ਤਾਜਾ ਖ਼ਬਰਾਂ


ਅਣਪਛਾਤੇ ਵਾਹਨ 'ਚ ਗੱਡੀ ਦੀ ਟੱਕਰ ਵੱਜਣ ਕਾਰਨ ਨੌਜਵਾਨ ਦੀ ਮੌਤ
. . .  1 day ago
ਅਜਨਾਲਾ, 19 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਇਥੋਂ ਥੋੜੀ ਦੂਰ ਸਥਿਤ ਅੱਡਾ ਮਹਿਰ ਬੁਖਾਰੀ ਨਜ਼ਦੀਕ ਦੇਰ ਰਾਤ ਕਿਸੇ ਅਣਪਛਾਤੇ ਵਾਹਨ ਵੱਲੋਂ ਫਾਰਚੂਨਰ ਗੱਡੀ ਨੂੰ ਟੱਕਰ ਮਾਰ ਦੇਣ ਨਾਲ ਗੱਡੀ ਚਾਲਕ ਨੌਜਵਾਨ ਦੀ ਮੌਤ...
ਫ਼ਤਹਿਗੜ੍ਹ ਸਾਹਿਬ ਦੇ ਵਿਅਕਤੀ ਦੀ ਸਵਾਈਨ ਫਲੂ ਨਾਲ ਮੌਤ
. . .  1 day ago
ਫ਼ਤਹਿਗੜ੍ਹ ਸਾਹਿਬ, 19 ਫਰਵਰੀ (ਅਰੁਣ ਆਹੂਜਾ)- ਇਸ ਜ਼ਿਲ੍ਹੇ ਦੇ ਪਿੰਡ ਰੰਧਾਵਾਂ ਵਾਸੀ 42 ਸਾਲਾਂ ਸੁਖਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਦੀ ਸਵਾਈਨ ਫਲੂ ਨਾਲ ਮੌਤ ਹੋ ਜਾਣ ਦੀ ਸੂਚਨਾਂ ਮਿਲੀ ਹੈ। ਜਾਣਕਾਰੀ ਦਿੰਦਿਆਂ...
ਸਰਕਾਰ ਦੀ ਨੀਤੀ ਨੂੰ ਸਰਵਜਨਕ ਨਹੀ ਕਰ ਸਕਦੇ - ਸੀਤਾਰਮਨ
. . .  1 day ago
ਨਵੀਂ ਦਿੱਲੀ, 19 ਫਰਵਰੀ - ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ ਸਰਕਾਰ ਦੀ ਨੀਤੀ ਨੂੰ ਸਰਵਜਨਕ ਨਹੀ ਕੀਤਾ ਜਾ ਸਕਦਾ।
ਇਮਰਾਨ ਖਾਨ ਨੇ ਜੈਸ਼ ਦੇ ਬਿਆਨ ਨੂੰ ਨਜ਼ਰ ਅੰਦਾਜ਼ ਕੀਤਾ - ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 19 ਫਰਵਰੀ - ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਬਿਆਨ ਨੂੰ ਨਜ਼ਰ ਅੰਦਾਜ਼...
ਭਵਿੱਖ 'ਚ ਪੁਲਵਾਮਾ ਹਮਲੇ ਜਿਹੀ ਘਟਨਾ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ - ਰੱਖਿਆ ਮੰਤਰੀ
. . .  1 day ago
ਨਵੀਂ ਦਿੱਲੀ, 19 ਫਰਵਰੀ - ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ ਭਵਿੱਖ 'ਚ ਪੁਲਵਾਮਾ ਹਮਲੇ ਜਿਹੀ ਘਟਨਾ ਨੂੰ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਜ਼ਮੀਨੀ ਪੱਧਰ...
ਇਮਰਾਨ ਖਾਨ ਦੇ ਬਿਆਨ 'ਤੇ ਹੈਰਾਨੀ ਨਹੀ - ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 19 ਫਰਵਰੀ - ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਦਿੱਤੇ ਬਿਆਨ 'ਤੇ ਕੋਈ ਹੈਰਾਨੀ ਨਹੀ ਹੈ। ਉਨ੍ਹਾਂ ਪੁਲਵਾਮਾ...
ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਆਰਟਿਸਟ ਨੇ ਸੜਕ 'ਤੇ ਚਿਤਰਿਆ ਪਾਕਿਸਤਾਨ ਦਾ ਝੰਡਾ
. . .  1 day ago
ਰਾਏਪੁਰ, 19 ਫਰਵਰੀ - ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਛੱਤੀਸਗੜ੍ਹ ਦੇ ਰਾਏਪੁਰ ਵਿਖੇ ਵਿਨੋਦ ਪਾਂਡਾ ਨਾਂਅ ਦੇ ਆਰਟਿਸਟ ਨੇ ਸੜਕ 'ਤੇ ਪਾਕਿਸਤਾਨ ਦਾ ਝੰਡਾ...
ਅਮਰੀਕੀ ਸੈਨੇਟਰ ਬਰਨੀ ਸੈਂਡਰਸ ਲੜਨਗੇ 2020 'ਚ ਹੋਣ ਵਾਲੀ ਰਾਸ਼ਟਰਪਤੀ ਚੋਣ
. . .  1 day ago
ਵਾਸ਼ਿੰਗਟਨ, 19 ਫਰਵਰੀ - ਅਮਰੀਕੀ ਸੈਨੇਟਰ ਬਰਨੀ ਸੈਂਡਰਸ 2020 'ਚ ਅਮਰੀਕੀ ਰਾਸ਼ਟਰਪਤੀ ਦੀ ਹੋਣ ਵਾਲੀ ਚੋਣ...
ਇਕ ਬੂੰਦ ਵੀ ਦੂਜੇ ਸੂਬੇ ਨੂੰ ਨਹੀਂ ਦੇਵਾਂਗੇ - ਕੈਪਟਨ
. . .  1 day ago
ਮੰਡੋਲੀ (ਪਟਿਆਲਾ), 19 ਫਰਵਰੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਪਾਣੀਆਂ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦੇਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਸਹੀ ਢੰਗ ਨਾਲ ਵਰਤੋਂ...
ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਸ਼ਹੀਦ ਕੁਲਵਿੰਦਰ ਸਿੰਘ ਰੌਲੀ ਦੇ ਪਰਿਵਾਰ ਨੂੰ 50 ਹਜ਼ਾਰ ਦਾ ਚੈੱਕ ਭੇਟ
. . .  1 day ago
ਗੜ੍ਹਸ਼ੰਕਰ, 19 ਫਰਵਰੀ (ਧਾਲੀਵਾਲ)- ਪੁਲਵਾਮਾ ਅੱਤਵਾਦੀ ਹਮਲੇ 'ਚ ਬਲਾਕ ਨੂਰਪੁਰ ਬੇਦੀ ਦੇ ਪਿੰਡ ਰੌਲੀ ਦੇ ਸ਼ਹੀਦ ਹੋਏ ਜਵਾਨ ਕੁਲਵਿੰਦਰ ਸਿੰਘ ਦੇ ਪਰਿਵਾਰ ਦੀ ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਮਾਇਕ ਮਦਦ ਕੀਤੀ ਗਈ ਹੈ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਕਿੰਨੀ ਕੁ ਸੰਭਵ ਹੈ ਪੰਜਾਬ ਵਿਚ ਸੇਬਾਂ ਦੀ ਖੇਤੀ?

ਪੰਜਾਬ ਦੀ ਕਿਸਾਨੀ ਅੱਜ ਬੜੇ ਅਹਿਮ ਦੌਰ ਵਿਚੋਂ ਗੁਜ਼ਰ ਰਹੀ ਹੈ। ਕਣਕ-ਝੋਨੇ ਦੇ ਫ਼ਸਲੀ ਚੱਕਰ ਨੇ ਪੰਜਾਬ ਦੇ ਕਿਸਾਨ ਦੀਆਂ ਆਰਥਿਕ ਸਮੱਸਿਆਵਾਂ ਘਟਾਉਣ ਦੀ ਥਾਂ ਇੱਥੋਂ ਦੇ ਵਾਤਾਵਰਨ ਸਾਹਮਣੇ ਕਈ ਚਿੰਤਾਵਾਂ ਖੜ੍ਹੀਆਂ ਕੀਤੀਆਂ ਹਨ। ਇਸ ਫ਼ਸਲੀ ਚੱਕਰ ਦਾ ਬਦਲ ਤਲਾਸ਼ ਕਰਨ ਲਈ ਮਾਹਿਰਾਂ ਅਤੇ ਵਿਗਿਆਨੀਆਂ ਦੇ ਨਾਲ-ਨਾਲ ਅਗਾਂਹ ਵਧੂ ਕਿਸਾਨ ਤਤਪਰ ਦਿਖਾਈ ਦੇ ਰਹੇ ਹਨ। ਹੋਰ ਫ਼ਸਲਾਂ ਵਿਚ ਮੰਡੀਕਰਨ ਦੀਆਂ ਸਮੱਸਿਆਵਾਂ ਅਤੇ ਕਿਸੇ ਢੁਕਵੀਂ ਕੇਂਦਰੀ ਨੀਤੀ ਦੀ ਅਣਹੋਂਦ ਵਿਚ ਇਹ ਕੋਸ਼ਿਸ਼ਾਂ ਸੁਚੱਜੇ ਸਿੱਟੇ ਦੇਣ ਵਿਚ ਆਸ ਮੁਤਾਬਕ ਕਾਮਯਾਬ ਨਹੀਂ ਹੋ ਸਕੀਆਂ। ਪਿਛਲੇ ਦਿਨੀਂ ਅਖਬਾਰਾਂ ਵਿਚ ਇਹ ਖਬਰਾਂ ਵੱਡੀ ਪੱਧਰ 'ਤੇ ਛਪ ਕੇ ਸਾਹਮਣੇ ਆਈਆਂ ਕਿ ਪੰਜਾਬ ਦੇ ਕੰਢੀ ਖੇਤਰ ਵਿਚ ਸੇਬਾਂ ਦੀ ਖੇਤੀ ਦਾ ਸਫ਼ਲ ਤਜਰਬਾ ਹੋ ਰਿਹਾ ਹੈ। ਕਣਕ-ਝੋਨੇ ਦੇ ਫ਼ਸਲੀ ਚੱਕਰ ਦਾ ਬਦਲ ਭਾਲਦੇ ਕਿਸਾਨਾਂ ਸਾਹਮਣੇ ਨਵੀਆਂ ਸੰਭਾਵਨਾਵਾਂ ਇਸ ਖਬਰ ਨਾਲ ਉਜਾਗਰ ਹੋਣ ਲੱਗੀਆਂ। ਬਹੁਤ ਸਾਰੇ ਕਿਸਾਨਾਂ ਨੇ ਇਸ ਸਬੰਧੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਫ਼ਲ ਵਿਗਿਆਨੀਆਂ ਨਾਲ ਸੰਪਰਕ ਕਰ ਕੇ ਇਸ ਸਬੰਧ ਵਿਚ ਉਨ੍ਹਾਂ ਦੀ ਰਾਇ ਜਾਨਣ ਦੀ ਕੋਸ਼ਿਸ਼ ਕੀਤੀ। ਯੂਨੀਵਰਸਿਟੀ ਦੇ ਮਾਹਿਰਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਆਪਣੀ ਖੋਜ ਵਿਚੋਂ ਪ੍ਰਾਪਤ ਸਿੱਟਿਆਂ ਦੇ ਅਧਾਰ 'ਤੇ ਕੁਝ ਸਿਫ਼ਾਰਸ਼ਾਂ ਕੀਤੀਆਂ। ਪੰਜਾਬ ਦੇ ਪ੍ਰਸਿੱਧ ਫ਼ਲ ਵਿਗਿਆਨੀਆਂ ਬਾਗਬਾਨੀ ਦੇ ਐਡੀਸ਼ਨਲ ਡਾਇਰੈਕਟਰ ਖੋਜ ਡਾ: ਐਮ. ਆਈ. ਐਸ. ਗਿੱਲ ਅਤੇ ਬਾਗਬਾਨੀ ਵਿਭਾਗ ਦੇ ਮੁਖੀ ਡਾ: ਹਰਮਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ ਸੇਬਾਂ ਦੀ ਖੇਤੀ ਦੇ ਸਬੰਧ ਵਿਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲਗਾਤਾਰ ਖੋਜ ਕਰਦੀ ਰਹੀ ਹੈ ਅਤੇ ਉਨ੍ਹਾਂ ਦੀਆਂ ਲੱਭਤਾਂ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਪੰਜਾਬ ਵਿਚ ਸੇਬਾਂ ਦੀ ਖੇਤੀ ਵਿਚ ਕਿਸਾਨਾਂ ਨੂੰ ਬਿਲਕੁਲ ਰੁਚੀ ਨਹੀਂ ਲੈਣੀ ਚਾਹੀਦੀ ਕਿਉਂਕਿ ਇਸ ਦੀ ਸਫਲਤਾ ਦੀ ਕੋਈ ਸੰਭਾਵਨਾ ਨਹੀਂ ਹੈ। ਸੇਬ ਆਪਣੇ ਸਵਾਦ ਅਤੇ ਗੁਣਾਂ ਕਰਕੇ ਫ਼ਲਾਂ ਦੇ ਖੇਤਰ ਵਿਚ ਬਿਨਾਂ ਸ਼ੱਕ ਸਿਖਰਲਾ ਦਰਜਾ ਹਾਸਲ ਕਰ ਕੇ ਹਰ ਵਰਗ ਦੀ ਪਹਿਲੀ ਪਸੰਦ ਬਣਿਆ ਹੈ ਪਰ ਇਸ ਦੀ ਖੇਤੀ ਲਈ ਬਹੁਤ ਠੰਢੇ ਜਲਵਾਯੂ ਅਤੇ ਘੱਟ ਤਾਪਮਾਨ ਵਾਲੇ ਮੌਸਮ ਦੀ ਲੋੜ ਹੁੰਦੀ ਹੈ। ਆਮ ਤੌਰ 'ਤੇ ਸੱਤ ਦਰਜਾ ਸੈਂਟੀਗ੍ਰੇਡ ਤੋਂ ਹੇਠਾਂ ਦੇ ਤਾਪਮਾਨ ਵਿਚ ਹੀ ਫ਼ਲਾਂ ਦੀ ਖੇਤੀ ਕੀਤੀ ਜਾ ਸਕਦੀ ਹੈ। ਇਸੇ ਲਈ ਹਿਮਾਚਲ ਅਤੇ ਜੰਮੂ-ਕਸ਼ਮੀਰ ਦੇ ਉੱਪਰਲੇ ਪਹਾੜੀ ਖੇਤਰਾਂ ਵਿਚ ਸੇਬਾਂ ਦੀ ਰਵਾਇਤੀ ਖੇਤੀ ਕੀਤੀ ਜਾਂਦੀ ਰਹੀ ਹੈ। ਅੱਜ ਤੋਂ ਤਕਰੀਬਨ ਦੋ ਦਹਾਕੇ ਪਹਿਲਾਂ ਸ਼ਿਮਲੇ ਦੇ ਆਸ-ਪਾਸ ਦੇ ਖੇਤਰਾਂ ਵਿਚ ਸੇਬਾਂ ਦੇ ਬਹੁਤ ਸਾਰੇ ਬਾਗ ਭਰਪੂਰ ਫ਼ਸਲ ਲਈ ਜਾਣੇ ਜਾਂਦੇ ਸਨ ਪਰ ਗਲੋਬਲ ਵਾਰਮਿੰਗ ਦੇ ਮੱਦੇਨਜ਼ਰ ਉਥੋਂ ਪੈਦਾ ਹੋਣ ਵਾਲੀ ਸੇਬਾਂ ਦੀ ਫ਼ਸਲ ਪਿਛਲੇ ਦੋ ਦਹਾਕਿਆਂ ਵਿਚ ਨਾ ਸਿਰਫ਼ ਮਿਆਰ ਦੇ ਪੱਖ ਤੋਂ ਪੱਛੜੀ ਹੈ ਸਗੋਂ ਬਹੁਤ ਸਾਰੇ ਬਾਗ ਨਵੀਆਂ ਬਿਮਾਰੀਆਂ ਕਾਰਨ ਖਾਤਮੇ ਦੀ ਕਗਾਰ 'ਤੇ ਆਏ ਹਨ। ਹਿਮਾਚਲ ਸਰਕਾਰ ਨੇ ਕੁਝ ਸਾਲ ਪਹਿਲਾਂ ਰਾਮਪੁਰ ਵਰਗੇ ਉੱਪਰਲੇ ਹਿਮਾਲਿਆ ਖੇਤਰ ਵਿਚ ਸਬਸਿਡੀ ਦੇ ਕੇ ਸੇਬਾਂ ਦੀ ਖੇਤੀ ਨੂੰ ਉਤਸ਼ਾਹਿਤ ਕੀਤਾ ਹੈ। ਇਸ ਦੇ ਨਾਲ ਵਿਗਿਆਨੀਆਂ ਨੇ ਮੁਕਾਬਲਤਨ ਜ਼ਿਆਦਾ ਤਾਪਮਾਨ ਵਿਚ ਪੈਦਾ ਹੋ ਸਕਣ ਵਾਲੀਆਂ ਸੇਬਾਂ ਦੀਆਂ ਕਿਸਮਾਂ ਦੀ ਖੋਜ ਲਈ ਕੋਸ਼ਿਸ਼ਾਂ ਵੀ ਕੀਤੀਆਂ ਹਨ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਸੇਬਾਂ ਦੀ ਖੇਤੀ ਦੇ ਪ੍ਰਸਾਰ ਦੇ ਸਬੰਧ ਵਿਚ 2012 ਤੋਂ ਆਪਣੀ ਖੋਜ ਜਾਰੀ ਰੱਖੀ ਹੋਈ ਹੈ। 2014 ਵਿਚ ਭਾਰਤ ਅਤੇ ਵਿਦੇਸ਼ ਦੀਆਂ 29 ਹੋਰ ਕਿਸਮਾਂ ਇਸ ਖੋਜ ਵਿਚ ਸ਼ਾਮਿਲ ਕੀਤੀਆਂ ਗਈਆਂ। ਇਨ੍ਹਾਂ ਵਿਚੋਂ ਘੱਟ ਠੰਢੇ ਮੌਸਮ ਵਿਚ ਪੈਦਾ ਹੋਣ ਵਾਲੀਆਂ ਪ੍ਰਮੁੱਖ ਕਿਸਮਾਂ ਜਿਵੇਂ ਕ੍ਰਿਸਪ ਪਿੰਕ, ਲਿਬਰਟੀ, ਸਤਾਇਮ, ਫਿਊਜ਼ੀ, ਗਾਲ੍ਹਾ, ਗਰੈਨੀ ਸਮਿਥ, ਹਨੀ ਕ੍ਰਿਸਪ, ਅਮਰੀਕਾ ਤੋਂ ਸੀਏਰਾ ਬਿਊਟੀ, ਐਨਾ, ਗੋਲਡਨ ਡੋਰਸੈਟ, ਸ਼ਿਲੋਮਿਟ, ਸਕਾਰਲਟ ਗਾਲ੍ਹਾ, ਟਰੌਪੀਕਲ ਬਿਊਟੀ ਅਤੇ ਸ੍ਰੀਨਗਰ ਦੇ ਸੀਆਈਟੀਐਚ ਤੋਂ ਮੌਲੀਸ ਡਿਲੀਸ਼ਸ ਹਨ। ਪੀ.ਏ.ਯੂ. ਸਮੇਤ ਚਾਰੇ ਖੋਜ ਕੇਂਦਰਾਂ ਗੁਰਦਾਸਪੁਰ, ਬੱਲੋਵਾਲ ਸੌਂਖੜੀ, ਕੇਵੀਕੇ ਪਠਾਨਕੋਟ ਅਤੇ ਫ਼ਲ ਖੋਜ ਕੇਂਦਰ ਗੰਗੀਆ ਵਿਚ ਇਹ ਖੋਜ ਨਿਰੰਤਰ ਜਾਰੀ ਹੈ।
ਨਾਸ਼ਪਾਤੀ ਜਿਹੇ ਫ਼ਲਾਂ ਦੇ ਮੁਕਾਬਲੇ ਸੇਬ ਬਾਗ ਲਗਾਉਣ ਤੋਂ ਤਿੰਨ ਸਾਲ ਬਾਅਦ ਫ਼ਲ ਦੇਣ ਲੱਗਦਾ ਹੈ ਅਤੇ ਚਾਰ ਤੋਂ ਪੰਜ ਸਾਲ ਬਾਅਦ ਵਪਾਰਕ ਉਤਪਾਦਨ ਦਾ ਹਿੱਸਾ ਬਣਦਾ ਹੈ। ਪੰਜਾਬ ਦੇ ਅਰਧ ਗਰਮ ਜਲਵਾਯੂ ਵਿਚ ਫਰਵਰੀ ਦੇ ਮਹੀਨੇ ਵਿਚ ਸੇਬਾਂ ਦੇ ਪੌਦਿਆਂ ਉੱਪਰ ਫ਼ਲ ਆਉਂਦੇ ਹਨ। ਮੁੱਢਲੇ ਤੌਰ 'ਤੇ ਫ਼ਲ ਦੇ ਵਿਕਾਸ ਲਈ ਇਹ ਤਾਪਮਾਨ ਢੁੱਕਵਾਂ ਹੁੰਦਾ ਹੈ ਪਰ ਜਿਵੇਂ ਜਿਵੇਂ ਤਾਪਮਾਨ ਮਈ ਅਤੇ ਜੂਨ ਦੇ ਮਹੀਨਿਆਂ ਵਿਚ ਵਧਦਾ ਹੈ ਫ਼ਲ ਦੇ ਵਿਕਾਸ ਸਬੰਧੀ ਅਸਲੀ ਸਮੱਸਿਆ ਸਾਹਮਣੇ ਆਉਣ ਲੱਗਦੀ ਹੈ। ਸਖ਼ਤ ਗਰਮੀ ਵਿਚ ਸਿਹਤਮੰਦ ਫ਼ਲਾਂ ਦਾ ਵਿਕਾਸ ਪੰਜਾਬ ਵਿਚ ਸੰਭਵ ਨਹੀਂ ਹੋ ਸਕਦਾ। ਇਸ ਤਰ੍ਹਾਂ ਇਹ ਸੰਭਾਵਨਾ ਰਹਿੰਦੀ ਹੈ ਕਿ ਐਸੇ ਮੌਸਮ ਵਿਚ ਪੈਦਾ ਹੋਣ ਵਾਲੇ ਫ਼ਲ ਦੀ ਗੁਣਵੱਤਾ ਅਮਰੀਕਾ, ਆਸਟਰੇਲੀਆ ਅਤੇ ਨਿਊਜ਼ੀਲੈਂਡ ਤੋਂ ਆਉਣ ਵਾਲੇ ਫ਼ਲਾਂ ਦੀਆਂ ਕਿਸਮਾਂ ਦੇ ਮੁਕਾਬਲੇ ਬਹੁਤ ਨੀਵੇਂ ਦਰਜੇ 'ਤੇ ਹੋ ਸਕਦੀ ਹੈ। ਘੱਟ ਠੰਢੇ ਮੌਸਮ ਵਿਚ ਪੈਦਾ ਹੋਣ ਵਾਲੀਆਂ ਕਿਸਮਾਂ ਦੀ ਪੰਜਾਬ ਵਿਚ ਖੇਤੀ ਲਈ ਵੀ ਕਾਸ਼ਤਕਾਰ ਨੂੰ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਇਸ ਸਬੰਧੀ ਖੋਜ ਅਜੇ ਬਹੁਤ ਮੁਢਲੇ ਪੜਾਅ 'ਤੇ ਚੱਲ ਰਹੀ ਹੈ। ਬਿਨਾਂ ਸ਼ੱਕ ਅੱਜ ਖੇਤੀ ਵਿਭਿੰਨਤਾ ਸਮੇਂ ਦੀ ਲੋੜ ਹੈ ਪਰ ਕਿਸਾਨਾਂ ਨੂੰ ਆਰਥਿਕ ਤੌਰ 'ਤੇ ਸੁਖਾਵੇਂਪਣ ਦੀ ਤਲਾਸ਼ ਵਿਚ ਸੇਬਾਂ ਦੀ ਮਹਿੰਗੀ ਖੇਤੀ ਦਾ ਖ਼ਤਰਾ ਉਠਾਉਣ ਤੋਂ ਪਹਿਲਾਂ ਕਈ ਪੱਖ ਵਿਚਾਰਨੇ ਪੈਣਗੇ, ਨਹੀਂ ਤਾਂ ਅਜਿਹੀ ਕੋਈ ਵੀ ਕੋਸ਼ਿਸ਼ ਕਿਸਾਨ ਨੂੰ ਆਰਥਿਕ ਤੌਰ 'ਤੇ ਹੋਰ ਔਖੀਆਂ ਸਥਿਤੀਆਂ ਵੱਲ ਲੈ ਜਾਵੇਗੀ।


-ਸੰਚਾਰ ਅਤੇ ਅੰਤਰਰਾਸ਼ਟਰੀ ਸੰਪਰਕ ਕੇਂਦਰ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ।


ਖ਼ਬਰ ਸ਼ੇਅਰ ਕਰੋ

ਤੰਦਰੁਸਤ ਸਰੀਰ ਲਈ ਵਡਮੁੱਲੀ ਦੇਣ-ਜੈਵਿਕ ਦੁੱਧ ਉਤਪਾਦਨ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਜੈਵਿਕ ਮਿਆਰ ਸਬੰਧਿਤ ਏਜੰਸੀਆਂ
ਪ੍ਰਮਾਣਿਤ ਸੰਸਥਾਵਾਂ ਦਾ 40 ਪ੍ਰਤੀਸ਼ਤ ਯੂਰਪੀਅਨ ਯੂਨੀਅਨ ਦੁਆਰਾ ਮਨਜ਼ੂਰ ਕੀਤਾ ਗਿਆ ਹੈ, 65 ਕੋਲ 32% ਦੀ ਪ੍ਰਵਾਨਗੀ ਹੈ ਅਤੇ 28% ਯੂ ਐਸ ਨੈਸ਼ਨਲ ਆਰਗੈਨਿਕ ਪ੍ਰੋਗਰਾਮ ਦੇ ਤਹਿਤ ਮਾਨਤਾ ਪ੍ਰਾਪਤ ਹਨ। ਸਰਟੀਫ਼ਿਕੇਸ਼ਨ ਦੇ ਵੱਖ-ਵੱਖ ਪੜਾਅ ਜਿਵੇਂ ਕਿ ਉਤਪਾਦਕਾਂ ਅਤੇ ਪ੍ਰੋਸੈਸਿੰਗ ਉਦਯੋਗਾਂ ਦੀ ਰਜਿਸਟਰੇਸ਼ਨ, ਫ਼ਸਲਾਂ ਅਤੇ ਫਾਰਮ 'ਤੇ ਬੁਨਿਆਦੀ ਜਾਣਕਾਰੀ ਪ੍ਰਦਾਨ ਕਰਨ ਅਤੇ ਫਾਰਮਿੰਗ ਦੀ ਨਿਰੀਖਣ ਅਤੇ ਤਸਦੀਕਤਾ, ਪ੍ਰੋਸੈਸਿੰਗ ਯੂਨਿਟ, ਉਤਪਾਦਨ ਦੇ ਤਰੀਕਿਆਂ ਨੂੰ ਖੇਤੀਬਾੜੀ ਮੰਤਰਾਲਾ, ਭਾਰਤ ਸਰਕਾਰ ਦੁਆਰਾ ਨਿਯੁਕਤ ਏਜੰਸੀਆਂ ਏਪੇਡਾ (ਖੇਤੀਬਾੜੀ ਉਤਪਾਦਾਂ ਦੀ ਨਿਰਯਾਤ ਵਿਕਾਸ ਏਜੰਸੀ' ਅਤੇ ਨਸੋਪ (ਜੈਵਿਕ ਉਤਪਾਦਾਂ ਲਈ ਨੈਸ਼ਨਲ ਸਟੈਂਡਰਡਜ਼) ਦੁਆਰਾ ਨਿਯੁਕਤ ਇੰਸਪੈਕਟਰ ਦੁਆਰਾ ਉਤਪਾਦਨ ਦੇ ਅਮਲ ਵਿਚ ਸ਼ਾਮਿਲ ਹਨ।
ਪਰਿਵਰਤਨ ਸ਼ੁਰੂ ਕਰਨਾ : ਪਰਿਵਰਤਨ ਦੀ ਯੋਜਨਾਬੰਦੀ ਰਵਾਇਤੀ ਤੋਂ ਜੈਵਿਕ ਉਤਪਾਦਨ ਤੱਕ ਅੱਗੇ ਵਧਣ ਦਾ ਇਕ ਬਹੁਤ ਮਹੱਤਵਪੂਰਨ ਪਹਿਲੂ ਹੈ। ਕੁਝ ਮਾਮਲਿਆਂ ਵਿਚ ਸਾਰਾ ਫਾਰਮ ਇਕ ਬਲਾਕ ਵਿਚ ਤਬਦੀਲ ਕੀਤਾ ਜਾਵੇਗਾ।
ਦੂਜਿਆਂ ਮਾਮਲਿਆਂ ਵਿਚ ਇਹ ਪਰਿਵਰਤਨ ਕਈ ਸਾਲਾਂ ਤੋਂ ਪੜਾਅ ਵਾਰ ਹੋ ਸਕਦਾ ਹੈ, ਇਸ ਲਈ ਇਹ ਯਕੀਨੀ ਬਣਾਉਣ ਲਈ ਵੇਰਵੇ ਲਈ ਧਿਆਨ ਦੇਣ ਦੀ ਲੋੜ ਹੈ ਕਿ ਵੇਚਿਆ ਗਿਆ ਦੁੱਧ ਜਲਦੀ ਤੋਂ ਜਲਦੀ ਸੰਭਵ ਤਾਰੀਖ਼ ਵਿਚ ਜੈਵਿਕ ਸਥਿਤੀ ਨੂੰ ਪ੍ਰਾਪਤ ਕਰੇਗਾ।
ਸਮਾਂ ਸਕੇਲ : ਧਰਤੀ ਨੂੰ ਜੈਵਿਕ ਸਥਿਤੀ ਵਿਚ ਬਦਲਣ ਲਈ ਘੱਟੋ ਘੱਟ ਦੋ ਸਾਲ ਲੱਗ ਜਾਂਦੇ ਹਨ। ਜਿਸ ਦਿਨ 'ਤੇ ਜ਼ਮੀਨ ਪੂਰੀ ਤਰ੍ਹਾਂ ਜੈਵਿਕ ਹੋ ਜਾਂਦੀ ਹੈ, ਉਸ ਦਿਨ ਤੋਂ ਜੈਵਿਕ ਦੁੱਧ ਤਿਆਰ ਕਰਨਾ ਮੁਮਕਿਨ ਹੋ ਜਾਂਦਾ ਹੈ। ਜੈਵਿਕ ਪ੍ਰਬੰਧਨ ਨੂੰ ਪ੍ਰਾਪਤ ਕਰਨ ਲਈ 9 ਮਹੀਨਿਆਂ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਅਤੇ ਛੇ ਮਹੀਨੇ ਦੀ ਖੁਰਾਕ ਦਾ ਹੋਣਾ ਚਾਹੀਦਾ ਹੈ।
ਖੁਰਾਕੀ ਪ੍ਰਬੰਧ : ਫਾਰਮ 'ਤੇ ਵਰਤੇ ਜਾਣ ਵਾਲੇ ਸਾਰੇ ਖੁਰਾਕੀ ਪਦਾਰਥਾਂ ਨੂੰ ਪਰਿਵਰਤਨ ਦੇ ਸ਼ੁਰੂ ਤੋਂ ਜੈਵਿਕ ਮਿਆਰਾਂ ਦੇ ਅੰਤਰਗਤ ਉਤਪਾਦਨ ਅਤੇ ਪ੍ਰਮਾਣਿਤ ਕੀਤਾ ਜਾਣਾ ਚਾਹੀਦਾ ਹੈ।
ਚਰਾਂਦਾਂ ਦੀ ਵੱਧ ਤੋਂ ਵੱਧ ਵਰਤੋਂ ਹੋਣੀ ਚਾਹੀਦੀ ਹੈ ਅਤੇ ਆਦਰਸ਼ਕ ਰੂਪ ਵਿਚ ਸਾਰੇ ਖੁਰਾਕੀ ਪਦਾਰਥ ਫਾਰਮ ਤੋਂ ਹੀ ਪੈਦਾ ਹੋਣੇ ਚਾਹੀਦੇ ਹਨ। ਘੱਟ ਤੋਂ ਘੱਟ 60 ਫ਼ੀਸਦੀ ਖੁਰਾਕ ਜੈਵਿਕ ਫਾਰਮ ਤੋਂ ਪ੍ਰਾਪਤ ਹੋਣੀ ਚਾਹੀਦੀ ਹੈ।
ਖੁਰਾਕ ਦਾ 30 ਪ੍ਰਤੀਸ਼ਤ ਜੈਵਿਕ ਵਿਚ ਪਰਿਵਰਤਿਤ ਸਰੋਤਾਂ ਤੋਂ ਆ ਸਕਦਾ ਹੈ। ਪਰ ਜਿੱਥੇ ਇਸ ਨੂੰ ਪੈਦਾ ਕਰ ਕੇ ਵਰਤਿਆ ਜਾਵੇਗਾ, 60 ਫ਼ੀਸਦੀ ਤੱਕ ਖ਼ੁਰਾਕ ਜੈਵਿਕ ਵਿਚ ਪਰਿਵਰਤਿਤ ਹੋ ਸਕਦੀ ਹੈ।
ਹਰਾ ਚਾਰਾ ਉਤਪਾਦਨ : ਜੈਵਿਕ ਹਰਾ ਚਾਰਾ ਉਤਪਾਦਨ ਲਈ ਸਭ ਤੋਂ ਵਧੀਆ ਖੇਤ ਨੂੰ ਤਰਜੀਹ ਦੇਣੀ ਚਾਹੀਦੀ ਹੈ। ਮੁਢਲੇ ਤਿੰਨ- ਚਾਰ ਸਾਲ ਜੈਵਿਕ ਚਾਰੇ ਦਾ ਝਾੜ ਕੁੱਝ ਘੱਟ ਹੁੰਦਾ ਹੈ ਪਰ ਬਾਅਦ ਵਿਚ ਇਹ ਰਸਾਇਣਕ ਚਾਰੇ ਦੇ ਬਰਾਬਰ ਹੋ ਜਾਂਦਾ ਹੈ। ਘੱਟੋ-ਘੱਟ 60 ਪ੍ਰਤੀਸ਼ਤ ਚਾਰਾ ਜੈਵਿਕ ਸਰੋਤਾਂ ਤੋਂ ਆਉਣਾ ਚਾਹੀਦਾ ਹੈ। ਆਮ ਤੌਰ 'ਤੇ ਚਰਾਂਦਾ ਦੀ ਕਟਾਈ ਅਤੇ ਸਰਦੀ ਰੁੱਤ ਲਈ ਸੁਰੱਖਿਅਤ ਰੱਖਿਆ ਚਾਰਾ ਜੈਵਿਕ ਫਾਰਮ ਤੋਂ ਪੈਦਾ ਹੋਣਾ ਚਾਹੀਦਾ ਹੈ।
ਜੈਵਿਕ ਚਾਰਾ ਉਤਪਾਦਨ ਲਈ ਫ਼ਸਲਾਂ ਦੇ ਕਾਸ਼ਤਕਾਰੀ ਢੰਗ ਆਮ ਫ਼ਸਲਾਂ ਵਾਂਗ ਹੀ ਹਨ ਪਰ ਜੈਵਿਕ ਚਾਰੇ ਵਾਲੀਆਂ ਫ਼ਸਲਾਂ ਵਿਚ ਰਸਾਇਣਕ ਖਾਦਾਂ, ਨਦੀਨਨਾਸ਼ਕਾਂ, ਕੀਟਨਾਸ਼ਕਾਂ ਅਤੇ ਉੱਲੀਨਾਸ਼ਕਾਂ ਦੀ ਵਰਤੋਂ ਨਹੀਂ ਕਰਨੀ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)

ਇੰਟਰਨੈੱਟ ਰਾਹੀਂ ਜਾਣਕਾਰੀ ਦਾ ਅਦਾਨ-ਪ੍ਰਦਾਨ ਕਿਸਾਨਾਂ ਲਈ ਲਾਭਦਾਇਕ

ਇਸ ਵੇਲੇ ਆਧੁਨਿਕਤਾ ਹੁਣ ਹਰ ਖੇਤਰ 'ਚ ਦਾਖ਼ਲ ਹੋ ਚੁੱਕੀ ਹੈ, ਜਿਸ ਕਰ ਕੇ ਲੋਕ ਹੁਣ ਨਵੀਂ ਜਾਣਕਾਰੀ ਨੂੰ ਤਰਜੀਹ ਦੇਣ ਲੱਗੇ ਹਨ। ਇਸ ਦੌਰ ਅੰਦਰ ਬਹੁਤ ਸਾਰੇ ਅਗਾਂਹਵਧੂ ਕਿਸਾਨਾਂ ਨੇ ਇੰਟਰਨੈਟ ਸੇਵਾ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ। ਬਹੁਤ ਸਾਰੇ ਪੜੇ ਲਿਖੇ ਕਿਸਾਨ ਇਸ ਸਬੰਧੀ ਇੰਟਰਨੈੱਟ ਤੋਂ ਮੌਸਮ ਦੀ ਜਾਣਕਾਰੀ ਨੂੰ ਕਾਫ਼ੀ ਤਰਜੀਹ ਦੇਣ ਲੱਗੇ ਹਨ। ਇਸ ਵੇਲੇ ਰਾਜ ਦੇ ਬਹੁਤ ਸਾਰੇ ਕਿਸਾਨਾਂ ਨੇ ਵੈਟਸਐਪ 'ਤੇ ਆਪੋ-ਆਪਣੇ ਸਮੂਹ ਬਣਾਏ ਹਨ ਤੇ ਉਹ ਆਪਸ ਵਿਚ ਗਿਆਨ ਦਾ ਅਦਾਨ-ਪ੍ਰਦਾਨ ਤੇ ਮੰਡੀਕਰਨ ਸਬੰਧੀ ਜਾਣਕਾਰੀ ਵੀ ਦੂਜੇ ਕਿਸਾਨਾਂ ਤੱਕ ਪਹੁੰਚਾਉਂਦੇ ਹਨ।
ਰਾਜਮੋਹਨ ਸਿੰਘ ਕਾਲੇਕਾ: ਇਸ ਸਬੰਧੀ ਰਾਜ ਪੁਰਸਕਾਰ ਵਿਜੇਤਾ ਰਾਜਮੋਹਨ ਸਿੰਘ ਕਾਲੇਕਾ ਦਾ ਕਹਿਣਾ ਹੈ ਕਿ ਇੰਟਰਨੈੱਟ ਸੇਵਾ ਕਿਸਾਨਾਂ ਲਈ ਵਰਦਾਨ ਹੈ, ਕਿਉਂਕਿ ਕਿਸਾਨ ਘਰ ਬੈਠੇ ਹੀ ਕੌਮੀ ਪੱਧਰ 'ਤੇ ਜਾਣਕਾਰੀ ਲੈ ਸਕਦੇ ਹਨ ਜਿਹੜੇ ਕਿਸਾਨ ਆਲੂ ਤੇ ਸਬਜ਼ੀਆਂ ਦੀ ਖੇਤੀ ਕਰਦੇ ਹਨ, ਉਹ ਲੋਕ ਘਰ ਬੈਠੇ ਹੀ ਦੂਜੀਆਂ ਮੰਡੀਆਂ ਦਾ ਭਾਅ ਜਾਣ ਸਕਦੇ ਹਨ। ਸ੍ਰੀ ਕਾਲੇਕਾ ਨੇ ਦੱਸਿਆ ਕਿ ਮੌਸਮ ਦੇ ਮਾਮਲੇ 'ਚ ਕਈ ਵਾਰ ਦਿੱਤੀ ਜਾਣਕਾਰੀ ਸਹੀ ਨਹੀਂ ਨਿਕਲਦੀ ਪਰ ਮੰਡੀਕਰਨ ਬਾਰੇ ਕਿਸਾਨ ਕਾਫ਼ੀ ਉਤਸ਼ਾਹਿਤ ਹਨ ਤੇ ਉਹ ਦੂਜੀਆਂ ਮੰਡੀਆਂ ਨਾਲ ਮੁਲਾਂਕਣ ਕਰ ਕੇ ਆਪਣੇ ਉਤਪਾਦ ਵੇਚ ਸਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਵੀ ਇਸ ਸਬੰਧੀ ਜਾਣਕਾਰੀ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੋੜ ਮੁਤਾਬਿਕ ਸਾਰੇ ਹੀ ਕਿਸਾਨ ਨੂੰ ਇੰਟਰਨੈੱਟ ਸੇਵਾ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਸ: ਕਾਲੇਕਾ ਦਾ ਸੁਝਾਅ ਹੈ ਕਿ ਸਰਕਾਰਾਂ ਨੂੰ ਅਗਾਊਂ ਹੀ ਫ਼ਸਲ ਬੀਜਣ ਤੋਂ ਪਹਿਲਾਂ ਫ਼ਸਲਾਂ ਦੇ ਭਾਅ ਐਲਾਨਣੇ ਚਾਹੀਦੇ ਹਨ, ਤਾਂ ਜੋ ਕਿਸਾਨ ਹੋਰਨਾਂ ਫ਼ਸਲਾਂ ਨੂੰ ਵੀ ਅਪਣਾ ਸਕਣ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੂੰ ਗੂਗਲ ਦੀ ਜਾਣਕਾਰੀ ਹੈ ਉਹ ਕਿਸਾਨਾਂ ਦੂਜਿਆਂ ਨਾਲੋਂ ਅੱਗੇ ਹਨ।
ਗੁਰਪ੍ਰੀਤ ਸਿੰਘ ਸ਼ੇਰਗਿੱਲ : ਅੰਤਰਰਾਸ਼ਟਰੀ ਪੱਧਰ 'ਤੇ ਫੁੱਲਾਂ ਦੀ ਖੇਤੀ ਰਾਹੀਂ ਨਾਮਣਾ ਖੱਟਣ ਵਾਲੇ ਮੰਜਾਲ ਪਿੰਡ ਦੇ ਅਗਾਂਹਵਧੂ ਕਿਸਾਨ ਗੁਰਪ੍ਰੀਤ ਸਿੰਘ ਸ਼ੇਰਗਿੱਲ ਦਾ ਕਹਿਣਾ ਹੈ ਕਿ ਇਸ ਵੇਲੇ ਹਰ ਮਾਮਲੇ 'ਚ ਇੰਟਰਨੈਟ ਦਾ ਗਿਆਨ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ 'ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ' ਇਸ ਵੇਲੇ ਬਹੁਤ ਸਾਰੀ ਜਾਣਕਾਰੀ ਖਾਸਕਰ ਆਪਣਾ ਹਫ਼ਤਾਵਾਰੀ ਪੇਪਰ ਖੇਤੀ ਸੰਦੇਸ਼ ਵੀ ਇੰਟਰਨੈੱਟ 'ਤੇ ਪਾ ਦਿੰਦੇ ਹਨ, ਜਿਸ ਵਿਚ ਫ਼ਸਲਾਂ ਨੂੰ ਪੈਣ ਵਾਲੀਆਂ ਬਿਮਾਰੀਆਂ ਦੇ ਇਲਾਜ ਬਾਰੇ ਖੋਜ ਭਰਪੂਰ ਜਾਣਕਾਰੀ ਹੁੰਦੀ ਹੈ। ਉਨ੍ਹਾਂ ਹੋਰ ਕਿਹਾ ਕਿ ਇਸ ਸੇਵਾ ਰਾਹੀਂ ਕਿਸਾਨਾਂ ਨੂੰ ਕਈ ਪਾਬੰਦੀਸ਼ੁਦਾ ਉਤਪਾਦਾਂ ਦੀ ਵੀ ਜਾਣਕਾਰੀ ਮਿਲ ਜਾਂਦੀ ਹੈ। ਉਨ੍ਹਾਂ ਆਖਿਆ ਕਿ ਅੱਜ ਦੀ ਦੁਨੀਆ 'ਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਜਾਣਕਾਰੀ ਬਹੁਤ ਜ਼ਰੂਰੀ ਹੈ। ਉਨ੍ਹਾਂ ਹੋਰ ਕਿਹਾ ਕਿ ਇਸ ਸਬੰਧ 'ਚ ਜ਼ਿਲ੍ਹਾ ਪੱਧਰ 'ਤੇ ਕਿਸਾਨਾਂ ਦੇ ਆਪਸੀ ਸਮੂਹ ਬਣਾਏ ਜਾਣੇ ਚਾਹੀਦੇ ਹਨ ਤਾਂ ਜੋ ਗਿਆਨ ਦਾ ਅਦਾਨ-ਪ੍ਰਦਾਨ ਹੋ ਸਕੇ। ਅਜੋਕੇ ਸਮੇਂ ਅੰਦਰ ਆਧੁਨਿਕਤਾ ਦੀ ਬਹੁਤ ਹੀ ਸਖ਼ਤ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਮੰਡੀਕਰਨ ਦੀ ਸਮਝ ਦੇ ਦਿੱਤੀ ਜਾਵੇ ਤਾਂ ਉਹ ਕਣਕ ਝੋਨੇ ਨੂੰ ਬਦਲ ਕੇ ਹੋਰਨਾਂ ਫ਼ਸਲਾਂ ਨੂੰ ਤਰਜੀਹ ਦੇ ਸਕਦੇ ਹਨ। ਉਨ੍ਹਾਂ ਆਖਿਆ ਕਿ ਬਹੁਤ ਸਾਰੇ ਕਿਸਾਨਾਂ ਵੱਲੋਂ ਬਣਾਏ ਵਟਸਐਪ ਸਮੂਹ ਉਨ੍ਹਾਂ ਨੂੰ ਬਹੁਤ ਹੀ ਜਾਣਕਾਰੀ ਦੇ ਕੇ ਅੱਗੇ ਲਿਜਾਉਣ 'ਚ ਸਹਾਈ ਹੋ ਰਹੇ ਹਨ।
ਜਤਿੰਦਰ ਸਿੰਘ ਸਿਊਣਾ: ਇਸ ਕਿਸਾਨ ਨੇ ਵੀ ਆਧੁਨਿਕਤਾ ਦੇ ਦੌਰ 'ਚ ਕਿਸਾਨਾਂ ਨੂੰ ਇੰਟਰਨੈੱਟ ਦਾ ਗਿਆਨ ਜ਼ਰੂਰੀ ਹੈ। ਇਸ ਸਬੰਧੀ ਸਰਕਾਰ ਖੇਤੀ ਵਿਭਾਗ ਰਾਹੀਂ ਕਿਸਾਨਾਂ ਨੂੰ ਜਾਗਰੂਕ ਕਰੇ ਉਨ੍ਹਾਂ ਦਾ ਸੁਝਾਅ ਹੈ ਕਿ ਇਸ ਸਬੰਧੀ ਖੇਤੀ ਵਿਭਾਗ ਜ਼ਿਲ੍ਹੇ ਅੰਦਰ ਅਤੇ ਇਸੇ ਤਰ੍ਹਾਂ ਪੰਜਾਬ ਅੰਦਰ ਕਿਸਾਨਾਂ ਦੇ ਸਮੂਹ ਬਣਾਏ ਜਾਣ ਤੇ ਉਨ੍ਹਾਂ ਨੂੰ ਖੇਤੀ ਵਿਭਾਗ ਸੰਦੇਸ਼ ਜਾਂ ਵਟਸਐਪ ਦੇ ਜ਼ਰੀਏ ਖੇਤੀ ਸਬੰਧੀ ਆਧੁਨਿਕ ਸੰਦੇਸ਼ ਭੇਜਣ ।
ਡਾ: ਰਵਿੰਦਰਪਾਲ ਸਿੰਘ ਚੱਠਾ: ਖੇਤੀ ਵਿਭਾਗ ਦੇ ਤਕਨੀਕੀ ਸਹਾਇਕ ਡਾ: ਰਵਿੰਦਰਪਾਲ ਸਿੰਘ ਚੱਠਾ ਦਾ ਕਹਿਣਾ ਹੈ ਕਿ ਪਹਿਲਾਂ ਖੇਤੀ ਵਿਭਾਗ ਕੈਂਪ ਲਗਾ ਕੇ ਜਾਣਕਾਰੀ ਦਿੰਦਾ ਸੀ । ਉਨ੍ਹਾਂ ਮੰਨਿਆ ਕਿ ਹੁਣ ਬਹੁਤ ਸਾਰੇ ਕਿਸਾਨ ਇੰਟਰਨੈੱਟ ਨੂੰ ਤਰਜੀਹ ਦੇਣ ਲੱਗੇ ਹਨ ਤੇ ਉਸ ਦਾ ਫ਼ਾਇਦਾ ਵੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਬਹੁ ਗਿਣਤੀ ਕਿਸਾਨ ਹੁਣ ਇੰਟਰਨੈੱਟ ਦੀ ਜਾਣਕਾਰੀ ਦੇਖ ਕੇ ਹੀ ਆਪਣੀ ਫ਼ਸਲ ਸਬੰਧੀ ਨਿਤਮਰਾ ਦੀ ਵਿਉਂਤਬੰਦੀ ਕਰਦੇ ਹਨ।


-ਪਟਿਆਲਾ।

ਹੰਭਲਾ ਮਾਰੋ

ਅੱਜ ਦੇ ਯੁਗ ਵਿਚ ਜੋ ਲੋਕ ਨੌਕਰੀਆਂ ਦੀ ਤਲਾਸ਼ ਵਿਚ ਭਟਕਦੇ ਹਨ, ਤੇ ਚਾਹੁੰਦੇ ਹਨ ਕਿ ਪੱਕੀ ਪਕਾਈ ਮਿਲ ਜਾਵੇ, ਯਾਦ ਰੱਖੋ ਤੁਸੀਂ ਗ਼ਲਤ ਰਾਹ 'ਤੇ ਚੱਲ ਰਹੇ ਹੋ। ਪਿੰਡਾਂ ਵਿਚ ਜ਼ਮੀਨਾਂ ਖਾਲੀ ਪਈਆਂ ਹਨ, ਬਹੁਤਾਤ ਲੋਕ ਧੋਤਾ ਝੱਗਾ ਪਾ ਕੇ ਸ਼ਹਿਰ ਨੂੰ ਤੁਰ ਪੈਂਦੇ ਹਨ। ਘਰਦਿਆਂ ਦੇ ਪੈਸੇ ਖ਼ਰਾਬ ਕਰ ਸ਼ਾਮ ਨੂੰ ਉਹ ਕੰਮ ਕਰਦੇ ਹਨ, ਜੋ ਉਨ੍ਹਾਂ ਨੂੰ ਨਹੀਂ ਕਰਨਾ ਚਾਹੀਦਾ। ਪਰ ਲੁਧਿਆਣੇ ਲਾਗਲੇ ਕੁਝ ਪਿੰਡਾਂ ਦੇ ਨੌਜਵਾਨਾਂ ਨੇ ਆਪਣੇ ਖੇਤਾਂ ਵਿਚ ਲੋੜ ਤੇ ਸਮੇਂ ਅਨੁਸਾਰ ਸਬਜ਼ੀਆਂ ਦੀ ਖੇਤੀ ਸ਼ੁਰੂ ਕੀਤੀ ਹੈ। ਰੋਜ਼ ਸਵੇਰੇ ਸਬਜ਼ੀ ਇਕ ਥਾਂ 'ਕੱਠੀ ਕਰ ਲਈ ਜਾਂਦੀ ਹੈ ਤੇ ਫੇਰ ਸ਼ਹਿਰ ਵਿਚ ਮਿੱਥੀ ਥਾਂ 'ਤੇ ਜਾ ਖੜ੍ਹੋਂਦੇ ਹਨ। ਤਾਜ਼ੀ ਤੇ ਦਵਾਈ ਰਹਿਤ ਸਬਜ਼ੀ ਵਧੀਆ ਮੁੱਲ 'ਤੇ ਹੱਥੋ ਹੱਥ ਵਿਕ ਜਾਂਦੀ ਹੈ। ਨਾਲ ਸ਼ਹਿਦ, ਚਾਟੀ ਦੀ ਲੱਸੀ ਤੇ ਦੇਸੀ ਦਾਲਾਂ ਵੀ ਵਿਕ ਜਾਂਦੀਆਂ ਹਨ। ਹਰ ਕਿਸਾਨ 2 ਤੋਂ 5 ਹਜ਼ਾਰ ਦੀ ਕਮਾਈ ਕਰ ਕੇ ਘਰ ਪਰਤਦਾ ਹੈ। ਇਸ ਕੰਮ ਵਿਚ ਸਰਕਾਰੀ ਤੇ ਗ਼ੈਰ-ਸਰਕਾਰੀ ਸੰਸਥਾਵਾਂ, ਜਿਵੇਂ ਆਤਮਾ ਤੇ ਵਾਚਨ, ਕਿਸਾਨਾਂ ਦੀ ਮਦਦ ਕਰਦੀਆਂ ਹਨ ਤੇ ਕੁਆਲਿਟੀ ਕੰਟਰੋਲ ਵੀ ਕਰਦੀਆਂ ਹਨ। ਇਹ ਕੰਮ ਹਰ ਸ਼ਹਿਰ, ਕਸਬੇ ਜਾਂ ਵਸੋਂ ਵਿਚ ਕੀਤਾ ਜਾ ਸਕਦਾ ਹੈ। ਇਸ ਲਈ ਪੈਸੇ ਨਾਲੋਂ ਹਿੰਮਤ ਦਿਖਾਉਣ ਦੀ ਵੱਧ ਲੋੜ ਹੈ, ਤੁਸੀਂ ਵੀ ਕਰ ਸਕਦੇ ਹੋ, ਮਾਰੋ ਹੰਭਲਾ।

-ਮੋਬਾ: 98159-45018

ਖੇਤਾਂ ਵਿਚ ਨੱਚਦੀ ਬਹਾਰ ਚੰਗੀ ਲੱਗਦੀ

ਨੂੰਹ-ਸੱਸ 'ਚ ਪਾੜਾ ਹੋ ਜੇ
ਘਰ 'ਚ ਖਿਲਾਰਾ ਹੋ ਜੇ
ਖੁੱਲ੍ਹਿਆ ਜਬਾੜਾ ਹੋਜੇ
ਖੁਰ ਚੱਕ ਜਾਵੇ ਖੋਲ੍ਹੀ ਨਹੀਂਓਂ ਧਾਰ ਚੰਗੀ ਲੱਗਦੀ
ਖੇਤਾਂ ਵਿਚ ਨੱਚਦੀ ਬਹਾਰ ਚੰਗੀ ਲੱਗਦੀ
ਸੋਚ ਜੇ ਗਰਕ ਹੋਵੇ
ਧੀ-ਪੁੱਤ 'ਚ ਫਰਕ ਹੋਵੇ
ਭੁਰਲ ਦਾ ਠਰਕ ਹੋਵੇ
ਮਨ ਭਟਕਣ ਨੲ੍ਹੀਂਓ ਅੰਗਿਆਰ ਚੰਗੀ ਲੱਗਦੀ
ਖੇਤਾਂ ਵਿਚ ਨੱਚਦੀ ਬਹਾਰ ਚੰਗੀ ਲੱਗਦੀ
ਬਿਰਖਾਂ ਦੀ ਛਾਂ ਹੋਵੇ
ਹੇਠ ਬੈਠੀ ਮਾਂ ਹੋਵੇ
ਚੂਰੀ ਖਾਂਦਾ ਕਾਂ ਹੋਵੇ
ਸਦਾ ਚਿਹਰੇ ਉੱਤੇ ਮਾਲਕਾ ਨੁਹਾਰ ਚੰਗੀ ਲੱਗਦੀ
ਖੇਤਾਂ ਵਿਚ ਨੱਚਦੀ ਬਹਾਰ ਚੰਗੀ ਲੱਗਦੀ
ਜਾਤ-ਪਾਤ ਬੰਦ ਹੋਵੇ
ਧਰਮ ਗੁਲਕੰਦ ਹੋਵੇ
ਖੁਸ਼ੀ ਦਾ ਅਨੰਦ ਹੋਵੇ
ਇੱਕੋ ਮਾਂ ਦੇ ਜਾਏ ਨਹੀਂ ਦੀਵਾਰ ਚੰਗੀ ਲੱਗਦੀ
ਖੇਤਾਂ ਵਿਚ ਨੱਚਦੀ ਬਹਾਰ ਚੰਗੀ ਲੱਗਦੀ
ਖੂਹਾਂ ਦਾ ਪਾਣੀ ਹੋਵੇ
ਰੂਹਾਂ ਦਾ ਹਾਣੀ ਹੋਵੇ
ਨਬਜ਼ ਪਛਾਣੀ ਹੋਵੇ
ਫੇਰ ਤੇਰੀ ਗੱਲ ਦਿਲਦਾਰ ਚੰਗੀ ਲੱਗਦੀ
ਖੇਤਾਂ ਵਿਚ ਨੱਚਦੀ ਬਹਾਰ ਚੰਗੀ ਲੱਗਦੀ


-ਡਾ: ਸਾਧੂ ਰਾਮ ਲੰਗੇਆਣਾ
ਪਿੰਡ: ਲੰਗੇਆਣਾ ਕਲਾਂ (ਮੋਗਾ)
ਮੋਬਾਈਲ : 98781-17285

ਪੰਜਾਬ ਦਾ ਪੁਰਾਣਾ ਪੇਂਡੂ ਸੱਭਿਆਚਾਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਸਾਰੀ ਉਮਰ ਅਨੈਤਿਕ ਗਤੀਵਿਧੀਆਂ ਵਿਚ ਗ੍ਰਸਤ ਹੋਕੇ ਨੈਤਿਕਤਾ'ਤੇ ਤੁਰਨ ਦਾ ਡਰਾਮਾ ਕਰਨ ਵਾਲਿਆਂ ਨੂੰ ਵੀ ਲੋਕ ਕਹਾਵਤਾਂ ਨੇ ਉਨ੍ਹਾਂ ਦੇ ਪੈਰਾਂ ਹੇਠ ਬੜੇ ਵਿਅੰਗਾਤਮਿਕ ਅੰਦਾਜ਼ ਨਾਲ ਜ਼ਮੀਨ ਵਿਖਾਉਣ ਦਾ ਕੰਮ ਕੀਤਾ ਸੀ, ਜਿਵੇਂ
ਨੌਂ ਸੌ ਚੂਹਾ ਕਾ ਕੇ ਬਿੱਲੀ ਹੱਜ ਨੂੰ ਚੱਲੀ।
ਅਜਿਹੀ ਸਾਰਥਕ ਕਹਾਵਤ ਤੋਂ ਅਜੋਕੇ ਰਾਜਨੀਤਕ ਨੇਤਾਵਾਂ ਨੂੰ ਸੇਧ ਪ੍ਰਾਪਤ ਕਰਕੇ ਆਪਣੇ ਆਪ ਨੂੰ ਦਰੁੱਸਤ ਕਰਨਾ ਚਾਹੀਦਾ ਹੈ।
ਆਪਸੀ ਮੇਲ ਮਿਲਾਪ ਤੇ ਪ੍ਰੇਮ ਪਿਆਰ ਵਧਾਉਣ ਵਾਸਤੇ ਪੇਂਡੂ ਪੰਜਾਬੀਆਂ ਲਈ ਮੰਨੋਰੰਜਨ ਦੇ ਪੁਰਾਣੇ ਸਾਧਨਾਂ ਨੇ ਵੀ ਪੰਜਾਬੀ ਸੱਭਿਆਚਾਰ ਦੀ ਉਸਾਰੀ ਵਿਚ ਮਹੱਤਵਪੂਰਨ ਹਿੱਸਾ ਪਾਇਆ ਹੈ, ਅਜਿਹੇ ਸਾਧਨਾਂ ਵਿਚ ਸਭ ਤੋਂ ਉੱਪਰ ਸਨ ਪੰਜਾਬ ਦੇ ਲੋਕ ਮੇਲੇ, ਪੰਜਾਬ ਦੇ ਦਿਹਾਤੀ ਖੇਤਰਾਂ ਅੰਦਰ ਕਈ ਵੱਖ-ਵੱਖ ਕੇਂਦਰਾਂ'ਤੇ ਸਥਾਨਕ ਮੇਲੇ ਲਗਦੇ ਸਨ, ਅਜਿਹੇ ਮੇਲੇ ਅਕਸਰ ਖੇਤੀ ਦੇ ਰੁਝੇਵਿਆਂ ਤੋਂ ਅੱਗੇ ਪਿੱਛੇ ਜਾਂ ਫਿਰ ਜੇਠ ਹਾੜ੍ਹ ਦੀ ਸਗਰਾਂਦ ਨੂੰ ਜਾਂ ਵਿਸਾਖੀ ਵਾਲੇ ਦਿਨ ਅਤੇ ਕਈ ਥਾਂ ਮੱਸਿਆ ਪੁੰਨਿਆ ਤੇ ਵੱਖ-ਵੱਖ ਸਗਰਾਂਦਾਂ ਨੂੰ ਲਗਦੇ ਸਨ, ਕਈ ਪਿੰਡਾਂ ਤੇ ਕਸਬਿਆਂ ਵਿਚ ਦੁਸਹਿਰੇ ਤੇ ਕ੍ਰਿਸ਼ਨ ਲੀਲਾ ਵਰਗੇ ਧਾਰਮਿਕ ਮੇਲੇ ਵੀ ਲਗਦੇ ਸਨ, ਦੁਸਹਿਰੇ 'ਚ ਤਾਂ 9 ਨਰਾਤੇ ਤੇ ਦਸਵੇਂ ਦਿਨ ਦੁਸਹਿਰੇ ਵਾਲੇ ਦਿਨ ਤਕ ਰਾਮਾਇਣ ਦੇ ਨਾਟਕ ਚਲਦੇ ਰਹਿੰਦੇ ਸਨ, ਬਹੁਤੇ ਲੋਕ ਮੇਲਿਆਂ ਵਿਚ ਕੱਬਡੀ ਤੇ ਰੱਸਾ ਖਿੱਚਣ ਦੇ ਮੁਕਾਬਲੇ ਹੁੰਦੇ ਸਨ ਤੇ ਭਾਦੋਂ ਦੇ ਮਹੀਨੇ ਪੰਜਾਬ ਚ ਛਿੰਝਾਂ ਪੈਂਦੀਆਂ ਸਨ, ਜਿਨ੍ਹਾਂ ਵਿਚ ਭਲਵਾਨਾਂ ਦੀਆਂ ਕੁਸ਼ਤੀਆਂ ਹੁੰਦੀਆਂ ਸਨ। ਕਈ ਪਿੰਡਾਂ ਵਿਚ ਬਾਜ਼ੀਗਰ ਬਰਾਦਰੀ ਦੇ ਲੋਕ ਬਾਜ਼ੀ ਪਾਉਣ ਦੇ ਵਿਲੱਖਣ ਕਰੱਤਵ ਵਿਖਾਉਣ ਲਈ ਸ਼ਾਨਦਾਰ ਮੇਲੇ ਜੋੜ ਲੈਂਦੇ ਸਨ, ਇਹ ਲੋਕ ਮੇਲੇ ਅਕਸਰ ਸਥਾਨਕ ਪੱਧਰ 'ਤੇ ਹੀ ਜੁੜਦੇ ਸਨ। ਰਾਸਾਂ, ਸਾਲ ਤੇ ਨਕਲਾਂ ਵੀ ਪੰਜਾਬੀਆਂ ਦੇ ਮਨੋਰੰਜਨ 'ਚ ਸ਼ਾਮਿਲ ਸਨ। ਧਾਰਮਿਕ ਮੇਲਿਆਂ ਵਿਚ ਅੰਮ੍ਰਿਤਸਰ ਦੀ ਦੀਵਾਲੀ, ਮੁਕਤਸਰ ਦੀ ਮਾਘੀ ਤੇ ਆਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਮਸ਼ਹੂਰ ਹੁੰਦਾ ਸੀ, ਇਨ੍ਹਾਂ ਮੇਲਿਆਂ ਵਿਚ ਧਾਰਮਿਕ ਦੀਵਾਨ ਸਜਦੇ ਤੇ ਰਾਗੀ ਢਾਡੀ ਆਪਣੀ ਕਲਾ ਦੇ ਕਰਤੱਬ ਵਿਖਾਲਦੇ ਸਨ । ਇਨ੍ਹਾਂ ਮੇਲਿਆਂ'ਚ ਗਤਕੇ ਦੇ ਕਰਤੱਬ ਵੀ ਵਿਖਾਏ ਜਾਂਦੇ ਸਨ।
ਪੰਜਾਬ ਦੇ ਪੁਰਾਣੇ ਸਾਜ਼ ਵੀ ਪੰਜਾਬੀ ਸੱਭਿਆਚਾਰ ਦੀ ਜਿੰਦ ਜਾਨ ਰਹੇ ਹਨ, ਇਨ੍ਹਾਂ ਸਾਜਾਂ ਵਿਚ ਤੂੰਬੇ, ਆਲਗੋਜੇ, ਢੋਲ ਤੇ ਬਾਂਸਰੀ ਵਿਸ਼ੇਸ਼ ਕਰਕੇ ਮਹੱਤਵਪੂਰਨ ਸਨ, ਬੋਲੀਆਂ ਦੇ ਅਖੜਿਆਂ ਵਿਚ ਡਫਲੀ, ਖੜਤਾਲਾਂ ਤੇ ਕਾਟੋ ਦੀ ਵਰਤੋਂ ਕੀਤੀ ਜਾਂਦੀ ਸੀ, ਧਾਰਮਿਕ ਸਰਗਰਮੀਆਂ ਲਈ ਢੱਡ, ਸਾਰੰਗੀ, ਢੋਲਕੀਆਂ, ਛੈਣੇ, ਹਰਮੋਨੀਅਮ, ਬੈਂਜੋ, ਮਰਦੰਗ, ਵੀਣਾਂ ਤੇ ਸਿਤਾਰ ਦੀ ਵਰਤੋਂ ਕੀਤੀ ਜਾਂਦੀ ਸੀ। ਧਾਰਮਿਕ ਸਥਾਨਾਂ ਵਿਚ ਸੰਖ ਤੇ ਟੱਲ, ਟੱਲੀਆਂ ਵਜਾਏ ਤੇ ਖੜਕਾਏ ਜਾਂਦੇ ਸਨ। ਇੱਥੇ ਘੜਿਆਲਾਂ ਦੀ ਵਰਤੋਂ ਵੀ ਹੁੰਦੀ ਸੀ।
ਪੁਰਾਣੇਂ ਪੰਜਾਬ ਦੇ ਲੋਕ ਨਾਚ ਵੀ ਪੰਜਾਬੀ ਸੱਭਿਆਚਾਰ ਵਿਚ ਆਤਮਾ ਦੇ ਸਮਾਨ ਸਨ, ਇਨ੍ਹਾਂ ਲੋਕ ਨਾਚਾਂ ਵਿਚ ਸ਼ਾਮਿਲ ਸਨ, ਗਿੱਧਾ, ਭੰਗੜਾ, ਲੁੱਡੀ, ਝੁੰਮਰ, ਤੇ ਲੜਕੀਆਂ ਵਿਚ ਕਿੱਕਲੀ ਦਾ ਨਾਚ ਬਹੁਤ ਪ੍ਰਚੱਲਤ ਹੁੰਦਾ ਸੀ। ਕਿਕਲੀ'ਚ ਦੋ ਲੜਕੀਆਂ ਇਕ ਦੂਜੇ ਦੇ ਹੱਥਾਂ ਦੀ ਕੰਘੀ ਪਾ ਕੇ ਨੱਚਦੀਆਂ ਗੋਲ ਚੱਕਰ ਵਿਚ ਪਿੱਠਾਂ ਵਲ ਨੂੰ ਆਪਣੇ ਭਾਰ ਸੁੱਟ ਕੇ ਘੁੰਮਦੀਆਂ ਸਨ ਅਤੇ ਨਾਲੋ ਨਾਲ ਗੀਤ ਗਾਉਂਦੀਆਂ ਸਨ, ਜਿਵੇਂ-
ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ।
ਦੁੱਪਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜੁਆਈ ਦਾ।
ਪੰਜਾਬੀ ਸੱਭਿਆਚਾਰ ਵਿਚ ਗੀਤ ਸੰਗੀਤ ਅਤੇ ਨਾਚ ਰਾਹੀਂ ਆਪਣੇਂ ਹਾਵ-ਭਾਵ ਪ੍ਰਗਟ ਕਰਨ ਦੀ ਖੂਬਸੂਰਤ ਪ੍ਰੰਪਰਾ ਰਹੀ ਹੈ, ਪਰ ਨਾਲ ਨਾਲ ਆਪਣੇ ਆਚਰਨ ਤੇ ਚਰਿੱਤਰ ਨੂੰ ਬੁਲੰਦ ਰੱਖਣ ਅਤੇ ਸਿਆਣਿਆਂ ਦੇ ਸਤਿਕਾਰ ਦੀ ਭਾਵਨਾਂ ਵੀ ਪਿਛਲੇ ਪੰਜਾਬ ਵਾਸੀਆਂ ਦੇ ਮਨਾਂ ਵਿਚ ਕਾਇਮ ਰਹੀ ਹੈ। ਹੇਠ ਲਿਖੀਆਂ ਸਤਰਾਂ ਵਿਚ ਇਕ ਪੰਜਾਬੀ ਮੁਟਿਆਰ ਮਨੋਰੰਜਨ ਲਈ ਆਪਣੀ ਜਗਿਆਸਾ ਤੇ ਲਾਲਸਾ ਨੂੰ ਮਨ ਵਿਚ ਆਪਣੀ' ਸੱਸਦੇ ਸਤਿਕਾਰ'ਤੇ ਹਾਵੀ ਨਹੀਂ ਹੋਣ ਦਿੰਦੀ।
ਪੁਰਾਣੇ ਪੰਜਾਬ ਦੇ ਪਿੰਡਾਂ ਵਿਚ ਰਾਤਾਂ ਨੂੰ ਰੌੌਸ਼ਨੀ ਦਾ ਕੰਮ ਦੀਵਿਆਂ ਤੋੋਂ ਲਿਆ ਜਾਂਦਾ ਸੀ, ਲਾਲਟੈਣਾਂ ਮਗਰੋੋਂ ਆਈਆਂ, ਖੇਤਾਂ ਦੀ ਸਿੰਚਾਈ ਲਈ ਹਲਟ ਮਗਰੋੋਂ ਆਏ, ਕੇਵਲ ਚੜਸ ਨਾਲ ਹੀ ਫਸਲਾਂ ਦੀ ਸਿਚਾਈ ਕੀਤੀ ਜਾਂਦੀ ਸੀ, ਚੜਸ ਫੜਦਿਆਂ ਕੁੰਡਲੀ ਨੂੰ ਹੱਥ ਪਾਉਣ ਤੇ ਚੜਸ ਖਿੱਚਣ ਲਈ ਲੌੌਂਅ ਦੇ ਸਿਰੇ 'ਤੇ ਕੀਲੀ ਲਾਉਣ ਦੀ ਜਾਂਚ ਤੇ ਜੁਅਰਤ ਆਮ ਕਿਸਾਨਾਂ ਕੋੋਲ ਨਹੀਂ ਸੀ ਹੁੰਦੀ।
ਸਮਾਜਕ ਤੇ ਘਰੇਲੂ ਲੋੜਾਂ ਲਈ ਪਾਣੀ ਦੀ ਵਰਤੋੋਂ ਬਹੁਤ ਸੰਜਮ ਤੇ ਸੰਕੋੋਚ ਨਾਲ ਕੀਤੀ ਜਾਂਦੀ ਸੀ, ਨਲਕੇ ਉਦੋੋਂ ਨਹੀਂ ਸਨ ਹੁੰਦੇ, ਮਹਿਰੇ ਲੋੋਕ ਸਾਂਝੇ ਖੂਹਾਂ ਤੋੋਂ ਪਾਣੀ ਭਰ ਕੇ ਇਕ ਜਾਂ ਦੋੋ ਘੜੇ ਦੋੋ ਵੇਲੇ ਘਰਾਂ ਵਿਚ ਦੇ ਜਾਂਦੇ ਸਨ। ਇਸੇ ਨਾਲ ਨਹਾਉਣ ਤੇ ਕੱਪੜੇ ਧੋੋਣ ਦਾ ਕੰਮ ਕੀਤਾ ਜਾਂਦਾ ਸੀ।
ਜੇਠ ਹਾੜ੍ਹ ਦੇ ਦਿਨਾਂ ਵਿਚ ਕਿਸਾਨ ਅਤੇ ਉਨ੍ਹਾਂ ਦੇ ਖੇਤ ਅਕਸਰ ਵਿਹਲੇ ਹੁੰਦੇ ਸਨ, ਇਨ੍ਹਾਂ ਦਿਨਾਂ ਵਿਚ ਕਿਸਾਨ ਲੱਕੜ ਦੇ ਗੱਡਿਆਂ 'ਤੇ ਖੇਤਾਂ ਵਿਚ ਢੇਰ (ਰੂੜੀ) ਪਾਉਂਦੇ ਤੇ ਜਾਂ ਫਿਰ ਪਿੱਪਲਾਂ, ਬੋੋਹੜਾਂ ਦੁਆਲੇ ਬਣੇ ਥੜ੍ਹਿਆਂ 'ਤੇ ਬੈਠ ਕੇ ਵਾਣ ਵੱਟਦੇ ਆਪਸ ਵਿਚ ਖੁੱਲ੍ਹੀਆਂ ਗੱਲਾਂ ਕਰਦੇ ਜਾਂ ਤਾਸ਼ ਸ਼ਿਕੜੀ ਖੇਡਦੇ ਅਤੇ ਮੀਂਹ ਲਈ ਅੰਬਰਾਂ 'ਤੇ ਬੱਦਲਾਂ ਵੱਲ ਵੇਖਦੇ ਰਹਿੰਦੇ।
ਸਰਦੀਆਂ 'ਚ ਬਹੁਤੇ ਕਿਸਾਨ ਗੁੜ ਸ਼ੱਕਰ ਬਣਾਉਣ ਲਈ ਕਮਾਦ ਪੀੜਨ ਦਾ ਕੰਮ ਕਰਦੇ, ਕਈ ਕਿਸਾਨ ਗੁੜ ਸ਼ੱਕਰ ਬਣਾਉਣ ਤੋੋਂ ਬਾਅਦ ਢਡੋਈ (ਕੜਾਹੇ ਦਾ ਧੋੋਣ) ਦੀ ਲਾਹਣ ਪਾ ਕੇ ਸ਼ਰਾਬ ਵੀ ਕੱਢ ਲੈਂਦੇ ਸਨ, ਗੰਨੇ ਦਾ ਰਸ ਸਾਰੇ ਪੰਜਾਬੀ ਸਵੇਰ ਵੇਲੇ ਬਾਟੇ ਭਰ ਭਰ ਸ਼ੌੌਕ ਨਾਲ ਪੀਂਦੇ ਸਨ, ਸਰਦੀ ਦੇ ਆਗ (ਗੰਨੇ ਦੇ ਪੱਤੇ) ਵਿਟਾਮਿਨਜ਼ ਤੇ ਪ੍ਰੋੋਟੀਨ ਨਾਲ ਭਰਪੂਰ ਹੋਣ ਕਰਕੇ ਲਵੇਰੀਆਂ ਲਈ ਉੱਤਮ ਖੁਰਾਕ ਸਮਝੇ ਜਾਂਦੇ ਸਨ। ਸਰਦੀਆਂ ਦੀਆਂ ਲੰਮੀਆਂ ਰਾਤਾਂ ਵਿਚ ਕਈ ਕਿਸਾਨ ਠੰਢ ਤੋਂ ਬਚਣ ਲਈ ਇੱਕਠੇ ਹੋੋ ਕੇ ਸਣ ਦੀਆਂ ਛਿਟੀਆਂ ਤੋੋਂ ਲਿਟਾਂ ਲਾਹ ਕੇ ਸੇਂਕਣੀਆਂ ਦੀਆਂ ਧੂਣੀਆਂ ਬਾਲ ਲੈਂਦੇ ਤੇ ਧੂਣੀਆਂ 'ਤੇ ਗੱਲਾਂ ਬਾਤਾਂ ਦੇ ਲੰਮੇ ਸੰਵਾਦ ਰਚਾਉਂਦੇ।
ਸਰਦੀਆਂ ਵਿਚ ਉੱਖਲ 'ਚ ਗੁੜ ਅਤੇ ਤਿਲ ਕੁੜ ਕੇ ਕੁੱਲਰ ਬਣਾ ਕੇ ਖਾਧੀ ਜਾਂਦੀ ਸੀ ਤੇ ਬਜ਼ੁਰਗ ਅਲਸੀ ਦੇ ਤੇਲ ਦੀਆਂ ਪਿੰਨੀਆਂ ਤੇ ਹਾਲੋੋਂ ਦੀ ਖੀਰ ਖਾਂਦੇ ਸਨ, ਇਹ ਦੋੋਵੇਂ ਚੀਜ਼ਾਂ ਸਿਹਤ ਲਈ ਤਾਕਤ ਦਾ ਖਜ਼ਾਨਾ ਸਮਝੀਆਂ ਜਾਂਦੀਆਂ ਸਨ। ਸਰਦੀ ਦੇ ਦਿਨਾਂ ਵਿਚ ਸਰ੍ਹੋੋਂ ਦੀਆਂ ਗੰਦਲਾਂ ਤੇ ਬਾਥੂ ਪਾ ਕੇ ਤਿਆਰ ਕੀਤੇ ਸਾਗ ਵਿਚ ਮੱਖਣ ਪਾ ਕੇ ਖਾਣ ਦਾ ਰਿਵਾਜ ਸੀ ਤੇ ਸਵੇਰੇ ਸਵੇਰੇ ਗੰਨੇ ਦੀ ਰਸ ਨੂੰ ਅਤੇ ਗੰਨੇ ਚੂਪਣ ਨੂੰ ਵੀ ਨਿਆਮਤ ਸਮਝਿਆ ਜਾਂਦਾ ਸੀ, ਗੰਨੇ ਚੂਪਣ ਨਾਲ ਦੰਦ ਸਾਫ਼ ਅਤੇ ਮਜ਼ਬੂਤ ਹੋ ਜਾਂਦੇ ਸਨ। ਬੱਚੇ ਰਾਤ ਨੂੰ ਪਕਾਈ ਮੱਕੀ ਦੀ ਰੋਟੀ ਵਿਚ ਘਿਓ ਤੇ ਬਾਰੀਕ ਕੀਤਾ ਗੁੜ ਪਾ ਕੇ ਚੂਰੀ ਬਣਾ ਕੇ ਅਤੇ ਸਵੇਰੇ ਸਵੇਰੇ ਮੱਕੀ ਦੀ ਰੋਟੀ ਚੂਰ ਕੇ ਉਸ ਵਿਚ ਤਾਜ਼ਾ ਦਹੀਂ ਤੇ ਮਲਾਈ ਰਲਾ ਕੇ ਬਹੁਤ ਸੁਆਦ ਨਾਲ ਖਾਂਦੇ ਸਨ, ਅਜਿਹੀ ਖੁਰਾਕ ਬਹੁਤ ਹੀ ਗੁਣਕਾਰੀ ਸਮਝੀ ਜਾਂਦੀ ਸੀ। ਕਣਕ ਵਿਚ ਛੋੋਲੇ ਜਾਂ ਬਾਜਰਾ ਰਲਾ ਕੇ ਮਿੱਸੀਆਂ ਰੋੋਟੀਆਂ ਖਾਣ ਦਾ ਰਿਵਾਜ ਸੀ, ਖੇਤਾਂ ਵਿਚ ਕਿਸਾਨ ਅਕਸਰ ਹਰੀਆਂ ਛੱਲੀਆਂ, ਹਰੇ ਛੋੋੋਲੇ ਤੇ ਕਣਕ ਦੇ ਗੱਦਰੇ ਦਾਣਿਆਂ ਦੇ ਸਿੱਟੇ ਧੂਣੀਆਂ 'ਤੇ ਭੁੰਨ ਕੇ ਖਾਂਦੇ ਸਨ, ਇਨ੍ਹਾਂ ਨੂੰ ਹੋੋਲਾਂ ਤੇ ਫੁੰਮਣੀਆਂ ਕਿਹਾ ਜਾਂਦਾ ਸੀ, ਦਾਲਾਂ ਤੇ ਸਬਜ਼ੀਆਂ ਆਮ ਲੋੋਕ ਆਪਣੇ ਖੇਤਾਂ 'ਚ ਹੀ ਪੈਦਾ ਕਰਦੇ ਸਨ।
ਆਮ ਲੋੋਕ ਹੱਥ ਨਾਲ ਚੱਲਣ ਵਾਲੀਆਂ ਮਸ਼ੀਨਾਂ ਵਰਤ ਕੇ ਆਟੇ ਤੋੋਂ ਸੇਵੀਆਂ ਤੇ ਮਹਾਂ ਦੀ ਦਾਲ ਤੋੋਂ ਵੜੀਆਂ ਬਣਾ ਲੈਂਦੇ ਸਨ, ਸੇਵੀਆਂ ਤਾਂ ਕਈ ਲੋੋਕ ਘੜਾ ਮੂਧਾ ਮਾਰ ਕੇ ਹੱਥਾਂ ਦੇ ਦਬਾਅ ਨਾਲ ਵੇਲ ਕੇ ਵੀ ਵੱਟ ਲੈਂਦੇ ਸਨ।
ਪੰਜਾਬ ਦੇ ਪੁਰਾਣੇ ਲੋੋਕ ਸਾਦੀ ਖੁਰਾਕ ਤੇ ਸਾਦੇ ਕੱਪੜੇ ਪਸੰਦ ਕਰਦੇ ਸਨ, ਕੇਸ ਨਹਾਉਣ ਲਈ ਵੀ ਅਕਸਰ ਦਹੀਂ ਲੱਸੀ, ਰੀਠਿਆਂ ਦੇ ਛਿੱਲੜਾਂ ਤੇ ਬੇਰੀਆਂ ਦੇ ਪੱਤਿਆਂ ਦੀ ਵਰਤੋੋਂ ਕਰਦੇ ਸਨ।
ਪੁਰਾਣੇ ਪੰਜਾਬੀ ਲੋੋਕ ਰਾਤ ਨੂੰ ਅਕਸਰ ਜਲਦੀ ਸੌੌਂ ਜਾਂਦੇ ਸਨ ਤੇ ਤੜਕੇ ਕੁੱਕੜ ਦੀ ਬਾਂਗ ਨਾਲ ਜਾਗ ਕੇ ਆਪੋੋ ਆਪਣੇ ਕੰਮਾਂ ਕਾਰਾਂ ਦੀ ਮੰਜ਼ਿਲ ਵੱਲ ਚੱਲ ਪੈਂਦੇ ਸਨ। (ਸਮਾਪਤ)


-ਸੰਪਰਕ : 94632-33991


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX