ਤਾਜਾ ਖ਼ਬਰਾਂ


ਵਿਸ਼ੇਸ਼ ਪੈਕੇਜ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ
. . .  2 minutes ago
ਪਟਿਆਲਾ, 29 ਮਈ (ਅਮਰਬੀਰ ਸਿੰਘ ਆਹਲੂਵਾਲੀਆ)- ਕੋਰੋਨਾ ਤੋਂ ਲੋਕਾਂ ਨੂੰ ਬਚਾਉਣ ਲਈ ਸਰਕਾਰ ਵੱਲੋਂ ਲਗਾਏ ਗਏ...
ਮੇਅਰ ਦੀ ਪਹਿਲਕਦਮੀ ਤੋਂ ਬਾਅਦ ਮੁਲਾਜ਼ਮ ਵੀ ਸਾਈਕਲਾਂ 'ਤੇ ਦਫ਼ਤਰ ਆਉਣਾ ਸ਼ੁਰੂ
. . .  5 minutes ago
ਪਟਿਆਲਾ, 29 ਮਈ (ਅਮਰਬੀਰ ਸਿੰਘ ਆਹਲੂਵਾਲੀਆ)- ਦੋ ਦਿਨ ਪਹਿਲਾਂ ਨਗਰ ਨਿਗਮ ਪਟਿਆਲਾ ਦੇ ਮੇਅਰ ਸੰਜੀਵ ਕੁਮਾਰ....
ਪਿੰਡ ਖੁੱਡੀ ਕਲਾਂ ਵਿਖੇ ਬੈਂਕ 'ਚੋਂ ਚੋਰਾਂ ਵੱਲੋਂ ਮੇਨ ਗੇਟ ਦੇ ਜਿੰਦਰੇ ਤੋੜ ਕੇ ਗੰਨਮੈਨ ਦੀ ਰਾਈਫਲ ਚੋਰੀ
. . .  10 minutes ago
ਹੰਡਿਆਇਆ/ਬਰਨਾਲਾ, 29 ਮਈ(ਗੁਰਜੀਤ ਸਿੰਘ ਖੁੱਡੀ)- ਬਰਨਾਲਾ ਦੇ ਨੇੜਲੇ ਪਿੰਡ ਖੁੱਡੀ ਕਲਾਂ ਵਿਖੇ ਬੈਂਕ 'ਚੋਂ ਚੋਰਾਂ ਨੇ ਮੇਨ ਗੇਟ ਦੇ ਜਿੰਦਰੇ ਤੋੜ ਕੇ ਗੰਨਮੈਨ ਦੀ...
ਭਰਾ ਵੱਲੋਂ ਡੰਡੇ ਮਾਰ ਕੇ ਸਕੇ ਭਰਾ ਦਾ ਕਤਲ
. . .  29 minutes ago
ਸਲਾਣਾ, 29 ਮਈ (ਗੁਰਚਰਨ ਸਿੰਘ ਜੰਜੂਆ)- ਬਲਾਕ ਅਮਲੋਹ ਦੇ ਪਿੰਡ ਮਾਜਰਾ ਮੰਨਾ ਸਿੰਘ ਵਾਲਾ ਵਿਖੇ ਭਰਾ ਵੱਲੋਂ ਸਕੇ ਭਰਾ...
ਸਰਹੱਦੀ ਪਿੰਡ ਰਣੀਕੇ ਵਿਖੇ ਇਕ ਨੌਜਵਾਨ ਦਾ ਕਤਲ
. . .  40 minutes ago
ਅਟਾਰੀ, 29 ਮਈ (ਰੁਪਿੰਦਰਜੀਤ ਸਿੰਘ ਭਕਨਾ) - ਸਰਹੱਦੀ ਪਿੰਡ ਰਣੀਕੇ ਵਿਖੇ ਲਗਾਈ ਗਈ ਛਬੀਲ ਨੇੜੇ ਤੇਜ਼ ਮੋਟਰਸਾਈਕਲ...
ਮੁੱਖ ਮੰਤਰੀ ਯੋਗੀ ਵੱਲੋਂ ਉਦਯੋਗਿਕ ਐਸੋਸੀਏਸ਼ਨ ਨਾਲ ਬੈਠਕ
. . .  46 minutes ago
ਲਖਨਊ, 29 ਮਈ- ਉੱਤਰ ਪ੍ਰਦੇਸ਼ ਦੇ ਲਖਨਊ 'ਚ ਮੁੱਖ ਮੰਤਰੀ ਆਦਿੱਤਾਨਾਥ ਯੋਗੀ ਨੇ ਅੱਜ ਉਦਯੋਗਿਕ...
ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 7,466 ਮਾਮਲੇ ਆਏ ਸਾਹਮਣੇ
. . .  about 1 hour ago
ਨਵੀਂ ਦਿੱਲੀ, 29 ਮਈ- ਦੇਸ਼ ਭਰ 'ਚ ਕੋਰੋਨਾ ਵਾਇਰਸ ਕਾਰਨ ਪਿਛਲੇ 24 ਘੰਟਿਆਂ ਦੌਰਾਨ 7,466 ਮਾਮਲੇ ਸਾਹਮਣੇ...
ਮੋਗਾ ਵਿਖੇ ਕੁਵੈਤ ਤੋਂ ਪਰਤੇ ਦੋ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 1 hour ago
ਮੋਗਾ, 29 ਮਈ ( ਗੁਰਤੇਜ ਬੱਬੀ )- ਜ਼ਿਲ੍ਹਾ ਮੋਗਾ ਦਾ ਗਰੀਨ ਜ਼ੋਨ ਟੁੱਟਦਿਆਂ ਹੁਣ ਫਿਰ ਕੁਵੈਤ ਤੋਂ ਪਰਤੇ ਦੋ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ...
ਸਿੱਧੂ ਮੂਸੇ ਵਾਲਾ ਮਾਮਲਾ : ਹੈੱਡ ਕਾਂਸਟੇਬਲ ਸਮੇਤ ਦੋ ਹੋਰ ਨੇ ਸੰਗਰੂਰ ਅਦਾਲਤ 'ਚ ਅਗਾਊਂ ਜ਼ਮਾਨਤ ਲਈ ਲਾਈ ਅਰਜ਼ੀ
. . .  about 1 hour ago
ਸੰਗਰੂਰ, 29 ਮਈ (ਧੀਰਜ ਪਸ਼ੋਰੀਆ)- ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਕੁੱਝ ਪੁਲਿਸ ਮੁਲਾਜ਼ਮਾਂ ਨਾਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਧੂਰੀ ਪੁਲਿਸ ਥਾਣੇ ਵਿਕੇ ਦਰਜ ਮਾਮਲੇ 'ਚ ਪੁਲਿਸ ਨੂੰ ਲੌਂੜੀਦੇ ਹੈੱ
ਚੱਲ ਰਹੀ ਨਾਜਾਇਜ਼ ਮਾਈਨਿੰਗ 'ਤੇ ਪੁਲਿਸ ਵੱਲੋਂ ਛਾਪੇਮਾਰੀ
. . .  about 2 hours ago
ਮੰਡੀ ਘੁਬਾਇਆ, 29 ਮਈ (ਅਮਨ ਬਵੇਜਾ)- ਜ਼ਿਲ੍ਹਾ ਫ਼ਾਜ਼ਿਲਕਾ ਅਧੀਨ ਪੈਂਦੇ ਜਲਾਲਾਬਾਦ ਦੇ ਨੇੜਲੇ ਪਿੰਡ ਲਮੋਚੜ ਕਲਾਂ ...
ਚੰਡੀਗੜ੍ਹ 'ਚ ਕੋਰੋਨਾ ਦੇ ਚਾਰ ਹੋਰ ਮਾਮਲੇ ਆਏ ਸਾਹਮਣੇ
. . .  41 minutes ago
ਚੰਡੀਗੜ੍ਹ, 29 ਮਈ(ਮਨਜੋਤ ਸਿੰਘ)- ਚੰਡੀਗੜ੍ਹ 'ਚ ਕੋਰੋਨਾ ਦੇ ਚਾਰ ਹੋਰ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਕੋਰੋਨਾ ਦੇ ...
ਦਿੱਲੀ ਦੇ ਬ੍ਰਹਮਾਪੁਰੀ ਇਲਾਕੇ 'ਚ ਇਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
. . .  about 3 hours ago
ਨਵੀਂ ਦਿੱਲੀ, 29 ਮਈ- ਦਿੱਲੀ ਦੇ ਬ੍ਰਹਮਾਪੁਰੀ ਇਲਾਕੇ 'ਚ ਰਸ਼ੀਦ ਨਾਂਅ ਦੇ ਇਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ...
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਮਜੀਠੀਆ
. . .  about 3 hours ago
ਅੰਮ੍ਰਿਤਸਰ, 29 ਮਈ (ਰਾਜੇਸ਼ ਕੁਮਾਰ ਸੰਧੂ) - ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ...
ਫ਼ਤਿਹਗੜ੍ਹ ਚੂੜੀਆਂ ਵਿਖੇ ਹੋਈ ਗੁਟਕਾ ਸਾਹਿਬ ਦੀ ਬੇਅਦਬੀ, ਤਿੰਨ ਕਾਬੂ
. . .  about 3 hours ago
ਫ਼ਤਿਹਗੜ੍ਹ ਚੂੜੀਆਂ, 29 ਮਈ (ਧਰਮਿੰਦਰ ਸਿੰਘ ਬਾਠ)- ਕੱਲ੍ਹ ਦੇਰ ਸ਼ਾਮ ਫ਼ਤਿਹਗੜ੍ਹ ਚੂੜੀਆਂ ਦੀ ਵਾਰਡ ਨੰ. 4 ਦਸਮੇਸ਼ ਨਗਰ ਵਿਖੇ ਇੱਕ ਘਰ 'ਚ ਧਾਰਮਿਕ ਲਿਟਰੇਚਰ
ਅੱਜ ਦਾ ਵਿਚਾਰ
. . .  about 4 hours ago
ਛੇਹਰਟਾ 'ਚ ਪੰਜ ਹੋਰ ਵਿਅਕਤੀ ਕੋਰੋਨਾ ਪੀੜਤ ,ਇਲਾਕੇ ‘ਚ ਦਹਿਸ਼ਤ
. . .  1 day ago
ਛੇਹਰਟਾ ,28 ਮਈ {ਸੁਖ ਵਡਾਲੀ } - ਬੀਤੇ ਦਿਨੀਂ ਛੇਹਰਟਾ ਤੋਂ ਇੱਕ ਕੋਰੋਨਾ ਪੀੜਤ ਮਹਿਲਾ ਦਾ ਕੇਸ ਸਾਹਮਣੇ ਸਾਹਮਣੇ ਆਇਆ ਸੀ। ਉਕਤ ਔਰਤ ਦੇ ਸੰਪਰਕ ਵਿਚ ਆਉਣ ਵਾਲੇ ਪੰਜ ਹੋਰ ਵਿਅਕਤੀ ਕੋਰੋਨਾ ਪੀੜਤ ...
ਕੋਰੋਨਾ ਮੁਕਤ ਹੋ ਚੁੱਕੇ ਜ਼ਿਲ੍ਹਾ ਮੋਗਾ ‘ਚ ਫਿਰ ਦਸਤਕ
. . .  1 day ago
ਕੋਟ ਈਸੇ ਖਾਂ ,28 ਮਈ { ਯਸ਼ਪਾਲ ਗੁਲਾਟੀ }-ਕੁਵੈਤ ਤੋਂ ਆਏ ਪਿੰਡ ਭਿੰਡਰ ਕਲਾਂ ਦੇ 2 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਕਨਾਤਵਾਸ ਇਕਾਂਤਵਾਸ ਰੱਖਣ ਤੋਂ ਬਾਅਦ ਇਨ੍ਹਾਂ ਦੇ ਟੈਸਟ ਭੇਜੇ ...
ਜ਼ਮੀਨੀ ਝਗੜੇ ਕਾਰਣ ਸਰਪੰਚ ਨੇ ਨਿਗਲ਼ੀ ਜ਼ਹਿਰ ਮੌਤ
. . .  1 day ago
ਬੀਣੇਵਾਲ, 28 ਮਈ (ਬੈਜ ਚੌਧਰੀ)-ਬੀਤ ਇਲਾਕੇ ਦੇ ਪਿੰਡ ਮੈਰਾ ਦੀ ਮੌਜੂਦਾ ਸਰਪੰਚ ਵੱਲੋਂ ਆਪਣੇ ਸਹੁਰਾ ਪਰਿਵਾਰ ਨਾਲ ਜ਼ਮੀਨ ਦੀ ਵੰਡ ਨੂੰ ਲੈ ਕੇ ਚੱਲੇ ਵਿਵਾਦ ਕਾਰਣ ਕੋਈ ਜ਼ਹਿਰੀਲੀ ਚੀਜ਼ ਖਾ ਕੇ ...
ਟਰੰਪ ਨੂੰ ਭਾਰਤ ਦਾ ਜਵਾਬ ,ਚੀਨ ਮੁੱਦੇ 'ਤੇ ਵਿਚੋਲਗੀ ਦੀ ਜ਼ਰੂਰਤ ਨਹੀਂ
. . .  1 day ago
ਨਵੀਂ ਦਿੱਲੀ ,28 ਮਈ -ਭਾਰਤ-ਚੀਨ ਸੀਮਾ ਵਿਵਾਦ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਵਿਚੋਲਗੀ ਦੀ ਪੇਸ਼ਕਸ਼ ਕੀਤੀ ਸੀ । ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਕਿਸੇ ਤੀਸਰੇ ਪੱਖ ਦੀ ਦਖਲਅੰਦਾਜ਼ੀ ਦੀ ਜ਼ਰੂਰਤ ...
ਚਾਚੇ ਦੇ ਮੁੰਡੇ ਵੱਲੋਂ ਪੱਥਰ ਮਾਰ ਕੇ ਭਰਾ ਦਾ ਕਤਲ
. . .  1 day ago
ਸੁਜਾਨਪੁਰ, 28 ਮਈ (ਜਗਦੀਪ ਸਿੰਘ) - ਸੁਜਾਨਪੁਰ ਜੁਗਿਆਲ ਸੜਕ 'ਤੇ ਪੈਂਦੇ ਰੇਲਵੇ ਸਟੇਸ਼ਨ ਸ਼ਨੀ ਦੇਵ ਮੰਦਿਰ ਕੋਲ ਪਿਛਲੀ ਰਾਤ ਚਾਚੇ ਦੇ ਮੁੰਡੇ ਵੱਲੋਂ ਪੱਥਰ ਮਾਰ ਕੇ ਭਰਾ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਪਿਤਾ ਕਿਸ਼ੋਰੀ ਲਾਲ ਨੇ ਪੁਲਿਸ ਨੂੰ ਆਪਣੇ ਬਿਆਨਾਂ ਵਿਚ...
ਮੀਂਹ ਨੇ ਘਟਾਈ ਤਪਸ਼
. . .  1 day ago
ਦੇਸ਼ 'ਚ ਵਿਗਿਆਨੀਆਂ ਦੇ 30 ਗਰੁੱਪ ਕਰ ਰਹੇ ਹਨ 4 ਤਰ੍ਹਾਂ ਦੀ ਕੋਰੋਨਾ ਵੈਕਸੀਨ ਦੀ ਖੋਜ
. . .  1 day ago
ਨਵੀਂ ਦਿੱਲੀ, 28 ਮਈ - ਵਿਗਿਆਨ ਤੇ ਤਕਨੀਕ ਮੰਤਰਾਲਾ ਵੱਲੋਂ ਕੀਤੀ ਗਈ ਪੈੱ੍ਰਸ ਕਾਨਫ਼ਰੰਸ ਵਿਚ ਕੇਂਦਰ ਸਰਕਾਰ ਦੇ ਪ੍ਰਿੰਸੀਪਲ ਸਾਇੰਟਿਫਿਕ ਐਡਵਾਈਜ਼ਰ ਵਿਜੇ ਰਾਘਵਨ ਨੇ ਦੱਸਿਆ ਕਿ ਦੇਸ਼ 'ਚ ਜਲਦ ਤੋਂ ਜਲਦ ਕੋਰੋਨਾ ਵਾਇਰਸ ਦੇ ਵੈਕਸੀਨ ਨੂੰ ਖੋਜਣ ਦੀ ਕੋਸ਼ਿਸ਼ ਕੀਤੀ ਜਾ...
ਡੇਰੇ ਦੀ ਮਹੰਤੀ ਨੂੰ ਲੈ ਕੇ ਆਇਆ ਨਵਾਂ ਮੋੜ
. . .  1 day ago
ਤਪਾ ਮੰਡੀ, 28 ਮਈ (ਪ੍ਰਵੀਨ ਗਰਗ) - ਸਥਾਨਕ ਠਾਕੁਰ ਦੁਆਰਾ ਰੁਮਾਣਾ ਬਾਹਰਲਾ ਡੇਰਾ ਜਿਸ ਦੇ ਮੁੱਖ ਸੇਵਾਦਾਰ ਮਹੰਤ ਹੁਕਮ ਦਾਸ ਬਬਲੀ ਦੀ ਪਿਛਲੇ ਦਿਨੀਂ ਮੌਤ ਹੋ ਗਈ ਸੀ, ਦੀ ਮਹੰਤੀ ਨੂੰ ਲੈ ਕੇ ਇੱਕ ਨਵਾਂ ਮੋੜ ਸਾਹਮਣੇ ਆਉਂਦਾ ਦਿਖਾਈ ਦੇ ਰਿਹਾ ਹੈ, ਕਿਉਂਕਿ ਡੇਰੇ ਦੀ ਮਹੰਤੀ...
ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਕੀਤੇ ਜਾਣਗੇ ਯੋਗ ਪ੍ਰਬੰਧ -ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ ਵੱਲੋਂ ਰਾਵੀ ਦਰਿਆ ਦੇ ਨਾਲ ਲੱਗਦੇ ਖੇਤਰਾਂ ਦਾ ਕੀਤਾ ਦੌਰਾ
. . .  1 day ago
ਮੌਸਮ ਨੇ ਲਈ ਕਰਵਟ ਭਾਰੀ ਮੀਂਹ ਅਤੇ ਬਿਜਲੀ ਗਰਜਣ ਨਾਲ ਮੌਸਮ ਹੋਇਆ ਖ਼ੁਸ਼ਗਵਾਰ
. . .  1 day ago
ਸੰਗਰੂਰ/ਨਾਭਾ/ਬਠਿੰਡਾ, 28 ਮਈ (ਧੀਰਜ ਪਸ਼ੋਰੀਆ/ਕਰਮਜੀਤ ਸਿੰਘ/ਨਾਇਬ ਸਿੱਧੂ) - ਸੰਗਰੂਰ ਵਿੱਚ ਤੇਜ਼ ਹਨੇਰੀ ਅਤੇ ਸੰਘਣੀ ਬੱਦਲਵਾਈ ਕਾਰਨ ਹਨੇਰਾ ਪਸਰ ਗਿਆ ਹੈ। ਜਿਸ ਕਾਰਨ ਵਾਹਨਾਂ ਨੂੰ ਲਾਈਟਾਂ ਲਾ ਕੇ ਚਲਨਾ ਪੈ ਰਿਹਾ ਹੈ। ਉੱਥੇ ਹੀ, ਇੱਕ ਪਾਸੇ ਜਿਵੇਂ ਮੌਸਮ ਵਿਭਾਗ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਹਾਣੀ

ਅਨਿਆਂ ਵਿਰੁੱਧ ਜੰਗ

ਰੇਲਵੇ ਸਟੇਸ਼ਨ ਉਤੇ ਗੱਡੀਓਂ ਉਤਰਦਾ ਹੀ ਮੈਂ ਸ਼ਹਿਰ ਦਾ ਪ੍ਰਵੇਸ਼ ਦੁਆਰ ਲੰਘ ਕੇ ਅੰਦਰ ਦਾਖ਼ਲ ਹੋਇਆ। ਵੇਖਿਆ ਕਿ ਕਾਫ਼ੀ ਏਕੜਾਂ ਵਿਚ ਫੈਲੇ, ਉਚੇ ਲੰਬੇ, ਸੰਘਣੇ, ਛਾਂ-ਦਾਰ ਫੁੱਲਾਂ ਅਤੇਫਲਾਂ ਵਾਲੇ ਬਾਗ਼-ਰੂਪੀ ਦਰੱਖ਼ਤਾਂ ਦੇ ਝੁੰਡ ਨੂੰ ਬੇਰਹਿਮੀ ਨਾਲ ਕੱਟਿਆ ਜਾ ਰਿਹਾ ਸੀ। ਕਿਸੇ ਸਮੇਂ ਇਹ ਸ਼ਹਿਰ ਰਿਆਸਤ ਦੇ ਮਹਾਰਾਜੇ ਦੀ ਰਾਜਧਾਨੀ ਵਜੋਂ ਜਾਣਿਆ ਜਾਂਦਾ ਸੀ ਅਤੇ ਉਸ ਨੇ ਦੇਸ਼-ਵਿਦੇਸ਼ 'ਚੋਂ ਮਹਿੰਗੇਭਾਅ ਦੇ ਬ੍ਰਿਛ ਖ਼ਰੀਦ ਕੇ ਇਸ ਵਿਚ ਲਾ, ਸ਼ਹਿਰ ਨੂੰ ਅਤਿਅੰਤ ਸੁੰਦਰ ਦਿੱਖ ਪ੍ਰਦਾਨ ਕੀਤੀ ਸੀ। ਇਹ ਝੁੰਡ ਰਿਆਸਤ ਦੀ ਸ਼ਾਨ ਦਾ ਸਰਬੋਤਮ ਨਮੂਨਾ ਸੀ। ਆਜ਼ਾਦੀ ਦੇ ਕਾਫੀ ਸਾਲ ਬਾਅਦ ਇਹ ਪੰਜਾਬ ਦਾ ਇਕ ਜ਼ਿਲ੍ਹਾ ਸਦਰ ਮੁਕਾਮ ਬਣ ਕੇ ਹੀ ਰਹਿ ਗਿਆ ਸੀ।
ਮੇਰੇ ਪੁੱਛਣ ਬਾਅਦ ਕਟਾਈ ਕਰਵਾ ਰਹੇ ਠੇਕੇਦਾਰ ਨੇ ਦੱਸਿਆ ਸੀ ਕਿ ਇਸ ਥਾਂ 'ਤੇ ਦਫ਼ਤਰ, ਉੱਚੇ ਅਧਿਕਾਰੀਆਂ ਦੇ ਰਹਿਣ ਲਈ ਸਰਕਾਰੀ ਕੋਠੀਆਂ ਬਣਾਈਆਂ ਜਾਣਗੀਆਂ। ਵਧ ਰਹੀ ਆਬਾਦੀ ਤੇ ਜ਼ੁਰਮਾਂ ਨੂੰ ਵੇਖਦਿਆਂ ਨਵੀਆਂ ਕਚਹਿਰੀਆਂ ਤੇ ਨਿਆਂ ਧੀਸ਼ਾਂ ਲਈ ਬੰਗਲੇ ਉਸਾਰਨ ਦੀ ਵੀ ਯੋਜਨਾ ਹੈ। ਉਸ ਦੇ ਮੂੰਹੋਂ ਇਹ ਗੱਲਾਂ ਸੁਣ ਕੇ ਮੇਰਾ ਕੋਮਲ ਮਨ ਵਿਚਾਰਾਂ ਦੀ ਡੂੰਘਾਈ ਵਿਚ ਉਤਰ ਗਿਆ ਸੀ। ਮਨ ਹੀ ਮਨ ਸੋਚਣ ਲੱਗਾ ਸਾਂ ਕਿ ਸਦੀਆਂ ਪੁਰਾਣੇ, ਅਸਮਾਨ ਨੂੰ ਛੂੰਹਦੇ ਇਹ ਬੇਜ਼ੁਬਾਨ ਰੁੱਖ, ਗੱਡੀਓਂ, ਬੱਸ ਅੱਡਿਉਂ ਉੱਤਰੀ ਤੇ ਇਧਰੋਂ-ਉਧਰੋਂ ਆਈ ਲੋਕਾਈ ਨੂੰ ਨਿਰਪੱਖ ਰਹਿੰਦਿਆਂ, ਆਪਣੀ ਅਣਮੁੱਲੀ ਛਾਂ ਦਿੰਦਿਆਂ, ਧੁੱਪ ਦੀ ਗਰਮੀ ਤੋਂ ਬਚਾ ਕੇ ਉਨ੍ਹਾਂ ਦੀ ਥਕਾਵਟ ਵੀ ਦੂਰ ਕਰਦੇ ਸਨ। ਪੁਰਾਣੀ ਕਚਹਿਰੀ ਵਿਚ ਤਾਰੀਖ ਭੁਗਤਣ ਅਤੇ ਜ਼ਰੂਰੀ ਕੰਮ ਆਏ ਤਮਾਮ ਲੋਕ ਇਨ੍ਹਾਂ ਹੇਠ ਬੈਠ ਕੇ, ਗੰਢੇ ਤੇ ਆਚਾਰ ਵਾਲੀਆਂ ਪਿੰਡੋਂ ਲਿਆਂਦੀਆਂ ਰੋਟੀਆਂ, ਪਰਨੇ ਦੇ ਲੜ ਨਾਲੋਂ ਖੋਲ੍ਹ ਕੇ ਖਾਂਦੇ ਅਤੇ ਬਾਗ਼ ਵਾਲੇ ਖੂਹ ਤੋਂ ਠੰਢਾ, ਮਿੱਠਾ ਜਲ ਛਕ ਕੇ ਪੇਟ ਦੀ ਤਪਸ਼ ਬੁਝਾੁਂਦੇ ਸਨ। ਇਹ ਖੂਹ ਵੀ ਹੁਣ ਪੂਰਿਆ ਜਾ ਰਿਹਾ ਸੀ। ਇਸ ਦੇ ਪਾਣੀ ਦੀ ਥਾਂ ਨਹਿਰ ਵਿਚਲੇ ਗੰਦੇ ਨਾਲੇ ਦੇ ਮਿਲੇ ਪਾਣੀ ਨੂੰ ਨਵੇਂ ਬਣਨ ਜਲ ਘਰ ਰਾਹੀਂ ਸੋਧ ਕੇ ਦਫ਼ਤਰਾਂ ਤੇ ਕੋਠੀਆਂ ਵਿਚ ਪਹੁੰਚਾਇਆ ਜਾਣਾ ਸੀ। ਇਹ ਉਹੀ ਦਰੱਖ਼ਤ ਸਨ, ਜੋ ਮਨੁੱਖਾਂ ਸਮੇਤ ਸਮੂਹ ਪਸ਼ੂ-ਪੰਛੀਆਂ ਵਲੋਂ ਸਾਹ ਰਾਹੀਂ, ਆਵਾਜਾਈ ਦੇ ਆਧੁਨਿਕ ਸਾਧਨਾਂ ਦੀ ਛੱਡੀ ਕਾਰਬਨ ਡਾਈਆਕਸਾਈਡ ਤੇ ਹੋਰ ਗੰਦੀਆਂ ਗੈਸਾਂ ਨੂੰ ਸ਼ੁੱਧ ਕਰ ਕੇ ਸਾਰੀ ਜਨਤਾ ਨੂੰ ਆਕਸੀਜਨ ਪ੍ਰਦਾਨ ਕਰਦੇ, ਉਨ੍ਹਾਂ ਦੀਆਂ ਜ਼ਿੰਦਗੀਆਂ ਸਲਾਮਤ ਰੱਖਦੇ ਸਨ। ਇਹ ਮਿੱਤਰ-ਵੈਰੀ, ਮੁਦੱਈ-ਦੋਸ਼ੀ ਦਾ ਭੇਦ ਮਿਟਾਉਂਦਿਆਂ ਸਭ ਉਤੇ ਆਪਣੀ ਪਰਉਪਕਾਰੀ ਨਿਗਾਹ ਇਕੋ ਜਿਹੀ ਰੱਖਦੇ ਸਨ। ਕਈ ਸਾਵਲ ਆਪਣਾ ਜਵਾਬ ਲੈਣ ਲਈ ਮੇਰੇ ਅੰਦਰ ਇਕੱਠੇ ਹੀ ਤਰਲੋ-ਮੱਛੀ ਹੋ ਰਹੇ ਸਨ। ਜਿਵੇਂ ਕੀ ਹੁਣ ਸੱਚਮੁੱਚ ਇਨ੍ਹਾਂ ਰੁੱਖਾਂ ਦੀ ਥਾਂ ਸੱਚੀਆਂ ਘੱਟ ਤੇ ਝੂਠੀਆਂ ਬਹੁਤੀਆਂ, ਗਵਾਹੀਆਂ ਦੇ ਆਧਾਰ ਤੇ ਪੱਖ ਪਾਤੀ ਫੈਸਲੇ ਲੈਣ ਵਾਲੀਆਂ ਸੰਸਥਾਵਾਂ ਬਣ ਹੀ ਜਾਣਗੀਆਂ? ਇਨ੍ਹਾਂ ਦਰੱਖਤਾਂ ਉਤੇ ਪਿਛਲੇ ਲੰਬੇ ਸਮੇਂ ਤੋਂ ਆਪਣੇ ਆਲ੍ਹਣੇ ਬਣਾਈ ਬੈਠੇ ਪੰਛੀ ਰੈਣ-ਬਸੇਰਾ ਖੁੱਸਣ ਕਰਕੇ ਅਨਿਆਂ ਦਾ ਸ਼ਿਕਾਰ ਨਹੀਂ ਹੋ ਜਾਣਗੇ? ਕੀ ਇਨ੍ਹਾਂ ਬੇਘਰਿਆਂ ਦੀਆਂ ਅਪੀਲਾਂ ਇਨ੍ਹਾਂ ਕਚਹਿਰੀਆਂ ਵਿਚ ਬੈਠੇ ਜੱਜ ਸੁਣਨਗੇ? ਬਾਗ਼ ਵਿਚਲੇ ਖੂਹ ਨੂੰ ਪੂਰਨ ਬਾਅਦ ਜਨਤਾ ਦੀ ਅੱਗ ਵਰਗੀ ਪਿਆਸ ਕੌਣ ਬੁਝਾਏਗਾ? ਗੰਦੀਆਂ ਰਸਾਇਣਾਂ ਨਾਲ ਹੋਇਆ ਪਲੀਤ ਪਾਣੀ ਜਲ ਘਰ ਕਿੰਨਾ ਕੁ ਸ਼ੁਧ ਕਰਨਗੇ? ਉਹ ਪਾਣੀ ਪੀ ਕੇ ਨਵੀਆਂ ਲਾਇਲਾਜ ਬਿਮਾਰੀਆਂ ਲੱਗਣ ਨਾਲ ਮਨੁੱਖਤਾ ਤਬਾਹੀ ਦੇ ਕੰਢੇ 'ਤੇ ਨਹੀਂ ਪਹੁੰਚ ਜਾਵੇਗੀ? ਬੂਰ ਉਤਰੇ ਤੇ ਕੁਝ ਕੱਚੇ ਫਲਾਂ ਨਾਲ ਲੱਦੇ ਦਰੱਖ਼ਤਾਂ ਨੂੰ ਕੱਟਣਾ, ਭਰੂਣ ਹੱਤਿਆ ਵਰਗਾ ਪਾਪ ਕਰਦਿਆਂ, ਨਾਲ ਮਾਂ ਨੂੰ ਮਾਰਨਾ, ਅਨਿਆਂ ਨਹੀਂ? ਕੋਮਲ ਅੱਧ-ਖਿੜੀਆਂ ਕਲੀਆਂ ਨੂੰ ਤਰੋੜਨਾ-ਮਰੋੜਨਾ ਨਾਬਾਲਿਗ ਨਾਲ ਬਲਾਤਕਾਰ ਤੋਂ ਘੱਟ ਜੁਰਮ ਹੈ? ਇਨ੍ਹਾਂ ਨੂੰ ਖਤਮ ਕਰਨ ਕਰਕੇ ਚੰਦਨ ਵਰਗੀ ਮਹਿਕ ਤੇ ਗੁਲਾਬ ਦੀ ਖ਼ੁਸ਼ਬੂ ਕਿਥੋਂ ਆਵੇਗੀ? ਬਿੱਰਛਾਂ ਉਤੇ ਬੈਠੀਆਂ ਚਹਿ-ਚਹਾਉਂਦੀਆਂ ਚਿੜੀਆਂ, ਗੁਟਕੂੰ-ਗੁਟਕੂੰ ਬੋਲਦੇ, ਪਿਆਰ ਪੀਂਘਾਂ ਪਾਉਂਦੇ ਘੁੱਗੀਆਂ ਦੇ ਜੋੜੇ ਤੇ ਕੂਹ-ਕੂਹ ਕਰਦੀਆਂ ਕੋਇਲਾਂ ਪ੍ਰਵਾਸ ਨਹੀਂ ਕਰ ਜਾਣਗੀਆਂ? ਫਿਰ ਇਨ੍ਹਾਂ ਪੰਛੀਆਂ ਦਾ ਮਧੁਰ ਸੰਗੀਤ ਸੁਣਨ ਨੂੰ ਸਾਡੇ ਕੰਨ ਤਰਸਣਗੇ ਨਹੀਂ? ਸਾਉਣ ਮਹੀਨੇ ਵਰਖਾ ਹੀ ਨਹੀਂ ਹੋਵੇਗੀ ਤਾਂ ਮੋਰ ਮਸਤੀ ਵਿਚ ਆ ਕੇ ਕਿੱਥੇ ਤੇ ਕਿਵੇਂ ਪੈਲਾਂ ਪਾਉਣਗੇ? ਰਹੂੜੇ ਦੇ ਰੁੱਖ ਦੇ ਬਣੇ ਚਰਖੇ ਨੂੰ ਕੱਤਣ ਵਾਲੀਆਂ ਤੇ ਕੰਤ ਨੂੰ ਮਿਲਣ ਵਾਲੇ ਗੀਤ ਗਾਉਂਦੀਆਂ ਮਸਤ ਅੱਲ੍ਹੜ ਮੁਟਿਆਰਾਂ ਦੇ ਤ੍ਰਿੰਝਣ ਉੱਜੜ ਨਹੀਂ ਜਾਣਗੇ? ਕੁਝ ਦਰੱਖ਼ਤਾਂ ਦੇ ਮੁੱਢਾਂ ਵਿਚ ਉੱਗ ਕੇ ਜੋਬਨ-ਮੱਤੀ ਮੁਟਿਆਰ ਦੀਆਂ ਗੁੰਦੀਆਂ, ਮੀਢੀਆਂ ਵਾਂਗ ਟਹਿਣੀਆਂ 'ਤੇ ਵਲ ਵਲੇਵੇਂ ਪਾ ਕੇ ਫਿਰ ਧਰਤੀ ਵੱਲ ਲਮਕਦੀਆਂ ਜੁਲਫ਼ਾਂ-ਰੂਪੀ ਲਗਰਾਂ ਨੂੰ, ਮੁੱਢਾਂ ਤੋਂ ਫੜ ਕੇ ਝੰਜੋੜਨ ਨਾਲ ਉਨ੍ਹਾਂ ਦਾ ਸੀਨਾ ਨਹੀਂ ਤੜਪੇਗਾ? ਨਵ-ਜਨਮੇ ਬੱਚੇ ਹੁਣ ਕਿਹੜੇ ਲੱਕੜ ਦੇ ਪੰਘੂੜੇ ਵਿਚ ਝੂਟੇ ਲੈਂਦਿਆਂ, ਤੋਤਲੀਆਂ ਜ਼ੁਬਾਨ 'ਚ ਮਾਂ ਬੋਲੀ ਸਿਖਦੇ, ਕਿਹੜੇ ਲੱਕੜ ਦੇ ਗਡੀਹਰੇ ਦੇ ਆਸਰੇ ਚੱਲਣਾ ਸਿੱਖ ਕੇ ਸਰਕਾਰੀ ਸਕੂਲਾਂ ਵਿਚ ਊੜਾ, ਐੜਾ ਲਿਖ ਮੇਰੀ ਫੱਟੀ ਸੋਹਣੀ ਦੇ ਨਾਅਰੇ ਲਾ ਕੇ ਕਿਵੇਂ ਆਕਾਸ਼ ਗੂੰਜਾਉਣਗੇ? ਅਜਿਹੇ ਹੋਰ ਅਨੇਕਾਂ ਸਵਾਲਾਂ ਦਾ ਮੇਰੇ ਕੋਲ ਹੀ ਕੋਈ ਜਵਾਬ ਨਹੀਂ ਸੀ।
ਮੈਂ ਅਗਾਂਹ ਵਧ ਕੇ ਵੱਢੇ ਹੋਏ ਦਰੱਖਤਾਂ ਦੇ ਮੁੱਢ ਵਾਲੇ ਦੋ ਟੋਟਿਆਂ ਕੋਲ ਜਾ ਖੜ੍ਹਾ ਹੋਇਾ। ਮੈਂ ਵੇਖਿਆ ਉਨ੍ਹਾਂ ਦੇ ਸਿਰਿਆਂ ਵਿਚੋਂ ਪਾਣੀ ਸਿੰਮ ਰਿਹਾ ਸੀ। ਮੈਂ ਮਹਿਸੂਸ ਕੀਤਾ ਜਿਵੇਂ ਉਹ ਸ਼ਹੀਦਾਂ ਦੀ ਸਾਹ ਰਗ ਦਾ ਖ਼ੂਨ ਹੋਵੇ। ਕੱਟਣ ਦਾ ਹੁਕਮ ਦੇਣ ਵਾਲਾ ਸੂਬਾ (ਸਰਕਾਰ), ਪੁੱਟਣ ਦਾ ਫੁਰਮਾਨ ਦੇਣ ਵਾਲਾ ਠੇਕੇਦਾਰ (ਕਾਜੀ) ਤੇ ਜ਼ਾਲਮ ਹੱਥਾਂ ਨਾਲ ਹਥੌੜੇ, ਤੇਸੇ, ਆਰੇ ਚਲਾਉਣ ਵਾਲੇ ਮਜ਼ਦੂਰ, ਜੱਲਾਦਾਂ ਵਰਗੇ ਜਾਪੇ। ਅਚਾਨਕ ਮੇਰੇ ਖ਼ੂਨ ਦਾ ਦਬਾਅ ਵਧਣ ਕਾਰਨ ਮੈਂ ਬੇਹੋਸ਼ ਹੋ ਕੇ ਉਨ੍ਹਾਂ ਕੱਟੇ ਟੋਟਿਆਂ ਉਤੇ ਡਿਗ ਪਿਆ। ਸੁਰਤ ਆਉਣ 'ਤੇ ਮੈਂ ਆਪਣੇ-ਆਪ ਨੂੰ ਹਸਪਤਾਲ ਵਿਚ ਦੇਖਿਆ। ਮੈਨੂੰ ਦੱਸਿਆ ਗਿਆ ਸੀ ਕਿ ਡਿਗਣ ਕਾਰਨ ਮੇਰੇ ਸੱਟ ਲੱਗ ਗਈ ਸੀ। ਮੇਰੇ ਕੱਪੜੇ ਲਹੂ-ਲੁਹਾਣ ਹੋ ਗਏ ਸਨ। ਕੁਝ ਦਿਨਾਂ ਪਿਛੋਂ ਛੁੱਟੀ ਮਿਲ ਗਈ। ਜ਼ਖ਼ਮ ਭਾਵੇਂ ਠੀਕ ਹੋ ਗਿਆ ਸੀ ਪ੍ਰੰਤੂ ਦਰੱਖਤਾਂ ਦੇ ਕੱਟੇ ਜਾਣ ਦੀ ਪੀੜ ਅੱਜ ਵੀ ਚਸਕਦੀ ਸੀ।
ਘਰ ਪਹੁੰਚ ਕੇ ਮੈਂ ਆਪਣੀ ਘਰੇਲੂ ਬਗ਼ੀਚੀ ਵਿਚ ਕਈ ਫੁੱਲਦਾਰ ਪੌਦੇ ਅਤੇ ਇਕ ਛਾਂ-ਦਾਰ ਰੁੱਖ ਲਾ ਦਿੱਤਾ ਸੀ। ਉਦੋਂ ਤੋਂ ਲੈ ਕੇ ਅੱਜ ਤੱਕ ਸੱਜਣਾ ਦੇ ਵਿਛੋੜੇ, ਨਵਿਆਂ ਦੀ ਆਮਦ ਵਰਗੀਆਂ ਜ਼ਿੰਦਗੀ ਨਾਲ ਜੁੜੀਆਂ ਕੌੜੀਆਂ, ਮਿੱਠੀਆਂ ਯਾਦਾਂ ਦੇ ਦਿਨਾਂ 'ਤੇ ਬ੍ਰਿਛ ਲਾਉਂਦਾ ਜਾ ਰਿਹਾ ਹਾਂ ਤੇ ਆਖ਼ਰੀ ਦਮ ਤੱਕ ਇਸ ਅਨਿਆਂ ਦੇ ਖ਼ਿਲਾਫ਼ ਜੰਗ ਲੜਦਾ ਰਹਾਂਗਾ।


-ਤਰਨ ਤਾਰਨ ਨਗਰ, ਗਲੀ ਨੰਬਰ 1, ਨੇੜੇ ਬਠਿੰਡਾ ਚੌਕ, ਸ੍ਰੀ ਮੁਕਤਸਰ ਸਾਹਿਬ। ਮੋਬਾੀਲ : 96461-41243


ਖ਼ਬਰ ਸ਼ੇਅਰ ਕਰੋ

ਵਿਅੰਗ

ਹੁਣ ਤਾਂ ਮੈਂ ਭੁੱਲ ਗਿਆ ਸੀ

ਕਰੀਬ 25 ਸਾਲ ਪੁਰਾਣੀ ਗੱਲ ਐ। ਸਾਡੇ ਬੈਂਕ 'ਚ ਇਕ ਬਹੁਤ ਹੀ ਸਖ਼ਤ ਚੇਅਰਮੈਨ ਆਇਆ ਸੀ। ਬੇਸ਼ੱਕ ਦਿਲ ਦਾ ਸਾਫ ਸੀ ਪਰ ਬੋਲਣ ਦਾ ਬਹੁਤ ਕੱਬਾ ਸੀ । ਡਰਦਾ ਮਾਰਾ ਛੇਤੀ ਕੋਈ ਉਸ ਦੇ ਕੈਬਿਨ 'ਚ ਜਾਣ ਦੀ ਹਿੰਮਤ ਨਹੀਂ ਸੀ ਕਰਦਾ।
ਡੈਪੂਟੇਸ਼ਨ 'ਤੇ ਆਇਆ ਨਵਾਂ ਅਫ਼ਸਰ ਗੁਪਤਾ ਇੱਕ ਦਿਨ ਕੋਈ ਦਫ਼ਤਰੀ ਕਾਗਜ਼ ਲੈ ਕੇ ਚੇਅਰਮੈਨ ਦੀ ਕੈਬਿਨ 'ਚ ਗਿਆ। ਚੇਅਰਮੈਨ ਕੰਮ 'ਚ ਮਸਰੂਫ ਸੀ ਤੇ ਗੁਪਤਾ ਚੇਅਰਮੈਨ ਦੇ ਵਿਹਲਾ ਹੋਣ ਦੀ ਉਡੀਕ 'ਚ ਉਸਦੇ ਸਾਹਮਣੇ ਹੀ ਖੜਾ ਰਿਹਾ।
'ਹਾਂ ਦਸ ਗੁਪਤਾ ਕਿਵੇਂ ਆਇਐਂ', ਚੇਅਰਮੈਨ ਨੇ ਗੁਪਤੇ ਨੂੰ ਕਾਫੀ ਦੇਰ ਤੋਂ ਖੜ੍ਹੇ ਨੂੰ ਦੇਖ ਕੇ ਕਿਹਾ।
'ਸਰ, ਸਰ, ਮੈਂ ਕਿਹਾ ਤੁਸੀਂ ਬਿਜ਼ੀ ਓ, ਇਸ ਲਈ ਹੀ ਮੈਂਵਿਚੋਂ ਡਿਸਟਰਬ ਨਹੀਂ ਕੀਤਾ ਤੁਹਾਨੂੰ', ਗੁਪਤੇ ਨੇ ਡਰਦੇ-ਡਰਦੇ ਆਪਣੀ ਗੱਲ ਕਹੀ।
'ਇਹ ਤਾਂ ਚਲਦਾ ਹੀ ਰਹਿੰਦਾ ਹੈ, ਮੈਂ ਤਾਂ ਬਿਜ਼ੀ ਹੀ ਹੁੰਦਾ ਹਾਂ, ਅੱਗੇ ਵਾਸਤੇ ਜੋ ਵੀ ਕੰਮ ਹੋਵੇ, ਖੜ੍ਹਨ ਦੀ ਲੋੜ ਨਹੀਂ, ਕੰਮ ਦੱਸੋ 'ਤੇ ਕਰਵਾਓ ਤੇ ਜਾਓ। ' ਚੇਅਰਮੈਨ ਨੇ ਆਪਣੀ ਆਦਤ ਮੁਤਾਬਿਕ ਤਲਖੀ ਨਾਲ ਕਿਹਾ।
'ਸੱਤ-ਬਚਨ ਜੀ' ਕਹਿ ਕੇ ਗੁਪਤਾ ਨੇ ਅਪਣਾ ਕੰਮ ਕਰਵਾਇਆ ਤੇ ਬਾਹਰ ਆ ਗਿਆ।
ਅਗਲੇ ਦਿਨ ਫੇਰ ਗੁਪਤਾ ਜੀ ਚੇਅਰਮੈਨ ਦੇ ਕੈਬਿਨ 'ਚ ਕੰਮ ਵਾਲੇ ਕਾਗਜ਼ ਲੈ ਕੇ ਗਏ । ਪਿਛਲੇ ਦਿਨ ਚੇਅਰਮੈਨ ਵਲੋਂ ਦਿੱਤੀ ਨਸੀਹਤ ਮੁਤਾਬਿਕ ਕਿ ਉਡੀਕ ਕਰਨ ਦੀ ਲੋੜ ਨਹੀਂ 'ਤੇ ਅਮਲ ਕਰਦਿਆਂ ਗੁਪਤਾ ਨੇ ਸਿੱਧਾ ਹੀ ਚੇਅਰਮੈਨ ਨੂੰ ਸੰਬੋਧਨ ਹੁੰਦਿਆ ਕਿਹਾ 'ਸਰ ਸਰ, ਇੱਕ ਮਸਲਾ ਡਿਸਕਸ ਕਰਨਾ ਸੀ।'
'ਅੱਗ ਲੱਗੀ ਐ, ਕੀ ਆਫਤ ਆਗੀ, ਨਾਸ਼ ਮਾਰਤਾ ਸਾਰੇ ਕੰਮ ਦਾ, ਸਾਰੇ ਦਾ ਸਾਰਾ ਧਿਆਨ ਭਟਕਾ ਕੇ ਰੱਖ 'ਤਾ, ਕਿੰਨਾ ਜ਼ਰੂਰੀ ਕੰਮ ਕਰ ਰਿਹਾ ਸੀ, ਰੁਕ ਨੀਂ ਸੀ ਸਕਦਾ ਦੋ ਮਿੰਟ, ਚੇਅਰਮੈਨ ਨੇ ਮੇਜ਼ 'ਤੇ ਮੁੱਕੀ ਮਾਰਦੇ ਹੋਏ ਗੁਪਤਾ ਵੱਲ ਖਾਣ ਵਾਲੀਆਂ ਅੱਖਾਂ ਨਾਲ ਝਾਕਦੇ ਹੋਏ ਕਿਹਾ।
ਡਰ ਦੇ ਮਾਰੇ ਗੁਪਤਾ ਪਾਣੀ-ਪਾਣੀ ਹੋਇਆ ਖੜ੍ਹਾ ਸੀ।
'ਹੁਣ ਖੜ੍ਹਾ ਕੀ ਕਰਦੈਂ ਇੱਥੇ, ਦੱਸ ਕੀ ਕੰਮ ਸੀ' ਚੇਅਰਮੈਨ ਨੇ ਸੁਰ ਥੋੜ੍ਹੀ ਨਰਮ ਕਰਦਿਆਂ ਕਿਹਾ।
'ਮੈਂ...ਮੈਂ...ਮੈਂ... ਤਾਂ ਭੁੱਲ ਗਿਆ ਜੀ, ਕੀ ਕੰਮ ਆਇਆ ਸੀ, ਗੁਪਤਾ ਨੇ ਅੰਦਰਲੇ ਡਰ ਕਾਰਨ ਅਪਣੀ ਤਰਸਯੋਗ ਹਾਲਤ ਦਰਸਾਉਂਦਿਆ ਕਿਹਾ।


-ਗੁਰੂ ਨਾਨਕ ਕਾਲੋਨੀ, ਸੰਗਰੂਰ।
ਮੋਬਾਈਲ : 81465-80919

ਕਹਾਣੀ

ਬਾਬੇ ਦੀ ਭੁੱਲ

ਸਾਡਾ ਬਾਬਾ ਚਾਰ ਪੁੱਤਾਂ ਦਾ ਪਿਓ ਸੀ। ਉਸ ਨੇ ਇੱਕ ਕਿੱਲੇ ਵਿਚ ਪੇਂਦੂ ਬੇਰਾਂ ਦੀਆਂ ਚਾਰ ਬੇਰੀਆਂ ਲਾਈਆਂ ਹੋਈਆਂ ਸਨ। ਉਹ ਚਾਰਾਂ ਬੇਰੀਆਂ ਦੀ ਗੱਲ ਆਪਣੇ ਪੁੱਤਾਂ ਦੇ ਨਾਵਾਂ ਨਾਲ ਹੀ ਕਰਦਾ ਹੁੰਦਾ ਸੀ। ਉਨ੍ਹਾਂ ਬੇਰੀਆਂ ਦੇ ਬੇਰਾਂ ਦੀ ਮਿਠਾਸ ਰਿਸ਼ਤੇਦਾਰਾਂ ਅਤੇ ਦੋਸਤਾਂ-ਮਿੱਤਰਾਂ ਵਿੱਚ ਮਸ਼ਹੂਰ ਸੀ। ਹੁਣ ਬਾਬੇ ਦਾ ਕੁਨਬਾ ਕਾਫੀ ਵੱਡਾ ਹੋ ਗਿਆ ਸੀ। ਉਸ ਦੇ ਪੋਤਰਿਆਂ ਦੇ ਵਿਆਹ ਹੋਣੇ ਸ਼ੁਰੂ ਹੋ ਗਏ ਸਨ। ਜਦ ਵੀ ਕੋਈ ਨਵੀਂ ਵਿਆਹੀ ਬਹੂ ਆਉਂਦੀ,ਉਸ ਨੂੰ ਬੇਰੀਆਂ ਵਾਲੇ ਖੇਤ ਜ਼ਰੂਰ ਲੈ ਕੇ ਜਾਂਦੇ। ਉਸ ਦਿਨ ਸ਼ਰੀਕੇ ਦੀਆਂ ਸਾਰੀਆਂ ਔਰਤਾਂ ਅਤੇ ਬੱਚੇ ਇਕੱਠੇ ਹੋ ਕੇ ਉਸ ਖੇਤ ਜਾਂਦੇ। ਉੱਥੇ ਖੂਬ ਚੜਚੋਲੜ ਪੈਂਦਾ। ਕੋਈ ਕਹਿੰਦੀ, 'ਨੀ ਇਹ ਤੇਰੇ ਚਾਚੇ ਪਤਿਅਹੁਰੇ ਦੀ ਬੇਰੀ ਹੈ।' ਦੂਜੀ ਕਹਿੰਦੀ, 'ਨੀ,ਆਪਣੇ ਸਹੁਰੇ ਦੀ ਬੇਰੀ ਨੂੰ ਮੱਥਾ ਟੇਕ ਦੇ। ਚਾਚੀਆਂ-ਤਾਈਆਂ ਇੱਕ-ਦੂਜੀ ਨੂੰ ਮਖੌਲ ਕਰਦੀਆਂ ਕਹਿੰਦੀਆਂ, 'ਨੀ ਕਿਵੇਂ ਜੇਠ ਨੂੰ ਡਲੇ ਮਾਰੀ ਜਾਣੀ ਐ।' ਵੱਡੀ ਤਾਈ ਕਹਿੰਦੀ, 'ਨੀ ਤੁਹਾਡੇ ਤਾਂ ਜੇਠ ਹੈ, ਮੈਂ ਤਾਂ ਸਾਰੇ ਦਿਓਰਾਂ ਨੂੰ ਕੁੱਛੜ ਚੁੱਕਿਆ ਹੋਇਆ।' ਇਸ ਗੱਲ 'ਤੇ ਸਾਰੀਆਂ ਕਹਿੰਦੀਆਂ, 'ਤਾਹੀਂਓ ਤਾਂ ਸਾਰੇ ਬੀਬੀ -ਬੀਬੀ ਕਹਿ ਕੇ ਤੈਨੂੰ ਮੱਥਾ ਟੇਕਦੇ ਆ।' ਹਾਸਿਆਂ ਤੇ ਕਿਲਕਾਰੀਆਂ ਦੀ ਆਵਾਜ਼ ਦੂਰ-ਦੂਰ ਤੱਕ ਜਾਂਦੀ ਤੇ ਸਾਡਾ ਬਾਬਾ ਦੂਰ ਪਰ੍ਹੇ ਟਿਊਬਵੈਲ 'ਤੇ ਖੜ੍ਹਾ ਕੁਰਬਾਨ ਹੋ-ਹੋ ਜਾਂਦਾ।
ਜਦੋਂ ਕੋਈ ਵਿਆਹ-ਸ਼ਾਦੀ ਦਾ ਮੌਕਾ ਆਉਂਦਾ ਸਕੇ-ਸਬੰਧੀ ਬਾਬੇ ਦੀਆਂ ਬੇਰੀਆਂ ਦੇ ਮਿੱਠੇ ਬੇਰਾਂ ਦਾ ਗੁਣ-ਗਾਣ ਕਰਦੇ। ਕੋਈ ਕਹਿੰਦਾ, 'ਇੰਦਰ ਸਿਆਂ, ਤੂੰ ਤਾਂ ਭਾਜੀ ਦੀ ਥਾਂ ਸੇਰ-ਸੇਰ ਬੇਰ ਹੀ ਪਾ ਦਿਆ ਕਰ, ਲੱਡੂਆਂ ਨਾਲੋਂ ਮਿੱਠੇ ਆ।' ਕੋਈ ਕਹਿੰਦਾ, 'ਓ ਸਰਦਾਰਾ ਪਤਾ ਨਹੀਂ ਤੂੰ ਬੇਰੀਆਂ ਦੀਆਂ ਜੜ੍ਹਾਂ ਵਿਚ ਕਿਹੜੀਆਂ ਗੁੜ ਦੀਆਂ ਭੇਲੀਆਂ ਦੱਬੀਆਂ ਨੇ,ਗੁੜ ਨਾਲੋਂ ਮਿੱਠੇ ਆ।' ਸਾਡੇ ਬਾਬੇ ਦੀਆਂ ਬਾਛਾਂ ਖਿੜ ਜਾਂਦੀਆਂ,ਸੀਨਾ ਚੌੜਾ ਹੋ ਜਾਂਦਾ,ਉਹ ਉੱਚਾ ਹੋ-ਹੋ ਤੁਰਦਾ ,ਸਾਰਿਆਂ ਨੂੰ ਉੱਡ-ਉੱਡ ਮਿਲਦਾ।
ਕੁਝ ਸਾਲਾਂ ਮਗਰੋਂ ਬਾਬਾ ਬਿਮਾਰ ਪੈ ਗਿਆ ਅਤੇ ਪਰਲੋਕ ਸਿਧਾਰ ਗਿਆ । ਬਾਬੇ ਦੇ ਭੋਗ 'ਤੇ ਵੀ ਸਾਰਿਆਂ ਨੇ ਬੇਰੀਆਂ ਦੇ ਮਿੱਠੇ ਬੇਰਾਂ ਦੀਆਂ ਗੱਲਾਂ ਕੀਤੀਆਂ। ਕੋਈ ਕਹਿੰਦਾਂ, 'ਇੰਦਰ ਸਿਉਂ ਦੇ ਤਾਂ ਚਾਰ ਨਹੀਂ ਅੱਠ ਪੁੱਤ ਨੇ ਅੱਠ।' ਹੌਲੀ-ਹੌਲੀ ਬਾਬੇ ਦਾ ਕੁਨਬਾ ਖਿੰਡਣਾ ਸ਼ੁਰੂ ਹੋ ਗਿਆ। ਕਈ ਵਿਦੇਸ਼ਾਂ 'ਚ ਚਲੇ ਗਏ ਅਤੇ ਕਈ ਆਪਣੀਆਂ ਨੌਕਰੀਆਂ ਕਰਕੇ ਅਤੇ ਬੱਚਿਆਂ ਦੀ ਪੜ੍ਹਾਈ ਕਰਕੇ ਸ਼ਹਿਰ ਰਹਿਣ ਲੱਗੇ। ਪਿੰਡ ਵਾਲੇ ਘਰ ਵਿਚ ਕੋਈ ਟਾਂਵਾਂ-ਟੱਲਾ ਹੀ ਰਹਿ ਗਿਆ। ਫੇਰ ਸਮਾਂ ਆਇਆ ਜ਼ਮੀਨ ਅਤੇ ਘਰ ਦੇ ਵੰਡ-ਵੰਡਾਰੇ ਦਾ। ਜਿਸ ਖੇਤ ਵਿਚ ਚਾਰ ਬੇਰੀਆਂ ਸਨ ਉਸ 'ਤੇ ਆ ਕੇ ਫੈਸਲਾ ਅੜ ਗਿਆ। ਜਿਸ ਦੇ ਹਿੱਸੇ ਵਿੱਚ ਇਹ ਖੇਤ ਆ ਰਿਹਾ ਸੀ, ਦੂਜੇ ਸ਼ਰੀਕ ਕਿਵੇਂ ਝੱਲਦੇ ਕਿ ਉਨ੍ਹਾਂ ਦੇ ਪਿਓਆਂ ਦੇ ਨਾਵਾਂ ਵਾਲੀਆਂ ਬੇਰੀਆਂ ਦੂਜੇ ਦੇ ਖੇਤ 'ਚ ਰਹਿਣ। ਪੰਚਾਇਤਾਂ ਬੈਠੀਆਂ, ਦੋਸਤ ਅਤੇ ਰਿਸ਼ਤੇਦਾਰ ਇੱਕਠੇ ਹੋਏ। ਪਰ ਗੱਲ ਕਿਸੇ ਤਣ-ਪੱਤਣ ਨਾ ਲਗਦੀ। ਕਿਸੇ ਨੇ ਕਿਹਾ, 'ਬੇਰੀਆਂ ਵਾਲਾ ਕਿੱਲਾ ਸਾਂਝਾ ਰੱਖ ਲਵੋ।' ਸਾਂਝੇ ਬਾਬੇ ਨੂੰ ਰੋਵੇ ਕੌਣ? ਕਿਸੇ ਨੇ ਕਿਹਾ, ' ਬੇਰੀਆਂ ਦਾ ਮੁੱਲ ਪਾ ਲਵੋ' ਪਰ ਇਕ ਸ਼ਰੀਕ ਬੇਰੀਆਂ ਦਾ ਮਾਲਕ ਬਣੇ ਦੂਜਾ ਕਿਵੇਂ ਝੱਲੇ?ਕਈ ਮਹੀਨਿਆਂ ਦੀ ਤਕਰਾਰ ਤੋਂ ਬਾਅਦ ਆਖਰ ਫ਼ੈਸਲਾ ਹੋਇਆ ਕਿ ਚਾਰੇ ਬੇਰੀਆਂ ਵੱਢ ਦਿੱਤੀਆਂ ਜਾਣ।
ਫੇਰ ਮਿਥੇ ਦਿਨ ਉਹ ਬੇਰੀਆਂ ਵਾਲੇ ਖੇਤ ਜਾ ਬੈਠਾ, ਸੋਚਾਂ 'ਚ ਡੁੱਬੇ ਦੀ ਕਦੋਂ ਅੱਖ ਲੱਗ ਗਈ, ਪਤਾ ਨਾ ਲੱਗਾ। ਇਕ ਦੁਪਿਹਰ ਨੂੰ ਚਾਰੇ ਬੇਰੀਆਂ ਵੱਢ ਦਿੱਤੀਆਂ ਗਈਆਂ। ਉਸੇ ਦਿਨ ਸ਼ਾਮ ਨੂੰ ਕਾਲੀ ਘਟਾ ਚੜ੍ਹ ਆਈ, ਇੰਜ ਲਗਦਾ ਸੀ ਜਿਵੇਂ ਸਮੁੰਦਰ ਹੀ ਉੱਠ ਕੇ ਅਕਾਸ਼ 'ਤੇ ਛਾ ਗਿਆ ਹੋਵੇ। ਐਨਾ ਬੱਦਲ ਗੱਜਿਆ ਕਿ ਧਰਤੀ ਦਾ ਸੀਨਾ ਪਾੜ-ਪਾੜ ਜਾਵੇ। ਮੋਹਲੇਧਾਰ ਮੀਂਹ ਪਿਆ । ਇਸ ਤਰ੍ਹਾਂ ਜਾਪਦਾ ਸੀ ਜਿਵੇਂ ਸਾਡਾ ਬਾਬਾ ਧਾਹਾਂ ਮਾਰ-ਮਾਰ ਕੇ ਰੋ ਰਿਹਾ ਹੋਵੇ ਅਤੇ ਆਪਣੀ ਭੁੱਲ 'ਤੇ ਪਛਤਾ ਰਿਹਾ ਹੋਵੇ ਕਿ ਮੈਂ ਇਕ ਖੇਤ ਵਿਚ ਚਾਰ ਬੇਰੀਆਂ ਕਿਉਂ ਲਾਈਆਂ।
'ਦੇਖ ਕਿਵੇਂ ਬੇਰੀਆਂ ਦੀ ਠੰਢੀ ਛਾਂ ਹੇਠ ਸੁੱਤਾ ਪਿਆ।' ਸਰਪੰਚ ਦੀ ਅਵਾਜ ਸੁਣ ਕੇ ਮੈਂ ਅੱਭੜਵਾਹੇ ਉਠਿਆ, ਮੈਂ ਭੰਬਤਰਿਆ ਹੋਇਆ ਕਦੇ ਖੜੀਆਂ ਬੇਰੀਆਂ ਵੱਲ ਅਤੇ ਕਦੇ ਸਰਪੰਚ ਅਤੇ ਉਸ ਨਾਲ ਆਰੀਆਂ ਚੁੱਕੀ ਖੜ੍ਹੇ ਬੰਦਿਆਂ ਵੱਲ ਵੇਖ ਰਿਹਾ ਸਾਂ। ਮੈਂ ਬੜਬੜਾਇਆ, 'ਭੁੱਲ ਬਾਬੇ ਤੋਂ ਨਹੀ ਭੁੱਲ਼ ਤਾਂ ਸਾਥੋਂ ਹੋਣ ਲੱਗੀ ਸੀ। 'ਕੀ ਕਿਹਾ ਬਾਈ' ਸਰਪੰਚ ਨੇ ਪੁੱਛਿਆ। 'ਕੁਝ ਨਹੀ,ਂ ਸਰਪੰਚ ਸਾਹਿਬ ਬਸ ਅਪਣਾ ਇਰਾਦਾ ਬਦਲ ਦਿੱਤਾ ਹੈ। ਇਹ ਬੇਰੀਆਂ ਵਾਲੀ ਜ਼ਮੀਨ ਮੇਰੇ ਹਿੱਸੇ ਆਉਂਦੀ ਹੈ। ਲਓ ਸਰਪੰਚ ਜੀ ਮੈਂ ਇਹ ਜ਼ਮੀਨ ਗੁਰਦੁਆਰੇ ਨੂੰ ਦਾਨ ਦਿੱਤੀ ਤਾਂ ਕਿ ਬਾਬੇ ਦੀਆਂ ਬੇਰੀਆਂ ਦੇ ਮਿੱਠੇ ਬੇਰਾਂ ਦਾ ਪ੍ਰਸ਼ਾਦ ਸੰਗਤ ਵਿੱਚ ਵਰਤਦਾ ਰਹੇ। ਚਾਰ ਤੋਂ ਬੇਰੀਆਂ ਚਾਲੀ ਕਰ ਦਿਆਂਗੇ ਆਪਾਂ, ਤਾਂ ਕਿ ਸਾਡਾ ਬਾਬਾ ਅਰਸ਼ੋਂ ਫੁੱਲ ਬਰਸਾਵੇ।' ਹਵਾ ਦਾ ਇਕ ਤੇਜ਼ ਬੁਲਾ ਆਇਆ ਅਤੇ ਬੇਰੀਆਂ ਦੇ ਪੱਤੇ ਖੜਕਣ ਲੱਗੇ। ਮੈਨੂੰ ਲੱਗਾ ਜਿਵੇਂ ਮੇਰੇ ਫੈਸਲੇ 'ਤੇ ਤਾੜੀਆਂ ਮਾਰ ਰਹੇ ਹੋਣ।


-ਗਿੱਦੜਬਾਹਾ।
ਮੋਬਾਈਲ : 82888-42066

ਨਹਿਲੇ 'ਤੇ ਦਹਿਲਾ

ਰੱਬ ਦਾ ਵਾਸਤਾ ਜੇ ਇਸ ਨੂੰ ਛੱਡ ਦਿਓ

ਭਾਰਤ ਦੀ ਵੰਡ ਤੋਂ ਪਹਿਲਾਂ ਦੀ ਗੱਲ ਹੈ। ਸੂਬਾ ਸਿੰਧ ਦੀ ਸਰਕਾਰ ਨੇ ਕਰਾਚੀ ਵਿਚ ਨਵਾਂ ਰੇਡੀਓ ਸਟੇਸ਼ਨ ਸ਼ੁਰੂ ਕੀਤਾ। ਰੇਡੀਓ ਸਟੇਸ਼ਨ ਨਵਾਂ ਹੋਣ ਕਰਕੇ ਸਬੰਧਿਤ ਅਫ਼ਸਰ ਕੋਸ਼ਿਸ਼ ਕਰਦੇ ਸਨ ਕਿ ਪ੍ਰੋਗਰਾਮ ਵੀ ਚੰਗਾ ਹੋਵੇ ਅਤੇ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੇ ਨੂੰ ਮੁਆਵਜ਼ਾ ਵੀ ਘੱਟ ਦੇਣਾ ਪਏ। ਇਸ ਸਿਲਸਿਲੇ ਵਿਚ ਉਨ੍ਹਾਂ ਨੇ ਬੜੇ ਗੁਲਾਮ ਅਲੀ ਸਾਹਿਬ ਨਾਲ ਸੰਪਰਕ ਕੀਤਾ ਤਾਂ ਉਹ ਇਕ ਪੈਸਾ ਲਏ ਬਗੈਰ ਪ੍ਰੋਗਰਾਮ ਕਰਨ ਲਈ ਸਹਿਮਤ ਹੋ ਗਏ ਪਰ ਉਨ੍ਹਾਂ ਨੇ ਆਪਣੇ ਤਬਲਾ-ਵਾਦਕ ਨੂੰ 300 ਰੁਪਏ ਮੁਆਵਜ਼ਾ ਦੇਣ ਦੇ ਨਾਲ ਇਹ ਵੀ ਸ਼ਰਤ ਰੱਖੀ ਕਿ ਤੁਸੀਂ ਉਸ ਨੂੰ ਘਰੋਂ ਲੈ ਕੇ ਆਵੋਗੇ ਅਤੇ ਪ੍ਰੋਗਰਾਮ ਤੋਂ ਬਾਅਦ ਘਰ ਛੱਡ ਕੇ ਆਓਗੇ। ਰੇਡੀਓ ਸਟੇਸ਼ਨ ਦੇ ਅਫ਼ਸਰ ਸਹਿਮਤ ਹੋ ਗਏ ਅਤੇ ਤਬਲਾ ਵਾਦਕ ਨੂੰ ਲੈਣ ਲਈ ਸਰਕਾਰੀ ਗੱਡੀ ਭੇਜ ਦਿੱਤੀ।
ਫਿਰ ਘਟਨਾ ਇੰਜ ਵਾਪਰੀ ਕਿ ਸਰਕਾਰੀ ਗੱਡੀ ਰਸਤੇ ਵਿਚ ਖਰਾਬ ਹੋ ਗਈ। ਸਰਕਾਰੀ ਗੱਡੀ ਵਾਲਿਆਂ ਨੇੜੇ ਦੇ ਥਾਣੇ ਕੋਲ ਜਾ ਕੇ ਸਾਰੀ ਪੁਜ਼ੀਸ਼ਨ ਦੱਸੀ। ਥਾਣੇਦਾਰ ਨੇ ਦੋਸ਼ੀਆਂ ਨੂੰ ਅਦਾਲਤ ਵਿਚ ਲੈ ਜਾਣ ਵਾਲੀ ਗੱਡੀ ਉਨ੍ਹਾਂ ਨੂੰ ਦੇ ਦਿੱਤੀ। ਉਨ੍ਹਾਂ ਨੇ ਤਬਲਾ ਵਾਦਕ ਦੇ ਘਰ ਪਹੁੰਚ ਕੇ ਉਨ੍ਹਾਂ ਦਾ ਤਬਲਾ ਅਤੇ ਉਨ੍ਹਾਂ ਨੂੰ ਗੱਡੀ ਵਿਚ ਬਿਠਾ ਕੇ ਰੇਡੀਓ ਸਟੇਸ਼ਨ ਵੱਲ ਤੁਰ ਪਏ। ਰੇਡੀਓ ਸਟੇਸ਼ਨ ਦੇ ਵਿਹੜੇ ਵਿਚ ਬੜੇ ਗੁਲਾਮ ਅਲੀ ਸਾਹਿਬ ਖੜ੍ਹੇ ਸਨ। ਉਨ੍ਹਾਂ ਨੇ ਪੁਲਿਸ ਦੀ ਗੱਡੀ ਵਿਚ ਆਪਣੇ ਤਬਲਾ ਵਾਦਕ ਨੂੰ ਵੇਖ ਲਿਆ ਅਤੇ ਬੜੇ ਦਰਦ ਭਰੇ ਲਹਿਜ਼ੇ ਵਿਚ ਉੱਚੀ-ਉੱਚੀ ਬੋਲੇ, 'ਰੱਬ ਦਾ ਵਾਸਤਾ ਜੇ, ਇਸ ਨੂੰ ਛੱਡ ਦਿਓ, ਇਹ ਕੋਈ ਮੁਆਵਜ਼ਾ ਨਹੀਂ ਲਏਗਾ।'


ਜੇਠੀ ਨਗਰ, ਮਾਲੇਰਕੋਟਲਾ ਰੋਡ,
ਖੰਨਾ-141401. (ਪੰਜਾਬ)।
ਮੋਬਾਈਲ : 94170-91668.

ਗੁੱਸਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
* ਗੁੱਸੇ 'ਤੇ ਕਾਬੂ ਪਾਉਣ ਲਈ ਦੂਸਰਿਆਂ ਨੂੰ ਏਨੀ ਜਲਦੀ ਮੁਆਫ਼ ਕਰੋ ਜਿੰਨੀ ਜਲਦੀ ਤੁਸੀਂ ਉਪਰ ਵਾਲੇ ਤੋਂ ਮੁਆਫ਼ੀ ਚਾਹੁੰਦੇ ਹੋ।
* ਗੁੱਸੇ ਦਾ ਬਿਹਤਰੀਨ ਇਲਾਜ ਖ਼ਾਮੋਸ਼ੀ ਹੈ।
* ਜਿੱਤਣਾ ਚਾਹੁੰਦੇ ਹੋ ਤਾਂ ਤ੍ਰਿਸ਼ਨਾ ਨੂੰ ਜਿੱਤੋ, ਖਾਣਾ ਚਾਹੁੰਦੇ ਹੋ ਤਾਂ ਗੁੱਸੇ ਨੂੰ ਖਾਓ, ਪੀਣਾ ਚਾਹੁੰਦੇ ਹੋ ਤਾਂ ਹਰਿਨਾਮ ਰਸ ਪੀਓ।
* ਕ੍ਰੋਧ ਦੇ ਸਮੇਂ ਰੁਕਣਾ ਤੇ ਗ਼ਲਤੀ ਦੇ ਸਮੇਂ ਝੁਕਣਾ ਵਿਦਵਤਾ ਦੀ ਨਿਸ਼ਾਨੀ ਹੈ।
* ਜੇਕਰ ਕੋਈ ਵਿਅਕਤੀ ਤੁਹਾਨੂੰ ਗੁੱਸਾ ਦਿਲਵਾਉਣ ਵਿਚ ਸਫ਼ਲ ਹੁੰਦਾ ਹੈ ਤਾਂ ਅਜਿਹਾ ਮੰਨ ਲਓ ਕਿ ਤੁਸੀਂ ਉਸ ਦੇ ਹੱਥ ਦੀ ਕਠਪੁਤਲੀ ਹੋ।
* ਦਯਾ ਧਰਮ ਦਾ ਮੂਲ ਹੈ, ਲੋਭ ਦਾ ਅੰਤ ਪਾਪ ਹੈ, ਗੁੱਸਾ ਕਾਲ ਬਰਾਬਰ ਹੈ ੱਤੇ ਮੁਆਫ਼ੀ ਈਸ਼ਵਰੀ ਗੁਣ ਹੈ।
* ਜੇ ਤੁਸੀਂ ਗੁੱਸੇ ਤੇ ਕਾਬੂ ਰੱਖਣ ਦੀ ਸਿੱਧੀ, ਧੀਰਜ ਰਾਹੀਂ ਹਾਸਲ ਕਰੋਗੇ ਤਾਂ ਤੁਹਾਨੂੰ ਗੁੱਸਾ ਉਸ ਵੇਲੇ ਆਵੇਗਾ ਜਦੋਂ ਤੁਸੀਂ ਚਾਹੋਗੇ। ਜਦੋਂ ਤੱਕ ਤੁਸੀਂ ਨਹੀਂ ਚਾਹੋਗੇ, ਤੁਹਾਨੂੰ ਗੁੱਸਾ ਨਹੀਂ ਆਵੇਗਾ। ਕਿਉਂਕਿ ਸਹਿਜ ਤੋਂ ਸਖਣਾ ਅਤੇ ਕਾਹਲ ਨਾਲ ਭਰਿਆ ਬੰਦਾ, ਤਣਾਓ ਵਿਚ ਹੀ ਆਮ ਕਰਕੇ ਰਹਿੰਦਾ ਹੈ।
* ਇੱਛਾ ਪੂਰੀ ਨਹੀਂ ਹੁੰਦੀ ਤਾਂ ਗੁੱਸਾ ਵਧਦਾ ਹੈ। ਇੱਛਾ ਪੂਰੀ ਹੁੰਦੀ ਹੈ ਤਾਂ ਲਾਲਚ ਵਧਦਾ ਹੈ।
* ਜੇਕਰ ਨਤੀਜਿਆਂ 'ਤੇ ਗੌਰ ਕਰ ਲਿਆ ਜਾਵੇ ਤਾਂ ਵੀ ਗੁੱਸਾ ਰੁਕ ਸਕਦਾ ਹੈ।
* ਚੁੱਪ-ਚਾਪ ਕਿਸੇ ਦਾ ਗੁੱਸਾ ਭੁੱਲ ਲੈਣਾ ਵੀ ਠੀਕ ਨਹੀਂ ਹੈ। ਇਸ ਨਾਲ ਤੁਸੀਂ ਸਾਫਟ ਟਾਰਗਟ ਬਣ ਜਾਂਦੇ ਹੋ। ਇਸ ਲਈ ਤੁਰੰਤ ਹੀ ਐਕਟ ਨਾ ਕਰ ਕੇ ਜਦੋਂ ਗੁੱਸਾ ਸ਼ਾਂਤ ਹੋ ਜਾਵੇ ਤਾਂ ਸਬੰਧਿਤ ਵਿਅਕਤੀ ਨਾਲ ਗੱਲ ਕਰੋ ਅਤੇ ਤਰਕ ਨਾਲ ਉਸ ਦਾ ਜਵਾਬ ਦਿਓ।
* ਕੋਈ ਵੀ ਤੁਹਾਨੂੰ ਲਾਲਚੀ ਨਹੀਂ ਬਣਾ ਸਕਦਾ ਹੈ। ਕੋਈ ਵੀ ਤੁਹਾਨੂੰ ਗੁੱਸਾ ਨਹੀਂ ਦੁਆ ਸਕਦਾ, ਜਿੰਨਾ ਚਿਰ ਤੁਸੀਂ ਉਸ ਨੂੰ ਅਜਿਹਾ ਨਹੀਂ ਕਰਨ ਦਿੰਦੇ। ਹਮੇਸ਼ਾ ਕੋਸ਼ਿਸ ਕਰੋ ਕਿ ਅਸੀਂ ਗੁੱਸੇ ਨੂੰ ਵਰਤੀਏ, ਗੁੱਸਾ ਸਾਨੂੰ ਨਾ ਵਰਤੇ।
* ਘਰ ਵਿਚ ਆਪਣਿਆਂ ਨਾਲ ਓਨਾ ਹੀ ਰੁੱਸੋ ਕਿ ਤੁਹਾਡੀ ਗੱਲ ਅਤੇ ਦੂਜਿਆਂ ਦੀ ਇੱਜ਼ਤ ਦੋਵੇਂ ਬਰਕਰਾਰ ਰਹਿਣ।
* ਜੋ ਮਨੁੱਖ ਆਪਣੇ ਗੁੱਸੇ ਨੂੰ ਆਪਣੇ ਉੱਪਰ ਸਹਿਣ ਕਰ ਲੈਂਦਾ ਹੈ, ਉਹੀ ਦੂਸਰਿਆਂ ਦੇ ਕ੍ਰੋਧ ਤੋਂ ਬਚ ਸਕਦਾ ਹੈ ਤੇ ਉਹੀ ਆਪਣੇ ਜੀਵਨ ਨੂੰ ਸੁਖੀ ਬਣਾ ਸਕਦਾ ਹੈ।
* ਗੁੱਸੇ ਉੱਪਰ ਮਨੁੱਖ ਘੜੀ ਦੋ ਘੜੀ ਕਾਬੂ ਪਾ ਲਵੇ ਤਾਂ ਆਉਣ ਵਾਲੀਆਂ ਅਨੇਕਾਂ ਮੁਸੀਬਤਾਂ ਤੋਂ ਬਚ ਸਕਦਾ ਹੈ।
* ਗੁੱਸੇ ਦੇ ਸਮੇਂ ਥੋੜ੍ਹਾ ਰੁਕ ਜਾਓ ਅਤੇ ਗ਼ਲਤੀ ਦੇ ਸਮੇਂ ਥੋੜ੍ਹਾ ਝੁਕ ਜਾਓ। ਦੁਨੀਆ ਦੀਆਂ ਸਭ ਸਮੱਸਿਆਵਾਂ ਹੱਲ ਹੋ ਜਾਣਗੀਆਂ।
* ਗੁੱਸੇ 'ਤੇ ਕਾਬੂ ਪਾਉਣਾ ਤੇ ਲਾਲਚ ਨੂੰ ਖ਼ਤਮ ਕਰਨਾ ਮੁਸ਼ਕਿਲ ਤਾਂ ਹੁੰਦਾ ਹੈ। ਪਰ ਖੁਦ ਉੱਤੇ ਕਾਬੂ ਪਾ ਲੈਣਾ ਹੀ ਮਨੁੱਖ ਦੀ ਸਭ ਤੋਂ ਵੱਡੀ ਜਿੱਤ ਹੁੰਦੀ ਹੈ।
* ਉਬਾਲ ਏਨਾ ਵੀ ਨਾ ਹੋਵੇ ਕਿ ਖ਼ੂਨ ਸੁੱਕ ਕੇ ਉੱਡ ਜਾਵੇ। ਧੀਰਜ ਏਨਾ ਵੀ ਨਾ ਹੋਵੇ ਕਿ ਖ਼ੂਨ ਜੰਮੇ ਤਾਂ ਖੌਲ ਵੀ ਨਾ ਸਕੇ।
* ਕ੍ਰੋਧ ਦੇ ਮੁਕਾਬਲੇ ਨਿਮਰਤਾ ਕਿਤੇ ਜ਼ਿਆਦਾ ਕਾਰਗਰ ਹੁੰਦੀ ਹੈ।
* ਖਿਝਦੇ ਤੇ ਲੜਦੇ ਉਹ ਹਨ ਜਿਨ੍ਹਾਂ ਅੰਦਰ ਸੰਜਮੀ ਜਜ਼ਬਾ ਨਹੀਂ ਹੁੰਦਾ।
* ਸੰਪੂਰਨ ਸੰਸਾਰ ਨੂੰ ਏਕਤਾ ਦੇ ਸੂਤਰ ਵਿਚ ਬੰਨ੍ਹਣ ਦੀਆਂ ਯੋਜਨਾਵਾਂ ਬਣਾਉਣਾ ਮੁਸ਼ਕਿਲ ਹੈ ਪਰ ਆਪਣੇ ਹਿਰਦੇ ਵਿਚ ਰਹਿਣ ਵਾਲੇ ਕ੍ਰੋਧ 'ਤੇ ਜਿੱਤ ਪਾਉਣਾ ਬਹੁਤ ਮੁਸ਼ਕਿਲ ਹੈ।
* ਬਹਿਸ ਕਰਦੇ ਸਮੇਂ ਜੇਕਰ ਤੁਸੀਂ ਆਪਣੇ ਗੁੱਸੇ ਨੂੰ ਕਾਬੂ ਕਰ ਸਕਦੇ ਹੋ ਤਾਂ ਤੁਹਾਡੀ ਬਹਿਸ ਵੀ ਸੁੰਦਰ ਹੋ ਸਕਦੀ ਹੈ।
* ਹਾਸਰਸ : ਪਤਨੀ ਗੋਲਗੱਪੇ ਖਾ ਰਹੀ ਸੀ, 20-25 ਗੋਲਗੱਪੇ ਖਾ ਲਏ ਹੋਣਗੇ, ਫਿਰ ਉਸ ਨੇ ਪਤੀ ਨੂੰ ਪੁੱਛਿਆ ਕਿ 10 ਹੋਰ ਖਾ ਲਵਾਂ। ਪਤੀ ਬੋਲਿਆ, ਨਾਗਿਨ ਖਾ ਲੈ। ਪਤਨੀ ਗੁੱਸੇ ਵਿਚ ਪਲੇਟ ਸੁੱਟ ਕੇ ਬੋਲੀ ਕਿ ਨਾਗਿਨ ਕਿਸ ਨੂੰ ਕਿਸ ਨੂੰ ਕਿਹਾ। ਪਤੀ ਓ ਮੈਂ ਕਿਹਾ ਕਿ ਨਾ ਗਿਣ ਹੋਰ ਖਾ ਲੈ, ਆਰਾਮ ਨਾਲ।
* ਗੁੱਸਾ ਘੱਟ ਕਰਨ ਲਈ ਅਮਰੀਕਨ ਇੰਸਟੀਚਿਊਟ ਆਫ਼ ਸਟ੍ਰੈਸ ਨੇ ਇਕ ਖਾਸ ਸੁਝਾਅ ਇਹ ਦਿੱਤਾ ਹੈ ਕਿ ਤੁਸੀਂ ਜਿਨ੍ਹਾਂ ਚੀਜ਼ਾਂ ਨੂੰ ਬਦਲ ਸਕਦੇ ਹੋ, ਉਨ੍ਹਾਂ ਨੂੰ ਬਦਲਣ ਦੀ ਹਿੰਮਤ ਕਰੋ ਅਤੇ ਜਿਨ੍ਹਾਂ ਨੂੰ ਨਹੀਂ ਬਦਲ ਸਕਦੇ, ਉਨ੍ਹਾਂ ਨੂੰ ਖ਼ੁਸ਼ੀ ਨਾਲ ਸਵੀਕਾਰ ਕਰੋ।
* ਗੁੱਸਾ, ਕਾਮ, ਮਦ, ਲੋਭ, ਹੰਕਾਰ, ਮਨੁੱਖੀ ਸੁਭਾਅ ਦੇ ਅਜਿਹੇ ਗੁਣ ਹਨ, ਜਿਨ੍ਹਾਂ ਦੀ ਆਪਣੀ ਇਕ ਹੱਦ ਹੁੰਦੀ ਹੈ। ਜੇਕਰ ਇਹ ਹੱਦ ਤੋਂ ਵੱਧ ਜਾਣ ਜਾਂ ਟੱਪ ਜਾਣ ਤਾਂ ਆਦਮੀ ਇਕ ਤਰ੍ਹਾਂ ਆਪਣੇ ਪੈਰਾਂ 'ਤੇ ਕੁਹਾੜੀ ਮਾਰ ਲੈਣ ਵਾਲੀ ਸਥਿਤੀ ਵਿਚ ਆ ਜਾਂਦਾ ਹੈ।
* ਹਾਸਰਸ : ਗੁਰਦੀਪ ਤੇਰੀ ਪਤਨੀ ਹਮੇਸ਼ਾ ਇੰਜ ਗੁੱਸੇ ਵਿਚ ਕਿਉਂ ਰਹਿੰਦੀ ਹੈ? ਨਰਿੰਦਰ : ਯਾਰ ਮੈਂ ਗ਼ਲਤੀ ਨਾਲ ਕਹਿ ਬੈਠਾ ਸੀ ਕਿ ਗੁੱਸੇ ਵਿਚ ਬਹੁਤ ਚੰਗੀ (ਸੋਹਣੀ) ਲੱਗਦੀ ਹੈਂ।
* ਗੁੱਸੇਖੋਰ, ਝਗੜਾਲੂ, ਘੁਮੰਡੀ ਤੇ ਚੁਗਲਖੋਰ ਬੰਦੇ ਤੋਂ ਹਮੇਸ਼ਾ ਦੂਰੀ ਬਣਾ ਕੇ ਰੱਖੋ।
* ਗੁੱਸੇ ਨੂੰ ਮਾੜਾ ਭਾਵ ਦੁਰਗੁਣ ਸਮਝਣਾ ਚਾਹੀਦਾ ਹੈ ਅਤੇ ਇਹ ਹਮੇਸ਼ਾ ਯਾਦ ਰੱਖੋ ਕਿ ਗੁੱਸਾ ਸਾਡੇ ਹਿਤ ਵਿਚ ਨਹੀਂ ਹੈ।
* ਸਫ਼ਲਤਾ ਹਾਸਲ ਕਰਨ ਲਈ ਗੁੱਸੇ ਨੂੰ ਠੰਢੇ ਬਸਤੇ ਵਿਚ ਪਾਉਣਾ ਸਿੱਖੋ।
* ਅਸਹਿਮਤੀ ਦੇਣ ਲਈ ਗੁੱਸੇ ਦੀ ਲੋੜ ਨਹੀਂ ਤੇ ਗੁੱਸੇ ਦੇ ਪਲਾਂ ਵਿਚ ਕਦੀ ਕੋਈ ਫੈਸਲਾ ਨਾ ਲਓ।
* ਮਨੁੱਖ ਨੂੰ ਇਕ ਰੁੱਖ ਦੀ ਤਰ੍ਹਾਂ ਬਣਨਾ ਚਾਹੀਦਾ ਹੈ ਜੋ ਕੱਟਣ ਵਾਲੇ ਨੂੰ ਵੀ ਛਾਂ ਦਿੰਦਾ ਹੈ।
* ਗੁੱਸੇ ਤੇ ਵਿਰੋਧ ਨੂੰ ਤਿਆਗ ਕੇ ਆਪਣੀਆਂ ਪ੍ਰੇਸ਼ਾਨੀਆਂ ਦਾ ਆਪ ਇਲਾਜ ਕਰੋ।
* ਗੁੱਸੇ ਨੂੰ ਮੁਆਫ਼ੀ ਨਾਲ, ਘੁਮੰਡ ਨੂੰ ਨਿਮਰਤਾ ਨਾਲ ਅਤੇ ਲੋਭ ਨੂੰ ਸੰਤੋਸ਼ ਨਾਲ ਜਿੱਤ ਕੇ ਬਹੁਮੁੱਲੇ ਜੀਵਨ ਨੂੰ ਸਫਲ ਬਣਾਓ।
* ਬੱਸ ਰਾਹੀਂ ਲੰਮੇ ਸਫਰ 'ਤੇ ਜਾ ਰਿਹਾ ਸੀ। ਪੰਜਾਬੀ ਵਿਚ ਲਿਖੀ ਇਕ ਲਾਈਨ ਪੜ੍ਹੀ, ਜਿਸ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਤੇ ਇੰਜ ਲੱਗਾ ਕਿ ਇਸ ਲਾਈਨ ਵਿਚ ਜ਼ਿੰਦਗੀ ਦਾ ਨਿਚੋੜ ਸਿਮਟਿਆ ਪਿਆ ਹੈ। ਉਹ ਲਾਈਨ ਇਸ ਤਰ੍ਹਾਂ ਸੀ ਕਿ ਸਫਰ ਦੋ ਪਲ ਦਾ ਹੈ, ਗੁੱਸਾ ਕਿਹੜੀ ਗੱਲ ਦਾ ਹੈ, ਕਿਉਂਕਿ ਭਰੋਸਾ ਨਹੀਂ ਇਕ ਪਲ ਦਾ ਹੈ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)


ਮੋਬਾਈਲ : 99155-63406.

ਕਹਾਣੀ

ਮੌੜਾਂ ਦਾ ਸਰਦਾਰ

ਮੌੜ ਆ ਗਿਆ ਬਈ! 'ਜਿਨ੍ਹੇ ਮੌੜ ਉਤਰਨਾ ਏ, ਬਾਰੀ ਦੇ ਲਾਗੇ ਹੋ ਜਾਓ...', ਕੰਡਕਟਰ ਨੇ ਜਿਵੇਂ ਈ ਬੱਸ ਦੇ ਯਾਤਰੂਆਂ ਨੂੰ ਮੌੜ ਮੰਡੀ ਨੇੜੇ ਹੋਣ ਦੀ ਚਿਤਾਵਨੀ ਦਿੱਤੀ ਉਵੇਂ ਈ ਬੱਸ ਵਿਚ ਭੜਥੂ ਜਿਹਾ ਪੈ ਗਿਆ। ਲੋਕਾਂ ਵਿਚ ਤਾਕੀ ਕੋਲੇ ਪੁੱਜਣ ਲਈ ਹਿਲਜੁਲ ਜਿਹੀ ਸ਼ੁਰੂ ਹੋ ਗਈ।
ਦਸੰਬਰ ਮਹੀਨੇ ਦਾ ਆਖਰੀ ਹਫ਼ਤਾ ਸੀ। ਧੁੰਦ ਦੀ ਸੰਘਣੀ ਚਾਦਰ ਨੇ ਸ਼ਾਮ ਦੇ 6 ਵੱਜਦਿਆਂ ਹੀ ਮਾਲਵੇ ਦੇ ਸਾਰੇ ਖਿੱਤੇ ਨੂੰ ਆਪਣੀ ਚਾਦਰ ਵਿਚ ਲਪੇਟ ਲਿਆ ਸੀ। ਬਾਹਰੋਂ ਸੰਘਣੀ ਧੁੰਦ ਧੂੰਏਂ ਵਾਂਗ ਉਸਰਦੀ ਹੋਈ ਬਸ ਦੀਆਂ ਸਾਰੀਆਂ ਤਾਕੀਆਂ ਤੇ ਮੁਹਰਲੇ ਸ਼ੀਸ਼ੇ ਨੂੰ ਜੱਫਾ ਮਾਰਦੀ ਨਜ਼ਰ ਆਉਂਦੀ ਜਾਪਦੀ ਸੀ। ਇਨ੍ਹਾਂ ਡਰਾਈਵਰਾਂ ਅਤੇ ਕੰਡਕਟਰਾਂ ਦਾ ਤਾਂ ਨਿੱਤ ਦਾ ਕੰਮ ਸੀ, ਇਨ੍ਹਾਂ ਸੜਕਾਂ 'ਤੇ ਆਉਣ-ਜਾਣ ਦਾ। ਕੰਡਕਟਰ ਨੇ ਵੈਸੇ ਈ ਅੰਦਾਜ਼ੇ ਨਾਲ ਆਖ ਦਿੱਤਾ ਸੀ ਕਿ ਮੌੜ ਮੰਡੀ ਆ ਗਈ ਹੈ। ਬਸ ਵਿਚ ਸਵਾਰੀਆਂ ਦੀ ਗਿਣਤੀ ਕਰਨੀ ਬੜਾ ਮੁਸ਼ਕਿਲ ਕੰਮ ਸੀ। ਅਖੀਰਲੀਆਂ ਬੱਸਾਂ ਵਿਚ ਲੋਕ ਘਰ ਪੁੱਜਣ ਦੀ ਕਾਹਲੀ ਵਿਚ ਬੱਸ ਦੇ ਬੂਹੇ ਦੇ ਬਾਹਰ ਤੱਕ ਉਲਰੇ ਹੋਏ ਲਟਕਦੇ ਹੋਏ ਜਾਂਦੇ ਹਨ, ਭਾਵੇਂ ਡਿੱਗ ਕੇ ਸੱਟਾਂ ਹੀ ਕਿਉਂ ਨਾ ਲਵਾ ਲੈਣ।
ਗੁਰਲੀਨ ਵੀ ਇਸੇ ਬੱਸ ਵਿਚ ਸਵਾਰ ਸੀ। ਅੱਜ ਉਸ ਦੇ ਕਾਲਜ ਵਿਚ ਯੂਥ ਫੈਸਟੀਵਲ ਸੀ। ਬਠਿੰਡੇ ਤੋਂ ਮੌੜੀਂ ਆਪਣੇ ਘਰ ਜਾਂਦਿਆਂ ਉਸ ਤੋਂ ਦੋ ਬੱਸਾਂ ਮਿਸ ਹੋ ਗਈਆਂ ਸਨ। ਅਜੇ ਤਾਂ ਉਹ ਫੰਕਸ਼ਨ ਅੱਧ ਵਿਚਕਾਰ ਈ ਛੱਡ ਆਈ ਸੀ। ਗੁਰਲੀਨ ਦੇ ਘਰ ਦੇ ਰਤਾ ਕੁ ਪੁਰਾਣੇ ਖਿਆਲਾਂ ਦੇ ਸਨ। ਕੁੜੀਆਂ ਦਾ ਦੇਰ ਤੀਕ ਬਾਹਰ ਰਹਿਣਾ ਉਨ੍ਹਾਂ ਨੂੰ ਸਹੀ ਨਹੀਂ ਸੀ ਲਗਦਾ। ਉਤੋਂ ਅੱਜ ਕੱਲ੍ਹ ਵੇਲੇ ਵੀ ਤਾਂ ਬਹੁਤ ਮਾੜੇ ਹਨ। ਗ਼ਲਤ ਅਨਸਰ ਕੁੜੀਆਂ ਨੂੰ ਚੰਗੀਆਂ ਨਜ਼ਰਾਂ ਨਾਲ ਨਹੀਂ ਵੇਖਦੇ। ਇਹ ਗੱਲ ਤਾਂ ਆਪਾਂ ਸਭ ਨੂੰ ਪਤਾ ਈ ਏ ਕਿ ਸਾਡੇ ਮੁਲਕ ਵਿਚ ਕੁੜੀਆਂ ਬਹੁਤਾ ਕਰਕੇ ਸੁਰੱਖਿਅਤ ਨਹੀਂ ਹਨ।
ਯੂਥ ਫੈਸਟੀਵਲ ਦੇ ਪ੍ਰੋਗਰਾਮਾਂ ਦੀਆਂ ਵੀਡੀਓ ਬਣਾਉਂਦੇ ਹੋਏ ਉਸ ਦੇ ਮੋਬਾਈਲ ਦੀ ਬੈਟਰੀ ਖਤਮ ਹੋ ਗਈ ਸੀ ਤੇ ਉਸ ਦਾ ਫੋਨ ਬੰਦ ਹੋ ਗਿਆ ਸੀ। ਬੱਸ ਅਜੇ ਮੌੜ ਮੰਡੀ ਪੁੱਜੀ ਵੀ ਨਹੀਂ ਸੀ ਕਿ ਬੱਸ ਦੇ ਇੰਜਣ ਵਿਚੋਂ ਘਰੜ-ਘਰੜ ਦੀ ਆਵਾਜ਼ ਆਉਣ ਲੱਗ ਪਈ ਤੇ ਬੱਸ ਦੀ ਚਾਲ ਮੱਠੀ ਪੈਣ ਲੱਗ ਪਈ ਤੇ ਬੜੀ ਛੇਤੀ ਰੁਕ ਗਈ। ਬੱਸ ਦੇ ਰੁਕਣ ਨਾਲ ਨੱਕੋਨੱਕ ਭਰੀ ਬੱਸ ਵਿਚ ਕਾਵਾਂਰੌਲੀ ਜਿਹੀ ਪੈ ਗਈ।
'ਹਾਏ ਰੱਬਾ! ਹੋਰ ਈ ਸਿਆਪਾ ਖੜ੍ਹਾ ਹੋ ਗਿਆ ਏ, ਬੱਸ ਖਰਾਬ ਹੋ ਗਈ ਲਗਦੀ ਐ... ਅੱਜ ਤਾਂ ਘਰੋਂ ਛਿੱਤਰ ਪਏ ਲੈ...', ਗੁਰਲੀਨ ਅਨਜਾਣੇ ਜਿਹੇ ਭੈਅ ਨਾਲ ਅੰਦਰ ਤੱਕ ਕੰਬ ਗਈ। ਬਸ ਵਿਚੋਂ ਡਰਾਈਵਰ ਅਤੇ ਕੰਡਕਟਰ ਦੇ ਹੇਠਾਂ ਉਤਰਦਿਆਂ ਈ ਮੰਡ੍ਹੀਰ ਅਤੇ ਹੋਰ ਸਵਾਰੀਆਂ ਵੀ ਛਾਲਾਂ ਮਾਰ ਕੇ ਉਤਰ ਗਈਆਂ। ਕੁਝ ਹੀ ਦੇਰ ਵਿਚ ਕੰਡਕਟਰ ਨੇ ਬੱਸ ਅੰਦਰ ਬੈਠੀਆਂ ਸਵਾਰੀਆਂ ਨੂੰ ਆਖ ਦਿੱਤਾ ਕੇ ਆਪੋ-ਆਪਣੀ ਜ਼ਿੰਮੇਵਾਰੀ 'ਤੇ ਮੌੜੀਂ ਜਾਣ ਦਾ ਪ੍ਰਬੰਧ ਕਰ ਲੈਣ।
ਬਾਕੀ ਸਵਾਰੀਆਂ ਵਾਂਗ ਗੁਰਲੀਨ ਵੀ ਬੱਸ ਵਿਚੋਂ ਉਤਰ ਗਈ। ਮੌੜ ਮੰਡੀ ਅਜੇ ਡੇਢ-ਦੋ ਕਿਲੋਮੀਟਰ ਦੀ ਵਾਟ 'ਤੇ ਸੀ। ਕੁਝ ਲੋਕਾਂ ਨੇ ਹਿੰਮਤ ਨਾਲ ਪੈਦਲ ਤੁਰਨਾ ਸ਼ੁਰੂ ਕਰ ਦਿੱਤਾ। ਗੁਰਲੀਨ ਵੀ ਉਨ੍ਹਾਂ ਸੰਗ ਰਲ ਗਈ। ਉਸ ਦੇ ਬਰਾਬਰ 'ਤੇ ਇਕ ਸੱਠ-ਪੈਂਹਠ ਸਾਲ ਦਾ ਬਜ਼ੁਰਗ ਤੁਰ ਰਿਹਾ ਸੀ। ਸਮਾਂ ਲੰਘਾਉਣ ਵਾਸਤੇ ਉਸ ਨੇ ਗੁਰਲੀਨ ਤੋਂ ਉਸ ਬਾਰੇ ਪੁੱਛਿਆ ਤਾਂ ਗੁਰਲੀਨ ਨੇ ਉਸ ਬਜ਼ੁਰਗ ਨੂੰ ਆਪਣੇ ਦਾਦੇ ਦੀ ਥਾਏਂ ਸਮਝ ਕੇ ਆਪਣੇ ਘਰ ਅਤੇ ਪਾਪਾ ਦਾ ਨਾਂਅ ਦੱਸਿਆ। ਜਵਾਬ ਵਿਚ ਉਸ ਨੇ ਦੱਸਿਆ ਕਿ ਉਹ ਉਨ੍ਹਾਂ ਦੇ ਸਾਰੇ ਪਰਿਵਾਰ ਨੂੰ ਜਾਣਦਾ ਹੈ। ਗੁਰਲੀਨ ਨੇ ਵੀ ਸੁਭਾਵਿਕ ਤੌਰ 'ਤੇ ਉਸ ਦੇ ਬਾਰੇ ਪੁੱਛ ਲਿਆ ਤਾਂ ਉਸ ਬਜ਼ੁਰਗ ਨੇ ਜਵਾਬ ਵਿਚ ਦੱਸਿਆ ਕਿ ਉਹ ਬਠਿੰਡੇ ਵਿਚ ਆੜ੍ਹਤੀਏ ਦੀ ਦੁਕਾਨ 'ਤੇ ਕੰਮ ਕਰਦਾ ਹੈ। ਕਦੇ ਅਜਿਹਾ ਸਮਾਂ ਵੀ ਸੀ ਜਦੋਂ ਉਸ ਕੋਲ ਤੀਹ ਕਿਲ੍ਹੇ ਜ਼ਮੀਨ, ਘੋੜੇ, ਹਵੇਲੀਆਂ, ਬਾਗ-ਬਗੀਚੇ ਅਤੇ ਨੌਕਰ ਚਾਕਰ ਸਭ ਕੁਝ ਹੁੰਦਾ ਸੀ ਤੇ ਉਹ ਮੌੜਾਂ ਦਾ ਸਰਦਾਰ ਸੀ। ਪਰ ਸਮੇਂ ਦੇ ਮਾੜੇ ਗੇੜ ਵਿਚ ਆ ਕੇ ਉਹ ਗ਼ਲਤ ਪਾਸੇ ਪੈ ਗਿਆ ਜਿਸ ਕਰਕੇ ਉਸ ਦਾ ਸਭ ਕੁਝ ਖਤਮ ਹੋ ਗਿਆ। ਜਿਸ ਆੜ੍ਹਤੀਏ ਕੋਲੋਂ ਉਹ ਵਿਆਜੂ ਰੁਪਏ ਲੈ ਕੇ ਆਉਂਦਾ ਸੀ, ਹੁਣ ਆਪਣਾ ਢਿੱਡ ਭਰਨ ਲਈ ਉਸੇ ਆੜ੍ਹਤੀਏ ਦੀ ਦੁਕਾਨ 'ਤੇ ਕੰਮ ਕਰਨਾ ਪੈ ਰਿਹੈ।
'ਤੁਸੀਂ ਐਨਾ ਕਿਰਾਇਆ ਲਗਾ ਕੇ ਹਰ ਰੋਜ਼ ਬਠਿੰਡੇ ਤੋਂ ਮੌੜ ਅਤੇ ਫੇਰ ਮੌੜਾਂ ਤੋਂ ਬਠਿੰਡੇ ਜਾਂਦੇ ਹੋ... ਤੁਸੀਂ ਉਥੇ ਹੀ ਰਿਹਾਇਸ਼ ਕਿਉਂ ਨਹੀਂ ਕਰ ਲੈਂਦੇ...?' ਗੁਰਲੀਨ ਤੋਂ ਰਿਹਾ ਨਾ ਗਿਆ ਤੇ ਉਹ ਬਜ਼ੁਰਗ ਨੂੰ ਸਲਾਹ ਦੇਣ ਲੱਗ ਪਈ।
'ਪੁੱਤਰ! ਗੱਲ ਇਹ ਹੈ ਕਿ ਹਰ ਰੋਜ਼ ਬਠਿੰਡੇ ਜਾ ਕੇ ਸ਼ਾਮ ਤੱਕ ਤਾਂ ਮੈਂ ਉਥੇ 'ਕਾਮਾ' ਅਖਵਾਉਂਦਾ ਹਾਂ ਪਰ ਸ਼ਾਮ ਨੂੰ ਮੌੜੀਂ ਵਾਪਸ ਆ ਕੇ ਮੈਂ ਮੌੜਾਂ ਦਾ 'ਸਰਦਾਰ' ਅਖਵਾਉਂਦਾ ਹਾਂ... ਇਥੇ ਤਾਂ ਸਾਰੇ ਈ ਮੈਨੂੰ 'ਸਰਦਾਰ ਜੀ' ਆਖ ਕੇ ਬੁਲਾਉਂਦੇ ਹਨ...,' ਉਸ ਨੇ 'ਸਰਦਾਰ' ਸ਼ਬਦ ਬੜੇ ਸਰੂਰ ਵਿਚ ਕਿਹਾ।
'ਹਾਂ... ਜੀ...ਇਹ ਤਾਂ ਹੈ...', ਗੁਰਲੀਨ ਨੂੰ ਉਸ ਦੀ ਸ਼ਖ਼ਸੀਅਤ ਸਮਝ ਆ ਗਈ ਸੀ।
'ਅੰਕਲ ਜੀ...' ਮੈਂ ਤੁਹਾਡੇ ਬਾਰੇ ਆਪਣੇ ਘਰਦਿਆਂ ਨੂੰ ਕੀ ਦੱਸਾਂ...? ਕਿ ਮੈਨੂੰ ਕੌਣ ਮਿਲੇ ਸਨ?'
'ਪੁੱਤਰ! ਤੂੰ ਦੱਸ ਦੇਵੀਂ ਕਿ ਅੱਜ ਮੈਨੂੰ ਮੌੜਾਂ ਦਾ ਸਰਦਾਰ ਮਿਲਿਆ ਸੀ, ਇਥੇ ਸਾਰੇ ਮੈਨੂੰ ਇਹੋ ਨਾਂਅ ਨਾਲ ਜਾਣਦੇ ਹਨ।' ਉਸ ਨੇ ਬੜੇ ਮਾਣ ਨਾਲ ਜਵਾਬ ਦਿੱਤਾ। ਮੌੜ ਮੰਡੀ ਆ ਚੁੱਕੀ ਸੀ। ਗੁਰਲੀਨ ਦਾ ਘਰ ਵੀ ਨੇੜੇ ਸੀ। ਪਰ ਉਹ ਘਰ ਦੇਰ ਨਾਲ ਪੁੱਜਣ ਕਾਰਨ ਘਰਦਿਆਂ ਤੋਂ ਪੈਣ ਵਾਲੀਆਂ ਝਿੜਕਾਂ ਦੀ ਥਾਂ 'ਤੇ ਮੌੜਾਂ ਦੇ ਸਰਦਾਰ ਦੀ ਮਾਨਸਿਕਤਾ ਬਾਰੇ ਸੋਚ ਰਹੀ ਸੀ।


-ਪਿੰਡ ਤੇ ਡਾਕ: ਮੁੱਦਕੀ (ਫਿਰੋਜ਼ਪੁਰ)।
ajitmudki@gmail.com



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX