ਤਾਜਾ ਖ਼ਬਰਾਂ


1 ਫਰਵਰੀ ਨੂੰ, ਕਿਸਾਨਾਂ ਦੀ ਸੰਸਦ ਭਵਨ ਵੱਲ ਮਾਰਚ ਮੁਲਤਵੀ
. . .  1 day ago
ਹਰਿਆਣਾ ਸਰਕਾਰ ਨੇ ਝੱਜਰ, ਪਲਵਲ ਅਤੇ ਸੋਨੀਪਤ ਵਿਚ ਇੰਟਰਨੈੱਟ ਪਾਬੰਦੀ ਵਧਾਈ
. . .  1 day ago
ਕਾਂਗਰਸ ਨੇ ਕਿਸਾਨਾਂ ਨੂੰ ਭੜਕਾਇਆ, ਰਾਹੁਲ ਗਾਂਧੀ ਨੇ ਸੀਏਏ ਦੌਰਾਨ ਅਜਿਹਾ ਹੀ ਕੀਤਾ: ਪ੍ਰਕਾਸ਼ ਜਾਵਡੇਕਰ
. . .  1 day ago
ਪ੍ਰਸ਼ਾਸਨ ਨੇ ਜ਼ਿਲ੍ਹੇ ਅੰਦਰ ਟੋਲ ਪਲਾਜ਼ਿਆ 'ਤੇ ਧਰਨੇ ਦੇ ਰਹੇ ਕਿਸਾਨਾਂ ਨੂੰ ਹਟਾਇਆ, ਲੰਗਰ ਵੀ ਬੰਦ ਕਰਵਾਏ
. . .  1 day ago
ਕਰਨਾਲ, 27 ਜਨਵਰੀ ( ਗੁਰਮੀਤ ਸਿੰਘ ਸੱਗੂ ) - ਜ਼ਿਲ੍ਹਾ ਅੰਦਰ ਚਲ ਰਹੇ ਦੋ ਟੋਲ ਪਲਾਜ਼ਿਆਂ ਤੇ ਕਿਸਾਨੀ ਮੰਗਾਂ ਨੂੰ ਲੈ ਧਰਨਾ ਦੇ ਰਹੇ ਕਿਸਾਨਾਂ ਨੂੰ ਅਜ ਜ਼ਿਲ੍ਹਾ ਪ੍ਰਸ਼ਾਸਨ ਨੇ ਭਾਰੀ ਪੁਲਿਸ ਫੋਰਸ ਲੈ ਕੇ ਹਟਾ ਦਿਤਾ ...
ਲਾਲ ਕਿਲੇ ਤੇ ਵਾਪਰੇ ਘਟਨਾਕ੍ਰਮ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੀ ਪ੍ਰੈੱਸ ਕਾਨਫਰੰਸ
. . .  1 day ago
ਜਿਨ੍ਹਾਂ ਕਿਸਾਨ ਨੇਤਾਵਾਂ ਨੇ ਹਿੰਸਾ ਲਈ ਉਕਸਾਇਆ ਉਨ੍ਹਾਂ 'ਤੇ ਹੋਵੇਗੀ ਕਾਰਵਾਈ
. . .  1 day ago
ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ
. . .  1 day ago
ਕੱਲ੍ਹ ਦੀ ਹਿੰਸਾ 'ਚ 394 ਪੁਲਿਸ ਕਰਮਚਾਰੀ ਜ਼ਖ਼ਮੀ
. . .  1 day ago
ਪੁਲਿਸ ਦਾ ਕੰਮ ਸ਼ਾਂਤੀ ਬਣਾ ਕੇ ਰੱਖਣਾ ਹੈ , ਹਿੰਸਾ ਲਈ ਕਿਸਾਨ ਨੇਤਾ ਜ਼ਿੰਮੇਵਾਰ
. . .  1 day ago
ਗਰਮ ਬਿਆਨਬਾਜ਼ੀ ਤੇ ਭਾਸ਼ਣਾ ਦੇ ਬਾਅਦ ਹੋਈ ਹਿੰਸਾ - ਪੁਲਿਸ ਕਮਿਸ਼ਨਰ
. . .  1 day ago
ਗਰਮ ਬਿਆਨਬਾਜ਼ੀ ਤੇ ਭਾਸ਼ਣਾ ਨਾਲ ਹੋਈ ਹਿੰਸਾ - ਦਿੱਲੀ ਪੁਲਿਸ
. . .  1 day ago
ਟਰੈਕਟਰ ਰੈਲੀ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ, ਅਸੀਂ ਕਿਸਾਨ ਨੇਤਾਵਾਂ ਨਾਲ ਕਈ ਵਾਰ ਗੱਲਬਾਤ ਕੀਤੀ: ਪੁਲਿਸ ਕਮਿਸ਼ਨਰ
. . .  1 day ago
ਕਿਸਾਨ ਅੰਦੋਲਨ 'ਚ ਹੋਈ ਹਿੰਸਾ 'ਤੇ ਦਿੱਲੀ ਪੁਲਿਸ ਦੀ ਪ੍ਰੈੱਸ ਕਾਨਫ਼ਰੰਸ
. . .  1 day ago
ਸਿਨੇਮਾ ਘਰ ਤੇ ਸਵਿਮਿੰਗ ਪੂਲ ਨੂੰ ਲੈ ਕੇ ਗ੍ਰਹਿ ਮੰਤਰਾਲੇ ਦੀਆਂ ਨਵੀਆਂ ਗਾਈਡ ਲਾਈਨ ਜਾਰੀ
. . .  1 day ago
ਅਭੈ ਚੌਟਾਲਾ ਨੇ ਦਿੱਲੀ ਹਿੰਸਾ ਲਈ ਕੇਂਦਰ ਨੂੰ ਜ਼ਿੰਮੇਵਾਰ ਠਹਿਰਾਇਆ
. . .  1 day ago
ਚੰਡੀਗੜ੍ਹ / ਅਜੀਤਗੜ੍ਹ / ਪੰਚਕੂਲਾ 27 ਜਨਵਰੀ- ਇੰਡੀਅਨ ਨੈਸ਼ਨਲ ਲੋਕ ਦਲ ਦੇ ਵਿਧਾਇਕ ਅਭੈ ਚੌਟਾਲਾ ਨੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ...
ਦਿੱਲੀ ਤੋਂ ਪਰਤੇ ਰਾਮ ਨਿਵਾਸ ਦੇ ਕਿਸਾਨ ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ
. . .  1 day ago
ਬਾਲਿਆਂਵਾਲੀ,27ਜਨਵਰੀ(ਕੁਲਦੀਪ ਮਤਵਾਲਾ)-ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਤੋਂ ਵਾਪਸ ਪਰਤ ਪਿੰਡ ਰਾਮ ਨਿਵਾਸ(ਬਠਿੰਡਾ)ਦੇ ਨੌਜਵਾਨ ਕਿਸਾਨ ਨਾਇਬ ਸਿੰਘ(36) ਪੁੱਤਰ ਤੋਤਾ ਸਿੰਘ ਨੂੰ ਦਿਲ ਦਾ ਦੌਰਾ ਪੈਣ ਕਾਰਨ...
ਦਿੱਲੀ 'ਚ ਹੋਈ ਹਿੰਸਾ ਸੋਚੀ ਸਮਝੀ ਸਾਜ਼ਿਸ਼, ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਇਸ ਦੇ ਲਈ ਜ਼ਿੰਮੇਵਾਰ- ਕਾਂਗਰਸ
. . .  1 day ago
ਨਵੀਂ ਦਿੱਲੀ, 27 ਜਨਵਰੀ- ਕਾਂਗਰਸ ਨੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਲਈ ਕੇਂਦਰ ਦੀ ਭਾਜਪਾ ਸਰਕਾਰ ਨੂੰ ਸਿੱਧੇ ਤੌਰ 'ਤੇ ਜ਼ਿੰਮੇਵਾਰ ਠਹਿਰਾਇਆ ਹੈ। ਇਸ ਹਿੰਸਾ ਦੇ ਸਬੰਧ 'ਚ ਕਾਂਗਰਸ ਦੇ ਕੌਮੀ ਬੁਲਾਰੇ...
ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨ ਵਲੋਂ ਖ਼ੁਦਕੁਸ਼ੀ
. . .  1 day ago
ਰਾਮਾਂ ਮੰਡੀ, 27 ਜਨਵਰੀ (ਅਮਰਜੀਤ ਸਿੰਘ ਲਹਿਰੀ)- ਪਿੰਡ ਮੱਲਵਾਲਾ (ਬਠਿੰਡਾ) ਦੇ ਰਹਿਣ ਵਾਲੇ ਕਰਜ਼ੇ ਤੋਂ ਪਰੇਸ਼ਾਨ ਇਕ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਬਲਜੀਤ ਸਿੰਘ...
ਕਿਸਾਨ ਅੰਦੋਲਨ 'ਚ ਫੁੱਟ : ਭਾਰਤੀ ਕਿਸਾਨ ਯੂਨੀਅਨ (ਭਾਨੂ) ਵੀ ਅੰਦੋਲਨ ਤੋਂ ਹੋਇਆ ਵੱਖ
. . .  1 day ago
ਨਵੀਂ ਦਿੱਲੀ, 27 ਜਨਵਰੀ- ਬੀਤੇ ਦਿਨ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਕਿਸਾਨਾਂ ਜਥੇਬੰਦੀਆਂ 'ਚ ਫੁੱਟ ਪੈਣੀ ਸ਼ੁਰੂ ਹੋ ਗਈ ਹੈ। ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ ਤੋਂ...
ਕਿਸਾਨ ਅੰਦੋਲਨ ਤੋਂ ਵੱਖ ਹੋਈ ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ
. . .  1 day ago
ਨਵੀਂ ਦਿੱਲੀ, 27 ਜਨਵਰੀ- ਗਣਤੰਤਰ ਦਿਵਸ ਮੌਕੇ ਬੀਤੇ ਦਿਨ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ ਨੇ ਖ਼ੁਦ ਨੂੰ ਕਿਸਾਨ ਅੰਦੋਲਨ ਤੋਂ ਵੱਖ ਕਰ...
ਦਿੱਲੀ ਪੁਲਿਸ ਵਲੋਂ ਹਿੰਸਾ ਦੇ ਮਾਮਲੇ 'ਚ 6 ਕਿਸਾਨ ਆਗੂਆਂ ਵਿਰੁੱਧ ਐਫ. ਆਈ. ਆਰ. ਦਰਜ
. . .  1 day ago
ਭਿੰਡੀ ਸੈਦਾਂ, 27 ਜਨਵਰੀ (ਪ੍ਰਿਤਪਾਲ ਸਿੰਘ ਸੂਫ਼ੀ)- ਕੱਲ੍ਹ ਕਿਸਾਨੀ ਪਰੇਡ ਦੇ ਚੱਲਦਿਆਂ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਅਤੇ ਟਰੈਕਟਰ ਪਰੇਡ ਦੌਰਾਨ ਐਨ. ਓ. ਸੀ. ਦੀ ਉਲੰਘਣਾ ਕਰਨ ਦੇ ਇਲਜ਼ਾਮਾਂ...
ਸਰਕਾਰ ਅਤੇ ਸ਼ਾਂਤੀ ਵਿਰੋਧੀ ਤਾਕਤਾਂ ਨੂੰ ਕਿਸਾਨ ਅੰਦੋਲਨ ਨੂੰ ਤੋੜਨ ਨਹੀਂ ਦਿਆਂਗੇ- ਸੰਯੁਕਤ ਕਿਸਾਨ ਮੋਰਚਾ
. . .  1 day ago
ਨਵੀਂ ਦਿੱਲੀ, 27 ਜਨਵਰੀ- ਬੀਤੇ ਦਿਨ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦਾ ਅੱਜ ਇਕ ਵਾਰ ਫਿਰ ਬਿਆਨ ਸਾਹਮਣੇ ਆਇਆ ਹੈ। ਸੰਯੁਕਤ ਕਿਸਾਨ ਮੋਰਚੇ...
ਫਿਰ ਵਿਗੜੀ ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਦੀ ਸਿਹਤ, ਹਸਪਤਾਲ 'ਚ ਦਾਖ਼ਲ
. . .  1 day ago
ਕੋਲਕਾਤਾ, 27 ਜਨਵਰੀ- ਬੀ. ਸੀ. ਸੀ. ਆਈ. ਦੇ ਪ੍ਰਧਾਨ ਅਤੇ ਸਾਬਕਾ ਕ੍ਰਿਕਟਰ ਸੌਰਵ ਗਾਂਗੁਲੀ ਦੀ ਸਿਹਤ ਇਕ ਵਾਰ ਫਿਰ ਵਿਗੜ ਗਈ ਹੈ। ਉਨ੍ਹਾਂ ਨੂੰ ਸੀਨੇ 'ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਕੋਲਕਾਤਾ ਦੇ ਅਪੋਲੋ...
ਖੇਤੀ ਕਾਨੂੰਨਾਂ ਦੇ ਵਿਰੋਧ 'ਚ ਇਨੈਲੋ ਦੇ ਵਿਧਾਇਕ ਅਭੈ ਚੌਟਾਲਾ ਨੇ ਦਿੱਤਾ ਅਸਤੀਫ਼ਾ
. . .  1 day ago
ਚੰਡੀਗੜ੍ਹ, 27 ਜਨਵਰੀ- ਹਰਿਆਣਾ 'ਚ ਇੰਡੀਅਨ ਨੈਸ਼ਨਲ ਲੋਕ ਦਲ ਦੇ ਵਿਧਾਇਕ ਅਭੈ ਚੌਟਾਲਾ ਨੇ ਅੱਜ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਅਸਤੀਫ਼ਾ ਦੇ ਦਿੱਤਾ। ਹਰਿਆਣਾ ਵਿਧਾਨ ਸਭਾ ਦੇ ਸਪੀਕਰ...
ਬਿਹਾਰ 'ਚ ਅਣਪਛਾਤੇ ਵਿਅਕਤੀਆਂ ਨੇ ਭਾਜਪਾ ਦੇ ਬੁਲਾਰੇ ਨੂੰ ਮਾਰੀ ਗੋਲੀ
. . .  1 day ago
ਪਟਨਾ, 27 ਜਨਵਰੀ- ਬਿਹਾਰ ਦੇ ਮੁੰਗੇਰ 'ਚ ਭਾਜਪਾ ਦੇ ਸੂਬਾ ਬੁਲਾਰੇ ਅਜ਼ਫਰ ਸ਼ਮਸੀ ਨੂੰ ਅੱਜ ਅਣਪਛਾਤੇ ਲੋਕਾਂ ਵਲੋਂ ਗੋਲੀ ਮਾਰ ਦਿੱਤੀ ਗਈ। ਗੋਲੀਬਾਰੀ ਦੀ ਇਹ ਵਾਰਦਾਤ ਜਮਾਲਪੁਰ ਦੇ ਈਵਨਿੰਗ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਇਸਲਾਮ ਦੇ ਪੰਜ ਥੰਮ੍ਹ ਤੇ ਹੱਜ ਦੀ ਵਿਸ਼ੇਸ਼ਤਾ

ਹੱਜ 'ਤੇ ਵਿਸ਼ੇਸ਼ ਇਸਲਾਮ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਆਗਿਆਕਾਰੀ, ਰੱਬ ਦੀ ਰਜ਼ਾ ਵਿਚ ਰਹਿਣਾ ਹੈ ਅਤੇ ਬੁਰਾਈ ਨੂੰ ਛੱਡ ਕੇ ਅੱਛਾਈ 'ਤੇ ਚੱਲਣ ਦਾ ਨਾਂਅ ਇਸਲਾਮ ਹੈ। ਇਸਲਾਮ ਧਰਮ ਹਜ਼ਰਤ ਆਦਮ (ਅਲੈ.) ਅਤੇ ਅੰਮਾਂ ਹੱਵਾ ਦੇ ਧਰਤੀ 'ਤੇ ਆਉਣ ਨਾਲ ਹੋਂਦ ਵਿਚ ਆਇਆ। ਹਜ਼ਰਤ ਆਦਮ (ਅਲੈ.) ਇਸਲਾਮ ਦੇ ਪਹਿਲੇ ਅਤੇ ਹਜ਼ਰਤ ਮੁਹੰਮਦ (ਸ.) ਆਖ਼ਰੀ ਪੈਗ਼ੰਬਰ ਕਹਿਲਾਏ। ਜਿਵੇਂ ਕਿ ਹਰੇਕ ਧਰਮ ਦੇ ਕੁਝ ਬੁਨਿਆਦੀ ਸਿਧਾਂਤ/ਨਿਯਮ ਹੁੰਦੇ ਹਨ, ਉਸੇ ਤਰ੍ਹਾਂ ਹੀ ਇਸਲਾਮ ਧਰਮ ਦੀ ਇਮਾਰਤ ਵੀ ਪੰਜ ਥੰਮ੍ਹਾਂ 'ਤੇ ਸਥਿਤ ਹੈ। ਹਰੇਕ ਥੰਮ੍ਹ ਦੀ ਆਪਣੀ ਥਾਂ ਹੈ। ਇਹ ਸਿਧਾਂਤ/ਨਿਯਮ ਰੂਹਾਨੀਅਤ ਦੇ ਸਫ਼ਰ ਨੂੰ ਸਾਰਥਿਕ ਅਤੇ ਸੁਖਾਲਾ ਬਣਾ ਕੇ ਰਾਹ ਦਸੇਰੇ ਦਾ ਕੰਮ ਕਰਦੇ ਹਨ। ਜੇਕਰ ਪੰਜਾਂ ਵਿਚੋਂ ਕਿਸੇ ਵੀ ਥੰਮ੍ਹ ਵਿਚ ਕਮਜ਼ੋਰੀ ਆ ਜਾਵੇ ਤਾਂ ਉਹੀ ਥੰਮ੍ਹ ਖ਼ਤਰੇ ਦਾ ਕਾਰਨ ਬਣ ਸਕਦਾ ਹੈ। ਹਰੇਕ ਸੱਚੇ-ਸੁੱਚੇ ਮੁਸਲਮਾਨ ਦੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣੇ ਰਹਿਣ ਵਾਲੇ ਇਹ ਥੰਮ੍ਹ, ਅਸੂਲ ਜਾਂ ਸਿਧਾਂਤ ਇਹ ਹਨ। ਤੌਹੀਦ/ਈਮਾਨ : ਤੌਹੀਦ ਇਸਲਾਮ ਦੀ ਬੁਨਿਆਦ ਅਤੇ ਦਰਵਾਜ਼ਾ ਹੈ। ਤੌਹੀਦ ਦਾ ਅਰਥ ਹੈ ਕਿ ਅੱਲ੍ਹਾ ਇਕ ਹੈ ...

ਪੂਰਾ ਲੇਖ ਪੜ੍ਹੋ »

ਧਾਰਮਿਕ ਸਾਹਿਤ

ਦਰਸ਼ਨ-ਦੀਦਾਰੇ (ਇਤਿਹਾਸਕ ਗੁਰਦੁਆਰਿਆਂ ਬਾਰੇ ਜਾਣਕਾਰੀ) ਲੇਖਕ : ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ। ਕੀਮਤ : 200 ਰੁਪਏ, ਸਫ਼ੇ : 99 ਸੰਪਰਕ : 98764-52223 ਇਹ ਪੁਸਤਕ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਇਤਿਹਾਸ ਨੂੰ ਪਾਠਕਾਂ ਦੇ ਸਨਮੁੱਖ ਪੇਸ਼ ਕਰਨ ਦਾ ਵਧੀਆ ਉਪਰਾਲਾ ਹੈ। ਪੁਸਤਕ ਵਿਚ ਸ਼ਾਮਿਲ ਵੱਖ-ਵੱਖ ਲੇਖਾਂ ਵਿਚ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ, ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ, ਸ੍ਰੀ ਗੋਇੰਦਵਾਲ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ, ਸ੍ਰੀ ਦਮਦਮਾ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ, ਸ੍ਰੀ ਖਡੂਰ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ, ਇਤਿਹਾਸਕ ਕਿਲ੍ਹਿਆਂ ਦੀ ਪੁਰੀ ਸ੍ਰੀ ਅਨੰਦਪੁਰ ਸਾਹਿਬ, ਪਵਿੱਤਰ ਧਰਤੀ ਪਾਉਂਟਾ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ, ਸ੍ਰੀ ਹਜ਼ੂਰ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ, ਮਾਛੀਵਾੜਾ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ, ਸ੍ਰੀ ਨਾਨਕ ਮਤਾ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ, ਸ੍ਰੀ ਚਮਕੌਰ ਸਾਹਿਬ ਦੇ ਇਤਿਹਾਸਕ ...

ਪੂਰਾ ਲੇਖ ਪੜ੍ਹੋ »

ਬਰਸੀ 'ਤੇ ਵਿਸ਼ੇਸ਼

ਢਾਡੀ ਜਗਤ ਦਾ ਥੰਮ੍ਹ ਸੀ ਢਾਡੀ ਅਮਰ ਸਿੰਘ ਸ਼ੌਂਕੀ

ਜੇਕਰ ਢਾਡੀ ਜਗਤ ਦੀ ਗੱਲ ਕੀਤੀ ਜਾਵੇ ਤਾਂ ਕੁਝ ਨਾਂਅ ਬੜੇ ਅਦਬ ਅਤੇ ਸਤਿਕਾਰਤ ਹਨ। ਉਨ੍ਹਾਂ ਵਿਚੋਂ ਇਕ ਨਾਂਅ ਅਜਿਹਾ ਹੈ, ਜਿਸ ਨੇ ਆਪਣੀ ਕਲਾ ਦਾ ਲੋਹਾ ਪੂਰੀ ਦੁਨੀਆ ਵਿਚ ਮੰਨਵਾਇਆ। ਉਹ ਨਾਂਅ ਹੈ ਢਾਡੀ ਸਵਰਗੀ ਅਮਰ ਸਿੰਘ ਸ਼ੌਂਕੀ, ਜਿਸ ਨੂੰ ਢਾਡੀ ਜਗਤ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਹੈ। ਤਹਿਸੀਲ ਗੜ੍ਹਸ਼ੰਕਰ ਦੇ ਛੋਟੇ ਜਿਹੇ ਪਿੰਡ ਭੱਜਲ ਦੇ ਲੋਕਾਂ ਨੂੰ ਚਿੱਤ-ਚੇਤੇ ਵੀ ਨਹੀਂ ਸੀ ਕਿ ਦੇਸ਼-ਵਿਦੇਸ਼ ਵਿਚ ਗੂੰਜਣ ਵਾਲੀ ਮਿੱਠੀ, ਸੁਰੀਲੀ ਅਤੇ ਲੰਮੀ ਹੇਕ ਵਾਲੀ ਬੁਲੰਦ ਆਵਾਜ਼ ਦੇ ਮਾਲਕ ਇਕ ਵਿਲੱਖਣ ਸ਼ਖ਼ਸੀਅਤ ਦਾ ਜਨਮ ਇਸ ਛੋਟੇ ਜਿਹੇ ਪਿੰਡ ਵਿਚ ਹੋਵੇਗਾ। ਢਾਡੀ ਅਮਰ ਸਿੰਘ ਸ਼ੌਂਕੀ ਦਾ ਜਨਮ 14 ਅਗਸਤ, 1916 ਨੂੰ ਪਿਤਾ ਸ: ਮੂਲਾ ਸਿੰਘ ਦੇ ਗ੍ਰਹਿ ਵਿਖੇ ਮਾਤਾ ਸ੍ਰੀਮਤੀ ਜੈ ਕੌਰ ਦੀ ਕੁੱਖੋਂ ਹੋਇਆ। ਸ਼ੌਂਕੀ ਸਾਹਿਬ ਭਾਵੇਂ ਅੱਖਰੀ ਵਿੱਦਿਆ ਤੋਂ ਕੋਰੇ ਸਨ ਪਰ ਉਨ੍ਹਾਂ ਨੇ ਸੰਗੀਤਕ ਵਿੱਦਿਆ ਸਿਆਲਕੋਟ ਦੇ ਇਕ ਗੁਰਦੁਆਰਾ ਸਾਹਿਬ ਤੋਂ ਪ੍ਰਾਪਤ ਕੀਤੀ। ਉਨ੍ਹਾਂ ਸਭ ਤੋਂ ਪਹਿਲਾਂ ਵਾਜੇ-ਢੋਲਕ ਨਾਲ ਗਾਉਣ ਦਾ ਆਗਾਜ਼ ਕੀਤਾ। ਉਨ੍ਹਾਂ ਦੇ ਪਹਿਲੇ ਢਾਡੀ ਜਥੇ ਦੇ ਪ੍ਰਚਾਰਕ ਗਿਆਨੀ ਸਰਵਣ ਸਿੰਘ ਸਨ। ...

ਪੂਰਾ ਲੇਖ ਪੜ੍ਹੋ »

ਸ਼ਿਵ ਜੀ ਦਾ ਪੁਰਾਤਨ ਮੰਦਰ ਕਸੇਲ (ਤਰਨ ਤਾਰਨ)

ਪੂਰੇ ਦੇਸ਼ ਵਿਚ ਸ਼ਿਵ ਜੀ ਦੇ ਚਾਰ ਮੰਦਰ ਆਪਣੇ-ਆਪ ਵਿਚ ਸ਼ਰਧਾ ਦਾ ਪ੍ਰਤੀਕ ਹਨ। ਕਾਂਸ਼ੀ, ਕਾਬਾ, ਕਲਾਨੌਰ ਤੋਂ ਇਲਾਵਾ ਪਿੰਡ ਕਸੇਲ ਵਿਚ ਇਹ ਮੰਦਰ ਮੌਜੂਦ ਹੈ, ਜੋ ਕਸਬਾ ਝਬਾਲ (ਤਰਨ ਤਾਰਨ) ਤੋਂ 9-10 ਕਿਲੋਮੀਟਰ 'ਤੇ ਸਥਿਤ ਹੈ। ਕਰੀਬ 2 ਹਜ਼ਾਰ 50 ਸਾਲ ਪਹਿਲਾਂ ਮਹਾਰਾਜਾ ਬਿਕਰਮਜੀਤ ਸਿੰਘ ਨੇ ਇਸ ਪਿੰਡ ਵਿਚ ਮੰਦਰ ਦਾ ਨਿਰਮਾਣ ਉਸ ਵੇਲੇ ਕਰਵਾਇਆ, ਜਦੋਂ ਖ਼ੇਤ ਵਿਚ ਹਲ ਚਲਾਉਂਦੇ ਇਕ ਕਿਸਾਨ ਨੂੰ ਜ਼ਮੀਨ ਵਿਚੋਂ ਵੱਡੇ ਆਕਾਰ ਦਾ ਸ਼ਿਵਲਿੰਗ ਮਿਲਿਆ ਸੀ। ਤਰਨ ਤਾਰਨ ਜ਼ਿਲ੍ਹੇ ਦੇ ਸਰਹੱਦੀ ਪਿੰਡ ਕਸੇਲ ਨੂੰ ਪਹਿਲਾਂ ਕੌਸ਼ਲਪੁਰੀ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ। ਭਗਵਾਨ ਸ੍ਰੀ ਰਾਮ ਚੰਦਰ ਦੀ ਮਾਂ ਕੌਸ਼ਲਿਆ ਦੇ ਪੇਕੇ ਪਿੰਡ ਅਤੇ ਭਗਵਾਨ ਸ੍ਰੀ ਰਾਮ ਚੰਦਰ ਦੇ ਨਾਨਕੇ ਕੌਸ਼ਲਪੁਰੀ ਵਿਚ ਪੁਰਾਣੇ ਸਮੇਂ ਮੀਨਾਕਾਰੀ ਦੇ ਬੜੇ ਬਾਜ਼ਾਰ ਲੱਗਦੇ ਸਨ। ਇਹ ਮੰਦਰ ਕਰੀਬ ਦੋ ਹਜ਼ਾਰ ਸਾਲ ਪਹਿਲਾਂ ਹੋਂਦ ਵਿਚ ਆਇਆ। ਕਰੀਬ ਸਾਢੇ ਤਿੰਨ ਏਕੜ ਜ਼ਮੀਨ ਵਿਚ ਬਣੇ ਇਸ ਮੰਦਰ ਦੇ ਨਾਲ ਇਕ ਖੂਹੀ ਹੁੰਦੀ ਸੀ, ਜਿਸ ਦਾ ਪਾਣੀ ਪੀਣ ਨਾਲ ਪੇਟ ਦੀਆਂ ਬਿਮਾਰੀਆਂ ਠੀਕ ਹੁੰਦੀਆਂ ਹਨ, ਬਾਅਦ ਵਿਚ ਇਸ ਖੂਹੀ ਤੋਂ ਤਲਾਬ ਦਾ ਨਿਰਮਾਣ ਕਰਵਾਇਆ। ...

ਪੂਰਾ ਲੇਖ ਪੜ੍ਹੋ »

ਪ੍ਰੇਰਨਾ-ਸਰੋਤ

ਕਿਸਮਤ ਤੇ ਜੋਤਿਸ਼ ਮੂਰਖਾਂ ਦਾ ਵਿਸ਼ਵਾਸ ਹੈ

ਸਵਾਮੀ ਵਿਵੇਕਾਨੰਦ ਇਕ ਸੰਸਕ੍ਰਿਤ ਦੀ ਅਖਾਣ ਦਾ ਹਵਾਲਾ ਦਿੰਦੇ ਹੋਏ ਕਹਿੰਦੇ ਹਨ ਕਿ ਜੋ ਕਹਿੰਦਾ ਹੈ ਇਹ ਸਭ ਕਿਸਮਤ ਹੈ, ਉਹ ਡਰਪੋਕ ਅਤੇ ਮੂਰਖ ਹੈ। ਜੋ ਕਿਸਮਤ ਦੀ ਗੱਲ ਕਰਦਾ ਹੈ, ਉਹ ਸਮਝੋ ਬੁੱਢਾ ਹੋ ਰਿਹਾ ਹੈ। ਨੌਜਵਾਨ ਨਾ ਤਾਂ ਕਿਸਮਤ ਤੇ ਨਾ ਹੀ ਜੋਤਿਸ਼ ਵਿਚ ਵਿਸ਼ਵਾਸ ਰੱਖਦੇ ਹਨ। ਨੌਜਵਾਨ ਤਾਂ ਉਹ ਹੈ ਜੋ ਕਹਿੰਦਾ ਹੈ 'ਹਾਂ, ਮੈਂ ਕਰ ਸਕਦਾ ਹਾਂ।' ਇਕ ਵਾਰ ਅਸੀਂ ਹਿਮਾਲਾ ਖੇਤਰ ਵਿਚ ਜਾ ਰਹੇ ਸੀ ਤਾਂ ਸਾਡੇ ਇਕ ਵੱਡੀ ਉਮਰ ਦੇ ਭਿਕਸ਼ੂ ਸਾਥੀ ਨੇ ਕਿਹਾ ਕਿ ਉਹ ਥੱਕ ਚੁੱਕਾ ਹੈ ਤੇ ਹੋਰ ਨਹੀਂ ਚੱਲ ਸਕਦਾ ਤਾਂ ਮੈਂ ਉਸ ਨੂੰ ਕਿਹਾ ਆਪਣੇ ਪੈਰਾਂ ਹੇਠਾਂ ਰਸਤਾ ਵੇਖੋ ਜੋ ਤੁਸੀਂ ਤੈਅ ਕੀਤਾ ਹੈ। ਕੁਝ ਸਮੇਂ ਬਾਅਦ ਬਾਕੀ ਸੜਕ ਜੋ ਤੁਹਾਡੇ ਸਾਹਮਣੇ ਹੈ, ਉਹ ਵੀ ਪੈਰਾਂ ਹੇਠੋਂ ਲੰਘ ਜਾਵੇਗੀ, ਕਿਉਂਕਿ ਤੁਹਾਡੇ ਅੰਦਰ ਸ਼ਕਤੀ ਹੈ। ਅਸੀਂ ਨਿਰੰਤਰ ਯਤਨ ਨਾਲ ਮੁਸ਼ਕਿਲਾਂ 'ਤੇ ਕਾਬੂ ਪਾ ਸਕਦੇ ਹਾਂ। ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਸਾਡੇ ਨਾਲ ਅਜਿਹਾ ਕੁਝ ਨਹੀਂ ਵਾਪਰ ਸਕਦਾ, ਜਦ ਤੱਕ ਅਸੀਂ ਆਪਣੇ-ਆਪ ਨੂੰ ਇਸ ਲਈ ਤਿਆਰ ਨਹੀਂ ਕਰਦੇ। ਨੀਚ ਭਾਵਨਾਵਾਂ ਨੂੰ ਦਬਾਉਣ ਦਾ ਇਕੋ-ਇਕ ਉਪਾਅ ਹੈ ...

ਪੂਰਾ ਲੇਖ ਪੜ੍ਹੋ »

ਸ਼ਬਦ ਵਿਚਾਰ

ਸੁਣਿ ਮਨ ਭੂਲੇ ਬਾਵਰੇ ਗੁਰ ਕੀ ਚਰਣੀ ਲਾਗੁ॥

ਸਿਰੀਰਾਗੁ ਮਹਲਾ ੧ ਸੁਣਿ ਮਨ ਭੂਲੇ ਬਾਵਰੇ ਗੁਰ ਕੀ ਚਰਣੀ ਲਾਗੁ॥ ਹਰਿ ਜਪਿ ਨਾਮੁ ਧਿਆਇ ਤੂ ਜਮੁ ਡਰਪੈ ਦੁਖ ਭਾਗੁ॥ ਦੂਖੁ ਘਣੋ ਦੋਹਾਗਣੀ ਕਿਉ ਥਿਰੁ ਰਹੈ ਸੁਹਾਗੁ॥ ੧॥ ਭਾਈ ਰੇ ਅਵਰੁ ਨਾਹੀ ਮੈ ਥਾਉ॥ ਮੈ ਧਨੁ ਨਾਮੁ ਨਿਧਾਨੁ ਹੈ ਗੁਰਿ ਦੀਆ ਬਲਿ ਜਾਉ॥ ੧॥ ਰਹਾਉ॥ ਗੁਰਮਤਿ ਪਤਿ ਸਾਬਾਸਿ ਤਿਸੁ ਤਿਸ ਕੈ ਸੰਗਿ ਮਿਲਾਉ॥ ਤਿਸੁ ਬਿਨੁ ਘੜੀ ਨ ਜੀਵਊ ਬਿਨੁ ਨਾਵੈ ਮਰਿ ਜਾਉ॥ ਮੈ ਅੰਧੁਲੇ ਨਾਮੁ ਨ ਵੀਸਰੈ ਟੇਕ ਟਿਕੀ ਘਰਿ ਜਾਉ॥ ੨॥ ਗੁਰੂ ਜਿਨਾ ਕਾ ਅੰਧੁਲਾ ਚੇਲੇ ਨਾਹੀ ਠਾਉ॥ ਬਿਨੁ ਸਤਿਗੁਰ ਨਾਉ ਨ ਪਾਈਐ ਬਿਨੁ ਨਾਵੈ ਕਿਆ ਸੁਆਉ॥ ਆਇ ਗਇਆ ਪਛੁਤਾਵਣਾ ਜਿਉ ਸੁੰਞੈ ਘਰਿ ਕਾਉ॥ ੩॥ ਬਿਨੁ ਨਾਵੈ ਦੁਖੁ ਦੇਹੁਰੀ ਜਿਉ ਕਲਰ ਕੀ ਭੀਤਿ॥ ਤਬ ਲਗੁ ਮਹਲੁ ਨ ਪਾਈਐ ਜਬ ਲਗੁ ਸਾਚੁ ਨ ਚੀਤਿ॥ ਸਬਦਿ ਰਪੈ ਘਰੁ ਪਾਈਐ ਨਿਰਬਾਣੀ ਪਦੁ ਨੀਤਿ॥ ੪॥ ਹਉ ਗੁਰ ਪੂਛਉ ਆਪਣੇ ਗੁਰ ਪੁਛਿ ਕਾਰ ਕਮਾਉ॥ ਸਬਦਿ ਸਲਾਹੀ ਮਨਿ ਵਸੈ ਹਉਮੈ ਦੁਖੁ ਜਲਿ ਜਾਉ॥ ਸਹਜੇ ਹੋਇ ਮਿਲਾਵੜਾ ਸਾਚੇ ਸਾਚਿ ਮਿਲਾਉ॥ ੫॥ ਸਬਦਿ ਰਤੇ ਸੇ ਨਿਰਮਲੇ ਤਜਿ ਕਾਮ ਕ੍ਰੋਧੁ ਅਹੰਕਾਰੁ॥ ਨਾਮੁ ਸਲਾਹਨਿ ਸਦ ਸਦਾ ਹਰਿ ਰਾਖਹਿ ਉਰਧਾਰਿ॥ ਸੋ ...

ਪੂਰਾ ਲੇਖ ਪੜ੍ਹੋ »

'ਪੰਜਾਬ ਮੇਂ ਉਰਦੂ' ਤੇ ਸੂਫ਼ੀ ਪ੍ਰਸੰਗ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ) ਸਾਡੀ ਅੱਜ ਦੀ ਚਰਚਾ ਵਿਚ 'ਪੰਜਾਬ ਮੇਂ ਉਰਦੂ' ਇਸ ਲਈ ਮਹੱਤਵਪੂਰਨ ਹੈ ਕਿ ਆਪਣੇ ਵਲੋਂ ਤਾਂ ਸ਼ੀਰਾਨੀ ਨੇ ਪੰਜਾਬ ਦੇ ਉਰਦੂ ਸ਼ਾਇਰਾਂ ਦਾ ਇਸ ਵਿਚ ਤਜ਼ਕਰਾ ਪੇਸ਼ ਕੀਤਾ ਹੈ, ਪਰ ਇਤਫਾਕ ਦੀ ਗੱਲ ਇਹ ਹੈ ਕਿ ਚਰਚਿਤ ਸ਼ਾਇਰਾਂ ਵਿਚੋਂ ਬਹੁਤੇ ਉਹ ਹਨ, ਜਿਨ੍ਹਾਂ ਨੇ ਪੰਜਾਬੀ ਵਿਚ ਵੀ ਕਾਵਿ-ਰਚਨਾ ਕੀਤੀ। ਇਹ ਕਾਵਿ-ਰਚਨਾ ਤਸਵੁੱਫ਼ ਜਾਂ ਸੂਫ਼ੀਵਾਦ ਬਾਰੇ ਹੈ। ਇਸ ਪ੍ਰਸੰਗ ਵਿਚ ਸ਼ੀਰਾਨੀ ਜਿਸ ਪਹਿਲੇ ਕਵੀ ਦਾ ਜ਼ਿਕਰ ਕਰਦਾ ਹੈ, ਉਹ ਬਾਬਾ ਫ਼ਰੀਦ ਹੈ। ਇੰਜ ਪ੍ਰਤੀਤ ਹੁੰਦਾ ਹੈ ਕਿ ਉਸ ਨੂੰ ਬਾਬਾ ਫ਼ਰੀਦ ਦੀ ਬਾਣੀ ਦਾ ਨਹੀਂ ਪਤਾ, ਇਸ ਲਈ ਉਹ ਉਸ ਦੀ ਚਰਚਾ ਨਹੀਂ ਕਰਦਾ, ਸਗੋਂ ਉਸ ਦੀ ਇਕ ਨਜ਼ਮ ਉਧਰਿਤ ਕਰਦਾ ਹੈ, ਜਿਸ ਵਿਚ ਫਾਰਸੀ ਸ਼ਬਦਾਵਲੀ ਦੇ ਨਾਲ-ਨਾਲ ਉਰਦੂ ਦਾ ਮਿਸ਼ਰਣ ਵੀ ਹੈ : ਵਕਤੇ ਸਹਰ ਵਕਤੇ ਮੁਨਾਜਾਤ ਹੈ। ਖੇਜ਼ ਦਰਾਂ ਵਕਤ ਕਿ ਬਰਕਾਤ ਹੈ। ਪੰਦੇ ਸ਼ਕਰਗੰਜ ਬਦਿਲ ਜਾ ਸੁਣੋ, ਜਾਏ ਮਕੁਨ ਉਮਰ ਕਿ ਹੱਯਾਤ ਹੈ। (ਪੰਨਾ 234) ਇਸ ਲੜੀ ਵਿਚ ਅਗਲਾ ਸੂਫ਼ੀ ਕਵੀ ਮੌਲਾਨਾ ਅਬਦੀ ਕਾਦਰੀ ਹੈ, ਜਿਸ ਦਾ ਇਨ੍ਹਾਂ ਕਾਲਮਾਂ ਵਿਚ ਪਹਿਲਾਂ ਚਰਚਾ ਹੋ ਚੁੱਕਾ ਹੈ। ...

ਪੂਰਾ ਲੇਖ ਪੜ੍ਹੋ »

ਸੁਤੰਤਰਤਾ ਸੰਗਰਾਮ ਦਾ ਅਣਗੌਲਿਆ ਨਾਇਕ

ਜ਼ੈਲਦਾਰ ਰਣਜੋਧ ਸਿੰਘ ਰੰਗੜ ਨੰਗਲ

ਬ੍ਰਿਟਿਸ਼ ਸਾਮਰਾਜ ਦੀ ਦੋ ਸੌ ਸਾਲਾਂ ਦੀ ਗੁਲਾਮੀ ਤੋਂ ਭਾਰਤ ਮਾਤਾ ਨੂੰ ਆਜ਼ਾਦ ਕਰਵਾਉਣ ਲਈ ਪੰਜਾਬੀਆਂ ਦੀਆਂ ਕੁਰਬਾਨੀਆਂ ਕਾਬਲ-ਏ ਤਾਰੀਫ਼ ਹਨ। ਉਨ੍ਹਾਂ ਆਜ਼ਾਦੀ ਘੁਲਾਟੀਆਂ ਅਤੇ ਸਤੁੰਤਰਤਾ ਸੰਗਰਾਮੀਆਂ ਦੀਆਂ ਕੁਰਬਾਨੀਆਂ ਅਤੇ ਕਾਰਨਾਮਿਆਂ ਦੇ ਸੋਹਲੇ ਅੱਜ ਵੀ ਗਾਏ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਪੀੜ੍ਹੀਆਂ ਦਾ ਸਰਕਾਰੇ-ਦਰਬਾਰੇ ਅਦਬ ਕੀਤਾ ਜਾਂਦਾ ਹੈ। ਪਰ ਕੁਝ ਨਾਇਕ ਜ਼ੈਲਦਾਰ ਰਣਜੋਧ ਸਿੰਘ ਰੰਗੜ ਨੰਗਲ ਵਰਗੇ ਸਨ, ਜਿਨ੍ਹਾਂ ਦੀਆਂ ਕੁਰਬਾਨੀਆਂ ਦਾ ਮੁੱਲ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਨਹੀਂ ਪਾਇਆ ਗਿਆ ਅਤੇ ਉਹ ਆਜ਼ਾਦੀ ਲਹਿਰ ਦੇ ਵਿਸਰੇ ਨਾਇਕ ਬਣ ਕੇ ਰਹਿ ਗਏ। ਉਨ੍ਹੀਵੀਂ ਸਦੀ ਵਿਚ ਪੰਜਾਬ ਵਿਚ ਚੱਲੀ ਅਕਾਲੀ ਲਹਿਰ ਅਤੇ ਗੁਰਦੁਆਰਾ ਸੁਧਾਰ ਲਹਿਰ ਦੇ ਨਾਇਕ 'ਗੁਰੂ ਕਾ ਬਾਗ ਮੋਰਚਾ' ਅਤੇ 'ਜੈਤੋ ਦਾ ਮੋਰਚਾ' ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਰਿਸਾਲਦਾਰ ਰਣਜੋਧ ਸਿੰਘ ਦਾ ਜਨਮ 1891 ਈਸਵੀ ਨੂੰ ਪਿੰਡ ਰੰਗੜ ਨੰਗਲ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਵਿਚ ਇਕ ਰੱਜੇ-ਪੁੱਜੇ ਜੱਟ ਪਰਿਵਾਰ ਵਿਚ ਹੋਇਆ। ਜਨਮ ਸਮੇਂ ਉਸ ਦਾ ਨਾਂਅ ਦਲੀਪ ਸਿੰਘ ਰੱਖਿਆ ਗਿਆ ਪਰ ਪਿੱਛੋਂ ਉਸ ...

ਪੂਰਾ ਲੇਖ ਪੜ੍ਹੋ »

ਮੁਗ਼ਲੀਆ ਦੌਰ 'ਚ ਸ਼ੁਰੂ ਹੋਈ ਮੁਰਗਾ ਬਣਾਉਣ ਦੀ ਸਜ਼ਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ) ਪਰ ਹੁਣ ਆਪਣੇ ਹੱਕਾਂ ਨੂੰ ਲੈ ਕੇ ਲੋਕਾਂ ਵਿਚ ਆਈ ਜਾਗ੍ਰਿਤੀ ਨੂੰ ਵੇਖਦਿਆਂ ਤੇ ਸਮਝਦਿਆਂ ਪੁਲਿਸ ਨੇ ਜਨਤਕ ਤੌਰ 'ਤੇ 'ਮੁਰਗਾ ਬਣਾਉਣ' ਦੀਆਂ ਕਾਰਵਾਈਆਂ ਬੰਦ ਕਰ ਦਿੱਤੀਆਂ ਹਨ। ਹਾਲਾਂਕਿ ਇਸ ਦੇ ਬਾਵਜੂਦ ਪੁਲਿਸ ਥਾਣਿਆਂ ਦੇ ਅੰਦਰ ਅਤੇ ਵਿਸ਼ੇਸ਼ ਤੌਰ 'ਤੇ ਲੜਕੀਆਂ ਦੇ ਸਕੂਲਾਂ-ਕਾਲਜਾਂ ਦੇ ਬਾਹਰ ਅਜੇ ਵੀ ਮਨਚਲੇ ਨੌਜਵਾਨਾਂ ਨੂੰ ਇਹ ਸਜ਼ਾ ਦੇਣ ਦਾ ਸਿਲਸਿਲਾ ਬਾਦਸਤੂਰ ਤੇ ਨਿਰਵਿਘਨ ਜਾਰੀ ਹੈ। ਇਹ ਵੀ ਵੇਖਣ ਵਿਚ ਆਇਆ ਹੈ ਕਿ ਕੁਝ ਸਕੂਲਾਂ ਵਿਚ ਤਾਂ ਅਧਿਆਪਕ ਸ਼ਰਾਰਤ ਕਰਨ ਜਾਂ ਪੜ੍ਹਾਈ ਨਾ ਕਰਨ ਵਾਲੇ ਵਿਦਿਆਰਥੀਆਂ ਨੂੰ ਸਿਰਫ਼ 'ਮੁਰਗਾ ਬਣਨ' ਲਈ ਹੀ ਨਹੀਂ, ਸਗੋਂ ਨਿੱਤ ਨਵੇਂ ਸਟਾਈਲ ਨਾਲ ਮੁਰਗਾ ਬਣਨ ਦੀ ਸਜ਼ਾ ਦਿੰਦੇ ਹਨ, ਜਿਵੇਂ ਕਿ 'ਮੁਰਗਾ ਬਣਨਾ' ਉਨ੍ਹਾਂ ਦੇ ਸਕੂਲੀ ਸਿਲੇਬਸ ਵਿਚ ਸ਼ਾਮਲ ਹੋਵੇ। ਮੁਰਗਾ ਬਣਾਉਣ ਲਈ ਪੰਜ ਸਟਾਈਲ ਸਕੂਲਾਂ ਵਿਚ ਕਾਫ਼ੀ ਪ੍ਰਸਿੱਧ ਹਨ। ਇਨ੍ਹਾਂ ਵਿਚੋਂ ਪਹਿਲਾ ਅਤੇ ਸਾਧਾਰਨ ਤਰੀਕਾ ਹੈ, ਬੈਠ ਕੇ ਮੁਰਗਾ ਬਣਨਾ। ਇਸ ਸਜ਼ਾ ਦੇ ਚਲਦਿਆਂ ਸਜ਼ਾ ਭੋਗੀ ਨੂੰ ਪੂਰੀ ਤਰ੍ਹਾਂ ਨਾਲ ਝੁਕ ਕੇ ਆਪਣੀਆਂ ...

ਪੂਰਾ ਲੇਖ ਪੜ੍ਹੋ »

ਪੰਜਾਬ 'ਤੇ ਮੁਸਲਿਮ ਹਕੂਮਤ ਨਹੀਂ ਚਾਹੁੰਦੇ ਸਨ ਅੰਗਰੇਜ਼

ਦੱਖਣ ਦੀ ਸਰਹੱਦ ਵੱਲ ਹੋਇਆ ਇਕ ਹੋਰ ਵਾਕਿਆ ਦਰਬਾਰ ਦੇ ਸਾਹਮਣੇ ਅੰਗਰੇਜ਼ਾਂ ਦੀ ਨੀਤੀ ਬਾਰੇ ਸ਼ੰਕੇ ਪੈਦਾ ਕਰਦਾ ਸੀ। ਦਰਬਾਰ ਦੇ ਘੋੜਸਵਾਰਾਂ ਦਾ ਇਕ ਗਰੁੱਪ ਸਿੰਧ ਦੇ ਇਲਾਕੇ ਵਿਚ ਕੁਝ ਹਮਲਾਵਰਾਂ ਦਾ ਪਿੱਛਾ ਕਰਦਾ ਸਿੰਧ ਤੇ ਪੰਜਾਬ ਦੇ ਵਿਚਕਾਰ ਦੇ ਇਕ ਇਲਾਕੇ ਵਿਚ ਗਿਆ, ਜਿਸ ਦੀ ਕੋਈ ਨਿਸ਼ਾਨਦੇਹੀ ਨਹੀਂ ਹੋਈ ਸੀ। ਸਰ ਚਾਰਲਸ ਨੇਪੀਅਰ ਨੇ ਇਸ ਨੂੰ ਹੀ ਇਕ ਬਹਾਨਾ ਬਣਾ ਕੇ ਪੂਰੀ ਰੈਜੀਮੈਂਟ 'ਰੋਜਾਂ' ਦੀਆਂ ਸਰਹੱਦਾਂ ਵੱਲ ਭੇਜ ਦਿੱਤੀ। ਅਜਿਹੀਆਂ ਬਹੁਤ ਸਾਰੀਆਂ ਗੱਲਾਂ ਸਨ, ਜਿਨ੍ਹਾਂ ਨੇ ਅੰਗਰੇਜ਼ਾਂ ਨੂੰ ਪੱਤਝੜ ਤੱਕ ਹਰ ਕਾਰਵਾਈ ਰੋਕੀ ਰੱਖਣ ਵਾਸਤੇ ਮਜਬੂਰ ਕੀਤਾ ਹੋਇਆ ਸੀ। ਦਰਬਾਰ ਦੀਆਂ ਫ਼ੌਜਾਂ ਜੰਮੂ ਤੋਂ ਵਾਪਸ ਆ ਚੁੱਕੀਆਂ ਸਨ ਤੇ ਹੁਣ ਲੋੜ ਮਹਿਸੂਸ ਹੋ ਰਹੀ ਸੀ ਕਿ ਸਤਲੁਜ ਦੇ ਨਾਲ ਪਹਿਲਾਂ ਨਾਲੋਂ ਵੱਧ ਫ਼ੌਜਾਂ ਤਾਇਨਾਤ ਕਰਨੀਆਂ ਪੈਣਗੀਆਂ। ਦਰਬਾਰ ਵਲੋਂ ਵੱਡੀਆਂ ਤਨਖਾਹਾਂ ਦੇਣ ਦੇ ਐਲਾਨ ਨਾਲ ਕੰਪਨੀ ਦੇ ਬਹੁਤ ਸਾਰੇ ਹਿੰਦੁਸਤਾਨੀ ਸਿਪਾਹੀ ਛੱਡ ਕੇ ਇਸ ਪਾਸੇ ਆ ਗਏ। ਜਦੋਂ ਕੰਪਨੀ ਦੀਆਂ ਫ਼ੌਜਾਂ ਵਿਚ ਭਗੌੜੇ ਹੋਣ ਦਾ ਦਸਤੂਰ ਵਧਿਆ ਤਾਂ ਕਮਾਂਡਰ ਇਨ ਚੀਫ ਲਾਰਡ ਗੱਫ ਨੇ ਇਸ ...

ਪੂਰਾ ਲੇਖ ਪੜ੍ਹੋ »

ਪੰਜਾਬੀ ਸੱਭਿਆਚਾਰ ਦਾ ਹਿੱਸਾ ਗੋਰਖ ਨਾਥ ਅਤੇ ਟਿੱਲਾ ਜੋਗੀਆਂ

ਗੋਰਖ ਨਾਥ ਦਾ ਨਾਂਅ ਪੰਜਾਬ ਦੀਆਂ ਲੋਕ ਕਥਾਵਾਂ ਵਿਚ ਵਾਰ-ਵਾਰ ਆਉਂਦਾ ਹੈ। ਉਸ ਨੂੰ ਅਲੌਕਿਕ ਸ਼ਕਤੀਆਂ ਵਾਲਾ ਤੇ ਰਿੱਧੀਆਂ-ਸਿੱਧੀਆਂ ਦਾ ਮਾਲਕ ਦਰਸਾਇਆ ਗਿਆ ਹੈ। ਉਸ ਦਾ ਵੇਰਵਾ ਹੀਰ-ਰਾਂਝਾ ਅਤੇ ਪੂਰਨ ਭਗਤ ਦੇ ਕਿੱਸਿਆਂ ਵਿਚ ਵੀ ਆਉਂਦਾ ਹੈ। ਪਰ ਇਹ ਸੰਭਵ ਨਹੀਂ, ਕਿਉਂਕਿ ਹੀਰ-ਰਾਂਝੇ ਦੀ ਘਟਨਾ 16ਵੀਂ ਸਦੀ ਵਿਚ ਹੋਈ ਹੈ ਤੇ ਪੂਰਨ ਭਗਤ ਦੀ ਦੂਸਰੀ ਸਦੀ ਵਿਚ। ਲੱਗਦਾ ਹੈ ਕਿ ਰਾਂਝੇ ਅਤੇ ਪੂਰਨ ਭਗਤ ਨੂੰ ਕੋਈ ਹੋਰ ਨਾਥ ਯੋਗੀ ਮਿਲੇ ਹੋਣਗੇ। ਗੋਰਖ ਨਾਥ ਦੀ ਜਨਮ ਤਾਰੀਖ ਬਾਰੇ ਕੁਝ ਪੱਕਾ ਨਹੀਂ ਹੈ ਪਰ ਇਕ ਅਨੁਮਾਨ ਮੁਤਾਬਕ ਉਸ ਦਾ ਜਨਮ 9ਵੀਂ ਸਦੀ ਵਿਚ ਪੇਸ਼ਾਵਰ ਵਿਖੇ ਹੋਇਆ ਸੀ ਤੇ ਉਸ ਦੇ ਗੁਰੂ ਦਾ ਨਾਂਅ ਮਛਿੰਦਰ ਨਾਥ ਸੀ। ਉਹ ਹੱਠ ਯੋਗੀ ਸੀ ਤੇ ਨਾਥ ਯੋਗੀਆਂ ਦੇ ਡੇਰੇ ਅਤੇ ਮੰਦਰ ਉਸੇ ਦੇ ਸਮੇਂ ਹੀ ਬਣਨੇ ਸ਼ੁਰੂ ਹੋਏ ਸਨ। ਉਸ ਦੇ ਪੈਰੋਕਾਰ ਪੰਜਾਬ ਤੋਂ ਲੈ ਕੇ ਸਾਰੇ ਭਾਰਤ ਅਤੇ ਨਿਪਾਲ ਵਿਚ ਫੈਲੇ ਹੋਏ ਹਨ। ਉਨ੍ਹਾਂ ਨੂੰ ਗੋਰਖਨਾਥੀ, ਦਰਸ਼ਨੀ ਜਾਂ ਕੰਨਫਟੇ ਕਿਹਾ ਜਾਂਦਾ ਹੈ। ਯੂ.ਪੀ. ਦਾ ਮੁੱਖ ਮੰਤਰੀ ਅਦਿੱਤਿਆਨਾਥ ਵੀ ਗੋਰਖਨਾਥੀ ਹੈ ਅਤੇ ਗੋਰਖਪੁਰ ਦੇ ਗੋਰਖ ਨਾਥ ਡੇਰੇ ਦਾ ਮੁਖੀ ਹੈ। ਇਹ ...

ਪੂਰਾ ਲੇਖ ਪੜ੍ਹੋ »

ਬਰਸੀ 'ਤੇ ਵਿਸ਼ੇਸ਼

ਸਿੱਖ ਪੰਥ ਦੇ ਅਨਮੋਲ ਹੀਰੇ ਸਿੰਘ ਸਾਹਿਬ ਗਿਆਨੀ ਮੱਲ ਸਿੰਘ

ਇਕ ਧਾਰਮਿਕ ਸ਼ਖ਼ਸੀਅਤ ਦਾ ਕਿਸੇ ਸੰਸਥਾ ਵਿਚ ਆਪਣਾ ਵਿਸ਼ੇਸ਼ ਪ੍ਰਭਾਵ ਹੁੰਦਾ ਹੈ, ਜੋ ਕਿ ਉਨ੍ਹਾਂ ਸੇਵਾ ਸਿਮਰਨ, ਤਿਆਗ, ਪਰਉਪਕਾਰ ਅਤੇ ਨਿਰਵਿਵਾਦ ਰਹਿ ਕੇ ਆਪਣੇ ਜੀਵਨ ਕਾਲ ਵਿਚ ਕਮਾਇਆ ਹੁੰਦਾ ਹੈ। ਅਜਿਹੀ ਜੀਵਨ ਸ਼ੈਲੀ ਦੇ ਮਾਲਕ ਸਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ। ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਜਥੇਦਾਰ ਸਾਹਿਬ ਦਾ ਜਨਮ ਮਾਲਵੇ ਦੀ ਧਰਤੀ ਉੱਪਰ ਪਿੰਡ ਭਾਜੋਕੇ, ਤਹਿਸੀਲ ਬਰਨਾਲਾ, ਜ਼ਿਲ੍ਹਾ ਸੰਗਰੂਰ ਵਿਖੇ 1 ਅਪ੍ਰੈਲ, 1955 ਨੂੰ ਪਿਤਾ ਸ: ਸਰਵਣ ਸਿੰਘ ਅਤੇ ਮਾਤਾ ਸਰਦਾਰਨੀ ਪ੍ਰਤਾਪ ਦੇ ਗ੍ਰਹਿ 'ਚ ਹੋਇਆ। ਸਕੂਲੀ ਵਿੱਦਿਆ ਉਪਰੰਤ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਗਿਆਨੀ ਪਾਸ ਕੀਤੀ। ਗੁਰਮਤਿ ਗੁਰਬਾਣੀ ਅਤੇ ਇਤਿਹਾਸ ਦੀ ਤਾਲੀਮ ਉਨ੍ਹਾਂ ਸਮੇਂ ਦੇ ਮਹਾਨ ਵਿਦਵਾਨਾਂ ਮਹੰਤ ਭਾਗ ਸਿੰਘ ਨਿਰਮਲਾ ਸੰਪਰਦਾਇ ਅਤੇ ਟਕਸਾਲ ਮੁਖੀ ਗਿਆਨੀ ਕਰਤਾਰ ਸਿੰਘ ਖ਼ਾਲਸਾ ਪਾਸੋਂ ਪ੍ਰਾਪਤ ਕੀਤੀ। ਗਿਆਨੀ ਕਰਤਾਰ ਸਿੰਘ ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਨਾਲ ਜਥੇ ਵਿਚ ਰਹਿ ਕੇ ਵਡਮੁੱਲੀਆਂ ਸੇਵਾਵਾਂ ਨਿਭਾਉਣ ਦੇ ...

ਪੂਰਾ ਲੇਖ ਪੜ੍ਹੋ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX