ਸਾਉਣ ਦਾ ਮਹੀਨਾ ਸਾਨੂੰ, ਬੜਾ ਲੱਗਦਾ ਪਿਆਰਾ | ਨੱਚ-ਟੱਪ ਗਲੀਆਂ 'ਚ, ਆਵੇ ਨਹਾਉਣ ਦਾ ਨਜ਼ਾਰਾ | ਕਾਲੀਆਂ ਘਟਾਵਾਂ ਵੇਖ, ਮਾਰਦੇ ਹਾਂ ਕਿਲਕਾਰੀਆਂ | ਛੇਤੀ ਹੋਵੇ ਜਲ-ਥਲ, ਲਾਈਏ ਅਸੀਂ ਤਾਰੀਆਂ | ਝੱਟ-ਪੱਟ ਸਾਂਭੀਏ, ਫਿਰ ਕਿਤਾਬਾਂ ਦਾ ਖਿਲਾਰਾ | ਸਾਉਣ ਦਾ ਮਹੀਨਾ........ | ਚਿੱਕੜ ਦੇ ਵਿਚ ਅਸੀਂ, ਜਾਣ-ਬੱੁਝ ਤਿਲਕੀਏ | ਘੂਰਨ ਜਦੋਂ ਘਰ ਦੇ, ਉਦੋਂ ਫਿਰ ਵਿਲਕੀਏ | ਇਕੋ ਜਿਹਾ ਕਰ ਲੀਏ, ਅਸੀਂ ਮੰੂਹ-ਮੱਥਾ ਸਾਰਾ | ਸਾਉਣ ਦਾ ਮਹੀਨਾ........ | ਗੰਦੇ ਕੱਪੜੇ ਵੇਖ ਸਾਡੇ, ਮੰਮੀ ਸਾਨੂੰ ਘੂਰਦੀ | ਦਾਦੀ ਮਾਂ ਉਦੋਂ ਫਿਰ, ਪੱਖ ਸਾਡਾ ਪੂਰਦੀ | ਮੰਮੀ ਨੱਕ-ਬੱੁਲ੍ਹ ਚਾੜ੍ਹੇ, ਜਦੋਂ ਲਾਹੇ ਸਾਥੋਂ ਗਾਰਾ, ਸਾਉਣ ਦਾ ਮਹੀਨਾ........ | ਬੱਚਿਆਂ ਦਾ ਟੋਲਾ ਜਦੋਂ, ਮੀਂਹ ਵਿਚ ਨਹਾਂਵਦਾ | 'ਤਲਵੰਡੀ' ਦੇ 'ਅਮਰੀਕ' ਨੂੰ ਬਚਪਨ ਯਾਦ ਆਂਵਦਾ | ਬੈਠਾ ਸੋਚਦਾ ਹੈ ਰਹਿੰਦਾ, ਬੱਚਾ ਬਣ ਜਾਂ ਦੁਬਾਰਾ | ਸਾਉਣ ਦਾ ਮਹੀਨਾ........... | -ਅਮਰੀਕ ਸਿੰਘ ਤਲਵੰਡੀ ਕਲਾਂ, ਗਿੱਲ ਨਗਰ, ਗਲੀ ਨੰ: 13, ਮੱੁਲਾਂਪੁਰ ਦਾਖਾ (ਲੁਧਿਆਣਾ) | ਮੋਬਾ: ...
ਗੁਰਪਿੰਦਰ ਤੀਜੀ ਜਮਾਤ ਵਿਚ ਹੋ ਗਿਆ ਸੀ | ਉਹ ਆਪਣਾ ਹਰ ਕੰਮ ਬਹੁਤ ਕਾਹਲੀ ਵਿਚ ਕਰਦਾ ਸੀ | ਹੋਮਵਰਕ ਕਰਨਾ ਜਿਵੇਂ ਉਸ ਲਈ ਗਲੋਂ ਭਾਰ ਲਾਹੁਣਾ ਸੀ | ਉਹ ਏਨੀ ਛੇਤੀ ਹੋਮਵਰਕ ਕਰਦਾ ਕਿ ਉਸ ਦੀ ਲਿਖਾਈ ਕਿਸੇ ਨੂੰ ਸਮਝ ਨਾ ਆਉਂਦੀ | ਉਸ ਦੇ ਮਾਤਾ-ਪਿਤਾ ਉਸ ਨੂੰ ਬਹੁਤ ਸਮਝਾਉਂਦੇ ਕਿ 10 ਮਿੰਟ ਵੱਧ ਲੱਗ ਜਾਣਗੇ ਪਰ ਤੰੂ ਸੋਹਣਾ ਲਿਖਿਆ ਕਰ, ਇਸ ਤਰ੍ਹਾਂ ਤਾਂ ਤੇਰੇ ਨੰਬਰ ਵੀ ਵਧੀਆ ਨਹੀਂ ਆਉਣੇ | ਪਰ ਗੁਰਪਿੰਦਰ ਇਸ ਗੱਲ ਨੂੰ ਨਹੀਂ ਸਮਝਦਾ ਸੀ | ਉਹ ਫਟਾਫਟ ਕੰਮ ਕਰਕੇ ਖੇਡਣ ਦੀ ਸੋਚਦਾ | ਗੁਰਪਿੰਦਰ ਦੇ ਪਿਤਾ ਜੀ ਵਿਹੜੇ 'ਚ ਬੈਠੇ ਮਿੱਟੀ ਦੀਆਂ ਮੂਰਤੀਆਂ ਬਣਾ ਰਹੇ ਸਨ | ਏਨੇ ਨੂੰ ਗੁਰਪਿੰਦਰ ਆ ਗਿਆ ਅਤੇ ਮੂਰਤੀਆਂ ਦੇਖਣ ਲੱਗ ਗਿਆ | ਉਸ ਦੇ ਪਿਤਾ ਨੇ ਉਸ ਨੂੰ ਮੂਰਤੀਆਂ ਥੈਲੇ ਵਿਚ ਪਾਉਣ ਲਈ ਕਿਹਾ ਜੋ ਕਿ ਬਾਜ਼ਾਰ ਜਾ ਕੇ ਵੇਚਣੀਆਂ ਸਨ | ਅੱਜ ਗੁਰਪਿੰਦਰ ਵੀ ਪਿਤਾ ਨਾਲ ਮੂਰਤੀਆਂ ਵੇਚਣ ਗਿਆ | ਸ਼ਾਮ ਨੂੰ ਜਦ ਉਹ ਮੂਰਤੀਆਂ ਵੇਚ ਕੇ ਆਏ ਤਾਂ ਗੁਰਪਿੰਦਰ ਕਹਿਣ ਲੱਗਾ, 'ਪਿਤਾ ਜੀ, ਤੁਸੀਂ ਕਿਸੇ ਮੂਰਤੀ ਦੇ ਪੈਸੇ ਵੱਧ ਲਏ ਅਤੇ ਕਿਸੇ ਦੇ ਘੱਟ, ਏਦਾਂ ਕਿਉਂ?' ਉਸ ਦੇ ਪਿਤਾ ਨੇ ਸਮਝਾਇਆ ਕਿ 'ਪੱੁਤ, ਜੋ ਮੂਰਤੀ ...
ਬੱਚਿਓ! ਪਹਾੜੀ ਸੈਰ-ਸਪਾਟਾ ਥਾਵਾਂ ਵਿਚੋਂ ਮਾਊਾਟ ਆਬੂ ਦੀ ਖਾਸ ਥਾਂ ਹੈ | ਮਾਊਾਟ ਆਬੂ ਭਾਰਤ ਦੇ ਰਾਜਸਥਾਨ ਪ੍ਰਾਂਤ ਵਿਚ ਸਥਿਤ ਹੈ | ਇਹ ਰਾਜਸਥਾਨ ਦੀ ਅਰਾਵਲੀ ਪਰਬਤ ਸ਼੍ਰੇਣੀ ਦੀ ਸਭ ਤੋਂ ਉੱਚੀ ਚੋਟੀ 'ਤੇ ਵਸਿਆ ਹੋਇਆ ਹੈ | ਮਾਊਾਟ ਆਬੂ 'ਤੇ 13ਵੀਂ ਸਦੀ ਤੱਕ ਪਰਮਾਰ ਵੰਸ਼, ਫਿਰ ਦੇਵੜਾ ਚੌਹਾਨ, ਬਾਅਦ ਵਿਚ ਸਿਰੋਹੀ ਦੇ ਮਹਾਰਾਜ ਅਤੇ ਫਿਰ ਅੰਗਰੇਜ਼ਾਂ ਦਾ ਰਾਜ ਰਿਹਾ | ਇਥੋਂ ਦੀਆਂ ਹਰੀਆਂ-ਭਰੀਆਂ ਵਾਦੀਆਂ, ਇਤਿਹਾਸਿਕ ਭਵਨਾ, ਝੀਲਾਂ ਦੀ ਸੁੰਦਰਤਾ ਅਤੇ ਇਥੋਂ ਦੀ ਕੁਦਰਤੀ ਸੁੰਦਰਤਾ ਨੂੰ ਦੇਖ ਕੇ ਹਰ ਕੋਈ ਖੁਸ਼ ਹੋ ਜਾਂਦਾ ਹੈ | ਮਾਊਾਟ ਆਬੂ ਨੱਕੀ-ਝੀਲ ਦੇ ਚਾਰੇ ਪਾਸੇ ਵਸਿਆ ਹੋਇਆ ਹੈ | ਇਸ ਝੀਲ ਦੇ ਕਿਨਾਰੇ 'ਤੇ ਟੋਡ ਰਾਕ ਨਾਂਅ ਦੀ ਚਟਾਨ ਵੀ ਦੇਖਣਯੋਗ ਹੈ | ਇਸ ਚਟਾਨ ਦੀ ਸ਼ਕਲ ਮੇਂਡਕ (ਡੱਡੂ) ਦੇ ਆਕਾਰ ਵਰਗੀ ਹੈ | ਸੂਰਜ ਛੁਪਣ ਦਾ ਨਜ਼ਾਰਾ ਦੇਖਣ ਲਈ ਯਾਤਰੂ ਦੂਰੋਂ-ਦੂਰੋਂ ਇਥੇ ਆਉਂਦੇ ਹਨ | ਆਧਰ ਦੇਵੀ ਮੰਦਿਰ, ਓਮ ਸ਼ਾਂਤੀ ਭਵਨ, ਸਨਸੈੱਟ ਪੁਆਇੰਟ, ਪੀਸ ਪਾਰਕ, ਅਚੱਲਗੜ੍ਹ ਦਾ ਕਿਲ੍ਹਾ, ਦਿਲਵਾੜਾ ਜੈਨ ਮੰਦਰ ਆਦਿ ਪ੍ਰਸਿੱਧ ਨਜ਼ਦੀਕੀ ਥਾਵਾਂ ਮਾਊਾਟ ਆਬੂ ਆ ਕੇ ਦੇਖਣਯੋਗ ਹਨ |
ਬੱਚਿਓ! ...
• ਟੈਲੀਵਿਜ਼ਨ ਨੇ ਲਿਖਣ-ਪੜ੍ਹਨ ਦਾ ਰੁਝਾਨ ਘੱਟ ਕਰ ਦਿੱਤਾ ਹੈ |
• ਵਕਤ ਨੂੰ ਮਾਣਨਯੋਗ ਬਣਾਉਣ ਵਾਲੀ ਚੀਜ਼ 'ਕਲਾ' ਹੈ |
• ਮਨੱੁਖ ਸਲਾਹ ਨਹੀਂ, ਆਪਣੇ ਫ਼ੈਸਲਿਆਂ ਦੀ ਪ੍ਰੋੜ੍ਹਤਾ ਮੰਗਦਾ ਹੈ |
• ਤਰੱਕੀ ਉਸ ਨੂੰ ਕਿਹਾ ਜਾਂਦਾ ਹੈ ਜਦੋਂ ਚਪੜਾਸੀ ਦਾ ਪੱੁਤਰ ਅਫ਼ਸਰ ਬਣਦਾ |
• ਪਛਤਾਵਾ ਪ੍ਰਗਟਾਉਣਾ ਹਰ ਇਕ ਦੇ ਵੱਸ ਦੀ ਗੱਲ ਨਹੀਂ |
• ਸਿੱਖਿਆ ਦਾ ਪਹਿਲਾ ਸਬਕ ਹੈ ਸਫ਼ਾਈ |
-ਕਵਲਪ੍ਰੀਤ ਕੌਰ,
ਬਟਾਲਾ (ਗੁਰਦਾਸਪੁਰ) | ਮੋਬਾ: ...
ਬੱਚਿਓ, ਹਰੇਕ ਹੱਥ ਅਤੇ ਪੈਰ ਦੀਆਂ ਪੰਜ ਉਂਗਲਾਂ ਹੁੰਦੀਆਂ ਹਨ | ਹਰੇਕ ਉਂਗਲ ਦੇ ਸਿਰੇ ਦੇ ਉੱਪਰ ਇਕ ਪਲੇਟ ਹੁੰਦੀ ਹੈ, ਜਿਸ ਨੂੰ ਨਹੁੰ ਕਹਿੰਦੇ ਹਨ | ਇਹ ਪ੍ਰੋਟੀਨ ਦੇ ਬਣੇ ਹੋਏ ਹੁੰਦੇ ਹਨ, ਜਿਸ ਨੂੰ ਅਲਫਾ ਕੈਰਾਟਿਨ ਕਹਿੰਦੇ ਹਨ | ਇਹ ਮਰੇ ਹੋਏ ਸੈੱਲ ਹੁੰਦੇ ਹਨ |
ਨਹੁੰ ਦਾ ਮੱੁਖ ਕੰਮ ਉਂਗਲਾਂ ਨੂੰ ਚੋਟ ਤੋਂ ਬਚਾਉਣਾ ਹੈ | ਨਹੁੰ ਉਂਗਲਾਂ ਦੇ ਸਿਰੇ ਦੇ ਉਪਰਲੇ ਹਿੱਸੇ 'ਤੇ ਮਜ਼ਬੂਤੀ ਨਾਲ ਜੁੜੇ ਹੁੰਦੇ ਹਨ | ਉਂਗਲਾਂ ਦੇ ਸਿਰੇ ਹੇਠਾਂ ਤੋਂ ਚਪਟੇ ਹੋ ਜਾਂਦੇ ਹਨ | ਪੈਰਾਂ ਦੀਆਂ ਉਂਗਲਾਂ ਦਾ ਖੇਤਰਫਲ ਵਧ ਜਾਂਦਾ ਹੈ, ਜਿਸ ਕਾਰਨ ਉਂਗਲਾਂ ਨਹੁੰ ਦੇ ਕਾਰਨ ਸਰੀਰ ਦੇ ਭਾਰ ਨੂੰ ਸਹਿਣ ਵਿਚ ਮਦਦ ਕਰਦੀਆਂ ਹਨ | ਪੈਰਾਂ ਦਾ ਅੰਗੂਠਾ ਅਤੇ ਚਾਰ ਉਂਗਲਾਂ ਸਰੀਰ ਦੇ 50 ਫ਼ੀਸਦੀ ਭਾਰ ਨੂੰ ਸਹਿਣ ਕਰਦੇ ਹਨ | ਨਹੁੰ ਕਾਰਨ ਉਂਗਲਾਂ ਧਰਤੀ ਨਾਲ ਚੰਗੀ ਪਕੜ ਬਣਾਉਂਦੀਆਂ ਹਨ, ਜਿਸ ਕਾਰਨ ਵਿਅਕਤੀ ਤਿਲਕਦਾ ਨਹੀਂ ਹੈ | ਉਹ ਅਸਾਨੀ ਨਾਲ ਚੱਲ ਸਕਦਾ ਹੈ |
ਹੱਥਾਂ ਦੀਆਂ ਉਂਗਲਾਂ ਦੇ ਨਹੁੰ ਰੋਜ਼ ਦੇ ਅਨੇਕਾਂ ਕੰਮ ਕਰਨ ਵਿਚ ਸਹਾਇਕ ਹੁੰਦੇ ਹਨ | ਨਹੁੰ ਫਲਾਂ ਦਾ ਛਿਲਕਾ ਲਾਹੁਣ, ਸਰੀਰ 'ਤੇ ਖਾਜ ਕਰਨ, ਸਰੀਰ ਦੇ ...
• ਅਧਿਆਪਕ (ਵਿਦਿਆਰਥੀ ਨੂੰ )-ਜੇਕਰ ਤੰੂ ਕੱਲ੍ਹ ਤੱਕ ਫ਼ੀਸ ਜਮ੍ਹਾਂ ਨਾ ਕਰਵਾਈ ਤਾਂ ਪ੍ਰੀਖਿਆ ਵਿਚ ਨਹੀਂ ਬੈਠ ਸਕੇਂਗਾ |
ਵਿਦਿਆਰਥੀ-ਕੋਈ ਗੱਲ ਨ੍ਹੀਂ ਸਰ ਜੀ, ਮੈਂ ਖੜ੍ਹਾ ਹੋ ਕੇ ਹੀ ਪੇਪਰ ਦੇ ਦਿਆਂਗਾ |
• ਪਹਿਲਾ ਗੱਪੀ (ਦੂਜੇ ਨੂੰ )-ਉਹ ਯਾਰ, ਮੈਂ ਕੁਤਬ ਮੀਨਾਰ ਨੂੰ ਬੜਾ ਧੱਕਾ ਲਗਾਇਆ ਪਰ ਉਹ ਜ਼ਰਾ ਜਿੰਨੀ ਵੀ ਹਿੱਲੀ ਨਹੀਂ |
ਦੂਜਾ ਗੱਪੀ-ਹਿਲਦੀ ਕਿਵੇਂ? ਦੂਜੇ ਪਾਸੇ ਤਾਂ ਮੈਂ ਉਸ ਨੂੰ ਫੜ ਕੇ ਖੜ੍ਹਾ ਸੀ |
• ਪੱਪੂ (ਰਾਜੇਸ਼ ਨੂੰ )-ਅੱਜ ਤੰੂ ਬਹੁਤ ਵਧੀਆ ਭਾਸ਼ਣ ਦਿੱਤਾ |
ਰਾਜੇਸ਼-ਪਰ ਸੁਣਨ ਵਾਲੇ ਸਾਰੇ ਗਧੇ ਸੀ |
ਪੱਪੂ-ਤੰੂ ਠੀਕ ਕਹਿਨੈ, ਇਸੇ ਲਈ ਤੰੂ ਵਾਰ-ਵਾਰ ਕਹਿ ਰਿਹਾ ਸੀ, ਮੇਰੇ ਪਿਆਰੇ ਭਰਾਵੋ, ਮੈਨੂੰ ਧਿਆਨ ਨਾਲ ਸੁਣੋ |
• ਮਾਂ (ਆਪਣੇ ਛੋਟੇ ਜਿਹੇ ਬੇਟੇ ਨੂੰ )-ਕਿਉਂ ਬੇਟਾ, ਤੇਰੀ ਕਲਾਸ ਦੇ ਸਾਰੇ ਬੱਚੇ ਪਾਸ ਹੋ ਗਏ?
ਬੇਟਾ-ਹਾਂ ਮਾਂ ਪਰ ਮੈਡਮ ਫੇਲ੍ਹ ਹੋ ਗਈ |
ਮਾਂ-ਕੀ ਮਤਲਬ?
ਬੇਟਾ-ਅਸੀਂ ਤਾਂ ਸਾਰੇ ਦੂਜੀ ਕਲਾਸ ਵਿਚ ਹੋ ਗਏ ਹਾਂ ਪਰ ਮੈਡਮ ਵਿਚਾਰੀ ਪਹਿਲੀ ਕਲਾਸ ਵਿਚ ਹੀ ਰਹਿ ਗਈ |
-ਮਨਪ੍ਰੀਤ ਕੌਰ ਬਸਰਾ,
ਪਿੰਡ ਗਿੱਲਾਂ, ਡਾਕ: ਚਮਿਆਰਾ (ਜਲੰਧਰ) | ਮੋਬਾ: ...
ਭੱਜਿਆ ਜਾਵਾਂ ਭਜਾਈ ਜਾਵਾਂ,
ਸਿੰਙਾਂ ਨੂੰ ਹੱਥ ਪਾਈ ਜਾਵਾਂ |
ਹਵਾ ਦੇ ਵਿਚ ਉਡਦਾ ਜਾਵਾਂ,
ਧਰਤੀ ਉੱਤੇ ਪੈਰ ਨਾ ਲਾਵਾਂ |
ਜੇ ਮੈਂ ਆਪਣਾ ਪੈਰ ਦਬਾਵਾਂ,
ਸਗੋਂ ਹੋਰ ਵੀ ਤੇਜ਼ ਹੋ ਜਾਵਾਂ |
ਬੱਚਿਆਂ ਨੂੰ ਇਹ ਬਾਤ ਮੈਂ ਪਾਵਾਂ,
ਛੇਤੀ ਉੱਤਰ ਪੱੁਛਣਾ ਚਾਹਵਾਂ |
ਪਹਿਲਾਂ ਮੰੂਹੋਂ ਭਿਆਂ ਕਹਾਵਾਂ,
ਫੇਰ ਦੱਸਦਾ ਦੇਰ ਨਾ ਲਾਵਾਂ |
-0-
ਜਿਸ ਵਿਚ ਕਦੇ ਤੇਲ ਨਾ ਪਾਵਾਂ,
'ਸਾਈਕਲ' ਜਿਸ ਨੂੰ ਮੁਫ਼ਤ ਚਲਾਵਾਂ |
-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) ...
(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਹਰੀਸ਼ ਨੇ ਆਪਣੇ ਬੂਟ ਉਤਾਰੇ, ਪਜਾਮਾ ਪਾਇਆ | ਉਸ ਨੂੰ ਗਰਮੀ ਮਹਿਸੂਸ ਹੋ ਰਹੀ ਸੀ, ਇਸ ਕਰਕੇ ਪਹਿਲਾਂ ਉਸ ਨੇ ਛੱਤ ਵਾਲਾ ਪੱਖਾ ਤੇਜ਼ ਕੀਤਾ ਅਤੇ ਫਿਰ ਕਮਰੇ ਦੀ ਬਾਰੀ ਖੋਲ੍ਹੀ | ਬਾਰੀ ਖੋਲ੍ਹ ਕੇ ਉਹ ਕਿੰਨੀ ਦੇਰ ਬਾਰੀ ਕੋਲ ਹੀ ਖੜ੍ਹਾ ਰਿਹਾ | ਦੂਰ ਦਿਸਦੀ ਸੜਕ 'ਤੇ ਕਾਫੀ ਆਵਾਜਾਈ ਸੀ ਪਰ ਉਸ ਆਵਾਜਾਈ ਨਾਲੋਂ ਵੀ ਤੇਜ਼, ਉਸ ਦੇ ਦਿਮਾਗ ਵਿਚ ਖਿਆਲਾਂ ਦੀ ਲੜੀ ਘੁੰਮ ਰਹੀ ਸੀ |
ਉਹ ਕਿਥੋਂ ਤੁਰਿਆ ਅਤੇ ਕਿਥੇ ਪਹੁੰਚ ਗਿਆ | ਉਹ ਸੋਚ ਰਿਹਾ ਸੀ ਕਿ ਜੇ ਮੈਨੂੰ ਸਿਧਾਰਥ ਵੀਰ ਜੀ ਨਾ ਮਿਲੇ ਹੁੰਦੇ ਤਾਂ ਸ਼ਾਇਦ ਉਹ ਅਜੇ ਤੱਕ ਉਨ੍ਹਾਂ ਗਲੀਆਂ ਵਿਚ ਹੀ ਖੱਟੀਆਂ-ਮਿੱਠੀਆਂ ਗੋਲੀਆਂ ਵੇਚ ਰਿਹਾ ਹੁੰਦਾ | ਉਸ ਨੂੰ ਅਜੇ ਤੱਕ ਉਨ੍ਹਾਂ ਸਾਰੇ ਬੱਚਿਆਂ ਦੀਆਂ ਸ਼ਕਲਾਂ ਯਾਦ ਸਨ, ਜਿਹੜੇ ਉਸ ਕੋਲੋਂ ਗੋਲੀਆਂ-ਟੌਫੀਆਂ ਖਰੀਦਦੇ ਸਨ | ਉਸ ਨੂੰ ਉਸ ਬੱਚੇ ਦੀ ਮੰਮੀ ਦੀ ਸ਼ਕਲ ਵੀ ਯਾਦ ਸੀ, ਜਿਸ ਦੇ ਥੜ੍ਹੇ 'ਤੇ ਉਹ ਗਰਮੀ ਅਤੇ ਭੱੁਖ ਕਾਰਨ ਬੇਹੋਸ਼ ਹੋ ਗਿਆ ਸੀ | ਉਸ ਮੰਮੀ ਜੀ ਨੇ ਉਸ ਨੂੰ ਅੰਦਰ ਪੱਖੇ ਥੱਲੇ ਬਿਠਾ ਕੇ ਠੰਢਾ ਪਾਣੀ ਅਤੇ ਠੰਢੇ-ਮਿੱਠੇ ਦੱੁਧ ਦਾ ਗਿਲਾਸ ਪਿਆਇਆ ...
ਝੂਟੇ ਮਾਟੇ
ਲੇਖਿਕਾ : ਗੁਰਪ੍ਰੀਤ ਕੌਰ ਧਾਲੀਵਾਲ
ਪ੍ਰਕਾਸ਼ਕ : ਏਸ਼ੀਆ ਵਿਜ਼ਨ
ਮੱੁਲ : 50 ਰੁਪਏ, ਸਫੇ : 32
ਸੰਪਰਕ : 98780-02110
ਬਾਲਾਂ ਦੇ ਸਰਬਪੱਖੀ ਵਿਕਾਸ ਲਈ ਜ਼ਰੂਰੀ ਹੈ ਕਿ ਬਾਲਾਂ ਨੂੰ ਸਿਲੇਬਸ ਦੇ ਨਾਲ-ਨਾਲ ਵਧੀਆ ਸਾਹਿਤ ਪੜ੍ਹਨ ਲਈ ਮਿਲੇ, ਜੋ ਉਨ੍ਹਾਂ ਦੇ ਹਾਣ ਦਾ ਹੋਵੇ | ਵੰਨ-ਸੁਵੰਨੀਆਂ ਕਵਿਤਾਵਾਂ, ਗੀਤ ਤੇ ਕਹਾਣੀਆਂ ਉਨ੍ਹਾਂ ਦਾ ਮਨੋਰੰਜਨ ਵੀ ਕਰਨ ਅਤੇ ਜੀਵਨ ਜਾਚ ਸਿਖਾਉਣ ਵਿਚ ਮਦਦ ਕਰਨ | ਹਥਲੀ ਪੁਸਤਕ ਪੜ੍ਹਦੇ ਸਮੇਂ ਇਸ ਗੱਲ ਦੀ ਤਸੱਲੀ ਹੁੰਦੀ ਹੈ ਕਿ ਸਾਡੇ ਬਾਲ ਸਾਹਿਤਕਾਰ ਅੱਜ ਦੇ ਬਾਲਾਂ ਪ੍ਰਤੀ ਕਾਫੀ ਚਿੰਤਤ ਹਨ | 'ਝੂਟੇ ਮਾਟੇ' ਵਿਚਲੀਆਂ 22 ਕਵਿਤਾਵਾਂ ਬਾਲਾਂ ਦਾ ਮਨੋਰੰਜਨ ਹੀ ਨਹੀਂ ਕਰਦੀਆਂ, ਬਲਕਿ ਉਨ੍ਹਾਂ ਨੂੰ ਵਧੀਆ ਇਨਸਾਨ ਬਣਨ ਲਈ ਪ੍ਰੇਰਦੀਆਂ ਹਨ |
'ਟੀਚਰ ਸਭ ਇਕ ਸਮਾਨ,
ਭੱੁਲ ਕੇ ਵੀ ਨਾ ਕਰੀਏ,
ਕਦੇ ਕਿਸੇ ਦਾ ਅਪਮਾਨ |
ਪੱੁਠਾ ਸਿੱਧਾ ਨਾ ਧਰੀਏ,
ਕਦੇ ਕਿਸੇ ਦਾ ਨਾਮ |
ਭੈੜੀ ਵਾਦੀ ਨੂੰ ਛੱਡੀਏ,
ਬਣਦਾ ਦੇਈਏ ਸਭ ਨੂੰ ਮਾਣ |' (ਅਧਿਆਪਕ)
ਬਾਲਾਂ ਦੇ ਮਨੋਰੰਜਨ ਲਈ-
'ਬਾਂਦਰ ਹੁੰਦਾ ਬੜਾ ਨਕਲਚੀ,
ਨਕਲਾਂ ਉਹ ਲਾਉਂਦਾ ਹੈ |
ਲਾਹ-ਲਾਹ ਨਕਲਾਂ ਸਾਡੀਆਂ,
ਸਾਨੂੰ ਖੂਬ ਹਸਾਉਂਦਾ ...
1. ਉਹ ਕਿਹੜੀ ਬੀਨ ਹੈ, ਜਿਸ ਨੂੰ ਅਸੀਂ ਵਜਾ ਨਹੀਂ ਸਕਦੇ?
2. ਉਹ ਕਿਹੜਾ ਮਿਲਕ ਹੈ, ਜਿਸ ਨੂੰ ਅਸੀਂ ਪੀਂਦੇ ਨਹੀਂ, ਖਾਂਦੇ ਹਾਂ?
3. ਊਠ ਦਾ ਦੇਸੀ ਨਾਂਅ ਕੀ ਹੈ?
4. ਉਹ ਕਿਹੜਾ ਗੱੁਲੀ-ਡੰਡਾ ਹੈ, ਜਿਸ ਨਾਲ ਅਸੀਂ ਖੇਡ ਨਹੀਂ ਸਕਦੇ?
5. ਕਿਹੜੇ ਫਲ ਦਾ ਛਿਲਕਾ ਸਾਡੇ ਪਾਸੇ ਭੰਨ ਦਿੰਦਾ ਹੈ?
6. ਉਹ ਕਿਹੜੀ ਸਬਜ਼ੀ ਹੈ, ਜਿਸ ਦੇ ਫੋੜੇ-ਫਿਨਸੀਆਂ ਨਿਕਲੀਆਂ ਹੁੰਦੀਆਂ ਹਨ?
7. ਉਹ ਕਿਹੜਾ ਸਾਈਕਲ ਹੈ, ਜੋ ਤੇਲ ਨਾਲ ਚਲਦਾ ਹੈ?
8. ਉਹ ਕਿਹੜੀ ਗੈਸ ਹੈ, ਜੋ ਸਾਡੇ ਕੰਮ ਨਹੀਂ ਆਉਂਦੀ?
9. ਕਿਹੜੇ ਜਾਨਵਰ ਦੀ ਪੂਛ 12 ਸਾਲ ਨਲੀ 'ਚ ਪਾ ਕੇ ਰੱਖੋ, ਫਿਰ ਵੀ ਸਿੱਧੀ ਨਹੀਂ ਹੁੰਦੀ?
ਉੱਤਰ : (1) ਦੂਰਬੀਨ, (2) ਮਿਲਕ ਕੇਕ, (3) ਬੋਤਾ, (4) ਕਣਕ ਦਾ ਨਦੀਨ ਗੱੁਲੀ-ਡੰਡਾ, (5) ਕੇਲੇ ਦਾ ਛਿਲਕਾ (6) ਕਰੇਲੇ ਦੇ, (7) ਮੋਟਰਸਾਈਕਲ, (8) ਪੇਟ ਗੈਸ, (9) ਕੱੁਤੇ ਦੀ |
-ਤਸਵਿੰਦਰ ਸਿੰਘ ਬੜੈਚ,
ਪਿੰਡ ਦੀਵਾਲਾ, ਤਹਿ: ਸਮਰਾਲਾ, ਜ਼ਿਲ੍ਹਾ ਲੁਧਿਆਣਾ | ਮੋਬਾ: ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX