ਤਾਜਾ ਖ਼ਬਰਾਂ


ਐੱਮ ਪੀ ਦੇ ਨਾਂਅ 'ਤੇ ਲਿਆਏ ਜਾ ਰਹੇ ਬੈਂਚਾਂ ਨੂੰ ਚੋਣ ਅਧਿਕਾਰੀਆਂ ਨੇ ਕੀਤਾ ਕਾਬੂ
. . .  1 day ago
ਤਪਾ ਮੰਡੀ,25 ਮਾਰਚ (ਪ੍ਰਵੀਨ ਗਰਗ) -ਸਥਾਨਕ ਸ਼ਹਿਰ ਵਿਖੇ ਚੋਣ ਅਧਿਕਾਰੀਆਂ ਦੀ ਟੀਮ ਵੱਲੋਂ ਇੱਕ ਟਰੈਕਟਰ ਟਰਾਲੀ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜੋ ਮੈਂਬਰ ਪਾਰਲੀਮੈਂਟ ਭਗਵੰਤ ...
ਆਈ ਪੀ ਐੱਲ 2019 - ਕਿੰਗਜ਼ ਇਲੈਵਨ ਪੰਜਾਬ ਨੇ ਰਾਜਸਥਾਨ ਰਾਇਲਜ਼ ਨੂੰ 14 ਦੌੜਾਂ ਨਾਲ ਹਰਾਇਆ
. . .  1 day ago
ਆਈ ਪੀ ਐੱਲ 2019 - ਕਿੰਗਜ਼ ਇਲੈਵਨ ਪੰਜਾਬ ਨੇ ਰਾਜਸਥਾਨ ਰਾਇਲਜ਼ ਨੂੰ 185 ਦੌੜਾਂ ਦਾ ਦਿੱਤਾ ਟੀਚਾ
. . .  1 day ago
ਪ੍ਰਿਅੰਕਾ ਦੇ ਆਉਣ ਨਾਲ ਕਾਂਗਰਸ ਦੀ ਡੁੱਬਦੀ ਬੇੜੀ ਨਹੀਂ ਬਚੇਗੀ- ਮਜੀਠੀਆ
. . .  1 day ago
ਫ਼ਾਜ਼ਿਲਕਾ ,25 (ਪ੍ਰਦੀਪ ਕੁਮਾਰ)- ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਫ਼ਾਜ਼ਿਲਕਾ ਜ਼ਿਲ੍ਹੇ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ...
ਆਈ ਪੀ ਐੱਲ 2019 - 15 ਓਵਰਾਂ ਦੇ ਬਾਅਦ ਕਿੰਗਜ਼ ਇਲੈਵਨ ਪੰਜਾਬ ਨੇ 3 ਵਿਕਟ ਗਵਾ ਕੇ ਬਣਾਈਆਂ 144 ਦੌੜਾਂ
. . .  1 day ago
ਆਈ ਪੀ ਐੱਲ 2019 - 8 ਓਵਰਾਂ ਦੇ ਬਾਅਦ ਕਿੰਗਜ਼ ਇਲੈਵਨ ਪੰਜਾਬ ਨੇ 2 ਵਿਕਟ ਗਵਾ ਕੇ ਬਣਾਈਆਂ 60 ਦੌੜਾਂ
. . .  1 day ago
ਆਈ ਪੀ ਐੱਲ 2019 - 5 ਓਵਰਾਂ ਦੇ ਬਾਅਦ ਕਿੰਗਜ਼ ਇਲੈਵਨ ਪੰਜਾਬ ਨੇ ਇਕ ਵਿਕਟ ਗਵਾ ਕੇ ਬਣਾਈਆਂ 31 ਦੌੜਾਂ
. . .  1 day ago
ਕਾਂਗਰਸ ਨੇ ਪੱਛਮੀ ਬੰਗਾਲ ਅਤੇ ਮਹਾਰਾਸ਼ਟਰ 'ਚ 26 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
. . .  1 day ago
ਨਵੀਂ ਦਿੱਲੀ ,25 ਮਾਰਚ - ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਪੱਛਮੀ ਬੰਗਾਲ ਅਤੇ ਮਹਾਰਾਸ਼ਟਰ 'ਚ 26 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ ।ਇਸ ਸੂਚੀ 'ਚ ਸੰਜੇ ਨਿਰੂਪਮ ਦਾ ਨਾਮ ਵੀ ਹੈ , ਜੋ ਮੁੰਬਈ ਉੱਤਰ-ਪੱਛਮੀ ਤੋਂ ਚੋਣ ...
ਐੱਮ ਪੀ ਦੇ ਨਾਂਅ 'ਤੇ ਲਿਆਏ ਜਾ ਰਹੇ ਬੈਂਚਾਂ ਨੂੰ ਚੋਣ ਅਧਿਕਾਰੀਆਂ ਨੇ ਕੀਤਾ ਕਾਬੂ
. . .  1 day ago
ਤਪਾ ਮੰਡੀ,25 ਮਾਰਚ (ਪ੍ਰਵੀਨ ਗਰਗ) -ਸਥਾਨਕ ਸ਼ਹਿਰ ਵਿਖੇ ਚੋਣ ਅਧਿਕਾਰੀਆਂ ਦੀ ਟੀਮ ਵੱਲੋਂ ਇੱਕ ਟਰੈਕਟਰ ਟਰਾਲੀ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜੋ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੇ ...
ਮਾਨਸਾ ਦੀ ਅਦਾਲਤ ਵੱਲੋਂ 3 ਥਾਣੇਦਾਰਾਂ ਨੂੰ 7-7 ਸਾਲ ਦੀ ਕੈਦ
. . .  1 day ago
ਮਾਨਸਾ, 25 ਮਾਰਚ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)- ਵਧੀਕ ਸੈਸ਼ਨ ਜੱਜ ਦਲਜੀਤ ਸਿੰਘ ਰੱਲਣ ਦੀ ਅਦਾਲਤ ਨੇ ਅੱਜ 3 ਥਾਣੇਦਾਰਾਂ ਨੂੰ 7-7 ਸਾਲ ਦੀ ਕੈਦ ਅਤੇ ਇਕ ਸਿਪਾਹੀ ਨੂੰ ਬਰੀ ਕਰਨ ਦੇ ਹੁਕਮ ਸੁਣਾਏ ਹਨ। ਜਾਣਕਾਰੀ ਅਨੁਸਾਰ .....
ਹੋਰ ਖ਼ਬਰਾਂ..

ਸਾਡੀ ਸਿਹਤ

ਗੁੱਸੇ 'ਤੇ ਕਾਬੂ ਕਿਵੇਂ ਪਾਈਏ?

ਗੁੱਸਾ ਸਾਡੇ ਜੀਵਨ ਵਿਚ ਟੀਚੇ ਦੀ ਪ੍ਰਾਪਤੀ ਵਿਚ ਸਭ ਤੋਂ ਵੱਡੀ ਰੁਕਾਵਟ ਹੈ। ਗੁੱਸੇ ਦੀ ਹਾਲਤ ਵਿਚ ਵਿਅਕਤੀ ਦੇ ਸਰੀਰ ਵਿਚ ਸਥਿਤ ਅੰਤ ਸ੍ਰਾਵੀ ਗ੍ਰੰਥੀਆਂ ਵਿਚੋਂ ਅਜਿਹੇ ਹਾਰਮੋਨਜ਼ ਪੈਦਾ ਹੋ ਕੇ ਖੂਨ ਵਿਚ ਮਿਲ ਜਾਂਦੇ ਹਨ, ਜੋ ਸਾਡੇ ਸਰੀਰ ਦੀ ਲਚੀਲੇਪਣ ਨੂੰ ਖਤਮ ਕਰਕੇ ਉਸ ਨੂੰ ਸਖ਼ਤ ਬਣਾ ਦਿੰਦੇ ਹਨ। ਇਸ ਨਾਲ ਅਸੀਂ ਆਪਣੀਆਂ ਮਾਸਪੇਸ਼ੀਆਂ ਅਤੇ ਹੋਰ ਅੰਗਾਂ 'ਤੇ ਕਾਬੂ ਖੋਹ ਬੈਠਦੇ ਹਾਂ। ਇਸ ਨਾਲ ਸਾਡੀ ਕੰਮ ਕਰਨ ਦੀ ਸੁਭਾਵਿਕ ਗਤੀ ਅਤੇ ਸਹਿਜਤਾ ਖ਼ਤਮ ਹੋ ਜਾਂਦੀ ਹੈ। ਗੁੱਸਾ ਜਿਸ ਪਲ ਵਿਅਕਤੀ ਦੇ ਦਿਮਾਗ 'ਤੇ ਆਪਣਾ ਅੱਡਾ ਜਮਾ ਲੈਂਦਾ ਹੈ, ਵਿਅਕਤੀ ਉਸੇ ਪਲ ਵਿਚਾਰ ਸ਼ਕਤੀ ਤੋਂ ਸਿਫਰ ਹੋ ਜਾਂਦਾ ਹੈ। ਵਿਚਾਰ ਸ਼ਕਤੀ ਦੀ ਕਮੀ ਵਿਚ ਕੋਈ ਕਿਵੇਂ ਸਹੀ ਫੈਸਲਾ ਲੈ ਸਕਦਾ ਹੈ?
ਕਿਸੇ ਵੀ ਕੰਮ ਦੀ ਸਫਲਤਾ ਉਸ ਦੇ ਸੰਕਲਪ 'ਤੇ ਨਿਰਭਰ ਕਰਦੀ ਹੈ। ਗੁੱਸੇ ਦੀ ਹਾਲਤ ਵਿਚ ਵਿਅਕਤੀ ਦਾ ਸੰਕਲਪ ਕਸ਼ੀਣ ਹੋ ਜਾਂਦਾ ਹੈ, ਜਿਸ ਨਾਲ ਸਫਲਤਾ ਸ਼ੱਕੀ ਹੋ ਜਾਂਦੀ ਹੈ। ਗੁੱਸੇ ਦੀ ਹਾਲਤ ਵਿਚ ਵਿਅਕਤੀ ਭੁੱਲ ਜਾਂਦਾ ਹੈ ਕਿ ਉਸ ਨੂੰ ਨੇ ਕੀ ਕਰਨਾ ਹੈ ਅਤੇ ਸਹੀ ਨਾ ਕਰਨ 'ਤੇ ਉਸ ਦੀ ਭੁੱਲ ਦਾ ਕੀ ਨਤੀਜਾ ਹੋਵੇਗਾ। ਗੁੱਸੇ ਵਿਚ ਵਿਅਕਤੀ ਦੇ ਦਿਮਾਗ ਦੀਆਂ ਕੋਸ਼ਿਕਾਵਾਂ ਅਤੇ ਨਿਊਰਾਂਸ ਜੋ ਸੰਕਲਪ ਦੀ ਪੂਰਤੀ ਲਈ ਅਪੇਕਸ਼ਿਤ ਸਥਿਤੀਆਂ ਦੇ ਨਿਰਮਾਣ ਲਈ ਉੱਤਰਦਾਈ ਹਨ, ਅਪੇਕਸ਼ਿਤ ਮਾਨਸਿਕ ਅਤੇ ਭੌਤਿਕ ਸਥਿਤੀਆਂ ਦਾ ਨਿਰਮਾਣ ਕਰਨ ਵਿਚ ਸਮਰੱਥ ਨਹੀਂ ਰਹਿੰਦੇ।
ਗੁੱਸਾ ਵਿਅਕਤੀ ਦਾ ਸਰਬਨਾਸ਼ ਕਰ ਦਿੰਦਾ ਹੈ, ਇਸ ਲਈ ਇਸ ਤੋਂ ਬਚਣਾ ਹੀ ਠੀਕ ਹੈ। ਸਵਾਲ ਉੱਠਦਾ ਹੈ ਕਿ ਗੁੱਸੇ ਤੋਂ ਬਚਣ ਦਾ ਕੀ ਉਪਾਅ ਹੈ? ਉਹ ਕਿਹੜੀਆਂ ਹਾਲਤਾਂ ਹਨ, ਜਿਨ੍ਹਾਂ ਵਿਚ ਵਿਅਕਤੀ ਨੂੰ ਗੁੱਸਾ ਨਹੀਂ ਆਉਂਦਾ ਅਤੇ ਉਸ ਦਾ ਰੂਪਾਂਤਰਣ ਸੰਭਵ ਹੈ? ਸਰੀਰ ਅਤੇ ਮਨ ਦੋਵਾਂ ਦੇ ਤੰਦਰੁਸਤ ਹੋਣ 'ਤੇ ਗੁੱਸੇ ਦੀ ਬਹੁਤਾਤ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਕਿਸੇ ਵੀ ਸਿਰਜਣਾਤਮਕ ਕੰਮ ਦੌਰਾਨ ਵਿਅਕਤੀ ਨੂੰ ਗੁੱਸਾ ਨਹੀਂ ਆਉਂਦਾ। ਇਸ ਲਈ ਗੁੱਸੇ ਤੋਂ ਬਚੇ ਰਹਿਣ ਲਈ ਸਿਰਜਣਾਤਮਕਤਾ ਦਾ ਵਿਕਾਸ ਸਹਾਇਕ ਹੋ ਸਕਦਾ ਹੈ।
ਗੁੱਸਾ ਨਾ ਆਉਣਾ ਚੰਗੀ ਗੱਲ ਹੈ ਪਰ ਜੇ ਗੁੱਸਾ ਆਉਣ 'ਤੇ ਤੁਸੀਂ ਉਸ ਨੂੰ ਸਹੀ ਰੂਪ ਵਿਚ ਪ੍ਰਗਟ ਨਹੀਂ ਕਰਦੇ ਤਾਂ ਇਹ ਸਥਿਤੀ ਤੁਹਾਡੀ ਸਿਹਤ ਲਈ ਬੇਹੱਦ ਖਰਾਬ ਹੋ ਸਕਦੀ ਹੈ। ਇਸ ਲਈ ਉਚਿਤ ਰੀਤ ਨਾਲ ਗੁੱਸਾ ਕਰੋ ਅਤੇ ਗੁੱਸਾ ਪ੍ਰਗਟ ਕਰਨ ਤੋਂ ਬਾਅਦ ਤੁਸੀਂ ਉਸ ਨੂੰ ਮਨ ਵਿਚੋਂ ਕੱਢ ਵੀ ਦਿਓ, ਨਹੀਂ ਤਾਂ ਇਹ ਸਥਿਤੀ ਤੁਹਾਡੇ ਲਈ ਘਾਤਕ ਹੋ ਸਕਦੀ ਹੈ। ਸਿਰਜਣਾਤਮਿਕਤਾ ਅਤੇ ਵਿਭਿੰਨ ਕਲਾਵਾਂ ਦੇ ਅਭਿਆਸ ਦੁਆਰਾ ਇਹ ਸੰਭਵ ਹੈ। ਇਨ੍ਹਾਂ ਦੇ ਅਭਿਆਸ ਦੁਆਰਾ ਗੁੱਸਾ ਦਾ ਰੂਪਾਂਤਰਣ ਸੰਭਵ ਹੈ।
ਜੇ ਅਸੀਂ ਕਿਸੇ ਘਟਨਾ ਤੋਂ ਨਾਖੁਸ਼ ਹਾਂ ਤਾਂ ਗੁੱਸਾ ਕਰਨ ਦੀ ਬਜਾਏ ਉਸ ਘਟਨਾ 'ਤੇ ਕੁਝ ਲਿਖਣਾ, ਕਾਰਟੂਨ ਅਤੇ ਚਿੱਤਰ ਆਦਿ ਬਣਾਉਣਾ ਅਤੇ ਹੋਰ ਰਚਨਾਤਮਿਕ ਕੰਮ ਕਰਨਾ ਲਾਭਦਾਇਕ ਹੋਵੇਗਾ। ਜੇ ਇਸ ਤਰ੍ਹਾਂ ਦੀ ਕਿਸੇ ਵੀ ਰਚਨਾਤਮਿਕਤਾ ਵਿਚ ਰੁਚੀ ਨਹੀਂ ਹੈ ਤਾਂ ਬਾਗਬਾਨੀ, ਸਾਫ਼-ਸਫ਼ਾਈ ਅਤੇ ਪੜ੍ਹਨ-ਪੜ੍ਹਾਉਣ ਅਤੇ ਅਧਿਐਨ ਵਿਚ ਸੰਲਗਨ ਹੋ ਕੇ ਗੁੱਸੇ ਤੋਂ ਮੁਕਤੀ ਪਾਈ ਜਾ ਸਕਦੀ ਹੈ। ਵਿਅਸਸਤਾ ਵਿਚ ਹੀ ਨਹੀਂ, ਸਹਿਜਤਾ ਵਿਚ ਵੀ ਗੁੱਸਾ ਪੈਦਾ ਨਹੀਂ ਹੁੰਦਾ। ਸਹਿਜਤਾ ਨਾਲ ਕੰਮ ਵਿਚ ਉਤਕ੍ਰਸ਼ਟਤਾ ਅਤੇ ਸੌਂਦਰਯ ਪੈਦਾ ਹੁੰਦਾ ਹੈ। ਉਥੋਂ ਹੀ ਰਚਨਾਤਮਿਕਤਾ ਅਤੇ ਕਲਾ ਦਾ ਵਿਕਾਸ ਹੁੰਦਾ ਹੈ।
ਸੰਗੀਤ, ਨਾਚ, ਅਭਿਨੈ, ਯੋਗ, ਪੇਂਟਿੰਗ, ਮੂਰਤੀ ਕਲਾ, ਲੇਖਣ, ਗਾਇਣ ਆਦਿ ਸਾਰੀਆਂ ਕਲਾਵਾਂ ਅਤੇ ਰਚਨਾਤਮਕ ਕੰਮਾਂ ਵਿਚ ਸਹਿਣਸ਼ੀਲਤਾ ਅਤੇ ਸਹਿਜਤਾ ਦੀ ਵਿਸ਼ੇਸ਼ ਲੋੜ ਹੁੰਦੀ ਹੈ। ਜਿਥੇ ਸਹਿਣਸ਼ੀਲਤਾ ਅਤੇ ਸਹਿਜਤਾ ਨਹੀਂ, ਉਥੇ ਆਮ ਜੀਵਨ ਵਿਚ ਤਾਂ ਛੱਡੋ, ਕਲਾ ਵਿਚ ਵੀ ਸੌਂਦਰਯ ਨਹੀਂ ਰਹਿੰਦਾ। ਰਚਨਾਤਮਿਕਤਾ ਦੁਆਰਾ ਹੀ ਸੰਭਵ ਹੈ ਸਹਿਣਸ਼ੀਲਤਾ ਅਤੇ ਸਹਿਜਤਾ ਦੇ ਵਿਕਾਸ ਦੁਆਰਾ ਗੁੱਸੇ ਦਾ ਪਰਿਸ਼ਕਾਰ।
**


ਖ਼ਬਰ ਸ਼ੇਅਰ ਕਰੋ

ਬਹੁਉਪਯੋਗੀ ਹੈ ਖੀਰਾ

ਖੀਰਾ ਇਕ ਸ਼ਾਕਾਹਾਰੀ ਫਲ ਹੈ, ਜੋ ਆਮ ਤੌਰ 'ਤੇ ਸਰਵਤਰ ਪੈਦਾ ਹੁੰਦਾ ਹੈ। ਸਿਹਤ ਪੱਖੋਂ ਖੀਰਾ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਵਿਚ ਜਲ, ਪ੍ਰੋਟੀਨ, ਖਣਿਜ ਪਦਾਰਥ, ਕਾਰਬੋਹਾਈਡ੍ਰੇਟ, ਕੈਲਸ਼ੀਅਮ, ਫ਼ਾਸਫ਼ੋਰਸ, ਲੋਹ, ਕੈਰਾਸੇਟਿਨ, ਥਾਯਾਮਿਨ, ਨਿਯਾਸਿਨ, ਵਿਟਾਮਿਨ 'ਸੀ', ਮੈਗਨੀਸ਼ੀਅਮ, ਪੋਟਾਸ਼ੀਅਮ, ਤਾਂਬਾ, ਗੰਧਕ ਅਤੇ ਕਲੋਰੀਨ ਆਦਿ ਤੱਤ ਪਾਏ ਜਾਂਦੇ ਹਨ।
ਖੀਰਾ ਬਾਜ਼ਾਰ ਵਿਚ ਅਪ੍ਰੈਲ ਤੇ ਸ਼ੁਰੂ ਵਿਚ ਆਉਣ ਲਗਦਾ ਹੈ। ਇਹ ਇਕ ਸਸਤਾ ਫਲ ਹੈ। ਇਸ ਲਈ ਹਰ ਵਿਅਕਤੀ ਇਸ ਦੀ ਵਰਤੋਂ ਜੀਅ ਭਰ ਕੇ ਕਰ ਸਕਦਾ ਹੈ। ਇਸ ਦੀ ਵਰਤੋਂ ਫਲ ਦੇ ਰੂਪ ਵਿਚ, ਸਲਾਦ ਦੇ ਰੂਪ ਵਿਚ, ਰਾਇਤਾ ਬਣਾ ਕੇ ਕੀਤੀ ਜਾ ਸਕਦੀ ਹੈ। ਨਿਯਮਤ ਖੀਰੇ ਦਾ ਸੇਵਨ ਸਾਡੀਆਂ ਕਈ ਪ੍ਰੇਸ਼ਾਨੀਆਂ ਨੂੰ ਘੱਟ ਕਰ ਸਕਦਾ ਹੈ, ਜਿਨ੍ਹਾਂ ਵਿਚੋਂ ਕੁਝ ਇਸ ਤਰ੍ਹਾਂ ਹਨ-
* ਇਹ ਪੀਲੀਆ ਜਵਰ, ਗਲੇ ਵਿਚ ਜਲਣ ਅਤੇ ਗਰਮੀ ਨਾਲ ਹੋਣ ਵਾਲੇ ਵਿਕਾਰਾਂ ਵਿਚ ਰਾਹਤ ਦਿਵਾਉਂਦਾ ਹੈ।
* ਛਾਤੀ ਦੀ ਜਲਣ, ਅਜੀਰਣ, ਪੇਟ ਦੀ ਗੈਸ ਅਤੇ ਐਸੀਡਿਟੀ ਵਿਚ ਲਾਭਦਾਇਕ ਹੈ।
* ਗੁਰਦੇ ਦੀਆਂ ਬਿਮਾਰੀਆਂ ਵਿਚ ਲਾਭਦਾਇਕ ਹੈ।
* ਗੁਰਦੇ ਦੀ ਪੱਥਰੀ ਤੋੜਨ ਵਿਚ ਦੂਜੀਆਂ ਦਵਾਈਆਂ ਦਾ ਸਹਾਇਕ ਹੈ।
* ਇਹ ਸਾਡੇ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦਾ ਹੈ।
* ਇਹ ਪਿਸ਼ਾਬ ਦੀ ਜਲਣ ਨੂੰ ਦੂਰ ਕਰਕੇ ਸਾਫ਼ ਪਿਸ਼ਾਬ ਲਿਆਉਂਦਾ ਹੈ।
* ਇਸ ਨੂੰ ਪਾਂਡੂ, ਕਾਮਲਾ ਅਤੇ ਸ਼ੂਗਰ ਦੇ ਰੋਗੀਆਂ ਨੂੰ ਪਥਯ ਦੇ ਰੂਪ ਵਿਚ ਦਿੱਤਾ ਜਾਂਦਾ ਹੈ।
* ਇਹ ਸਰੀਰ ਅਤੇ ਦਿਮਾਗ ਨੂੰ ਤਾਜ਼ਗੀ ਦਿੰਦਾ ਹੈ। ਇਸ ਦੇ ਨਿਯਮਤ ਸੇਵਨ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ ਅਤੇ ਭੁੱਖ ਖੁੱਲ੍ਹ ਕੇ ਲਗਦੀ ਹੈ। ਸਰੀਰ ਚੁਸਤ-ਦਰੁਸਤ ਰਹਿੰਦਾ ਹੈ।
* ਇਸ ਦੇ ਗੋਲ ਟੁਕੜੇ ਕੱਟ ਕੇ ਅੱਖਾਂ ਦੇ ਉੱਪਰ ਰੱਖਣ ਨਾਲ ਅੱਖਾਂ ਨੂੰ ਠੰਢਕ ਮਿਲਦੀ ਹੈ ਅਤੇ ਅਜਿਹਾ ਨਿਯਮਤ ਕਰਨ ਨਾਲ ਅੱਖਾਂ ਦੇ ਆਸ-ਪਾਸ ਦਾ ਕਾਲਾਪਨ ਦੂਰ ਹੋ ਜਾਂਦਾ ਹੈ।
* ਚਿਹਰੇ ਦੇ ਕਿੱਲ-ਮੁਹਾਸੇ ਅਤੇ ਦਾਗ-ਧੱਬਿਆਂ 'ਤੇ ਰਾਤ ਨੂੰ ਸੌਣ ਸਮੇਂ ਨਿਯਮਤ ਰੂਪ ਨਾਲ ਖੀਰੇ ਦਾ ਰਸ ਲਗਾਉਣ ਨਾਲ ਬਹੁਤ ਆਰਾਮ ਮਿਲਦਾ ਹੈ।

ਸਿਹਤ ਅਤੇ ਤੰਦਰੁਸਤੀ ਦਾ ਰਾਜ਼

* ਭੋਜਨ ਲੈਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਜਾਂ ਰਾਖ ਨਾਲ ਧੋ ਲਓ ਅਤੇ ਮੂੰਹ ਨੂੰ ਸਾਫ਼ ਕਰ ਲਓ।
* ਭੋਜਨ ਹਮੇਸ਼ਾ ਤਾਜ਼ਾ ਲਓ। ਚੰਗੀ ਤਰ੍ਹਾਂ ਚਬਾ ਕੇ ਖਾਓ। ਭੁੱਖ ਦੇ ਅਨੁਸਾਰ ਹੀ ਭੋਜਨ ਲਓ, ਸਵਾਦ ਦੇ ਅਨੁਸਾਰ ਨਹੀਂ। ਇਸ ਗੱਲ ਦਾ ਹਮੇਸ਼ਾ ਧਿਆਨ ਰੱਖੋ ਕਿ ਭੋਜਨ ਸਰੀਰ ਲਈ ਲਿਆ ਜਾਂਦਾ ਹੈ ਨਾ ਕਿ ਸਵਾਦ ਲਈ।
* ਮਿਰਚ-ਮਸਾਲੇ ਅਤੇ ਤੇਲ ਦੀ ਵਰਤੋਂ ਘੱਟ ਤੋਂ ਘੱਟ ਕਰੋ। ਜਿਥੋਂ ਤੱਕ ਹੋ ਸਕੇ, ਸਬਜ਼ੀਆਂ ਉਬਾਲ ਕੇ ਹੀ ਲਓ। ਸਲਾਦ ਭੋਜਨ ਨੂੰ ਦਿਲਚਸਪ ਬਣਾਉਂਦਾ ਹੈ ਅਤੇ ਭੁੱਖ ਨੂੰ ਵਧਾਉਂਦਾ ਹੈ।
* ਬੇਹਾ ਅਤੇ ਭਾਰੀ ਭੋਜਨ ਦਾ ਤਿਆਗ ਕਰੋ। ਹਮੇਸ਼ਾ ਅਸਾਨੀ ਨਾਲ ਪਚਣ ਵਾਲੇ ਪਦਾਰਥ ਹੀ ਖਾਓ।
* ਭੋਜਨ ਤੋਂ ਬਾਅਦ ਫ਼ਲਾਂ ਦੀ ਵਰਤੋਂ ਸਿਹਤ ਅਤੇ ਤੰਦਰੁਸਤੀ ਲਈ ਬਹੁਤ ਵਧੀਆ ਹੈ।
* ਆਪਣੀ ਸਮਰੱਥਾ ਮੁਤਾਬਿਕ ਹੀ ਕੰਮ ਕਰੋ।
* ਦਿਮਾਗ ਨੂੰ ਹਰ ਰੋਜ਼ 6 ਤੋਂ 8 ਘੰਟੇ ਦਾ ਆਰਾਮ ਦਿਓ।
* ਰਾਤ ਨੂੰ ਹੱਥ-ਪੈਰ ਧੋ ਕੇ ਹੀ ਬਿਸਤਰ 'ਤੇ ਜਾਓ।
* ਸੌਣ ਸਮੇਂ ਡੂੰਘੇ ਸਾਹ ਲਓ। ਇਸ ਨਾਲ ਫੇਫੜਿਆਂ ਦੇ ਹਰੇਕ ਭਾਗ ਨੂੰ ਆਕਸੀਜਨ ਮਿਲਦੀ ਹੈ।
* ਸੌਣ ਤੋਂ 3 ਘੰਟੇ ਪਹਿਲਾਂ ਹੀ ਭੋਜਨ ਕਰ ਲਓ ਅਤੇ ਭੋਜਨ ਤੋਂ ਬਾਅਦ ਕੁਝ ਦੇਰ ਟਹਿਲੋ।
* ਕਦੇ ਵੀ ਗੁੱਸਾ ਨਾ ਕਰੋ। ਹਮੇਸ਼ਾ ਪਿਆਰ ਅਤੇ ਆਪਣੇਪਨ ਦਾ ਵਿਵਹਾਰ ਰੱਖੋ।
* ਕਦੇ ਕਿਸੇ ਗੱਲ ਦੀ ਚਿੰਤਾ ਨਾ ਕਰੋ। ਤੁਹਾਡੇ ਸਰੀਰ ਲਈ ਚਿੰਤਾਵਾਂ ਸਿਉਂਕ ਦਾ ਕੰਮ ਕਰਦੀਆਂ ਹਨ। ਇਸ ਲਈ ਇਨ੍ਹਾਂ ਤੋਂ ਦੂਰ ਹੀ ਰਹੋ।
* ਚੰਗੀ ਨੀਂਦ ਸਿਹਤ ਲਈ ਬਹੁਤ ਜ਼ਰੂਰੀ ਹੈ। ਕਿਸੇ ਨੇ ਕਿਹਾ ਹੈ ਕਿ ਚੰਗੀ ਨੀਂਦ ਲਈ ਘੋੜੇ ਵੇਚ ਕੇ ਸੌਵੋਂ ਅਰਥਾਤ ਸਾਰੀਆਂ ਚਿੰਤਾਵਾਂ ਤੋਂ ਮੁਕਤ ਹੋ ਜਾਓ।
* ਮਾਨਸਿਕ ਤਣਾਅ ਦੂਰ ਕਰੋ ਅਤੇ ਹਮੇਸ਼ਾ ਮੁਸਕੁਰਾਉਂਦੇ ਰਹੋ ਫੁੱਲਾਂ ਦੀ ਤਰ੍ਹਾਂ।
ਫਿਰ ਦੇਖੋ ਹਮੇਸ਼ਾ ਤੁਸੀਂ ਆਪਣੇ-ਆਪ ਨੂੰ ਤਰੋਤਾਜ਼ਾ ਅਤੇ ਚੁਸਤ-ਦਰੁਸਤ ਪਾਓਗੇ। ਫਿਰ ਆਓ ਉਪਰੋਕਤ ਗੱਲਾਂ 'ਤੇ ਅਮਲ ਕਰਨਾ ਸ਼ੁਰੂ ਕਰੀਏ, ਹੁਣੇ ਇਸੇ ਪਲ ਅਤੇ ਫੁੱਲਾਂ ਦੀ ਤਰ੍ਹਾਂ ਮੁਸਕੁਰਾਉਂਦੇ ਹੋਏ ਖਿੜਦੇ ਰਹੀਏ ਹਰ ਪਲ।

ਅੱਖਾਂ ਨੂੰ ਚਾਹੀਦੀ ਹੈ ਸਹੀ ਦੇਖਭਾਲ

ਅੱਖਾਂ ਭਗਵਾਨ ਦੀਆਂ ਦਿੱਤੀਆਂ ਹੋਈਆਂ ਦਾਤਾਂ ਵਿਚੋਂ ਸਭ ਤੋਂ ਵੱਧ ਮਹੱਤਵਪੂਰਨ ਹਨ। ਵੈਸੇ ਤਾਂ ਸਾਰੇ ਅੰਕ ਆਪਣੀ ਮਹੱਤਤਾ ਰੱਖਦੇ ਹਨ ਪਰ ਅੱਖਾਂ ਤੋਂ ਬਿਨਾਂ ਇਹ ਰੰਗੀਨ ਸੰਸਾਰ ਮਹੱਤਵਹੀਣ ਜਾਂ ਬੇਰੰਗ ਲਗਦਾ ਹੈ। ਅੱਖਾਂ ਦੇ ਕਾਰਨ ਹੀ ਸਰੀਰ ਦਾ ਸੰਪਰਕ ਬਾਹਰੀ ਜ਼ਿੰਦਗੀ ਨਾਲ ਹੁੰਦਾ ਹੈ। ਸੁੰਦਰ ਅੱਖਾਂ ਚਿਹਰੇ ਦੀ ਸੁੰਦਰਤਾ ਨੂੰ ਚਾਰ ਚੰਦ ਲਗਾਉਂਦੀਆਂ ਹਨ, ਇਸ ਲਈ ਉਨ੍ਹਾਂ ਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਉਨ੍ਹਾਂ ਨੂੰ ਤੰਦਰੁਸਤ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਆਓ, ਧਿਆਨ ਦਿਓ ਕਿ ਅੱਖਾਂ ਦੀ ਸੁਰੱਖਿਆ ਕਿਵੇਂ ਕੀਤੀ ਜਾਵੇ।
* ਬਹੁਤ ਦੂਰ ਦੀ ਚੀਜ਼ ਜਾਂ ਦ੍ਰਿਸ਼ਾਂ ਨੂੰ ਦੇਰ ਤੱਕ ਨਹੀਂ ਘੂਰਨਾ ਚਾਹੀਦਾ। ਨੀਂਦ ਆਉਣ 'ਤੇ ਅੱਖਾਂ ਵਿਚ ਥਕਾਵਟ ਮਹਿਸੂਸ ਹੋਣ 'ਤੇ ਜਾਂ ਸਿਰ ਵਿਚ ਭਾਰੀਪਨ ਹੋਣ 'ਤੇ ਜ਼ਬਰਦਸਤੀ ਅੱਖਾਂ ਵਾਲੇ ਕੰਮ ਨੂੰ ਨਾ ਕਰੋ। ਥੋੜ੍ਹੀ ਦੇਰ ਅੱਖਾਂ ਬੰਦ ਕਰਕੇ ਅੱਖਾਂ ਨੂੰ ਆਰਾਮ ਦਿਓ। ਨੀਂਦ ਦੇ ਸਮੇਂ ਭਰਪੂਰ ਨੀਂਦ ਲਓ।
* ਜ਼ਿਆਦਾ ਨੇੜਿਓਂ ਟੀ. ਵੀ. ਨਾ ਦੇਖੋ, ਨਾ ਹੀ ਲਗਾਤਾਰ ਟੀ. ਵੀ. 'ਤੇ ਟਕਟਕੀ ਲਗਾ ਕੇ ਦੇਖੋ। ਕੰਪਿਊਟਰ 'ਤੇ ਲਗਾਤਾਰ ਕੰਮ ਨਾ ਕਰੋ। ਵਿਚ-ਵਿਚ ਕੁਝ ਹੋਰ ਕੰਮ ਕਰੋ ਜਾਂ ਅੱਖਾਂ ਨੂੰ ਥੋੜ੍ਹਾ ਆਰਾਮ ਦਿੰਦੇ ਰਹੋ।
* ਦੇਰ ਰਾਤ ਤੱਕ ਜਾਗਣ ਨਾਲ ਅੱਖਾਂ ਦੇ ਉੱਪਰਲਾ ਭਾਗ ਭਾਰੀ ਹੋ ਜਾਂਦਾ ਹੈ, ਜਿਸ ਨਾਲ ਅੱਖਾਂ ਦੀ ਸੁੰਦਰਤਾ ਖ਼ਤਮ ਹੋਣ ਲਗਦੀ ਹੈ। ਰਾਤ ਨੂੰ ਸਮੇਂ ਸਿਰ ਸੌਂ ਕੇ ਸਵੇਰੇ ਛੇਤੀ ਜਾਗਣ ਦੀ ਕੋਸ਼ਿਸ਼ ਕਰੋ।
* ਜ਼ਿਆਦਾ ਸਰੀਰਕ ਮਿਹਨਤ ਕਰਨ ਤੋਂ ਬਾਅਦ ਧੁੱਪ ਵਿਚੋਂ ਆਉਣ ਤੋਂ ਬਾਅਦ ਜਾਂ ਗਰਮ ਵਾਤਾਵਰਨ ਵਿਚ ਕੰਮ ਕਰਨ ਤੋਂ ਬਾਅਦ ਤੁਰੰਤ ਅੱਖਾਂ ਅਤੇ ਚਿਹਰਾ ਨਾ ਧੋਵੋ। ਥੋੜ੍ਹਾ ਰੁਕ ਕੇ ਤਾਪਮਾਨ ਆਮ ਹੋਣ 'ਤੇ ਠੰਢੇ ਪਾਣੀ ਨਾਲ ਚਿਹਰਾ ਅਤੇ ਅੱਖਾਂ ਧੋ ਸਕਦੇ ਹੋ।
* ਪੜ੍ਹਦੇ-ਲਿਖਦੇ ਸਮੇਂ ਰੌਸ਼ਨੀ ਦਾ ਪੂਰਾ ਧਿਆਨ ਰੱਖੋ। ਘੱਟ ਰੌਸ਼ਨੀ ਵਿਚ ਪੜ੍ਹਨ ਨਾਲ ਅੱਖਾਂ 'ਤੇ ਵਾਧੂ ਭਾਰ ਪੈਂਦਾ ਹੈ ਜੋ ਅੱਖਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਬਹੁਤ ਛੋਟੇ ਅੱਖਰਾਂ ਵਾਲੀ ਪੁਸਤਕ ਜ਼ਿਆਦਾ ਸਮੇਂ ਤੱਕ ਨਾ ਪੜ੍ਹੋ। ਵਿਚ-ਵਿਚ ਅੱਖਾਂ ਨੂੰ ਬੰਦ ਕਰਕੇ ਆਰਾਮ ਦਿਓ ਜਾਂ ਆਪਣੀਆਂ ਹਥੇਲੀਆਂ ਨੂੰ ਅੱਖਾਂ 'ਤੇ ਹਲਕੇ ਜਿਹੇ ਰੱਖ ਕੇ ਆਰਾਮ ਦਿਓ।
* ਆਪਣੀਆਂ ਅੱਖਾਂ ਨੂੰ ਤੇਜ਼ ਧੁੱਪ, ਤੇਜ਼ ਰੌਸ਼ਨੀ, ਜ਼ਿਆਦਾ ਧੂੰਏਂ ਅਤੇ ਦੂਸ਼ਿਤ ਵਾਤਾਵਰਨ ਤੋਂ ਬਚਾ ਕੇ ਰੱਖੋ।
* ਕੁਦਰਤੀ ਵੇਗਾਂ ਨੂੰ ਜ਼ਿਆਦਾ ਸਮੇਂ ਤੱਕ ਰੋਕਣ ਨਾਲ ਵੀ ਅੱਖਾਂ 'ਤੇ ਮਾੜਾ ਪ੍ਰਭਾਵ ਪੈਂਦਾ ਹੈ ਜਿਵੇਂ ਮਲ-ਮੂਤਰ ਨੂੰ ਰੋਕਣਾ, ਛਿੱਕ ਨੂੰ ਰੋਕਣਾ ਆਦਿ।
* ਜ਼ਿਆਦਾ ਰੋਣ ਨਾਲ, ਜ਼ਿਆਦਾ ਗੁੱਸਾ ਆਉਣ ਨਾਲ, ਜ਼ਿਆਦਾ ਸ਼ੋਕਗ੍ਰਸਤ ਰਹਿਣ ਨਾਲ, ਜ਼ਿਆਦਾ ਭੋਗ ਵਿਲਾਸ ਕਰਨ ਨਾਲ ਵੀ ਅੱਖਾਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਲਈ ਇਨ੍ਹਾਂ ਤੋਂ ਦੂਰ ਰਹਿਣਾ ਵੀ ਬਿਹਤਰ ਹੁੰਦਾ ਹੈ। ਅੱਖਾਂ ਨੂੰ ਤੰਦਰੁਸਤ ਰੱਖਦੇ ਹੋਏ ਆਪਣੇ ਭੋਜਨ 'ਤੇ ਵੀ ਵਿਸ਼ੇਸ਼ ਧਿਆਨ ਦੇਣਾ ਜ਼ਰੂਰੀ ਹੁੰਦਾ ਹੈ। ਆਪਣੇ ਭੋਜਨ ਵਿਚ ਪੋਸ਼ਕ ਤੱਤਾਂ ਦਾ ਪੂਰਾ ਧਿਆਨ ਰੱਖੋ।
* ਅੱਖਾਂ ਨੂੰ ਤੰਦਰੁਸਤ ਰੱਖਣ ਲਈ ਵਿਟਾਮਿਨ 'ਏ' ਦਾ ਉਚਿਤ ਸੇਵਨ ਕਰੋ। ਵਿਟਾਮਿਨ 'ਏ' ਸਾਨੂੰ ਗਾਜਰ, ਮੂਲੀ, ਮਟਰ, ਪੱਕੇ ਟਮਾਟਰ, ਪਾਲਕ, ਪਪੀਤਾ, ਕੇਲਾ ਅਤੇ ਪੱਤਾਗੋਭੀ ਤੋਂ ਮਿਲਦਾ ਹੈ। ਗਾਜਰ ਅਤੇ ਪੱਕੇ ਪੀਲੇ ਫਲਾਂ ਵਿਚ ਕੇਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਸਰੀਰ ਵਿਚ ਵਿਟਾਮਿਨ 'ਏ' ਬਣਦਾ ਹੈ। ਇਸ ਨਾਲ ਅੱਖਾਂ ਦੀ ਨਿਗ੍ਹਾ ਠੀਕ ਰਹਿੰਦੀ ਹੈ।
* ਅੱਖਾਂ ਦੀ ਤੰਦਰੁਸਤੀ ਲਈ ਬਦਾਮ, ਸੌਂਫ, ਗਾਜਰ ਅਤੇ ਪਾਲਕ ਦੇ ਰਸ ਦਾ ਸੇਵਨ ਨਿਯਮਤ ਕਰਨਾ ਚਾਹੀਦਾ ਹੈ।
* ਜ਼ਿਆਦਾ ਥਕਾਨ ਮਹਿਸੂਸ ਹੋਣ 'ਤੇ ਅੱਖਾਂ ਵਿਚ ਗੁਲਾਬ ਜਲ ਦੀਆਂ 2-2 ਬੂੰਦਾਂ ਪਾਓ। ਅੱਖਾਂ ਤਰੋਤਾਜ਼ਾ ਰਹਿਣਗੀਆਂ।

ਖ਼ਤਰਨਾਕ ਹੁੰਦੇ ਹਨ ਰਸਾਇਣਾਂ ਨਾਲ ਪੱਕੇ ਫ਼ਲ

ਅੱਜਕਲ੍ਹ ਫਲਾਂ ਦੇ ਵਪਾਰੀ ਜ਼ਿਆਦਾ ਕਮਾਉਣ ਅਤੇ ਛੇਤੀ ਪੂੰਜੀ ਵਧਾਉਣ ਲਈ ਕੱਚੇ ਫਲਾਂ ਨੂੰ ਖ਼ਰੀਦ ਕੇ ਉਨ੍ਹਾਂ ਨੂੰ ਅਨੇਕਾਂ ਰਸਾਇਣਾਂ ਨਾਲ ਪਕਾ ਕੇ ਵੇਚਦੇ ਹਨ। ਅਜਿਹੇ ਪੱਕੇ ਫਲ ਖਾਣ ਵਾਲੇ ਦੀ ਸਿਹਤ ਲਈ ਨੁਕਸਾਨਦੇਹ ਸਿੱਧ ਹੁੰਦੇ ਹਨ ਪਰ ਹੁਣ ਤਾਂ ਵਪਾਰੀ ਸੀਮਾ ਲੰਘ ਗਏ ਹਨ। ਉਹ ਕੱਚੇ ਫਲਾਂ ਨੂੰ ਪਕਾਉਣ ਲਈ ਬੇਹੱਦ ਖ਼ਤਰਨਾਕ ਚਾਈਨੀਜ਼ ਰਸਾਇਣਾਂ ਦੀ ਵਰਤੋਂ ਕਰ ਰਹੇ ਹਨ।
ਜੇ ਤੁਸੀਂ ਤੰਦਰੁਸਤੀ ਲਈ ਫਲ ਖਾਣ ਜਾ ਰਹੇ ਹੋ ਤਾਂ ਸਾਵਧਾਨ ਹੋ ਜਾਓ। ਅਜਿਹੇ ਪੱਕੇ ਫਲ ਲਾਭਦਾਇਕ ਹੋਣ ਦੀ ਬਜਾਏ ਨੁਕਸਾਦਾਇਕ ਸਿੱਧ ਹੋ ਸਕਦੇ ਹਨ। ਫਲਾਂ ਨੂੰ ਪਕਾਉਣ ਲਈ ਬਾਜ਼ਾਰ ਵਿਚ ਹੁਣ ਕੈਲਸ਼ੀਅਮ ਕਾਰਬਾਈਡ ਤੇ ਗੈਸ ਤੋਂ ਇਲਾਵਾ ਖ਼ਤਰਨਾਕ ਚਾਈਨੀਜ਼ ਰਸਾਇਣ ਵੀ ਉਪਲਬਧ ਹਨ, ਜਿਨ੍ਹਾਂ ਦੀ ਵਰਤੋਂ ਫਲਾਂ ਦੇ ਵਪਾਰੀ ਕਰ ਰਹੇ ਹਨ। ਇਸ ਨਾਲ ਗੰਭੀਰ ਬਿਮਾਰੀਆਂ ਹੋਣ ਦਾ ਖ਼ਤਰਾ ਰਹਿੰਦਾ ਹੈ।
ਰਸਾਇਣਾਂ ਨੂੰ ਪਾਣੀ ਵਿਚ ਮਿਲਾ ਕੇ ਉਸ ਵਿਚ ਫਲਾਂ ਨੂੰ ਡੁਬੋ ਕੇ ਬਾਹਰ ਕੱਢ ਕੇ ਢਕ ਦੇਣ ਨਾਲ ਇਹ ਫਲ ਰਾਤੋ-ਰਾਤ ਪੱਕ ਜਾਂਦੇ ਹਨ।
ਚਾਈਨੀਜ਼ ਰਸਾਇਣਾਂ ਨਾਲ ਫਲ ਹੋਰ ਵੀ ਛੇਤੀ ਪੱਕ ਜਾਂਦੇ ਹਨ। ਇਨ੍ਹਾਂ ਫਲਾਂ ਨੂੰ ਖਾਣ ਨਾਲ ਗੰਭੀਰ ਬਿਮਾਰੀ ਦਾ ਖ਼ਤਰਾ ਰਹਿੰਦਾ ਹੈ। ਇਸ ਨਾਲ ਗੰਭੀਰ ਬਿਮਾਰੀਆਂ ਹੋਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ। ਰਸਾਇਣਾਂ ਨਾਲ ਪਕਾਏ ਗਏ ਫਲ ਹਰ ਪੱਖੋਂ ਸਿਹਤ ਲਈ ਖ਼ਤਰਨਾਕ ਹੁੰਦੇ ਹਨ। ਕੁਝ ਰਸਾਇਣਾਂ ਨਾਲ ਫਲ 1 ਘੰਟੇ ਦੇ ਅੰਦਰ ਪੂਰੀ ਤਰ੍ਹਾਂ ਪੱਕ ਜਾਂਦੇ ਹਨ।
ਬਾਜ਼ਾਰ ਵਿਚ ਵਪਾਰੀ ਹੁਣ ਪੱਕੇ ਅਤੇ ਅੱਧ-ਪੱਕੇ ਫਲਾਂ ਨੂੰ ਮੰਗਵਾ ਕੇ ਵੇਚਣ ਦੀ ਬਜਾਏ ਕੱਚੇ ਫਲਾਂ ਨੂੰ ਮੰਗਵਾ ਕੇ ਅਤੇ ਇਸੇ ਤਰ੍ਹਾਂ ਰਸਾਇਣਾਂ ਨਾਲ ਪਕਾ ਕੇ ਵੇਚ ਰਹੇ ਹਨ ਅਤੇ ਭਾਰੀ ਲਾਭ ਕਮਾ ਰਹੇ ਹਨ। ਅਜਿਹੇ ਵਪਾਰੀ ਆਪਣੇ ਲਾਭ ਲਈ ਆਮ ਲੋਕਾਂ ਦੀ ਸਿਹਤ ਨੂੰ ਖ਼ਤਰੇ ਵਿਚ ਪਾ ਰਹੇ ਹਨ। ਰਸਾਇਣਾਂ ਦੇ ਚਲਦੇ ਫਲ ਛੇਤੀ ਪੱਕ ਜਾਂਦੇ ਹਨ ਜੋ ਅਸਧਾਰਨ ਚਮਕਦਾਰ ਦਿਸਦੇ ਹਨ।
ਰਸਾਇਣਾਂ ਨਾਲ ਪੱਕੇ ਫਲ ਖਾਣ 'ਤੇ ਅੰਤੜੀਆਂ ਵਿਚ ਸੋਜ ਹੋ ਜਾਂਦੀ ਹੈ। ਗੈਸਟ੍ਰਿਕ ਦੀ ਸਮੱਸਿਆ ਹੋ ਜਾਂਦੀ ਹੈ। ਇਸ ਨਾਲ ਕੈਂਸਰ, ਲਿਵਰ ਅਤੇ ਸਾਹ ਦੀ ਬਿਮਾਰੀ ਵੀ ਹੋ ਸਕਦੀ ਹੈ। ਇਸ ਤੋਂ ਬਚਣ ਲਈ ਅਸਧਾਰਨ ਚਮਕਦਾਰ ਫਲਾਂ ਤੋਂ ਦੂਰ ਰਹੋ, ਉਨ੍ਹਾਂ ਨੂੰ ਖਾਣ ਤੋਂ ਬਚੋ। ਕੁਦਰਤੀ ਢੰਗ ਨਾਲ ਪੱਕੇ ਫਲ ਦੀ ਆਪਣੀ ਸੁੰਦਰਤਾ ਹੁੰਦੀ ਹੈ। ਉਨ੍ਹਾਂ ਦੀ ਵਰਤੋਂ ਕਰੋ।

ਸਿਹਤ ਲਈ ਚੰਗੇ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰੋ

ਅੱਜਕਲ੍ਹ ਐਨਰਜੀ ਡ੍ਰਿੰਕਸ ਦਾ ਵੀ ਬਹੁਤ ਪ੍ਰਚਲਨ ਹੋ ਗਿਆ ਹੈ। ਅਨਰਜੀ ਡ੍ਰਿੰਕਸ ਦਾ ਜ਼ਿਆਦਾ ਸੇਵਨ ਮਾਨਸਿਕ ਸਿਹਤ ਸਮੱਸਿਆਵਾਂ, ਖੂਨ ਦਾ ਦਬਾਅ, ਮੋਟਾਪਾ ਅਤੇ ਗੁਰਦੇ ਨੂੰ ਨੁਕਸਾਨ ਸਮੇਤ ਕਈ ਗੰਭੀਰ ਸਿਹਤ ਸਮੱਸਿਆਵਾਂ ਦਾ ਜ਼ੋਖਮ ਵਧਾ ਸਕਦਾ ਹੈ। ਅਕਸਰ ਐਨਰਜੀ ਡ੍ਰਿੰਕਸ ਨੂੰ ਸ਼ਰਾਬ ਦੇ ਨਾਲ ਲਿਆ ਜਾ ਰਿਹਾ ਹੈ। ਬਹੁਤੇ ਐਨਰਜੀ ਡ੍ਰਿੰਕਸ ਦੇ ਵਿਚ ਪਾਣੀ, ਖੰਡ, ਕੇਫੀਨ, ਕੁਝ ਵਿਟਾਮਿਨ, ਖਣਿਜ ਅਤੇ ਗ਼ੈਰ-ਪੋਸ਼ਕ ਉਤੇਜਕ ਪਦਾਰਥ ਜਿਵੇਂ ਗੁਆਰਨਾ ਟਾਨਿਕ ਅਤੇ ਜਿਨਸੰਗ ਆਦਿ ਸ਼ਾਮਿਲ ਹੁੰਦੇ ਹਨ।
ਸਾਫਟ ਪੇਅ ਦੇ ਸੇਵਨ ਨਾਲ ਦਿਲ ਦੇ ਦੌਰੇ ਅਤੇ ਨਾੜੀ ਸਬੰਧੀ ਰੋਗ ਹੋਣ ਦੀ ਸੰਭਾਵਨਾ 43 ਫੀਸਦੀ ਜ਼ਿਆਦਾ ਹੁੰਦੀ ਹੈ। ਸ਼ੂਗਰ ਡ੍ਰਿੰਕ ਅਜਿਹਾ ਪੀਣ ਵਾਲਾ ਪਦਾਰਥ ਹੈ ਜਿਸ ਵਿਚ ਪੋਸ਼ਕ ਤੱਤ ਨਹੀਂ ਹੁੰਦੇ। ਇਸ ਨੂੰ ਪੀਣ ਨਾਲ ਵਿਅਕਤੀ ਦੇ ਸਰੀਰ ਵਿਚ ਸਿਰਫ ਸ਼ੱਕਰ ਪਹੁੰਚਦੀ ਹੈ। ਇਹ ਕਈ ਅਜਿਹੇ ਪਦਾਰਥਾਂ ਨਾਲ ਭਰਪੂਰ ਹੁੰਦਾ ਹੈ, ਜੋ ਹੌਲੀ-ਹੌਲੀ ਲੋਕਾਂ ਨੂੰ ਇਸ ਦਾ ਆਦੀ ਬਣਾ ਦਿੰਦੇ ਹਨ। ਵਿਅਕਤੀ ਇਸ ਨੂੰ ਵਾਰ-ਵਾਰ ਲੈਣ ਲਗਦਾ ਹੈ। ਅਜਿਹੇ ਵਿਚ ਇਨ੍ਹਾਂ ਡ੍ਰਿੰਕਸ ਵਿਚ ਮਿਲੀ ਸ਼ੱਕਰ ਨਾਲ ਵਿਅਕਤੀ ਨੂੰ ਐਨਰਜੀ ਤਾਂ ਮਿਲ ਜਾਂਦੀ ਹੈ ਪਰ ਪੋਸ਼ਕ ਤੱਤਾਂ ਦੀ ਕਮੀ ਦੇ ਕਾਰਨ ਸਰੀਰ ਅੰਦਰੋਂ ਖੋਖਲਾ ਹੋਣ ਲਗਦਾ ਹੈ। ਐਨਰਜੀ ਡ੍ਰਿੰਕਸ ਦੇ ਬਦਲ ਦੇ ਰੂਪ ਵਿਚ ਤੁਹਾਨੂੰ ਹੇਠ ਲਿਖੇ ਖਾਧ ਪਦਾਰਥਾਂ ਦੀ ਜਾਣਕਾਰੀ ਉਪਲਬਧ ਕਰਵਾਈ ਜਾ ਰਹੀ ਹੈ, ਜੋ ਦਿਨ ਭਰ ਊਰਜਾਵਾਨ ਰੱਖਣ ਵਿਚ ਸੁਭਾਵਿਕ ਰੂਪ ਨਾਲ ਸਹਾਇਕ ਹੋਣਗੇ। ਇਸ ਤੋਂ ਇਲਾਵਾ ਇਹ ਸਾਰੇ ਸਿਹਤ ਲਈ ਬਹੁਤ ਹੀ ਉੱਤਮ ਆਹਾਰ ਹਨ।
ਦੁੱਧ : ਦੁੱਧ ਨੂੰ ਸਰਵੋਸ਼ਧਿ ਅਰਥਾਤ ਸਭ ਦਵਾਈਆਂ 'ਚ ਸ੍ਰੇਸ਼ਠ ਕਿਹਾ ਗਿਆ ਹੈ। ਇਸ ਨੂੰ ਸਮਸਤ ਰੋਗਾਂ ਦੀ ਦਵਾਈ ਦੱਸਿਆ ਗਿਆ ਹੈ ਜੋ ਆਸਾਧਯ ਰੋਗਾਂ ਨੂੰ ਵੀ ਦੂਰ ਕਰਨ ਵਿਚ ਸਮਰੱਥ ਹੈ। ਇਹ ਆਯੁਵਰਧਕ ਅਰਥਾਤ ਉਮਰ ਵਧਾਉਣ ਵਾਲਾ, ਅੱਖਾਂ ਦੀ ਰੌਸ਼ਨੀ ਵਧਾਉਣ ਵਾਲਾ, ਮੇਧਯ ਅਰਥਾਤ ਮਸਤਿਕ ਦੀ ਸ਼ਕਤੀ ਵਿਚ ਵਾਧਾ ਕਰਨ ਵਾਲਾ ਦੁੱਧ ਅਰਥਾਤ ਦਿਲ ਨੂੰ ਸ਼ਕਤੀ ਦੇਣ ਵਾਲਾ ਦੇਵਯ ਅਰਥਾਤ ਜਾਣਨ ਵਾਲਾ ਵੀਰਜਮਾਨ ਅਰਥਾਤ ਵੀਰਜ ਵਿਚ ਵਾਧਾ ਕਰਨ ਵਾਲਾ ਮੰਨਿਆ ਗਿਆ ਹੈ।
ਪਾਣੀ : ਇਕ ਵਿਅਕਤੀ ਜਦੋਂ ਊਰਜਾ ਦੇ ਪੱਧਰ ਵਿਚ ਕਮੀ ਮਹਿਸੂਸ ਕਰਦਾ ਹੈ ਤਾਂ ਉਸ ਦਾ ਸਿੱਧਾ ਜਿਹਾ ਮਤਲਬ ਹੁੰਦਾ ਹੈ ਉਸ ਦੇ ਸਰੀਰ ਵਿਚ ਪਾਣੀ ਦੀ ਮਾਤਰਾ ਘੱਟ ਹੋ ਜਾਂਦੀ ਹੈ, ਥਕਾਨ ਨੂੰ ਦੂਰ ਕਰਨ ਲਈ ਲੋੜੀਂਦੀ ਮਾਤਰਾ ਵਿਚ ਪਾਣੀ ਪੀਓ, ਸਰੀਰ ਅਤੇ ਚਮੜੀ ਵਿਚ ਅੰਦਰੋਂ ਨਮੀ ਬਰਕਰਾਰ ਰੱਖਣ ਲਈ ਰੋਜ਼ਾਨਾ ਕਰੀਬ 10-12 ਗਿਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਇਸ ਨਾਲ ਸਰੀਰ ਵਿਚ ਪਾਣੀ ਅਤੇ ਜ਼ਰੂਰੀ ਖਣਿਜਾਂ ਦਾ ਸੰਤੁਲਨ ਬਣਿਆ ਰਹਿੰਦਾ ਹੈ।
ਨਿੰਬੂ ਪਾਣੀ : ਨਿੰਬੂ ਦੇ ਪਾਣੀ ਲਈ ਨਿੰਬੂ ਦੇ ਰਸ ਨੂੰ ਪਾਣੀ ਵਿਚ ਘੋਲ ਕੇ ਪੀਂਦੇ ਹਨ। ਗਰਮੀ ਦੇ ਦਿਨਾਂ ਵਿਚ ਬਾਹਰ ਲੂ ਦਾ ਪ੍ਰਕੋਪ ਹੋਵੇ ਤਾਂ ਠੰਢਾ ਨਿੰਬੂ ਪਾਣੀ ਸਰੀਰ ਨੂੰ ਬਹੁਤ ਰਾਹਤ ਪਹੁੰਚਾਉਂਦਾ ਹੈ, ਬੇਚੈਨੀ, ਘਬਰਾਹਟ ਦੂਰ ਕਰ ਦਿੰਦਾ ਹੈ। ਬੱਚਿਆਂ ਲਈ ਤਾਂ ਇਹ ਹੋਰ ਵੀ ਫਾਇਦੇਮੰਦ ਹੁੰਦਾ ਹੈ, ਕਿਉਂਕਿ ਉਹ ਬਾਹਰ ਧੁੱਪ ਵਿਚ ਖੇਡਦੇ ਰਹਿੰਦੇ ਹਨ। ਅਜਿਹੇ ਵਿਚ ਉਨ੍ਹਾਂ ਨੂੰ ਵਾਧੂ ਊਰਜਾ ਅਤੇ ਠੰਢਕ ਦੀ ਲੋੜ ਰਹਿੰਦੀ ਹੈ।
ਨਾਰੀਅਲ ਪਾਣੀ : ਨਾਰੀਅਲ ਪਾਣੀ ਵਿਚ ਭਰਪੂਰ ਮਾਤਰਾ ਵਿਚ ਇਲੈਕਟ੍ਰੋਲਾਈਟ ਅਤੇ ਪੋਟਾਸ਼ੀਅਮ ਪਾਇਆ ਜਾਂਦਾ ਹੈ, ਜੋ ਖੂਨ ਦੇ ਦਬਾਅ ਅਤੇ ਦਿਲ ਦੇ ਕੰਮ ਨੂੰ ਦਰੁਸਤ ਕਰਨ ਵਿਚ ਸਹਿਯੋਗੀ ਹੁੰਦਾ ਹੈ। ਨਾਰੀਅਲ ਪਾਣੀ ਵਿਚ ਸਾਰੇ ਪੋਸ਼ਕ ਤੱਤ ਹੁੰਦੇ ਹਨ, ਜੋ ਸਾਨੂੰ ਸ਼ਕਤੀ ਅਤੇ ਫੁਰਤੀ ਪ੍ਰਦਾਨ ਕਰਦੇ ਹਨ। ਗਰਮੀਆਂ ਦੌਰਾਨ ਜ਼ਿਆਦਾ ਪਸੀਨਾ ਆਉਣ ਨਾਲ ਸਰੀਰ ਇਲੈਕਟ੍ਰੋਲਾਈਟਸ ਖੋਹਣ ਲਗਦਾ ਹੈ, ਜਿਸ ਨਾਲ ਸਿਰਦਰਦ ਦੇ ਨਾਲ ਚੱਕਰ ਮਹਿਸੂਸ ਹੋਣੇ ਅਤੇ ਡੀਹਾਈਡ੍ਰੇਟ ਦੀ ਸਮੱਸਿਆ ਹੋ ਸਕਦੀ ਹੈ। ਅਜਿਹੇ ਵਿਚ ਨਾਰੀਅਲ ਦਾ ਪਾਣੀ ਅਦਭੁੱਤ ਤਰੀਕੇ ਨਾਲ ਕੰਮ ਕਰਦਾ ਹੈ, ਪੇਟ ਦੀ ਬਿਮਾਰੀ ਅਤੇ ਗਰਭਵਤੀ ਔਰਤਾਂ ਲਈ ਇਸ ਦਾ ਸੇਵਨ ਬਹੁਤ ਹੀ ਉੱਤਮ ਹੈ।
ਲੱਸੀ : ਨਮਕੀਨ ਜਾਂ ਮਿੱਠੀ ਲੱਸੀ ਸਾਰਿਆਂ ਨੂੰ ਬਹੁਤ ਪਸੰਦ ਆਉਂਦੀ ਹੈ। ਇਸ ਨਾਲ ਪਾਚਣ ਤਾਂ ਦਰੁਸਤ ਰਹਿੰਦਾ ਹੀ ਹੈ, ਗਰਮੀ ਦੇ ਦਿਨਾਂ ਵਿਚ ਇਸ ਨੂੰ ਪੀਣ ਨਾਲ ਰਾਹਤ ਮਿਲਦੀ ਹੈ, ਗਰਮੀ ਦੇ ਦਿਨਾਂ ਵਿਚ ਇਹ ਚੰਗੇ ਨਾਸ਼ਤੇ ਦਾ ਵੀ ਕੰਮ ਕਰਦੀ ਹੈ, ਬਦਾਮ ਅਤੇ ਸੁੱਕੇ ਮੇਵਿਆਂ ਨਾਲ ਇਸ ਨੂੰ ਸਵਾਦੀ ਬਣਾਇਆ ਜਾ ਸਕਦਾ ਹੈ। ਅਕਸਰ ਹਰ ਹੋਟਲ ਅਤੇ ਰੈਸਟੋਰੈਂਟ ਵਿਚ ਦਹੀਂ ਦੀ ਲੱਸੀ ਉਪਲਬਧ ਹੁੰਦੀ ਹੈ, ਉਹ ਸਵਾਦੀ ਅਤੇ ਪੌਸ਼ਟਿਕ ਹੁੰਦੀ ਹੈ।
ਗੰਨੇ ਦਾ ਰਸ : ਦੇਸੀ ਕੋਲਡ ਡ੍ਰਿੰਕਸ ਦੀ ਸ਼੍ਰੇਣੀ ਵਿਚ ਗੰਨੇ ਦਾ ਰਸ ਸਭ ਤੋਂ ਉੱਪਰ ਆਉਂਦਾ ਹੈ। ਆਯੁਰਵੈਦਾਚਾਰੀਓਂ ਨੇ ਇਸ ਨੂੰ ਰਸਾਇਣ ਕਿਹਾ ਹੈ, ਕੁਦਰਤ ਦਾ ਇਹ ਕ੍ਰਿਸ਼ਮਾ ਸਰੀਰ ਵਿਚ ਖੂਨ ਦੀ ਕਮੀ ਨੂੰ ਪੂਰਾ ਕਰਦਾ ਹੈ। ਇਸ ਨੂੰ ਕੁਦਰਤੀ ਰਕਤ ਬੈਂਕ ਵੀ ਕਿਹਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਦਾ ਰਸ ਜਿਸ ਸਰੀਰ ਵਿਚ ਜਾਂਦਾ ਹੈ, ਉਸੇ ਗਰੁੱਪ ਦਾ ਖੂਨ ਬਣ ਜਾਂਦਾ ਹੈ। ਇਸ ਵਿਚ ਵਿਟਾਮਿਨ 'ਏ', 'ਬੀ' ਅਤੇ 'ਸੀ' ਪਾਏ ਜਾਂਦੇ ਹਨ। ਗੰਨੇ ਦਾ ਰਸ ਭੋਜਨ ਪਚਾਉਂਦਾ ਹੈ, ਸ਼ਕਤੀ ਦਿੰਦਾ ਹੈ ਅਤੇ ਪੇਟ ਦੀ ਗਰਮੀ, ਦਿਲ ਦੀ ਜਲਣ ਨੂੰ ਦੂਰ ਕਰਦਾ ਹੈ। ਗੰਨੇ ਦੇ ਰਸ ਵਿਚ ਪੁਦੀਨਾ, ਅਦਰਕ, ਨਿੰਬੂ ਵੀ ਪਾਉਣ ਨਾਲ ਇਹ ਬਹੁਤ ਹੀ ਸਵਾਦੀ ਹੋ ਜਾਂਦਾ ਹੈ। ਇਸ ਨੂੰ ਪੀਣ ਨਾਲ ਸ਼ਕਤੀ ਮਹਿਸੂਸ ਹੁੰਦੀ ਹੈ। ਇਹ ਸਵਾਦੀ ਅਤੇ ਪੌਸ਼ਟਿਕ ਪੀਣ ਵਾਲਾ ਪਦਾਰਥ ਹੈ। ਇਸ ਨਾਲ ਸਰੀਰ ਵਿਚੋਂ ਥਕਾਵਟ ਦੂਰ ਹੋ ਕੇ ਤਰਾਵਟ ਆਉਂਦੀ ਹੈ।
ਗ੍ਰੀਨ ਟੀ : ਗ੍ਰੀਨ ਟੀ ਪੀਣੀ ਸਿਹਤ ਲਈ ਲਾਭਦਾਇਕ ਹੈ। ਇਸ ਦੇ ਕਈ ਫਾਇਦੇ ਹਨ। ਟੋਕੀਓ ਵਿਸ਼ਵ ਵਿਦਿਆਲੇ ਦੇ ਖੋਜ ਕਰਤਾਵਾਂ ਦਾ ਕਹਿਣਾ ਹੈ ਕਿ ਗ੍ਰੀਨ ਟੀ ਬੁਢਾਪੇ ਵਿਚ ਵੀ ਇਨਸਾਨ ਨੂੰ ਚੁਸਤ ਅਤੇ ਫੁਰਤੀਲਾ ਬਣਾਈ ਰੱਖਦੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਨਿਯਮਤ ਰੂਪ ਨਾਲ ਗ੍ਰੀਨ ਟੀ ਅਤੇ ਕੌਫੀ ਨੂੰ ਆਪਣਾ ਆਹਾਰ ਵਿਚ ਸ਼ਾਮਿਲ ਕਰਨਾ ਦਿਲ ਲਈ ਫਾਇਦੇਮੰਦ ਹੈ।
ਸੁੱਕੇ ਮੇਵੇ : ਮੌਸਮ ਅਨੁਸਾਰ ਖਾਧੇ ਜਾਣ ਵਾਲੇ ਫਲ, ਸਬਜ਼ੀਆਂ, ਮੇਵੇ ਵਿਅਕਤੀ ਨੂੰ ਤੰਦਰੁਸਤ ਰੱਖਦੇ ਹਨ। ਸੁੱਕੇ ਮੇਵੇ ਅਤੇ ਗਿਰੀਆਂ ਆਹਾਰ ਦੇ ਜ਼ਰੂਰੀ ਅਤੇ ਮਹੱਤਵਪੂਰਨ ਅੰਗ ਹਨ। ਸਵਾਦ, ਪੌਸ਼ਟਿਕਤਾ, ਊਰਜਾ ਤੋਂ ਇਲਾਵਾ ਇਹ ਤੰਦਰੁਸਤੀ ਵੀ ਦਿੰਦੇ ਹਨ। ਮੇਵੇ ਖਾਣ ਵਾਲਿਆਂ ਨੂੰ ਦਵਾਈਆਂ ਦੀ ਲੋੜ ਬਹੁਤ ਘੱਟ ਹੁੰਦੀ ਹੈ। ਮੇਵਿਆਂ ਵਿਚ ਪ੍ਰੋਟੀਨ, ਵਿਟਾਮਿਨ 'ਬੀ', ਕੈਲਸ਼ੀਅਮ ਅਤੇ ਲੋਹਾ ਭਰਪੂਰ ਮਾਤਰਾ ਵਿਚ ਹੁੰਦਾ ਹੈ। ਸੁੱਕੇ ਮੇਵੇ ਜਾੜੇ ਦੇ ਮੌਸਮ ਵਿਚ ਭਰਪੂਰ ਮਾਤਰਾ ਵਿਚ ਅਤੇ ਗਰਮੀ ਦੇ ਦਿਨਾਂ ਵਿਚ ਕੁਝ ਘੱਟ ਮਾਤਰਾ ਖਾਣੇ ਚਾਹੀਦੇ ਹਨ। ਬਦਾਮ, ਪਿਸਤਾ, ਅੰਜੀਰ, ਕਿਸ਼ਮਿਸ਼, ਮੁਨੱਕਾ, ਅਖਰੋਟ ਆਦਿ ਪਾਣੀ ਵਿਚ ਭਿਉਂ ਕੇ ਖਾਣਾ ਜ਼ਿਆਦਾ ਲਾਭਦਾਇਕ ਹੁੰਦਾ ਹੈ। ਬਦਾਮ ਵਿਚ ਮੌਜੂਦ ਪ੍ਰੋਟੀਨ ਨਾਲ ਨਾ ਸਿਰਫ ਤਾਕਤ ਮਿਲਦੀ ਹੈ, ਸਗੋਂ ਇਹ ਦਿਮਾਗ ਦੇ ਸੈੱਲਾਂ ਨੂੰ ਵੀ ਰਿਪੇਅਰ ਕਰਦਾ ਹੈ।

ਸਿਹਤ ਖ਼ਬਰਨਾਮਾ

ਘੱਟ ਲੂਣ ਨਾਲ ਵਧ ਸਕਦਾ ਹੈ ਕੋਲੈਸਟ੍ਰੋਲ

ਡੈਨਮਾਰਕ ਦੇ ਕੋਪਨਹੇਗਨ ਯੂਨੀਵਰਸਿਟੀ ਹਸਪਤਾਲ ਦੇ ਖੋਜ ਕਰਤਾਵਾਂ ਨੇ ਲੂਣ ਨੂੰ ਲੈ ਕੇ ਪੁਰਾਣੇ ਨਤੀਜਿਆਂ 'ਤੇ ਫਿਰ ਤੋਂ ਸੋਚਣ ਦਾ ਫੈਸਲਾ ਕਰ ਲਿਆ ਹੈ। ਨਵੀਂ ਖੋਜ ਮੁਤਾਬਿਕ ਲੂਣ ਦਾ ਸੇਵਨ ਇਕਦਮ ਘੱਟ ਕਰ ਦੇਣ ਨਾਲ ਨੁਕਸਾਨ ਵੀ ਹੋ ਸਕਦਾ ਹੈ। ਅਜਿਹਾ ਕਰਨ ਨਾਲ ਕੋਲੈਸਟ੍ਰੋਲ ਦਾ ਪੱਧਰ ਵਧ ਵੀ ਸਕਦਾ ਹੈ।
ਖੂਨ ਦਾ ਦਬਾਅ ਅਤੇ ਦਿਲ ਦੇ ਰੋਗੀਆਂ ਨੂੰ ਡਾਕਟਰ ਹੁਣ ਤੱਕ ਲੂਣ ਜਾਂ ਉਸ ਦੀ ਬਹੁਤਾਤ ਵਾਲੀਆਂ ਚੀਜ਼ਾਂ ਘੱਟ ਖਾਣ ਦੀ ਸਲਾਹ ਦਿੰਦੇ ਆ ਰਹੇ ਹਨ। ਲੂਣ ਦੇ ਘੱਟ ਸੇਵਨ ਨਾਲ ਖੂਨ ਦਾ ਦਬਾਅ ਸਾਧਾਰਨ ਹੁੰਦਾ ਹੈ ਅਤੇ ਦਿਲ ਠੀਕ ਰਹਿੰਦਾ ਹੈ, ਇਹ ਡਾਕਟਰਾਂ ਦਾ ਮੰਨਣਾ ਹੈ ਜਦ ਕਿ ਨਵੀਂ ਖੋਜ ਨੇ ਹੈਰਾਨ ਕਰ ਦਿੱਤਾ ਹੈ। ਇਨ੍ਹਾਂ ਦਾ ਮੰਨਣਾ ਹੈ ਕਿ ਲੂਣ ਦੀ ਮਾਤਰਾ ਇਕਦਮ ਘੱਟ ਜਾਂ ਬੰਦ ਕਰ ਦੇਣ ਨਾਲ ਖੂਨ ਵਿਚ ਕੋਲੈਸਟ੍ਰੋਲ 2.5 ਫੀਸਦੀ ਤੱਕ ਵਧ ਸਕਦਾ ਹੈ। ਖੂਨ ਦਾ ਥੱਕਾ ਜਮਾਉਣ ਵਾਲੀ ਚਰਬੀ ਵਿਚ ਇਹ ਵਾਧਾ 7 ਫੀਸਦੀ ਤੱਕ ਹੋ ਸਕਦਾ ਹੈ। ਡੈਨਮਾਰਕ ਦੇ ਖੋਜ ਕਰਤਾ ਲੂਣ ਘੱਟ ਕਰਨ ਦੀ ਬਜਾਏ ਸ਼ਰਾਬ ਅਤੇ ਸਿਗਰਟਨੋਸ਼ੀ ਨੂੰ ਬੰਦ ਕਰਨ ਅਤੇ ਭਾਰ ਕਾਬੂ ਰੱਖਣ ਦੀ ਸਲਾਹ ਦਿੰਦੇ ਹਨ ਜਦੋਂ ਕਿ ਦੂਜੇ ਖੋਜ ਕਰਤਾ ਇਸ ਨਵੀਂ ਖੋਜ ਦਾ ਪ੍ਰਤੀਵਾਦ ਕਰਦੇ ਇਕ ਵਿਅਸਕ ਨੂੰ ਰੋਜ਼ਾਨਾ ਵੱਧ ਤੋਂ ਵੱਧ 6 ਗ੍ਰਾਮ ਲੂਣ ਖਾਣ ਦੀ ਸਲਾਹ ਦਿੰਦੇ ਹਨ, ਕਿਉਂਕਿ ਲੂਣ ਜ਼ਿਆਦਾ ਖਾਣ ਨਾਲ ਦਿਲ ਦੀਆਂ ਕਈ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਨਤੀਜੇ ਵਜੋਂ ਮੈਡੀਕਲ ਗਰੁੱਪ ਕਹਿੰਦਾ ਹੈ ਕਿ ਲੂਣ ਦੀ ਬਹੁਤਾਤ ਸਭ ਨੂੰ ਨੁਕਸਾਨ ਪਹੁੰਚਾਉਂਦੀ ਹੈ, ਇਸ ਲਈ ਤੰਦਰੁਸਤ ਰਹਿਣ ਲਈ ਦਿਨ ਵਿਚ 6 ਗ੍ਰਾਮ ਲੂਣ ਤੋਂ ਜ਼ਿਆਦਾ ਨਾ ਖਾਓ। ਲੂਣ ਦੀ ਬਹੁਤਾਤ ਸਿਹਤ 'ਤੇ ਪ੍ਰਤੀਕੂਲ ਪ੍ਰਭਾਵ ਪਾਉਂਦੀ ਹੈ। ਇਹ ਨਰਵਸ ਸਿਸਟਮ, ਦਿਲ, ਲਿਵਰ, ਗੁਰਦੇ ਸਭ ਨੂੰ ਖਰਾਬ ਕਰਕੇ ਕਮਜ਼ੋਰ ਬਣਾ ਦਿੰਦਾ ਹੈ।
ਕੇਲਾ ਖਾਓ, ਤੰਦਰੁਸਤ ਰਹੋ

ਮਨੁੱਖੀ ਜੀਵਨ ਲਈ ਜਿਥੇ ਹਰੀਆਂ ਸਬਜ਼ੀਆਂ ਦਾ ਸੇਵਨ ਫਾਇਦੇਮੰਦ ਮੰਨਿਆ ਜਾਂਦਾ ਹੈ, ਉਥੇ ਸਿਹਤ ਨੂੰ ਸੰਵਾਰਨ ਵਿਚ ਫਲਾਂ ਦਾ ਵੀ ਕੋਈ ਘੱਟ ਯੋਗਦਾਨ ਨਹੀਂ ਹੈ। ਕੇਲਾ ਇਕ ਅਜਿਹਾ ਫਲ ਹੈ, ਜਿਸ ਦੀ ਫਸਲ ਸਦਾਬਹਾਰ ਹੁੰਦੀ ਹੈ। ਇਹ ਅਨੇਕ ਬਿਮਾਰੀਆਂ ਤੋਂ ਛੁਟਕਾਰਾ ਦਿਵਾਉਂਦਾ ਹੈ। ਨਵਜੰਮੇ ਬੱਚੇ ਨੂੰ ਭੋਜਨ ਬਾਅਦ ਖਵਾਇਆ ਜਾਂਦਾ ਹੈ, ਕੇਲਾ ਪਹਿਲਾਂ। ਇਸ ਨੂੰ ਦੁੱਧ ਵਿਚ ਮਿਲਾ ਕੇ ਪੀਣ ਨਾਲ ਚਮੜੀ ਕਾਂਤਿਯੁਕਤ ਹੁੰਦੀ ਹੈ ਅਤੇ ਚਿਹਰੇ 'ਤੇ ਨਿਖਾਰ ਵੀ ਆਉਂਦਾ ਹੈ। ਅੱਧਾ ਦਰਜਨ ਕੇਲੇ ਇਕ ਦਰਜਨ ਰੋਟੀਆਂ ਦੇ ਬਰਾਬਰ ਖੁਰਾਕ ਦਿੰਦੇ ਹਨ। ਪੇਚਿਸ਼ ਦੇ ਰੋਗੀ ਨੂੰ ਕੇਲਾ ਖਵਾਉਣਾ ਲਾਭਦਾਇਕ ਹੁੰਦਾ ਹੈ।
ਇਹ ਸਰੀਰ ਵਿਚ ਨਮਕ ਅਤੇ ਪਾਣੀ ਦੀ ਕਮੀ ਵੀ ਪੂਰੀ ਕਰਦਾ ਹੈ। ਇਹ ਸਮਰਣ ਸ਼ਕਤੀ ਵਧਾਉਂਦਾ ਹੈ ਅਤੇ ਦਿਮਾਗ ਨੂੰ ਤੰਦਰੁਸਤ ਰੱਖਦਾ ਹੈ। ਕੇਲੇ ਦੀ ਜ਼ਿਆਦਾ ਵਰਤੋਂ ਕਰਨ ਵਾਲੇ ਵਿਅਕਤੀ ਛੇਤੀ ਬੁੱਢੇ ਨਹੀਂ ਹੁੰਦੇ। ਕੇਲਾ ਦਵਾਈਆਂ ਵਿਚ ਵੀ ਨਹੀਂ, ਸਗੋਂ ਸੁੰਦਰਤਾ ਸਾਧਨਾਂ ਵਿਚ ਵੀ ਵਰਤਿਆ ਜਾਂਦਾ ਹੈ। ਕੇਲੇ ਦੇ ਇਨ੍ਹਾਂ ਗੁਣਾਂ ਦੀ ਵਜ੍ਹਾ ਨਾਲ ਟੈਨਿਸ ਦੇ ਖਿਡਾਰੀ ਮੈਦਾਨ ਵਿਚ ਉਤਰਨ ਤੋਂ ਪਹਿਲਾਂ ਇਸ ਦਾ ਸੇਵਨ ਕਰਦੇ ਹਨ ਤਾਂ ਕਿ ਦਿਮਾਗੀ ਸੰਤੁਲਨ ਬਣਿਆ ਰਹੇ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX