ਤਾਜਾ ਖ਼ਬਰਾਂ


ਆਈ.ਪੀ.ਐੱਲ - 2019 : ਬੈਂਗਲੌਰ ਨੇ ਕੋਲਕਾਤਾ ਨੂੰ 10 ਦੌੜਾਂ ਨਾਲ ਹਰਾਇਆ
. . .  1 day ago
ਪੰਜਾਬੀ ਤੋਂ ਅਣਜਾਣ ਹੋਈ ਕਾਂਗਰਸ ਪਾਰਟੀ
. . .  1 day ago
ਮਲੌਦ, 19 ਅਪ੍ਰੈਲ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ: ਅਮਰ ਸਿੰਘ ਦਾ ਭਲਕੇ 20 ਅਪ੍ਰੈਲ ਨੂੰ ਹਲਕਾ ਪਾਇਲ ਦੇ ਵੱਖ ਪਿੰਡਾਂ ਅੰਦਰ ਚੋਣ...
ਆਈ.ਪੀ.ਐੱਲ - 2019 : ਬੈਂਗਲੌਰ ਨੇ ਕੋਲਕਾਤਾ ਨੂੰ 214 ਦੌੜਾਂ ਦਾ ਦਿੱਤਾ ਟੀਚਾ
. . .  1 day ago
ਸੁਆਂ ਨਦੀ 'ਚ ਡੁੱਬੇ ਦੋ ਨੌਜਵਾਨਾਂ ਚੋਂ ਇੱਕ ਦੀ ਲਾਸ਼ ਮਿਲੀ
. . .  1 day ago
ਨੂਰਪੁਰ ਬੇਦੀ, 19 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੀ ਸੁਆਂ ਨਦੀ ਵਿਚ ਕੱਲ੍ਹ ਡੁੱਬੇ ਦੋ ਨੌਜਵਾਨਾਂ ਵਿਚੋਂ ਇੱਕ ਨੌਜਵਾਨ ਸ਼ਕੀਲ (14) ਪੁੱਤਰ ਅਸ਼ੋਕ ਕੁਮਾਰ...
ਆਈ.ਪੀ.ਐੱਲ - 2019 : ਟਾਸ ਜਿੱਤ ਕੇ ਕੋਲਕਾਤਾ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਪ੍ਰਧਾਨ ਮੰਤਰੀ ਵੱਲੋਂ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ
. . .  1 day ago
ਨਵੀਂ ਦਿੱਲੀ, 19 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿਖੇ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਹ ਸਾਡੇ ਦੇਸ਼ ਦੇ ਵਪਾਰੀਆਂ ਦੀ ਤਾਕਤ...
ਚੋਣ ਕਮਿਸ਼ਨ ਵੱਲੋਂ ਹਿਮਾਚਲ ਭਾਜਪਾ ਪ੍ਰਧਾਨ ਦੇ ਚੋਣ ਪ੍ਰਚਾਰ 'ਤੇ 48 ਘੰਟਿਆਂ ਲਈ ਰੋਕ
. . .  1 day ago
ਨਵੀਂ ਦਿੱਲੀ, 19 ਅਪ੍ਰੈਲ - ਚੋਣ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਹਿਮਾਚਲ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸਤਪਾਲ ਸਿੰਘ ਸੱਤੀ ਦੇ ਚੋਣ ਪ੍ਰਚਾਰ ਕਰਨ 'ਤੇ 48 ਘੰਟਿਆਂ ਲਈ ਰੋਕ ਲਗਾ ਦਿੱਤੀ ਹੈ। ਇਹ ਰੋਕ...
ਪੰਜਾਬ ਏਕਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਕਾਲਾ ਢਿੱਲੋਂ ਕਾਂਗਰਸ 'ਚ ਸ਼ਾਮਲ
. . .  1 day ago
ਬਰਨਾਲਾ, 19 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਲੋਕ ਸਭਾ ਹਲਕਾ ਸੰਗਰੂਰ ਵਿਚ ਆਮ ਆਦਮੀ ਪਾਰਟੀ ਅਤੇ ਪੰਜਾਬ ਏਕਤਾ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਪੰਜਾਬ ਏਕਤਾ ਪਾਰਟੀ...
ਪ੍ਰਿਅੰਕਾ ਗਾਂਧੀ ਵੱਲੋਂ ਕਾਨਪੁਰ 'ਚ ਕੱਢਿਆ ਗਿਆ ਰੋਡ ਸ਼ੋਅ
. . .  1 day ago
ਲਖਨਊ, 19 ਅਪ੍ਰੈਲ - ਉੱਤਰ ਪ੍ਰਦੇਸ਼ ਪੂਰਬੀ ਤੋਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵੱਲੋਂ ਕਾਨਪੁਰ 'ਚ ਰੋਡ ਸ਼ੋਅ ਕੱਢਿਆ...
ਭਾਜਪਾ ਐਮ.ਪੀ ਰਾਮ ਚਰਿੱਤਰ ਨਿਸ਼ਾਦ ਸਪਾ 'ਚ ਸ਼ਾਮਲ
. . .  1 day ago
ਲਖਨਊ, 19 ਅਪ੍ਰੈਲ - ਉੱਤਰ ਪ੍ਰਦੇਸ਼ ਦੇ ਮਛਲੀਸ਼ਹਿਰ ਤੋਂ ਭਾਜਪਾ ਦੇ ਸੰਸਦ ਮੈਂਬਰ ਰਾਮ ਚਰਿੱਤਰ ਨਿਸ਼ਾਦ ਅਖਿਲੇਸ਼ ਯਾਦਵ ਦੀ ਮੌਜੂਦਗੀ ਵਿਚ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਹੋ...
ਹੋਰ ਖ਼ਬਰਾਂ..

ਦਿਲਚਸਪੀਆਂ

ਕਰਮਾਂ ਵਾਲੀ

ਸੀਰਤ ਮੈਡੀਕਲ ਕਾਲਜ ਦੀ ਪੜ੍ਹਾਈ ਕਰਨ ਤੋਂ ਬਾਅਦ ਪ੍ਰਾਈਵੇਟ ਹਸਪਤਾਲ ਵਿਚ ਨੌਕਰੀ ਕਰਨ ਲੱਗ ਗਈ | ਸੀਰਤ ਦੇ ਘਰ ਦੀ ਮਾਲੀ ਹਾਲਤ ਥੋੜ੍ਹੀ ਠੀਕ ਹੀ ਸੀ | ਹਸਪਤਾਲ ਵਿਚ ਪੈਸੇ ਦੇ ਲਾਲਚ ਵਿਚ ਆਏ ਡਾਕਟਰ ਪਤਾ ਨਹੀਂ ਕਿੰਨੀਆਂ ਕੁ ਨੰਨ੍ਹੀਆਂ ਜਾਨਾਂ ਦਾ, ਲੋਕਾਂ ਦੇ ਕਹਿਣ 'ਤੇ ਕੁੱਖ 'ਚ ਹੀ ਕਤਲ ਕਰ ਦਿੰਦੇ | ਸੀਰਤ ਨੌਕਰੀ ਚਲੇ ਜਾਣ ਦੇ ਡਰ ਕਾਰਨ ਚੁੱਪ ਰਹਿੰਦੀ ਅਤੇ ਮਜਬੂਰ ਹੋਈ ਇਨਸਾਨਾਂ ਦੁਆਰਾ ਹੋ ਰਹੇ ਇਨਸਾਨੀਅਤ ਦੇ ਕਤਲ ਬਾਰੇ ਮਨ ਹੀ ਮਨ ਵਿਚ ਝੁਲਸਦੀ ਰਹਿੰਦੀ |
ਕੁਝ ਕੁ ਮਹੀਨੇ ਲੰਘਣ 'ਤੇ ਸੀਰਤ ਦਾ ਵਿਆਹ ਉਸ ਹੀ ਹਸਪਤਾਲ 'ਚ ਡਾਕਟਰ ਦੀ ਨੌਕਰੀ ਕਰਦੇ ਰਮੇਸ਼ ਨਾਲ ਹੋ ਗਿਆ ਅਤੇ ਦੋਵੇਂ ਜਣੇ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਜਿਊਣ ਲੱਗੇ | ਕੁਝ ਸਮਾਂ ਲੰਘਣ 'ਤੇ ਜਦੋਂ ਸੀਰਤ ਮਾਂ ਬਣਨ ਵਾਲੀ ਸੀ ਤਾਂ ਉਹ ਬਹੁਤ ਹੀ ਖੁਸ਼ ਰਹਿੰਦੀ | ਮਾਂ ਬਣਨ ਦੀ ਖੁਸ਼ੀ ਸ਼ਾਇਦ ਮਾਂ ਤੋਂ ਬਿਨਾਂ ਹੋਰ ਕੋਈ ਨਹੀਂ ਜਾਣ ਸਕਦਾ | ਪਰ ਰਮੇਸ਼ ਦੇ ਦਿਲ ਵਿਚ ਸਿਰਫ ਪੁੱਤਰ ਦਾ ਪਿਓ ਬਣਨ ਦਾ ਹੀ ਲਾਲਚ ਸੀ ਉਹ ਨਹੀਂ ਚਾਹੁੰਦਾ ਸੀ ਕਿ ਸੀਰਤ ਲੜਕੀ ਨੂੰ ਜਨਮ ਦੇਵੇ | ਸ਼ਾਇਦ ਇਸੇ ਕਰਕੇ ਰਮੇਸ਼ ਨੇ ਸੀਰਤ ਦੇ ਮਨ੍ਹਾਂ ਕਰਨ ਦੇ ਬਾਵਜੂਦ ਵੀ ਸੀਰਤ ਦਾ ਟੈਸਟ ਕਰਵਾ ਲਿਆ | ਟੈਸਟ ਦੁਆਰਾ ਪਤਾ ਲੱਗਣ 'ਤੇ ਕਿ ਬੱਚਾ ਲੜਕੀ ਹੈ, ਰਮੇਸ਼ ਨੇ ਨੰਨ੍ਹੀ ਜਾਨ ਦਾ ਸੀਰਤ ਦੇ ਲੱਖਾਂ ਮਿੰਨਤਾਂ ਕਰਨ ਦੇ ਬਾਵਜੂਦ ਵੀ ਕੁੱਖ ਵਿਚ ਕਤਲ ਕਰ ਦਿੱਤਾ |
ਸੀਰਤ ਨੂੰ ਇਸ ਸਦਮੇ ਵਿਚੋਂ ਬਾਹਰ ਆਉਣ ਲਈ ਕਾਫੀ ਸਮਾਂ ਵੀ ਲੱਗਾ ਤੇ ਖਾਮੋਸ਼ ਰਹਿੰਦੀ ਹੋਈ ਆਪਣੇ-ਆਪ ਨੂੰ ਵੀ ਇਸ ਪਾਪ ਲਈ ਦੋਸ਼ੀ ਸਮਝਦੀ ਸੀ ਅਤੇ ਕਦੇ ਕਦੇ ਤਾਂ ਇਥੋਂ ਤੱਕ ਸੋਚਦੀ ਕਿ ਹੁਣ ਉਹ ਕਦੀ ਹੋਰ ਬੱਚਾ ਪੈਦਾ ਹੀ ਨਾ ਕਰੇ ਪਰ ਫਿਰ ਮਮਤਾ ਦਾ ਖਿਆਲ ਕਰ ਕੇ ਅਤੇ ਰਮੇਸ਼ ਨਾਲੋਂ ਰਿਸ਼ਤਾ ਟੁੱਟਣ ਦੇ ਡਰੋਂ ਹੋਰ ਬੱਚਾ ਲੈਣ ਲਈ ਰਾਜ਼ੀ ਹੋ ਗਈ | ਹਰ ਪਲ ਰੱਬ ਅੱਗੇ ਫਰਿਆਦ ਕਰਦੀ ਰਹਿੰਦੀ ਕਿ ਮੇਰੀ ਕੁੱਖ ਦੀ “ਲਾਜ ਰੱਖੀਂ ਮਾਲਕਾ! ਕਿਤੇ ਇਸ ਵਾਰ ਵੀ ਧੀ ਹੋਈ ਤਾਂ ਪਾਪੀ ਉਸ ਦੀ ਵੀ ਜਾਨ ਲੈ ਲੈਣਗੇ |
ਇਸ ਵਾਰ ਟੈਸਟ ਕਰਵਾਉਣ 'ਤੇ ਸੀਰਤ ਦੀ ਖੁਸ਼ੀ ਸੰਭਾਲੀ ਨਹੀਂ ਜਾਂਦੀ ਸੀ | ਟੈਸਟ ਦੀ ਰਿਪੋਰਟ ਤੋਂ ਪਤਾ ਲੱਗਾ ਕਿ ਇਸ ਵਾਰ ਜੁੜਵਾਂ ਬੱਚੇ ਹਨ 'ਮੁੰਡਾ' ਅਤੇ 'ਕੁੜੀ |' ਸੀਰਤ ਨਾਲੋਂ ਜ਼ਿਆਦਾ ਖੁਸ਼ੀ ਤਾਂ ਕੁੱਖ ਵਿਚ ਪਲ ਰਹੀ ਨੰਨ੍ਹੀ ਬੱਚੀ ਨੂੰ ਸੀ ਜੋ ਆਪਣੇ ਵੀਰ ਨੂੰ ਗਲਵੱਕੜੀ ਪਾਈ ਆਖ ਰਹੀ ਸੀ, 'ਜਿਊਾਦਾ ਰਹਿ ਵੀਰਾ ! ਜੋ ਮੈਨੂੰ ਵੀ ਸਮਾਜ ਵਿਚ ਜਿਊਣ ਦਾ ਅਧਿਕਾਰ ਦਵਾ ਰਿਹੈਂ | ਵੀਰੇ! ਮੈਂ ਤਾਂ ਬਹੁਤ ਕਰਮਾਂ ਵਾਲੀ ਆਂ, ਜੋ ਮੈਨੂੰ ਤੇਰੇ ਵਰਗਾ ਵੀਰ ਮਿਲਿਆ ਹੈ | ਬਾਕੀ ਕੁੜੀਆਂ ਦੇ ਵੀਰ ਤਾਂ ਜਨਮ ਤੋਂ ਬਾਅਦ ਭੈਣਾਂ ਦੀ ਰੱਖਿਆ ਕਰਦੇ ਆ ਪਰ ਤੂੰ ਤਾਂ ਜਨਮ ਤੋਂ ਪਹਿਲਾਂ ਹੀ ਮੇਰੀ ਰੱਖਿਆ ਕਰਨੀ ਸ਼ੁਰੂ ਕਰ ਦਿੱਤੀ | ਰੱਬ ਤੇਰੇ ਵਰਗਾ ਵੀਰ ਹਰੇਕ ਭੈਣ ਨੂੰ ਦੇਵੇ | ਵੀਰੇ! ਤੂੰ ਮੇਰੇ ਨਾਲ ਨਾ ਹੁੰਦਾ ਤਾਂ ਹੁਣ ਤੱਕ ਇਨ੍ਹਾਂ ਮੇਰੇ ਆਪਣਿਆਂ ਨੇ ਹੀ ਮੇਰੀ ਬੋਟੀ-ਬੋਟੀ ਨੋਚ ਕੇ ਕਿਸੇ ਗਟਰ 'ਚ ਕੀੜਿਆਂ ਮਕੌੜਿਆਂ ਲਈ ਸੁੱਟ ਦੇਣਾ ਸੀ |'

-ਪਿੰਡ ਤੇ ਡਾਕ : ਹਠੂਰ 142031, ਤਹਿਸੀਲ : ਜਗਰਾਓਾ, ਜ਼ਿਲ੍ਹਾ : ਲੁਧਿਆਣਾ |  ਫੋਨ : 82888-17320.


ਖ਼ਬਰ ਸ਼ੇਅਰ ਕਰੋ

ਨੰਗੇ ਪੈਰ

ਸ਼ਹਿਰ ਦੇ ਮੇਨ ਚੌਕ ਤੋਂ ਲੰਘਣ ਸਮੇਂ ਲਾਲ ਬੱਤੀ ਹੋਣ 'ਤੇ ਮੈਂ ਦੇਖਿਆ ਕਿ ਇਕ ਨੰਗੇ ਪੈਰਾਂ ਵਾਲਾ ਹੱਟਾ-ਕੱਟਾ ਨੌਜਵਾਨ ਇਕ ਮੈਲੇ ਜਿਹੇ ਕੱਪੜੇ ਨਾਲ ਲੋਕਾਂ ਦੀਆਂ ਕਾਰਾਂ ਦੇ ਸ਼ੀਸ਼ੇ ਸਾਫ ਕਰ ਰਿਹਾ ਸੀ, ਇਸ ਕੰਮ ਬਦਲੇ ਕੋਈ ਕਾਰ ਵਾਲਾ ਉਸਨੂੰ ਕੁਝ ਪੈਸੇ ਦੇ ਦਿੰਦਾ ਸੀ ਅਤੇ ਕੋਈ ਕੁਝ ਵੀ ਨਹੀ ਦਿੰਦਾ ਸੀ | ਮੈਨੂੰ ਉਸ ਦੇ ਨੰਗੇ ਪੈਰਾਂ 'ਤੇ ਬਹੁਤ ਤਰਸ ਆਇਆ ਕਿਉਂਕਿ ਇੰਨੀਂ ਜ਼ਿਆਦਾ ਗਰਮੀ ਵਿਚ ਤਪਦੀ ਸੜਕ 'ਤੇ ਨੰਗੇ ਪੈਰ ਤੁਰਨਾਂ ਕਿਸੇ ਦੇ ਵੀ ਵੱਸ ਦੀ ਗੱਲ ਨਹੀਂ ਸੀ | ਕੁਦਰਤੀ ਮੈਂ ਬਾਜ਼ਾਰ ਵਿਚੋਂ ਦੋ ਚੱਪਲਾਂ ਦੇ ਜੋੜੇ ਲੈ ਕੇ ਆਇਆ ਸੀ, ਮੇਰੇ ਕੁਝ ਨੇੜੇ ਆਉਣ 'ਤੇ ਮੈਂ ਉਸ ਦੇ ਪੈਰਾਂ ਵੱਲ ਦੇਖਿਆ ਤਾਂ ਉਸ ਦੇ ਪੈਰਾਂ ਦਾ ਮਾਪ ਮੇਰੇ ਪੈਰਾਂ ਜਿਨ੍ਹਾਂ ਹੀ ਸੀ, ਮੈਂ ਉਸਨੂੰ ਨਕਦ ਪੈਸੇ ਦੇਣ ਦੀ ਬਜਾਏ ਇਕ ਚੱਪਲਾਂ ਦਾ ਜੋੜਾ ਉਸ ਦੇ ਅੱਗੇ ਕਰ ਦਿੱਤਾ, ਉਹ ਇਹ ਜੋੜਾ ਲੈਣ ਤੋ ਇਨਕਾਰ ਕਰਨ ਲੱਗਾ, ਮੈਂ ਉਸ ਨੂੰ ਕਿਹਾ ਸੰਗ ਨਾ, ਇਹ ਜੋੜਾ ਲੈ ਕੇ ਪੈਰਾਂ ਵਿਚ ਪਾ ਲੈ, ਤੇਰੇ ਪੈਰ ਮੱਚ ਰਹੇ ਨੇ | ਉਸ ਨੇ ਹੌਲੀ ਜਿਹੇ ਕਿਹਾ, ਬਾਬੂ ਜੀ ਰਹਿਣ ਦਿਓ, ਸਾਰਿਆਂ ਦੇ ਸਾਹਮਣੇ ਇਹ ਚੱਪਲਾਂ ਪਾਉਣ ਲਈ ਨਾ ਕਹੋ, ਮੈਂ ਕਿਹਾ ਕਿਉਂ? ਉਸਨੇ ਕਿਹਾ ਕਿ ਬਾਬੂ ਜੀ ਇਨ੍ਹਾਂ ਨੰਗੇ ਪੈਰਾਂ ਕਰ ਕੇ ਹੀ ਉਸਨੂੰ ਚਾਰ ਪੈਸੇ ਬਣਦੇ ਹੈ, ਜੇ ਇਹ ਨਵੀਆਂ ਚੱਪਲਾਂ ਪਾ ਲਵਾਂਗਾ, ਮੈਨੂੰ ਕੌਣ ਪੈਸੇ ਦੇਵੇਗਾ? ਬਾਬੂ ਜੀ ਇਹ ਲੋਕ ਤਰਸ ਖਾਕੇ ਹੀ ਪੈਸੇ ਦਿੰਦੇ ਨੇ ਤੇ ਤਰਸ ਲਈ ਆਪਣੇ-ਆਪ ਨੂੰ ਕੁਝ ਦੁੱਖ ਵੀ ਦੇਣਾ ਪੈਂਦਾ ਹੈ | ਮੈਂ ਉਸ ਦੀਆਂ ਸਿਆਣੀਆਂ ਗੱਲਾਂ ਸੁਣਕੇ ਬਹੁਤ ਹੈਰਾਨ ਹੋਇਆ | ਮੈਂ ਉਹ ਚੱਪਲਾਂ ਦਾ ਜੋੜਾ ਵਾਪਸ ਗੱਡੀ ਵਿਚ ਰੱਖ ਲਿਆ ਅਤੇ ਹਰੀ ਬੱਤੀ ਹੋਣ 'ਤੇ ਆਪਣੇ ਘਰ ਵੱਲ ਚੱਲ ਪਿਆ | ਰਸਤੇ ਵਿਚ ਮੈਂ ਸੋਚ ਰਿਹਾ ਸੀ ਕਿ ਗਰੀਬੀ ਵੀ ਕੀ ਬਲਾ ਹੈ, ਇਹ ਕੀ ਕੁਝ ਕਰਾਉਂਦੀ ਹੈ, ਇਹ ਗਰਮੀ ਵੀ ਮਹਿਸੂਸ ਨਹੀ ਹੋਣ ਦਿੰਦੀ, ਕਾਸ਼ ਉਹ ਮੁੰਡਾ ਸਾਡੇ ਦੇਸ਼ ਵਿਚ ਪੈਦਾ ਹੀ ਨਾ ਹੋਇਆ ਹੁੰਦਾ, ਮੈਨੂੰ ਆਪਣੇ ਦੇਸ਼ ਦੇ ਸਿਸਟਮ 'ਤੇ ਗੁੱਸਾ ਆ ਰਿਹਾ ਸੀ, ਫਿਰ ਮਨ ਵਿਚ ਆਇਆ ਕਿ ਦੇਸ਼ ਦੇ ਸਿਸਟਮ ਨੂੰ ਸੁਧਾਰਨ ਲਈ ਅਸਲ ਆਜ਼ਾਦੀ ਦੀ ਜ਼ਰੂਰਤ ਹੈ, ਇਹ ਆਜ਼ਾਦੀ ਕਾਲੇ ਅਤੇ ਭਿ੍ਸ਼ਟ ਲੋਕਾਂ ਤੋਂ ਦੇਸ਼ ਨੂੰ ਮੁਕਤ ਕਰਾਉਣ ਦੀ ਹੈ, ਪਰ ਮੁਕਤ ਕਰਵਾਉਣ ਵਾਲੇ ਹੈ ਕਿੱਥੇ? ਸ਼ਾਇਦ ਉਹ ਪੈਦਾ ਨਹੀਂ ਹੋਣਗੇ, ਕਿਉਂਕਿ ਜਿਸ ਦੇਸ਼ ਦੇ ਲੋਕਾਂ ਦੀ ਇਹ ਸੋਚ ਹੋਵੇ ਕਿ ਭਗਤ ਸਿੰਘ ਤਾਂ ਜ਼ਰੂਰ ਜੰਮੇ ਪਰ ਸਾਡੇ ਘਰ ਨਾ ਜੰਮੇ, ਉਥੇ ਅਜਿਹਾ ਸਿਸਟਮ ਇੰਝ ਹੀ ਚੱਲਦਾ ਰਹੇਗਾ ਅਤੇ ਇੰਝ ਹੀ ਅਜਿਹੇ ਗਰੀਬ ਮੁੰਡੇ ਨੰਗੇ ਪੈਰ ਭੀਖ ਮੰਗਣ ਲਈ ਮਜਬੂਰ ਹੁੰਦੇ ਰਹਿਣਗੇ |

-ਮੋਬਾਈਲ : 8872321000

ਮਿੰਨੀ ਕਹਾਣੀਆਂ

ਹੱਦ ਸਰਹੱਦ
ਵਿਅਕਤੀ ਵਾਰਿਸ ਦੀ ਹੀਰ ਪੜ੍ਹ ਕੇ ਉਸ ਦੇ ਅਤੀਤ ਨੂੰ ਫਰੋਲਣ ਲਈ ਹੱਦਾਂ ਟੱਪਦਾ ਹੱਦੋ ਸਰਹੱਦ ਉੱਤੇ ਪੁੱਜਾ ਤਾ ਜਵਾਨਾਂ ਨੇ ਰੋਕ ਲਿਆ। ਪੁੱਛਣ 'ਤੇ ਹੀਰ ਦੇ ਢੂੰਡਾਉ ਨੇ ਦੱਸਿਆ ਕਿ ਮੈ ਵਾਰਿਸ ਦੀ ਹੀਰ ਪੜ੍ਹੀ ਸੀ, ਉਸ ਨੂੰ ਲੱਭਦਾ ਫਿਰਦਾ ਹਾਂ। ਇੱਥੋ ਸ਼ਾਇਦ ਉਸ ਨੂੰ ਵੀ ਬਟਵਾਰੇ ਦਾ ਸੇਕ ਲੱਗਿਆ ਹੋਵੇਗਾ। ਹੱਦਾ ਦੇ ਖ਼ਤਮ ਹੋਣ 'ਤੇ ਸਰਹੱਦ ਸ਼ੁਰੂ ਹੁੰਦੀ ਹੈ, ਵਿਚਾਰੇ ਵਿਅਕਤੀ ਦੇ ਇਲਮ ਵਿਚ ਵਾਧਾ ਹੋਇਆ ਕਿ 'ਏਹ ਪੰਜਾਬ ਵੀ ਮੇਰਾ ਹੈ ਉਹ ਪੰਜਾਬ ਵੀ ਮੇਰਾ ਹੈ' ਇਹ ਤਾਂ ਸਿਰਫ਼ ਸਾਹਿਤਕ ਉਪਰਾਲਾ ਹੈ। ਪਰ ਸਰਹੱਦ ਟੱਪਣ ਲਈ ਵਾਇਆ ਦਿੱਲੀ ਹੋ ਕੇ ਕੂਟਨੀਤਕ ਪੈਡਾਂ ਤੈਅ ਕਰਨਾ ਪਵੇਗਾ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ। ਮੋਬਾਈਲ : 9878111445

ਮਾਂ
'ਮਾਂ' ਜਿਵੇਂ ਹੀ ਸਵੇਰੇ ਉੱਠੀ ਉਸ ਨੂੰ ਆਪਣੀ ਤਬੀਅਤ ਕੁਝ ਠੀਕ ਨਹੀਂ ਲੱਗੀ। ਉਹ ਨਾ ਚਾਹੁੰਦੇ ਹੋਏ ਵੀ ਬਿਸਤਰੇ 'ਤੇ ਲੇਟ ਗਈ। ਹਫੜਾ-ਦਫੜੀ 'ਚ ਪੁੱਤਰ ਨੇ ਕਿਹਾ ਮਾਂ ਜਲਦੀ ਉੱਠ, ਮੈਂ ਅੱਜ ਫ਼ਿਲਮ ਦੇਖਣ ਜਾਣਾ ਹੈ। ਤੂੰ ਅਜੇ ਤੱਕ ਮੇਰਾ ਨਾਸ਼ਤਾ ਵੀ ਤਿਆਰ ਨਹੀਂ ਕੀਤਾ। ਮਾਂ ਨੂੰ ਹਿਲਦੀ -ਜੁਲਦੀ ਨਾ ਦੇਖ ਕੇ ਬੇਟਾ ਮਾਂ ਨੂੰ ਬੁਰਾ-ਭਲਾ ਕਹਿੰਦਾ ਹੋਇਆ ਮੋਟਰਸਾਈਕਲ ਸਟਾਰਟ ਕਰਕੇ ਫ਼ਿਲਮ ਦੇਖਣ ਲਈ ਸਿਨੇਮਾ ਹਾਲ ਵੱਲ ਹੋ ਤੁਰਿਆ। ਬੋਲਣ ਤੋਂ ਅਸਮਰੱਥ 'ਮਾਂ' ਕੁਝ ਦੇਰ ਤਾਂ ਮੌਤ ਨਾਲ ਲੜਦੀ ਰਹੀ ਪਰ ਆਖ਼ਰ ਮੌਤ ਅੱਗੇ ਗੋਡੇ ਟੇਕ ਗਈ ਜਦ ਕਿ ਦੂਸਰੇ ਪਾਸੇ ਬੇਟਾ ਫ਼ਿਲਮ ਦਾ ਆਨੰਦ ਲੈ ਰਿਹਾ ਸੀ।

-ਸਿਮਰਨ, ਜਗਰਾਉਂ

ਸਾਹ, ਉਮੀਦ ਤੇ ਰਿਜ਼ਕ

ਸਿਮਰੂ, 'ਐਤਕੀਂ ਕਿੰਨੀਆਂ ਬੋਰੀਆਂ ਲੈਣੀਆਂ | ' 
ਭਾਨੋ, 'ਮੇਰੇ ਿਖ਼ਆਲ 'ਚ ਚਾਰ ਨਾਲ ਸਰ ਜੁ | ਡਰੱਮ 'ਚ ਇਕ ਤੇ ਹੋਣੀ ਆ | ਪਰਾਰ ਦੋ ਬਚੀਆਂ ਸੀ, ਤਿੰਨ ਲਈਆਂ ਸੀ | ਐਤਕੀਂ ਚਾਰ ਲੈ ਲਿਓ | '
ਸਿਮਰੂ, 'ਚਮਨ ਦੀ ਕਣਕ ਪੱਧਰੀ ਆ, ਓਹਨੂੰ ਕਹਿ ਆਉਂਦਾ'
ਭਾਨੋ, 'ਜੇ ਬੁੜ੍ਹੀ ਨੇ ਸਾਲ ਨਾ ਕੱਢਿਆ ਫੇਰ ਇਕ ਬੱਚ ਜਾਉ |' 
ਸਿਮਰੂ, 'ਤੂੰ ਵੀ ਕਮਾਲ ਕਰਦੀ ਏਾ | ਜੇ ਬੁੜ੍ਹੀ ਦਾ 'ਕੱਠ ਕਰਨਾ ਪਿਆ ਫੇਰ ਇਕ ਬੋਰੀ ਵਾਧੂ ਲੱਗ ਜੁ | ਬੰਦਾ ਆਪਣਾ ਰਿਜ਼ਕ ਨਾਲ ਲੈ ਕੇ ਆਉਂਦਾ ਨਾਲ ਹੀ ਲੈ ਕੇ ਮਰਦਾ | ਮੈਂ ਪੰਜ ਬੋਰੀਆਂ ਕਹਿ ਆਉਂਦਾ |'
-ਮੋ: 9915709188

ਮਜਬੂਰੀ

ਦੋ ਦੋਸਤ ਜਰਨੈਲ ਸਿੰਘ ਤੇ ਕਰਨੈਲ ਸਿੰਘ 25-26 ਸਾਲ ਬਾਅਦ ਮਿਲੇ | ਉਨ੍ਹਾਂ ਨੇ ਆਪਣੀ ਤੇ ਪਰਿਵਾਰ ਦੀ ਰਾਜ਼ੀ-ਖ਼ੁਸ਼ੀ ਪੁੱਛੀ | ਜਰਨੈਲ ਸਿੰਘ ਨੇ ਆਪਣੇ ਪਰਿਵਾਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਦਾ ਇਕ ਬੇਟਾ ਤੇ ਬੇਟੀ ਹੈ ਅਤੇ ਬੇਟਾ ਪੜ੍ਹ-ਲਿਖ ਕੇ ਅਮਰੀਕਾ ਚਲਾ ਗਿਆ ਅਤੇ ਬੇਟੀ ਵਿਆਹ ਤੋਂ ਬਾਅਦ ਆਪਣੇ ਘਰ ਠੀਕ-ਠਾਕ ਏ | ਕਰਨੈਲ ਸਿੰਘ ਨੇ ਆਪਣੇ ਪਰਿਵਾਰ ਬਾਰੇ ਦੱਸਦਿਆਂ ਕਿਹਾ ਕਿ ਉਸ ਦੇ 4 ਲੜਕੇ ਹਨ, ਪਹਿਲੇ ਨੰਬਰ ਦੇ ਵੱਡੇ ਲੜਕੇ ਨੇ ਐਮ.ਟੈਕ ਕੀਤੀ ਹੈ, ਦੂਸਰੇ ਨੰਬਰ ਵਾਲੇ ਲੜਕੇ ਨੇ ਐਮ.ਬੀ.ਏ. ਕੀਤੀ ਹੈ, ਤੀਸਰੇ ਨੰਬਰ ਵਾਲੇ ਲੜਕੇ ਨੇ ਪੀ.ਐਚ.ਡੀ. ਕੀਤੀ ਹੋਈ ਹੈ ਅਤੇ ਚੌਥੇ ਨੰਬਰ ਵਾਲਾ ਲੜਕਾ ਚੋਰ ਹੈ, ਜਿਸ ਨੇ ਦਸਵੀਂ ਵਿਚ ਹੀ ਪੜ੍ਹਾਈ ਛੱਡ ਦਿੱਤੀ ਸੀ | ਜਰਨੈਲ ਸਿੰਘ ਨੇ ਕਿਹਾ ਕਿ ਘਰ ਵਿਚ ਚੰਗਾ ਪੈਸਾ ਆ ਰਿਹਾ ਹੋਵੇਗਾ | ਪੰ੍ਰਤੂ ਉਸ ਨੇ ਚੋਰ ਲੜਕੇ ਪ੍ਰਤੀ ਗਿਲਾ ਕਰਦਿਆਂ ਕਿਹਾ ਕਿ ਤੂੰ ਚੋਰ ਲੜਕੇ ਨੂੰ ਕਿਉਂ ਘਰ ਰੱਖਿਆ ਹੋਇਐ? ਕਰਨੈਲ ਸਿੰਘ ਨੇ ਭਰੇ ਗਲ ਨਾਲ ਕਿਹਾ, 'ਕੀ ਕਰਾਂ ਪੜ੍ਹੇ-ਲਿਖੇ ਤਿੰਨੇ ਪੁੱਤਰ ਬੇਰੁਜ਼ਗਾਰ ਹਨ, ਉਨ੍ਹਾਂ ਨੂੰ ਕਿਤੇ ਨੌਕਰੀ ਨਹੀਂ ਮਿਲੀ, ਉਸ ਨੇ ਇਹ ਵੀ ਦੱਸਿਆ ਕਿ ਸਭ ਤੋਂ ਛੋਟਾ ਲੜਕਾ ਜੋ ਚੋਰ ਹੈ ਅਤੇ ਉਸ ਦੇ ਸਿਰ 'ਤੇ ਹੀ ਸਾਰਾ ਘਰ ਚੱਲ ਰਿਹਾ ਹੈ, ਜੋ ਮੇਰੀ ਮਜਬੂਰੀ ਹੈ |' ਜਰਨੈਲ ਸਿੰਘ ਨੂੰ ਕਰਨੈਲ ਸਿੰਘ ਦੀ ਗੱਲ ਸੁਣ ਕੇ ਕੁਝ ਵੀ ਸਮਝ ਨਹੀਂ ਆ ਰਹੀ ਸੀ ਅਤੇ ਅੰਦਰੋ-ਅੰਦਰੀ ਉਸ ਨੂੰ ਇਕ ਪਾਸੇ ਬੇਰੁਜ਼ਗਾਰੀ ਅਤੇ ਦੂਸਰੇ ਪਾਸੇ ਚੋਰੀ ਵਾਲੀ ਗੱਲ ਬੁਰੀ ਤਰ੍ਹਾਂ ਝੰਜੋੜ ਰਹੀ ਸੀ | ਉਹ ਕਰਨੈਲ ਸਿੰਘ ਨੂੰ ਕੁਝ ਕਹਿਣਾ ਚਾਹੁੰਦਾ ਸੀ ਪੰ੍ਰਤੂ ਉਸ ਦੇ ਅੰਦਰੋ ਇਕ ਸ਼ਬਦ ਵੀ ਨਾ ਨਿਕਲ ਸਕਿਆ | ਉਸ ਨੇ ਅੱਖਾਂ ਵਿਚ ਆਏ ਹੰਝੂਆਂ ਨੂੰ ਪਰਨੇ ਨਾਲ ਪੂੰਝਦਿਆਂ ਆਪਣਾ ਮੰੂਹ ਦੂਸਰੇ ਪਾਸੇ ਕਰ ਲਿਆ |

-551/2, ਰਿਸ਼ੀ ਨਗਰ, ਸ਼ਕੂਰ ਬਸਤੀ, ਰਾਣੀ ਬਾਗ਼, ਨਵੀਂ ਦਿੱਲੀ-110034.
ਮੋਬਾਈਲ : 092105-88990.

ਇਸ ਨੂੰ ਠੀਕ ਕਰ 'ਤਾ

ਆਪਣੀ ਪਤਨੀ ਦੀ ਜਲੰਧਰ ਤੋਂ ਬਰੇਨ ਦੀ ਐਮ.ਆਰ.ਆਈ. ਕਰਵਾ ਕੇ ਜਦੋਂ ਅਸੀਂ ਬਰਿਹਾਮ ਦੇ ਲਾਗੇ ਪੁੱਜੇ ਤਾਂ ਮੇਰੀ ਪਤਨੀ ਆਖਣ ਲੱਗੀ, 'ਜਾਂਦੇ, ਜਾਂਦੇ ਭੈਣ ਨੂੰ ਮਿਲ ਜਾਂਦੇ ਆਂ | ਫਿਰ ਕਿਥੇ ਆਂਦੇ ਫਿਰਨਾ | ਹੁਣ ਉਸੇ ਪੈਟਰੋਲ ਨਾਲ ਸਰ ਜਾਣਾ | ਨਾਲੇ ਰਾਜ਼ੀ-ਖ਼ੁਸ਼ੀ ਦਾ ਪਤਾ ਲੱਗ ਜਾਊ |'
'ਜਿਵੇਂ ਤੇਰੀ ਮਰਜ਼ੀ', ਮੈਂ ਆਖਿਆ |
ਬਹਿਰਾਮ ਪਹੁੰਚ ਕੇ ਮੈਂ ਕਾਰ ਆਪਣੀ ਪਤਨੀ ਦੀ ਭੈਣ ਦੇ ਘਰ ਵੱਲ ਨੂੰ ਮੋੜ ਲਈ | ਉਸ ਦੇ ਘਰ ਪਹੁੰਚ ਕੇ ਪਤਾ ਲੱਗਾ ਕਿ ਉਸ ਦੇ ਪਿੱਤੇ ਵਿਚ ਪੱਥਰੀਆਂ ਸਨ | ਤਿੰਨ ਦਿਨ ਪਹਿਲਾਂ ਡਾਕਟਰਾਂ ਨੇ ਆਪ੍ਰੇਸ਼ਨ ਨਾਲ ਉਸ ਦਾ ਪਿੱਤਾ ਕੱਢ ਦਿੱਤਾ ਸੀ | ਹੁਣ ਉਹ ਬੈੱਡ 'ਤੇ ਪਈ ਆਰਾਮ ਕਰ ਰਹੀ ਸੀ | ਮੇਰੇ ਸਾਂਢੂ ਨੇ ਮੈਨੂੰ ਪੂਰੀ ਜਾਣਕਾਰੀ ਦਿੰਦਿਆਂ ਦੱਸਿਆ, 'ਸੇਮੋ ਦੇ ਪੇਟ 'ਚ ਤਿੰਨ ਦਿਨ ਪਹਿਲਾਂ ਬਹੁਤ ਤੇਜ਼ ਦਰਦ ਹੋਇਆ ਸੀ | ਦਰਦ ਤਾਂ ਪਹਿਲਾਂ ਵੀ ਹੁੰਦਾ ਸੀ, ਪਰ ਐਤਕੀਂ ਦਾ ਦਰਦ ਬਹੁਤ ਤੇਜ਼ ਸੀ | ਰੁਕਣ ਦਾ ਨਾਂਅ ਹੀ ਨਹੀਂ ਸੀ ਲੈਂਦਾ | ਇਸ ਲਈ ਇਸ ਨੂੰ ਫਗਵਾੜਾ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਉਣਾ ਪਿਆ | ਪੇਟ ਦੀ ਸਕੈਨ ਕਰਵਾਉਣ 'ਤੇ ਪਤਾ ਲੱਗਾ ਕਿ ਇਸ ਦੇ ਪਿੱਤੇ 'ਚ ਪੱਥਰੀਆਂ ਆ | ਡਾਕਟਰਾਂ ਨੇ ਫੁਰਤੀ ਵਰਤ ਕੇ ਇਸ ਦਾ ਪਿੱਤਾ ਕੱਢ 'ਤਾ | ਮਹਾਰਾਜ ਨੇ ਇਸ ਨੂੰ ਠੀਕ ਕਰ 'ਤਾ | ਉਸ ਨੇ ਸਾਡੀ ਨੇੜੇ ਹੋ ਕੇ ਸੁਣ ਲਈ | ਹੋਰ ਸਾਨੂੰ ਕੀ ਚਾਹੀਦਾ | ਪੈਸੇ ਲੱਗਿਉਂ ਭੁੱਲ ਜਾਣਗੇ |' ਆਪਣੇ ਸਾਂਢੂ ਦੀਆਂ ਗੱਲਾਂ ਸੁਣ ਕੇ ਮੈਂ ਡਾਕਟਰਾਂ ਵਲੋਂ ਕੀਤੇ ਇਲਾਜ ਵਿਚ ਬੈਠੇ-ਬੈਠਾਏ ਮਹਾਰਾਜ ਵਲੋਂ ਪਾਏ ਯੋਗਦਾਨ ਬਾਰੇ ਸੋਚਣ ਲੱਗ ਪਿਆ |

-ਪਿੰਡ ਤੇ ਡਾਕ: ਰੱਕੜਾਂ ਢਾਹਾ, ਸ਼. ਭ. ਸ. ਨਗਰ |
ਮੋਬਾਈਲ : 99158-03554.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX