ਤਾਜਾ ਖ਼ਬਰਾਂ


ਨੂਰਪੁਰ ਬੇਦੀ ਦੇ ਜੰਗਲਾਂ ਵਿਚ ਖ਼ੈਰ ਮਾਫ਼ੀਆ ਹੋਇਆ ਸਰਗਰਮ
. . .  1 day ago
ਨੂਰਪੁਰ ਬੇਦੀ ,22 ਅਪ੍ਰੈਲ (ਢੀਂਡਸਾ,ਚੌਧਰੀ ) -ਨੂਰਪੁਰ ਬੇਦੀ ਇਲਾਕੇ ਵਿਚ ਫੈਲੀਆਂ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਵੀ ਖੈਰ ਮਾਫ਼ੀਆ ਵੱਲੋਂ ਆਪਣੇ ਪੈਰ ਪਸਾਰ ਲਏ ਗਏ ਹਨ ।ਖੈਰ ਮਾਫ਼ੀਆ ਵੱਲੋਂ ਇਲਾਕੇ ...
ਆਈ.ਪੀ.ਐੱਲ 2019 : ਦਿੱਲੀ ਨੇ ਰਾਜਸਥਾਨ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਪਿੰਡ ਰਾਣੀਪੁਰ 'ਚ ਸ਼ਰੇਆਮ ਹੋ ਰਹੀ ਗ਼ੈਰਕਾਨੂੰਨੀ ਰੇਤ ਦੀ ਪੁਟਾਈ
. . .  1 day ago
ਫਗਵਾੜਾ ,22 ਅਪ੍ਰੈਲ [ਅਸ਼ੋਕ ਵਾਲੀਆ }- ਫਗਵਾੜਾ ਬਲਾਕ ਦੇ ਪਿੰਡ ਰਾਣੀਪੁਰ 'ਚ 3 ਪੰਚਾਇਤਾਂ ਦੇ ਕਹਿਣ ਦੇ ਬਾਵਜੂਦ ਰਾਤ ਵੇਲੇ ਸ਼ਰੇਆਮ ਰੇਤ ਦੀ ਪੁਟਾਈ ਹੁੰਦੀ ਹੈ। ਪਿੰਡ ਵਾਸੀਆ'' ਵੱਲੋਂ ਟਿਪਰਾਂ ਦੀ ਹਵਾ ਵੀ ਕੱਢੀ...
ਚਾਰ ਏਕੜ ਦੇ ਕਰੀਬ ਕਣਕ ਸੜ ਕੇ ਸੁਆਹ ਹੋਈ
. . .  1 day ago
ਦੋਰਾਹਾ, 22 (ਜਸਵੀਰ ਝੱਜ)- ਦੋਰਾਹਾ ਨੇੜਲੇ ਪਿੰਡ ਲੰਢਾ ਵਿਖੇ ਕਰੀਬ ਚਾਰ ਏਕੜ ਕਣਕ ਦੇ ਸੜ ਕੇ ਸੁਆਹ ਹੋਣ ਦਾ ਸਮਾਚਾਰ ਹੈ। ਦੇਰ ਸ਼ਾਮ ਕਰੀਬ ਅੱਠ ਕ ਵਜੇ ਦੀਪ ਨਗਰ ਪੁਲ਼ ਵਾਲ਼ੇ ...
ਆਈ.ਪੀ.ਐੱਲ 2019 : ਰਾਜਸਥਾਨ ਨੇ ਦਿੱਲੀ ਨੂੰ 192 ਦੌੜਾਂ ਦਾ ਦਿੱਤਾ ਟੀਚਾ
. . .  1 day ago
ਖੰਨਾ ਦੇ ਸਭ ਤੋਂ ਵੱਡੇ ਮਲਟੀ ਸ਼ੋਅ ਰੂਮ 'ਚ ਲੱਗੀ ਅੱਗ
. . .  1 day ago
ਖੰਨਾ 22 ਅਪ੍ਰੈਲ ,{ਹਰਜਿੰਦਰ ਸਿੰਘ ਲਾਲ} -ਖੰਨਾ ਦੇ ਹੁਕਮ ਚੰਦ ਸੂਦ ਐਂਡ ਸੰਨਜ਼ 'ਚ ਭਿਆਨਕ ਅੱਗ ਲੱਗ ਗਈ ਜਿਸ ਨੂੰ ਬੁਝਾਉਣ ਲਈ ਕਈ ਗਡੀਆ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ।ਇਸ ਮੌਕੇ 'ਤੇ ਲੱਖਾਂ ਦਾ ਨੁਕਸਾਨ ...
ਸਾਬਕਾ ਮੰਤਰੀ ਮਾਸਟਰ ਹਮੀਰ ਸਿੰਘ ਘੱਗਾ ਨਹੀ ਰਹੇ
. . .  1 day ago
ਪਾਤੜਾਂ ,22 ਅਪ੍ਰੈਲ (ਗੁਰਵਿੰਦਰ ਸਿੰਘ ਬੱਤਰਾ) -ਪੰਜਾਬ ਦੇ ਸਾਬਕਾ ਮੰਤਰੀ ਮਾਸਟਰ ਹਮੀਰ ਸਿੰਘ ਘੱਗਾ ਦਾ ਅੱਜ ਸ਼ਾਮ ਪੰਜ ਵਜੇ ਦੇਹਾਂਤ ਹੋ ਗਿਆ । ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ ...
ਸੇਮ ਨਾਲੇ 'ਚ ਰੁੜ੍ਹੇ ਦੋ ਬੱਚਿਆਂ 'ਚੋਂ ਇਕ ਦੀ ਲਾਸ਼ ਮਿਲੀ
. . .  1 day ago
ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਪਿੰਡ ਮਦਰੱਸਾ ਵਿਖੇ ਨਹਾਉਣ ਸਮੇਂ ਸੇਮ ਨਾਲੇ ਵਿਚ ਰੁੜ੍ਹੇ ਦੋ ਬੱਚਿਆਂ ਵਿਚੋਂ ਅਜੇ ਸਿੰਘ (13) ਦੀ ਲਾਸ਼ ਘਟਨਾ ਸਥਾਨ ਤੋਂ ਇਕ ਕਿੱਲੋਮੀਟਰ ਦੂਰ...
ਨੂਰਪੁਰ ਬੇਦੀ ਦੇ ਜੰਗਲਾਂ ਵਿਚ ਖ਼ੈਰ ਮਾਫ਼ੀਆ ਹੋਇਆ ਸਰਗਰਮ
. . .  1 day ago
ਨੂਰਪੁਰ ਬੇਦੀ ,22 ਅਪ੍ਰੈਲ (ਢੀਂਡਸਾ,ਚੌਧਰੀ ) -ਨੂਰਪੁਰ ਬੇਦੀ ਇਲਾਕੇ ਵਿਚ ਫੈਲੀਆਂ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਵੀ ਖੈਰ ਮਾਫ਼ੀਆ ਵੱਲੋਂ ਆਪਣੇ ਪੈਰ ਪਸਾਰ ਲਏ ਗਏ ਹਨ ।ਖੈਰ ਮਾਫ਼ੀਆ ...
ਟਰੈਕਟਰ ਪਲਟਣ ਨਾਲ ਨੌਜਵਾਨ ਦੀ ਮੌਤ
. . .  1 day ago
ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਲੱਖੇਵਾਲੀ ਤੋਂ ਭਾਗਸਰ ਰੋਡ ਤੇ ਟਰੈਕਟਰ ਅਤੇ ਤੂੜੀ ਵਾਲੀ ਟਰਾਲੀ ਪਲਟਣ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ...
ਹੋਰ ਖ਼ਬਰਾਂ..

ਸਾਡੀ ਸਿਹਤ

ਸਮੱਸਿਆ ਬਣਦਾ ਜਾ ਰਿਹਾ ਹੈ 'ਫਾਸਟ ਫੂਡ'

ਅੱਜ ਦੀ ਦੌੜ-ਭੱਜ ਵਾਲੀ ਜ਼ਿੰਦਗੀ ਅਤੇ ਆਧੁਨਿਕਤਾ ਦੀ ਹੋੜ ਨੇ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਵਿਚ ਵੀ ਫਾਸਟ ਫੂਡ ਨੂੰ ਹੌਲੀ-ਹੌਲੀ ਖਾਣ-ਪੀਣ ਦਾ ਅੰਗ ਬਣਾ ਦਿੱਤਾ ਹੈ। ਇਹ ਵੱਡੇ ਸ਼ਹਿਰਾਂ ਵਿਚ ਜ਼ਿਆਦਾ ਪ੍ਰਚਲਤ ਹੈ, ਕਿਉਂਕਿ ਸ਼ਹਿਰੀ ਲੋਕਾਂ ਦੇ ਕੋਲ ਸਮੇਂ ਦੀ ਕਮੀ ਹੁੰਦੀ ਹੈ। ਉਹ ਭੱਜ-ਦੌੜ ਵਿਚ ਇਨ੍ਹਾਂ ਪਦਾਰਥਾਂ ਦਾ ਸੇਵਨ ਕਰਦੇ ਹਨ। ਇਸ ਦੇ ਕੁਝ ਕਾਰਨ ਹੋਰ ਵੀ ਹਨ। ਕਦੇ-ਕਦੇ ਵਿਅਕਤੀ ਨੂੰ ਮਜਬੂਰੀ ਵਿਚ ਖਾਣਾ ਪੈਂਦਾ ਹੈ। ਹੁਣ ਤੱਕ ਤਾਂ ਇਹ ਵੱਡੇ ਨਗਰਾਂ ਅਤੇ ਮਹਾਂਨਗਰਾਂ ਤੱਕ ਸੀਮਤ ਸੀ ਪਰ ਹੌਲੀ-ਹੌਲੀ ਇਹ ਛੋਟੇ ਕਸਬਿਆਂ ਵਿਚ ਵੀ ਪੈਰ ਪਸਾਰਨ ਲੱਗਾ ਹੈ।
ਮਾਹਿਰਾਂ ਅਨੁਸਾਰ ਪੀਜ਼ਾ ਅਤੇ ਬਰਗਰ ਵਿਚ ਮਾਸ, ਚਿਕਨਾਈ ਅਤੇ ਪਨੀਰ ਦੀ ਜ਼ਿਆਦਾ ਮਾਤਰਾ ਵਿਚ ਵਰਤੋਂ ਕੀਤੀ ਜਾਂਦੀ ਹੈ, ਜੋ ਵਿਅਕਤੀ ਲਈ ਹਾਨੀਕਾਰਕ ਹੈ। ਇਸ ਨਾਲ ਦਿਲ ਧਮਨੀਆਂ ਦੇ ਪ੍ਰਭਾਵਿਤ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਇਸ ਦੇ ਅਨੁਸਾਰ ਇਕ ਪੀਜ਼ਾ ਦੇ ਦੋ ਸਲਾਈਸਾਂ ਵਿਚ 800 ਕੈਲੋਰੀਆਂ ਅਤੇ ਫੈਟ ਅਤੇ ਸੋਡੀਅਮ ਹੁੰਦਾ ਹੈ। ਇਕ ਵੱਡੇ ਬਰਗਰ ਵਿਚ 1600 ਕੈਲੋਰੀ ਹੁੰਦੀ ਹੈ, ਜਦੋਂ ਕਿ ਇਕ ਆਮ ਵਿਅਕਤੀ ਲਈ ਇਸ ਤੋਂ ਅੱਧੀ ਮਾਤਰਾ ਵਿਚ ਕੈਲੋਰੀ ਵੀ ਕਾਫੀ ਹੁੰਦੀ ਹੈ। ਜ਼ਿਆਦਾ ਕੈਲੋਰੀ ਵਾਲੇ ਪਦਾਰਥਾਂ ਨਾਲ ਵਿਅਕਤੀ ਵਿਚ ਚਰਬੀ ਦੀ ਮਾਤਰਾ ਵਧ ਜਾਂਦੀ ਹੈ ਅਤੇ ਉਹ ਅਤਿ-ਪੋਸ਼ਣ ਦਾ ਸ਼ਿਕਾਰ ਹੋ ਜਾਂਦਾ ਹੈ।
ਫਾਸਟ ਫੂਡ ਨਾਲ ਬੱਚੇ ਅਤੇ ਨੌਜਵਾਨ ਜ਼ਿਆਦਾ ਗ੍ਰਸਤ ਹਨ। ਇਸ ਨਾਲ ਵਿਅਕਤੀ ਦੀ ਸਰੀਰਕ ਸਮਰੱਥਾ ਘੱਟ ਹੋ ਜਾਂਦੀ ਹੈ। ਉਸ ਵਿਚ ਆਲਸ ਆ ਜਾਂਦਾ ਹੈ। ਮਾਹਿਰਾਂ ਅਨੁਸਾਰ ਘੱਟ ਕੈਲੋਰੀ ਵਾਲੇ ਪਦਾਰਥ ਸੇਵਨ ਕਰਨ ਨਾਲ ਵਿਅਕਤੀ ਜ਼ਿਆਦਾ ਦਿਨ ਤੱਕ ਜੀਵਤ ਰਹਿੰਦਾ ਹੈ। ਵਿਅਕਤੀ ਨੂੰ ਇਸ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ।
ਸਾਡੇ ਦੇਸ਼ ਵਿਚ ਹਾਲ ਹੀ ਵਿਚ ਨਿਰੀਖਣ ਤੋਂ ਪਤਾ ਲਗਦਾ ਹੈ ਕਿ ਇਹ ਸਮੱਸਿਆ ਵੱਡੇ ਸ਼ਹਿਰਾਂ ਵਿਚ ਜ਼ਿਆਦਾ ਮਾਤਰਾ ਵਿਚ ਹੈ। ਸ਼ਹਿਰਾਂ ਵਿਚ ਹਰ 5 ਸਕੂਲੀ ਬੱਚਿਆਂ ਵਿਚੋਂ 3 ਸਕੂਲੀ ਬੱਚੇ ਅਤਿ-ਪੋਸ਼ਣ ਦੇ ਸ਼ਿਕਾਰ ਹਨ। ਸਾਨੂੰ ਇਸ ਪ੍ਰਤੀ ਜਾਗਰੂਕ ਹੋ ਜਾਣਾ ਚਾਹੀਦਾ ਹੈ। ਵਿਦੇਸ਼ਾਂ ਦੀ ਤਰ੍ਹਾਂ ਇਸ ਵਿਸ਼ੇ 'ਤੇ ਸਾਨੂੰ ਵੀ ਸੋਚ-ਵਿਚਾਰ ਕਰਨਾ ਚਾਹੀਦਾ ਹੈ, ਕਿਉਂਕਿ ਸਾਡੇ ਲਈ ਵੀ ਇਸ ਸਮੱਸਿਆ ਦੇ ਬਾਰੇ ਸੋਚਣਾ ਜ਼ਰੂਰੀ ਹੈ। ਅੱਜ ਨਹੀਂ ਤਾਂ ਕੱਲ੍ਹ, ਇਹ ਸਮੱਸਿਆ ਹਲਕੇ ਵਿਚ ਲੈਣ ਵਾਲੀ ਨਹੀਂ ਹੈ, ਇਹ ਇਕ ਗੰਭੀਰ ਵਿਸ਼ਾ ਹੈ।
ਅਸੀਂ ਆਪਣੇ ਸੱਭਿਆਚਾਰ ਅਤੇ ਖਾਣ-ਪੀਣ ਨੂੰ ਭੁਲਾ ਕੇ ਆਧੁਨਿਕਤਾ ਦੀ ਦੌੜ ਵਿਚ ਇਹੋ ਜਿਹੇ ਪਦਾਰਥਾਂ ਦਾ ਸੇਵਨ ਕਰ ਰਹੇ ਹਾਂ, ਜੋ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ। ਅਸੀਂ ਆਪਣੇ ਪਰੰਪਰਾਗਤ ਫਾਸਟ ਫੂਡ ਸੱਤੂ-ਚਿੜਵਾ, ਬੇਹੀ ਰੋਟੀ, ਛੋਲੇ, ਮੱਖਣ, ਸਰਦਾਈ, ਲੱਸੀ ਅਤੇ ਫਲਾਂ ਦੀ ਚਾਟ ਨੂੰ ਤਿਆਗ ਕੇ ਅਜਿਹੀਆਂ ਚੀਜ਼ਾਂ ਅਪਣਾ ਰਹੇ ਹਾਂ, ਜਿਨ੍ਹਾਂ ਨਾਲ ਸਿਰਫ ਨੁਕਸਾਨ ਹੈ, ਲਾਭ ਨਹੀਂ। ਇਸ ਸਬੰਧ ਵਿਚ ਪੱਛਮੀ ਦੇਸ਼ਾਂ ਦੀ ਤਰ੍ਹਾਂ ਸਤਰਕਤਾ ਤੋਂ ਕੰਮ ਲੈਣਾ ਪਵੇਗਾ।
ਇਸ ਸਮੱਸਿਆ ਬਾਰੇ ਲੋਕਾਂ ਨੂੰ ਜਾਗਰੂਕ ਹੋ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਸਬੰਧੀ ਲੋਕਾਂ ਨੂੰ ਜਾਣਕਾਰੀ ਦੇਵੇ ਕਿ ਲੋਕ ਫਾਸਟ ਫੂਡ ਪ੍ਰਤੀ ਸਾਵਧਾਨੀ ਵਰਤਣ ਅਤੇ ਆਪਣੇ ਪਰੰਪਰਾਗਤ ਖਾਣ-ਪੀਣ 'ਤੇ ਜ਼ਿਆਦਾ ਧਿਆਨ ਦੇਣ, ਤਾਂ ਕਿ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਪਰਿਵਾਰ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ 'ਤੇ ਧਿਆਨ ਦੇਣ ਅਤੇ ਉਨ੍ਹਾਂ ਨੂੰ ਸਮਝਾ ਦੇਣ ਕਿ ਇਹ ਫਾਸਟ ਫੂਡ ਸਿਹਤ ਲਈ ਹਾਨੀਕਾਰਕ ਹੈ।
**


ਖ਼ਬਰ ਸ਼ੇਅਰ ਕਰੋ

ਵਰਖਾ ਰੁੱਤ ਦਾ ਅੰਮ੍ਰਿਤ ਫਲ ਹੈ ਜਾਮਣ

ਜਾਮਣ ਇਕ ਗੁਣਕਾਰੀ ਫਲ ਹੈ, ਫਿਰ ਵੀ ਇਸ ਦਾ ਬਹੁਤ ਘੱਟ ਸੇਵਨ ਕੀਤਾ ਜਾਂਦਾ ਹੈ। ਇਸ ਦਾ ਸਵਾਦ ਕਸੈਲਾ ਹੁੰਦਾ ਹੈ। ਇਸ ਨੂੰ ਖਾਂਦੇ-ਖਾਂਦੇ ਜੀਭ ਵਿਚ ਇਕ ਤਰ੍ਹਾਂ ਦਾ ਖੁਰਦਰਾਪਨ ਜਿਹਾ ਆ ਜਾਂਦਾ ਹੈ ਅਤੇ ਜੀਭ ਵਿਚ ਏਂਠਨ ਜਿਹੀ ਹੋਣ ਲਗਦੀ ਹੈ। ਸ਼ਾਇਦ ਇਸ ਲਈ ਦੂਜੇ ਫਲਾਂ ਦੀ ਤੁਲਨਾ ਵਿਚ ਇਸ ਨੂੰ ਘੱਟ ਹੀ ਖਾਧਾ ਜਾਂਦਾ ਹੈ।
ਨਮਕ ਨਾਲ ਖਾਣ ਨਾਲ ਇਸ ਦਾ ਸਵਾਦ ਸੁਧਰ ਜਾਂਦਾ ਹੈ। ਜਾਮਣ ਸਾਰੇ ਭਾਰਤ ਵਿਚ ਪੈਦਾ ਹੁੰਦੀ ਹੈ ਅਤੇ ਇਸ ਨੂੰ ਸਾਰੇ ਜਾਣਦੇ-ਪਛਾਣਦੇ ਹਨ। ਜਿਵੇਂ ਅੰਬ ਗਰਮੀ ਰੁੱਤ ਦਾ ਅੰਮ੍ਰਿਤ ਫਲ ਹੈ, ਜਾਮਣ ਵਰਖਾ ਰੁੱਤ ਦਾ ਅੰਮ੍ਰਿਤ ਫਲ ਹੈ।
ਗੁਣ : ਜਾਮਣਾਂ ਵੱਡੀਆਂ ਅਤੇ ਛੋਟੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ। ਵੱਡੀ ਜਾਮਣ ਸਵਾਦੀ, ਭਾਰੀ ਅਤੇ ਰੁਚੀਕਾਰ ਹੁੰਦੀ ਹੈ। ਛੋਟੀ ਜਾਮਣ ਰੁੱਖੀ ਅਤੇ ਕਫ, ਪਿੱਤ, ਰੁਧਿਰ ਵਿਕਾਰ ਅਤੇ ਦਾਹ ਦਾ ਸ਼ਮਨ ਕਰਨ ਵਾਲੀ ਹੁੰਦੀ ਹੈ। ਇਸ ਦੀ ਗਿਟਕ ਮਲਰੋਧਕ ਅਤੇ ਸ਼ੂਗਰ ਨੂੰ ਖ਼ਤਮ ਕਰਨ ਵਾਲੀ ਹੁੰਦੀ ਹੈ। ਵਿਗਿਆਨਿਕ ਮਤ ਅਨੁਸਾਰ ਜਾਮਣ ਵਿਚ ਲੋਹ, ਫਾਸਫੋਰਸ ਅਤੇ ਚੂਨਾ ਭਰਪੂਰ ਮਾਤਰਾ ਵਿਚ ਹੁੰਦਾ ਹੈ। ਕੋਲੀਨ ਅਤੇ ਫੋਲਿਕ ਐਸਿਡ ਵੀ ਹੁੰਦਾ ਹੈ। ਜਾਮਣ ਵਿਚ ਗਲੂਕੋਸਾਈਡ, ਜੰਬੋਲਿਨ ਫੇਨੋਲਯੁਕਤ ਦ੍ਰਵ, ਪੀਲਾਪਨ ਲਈ ਸੁਗੰਧਿਤ ਤੇਲ ਕਾਫੀ ਮਾਤਰਾ ਵਿਚ ਪਾਇਆ ਜਾਂਦਾ ਹੈ।
ਧਿਆਨ ਰਹੇ : ਜਾਮਣ ਹਮੇਸ਼ਾ ਭੋਜਨ ਤੋਂ ਬਾਅਦ ਹੀ ਖਾਣੀ ਚਾਹੀਦੀ ਹੈ। ਖਾਲੀ ਪੇਟ ਜਾਮਣ ਨਾ ਖਾਓ। ਵਾਤ ਰੋਗੀਆਂ, ਉਲਟੀ ਦੇ ਰੋਗੀਆਂ, ਪ੍ਰਸੂਤ ਤੋਂ ਉੱਠੀਆਂ ਹੋਈਆਂ ਔਰਤਾਂ ਅਤੇ ਲੰਮੇ ਸਮੇਂ ਤੱਕ ਵਰਤ ਰੱਖਣ ਵਾਲੇ ਵਿਅਕਤੀਆਂ ਨੂੰ ਜਾਮਣਾਂ ਨਹੀਂ ਖਾਣੀਆਂ ਚਾਹੀਦੀਆਂ। ਨਮਕ ਛਿੜਕ ਕੇ ਹੀ ਜਾਮਣਾਂ ਖਾਣੀਆਂ ਚਾਹੀਦੀਆਂ ਹਨ।


-ਉਮੇਸ਼ ਕੁਮਾਰ ਸਾਹੂ

ਘੱਟ ਉਮਰ ਵਿਚ ਵੱਡੀਆਂ ਬਿਮਾਰੀਆਂ ਦਾ ਹਮਲਾ

ਪੱਛਮੀ ਦੇਸ਼ਾਂ ਵਿਚ ਲੋਕ ਸ਼ਾਕਾਹਾਰ ਵੱਲ ਮੁੜ ਰਹੇ ਹਨ ਜਦੋਂ ਕਿ ਸਾਡੇ ਆਪਣੇ ਦੇਸ਼ ਵਿਚ ਚਾਈਨੀ ਅਤੇ ਮੁਗਲਈ ਸਹਿਤ ਮਾਸਾਹਾਰ ਦਾ ਰੁਝਾਨ ਵਧ ਰਿਹਾ ਹੈ। ਚਿਕਨ, ਮਟਨ ਅਤੇ ਆਮਲੇਟ ਦੇ ਫੈਸ਼ਨ ਨੇ ਹਰੀਆਂ ਸਾਗ-ਸਬਜ਼ੀਆਂ, ਸਲਾਦ, ਦੁੱਧ, ਦਹੀਂ ਅਤੇ ਫਲਾਂ ਦੇ ਪ੍ਰਤੀ ਨੌਜਵਾਨਾਂ ਵਿਚ ਨਫਰਤ ਜਿਹੀ ਪੈਦਾ ਕਰ ਦਿੱਤੀ ਹੈ। ਪੌਸ਼ਟਿਕ ਭੋਜਨ ਨਾਲ ਸਜੀ-ਧਜੀ ਥਾਲੀ ਦੇਖਦੇ ਹੀ ਅੱਲ੍ਹੜ ਨੱਕ-ਮੂੰਹ ਚਿੜਾਉਣ ਲਗਦੇ ਹਨ।
ਉਨੀਂਦਰਾ ਬਣੀ ਬਿਮਾਰੀਆਂ ਦੀ ਜੜ੍ਹ : ਤਣਾਅਪੂਰਨ ਜੀਵਨਸ਼ੈਲੀ ਕਾਰਨ ਸ਼ਹਿਰੀ ਭਾਰਤ ਵਿਚ ਨੀਂਦ ਨਾਲ ਜੁੜੀਆਂ ਬਿਮਾਰੀਆਂ ਵਧਦੀਆਂ ਜਾ ਰਹੀਆਂ ਹਨ। ਔਖੀ ਹੁੰਦੀ ਜਾ ਰਹੀ ਹੈ ਸਾਡੀ ਪੜ੍ਹਾਈ-ਲਿਖਾਈ। ਮੁਕਾਬਲੇ ਦੇ ਇਸ ਯੁੱਗ ਵਿਚ ਜਿਥੇ ਸਫਲਤਾ ਦੇ ਮਾਪਦੰਡ ਬਦਲ ਚੁੱਕੇ ਹਨ ਉਥੇ ਸੈਟੇਲਾਈਟ ਚੈਨਲਾਂ ਨੇ ਵਿਦਿਆਰਥੀਆਂ ਦੀ ਪੜ੍ਹਾਈ ਚੌਪਟ ਕਰ ਦਿੱਤੀ ਹੈ। ਸਾਈਬਰ ਕੈਫੇ ਦੀ ਲਤ ਲੱਗ ਚੁੱਕੀ ਹੈ ਅੱਜ ਦੀ ਨੌਜਵਾਨ ਪੀੜ੍ਹੀ ਨੂੰ। ਮੋਬਾਈਲ ਸੰਸਕ੍ਰਿਤੀ ਨੇ ਵੀ ਨੌਜਵਾਨਾਂ ਨੂੰ ਵਿਦਰੋਹੀ ਅਕਸ ਦੇ ਦਿੱਤਾ। ਦਿਮਾਗ ਸਰੀਰ ਨੂੰ ਸੌਣ ਅਤੇ ਜਾਗਣ ਦੇ ਨਿਯਮਤ ਚੱਕਰ ਨਾਲ ਜੋੜੀ ਰੱਖਦਾ ਹੈ।
ਆਰਥਰਾਈਟਿਸ ਨੂੰ ਗੰਭੀਰਤਾ ਨਾਲ ਲਓ : ਆਮ ਤੌਰ 'ਤੇ ਆਰਥਰਾਈਟਿਸ ਦਾ ਪ੍ਰਕੋਪ ਬੁਢਾਪੇ ਵਿਚ ਹੀ ਨਜ਼ਰ ਆਉਂਦਾ ਹੈ ਪਰ ਅੱਜਕਲ੍ਹ ਨੌਜਵਾਨਾਂ ਵਿਚ ਵੀ ਹੱਡੀਆਂ ਦੇ ਰੋਗ ਵਧ ਰਹੇ ਹਨ। ਸਕੂਲੀ ਵਿਦਿਆਰਥੀਆਂ ਵਿਚ ਜੋੜਾਂ ਦੀ ਸੋਜ, ਹੱਡੀਆਂ ਦੇ ਪਿੰਜਰ ਢਿੱਲੇ ਹੋਣ ਦੀਆਂ ਸ਼ਿਕਾਇਤਾਂ ਵਧ ਰਹੀਆਂ ਹਨ। ਆਸਟਿਓਪੋਰੋਸਿਸ ਦੀ ਵੀ ਸ਼ਿਕਾਇਤ ਵਧ ਰਹੀ ਹੈ। ਇਸ ਦੇ ਲਈ ਜ਼ਿੰਮੇਵਾਰ ਹੈ ਉਨ੍ਹਾਂ ਦਾ ਮਾੜਾ ਖਾਣ-ਪੀਣ, ਖਾਸ ਕਰਕੇ ਕੋਲਡ ਡਰਿੰਕਸ, ਜਿਸ ਵਿਚ ਪੇਸਟੀਸਾਈਡ ਤਾਂ ਹੁੰਦੇ ਹੀ ਹਨ, ਫਲੋਰਾਈਡ ਵੀ ਹੁੰਦਾ ਹੈ, ਜਿਸ ਨਾਲ ਸਰੀਰ ਵਿਚ ਮੌਜੂਦ ਕੈਲਸ਼ੀਅਮ ਦੀ ਪੂਰਤੀ ਰੁਕ ਜਾਂਦੀ ਹੈ। ਇਸੇ ਵਜ੍ਹਾ ਨਾਲ ਸਰੀਰ ਕਮਜ਼ੋਰ ਹੋ ਜਾਂਦਾ ਹੈ।
ਪੌਸ਼ਟਿਕ ਆਹਾਰ ਦੀ ਵਧਦੀ ਹੋਈ ਕਮੀ 40 ਦੀ ਉਮਰ ਤੱਕ ਪਹੁੰਚਦੇ-ਪਹੁੰਚਦੇ ਬੁਢਾਪੇ ਦਾ ਅਹਿਸਾਸ ਕਰਾਉਣ ਲਗਦੀ ਹੈ। ਬੱਚਿਆਂ ਨੂੰ ਸੰਤੁਲਿਤ ਭੋਜਨ ਵਿਚ ਹਾਈ ਪ੍ਰੋਟੀਨ ਖੁਰਾਕ ਜ਼ਰੂਰੀ ਹੈ ਨਾ ਕਿ ਫਾਸਟ ਫੂਡ, ਜਿਸ ਵਿਚ ਪੋਸ਼ਕ ਤੱਤਾਂ ਦੀ ਬੇਹੱਦ ਕਮੀ ਹੁੰਦੀ ਹੈ।
ਕੰਪਿਊਟਰ ਸਿੰਡਰੋਮ ਦੇ ਸ਼ਿਕਾਰ : ਅੱਜਕਲ੍ਹ ਕੰਪਿਊਟਰ ਸਿੰਡਰੋਮ ਬਹੁਤ ਹੈ। ਇਸ ਲਈ ਲੋਕਾਂ ਵਿਚ ਧੌਣ ਦਾ ਸਪਾਂਡੇਲਾਈਟਿਸ ਵਧ ਗਿਆ ਹੈ। ਲਗਾਤਾਰ ਕੀ-ਬੋਰਡ 'ਤੇ ਕੰਮ ਕਰਨ ਦਾ ਅਸਰ ਉਂਗਲੀਆਂ 'ਤੇ ਵੀ ਪੈ ਰਿਹਾ ਹੈ। ਕਈ ਦਫ਼ਤਰਾਂ ਵਿਚ ਕੰਪਿਊਟਰ 'ਤੇ ਕੰਮ ਕਰਨ ਵਾਲਿਆਂ ਦੀਆਂ ਅੱਖਾਂ ਅਤੇ ਪਿੱਠ 'ਤੇ ਵੀ ਸੁਵਿਵਸਥਾ ਦੀ ਕਮੀ ਵਿਚ ਡੂੰਘਾ ਪ੍ਰਭਾਵ ਪੈਂਦਾ ਹੈ। ਬੰਦ ਕਮਰਿਆਂ ਵਿਚ ਵੈਸੇ ਹੀ ਸ਼ੁੱਧ ਹਵਾ ਦੀ ਕਮੀ ਸਿਹਤ ਨਾਲ ਖਿਲਵਾੜ ਕਰਦੀ ਹੈ। ਵੈਂਟੀਲੇਸ਼ਨ ਨਾ ਹੋਣਾ ਆਮ ਗੱਲ ਹੈ। ਦਿਨ ਵਿਚ ਵੀ ਟਿਊਬਲਾਈਟ ਦੀ ਰੌਸ਼ਨੀ ਵਿਚ ਹੀ ਕੰਮਕਾਜ ਨਿਪਟਾਇਆ ਜਾਂਦਾ ਹੈ।
ਛੋਟੀਆਂ-ਛੋਟੀਆਂ ਗੱਲਾਂ ਦੀ ਅਣਦੇਖੀ ਨਾ ਕਰੋ : ਜੀਵਨ ਵਿਚ ਛੋਟੀਆਂ-ਛੋਟੀਆਂ ਗੱਲਾਂ ਦਾ ਆਪਣਾ ਅਲੱਗ ਹੀ ਮਹੱਤਵ ਹੈ ਪਰ ਜਾਣੇ-ਅਨਜਾਣੇ ਵਿਚ ਅਸੀਂ ਕਈ ਵਾਰ ਇਨ੍ਹਾਂ ਛੋਟੀਆਂ-ਮੋਟੀਆਂ ਗ਼ਲਤੀਆਂ ਨੂੰ ਦੁਹਰਾ ਦਿੰਦੇ ਹਾਂ। ਨਤੀਜਾ ਇਹ ਹੁੰਦਾ ਹੈ ਕਿ ਇਹੀ ਛੋਟੀਆਂ-ਛੋਟੀਆਂ ਗੱਲਾਂ ਬੜੀਆਂ ਮਹਿੰਗੀਆਂ ਸਾਬਤ ਹੁੰਦੀਆਂ ਹਨ। ਵਿਦਿਆਰਥੀ ਜੀਵਨ ਵਿਚ ਅਨੁਸ਼ਾਸਨ ਅਤੇ ਸ਼ਿਸ਼ਟਾਚਾਰ ਦੀ ਜਗ੍ਹਾ ਸਵੱਛੰਦ ਜੀਵਨ ਪ੍ਰਵਿਰਤੀ ਦੀ ਵਧਦੀ ਹੋਈ ਲਤ ਚਿੰਤਾ ਦਾ ਵਿਸ਼ਾ ਹੈ। ਪਹਿਰਾਵੇ ਵਿਚ ਆ ਰਹੇ ਬਦਲਾਅ ਨੇ ਨੌਜਵਾਨਾਂ ਨੂੰ ਗ਼ਲਤ ਰਸਤੇ 'ਤੇ ਲਿਜਾਣ ਵਿਚ ਕੋਈ ਕਸਰ ਨਹੀਂ ਛੱਡੀ। ਦੇਰ ਰਾਤ ਤੱਕ ਘਰ ਤੋਂ ਬਾਹਰ ਭਟਕਣ ਦਾ ਵੀ ਫੈਸ਼ਨ ਚੱਲ ਰਿਹਾ ਹੈ। ਸਿਗਰਟਨੋਸ਼ੀ ਤੋਂ ਮਦਿਰਾਪਾਨ ਤੱਕ ਹੀ ਲਤ ਨੌਜਵਾਨਾਂ ਵਿਚ ਵਧ ਰਹੀ ਹੈ। ਇਹੀ ਵਜ੍ਹਾ ਹੈ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਖਾਣ-ਪੀਣ ਤੋਂ ਕਿਸੇ ਤਰ੍ਹਾਂ ਦਾ ਪ੍ਰਹੇਜ਼ ਨਹੀਂ ਰਿਹਾ।
ਘੱਟ ਉਮਰ ਵਿਚ ਵੱਡੀਆਂ ਬਿਮਾਰੀਆਂ ਦਾ ਆਕਰਸ਼ਣ ਅਵਿਵਸਥਾ ਦਾ ਕਹਿਰ ਹੈ ਜਾਂ ਸਾਡੀਆਂ ਲਾਪ੍ਰਵਾਹੀਆਂ ਦਾ ਮਾੜਾ ਨਤੀਜਾ, ਇਹ ਵਿਵਾਦ ਦਾ ਵਿਸ਼ਾ ਬਣ ਸਕਦਾ ਹੈ। ਜ਼ਰੂਰਤ ਹੈ ਸਮਾਂ ਰਹਿੰਦੇ ਸੁਚੇਤ ਹੋਣ ਦੀ ਅਤੇ ਆਪਣੀ ਖਾਣ-ਪੀਣ ਦੀ ਵਿਵਸਥਾ ਵਿਚ ਸੁਧਾਰ ਕਰਨ ਦੀ।

ਛੱਲੀ ਖਾਣ ਦੇ ਸਿਹਤ ਲਈ ਫਾਇਦੇ

ਛੱਲੀ, ਜਿਸ ਨੂੰ ਮੱਕੀ ਜਾਂ ਜਵਾਰ ਵੀ ਕਿਹਾ ਜਾਂਦਾ ਹੈ, ਇਸ ਨੂੰ ਖਾਣ ਦੇ ਬਹੁਤ ਹੀ ਜ਼ਿਆਦਾ ਫਾਇਦੇ ਹਨ। ਛੱਲੀ ਨੂੰ ਮੱਕਾ, ਛੱਲੀ ਅਤੇ ਸਵੀਟ ਕਾਰਨ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਛੱਲੀ ਆਪਣੇ ਮਿੱਠੇ ਸਵਾਦ ਕਰਕੇ ਨਾ ਸਿਰਫ ਬੱਚਿਆਂ ਨੂੰ ਪਸੰਦ ਆਉਂਦੀ ਹੈ, ਸਗੋਂ ਇਸ ਨੂੰ ਵੱਡੇ ਵੀ ਬਹੁਤ ਚਾਹ ਕੇ ਖਾਂਦੇ ਹਨ। ਇਸ ਨੂੰ ਉਬਾਲ ਕੇ, ਭੁੰਨ ਕੇ, ਪਕਾ ਕੇ ਕਿਸੇ ਵੀ ਤਰ੍ਹਾਂ ਤੁਸੀਂ ਖਾ ਸਕਦੇ ਹੋ, ਇਸ ਨਾਲ ਸਿਹਤ ਨੂੰ ਬਹੁਤ ਸਾਰੇ ਲਾਭ ਹੁੰਦੇ ਹਨ।
ਬਾਜ਼ਾਰ ਵਿਚ ਤੁਹਾਨੂੰ ਛੱਲੀ ਅਸਾਨੀ ਨਾਲ ਮਿਲ ਜਾਵੇਗੀ। ਇਸ ਦੀ ਤੁਸੀਂ ਸਬਜ਼ੀ ਵੀ ਬਣਾ ਸਕਦੇ ਹੋ। ਮੱਕੀ ਵਿਚ ਫਾਈਬਰ, ਪੋਟਾਸ਼ੀਅਮ, ਕਾਰਬੋਹਾਈਡ੍ਰੇਟਸ ਅਤੇ ਮਿਨਰਲਜ਼ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ। ਛੱਲੀ ਸਿਹਤ ਲਈ ਹਰ ਤਰੀਕੇ ਨਾਲ ਲਾਭਦਾਇਕ ਹੁੰਦੀ ਹੈ। ਆਓ ਜਾਣਦੇ ਹਾਂ ਕਿ ਛੱਲੀ ਖਾਣ ਦੇ ਫਾਇਦੇ ਕੀ ਹਨ-
ਸਰੀਰ ਦੀ ਇਮਿਊਨਿਟੀ ਪਾਵਰ ਵਧਾਏ : ਪ੍ਰੋਟੀਨ ਦੂਜਾ ਅਜਿਹਾ ਨਿਊਟ੍ਰੀਐਂਟ ਹੈ, ਜਿਸ ਦੀ ਸਰੀਰ ਨੂੰ ਸਭ ਤੋਂ ਵੱਧ ਲੋੜ ਹੁੰਦੀ ਹੈ। ਇਸ ਦਾ ਕੰਮ ਸਰੀਰਕ ਸੈੱਲਾਂ ਨੂੰ ਬਾਹਰੀ ਟੁੱਟ-ਭੱਜ ਤੋਂ ਬਚਾਉਣਾ, ਮਸਲ ਬਣਾਉਣਾ ਅਤੇ ਸਰੀਰ ਦੀ ਇਮਿਊਨਿਟੀ ਨੂੰ ਵਧਾਉਣਾ ਹੁੰਦਾ ਹੈ। ਛੱਲੀ ਵਿਚ ਪ੍ਰੋਟੀਨ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਮਰਦਾਂ ਨੂੰ ਰੋਜ਼ਾਨਾ 56 ਗ੍ਰਾਮ ਅਤੇ ਔਰਤਾਂ ਨੂੰ ਰੋਜ਼ਾਨਾ 46 ਗ੍ਰਾਮ ਪ੍ਰੋਟੀਨ ਦੀ ਲੋੜ ਹੁੰਦੀ ਹੈ, ਜਿਸ ਨੂੰ ਸਿਰਫ ਤੁਸੀਂ ਇਕ ਕੱਪ ਛੱਲੀ ਦੇ ਦਾਣੇ ਖਾ ਕੇ ਪ੍ਰਾਪਤ ਕਰ ਸਕਦੇ ਹੋ।
ਅੱਖਾਂ ਦੀ ਰੌਸ਼ਨੀ ਵਧਾਉਂਦੀ ਹੈ : ਛੱਲੀ ਵਿਚ ਜ਼ੀਕਸਾਂਥਿਨ ਨਾਂਅ ਦੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਜਿਸ ਕਾਰਨ ਇਸ ਦਾ ਰੰਗ ਪੀਲਾ ਹੁੰਦਾ ਹੈ। ਇਸ ਨਾਲ ਉਮਰ ਵਧਣ ਦੇ ਨਾਲ-ਨਾਲ ਅੱਖਾਂ ਵਿਚ ਹੋਣ ਵਾਲੀਆਂ ਸਮੱਸਿਆਵਾਂ ਜਿਵੇਂ ਮੋਤੀਆਬਿੰਦ, ਅੱਖਾਂ ਦਾ ਸੁੱਕਾਪਨ, ਅੱਖਾਂ ਵਿਚੋਂ ਪਾਣੀ ਨਿਕਲਣਾ ਆਦਿ ਤੋਂ ਛੁਟਕਾਰਾ ਮਿਲਦਾ ਹੈ। ਛੱਲੀ ਦੇ ਸੇਵਨ ਨਾਲ ਅੱਖਾਂ ਦੀ ਰੌਸ਼ਨੀ ਵੀ ਤੇਜ਼ ਹੁੰਦੀ ਹੈ।
ਜਵਾਨ ਬਣਾਈ ਰੱਖੇ : ਛੱਲੀ ਵਿਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਚਮੜੀ ਨੂੰ ਲੰਬੇ ਸਮੇਂ ਤੱਕ ਜਵਾਨ ਬਣਾਈ ਰੱਖਦੇ ਹਨ। ਇਸ ਵਿਚ ਅਜਿਹੇ ਗੁਣ ਪਾਏ ਜਾਂਦੇ ਹਨ ਜੋ ਚਮੜੀ ਦੇ ਕਸਾਵ ਨੂੰ ਬਣਾਈ ਰੱਖਦੇ ਹਨ। ਆਪਣੀ ਖੁਰਾਕ ਵਿਚ ਛੱਲੀ ਨੂੰ ਸ਼ਾਮਿਲ ਕਰਨ ਨਾਲ ਬੇਵਕਤ ਆਉਣ ਵਾਲੇ ਬੁਢਾਪੇ ਨੂੰ ਰੋਕਿਆ ਜਾ ਸਕਦਾ ਹੈ। ਮੱਕੀ ਨੂੰ ਖਾਣ ਤੋਂ ਇਲਾਵਾ ਇਸ ਦਾ ਤੇਲ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਤੁਸੀਂ ਇਸ ਵਿਚੋਂ ਨਿਕਲਣ ਵਾਲੇ ਤੇਲ ਨੂੰ ਵੀ ਲਗਾ ਸਕਦੇ ਹੋ। ਇਸ ਦੇ ਤੇਲ ਵਿਚ ਲਿਨੋਲਿਕ ਐਸਿਡ ਪਾਇਆ ਜਾਂਦਾ ਹੈ ਜੋ ਚਮੜੀ ਨੂੰ ਜਵਾਨ ਬਣਾਈ ਰੱਖਦਾ ਹੈ। ਇਸ ਤੋਂ ਇਲਾਵਾ ਰੇਸ਼ਿਸ ਅਤੇ ਖੁਜਲੀ ਦੇ ਇਲਾਜ ਲਈ ਵੀ ਕਾਰਨ ਸਟਾਰਚ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਨਾਲ ਚਮੜੀ ਬਹੁਤ ਜ਼ਿਆਦਾ ਨਰਮ ਬਣ ਜਾਂਦੀ ਹੈ।
ਯਾਦਦਾਸ਼ਤ ਤੇਜ਼ ਕਰੇ : ਛੱਲੀ ਵਿਚ ਥੀਆਮਾਈਨ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ ਅਤੇ ਉਸ ਵਿਚ ਮੌਜੂਦ ਨਿਊਟ੍ਰੀਏਂਟਸ ਦਿਮਾਗ ਲਈ ਬਹੁਤ ਹੀ ਜ਼ਰੂਰੀ ਹੁੰਦੇ ਹਨ। ਇਸ ਤੋਂ ਇਲਾਵਾ ਛੱਲੀ ਦੇ ਸੇਵਨ ਨਾਲ ਯਾਦਦਾਸ਼ਤ ਵੀ ਤੇਜ਼ ਹੋ ਜਾਂਦੀ ਹੈ। ਛੱਲੀ ਨੂੰ ਖਾ ਕੇ ਤੁਸੀਂ ਅਲਜਾਈਮਰ ਵਰਗੀ ਭੁੱਲਣ ਦੀ ਬਿਮਾਰੀ ਤੋਂ ਵੀ ਬਚੇ ਰਹਿੰਦੇ ਹੋ।
ਦਿਲ ਲਈ ਵੀ ਫਾਇਦੇਮੰਦ : ਛੱਲੀ ਦਿਲ ਦੇ ਰੋਗਾਂ ਨੂੰ ਖ਼ਤਮ ਕਰਨ ਵਿਚ ਵੀ ਮਦਦਗਾਰ ਹੁੰਦੀ ਹੈ। ਕਿਉਂਕਿ ਇਸ ਵਿਚ ਵਿਟਾਮਿਨ 'ਸੀ', ਕੈਰੋਟੀਨੋਇਡ ਅਤੇ ਬਾਇਓਫਲੇਵੋਨਾਇਡ ਪਾਏ ਜਾਂਦੇ ਹਨ। ਇਹ ਕੋਲੈਸਟ੍ਰੋਲ ਦੇ ਪੱਧਰ ਨੂੰ ਵਧਣ ਨਹੀਂ ਦਿੰਦੇ ਅਤੇ ਸਰੀਰ ਵਿਚ ਖੂਨ ਦਾ ਪ੍ਰਵਾਹ ਵੀ ਵਧਦਾ ਹੈ।
ਮੋਟਾਪਾ ਘੱਟ ਕਰੇ : ਛੱਲੀ ਨੂੰ ਥੋੜ੍ਹੀ ਜਿਹੀ ਮਾਤਰਾ ਵਿਚ ਖਾਣ ਨਾਲ ਹੀ ਪੇਟ ਭਰ ਜਾਂਦਾ ਹੈ। ਨਾਲ ਹੀ ਇਸ ਨਾਲ ਪੂਰੇ ਦਿਨ ਲਈ ਜ਼ਰੂਰੀ ਪੋਸ਼ਣ ਵੀ ਪ੍ਰਾਪਤ ਹੋ ਜਾਂਦੇ ਹਨ, ਜਿਸ ਨਾਲ ਤੁਹਾਨੂੰ ਵਾਰ-ਵਾਰ ਭੁੱਖ ਨਹੀਂ ਲਗਦੀ। ਇਸ ਲਈ ਇਹ ਭਾਰ ਨੂੰ ਘੱਟ ਕਰਨ ਵਿਚ ਤੁਹਾਡੀ ਸਹਾਇਤਾ ਕਰ ਸਕਦੀ ਹੈ। ਇਸ ਦਾ ਸੂਪ ਬਣਾ ਕੇ ਪੀਣਾ ਵੀ ਕਾਫੀ ਫਾਇਦੇਮੰਦ ਹੁੰਦਾ ਹੈ।
ਕੈਂਸਰ ਤੋਂ ਬਚਾਏ : ਛੱਲੀ ਵਿਚ ਬੀਟਾ ਕਰਾਈਪਟੋਕਸਾਨਥਿਨ ਪਾਇਆ ਜਾਂਦਾ ਹੈ ਜੋ ਕਾਫੀ ਹੱਦ ਤੱਕ ਬੀਟਾ-ਕੈਰੋਟੀਨ ਨਾਲ ਮਿਲਦਾ-ਜੁਲਦਾ ਹੈ। ਇਸ ਨੂੰ ਸਰੀਰ ਵਿਟਾਮਿਨ 'ਏ' ਵਿਚ ਆਪਣੇ-ਆਪ ਬਦਲ ਲੈਂਦਾ ਹੈ। ਬੀਟਾ ਕਰਾਈਪਟੋਕਸਾਨਥਿਨ ਫੇਫੜਿਆਂ ਦੇ ਕੈਂਸਰ ਦਾ ਦੁਸ਼ਮਣ ਹੁੰਦਾ ਹੈ। ਭਾਵ ਕਿ ਸਰੀਰ ਵਿਚ ਬੀਟਾ ਕਰਾਈਪਟੋਕਸਾਨਥਿਨ ਦੀ ਸਹੀ ਮਾਤਰਾ ਹੋਣ 'ਤੇ ਫੇਫੜਿਆਂ ਦਾ ਕੈਂਸਰ ਤੁਹਾਡੇ ਤੋਂ ਕੋਹਾਂ ਦੂਰ ਰਹਿੰਦਾ ਹੈ।
ਹੱਡੀਆਂ ਮਜ਼ਬੂਤ ਬਣਾਏ : ਛੱਲੀ ਵਿਚ ਪੋਟਾਸ਼ੀਅਮ ਦੀ ਉਚਿਤ ਮਾਤਰਾ ਪਾਈ ਜਾਂਦੀ ਹੈ ਜੋ ਹਾਰਟ ਫੰਕਸ਼ਨ, ਮਸਲਾਂ 'ਤੇ ਪੈਣ ਵਾਲੇ ਦਬਾਅ ਅਤੇ ਏਂਠਨ ਨੂੰ ਘੱਟ ਕਰਕੇ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਕੱਪ ਛੱਲੀ ਦੇ ਦਾਣਿਆਂ ਵਿਚ 325 ਮਿ: ਗ੍ਰਾ: ਪੋਟਾਸ਼ੀਅਮ ਦੀ ਮਾਤਰਾ ਪਾਈ ਜਾਂਦੀ ਹੈ। ਇਸ ਨੂੰ ਆਲੂ, ਬੀਨਸ ਅਤੇ ਪਾਲਕ ਦੇ ਨਾਲ ਮਿਲਾ ਕੇ ਖਾਣ ਨਾਲ ਇਸ ਦੇ ਫਾਇਦੇ ਦੁੱਗਣੇ ਹੋ ਜਾਂਦੇ ਹਨ। ਛੱਲੀ ਦੇ ਪੀਲੇ ਦਾਣਿਆਂ ਵਿਚ ਢੇਰ ਸਾਰਾ ਆਇਰਨ, ਕਾਪਰ, ਫਾਸਫੋਰਸ ਅਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ, ਜਿਸ ਨਾਲ ਹੱਡੀਆਂ ਵਿਚ ਮਜ਼ਬੂਤੀ ਆਉਂਦੀ ਹੈ। ਇਸ ਪੋਸ਼ਕ ਤੱਤਾਂ ਦੇ ਕਾਰਨ ਬੁਢਾਪੇ ਦੌਰਾਨ ਵੀ ਹੱਡੀਆਂ ਦੇ ਟੁੱਟਣ ਦੀ ਸੰਭਾਵਨਾ ਕਾਫੀ ਘੱਟ ਹੋ ਜਾਂਦੀ ਹੈ। ਇਸ ਨਾਲ ਗੁਰਦੇ ਵੀ ਸਹੀ ਤਰੀਕੇ ਨਾਲ ਕੰਮ ਕਰਦੇ ਹਨ।
ਪਾਚਣ ਕਿਰਿਆ ਸਹੀ ਰੱਖੇ : ਪਾਚਣ ਕਿਰਿਆ ਨੂੰ ਬਿਹਤਰ ਬਣਾਉਣ ਲਈ ਖਾਣੇ ਵਿਚ ਫਾਈਬਰ ਦਾ ਹੋਣਾ ਬਹੁਤ ਹੀ ਜ਼ਰੂਰੀ ਮੰਨਿਆ ਜਾਂਦਾ ਹੈ। ਮੱਕੀ ਵਿਚ ਫਾਈਬਰ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਇਹ ਸਿਰਫ ਪਾਚਣ ਲਈ ਹੀ ਨਹੀਂ, ਸਗੋਂ ਬਲੱਡ ਸ਼ੂਗਰ ਪੱਧਰ ਨੂੰ ਵੀ ਕੰਟਰੋਲ ਕਰਦਾ ਹੈ। ਇਸ ਨਾਲ ਕਬਜ਼ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ, ਨਾਲ ਹੀ ਕੋਲੈਸਟ੍ਰੋਲ ਦੀ ਵਧਦੀ ਮਾਤਰਾ ਨੂੰ ਵੀ ਕੰਟਰੋਲ ਵਿਚ ਰੱਖਿਆ ਜਾ ਸਕਦਾ ਹੈ। ਇਹ ਫਾਈਬਰ ਨਾਲ ਭਰਿਆ ਹੋਇਆ ਹੈ, ਇਸ ਲਈ ਇਸ ਨੂੰ ਖਾਣ ਨਾਲ ਪੇਟ ਦਾ ਪਾਚਣ ਸਹੀ ਬਣਿਆ ਰਹਿੰਦਾ ਹੈ। ਇਸ ਨਾਲ ਕਬਜ਼, ਬਵਾਸੀਰ ਅਤੇ ਪੇਟ ਵਿਚ ਕੈਂਸਰ ਹੋਣ ਦਾ ਖਤਰਾ ਕਾਫੀ ਘੱਟ ਹੋ ਜਾਂਦਾ ਹੈ।

ਜਦੋਂ ਸਤਾਏ ਕਮਰ ਦਾ ਦਰਦ

ਅਕਸਰ ਔਰਤਾਂ ਨੂੰ ਕਮਰ ਦਰਦ ਸਤਾਉਂਦਾ ਰਹਿੰਦਾ ਹੈ ਅਤੇ ਉਨ੍ਹਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਜਾਂਦਾ ਹੈ। ਕਮਰ ਦਰਦ ਸਿਰਫ ਵੱਡੀ ਉਮਰ ਦੀਆਂ ਔਰਤਾਂ ਦਾ ਰੋਗ ਨਹੀਂ ਹੈ। ਕਿਸੇ ਵੀ ਉਮਰ ਵਿਚ ਇਹ ਘੁਸਪੈਠ ਕਰ ਸਕਦਾ ਹੈ।
ਇਸ ਦਾ ਪ੍ਰਮੁੱਖ ਕਾਰਨ ਸਾਡੀ ਗ਼ਲਤ ਰੋਜ਼ਮਰ੍ਹਾ ਹੈ। ਔਰਤਾਂ ਵਿਚ ਕਮਰ ਦਰਦ ਦਾ ਪ੍ਰਮੁੱਖ ਕਾਰਨ ਮਾਸਕ ਧਰਮ, ਮੋਟਾਪਾ, ਜ਼ਿਆਦਾ ਮਿਹਨਤ, ਉੱਚੀ ਅੱਡੀ ਵਾਲੀ ਚੱਪਲ-ਸੈਂਡਲ ਅਤੇ ਕਸਰਤ ਦੀ ਕਮੀ ਦਾ ਹੋਣਾ ਹੁੰਦਾ ਹੈ।
ਔਰਤਾਂ ਤੋਂ ਇਲਾਵਾ ਮਰਦਾਂ, ਨੌਜਵਾਨਾਂ ਨੂੰ ਵੀ ਇਹ ਦਰਦ ਹੁੰਦਾ ਹੈ, ਜਿਸ ਦਾ ਕਾਰਨ ਹੈ ਲਗਾਤਾਰ ਖੜ੍ਹੇ ਹੋ ਕੇ ਕੰਮ ਕਰਨਾ, ਕਮਰ ਝੁਕਾ ਕੇ ਬੈਠਣਾ, ਸਕੂਟਰ ਆਦਿ ਜ਼ਿਆਦਾ ਚਲਾਉਣਾ, ਸੌਣ-ਉੱਠਣ ਦੇ ਗ਼ਲਤ ਤਰੀਕੇ ਆਦਿ।
ਕਮਰ ਦਰਦ ਦਾ ਇਲਾਜ ਸਮਾਂ ਰਹਿੰਦੇ ਹੀ ਕਰਨਾ ਲਾਭਦਾਇਕ ਹੁੰਦਾ ਹੈ, ਨਹੀਂ ਤਾਂ ਇਹ ਲਾਇਲਾਜ ਹੋ ਜਾਂਦਾ ਹੈ। ਜਿਵੇਂ ਹੀ 4-5 ਦਿਨ ਤੱਕ ਲਗਾਤਾਰ ਇਹ ਦਰਦ ਰਹੇ ਤਾਂ ਤੁਰੰਤ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ। ਇਸ ਵਿਚ ਲਾਪ੍ਰਵਾਹੀ ਵਰਤਣਾ ਨੁਕਸਾਨਦਾਇਕ ਸਿੱਧ ਹੋ ਸਕਦਾ ਹੈ।
ਜਿਨ੍ਹਾਂ ਲੋਕਾਂ ਦਾ ਉਠਣ-ਬੈਠਣ ਦਾ ਸਲੀਕਾ ਠੀਕ ਨਾ ਹੋਵੇ ਅਤੇ ਝੁਕ ਕੇ ਚਲਦੇ ਹੋਣ, ਉਨ੍ਹਾਂ ਲੋਕਾਂ ਨੂੰ ਕਮਰ ਦਰਦ ਜ਼ਿਆਦਾ ਹੁੰਦਾ ਹੈ। ਠੀਕ ਤਰ੍ਹਾਂ ਖੜ੍ਹੇ ਨਾ ਹੋਣ 'ਤੇ ਜਾਂ ਠੀਕ ਤਰ੍ਹਾਂ ਨਾ ਬੈਠਣ 'ਤੇ ਵੀ ਸਰੀਰ ਦਾ ਆਕਾਰ ਹੌਲੀ-ਹੌਲੀ ਹਮੇਸ਼ਾ ਲਈ ਵਿਗੜਨ ਲਗਦਾ ਹੈ। ਜੇ ਅਸੀਂ ਸ਼ੁਰੂ ਤੋਂ ਇਸ ਪਾਸੇ ਧਿਆਨ ਦੇਈਏ ਤਾਂ ਅਸੀਂ ਕਮਰ ਦਰਦ ਤੋਂ ਛੁਟਕਾਰਾ ਪਾ ਸਕਦੇ ਹਾਂ।
ਬਹੁਤ ਘੱਟ ਲੋਕਾਂ ਨੂੰ ਝੁਕਣ ਦਾ ਸਲੀਕਾ ਪਤਾ ਹੁੰਦਾ ਹੈ। ਬਹੁਤੇ ਲੋਕ ਹੇਠੋਂ ਕੁਝ ਚੁੱਕਣ ਲਈ ਕਿਸੇ ਵੀ ਸਥਿਤੀ ਨਾਲ ਝੁਕ ਕੇ ਚੁੱਕ ਲੈਂਦੇ ਹਨ, ਜੋ ਕਮਰ ਦਰਦ ਦਾ ਕਾਰਨ ਬਣ ਜਾਂਦਾ ਹੈ।
ਬਹੁਤ ਜ਼ਿਆਦਾ ਕਸਰਤਾਂ ਕਰਨ ਨਾਲ ਵੀ ਪਿੱਠ ਦਰਦ ਹੋ ਸਕਦਾ ਹੈ।
ਲੰਬੇ ਸਮੇਂ ਤੱਕ ਕੋਈ ਵੀ ਵਾਹਨ ਚਲਾਉਣ ਨਾਲ ਜਾਂ ਕਿਸੇ ਵੀ ਵਾਹਨ 'ਤੇ ਬੈਠੇ ਰਹਿਣ ਨਾਲ ਵੀ ਕਮਰ ਦੇ ਹੇਠਾਂ ਵਾਲੇ ਹਿੱਸੇ ਵਿਚ ਦਰਦ ਹੁੰਦਾ ਹੈ। ਵਾਹਨ ਚਲਾਉਣ ਵਾਲੇ ਨੂੰ ਵਿਚ-ਵਿਚ ਗੱਡੀ ਰੋਕ ਕੇ ਸਿੱਧਾ ਹੋ ਜਾਣਾ ਚਾਹੀਦਾ ਹੈ ਅਤੇ ਥੋੜ੍ਹਾ ਚੱਲ-ਫਿਰ ਲੈਣਾ ਚਾਹੀਦਾ ਹੈ। ਡਰਾਈਵਰ ਅਤੇ ਯਾਤਰੀ ਨੂੰ ਵੀ ਆਪਣੀ ਸਥਿਤੀ ਬਦਲਦੇ ਰਹਿਣਾ ਚਾਹੀਦਾ ਹੈ।
ਕਮਰ ਦਰਦ ਪ੍ਰੇਸ਼ਾਨ ਨਾ ਕਰੇ, ਇਸ ਦੇ ਲਈ ਵਰਤੋ ਕੁਝ ਸਾਵਧਾਨੀਆਂ
* ਕਸਰਤ ਕਰਦੇ ਸਮੇਂ ਧਿਆਨ ਦਿਓ ਕਿ ਲੋੜ ਤੋਂ ਜ਼ਿਆਦਾ ਕਸਰਤਾਂ ਨਾ ਕਰੋ। ਜੋ ਕਸਰਤ ਕਰੋ, ਉਹ ਕਮਰ ਨੂੰ ਖਿੱਚ ਨਾ ਪਾਵੇ।
* ਖੜ੍ਹੇ ਹੋਣ ਸਮੇਂ ਸਿੱਧੇ ਖੜ੍ਹੇ ਹੋਵੋ ਅਤੇ ਦੋਵੇਂ ਪੈਰਾਂ 'ਤੇ ਬਰਾਬਰ ਭਾਰ ਪਾਓ। ਜ਼ਿਆਦਾ ਦੇਰ ਖੜ੍ਹੇ ਹੋਣਾ ਹੈ ਤਾਂ ਸਥਿਤੀ ਬਦਲਦੇ ਰਹੋ।
* ਜ਼ਿਆਦਾ ਸਮੇਂ ਤੱਕ ਬੈਠ ਕੇ ਕੰਮ ਨਾ ਕਰੋ। ਅਜਿਹੀ ਕੁਰਸੀ ਦੀ ਵਰਤੋਂ ਕਰੋ ਜੋ ਤੁਹਾਡੀ ਕਮਰ ਨੂੰ ਸਪੋਰਟ ਦਿੰਦੀ ਹੋਵੇ।
* ਬੈਗ ਚੁੱਕਦੇ ਸਮੇਂ ਜਾਂ ਪਰਸ ਮੋਢੇ 'ਤੇ ਲਟਕਾਉਂਦੇ ਸਮੇਂ ਪਾਸਾ ਬਦਲਦੇ ਰਹੋ, ਜਿਸ ਨਾਲ ਇਕ ਮੋਢੇ 'ਤੇ ਜ਼ਿਆਦਾ ਦਬਾਅ ਨਾ ਪਵੇ।
* ਨੀਂਦ ਪੂਰੀ ਲਓ। ਹੋ ਸਕੇ ਤਾਂ ਦਿਨ ਵਿਚ ਥੋੜ੍ਹੀ ਦੇਰ ਆਰਾਮ ਕਰੋ।
* ਦਫ਼ਤਰ ਵਿਚ ਕੰਮ ਕਰਦੇ ਸਮੇਂ ਜਾਂ ਕੰਪਿਊਟਰ 'ਤੇ ਲਗਾਤਾਰ ਕੰਮ ਕਰਦੇ ਸਮੇਂ ਵਿਚ-ਵਿਚਾਲੇ ਉੱਠੋ ਅਤੇ ਕਮਰ ਨੂੰ ਆਰਾਮ ਦਿਓ।
* ਘਰ ਵਿਚ ਰਹਿਣ ਵਾਲੀਆਂ ਔਰਤਾਂ ਨੂੰ ਵੀ ਕੰਮ ਖ਼ਤਮ ਕਰਕੇ ਥੋੜ੍ਹੀ ਦੇਰ ਆਰਾਮ ਜ਼ਰੂਰ ਕਰਨਾ ਚਾਹੀਦਾ ਹੈ।
* ਜ਼ਿਆਦਾ ਨਰਮ ਗੱਦਿਆਂ ਦੀ ਵਰਤੋਂ ਤੋਂ ਬਚੋ।
* ਜ਼ਮੀਨ ਤੋਂ ਸਾਮਾਨ ਚੁੱਕਦੇ ਸਮੇਂ ਪਿੱਠ (ਕਮਰ) ਦੇ ਭਾਰ ਝੁਕਣ ਦੀ ਜਗ੍ਹਾ ਗੋਡਿਆਂ ਦੇ ਭਾਰ ਝੁਕੋ।
* ਜ਼ਿਆਦਾ ਭਾਰ ਨਾ ਚੁੱਕੋ। ਉੱਪਰੋਂ ਸਾਮਾਨ ਲਾਹੁੰਦੇ ਸਮੇਂ ਕਿਸੇ ਉੱਚੀ ਚੀਜ਼ 'ਤੇ ਖੜ੍ਹੇ ਹੋ ਕੇ ਆਰਾਮ ਨਾਲ ਸਾਮਾਨ ਲਾਹੋ।
* ਅੱਡੀ ਵਾਲੀ ਚੱਪਲ, ਸੈਂਡਲ ਨਾ ਪਹਿਨ ਕੇ ਪੈਰਾਂ ਵਿਚ ਆਰਾਮਦਾਇਕ ਚੱਪਲ ਪਹਿਨੋ। ਅੱਡੀ ਵਾਲੀ ਚੱਪਲ, ਸੈਂਡਲ ਨਾਲ ਸੰਤੁਲਨ ਖਰਾਬ ਹੋਣ 'ਤੇ ਕਮਰ ਦਰਦ ਹੋ ਜਾਂਦਾ ਹੈ।


-ਨੀਤੂ ਗੁਪਤਾ

ਜਟਿਲ ਹੁੰਦਾ ਮੱਛਰ ਦਾ ਆਚਰਣ

ਮਾਮੂਲੀ ਜਿਹੇ ਕੀਟ ਮੱਛਰ ਤੋਂ ਸਾਰੇ ਜੀਵ ਪ੍ਰੇਸ਼ਾਨ ਹਨ। ਇਸ ਨੇ ਸਭ ਤੋਂ ਵੱਧ ਸਮਝ ਵਾਲੇ ਜੀਵ ਮਨੁੱਖ ਤੱਕ ਦਾ ਜੀਵਨ ਮੁਹਾਲ ਕਰ ਦਿੱਤਾ ਹੈ। ਇਸ ਦਾ ਚਰਿੱਤਰ ਅਤੇ ਕਾਰਜ ਬੁੱਝਣਾ ਲਗਾਤਾਰ ਔਖਾ ਹੋ ਜਾਂਦਾ ਹੈ। ਇਨ੍ਹਾਂ ਦੀਆਂ ਅਨੇਕਾਂ ਕਿਸਮਾਂ ਹਨ। ਸਾਰੀਆਂ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਫੈਲਾਉਂਦੀਆਂ ਹਨ। ਇਹ ਰੋਗਾਂ ਦੇ ਵਾਹਕ ਹਨ ਅਤੇ ਵੱਖ-ਵੱਖ ਸਮੇਂ 'ਤੇ ਲੋਕਾਂ ਨੂੰ ਕੱਟਦੇ ਹਨ।
ਮੱਛਰਦਾਨੀ ਸਾਨੂੰ ਮੱਛਰ ਨਾਲ ਹੋਣ ਵਾਲੇ 90 ਫ਼ੀਸਦੀ ਰੋਗਾਂ ਤੋਂ ਬਚਾਉਂਦੀ ਹੈ। ਡੇਂਗੂ ਫੈਲਾਉਣ ਵਾਲਾ ਮੱਛਰ ਸਵੇਰੇ ਕੱਟਦਾ ਹੈ ਜਦੋਂ ਕਿ ਅਸੀਂ ਬਚਣ ਦੀ ਕੋਸ਼ਿਸ਼ ਰਾਤ ਨੂੰ ਕਰਦੇ ਹਾਂ। ਮੱਛਰ ਨੂੰ ਭਜਾਉਣ ਲਈ ਕ੍ਰੀਮ, ਟਿੱਕੀ, ਕਵਾਇਲ ਆਦਿ ਦੀ ਵਰਤੋਂ ਕਰਦੇ ਹਾਂ ਪਰ ਕੁਝ ਦੇਰ ਬਾਅਦ ਮੱਛਰ ਇਨ੍ਹਾਂ ਰੁਕਾਵਟਾਂ ਨੂੰ ਪਾਰ ਕਰ ਲੈਂਦਾ ਹੈ। ਟਿੱਕੀ, ਕਵਾਇਲ ਆਦਿ ਦਾ ਰਸਾਇਣ ਦਿਲ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਦਾ ਮਾੜਾ ਪ੍ਰਭਾਵ ਵੀ ਹੁੰਦਾ ਹੈ। ਮੱਛਰ ਤੋਂ ਬਚਾਅ ਵਾਲੀ ਕ੍ਰੀਮ ਚਮੜੀ ਨੂੰ ਨੁਕਸਾਨ ਪਹੁੰਚਾਉਂਦੀ ਹੈ। ਮੱਛਰ ਤੋਂ ਬਚਣ ਲਈ ਸਾਫ਼-ਸਫ਼ਾਈ ਤੋਂ ਇਲਾਵਾ ਹੋਰ ਕੋਈ ਸ੍ਰੇਸ਼ਠ ਬਦਲ ਨਹੀਂ ਹੈ।

ਬਰਸਾਤਾਂ ਵਿਚ ਅਪਣਾਓ ਸਿਹਤ ਸਬੰਧੀ ਸਾਵਧਾਨੀਆਂ

ਅੱਜਕਲ੍ਹ ਭਾਰਤ ਦੇ ਹਰੇਕ ਸਥਾਨ 'ਤੇ ਰਿਮਝਿਮ ਵਰਖਾ ਹੋ ਰਹੀ ਹੈ। ਅਜਿਹੇ ਸਮੇਂ ਵਿਚ ਸਭ ਤੋਂ ਮਹੱਤਵਪੂਰਨ ਕੰਮ ਖੁਦ ਨੂੰ ਵਰਖਾ ਦੀਆਂ ਬੂੰਦਾਂ ਤੋਂ ਬਚਾਉਣ ਦੇ ਨਾਲ-ਨਾਲ ਸਰੀਰ ਨੂੰ ਤੰਦਰੁਸਤ ਬਣਾਈ ਰੱਖਣ ਦਾ ਹੈ।
ਡਾਕਟਰਾਂ ਅਨੁਸਾਰ ਗਰਮੀ ਰੁੱਤ ਤੋਂ ਬਾਅਦ ਬਰਸਾਤ ਦਾ ਮੌਸਮ ਜਿਥੇ ਆਪਣੇ ਨਾਲ ਕਈ ਤਰ੍ਹਾਂ ਦੀਆਂ ਖੁਸ਼ੀਆਂ ਦੀ ਸੌਗਾਤ ਲੈ ਕੇ ਆਉਂਦਾ ਹੈ, ਉਥੇ ਸਿਹਤ ਪੱਖੋਂ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਪੈਦਾ ਹੋਣ ਲਗਦੀਆਂ ਹਨ, ਜਿਨ੍ਹਾਂ ਵਿਚ ਦਾਦ (ਫੰਗਲ ਇਨਫੈਕਸ਼ਨ), ਫੋੜੇ-ਫਿੰਨਸੀਆਂ ਪਾਇਓਡਰਮਾ ਆਦਿ ਪ੍ਰਮੁੱਖ ਹਨ।
ਇਨ੍ਹਾਂ ਸਮੱਸਿਆਵਾਂ ਤੋਂ ਅਣਜਾਣ ਲੋਕ ਜਦੋਂ ਇਸ ਦੌਰਾਨ ਕੁਝ ਖਾਸ ਸਾਵਧਾਨੀਆਂ ਵਰਤਦੇ ਹਨ ਤਾਂ ਬਿਨਾਂ ਸ਼ੱਕ ਇਸ ਮੌਸਮ ਨਾਲ ਪੈਦਾ ਵਾਤਾਵਰਨ ਵਿਚ ਹੋਣ ਵਾਲੇ ਬੈਕਟੀਰੀਆ ਨਾਲ ਸੰਕ੍ਰਮਿਤ ਹੋਣ ਤੋਂ ਬਚ ਸਕਦੇ ਹਨ। ਵੈਸੇ ਵੀ ਸੋਨੇ ਅਤੇ ਚਾਂਦੀ ਦੇ ਟੁਕੜਿਆਂ ਤੋਂ ਵੀ ਜ਼ਿਆਦਾ ਕੀਮਤੀ ਸਾਡਾ ਤੰਦਰੁਸਤ ਸਰੀਰ ਹੈ। ਆਓ ਜਾਣਦੇ ਹਾਂ ਕਿ ਬਰਸਾਤ ਦੇ ਮੌਸਮ ਵਿਚ ਸਿਹਤ ਸਬੰਧੀ ਸਮੱਸਿਆਵਾਂ ਦਾ ਹੱਲ ਕਿਵੇਂ ਕੀਤਾ ਜਾਵੇ।
ਸਮੱਸਿਆਵਾਂ : ਦਰਅਸਲ ਇਸ ਮੌਸਮ ਵਿਚ ਸਭ ਤੋਂ ਜ਼ਿਆਦਾ ਲੋਕਾਂ ਵਿਚ ਖੁਜਲੀ ਦੀ ਸਮੱਸਿਆ ਪਾਈ ਜਾਂਦੀ ਹੈ, ਜੋ ਕਿ ਵਿਅਕਤੀ ਦੇ ਸਰੀਰ 'ਤੇ ਗੋਲਾਕਾਰ ਹੋਣ ਦੇ ਨਾਲ-ਨਾਲ ਫੈਲਦੀ ਚਲੀ ਜਾਂਦੀ ਹੈ, ਜਿਸ ਨੂੰ ਡਾਕਟਰੀ ਭਾਸ਼ਾ ਵਿਚ ਰਿੰਗਵਾਰਮ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਹ ਵਿਅਕਤੀ ਦੇ ਸਰੀਰ ਵਿਚ ਨਮੀ ਵਾਲੀਆਂ ਥਾਵਾਂ 'ਤੇ ਮੌਜੂਦ ਹੁੰਦੀ ਹੈ ਅਤੇ ਕਦੇ-ਕਦੇ ਪਾਣੀ ਭਰੇ ਜਾਂ ਮਵਾਦ ਭਰੇ ਦਾਣੇ ਦੇ ਰੂਪ ਵਿਚ ਵੀ ਦਿਖਾਈ ਦਿੰਦੀ ਹੈ, ਜਿਸ ਨਾਲ ਕਾਫੀ ਖੁਜਲੀ ਹੁੰਦੀ ਹੈ।
ਇਸ ਤੋਂ ਇਲਾਵਾ ਫੋੜੇ-ਫਿੰਨਸੀਆਂ ਦੀ ਜੋ ਹਾਲਤ ਹੁੰਦੀ ਹੈ, ਉਹ ਤਾਂ ਵਿਅਕਤੀ ਨੂੰ ਰੁਲਾ ਕੇ ਹੀ ਰੱਖ ਦਿੰਦੀ ਹੈ। ਦੇਖਣ ਵਿਚ ਆਇਆ ਹੈ ਕਿ ਕਦੇ-ਕਦੇ ਇਹ ਸ਼ਿਕਾਇਤਾਂ ਏਨਾ ਗੰਭੀਰ ਰੂਪ ਧਾਰਨ ਕਰ ਲੈਂਦੀਆਂ ਹਨ ਕਿ ਵਿਅਕਤੀ ਲਈ ਇਨ੍ਹਾਂ 'ਤੇ ਕਾਬੂ ਪਾਉਣਾ ਬੇਹੱਦ ਮੁਸ਼ਕਿਲ ਹੋ ਜਾਂਦਾ ਹੈ। ਅਖੀਰ ਉਹ ਸੰਕ੍ਰਮਿਤ ਹੋ ਕੇ ਹਸਪਤਾਲ ਵੱਲ ਰੁਖ਼ ਕਰ ਲੈਂਦਾ ਹੈ। ਇਸ ਦੇ ਨਾਲ ਹੀ ਹੋਰ ਚਮੜੀ ਸਬੰਧੀ ਬਿਮਾਰੀਆਂ 'ਤੇ ਗੌਰ ਫਰਮਾਉਣਾ ਵੀ ਬੇਹੱਦ ਜ਼ਰੂਰੀ ਹੈ।
ਹੱਲ : * ਬਰਸਾਤ ਦੇ ਮੌਸਮ ਵਿਚ ਖੁਦ ਨੂੰ ਜ਼ਿਆਦਾ ਸਮੇਂ ਤੱਕ ਗਿੱਲਾ ਨਾ ਰੱਖੋ। ਜਿਥੋਂ ਤੱਕ ਹੋ ਸਕੇ, ਗਿੱਲੇ ਕੱਪੜੇ ਬਦਲ ਕੇ ਸੁੱਕੇ ਕੱਪੜੇ ਪਹਿਨੋ, ਬਿਹਤਰ ਰਹੇਗਾ।
* ਜਿਥੋਂ ਤੱਕ ਸੰਭਵ ਹੋਵੇ, ਉਥੋਂ ਤੱਕ ਇਸ ਮੌਸਮ ਵਿਚ ਢਿੱਲੇ ਅਤੇ ਹਲਕੇ ਕੱਪੜਿਆਂ ਨੂੰ ਪਹਿਲ ਦਿਓ, ਕਿਉਂਕਿ ਇਸ ਤਰ੍ਹਾਂ ਤੁਸੀਂ ਸਰੀਰ ਨੂੰ ਖੁੱਲ੍ਹਾ-ਖੁੱਲ੍ਹਾ ਮਹਿਸੂਸ ਕਰ ਸਕੋਗੇ ਅਤੇ ਸਰੀਰ ਨੂੰ ਵੀ ਆਰਾਮ ਮਿਲੇਗਾ। ਇਸ ਲਈ ਤੁਸੀਂ ਸੂਤੀ ਕੱਪੜੇ ਦੀ ਚੋਣ ਕਰਦੇ ਹੋ ਤਾਂ ਕਾਫੀ ਬਿਹਤਰ ਸਾਬਤ ਹੋਵੇਗਾ।
* ਧਿਆਨ ਰਹੇ ਕਿ ਬਰਸਾਤ ਦੇ ਮੌਸਮ ਵਿਚ ਬਰਸਾਤੀ ਪਾਣੀ ਨਾਲ ਨਹਾਉਣ ਤੋਂ ਬਾਅਦ ਸਰੀਰ ਨੂੰ ਸ਼ੁੱਧ ਪਾਣੀ ਨਾਲ ਪੂਰੀ ਤਰ੍ਹਾਂ ਦੁਬਾਰਾ ਸਾਫ਼ ਕਰ ਲਓ, ਤਾਂ ਕਿ ਸਰੀਰ ਵਿਚ ਕਿਸੇ ਤਰ੍ਹਾਂ ਦੀ ਗੰਦਗੀ, ਮਿੱਟੀ ਅਤੇ ਚਿੱਕੜ ਆਦਿ ਬਾਕੀ ਨਾ ਰਹਿ ਜਾਵੇ, ਨਹੀਂ ਤਾਂ ਸੰਕ੍ਰਮਣ ਫੈਲਣ ਦੀ ਸੰਭਾਵਨਾ ਅਜਿਹੀ ਹਾਲਤ ਵਿਚ ਬਹੁਤ ਹੁੰਦੀ ਹੈ।
* ਸੱਟ ਲੱਗਣ ਵਾਲੀ ਜਗ੍ਹਾ ਨੂੰ ਅੱਗੇ ਤੱਕ ਢਕ ਕੇ ਰੱਖੋ, ਤਾਂ ਕਿ ਮੱਖੀਆਂ ਆਦਿ ਤੋਂ ਇਸ ਨੂੰ ਬਚਾਇਆ ਜਾ ਸਕੇ। ਪੱਟੀ ਨਾਲ ਸੱਟ ਨੂੰ ਬੰਨ੍ਹੋ, ਤੁਰੰਤ ਰਾਹਤ ਮਿਲੇਗੀ।
* ਇਸ ਮੌਸਮ ਵਿਚ ਬਹੁਤ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਬਰਸਾਤ ਦੇ ਮੌਸਮ ਵਿਚ ਵਿਅਕਤੀ ਦੇ ਸਰੀਰ ਵਿਚਲੀ ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਹੁੰਦੀ ਹੈ, ਇਸ ਲਈ ਇਨ੍ਹਾਂ ਬਿਮਾਰੀਆਂ ਤੋਂ ਬਚਣ ਲਈ ਸੰਤੁਲਤ ਭੋਜਨ ਉਚਿਤ ਮਾਤਰਾ ਵਿਚ ਜ਼ਰੂਰ ਲਓ, ਕਿਉਂਕਿ ਸੰਤੁਲਨ ਭੋਜਨ ਨਾ ਸਿਰਫ ਸਰੀਰ ਨੂੰ ਸ਼ਕਤੀ ਦਿੰਦਾ ਹੈ, ਸਗੋਂ ਚੁਸਤੀ-ਫੁਰਤੀ ਵੀ ਦਿੰਦਾ ਹੈ।
**

ਸਿਹਤ ਖ਼ਬਰਨਾਮਾ

ਭਾਰ ਘਟਾਉਣਾ ਲਗਦਾ ਆਸਾਨ ਹੈ ਪਰ ਕਰਨਾ ਔਖਾ

ਭਾਰ ਵਧਣਾ ਅਤੇ ਮੋਟਾ ਹੋਣਾ ਹੁਣ ਵਿਸ਼ਵ ਵਿਆਪੀ ਸਮੱਸਿਆ ਬਣ ਗਈ ਹੈ। ਇਸ ਤੋਂ ਪ੍ਰੇਸ਼ਾਨ ਲੋਕ ਜਦੋਂ ਆਪਣਾ ਭਾਰ ਅਤੇ ਮੋਟਾਪਾ ਘਟਾਉਂਦੇ ਹਨ ਤਾਂ ਇਹ ਸੋਚਣ ਨਾਲੋਂ ਜ਼ਿਆਦਾ ਔਖਾ ਹੁੰਦਾ ਹੈ। ਕੁਝ ਲੋਕ ਤਕਲੀਫ਼ ਦੇਣ ਵਾਲੀ ਔਖੀ ਡਾਈਟਿੰਗ ਕਰਨ ਲਗਦੇ ਹਨ ਅਤੇ ਆਪਣਾ ਸਰੀਰ ਅਤੇ ਸਿਹਤ ਕਮਜ਼ੋਰ ਕਰ ਲੈਂਦੇ ਹਨ ਤੇ ਕਈ ਨਿਰਾਸ਼ ਹੋ ਕੇ ਬੈਠ ਜਾਂਦੇ ਹਨ। ਅਮਰੀਕਾ ਦੇ ਨੈਸ਼ਨਲ ਹੈਲਥ ਦੇ ਵਿਗਿਆਨੀਆਂ ਅਨੁਸਾਰ ਡਾਈਟਿੰਗ ਕਰਨ ਵਾਲਿਆਂ ਨੂੰ ਅੱਗਾ-ਪਿੱਛਾ ਸੋਚ ਕੇ ਕਦਮ ਚੁੱਕਣਾ ਚਾਹੀਦਾ ਹੈ, ਕਿਉਂਕਿ ਜਿਵੇਂ ਸੋਚਦੇ ਹੋ, ਡਾਈਟਿੰਗ ਉਸ ਨਾਲੋਂ ਜ਼ਿਆਦਾ ਔਖੀ ਹੁੰਦੀ ਹੈ। ਡਾਈਟਿੰਗ ਹਮੇਸ਼ਾ ਡਾਕਟਰ ਦੇ ਦੱਸੇ ਅਨੁਸਾਰ ਕਰਨੀ ਚਾਹੀਦੀ ਹੈ। ਸਰੀਰ ਲਈ ਲੋੜ ਅਨੁਸਾਰ ਪੌਸ਼ਟਿਕ ਭੋਜਨ ਜ਼ਰੂਰੀ ਹੁੰਦਾ ਹੈ।
ਸਬਜ਼ੀਆਂ ਬਣਾਉਣ ਦਿਲ ਦਮਦਾਰ
ਹੁਣ ਤਾਂ ਵਿਗਿਆਨੀ, ਡਾਕਟਰ ਅਤੇ ਖੋਜ ਕਰਨ ਵਾਲੇ ਵੀ ਸ਼ਾਕਾਹਾਰ ਦਾ ਗੁਣਗਾਨ ਕਰਨ ਲੱਗੇ ਹਨ ਅਤੇ ਸਬਜ਼ੀਆਂ ਦੁਆਰਾ ਦਿਲ ਦੀਆਂ ਬਿਮਾਰੀਆਂ ਤੋਂ ਬਚਣ ਦੀ ਸਲਾਹ ਦੇਣ ਲੱਗੇ ਹਨ। ਇਨ੍ਹਾਂ ਅਨੁਸਾਰ ਪਿਆਜ਼, ਟਮਾਟਰ, ਬੱਡ, ਲਸਣ, ਗਾਜਰ ਆਦਿ ਖਾਣ ਨਾਲ ਦਿਲ ਦਮਦਾਰ ਹੁੰਦਾ ਹੈ ਅਤੇ ਦਿਲ ਦੀਆਂ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਸਲਾਦ ਦਾ ਪਿਆਜ਼ ਖੂਨ ਪ੍ਰਵਾਹ ਠੀਕ ਰੱਖਦਾ ਹੈ, ਧੜਕਨ ਸਹੀ ਰੱਖਦਾ ਹੈ ਅਤੇ ਦਿਲ ਨੂੰ ਮਜ਼ਬੂਤ ਬਣਾਉਂਦਾ ਹੈ। ਟਮਾਟਰ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਕਰਦਾ ਹੈ। ਬੱਡ ਕੋਲੈਸਟ੍ਰੋਲ ਦੀ ਮਾਤਰਾ ਸਹੀ ਰੱਖਦੀ ਹੈ। ਲਸਣ ਖਾਲੀ ਪੇਟ ਲੈਣ ਨਾਲ ਲਾਭ ਹੁੰਦਾ ਹੈ। ਗਾਜਰ ਦਿਲ ਦੀ ਵਧੀ ਧੜਕਣ ਨੂੰ ਠੀਕ ਕਰਦੀ ਹੈ।
ਪ੍ਰਦੂਸ਼ਣ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਵਧਦਾ ਹੈ

ਪ੍ਰਦੂਸ਼ਣ ਦੀ ਬਹੁਤਾਤ ਦੀ ਸਥਿਤੀ ਵਿਚ ਰਹਿਣਾ ਸਿਹਤ ਲਈ ਖ਼ਤਰਨਾਕ ਹੈ। ਇਸ ਦਾ ਉੱਚ ਪੱਧਰ ਸਮੇਂ ਤੋਂ ਪਹਿਲਾਂ ਮੌਤ ਅਤੇ ਦਿਲ ਦੇ ਦੌਰੇ ਦਾ ਕਾਰਨ ਬਣ ਜਾਂਦਾ ਹੈ। ਇਸ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਵਧ ਜਾਂਦਾ ਹੈ। ਲੰਡਨ ਸਕੂਲ ਆਫ਼ ਹਾਈਜੀਨ ਮੁਤਾਬਿਕ ਵਾਤਾਵਰਨ ਵਿਚ ਪ੍ਰਦੂਸ਼ਣ ਕਣ ਕਾਰਬਨ ਮੋਨੋਆਕਸਾਈਡ, ਨਾਈਟ੍ਰੋਜਨ ਡਾਈਆਕਸਾਈਡ, ਸਲਫ਼ਰ ਡਾਈਆਕਸਾਈਡ ਅਤੇ ਓਜ਼ੋਨ ਮੌਜੂਦ ਹੁੰਦੇ ਹਨ, ਜਿਨ੍ਹਾਂ ਦੀ ਬਹੁਤਾਤ ਨਾਲ ਬਿਮਾਰੀ ਅਤੇ ਮੌਤ ਦਾ ਖ਼ਤਰਾ ਵਧ ਜਾਂਦਾ ਹੈ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX