ਤਾਜਾ ਖ਼ਬਰਾਂ


ਕਪਿਲ ਦੇ ਵਿਆਹ 'ਚ ਪੁੱਜੇ ਨਿਰਦੇਸ਼ਕ ਅੱਬਾਸ ਮਸਤਾਨ
. . .  1 day ago
ਜਲੰਧਰ : ਕਪਿਲ ਦੇ ਵਿਆਹ 'ਚ ਨਵਜੋਤ ਸਿੰਘ ਸਿੱਧੂ ਵੀ ਪੁੱਜੇ
. . .  1 day ago
ਮੁੰਬਈ : ਈਸ਼ਾ ਅੰਬਾਨੀ ਤੇ ਆਨੰਦ ਪੀਰਮਲ ਦੇ ਵਿਆਹ ਦੀਆਂ ਤਸਵੀਰਾਂ
. . .  1 day ago
ਮੁੰਬਈ : ਈਸ਼ਾ ਅੰਬਾਨੀ ਤੇ ਆਨੰਦ ਪੀਰਮਲ ਦੀ ਸ਼ਾਦੀ 'ਚ ਪੁੱਜੇ ਗ੍ਰਹਿ ਮੰਤਰੀ ਰਾਜਨਾਥ ਸਿੰਘ
. . .  1 day ago
ਹਾਕੀ ਵਿਸ਼ਵ ਕੱਪ ਦੇ ਕੁਆਰਟ ਫਾਈਨਲ 'ਚ ਇੰਗਲੈਂਡ ਨੇ ਅਰਜਨਟੀਨਾ ਅਤੇ ਆਸਟ੍ਰੇਲੀਆ ਨੇ ਫਰਾਂਸ ਨੂੰ ਹਰਾਇਆ
. . .  1 day ago
ਗੰਨੇ ਦੇ ਖੇਤ 'ਚੋਂ ਮਿਲੀ ਮਾਂ ਅਤੇ ਬੱਚੀ ਦੀ ਲਾਸ਼
. . .  1 day ago
ਆਦਮਪੁਰ, 12 ਦਸੰਬਰ - ਨਾਲ ਲੱਗਦੇ ਪਿੰਡ ਸ਼ਾਹਪੁਰ ਨੇੜੇ ਗੰਨੇ ਦੇ ਖੇਤ 'ਚੋਂ ਮਾਂ ਅਤੇ ਉਸ ਦੀ 2 ਕੁ ਸਾਲਾਂ ਬੱਚੀ ਦੀ ਸ਼ੱਕੀ ਹਾਲਾਤਾਂ 'ਚ ਲਾਸ਼ ਮਿਲੀ ਹੈ। ਇਸ ਦਾ ਪਤਾ ਚੱਲਦਿਆ...
ਕਪਿਲ ਸ਼ਰਮਾ ਬਰਾਤ ਲੈ ਕੇ ਪਹੁੰਚੇ ਕਲੱਬ ਕਬਾਨਾ
. . .  1 day ago
ਜਲੰਧਰ, 12 ਦਸੰਬਰ (ਜਸਪਾਲ) - ਕਾਮੇਡੀ ਕਿੰਗ ਕਪਿਲ ਸ਼ਰਮਾ ਗਿੰਨੀ ਨਾਲ ਵਿਆਹ ਕਰਵਾਉਣ ਲਈ ਬੈਂਡ ਬਾਜਿਆ ਨਾਲ ਬਰਾਤ ਲੈ ਕੇ ਜਲੰਧਰ-ਫਗਵਾੜਾ ਨੈਸ਼ਨਲ ਹਾਈਵੇ...
ਈਸ਼ਾ ਅੰਬਾਨੀ-ਆਨੰਦ ਪੀਰਾਮਲ ਦੇ ਵਿਆਹ 'ਚ ਪਹੁੰਚੀਆਂ ਕਈ ਪ੍ਰਮੁੱਖ ਹਸਤੀਆਂ
. . .  1 day ago
ਮੁੰਬਈ, 12 ਦਸੰਬਰ - ਈਸ਼ਾ ਅੰਬਾਨੀ-ਆਨੰਦ ਪੀਰਾਮਲ ਦੇ ਵਿਆਹ 'ਚ ਸ਼ਾਮਲ ਹੋਣ ਲਈ ਐਸ਼ਵਰਿਆ ਰਾਏ ਬਚਨ ਅਤੇ ਅਭਿਸ਼ੇਕ ਬਚਨ ਆਪਣੀ ਬੇਟੀ ਅਰਾਧਿਆ ਨਾਲ, ਪ੍ਰਿਅੰਕਾ ਚੋਪੜਾ...
ਦਿੱਲੀ : ਫ਼ਰਨੀਚਰ ਬਾਜ਼ਾਰ ਨੂੰ ਲੱਗੀ ਅੱਗ ਉੱਪਰ ਪਾਇਆ ਗਿਆ ਕਾਬੂ
. . .  1 day ago
ਨਵੀਂ ਦਿੱਲੀ, 12 ਦਸੰਬਰ - ਦਿੱਲੀ ਦੇ ਕੀਰਤੀ ਨਗਰ ਵਿਖੇ ਫ਼ਰਨੀਚਰ ਬਾਜਾਰ ਨੂੰ ਲੱਗੀ ਉੱਪਰ ਉੱਪਰ ਅੱਗ ਬੁਝਾਊ ਦਸਤੇ ਦੀਆਂ 20 ਗੱਡੀਆਂ ਦੀ ਮਦਦ ਨਾਲ ਕਾਬੂ ਪਾ ਲਿਆ...
ਈਸ਼ਾ ਅੰਬਾਨੀ-ਆਨੰਦ ਪੀਰਾਮਲ ਦੇ ਵਿਆਹ 'ਚ ਪਹੁੰਚੇ ਪ੍ਰਣਬ ਮੁਖਰਜੀ
. . .  1 day ago
ਮੁੰਬਈ, 12 ਦਸੰਬਰ - ਈਸ਼ਾ ਅੰਬਾਨੀ-ਆਨੰਦ ਪੀਰਾਮਲ ਦੇ ਵਿਆਹ 'ਚ ਸ਼ਾਮਲ ਹੋਣ ਲਈ ਸਾਬਕਾ ਮੁੱਖ ਮੰਤਰੀ ਪ੍ਰਣਬ ਮੁਖਰਜੀ ਐਂਟੀਲੀਆ ਪਹੁੰਚ ਗਏ...
ਹੋਰ ਖ਼ਬਰਾਂ..

ਸਾਡੀ ਸਿਹਤ

ਸਮੱਸਿਆ ਬਣਦਾ ਜਾ ਰਿਹਾ ਹੈ 'ਫਾਸਟ ਫੂਡ'

ਅੱਜ ਦੀ ਦੌੜ-ਭੱਜ ਵਾਲੀ ਜ਼ਿੰਦਗੀ ਅਤੇ ਆਧੁਨਿਕਤਾ ਦੀ ਹੋੜ ਨੇ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਵਿਚ ਵੀ ਫਾਸਟ ਫੂਡ ਨੂੰ ਹੌਲੀ-ਹੌਲੀ ਖਾਣ-ਪੀਣ ਦਾ ਅੰਗ ਬਣਾ ਦਿੱਤਾ ਹੈ। ਇਹ ਵੱਡੇ ਸ਼ਹਿਰਾਂ ਵਿਚ ਜ਼ਿਆਦਾ ਪ੍ਰਚਲਤ ਹੈ, ਕਿਉਂਕਿ ਸ਼ਹਿਰੀ ਲੋਕਾਂ ਦੇ ਕੋਲ ਸਮੇਂ ਦੀ ਕਮੀ ਹੁੰਦੀ ਹੈ। ਉਹ ਭੱਜ-ਦੌੜ ਵਿਚ ਇਨ੍ਹਾਂ ਪਦਾਰਥਾਂ ਦਾ ਸੇਵਨ ਕਰਦੇ ਹਨ। ਇਸ ਦੇ ਕੁਝ ਕਾਰਨ ਹੋਰ ਵੀ ਹਨ। ਕਦੇ-ਕਦੇ ਵਿਅਕਤੀ ਨੂੰ ਮਜਬੂਰੀ ਵਿਚ ਖਾਣਾ ਪੈਂਦਾ ਹੈ। ਹੁਣ ਤੱਕ ਤਾਂ ਇਹ ਵੱਡੇ ਨਗਰਾਂ ਅਤੇ ਮਹਾਂਨਗਰਾਂ ਤੱਕ ਸੀਮਤ ਸੀ ਪਰ ਹੌਲੀ-ਹੌਲੀ ਇਹ ਛੋਟੇ ਕਸਬਿਆਂ ਵਿਚ ਵੀ ਪੈਰ ਪਸਾਰਨ ਲੱਗਾ ਹੈ।
ਮਾਹਿਰਾਂ ਅਨੁਸਾਰ ਪੀਜ਼ਾ ਅਤੇ ਬਰਗਰ ਵਿਚ ਮਾਸ, ਚਿਕਨਾਈ ਅਤੇ ਪਨੀਰ ਦੀ ਜ਼ਿਆਦਾ ਮਾਤਰਾ ਵਿਚ ਵਰਤੋਂ ਕੀਤੀ ਜਾਂਦੀ ਹੈ, ਜੋ ਵਿਅਕਤੀ ਲਈ ਹਾਨੀਕਾਰਕ ਹੈ। ਇਸ ਨਾਲ ਦਿਲ ਧਮਨੀਆਂ ਦੇ ਪ੍ਰਭਾਵਿਤ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਇਸ ਦੇ ਅਨੁਸਾਰ ਇਕ ਪੀਜ਼ਾ ਦੇ ਦੋ ਸਲਾਈਸਾਂ ਵਿਚ 800 ਕੈਲੋਰੀਆਂ ਅਤੇ ਫੈਟ ਅਤੇ ਸੋਡੀਅਮ ਹੁੰਦਾ ਹੈ। ਇਕ ਵੱਡੇ ਬਰਗਰ ਵਿਚ 1600 ਕੈਲੋਰੀ ਹੁੰਦੀ ਹੈ, ਜਦੋਂ ਕਿ ਇਕ ਆਮ ਵਿਅਕਤੀ ਲਈ ਇਸ ਤੋਂ ਅੱਧੀ ਮਾਤਰਾ ਵਿਚ ਕੈਲੋਰੀ ਵੀ ਕਾਫੀ ਹੁੰਦੀ ਹੈ। ਜ਼ਿਆਦਾ ਕੈਲੋਰੀ ਵਾਲੇ ਪਦਾਰਥਾਂ ਨਾਲ ਵਿਅਕਤੀ ਵਿਚ ਚਰਬੀ ਦੀ ਮਾਤਰਾ ਵਧ ਜਾਂਦੀ ਹੈ ਅਤੇ ਉਹ ਅਤਿ-ਪੋਸ਼ਣ ਦਾ ਸ਼ਿਕਾਰ ਹੋ ਜਾਂਦਾ ਹੈ।
ਫਾਸਟ ਫੂਡ ਨਾਲ ਬੱਚੇ ਅਤੇ ਨੌਜਵਾਨ ਜ਼ਿਆਦਾ ਗ੍ਰਸਤ ਹਨ। ਇਸ ਨਾਲ ਵਿਅਕਤੀ ਦੀ ਸਰੀਰਕ ਸਮਰੱਥਾ ਘੱਟ ਹੋ ਜਾਂਦੀ ਹੈ। ਉਸ ਵਿਚ ਆਲਸ ਆ ਜਾਂਦਾ ਹੈ। ਮਾਹਿਰਾਂ ਅਨੁਸਾਰ ਘੱਟ ਕੈਲੋਰੀ ਵਾਲੇ ਪਦਾਰਥ ਸੇਵਨ ਕਰਨ ਨਾਲ ਵਿਅਕਤੀ ਜ਼ਿਆਦਾ ਦਿਨ ਤੱਕ ਜੀਵਤ ਰਹਿੰਦਾ ਹੈ। ਵਿਅਕਤੀ ਨੂੰ ਇਸ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ।
ਸਾਡੇ ਦੇਸ਼ ਵਿਚ ਹਾਲ ਹੀ ਵਿਚ ਨਿਰੀਖਣ ਤੋਂ ਪਤਾ ਲਗਦਾ ਹੈ ਕਿ ਇਹ ਸਮੱਸਿਆ ਵੱਡੇ ਸ਼ਹਿਰਾਂ ਵਿਚ ਜ਼ਿਆਦਾ ਮਾਤਰਾ ਵਿਚ ਹੈ। ਸ਼ਹਿਰਾਂ ਵਿਚ ਹਰ 5 ਸਕੂਲੀ ਬੱਚਿਆਂ ਵਿਚੋਂ 3 ਸਕੂਲੀ ਬੱਚੇ ਅਤਿ-ਪੋਸ਼ਣ ਦੇ ਸ਼ਿਕਾਰ ਹਨ। ਸਾਨੂੰ ਇਸ ਪ੍ਰਤੀ ਜਾਗਰੂਕ ਹੋ ਜਾਣਾ ਚਾਹੀਦਾ ਹੈ। ਵਿਦੇਸ਼ਾਂ ਦੀ ਤਰ੍ਹਾਂ ਇਸ ਵਿਸ਼ੇ 'ਤੇ ਸਾਨੂੰ ਵੀ ਸੋਚ-ਵਿਚਾਰ ਕਰਨਾ ਚਾਹੀਦਾ ਹੈ, ਕਿਉਂਕਿ ਸਾਡੇ ਲਈ ਵੀ ਇਸ ਸਮੱਸਿਆ ਦੇ ਬਾਰੇ ਸੋਚਣਾ ਜ਼ਰੂਰੀ ਹੈ। ਅੱਜ ਨਹੀਂ ਤਾਂ ਕੱਲ੍ਹ, ਇਹ ਸਮੱਸਿਆ ਹਲਕੇ ਵਿਚ ਲੈਣ ਵਾਲੀ ਨਹੀਂ ਹੈ, ਇਹ ਇਕ ਗੰਭੀਰ ਵਿਸ਼ਾ ਹੈ।
ਅਸੀਂ ਆਪਣੇ ਸੱਭਿਆਚਾਰ ਅਤੇ ਖਾਣ-ਪੀਣ ਨੂੰ ਭੁਲਾ ਕੇ ਆਧੁਨਿਕਤਾ ਦੀ ਦੌੜ ਵਿਚ ਇਹੋ ਜਿਹੇ ਪਦਾਰਥਾਂ ਦਾ ਸੇਵਨ ਕਰ ਰਹੇ ਹਾਂ, ਜੋ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ। ਅਸੀਂ ਆਪਣੇ ਪਰੰਪਰਾਗਤ ਫਾਸਟ ਫੂਡ ਸੱਤੂ-ਚਿੜਵਾ, ਬੇਹੀ ਰੋਟੀ, ਛੋਲੇ, ਮੱਖਣ, ਸਰਦਾਈ, ਲੱਸੀ ਅਤੇ ਫਲਾਂ ਦੀ ਚਾਟ ਨੂੰ ਤਿਆਗ ਕੇ ਅਜਿਹੀਆਂ ਚੀਜ਼ਾਂ ਅਪਣਾ ਰਹੇ ਹਾਂ, ਜਿਨ੍ਹਾਂ ਨਾਲ ਸਿਰਫ ਨੁਕਸਾਨ ਹੈ, ਲਾਭ ਨਹੀਂ। ਇਸ ਸਬੰਧ ਵਿਚ ਪੱਛਮੀ ਦੇਸ਼ਾਂ ਦੀ ਤਰ੍ਹਾਂ ਸਤਰਕਤਾ ਤੋਂ ਕੰਮ ਲੈਣਾ ਪਵੇਗਾ।
ਇਸ ਸਮੱਸਿਆ ਬਾਰੇ ਲੋਕਾਂ ਨੂੰ ਜਾਗਰੂਕ ਹੋ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਸਬੰਧੀ ਲੋਕਾਂ ਨੂੰ ਜਾਣਕਾਰੀ ਦੇਵੇ ਕਿ ਲੋਕ ਫਾਸਟ ਫੂਡ ਪ੍ਰਤੀ ਸਾਵਧਾਨੀ ਵਰਤਣ ਅਤੇ ਆਪਣੇ ਪਰੰਪਰਾਗਤ ਖਾਣ-ਪੀਣ 'ਤੇ ਜ਼ਿਆਦਾ ਧਿਆਨ ਦੇਣ, ਤਾਂ ਕਿ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਪਰਿਵਾਰ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ 'ਤੇ ਧਿਆਨ ਦੇਣ ਅਤੇ ਉਨ੍ਹਾਂ ਨੂੰ ਸਮਝਾ ਦੇਣ ਕਿ ਇਹ ਫਾਸਟ ਫੂਡ ਸਿਹਤ ਲਈ ਹਾਨੀਕਾਰਕ ਹੈ।
**


ਖ਼ਬਰ ਸ਼ੇਅਰ ਕਰੋ

ਵਰਖਾ ਰੁੱਤ ਦਾ ਅੰਮ੍ਰਿਤ ਫਲ ਹੈ ਜਾਮਣ

ਜਾਮਣ ਇਕ ਗੁਣਕਾਰੀ ਫਲ ਹੈ, ਫਿਰ ਵੀ ਇਸ ਦਾ ਬਹੁਤ ਘੱਟ ਸੇਵਨ ਕੀਤਾ ਜਾਂਦਾ ਹੈ। ਇਸ ਦਾ ਸਵਾਦ ਕਸੈਲਾ ਹੁੰਦਾ ਹੈ। ਇਸ ਨੂੰ ਖਾਂਦੇ-ਖਾਂਦੇ ਜੀਭ ਵਿਚ ਇਕ ਤਰ੍ਹਾਂ ਦਾ ਖੁਰਦਰਾਪਨ ਜਿਹਾ ਆ ਜਾਂਦਾ ਹੈ ਅਤੇ ਜੀਭ ਵਿਚ ਏਂਠਨ ਜਿਹੀ ਹੋਣ ਲਗਦੀ ਹੈ। ਸ਼ਾਇਦ ਇਸ ਲਈ ਦੂਜੇ ਫਲਾਂ ਦੀ ਤੁਲਨਾ ਵਿਚ ਇਸ ਨੂੰ ਘੱਟ ਹੀ ਖਾਧਾ ਜਾਂਦਾ ਹੈ।
ਨਮਕ ਨਾਲ ਖਾਣ ਨਾਲ ਇਸ ਦਾ ਸਵਾਦ ਸੁਧਰ ਜਾਂਦਾ ਹੈ। ਜਾਮਣ ਸਾਰੇ ਭਾਰਤ ਵਿਚ ਪੈਦਾ ਹੁੰਦੀ ਹੈ ਅਤੇ ਇਸ ਨੂੰ ਸਾਰੇ ਜਾਣਦੇ-ਪਛਾਣਦੇ ਹਨ। ਜਿਵੇਂ ਅੰਬ ਗਰਮੀ ਰੁੱਤ ਦਾ ਅੰਮ੍ਰਿਤ ਫਲ ਹੈ, ਜਾਮਣ ਵਰਖਾ ਰੁੱਤ ਦਾ ਅੰਮ੍ਰਿਤ ਫਲ ਹੈ।
ਗੁਣ : ਜਾਮਣਾਂ ਵੱਡੀਆਂ ਅਤੇ ਛੋਟੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ। ਵੱਡੀ ਜਾਮਣ ਸਵਾਦੀ, ਭਾਰੀ ਅਤੇ ਰੁਚੀਕਾਰ ਹੁੰਦੀ ਹੈ। ਛੋਟੀ ਜਾਮਣ ਰੁੱਖੀ ਅਤੇ ਕਫ, ਪਿੱਤ, ਰੁਧਿਰ ਵਿਕਾਰ ਅਤੇ ਦਾਹ ਦਾ ਸ਼ਮਨ ਕਰਨ ਵਾਲੀ ਹੁੰਦੀ ਹੈ। ਇਸ ਦੀ ਗਿਟਕ ਮਲਰੋਧਕ ਅਤੇ ਸ਼ੂਗਰ ਨੂੰ ਖ਼ਤਮ ਕਰਨ ਵਾਲੀ ਹੁੰਦੀ ਹੈ। ਵਿਗਿਆਨਿਕ ਮਤ ਅਨੁਸਾਰ ਜਾਮਣ ਵਿਚ ਲੋਹ, ਫਾਸਫੋਰਸ ਅਤੇ ਚੂਨਾ ਭਰਪੂਰ ਮਾਤਰਾ ਵਿਚ ਹੁੰਦਾ ਹੈ। ਕੋਲੀਨ ਅਤੇ ਫੋਲਿਕ ਐਸਿਡ ਵੀ ਹੁੰਦਾ ਹੈ। ਜਾਮਣ ਵਿਚ ਗਲੂਕੋਸਾਈਡ, ਜੰਬੋਲਿਨ ਫੇਨੋਲਯੁਕਤ ਦ੍ਰਵ, ਪੀਲਾਪਨ ਲਈ ਸੁਗੰਧਿਤ ਤੇਲ ਕਾਫੀ ਮਾਤਰਾ ਵਿਚ ਪਾਇਆ ਜਾਂਦਾ ਹੈ।
ਧਿਆਨ ਰਹੇ : ਜਾਮਣ ਹਮੇਸ਼ਾ ਭੋਜਨ ਤੋਂ ਬਾਅਦ ਹੀ ਖਾਣੀ ਚਾਹੀਦੀ ਹੈ। ਖਾਲੀ ਪੇਟ ਜਾਮਣ ਨਾ ਖਾਓ। ਵਾਤ ਰੋਗੀਆਂ, ਉਲਟੀ ਦੇ ਰੋਗੀਆਂ, ਪ੍ਰਸੂਤ ਤੋਂ ਉੱਠੀਆਂ ਹੋਈਆਂ ਔਰਤਾਂ ਅਤੇ ਲੰਮੇ ਸਮੇਂ ਤੱਕ ਵਰਤ ਰੱਖਣ ਵਾਲੇ ਵਿਅਕਤੀਆਂ ਨੂੰ ਜਾਮਣਾਂ ਨਹੀਂ ਖਾਣੀਆਂ ਚਾਹੀਦੀਆਂ। ਨਮਕ ਛਿੜਕ ਕੇ ਹੀ ਜਾਮਣਾਂ ਖਾਣੀਆਂ ਚਾਹੀਦੀਆਂ ਹਨ।


-ਉਮੇਸ਼ ਕੁਮਾਰ ਸਾਹੂ

ਘੱਟ ਉਮਰ ਵਿਚ ਵੱਡੀਆਂ ਬਿਮਾਰੀਆਂ ਦਾ ਹਮਲਾ

ਪੱਛਮੀ ਦੇਸ਼ਾਂ ਵਿਚ ਲੋਕ ਸ਼ਾਕਾਹਾਰ ਵੱਲ ਮੁੜ ਰਹੇ ਹਨ ਜਦੋਂ ਕਿ ਸਾਡੇ ਆਪਣੇ ਦੇਸ਼ ਵਿਚ ਚਾਈਨੀ ਅਤੇ ਮੁਗਲਈ ਸਹਿਤ ਮਾਸਾਹਾਰ ਦਾ ਰੁਝਾਨ ਵਧ ਰਿਹਾ ਹੈ। ਚਿਕਨ, ਮਟਨ ਅਤੇ ਆਮਲੇਟ ਦੇ ਫੈਸ਼ਨ ਨੇ ਹਰੀਆਂ ਸਾਗ-ਸਬਜ਼ੀਆਂ, ਸਲਾਦ, ਦੁੱਧ, ਦਹੀਂ ਅਤੇ ਫਲਾਂ ਦੇ ਪ੍ਰਤੀ ਨੌਜਵਾਨਾਂ ਵਿਚ ਨਫਰਤ ਜਿਹੀ ਪੈਦਾ ਕਰ ਦਿੱਤੀ ਹੈ। ਪੌਸ਼ਟਿਕ ਭੋਜਨ ਨਾਲ ਸਜੀ-ਧਜੀ ਥਾਲੀ ਦੇਖਦੇ ਹੀ ਅੱਲ੍ਹੜ ਨੱਕ-ਮੂੰਹ ਚਿੜਾਉਣ ਲਗਦੇ ਹਨ।
ਉਨੀਂਦਰਾ ਬਣੀ ਬਿਮਾਰੀਆਂ ਦੀ ਜੜ੍ਹ : ਤਣਾਅਪੂਰਨ ਜੀਵਨਸ਼ੈਲੀ ਕਾਰਨ ਸ਼ਹਿਰੀ ਭਾਰਤ ਵਿਚ ਨੀਂਦ ਨਾਲ ਜੁੜੀਆਂ ਬਿਮਾਰੀਆਂ ਵਧਦੀਆਂ ਜਾ ਰਹੀਆਂ ਹਨ। ਔਖੀ ਹੁੰਦੀ ਜਾ ਰਹੀ ਹੈ ਸਾਡੀ ਪੜ੍ਹਾਈ-ਲਿਖਾਈ। ਮੁਕਾਬਲੇ ਦੇ ਇਸ ਯੁੱਗ ਵਿਚ ਜਿਥੇ ਸਫਲਤਾ ਦੇ ਮਾਪਦੰਡ ਬਦਲ ਚੁੱਕੇ ਹਨ ਉਥੇ ਸੈਟੇਲਾਈਟ ਚੈਨਲਾਂ ਨੇ ਵਿਦਿਆਰਥੀਆਂ ਦੀ ਪੜ੍ਹਾਈ ਚੌਪਟ ਕਰ ਦਿੱਤੀ ਹੈ। ਸਾਈਬਰ ਕੈਫੇ ਦੀ ਲਤ ਲੱਗ ਚੁੱਕੀ ਹੈ ਅੱਜ ਦੀ ਨੌਜਵਾਨ ਪੀੜ੍ਹੀ ਨੂੰ। ਮੋਬਾਈਲ ਸੰਸਕ੍ਰਿਤੀ ਨੇ ਵੀ ਨੌਜਵਾਨਾਂ ਨੂੰ ਵਿਦਰੋਹੀ ਅਕਸ ਦੇ ਦਿੱਤਾ। ਦਿਮਾਗ ਸਰੀਰ ਨੂੰ ਸੌਣ ਅਤੇ ਜਾਗਣ ਦੇ ਨਿਯਮਤ ਚੱਕਰ ਨਾਲ ਜੋੜੀ ਰੱਖਦਾ ਹੈ।
ਆਰਥਰਾਈਟਿਸ ਨੂੰ ਗੰਭੀਰਤਾ ਨਾਲ ਲਓ : ਆਮ ਤੌਰ 'ਤੇ ਆਰਥਰਾਈਟਿਸ ਦਾ ਪ੍ਰਕੋਪ ਬੁਢਾਪੇ ਵਿਚ ਹੀ ਨਜ਼ਰ ਆਉਂਦਾ ਹੈ ਪਰ ਅੱਜਕਲ੍ਹ ਨੌਜਵਾਨਾਂ ਵਿਚ ਵੀ ਹੱਡੀਆਂ ਦੇ ਰੋਗ ਵਧ ਰਹੇ ਹਨ। ਸਕੂਲੀ ਵਿਦਿਆਰਥੀਆਂ ਵਿਚ ਜੋੜਾਂ ਦੀ ਸੋਜ, ਹੱਡੀਆਂ ਦੇ ਪਿੰਜਰ ਢਿੱਲੇ ਹੋਣ ਦੀਆਂ ਸ਼ਿਕਾਇਤਾਂ ਵਧ ਰਹੀਆਂ ਹਨ। ਆਸਟਿਓਪੋਰੋਸਿਸ ਦੀ ਵੀ ਸ਼ਿਕਾਇਤ ਵਧ ਰਹੀ ਹੈ। ਇਸ ਦੇ ਲਈ ਜ਼ਿੰਮੇਵਾਰ ਹੈ ਉਨ੍ਹਾਂ ਦਾ ਮਾੜਾ ਖਾਣ-ਪੀਣ, ਖਾਸ ਕਰਕੇ ਕੋਲਡ ਡਰਿੰਕਸ, ਜਿਸ ਵਿਚ ਪੇਸਟੀਸਾਈਡ ਤਾਂ ਹੁੰਦੇ ਹੀ ਹਨ, ਫਲੋਰਾਈਡ ਵੀ ਹੁੰਦਾ ਹੈ, ਜਿਸ ਨਾਲ ਸਰੀਰ ਵਿਚ ਮੌਜੂਦ ਕੈਲਸ਼ੀਅਮ ਦੀ ਪੂਰਤੀ ਰੁਕ ਜਾਂਦੀ ਹੈ। ਇਸੇ ਵਜ੍ਹਾ ਨਾਲ ਸਰੀਰ ਕਮਜ਼ੋਰ ਹੋ ਜਾਂਦਾ ਹੈ।
ਪੌਸ਼ਟਿਕ ਆਹਾਰ ਦੀ ਵਧਦੀ ਹੋਈ ਕਮੀ 40 ਦੀ ਉਮਰ ਤੱਕ ਪਹੁੰਚਦੇ-ਪਹੁੰਚਦੇ ਬੁਢਾਪੇ ਦਾ ਅਹਿਸਾਸ ਕਰਾਉਣ ਲਗਦੀ ਹੈ। ਬੱਚਿਆਂ ਨੂੰ ਸੰਤੁਲਿਤ ਭੋਜਨ ਵਿਚ ਹਾਈ ਪ੍ਰੋਟੀਨ ਖੁਰਾਕ ਜ਼ਰੂਰੀ ਹੈ ਨਾ ਕਿ ਫਾਸਟ ਫੂਡ, ਜਿਸ ਵਿਚ ਪੋਸ਼ਕ ਤੱਤਾਂ ਦੀ ਬੇਹੱਦ ਕਮੀ ਹੁੰਦੀ ਹੈ।
ਕੰਪਿਊਟਰ ਸਿੰਡਰੋਮ ਦੇ ਸ਼ਿਕਾਰ : ਅੱਜਕਲ੍ਹ ਕੰਪਿਊਟਰ ਸਿੰਡਰੋਮ ਬਹੁਤ ਹੈ। ਇਸ ਲਈ ਲੋਕਾਂ ਵਿਚ ਧੌਣ ਦਾ ਸਪਾਂਡੇਲਾਈਟਿਸ ਵਧ ਗਿਆ ਹੈ। ਲਗਾਤਾਰ ਕੀ-ਬੋਰਡ 'ਤੇ ਕੰਮ ਕਰਨ ਦਾ ਅਸਰ ਉਂਗਲੀਆਂ 'ਤੇ ਵੀ ਪੈ ਰਿਹਾ ਹੈ। ਕਈ ਦਫ਼ਤਰਾਂ ਵਿਚ ਕੰਪਿਊਟਰ 'ਤੇ ਕੰਮ ਕਰਨ ਵਾਲਿਆਂ ਦੀਆਂ ਅੱਖਾਂ ਅਤੇ ਪਿੱਠ 'ਤੇ ਵੀ ਸੁਵਿਵਸਥਾ ਦੀ ਕਮੀ ਵਿਚ ਡੂੰਘਾ ਪ੍ਰਭਾਵ ਪੈਂਦਾ ਹੈ। ਬੰਦ ਕਮਰਿਆਂ ਵਿਚ ਵੈਸੇ ਹੀ ਸ਼ੁੱਧ ਹਵਾ ਦੀ ਕਮੀ ਸਿਹਤ ਨਾਲ ਖਿਲਵਾੜ ਕਰਦੀ ਹੈ। ਵੈਂਟੀਲੇਸ਼ਨ ਨਾ ਹੋਣਾ ਆਮ ਗੱਲ ਹੈ। ਦਿਨ ਵਿਚ ਵੀ ਟਿਊਬਲਾਈਟ ਦੀ ਰੌਸ਼ਨੀ ਵਿਚ ਹੀ ਕੰਮਕਾਜ ਨਿਪਟਾਇਆ ਜਾਂਦਾ ਹੈ।
ਛੋਟੀਆਂ-ਛੋਟੀਆਂ ਗੱਲਾਂ ਦੀ ਅਣਦੇਖੀ ਨਾ ਕਰੋ : ਜੀਵਨ ਵਿਚ ਛੋਟੀਆਂ-ਛੋਟੀਆਂ ਗੱਲਾਂ ਦਾ ਆਪਣਾ ਅਲੱਗ ਹੀ ਮਹੱਤਵ ਹੈ ਪਰ ਜਾਣੇ-ਅਨਜਾਣੇ ਵਿਚ ਅਸੀਂ ਕਈ ਵਾਰ ਇਨ੍ਹਾਂ ਛੋਟੀਆਂ-ਮੋਟੀਆਂ ਗ਼ਲਤੀਆਂ ਨੂੰ ਦੁਹਰਾ ਦਿੰਦੇ ਹਾਂ। ਨਤੀਜਾ ਇਹ ਹੁੰਦਾ ਹੈ ਕਿ ਇਹੀ ਛੋਟੀਆਂ-ਛੋਟੀਆਂ ਗੱਲਾਂ ਬੜੀਆਂ ਮਹਿੰਗੀਆਂ ਸਾਬਤ ਹੁੰਦੀਆਂ ਹਨ। ਵਿਦਿਆਰਥੀ ਜੀਵਨ ਵਿਚ ਅਨੁਸ਼ਾਸਨ ਅਤੇ ਸ਼ਿਸ਼ਟਾਚਾਰ ਦੀ ਜਗ੍ਹਾ ਸਵੱਛੰਦ ਜੀਵਨ ਪ੍ਰਵਿਰਤੀ ਦੀ ਵਧਦੀ ਹੋਈ ਲਤ ਚਿੰਤਾ ਦਾ ਵਿਸ਼ਾ ਹੈ। ਪਹਿਰਾਵੇ ਵਿਚ ਆ ਰਹੇ ਬਦਲਾਅ ਨੇ ਨੌਜਵਾਨਾਂ ਨੂੰ ਗ਼ਲਤ ਰਸਤੇ 'ਤੇ ਲਿਜਾਣ ਵਿਚ ਕੋਈ ਕਸਰ ਨਹੀਂ ਛੱਡੀ। ਦੇਰ ਰਾਤ ਤੱਕ ਘਰ ਤੋਂ ਬਾਹਰ ਭਟਕਣ ਦਾ ਵੀ ਫੈਸ਼ਨ ਚੱਲ ਰਿਹਾ ਹੈ। ਸਿਗਰਟਨੋਸ਼ੀ ਤੋਂ ਮਦਿਰਾਪਾਨ ਤੱਕ ਹੀ ਲਤ ਨੌਜਵਾਨਾਂ ਵਿਚ ਵਧ ਰਹੀ ਹੈ। ਇਹੀ ਵਜ੍ਹਾ ਹੈ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਖਾਣ-ਪੀਣ ਤੋਂ ਕਿਸੇ ਤਰ੍ਹਾਂ ਦਾ ਪ੍ਰਹੇਜ਼ ਨਹੀਂ ਰਿਹਾ।
ਘੱਟ ਉਮਰ ਵਿਚ ਵੱਡੀਆਂ ਬਿਮਾਰੀਆਂ ਦਾ ਆਕਰਸ਼ਣ ਅਵਿਵਸਥਾ ਦਾ ਕਹਿਰ ਹੈ ਜਾਂ ਸਾਡੀਆਂ ਲਾਪ੍ਰਵਾਹੀਆਂ ਦਾ ਮਾੜਾ ਨਤੀਜਾ, ਇਹ ਵਿਵਾਦ ਦਾ ਵਿਸ਼ਾ ਬਣ ਸਕਦਾ ਹੈ। ਜ਼ਰੂਰਤ ਹੈ ਸਮਾਂ ਰਹਿੰਦੇ ਸੁਚੇਤ ਹੋਣ ਦੀ ਅਤੇ ਆਪਣੀ ਖਾਣ-ਪੀਣ ਦੀ ਵਿਵਸਥਾ ਵਿਚ ਸੁਧਾਰ ਕਰਨ ਦੀ।

ਛੱਲੀ ਖਾਣ ਦੇ ਸਿਹਤ ਲਈ ਫਾਇਦੇ

ਛੱਲੀ, ਜਿਸ ਨੂੰ ਮੱਕੀ ਜਾਂ ਜਵਾਰ ਵੀ ਕਿਹਾ ਜਾਂਦਾ ਹੈ, ਇਸ ਨੂੰ ਖਾਣ ਦੇ ਬਹੁਤ ਹੀ ਜ਼ਿਆਦਾ ਫਾਇਦੇ ਹਨ। ਛੱਲੀ ਨੂੰ ਮੱਕਾ, ਛੱਲੀ ਅਤੇ ਸਵੀਟ ਕਾਰਨ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਛੱਲੀ ਆਪਣੇ ਮਿੱਠੇ ਸਵਾਦ ਕਰਕੇ ਨਾ ਸਿਰਫ ਬੱਚਿਆਂ ਨੂੰ ਪਸੰਦ ਆਉਂਦੀ ਹੈ, ਸਗੋਂ ਇਸ ਨੂੰ ਵੱਡੇ ਵੀ ਬਹੁਤ ਚਾਹ ਕੇ ਖਾਂਦੇ ਹਨ। ਇਸ ਨੂੰ ਉਬਾਲ ਕੇ, ਭੁੰਨ ਕੇ, ਪਕਾ ਕੇ ਕਿਸੇ ਵੀ ਤਰ੍ਹਾਂ ਤੁਸੀਂ ਖਾ ਸਕਦੇ ਹੋ, ਇਸ ਨਾਲ ਸਿਹਤ ਨੂੰ ਬਹੁਤ ਸਾਰੇ ਲਾਭ ਹੁੰਦੇ ਹਨ।
ਬਾਜ਼ਾਰ ਵਿਚ ਤੁਹਾਨੂੰ ਛੱਲੀ ਅਸਾਨੀ ਨਾਲ ਮਿਲ ਜਾਵੇਗੀ। ਇਸ ਦੀ ਤੁਸੀਂ ਸਬਜ਼ੀ ਵੀ ਬਣਾ ਸਕਦੇ ਹੋ। ਮੱਕੀ ਵਿਚ ਫਾਈਬਰ, ਪੋਟਾਸ਼ੀਅਮ, ਕਾਰਬੋਹਾਈਡ੍ਰੇਟਸ ਅਤੇ ਮਿਨਰਲਜ਼ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ। ਛੱਲੀ ਸਿਹਤ ਲਈ ਹਰ ਤਰੀਕੇ ਨਾਲ ਲਾਭਦਾਇਕ ਹੁੰਦੀ ਹੈ। ਆਓ ਜਾਣਦੇ ਹਾਂ ਕਿ ਛੱਲੀ ਖਾਣ ਦੇ ਫਾਇਦੇ ਕੀ ਹਨ-
ਸਰੀਰ ਦੀ ਇਮਿਊਨਿਟੀ ਪਾਵਰ ਵਧਾਏ : ਪ੍ਰੋਟੀਨ ਦੂਜਾ ਅਜਿਹਾ ਨਿਊਟ੍ਰੀਐਂਟ ਹੈ, ਜਿਸ ਦੀ ਸਰੀਰ ਨੂੰ ਸਭ ਤੋਂ ਵੱਧ ਲੋੜ ਹੁੰਦੀ ਹੈ। ਇਸ ਦਾ ਕੰਮ ਸਰੀਰਕ ਸੈੱਲਾਂ ਨੂੰ ਬਾਹਰੀ ਟੁੱਟ-ਭੱਜ ਤੋਂ ਬਚਾਉਣਾ, ਮਸਲ ਬਣਾਉਣਾ ਅਤੇ ਸਰੀਰ ਦੀ ਇਮਿਊਨਿਟੀ ਨੂੰ ਵਧਾਉਣਾ ਹੁੰਦਾ ਹੈ। ਛੱਲੀ ਵਿਚ ਪ੍ਰੋਟੀਨ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਮਰਦਾਂ ਨੂੰ ਰੋਜ਼ਾਨਾ 56 ਗ੍ਰਾਮ ਅਤੇ ਔਰਤਾਂ ਨੂੰ ਰੋਜ਼ਾਨਾ 46 ਗ੍ਰਾਮ ਪ੍ਰੋਟੀਨ ਦੀ ਲੋੜ ਹੁੰਦੀ ਹੈ, ਜਿਸ ਨੂੰ ਸਿਰਫ ਤੁਸੀਂ ਇਕ ਕੱਪ ਛੱਲੀ ਦੇ ਦਾਣੇ ਖਾ ਕੇ ਪ੍ਰਾਪਤ ਕਰ ਸਕਦੇ ਹੋ।
ਅੱਖਾਂ ਦੀ ਰੌਸ਼ਨੀ ਵਧਾਉਂਦੀ ਹੈ : ਛੱਲੀ ਵਿਚ ਜ਼ੀਕਸਾਂਥਿਨ ਨਾਂਅ ਦੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਜਿਸ ਕਾਰਨ ਇਸ ਦਾ ਰੰਗ ਪੀਲਾ ਹੁੰਦਾ ਹੈ। ਇਸ ਨਾਲ ਉਮਰ ਵਧਣ ਦੇ ਨਾਲ-ਨਾਲ ਅੱਖਾਂ ਵਿਚ ਹੋਣ ਵਾਲੀਆਂ ਸਮੱਸਿਆਵਾਂ ਜਿਵੇਂ ਮੋਤੀਆਬਿੰਦ, ਅੱਖਾਂ ਦਾ ਸੁੱਕਾਪਨ, ਅੱਖਾਂ ਵਿਚੋਂ ਪਾਣੀ ਨਿਕਲਣਾ ਆਦਿ ਤੋਂ ਛੁਟਕਾਰਾ ਮਿਲਦਾ ਹੈ। ਛੱਲੀ ਦੇ ਸੇਵਨ ਨਾਲ ਅੱਖਾਂ ਦੀ ਰੌਸ਼ਨੀ ਵੀ ਤੇਜ਼ ਹੁੰਦੀ ਹੈ।
ਜਵਾਨ ਬਣਾਈ ਰੱਖੇ : ਛੱਲੀ ਵਿਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਚਮੜੀ ਨੂੰ ਲੰਬੇ ਸਮੇਂ ਤੱਕ ਜਵਾਨ ਬਣਾਈ ਰੱਖਦੇ ਹਨ। ਇਸ ਵਿਚ ਅਜਿਹੇ ਗੁਣ ਪਾਏ ਜਾਂਦੇ ਹਨ ਜੋ ਚਮੜੀ ਦੇ ਕਸਾਵ ਨੂੰ ਬਣਾਈ ਰੱਖਦੇ ਹਨ। ਆਪਣੀ ਖੁਰਾਕ ਵਿਚ ਛੱਲੀ ਨੂੰ ਸ਼ਾਮਿਲ ਕਰਨ ਨਾਲ ਬੇਵਕਤ ਆਉਣ ਵਾਲੇ ਬੁਢਾਪੇ ਨੂੰ ਰੋਕਿਆ ਜਾ ਸਕਦਾ ਹੈ। ਮੱਕੀ ਨੂੰ ਖਾਣ ਤੋਂ ਇਲਾਵਾ ਇਸ ਦਾ ਤੇਲ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਤੁਸੀਂ ਇਸ ਵਿਚੋਂ ਨਿਕਲਣ ਵਾਲੇ ਤੇਲ ਨੂੰ ਵੀ ਲਗਾ ਸਕਦੇ ਹੋ। ਇਸ ਦੇ ਤੇਲ ਵਿਚ ਲਿਨੋਲਿਕ ਐਸਿਡ ਪਾਇਆ ਜਾਂਦਾ ਹੈ ਜੋ ਚਮੜੀ ਨੂੰ ਜਵਾਨ ਬਣਾਈ ਰੱਖਦਾ ਹੈ। ਇਸ ਤੋਂ ਇਲਾਵਾ ਰੇਸ਼ਿਸ ਅਤੇ ਖੁਜਲੀ ਦੇ ਇਲਾਜ ਲਈ ਵੀ ਕਾਰਨ ਸਟਾਰਚ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਨਾਲ ਚਮੜੀ ਬਹੁਤ ਜ਼ਿਆਦਾ ਨਰਮ ਬਣ ਜਾਂਦੀ ਹੈ।
ਯਾਦਦਾਸ਼ਤ ਤੇਜ਼ ਕਰੇ : ਛੱਲੀ ਵਿਚ ਥੀਆਮਾਈਨ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ ਅਤੇ ਉਸ ਵਿਚ ਮੌਜੂਦ ਨਿਊਟ੍ਰੀਏਂਟਸ ਦਿਮਾਗ ਲਈ ਬਹੁਤ ਹੀ ਜ਼ਰੂਰੀ ਹੁੰਦੇ ਹਨ। ਇਸ ਤੋਂ ਇਲਾਵਾ ਛੱਲੀ ਦੇ ਸੇਵਨ ਨਾਲ ਯਾਦਦਾਸ਼ਤ ਵੀ ਤੇਜ਼ ਹੋ ਜਾਂਦੀ ਹੈ। ਛੱਲੀ ਨੂੰ ਖਾ ਕੇ ਤੁਸੀਂ ਅਲਜਾਈਮਰ ਵਰਗੀ ਭੁੱਲਣ ਦੀ ਬਿਮਾਰੀ ਤੋਂ ਵੀ ਬਚੇ ਰਹਿੰਦੇ ਹੋ।
ਦਿਲ ਲਈ ਵੀ ਫਾਇਦੇਮੰਦ : ਛੱਲੀ ਦਿਲ ਦੇ ਰੋਗਾਂ ਨੂੰ ਖ਼ਤਮ ਕਰਨ ਵਿਚ ਵੀ ਮਦਦਗਾਰ ਹੁੰਦੀ ਹੈ। ਕਿਉਂਕਿ ਇਸ ਵਿਚ ਵਿਟਾਮਿਨ 'ਸੀ', ਕੈਰੋਟੀਨੋਇਡ ਅਤੇ ਬਾਇਓਫਲੇਵੋਨਾਇਡ ਪਾਏ ਜਾਂਦੇ ਹਨ। ਇਹ ਕੋਲੈਸਟ੍ਰੋਲ ਦੇ ਪੱਧਰ ਨੂੰ ਵਧਣ ਨਹੀਂ ਦਿੰਦੇ ਅਤੇ ਸਰੀਰ ਵਿਚ ਖੂਨ ਦਾ ਪ੍ਰਵਾਹ ਵੀ ਵਧਦਾ ਹੈ।
ਮੋਟਾਪਾ ਘੱਟ ਕਰੇ : ਛੱਲੀ ਨੂੰ ਥੋੜ੍ਹੀ ਜਿਹੀ ਮਾਤਰਾ ਵਿਚ ਖਾਣ ਨਾਲ ਹੀ ਪੇਟ ਭਰ ਜਾਂਦਾ ਹੈ। ਨਾਲ ਹੀ ਇਸ ਨਾਲ ਪੂਰੇ ਦਿਨ ਲਈ ਜ਼ਰੂਰੀ ਪੋਸ਼ਣ ਵੀ ਪ੍ਰਾਪਤ ਹੋ ਜਾਂਦੇ ਹਨ, ਜਿਸ ਨਾਲ ਤੁਹਾਨੂੰ ਵਾਰ-ਵਾਰ ਭੁੱਖ ਨਹੀਂ ਲਗਦੀ। ਇਸ ਲਈ ਇਹ ਭਾਰ ਨੂੰ ਘੱਟ ਕਰਨ ਵਿਚ ਤੁਹਾਡੀ ਸਹਾਇਤਾ ਕਰ ਸਕਦੀ ਹੈ। ਇਸ ਦਾ ਸੂਪ ਬਣਾ ਕੇ ਪੀਣਾ ਵੀ ਕਾਫੀ ਫਾਇਦੇਮੰਦ ਹੁੰਦਾ ਹੈ।
ਕੈਂਸਰ ਤੋਂ ਬਚਾਏ : ਛੱਲੀ ਵਿਚ ਬੀਟਾ ਕਰਾਈਪਟੋਕਸਾਨਥਿਨ ਪਾਇਆ ਜਾਂਦਾ ਹੈ ਜੋ ਕਾਫੀ ਹੱਦ ਤੱਕ ਬੀਟਾ-ਕੈਰੋਟੀਨ ਨਾਲ ਮਿਲਦਾ-ਜੁਲਦਾ ਹੈ। ਇਸ ਨੂੰ ਸਰੀਰ ਵਿਟਾਮਿਨ 'ਏ' ਵਿਚ ਆਪਣੇ-ਆਪ ਬਦਲ ਲੈਂਦਾ ਹੈ। ਬੀਟਾ ਕਰਾਈਪਟੋਕਸਾਨਥਿਨ ਫੇਫੜਿਆਂ ਦੇ ਕੈਂਸਰ ਦਾ ਦੁਸ਼ਮਣ ਹੁੰਦਾ ਹੈ। ਭਾਵ ਕਿ ਸਰੀਰ ਵਿਚ ਬੀਟਾ ਕਰਾਈਪਟੋਕਸਾਨਥਿਨ ਦੀ ਸਹੀ ਮਾਤਰਾ ਹੋਣ 'ਤੇ ਫੇਫੜਿਆਂ ਦਾ ਕੈਂਸਰ ਤੁਹਾਡੇ ਤੋਂ ਕੋਹਾਂ ਦੂਰ ਰਹਿੰਦਾ ਹੈ।
ਹੱਡੀਆਂ ਮਜ਼ਬੂਤ ਬਣਾਏ : ਛੱਲੀ ਵਿਚ ਪੋਟਾਸ਼ੀਅਮ ਦੀ ਉਚਿਤ ਮਾਤਰਾ ਪਾਈ ਜਾਂਦੀ ਹੈ ਜੋ ਹਾਰਟ ਫੰਕਸ਼ਨ, ਮਸਲਾਂ 'ਤੇ ਪੈਣ ਵਾਲੇ ਦਬਾਅ ਅਤੇ ਏਂਠਨ ਨੂੰ ਘੱਟ ਕਰਕੇ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਕੱਪ ਛੱਲੀ ਦੇ ਦਾਣਿਆਂ ਵਿਚ 325 ਮਿ: ਗ੍ਰਾ: ਪੋਟਾਸ਼ੀਅਮ ਦੀ ਮਾਤਰਾ ਪਾਈ ਜਾਂਦੀ ਹੈ। ਇਸ ਨੂੰ ਆਲੂ, ਬੀਨਸ ਅਤੇ ਪਾਲਕ ਦੇ ਨਾਲ ਮਿਲਾ ਕੇ ਖਾਣ ਨਾਲ ਇਸ ਦੇ ਫਾਇਦੇ ਦੁੱਗਣੇ ਹੋ ਜਾਂਦੇ ਹਨ। ਛੱਲੀ ਦੇ ਪੀਲੇ ਦਾਣਿਆਂ ਵਿਚ ਢੇਰ ਸਾਰਾ ਆਇਰਨ, ਕਾਪਰ, ਫਾਸਫੋਰਸ ਅਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ, ਜਿਸ ਨਾਲ ਹੱਡੀਆਂ ਵਿਚ ਮਜ਼ਬੂਤੀ ਆਉਂਦੀ ਹੈ। ਇਸ ਪੋਸ਼ਕ ਤੱਤਾਂ ਦੇ ਕਾਰਨ ਬੁਢਾਪੇ ਦੌਰਾਨ ਵੀ ਹੱਡੀਆਂ ਦੇ ਟੁੱਟਣ ਦੀ ਸੰਭਾਵਨਾ ਕਾਫੀ ਘੱਟ ਹੋ ਜਾਂਦੀ ਹੈ। ਇਸ ਨਾਲ ਗੁਰਦੇ ਵੀ ਸਹੀ ਤਰੀਕੇ ਨਾਲ ਕੰਮ ਕਰਦੇ ਹਨ।
ਪਾਚਣ ਕਿਰਿਆ ਸਹੀ ਰੱਖੇ : ਪਾਚਣ ਕਿਰਿਆ ਨੂੰ ਬਿਹਤਰ ਬਣਾਉਣ ਲਈ ਖਾਣੇ ਵਿਚ ਫਾਈਬਰ ਦਾ ਹੋਣਾ ਬਹੁਤ ਹੀ ਜ਼ਰੂਰੀ ਮੰਨਿਆ ਜਾਂਦਾ ਹੈ। ਮੱਕੀ ਵਿਚ ਫਾਈਬਰ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਇਹ ਸਿਰਫ ਪਾਚਣ ਲਈ ਹੀ ਨਹੀਂ, ਸਗੋਂ ਬਲੱਡ ਸ਼ੂਗਰ ਪੱਧਰ ਨੂੰ ਵੀ ਕੰਟਰੋਲ ਕਰਦਾ ਹੈ। ਇਸ ਨਾਲ ਕਬਜ਼ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ, ਨਾਲ ਹੀ ਕੋਲੈਸਟ੍ਰੋਲ ਦੀ ਵਧਦੀ ਮਾਤਰਾ ਨੂੰ ਵੀ ਕੰਟਰੋਲ ਵਿਚ ਰੱਖਿਆ ਜਾ ਸਕਦਾ ਹੈ। ਇਹ ਫਾਈਬਰ ਨਾਲ ਭਰਿਆ ਹੋਇਆ ਹੈ, ਇਸ ਲਈ ਇਸ ਨੂੰ ਖਾਣ ਨਾਲ ਪੇਟ ਦਾ ਪਾਚਣ ਸਹੀ ਬਣਿਆ ਰਹਿੰਦਾ ਹੈ। ਇਸ ਨਾਲ ਕਬਜ਼, ਬਵਾਸੀਰ ਅਤੇ ਪੇਟ ਵਿਚ ਕੈਂਸਰ ਹੋਣ ਦਾ ਖਤਰਾ ਕਾਫੀ ਘੱਟ ਹੋ ਜਾਂਦਾ ਹੈ।

ਜਦੋਂ ਸਤਾਏ ਕਮਰ ਦਾ ਦਰਦ

ਅਕਸਰ ਔਰਤਾਂ ਨੂੰ ਕਮਰ ਦਰਦ ਸਤਾਉਂਦਾ ਰਹਿੰਦਾ ਹੈ ਅਤੇ ਉਨ੍ਹਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਜਾਂਦਾ ਹੈ। ਕਮਰ ਦਰਦ ਸਿਰਫ ਵੱਡੀ ਉਮਰ ਦੀਆਂ ਔਰਤਾਂ ਦਾ ਰੋਗ ਨਹੀਂ ਹੈ। ਕਿਸੇ ਵੀ ਉਮਰ ਵਿਚ ਇਹ ਘੁਸਪੈਠ ਕਰ ਸਕਦਾ ਹੈ।
ਇਸ ਦਾ ਪ੍ਰਮੁੱਖ ਕਾਰਨ ਸਾਡੀ ਗ਼ਲਤ ਰੋਜ਼ਮਰ੍ਹਾ ਹੈ। ਔਰਤਾਂ ਵਿਚ ਕਮਰ ਦਰਦ ਦਾ ਪ੍ਰਮੁੱਖ ਕਾਰਨ ਮਾਸਕ ਧਰਮ, ਮੋਟਾਪਾ, ਜ਼ਿਆਦਾ ਮਿਹਨਤ, ਉੱਚੀ ਅੱਡੀ ਵਾਲੀ ਚੱਪਲ-ਸੈਂਡਲ ਅਤੇ ਕਸਰਤ ਦੀ ਕਮੀ ਦਾ ਹੋਣਾ ਹੁੰਦਾ ਹੈ।
ਔਰਤਾਂ ਤੋਂ ਇਲਾਵਾ ਮਰਦਾਂ, ਨੌਜਵਾਨਾਂ ਨੂੰ ਵੀ ਇਹ ਦਰਦ ਹੁੰਦਾ ਹੈ, ਜਿਸ ਦਾ ਕਾਰਨ ਹੈ ਲਗਾਤਾਰ ਖੜ੍ਹੇ ਹੋ ਕੇ ਕੰਮ ਕਰਨਾ, ਕਮਰ ਝੁਕਾ ਕੇ ਬੈਠਣਾ, ਸਕੂਟਰ ਆਦਿ ਜ਼ਿਆਦਾ ਚਲਾਉਣਾ, ਸੌਣ-ਉੱਠਣ ਦੇ ਗ਼ਲਤ ਤਰੀਕੇ ਆਦਿ।
ਕਮਰ ਦਰਦ ਦਾ ਇਲਾਜ ਸਮਾਂ ਰਹਿੰਦੇ ਹੀ ਕਰਨਾ ਲਾਭਦਾਇਕ ਹੁੰਦਾ ਹੈ, ਨਹੀਂ ਤਾਂ ਇਹ ਲਾਇਲਾਜ ਹੋ ਜਾਂਦਾ ਹੈ। ਜਿਵੇਂ ਹੀ 4-5 ਦਿਨ ਤੱਕ ਲਗਾਤਾਰ ਇਹ ਦਰਦ ਰਹੇ ਤਾਂ ਤੁਰੰਤ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ। ਇਸ ਵਿਚ ਲਾਪ੍ਰਵਾਹੀ ਵਰਤਣਾ ਨੁਕਸਾਨਦਾਇਕ ਸਿੱਧ ਹੋ ਸਕਦਾ ਹੈ।
ਜਿਨ੍ਹਾਂ ਲੋਕਾਂ ਦਾ ਉਠਣ-ਬੈਠਣ ਦਾ ਸਲੀਕਾ ਠੀਕ ਨਾ ਹੋਵੇ ਅਤੇ ਝੁਕ ਕੇ ਚਲਦੇ ਹੋਣ, ਉਨ੍ਹਾਂ ਲੋਕਾਂ ਨੂੰ ਕਮਰ ਦਰਦ ਜ਼ਿਆਦਾ ਹੁੰਦਾ ਹੈ। ਠੀਕ ਤਰ੍ਹਾਂ ਖੜ੍ਹੇ ਨਾ ਹੋਣ 'ਤੇ ਜਾਂ ਠੀਕ ਤਰ੍ਹਾਂ ਨਾ ਬੈਠਣ 'ਤੇ ਵੀ ਸਰੀਰ ਦਾ ਆਕਾਰ ਹੌਲੀ-ਹੌਲੀ ਹਮੇਸ਼ਾ ਲਈ ਵਿਗੜਨ ਲਗਦਾ ਹੈ। ਜੇ ਅਸੀਂ ਸ਼ੁਰੂ ਤੋਂ ਇਸ ਪਾਸੇ ਧਿਆਨ ਦੇਈਏ ਤਾਂ ਅਸੀਂ ਕਮਰ ਦਰਦ ਤੋਂ ਛੁਟਕਾਰਾ ਪਾ ਸਕਦੇ ਹਾਂ।
ਬਹੁਤ ਘੱਟ ਲੋਕਾਂ ਨੂੰ ਝੁਕਣ ਦਾ ਸਲੀਕਾ ਪਤਾ ਹੁੰਦਾ ਹੈ। ਬਹੁਤੇ ਲੋਕ ਹੇਠੋਂ ਕੁਝ ਚੁੱਕਣ ਲਈ ਕਿਸੇ ਵੀ ਸਥਿਤੀ ਨਾਲ ਝੁਕ ਕੇ ਚੁੱਕ ਲੈਂਦੇ ਹਨ, ਜੋ ਕਮਰ ਦਰਦ ਦਾ ਕਾਰਨ ਬਣ ਜਾਂਦਾ ਹੈ।
ਬਹੁਤ ਜ਼ਿਆਦਾ ਕਸਰਤਾਂ ਕਰਨ ਨਾਲ ਵੀ ਪਿੱਠ ਦਰਦ ਹੋ ਸਕਦਾ ਹੈ।
ਲੰਬੇ ਸਮੇਂ ਤੱਕ ਕੋਈ ਵੀ ਵਾਹਨ ਚਲਾਉਣ ਨਾਲ ਜਾਂ ਕਿਸੇ ਵੀ ਵਾਹਨ 'ਤੇ ਬੈਠੇ ਰਹਿਣ ਨਾਲ ਵੀ ਕਮਰ ਦੇ ਹੇਠਾਂ ਵਾਲੇ ਹਿੱਸੇ ਵਿਚ ਦਰਦ ਹੁੰਦਾ ਹੈ। ਵਾਹਨ ਚਲਾਉਣ ਵਾਲੇ ਨੂੰ ਵਿਚ-ਵਿਚ ਗੱਡੀ ਰੋਕ ਕੇ ਸਿੱਧਾ ਹੋ ਜਾਣਾ ਚਾਹੀਦਾ ਹੈ ਅਤੇ ਥੋੜ੍ਹਾ ਚੱਲ-ਫਿਰ ਲੈਣਾ ਚਾਹੀਦਾ ਹੈ। ਡਰਾਈਵਰ ਅਤੇ ਯਾਤਰੀ ਨੂੰ ਵੀ ਆਪਣੀ ਸਥਿਤੀ ਬਦਲਦੇ ਰਹਿਣਾ ਚਾਹੀਦਾ ਹੈ।
ਕਮਰ ਦਰਦ ਪ੍ਰੇਸ਼ਾਨ ਨਾ ਕਰੇ, ਇਸ ਦੇ ਲਈ ਵਰਤੋ ਕੁਝ ਸਾਵਧਾਨੀਆਂ
* ਕਸਰਤ ਕਰਦੇ ਸਮੇਂ ਧਿਆਨ ਦਿਓ ਕਿ ਲੋੜ ਤੋਂ ਜ਼ਿਆਦਾ ਕਸਰਤਾਂ ਨਾ ਕਰੋ। ਜੋ ਕਸਰਤ ਕਰੋ, ਉਹ ਕਮਰ ਨੂੰ ਖਿੱਚ ਨਾ ਪਾਵੇ।
* ਖੜ੍ਹੇ ਹੋਣ ਸਮੇਂ ਸਿੱਧੇ ਖੜ੍ਹੇ ਹੋਵੋ ਅਤੇ ਦੋਵੇਂ ਪੈਰਾਂ 'ਤੇ ਬਰਾਬਰ ਭਾਰ ਪਾਓ। ਜ਼ਿਆਦਾ ਦੇਰ ਖੜ੍ਹੇ ਹੋਣਾ ਹੈ ਤਾਂ ਸਥਿਤੀ ਬਦਲਦੇ ਰਹੋ।
* ਜ਼ਿਆਦਾ ਸਮੇਂ ਤੱਕ ਬੈਠ ਕੇ ਕੰਮ ਨਾ ਕਰੋ। ਅਜਿਹੀ ਕੁਰਸੀ ਦੀ ਵਰਤੋਂ ਕਰੋ ਜੋ ਤੁਹਾਡੀ ਕਮਰ ਨੂੰ ਸਪੋਰਟ ਦਿੰਦੀ ਹੋਵੇ।
* ਬੈਗ ਚੁੱਕਦੇ ਸਮੇਂ ਜਾਂ ਪਰਸ ਮੋਢੇ 'ਤੇ ਲਟਕਾਉਂਦੇ ਸਮੇਂ ਪਾਸਾ ਬਦਲਦੇ ਰਹੋ, ਜਿਸ ਨਾਲ ਇਕ ਮੋਢੇ 'ਤੇ ਜ਼ਿਆਦਾ ਦਬਾਅ ਨਾ ਪਵੇ।
* ਨੀਂਦ ਪੂਰੀ ਲਓ। ਹੋ ਸਕੇ ਤਾਂ ਦਿਨ ਵਿਚ ਥੋੜ੍ਹੀ ਦੇਰ ਆਰਾਮ ਕਰੋ।
* ਦਫ਼ਤਰ ਵਿਚ ਕੰਮ ਕਰਦੇ ਸਮੇਂ ਜਾਂ ਕੰਪਿਊਟਰ 'ਤੇ ਲਗਾਤਾਰ ਕੰਮ ਕਰਦੇ ਸਮੇਂ ਵਿਚ-ਵਿਚਾਲੇ ਉੱਠੋ ਅਤੇ ਕਮਰ ਨੂੰ ਆਰਾਮ ਦਿਓ।
* ਘਰ ਵਿਚ ਰਹਿਣ ਵਾਲੀਆਂ ਔਰਤਾਂ ਨੂੰ ਵੀ ਕੰਮ ਖ਼ਤਮ ਕਰਕੇ ਥੋੜ੍ਹੀ ਦੇਰ ਆਰਾਮ ਜ਼ਰੂਰ ਕਰਨਾ ਚਾਹੀਦਾ ਹੈ।
* ਜ਼ਿਆਦਾ ਨਰਮ ਗੱਦਿਆਂ ਦੀ ਵਰਤੋਂ ਤੋਂ ਬਚੋ।
* ਜ਼ਮੀਨ ਤੋਂ ਸਾਮਾਨ ਚੁੱਕਦੇ ਸਮੇਂ ਪਿੱਠ (ਕਮਰ) ਦੇ ਭਾਰ ਝੁਕਣ ਦੀ ਜਗ੍ਹਾ ਗੋਡਿਆਂ ਦੇ ਭਾਰ ਝੁਕੋ।
* ਜ਼ਿਆਦਾ ਭਾਰ ਨਾ ਚੁੱਕੋ। ਉੱਪਰੋਂ ਸਾਮਾਨ ਲਾਹੁੰਦੇ ਸਮੇਂ ਕਿਸੇ ਉੱਚੀ ਚੀਜ਼ 'ਤੇ ਖੜ੍ਹੇ ਹੋ ਕੇ ਆਰਾਮ ਨਾਲ ਸਾਮਾਨ ਲਾਹੋ।
* ਅੱਡੀ ਵਾਲੀ ਚੱਪਲ, ਸੈਂਡਲ ਨਾ ਪਹਿਨ ਕੇ ਪੈਰਾਂ ਵਿਚ ਆਰਾਮਦਾਇਕ ਚੱਪਲ ਪਹਿਨੋ। ਅੱਡੀ ਵਾਲੀ ਚੱਪਲ, ਸੈਂਡਲ ਨਾਲ ਸੰਤੁਲਨ ਖਰਾਬ ਹੋਣ 'ਤੇ ਕਮਰ ਦਰਦ ਹੋ ਜਾਂਦਾ ਹੈ।


-ਨੀਤੂ ਗੁਪਤਾ

ਜਟਿਲ ਹੁੰਦਾ ਮੱਛਰ ਦਾ ਆਚਰਣ

ਮਾਮੂਲੀ ਜਿਹੇ ਕੀਟ ਮੱਛਰ ਤੋਂ ਸਾਰੇ ਜੀਵ ਪ੍ਰੇਸ਼ਾਨ ਹਨ। ਇਸ ਨੇ ਸਭ ਤੋਂ ਵੱਧ ਸਮਝ ਵਾਲੇ ਜੀਵ ਮਨੁੱਖ ਤੱਕ ਦਾ ਜੀਵਨ ਮੁਹਾਲ ਕਰ ਦਿੱਤਾ ਹੈ। ਇਸ ਦਾ ਚਰਿੱਤਰ ਅਤੇ ਕਾਰਜ ਬੁੱਝਣਾ ਲਗਾਤਾਰ ਔਖਾ ਹੋ ਜਾਂਦਾ ਹੈ। ਇਨ੍ਹਾਂ ਦੀਆਂ ਅਨੇਕਾਂ ਕਿਸਮਾਂ ਹਨ। ਸਾਰੀਆਂ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਫੈਲਾਉਂਦੀਆਂ ਹਨ। ਇਹ ਰੋਗਾਂ ਦੇ ਵਾਹਕ ਹਨ ਅਤੇ ਵੱਖ-ਵੱਖ ਸਮੇਂ 'ਤੇ ਲੋਕਾਂ ਨੂੰ ਕੱਟਦੇ ਹਨ।
ਮੱਛਰਦਾਨੀ ਸਾਨੂੰ ਮੱਛਰ ਨਾਲ ਹੋਣ ਵਾਲੇ 90 ਫ਼ੀਸਦੀ ਰੋਗਾਂ ਤੋਂ ਬਚਾਉਂਦੀ ਹੈ। ਡੇਂਗੂ ਫੈਲਾਉਣ ਵਾਲਾ ਮੱਛਰ ਸਵੇਰੇ ਕੱਟਦਾ ਹੈ ਜਦੋਂ ਕਿ ਅਸੀਂ ਬਚਣ ਦੀ ਕੋਸ਼ਿਸ਼ ਰਾਤ ਨੂੰ ਕਰਦੇ ਹਾਂ। ਮੱਛਰ ਨੂੰ ਭਜਾਉਣ ਲਈ ਕ੍ਰੀਮ, ਟਿੱਕੀ, ਕਵਾਇਲ ਆਦਿ ਦੀ ਵਰਤੋਂ ਕਰਦੇ ਹਾਂ ਪਰ ਕੁਝ ਦੇਰ ਬਾਅਦ ਮੱਛਰ ਇਨ੍ਹਾਂ ਰੁਕਾਵਟਾਂ ਨੂੰ ਪਾਰ ਕਰ ਲੈਂਦਾ ਹੈ। ਟਿੱਕੀ, ਕਵਾਇਲ ਆਦਿ ਦਾ ਰਸਾਇਣ ਦਿਲ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਦਾ ਮਾੜਾ ਪ੍ਰਭਾਵ ਵੀ ਹੁੰਦਾ ਹੈ। ਮੱਛਰ ਤੋਂ ਬਚਾਅ ਵਾਲੀ ਕ੍ਰੀਮ ਚਮੜੀ ਨੂੰ ਨੁਕਸਾਨ ਪਹੁੰਚਾਉਂਦੀ ਹੈ। ਮੱਛਰ ਤੋਂ ਬਚਣ ਲਈ ਸਾਫ਼-ਸਫ਼ਾਈ ਤੋਂ ਇਲਾਵਾ ਹੋਰ ਕੋਈ ਸ੍ਰੇਸ਼ਠ ਬਦਲ ਨਹੀਂ ਹੈ।

ਬਰਸਾਤਾਂ ਵਿਚ ਅਪਣਾਓ ਸਿਹਤ ਸਬੰਧੀ ਸਾਵਧਾਨੀਆਂ

ਅੱਜਕਲ੍ਹ ਭਾਰਤ ਦੇ ਹਰੇਕ ਸਥਾਨ 'ਤੇ ਰਿਮਝਿਮ ਵਰਖਾ ਹੋ ਰਹੀ ਹੈ। ਅਜਿਹੇ ਸਮੇਂ ਵਿਚ ਸਭ ਤੋਂ ਮਹੱਤਵਪੂਰਨ ਕੰਮ ਖੁਦ ਨੂੰ ਵਰਖਾ ਦੀਆਂ ਬੂੰਦਾਂ ਤੋਂ ਬਚਾਉਣ ਦੇ ਨਾਲ-ਨਾਲ ਸਰੀਰ ਨੂੰ ਤੰਦਰੁਸਤ ਬਣਾਈ ਰੱਖਣ ਦਾ ਹੈ।
ਡਾਕਟਰਾਂ ਅਨੁਸਾਰ ਗਰਮੀ ਰੁੱਤ ਤੋਂ ਬਾਅਦ ਬਰਸਾਤ ਦਾ ਮੌਸਮ ਜਿਥੇ ਆਪਣੇ ਨਾਲ ਕਈ ਤਰ੍ਹਾਂ ਦੀਆਂ ਖੁਸ਼ੀਆਂ ਦੀ ਸੌਗਾਤ ਲੈ ਕੇ ਆਉਂਦਾ ਹੈ, ਉਥੇ ਸਿਹਤ ਪੱਖੋਂ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਪੈਦਾ ਹੋਣ ਲਗਦੀਆਂ ਹਨ, ਜਿਨ੍ਹਾਂ ਵਿਚ ਦਾਦ (ਫੰਗਲ ਇਨਫੈਕਸ਼ਨ), ਫੋੜੇ-ਫਿੰਨਸੀਆਂ ਪਾਇਓਡਰਮਾ ਆਦਿ ਪ੍ਰਮੁੱਖ ਹਨ।
ਇਨ੍ਹਾਂ ਸਮੱਸਿਆਵਾਂ ਤੋਂ ਅਣਜਾਣ ਲੋਕ ਜਦੋਂ ਇਸ ਦੌਰਾਨ ਕੁਝ ਖਾਸ ਸਾਵਧਾਨੀਆਂ ਵਰਤਦੇ ਹਨ ਤਾਂ ਬਿਨਾਂ ਸ਼ੱਕ ਇਸ ਮੌਸਮ ਨਾਲ ਪੈਦਾ ਵਾਤਾਵਰਨ ਵਿਚ ਹੋਣ ਵਾਲੇ ਬੈਕਟੀਰੀਆ ਨਾਲ ਸੰਕ੍ਰਮਿਤ ਹੋਣ ਤੋਂ ਬਚ ਸਕਦੇ ਹਨ। ਵੈਸੇ ਵੀ ਸੋਨੇ ਅਤੇ ਚਾਂਦੀ ਦੇ ਟੁਕੜਿਆਂ ਤੋਂ ਵੀ ਜ਼ਿਆਦਾ ਕੀਮਤੀ ਸਾਡਾ ਤੰਦਰੁਸਤ ਸਰੀਰ ਹੈ। ਆਓ ਜਾਣਦੇ ਹਾਂ ਕਿ ਬਰਸਾਤ ਦੇ ਮੌਸਮ ਵਿਚ ਸਿਹਤ ਸਬੰਧੀ ਸਮੱਸਿਆਵਾਂ ਦਾ ਹੱਲ ਕਿਵੇਂ ਕੀਤਾ ਜਾਵੇ।
ਸਮੱਸਿਆਵਾਂ : ਦਰਅਸਲ ਇਸ ਮੌਸਮ ਵਿਚ ਸਭ ਤੋਂ ਜ਼ਿਆਦਾ ਲੋਕਾਂ ਵਿਚ ਖੁਜਲੀ ਦੀ ਸਮੱਸਿਆ ਪਾਈ ਜਾਂਦੀ ਹੈ, ਜੋ ਕਿ ਵਿਅਕਤੀ ਦੇ ਸਰੀਰ 'ਤੇ ਗੋਲਾਕਾਰ ਹੋਣ ਦੇ ਨਾਲ-ਨਾਲ ਫੈਲਦੀ ਚਲੀ ਜਾਂਦੀ ਹੈ, ਜਿਸ ਨੂੰ ਡਾਕਟਰੀ ਭਾਸ਼ਾ ਵਿਚ ਰਿੰਗਵਾਰਮ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਹ ਵਿਅਕਤੀ ਦੇ ਸਰੀਰ ਵਿਚ ਨਮੀ ਵਾਲੀਆਂ ਥਾਵਾਂ 'ਤੇ ਮੌਜੂਦ ਹੁੰਦੀ ਹੈ ਅਤੇ ਕਦੇ-ਕਦੇ ਪਾਣੀ ਭਰੇ ਜਾਂ ਮਵਾਦ ਭਰੇ ਦਾਣੇ ਦੇ ਰੂਪ ਵਿਚ ਵੀ ਦਿਖਾਈ ਦਿੰਦੀ ਹੈ, ਜਿਸ ਨਾਲ ਕਾਫੀ ਖੁਜਲੀ ਹੁੰਦੀ ਹੈ।
ਇਸ ਤੋਂ ਇਲਾਵਾ ਫੋੜੇ-ਫਿੰਨਸੀਆਂ ਦੀ ਜੋ ਹਾਲਤ ਹੁੰਦੀ ਹੈ, ਉਹ ਤਾਂ ਵਿਅਕਤੀ ਨੂੰ ਰੁਲਾ ਕੇ ਹੀ ਰੱਖ ਦਿੰਦੀ ਹੈ। ਦੇਖਣ ਵਿਚ ਆਇਆ ਹੈ ਕਿ ਕਦੇ-ਕਦੇ ਇਹ ਸ਼ਿਕਾਇਤਾਂ ਏਨਾ ਗੰਭੀਰ ਰੂਪ ਧਾਰਨ ਕਰ ਲੈਂਦੀਆਂ ਹਨ ਕਿ ਵਿਅਕਤੀ ਲਈ ਇਨ੍ਹਾਂ 'ਤੇ ਕਾਬੂ ਪਾਉਣਾ ਬੇਹੱਦ ਮੁਸ਼ਕਿਲ ਹੋ ਜਾਂਦਾ ਹੈ। ਅਖੀਰ ਉਹ ਸੰਕ੍ਰਮਿਤ ਹੋ ਕੇ ਹਸਪਤਾਲ ਵੱਲ ਰੁਖ਼ ਕਰ ਲੈਂਦਾ ਹੈ। ਇਸ ਦੇ ਨਾਲ ਹੀ ਹੋਰ ਚਮੜੀ ਸਬੰਧੀ ਬਿਮਾਰੀਆਂ 'ਤੇ ਗੌਰ ਫਰਮਾਉਣਾ ਵੀ ਬੇਹੱਦ ਜ਼ਰੂਰੀ ਹੈ।
ਹੱਲ : * ਬਰਸਾਤ ਦੇ ਮੌਸਮ ਵਿਚ ਖੁਦ ਨੂੰ ਜ਼ਿਆਦਾ ਸਮੇਂ ਤੱਕ ਗਿੱਲਾ ਨਾ ਰੱਖੋ। ਜਿਥੋਂ ਤੱਕ ਹੋ ਸਕੇ, ਗਿੱਲੇ ਕੱਪੜੇ ਬਦਲ ਕੇ ਸੁੱਕੇ ਕੱਪੜੇ ਪਹਿਨੋ, ਬਿਹਤਰ ਰਹੇਗਾ।
* ਜਿਥੋਂ ਤੱਕ ਸੰਭਵ ਹੋਵੇ, ਉਥੋਂ ਤੱਕ ਇਸ ਮੌਸਮ ਵਿਚ ਢਿੱਲੇ ਅਤੇ ਹਲਕੇ ਕੱਪੜਿਆਂ ਨੂੰ ਪਹਿਲ ਦਿਓ, ਕਿਉਂਕਿ ਇਸ ਤਰ੍ਹਾਂ ਤੁਸੀਂ ਸਰੀਰ ਨੂੰ ਖੁੱਲ੍ਹਾ-ਖੁੱਲ੍ਹਾ ਮਹਿਸੂਸ ਕਰ ਸਕੋਗੇ ਅਤੇ ਸਰੀਰ ਨੂੰ ਵੀ ਆਰਾਮ ਮਿਲੇਗਾ। ਇਸ ਲਈ ਤੁਸੀਂ ਸੂਤੀ ਕੱਪੜੇ ਦੀ ਚੋਣ ਕਰਦੇ ਹੋ ਤਾਂ ਕਾਫੀ ਬਿਹਤਰ ਸਾਬਤ ਹੋਵੇਗਾ।
* ਧਿਆਨ ਰਹੇ ਕਿ ਬਰਸਾਤ ਦੇ ਮੌਸਮ ਵਿਚ ਬਰਸਾਤੀ ਪਾਣੀ ਨਾਲ ਨਹਾਉਣ ਤੋਂ ਬਾਅਦ ਸਰੀਰ ਨੂੰ ਸ਼ੁੱਧ ਪਾਣੀ ਨਾਲ ਪੂਰੀ ਤਰ੍ਹਾਂ ਦੁਬਾਰਾ ਸਾਫ਼ ਕਰ ਲਓ, ਤਾਂ ਕਿ ਸਰੀਰ ਵਿਚ ਕਿਸੇ ਤਰ੍ਹਾਂ ਦੀ ਗੰਦਗੀ, ਮਿੱਟੀ ਅਤੇ ਚਿੱਕੜ ਆਦਿ ਬਾਕੀ ਨਾ ਰਹਿ ਜਾਵੇ, ਨਹੀਂ ਤਾਂ ਸੰਕ੍ਰਮਣ ਫੈਲਣ ਦੀ ਸੰਭਾਵਨਾ ਅਜਿਹੀ ਹਾਲਤ ਵਿਚ ਬਹੁਤ ਹੁੰਦੀ ਹੈ।
* ਸੱਟ ਲੱਗਣ ਵਾਲੀ ਜਗ੍ਹਾ ਨੂੰ ਅੱਗੇ ਤੱਕ ਢਕ ਕੇ ਰੱਖੋ, ਤਾਂ ਕਿ ਮੱਖੀਆਂ ਆਦਿ ਤੋਂ ਇਸ ਨੂੰ ਬਚਾਇਆ ਜਾ ਸਕੇ। ਪੱਟੀ ਨਾਲ ਸੱਟ ਨੂੰ ਬੰਨ੍ਹੋ, ਤੁਰੰਤ ਰਾਹਤ ਮਿਲੇਗੀ।
* ਇਸ ਮੌਸਮ ਵਿਚ ਬਹੁਤ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਬਰਸਾਤ ਦੇ ਮੌਸਮ ਵਿਚ ਵਿਅਕਤੀ ਦੇ ਸਰੀਰ ਵਿਚਲੀ ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਹੁੰਦੀ ਹੈ, ਇਸ ਲਈ ਇਨ੍ਹਾਂ ਬਿਮਾਰੀਆਂ ਤੋਂ ਬਚਣ ਲਈ ਸੰਤੁਲਤ ਭੋਜਨ ਉਚਿਤ ਮਾਤਰਾ ਵਿਚ ਜ਼ਰੂਰ ਲਓ, ਕਿਉਂਕਿ ਸੰਤੁਲਨ ਭੋਜਨ ਨਾ ਸਿਰਫ ਸਰੀਰ ਨੂੰ ਸ਼ਕਤੀ ਦਿੰਦਾ ਹੈ, ਸਗੋਂ ਚੁਸਤੀ-ਫੁਰਤੀ ਵੀ ਦਿੰਦਾ ਹੈ।
**

ਸਿਹਤ ਖ਼ਬਰਨਾਮਾ

ਭਾਰ ਘਟਾਉਣਾ ਲਗਦਾ ਆਸਾਨ ਹੈ ਪਰ ਕਰਨਾ ਔਖਾ

ਭਾਰ ਵਧਣਾ ਅਤੇ ਮੋਟਾ ਹੋਣਾ ਹੁਣ ਵਿਸ਼ਵ ਵਿਆਪੀ ਸਮੱਸਿਆ ਬਣ ਗਈ ਹੈ। ਇਸ ਤੋਂ ਪ੍ਰੇਸ਼ਾਨ ਲੋਕ ਜਦੋਂ ਆਪਣਾ ਭਾਰ ਅਤੇ ਮੋਟਾਪਾ ਘਟਾਉਂਦੇ ਹਨ ਤਾਂ ਇਹ ਸੋਚਣ ਨਾਲੋਂ ਜ਼ਿਆਦਾ ਔਖਾ ਹੁੰਦਾ ਹੈ। ਕੁਝ ਲੋਕ ਤਕਲੀਫ਼ ਦੇਣ ਵਾਲੀ ਔਖੀ ਡਾਈਟਿੰਗ ਕਰਨ ਲਗਦੇ ਹਨ ਅਤੇ ਆਪਣਾ ਸਰੀਰ ਅਤੇ ਸਿਹਤ ਕਮਜ਼ੋਰ ਕਰ ਲੈਂਦੇ ਹਨ ਤੇ ਕਈ ਨਿਰਾਸ਼ ਹੋ ਕੇ ਬੈਠ ਜਾਂਦੇ ਹਨ। ਅਮਰੀਕਾ ਦੇ ਨੈਸ਼ਨਲ ਹੈਲਥ ਦੇ ਵਿਗਿਆਨੀਆਂ ਅਨੁਸਾਰ ਡਾਈਟਿੰਗ ਕਰਨ ਵਾਲਿਆਂ ਨੂੰ ਅੱਗਾ-ਪਿੱਛਾ ਸੋਚ ਕੇ ਕਦਮ ਚੁੱਕਣਾ ਚਾਹੀਦਾ ਹੈ, ਕਿਉਂਕਿ ਜਿਵੇਂ ਸੋਚਦੇ ਹੋ, ਡਾਈਟਿੰਗ ਉਸ ਨਾਲੋਂ ਜ਼ਿਆਦਾ ਔਖੀ ਹੁੰਦੀ ਹੈ। ਡਾਈਟਿੰਗ ਹਮੇਸ਼ਾ ਡਾਕਟਰ ਦੇ ਦੱਸੇ ਅਨੁਸਾਰ ਕਰਨੀ ਚਾਹੀਦੀ ਹੈ। ਸਰੀਰ ਲਈ ਲੋੜ ਅਨੁਸਾਰ ਪੌਸ਼ਟਿਕ ਭੋਜਨ ਜ਼ਰੂਰੀ ਹੁੰਦਾ ਹੈ।
ਸਬਜ਼ੀਆਂ ਬਣਾਉਣ ਦਿਲ ਦਮਦਾਰ
ਹੁਣ ਤਾਂ ਵਿਗਿਆਨੀ, ਡਾਕਟਰ ਅਤੇ ਖੋਜ ਕਰਨ ਵਾਲੇ ਵੀ ਸ਼ਾਕਾਹਾਰ ਦਾ ਗੁਣਗਾਨ ਕਰਨ ਲੱਗੇ ਹਨ ਅਤੇ ਸਬਜ਼ੀਆਂ ਦੁਆਰਾ ਦਿਲ ਦੀਆਂ ਬਿਮਾਰੀਆਂ ਤੋਂ ਬਚਣ ਦੀ ਸਲਾਹ ਦੇਣ ਲੱਗੇ ਹਨ। ਇਨ੍ਹਾਂ ਅਨੁਸਾਰ ਪਿਆਜ਼, ਟਮਾਟਰ, ਬੱਡ, ਲਸਣ, ਗਾਜਰ ਆਦਿ ਖਾਣ ਨਾਲ ਦਿਲ ਦਮਦਾਰ ਹੁੰਦਾ ਹੈ ਅਤੇ ਦਿਲ ਦੀਆਂ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਸਲਾਦ ਦਾ ਪਿਆਜ਼ ਖੂਨ ਪ੍ਰਵਾਹ ਠੀਕ ਰੱਖਦਾ ਹੈ, ਧੜਕਨ ਸਹੀ ਰੱਖਦਾ ਹੈ ਅਤੇ ਦਿਲ ਨੂੰ ਮਜ਼ਬੂਤ ਬਣਾਉਂਦਾ ਹੈ। ਟਮਾਟਰ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਕਰਦਾ ਹੈ। ਬੱਡ ਕੋਲੈਸਟ੍ਰੋਲ ਦੀ ਮਾਤਰਾ ਸਹੀ ਰੱਖਦੀ ਹੈ। ਲਸਣ ਖਾਲੀ ਪੇਟ ਲੈਣ ਨਾਲ ਲਾਭ ਹੁੰਦਾ ਹੈ। ਗਾਜਰ ਦਿਲ ਦੀ ਵਧੀ ਧੜਕਣ ਨੂੰ ਠੀਕ ਕਰਦੀ ਹੈ।
ਪ੍ਰਦੂਸ਼ਣ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਵਧਦਾ ਹੈ

ਪ੍ਰਦੂਸ਼ਣ ਦੀ ਬਹੁਤਾਤ ਦੀ ਸਥਿਤੀ ਵਿਚ ਰਹਿਣਾ ਸਿਹਤ ਲਈ ਖ਼ਤਰਨਾਕ ਹੈ। ਇਸ ਦਾ ਉੱਚ ਪੱਧਰ ਸਮੇਂ ਤੋਂ ਪਹਿਲਾਂ ਮੌਤ ਅਤੇ ਦਿਲ ਦੇ ਦੌਰੇ ਦਾ ਕਾਰਨ ਬਣ ਜਾਂਦਾ ਹੈ। ਇਸ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਵਧ ਜਾਂਦਾ ਹੈ। ਲੰਡਨ ਸਕੂਲ ਆਫ਼ ਹਾਈਜੀਨ ਮੁਤਾਬਿਕ ਵਾਤਾਵਰਨ ਵਿਚ ਪ੍ਰਦੂਸ਼ਣ ਕਣ ਕਾਰਬਨ ਮੋਨੋਆਕਸਾਈਡ, ਨਾਈਟ੍ਰੋਜਨ ਡਾਈਆਕਸਾਈਡ, ਸਲਫ਼ਰ ਡਾਈਆਕਸਾਈਡ ਅਤੇ ਓਜ਼ੋਨ ਮੌਜੂਦ ਹੁੰਦੇ ਹਨ, ਜਿਨ੍ਹਾਂ ਦੀ ਬਹੁਤਾਤ ਨਾਲ ਬਿਮਾਰੀ ਅਤੇ ਮੌਤ ਦਾ ਖ਼ਤਰਾ ਵਧ ਜਾਂਦਾ ਹੈ।

ਕਾਬੂ 'ਚ ਰੱਖੋ ਉੱਚ ਖੂਨ ਦਬਾਅ

ਅੱਜ ਜਿਸ ਨੂੰ ਦੇਖੋ, ਉੱਚ ਖੂਨ ਦਬਾਅ ਦੀ ਦਵਾਈ ਲੈ ਰਿਹਾ ਹੈ। ਕੀ ਪੁਰਸ਼, ਕੀ ਔਰਤ, ਇਥੋਂ ਤੱਕ ਕਿ ਬੱਚਿਆਂ ਵਿਚ ਵੀ ਇਹ ਰੋਗ ਪਾਇਆ ਜਾਣ ਲੱਗਾ ਹੈ। ਇਹ ਆਧੁਨਿਕ ਜੀਵਨ ਦੀ ਦੇਣ ਹੈ। ਅੱਜ ਪੈਸਾ ਹੈ, ਐਸ਼ੋ-ਆਰਾਮ ਹੈ, ਤੇਜ਼ ਗਤੀ ਹੈ। ਸਹੂਲਤਾਂ ਦਾ ਅੰਤ ਨਹੀਂ, ਅੱਖਾਂ ਚੁੰਧਿਆਉਂਦੀ ਚਕਾਚੌਂਧ ਹੈ, ਤੇਜ਼ ਮੁਕਾਬਲਿਆਂ ਦੀ ਮਾਰਾ-ਮਾਰੀ ਹੈ ਅਤੇ ਕੁਦਰਤ ਦੇ ਨਿਯਮਾਂ ਦਾ ਵੱਡੀ ਪੱਧਰ 'ਤੇ ਉਲੰਘਣ ਹੈ। ਅਜਿਹੇ ਵਿਚ ਸਕੂਨ ਹੀ ਇਕ ਅਜਿਹੀ ਨਾਯਾਬ ਵਸਤੂ ਹੈ, ਜਿਸ ਦੀ ਇੱਛਾ ਹਰ ਇਕ ਨੂੰ ਹੈ ਪਰ ਜੋ ਜੀਵਨ ਵਿਚੋਂ ਅਲੋਪ ਹੋ ਰਿਹਾ ਹੈ।
ਮਸ਼ਹੂਰ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਵਿਮਲ ਛੱਜਰ ਅਨੁਸਾਰ ਉੱਚ ਖੂਨ ਦਬਾਅ ਦਾ ਮੁੱਖ ਕਾਰਨ ਤਣਾਅ ਹੈ। ਜਿਵੇਂ ਹੀ ਵਿਅਕਤੀ ਸਕੂਨ ਨਾਲ ਭਰਿਆ ਹੁੰਦਾ ਹੈ, ਖੂਨ ਦਾ ਦਬਾਅ ਹੇਠਾਂ ਆ ਜਾਂਦਾ ਹੈ। ਘੱਟ ਕੰਮ ਹੋਵੇ, ਸਮੇਂ ਦਾ ਦਬਾਅ ਨਾ ਹੋਵੇ, ਇਕ ਸੁਖੀ, ਸੰਤੁਸ਼ਟ ਪਰਿਵਾਰਕ ਜੀਵਨ ਹੋਵੇ, 99 ਦਾ ਫੇਰ ਨਾ ਹੋਵੇ ਅਤੇ ਰੱਬ ਵਿਚ ਆਸਥਾ ਹੋਵੇ, ਇਹੀ ਉੱਚ ਖੂਨ ਦਬਾਅ ਲਈ ਸਭ ਤੋਂ ਚੰਗਾ ਇਲਾਜ ਹੈ।
ਉੱਚ ਖੂਨ ਦਬਾਅ ਦੇ ਲੱਛਣ
* ਚਿੰਤਾ, ਸਪੱਸ਼ਟ ਨਾ ਹੋਣਾ ਅਤੇ ਥਕਾਨ।
* ਉਲਟੀ ਵਾਂਗ ਮਹਿਸੂਸ ਹੋਣਾ ਅਤੇ ਪੇਟ ਦੀ ਗੜਬੜੀ। * ਨਜ਼ਰ ਵਿਚ ਬਦਲਾਅ ਜਾਂ ਸਮੱਸਿਆ। * ਬਹੁਤ ਜ਼ਿਆਦਾ ਪਸੀਨਾ ਆਉਣਾ। * ਪੀਲਾਪਨ ਜਾਂ ਲਲਾਈ। * ਨੱਕ ਵਿਚ ਖੂਨ ਆਉਣਾ। * ਬੇਚੈਨੀ (ਘਬਰਾਹਟ) * ਧੜਕਣ ਦਾ ਤੇਜ਼ ਜਾਂ ਵੱਧ-ਘੱਟ ਹੋਣਾ। * ਕੰਨਾਂ ਵਿਚ ਘੰਟੀ ਜਿਹੀ ਵੱਜਣਾ। * ਕਮਜ਼ੋਰੀ। * ਸਿਰਦਰਦ। * ਸਿਰ ਘੁੰਮਣਾ, ਚੱਕਰ ਜਿਹੇ ਆਉਣਾ।
ਕੁਝ ਹੋਰ ਗੱਲਾਂ, ਜਿਨ੍ਹਾਂ ਨੂੰ ਤੁਸੀਂ ਆਪਣਾ ਉੱਚ ਖੂਨ ਦਬਾਅ ਠੀਕ ਰੱਖਣ ਲਈ ਧਿਆਨ ਵਿਚ ਰੱਖਣਾ ਹੋਵੇਗਾ, ਉਹ ਹਨ-ਸਭ ਤੋਂ ਪਹਿਲਾਂ ਖਾਣੇ ਵਿਚ ਲੂਣ ਦੀ ਮਾਤਰਾ ਘੱਟ ਕਰ ਦਿਓ। ਦਾਲ ਜਾਂ ਸਬਜ਼ੀ ਵਿਚ ਵਾਧੂ ਲੂਣ ਕਦੇ ਨਾ ਪਾਓ। ਸਲਾਦ ਵਿਚ ਲੂਣ ਦੀ ਬਿਲਕੁਲ ਲੋੜ ਨਹੀਂ ਹੁੰਦੀ। ਪਾਪੜ, ਅਚਾਰ, ਚਟਣੀ, ਪ੍ਰੋਸੈਸਡ ਫੂਡ ਤੋਂ ਪ੍ਰਹੇਜ਼ ਕਰੋ।
ਜਿਵੇਂ ਕਿ ਉੱਪਰ ਲਿਖਿਆ ਗਿਆ ਹੈ, ਉੱਚ ਖੂਨ ਦਬਾਅ ਵਿਚ ਕੈਲਸ਼ੀਅਮ ਮੁਫੀਦ ਹੈ, ਇਸ ਲਈ ਘੱਟ ਤੋਂ ਘੱਟ 800 ਮਿਲੀਗ੍ਰਾਮ ਕੈਲਸ਼ੀਅਮ ਜ਼ਰੂਰ ਲਓ। ਇਹ ਤਿੰਨ ਕੱਪ ਦੁੱਧ ਤੋਂ ਪ੍ਰਾਪਤ ਹੋ ਜਾਂਦਾ ਹੈ।
ਲਸਣ ਦੀਆਂ 3-4 ਕਲੀਆਂ ਹਰ ਰੋਜ਼ ਲੈਣ ਨਾਲ ਵੀ ਖੂਨ ਦਾ ਦਬਾਅ ਠੀਕ ਰਹਿੰਦਾ ਹੈ।
ਹਰ ਰੋਜ਼ 20 ਗ੍ਰਾਮ ਫਾਈਬਰ ਲੈਣ ਨਾਲ ਕੋਲੈਸਟ੍ਰੋਲ ਵਿਚ ਵੀ ਕਮੀ ਆਉਂਦੀ ਹੈ ਅਤੇ ਖੂਨ ਦਾ ਦਬਾਅ ਵੀ ਘਟਦਾ ਹੈ। ਆਹਾਰ ਵਿਚ ਫਾਈਬਰ, ਚੋਕਰ ਵਾਲੇ ਆਟੇ ਦੀ ਰੋਟੀ, ਦਾਲ, ਫਲ ਜਿਵੇਂ ਸੇਬ, ਅੰਬ, ਕੇਲੇ, ਆੜੂ ਆਦਿ ਅਤੇ ਓਟਮੀਲ ਦਲੀਆ ਤੋਂ ਪ੍ਰਾਪਤ ਹੋ ਸਕਦਾ ਹੈ।
ਆਪਣੇ ਭੋਜਨ ਵਿਚ ਵਿਟਾਮਿਨ 'ਸੀ' ਦੀ ਮਾਤਰਾ ਵਧਾਓ। ਇਹ ਅਮਰੂਦ, ਔਲਾ, ਹਰੀ ਮਿਰਚ, ਟਮਾਟਰ ਅਤੇ ਖੱਟੇ ਫਲਾਂ ਵਿਚ ਪਾਇਆ ਜਾਂਦਾ ਹੈ। ਖੂਨ ਦਾ ਦਬਾਅ ਘੱਟ ਕਰਨ ਲਈ ਵਿਟਾਮਿਨ 'ਸੀ' ਦੀ ਗੋਲੀ ਵੀ ਲਈ ਜਾ ਸਕਦੀ ਹੈ।
ਉੱਚ ਖੂਨ ਦਬਾਅ ਕਿਉਂਕਿ ਜੀਵਨਸ਼ੈਲੀ ਨਾਲ ਜੁੜੀ ਬਿਮਾਰੀ ਜ਼ਿਆਦਾ ਮੰਨੀ ਜਾਂਦੀ ਹੈ, ਇਸ ਲਈ ਇਸ ਨਾਲ ਸਬੰਧਿਤ ਕੁਝ ਗੱਲਾਂ ਨੂੰ ਵੀ ਧਿਆਨ ਵਿਚ ਰੱਖਿਆ ਜਾਵੇ ਤਾਂ ਚੰਗਾ ਹੋਵੇਗਾ।
ਹੱਸਣਾ ਚੰਗੀ ਸਿਹਤ ਦਾ ਪਾਸਪੋਰਟ ਹੈ। ਅਜਿਹੀਆਂ ਫਿਲਮਾਂ, ਪ੍ਰੋਗਰਾਮ, ਸੀਰੀਅਲ ਦੇਖੋ ਜੋ ਤੁਹਾਨੂੰ ਹਸਾ-ਹਸਾ ਕੇ ਦੋਹਰੇ ਕਰ ਦੇਣ। ਤਣਾਅ ਘੱਟ ਹੋਵੇਗਾ ਤਾਂ ਖੂਨ ਦਾ ਦਬਾਅ ਵੀ ਘੱਟ ਹੋਵੇਗਾ।
ਕ੍ਰੋਧ ਖੂਨ ਦੇ ਦਬਾਅ ਨੂੰ ਵਧਾਉਂਦਾ ਹੈ। ਚੀਕਣਾ, ਚਿੱਲਾਉਣ, ਕ੍ਰੋਧ ਕਰਨ ਨਾਲ ਖੂਨ ਦਾ ਦਬਾਅ ਇਕਦਮ ਵਧਦਾ ਹੈ। ਬੋਲੀ ਵਿਚ ਮਿਠਾਸ ਘੋਲ ਕੇ ਮੁਲਾਇਮ ਆਵਾਜ਼ ਵਿਚ ਬੋਲਣ ਦੀ ਆਦਤ ਪਾ ਲਓਗੇ ਤਾਂ ਝਗੜੇ ਵੀ ਘੱਟ ਹੋਣਗੇ ਅਤੇ ਕ੍ਰੋਧ ਵੀ ਦੂਰ ਰਹੇਗਾ।
ਐਰੋਬਿਕ ਕਸਰਤ ਬੀ. ਪੀ. ਤੋਂ ਬਚਾਉਂਦੀ ਹੈ। ਤਣਾਅ ਦੂਰ ਕਰਦੀ ਹੈ। ਮਨੋਵਿਗਿਆਨਕ ਡਾਕਟਰ ਸਿਗਮੈਨ ਅਨੁਸਾਰ ਪੂਰੇ ਦਿਨ ਵਿਚ ਘੱਟ ਤੋਂ ਘੱਟ ਅੱਧਾ ਘੰਟਾ ਸਿਰਫ ਆਪਣੇ ਲਈ ਕੱਢੋ। ਇਸ ਸਮੇਂ ਤੁਸੀਂ ਆਪਣਾ ਮਨਪਸੰਦ ਕੋਈ ਵੀ ਕੰਮ ਕਰ ਸਕਦੇ ਹੋ, ਬੇਸ਼ਰਤ ਉਸ ਨਾਲ ਤੁਹਾਡਾ ਮਨੋਰੰਜਨ ਹੋਵੇ ਅਤੇ ਤੁਸੀਂ ਰਾਹਤ ਮਹਿਸੂਸ ਕਰੋ।
ਇਨ੍ਹਾਂ ਗੱਲਾਂ ਦਾ ਜੇ ਧਿਆਨ ਰੱਖਿਆ ਜਾਵੇ ਤਾਂ ਕੋਈ ਕਾਰਨ ਨਹੀਂ ਕਿ ਤੁਹਾਡਾ ਖੂਨ ਦਾ ਦਬਾਅ 120/80 ਨਾ ਬਣਿਆ ਰਹੇ।

ਅਨੇਕ ਰੋਗਾਂ ਦੀ ਜੜ੍ਹ ਕਬਜ਼

ਕਬਜ਼ ਤੋਂ ਕੌਣ ਜਾਣੂ ਨਹੀਂ? ਅੱਜਕਲ੍ਹ ਜ਼ਿਆਦਾਤਰ ਰੋਗ ਕਬਜ਼ ਕਾਰਨ ਹੀ ਪ੍ਰੇਸ਼ਾਨ ਕਰਦੇ ਹਨ। ਆਓ ਇਸ ਦੇ ਵਿਸ਼ੇ ਵਿਚ ਕੁਝ ਲਾਭਦਾਇਕ ਜਾਣਕਾਰੀ ਹਾਸਲ ਕਰੀਏ।
ਕਬਜ਼ ਦਾ ਅਰਥ : ਕਬਜ਼ ਦਾ ਦੂਜਾ ਨਾਂਅ ਹੈ-ਕੋਸ਼ਠਬੱਦਤਾ। ਕੋਸ਼ਠ ਦਾ ਅਰਥ ਹੈ ਕੋਖ ਅਤੇ ਬੱਦਤਾ ਦਾ ਅਰਥ ਹੈ 'ਬੰਨ੍ਹੀ ਹੋਈ'। ਇਸ ਤਰ੍ਹਾਂ ਕੋਸ਼ਠਬੱਦਤਾ ਦਾ ਅਰਥ ਹੋਇਆ 'ਬੰਧੀ ਹੋਈ ਕੋਖ'। ਅੰਤੜੀਆਂ ਦੀ ਮਲ ਨੂੰ ਨਿਸ਼ਕਾਸਨ ਨਾ ਕਰ ਪਾਉਣ ਦੀ ਕਿਰਿਆ ਨੂੰ ਕਬਜ਼ ਜਾਂ ਕੋਸ਼ਠਬੱਦਤਾ ਕਿਹਾ ਜਾਂਦਾ ਹੈ।
ਅਜਿਹੀ ਸਥਿਤੀ ਵਿਚ ਮਲ ਦਾ ਨਿਸ਼ਕਾਸਨ ਨਹੀਂ ਹੁੰਦਾ, ਜੇ ਹੁੰਦਾ ਵੀ ਹੈ ਤਾਂ ਉਸ ਦੀ ਮਾਤਰਾ ਬਹੁਤ ਹੀ ਘੱਟ ਹੁੰਦੀ ਹੈ। ਜੇ ਸ਼ੁਰੂ ਵਿਚ ਹੀ ਇਸ ਰੋਗ ਵੱਲ ਧਿਆਨ ਨਾ ਦਿੱਤਾ ਜਾਵੇ ਤਾਂ ਹੌਲੀ-ਹੌਲੀ ਅੰਤੜੀਆਂ ਆਪਣੀ ਕਾਰਜ ਸਮਰੱਥਾ ਖੋ ਬੈਠਦੀਆਂ ਹਨ ਅਤੇ ਰੋਗੀ ਪੁਰਾਣੀ ਕਬਜ਼ ਦਾ ਸ਼ਿਕਾਰ ਹੋ ਜਾਂਦਾ ਹੈ।
ਕਬਜ਼ ਕਾਰਨ ਹੋਣ ਵਾਲੇ ਹੋਰ ਰੋਗ
ਸਾਡੇ ਸ਼ਾਸਤਰਾਂ ਵਿਚ ਕਿਹਾ ਗਿਆ ਹੈ ਕਿ ਇਕ ਕਬਜ਼ ਹੋਰ ਸੌ ਰੋਗਾਂ ਨੂੰ ਜਨਮ ਦਿੰਦੀ ਹੈ। ਰੋਗੀ ਹਰ ਰੋਜ਼ ਕਿੱਲ੍ਹ ਕੇ (ਜ਼ੋਰ ਲਗਾ ਕੇ) ਮਲ ਤਿਆਗ ਕਰਦਾ ਹੈ, ਜਿਸ ਨਾਲ ਗੁਦਾ ਦੀਆਂ ਸ਼ਿਰਾਵਾਂ ਫੁੱਲ ਜਾਂਦੀਆਂ ਹਨ। ਨਤੀਜੇ ਵਜੋਂ ਬਵਾਸੀਰ ਅਤੇ ਭਗੰਦਰ ਵਰਗੇ ਭਿਆਨਕ ਰੋਗ ਲੱਗ ਜਾਂਦੇ ਹਨ।
ਰੋਜ਼ ਕਬਜ਼ ਰਹਿਣ ਨਾਲ ਪੇਟ ਵਿਚ ਗੈਸ ਬਣਨ ਲਗਦੀ ਹੈ, ਜਿਸ ਨਾਲ ਹਰਨੀਆ ਅਤੇ ਅਮਲ-ਪਿੱਤ ਦੀ ਸ਼ਿਕਾਇਤ ਉੱਭਰਦੀ ਹੈ। ਰੋਗੀ ਨੂੰ ਖੱਟੇ ਡਕਾਰ ਆਉਣ ਲਗਦੇ ਹਨ ਅਤੇ ਉਸ ਦਾ ਸਿਰ ਚਕਰਾਉਣ ਲਗਦਾ ਹੈ। ਅੱਖਾਂ ਦੇ ਹੇਠਾਂ ਨਿਸ਼ਾਨ ਉੱਭਰ ਆਉਂਦੇ ਹਨ, ਜਿਸ ਨਾਲ ਚਿਹਰੇ ਦੀ ਸੰਪੂਰਨ ਚਮਕ ਨਸ਼ਟ ਹੋ ਜਾਂਦੀ ਹੈ। ਕਬਜ਼ ਵਾਲੇ ਰੋਗੀ ਦੇ ਪੇਟ ਵਿਚ ਅਨੇਕ ਤਰ੍ਹਾਂ ਦੇ ਕੀੜੇ ਵੀ ਪੈਦਾ ਹੁੰਦੇ ਹਨ ਜੋ ਰੋਗੀ ਦੁਆਰਾ ਖਾਧੇ ਗਏ ਭੋਜਨ ਨੂੰ ਚੱਟ ਜਾਂਦੇ ਹਨ ਅਤੇ ਰੋਗੀ ਪਤਲਾ-ਦੁਬਲਾ ਰਹਿ ਜਾਂਦਾ ਹੈ।
ਕਬਜ਼ ਨਿਵਾਰਨ ਦੇ ਉਪਾਅ : ਕਬਜ਼ ਤੋਂ ਮੁਕਤੀ ਦਿਵਾਉਣ ਦੇ ਅਨੇਕ ਨੁਸਖੇ ਹਨ, ਜਿਨ੍ਹਾਂ ਵਿਚੋਂ ਕੁਝ ਆਸਾਨ ਨੁਸਖਿਆਂ ਦਾ ਵਰਨਣ ਹੇਠਾਂ ਦਿੱਤਾ ਜਾ ਰਿਹਾ ਹੈ। ਕਿਰਪਾ ਕਰਕੇ ਯੋਗ ਡਾਕਟਰ ਦੀ ਸਲਾਹ ਅਨੁਸਾਰ ਹੀ ਇਨ੍ਹਾਂ ਦਾ ਸੇਵਨ ਕਰੋ।
* ਕਬਜ਼ ਨਿਵਾਰਨ ਦਾ ਸਰਬੋਤਮ ਉਪਾਅ ਹੈ ਭੋਜਨ ਤਿਆਗ ਕੇ 2-3 ਦਿਨ ਦਾ ਵਰਤ ਰੱਖਣਾ। ਵਰਤ ਦੌਰਾਨ ਖੱਟੇ ਫਲਾਂ ਦਾ ਰਸ ਲਓ ਅਤੇ ਅਨੀਮਾ ਦੁਆਰਾ ਹਰ ਰੋਜ਼ ਪੇਟ ਸਾਫ ਕਰਦੇ ਰਹੋ। ਖੱਟੇ ਫਲਾਂ ਵਿਚ ਵਿਟਾਮਿਨ 'ਸੀ' ਹੁੰਦਾ ਹੈ ਜੋ ਅੰਤੜੀਆਂ ਦੀ ਕਾਰਜ ਪ੍ਰਣਾਲੀ ਠੀਕ ਕਰਨ ਵਿਚ ਬਹੁਤ ਸਹਿਯੋਗ ਦਿੰਦਾ ਹੈ।
* ਕਬਜ਼ ਪੁਰਾਣੀ ਹੋਣ 'ਤੇ ਗੁਲਾਬ ਦੀਆਂ ਪੰਖੜੀਆਂ ਦੁੱਧ ਵਿਚ ਉਬਾਲ ਕੇ 15 ਦਿਨ ਤੱਕ ਸੇਵਨ ਕਰੋ।
* ਬਥੁਆ ਦੀ ਸਬਜ਼ੀ ਵੀ ਕਬਜ਼ ਦੂਰ ਕਰਨ ਵਿਚ ਸਹਾਇਕ ਹੁੰਦੀ ਹੈ।
* ਮੁਣੱਕਾ ਅਤੇ ਕਾਲਾ ਲੂਣ ਮਿਲਾ ਕੇ ਖਾਣ ਨਾਲ ਵੀ ਕਬਜ਼ ਤੋਂ ਛੁਟਕਾਰਾ ਮਿਲਦਾ ਹੈ।
* ਰਾਤ ਨੂੰ ਸੌਣ ਸਮੇਂ ਗਰਮ ਦੁੱਧ ਵਿਚ ਅਰਿੰਡ ਦਾ ਤੇਲ ਮਿਲਾ ਕੇ ਪੀਣ ਨਾਲ ਸਵੇੇਰ ਮਲ ਸਾਫ ਆਉਂਦਾ ਹੈ ਅਤੇ ਕਬਜ਼ ਦੂਰ ਹੋ ਜਾਂਦੀ ਹੈ।
* ਅਮਰੂਦ ਵੀ ਕਬਜ਼ ਮਿਟਾਉਣ ਵਿਚ ਸਹਾਇਕ ਹੁੰਦਾ ਹੈ ਪਰ ਇਸ ਨੂੰ ਹਮੇਸ਼ਾ ਭੋਜਨ ਤੋਂ ਪਹਿਲਾਂ ਖਾਣਾ ਚਾਹੀਦਾ ਹੈ, ਕਿਉਂਕਿ ਭੋਜਨ ਤੋਂ ਬਾਅਦ ਖਾਣ 'ਤੇ ਇਹ ਕਬਜ਼ ਸ਼ੁਰੂ ਕਰ ਦਿੰਦਾ ਹੈ। * ਹਰੀ ਮਿਰਚ, ਲਸਣ ਅਤੇ ਕਾਲੇ ਲੂਣ ਦੀ ਚਟਣੀ ਭੋਜਨ ਨਾਲ ਖਾਣ ਨਾਲ ਪੁਰਾਣੀ ਕਬਜ਼ ਹਟਦੀ ਹੈ।
* ਤ੍ਰਿਫਲਾ ਚੂਰਨ, ਕਾਇਮ ਚੂਰਨ, ਪੰਚਸਕਾਰ ਚੂਰਨ, ਸ਼ਟਸਕਾਰ ਚੂਰਨ ਜਾਂ ਕਬਜ਼ਹਰ ਚੂਰਨ ਕਿਸੇ ਵਧੀਆ ਕੰਪਨੀ ਦਾ ਖਰੀਦ ਕੇ ਵਿਧੀਵਤ ਸੇਵਨ ਕਰਨ ਨਾਲ ਵੀ ਕਬਜ਼ ਤੋਂ ਛੁਟਕਾਰਾ ਮਿਲਦਾ ਹੈ।


-ਸੂਰਜ ਪ੍ਰਕਾਸ਼

ਆਸਟਿਓਪੋਰੋਸਿਸ

ਹੱਡੀਆਂ ਦਾ ਕਮਜ਼ੋਰ ਹੋਣਾ

ਮਨੁੱਖ ਦੀ ਉਮਰ ਜਿਵੇਂ-ਜਿਵੇਂ ਵਧਦੀ ਹੈ, ਉਸ ਦੇ ਸਰੀਰ ਦੀਆਂ ਪੋਸ਼ਣ ਅਧਾਰਿਤ ਸਮੱਸਿਆਵਾਂ ਸ਼ੁਰੂ ਹੋਣ ਲਗਦੀਆਂ ਹਨ, ਜਿਸ ਦਾ ਮੁੱਖ ਕਾਰਨ ਖਾਧ ਪਦਾਰਥਾਂ ਦਾ ਸਹੀ ਪਾਚਣ ਨਾ ਹੋਣਾ ਅਤੇ ਪੋਸ਼ਕ ਤੱਤਾਂ ਦਾ ਸਰੀਰ ਵਿਚ ਜਜ਼ਬ ਨਾ ਹੋਣਾ ਜਾਂ ਕਮੀ ਹੋਣਾ ਹੁੰਦਾ ਹੈ। ਕੈਲਸ਼ੀਅਮ ਦੀ ਕਮੀ ਨਾਲ ਇਕ ਰੋਗ ਔਰਤਾਂ ਖਾਸ ਤੌਰ 'ਤੇ ਵਧਦੀ ਉਮਰ ਦੀਆਂ ਔਰਤਾਂ ਨੂੰ ਪ੍ਰਭਾਵਿਤ ਕਰਨ ਵਾਲਾ ਰੋਗ ਹੈ, ਉਸ ਨੂੰ ਹੱਡੀਆਂ ਦਾ ਕਮਜ਼ੋਰ ਹੋਣਾ ਕਹਿ ਸਕਦੇ ਹਾਂ ਅਤੇ ਅੰਗਰੇਜ਼ੀ ਭਾਸ਼ਾ ਵਿਚ ਇਸ ਨੂੰ ਆਸਟਿਓਪੋਰੋਸਿਸ ਕਿਹਾ ਜਾਂਦਾ ਹੈ।
ਆਸਟਿਓਪੋਰੋਸਿਸ ਕੀ ਹੈ?
ਆਸਟਿਓਪੋਰੋਸਿਸ ਹੱਡੀਆਂ ਦਾ ਰੋਗ ਹੈ, ਜਿਸ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ, ਜਿਸ ਨਾਲ ਉਨ੍ਹਾਂ ਦੇ ਛੇਤੀ-ਛੇਤੀ ਟੁੱਟਣ ਦੀ ਸੰਭਾਵਨਾ ਵਧ ਜਾਂਦੀ ਹੈ। ਜੇ ਆਸਟਿਓਪੋਰੋਸਿਸ ਨੂੰ ਰੋਕਿਆ ਨਾ ਜਾਵੇ ਜਾਂ ਬਿਨਾਂ ਇਲਾਜ ਕੀਤੇ ਛੱਡ ਦਿੱਤਾ ਜਾਵੇ ਤਾਂ ਇਹ ਰੋਗ ਬਿਨਾਂ ਕੋਈ ਦਰਦ ਦਿੱਤੇ ਵਧਦਾ ਰਹਿੰਦਾ ਹੈ ਅਤੇ ਪਤਾ ਉਦੋਂ ਲਗਦਾ ਹੈ ਜਦੋਂ ਗੁੱਟ, ਰੀੜ੍ਹ ਦੀ ਹੱਡੀ ਦੇ ਟੁੱਟਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ।
ਆਸਟਿਓਪੋਰੋਸਿਸ ਦੇ ਕਾਰਨ : ਜਦੋਂ ਹੱਡੀਆਂ ਬਹੁਤ ਜ਼ਿਆਦਾ ਮਾਤਰਾ ਵਿਚ ਪ੍ਰੋਟੀਨ ਅਤੇ ਖਣਿਜ ਤੱਤਾਂ ਨੂੰ ਖੋਰਨ ਲਗਦੀਆਂ ਹਨ, ਉਦੋਂ (ਮੁੱਖ ਰੂਪ ਨਾਲ ਕੈਲਸ਼ੀਅਮ ਅਤੇ ਪ੍ਰੋਟੀਨ ਦਾ ਖੁਰਨਾ) ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਜਦੋਂ ਹੱਡੀਆਂ ਦਾ ਭਾਰ ਅਤੇ ਘਣਤਵ ਦੋਵੇਂ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਹੱਡੀਆਂ ਦੇ ਟੁੱਟਣ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ, ਕਿਉਂਕਿ ਹੱਡੀਆਂ ਦੀ ਮਜ਼ਬੂਤੀ ਘੱਟ ਹੋ ਕੇ ਉਹ ਕਮਜ਼ੋਰ ਹੋ ਜਾਂਦੀਆਂ ਹਨ। ਅਜਿਹੀਆਂ ਹੱਡੀਆਂ ਛੇਤੀ ਟੁੱਟਦੀਆਂ ਹਨ। ਸਮੇਂ ਨਾਲ ਇਸ ਰੋਗ ਦੀ ਪਛਾਣ ਅਤੇ ਇਲਾਜ ਹੀ ਇਸ ਸਾਧਾਰਨ ਜਿਹੇ ਲੱਗਣ ਵਾਲੇ ਰੋਗ ਤੋਂ ਬਚਾਉਂਦਾ ਹੈ।
ਜ਼ੋਖ਼ਮ ਪ੍ਰਚਾਲਕ : ਇਸ ਰੋਗ ਦੇ ਹੋਣ ਲਈ ਜੋਖ਼ਮ ਪ੍ਰਚਾਲਕ ਹੇਠ ਲਿਖੇ ਹਨ-
* ਵਧਦੀ ਉਮਰ।
* ਭੋਜਨ ਵਿਚ ਕੈਲਸ਼ੀਅਮ ਦੀ ਘੱਟ ਮਾਤਰਾ। * ਪਰਿਵਾਰਕ ਇਤਿਹਾਸ।
* ਖਾਣੇ ਵਿਚ ਅਨਿਯਮਤਾ।
* ਪਹਿਲਾਂ ਕਿਸੇ ਹੱਡੀ ਦਾ ਟੁੱਟੇ ਹੋਣਾ। * ਪਤਲਾ ਸਰੀਰ ਅਤੇ ਪਹਿਲਾਂ ਤੋਂ ਹੀ ਕਮਜ਼ੋਰ ਸਰੀਰਕ ਢਾਂਚਾ।
* ਥਾਇਰਾਇਡ ਜਾਂ ਪੈਰਾ ਥਾਇਰਾਇਡ ਵਿਕ੍ਰਿਤ। * ਕੁਝ ਵਿਸ਼ੇਸ਼ ਤਰ੍ਹਾਂ ਦੀਆਂ ਦਵਾਈਆਂ ਦਾ ਸੇਵਨ ਜਿਵੇਂ ਸਟੀਰਾਇਡ ਜਾਂ ਐਂਟੀਕੰਵਲਸੇਂਟ।
* ਕੈਫੀਨ ਦੀ ਬਹੁਤ ਜ਼ਿਆਦਾ ਵਰਤੋਂ। * ਅਜਿਹੀਆਂ ਔਰਤਾਂ, ਜਿਨ੍ਹਾਂ ਵਿਚ ਮੇਨੋਪਾਜ ਛੇਤੀ ਹੋਵੇ ਜਾਂ ਫਿਰ ਓਵਰੀ ਕੱਢ ਦਿੱਤੀ ਗਈ ਹੋਵੇ।
* ਸ਼ਰਾਬ ਦਾ ਸੇਵਨ ਅਤੇ ਤੰਬਾਕੂ ਦਾ ਸੇਵਨ। * ਅਨਿਯਮਤ ਰੋਜ਼ਮਰਾ, ਤੰਦਰੁਸਤ ਜੀਵਨ ਸ਼ੈਲੀ ਦੀ ਕਮੀ।
ਆਸਟਿਓਪੋਰੋਸਿਸ ਤੋਂ ਬਚਾਅ : ਹੱਡੀ ਘਣਤਵ ਮਾਪ (ਬੋਨ ਡੈਂਸਿਟੋਮੇਟ੍ਰੀ) ਇਕ ਟੈਸਟ ਹੈ, ਜਿਸ ਵਿਚ ਐਕਸਰੇ ਦੀ ਇਕ ਬਹੁਤ ਹੀ ਘੱਟ ਮਾਤਰਾ ਦੇ ਆਧਾਰ 'ਤੇ ਹੱਡੀ ਘਣਤਵ ਮਾਪ (ਜੋ ਸੁਰੱਖਿਅਤ ਵੀ ਹੈ) ਕਰਦੇ ਹਨ। ਇਸ ਟੈਸਟ ਵਿਚ ਸਰੀਰ ਦੇ ਕਿਸੇ ਖਾਸ ਹਿੱਸੇ (ਜਿਵੇਂ ਗੁੱਟ, ਰੀੜ੍ਹ ਦੀ ਹੱਡੀ ਜਾਂ ਕੂਲ੍ਹੇ ਦੀ ਹੱਡੀ) ਦੇ ਕੈਲਸ਼ੀਅਮ ਅਤੇ ਖਣਿਜ ਤੱਤਾਂ ਦੀ ਜਾਂਚ ਕੀਤੀ ਜਾਂਦੀ ਹੈ। ਇਸ ਨਾਲ ਡਾਕਟਰ ਮਰੀਜ਼ ਦੇ ਸਰੀਰ ਵਿਚ ਆਸਟਿਓਪੋਰੋਸਿਸ ਹੋਣ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਂਦੇ ਹਨ, ਜੋਖ਼ਮ ਕਾਰਕਾਂ ਦੀ ਜਾਂਚ ਕਰਦੇ ਹਨ ਅਤੇ ਇਹ ਜਾਣਦੇ ਹਨ ਕਿ ਮਰੀਜ਼ ਨੂੰ ਇਲਾਜ ਦੀ ਲੋੜ ਹੈ ਵੀ ਜਾਂ ਨਹੀਂ? ਇਸ ਤਕਨੀਕ ਨੂੰ ਡੇਕਸਾ (ਡੂਅਰ-ਅਨਰਜੀ ਐਕਸਰੇ ਇਬਜੋਪਿਟੋਮੇਟ੍ਰੀ) ਕਹਿੰਦੇ ਹਨ।
ਆਸਟਿਓਪੋਰੋਸਿਸ ਦਾ ਇਲਾਜ : ਜਿਵੇਂ ਸਾਰੀਆਂ ਬਿਮਾਰੀਆਂ ਬਾਰੇ ਕਿਹਾ ਜਾਂਦਾ ਹੈ ਕਿ ਇਲਾਜ ਨਾਲੋਂ ਬਚਾਅ ਬਿਹਤਰ ਹੈ। ਇਸ ਬਿਮਾਰੀ ਨੂੰ ਆਉਣ ਤੋਂ ਰੋਕਣ ਦਾ ਸੰਕਲਪ ਕਰਕੇ ਪਹਿਲਾਂ ਹੀ ਨਿਵੇਦਿਤ ਜੋਖ਼ਮ ਪ੍ਰਚਾਲਕਾਂ ਨਾਲ ਮੁੱਖ ਤੌਰ 'ਤੇ ਉਨ੍ਹਾਂ ਦਾ ਜੋ ਤੁਹਾਡੇ ਵੱਸ ਵਿਚ ਹੈ, ਦਾ ਨਿਵਾਰਨ ਕਰਨਾ ਚਾਹੀਦਾ ਹੈ। ਜੇ ਤੁਸੀਂ ਆਸਟਿਓਪੋਰੋਸਿਸ ਦਾ ਸ਼ਿਕਾਰ ਹੋ ਰਹੇ ਹੋ ਜਾਂ ਹੋ ਚੁੱਕੇ ਹੋ, ਤਾਂ ਵੀ ਘਬਰਾਉਣ ਦੀ ਲੋੜ ਨਹੀਂ ਹੈ। ਉਚਿਤ ਖਾਣ-ਪੀਣ, ਹਲਕੀ ਕਸਰਤ, ਸੁਰੱਖਿਅਤ ਜੀਵਨ ਸ਼ੈਲੀ ਅਤੇ ਡਾਕਟਰਾਂ ਦੀ ਦੇਖ-ਰੇਖ ਅਤੇ ਪ੍ਰੀਖਣ ਆਧਾਰਿਤ ਇਲਾਜ ਨਾਲ ਇਸ ਰੋਗ ਦੇ ਨਾਲ-ਨਾਲ ਵੀ ਸੁੰਦਰ ਜੀਵਨ ਜੀਵਿਆ ਜਾ ਸਕਦਾ ਹੈ।
ਜੇ ਤੁਸੀਂ ਵਾਰ-ਵਾਰ ਹੱਡੀ ਟੁੱਟਣ ਦੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਇਸ ਬਿਮਾਰੀ ਨੂੰ ਉਸ ਦਾ ਕਾਰਨ ਮੰਨਦੇ ਹੋਏ ਛੇਤੀ ਹੀ ਕਿਸੇ ਹੱਡੀ ਮਾਹਿਰ ਦੀ ਸਲਾਹ ਲੈ ਲਓ ਅਤੇ ਬਿਨਾਂ ਪ੍ਰੇਸ਼ਾਨ ਹੋਏ ਲਗਾਤਾਰ ਇਲਾਜ ਕਰਵਾਓ, ਜੋ ਸੁਰੱਖਿਅਤ ਹੈ।

ਪ੍ਰਾਣੀਆਂ ਦਾ ਜੀਵਨ ਹੈ ਪਾਣੀ

ਆਯੁਰਵੈਦ ਅਤੇ ਕੁਦਰਤੀ ਇਲਾਜ ਦਾ ਆਧਾਰ ਪਾਣੀ ਹੈ। ਇਹ ਤ੍ਰਿਪਤੀ ਪ੍ਰਦਾਨ ਕਰਦਾ ਹੈ। ਪ੍ਰਾਣੀਆਂ ਨੂੰ ਜੀਵਤ ਰੱਖਦਾ ਹੈ। ਸਭ ਤਰ੍ਹਾਂ ਦੀ ਸ਼ੁੱਧਤਾ ਪ੍ਰਦਾਨ ਕਰਦਾ ਹੈ। ਭ੍ਰਮ, ਭਾਂਤਿ, ਮੂਰਛਾ, ਪਿਪਾਸਾ, ਤੰਦਰਾ, ਵਮਨ, ਵਿਬੰਧ ਅਤੇ ਨਿਦਰਾ ਨੂੰ ਦੂਰ ਕਰਕੇ ਸਰੀਰ ਨੂੰ ਬਲ ਦਿੰਦਾ ਹੈ। ਦਿਲ ਨੂੰ ਪ੍ਰਫੁੱਲਤ ਕਰਦਾ ਹੈ। ਸਰੀਰਕ ਰੋਗ ਦੂਰ ਕਰਦਾ ਹੈ। ਇਹ ਸਦਾ ਪ੍ਰਾਣੀਆਂ ਲਈ ਅੰਮ੍ਰਿਤ ਬਰਾਬਰ ਹੁੰਦਾ ਹੈ।
ਪਾਣੀ ਜੀਵਨ ਦਾ ਮਹੱਤਵਪੂਰਨ ਤੱਥ ਹੈ। ਸਿਹਤ ਲਈ ਇਹ ਜ਼ਰੂਰੀ ਹੈ। ਜੀਵਧਾਰੀ ਪ੍ਰਾਣੀ ਭੋਜਨ ਦੇ ਬਿਨਾਂ ਕੁਝ ਦਿਨ ਰਹਿ ਸਕਦਾ ਹੈ ਪਰ ਪਾਣੀ ਤੋਂ ਬਿਨਾਂ ਜੀਵਨ ਅਸੰਭਵ ਹੈ। ਪਾਣੀ ਦੇ ਦੋ ਸਰੋਤ ਹਨ-
ਦਿਵਯ ਪਾਣੀ : ਆਕਾਸ਼ ਤੋਂ ਮੀਂਹ ਨਾਲ ਪ੍ਰਾਪਤ ਪਾਣੀ ਦਿਵਯ ਪਾਣੀ ਹੈ। ਇਸ ਨੂੰ ਵਰਖਾ ਰੁੱਤ ਦੇ ਮੱਧਕਾਲ ਵਿਚ ਇਕੱਠਾ ਕੀਤਾ ਜਾਂਦਾ ਹੈ। ਇਹ ਲਘੂ, ਛੇਤੀ ਪਚਣ ਵਾਲਾ, ਸੀਤਲ, ਬਲਕਾਰਕ, ਤ੍ਰਿਪਤੀ ਦੇਣ ਵਾਲਾ, ਬੁੱਧੀਵਰਧਕ ਅਤੇ ਔਸ਼ਧੀ ਰਸਾਇਣ ਹੈ। ਸਰਦ ਰੁੱਤ ਦੀ ਵਰਖਾ ਦਾ ਇਕੱਠਾ ਕੀਤਾ ਗਿਆ ਪਾਣੀ ਸਾਫ ਅਤੇ ਸ੍ਰੇਸ਼ਠ ਮੰਨਿਆ ਜਾਂਦਾ ਹੈ।
ਭੌਮ ਪਾਣੀ : ਭੌਮ ਪਾਣੀ ਦਾ ਸਰੋਤ ਧਰਤੀ ਹੈ। ਧਰਤੀ ਦੇ ਅੰਦਰੋਂ ਕਿਸੇ ਵੀ ਮਾਧਿਅਮ ਨਾਲ ਕੱਢਿਆ ਗਿਆ ਪਾਣੀ ਭੌਮ ਪਾਣੀ ਕਹਾਉਂਦਾ ਹੈ। ਇਸ ਵਿਚ ਮਿੱਠਾ, ਖਾਰਾ, ਹਲਕਾ ਜਾਂ ਪੌਸ਼ਟਿਕ ਆਦਿ ਪਾਏ ਜਾਣ ਵਾਲੇ ਗੁਣ ਉਥੋਂ ਦੀ ਧਰਤੀ ਦੇ ਗੁਣਾਂ 'ਤੇ ਨਿਰਭਰ ਕਰਦੇ ਹਨ। ਇਹ ਪਾਣੀ ਖੂਹ, ਤਲਾਬ, ਬਾਵਲੀ, ਨਦੀ, ਝਰਨਾ ਸਭ ਵਿਚ ਮਿਲਦਾ ਹੈ। ਇਨ੍ਹਾਂ ਦਾ ਪਾਣੀ ਸਵੇਰ ਵੇਲੇ ਲੈਣਾ ਚਾਹੀਦਾ ਹੈ। ਇਸ ਸਮੇਂ ਦਾ ਪਾਣੀ ਸਾਫ ਅਤੇ ਠੰਢਾ ਹੁੰਦਾ ਹੈ।
ਜਲ ਪਾਨ ਵਿਧੀ : ਜ਼ਿਆਦਾ ਪਾਣੀ ਪੀਣ ਨਾਲ ਅੰਨ ਦਾ ਪਾਚਣ ਉਚਿਤ ਰੂਪ ਨਾਲ ਨਹੀਂ ਹੁੰਦਾ। ਇਹ ਅਗਨੀ ਨੂੰ ਮੰਦ ਕਰ ਦਿੰਦਾ ਹੈ। ਪਾਣੀ ਨਾ ਪੀਣ ਨਾਲ ਵੀ ਇਹੀ ਕਿਰਿਆ ਹੁੰਦੀ ਹੈ। ਇਸ ਲਈ ਜਠਰਾਗਿਨ ਨੂੰ ਵਧਾਉਣ ਲਈ ਜਾਂ ਪਾਚਣ ਕਿਰਿਆ ਨੂੰ ਠੀਕ ਰੱਖਣ ਲਈ ਵਾਰ-ਵਾਰ ਥੋੜ੍ਹਾ ਪਾਣੀ ਪੀਣਾ ਚਾਹੀਦਾ ਹੈ।
ਠੰਢੇ ਪਾਣੀ ਦੇ ਗੁਣ : ਬੇਹੋਸ਼ੀ, ਪਿੱਤ, ਦੋਸ਼, ਗਰਮੀ, ਜ਼ਹਿਰੀ ਵਿਕਾਰ, ਖੂਨ ਵਿਕਾਰ, ਨਸ਼ੇ ਤੋਂ ਪੈਦਾ ਵਿਕਾਰ, ਥਕਾਨ, ਭ੍ਰਮ, ਅਜੀਰਣ, ਸਾਹ, ਵਸਨ ਆਦਿ ਰੋਗਾਂ ਵਿਚ ਲਾਭਦਾਇਕ ਹੈ।
ਸੀਤਲ ਜਲ ਨਿਸ਼ੇਧ : ਪਸਲੀ ਦੀ ਦਰਦ, ਅਜੀਰਣ, ਵਾਤ ਦੇ ਰੋਗ, ਅਫਾਰਾ, ਅਰੁਚੀ, ਗ੍ਰਹਿਣੀ ਰੋਗ, ਗੁਲਮ, ਹਿਚਕੀ, ਸਨੇਹ ਵਾਲਿਆਂ ਲਈ ਵਰਜਿਤ ਹੈ। ਉਪੋਰਕਤ ਰੋਗ ਅਵਸਥਾ ਵਿਚ ਸੀਤਲ ਜਲ ਦੀ ਬਜਾਏ ਆਮ ਜਲ ਲਾਭਦਾਇਕ ਹੈ।
ਅਲਪ ਜਲਪਾਨ : ਅਰੁਚੀ, ਅਜੀਰਣ, ਸੰਦਾਗਿਨ, ਸ਼ੋਧ, ਪੇਟ ਰੋਗ, ਸ਼ੂਗਰ, ਕੋਹੜ, ਆਦਿ ਰੋਗਾਂ ਵਿਚ ਅਲਪਮਾਤਰਾ ਵਿਚ ਪਾਣੀ ਪੀਣਾ ਚਾਹੀਦਾ ਹੈ।
ਊਸ਼ਣ ਜਲ ਦੇ ਗੁਣ : ਇਹ ਸਹੀ ਹੁੰਦਾ ਹੈ। ਲਘੂ, ਪਚਣਯੋਗ, ਵਾਤ ਅਤੇ ਕਫ ਨੂੰ ਸ਼ਾਂਤ ਕਰਨ ਵਾਲਾ ਅਤੇ ਦਵਾਈ ਲੈਣ ਵਿਚ ਸਹਾਇਕ ਹੈ। ਗਰਮੀ ਰੁੱਤ ਅਤੇ ਪਿੱਤ ਵਾਲਿਆਂ ਨੂੰ ਜ਼ਰੂਰੀ ਹੋਣ 'ਤੇ ਸੇਵਨ ਕਰਨਾ ਚਾਹੀਦਾ ਹੈ।
ਆਮ ਪੀਣ ਯੋਗ ਪਾਣੀ : ਜੋ ਪਾਣੀ ਕਿਸੇ ਵੀ ਤਰ੍ਹਾਂ ਦੀ ਬਦਬੂ ਤੋਂ ਰਹਿਤ ਹੋਵੇ, ਸੁਖਦਾਇਕ, ਸੀਤਲ, ਤ੍ਰਿਸ਼ਣਾ ਨੂੰ ਮਿਟਾਉਣ ਵਾਲਾ, ਸਾਫ, ਹਲਕਾ ਅਤੇ ਪੀਣ ਵਿਚ ਰੁਚੀਕਾਰਕ ਹੋਵੇ, ਉਹੀ ਪੀਣ ਯੋਗ ਹੁੰਦਾ ਹੈ।
ਅਯੋਗ ਜਲ : ਪਹਿਲੀ ਵਰਖਾ ਦਾ ਪਾਣੀ, ਚਿਪਚਿਪਾ, ਕੀੜਿਆਂ ਵਾਲਾ ਪਾਣੀ, ਪੱਤੇ, ਚਿੱਕੜ ਵਾਲਾ, ਦੁਰਗੰਧਿਤ ਪਾਣੀ ਅਤੇ ਸੂਰਜ-ਚੰਦਰਮਾ ਦੀਆਂ ਕਿਰਨਾਂ ਜਿਸ 'ਤੇ ਨਾ ਜਾਂਦੀਆਂ ਹੋਣ, ਹੋਰ ਰੁੱਤਾਂ ਵਿਚ ਵਰ੍ਹਨ ਵਾਲਾ ਪਾਣੀ, ਕਿਸੇ ਭਾਂਡੇ ਵਿਚ ਬਹੁਤ ਦਿਨਾਂ ਤੱਕ ਰੱਖਿਆ ਗਿਆ ਪਾਣੀ ਖਰਾਬ ਹੋ ਜਾਂਦਾ ਹੈ। ਅਜਿਹੇ ਪਾਣੀ ਨੂੰ ਸੇਵਨ ਕਰਨ ਨਾਲ ਅਫਾਰਾ, ਅਰੁਚੀ, ਜਵਰ, ਮੰਦਾਗਿਨ, ਖੁਜਲੀ ਆਦਿ ਹੋ ਸਕਦਾ ਹੈ।
ਪਾਣੀ ਅਤੇ ਭਾਂਡਾ : ਪਾਣੀ ਜਿਸ ਭਾਂਡੇ ਵਿਚ ਰੱਖਿਆ ਹੋਵੇ, ਉਸ ਦਾ ਗੁਣ-ਔਗੁਣ ਗ੍ਰਹਿਣ ਕਰ ਲੈਂਦਾ ਹੈ। ਵਰਤਮਾਨ ਸਮੇਂ ਵਿਚ ਤਾਂਬੇ ਦੇ ਭਾਂਡੇ ਵਿਚ ਰੱਖਿਆ ਪਾਣੀ ਸੇਵਨਯੋਗ ਹੈ। ਸੋਨਾ, ਚਾਂਦੀ ਅਤੇ ਮਿੱਟੀ ਦੇ ਭਾਂਡੇ ਵਿਚ ਰੱਖੇ ਪਾਣੀ ਵਿਚ ਵੀ ਇਹੀ ਗੁਣ ਮੌਜੂਦ ਹੁੰਦਾ ਹੈ। ਸੋਨੇ-ਚਾਂਦੀ ਦੇ ਭਾਂਡੇ ਸਭ ਦੀ ਪਹੁੰਚ ਵਿਚ ਨਹੀਂ ਹੁੰਦੇ। ਮਿੱਟੀ ਦੇ ਭਾਂਡੇ ਦੀ ਸਫ਼ਾਈ ਵੱਡੀ ਸਮੱਸਿਆ ਹੈ। ਤਾਂਬੇ ਦਾ ਭਾਂਡਾ ਸਰਬਸੁਲਭ ਹੈ। ਰਾਤ ਨੂੰ ਰੱਖਿਆ ਗਿਆ ਪਾਣੀ ਤਾਂਬੇ ਦੇ ਨਾਲ ਮਿਲ ਕੇ ਕਾਪਰ ਆਕਸਾਈਡ ਦਾ ਗੁਣ ਪ੍ਰਾਪਤ ਕਰ ਲੈਂਦਾ ਹੈ ਜੋ ਸਿਹਤ ਲਈ ਲਾਭਦਾਇਕ ਹੈ। ਇਸ ਦੇ ਤਲ ਵਿਚ ਬਚਿਆ ਪਾਣੀ ਪੀਣ ਯੋਗ ਨਹੀਂ ਹੁੰਦਾ।
ਹੰਸੋਦਕ : ਦਿਨ ਵਿਚ ਸੂਰਜ ਅਤੇ ਰਾਤ ਵਿਚ ਚੰਦਰਮਾ ਦੇ ਪ੍ਰਕਾਸ਼ ਵਿਚ ਰੱਖਿਆ ਗਿਆ ਪਾਣੀ ਹੰਸੋਦਕ ਕਿਹਾ ਜਾਂਦਾ ਹੈ। ਇਹ ਸਿਨਗਧ, ਤ੍ਰਿਦੋਸ਼ ਨਾਸ਼ਕ, ਵਿਕਾਰ ਰਹਿਤ ਹੋਣ ਦੇ ਕਾਰਨ ਇਸ਼ਨਾਨ ਅਤੇ ਪੀਣ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ।
ਨਤੀਜਾ : ਪੀਣ ਯੋਗ ਪਾਣੀ ਭੋਜਨ ਤੋਂ ਇਕ ਘੰਟਾ ਪਹਿਲਾਂ ਜਾਂ ਬਾਅਦ ਵਿਚ ਲਓ। ਫਿਰ ਪਾਚਣ ਠੀਕ ਹੁੰਦਾ ਹੈ।
* ਭੋਜਨ ਦੇ ਵਿਚਾਲੇ ਥੋੜ੍ਹਾ ਜਿਹਾ ਪਾਣੀ ਪੀਣਾ ਅੰਮ੍ਰਿਤ ਬਰਾਬਰ ਹੈ। * ਭੁੱਖ ਲੱਗਣ 'ਤੇ ਭੋਜਨ ਅਤੇ ਪਿਆਸ ਲੱਗਣ 'ਤੇ ਪਾਣੀ ਪੀਣਾ ਫਾਇਦੇਮੰਦ ਹੁੰਦਾ ਹੈ। * ਪਾਣੀ ਸਰੀਰ ਦੇ ਊਰਜਾ ਪੱਧਰ ਨੂੰ ਬਣਾਈ ਰੱਖਣ ਵਿਚ ਭਰਪੂਰ ਸਹਾਇਕ ਹੈ। ਬਹੁਤੇ ਰੋਗ ਸਰੀਰ ਵਿਚ ਪਾਣੀ ਦੀ ਕਮੀ ਕਾਰਨ ਹੁੰਦੇ ਹਨ।
* ਪਾਣੀ ਸਰੀਰ ਵਿਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਹੈ। * ਇਹ ਸਰੀਰ ਦੇ ਤਾਪਮਾਨ ਨੂੰ ਕਾਬੂ ਕਰਨ ਦਾ ਕੰਮ ਵੀ ਕਰਦਾ ਹੈ।
* ਖੂਨ ਨੂੰ ਪਤਲਾ ਕਰਦਾ ਹੈ।
* ਪਾਚਣ ਕਿਰਿਆ ਨੂੰ ਬਣਾਈ ਰੱਖਦਾ ਹੈ।
* ਸਰੀਰ ਵਿਚ ਸੋਡੀਅਮ ਦੀ ਮਾਤਰਾ ਘੱਟ ਕਰਕੇ ਖੂਨ ਦਾ ਦਬਾਅ ਠੀਕ ਕਰਦਾ ਹੈ।
* ਮਾਸਪੇਸ਼ੀਆਂ ਨੂੰ ਲਚੀਲਾ ਬਣਾਈ ਰੱਖਦਾ ਹੈ।
* ਸਰੀਰ ਦੀ ਚਰਬੀ ਕਾਬੂ ਕਰਕੇ ਭਾਰ ਠੀਕ ਰੱਖਦਾ ਹੈ।
* ਡੀਹਾਈਡ੍ਰੇਸ਼ਨ ਤੋਂ ਬਚਾਉਂਦਾ ਹੈ।
* ਸਰਦੀ-ਜ਼ੁਕਾਮ ਦੂਰ ਕਰਨ ਵਿਚ ਸਹਾਇਕ ਹੈ।
* ਗੁਰਦੇ ਨੂੰ ਪੱਥਰੀ ਅਤੇ ਮੂਤਰਾਸ਼ਯ ਸੰਕ੍ਰਮਣ ਤੋਂ ਬਚਾਉਂਦਾ ਹੈ।
* ਉੱਚ ਖੂਨ ਦਬਾਅ ਅਤੇ ਖੂਨ ਕੋਲੈਸਟ੍ਰੋਲ ਨੂੰ ਕਾਬੂ ਕਰਦਾ ਹੈ।
* ਚਿਹਰੇ ਦੀ ਚਮੜੀ ਨੂੰ ਕਾਂਤਿਮਯ ਰੱਖਦਾ ਹੈ।
* ਪਾਣੀ ਹਰ ਪੱਖੋਂ ਸਰੀਰ ਰੂਪੀ ਮਸ਼ੀਨ ਨੂੰ ਠੀਕ ਰੱਖਣ ਵਿਚ ਸਭ ਤੋਂ ਸਹਾਇਕ ਹੈ।

ਸਿਹਤ ਖ਼ਬਰਨਾਮਾ

ਦੁਨੀਆ ਦੇ ਇਕ-ਚੌਥਾਈ
ਲੋਕਾਂ ਨੂੰ ਧੌਣ ਦਾ ਦਰਦ

ਮੰਨੋ ਜਾਂ ਨਾ ਮੰਨੋ ਪਰ ਅੱਜ ਦੁਨੀਆ ਦੀ ਇਕ-ਚੌਥਾਈ ਆਬਾਦੀ ਧੌਣ ਦੀ ਦਰਦ ਤੋਂ ਪੀੜਤ ਹੈ। ਸੁਖ ਸਹੂਲਤਾਂ ਦੇ ਸਾਰੇ ਆਧੁਨਿਕ ਸਾਧਨਾਂ ਨਾਲ ਧੌਣ ਦਾ ਕਬਾੜ ਹੋ ਰਿਹਾ ਹੈ। ਇਨ੍ਹਾਂ ਦੀ ਵੱਧ ਤੋਂ ਵੱਧ ਵਰਤੋਂ ਤਣਾਅ, ਝੁਕਾਅ ਦੇ ਕਾਰਨ, ਧੌਣ ਵਿਚ ਦਰਦ, ਜਕੜਨ, ਅਕੜਨ ਵਰਗੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨੂੰ ਦੂਰ ਕਰਨ ਲਈ ਅੱਜਕਲ੍ਹ ਹੇਠਲੇ ਪੱਧਰ ਦੀ ਲੇਜ਼ਰ ਥਰੈਪੀ ਦੀ ਵਰਤੋਂ ਹੋ ਰਹੀ ਹੈ। ਦਵਾਈਆਂ ਦੀ ਤੁਲਨਾ ਵਿਚ ਲੇਜ਼ਰ ਦੀ ਵਰਤੋਂ ਧੌਣ ਦੇ ਦਰਦ ਨੂੰ ਦੂਰ ਕਰਨ ਵਿਚ ਜ਼ਿਆਦਾ ਕਾਮਯਾਬ ਸਿੱਧ ਹੋ ਰਹੀ ਹੈ। ਇਹ ਸੌਖਾ ਅਤੇ ਅਸਰਦਾਰ ਤਰੀਕਾ ਹੈ।
ਗੁੜ ਖਾਣ ਨਾਲ
ਥਕਾਵਟ ਹਟ ਜਾਂਦੀ ਹੈ

ਗੁੜ ਨੂੰ ਗੁਣਕਾਰੀ ਕਿਹਾ ਜਾਂਦਾ ਹੈ। ਇਹ ਖੰਡ, ਸ਼ੱਕਰ ਅਤੇ ਉਸ ਤੋਂ ਬਣੀਆਂ ਚੀਜ਼ਾਂ ਅਤੇ ਸਾਰੀਆਂ ਮਠਿਆਈਆਂ ਨਾਲੋਂ ਬਿਹਤਰ ਹੁੰਦਾ ਹੈ। ਗੁੜ ਦੇ ਸੇਵਨ ਨਾਲ ਸਰੀਰ ਵਿਚ ਹੋਣ ਵਾਲੇ ਕਈ ਰੋਗ ਠੀਕ ਹੋ ਜਾਂਦੇ ਹਨ। ਸਰੀਰਕ ਮਿਹਨਤ ਕਰਨ ਵਾਲੇ ਲੋਕਾਂ ਲਈ ਇਹ ਬਹੁਤ ਜ਼ਿਆਦਾ ਲਾਭਦਾਇਕ ਹੈ। ਇਸ ਨੂੰ ਖਾਣ ਨਾਲ ਥਕਾਵਟ ਮਿਟ ਜਾਂਦੀ ਹੈ। ਗੁੜ ਮਿੱਠਾ ਹੁੰਦਾ ਹੈ ਪਰ ਇਹ ਗਰਮ ਤਸੀਰ ਦਾ ਹੁੰਦਾ ਹੈ। ਇਹ ਭੁੱਖ ਵਧਾਉਂਦਾ ਹੈ ਅਤੇ ਸਰੀਰ ਨੂੰ ਸ਼ਕਤੀ ਦਿੰਦਾ ਹੈ। ਇਹ ਅੱਖਾਂ ਦੇ ਰੋਗਾਂ ਨੂੰ ਦੂਰ ਕਰਦਾ ਹੈ। ਗੁੜ ਪਿੱਤ ਨੂੰ ਖਤਮ ਕਰਦਾ ਹੈ। ਇਹ ਖੂਨ ਦੀ ਖਰਾਬੀ ਨੂੰ ਠੀਕ ਕਰਦਾ ਹੈ।
ਦਿਲ ਅਤੇ ਦਿਮਾਗ ਦਾ ਦੋਸਤ ਬਦਾਮ

ਬਦਾਮ ਦਾ ਸੁੱਕੇ ਮੇਵਿਆਂ ਵਿਚ ਪ੍ਰਮੁੱਖ ਸਥਾਨ ਹੈ। ਬਦਾਮ ਨੂੰ ਬਹੁਤ ਪਹਿਲਾਂ ਤੋਂ ਹੀ ਦਿਮਾਗੀ ਮਾਮਲਿਆਂ ਵਿਚ ਲਾਭਦਾਇਕ ਪਾਇਆ ਗਿਆ ਹੈ। ਆਯੁਰਵੇਦ ਵਿਚ ਇਸ ਨੂੰ ਲੈ ਕੇ ਅਨੇਕ ਫਾਇਦੇਮੰਦ ਦਵਾਈਆਂ ਹਨ। ਬਦਾਮ ਵੀ ਘਰੇਲੂ ਇਲਾਜ ਵਿਚ ਮਹੱਤਵਪੂਰਨ ਸਥਾਨ ਰੱਖਦਾ ਹੈ। ਬਦਾਮ ਦਾ ਸ਼ਰਬਤ ਪ੍ਰਚਲਿਤ ਹੈ। ਇਹ ਅਨੇਕ ਪਕਵਾਨਾਂ ਵਿਚ ਮਿਲਾਇਆ ਜਾਂਦਾ ਹੈ। ਪ੍ਰੀਖਿਆ ਦੇ ਦਿਨਾਂ ਵਿਚ ਵਿਦਿਆਰਥੀਆਂ ਨੂੰ ਭਿੱਜੇ ਬਦਾਮ ਖਾਣ ਅਤੇ ਉੱਪਰੋਂ ਦੀ ਦੁੱਧ ਪੀਣ ਨੂੰ ਦਿੱਤਾ ਜਾਂਦਾ ਹੈ।
ਬਾਰਸੀਲੋਨਾ ਵਿਸ਼ਵਵਿਦਿਆਲਾ ਅਤੇ ਵਿਰਗਿਲੀ ਵਿਸ਼ਵਵਿਦਿਆਲਾ ਨੇ ਆਪਣੇ ਇਕ ਖੋਜ ਅਧਿਐਨ ਵਿਚ ਪਾਇਆ ਹੈ ਕਿ ਬਦਾਮ ਦੇ ਨਿਯਮਤ ਸੇਵਨ ਨਾਲ ਖੂਨ ਦਾ ਦਬਾਅ, ਸ਼ੂਗਰ ਅਤੇ ਬਹੁਤ ਜ਼ਿਆਦਾ ਮੋਟੇ ਲੋਕਾਂ ਨੂੰ ਦਿਲ ਦੀ ਬਿਮਾਰੀ ਹੋਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਬਦਾਮ ਦਾ ਸੇਵਨ ਕਰਨ ਵਾਲੇ ਖੁਸ਼ ਰਹਿੰਦੇ ਹਨ ਅਤੇ ਤੰਦਰੁਸਤ ਮਹਿਸੂਸ ਕਰਦੇ ਹਨ। ਇਸ ਨਾਲ ਦਿਲ ਵੀ ਤੰਦਰੁਸਤ ਰਹਿੰਦਾ ਹੈ ਪਰ 5-7 ਤੋਂ ਜ਼ਿਆਦਾ ਬਦਾਮ ਨਹੀਂ ਖਾਣੇ ਚਾਹੀਦੇ, ਨਹੀਂ ਤਾਂ ਲਾਭ ਦੀ ਬਜਾਏ ਨੁਕਸਾਨ ਹੋ ਸਕਦਾ ਹੈ।
ਸਿਹਤ ਲਈ ਗੁਣਕਾਰੀ ਹਨ ਮੁਰੱਬੇ
ਭਾਰਤੀ ਖਾਣ-ਪੀਣ ਵਿਚ ਸ਼ਾਮਿਲ ਮੁਰੱਬਿਆਂ ਨੂੰ ਸਿਹਤ ਸਬੰਧੀ ਖੋਜ ਕਰਤਾਵਾਂ ਨੇ ਸਿਹਤ ਲਈ ਗੁਣਕਾਰੀ ਪਾਇਆ ਹੈ। ਇਨ੍ਹਾਂ ਦੇ ਮੁਤਾਬਿਕ ਇਸ ਵਿਚ ਵਿਟਾਮਿਨ, ਕੈਲਸ਼ੀਅਮ, ਫਾਈਬਰ ਅਤੇ ਮਿਨਰਲ ਹੁੰਦੇ ਹਨ ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਨ੍ਹਾਂ ਦੇ ਸੇਵਨ ਨਾਲ ਪ੍ਰਤੀਰੱਖਿਆ ਤੰਤਰ ਮਜ਼ਬੂਤ ਹੁੰਦਾ ਹੈ। ਭਾਰਤ ਵਿਚ ਔਲਾ, ਗਾਜਰ, ਪਪੀਤਾ, ਅਦਰਕ, ਖਜੂਰ, ਬਦਾਮ, ਬੇਲ ਅਤੇ ਪੇਠੇ ਆਦਿ ਦੇ ਮੁਰੱਬੇ ਬਣਾਏ ਜਾਂਦੇ ਹਨ। ਸਾਰੇ ਮੁਰੱਬਿਆਂ ਵਿਚ ਮੂਲ ਵਸਤੂ ਦੇ ਮੁਤਾਬਿਕ ਗੁਣ ਅਤੇ ਵਿਸ਼ੇਸ਼ਤਾ ਹੈ।

ਪਾਚਣ ਤੰਤਰ ਠੀਕ ਤਾਂ ਸਭ ਠੀਕ

ਨਿਰੋਗ ਰਹਿਣ ਲਈ ਪਾਚਣ ਤੰਤਰ ਦਾ ਠੀਕ ਰਹਿਣਾ ਸਭ ਤੋਂ ਜ਼ਿਆਦਾ ਮਹੱਤਵ ਰੱਖਦਾ ਹੈ। ਪਾਚਣ ਤੰਤਰ ਦੇ ਖਰਾਬ ਰਹਿਣ ਨਾਲ ਸਭ ਕੁਝ ਅਸਹਿਜ ਹੋ ਜਾਂਦਾ ਹੈ। ਬਿਮਾਰੀ ਕੋਈ ਵੀ ਹੋਵੇ, ਉਸ ਨੂੰ ਠੀਕ ਕਰਨ ਵਿਚ ਇਹੀ ਪਾਚਣ ਤੰਤਰ ਮਹੱਤਵਪੂਰਨ ਕੰਮ ਕਰਦਾ ਹੈ। ਖਰਾਬ ਪਾਚਣ ਤੰਤਰ ਨਾਲ ਅਨੇਕ ਬਿਮਾਰੀਆਂ ਜੁੜੀਆਂ ਹਨ। ਕਬਜ਼, ਬਦਹਜ਼ਮੀ, ਡਕਾਰ ਨੂੰ ਸਾਰੇ ਰੋਗਾਂ ਦੀ ਜੜ੍ਹ ਕਿਹਾ ਜਾਂਦਾ ਹੈ। ਪਾਚਣ ਤੰਤਰ ਨੂੰ ਸਹੀ ਰੱਖਣ ਲਈ ਪੀਣ ਵਾਲੇ ਪਦਾਰਥਾਂ ਅਤੇ ਪਾਣੀ ਦਾ ਜ਼ਿਆਦਾ ਸੇਵਨ ਕਰਨਾ ਚਾਹੀਦਾ ਹੈ। ਪਾਚਣ ਤੰਤਰ ਠੀਕ ਰੱਖਣ ਲਈ ਸੋਢਾ ਜਾਂ ਕਾਰਬੋਨੇਟਿਡ ਪਦਾਰਥਾਂ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ।
ਜਲਦਬਾਜ਼ੀ ਨਾਲ ਭੋਜਨ ਜਾਂ ਕਿਸੇ ਵੀ ਪੀਣ ਵਾਲੇ ਪਦਾਰਥ ਦਾ ਸੇਵਨ ਨਹੀਂ ਕਰਨਾ ਚਾਹੀਦਾ। ਸੋਢੇ ਵਾਲੀਆਂ ਚੀਜ਼ਾਂ ਨਾਲ ਪੇਟ ਵਿਚ ਹੋਰ ਗੈਸ ਬਣਨ ਲਗਦੀ ਹੈ ਜਦੋਂ ਕਿ ਜਲਦਬਾਜ਼ੀ ਨਾਲ ਖਾਣ-ਪੀਣ ਨਾਲ ਵਿਅਕਤੀ ਹਵਾ ਨਿਗਲ ਲੈਂਦਾ ਹੈ ਅਤੇ ਪੇਟ ਫੁੱਲਣ ਲਗਦਾ ਹੈ। ਪਾਈਪ ਨਾਲ ਪੀਣ, ਚਿਉਂਗਮ, ਸਖਤ ਕੈਂਡੀ ਖਾਣ ਨਾਲ ਵੀ ਗੈਸ ਦੀ ਸ਼ਿਕਾਇਤ ਹੋ ਸਕਦੀ ਹੈ। ਸਿਗਰਟਨੋਸ਼ੀ ਅਤੇ ਤੰਬਾਕੂ ਨਾਲ ਵੀ ਇਹੀ ਹੁੰਦਾ ਹੈ। ਫਲੀਦਾਰ ਸਬਜ਼ੀਆਂ ਅਤੇ ਗੋਭੀ ਵੀ ਗੈਸ ਬਣਾਉਂਦੀਆਂ ਹਨ। ਪੇਟ ਖਰਾਬ ਕਰਨ ਵਾਲੀਆਂ ਇਨ੍ਹਾਂ ਚੀਜ਼ਾਂ ਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ।





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX