ਤਾਜਾ ਖ਼ਬਰਾਂ


ਰਾਬਰਟ ਵਾਡਰਾ ਨੂੰ ਰਾਹਤ, 2 ਮਾਰਚ ਤੱਕ ਅੰਤਰਿਮ ਜ਼ਮਾਨਤ ਬਰਕਰਾਰ
. . .  17 minutes ago
ਨਵੀਂ ਦਿੱਲੀ, 16 ਫਰਵਰੀ- ਮਨੀ ਲਾਂਡਰਿੰਗ ਕੇਸ 'ਚ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਵਾਡਰਾ ਦੇ ਪਤੀ ਰਾਬਰਟ ਵਾਡਰਾ ਨੂੰ ਰਾਹਤ ਮਿਲੀ ਹੈ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਇਸ ਮਾਮਲੇ 'ਚ ਉਨ੍ਹਾਂ ਦੀ ਅੰਤਰਿਮ ਜ਼ਮਾਨਤ ਨੂੰ ਬਰਕਰਾਰ ਰੱਖਦਿਆਂ...
ਪਿੰਡ ਗੰਡੀ ਵਿੰਡ ਧੱਤਲ ਵਿਖੇ ਸ਼ਹੀਦ ਸੁਖਜਿੰਦਰ ਸਿੰਘ ਦਾ ਸਰਕਾਰੀ ਸਨਮਾਨ ਨਾਲ ਕੀਤਾ ਗਿਆ ਅੰਤਿਮ ਸਸਕਾਰ
. . .  27 minutes ago
ਹਰੀਕੇ ਪੱਤਣ, 16 ਫਰਵਰੀ (ਸੰਜੀਵ ਕੁੰਦਰਾ)- ਜੰਮੂ-ਕਸ਼ਮੀਰ ਦੇ ਪੁਲਵਾਮਾ ਅੱਤਵਾਦੀ ਹਮਲੇ ਦੌਰਾਨ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਗੰਡੀ ਵਿੰਡ ਧੱਤਲ ਦੇ ਸ਼ਹੀਦ ਹੋਏ ਜਵਾਨ ਸੁਖਜਿੰਦਰ ਸਿੰਘ ਦਾ ਪਿੰਡ ਦੇ ਸਮਸ਼ਾਨ ਘਾਟ ਵਿਖੇ ਸਰਕਾਰੀ ਸਨਮਾਨ ਨਾਲ ਅੰਤਿਮ ਸਸਕਾਰ .....
ਦਿੱਲੀ ਹਾਈਕੋਰਟ 'ਚ ਲੱਗੀ ਭਿਆਨਕ ਅੱਗ
. . .  about 1 hour ago
ਨਵੀਂ ਦਿੱਲੀ, 16 ਫਰਵਰੀ- ਦਿੱਲੀ ਹਾਈਕੋਰਟ ਦੀ ਕੰਟੀਨ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਮੌਕੇ 'ਤੇ ਪਹੁੰਚੀਆਂ ਅੱਗ ਬੁਝਾਊ ਦਸਤਿਆਂ ਦੀਆਂ 2 ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ .....
ਸ਼ਹੀਦ ਜੈਮਲ ਸਿੰਘ ਦੇ ਅੰਤਿਮ ਸਸਕਾਰ ਮੌਕੇ ਪਹੁੰਚੇ ਹਰਸਿਮਰਤ ਬਾਦਲ ਨੇ ਕਿਹਾ- ਫ਼ੌਜੀ ਵੀਰਾਂ ਦੀ ਸ਼ਹਾਦਤ 'ਤੇ ਸਦਾ ਰਹੇਗਾ ਮਾਣ
. . .  about 1 hour ago
ਕੋਟ ਈਸੇ ਖਾਂ, 16 ਫਰਵਰੀ (ਗੁਰਮੀਤ ਸਿੰਘ ਖ਼ਾਲਸਾ)- ਜੰਮੂ-ਕਸ਼ਮੀਰ ਦੇ ਪੁਲਵਾਮਾ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਜੈਮਲ ਸਿੰਘ ਦੇ ਅੰਤਿਮ ਸਸਕਾਰ ਮੌਕੇ ਪਹੁੰਚੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਦੁੱਖ ...
ਪਿੰਡ ਗੰਡੀ ਵਿੰਡ ਧੱਤਲ ਪਹੁੰਚੀ ਸ਼ਹੀਦ ਸੁਖਜਿੰਦਰ ਸਿੰਘ ਦੀ ਮ੍ਰਿਤਕ ਦੇਹ
. . .  about 1 hour ago
ਹਰੀਕੇ ਪੱਤਣ, 16 ਫਰਵਰੀ (ਸੰਜੀਵ ਕੁੰਦਰਾ)- ਜੰਮੂ-ਕਸ਼ਮੀਰ ਦੇ ਪੁਲਵਾਮਾ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਗੰਡੀ ਵਿੰਡ ਧੱਤਲ ਦੇ ਵਸਨੀਕ ਸੁਖਜਿੰਦਰ ਸਿੰਘ ਦੀ ਮ੍ਰਿਤਕ ਦੇਹ ਪਿੰਡ ਪਹੁੰਚ ਗਈ.....
ਸ਼ਹੀਦ ਮਨਿੰਦਰ ਸਿੰਘ ਦਾ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ
. . .  about 1 hour ago
ਦੀਨਾਨਗਰ 16 ਫਰਵਰੀ(ਸੰਧੂ/ਸੋਢੀ/ਸ਼ਰਮਾ) -ਜੰਮੂ ਕਸ਼ਮੀਰ ਦੇ ਪੁਲਵਾਮਾ ਦੇ ਆਵੰਤੀਪੁਰਾ ਖੇਤਰ ਵਿਚ ਬੀਤੇ ਦਿਨੀਂ ਅੱਤਵਾਦੀਆਂ ਵੱਲੋਂ ਕੀਤੇ ਗਏ ਆਤਮਘਾਤੀ ਹਮਲੇ 'ਚ ਸ਼ਹੀਦ ਹੋਏ ਦੀਨਾਨਗਰ ਦੇ ਆਰੀਆ ਨਗਰ ਦੇ ਨਿਵਾਸੀ ਸੀ.ਆਰ.ਪੀ.ਐਫ. ਦੀ 75 ਬਟਾਲੀਅਨ ....
ਪੁਲਵਾਮਾ ਹਮਲਾ : ਯੂਥ ਅਕਾਲੀ ਦਲ ਵੱਲੋਂ ਪਟਿਆਲਾ 'ਚ ਸਿੱਧੂ ਅਤੇ ਪਾਕਿ ਫ਼ੌਜ ਮੁਖੀ ਦੇ ਫੂਕੇ ਗਏ ਪੁਤਲੇ
. . .  about 2 hours ago
ਪਟਿਆਲਾ, 16 ਫਰਵਰੀ (ਅਮਨਦੀਪ ਸਿੰਘ)- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐਫ. ਦੇ ਕਾਫ਼ਲੇ 'ਤੇ ਹੋਏ ਆਤਮਘਾਤੀ ਹਮਲੇ 'ਚ ਸ਼ਹੀਦ ਹੋਏ 42 ਜਵਾਨਾਂ ਦੇ ਰੋਸ ਵਜੋਂ ਪੂਰੇ ਦੇਸ਼ 'ਚ ਲਗਾਤਾਰ ਪਾਕਿਸਤਾਨ ਦੇ ਪੁਤਲੇ ਫੂਕੇ ਜਾ ਰਹੇ ਹਨ ਅਤੇ ਪਾਕਿਸਤਾਨ.....
ਸ੍ਰੀ ਮੁਕਤਸਰ ਸਾਹਿਬ: ਦੋ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ ਦੋ ਨੌਜਵਾਨਾਂ ਦੀ ਮੌਤ, 3 ਜ਼ਖਮੀ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 16 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)- ਅੱਜ ਸ੍ਰੀ ਮੁਕਤਸਰ ਸਾਹਿਬ ਤੋਂ ਬਠਿੰਡਾ ਰੋਡ 'ਤੇ ਪਿੰਡ ਭੁੱਲਰ ਵਿਖੇ ਦੋ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ 2 ਔਰਤਾਂ ਸਮੇਤ 3 ਜਣੇ ਜ਼ਖ਼ਮੀ ਹੋਏ ਹਨ। ਇਕ ਕਾਰ ....
ਸ਼ਹੀਦ ਸੁਖਜਿੰਦਰ ਸਿੰਘ ਦੀ ਮ੍ਰਿਤਕ ਦੇਹ ਤਰਨਤਾਰਨ ਤੋਂ ਪਿੰਡ ਗੰਡੀ ਵਿੰਡ ਧੱਤਲ ਲਈ ਹੋਈ ਰਵਾਨਾ
. . .  about 2 hours ago
ਤਰਨਤਾਰਨ, 16 ਫਰਵਰੀ (ਹਰਿੰਦਰ ਸਿੰਘ)- ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਖੇ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਤਰਨਤਾਰਨ ਦੇ ਪਿੰਡ ਗੰਡੀ ਵਿੰਡ ਧੱਤਲ ਨਿਵਾਸੀ ਸ਼ਹੀਦ ਸੁਖਜਿੰਦਰ ਸਿੰਘ ਦੀ ਮ੍ਰਿਤਕ ਦੇਹ ਅੰਤਿਮ ਸਸਕਾਰ ਲਈ ਤਰਨਤਾਰਨ ....
ਸਰਕਾਰੀ ਸਨਮਾਨਾਂ ਨਾਲ ਸ਼ਹੀਦ ਜੈਮਲ ਸਿੰਘ ਨੂੰ ਦਿੱਤੀ ਗਈ ਅੰਤਿਮ ਵਿਦਾਈ
. . .  about 2 hours ago
ਕੋਟ ਈਸੇ ਖਾਂ, 16 ਫਰਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਜੈਮਲ ਸਿੰਘ ਦਾ ਅੱਜ ਪੂਰੇ ਸਰਕਾਰੀ ਸਨਮਾਨਾਂ ਨਾਲ ਮੋਗਾ ਜ਼ਿਲ੍ਹੇ ਦੇ ਕਸਬੇ ਕੋਟ ਈਸੇ ਖਾਂ ਦੇ ਪਿੰਡ ਗਲੋਟੀ ਖੁਰਦ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਅੰਤਿਮ...
ਹੋਰ ਖ਼ਬਰਾਂ..

ਦਿਲਚਸਪੀਆਂ

ਬੱਕਲੀਆਂ

ਮੈਂ ਆਪਣੇ ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਬਾਹਰਲੇ ਦੇਸ਼ 'ਚ ਕਮਾਈ ਕਰਨ ਲਈ ਭੇਜ ਦਿੱਤਾ ਤੇ ਆਪ ਮਾਂ-ਪਿਉ ਤੇ ਸੁਆਣੀ ਨਾਲ ਉਸੇ ਹੀ ਪੁਰਾਣੇ ਘਰ 'ਚ ਜ਼ਿੰਦਗੀ ਬਸ਼ਰ ਕਰਨ ਲੱਗ ਪਿਆ ¢
ਕਈ ਵਰਿ੍ਹਆਂ ਬਾਅਦ ਬੱਚੇ ਵਾਪਸ ਆਪਣੇ ਵਤਨ ਪਰਤ ਆਏ ਤੇ ਸਾਰੇ ਪਰਿਵਾਰ ਸਮੇਤ ਚੰਗੇ ਹੋਟਲ ਵਿਚ ਰਾਤ ਦੇ ਭੋਜਨ 'ਤੇ ਬਿਰਾਜਮਾਨ ਹੋ ਗਏ | ਮਾਤਾ ਜੀ ਵੀ ਨਾਲ ਸਨ, ਉਨ੍ਹਾਂ ਨੇ ਚੰਗੇ ਪਕਵਾਨ ਮੰਗਵਾਏ ¢
ਮੈਨੂੰ ਮੇਰੀ ਇੱਛਾ ਬਾਰੇ ਪੁੱਛਿਆ ਗਿਆ ਕਿ ਕੀ ਖਾਣਾ ਹੈ ਤਾਂ ਮੈਂ ਗੁਣਾ ਮਾਂ 'ਤੇ ਹੀ ਪਾ ਦਿੱਤਾ ¢ਬੱਚਿਆਂ ਨੇ ਚਨਾ ਮਸਾਲਾ ਹੀ ਮਾਤਾ ਜੀ ਨੂੰ ਖਵਾ ਦਿੱਤਾ¢ ਮਾਤਾ ਖਾਣਾ ਖਾ ਕੇ ਪ੍ਰਸੰਨ ਹੋ ਗਈ ਅਤੇ ਖ਼ੁਸ਼ ਹੋ ਕੇ ਆਪਣੇ ਘਰ ਸੁੱਖ ਦੀ ਨੀਂਦ ਸੌਣ ਲਈ ਚਲੀ ਗਈ¢ ਸੁੱਤੇ ਸਿੱਧ ਹੀ ਪਈ-ਪਈ ਨੇ ਮੈਨੂੰ ਸਵਾਲ ਦਾਗ਼ ਦਿੱਤਾ ਕਿ ਜੋ ਅੱਜ ਮੈਨੂੰ ਖਾਣ ਲਈ ਤਿਆਰ ਕੀਤਾ ਭੋਜਨ ਦਿੱਤਾ ਗਿਆ ਸੀ ਉਹ ਕੀ ਸੀ? ਜਦ ਮੈਂ ਜਵਾਬ ਦਿੱਤਾ ਕਿ ਇਹ ਤਾਂ ਬੱਕਲੀਆਂ ਸਨ¢ ਤਾਂ ਬੁੱਢੀ ਮਾਂ 60 ਸਾਲ ਪਿੱਛੇ ਚਲੀ ਗਈ ਕਿ ਤੂੰ ਤਾਂ ਉੱਖਲੀ 'ਚੋਂ ਚੋਰੀ ਕਰ ਕੇ ਖਾਂਦਾ ਰਿਹਾ ਸੀ | ਇਹ ਕਹਿ ਉਸ ਦੀਆਂ ਅੱਖਾਂ ਛਲਕ ਪਈਆਂ ¢

-ਗੁਰਮੀਤ ਸਿੱਧੂ ਪਟਵਾਰੀ / ਕਾਨੂੰਗੋ


ਖ਼ਬਰ ਸ਼ੇਅਰ ਕਰੋ

•- ਤਿੰਨ ਗ਼ਜ਼ਲਾਂ -•

• ਰਾਜਿੰਦਰ ਪਰਦੇਸੀ •
ਨਾ ਉਹ ਕਿਧਰੋਂ ਆਉਣ ਸੁਗੰਧੀਆਂ, ਨਾ ਹੀ ਦਿਸਣ ਗੁਲਾਬ!
ਕਿਥੇ ਗਿਆ ਪੰਜਾਬ ਉਹ ਮੇਰਾ ਕਿਥੇ ਗਿਆ ਪੰਜਾਬ!
ਦੁੱਧ ਦਹੀਂ ਦੀਆਂ ਨਹਿਰਾਂ ਦਾ ਸੀ ਜਿਥੇ ਸ਼ੋਰ ਬੜਾ
ਉਸ ਧਰਤੀ 'ਤੇ ਵਗਦੇ ਅੱਜਕਲ੍ਹ ਨਸ਼ਿਆਂ ਦੇ ਦਰਿਆ |
ਪੌਣਾਂ ਦੇ ਗਲ ਲਗ ਲੱਗ ਰੋਇਆ, ਧਾਹਾਂ ਮਾਰ ਝਨਾਬ!
ਉਹ ਮੇਰਾ ਕਿਥੇ ਗਿਆ ਪੰਜਾਬ... |

ਨਾ ਉਹ ਰੰਗਲੇ ਪੀਹੜੇ ਰਹਿ ਗਏ ਨਾ ਪੀਂਘਾਂ ਝੂਟਣ ਵਾਲੇ,
ਨਾ ਕਿਧਰੇ ਉਹ ਖੇਡਾਂ ਰਹੀਆਂ ਨਾ ਉਹ ਖੇਡਣ ਵਾਲੇ
ਮੱਲਾਂ ਦੇ ਅਖਾੜੇ ਹੁਣ ਤਾਂ ਰਹਿ ਗਏ ਬਣ ਕੇ ਖ਼ਾਬ!
ਉਹ ਮੇਰਾ ਕਿਥੇ ਗਿਆ ਪੰਜਾਬ... |

ਨਾ ਉਹ ਸਾਂਝੇ ਚੁੱਲ੍ਹੇ ਰਹਿ ਗਏ ਨਾ ਹੀ ਮੋਹ ਤੇ ਪਿਆਰ
ਮਾਪਿਆਂ, ਪੁੱਤਾਂ, ਭੈਣਾਂ, ਭਾਈਆਂ, ਬਦਲ ਲਏ ਕਿਰਦਾਰ
ਖ਼ੁਦਗਰਜ਼ੀ ਦੀ ਪਾਈ ਫਿਰਦੇ ਚਾਤੁਰ ਲੋਕ ਨਕਾਬ!
ਉਹ ਮੇਰਾ ਕਿਥੇ ਗਿਆ ਪੰਜਾਬ... |

ਚੋਰ ਚੁਰਾ ਕੇ ਲੈ ਗਏ ਸਾਡੇ ਗੀਤਾਂ ਦੀ ਫੁਲਕਾਰੀ
ਨੰਗੇ ਸ਼ਬਦਾਂ ਦੀ 'ਪਰਦੇਸੀ' ਸਾਜ਼ਾਂ 'ਤੇ ਸਰਦਾਰੀ
'ਹੇ ਨਾਨਕ' ਹੁਣ ਮਰਦਾਨੇ ਦੀ ਸੁਣਦਾ ਕੌਣ ਰਬਾਬ!
ਉਹ ਮੇਰਾ ਕਿਥੇ ਗਿਆ ਪੰਜਾਬ... |

-ਮੋਬਾਈਲ : 97802-13351.
rajinder.pardesi70gmail.com


• ਜਸਵੰਤ ਸਿੰਘ 'ਖਡੂਰ ਸਾਹਿਬ' •
ਘਰ ਦੀ ਹਵੇਲੀ ਅਤੇ ਥਾਂ ਵੇਚ ਆਏ ਹਾਂ |
ਇੰਜ ਲੱਗੇ ਆਪਣਾ ਗਰਾਂ ਵੇਚ ਆਏ ਹਾਂ |
ਚੀਜ਼ਾਂ 'ਚ ਮਿਲਾਵਟਾਂ ਕੁਝ ਵੀ ਨਾ ਸ਼ੁੱਧ ਹੈ,
ਤਾਜ਼ਾ ਅਤੇ ਸੰਘਣਾ ਮਿਲਦਾ ਨਾ ਦੁੱਧ ਹੈ,
ਮੱਝ ਵੇਚ ਆਏ ਹਾਂ, ਗਾਂ ਵੇਚ ਆਏ ਹਾਂ.
ਇੰਜ ਲੱਗੇ....
ਕੋਸੀ ਕੋਸੀ ਧੁੱਪ ਇਥੇ ਲੱਭੇ ਨਾ ਸਿਆਲ ਦੀ,
ਹਾੜ ਵਿਚ ਜਿੰਦ ਫਿਰੇ ਠੰਢੀ ਥਾਂ ਭਾਲਦੀ,
ਧੁੱਪ ਵੇਚ ਆਏ ਹਾਂ, ਛਾਂ ਵੇਚ ਆਏ ਹਾਂ,
ਇੰਜ ਲੱਗੇ....
ਪੰਛੀਆਂ ਦੇ ਗੀਤਾਂ ਦੀ ਆਵਾਜ਼ ਘੱਟ ਆਉਂਦੀ ਹੈ,
ਚਿੜੀ ਵੀ ਨਿਮਾਣੀ ਸਾਡੇ ਆਲ੍ਹਣਾ ਨਾ ਪਾਉਂਦੀ ਹੈ,
ਚਿੜੀ ਵੇਚ ਆਏ ਹਾਂ, ਕਾਂ ਵੇਚ ਆਏ ਹਾਂ,
ਇੰਜ ਲੱਗੇ.... |
ਸ਼ਹਿਰ ਆ ਕੇ ਸਾਡਾ ਲੱਗਦਾ ਨਾ ਜੀ ਏ,
ਦਾਣਾ ਪਾਣੀ ਰੱਬ ਹੱਥ ਬੰਦੇ ਕੋਲ ਕੀ ਏ?
ਹੱਥਾਂ ਨਾਲ ਆਪਣਾ ਹੀ ਨਾਂਅ ਵੇਚ ਆਏ ਹਾਂ,
ਇੰਜ ਲੱਗੇ... |
ਬੁੱਢੇ ਹੋਏ ਮਾਪੇ ਤਾਂ ਗੁਆਂਢੀ ਕੋਲ ਰਹਿੰਦੇ ਨੇ,
ਖੌਰੇ 'ਜਸਵੰਤ' ਤੈਨੂੰ ਕੀ ਕੁੱਝ ਕਹਿੰਦੇ ਨੇ,
ਪਿਓ ਵੇਚ ਆਏ ਹਾਂ, ਮਾਂ ਵੇਚ ਆਏ ਹਾਂ,
ਇੰਜ ਲੱਗੇ ਆਪਣਾ ਗਰਾਂ ਵੇਚ ਆਏ ਹਾਂ |

-ਨਰੋਤਮ ਵਿਹਾਰ, ਕਪੂਰਥਲਾ | ਮੋਬਾਈਲ : 98141-15470.• ਪ੍ਰੇਮੀ ਮੁੱਲਾਂਪੁਰੀ •
ਲੀਡਰ ਕਹਿੰਦੇ ਆਇਆ ਨਵਾਂ ਸਵੇਰਾ ਹੈ,
ਲੋਕੀਂ ਕਹਿੰਦੇ ਵਧਿਆ ਹੋਰ ਹਨੇਰਾ ਹੈ |
ਲੱਖਾਂ ਲੋਕੀਂ ਅੱਜ ਵੀ ਕੱਚੇ ਤੁਰਦੇ ਨੇ,
ਲੀਡਰ ਕਹਿੰਦੇ ਪੱਕਾ ਚਾਰ ਚੁਫੇਰਾ ਹੈ |
ਲੀਡਰ ਕਹਿੰਦੇ ਸੂਬਾ ਅੱਜ ਤਰੱਕੀ 'ਤੇ,
ਸੜਕਾਂ 'ਤੇ ਕਿਉਂ ਲੋਕੀਂ ਲਾਇਆ ਡੇਰਾ ਹੈ |
ਅਪਣਾ ਹੱਕ ਵੀ ਹੁਣ ਮਿਲਣਾ ਔਖਾ ਹੈ,
ਲੀਡਰ ਕਹਿੰਦੇ 'ਚੁਪ ਕਰ' ਸਭ ਕੁਝ ਮੇਰਾ ਹੈ |
ਲੀਡਰ ਦੇ ਘਰ ਹੁੰਦੀ ਰੋਜ਼ ਦੀਵਾਲੀ ਹੈ,
ਜਨਤਾ ਦੇ ਘਰ ਅੱਜ ਵੀ ਬੜਾ ਹਨੇਰਾ ਹੈ |

-26-ਏ, ਫਰੈਂਡ ਇਨਕਲੇਵ, ਚੰਡੀਗੜ੍ਹ ਰੋਡ, ਖਰੜ (ਰੋਪੜ)-140301.
ਮੋਬਾਈਲ : 098726-28168.

ਮਾਂ ਦਾ ਬੂਟੇ ਨਾਲ ਮੋਹ

ਮੇਰੀ ਮਾਂ ਨੂੰ ਕੁਦਰਤ ਨਾਲ ਬਹੁਤ ਪਿਆਰ ਸੀ | ਮੇਰੀ ਮਾਂ ਨੇ ਇਕ ਸੋਹਣੀ ਜਿਹੀ ਆਪਣੇ ਘਰ ਵਿਚ ਇਕ ਬਗ਼ੀਚੀ ਬਣਾਈ ਹੋਈ ਸੀ, ਉਸ ਬਗ਼ੀਚੀ ਵਿਚ ਨਿੱਤ ਨਵੇਂ-ਨਵੇਂ ਪੌਦੇ ਉਗਾਉਂਦੀ ਰਹਿੰਦੀ ਅਤੇ ਜਦੋਂ ਉਸ ਬਗ਼ੀਚੀ ਵਿਚ ਨਵੇਂ ਪੌਦੇ ਵੱਡੇ ਹੋਣ ਲੱਗਦੇ ਭਾਵ ਨਵੇਂ ਫੁੱਲ, ਨਵੇਂ ਪੱਤੇ, ਨਵੀਆਂ ਟਹਿਣੀਆਂ ਆਉਂਦੀਆਂ ਅਤੇ ਮੈਨੂੰ ਜ਼ਰੂਰ ਉਸ ਦੇ ਬਾਰੇ ਦੱਸਦੀ ਰਹਿੰਦੀ ਸੀ | ਮੇਰੀ ਮਾਂ ਖ਼ੁਦ ਹੀ ਉਨ੍ਹਾਂ ਪੌਦਿਆਂ ਦੀ ਦੇਖਭਾਲ, ਉਨ੍ਹਾਂ ਨੂੰ ਖ਼ੁਦ ਹੀ ਸਜਾਉਂਦੀ ਸਵਾਰਦੀ ਰਹਿੰਦੀ ਸੀ | ਮੇਰੀ ਮਾਂ ਅਕਸਰ ਮੈਨੂੰ ਦੱਸਦੀ ਕਿ ਇਹ ਮਾਸੂਮ ਬੂਟੇ ਸਾਡੇ ਨਾਲ ਤੋਤਲੀ ਆਵਾਜ਼ ਵਿਚ ਗੱਲਾਂ ਕਰਦੇ ਹਨ, ਪਰ ਆਪਣਾ ਦੁੱਖ ਕਦੇ ਮਹਿਸੂਸ ਨਹੀਂ ਹੋਣ ਦਿੰਦੇ | ਜਦੋਂ ਅਸੀਂ ਇਨ੍ਹਾਂ ਬੂਟਿਆਂ ਨੂੰ ਪਿਆਰ ਕਰਦੇ ਹਾਂ ਤਾਂ ਇਹ ਸਾਡੇ ਦੁੱਖਾਂ ਨੂੰ ਦੂਰ ਕਰਨ ਲਈ ਦੁਆ ਵੀ ਕਰਦੇ ਹਨ | ਮਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਵੀ ਬੂਟਿਆਂ ਪ੍ਰਤੀ ਪਿਆਰ ਜਿਹਾ ਆਉਣ ਲੱਗ ਜਾਂਦਾ | ਮੈਂ ਵੀ ਕਿੰਨੀ-ਕਿੰਨੀ ਦੇਰ ਆਪਣੀ ਮਾਂ ਦੀਆਂ ਗੱਲਾਂ ਅਤੇ ਬੂਟਿਆਂ ਬਾਰੇ ਸੋਚਦੀ ਰਹਿੰਦੀ | ਬੱਸ ਫਿਰ ਕੀ ਸੀ, ਮੈਂ ਵੀ ਆਪਣੇ ਘਰ ਇਕ ਨਵੀਂ ਬਗ਼ੀਚੀ ਤਿਆਰ ਕਰ ਲਈ ਸੀ ਤੇ ਆਪਣੀ ਮਾਂ ਦੀ ਬੇਸਬਰੀ ਨਾਲ ਆਉਣ ਦੀ ਉਡੀਕ ਕਰਨ ਲੱਗ ਪਈ | ਫਿਰ ਜਦੋਂ ਵੀ ਮੈਂ ਆਪਣੀ ਬਗੀਚੀ ਵਿਚ ਬੈਠਦੀ ਮਾਂ ਨਾਲ ਮੋਬਾਈਲ 'ਤੇ ਗੱਲਾਂ ਕਰਦੀ | ਅਕਸਰ ਮੈਂ ਵੀ ਆਪਣੀ ਬਗ਼ੀਚੀ ਦਾ ਜ਼ਿਕਰ ਕਰਨ ਲੱਗ ਪਈ | ਇਕ ਵਾਰ ਮੇਰੀ ਮਾਂ ਮੈਨੂੰ ਮਿਲਣ ਆਈ ਮੈਂ ਆਪਣੀ ਮਾਂ ਨੂੰ ਆਪਣੀ ਬਗ਼ੀਚੀ ਵਿਚ ਲੈ ਗਈ ਅਤੇ ਆਪਣੀ ਮਾਂ ਨੂੰ ਦੱਸਿਆ ਕਿ ਕਿਸੇ ਨੇ ਮੈਨੂੰ ਦੱਸਿਆ ਹੈ ਕਿ ਜਦੋਂ ਅਸੀਂ ਬੂਟਿਆਂ ਨੂੰ ਗਲਵੱਕੜੀ ਪਾ ਲੈਂਦੇ ਹਾਂ ਤਾਂ ਇਹ ਸਾਡੀ ਸਾਰੀ ਨਕਾਰਾਤਮਿਕ ਸੋਚ ਬੂਟੇ ਖਿੱਚ ਲੈਂਦੇ ਹਨ ਅਤੇ ਸਾਕਾਰਾਤਮਿਕ ਸੋਚ ਸਾਡੇ ਅੰਦਰ ਦਾਖਲ ਕਰ ਦਿੰਦੇ ਹਨ | ਮੰਮੀ ਇਹ ਦੇਖੋ ਇਹ ਬੂਟਾ ਕਿੰਨਾ ਪਿਆਰਾ ਹੈ | ਮੇਰਾ ਦਿਲ ਕਰਦਾ ਹੈ ਕਿ ਇਸ ਨੂੰ ਗਲਵੱਕੜੀ ਪਾ ਲਵਾਂ | ਇਸ ਦੀ ਸਾਰੀ ਖੁਸ਼ੀ ਖਿੱਚ ਲਵਾਂ ਅਤੇ ਆਪਣੀ ਸਾਰੀ ਗਮੀ ਤੇ ਚਿੰਤਾਵਾਂ ਇਸ ਨੂੰ ਦੇ ਦੇਵਾਂ | ਮਾਂ ਮੇਰੀ ਗੱਲ ਸੁਣ ਕੇ ਮੁਸਕਰਾ ਪਈ, ਮੇਰੀ ਭੋਲੀਏ, ਨਾ ਨਾ ਇਸ ਤਰ੍ਹਾਂ ਕਦੀ ਨਾ ਕਰੀਂ, ਆਪਣੀ ਨਕਾਰਾਤਮਿਕ ਸੋਚ ਜਾਂ ਔਗੁਣ ਕਿਸ ਨੂੰ ਕਿਉਂ ਦੇਈਏ, ਇਹ ਸਭ ਤੋਂ ਵੱਡੀ ਮੂਰਖ਼ਤਾ ਵਾਲੀ ਗੱਲ ਹੈ | ਇਹ ਬੂਟੇ ਤਾਂ ਹਮੇਸ਼ਾ ਪਰਉਪਕਾਰੀ ਹਨ, ਆਪ ਦੁਖੀ ਹੋ ਕੇ ਸਾਨੂੰ ਸੁੱਖ ਵੰਡਦੇ ਹਨ | ਉਹ ਕਿਵੇਂ ਮੰਮੀ! ਮੈਂ ਸੋਚਣ ਲੱਗ ਪਈ | ਬੂਟੇ ਹੀ ਹਨ ਜੋ ਹਮੇਸ਼ਾ ਸਭ ਨੂੰ ਠੰਢੀਆਂ ਛਾਵਾਂ ਦਿੰਦੇ ਹਨ | ਇਨਸਾਨ ਕੁਹਾੜਾ ਚਲਾਉਣ ਲੱਗੇ ਇਨ੍ਹਾਂ ਦਾ ਦਰਦ ਵੀ ਮਹਿਸੂਸ ਨਹੀਂ ਕਰਦਾ | ਇਹ ਤਾਂ ਸਾਰੀ ਜ਼ਿੰਦਗੀ ਸਾਡੇ ਨਾਲ ਰਹਿੰਦੇ ਹਨ, ਮਰਦੇ ਦਮ ਤੱਕ ਸਾਡਾ ਸਾਥ ਦਿੰਦੇ ਹਨ | ਮਾਂ ਦੀ ਇਹ ਗੱਲ ਸੁਣਦੇ ਹੋਏ ਮੈਂ ਇਕ ਬੂਟੇ ਵੱਲ ਤੱਕਿਆ ਇੰਜ ਲੱਗਾ ਜਿਵੇਂ ਬੂਟੇ ਨੇ ਮਾਂ ਨੂੰ ਝੁਕ ਕੇ ਨਮਸਕਾਰ ਕੀਤੀ ਹੋਵੇ | ਉਹ ਖੁਸ਼ੀ ਵਿਚ ਝੂਮਣ ਲੱਗ ਪਿਆ ਸੀ | ਮੈਂ ਮਾਂ ਨਾਲ ਗੱਲ ਸਾਂਝੀ ਕੀਤੀ |
ਮਾਂ ਅੱਗੋਂ ਕਹਿਣ ਲੱਗੀ, ਮੈਨੂੰ ਵੀ ਇਵੇਂ ਹੀ ਮਹਿਸੂਸ ਹੋ ਰਿਹਾ ਹੈ | ਜਿੰਨੇ ਦਿਨ ਮਾਂ ਰਹੀ, ਅਸੀਂ ਸਵੇਰੇ ਅਤੇ ਸ਼ਾਮ ਅਕਸਰ ਬਗ਼ੀਚੀ ਵਿਚ ਬੈਠ ਕੇ ਗੱਲਾਂ ਕਰਦੇ | ਇੰਜ ਪ੍ਰਤੀਤ ਹੁੰਦਾ ਜਿਵੇਂ ਬੂਟਾ ਸਾਡੀਆਂ ਗੱਲਾਂ ਸੁਣਦਾ ਸੀ | ਜਦੋਂ ਵੀ ਮਾਂ ਬੂਟਿਆਂ ਬਾਰੇ ਗੱਲਾਂ ਕਰਦੀ ਤਾਂ ਉਹ ਸਿਰ ਝੁਕਾਉਂਦਾ ਪ੍ਰਤੀਤ ਹੁੰਦਾ | ਮੇਰਾ ਉਸ ਬੂਟੇ ਨਾਲ ਖ਼ਾਸ ਲਗਾਓ ਹੋ ਗਿਆ | ਜਦੋਂ ਮਾਂ ਚਲੀ ਗਈ ਤਾਂ ਸ਼ਾਮ ਨੂੰ ਮੈਂ ਇਕੱਲੀ ਬਗ਼ੀਚੀ ਵਿਚ ਉਦਾਸ ਬੈਠੀ ਹੋਈ ਸੀ | ਮੈਂ ਮਹਿਸੂਸ ਕੀਤਾ ਕਿ ਬੂਟਾ ਵੀ ਉਦਾਸ ਸੀ | ਮਾਂ ਦੇ ਜਾਣ ਤੋਂ ਬਾਅਦ ਕੋਈ ਵੀ ਨਵੀਂ ਪੱਤੀ ਨਹੀਂ ਸੀ ਆ ਰਹੀ | ਮੇਰੀ ਮਾਂ ਆ ਗਈ, ਮੈਂ ਤੇ ਬੂਟਾ ਖੁਸ਼ ਹੋ ਗਏ | ਇਸ ਵਾਰ ਬੂਟੇ ਪੂਰੇ ਜੋਬਨ 'ਤੇ ਸਨ | ਮਾਂ ਕੁਝ ਦਿਨ ਬਾਅਦ ਜਾਣ ਲੱਗੀ ਤਾਂ ਮੈਂ ਮਾਂ ਨੂੰ ਕਿਹਾ, ਜਦੋਂ ਇਸ ਬੂਟੇ 'ਤੇ ਨਵੀਆਂ ਪੱਤੀਆਂ ਆਉਂਦੀਆਂ ਹਨ ਤਦ ਹੀ ਤੁਸੀਂ ਆਉਂਦੇ ਹੋ | ਮੇਰੀ ਮਾਂ ਮੁਸਕਰਾ ਪਈ | ਮੈਂ ਇਸ ਦੀ ਦਿਨ-ਰਾਤ ਦੇਖ-ਭਾਲ ਕਰਦੀ ਹਾਂ ਕਿ ਉਸ ਬੂਟੇ 'ਤੇ ਪੱਤੀਆਂ ਜਲਦੀ ਆਉਣ ਅਤੇ ਤੁਹਾਡੇ ਆਉਣ ਦਾ ਜਲਦੀ ਹੀ ਸੁਨੇਹਾ ਆਵੇ | ਮੈਨੂੰ ਇੰਜ ਮਹਿਸੂਸ ਹੁੰਦਾ ਸੀ ਕਿ ਬੂਟਾ ਮੇਰੀ ਤੇ ਮਾਂ ਵਿਚਾਲੇ ਮੋਬਾਈਲ 'ਤੇ ਹੁੰਦੀ ਗੱਲ ਨੂੰ ਸੁਣਦਾ ਸੀ | ਮਾਂ ਦੇ ਆਉਣ ਦੀ ਗੱਲ ਸੁਣ ਕੇ ਹੀ ਉਸ ਉਤੇ ਨਵੇਂ ਪੱਤੇ ਜਨਮਦੇ ਜੋ ਬਸੰਤ ਰੁੱਤੇ ਮਾਂ ਨਾ ਆਉਂਦੀ ਤਾਂ ਵੀ ਉਸ ਬੂਟੇ ਦੇ ਪੱਤੇ ਨਾ ਜਨਮਦੇ | ਬੂਟਾ ਹਰਿਆ-ਭਰਿਆ ਨਾ ਹੁੰਦਾ | ਬੂਟੇ ਦਾ ਮਾਂ ਨਾਲ ਅਜੀਬ ਮੋਹ ਸੀ |
ਇਕ ਸ਼ਾਮ ਬਗ਼ੀਚੀ ਵਿਚ ਮੋਬਾਈਲ 'ਤੇ ਮਾਂ ਦੇ ਨਾ ਹੋਣ ਦੀ ਖ਼ਬਰ ਮਿਲੀ, ਮੈਂ ਰੋ ਰਹੀ ਸੀ ਮਾਂ-ਮਾਂ, ਮਾਂ ਨੂੰ ਮਿਲਣ ਗਈ ਪਰ ਮਾਂ ਮੇਰੇ ਤੋਂ ਬਹੁਤ ਦੂਰ ਜਾ ਚੁੱਕੀ ਸੀ |
ਕੁਝ ਦਿਨਾਂ ਬਾਅਦ ਵਾਪਸ ਆਈ, ਬਗ਼ੀਚੀ ਵਿਚ ਉਦਾਸ ਬੈਠੀ ਰਹਿੰਦੀ, ਹੁਣ ਕਿਸ ਨਾਲ ਗੱਲਾਂ ਕਰਾਂ | ਅਚਾਨਕ ਮੇਰੀ ਨਜ਼ਰ ਉਸ ਬੂਟੇ 'ਤੇ ਪਈ | ਇਹ ਕੀ? ਬੂਟਾ ਵੀ ਮੁਰਝਾ ਗਿਆ ਸੀ | ਮਾਂ ਦੇ ਜਾਣ ਤੋਂ ਬਾਅਦ ਬੂਟੇ ਨੂੰ ਫਿਰ ਕਦੇ ਪੱਤੀਆਂ ਨਹੀਂ ਸਨ ਨਿਕਲੀਆਂ | ਕਈ ਵਾਰ ਹੱਦ ਤੋਂ ਜ਼ਿਆਦਾ ਖ਼ੁਰਾਕ ਤੇ ਦੇਖ-ਭਾਲ ਕਰ ਕੇ ਵੀ ਦੇਖ ਲਈ | ਪਰ ਉਸ 'ਤੇ ਪੰੁਗਰ ਨਾ ਆਈ, ਉਹ ਮੁਰਝਾ ਚੁੱਕਾ ਸੀ | ਮੈਂ ਸਮਝ ਗਈ ਸੀ | ਉਹ ਵੀ ਮੇਰੀ ਪਿਆਰੀ ਮਾਂ ਨਾਲ ਇਸ ਫ਼ਾਨੀ ਸੰਸਾਰ ਤੋਂ ਸਦਾ ਲਈ ਰੁਖ਼ਸਤ ਹੋ ਗਿਆ ਸੀ |

-ਮੋਬਾਈਲ : 99882-12182.

ਕੰਡੇ ਦਾ ਕੰਡਾ- ਬਾਹੂਬਲੀਆਂ ਦੀ ਭਰਤੀ ਦਾ ਨੋਟਿਸ

ਕੋਰਾ ਅਨਪੜ੍ਹ, ਵਿਹਲਾ ਲੰਬਾ ਲੰਜਾ, ਸਿਰ ਤੋਂ ਗੰਜਾ, ਚੰਗੇ ਕੱਦ-ਕਾਠ ਵਾਲਾ, ਚੰਗਾ ਭਾਰਾ, ਜੁਗਾੜੂ, ਨਸ਼ੇੜੀ, ਮੌਕਾਪ੍ਰਸਤ, ਐਸ਼ਪ੍ਰਸਤ, ਸਰਕਾਰੀ ਤੰਤਰ 'ਚ ਪੈਰ ਰੱਖਣ ਵਾਲਾ, ਗ਼ੈਰ-ਕਾਨੂੰਨੀ ਕੰਮਾਂ ਨੂੰ ਅੰਜਾਮ ਦੇਣ ਵਾਲਾ, ਭਾਰੀ ਆਵਾਜ਼ ਵਾਲਾ, ਕਾਤਲਾਨਾ ਹਮਲੇ 'ਚ ਮਾਹਿਰ, ਹਰ ਰੋਜ਼ ਥਾਣੇ ਜਾਣ ਵਾਲਾ, ਪੁਲਿਸ 'ਤੇ ਰੋਹਬ ਝਾੜਨ ਵਾਲਾ, ਜਨਤਾ ਨੂੰ ਮੂਰਖ ਬਣਾ ਅਗਵਾਈ ਕਰਨ ਵਾਲਾ, ਸਮਾਜਿਕ ਸੰਸਥਾ, ਸਿੱਖਿਆ ਸੰਸਥਾ, ਰਾਜਨੀਤਕ ਮੰਚ ਮਤਲਬ ਮੰਚ ਕੋਈ ਵੀ ਹੋਵੇ, ਉਸ 'ਚ ਦਖਲ ਦੇਣ ਵਾਲਾ, ਬਣਦੇ ਕੰਮ 'ਚ ਵਿਘਨ ਪਾਉਣ ਵਾਲਾ, ਇਹੋ ਜਿਹਾ ਸੁਭਾਅ ਹੋਵੇ | ਮਡ੍ਹੀਰ ਇਕੱਠੀ ਕਰਨ 'ਚ ਮਾਹਿਰ, ਸ਼ਰੀਫ਼ ਸੰਸਥਾਵਾਂ ਤੇ ਰੋਹਬ ਝਾੜਨ ਤੇ ਦੂਜਿਆਂ ਆਮ ਲੋਕਾਂ 'ਚ ਦਹਿਸ਼ਤ ਪਾਉਣ ਵਾਲੇ ਬਾਹੂਬਲੀਆਂ ਦੀ ਆ ਰਹੀਆਂ ਇਲੈਕਸ਼ਨਾਂ 'ਚ ਜ਼ਰੂਰਤ ਹੈ | ਆਪਣੇ-ਆਪਣੇ ਐਮ.ਐਮ.ਏ. ਨੂੰ ਸੰਪਰਕ ਕਰਕੇ ਦਰਖਾਸਤਾਂ ਦੇਣ | ਬਾਹੂਬਲੀਆਂ ਦਾ ਖਾਸ ਧਿਆਨ ਰੱਖਿਆ ਜਾਵੇਗਾ, ਇਹ ਪ੍ਰਧਾਨ ਜੀ ਦਾ ਹੁਕਮ ਸਮਝੋ | ਪ੍ਰਧਾਨ ਜੀ ਨੇ ਕਿਹਾ ਹੈ ਕਿ ਬਾਹੂਬਲੀਆਂ ਦੀ ਗਿਣਤੀ ਵਧਾਉਣ ਲਈ ਹਰ ਐਸ਼ਪ੍ਰਸਤੀ ਕਰਵਾਈ ਜਾਵੇਗੀ |
ਨੋਟ-ਮੈਰਿਟ ਦੇ ਆਧਾਰ 'ਤੇ ਜੀਹਨੂੰ ਲੋਕ ਮਨ ਹੀ ਮਨ ਗੰਦੀਆਂ ਗਾਲ੍ਹਾਂ ਕੱਢਦੇ ਹੋਣ, ਕੁੜ੍ਹਦੇ ਹੋਣ ਜਿਸ 'ਤੇ ਵੱਧ ਤੋਂ ਵੱਧ ਪਰਚੇ ਦਰਜ ਹੋਣ, ਉਹੀ ਸੰਪਰਕ ਕਰਨ, ਪਰਚੇ ਦਰਜ ਕਰਵਾਉਣ ਵਾਲਿਆਂ ਨੂੰ ਪਹਿਲ ਦਿੱਤੀ ਜਾਵੇਗੀ | ਕੋਈ ਸਿਫਾਰਸ਼ ਨਹੀਂ ਚੱਲੇਗੀ |

-1764, ਗੁਰੂ ਰਾਮ ਦਾਸ ਨਗਰ, ਨੇੜੇ ਨੈਸਲੇ, ਮੋਗਾ-142001. ਮੋਬਾਈਲ : 098557-35666

ਕਾਵਿ ਵਿਅੰਗ / ਤਿੰਨੇ ਗੱਲਾਂ ਚੰਗੀਆਂ

• ਪਿਓ ਸਰਦਾਰ ਹੋਵੇ, ਪੁੱਤ ਵਫਾਦਾਰ ਹੋਵੇ, ਸੁਖੀ ਪਰਿਵਾਰ ਹੋਵੇ,
ਤਿੰਨੇ ਗੱਲਾਂ ਚੰਗੀਆਂ...
• ਇਕ ਪਿਆਰੀ ਮਾਂ ਹੋਵੇ, ਸੁੱਖਾਂ ਦੀ ਉਹ ਛਾਂ ਹੋਵੇ, ਰੱਬ ਖੁਸ਼ ਤਾਂ ਹੋਵੇ,
ਤਿੰਨੇ ਗੱਲਾਂ ਦੇ ਚੰਗੀਆਂ ...
• ਕੋਈ ਨਾ ਗਰੀਬ ਹੋਵੇ, ਬੰਦਾ ਖੁਸ਼ ਨਸੀਬ ਹੋਵੇ, ਸਭ ਦਾ ਅਦੀਬ ਹੋਵੇ,
ਤਿੰਨੇ ਗੱਲਾਂ ਚੰਗੀਆਂ...
• ਲਾਲੇ ਦੀ ਦੁਕਾਨ ਹੋਵੈ, ਜੱਟ ਦੀ ਜ਼ਬਾਨ ਹੋਵੇ, ਗਰੀਬ ਦਾ ਮਕਾਨ ਹੋਵੇ,
ਤਿੰਨੇ ਗੱਲਾਂ ਚੰਗੀਆਂ...
• ਪਿਆਰੀ ਜਿਹੀ ਨਾਰ ਹੋਵੇ, ਸੋਹਣਾ ਕਿਰਦਾਰ ਹੋਵੇ, ਦਿਲ ਵਿਚ ਪਿਆਰ ਹੋਵੇ,
ਤਿੰਨੇ ਗੱਲਾਂ ਚੰਗੀਆਂ...
• ਮਾਇਆ ਵੀ ਬਥੇਰੀ ਹੋਵੇ, ਬੰਦੇ 'ਚ ਦਲੇਰੀ ਹੋਵੇ, ਪੁੰਨ 'ਚ ਨਾ ਦੇਰੀ ਹੋਵੇ,
ਤਿੰਨੇ ਗੱਲਾਂ ਚੰਗੀਆਂ...
• ਦੇਣਾ ਨਾ ਕਰਜ਼ ਹੋਵੇ, ਸਾੲੀਂ ਅੱਗੇ ਅਰਜ਼ ਹੋਵੇ, ਹਰ ਦਿਲ ਦਰਦ ਹੋਵੇ,
ਤਿੰਨੇ ਗੱਲਾਂ ਚੰਗੀਆਂ...
• ਹਰ ਬੰਦਾ ਚੰਗਾ ਹੋਵੇ, ਗਰੀਬ  ਵੀ ਨਾ ਨੰਗਾ ਹੋਵੇ , ਫਸਾਦ ਨਾ ਦੰਗਾ ਹੋਵੇ,
ਤਿੰਨੇ  ਗੱਲਾਂ ਚੰਗੀਆਂ
• ਘਰ ਦਾ ਜੋ ਮੁਖੀ ਹੋਵੇ, ਕਦੀ ਨਾ ਉਹ ਦੁਖੀ ਹੋਵੇ, ਸਭ ਵਲੋਂ ਸੁਖੀ ਹੋਵੇ,
ਤਿੰਨੇ ਗੱਲਾਂ ਚੰਗੀਆਂ...
• 'ਸੰਧੂ' ਸੁਖੇਵਾਲਾ ਹੋਵੇ, ਰਬ ਰੱਖਵਾਲਾ ਹੋਵੇ, ਰੋਟੀ ਨਾਲ ਦਾਲਾ ਹੋਵੇ,
ਤਿੰਨੇ ਗੱਲਾਂ ਚੰਗੀਆਂ...

-ਹਰੀ ਸਿੰਘ 'ਸੰਧੂ' ਸੁਖੇਵਾਲਾ 
ਮੋਬਾਈਲ : 98774-76161.

ਸਫ਼ਰ

ਤੁਹਾਡੀ ਜ਼ਿੰਦਗੀ ਦਾ ਹਰਪਲ ਬਹੁਤ ਕੀਮਤੀ ਹੈ, ਇਸ ਲਈ ਸਾਨੂੰ ਆਪਣੀ ਜ਼ਿੰਦਗੀ ਦਾ ਹਰ ਪਲ ਆਪਣੀ ਖ਼ੁਸ਼ੀ ਦੇ ਨਾਲ-ਨਾਲ ਦੂਜਿਆਂ ਦੀ ਖ਼ੁਸ਼ੀ ਦਾ ਧਿਆਨ ਰੱਖ ਕੇ ਬਤੀਤ ਕਰਨਾ ਚਾਹੀਦਾ ਹੈ |
ਸਾਨੂੰ ਆਪਣਾ ਸਫ਼ਰ ਏਨਾ ਵਧੀਆ ਤੇ ਸੋਹਣਾ ਬਤੀਤ ਕਰਨਾ ਚਾਹੀਦਾ ਹੈ ਤਾਂ ਕਿ ਸਾਡੇ ਤੋਂ ਮਗਰੋਂ ਆਉਣ ਵਾਲੇ ਮੁਸਾਫ਼ਰ ਵੀ ਸਾਡਾ ਸਤਿਕਾਰ ਕਰਨ | ਸਾਨੂੰ ਇਸ ਸਫ਼ਰ ਵਿਚ ਇਕ-ਦੂਜੇ ਦਾ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਹੈ | ਸਾਡੇ ਸਾਹ ਬਹੁਤ ਅਨਮੋਲ ਹਨ ਤੇ ਇਹ ਓਨਾ ਚਿਰ ਹੀ ਚੱਲਦੇ ਰਹਿੰਦੇ ਹਨ, ਜਿੰਨਾ ਟਾਈਮ ਉਹ ਪਰਮਾਤਮਾ ਚਾਹੁੰਦਾ ਹੈ, ਜਿੰਨਾ ਚਿਰ ਸਾਡੇ ਸਾਹ ਚੱਲਦੇ ਰਹਿੰਦੇ ਹਨ, ਓਨਾ ਚਿਰ ਅਸੀਂ ਆਪਣਾ ਸਫ਼ਰ ਤੈਅ ਕਰਦੇ ਰਹਿੰਦੇ ਹਾਂ |
ਸਾਡੀ ਜ਼ਿੰਦਗੀ ਦੀ ਰੇਲ ਗੱਡੀ ਕੋਈ ਆਮ ਰੇਲ ਗੱਡੀ ਨਹੀਂ ਹੈ, ਤੇ ਕੁਝ ਸਾਡੇ ਆਉਣ ਤੋਂ ਪਹਿਲਾਂ ਸਫ਼ਰ ਕਰ ਚੁੱਕੇ ਹਨ ਤੇ ਕੁਝ ਇਸ ਤੋਂ ਬਾਅਦ ਕਰਨਗੇ |
ਅਸਲ ਵਿਚ ਅਸੀਂ ਸਾਰੇ ਇਕ ਰੇਲ ਗੱਡੀ ਵਿਚ ਸਵਾਰ ਹਾਂ, ਸਾਡੀ ਜ਼ਿੰਦਗੀ ਦੀ ਇਸ ਗੱਡੀ ਦੀ ਰਫ਼ਤਾਰ ਬਹੁਤ ਤੇਜ਼ ਹੈ, ਜਿਸ ਕਾਰਨ ਸਾਡੇ ਜੀਵਨ ਵਿਚ ਹੋਣ ਵਾਲੀਆਂ ਘਟਨਾਵਾਂ ਬਾਰੇ ਸਾਨੂੰ ਸੋਚਣ ਦਾ ਟਾਈਮ ਵੀ ਨਹੀਂ ਮਿਲਦਾ | ਪਹਿਲਾਂ ਇਸ ਗੱਡੀ ਵਿਚ ਮੇਰੇ ਦਾਦਾ ਦਾਦੀ ਜੀ ਸਵਾਰ ਸਨ, ਜਦੋਂ ਇਹ ਗੱਡੀ ਸਮੇਂ ਮੁਤਾਬਿਕ ਅੱਗੇ-ਅੱਗੇ ਵਧਦੀ ਗਈ, ਉਹ ਆਪਣਾ ਸਫ਼ਰ ਮੁਕਾ ਕੇ ਚਲੇ ਗਏ, ਫਿਰ ਮੇਰੇ ਮਾਤਾ-ਪਿਤਾ ਜੀ ਜੋ ਉਸ ਟਾਈਮ ਉਨ੍ਹਾਂ ਦੇ ਨਾਲ ਸਨ, ਸਮੇਂ ਦੇ ਹਿਸਾਬ ਨਾਲ ਅੱਗੇ-ਅੱਗੇ ਵਧਦੇ ਗਏ, ਉਨ੍ਹਾਂ ਦੀ ਮੁਲਾਕਾਤ ਮੇਰੇ ਨਾਲ ਹੋਈ ਤੇ ਹੁਣ ਅਸੀਂ ਇਕੱਠੇ ਸਫ਼ਰ ਕਰ ਰਹੇ ਹਾਂ |
ਅਸੀਂ ਇਸ ਸਾਰੇ ਸਫ਼ਰ ਵਿਚ ਬਸ ਤਿੰਨ ਰੁਪਏ ਹੀ ਖ਼ਰਚ ਕਰਦੇ ਹਾਂ ਜਿਵੇਂ ਇਕ ਰੁਪਇਆ ਬਚਪਨ, ਦੋ ਰੁਪਇਆ ਜਵਾਨੀ, ਤਿੰਨ ਰੁਪਇਆ ਬੁਢਾਪਾ |
ਅਸੀਂ ਇਸ ਗੱਡੀ ਵਿਚ ਬੱਚੇ ਦੀ ਉਮਰ 'ਚ ਸਫ਼ਰ ਸ਼ੁਰੂ ਕਰਦੇ ਹਾਂ, ਫਿਰ ਜਵਾਨ ਹੁੰਦੇ ਹਾਂ ਤੇ ਅੰਤ ਬਜ਼ੁਰਗ ਹੋ ਜਾਂਦੇ ਹਾਂ ਤੇ ਬਜ਼ੁਰਗ ਅਵਸਥਾ ਵਿਚ ਸਫ਼ਰ ਕਰਦੇ-ਕਰਦੇ ਆਪਣੇ ਸਟੇਸ਼ਨ 'ਤੇ ਉੱਤਰ ਜਾਂਦੇ ਹਾਂ | ਇਸ ਤਰ੍ਹਾਂ ਇਹ ਗੱਡੀ ਹਜ਼ਾਰਾਂ ਸਾਲਾਂ ਤੋਂ ਚੱਲਦੀ ਆ ਰਹੀ ਹੈ, ਇਸ ਦਾ ਆਖ਼ਰੀ ਸਟੇਸ਼ਨ ਕਿਥੇ ਹੋਵੇਗਾ, ਇਹ ਕਿਸੇ ਨੂੰ ਨਹੀਂ ਪਤਾ |

-ਮਾਨਾਵਾਲਾ, ਲੋਪੋਕੇ | ਮੋਬਾਈਲ : 81466-92318.

ਖੁਸ਼ੀਆਂ

ਖੀਵੇ ਹੋਣ ਲਈ ਖ਼ੁਸ਼ੀਆਂ ਜ਼ਰੂਰੀ ਹਨ | ਨਿਰਾਸ਼ਾਵਾਦੀ ਸੋਚ ਦੇ ਧਾਰਨੀ ਗਰਭ ਕੁੰਡ ਵਿਚ ਹੀ ਡੁੱਬ ਜਾਂਦੇ ਹਨ, ਇਸ ਲਈ ਪਲ-ਪਲ ਖੁਸ਼ੀਆਂ ਮਨਾ ਕੇ ਰਾਂਝਾ ਰਾਜ਼ੀ ਰੱਖਣਾ ਚਾਹੀਦੈ | ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਇਸ ਨਾਸ਼ਵੰਤ ਸੰਸਾਰ ਵਿਚ ਕੁਝ ਵੀ ਸਾਡਾ ਨਹੀਂ | ਸਿਰਫ਼ ਆਉਣਾ ਤੇ ਜਾਣਾ ਹੈ | ਜਾਣਾ ਵੀ ਉਥੇ ਹੈ, ਜਿਥੇ ਜਾ ਕੇ ਕੋਈ ਪਹਿਲਾਂ ਵਾਲੀ ਸ਼ਕਲ ਵਿਚ ਨਾ ਆਇਆ ਹੋਵੇ | ਸੋ, ਖ਼ੁਸ਼ੀਆਂ ਦੇ ਵੀ ਸਮੇਂ ਹੁਦੇ ਹਨ | ਇਸ ਲਈ ਖੁਸ਼ੀ ਦਾ ਸਮਾਂ ਭੁੱਲ ਕੇ ਵੀ ਨਾ ਗਵਾਓ | ਇਹ ਵੱਖਰੀ ਗੱਲ ਹੈ ਕਿ ਕਦੀ-ਕਦੀ ਅਚਾਨਕ ਖ਼ੁਸ਼ੀਆਂ ਵਿਚ ਵੀ ਗਮੀਆਂ ਆ ਜਾਂਦੀਆਂ ਹਨ ਪਰ ਖੁਸ਼ੀ ਤਾਂ ਖੁਸ਼ੀ ਹੈ, ਉਹ ਤਾਂ ਇਕ ਚਾਅ ਹੈ, ਉਹ ਤਾਂ ਇਕ ਉਲਾਰ, ਹੁਲਾਸ ਅਤੇ ਉਮੰਗ ਹੈ, ਖੇਡਣ ਦੇ ਦਿਨ ਚਾਰ ਵਾਂਗ ਹੀ |
ਜੇਕਰ ਜਵਾਨੀ ਹੈ, ਰੂਪ-ਰੰਗ ਅਤੇ ਸਿਹਤ ਨੇ ਸਾਥ ਦਿੱਤਾ ਹੈ ਤਾਂ ਚਾਅ ਖ਼ੁਮਾਰੀ ਖਿੜਨੇ ਚਾਹੀਦੇ ਹਨ | ਕੀ ਰੁੱਸਿਆਂ ਵਾਂਗ ਮੁਰਝਾਏ ਬੈਠੇ ਹੋ, ਬਾਹਰ ਦੁੱਧ ਰੰਗੀ ਗੋਰੀ-ਗੋਰੀ ਧੁੱਪ ਖਿੜੀ ਹੈ, ਜਾਓ ਉਥੇ ਕੁਰਸੀ ਡਾਹ ਲਓ ਅਤੇ ਅਨੰਦ ਮਾਣੋ | ਜੁਗਨੀ ਨੇ ਰੁੱਸੇ ਹੋਏ ਪਤੀ ਦੇਵ ਨੂੰ ਠੰਢੇ ਕਮਰੇ 'ਚੋਂ ਉਠਾਲ ਧੁੱਪੇ ਬਿਠਾਇਆ | ਹੁਣ ਉਹ ਖੁਸ਼ ਸੀ ਕਿਉਂਕਿ ਵਿਹਲਾ ਸੀ | ਥੋੜ੍ਹੀ ਦੇਰ ਬਾਅਦ ਜੁਗਨੀ ਨੇ ਫਿਰ ਗ਼ਰੀਬੀ ਰੋਣੀ ਸ਼ੁਰੂ ਕਰ ਦਿੱਤੀ ਕਿਉਂਕਿ ਜੁਗਨੀ ਨੂੰ ਫ਼ਿਕਰ ਸੀ, ਕੈਨੇਡਾ ਪੜ੍ਹਾਈ ਕਰਨ ਗਈਆਂ ਪੋਤੀਆਂ ਤੇ ਦੋਹਤਰੀਆਂ ਦਾ, ਉਹ ਆਖਣ ਲੱਗੀ, 'ਓ ਜੀ ਧੁੱਪੇ ਬੈਠੇ ਕੀ ਮੱਖੀਆਂ ਮਾਰ ਰਹੇ ਹੋ? ਆਓ ਹੇਠਾਂ, ਆਹ ਵੇਖੋ ਰਾਜਵੀਰ ਕਿਵੇਂ ਡੈੱਕ ਲਾ ਕੇ ਭੰਗੜਾ ਪਾਉਂਦਾ ਫਿਰਦੈ?'
'ਫਿਟ ਤੇਰੇ ਦੀ ਸਾਡਾ ਦਿਮਾਗ ਖ਼ਰਾਬ ਕਰ ਦਿੱਤੈ | ਅਸੀਂ ਮਸੀਂ-ਮਸੀਂ ਅੱਜ ਧੁੱਪ ਦਾ ਅਨੰਦ ਲੈਣ ਲੱਗੇ ਸਾਂ |'
ਪਤੀ ਦੇਵ ਜੀ ਖਿਝੇ ਹੋਏ ਉੱਠੇ ਅਤੇ ਚੁਬਾਰੇ ਦੇ ਪਿਛਲੇ ਪਾਸਿਉਂ ਸਾਹਮਣੇ ਵਾਲਾ ਦਰਵਾਜ਼ਾ ਵੜ ਕੇ ਹੇਠਾਂ ਉਤਰ ਆਏ | ਮੱਘਰ ਦਾ ਮਹੀਨਾ ਸੀ | ਦੁਪਹਿਰ ਦੇ 12 ਵੱਜ ਚੁੱਕੇ ਸਨ ਪਰ ਉਸ ਨੌਜਵਾਨ ਅੱਲੜ੍ਹ ਨੂੰ ਐਨਾ ਖੁਸ਼ੀ ਦਾ ਖੁਮਾਰ ਚੜਿ੍ਹਆ ਸੀ ਕਿ ਰਹੇ ਰੱਬ ਦਾ ਨਾਂਅ | ਖੁਸ਼ੀਆਂ ਖੇੜੇ ਤਾਂ ਮਾਣਨ ਲਈ ਹਨ | ਪੌੜੀਆਂ ਉਤਰ ਕੇ ਪਤੀ ਦੇਵ ਬਾਹਰ ਨਿਕਲ ਗਏ ਅਤੇ ਜਾ ਕੇ ਇਕ ਕੰਧ ਲਾਗੇ ਡੱਠੇ ਮੰਜੇ 'ਤੇ ਲੰਮੇ ਪੈ ਕੇ ਧੁੱਪ ਦਾ ਅਨੰਦ ਲੈਣ ਲੱਗੇ | ਜਗਤ ਮੇਲਾ ਭਰਿਆ-ਭਰਿਆ ਸੀ, ਚਾਰੇ-ਪਾਸੇ ਅਨੰਦਮਈ ਮਾਹੌਲ ਸੀ ਪਰ ਉਸ ਪਿਆਰੇ ਦੇ ਦਰਸ਼ਨਾਂ ਬਿਨਾਂ ਮਨ ਉਦਾਸ ਹੀ ਸੀ | ਹਾਂ ਮੰਨਿਆ ਕਿ ਖੁਸ਼ੀਆਂ ਦੇ ਪਲ ਥੋੜ੍ਹ ਚਿਰੇ ਹਨ ਫਿਰ ਵੀ ਮਾਣਨ ਵਾਲੇ ਹੁੰਦੇ ਹਨ | ਭਲਾ ਉਦਾਸ ਹੋਣਾ ਕੌਣ ਚਾਹੁੰਦਾ ਹੈ | ਸਿਆਣੇ ਕਹਿੰਦੇ ਨੇ ਕਿ ਚਿੰਤਾ ਚਿਖਾ ਬਰਾਬਰ | ਪਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਆਪਣੀ ਬਾਣੀ ਵਿਚ ਫਰਮਾਉਂਦੇ ਹਨ ਕਿ 'ਚਿੰਤਾ ਤਾ ਕੀ ਕੀਜੀਐ ਜੋ ਅਨਹੋਣੀ ਹੋਏ', ਜੋ ਮੈਂ ਸੋਚਦਾ ਹਾਂ ਉਹ ਨਹੀਂ ਹੋਇਆ, ਹੋਏਗਾ ਉਹੀ ਜੋ ਪ੍ਰਭੂ ਨੂੰ ਭਾਏਗਾ | ਸੋ, ਮੌਜ਼ ਕਰਦਾ ਵਣਜਾਰਾ ਵੀ ਇਕ ਨਾ ਇਕ ਦਿਨ ਉੱਠ ਜਾਏਗਾ | ਬਈ ਆਪਾਂ ਤਾਂ ਕਹਿਣੇ ਆਂ ਕਿ ਮਰੇ ਅਤੇ ਨਵੇਂ ਆਏ ਬੰਦੇ ਦੀਆਂ ਖ਼ੁਸ਼ੀਆਂ ਮਨਾਓ, ਜੀਵਨ ਸਾਥੀ, ਸਾਕ-ਸੰਬੰਧੀ, ਰਿਸ਼ਤੇਦਾਰ ਅਤੇ ਯਾਰ-ਮਿੱਤਰ ਵੀ ਸੰਯੋਗਾਂ ਦੇ ਮੇਲੇ ਹਨ | ਇਸ ਲਈ ਖੁਸ਼ੀਆਂ, ਖੇੜਿਆਂ ਅਤੇ ਬੁਲੰਦੀਆਂ ਦਾ ਅਨੰਦ ਜ਼ਰੂਰ ਮਾਣ ਲੈਣਾ ਚਾਹੀਦੈ |
ਖੁਸ਼ੀਆਂ ਵਾਰ-ਵਾਰ ਨਹੀਂ ਆਉਂਦੀਆਂ | ਹਾਂ ਕਿਸੇ ਵਾਰ ਵਿਚ ਕੋਈ ਅੜਚਨ ਪੈ ਗਈ, ਉਹ ਵੱਖਰੀ ਗੱਲ ਹੈ, ਵੈਸੇ ਤਾਂ ਉਮਰ ਭਰ ਦਾ ਅਨੰਦ ਜੇਕਰ ਕਿਸੇ ਟਾਵੇਂ ਵਿਰਲੇ ਨੂੰ ਮਿਲਿਆ ਹੈ | ਉਹ ਵੀ ਕੁਦਰਤ ਵਾਲੇ ਦੀ ਲੀਲ੍ਹਾ ਹੈ ਪਰ ਹਰ ਸਮੇਂ ਖੁਸ਼ੀ ਮਹਿਸੂਸ ਕਰ ਕੇ ਚਾਘੀਆਂ ਮਾਰਨੀਆਂ ਵੀ ਅਨੰਦਿਤ ਤਿ੍ਸ਼ਨਾ ਤੋਂ ਵਿਰਵੇ ਹੋਣ ਵਾਲੀ ਗੱਲ ਹੈ | ਸੋ, ਆਓ ਸਾਰੇ ਸਮੇਂ 'ਤੇ ਮਿਲੀਆਂ ਖੁਸ਼ੀਆਂ ਦਾ ਅਨੰਦ ਸਾਂਝਾ ਕਰੀਏ |

-ਆਈ.ਐਨ.ਏ. ਆਸਤਿਤ |
ਮੋਬਾ : 88726-21028.

ਕਾਵਿ-ਵਿਅੰਗ

• ਹਰਮੀਤ ਸਿੰਘ ਅਟਵਾਲ •
ਬਾਪੂ ਕਹਿੰਦਾ ਬੇਬੇ ਨੂੰ , ਨਾ ਖਾਣੀ ਹੁਣ ਪੱਕੀ ਤੇਰੀ,
ਵਲ ਜਿਹੇ ਪੈਂਦੇ ਨੇ, ਪਕਾਈਆਂ ਤੇਰੀਆਂ ਰੋਟੀਆਂ ਨੂੰ |
ਨਾ ਹੀ ਕੋਈ ਕਰਦਾ ਪਸੰਦ, ਬਹੁਤ ਪਤਲੀਆਂ ਨੂੰ ,
ਨਾ ਹੀ ਕੋਈ ਕਰਦਾ ਪਸੰਦ, ਬਹੁਤ ਮੋਟੀਆਂ ਨੂੰ |
ਪਾਉਣ ਜਿਹੜਾ ਗਿੱਝ ਜੇ, ਕੈਨੇਡਾ ਦੀਆਂ ਜੈਕਟਾਂ,
ਕਰੇ ਨਾ ਪਸੰਦ ਉਹ ਸ਼ਿਆਰਪੁਰੀ ਕੋਟੀਆਂ ਨੂੰ |
ਛੱਡ 'ਹਰਮੀਤ ਸਿਹਾਂ', ਸ਼ੇਅਰ-ਸ਼ਿਊਰ ਲਿਖਣੇ ਤੂੰ,
ਤਾੜਨਾ ਕਰ ਸ਼ੁਰੂ 'ਸਾਮੀਆਂ ਤੂੰ ਮੋਟੀਆਂ ਨੂੰ |

-ਮੋਬਾਈਲ : 98155-05287

ਬੜਾ ਔਖਾ ਹੁੰਦੈ ਅਸੂਲਾਂ ਉਤੇ ਚੱਲਣਾ

ਮੈਂ ਦਫ਼ਤਰ ਦੇ ਕੰਮ ਵਿਚ ਰੁਝਿਆ ਹੋਇਆ ਸਾਂ | ਅਚਾਨਕ ਟੈਲੀਫੋਨ ਦੀ ਘੰਟੀ ਖੜਕੀ | ਮੈਂ ਰਿਸੀਵਰ ਚੁੱਕਿਆ, ਅੱਗੋਂ ਸੁਪਰਡੈਂਟ ਦਾ ਸਟੈਨੋ ਬੋਲ ਰਿਹਾ ਸੀ | ਉਸ ਨੇ ਪੁੱਛਿਆ, 'ਕੀ ਤੁਸੀਂ ਪਾਇਲ ਸਕੂਲ ਦੀ ਸੇਵਿੰਗ ਪਾਸ ਬੁੱਕ ਡੁਪਲੀਕੇਟ ਬਣਾ ਦਿੱਤੀ ਹੈ |' ਮੈਂ ਉਸ ਨੂੰ ਦੱਸਿਆ 'ਅਜੇ ਨਹੀਂ | ਇਹ ਸਾਹਬ ਦੇ, ਆਰਡਰ ਹਨ |' ਮੈਨੂੰ ਪਤੈ | ਉਹ ਮੇਰੇ ਮੇਜ਼ ਉਤੇ ਪਏ ਹੋਏ ਹਨ | ਫਿਰ ਨਾ ਬਣਾਉਣ ਦੀ ਕੀ ਵਜ੍ਹਾ ਹੈ | ਉਨ੍ਹਾਂ ਕੋਲ ਸਕੂਲ ਦੇ ਹੈੱਡਮਾਸਟਰ ਬੈਠੇ ਹੋਏ ਹਨ | ਮੈਂ ਇਸ ਬਾਰੇ ਪਹਿਲਾਂ ਹੀ ਤੁਹਾਨੂੰ ਲਿਖਤੀ ਜਵਾਬ ਦੇ ਦਿੱਤਾ ਹੈ | ਮੈਂ ਅਸਲੀ ਪਾਸ ਬੁੱਕ ਤੁਹਾਨੂੰ ਰੀਕਨਸਾਈਲੇਸ਼ਨ ਲਈ ਭੇਜੀ ਸੀ | ਉਸ ਦਾ ਬੈਂਲਸ ਨਹੀਂ ਸੀ ਮਿਲਦਾ | ਤੁਸੀਂ ਮੈਨੂੰ ਇਹ ਤਾਂ ਦਸੋ ਕਿ ਅਸਲੀ ਪਾਸ ਬੁੱਕ ਜੋ ਰਜਿਸਟਰੀ ਕਰਾਈ ਸੀ, ਉਹ ਕਿਥੇ ਹੈ? ਇਸ ਤੋਂ ਪਿਛੋਂ ਹੀ ਡੁਪਲੀਕੇਟ ਪਾਸ ਬੁੱਕ ਬਣੇਗੀ | ਉਸ ਨੇ ਫੋਨ ਹੇਠਾਂ ਰੱਖ ਦਿੱਤਾ | ਮੇਰੀ ਇਸ ਵਾਰਤਾ ਨੂੰ ਪਤਾ ਨਹੀਂ ਉਸ ਸੁਪਰਡੈਂਟ ਅੱਗੇ ਕਿਵੇਂ ਪੇਸ਼ ਕੀਤਾ ਕਿ ਉਹ ਗੁੱਸੇ ਵਿਚ ਝਟ ਭੜਕ ਗਿਆ | ਮੈਨੂੰ ਉਸੇ ਵਕਤ ਆਪਣੇ ਪੋਸਟ ਮਾਸਟਰ ਨੇ ਬੁਲਾਇਆ ਤੇ ਸੁਪਰਡੈਂਟ ਦਾ ਹਵਾਲਾ ਦੇ ਕੇ ਮੇਰੇ ਜ਼ਬਾਨੀ ਆਰਡਰ ਜਗਰਾਉਂ ਦੇ ਕਰ ਦਿੱਤੇ | ਪਰ ਮੈਨੂੰ ਇਸ ਦੀ ਕੋਈ ਹੈਰਾਨੀ ਨਾ ਹੋਈ | ਮੈਂ ਅਗਲੇ ਦਿਨ ਆਪਣਾ ਬਿਸਤਰਾ ਤੇ ਹੋਰ ਵਰਤਣ ਵਾਲਾ ਨਿੱਕ-ਸੁੱਕ ਦਾ ਸਾਮਾਨ ਚੁੱਕਿਆ ਤੇ ਜਗਰਾਉਂ ਪਹੁੰਚ ਗਿਆ | ਇਸ ਦੇ ਨਾਲ ਹੀ ਇਕ ਚਾਰਜਸ਼ੀਟ ਸੁਪਰਡੈਂਟ ਵਲੋਂ ਮੇਰਾ ਪਿੱਛਾ ਕਰਦੀ ਮੈਨੂੰ ਆ ਮਿਲੀ |
ਜਗਰਾਉਂ ਦੇ ਪੋਸਟ ਮਾਸਟਰ ਗੋਰਾ ਲਾਲ ਜੀ ਬੜੇ ਭਲੇ ਪੁਰਸ਼ ਸਨ | ਉਨ੍ਹਾਂ ਮੈਨੂੰ ਪਹਿਲਾਂ ਵਾਂਗ ਸੇਵਿੰਗ ਬੈਂਕ ਸਬ ਆਫਿਸ ਬਰਾਂਚ ਦਾ ਸਹਾਇਕ ਪੋਸਟ ਮਾਸਟਰ ਲਾ ਦਿੱਤਾ | ਮੇਰਾ ਰੋਜ਼ ਖੰਨੇ ਆਣਾ-ਜਾਣਾ ਮੁਸ਼ਕਿਲ ਸੀ | ਇਸ ਲਈ ਮੈਂ ਹਠੂਰ ਪਿੰਡ ਆਪਣੇ ਸਹੁਰੇ ਘਰ ਆ ਜਾਂਦਾ ਸਾਂ | ਉਥੇ ਮੈਨੂੰ ਕੋਈ ਦਿੱਕਤ ਨਹੀਂ ਸੀ | ਪਰ ਸੁਪਰਡੈਂਟ ਬਿਰਦੀ ਮੇਰੇ ਤੋਂ ਏਨਾ ਚਿੜਿ੍ਹਆ ਹੋਇਆ ਸੀ ਕਿ ਉਸ ਨੂੰ ਮੇਰੀ ਤਬਦੀਲੀ ਕਰਕੇ ਵੀ ਸੰਤੁਸ਼ਟੀ ਨਾ ਹੋਈ | ਉਸ ਨੇ ਇਕ ਹੋਰ ਚਾਰਜਸ਼ੀਟ ਤਿਆਰ ਕਰ ਕੇ ਭੇਜ ਦਿੱਤੀ | ਮੇਰੇ ਕਿਸੇ ਮਿੱਤਰ ਨੇ ਅਖ਼ਬਾਰ ਵਿਚ ਖ਼ਬਰ ਲੁਆ 'ਤੀ ਕਿ ਬਦਲੀ ਇਸ ਤਰ੍ਹਾਂ ਵੀ ਹੁੰਦੀ ਹੈ | ਬਸ ਇਸ ਸਿਰਲੇਖ ਨੂੰ ਆਧਾਰ ਬਣਾ ਕੇ ਇਹ ਦੂਜੀ ਚਾਰਜਸ਼ੀਟ ਘੜੀ ਗਈ | ਮੈਂ ਫਿਰ ਵੀ ਨਾ ਘਬਰਾਇਆ | ਮੈਂ ਜਦੋਂ ਕੁਝ ਗ਼ਲਤ ਕੀਤਾ ਹੀ ਨਹੀਂ ਸੀ | ਇਹ ਸੋਚ ਕੇ ਮੇਰੇ ਅੰਦਰ ਇਕ ਖਾਸ ਤਰ੍ਹਾਂ ਦੀ ਊਰਜਾ ਪੈਦਾ ਹੋ ਗਈ ਜੋ ਅਸੂਲਾਂ ਉਤੇ ਪਹਿਰਾ ਦੇਣ ਲਈ ਹਰ ਲੜਾਈ ਲੜਨ ਲਈ ਕਾਫ਼ੀ ਸੀ |
ਹੁਣ ਜਗਰਾਉਂ ਮੇਰਾ ਦਫ਼ਤਰ ਸੀ ਤੇ ਹਠੂਰ ਮੇਰਾ ਘਰ | ਸਾਰਾ ਸਟਾਫ਼ ਭਾਵੇਂ ਓਪਰਾ ਸੀ ਪਰ ਮਿਲਵਰਤਨ ਵਾਲਾ ਸੀ | ਮੈਂ ਹਰੇਕ ਸਨਿਚਰਵਾਰ ਡਿਊਟੀ ਦੇ ਕੇ ਖੰਨੇ ਆ ਜਾਂਦਾ ਸਾਂ | ਫਿਰ ਸੋਮਵਾਰ ਨੂੰ ਦਫਤਰ ਆ ਹਾਜ਼ਰ ਹੁੰਦਾ | ਇਸ ਤਰ੍ਹਾਂ ਮੇਰੀ ਇਸ ਯਾਤਰਾ ਦਾ ਸਿਲਸਿਲਾ ਚਲਦਾ ਰਿਹਾ | ਪਰ ਮੈਨੂੰ ਇਕ ਡਰ ਸਤਾ ਰਿਹਾ ਸੀ ਕਿ ਘਰ ਵਿਚ ਮੇਰੀ ਲੰਮੀ ਗ਼ੈਰ-ਹਾਜ਼ਰੀ ਕਰਕੇ ਨਵਦੀਪ ਪੁੱਤਰ ਦੀ ਪੜ੍ਹਾਈ ਖਰਾਬ ਹੋ ਰਹੀ ਸੀ | ਜਿੰਨਾ ਚਿਰ ਮੈਂ ਉਸ ਦੇ ਕੋਲ ਸਾਂ, ਉਸ ਨੂੰ ਆਪ ਪੜ੍ਹਾਉਂਦਾ ਸਾਂ | ਹੁਣ ਉਹ ਮਾਂ ਦੇ ਕਾਬੂ ਵਿਚ ਨਹੀਂ ਸੀ | ਉਹ ਹਮੇਸ਼ਾ ਖੇਡਦਾ ਰਹਿੰਦਾ ਤੇ ਮਾਂ ਉਸ ਨੂੰ ਆਂਢ-ਗੁਆਂਢ ਤੋਂ ਲੱਭ ਕੇ ਲਿਆਂਦੀ | ਹਿਸਾਬ ਵਿਚ ਉਸ ਦੇ ਨੰਬਰ ਘਟ ਆ ਗਏ ਸਨ | ਹੁਣ ਸਾਰਾ ਐਤਵਾਰ ਮੈਨੂੰ ਉਸ ਦੇ ਉੱਤੇ ਲਾਉਣਾ ਪੈਂਦਾ | ਮੈਂ ਜਲੰਧਰ ਤੋਂ ਬਰਕਤ ਰਾਮ ਦਾ ਹਿਸਾਬ ਲੈ ਆਂਦਾ ਤੇ ਉਸ ਨਾਲ ਮਗਜ਼ਖੋਰੀ ਕਰਦਾ | ਮੇਰੇ ਸਿਰ ਤੋੜ ਯਤਨਾਂ ਸਦਕਾ ਉਸ ਵਿਚ ਕਾਫ਼ੀ ਸੁਧਾਰ ਆ ਗਿਆ ਤੇ ਮੇਰੀ ਮਿਹਨਤ ਨੂੰ ਫਲ ਲੱਗਿਆ |
ਅਜੇ ਮੈਂ ਪੂਰੀ ਤਰ੍ਹਾਂ ਸੰਭਲਿਆ ਨਹੀਂ ਸਾਂ ਕਿ ਸੁਪਰਡੈਂਟ ਨੇ ਇਕ ਹੋਰ ਤੀਜੀ ਚਾਰਜਸ਼ੀਟ ਭੇਜ ਦਿੱਤੀ | ਉਸ ਵਿਚ ਵੀ ਮੇਰਾ ਕੋਈ ਕਸੂਰ ਨਹੀਂ ਸੀ | ਪਰ ਰਾਣੀ ਨੂੰ ਕੌਣ ਕਹੇ ਅੱਗਾ ਢਕ | ਕੋਈ ਬਾਹਰਲਾ ਸੇਵਿੰਗ ਬੈਂਕ ਦਾ ਖਾਤਾ ਸੀ ਤੇ ਉਹ ਦੋਰਾਹੇ ਟਰਾਂਸਫਰ ਕਰਨਾ ਸੀ | ਜ਼ਰੂਰੀ ਕਾਰਵਾਈ ਕਰਨ ਲਈ ਸਾਰੇ ਕਾਗਜ਼ ਪੱਤਰ ਉਥੋਂ ਦੇ ਸਬ ਪੋਸਟ ਮਾਸਟਰ ਨੂੰ ਭੇਜ ਦਿੱਤੇ | ਉਸ ਨੇ ਆਰ.ਬੀ.ਟੀ. ਕਰ ਕੇ ਨਵਾਂ ਨੰਬਰ ਲਾਇਆ ਤੇ ਮੁੱਖ ਡਾਕਘਰ ਪਾਸ ਬੁੱਕ ਕਵਰ ਵਿਚ ਦਰਜ ਕਰ ਕੇ ਭੇਜ ਦਿੱਤੀ | ਇਸ ਦਫਤਰ ਵਿਚ ਚਾਲੀ ਸਬ ਆਫਿਸਾਂ ਦੇ ਅਜਿਹੇ ਕਵਰ ਆਉਂਦੇ ਹਨ ਜਿਨ੍ਹਾਂ ਦੀ ਪੂਰੀ ਨਿਗਰਾਨੀ ਕਰਨਾ ਮੁਸ਼ਕਿਲ ਕਾਰਜ ਹੈ | ਦੋਰਾਹੇ ਦਾ ਕਵਰ ਸਬੰਧਿਤ ਕਲਰਕ ਨੇ ਨਾ ਖੋਲਿ੍ਹਆ ਤੇ ਨਾ ਹੀ ਨਵੇਂ ਨੰਬਰ ਵਾਲੇ ਖਾਤੇ ਦੀ ਲੈਜਰ ਵਿਚ ਐਾਟਰੀ ਕੀਤੀ | ਮੈਂ ਇਕ ਦਿਨ ਉਸ ਦੇ ਅਣਖੁੱਲ੍ਹੇ ਕਵਰਾਂ ਦਾ ਵੇਰਵਾ ਬਣਾ ਕੇ ਪੋਸਟ ਮਾਸਟਰ ਨੂੰ ਉਸ ਦੀ ਸ਼ਿਕਾਇਤ ਕਰ ਦਿੱਤੀ | ਪਰ ਉਸ ਉਤੇ ਕੋਈ ਨਜ਼ਰਸਾਨੀ ਨਾ ਹੋਈ | ਸਗੋਂ ਇਸ ਸਾਰੇ ਦਾ ਠੀਕਰਾ ਮੇਰੇ ਸਿਰ ਉੱਤੇ ਭੰਨਿਆ ਗਿਆ ਕਿਉਂਕਿ ਮੈਂ ਬਰਾਂਚ ਦਾ ਇੰਚਾਰਜ ਸਾਂ | ਇਸ ਤਰ੍ਹਾਂ ਇਸ ਤੀਜੀ ਚਾਰਜਸ਼ੀਟ ਦੇ ਪਿਛੇ ਸੁਪਰਡੈਂਟ ਦੀ ਬਦਲਾਖੋਰੀ ਤੇ ਮੰਦਭਾਵਨਾ ਕੰਮ ਕਰ ਰਹੀ ਸੀ |
ਮੈਂ ਇਕ ਇਕ ਕਰਕੇ ਚਾਰਜਸ਼ੀਟ ਦਾ ਜਵਾਬ ਦੇ ਰਿਹਾ ਸਾਂ | ਜੇ ਮੇਰੀ ਥਾਂ ਕੋਈ ਹੋਰ ਹੁੰਦਾ ਤਾਂ ਪੂਰੀ ਤਰ੍ਹਾਂ ਬਿਖਰ ਜਾਂਦਾ | ਯੂਨੀਅਨ ਵਾਲੇ ਸਾਥੀ ਮੇਰੇ ਹੱਕ ਵਿਚ ਨਿੱਤਰ ਰਹੇ ਸਨ | ਪਰ ਸੁਪਰਡੈਂਟ ਹਰ ਹੀਲੇ ਮੈਨੂੰ ਜ਼ਲੀਲ ਕਰਨ ਲਈ ਤੁਲਿਆ ਹੋਇਆ ਸੀ | ਏਦੋਂ ਮੇਰੀ ਸੋਚ ਸੀ ਕਿ ਜੇ ਨੱਸਣਾ ਹੈ ਤਾਂ ਵਾਹਨਾਂ ਦੀ ਕੀ ਪ੍ਰਵਾਹ | ਇਕ ਦਿਨ ਸੁਪਰਡੈਂਟ ਜਗਰਾਉਂ ਮੁੱਖ ਡਾਕਘਰ ਆਇਆ | ਮੈਨੂੰ ਮੁੜ ਅਫਸਰ ਦੀ ਕੁਰਸੀ ਉਤੇ ਬੈਠਾ ਵੇਖ ਕੇ ਪੋਸਟ ਮਾਸਟਰ ਨੂੰ ਕਹਿਣ ਲੱਗਾ, 'ਤੁਹਾਨੂੰ ਪਤਾ ਨਹੀਂ, ਇਸ ਉਤੇ ਅਨੁਸ਼ਾਸਨੀ ਕਾਰਵਾਈ ਚੱਲ ਰਹੀ ਹੈ | ਤੁਸੀਂ ਇਸਨੂੰ ਸਹਾਇਕ ਪੋਸਟ ਮਾਸਟਰ ਕਿਉਂ ਲਾਇਆ ਹੈ? ਉਸ ਦੇ ਜਾਣ ਤੋਂ ਬਾਅਦ ਉਸ ਨੇ ਮੇਰੇ ਨਾਲ ਸਾਰੀ ਗੱਲਬਾਤ ਕੀਤੀ, ਤੁਸੀਂ ਸੀਨੀਅਰ ਮੋਸਟ ਬੰਦੇ ਹੋ | ਮੈਂ ਤੁਹਾਨੂੰ ਕਿਸੇ ਚੰਗੀ ਸੀਟ ਉਤੇ ਲਾਵਾਂਗਾ | ਉਸ ਨੇ ਮੇਰੇ ਆਰਡਰ ਕਾਰਸਪੋਨਡੈਂਸ ਉਤੇ ਕਰ ਦਿੱਤੇ ਜਿਸ ਵਿਚ ਚਿੱਠੀਆਂ ਦਾ ਅਦਾਨ-ਪ੍ਰਦਾਨ ਕਰਨਾ ਹੁੰਦਾ ਹੈ | ਮੈਂ ਵਿਚੋਂ ਵਿਚ ਖੁਸ਼ ਸਾਂ ਕਿ ਇਕ ਵੱਡੀ ਜ਼ਿੰਮੇਵਾਰੀ ਤੋਂ ਖਹਿੜਾ ਛੁੱਟਿਆ | ਦੂਜੀ ਵਾਰ ਫਿਰ ਸੁਪਰਡੈਂਟ ਦਫਤਰ ਆਇਆ | ਮੈਂ ਆਪਣੇ ਕਮਰੇ ਵਚ ਸਾਂ | ਉਸ ਦਾ ਡਰਾਈਵਰ ਆ ਕੇ ਮੈਨੂੰ ਕਹਿਣ ਲੱਗਾ, 'ਅਜੇ ਬੈਠੇ ਹੋਏ ਹੋ | ਹੋਰ ਤਾਂ ਸਾਰੇ ਚਲੇ ਗਏ ਹਨ |' ਮੇਰੀ ਡਿਊਟੀ ਪੰਜ ਵਜੇ ਤੱਕ ਹੈ | ਮੈਂ ਪਹਿਲਾਂ ਕਿਉਂ ਜਾਵਾਂ | ਇਹ ਸੁਣ ਕੇ ਉਹ ਚੁੱਪ ਹੋ ਗਿਆ | ਜਦੋਂ ਪੂਰਾ ਵਕਤ ਹੋਇਆ ਤਾਂ ਮੈਂ ਤਾਲਾ ਲਾ ਕੇ ਹਾਲ ਕਮਰੇ ਵਿਚ ਬਹਿ ਗਿਆ | ਸੁਪਰਡੈਂਟ ਨੇ ਛਾਪਾ ਮਾਰਿਆ, ਉਸਨੇ ਮੈਨੂੰ ਹੀ ਫੜਨਾ ਸੀ | ਪਰ ਮੈਂ ਉਥੇ ਮੌਜੂਦ ਸਾਂ ਤੇ ਉਸ ਦਾ ਇਹ ਮਿਸ਼ਨ ਫੇਲ੍ਹ ਹੋ ਗਿਆ |
ਹੁਣ ਸੁਪਰਡੈਂਟ ਕਈ ਵਲ ਪਾ ਕੇ ਜਗਰਾਉਂ ਆਉਂਦਾ ਸੀ | ਮੈਨੂੰ ਫੜਨ ਲਈ ਉਸ ਦਾ ਵਾਹ ਨਹੀਂ ਸੀ ਚੱਲ ਰਿਹਾ | ਉਹ ਇਕ ਦਿਨ ਜਦ ਦਫ਼ਤਰ ਆਇਆ ਤਾਂ ਮੈਨੂੰ ਬੁਲਾ ਕੇ ਗੁੱਸੇ ਵਿਚ ਕਹਿਣ ਲੱਗਾ, 'ਤੂੰ ਮੇਰੀਆਂ ਬੜੀਆਂ ਸ਼ਿਕਾਇਤਾਂ ਕਰ ਰਿਹਾ ਹੈਾ | ਮੈਂ ਤੈਨੂੰ ਇਕ ਹੋਰ ਚਾਰਜਸ਼ੀਟ ਦੇ ਦਿਆਂਗਾ |' ਸਰ ਮੈਂ ਤੁਹਾਡੀ ਕੋਈ ਸ਼ਿਕਾਇਤ ਨਹੀਂ ਕੀਤੀ ਤੇ ਜੋ ਮੈਂ ਕੁਝ ਭੇਜਦਾ ਹਾਂ, ਉਹ ਪ੍ਰਾਪਰ ਚੈਨਲ ਹੀ ਹੁੰਦਾ ਹੈ | ਬਾਕੀ ਰਹੀ ਗੱਲ ਚਾਰਜਸ਼ੀਟ ਦੀ, ਉਸ ਦਾ ਜਵਾਬ ਮੈਂ ਦੇ ਦਿਆਂਗਾ |' ਮੈਂ ਏਨਾ ਕਹਿ ਕੇ ਆਪਣੇ ਕਮਰੇ ਵਿਚ ਆ ਗਿਆ | ਕੁਝ ਸਮੇਂ ਤੋਂ ਪਿਛੋਂ ਉਸ ਦੀ ਆਪਣੀ ਬਦਲੀ ਹੋ ਗਈ | ਨਵੇਂ ਸੁਪਰਡੈਂਟ ਨੇ ਮੇਰੇ ਉਤੇ ਲੱਗੀਆਂ ਧਾਰਾਵਾਂ ਨੂੰ ਪੜਿ੍ਹਆ ਤੇ ਮੇਰੇ ਵਲੋਂ ਦਿੱਤੇ ਬਚਾਅ ਪੱਖਾਂ ਉਤੇ ਗ਼ੌਰ ਕੀਤਾ | ਜਦੋਂ ਮੇਰੀ ਡਿਊਟੀ ਕਰਨ ਵਿਚ ਕੋਈ ਕੋਤਾਹੀ ਨਜ਼ਰ ਨਾ ਪਈ ਤਾਂ ਚਾਰਜਸ਼ੀਟਾਂ ਨੂੰ ਰਫਾ-ਦਫਾ ਕਰ ਦਿੱਤਾ ਤੇ ਨਾਲ ਹੀ ਮੇਰੀ ਪੋਸਟਿੰਗ ਮੁੜ ਖੰਨੇ ਦੇ ਨੇੜੇ ਹੋ ਗਈ | ਇਸ ਤਰ੍ਹਾਂ ਇਹ ਸਿੱਧ ਹੋਇਆ ਕਿ ਥੋੜ੍ਹਾ ਜਿੰਨਾ ਹੌਸਲਾ ਰੱਖਣ ਨਾਲ ਜਿੱਤ ਸੱਚ ਦੀ ਹੁੰਦੀ ਹੈ | ਪਰ ਬੜਾ ਔਖਾ ਹੁੰਦੈ, ਅਸੂਲਾਂ ਉਤੇ ਚੱਲਣਾ |

-56/9, ਮੁਹੱਲਾ ਉੱਚਾ ਵਿਹੜਾ, ਖੰਨਾ-141401, ਜ਼ਿਲ੍ਹਾ ਲੁਧਿਆਣਾ |
ਮੋਬਾਈਲ : 99885-90956.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX