ਤਾਜਾ ਖ਼ਬਰਾਂ


ਆਈ. ਪੀ. ਐੱਲ. 2019 : ਦਿੱਲੀ ਨੇ ਪੰਜਾਬ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  1 day ago
ਚੰਡੀਗੜ੍ਹ ,20 ਅਪ੍ਰੈਲ -ਕਾਂਗਰਸ ਪਾਰਟੀ ਵੱਲੋਂ ਅੱਜ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਸੂਚੀ ਅਨੁਸਾਰ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਸੰਸਦ ਮੈਂਬਰ ਸ਼ੇਰ ਸਿੰਘ ...
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  1 day ago
ਗੁਰੂ ਹਰਸਹਾਏ ,20 ਅਪ੍ਰੈਲ - [ਹਰਚਰਨ ਸਿੰਘ ਸੰਧੂ } -ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋੲ ੇਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਟਿਕਟ ਦੇ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ...
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  1 day ago
ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡੈਮੋਕਰੈਟਿਕ ਅਲਾਇੰਸ ਫ਼ਰੰਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ...
ਆਈ. ਪੀ. ਐੱਲ. 2019 :ਦਿੱਲੀ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਆਈ. ਪੀ. ਐੱਲ. 2019 : ਰਾਜਸਥਾਨ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਆਦੇਸ਼ ਕੈਰੋਂ ਨੇ ਖੇਮਕਰਨ ਹਲਕੇ ਅੰਦਰ ਨਾਰਾਜ਼ ਅਕਾਲੀਆਂ ਨੂੰ ਮਨਾਉਣ ਦੀ ਸ਼ੁਰੂ ਕੀਤੀ ਮੁਹਿੰਮ
. . .  1 day ago
ਖੇਮਕਰਨ, 20 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਅੱਜ ਵਿਧਾਨ ਸਭਾ...
ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਢਾਡੀ ਦੀ ਮੌਤ
. . .  1 day ago
ਲੌਂਗੋਵਾਲ, 20 ਅਪ੍ਰੈਲ (ਵਿਨੋਦ)- ਪਿੰਡ ਸਾਹੋ ਕੇ ਵਿਖੇ ਬੀਤੀ ਰਾਤ ਇੱਕ ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਪੰਥ ਪ੍ਰਸਿੱਧ ਢਾਡੀ ਸੁਰਜੀਤ ਸਿੰਘ ਸਾਜਨ (55 ਸਾਲ) ਦੀ ਮੌਤ ਹੋ ਗਈ ਹੈ। ਮਿਲੇ ਵੇਰਵਿਆਂ ਮੁਤਾਬਕ ਢਾਡੀ ...
ਕਾਰ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਟਕਰਾਈ ਤਿੰਨ ਫੱਟੜ
. . .  1 day ago
ਜੈਤੋ, 20 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਰੋੜੀਕਪੂਰਾ-ਰਾਮੇਆਣਾ ਰੋਡ ਦੀ ਖਸਤਾ ਹਾਲਤ ਕਾਰਨ ਕਾਰ ਚਾਲਕ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਜਾ ਟਕਰਾਉਣ 'ਤੇ ਤਿੰਨ ਵਿਅਕਤੀਆਂ ...
ਕਰਜ਼ੇ ਤੋਂ ਪ੍ਰੇਸ਼ਾਨ ਪੰਜ ਧੀਆਂ ਦੇ ਬਾਪ ਵੱਲੋਂ ਖ਼ੁਦਕੁਸ਼ੀ
. . .  1 day ago
ਜੋਗਾ, 20 ਅਪ੍ਰੈਲ (ਬਲਜੀਤ ਸਿੰਘ ਅਕਲੀਆ )- ਮਾਨਸਾ ਜ਼ਿਲ੍ਹੇ ਦੇ ਪਿੰਡ ਅਤਲਾ ਕਲਾਂ ਵਿਖੇ ਇਕ ਕਾਰੀਗਰ ਜੋ ਕਿ ਪੰਜ ਧੀਆਂ ਦਾ ਬਾਪ ਸੀ, ਵਲੋਂ ਖੁਦਕਸ਼ੀ ਕਰ ਲੈਣ ਦੀ ਖਬਰ ਹੈ l ਜਾਣਕਾਰੀ ਅਨੁਸਾਰ ਬਲਵੀਰ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਹਿੰਦੀ ਵਿਅੰਗ: ਪ੍ਰੇਮ ਚੰਦ ਦੀ ਪਾਟੀ ਜੁੱਤੀ

ਪ੍ਰੇਮ ਚੰਦ ਦਾ ਇਕ ਚਿੱਤਰ ਮੇਰੇ ਸਾਹਮਣੇ ਹੈ | ਪਤਨੀ ਨਾਲ ਫੋਟੋ ਖਿਚਵਾ ਰਹੇ ਹਨ | ਸਿਰ ਉੱਪਰ ਮੋਟੇ ਕੱਪੜੇ ਦੀ ਟੋਪੀ, ਕੁੜਤਾ ਅਤੇ ਧੋਤੀ ਪਹਿਨੀ ਹੋਈ ਹੈ | ਪੁੜਪੜੀਆਂ ਅੰਦਰ ਨੂੰ ਧਸੀਆਂ, ਗਲ੍ਹਾਂ ਦੀਆਂ ਹੱਡੀਆਂ ਬਾਹਰ ਨੂੰ ਉਭਰੀਆਂ ਹੋਈਆਂ ਹਨ | ਪਰ ਸੰਘਣੀਆਂ ਮੁੱਛਾਂ ਨਾਲ ਚਿਹਰਾ ਭਰਿਆ ਲਗਦਾ ਹੈ |
ਪੈਰਾਂ 'ਚ ਕੈਨਵਸ ਦੀਆਂ ਜੁੱਤੀਆਂ ਪਾਈਆਂ ਹੋਈਆਂ ਹਨ | ਜਿਨ੍ਹਾਂ ਦੇ ਤਸਮੇ ਬੇਤਰਤੀਬੇ ਬੰਨ੍ਹੇ ਹੋਏ ਹਨ | ਲਾਪ੍ਰਵਾਹੀ ਨਾਲ ਵਰਤਣ ਕਰ ਕੇ ਤਸਮਿਆਂ ਦੇ ਸਿਰਿਆਂ ਉੱਪਰਲੀ ਲੋਹੇ ਦੀ ਪੱਤੀ ਨਿਕਲ ਜਾਂਦੀ ਹੈ | ਮੋਰੀਆਂ 'ਚੋਂ ਫੀਤਾ ਪਾਣ ਸਮੇਂ ਪ੍ਰੇਸ਼ਾਨੀ ਆਉਂਦੀ ਹੈ | ਫੇਰ ਤਸਮੇ ਜਿਮੇਂ-ਕਿਮੇਂ ਕੱਸ ਲਏ ਜਾਂਦੇ ਹਨ |
ਸੱਜੇ ਪੈਰ ਦੀ ਜੁੱਤੀ ਤਾਂ ਠੀਕ ਹੈ ਪਰ ਖੱਬੇ ਪੈਰ ਦੀ ਜੁੱਤੀ 'ਚ ਵੱਡੀ ਮੋਰੀ ਹੋ ਗਈ ਹੈ | ਮੋਰੀ ਵਿਚੋਂ ਉਂਗਲੀ ਬਾਹਰ ਨਿਕਲ ਆਈ ਹੈ | ਮੇਰੀ ਨਜ਼ਰ ਇਸ ਜੁੱਤੀ 'ਤੇ ਆ ਕੇ ਰੁਕ ਗਈ ਹੈ | ਸੋਚਦਾ ਹਾਂ, ਫੋਟੋ ਖਿਚਵਾਣ ਦੀ, ਜੇ ਇਹ ਲਿਬਾਸ ਹੈ ਤਾਂ ਆਮ ਪਹਿਚਾਣ ਵਾਲਾ ਲਿਬਾਸ ਕਿਹੋ ਜਿਹਾ ਹੋਵੇਗਾ? ਨਹੀਂ, ਇਸ ਆਦਮੀ ਕੋਲ ਵੱਖੋ-ਵੱਖਰੀਆਂ ਪੁਸ਼ਾਕਾਂ ਨਹੀਂ ਹੋਣਗੀਆਂ | ਇਹਦੇ 'ਚ ਪਹਿਰਾਵੇ ਬਦਲਣ ਦਾ ਗੁਣ ਨਹੀਂ ਹੈ | ਇਹ ਜਿਸ ਤਰ੍ਹਾਂ ਦਾ ਹੈ, ਉਸੇ ਤਰ੍ਹਾਂ ਦਾ ਫੋਟੋ 'ਚ ਦਿਖਾਈ ਦਿੰਦਾ ਹੈ |
ਮੈਂ ਫੋਟੋ ਵੱਲ ਵੇਖਦਾ ਹਾਂ | ਕੀ ਤੈਨੂੰ ਪਤਾ ਹੈ, ਮੇਰੇ ਸਾਹਿਤਕ ਪੁਰਖੇ ਕਿ ਤੇਰੀ ਜੁੱਤੀ ਫਟ ਗਈ ਹੈ ਅਤੇ ਉਂਗਲੀ ਬਾਹਰ ਦਿਸ ਰਹੀ ਹੈ? ਕੀ ਤੈਨੂੰ ਇਸ ਦਾ ਭੋਰਾ ਵੀ ਅਹਿਸਾਸ ਨਹੀਂ? ਭੋਰਾ ਵੀ ਸ਼ਰਮ ਨਹੀਂ, ਸੰਕੋਚ ਜਾਂ ਸ਼ਰਮਿੰਦਗੀ ਨਹੀਂ ਹੈ? ਕੀ ਤੈਨੂੰ ਐਨੀ ਵੀ ਸਮਝ ਨਹੀਂ ਕਿ ਧੋਤੀ ਨੂੰ ਥੋੜ੍ਹਾ ਹੇਠਾਂ ਬੰਨ੍ਹ ਕੇ ਉਂਗਲੀ ਢਕੀ ਜਾ ਸਕਦੀ ਹੈ? ਪਰ ਫਿਰ ਵੀ ਤੇਰੇ ਚਿਹਰੇ 'ਤੇ ਬੜੀ ਬੇਪ੍ਰਵਾਹੀ ਅਤੇ ਬੜਾ ਵਿਸ਼ਵਾਸ ਹੈ | ਫੋਟੋਗ੍ਰਾਫਰ ਨੇ ਜਦੋਂ 'ਰੈਡੀ ਪਲੀਜ਼' ਕਿਹਾ ਹੋਵੇਗਾ, ਉਦੋਂ ਪਰੰਪਰਾ ਮੁਤਾਬਿਕ ਤੂੰ ਮੁਸਕਰਾਣ ਦਾ ਯਤਨ ਕੀਤਾ ਹੋਵੇਗਾ | ਦਰਦ ਦੇ ਡੰੂਘੇ ਖੂਹ ਦੇ ਤਲ 'ਤੇ ਪਈ ਮੁਸਕਾਨ ਨੂੰ ਖਿੱਚ ਕੇ ਤੂੰ ਹੌਲੀ-ਹੌਲੀ ਉਤਾਂਹ ਲਿਆਉਣ ਦੀ ਕੋਸ਼ਿਸ਼ ਕਰ ਹੀ ਰਿਹਾ ਹੋਵੇਂਗਾ ਕਿ ਵਿਚਾਲੇ ਹੀ 'ਕਲਿੱਕ' ਕਰਕੇ ਫੋਟੋਗ੍ਰਾਫਰ ਨੇ 'ਥੈਂਕ ਯੂ' ਬੋਲ ਦਿੱਤਾ ਹੋਵੇਗਾ | ਬੜੀ ਅਦਭੁੱਤ ਹੈ ਇਹ ਅਧੂਰੀ ਮੁਸਕਾਨ | ਇਹ ਮੁਸਕਾਨ ਨਹੀਂ, ਇਸ ਵਿਚ ਹਾਸਾ ਠੱਠਾ ਹੈ, ਵਿਅੰਗ ਹੈ |
ਇਹ ਕਿਹੋ ਜਿਹਾ ਬੰਦਾ ਹੈ, ਜਿਹੜਾ ਆਪ ਤਾਂ ਟੁੱਟੀਆਂ ਜੁੱਤੀਆਂ ਪਹਿਨ ਕੇ ਫੋਟੋ ਖਿਚਵਾ ਰਿਹਾ ਹੈ ਪਰ ਕਿਸੇ ਹੋਰ 'ਤੇ ਹੱਸ ਵੀ ਰਿਹਾ ਹੈ | ਫੋਟੋ ਹੀ ਖਿਚਾਉਣੀ ਸੀ, ਠੀਕ ਜੁੱਤੀਆਂ ਪਾ ਲੈਂਦਾ ਜਾਂ ਫੋਟੋ ਖਿਚਾਉਂਦਾ ਹੀ ਨਾ | ਫੋਟੋ ਨਾ ਖਿਚਵਾਣ ਨਾਲ ਕੀ ਵਿਗੜ ਚੱਲਿਆ ਸੀ | ਹੋ ਸਕਦਾ ਪਤਨੀ ਨੇ ਜ਼ਿੱਦ ਕੀਤੀ ਹੋਵੇ ਅਤੇ ਉਹ 'ਚੰਗਾ ਚਲ ਭਾਈ' ਕਹਿ ਕੇ ਬੈਠ ਗਿਆ ਹੋਵੇਗਾ | ਪਰ ਇਹ ਕਿੱਡਾ ਵੱਡਾ ਦੁਖਾਂਤ ਹੈ ਕਿ ਆਦਮੀ ਕੋਲ ਫੋਟੋ ਖਿਚਾਣ ਲਈ ਵੀ ਜੁੱਤੀਆਂ ਨਾ ਹੋਣ? ਮੈਂ ਤੇਰੀ ਇਹ ਫੋਟੋ ਦੇਖਦੇ-ਦੇਖਦੇ ਤੇਰੀ ਹਾਲਤ ਨੂੰ ਆਪਣੇ ਅੰਦਰ ਮਹਿਸੂਸ ਕਰਕੇ ਰੋਣਾ ਚਾਹੁੰਦਾ ਹਾਂ | ਪਰ ਤੇਰੀਆਂ ਅੱਖਾਂ ਦਾ ਤਿੱਖਾ ਦਰਦ ਵਿਅੰਗ, ਮੈਨੂੰ ਇੰਜ ਕਰਨੋਂ ਰੋਕ ਦਿੰਦਾ ਹੈ |
ਤੁਸੀਂ ਫੋਟੋ ਦੀ ਅਹਿਮੀਅਤ ਨਹੀਂ ਸਮਝਦੇ | ਸਮਝਦੇ ਹੁੰਦੇ ਤਾਂ ਫੋਟੋ ਖਿਚਵਾਣ ਲਈ ਜੁੱਤੀਆਂ ਕਿਸੇ ਕੋਲੋਂ ਮੰਗ ਲੈਂਦੇ | ਲੋਕ ਤਾਂ ਮੰਗਵੇਂ ਕੋਟ ਨਾਲ ਕੁੜੀ ਵੇਖਣ ਚਲੇ ਜਾਂਦੇ ਹਨ | ਮੰਗਵੀਂ ਮੋਟਰ ਗੱਡੀ 'ਤੇ ਬਾਰਾਤ ਚੜ੍ਹਾ ਕੇ ਲੈ ਜਾਂਦੇ ਹਨ | ਫੋਟੋ ਖਿਚਵਾਣ ਖਾਤਰ ਤਾਂ ਪਤਨੀ ਤੱਕ ਮੰਗ ਲਈ ਜਾਂਦੀ ਹੈ | ਤੁਸੀਂ ਜੁੱਤੀ ਵੀ ਨਹੀਂ ਮੰਗ ਸਕੇ | ਥੋਨੂੰ ਫੋਟੋ ਦਾ ਮਹੱਤਵ ਨਹੀਂ ਪਤਾ | ਲੋਕ ਤਾਂ ਇਤਰ ਲਗਾ ਕੇ ਫੋਟੋ ਖਿਚਵਾਂਦੇ ਹਨ ਤਾਂ ਕਿ ਫੋਟੋ 'ਚੋਂ ਖੁਸ਼ਬੂ ਆਵੇ | ਗੰਦੇ ਤੋਂ ਗੰਦੇ ਬੰਦੇ ਦੀ ਫੋਟੋ 'ਚੋਂ ਵੀ ਖੁਸ਼ਬੂ ਆਉਂਦੀ ਹੈ |
ਟੋਪੀ ਤਾਂ ਅੱਠ ਆਨੇ ਦੀ ਮਿਲ ਜਾਂਦੀ ਹੈ | ਉਸ ਸਮੇਂ ਜੁੱਤੀ ਪੰਜ ਰੁਪਈਏ ਤੋਂ ਘੱਟ ਨਹੀਂ ਆਉਂਦੀ ਹੋਣੀ | ਜੁੱਤੀ ਹਮੇਸ਼ਾ ਟੋਪੀ ਤੋਂ ਮਹਿੰਗੀ ਹੀ ਰਹੀ ਹੈ | ਹੁਣ ਤਾਂ ਜੁੱਤੀਆਂ ਹੋਰ ਮਹਿੰਗੀਆਂ ਹੋ ਗਈਆਂ ਹਨ | ਇਕ ਜੁੱਤੀ ਦੇ ਜੋੜੇ ਦੀ ਕੀਮਤ ਪੱਚੀ ਟੋਪੀਆਂ ਜਿੰਨੀ ਹੋ ਗਈ ਹੈ | ਤੁਸੀਂ ਵੀ ਟੋਪੀ ਅਤੇ ਜੁੱਤੀ ਦੇ ਅਨੁਪਾਦਕ ਮੁੱਲ ਦੀ ਮਾਰ ਥੱਲੇ ਆ ਗਏ | ਮੈਨੂੰ ਕਦੀ ਪਹਿਲਾਂ ਇਹ ਗੱਲ ਐਨੀ ਨਹੀਂ ਚੁੱਭੀ, ਜਿੰਨੀ ਅੱਜ ਚੁੱਭੀ ਹੈ | ਤੁਸੀਂ ਮਹਾਨ ਕਹਾਣੀਕਾਰ, ਨਾਵਲ ਸਮਰਾਟ, ਯੁੱਗ ਪ੍ਰਵਰਤਕ, ਪਤਾ ਨਹੀਂ ਕੀ-ਕੀ ਕਹਾਉਂਦੇ ਸੀ, ਪਰ ਫੋਟੋ ਵਿਚ ਤੁਹਾਡੀ ਜੁੱਤੀ ਫਟੀ ਹੋਈ ਹੈ |
ਮੇਰੀ ਜੁੱਤੀ ਵੀ ਬਹੁਤੀ ਚੰਗੀ ਨਹੀਂ ਹੈ | ਉਪਰੋਂ ਚੰਗੀ ਦੀਂਹਦੀ ਹੈ | ਉਂਗਲੀ ਬਾਹਰ ਨਹੀਂ ਨਿਕਲਦੀ | ਪਰ ਉਂਗਲੀ ਦੇ ਹੇਠਾਂ ਤਲਾ ਫਟ ਗਿਆ ਹੈ | ਅੰਗੂਠਾ ਧਰਤੀ ਨਾਲ ਘਿਸਰਦਾ ਹੈ | ਤਿੱਖੇ ਰੋੜੇ ਨਾਲ ਰਗੜ ਖਾ ਕੇ ਕਈ ਵਾਰ ਲਹੂ-ਲੁਹਾਣ ਵੀ ਹੋ ਜਾਂਦਾ ਹੈ | ਜੇ ਕਿਤੇ ਪੂਰਾ ਤਲਾ ਹੀ ਡਿੱਗ ਗਿਆ ਤਾਂ ਪੰਜਾ ਛਿੱਲਿਆ ਜਾਵੇਗਾ ਪਰ ਉਂਗਲੀ ਬਾਹਰ ਨਹੀਂ ਦਿਸੇਗੀ | ਪਰ ਥੋਡੀ ਤਾਂ ਉਂਗਲੀ ਬਾਹਰ ਦਿਸਦੀ ਹੈ | ਪੈਰ ਤਾਂ ਸਹੀ ਸਲਾਮਤ ਹੈ | ਮੇਰੀ ਉਂਗਲੀ ਢਕੀ ਹੋਈ ਹੈ ਪਰ ਪੰਜਾ ਥੱਲਿਉਂ ਘਿਸਰ ਰਿਹਾ ਹੈ | ਤੁਸੀਂ ਪਰਦੇ ਦੀ ਅਹਿਮੀਅਤ ਨਹੀਂ ਜਾਣਦੇ | ਅਸੀਂ ਪਰਦੇ ਤੋਂ ਕੁਰਬਾਨ ਹੋ ਰਹੇ ਹਾਂ |
ਫਟੀ ਜੁੱਤੀ ਪਾ ਕੇ ਵੀ ਤੁਸੀਂ ਬੜੇ ਠਾਠ ਨਾਲ ਬੈਠੇ ਹੋ | ਮੈਂ ਤਾਂ ਨਹੀਂ ਫਟੀ ਜੁੱਤੀ ਪਾ ਸਕਦਾ | ਫੋਟੋ ਤਾਂ ਮੈਂ ਜ਼ਿੰਦਗੀ ਭਰ ਨਾ ਖਿਚਵਾਵਾਂ | ਚਾਹੇ ਕੋਈ ਜੀਵਨ ਕਥਾ ਬਗੈਰ ਫੋਟੋ ਤੋਂ ਛਾਪ ਦੇਵੇ | ਤੁਹਾਡੀ ਇਸ ਵਿਅੰਗ-ਮੁਸਕਾਨ ਸਾਹਵੇਂ ਮੇਰਾ ਹੌਸਲਾ ਹਾਰ ਜਾਂਦਾ ਹੈ | ਕੀ ਅਰਥ ਹੈ, ਇਸ ਦਾ? ਕਿਹੋ ਜੇਹੀ ਹੈ ਇਹ ਮੁਸਕਾਨ?
-ਕੀ ਹੋਰੀ ਦਾ ਗੋਦਾਨ ਹੋ ਗਿਆ?
-ਕੀ 'ਪਸ਼ੂ ਕੀ ਰਾਤ' ਵਿਚ ਸੂਰ ਹਲਕੂ ਦਾ ਖੇਤ ਚਰ ਗਏ |
-ਕੀ ਸੁਜਾਨ ਭਗਤ ਦਾ ਮੰੁਡਾ ਮਰ ਗਿਆ, ਕਿਉਂਕਿ ਡਾਕਟਰ ਕਲੱਬ ਛੱਡ ਕੇ ਨਹੀਂ ਸਨ ਆ ਸਕਦੇ?
ਨਹੀਂ, ਮੈਨੂੰ ਲਗਦਾ ਹੈ ਕਿ ਮਾਧੋ ਔਰਤ ਦੇ ਕਫਨ ਦੇ ਚੰਦੇ ਦੀ ਸ਼ਰਾਬ ਪੀ ਗਿਆ | ਉਹੀ ਮੁਸਕਾਨ ਲਗਦੀ ਹੈ | ਮੈਂ ਤੁਹਾਡੀ ਜੁੱਤੀ ਫਿਰ ਦੇਖਦਾ ਹਾਂ | ਕਿਵੇਂ ਫਟ ਗਈ ਇਹ? ਲੋਕਾਂ ਦਾ ਲੇਖਕ ਜ਼ਿਆਦਾ ਗੇੜੇ ਮਾਰਦਾ ਰਿਹਾ ਹੋਣਾ | ਕੀ ਬਾਣੀਏ ਦੇ ਸੂਦ ਤੋਂ ਬਚਣ ਲਈ ਦੋ ਮੀਲ ਦਾ ਗੇੜਾ ਕੱਢ ਕੇ ਮੁੜ ਘਰੇ ਤਾਂ ਨਹੀਂ ਆ ਜਾਂਦੇ ਰਹੇ?
ਗੇੜੇ ਕੱਢਣ ਨਾਲ ਜੁੱਤੀ ਫਟਦੀ ਨਹੀਂ ਹੁੰਦੀ, ਘਸ ਜ਼ਰੂਰ ਜਾਂਦੀ ਹੈ | ਕੰੁਭਨ ਦਾਸ ਦੀ ਜੁੱਤੀ ਵੀ ਫਤਹਿਪੁਰ ਸੀਕਰੀ ਜਾਂਦੇ-ਜਾਂਦੇ ਘਸ ਗਈ ਸੀ | ਉਸ ਨੂੰ ਬੜਾ ਪਛਤਾਵਾ ਹੋਇਆ | ਕਹਿੰਦਾ, 'ਆਵਤ ਜਾਤ ਪਨਹੈਆ, ਘਿਸਰ ਗਈ, ਵਿਸਰ ਗਇਉ ਹਰੀ ਨਾਮ |' ਅਤੇ ਅਜਿਹੇ ਬੁਲਾ ਕੇ ਦੇਣ ਵਾਲਿਆਂ ਬਾਰੇ ਕਿਹਾ ਸੀ, 'ਜਿਨ ਕੇ ਦੇਖੇ ਦੁੱਖ ਉਪ ਜਤ ਹੈ, ਤਿਨ ਕੋ ਕਰਬੋ ਪਰੇ ਸਲਾਮ |' ਤੁਰੀਏ ਤਾਂ ਜੁੱਤੀ ਘਸਦੀ ਹੈ, ਫਟਦੀ ਨਹੀਂ | ਤੁਹਾਡੀ ਜੁੱਤੀ ਕਿਵੇਂ ਫਟ ਗਈ? ਮੈਨੂੰ ਜਾਪਦੈ, ਤੁਸੀਂ ਕਿਸੇ ਕਰੜੀ ਚੀਜ਼ ਨੂੰ ਠੋਕਰਾਂ ਮਾਰਦੇ ਰਹੇ ਹੋਵੋਂਗੇ | ਪਰਤ ਦਰ ਪਰਤ ਸਦੀਆਂ ਤੋਂ ਇਕ ਚੀਜ਼ ਜੰਮਦੀ ਗਈ, ਤੁਸੀਂ ਉਸ ਨੂੰ ਠੋਕਰਾਂ ਮਾਰ-ਮਾਰ ਆਪਣੀ ਜੁੱਤੀ ਤੋੜ ਲਈ ਹੈ | ਕੋਈ ਰੁਕਾਵਟ ਪਹਾੜ ਬਣ ਕੇ ਤੁਹਾਡੇ ਰਾਹ ਵਿਚ ਖੜ੍ਹੀ ਹੋ ਗਈ | ਤੁਸੀਂ ਉਸ ਨਾਲ ਜੂਝਦਿਆਂ ਆਪਣੀ ਜੁੱਤੀ ਤੁੜਵਾ ਲਈ | ਉਸ ਦੇ ਕੋਲੋਂ ਬਚ ਕੇ ਵੀ ਤਾਂ ਲੰਘ ਸਕਦੇ ਸੀ | ਰੁਕਾਵਟ ਨਾਲ ਸਮਝੌਤਾ ਵੀ ਤਾਂ ਹੋ ਸਕਦਾ ਹੈ | ਸਾਰੀਆਂ ਨਦੀਆਂ ਪਹਾੜ ਥੋੜ੍ਹਾ ਤੋੜਦੀਆਂ ਹਨ, ਰਾਹ ਬਦਲ ਕੇ, ਘੰੁਮ-ਘੁਮਾ ਕੇ ਵੀ ਚਲੀਆਂ ਜਾਂਦੀਆਂ ਹਨ |
ਤੁਸੀਂ ਸਮਝੌਤਾ ਕਰ ਨਹੀਂ ਸਕੇ | ਕੀ ਤੁਹਾਡੀ ਵੀ ਉਹੀ ਕਮਜ਼ੋਰੀ ਹੈ ਜੋ ਹੋਰੀਂ ਨੂੰ ਲੈ ਡੁੱਬੀ? 'ਨੇਮ ਧਰਮ' ਵਾਲੀ ਕਮਜ਼ੋਰੀ | ਨੇਮ ਧਰਮ ਤਾਂ ਉਸ ਲਈ ਇਕ ਜ਼ੰਜੀਰ ਸੀ ਪਰ ਤੁਸੀਂ ਜਿਵੇਂ ਮੁਸਕਰਾ ਰਹੇ ਹੋ | ਜਾਪਦੈ 'ਨੇਮ ਧਰਮ' ਤੁਹਾਡੇ ਲਈ 'ਬੰਨ੍ਹਣ' ਨਹੀਂ ਸਗੋਂ ਤੁਹਾਡੀ ਖਲਾਸੀ ਸੀ | ਤੁਹਾਡੇ ਪੈਰ ਦੀ ਇਹ ਉਂਗਲੀ ਜੀਕੰੂ ਇਸ਼ਾਰਾ ਕਰਦੀ ਲਗਦੀ ਹੈ ਕਿ ਜੀਹਨੂੰ ਤੁਸੀਂ ਘਿਰਨਾ ਯੋਗ ਸਮਝਦੇ ਹੋ, ਉਸ ਵੱਲ ਹੱਥ ਦੀ ਥਾਂ ਪੈਰ ਦੀ ਉਂਗਲੀ ਨਾਲ ਇਸ਼ਾਰਾ ਕਰਦੇ ਹੋ |
ਕੀ ਤੁਸੀਂ ਉਸ ਰੁਕਾਵਟ ਵੱਲ ਇਸ਼ਾਰਾ ਕਰ ਰਹੇ ਹੋ, ਜਿਸ ਨੂੰ ਠੋਕਰ ਮਾਰਦੇ ਤੁਸੀਂ ਜੁੱਤੀ ਤੁੜਵਾ ਬੈਠੇ ਹੋ? ਮੈਂ ਤੁਹਾਡੀ ਉਂਗਲੀ ਦੇ ਇਸ਼ਾਰੇ ਨੂੰ ਸਮਝਦਾ ਹਾਂ | ਤੁਹਾਡੀ ਵਿਅੰਗ-ਮੁਸਕਾਨ ਨੂੰ ਵੀ ਸਮਝਦਾ ਹਾਂ |
ਤੁਸੀਂ ਮੇਰੇ 'ਤੇ ਜਾਂ ਸਾਡੇ ਸਭਨਾਂ 'ਤੇ ਹੱਸ ਰਹੇ ਹੋ | ਉਨ੍ਹਾਂ 'ਤੇ ਜਿਹੜੇ ਉਂਗਲੀ ਲੁਕਾ ਕੇ ਅਤੇ ਤਲੇ ਘਸਾ ਕੇ ਤੁਰ ਰਹੇ ਹਨ | ਉਨ੍ਹਾਂ ਉਤੇ ਜੋ ਰੁਕਾਵਟ ਦੇ ਟਿੱਲੇ ਦੇ ਕੋਲੋਂ ਦੀ ਲੰਘ ਰਹੇ ਹਨ | ਤੁਸੀਂ ਕਹਿ ਰਹੇ ਹੋ, 'ਮੈਂ ਠੋਕਰਾਂ ਮਾਰ-ਮਾਰ ਕੇ ਜੁੱਤੀ ਤੁੜਵਾ ਲਈ, ਉਂਗਲੀ ਵੀ ਬਾਹਰ ਦਿਸਣ ਲੱਗ ਪਈ | ਪਰ ਮੈਂ ਤੁਰਦਾ ਰਿਹਾ | ਤੁਸੀਂ ਉਂਗਲੀ ਨੂੰ ਲੁਕੋ ਕੇ ਰੱਖਣ ਦੀ ਚਿੰਤਾ ਵਿਚ, ਜੁੱਤੀ ਦੇ ਤਲੇ ਦਾ ਨਾਸ਼ ਮਾਰੀ ਜਾ ਰਹੇ ਹੋ | ਤੁਸੀਂ ਤੁਰੋਗੇ ਕਿਵੇਂ?'
ਮੈਂ ਸਮਝਦਾ ਹਾਂ ਤੁਹਾਡੀ ਫਟੀ ਜੁੱਤੀ ਦਾ ਕਿੱਸਾ ਸਮਝਦਾ ਹਾਂ | ਉਂਗਲੀ ਦਾ ਇਸ਼ਾਰਾ ਸਮਝਦਾ ਹਾਂ | ਤੁਹਾਡੀ ਵਿਅੰਗ ਮੁਸਕਾਨ ਨੂੰ ਵੀ ਸਮਝਦਾ ਹਾਂ |

-398 ਵਿਕਾਸ ਨਗਰ, ਗਲੀ ਨੰ: 10, ਪੱਖੋਵਾਲ ਰੋਡ, ਲੁਧਿਆਣਾ-141013.
ਮੋਬਾਈਲ : 97806-67686.
mayer_hk@yahoo.com


ਖ਼ਬਰ ਸ਼ੇਅਰ ਕਰੋ

ਮਿੰਨੀ ਕਹਾਣੀਆਂ

ਚੁੱਪ
ਪਹਿਲੀ ਜਮਾਤ ਵਿਚ ਪੜ੍ਹਦੇ ਬੱਚੇ ਨੇ ਭੱਠੇ 'ਤੇ ਕੰਮ ਕਰਦੇ ਆਪਣੇ ਮਜ਼ਦੂਰ ਪਿਤਾ ਨੂੰ ਪੁੱਛਿਆ, 'ਪਾਪਾ ਇਹ ਸਰ ਤੇ ਮੈਡਮ ਜਿੰਨੇ ਵੀ ਸੜਕ ਤੋਂ ਲੰਘਦੇ ਨੇ ਸਾਰਿਆਂ ਨੇ ਆਪਣੇ ਮੂੰਹ ਕਿਉਂ ਹੁੰਦੇ ਹਨ'? 'ਬੇਟਾ ਤੈਨੂੰ ਨਹੀਂ ਪਤਾ, ਭੱਠੇ 'ਤੇ ਕਿੰਨਾ ਮਿੱਟੀ-ਘੱਟਾ ਤੇ ਧੂੰਆਂ ਉਡਦਾ ਹੈ | ਇਸ ਕਰਕੇ ਇਨ੍ਹਾਂ ਲੋਕਾਂ ਨੇ ਮੂੰਹ ਢਕੇ ਹੁੰਦੇ ਹਨ' | 'ਪਾਪਾ ਜੇ ਇਹ ਨਾ ਢਕਣ ਫਿਰ ਕੀ ਹੋ ਜਾਊ'? 'ਪੁੱਤਰਾ ! ਮਿੱਟੀ-ਘੱਟਾ ਤੇ ਗੰਦੀ ਗੈਸ ਇਨ੍ਹਾਂ ਦੇ ਅੰਦਰ ਜਾਊ |' 'ਪਾਪਾ ਫੇਰ ਕੀ ਹੋਵੇਗਾ'? 'ਬੇਟਾ ਫੇਰ ਇਹ ਬਿਮਾਰ ਹੋ ਜਾਣਗੇ' | 'ਪਾਪਾ ਫੇਰ ਕੀ ਹੋਵੇਗਾ'? 'ਫੇਰ ਇਹ ਮਰ ਜਾਣਗੇ' | ਬੇਟੇ ਨੇ ਲੰਬਾ ਹਉਕਾ ਲੈਂਦਿਆਂ ਆਖਿਆ, 'ਪਾਪਾ ਤੂੰ ਵੀ ਮੂੰਹ ਢੱਕ ਲੈ'? 'ਬੇਟਾ ਕੁਝ ਨਹੀਂ ਹੁੰਦਾ' | 'ਪਾਪਾ ਉਹ ਐਡੀ ਦੂਰ ਦੀ ਲੰਘਦੇ ਹਨ, ਤੂੰ ਅਖਿਆ ਹੈ ਕਿ ਜੇ ਉਨ੍ਹਾਂ ਮੂੰਹ ਨਾ ਢਕਿਆ ਤਾਂ ਉਹ ਮਰ ਜਾਣਗੇ ਅਤੇ ਤੂੰ ਸਾਰਾ ਦਿਨ ਬਿਨਾਂ ਮੂੰਹ ਢਕੇ ਇਸ ਮਿੱਟੀ-ਘੱਟੇ ਅਤੇ ਗੰਦੀ ਗੈਸ ਵਿਚ ਰਹਿੰਦਾ ਏਾ | ਤੂੰ ਕਹਿਨਾ ਕੁਝ ਨਹੀਂ ਹੁੰਦਾ' ? ਹੁਣ ਪਾਪਾ ਜੀ ਲਾਜਵਾਬ ਸਨ | ਮੂੰਹ ਨੂੰ ਜਿੰਦਰਾ ਲੱਗ ਚੁੱਕਾ ਸੀ, ਬੁੱਲ੍ਹ ਸੀਤੇ ਗਏ ਸਨ | ਬੱਚਾ ਬੇਸਬਰੀ ਨਾਲ ਆਪਣੇ ਪ੍ਰਸ਼ਨ ਦੇ ਉੱਤਰ ਦੀ ਉਡੀਕ ਕਰ ਰਿਹਾ ਸੀ |

-ਅਮਰੀਕ ਸਿੰਘ ਤਲਵੰਡੀ ਕਲਾਂ,
ਗਿੱਲ ਨਗਰ, ਗਲੀ ਨੰ-13. ਮੁਲਾਂਪੁਰ ਦਾਖ਼ਾ (ਲੁਧਿਆਣਾ) | ਮੋਬਾਈਲ: 9463542896.

ਲੁਕ ਗਈ
ਟੱੁਟੇ ਹੋਏ ਮੇਜ਼ ਦੀ ਦਰਾਜ ਵਿਚੋਂ ਇਕ ਖੰੂਜੇ ਲੱਗੀ ਪਈ ਕਲਮ ਨੂੰ ਚੱੁਕ ਕੇ ਪੱੁਛਿਆ, 'ਤੰੂ ਏਥੇ ਕਿਉਂ ਲੁਕੀ ਪਈ ਹੈਾ?' ਕਲਮ ਨੇ ਥੋੜ੍ਹਾ ਜਿਹਾ ਸਿਰ ਉੱਪਰ ਚੱੁਕ ਕੇ ਆਖਿਆ, 'ਕਦੇ ਜ਼ਮਾਨਾ ਹੁੰਦਾ ਸੀ, ਜਦੋਂ ਮੈਂ ਲੁਕਣ ਦੀ ਥਾਂ ਸਿਰ ਉੱਚਾ ਕਰ ਕੇ ਰੱਖਦੀ ਸੀ ਤੇ ਦੁਨੀਆ ਵਾਲੇ ਮੇਰੇ ਅੱਗੇ ਸਿਰ ਝੁਕਾਉਂਦੇ ਸੀ | ਮੈਂ ਉਹੀ ਕਲਮ ਹਾਂ, ਜਿਸ ਨਾਲ ਗੁਰੂਆਂ, ਪੀਰਾਂ, ਫ਼ਕੀਰਾਂ ਨੇ ਦੁਨੀਆ ਨੂੰ ਸਹੀ ਰਸਤਾ ਦਿਖਾਉਣ ਲਈ ਬਹੁਤ ਕੁਝ ਮਹਾਨ ਲਿਖਿਆ ਸੀ | ...ਅਤੇ ਫਿਰ ਵਾਰਿਸ ਸ਼ਾਹ, ਪ੍ਰੋ: ਮੋਹਣ ਸਿੰਘ, ਨਾਨਕ ਸਿੰਘ, ਸ਼ਿਵ ਕੁਮਾਰ ਅਤੇ ਅੰਮਿ੍ਤਾ ਪ੍ਰੀਤਮ ਨੇ ਲਿਖਿਆ ਸੀ | ਪਰ ਅੱਜ ਦੇ ਕੁਝ ਲੇਖਕ ਮੈਨੂੰ ਲੱਚਰਤਾ ਵੱਲ ਨੂੰ ਘੜੀਸ ਕੇ ਮੇਰੇ ਉੱਤੇ ਬਦਨਾਮੀ ਵਾਲਾ ਧੱਬਾ ਲਾ ਰਹੇ ਨੇ | ਮੈਂ ਆਪਣੇ ਉੱਤੇ ਲੱਗ ਰਹੇ ਬਦਨੁਮਾ ਧੱਬੇ ਤੋਂ ਬਚਣ ਲਈ ਇਥੇ ਆ ਕੇ ਲੁਕ ਗਈ |

-ਕਿਰਪਾਲ ਸਿੰਘ 'ਨਾਜ਼',
155, ਸੈਕਟਰ 2-ਏ, ਢਿੱਲੋਂ ਕਾਟੇਜ, ਸ਼ਾਮ ਨਗਰ,
ਮੰਡੀ ਗੋਬਿੰਦਗੜ੍ਹ (ਫ਼ਤਹਿਗੜ੍ਹ ਸਾਹਿਬ)-147301. ਮੋਬਾ: 98554-80191

ਅੰਧ-ਵਿਸ਼ਵਾਸ - ਅੰਧ ਕੂਪ

ਗਿਆਨ-ਵਿਗਿਆਨ, ਅਕਲ, ਬੇਅਕਲੀ ਦਾ ਧੁਰਾ ਹੈ ਦਿਮਾਗ਼ |
ਮਨੁੱਖ ਦੀ ਸੋਚ ਦਾ ਸੋਮਾ ਹੈ ਮਨੁੱਖ ਦਾ ਦਿਮਾਗ਼ |
ਮਨੁੱਖ ਨੇ ਸੋਚਿਆ, ਮੈਂ ਪੰਛੀਆਂ ਵਾਂਗ ਅਸਮਾਨ 'ਚ ਉੱਡਣਾ ਹੈ, ਉਹਦਾ ਦਿਮਾਗ਼ ਉਸੇ ਪਾਸੇ ਲੱਗ ਗਿਆ, ਸੋਚ-ਸੋਚ ਕੇ ਉਹਨੇ ਅੰਤ ਹਵਾਈ ਜਹਾਜ਼ ਦੀ ਕਾਢ ਕੱਢ ਹੀ ਲਈ | ਟੈਲੀਫੋਨ, ਮੋਬਾਈਲ ਫੋਨ ਦੀ ਸਿਰਜਣਾ ਕਰ ਹੀ ਲਈ, ਰੇਲ ਗੱਡੀ, ਬੱਸਾਂ, ਕਾਰਾਂ ਬਣਾ ਹੀ ਲਈਆਂ | ਕੱਪੜਾ ਬੁਣਨ ਅਤੇ ਕੱਪੜੇ ਸਿਊਣ ਦੀਆਂ ਸਿਲਾਈ ਮਸ਼ੀਨਾਂ ਬਣਾ ਲਈਆਂ | ਟਾਈਮ ਵੇਖਣ ਲਈ, ਸਮਾਂ ਜਾਣਨ ਲਈ ਘੜੀਆਂ ਘੜ ਹੀ ਲਈਆਂ | ਜਿਹੜੇ ਪਾਸੇ ਵੀ ਦਿਮਾਗ਼ ਲਾਇਆ, ਸੋਚ-ਸੋਚ ਕੇ ਉਸ ਟੀਚੇ ਨੂੰ ਪੂਰਾ ਕਰ ਹੀ ਲਿਆ | ਬਿਮਾਰੀਆਂ ਦੇ ਇਲਾਜ ਹਿਤ, ਖੋਜ-ਖੋਜ ਕੇ ਦਵਾਈਆਂ ਲੱਭ ਹੀ ਲਈਆਂ |
ਇਕੋ ਥਾਂ 'ਤੇ ਦਿਮਾਗ਼ ਹਾਲਾਂ ਤਾੲੀਂ ਫੇਲ੍ਹ ਹੋ ਗਿਆ ਹੈ, ਰੱਬ ਦਾ ਖੁਲਾਸਾ ਨਹੀਂ ਕਰ ਸਕਿਆ, ਉਹਦਾ ਸਾਰ ਨਹੀਂ ਪਾ ਸਕਿਆ ਕਿ ਉਹ ਕੀ ਹੈ? ਕਿੱਥੇ ਹੈ? ਇਸ ਦਾ ਹੱਲ ਵੀ ਦਿਮਾਗ਼ ਨੇ ਹੀ ਉਸ ਨੂੰ ਦਿੱਤਾ ਕਿ ਜਿਸ ਦਾ ਲੱਖ ਯਤਨ ਕਰਕੇ ਵੀ ਤੁਸੀਂ ਹੱਲ ਨਾ ਲੱਭ ਸਕੋ, ਉਹਦਾ ਸਪੱਸ਼ਟੀਕਰਨ ਇਉਂ ਦਿਓ ਕਿ ਮਨੁੱਖ ਇਕ ਗੁੰਝਲਦਾਰ ਬੁਝਾਰਤ 'ਚ ਫਸ ਜਾਏ, ਸੋਚੇ, ਜਿੰਨਾ ਮਰਜ਼ੀ ਐ ਦਿਮਾਗ਼ ਲਾਏ, ਪਰ ਇਹ ਗੁੰਝਲ ਕਦੇ ਨਾ ਖੋਲ੍ਹ ਸਕੇ | ਪ੍ਰੋਫੈਸਰ ਮੋਹਨ ਸਿੰਘ ਪੰਜ ਦਰਿਆ ਨੇ ਸਮਝਾ ਦਿੱਤਾ ਲੋਕਾਈ ਨੂੰ :
ਰੱਬ ਇਕ ਗੁੰਝਲਦਾਰ ਬੁਝਾਰਤ,
ਰੱਬ ਇਕ ਗੋਰਖ ਧੰਦਾ,
ਖੋਲ੍ਹਣ ਲੱਗਿਆਂ ਪੇਚ ਏਸ ਦੇ,
'ਕਾਫਿਰ' ਹੋ ਜਾਏ ਬੰਦਾ |
ਸਵਰਗਵਾਸੀ ਮੋਹਨ ਸਿੰਘ ਮਾਹਿਰ ਇਕ ਲੇਖਕ ਸੀ, ਅਕਲ ਲਤੀਫ਼ ਸੀ, ਕਾਲੇ ਲੇਖ ਨਹੀਂ ਸੀ ਲਿਖਦਾ | ਰੱਬ ਦਾ ਬੰਦਾ ਜ਼ਰੂਰ ਸੀ, ਪਰ ਰੱਬ ਦਾ ਪੁੱਤਰ, ਰੱਬ ਦਾ ਰੂਪ ਜਾਂ ਰੱਬ ਦੀ ਰਜ਼ਾ ਜਾਣਨ ਵਾਲਾ ਨੇੜੇ ਦਾ ਦੋਸਤ ਆਦਿ ਹੋਣ ਵਾਲਾ ਰਿਸ਼ਤਾ ਹੋਣ ਦਾ ਦਾਅਵਾ ਕਰਨ ਵਾਲਾ ਸੰਤ-ਮਹੰਤ, ਤਾਂਤਿ੍ਕ, ਵਾਂਤਿ੍ਕ, ਸਿੱਧ, ਪੀਰ... ਬਾਬਾ ਨਹੀਂ ਸੀ ਕਿ ਮਨੁੱਖ ਮਾਤਰ ਨੂੰ ਆਪਣੇ ਪਿੱਛੇ ਲਾ ਲੈਂਦਾ, ਜਿਹੜੇ ਚਲੇ ਜਾਣ ਮਗਰੋਂ ਉਹਦੀ ਮੜ੍ਹੀ 'ਤੇ ਦੀਵਾ ਬਾਲਦੇ | ਰੱਬ ਦਾ ਦਿਮਾਗ਼ ਸਭ ਤੋਂ ਤੇਜ਼ ਹੈ... ਕਵੀ ਸ਼ੈਲੇਂਦਰ ਨੇ ਵੀ ਲਿਖਿਐ:
ਦੁਨੀਆ ਬਨਾਨੇ ਵਾਲੇ,
ਕਯਾ ਤੇਰੇ ਮਨ ਮੇਂ ਸਮਾਈ,
ਕਾਹੇ ਕੋ ਦੁਨੀਆ ਬਨਾਈ |
ਮਨੁੱਖ ਦੇ ਦਿਮਾਗ਼ ਨੇ ਬੜੀ ਸਰਲਤਾ ਨਾਲ ਦਿਮਾਗ਼ ਲੜਾ ਕੇ ਇਹ ਗੁੰਝਲ ਇਉਂ ਖੋਲ੍ਹ ਦਿੱਤੀ, ਪੀਰ, ਸਾਧ, ਤਾਂਤਿ੍ਕ ਸਭ ਤੋਂ ਸੌਖੇ, ਬਾਬੇ ਬਣ ਜਾਓ, ਹਰ ਮੁਸ਼ਕਿਲ ਦਾ ਸੌਖਾ ਹੱਲ ਕੱਢਣ ਵਾਲੇ 'ਮੁਸ਼ਕਿਲ-ਕੁਸ਼ਾ' ਬਣ ਜਾਓ... ਆਪਣੀਆਂ ਯੱਭਲੀਆਂ ਨਾਲ ਪਿਛਲੱਗੂਆਂ ਦੇ ਦਿਮਾਗ਼ ਸੁੰਨ ਕਰ ਦਿਓ... ਜਿਨ੍ਹਾਂ ਦੀ ਸੋਚ ਸੁੰਨ ਹੋ ਗਈ, ਉਨ੍ਹਾਂ ਦੀ ਸੱਚ-ਝੂਠ ਪਰਖਣ ਦੀ ਨੀਅਤ ਕਲਾ 'ਤੇ ਪੱਥਰ ਪੈ ਗਏ... ਉਨ੍ਹਾਂ ਦੀ ਸੋਚ 'ਚ ਇਕੋ ਰਾਹਤ ਰਹਿ ਜਾਂਦੀ ਹੈ ਕਿ ਆਖਿਰ ਧੰਨੇ ਭਗਤ ਨੇ ਪੱਥਰ 'ਚੋਂ ਰੱਬ ਪਾ ਹੀ ਲਿਆ ਸੀ |
ਇਸੇ ਲਈ ਵੱਡੇ-ਵੱਡੇ ਦਾਨਿਸ਼ਵਰਾਂ, ਵਿਗਿਆਨੀਆਂ, ਮਨੋਵਿਗਿਆਨ ਦੀਆਂ ਡਿਗਰੀਆਂ ਲੈਣ ਵਾਲੇ ਵੀ ਬਾਬਿਆਂ ਦੀ ਬੱਲੇ-ਬੱਲੇ ਨੂੰ ਠੱਲ੍ਹ ਨਹੀਂ ਪਾ ਸਕੇ, ਬਾਬੇ ਬੱਲੇ-ਬੱਲੇ, ਵਿਗਿਆਨੀ ਥੱਲੇ-ਥੱਲੇ |
ਮਨੁੱਖ ਦਿੱਤੀ ਬੁੱਧੀ ਨੂੰ ਇਸ ਵਿਸ਼ਵਾਸ ਨਾਲ ਜਾਮ ਕਰ ਦਿੱਤਾ ਜਾਂਦਾ ਹੈ ਕਿ ਇਸ ਸੰਸਾਰ 'ਚ ਉਹ ਅੰਧ-ਕੂਪ ਵਿਚ ਡਿੱਗਿਐ, ਉਸਨੂੰ ਅੰਧ-ਕੂਪ 'ਚੋਂ ਬਾਹਰ ਕੱਢਣ ਲਈ ਇਹ ਅਖੌਤੀ ਬਾਬੇ ਤੇ ਤਾਂਤਿ੍ਕ ਉਸ ਨੂੰ ਵਿਸ਼ਵਾਸ ਦਿਵਾਉਂਦੇ ਹਨ ਕਿ ਉਹ ਆਪਣੀ ਤਾਂਤਿ੍ਕ ਸ਼ਕਤੀ ਨਾਲ ਉਸ ਨੂੰ ਇਸ ਅੰਧ-ਕੂਪ 'ਚੋਂ ਕੱਢ ਦੇਣਗੇ ਪਰ ਅੰਧ-ਕੂਪ 'ਚੋਂ ਕੱਢਣ ਦੀ ਬਜਾਏ ਉਹ ਉਸ ਨੂੰ ਅੰਧ-ਵਿਸ਼ਵਾਸ 'ਚ ਗੜੁੱਚ ਕਰ ਦਿੰਦੇ ਹਨ ਜਿਸ 'ਚੋਂ ਉਹਦਾ ਨਿਕਲਣਾ ਅਸੰਭਵ ਹੋ ਜਾਂਦਾ ਹੈ |
ਆਤਮਾ ਮਰਦੀ ਨਹੀਂ, ਸਿਰਫ਼ ਚੋਲ਼ਾ ਬਦਲਦੀ ਹੈ, ਇਸ ਨੂੰ ਪੁਖਤਾ ਕਰਨ ਵਾਲੀਆਂ ਕਈ ਕਥਾ ਕਹਾਣੀਆਂ ਸਾਇੰਸ ਦੇ ਇਸ ਯੁੱਗ 'ਚ ਵੀ ਅਕਸਰ ਪ੍ਰਗਟ ਹੁੰਦੀਆਂ ਰਹਿੰਦੀਆਂ ਹਨ | ਕੁਝ ਕੁ ਸਾਲ ਪਹਿਲਾਂ ਹੀ ਭਾਰਤ ਦੇ ਸਭੇ ਅਖ਼ਬਾਰਾਂ 'ਚ ਇਹ ਖ਼ਬਰ ਛਪੀ ਸੀ ਕਿ ਇਕ ਪਿੰਡ 'ਚ, ਇਕ ਘਰ 'ਚ ਜੰਮਿਆ ਬੱਚਾ ਜਦ 7-8 ਸਾਲ ਦਾ ਹੋਇਆ ਤਾਂ ਉਹ ਅਚਾਨਕ ਕਹਿਣ ਲੱਗਾ ਕਿ ਉਹ ਤਾਂ ਉਨ੍ਹਾਂ ਦੀ ਔਲਾਦ ਨਹੀਂ ਹੈ, ਸਗੋਂ ਉਹਦਾ ਘਰ ਤਾਂ ਫਲਾਣੇ ਪਿੰਡ 'ਚ ਹੈ, ਉਹਦੇ ਮਾਤਾ-ਪਿਤਾ ਤਾਂ ਫਲਾਣੇ ਹਨ | ਸਕੇ ਮਾਤਾ-ਪਿਤਾ ਹੈਰਾਨ ਰਹਿ ਗਏ, ਉਹ ਇਹ ਜਾਣਨ ਲਈ ਕਿ ਕੀ ਜੋ ਉਹ ਕਹਿ ਰਿਹਾ ਹੈ, ਸੱਚ ਹੈ? ਉਹਨੂੰ ਉਹਦੇ ਦੱਸੇ ਪਿੰਡ ਲੈ ਗਏ ਉਹਨੇ ਪਿੰਡ ਪਛਾਣ ਲਿਆ, ਪਿੰਡ ਦੀਆਂ ਗਲੀਆਂ ਪਛਾਣ ਲਈਆਂ, ਆਪਣਾ ਪੁਰਾਣਾ ਘਰ ਪਛਾਣ ਲਿਆ | ਜਦ ਉਹ ਘਰ ਦੇ ਅੰਦਰ ਗਏ ਤਾਂ ਉਹਨੇ ਆਪਣੇ ਦਾਦਾ-ਦਾਦੀ ਨੂੰ ਪਛਾਣ ਲਿਆ, ਉਥੇ ਲੱਗੀ ਆਪਣੇ ਸਵਰਗੀ ਪਿਤਾ ਦੀ ਫੋਟੋ ਵੀ ਪਛਾਣ ਲਈ ਤੇ ਹੱਥ ਰੱਖ ਕੇ ਕਿਹਾ, 'ਇਹ ਮੇਰੇ ਪਿਤਾ ਜੀ ਹਨ |' ਦਾਦਾ-ਦਾਦੀ ਨੇ ਵੀ ਉਹਦੇ ਕਥਨ 'ਤੇ ਮੋਹਰ ਲਾ ਦਿੱਤੀ ਕਿ ਆਹੋ ਇਹ ਉਨ੍ਹਾਂ ਦਾ ਹੀ ਪੋਤਰਾ ਹੈ, ਪੰਜ ਸਾਲ ਪਹਿਲਾਂ ਅਚਾਨਕ ਇਕ ਦੁਰਘਟਨਾ 'ਚ ਉਹਦੀ ਡੈੱਥ (ਮੌਤ) ਹੋ ਗਈ ਸੀ |
ਇਸ ਤਰ੍ਹਾਂ ਦੀ ਇਕ ਕਹਾਣੀ ਪੜ੍ਹੋ, ਸੁਣੋ ਤਾਂ ਲੋਕੀਂ ਇਸ ਤਰ੍ਹਾਂ ਦੀਆਂ ਕਈ ਹੋਰ ਕਹਾਣੀਆਂ ਸੁਣਾ ਦਿੰਦੇ ਹਨ ਕਿ ਸੱਚਮੁੱਚ ਏਦਾਂ ਦੀਆਂ ਘਟਨਾਵਾਂ ਦੇ ਉਹ ਗਵਾਹ ਹਨ | ਇਹ ਜਿੰਨੀਆਂ ਉਦਾਹਰਨਾਂ ਦਾ ਵਰਣਨ ਕੀਤਾ ਹੈ, ਇਹ ਉਥੋਂ ਤਾੲੀਂ ਸਿਰਫ਼ ਇਹ ਸਾਬਤ ਨਹੀਂ ਕਰ ਦਿੱਤਾ ਗਿਆ ਕਿ ਇਹ 'ਸੱਚ' ਸਨ | ਪਰ ਇਸ ਮਗਰੋਂ ਉਨ੍ਹਾਂ ਪਾਤਰਾਂ ਦਾ ਕੀ ਹੋਇਆ? ਕੁਝ ਵਰਨਣ ਨਹੀਂ ਸੀ | ਇਸ ਮੋੜ 'ਤੇ ਹੀ ਖਤਮ ਕਰ ਦਿੱਤੀਆਂ ਗਈਆਂ ਕਿ ਜਿਹੜੀਆਂ ਦਿਮਾਗ਼ ਝੰਜੋੜ ਦੇਣ | ਅੰਧ-ਕੂਪ, ਹੋਰ ਹਨੇਰਾ ਹੋ ਗਿਆ | ਦਿਮਾਗ਼ ਦੀ ਬੱਤੀ ਗੁੱਲ ਹੋ ਜਾਏ ਤਾਂ ਫਿਰ ਅੰਧ-ਕੂਪ 'ਚ ਹੀ ਟੱਕਰਾਂ ਮਾਰਦਾ ਰਹਿੰਦਾ ਹੈ |
ਦਿੱਲੀ 'ਚ ਹਾਲ 'ਚ ਹੀ ਬਰਾੜੀ 'ਚ ਜਿਹੜਾ ਕਾਂਡ ਹੋਇਆ ਹੈ ਕਿ ਇਕੋ ਪਰਿਵਾਰ ਦੇ 11 ਜੀਅ ਇਸ ਵਿਸ਼ਵਾਸ 'ਚ ਅੰਨ੍ਹੇ ਹੋ ਕੇ ਉਹ ਜੇਕਰ ਉਹ ਆਪਣੇ ਹੱਥੀਂ ਆਪਣੇ ਸਰੀਰ ਦਾ ਨਾਸ ਕਰ ਦੇਣ ਤਾਂ ਉਨ੍ਹਾਂ ਦੀਆਂ ਆਤਮਾਵਾਂ ਨੂੰ ਉਨ੍ਹਾਂ ਦੇ ਸਵਰਗਵਾਸੀ ਪਿਤਾ ਦੀ ਆਤਮਾ ਉਸੇ ਵੇਲੇ ਮੁੜ ਜਿਊਾਦਿਆਂ ਕਰ ਦਏਗੀ | ਹੁਣ ਜਿਹੜੀ ਤਾਜ਼ਾ ਖ਼ਬਰ ਆਈ ਹੈ, ਉਹਦੇ 'ਚ ਵੀ ਨਵੀਂ ਪੁਸ਼ਟੀ ਹੋਈ ਹੈ ਕਿ ਇਸ ਪਰਿਵਾਰ ਨੂੰ ਵੀ ਅੰਧ-ਕੂਪ 'ਚ ਸੁੱਟਣ ਵਾਲਾ ਇਕ ਲੋਕਲ ਬਾਬਾ ਹੈ, ਜਿਸ ਨੂੰ ਇਲਾਕੇ ਦੇ ਲੋਕੀਂ ਬੀੜੀ ਵਾਲਾ ਬਾਬਾ ਜਾਂ ਦਾੜ੍ਹੀ ਵਾਲਾ ਬਾਬਾ ਕਰ ਕੇ ਜਾਣਦੇ ਹਨ | ਹਾਲਾਂ ਤਾੲੀਂ ਤਾਂ ਬਾਬਾ ਇਸ ਗੱਲੋਂ ਇਨਕਾਰੀ ਹੈ ਕਿ ਉਸ ਦਾ ਇਸ ਮਾਮਲੇ 'ਚ ਕੋਈ ਹੱਥ ਹੈ, ਬੇਸ਼ੱਕ ਉਸ ਵਿਰੁੱਧ ਸੀ.ਬੀ.ਆਈ. ਤੋਂ ਜਾਂਚ ਕਰਵਾ ਲਈ ਜਾਵੇ | ਅੰਧ-ਕੂਪ 'ਚ ਸੁੱਟਣ ਵਾਲੇ ਬਾਬੇ, ਪੁਲਿਸ ਦੇ ਅੰਧ-ਕੂਪ 'ਚ ਡਿੱਗਣ ਦੇ ਡਰੋਂ, ਇਨਕਾਰੀ ਹੋਣ 'ਚ ਵੀ ਬੜੇ ਮਾਹਿਰ ਹਨ |
ਮੈਂ ਲਿਖਿਆ ਸੀ ਕਿ ਇਹੋ ਜਿਹੇ ਕਾਰੇ ਸਿਰਫ਼ ਹਿੰਦੁਸਤਾਨ 'ਚ ਹੀ ਨਹੀਂ, ਕਈ ਹੋਰ ਦੇਸ਼ਾਂ 'ਚ ਵੀ ਵਾਪਰਦੇ ਹਨ | ਮੈਂ ਖਾਸ ਤੌਰ 'ਤੇ ਜਾਪਾਨ ਦਾ ਜ਼ਿਕਰ ਕੀਤਾ ਸੀ ਕਿ ਉਥੇ ਵੀ ਇਕ ਬਾਬੇ ਨੇ ਪਰਮਾਤਮਾ ਦੇ ਸੁਪਰੀਮ-ਸੱਚ ਦਾ ਜਾਣਕਾਰ ਹੋਣ ਨਾਤੇ ਕਈ ਭਗਤਾਂ ਦੀ ਏਦਾਂ ਹੀ ਸਮੂਹਿਕ ਹੱਤਿਆ ਕਰਵਾ ਦਿੱਤੀ ਸੀ |
ਇਕ ਤਾਂ ਸਿਆਪਾ ਹੈ ਡੂਮਜ਼ ਡੇਅ (4oom’s 4ay) ਅਰਥਾਤ ਪਰਲੋ, ਪਰਲਯ, ਕਯਾਮਤ (ਰੋਜ਼-ਏ-ਆਖਰ) ਦਾ ਕਿ ਇਸ ਦਿਨ ਇਸ ਧਰਤੀ ਤੋਂ ਮਨੁੱਖਾਂ ਦੀ ਮੌਤ ਹੋ ਜਾਏਗੀ (ਕੋਈ ਨਹੀਂ ਬਚੇਗਾ) ਇਸ ਲਈ ਉਥੇ ਇਕ ਜਾਪਾਨੀ ਬਾਬੇ ਨੇ ਆਓਮ... ਸ਼ਿਕਰਿਕੀਓ ਨੇ ਸਭ ਤੋਂ ਉੱਚੇ ਸੱਚ ਨੂੰ 'ਅੰਧ ਕੂਪ' 'ਚ ਸੁੱਟਣ ਦਾ ਪ੍ਰਪੰਚ ਰਚਿਆ | 1995 ਨੂੰ ਉਸ ਨੇ ਆਪਣੀ ਅਗਵਾਈ 'ਚ ਆਪਣੇ 6 ਭਗਤਾਂ ਸੰਗ ਟੋਕੀਓ ਦੇ ਇਕ ਸਬ-ਵੇਅ 'ਚ ਸੈਰੀਨ ਗੈਸ (Sarin 7ass) ਛੱਡ ਕੇ 13 ਚੰਗੇ-ਭਲੇ ਮਨੁੱਖਾਂ ਨੂੰ ਥਾਂ 'ਤੇ ਹੀ ਮੌਤ ਦੇ ਹਵਾਲੇ ਕਰ ਦਿੱਤਾ ਤੇ ਘੱਟੋ-ਘੱਟ 5800 ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ ਜਿਨ੍ਹਾਂ 'ਚੋਂ ਕਈ ਸਦਾ ਲਈ ਅਪੰਗ ਹੋ ਗਏ | ਪੁਲਿਸ ਨੇ ਉਹਨੂੰ ਵੇਲੇ ਸਿਰ ਗਿ੍ਫ਼ਤਾਰ ਕਰ ਲਿਆ ਸੀ | ਹੁਣ ਪਿਛਲੇ ਹਫ਼ਤੇ ਹੀ ਟੋਕੀਓ 'ਚ ਉਸ 'ਤੇ ਚੱਲ ਰਹੇ ਮੁਕੱਦਮੇ ਦਾ ਫ਼ੈਸਲਾ ਆਇਆ ਹੈ ਤੇ ਉਸ ਨੂੰ ਫਾਂਸੀ ਦੇ ਦਿੱਤੀ ਗਈ ਹੈ |
'ਆਪ ਮੋਇਆ, ਜਗ ਪਰਲੋ'
ਉਹਦੇ ਲਈ ਤਾਂ ਡੂਮਜ਼ ਡੇਅ ਕਯਾਮਤ ਦਾ ਦਿਨ ਸੱਚਮੁੱਚ ਸਾਬਤ ਹੋ ਗਿਆ ਪਰ ਕੀ ਅੰਧ-ਕੂਪ ਵਾਲਾ ਭਰਮ-ਭੁਲਾਵਾ ਸਮਾਪਤ ਹੋ ਗਿਆ?
ਭੌਤਿਕ ਸੰਸਾਰ 'ਚ ਤਾਂ ਨਹੀਂ... ਜਦ ਤਾੲੀਂ ਇਹ ਸਾਧ, ਬਾਬੇ, ਤਾਂਤਿ੍ਕ, ਪਰਲੋ, ਕਯਾਮਤ ਡੂਮਜ਼ ਡੇਅ ਜਮਾਂ (ਯਮਦੂਤਾਂ) ਦਾ ਡਰ ਦੇ ਕੇ ਲੋਕਾਈ ਨੂੰ 'ਅੰਧ-ਕੂਪ' 'ਚ ਸੁੱਟੀ ਜਾਣਗੇ, ਪਤਾ ਨਹੀਂ ਅੰਧ-ਵਿਸ਼ਵਾਸ 'ਚ ਜਾਮ ਹੋਏ ਦਿਮਾਗ਼ ਕਾਰਨ ਕਈ ਮਨੁੱਖੀ ਜ਼ਿੰਦਗੀਆਂ ਲਿਖੀ ਮੌਤ ਤੋਂ ਪਹਿਲਾਂ ਆਪਣੇ ਹੱਥੀਂ ਆਪਣਾ ਕੰਮ ਤਮਾਮ ਕਰਨ ਵਾਲੇ ਹਨੇਰੇ ਰਾਹ 'ਤੇ ਚਲਦਿਆਂ ਆਪਣਾ ਘਾਣ ਆਪ ਹੀ ਕਰੀ ਜਾਣਗੇ |

ਨਹਿਲੇ 'ਤੇ ਦਹਿਲਾ: ਆਪਣਾ ਸ਼ਿਕਾਰ ਆਪ ਲੱਭੋ

ਇਕ ਵਾਰੀ ਲੁਧਿਆਣਾ ਸ਼ਹਿਰ ਵਿਚ ਉਰਦੂ ਮੁਸ਼ਾਇਰਾ ਸੀ, ਜਿਸ ਵਿਚ ਕਈ ਨਾਮਵਰ ਸ਼ਾਇਰ ਆਏ ਹੋਏ ਸਨ, ਜਿਨ੍ਹਾਂ ਦੇ ਠਹਿਰਨ ਦਾ ਪ੍ਰਬੰਧ ਵਧੀਆ ਹੋਟਲਾਂ ਵਿਚ ਕੀਤਾ ਗਿਆ ਸੀ, ਜਿਥੇ ਉਨ੍ਹਾਂ ਦੇ ਖਾਣ-ਪੀਣ, ਆਰਾਮ ਆਦਿ ਦਾ ਪੂਰਾ ਪ੍ਰਬੰਧ ਕੀਤਾ ਸੀ | ਇਸ ਮੁਸ਼ਾਇਰੇ ਵਿਚ ਮੇਰੇ ਪਿਆਰੇ ਮਿੱਤਰ ਬਸ਼ੀਰ ਬਦਰ ਸਾਹਬ ਵੀ ਆਏ ਹੋਏ ਸਨ | ਉਨ੍ਹਾਂ ਦੇ ਕਮਰੇ ਵਿਚ ਮਲਿਕਜ਼ਾਦਾ ਮਨਜ਼ੂਰ ਅਹਿਮਦ ਸਾਹਬ ਦੇ ਬੇਟੇ ਮਲਿਕਜ਼ਾਦਾ ਜਾਵੇਦ ਠਹਿਰੇ ਹੋਏ ਸਨ |
ਜਨਾਬ ਬਸ਼ੀਰ ਬਦਰ ਸਾਹਬ ਨੇ ਜਾਵੇਦ ਨੂੰ ਕਿਹਾ, 'ਤੁਸੀਂ ਕਮਰੇ ਵਿਚ ਆਰਾਮ ਕਰੋ | ਮੈਂ ਉਰਦੂ ਜ਼ਬਾਨ ਦੇ ਆਸ਼ਿਕ ਅਤੇ ਹੀਰੋ ਸਾਈਕਲ ਦੇ ਮਾਲਕ ਸ੍ਰੀ ਓਮ ਪ੍ਰਕਾਸ਼ ਮੰੁਜਾਲ ਜੀ ਨੂੰ ਮਿਲਣ ਜਾ ਰਿਹਾ ਹਾਂ | ਜਾਵੇਦ ਸਾਹਬ ਨੇ ਵੀ ਨਾਲ ਚੱਲਣ ਦੀ ਬੇਨਤੀ ਕੀਤੀ ਪਰ ਬਸ਼ੀਰ ਬਦਰ ਸਾਹਬ ਨੇ ਮਨ੍ਹਾ ਕਰ ਦਿੱਤਾ |
ਸ਼ਾਮ ਨੂੰ ਜਦੋਂ ਜਨਾਬ ਬਸ਼ੀਰ ਬਦਰ ਸਾਹਬ ਹੋਟਲ ਵਿਚ ਵਾਪਸ ਆਏ ਤਾਂ ਉਨ੍ਹਾਂ ਕੋਲ ਤੋਹਫਿਆਂ ਨਾਲ ਭਰਿਆ ਹੋਇਆ ਸੂਟਕੇਸ ਸੀ | ਉਨ੍ਹਾਂ ਦੀ ਜੇਬ ਵਿਚ ਨੋਟਾਂ ਨਾਲ ਭਰਿਆ ਹੋਇਆ ਭਾਰਾ ਲਿਫ਼ਾਫ਼ਾ ਸੀ | ਇਹ ਸਭ ਕੁਝ ਵੇਖਕੇ ਜਾਵੇਦ ਸਾਹਬ ਨੇ ਜਨਾਬ ਬਸ਼ੀਰ ਬਦਰ ਨੂੰ ਕਿਹਾ, 'ਉਸਤਾਦ ਜੇਕਰ ਤੁਸੀਂ ਮੈਨੂੰ ਵੀ ਨਾਲ ਲੈ ਜਾਂਦੇ ਤਾਂ ਕੁਝ ਨਾ ਕੁਝ ਮੇਰੇ ਹਿੱਸੇ ਵੀ ਆ ਜਾਂਦਾ |'
ਇਸ ਦੇ ਜਵਾਬ ਵਿਚ ਜਨਾਬ ਬਸ਼ੀਰ ਬਦਰ ਸਾਹਬ ਨੇ ਕਿਹਾ, 'ਆਪਣਾ ਸ਼ਿਕਾਰ ਆਪ ਲੱਭੋ, ਲੁਧਿਆਣੇ ਸ਼ਹਿਰ ਵਿਚ ਜਨਾਬ ਮੰੁਜਾਲ ਵਰਗੇ ਲੋਕਾਂ ਦੀ ਕਮੀ ਨਹੀਂ |'

-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401.
ਮੋਬਾਈਲ : 94170-91668.

ਕਹਾਣੀ: ਤਰਸਦੇ ਕੰਨ

ਪਾਠੀ ਸਿੰਘ ਸਾਰੀ ਸੰਗਤ ਨੂੰ ਬੇਨਤੀ ਕਰ ਰਿਹਾ ਸੀ ਕਿ ਲੰਗਰ ਪਾਣੀ ਛਕੇ ਤੋਂ ਬਗੈਰ ਕਿਸੇ ਨੇ ਨਹੀਂ ਜਾਣਾ ਪਰ ਬਾਬਾ ਕੈਲਾ ਤਾਂ ਖੰੂਡੀ ਸਹਾਰੇ ਲੱਤਾਂ ਘਸੀਟਦਾ, ਬੁੜਬੁੜਾਉਂਦਾ ਤੇਜ਼ੀ ਨਾਲ ਪਿੰਡ ਦੀ ਸੱਥ ਵੱਲ ਜਾ ਰਿਹਾ ਸੀ | ਬਾਬੇ ਕੈਲੇ ਨੇ ਉਸ ਖੰੁਢ 'ਤੇ ਬਹਿ ਕੇ ਸਾਹ ਲਿਆ ਜਿਥੇ ਉਹ ਤੇ ਬਾਬਾ ਸਰੂਪਾ 'ਕੱਠੇ ਸਾਰਾ ਦਿਨ ਬੈਠੇ ਦੁੱਖ-ਸੁੱਖ ਕਰਦੇ ਸਨ |
ਅੱਜ ਬਾਬੇ ਸਰੂਪੇ ਦਾ ਭੋਗ ਸੀ | ਬਹੁਤ ਜ਼ਿਆਦਾ ਇਕੱਠ ਸੀ | ਸਰੂਪ ਸਿੰਘ ਦੇ ਚਾਰ ਮੰੁਡਿਆਂ ਵਿਚੋਂ ਤਿੰਨ ਵੱਖ-ਵੱਖ ਸ਼ਹਿਰਾਂ ਵਿਚ ਆਪਣੇ ਪਰਿਵਾਰਾਂ ਸਮੇਤ ਰਹਿੰਦੇ ਸਨ ਤੇ ਇਕ ਮੰੁਡਾ ਪਿੰਡ ਰਹਿੰਦਾ ਸੀ | ਧੀ ਵੀ ਚੰਗੇ ਘਰੇ ਵਿਆਹੀ ਸੀ | ਕੈਲੇ ਤੇ ਸਰੂਪੇ ਨੇ ਬਚਪਨ, ਜਵਾਨੀ ਤੇ ਬੁਢਾਪਾ ਇਕੱਠਿਆਂ ਗੁਜ਼ਾਰਿਆ ਸੀ | ਪਿੰਡ ਵਿਚ ਉਨ੍ਹਾਂ ਦੇ ਘਰ ਵੀ ਨੇੜੇ-ਨੇੜੇ ਹੀ ਸਨ |
ਸਰੂਪ ਦੀ ਘਰਵਾਲੀ ਕਈ ਸਾਲ ਪਹਿਲਾਂ ਅਕਾਲ ਚਲਾਣਾ ਕਰ ਗਈ ਸੀ | ਸਰੂਪ ਆਪਣੇ ਘਰਬਾਰ ਦੀ ਸਾਰੀ ਗੱਲ ਕੈਲੇ ਕੋਲ ਕਰ ਲੈਂਦਾ ਸੀ | ਸ਼ਹਿਰ ਰਹਿੰਦੇ ਨੂੰ ਹਾਂ-ਪੁੱਤਾਂ ਅਤੇ ਪੋਤੇ-ਪੋਤੀਆਂ ਨੂੰ ਵਧੇਰੇ ਹੀ ਖੁੱਲ੍ਹਾ-ਡੁੱਲ੍ਹਾ ਦੇਖਦਾ ਤਾਂ ਮਨ ਦੀ ਭੜਾਸ ਕੈਲੇ ਕੋਲ ਕੱਢਦਾ | ਭਾਵੇਂ ਕੈਲਾ ਵਿਆਹਿਆ ਨਹੀਂ ਸੀ ਪਰ ਫਿਰ ਵੀ ਕਬੀਲਦਾਰੀ ਦੀ ਸਾਰੀ ਗੱਲ ਸਮਝਦਾ ਸੀ | ਜਵਾਨੀ ਪਹਿਰੇ ਦੋਵਾਂ ਨੇ ਹੱਡ ਭੰਨ ਕੇ ਕੰਮ ਕੀਤਾ ਪਰ ਹੁਣ ਬੁਢਾਪੇ ਵਿਚ ਸਰੀਰ ਜਵਾਬ ਦੇ ਚੁੱਕਾ ਸੀ ਤਾਂ ਹੀ ਸਵੇਰੇ ਘਰੋਂ ਰੋਟੀ-ਪਾਣੀ ਛਕ ਕੇ ਖੰੁਢ 'ਤੇ ਆ ਬਹਿੰਦੇ | ਸਾਰਾ ਦਿਨ ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ ਰਹਿੰਦੇ | ਦੋਵਾਂ ਦੇ ਘਰਦੇ ਲੜਦੇ ਰਹਿੰਦੇ ਕਿ, 'ਟੈਮ ਨਾਲ ਘਰੇ ਵੜ ਜਾਇਆ ਕਰੋ, ਸਾਰਾ ਦਿਨ ਮੰੂਹ ਨਾਲ ਮੰੂਹ ਜੋੜੀ ਬੈਠੇ ਰਹਿੰਦੇ ਓ... |'
ਸੰਖੇਪ ਬਿਮਾਰੀ ਪਿਛੋਂ ਬਾਬਾ ਸਰੂਪ, ਕੈਲੇ ਨੂੰ 'ਕੱਲਾ ਛੱਡ ਤੁਰ ਗਿਆ | ਉਸ ਦਿਨ ਤੋਂ ਹੀ ਕੈਲਾ ਭਵੰਤਰਿਆਂ ਵਾਂਗ ਫਿਰਦਾ ਰਹਿੰਦਾ | ਖੰੁਢ 'ਤੇ ਆ ਕੇ ਬਹਿ ਜਾਂਦਾ ਪਰ ਜੀਅ ਨਾ ਲਗਦਾ, ਫਿਰ ਘਰੇ ਵਗ ਜਾਂਦਾ | ਕਿਸੇ ਨੂੰ ਨਾ ਬੁਲਾਉਂਦਾ | ਘਰ ਖਾਣ ਨੂੰ ਆਉਂਦਾ ਤਾਂ ਫਿਰ ਖੰੁਢ ਵੱਲ...ਸਾਰਾ ਦਿਨ ਇਵੇਂ ਤੁਰਿਆ ਰਹਿੰਦਾ |
ਅੱਜ ਬਾਬੇ ਕੈਲੇ ਨੂੰ ਪਤਾ ਲੱਗਾ ਕਿ ਭੋਗ 'ਤੇ ਕਈ ਬੁਲਾਰਿਆਂ ਨੇ ਬੋਲਣਾ ਹੈ | ਬਾਬੇ ਸਰੂਪੇ ਨੂੰ ਪੁੱਤਾਂ ਨੇ ਵੱਡਾ ਕੀਤਾ | ਉਸ ਦੇ ਮਨ ਨੂੰ ਧਰਵਾਸ ਸੀ ਕਿ ਉਸ ਦੇ ਯਾਰ ਦੀਆਂ ਗੱਲਾਂਬਾਤਾਂ ਹੋਣਗੀਆਂ | ਅਰਦਾਸ ਮਗਰੋਂ ਹਰੇਕ ਬੁਲਾਰਾ ਇਕ ਵਾਰ ਬਾਬੇ ਸਰੂਪ ਦਾ ਨਾਂਅ ਲੈਂਦਾ ਤੇ ਫਿਰ ਉੱਚੀਆਂ ਪਦਵੀਆਂ 'ਤੇ ਲੱਗੇ ਪੁੱਤਾਂ, ਨੂੰ ਹਾਂ, ਪੋਤਿਆਂ, ਕੁੜਮਾਂ ਸਭ ਬਾਰੇ ਵਿਸਥਾਰ ਨਾਲ ਦੱਸਦਾ | ਜੋ ਖਾਲੀ ਹੱਥ ਤੁਰ ਗਿਆ ਉਸ ਬਾਰੇ ਘੱਟ ਤੇ ਉੱਚੀਆਂ ਪਦਵੀਆਂ ਦੀ ਚਰਚਾ ਵਧੇਰੇ ਹੋ ਰਹੀ ਸੀ | ਬਾਬੇ ਕੈਲੇ ਦਾ ਜੀਅ ਕਾਹਲਾ ਪੈ ਰਿਹਾ ਸੀ ਕਿ ਉਸ ਦੇ ਬੇਲੀ ਦੀਆਂ ਗੱਲਾਂ ਹੋਣ... ਉਸ ਦੀਆਂ ਭਾਵਨਾਵਾਂ ਦਾ ਜ਼ਿਕਰ ਹੋਵੇ ਪਰ... ਤੇ ਹੁਣ ਪਾਠੀ ਸਿੰਘ ਦੀ ਬੇਨਤੀ ਦੀ ਪ੍ਰਵਾਹ ਕੀਤੇ ਬਗੈਰ ਤਰਸਦੇ ਕੰਨਾਂ ਉਤੇ ਵਲੇਟੇ ਸਾਫੇ ਦੇ ਲੜ ਨਾਲ ਹੰਝੂ ਪੂੰਝਦਾ ਬਾਬਾ ਕੈਲਾ ਖੰੁਢ ਵੱਲ ਜਾ ਰਿਹਾ ਸੀ, ਜਿਥੇ ਉਹ ਤੇ ਉਸ ਦਾ ਬੇਲੀ ਬੈਠ ਕੇ ਦੁੱਖ-ਸੁੱਖ ਸਾਂਝਾ ਕਰਦੇ ਸਨ |

-ਈ.ਟੀ.ਟੀ. ਟੀਚਰ, ਸਰਕਾਰੀ ਪ੍ਰਾਇਮਰੀ ਸਕੂਲ, ਸੰਧਵਾਂ ਫਰੀਦਕੋਟ | ਮੋਬਾਈਲ : 95011-08280.

ਆਸ ਤੇ ਨਿਰਾਸ਼ਾ

• ਰਾਤ ਨੂੰ ਜਦੋਂ ਅਸੀਂ ਸੌਾਦੇ ਹਾਂ ਤਾਂ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਸਵੇਰੇ ਉਠਣਾ ਹੈ ਕਿ ਨਹੀਂ ਪਰ ਫਿਰ ਵੀ ਅਸੀਂ ਘੜੀ ਦੇ ਅਲਾਰਮ ਲਗਾਉਂਦੇ ਹਾਂ, ਇਹ ਹੀ ਆਸ ਹੈ |
• ਜੀਵਨ ਦੇ ਰੁੱਖ ਤੇ ਜਦੋਂ ਗ਼ਮਾਂ ਦੀ ਪਤਝੜ ਛਾ ਜਾਂਦੀ ਹੈ ਤਾਂ ਖ਼ੁਸ਼ੀਆਂ ਦੀ ਬਹਾਰ ਦੇ ਆਉਣ ਦੀ ਉਡੀਕ ਨੂੰ ਆਸ ਕਿਹਾ ਜਾਂਦਾ ਹੈ |
• ਜਾਗ ਰਹੇ ਬੰਦੇ ਦੇ ਸੁਪਨੇ ਨੂੰ ਆਸ ਕਿਹਾ ਜਾਂਦਾ ਹੈ |
• ਅੱਗੇ ਜੋ ਸਮਾਂ ਆਉਣਾ ਹੈ, ਉਸ ਨੂੰ ਸਫ਼ਲਤਾ, ਖੁਸ਼ਹਾਲੀ, ਵਿਕਾਸ ਅਤੇ ਉੱਨਤੀ ਦਾ ਚਿੰਨ੍ਹ ਸਵੀਕਾਰ ਕਰਨਾ ਹੀ ਆਸ ਹੈ |
• ਆਸ ਨੂੰ ਚਮਕਦੀ ਰੌਸ਼ਨੀ ਤੇ ਨਿਰਾਸ਼ਾ ਨੂੰ ਸੰਘਣਾ ਹਨੇਰਾ ਕਿਹਾ ਜਾ ਸਕਦਾ ਹੈ |
• ਆਸ ਟੁੱਟ ਚੁੱਕੇ ਇਨਸਾਨ ਲਈ ਦਵਾ, ਬਿਖਰ ਚੁੱਕੇ ਖਾਬਾਂ ਦੀ ਪੀੜ ਚੂਸਣ ਵਾਲਾ ਮਣਕਾ ਅਤੇ ਹੰਝੂਆਂ ਦੀ ਰੁੱਤੇ ਹਾਸਿਆਂ ਦੀ ਬਰਸਾਤ ਦੀ ਝਾਕ ਵਾਂਗ ਹੁੰਦੀ ਹੈ |
• ਦਿਨ ਹਰ ਪਲ ਆਪਣੀ ਹੀ ਕੀਮਤ ਰੱਖਦਾ ਹੈ | ਸਵੇਰ ਆਸ ਲੈ ਕੇ ਆਉਂਦੀ ਹੈ | ਦੁਪਹਿਰ ਵਿਸ਼ਵਾਸ ਲਿਆਉਂਦੀ ਹੈ | ਸ਼ਾਮ ਪਿਆਰ ਲਿਆਉਂਦੀ ਹੈ | ਰਾਤ ਵਿਸ਼ਰਾਮ (ਰੈਸਟ) ਲੈ ਕੇ ਆਉਂਦੀ ਹੈ | ਰੱਬ ਕਰੇ ਤੁਹਾਨੂੰ ਇਹ ਚੀਜ਼ਾਂ ਮਿਲਦੀਆਂ ਰਹਿਣ |
• ਜਦੋਂ ਤੱਕ ਸਾਡੇ ਕੋਲ ਯਾਦਾਂ ਹੁੰਦੀਆਂ ਹਨ, ਸਾਡਾ ਕੱਲ੍ਹ ਰਹਿੰਦਾ ਹੈ | ਜਦੋਂ ਤੱਕ ਸਾਡੇ ਕੋਲ ਆਸ ਹੁੰਦੀ ਹੈ, ਸਾਨੂੰ ਕੱਲ੍ਹ ਦੀ ਆਸ ਹੁੰਦੀ ਹੈ | ਜਦੋਂ ਤੱਕ ਸਾਡੇ ਕੋਲ ਮਿੱਤਰਤਾ ਹੁੰਦੀ ਹੈ ਤਾਂ ਸਾਡਾ ਹਰ ਦਿਨ ਮੁਕੰਮਲ ਹੁੰਦਾ ਹੈ |
• ਆਸ ਦੀ ਮੋਮਬੱਤੀ, ਜ਼ਿੰਦਗੀ ਵਿਚ ਸਫ਼ਲਤਾ ਹਾਸਲ ਕਰਨ ਲਈ ਰੌਸ਼ਨੀ ਦਾ ਸੋਮਾ ਹੁੰਦੀ ਹੈ | ਜ਼ਿੰਦਗੀ ਤੇ ਆਸ ਦਾ ਰਿਸ਼ਤਾ ਨਹੰੁ-ਮਾਸ ਦੇ ਰਿਸ਼ਤੇ ਨਾਲੋਂ ਵੀ ਗੂੜ੍ਹਾ ਤੇ ਮਹੱਤਵਪੂਰਨ ਹੈ |
• ਔਖੇ ਵੇਲੇ ਸਭ ਤੋਂ ਵੱਡਾ ਸਹਾਰਾ ਹੈ 'ਆਸ' ਜੋ ਇਕ ਪਿਆਰੀ ਜਿਹੀ ਮੁਸਕਰਾਹਟ ਦੇ ਕੇ ਕੰਨਾਂ ਵਿਚ ਹੌਲੀ ਜਿਹੇ ਕਹਿੰਦੀ ਹੈ, 'ਸਬਰ ਰੱਖ, ਸਭ ਚੰਗਾ ਹੀ ਹੋਵੇਗਾ |'
• ਆਸ ਉਤਸ਼ਾਹ ਦੀ ਜਣਨੀ ਹੈ | ਆਸ ਵਿਚ ਤੇਜ਼ ਹੈ, ਬਲ ਹੈ ਅਤੇ ਜੀਵਨ ਹੈ | ਆਸ ਹੀ ਸੰਸਾਰ ਦੀ ਸੰਚਾਲਕ ਸ਼ਕਤੀ ਹੈ |
• ਆਸ ਉਹ ਮਧੂ ਮੱਖੀ ਹੈ ਜੋ ਬਿਨਾਂ ਫੁੱਲਾਂ ਤੋਂ ਸ਼ਹਿਦ ਬਣਾਉਂਦੀ ਹੈ |
• ਖੇਤੀਬਾੜੀ ਇਕ ਆਸ ਦਾ ਧੰਦਾ ਹੈ |
• ਆਸ ਉਹ ਸ਼ਕਤੀ ਹੈ ਜੋ ਉਨ੍ਹਾਂ ਹਾਲਾਤ ਵਿਚ ਵੀ ਸਾਨੂੰ ਖ਼ੁਸ਼ ਬਣਾਈ ਰੱਖਦੀ ਹੈ, ਜਿਨ੍ਹਾਂ ਬਾਰੇ ਅਸੀਂ ਸਮਝਦੇ ਹਾਂ ਕਿ ਉਹ ਖਰਾਬ ਹਨ |
• ਆਸ਼ਾਵਾਦ ਇਕ ਵਿਸ਼ਵਾਸ ਹੈ ਜੋ ਮਨੁੱਖ ਨੂੰ ਪ੍ਰਾਪਤੀਆਂ ਵਲ ਲੈ ਜਾਂਦਾ ਹੈ | ਉਮੀਦ ਅਤੇ ਵਿਸ਼ਵਾਸ ਤੋਂ ਬਿਨਾਂ ਕੁਝ ਵੀ ਨਹੀਂ ਕੀਤਾ ਜਾ ਸਕਦਾ |
• ਜਿਸ ਵਿਅਕਤੀ ਕੋਲ ਕਲਪਨਾ ਨਹੀਂ ਹੈ, ਉਸ ਕੋਲ ਆਸ ਵੀ ਨਹੀਂ ਹੋ ਸਕਦੀ | ਉਹ ਉਸ ਪੰਛੀ ਵਰਗਾ ਹੈ ਜਿਸ ਦੇ ਪਰ ਨਾ ਹੋਣ |
• ਆਸ ਇਕ ਅਜਿਹਾ ਬੀਜ ਹੈ, ਜਿਹੜਾ ਲਹਿਰਾਉਂਦੀ ਫਸਲ ਪੈਦਾ ਕਰ ਸਕਦਾ ਹੈ | ਜ਼ਿੰਦਗੀ ਵਿਚ ਆਸ ਦੀ ਕਿਰਨ ਦਾ ਹੋਣਾ ਬਹੁਤ ਜ਼ਰੂਰੀ ਹੈ |
• ਜੀਵਨ ਵਿਚ ਆਸ ਤੇ ਨਿਰਾਸ਼ਾ ਧੁੱਪ-ਛਾਂ ਵਾਂਗ ਹਨ |
• ਆਸ 'ਤੇ ਦੁਨੀਆ ਕਾਇਮ ਹੈ | ਪੁਰਾਣੀ ਕਹਾਵਤ ਵੀ ਚੱਲੀ ਆ ਰਹੀ ਹੈ ਕਿ 'ਦੜ (ਚੁੱਪ) ਵੱਟ ਜ਼ਮਾਨਾ ਕੱਟ ਭਲੇ ਦਿਨ ਆਵਣਗੇ |'
• ਬੇਆਸ ਹੋਣ ਨਾਲੋਂ ਝੂਠੀ ਆਸ ਵੀ ਚੰਗੀ ਹੁੰਦੀ ਹੈ |
• ਜਿਸ ਕੋਲ ਸਿਹਤ ਹੁੰਦੀ ਹੈ, ਉਸ ਕੋਲ ਆਸ ਹੁੰਦੀ ਹੈ | ਜਿਸ ਕੋਲ ਆਸ ਹੁੰਦੀ ਹੈ, ਉਸ ਕੋਲ ਸਭ ਕੁਝ ਹੁੰਦਾ ਹੈ |
• ਕੋਸ਼ਿਸ਼ ਕਰਨ ਵਾਲਿਆਂ ਦੀ ਉਮੀਦ ਹਮੇਸ਼ਾ ਜਿਊਾਦੀ ਰਹਿੰਦੀ ਹੈ |
• ਆਸ ਬਾਰੇ ਇਹ ਕਹਾਵਤਾਂ ਪ੍ਰਸਿੱਧ ਹਨ—ਜੀਵੇ ਆਸਾ, ਮਰੇ ਨਿਰਾਸਾ | ਜਬ ਤੱਕ ਸਾਸ ਤਬ ਤਕ ਆਸ | ਜਬ ਤੱਕ ਆਸ ਤਬ ਤੱਕ ਸਾਸ |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਮੋਬਾਈਲ : 99155-63406.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX