ਤਾਜਾ ਖ਼ਬਰਾਂ


ਐੱਮ ਪੀ ਦੇ ਨਾਂਅ 'ਤੇ ਲਿਆਏ ਜਾ ਰਹੇ ਬੈਂਚਾਂ ਨੂੰ ਚੋਣ ਅਧਿਕਾਰੀਆਂ ਨੇ ਕੀਤਾ ਕਾਬੂ
. . .  1 day ago
ਤਪਾ ਮੰਡੀ,25 ਮਾਰਚ (ਪ੍ਰਵੀਨ ਗਰਗ) -ਸਥਾਨਕ ਸ਼ਹਿਰ ਵਿਖੇ ਚੋਣ ਅਧਿਕਾਰੀਆਂ ਦੀ ਟੀਮ ਵੱਲੋਂ ਇੱਕ ਟਰੈਕਟਰ ਟਰਾਲੀ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜੋ ਮੈਂਬਰ ਪਾਰਲੀਮੈਂਟ ਭਗਵੰਤ ...
ਆਈ ਪੀ ਐੱਲ 2019 - ਕਿੰਗਜ਼ ਇਲੈਵਨ ਪੰਜਾਬ ਨੇ ਰਾਜਸਥਾਨ ਰਾਇਲਜ਼ ਨੂੰ 14 ਦੌੜਾਂ ਨਾਲ ਹਰਾਇਆ
. . .  1 day ago
ਆਈ ਪੀ ਐੱਲ 2019 - ਕਿੰਗਜ਼ ਇਲੈਵਨ ਪੰਜਾਬ ਨੇ ਰਾਜਸਥਾਨ ਰਾਇਲਜ਼ ਨੂੰ 185 ਦੌੜਾਂ ਦਾ ਦਿੱਤਾ ਟੀਚਾ
. . .  1 day ago
ਪ੍ਰਿਅੰਕਾ ਦੇ ਆਉਣ ਨਾਲ ਕਾਂਗਰਸ ਦੀ ਡੁੱਬਦੀ ਬੇੜੀ ਨਹੀਂ ਬਚੇਗੀ- ਮਜੀਠੀਆ
. . .  1 day ago
ਫ਼ਾਜ਼ਿਲਕਾ ,25 (ਪ੍ਰਦੀਪ ਕੁਮਾਰ)- ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਫ਼ਾਜ਼ਿਲਕਾ ਜ਼ਿਲ੍ਹੇ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ...
ਆਈ ਪੀ ਐੱਲ 2019 - 15 ਓਵਰਾਂ ਦੇ ਬਾਅਦ ਕਿੰਗਜ਼ ਇਲੈਵਨ ਪੰਜਾਬ ਨੇ 3 ਵਿਕਟ ਗਵਾ ਕੇ ਬਣਾਈਆਂ 144 ਦੌੜਾਂ
. . .  1 day ago
ਆਈ ਪੀ ਐੱਲ 2019 - 8 ਓਵਰਾਂ ਦੇ ਬਾਅਦ ਕਿੰਗਜ਼ ਇਲੈਵਨ ਪੰਜਾਬ ਨੇ 2 ਵਿਕਟ ਗਵਾ ਕੇ ਬਣਾਈਆਂ 60 ਦੌੜਾਂ
. . .  1 day ago
ਆਈ ਪੀ ਐੱਲ 2019 - 5 ਓਵਰਾਂ ਦੇ ਬਾਅਦ ਕਿੰਗਜ਼ ਇਲੈਵਨ ਪੰਜਾਬ ਨੇ ਇਕ ਵਿਕਟ ਗਵਾ ਕੇ ਬਣਾਈਆਂ 31 ਦੌੜਾਂ
. . .  1 day ago
ਕਾਂਗਰਸ ਨੇ ਪੱਛਮੀ ਬੰਗਾਲ ਅਤੇ ਮਹਾਰਾਸ਼ਟਰ 'ਚ 26 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
. . .  1 day ago
ਨਵੀਂ ਦਿੱਲੀ ,25 ਮਾਰਚ - ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਪੱਛਮੀ ਬੰਗਾਲ ਅਤੇ ਮਹਾਰਾਸ਼ਟਰ 'ਚ 26 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ ।ਇਸ ਸੂਚੀ 'ਚ ਸੰਜੇ ਨਿਰੂਪਮ ਦਾ ਨਾਮ ਵੀ ਹੈ , ਜੋ ਮੁੰਬਈ ਉੱਤਰ-ਪੱਛਮੀ ਤੋਂ ਚੋਣ ...
ਐੱਮ ਪੀ ਦੇ ਨਾਂਅ 'ਤੇ ਲਿਆਏ ਜਾ ਰਹੇ ਬੈਂਚਾਂ ਨੂੰ ਚੋਣ ਅਧਿਕਾਰੀਆਂ ਨੇ ਕੀਤਾ ਕਾਬੂ
. . .  1 day ago
ਤਪਾ ਮੰਡੀ,25 ਮਾਰਚ (ਪ੍ਰਵੀਨ ਗਰਗ) -ਸਥਾਨਕ ਸ਼ਹਿਰ ਵਿਖੇ ਚੋਣ ਅਧਿਕਾਰੀਆਂ ਦੀ ਟੀਮ ਵੱਲੋਂ ਇੱਕ ਟਰੈਕਟਰ ਟਰਾਲੀ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜੋ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੇ ...
ਮਾਨਸਾ ਦੀ ਅਦਾਲਤ ਵੱਲੋਂ 3 ਥਾਣੇਦਾਰਾਂ ਨੂੰ 7-7 ਸਾਲ ਦੀ ਕੈਦ
. . .  1 day ago
ਮਾਨਸਾ, 25 ਮਾਰਚ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)- ਵਧੀਕ ਸੈਸ਼ਨ ਜੱਜ ਦਲਜੀਤ ਸਿੰਘ ਰੱਲਣ ਦੀ ਅਦਾਲਤ ਨੇ ਅੱਜ 3 ਥਾਣੇਦਾਰਾਂ ਨੂੰ 7-7 ਸਾਲ ਦੀ ਕੈਦ ਅਤੇ ਇਕ ਸਿਪਾਹੀ ਨੂੰ ਬਰੀ ਕਰਨ ਦੇ ਹੁਕਮ ਸੁਣਾਏ ਹਨ। ਜਾਣਕਾਰੀ ਅਨੁਸਾਰ .....
ਹੋਰ ਖ਼ਬਰਾਂ..

ਫ਼ਿਲਮ ਅੰਕ

ਇਲੀਆਨਾ

ਹਾਲਾਤ ਤੋਂ ਚਿੰਤਤ

1ਤਿੰਨ ਭੈਣਾਂ ਤੇ ਇਕਲੌਤਾ ਵੀਰ ਇਕ ਤਰ੍ਹਾਂ ਨਾਲ ਸਭ ਨੂੰ ਸਥਾਪਿਤ ਕਰਨ ਦਾ ਭਾਰ ਇਲੀਆਨਾ ਡਿਕਰੂਜ਼ ਦੇ ਮੋਢਿਆਂ 'ਤੇ ਸੀ। ਫਿਰ ਕੀ ਪਣਜੀ (ਗੋਆ) ਤੋਂ ਚੱਲ ਪਈ ਇਲੀ ਤੇ ਪਹੁੰਚ ਗਈ ਮਾਇਆਨਗਰੀ ਮੁੰਬਈ ਤੇ ਫਿਰ ਤਸਵੀਰਾਂ ਪਹੁੰਚੀਆਂ ਰਾਕੇਸ਼ ਰੌਸ਼ਨ ਕੋਲ ਤੇ ਉਸ ਦੀ ਤਕਦੀਰ ਦੇ ਵਰਕੇ ਸੁਨਹਿਰੀ ਹੋਣ ਲੱਗ ਪਏ। ਅੱਜ ਵੀ ਇਲੀ ਨੂੰ ਸੰਘਰਸ਼ ਦਾ ਵੇਲਾ ਯਾਦ ਹੈ। ਇਲੀ ਕਦੇ ਵੀ ਤੇਲਗੂ ਸਿਨੇਮਾ ਦਾ ਅਹਿਸਾਨ ਨਹੀਂ ਭੁੱਲੇਗੀ। 'ਬਰਫੀ' ਵਾਲੀ ਇਹ ਹੀਰੋਇਨ ਅੱਜਕਲ੍ਹ ਫੋਟੋਗ੍ਰਾਫੀ ਦਾ ਸ਼ੌਕ ਵੀ ਪੂਰਾ ਕਰ ਰਹੀ ਹੈ ਤੇ ਸਿਡਨੀ ਸ਼ੈਲਡਨ ਦੀਆਂ ਲਿਖੀਆਂ ਪੁਸਤਕਾਂ ਵੀ ਪੜ੍ਹ ਰਹੀ ਹੈ। ਇਕ ਤਰ੍ਹਾਂ ਨਾਲ ਆਪਣੀ ਮਾਨਸਿਕਤਾ ਉਹ ਮਜ਼ਬੂਤ ਕਰ ਰਹੀ ਹੈ। ਕਾਲਾ-ਚਿੱਟਾ ਰੰਗ ਉਸ ਦੇ ਮਨਪਸੰਦ ਹਨ। ਰਿਤਿਕ ਰੌਸ਼ਨ ਨਾਲ ਫ਼ਿਲਮ ਮਿਲੇ ਤੇ ਕਾਲਾ ਟਾਪ ਪਹਿਨਣਾ ਇੱਛਾ ਹੈ। ਦੀਪਿਕਾ ਪਾਦੂਕੌਨ ਨਾਲ ਕਿਰਦਾਰ ਹੋਏ ਤਾਂ ਚਿੱਟੀ ਸਾੜ੍ਹੀ 'ਚ ਗੰਭੀਰ ਭੂਮਿਕਾ ਕਰੇਗੀ ਇਲੀਆਨਾ। 'ਫਟਾ ਪੋਸਟਰ ਨਿਕਲਾ ਹੀਰੋ', 'ਮੈਂ ਤੇਰਾ ਹੀਰੋ' ਫ਼ਿਲਮਾਂ ਵਾਲੀ ਇਹ ਹੀਰੋਇਨ ਨਸ਼ਾ ਕਰਨ ਵਾਲਿਆਂ ਤੋਂ ਕੋਹਾਂ ਦੂਰ ਰਹਿਣ ਨੂੰ ਤਵੱਜੋ ਦਿੰਦੀ ਹੈ। ਨਿਬੋਲ ਦੀ ਪੱਕੀ ਮਿੱਤਰ ਹੁਣ ਦੋ ਕਰੋੜ ਪ੍ਰਤੀ ਫ਼ਿਲਮ ਮਿਹਨਤਾਨਾ ਲੈਣ ਲੱਗ ਪਈ ਹੈ। ਹੁਣੇ ਜਿਹੇ ਹੀ ਇਟਲੀ ਘੁੰਮ ਕੇ ਆਈ ਇਲੀ ਨੂੰ ਇਟਲੀ ਜਾ ਕੇ ਭਾਰਤ ਦੀ ਰਸ-ਮਲਾਈ, ਰੱਸਗੁੱਲੇ ਤੇ ਚਾਕਲੇਟ ਨਹੀਂ ਮਿਲੇ ਤੇ ਇਨ੍ਹਾਂ ਬਿਨ ਔਖਾ ਵਕਤ ਉਸ ਨੇ ਕੱਟਿਆ। ਉਸ ਨੂੰ ਪਤਾ ਹੈ ਕਿ ਸਿਤਾਰਿਆਂ ਦੀ ਆਪਣੀ ਜ਼ਿੰਦਗੀ ਜ਼ਿਆਦਾ ਵਧੀਆ ਨਹੀਂ ਹੁੰਦੀ ਤੇ ਪ੍ਰਬੰਧਕ ਵੀ ਬਹੁਤ ਸਤਾਉਂਦੇ ਹਨ ਪਰ ਇਸ ਖੇਤਰ 'ਚ ਇਹ ਕੁਰਬਾਨੀ ਦੇਣੀ ਹੀ ਪੈਂਦੀ ਹੈ। ਅਜੈ ਦੇਵਗਨ ਤੱਕ ਦੇ ਸਿਤਾਰਿਆਂ ਨਾਲ ਕੈਰੀਅਰ ਨੂੰ ਨਵਾਂ ਮੋੜ ਦੇਣ ਵਾਲੀ ਕਾਜੋਲ ਨਾਲ ਦੁਸ਼ਮਣੀ ਤੋਂ ਇਨਕਾਰ ਕਰਦੀ ਹੈ। ਵਾਰ-ਵਾਰ ਪ੍ਰਬੰਧਕਾਂ ਨੂੰ ਉਹ ਬੇਨਤੀ ਕਰਦੀ ਹੈ ਕਿ ਪ੍ਰਬੰਧਕ ਆਪਣੀ ਮਰਿਆਦਾ 'ਚ ਰਹਿਣ। ਔਰਤਾਂ ਦੀ ਇੱਜ਼ਤ ਕਰਨ। ਜਦ ਕਿਸੇ ਲੜਕੀ ਨੂੰ ਜ਼ਬਰਦਸਤੀ ਸਰੀਰਕ ਸ਼ੋਸ਼ਣ ਦੀ ਧਮਕੀ ਦਿੱਤੀ ਜਾਂਦੀ ਹੈ, ਉਸ 'ਤੇ ਕੀ ਬੀਤਦੀ ਹੈ, ਸੁਣ ਕੇ ਉਹ ਕੰਬ ਜਾਂਦੀ ਹੈ ਤੇ ਮਰਦਾਂ ਨੂੰ ਅਪੀਲ ਕਰਦੀ ਹੈ ਕਿ ਕਿਸੇ ਦਾ ਦਿਲ ਹੌਲਾ ਨਾ ਕਰੋ। ਇੱਜ਼ਤਾਂ ਨਾਲ ਖੇਡਣਾ ਬੰਦ ਕਰੋ। ਇਲੀ ਨੇ ਤਾਂ ਦਿਵਯੰਕਾ ਤ੍ਰਿਪਾਠੀ ਨਾਲ ਮਿਲ ਕੇ ਪ੍ਰਧਾਨ ਮੰਤਰੀ ਤੱਕ ਨੂੰ ਅਪੀਲ ਕੀਤੀ ਹੈ ਕਿ ਦੇਸ਼ ਜਬਰ ਜਨਾਹ ਤੋਂ ਮੁਕਤ ਹੋਣਾ ਚਾਹੀਦਾ ਹੈ।


ਖ਼ਬਰ ਸ਼ੇਅਰ ਕਰੋ

ਨੇਹਾ ਸ਼ਰਮਾ

ਬੇੜੀ ਮੰਝਧਾਰ 'ਚ

'ਕੁੱਕ' ਵਾਲੀ ਨੇਹਾ ਸ਼ਰਮਾ 'ਯਮਲਾ ਪਗਲਾ ਦੀਵਾਨਾ-2' ਨਾਲ ਵੀ ਆਪਣੀ ਮੌਜੂਦਗੀ ਦਾ ਅਹਿਸਾਸ ਫ਼ਿਲਮ ਸੰਸਾਰ ਨੂੰ ਦਿਖਾ ਚੁੱਕੀ ਹੈ। ਰਿਤਿਕ ਰੌਸ਼ਨ ਦੀ ਵੱਡੀ ਪ੍ਰਸੰਸਕਾ ਨੇਹਾ ਪ੍ਰਭਾਵਿਤ ਹੈ ਕਾਜੋਲ ਤੋਂ। ਬਿਹਾਰ ਦੀ ਇਹ ਕੁੜੀ ਪੰਜਾਬੀ ਵੀ ਚੰਗੀ ਤਰ੍ਹਾਂ ਜਾਣਦੀ ਹੈ। ਸਿਰਫ ਤੇ ਸਿਰਫ ਨੇਹਾ ਕਈ ਵਾਰ ਜ਼ਿੰਮੇਵਾਰੀ ਤੋਂ ਕੰਮ ਨਹੀਂ ਲੈਂਦੀ, ਖ਼ਾਸ ਕਰਕੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਆਪਣੀ ਕਾਮੁਕ ਤਸਵੀਰ ਸਬੰਧੀ ਨੇਹਾ ਨੇ ਸਫ਼ਾਈ ਦਿੱਤੀ ਕਿ ਉਸ ਦੀ ਤਸਵੀਰ ਨਾਲ ਛੇੜਛਾੜ ਹੋ ਰਹੀ ਹੈ। ਅਨਿਲ ਕਪੂਰ ਤੇ ਅਰਜੁਨ ਕਪੂਰ ਨਾਲ 'ਮੁਬਾਰਕਾਂ' ਨੇ ਨੇਹਾ ਨੂੰ ਵੀ ਲਗਾਤਾਰ ਸੁਰਖੀਆਂ 'ਚ ਰੱਖਿਆ ਹੈ। ਕਿਰਦਾਰ 'ਚ ਚੋਣ ਸਮੇਂ ਸਾਵਧਾਨੀ ਹੁਣ ਉਹ ਵਰਤ ਰਹੀ ਹੈ। 'ਹੇਰਾ ਫੇਰੀ-3' ਹੋਵੇ ਜਾਂ 'ਤੁਮ ਬਿਨ-2' ਫ਼ਿਲਮਾਂ ਨਾਲ ਪਿਆਰ ਪਾ ਕੇ ਵੀ ਨੇਹਾ ਕੋਈ ਖ਼ਾਸ ਲਾਭ ਨਹੀਂ ਹੋਇਆ। ਆਖ਼ਰ ਘਾਟ ਕਿੱਥੇ ਹੈ? ਖ਼ੈਰ ਨੇਹਾ ਨੇ ਹਾਰ ਨਹੀਂ ਮੰਨੀ। ਜਾਪਾਨ ਦੀ ਕਾਸਮੈਟਿਕ ਕੰਪਨੀ ਸਪਾਵੇਕ ਨੇ ਨੇਹਾ ਸ਼ਰਮਾ ਨੂੰ ਆਪਣਾ ਬਰਾਂਡ ਅੰਬੈਸਡਰ ਬਣਾਇਆ ਹੈ। ਅਸਲੀ ਜੀਵਨ 'ਚ ਨੇਹਾ ਕਾਫੀ ਰੁਮਾਂਟਿਕ ਹੈ। ਬ੍ਰਿਸਚਿਕ ਰਾਸ਼ੀ ਦੀ ਹੋਣ ਕਰਕੇ ਉਹ ਆਖਦੀ ਹੈ ਕਿ ਲਗਦਾ ਹੈ ਕਿ ਜਨੂੰਨ ਤੇ ਰੁਮਾਂਸ ਉਸ ਦੀ ਰਗ-ਰਗ ਵਿਚ ਲਹੂ ਦੇ ਨਾਲ ਹੀ ਦੌੜ ਰਹੇ ਹਨ। ਨੇਹਾ ਨੂੰ ਪਤਾ ਹੈ ਕਿ ਮੁਕਾਬਲਾ ਬਹੁਤ ਹੀ ਸਖ਼ਤ ਹੈ ਪਰ ਉਸ ਦੀ ਪ੍ਰੋਫਾਈਲ ਉਸ ਅਨੁਸਾਰ ਕਾਫੀ ਵਧੀਆ ਹੈ। ਬਾਲੀਵੁੱਡ 'ਚ ਗੀਤਾਂ ਦਾ ਕਾਲ ਹੈ। ਇਹ ਗੱਲ ਨੇਹਾ ਕਹਿ ਰਹੀ ਹੈ। 'ਲੈਲਾ ਓ ਲੈਲਾ', 'ਦਿਲ ਮੇਂ ਛੁਪਾ ਲੂੰਗਾ', 'ਮਾਹੀ ਵੇ', 'ਹਸੀਨੋਂ ਕਾ ਦੀਵਾਨਾ' ਸਾਰੇ ਹੀ ਗਾਣੇ ਪੁਰਾਣੇ ਹੁਣ ਅੱਜ ਦੀਆਂ ਫ਼ਿਲਮਾਂ 'ਚ ਪਾਏ ਜਾ ਰਹੇ ਹਨ। ਇਸ ਲਈ ਹੀ ਨੇਹਾ ਪੁਰਾਣੇ ਗਾਣੇ ਪਸੰਦ ਕਰਦੀ ਹੈ ਤੇ ਉਸ ਦਾ ਮੋਬਾਈਲ 'ਓਲਡ ਇਜ਼ ਗੋਲਡ' ਨਾਲ ਭਰਿਆ ਹੋਇਆ ਹੈ। 'ਜਯੋਤਾ ਭਾਈ ਦੀ ਲਵ ਸਟੋਰੀ' ਦੇ ਸਮੇਂ ਤੋਂ ਹੀ ਉਸ ਦਾ ਸੁਪਨਾ ਰਣਬੀਰ ਕਪੂਰ ਦੀ ਹੀਰੋਇਨ ਬਣਨ ਦਾ ਹੈ। ਅਜੇ ਤੱਕ ਇਹ ਸੁਪਨਾ ਅਧੂਰਾ ਹੈ। ਨੇਹਾ ਚਮਕੀਲੀ ਗੁੱਡੀ ਨਹੀਂ ਬਲਕਿ ਅਭਿਨੈ ਦੀ ਰਾਣੀ ਕਹਾਉਣਾ ਪਸੰਦ ਕਰਦੀ ਹੈ। ਸ਼ਿਕਾਗੋ ਉਸ ਦਾ ਮਨਪਸੰਦ ਸ਼ਹਿਰ ਹੈ। ਵਿਹਲੀ ਹੋਵੇ ਤਾਂ ਸ਼ਿਕਾਗੋ, ਰੁਝੇਵੇਂ ਹੋਣ ਤਾਂ ਮਸ਼ਹੂਰੀਆਂ, ਇਥੋਂ ਤੱਕ ਸੀਮਤ ਨੇਹਾ ਸ਼ਰਮਾ ਅਜੇ ਮੰਝਧਾਰ 'ਚ ਹੀ ਨਜ਼ਰ ਆ ਰਹੀ ਹੈ।

ਸਲਮਾਨ ਖ਼ਾਨ

'ਲਵਰਾਤਰੀ' 'ਭਾਰਤ' ਦੀ

'ਲਵਰਾਤਰੀ' ਬਣਾ ਕੇ ਸਲਮਾਨ ਖਾਨ ਨੇ ਆਪਣੇ ਜੀਜਾ ਜੀ ਨੂੰ ਹੀਰੋ ਬਣਾ ਦਿੱਤਾ ਹੈ। ਚਾਹੇ ਅਦਾਲਤ ਨੇ ਸੱਲੂ ਮੀਆਂ ਨੂੰ ਪੂਰੇ ਰੂਪ 'ਚ ਵਿਦੇਸ਼ ਜਾਣ ਦੀ ਆਗਿਆ ਨਹੀਂ ਦਿੱਤੀ ਪਰ ਸਲਮਾਨ ਦੇ ਫ਼ਿਲਮੀ ਕੰਮਕਾਰ 'ਤੇ ਇਸ ਗੱਲ ਦਾ ਖ਼ਾਸ ਪ੍ਰਭਾਵ ਨਹੀਂ ਹੈ। ਸਲਮਾਨ ਦੀ 'ਭਾਰਤ' ਤੇਜ਼ੀ ਨਾਲ ਬਣਨ ਵਾਲੀ ਹੈ। ਜੀਜਾ ਜੀ ਦਾ ਫ਼ਿਲਮੀ ਕੈਰੀਅਰ ਉਸ ਨੇ ਆਪਣੇ ਮਾਰਗ-ਦਰਸ਼ਨ 'ਚ ਸ਼ੁਰੂ ਕਰਵਾ ਦਿੱਤਾ ਹੈ। ਪ੍ਰਿਅੰਕਾ ਕਰਵਾਏ ਵਿਆਹ ਉਸ 'ਤੇ ਅਸਰ ਨਹੀਂ ਕਿਉਂਕਿ 'ਭਾਰਤ' 'ਚ ਵਿਦੇਸ਼ਣ ਕੈਟਰੀਨਾ ਕੈਫ ਆ ਗਈ ਹੈ। 'ਭਾਰਤ' ਦਾ ਪਹਿਲਾ ਪੜਾਅ ਸਮਾਪਤ ਹੋ ਗਿਆ ਹੈ। 'ਧੂਮ-4' ਸਬੰਧੀ ਵੀ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਯਸ਼ਰਾਜ ਬੈਨਰ 'ਧੂਮ' ਤੋਂ ਕਾਮਯਾਬੀ ਨਾਲ ਧੂਮ ਪਾਉਂਦਾ ਅਗਾਂਹ ਵਧ ਰਿਹਾ ਹੈ। ਸਲਮਾਨ ਨੂੰ ਇਹ ਫ਼ਿਲਮ ਮਿਲੇਗੀ ਜਾਂ ਨਹੀਂ, ਹਾਲੇ ਨਿਸਚਿਤ ਨਹੀਂ ਹੈ। ਫਿਲਹਾਲ ਉਸ ਦਾ ਪੂਰਾ ਧਿਆਨ ਪਿਆਰੇ ਜੀਜਾ ਜੀ ਨੂੰ ਕਾਮਯਾਬ ਕਰਨ ਵੱਲ ਹੈ। ਦੀਦੀ ਅਰਪਿਤਾ ਖਾਨ ਦੇ ਪਤੀ ਦੇਵ ਆਯੁਸ਼ ਸ਼ਰਮਾ ਦੀ 'ਲਵਰਾਤਰੀ' ਸਲਮਾਨ ਦੀ ਦੇਖ-ਰੇਖ 'ਚ ਆਈ ਹੈ। 'ਲਵਰਾਤਰੀ' ਦੇ ਪੱਤਰਕਾਰ ਸੰਮੇਲਨ 'ਚ ਸੱਲੂ ਨੇ ਕਿਹਾ ਕਿ ਉਸ ਦੇ ਸੁਪਨਿਆਂ ਦੀ ਰਾਣੀ ਰਾਤ ਸੁਪਨੇ 'ਚ ਆਉਂਦੀ ਹੈ ਤੇ ਸਵੇਰੇ ਚਲੀ ਜਾਂਦੀ ਹੈ। ਬਾਕੀ ਜੇ ਉਹ ਕਿਸੇ ਪੱਤਰਕਾਰ ਨੂੰ ਉਸ ਦੀ ਨਿੱਜੀ ਜ਼ਿੰਦਗੀ ਸਬੰਧੀ ਨਹੀਂ ਪੁੱਛਦਾ ਤਾਂ ਪੱਤਰਕਾਰ ਵੀ ਕਿਰਪਾ ਰੱਖਿਆ ਕਰਨ ਨਿੱਜੀ ਸਵਾਲ ਪੁੱਛਣ ਤੋਂ। ਭਾਈਜਾਨ ਦੀ ਹਾਜ਼ਰ ਜਵਾਬੀ ਜੱਗ ਜਾਣਦਾ ਹੈ। 'ਦਸ ਕਾ ਦਮ' ਦਾ ਦਮ ਨਿਕਲ ਪਿਆ ਪਰ ਉਸ ਦੇ ਚਿਹਰੇ 'ਤੇ ਕੋਈ ਚਿੰਤਾ ਨਹੀਂ ਹੈ। 'ਬਿੱਗ ਬਾਸ' ਹੁਣ 'ਦਸ ਕਾ ਦਮ' ਚਾਹੇ ਨਹੀਂ ਦਿਖਾ ਸਕਿਆ ਪਰ 'ਭਾਰਤ' ਦਾ ਉਹ ਅਜੇ ਵੀ ਸੁਪਰ ਸਿਤਾਰਾ ਹੈ। ਸਕਾਰਲੇਟ ਤੇ ਸ੍ਰਿਸ਼ਟੀ ਰੋਡੇ ਇਸ ਵਾਰ 'ਬਿੱਗ ਬਾਸ-11' 'ਚ ਸਲਮਾਨ ਦੇ ਕਹਿਣ 'ਤੇ ਆ ਰਹੀਆਂ ਹਨ।

ਕ੍ਰਿਸ਼ਮਾ ਕਪੂਰ

ਇਕ ਦੁਖਿਆਰੀ

ਅਸਲੀ ਜ਼ਿੰਦਗੀ 'ਚ ਏਨੇ ਮਹਿੰਗੇ ਕੱਪੜੇ ਪਹਿਨਦੀ ਹੈ ਕ੍ਰਿਸ਼ਮਾ ਕਪੂਰ ਕਿ ਕੀਮਤ ਸੁਣ ਕੇ ਰੌਂਗਟੇ ਹੀ ਮਾੜੇ ਬੰਦੇ ਦੇ ਖੜ੍ਹੇ ਹੋ ਜਾਣ। 'ਡੇਂਜਰਸ ਇਸ਼ਕ' ਨਾਲ 6 ਸਾਲ ਪਹਿਲਾਂ ਫ਼ਿਲਮਾਂ 'ਚ ਦਿਖਾਈ ਦੇਣ ਵਾਲੀ ਕ੍ਰਿਸ਼ਮਾ ਜਦ ਪਿਤਾ ਰਣਧੀਰ ਕਪੂਰ ਦੇ ਜਨਮ ਦਿਨ ਦੀ ਪਾਰਟੀ 'ਚ ਪਹੁੰਚੀ ਤਾਂ ਉਸ ਦਾ ਮਹਿੰਗਾ ਪਰਸ ਦੇਖ ਕੇ ਕਈਆਂ ਦੀਆਂ ਅੱਖਾਂ ਅੱਡੀਆਂ ਹੀ ਗਈਆਂ। ਜੀ ਹਾਂ ਕ੍ਰਿਸ਼ਮਾ ਦੇ ਪਰਸ ਦੀ ਕੀਮਤ ਦੋ ਲੱਖ ਸੀ। ਹੁਣ ਪਹਿਰਾਵਾ ਤਾਂ ਪੰਜ ਲੱਖ ਦੇ ਕੱਪੜੇ ਤੇ ਸੱਤਰ ਹਜ਼ਾਰ ਦੀ ਜੁੱਤੀ। 2600 ਦਾ ਸੂਟ, 3600 ਦੇ ਗਹਿਣੇ ਵਾਲੀ ਕਹਾਵਤ ਲੱਖਾਂ 'ਚ ਆਪੇ ਹੀ ਪਹੁੰਚ ਗਈ। ਕ੍ਰਿਸ਼ਮਾ ਅੱਜਕਲ੍ਹ ਬੇਬੀ ਕਲੋਥਿੰਗ ਸਟੋਰ ਚਲਾ ਰਹੀ ਹੈ। ਬੇਬੀ ਓਏ ਡਾਟਕਾਮ ਰਾਹੀਂ ਈ-ਕਾਮਰਸ ਪਹਿਰਾਵੇ ਆਨਲਾਈਨ ਕ੍ਰਿਸ਼ਮਾ ਵੇਚ ਰਹੀ ਹੈ। ਬੇਟੀ ਸਮਾਇਰਾ ਤੇ ਪੁੱਤਰ ਕਿਆਨ ਉਸ ਲਈ ਕੀਮਤੀ ਗਹਿਣੇ ਹਨ। ਕ੍ਰਿਸ਼ਮਾ ਦੇ ਫ਼ਿਲਮੀ ਕ੍ਰਿਸ਼ਮੇ ਕੌਣ ਨਹੀਂ ਜਾਣਦਾ? ਸਾਲ ਪਹਿਲਾਂ ਦੀ ਗੱਲ ਕਿ ਵਿਰਾਟ ਕੋਹਲੀ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਦਾ ਪਹਿਲਾ ਪਿਆਰ ਅਨੁਸ਼ਕਾ ਨਹੀਂ ਕ੍ਰਿਸ਼ਮਾ ਕਪੂਰ ਸੀ। ਏਨੀ ਸੋਹਣੀ, ਪ੍ਰਤਿਭਾ ਭਰੀ ਪਰ ਕਿਸਮਤ ਮਾਰੀ ਤਲਾਕਸ਼ੁਦਾ ਔਰਤ ਬਣ ਕੇ ਰਹਿ ਗਈ ਕ੍ਰਿਸ਼ਮਾ ਦੇ ਸਾਬਕਾ ਪਤੀ ਸੰਜੇ ਨੇ ਤਾਂ ਪ੍ਰਿਯਾ ਸਚਦੇਵ ਨਾਲ ਸ਼ਾਦੀ ਕਰ ਲਈ ਪਰ ਕ੍ਰਿਸ਼ਮਾ ਦਾ ਮਨ ਹੁਣ ਵਿਆਹ ਤੋਂ ਅੱਕ ਗਿਆ ਹੈ। ਕ੍ਰਿਸ਼ਮਾ ਕਪੂਰ ਖੈਰ ਹੁਣ ਲੰਡਨ 'ਚ ਹੈ ਤੇ ਉਥੇ 45ਵਾਂ ਜਨਮ ਦਿਨ ਮਨਾ ਰਹੀ ਹੈ। ਕਰੀਨਾ, ਸੈਫ, ਸੋਨਮ ਕਪੂਰ, ਅਨੰਦ ਅਹੂਜਾ ਤੇ ਨਤਾਸ਼ਾ ਸਭ ਨੇ ਲੰਡਨ 'ਚ ਕ੍ਰਿਸ਼ਮਾ ਨਾਲ ਉਸ ਦਾ ਜਨਮ ਦਿਨ ਮਨਾਇਆ। ਓਧਰ ਕ੍ਰਿਸ਼ਮਾ ਦੇ ਦੋਸਤ ਸੰਦੀਪ ਤੋਸ਼ਨੀਵਾਨ ਦਾ ਤਲਾਕ ਹੋ ਗਿਆ ਹੈ ਤੇ ਨਾਲ ਹੀ ਖ਼ਬਰ ਕਿ ਸ਼ਾਇਦ ਕ੍ਰਿਸ਼ਮਾ ਨਾਲ ਵਿਆਹ ਹੋ ਜਾਏ। ਕਪੂਰ ਖਾਨਦਾਨ ਦੀ ਤਲਾਕਸ਼ੁਦਾ ਧੀ ਹੋਣ ਦਾ ਗ਼ਮ ਹੈ ਪਰ ਮਾਂ ਬਬੀਤਾ ਵੀ ਤਾਂ ਪਿਤਾ ਰਣਧੀਰ ਕਪੂਰ ਤੋਂ ਵੱਖ ਰਹਿ ਰਹੀ ਹੈ। ਸੰਜਨਾ ਕਪੂਰ ਤੋਂ ਬਾਅਦ ਪਹਿਲੀ ਕਾਮਯਾਬ ਕਪੂਰ ਖਾਨਦਾਨ ਦੀ ਬੇਟੀ ਕ੍ਰਿਸ਼ਮਾ ਕਪੂਰ ਵੈੱਬ ਦੁਨੀਆ ਇੰਟਰਨੈੱਟ ਸਾਈਟ ਦੀ ਖਾਸ ਦੋਸਤ ਹੈ। ਉਸ ਦੀ ਨਾਨੀ ਉਸ ਨੂੰ ਬਹੁਤ ਲਾਡ ਕਰਦੀ ਸੀ। 'ਪ੍ਰੇਮ ਕੈਦੀ' ਤੋਂ 'ਡੇਂਜਰਸ ਇਸ਼ਕ' ਤੱਕ ਕ੍ਰਿਸ਼ਮਾ ਦੇ ਕ੍ਰਿਸ਼ਮੇ ਸਭ ਨੇ ਦੇਖੇ ਪਰ ਘਰ-ਪਰਿਵਾਰ ਵਲੋਂ ਨਾਖੁਸ਼ ਕ੍ਰਿਸ਼ਮਾ ਕਪੂਰ ਦਾ ਜ਼ਿੰਦਗੀ ਕ੍ਰਿਸ਼ਮਾ ਸ਼ਾਇਦ ਫੇਲ੍ਹ ਰਿਹਾ ਹੈ।


-ਸੁਖਜੀਤ ਕੌਰ

ਪਹਿਲੀ ਗ਼ਲਤੀ ਹੁਣ ਸੁਧਾਰ ਲਈ ਹੈ ਸੋਨਾਕਸ਼ੀ ਸਿਨਹਾ

ਅਲੀ ਫ਼ਜ਼ਲ, ਡਾਇਨਾ ਪੇਂਟੀ ਅਤੇ ਜਿੰਮੀ ਸ਼ੇਰਗਿੱਲ ਨੂੰ ਚਮਕਾਉਂਦੀ 'ਹੈਪੀ ਭਾਗ ਜਾਏਗੀ' ਦਾ ਵਿਸਥਾਰ 'ਹੈਪੀ ਫਿਰ ਭਾਗ ਜਾਏਗੀ' ਹੁਣ ਬਣ ਕੇ ਤਿਆਰ ਹੈ। ਇਸ ਨਵੀਂ ਫ਼ਿਲਮ ਵਿਚ ਇਹ ਤਿੰਨੇ ਕਲਾਕਾਰ ਤਾਂ ਹਨ ਹੀ, ਇਨ੍ਹਾਂ ਦੇ ਨਾਲ ਸੋਨਾਕਸ਼ੀ ਸਿਨਹਾ ਤੇ ਜੱਸੀ ਗਿੱਲ ਨੂੰ ਵੀ ਇਸ ਵਿਚ ਚਮਕਾਇਆ ਗਿਆ ਹੈ। ਵਰਣਨਯੋਗ ਗੱਲ ਇਹ ਹੈ ਕਿ ਡਾਇਨਾ ਦੇ ਨਾਲ-ਨਾਲ ਸੋਨਾਕਸ਼ੀ ਵੀ ਇਸ ਵਿਚ ਹੈਪੀ ਦਾ ਕਿਰਦਾਰ ਨਿਭਾਅ ਰਹੀ ਹੈ।
ਆਪਣੇ ਇਸ ਕਿਰਦਾਰ ਬਾਰੇ ਉਹ ਕਹਿੰਦੀ ਹੈ, 'ਪੰਜਾਬ ਵਿਚ ਹੈਪੀ ਨਾਂਅ ਸਧਾਰਨ ਹੈ। ਇਥੇ ਮੈਂ ਪੰਜਾਬੀ ਕੁੜੀ ਹੈਪੀ ਬਣੀ ਹਾਂ ਅਤੇ ਡਾਇਨਾ ਦੇ ਕਿਰਦਾਰ ਦਾ ਨਾਂਅ ਵੀ ਹੈਪੀ ਹੈ। ਦੋ ਕੁੜੀਆਂ ਦੇ ਇਕੋ ਜਿਹੇ ਨਾਂਅ ਹੋਣ ਦੀ ਬਦੌਲਤ ਕੀ-ਕੀ ਗ਼ਲਤਫ਼ਹਿਮੀਆਂ ਪੈਦਾ ਹੋ ਜਾਂਦੀਆਂ ਹਨ, ਇਹ ਇਥੇ ਕਾਮੇਡੀ ਅੰਦਾਜ਼ ਵਿਚ ਦਿਖਾਇਆ ਗਿਆ ਹੈ। ਪਹਿਲੀ ਫ਼ਿਲਮ ਵਿਚ ਹੈਪੀ ਨੂੰ ਘਰ ਤੋਂ ਭੱਜ ਕੇ ਪਾਕਿਸਤਾਨ ਪਹੁੰਚਦਿਆਂ ਦਿਖਾਇਆ ਗਿਆ ਸੀ ਜਦੋਂ ਕਿ ਇਥੇ ਉਹ ਭੱਜ ਕੇ ਚੀਨ ਪਹੁੰਚ ਜਾਂਦੀ ਹੈ।' ਇਥੇ ਪੰਜਾਬੀ ਕੁੜੀ ਦੀ ਭੂਮਿਕਾ ਨਿਭਾਉਣ ਵਿਚ ਬਹੁਤ ਮਜ਼ਾ ਆਇਆ। ਹਾਲਾਂਕਿ ਮੈਂ ਬਿਹਾਰੀ ਬਾਬੂ ਦੀ ਬੇਟੀ ਹਾਂ ਪਰ ਮੇਰੇ 'ਚ ਪੰਜਾਬੀਆਂ ਵਾਲੀ ਗੱਲ ਜ਼ਿਆਦਾ ਹੈ ਅਤੇ ਇਸ ਫ਼ਿਲਮ ਵਿਚ ਇਹੀ ਸਭ ਕਰਨਾ ਮੇਰੇ ਹਿੱਸੇ ਆਇਆ ਹੈ।
ਇਹ ਘੱਟ ਹੀ ਲੋਕ ਜਾਣਦੇ ਹਨ ਕਿ ਪਹਿਲੀ ਹੈਪੀ ਵਿਚ ਵੀ ਉਹ ਕੰਮ ਕਰਨ ਵਾਲੀ ਸੀ ਪਰ ਗੱਲ ਨਹੀਂ ਬਣ ਸਕੀ ਸੀ। ਇਸ ਬਾਰੇ ਉਹ ਕਹਿੰਦੀ ਹੈ, 'ਨਿਰਦੇਸ਼ਕ ਮੁਦੱਸਰ ਅਜ਼ੀਜ਼ ਮੇਰੇ ਕੋਲ 'ਹੈਪੀ ਭਾਗ ਜਾਏਗੀ' ਦੀ ਪੇਸ਼ਕਸ਼ ਲੈ ਕੇ ਆਏ ਸਨ, ਕਿਉਂਕਿ ਉਦੋਂ ਮੈਂ 'ਅਕੀਰਾ' ਵਿਚ ਰੁੱਝੀ ਹੋਈ ਸੀ। ਸੋ, ਮੈਂ ਇਹ ਫ਼ਿਲਮ ਕਰ ਨਹੀਂ ਸਕੀ। ਬਾਅਦ ਵਿਚ ਜਦੋਂ ਮੈਂ ਇਹ ਫ਼ਿਲਮ ਦੇਖੀ ਤਾਂ ਇਕ ਚੰਗੀ ਕਾਮੇਡੀ ਫ਼ਿਲਮ ਦਾ ਹਿੱਸਾ ਨਾ ਬਣ ਸਕਣ ਦਾ ਦੁੱਖ ਹੋਇਆ। ਫ਼ਿਲਮ ਨਾ ਕਰ ਸਕਣ ਦੀ ਉਹ ਗ਼ਲਤੀ ਹੁਣ ਸੁਧਾਰ ਲਈ ਹੈ। ਨਾ ਜਾਣੇ ਕਿਉਂ ਕਦੋਂ ਤੋਂ ਮੇਰੇ ਦਿਲ ਵਿਚ ਸੀ ਕਿ ਮੁਦੱਸਰ ਇਸ ਦਾ ਵਿਸਥਾਰ ਜ਼ਰੂਰ ਬਣਾਉਣਗੇ ਅਤੇ ਮੇਰੇ ਕੋਲ ਪੇਸ਼ਕਸ਼ ਲੈ ਕੇ ਆਉਣਗੇ। ਜੋ ਸੋਚਿਆ ਸੀ, ਉਹੀ ਹੋਇਆ। ਹੁਣ ਜਿਵੇਂ ਹੀ ਉਹ ਫ਼ਿਲਮ ਲੈ ਕੇ ਆਏ ਤਾਂ ਮੈਂ ਹਾਂ ਕਹਿ ਦਿੱਤੀ।'
ਇਥੇ ਸੋਨਾਕਸ਼ੀ ਦੇ ਨਾਲ ਜੱਸੀ ਗਿੱਲ ਵੀ ਹੈ। ਇਨ੍ਹਾਂ ਨਾਲ ਕੰਮ ਕਰਨ ਦੇ ਅਨੁਭਵ ਨੂੰ ਸਾਂਝਾ ਕਰਦੇ ਹੋਏ ਉਹ ਕਹਿੰਦੀ ਹੈ, 'ਉਹ ਬਹੁਤ ਹੀ ਸ਼ਰਮੀਲੇ ਕਿਸਮ ਦੇ ਹਨ। ਕਦੀ ਮੇਰੇ ਨਾਲ ਅੱਖਾਂ ਵਿਚ ਅੱਖਾਂ ਪਾ ਕੇ ਗੱਲ ਨਹੀਂ ਕਰਦੇ। ਸੈੱਟ 'ਤੇ ਵੀ ਉਹ ਆਪਣਾ ਧਿਆਨ ਆਪਣੇ ਵੱਲ ਹੀ ਕੇਂਦਰਿਤ ਰੱਖਦੇ ਸਨ। ਇਕ ਦਿਨ ਸ਼ੂਟਿੰਗ ਦੌਰਾਨ ਜਦੋਂ ਮੈਂ ਵੈਨਿਟੀ ਵੈਨ ਵਿਚ ਬੈਠੀ ਸੀ ਤਾਂ ਜੱਸੀ ਜੀ ਮੇਰੇ ਨਾਲ ਫੋਟੋ ਖਿਚਵਾਉਣਾ ਚਾਹੁੰਦੇ ਸਨ। ਮੇਰੇ ਨਾਲ ਸ਼ੂਟਿੰਗ ਕਰਨ ਦੇ ਬਾਵਜੂਦ ਤਸਵੀਰ ਲਈ ਇਜਾਜ਼ਤ ਮੰਗਣਾ ਹੀ ਦਰਸਾਉਂਦਾ ਹੈ ਕਿ ਉਹ ਸਾਥੀ ਕਲਾਕਾਰ ਦੀ ਕਿੰਨੀ ਇੱਜ਼ਤ ਕਰਦੇ ਹਨ।'

ਤਾਪਸੀ ਪੰਨੂੰ :

ਸਿਤਾਰਾ ਬੁਲੰਦ

'ਦਿਲ ਜੰਗਲੀ' 'ਮਨਮਰਜ਼ੀਆਂ' ਵਿਚ ਵੱਖਰੇ-ਵੱਖਰੇ ਕਿਰਦਾਰ ਨਿਭਾਏ ਪਰ ਜ਼ਿੰਦਗੀ ਦਾ ਅਹਿਮ ਕਿਰਦਾਰ ਜਿਸ ਦੀ ਚਰਚਾ ਗਲੀ-ਗਲੀ ਹੋ ਰਹੀ ਹੈ, ਉਹ ਤਾਪਸੀ ਪੰਨੂੰ ਦੀ ਫ਼ਿਲਮ 'ਮੁਲਕ', ਜਿਸ ਨੂੰ ਭਾਵੇਂ ਸੌੜੀ ਸੋਚ ਕਾਰਨ ਗੁਆਂਢੀ 'ਮੁਲਕ' ਨੇ ਪਾਬੰਦੀ ਦੇ ਖਾਤੇ 'ਚ ਪਾ ਦਿੱਤਾ ਹੈ, ਪਰ ਅਨੁਭਵ ਸਿਨਹਾ ਦੀ 'ਮੁਲਕ' ਨਾਲ ਸਾਡੇ ਮੁਲਕ ਭਰ 'ਚ ਤਾਪਸੀ ਦੇ ਅਭਿਨੈ ਦੀ ਜਮ੍ਹਾਂ ਪੱਖੀ ਚਰਚਾ ਹੋ ਰਹੀ ਹੈ। ਤਾਪਸੀ ਦੀ 'ਮੁਲਕ' ਦੇਖ ਕੇ ਬਾਲੀਵੁੱਡ ਦੇ ਅਨੁਭਵੀ ਨਿਰਦੇਸ਼ਕ ਉਸ ਤੱਕ ਪਹੁੰਚ ਕਰ ਰਹੇ ਹਨ। ਤਾਪਸੀ ਜਲਦੀ ਹੀ ਇਕ ਬਾਇਓਪਿਕ ਕਰਨ ਜਾ ਰਹੀ ਹੈ। ਭਾਰਤੀ ਔਰਤ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ 'ਤੇ ਬਾਇਓਪਿਕ ਬਣੀ ਤਾਂ ਨੰਬਰ ਤਾਪਸੀ ਦਾ ਹੀ ਲੱਗਣਾ ਹੈ। ਮੋਸ਼ਨ ਪਿਕਚਰਜ਼ ਨਾਲ ਤਾਪਸੀ ਦਾ ਸੰਪਰਕ 'ਮੁਲਕ' ਦੀ ਸ਼ੂਟਿੰਗ ਸਮੇਂ ਤੋਂ ਹੀ ਹੈ। ਤਾਪਸੀ ਖੁਸ਼ਕਿਸਮਤ ਹੈ ਕਿ ਦੱਖਣ 'ਚ ਰੁਝੇਵਿਆਂ ਦੇ ਬਾਵਜੂਦ ਹਿੰਦੀ ਸਿਨੇਮਾ ਉਸ ਨੂੰ ਪਲਕਾਂ ਦੀ ਛਾਂ ਕਰ ਰਿਹਾ ਹੈ। ਤਾਪਸੀ ਪੰਨੂੰ ਜਿਸ ਦੀ ਵੈਨਿਟੀ ਵੈਨ ਮਹਿਲਨੁਮਾ ਹੈ, ਅਮਿਤਾਭ ਬੱਚਨ ਨਾਲ 'ਬਦਲਾ' ਨਾਂਅ ਦੀ ਨਵੀਂ ਫ਼ਿਲਮ ਕਰਨ ਜਾ ਰਹੀ ਹੈ। ਸੁਜਾਏ ਘੋਸ਼ 'ਬਦਲਾ' ਡਾਇਰੈਕਟ ਕਰ ਰਹੇ ਹਨ। ਅਨੁਰਾਗ ਕਸ਼ਯਪ, ਅਨਿਭਵ ਸਿਨਹਾ, ਸੁਜਾਏ ਘੋਸ਼ ਜਿਹੇ ਨਾਮਵਰ ਨਿਰਦੇਸ਼ਕਾਂ ਦੀ ਪਹਿਲੀ ਪਸੰਦ ਬਣ ਚੁੱਕੀ ਤਾਪਸੀ ਪੰਨੂੰ ਸ਼ਾਦ ਅਲੀ ਦੀ 'ਸੂਰਮਾ' ਨਾਲ ਫਿਰ ਕਾਮਯਾਬੀ ਦੇ ਰਾਹ 'ਤੇ ਚੱਲ ਰਹੀ ਹੈ। ਬਾਲੀਵੁੱਡ 'ਮੁਲਕ' ਦੀ ਇਹ ਹੀਰੋਇਨ 'ਮਨਮਰਜ਼ੀਆਂ' ਕਰ ਕੇ ਵੀ 'ਬਦਲਾ' ਲੈ ਕੇ 'ਪਿੰਕ' ਗਰਲ ਦੀ ਦਿੱਖ 'ਚ ਰਹਿੰਦੀ ਹੈ। ਤਾਂ ਹੀ ਹਰ 'ਸੂਰਮਾ' ਨਾਇਕ ਉਸ ਨਾਲ ਕੰਮ ਕਰ ਕੇ ਖੁਸ਼ ਹੈ ਤੇ 'ਮੁਲਕ' ਦੀ ਕਾਮਯਾਬ ਨਾਇਕਾ ਹੈ ਤਾਪਸੀ ਪੰਨੂੰ।

ਖੇਡ ਦੇ ਨਾਂਅ 'ਤੇ ਅੱਜ ਦੇ ਬੱਚੇ ਪੈਰ ਨਹੀਂ ਉਂਗਲੀਆਂ ਚਲਾਉਂਦੇ ਹਨ :

ਸੁਨੀਲ ਸ਼ੈਟੀ

ਬਰਸਾਤ ਦੇ ਮੌਸਮ ਵਿਚ ਮੁੰਬਈ ਦੀਆਂ ਸੜਕਾਂ 'ਤੇ ਏਨੇ ਟੋਏ ਪੈ ਜਾਂਦੇ ਹਨ ਕਿ ਗੱਡੀ ਜਾਂ ਬਾਈਕ ਚਲਾਉਣਾ ਮੁਸ਼ਕਿਲ ਹੋ ਜਾਂਦਾ ਹੈ। ਉਦੋਂ ਆਮ ਤੌਰ 'ਤੇ ਕਾਰ ਮਾਲਕ ਇਹੀ ਸੋਚਦਾ ਹੈ ਕਿ ਕਾਸ਼ ਉਸ ਦੇ ਕੋਲ ਇਸ ਤਰ੍ਹਾਂ ਦੀ ਗੱਡੀ ਹੋਵੇ ਜੋ ਚਿੱਕੜ ਤੇ ਟੋਇਆਂ ਵਾਲੇ ਰਸਤੇ 'ਤੇ ਵੀ ਦੌੜਦੀ ਜਾਵੇ। ਉਂਝ, ਕੁਝ ਮੁੰਬਈ ਵਾਸੀਆਂ ਦੇ ਕੋਲ ਇਸ ਤਰ੍ਹਾਂ ਦੀਆਂ ਗੱਡੀਆਂ ਹਨ ਅਤੇ ਇਨ੍ਹਾਂ ਗੱਡੀਆਂ ਦਾ ਨਜ਼ਾਰਾ 'ਮੱਡ ਸਕਲ ਰੇਸ' ਵਿਚ ਪੇਸ਼ ਹੋ ਗਿਆ। ਮੁੰਬਈ ਨਾਲ ਲਗਦੇ ਇਲਾਕੇ ਕਰਜਤ ਦੀਆਂ ਪਹਾੜੀਆਂ 'ਤੇ ਇਸ ਦੌੜ ਦਾ ਆਯੋਜਨ ਕੀਤਾ ਗਿਆ ਸੀ ਅਤੇ ਉਥੇ ਸੁਨੀਲ ਸ਼ੈਟੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ, ਕਿਉਂਕਿ ਉਹ ਇਸ ਦੌੜ ਦੇ ਬ੍ਰਾਂਡ ਅੰਬੈਸਡਰ ਹਨ। ਖ਼ੁਦ ਸੁਨੀਲ ਨੇ ਵੀ ਇਸ ਦੌੜ ਵਿਚ ਹਿੱਸਾ ਲਿਆ ਅਤੇ ਜਦੋਂ ਉਹ ਆਖ਼ਰੀ ਬਿੰਦੂ 'ਤੇ ਆਏ ਤਾਂ ਉਨ੍ਹਾਂ ਦੇ ਕੱਪੜੇ ਚਿੱਕੜ ਨਾਲ ਭਰੇ ਹੋਏ ਸਨ। ਫਿਰ ਵੀ ਉਨ੍ਹਾਂ ਦੇ ਚਿਹਰੇ 'ਤੇ ਕੱਪੜੇ ਖਰਾਬ ਹੋਣ ਦਾ ਅਫ਼ਸੋਸ ਹੋਣ ਦੀ ਬਜਾਏ ਪਥਰੀਲੇ ਰਸਤਿਆਂ 'ਤੇ ਗੱਡੀ ਚਲਾਉਣ ਦਾ ਸ਼ੌਕ ਪੂਰਾ ਕਰਨ ਦੀ ਖੁਸ਼ੀ ਜ਼ਿਆਦਾ ਸੀ।
ਜਦੋਂ ਉਨ੍ਹਾਂ ਨਾਲ ਗੱਲਬਾਤ ਹੋਈ ਤਾਂ ਇਸ ਦੌੜ ਬਾਰੇ ਉਹ ਕਹਿਣ ਲੱਗੇ, 'ਇਸ ਦੌੜ ਦਾ ਆਯੋਜਨ ਦੇਸ਼ ਦੇ ਹੋਰ ਹਿੱਸਿਆਂ ਵਿਚ ਵੀ ਹੋਵੇਗਾ। ਤੇਜ਼ੀ ਨਾਲ ਕਾਰ ਚਲਾਉਣ ਦਾ ਸ਼ੌਕ ਰੱਖਣ ਵਾਲਿਆਂ ਦੀ ਇੱਛਾ ਦੌੜ ਵਿਚ ਹਿੱਸਾ ਲੈਣ ਦੀ ਵੀ ਹੁੰਦੀ ਹੈ। ਸਾਡੇ ਦੇਸ਼ ਵਿਚ ਆਯੋਜਿਤ ਹੁੰਦੀ ਹਿਮਾਲਿਆ ਕਾਰ ਰੈਲੀ ਨੂੰ ਕਾਫੀ ਚੁਣੌਤੀਪੂਰਨ ਮੰਨਿਆ ਜਾਂਦਾ ਹੈ। ਹੁਣ 'ਮੱਡ ਸਕਲ ਰੇਸ' ਦੀ ਬਦੌਲਤ ਰੇਸ ਦੇ ਸ਼ੌਕੀਨਾਂ ਨੂੰ ਨਵਾਂ ਮੌਕਾ ਦਿੱਤਾ ਗਿਆ ਹੈ। ਮੁੰਬਈ ਦੀਆਂ ਸੜਕਾਂ 'ਤੇ ਟ੍ਰੈਫਿਕ ਏਨਾ ਹੁੰਦਾ ਹੈ ਕਿ ਚੌਥੇ ਗਿਅਰ ਵਿਚ ਗੱਡੀ ਚਲਾਉਣਾ ਦੂਰ ਦੀ ਗੱਲ ਲਗਦੀ ਹੈ। ਇਸ ਤਰ੍ਹਾਂ ਇਸ ਰੇਸ ਵਿਚ ਹਿੱਸਾ ਲੈ ਕੇ ਕਾਰ ਰੇਸ ਦਾ ਰੋਮਾਂਚ ਹਾਸਲ ਕੀਤਾ ਜਾ ਸਕਦਾ ਹੈ। ਮੰਨਿਆ ਕਿ ਇਹ ਮਹਿੰਗਾ ਸ਼ੌਕ ਹੈ ਪਰ ਹੁਣ ਸਾਡੇ ਦੇਸ਼ ਵਿਚ ਵੀ ਰੇਸ ਦੇ ਸ਼ੌਕੀਨ ਬਹੁਤ ਹਨ।'
ਸੁਨੀਲ ਦਾ ਮੰਨਣਾ ਹੈ ਕਿ ਖੇਡਾਂ ਵਿਚ ਹਿੱਸਾ ਲੈ ਕੇ ਪ੍ਰਤੀਯੋਗੀ ਵਿਚ ਸਾਹਸ ਵਧਦਾ ਹੈ। ਉਹ ਇਸ ਗੱਲ 'ਤੇ ਵੀ ਜ਼ੋਰ ਦਿੰਦੇ ਹਨ ਕਿ ਅੱਜਕਲ੍ਹ ਦੇ ਬੱਚਿਆਂ ਨੂੰ ਖੇਡਾਂ ਵਿਚ ਵਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ। ਉਹ ਕਹਿੰਦੇ ਹਨ, 'ਅੱਜ ਖੇਡਾਂ ਨੂੰ ਵੀ ਕੈਰੀਅਰ ਦੇ ਤੌਰ 'ਤੇ ਦੇਖਿਆ ਜਾਣ ਲੱਗਿਆ ਹੈ। ਜੋ ਚੰਗੀ ਗੱਲ ਹੈ, ਕਿਉਂਕਿ ਅੱਜ ਖੇਡ ਜ਼ਰੀਏ ਵੀ ਚੰਗੇ ਪੈਸੇ ਤੇ ਨਾਂਅ ਕਮਾਇਆ ਜਾ ਸਕਦਾ ਹੈ। ਦੁੱਖ ਦੀ ਗੱਲ ਇਹ ਹੈ ਕਿ ਜ਼ਿਆਦਾਤਰ ਬੱਚੇ 'ਆਊਟਡੋਰ ਸਪੋਰਟਸ' ਤੋਂ ਬੇਮੁੱਖ ਹੁੰਦੇ ਜਾ ਰਹੇ ਹਨ। ਉਹ ਮੈਦਾਨ ਵਿਚ ਖੇਡਣ ਦੀ ਬਜਾਏ ਕੰਪਿਊਟਰ 'ਤੇ ਖੇਡਾਂ ਖੇਡਣਾ ਜ਼ਿਆਦਾ ਪਸੰਦ ਕਰਦੇ ਹਨ। ਭਾਵ ਖੇਡਾਂ ਦੇ ਨਾਂਅ 'ਤੇ ਅੱਜ ਦੇ ਬੱਚੇ ਪੈਰ ਨਹੀਂ ਉਂਗਲੀਆਂ ਚਲਾਉਂਦੇ ਹਨ। ਇਸ ਤਰ੍ਹਾਂ ਬੱਚਿਆਂ ਨੂੰ ਖੇਡਾਂ ਦੇ ਫਾਇਦੇ ਸਮਝਾਉਣੇ ਚਾਹੀਦੇ ਹਨ। ਉਨ੍ਹਾਂ ਨੂੰ ਸਮਝਣਾ ਚਾਹੀਦਾ ਕਿ ਖੇਡਾਂ ਨਾਲ ਸਰੀਰਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ।
ਖ਼ੁਦ ਸੁਨੀਲ ਸ਼ੈਟੀ ਫਿਟਨੈੱਸ 'ਤੇ ਬਹੁਤ ਧਿਆਨ ਦਿੰਦੇ ਹਨ ਅਤੇ ਹੁਣ ਤਕ ਉਨ੍ਹਾਂ ਨੇ ਖ਼ੁਦ ਨੂੰ ਚੁਸਤ-ਦਰੁਸਤ ਰੱਖਿਆ ਹੋਇਆ ਹੈ।


-ਪੰਨੂੰ

ਸੀਮਾ ਪਾਹਵਾ ਦਾ ਫ਼ਿਲਮ ਨਿਰਦੇਸ਼ਨ 'ਚ ਆਗਮਨ

ਮੀਲ ਦਾ ਪੱਥਰ ਮੰਨੇ ਜਾਂਦੇ ਲੜੀਵਾਰ 'ਹਮ ਲੋਗ' ਵਿਚ ਸੀਮਾ ਵਲੋਂ ਬੜਕੀ ਦੀ ਭੂਮਿਕਾ ਨਿਭਾਈ ਗਈ ਸੀ। ਉਦੋਂ ਉਹ ਸੀਮਾ ਭਾਰਗਵ ਦੇ ਨਾਂਅ ਨਾਲ ਜਾਣੀ ਜਾਂਦੀ ਸੀ। ਅਭਿਨੇਤਾ ਮਨੋਜ ਪਾਹਵਾ ਨਾਲ ਵਿਆਹ ਕਰਵਾਉਣ ਤੋਂ ਬਾਅਦ ਉਹ ਸੀਮਾ ਪਾਹਵਾ ਦੇ ਨਾਂਅ ਨਾਲ ਜਾਣੀ ਜਾਂਦੀ ਰਹੀ ਹੈ ਅਤੇ 'ਬਰੇਲੀ ਕੀ ਬਰਫ਼ੀ' ਤੇ 'ਸ਼ੁਭ ਮੰਗਲ ਸਾਵਧਾਨ' ਰਾਹੀਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੀ ਅਭਿਨੈ ਪ੍ਰਤਿਭਾ ਤੋਂ ਜਾਣੂ ਕਰਵਾਉਂਦੀ ਰਹੀ ਹੈ।
ਹੁਣ ਆਪਣੀ ਪ੍ਰਤਿਭਾ ਦਾ ਦਾਇਰਾ ਹੋਰ ਵਧਾਉਂਦੇ ਹੋਏ ਸੀਮਾ ਨੇ ਫ਼ਿਲਮ ਨਿਰਦੇਸ਼ਨ ਦੇ ਖੇਤਰ ਵਿਚ ਆਪਣੇ ਕਦਮ ਰੱਖ ਲਏ ਹਨ। ਸੀਮਾ ਨੇ ਆਪਣੀ ਫ਼ਿਲਮ ਦਾ ਨਾਂਅ 'ਪਿੰਡ ਦਾਨ' ਰੱਖਿਆ ਹੈ ਅਤੇ ਇਸ ਦੀ ਸ਼ੂਟਿੰਗ ਨਵੰਬਰ ਵਿਚ ਲਖਨਊ ਵਿਚ ਸ਼ੁਰੂ ਹੋਵੇਗੀ। ਸੀਮਾ ਨਾ ਸਿਰਫ ਇਹ ਫ਼ਿਲਮ ਨਿਰਦੇਸ਼ਿਤ ਕਰੇਗੀ, ਸਗੋਂ ਉਹ ਇਸ ਵਿਚ ਅਭਿਨੈ ਵੀ ਕਰੇਗੀ। ਆਪਣੀ ਇਸ ਫ਼ਿਲਮ ਲਈ ਸੀਮਾ ਨੇ ਨਸੀਰੂਦੀਨ ਸ਼ਾਹ, ਕੋਂਕਣਾ ਸੇਨ ਸ਼ਰਮਾ, ਵਿਕਰਾਂਤ ਮੈਸੀ, ਵਿਨੈ ਪਾਠਕ ਤੇ ਪਰਮਬ੍ਰਤਾ ਚੈਟਰਜੀ ਨੂੰ ਇਕਰਾਰਬੱਧ ਕਰ ਲਿਆ ਹੈ। ਸੀਮਾ ਨੇ ਪਤੀ ਮਨੋਜ ਪਾਹਵਾ ਨੂੰ ਵੀ ਫ਼ਿਲਮ ਵਿਚ ਅਹਿਮ ਭੂਮਿਕਾ ਸੌਂਪੀ ਹੈ।


-ਮੁੰਬਈ ਪ੍ਰਤੀਨਿਧ

ਕਾਮੇਡੀ ਦੀ ਡਬਲਡੋਜ਼ 'ਮਿਸਟਰ ਐਂਡ ਮਿਸਿਜ਼ 420 ਰਿਟਰਨਜ਼'

ਕਈ ਸਾਲਾਂ ਬਾਅਦ ਆਏ 'ਕੈਰੀ ਆਨ ਜੱਟਾ' ਦੇ ਵਿਸਥਾਰ ਨੂੰ ਮਿਲੇ ਭਰਪੂਰ ਹੁੰਗਾਰੇ ਤੋਂ ਬਾਅਦ ਹੁਣ ਕਰੀਬ ਚਾਰ ਸਾਲਾਂ ਬਾਅਦ ਪੰਜਾਬੀ ਫ਼ਿਲਮ 'ਮਿਸਟਰ ਐਂਡ ਮਿਸਿਜ਼ 420' ਦਾ ਵਿਸਥਾਰ ਵੀ 'ਮਿਸਟਰ ਐਂਡ ਮਿਸਿਜ਼ 420 ਰਿਟਰਨਜ਼' ਦੇ ਰੂਪ 'ਚ ਦੇਖਣ ਨੂੰ ਮਿਲੇਗਾ। ਸਾਲ 2014 ਦੀ ਇਸ ਸਫਲ ਫ਼ਿਲਮ ਦੇ ਵਿਸਥਾਰ ਦਾ ਕਾਫ਼ੀ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ। ਨਿਰੋਲ ਰੂਪ 'ਚ ਇਸ ਕਾਮੇਡੀ ਫ਼ਿਲਮ 'ਚ ਇਸ ਵਾਰ ਮਨੋਰੰਜਨ ਦੀ ਡਬਲਡੋਜ਼ ਮਿਲੇਗੀ। ਰਣਜੀਤ ਬਾਵਾ, ਕਰਮਜੀਤ ਅਨਮੋਲ ਤੇ ਗੁਰਪ੍ਰੀਤ ਘੁੱਗੀ ਫ਼ਿਲਮ ਦੇ ਮੁੱਖ ਸਿਤਾਰੇ ਹਨ। ਹੀਰੋਇਨਾਂ ਦੇ ਮਾਮਲੇ 'ਚ ਵੀ ਪਹਿਲੀ ਫ਼ਿਲਮ ਦੀਆਂ ਤਿੰਨ ਹੀਰੋਇਨਾਂ 'ਚੋਂ ਇਕੋ ਅਵੰਤਿਕਾ ਹੁੰਦਲ ਇਸ ਵਾਰ ਨਜ਼ਰ ਆਵੇਗੀ ਜਦਕਿ ਪਾਇਲ ਰਾਜਪੂਤ ਨੇ ਵੀ ਇਸ ਫ਼ਿਲਮ 'ਚ ਮੁੱਖ ਭੂਮਿਕਾ ਨਿਭਾਈ ਹੈ। 15 ਅਗਸਤ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦਾ ਨਿਰਦੇਸ਼ਕ ਸ਼ਿਤਿਜ ਚੌਧਰੀ ਹੀ ਹੈ। ਇਸ ਫ਼ਿਲਮ ਨੂੰ ਵੀ ਨਰੇਸ਼ ਕਥੂਰੀਆ ਨੇ ਲਿਖਿਆ ਹੈ। ਨਿਰਮਾਤਾ ਰੂਪਾਲੀ ਗੁਪਤਾ ਦੀ ਇਸ ਫ਼ਿਲਮ 'ਚ ਪਹਿਲੀ ਵਾਰ ਪੰਜਾਬੀ ਗਾਇਕ ਜੱਸੀ ਗਿੱਲ ਤੇ ਕਰਮਜੀਤ ਅਨਮੋਲ ਲੀਕ ਤੋਂ ਹਟ ਕੇ ਕਿਰਦਾਰ ਨਿਭਾਉਂਦੇ ਨਜ਼ਰ ਆਉਂਣਗੇ। ਪਿਛਲੀ ਫ਼ਿਲਮ 'ਚ ਜਿਥੇ ਬੀਨੂੰ ਢਿੱਲੋਂ ਅਤੇ ਬੱਬਲ ਰਾਏ ਕੁੜੀਆਂ ਦੇ ਪਹਿਰਾਵੇ 'ਚ ਨਜ਼ਰ ਆਏ ਸਨ, ਉਥੇ ਇਸ ਵਾਰ ਇਹ ਕੰਮ ਜੱਸੀ ਗਿੱਲ ਅਤੇ ਕਰਮਜੀਤ ਅਨਮੋਲ ਦੇ ਹਿੱਸੇ ਆਇਆ ਹੈ। ਫ਼ਿਲਮ ਦੇ ਨਿਰਦੇਸ਼ਕ ਸ਼ਿਤਿਜ ਚੌਧਰੀ ਨੇ ਦੱਸਿਆ ਕਿ ਜਿਵੇਂ ਉਸਦੀ ਪਿਛਲੀ ਫ਼ਿਲਮ 'ਚ ਦਰਸ਼ਕਾਂ ਨੂੰ ਹਰਿਆਣਾ ਦੇ ਸੱਭਿਆਚਾਰ ਦੇ ਰੰਗ ਦੇਖਣ ਨੂੰ ਮਿਲੇ ਸਨ, ਉਸੇ ਤਰ੍ਹਾਂ ਹੁਣ ਇਸ ਫ਼ਿਲਮ 'ਚ ਦਰਸ਼ਕਾਂ ਨੂੰ ਰਾਜਸਥਾਨ ਦੇ ਸੱਭਿਆਚਾਰ ਅਤੇ ਗੱਡੀਆਂ ਵਾਲੇ ਦੇ ਨਾਂਅ ਨਾਲ ਜਾਣੇ ਜਾਂਦੇ ਰਾਜਸਥਾਨੀ ਅਤੇ ਗੁੱਜਰ ਲੋਕਾਂ ਦੀ ਜ਼ਿੰਦਗੀ ਅਤੇ ਉਨ੍ਹਾਂ ਦੇ ਰਹਿਣ ਸਹਿਣ ਦੇ ਰੰਗ ਵੀ ਇਸ ਫ਼ਿਲਮ 'ਚ ਦੇਖਣ ਨੂੰ ਮਿਲਣਗੇ। ਇਹ ਫ਼ਿਲਮ ਦੋ ਅਜਿਹੇ ਮੁੰਡਿਆਂ ਦੀ ਕਹਾਣੀ ਹੈ, ਜਿਨ੍ਹਾਂ 'ਚੋਂ ਇਕ ਅਮਲੀ ਹੈ। ਇਨ੍ਹਾਂ 'ਚੋਂ ਇਕ ਦਾ ਵਿਆਹ ਹੋਵੇਗਾ ਤਾਂ ਉਸ ਨੂੰ ਜੱਦੀ ਜ਼ਮੀਨ ਮਿਲੇਗੀ ਜਦ ਕਿ ਦੂਜੇ ਕੋਲ ਜ਼ਮੀਨ ਹੋਵੇਗੀ ਤਾਂ ਉਸ ਨੂੰ ਵਿਆਹ ਲਈ ਕੁੜੀ ਮਿਲੇਗੀ। ਫ਼ਿਲਮ 'ਚ ਦਰਸ਼ਕਾਂ ਨੂੰ ਫੁੱਲ ਡਰਾਮਾ ਦੇਖਣ ਨੂੰ ਮਿਲੇਗਾ। ਨਿਰਦੇਸ਼ਕ ਮੁਤਾਬਕ ਫ਼ਿਲਮ 'ਚ ਪੰਚਾਂ ਵਾਲੀ ਕਾਮੇਡੀ ਨਹੀਂ ਬਲਕਿ ਹਾਲਾਤ 'ਚ ਸਿਰਜੀ ਕਾਮੇਡੀ ਹੋਵੇਗੀ, ਜੋ ਦਰਸ਼ਕਾਂ ਨੂੰ ਲੋਟ-ਪੋਟ ਕਰੇਗੀ।


-phullharvinder77@gmail.com

ਮੈਨੂੰ ਅਚਾਨਕ ਖ਼ੁਸ਼ੀ ਮਿਲੀ : ਉਦੈਵੀਰ ਸਿੰਘ ਸੰਧੂ

ਆਜ਼ਾਦ ਭਾਰਤ ਵਲੋਂ ਜਿੱਤੇ ਗਏ ਪਹਿਲੇ ਗੋਲਡ ਮੈਡਲ ਦੀ ਕਹਾਣੀ ਪੇਸ਼ ਕਰਦੀ 'ਗੋਲਡ' ਵਿਚ ਨਾਮੀ ਹਾਕੀ ਖਿਡਾਰੀ ਉਦੈਵੀਰ ਸਿੰਘ ਸੰਧੂ ਨੇ ਵੀ ਅਭਿਨੈ ਕੀਤਾ ਹੈ। ਤਰਨ ਤਾਰਨ ਤੋਂ ਕੌਮਾਂਤਰੀ ਪੱਧਰ 'ਤੇ ਉੱਭਰ ਕੇ ਆਏ ਇਸ ਖਿਡਾਰੀ ਨੇ 'ਗੋਲਡ' ਵਿਚ ਵੀ ਹਾਕੀ ਖਿਡਾਰੀ ਦੀ ਭੂਮਿਕਾ ਨਿਭਾਈ ਹੈ। ਅਕਸ਼ੈ ਕੁਮਾਰ ਅਤੇ ਮੌਨੀ ਰਾਏ ਨੂੰ ਚਮਕਾਉਂਦੀ ਇਸ ਫ਼ਿਲਮ ਵਿਚ ਖ਼ੁਦ ਨੂੰ ਮੌਕਾ ਕਿਵੇਂ ਮਿਲਿਆ ਇਸ ਬਾਰੇ ਇਹ ਖਿਡਾਰੀ ਫੁਰਮਾਉਂਦੇ ਹਨ, 'ਮੈਂ ਕਦੀ ਸੋਚਿਆ ਨਹੀਂ ਸੀ ਕਿ ਮੈਨੂੰ ਕਦੀ ਅਕਸ਼ੈ ਕੁਮਾਰ ਵਰਗੇ ਸਟਾਰ ਦੇ ਨਾਲ ਅਭਿਨੈ ਕਰਨ ਦਾ ਮੌਕਾ ਮਿਲੇਗਾ। ਹੋਇਆ ਇੰਝ ਕਿ ਜਦੋਂ ਮੈਂ ਕੇਪਟਾਊਨ ਵਿਚ ਸੀ ਤਾਂ ਮੈਨੂੰ ਇਕ ਕਾਸਟਿੰਗ ਏਜੰਸੀ ਤੋਂ ਫੋਨ ਆਇਆ ਕਿ ਉਹ ਇਕ ਫ਼ਿਲਮ ਆਫਰ ਕਰਨਾ ਚਾਹੁੰਦੇ ਹਨ। ਜਦੋਂ ਪਤਾ ਲੱਗਿਆ ਕਿ ਇਹ ਫ਼ਿਲਮ ਭਾਰਤ ਵਲੋਂ ਹਾਕੀ ਵਿਚ ਜਿੱਤੇ ਪਹਿਲੇ ਗੋਲਡ ਮੈਡਲ 'ਤੇ ਆਧਾਰਿਤ ਹੈ ਤਾਂ ਮੈਂ ਰੋਮਾਂਚਿਤ ਹੋ ਉੱਠਿਆ। ਅੱਜ ਮੇਰੀ ਜੋ ਵੀ ਪਛਾਣ ਹੈ, ਉਹ ਹਾਕੀ ਦੀ ਬਦੌਲਤ ਹੀ ਹੈ। ਇਸ ਤਰ੍ਹਾਂ ਇਸ ਖੇਡ 'ਤੇ ਬਣ ਰਹੀ ਫ਼ਿਲਮ ਦੇ ਖਿਆਲ ਨਾਲ ਹੀ ਮੈਂ ਖੁਸ਼ ਹੋ ਗਿਆ।


-ਮੁੰਬਈ ਪ੍ਰਤੀਨਿਧ

ਜਦੋਂ ਐਵਲੀਨ ਦੀ ਕਿਸਮਤ ਚਮਕੀ

'ਨੌਟੰਕੀ ਸਾਲਾ', 'ਯੇ ਜਵਾਨੀ ਹੈ ਦੀਵਾਨੀ', 'ਯਾਰੀਆਂ' ਫੇਮ ਐਵਲੀਨ ਸ਼ਰਮਾ ਵਲੋਂ ਮਿਲੀਅਨੇਅਰਜ਼ ਕਲੱਬ ਕਾਰਡ ਦਾ ਉਦਘਾਟਨ ਕੀਤਾ ਗਿਆ। ਇਹ ਕਾਰਡ ਕੰਟਰੀ ਕਲੱਬ ਵਲੋਂ ਜਾਰੀ ਕੀਤਾ ਗਿਆ ਹੈ ਅਤੇ ਇਸ ਮੌਕੇ ਇਸ ਕਲੱਬ ਦੇ ਮਾਲਕ ਰਾਜੀਵ ਰੈਡੀ ਵੀ ਮੌਜੂਦ ਸਨ। ਕੰਟਰੀ ਕਲੱਬ ਨਾਲ ਵਪਾਰਕ ਰਿਸ਼ਤਾ ਬਣਾਉਣ ਬਾਰੇ ਐਵਲੀਨ ਕਹਿੰਦੀ ਹੈ, 'ਇਹ ਕਲੱਬ ਕਈਆਂ ਲਈ ਲੱਕੀ ਰਿਹਾ ਹੈ। ਜਦੋਂ ਸਾਨੀਆ ਮਿਰਜ਼ਾ, ਮੈਰੀ ਕਾਮ, ਵੀ. ਵੀ. ਐਸ. ਲਕਸ਼ਮਣ ਨੇ ਇਸ ਕਲੱਬ ਦਾ ਪ੍ਰਚਾਰ ਕੀਤਾ ਤਾਂ ਉਨ੍ਹਾਂ ਦਾ ਕੈਰੀਅਰ ਵੀ ਨਿਖਰਿਆ। ਮੈਂ ਆਪਣੀ ਗੱਲ ਕਹਾਂ ਤਾਂ ਜਦੋਂ ਇਸ ਕਲੱਬ ਨਾਲ ਮੈਂ ਜੁੜੀ ਉਦੋਂ ਹੀ ਖ਼ਬਰ ਆਈ ਕਿ ਮੇਰੀ ਅੜੀ ਹੋਈ ਫ਼ਿਲਮ 'ਭਈਆ ਜੀ ਸੁਪਰਹਿਟ' ਹੁਣ ਪ੍ਰਦਰਸ਼ਿਤ ਹੋਣ ਜਾ ਰਹੀ ਹੈ। ਦੱਖਣ ਵਿਚ ਮੇਰੀ 'ਸਾਹੋ' ਤੇ ਉੱਤਰ ਵਿਚ ਮੇਰੀ ਇਕ ਪੰਜਾਬੀ ਫ਼ਿਲਮ ਵੀ ਰਿਲੀਜ਼ ਹੋਣ ਜਾ ਰਹੀ ਹੈ। ਭਾਵ ਇਹ ਕਲੱਬ ਮੇਰੇ ਲਈ ਲੱਕੀ ਸਾਬਤ ਹੋ ਰਿਹਾ ਹੈ।
ਭਾਵ ਐਵਲੀਨ ਦੀ ਸਫ਼ਲਤਾ ਦਾ ਸਿਹਰਾ ਇਸ ਕਲੱਬ ਨੂੰ ਜਾਣਾ ਚਾਹੀਦਾ ਹੈ।


-ਮੁੰਬਈ ਪ੍ਰਤੀਨਿਧ

ਮੈਨੂੰ ਫੂਲਨ ਦੇਵੀ... ਗੀਤ ਨੇ ਦਿੱਤੀ ਚਰਚਾ ਅਮਨਜੋਤ

ਦੋਗਾਣੇ ਸੁਣਨ ਵਾਲੇ ਸ਼ੌਕੀਨਾਂ ਦੀ ਮਹਿਬੂਬ ਗਾਇਕ ਜੋੜੀ ਸਵ: ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੀ ਹੋਈ ਅਚਾਨਕ ਮੌਤ ਤੋਂ ਬਾਅਦ ਅਨੇਕਾਂ ਹੀ ਨਕਲੀ ਚਮਕੀਲੇ ਬਣੇ ਪਰ ਗਾਇਕੀ ਦਾ ਕੋਈ ਖਾਸ ਰੰਗ, ਨਾ ਵਿਖਾ ਸਕੇ। ਸਵ: ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦਾ ਆਪਣੇ ਹੱਥੀਂ ਲਾਇਆ ਬੂਟਾ ਤੇ ਜਿਸ ਨੂੰ ਆਪਣੇ ਮਿਹਰ ਭਰੇ ਹੱਥਾਂ ਨਾਲ ਆਸ਼ੀਰਵਾਦ ਦਿੱਤਾ ਸੀ, ਉਸ ਗਾਇਕਾ ਦਾ ਨਾਂਅ ਹੈ ਅਮਨਜੋਤ ਜਿਸ ਨੇ ਦੋਗਾਣਾ (ਸਾਥੀ ਗਾਇਕ ਅਵਤਾਰ ਚਮਕ) ਦੇ ਨਾਲ ਗਾ ਕੇ ਸਰੋਤਿਆਂ ਕੋਲੋਂ ਚੰਗੀ ਵਾਹ-ਵਾਹ ਖੱਟੀ ਤੇ ਮਕਬੂਲੀਅਤ ਹਾਸਲ ਕੀਤੀ।
ਗਾਇਕਾ ਅਮਨਜੋਤ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੇਰਾ ਜਨਮ ਪਿਤਾ ਸ: ਅਜਮੇਰ ਸਿੰਘ ਦੇ ਘਰ ਮਾਤਾ ਸ੍ਰੀਮਤੀ ਸੁਰਜੀਤ ਕੌਰ ਜੀਤੋ ਦੀ ਕੁੱਖੋਂ ਸ਼ਹਿਰ ਮਾਨਸਾ ਵਿਖੇ ਹੋਇਆ।
ਗਾਇਕਾ ਅਮਨਜੋਤ ਨੂੰ ਵੀ ਦੂਸਰੀਆਂ ਗਾਇਕਾਵਾਂ ਵਾਂਗ ਗਾਇਕੀ ਦਾ ਸ਼ੌਕ ਬਚਪਨ ਤੋਂ ਹੀ ਪੈ ਗਿਆ ਸੀ। ਸਕੂਲ ਵਿਚ ਪੜ੍ਹਦੇ ਸਮੇਂ ਅਮਨਜੋਤ ਸਕੂਲ ਵਿਚ ਲਗਦੀਆਂ ਬਾਲ ਸਭਾਵਾਂ ਵਿਚ ਵੀ ਵੱਧ-ਚੜ੍ਹ ਕੇ ਹਿੱਸਾ ਲੈਂਦੀ ਰਹੀ ਤੇ ਵਕਤ ਦਾ ਪਹੀਆ ਘੁੰਮਦਾ ਰਿਹਾ। ਅਮਨਜੋਤ ਗਾਇਕੀ ਦੀਆਂ ਮੰਜ਼ਿਲਾਂ ਵਲ ਵਧਦੀ ਗਈ। ਅਚਾਨਕ ਇਕ ਦਿਨ ਇਸ ਗਾਇਕਾ ਦਾ ਮੇਲ ਗਾਇਕ ਅਵਤਾਰ ਚਮਕ ਨਾਲ ਹੋਇਆ। ਬੱਸ ਫਿਰ ਕੀ ਸੀ ਉਸ ਤੋਂ ਬਾਅਦ ਇਹ ਜੋੜੀ ਕਾਫੀ ਲੰਮਾ ਸਮਾਂ ਸਰੋਤਿਆਂ ਦਾ ਮਨੋਰੰਜਨ ਕਰਦੀ ਰਹੀ।
ਇਸ ਜੋੜੀ ਦੀਆਂ ਹੁਣ ਤੱਕ ਮਾਰਕੀਟ ਵਿਚ ਆ ਚੁੱਕੀਆਂ ਕੈਸੇਟਾਂ ਹਨ 'ਕੀ ਚਮਕੀਲਾ ਬਣਜੇਂਗਾ', 'ਠੇਕਾ ਪਿਆਰ ਦਾ', 'ਸਾਂਝ ਪਿਆਰ ਦੀ', 'ਬੋਲ ਚਮਕੀਲੇ ਦੇ', 'ਮਾਣ ਅਮੀਰੀ ਦਾ, ਮੇਰਾ ਬੱਸ ਵਿਚ ਬੈਠੀ ਦਾ ਸੀ ਆ ਗਿਆ ਰੋਣ ਵੇ' (ਸੋਲੋ ਗਾਇਕਾ ਅਮਨਜੋਤ)। ਇਹ ਕੈਸੇਟਾਂ ਆਪਣੇ ਸਮੇਂ ਦੀਆਂ ਸੁਪਰਹਿਟ ਕੈਸੇਟਾਂ ਰਹੀਆਂ ਸਨ। ਉਸ ਤੋਂ ਬਾਅਦ ਕਿਸੇ ਚੰਦਰੇ ਦੀ ਇਸ ਜੋੜੀ ਨੂੰ ਐਸੀ ਨਜ਼ਰ ਲੱਗੀ ਕਿ ਇਹ ਜੋੜੀ ਵੱਖ-ਵੱਖ ਹੋ ਗਈ। ਇਸ ਤੋਂ ਬਾਅਦ ਨਾ ਅਵਤਾਰ ਚਮਕ ਹੀ ਗਾਇਕੀ ਖੇਤਰ ਵਿਚ ਕੋਈ ਖਾਸ ਆਪਣਾ ਰੰਗ ਵਿਖਾ ਸਕਿਆ ਤੇ ਨਾ ਅਮਨਜੋਤ। ਕੁਝ ਸਮਾਂ ਪਹਿਲਾਂ ਇਸ ਜੋੜੀ ਦਾ ਗੀਤ ਟੀ.ਵੀ. 'ਤੇ ਸੁਣਿਆ ਜਿਸ ਦੇ ਬੋਲ ਸਨ 'ਯਾਰ ਫਰਾਰ ਹੋ ਗਏ ਚੱਲ ਦੀਆਂ ਡਾਂਗਾਂ 'ਚ...' ਬਹੁਤ ਵਧੀਆ ਲੱਗਾ। ਅਸੀਂ ਦੁਆ ਕਰਦੇ ਹਾਂ ਕਿ ਪਰਮਾਤਮਾ ਦੋਗਾਣਾ ਗਾਇਕੀ ਨੂੰ ਬਚਾਈ ਰੱਖੇ।


-ਗੁਰਜੰਟ ਸਿੰਘ ਸਿੱਧੂ
ਜੌੜੀਆਂ ਨਹਿਰਾਂ ਘੱਲ ਖੁਰਦ, ਜ਼ਿਲ੍ਹਾ ਤੇ ਤਹਿਸੀਲ ਫ਼ਿਰੋਜ਼ਪੁਰ।

ਫਿਰ ਚਮਕੀ ਸੋਨਾਰਿਕਾ

ਅਭਿਨੇਤਰੀ ਸੋਨਾਰਿਕਾ ਬਧੋਰੀਆ ਵਾਕਈ ਬਹੁਤ ਕਿਸਮਤ ਵਾਲੀ ਹੈ। 'ਪ੍ਰਿਥਵੀ-ਵਲੱਭ' ਤੋਂ ਕੁਝ ਮਹੀਨੇ ਬਾਅਦ ਉਨ੍ਹਾਂ ਨੂੰ ਇਕ ਹੋਰ ਇਤਿਹਾਸਕ ਲੜੀਵਾਰ 'ਮੁਗਲ-ਏ-ਆਜ਼ਮ' ਵਿਚ ਅਨਾਰਕਲੀ ਦੀ ਭੂਮਿਕਾ ਕਰਨ ਦਾ ਮੌਕਾ ਮਿਲਿਆ ਹੈ। ਜ਼ਾਹਿਰ ਹੈ ਬੇਹੱਦ ਗਲੈਮਰ ਸੋਨਾਰਿਕਾ ਬੇਹੱਦ ਖੁਸ਼ ਹੈ। ਉਹ ਕਹਿੰਦੀ ਹੈ, 'ਮੈਂ ਕਿਸੇ ਇਮੇਜ ਵਿਚ ਨਹੀਂ ਬੱਝਣਾ ਚਾਹੁੰਦੀ ਹਾਂ। ਪਰ ਤੁਸੀਂ ਹੀ ਦੱਸੋ, ਭਲਾ ਅਨਾਰਕਲੀ ਵਰਗੇ ਲਾਈਫ਼ ਟਾਈਮ ਕਿਰਦਾਰ ਨੂੰ ਕਰਨ ਤੋਂ ਕੌਣ ਮਨ੍ਹਾਂ ਕਰੇਗਾ।' ਗੱਲ ਤਾਂ ਵਾਜ਼ਬ ਹੈ। ਇਸ ਤਰ੍ਹਾਂ ਦੀਆਂ ਭੂਮਿਕਾਵਾਂ ਦਾ ਇੰਤਜ਼ਾਰ ਤਾਂ ਬਹੁਤ ਸਾਰੇ ਅਦਾਕਾਰ ਕਰਦੇ ਹਨ। ਵਰਣਨਯੋਗ ਹੈ ਕਿ 'ਮੁਗਲ-ਏ-ਆਜ਼ਮ' ਜਲਦੀ ਕਰਲਜ਼ ਚੈਨਲ ਦਾ ਆਕਰਸ਼ਣ ਬਣਨ ਵਾਲਾ ਹੈ।

ਐਸ਼ਵਰਿਆ ਦੇ ਵਧਦੇ ਕਦਮ

ਖ਼ੂਬਸੂਰਤ ਅਭਿਨੇਤਰੀ ਐਸ਼ਵਰਿਆ ਸਖੂਜਾ ਨੇ ਟੀ. ਵੀ. ਦੇ ਆਪਣੇ ਰੁਝੇਵਿਆਂ ਨੂੰ ਖੁਸ਼ੀ-ਖੁਸ਼ੀ ਕਬੂਲ ਕਰ ਲਿਆ ਹੈ। ਉਹ ਇਧਰ ਟੀ. ਵੀ. ਦੇ ਜ਼ਿਆਦਾਤਰ ਵੱਡੇ ਸੈੱਟਅੱਪ ਦੇ ਨਾਲ ਆਪਣੇ ਆਪ ਨੂੰ ਸੌਖਿਆਂ ਜੋੜ ਲੈਂਦੀ ਹੈ। 'ਆਈਫਾ ਬਜ਼' ਵਿਚ ਜਿਥੇ ਉਹ ਵੱਡੇ ਸਿਤਾਰਿਆਂ ਦਾ ਇੰਟਰਵਿਊ ਲੈਂਦੀ ਰਹੀ, ਉਥੇ ਸਟਾਰ ਭਾਰਤ ਦੇ ਚਰਚਿਤ ਸ਼ੋਅ 'ਚੰਦਰ ਸ਼ੇਖਰ' ਵਿਚ ਕਮਲਾ ਨਹਿਰੂ ਦਾ ਕਿਰਦਾਰ ਅਦਾ ਕਰ ਕੇ ਵੀ ਉਹ ਬਹੁਤ ਪ੍ਰਸੰਨ ਹੈ। ਦੂਜੇ ਪਾਸੇ ਹਾਟ ਸਟਾਰ ਦੇ ਬੇਹੱਦ ਲੋਕਪ੍ਰਿਆ ਵੈੱਬ ਸੀਰੀਜ਼ 'ਸਾਰਾਭਾਈ ਵਰਸਿਜ਼ ਸਾਰਾਭਾਈ-ਟੇਕ 2' ਵਿਚ ਵੀ ਸੌਨਿਆ ਦੀ ਆਪਣੀ ਭੂਮਿਕਾ ਦੇ ਨਾਲ ਉਹ ਬਹੁਤ ਸਹਿਜ ਹੈ। ਮਾਡਲ, ਐਕਟ੍ਰੈੱਸ ਐਸ਼ਵਰਿਆ ਕਦੀ ਵੀ ਕਿਸੇ ਮ੍ਰਿਗਤ੍ਰਿਸ਼ਣਾ ਦੇ ਪਿੱਛੇ ਨਹੀਂ ਭੱਜੀ ਹੈ। ਉਹ ਕਹਿੰਦੀ ਹੈ, 'ਜੋ ਕੰਮ ਮੈਨੂੰ ਸਕੂਨ ਨਾਲ ਮਿਲਦਾ ਹੈ, ਮੈਂ ਉਸ ਨੂੰ ਕਰ ਲੈਂਦੀ ਹਾਂ। ਸੱਚ ਕਹਾਂ ਤਾਂ ਇਸ ਇੰਡਸਟਰੀ ਵਿਚ ਆਉਂਦਿਆਂ ਹੀ ਮੈਂ ਇਸ ਨੂੰ ਬਹੁਤ ਚੰਗੀ ਤਰ੍ਹਾਂ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾਂ ਅੱਠ ਸਾਲਾਂ ਵਿਚ ਮੈਂ ਇਸ ਗੱਲ ਨੂੰ ਚੰਗੀ ਤਰ੍ਹਾਂ ਨਾਲ ਸਮਝ ਲਿਆ ਹੈ ਕਿ ਮੈਂ ਕੀ ਕਰਨਾ ਹੈ, ਕੀ ਨਹੀਂ। ਜਿਥੋਂ ਤੱਕ ਕੰਮ ਦਾ ਸਵਾਲ ਹੈ, ਜਿਨ੍ਹਾਂ ਲੋਕਾਂ ਨੇ 'ਸਾਜਨ ਬਿਨਾਂ ਸਸੁਰਾਲ', 'ਮੈਂ ਨਾ ਭੁਲੂੰਗੀ' ਵਰਗੇ ਲੜੀਵਾਰਾਂ ਵਿਚ ਮੇਰੀ ਭੂਮਿਕਾ ਨੂੰ ਦੇਖਿਆ ਹੈ, ਉਹ ਸਭ ਮੈਨੂੰ ਆਪਣੇ ਹਿਸਾਬ ਨਾਲ ਕੰਮ ਲਈ ਯਾਦ ਕਰਦੇ ਰਹਿੰਦੇ ਹਨ।'


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX