ਤਾਜਾ ਖ਼ਬਰਾਂ


ਐੱਮ ਪੀ ਦੇ ਨਾਂਅ 'ਤੇ ਲਿਆਏ ਜਾ ਰਹੇ ਬੈਂਚਾਂ ਨੂੰ ਚੋਣ ਅਧਿਕਾਰੀਆਂ ਨੇ ਕੀਤਾ ਕਾਬੂ
. . .  1 day ago
ਤਪਾ ਮੰਡੀ,25 ਮਾਰਚ (ਪ੍ਰਵੀਨ ਗਰਗ) -ਸਥਾਨਕ ਸ਼ਹਿਰ ਵਿਖੇ ਚੋਣ ਅਧਿਕਾਰੀਆਂ ਦੀ ਟੀਮ ਵੱਲੋਂ ਇੱਕ ਟਰੈਕਟਰ ਟਰਾਲੀ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜੋ ਮੈਂਬਰ ਪਾਰਲੀਮੈਂਟ ਭਗਵੰਤ ...
ਆਈ ਪੀ ਐੱਲ 2019 - ਕਿੰਗਜ਼ ਇਲੈਵਨ ਪੰਜਾਬ ਨੇ ਰਾਜਸਥਾਨ ਰਾਇਲਜ਼ ਨੂੰ 14 ਦੌੜਾਂ ਨਾਲ ਹਰਾਇਆ
. . .  1 day ago
ਆਈ ਪੀ ਐੱਲ 2019 - ਕਿੰਗਜ਼ ਇਲੈਵਨ ਪੰਜਾਬ ਨੇ ਰਾਜਸਥਾਨ ਰਾਇਲਜ਼ ਨੂੰ 185 ਦੌੜਾਂ ਦਾ ਦਿੱਤਾ ਟੀਚਾ
. . .  1 day ago
ਪ੍ਰਿਅੰਕਾ ਦੇ ਆਉਣ ਨਾਲ ਕਾਂਗਰਸ ਦੀ ਡੁੱਬਦੀ ਬੇੜੀ ਨਹੀਂ ਬਚੇਗੀ- ਮਜੀਠੀਆ
. . .  1 day ago
ਫ਼ਾਜ਼ਿਲਕਾ ,25 (ਪ੍ਰਦੀਪ ਕੁਮਾਰ)- ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਫ਼ਾਜ਼ਿਲਕਾ ਜ਼ਿਲ੍ਹੇ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ...
ਆਈ ਪੀ ਐੱਲ 2019 - 15 ਓਵਰਾਂ ਦੇ ਬਾਅਦ ਕਿੰਗਜ਼ ਇਲੈਵਨ ਪੰਜਾਬ ਨੇ 3 ਵਿਕਟ ਗਵਾ ਕੇ ਬਣਾਈਆਂ 144 ਦੌੜਾਂ
. . .  1 day ago
ਆਈ ਪੀ ਐੱਲ 2019 - 8 ਓਵਰਾਂ ਦੇ ਬਾਅਦ ਕਿੰਗਜ਼ ਇਲੈਵਨ ਪੰਜਾਬ ਨੇ 2 ਵਿਕਟ ਗਵਾ ਕੇ ਬਣਾਈਆਂ 60 ਦੌੜਾਂ
. . .  1 day ago
ਆਈ ਪੀ ਐੱਲ 2019 - 5 ਓਵਰਾਂ ਦੇ ਬਾਅਦ ਕਿੰਗਜ਼ ਇਲੈਵਨ ਪੰਜਾਬ ਨੇ ਇਕ ਵਿਕਟ ਗਵਾ ਕੇ ਬਣਾਈਆਂ 31 ਦੌੜਾਂ
. . .  1 day ago
ਕਾਂਗਰਸ ਨੇ ਪੱਛਮੀ ਬੰਗਾਲ ਅਤੇ ਮਹਾਰਾਸ਼ਟਰ 'ਚ 26 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
. . .  1 day ago
ਨਵੀਂ ਦਿੱਲੀ ,25 ਮਾਰਚ - ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਪੱਛਮੀ ਬੰਗਾਲ ਅਤੇ ਮਹਾਰਾਸ਼ਟਰ 'ਚ 26 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ ।ਇਸ ਸੂਚੀ 'ਚ ਸੰਜੇ ਨਿਰੂਪਮ ਦਾ ਨਾਮ ਵੀ ਹੈ , ਜੋ ਮੁੰਬਈ ਉੱਤਰ-ਪੱਛਮੀ ਤੋਂ ਚੋਣ ...
ਐੱਮ ਪੀ ਦੇ ਨਾਂਅ 'ਤੇ ਲਿਆਏ ਜਾ ਰਹੇ ਬੈਂਚਾਂ ਨੂੰ ਚੋਣ ਅਧਿਕਾਰੀਆਂ ਨੇ ਕੀਤਾ ਕਾਬੂ
. . .  1 day ago
ਤਪਾ ਮੰਡੀ,25 ਮਾਰਚ (ਪ੍ਰਵੀਨ ਗਰਗ) -ਸਥਾਨਕ ਸ਼ਹਿਰ ਵਿਖੇ ਚੋਣ ਅਧਿਕਾਰੀਆਂ ਦੀ ਟੀਮ ਵੱਲੋਂ ਇੱਕ ਟਰੈਕਟਰ ਟਰਾਲੀ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜੋ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੇ ...
ਮਾਨਸਾ ਦੀ ਅਦਾਲਤ ਵੱਲੋਂ 3 ਥਾਣੇਦਾਰਾਂ ਨੂੰ 7-7 ਸਾਲ ਦੀ ਕੈਦ
. . .  1 day ago
ਮਾਨਸਾ, 25 ਮਾਰਚ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)- ਵਧੀਕ ਸੈਸ਼ਨ ਜੱਜ ਦਲਜੀਤ ਸਿੰਘ ਰੱਲਣ ਦੀ ਅਦਾਲਤ ਨੇ ਅੱਜ 3 ਥਾਣੇਦਾਰਾਂ ਨੂੰ 7-7 ਸਾਲ ਦੀ ਕੈਦ ਅਤੇ ਇਕ ਸਿਪਾਹੀ ਨੂੰ ਬਰੀ ਕਰਨ ਦੇ ਹੁਕਮ ਸੁਣਾਏ ਹਨ। ਜਾਣਕਾਰੀ ਅਨੁਸਾਰ .....
ਹੋਰ ਖ਼ਬਰਾਂ..

ਦਿਲਚਸਪੀਆਂ

ਮਿੰਨੀ ਕਹਾਣੀ: ਸਾਵਣ ਵਿਚ ਪਤਝੜ

ਬੰੂਦਾਬਾਦੀ ਹੋ ਰਹੀ ਸੀ, ਇਕ ਨਿਤ ਦੇ ਸ਼ਰਾਬੀ ਦੇ ਪੇਟ ਵਿਚਲੇ ਕੀੜੇ, ਜ਼ਿੰਦਾਬਾਦ, ਮੁਰਦਾਬਾਦ ਦੇ ਨਾਅਰੇ ਮਾਰ ਰਹੇ ਸਨ ਤਾਂ ਉਸ ਨੇ ਆਪਣੀ ਪਤਨੀ ਸਾਹਮਣੇ ਆਪਣਾ ਮੂਡ ਬਣਾਉਣ ਲਈ ਗੀਤ ਗੁਣਗੁਣਾਇਆ:
'ਸਾਵਨ ਕੇ ਮਹੀਨੇ ਮੇਂ,
ਇਕ ਆਗ ਸੀ ਸੀਨੇ ਮੇਂ |
ਲਗਤੀ ਹੈ ਤੋ ਪੀ ਲੇਤਾ ਹੰੂ,
ਦੋ ਚਾਰ ਘੜੀ ਜੀ ਲੇਤਾ ਹੰੂ |
ਦੁਖੀ ਪਤਨੀ ਨੇ ਵੀ ਉਸ ਦੇ ਗੀਤ ਦਾ ਜਵਾਬ ਗੀਤ ਵਿਚ ਹੀ ਦਿੱਤਾ:
'ਸਾਵਨ ਕੇ ਮਹੀਨੇ ਮੇਂ,
ਇਕ ਬਲਤਾ ਭਾਂਬੜ ਸੀਨੇ ਮੇਂ |
ਵੇਖ ਕੇ ਤੇਰੀ ਪੀਤੀ ਵੇ,
ਹਰ ਦਿਨ ਹਰ ਪਲ ਮਰਦੀ ਹਾਂ,
ਮਰਦੀ ਹਾਂ ਚੁੱਪ ਚੁਪੀਤੀ ਵੇ |
ਇਹ ਜਵਾਬ ਸੁਣ ਕੇ, ਸ਼ਰਾਬੀ ਪਤੀ ਨੂੰ ਸਾਵਣ ਵਿਚ ਵੀ ਪਤਝੜ ਦਾ ਮੌਸਮ ਮਹਿਸੂਸ ਹੋਣ ਲੱਗਾ |

-ਗੁਰਜੰਟ ਸਿੰਘ ਸਿੱਧੂ
ਪਿੰਡ ਤੇ ਡਾਕ: ਮਹਿਰਾਜ (ਬਠਿੰਡਾ) |
ਮੋਬਾਈਲ : 94633-80503.


ਖ਼ਬਰ ਸ਼ੇਅਰ ਕਰੋ

ਤੀਰ ਤੁੱਕਾ: ਭਾਪਾ ਜੀ ਵੀ ਮੋਬਾਈਲ ਫ਼ੋਨ 'ਤੇ ਬਿਜ਼ੀ ਹੋ ਗਏ

ਹਰ ਵਿਅਕਤੀ ਅੱਜਕਲ੍ਹ ਆਪਣੇ ਮੋਬਾਈਲ ਫ਼ੋਨ ਤੇ ਬਿਜ਼ੀ ਰਹਿੰਦਾ ਹੈ | ਨੌਜਵਾਨ ਪੀੜ੍ਹੀ ਨੂੰ ਵਟਸਐਪ ਅਤੇ ਫੇਸ ਬੁੱਕ ਦੀ ਅੰਨ੍ਹੀ ਵਰਤੋਂ ਨੇ ਨਿਕੰਮੇ ਕਰ ਦਿੱਤਾ ਹੈ | ਨਵੀਂ ਤਕਨੀਕ ਦੇ ਹਾਮੀ ਹੋਣਾ ਚਾਹੀਦਾ ਹੈ, ਪਰ ਨਵੀਂ ਤਕਨੀਕ ਦੀ ਅੰਨੇ੍ਹਵਾਹ ਵਰਤੋਂ ਸਾਡੀ ਪੀੜ੍ਹੀ ਨੂੰ ਵਿਗਾੜ ਰਹੀ ਹੈ |
ਵਟਸਐਪ ਕਾਲ ਸਸਤੀ ਹੋਣ ਕਾਰਨ ਵਿਦੇਸ਼ ਗਏ ਬੱਚਿਆਂ ਨੇ ਆਪਣੇ ਮਾਪਿਆਂ ਨੂੰ ਐਾਡਰਾਇਡ ਫ਼ੋਨ ਲੈ ਦਿੱਤੇ ਹਨ, ਜਿਸ ਨਾਲ ਬਜ਼ੁਰਗ ਮਾਪੇ ਵੀ ਵਟਸਐਪ 'ਤੇ ਰੁੱਝੇ ਰਹਿੰਦੇ ਹਨ | ਇੰਟਰਨੈੱਟ ਦੀ ਦੁਰਵਰਤੋਂ ਕਰ ਕੇ ਅਨੇਕਾਂ ਲੋਕਾਂ ਨੇ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਹੈ | ਉਹ ਏਨੇ ਨਿਕੰਮੇ ਹੋ ਗਏ ਹਨ ਕਿ ਸਾਰਾ ਦਿਨ ਮੋਬਾਈਲ ਫ਼ੋਨ 'ਤੇ ਹੀ ਲੱਗੇ ਰਹਿੰਦੇ ਹਨ | ਮਾਪਿਆਂ ਮੂਹਰੇ ਝੂਠ ਦਾ ਪਰਦਾ ਪਾਉਂਦੇ ਬੱਚੇ ਕਹਿੰਦੇ ਹਨ ਕਿ ਅਸੀਂ ਤਾਂ ਇੰਟਰਨੈੱਟ 'ਤੇ ਪੜਾਈ ਕਰ ਰਹੇ ਹਾਂ, ਪਰ ਇਹ ਬੋਲਿਆ ਝੂਠ ਉਨ੍ਹਾਂ ਦੀ ਜ਼ਿੰਦਗੀ ਨੂੰ ਬਰਬਾਦ ਕਰ ਰਿਹਾ ਹੈ, ਕਿਸੇ ਦਾ ਕੁਝ ਨਹੀਂ ਵਿਗਾੜ ਰਿਹਾ |
ਕਿਹਰ ਸਿੰਘ ਦੇ ਦੋਵੇਂ ਬੱਚੇ ਜਦੋਂ ਦੇ ਵਿਦੇਸ਼ ਗਏ ਸਨ, ਕਿਹਰ ਸਿੰਘ ਏਧਰ ਇਕੱਲਾ ਸੀ, ਘਰ ਵਾਲੀ ਵੀ ਉਸ ਦੀ ਬੱਚਿਆ ਕੋਲ ਚਲੀ ਗਈ ਸੀ | ਕਿਹਰ ਸਿੰਘ ਵੀ ਸਾਰਾ ਦਿਨ ਮੋਬਾਈਲ 'ਤੇ ਲੱਗਾ ਰਹਿੰਦਾ | ਸਵੇਰੇ ਵੱਡੀ ਕੁੜੀ ਪੁੱਛਦੀ, 'ਭਾਪਾ ਜੀ ਕੀ ਕਰਦੇ ਹੋ?, ਅੱਗੇ ਤੋਂ ਕਿਹਰ ਸਿੰਘ ਮੈਸੇਜ ਕਰ ਦਿੰਦਾ, ਕਿ ਮੈਂ ਬਿਜਲੀ ਦਾ ਬਿਲ ਤਾਰਨ ਗਿਆ ਹਾਂ, ਉਹ ਭਰ ਗਰਮੀ ਵਿਚ ਧੁੱਪੇ ਖੜੇ੍ਹ ਬਿਜਲੀ ਦਾ ਬਿਲ ਤਾਰਨ ਵਾਲਿਆਂ ਦੀ ਲੰਬੀ ਲਾਇਨ ਦੀ ਫ਼ੋਟੋ ਵੀ ਖਿੱਚ ਕੇ ਭੇਜ ਦਿੰਦਾ, ਅੱਗੇ ਤੋਂ ਕੁੜੀ ਦਾ ਜਵਾਬ ਆਉਂਦਾ, 'ਭਾਪਾ ਜੀ ਤੁਹਾਡੀ ਸਰਕਾਰ ਕੀ ਕਰਦੀ ਹੈ, ਐਨੀ ਗਰਮੀ ਵਿਚ ਬਿਜਲੀ ਦੇ ਬਿੱਲਾਂ ਦੀ ਏਨੀ ਲੰਬੀ ਕਤਾਰ, ਘੱਟੋ ਘੱਟ ਛਾਂ ਦਾ ਪ੍ਰਬੰਧ ਤਾਂ ਕਰੇ, ਨਾਲੇ ਹੋਰ ਸਟਾਫ਼ ਰੱਖੇ ਤਾਂ ਜੋ ਲਾਈਨਾਂ ਲੱਗਣ ਹੀ ਨਾ |' ਕੁੜੀ ਦੀ ਗੱਲ ਸੱਚੀ ਸੀ,ਜਿਹੜੇ ਇਮਾਨਦਾਰੀ ਨਾਲ ਬਿਲ ਜਮਾਂ ਕਰਵਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਕਤਾਰਾਂ ਵਿਚ ਧੁੱਪੇ ਖੜ੍ਹਨਾ ਪੈਂਦਾ ਹੈ |
ਜਦੋਂ ਵੀ ਵਿਦੇਸ਼ ਤੋਂ ਬੱਚੇ ਫ਼ੋਨ ਕਰ ਕੇ ਹਾਲ ਚਾਲ ਪੁੱਛਦੇ, ਕਿਹਰ ਸਿੰਘ ਮੌਕੇ ਦੀ ਤਸਵੀਰ ਵੀ ਭੇਜ ਦਿੰਦਾ | ਮੀਂਹ ਪੈਂਦੇ ਵਿਚ ਜਦੋਂ ਗਲੀ ਦੇ ਮੋੜ ਤੇ ਖੜ੍ਹੇ ਪਾਣੀ ਦੀ ਫ਼ੋਟੋ ਖਿੱਚ ਕੇ ਕਿਹਰ ਸਿੰਘ ਨੇ ਬੱਚਿਆਂ ਨੂੰ ਭੇਜੀ ਤਾਂ ਅੱਗੇ ਤੋਂ ਮੁੰਡੇ ਨੇ ਕਿਹਾ ਸੀ, ਜੀ ਕਿੰਨੇ ਵਰ੍ਹੇ ਹੋ ਗਏ ਆਜ਼ਾਦੀ ਮਿਲੀ ਨੂੰ ਹਾਲੇ ਤੱਕ ਸਰਕਾਰ ਗੰਦੇ ਪਾਣੀ ਦਾ ਨਿਕਾਸ ਨਹੀਂ ਕਰ ਸਕੀ, ਪੀਣ ਵਾਲਾ ਸਾਫ਼ ਸੁਥਰਾ ਪਾਣੀ ਨਹੀਂ ਦੇ ਸਕੀ,ਇਸ ਲਈ ਅਸੀਂ ਵੀ ਦੋਸ਼ੀ ਹਾਂ, ਜਿਹੜੇ ਕੁਝ ਕਰਦੇ ਹੀ ਨਹੀਂ, ਉਨ੍ਹਾਂ ਨੂੰ ਬਾਰ ਬਾਰ ਕਿਉਂ ਚੁਣਦੇ ਹਾਂ | ਮੁੰਡਾ ਫ਼ੋਨ 'ਤੇ ਬੋਲੀ ਜਾ ਰਿਹਾ ਸੀ, ਕਿਹਰ ਸਿੰਘ ਨੂੰ ਲੱਗਾ ਜਿਵੇਂ ਉਹ ਲਗਾਤਾਰ ਗ਼ਲਤੀ ਕਰ ਰਹੇ ਹਨ, ਕਿਉਂਕਿ ਹਾਲੇ ਤੱਕ ਮੁੱਢਲੀਆਂ ਸਮੱਸਿਆਵਾਂ ਦਾ ਹੱਲ ਹੀ ਨਹੀਂ ਹੋ ਸਕਿਆ, ਅਸੀਂ ਹੋਰ ਖੇਤਰਾਂ ਵਿਚ ਵਿਸ਼ਵ ਵਿਆਪੀ ਮੱਲਾਂ ਕਦੋਂ ਮਾਰਾਂਗੇ |

-ਕ੍ਰਿਸ਼ਨਾ ਕਾਲੋਨੀ ਗੁਰਾਇਆ, ਜ਼ਿਲ੍ਹਾ ਜਲੰਧਰ |
ਈਮੇਲ-balwinder3600@gmail.com

ਕਿਸਾਨ ਦੀ ਪ੍ਰੀਭਾਸ਼ਾ

ਪਾਪਾ ਮੈਂ ਡਰਾਇੰਗ ਵਿਸ਼ਾ ਨਹੀਂ ਰੱਖਾਂਗੀ, ਮਕੈਨੀਕਲ ਡਰਾਇੰਗ ਵਿਚ ਤਾਂ ਮੇਰਾ ਬਿਲਕੁਲ ਇੰਟਰੈਸਟ ਨਹੀਂ | ਡਰਾਇੰਗ ਸਰ ਵੀ ਇਹੋ ਕਹਿ ਰਹੇ ਸੀ ਕਿ ਤੂੰ ਪਿਛਲੇ ਸਾਲਾਂ 'ਚੋਂ ਜਦੋਂ ਡਰਾਇੰਗ ਵਿਸ਼ਾ ਨਹੀਂ ਪੜਿ੍ਹਆ ਤਾਂ ਹੁਣ ਬੜਾ ਚੁਣੌਤੀ ਭਰਿਆ ਕੰਮ ਹੋਵੇਗਾ | ਹਾਂ ਪਾਪਾ ਖੇਤੀਬਾੜੀ ਵਿਸ਼ੇ ਦੀ ਆਪਸ਼ਨ ਹੋਣ ਕਰਕੇ ਮੈਂ ਖੇਤੀਬਾੜੀ ਵਿਸ਼ਾ ਹੀ ਰੱਖ ਲਿਆ ਹੈ |
ਅੱਜ ਉਹੀ ਵਿਦਿਆਰਥਣ ਜਦੋਂ ਖੇਤੀਬਾੜੀ ਵਿਸ਼ੇ ਦੀ ਸਾਲਾਨਾ ਪ੍ਰੀਖਿਆ ਦੇ ਕੇ ਆਈ ਤਾਂ ਬਹੁਤ ਖੁਸ਼ ਸੀ ਅਤੇ ਆਪਣੇ ਪਾਪਾ ਨੂੰ ਖੁਸ਼ੀ-ਖੁਸ਼ੀ ਦੱਸ ਰਹੀ ਸੀ ਕਿ 'ਪਾਪਾ ਪੇਪਰ ਬੜਾ ਹੀ ਆਸਾਨ ਸੀ | ਪਹਿਲਾ ਹੀ ਪ੍ਰਸ਼ਨ ਸੀ ਕਿ, 'ਕਿਸਾਨ ਦੀ ਪ੍ਰੀਭਾਸ਼ਾ ਦੱਸੋ?'
'ਫਿਰ ਤੂੰ ਕੀ ਲਿਖਿਆ ਬੇਟਾ?'
'ਪਾਪਾ ਮੈਂ ਲਿਖ ਦਿੱਤਾ ਕਿ ਕਿਸਾਨ ਉਸ ਨੂੰ ਕਹਿੰਦੇ ਨੇ ਜਿਹੜਾ ਆਪਣੀ ਫ਼ਸਲ ਮੰਡੀ ਵਿਚ ਵੇਚਣ ਨਹੀਂ ਸਗੋਂ ਸੁੱਟਣ ਜਾਂਦੈ, ਨਾ ਹੀ ਉਹ ਆਪਣੀ ਫਸਲ ਤੋਲ ਸਕਦੈ, ਸਗੋਂ ਉਸ ਦੀ ਫਸਲ ਦਾ ਭਾਅ ਵੀ ਖਰੀਦਦਾਰ ਖੁਦ ਲਾਉਂਦਾ ਹੈ | ਉਸ ਨੂੰ ਪੈਸੇ ਵੀ ਨਕਦ ਨਹੀਂ ਮਿਲਦੇ | ਟਰਾਲੀਆਂ ਭਰ-ਭਰ ਮੰਡੀ ਵਿਚ ਸੁੱਟ ਕੇ ਆਇਆ ਕਿਸਾਨ ਫਸਲ ਵਿਕਣ ਤੋਂ ਬਾਅਦ ਖੁਸ਼ ਹੋਣ ਦੀ ਬਜਾਏ ਉਦਾਸ ਚਿਹਰੇ ਨਾਲ ਹੀ ਆਪਣੀ ਘਰਵਾਲੀ ਨਾਲ ਹੌਲੀ-ਹੌਲੀ ਗੱਲਾਂ ਕਰਦਾ ਹੋਰ ਵੀ ਉਦਾਸ ਹੋ ਜਾਂਦਾ ਹੈ | ਮੇਰਾ ਉੱਤਰ ਠੀਕ ਐ ਪਾਪਾ?'
ਹੁਣ ਉਸ ਦਾ ਪਾਪਾ ਮੰਡੀ ਵਿਚ ਦਾਣਿਆਂ ਦੀ ਟਰਾਲੀ ਭਰ ਸੁੱਟ ਆਇਆ ਸਿਰ ਤੋਂ ਪਰਨਾ ਲਾਹ ਗਰਦ ਝਾੜਦਾ ਕਿਸਾਨ ਦੀ ਪ੍ਰੀਭਾਸ਼ਾ ਸੁਣ ਹੋਰ ਵੀ ਉਦਾਸ ਤੇ ਸੰੁਨ ਜਿਹਾ ਹੋ ਲਾਜਵਾਬ ਖੜ੍ਹਾ ਬਿਟਰ-ਬਿਟਰ ਦੇਖ ਰਿਹਾ ਸੀ |

-ਪਿੰਡ ਤੇ ਡਾਕ: ਬਧੌਛੀ (ਫ. ਗ. ਸ.) |
ਮੋਬਾਈਲ : 70098-78336.

ਸਰ! ਫ਼ੀਸ ਕਿੱਥੋਂ ਲਿਆਵਾਂ?

ਇਕ ਬਾਲੜੀ ਨੂੰ ਮੇਰੇ ਦਫ਼ਤਰ ਅੱਗੇ ਲੈ ਕੇ ਖੜ੍ਹਾ ਇਕ ਵਿਅਕਤੀ ਮੈਨੂੰ ਮਿਲਣਾ ਚਾਹੁੰਦਾ ਸੀ | ਬੱਚਿਆਂ ਨੂੰ ਦਾਖ਼ਲ ਕਰਾਉਣ ਵਾਲੇ ਮਾਪਿਆਂ ਦੀ ਭੀੜ ਹੋਣ ਕਾਰਨ ਉਹ ਆਪਣਾ ਨੰਬਰ ਆਉਣ ਦੀ ਉਡੀਕ ਕਰ ਰਿਹਾ ਸੀ | ਮੈਂ ਆਪਣੇ ਸਕੂਲ ਦੇ ਸੇਵਾਦਾਰ ਨੂੰ ਬੁਲਾ ਕੇ ਕਿਹਾ, 'ਉਹ ਵਿਅਕਤੀ ਮੇਰੇ ਦਫਤਰ ਅੱਗੇ ਕਾਫ਼ੀ ਦੇਰ ਤੋਂ ਖੜ੍ਹਾ ਹੈ, ਤੁਸੀਂ ਉਸ ਨੂੰ ਭੇਜ ਕਿਉਂ ਨਹੀਂ ਰਹੇ?' ਸੇਵਾਦਾਰ ਨੇ ਅੱਗੋਂ ਕਿਹਾ, 'ਸਰ ਮੈਂ ਤਾਂ ਉਸ ਨੂੰ ਕਈ ਵਾਰ ਅੰਦਰ ਜਾਣ ਲਈ ਕਿਹਾ ਪਰ ਉਹ ਵਾਰ-ਵਾਰ ਇਹੋ ਕਹਿ ਰਿਹੈ ਕਿ ਮੈਂ ਤਸੱਲੀ ਨਾਲ ਮਿਲਾਂਗਾ |' ਮੈਂ ਉਸ ਸੱਜਣ ਨੂੰ ਅੰਦਰ ਬੁਲਾਇਆ | 'ਸਰ ਮੈਂ ਆਪਣੀ ਪੁੱਤਰੀ ਨੂੰ ਤੁਹਾਡੇ ਸਕੂਲ ਵਿਚ ਦਾਖ਼ਲ ਕਰਾਉਣਾ ਚਾਹੁੰਦਾ ਹਾਂ | ਕੀ ਤੁਸੀਂ ਇਸ ਨੂੰ ਦਾਖ਼ਲ ਕਰ ਲਓਗੇ?' ਮੈਂ ਬਾਲੜੀ ਵੱਲ ਤੱਕ ਕੇ ਉਸ ਨੂੰ ਪੁੱਛਿਆ, 'ਬਾਈ ਜੀ, ਇਹ ਕੁੜੀ ਪਹਿਲਾਂ ਕਿਹੜੇ ਸਕੂਲ ਵਿਚ ਪੜ੍ਹਦੀ ਸੀ?' ਉਸਨੇ ਸਕੂਲ ਦਾ ਨਾਂਅ ਦੱਸਿਆ | ਮੈਂ ਸਕੂਲ ਦਾ ਨਾਂਅ ਸੁਣ ਕੇ ਹੱਕਾ-ਬੱਕਾ ਰਹਿ ਗਿਆ | ਮੈਂ ਸੋਚਿਆ ਪੜ੍ਹਾਈ ਵਿਚ ਨਾਲਾਇਕ ਹੋਵੇਗੀ | ਸਕੂਲ ਵਾਲਿਆਂ ਨੇ ਹੋਰ ਸਕੂਲ ਵਿਚ ਪੜ੍ਹਨ ਲਈ ਕਹਿ ਦਿੱਤਾ ਹੋਵੇਗਾ | ਮੇਰਾ ਉਸ ਵਿਅਕਤੀ ਨੂੰ ਸਵਾਲ ਸੀ, 'ਤੁਸੀਂ ਇਸ ਨੂੰ ਸਾਡੇ ਸਕੂਲ ਵਿਚ ਕਿਉਂ ਪੜ੍ਹਾਉਣਾ ਚਾਹੁੰਦੇ ਹੋ? ਕੀ ਪੜ੍ਹਨ ਵਿਚ ਢਿੱਲੀ ਹੈ ਤੁਹਾਡੀ ਧੀ?' ਉਹ ਬੋਲਿਆ, 'ਸਰ, ਹਰ ਜਮਾਤ ਵਿਚ ਪਹਿਲੇ ਨੰਬਰ 'ਤੇ ਆਉਂਦੀ ਹੈ | ਹੁਣ ਵੀ ਆਪਣੀ ਜਮਾਤ ਵਿਚੋਂ ਪਹਿਲੇ ਸਥਾਨ 'ਤੇ ਆਈ ਹੈ | ਪੁਛੋ, ਜੋ ਪੁੱਛਣਾ ਹੈ ਇਸ ਨੂੰ |' ਮੈਂ ਉਸ ਨੂੰ ਇਕ ਦੋ ਸਵਾਲ ਵੀ ਪੁੱਛੇ | ਬਾਲੜੀ ਸੱਚਮੁੱਚ ਪੜ੍ਹਾਈ ਵਿਚ ਹੁਸ਼ਿਆਰ ਸੀ | ਮੈਂ ਫਿਰ ਉਸ ਵਿਅਕਤੀ ਨੂੰ ਪੁੱਛਿਆ, 'ਭਰਾ ਜੀ, ਤੁਹਾਡੀ ਧੀ ਪੜ੍ਹਾਈ ਵਿਚ ਕਾਫ਼ੀ ਹੁਸ਼ਿਆਰ ਹੈ | ਤੁਸੀਂ ਇਸ ਨੂੰ ਉਸੇ ਸਕੂਲ ਵਿਚ ਕਿਉਂ ਨਹੀਂ ਪੜ੍ਹਾਉਂਦੇ?' ਉਸ ਦੇ ਜਵਾਬ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ | ਉਹ ਬੋਲਿਆ, 'ਸਰ, ਉਸ ਸਕੂਲ ਦੀ ਫੀਸ ਕਿਥੋਂ ਲਿਆਵਾਂ? ਘੱਟੋ-ਘੱਟ ਮੇਰੀ ਧੀ ਇਸ ਸਕੂਲ ਵਿਚ ਚੈਨ ਨਾਲ ਪੜ੍ਹ ਸਕੇਗੀ | ਹਰ ਮਹੀਨੇ ਫੀਸ ਦੇਣ ਦੀ ਚਿੰਤਾ ਤਾਂ ਨਹੀਂ ਹੋਵੇਗੀ | ਮੈਨੂੰ ਲੱਗਾ ਕਿ ਇਹ ਦੁੱਖ ਇਕ ਬੱਚੇ ਦਾ ਨਹੀਂ ਸਗੋਂ ਗ਼ਰੀਬ ਵਰਗ ਦਾ ਹੈ |

-ਮਾਧਵ ਨਗਰ, ਨੰਗਲ ਟਾਊਨਸ਼ਿਪ |
ਮੋਬਾਈਲ : 98726-27136.

ਸੱਸ ਵੀ ਮਾਂ ਹੁੰਦੀ ਹੈ

'ਨਾ, ਸਾਰਾ ਦਿਨ ਸਵੇਰ ਤੋਂ ਹੀ ਲੋਕਾਂ ਦੇ ਘਰ ਤੁਰੀ ਰਹਿਨੀ ਏਾ | ਲੋਕਾਂ ਦੀਆਂ ਬਿੜਕਾਂ ਲੈਂਦੀ ਰਹਿੰਨੀ ਏਾ | ਘਰੇ ਵੀ ਚੈਨ ਨਾਲ ਬੈਠ ਜਾਇਆ ਕਰ | ਘਰੇ ਤੈਨੂੰ ਡਰ ਆਉਂਦਾ | ਘਰ ਦਾ ਕੰਮ ਵੀ ਕਰ ਲਿਆ ਕਰ | ਮੈਂ ਕਿਧਰ-ਕਿਧਰ ਹੋਵਾਂ ਕੰਮ ਕਰਾਂ ਜਾਂ ਜੁਆਕਾਂ ਨੂੰ ਸੰਭਾਲਾਂ | ਰਾਣੋ ਨੇ ਆਪਣੀ ਸੱਸ ਸੀਤੋ ਨੂੰ ਗੁਆਂਢੀਆਂ ਦੇ ਘਰੋਂ ਆਉਂਦੀ ਨੂੰ ਕਿਹਾ |
ਛਿੰਦੇ ਦੀ ਕਮੀਜ਼ ਕਿੰਨੇ ਦਿਨ ਦੀ ਪਾਟੀ ਹੋਈ ਸੀ | ਘਰੇ ਆਪਣੀ ਮਸ਼ੀਨ ਖਰਾਬ ਸੀ | ਮੈਂ ਜੀਤੋ ਦੇ ਘਰ ਕਮੀਜ਼ ਨੂੰ ਸਿਉਣ ਮਾਰਨ ਗਈ ਸੀ | ਐਵੇਂ ਅਵਾ-ਤਵਾ ਬੋਲਦੀ ਰਹਿੰਨੀ ਏਾ', ਸੀਤੋ ਨੇ ਕਿਹਾ |
ਏਨੇ ਨੂੰ ਛਿੰਦਾ ਖੇਤੋਂ ਆ ਗਿਆ | ਜੋ ਤੜਕੇ ਦਾ ਖੇਤ ਗਿਆ ਹੋਇਆ ਸੀ | ਛਿੰਦਾ ਆਉਂਦੇ ਹੀ ਰਾਣੋ ਨੂੰ ਅੰਦਰ ਲੈ ਗਿਆ ਤੇ ਫਿਰ ਕਹਿਣ ਲੱਗਾ, 'ਰਾਣੋ ਮੈਂ ਤੁਹਾਡੀ ਬਹੁਤ ਇੱਜ਼ਤ ਕਰਦਾ ਹਾਂ | ਮੈਂ ਮਾਂ ਸਾਹਮਣੇ ਤੈਨੂੰ ਕੁਝ ਨਹੀਂ ਸੀ ਕਹਿਣਾ ਚਾਹੁੰਦਾ, ਮੈਂ ਬਾਹਰ ਖੜ੍ਹਾ ਸਭ ਕੁਝ ਸੁਣ ਰਿਹਾ ਸੀ | ਤੂੰ ਮੈਨੂੰ ਕਹਿੰਦੀ ਹੁੰਦੀ ਸੀ ਕਿ ਤੈਨੂੰ ਮਾਂ ਚੰਗਾ ਮਾੜਾ ਬੋਲਦੀ ਰਹਿੰਦੀ ਹੈ ਪਰ ਅੱਜ ਮੈਨੂੰ ਸਭ ਕੁਝ ਪਤਾ ਲੱਗ ਗਿਆ | ਤੂੰ ਝੂਠ ਬੋਲਦੀ ਸੀ | ਤੂੰ ਮੇਰੇ ਸਾਹਮਣੇ ਕਈ ਵਾਰ ਮਾਂ ਨੂੰ ਬੋਲੀ ਹੈਾ ਪਰ ਮੈਂ ਚੁੱਪ ਰਿਹਾ ਕਿ ਘਰ ਵਿਚ ਲੜਾਈ-ਝਗੜਾ ਨਾ ਹੋਵੇ | ਸਬਰ ਦੀ ਘੁੱਟ ਸਮਝ ਕੇ ਪੀ ਜਾਂਦਾ ਸੀ | ਹੁਣ ਜੋ ਤੰੂ ਮਾਂ ਨੂੰ ਬੋਲਦੀ ਸੀ ਮੇਰਾ ਮਨ ਕਿੰਨਾ ਦੁਖੀ ਹੁੰਦਾ ਸੀ | ਇਹ ਮੈਨੂੰ ਹੀ ਪਤਾ ਸੀ, ਹੁਣ ਤੂੰ ਠੰਢੇ ਦਿਮਾਗ ਨਾਲ ਸੋਚ ਜੇ ਇਹੀ ਹਾਲ ਤੇਰੀ ਮਾਂ ਨਾਲ ਕਰਾਂ ਤਾਂ ਤੇਰੇ ਮਨ 'ਤੇ ਕੀ ਬੀਤੇਗੀ | ਤੇਰੀ ਆਈ ਮਾਂ ਨੂੰ ਅਵਾ-ਤਵਾ ਬੋਲਾਂ | ਬੁਰਾ-ਭਲਾ ਕਹਿ ਕੇ ਉਸ ਨੂੰ ਬਾਹਰ ਕੱਢਾਂ | ਤੇਰੇ ਆਏ ਰਿਸ਼ਤੇਦਾਰਾਂ ਭੈਣ-ਭਰਾ ਨਾਲ ਬਦਸਲੂਕੀ ਕਰਾਂ ਫਿਰ ਤੇਰੇ 'ਤੇ ਕੀ ਬੀਤੇਗੀ | ਜੇਕਰ ਤੂੰ ਚਾਹੰੁਨੀ ਏਾ ਕਿ ਮੈਂ ਤੇਰੇ ਮਾਂ-ਬਾਪ ਦੀ ਭੈਣ-ਭਰਾ ਦੀ, ਰਿਸ਼ਤੇਦਾਰਾਂ ਦੀ ਇੱਜ਼ਤ ਕਰਾਂ ਤਾਂ ਤੈਨੂੰ ਮੇਰੀ ਮਾਂ ਦੀ ਇੱਜ਼ਤ ਕਰਨੀ ਪਵੇਗੀ | ਉਸ ਨਾਲ ਪਿਆਰ ਨਾਲ ਪੇਸ਼ ਆਉਣਾ ਪਵੇਗਾ | ਜੇਕਰ ਉਹ ਕਦੇ ਕਿਤੇ ਉੱਚਾ-ਨੀਵਾਂ ਬੋਲ ਪਵੇ ਤਾਂ ਸਮਝ ਲਵੀਂ ਕਿ ਤੇਰੀ ਸੱਸ ਨਹੀਂ ਸਗੋਂ ਤੇਰੀ ਮਾਂ ਬੋਲ ਰਹੀ ਹੈ | ਹੁਣ ਆਪਣੇ ਜਵਾਕ ਵੀ ਵੱਡੇ ਹੋ ਰਹੇ ਹਨ ਉਹ ਸਭ ਕੁਝ ਸਮਝਦੇ ਹਨ | ਰਾਣੋ ਸੱਸ ਵੀ ਮਾਂ ਹੁੰਦੀ ਹੈ, ਤੂੰ ਉਸ ਨੂੰ ਮਾਂ ਵਾਂਗ ਪਿਆਰ ਕਰ ਉਹ ਵੀ ਤੈਨੂੰ ਧੀ ਵਾਂਗ ਪਿਆਰ ਦੇਵੇਗੀ | ਚੱਲ ਹੁਣ ਜਾ ਕੇ ਚਾਹ ਬਣਾ | ਪਹਿਲਾਂ ਮਾਂ ਨੂੰ ਦੇ ਫਿਰ ਆਪਾਂ ਪੀਵਾਂਗੇ | ਫਿਰ ਸੋਚੀਂ ਇਹ ਗੱਲਾਂ |'
ਛਿੰਦਾ ਕਈ ਦਿਨਾਂ ਤੋਂ ਆਪਣੇ ਦਿਲ ਵਿਚ ਗੱਲਾਂ ਸਮੋਈ ਬੈਠਾ ਸੀ, ਅੱਜ ਰਾਣੋ ਸਾਹਮਣੇ ਸਭ ਕੱਢ ਦਿੱਤੀਆਂ |
'ਨਹੀਂ ਜੀ ਤੁਸੀਂ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ, ਮੈਂ ਫੇਰ ਕਦੋਂ ਸੋਚਣਾ | ਚਾਹ ਬਣਾਉਣ ਤੋਂ ਪਹਿਲਾਂ ਹੀ ਮੈਂ ਸੋਚ ਲਿਆ ਕਿ ਸੱਸ ਵੀ ਮਾਂ ਹੁੰਦੀ ਹੈ | ਹੁਣ ਮੈਂ ਮਾਂ ਵਾਂਗ ਹੀ ਪਿਆਰ ਕਰਾਂਗੀ | ਰਾਣੋ ਨੇ ਕਿਹਾ ਤੇ ਰਸੋਈ ਵਿਚ ਚਾਹ ਬਣਾਉਣ ਚਲੀ ਗਈ |

-102, ਵਿਜੈ ਨਗਰ, ਜਗਰਾਉਂ |
ਮੋਬਾਈਲ : 99146-37239.

ਗੀਤ: ਅੱਜ ਲੱਗਣਾ ਮੇਲਾ ਤੀਆਂ ਦਾ...

* ਜਸਵੰਤ ਸਿੰਘ ਸੇਖਵਾਂ *

ਅੰਮ੍ਰਿਤਸਰ ਤੋਂ ਸੁਰਮੇ ਰੰਗਾ ਸੂਟ ਨਵਾਂ ਸਿਲਵਾਇਆ।
ਕੀਤੀ ਖ਼ੂਬ ਤਿਆਰੀ ਕਹਿੰਦੇ ਬੁੱਕ ਨੋਟਾਂ ਦਾ ਲਾਇਆ।
ਪੰਛੀ ਡਿੱਗਣੇ ਗਸ਼ ਖਾ ਕੇ, ਜਦ ਚੁੰਨੀ ਨੇ ਲਹਿਰਾਉਣਾ,
ਅੱਜ ਲੱਗਣਾ ਮੇਲਾ ਤੀਆਂ ਦਾ, ਗੋਰੀ ਨੇ ਗਿੱਧਾ ਪਾਉਣਾ।

ਪਿੜ ਦੇ ਚਾਰ-ਚੁਫ਼ੇਰੇ ਖੜ੍ਹ ਜਾਊ, ਕੁੜੀਆਂ ਦੀ ਇਕ ਢਾਣੀ।
ਵਿਚ ਵਿਚਾਲੇ ਗੋਰੀ ਜਾਪੂ ਪਰੀਆਂ ਦੀ ਕੋਈ ਰਾਣੀ।
ਦੇਖ ਪੰਜਾਬੀ ਗਿੱਧਾ ਇੰਗਲਿਸ਼ ਡਿਸਕੋ ਨੇ ਸ਼ਰਮਾਉਣਾ,
ਅੱਜ ਲੱਗਣਾ ਮੇਲਾ ਤੀਆਂ ਦਾ, ਗੋਰੀ ਨੇ ਗਿੱਧਾ ਪਾਉਣਾ।

ਰੰਗ-ਰੰਗੀਲਾ ਚੂੜਾ ਛਣਕੂ, ਜਦ ਉਸ ਕਿੱਕਲੀ ਪਾਉਣੀ।
ਪੱਬਾਂ ਉੱਤੇ ਨੱਚਦੀ ਨੇ ਕੋਈ ਬੋਲੀ ਨਵੀਂ ਸੁਣਾਉਣੀ।
ਲੱਕ ਦੁਆਲੇ ਲਾਲ ਪਰਾਂਦੇ ਨੇ ਵੀ ਚੱਕਰ ਲਾਉਣਾ,
ਅੱਜ ਲੱਗਣਾ ਮੇਲਾ ਤੀਆਂ ਦਾ, ਗੋਰੀ ਨੇ ਗਿੱਧਾ ਪਾਉਣਾ।

ਸੱਤੀ, ਸੁੱਖੀ ਸਜ-ਸੰਵਰ ਕੇ, ਆਈਆਂ ਸਕੀਆਂ ਭੈਣਾਂ।
ਕੰਤੋ ਦੇ ਅੱਜ ਕੋਕੇ ਨੇ ਤਾਂ ਮੇਲਾ ਹੀ ਲੁੱਟ ਲੈਣਾ।
ਗਿੱਧਾ ਪਾਉਂਦੀ ਗਗਨਦੀਪ ਨੇ ਗੀਤ ਨਵਾਂ ਕੋਈ ਗਾਉਣਾ।
ਅੱਜ ਲੱਗਣਾ ਮੇਲਾ ਤੀਆਂ ਦਾ, ਗੋਰੀ ਨੇ ਗਿੱਧਾ ਪਾਉਣਾ।

ਜਿਉਂ ਜਿਉਂ ਪੀਂਘ ਹੁਲਾਰੇ ਚੜ੍ਹਨੀ, ਉੱਡਣੀ ਏ ਫੁਲਕਾਰੀ।
ਹੋਣੀ ਏਂ ਅੱਜ ਧਰਤੀ ਉੱਤੇ ਹੁਸਨਾਂ ਦੀ ਸਰਦਾਰੀ।
ਤਲੀਆਂ ਉੱਤੇ ਮਹਿੰਦੀ ਨੇ ਵੀ ਆਪਣਾ ਰੰਗ ਦਿਖਾਉਣਾ,
ਅੱਜ ਲੱਗਣਾ ਮੇਲਾ ਤੀਆਂ ਦਾ, ਗੋਰੀ ਨੇ ਗਿੱਧਾ ਪਾਉਣਾ।

ਕੰਨੀਂ ਝੁਮਕੇ, ਮੱਥੇ ਟਿੱਕਾ, ਗਲ਼ ਵਿਚ ਕਾਲੀ ਗਾਨੀ।
ਆਊ ਪਸੀਨਾ ਸੂਰਜ ਨੂੰ ਜਦ ਵੇਖੀ ਸ਼ੈਲ ਜਵਾਨੀ।
ਝੱਟ ਪੰਛੀਆਂ ਵਿਚ ਆਲ੍ਹਣੇ, ਆਪਣਾ ਮੂੰਹ ਲੁਕਾਉਣਾ,
ਅੱਜ ਲੱਗਣਾ ਮੇਲਾ ਤੀਆਂ ਦਾ, ਗੋਰੀ ਨੇ ਗਿੱਧਾ ਪਾਉਣਾ।

ਚੰਡੀਗੜ੍ਹ ਵਿਚ ਗਿੱਧਾ ਪਾਇਆ, ਖ਼ਲਕਤ ਦੇਖਣ ਆਈ।
ਮੁੱਖ ਮੰਤਰੀ ਨੇ ਵੀ ਕਹਿੰਦੇ, ਤਾੜੀ ਖ਼ੂਬ ਵਜਾਈ।
ਸ਼ਹਿਰੀ ਬਾਬੂ ਸਮਝ ਗਏ, ਹੁਣ ਪਿੰਡਾਂ ਦਿਆਂ ਨੂੰ ਸਮਝਾਉਣਾ,
ਅੱਜ ਲੱਗਣਾ ਮੇਲਾ ਤੀਆਂ ਦਾ, ਗੋਰੀ ਨੇ ਗਿੱਧਾ ਪਾਉਣਾ।

ਗੱਭਰੂਆਂ ਦੀ ਗੱਲ ਕੀ ਕਰਨੀ, ਬਿੜਕਾਂ ਲੈਣ ਸਿਆਣੇ।
ਛੁੱਪ ਕੇ ਗਿੱਧਾ ਵੇਖਣ ਦੇ ਲਈ, ਲੱਭਦੇ ਫਿਰਨ ਟਿਕਾਣੇ।
ਅੱਜ 'ਸੇਖਵਾਂ' ਨੇ ਦਿੱਲੀ ਤੋਂ ਕਿਸੇ ਬਹਾਨੇ ਆਉਣਾ,
ਅੱਜ ਲੱਗਣਾ ਮੇਲਾ ਤੀਆਂ ਦਾ, ਗੋਰੀ ਨੇ ਗਿੱਧਾ ਪਾਉਣਾ।

-ਮੋਬਾਈਲ : 98184-89010.

ਕਾਵਿ-ਵਿਅੰਗ ਧੁਰਾ

• ਨਵਰਾਹੀ ਘੁਗਿਆਣਵੀ •
ਅਨਪੜ੍ਹ ਮੰਤਰੀ, ਜਾਹਲ ਹਕੀਮ ਜਿੱਥੇ,
ਓਥੇ ਮਰਨ ਮਰੀਜ਼ ਦਵਾ ਬਾਝੋਂ |
ਕਾਲੀ ਗੁਫ਼ਾ ਦੇ ਵਿਚ ਮਨੁੱਖ ਤਾੜੇ,
ਸਾਹ ਘੁੱਟਦਾ ਰਹੇ ਹਵਾ ਬਾਝੋਂ |
ਪਿਆਰ ਧੁਰਾ ਸਮੁੱਚੀ ਜ਼ਿੰਦਗੀ ਦਾ,
ਬੰਦਾ ਪਸ਼ੂ ਹੈ ਜਵ੍ਹਾਂ, ਦਯਾ ਬਾਝੋਂ |
ਸਾਨੂੰ ਸਿੱਖਿਆ ਮਿਲੀ ਸਿਆਣਿਆਂ ਤੋਂ,
'ਏਥੇ ਕੁਝ ਵੀ ਨਾਂਹੀਂ ਖ਼ੁਦਾ ਬਾਝੋਂ |'

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫ਼ਰੀਦਕੋਟ |
ਮੋਬਾਈਲ : 98150-02302

ਰੰਗ ਤੇ ਵਿਅੰਗ: ਚੋਟ

ਦੁਕਾਨਦਾਰ ਨੇ ਹਲਕੀ ਲੱਕੜੀ ਦਾ ਵੇਲਣਾ ਦਿਖਾਉਂਦੇ ਹੋਏ ਪਤੀ-ਪਤਨੀ ਨੂੰ ਕਿਹਾ, 'ਇਹ ਲੈ ਜਾਓ, ਇਹ ਤੁਹਾਡੇ ਦੋਵਾਂ ਲਈ ਠੀਕ ਰਹੇਗਾ |'
'ਕਿਉਂ?' ਪਤੀ-ਪਤਨੀ ਨੇ ਇਕੱਠੇ ਹੈਰਾਨ ਹੋ ਕੇ ਪੱੁਛਿਆ |
'ਇਕ ਤਾਂ ਇਹ ਬਹੁਤ ਹਲਕਾ ਹੈ, ਦੂਜਾ ਇਸ ਨਾਲ ਚੋਟ ਵੀ ਘੱਟ ਲੱਗੇਗੀ', ਦੁਕਾਨਦਾਰ ਨੇ ਜਵਾਬ ਦਿੱਤਾ |

-ਸੁਖਮੰਦਰ ਸਿੰਘ ਤੂਰ,
ਪਿੰਡ ਤੇ ਡਾਕ: ਖੋਸਾ ਪਾਂਡੋ (ਮੋਗਾ)-142048

ਦਿਲ ਬਨਾਮ ਦਿਮਾਗ਼

ਮੈਂ ਪਿੰਡ ਵਾਪਸ ਆਉਣ ਲਈ ਅੰਮਿ੍ਤਸਰ ਬੱਸ ਅੱਡੇ 'ਤੇ ਖੜ੍ਹਾ ਬੱਸ ਦੀ ਉਡੀਕ ਕਰ ਰਿਹਾ ਸੀ | ਬੱਸ ਲੱਗਣ 'ਚ ਹਾਲੀ ਕੁਝ ਵਕਤ ਸੀ, ਐਨੇ ਨੂੰ ਇਕ ਬਜ਼ੁਰਗ ਜਿਸ ਦੀ ਉਮਰ 60 ਤੋਂ 65 ਕੁ ਸਾਲ ਦੀ ਹੋਵੇਗੀ, ਮੇਰੇ ਕੋਲ ਆਇਆ ਤੇ ਤਰਲੇ ਜਿਹੇ ਨਾਲ ਮੇਰੇ ਕੋਲੋਂ 20 ਰੁਪਏ ਦੀ ਮੰਗ ਕੀਤੀ | ਕਿਉਂਕਿ ਉਸ ਦੇ ਕੱਪੜਿਆਂ ਤੇ ਉਸ ਦੇ ਹਾਵ-ਭਾਵ ਤੋਂ ਲਗਦਾ ਸੀ ਕਿ ਉਹ ਸ਼ਰਾਬ ਜਾਂ ਕਿਸੇ ਹੋਰ ਨਸ਼ੇ ਦਾ ਆਦੀ ਸੀ, ਸੋ ਸਰਸਰੀ ਸੀ ਕਿ ਮੈਂ ਉਸ ਨੂੰ ਮਨ੍ਹਾਂ ਕਰਦਾ ਅਤੇ ਮੈਂ ਇਵੇਂ ਈ ਕੀਤਾ | ਉਸ ਨੂੰ ਪੈਸੇ ਦੇਣ ਤੋਂ ਮਨ੍ਹਾਂ ਕਰ ਦਿੱਤਾ | ਮੇਰੇ ਤੋਂ ਜਵਾਬ ਸੁਣ ਉਸ ਮੇਰ ਕੋਲ ਖੜ੍ਹੇ ਇਕ ਨੌਜਵਾਨ ਕੋਲੋਂ ਪੈਸੇ ਮੰਗਣ ਲੱਗਾ | ਉਹ ਨੌਜਵਾਨ ਪਤਾ ਨਹੀਂ ਕਿਸ ਦਾ ਸਤਿਆ ਸੀ ਬਜ਼ੁਰਗ ਦੇ ਪੈਸੇ ਮੰਗਦਿਆਂ ਹੀ ਉਸ 'ਤੇ ਵਰ ਪਿਆ, ਉਸ ਨੂੰ ਅਮਲੀ ਤੇ ਹੋਰ ਵੀ ਬਹੁਤ ਕੁਝ ਬੋਲਿਆ ਤੇ ਦੋ-ਚਾਰ ਗਾਲ੍ਹਾਂ ਵੀ ਕੱਢ ਦਿੱਤੀਆਂ | ਬਜ਼ੁਰਗ ਬੇਸ਼ਰਮ ਜਿਹਾ ਹੋ ਕੇ ਅੱਗੇ ਤੁਰ ਪਿਆ | ਮੇਰੇ ਦਿਲ ਨੂੰ ਠੇਸ ਜਿਹੀ ਲੱਗੀ ਕਿ ਪੈਸੇ ਨਹੀਂ ਦੇਣੇ ਸਨ ਤੇ ਠੀਕ ਪਰ ਬਜ਼ੁਰਗ ਦੀ ਬੇਇਜ਼ਤੀ ਹਰਗਿਜ਼ ਨਹੀਂ ਕਰਨੀ ਚਾਹੀਦੀ ਸੀ | ਐਨੇ ਨੂੰ ਮੇਰੀ ਬੱਸ ਆ ਗਈ | ਮੈਂ ਬੱਸ 'ਚ ਬੈਠ ਗਿਆ ਬੱਸ ਚੱਲਣ 'ਚ ਕੁਝ ਵਕਤ ਸੀ | ਬੈਠਿਆਂ ਪਤਾ ਨਹੀਂ ਮੇਰੇ ਦਿਲ 'ਚ ਕੀ ਆਇਆ ਮੈਂ ਬੱਸ 'ਚੋਂ ਉਤਰਿਆ ਤੇ ਉਸ ਬਜ਼ੁਰਗ ਨੂੰ ਦੇਖਣ ਲੱਗਾ,ਉਹ ਥੋੜ੍ਹੀ ਦੂਰ ਕਿਸੇ ਅੱਗੇ ਹੱਥ ਫੈਲਾਅ ਰਿਹਾ ਸੀ | ਸ਼ਾਇਦ ਏਹੀ ਉਸ ਦਾ ਰੋਜ਼ ਦਾ ਕਰਮ ਸੀ | ਮੈਂ ਦੌੜ ਕੇ ਉਸ ਕੋਲ ਗਿਆ ਆਪਣੀ ਜੇਬ੍ਹ 'ਚ ਹੱਥ ਮਾਰਿਆ ਤੇ ਕੁਝ ਪੈਸੇ ਕੱਢੇ ਤੇ ਉਸ ਦੇ ਹੱਥ ਰੱਖ ਵਾਪਸ ਆ ਬੱਸ 'ਚ ਬੈਠ ਗਿਆ | ਬੱਸ ਚੱਲ ਪਈ ਪਰ ਸਾਰੇ ਰਸਤੇ ਮੇਰੇ ਦਿਲ ਤੇ ਦਿਮਾਗ 'ਚ ਬਹਿਸ ਚੱਲਦੀ ਰਹੀ | ਮੇਰਾ ਦਿਮਾਗ ਮੈਨੂੰ ਲਾਹਨਤਾਂ ਪਾ ਰਿਹਾ ਸੀ ਕਿ ਪਾਪ ਕੀਤਾ ਹੈ ਕਿਸੇ ਉਸ ਦੇ ਬੁਰੇ ਕਰਮ ਕਰਨ 'ਚ ਉਸ ਦਾ ਸਾਥ ਦਿੱਤਾ ਹੈ ਤੰੂ ਪਾਪੀ ਐਾ ਪਰ ਮੇਰਾ ਦਿਲ ਮੇਰੀ ਪਿੱਠ ਥਪਥਪਾ ਰਿਹਾ ਸੀ, ਸ਼ਾਇਦ ਤੇਰੇ ਐਦਾਂ ਕਰਨ ਨਾਲ ਉਹ ਬਜ਼ੁਰਗ ਘੱਟੋ-ਘੱਟ ਅੱਜ ਤੋਂ ਕਿਸੇ ਹੋਰ ਕੋਲੋਂ ਬੇਪੱਤ ਨਹੀਂ ਹੋਵੇਗਾ |
ਅੱਜ ਵੀ ਮੇਰੇ ਦਿਲ ਤੇ ਦਿਮਾਗ 'ਚ ਖਿੱਚੋਤਾਣ ਜਾਰੀ ਹੈ, ਮੈਨੂੰ ਨਹੀਂ ਪਤਾ, ਮੈਂ ਠੀਕ ਕੀਤਾ ਜਾਂ ਗ਼ਲਤ ਪਰ ਹਾਂ ਮੈਨੂੰ ਮੇਰੇ ਦਿਲ ਦੀ ਦਲੀਲ ਸਕੂਨ ਦੇਣ ਵਾਲੀ ਲੱਗੀ |

-ਪਿੰਡ ਤੇ ਡਾਕ: ਕੌਰੇ (ਤਰਨ ਤਾਰਨ) |
ਮੋਬਾਈਲ : 98144-46467.

ਗੰੁਡਾ ਰਾਜ

ਚੋਣ ਰੈਲੀ 'ਚ ਦੋ ਘੰਟੇ ਦੇਰ ਨਾਲ ਪਹੁੰਚਣ ਤੋਂ ਬਾਅਦ ਆਪਣਾ ਭਾਸ਼ਣ ਦਿੰਦੇ ਹੋਏ ਨੇਤਾ ਜੀ ਨੇ ਕਿਹਾ ਕਿ ਮੈਂ ਪਿਛਲੇ 5 ਸਾਲਾਂ ਦੇ ਦੌਰਾਨ ਸਵੇਰੇ 5 ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ ਲੋਕਾਂ ਦੀ ਸੇਵਾ ਕੀਤੀ | ਦੇਰ ਰਾਤ 12 ਵਜੇ ਤੋਂ ਬਾਅਦ ਵੀ ਜੇ ਕੋਈ ਮੇਰੀ ਕੋਠੀ ਆਇਆ ਤਾਂ ਮੈਂ ਉਸੇ ਵੇਲੇ ਹੀ ਉਸ ਨਾਲ ਜਾ ਕੇ ਉਸ ਦਾ ਕੰਮ ਕਰਵਾਇਆ | ਮੈਂ ਆਪਣੇ ਸਾਰੇ ਇਲਾਕੇ 'ਚ ਸੀਵਰੇਜ ਪਵਾਏ, ਸੜਕਾਂ ਬਣਵਾਈਆਂ | ਇੰਨੇ ਕੰਮ ਕਰਨ ਤੋਂ ਬਾਅਦ ਵੀ ਮੇਰੇ ਵਿਰੋਧੀ ਮੇਰੇ 'ਤੇ ਦੂਸ਼ਣ ਲਾਉਂਦੇ ਨੇ ਕਿ ਮੈਂ ਇਨ੍ਹਾਂ ਕੰਮਾਂ ਦੀ ਕਮਿਸ਼ਨ ਖਾਧੀ ਹੈ ਤੇ ਇਸੇ ਕਰਕੇ ਮੇਰੀ ਜਾਇਦਾਦ ਪਿਛਲੇ 5 ਸਾਲਾਂ 'ਚ ਦੱੁਗਣੀ ਹੋ ਗਈ | ਭਰਾਵੋ, ਮੈਂ ਤੁਹਾਨੂੰ ਦਸ ਦਿਆਂ ਕਿ ਮੈਂ ਇਕ ਸਮਾਜ ਸੇਵਕ ਦੇ ਨਾਲ-ਨਾਲ ਇਕ ਵਪਾਰੀ ਵੀ ਹਾਂ | ਇਹ ਜੋ ਮੇਰੀ ਦੌਲਤ 'ਚ ਵਾਧਾ ਹੋਇਆ ਏ, ਇਹ ਮੇਰੇ ਵਪਾਰ ਕਰਕੇ ਹੋਇਆ ਹੈ, ਕਮਿਸ਼ਨਾਂ ਨਾਲ ਨਹੀਂ | ਉਥੇ ਬੈਠੇ ਲੋਕ ਆਪਣੇ ਮਨ 'ਚ ਸੋਚਣ ਲੱਗੇ ਜੇਕਰ ਸਾਡੇ ਨੇਤਾ ਜੀ ਦਿਨ-ਰਾਤ ਸਾਡੀ ਸੇਵਾ 'ਚ ਰੁੱਝੇ ਰਹਿੰਦੇ ਨੇ ਤਾਂ ਇਹ ਬੰਦਾ ਆਪਣੇ ਵਪਾਰ ਵੱਲ ਕਦ ਧਿਆਨ ਦਿੰਦਾ ਹੋਊ, ਜੋ ਇਸ ਦੀ ਧਨ-ਦੌਲਤ ਦਿਨੋ-ਦਿਨੀ ਵਧ ਰਹੀ ਹੈ | ਅਸੀਂ ਤਾਂ ਜੇਕਰ ਇਕ ਦਿਨ ਵੀ ਕੰਮ ਨਾ ਕਰੀਏ ਤਾਂ ਸਾਡਾ ਸਾਰਾ ਬਜਟ ਗੜਬੜਾ ਜਾਂਦਾ ਏ | ਨੇਤਾ ਜੀ ਨੇ ਆਪਣਾ ਭਾਸ਼ਣ ਜਾਰੀ ਰੱਖਦੇ ਹੋਏ ਕਿਹਾ, ਇਹ ਗੱਲ ਤਾਂ ਸਾਡੇ ਵਿਰੋਧੀ ਵੀ ਮੰਨਦੇ ਹਨ ਕਿ ਮੈਂ ਆਪਣੇ ਇਲਾਕੇ 'ਚ ਪਹਿਲੇ ਤੋਂ ਚਲਦਾ ਆ ਰਿਹਾ ਗੰੁਡਾ ਰਾਜ ਖਤਮ ਹੀ ਕਰ ਦਿੱਤਾ ਏ, ਇਸੇ ਤਰ੍ਹਾਂ ਉਹ ਨੇਤਾ ਆਪਣੇ ਸੋਹਲੇ ਗਾ ਰਿਹਾ ਸੀ ਤੇ ਉਸ ਦੇ ਚਮਚੇ ਗੱਲ-ਗੱਲ 'ਤੇ ਤਾੜੀਆਂ ਮਾਰ ਰਹੇ ਸਨ ਅਤੇ ਉਸ ਦੇ ਹੱਕ 'ਚ ਨਾਅਰੇ ਵੀ ਲਾ ਰਹੇ ਸਨ |
ਇੰਨੇ ਨੂੰ ਇਕ ਮਾੜੀ ਜਿਹੀ ਦਿੱਖ ਵਾਲਾ ਬੰਦਾ ਉਠ ਕੇ ਕਹਿਣ ਲੱਗਾ, 'ਨੇਤਾ ਜੀ ਤੁਸੀਂ ਤੇ ਕਹਿ ਰਹੇ ਹੋ ਕਿ ਮੈਂ ਆਪਣੇ ਇਲਾਕੇ ਦੀਆਂ ਸਾਰੀਆਂ ਸੜਕਾਂ ਬਣਾ ਦਿੱਤੀਆਂ ਅਤੇ ਸਾਰੇ ਇਲਾਕੇ 'ਚ ਸੀਵਰੇਜ ਪੁਆ ਦਿੱਤੇ ਪਰ ਸਾਡੀ ਆਬਾਦੀ 'ਚ ਨਾ ਤਾਂ ਸੜਕਾਂ ਬਣੀਆਂ ਅਤੇ ਨਾ ਹੀ ਸੀਵਰੇਜ ਪਏ | ਮੇਰੀ ਥੋਡੇ ਗਾੜੀ ਬੇਨਤੀ ਏ ਕਿ ਸਾਡੇ 'ਤੇ ਵੀ ਕਿਰਪਾਲਤਾ ਕਰੋ |' ਰੰਗ 'ਚ ਭੰਗ ਪੈਂਦਾ ਵੇਖ ਆਪਣੇ ਚਿਹਰੇ 'ਤੇ ਬਨਾਉਟੀ ਮੁਸਕਾਨ ਚਿਪਕਾਉਂਦੇ ਹੋਏ ਨੇਤਾ ਨੇ ਕਿਹਾ, 'ਭਾਈ ਤੈਨੂੰ ਕਿਹੜੀ ਪਾਰਟੀ ਨੇ ਭੇਜਿਆ ਏ ਤੇ ਫਿਰ ਲੋਕਾਂ ਨੂੰ ਸੰਬੋਧਨ ਹੋ ਕੇ ਕਹਿਣ ਲੱਗਾ, ਇਹੋ ਜਿਹੇ ਬੰਦੇ 500-500 ਰੁਪਏ ਲੈ ਕੇ ਸਾਡੇ ਦੁਸ਼ਮਣ ਭੇਜ ਦਿੰਦੇ ਨੇ |' ਇਹ ਗੱਲ ਸੁਣ ਕੇ ਉਹ ਬੰਦਾ ਬੁਲੰਦ ਆਵਾਜ਼ 'ਚ ਕਹਿਣ ਲੱਗਾ, 'ਨੇਤਾ ਜੀ ਮੈਨੂੰ ਤਾਂ ਕਿਸੇ ਨੇ ਨਹੀਂ ਭੇਜਿਆ ਜੇ ਤੁਹਾਨੂੰ ਸ਼ੱਕ ਹੈ ਤਾਂ ਮੇਰੇ ਨਾਲ ਹੁਣੇ ਚੱਲੋ, ਮੈਂ ਤੁਹਾਨੂੰ ਆਪਣੀ ਆਬਾਦੀ ਦਿਖਾਉਂਦਾ ਹਾਂ | ਵੇਖ ਲੈਣਾ ਕਿ ਮੈਂ ਸੱਚ ਬੋਲ ਰਿਹਾਂ ਹਾਂ ਕਿ ਝੂਠ |' ਹੁਣ ਨੇਤਾ ਦਾ ਗੁੱਸੇ 'ਤੇ ਕਾਬੂ ਨਾ ਰਿਹਾ ਤੇ ਉਹ ਗੁੱਸੇ ਨਾਲ ਪੁਲਿਸ ਵਾਲਿਆਂ ਨੂੰ ਕਹਿਣ ਲੱਗਾ, 'ਇਸ ਬੰਦੇ ਨੂੰ ਰੈਲੀ 'ਚੋਂ ਪਰੇ ਲਿਜਾ ਕੇ ਪੁੱਛੋ ਕਿ ਇਸ ਨੂੰ ਕਿਸ ਨੇ ਭੇਜਿਆ ਏ | ਮੈਨੂੰ ਤਾਂ ਲਗਦਾ ਏ ਇਹ ਬੰਦਾ ਕੋਈ ਨਸ਼ਾ ਕਰ ਕੇ ਆਇਆ ਏ |' ਪੁਲਿਸ ਵਾਲੇ ਸਮਝਦਾਰ ਬੰਦੇ ਹੁੰਦੇ ਨੇ, ਉਨ੍ਹਾਂ ਲਈ ਇਸ਼ਾਰਾ ਹੀ ਕਾਫ਼ੀ ਸੀ | ਪੁਲਿਸ ਦਾ ਨਾਂਅ ਸੁਣਦੇ ਸਾਰ ਹੀ ਉਹ ਬੰਦਾ ਘਬਰਾ ਗਿਆ ਤੇ ਹੱਥ ਜੋੜ ਕੇ ਕਹਿਣ ਲੱਗਾ, 'ਨੇਤਾ ਜੀ ਮੇਰਾ ਕੀ ਕਸੂਰ ਹੈ ਜੋ ਆਪ ਮੈਨੂੰ ਪੁਲਿਸ ਦੇ ਹਵਾਲੇ ਕਰ ਰਹੇ ਹੋ |' ਇੰਨੇ ਨੂੰ ਉਸ ਨੇਤਾ ਦਾ ਇਕ ਗੰੁਡਾ ਜਿਹਾ ਦਿਸਣ ਵਾਲਾ ਨੌਜਵਾਨ ਬੋਲਿਆ, 'ਓਏ ਸਾ... ਸਾਡੀ ਚੋਣ ਰੈਲੀ ਖਰਾਬ ਕਰ ਕੇ ਪੁੱਛਦਾ ਏਾ ਮੇਰਾ ਕੀ ਕਸੂਰ?' ਫਿਰ ਪੁਲਿਸ ਵਾਲਿਆਂ ਨੂੰ ਕਹਿਣ ਲੱਗਾ, 'ਸਾਬ੍ਹ ਜੀ ਇਸ ਨੂੰ ਥਾਣੇ ਲੈ ਜਾ ਕੇ ਪੁੱਛੋ ਕਿ ਇਸ ਨੂੰ ਕਿਸ ਨੇ ਭੇਜਿਆ ਏ, ਨਾਲੇ ਇਸ ਦੀ ਤਲਾਸ਼ੀ ਵੀ ਲੈਣਾ |' ਉਹ ਬੰਦਾ ਪੁਲਿਸ ਵਾਲਿਆਂ ਦੀਆਂ ਮਿੰਨਤਾਂ ਕਰਦਾ ਰਿਹਾ ਤੇ ਪੁਲਿਸ ਵਾਲਿਆਂ ਨੇ ਉਸ ਨੂੰ ਆਪਣੀ ਜਿਪਸੀ ਵਿਚ ਇਸ ਤਰ੍ਹਾਂ ਸੁੱਟਿਆ ਜਿਵੇਂਕਿ ਉਹ ਕੋਈ ਵੱਡਾ ਅਪਰਾਧੀ ਹੋਵੇ |
ਨੇਤਾ ਨੇ ਫਿਰ ਆਪਣਾ ਭਾਸ਼ਣ ਜਾਰੀ ਰੱਖਿਆ | ਦੂਸਰੇ ਦਿਨ ਅਖ਼ਬਾਰਾਂ ਵਿਚ ਇਹ ਸਨਸਨੀ ਖ਼ਬਰ ਛਪੀ ਕਿ ਥਾਣਾ ਮੁਖੀ ਅਨੁਸਾਰ ਫਲਾਣੇ ਇਲਾਕੇ ਦੇ ਉਮੀਦਵਾਰ ਦੀ ਚੋਣ ਰੈਲੀ ਵਿਚ ਹੰਗਾਮਾ ਕਰਨ ਵਾਲੇ ਬੰਦੇ ਦੀ ਪੁਲਿਸ ਨੇ ਜਦ ਤਲਾਸ਼ੀ ਲਈ ਤਾਂ ਉਸ ਕੋਲੋਂ 200 ਗ੍ਰਾਮ ਨਸ਼ੀਲਾ ਪਾਊਡਰ ਅਤੇ 500 ਬਿਨਾਂ ਮਾਰਕੇ ਵਾਲੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ... ਬਣਦੀ ਕਾਰਵਾਈ ਕੀਤੀ ਜਾਵੇਗੀ |'

-ਮੋਬਾਈਲ : 98768-12036.

ਨਸ਼ਾ ਮੁਕਤ ਪੰਜਾਬ

'ਬੇਬੇ ਜੀ, ਆਹ ਇਕ ਹੋਰ ਵੀਡੀਓ ਆ ਗਈ ਟੀਕੇ ਲਗਾਉਂਦੇ ਮੰੁਡਿਆਂ ਦੀ ਪਿੰਡ ਵਾਲਿਆਂ ਨੇ ਪੂਰਾ ਕੁਟਾਪਾ ਕੀਤਾ', ਦਾਦੀ ਨੂੰ ਮੈਂ ਸੋਸ਼ਲ ਮੀਡੀਆ 'ਤੇ ਨਵੀਂ ਵਾਇਰਲ ਹੋਈ ਵੀਡੀਓ ਵਿਖਾ ਰਿਹਾ ਸੀ | ਇਹ ਵੇਖ ਦਾਦੀ ਨੇ ਦੁਖੀ ਮਨ ਨਾਲ ਜਵਾਬ ਦਿੱਤਾ :
'ਹਾਏ! ਰੱਬਾ ਇਨ੍ਹਾਂ ਵਿਚਾਰਿਆਂ ਨੂੰ ਕਿਉਂ ਕੁੱਟਦੇ ਹੋ ਇਹ ਤਾਂ ਨਸ਼ੇ ਦੇ ਗੁਲਾਮ ਨੇ ਬੇਵੱਸ ਕੀਤੇ ਹੋਏ ਨੇ ਉਨ੍ਹਾਂ ਨੂੰ ਕੁੱਟੋ ਜੋ ਚਿੱਟੇ ਨੂੰ ਵੱਡੀ ਪੱਧਰ 'ਤੇ ਵੇਚ ਕੇ ਆਜ਼ਾਦ ਘੰੁਮਦੇ ਨੇ |'
ਬੇਬੇ ਇਹ ਗੱਲ ਕਹਿ ਕੇ ਐਨਕ ਉਪਰ ਪਈ ਧੂੜ ਲਾਹੁਣ ਲੱਗ ਪਈ ਤੇ ਮੇਰੀ ਸੋਚ ਦੀ ਉਹ ਧੂੜ ਵੀ ਲਹਿ ਗਈ ਜੋ ਕਹਿ ਰਹੀ ਸੀ ਕਿ ਹੁਣ ਐਦਾਂ ਹੋਊ ਨਸ਼ਾ ਮੁਕਤ ਪੰਜਾਬ |

-ਜਸਵੰਤ ਸਿੰਘ ਲਖਣਪੁਰੀ
ਮੋਬਾਈਲ : 88724-88769.

ਸੁਆਦ

ਅੱਜ ਦੁਪਹਿਰੇ ਜਦੋਂ ਰੋਟੀ ਵਾਲਾ ਡੱਬਾ ਖੋਲਿ੍ਹਆ ਤਾਂ ਸਬਜ਼ੀ ਵੇਖ ਬਹੁਤ ਗੁੱਸਾ ਆਇਆ | ਮੈਂ ਡੱਬਾ ਚੁੱਕਿਆ ਅਤੇ ਬਾਹਰ ਕਿਆਰੀਆਂ ਵਿਚ ਸਬਜ਼ੀ ਡੋਲ੍ਹ ਦਿੱਤੀ ਅਤੇ ਰੋਟੀਆਂ ਉਸੇ ਤਰ੍ਹਾਂ ਲਪੇਟੀਆਂ ਹੀ ਚਲਾ ਮਾਰੀਆਂ | ਅੱਜ ਪਤਾ ਨਹੀਂ ਮੈਨੂੰ ਕਿਉਂ ਐਨੀ ਖਿਝ ਚੜ੍ਹੀ ਜਦੋਂ ਕਿ ਅੱਗੇ ਸਾਥੀਆਂ ਨਾਲ ਸਬਜ਼ੀ ਸਾਂਝੀ ਵੀ ਕਰ ਲਈ ਦੀ ਸੀ ਅਤੇ ਸੁਆਦ ਬਦਲਣ ਲਈ ਸਾਹਮਣੇ ਸਮੋਸਿਆਂ ਵਾਲੇ ਤੋਂ ਛੋਲੇ ਵੀ ਮੰਗਵਾ ਲੈਂਦੇ ਸੀ | ਮੈਨੂੰ ਘਰਵਾਲੀ ਵਿਹਲੜ ਲੱਗਣ ਲੱਗੀ ਜੋ ਮੈਨੂੰ ਤੋਰ ਕੇ ਟੀ.ਵੀ. ਵੇਖਣ ਅਤੇ ਸਹੇਲੀਆਂ ਨਾਲ ਗੱਪਾਂ ਮਾਰਨ ਜੋਗੀ ਹੈ |
ਸਾਹਮਣੇ ਕਾਗਜ਼ ਇਕੱਠੇ ਕਰਨ ਵਾਲਾ ਬਜ਼ੁਰਗ ਬੋਰੀ ਰੱਖ ਨਲਕੇ ਤੋਂ ਪਾਣੀ ਪੀ ਬੈਠਾ ਹੀ ਸੀ, ਉਸ ਨੇ ਰੋਟੀਆਂ ਚੁੱਕ ਮੱਥੇ ਨੂੰ ਲਾਈਆਂ ਅਤੇ ਆਪਣੀ ਘ੍ਰਵਾਲੀ ਨੂੰ ਆਵਾਜ਼ਾਂ ਮਾਰਨ ਲੱਗਾ ਜੋ ਸੜਕ ਦੇ ਦੂਸਰੇ ਕਿਨਾਰੇ ਤੋਂ ਕਚਰਾ ਇਕੱਠਾ ਕਰ ਰਹੀ ਸੀ | ਉਹ ਵੀ ਉਸ ਵਾਂਗ ਬੜੀ ਕਮਜ਼ੋਰ ਸੀ | ਦੋਵਾਂ ਨੇ ਨਲਕੇ ਕੋਲ ਬੈਠ ਬਿਨਾਂ ਕਿਸੇ ਦਾਲ-ਸਬਜ਼ੀ ਰੋਟੀ ਖਾ ਪਾਣੀ ਪੀ ਰੱਬ ਦਾ ਸ਼ੁਕਰ ਕੀਤਾ ਅਤੇ ਬਣਾਉਣ ਵਾਲੇ ਹੱਥਾਂ ਨੂੰ ਅਸੀਸਾਂ ਦਿੱਤੀਆਂ | ਮੈਂ ਕੋਲ ਜਾ ਕੇ ਉਨ੍ਹਾਂ ਨੂੰ ਬਿਨਾਂ ਸਬਜ਼ੀ ਰੋਟੀ ਖਾਣ ਬਾਰੇ ਪੁੱਛਿਆ ਤਾਂ ਉੱਤਰ ਸੁਣ ਸੰੁਨ ਹੋ ਗਿਆ, 'ਸਰਦਾਰ ਜੀ, ਇਹ ਸੁਆਦ ਤਾਂ ਤੁਹਾਡੇ ਵਰਗੇ ਲੋਕ ਵੇਖਦੇ ਆ, ਸਾਡਾ ਤਾਂ ਮਤਲਬ ਢਿੱਡ ਭਰਨ ਤੋਂ ਹੈ, ਕੱਲ੍ਹ ਰਾਤ ਤੋਂ ਕੁਝ ਨਹੀਂ ਸੀ ਮਿਲਿਆ |' ਮੈਨੂੰ ਰੋਟੀ ਦੀ ਕੀਮਤ ਦਾ ਅਹਿਸਾਸ ਹੋਇਆ ਅਤੇ ਘਰ ਵਾਲੀ ਪ੍ਰਤੀ ਵੀ ਗੁੱਸਾ ਜਾਂਦਾ ਰਿਹਾ | ਸ਼ਾਮ ਨੂੰ ਘਰ ਆਇਆ ਤਾਂ ਘਰਵਾਲੀ ਨੇ ਮਾਫੀ ਮੰਗਦਿਆਂ ਕਿਹਾ, 'ਸਵੇਰੇ ਸਿਹਤ ਠੀਕ ਨਾ ਹੋਣ ਕਰਕੇ ਸਬਜ਼ੀ ਥੋੜ੍ਹੀ ਜਿਹੀ ਸੜ ਗਈ ਸੀ | ਮੈਥੋਂ ਖੜਿ੍ਹਆ ਨਹੀਂ ਸੀ ਜਾਂਦਾ ਸੋ... |' ਮੈਂ ਹੈਰਾਨ ਸੀ ਕਿ ਬਿਮਾਰ ਹੋਣ 'ਤੇ ਵੀ ਉਸ ਨੇ ਮੇਰੇ ਲਈ ਐਨਾ ਤਰੱਦਦ ਕੀਤਾ, 'ਤੂੰ ਮੈਨੂੰ ਦੱਸਿਆ ਕਿਉਂ ਨਹੀਂ?' ਮੈਂ ਇਕਦਮ ਪੁੱਛਿਆ, 'ਨਹੀਂ ਮਾਮੂਲੀ ਜਿਹੀ ਗੱਲ ਸੀ, ਤੇਜ਼ਾਬ ਬਣਨ ਕਾਰਨ ਬਸ... ਤੁਸੀਂ ਸਾਰਾ ਦਿਨ ਕੰਮ ਕਰਨਾ ਹੁੰਦਾ, ਇਸ ਲਈ ਮੈਨੂੰ ਡਰ ਸੀ ਚਿੰਤਾ 'ਚ ਰਹੋਗੇ |' ਉਹ ਵਾਰ-ਵਾਰ ਮੁਆਫ਼ੀ ਮੰਗ ਰਹੀ ਸੀ | 'ਨਹੀਂ ਸੁੱਖੀ ਇਹ ਕਿੱਡੀ ਕੁ ਗੱਲ ਹੈ, ਰੋਟੀ ਦਾ ਮਤਲਬ ਢਿੱਡ ਭਰਨ ਤੋਂ ਹੈ ਨਾ ਕਿ ਸੁਆਦ ਤੋਂ... |' ਮੈਂ ਬਜ਼ੁਰਗ ਦੇ ਸ਼ਬਦ ਦੁਹਰਾ ਦਿੱਤੇ | ਸੁਖਵੀਰ ਮੇਰੇ ਵਰਤਾਰੇ ਤੋਂ ਹੈਰਾਨ ਤੇ ਖੁਸ਼ ਸੀ | 'ਮੈਂ ਤੁਹਾਡੇ ਲਈ ਖੀਰ ਬਣਾਈ ਹੈ, ਬੈਠੋ ਮੈਂ ਹੁਣੇ ਲਿਆਈ |' ਮੇਰੀ ਖੁਸ਼ੀ ਲਈ ਉਹ ਕਿੰਨੀ ਭੱਜ-ਨੱਠ ਕਰ ਰਹੀ ਸੀ | 'ਨਹੀਂ ਤੂੰ ਬੈਠ ਮੈਂ ਲੈ ਕੇ ਆਵਾਂਗਾ |' ਉਸ ਦੇ ਉਠਣ ਤੋਂ ਪਹਿਲਾਂ ਹੀ ਮੈਂ ਰਸੋਈ 'ਚੋਂ ਦੋ ਕੌਲੀਆਂ ਵਿਚ ਖੀਰ ਪਾ ਲਿਆਇਆ | ਅਸੀਂ ਖੁਸ਼ੀ-ਖੁਸ਼ੀ ਖਾਣ ਲੱਗੇ | 'ਖੀਰ ਕਿਵੇਂ ਲੱਗੀ?' ਸੁੱਖੀ ਖੀਰ ਬਾਰੇ ਪੁੱਛਣ ਲੱਗੀ, 'ਬਹੁਤ ਸੁਆਦ, ਬਾਕੀ ਸੁਆਦ ਚੀਜ਼ 'ਚ ਨਹੀਂ ਸਗੋਂ ਬਣਾਉਣ ਵਾਲੇ ਦੀ ਭਾਵਨਾ 'ਚ ਹੁੰਦਾ | ਸੁਆਦ ਜ਼ਿੰਦਗੀ ਜਿਊਣ 'ਚ ਹੈ ਜੋ ਦੁੱਖ-ਸੁੱਖ ਦੇ ਨਾਲ ਅਤੇ ਆਪਸੀ ਪਿਆਰ 'ਤੇ ਟਿਕੀ ਹੈ | ਕਈ ਵਾਰ ਤਾਂ ਇਕੱਠਿਆਂ ਖਾਧੀ ਸੁੱਕੀ ਰੋਟੀ ਵੀ ਛੱਤੀ ਪਕਵਾਨਾਂ ਤੋਂ ਵੱਧ ਸੁਆਦ ਦਿੰਦੀ ਹੈ |' ਮੇਰੇ ਸਾਹਮਣੇ ਬਜ਼ੁਰਗ ਜੋੜੇ ਦੀ ਤਸਵੀਰ ਆ ਗਈ | ਸੁੱਖੀ ਨੇ ਮੇਰੇ ਹੱਥ ਫੜ ਆਪਣੇ ਹੱਥਾਂ ਵਿਚ ਘੁੱਟ ਲਏ | ਉਸ ਦੇ ਗਰਮ ਸਾਹਾਂ ਅਤੇ ਹੰਝੂਆਂ ਨੇ ਉਸ ਦੀ ਖੁਸ਼ੀ ਉਜਾਗਰ ਕਰ ਦਿੱਤੀ ਸੀ | ਉਹ ਕਿਸੇ ਅਨੰਤ ਸੁਆਦ ਵਿਚ ਗੁਆਚ ਗਈ ਸੀ |

-ਮੋਬਾਈਲ : 95014-00397.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX