਮਹੇ)- ਕੋਰੋਨਾ ਵਾਇਰਸ ਦੇ ਪ੍ਰਕੋਪ ਨੇ ਕਿਸੇ ਗ਼ਰੀਬ ਅਮੀਰ ਨਾਲ ਕੋਈ ਫ਼ਰਕ ਨਹੀਂ ...
ਨੀਲੇ ਕਾਰਡ ਤੇ ਪੈਨਸ਼ਨਾਂ ਦੀ ਬਹਾਲੀ ਲਈ 'ਆਪ' ਨੇ ਮੁੱਖ ਮੰਤਰੀ ਦੇ ਨਾਂਅ ਡੀ.ਸੀ ਨੂੰ ਦਿੱਤਾ ਮੈਮੋਰੰਡਮ
. . .  about 3 hours ago
ਫ਼ਿਰੋਜ਼ਪੁਰ,7 ਜੁਲਾਈ (ਗੁਰਿੰਦਰ ਸਿੰਘ) - ਸਿਆਸੀ ਬਦਲਾਖੋਰੀ ਕਾਰਨ ਗ਼ਰੀਬਾਂ ਤੇ ਲੋੜਵੰਦਾਂ ਦੇ ਵੱਡੇ ਪੱਧਰ ਤੇ ਕੱਟੇ ਗਏ ਨੀਲੇ ਕਾਰਡ ...
ਨਸ਼ਿਆਂ ਦੇ ਮੁੱਦੇ 'ਤੇ ਬੋਲੇ ਵਿਜੈ ਸਾਂਪਲਾ
. . .  about 3 hours ago
ਚੰਡੀਗੜ੍ਹ, 7 ਜੁਲਾਈ(ਸੁਰਿੰਦਰਪਾਲ)- ਭਾਜਪਾ ਨੇਤਾ ਵਿਜੈ ਸਾਂਪਲਾ ਨੇ ਨਸ਼ਿਆਂ ਦੇ ਮੁੱਦੇ 'ਤੇ ਬੋਲਦਿਆਂ ਕਿਹਾ ਕਿ ਕੁੱਝ ਦਿਨ ਪਹਿਲਾਂ ਰਿਪੋਰਟ...
ਸਮਾਣਾ ਦੇ ਪਿੰਡ ਦੋਦੜਾ ਦਾ ਫੌਜੀ ਜਵਾਨ ਸ਼ਹੀਦ
. . .  about 3 hours ago
ਸਮਾਣਾ (ਪਟਿਆਲਾ) 7 ਜੁਲਾਈ (ਸਾਹਿਬ ਸਿੰਘ)ਪਟਿਆਲਾ ਜ਼ਿਲ੍ਹੇ ਦੇ ਹਲਕਾ ਸਮਾਣਾ ਦੇ ਪਿੰਡ ਦੋਦੜਾ ਦਾ ਵਸਨੀਕ ਅਤੇ ਭਾਰਤੀ ਫ਼ੌਜ ਦੀ '24 ਪੰਜਾਬ ਰੈਜੀਮੈਂਟ' ਦਾ ਜਵਾਨ ਰਾਜਵਿੰਦਰ ਸਿੰਘ ਪੁੱਤਰ ਸ. ਅਵਤਾਰ ਸਿੰਘ, ਕਸ਼ਮੀਰ ਵਿਖੇ ਕਸ਼ਮੀਰੀ ਅੱਤਵਾਦੀਆਂ ਨਾਲ ਚੱਲ ਰਹੇ...
ਮੰਡੀ ਗੋਬਿੰਦਗੜ੍ਹ ਪੁਲਿਸ ਨੇ ਧਰਨਾ ਮੁਜ਼ਾਹਰਾ ਕਰਨ ਵਾਲੇ 141 'ਤੇ ਕੀਤਾ ਮੁਕੱਦਮਾ ਦਰਜ
. . .  about 3 hours ago
ਪੰਜਾਬ ਦੇ ਲੱਖਾਂ ਲਾਭਪਾਤਰੀਆਂ ਦੇ ਕੱਟੇ ਗਏ ਰਾਸ਼ਨ ਕਾਰਡਾਂ ਨੂੰ ਲੈ ਕੇ ਆਪ ਨੇ ਪੂਰੇ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਮੰਗ ਪੱਤਰ
. . .  about 3 hours ago
ਸੰਗਰੂਰ, 7 ਜੁਲਾਈ (ਧੀਰਜ ਪਸ਼ੋਰੀਆ) - ਪੰਜਾਬ 'ਚ ਬਗੈਰ ਕਿਸੇ ਮਾਪਢੰਡ ਤੋਂ ਪੂਰੇ ਪੰਜਾਬ 'ਚ ਲੱਖਾਂ ਲਾਭਪਾਤਰੀਆਂ ਦੇ ਕੱਟੇ ਗਏ ਰਾਸ਼ਨ ਕਾਰਡਾਂ ਤੇ ਕੋਰੋਨਾ ਮਹਾਂਮਾਰੀ ਦੌਰਾਨ ਰਾਸ਼ਨ ਦੀ ਹੋ ਰਹੀ ਕਾਣੀ ਵੰਡ ਦੇ ਖਿਲਾਫ ਅੱਜ ਆਪ ਦੇ ਐਸ...
ਭੰਗ ਸਮੇਤ ਹੋਰ ਨਸ਼ੇ ਦਾ ਵੱਧ ਸੇਵਨ ਕਰਨ ਨਾਲ ਇਕ ਨਾਥ ਦੀ ਹੋਈ ਮੌਤ
. . .  about 4 hours ago
ਯੂਥ ਕਾਂਗਰਸ ਵੱਲੋਂ ਅੰਮ੍ਰਿਤਸਰ ਤੋ ਮੇਰਾ ਬੂਥ ਸਭ ਤੋਂ ਮਜ਼ਬੂਤ ਮੁਹਿੰਮ ਦਾ ਆਗਾਜ਼
. . .  about 4 hours ago
ਛੇਹਰਟਾ,7 ਜੁਲਾਈ (ਵਡਾਲੀ) - ਆਲ ਇੰਡੀਆ ਯੂਥ ਕਾਂਗਰਸ ਦੇ ਸਕੱਤਰ ਤੇ ਪੰਜਾਬ ਇੰਚਾਰਜ ਬੰਟੀ ਸ਼ੈਲਕੇ ਤੇ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਤੇ ਜਿਲਾ ਪ੍ਰੀਸ਼ਦ ਅੰਮ੍ਰਿਤਸਰ ਦੇ ਚੇਅਰਮੈਨ ਦਿਲਰਾਜ ਸਿੰਘ ਸਰਕਾਰੀਆ ਨੇ ਸਾਝੇ ਤੋਰ ਤੇ ਅੱਜ ਯੂਥ ਕਾਂਗਰਸ ਅੰਮ੍ਰਿਤਸਰ...
ਪੈਟਰੋਲ ਅਤੇ ਡੀਜ਼ਲ ਦੀਆਂ ਭਾਰੀ ਕੀਮਤਾਂ ਤੋ ਸੂਬੇ ਦੀ ਜਨਤਾ ਨੂੰ ਰਾਹਤ ਦੇਣ ਲਈ ਈਧਨ ਪਦਾਰਥਾਂ 'ਤੇ ਵਸੂਲੇ ਜਾਂਦੇ ਵੱਡੇ ਟੈਕਸਾਂ ਕਟੌਤੀ ਕਰਨ ਸਰਕਾਰਾ-ਗੁਰੂ
. . .  about 4 hours ago
ਖਮਾਣੋਂ ,7 ਜੁਲਾਈ ( ਮਨਮੋਹਣ ਸਿੰਘ ਕਲੇਰ)- ਪੰਜਾਬ ਦੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਡੀਜ਼ਲ ਅਤੇ ਪਟਰੋਲ 'ਤੇ ਵੱਡੇ ਪੱਧਰ 'ਤੇ ਵਸੂਲੇ ਜਾਂਦੇ ਟੈਕਸਾਂ 'ਚ ਸੂਬਾ ਅਤੇ ਕੇਂਦਰ ਸਰਕਾਰ ਕਟੌਤੀ ਕਰਕੇ ਇਹਨਾਂ ਵਰਗਾ ਨੂੰ ਭਾਰੀ ਰਾਹਤ ਦੇਵੇ । ਇਹ ਪ੍ਰਗਟਾਵਾ ਹਲਕਾ ਬੱਸੀ ਪਠਾਣਾ...
ਜਲੰਧਰ ਵਿੱਚ 21 ਹੋਰ ਆਏ ਕੋਰੋਨਾ ਪਾਜ਼ੀਟਿਵ
. . .  about 4 hours ago
ਜਲੰਧਰ, 7 ਜੁਲਾਈ (ਐਮ. ਐੱਸ. ਲੋਹੀਆ) - ਜਲੰਧਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ 'ਚ ਰੋਜ਼ਾਨਾ ਇਜ਼ਾਫਾ ਹੋ ਰਿਹਾ ਹੈ। ਅੱਜ ਦੁਪਹਿਰ ਤੱਕ ਆਈਆਂ ਰਿਪੋਰਟਾਂ ਅਨੁਸਾਰ ਜ਼ਿਲ੍ਹੇ 'ਚ 21 ਕੋਰੋਨਾ...
ਹੋਰ ਖ਼ਬਰਾਂ..

ਬਾਲ ਸੰਸਾਰ

ਹਨੇਰੇ ਉਤੇ ਜਿੱਤ ਦੀ ਗਾਥਾ

ਹੈਲੇਨ ਕੇਲਰ

ਹੈਲੇਰ ਕੇਲਰ ਦਾ ਜਨਮ 27 ਜੂਨ, 1880 ਈ: ਨੂੰ ਅਮਰੀਕਾ ਦੇ ਐਲਬਾਮਾ ਸੂਬੇ ਵਿਚ ਹੋਇਆ. ਉਸ ਦੇ ਪਿਤਾ ਅਮਰੀਕੀ ਗ੍ਰਹਿ ਯੁੱਧ ਵੇਲੇ ਫ਼ੌਜੀ ਅਫਸਰ ਰਹੇ ਸਨ ਅਤੇ ਪਿਛੋਂ ਇਕ ਸਪਤਾਹਿਕ ਅਖ਼ਬਾਰ ਦੇ ਸੰਪਾਦਕ ਬਣੇ। 19ਵੀਂ ਸਦੀ ਦੇ ਇਸ ਸਮਾਪਤੀ ਕਾਲ ਵਿਚ ਅਮਰੀਕੀ ਸਮਾਜ ਨਵੀਆਂ ਅੰਗੜਾਈਆਂ ਲੈ ਰਿਹਾ ਸੀ। ਨਾਰੀ ਜਾਗ੍ਰਿਤੀ ਅਤੇ ਇਸਤਰੀ ਸਸ਼ਕਤੀਕਰਨ ਜਿਹੇ ਵਿਚਾਰਾਂ ਲਈ ਫ਼ਿਜ਼ਾ ਬਣ ਰਹੀ ਸੀ ਅਤੇ ਪਰੰਪਰਾਗਤ ਦਕੀਆਨੂਸੀ ਧਾਰਨਾਵਾਂ ਦੀਆਂ ਚੂਲਾਂ ਹਿੱਲ ਰਹੀਆਂ ਸਨ। ਲੜਕੀਆਂ ਦੀ ਵਿੱਦਿਆ ਲਈ ਸਕੂਲ ਖੁੱਲ੍ਹ ਰਹੇ ਸਨ।
ਕੇਲਰ ਪਰਿਵਾਰ ਦੀਆਂ ਦੋ ਬੇਟੀਆਂ ਵਿਚੋਂ ਹੈਲੇਨ ਵੱਡੀ ਸੀ। ਜਮਾਂਦਰੂ ਤੌਰ 'ਤੇ ਹੈਲੇਨ ਜਿਗਿਆਸਾ ਅਤੇ ਭਾਵ ਸੰਚਾਰ ਜਿਹੇ ਬਾਹਰਮੁਖੀ ਗੁਣ ਲੈ ਕੇ ਪੈਦਾ ਹੋਈ ਸੀ। ਸਭ ਕੁਝ ਠੀਕ ਚੱਲ ਰਿਹਾ ਸੀ। ਪਰ ਪੌਣੇ ਦੋ ਵਰ੍ਹੇ ਦੀ ਉਮਰ ਵਿਚ ਹੈਲੇਨ ਅਚਾਨਕ ਇਕ ਅਗਿਆਤ ਦਿਮਾਗੀ ਬੁਖਾਰ ਦੀ ਲਪੇਟ ਵਿਚ ਆ ਗਈ। ਕੁਝ ਦਿਨਾਂ ਦੇ ਅੰਦਰ ਹੀ ਉਸ ਦੀ ਮਾਂ ਕੈਥਰੀਨ ਨੇ ਤਾੜ ਲਿਆ ਕਿ ਇਸ ਬਿਮਾਰੀ ਕਾਰਨ ਉਨ੍ਹਾਂ ਦੀ ਲਾਡਲੀ ਬੇਟੀ ਆਪਣੀਆਂ ਦੋਵੇਂ ਅੱਖਾਂ ਦੀ ਰੌਸ਼ਨੀ ਤੋਂ ਵਾਂਝੀ ਹੋ ਚੁੱਕੀ ਹੈ ਅਤੇ ਉਸ ਦੀ ਸੁਣਨ ਸਮਰੱਥਾ ਵੀ ਜਾਂਦੀ ਰਹੀ ਹੈ। ਜੋ ਕਿ ਪਰਿਵਾਰ ਲਈ ਇਹ ਬਹੁਤ ਪੀੜਾਦਾਇਕ ਸਥਿਤੀ ਸੀ।
ਹੈਲੇਨ ਦੀ ਪ੍ਰਤਿਭਾ ਅਦਭੁਤ ਸੀ। ਅੱਖਾਂ ਅਤੇ ਕੰਨਾਂ ਰੂਪੀ ਗਿਆਨ ਇੰਦਰੀਆਂ 'ਤੇ ਜਿੰਦਰੇ ਪੈਣ ਦੇ ਬਾਵਜੂਦ ਉਸ ਨੇ ਅਗਲੇ ਚਾਰ ਸਾਲਾਂ ਦੌਰਾਨ ਪਰਿਵਾਰਕ ਸੇਵਾਦਾਰਨੀ ਦੀ ਹਮਉਮਰ ਬੇਟੀ ਨਾਲ ਸਹੇਲਪੁਣਾ ਰੱਖਿਆ। ਇਸ ਦੌਰਾਨ ਦੋਵਾਂ ਵਿਚਕਾਰ ਸੰਵਾਦ ਹਿੱਤ ਸੱਠ ਕੁ ਸੰਕੇਤ ਚਿੰਨ੍ਹ ਵਿਕਸਿਤ ਹੋ ਗਏ ਸਨ। ਹੈਲੇਨ ਆਪਣੇ ਪਰਿਵੇਸ਼ ਨੂੰ ਜਾਨਣ ਲਈ ਤੀਬਰ ਵਿਆਕੁਲਤਾ ਨਾਲ ਭਰੀ ਹੋਈ ਸੀ ਪਰ ਸਰੀਰਕ ਅਸਮਰੱਥਾਵਾਂ ਉਸ ਦੇ ਉਦੇਸ਼ ਵਿਚ ਵੱਡੀਆਂ ਰੋਕਾਂ ਸਨ। ਸਿੱਟਾ ਇਹ ਹੋਇਆ ਕਿ ਉਹ ਅਕਸਰ ਖਿਝ ਜਾਂਦੀ ਅਤੇ ਆਪਣਾ ਗੁੱਸਾ ਚੀਖ-ਚਿਹਾੜੇ, ਤੋੜ-ਫੋੜ ਦੇ ਰੂਪ ਵਿਚ ਪ੍ਰਗਟ ਕਰ ਦਿੰਦੀ। ਇਸ ਨਾਲ ਕੇਲਰ ਦੰਪਤੀ ਦਾ ਚਿੰਤਤ ਹੋਣਾ ਸੁਭਾਵਿਕ ਸੀ। ਪਰਿਵਾਰ ਦੇ ਸ਼ੁਭਚਿੰਤਕਾਂ ਨੇ ਹੈਲੇਨ ਨੂੰ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਕਿਸੇ ਸੰਸਥਾ ਵਿਚ ਦਾਖਲ ਕਰਨ ਦਾ ਸੁਝਾਅ ਦਿੱਤਾ। ਇਸੇ ਦੌਰਾਨ ਦੁਖੀ ਮਾਂ ਦੇ ਰੂਪ ਵਿਚ ਸ੍ਰੀਮਤੀ ਕੇਲਰ ਆਪਣੀ ਬੱਚੀ ਲਈ ਸਹੇਲੀਆਂ ਪਾਸੋਂ ਰਾਹ ਲੱਭਦੀ ਰਹਿੰਦੀ। ਉਸ ਨੇ ਚਾਰਲਸ ਡਿਕੇਨਜ਼ ਦੇ ਇਕ ਯਾਤਰਾ ਬਿਰਤਾਂਤ ਵਿਚ ਕਿਸੇ ਗੂੰਗੇ ਬੋਲੇ ਬੱਚੇ ਦੇ ਸੁਧਾਰ ਬਾਬਤ ਵੀ ਪੜ੍ਹਿਆ। ਮਨ ਅੰਦਰ ਆਸ ਦੀ ਕਿਰਨ ਜਾਗੀ। ਉਸ ਨੇ ਹੈਲੇਨ ਲਈ ਮਾਹਰ ਡਾਕਟਰ ਦੀ ਰਾਇ ਲੈਣ ਬਾਰੇ ਸੋਚਿਆ। ਸੋ ਹੈਲੇਨ ਨੂੰ ਨਾਲ ਲੈ ਕੇ ਮਿਸਟਰ ਆਰਥਰ ਬਾਲਟੀਮੋਰ ਸ਼ਹਿਰ ਦੇ ਡਾ: ਜੂਲੀਅਨ ਨੂੰ ਮਿਲੇ। ਜਾਂਚ ਪੜਤਾਲ ਉਪਰੰਤ ਡਾਕਟਰ ਨੇ ਉਨ੍ਹਾਂ ਨੂੰ ਪ੍ਰਸਿੱਧ ਵਿਗਿਆਨੀ ਗ੍ਰਾਹਮ ਬੈਲ ਪਾਸ ਜਾਣ ਦਾ ਸੁਝਾਅ ਦਿੱਤਾ। ਬੈੱਲ ਨੇ ਟੈਲੀਫੋਨ ਦੀ ਕਾਢ ਰਾਹੀਂ ਪ੍ਰਸਿੱਧੀ ਖੱਟੀ ਸੀ। ਕਿਸੇ ਵਿਸ਼ੇਸ਼ ਸੁਨਣ ਯੰਤਰ ਦੀ ਆਸ ਨਾਲ ਕੇਲਰ ਦੰਪਤੀ ਨੇ ਇਸ ਮਹਾਨ ਵਿਗਿਆਨੀ ਨੂੰ ਮਿਲਣ ਦਾ ਮਨ ਬਣਾਇਆ। ਉਥੇ ਜਾ ਕੇ ਵਿਚਾਰ-ਵਟਾਂਦਰੇ ਉਪਰੰਤ ਇਹ ਤੈਅ ਹੋਇਆ ਕਿ ਹੈਲੇਨ ਨੂੰ ਬੋਸਟਨ ਸ਼ਹਿਰ ਦੇ ਪਾਰਕਿੰਜ ਇੰਸਟੀਚਿਊਟ ਵਿਚ ਦਾਖਲ ਕਰਵਾਉਣਾ ਵਧੇਰੇ ਉਚਿਤ ਹੋਵੇਗਾ। ਇਹ ਸੰਸਥਾਨ ਅੰਨ੍ਹੇ ਬੱਚਿਆਂ ਦੀ ਸਿੱਖਿਆ ਨਾਲ ਸੰਬੰਧਿਤ ਸੀ। ਸੋ, ਉਨ੍ਹਾਂ ਬੋਸਟਨ ਦਾ ਰੁਖ਼ ਕੀਤਾ। ਸੰਸਥਾ ਦੇ ਡਾਇਰੈਕਟਰ ਨਾਲ ਮੁਲਾਕਾਤ ਹੋਈ। ਹੈਲੇਨ ਦੀਆਂ ਸੰਭਾਵਨਾਵਾਂ ਨੂੰ ਤਾੜਦੇ ਹੋਏ ਡਾਇਰੈਕਟਰ ਨੇ ਘਰ ਵਿਖੇ ਹੀ ਉਸ ਲਈ ਵਿਸ਼ੇਸ਼ ਟਿਊਟਰ ਰੱਖੇ ਜਾਣ ਦਾ ਸੁਝਾਅ ਦਿੱਤਾ।
(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)

-ਮੋਬਾਈਲ : 94634-87007.


ਖ਼ਬਰ ਸ਼ੇਅਰ ਕਰੋ

ਬਾਲ ਕਹਾਣੀ

ਬੱਚੇ ਅਤੇ ਪੰਛੀ

ਸਕੂਲ ਬੰਦ ਹੋਣ ਕਾਰਨ ਬੱਚਿਆਂ ਕੋਲ ਹੁਣ ਕਾਫ਼ੀ ਸਮਾਂ ਹੁੰਦਾ ਸੀ। ਉਹ ਸਵੇਰੇ ਸੁਵਖਤੇ ਉੱਠ ਕੇ ਘਰ ਦੇ ਵਿਹੜੇ ਦੀ ਠੰਢੀ ਹਵਾ ਵਿਚ ਬੈਠ ਜਾਂਦੇ। ਕਦੇ-ਕਦੇ ਉਨ੍ਹਾਂ ਦਾ ਧਿਆਨ ਅਸਮਾਨ ਦੇ ਉੱਡਦੇ ਪੰਛੀਆਂ ਵੱਲ ਚਲਾ ਜਾਂਦਾ। ਇਕ ਦਿਨ ਹਰੀ ਨੂੰ ਆਪਣੇ ਘਰ ਦੇ ਵਿਹੜੇ ਵਿਚ ਮੰਜੇ 'ਤੇ ਬੈਠਿਆਂ ਯਾਦ ਆਇਆ ਕਿ ਉਨ੍ਹਾਂ ਦੇ ਪੰਜਾਬੀ ਅਧਿਆਪਕ ਨੇ ਉਨ੍ਹਾਂ ਨੂੰ ਪਿਛਲੀ ਜਮਾਤ ਵਿਚ ਪੰਛੀਆਂ ਨਾਲ ਦੋਸਤੀ ਦਾ ਪਾਠ ਪੜ੍ਹਾਇਆ ਸੀ। ਉਸ ਪਾਠ ਵਿਚ ਬੱਚੇ ਪੰਛੀਆਂ ਨੂੰ ਆਪਣੇ ਦੋਸਤ ਬਣਾਉਣ ਲਈ ਆਪਣੇ ਘਰ ਦੀ ਛੱਤ ਉੱਤੇ ਚੜ੍ਹ ਕੇ ਪੰਛੀਆਂ ਨੂੰ ਦਾਣਾ, ਰੋਟੀ ਦੇ ਟੁਕੜੇ ਅਤੇ ਹੋਰ ਕਈ ਕੁਝ ਪਾਉਂਦੇ। ਹੌਲੀ-ਹੌਲੀ ਪੰਛੀ ਉਨ੍ਹਾਂ ਦੇ ਮਿੱਤਰ ਬਣ ਗਏ। ਉਨ੍ਹਾਂ ਦੇ ਘਰ ਦੇ ਬਨੇਰੇ ਉਨ੍ਹਾਂ ਦੀ ਬੈਠਣ ਦੀ ਥਾਂ ਬਣਨ ਲੱਗ ਪਈ। ਲੰਬਾ ਸਮਾਂ ਬੈਠਣ ਕਾਰਨ ਉਨ੍ਹਾਂ ਦੀ ਦੋਸਤੀ ਗੂੜ੍ਹੀ ਹੋ ਗਈ। ਉਹ ਇਕ ਦੂਜੇ ਨਾਲ ਕਾਫ਼ੀ ਘੁਲ-ਮਿਲ ਗਏ। ਉਹ ਇਕ-ਦੂਜੇ ਨਾਲ ਗੱਲਾਂ ਵੀ ਕਰਨ ਲੱਗ ਪਏ। ਇਕ ਦਿਨ ਹਰੀ ਨੇ ਆਪਣੀ ਭੈਣ ਪੂਜਾ ਅਤੇ ਭਰਾ ਪਰਮੀਤ ਨੂੰ ਉਸ ਕਹਾਣੀ ਬਾਰੇ ਦੱਸ ਕੇ ਪੰਛੀਆਂ ਨਾਲ ਦੋਸਤੀ ਪਾਉਣ ਦੀ ਗੱਲ ਕਹੀ। ਪੂਜਾ ਅਤੇ ਪਰਨੀਤ ਉਸ ਨਾਲ ਸਹਿਮਤ ਹੋ ਗਏ। ਹਰੀ ਆਪਣੀ ਕਿਤਾਬ ਦੀ ਕਹਾਣੀ ਵਾਂਗ ਦਾਣੇ ਅਤੇ ਰੋਟੀ ਦੇ ਟੁਕੜੇ ਲੈ ਕੇ ਉਨ੍ਹਾਂ ਦੋਹਾਂ ਨਾਲ ਆਪਣੇ ਘਰ ਦੀ ਛੱਤ ਉੱਤੇ ਚੜ੍ਹ ਕੇ ਕਾਫ਼ੀ ਸਮੇਂ ਤੱਕ ਬੁਲਾਉਂਦਾ ਰਹਿੰਦਾ। ਕਾਫੀ ਦਿਨਾਂ ਤੱਕ ਉਹ ਪੰਛੀਆਂ ਨੂੰ ਆਪਣੇ ਕੋਠੇ ਉੱਤੇ ਬੁਲਾਉਂਦਾ ਰਿਹਾ ਪਰ ਇਕ ਵੀ ਪੰਛੀ ਉਨ੍ਹਾਂ ਦੀ ਛੱਤ 'ਤੇ ਨਾ ਆਇਆ। ਉਹ ਥੱਕ ਹਾਰ ਕੇ ਆਪਣੇ ਨਾਲ ਲੈ ਗਏ ਦਾਣੇ ਅਤੇ ਰੋਟੀ ਦੇ ਟੁਕੜੇ ਛੱਤ ਉੱਤੇ ਹੀ ਖਿਲਾਰ ਆਉਂਦੇ। ਦੂਜੇ ਦਿਨ ਉਹ ਛੱਤ ਉੱਤੇ ਜਾ ਕੇ ਦਾਣੇ ਅਤੇ ਰੋਟੀ ਦੇ ਟੁਕੜੇ ਉਵੇਂ ਹੀ ਪਏ ਹੁੰਦੇ। ਕੁਝ ਦਿਨ ਇਸ ਤਰ੍ਹਾਂ ਕਰਨ ਤੋਂ ਬਾਅਦ ਵੀ ਕੋਈ ਵੀ ਪੰਛੀ ਨਾ ਉਨ੍ਹਾਂ ਦਾ ਦਾਣਾ ਖਾਣ ਆਇਆ ਤੇ ਨਾ ਹੀ ਮਿੱਤਰ ਬਣਿਆ।
ਬੱਚਿਓ, ਤੁਸੀਂ ਤਾਂ ਬਹੁਤ ਛੇਤੀ ਹੌਂਸਲਾ ਛੱਡ ਗਏ। ਅਜੇ ਪੰਛੀਆਂ ਨਾਲ ਤੁਹਾਡੀ ਨੇੜਤਾ ਨਹੀਂ ਬਣੀ। ਅਜੇ ਉਨ੍ਹਾਂ ਦੇ ਮਨਾਂ ਵਿਚ ਇਹ ਡਰ ਹੈ ਕਿ ਤੁਸੀਂ ਉਨ੍ਹਾਂ ਨੂੰ ਫੜ ਨਾ ਲਓ। ਜਦੋਂ ਤੁਸੀਂ ਉਨ੍ਹਾਂ ਦਾ ਵਿਸ਼ਵਾਸ ਜਿੱਤ ਲਵੋਗੇ, ਉਸ ਦਿਨ ਤੋਂ ਹੀ ਉਹ ਤੁਹਾਡੇ ਮਿੱਤਰ ਬਣ ਜਾਣਗੇ।

-ਮਾਧਵ ਨਗਰ, ਨੰਗਲ ਟਾਊਨਸ਼ਿੱਪ
ਮੋਬਾਈਲ : 98726-27136

ਸੁਰੀਲੀ ਆਵਾਜ਼ ਵਾਲਾ ਪੰਛੀ ਪਪੀਹਾ

ਬਹੁਤ ਹੀ ਸੁਰੀਲੀ, ਉੱਚੀ ਤੇ ਬਾਰੀਕ ਆਵਾਜ਼ ਕੱਢਣ ਵਾਲਾ ਇਕ ਕਬੂਤਰ ਦੇ ਆਕਾਰ ਜਿੱਡਾ ਪੰਛੀ ਹੈ ਪਪੀਹਾ। ਜਦੋਂ ਬਰਸਾਤ ਦਾ ਮੌਸਮ ਹੁੰਦਾ ਹੈ ਉਦੋਂ ਪਪੀਹਾ ਪੰਜਾਬ ਆਉਂਦਾ ਹੈ ਤੇ ਕਿਸੇ ਰੁੱਖ 'ਤੇ ਬੈਠ ਕੇ ਬਹੁਤ ਹੀ ਸੁਰੀਲੀ ਆਵਾਜ਼ 'ਚ ਗਾਉਂਦਾ ਹੈ। ਭਾਰਤ ਵਿਚ ਤਿੰਨ ਤਰ੍ਹਾਂ ਦੇ ਪਪੀਹੇ ਪਾਏ ਜਾਂਦੇ ਹਨ। ਪਪੀਹੇ ਨੂੰ ਅੰਗਰੇਜ਼ੀ ਵਿਚ 'ਕਾਮਨ ਹਾਕ ਕੁੱਕੂ' ਜਾਂ 'ਬਰੇਨ ਫੀਵਰ ਬਰਡ' ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਭਾਰਤੀ ਇਸ ਪੰਛੀ ਦੀ ਆਵਾਜ਼ ਨੂੰ ਸੁਰੀਲੀ ਤੇ ਪਿਆਰ ਦਾ ਪ੍ਰਤੀਕ ਮੰਨਦੇ ਹਨ ਪਰ ਅੰਗਰੇਜ਼ ਇਸ ਪੰਛੀ ਦੀ ਆਵਾਜ਼ ਨੂੰ ਦਿਮਾਗ਼ੀ ਬੁਖਾਰ ਹੋਣਾ ਮੰਨਦੇ ਹਨ।
ਪਪੀਹਾ ਵੇਖਣ, ਉੱਡਣ 'ਤੇ ਬੈਠਣ ਵਿਚ ਬਿਲਕੁਲ ਸ਼ਿਕਰੇ ਵਰਗਾ ਲਗਦਾ ਹੈ। ਇਸ ਦੀਆਂ ਅੱਖਾਂ ਤੇ ਪਲਕਾਂ ਪੀਲੀਆਂ ਹੁੰਦੀਆਂ ਹਨ ਅਤੇ ਸਰੀਰ ਦਾ ਉੱਪਰਲਾ ਹਿੱਸਾ ਹਲਕਾ ਭੂਰੇ ਰੰਗ ਦਾ ਹੁੰਦਾ ਹੈ। ਠੋਡੀ, ਗਲਾ ਤੇ ਢਿੱਡ ਚਿੱਟਾ ਹੁੰਦਾ ਹੈ। ਪੂਛ ਤੇ ਖੰਭਾਂ ਤੇ ਗਾਚਨੀ ਪੱਟੀਆਂ ਹੁੰਦੀਆਂ ਹਨ। ਇਸ ਦੀ ਸਿੱਧੀ ਚੁੰਝ ਅਤੇ ਪੈਰ ਉੱਪਰੋਂ ਥੋੜ੍ਹੇ ਹਰੇ ਤੇ ਪੀਲੇ ਰੰਗ ਦੇ ਹੁੰਦੇ ਹਨ। ਨਰ ਅਤੇ ਮਾਦਾ ਦੇਖਣ ਵਿਚ ਇਕੋ ਜਿਹੇ ਹੀ ਲਗਦੇ ਹਨ। ਪਪੀਹਾ ਆਪਣੀ ਖੁਰਾਕ ਵਿਚ ਫਲ, ਸੁੰਡੀਆਂ, ਕੀੜੇ-ਮਕੌੜੇ, ਡੱਡੂ ਖਾਣਾ ਜ਼ਿਆਦਾ ਪਸੰਦ ਕਰਦਾ ਹੈ। ਉੱਡਣ 'ਚ ਥੋੜ੍ਹਾ ਕਮਜ਼ੋਰ ਹੋਣ ਕਰਕੇ ਪਪੀਹਾ ਜ਼ਿਆਦਾ ਸਮਾਂ ਰੁੱਖਾਂ 'ਤੇ ਹੀ ਬਿਤਾਉਂਦਾ ਹੈ।
ਪਪੀਹਾ ਲਈ ਬਰਸਾਤ ਦਾ ਮੌਸਮ ਸੰਤਾਨ ਪੈਦਾ ਕਰਨ ਲਈ ਸਭ ਤੋਂ ਵਧੀਆ ਮੌਸਮ ਹੁੰਦਾ ਹੈ ਜਿਸ ਸਮੇਂ ਨਰ ਤੇ ਮਾਦਾ ਉੱਚੀ ਆਵਾਜ਼ 'ਚ ਗਾਉਂਦੇ ਤੇ ਰੌਲਾ ਪਾਉਂਦੇ ਹਨ। ਸਦਾ ਹੀ ਰੁੱਖਾਂ ਤੇ ਰਹਿਣ ਵਾਲਾ ਇਹ ਪੰਛੀ ਨਾ ਹੀ ਆਪਣਾ ਆਲ੍ਹਣਾ ਬਣਾਉਂਦਾ ਹੈ ਤੇ ਨਾ ਹੀ ਆਪਣੇ ਬੱਚੇ ਪਾਲਦਾ ਹੈ। ਮਾਰਚ ਤੋਂ ਜੂਨ ਵਿਚਕਾਰ ਪ੍ਰਜਣਨ ਸਮੇਂ ਮਾਦਾ ਪਪੀਹਾ ਆਮ ਤੌਰ 'ਤੇ ਬੈਬਲਰ ਦੇ ਆਲ੍ਹਣੇ ਵਿਚ ਨੀਲੇ ਰੰਗ ਦੇ ਆਂਡੇ ਦਿੰਦੀ ਹੈ। ਪਪੀਹੇ ਦੇ ਬੱਚੇ ਛੇਤੀ ਜਵਾਨ ਹੋ ਜਾਂਦੇ ਹਨ।
ਪਪੀਹੇ, ਬਬੀਹਾ ਅਤੇ ਚਾਤ੍ਰਿਕ ਨਾਂਅ ਨਾਲ ਵੀ ਇਸ ਪੰਛੀ ਦਾ ਜ਼ਿਕਰ ਗੁਰਬਾਣੀ ਵਿਚ ਆਇਆ ਹੈ। ਇਸ ਦਾ ਪੰਛੀ ਦਾ ਜ਼ਿਕਰ ਸਾਡੇ ਧਾਰਮਿਕ ਗ੍ਰੰਥਾਂ, ਸੱਭਿਆਚਾਰ, ਲੋਕ ਗੀਤਾਂ, ਫ਼ਿਲਮਾਂ ਤੇ ਸਾਹਿਤ 'ਚ ਵੀ ਆਇਆ ਹੈ। ਹਰੇਕ ਵਿਆਹਾਂ-ਸ਼ਾਦੀਆਂ ਮੌਕੇ ਔਰਤਾਂ ਸਿੱਠਣੀਆਂ ਜਾਂ ਗੀਤਾਂ 'ਚ ਬੰਬੀਹਾ ਜ਼ਰੂਰ ਬੁਲਾਉਂਦੀਆਂ ਹਨ-ਬੋਲੇ ਨੀਂ ਬੰਬੀਬਾ ਬੋਲੇ...।

-ਪਿੰਡ ਸੋਹੀਆਂ, ਡਾਕ: ਚੀਮਾ ਖੁੱਡੀ,
ਜ਼ਿਲ੍ਹਾ ਗੁਰਦਾਸਪੁਰ।

ਬਾਲ ਨਾਵਲ-32

ਨਾਨਕਿਆਂ ਦਾ ਪਿੰਡ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਨਾਨਾ ਜੀ, ਬੱਚਿਆਂ ਦੀ ਨਬਜ਼ ਪਛਾਣਦੇ ਸਨ। ਉਨ੍ਹਾਂ ਨੇ ਨਾਨੀ ਜੀ ਨੂੰ ਕਿਹਾ, 'ਮੈਂ ਮੂੰਹ-ਹੱਥ ਬਾਅਦ ਵਿਚ ਧੋਵਾਂਗਾ, ਤੂੰ ਮੈਨੂੰ ਚਾਹ ਦਾ ਕੱਪ ਐਥੇ ਈ ਫੜਾ ਦੇ।' ਇਹ ਕਹਿੰਦਿਆਂ ਉਹ ਬੱਚਿਆਂ ਨੂੰ ਕਹਿਣ ਲੱਗੇ, 'ਸੁਣਾਓ ਬਈ ਬੱਚਿਓ, ਅੱਜ ਸਾਰਾ ਦਿਨ ਕੀ ਕੁਝ ਕੀਤਾ?'
'ਇਹੋ ਹੀ ਤਾਂ ਦੱਸਣ ਲਈ ਅਸੀਂ ਤੁਹਾਨੂੰ ਕਦੋਂ ਦੇ ਉਡੀਕ ਰਹੇ ਸਾਂ', ਸੁਖਮਨੀ ਨੇ ਕਿਹਾ।
'ਹੁਣ ਆਰਾਮ ਨਾਲ ਸਾਰੀ ਗੱਲ ਦੱਸੋ।'
'ਅਸੀਂ ਸਵੇਰੇ ਉੱਠ ਕੇ ਨਹਾ ਧੋ ਕੇ ਨਾਸ਼ਤਾ ਕੀਤਾ। ਫੇਰ ਅਸੀਂ ਸਾਰਿਆਂ ਨੇ ਇਕ ਘੰਟਾ ਪੜ੍ਹਾਈ ਕੀਤੀ ਅਤੇ ਇਕ ਘੰਟਾ ਹੋਮ ਵਰਕ ਕੀਤਾ....।' ਜੀਤੀ ਨੇ ਬੜੇ ਉਤਸ਼ਾਹ ਨਾਲ ਦੱਸਿਆ।
'ਬਸ ਸਿਰਫ਼ ਇਕ ਘੰਟਾ ਪੜ੍ਹਾਈ ਅਤੇ ਇਕ ਘੰਟਾ ਹੋਮ ਵਰਕ ਕੀਤਾ?'
'ਅਸੀਂ, ਨਾਨਾ ਜੀ ਹੌਲੀ-ਹੌਲੀ ਜ਼ਿਆਦਾ ਘੰਟੇ ਪੜ੍ਹਾਂਗੇ। ਅੱਜ ਤੇ ਸਾਡਾ ਪਹਿਲਾ ਦਿਨ ਹੀ ਸੀ ਨਾ', ਸੁਖਮਨੀ ਨੇ ਸਫ਼ਾਈ ਦਿੱਤੀ।
'ਉਸ ਤੋਂ ਬਾਅਦ ਅਸੀਂ ਬਾਹਰ ਵਿਹੜੇ ਵਿਚ ਆ ਗਏ। ਉਥੇ ਨਿੰਮ ਦੇ ਦਰੱਖ਼ਤ ਥੱਲੇ ਬੈਠ ਕੇ ਗਾਣੇ ਗਾਏ। ਅਸੀਂ ਜਦੋਂ ਗਾਣੇ ਗਾ ਰਹੇ ਸਾਂ ਤਾਂ ਇਕ ਗਾਲ੍ਹੜ (ਗਲਿਹਰੀ) ਆ ਕੇ ਕਦੀ ਨਿੰਮ ਦੇ ਉੱਪਰ ਚੜ੍ਹਦਾ ਅਤੇ ਕਦੀ ਥੱਲੇ ਉਤਰਦਾ। ਉਸ ਨੂੰ ਵੇਖ ਕੇ ਸਾਡਾ ਵੀ ਨਿੰਮ ਉੱਪਰ ਚੜ੍ਹਨ ਲਈ ਦਿਲ ਕਰ ਆਇਆ। ਪਹਿਲਾਂ ਜੀਤੀ ਨੇ ਮੰਜੇ ਉੱਪਰ ਖਲੋ ਕੇ ਚੜ੍ਹਨ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਹੱਥ ਸਭ ਤੋਂ ਹੇਠਲੇ ਟਾਹਣ ਤਕ ਨਹੀਂ ਸੀ ਪਹੁੰਚ ਰਹੇ। ਫੇਰ ਮੈਂ ਉਸ ਨੂੰ ਚੁੱਕ ਕੇ ਥੋੜ੍ਹਾ ਉੱਪਰ ਕੀਤਾ ਤਾਂ ਉਸ ਨੇ ਹੇਠਲੇ ਟਾਹਣ ਨੂੰ ਚੰਗੀ ਤਰ੍ਹਾਂ ਫੜ ਲਿਆ। ਉਸ ਤੋਂ ਬਾਅਦ ਦਰੱਖ਼ਤ ਦੇ ਤਣੇ ਨਾਲ ਪੈਰ ਜੋੜ ਕੇ ਉਹ ਥੋੜ੍ਹੀ ਉਪਰ ਚੜ੍ਹ ਗਈ ਅਤੇ ਹੇਠਲੇ ਟਾਹਣ ਉੱਤੇ ਬੈਠ ਗਈ।
'ਫੇਰ ਤੇ ਤੁਸੀਂ ਬੜੀਆਂ ਸ਼ਰਾਰਤਾਂ ਕੀਤੀਆਂ ਅੱਜ', ਨਾਨਾ ਜੀ ਨੇ ਬੜੇ ਪਿਆਰ ਨਾਲ ਬੱਚਿਆਂ ਵੱਲ ਵੇਖਦੇ ਹੋਏ ਕਿਹਾ।
'ਅਜੇ ਤੇ ਤੁਹਾਨੂੰ ਦੱਸਣਾ ਹੈ ਕਿ ਪੰਮੀ ਵੀ ਦਰੱਖ਼ਤ 'ਤੇ ਚੜ੍ਹ ਗਈ ਪਰ ਜਦੋਂ ਨਵਰਾਜ ਨੂੰ ਮੈਂ ਉੱਪਰ ਚੜ੍ਹਾਉਣ ਲੱਗੀ ਤਾਂ ਉਹ ਚੀਕਾਂ ਮਾਰੇ। ਕਹਿੰਦਾ ਮੈਨੂੰ ਡਰ ਲਗਦੈ। ਇਹ ਤਾਂ ਨਾਨਾ ਜੀ ਪੂਰਾ ਡਰਪੋਕ ਐ। ਸਾਰਿਆਂ ਨੇ ਉਸ ਨੂੰ ਕਿਹਾ ਕਿ ਬਹਾਦਰ ਬਣ ਪਰ ਉਹ ਡਰਦਾ ਹੀ ਰਿਹਾ', ਸੁਖਮਨੀ ਨੇ ਸਾਰੀ ਗੱਲ ਸੁਣਾ ਦਿੱਤੀ। ਹੁਣ ਸਾਰੇ ਬੱਚਿਆਂ ਦੀ ਤਸੱਲੀ ਹੋ ਗਈ ਸੀ।
'ਹੁਣ ਮੈਂ ਥੋੜ੍ਹੀ ਦੇਰ ਆਰਾਮ ਕਰ ਲਵਾਂ। ਤੁਸੀਂ ਓਨੀਂ ਦੇਰ ਪੜ੍ਹਾਈ ਕਰ ਲਵੋ।'
'ਠੀਕ ਹੈ, ਨਾਨਾ ਜੀ, ਤੁਸੀਂ ਆਰਾਮ ਵੀ ਕਰ ਲਓ ਅਤੇ ਰਾਤੀਂ ਸੁਣਾਉਣ ਵਾਸਤੇ ਕੋਈ ਕਹਾਣੀ ਵੀ ਸੋਚ ਲਵੋ', ਪੰਮੀ ਰਾਤ ਦੀ ਕਹਾਣੀ ਬਾਰੇ ਹੁਣੇ ਹੀ ਨਾਨਾ ਜੀ ਨੂੰ ਪੱਕਾ ਕਰ ਰਹੀ ਸੀ।
'ਤੁਸੀਂ ਫ਼ਿਕਰ ਨਾ ਕਰੋ, ਤੁਹਾਨੂੰ ਰਾਤੀਂ ਕਹਾਣੀ ਜ਼ਰੂਰ ਸੁਣਾਵਾਂਗਾ ਪਰ ਹੁਣ ਤੁਸੀਂ ਜਾ ਕੇ ਪੜ੍ਹਾਈ ਕਰੋ।'
ਸਾਰੇ ਬੱਚੇ ਚੁੱਪ-ਚਾਪ ਦੂਸਰੇ ਕਮਰੇ ਵੱਲ ਤੁਰ ਪਏ।
.........
ਘੰਟਾ ਕੁ ਪੜ੍ਹਾਈ ਕਰਨ ਤੋਂ ਬਾਅਦ ਬੱਚੇ ਬਾਹਰ ਵਿਹੜੇ ਵਿਚ ਆ ਕੇ ਪਾਣੀ ਤ੍ਰੌਂਕਣ ਲੱਗ ਪਏ। ਪਾਣੀ ਤ੍ਰੌਂਕਣ ਨਾਲ ਹਵਾ ਵਿਚ ਥੋੜ੍ਹੀ ਠੰਢਕ ਆ ਗਈ ਅਤੇ ਮਿੱਟੀ ਦੀ ਖ਼ੁਸ਼ਬੋ ਨੇ ਤਾਂ ਸਾਰੇ ਬੱਚਿਆਂ ਨੂੰ ਨਿਹਾਲ ਕਰ ਦਿੱਤਾ। ਹੁਣ ਬੱਚੇ ਖ਼ੁਸ਼ੀ ਖ਼ੁਸ਼ੀ ਵਿਹੜੇ ਵਿਚ ਮੰਜੀਆਂ ਡਾਹੁਣ ਲੱਗ ਪਏ।
ਰਾਤੀਂ ਰੋਟੀ-ਪਾਣੀ ਤੋਂ ਵਿਹਲੇ ਹੋ ਕੇ ਸਾਰੇ ਬੱਚੇ ਫੇਰ ਨਾਨਾ ਜੀ ਦੇ ਦੁਆਲੇ ਹੋ ਗਏ।
'ਖਾਣਾ ਖਾਣ ਤੋਂ ਬਾਅਦ ਵਾਲੇ ਤੁਸੀਂ ਸਾਰੇ ਕੰਮ ਕਰ ਲਏ ਨੇ?' ਨਾਨਾ ਜੀ ਨੇ ਪੁੱਛਿਆ।
(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)

-ਮੋਬਾਈਲ : 98889-24664

ਕੀ ਤੁਸੀਂ ਜਾਣਦੇ ਹੋ?

1. ਪੰਜਾਬ ਦਾ ਰਾਜ ਪੰਛੀ ਕਿਹੜਾ ਹੈ?
2. ਮਸਾਲਿਆਂ ਦਾ ਬਗੀਚਾ ਕਿਸ ਰਾਜ ਨੂੰ ਕਿਹਾ ਜਾਂਦਾ ਹੈ?
3. ਸਭ ਤੋਂ ਲੰਬਾ ਦਿਨ ਕਿਹੜਾ ਹੁੰਦਾ ਹੈ?
4. ਸੱਤ ਪਹਾੜੀਆਂ ਦਾ ਨਗਰ ਕਿਸ ਨੂੰ ਕਹਿੰਦੇ ਹਨ?
5. ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਦਾ ਨਾਂਅ ਕੀ ਹੈ?
6. ਸਭ ਤੋਂ ਵੱਡਾ ਮਹਾਂਦੀਪ ਕਿਹੜਾ ਹੈ?
7. ਲੋਕ ਸਭਾ ਦੀਆਂ ਸਭ ਤੋਂ ਜ਼ਿਆਦਾ ਸੀਟਾਂ ਵਾਲਾ ਰਾਜ ਕਿਹੜਾ ਹੈ?
8. ਲਾਲਾ ਲਾਜਪਤ ਰਾਏ ਨੂੰ ਕਿਸ ਉਪਨਾਮ ਨਾਲ ਜਾਣਿਆ ਜਾਂਦਾ ਹੈ?
9. ਰੈੱਡ ਕਰਾਸ ਦੀ ਸਥਾਪਨਾ ਕਿਸ ਨੇ ਕੀਤੀ ਸੀ?
10. ਭਾਰਤ ਰਤਨ ਪ੍ਰਾਪਤ ਕਰਨ ਵਾਲੇ ਪਹਿਲੇ ਵਿਅਕਤੀ ਕੌਣ ਸਨ?
ਉੱਤਰ : 1. ਬਾਜ, 2. ਕੇਰਲਾ, 3. 21 ਜੂਨ, 4. ਰੋਮ (ਇਟਲੀ), 5. ਸ੍ਰੀਮਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ, 6. ਏਸ਼ੀਆ, 7. ਉੱਤਰ ਪ੍ਰਦੇਸ਼, 8. ਪੰਜਾਬ ਕੇਸਰੀ, 9. ਹੈਨਰੀ ਡਿਊਨੈੱਟ, 10. ਡਾ: ਸਰਵਪੱਲੀ ਰਾਧਕ੍ਰਿਸ਼ਨਨ।

-ਪ੍ਰਿੰਸ ਅਰੋੜਾ
princearora151@gmail.com

ਪੜ੍ਹਾਈ ਬਹੁਤ ਜ਼ਰੂਰੀ ਮਿੱਤਰੋ

ਆ ਜਾ ਦੀਪੂ, ਆ ਜਾ ਭੋਲਿਆ, ਆਪਾਂ ਰਲ ਕੇ ਪੜ੍ਹੀਏ।
ਆ ਜਾਓ ਆਪਾਂ ਮਿਲ ਕੇ ਸਾਰੇ ਯਾਦ ਸਬਕ ਨੂੰ ਕਰੀਏ।
ਜ਼ਿੰਦਗੀ ਦੇ ਵਿਚ, ਜੇ ਕੁਝ ਬਣਨਾ ਤਾਂ ਪੈਣਾ ਏ ਪੜ੍ਹਨਾ,
ਪੜ੍ਹਾਈ ਬਹੁਤ ਜ਼ਰੂਰੀ ਮਿੱਤਰੋ, ਇਹਦੇ ਬਿਨ ਨ੍ਹੀਂ ਸਰਨਾ।

ਮੰਮੀ-ਡੈਡੀ ਤੇ ਦਾਦੀ-ਦਾਦੇ, ਰੱਖੀ ਸਾਡੇ 'ਤੇ ਆਸ,
ਮੈਂ ਤਾਂ ਧਾਰ ਲਿਆ ਏ ਮਨ ਵਿਚ, ਕਰਨਾ ਨ੍ਹੀਂ ਨਿਰਾਸ਼।
ਸੁਰਤ ਜੋੜ ਕੇ ਕਰਾਂ ਪੜ੍ਹਾਈ, ਫਿਰ ਕਾਲਜ ਵੀ ਪੜ੍ਹਨਾ,
ਪੜ੍ਹਾਈ ਬਹੁਤ ਜ਼ਰੂਰੀ ਮਿੱਤਰੋ, ਇਹਦੇ ਬਿਨ ਨ੍ਹੀਂ ਸਰਨਾ।

ਮੰਮੀ-ਪਾਪਾ, ਭੂਆ-ਚਾਚਾ, ਸਾਰੇ ਲਾਡ ਲਡਾਉਂਦੇ,
ਮੋਟੀਆਂ-ਮੋਟੀਆਂ ਫੀਸਾਂ ਭਰ ਕੇ ਔਖਿਆਂ ਹੋ ਪੜ੍ਹਾਉਂਦੇ।
ਉਨ੍ਹਾਂ ਦੀ ਖੁਸ਼ੀ ਲਈ, ਸਾਨੂੰ ਵੀ ਪੈਣਾ ਕੁਝ ਕਰਨਾ,
ਪੜ੍ਹਾਈ ਬਹੁਤ ਜ਼ਰੂਰੀ ਮਿੱਤਰੋ, ਇਹਦੇ ਬਿਨ ਨ੍ਹੀਂ ਸਰਨਾ।

ਟੀਚਰਾਂ ਤੇ ਮਾਪਿਆਂ ਦੀ, ਗੱਲ ਸੁਣੀਏ ਨਾਲ ਧਿਆਨ,
'ਬਾਸਰਕੇ' ਦੀ ਵੀ ਗੱਲ ਸੁਣ ਲਈਏ, ਵੰਡੇ ਜੋ ਗਿਆਨ।
ਵਿੱਦਿਆ ਬੇੜਾ ਪਾਰ ਲੰਘਾਉਣਾ, ਜੇ ਚਾਹੁੰਦੇ ਕੁਝ ਬਣਨਾ,
ਪੜ੍ਹਾਈ ਬਹੁਤ ਜ਼ਰੂਰੀ ਮਿੱਤਰੋ, ਇਹਦੇ ਬਿਨ ਨ੍ਹੀਂ ਸਰਨਾ।

-ਮਨਮੋਹਨ ਸਿੰਘ ਬਾਸਰਕੇ
ਬਾਸਰਕੇ ਹਾਊਸ, ਭੱਲਾ ਕਾਲੋਨੀ, ਛੇਹਰਟਾ, ਅੰਮ੍ਰਿਤਸਰ।
ਮੋਬਾਈਲ : 99147-16616

ਅੰਬ ਦਾ ਰੁੱਖ

ਸਾਡੇ ਵਿਹੜੇ ਅੰਬ ਦਾ ਰੁੱਖ ਇਕ ਭਾਰਾ।
ਅੰਬੀਆਂ ਦੇ ਭਰਿਆ, ਸਾਰੇ ਦਾ ਸਾਰਾ।
ਜਦੋਂ ਹਨੇਰੀ ਆਵੇ ਸਾਡਾ ਦਿਲ ਘਬਰਾਵੇ,
ਟਾਹਣਾ ਕੋਈ ਇਸ ਦਾ ਹਾਏ ਟੁੱਟ ਨਾ ਜਾਵੇ।
ਪੰਛੀ ਕਿੰਨੇ ਸਾਰੇ ਆ ਰੌਣਕਾਂ ਲਾਉਂਦੇ,
ਅੰਬੀਆਂ ਨੂੰ ਉਹ ਟੁਕ-ਟੁਕ ਸੁੱਟੀ ਜਾਂਦੇ।
ਪੰਛੀਆਂ ਨੂੰ ਅਸੀਂ ਵਾਰ-ਵਾਰ ਰਹੀਏ ਉਡਾਉਂਦੇ।
ਬਿੰਦ ਕੁ ਪਿੱਛੋਂ ਫਿਰ, ਕਈ ਹੋਰ ਆ ਜਾਂਦੇ।
ਅਚਾਰ ਇਹਦਾ ਬਣਦਾ, ਬੜਾ ਸੁਆਦੀ,
ਰੋਟੀ ਨਾਲ ਖਾਣ ਨੂੰ ਸਾਨੂੰ ਦਿੰਦੀ ਦਾਦੀ।
ਕਦੀ ਖੱਟੀ-ਮਿੱਠੀ ਚਟਣੀ ਬਣਾ ਕੇ ਖਾਈਏ,
ਕਦੇ ਕਦੇ ਬਣਾ ਕੇ ਛਾਛ ਵੀ ਪੀਂਦੇ ਜਾਈਏ।
ਪੱਕ ਕੇ ਅੰਬ ਜਦੋਂ ਹੋ ਜਾਂਦੇ ਪੀਲੇ,
ਰਸ ਨਾਲ ਭਰੇ ਲਗਦੇ ਬੜੇ ਰਸੀਲੇ।
ਫਲਾਂ ਦਾ ਇਹ ਰਾਜਾ ਅੰਬ ਕਹਾਵੇ।
ਹਰ ਕੋਈ ਇਹਨੂੰ ਚਾਅ ਨਾਲ ਖਾਣਾ ਚਾਹੇ।

-ਸੁੱਚਾ ਰਾਮ ਬੰਗਾ
ਮੋਬਾਈਲ : 82889-15733.

ਬਾਲ-ਕਵਿਤਾ

ਮਿਹਨਤ

ਪਿਆਰੇ ਬੱਚਿਓ ਮਿਹਨਤ ਕਰੋ।
ਮਿਹਨਤ ਤੋਂ ਨਾ ਤੁਸੀਂ ਡਰੋ।
ਜਿਨ੍ਹਾਂ ਬੱਚਿਆਂ ਮਿਹਨਤ ਕਰੀ
ਪ੍ਰਾਪਤੀਆਂ ਨਾਲ ਝੋਲੀ ਭਰੀ।
ਮਿਹਨਤ ਦੇ ਨਾਲ ਹੋਵੋ ਪਾਸ,
ਨਕਲ ਦੇ ਉਤੇ ਰੱਖੋ ਨਾ ਆਸ।
ਮਿਹਨਤ ਵਾਲੇ ਦੀ ਬੱਲੇ-ਬੱਲੇ,
ਵਿਹਲੜ ਜਾਵਣ ਥੱਲੇ-ਥੱਲੇ।
ਮਿਹਨਤ ਵਾਲਾ ਲੱਗੇ ਪਿਆਰਾ,
ਸਿਫਤਾਂ ਕਰੇ ਜੱਗ ਵੀ ਸਾਰਾ।
ਮਿਹਨਤ ਦਾ ਹੀ ਪਾਓ ਗਹਿਣਾ,
ਸਾਥੀਆਂ ਤੋਂ ਜੇ ਅੱਗੇ ਰਹਿਣਾ।
ਮਹਾਨ ਲੋਕਾਂ ਨੇ ਅੱਖੀਂ ਡਿੱਠਾ,
ਮਿਹਨਤ ਦਾ ਫਲ ਹੁੰਦਾ ਮਿੱਠਾ।
'ਤਲਵੰਡੀ' ਸਰ ਦੀ ਮੰਨੋ ਗੱਲ,
ਵੱਡੀ ਪ੍ਰਾਪਤੀ ਦਾ ਏਹੀ ਹੱਲ।

-ਅਮਰੀਕ ਸਿੰਘ ਤਲਵੰਡੀ ਕਲਾਂ,
ਗਿੱਲ ਨਗਰ, ਗਲੀ ਨੰ-13. ਮੁੱਲਾਂਪੁਰ ਦਾਖਾ (ਲੁਧਿਆਣਾ)
ਮੋਬਾਈਲ : 94635-42896.

ਬਾਲ ਗੀਤ

ਰਾਜਾ ਪੁੱਤ ਮੇਰਾ ਆਖੇ ਦਾਦੀ
ਰਾਜਾ ਪੁੱਤ ਮੇਰਾ ਆਖੇ ਦਾਦੀ,
ਸਕੂਲ ਦੀ ਬੱਸ ਚੜ੍ਹਾਵੇ ਦਾਦੀ।
ਉਂਗਲ ਫੜ ਮੈਨੂੰ ਲੈ ਕੇ ਜਾਵੇ,
ਚੂਰੀ ਕੁੱਟ ਬਸਤੇ ਵਿਚ ਪਾਵੇ।
ਕੋਲ ਬਹਾ ਕੇ ਦੁੱਧ ਪਿਆ ਕੇ,
ਰਾਜਾ ਪੁੱਤ ਮੇਰਾ ਆਖੇ ਦਾਦੀ।

ਛਤਰੀ ਲੈ ਕੇ ਬੱਸ ਤੋਂ ਲਾਹਵੇ
ਕੁੱਛੜ ਚੁੱਕ ਕੇ ਘਰੇ ਲਿਆਵੇ,
ਮੇਰੇ ਘਰ ਦਾ ਚੰਨ ਚਿਰਾਗ ਇਹ
ਗਲ ਨਾਲ ਲਾ ਕੇ ਆਖੇ ਦਾਦੀ,
ਰਾਜਾ ਪੁੱਤ ਮੇਰਾ ਆਖੇ ਦਾਦੀ।

ਹੋਮ ਵਰਕ ਕਰਵਾਏ ਦਾਦੀ,
ਧਰਮ ਨਾਲ ਗੱਲ ਸਮਝਾਏ ਦਾਦੀ,
ਮੰਮੀ ਜਦੋਂ ਵੀ ਝਿੜਕਾਂ ਮਾਰੇ
ਲੋਰੀ ਦੇ ਸੁਲਾਏ ਦਾਦੀ
ਇੱਲਤਾਂ ਜਦੋਂ ਕਰੀਦੀਆਂ ਆਪਾਂ,
ਵੇਖ ਵੇਖ ਮੁਸਕਰਾਏ ਦਾਦੀ,
ਰਾਜਾ ਪੁੱਤ ਮੇਰਾ ਆਖੇ ਦਾਦੀ।

ਵੱਡਿਆਂ ਦਾ ਸਤਿਕਾਰ ਕਰੀਦਾ,
ਸਭ ਨੂੰ ਨਮਸਕਾਰ ਕਰੀਦਾ।
ਸੰਤੋਖਗੜ੍ਹ ਸ਼ਹਿਰ ਕਿਵੇਂ ਸੀ ਵਸਿਆ,
ਵਿਥਿਆ ਆਪ ਸੁਣਾਏ ਦਾਦੀ,
ਰਾਜਾ ਪੁੱਤ ਮੇਰਾ ਆਖੇ ਦਾਦੀ।

-ਮਾ: ਮਲਕੀਅਤ ਸਿੰਘ
ਸੰਤੋਖਗੜ੍ਹ (ਨਜ਼ਦੀਕ ਨੰਗਲ ਡੈਮ)
ਮੋਬਾਈਲ : 98167-69794.



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX