ਤਾਜਾ ਖ਼ਬਰਾਂ


ਸ਼ਬਬੀਰ ਸ਼ਾਹ ਦੀ ਜ਼ਮਾਨਤ ਅਰਜ਼ੀ ਦੇ ਸੁਣਵਾਈ 2 ਅਪ੍ਰੈਲ ਤੱਕ ਮੁਲਤਵੀ
. . .  10 minutes ago
ਨਵੀਂ ਦਿੱਲੀ, 23 ਫਰਵਰੀ- ਦਿੱਲੀ ਦੇ ਪਟਿਆਲਾ ਹਾਊਸ ਕੋਰਟ ਨੇ ਸ਼ਬਬੀਰ ਸ਼ਾਹ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ 2 ਅਪ੍ਰੈਲ ਤੱਕ ਮੁਲਤਵੀ ਕਰ ਦਿੱਤੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਸ਼ਬਬੀਰ ਅੱਤਵਾਦੀ ਫ਼ੰਡਾਂ ਨਾਲ ਸਬੰਧਿਤ 2007 ਦੇ ਮਨੀ ਲਾਂਡਰਿੰਗ ਮਾਮਲੇ ....
ਜੰਮੂ-ਕਸ਼ਮੀਰ ਤੋਂ ਤੇਲੰਗਾਨਾ ਜਾ ਰਿਹਾ ਸੀ.ਆਰ.ਪੀ.ਐਫ ਦਾ ਜਵਾਨ ਲਾਪਤਾ, ਜਾਂਚ ਜਾਰੀ
. . .  19 minutes ago
ਨਵੀਂ ਦਿੱਲੀ, 23 ਫਰਵਰੀ- ਜੰਮੂ ਕਸ਼ਮੀਰ ਤੋਂ ਤਬਾਦਲੇ ਕੀਤੇ ਜਾਣ ਤੋਂ ਬਾਅਦ ਆਪਣੀ ਡਿਊਟੀ ਕਰਨ ਤੇਲੰਗਾਨਾ ਜਾ ਰਹੇ ਸੀ.ਆਰ.ਪੀ.ਐਫ. ਦੇ ਇਕ ਜਵਾਨ ਦੇ ਲਾਪਤਾ ਹੋ ਜਾਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦੇ ਅਨੁਸਾਰ, ਇਹ ਜਵਾਨ .....
ਜੰਮੂ ਕਸ਼ਮੀਰ 'ਚ ਬਣ ਰਹੇ ਬੰਕਰਾਂ ਦਾ ਅਧਿਕਾਰੀਆਂ ਨੇ ਲਿਆ ਜਾਇਜ਼ਾ
. . .  37 minutes ago
ਸ੍ਰੀਨਗਰ, 23 ਫਰਵਰੀ- ਜੰਮੂ ਕਸ਼ਮੀਰ ਦੀ ਸਰਹੱਦ ਦੇ ਨਾਲ ਲੱਗਦੇ ਨੌਸ਼ਹਿਰਾ ਅਤੇ ਸੁੰਦਰ ਬਨੀ ਖੇਤਰਾਂ ਬਣ ਰਹੇ ਬੰਕਰਾਂ ਦਾ ਅਧਿਕਾਰੀਆਂ ਨੇ ਜਾਇਜ਼ਾ ਲਿਆ। ਇਸ ਦੇ ਨਾਲ ਹੀ ਉਨ੍ਹਾਂ ਸਥਾਨਕ ਲੋਕਾਂ ਨੂੰ....
ਅਸਮ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 66
. . .  44 minutes ago
ਗੁਹਾਟੀ, 23 ਫਰਵਰੀ- ਅਸਮ ਦੇ ਗੋਲ ਘਾਟ ਜ਼ਿਲ੍ਹੇ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 66 ਹੋ ਗਈ....
ਅੱਜ ਰਾਜਸਥਾਨ ਦਾ ਦੌਰਾ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  about 1 hour ago
ਨਵੀਂ ਦਿੱਲੀ, 23 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਜਸਥਾਨ ਦਾ ਦੌਰਾ ਕਰਨਗੇ। ਇੱਥੇ ਉਹ ਟੋਂਕ ਜ਼ਿਲ੍ਹੇ ਤੋਂ ਭਾਜਪਾ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਪ੍ਰਧਾਨ ਮੰਤਰੀ ਦੇ ਰਾਜਸਥਾਨ 'ਚ ਅੱਜ ਦੁਪਹਿਰ ਤੱਕ ਪਹੁੰਚਣ...
ਤਾਮਿਲਨਾਡੂ : ਏ. ਆਈ. ਏ. ਡੀ. ਐੱਮ. ਕੇ ਦੇ ਨੇਤਾ ਅਤੇ ਸੰਸਦ ਮੈਂਬਰ ਐੱਸ. ਰਾਜੇਂਦਰਨ ਦੀ ਕਾਰ ਹਾਦਸੇ 'ਚ ਮੌਤ
. . .  about 1 hour ago
ਚੇਨਈ, 23 ਫਰਵਰੀ- ਤਾਮਿਲਨਾਡੂ 'ਚ ਏ. ਆਈ. ਏ. ਡੀ. ਐੱਮ. ਕੇ ਦੇ ਨੇਤਾ ਅਤੇ ਸੰਸਦ ਮੈਂਬਰ ਐੱਸ. ਰਾਜੇਂਦਰਨ ਦੀ ਇੱਕ ਕਾਰ ਹਾਦਸੇ 'ਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਅੱਜ ਸਵੇਰੇ ਵਿਲੁੱਪੁਰਮ ਜ਼ਿਲ੍ਹੇ ਦੇ ਤਿੰਦਿਵਨਮ ਦੇ ਨਜ਼ਦੀਕ ਵਾਪਰਿਆ। ਘਟਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ...
ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਲਾਤ ਬੇਹੱਦ ਖ਼ਤਰਨਾਕ- ਟਰੰਪ
. . .  about 2 hours ago
ਵਾਸ਼ਿੰਗਟਨ, 23 ਫਰਵਰੀ- ਬੀਤੀ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਬਣੇ ਹਾਲਾਤ 'ਤੇ ਅਮਰੀਕਾ ਨੇ ਆਪਣੀ ਚਿੰਤਾ ਪ੍ਰਗਟਾਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ...
ਜੰਮੂ-ਕਸ਼ਮੀਰ 'ਚ ਹਿਰਾਸਤ 'ਚ ਲਿਆ ਗਿਆ ਵੱਖਵਾਦੀ ਨੇਤਾ ਯਾਸੀਨ ਮਲਿਕ
. . .  about 2 hours ago
ਸ੍ਰੀਨਗਰ, 23 ਫਰਵਰੀ- ਜੰਮੂ-ਕਸ਼ਮੀਰ 'ਚ ਵੱਖਵਾਦੀਆਂ 'ਤੇ ਕਾਰਵਾਈ ਦੇ ਸੰਕੇਤਾਂ ਵਿਚਾਲੇ ਬੀਤੀ ਦੇਰ ਰਾਤ 'ਜੰਮੂ-ਕਸ਼ਮੀਰ ਲਿਬਰੇਸ਼ਨ ਫ਼ਰੰਟ' (ਜੇ. ਕੇ. ਐੱਲ. ਐੱਫ.) ਦੇ ਮੁਖੀ ਯਾਸੀਨ ਮਲਿਕ ਨੂੰ ਉਨ੍ਹਾਂ ਦੇ ਘਰ ਤੋਂ ਹਿਰਾਸਤ 'ਚ ਲੈ ਲਿਆ ਗਿਆ। ਜਾਣਕਾਰੀ ਮੁਤਾਬਕ ਸੁਪਰੀਮ ਕੋਰਟ 'ਚ ਧਾਰਾ 35-ਏ 'ਤੇ...
'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਦੀ ਟੀਮ ਦੇ ਚਾਰ ਟਰੇਨਰਾਂ ਛੱਡਿਆ ਪ੍ਰਾਜੈਕਟ
. . .  about 2 hours ago
ਸੰਗਰੂਰ, 23 ਫਰਵਰੀ (ਧੀਰਜ ਪਸ਼ੋਰੀਆ)- ਸਿੱਖਿਆ ਵਿਭਾਗ ਦੇ ਪ੍ਰਾਜੈਕਟ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਨੂੰ ਜ਼ਿਲ੍ਹਾ ਸੰਗਰੂਰ 'ਚ ਉਸ ਸਮੇਂ ਜ਼ਬਰਦਸਤ ਝਟਕਾ ਲੱਗਾ, ਜਦੋਂ ਜ਼ਿਲ੍ਹੇ ਦੇ ਬਲਾਕ ਸੁਨਾਮ-1 ਦੀ ਪੂਰੀ ਟੀਮ, ਜਿਸ 'ਚ ਇੱਕ ਬਲਾਕ ਮਾਸਟਰ ਟਰੇਨਰ ਅਤੇ ਤਿੰਨ ਕਲਸਟਰ ਮਾਸਟਰ ਟਰੇਨਰ ਹਨ, ਨੇ...
ਅੱਜ ਦਾ ਵਿਚਾਰ
. . .  about 3 hours ago
ਹੋਰ ਖ਼ਬਰਾਂ..

ਬਾਲ ਸੰਸਾਰ

ਚਮਕੀਲਾ ਕਿੰਗ ਫਿਸ਼ਰ

ਬੱਚਿਓ, ਕਿੰਗ ਫਿਸ਼ਰ ਦਾ ਨਾਂਅ ਤੁਸੀਂ ਜ਼ਰੂਰ ਸੁਣਿਆ ਹੋਵੇਗਾ | ਸ਼ਬਦਕੋਸ਼ ਵਿਚ ਇਸ ਨੂੰ ਰਾਮ ਚਿੜੀ, ਬਾਹਰੀ ਅਤੇ ਸ਼ਿਕਾਰੀ ਪੰਛੀ ਕਿਹਾ ਗਿਆ ਹੈ | ਇਹ ਗੂੜ੍ਹੇ ਅਤੇ ਚਮਕੀਲੇ ਰੰਗ ਦੇ ਹੁੰਦੇ ਹਨ | ਇਹ ਯੂਰਪ, ਉੱਤਰੀ ਅਫਰੀਕਾ, ਏਸ਼ੀਆ, ਆਸਟ੍ਰੇਲੀਆ ਅਤੇ ਇੰਡੋਨੇਸ਼ੀਆ ਵਿਚ ਰਹਿੰਦੇ ਹਨ | ਇਹ ਜਲ ਸਰੋਤ ਜਿਵੇਂ ਸਮੁੰਦਰ, ਦਰਿਆ, ਨਦੀਆਂ ਦੇ ਕੰਢਿਆਂ 'ਤੇ ਬਣੇ ਸੁਰਾਖਾਂ ਵਿਚ ਜਾਂ ਜੰਗਲ ਵਿਚ ਦਰੱਖਤਾਂ ਦੇ ਬਣੇ ਸੁਰਾਖਾਂ ਵਿਚ ਰਹਿੰਦੇ ਹਨ |
ਸ਼ਿਕਾਰ ਕਰਨ ਦਾ ਢੰਗ : ਲਗਪਗ ਦੋ-ਤਿਹਾਈ ਕਿੰਗ ਫਿਸ਼ਰ ਜਲ ਸਰੋਤਾਂ ਦੇ ਕੰਢਿਆਂ 'ਤੇ ਰਹਿੰਦੇ ਹਨ | ਮੱਛੀ ਇਨ੍ਹਾਂ ਦਾ ਮੱੁਖ ਭੋਜਨ ਹੈ | ਇਹ ਸ਼ਿਕਾਰ ਦੀ ਭਾਲ ਵਿਚ ਇਨ੍ਹਾਂ ਸਰੋਤਾਂ ਉੱਪਰ ਉਡਦੇ ਰਹਿੰਦੇ ਹਨ | ਜਦੋਂ ਕੋਈ ਸ਼ਿਕਾਰ ਦਿਖ ਜਾਵੇ ਤਾਂ ਇਹ ਪਾਣੀ ਵਿਚ ਡੁਬਕੀ ਮਾਰ ਦਿੰਦੇ ਹਨ | ਪਾਣੀ ਵਿਚ ਇਕ ਪਾਰਦਰਸ਼ੀ ਝਿੱਲੀ ਇਨ੍ਹਾਂ ਦੀਆਂ ਅੱਖਾਂ ਨੂੰ ਢਕ ਲੈਂਦੀ ਹੈ, ਜਿਸ ਨਾਲ ਪਾਣੀ ਇਨ੍ਹਾਂ ਦੀਆਂ ਅੱਖਾਂ ਵਿਚ ਨਹੀਂ ਜਾਂਦਾ | ਇਨ੍ਹਾਂ ਦੇ ਚਿਹਰੇ ਉੱਪਰ ਨਾਲੀਦਾਰ ਖੱਡੇ ਹੋਣ ਕਰਕੇ ਇਹ ਸਿੱਧਾ ਦੇਖ ਸਕਦੇ ਹਨ | ਇਹ ਆਪਣੇ ਖੰਭਾਂ ਨੂੰ ਚੱਪੂ ਵਾਂਗ ਵਰਤ ਕੇ ਅੱਗੇ ਵਧਦੇ ਹਨ ਅਤੇ ਤਿੱਖੀ ਚੁੰਝ ਨਾਲ ਲੇਸਦਾਰ ਸ਼ਿਕਾਰ ਨੂੰ ਵੀ ਚੰਗੀ ਤਰ੍ਹਾਂ ਫੜ ਸਕਦੇ ਹਨ | ਫੜੇ ਹੋਏ ਸ਼ਿਕਾਰ ਨੂੰ ਇਹ ਆਪਣੇ ਨਿਵਾਸ ਉੱਪਰ ਲੈ ਜਾਂਦੇ ਹਨ ਅਤੇ ਪਟਕ-ਪਟਕ ਕੇ ਮਾਰਨ ਤੋਂ ਬਾਅਦ ਖਾ ਜਾਂਦੇ ਹਨ | ਬੱਚਿਓ, ਜਿਹੜੇ ਕਿੰਗ ਫਿਸ਼ਰ ਖੁਸ਼ਕ ਥਾਵਾਂ 'ਤੇ ਰਹਿੰਦੇ ਹਨ, ਉਹ ਕੀੜੇ-ਮਕੌੜੇ, ਸੱਪ ਆਦਿ ਖਾ ਕੇ ਗੁਜ਼ਾਰਾ ਕਰਦੇ ਹਨ |
ਕਿਸਮਾਂ : ਵੈਸੇ ਤਾਂ ਇਨ੍ਹਾਂ ਦੀਆਂ 90 ਤੋਂ ਵੀ ਜ਼ਿਆਦਾ ਕਿਸਮਾਂ ਹਨ ਪਰ ਮੱੁਖ ਤੌਰ 'ਤੇ ਦੋ ਕਿਸਮਾਂ ਹਨ | ਪਹਿਲੀ ਕਿਸਮ ਦਾ ਨਾਂਅ 'ਕੂਕਾ ਬੁਰਆ' ਹੈ | ਇਹ ਸਭ ਤੋਂ ਵੱਡਾ ਕਿੰਗ ਫਿਸ਼ਰ ਹੈ, ਜੋ ਲਗਪਗ 40 ਸੈਂ: ਮੀ: (16 ਇੰਚ) ਲੰਬਾ ਹੁੰਦਾ ਹੈ | ਇਸ ਦੀ ਆਵਾਜ਼ ਪ੍ਰੇਸ਼ਾਨ ਕਰਨ ਵਾਲੀ ਭੱਦੀ ਹੁੰਦੀ ਹੈ | ਦੂਜੀ ਕਿਸਮ 'ਬੈਲ ਟਿੱਡ ਕਿੰਗ ਫਿਸ਼ਰ ਹੈ ਜੋ ਅਮਰੀਕਾ ਤੋਂ ਇਲਾਵਾ ਅਲਾਸਕਾ ਅਤੇ ਪਨਾਮਾ ਵਿਚ ਵੀ ਮਿਲਦੇ ਹਨ | ਉਡਣ ਸਮੇਂ ਇਸ ਦੀ ਆਵਾਜ਼ ਇਕ ਛੁਣਛੁਣੇ ਵਰਗੀ ਹੁੰਦੀ ਹੈ | ਸਾਰੇ ਕਿੰਗ ਫਿਸ਼ਰ ਲਗਪਗ 5 ਸਾਲ ਜਿਊਾਦੇ ਰਹਿੰਦੇ ਹਨ |

-8/29, ਨਿਊ ਕੁੰਦਨਪੁਰੀ, ਲੁਧਿਆਣਾ |


ਖ਼ਬਰ ਸ਼ੇਅਰ ਕਰੋ

ਬਾਲ ਕਹਾਣੀ: ਜਿਸ ਸਬਰ ਗਵਾਇਆ, ਕੁਝ ਨਾ ਪਾਇਆ

ਪਿਆਰੇ ਬੱਚਿਓ! ਜਿਹੜਾ ਬੰਦਾ ਸਬਰ-ਸੰਤੋਖ ਦੀ ਭਾਵਨਾ ਛੱਡ ਕੇ ਲਾਲਚ ਵੱਸ ਕੋਈ ਚੀਜ਼ ਪ੍ਰਾਪਤ ਕਰਨੀ ਚਾਹੁੰਦਾ ਹੈ, ਉਸ ਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ | ਇਸੇ ਲਈ ਸਾਡੇ ਵੱਡੇ-ਵਡੇਰੇ ਸਿਆਣੇ ਬਜ਼ੁਰਗਾਂ ਨੇ ਕਿਹਾ ਕਿ ਜਿਸ ਵਿਅਕਤੀ ਕੋਲ ਸਬਰ-ਸੰਤੋਖ ਹੈ, ਉਹੀ ਅਸਲ ਵਿਚ ਇਕ ਰੱਜਿਆ-ਪੱੁਜਿਆ ਰਾਜਾ ਅਤੇ ਅਮੀਰ ਹੈ | ਇਸ ਸੱਚ ਨੂੰ ਪ੍ਰਗਟਾਉਂਦੀ ਇਸ ਕਹਾਣੀ ਮੁਤਾਬਿਕ ਇਕ ਵਾਰੀ ਇਕ ਸੰਤੋਖ ਸਿੰਘ ਨਾਂਅ ਦਾ ਵਿਅਕਤੀ ਇਕ ਪਿੰਡ ਵਿਚ ਪਰਿਵਾਰ ਸਮੇਤ ਰਹਿੰਦਾ ਸੀ | ਉਸ ਦੀ ਆਰਥਿਕ ਹਾਲਤ ਕਮਜ਼ੋਰ ਹੋਣ ਕਰਕੇ ਗਰੀਬੀ ਨੇ ਉਸ ਦੇ ਘਰ ਦਾ ਚੱਪਾ-ਚੱਪਾ ਮੱਲਿਆ ਹੋਇਆ ਸੀ | ਹਾਲਤ ਏਨੀ ਮਾੜੀ ਸੀ ਕਿ ਦੋ ਵਕਤ ਦੀ ਰੋਟੀ ਵੀ ਚੱਜ ਨਾਲ ਨਸੀਬ ਨਹੀਂ ਸੀ ਹੁੰਦੀ | ਇਕ ਵਾਰੀ ਇਕ ਮਹਾਤਮਾ ਨੂੰ ਉਸ ਦੇ ਘਰ ਦੀ ਮੰਦੀ ਹਾਲਤ 'ਤੇ ਬੜਾ ਤਰਸ ਆਇਆ | ਮਹਾਤਮਾ ਨੇ ਉਸ ਨੂੰ ਕਿਹਾ ਕਿ ਜੇ ਉਹ ਆਪਣੇ ਪਰਿਵਾਰ ਦੀ ਗਰੀਬੀ ਕੱਟਣੀ ਚਾਹੁੰਦਾ ਹੈ ਤਾਂ ਡਟ ਕੇ ਮਿਹਨਤ ਕਰਨ ਦੇ ਨਾਲ-ਨਾਲ ਪਰਮਾਤਮਾ ਦੀ ਭਗਤੀ ਵੀ ਬਿਨਾਂ ਨਾਗਾ ਪਾਇਆਂ ਕਰੇ | ਆਪਣਾ ਹੱਥ ਕੰਮਕਾਰ ਵੱਲ ਅਤੇ ਚਿੱਤ ਉਸ ਕਰਤਾਰ ਦੇ ਨਾਲ ਜੋੜੀ ਰੱਖੇ | ਮਹਾਤਮਾ ਅੱਗੇ ਕਹਿਣ ਲੱਗੇ ਕਿ, 'ਮੈਂ ਤੈਨੂੰ ਅਸ਼ੀਰਵਾਦ ਦਿੰਦਾ ਹਾਂ ਕਿ ਜੇ ਤੰੂ ਦਿਨ-ਰਾਤ ਦੇ ਅੱਠਾਂ ਪਹਿਰਾਂ 'ਚ ਲਗਾਤਾਰ ਭਗਤੀ ਕਰੇਂਗਾ ਤਾਂ ਇਨ੍ਹਾਂ ਅੱਠਾਂ ਪਹਿਰਾਂ 'ਚ ਕਿਸੇ ਵੀ ਪਲ-ਛਿਣ ਵਿਚ ਉਹ ਪਰਮਾਤਮਾ ਤੇਰੀ ਕੋਈ ਵੀ ਮੰਗ ਜ਼ਰੂਰ ਪੂਰੀ ਕਰੇਗਾ | ਇਹ ਕਹਿ ਕੇ ਉਹ ਮਹਾਤਮਾ ਅੱਗੇ ਤੁਰ ਗਏ |
ਮਹਾਤਮਾ ਦੀ ਕਹੀ ਹੋਈ ਗੱਲ ਨਾਲ ਸੰਤੋਖ ਸਿੰਘ ਦੇ ਮਨ ਦਾ ਸਬਰ-ਸੰਤੋਖ ਗੁਆਚ ਗਿਆ | ਉਹ ਬਹੁਤ ਕਾਹਲਾ ਪੈ ਕੇ ਸੋਚਣ ਲੱਗਾ ਕਿ ਕਿਉਂ ਨਾ ਭਗਤੀ ਕਰਨ ਦਾ ਕਰਮ ਹੁਣੇ ਹੀ ਆਰੰਭ ਦਿੱਤਾ ਜਾਵੇ | ਉਸ ਨੂੰ ਚੇਤੇ ਆਇਆ ਕਿ ਮਹਾਤਮਾ ਨੇ ਕਿਹਾ ਸੀ ਕਿ ਅੱਠਾਂ ਪਹਿਰਾਂ ਵਿਚ ਪਤਾ ਨਹੀਂ ਉਹ ਪਲ-ਛਿਣ ਕਿਹੜਾ ਹੋਵੇਗਾ ਜਦੋਂ ਪਰਮਾਤਮਾ ਖੁਦ ਹਾਜ਼ਰ ਹੋ ਕੇ ਉਸ ਦੀ ਮੰਗ ਪੂਰਨ ਕਰੇਗਾ | ਇਹ ਸੋਚ ਕੇ ਸੰਤੋਖ ਸਿੰਘ ਤੁਰੰਤ ਘਰ ਪਹੁੰਚ ਕੇ ਧੂਫ਼ ਧੁਖਾ ਕੇ ਬੈਠ ਗਿਆ | ਨਾਲ ਹੀ ਉਸ ਨੇ ਘਰ ਦੀ ਇਕ ਮਾਤਰਾ ਲੋਹੇ ਦੀ ਬਣੀ ਪਾਣੀ ਵਾਲੀ ਗਾਗਰ ਕੋਲ ਰੱਖ ਲਈ ਅਤੇ ਜਾਪ ਕਰਨ ਲੱਗਾ | ਉਹ ਪਰਮਾਤਮਾ ਦੇ ਨਾਮ ਦਾ ਜਾਪ ਕਰ ਰਿਹਾ ਸੀ, 'ਹੇ ਰੱਬਾ! ਇਹ ਗਾਗਰ ਸੋਨੇ ਦੀ ਬਣ ਜਾਵੇ |' ਸਾਰਾ ਦਿਨ ਉਸ ਨੇ ਇਹੋ ਰਟ ਲਗਾਈ ਰੱਖੀ, 'ਇਹ ਗਾਗਰ ਸੋਨੇ ਦੀ ਬਣ ਜਾਵੇ |' ਉਸ ਦੇ ਇੰਜ ਰਟ ਲਗਾਉਂਦਿਆਂ ਇਕ ਪਹਿਰ ਬੀਤ ਗਿਆ | ਫਿਰ ਦੂਜਾ ਪਹਿਰ ਬੀਤ ਗਿਆ | ਇਸ ਤਰ੍ਹਾਂ ਇਕ-ਇਕ ਕਰਕੇ ਸੱਤ ਪਹਿਰ ਗੁਜ਼ਰ ਗਏ | ਹੁਣ ਅੱਠਵਾਂ ਪਹਿਰ ਚੱਲ ਰਿਹਾ ਸੀ | ਹੁਣ ਤੱਕ ਸੰਤੋਖ ਸਿੰਘ ਬੋਲ-ਬੋਲ ਕੇ ਅੱਕ ਚੱੁਕਾ ਸੀ, ਥੱਕ ਚੱੁਕਾ ਸੀ | ਉਸ ਨੂੰ ਗੱੁਸਾ ਆ ਰਿਹਾ ਸੀ | ਕਹਿਣ ਲੱਗਾ, 'ਮਹਾਤਮਾ ਨੇ ਮੇਰੇ ਨਾਲ ਮਜ਼ਾਕ ਕੀਤਾ ਹੈ | ਰੱਬ ਨੇ ਨਹੀਂ ਆਉਣਾ ਮੇਰੇ ਕੋਲ |' ਅਖੀਰ ਜਦੋਂ ਸਬਰ ਨਾ ਹੋ ਸਕਿਆ ਤਾਂ ਬਹੁਤ ਹੀ ਗੱੁਸੇ 'ਚ ਬੋਲਿਆ, 'ਗਾਗਰੇ ਜੇ ਸੋਨੇ ਦੀ ਨਹੀਂ ਬਣ ਸਕਦੀ ਤਾਂ ਮਿੱਟੀ ਦੀ ਬਣ ਜਾ |' ਉਸੇ ਪਲ ਉਹ ਲੋਹੇ ਦੀ ਗਾਗਰ ਮਿੱਟੀ ਦੀ ਬਣ ਗਈ | ਸੰਤੋਖ ਸਿੰਘ ਨੇ ਪਛਤਾਵੇ ਦੇ ਹੰਝੂ ਭਰ ਕੇ ਮੱਥੇ ਉੱਤੇ ਹੱਥ ਮਾਰਿਆ ਤੇ ਕਹਿਣ ਲੱਗਾ, 'ਮਹਾਤਮਾ ਸੱਚਾ ਸੀ | ਇਹੋ ਹੀ ਛਿਣ ਪਰਮਾਤਮਾ ਦੀ ਹਾਜ਼ਰੀ ਦਾ ਸੀ, ਜਿਹੜਾ ਕਿ ਮੈਂ ਆਪਣੇ ਬੇਸਬਰੇਪਨ ਦੀ ਵਜ੍ਹਾ ਕਰਕੇ ਗਵਾ ਗਿਆ | ਹਾਏ ਮੇਰੀ ਤਕਦੀਰ |'

-ਮੋਬਾ: 98146-81444

ਵਿਲਸ (ਪਹਿਲਾਂ ਸੀਅਰਜ਼) ਟਾਵਰ ਬਾਰੇ ਜਾਣਕਾਰੀ

ਪਿਆਰੇ ਬੱਚਿਓ, ਸੰਸਾਰ ਦਾ ਸਭ ਤੋਂ ਉੱਚਾ ਭਵਨ ਇਲਨਾਇਸ (ਸੰਯੁਕਤ ਰਾਜ ਅਮਰੀਕਾ) ਰਾਜ ਦੇ ਸ਼ਿਕਾਗੋ ਸ਼ਹਿਰ ਦਾ ਵਿਲਸ (ਪਹਿਲਾਂ ਸੀਅਰਜ਼) ਟਾਵਰ ਹੈ | 442 ਮੀਟਰ ਉੱਚੇ ਸੀਅਰਜ਼ ਟਾਵਰ ਵਿਚ 110 ਮੰਜ਼ਿਲਾਂ ਹਨ | ਅਗਸਤ, 1970 ਵਿਚ ਇਸ ਦੇ ਨਿਰਮਾਣ ਦਾ ਕੰਮ ਸ਼ੁਰੂ ਹੋਇਆ ਸੀ ਤੇ 4 ਮਈ, 1973 ਨੂੰ ਇਸ ਦਾ ਮੱੁਖ ਭਾਗ ਬਣ ਕੇ ਤਿਆਰ ਹੋਇਆ ਸੀ | ਇਸ ਵਿਚ 16,700 ਲੋਕ ਕੰਮ ਕਰਦੇ ਹਨ, ਜਿਨ੍ਹਾਂ ਦੇ ਚੜ੍ਹਨ-ਉਤਰਨ ਲਈ 103 ਲਿਫਟਾਂ ਲੱਗੀਆਂ ਹੋਈਆਂ ਹਨ | ਇਹ 101 ਏਕੜ ਵਿਚ ਫੈਲਿਆ ਹੋਇਆ ਹੈ |

-ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ) | ਮੋਬਾ: 94653-69343

ਚੁਟਕਲੇ

• ਚਿੰਟੂ (ਗੋਲੂ ਨੂੰ )-ਮੇਰੇ ਪਾਪਾ ਬਹੁਤ ਡਰਪੋਕ ਹਨ |
ਗੋਲੂ-ਉਹ ਕਿਵੇਂ?
ਚਿੰਟੂ-ਜਦੋਂ ਵੀ ਸੜਕ ਪਾਰ ਕਰਦੇ ਹਨ, ਮੇਰੀ ਉਂਗਲੀ ਫੜ ਲੈਂਦੇ ਹਨ |
• ਪੱਪੂ ਦਾ ਬੇਟਾ (ਪੱਪੂ ਨੂੰ )-ਪਾਪਾ, ਕਾਲੋਨੀ 'ਚ ਸਵੀਮਿੰਗ ਪੂਲ ਬਣ ਰਿਹਾ ਹੈ, ਕੁਝ ਲੋਕ ਚੰਦਾ ਲੈਣ ਆਏ ਹਨ |
ਪੱਪੂ-ਇਕ ਗਿਲਾਸ ਪਾਣੀ ਦੇ ਦਿਓ |
• ਅਧਿਆਪਕ-ਉਸ ਤਰਲ ਦਾ ਨਾਂਅ ਦੱਸੋ, ਜੋ ਸਰਦੀਆਂ 'ਚ ਵੀ ਨਹੀਂ ਜੰਮਦਾ |
ਬੰਟੀ-ਗਰਮ ਪਾਣੀ, ਸਰ |
• ਬੇਟਾ-ਪਾਪਾ 10+10 ਕਿੰਨੇ ਹੁੰਦੇ ਹਨ?
ਪਾਪਾ-ਗਧੇ, ਉੱਲੂ ਦੇ ਪੱਠੇ, ਨਾਲਾਇਕ, ਤੈਨੂੰ ਕੁਝ ਨਹੀਂ ਆਉਂਦਾ, ਜਾ ਅੰਦਰੋਂ ਕੈਲਕੂਲੇਟਰ ਲੈ ਕੇ ਆ |

-ਸ਼ੰਕਰ ਮੋਗਾ
ਮੋਬਾ: 96469-27646

ਬਾਲ ਕਵਿਤਾ: ਨਸ਼ਾ

ਬੱਚਿਓ, ਦੂਰ ਨਸ਼ਿਆਂ ਤੋਂ ਰਹਿਣਾ,
ਬੁਰਿਆਂ ਕੰਮਾਂ ਵਿਚ ਨਾ ਪੈਣਾ |
ਨਸ਼ੇ ਕਰ-ਕਰ ਕੁਝ ਨਹੀਂ ਮਿਲਣਾ,
ਉਲਟਾ ਤੁਹਾਡਾ ਜੀਵਨ ਰੁਲਣਾ |
ਜਿਸ ਦੇ ਹੱਡਾਂ ਵਿਚ ਇਹ ਬਹਿੰਦਾ,
ਉਹ ਨਾ ਕਿਸੇ ਵੀ ਜੋਗਾ ਰਹਿੰਦਾ |
ਇਸ ਦਾ ਜੋ ਗੁਲਾਮ ਬਣ ਜਾਵੇ,
ਨਸ਼ਾ ਬਾਅਦ ਵਿਚ ਉਹਨੂੰ ਖਾਵੇ |
ਨਸ਼ਾ ਬੰਦੇ ਨੂੰ ਚੋਰ ਬਣਾਉਂਦਾ,
ਥਾਂ-ਥਾਂ ਭੰਡੀਆਂ ਖੂਬ ਕਰਾਉਂਦਾ |
ਨਾਲੇ ਘਰਾਂ ਵਿਚ ਕਲੇਸ਼ ਵਧਾਉਂਦਾ,
ਆਪਣਿਆਂ ਦਾ ਕਤਲ ਕਰਾਉਂਦਾ |
ਇਸ ਤੋਂ ਦੂਰ ਹਮੇਸ਼ਾ ਰਹਿਣਾ,
ਜ਼ਿੰਦਗੀ ਦਾ ਜੇ ਨਜ਼ਾਰਾ ਲੈਣਾ |
ਬੱਚਿਓ, ਜੀਵਨ ਹੈ ਬੜਾ ਅਨਮੋਲ,
ਬਸਰੇ ਐਵੇਂ ਨਾ ਲਿਓ ਰੋਲ |

-ਨੇਹਾ ਬਸਰਾ,
ਪਿੰਡ ਗਿੱਲਾਂ, ਡਾਕ: ਚਮਿਆਰਾ, ਜਲੰਧਰ | ਮੋਬਾ: 97790-43348

ਬਾਲ ਸਾਹਿਤ

ਭੋਲੂ
(ਬਾਲ ਨਾਵਲ)
ਲੇਖਕ : ਧਰਮ ਸਿੰਘ ਕੰਮੇਆਣਾ
ਪ੍ਰਕਾਸ਼ਕ : ਸਨਾਵਰ ਪਬਲੀਕੇਸ਼ਨਜ਼, ਪਟਿਆਲਾ |
ਮੱੁਲ : 120 ਰੁਪਏ, ਪੰਨੇ : 48
ਸੰਪਰਕ : 98760-62329

ਧਰਮ ਸਿੰਘ ਕੰਮੇਆਣਾ ਨੇ ਚਾਹੇ ਆਪਣੇ ਲੇਖਕ ਜੀਵਨ ਦੀ ਸ਼ੁਰੂਆਤ ਗੀਤ, ਗ਼ਜ਼ਲਾਂ ਤੇ ਕਵਿਤਾਵਾਂ ਨਾਲ ਕੀਤੀ ਪਰ ਸਮੇਂ ਦੇ ਬੀਤਣ ਨਾਲ ਨਾਟਕ, ਸਵੈ-ਜੀਵਨੀ ਅਤੇ ਨਾਵਲ ਤੋਂ ਇਲਾਵਾ ਕਈ ਤਰ੍ਹਾਂ ਦੀ ਸਾਹਿਤਕ ਸਿਰਜਣਾ ਜਾਰੀ ਰੱਖੀ | ਵੱਖ-ਵੱਖ ਯੂਨੀਵਰਸਿਟੀਆਂ ਵਿਚ ਉਨ੍ਹਾਂ ਦੀ ਸ਼ਾਇਰੀ ਤੇ ਰਚਨਾਵਾਂ ਨੂੰ ਆਧਾਰ ਬਣਾ ਕੇ ਵਿਦਿਆਰਥੀਆਂ ਨੇ ਐਮ. ਫਿਲ. ਤੇ ਪੀ. ਐਚ. ਡੀ. ਵਿਚ ਥੀਸਿਸ ਲਿਖੇ | ਉਨ੍ਹਾਂ ਦੀ ਕਾਵਿ ਰਚਨਾ ਪੰਜਾਬੀ ਸਿਲੇਬਸ ਵਿਚ ਵੀ ਸ਼ਾਮਿਲ ਕੀਤੀ ਗਈ |
ਹਥਲੀ ਪੁਸਤਕ 'ਭੋਲੂ' ਬੱਚਿਆਂ ਲਈ ਲਿਖਿਆ ਨਾਵਲ ਹੈ, ਜੋ ਕੰਮੇਆਣਾ ਦਾ ਬਹੁਤ ਵਧੀਆ ਉਪਰਾਲਾ ਹੈ | ਬਿਨਾਂ ਸ਼ੱਕ ਪਹਿਲਾਂ-ਪਹਿਲ ਕੱੁਤੇ ਨੂੰ ਘਰ ਵਿਚ ਰੱਖਣ ਤੋਂ ਪ੍ਰਹੇਜ਼ ਕੀਤਾ ਜਾਂਦਾ ਹੈ ਪਰ ਜੇ ਇਕ ਵਾਰ ਰੱਖ ਲਿਆ ਤਾਂ ਫਿਰ ਉਹ ਪਰਿਵਾਰ ਦਾ ਇਕ ਜੀਅ ਬਣ ਕੇ ਰਹਿ ਜਾਂਦਾ ਹੈ | ਫਿਰ ਉਸ ਦੀ ਥਾਂ ਘਰ ਵਿਚ ਪੱਕੀ ਤੇ ਸਾਂਝਾਂ ਭਰਪੂਰ ਬਣ ਜਾਂਦੀ ਹੈ |
ਕੁਝ ਇਸੇ ਤਰ੍ਹਾਂ ਦਾ ਤਜਰਬਾ ਲੇਖਕ ਧਰਮ ਸਿੰਘ ਕੰਮੇਆਣਾ ਨੇ ਆਪਣੇ ਨਾਵਲ 'ਭੋਲੂ' ਵਿਚ ਪਾਠਕਾਂ ਨਾਲ ਸਾਂਝਾ ਕਰਨ ਦਾ ਯਤਨ ਕੀਤਾ ਹੈ | ਆਪਣੇ ਇਸ ਯਤਨ ਵਿਚ ਉਹ ਸਫਲ ਹੋਏ ਹਨ | ਉਨ੍ਹਾਂ ਦੀ ਲੇਖਣੀ ਨੂੰ ਬੱਚੇ ਵੀ ਸਮਝ ਸਕਣਗੇ ਤੇ ਇਸ ਨੂੰ ਜ਼ਰੂਰ ਪਸੰਦ ਕਰਨਗੇ | ਬੱਚਿਆਂ ਲਈ ਇਸ ਨਿਵੇਕਲੀ ਰਚਨਾ ਲਈ ਕੰਮੇਆਣਾ ਜੀ ਦਾ ਸਵਾਗਤ ਹੈ |

-ਹਰਜਿੰਦਰ ਸਿੰਘ
ਮੋਬਾਈਲ : 98726-60161

ਬਾਲ ਕਵਿਤਾ: ਆਓ ਬੱਚਿਓ ਬਈ ਸਾਰੇ ਲਾਈਏ ਆਪਾਂ ਰੱੁਖ

ਪੀਂਘ ਪਾ ਜੇ ਲੈਣੇ ਝੂਟੇ,
ਲਾਉਣੇ ਪੈਣੇ ਸਾਨੂੰ ਬੂਟੇ |
ਤਾਹੀਓਾ ਫਿਰ ਮਿਲਣੇ ਨੇ ਕਈ ਸਾਨੂੰ ਸੱੁਖ |
ਆਓ ਬੱਚਿਓ ਬਈ ਸਾਰੇ ਲਾਈਏ ਆਪਾਂ ਰੱੁਖ |
ਘੱਟ ਪਾਣੀ ਪੀਣ ਵਾਲੇ ਪੌਦੇ ਆਪਾਂ ਲਾਉਣੇ,
ਕਰਨੀ ਸੰਭਾਲ ਹੱਥੀਂ ਵਾਧੇ ਅਸਾਂ ਪਾਉਣੇ |
ਜ਼ਿੰਮੇਵਾਰੀਆਂ ਤੋਂ ਆਪਾਂ ਮੋੜੀਏ ਨਾ ਮੱੁਖ,
ਆਓ ਬੱਚਿਓ......... |
ਸ਼ੱੁਧ ਹਵਾ, ਸ਼ੱੁਧ ਪਾਣੀ ਸਮੇਂ ਦੀ ਹੈ ਲੋੜ,
ਰੱੁਖਾਂ ਨੇ ਹੀ ਕਰਨੀ ਹੈ ਪੂਰੀ ਇਹ ਥੋੜ |
ਧਰਤੀ ਦੀ ਛੇਤੀ ਰਹੀ ਏ ਅੱਗ ਵਾਂਗ ਧੁੱਖ,
ਆਓ ਬੱਚਿਓ.......... |
ਲੱਗ ਸਕਦੇ ਨੇ ਜਿੱਥੇ, ਉਥੇ ਰੱੁਖ ਲਾਈਏ,
ਗੱਲੀਂ-ਬਾਤੀਂ ਐਵੇਂ ਨਾ ਵਕਤ ਗਵਾਈਏ |
ਇਨ੍ਹਾਂ ਦਿਨਾਂ ਵਿਚ ਹੀ ਤਾਂ ਲਗਦੇ ਨੇ ਰੱੁਖ,
ਆਓ ਬੱਚਿਓ........ |
ਆਓ ਗੱਗੂ, ਮਨੀ, ਰੂਬੀ ਪੰੁਨ ਇਹ ਕਮਾਈਏ,
ਰੀਤੂ ਨਾਲ ਰਲ ਦੋ-ਦੋ ਪੌਦੇ ਆਪਾਂ ਲਾਈਏ |
ਫਰਜ਼ ਹੈ ਸਾਡਾ 'ਅਵਿਨਾਸ਼' ਹਰ ਸਮਝੇ ਮਨੱੁਖ,
ਆਓ ਬੱਚਿਓ......... |

-ਅਵਿਨਾਸ਼ ਜੱਜ,
ਰੂਬੀ ਕੋਚਿੰਗ ਸੈਂਟਰ, ਕਾਲਜ ਰੋਡ, ਗੁਰਦਾਸਪੁਰ | ਮੋਬਾ: 99140-39666

ਬੁਝਾਰਤ-10

ਚਹੁੰ ਥੰਮ੍ਹਾਂ 'ਤੇ ਬਣਿਆ ਘਰ,
ਦੇਖ ਕੇ ਉਸ ਨੂੰ ਲੱਗੇ ਡਰ |
ਦਰ ਅੱਗੇ ਦੋ ਦੀਵੇ ਰੱਖੇ,
ਨਾਲ ਹੀ ਲੱਗੇ ਦੋ ਹੱਥ ਪੱਖੇ |
ਹਵਾ, ਪਾਣੀ ਪਾਈਪ 'ਚੋਂ ਜਾਵੇ,
ਪੌੜੀ ਦੇ ਵੀ ਕੰਮ ਇਹ ਆਵੇ |
ਪਰ ਇਹ ਘਰ ਤੁਰਦਾ-ਫਿਰਦਾ,
ਕਦੇ-ਕਦੇ ਦੇਖਣ ਨੂੰ ਮਿਲਦਾ |
ਘਰ 'ਚੋਂ 'ਵਾਜ਼ ਭਿਆਨਕ ਆਵੇ,
ਨੰਨ੍ਹੇ ਬੱਚਿਆਂ ਤਾਈਾ ਡਰਾਵੇ |
ਭਲੂਰੀਏ ਇਹ ਬੁਝਾਰਤ ਪਾਈ,
ਦੱਸੋ ਜੇਕਰ ਸਮਝ ਹੈ ਆਈ |
             -0-
ਇਨਸਾਨ ਦਾ ਇਹ ਪੁਰਾਣਾ ਸਾਥੀ,
ਪਿਆਰੇ ਬੱਚਿਓ ਇਹ ਹੈ 'ਹਾਥੀ' |

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) |
ਮੋਬਾਈਲ : 99159-95505.

ਬਾਲ ਨਾਵਲ-73: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਦੋ ਕੁ ਦਿਨ ਤੋਂ ਹਰੀਸ਼ ਦਾ ਮੋਬਾਈਲ ਵੀ ਚਾਲੂ ਹੋ ਗਿਆ | ਰਾਤ ਵੇਲੇ ਸਿਧਾਰਥ ਫੋਨ ਕਰ ਲੈਂਦਾ | ਉਹ ਅੰਮਿ੍ਤਸਰ ਬੈਠਾ ਬਹੁਤ ਫਿਕਰਮੰਦ ਸੀ | ਪਰ ਹੁਣ ਹਰੀਸ਼ ਦੇ ਦੱਸਣ 'ਤੇ ਕਿ ਉਸ ਦਾ ਮਨ ਲੱਗਣਾ ਸ਼ੁਰੂ ਹੋ ਗਿਐ, ਉਸ ਦਾ ਕੁਝ ਹੱਦ ਤੱਕ ਫਿਕਰ ਦੂਰ ਹੋਇਆ | ਮੇਘਾ ਨਾਲ ਹਰੀਸ਼ ਦੀ ਗੱਲ ਹੋ ਗਈ ਸੀ | ਅੱਜ ਮਾਤਾ ਜੀ ਦਾ ਵੀ ਫੋਨ ਆ ਗਿਆ | ਉਹ ਤਾਂ ਉਸ ਨੂੰ ਬਹੁਤੀਆਂ ਖਾਣ-ਪੀਣ ਬਾਰੇ ਹੀ ਹਦਾਇਤਾਂ ਕਰਦੇ ਰਹੇ |
ਸਮਾਂ ਬੀਤਦਾ ਗਿਆ | ਪੜ੍ਹਾਈ ਵਧਦੀ ਗਈ | ਹਰੀਸ਼ ਦਾ ਰੁਝੇਵਾਂ ਵੀ ਵਧਦਾ ਗਿਆ | ਉਸ ਦਾ ਕਲਾਸ ਤੋਂ ਬਾਅਦ ਦਾ ਬਹੁਤ ਸਮਾਂ ਲਾਇਬ੍ਰੇਰੀ ਵਿਚ ਹੀ ਬੀਤਦਾ | ਰਾਤੀਂ ਵੀ ਉਹ ਦੇਰ ਤੱਕ ਪੜ੍ਹਦਾ ਰਹਿੰਦਾ | ਰਾਤੀਂ ਥੋੜ੍ਹੀ ਦੇਰ ਉਸ ਦੀ ਸਿਧਾਰਥ ਨਾਲ ਗੱਲ ਜ਼ਰੂਰ ਹੋ ਜਾਂਦੀ | ਕਮਰੇ ਦਾ ਸਾਥੀ ਲੜਕਾ ਜਿਸ ਦਾ ਨਾਂਅ ਜਗਜੀਤ ਸੀ, ਵੀ ਕਾਫੀ ਮਿਹਨਤੀ ਸੀ | ਉਹ ਦੋਵੇਂ ਬਹੁਤੀਆਂ ਪੜ੍ਹਾਈਆਂ ਦੀਆਂ ਗੱਲਾਂ ਹੀ ਕਰਦੇ |
ਕਲਾਸ ਵਿਚ ਟੈਸਟ ਹੁੰਦੇ ਰਹਿੰਦੇ | ਹਰੀਸ਼ ਦੇ ਠੀਕ ਨੰਬਰ ਆਉਂਦੇ ਰਹਿੰਦੇ | ਪ੍ਰੈਕਟੀਕਲ ਵਿਚ ਉਸ ਦੀ ਦਿਲਚਸਪੀ ਜ਼ਿਆਦਾ ਵਧ ਰਹੀ ਸੀ | ਉਸ ਵਿਚੋਂ ਉਸ ਨੂੰ ਨਵਾਂ ਸਿੱਖਣ ਲਈ ਵੀ ਬੜਾ ਕੁਝ ਮਿਲ ਰਿਹਾ ਸੀ |
ਬੰਬਈ ਮੈਡੀਕਲ ਕਾਲਜ 'ਚ ਦਾਖਲਾ ਲੈਣ ਤੋਂ ਪਹਿਲਾਂ ਹੀ ਸਿਧਾਰਥ ਨੇ ਅੰਮਿ੍ਤਸਰ ਦੇ ਇਕ ਬੈਂਕ ਵਿਚ ਹਰੀਸ਼ ਦਾ ਖਾਤਾ ਖੁਲ੍ਹਵਾ ਦਿੱਤਾ ਸੀ | ਉਸ ਦੇ ਹਿਸਾਬ ਵਿਚ ਸਿਧਾਰਥ ਨੇ ਪੈਸੇ ਜਮ੍ਹਾਂ ਕਰਵਾ ਕੇ ਇਕ ਏ.ਟੀ.ਐਮ. ਕਾਰਡ ਹਰੀਸ਼ ਨੂੰ ਲੈ ਦਿੱਤਾ ਅਤੇ ਉਸ ਦੇ ਹੱਥੋਂ ਦੋ ਕੁ ਵਾਰੀ ਥੋੜ੍ਹੇ-ਥੋੜ੍ਹੇ ਪੈਸੇ ਕਢਵਾ ਕੇ ਉਸ ਨੂੰ ਜਾਚ ਵੀ ਸਿਖਾ ਦਿੱਤੀ | ਹਰੀਸ਼ ਲਈ ਏ.ਟੀ.ਐਮ. ਬਿਲਕੁਲ ਨਵੀਂ ਚੀਜ਼ ਸੀ | ਸਿਧਾਰਥ ਨੇ ਉਸ ਨੂੰ ਇਸ ਗੱਲ ਦੀ ਵੀ ਚਿਤਾਵਨੀ ਕਰ ਦਿੱਤੀ ਕਿ ਕਿਸੇ ਨੂੰ ਵੀ ਏ. ਟੀ. ਐਮ. ਦਾ ਕੋਡ ਨੰਬਰ ਨਹੀਂ ਦੱਸਣਾ ਅਤੇ ਨਾ ਹੀ ਕਿਸੇ ਓਪਰੇ ਬੰਦੇ ਦੇ ਸਾਹਮਣੇ ਏ. ਟੀ. ਐਮ. ਮਸ਼ੀਨ ਵਿਚ ਕੋਡ ਨੰਬਰ ਭਰਨੈ |
ਹਰੀਸ਼ ਨੂੰ ਬੰਬਈ ਛੱਡ ਕੇ ਆਉਣ ਤੋਂ ਬਾਅਦ ਸਿਧਾਰਥ ਹਰ ਮਹੀਨੇ ਉਸ ਦੇ ਖਾਤੇ ਵਿਚ ਪੈਸੇ ਜਮ੍ਹਾਂ ਕਰਵਾ ਦਿੰਦਾ | ਹਰੀਸ਼ ਲੋੜ ਮੁਤਾਬਿਕ ਉਸ ਵਿਚੋਂ ਪੈਸੇ ਕਢਵਾ ਲੈਂਦਾ | ਉਹ ਸਾਰਾ ਖਰਚਾ ਬੜੇ ਹਿਸਾਬ ਨਾਲ ਕਰਦਾ | ਕਈ ਵਾਰੀ ਤਾਂ ਉਹ ਜ਼ਿਆਦਾ ਹੀ ਕੰਜੂਸੀ ਕਰ ਜਾਂਦਾ ਪਰ ਫਿਰ ਵੀ ਹੋਸਟਲ ਦੇ ਖਰਚ ਤੋਂ ਇਲਾਵਾ ਕਿਸੇ-ਕਿਸੇ ਮਹੀਨੇ ਉਸ ਦਾ ਕਿਤਾਬਾਂ 'ਤੇ ਕਾਫੀ ਖਰਚਾ ਹੋ ਜਾਂਦਾ | ਜੇ ਕੋਈ ਬਹੁਤ ਮਹਿੰਗੀ ਕਿਤਾਬ ਹੁੰਦੀ ਤਾਂ ਉਹ ਲਾਇਬ੍ਰੇਰੀ 'ਚੋਂ ਉਹੀ ਕਿਤਾਬ ਕਢਵਾ ਕੇ ਜਾਂ ਕਿਸੇ ਜਮਾਤੀ ਤੋਂ ਇਕ ਦਿਨ ਲਈ ਉਧਾਰੀ ਲੈ ਕੇ ਉਸ ਦੀ ਫੋਟੋ ਸਟੇਟ ਕਰਵਾ ਲੈਂਦਾ | ਇਸ ਤਰ੍ਹਾਂ ਉਸ ਨੂੰ ਦੋ-ਤਿੰਨ ਹਜ਼ਾਰ ਵਾਲੀ ਕਿਤਾਬ ਦੋ-ਚਾਰ ਸੌ ਵਿਚ ਪੈ ਜਾਂਦੀ ਪਰ ਕਈ ਵਾਰੀ ਕੋਈ ਬੜੀ ਜ਼ਰੂਰੀ ਕਿਤਾਬ ਵੀ ਹੁੰਦੀ, ਜਿਹੜੀ ਉਸ ਨੂੰ ਖਰੀਦਣੀ ਹੀ ਪੈਂਦੀ | ਸਿਧਾਰਥ ਨੇ ਉਸ ਨੂੰ ਕਿਸੇ ਵੀ ਕਿਸਮ ਦੀ ਕੰਜੂਸੀ ਕਰਨ ਤੋਂ ਕਈ ਵਾਰੀ ਮਨ੍ਹਾ ਵੀ ਕੀਤਾ ਪਰ ਉਹ ਤਾਂ ਅੱਗੇ ਹੀ ਸਾਰਿਆਂ ਦੇ ਅਹਿਸਾਨਾਂ ਦਾ ਬੋਝ ਮਹਿਸੂਸ ਕਰਦਾ ਸੀ | ਇਸੇ ਕਰਕੇ ਉਹ ਬੜਾ ਸੰਭਲ-ਸੰਭਲ ਕੇ ਚੱਲਦਾ ਸੀ |
ਰਣਬੀਰ ਵੀਰ ਦੇ ਪੁਰਾਣੇ ਵਿਦਿਆਰਥੀਆਂ ਦੀ ਮਦਦ ਨਾਲ, ਉਨ੍ਹਾਂ ਦੇ ਆਪਣੇ ਪਰਿਵਾਰ ਦੇ ਸਹਿਯੋਗ ਨਾਲ ਅਤੇ ਸਿਧਾਰਥ ਦੀ ਮਿਹਨਤ ਅਤੇ ਲਗਨ ਸਦਕਾ ਕੁਝ ਲੋਕਲ ਬੰਦਿਆਂ ਦੀ ਆਰਥਿਕ ਮਦਦ ਨਾਲ ਹਰੀਸ਼ ਅਤੇ ਕੁਝ ਹੋਰ ਨਵੇਂ ਬੱਚੇ, ਜਿਹੜੇ ਪ੍ਰੋਫੈਸ਼ਨਲ ਕਾਲਜਾਂ ਵਿਚ ਜਾ ਰਹੇ ਸਨ, ਦੀ ਪੜ੍ਹਾਈ ਦਾ ਕੰਮ ਬੜਾ ਵਧੀਆ ਤੁਰਿਆ ਜਾ ਰਿਹਾ ਸੀ |
ਪਹਿਲੇ ਪ੍ਰਾਫ (ਪ੍ਰੋਫੈਸ਼ਨਲ ਸਾਲ) ਦੇ ਇਮਤਿਹਾਨ ਖਤਮ ਹੋ ਗਏ | ਇਮਤਿਹਾਨਾਂ ਤੋਂ ਬਾਅਦ ਉਸ ਨੂੰ ਕੁਝ ਦਿਨ ਛੱੁਟੀਆਂ ਸਨ | ਉਹ ਛੱੁਟੀਆਂ ਵਿਚ ਅੰਮਿ੍ਤਸਰ ਚਲਾ ਗਿਆ | ਸਿਧਾਰਥ, ਮੇਘਾ ਅਤੇ ਮਾਤਾ ਜੀ ਉਸ ਦੇ ਅਚਾਨਕ ਆ ਜਾਣ ਕਰਕੇ ਬੇਹੱਦ ਖੁਸ਼ ਹੋਏ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-404, ਗ੍ਰੀਨ ਐਵੇਨਿਊ, ਅੰਮਿ੍ਤਸਰ-143001. ਮੋਬਾ: 98889-24664

ਬਾਲ ਗੀਤ: ਸਾਉਣ ਦਾ ਮਹੀਨਾ

ਸਾਉਣ ਦਾ ਮਹੀਨਾ ਸਾਨੂੰ, ਬੜਾ ਲੱਗਦਾ ਪਿਆਰਾ |
ਨੱਚ-ਟੱਪ ਗਲੀਆਂ 'ਚ, ਆਵੇ ਨਹਾਉਣ ਦਾ ਨਜ਼ਾਰਾ |
ਕਾਲੀਆਂ ਘਟਾਵਾਂ ਵੇਖ, ਮਾਰਦੇ ਹਾਂ ਕਿਲਕਾਰੀਆਂ |
ਛੇਤੀ ਹੋਵੇ ਜਲ-ਥਲ, ਲਾਈਏ ਅਸੀਂ ਤਾਰੀਆਂ |
ਝੱਟ-ਪੱਟ ਸਾਂਭੀਏ, ਫਿਰ ਕਿਤਾਬਾਂ ਦਾ ਖਿਲਾਰਾ |
ਸਾਉਣ ਦਾ ਮਹੀਨਾ........ |
ਚਿੱਕੜ ਦੇ ਵਿਚ ਅਸੀਂ, ਜਾਣ-ਬੱੁਝ ਤਿਲਕੀਏ |
ਘੂਰਨ ਜਦੋਂ ਘਰ ਦੇ, ਉਦੋਂ ਫਿਰ ਵਿਲਕੀਏ |
ਇਕੋ ਜਿਹਾ ਕਰ ਲੀਏ, ਅਸੀਂ ਮੰੂਹ-ਮੱਥਾ ਸਾਰਾ |
ਸਾਉਣ ਦਾ ਮਹੀਨਾ........ |
ਗੰਦੇ ਕੱਪੜੇ ਵੇਖ ਸਾਡੇ, ਮੰਮੀ ਸਾਨੂੰ ਘੂਰਦੀ |
ਦਾਦੀ ਮਾਂ ਉਦੋਂ ਫਿਰ, ਪੱਖ ਸਾਡਾ ਪੂਰਦੀ |
ਮੰਮੀ ਨੱਕ-ਬੱੁਲ੍ਹ ਚਾੜ੍ਹੇ, ਜਦੋਂ ਲਾਹੇ ਸਾਥੋਂ ਗਾਰਾ,
ਸਾਉਣ ਦਾ ਮਹੀਨਾ........ |
ਬੱਚਿਆਂ ਦਾ ਟੋਲਾ ਜਦੋਂ, ਮੀਂਹ ਵਿਚ ਨਹਾਂਵਦਾ |
'ਤਲਵੰਡੀ' ਦੇ 'ਅਮਰੀਕ' ਨੂੰ ਬਚਪਨ ਯਾਦ ਆਂਵਦਾ |
ਬੈਠਾ ਸੋਚਦਾ ਹੈ ਰਹਿੰਦਾ, ਬੱਚਾ ਬਣ ਜਾਂ ਦੁਬਾਰਾ |
ਸਾਉਣ ਦਾ ਮਹੀਨਾ........... |

-ਅਮਰੀਕ ਸਿੰਘ ਤਲਵੰਡੀ ਕਲਾਂ,
ਗਿੱਲ ਨਗਰ, ਗਲੀ ਨੰ: 13, ਮੱੁਲਾਂਪੁਰ ਦਾਖਾ (ਲੁਧਿਆਣਾ) | ਮੋਬਾ: 94635-42896

ਬਾਲ ਕਹਾਣੀ: ਕੰਮ ਦੀ ਸੁੰਦਰਤਾ

ਗੁਰਪਿੰਦਰ ਤੀਜੀ ਜਮਾਤ ਵਿਚ ਹੋ ਗਿਆ ਸੀ | ਉਹ ਆਪਣਾ ਹਰ ਕੰਮ ਬਹੁਤ ਕਾਹਲੀ ਵਿਚ ਕਰਦਾ ਸੀ | ਹੋਮਵਰਕ ਕਰਨਾ ਜਿਵੇਂ ਉਸ ਲਈ ਗਲੋਂ ਭਾਰ ਲਾਹੁਣਾ ਸੀ | ਉਹ ਏਨੀ ਛੇਤੀ ਹੋਮਵਰਕ ਕਰਦਾ ਕਿ ਉਸ ਦੀ ਲਿਖਾਈ ਕਿਸੇ ਨੂੰ ਸਮਝ ਨਾ ਆਉਂਦੀ | ਉਸ ਦੇ ਮਾਤਾ-ਪਿਤਾ ਉਸ ਨੂੰ ਬਹੁਤ ਸਮਝਾਉਂਦੇ ਕਿ 10 ਮਿੰਟ ਵੱਧ ਲੱਗ ਜਾਣਗੇ ਪਰ ਤੰੂ ਸੋਹਣਾ ਲਿਖਿਆ ਕਰ, ਇਸ ਤਰ੍ਹਾਂ ਤਾਂ ਤੇਰੇ ਨੰਬਰ ਵੀ ਵਧੀਆ ਨਹੀਂ ਆਉਣੇ | ਪਰ ਗੁਰਪਿੰਦਰ ਇਸ ਗੱਲ ਨੂੰ ਨਹੀਂ ਸਮਝਦਾ ਸੀ | ਉਹ ਫਟਾਫਟ ਕੰਮ ਕਰਕੇ ਖੇਡਣ ਦੀ ਸੋਚਦਾ | ਗੁਰਪਿੰਦਰ ਦੇ ਪਿਤਾ ਜੀ ਵਿਹੜੇ 'ਚ ਬੈਠੇ ਮਿੱਟੀ ਦੀਆਂ ਮੂਰਤੀਆਂ ਬਣਾ ਰਹੇ ਸਨ | ਏਨੇ ਨੂੰ ਗੁਰਪਿੰਦਰ ਆ ਗਿਆ ਅਤੇ ਮੂਰਤੀਆਂ ਦੇਖਣ ਲੱਗ ਗਿਆ | ਉਸ ਦੇ ਪਿਤਾ ਨੇ ਉਸ ਨੂੰ ਮੂਰਤੀਆਂ ਥੈਲੇ ਵਿਚ ਪਾਉਣ ਲਈ ਕਿਹਾ ਜੋ ਕਿ ਬਾਜ਼ਾਰ ਜਾ ਕੇ ਵੇਚਣੀਆਂ ਸਨ | ਅੱਜ ਗੁਰਪਿੰਦਰ ਵੀ ਪਿਤਾ ਨਾਲ ਮੂਰਤੀਆਂ ਵੇਚਣ ਗਿਆ | ਸ਼ਾਮ ਨੂੰ ਜਦ ਉਹ ਮੂਰਤੀਆਂ ਵੇਚ ਕੇ ਆਏ ਤਾਂ ਗੁਰਪਿੰਦਰ ਕਹਿਣ ਲੱਗਾ, 'ਪਿਤਾ ਜੀ, ਤੁਸੀਂ ਕਿਸੇ ਮੂਰਤੀ ਦੇ ਪੈਸੇ ਵੱਧ ਲਏ ਅਤੇ ਕਿਸੇ ਦੇ ਘੱਟ, ਏਦਾਂ ਕਿਉਂ?' ਉਸ ਦੇ ਪਿਤਾ ਨੇ ਸਮਝਾਇਆ ਕਿ 'ਪੱੁਤ, ਜੋ ਮੂਰਤੀ ਜ਼ਿਆਦਾ ਵਧੀਆ ਬਣੀ ਸੀ, ਜਿਸ 'ਤੇ ਜ਼ਿਆਦਾ ਮਿਹਨਤ ਲੱਗੀ, ਉਸ ਦਾ ਮੱੁਲ ਵੀ ਵੱਧ ਹੁੰਦਾ ਤੇ ਜੋ ਮੂਰਤੀ ਘੱਟ ਵਧੀਆ ਹੋਵੇ, ਉਹ ਸਸਤੀ ਵਿਕਦੀ ਹੈ |' ਨਾਲ ਹੀ ਪਿਤਾ ਜੀ ਨੇ ਗੁਰਪਿੰਦਰ ਨੂੰ ਕਿਹਾ, 'ਜਿਵੇਂ ਜੇ ਤੰੂ ਸੋਹਣਾ ਲਿਖੇਂਗਾ, ਆਰਾਮ ਨਾਲ ਕੰਮ ਕਰੇਂਗਾ ਤਾਂ ਤੈਨੂੰ ਵੀ ਪੇਪਰਾਂ ਵਿਚੋਂ ਵਧੀਆ ਅੰਕ ਮਿਲਣਗੇ | ਜੇ ਤੰੂ ਕਾਹਲੀ ਵਿਚ ਕੰਮ ਕਰੇਂਗਾ ਤਾਂ ਤੇਰੀ ਲਿਖਾਈ ਦੇਖ ਕੇ ਤੈਨੂੰ ਘੱਟ ਅੰਕ ਮਿਲਣਗੇ ਅਤੇ ਫਿਰ ਤੰੂ ਪੜ੍ਹਾਈ ਵਿਚ ਪਿੱਛੇ ਰਹਿ ਜਾਏਾਗਾ |' ਗੁਰਪਿੰਦਰ ਸਮਝ ਗਿਆ ਕਿ ਦਿਲ ਨਾਲ ਕੀਤਾ ਗਿਆ ਕੰਮ ਹੀ ਮੱੁਲ ਪਾਉਂਦਾ ਹੈ | ਉਸ ਨੇ ਹੁਣ ਆਰਾਮ ਨਾਲ ਹੋਮਵਰਕ ਕਰਨਾ ਸ਼ੁਰੂ ਕਰ ਦਿੱਤਾ ਅਤੇ ਹੌਲੀ-ਹੌਲੀ ਉਸ ਦੀ ਲਿਖਾਈ ਵਿਚ ਬਹੁਤ ਸੁਧਾਰ ਆ ਗਿਆ | ਹੁਣ ਗੁਰਪਿੰਦਰ ਵੀ ਖੁਸ਼ ਤੇ ਉਸ ਦੇ ਮਾਤਾ-ਪਿਤਾ ਵੀ |
ਸੋ, ਪਿਆਰੇ ਬੱਚਿਓ! ਸਿਰਫ ਹੋਮਵਰਕ ਪੂਰਾ ਕਰਨਾ ਹੀ ਜ਼ਰੂਰੀ ਨਹੀਂ, ਬਲਕਿ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਹੋਮਵਰਕ ਕਿਵੇਂ ਪੂਰਾ ਕਰਦੇ ਹੋ | ਜ਼ਿੰਦਗੀ ਵਿਚ ਕਦਰ ਉਸ ਕੰਮ ਦੀ ਹੀ ਹੁੰਦੀ ਹੈ, ਜਿਸ ਨੂੰ ਸੁੰਦਰ ਤਰੀਕੇ ਨਾਲ ਕੀਤਾ ਹੋਵੇ |

-ਪਿੰਡ ਤੇ ਡਾਕ: ਢੱੁਡੀਕੇ (ਮੋਗਾ)-142053. ਮੋਬਾ: 99146-89690

ਆਓ ਮਾਊਾਟ ਆਬੂ ਦੀ ਸੈਰ ਕਰੀਏ

ਬੱਚਿਓ! ਪਹਾੜੀ ਸੈਰ-ਸਪਾਟਾ ਥਾਵਾਂ ਵਿਚੋਂ ਮਾਊਾਟ ਆਬੂ ਦੀ ਖਾਸ ਥਾਂ ਹੈ | ਮਾਊਾਟ ਆਬੂ ਭਾਰਤ ਦੇ ਰਾਜਸਥਾਨ ਪ੍ਰਾਂਤ ਵਿਚ ਸਥਿਤ ਹੈ | ਇਹ ਰਾਜਸਥਾਨ ਦੀ ਅਰਾਵਲੀ ਪਰਬਤ ਸ਼੍ਰੇਣੀ ਦੀ ਸਭ ਤੋਂ ਉੱਚੀ ਚੋਟੀ 'ਤੇ ਵਸਿਆ ਹੋਇਆ ਹੈ | ਮਾਊਾਟ ਆਬੂ 'ਤੇ 13ਵੀਂ ਸਦੀ ਤੱਕ ਪਰਮਾਰ ਵੰਸ਼, ਫਿਰ ਦੇਵੜਾ ਚੌਹਾਨ, ਬਾਅਦ ਵਿਚ ਸਿਰੋਹੀ ਦੇ ਮਹਾਰਾਜ ਅਤੇ ਫਿਰ ਅੰਗਰੇਜ਼ਾਂ ਦਾ ਰਾਜ ਰਿਹਾ | ਇਥੋਂ ਦੀਆਂ ਹਰੀਆਂ-ਭਰੀਆਂ ਵਾਦੀਆਂ, ਇਤਿਹਾਸਿਕ ਭਵਨਾ, ਝੀਲਾਂ ਦੀ ਸੁੰਦਰਤਾ ਅਤੇ ਇਥੋਂ ਦੀ ਕੁਦਰਤੀ ਸੁੰਦਰਤਾ ਨੂੰ ਦੇਖ ਕੇ ਹਰ ਕੋਈ ਖੁਸ਼ ਹੋ ਜਾਂਦਾ ਹੈ | ਮਾਊਾਟ ਆਬੂ ਨੱਕੀ-ਝੀਲ ਦੇ ਚਾਰੇ ਪਾਸੇ ਵਸਿਆ ਹੋਇਆ ਹੈ | ਇਸ ਝੀਲ ਦੇ ਕਿਨਾਰੇ 'ਤੇ ਟੋਡ ਰਾਕ ਨਾਂਅ ਦੀ ਚਟਾਨ ਵੀ ਦੇਖਣਯੋਗ ਹੈ | ਇਸ ਚਟਾਨ ਦੀ ਸ਼ਕਲ ਮੇਂਡਕ (ਡੱਡੂ) ਦੇ ਆਕਾਰ ਵਰਗੀ ਹੈ | ਸੂਰਜ ਛੁਪਣ ਦਾ ਨਜ਼ਾਰਾ ਦੇਖਣ ਲਈ ਯਾਤਰੂ ਦੂਰੋਂ-ਦੂਰੋਂ ਇਥੇ ਆਉਂਦੇ ਹਨ | ਆਧਰ ਦੇਵੀ ਮੰਦਿਰ, ਓਮ ਸ਼ਾਂਤੀ ਭਵਨ, ਸਨਸੈੱਟ ਪੁਆਇੰਟ, ਪੀਸ ਪਾਰਕ, ਅਚੱਲਗੜ੍ਹ ਦਾ ਕਿਲ੍ਹਾ, ਦਿਲਵਾੜਾ ਜੈਨ ਮੰਦਰ ਆਦਿ ਪ੍ਰਸਿੱਧ ਨਜ਼ਦੀਕੀ ਥਾਵਾਂ ਮਾਊਾਟ ਆਬੂ ਆ ਕੇ ਦੇਖਣਯੋਗ ਹਨ |
ਬੱਚਿਓ! ਮਾਊਾਟ ਆਬੂ ਦਾ ਸਭ ਤੋਂ ਨਜ਼ਦੀਕੀ ਰੇਲਵੇ ਸਟੇਸ਼ਨ ਆਬੂ ਰੋਡ ਹੈ | ਇਹ ਮਾਊਾਟ ਆਬੂ ਤੋਂ ਲਗਪਗ 25 ਕਿਲੋਮੀਟਰ ਦੂਰ ਹੈ | ਮਾਊਾਟ ਆਬੂ ਭਾਰਤ ਦੇ ਮੱੁਖ ਸ਼ਹਿਰਾਂ ਦਿੱਲੀ, ਮੁੰਬਈ, ਅਹਿਮਦਾਬਾਦ, ਵਡੋਦਰਾ, ਜੈਪੁਰ ਆਦਿ ਨਾਲ ਰੇਲ ਮਾਰਗ ਰਾਹੀਂ ਜੁੜਿਆ ਹੋਇਆ ਹੈ | ਇਥੇ ਆਉਣ ਲਈ ਸਿੱਧੀ ਬੱਸ ਸੇਵਾ ਵੀ ਉਪਲਬਧ ਹੈ | ਬੱਚਿਓ! ਮਾਊਾਟ ਆਬੂ ਵਿਖੇ ਬਰਸਾਤ ਦੇ ਮੌਸਮ ਵਿਚ, ਜ਼ਿਆਦਾ ਗਰਮੀ ਅਤੇ ਜ਼ਿਆਦਾ ਸਰਦੀ ਦੇ ਮੌਸਮ ਵਿਚ ਜਾਣਾ ਠੀਕ ਨਹੀਂ | ਇਸ ਤੋਂ ਇਲਾਵਾ ਹੋਰ ਕਿਸੇ ਵੀ ਮੌਸਮ ਵਿਚ ਮਾਊਾਟ ਆਬੂ ਵਿਖੇ ਜਾਣਾ ਸਹੀ ਹੈ | ਬੱਚਿਓ! ਜ਼ਿੰਦਗੀ ਵਿਚ ਜਦ ਕਦੇ ਵੀ ਮੌਕਾ ਮਿਲੇ, ਮਾਊਾਟ ਆਬੂ ਵਿਖੇ ਜ਼ਰੂਰ ਘੁੰਮ ਕੇ ਆਉਣਾ |

-ਸ੍ਰੀ ਅਨੰਦਪੁਰ ਸਾਹਿਬ |
ਮੋਬਾ: 94785-61356

ਅਨਮੋਲ ਬਚਨ

• ਟੈਲੀਵਿਜ਼ਨ ਨੇ ਲਿਖਣ-ਪੜ੍ਹਨ ਦਾ ਰੁਝਾਨ ਘੱਟ ਕਰ ਦਿੱਤਾ ਹੈ |
• ਵਕਤ ਨੂੰ ਮਾਣਨਯੋਗ ਬਣਾਉਣ ਵਾਲੀ ਚੀਜ਼ 'ਕਲਾ' ਹੈ |
• ਮਨੱੁਖ ਸਲਾਹ ਨਹੀਂ, ਆਪਣੇ ਫ਼ੈਸਲਿਆਂ ਦੀ ਪ੍ਰੋੜ੍ਹਤਾ ਮੰਗਦਾ ਹੈ |
• ਤਰੱਕੀ ਉਸ ਨੂੰ ਕਿਹਾ ਜਾਂਦਾ ਹੈ ਜਦੋਂ ਚਪੜਾਸੀ ਦਾ ਪੱੁਤਰ ਅਫ਼ਸਰ ਬਣਦਾ |
• ਪਛਤਾਵਾ ਪ੍ਰਗਟਾਉਣਾ ਹਰ ਇਕ ਦੇ ਵੱਸ ਦੀ ਗੱਲ ਨਹੀਂ |
• ਸਿੱਖਿਆ ਦਾ ਪਹਿਲਾ ਸਬਕ ਹੈ ਸਫ਼ਾਈ |

-ਕਵਲਪ੍ਰੀਤ ਕੌਰ,
ਬਟਾਲਾ (ਗੁਰਦਾਸਪੁਰ) | ਮੋਬਾ: 98760-98338

ਉਂਗਲਾਂ 'ਤੇ ਨਹੁੰ ਕਿਉਂ ਹੁੰਦੇ ਹਨ

ਬੱਚਿਓ, ਹਰੇਕ ਹੱਥ ਅਤੇ ਪੈਰ ਦੀਆਂ ਪੰਜ ਉਂਗਲਾਂ ਹੁੰਦੀਆਂ ਹਨ | ਹਰੇਕ ਉਂਗਲ ਦੇ ਸਿਰੇ ਦੇ ਉੱਪਰ ਇਕ ਪਲੇਟ ਹੁੰਦੀ ਹੈ, ਜਿਸ ਨੂੰ ਨਹੁੰ ਕਹਿੰਦੇ ਹਨ | ਇਹ ਪ੍ਰੋਟੀਨ ਦੇ ਬਣੇ ਹੋਏ ਹੁੰਦੇ ਹਨ, ਜਿਸ ਨੂੰ ਅਲਫਾ ਕੈਰਾਟਿਨ ਕਹਿੰਦੇ ਹਨ | ਇਹ ਮਰੇ ਹੋਏ ਸੈੱਲ ਹੁੰਦੇ ਹਨ |
ਨਹੁੰ ਦਾ ਮੱੁਖ ਕੰਮ ਉਂਗਲਾਂ ਨੂੰ ਚੋਟ ਤੋਂ ਬਚਾਉਣਾ ਹੈ | ਨਹੁੰ ਉਂਗਲਾਂ ਦੇ ਸਿਰੇ ਦੇ ਉਪਰਲੇ ਹਿੱਸੇ 'ਤੇ ਮਜ਼ਬੂਤੀ ਨਾਲ ਜੁੜੇ ਹੁੰਦੇ ਹਨ | ਉਂਗਲਾਂ ਦੇ ਸਿਰੇ ਹੇਠਾਂ ਤੋਂ ਚਪਟੇ ਹੋ ਜਾਂਦੇ ਹਨ | ਪੈਰਾਂ ਦੀਆਂ ਉਂਗਲਾਂ ਦਾ ਖੇਤਰਫਲ ਵਧ ਜਾਂਦਾ ਹੈ, ਜਿਸ ਕਾਰਨ ਉਂਗਲਾਂ ਨਹੁੰ ਦੇ ਕਾਰਨ ਸਰੀਰ ਦੇ ਭਾਰ ਨੂੰ ਸਹਿਣ ਵਿਚ ਮਦਦ ਕਰਦੀਆਂ ਹਨ | ਪੈਰਾਂ ਦਾ ਅੰਗੂਠਾ ਅਤੇ ਚਾਰ ਉਂਗਲਾਂ ਸਰੀਰ ਦੇ 50 ਫ਼ੀਸਦੀ ਭਾਰ ਨੂੰ ਸਹਿਣ ਕਰਦੇ ਹਨ | ਨਹੁੰ ਕਾਰਨ ਉਂਗਲਾਂ ਧਰਤੀ ਨਾਲ ਚੰਗੀ ਪਕੜ ਬਣਾਉਂਦੀਆਂ ਹਨ, ਜਿਸ ਕਾਰਨ ਵਿਅਕਤੀ ਤਿਲਕਦਾ ਨਹੀਂ ਹੈ | ਉਹ ਅਸਾਨੀ ਨਾਲ ਚੱਲ ਸਕਦਾ ਹੈ |
ਹੱਥਾਂ ਦੀਆਂ ਉਂਗਲਾਂ ਦੇ ਨਹੁੰ ਰੋਜ਼ ਦੇ ਅਨੇਕਾਂ ਕੰਮ ਕਰਨ ਵਿਚ ਸਹਾਇਕ ਹੁੰਦੇ ਹਨ | ਨਹੁੰ ਫਲਾਂ ਦਾ ਛਿਲਕਾ ਲਾਹੁਣ, ਸਰੀਰ 'ਤੇ ਖਾਜ ਕਰਨ, ਸਰੀਰ ਦੇ ਹਿੱਸਿਆਂ ਦੀ ਸਫ਼ਾਈ ਕਰਨ, ਗੱਠਾਂ ਖੋਲ੍ਹਣ, ਖੱੁਡ ਪੱੁਟਣ ਲਈ ਅਤੇ ਵਸਤੂਆਂ ਨੂੰ ਮਜ਼ਬੂਤੀ ਨਾਲ ਫੜਨ ਆਦਿ ਲਈ ਕੰਮ ਕਰਦੇ ਹਨ |

-ਸਾਇੰਸ ਮਾਸਟਰ, ਖ਼ਾਲਸਾ ਸਕੂਲ, ਖੰਨਾ |
ਮੋਬਾ: 79864-99563

ਚੁਟਕਲੇ

• ਅਧਿਆਪਕ (ਵਿਦਿਆਰਥੀ ਨੂੰ )-ਜੇਕਰ ਤੰੂ ਕੱਲ੍ਹ ਤੱਕ ਫ਼ੀਸ ਜਮ੍ਹਾਂ ਨਾ ਕਰਵਾਈ ਤਾਂ ਪ੍ਰੀਖਿਆ ਵਿਚ ਨਹੀਂ ਬੈਠ ਸਕੇਂਗਾ |
ਵਿਦਿਆਰਥੀ-ਕੋਈ ਗੱਲ ਨ੍ਹੀਂ ਸਰ ਜੀ, ਮੈਂ ਖੜ੍ਹਾ ਹੋ ਕੇ ਹੀ ਪੇਪਰ ਦੇ ਦਿਆਂਗਾ |
• ਪਹਿਲਾ ਗੱਪੀ (ਦੂਜੇ ਨੂੰ )-ਉਹ ਯਾਰ, ਮੈਂ ਕੁਤਬ ਮੀਨਾਰ ਨੂੰ ਬੜਾ ਧੱਕਾ ਲਗਾਇਆ ਪਰ ਉਹ ਜ਼ਰਾ ਜਿੰਨੀ ਵੀ ਹਿੱਲੀ ਨਹੀਂ |
ਦੂਜਾ ਗੱਪੀ-ਹਿਲਦੀ ਕਿਵੇਂ? ਦੂਜੇ ਪਾਸੇ ਤਾਂ ਮੈਂ ਉਸ ਨੂੰ ਫੜ ਕੇ ਖੜ੍ਹਾ ਸੀ |
• ਪੱਪੂ (ਰਾਜੇਸ਼ ਨੂੰ )-ਅੱਜ ਤੰੂ ਬਹੁਤ ਵਧੀਆ ਭਾਸ਼ਣ ਦਿੱਤਾ |
ਰਾਜੇਸ਼-ਪਰ ਸੁਣਨ ਵਾਲੇ ਸਾਰੇ ਗਧੇ ਸੀ |
ਪੱਪੂ-ਤੰੂ ਠੀਕ ਕਹਿਨੈ, ਇਸੇ ਲਈ ਤੰੂ ਵਾਰ-ਵਾਰ ਕਹਿ ਰਿਹਾ ਸੀ, ਮੇਰੇ ਪਿਆਰੇ ਭਰਾਵੋ, ਮੈਨੂੰ ਧਿਆਨ ਨਾਲ ਸੁਣੋ |
• ਮਾਂ (ਆਪਣੇ ਛੋਟੇ ਜਿਹੇ ਬੇਟੇ ਨੂੰ )-ਕਿਉਂ ਬੇਟਾ, ਤੇਰੀ ਕਲਾਸ ਦੇ ਸਾਰੇ ਬੱਚੇ ਪਾਸ ਹੋ ਗਏ?
ਬੇਟਾ-ਹਾਂ ਮਾਂ ਪਰ ਮੈਡਮ ਫੇਲ੍ਹ ਹੋ ਗਈ |
ਮਾਂ-ਕੀ ਮਤਲਬ?
ਬੇਟਾ-ਅਸੀਂ ਤਾਂ ਸਾਰੇ ਦੂਜੀ ਕਲਾਸ ਵਿਚ ਹੋ ਗਏ ਹਾਂ ਪਰ ਮੈਡਮ ਵਿਚਾਰੀ ਪਹਿਲੀ ਕਲਾਸ ਵਿਚ ਹੀ ਰਹਿ ਗਈ |


-ਮਨਪ੍ਰੀਤ ਕੌਰ ਬਸਰਾ,
ਪਿੰਡ ਗਿੱਲਾਂ, ਡਾਕ: ਚਮਿਆਰਾ (ਜਲੰਧਰ) | ਮੋਬਾ: 81461-87521

ਬੁਝਾਰਤ-9

ਭੱਜਿਆ ਜਾਵਾਂ ਭਜਾਈ ਜਾਵਾਂ,
ਸਿੰਙਾਂ ਨੂੰ ਹੱਥ ਪਾਈ ਜਾਵਾਂ |
ਹਵਾ ਦੇ ਵਿਚ ਉਡਦਾ ਜਾਵਾਂ,
ਧਰਤੀ ਉੱਤੇ ਪੈਰ ਨਾ ਲਾਵਾਂ |
ਜੇ ਮੈਂ ਆਪਣਾ ਪੈਰ ਦਬਾਵਾਂ,
ਸਗੋਂ ਹੋਰ ਵੀ ਤੇਜ਼ ਹੋ ਜਾਵਾਂ |
ਬੱਚਿਆਂ ਨੂੰ ਇਹ ਬਾਤ ਮੈਂ ਪਾਵਾਂ,
ਛੇਤੀ ਉੱਤਰ ਪੱੁਛਣਾ ਚਾਹਵਾਂ |
ਪਹਿਲਾਂ ਮੰੂਹੋਂ ਭਿਆਂ ਕਹਾਵਾਂ,
ਫੇਰ ਦੱਸਦਾ ਦੇਰ ਨਾ ਲਾਵਾਂ |
           -0-
ਜਿਸ ਵਿਚ ਕਦੇ ਤੇਲ ਨਾ ਪਾਵਾਂ,
'ਸਾਈਕਲ' ਜਿਸ ਨੂੰ ਮੁਫ਼ਤ ਚਲਾਵਾਂ |

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) |

ਬਾਲ ਨਾਵਲ-72 : ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਹਰੀਸ਼ ਨੇ ਆਪਣੇ ਬੂਟ ਉਤਾਰੇ, ਪਜਾਮਾ ਪਾਇਆ | ਉਸ ਨੂੰ ਗਰਮੀ ਮਹਿਸੂਸ ਹੋ ਰਹੀ ਸੀ, ਇਸ ਕਰਕੇ ਪਹਿਲਾਂ ਉਸ ਨੇ ਛੱਤ ਵਾਲਾ ਪੱਖਾ ਤੇਜ਼ ਕੀਤਾ ਅਤੇ ਫਿਰ ਕਮਰੇ ਦੀ ਬਾਰੀ ਖੋਲ੍ਹੀ | ਬਾਰੀ ਖੋਲ੍ਹ ਕੇ ਉਹ ਕਿੰਨੀ ਦੇਰ ਬਾਰੀ ਕੋਲ ਹੀ ਖੜ੍ਹਾ ਰਿਹਾ | ਦੂਰ ਦਿਸਦੀ ਸੜਕ 'ਤੇ ਕਾਫੀ ਆਵਾਜਾਈ ਸੀ ਪਰ ਉਸ ਆਵਾਜਾਈ ਨਾਲੋਂ ਵੀ ਤੇਜ਼, ਉਸ ਦੇ ਦਿਮਾਗ ਵਿਚ ਖਿਆਲਾਂ ਦੀ ਲੜੀ ਘੁੰਮ ਰਹੀ ਸੀ |
ਉਹ ਕਿਥੋਂ ਤੁਰਿਆ ਅਤੇ ਕਿਥੇ ਪਹੁੰਚ ਗਿਆ | ਉਹ ਸੋਚ ਰਿਹਾ ਸੀ ਕਿ ਜੇ ਮੈਨੂੰ ਸਿਧਾਰਥ ਵੀਰ ਜੀ ਨਾ ਮਿਲੇ ਹੁੰਦੇ ਤਾਂ ਸ਼ਾਇਦ ਉਹ ਅਜੇ ਤੱਕ ਉਨ੍ਹਾਂ ਗਲੀਆਂ ਵਿਚ ਹੀ ਖੱਟੀਆਂ-ਮਿੱਠੀਆਂ ਗੋਲੀਆਂ ਵੇਚ ਰਿਹਾ ਹੁੰਦਾ | ਉਸ ਨੂੰ ਅਜੇ ਤੱਕ ਉਨ੍ਹਾਂ ਸਾਰੇ ਬੱਚਿਆਂ ਦੀਆਂ ਸ਼ਕਲਾਂ ਯਾਦ ਸਨ, ਜਿਹੜੇ ਉਸ ਕੋਲੋਂ ਗੋਲੀਆਂ-ਟੌਫੀਆਂ ਖਰੀਦਦੇ ਸਨ | ਉਸ ਨੂੰ ਉਸ ਬੱਚੇ ਦੀ ਮੰਮੀ ਦੀ ਸ਼ਕਲ ਵੀ ਯਾਦ ਸੀ, ਜਿਸ ਦੇ ਥੜ੍ਹੇ 'ਤੇ ਉਹ ਗਰਮੀ ਅਤੇ ਭੱੁਖ ਕਾਰਨ ਬੇਹੋਸ਼ ਹੋ ਗਿਆ ਸੀ | ਉਸ ਮੰਮੀ ਜੀ ਨੇ ਉਸ ਨੂੰ ਅੰਦਰ ਪੱਖੇ ਥੱਲੇ ਬਿਠਾ ਕੇ ਠੰਢਾ ਪਾਣੀ ਅਤੇ ਠੰਢੇ-ਮਿੱਠੇ ਦੱੁਧ ਦਾ ਗਿਲਾਸ ਪਿਆਇਆ ਸੀ |
ਇਸੇ ਤਰ੍ਹਾਂ ਦੀਆਂ ਖੱਟੀਆਂ-ਮਿੱਠੀਆਂ ਯਾਦਾਂ ਦੇ ਨਾਲ ਉਹ ਆਪਣੀ ਮੰਜੀ ਉੱਪਰ ਆ ਕੇ ਲੇਟ ਗਿਆ | ਹੁਣ ਉਸ ਨੂੰ ਆਪਣੇ ਵੀਰ ਜੀ ਦੀ ਯਾਦ ਸਤਾਉਣ ਲੱਗੀ | ਉਸ ਦਾ ਮੋਬਾਈਲ ਅਜੇ ਚਾਲੂ ਨਹੀਂ ਸੀ ਹੋਇਆ, ਨਹੀਂ ਤੇ ਉਸ ਨੇ ਹੁਣੇ ਉਨ੍ਹਾਂ ਨਾਲ ਗੱਲ ਕਰ ਲੈਣੀ ਸੀ | ਇਨ੍ਹਾਂ ਯਾਦਾਂ ਵਿਚ ਗਵਾਚੇ ਨੂੰ ਕਿਸ ਵੇਲੇ ਨੀਂਦ ਆਈ, ਉਸ ਨੂੰ ਪਤਾ ਨਾ ਚੱਲਿਆ |
ਅੱਜ ਹਰੀਸ਼ ਦਾ ਮੈਡੀਕਲ ਕਾਲਜ ਵਿਚ ਪਹਿਲਾ ਦਿਨ ਸੀ | ਅੱਜ ਤੋਂ ਕਲਾਸਾਂ ਸ਼ੁਰੂ ਹੋ ਗਈਆਂ ਸਨ | ਕਲਾਸ ਵਿਚ ਤਕਰੀਬਨ ਅੱਧੀਆਂ ਕੁ ਕੁੜੀਆਂ ਸਨ | ਮਹਾਰਾਸ਼ਟਰ ਦੇ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਸੀ | ਉਨ੍ਹਾਂ ਤੋਂ ਇਲਾਵਾ ਕਾਫੀ ਸਟੇਟਾਂ ਦੇ ਬੱਚੇ ਦਿਖਾਈ ਦੇ ਰਹੇ ਸਨ |
ਪਹਿਲੇ ਦਿਨ ਪ੍ਰੋਫੈਸਰਾਂ ਨੇ ਬੱਚਿਆਂ ਨਾਲ ਜਾਣ-ਪਛਾਣ ਕੀਤੀ | ਸਾਰੇ ਪ੍ਰੋਫੈਸਰਾਂ ਨੇ ਆਪੋ-ਆਪਣੇ ਸਬਜੈਕਟ ਦੀਆਂ ਕੁਝ ਜ਼ਰੂਰੀ ਕਿਤਾਬਾਂ ਬਾਰੇ ਦੱਸਿਆ | ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਸਾਰੀਆਂ ਕਿਤਾਬਾਂ ਦੀਆਂ ਕਈ-ਕਈ ਕਾਪੀਆਂ ਕਾਲਜ ਦੀ ਲਾਇਬ੍ਰੇਰੀ ਵਿਚ ਵੀ ਹਨ, ਜੋ ਤੁਸੀਂ ਵਾਰੋ-ਵਾਰੀ ਕਢਵਾ ਕੇ ਪੜ੍ਹ ਸਕਦੇ ਹੋ |
ਹਰੀਸ਼ ਨੂੰ ਅੱਜ ਕਾਲਜ ਦਾ ਪਹਿਲਾ ਦਿਨ ਬੜਾ ਹੀ ਚੰਗਾ-ਚੰਗਾ ਲੱਗਿਆ | ਉਸ ਨੂੰ ਸਾਰੇ ਲੜਕੇ-ਲੜਕੀਆਂ ਵੀ ਕਾਫੀ ਗੰਭੀਰ ਲੱਗੇ | ਕਲਾਸਾਂ ਖਤਮ ਹੋਣ 'ਤੇ ਲਾਇਬ੍ਰੇਰੀ ਦਾ ਪਤਾ ਕਰਕੇ ਉਹ ਉਧਰ ਨੂੰ ਤੁਰ ਪਿਆ |
ਪਹਿਲੇ ਕੁਝ ਦਿਨ ਹਰੀਸ਼ ਦਾ ਬਿਲਕੁਲ ਦਿਲ ਨਾ ਲੱਗਾ | ਉਹ ਕਲਾਸ ਤੋਂ ਬਾਅਦ ਉਦਾਸ-ਉਦਾਸ ਰਹਿੰਦਾ | ਕੁਝ ਦਿਨਾਂ ਬਾਅਦ ਉਸ ਦੀਆਂ ਕਲਾਸਾਂ ਜ਼ੋਰ-ਸ਼ੋਰ ਨਾਲ ਲੱਗਣੀਆਂ ਸ਼ੁਰੂ ਹੋ ਗਈਆਂ | ਹੋਸਟਲ ਵਿਚ ਵੀ ਪੂਰੀ ਰੌਣਕ ਹੋ ਗਈ | ਉਸ ਦੇ ਕਮਰੇ ਦਾ ਸਾਥੀ ਲੜਕਾ ਵੀ ਆ ਗਿਆ | ਉਹ ਚੰਗੇ ਸੁਭਾਅ ਦਾ ਲਗਦਾ ਸੀ ਅਤੇ ਅੰਬਾਲੇ ਤੋਂ ਆਇਆ ਸੀ | ਉਸ ਦੇ ਦੋ-ਤਿੰਨ ਦੋਸਤ ਵੀ ਬਣ ਗਏ | ਹੁਣ ਉਸ ਦਾ ਦਿਲ ਲੱਗਣਾ ਸ਼ੁਰੂ ਹੋ ਗਿਆ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-404, ਗ੍ਰੀਨ ਐਵੇਨਿਊ, ਅੰਮਿ੍ਤਸਰ-143001. ਮੋਬਾ: 98889-24664

ਬਾਲ ਸਾਹਿਤ

ਝੂਟੇ ਮਾਟੇ
ਲੇਖਿਕਾ : ਗੁਰਪ੍ਰੀਤ ਕੌਰ ਧਾਲੀਵਾਲ
ਪ੍ਰਕਾਸ਼ਕ : ਏਸ਼ੀਆ ਵਿਜ਼ਨ
ਮੱੁਲ : 50 ਰੁਪਏ, ਸਫੇ : 32
ਸੰਪਰਕ : 98780-02110

ਬਾਲਾਂ ਦੇ ਸਰਬਪੱਖੀ ਵਿਕਾਸ ਲਈ ਜ਼ਰੂਰੀ ਹੈ ਕਿ ਬਾਲਾਂ ਨੂੰ ਸਿਲੇਬਸ ਦੇ ਨਾਲ-ਨਾਲ ਵਧੀਆ ਸਾਹਿਤ ਪੜ੍ਹਨ ਲਈ ਮਿਲੇ, ਜੋ ਉਨ੍ਹਾਂ ਦੇ ਹਾਣ ਦਾ ਹੋਵੇ | ਵੰਨ-ਸੁਵੰਨੀਆਂ ਕਵਿਤਾਵਾਂ, ਗੀਤ ਤੇ ਕਹਾਣੀਆਂ ਉਨ੍ਹਾਂ ਦਾ ਮਨੋਰੰਜਨ ਵੀ ਕਰਨ ਅਤੇ ਜੀਵਨ ਜਾਚ ਸਿਖਾਉਣ ਵਿਚ ਮਦਦ ਕਰਨ | ਹਥਲੀ ਪੁਸਤਕ ਪੜ੍ਹਦੇ ਸਮੇਂ ਇਸ ਗੱਲ ਦੀ ਤਸੱਲੀ ਹੁੰਦੀ ਹੈ ਕਿ ਸਾਡੇ ਬਾਲ ਸਾਹਿਤਕਾਰ ਅੱਜ ਦੇ ਬਾਲਾਂ ਪ੍ਰਤੀ ਕਾਫੀ ਚਿੰਤਤ ਹਨ | 'ਝੂਟੇ ਮਾਟੇ' ਵਿਚਲੀਆਂ 22 ਕਵਿਤਾਵਾਂ ਬਾਲਾਂ ਦਾ ਮਨੋਰੰਜਨ ਹੀ ਨਹੀਂ ਕਰਦੀਆਂ, ਬਲਕਿ ਉਨ੍ਹਾਂ ਨੂੰ ਵਧੀਆ ਇਨਸਾਨ ਬਣਨ ਲਈ ਪ੍ਰੇਰਦੀਆਂ ਹਨ |
'ਟੀਚਰ ਸਭ ਇਕ ਸਮਾਨ,
ਭੱੁਲ ਕੇ ਵੀ ਨਾ ਕਰੀਏ,
ਕਦੇ ਕਿਸੇ ਦਾ ਅਪਮਾਨ |
ਪੱੁਠਾ ਸਿੱਧਾ ਨਾ ਧਰੀਏ,
ਕਦੇ ਕਿਸੇ ਦਾ ਨਾਮ |
ਭੈੜੀ ਵਾਦੀ ਨੂੰ ਛੱਡੀਏ,
ਬਣਦਾ ਦੇਈਏ ਸਭ ਨੂੰ ਮਾਣ |' (ਅਧਿਆਪਕ)
ਬਾਲਾਂ ਦੇ ਮਨੋਰੰਜਨ ਲਈ-
'ਬਾਂਦਰ ਹੁੰਦਾ ਬੜਾ ਨਕਲਚੀ,
ਨਕਲਾਂ ਉਹ ਲਾਉਂਦਾ ਹੈ |
ਲਾਹ-ਲਾਹ ਨਕਲਾਂ ਸਾਡੀਆਂ,
ਸਾਨੂੰ ਖੂਬ ਹਸਾਉਂਦਾ ਹੈ |' (ਨਕਲਚੀ)
ਇਸੇ ਤਰ੍ਹਾਂ 'ਨਾ ਝਿੜਕ ਨਾ ਮਾਰ ਮੈਡਮ', 'ਸੱਚੇ ਦੋਸਤ ਰੱੁਖ', 'ਛੱੁਟੀਆਂ ਹੋਈਆਂ', 'ਮਾਂ ਦੀ ਜਾਦੂਗਰੀ', 'ਮੇਰਾ ਸਵਾਲ', 'ਬੱਚਤ', 'ਮੇਰਾ ਬਚਪਨ' ਆਦਿ ਖੂਬਸੂਰਤ ਰਚਨਾਵਾਂ ਹਨ | ਕਵਿਤਾਵਾਂ ਨਾਲ ਬਣੇ ਖੂਬਸੂਰਤ ਚਿੱਤਰ ਸੋਨੇ 'ਤੇ ਸੁਹਾਗਾ ਹਨ | ਪੁਸਤਕ ਬਾਲਾਂ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ | ਗੁਰਪ੍ਰੀਤ ਕੌਰ ਧਾਲੀਵਾਲ ਦਾ ਪਲੇਠਾ ਯਤਨ ਸ਼ਲਾਘਾ ਵਾਲਾ ਹੈ | ਵਧੀਆ ਪੁਸਤਕ ਲਿਖਣ ਲਈ ਲੇਖਿਕਾ ਵਧਾਈ ਦੀ ਪਾਤਰ ਹੈ | 'ਝੂਟੇ ਮਾਟੇ' ਦਾ ਪੰਜਾਬੀ ਬਾਲ ਸਾਹਿਤ ਵਿਚ ਸਵਾਗਤ ਹੈ |

-ਅਵਤਾਰ ਸਿੰਘ ਸੰਧੂ,
ਮੋਬਾ: 99151-82971

ਬੁਝਾਰਤਾਂ

1. ਉਹ ਕਿਹੜੀ ਬੀਨ ਹੈ, ਜਿਸ ਨੂੰ ਅਸੀਂ ਵਜਾ ਨਹੀਂ ਸਕਦੇ?
2. ਉਹ ਕਿਹੜਾ ਮਿਲਕ ਹੈ, ਜਿਸ ਨੂੰ ਅਸੀਂ ਪੀਂਦੇ ਨਹੀਂ, ਖਾਂਦੇ ਹਾਂ?
3. ਊਠ ਦਾ ਦੇਸੀ ਨਾਂਅ ਕੀ ਹੈ?
4. ਉਹ ਕਿਹੜਾ ਗੱੁਲੀ-ਡੰਡਾ ਹੈ, ਜਿਸ ਨਾਲ ਅਸੀਂ ਖੇਡ ਨਹੀਂ ਸਕਦੇ?
5. ਕਿਹੜੇ ਫਲ ਦਾ ਛਿਲਕਾ ਸਾਡੇ ਪਾਸੇ ਭੰਨ ਦਿੰਦਾ ਹੈ?
6. ਉਹ ਕਿਹੜੀ ਸਬਜ਼ੀ ਹੈ, ਜਿਸ ਦੇ ਫੋੜੇ-ਫਿਨਸੀਆਂ ਨਿਕਲੀਆਂ ਹੁੰਦੀਆਂ ਹਨ?
7. ਉਹ ਕਿਹੜਾ ਸਾਈਕਲ ਹੈ, ਜੋ ਤੇਲ ਨਾਲ ਚਲਦਾ ਹੈ?
8. ਉਹ ਕਿਹੜੀ ਗੈਸ ਹੈ, ਜੋ ਸਾਡੇ ਕੰਮ ਨਹੀਂ ਆਉਂਦੀ?
9. ਕਿਹੜੇ ਜਾਨਵਰ ਦੀ ਪੂਛ 12 ਸਾਲ ਨਲੀ 'ਚ ਪਾ ਕੇ ਰੱਖੋ, ਫਿਰ ਵੀ ਸਿੱਧੀ ਨਹੀਂ ਹੁੰਦੀ?
ਉੱਤਰ : (1) ਦੂਰਬੀਨ, (2) ਮਿਲਕ ਕੇਕ, (3) ਬੋਤਾ, (4) ਕਣਕ ਦਾ ਨਦੀਨ ਗੱੁਲੀ-ਡੰਡਾ, (5) ਕੇਲੇ ਦਾ ਛਿਲਕਾ (6) ਕਰੇਲੇ ਦੇ, (7) ਮੋਟਰਸਾਈਕਲ, (8) ਪੇਟ ਗੈਸ, (9) ਕੱੁਤੇ ਦੀ |

-ਤਸਵਿੰਦਰ ਸਿੰਘ ਬੜੈਚ,
ਪਿੰਡ ਦੀਵਾਲਾ, ਤਹਿ: ਸਮਰਾਲਾ, ਜ਼ਿਲ੍ਹਾ ਲੁਧਿਆਣਾ | ਮੋਬਾ: 98763-22677


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX