ਤਾਜਾ ਖ਼ਬਰਾਂ


ਸਮੂਹਿਕ ਜਬਰ ਜਨਾਹ ਪੀੜਤਾ ਦੀ ਹਸਪਤਾਲ 'ਚ ਮੌਤ, ਦੋਸ਼ੀਆਂ ਨੇ ਕੱਟ ਦਿੱਤੀ ਸੀ ਜੀਭ
. . .  2 minutes ago
ਨਵੀਂ ਦਿੱਲੀ, 29 ਸਤੰਬਰ - ਉਤਰ ਪ੍ਰਦੇਸ਼ ਦੇ ਹਾਥਰਸ 'ਚ ਸਮੂਹਿਕ ਜਬਰ ਜਨਾਹ ਪੀੜਤਾ ਦੀ ਦਿੱਲੀ ਵਿਖੇ ਮੌਤ ਹੋ ਗਈ। ਚਾਰ ਹੈਵਾਨਾਂ ਨੇ 19 ਸਾਲ ਦੀ ਲੜਕੀ ਨਾਲ ਸਮੂਹਿਕ ਜਬਰ ਜਨਾਹ ਕਰਕੇ ਉਸ ਦੀ ਜੀਭ ਕੱਟ ਦਿੱਤੀ ਸੀ। ਜਿਸ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ...
ਭਾਰਤ 'ਚ ਕੋਵਿਡ 19 ਕਾਰਨ ਹੁਣ ਤੱਕ 96,318 ਹੋ ਚੁੱਕੀਆਂ ਹਨ ਮੌਤਾਂ
. . .  35 minutes ago
ਨਵੀਂ ਦਿੱਲੀ, 29 ਸਤੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 70 ਹਜ਼ਾਰ 589 ਕੋਰੋਨਾ ਪਾਜ਼ੀਟਿਵ ਦੇ ਕੇਸ ਦਰਜ ਹੋਏ ਹਨ ਅਤੇ 776 ਮੌਤਾਂ ਹੋਈਆਂ ਹਨ। ਇਸ ਤਰ੍ਹਾਂ ਭਾਰਤ ਵਿਚ ਕੋਵਿਡ19 ਦੇ ਪਾਜ਼ੀਟਿਵ ਕੇਸਾਂ ਨੇ 61 ਲੱਖ ਦੇ ਹਿੰਦਸੇ ਨੂੰ ਪਾਰ ਕਰ ਲਿਆ ਹੈ ਅਤੇ
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਰੇਲ ਮਾਰਗ 'ਤੇ ਧਰਨਾ ਛੇਵੇਂ ਦਿਨ ਵੀ ਜਾਰੀ
. . .  about 1 hour ago
ਜੰਡਿਆਲਾ ਗੁਰੂ, 29 ਸਤੰਬਰ -(ਰਣਜੀਤ ਸਿੰਘ ਜੋਸਨ)- ਕੇਂਦਰ ਵੱਲੋਂ ਪਾਸ ਕੀਤੇ ਗੂਏ ਖੇਤੀ ਸੁਧਾਰ ਬਿੱਲਾਂ ਖ਼ਿਲਾਫ਼ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਅੱਜ ਛੇਵੇਂ ਦਿਨ ਵੀ ਜਾਰੀ ਹੈ। ਜੰਡਿਆਲਾ ਗੁਰੂ ਨੇੜਲੇ ਪਿੰਡ ਦੇਵੀਦਾਸਪੁਰ ਵਿਖੇ ਮੁੱਖ ਰੇਲ ਮਾਰਗ ਦਿੱਲੀ- ਅੰਮ੍ਰਿਤਸਰ ਤੇ ਰੇਲ ਆਵਾਜਾਈ ਠੱਪ ਕਰਕੇ ਭਾਰੀ ਗਿਣਤੀ...
ਬਣ ਰਹੀ ਇਮਾਰਤ ਡਿੱਗਣ ਕਾਰਨ ਤਿੰਨ ਮੌਤਾਂ
. . .  about 1 hour ago
ਅਹਿਮਦਾਬਾਦ, 29 ਸਤੰਬਰ - ਗੁਜਰਾਤ ਸਥਿਤ ਵਢੋਦਰਾ 'ਚ ਇਕ ਨਿਰਮਾਣਧੀਨ ਇਮਾਰਤ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਇਮਾਰਤ ਬਾਵਮਨਪੁਰਾ 'ਚ ਸਥਿਤ ਹੈ। ਇਹ ਘਟਨਾ ਸੋਮਵਾਰ-ਮੰਗਲਵਾਰ ਦੀ ਦਰਮਿਆਨੀ...
ਅੱਜ ਦਾ ਵਿਚਾਰ
. . .  about 2 hours ago
ਆਈ.ਪੀ.ਐਲ-2020 : ਬੈਂਗਲੌਰ ਨੇ ਮੁੰਬਈ ਨੂੰ ਹਰਾਇਆ
. . .  1 day ago
ਆਈ.ਪੀ.ਐਲ-2020 : ਮੈਚ ਟਾਈ , ਸੁਪਰ ਓਵਰ 'ਚ ਨਿਕਲੇਗਾ ਨਤੀਜਾ
. . .  1 day ago
ਕਿਸਾਨਾਂ ਨੇ ਦੋਹਰੀ ਬੋਲੀ ਬੋਲਣ ਵਾਲੇ ਬਾਦਲਾਂ ਨੂੰ ਪੂਰੀ ਤਰ੍ਹਾਂ ਰੱਦ ਕਰ - ਕੈਪਟਨ
. . .  1 day ago
ਡੀਗੜ੍ਹ ,28 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਦੇ ਨਾਪਾਕ ਇਰਾਦਿਆਂ ਤੋਂ ਕਿਸਾਨਾਂ ਦੀ ਰਾਖੀ ਕਰਨ ਲਈ ਜੋ ਕੁਝ ਵੀ ਕਰਨਾ ਪਿਆ, ਉਹ ਕਰਨਗੇ। ਉਨ੍ਹਾਂ ਕਿਹਾ ਕਿ ...
ਆਈ.ਪੀ.ਐਲ-2020 : ਬੈਂਗਲੌਰ ਨੇ ਮੁੰਬਈ ਨੂੰ ਦਿੱਤਾ 202 ਦੌੜਾਂ ਦਾ ਟੀਚਾ
. . .  1 day ago
‘ ਰੱਖਿਆ ਪ੍ਰਾਪਤੀ ਪ੍ਰਕਿਰਿਆ ‘(ਡੀਏਪੀ) -2020 ਦਸਤਾਵੇਜ਼ ਨੂੰ ਖੋਲ੍ਹਣ ਲਈ ਖ਼ੁਸ਼ੀ - ਰਾਜਨਾਥ
. . .  1 day ago
ਨਵੀਂ ਦਿੱਲੀ , 28 ਸਤੰਬਰ - ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਅੱਜ ਨਵੀਂ ਰੱਖਿਆ ਪ੍ਰਾਪਤੀ ਪ੍ਰਕਿਰਿਆ (ਡੀਏਪੀ) -2020 ਦਸਤਾਵੇਜ਼ ਨੂੰ ਖੋਲ੍ਹਣ ਲਈ ਖ਼ੁਸ਼ੀ ਹੈ । ਡੀਏਪੀ 2020 ਦਾ ਨਿਰਮਾਣ ਹਿੱਸੇਦਾਰਾਂ ਦੇ ਵਿਸ਼ਾਲ ...
ਆਈ.ਪੀ.ਐਲ-2020 : ਮੁੰਬਈ ਇੰਡੀਅਨਜ਼ ਨੇ ਜਿੱਤਿਆ ਟਾਸ ,ਰੋਇਲ ਚੈਲੇਂਜਰਸ ਬੈਂਗਲੌਰ ਕਰੇਗਾ ਬੱਲੇਬਾਜ਼ੀ
. . .  1 day ago
ਬੀਬਾ ਹਰਸਿਮਰਤ ਕੌਰ ਬਾਦਲ ਬਾਬਾ ਸ਼ੇਖ਼ ਫ਼ਰੀਦ ਜੀ ਵਿਖੇ ਹੋਏ ਨਮਤਸਕ
. . .  1 day ago
ਫ਼ਰੀਦਕੋਟ, 28 ਸਤੰਬਰ (ਜਸਵੰਤ ਸਿੰਘ ਪੁਰਬਾ)-ਅੱਜ ਆਪਣੀ ਫ਼ਰੀਦਕੋਟ ਫ਼ੇਰੀ ਦੌਰਾਨ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਸਥਾਨਕ ਬਾਬਾ ਸ਼ੇਖ਼ ਫ਼ਰੀਦ ਜੀ ਵਿਖੇ ਨਮਸਤਕ ਹੋ ਕੇ ਆਸ਼ੀਰਵਾਦ ...
29 ਸਤੰਬਰ ਨੂੰ ਕਿਸਾਨ ਯੂਨੀਅਨਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ
. . .  1 day ago
ਲੁਧਿਆਣਾ ,28 ਸਤੰਬਰ { ਪੁਨੀਤ}-29 ਸਤੰਬਰ ਨੂੰ ਕਿਸਾਨ ਯੂਨੀਅਨਾਂ ਦੀ ਮੁੱਖ ਮੰਤਰੀ ਨਾਲ ਚੰਡੀਗੜ ਵਿਖੇ ਮੀਟਿੰਗ ਹੈ ਤੇ ਉਨ੍ਹਾਂ ਐਲਾਨ ਕੀਤਾ ਹੈ ਕਿ ਉਹ 1 ਅਕਤੂਬਰ ਨੂੰ ਪੰਜਾਬ ਭਰ ‘ਚ ਰੇਲਾਂ ਰੋਕਣਗ਼ੇ ...
ਹੁਸ਼ਿਆਰਪੁਰ 'ਚ ਕੋਰੋਨਾ ਦਾ ਕਹਿਰ ਜਾਰੀ : 76 ਨਵੇਂ ਮਾਮਲੇ ਆਏ ਸਾਹਮਣੇ ਅਤੇ 6 ਮਰੀਜ਼ਾਂ ਦੀ ਮੌਤ
. . .  1 day ago
ਹੁਸ਼ਿਆਰਪੁਰ, 28 ਸਤੰਬਰ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 76 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 4388 ਹੋ ਗਈ ਹੈ, ਜਦਕਿ 6 ਮਰੀਜ਼ਾਂ ਦੀ ਮੌਤ ਹੋਣ ਨਾਲ...
ਅੰਮ੍ਰਿਤਸਰ 'ਚ ਕੋਰੋਨਾ ਦੇ 166 ਮਾਮਲੇ ਆਏ ਸਾਹਮਣੇ, 7 ਹੋਰ ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 28 ਸਤੰਬਰ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 166 ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵੱਧ ਕੇ 9709 ਹੋ ਗਏ...
ਪਠਾਨਕੋਟ 'ਚ ਕੋਰੋਨਾ ਦੇ 120 ਮਾਮਲੇ ਆਏ ਸਾਹਮਣੇ, ਤਿੰਨ ਹੋਰ ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਪਠਾਨਕੋਟ, 28 ਸਤੰਬਰ (ਆਰ. ਸਿੰਘ)- ਸਿਹਤ ਵਿਭਾਗ ਅਨੁਸਾਰ ਅੱਜ ਜ਼ਿਲ੍ਹਾ ਪਠਾਨਕੋਟ 'ਚ 120 ਵਿਅਕਤੀ ਕੋਰੋਨਾ ਪਾਜ਼ੀਟਿਵ ਮਿਲੇ ਹਨ। ਇਸ ਦੀ ਪੁਸ਼ਟੀ ਸਿਵਲ ਸਰਜਨ ਪਠਾਨਕੋਟ ਡਾ. ਜੁਗਲ ਕਿਸ਼ੋਰ ਨੇ...
ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੀ ਕੋਰ ਕਮੇਟੀ ਨੇ ਆਪਣੇ ਕੌਂਸਲਰਾਂ ਨੂੰ ਅਹੁਦੇ ਛੱਡਣ ਲਈ ਕਿਹਾ
. . .  1 day ago
ਨਵੀਂ ਦਿੱਲੀ, 28 ਸਤੰਬਰ (ਜਗਤਾਰ ਸਿੰਘ)- ਐੱਨ. ਡੀ. ਏ. ਨਾਲ ਗੱਠਜੋੜ ਤਹਿਤ ਜਿਹੜੇ ਵੀ ਅਹੁਦੇ ਅਕਾਲੀ ਦਲ ਨੂੰ ਦਿੱਲੀ 'ਚ ਮਿਲੇ ਹਨ, ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੀ ਕੋਰ ਕਮੇਟੀ ਉਨ੍ਹਾਂ ਸਾਰਿਆਂ ਨੂੰ ਉਨ੍ਹਾਂ ਅਹੁਦਿਆਂ...
ਗੁਰਦਾਸਪੁਰ 'ਚ ਭਾਜਪਾ ਨੂੰ ਲੱਗਾ ਝਟਕਾ, ਪੰਜ ਐੱਮ. ਸੀ. ਅਕਾਲੀ ਦਲ 'ਚ ਹੋਏ ਸ਼ਾਮਲ
. . .  1 day ago
ਗੁਰਦਾਸਪੁਰ, 28 ਸਤੰਬਰ (ਅ. ਬ.)- ਜ਼ਿਲ੍ਹਾ ਗੁਰਦਾਸਪੁਰ 'ਚ ਅੱਜ ਭਾਜਪਾ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ, ਜਦੋਂ ਮੌਜੂਦਾ ਪੰਜ ਐੱਮ. ਸੀ. ਪਾਰਟੀ ਨੂੰ ਛੱਡ ਕੇ ਅਕਾਲੀ ਦਲ 'ਚ ਸ਼ਾਮਲ ਹੋ ਗਏ। ਸਾਰਿਆਂ ਨੇ ਸ਼੍ਰੋਮਣੀ ਅਕਾਲੀ...
ਲੁਧਿਆਣਾ 'ਚ ਕੋਰੋਨਾ ਕਾਰਨ 10 ਹੋਰ ਮਰੀਜ਼ਾਂ ਨੇ ਤੋੜਿਆ ਦਮ, 133 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਲੁਧਿਆਣਾ, 28 ਸਤੰਬਰ (ਸਲੇਮਪੁਰੀ)- ਜ਼ਿਲ੍ਹਾ ਲੁਧਿਆਣਾ ਜੋ ਕੋਰੋਨਾ ਪੀੜਤਾਂ ਦਾ ਕੇਂਦਰੀ ਬਿੰਦੂ ਬਣ ਗਿਆ ਸੀ, ਹੁਣ ਇੱਥੇ ਇਸ ਵਾਇਰਸ ਦੀ ਚਾਲ ਹੌਲ਼ੀ ਹੋ ਗਈ ਹੈ, ਜੋ ਇੱਕ ਚੰਗੀ ਖ਼ੁਸ਼ਖ਼ਬਰੀ ਹੈ। ਸਿਵਲ ਸਰਜਨ...
ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ 'ਚ ਨਾਮਜ਼ਦ
. . .  1 day ago
ਫ਼ਰੀਦਕੋਟ, 28 ਸਤੰਬਰ (ਜਸਵੰਤ ਸਿੰਘ ਪੁਰਬਾ)- ਸਾਲ 2015 'ਚ ਵਾਪਰੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ 'ਚ ਉਸ ਵਕਤ ਵੱਡਾ ਮੋੜ ਆਇਆ, ਜਦੋਂ ਇਸ ਜਾਂਚ ਸੰਬੰਧੀ ਬਣਾਈ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਵਲੋਂ...
ਹੁਸੈਨੀਵਾਲਾ ਪਹੁੰਚ ਕੇ ਬੀਬਾ ਬਾਦਲ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਫ਼ਿਰੋਜ਼ਪੁਰ, 28 ਸਤੰਬਰ (ਜਸਵਿੰਦਰ ਸਿੰਘ ਸੰਧੂ)- ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਹਿੰਦ-ਪਾਕਿ ਕੌਮੀ ਸਰਹੱਦ 'ਤੇ ਹੁਸੈਨੀਵਾਲਾ ਵਿਖੇ ਪਹੁੰਚ...
ਸੁਮੇਧ ਸੈਣੀ ਕੋਲੋਂ ਐੱਸ. ਆਈ. ਟੀ. ਦੀ ਪੁੱਛਗਿੱਛ ਖ਼ਤਮ
. . .  1 day ago
ਐੱਸ. ਏ. ਐੱਸ. ਨਗਰ, 28 ਸਤੰਬਰ (ਜਸਬੀਰ ਸਿੰਘ ਜੱਸੀ)- ਐੱਸ. ਆਈ. ਟੀ. ਵਲੋਂ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਕੋਲੋਂ ਪੁੱਛਗਿੱਛ ਖ਼ਤਮ ਕਰ ਦਿੱਤੀ ਗਈ ਹੈ। ਸੈਣੀ 4.53 ਵਜੇ ਬਾਹਰ ਆਏ ਅਤੇ ਗੱਡੀ ਨੂੰ ਅੰਦਰ ਮੰਗਾ...
ਅਕਾਲੀ ਦਲ ਵਲੋਂ ਕੱਢੇ ਜਾਣ ਵਾਲੇ ਮਾਰਚਾਂ 'ਤੇ ਰੋਕ ਲਾਉਣ ਲਈ 'ਆਪ' ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦਿੱਤਾ ਮੰਗ ਪੱਤਰ
. . .  1 day ago
ਅੰਮ੍ਰਿਤਸਰ, 28 ਸਤੰਬਰ (ਰਾਜੇਸ਼ ਕੁਮਾਰ ਸੰਧੂ, ਸੁਰਿੰਦਰਪਾਲ ਸਿੰਘ ਵਰਪਾਲ)- ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰੋ. ਬਲਜਿੰਦਰ ਕੌਰ ਅਤੇ ਵਿਧਾਇਕ ਜੈ ਕ੍ਰਿਸ਼ਨ ਰੋੜੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਦੇ ਜਥੇਦਾਰ...
ਮਾਛੀਵਾੜਾ ਸਾਹਿਬ : ਬਲਾਕ ਪੰਚਾਇਤ ਦਫ਼ਤਰ ਤੇ ਫਿਰ ਕੋਰੋਨਾ ਦਾ ਸੰਕਟ, 5 ਮੁਲਾਜ਼ਮਾਂ ਨੂੰ ਹੋਇਆ ਕੋਰੋਨਾ
. . .  1 day ago
ਮਾਛੀਵਾੜਾ ਸਾਹਿਬ, 28 ਸਤੰਬਰ (ਮਨੋਜ ਕੁਮਾਰ, ਪੱਤਰ ਪ੍ਰੇਰਕ)- ਮਾਛੀਵਾੜਾ (ਲੁਧਿਆਣਾ) ਸਥਿਤ ਪੰਚਾਇਤ ਵਿਭਾਗ ਦੇ ਬਲਾਕ ਦਫ਼ਤਰ 'ਤੇ ਮੁੜ ਇੱਕ ਵਾਰ ਫਿਰ ਕੋਰੋਨਾ ਦਾ ਸੰਕਟ ਗਹਿਰਾ ਹੋ ਗਿਆ। ਇੱਥੇ ਪੰਚਾਇਤ ਅਫ਼ਸਰ...
ਦੇਵੀਦਾਸਪੁਰ : ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਸੰਘਰਸ਼ ਨੂੰ 2 ਅਕਤੂਬਰ ਤੱਕ ਵਧਾਉਣ ਦਾ ਕੀਤਾ ਐਲਾਨ
. . .  1 day ago
ਜੰਡਿਆਲਾ ਗੁਰੂ, 28 ਸਤੰਬਰ (ਰਣਜੀਤ ਸਿੰਘ ਜੋਸਨ)- ਕੇਂਦਰ ਵਲੋਂ ਬਣਾਏ ਗਏ ਨਵੇਂ ਖੇਤੀ ਸੁਧਾਰ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਅੱਜ ਪੰਜਵੇਂ ਦਿਨ ਵੀ ਜਾਰੀ ਹੈ। ਜੰਡਿਆਲਾ ਗੁਰੂ ਨੇੜਲੇ ਪਿੰਡ ਦੇਵੀਦਾਸਪੁਰ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

24ਵੀਂ ਬਰਸੀ 'ਤੇ ਵਿਸ਼ੇਸ਼

ਵਿੱਦਿਆ ਦਾਨੀ ਸੰਤ ਅਮਰ ਸਿੰਘ ਕ੍ਰਿਤੀ

ਸੰਤ ਬਾਬਾ ਅਮਰ ਸਿੰਘ ਕ੍ਰਿਤੀ ਨੂੰ ਬ੍ਰਹਮਲੀਨ ਹੋਇਆਂ ਭਾਵੇਂ 24 ਸਾਲ ਹੋ ਗਏ ਹਨ ਪਰ ਸ਼ਰਧਾਲੂਆਂ ਦੇ ਮਨਾਂ ਵਿਚ ਉਨ੍ਹਾਂ ਦੀ ਮਿੱਠੀ ਯਾਦ ਅੱਜ ਵੀ ਤਾਜ਼ਾ ਹੈ। ਨਾਮ ਜਪਣ, ਵੰਡ ਛਕਣ ਅਤੇ ਕਿਰਤ ਕਰਨ ਦਾ ਹੋਕਾ ਦੇਣ ਵਾਲੇ ਸੰਤ ਕ੍ਰਿਤੀ ਨੇ ਪੂਰਾ ਜੀਵਨ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਲਈ ਲਗਾਇਆ। ਨਾਮ ਬਾਣੀ ਦੇ ਰਸੀਏ, ਕਹਿਣੀ-ਕਥਨੀ ਦੇ ਪੂਰੇ, ਗੁਰਬਾਣੀ ਅਰਥਾਂ ਦੇ ਗਿਆਤਾ ਸੰਤ ਕ੍ਰਿਤੀ ਨੇ ਅਨੇਕਾਂ ਹੀ ਸਿੰਘਾਂ ਨੂੰ ਗੁਰਮਤਿ ਦੀ ਵਿੱਦਿਆ ਦੇ ਕੇ ਸਮਾਜ ਵਿਚ ਸਤਿਕਾਰਯੋਗ ਥਾਂ ਦਿਵਾਈ। ਆਪ ਦਾ ਜਨਮ ਸੰਨ 1919 ਵਿਚ ਸ: ਘਮੰਡ ਸਿੰਘ ਅਤੇ ਮਾਤਾ ਰਾ ਕੌਰ ਦੇ ਘਰ ਪਿੰਡ ਟਿੱਬਾ, ਜ਼ਿਲ੍ਹਾ ਸੰਗਰੂਰ ਵਿਖੇ ਹੋਇਆ। ਆਪ ਬਚਪਨ ਤੋਂ ਹੀ ਸਾਧੂ ਸੁਭਾਅ ਵਾਲੇ ਸਨ। ਮਾਪਿਆਂ ਨੇ ਆਪ ਨੂੰ ਸੰਤ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਦੇ ਚਰਨੀਂ ਲਗਾ ਦਿੱਤਾ। ਇਸ ਜਥੇ 'ਚ ਸ਼ਾਮਿਲ ਹੋ ਕੇ ਆਪ ਨੇ ਮਹਾਂਪੁਰਸ਼ਾਂ ਪਾਸੋਂ ਗੁਰਮਤਿ, ਗੁਰ ਇਤਿਹਾਸ, ਗੁਰਬਾਣੀ ਬੋਧ, ਕਥਾ ਵਿਚਾਰ ਪ੍ਰਾਪਤ ਕੀਤੀ ਅਤੇ ਇਸ ਵਿੱਦਿਆ ਨੂੰ ਅੱਗੇ ਵੰਡ ਕੇ ਗੁਰ ਜਸ ਫੈਲਾਇਆ। ਇਕ ਵਾਰ ਸੰਤ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਜਥੇ ਸਮੇਤ ਪਿੰਡ ਫੱਤਾ ਮਾਲੋਕਾ ...

ਪੂਰਾ ਲੇਖ ਪੜ੍ਹੋ »

ਧਾਰਮਿਕ ਸਾਹਿਤ

ਰੰਘਰੇਟੇ ਸਿੱਖਾਂ ਦੇ ਇਤਿਹਾਸ ਦੀਆਂ ਪੈੜਾਂ ਸੰਪਾਦਕ : ਧਰਵਿੰਦਰ ਸਿੰਘ ਔਲਖ ਪ੍ਰਕਾਸ਼ਕ : ਸ਼ਹੀਦ ਬਾਬਾ ਜੀਵਨ ਸਿੰਘ ਨਿਸ਼ਕਾਮ ਸੇਵਾ ਸੁਸਾਇਟੀ, ਅੰਮ੍ਰਿਤਸਰ। ਪੰਨੇ : 56, ਮੁੱਲ : 170 ਰੁਪਏ ਸੰਪਰਕ : 98152-82283 ਅਮਰ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਦੇ ਮਹਾਨ ਮਿਸ਼ਨ ਨੂੰ ਸੁੱਤੀ ਹੋਈ ਰੰਗਰੇਟਾ ਕੌਮ ਤੱਕ ਪਹੁੰਚਾਉਣ ਅਤੇ ਲਾਸਾਨੀ ਵਿਰਸੇ ਨਾਲ ਜੋੜਨ ਦੇ ਖਿਆਲ ਨਾਲ ਇਹ ਪੁਸਤਕ ਪ੍ਰਕਾਸ਼ਿਤ ਕੀਤੀ ਗਈ ਹੈ। ਨੌਵੇਂ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸੀਸ ਚਾਂਦਨੀ ਚੌਕ ਦਿੱਲੀ ਤੋਂ ਚੁੱਕ ਕੇ ਅਨੰਦਪੁਰ ਸਾਹਿਬ ਵਿਖੇ ਗੋਬਿੰਦ ਰਾਏ (ਗੁਰੂ ਗੋਬਿੰਦ ਸਿੰਘ ਜੀ) ਨੂੰ ਭੇਟ ਕੀਤਾ। ਗੁਰੂ ਜੀ ਨੇ ਕਿਹਾ ਸੀ, 'ਰੰਗਰੇਟਾ ਗੁਰੂ ਕਾ ਬੇਟਾ'। ਇਸ ਪੁਸਤਕ ਵਿਚ ਭਾਈ ਜੈਤਾ ਜੀ ਦੇ ਜੀਵਨ, ਉਨ੍ਹਾਂ ਦੀ ਸਿੱਖ ਕੌਮ ਨੂੰ ਦੇਣ ਅਤੇ ਮਜ਼੍ਹਬੀ ਸਿੱਖ ਇਤਿਹਾਸ ਨਾਲ ਸਬੰਧਤ ਵੱਖ-ਵੱਖ ਲੇਖਕਾਂ ਦੇ ਲੇਖ ਸ਼ਾਮਿਲ ਹਨ, ਜਿਵੇਂ ਬੁੰਗਾ ਮਜ਼੍ਹਬੀ ਸਿੱਖ, ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ, ਬਾਬਾ ਬੀਰ ਸਿੰਘ, ਬਾਬਾ ਧੀਰ ਸਿੰਘ, ਸ਼ਹੀਦ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ, ਚਮਕੌਰ ਦੀ ਗੜ੍ਹੀ ਆਦਿ। ਪੁਸਤਕ ਦੇ ...

ਪੂਰਾ ਲੇਖ ਪੜ੍ਹੋ »

ਸ੍ਰੀ ਗੁਰੂ ਨਾਨਕ ਦੇਵ ਜੀ

ਗੁਰੂ ਨਾਨਕ ਨੇ ਸੋਚਾਂ 'ਚੋਂ ਅਡੰਬਰ ਚੂਰ ਕੀਤਾ ਹੈ। ਜਗਾ ਕੇ ਸ਼ਬਦਾਂ ਦੇ ਦੀਵੇ ਹਨੇਰਾ ਦੂਰ ਕੀਤਾ ਹੈ। ਹੈ ਇੱਕੋ ਰੱਬ ਐਪਰ ਉਸ ਦੀਆਂ ਬੇਅੰਤ ਰਚਨਾਵਾਂ, ਇਹ ਸਾਗਰ, ਝੀਲਾਂ, ਪਰਬਤ, ਧਰਤ ਤੇ ਅਸਮਾਨ ਕਿੰਨੇ ਨੇ। ਇਹ ਜੰਮਣ-ਮਰਨ ਦਾ ਸਿਧਾਂਤ ਵੇਖੋ ਹੈ ਅਜਬ ਕਿੰਨਾ, ਜ਼ਮੀਂ 'ਤੇ ਆਉਂਦੇ-ਜਾਂਦੇ ਓਸ ਦੇ ਮਹਿਮਾਨ ਕਿੰਨੇ ਨੇ। ਕੋਈ ਰੰਜੂਰ ਕੀਤਾ ਹੈ ਕੋਈ ਮਸਰੂਰ ਕੀਤਾ ਹੈ। ਜਗਾ ਕੇ ਸ਼ਬਦਾਂ ਦੇ ਦੀਵੇ ਹਨੇਰਾ ਦੂਰ ਕੀਤਾ ਹੈ। ਜੇ ਸੋਚਾਂ ਵਿਚ ਹੋਏ ਨੇਰ੍ਹਾ ਨੇਤਰਹੀਣ ਹੈ ਬੰਦਾ, ਕਿਸੇ ਰੌਸ਼ਨ ਸਿਤਾਰੇ ਦੀ ਉਹਨੂੰ ਝਿਲਮਿਲ ਨਹੀਂ ਮਿਲਦੀ। ਹਮੇਸ਼ਾ ਲੋੜ ਰਹਿੰਦੀ ਰਹਿਨੁਮਾ ਦੀ ਹਰ ਮੁਸਾਫ਼ਿਰ ਨੂੰ, ਜਿਹਨੂੰ ਰਸਤਾ ਨਹੀਂ ਮਿਲਦਾ ਉਹਨੂੰ ਮਨਜ਼ਿਲ ਨਹੀਂ ਮਿਲਦੀ। ਇਸੇ ਨਾਜ਼ੁਕ ਖ਼ਿਆਲੀ ਨੂੰ ਉਨ੍ਹਾਂ ਭਰਪੂਰ ਕੀਤਾ ਹੈ। ਜਗਾ ਕੇ ਸ਼ਬਦਾਂ ਦੇ ਦੀਵੇ ਹਨੇਰਾ ਦੂਰ ਕੀਤਾ ਹੈ। ਕਿਸੇ ਦਾ ਕਰਕੇ ਸ਼ੋਸ਼ਨ ਆਪਣਾ ਘਰ-ਬਾਰ ਭਰ ਲੈਣਾ, ਇਹ ਰੱਬ ਦੇ ਦਿੱਤੇ ਜੀਵਨ ਦੀ ਅਮਾਨਤ ਵਿਚ ਖ਼ਿਆਨਤ ਹੈ। ਕਿਸੇ ਦੀ ਖ਼ੂਨ ਵਿਚ ਭਿੱਜੀ ਹੋਈ ਬੁਰਕੀ ਨਹੀਂ ਖਾਣੀ, ਕਮਾਈ ਹੱਕ ਦੀ ਖਾਣਾ ਇਹੀ ਸੱਚੀ ਇਬਾਦਤ ਹੈ। ਮਲਿਕ ਭਾਗੋ ਨੂੰ ਏਸੇ ...

ਪੂਰਾ ਲੇਖ ਪੜ੍ਹੋ »

ਪ੍ਰੇਰਨਾ-ਸਰੋਤ

ਅਧਿਆਤਮਕ ਗਿਆਨ ਹੈ ਜੀਵਨ ਦਾ ਉਦੇਸ਼

ਜੀਵਨ ਦਾ ਉਦੇਸ਼ ਤਾਂ ਅਧਿਆਤਮਕ ਗਿਆਨ ਹੈ, ਨਾ ਕਿ ਭੌਤਿਕ ਖੁਸ਼ੀ। ਸਵਾਮੀ ਵਿਵੇਕਾਨੰਦ ਸ਼ਖ਼ਸੀਅਤ ਨਿਰਮਾਣ ਬਾਰੇ ਲਿਖਦੇ ਹਨ ਕਿ ਸਾਡੀ ਸਭ ਤੋਂ ਵੱਡੀ ਭੁੱਲ ਇਹ ਹੈ ਕਿ ਅਸੀਂ ਕੇਵਲ ਭੌਤਿਕ ਪਦਾਰਥਾਂ ਤੋਂ ਪ੍ਰਾਪਤ ਖੁਸ਼ੀ ਨੂੰ ਹੀ ਆਪਣੇ ਜੀਵਨ ਦਾ ਉਦੇਸ਼ ਸਮਝ ਲੈਂਦੇ ਹਾਂ। ਖੁਸ਼ੀ ਅਤੇ ਗ਼ਮ ਦੋਵੇਂ ਸਿੱਖਿਆਦਾਇਕ ਹੁੰਦੇ ਹਨ, ਕਿਉਂਕਿ ਅਸੀਂ ਦੋਵਾਂ ਤੋਂ ਹੀ ਕੁਝ ਸਿੱਖਦੇ ਹਾਂ। ਅਸੀਂ ਬੁਰਾਈ ਅਤੇ ਅੱਛਾਈ ਦੋਵਾਂ ਤੋਂ ਸਿੱਖ ਸਕਦੇ ਹਾਂ। ਇਹ ਦੋਵੇਂ ਸਾਡੇ ਚਰਿੱਤਰ ਨਿਰਮਾਣ ਵਿਚ ਬਰਾਬਰ ਦੀ ਭੂਮਿਕਾ ਨਿਭਾਉਂਦੇ ਹਨ ਪਰ ਕਦੇ-ਕਦੇ ਖੁਸ਼ੀ ਨਾਲੋਂ ਦੁੱਖ ਦੀ ਭੂਮਿਕਾ ਵੱਧ ਹੁੰਦੀ ਹੈ। ਜੇ ਦੁਨੀਆ ਦੇ ਮਹਾਨ ਵਿਅਕਤੀਆਂ ਦਾ ਅਧਿਐਨ ਕੀਤਾ ਜਾਵੇ ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਖੁਸ਼ੀ ਨਾਲੋਂ ਦੁੱਖਾਂ ਨੇ ਉਨ੍ਹਾਂ ਨੂੰ ਮਹਾਨ ਬਣਾਇਆ ਹੈ। ਇਹ ਦੁੱਖ-ਕਸ਼ਟ ਭਾਵੇਂ ਨਿੱਜੀ ਹੋਣ ਜਾਂ ਨਜ਼ਦੀਕੀਆਂ ਦੇ। ਖੁਸ਼ਹਾਲੀ ਦੀ ਤੁਲਨਾ ਵਿਚ ਗਰੀਬੀ ਨੇ ਵੱਧ ਮਹਾਨ ਸ਼ਖ਼ਸੀਅਤਾਂ ਪੈਦਾ ਕੀਤੀਆਂ ਹਨ। ਜੀਵਨ ਦਾ ਉਦੇਸ਼ ਖੁਸ਼ਹਾਲੀ ਨਹੀਂ, ਸਗੋਂ ਗਿਆਨ ਹੈ। ਭੌਤਿਕ ਪਦਾਰਥ ਤਾਂ ਕੇਵਲ ਇਸ ਤਰ੍ਹਾਂ ਹਨ ਜਿਵੇਂ ਆਤਮਾ ਲਈ ਸਰੀਰ। ...

ਪੂਰਾ ਲੇਖ ਪੜ੍ਹੋ »

ਸ਼ਬਦ ਵਿਚਾਰ

ਜਪੁ ਤਪੁ ਸੰਜਮੁ ਸਾਧੀਐ ਤੀਰਥਿ ਕੀਚੈ ਵਾਸੁ॥

ਸਿਰੀਰਾਗੁ ਮਹਲਾ ੧ ਜਪੁ ਤਪੁ ਸੰਜਮੁ ਸਾਧੀਐ ਤੀਰਥਿ ਕੀਚੈ ਵਾਸੁ॥ ਪੁੰਨ ਦਾਨ ਚੰਗਿਆਈਆ ਬਿਨੁ ਸਾਚੇ ਕਿਆ ਤਾਸੁ॥ ਜੇਹਾ ਰਾਧੇ ਤੇਹਾ ਲੁਣੈ ਬਿਨੁ ਗੁਣ ਜਨਮੁ ਵਿਣਾਸੁ॥ ੧॥ ਮੁੰਧੇ ਗੁਣ ਦਾਸੀ ਸੁਖੁ ਹੋਇ॥ ਅਵਗਣ ਤਿਆਗਿ ਸਮਾਈਐ ਗੁਰਮਤਿ ਪੂਰਾ ਸੋਇ॥ ੧॥ ਰਹਾਉ॥ ਵਿਣੁ ਰਾਸੀ ਵਾਪਾਰੀਆ ਤਕੇ ਕੁੰਡਾ ਚਾਰਿ॥ ਮੂਲੁ ਨ ਬੂਝੈ ਆਪਣਾ ਵਸਤੁ ਰਹੀ ਘਰ ਬਾਰਿ॥ ਵਿਣੁ ਵਖਰ ਦੁਖੁ ਅਗਲਾ ਕੂੜਿ ਮੁਠੀ ਕੂੜਿਆਰਿ॥ ੨॥ ਲਾਹਾ ਅਹਿਨਿਸ ਨਉਤਨਾ ਪਰਖੇ ਰਤਨੁ ਵੀਚਾਰਿ॥ ਵਸਤੁ ਲਹੈ ਘਰਿ ਆਪਣੈ ਚਲੈ ਕਾਰਜੁ ਸਾਰਿ॥ ਵਣਜਾਰਿਆ ਸਿਉ ਵਣਜੁ ਕਰਿ ਗੁਰਮੁਖਿ ਬ੍ਰਹਮੁ ਬੀਚਾਰਿ॥ ੩॥ ਸੰਤਾਂ ਸੰਗਤਿ ਪਾਈਐ ਜੇ ਮੇਲੇ ਮੇਲਣਹਾਰੁ॥ ਮਿਲਿਆ ਹੋਇ ਨ ਵਿਛੁੜੈ ਜਿਸੁ ਅੰਤਰਿ ਜੋਤਿ ਅਪਾਰ॥ ਸਚੈ ਆਸਣਿ ਸਚਿ ਰਹੈ ਸਚੈ ਪ੍ਰੇਮ ਪਿਆਰ॥ ੪॥ ਜਿਨੀ ਆਪੁ ਪਛਾਣਿਆ ਘਰਿ ਮਹਿ ਮਹਲੁ ਸੁਥਾਇ॥ ਸਚੇ ਸੇਤੀ ਰਤਿਆ ਸਚੋ ਪਲੈ ਪਾਇ॥ ਤ੍ਰਭਵਣਿ ਸੋ ਪ੍ਰਭੁ ਜਾਣੀਐ ਸਾਚੋ ਸਾਚੈ ਨਾਇ॥ ੫॥ ਸਾ ਧਨ ਖਰੀ ਸੁਹਾਵਣੀ ਜਿਨਿ ਪਿਰੁ ਜਾਤਾ ਸੰਗਿ॥ ਮਹਲੀ ਮਹਲਿ ਬੁਲਾਈਐ ਸੋ ਪਿਰੁ ਰਾਵੇ ਰੰਗਿ॥ ਸਚਿ ਸੁਹਾਗਣਿ ਸਾ ਭਲੀ ਪਿਰਿ ਮੋਹੀ ...

ਪੂਰਾ ਲੇਖ ਪੜ੍ਹੋ »

ਚਾਰ ਬਾਗ-ਏ-ਪੰਜਾਬ ਦਾ ਸੂਫ਼ੀ ਪ੍ਰਸੰਗ

ਮੁਸਲਮਾਨਾਂ ਦੀ ਆਮਦ ਨਾਲ ਭਾਰਤ ਅਤੇ ਵਿਸ਼ੇਸ਼ ਕਰਕੇ ਪੰਜਾਬ ਵਿਚ ਫ਼ਾਰਸੀ ਜ਼ਬਾਨ ਅਤੇ ਅਦਬ ਨਾਲ ਪੰਜਾਬੀਆਂ ਦੀ ਜਾਣ-ਪਛਾਣ ਹੋਈ ਅਤੇ ਫਿਰ ਫ਼ਾਰਸੀ ਸਰਕਾਰੀ ਜ਼ਬਾਨ ਬਣ ਜਾਣ ਨਾਲ ਇਸ ਦੇ ਪ੍ਰਚਾਰ-ਪ੍ਰਸਾਰ ਨੂੰ ਨਵਾਂ ਹੁਲਾਰਾ ਮਿਲਿਆ। ਮੁਸਲਮਾਨਾਂ ਵਿਚ ਆਪਣੇ ਲੋਕ ਨਾਇਕਾਂ ਵਿਸ਼ੇਸ਼ ਕਰਕੇ ਧਾਰਮਿਕ ਆਗੂਆਂ ਅਤੇ ਹਾਕਮਾਂ ਦੇ ਜੀਵਨ ਬਿਰਤਾਂਤ, ਉਸ ਵੇਲੇ ਦੀ ਇਤਿਹਾਸ ਦ੍ਰਿਸ਼ਟੀ ਅਨੁਸਾਰ ਲਿਖਣ ਦਾ ਬੇਹੱਦ ਸ਼ੌਂਕ ਸੀ। ਏਸੇ ਸ਼ੌਕ ਵਿਚੋਂ ਮਸਨਵੀਆਂ, ਅਕਵਾਲ, ਮਲਫੂਜਾਤ, ਸੁਖਨ ਆਦਿ ਨਿਕਲੇ। ਬਾਬਾ ਫ਼ਰੀਦ ਤੱਕ ਪਹੁੰਚਦਿਆਂ ਤਾਂ ਸੱਭਿਆਚਾਰੀਕਰਨ ਦਾ ਅਮਲ ਅਤੇ ਮੁਸਲਮਾਨਾਂ ਦਾ ਸਥਾਨਕ ਲੋਕਾਂ ਨਾਲ ਇੰਨਾ ਮੇਲ-ਜੋਲ ਵਧ ਗਿਆ ਕਿ ਹੁਣ ਫਾਰਸੀ ਲਿਖਤਾਂ ਦੀ ਸਮੱਗਰੀ ਲਈ ਬਾਹਰ ਝਾਕਣ ਦੀ ਬਜਾਇ ਇਹ ਸਥਾਨਕ ਸਰੋਕਾਰ ਵਿਚ ਹੀ ਮਿਲਣੀ ਸ਼ੁਰੂ ਹੋ ਗਈ। ਇਨ੍ਹਾਂ ਸਰੋਕਾਰਾਂ ਵਿਚੋਂ ਫਾਰਸੀ ਲਿਖਤਾਂ ਉਗਮਣ ਲੱਗੀਆਂ। ਹੁਣ ਤੱਕ ਦੀ ਸੂਚਨਾ ਅਨੁਸਾਰ 11ਵੀਂ ਸਦੀ ਵਿਚ ਅਲੀ ਹੁਜਵੀਰੀ ਦੀਆਂ ਲਿਖੀਆਂ ਹੋਈਆਂ ਪੁਸਤਕਾਂ, ਜਿਨ੍ਹਾਂ ਵਿਚੋਂ ਇਕ 'ਕਸ਼ਫੁਲ ਮਹਿਜੂਬ' ਦੀ ਚਰਚਾ ਇਨ੍ਹਾਂ ਕਾਲਮਾਂ ਵਿਚ ਹੋ ਚੁੱਕੀ ਹੈ, ਤੋਂ ...

ਪੂਰਾ ਲੇਖ ਪੜ੍ਹੋ »

ਵਰਖਾ ਰੁੱਤ ਦਾ ਪ੍ਰਸਿੱਧ ਮੌਸਮੀ ਰਾਗ-ਰਾਗੁ ਮਲਾਰੁ

ਮਹਾਨ ਭਾਰਤ ਦੇਸ਼ ਵਿਚ ਪ੍ਰਕ੍ਰਿਤਕ ਤੌਰ 'ਤੇ ਬਰਸਾਤੀ ਮੌਸਮ ਦੌਰਾਨ ਅਸਮਾਨ 'ਚ ਬੱਦਲਾਂ ਦੇ ਨਾਲ ਕਾਲੀ ਘਟਾ ਦਾ ਆਉਣਾ, ਬਿਜਲੀ ਦਾ ਚਮਕਣਾ, ਗਰਜਣ ਦੀ ਆਵਾਜ਼ ਦਾ ਹੋਣਾ ਤੇ ਇਕ ਝੜੀ ਦੇ ਰੂਪ ਵਿਚ ਮੀਂਹ ਦਾ ਕਈ ਦਿਨਾਂ ਤੱਕ ਪੈਣਾ ਜਿਥੇ ਸਾਵਣ-ਭਾਦਰੋਂ ਮਹੀਨਿਆਂ ਦੇ ਵਰਣਿਤ ਪਹਿਲੂ ਮੰਨੇ ਜਾਂਦੇ ਹਨ, ਉਥੇ ਸਿੱਖੀ ਦੇ ਮਹਾਨ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਅੰਮ੍ਰਿਤਸਰ) ਦੀ ਮਹਾਨ ਸ਼ਬਦ ਕੀਰਤਨ ਚੌਕੀ ਦੀ ਮਰਿਆਦਾ 'ਚ ਉਚੇਚੇ ਤੌਰ 'ਤੇ ਹਰ ਸਾਲ 'ਰਾਗੁ ਮਲਾਰੁ' ਵਿਚ ਹਜ਼ੂਰੀ ਰਾਗੀ ਜਥਿਆਂ ਵਲੋਂ ਬਹੁਤ ਸ਼ਰਧਾ ਭਾਵਨਾ ਨਾਲ ਗਾਇਨ ਕੀਤਾ ਜਾਂਦਾ ਪਵਿੱਤਰ ਸ਼ਬਦ-ਕੀਰਤਨ ਖਿੱਚ ਦਾ ਕੇਂਦਰ ਬਣਿਆ ਰਹਿੰਦਾ ਹੈ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਰਾਗੁ ਮਲਾਰੁ ਸਬੰਧੀ ਇਸ ਤਰ੍ਹਾਂ ਕ੍ਰਿਪਾ ਕਰਦੇ ਹਨ, ਮਲਾਰੁੁ ਸੀਤਲ ਰਾਗੁ ਹੈ ਹਰਿ ਧਿਆਇਐ ਸਾਂਤਿ ਹੋਇ॥ (ਅੰਗ 1283) ਸੰਗੀਤਕ, ਸਾਹਿਤਕ, ਇਤਿਹਾਸਕ, ਪ੍ਰਕ੍ਰਿਤਕ ਤੋਂ ਇਲਾਵਾ ਚੋਟੀ ਦੇ ਚਿੱਤਰਕਾਰਾਂ ਦੁਆਰਾ ਬਣਾਏ ਗਏ ਕਲਾਤਮਕ ਚਿੱਤਰਾਂ 'ਚੋਂ ਪ੍ਰਗਟ ਹੁੰਦੇ ਵਿਰਾਸਤੀ ਭਾਵਾਂ ਦਾ ਸ਼ਿੰਗਾਰ ਬਣੇ ਇਸ ਮਨਮੋਹਣੇ ਰਾਗ ਨੂੰ 'ਹਿੰਦੁਸਤਾਨੀ ...

ਪੂਰਾ ਲੇਖ ਪੜ੍ਹੋ »

ਕੋਹੇਨੂਰ ਹੀਰੇ 'ਤੇ ਦਾਅਵੇਦਾਰੀਆਂ ਦਾ ਸਿਲਸਿਲਾ ਬਾਦਸਤੂਰ ਜਾਰੀ

ਵਿਸ਼ਵ ਪ੍ਰਸਿੱਧ ਕੋਹੇਨੂਰ ਹੀਰੇ ਦੀ ਦਾਅਵੇਦਾਰੀ ਦਾ ਮਾਮਲਾ ਇਕ ਵਾਰ ਫਿਰ ਤੋਂ ਚਰਚਾ 'ਚ ਹੈ। ਇਨ੍ਹਾਂ ਦਾਅਵੇਦਾਰੀਆਂ ਨੂੰ ਲੈ ਕੇ ਸਭ ਤੋਂ ਪ੍ਰਮੁੱਖ ਸਵਾਲ ਇਸ 'ਤੇ ਅਸਲ ਮਾਲਕੀ ਦੇ ਹੱਕ ਦਾ ਹੈ ਅਤੇ ਇਹ ਦਾਅਵੇਦਾਰੀ ਪਾਕਿਸਤਾਨ ਸਹਿਤ ਇਸ ਹੀਰੇ ਨੂੰ ਤਾਕਤ ਤੇ ਛੱਲ ਨਾਲ ਲੁੱਟ ਕੇ ਲੈ ਕੇ ਜਾਣ ਵਾਲੇ ਅਫ਼ਗਾਨਿਸਤਾਨ, ਈਰਾਨ ਅਤੇ ਬ੍ਰਿਟੇਨ ਕਈ ਵਾਰ ਸਾਹਮਣੇ ਰੱਖ ਚੁੱਕੇ ਹਨ। ਜਦਕਿ ਇਤਿਹਾਸਕ ਨੁਕਤਿਆਂ ਦੇ ਆਧਾਰ 'ਤੇ ਇਸ ਹੀਰੇ ਦੇ ਅਸਲ ਹੱਕਦਾਰ ਭਾਰਤ ਨੇ ਇਸ ਹੀਰੇ ਨੂੰ ਲੈਣ ਸਬੰਧੀ ਅਜੇ ਤੱਕ ਕੋਈ ਦਿਲਚਸਪੀ ਨਹੀਂ ਵਿਖਾਈ। ਕੋਹੇਨੂਰ ਹੀਰੇ ਦਾ ਅਜੇ ਤੱਕ ਭਾਰਤ ਨਾ ਲਿਆਂਦਾ ਜਾਣਾ, ਕਿਤੇ ਨਾ ਕਿਤੇ ਭਾਰਤੀ ਸਿਆਸਤਦਾਨਾਂ ਦੀ ਹੀ ਇੱਛਾ ਸ਼ਕਤੀ ਦੀ ਕਮੀ ਦਾ ਨਤੀਜਾ ਹੈ। ਅਜੇ ਵੀ ਅਜਿਹੇ ਸਿਆਸਤਦਾਨਾਂ ਦੀ ਕਮੀ ਨਹੀਂ ਹੈ, ਜੋ ਇਹ ਬਿਆਨਬਾਜ਼ੀ ਕਰ ਰਹੇ ਹਨ ਕਿ ਬ੍ਰਿਟੇਨ ਸਰਕਾਰ ਪਾਸੋਂ ਕੋਹੇਨੂਰ ਹੀਰਾ ਵਾਪਸ ਮੰਗਣ 'ਤੇ ਬ੍ਰਿਟੇਨ ਨਾਲ ਭਾਰਤ ਦੇ ਰਿਸ਼ਤੇ ਕਮਜ਼ੋਰ ਪੈ ਸਕਦੇ ਹਨ। ਭਾਰਤੀ ਸਰਬ-ਉੱਚ ਅਦਾਲਤ (ਸੁਪਰੀਮ ਕੋਰਟ) ਵਿਚ ਕੋਹੇਨੂਰ 'ਤੇ ਦਾਅਵੇਦਾਰੀ ਦੇ ਹੱਕ ਸਬੰਧੀ ਕੇਂਦਰ ਸਰਕਾਰ ਯੁੱਧ ਸ਼ੁਰੂ ...

ਪੂਰਾ ਲੇਖ ਪੜ੍ਹੋ »

ਹੈਨਰੀ ਹਾਰਡਿੰਗ ਦੇ ਆਉਣ ਨਾਲ ਲਾਹੌਰ ਦਰਬਾਰ 'ਤੇ ਹਮਲੇ ਦਾ ਖ਼ਤਰਾ ਵਧਿਆ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਇਕ ਹੋਰ ਵੱਖਰੀ ਕਿਸਮ ਦਾ ਮਾਮਲਾ ਹੀਰਾ ਸਿੰਘ ਲਈ ਰਾਹਤ ਦਾ ਆ ਗਿਆ ਤੇ ਉਸ ਨੂੰ ਉਸ ਦੇ ਸਿਪਾਹੀਆਂ ਦੇ ਹੱਥੋਂ ਹੋਈ ਤਬਾਹੀ ਵਲੋਂ ਲੋਕਾਂ ਦਾ ਧਿਆਨ ਪਾਸੇ ਕਰਨ ਦਾ ਮੌਕਾ ਮਿਲ ਗਿਆ। ਮਹਾਰਾਜਾ ਦਲੀਪ ਸਿੰਘ ਨੂੰ ਚੇਚਕ ਹੋ ਗਈ ਸੀ ਤੇ ਰਿਪੋਰਟ ਮਿਲ ਰਹੀ ਸੀ ਕਿ ਉਹ ਮਰ ਰਿਹਾ ਹੈ। ਲੋਕੀਂ ਪ੍ਰਸ਼ਾਸਨ ਵਿਚ ਇਕ ਹੋਰ ਹਿੰਸਕ ਤਬਦੀਲੀ ਨਹੀਂ ਚਾਹੁੰਦੇ ਸਨ, ਹਾਲਾਂਕਿ ਰਾਜ ਦੀ ਹਾਲਤ ਪਹਿਲਾਂ ਹੀ ਡਾਵਾਂਡੋਲ ਸੀ। ਉਧਰ ਅੰਗਰੇਜ਼ ਆਪਣੀਆਂ ਛਾਉਣੀਆਂ ਵਿਚ ਹੋਰ ਸਮਾਨ ਇਕੱਠਾ ਕਰੀ ਜਾ ਰਹੇ ਸਨ ਤੇ ਉਨ੍ਹਾਂ ਪੱਤਣਾਂ ਦੀ ਜਾਂਚ ਕਰ ਰਹੇ ਸਨ, ਜਿਥੋਂ ਸਤਲੁਜ ਪਾਰ ਕੀਤਾ ਜਾ ਸਕਦਾ ਹੈ। ਕਸੌਲੀ ਦਾ 'ਨਿਊਜ਼ ਲੈਟਰ' ਲਿਖਦਾ ਹੈ ਕਿ ਵੱਡੀ ਤਦਾਦ ਵਿਚ ਅਸਲਾ ਫਿਰੋਜ਼ਪੁਰ ਤੇ ਲੁਧਿਆਣਾ ਭੇਜਿਆ ਜਾ ਰਿਹਾ ਹੈ। ਫਿਰੋਜ਼ਪੁਰ ਤੋਂ ਇਤਲਾਹ ਆਈ ਕਿ ਅੰਗਰੇਜ਼ ਅਫਸਰਾਂ ਨੇ ਜ਼ਿਮੀਂਦਾਰਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਹਾੜ੍ਹੀ ਦੀ ਫਸਲ ਨਾ ਬੀਜਣ, ਕਿਉਂਕਿ ਇਥੇ ਬਹੁਤ ਵੱਡੀ ਫ਼ੌਜ ਇਕੱਠੀ ਹੋ ਜਾਣੀ ਹੈ। ਬੇਸ਼ੱਕ ਫੌਰੀ ਖ਼ਤਰਾ ਤਾਂ ਟਲ ਗਿਆ ਸੀ ਪਰ ਦਰਬਾਰ ਵਿਚ ਫਿਰਕੂ ਖਿੱਚੋਤਾਣ ਜਾਰੀ ...

ਪੂਰਾ ਲੇਖ ਪੜ੍ਹੋ »

ਬਰਸੀ 'ਤੇ ਵਿਸ਼ੇਸ਼

ਸ: ਤੇਜਾ ਸਿੰਘ ਸਮੁੰਦਰੀ

ਸ: ਤੇਜਾ ਸਿੰਘ ਸਮੁੰਦਰੀ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ (ਮੌਜੂਦਾ ਜ਼ਿਲ੍ਹਾ ਤਰਨ ਤਾਰਨ) ਦੇ ਪੱਟੀ ਅਤੇ ਸਰਹਾਲੀ ਦੇ ਵਿਚਕਾਰ ਵਸੇ ਪਿੰਡ ਰਾਏ ਕਾ ਬੁਰਜ ਵਿਖੇ ਰਿਸਾਲਦਾਰ ਮੇਜਰ ਸ: ਦੇਵਾ ਸਿੰਘ ਅਤੇ ਮਾਤਾ ਨੰਦ ਕੌਰ ਦੇ ਘਰ ਹੋਇਆ। ਉਹ ਪੱਕੇ ਨਿੱਤਨੇਮੀ ਸਨ, ਬਹੁਤੀ ਗੁਰਬਾਣੀ ਉਨ੍ਹਾਂ ਨੂੰ ਕੰਠ ਸੀ। ਚੜ੍ਹਦੀ ਉਮਰ ਵਿਚ ਸਿੰਘ ਸਭਾ ਲਹਿਰ ਵਿਚ ਸ਼ਾਮਿਲ ਹੋ ਕੇ ਪੰਥਕ ਕੰਮਾਂ ਵਿਚ ਜੁਟ ਗਏ। ਚਾਰ ਵਿੱਦਿਅਕ ਸੰਸਥਾਵਾਂ ਖ਼ਾਲਸਾ ਹਾਈ ਸਕੂਲ ਲਾਇਲਪੁਰ, ਬਾਰ ਖ਼ਾਲਸਾ ਹਾਈ ਸਕੂਲ ਚੱਕ 42, ਖ਼ਾਲਸਾ ਮਿਡਲ ਸਕੂਲ ਚੱਕ ਅਤੇ ਗੁਰੂ ਗੋਬਿੰਦ ਸਿੰਘ ਖ਼ਾਲਸਾ ਹਾਈ ਸਕੂਲ ਸਰਹਾਲੀ ਸ: ਤੇਜਾ ਸਿੰਘ ਸਮੁੰਦਰੀ ਦੇ ਯਤਨਾਂ ਸਦਕਾ ਹੋਂਦ ਵਿਚ ਆਈਆਂ। ਗੁਰਦੁਆਰਾ ਸੁਧਾਰ ਲਹਿਰ ਵਿਚ ਵੀ ਆਪ ਦਾ ਯੋਗਦਾਨ ਅਹਿਮ ਸੀ। ਨਿਸ਼ਕਾਮ ਸੇਵਾ ਕਾਰਨ ਇਨ੍ਹਾਂ ਦੀ ਮਾਨਤਾ ਪੰਥਕ ਹਲਕਿਆਂ ਵਿਚ ਚੋਖੀ ਬਣ ਚੁੱਕੀ ਸੀ। ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਦੀ ਹਿਰਦੇਵੇਦਕ ਘਟਨਾ ਨੇ ਇਨ੍ਹਾਂ ਦੇ ਹਿਰਦੇ ਨੂੰ ਅਜਿਹੀ ਸੱਟ ਮਾਰੀ ਕਿ ਇਹ ਹਰ ਵੇਲੇ ਪੰਥਕ ਸੇਵਾ ਵਿਚ ਜੁਟੇ ਰਹਿਣ ਲੱਗੇ। ਨਨਕਾਣਾ ਸਾਹਿਬ ਉੱਤੇ ਮੁੜ ਪੰਥ ਕਬਜ਼ਾ ਹੋ ਜਾਣ ਪਿੱਛੋਂ ...

ਪੂਰਾ ਲੇਖ ਪੜ੍ਹੋ »

ਪਾਕਿਸਤਾਨ ਦੀ ਕੌਮੀ ਮਸਜਿਦ ਹੈ ਫੈਸਲ ਮਸਜਿਦ

ਦੂਸਰੇ ਧਰਮਾਂ ਦੇ ਪੈਰੋਕਾਰਾਂ ਦੀ ਨਿਸਬਤ ਮੁਸਲਮਾਨ ਆਪਣੇ ਧਰਮ ਵਿਚ ਵਧੇਰੇ ਪੱਕੇ ਹੁੰਦੇ ਹਨ। ਉਨ੍ਹਾਂ ਨੂੰ ਅੱਲ੍ਹਾ ਉੱਤੇ ਅਥਾਹ ਵਿਸ਼ਵਾਸ ਹੈ। ਆਪਣੇ ਧਾਰਮਿਕ ਗ੍ਰੰਥ 'ਕੁਰਾਨ ਸ਼ਰੀਫ਼' ਉੱਤੇ ਵੀ ਬੜਾ ਵਿਸ਼ਵਾਸ ਹੈ। ਆਮ ਤੌਰ 'ਤੇ ਬਹੁਤੇ ਮੁਸਲਮਾਨ ਬਾਕਾਇਦਗੀ ਨਾਲ ਹਰ ਰੋਜ਼ ਪੰਜੇ ਵਖ਼ਤ ਨਮਾਜ਼ ਪੜ੍ਹਦੇ ਹਨ। ਜੇ ਸਮਾਂ ਹੋਵੇ ਤਾਂ ਅਕਸਰ ਨਮਾਜ਼ ਮਸਜਿਦ ਜਿਸ ਨੂੰ 'ਅੱਲ੍ਹਾ ਦਾ ਘਰ' ਕਹਿੰਦੇ ਹਨ, ਜਾ ਕੇ ਪੜ੍ਹਦੇ ਹਨ। ਭਾਰਤੀ ਉਪ-ਮਹਾਂਦੀਪ ਦੇ ਸਾਰੇ ਸ਼ਹਿਰਾਂ ਵਿਚ ਵਿਸ਼ਾਲ ਮਸਜਿਦਾਂ ਬਣੀਆਂ ਹੋਈਆਂ ਹਨ। ਪਾਕਿਸਤਾਨ ਦੀ ਨਵੀਂ ਰਾਜਧਾਨੀ ਇਸਲਾਮਾਬਾਦ ਵਿਖੇ ਸਥਾਪਿਤ ਹੋਣ ਤੋਂ ਬਾਅਦ ਇਕ ਕੌਮੀ ਸ਼ਾਨਦਾਰ ਮਸਜਿਦ ਦੀ ਲੋੜ ਮਹਿਸੂਸ ਹੋਈ। ਕਾਫੀ ਸੋਚ-ਵਿਚਾਰ ਪਿੱਛੋਂ ਮਰਗਲਾ ਪਹਾੜੀਆਂ ਦੇ ਪੈਰਾਂ ਵਿਚ ਰਾਵਲਪਿੰਡੀ ਵਾਲੇ ਪਾਸੇ ਇਕ ਥਾਂ ਦੀ ਚੋਣ ਕੀਤੀ ਗਈ, ਜੋ ਸ਼ਾਹਰਾਹ-ਏ-ਇਸਲਾਮਾਬਾਦ ਦੇ ਲਾਗੇ ਹੀ ਹੈ। ਸਾਊਦੀ ਅਰਬ ਦੇ ਤਤਕਾਲੀ ਬਾਦਸ਼ਾਹ ਫੈਸਲ ਜਦੋਂ 1966 ਵਿਚ ਪਾਕਿਸਤਾਨ ਆਏ ਤਾਂ ਉਨ੍ਹਾਂ ਨੂੰ ਵੀ ਇਹ ਥਾਂ ਬੜੀ ਪਸੰਦ ਆਈ ਅਤੇ ਉਨ੍ਹਾਂ ਨੇ ਇਸ 'ਗਰਾਂਡ ਨੈਸ਼ਨਲ ਮਾਸਕ ਪ੍ਰਾਜੈਕਟ' ਦਾ ਸਾਰਾ ਖਰਚ ਦੇਣ ...

ਪੂਰਾ ਲੇਖ ਪੜ੍ਹੋ »

ਸਿੱਖੀ ਪ੍ਰਚਾਰ ਵਿਚ ਸ਼੍ਰੋਮਣੀ ਕਮੇਟੀ ਦਾ ਰੋਲ ਕੀ ਹੈ?

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਹੇ ਮਰਹੂਮ ਸ: ਜੋਗਿੰਦਰ ਸਿੰਘ ਮਾਨ ਪੜ੍ਹਾਈ ਦੌਰਾਨ ਜਦੋਂ ਇੰਗਲੈਂਡ ਯਾਤਰਾ 'ਤੇ ਗਏ ਸਨ ਤਾਂ ਇਕ ਪਾਦਰੀ ਕਹਿਣ ਲੱਗਾ ਕਿ ਮੈਂ ਸਾਰੀ ਦੁਨੀਆ ਦਾ ਇਤਿਹਾਸ ਪੜ੍ਹਿਆ ਹੈ, ਕਿਸੇ ਧਰਮ ਕੋਲ ਇਕ ਤੇ ਕਿਸੇ ਕੋਲ ਦੋ ਸ਼ਹੀਦ ਹਨ ਪਰ ਤੁਹਾਡੇ ਕੋਲ ਤਾਂ ਹਜ਼ਾਰਾਂ ਦੀ ਗਿਣਤੀ ਵਿਚ ਸੂਰਬੀਰਾਂ, ਸ਼ਹੀਦਾਂ ਅਤੇ ਬਲਿਦਾਨੀਆਂ ਦੀ ਮਹਾਨ ਵਿਰਾਸਤ ਹੈ ਪਰ ਤੁਸੀਂ ਦੁਨੀਆ ਨੂੰ ਤਾਂ ਕੀ, ਆਪਣੀ ਨਵੀਂ ਪੀੜ੍ਹੀ ਨੂੰ ਹੀ ਇਸ ਮਹਾਨ ਇਤਿਹਾਸ ਤੋਂ ਜਾਣੂ ਨਹੀਂ ਕਰਵਾ ਸਕੇ। ਜੇਕਰ ਸਾਡੇ ਕੋਲ ਤੁਹਾਡੇ ਵਰਗਾ ਮਹਾਨ ਇਤਿਹਾਸ ਹੁੰਦਾ ਤਾਂ ਸ਼ਾਇਦ ਸਿੱਖ ਧਰਮ ਅੱਜ ਦੁਨੀਆ ਦਾ ਸਭ ਤੋਂ ਵੱਧ ਗਿਣਤੀ ਵਾਲਾ ਧਰਮ ਹੁੰਦਾ। ਗੁਰੂ ਸਾਹਿਬਾਨ ਦੇ ਅਦੁੱਤੀ ਕਾਰਜ ਸੱਚਮੁੱਚ ਧਰਮ ਭਾਵੇਂ ਕੋਈ ਕਿੰਨਾ ਵੀ ਮਹਾਨ ਅਤੇ ਵਿਲੱਖਣ ਹੋਵੇ, ਪਰ ਉਸ ਦੇ ਇਤਿਹਾਸ, ਵਿਰਾਸਤ ਅਤੇ ਫ਼ਲਸਫ਼ੇ ਦੇ ਪ੍ਰਚਾਰ ਤੋਂ ਬਿਨਾਂ ਧਰਮ ਦਾ ਪ੍ਰਸਾਰ ਨਹੀਂ ਹੋ ਸਕਦਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਦੇ ਰੂਪ ਵਿਚ 30 ਮੁਲਕਾਂ ਵਿਚ 48 ਹਜ਼ਾਰ ਮੀਲ ਪੈਦਲ ਸਫ਼ਰ ਕਰਕੇ ਮਰ ਚੁੱਕੀ ਮਨੁੱਖਤਾ ਨੂੰ ਧਰਮ ਦੇ ਪ੍ਰਚਾਰ ਰਾਹੀਂ ਹੀ ...

ਪੂਰਾ ਲੇਖ ਪੜ੍ਹੋ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX