(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਭਿੰਡੀ 1. ਤੇਲਾ (ਜੈਸਿਡ) : ਇਹ ਇਕ ਰਸ ਚੂਸਣ ਵਾਲਾ ਕੀੜਾ ਹੈ। ਇਹ ਕਪਾਹ, ਭਿੰਡੀ, ਆਲੂ, ਬੈਂਗਣ ਅਤੇ ਨਦੀਨਾਂ ਉੱਪਰ ਪਾਇਆ ਜਾਂਦਾ ਹੈ। ਇਸ ਦਾ ਬਾਲਗ ਅਤੇ ਬੱਚਾ ਦੋਵੇਂ ਹੀ ਨੁਕਸਾਨ ਕਰਦੇ ਹਨ। ਇਸ ਦੇ ਬੱਚੇ ਅੰਡੇ ਵਿਚੋਂ ਨਿਕਲ ਕੇ ਪੱਤਿਆਂ ਦਾ ਰਸ ਚੂਸਦੇ ਹਨ ਜਿਹੜੇ ਕਿ 7-21 ਦਿਨ ਬਾਅਦ ਬਾਲਗ ਬਣ ਜਾਂਦੇ ਹਨ। ਇਨ੍ਹਾਂ ਦੇ ਖੰਭਾਂ ਵਾਲੇ ਬਾਲਗ ਥੋੜ੍ਹੀ ਜਿਹੀ ਹਿਲ-ਜੁਲ ਨਾਲ ਉੱਡ ਜਾਂਦੇ ਹਨ ਅਤੇ ਰਾਤ ਸਮੇਂ ਰੌਸ਼ਨੀ ਵੱਲ ਆਕਰਸ਼ਿਤ ਹੁੰਦੇ ਹਨ। ਨੁਕਸਾਨ : ਇਹ ਕੀੜੇ ਭਿੰਡੀ ਦੀ ਫ਼ਸਲ 'ਤੇ ਮਈ ਤੋਂ ਸੰਤਬਰ ਤੱਕ ਹਮਲਾ ਕਰਦੇ ਹਨ। ਇਹ ਪੌਦਿਆਂ ਦਾ ਰਸ ਚੂਸ ਕੇ ਨੁਕਸਾਨ ਕਰਦੇ ਹਨ। ਹਮਲੇ ਵਾਲੇ ਪੱਤਿਆਂ ਦਾ ਰੰਗ ਪਹਿਲਾਂ ਹਲਕਾ ਪੀਲਾ, ਫਿਰ ਲਾਲੀ ਤੇ ਹੋ ਜਾਂਦਾ ਹੈ। ਪ੍ਰਭਾਵਿਤ ਪੱਤੇ ਉੱਪਰ ਵੱਲ ਮੁੜ ਜਾਂਦੇ ਹਨ, ਠੂਠੀ ਪੈ ਜਾਂਦੀ ਹੈ ਅਤੇ ਬਾਅਦ ਵਿਚ ਸੁੱਕ ਕੇ ਜ਼ਮੀਨ ਉੱਪਰ ਡਿਗ ਜਾਂਦੇ ਹਨ। ਰੋਕਥਾਮ : * ਪੰਜਾਬ-8 ਕਿਸਮ ਤੇਲੇ ਦੇ ਹਮਲੇ ਨੂੰ ਕੁਝ ਹੱਦ ਤੱਕ ਸਹਾਰ ਸਕਦੀ ਹੈ। * ਰਸ ਚੂਸਣ ਵਾਲੇ ਕੀੜਿਆਂ ਤੋਂ ਬਚਾਅ ਲਈ 15 ਦਿਨ ਦੇ ਵਕਫੇ ਨਾਲ ਇਕ ਜਾਂ ਦੋ ਵਾਰ 40 ...
(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਇਕ ਹਿੰਦੂ ਪੰਜਾਬੀ ਕਵੀ ਨੰਦ ਲਾਲ ਨੂਰਪੁਰੀ ਨੇ ਸਿੱਖ ਧਰਮ ਦੇ ਅਮਰ ਸ਼ਹੀਦ ਬੱਚਿਆਂ ਲਈ ਆਪਣੇ ਇਕ ਖ਼ੂਬਸੂਰਤ ਗੀਤ ਵਿਚ ਡੁੰਘੀ ਵੇਦਨਾ ਦਾ ਪ੍ਰਗਟਾਵਾ ਕਰਦਿਆਂ ਕਦੇ ਪੰਜਾਬੀਆਂ ਦੇ ਜਜ਼ਬਾਤਾਂ ਨੂੰ ਟੁੰਬਣ ਦਾ ਸਫਲ ਯਤਨ ਕੀਤਾ ਸੀ, ਇਸ ਗੀਤ ਨੂੰ ਪੰਜਾਬ ਦੀਆਂ ਦੋ ਕਲਾਕਾਰ ਭੈਣਾਂ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਨੇ ਆਪਣੀ ਮਧੁਰ ਆਵਾਜ਼ ਵਿਚ ਗਾਇਆ ਸੀ ਜੋ ਸਰਬਹਿੰਦ ਰੇਡੀਓ ਸਟੇਸ਼ਨ ਜਲੰਧਰ ਰਾਹੀਂ ਹੋ ਕੇ ਦਹਾਕਿਆਂ ਤੱਕ ਪੰਜਾਬੀਆਂ ਦੇ ਦਿਲਾਂ ਦੀ ਧੜਕਣਬਣਿਆਂ ਰਿਹਾ, ਇਸ ਗੀਤ ਦਾ ਇਕ ਪੈਰਾ ਪੇਸ਼ ਹੈ- ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ, ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ। ਜੰਗ ਵਿਚ ਲੜ ਕੇ ਸਿਪਾਹੀ ਮੇਰੇ ਆਉਣਗੇ। ਸੋਹਣੇਸੋਹਣੇ ਚਿਹਰਿਆਂ 'ਤੇ ਲਿਸ਼ਕਾਉਣਗੇ। ਜਿਨ੍ਹਾਂ ਦਾ ਵਿਛੋੜਾ ਮੈਂ ਨਾ ਪਲ ਸਾਂ ਸਹਾਰਦੀ, ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ। ਪੁਰਾਣਾ ਪੰਜਾਬੀ ਸਾਹਿਤ ਤੇ ਸੱਭਿਆਚਾਰ ਵਿਛੋੜੇ ਦੀ ਵੇਦਨਾ ਨਾਲਓਤ ਪ੍ਰੋਤ ਹੈ, ਵਿਛੋੜਾ ਭਾਂਵੇ ਪਤੀ ਪਤਨੀ ਦੇ ਵਿਚਾਲੇ, ਪ੍ਰੇਮੀ ਪ੍ਰੇਮਿਕਾ ਦੇ, ਭੈਣ ਅਤੇ ...
ਜਦ ਵੀ ਅਸੀਂ ਕਿਸੇ ਨੂੰ ਮਿਲਦੇ ਹਾਂ ਤਾਂ, ਸਾਡੀ ਇੱਛਾ ਹੁੰਦੀ ਹੈ ਕਿ ਸਭ ਤੋਂ ਪਹਿਲੋਂ ਅਸੀਂ ਅਗਲੇ ਦੇ ਪਿੰਡ ਟਿਕਾਣੇ ਦਾ ਨਾਂਅ ਜਾਣੀਏ, ਅਗਲਾ ਆਪਣਾ ਨਾਂਅ ਦੱਸੇ। ਫਿਰ ਅਸੀਂ, ਉਹਦੇ ਪਿੰਡ ਵਿਚ ਸਾਂਝਾਂ ਲੱਭਣ ਲੱਗ ਜਾਂਦੇ ਹਾਂ, ਰਿਸ਼ਤੇਦਾਰੀਆਂ ਤੱਕ ਲੱਭਣ ਲਈ ਟਿੱਲ ਲਾ ਦਿੰਦੇ ਹਾਂ। ਬੰਦੇ ਦਾ ਨਾਂਅ ਸੁਣ ਕੇ ਬਦੋਬਦੀ ਉਸਦੇ ਕੰਮ ਧੰਦੇ ਬਾਰੇ ਕਿਆਫੇ ਲਾਉਂਦੇ ਹਾਂ। ਪਰ ਕੀ ਇਹ ਜ਼ਰੂਰੀ ਹੈ, ਅਸੀਂ ਤਾਂ ਰਾਹ ਪੁੱਛਣ ਵਾਲੇ ਨੂੰ ਵੀ ਨਹੀਂ ਬਖਸ਼ਦੇ। ਅਸਲ ਵਿਚ ਇਹ ਇਕ ਟਾਇਮ ਪਾਸ ਤੋਂ ਵੱਧ ਕੁਝ ਵੀ ਨਹੀਂ। ਜ਼ਰਾ ਸੋਚੋ, ਕੀ ਅਸੀਂ ਕਦੇ ਕਿਸੇ ਪੰਛੀ, ਜਾਨਵਰ ਜਾਂ ਫੁੱਲ ਨੂੰ ਉਹਦਾ ਨਾਂਅ ਪੁੱਛਿਆ ਹੈ? ਨਹੀਂ ਨਾ, ਇਸ ਦੇ ਦੋ ਕਾਰਨ ਹਨ, ਪਹਿਲਾ ਉਸ ਦਾ ਨਾਂਅ ਹੀ ਨਹੀਂ ਹੁੰਦਾ, ਉਸ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਕਿ ਅਸੀਂ ਕਿਵੇਂ ਬੁਲਾਉਂਦੇ ਹਾਂ, ਮੱਝ ਨੂੰ ਨਹੀਂ ਪਤਾ ਕਿ ਕੋਈ ਉਹਨੂੰ ਮੱਝ ਕਹਿੰਦਾ ਹੈ, ਬੋਹੜ ਵੀ ਆਪਣੇ ਨਾਂਅ ਤੋਂ ਅਣਜਾਣ ਹੈ। ਮਤਲੱਬ ਕਿ ਮਨੁੱਖ ਤੋਂ ਇਲਾਵਾ ਲੱਗਭਗ ਬਾਕੀ ਕਾਇਨਾਤ ਆਪਣੇ ਨਾਂਅ ਤੋਂ ਅਣਜਾਣ ਹੈ। ਦੂਜਾ ਅਸੀਂ ਜੋ ਵੀ ਸੰਬੋਧਨ ਕਰਦੇ ਹਾਂ, ਉਨ੍ਹਾਂ ਦੇ ਗੁਣਾਂ ਕਰਕੇ ...
ਪੰਜਾਬ ਵਿਚੋਂ ਪੁਰਾਣੇ ਰਵਾਇਤੀ ਦਰੱਖਤ ਟਾਹਲੀ, ਪਿਪਲੀ, ਬਰੋਟਾ, ਨਿੰਮ, ਬੇਰੀ, ਸ਼ਹਿਤੂਤ ਅਤੇ ਕਿੱਕਰ ਖ਼ਤਮ ਹੋਣ ਦੇ ਕਿਨਾਰੇ ਹਨ। ਇਹ ਰੁੱਖ ਪੰਜਾਬ ਦੀ ਵਿਰਾਸਤ ਦਾ ਹਿੱਸਾ ਸਨ। ਪੰਜਾਬੀ ਜਿਥੇ ਆਪਣੀ ਵਿਰਾਸਤ ਦੀਆਂ ਕਦਰਾਂ-ਕੀਮਤਾਂ ਤੋਂ ਦੂਰ ਹੁੰਦੇ ਜਾ ਰਹੇ ਹਨ, ਉਥੇ ਉਹ ਇਨ੍ਹਾਂ ਦਰੱਖਤਾਂ ਦੀ ਥਾਂ ਤੇ ਨਵੀਆਂ ਕਿਸਮਾਂ ਦੇ ਰੁੱਖ ਲਗਾਕੇ ਰੁੱਖਾਂ ਦੀ ਵਿਰਾਸਤ ਨੂੰ ਵੀ ਭੁੱਲਦੇ ਜਾ ਰਹੇ ਹਨ। ਅਜਿਹੇ ਰੁੱਖ ਲਗਾ ਰਹੇ ਹਨ ਜਿਹੜੇ ਜਲਦੀ ਤਿਆਰ ਹੋ ਜਾਂਦੇ ਹਨ। ਹਰ ਕੰਮ ਵਪਾਰ ਨੂੰ ਮੁੱਖ ਰੱਖ ਕੇ ਕੀਤਾ ਜਾਂਦਾ ਹੈ। ਟਾਹਲੀਆਂ ਦੇ ਦਰੱਖਤ ਤਾਂ ਬਿਲਕੁਲ ਹੀ ਅਲੋਪ ਹੁੰਦੇ ਜਾ ਰਹੇ ਹਨ। ਟਾਹਲੀ ਹਾਲਾਂ ਕਿ ਰੇਤਲੇ ਇਲਾਕਿਆਂ ਵਿਚ ਵੀ ਹੋ ਜਾਂਦੀ ਸੀ, ਪ੍ਰੰਤੂ ਜ਼ਮੀਨ ਵਿਚੋਂ ਪਾਣੀ ਦੀ ਤਹਿ ਨੀਵੀਂ ਹੋਣ ਕਰਕੇ ਇਹ ਦਰੱਖਤ ਖ਼ਤਮ ਹੋ ਰਹੇ ਹਨ। ਪੁਰਾਣੇ ਸਮਿਆਂ ਵਿਚ ਟਾਹਲੀਆਂ ਦੀ ਲੱਕੜ ਹੀ ਹੋਰ ਸਾਰੇ ਰੁੱਖਾਂ ਦੀ ਲੱਕੜ ਤੋਂ ਬਿਹਤਰ ਸਮਝੀ ਜਾਂਦੀ ਸੀ, ਕਿਉਂਕਿ ਟਾਹਲੀ ਦੀ ਲੱਕੜ ਨੂੰ ਮਜ਼ਬੂਤ ਹੋਣ ਕਰਕੇ ਘੁਣ ਨਹੀਂ ਲੱਗਦਾ ਸੀ। ਪ੍ਰੰਤੂ ਟਾਹਲੀ ਦੀ ਲੱਕੜ ਨੂੰ ਤਿਆਰ ਹੋਣ ਵਿਚ ਸਮਾਂ ਜ਼ਿਆਦਾ ਲੱਗਦਾ ਸੀ। ...
ਮਾਂ ਬੋਲੀ ਰਕਾਨ ਹੋਵੇ, ਪੰਜ ਪਾਣੀਆਂ ਦਾ ਮਾਣ ਹੋਵੇ, ਗੱਭਰੂ ਜਵਾਨ ਹੋਵੇ, ਫੇਰ ਸਦਾ ਸੁੱਖਾਂ ਵਾਲੀ ਸਾਰ ਚੰਗੀ ਲੱਗਦੀ, ਖੇਤਾਂ ਵਿਚ ਨੱਚਦੀ ਬਹਾਰ ਚੰਗੀ ਲੱਗਦੀ। ਭਟਕੇ ਨੂੰ ਰਾਹ ਹੋਵੇ, ਬੇੜੀ ਨੂੰ ਮਲਾਹ ਹੋਵੇ, ਭੁੱਲੇ ਨੂੰ ਸਲਾਹ ਹੋਵੇ, ਸਦਾ ਨਈਂਉ ਗੱਲ ਲੱਛੇਦਾਰ ਚੰਗੀ ਲੱਗਦੀ, ਖੇਤਾਂ ਵਿਚ ਨੱਚਦੀ ਬਹਾਰ ਚੰਗੀ ਲੱਗਦੀ। ਜਾਬਰ ਨਾਕਾਮ ਹੋਣ, ਖੁਸ਼ੀਆਂ ਆਮੋ-ਆਮ ਹੋਣ, ਆਨੰਦ ਮਾਣੇਂ ਮੋਹਣ-ਸੋਹਣ, ਖਿੜੇ ਮਹਿਤਾਬੀ ਸੰਸਾਰ ਚੰਗੀ ਲੱਗਦੀ, ਖੇਤਾਂ ਵਿਚ ਨੱਚਦੀ ਬਹਾਰ ਚੰਗੀ ਲੱਗਦੀ। ਰੁੱਤ ਹੋਵੇ ਮਾਘ ਵਾਲੀ, ਸ਼ਾਮ ਹੋਵੇ ਸਾਗ ਵਾਲੀ, ਦਹੀਂ ਹੋਵੇ ਜਾਗ ਵਾਲੀ, ਸਾਗ ਵਿਚ ਦੇਸੀ ਘਿਉ ਦੀ ਲਾਰ ਚੰਗੀ ਲੱਗਦੀ, ਖੇਤਾਂ ਵਿਚ ਨੱਚਦੀ ਬਹਾਰ ਚੰਗੀ ਲੱਗਦੀ। ਮਾਤਾ ਗੁਜਰੀ ਜਿਹੀ ਸੋਚ ਹੋਵੇ, ਹਰ ਬੁੱਕਲ 'ਚ ਬੋਟ ਹੋਵੇ, ਮਨਾਂ 'ਚ ਨਾ ਖੋਟ ਹੋਵੇ, ਜੱਗ ਲਈ ਜਿੱਤੀ ਗਈ ਪੁਕਾਰ ਚੰਗੀ ਲੱਗਦੀ, ਖੇਤਾਂ ਵਿਚ ਨੱਚਦੀ ਬਹਾਰ ਚੰਗੀ ਲੱਗਦੀ। -ਡਾ: ਸਾਧੂ ਰਾਮ ਲੰਗੇਆਣਾ ਪਿੰਡ:- ਲੰਗੇਆਣਾ ਕਲਾਂ (ਮੋਗਾ) ਮੋਬਾਈਲ : ...
ਹਲਕਾਅ ਜਿਸ ਨੂੰ ਰੈਬੀਜ਼ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਇਕ ਭਿਆਨਕ ਬਿਮਾਰੀ ਹੈ ਜੋ ਸਿਰਫ ਜਾਨਵਰਾਂ ਨੂੰ ਹੀ ਨਹੀਂ, ਬਲਕਿ ਮਨੁੱਖਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ। ਇਹ ਇਕ ਵਿਸ਼ਾਂਣੂ ਰੋਗ ਹੈ ਜੋ ਕਿ ਪ੍ਰਭਾਵਿਤ ਜਾਨਵਰਾਂ ਅਤੇ ਮਨੁੱਖਾਂ ਦੇ ਦਿਮਾਗ ਦੀਆਂ ਨਾੜੀਆਂ ਦੀ ਸੋਜਿਸ਼ ਕਰ ਦਿੰਦਾ ਹੈ। ਜੇਕਰ ਇਕ ਵਾਰੀ ਇਸ ਰੋਗ ਦੇ ਲੱਛਣ ਆ ਜਾਣ ਤਾਂ ਇਹ ਰੋਗ ਹਮੇਸ਼ਾ ਜਾਨਲੇਵਾ ਸਿੱਧ ਹੁੰਦਾ ਹੈ। ਕਿਉਂਕਿ ਹਲਕਾਅ ਦਾ ਕੋਈ ਇਲਾਜ ਨਹੀਂ ਹੈ, ਇਸ ਲਈ ਇਸ ਨੂੰ ਦੂਰ ਰੱਖਣ ਦਾ ਇਕੋ-ਇਕ ਤਰੀਕਾ ਬਚਾਅ ਜਾਂ ਰੋਕਥਾਮ ਹੀ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਹਲਕਾਅ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਣਕਾਰੀ ਹੋਵੇ ਤਾਂ ਕਿ ਉਹ ਇਸ ਭਿਆਨਕ ਰੋਗ ਤੋਂ ਨਾ ਸਿਰਫ ਖ਼ੁਦ ਬਚ ਸਕਣ ਬਲਕਿ ਆਪਣੇ ਜਾਨਵਰਾਂ ਨੂੰ ਵੀ ਬਚਾਅ ਸਕਣ। ਇਸ ਲੇਖ ਵਿਚ ਹਲਕਾਅ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਹਲਕਾਅ ਸਾਰੀ ਦੁਨੀਆਂ ਵਿਚ ਪਾਇਆ ਜਾਂਦਾ ਹੈ, ਪਰ ਇਸ ਨਾਲ ਹੋਣ ਵਾਲੀਆਂ 95 ਪ੍ਰਤੀਸ਼ਤ ਮੌਤਾਂ ਏਸ਼ੀਆ ਅਤੇ ਅਫਰੀਕਾ ਵਿਚ ਹੁੰਦੀਆਂ ਹਨ ਕਿੳੇੁੇਂਕਿ ਇੱਥੇ ਗਰੀਬੀ ਵੱਧ ਹੈ ਅਤੇ ਜਾਣਕਾਰੀ 'ਤੇ ਜਾਗਰੂਕਤਾ ਦੀ ...
ਅੰਬ, ਫਲ਼ਾਂ ਦਾ ਰਾਜਾ, ਸੁਆਦਲਾ ਅਤੇ ਖੁਰਾਕੀ ਤੱਤਾਂ ਨਾਲ ਭਰਪੂਰ ਹੋਣ ਕਰਕੇ ਹਰਮਨ ਪਿਆਰਾ ਫਲ਼ ਹੈ । ਫਲ਼ ਦੇ ਪ੍ਰਤੀ 100 ਗ੍ਰਾਮ ਗੁੱਦੇ ਵਿਚ ਭਰਪੂਰ ਵਿਟਾਮਿਨ ਏ (4800 ਯੂਨਿਟ), ਵਿਟਾਮਿਨ ਬੀ-1 ਅਤੇ ਬੀ-2 (90 ਮਿਲੀਗ੍ਰਾਮ) ਅਤੇ ਵਿਟਾਮਿਨ ਸੀ (13 ਮਿਲੀਗ੍ਰਾਮ) ਮੌਜੂਦ ਹਨ । ਇਸ ਤੋਂ ਇਲਾਵਾ ਇਸ ਵਿਚ 11.8 ਪ੍ਰਤੀਸ਼ਤ ਕਾਰਬੋਹਾਈਡਰੇਟ, 0.6 ਪ੍ਰਤੀਸ਼ਤ ਪ੍ਰੋਟੀਨ ਅਤੇ 0.3 ਪ੍ਰਤੀਸ਼ਤ ਕੈਲਸ਼ੀਅਮ, ਫਾਸਫੋਰਸ ਅਤੇ ਲੋਹਾ ਹੁੰਦਾ ਹੈ । ਪੰਜਾਬ ਵਿਚ ਫਲ਼ਾਂ ਅਧੀਨ ਕੁੱਲ ਰਕਬੇ ਵਿਚੋਂ ਤੀਜਾ ਸਥਾਨ ਅੰਬ ਦਾ ਹੈ। ਕੁੱਲ 6896 ਹੈਕਟੇਅਰ ਰਕਬੇ ਵਿਚੋਂ ਅੰਬਾਂ ਦਾ 1, 95, 529 ਕੁਇੰਟਲ ਉਤਪਾਦਨ ਹੁੰਦਾ ਹੈ। ਜਿਸ ਵਿਚੋਂ ਬਹੁਤ ਸਾਰਾ ਫਲ਼ ਤੁੜਾਈ, ਸਾਂਭ-ਸੰਭਾਲ ਅਤੇ ਡੱਬੇਬੰਦੀ ਦੇ ਗ਼ਲਤ ਤਰੀਕਿਆਂ ਅਤੇ ਢੋਆ-ਢੁਆਈ ਦੌਰਾਨ ਵਰਤੀ ਜਾਣ ਵਾਲੀ ਲਾਪ੍ਰਵਾਹੀ ਕਰਕੇ ਖਰਾਬ ਹੋ ਜਾਂਦਾ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਸਿਫਾਰਿਸ਼ ਕੀਤੀਆਂ ਕਿਸਮਾਂ ਹਨ- ਐਲਫਾਂਸੋ, ਦਸਹਿਰੀ, ਲੰਗੜਾ ਅਤੇ ਚੂਪਣ ਵਾਲੀਆਂ ਕਿਸਮਾਂ ਜੀ.ਐਨ. 1, 2, 3, 4, 5, 6 ਅਤੇ 7 ਹਨ। ਅੰਬਾਂ ਦੀ ਤੁੜਾਈ ਕਦੋਂ ਅਤੇ ਕਿਵੇਂ ਕਰੀਏ: ਅੰਬਾਂ ਦੇ ਕਾਸ਼ਤਕਾਰ ਲਈ ਫਲ਼ ਨੂੰ ਸਹੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX