ਤਾਜਾ ਖ਼ਬਰਾਂ


ਹੁਸ਼ਿਆਰਪੁਰ ਵਿਖੇ ਦੋ ਦੁਕਾਨਾਂ 'ਚ ਲੱਗੀ ਭਿਆਨਕ ਅੱਗ
. . .  14 minutes ago
ਹੁਸ਼ਿਆਰਪੁਰ, 21 ਜਨਵਰੀ (ਬਲਜਿੰਦਰਪਾਲ ਸਿੰਘ)- ਘੰਟਾ ਘਰ ਦੇ ਨਜ਼ਦੀਕ ਡਰਾਈ-ਕਲੀਨਰ ਅਤੇ ਕੱਪੜਿਆਂ ਦੀ ਦੁਕਾਨ 'ਚ ਅੱਜ ਭਿਆਨਕ ਅੱਗ ਲੱਗ ਗਈ। ਇਸ ਹਾਦਸੇ 'ਚ ਲੱਖਾਂ ਰੁਪਏ ਦਾ...
ਜਿਸ ਨੇ ਵਿਰੋਧ ਕਰਨਾ ਹੈ ਕਰ ਲਓ, ਨਾਗਰਿਕਤਾ ਕਾਨੂੰਨ ਵਾਪਸ ਨਹੀਂ ਹੋਵੇਗਾ- ਅਮਿਤ ਸ਼ਾਹ
. . .  25 minutes ago
ਲਖਨਊ, 21 ਜਨਵਰੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਦੇ ਸਮਰਥਨ 'ਚ ਇੱਕ ਰੈਲੀ ਨੂੰ ਸੰਬੋਧਿਤ ਕੀਤਾ। ਉੱਤਰ ਪ੍ਰਦੇਸ਼ ਦੇ ਲਖਨਊ 'ਚ ਹੋਈ ਇਸ ਰੈਲੀ 'ਚ...
ਮੋਦੀ ਅਤੇ ਓਲੀ ਨੇ ਵਿਰਾਟ ਨਗਰ ਆਈ.ਸੀ.ਪੀ ਦਾ ਕੀਤਾ ਉਦਘਾਟਨ
. . .  34 minutes ago
ਨੇਪਾਲ, 21 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਮੰਗਲਵਾਰ ਨੂੰ ਇੱਥੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਦੋਹਾਂ ...
ਜਲ ਸਪਲਾਈ ਵਿਭਾਗ ਦੇ ਐੱਸ. ਡੀ. ਓ. ਨੇ ਚਲਾਈ ਗੋਲੀ, ਕਲਰਕ ਜ਼ਖ਼ਮੀ
. . .  about 1 hour ago
ਸੰਗਰੂਰ, 21 ਜਨਵਰੀ (ਦਮਨਜੀਤ ਸਿੰਘ)- ਸੰਗਰੂਰ ਦੇ ਜਲ ਸਪਲਾਈ ਅਤੇ ਸੀਵਰੇਜ ਬੋਰਡ ਦਫ਼ਤਰ ਵਿਖੇ ਵਿਭਾਗ ਦੇ ਹੀ ਐੱਸ. ਡੀ. ਓ. ਵਲੋਂ ਇੱਕ ਕਲਰਕ 'ਤੇ ਗੋਲੀ ਚਲਾਉਣ ਦਾ ਸਨਸਨੀਖ਼ੇਜ਼ ਮਾਮਲਾ...
ਦੁਕਾਨ ਲੁੱਟਣ ਆਏ ਲੁਟੇਰਿਆ ਨੇ ਮਾਲਕ 'ਤੇ ਚਲਾਈ ਗੋਲੀ
. . .  about 1 hour ago
ਫ਼ਤਿਹਗੜ੍ਹ ਸਾਹਿਬ, 21 ਜਨਵਰੀ (ਬਲਜਿੰਦਰ ਸਿੰਘ) - ਫ਼ਤਿਹਗੜ੍ਹ ਸਾਹਿਬ 'ਚ ਪੈਂਦੇ ਸਰਹਿੰਦ ਮੰਡੀ ਓਵਰਬ੍ਰਿਜ ਨੇੜੇ ਸਥਿਤ ਕਰਿਆਨਾ ਦੀ ਹੋਲਸੇਲ ਦੀ ਦੁਕਾਨ '...
ਅਵੰਤੀਪੋਰਾ 'ਚ ਮੁਠਭੇੜ ਦੌਰਾਨ ਫੌਜ ਦਾ ਜਵਾਨ ਅਤੇ ਇੱਕ ਐੱਸ. ਪੀ. ਓ. ਸ਼ਹੀਦ
. . .  about 1 hour ago
ਸ੍ਰੀਨਗਰ, 21 ਜਨਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ 'ਚ ਅੱਜ ਅੱਤਵਾਦੀਆਂ ਨਾਲ ਹੋਈ ਮੁਠਭੇੜ ਦੌਰਾਨ ਫੌਜ ਦਾ...
ਹਾਈਕੋਰਟ ਪਹੁੰਚਿਆ ਜੇ. ਐੱਨ. ਯੂ. ਵਿਦਿਆਰਥੀ ਸੰਗਠਨ, ਲੇਟ ਫ਼ੀਸ ਅਤੇ ਹੋਸਟਲ ਮੈਨੂਅਲ 'ਚ ਬਦਲਾਅ ਦੀ ਕੀਤੀ ਮੰਗ
. . .  about 1 hour ago
ਨਵੀਂ ਦਿੱਲੀ, 21 ਜਨਵਰੀ- ਦਿੱਲੀ ਸਥਿਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਪ੍ਰਸ਼ਾਸਨ ਦੇ ਕੁਝ ਫ਼ੈਸਲਿਆਂ ਵਿਰੁੱਧ ਜੇ. ਐੱਨ. ਯੂ. ਵਿਦਿਆਰਥੀ ਸੰਗਠਨ ਦਿੱਲੀ ਹਾਈਕੋਰਟ 'ਚ ਪਹੁੰਚ...
ਕੁਫ਼ਰੀ 'ਚ ਹੋਈ ਤਾਜ਼ਾ ਬਰਫ਼ਬਾਰੀ, ਖਿੜੇ ਸੈਲਾਨੀਆਂ ਦੇ ਚਿਹਰੇ
. . .  about 2 hours ago
ਸ਼ਿਮਲਾ, 21 ਜਨਵਰੀ- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ 'ਚ ਪੈਂਦੇ ਕੁਫ਼ਰੀ 'ਚ ਅੱਜ ਤਾਜ਼ਾ ਬਰਫ਼ਬਾਰੀ ਹੋਈ, ਜਿਸ ਕਾਰਨ ਹਰ ਪਾਸੇ ਬਰਫ਼ ਦੀ ਚਿੱਟੀ...
ਨੇਪਾਲ ਦੇ ਹੋਟਲ 'ਚੋਂ ਮਿਲੀਆਂ ਕੇਰਲ ਦੇ 8 ਸੈਲਾਨੀਆਂ ਦੀਆਂ ਲਾਸ਼ਾਂ
. . .  about 2 hours ago
ਕਾਠਮੰਡੂ, 21 ਜਨਵਰੀ- ਨੇਪਾਲ ਦੇ ਦਮਨ ਦੇ ਇੱਕ ਹੋਟਲ ਰੂਮ 'ਚੋਂ ਕੇਰਲ ਦੇ 8 ਸੈਲਾਨੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਇਸ ਸੰਬੰਧੀ ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੇ...
ਧਾਰਾ 370 ਨੂੰ ਬੇਅਸਰ ਕਰਨ ਵਿਰੁੱਧ ਦਾਇਰ ਪਟੀਸ਼ਨਾਂ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ
. . .  about 2 hours ago
ਨਵੀਂ ਦਿੱਲੀ, 21 ਜਨਵਰੀ- ਜੰਮੂ-ਕਸ਼ਮੀਰ 'ਚੋਂ ਧਾਰਾ 370 ਨੂੰ ਬੇਅਸਰ ਕਰਨ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਵਿਰੁੱਧ ਦਾਇਰ ਪਟੀਸ਼ਨਾਂ...
ਹੋਰ ਖ਼ਬਰਾਂ..

ਸਾਡੀ ਸਿਹਤ

ਸਹੀ ਸਾਹ ਲੈਣਾ : ਜਿਊਣ ਲਈ ਅਹਿਮ

ਜਿਊਣ ਲਈ ਸਾਹ ਲੈਣਾ ਸਭ ਤੋਂ ਅਹਿਮ ਹੈ। ਸਾਹ ਚੱਲ ਰਿਹਾ ਹੈ ਤਾਂ ਤੁਸੀਂ ਜ਼ਿੰਦਾ ਹੋ। ਸਾਹ ਬੰਦ ਹੋਣ 'ਤੇ ਦੁਨੀਆ ਨੂੰ ਅਲਵਿਦਾ ਕਹਿਣਾ ਪੈਂਦਾ ਹੈ। ਪੈਦਾ ਹੋਣ ਤੋਂ ਲੈ ਕੇ ਜੀਵਨ ਦੇ ਆਖਰੀ ਸਮੇਂ ਤੱਕ ਅਸੀਂ ਸਾਹ ਲੈਂਦੇ ਹਾਂ। ਜੇ ਅਸੀਂ ਸਹੀ ਤਰੀਕੇ ਨਾਲ ਸਾਹ ਲੈਣਾ ਸਿੱਖ ਲਈਏ ਤਾਂ ਅਸੀਂ ਜ਼ਿਆਦਾ ਤੰਦਰੁਸਤ ਅਤੇ ਖੁਸ਼ ਰਹਿ ਸਕਦੇ ਹਾਂ। ਅਸੀਂ ਆਪਣੇ ਫੇਫੜਿਆਂ ਦੀ ਸਮਰੱਥਾ ਅਨੁਸਾਰ ਸਾਹ ਨਹੀਂ ਲੈਂਦੇ, ਉਸ ਦੀ 15-20 ਫੀਸਦੀ ਤੱਕ ਹੀ ਵਰਤੋਂ ਕਰਦੇ ਹਾਂ।
ਸਾਹ ਲੈਣ ਦਾ ਸਹੀ ਤਰੀਕਾ : ਸਾਹ ਲੈਣ ਦਾ ਸਹੀ ਤਰੀਕਾ ਜਾਣਨ ਲਈ ਸਾਹ ਲੈਂਦੇ ਸਮੇਂ ਪੇਟ 'ਤੇ ਹੱਥ ਰੱਖੋ। ਜੇ ਤੁਹਾਡਾ ਪੇਟ ਸਾਹ ਲੈਣ ਦੇ ਨਾਲ ਫੁੱਲਦਾ ਹੈ ਅਤੇ ਸਾਹ ਛੱਡਣ 'ਤੇ ਪੇਟ ਅੰਦਰ ਜਾਂਦਾ ਹੈ ਤਾਂ ਇਹ ਸਾਹ ਲੈਣ ਅਤੇ ਛੱਡਣ ਦਾ ਸਹੀ ਤਰੀਕਾ ਹੈ। ਅਕਸਰ ਲੋਕ ਸਾਹ ਲੈਂਦੇ ਸਮੇਂ ਪੇਟ ਅੰਦਰ ਕਰਦੇ ਹਨ ਅਤੇ ਸਾਹ ਛੱਡਣ ਸਮੇਂ ਪੇਟ ਬਾਹਰ। ਇਹ ਗ਼ਲਤ ਹੈ। ਅਜਿਹਾ ਕਰਨ ਨਾਲ ਸਾਡੇ ਫੇਫੜਿਆਂ ਅਤੇ ਦਿਲ 'ਤੇ ਜ਼ਿਆਦਾ ਦਬਾਅ ਪੈਂਦਾ ਹੈ।
ਇਸ ਵਾਸਤੇ ਦਿਨ ਵਿਚ ਕਈ ਵਾਰ ਆਪਣੇ-ਆਪ ਨੂੰ ਚੈੱਕ ਕਰਨਾ ਚਾਹੀਦਾ ਹੈ ਕਿ ਅਸੀਂ ਸਾਹ ਠੀਕ ਲੈ ਰਹੇ ਹਾਂ ਜਾਂ ਗ਼ਲਤ। ਵਾਰ-ਵਾਰ ਦੇ ਅਭਿਆਸ ਨਾਲ ਅਸੀਂ ਸਹੀ ਤਰੀਕੇ ਨਾਲ ਸਾਹ ਲੈ ਸਕਦੇ ਹਾਂ। ਗੁਬਾਰਾ ਇਸ ਦੀ ਸਹੀ ਉਦਾਹਰਨ ਹੈ। ਜਿਵੇਂ ਹਵਾ ਭਰਨ ਦੇ ਨਾਲ-ਨਾਲ ਗੁਬਾਰਾ ਫੁੱਲਦਾ ਹੈ ਅਤੇ ਹਵਾ ਨਿਕਲਣ 'ਤੇ ਗੁਬਾਰਾ ਸੁੰਗੜਨਾ ਸ਼ੁਰੂ ਹੋ ਜਾਂਦਾ ਹੈ, ਇਸੇ ਤਰ੍ਹਾਂ ਸਾਡਾ ਪੇਟ ਵੀ ਸਾਹ ਲੈਣ ਅਤੇ ਛੱਡਣ ਦੇ ਨਾਲ ਕੰਮ ਕਰਦਾ ਹੈ।
ਇਕ ਮਿੰਟ ਵਿਚ ਅਸੀਂ (ਆਮ ਆਦਮੀ) 12 ਤੋਂ 20 ਸਾਹ ਲੈਂਦੇ ਹਾਂ, ਖਿਡਾਰੀ ਹੋਰ ਜ਼ਿਆਦਾ। ਸਰੀਰਕ ਮਿਹਨਤ ਕਰਨ ਵਾਲਿਆਂ ਦੀ ਸਾਹ ਲੈਣ ਦੀ ਸਮਰੱਥਾ 10 ਤੋਂ 12 ਹੁੰਦੀ ਹੈ। ਮੋਟੇ ਲੋਕ ਜ਼ਿਆਦਾ ਸਾਹ ਲੈਂਦੇ ਹਨ। ਇਕ ਮਿੰਟ ਵਿਚ 12 ਤੋਂ 25 ਸਾਹ ਲੈਣਾ ਨਾਰਮਲ ਮੰਨਿਆ ਜਾਂਦਾ ਹੈ। ਇਸ ਤੋਂ ਜ਼ਿਆਦਾ ਜਾਂ ਘੱਟ ਠੀਕ ਨਹੀਂ। ਬੁੱਢੇ ਲੋਕ ਇਕ ਮਿੰਟ ਵਿਚ 12 ਤੋਂ 28 ਤੱਕ ਸਾਹ ਲੈਂਦੇ ਹਨ, ਜੋ ਨਾਰਮਲ ਹੈ।
ਡੂੰਘੇ, ਹੌਲੀ ਸਾਹ ਲੈਣ ਦੇ ਲਾਭ : ਸਾਹ ਹਮੇਸ਼ਾ ਹੌਲੀ ਅਤੇ ਡੂੰਘੇ ਲਓ। ਇਸ ਨਾਲ ਤਣਾਅ ਘੱਟ ਹੁੰਦਾ ਹੈ, ਖੂਨ ਦੇ ਦਬਾਅ ਘੱਟ ਹੁੰਦਾ ਹੈ, ਸਰੀਰ ਵਿਚ ਖੂਨ ਦਾ ਦੌਰਾ ਬਿਹਤਰ ਹੁੰਦਾ ਹੈ। ਸਰੀਰ ਵਿਚੋਂ ਅਜਿਹੇ ਹਾਰਮੋਨਜ਼ ਨਿਕਲਦੇ ਹਨ ਜੋ ਸਾਡੇ ਦਰਦ ਨੂੰ ਘੱਟ ਕਰਦੇ ਹਨ, ਮਨ ਸ਼ਾਂਤ ਰਹਿੰਦਾ ਹੈ, ਮਨ 'ਤੇ ਕਾਬੂ ਕਰਨਾ ਆਸਾਨ ਹੁੰਦਾ ਹੈ। ਅਸੀਂ ਸੁਚੇਤ ਰਹਿੰਦੇ ਹਾਂ ਅਤੇ ਨਰਵਸ ਸਿਸਟਮ ਬਿਹਤਰ ਹੁੰਦਾ ਹੈ। ਲੰਬੇ, ਡੂੰਘੇ ਸਾਹ ਨਾਲ ਯਾਦਾਸ਼ਤ ਚੰਗੀ ਹੁੰਦੀ ਹੈ ਅਤੇ ਮਾਨਸਿਕ ਇਕਾਗਰਤਾ ਵਧਦੀ ਹੈ। ਸਾਡੀ ਪਾਚਣ ਪ੍ਰਣਾਲੀ ਵਿਚ ਸੁਧਾਰ ਹੁੰਦਾ ਹੈ ਅਤੇ ਊਰਜਾ ਦਾ ਪੱਧਰ ਵਧਦਾ ਹੈ।
ਤੇਜ਼ ਸਾਹ ਲੈਣ ਦੇ ਨੁਕਸਾਨ : ਤੇਜ਼-ਤੇਜ਼ ਲੈਣ ਨਾਲ ਸਰੀਰ ਵਿਚ ਆਕਸੀਜਨ ਘੱਟ ਹੋ ਜਾਂਦੀ ਹੈ, ਜਿਸ ਨਾਲ ਤਣਾਅ, ਦਮਾ, ਨਿਮੋਨੀਆ ਅਤੇ ਦੌਰੇ ਦੀ ਸੰਭਾਵਨਾ ਵਧ ਜਾਂਦੀ ਹੈ। ਸਾਡੀਆਂ ਮਾਸਪੇਸ਼ੀਆਂ ਵਿਚ ਅਕੜਾਅ ਆਉਣ ਨਾਲ ਕ੍ਰੈਂਪਸ ਵਧਦੇ ਹਨ। ਦਿਲ ਦੀ ਧੜਕਣ ਵਧਦੀ ਹੈ, ਖੂਨ ਦਾ ਦਬਾਅ ਵਧਦਾ ਹੈ, ਸਾਹ ਲੈਣ ਵਿਚ ਮੁਸ਼ਕਿਲ ਹੁੰਦੀ ਹੈ। ਇਸ ਲਈ ਅੱਜ ਤੋਂ ਹੀ ਸਹੀ ਸਾਹ ਲੈਣ ਦੀ ਆਦਤ ਪਾਓ ਤਾਂ ਕਿ ਸਰੀਰ ਨੂੰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ। ਹਰ ਘੰਟੇ ਬਾਅਦ 3-4 ਮਿੰਟ ਤੱਕ ਸਹੀ ਸਾਹ ਲੈਣ ਦਾ ਅਭਿਆਸ ਕਰੋ।


-ਨੀਤੂ ਗੁਪਤਾ


ਖ਼ਬਰ ਸ਼ੇਅਰ ਕਰੋ

ਆਓ ਜਾਣੀਏ ਚਾਕਲੇਟ ਬਾਰੇ

ਪਿਛਲੇ ਕੁਝ ਸਾਲਾਂ ਵਿਚ ਚਾਕਲੇਟ ਨੂੰ ਲੈ ਕੇ ਕਈ ਖੋਜਾਂ ਹੋਈਆਂ ਹਨ ਜਿਨ੍ਹਾਂ ਵਿਚੋਂ ਇਹ ਰੌਸ਼ਨੀ ਵਿਚ ਆਈ ਹੈ ਕਿ ਚਾਕਲੇਟ ਦਿਲ ਨੂੰ ਸੁਰੱਖਿਆ ਦਿੰਦੀ ਹੈ, ਕੈਂਸਰ ਨੂੰ ਦੂਰ ਰੱਖਦੀ ਹੈ ਅਤੇ ਕਈ ਸਿਹਤਮੰਦ ਲਾਭ ਦਿੰਦੀ ਹੈ। ਫਲਾਂ ਤੇ ਸਬਜ਼ੀਆਂ ਦੀ ਤਰ੍ਹਾਂ ਇਹ ਵੀ ਪੌਸ਼ਕ ਹੈ। ਆਓ ਮਾਰਦੇ ਹਾਂ ਇਨ੍ਹਾਂ ਖੋਜਾਂ 'ਤੇ ਨਜ਼ਰ ਜੋ ਦੱਸਦੇ ਹਨ ਚਾਕਲੇਟ ਦੇ ਸਰੀਰ 'ਤੇ ਪੈਣ ਵਾਲੇ ਪ੍ਰਭਾਵਾਂ ਨੂੰ।
ਚਾਕਲੇਟ ਵਿਚ ਹੋਰ ਬੀਜਾਂ ਦੀ ਤਰ੍ਹਾਂ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਚਾਕਲੇਟ ਵਿਚ ਐਂਟੀਆਕਸੀਡੈਂਟ ਫਲੇਵੋਨਾਈਡਸ ਪਾਏ ਜਾਂਦੇ ਹਨ। ਇਨ੍ਹਾਂ ਫਲੈਵੋਨਾਈਡਸ ਦਾ ਖੂਨ ਵਿਚ ਜ਼ਿਆਦਾ ਪੱਧਰ ਸਿਹਤਮੰਦ ਮੰਨਿਆ ਜਾਂਦਾ ਹੈ। ਕਈ ਖੋਜਾਂ ਤੋਂ ਇਹ ਸਾਹਮਣੇ ਆਇਆ ਹੈ ਕਿ ਫਲੈਵੋਨਾਈਡਸ ਦਾ ਖੂਨ ਵਿਚ ਜ਼ਿਆਦਾ ਪੱਧਰ ਦਿਲ ਰੋਗਾਂ, ਫੇਫੜਿਆਂ ਅਤੇ ਸਤਨ ਕੈਂਸਰ, ਅਸਥਮਾ, ਟਾਈਪ-2 ਸ਼ੂਗਰ ਦੀ ਸੰਭਾਵਨਾ ਘੱਟ ਕਰਦਾ ਹੈ।
ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਚਾਕਲੇਟ ਵਿਚ ਕੈਲੋਰੀ ਅਤੇ ਚਰਬੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਕ ਛੋਟੀ ਚਾਕਲੇਟ ਬਾਰ ਭਾਵ 30 ਗ੍ਰਾਮ ਚਾਕਲੇਟ ਵਿਚ 140-150 ਕੈਲੋਰੀ ਤੇ 8-10 ਗ੍ਰਾਮ ਚਰਬੀ ਦੀ ਮਾਤਰਾ ਪਾਈ ਜਾਂਦੀ ਹੈ, ਇਸ ਲਈ ਚਾਕਲੇਟ ਦਾ ਸੇਵਨ ਵਜ਼ਨ ਵਧਾਉਂਦਾ ਹੈ। ਚਾਕਲੇਟ ਦਾ ਸੇਵਨ ਕਰਦੇ ਸਮੇਂ ਤੁਹਾਡੇ ਵਲੋਂ ਲਿਆ ਜਾ ਰਿਹਾ ਭੋਜਨ ਵਿਚ ਕੈਲੋਰੀ ਦੀ ਮਾਤਰਾ ਘੱਟ ਹੋਣੀ ਚਾਹੀਦੀ।
ਚਾਕਲੇਟ ਵਿਚ ਕੈਲੋਰੀ ਦੀ ਤੇ ਚਰਬੀ ਦੀ ਜ਼ਿਆਦਾ ਮਾਤਰਾ ਦੇ ਕਾਰਨ ਇਸ ਨੂੰ ਸਿਹਤਵਰਧਕ ਨਹੀਂ ਮੰਨਿਆ ਜਾਂਦਾ। ਚਾਕਲੇਟ ਨੂੰ ਦੰਦਾਂ ਲਈ ਵੀ ਚੰਗਾ ਨਹੀਂ ਮੰਨਿਆ ਜਾਂਦਾ ਕਿਉਂਕਿ ਚਾਕਲੇਟ ਵਿਚ ਜੋ ਪਦਾਰਥ ਮਿਲਾਏ ਜਾਂਦੇ ਹਨ, ਉਹ ਦੰਦ ਟੁੱਟਣ ਦਾ ਕਾਰਨ ਬਣਦੇ ਹਨ। ਸਾਦੀ ਚਾਕਲੇਟ ਮਿੱਠੀ ਹੋਣ ਦੇ ਬਾਵਜੂਦ ਚਿਪਕਣ ਵਾਲੀ ਨਹੀਂ ਹੁੰਦੀ ਪਰ ਕੁਝ ਚਾਕਲੇਟ ਪ੍ਰੋਡਕਟਸ ਵਿਚ ਕੈਰੇਮਲ, ਕਿਸ਼ਮਿਸ਼ ਆਦਿ ਮਿਲਾਏ ਜਾਂਦੇ ਹਨ ਜੋ ਦੰਦਾਂ ਲਈ ਨੁਕਸਾਨਦਾਇਕ ਹੁੰਦੇ ਹਨ।
ਚਾਕਲੇਟ ਵਿਚ ਕੈਫੀਨ ਦੀ ਮਾਤਰਾ ਕਾਫੀ ਘੱਟ ਹੁੰਦੀ ਹੈ, ਚਾਹ ਤੇ ਕਾਫੀ ਦੀ ਤੁਲਨਾ ਵਿਚ। ਇਕ ਕੱਪ ਚਾਹ ਵਿਚ ਕੈਫੀਨ ਦੀ ਮਾਤਰਾ 40 ਮਿ.ਗ੍ਰਾ. ਅਤੇ ਇਕ ਕੱਪ ਕਾਫੀ ਵਿਚ 115 ਮਿ.ਗ੍ਰਾ. ਹੁੰਦੀ ਹੈ ਜਦ ਕਿ ਮਿਲਕ ਚਾਕਲੇਟ ਦੀ 30 ਗ੍ਰਾਮ ਬਾਰ ਵਿਚ ਕੈਫੀਨ ਸਿਰਫ਼ 6 ਮਿ.ਗ੍ਰਾ. ਤੇ ਡਾਰਕ ਚਾਕਲੇਟ ਵਿਚ 20 ਮਿ.ਗ੍ਰਾ. ਹੁੰਦੀ ਹੈ।

ਰੋਗ ਪ੍ਰਤੀਰੋਧਕ ਅਤੇ ਵਿਟਾਮਿਨ ਨਾਲ ਭਰਪੂਰ-ਸ਼ਹਿਦ

ਜੇਕਰ ਸ਼ਹਿਦ ਦਾ ਰਸਾਇਣਕ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਸ਼ਹਿਦ ਵਿਚ ਚੀਨੀ ਦੇ ਇਲਾਵਾ ਅਲਬਿਊਮਿਨ, ਚਰਬੀ, ਪਰਾਗ, ਕੇਸਰ, ਵਿਟਾਮਿਨ-ਸੀ ਅਤੇ ਭਰਪੂਰ ਮਾਤਰਾ ਵਿਚ ਖਣਿਜ ਦਾ ਮਿਸ਼ਰਣ ਪਾਇਆ ਜਾਂਦਾ ਹੈ। ਮਨੁੱਖ ਦਾ ਹਾਜ਼ਮਾ ਇਸ ਨੂੰ ਹਜ਼ਮ ਕਰਨ ਵਿਚ ਬਹੁਤ ਜ਼ਿਆਦਾ ਮਜ਼ਬੂਤ ਹੁੰਦਾ ਹੈ। ਇਸ ਦੇ ਗੁਣਾਂ ਦੇ ਕਾਰਨ ਇਹ ਰੋਗੀਆਂ ਲਈ ਬਹੁਤ ਲਾਭਕਾਰੀ ਸਿੱਧ ਹੋਇਆ ਹੈ।
ਸ਼ਹਿਦ ਇਕ ਪੌਸ਼ਟਿਕਤਾ ਨਾਲ ਭਰਪੂਰ ਭੋਜਨ ਹੈ। ਇਹ ਸਰੀਰ ਨੂੰ ਊਰਜਾ ਪ੍ਰਦਾਨ ਕਰ ਰੋਗਾਂ ਦਾ ਨਾਸ਼ ਕਰਦਾ ਹੈ। ਮਧੂਮੱਖੀਆਂ ਵਲੋਂ ਬਣਾਇਆ ਇਹ ਅਨਮੋਲ ਕੁਦਰਤੀ ਤੋਹਫ਼ਾ ਰੋਗੀਆਂ ਲਈ ਇਕ ਬਹੁਤ ਵਧੀਆ ਦਵਾਈ ਹੈ।
ਸ਼ਹਿਦ ਦੇ ਸਾਲਾਂ ਤੱਕ ਵੀ ਰੱਖੇ ਜਾਣ ਤੱਕ ਇਸ ਵਿਚ ਸੜਨ ਦੇ ਲੱਛਣ ਨਹੀਂ ਆਉਂਦੇ। ਇਸ ਨੂੰ ਕਿਸੇ ਵੀ ਹੋਰ ਤੱਤ ਦੇ ਨਾਲ ਮਿਲਾਇਆ ਨਹੀਂ ਜਾ ਸਕਦਾ। ਇਸ ਨੂੰ ਕਿਸੇ ਤੱਤ ਦੇ ਨਾਲ ਮਿਲਾਉਣ 'ਤੇ ਇਹ ਨਸ਼ਟ ਨਹੀਂ ਹੋ ਜਾਂਦਾ ਹੈ ਜਾਂ ਆਪਣੀ ਗੁਣਵੱਤਾ ਗਵਾ ਦਿੰਦਾ ਹੈ। ਸ਼ਹਿਦ ਦੇ ਸਾਰੇ ਤੱਤਾਂ ਨੂੰ ਮਿਲਾ ਕੇ ਵਿਗਿਆਨੀਆਂ ਨੇ ਇਸ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਨਾਕਾਮਯਾਬ ਰਹੇ। ਚਾਹ, ਕਾਫੀ ਵਰਗੇ ਪੀਣ ਵਾਲੇ ਪਦਾਰਥਾਂ ਦੀ ਥਾਂ 'ਤੇ ਜੇਕਰ ਇਕ ਕੱਪ ਪਾਣੀ ਵਿਚ ਦੋ ਚਮਚ ਸ਼ਹਿਦ ਪਾ ਕੇ ਹਰ ਰੋਜ਼ ਪੀਤਾ ਜਾਵੇ ਤਾਂ ਇਹ ਸਰੀਰ ਦੀ ਥਕਾਵਟ ਨੂੰ ਦੂਰ ਕਰਕੇ ਪਾਚਨ ਸ਼ਕਤੀ ਅਤੇ ਸਾਡੀ ਰੋਗ ਪ੍ਰਤੀਰੋਧੀ ਸ਼ਕਤੀ ਨੂੰ ਵਧਾਉਂਦਾ ਹੈ। ਸਿਹਤਮੰਦ ਸਰੀਰ ਲਈ ਸ਼ਹਿਦ ਸਰਬੋਤਮ ਹੈ। ਹੁਣ ਸ਼ਹਿਦ ਦਾ ਪ੍ਰਯੋਗ ਕਰਕੇ ਕਈ ਤਰ੍ਹਾਂ ਦੀਆਂ ਦਵਾਈਆਂ ਦਾ ਵੀ ਨਿਰਮਾਣ ਹੋ ਰਿਹਾ ਹੈ।
ਪਾਚਨ ਕਾਰਜਸ਼ੀਲਤਾ ਵਧਾਉਣ ਅਤੇ ਸ਼ਕਤੀ ਹਾਸਲ ਕਰਨ ਲਈ ਅਣਗਣਿਤ ਟਾਨਿਕ ਬਾਜ਼ਾਰ ਵਿਚ ਮੌਜੂਦ ਹਨ ਪਰ ਇਹ ਫਾਇਦਾ ਦੇਣ ਦੇ ਨਾਲ-ਨਾਲ ਆਪਣਾ ਬੁਰਾ ਪ੍ਰਭਾਵ ਵੀ ਛੱਡ ਸਕਦੇ ਹਨ ਪਰ ਸ਼ਹਿਦ ਇਨ੍ਹਾਂ ਸਭ ਦਾ ਬਦਲ ਹੈ। ਇਸ ਦੇ ਲਾਭ ਅਣਗਿਣਤ ਹਨ ਪਰ ਹਾਨੀਆਂ ਨਿਗੁਣ ਹਨ।


-ਸੁਨੀਲ ਪਰਸਾਈ

ਦੰਦਾਂ ਦੀ ਸਿਹਤ ਅਤੇ ਸੁੰਦਰਤਾ

ਦੰਦ ਸਾਡੇ ਸਰੀਰ ਦਾ ਅਹਿਮ ਅੰਗ ਹਨ। ਸਾਹਮਣੇ ਵਾਲੇ ਦੰਦ ਸੁੰਦਰਤਾ (ਦਿੱਖ) ਲਈ, ਬੋਲਣ ਲਈ ਅਤੇ ਚੱਕ ਮਾਰ ਕੇ ਖਾਣ ਲਈ ਵਰਤੋਂ 'ਚ ਆਉਂਦੇ ਹਨ। ਇਨ੍ਹਾਂ ਨਾਲ ਹੀ ਸਾਡੀ ਸ਼ਖ਼ਸੀਅਤ ਅਤੇ ਆਤਮ-ਵਿਸ਼ਵਾਸ ਵਿਚ ਵਾਧਾ ਹੁੰਦਾ ਹੈ। ਸੂਏ ਦੰਦ ਕੱਟਣ ਦਾ ਕੰਮ ਕਰਦੇ ਹਨ ਅਤੇ ਖੂਬਸੂਰਤ ਮੁਸਕਾਨ ਵਾਸਤੇ ਬਹੁਤ ਜ਼ਰੂਰੀ ਹਨ। ਇਹ ਸਭ ਤੋਂ ਮਜ਼ਬੂਤ ਦੰਦ ਹੁੰਦੇ ਹਨ। ਦਾੜ੍ਹਾਂ ਦੀ ਮਦਦ ਨਾਲ ਅਸੀਂ ਖਾਣਾ ਚਿੱਥਦੇ ਹਾਂ ਜੋ ਕਿ ਛੇਤੀ ਹਜ਼ਮ ਹੋ ਜਾਂਦਾ ਹੈ। ਦਾੜ੍ਹਾਂ ਨਾਲ ਸਾਡਾ ਮੂੰਹ ਵੀ ਭਰਿਆ ਲਗਦਾ ਹੈ। ਜੇਕਰ ਦਾੜ੍ਹਾਂ ਨਿਕਲ ਜਾਣ ਤਾਂ ਗੱਲ੍ਹਾਂ ਅੰਦਰ ਨੂੰ ਵੜ ਜਾਂਦੀਆਂ ਹਨ ਤੇ ਉਮਰ ਜ਼ਿਆਦਾ ਨਜ਼ਰ ਆਉਣ ਲਗਦੀ ਹੈ। ਜੇਕਰ ਇਨ੍ਹਾਂ ਸਾਰੇ 32 ਦੰਦਾਂ ਵਿਚੋਂ ਕੋਈ ਵੀ ਦੰਦ ਖਰਾਬ ਹੋ ਜਾਵੇ ਤਾਂ ਸਾਰਾ ਸੰਤੁਲਨ ਵਿਗੜ ਜਾਂਦਾ ਹੈ। ਇਸ ਲਈ ਦੰਦਾਂ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ।
ਦੰਦਾਂ ਦੀਆਂ ਕੁਝ ਆਮ ਬਿਮਾਰੀਆਂ ਹਨ ਜਿਵੇਂ ਕਿ:
* ਦੰਦਾਂ ਨੂੰ ਕੀੜਾ ਲੱਗਣਾ। * ਦੰਦਾਂ ਉਤੇ ਕਰੇੜਾ ਜੰਮਣਾ। * ਦੰਦ ਟੁੱਟ ਜਾਣਾ। * ਦੰਦਾਂ ਦਾ ਰੰਗ ਬਦਲਣਾ ਜਿਵੇਂ ਕਿ ਪੀਲੇ ਹੋ ਜਾਣ ਜਾਂ ਕਾਲੇ ਹੋ ਜਾਣ। * ਦੰਦਾਂ ਉਤੇ ਚਿੱਟੇ ਜਾਂ ਭੂਰੇ ਰੰਗ ਦੇ ਦਾਗ਼ ਪੈਣੇ * ਦੰਦ ਟੇਢੇ ਮੇਢੇ ਹੋਣੇ। * ਦੰਦਾਂ ਦਾ ਆਕਾਰ ਛੋਟਾ, ਵੱਡਾ ਹੋਣਾ। * ਦੰਦ ਦਾ ਹਿਲਦੇ ਹੋਣਾ ਆਦਿ।
ਜੇਕਰ ਦੰਦਾਂ ਨੂੰ ਕੀੜਾ ਲੱਗ ਜਾਵੇ ਤਾਂ ਦੰਦਾਂ ਉਤੇ ਕਾਲਾ ਜਿਹਾ ਥੱਬਾ ਨਜ਼ਰ ਆਉਂਦਾ ਹੈ। ਹੌਲੀ-ਹੌਲੀ ਦੰਦ ਖੁਰਨਾ ਸ਼ੁਰੂ ਹੋ ਜਾਂਦਾ ਹੈ ਅਤੇ ਕਈ ਵਾਰ ਟੁੱਟ ਵੀ ਜਾਂਦਾ ਹੈ, ਇਸ ਲਈ ਜਦੋਂ ਵੀ ਤੁਸੀਂ ਦੰਦਾਂ ਉਤੇ ਕਾਲੇ ਰੰਗ ਦੇ ਨਿਸ਼ਾਨ ਵੇਖੋ ਤਾਂ ਡਾਕਟਰ ਕੋਲ ਜਾ ਕੇ ਇਲਾਜ ਕਰਵਾਓ।
ਦਿਨ ਵਿਚ ਦੋ ਵਾਰ ਸਾਫ ਨਾ ਕਰੀਏ ਤਾਂ ਹੌਲੀ-ਹੌਲੀ ਦੰਦਾਂ ਉਤੇ ਕਰੇੜਾ ਜੰਮ ਜਾਂਦਾ ਹੈ। ਇਸ ਨਾਲ ਮਸੂੜ੍ਹਿਆਂ ਦੀ ਬਿਮਾਰੀ ਹੋ ਜਾਂਦੀ ਹੈ। ਜਿਸ ਕਾਰਨ ਮਸੂੜ੍ਹਿਆਂ ਵਿਚੋਂ ਖ਼ੂਨ ਆਉਣ ਲਗਦਾ ਹੈ। ਮੂੰਹ 'ਚੋਂ ਬਦਬੂ ਆਉਂਦੀ ਹੈ, ਪਸ ਨਿਕਲਣ ਲਗਦੀ ਹੈ, ਹੱਡੀ ਖੁਰ ਜਾਂਦੀ ਹੈ ਅਤੇ ਹੌਲੀ-ਹੌਲੀ ਦੰਦ ਹਿੱਲਣ ਲੱਗ ਜਾਂਦੇ ਹਨ। ਇਸ ਦੇ ਇਲਾਜ ਵਾਸਤੇ ਦੰਦਾਂ ਦੀ ਸਫਾਈ ਕੀਤੀ ਜਾਂਦੀ ਹੈ ਅਤੇ ਕਰੇੜਾ ਸਾਫ਼ ਕੀਤਾ ਜਾਂਦਾ ਹੈ।
ਕਈ ਵਾਰ ਮਰੀਜ਼ ਦਾ ਅਗਲਾ ਦੰਦ ਟੁੱਟ ਜਾਂਦਾ ਹੈ, ਤਾਂ ਵੀ ਘਬਰਾਉਣ ਦੀ ਲੋੜ ਨਹੀਂ। ਜੇਕਰ ਦੰਦ ਟੁੱਟਣ ਤੇ ਮਰੀਜ਼ ਜਲਦੀ ਹੀ ਡਾਕਟਰ ਕੋਲ ਆ ਜਾਵੇ ਤਾਂ ਉਸੇ ਵੇਲੇ ਹੀ ਦੰਦ ਦੀ ਵਿਨਿਅਰਿੰਗ ਕਰ ਕੇ ਉਸ ਨੂੰ ਠੀਕ ਕਰ ਦਿੱਤਾ ਜਾਂਦਾ ਹੈ।
ਜੇਕਰ ਦੰਦ ਜ਼ਿਆਦਾ ਟੁੱਟਿਆ ਹੋਵੇ ਅਤੇ ਨਸ ਨੰਗੀ ਹੋ ਗਈ ਹੋਵੇ ਤਾਂ ਮਰੀਜ਼ ਨੂੰ ਬਹੁਤ ਤਕਲੀਫ਼ ਹੁੰਦੀ ਹੈ। ਇਸ ਤਕਲੀਫ਼ ਵਿਚ ਟੀਕਾ ਲਗਾ ਕੇ ਅਤੇ ਸੁੰਨ ਕਰਕੇ ਨਸ ਦਾ ਇਲਾਜ ਕੀਤਾ ਜਾਂਦਾ ਹੈ ਅਤੇ ਦੰਦ ਨੂੰ ਪੂਰਾ ਬਣਾ ਦਿੱਤਾ ਜਾਂਦਾ ਹੈ।
ਕਈ ਇਲਾਕਿਆਂ ਵਿਚ ਪਾਣੀ ਵਿਚ ਫਲੋਰਾਈਡ ਦੀ ਮਾਤਰਾ ਵੱਧ ਹੁੰਦੀ ਹੈ, ਜਿਸ ਕਰਕੇ ਦੰਦਾਂ ਉਤੇ ਪੀਲੇ ਜਾਂ ਭੂਰੇ ਰੰਗ ਦੇ ਦਾਗ਼ ਪੈ ਜਾਂਦੇ ਹਨ। ਇਸ ਨੂੰ ਮੌਟਲਿੰਗ ਕਹਿੰਦੇ ਹਨ। ਕਈ ਵਾਰ ਬਚਪਨ ਵਿਚ ਕੁਝ ਦਵਾਈਆਂ ਖਾਣ ਨਾਲ ਦੰਦ ਕਾਲੇ ਹੋ ਜਾਂਦੇ ਹਨ। ਕਈ ਮਰੀਜ਼ਾਂ ਦੇ ਦੰਦ ਕੁਦਰਤੀ ਜ਼ਿਆਦਾ ਪੀਲੇ ਹੁੰਦੇ ਹਨ।
ਕਈ ਵਾਰ ਕਈਆਂ ਦੇ ਦੰਦ-ਮੇਢੇ ਹੁੰਦੇ ਹਨ, ਕੋਈ ਦੰਦ ਥੋੜ੍ਹਾ ਜਿਹਾ ਬਾਹਰ ਜਾਂ ਥੋੜ੍ਹਾ ਜਿਹਾ ਅੰਦਰ ਹੁੰਦਾ ਹੈ। ਇਨ੍ਹਾਂ ਨੂੰ ਬਿਨਾਂ ਤਾਰਾਂ ਲਗਾਏ ਇਕ ਦੋ ਸਿਟਿੰਗ ਵਿਚ ਹੀ ਇਕ ਸਾਰ ਜਾਂ ਠੀਕ ਕਰ ਸਕਦੇ ਹਾਂ। ਇਸ ਤਕਨੀਕ ਦਾ ਲਾਭ ਬੱਚਿਆਂ ਨਾਲੋਂ ਵੱਡਿਆਂ ਨੂੰ ਜ਼ਿਆਦਾ ਹੁੰਦਾ ਹੈ ਜੋ ਦੰਦ ਸਿੱਧੇ ਕਰਨ ਲਈ ਤਾਰਾਂ ਲਗਵਾਉਣਾ ਨਹੀਂ ਚਾਹੁੰਦੇ।
ਕਈ ਵਾਰ ਅਗਲੇ ਦੰਦਾਂ ਵਿਚ ਵਿੱਥ ਹੁੰਦੀ ਹੈ ਜੋ ਕਿ ਦੇਖਣ ਵਿਚ ਮਾੜੀ ਲਗਦੀ ਹੈ ਤੇ ਜਦੋਂ ਮਰੀਜ਼ ਮੂੰਹ ਖੋਲ੍ਹਦਾ ਹੈ ਤਾਂ ਦੇਖਣਵਾਲੇ ਦਾ ਧਿਆਨ ਉਥੇ ਹੀ ਜਾਂਦਾ ਹੈ। ਇਸ ਨੂੰ ਠੀਕ ਕਰਨ ਵਾਸਤੇ ਨਾਲ ਦੇ ਦੋਵਾਂ ਦੰਦਾਂ ਨੂੰ 'ਬਿਲਡ ਅਪ' ਕਰਕੇ ਵਿੱਥਾਂ ਘਟਾ ਸਕਦੇ ਹਾਂ।
ਸੋ, ਇਲਾਜ ਲਈ ਅਣਗਹਿਲੀ ਨਹੀਂ ਵਰਤਣੀ ਚਾਹੀਦੀ। ਦੰਦਾਂ ਅਤੇ ਮਸੂੜਿਆਂ ਦੇ ਰੋਗ ਕਿਸੇ ਦਵਾਈ ਨਾਲ ਜਾਂ ਆਪਣੇ ਆਪ ਠੀਕ ਨਹੀਂ ਹੁੰਦੇ। ਇਨ੍ਹਾਂ ਦਾ ਇਲਾਜ ਕਰਨਾ ਪੈਂਦਾ ਹੈ ਤੇ ਦੰਦਾਂ ਦੇ ਡਾਕਟਰ ਕੋਲ ਜਲਦੀ ਤੋਂ ਜਲਦੀ ਜਾਣਾ ਚਾਹੀਦਾ ਹੈ। ਕਈ ਵਾਰ ਅਣਗਹਿਲੀ ਕਰਕੇ ਦੰਦ ਹਿੱਲਣ ਲੱਗ ਜਾਂਦੇ ਹਨ ਜਾਂ ਸੱਟ ਲੱਗਣ ਕਰਕੇ ਦੰਦ ਹਿੱਲਣ ਲੱਗ ਜਾਂਦੇ ਹਨ। ਫਾਈਬਰ ਸਪਲਿੰਟਿੰਗ ਨਾਲ ਦੰਦਾਂ ਨੂੰ ਆਪਸ ਵਿਚ ਜੋੜ ਦਿੱਤਾ ਜਾਂਦਾ ਹੈ ਜੋ ਕਿ ਬਿਲਕੁਲ ਦੰਦ ਦੇ ਰੰਗ ਦੀ ਹੁੰਦੀ ਹੈ।
ਜੇਕਰ ਦੰਦ ਵਿਚ ਦਰਦ ਹੋਵੇ, ਸੋਜ਼ਿਸ਼ ਹੋਵੇ ਤੇ ਬਿਮਾਰੀ ਨਸਾਂ ਤੱਕ ਪਹੁੰਚ ਗਈ ਹੋਵੇ ਤਾਂ ਵੀ ਦੰਦ ਨੂੰ ਕਢਾਉਣਾ ਨਹੀਂ ਚਾਹੀਦਾ ਇਸ ਨੂੰ ਆਰ.ਸੀ.ਟੀ. ਕਰਕੇ ਠੀਕ ਕਰ ਸਕਦੇ ਹਾਂ। ਇਹ ਇਲਾਜ ਇਕ ਸਿਟਿੰਗ ਤੋਂ ਲੈ ਕੇ ਤਿੰਨ ਸਿਟਿੰਗ ਵਿਚ ਕੀਤਾ ਜਾਂਦਾ ਹੈ ਅਤੇ ਅਸੀਂ ਦੰਦਾਂ ਨੂੰ ਬਚਾ ਸਕਦੇ ਹਾਂ।
ਦੰਦਾਂ ਨੂੰ ਨਿਰੋਗ ਰੱਖਣ ਲਈ ਕੁਝ ਸਲਾਹਾਂ
* ਰੋਜ਼ ਦੋ ਵਾਰ ਬੁਰਸ਼ ਕਰੋ। ਇਕ ਵਾਰ ਸਵੇਰੇ ਤੇ ਦੂਜੀ ਵਾਰ ਸੌਣ ਤੋਂ ਪਹਿਲਾਂ।
* ਕੱਚੇ ਫਲ ਅਤੇ ਸਬਜ਼ੀਆਂ ਖਾਓ। ਜਿਸ ਨਾਲ ਦੰਦਾਂ ਦੀ ਕਸਰਤ ਹੁੰਦੀ ਹੈ।


-ਮਨਜੀਤ ਸੈਣੀ ਹਸਪਤਾਲ, 421, ਮਾਲ ਰੋਡ,
ਮਾਡਲ ਟਾਊਨ, ਜਲੰਧਰ।
ਮੋਬਾਈਲ :
98143-82907,
99889-60002

ਜ਼ਰੂਰੀ ਹੈ ਤੰਦਰੁਸਤ ਅੱਖਾਂ

ਸੰਤੁਲਿਤ ਅਤੇ ਪੌਸ਼ਟਿਕ ਭੋਜਨ ਨਾਲ ਸਰੀਰ ਦੇ ਸਾਰੇ ਅੰਗ ਤਾਕਤਵਰ ਹੁੰਦੇ ਹਨ ਪਰ ਅੱਖਾਂ ਲਈ ਕੁਝ ਵਿਸ਼ੇਸ਼ ਰੂਪ ਨਾਲ ਉਤਰਦਾਈ ਇਸ ਤਰ੍ਹਾਂ ਦੇ ਭੋਜਨ ਤੱਤ ਵਿਗਿਆਨੀਆਂ ਵਲੋਂ ਲੱਭੇ ਗਏ ਹਨ, ਜਿਨ੍ਹਾਂ ਦੀ ਜੇਕਰ ਅਣਗਹਿਲੀ ਕੀਤੀ ਜਾਵੇ ਤਾਂ ਅੱਖਾਂ ਦੀ ਰੌਸ਼ਨੀ 'ਤੇ ਉਲਟ ਪ੍ਰਭਾਵ ਪੈਂਦਾ ਹੈ। ਸਾਡੀਆਂ ਅੱਖਾਂ ਸਿਹਤਮੰਦ ਰਹਿਣ, ਇਸ ਲਈ ਹੇਠ ਲਿਖੀਆਂ ਗੱਲਾਂ 'ਤੇ ਧਿਆਨ ਦੇਣਾ ਚਾਹੀਦਾ।
* ਅੱਖਾਂ ਸਾਫ, ਨਿਰਮਲ ਅਤੇ ਹਮੇਸ਼ਾ ਸਵੱਛ ਰਹਿਣ, ਇਸ 'ਤੇ ਹਮੇਸ਼ਾ ਧਿਆਨ ਰੱਖਣਾ ਚਾਹੀਦਾ।
* ਅੱਖਾਂ ਦੀ ਕੁਦਰਤੀ ਠੰਢਕ ਪਸੰਦ ਹੈ, ਸਵੇਰੇ ਉੱਠ ਕੇ ਠੰਢੇ ਪਾਣੀ ਨਾਲ ਸਾਫ਼ ਕਰਨਾ ਨਾ ਭੁੱਲੋ। ਸਾਫ ਗਿਲਾਸ ਵਿਚ ਪਾਣੀ ਲੈ ਕੇ ਚੂਲੀ ਭਰ ਕੇ ਅੱਖਾਂ 'ਤੇ ਹਲਕੇ ਛਿੱਟੇ ਮਾਰੋ। ਧਿਆਨ ਰਹੇ ਪਲਕਾਂ ਝਪਕਣ ਨਹੀਂ। ਇਹ ਸਿਲਸਿਲਾ ਪੰਜ ਸੱਤ ਵਾਰ ਕਰ ਲੈਣ ਨਾਲ ਅੱਖਾਂ ਸਾਫ਼ ਅਤੇ ਸਿਹਤਮੰਦ ਅਨੁਭਵ ਹੋਣ ਲਗਦੀਆਂ ਹਨ।
* ਅੱਖਾਂ ਨੂੰ ਧੂੜ ਅਤੇ ਗਰਮੀ ਤੋਂ ਬਚਾਈ ਰੱਖਣ ਲਈ ਹਫ਼ਤੇ ਵਿਚ ਦੋ ਵਾਰ ਵਿਸ਼ੇਸ਼ ਮਿਹਨਤ ਕਰਨੀ ਚਾਹੀਦੀ। ਇਸ ਲਈ ਇਕ ਬਾਲਟੀ ਸਾਫ਼ ਪਾਣੀ ਵਿਚ ਸਾਹ ਰੋਕ ਕੇ ਆਪਣੇ ਸਿਰ ਨੂੰ ਉਸ ਪਾਣੀ ਵਿਚ ਏਨਾ ਡੁਬੋਇਆ ਜਾਵੇ ਕਿ ਅੱਖਾਂ, ਨੱਕ, ਮੂੰਹ ਸਾਰੇ ਪੂਰੀ ਤਰ੍ਹਾਂ ਨਾਲ ਡੁੱਬ ਜਾਣ। ਹੁਣ ਉਸੇ ਪਾਣੀ ਦੇ ਅੰਦਰ ਅੱਖਾਂ ਖੋਲ੍ਹਣ, ਬੰਦ ਕਰਨ ਅਤੇ ਪੁਤਲੀਆਂ ਨੂੰ ਇਧਰ-ਉਧਰ ਘੁਮਾਉਣ ਦਾ ਯਤਨ ਕਰੋ। ਜਦੋਂ ਸਾਹ ਲੈਣਾ ਹੋਵੇ ਤਾਂ ਸਿਰ ਬਾਹਰ ਕਰ ਲਉ। ਦੋ-ਚਾਰ ਵਾਰ ਇਸ ਤਰ੍ਹਾਂ ਅਭਿਆਸ ਕਰਨ ਨਾਲ ਅੱਖਾਂ ਸਾਫ਼ ਅਤੇ ਠੰਢੀਆਂ ਹੋ ਜਾਂਦੀਆਂ ਹਨ।
* ਅੱਖ ਮਾਹਿਰਾਂ ਅਨੁਸਾਰ ਵਿਟਾਮਿਨ 'ਏ' ਅੱਖਾਂ ਲਈ ਚੰਗਾ ਹੁੰਦਾ ਹੈ। ਸਾਡੀਆਂ ਅੱਖਾਂ ਦੇ 'ਰੈਟੀਨਾ' ਦੋਸ਼ਾਂ ਵਿਚ ਜੋ ਪ੍ਰਤੀਕਿਰਿਆ ਹੁੰਦੀ ਹੈ ਉਸ ਲਈ ਵਿਟਾਮਿਨ 'ਏ' ਦੀ ਭਰਪੂਰ ਮਾਤਰਾ ਵਿਚ ਮੌਜੂਦਗੀ ਜ਼ਰੂਰੀ ਹੈ। ਵਿਟਾਮਿਨ 'ਏ' ਦੀ ਕਮੀ ਨਾਲ ਰਤੌਂਧੀ ਹੋਣ ਲਗਦੀਆਂ ਹਨ। ਅੱਖਾਂ ਦੀ ਕੰਜਕਟਾਈਵਾ ਦੇ ਕੋਸ਼ ਮੋਟੇ, ਪਰਤਦਾਰ ਅਤੇ ਸੁੱਕੇ ਹੋ ਜਾਂਦੇ ਹਨ ਅਤੇ ਆਪਣੀ ਚਮਕ ਗਵਾ ਦਿੰਦੇ ਹਨ। ਅੱਖਾਂ ਤੋਂ ਪਾਣੀ ਵਗਣ ਲਗਦਾ ਹੈ। ਧੁੱਪ ਵਿਚ ਕੁਝ ਦੇਖ ਸਕਣਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਅਖੀਰ ਅੱਖਾਂ ਦੀ ਜੋਤੀ ਗੁਆਚ ਜਾਂਦੀ ਹੈ। ਵਿਟਾਮਿਨ 'ਏ' ਯੁਕਤ ਭੋਜਨ-ਦੁੱਧ, ਮੱਖਣ, ਟਮਾਟਰ, ਗਾਜਰ, ਹਰੇ ਸਾਗ, ਸਬਜ਼ੀ ਆਦਿ ਦਾ ਵਿਸ਼ੇਸ਼ ਰੂਪ ਨਾਲ ਸੇਵਨ ਕਰਨਾ ਚਾਹੀਦਾ।
* ਅੱਖਾਂ ਨੂੰ ਸਾਫ਼ ਅਤੇ ਮਜ਼ਬੂਤ ਬਣਾਈ ਰੱਖਣ ਵਿਚ ਤ੍ਰਿਫਲਾ ਜਲ ਕਾਫ਼ੀ ਗੁਣਕਾਰੀ ਹੁੰਦਾ ਹੈ। ਕਿਸੇ ਸਾਫ਼-ਸੁਥਰੇ ਮਿੱਟੀ ਦੇ ਭਾਂਡੇ ਜਾਂ ਸਟੀਲ ਦੇ ਭਾਂਡੇ ਵਿਚ ਇਕ ਦੋ ਚਮਚ ਤ੍ਰਿਫਲਾ ਚੂਰਨ ਨੂੰ ਰਾਤ ਨੂੰ ਇਕ ਗਿਲਾਸ ਪਾਣੀ ਵਿਚ ਭਿਉਂ ਦਿੱਤਾ ਜਾਵੇ ਅਤੇ ਸਵੇਰੇ ਉਸ ਨਾਲ ਸਾਫ਼ ਹੱਥਾਂ ਨਾਲ ਅੱਖਾਂ ਧੋਣ ਨਾਲ ਅੱਖਾਂ ਦੀ ਸਫਾਈ ਦੇ ਨਾਲ ਕੁਦਰਤੀ ਪੋਸ਼ਣ ਵੀ ਉਨ੍ਹਾਂ ਨੂੰ ਮਿਲਦਾ ਰਹੇਗਾ।
* ਅੱਖਾਂ ਨੂੰ ਨੀਂਦ ਨਾਲ ਵਿਸ਼ਰਾਮ ਮਿਲਦਾ ਹੈ, ਇਸ ਲਈ ਪੂਰੀ ਨੀਂਦ ਲੈਣ ਵਿਚ ਕੋਤਾਹੀ ਨਹੀਂ ਵਰਤਣੀ ਚਾਹੀਦੀ। ਚੌਵੀ ਘੰਟੇ ਵਿਚੋਂ ਘੱਟ ਤੋਂ ਘੱਟ ਛੇ-ਸੱਤ ਘੰਟੇ ਸੌਣ ਨਾਲ ਅੱਖਾਂ ਚੁਸਤ ਅਤੇ ਦਰੁਸਤ ਬਣੀਆਂ ਰਹਿੰਦੀਆਂ ਹਨ। * ਅੱਖਾਂ ਨੂੰ ਕਮਜ਼ੋਰ ਅਤੇ ਬਿਮਾਰ ਬਣਾਉਣ ਵਿਚ ਮੁਖ ਸਾਧਨ ਟੈਲੀਵਿਜ਼ਨ ਅਤੇ ਕੰਪਿਊਟਰ ਦਾ ਅਤਿ ਪ੍ਰਯੋਗ ਵੀ ਹੈ। ਉਸ ਨੂੰ ਦੇਖਦੇ ਸਮੇਂ ਇਕ ਟੱਕ ਨਾ ਦੇਖੋ ਅਤੇ ਕੰਪਿਊਟਰ 'ਤੇ ਜ਼ਿਆਦਾ ਦੇਰ ਤੱਕ ਕੰਮ ਨਾ ਕਰੋ।
* ਅੱਖਾਂ ਤੋਂ ਬਾਰੀਕ ਕੰਮ ਲੈਂਦੇ ਸਮੇਂ ਵੀ ਉਨ੍ਹਾਂ ਨੂੰ ਵਿਚਾਲੇ-ਵਿਚਾਲੇ ਅਰਾਮ ਦਿੱਤਾ ਜਾਣਾ ਜ਼ਰੂਰੀ ਹੈ। ਜੇਕਰ ਪੜ੍ਹਾਈ ਕਰ ਰਹੇ ਹੋ ਜਾਂ ਸਿਲਾਈ, ਕਢਾਈ ਕਰ ਰਹੇ ਹੋ ਤਾਂ 20 ਮਿੰਟ ਬਾਅਦ ਕੰਮ ਬੰਦ ਕਰਕੇ ਥੋੜ੍ਹੀ ਦੇਰ ਤੱਕ ਦੋਵੇਂ ਅੱਖਾਂ ਦੀਆਂ ਹਥੇਲੀਆਂ ਨਾਲ ਅੱਖਾਂ ਬੰਦ ਰੱਖਣ ਨਾਲ ਉਨ੍ਹਾਂ ਦੀ ਥਕਾਵਟ ਦੂਰ ਹੋ ਜਾਂਦੀ ਹੈ।
* ਸਵੇਰ ਦੇ ਸਮੇਂ ਅੱਧ ਖੁੱਲ੍ਹੀਆਂ ਅੱਖਾਂ ਨਾਲ ਕੁਝ ਸੈਕਿੰਡ ਤੱਕ ਸੂਰਜ ਦੀ ਰੌਸ਼ਨੀ ਨੂੰ ਦੇਖਣਾ ਅਤੇ ਫਿਰ ਅੱਖਾਂ ਬੰਦ ਕਰਨਾ ਅਤੇ ਰਾਤ ਨੂੰ ਚੰਦਰਮਾ ਦੇ ਨਾਲ ਵੀ ਇਸ ਪ੍ਰਕਿਰਿਆ ਨੂੰ ਦੁਬਾਰਾ ਕਰਨਾ ਉੱਤਮ ਕਸਰਤ ਹੈ।
* ਅੱਖ ਮਾਹਿਰਾਂ ਅਨੁਸਾਰ ਐਨਕ ਦੀ ਵਰਤੋਂ ਕਰਨਾ ਜ਼ਰੂਰੀ ਹੁੰਦਾ ਹੈ। ਗ਼ਲਤ ਸ਼ੀਸ਼ੇ ਦਾ ਪ੍ਰਭਾਵ ਅੱਖਾਂ 'ਤੇ ਬੁਰਾ ਪੈਂਦਾ ਹੈ।

ਐਕਿਊਪ੍ਰੈਸ਼ਰ ਨਾਲ ਮਾਈਗ੍ਰੇਨ ਦਾ ਇਲਾਜ

ਸਿਰਦਰਦ ਇਕ ਇਸ ਤਰ੍ਹਾਂ ਦੀ ਸਮੱਸਿਆ ਹੈ ਜਿਸ ਦਾ ਵਿਅਕਤੀ ਆਏ ਦਿਨ ਸ਼ਿਕਾਰ ਹੁੰਦਾ ਰਹਿੰਦਾ ਹੈ। ਇਹ ਰੋਗ ਕਦੀ-ਕਦੀ ਖੁਦ ਠੀਕ ਹੋ ਜਾਂਦਾ ਹੈ ਤੇ ਕਦੀ-ਕਦੀ ਦਵਾਈ ਲੈਣ ਤੋਂ ਬਾਅਦ ਜਲਦੀ ਠੀਕ ਨਹੀਂ ਹੁੰਦਾ ਅਤੇ ਰੋਗੀ ਨੂੰ ਕਾਫੀ ਦਿਨਾਂ ਤੱਕ ਪਰੇਸ਼ਾਨ ਹੋਣਾ ਪੈਂਦਾ ਹੈ।
ਆਯੁਰਵੈਦ ਵਿਚ 11 ਤਰ੍ਹਾਂ ਦੇ ਸਿਰਦਰਦ ਦੱਸੇ ਗਏ ਹਨ। ਉਨ੍ਹਾਂ ਵਿਚੋਂ ਮਾਈਗ੍ਰੇਨ ਵੀ ਇਕ ਹੈ। ਮਾਈਗ੍ਰੇਨ ਵਿਚ ਅੱਧੇ ਹਿੱਸੇ ਵਿਚ ਕਾਫੀ ਤੇਜ਼ ਦਰਦ ਹੁੰਦਾ ਹੈ ਅਤੇ ਆਰੀ ਨਾਲ ਕੱਟਣ ਵਰਗਾ ਦਰਦ ਦਾ ਅਹਿਸਾਸ ਹੁੰਦਾ ਹੈ। ਮਾਈਗ੍ਰੇਨ ਦਾ ਦਰਦ ਕਈ ਦਿਨਾਂ ਤੱਕ ਹੁੰਦਾ ਰਹਿੰਦਾ ਹੈ। ਕੁਝ ਲੋਕ ਕੁਝ ਦਿਨਾਂ ਬਾਅਦ ਅਤੇ ਕੁਝ ਲੋਕ ਕਈ ਮਹੀਨਿਆਂ ਬਾਅਦ ਇਸ ਦਾ ਸ਼ਿਕਾਰ ਹੁੰਦੇ ਹਨ। ਇਸ ਰੋਗ ਦਾ ਦਵਾਈਆਂ ਨਾਲ ਸੰਤੋਸ਼ਜਨਕ ਇਲਾਜ ਹਾਲੇ ਨਹੀਂ ਲੱਭਿਆ ਜਾ ਸਕਿਆ ਹੈ।
ਮਾਈਗ੍ਰੇਨ ਕਈ ਕਾਰਨਾਂ ਨਾਲ ਹੁੰਦਾ ਹੈ। ਇਹ ਕਬਜ਼, ਪੇਟ ਗੈਸ, ਜਿਗਰ ਜਾਂ ਪਿੱਤੇ ਵਿਚ ਗੜਬੜੀ, ਪੁਰਾਣਾ ਨਜ਼ਲਾ, ਜ਼ੁਕਾਮ, ਗਰਦਨ ਵਿਚ ਰੀੜ੍ਹ ਦੀ ਹੱਡੀ ਦੇ ਨੁਕਸ ਕਾਰਨ, ਕੰਨ ਜਾਂ ਦੰਦ ਦਰਦ ਤੋਂ ਹੁੰਦਾ ਹੈ। ਨਸਾਂ ਵਿਚ ਖਿਚਾਅ, ਤਿੱਲੀ ਦਾ ਵਧਣਾ, ਸਿਰ ਵਿਚ ਟਿਊਮਰ, ਮਾਨਸਿਕ ਅਸ਼ਾਂਤੀ, ਅੱਖਾਂ ਦੀਆਂ ਬਿਮਾਰੀਆਂ ਅਤੇ ਨਿਰੰਤਰ ਚਿੰਤਾ ਦੇ ਕਾਰਨ ਵੀ ਮਾਈਗ੍ਰੇਨ ਹੁੰਦਾ ਹੈ। ਕਈ ਲੋਕ ਕੁਝ ਵਿਸ਼ੇਸ਼ ਵਸਤੂਆਂ ਦੇ ਖਾਣ-ਪੀਣ ਨਾਲ ਇਸ ਦਾ ਸ਼ਿਕਾਰ ਹੁੰਦੇ ਹਨ। ਇਹ ਰੋਗ ਹਾਰਮੋਨਸ ਅੰਸਤੁਲਨ, ਮਿਰਗੀ ਅਤੇ ਪੇਸ਼ਾਬ ਦੇ ਰੋਗ ਦੇ ਕਾਰਨ ਵੀ ਹੁੰਦਾ ਹੈ।
ਦਵਾਈਆਂ ਨਾਲ ਮਾਈਗ੍ਰੇਨ ਨੂੰ ਦੂਰ ਨਹੀਂ ਕੀਤਾ ਜਾ ਸਕਦਾ ਪਰ ਐਕਿਊਪ੍ਰੈਸ਼ਰ ਤੋਂ ਬਿਨਾਂ ਕਿਸੇ ਦਵਾਈ ਨਾਲ ਇਸ ਰੋਗ ਨੂੰ ਪੂਰੀ ਤਰ੍ਹਾਂ ਨਾਲ ਦੂਰ ਨਹੀਂ ਕੀਤਾ ਜਾ ਸਕਦਾ ਹੈ।
ਐਕਿਊਪ੍ਰੈਸ਼ਰ ਇਕ ਚਮਤਕਾਰੀ ਪੱਧਤੀ ਹੈ ਜਿਸ ਵਿਚ ਹੱਥਾਂ ਅਤੇ ਪੈਰਾਂ ਦੇ ਕੁਝ ਵਿਸ਼ੇਸ਼ ਕੇਂਦਰਾਂ 'ਤੇ ਹੱਥ ਦੇ ਅੰਗੂਠੇ ਨਾਲ ਦਬਾਅ ਪਾ ਕੇ ਮਾਲਿਸ਼ ਕਰਕੇ ਕਈ ਰੋਗਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਇਨ੍ਹਾਂ ਕੇਂਦਰਾਂ ਦਾ ਸਰੀਰ ਦੇ ਵੱਖ-ਵੱਖ ਅੰਦਰੂਨੀ ਅੰਗਾਂ ਨਾਲ ਸਿੱਧਾ ਸੰਪਰਕ ਹੁੰਦਾ ਹੈ। ਇਹ ਇਲਾਜ ਪੱਧਤੀ ਇਕ ਸੌਖੀ ਇਲਾਜ ਪੱਧਤੀ ਹੈ, ਜਿਸ ਨਾਲ ਬੱਚੇ, ਬੁੱਢੇ, ਜਵਾਨ ਸਾਰੇ ਖ਼ੁਦ ਆਪਣਾ ਇਲਾਜ ਕਰ ਸਕਦੇ ਹਨ। ਇਸ ਪੱਧਤੀ ਨਾਲ ਇਲਾਜ ਕਰਨ ਨਾਲ ਰੋਗੀ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਦਾ।
ਇਸ ਪੱਧਤੀ ਨਾਲ ਮਾਈਗ੍ਰੇਨ ਦਾ ਇਲਾਜ ਕਰਦੇ ਸਮੇਂ ਸਭ ਤੋਂ ਪਹਿਲਾਂ ਹੱਥਾਂ ਅਤੇ ਪੈਰਾਂ ਦੇ ਅੰਗੂਠੇ ਇਕੱਠੇ ਇਕ-ਦੋ ਮਿੰਟ ਅਤੇ ਉਸ ਤੋਂ ਬਾਅਦ ਦੋਵਾਂ ਹੱਥਾਂ ਦੇ ਉੱਪਰ ਤ੍ਰਿਕੋਨ ਥਾਂ 'ਤੇ 2-3 ਮਿੰਟ ਤੱਕ ਮਾਲਿਸ਼ ਵਰਗਾ ਦਬਾਅ ਦਿੱਤਾ ਜਾਂਦਾ ਹੈ। ਅਟੈਕ ਦੀ ਹਾਲਤ ਵਿਚ ਇਨ੍ਹਾਂ ਕੇਂਦਰਾਂ 'ਤੇ ਦਬਾਅ ਦੇਣ ਨਾਲ ਦਰਦ ਘੱਟ ਹੋ ਜਾਂਦਾ ਹੈ ਜਾਂ ਬਿਲਕੁਲ ਦੂਰ ਹੋ ਜਾਂਦਾ ਹੈ।
ਹੱਥਾਂ ਅਤੇ ਪੈਰਾਂ ਦੀਆਂ ਉਂਗਲੀਆਂ ਦੇ ਚਾਰੇ ਪਾਸੇ ਦੇ ਕੇਂਦਰਾਂ ਦਾ ਦਿਮਾਗ਼ ਨਾਲ ਸਿੱਧਾ ਸਬੰਧ ਹੁੰਦਾ ਹੈ ਅਤੇ ਉਨ੍ਹਾਂ 'ਤੇ ਦਬਾਅ ਪਾਉਣ ਨਾਲ ਦਿਮਾਗ ਦਾ ਤਣਾਅ ਦੂਰ ਹੁੰਦਾ ਹੈ। ਹੱਥਾਂ ਅਤੇ ਪੈਰਾਂ ਦੇ ਉੱਪਰ ਮਾਲਿਸ਼ ਕਰਨ ਨਾਲ ਬਰਾਬਰ ਦਬਾਅ ਪਾਉਣਾ ਚਾਹੀਦਾ।
ਐਕਿਊਪ੍ਰੈਸ਼ਰ ਵਲੋਂ ਇਲਾਜ ਦਿਨ ਵਿਚ ਦੋ ਵਾਰ ਸਵੇਰੇ-ਸ਼ਾਮ ਕਰਨਾ ਚਾਹੀਦਾ। ਜੇਕਰ ਸਵੇਰੇ-ਸ਼ਾਮ ਇਲਾਜ ਦੇਣਾ ਸੰਭਵ ਨਾ ਹੋਵੇ ਤਾਂ ਦਿਨ ਵਿਚ ਕਦੀ ਵੀ ਕੀਤਾ ਜਾ ਸਕਦਾ ਹੈ। ਸਾਰੇ ਕੇਂਦਰਾਂ 'ਤੇ ਦਬਾਅ ਦੇਣ ਵਿਚ ਲਗਪਗ 15-20 ਮਿੰਟ ਲੱਗ ਸਕਦੇ ਹਨ। ਆਮ ਤੌਰ 'ਤੇ ਐਕਿਊਪ੍ਰੈਸ਼ਰ ਨਾਲ ਰੋਗੀ 10-15 ਦਿਨ ਵਿਚ ਬਿਲਕੁਲ ਠੀਕ ਹੋ ਜਾਂਦਾ ਹੈ। ਰੋਗ ਪੁਰਾਣਾ ਹੋਣ 'ਤੇ ਇਸ ਵਿਚ ਜ਼ਿਆਦਾ ਸਮਾਂ ਵੀ ਲੱਗ ਸਕਦਾ ਹੈ। ਇਹ ਇਕ ਚਮਤਕਾਰੀ ਇਲਾਜ ਪ੍ਰਣਾਲੀ ਹੈ ਜਿਸ ਨਾਲ ਰੋਗੀ ਨੂੰ ਜ਼ਰੂਰ ਲਾਭ ਮਿਲਦਾ ਹੈ।


-ਐਮ. ਬੀ. ਪਹਾੜੀ

ਸਿਹਤ ਖ਼ਬਰਨਾਮਾ

ਸੋਇਆਬੀਨ ਦਿਲ ਲਈ ਚੰਗਾ

ਮਾਹਿਰਾਂ ਦੇ ਅਨੁਸਾਰ ਸੋਇਆਬੀਨ ਕੋਲੈਸਟ੍ਰੋਲ ਰਹਿਤ ਪ੍ਰੋਟੀਨ, ਫਾਈਬਰ, ਕੈਲਸ਼ੀਅਮ ਅਤੇ ਫੋਲਿਕ ਐਸਿਡ ਦਾ ਚੰਗਾ ਸਰੋਤ ਹੈ। ਸੋਇਆਬੀਨ ਵਿਚ ਪਾਏ ਜਾਣ ਵਾਲੇ ਤੱਤ ਦਿਲ ਦੇ ਰੋਗ ਦੀ ਸੰਭਾਵਨਾ ਨੂੰ ਘੱਟ ਕਰਦੇ ਹਨ, ਕਿਉਂਕਿ ਇਹ ਐਲ.ਡੀ.ਐਲ. ਬੁਰੇ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਦਾ ਹੈ। ਇਹੀ ਨਹੀਂ, ਇਹ ਆਸਟਿਓਪੋਰੋਸਿਸ ਰੋਗ ਦੀ ਸੰਭਾਵਨਾ ਨੂੰ ਵੀ ਘੱਟ ਕਰਦਾ ਹੈ। ਇਸ ਲਈ ਸੋਇਆਬੀਨ ਦਾ ਸੇਵਨ ਸਿਹਤਵਰਧਕ ਹੈ।
ਕੰਪਿਊਟਰ ਕਾਰਗੁਜ਼ਾਰੀ ਵਿਚ ਸੁਧਾਰ ਨਹੀਂ, ਕਮੀ ਲਿਆਉਂਦਾ ਹੈ

ਕੰਪਿਊਟਰ ਦੀ ਵਧਦੀ ਵਰਤੋਂ ਕੀ ਬੱਚੇ ਦੀ ਕਾਰਗੁਜ਼ਾਰੀ ਨੂੰ ਪ੍ਰਭਾਵਿਤ ਕਰਦੀ ਹੈ? ਇਸ ਗੱਲ ਦਾ ਪਤਾ ਲਗਾਇਆ ਗਿਆ ਇਕ ਖੋਜ ਦੌਰਾਨ। ਇਸ ਖੋਜ ਵਿਚ 15 ਸਾਲ ਦੀ ਉਮਰ ਦੇ ਲਗਪਗ 1,00,000 ਵਿਦਿਆਰਥੀਆਂ ਨੂੰ ਸ਼ਾਮਿਲ ਕੀਤਾ ਗਿਆ। ਇਹ ਵਿਦਿਆਰਥੀ ਵਿਕਸਿਤ ਦੇਸ਼ਾਂ ਦੇ ਵੀ ਸਨ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਵੀ। ਇਸ ਖੋਜ ਨਾਲ ਇਹ ਸਾਹਮਣੇ ਆਇਆ ਕਿ ਜਿਨ੍ਹਾਂ ਬੱਚਿਆਂ ਨੂੰ ਆਪਣੇ ਘਰਾਂ ਵਿਚ ਵੀ ਕੰਪਿਊਟਰ ਉਪਲਬਧ ਸਨ, ਉਨ੍ਹਾਂ ਨੇ ਵਿਗਿਆਨ, ਗਣਿਤ ਵਰਗੇ ਵਿਸ਼ਿਆਂ ਵਿਚ ਚੰਗੀ ਕਾਰਗੁਜ਼ਾਰੀ ਦਿਖਾਉਣ ਦੀ ਬਜਾਏ ਸਹੀ ਕਾਰਗੁਜ਼ਾਰੀ ਨਹੀਂ ਦਿਖਾਈ। ਮਾਹਿਰਾਂ ਅਨੁਸਾਰ ਕੰਪਿਊਟਰ ਬੱਚੇ ਨੂੰ ਪੜ੍ਹਾਈ ਤੋਂ ਦੂਰ ਲੈ ਜਾਂਦਾ ਹੈ, ਕਿਉਂਕਿ ਜੋ ਗਿਆਨ ਕੰਪਿਊਟਰ ਦੁਆਰਾ ਮਿਲਦਾ ਹੈ, ਉਹ ਕੁਸ਼ਲ ਗਿਆਨ ਨਹੀਂ ਹੁੰਦਾ ਅਤੇ ਨਾ ਹੀ ਸਿੱਖਣ ਦਾ ਕੁਸ਼ਲ ਤਰੀਕਾ, ਕਿਉਂਕਿ ਕੰਪਿਊਟਰ ਦੀ ਵਰਤੋਂ ਸਿੱਖਣ ਤੋਂ ਇਲਾਵਾ ਦੂਜੇ ਕੰਮਾਂ ਲਈ ਜ਼ਿਆਦਾ ਕੀਤੀ ਜਾਂਦੀ ਹੈ। ਇਹੀ ਨਹੀਂ, ਇਸ ਖੋਜ ਨਾਲ ਇਹ ਵੀ ਸਾਹਮਣੇ ਆਇਆ ਕਿ ਜੋ ਕੰਮ ਕਿਤਾਬਾਂ ਕਰ ਸਕਦੀਆਂ ਹਨ, ਉਹ ਕੰਪਿਊਟਰ ਨਹੀਂ। ਉਹ ਬੱਚੇ, ਜਿਨ੍ਹਾਂ ਦੇ ਘਰਾਂ ਵਿਚ 500 ਤੋਂ ਵੀ ਜ਼ਿਆਦਾ ਕਿਤਾਬਾਂ ਪਾਈਆਂ ਗਈਆਂ, ਉਨ੍ਹਾਂ ਨੇ ਕਿਤਾਬਾਂ ਨਾ ਪੜ੍ਹਨ ਵਾਲੇ ਬੱਚਿਆਂ ਦੀ ਤੁਲਨਾ ਵਿਚ ਗਣਿਤ, ਵਿਗਿਆਨ ਵਰਗੇ ਵਿਸ਼ਿਆਂ ਵਿਚ ਚੰਗੀ ਕਾਰਗੁਜ਼ਾਰੀ ਦਿਖਾਈ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX