ਤਾਜਾ ਖ਼ਬਰਾਂ


ਸੀ.ਬੀ.ਆਈ ਵੱਲੋਂ ਸਾਂਈ ਦੇ ਠਿਕਾਣਿਆਂ 'ਤੇ ਛਾਪੇਮਾਰੀ
. . .  1 day ago
ਨਵੀਂ ਦਿੱਲੀ, 17 ਜਨਵਰੀ - ਸੀ.ਬੀ.ਆਈ ਵੱਲੋਂ ਰਿਸ਼ਵਤ ਦੇ ਮਾਮਲੇ 'ਚ ਸਪੋਰਟਸ ਅਥਾਰਿਟੀ ਆਫ਼ ਇੰਡੀਆ (ਸਾਈ) ਦੇ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਹੈ।
ਨਵੇਂ ਸਰਪੰਚਾਂ ਨੂੰ ਗਰਾਮ ਪੰਚਾਇਤਾਂ ਦਾ ਰਿਕਾਰਡ 21 ਤੱਕ ਦੇਣ ਦੇ ਹੁਕਮ
. . .  1 day ago
ਖਮਾਣੋਂ ,17 ਜਨਵਰੀ {ਮਨਮੋਹਣ ਸਿੰਘ ਕਲੇਰ}- ਰਾਜ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ {ਚੋਣ ਸ਼ਾਖਾ} ਵੱਲੋਂ ਰਾਜ ਸਮੂਹ ਜ਼ਿਲ੍ਹਾ ਵਿਕਾਸ ਅਫ਼ਸਰਾਂ ਅਤੇ ਬਲਾਕ ਵਿਕਾਸ ਅਫ਼ਸਰਾਂ ਨੂੰ ਇਕ ਪੱਤਰ ਜਾਰੀ ਕਰਦੇ ਹੋਏ ਮੌਜੂਦਾ ...
ਕੈਬਨਿਟ ਦੀ ਨਿਯੁਕਤ ਕਮੇਟੀ ਨੇ ਘਟਾਇਆ ਰਾਕੇਸ਼ ਅਸਥਾਨਾ ਸਮੇਤ 4 ਅਫਸਰਾਂ ਦਾ ਕਾਰਜਕਾਲ
. . .  1 day ago
ਨਵੀਂ ਦਿੱਲੀ, 17 ਜਨਵਰੀ - ਸੀ.ਬੀ.ਆਈ ਦੇ ਵਿਸ਼ੇਸ਼ ਨਿਰਦੇਸ਼ਕ ਰਾਕੇਸ਼ ਅਸਥਾਨਾ ਅਤੇ ਤਿੰਨ ਹੋਰ ਸੀ.ਬੀ.ਆਈ ਅਫਸਰਾਂ ਦਾ ਕਾਰਜਕਾਲ ਕੇਂਦਰੀ ਕੈਬਨਿਟ ਦੀ ਨਿਯੁਕਤ ਕਮੇਟੀ ਵੱਲੋਂ...
ਸੱਚ ਦੀ ਜਿੱਤ ਹੋਈ ਹੈ - ਅੰਸ਼ੁਲ ਛਤਰਪਤੀ
. . .  1 day ago
ਪੰਚਕੂਲਾ, 17 ਜਨਵਰੀ - ਪੱਤਰਕਾਰ ਰਾਮਚੰਦਰ ਛਤਰਪਤੀ ਹੱਤਿਆ ਮਾਮਲੇ 'ਚ ਡੇਰਾ ਸਿਰਸਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਮੇਤ ਚਾਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ...
ਸੈਰ ਸਪਾਟਾ ਵਿਭਾਗ ਨੇ 7.90 ਕਰੋੜ ਦੀ ਲਾਗਤ ਨਾਲ ਛੱਤਬੀੜ ਦੀ ਕੀਤੀ ਕਾਇਆ ਕਲਪ - ਸਿੱਧੂ
. . .  1 day ago
ਜ਼ੀਰਕਪੁਰ, 17 ਜਨਵਰੀ (ਹਰਦੀਪ ਸਿੰਘ ਹੈਪੀ ਪੰਡਵਾਲਾ) - ਪੰਜਾਬ ਵਿੱਚ ਜੰਗਲੀ ਜੀਵ ਸੈਲਾਨੀਆਂ ਦੀ ਗਿਣਤੀ ਨੂੰ ਵਧਾਉਣ ਲਈ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਵੱਲੋਂ ਛੱਤਬੀੜ...
ਛਤਰਪਤੀ ਹੱਤਿਆ ਮਾਮਲੇ 'ਚ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ
. . .  1 day ago
ਪੰਚਕੂਲਾ, 17 ਜਨਵਰੀ (ਰਾਮ ਸਿੰਘ ਬਰਾੜ) - ਪੱਤਰਕਾਰ ਰਾਮਚੰਦਰ ਛਤਰਪਤੀ ਹੱਤਿਆ ਮਾਮਲੇ 'ਚ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਨੇ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ...
ਮਹਿਲਾ ਕ੍ਰਿਕਟ : ਬੀ.ਸੀ.ਸੀ.ਆਈ ਵੱਲੋਂ ਇੰਗਲੈਂਡ ਖ਼ਿਲਾਫ਼ ਘਰੇਲੂ ਲੜੀ ਲਈ ਪ੍ਰੋਗਰਾਮ ਦਾ ਐਲਾਨ
. . .  1 day ago
ਮੁੰਬਈ, 17 ਜਨਵਰੀ - ਬੀ.ਸੀ.ਸੀ.ਆਈ ਨੇ ਇੰਗਲੈਂਡ ਖ਼ਿਲਾਫ਼ ਘਰੇਲੂ ਲੜੀ ਲਈ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਇਸ ਲੜੀ ਤਹਿਤ ਭਾਰਤੀ ਮਹਿਲਾ ਕ੍ਰਿਕਟ ਟੀਮ ਅਤੇ ਇੰਗਲੈਂਡ...
ਸੋਸ਼ਲ ਮੀਡੀਆ 'ਤੇ ਆਮ ਚੋਣਾਂ ਦੀ ਫ਼ਰਜ਼ੀ ਤਾਰੀਖ਼ ਜਾਰੀ ਕਰਨ ਵਾਲਿਆ ਖ਼ਿਲਾਫ਼ ਕਾਰਵਾਈ ਹੋਵੇ - ਚੋਣ ਕਮਿਸ਼ਨ
. . .  1 day ago
ਨਵੀਂ ਦਿੱਲੀ, 10 ਜਨਵਰੀ - ਚੋਣ ਕਮਿਸ਼ਨ ਨੇ ਦਿੱਲੀ ਦੇ ਚੋਣ ਅਧਿਕਾਰੀ ਨੂੰ ਸੋਸ਼ਲ ਮੀਡੀਆ 'ਤੇ ਆਮ ਚੋਣਾਂ ਦੀ ਫ਼ਰਜ਼ੀ ਤਾਰੀਖ਼ ਜਾਰੀ ਕਰਨ ਵਾਲਿਆ ਖ਼ਿਲਾਫ਼ ਕਾਰਵਾਈ...
ਬੱਚਿਆ ਨਾਲ ਕਥਿਤ ਸ਼ੋਸ਼ਣ ਨੂੰ ਲੈ ਕੇ ਸੀ.ਬੀ.ਆਈ ਵੱਲੋਂ ਐੱਫ.ਆਈ.ਆਰ ਦਰਜ
. . .  1 day ago
ਪਟਨਾ, 17 ਜਨਵਰੀ - ਬਿਹਾਰ ਦੇ ਸ਼ੈਲਟਰ ਹੋਮ 'ਚ ਬੱਚਿਆ ਨਾਲ ਕਥਿਤ ਸ਼ੋਸ਼ਣ ਨੂੰ ਲੈ ਕੇ ਸੀ.ਬੀ.ਆਈ ਨੇ 8 ਐੱਫ.ਆਈ.ਆਰ ਦਰਜ ਕੀਤੀਆਂ...
ਸਾਬਕਾ ਸੈਨਾ ਮੁਖੀ ਜਨਰਲ ਜੇ.ਜੇ ਸਿੰਘ ਪੰਜਾਬ ਮੰਚ 'ਚ ਹੋਏ ਸ਼ਾਮਲ
. . .  1 day ago
ਪਟਿਆਲਾ, 17 ਜਨਵਰੀ (ਅਮਰਬੀਰ ਸਿੰਘ ਆਹਲੂਵਾਲੀਆ)- ਸਾਬਕਾ ਸੈਨਾ ਮੁਖੀ ਜਨਰਲ ਜੇ.ਜੇ ਸਿੰਘ ਪੰਜਾਬ ਮੰਚ 'ਚ ਸ਼ਾਮਲ ਹੋ ਗਏ ਹਨ। ਜਾਣਕਾਰੀ ਦੇ ਲਈ ਦੱਸ ਦੇਈਏ ਕਿ ਉਹ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਨ ਸਭਾ ਸੀਟ ਤੋਂ ਕੈਪਟਨ .....
ਹੋਰ ਖ਼ਬਰਾਂ..

ਬਾਲ ਸੰਸਾਰ

ਬਾਲ ਕਹਾਣੀ: ਦਿ੍ੜ੍ਹ ਇਰਾਦਾ

ਦੀਪੂ ਦੇ ਘਰ ਦੀ ਮਾਲੀ ਹਾਲਤ ਭਾਵੇਂ ਬਹੁਤ ਮਾੜੀ ਸੀ | ਇਕ ਵਕਤ ਰੋਟੀ ਪੱਕਦੀ ਸੀ ਅਤੇ ਦੂਜੇ ਵਕਤ ਰੋਟੀ ਦਾ ਫਿਕਰ ਹੁੰਦਾ ਸੀ | ਪਰ ਉਹਦੇ ਸੁਪਨੇ ਬਹੁਤ ਵੱਡੇ ਸਨ |
ਇਕ ਦਿਨ ਅਚਾਨਕ ਉਹਦੀ ਮਾਂ ਬਹੁਤ ਬਿਮਾਰ ਹੋ ਗਈ | ਦੀਪੂ ਦੇ ਪਿਤਾ ਨੇ ਆਂਢ-ਗੁਆਂਢ ਕੋਲੋਂ ਮਦਦ ਮੰਗੀ ਪਰ ਕੋਈ ਵੀ ਮਦਦ ਲਈ ਅੱਗੇ ਨਾ ਆਇਆ | ਫਿਰ ਦੀਪੂ ਦੇ ਪਿਤਾ ਨੇ ਫਟਾਫਟ ਪੱਠਿਆਂ ਵਾਲਾ ਰੇਹੜਾ ਕੱਢਿਆ ਅਤੇ ਉਹ ਸਾਰੇ ਉਸ ਦੀ ਮਾਂ ਨੂੰ ਰੇਹੜੇ ਉੱਤੇ ਪਾ ਕੇ ਵੱਡੇ ਹਸਪਤਾਲ ਵੱਲ ਨੂੰ ਲੈ ਕੇ ਦੌੜ ਪੈਂਦੇ ਹਨ | ਡਾਕਟਰ ਅੱਗੇ ਹੱਥ ਜੋੜ ਕੇ ਕਹਿੰਦੇ ਹਨ ਕਿ ਡਾਕਟਰ ਸਾਹਬ, ਮੇਰੀ ਪਤਨੀ ਨੂੰ ਬਚਾ ਲਵੋ, ਜੇ ਇਹਨੂੰ ਕੁਝ ਹੋ ਗਿਆ ਤਾਂ ਮੇਰੇ ਦੋਵੇਂ ਬੱਚੇ ਰੁਲ ਜਾਣਗੇ | ਡਾਕਟਰ ਕਹਿੰਦਾ ਇਲਾਜ ਤਾਂ ਮੈਂ ਕਰ ਦਊਾ ਪਰ ਇਹ ਦੱਸ ਤੇਰੇ ਕੋਲ ਆਪਣੀ ਪਤਨੀ ਦਾ ਇਲਾਜ ਕਰਵਾਉਣ ਲਈ ਪੈਸੇ ਹੈ ਜਾਂ ਨਹੀ? 
ਉਹ ਆਪਣੀ ਜੇਬ ਵਿਚ ਹੱਥ ਮਾਰਦਾ ਹੈ | ਉਸ ਦੀ ਜੇਬ ਵਿਚੋਂ ਡੇਢ ਸੌ ਰੁਪਿਆ ਨਿਕਲਦਾ ਹੈ | ਡਾਕਟਰ ਫਿਰ ਕਹਿੰਦਾ ਹੈ ਜਿੱਥੇ ਤੂੰ ਆਪਣੀ ਪਤਨੀ ਨੂੰ ਲੈ ਕੇ ਆਇਆ ਹੈਂ, ਉਥੇ ਇਲਾਜ ਕਰਵਾਉਣ ਦੀ ਤੇਰੀ ਹੈਸੀਅਤ ਨਹੀਂ ਹੈ | ਇੱਥੇ ਜਾਨ ਰਹਿਮ ਨਹੀਂ, ਪੈਸਾ ਬਚਾਉਂਦਾ ਹੈ | ਪੈਸੇ ਜਮ੍ਹਾਂ ਹੋਣ ਦੇ ਬਾਅਦ ਹੀ ਇਲਾਜ ਸ਼ੁਰੂ ਹੋਵੇਗਾ |
ਦੀਪੂ ਅਤੇ ਦੀਪੂ ਦੇ ਪਿਤਾ ਜੀ ਨੂੰ ਪੈਸੇ ਦਾ ਪ੍ਰਬੰਧ ਕਰਦਿਆਂ ਬਹੁਤ ਦੇਰ ਲੱਗ ਗਈ | ਏਨੇ ਚਿਰ ਨੂੰ ਦੀਪੂ ਦੀ ਮਾਂ ਦਮ ਤੋੜ ਚੁੱਕੀ ਹੁੰਦੀ ਹੈ | ਦੀਪੂ ਦੇ ਪਿਤਾ ਅਤੇ ਉਹਦੀ ਭੈਣ ਬਹੁਤ ਰੋ ਰਹੇ ਹੁੰਦੇ ਹਨ | ਪਰ ਦੀਪੂ ਡਾਕਟਰ ਦੇ ਮੂੰਹ ਵੱਲ ਬਹੁਤ ਹੀ ਗੁੱਸੇ ਨਾਲ ਵੇਖ ਰਿਹਾ ਹੁੰਦਾ ਹੈ | 'ਤੇਰੀ ਇੰਨੀ ਹਿੰਮਤ ਕਿ ਤੂੰ ਮੈਨੂੰ ਅੱਖਾਂ ਕੱਢੇਂ', ਡਾਕਟਰ ਦੀਪੂ ਨੂੰ ਧੱਕਾ ਦੇ ਕੇ ਕਹਿੰਦਾ ਹੈ | ਡਾਕਟਰ ਨੇ ਕਰਮਚਾਰੀਆਂ ਨੂੰ ਬੁਲਾ ਕੇ ਉਨ੍ਹਾਂ ਨੂੰ ਬਾਹਰ ਕੱਢਣ ਲਈ ਕਹਿ ਦਿੱਤਾ | ਦੀਪੂ ਗੁੱਸੇ ਨਾਲ ਬੋਲਦਾ ਹੈ, 'ਡਾਕਟਰ ਨੂੰ ਤਾਂ ਲੋਕ ਭਗਵਾਨ ਕਹਿੰਦੇ ਹਨ ਪਰ ਤੂੰ ਤਾਂ ਸ਼ੈਤਾਨ ਹੈ | ਇਕ ਦਿਨ ਇਹੋ ਜਿਹਾ ਆਊਗਾ ਮੇਰੀ ਜਗ੍ਹਾ ਤੂੰ ਤੇ ਤੇਰੀ ਜਗ੍ਹਾ ਮੈਂ ਖੜ੍ਹਾ ਹੋਵਾਂਗਾ |'
ਦੀਪੂ ਸਖ਼ਤ ਪੜ੍ਹਾਈ ਦੇ ਨਾਲ-ਨਾਲ ਇਕ ਐਨ.ਆਰ.ਆਈ. ਦੇ ਘਰ ਫੁੱਲਾਂ ਨੂੰ ਪਾਣੀ ਦੇਣ ਦਾ ਕੰਮ ਕਰਨ ਲੱਗ ਪਿਆ | ਜਿਸ ਦਿਨ ਉਹਨੂੰ ਪਹਿਲੀ ਤਨਖ਼ਾਹ ਮਿਲਣੀ ਸੀ, ਉਸ ਦਿਨ ਉਹਨੇ ਐਨ.ਆਰ.ਆਈ. ਨੂੰ ਕਿਹਾ, 'ਸਰ ਮੈਨੂੰ ਮੇਰੀ ਤਨਖਾਹ ਨਹੀਂ ਚਾਹੀਦੀ, ਮੈਂ ਅੱਗੇ ਪੜ੍ਹਨਾ ਚਾਹੁੰਦਾ ਹਾਂ |' ਐਨ.ਆਰ.ਆਈ. ਨੇ ਕਿਹਾ, 'ਠੀਕ ਹੈ ਪੁੱਤਰ, ਜਿਵੇਂ ਤੇਰੀ ਮਰਜ਼ੀ ਮੈਂ ਤੇਰੀ ਪੂਰੀ ਮਦਦ ਕਰੂੰਗਾ |'
ਸਮਾਂ ਬੀਤਦਾ ਗਿਆ | ਐਨ.ਆਰ.ਆਈ. ਨੇ ਉਹਦੀ ਮਿਹਨਤ ਤੇ ਲਗਨ ਨੂੰ ਦੇਖਦਿਆਂ ਆਪਣੇ ਇਕ ਦੋਸਤ ਨਾਲ ਗੱਲ ਕਰਕੇ ਦੀਪੂ ਨੂੰ ਵਿਦੇਸ਼ ਵਿਚ ਬਿਜ਼ਨੈਸ ਕਰਨ ਲਈ ਭੇਜ ਦਿੱਤਾ | ਅਖੀਰ ਸਮੇਂ ਦਾ ਚੱਕਰ ਘੁੰਮਿਆ ਤੇ ਦੀਪੂ ਕਾਫੀ ਅਮੀਰ ਬਣ ਗਿਆ ਤੇ ਆਪਣੇ ਦੇਸ਼ ਆਇਆ | ਹੁਣ ਉਹ ਉਸ ਹਸਪਤਾਲ ਗਿਆ, ਜਿੱਥੇ ਉਹਦੇ ਪਿਤਾ ਨੂੰ ਉਹਦੀ ਔਕਾਤ ਦਿਖਾਈ ਗਈ ਸੀ | ਉਹਦੀ ਨਜ਼ਰ ਉਸ ਡਾਕਟਰ 'ਤੇ ਪੈਂਦੀ ਹੈ | ਡਾਕਟਰ ਦੇ ਹਸਪਤਾਲ ਦੀ ਨਿਲਾਮੀ ਹੋ ਰਹੀ ਸੀ, ਪਰ ਕੋਈ ਵੀ ਸਹੀ ਰੇਟ ਨਹੀਂ ਲਾ ਰਿਹਾ ਸੀ |
ਅਚਾਨਕ ਦੀਪੂ ਨੇ ਆ ਕੇ 40 ਕਰੋੜ ਬੋਲੀ ਲਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ | ਉਹ ਸਿੱਧਾ ਡਾਕਟਰ ਵੱਲ ਆਉਂਦਾ ਹੈ ਤੇ ਕੋਲ ਆ ਕੇ ਆਖਦਾ ਹੈ, 'ਡਾਕਟਰ ਸਾਹਿਬ ਪਛਾਣਿਆ ਮੈਨੂੰ?'
ਡਾਕਟਰ ਨਾਂਹ ਵਿਚ ਸਿਰ ਹਿਲਾਉਂਦਾ ਹੈ | 'ਚਲੋ ਕੋਈ ਗੱਲ ਨਹੀਂ, ਮੈਂ ਯਾਦ ਦਿਵਾ ਦਿੰਦਾ ਹਾਂ ਤੁਹਾਨੂੰ ਯਾਦ ਹੋਵੇਗਾ ਇਕ ਵਾਰ ਇਕ ਔਰਤ ਨੂੰ ਇਕ ਗ਼ਰੀਬ ਆਦਮੀ ਤੇਰੇ ਹਸਤਪਾਲ ਵਿਚ ਇਲਾਜ ਲਈ ਲੈ ਕੇ ਆਇਆ ਸੀ | ਉਹ ਔਰਤ ਮੇਰੀ ਮਾਂ ਸੀ, ਜੀਹਦੀ ਤੇਰੀ ਵਜ੍ਹਾ ਨਾਲ ਜਾਨ ਚਲੀ ਗਈ ਸੀ |'
ਡਾਕਟਰ ਹਾਂ ਵਿਚ ਸਿਰ ਹਿਲਾਉਂਦਾ ਹੈ | 'ਅੱਛਾ ਤੇ ਉਹ ਬੱਚਾ ਤੂੰ ਹੀ ਹੈਂ', ਡਾਕਟਰ ਹੈਰਾਨੀ ਜਿਹੀ ਨਾਲ ਬੋਲਦਾ ਹੈ |
'ਹਾਂ ਉਹ ਬੱਚਾ ਮੈਂ ਹੀ ਹਾਂ, ਉਸ ਦਿਨ ਤੋਂ ਲੈ ਕੇ ਮੈਂ ਅੱਜ ਤੱਕ ਸੁੱਤਾ ਨਹੀਂ, ਜਿਉਂ ਹੀ ਮੈਨੂੰ ਪਿਤਾ ਜੀ ਨੇ ਫੋਨ 'ਤੇ ਦੱਸਿਆ ਕਿ ਤੇਰੇ ਹਸਪਤਾਲ ਦੀ ਨਿਲਾਮੀ ਹੋ ਰਹੀ ਹੈ, ਮੈਂ ਬਿਨਾਂ ਦੇਰ ਕੀਤਿਆਂ ਭਾਰਤ ਵਾਪਸ ਆ ਗਿਆ | ਅੱਜ ਕਿਤੇ ਜਾ ਕੇ ਮੇਰੀ ਮਾਂ ਦੀ ਆਤਮਾ ਨੂੰ ਸ਼ਾਂਤੀ ਮਿਲੀ ਹੋਵੇਗੀ | ਹੁਣ ਇਸ ਹਸਪਤਾਲ ਦਾ ਨਾਂਅ ਮੇਰੀ ਮਾਂ ਦੇ ਨਾਂਅ 'ਤੇ ਜਾਣਿਆ ਜਾਵੇਗਾ | ਇੱਥੇ ਬੇਸਹਾਰਾ ਅਤੇ ਗਰੀਬ ਮਰੀਜ਼ਾਂ ਦਾ ਇਲਾਜ ਹੋਵੇਗਾ |'

-ਪਿੰਡ ਭਨੋਹੜ, ਮੁੱਲਾਂਪੁਰ ਦਾਖਾ ਜ਼ਿਲ੍ਹਾ ਲੁਧਿਆਣਾ | ਮੋਬਾ: 97810-13953


ਖ਼ਬਰ ਸ਼ੇਅਰ ਕਰੋ

ਆਓ ਰਾਸ਼ਟਰੀ ਪੰਛੀ ਮੋਰ ਬਾਰੇ ਕੁਝ ਜਾਣੀਏੇ!

ਮੋਰ ਭਾਰਤ ਦਾ ਰਾਸ਼ਟਰੀ ਪੰਛੀ ਹੈ | ਇਸ ਦਾ ਮੂਲ ਸਥਾਨ ਦੱਖਣ ਅਤੇ ਦੱਖਣ-ਪੂਰਬੀ ਏਸ਼ੀਆ ਵਿਚ ਹੈ | ਇਹ ਜ਼ਿਆਦਾਤਰ ਖੁੱਲ੍ਹੇ ਵਣਾਂ ਵਿਚ ਜੰਗਲੀ ਪੰਛੀਆਂ ਦੀ ਤਰ੍ਹਾਂ ਰਹਿੰਦੇ ਹਨ | ਮੋਰ ਦੀ ਇਕ ਖ਼ੂਬਸੂਰਤ ਅਤੇ ਰੰਗ-ਬਿਰੰਗੀ ਖੰਭਾਂ ਨਾਲ ਬਣੀ ਪੂਛ ਹੁੰਦੀ ਹੈ | ਉਹ ਸੁਹਾਵਣੇ ਮੌਸਮ 'ਚ ਆਪਣੀ ਪੂਛ ਦੇ ਖੰਭ ਖੋਲ੍ਹ ਕੇ ਖੁਸ਼ੀ ਦੇ ਪ੍ਰਗਟਾ ਲਈ ਨੱਚਦਾ ਹੈ, ਵਿਸ਼ੇਸ਼ ਰੂਪ ਵਿਚ ਬਸੰਤ ਅਤੇ ਮੀਂਹ ਦੇ ਮੌਸਮ ਵਿਚ | ਮੋਰ ਦੀ ਮਾਦਾ ਨੂੰ ਮੋਰਨੀ ਕਹਿੰਦੇ ਹਨ | ਮੋਰ ਇਕ ਸੁੰਦਰ, ਆਕਰਸ਼ਕ ਅਤੇ ਸ਼ਾਨਾਮੱਤਾ ਪੰਛੀ ਹੈ | ਵਰਖ਼ਾ ਦੀ ਰੁੱਤ ਵਿਚ ਸੰਘਣੇ ਬੱਦਲ ਛਾਉਣ ਉੱਤੇ ਜਦੋਂ ਇਹ ਪੰਛੀ ਆਪਣੇ ਪੰਖ ਫੈਲਾ ਕੇ ਨੱਚਦਾ ਹੈ ਤਾਂ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਇਸ ਨੇ ਕੋਈ ਹੀਰਿਆਂ ਦੀ ਜੜੀ ਸ਼ਾਹੀ ਪੁਸ਼ਾਕ ਪਹਿਨ ਲਈ ਹੋਵੇ | ਇਸ ਦੇ ਇਸੇ ਰੂਪ ਕਾਰਨ ਹੀ ਇਸ ਨੂੰ ਪੰਛੀਆਂ ਦਾ ਰਾਜਾ ਕਿਹਾ ਜਾਂਦਾ ਹੈ | ਇਸ ਦੇ ਸਿਰ ਉੱਪਰ ਤਾਜ ਵਰਗੀ ਮਹਿਸੂਸ ਹੋਣ ਵਾਲੀ ਕਲਗੀ, ਇਸ ਦੇ ਪੰਛੀਆਂ ਦਾ ਰਾਜਾ ਹੋਣ ਬਾਰੇ ਭਾਰਤੀ ਲੋਕਾਂ ਦੀ ਅਨੁਭੁਤੀ ਦੀ ਪੁਸ਼ਟੀ ਕਰਦੀ ਜਾਪਦੀ ਹੈ | ਮੋਰ ਦੀ ਇਸ ਵਿਲੱਖਣ ਸੁੰਦਰਤਾ ਕਾਰਨ ਹੀ ਭਾਰਤ ਦਾ ਸਰਕਾਰ ਨੇ 26 ਜਨਵਰੀ, 1963 ਨੂੰ ਇਸ ਨੂੰ ਭਾਰਤ ਦਾ ਰਾਸ਼ਟਰੀ ਪੰਛੀ ਘੋਸ਼ਿਤ ਕੀਤਾ | ਫੇਸਿਆਂਨਿਡਾਈ ਪਰਿਵਾਰ ਦੇ ਜੀਅ ਮੋਰ ਦਾ ਵਿਗਿਆਨਿਕ ਨਾਂਅ 'ਪਾਵੋ ਕ੍ਰਿਸਟੇਟਸ' ਹੈ | ਅੰਗਰੇਜ਼ੀ ਭਾਸ਼ਾ ਵਿਚ ਇਸ ਨੂੰ 'ਬਲੂ ਪਿਫਾਉਲ' ਭਾਵ ਪੀਕਾਕ ਕਹਿੰਦੇ ਹਨ | ਸੰਸਕ੍ਰਿਤ ਭਾਸ਼ਾ ਵਿਚ ਇਸ ਨੂੰ 'ਮਯੂਰ' ਦੇ ਨਾਂਅ ਨਾਲ ਜਾਣਿਆ ਜਾਂਦਾ ਹੈ |
ਮੋਰ ਇਕ ਜੰਗਲੀ ਪੰਛੀ ਹੈ, ਜਿਹੜਾ ਆਪਣਾ ਆਲ੍ਹਣਾ ਤਾਂ ਜ਼ਮੀਨ ਉੱਤੇ ਹੀ ਬਣਾਉਂਦਾ ਹੈ ਪਰ ਉਸ ਬਾਰੇ ਵਿਚਿੱਤਰ ਤੱਥ ਇਹ ਹੈ ਕਿ ਉਹ ਟਿਕਾਣਾ ਜਾਂ ਆਰਾਮ ਰੁੱਖਾਂ ਉੱਤੇ ਹੀ ਕਰਦਾ ਹੈ | ਸਾਉਣ ਦੇ ਮਹੀਨੇ 'ਚ ਸੁਹਾਵਣੇ ਮੌਸਮ ਤੇ ਬੱਦਲਾਂ ਨੂੰ ਦੇਖ ਕੇ ਮੋਰ ਆਪਣੇ ਖੰਭਾਂ ਨੂੰ ਉੱਪਰ ਚੁੱਕ ਕੇ ਪੱਖੇ ਦੀ ਬਣਤਰ ਬਣਾ ਲੈਂਦਾ ਹੈ ਅਤੇ ਖੰਭਾਂ ਨੂੰ ਹਿਲਾਉਂਦਾ ਹੈ, ਜਿਸ ਨੂੰ ਪੈਲ ਪਾਉਣਾ ਕਹਿੰਦੇ ਹਨ | ਭੋਜਨ ਦੇ ਮਸਲੇ ਵਿਚ ਮੋਰ ਸਰਬ-ਆਹਾਰੀ ਸੁਭਾਅ ਦੇ ਧਾਰਨੀ ਹਨ | ਇਹ ਪੌਦਿਆਂ ਦੇ ਆਮ ਤੌਰ 'ਤੇ ਸਾਰੇ ਭਾਗ : ਫੁੱਲਾਂ ਦੀਆਂ ਪੰਖੜੀਆਂ, ਬੀਜਾਂ ਦੇ ਸਿਰੇ, ਕੀੜੇ-ਮਕੌੜੇ, ਖੰਡ ਆਕਾਰੀ ਜੀਵਾਂ, ਰੀਂਗਣ ਵਾਲੇ ਜੀਵਾਂ ਅਤੇ ਜਲਥਲੀ ਜੀਵਾਂ ਆਦਿ ਸਾਰਾ ਕੁਝ ਖਾ ਲੈਂਦੇ ਹਨ |

-ਮੋਬਾ: 96469-27646

ਛਿਪਕਲੀ ਦੀ ਟੱੁਟੀ ਪੂਛ ਹਿੱਲਣ-ਜੱੁਲਣ ਕਿਉਂ ਲੱਗ ਜਾਂਦੀ ਹੈ?

ਬੱਚਿਓ, ਛਿਪਕਲੀ ਦੀਆਂ ਲਗਪਗ 6 ਹਜ਼ਾਰ ਕਿਸਮਾਂ ਹਨ | ਕਈ ਛਿਪਕਲੀਆਂ ਵਿਚ ਪੂਛ ਦੇ ਕੁਝ ਹਿੱਸੇ ਨੂੰ ਵੱਖ ਕਰਨ ਦੀ ਯੋਗਤਾ ਹੁੰਦੀ ਹੈ | ਇਹ ਠੰਢੇ ਖੂਨ ਵਾਲਾ ਜੀਵ ਹੈ | ਇਸ ਦੀ ਪੂਛ ਵਿਚਲੇ ਹੱਡੀ ਦੇ ਮਣਕਿਆਂ ਵਿਚਕਾਰ ਕਈ ਥਾਵਾਂ 'ਤੇ ਤਰੇੜ ਹੁੰਦੀ ਹੈ | ਇਨ੍ਹਾਂ ਥਾਵਾਂ ਤੋਂ ਪੂਛ ਅਸਾਨੀ ਨਾਲ ਟੱੁਟ ਜਾਂਦੀ ਹੈ | ਜਦੋਂ ਛਿਪਕਲੀ ਨੂੰ ਖ਼ਤਰਾ ਹੋ ਜਾਂਦਾ ਹੈ ਤਾਂ ਉਹ ਮਾਸਪੇਸ਼ੀਆਂ ਨੂੰ ਸੁੰਗੇੜਦੀ ਹੈ | ਮਾਸਪੇਸ਼ੀਆਂ ਦੇ ਸੁੰਗੜਨ ਕਾਰਨ ਢਿੱਲੀਆਂ ਜਾਂ ਤਰੇੜ ਵਾਲੀ ਥਾਂ ਤੋਂ ਪੂਛ ਵੱਖ ਹੋ ਜਾਂਦੀ ਹੈ | ਇਸ ਦੀ ਪੂਛ ਵਿਚ ਸੁਖਮਨਾ ਨਾੜੀ ਦਾ ਹਿੱਸਾ ਹੁੰਦਾ ਹੈ | ਇਹ ਪੂਛ ਦੀਆਂ ਮਾਸਪੇਸ਼ੀਆਂ ਨੂੰ ਸੰਦੇਸ਼ ਭੇਜਣਾ ਜਾਰੀ ਰੱਖਦੀ ਹੈ | ਇਹ ਮਾਸਪੇਸ਼ੀਆਂ ਨੂੰ ਸੁੰਗੜਨ ਲਈ ਸੰਦੇਸ਼ ਭੇਜਦੀ ਹੈ | ਮਾਸਪੇਸ਼ੀਆਂ ਸੁੰਗੜਦੀਆਂ ਹਨ, ਜਿਸ ਕਾਰਨ ਪੂਛ ਦਾ ਇਕ ਚੱਕਰ ਜਿਹਾ ਬਣ ਜਾਂਦਾ ਹੈ | ਜਦੋਂ ਮਾਸਪੇਸ਼ੀਆਂ ਫੈਲਦੀਆਂ ਹਨ ਤਾਂ ਪੂਛ ਜ਼ੋਰ ਨਾਲ ਖੱੁਲ੍ਹਦੀ ਹੈ, ਜਿਸ ਕਾਰਨ ਪੂਛ ਹਵਾ ਵਿਚ ਛਲਾਂਗ ਮਾਰਦੀ ਹੈ | ਜਦੋਂ ਇਹ ਧਰਤੀ 'ਤੇ ਡਿਗਦੀ ਹੈ ਤਾਂ ਮਾਸਪੇਸ਼ੀਆਂ ਫਿਰ ਸੁੰਗੜਦੀਆਂ ਹਨ, ਜਿਸ ਕਾਰਨ ਪੂਛ ਵਾਰ-ਵਾਰ ਛਲਾਂਗਾਂ ਮਾਰਦੀ ਹੈ | ਇਹ ਕਿਰਿਆ ਉਦੋਂ ਤੱਕ ਜਾਰੀ ਰਹਿੰਦੀ ਹੈ ਜਦੋਂ ਤੱਕ ਪੂਛ ਵਿਚ ਊਰਜ ਜਾਂ ਚਰੜੀ ਨਸ਼ਟ ਨਹੀਂ ਹੁੰਦੀ | ਇਸ ਦੀ ਪੂਛ ਵਿਚ ਚਰਬੀ ਜਮ੍ਹਾਂ ਹੁੰਦੀ ਹੈ | ਛਿਪਕਲੀ ਆਪਣੇ ਬਚਾਅ ਲਈ ਪੂਛ ਤੋੜਦੀ ਹੈ ਤਾਂ ਕਿ ਦੁਸ਼ਮਣ ਦਾ ਧਿਆਨ ਪੂਛ ਵੱਲ ਹੋ ਜਾਵੇ |

-ਸਾਇੰਸ ਮਾਸਟਰ, ਖਾਲਸਾ ਸਕੂਲ, ਖੰਨਾ | ਮੋਬਾ: 79864-99563

ਬੁਝਾਰਤਾਂ

1. ਇਕ ਕਿਲ੍ਹੇ ਦੇ ਦੁਆਰ ਅਨੇਕ, ਰਹਿੰਦਾ ਬੰਦਾ ਅੰਦਰ ਇਕ,
ਫਿਰ ਵੀ ਉਹ ਬਾਹਰ ਨਾ ਜਾਵੇ, ਜਦ ਜਾਵੇ ਤਾਂ ਕੰਧ ਗਿਰਾਵੇ |
2. ਇਕ ਤਰ੍ਹਾਂ ਦੇ ਦੋ ਨੇ ਥਾਲ, ਇਕ 'ਚ ਲੋਹਾ, ਇਕ 'ਚ ਦਾਲ |
3. ਹਰਾ ਦੁਪੱਟਾ, ਲਾਲ ਕਿਨਾਰੀ |
4. ਜੇਕਰ ਘਰੋਂ ਹਰ ਰੋਜ਼ ਮੈਂ ਜਾਵਾਂ,
ਧਨ, ਸਫਾਈ ਤੇ ਤੰਦਰੁਸਤੀ ਲਿਆਵਾਂ |
5. ਖੰਭ ਕਠੋਰ, ਉੱਡਣ ਨਾ ਦਿੰਦੇ, ਖੰਭਾਂ ਦੇ ਨਾਲ ਤੈਰਾਂ,
ਪੈਰ, ਪੂਛ ਨਾਲ ਕਰਦਾ ਹਾਂ ਸੈਰਾਂ |
6. ਇਕ ਨਿੱਕਾ ਜਿਹਾ ਪਟਵਾਰੀ, ਉਹਦੀ ਸੁੱਥਣ ਬਹੁਤੀ ਭਾਰੀ |
7. ਬੇਲ ਮਤੀਰੇ ਦੀ ਫਲ ਟਿੰਡੇ ਦਾ, ਸੂਲ ਕਿੱਕਰ ਦੀ ਫੁੱਲ ਚੰਬੇ ਦਾ |
8. ਖੰਭ ਨਹੀਂ ਪਰ ਉਡਦਾ ਹੈ, ਨਾ ਹੱਡੀਆ ਨਾ ਮਾਸ |
ਬੰਦੇ ਚੁੱਕ ਕੇ ਉਡ ਜਾਂਦਾ ਹੈ, ਕਦੇ ਨਾ ਹੋਵੇ ਉਦਾਸ |
9. ਖਾ ਸਕਦੇ ਹਾਂ, ਪਰ ਵੇਖ ਨਹੀਂ ਸਕਦੇ |
10. ਇਕ ਗੁਫਾ ਦੇ ਦੋ ਰਖਵਾਲੇ, ਦੋਵਾਂ ਦੇ ਮੂੰਹ ਕਾਲੇ |
ਉੱਤਰ : (1) ਮੱਛਰਦਾਨੀ, (2) ਤੱਕੜੀ, (3) ਤੋਤਾ, (4) ਘਰੇਲੂ ਕੂੜਾ, (5) ਪੈਂਗੁਇਨ, (6) ਅਟੇਰਨ, (7) ਤੁੰਮਾ, (8) ਹਵਾਈ ਜਹਾਜ਼, (9) ਸਹੁੰ, (10) ਮੁੱਛਾਂ |

-ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਤਹਿ: ਸਮਰਾਲਾ, ਜ਼ਿਲ੍ਹਾ ਲੁਧਿਆਣਾ | ਮੋਬਾ: 98763–22677

ਬਾਲ ਸਾਹਿਤ

ਅੰਬਰ ਦੀ ਚੁੰਨੀ
ਲੇਖਿਕਾ : ਪਰਮਬੀਰ ਕੌਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ |
ਮੱੁਲ : 90 ਰੁਪਏ, ਸਫੇ : 64
ਸੰਪਰਕ : 99151-03490
ਪਰਮਬੀਰ ਕੌਰ ਦੀ ਬਾਲ ਕਹਾਣੀਆਂ ਦੀ ਪੁਸਤਕ ਵਿਚ ਕੱੁਲ 14 ਕਹਾਣੀਆਂ ਹਨ | ਵਿਸ਼ੇ ਪੱਖੋਂ ਸਭ ਵੱਖ-ਵੱਖ ਹਨ | ਬਾਲ ਕਹਾਣੀ ਲਿਖਣ ਦਾ ਉਦੇਸ਼ ਬਾਲਾਂ ਅੰਦਰ ਆਪਣੀ ਮਾਤ-ਭਾਸ਼ਾ ਲਈ ਮੋਹ ਪੈਦਾ ਕਰਨਾ, ਨਵੀਂ ਸੋਚ ਪੈਦਾ ਕਰਨਾ ਤੇ ਬਾਲਾਂ ਦਾ ਮਨੋਰੰਜਨ ਕਰਨਾ ਹੈ | ਪਹਿਲੀ ਕਹਾਣੀ 'ਪ੍ਰੇਰਨਾ ਸਰੋਤ' ਲੇਖਿਕਾ ਅਨੁਸਾਰ ਪਹਾੜ ਜਾਂ ਉੱਚੀਆਂ ਚੋਟੀਆਂ ਸਾਡੀ ਪ੍ਰੇਰਨਾ ਸਰੋਤ ਨਹੀਂ | ਸਾਡੇ ਘਰ ਵਿਚ ਹੀ ਕੰਧਾਂ, ਛੱਤਾਂ ਤੇ ਤਾਕੀਆਂ ਸਾਡੇ ਪ੍ਰੇਰਨਾ ਸਰੋਤ ਬਣ ਸਕਦੇ ਹਨ | 'ਕੰਧ 'ਤੇ ਲੱਗੀ ਘੜੀ' ਕਹਾਣੀ ਸੰਦੇਸ਼ ਦਿੰਦੀ ਹੈ ਕਿ ਸਿਰਫ ਸਾਡੇ ਗੁਣਾਂ ਦੀ ਹੀ ਕਦਰ ਪੈਂਦੀ ਹੈ | 'ਚਿੱਟੇ ਬੂਟ' ਕਹਾਣੀ ਦਰਸਾਉਂਦੀ ਹੈ ਕਿ ਛੋਟੀਆਂ-ਛੋਟੀਆਂ ਖੁਸ਼ੀਆਂ ਕਿਸੇ ਦੇ ਚਿਹਰੇ ਉੱਤੇ ਖੇੜਾ ਲੈ ਆਉਂਦੀਆਂ ਹਨ | 'ਨਵੇਂ ਵਰ੍ਹੇ ਵਿਚ ਨਵੀਆਂ ਗੱਲਾਂ' ਕਹਾਣੀ ਨੂੰ ਲੇਖਿਕਾ ਨੇ ਬੜੇ ਹੀ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਹੈ | ਸਾਲ ਦਾ ਪਹਿਲਾ ਦਿਨ ਹੀ ਨਹੀਂ, ਬਲਕਿ 365 ਦਿਨ ਹੀ ਨਵੇਂ ਹੁੰਦੇ ਹਨ | ਇਹ ਬਾਲਾਂ ਵਿਚ ਇਕ ਨਵੀਂ ਸੋਚ ਪੈਦਾ ਕਰਦੀ ਹੈ | ਇਸੇ ਤਰ੍ਹਾਂ ਬਾਕੀ ਕਹਾਣੀਆਂ ਮਨੋਰੰਜਨ ਦੇ ਨਾਲ-ਨਾਲ ਬਾਲਾਂ ਅੰਦਰ ਨਵੇਂ ਵਿਚਾਰ ਪੈਦਾ ਕਰਦੀਆਂ ਹਨ | 'ਦੀਵੇ ਦੀ ਲੋਅ', 'ਲਿਸ਼ਕਦਾ ਨਾਂ', 'ਬੌਨੀ ਦਾ ਘਰ', 'ਅੰਬਰ ਦੀ ਚੁੰਨੀ' ਵਧੀਆ ਕਹਾਣੀਆਂ ਹਨ | 'ਅੰਬਰ ਦੀ ਚੁੰਨੀ' ਕਹਾਣੀ ਪੁਸਤਕ ਦੀ ਇਕ ਪ੍ਰਾਪਤੀ ਹੈ | ਸਾਰੀਆਂ ਕਹਾਣੀਆਂ ਨਾਲ ਖੂਬਸੂਰਤ ਚਿੱਤਰ ਹਨ | ਲੇਖਿਕਾ ਨੇ ਬਾਲਾਂ ਦੇ ਮਾਨਸਿਕ ਪੱਧਰ ਅਨੁਸਾਰ ਵਿਸ਼ੇ ਚੁਣੇ ਤੇ ਉਨ੍ਹਾਂ ਦਾ ਸਫਲਤਾਪੂਰਵਕ ਨਿਭਾਅ ਵੀ ਕੀਤਾ | ਇਸ ਤਰ੍ਹਾਂ ਦੀਆਂ ਪੁਸਤਕਾਂ ਸਕੂਲ ਲਾਇਬ੍ਰੇਰੀ ਵਿਚ ਜ਼ਰੂਰ ਹੋਣੀਆਂ ਚਾਹੀਦੀਆਂ ਹਨ | ਪਰਮਬੀਰ ਕੌਰ ਵਧੀਆ ਪੁਸਤਕ ਲਿਖਣ ਲਈ ਵਧਾਈ ਦੀ ਹੱਕਦਾਰ ਹੈ | ਪੰਜਾਬੀ ਬਾਲ ਸਾਹਿਤ ਵਿਚ ਪੁਸਤਕ 'ਅੰਬਰ ਦੀ ਚੁੰਨੀ' ਦਾ ਸਵਾਗਤ ਹੈ |

-ਅਵਤਾਰ ਸਿੰਘ ਸੰਧੂ
ਮੋਬਾ: 99151-82971

ਅਨਮੋਲ ਵਿਚਾਰ

• ਜੇਕਰ ਤੁਹਾਡੇ ਤੋਂ ਕੋਈ ਈਰਖਾ ਕਰਦਾ ਹੈ ਤਾਂ ਕਰਨ ਦਿਓ, ਕਿਉਂਕਿ ਉਹ ਜਾਣਦਾ ਹੈ ਕਿ ਤੁਸੀਂ ਉਸ ਤੋਂ ਵੱਧ ਕਾਬਲ ਹੋ |
• ਅਨੁਸ਼ਾਸਨ ਉਥੋਂ ਤੱਕ ਠੀਕ ਹੈ ਜਿਥੋਂ ਤੱਕ ਉਹ ਵਿਅਕਤੀ ਦੀ ਆਜ਼ਾਦੀ 'ਤੇ ਬੋਝ ਨਾ ਬਣੇ |
• ਇਨਸਾਨ ਨੂੰ ਫੱੁਲਾਂ ਵਾਂਗੰੂ ਹੋਣਾ ਚਾਹੀਦਾ ਹੈ, ਜੇਕਰ ਫੱੁਲਾਂ ਨੂੰ ਤੋੜ ਲਈਏ ਤਾਂ ਵੀ ਉਹ ਆਪਣੇ ਸੁਭਾਅ ਅਨੁਸਾਰ ਸੁਗੰਧੀਆਂ ਵੰਡਣਾ ਨਹੀਂ ਛੱਡਦੇ |
• ਇਨਸਾਨ ਚਾਨਣ ਦੀ ਉਮੀਦ ਤਾਂ ਹੀ ਕਰਦਾ ਹੈ ਜੇਕਰ ਉਸ ਦੀ ਜ਼ਿੰਦਗੀ ਵਿਚ ਹਨੇਰਾ ਹੈ |

-ਕੁਲਦੀਪ ਕੌਰ ਛਾਜਲੀ,
ਪਿੰਡ ਤੇ ਡਾਕ: ਛਾਜਲੀ, ਜ਼ਿਲ੍ਹਾ ਸੰਗਰੂਰ |

ਬਾਲ ਨਾਵਲ-76: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਕਈ ਵਾਰੀ ਵਿਦਿਆਰਥੀ ਇਨਟਰਨਸ਼ਿਪ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲੈਂਦੇ ਪਰ ਇਹ ਪ੍ਰੈਕਟੀਕਲ ਪੜ੍ਹਾਈ ਵਿਦਿਆਰਥੀਆਂ ਲਈ ਬਹੁਤ ਅਹਿਮ ਹੁੰਦੀ ਹੈ | ਹਰੀਸ਼ ਨੇ ਇਨਟਰਨਸ਼ਿਪ ਵਿਚ ਵੀ ਪੂਰੀ ਮਿਹਨਤ ਕੀਤੀ ਅਤੇ ਹਸਪਤਾਲ ਇਕ ਦਿਨ ਵੀ ਨਾਗਾ ਨਾ ਪਾਇਆ |
ਇਨਟਰਨਸ਼ਿਪ ਖਤਮ ਹੋਣ 'ਤੇ ਹਰੀਸ਼ ਨੂੰ ਮਹਿਸੂਸ ਹੋ ਰਿਹਾ ਸੀ ਕਿ ਜਿੰਨਾ ਉਸ ਨੇ ਚਾਰ ਸਾਲਾਂ ਦੀ ਪੜ੍ਹਾਈ ਵਿਚੋਂ ਸਿੱਖਿਆ ਸੀ, ਸ਼ਾਇਦ ਉਸ ਤੋਂ ਕਿਤੇ ਜ਼ਿਆਦਾ ਉਸ ਨੇ ਇਨਟਰਨਸ਼ਿਪ ਦੇ ਇਕ ਸਾਲ ਵਿਚ ਸਿੱਖ ਲਿਆ ਹੈ | ਹੁਣ ਉਸ ਨੂੰ ਆਪਣੇ-ਆਪ 'ਤੇ ਭਰੋਸਾ ਹੋਣ ਲੱਗਾ ਕਿ ਉਹ ਇਕੱਲਾ ਵੀ ਮਰੀਜ਼ ਦੇਖ ਸਕਦੈ |
ਇਨਟਰਨਸ਼ਿਪ ਖਤਮ ਕਰਕੇ ਉਹ ਅੰਮਿ੍ਤਸਰ ਜਾਣ ਬਾਰੇ ਪ੍ਰੋਗਰਾਮ ਬਣਾਉਣ ਲੱਗਾ | ਇਕ ਤਾਂ ਉਸ ਨੂੰ ਨਤੀਜਾ ਆਉਣ ਤੱਕ ਛੱੁਟੀਆਂ ਸਨ ਅਤੇ ਦੂਜਾ ਉਹ ਆਪਣੇ ਵੀਰ ਜੀ ਅਤੇ ਮਾਤਾ ਜੀ ਨਾਲ ਅੱਗੋਂ ਪੜ੍ਹਾਈ ਕਰਨ ਬਾਰੇ ਸਲਾਹ ਵੀ ਕਰਨੀ ਚਾਹੁੰਦਾ ਸੀ | ਉਹ ਕਦੇ ਤਾਂ ਸੋਚਦਾ ਕਿ ਉਸ ਨੂੰ ਨੌਕਰੀ ਕਰ ਲੈਣੀ ਚਾਹੀਦੀ ਹੈ ਅਤੇ ਪੈਸੇ ਕਮਾ ਕੇ ਆਪਣੇ ਮਾਤਾ ਜੀ ਦਾ ਅਤੇ ਵੀਰ ਜੀ ਦਾ ਕਰਜ਼ਾ ਉਤਾਰਨਾ ਚਾਹੀਦਾ ਹੈ | ਕਦੇ ਉਸ ਦਾ ਜੀਅ ਕਰਦਾ ਕਿ ਜੇ ਉਸ ਨੂੰ ਐਮ. ਡੀ. ਵਿਚ ਸੀਟ ਮਿਲ ਜਾਵੇ ਤਾਂ ਉਸ ਨੂੰ ਐਮ. ਡੀ. ਜ਼ਰੂਰ ਕਰਨੀ ਚਾਹੀਦੀ ਹੈ |
ਅੰਮਿ੍ਤਸਰ ਪਹੁੰਚ ਕੇ ਉਸ ਨੇ ਮਾਤਾ ਜੀ, ਸਿਧਾਰਥ ਅਤੇ ਮੇਘਾ ਨਾਲ ਅੱਗੋਂ ਐਮ. ਡੀ. ਦੇ ਦਾਖਲੇ ਦਾ ਇਮਤਿਹਾਨ ਦੇਣ ਬਾਰੇ ਸਲਾਹ ਕੀਤੀ | ਸਾਰਿਆਂ ਦੀ ਇਕੋ ਰਾਏ ਸੀ ਕਿ ਉਸ ਨੂੰ ਐਮ. ਡੀ. ਜ਼ਰੂਰ ਕਰਨੀ ਚਾਹੀਦੀ ਹੈ, ਕਿਉਂਕਿ ਅੱਜ ਇਕੱਲੀ ਐਮ. ਬੀ. ਬੀ. ਐਸ. ਦੀ ਕੋਈ ਕੀਮਤ ਨਹੀਂ |
ਉਸ ਨੇ ਆਪਣੇ ਮਨ ਦੀ ਗੱਲ ਥੋੜ੍ਹੀ ਜਿਹੀ ਕੀਤੀ ਪਰ ਕਿਸੇ ਨੇ ਉਸ ਦੀ ਗੱਲ ਵੱਲ ਧਿਆਨ ਨਾ ਕੀਤਾ, ਸਗੋਂ ਸਿਧਾਰਥ ਕਹਿਣ ਲੱਗਾ, 'ਤੰੂ ਖਰਚੇ ਦਾ ਕਿਸੇ ਕਿਸਮ ਦਾ ਫਿਕਰ ਨਾ ਕਰ ਅਤੇ ਡਟ ਕੇ ਐਮ. ਡੀ. ਦੇ ਦਾਖਲੇ ਦਾ ਇਮਤਿਹਾਨ ਦੇ | ਮੈਂ ਤੇ ਸਗੋਂ ਕਹਾਂਗਾ ਕਿ ਐਮ. ਡੀ. ਤੋਂ ਬਾਅਦ ਵੀ ਜੇ ਕੋਈ ਪੜ੍ਹਾਈ ਹੁੰਦੀ ਐ ਤਾਂ ਉਹ ਵੀ ਜ਼ਰੂਰ ਕਰ |' ਮਾਤਾ ਜੀ ਅਤੇ ਮੇਘਾ ਨੇ ਵੀ ਸਿਧਾਰਥ ਦੀ ਗੱਲ ਨਾਲ ਸਹਿਮਤੀ ਪ੍ਰਗਟ ਕੀਤੀ | ਮਾਤਾ ਜੀ ਨੇ ਉਸ ਦੀ ਪਿੱਠ 'ਤੇ ਪਿਆਰ ਨਾਲ ਹੱਥ ਫੇਰਦਿਆਂ ਕਿਹਾ, 'ਮੈਨੂੰ ਬਹੁਤੀਆਂ ਪੜ੍ਹਾਈਆਂ ਦੇ ਨਾਂਅ-ਨੂੰਅ ਨਹੀਂ ਆਉਂਦੇ | ਮੈਂ ਤਾਂ ਬਸ ਇਕੋ ਗੱਲ ਕਹਿੰਦੀ ਆਂ ਕਿ ਤੰੂ ਸਭ ਤੋਂ ਵੱਡਾ ਡਾਕਟਰ ਬਣਨਾ ਏਾ |'
ਹਰੀਸ਼ ਦੀਆਂ ਛੱੁਟੀਆਂ ਅਜੇ ਰਹਿੰਦੀਆਂ ਸਨ ਪਰ ਐਮ. ਡੀ. ਕਰਨ ਦੇ ਫੈਸਲੇ ਤੋਂ ਬਾਅਦ ਉਹ ਛੇਤੀ ਹੀ ਬੰਬਈ ਵਾਪਸ ਚਲਾ ਗਿਆ, ਕਿਉਂਕਿ ਉਸ ਨੇ ਜਾ ਕੇ ਇਮਤਿਹਾਨ ਦੇ ਫਾਰਮ ਭਰਨੇ ਸਨ |
ਬੰਬਈ ਪਹੁੰਚਦਿਆਂ ਹੀ ਉਸ ਨੇ ਸਭ ਤੋਂ ਪਹਿਲਾਂ ਐਮ. ਡੀ. ਦੇ ਦਾਖਲੇ ਦੇ ਇਮਤਿਹਾਨ ਦਾ ਫਾਰਮ ਭਰਿਆ | ਫਾਰਮ ਭਰਨ ਤੋਂ ਅਗਲੇ ਦਿਨ ਹੀ ਉਸ ਨੇ ਇਮਤਿਹਾਨ ਦੀ ਤਿਆਰੀ ਸ਼ੁਰੂ ਕਰ ਦਿੱਤੀ |
ਹਰੀਸ਼ ਦਾ ਐਮ. ਬੀ. ਬੀ. ਐਸ. ਦਾ ਨਤੀਜਾ ਆ ਗਿਆ | ਉਹ ਆਪਣੇ ਕਾਲਜ ਵਿਚੋਂ ਦੂਜੇ ਨੰਬਰ 'ਤੇ ਆਇਆ | ਉਸ ਦੇ ਸਾਰੇ ਟੀਚਰ ਉਸ ਦੇ ਨਤੀਜੇ ਤੋਂ ਬਹੁਤ ਖੁਸ਼ ਸਨ ਅਤੇ ਸਾਰੇ ਹੀ ਉਸ ਨੂੰ ਅੱਗੋਂ ਐਮ. ਡੀ. ਜ਼ਰੂਰ ਕਰਨ ਬਾਰੇ ਸਲਾਹ ਦੇ ਰਹੇ ਸਨ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾ: 98889-24664

ਬੁਝਾਰਤ-13

ਸਾਡੇ ਘਰ ਆਇਆ ਇਕ ਨਿੱਕਾ ਜਿਹਾ ਕਾਕਾ,
ਲੈਣ ਲਈ ਉਤਾਵਲੇ ਸਾਰੇ ਹੀ ਉਹਦਾ ਝਾਕਾ |
ਵਾਰੀ-ਵਾਰੀ ਸਾਰੇ ਉਹਦੇ ਅੰਗ ਜੇ ਦਬਾਉਣ,
ਬੋਲੇ ਜਦੋਂ ਕਾਕਾ ਸੁਣ ਸਾਰੇ ਖੁਸ਼ ਹੋਣ |
ਗਾਣੇ ਵੀ ਸੁਣਾਉਂਦਾ ਏ ਬੜਾ ਇਹ ਤੇਜ਼ ਹੈ,
ਬੜੀ ਦੂਰ ਤੱਕ ਇਹ ਸੁਨੇਹੇ ਦਿੰਦਾ ਭੇਜ ਹੈ |
ਤਰ੍ਹਾਂ-ਤਰ੍ਹਾਂ ਦੀਆਂ ਇਹ ਤਰਜ਼ਾਂ ਵੀ ਕੱਢਦਾ,
ਪਏ-ਪਏ ਨੂੰ ਕਦੇ ਕਾਂਬਾ ਜਿਹਾ ਲੱਗਦਾ |
ਘਰ-ਘਰ ਕਈ-ਕਈ ਕਾਕੇ ਐਸੇ ਬੱਚਿਓ,
ਛੇਤੀ ਬੱੁਝੋ ਬਾਤ ਮੇਰੀ ਦਿਲਾਂ ਦਿਓ ਸੱਚਿਓ |
-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) |
ਮੋਬਾ: 99159-95505

ਬਾਲ ਕਵਿਤਾ: ਜਾਮਣ

ਨਰਮ ਟਾਹਣੀਆਂ ਪੱਤੇ ਲੰਬੇ,
ਉੱਚੇ ਰੱੁਖ ਦੀ ਸੰਘਣੀ ਛਾਂ |
ਪਹਾੜਾਂ ਨੂੰ ਛੱਡ ਕੇ ਜਾਮਣ,
ਉੱਗ ਪੈਂਦੀ ਹਰ ਥਾਂ |
ਮੀਂਹਾਂ ਦੀ ਰੱੁਤ ਆਉਂਦੀ,
ਰੱੁਖ ਫ਼ਲਾਂ ਨਾਲ ਭਰ ਜਾਵੇ |
ਕਾਲੇ ਜਾਮਣੀ ਗੱੁਛੇ ਲਟਕਣ,
ਹਰ ਕੋਈ ਖਾਣਾ ਚਾਹਵੇ |
ਉਂਜ ਜਾਮਣ ਦੀ ਗੁਠਲੀ,
ਅੰਦਰੋਂ ਹੁੰਦੀ ਹੈ ਮੋਟੀ |
ਜੰਮੋਏ ਤੇ ਫਰੇਰਾ ਦੀ,
ਹੁੰਦੀ ਏ ਗੁਠਲੀ ਛੋਟੀ |
ਸਿੱਲ੍ਹ ਹਵਾ ਤੋਂ ਸੋਖ਼ ਲੈਣ,
ਤਰੋਤਾਜ਼ੇ ਹੋ ਜਾਵਣ |
ਜਾਮਣ ਦੇ ਰੱੁਖ ਕਹਿੰਦੇ,
ਬੱਦਲਾਂ ਨੂੰ ਸੱਦ ਲਿਆਵਣ |
ਲਹੂ ਦੋਸ਼ ਤੇ ਪਿੱਤ ਦੀ,
ਜਾਮਣ ਹੁੰਦੀ ਇਕ ਦਵਾਈ |
ਛਿੱਲ ਉਬਾਲ ਕੇ ਪੀਈਏ,
ਹੋਜੇ ਦਮੇ ਦੀ ਦੂਰ ਬਿਮਾਰੀ |
ਲੱਕੜ ਜਾਮਣ ਦੀ ਹੁੰਦੀ ਏ,
ਖਸਤਾ ਤੇ ਕਮਜ਼ੋਰ |
ਛੋਟੇ-ਮੋਟੇ ਬਕਸੇ ਬਣਦੇ,
ਇਹਤੋਂ ਨਹੀਂ ਬਣਦਾ ਕੁਝ ਹੋਰ |

-ਹਰੀ ਕ੍ਰਿਸ਼ਨ ਮਾਇਰ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX