ਪੰਕਜ ਰਾਣਾ ਆਖਦਾ ਹੈ ਕਿ 'ਖੁੱਲ੍ਹੀਆਂ ਅੱਖਾਂ ਨੇ ਓਨਾ ਨਹੀਂ ਵਿਖਾਉਣਾ ਸੀ ਜਿੰਨੇ ਸੁਪਨੇ ਅਤੇ ਦੁਨੀਆ ਬੰਦ ਅੱਖਾਂ ਨੇ ਵਿਖਾ ਦਿੱਤੀ।' ਪੰਕਜ ਰਾਣਾ ਅਸਲੋਂ ਹੀ ਪੂਰੀ ਤਰ੍ਹਾਂ ਨੇਤਰਹੀਣ ਹੈ ਪਰ ਉਸ ਦੀਆਂ ਬੰਦ ਅੱਖਾਂ ਹੋਣ ਦੇ ਬਾਵਜੂਦ ਉਸ ਨੇ ਜੋ ਪ੍ਰਾਪਤੀਆਂ ਕੀਤੀਆਂ ਹਨ, ਉਨ੍ਹਾਂ 'ਤੇ ਪੂਰੇ ਭਾਰਤ ਦੇਸ਼ ਨੂੰ ਮਾਣ ਹੈ। ਪੰਕਜ ਰਾਣਾ ਦਾ ਜਨਮ 12 ਫਰਵਰੀ, 1999 ਵਿਚ ਦੇਵਤਿਆਂ ਦੀ ਭੂਮੀ ਵਜੋਂ ਜਾਣੀ ਜਾਂਦੀ ਉੱਤਰਾਖੰਡ ਦੇ ਜ਼ਿਲ੍ਹਾ ਉੱਤਰਾਕਾਸੀ ਭਨਸਾਰੀ ਪਿੰਡ ਵਿਚ ਇਕ ਛੋਟੇ ਜਿਹੇ ਕਿਸਾਨ ਕਰਮ ਸਿੰਘ ਰਾਣਾ ਦੇ ਘਰ ਮਾਤਾ ਗੁਡੀ ਰਾਣਾ ਦੀ ਕੁੱਖੋਂ ਹੋਇਆ। ਪਰਿਵਾਰ ਵਿਚ ਦੋ ਪੁੱਤਰ ਅਤੇ ਤਿੰਨ ਬੇਟੀਆਂ 'ਚੋਂ ਪੰਕਜ ਰਾਣਾ ਇਕ ਹੈ। ਪੰਕਜ ਰਾਣਾ ਨੇ ਬਚਪਨ ਦੀ ਦਹਿਲੀਜ਼ ਟੱਪ ਅਜੇ ਮੁਢਲੀ ਵਿੱਦਿਆ ਵਿਚ ਕਦਮ ਰੱਖਿਆ ਹੀ ਸੀ ਪਰ ਸ਼ਾਇਦ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿ ਜਿਹੜੇ ਰੰਗਾਂ ਨੂੰ ਪੰਕਜ ਅਜੇ ਪਹਿਚਾਨਣ ਦੀ ਕੋਸ਼ਿਸ਼ ਹੀ ਕਰ ਰਿਹਾ ਸੀ ਕਿ ਉਸ ਦੀ ਛੋਟੀ ਜਿਹੀ ਜ਼ਿੰਦਗੀ ਵਿਚ ਆਈ ਦੁਰਘਟਨਾ ਨੇ ਉਸ ਦਾ ਇੰਦਰ ਧਨੁਸ਼ ਖੋਹ ਲਿਆ। ਹੋਇਆ ਇਹ ਕਿ ਅੱਖਾਂ ਵਿਚ ਕੋਈ ਗਲਤ ਦਵਾਈ ਪੈ ਜਾਣ ਨਾਲ ਉਸ ਦੀਆਂ ...
ਭਾਰਤ ਨੂੰ ਬੈਡਮਿੰਟਨ ਜਿਸ ਵਿਚ ਹਾਕੀ ਤੋਂ ਬਾਅਦ ਸਾਨੂੰ ਮਾਣ ਸੀ ਕਿ ਪੀ.ਵੀ. ਸਿੰਧੂ ਨੇ ਰੀਓ ਉਲੰਪਿਕ ਵਿਚ ਚਾਂਦੀ ਦਾ ਤੇ ਸਾਇਨਾ ਨੇ ਪਹਿਲਾਂ ਲੰਡਨ ਵਿਚ ਕਾਂਸੀ ਦਾ ਤਗਮਾ ਭਾਰਤ ਦੀ ਝੋਲੀ ਵਿਚ ਪਾਇਆ ਸੀ, ਹੁਣ ਪ੍ਰਦਰਸ਼ਨ ਇੰਨਾ ਪਛੜ ਗਿਆ ਹੈ ਕਿ ਪਿਛਲੇ ਕੁਝ ਟੂਰਨਾਮੈਂਟਾਂ ਵਿਚ ਭਾਰਤ ਨੇ ਲਗਾਤਾਰ ਮਾੜੇ ਪ੍ਰਦਰਸ਼ਨ ਨੇ ਕੋਈ ਵੱਕਾਰੀ ਟੂਰਨਾਮੈਂਟ ਨਹੀਂ ਜਿੱਤਿਆ ਹੈ। ਪਹਿਲਾਂ ਉਬੇਰ ਕੱਪ ਵਿਚ ਤੇ ਫਿਰ ਮਲੇਸ਼ੀਆ ਓਪਨ ਵਿਚ ਭਾਰਤ ਦਾ ਮਾੜਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਹੈ, ਇਥੋਂ ਤੱਕ ਕਿ ਭਾਰਤ ਦੇ ਮਹਿਲਾ ਤੇ ਪੁਰਸ਼ ਖਿਡਾਰੀ ਮੁਢਲੇ ਪੜਾਅ ਵਿਚ ਹੀ ਟੂਰਨਾਮੈਂਟ ਵਿਚੋਂ ਬਾਹਰ ਹੋ ਜਾਂਦੇ ਰਹੇ ਹਨ। ਸਾਡਾ ਪਹਿਲਾਂ ਧਿਆਨ ਸਾਇਨਾ ਨੇਹਵਾਲ ਵੱਲ ਜਾਂਦਾ ਹੈ, ਜਿਸ ਦੀ ਖੇਡ ਵਿਚ ਦਿਨੋ-ਦਿਨ ਹੋ ਰਿਹਾ ਪਤਨ ਖੇਡ ਪ੍ਰੇਮੀਆਂ ਲਈ ਚਿੰਤਾ ਦਾ ਕਾਰਨ ਬਣ ਰਿਹਾ ਹੈ। ਕਿਸੇ ਸਮੇਂ ਦੁਨੀਆ ਦੀ ਨੰਬਰ ਇਕ ਰਹਿ ਚੁੱਕੀ ਸਾਇਨਾ ਹੁਣ ਲਗਾਤਾਰ ਹਾਰਾਂ ਦਾ ਸਾਹਮਣਾ ਕਰ ਰਹੀ ਹੈ ਤੇ ਮੁਕਾਬਲੇ ਦੇ ਮੁਢਲੇ ਪੜਾਅ ਵਿਚ ਹੀ ਬਾਹਰ ਹੋ ਜਾਂਦੀ ਹੈ। ਇਸ ਖੇਡ ਦੇ ਮਾਹਿਰ ਇਸ ਦੇ ਕਾਰਨਾਂ ਬਾਰੇ ਇਹ ਰਾਏ ਦਿੰਦੇ ਹਨ ਕਿ ...
ਬਰਨਾਲਾ ਨੂੰ ਭਾਰਤੀ ਨੈੱਟਬਾਲ ਦਾ ਸੰਸਾਰਪੁਰ ਕਿਹਾ ਜਾਂਦਾ ਹੈ। ਇਸ ਜ਼ਿਲ੍ਹੇ ਨੇ ਨੈੱਟਬਾਲ ਨੂੰ ਅਨੇਕਾਂ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਦਿੱਤੇ ਹਨ। ਬਹੁਤ ਲੰਮੇ ਸਮੇਂ ਤੱਕ ਪੰਜਾਬ ਦੀ ਲਗਪਗ ਸਾਰੀ ਨੈੱਟਬਾਲ ਟੀਮ ਇਸੇ ਜ਼ਿਲ੍ਹੇ ਦੇ ਖਿਡਾਰੀਆਂ ਨਾਲ ਬਣਦੀ ਰਹੀ ਹੈ। ਇਨ੍ਹਾਂ ਸਾਰਿਆਂ ਵਿਚੋਂ ਭਾਰਤੀ ਟੀਮ ਦਾ ਕਪਤਾਨ ਰਾਜਪਾਲ ਸਿੰਘ ਸਭ ਤੋਂ ਹੋਣਹਾਰ ਅਤੇ ਸਿਰਕੱਢ ਖਿਡਾਰੀ ਹੈ। ਨਜ਼ਦੀਕੀ ਪਿੰਡ ਸਹਿਜੜਾ ਦੇ ਜੰਮਪਲ ਰਾਜਪਾਲ ਨੇ ਸਕੂਲੀ ਵਿੱਦਿਆ ਦੌਰਾਨ ਹੀ ਬਾਸਕਟਬਾਲ ਵਿਚ ਹੱਥ ਅਜ਼ਮਾਉਣੇ ਸ਼ੁਰੂ ਕਰ ਦਿੱਤੇ ਸਨ। ਆਪਣੇ ਲੰਮੇ ਕੱਦ-ਕਾਠ ਕਾਰਨ ਐਸ. ਡੀ. ਕਾਲਜ ਵਿਚ ਦਾਖ਼ਲਾ ਲੈਂਦਿਆਂ ਹੀ ਉਹ ਨੈੱਟਬਾਲ ਦੇ ਮਾਹਰ ਕੋਚਾਂ ਦੀ ਨਿਗਾਹ ਵਿਚ ਚੜ੍ਹ ਗਿਆ। ਜੂਨੀਅਰ ਪੱਧਰ ਤੋਂ ਆਪਣਾ ਖੇਡ ਸਫ਼ਰ ਸ਼ੁਰੂ ਕਰਨ ਵਾਲੇ ਰਾਜਪਾਲ ਸਿੰਘ ਨੇ 1998 ਵਿਚ ਪੂਨਾ, ਸੰਨ 2000 ਵਿਚ ਕਟਕ (ਉੜੀਸਾ) ਅਤੇ 2001 ਵਿਚ ਗਾਜ਼ੀਆਬਾਦ ਵਿਖੇ ਹੋਈਆਂ ਜੂਨੀਅਰ ਨੈਸ਼ਨਲ ਨੈੱਟਬਾਲ ਪ੍ਰਤੀਯੋਗਤਾਵਾਂ ਵਿਚ ਪੰਜਾਬ ਨੂੰ ਸੋਨ ਤਗਮਾ ਜਿਤਾਉਣ ਵਿਚ ਅਹਿਮ ਭੂਮਿਕਾ ਨਿਭਾਈ। ਇਸ ਦੌਰਾਨ ਪੰਜਾਬ ਦੇ ਇਸ ਗੋਲ ਸ਼ੂਟਰ ਦੀ ਖੇਡ ਹੋਰ ਨਿੱਖਰਦੀ ...
ਭਾਰਤੀ ਕ੍ਰਿਕਟ ਟੀਮ ਇਸ ਵੇਲੇ ਬਿਹਤਰੀਨ ਫਾਰਮ 'ਚ ਹੈ। ਫਾਰਮ ਦੇ ਵਿਚ ਤਾਂ ਇੰਗਲੈਂਡ ਦੀ ਟੀਮ ਵੀ ਹੈ ਪਰ ਉਨ੍ਹਾਂ ਦੀ ਤਾਕਤ ਬੱਲੇਬਾਜ਼ੀ ਹੈ ਜਦਕਿ ਭਾਰਤ ਦੇ ਬੱਲੇਬਾਜ਼ ਵੀ ਫਾਰਮ 'ਚ ਹਨ ਤੇ ਗੇਂਦਬਾਜ਼ ਵੀ। ਭਾਰਤੀ ਟੀਮ ਦਾ ਪਲੜਾ ਭਾਰੀ ਹੈ ਗੇਂਦਬਾਜ਼ਾਂ ਕਰਕੇ। ਖਾਸ ਤੌਰ 'ਤੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਤੇ ਲੈਗ ਸਪਿਨ ਗੁਗਲੀ ਗੇਂਦਬਾਜ਼ ਯਜ਼ਵੇਂਦਰ ਚਾਹਲ ਦੀਆਂ ਗੇਂਦਾਂ ਇੰਗਲਿਸ਼ ਬੱਲੇਬਾਜ਼ਾਂ ਨੂੰ ਸਮਝ ਨਹੀਂ ਆ ਰਹੀਆਂ। ਇੰਗਲੈਂਡ ਕੋਲ ਇਨ੍ਹਾਂ ਦੇ ਬਰਾਬਰ ਦਾ ਕੋਈ ਸਪਿਨ ਗੇਂਦਬਾਜ਼ ਨਹੀਂ ਹੈ। ਇੰਗਲੈਂਡ ਦੀ ਟੀਮ 'ਚ ਨਾਮੀ-ਗਿਰਾਮੀ ਤੇ ਧਾਕੜ ਬੱਲੇਬਾਜ਼ ਜੇਸਨ ਰਾਏ, ਜੋਸ ਬਟਲਰ, ਐਲਕਸ ਹੇਲਜ਼, ਈਓਨ ਮੌਰਗਨ, ਬੇਅਰਸਟੋ ਤੇ ਜੋ ਰੂਟ ਹਨ, ਜਿਨ੍ਹਾਂ 'ਚੋਂ ਇਕ ਵੀ ਚੱਲ ਪਿਆ ਤਾਂ ਟੀ-20 ਦਾ ਉਹ ਮੈਚ ਆਪਣੇ ਵੱਲ ਕਰ ਸਕਦੇ ਹਨ। ਤੇਜ਼ ਗੇਂਦਬਾਜ਼ਾਂ ਨੂੰ ਤਾਂ ਇਹ ਬੱਲੇਬਾਜ਼ ਆਰਾਮ ਨਾਲ ਖੇਡਦੇ ਰਹੇ ਪਰ ਭਾਰਤੀ ਸਪਿਨ ਜੋੜੀ ਅੱਗੇ ਇਨ੍ਹਾਂ ਦੀ ਕੋਈ ਨਾ ਚੱਲੀ। ਚਾਹਲ ਦੀ ਤਾਂ ਕਦੇ-ਕਦਾਈਂ ਠੁਕਾਈ ਵੀ ਹੋ ਜਾਂਦੀ ਹੈ ਪਰ ਕੁਲਦੀਪ ਯਾਦਵ ਦੀਆਂ ਗੇਂਦਾਂ ਇੰਗਲਿਸ਼ ਬੱਲੇਬਾਜ਼ਾਂ ਨੂੰ ਖੂਬ ਨਚਾ ਰਹੀਆਂ ਹਨ। ...
ਨੈਸ਼ਨਲ ਸਟਾਈਲ ਕਬੱਡੀ ਦੇ ਔਰਤ ਵਰਗ 'ਚ ਅਗਲੇ ਮਹੀਨੇ ਜਕਾਰਤਾ 'ਚ ਹੋਣ ਵਾਲੀਆਂ ਏਸ਼ੀਅਨ ਖੇਡਾਂ ਲਈ ਚੁਣੀ ਗਈ ਭਾਰਤੀ ਟੀਮ 'ਚ ਦੋ ਪੰਜਾਬਣ ਖਿਡਾਰਨਾਂ ਸ਼ਾਮਲ ਕੀਤੀਆਂ ਗਈਆਂ ਹਨ। ਤੀਸਰੀ ਵਾਰ ਔਰਤਾਂ ਦੇ ਕਬੱਡੀ ਮੁਕਾਬਲੇ ਏਸ਼ੀਅਨ ਖੇਡਾਂ 'ਚ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਲਈ ਰਣਦੀਪ ਕੌਰ ਖਹਿਰਾ ਤੇ ਮਨਪ੍ਰੀਤ ਕੌਰ ਛੀਨਾ ਪਹਿਲੀਆਂ ਪੰਜਾਬਣਾਂ ਵਜੋਂ ਦੇਸ਼ ਦੀ ਨੁਮਾਇੰਦਗੀ ਕਰਨਗੀਆਂ। ਰਣਦੀਪ ਕੌਰ ਖਹਿਰਾ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਨੱਥੂ ਖਹਿਰਾ ਦੇ ਵਸਨੀਕ ਸ: ਹਰਦੀਪ ਸਿੰਘ ਖਹਿਰਾ ਤੇ ਸ੍ਰੀਮਤੀ ਵੀਰ ਕੌਰ ਦੀ ਸਪੁੱਤਰੀ ਰਣਦੀਪ ਕੌਰ ਖਹਿਰਾ ਪੰਜਾਬ ਦੀ ਇਕੋ-ਇਕ ਅਜਿਹੀ ਖਿਡਾਰਨ ਹੈ, ਜਿਸ ਨੇ ਕਬੱਡੀ ਦੀਆਂ ਤਿੰਨੇ ਵੰਨਗੀਆਂ-ਦਾਇਰੇ ਵਾਲੀ, ਨੈਸ਼ਨਲ ਸਟਾਈਲ ਅਤੇ ਬੀਚ ਕਬੱਡੀ 'ਚ ਏਸ਼ੀਅਨ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ। ਰਣਦੀਪ ਨੇ ਕਲਾਸਵਾਲਾ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਦਸਵੀਂ ਜਮਾਤ 'ਚ ਪੜ੍ਹਦਿਆਂ ਆਪਣੇ ਪਿਤਾ ਦੀ ਪ੍ਰੇਰਨਾ ਨਾਲ ਅਥਲੈਟਿਕਸ ਰਾਹੀਂ ਕੌਮੀ ਪੱਧਰ ਤੱਕ ਖੇਡਣ ਦਾ ਮਾਣ ਹਾਸਲ ਕੀਤਾ। ਐਸ.ਐਮ. ਕਾਲਜ ਦੀਨਾਨਗਰ ਵਿਖੇ ਗ੍ਰੈਜੂਏਸ਼ਨ ਦੇ ਪਹਿਲੇ ...
ਸੰਨ 2018 ਵਿਸ਼ਵ ਕੱਪ 'ਚ ਮਹਾਂਰਥੀ, ਜਰਮਨੀ, ਅਰਜਨਟੀਨਾ, ਪੁਰਤਗਾਲ ਅਤੇ ਸਪੇਨ ਵਰਗੀਆਂ ਟੀਮਾਂ ਦੀ ਵਿਦਾਈ ਜਿਥੇ ਦਿੱਗਜ਼ ਹੋਏ ਚਿੱਤ ਵਰਗੀਆਂ ਸੁਰਖੀਆਂ ਬਣੇ, ਉਥੇ ਇਨ੍ਹਾਂ ਟੀਮਾਂ 'ਚ ਖੇਡ ਰਹੇ ਸਟਾਰ ਖਿਡਾਰੀਆਂ ਲਈ ਇਹ ਟੂਰਨਾਮੈਂਟ ਕਸੈਲੀ ਯਾਦ ਬਣ ਕੇ ਰਹੇਗਾ। ਇਨ੍ਹਾਂ ਖਿਡਾਰੀਆਂ ਨੂੰ ਹੁਣ ਅਗਲੇ 4 ਸਾਲ ਉਡੀਕ ਕਰਨੀ ਪਵੇਗੀ ਪਰ ਇਨ੍ਹਾਂ ਵਿਚੋਂ ਜ਼ਿਆਦਾਤਰ ਖਿਡਾਰੀਆਂ ਦਾ ਲਗਪਗ ਇਹ ਆਖਰੀ ਵਿਸ਼ਵ ਕੱਪ ਹੋਵੇਗਾ ਪਰ ਅਜਿਹਾ ਪਹਿਲੀ ਵਾਰ ਨਹੀਂ ਹੋਇਆ, ਸਗੋਂ ਵਿਸ਼ਵ ਕੱਪ ਫੁੱਟਬਾਲ ਦੇ ਇਤਿਹਾਸ 'ਤੇ ਨਜ਼ਰ ਮਾਰੀਏ, ਅਜਿਹੇ ਕਈ ਖਿਡਾਰੀ ਹਨ ਜੋ ਫੁੱਟਬਾਲ ਦੇ ਸਿਖਰ 'ਤੇ ਰਹੇ ਪਰ ਵਿਸ਼ਵ ਕੱਪ ਨਾ ਚੁੰਮ ਸਕੇ। ਆਓ ਰੂ-ਬ-ਰੂ ਹੋਈਏ ਅਜਿਹੀ ਹੀ ਵਿਸ਼ਵ ਕੱਪ ਇਤਿਹਾਸ ਦੇ ਕੁਝ ਬਦਕਿਸਮਤ ਸਿਤਾਰਿਆਂ ਦੇ ਜੋ ਪ੍ਰਤਿਭਾ ਦੇ ਧਨੀ ਹੋਣ ਦੇ ਬਾਵਜੂਦ ਵਿਸ਼ਵ ਕੱਪ ਦੀ ਖਿਤਾਬੀ ਪ੍ਰਾਪਤੀ ਆਪਣੇ ਨਾਂਅ ਨਾਲ ਨਾ ਜੋੜ ਸਕੇ। ਕ੍ਰਿਸਟਿਆਨੋ ਰੋਨਾਲਡੋ : ਰੀਅਲ ਮੈਡਰਿਡ ਦੇ ਨਾਂਅ ਅਣਗਿਣਤ ਖਿਤਾਬ ਦਰਜ ਕਰਨ ਵਾਲੇ ਫੁੱਟਬਾਲ ਦੇ ਮਹਾਨ ਫਨਕਾਰ ਰੋਨਾਲਡੋ ਲਈ ਵਿਸ਼ਵ ਕੱਪ ਦਾ ਸਫਰ ਹਮੇਸ਼ਾ ਲਈ ਇਕ ਕੁਸੈਲੀ ਯਾਦ ਬਣ ਕੇ ਰਹੇਗਾ। ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX