ਤਾਜਾ ਖ਼ਬਰਾਂ


ਇਨਕਮ ਟੈਕਸ ਵਿਭਾਗ ਦੀ ਪਰੀਤਾ ਹਰਿਤ ਕਾਂਗਰਸ 'ਚ ਹੋਈ ਸ਼ਾਮਿਲ
. . .  1 day ago
ਨਵੀਂ ਦਿੱਲੀ ,20 ਮਾਰਚ -ਮੇਰਠ ਦੀ ਇਨਕਮ ਟੈਕਸ ਮੁਖੀ ਪਰੀਤਾ ਹਰਿਤ ਨੇ ਆਪਣੇ ਅਹੁਦੇ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋ ਗਈ ।ਉੱਤਰ ਪ੍ਰਦੇਸ਼ ਇਕਾਈ ਦੇ ਮੁਖੀ ਰਾਜ ਬਾਬਰ ਨੇ ਉਨ੍ਹਾਂ ਨੂੰ ਜੀ ਆਇਆਂ ...
ਅਣਪਛਾਤੇ ਕਾਰ ਸਵਾਰਾਂ ਨੇ ਚਲਾਈਆਂ ਗੋਲੀਆਂ
. . .  1 day ago
ਢਿਲਵਾਂ{ਕਪੂਰਥਲਾ },20 ਮਾਰਚ {ਪਲਵਿੰਦਰ,ਸੁਖੀਜਾ ,ਪਰਵੀਨ }- 3 ਅਣਪਛਾਤੇ ਕਾਰ ਸਵਾਰਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ । ਇਸ ਮੌਕੇ 'ਤੇ 2 ਲੋਕ ਜ਼ਖ਼ਮੀ ਹੋਏ ਹਨ। ਇਸ ਘਟਨਾ ਤੋਂ ਬਾਅਦ ਸਹਿਮ...
ਭਗਵੰਤ ਮਾਨ ਨੂੰ ਹਰਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਕੋਲ ਤਕੜਾ ਹਥਿਆਰ - ਸੁਖਬੀਰ ਬਾਦਲ
. . .  1 day ago
ਮਹਿਲ ਕਲਾਂ, 20 ਮਾਰਚ (ਅਵਤਾਰ ਸਿੰਘ ਅਣਖੀ)-ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਹਰਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਕੋਲ ਤਕੜਾ ਹਥਿਆਰ ਮੌਜੂਦ ਹੈ, ਜਿਸ ਦਾ ਖੁਲਾਸਾ ਆਉਣ ...
ਪਾਕਿਸਤਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ 600 ਲੋਕਾਂ ਨੂੰ ਘਰਾਂ-ਜ਼ਮੀਨਾਂ ਤੋਂ ਹਟਾਇਆ
. . .  1 day ago
ਅੰਮ੍ਰਿਤਸਰ, 20 ਮਾਰਚ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਦੇ ਪਿੰਡ ਕੋਠੇ ਖ਼ੁਰਦ ਤੇ ਡੋਡੇ ਦੇ ਵਸਨੀਕਾਂ ਨੇ ਪਾਕਿ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਦੋਸ਼ ਲਗਾਇਆ ਹੈ ਕਿ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ .....
ਪੀ.ਐਨ.ਬੀ. ਘੋਟਾਲਾ : 29 ਮਾਰਚ ਨੂੰ ਹੋਵੇਗੀ ਗ੍ਰਿਫ਼ਤਾਰ ਨੀਰਵ ਮੋਦੀ 'ਤੇ ਅਗਲੀ ਸੁਣਵਾਈ
. . .  1 day ago
ਲੰਡਨ, 20 ਮਾਰਚ- ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਫ਼ਰਾਰ ਦੋਸ਼ੀ ਨੀਰਵ ਮੋਦੀ ਨੂੰ ਲੰਡਨ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਨੀਰਵ ਮੋਦੀ ਨੂੰ ਲੰਡਨ ਦੀ ਵੈਸਟਮਿੰਸਟਰ ਅਦਾਲਤ 'ਚ ਪੇਸ਼ ਕੀਤਾ ਗਿਆ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ ....
ਹਲਕਾ ਬੱਲੂਆਣਾ ਦੇ ਸਾਬਕਾ ਵਿਧਾਇਕ ਗੁਰਤੇਜ ਘੁੜਿਆਣਾ ਅੱਜ ਸ਼੍ਰੋਮਣੀ ਅਕਾਲੀ ਦਲ 'ਚ ਕਰਨਗੇ ਘਰ ਵਾਪਸੀ
. . .  1 day ago
ਅਬੋਹਰ, 20 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਬੱਲੂਆਣਾ ਤੋਂ ਤਿੰਨ ਵਾਰ ਵਿਧਾਇਕ ਰਹੇ ਸਰਦਾਰ ਗੁਰਤੇਜ ਸਿੰਘ ਘੁੜਿਆਣਾ ਅੱਜ ਦੋ ਸਾਲਾਂ ਬਾਅਦ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਘਰ ਵਾਪਸੀ ਕਰਨਗੇ। ਸਰਦਾਰ ....
ਸਮਝੌਤਾ ਐਕਸਪ੍ਰੈੱਸ ਧਮਾਕਾ ਮਾਮਲੇ 'ਚ ਅਸੀਮਾਨੰਦ ਸਮੇਤ ਸਾਰੇ ਦੋਸ਼ੀ ਬਰੀ
. . .  1 day ago
ਪੰਚਕੂਲਾ, 20 ਮਾਰਚ- ਪੰਚਕੂਲਾ ਦੀ ਵਿਸ਼ੇਸ਼ ਐਨ.ਆਈ.ਏ ਅਦਾਲਤ ਨੇ ਸਮਝੌਤਾ ਐਕਸਪ੍ਰੈੱਸ ਧਮਾਕਾ ਮਾਮਲੇ 'ਚ ਅਸੀਮਾਨੰਦ ਸਮੇਤ ਚਾਰ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ। ਅਸੀਮਾਨੰਦ ਦੇ ਇਲਾਵਾ ਲੋਕੇਸ਼ ਸ਼ਰਮਾ, ਕਮਲ ਚੌਹਾਨ ਅਤੇ ਰਾਜਿੰਦਰ ਚੌਧਰੀ ਇਸ ਮਾਮਲੇ ....
ਸੱਯਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਤੋਂ ਪੁੱਛਗਿੱਛ ਕਰੇਗੀ ਈ.ਡੀ.
. . .  1 day ago
ਨਵੀਂ ਦਿੱਲੀ, 20 ਮਾਰਚ - ਜੰਮੂ-ਕਸ਼ਮੀਰ ਦੇ ਵੱਖਵਾਦੀ ਨੇਤਾ ਸੱਯਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਅਲਤਾਫ਼ ਸ਼ਾਹ ਤੋਂ ਅੱਤਵਾਦੀ ਫੰਡਿਗ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਪੁੱਛਗਿੱਛ ਕਰੇਗੀ। ਦਿੱਲੀ ਦੀ ਇੱਕ ਅਦਾਲਤ ਨੇ ਬੁੱਧਵਾਰ ਨੂੰ.....
ਮਨੀ ਲਾਂਡਰਿੰਗ ਮਾਮਲੇ 'ਚ ਵਾਡਰਾ ਨੇ ਦਿੱਲੀ ਹਾਈਕੋਰਟ ਦਾ ਖੜਕਾਇਆ ਦਰਵਾਜ਼ਾ
. . .  1 day ago
ਨਵੀਂ ਦਿੱਲੀ, 20 ਮਾਰਚ- ਰਾਬਰਟ ਵਾਡਰਾ ਨੇ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਉਂਦੇ ਹੋਏ ਈ.ਡੀ. ਵੱਲੋਂ ਉਨ੍ਹਾਂ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ 'ਚ ਪਟੀਸ਼ਨ ਦਾਇਰ ਕਰਨ ਦੀ.....
ਹਰ ਫਰੰਟ 'ਤੇ ਫੇਲ੍ਹ ਹੋਈ ਕੈਪਟਨ ਸਰਕਾਰ- ਸੁਖਬੀਰ ਬਾਦਲ
. . .  1 day ago
ਤਪਾ ਮੰਡੀ/ਸ਼ਹਿਣਾ, 20 ਮਾਰਚ (ਵਿਜੇ ਸ਼ਰਮਾ, ਸੁਰੇਸ਼ ਗੋਗੀ)- ਸੂਬੇ ਦੀ ਕੈਪਟਨ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋਈ ਹੈ, ਕਿਉਂਕਿ ਹਰ ਵਰਗ ਆਪਣੀਆਂ ਹੱਕੀ ਮੰਗਾਂ ਨੂੰ ਲੈ ਸੜਕਾਂ 'ਤੇ ਧਰਨੇ ਦੇ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਹੱਥੋਂ ਤਿਲਕੀ ਟਰਾਫ਼ੀ ਦਾ ਵੈਰਾਗ

ਖੇਡਾਂ ਤੇ ਪੜ੍ਹਾਈ ਵਿਚ ਟਰਾਫ਼ੀਆਂ ਜਿੱਤਣ ਦੀ ਖੁਸ਼ੀ ਦਾ ਅੰਦਾਜ਼ਾ ਤਾਂ ਜਿੱਤਣ ਵਾਲੇ ਹੀ ਲਾ ਸਕਦੇ ਹਨ ਪ੍ਰੰਤੂ ਸਕੂਲ ਪੜ੍ਹਦਿਆਂ ਜਿੱਤੀਆਂ ਟਰਾਫੀਆਂ ਹੱਥਾਂ ਵਿਚੋਂ ਤਿਲਕ ਜਾਣ ਦੇ ਗ਼ਮ ਦਾ ਬੋਝ ਕਈ ਦਹਾਕਿਆਂ ਬਾਅਦ ਵੀ ਮਹਿਸੂਸ ਹੁੰਦਾ ਰਹਿੰਦਾ ਹੈ | ਸ਼ਾਇਦ ਉਦੋਂ ਮੈਂ ਸੱਤਵੀਂ ਜਮਾਤ ਵਿਚ ਪੜ੍ਹਦਾ ਸਾਂ ਜਦੋਂ ਸਕੂਲ ਦੀ ਖੋ-ਖੋ ਟੀਮ ਦਾ ਤੇਜ਼ਤਰਾਰ ਖਿਡਾਰੀ ਹੋਣ ਦੇ ਬਾਵਜੂਦ ਜੋਨ ਪੱਧਰੀ ਮੁਕਾਬਲਾ ਨਹੀਂ ਸੀ ਖੇਡ ਸਕਿਆ | ਮੰਡੀ ਅਹਿਮਦਗੜ੍ਹ ਦੇ ਗਾਂਧੀ ਸਕੂਲ ਵਿਚ ਸਕੂਲਾਂ ਦੀਆਂ ਜੋਨ ਪੱਧਰੀ ਖੇਡਾਂ ਹੋ ਰਹੀਆਂ ਸਨ | ਅਸੀਂ ਸਾਰੇ ਖਿਡਾਰੀ ਸਾਈਕਲਾਂ 'ਤੇ ਸਵੇਰੇ ਹੀ ਪਿੰਡ ਤੋਂ ਅਹਿਮਦਗੜ੍ਹ ਲਈ ਚੱਲ ਪਏ | ਮੇਰੇ ਕੋਲ ਸਾਈਕਲ ਨਾ ਹੋਣ ਕਰਕੇ ਮੈਨੂੰ ਦੂਜਾ ਸਾਥੀ ਖਿਡਾਰੀ ਸਾਈਕਲ ਚਲਾਉਣ ਦੀ ਸ਼ਰਤ 'ਤੇ ਨਾਲ ਲਿਜਾਣ ਲਈ ਰਾਜ਼ੀ ਹੋ ਗਿਆ | ਪਿੰਡ ਤੋਂ ਮੰਡੀ ਅਹਿਮਦਗੜ੍ਹ ਦਾ ਪੈਂਡਾ ਕਰੀਬ 18 ਕਿਲੋਮੀਟਰ ਸੀ | ਪਿੰਡੋਂ ਸਾਰੇ ਖਿਡਾਰੀਆਂ ਨੇ ਸਾਈਕਲਾਂ 'ਤੇ ਸਵੱਖਤੇ ਹੀ ਅਹਿਮਦਗੜ੍ਹ ਲਈ ਚਾਲੇ ਪਾ ਦਿੱਤੇ | ਇਕ ਦੂਜੇ ਨਾਲੋਂ ਅੱਗੇ ਨਿਕਲਣ ਦੀ ਦੌੜ ਵਿਚ ਸਾਈਕਲ ਪੂਰੇ ਜ਼ੋਰ ਨਾਲ ਚਲਾ ਰਹੇ ਸਨ | ਸਾਰੇ ਮੁੰਡਿਆਂ ਨੇ ਸਕੂਲ ਦੀ ਵਰਦੀ ਮੁਤਾਬਿਕ ਖਾਕੀ ਰੰਗ ਦੀਆਂ ਪੈਂਟਾਂ ਤੇ ਸਰਦਈ ਰੰਗ ਦੇ ਕਮੀਜ਼ਾਂ ਦੇ ਨਾਲ ਫੀਤਿਆਂ ਵਾਲੇ ਚਿੱਟੇ ਬੂਟ ਪਹਿਨੇ ਹੋਏ ਸਨ | ਪ੍ਰੰਤੂ ਮੇਰੇ ਪਜਾਮੇ-ਕਮੀਜ਼ ਨਾਲ ਪਾਈਆਂ ਚੱਪਲਾਂ ਦੀ ਮੇਖ ਲਾ ਕੇ ਅਟਕਾਈ ਟੁੱਟੀ ਹੋਈ ਬੱਧਰੀ ਸਾਈਕਲ ਚਲਾਉਂਦਿਆਂ ਬਾਰ-ਬਾਰ ਨਿਕਲ ਜਾਂਦੀ | ਅੱਕ ਕੇ ਮੈਂ ਚੱਪਲਾਂ ਲਾਹ ਕੇ ਹੱਥ ਵਿਚ ਫੜ ਲਈਆਂ ਤੇ ਵਾਹੋ ਦਾਹੀ ਸਾਈਕਲ ਭਜਾ ਕੇ ਦੂਜੇ ਮੁੰਡਿਆਂ ਦੇ ਬਰਾਬਰ ਜਾ ਪਹੁੰਚਿਆ | ਹਾਲੇ ਅਸੀਂ ਝੁਨੇਰ ਪਿੰਡ ਤੋਂ ਸੂਏ ਦੀ ਪਟੜੀ 'ਤੇ ਚੜ੍ਹੇ ਹੀ ਸੀ ਕਿ ਮੇਰਾ ਘਸਿਆ ਹੋਇਆ ਪਜਾਮਾ ਦੋਵੇਂ ਗੋਡਿਆਂ ਤੋਂ ਫਟ ਗਿਆ | ਸਾਈਕਲ ਰੋਕ ਕੇ ਪਜਾਮੇ ਨੂੰ ਮੂਹਰੀਆਂ ਤੋਂ ਗੋਡਿਆਂ ਤੱਕ ਇਕਠਾ ਜਿਹਾ ਕਰ ਕੇ ਮੈਂ ਫਿਰ ਚਾਲੇ ਪਾ ਦਿੱਤੇ | ਸਾਡੇ ਨਾਲ ਦੇ ਮੁੰਡੇ ਧਲੇਰ ਪਿੰਡ ਦਾ ਪੁਲ ਲੰਘ ਚੁੱਕੇ ਸਨ | ਸਾਥੀਆਂ ਨਾਲ ਰਲਣ ਦੀ ਕਾਹਲੀ ਵਿਚ ਮੈਂ ਜਿਉਂ ਹੀ ਸਾਈਕਲ ਨੂੰ ਭਜਾਉਣਾ ਸੁਰੂ ਕੀਤਾ ਤਾਂ ਮੇਰੀ ਘਸੀ ਹੋਈ ਕਮੀਜ਼ ਵੀ ਮੌਰਾਂ ਤੋਂ ਫਟ ਕੇ ਲੰਗਾਰ ਹੋ ਗਈ | ਘਰੇ ਅੰਤਾਂ ਦੀ ਗ਼ਰੀਬੀ ਹੋਣ ਕਰਕੇ ਉਨ੍ਹੀਂ ਦਿਨੀਂ ਹੇਠਾਂ ਨਿੱਕਰਾਂ ਬੁਨੈਣ ਵੀ ਪਾਉਣਾ ਵੱਸ ਦੀ ਗੱਲ ਨਹੀਂ ਸੀ | ਜ਼ੋਨ ਪੱਧਰ ਦੀਆਂ ਖੇਡਾਂ ਵਿਚ ਆਮ ਪੇਂਡੂ ਸਕੂਲਾਂ ਦੇ ਖਿਡਾਰੀ ਹੋਣ ਕਰਕੇ ਕਿਸੇ ਖਾਸ ਵਰਦੀ ਦੀ ਜਗ੍ਹਾ ਕੁੜਤੇ ਪਜਾਮੇ ਪਹਿਨ ਕੇ ਖੇਡਣ ਤੋਂ ਕੋਈ ਨਹੀਂ ਸੀ ਰੋਕਦਾ | ਪਰ ਮੇਰੇ ਲਈ ਅਜੀਬ ਸਥਿਤੀ ਪੈਦਾ ਹੋ ਗਈ | ਪਜਾਮਾ ਗੋਡਿਆਂ ਤੋਂ ਫਟ ਗਿਆ ਅਤੇ ਕਮੀਜ਼ ਪਿਛਿਓਾ ਲੰਗਾਰ ਹੋ ਗਿਆ | ਧਲੇਰ ਦੇ ਪੁਲ ਨੇੜੇ ਜਾ ਕੇ ਮੈਂ ਸਾਈਕਲ ਰੋਕ ਲਿਆ ਤੇ ਸਾਈਕਲ ਆਪਣੇ ਸਾਥੀ ਨੂੰ ਫੜਾ ਕੇ ਰਸਤੇ ਵਿਚੋਂ ਹੀ ਵਾਪਸ ਪਿੰਡ ਮੁੜਨ ਦਾ ਫੈਸਲਾ ਕਰ ਲਿਆ | ਕਮੀਜ਼ ਪਜਾਮਾ ਫਟ ਜਾਣ ਤੇ ਚੱਪਲਾਂ ਦੀ ਬੱਧਰੀ ਟੁੱਟ ਜਾਣ ਕਾਰਨ ਉਹ ਮੇਰੀ ਬੇਵਸੀ ਨੂੰ ਸਮਝ ਗਿਆ |
'ਵੀਰ ਬਣ ਕੇ ਨਾਲ ਦਿਆਂ ਨੂੰ ਆਹ ਕੁੱਛ ਨਾ ਦੱਸੀਂ, ਕਹਿ ਦੇਈਾ ਉਹਨੂੰ ਤਾਪ ਚੜ੍ਹ ਗਿਆ ਸੀ |' ਵਾਪਸ ਪਰਤਣ ਤੋਂ ਪਹਿਲਾਂ ਮੈਂ ਆਪਣੇ ਸਾਥੀ ਅੱਗੇ ਤਰਲਾ ਜਿਹਾ ਕੀਤਾ | ਮੈਨੂੰ ਡਰ ਸੀ ਕਿਤੇ ਦੂਜੇ ਮੁੰਡੇ ਸਕੂਲ ਪਰਤ ਕੇ ਰਸਤੇ ਵਿਚ ਮੇਰਾ ਪਜਾਮਾ ਕਮੀਜ਼ ਫਟਣ ਦਾ ਰੌਲਾ ਨਾ ਪਾ ਦੇਣ |
ਲੰਗਾਰ ਹੋਏ ਕਮੀਜ਼ ਪਜਾਮੇ ਨਾਲ ਗ਼ਰੀਬੀ ਦਾ ਬੋਝ ਚੁੱਕੀ ਮੈਂ ਰਸਤੇ ਵਿਚ ਰੱਬ ਨੂੰ ਕੋਸਦਾ ਭੁੱਖਣ-ਭਾਣਾ ਸੂਰਜ ਢਲਦੇ ਤੱਕ ਮਸਾਂ ਘਰ ਪਹੁੰਚਿਆ | ਪਜਾਮੇ ਕਮੀਜ਼ ਦੇ ਲੰਗਾਰ ਦੇਖ ਕੇ ਮਾਂ ਦਾ ਪਾਰਾ ਚੜ੍ਹ ਗਿਆ |
'ਤੈਨੂੰ ਕਿੰਨੀ ਬਾਰ ਕਿਹਾ ਬਈ ਖੇਡਣ ਨੂੰ ਰਹਿਣ ਦੇਹ, ਅੱਜ ਫੇਰ ਝੱਗਾ ਤੰਬੀ ਪਾੜ ਲਿਆਇਆ' | ਉਨ੍ਹੀ ਦਿਨੀਂ ਸਾਡੇ ਘਰਾਂ 'ਚ ਪਜਾਮੇ ਨੂੰ ਤੰਬੀ ਤੇ ਕਮੀਜ਼ ਨੂੰ ਝੱਗਾ ਕਿਹਾ ਜਾਂਦਾ ਸੀ | ਮੈਂ ਨਿਮੋਝੂਣੇ ਹੋਏ ਨੇ ਮਾਂ ਨੂੰ ਰਸਤੇ ਵਿਚ ਹੀ ਪਾਟ ਗਏ ਕੱਪੜਿਆਂ ਦੀ ਸਾਰੀ ਗੱਲ ਦੱਸੀ | ਮਾਂ ਨੇ ਲੰਬਾ ਹੌਕਾ ਭਰਦਿਆਂ ਐਤਕੀਂ ਮੂੰਗਫਲੀ ਚੁਗ ਕੇ ਨਵੇਂ ਕੱਪੜੇ ਸਿਲਾ ਦੇਣ ਦਾ ਹੌਸਲਾ ਦਿੱਤਾ ਅਤੇ ਸੂਈ ਨਾਲ ਝੱਗੇ ਤੰਬੀ ਦੇ ਲੰਗਾਰ ਸਿਉਂਣ ਲੱਗ ਗਈ | ਉੁੱਧਰ ਅਹਿਮਦਗੜ੍ਹ ਦੇ ਗਾਂਧੀ ਸਕੂਲ ਵਿਚ ਸਾਡੇ ਸਕੂਲ ਦੀ ਖੋ ਖੋ ਟੀਮ ਮੇਰੇ ਤੋਂ ਬਗੈਰ ਵੀ ਜ਼ੋਨ ਮੁਕਾਬਲਾ ਜਿੱਤ ਗਈ | ਅਗਲੇ ਦਿਨ ਸਵੇਰੇ ਦੀ ਸਭਾ ਵਿਚ ਮੁੱਖ ਅਧਿਆਪਕ ਨੇ ਜਿੱਤਣ ਵਾਲੀ ਟੀਮ ਦੇ ਸਾਰੇ ਖਿਡਾਰੀਆਂ ਨੂੰ ਸਟੇਜ 'ਤੇ ਬੁਲਾ ਕੇ ਸਾਬਾਸ਼ ਦਿੱਤੀ | ਜਦੋਂ ਸਾਰੇ ਸਕੂਲ ਦੇ ਸਾਹਮਣੇ ਜੇਤੂ ਟੀਮ ਦੇ ਖਿਡਾਰੀਆਂ ਨੇ ਬੱਠਲ ਜਿੱਡੀ ਦਾਖੀ ਰੰਗ ਦੀ ਟਰਾਫ਼ੀ ਮੁੱਖ ਅਧਿਆਪਕ ਨੂੰ ਫੜਾਈ ਤਾਂ ਸਾਰੇ ਵਿਦਿਆਰਥੀਆਂ ਨੇ ਤਾੜੀਆਂ ਵਜਾ ਕੇ ਸਵਾਗਤ ਕੀਤਾ | ਮੈਂ ਕਤਾਰ ਵਿਚ ਇਕ ਮੁੰਡੇ ਦੇ ਪਿੱਛੇ ਮੂੰਹ ਲਟਕਾਈ ਲੁਕ ਕੇ ਬੈਠਾ ਮਾਂ ਵਲੋਂ ਸੂਈ ਨਾਲ ਸਿਉਂਤੇ ਟਾਂਕਿਆਂ ਨੂੰ ਟੋਂਹਦਾ ਇਹੀ ਅਰਦਾਸ ਕਰਦਾ ਰਿਹਾ ਕਿ ਕਿਤੇ ਕੋਈ ਮਾਸਟਰ ਜਾਂ ਖਿਡਾਰੀ ਰਸਤੇ ਵਿਚ ਫਟ ਗਏ ਮੇਰੇ ਕਮੀਜ਼ ਪਜਾਮੇ ਦਾ ਪਾਜ ਸਾਰੇ ਸਕੂਲ ਦੇ ਸਾਹਮਣੇ ਨਾ ਉੱਧੇੜ ਦੇਵੇ | ਉਸ ਦਿਨ ਤੋਂ ਬਾਅਦ ਖੇਡਣ ਤੋਂ ਤੋਬਾ ਕਰ ਕੇ ਸਾਰਾ ਜ਼ੋਰ ਪੜ੍ਹਾਈ ਕਰਨ 'ਤੇ ਲਾ ਦਿੱਤਾ | ਸਾਰੀਆਂ ਜਮਾਤਾਂ ਵਿਚੋਂ ਫਸਟ ਆਉਂਦਾ ਰਿਹਾ | ਸਾਇੰਸ ਮਾਸਟਰ ਕਮਲਜੀਤ ਸਿੰਘ ਤੇ ਸਾਧੂ ਸਿੰਘ ਵਲੋਂ ਸਾਇੰਸ ਪ੍ਰਯੋਗਸ਼ਾਲਾ ਦੀ ਚਾਬੀ ਹੀ ਮੇਰੇ ਹਵਾਲੇ ਕਰ ਦਿੱਤੀ ਗਈ | ਅਗਲੇ ਦੋ ਸਾਲ ਮੇਰੇ ਬਣਾਏ ਸਾਇੰਸ ਮਾਡਲ ਜ਼ਿਲ੍ਹੇ ਵਿਚੋਂ ਫਸਟ ਆਉਂਦੇ ਰਹੇ ਅਤੇ ਬਠਿੰਡੇ ਤੇ ਹੁਸ਼ਿਆਰਪੁਰ ਦੇ ਰਾਜ ਪੱਧਰੀ ਸਾਇੰਸ ਮੇਲਿਆਂ 'ਚ ਸਾਡੇ ਮਾਡਲਾਂ ਦੀ ਪੂਰੀ ਧਾਕ ਰਹੀ | ਬਠਿੰਡੇ ਸਾਇੰਸ ਮੇਲੇ ਤੋਂ ਜਿੱਤੀ ਟਰਾਫੀ ਪਹਿਲੀ ਬਾਰ ਆਪਣੀ ਮਾਂ ਨੂੰ ਲਿਆ ਕੇ ਦਿਖਾਈ |
'ਭਲਾ ਇਹ ਕਿੰਨੇ ਕੁ ਦੀ ਵਿਕ ਜੂ?' ਮਾਂ ਨੇ ਲੱਕੜ ਦੀ ਟਰਾਫ਼ੀ ਨੂੰ ਹੱਥ 'ਚ ਫੜ ਕੇ ਤੋਲਦਿਆਂ ਜਿਹਾ ਪੁੱਛਿਆ |
'ਇਹ ਵੇਚਣ ਨੂੰ ਥੋੜ੍ਹਾ ਹੁੰਦੀ ਆ, ਇਹ ਤਾਂ ਘਰੇ ਸਜਾ ਕੇ ਰੱਖਣ ਨੂੰ ਇਨਾਮ 'ਚ ਦਿੰਦੇ ਨੇ |
ਮੇਰਾ ਜਵਾਬ ਸੁਣ ਕੇ ਮਾਂ ਨੇ ਫਿਰ ਲੰਬਾ ਹੌਕਾ ਭਰਿਆ, 'ਪੁੱਤ ਕਿੱਥੇ ਰੱਖੇਂਗਾ ਇਹ ਨੂੰ ? ਰੱਖਣ ਨੂੰ ਥਾਂ ਵੀ ਤਾਂ ਹੋਵੇ' | ਮਾਂ ਤੋਂ ਟਰਾਫ਼ੀ ਫੜ ਕੇ ਮੈਂ ਝੋਲੇ ਵਿਚ ਪਾ ਲਈ ਅਤੇ ਅਗਲੇ ਦਿਨ ਸਕੂਲ ਜਾ ਕੇ ਸਾਇੰਸ ਮਾਸਟਰ ਨੂੰ ਸੌਾਪ ਦਿੱਤੀ |

-ਪਿੰਡ ਕੁਠਾਲਾ , ਤਹਿਸੀਲ ਮਲੇਰਕੋਟਲਾ, ਜ਼ਿਲ੍ਹਾ ਸੰਗਰੂਰ ( ਪੰਜਾਬ )
ਮੋਬਾਈਲ : 98153-47904.


ਖ਼ਬਰ ਸ਼ੇਅਰ ਕਰੋ

ਮਿੰਨੀ ਕਹਾਣੀਆਂ

ਬਲਾ
ਸਵੇਰ ਦਾ ਵੇਲਾ ਸੀ। ਹਰ ਰੋਜ਼ ਦੀ ਤਰ੍ਹਾਂ ਜਿਉਂ ਹੀ ਉਹ ਆਪਣੇ ਕੰਮ 'ਤੇ ਜਾ ਰਹੀ ਸੀ ਕਿ ਅਚਾਨਕ ਉਸ ਦੇ ਪਰਸ ਦੀ ਜੰਜ਼ੀਰ ਖਰਾਬ ਹੋ ਗਈ। ਉਸ ਨੇ ਸੋਚਿਆ ਕਿਉਂ ਨਾ ਮੈਂ ਆਪਣੀ ਮਕਾਨ ਮਾਲਕਣ ਤੋਂ ਮੰਗ ਲਵਾਂ। ਗੱਲ ਕੁਝ ਦੇਰ ਦੀ ਏ। ਔਰਤ ਤਾਂ ਭਲੀ ਜਾਪਦੀ ਏ। ਨਾਲੇ ਆਪਾਂ ਕਿਹੜਾ ਕਦੇ ਉਸ ਤੋਂ ਕੋਈ ਚੀਜ਼ ਮੰਗੀ ਏ। ਉਸ ਦੇ ਕਹਿਣ 'ਤੇ ਉਸ ਨੇ ਉਸ ਨੂੰ ਪਰਸ ਲਿਆ ਕੇ ਉਸ ਦੇ ਹੱਥ ਫੜਾ ਦਿੱਤਾ ਤੇ ਫਿਰ ਆਪਣੇ ਕਮਰੇ 'ਚ ਚਲੇ ਗਈ।
ਅਜੇ ਉਹ ਆਪਣੇ ਕੰਮ 'ਤੇ ਪਹੁੰਚੀ ਹੀ ਸੀ ਕਿ ਉਸ ਦੇ ਫੋਨ 'ਤੇ ਇਕ ਘੰਟੀ ਵੱਜੀ। ਧੀਏ, ਪਰਸ ਸਾਂਭ ਕੇ ਰੱਖੀਂ ਮੇਰੇ ਇਸ 'ਚ ਪੰਜ ਹਜ਼ਾਰ ਰੁਪਏ ਸਨ।
'ਅੱਛਾ! ਅੰਟੀ ਜੀ, ਮੈਨੂੰ ਪੂਰੀ ਤਰ੍ਹਾਂ ਨਾਲ ਯਾਦ ਐ, ਮੈਂ ਤੁਹਾਡੇ ਪਰਸ ਦੇ ਸਾਰੇ ਕਾਗਜ਼ਾਤ ਤੁਹਾਡੀ ਡਰੈਸਿੰਗ ਟੇਬਲ 'ਤੇ ਰੱਖ ਆਈ ਸਾਂ। ਉਸ 'ਤੇ ਕਿਤੇ ਇਧਰ-ਉਧਰ ਪਏ ਹੋਣਗੇ, ਮਿਲ ਜਾਣਗੇ ਧੀਰਜ ਰੱਖੋ।' ਕਹਿ ਆਪਣੇ ਸਿਰ ਤੋਂ ਬਿਨ ਬੁਲਾਈ ਬਲਾ ਟਾਲ ਦਿੱਤੀ।

ਪਕੜ
'ਤੂੰ ਖੜ੍ਹਾ-ਖੜ੍ਹਾ ਇਥੇ ਥੱਕ ਜਾਏਂਗਾ, ਪਰ ਤੈਨੂੰ ਕਿਸੇ ਨੇ ਨਹੀਂ ਪੁੱਛਣਾ।'
'ਕਿਉਂ ਨਹੀਂ ਪੁੱਛਣਾ?'
'ਉਹ ਆਪਣੀ ਕਿਸਮ ਦਾ ਇਕੋ-ਇਕ ਬੰਦਾ ਹੈ, ਕਿਸੇ ਦੀ ਨਹੀਂ ਸੁਣਦਾ, ਚਾਹੇ ਆਪਣਾ ਸਕਾ-ਸਬੰਧੀ ਕਿਉਂ ਨਾ ਹੋਵੇ।'
'ਫੇਰ ਕੀ ਹੋਇਆ। ਆਪਣੇ ਕੋਲ ਵੀ ਉਸ ਦੀ ਇਕੋ ਇਕ ਪਕੜ ਹੈ।'
'ਉਹ ਕਿਹੜੀ?'
'ਹੈ ਬੱਸ...'
'ਫਿਰ ਵੀ ਉਸਤਾਦ ਸਾਡੇ ਪਾਸੋਂ ਲੁਕੋ।'
'ਪਾਸੇ ਲਿਜਾ ਕੇ ਬੰਦਾ ਬਣਾਉਣ ਦੀ ਜਨਾਬ।'

-ਡਾ: ਮਨੋਹਰ ਸਿੰਗਲ

ਆਸ ਤੇ ਨਿਰਾਸ਼ਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਜੇਕਰ ਆਸ ਦੀ ਮੋਮਬੱਤੀ ਜਗਦੀ ਹੈ ਤਾਂ ਉਹ ਸ਼ਾਂਤੀ, ਵਿਸ਼ਵਾਸ ਤੇ ਪਿਆਰ ਦੀਆਂ ਬੁਝ ਚੁੱਕੀਆਂ ਮੋਮਬੱਤੀਆਂ ਨੂੰ ਵੀ ਦੁਬਾਰਾ ਜਗਾ ਸਕਦੀ ਹੈ |
• ਆਸ ਦੇ ਬਿਨਾਂ ਕੋਈ ਵੀ ਕੰਮ ਕੀਤਾ ਨਹੀਂ ਜਾ ਸਕਦਾ |
• ਆਸਵੰਦ ਲੋਕ ਹਰ ਕਠਿਨਾਈ 'ਚ ਮੌਕੇ ਭਾਲਦੇ ਹਨ |
• ਕਈ ਅਧਿਐਨ (ਪ੍ਰੀਖਣਾਂ) ਤੋਂ ਪਤਾ ਲੱਗਾ ਹੈ ਕਿ ਆਸ਼ਾਵਾਦੀ ਵਿਅਕਤੀ, ਨਿਰਾਸ਼ਾਵਾਦੀ ਵਿਅਕਤੀਆਂ ਨਾਲੋਂ ਜ਼ਿਆਦਾ ਉਮਰ ਜਿਊਾਦੇ ਹਨ |
• ਮਨੁੱਖ ਆਸ਼ਾਵਾਦੀ ਹੋ ਕੇ ਵੀ ਸੰਘਰਸ਼ ਕਰਦਾ ਹੈ | ਆਸ ਹੀ ਉਸ ਨੂੰ ਸਫ਼ਲਤਾ, ਸੁੱਖ ਤੇ ਆਨੰਦ ਸਭ ਕੁਝ ਦਿਵਾਉਂਦੀ ਹੈ |
• ਮਾਂ ਆਪਣੇ ਬੱਚਿਆਂ ਨੂੰ ਕਿਸੇ ਅਦਿੱਖ ਖੁਸ਼ੀ ਤੇ ਆਸ ਵਿਚ ਪਾਲਦੀ ਹੈ ਤੇ ਸਾਡੀ ਜ਼ਿੰਦਗੀ ਦਾ ਹਰ ਦੁੱਖ-ਸੁੱਖ ਆਪਣੇ ਪਿੰਡੇ 'ਤੇ ਜਰਦੀ ਹੈ |
• ਅੱਜ ਸਾਡੇ ਰਿਸ਼ਤੇ ਸਵਾਰਥ ਨਾਲ ਭਰੇ ਪਏ ਹਨ | ਮਾਂ ਦੇ ਰੂਪ ਵਿਚ 'ਚ ਬੱਚੇ ਨੂੰ ਬਿਨਾਂ ਸਵਾਰਥ ਵਾਲੇ ਪਿਆਰ ਤੇ ਤਿਆਗ ਦੀ ਪ੍ਰਾਪਤੀ ਹੁੰਦੀ ਹੈ | ਸਿਰਫ਼ ਮਾਂ ਹੀ ਹੈ ਜੋ ਬਿਨਾਂ ਕਿਸੇ ਆਸ ਜਾਂ ਲਾਲਚ ਦੇ ਆਪਣੀ ਔਲਾਦ ਨੂੰ ਭਰਪੂਰ ਪਿਆਰ ਦਿੰਦੀ ਹੈ |
• ਜਿਸ ਕੋਲ ਉਮੀਦ ਹੈ ਉਹ ਹਜ਼ਾਰਾਂ ਵਾਰ ਠੋਕਰ ਖਾ ਕੇ ਵੀ ਹਿੰਮਤ ਨਹੀਂ ਹਾਰਦਾ | ਲੇਕਿਨ ਕਿਸੇ ਹੋਰ ਤੋਂ ਉਮੀਦ ਰੱਖ ਕੇ ਵਾਰ-ਵਾਰ ਸੱਟ ਖਾਣਾ ਬੇਵਕੂਫ਼ੀ ਹੈ |
• ਦੁਨੀਆ ਵਿਅਕਤੀ ਨੂੰ ਹਾਰ ਮੰਨਣ ਲਈ ਮਜਬੂਰ ਕਰਦੀ ਹੈ ਪਰ ਆਸ ਕਹਿੰਦੀ ਹੈ ਕਿ ਨਹੀਂ ਇਕ ਮੌਕਾ ਹੋਰ ਦਿਓ |
• ਆਸ ਦੀ ਬਾਰੀਕ ਕਿਰਨ ਵੀ ਇਰਾਦੇ ਮਜ਼ਬੂਤ ਕਰ ਸਕਦੀ ਹੈ | ਤਿੰਨ ਚੀਜ਼ਾਂ ਕਦੇ ਨਾ ਗੁਆਓ, ਆਸ, ਸ਼ਾਂਤੀ ਤੇ ਇਮਾਨਦਾਰੀ |
• ਹਿੰਮਤ ਪਿਆਰ ਵਾਂਗ ਹੁੰਦੀ ਹੈ | ਇਸ ਦੀ ਖੁਰਾਕ ਆਸ ਹੈ |
• ਪੰਜਾਬੀ ਦਾ ਪ੍ਰਸਿੱਧ ਸ਼ਾਇਰ ਰਾਜਿੰਦਰਜੀਤ ਆਸ ਬਾਰੇ ਲਿਖਦਾ ਹੈ ਕਿ:
ਖੁਦੀ ਨੂੰ ਆਸਰਾ ਦਿੱਤਾ, ਬੇਗਾਨੀ ਆਸ ਤੋਂ ਪਹਿਲਾਂ,
ਮੈਂ ਅਥਰੂ ਪੂੰਝ ਚੁੱਕਾ ਸੀ, ਤੇਰੇ ਧਰਵਾਸ ਤੋਂ ਪਹਿਲਾਂ |
• ਜੇ ਕਰੋਗੇ ਪ੍ਰਯਾਸ ਤਾਂ ਪੂਰੀ ਹੋਵੇਗੀ ਆਸ |
• ਪਿਆਰ ਭਾਵੇਂ ਖਤਮ ਹੋ ਜਾਵੇ, ਵਿਸ਼ਵਾਸ ਭਾਵੇਂ ਖਤਮ ਹੋ ਜਾਵੇ, ਸ਼ਾਂਤੀ ਭਾਵੇਂ ਨਾ ਰਹੇ ਪਰ ਬੰਦੇ ਦੀ ਆਸ ਖਤਮ ਨਹੀਂ ਹੋਣੀ ਚਾਹੀਦੀ | ਆਸ ਖਤਮ ਹੋਣ ਦਾ ਮਤਲਬ ਜ਼ਿੰਦਗੀ ਨੀਰਸ ਹੋਣਾ ਹੈ |
• ਜਿਵੇਂ ਚਾਨਣ ਦੀ ਇਕ ਛੋਟੀ ਜਿਹੀ ਕਿਰਨ ਸੰਘਣੇ ਤੋਂ ਗਹਿਰੇ ਹਨੇਰੇ ਨੂੰ ਚੀਰ ਜਾਂਦੀ ਹੈ, ਇਸੇ ਤਰ੍ਹਾਂ ਆਸ ਦੀ ਇਕ ਕਿਰਨ ਦੁੱਖਾਂ ਭਰੀ ਜ਼ਿੰਦਗੀ ਰੂਪੀ ਬੇੜੀ ਨੂੰ ਤੂਫਾਨਾਂ ਵਿਚੋਂ ਸਫ਼ਲਤਾ ਨਾਲ ਕੱਢਣ ਲਈ ਕਾਫੀ ਹੁੰਦੀ ਹੈ | ਇਸ ਲਈ ਬੰਦੇ ਨੂੰ ਚਾਹੀਦਾ ਹੈ ਕਿ ਉਹ ਆਸ ਦਾ ਕਦੀ ਪੱਲਾ ਨਾ ਛੱਡੇ |
• ਜਿਥੇ ਹਿੰਮਤ ਖਤਮ ਹੁੰਦੀ ਹੈ, ਉਥੋਂ ਹੀ ਹਾਰ ਦੀ ਸ਼ੁਰੂਆਤ ਹੁੰਦੀ ਹੈ | ਇਸ ਲਈ ਆਸ ਤੇ ਧੀਰਜ ਕਦੀ ਵੀ ਨਹੀਂ ਛੱਡਣਾ ਚਾਹੀਦਾ ਅਤੇ ਬੰਦੇ ਨੂੰ ਦੁਬਾਰਾ ਫਿਰ ਕਦਮ ਚੁੱਕਣੇ ਚਾਹੀਦੇ ਹਨ |
• ਛੋਟੀਆਂ-ਛੋਟੀਆਂ ਜਿੱਤਾਂ ਤੇ ਹਾਰਾਂ ਵਿਚੋਂ ਆਸ਼ਾਵਾਦੀ ਸੋਚ ਨਾਲ ਵਧਦੇ ਜਾਓ, ਪੂਰਨ ਸਹੂਲਤਾਂ ਤੁਹਾਡੀ ਹੋਵੇਗੀ |
• ਸੁੱਖ 'ਚ ਔਕਾਤ ਨਾ ਛੱਡੋ ਤੇ ਦੁੱਖ 'ਚ ਆਸ ਨਾ ਛੱਡੋ |
• ਹਮੇਸ਼ਾ ਯਾਦ ਰੱਖੋ, ਬੁਰੇ, ਮਾੜੇ, ਔਖੇ ਸਮੇਂ ਆਉਂਦੇ ਹਨ ਅਤੇ ਚਲੇ ਵੀ ਜਾਂਦੇ ਹਨ | ਜਿਵੇਂ ਤੂਫਾਨ, ਹਨੇਰੀ, ਝੱਖੜ, ਸਦਾ ਲਗਾਤਾਰ ਨਹੀਂ ਆਉਂਦਾ ਅਤੇ ਜਦੋਂ ਇਹ ਤੂਫਾਨ ਚਲਾ ਜਾਂਦਾ ਹੈ ਜਾਂ ਬੰਦ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਦਾ ਮੌਸਮ ਬੜਾ ਸੁਹਾਵਣਾ ਹੁੰਦਾ ਹੈ |
• ਰਾਤ ਕਿੰਨੀ ਵੀ ਹਨੇਰੀ ਤੇ ਡਰਾਉਣੀ ਕਿਉਂ ਨਾ ਹੋਵੇ, ਉਸ ਦਾ ਅੰਤ ਹਮੇਸ਼ਾ ਚਾਨਣ ਭਰੀ ਸਵੇਰ 'ਚ ਹੀ ਹੁੰਦਾ ਹੈ | (ਚਲਦਾ)

-ਮੋਬਾਈਲ : 99155-63406.

... ਪੱਤਾ-ਪੱਤਾ ਹਾਲ ਤੁਮ੍ਹਾਰਾ ਜਾਨੇ ਹੈ

ਇਕ ਬੰਦਾ ਸੀ ਜਲੰਧਰ ਵਿਚ, ਉਹਦੀ ਬੜੀ ਅਜੀਬ ਆਦਤ ਸੀ, ਕੋਈ ਵੀ ਜੰਝ ਚੜ੍ਹਦੀ ਉਹ ਉਹਦੇ ਵਿਚ ਸ਼ਾਮਿਲ ਹੋ ਜਾਂਦਾ | ਇਉਂ ਨਹੀਂ ਸੀ ਕਿ ਉਹ ਬੇਗਾਨੀ ਸ਼ਾਦੀ 'ਚ ਅਬਦੁੱਲਾ ਦੀਵਾਨਾ ਵਧਾਈਆਂ ਦੇਣ ਜਾਂਦਾ ਸੀ, ਸਗੋਂ ਜਦ ਘੋੜੀ ਚੜ੍ਹੇ ਲਾੜੇ ਦੀ ਜੰਝ ਕੁੜੀ ਦੇ ਘਰ ਦੇ ਨੇੜੇ ਪੁੱਜਦੀ, ਉਹ ਦਾਅ ਲਾ ਕੇ ਘੋੜੀ ਦੇ ਕੋਲ ਪਹੁੰਚ ਜਾਂਦਾ ਤੇ ਲਾੜੀ ਦੇ ਮਿਲਾਪ ਦੀ ਆਸ 'ਚ ਖੁਸ਼ੀ ਨਾਲ ਖੀਵੇ ਹੋਏ ਲਾੜੇ ਨੂੰ ਕਹਿੰਦਾ, 'ਓਏ ਕਾਕਾ, ਜ਼ਰਾ ਸਿਹਰਾ ਚਿਹਰੇ ਤੋਂ ਹਟਾ ਕੇ ਮੇਰੀ ਗੱਲ ਧਿਆਨ ਨਾਲ ਸੁਣ |' ਜਦ ਲਾੜਾ ਇਕ ਹੱਥ ਨਾਲ ਸਿਹਰਾ ਚਿਹਰੇ ਤੋਂ ਉੱਪਰ ਚੁੱਕ ਕੇ, ਰਤਾ ਝੁਕ ਕੇ ਕਹਿੰਦਾ, 'ਹਾਂ ਦਸ ਭਾਈ ਕੀ ਗੱਲ ਏ?' ਉਹ ਉਹਨੂੰ ਕਹਿੰਦਾ, 'ਓਏ ਅਜੇ ਵੀ ਵੇਲਾ ਈ, ਘੋੜੀ ਤੋਂ ਥੱਲੇ ਕੁੱਦ ਤੇ ਘਰ ਨੂੰ ਵਾਪਸ ਭੱਜ ਜਾ, ਨਹੀਂ ਤਾਂ ਸਾਰੀ ਉਮਰ ਪਛਤਾਏਾਗਾ |' ਇਹ ਵੱਖਰੀ ਏ ਗੱਲ ਕਿ ਕੋਈ ਇਕ ਲਾੜਾ ਵੀ ਉਹਦੀ ਸਲਾਹ ਨਾ ਮੰਨਦਾ ਤੇ ਉਹ ਸਲਾਹਕਾਰ, ਸਿਰ ਝਟਕ ਕੇ ਇਹ ਬੋਲਦਾ ਜੰਝ ਤੋਂ ਖਿਸਕ ਕੇ ਤਿੱਤਰ ਹੋ ਜਾਂਦਾ:
'ਵਿਆਹ ਤੋਂ ਪਹਿਲਾਂ ਕਬੀਰਾ ਹਸਿਆ,
ਵਿਆਹ ਮਗਰੋਂ ਹਰ ਦਿਨ ਕਬੀਰਾ ਰੋਇਆ |'
ਉਹ ਬੰਦਾ ਪਤਾ ਨਹੀਂ ਕਦੋਂ ਮਰ ਮੁੱਕ ਗਿਆ, ਵਿਆਹ ਹੁੰਦੇ ਰਹੇ, ਅੱਜ ਵੀ ਹੋ ਰਹੇ ਹਨ ਪਰ ਉਹ ਸਲਾਹਕਾਰ, ਅਬਦੁੱਲਾ ਮੁੜ ਨਜ਼ਰ ਨਹੀਂ ਆਇਆ | ਇਹ ਬਹੁਤ ਸਾਲ ਪਹਿਲਾਂ ਦੀ ਗੱਲ ਹੈ, ਪਰ ਅੱਜ ਮੈਂ ਅਜਿਹੀ ਖ਼ਬਰ ਪੜ੍ਹੀ ਹੈ ਕਿ ਆਪਣੇ-ਆਪ ਅੰਦਰੋਂ ਉਪਜਿਆ ਹਾਸਾ ਬੁੱਲ੍ਹੀਆਂ 'ਤੇ ਆ ਗਿਆ... ਉਹ ਬੰਦਾ ਤੇ ਉਹਦੀ ਨੇਕ-ਸਲਾਹ ਯਾਦ ਆ ਗਈ | ਖ਼ਬਰ ਇਉਂ ਹੈ—ਬੰਗਲੂਰੂ (ਬੰਗਲੌਰ) ਦੀ ਹੈ ਅੰਗਰਜ਼ੀ 'ਚ ਇਹਦੀ ਹੈੱਡਲਾਈਨ ਹੀ ਰੂਹ 'ਚ ਖੇੜਾ ਲਿਆਉਣ ਵਾਲੀ ਹੈ, '1s two men fight over ‘wife’ on highway, she leaves with a third. (ਹਾਈਵੇ 'ਤੇ ਜਦ ਦੋ ਆਦਮੀ ਆਪਣੀ ਬੀਵੀ ਲਈ ਆਪਸ 'ਚ ਲੜ ਰਹੇ ਸਨ ਤਾਂ ਉਹ ਤੀਜੇ ਨਾਲ ਭੱਜ ਗਈ) ਅੱਗੋਂ ਤਫਸੀਲ ਇਉਂ ਹੈ: ਬੰਗਲੌਰ ਦੇ ਹਾਈਵੇ 'ਤੇ ਲੋਕੀਂ ਆਪਣੀਆਂ ਕਾਰਾਂ ਤੇ ਵਾਹਨ ਖੜ੍ਹੇ ਕਰਕੇ, ਇਕ ਅਜੀਬ ਡਰਾਮਾ ਦੇਖ ਕੇ ਮਜ਼ਾ ਲੈ ਰਹੇ ਸਨ, ਇਕ ਔਰਤ ਖੜ੍ਹੀ ਸੀ, ਉਹਦੀ ਮੌਜੂਦਗੀ 'ਚ ਦੋ ਬੰਦੇ ਉਹਦਾ ਪਤੀ ਹੋਣ ਦਾ ਦਾਅਵਾ ਕਰਦੇ ਆਪਸ 'ਚ ਲੜ ਰਹੇ ਸਨ, ਪਰ ਡਰਾਮੇ ਦਾ ਕਲਾਈਮੈਕਸ ਇਹ ਸੀ ਕਿ ਉਹ ਔਰਤ ਸਾਫ਼ ਕਹਿ ਰਹੀ ਸੀ ਕਿ ਉਹ ਇਨ੍ਹਾਂ ਦੋਵਾਂ ਵਿਚੋਂ ਕਿਸੇ ਨਾਲ ਵੀ ਵਿਆਹੀ ਨਹੀਂ ਹੋਈ ਹੈ, ਸਗੋਂ ਕਿ ਹੋਰ ਨਾਲ ਵਿਆਹੀ ਹੋਈ ਹੈ |
38 ਸਾਲਾਂ ਦੀ ਇਹ ਔਰਤ ਸ਼ਸ਼ੀਕਲਾ ਸੰਨ 2000 ਵਿਚ ਰੰਗਾਸੁਆਮੀ ਨਾਲ ਵਿਆਹੀ ਗਈ ਸੀ, ਪਰ 2010 'ਚ ਹੀ ਇਸ ਵਿਆਹ ਦਾ ਨਬੇੜਾ ਹੋ ਗਿਆ, ਭਾਵ ਟੁੱਟ ਗਿਆ ਤੇ ਸ਼ਸ਼ੀਕਲਾ ਇਕ ਕੱਪੜਾ ਫੈਕਟਰੀ 'ਚ ਕੰਮ ਕਰ ਰਹੇ ਸੁਪਰਵਾਈਜ਼ਰ ਰਮੇਸ਼ ਕੁਮਾਰ ਨਾਲ 'ਰਹਿਣ' ਲੱਗੀ | ਐਥੇ ਵੀ ਵਧੇਰੇ ਦਿਨ ਟਿਕ ਨਾ ਸਕੀ, 2015 'ਚ ਉਹਨੇ ਇਕ ਨਵਾਂ ਪਤੀ ਕਰ ਲਿਆ, ਕੁਮਾਰ ਨਾਂਅ ਦਾ | ਪਰ ਉਹਦੇ ਨਾਲ ਵੀ ਛੇ ਮਹੀਨਿਆਂ ਤੋਂ ਵੀ ਵੱਧ ਰਹਿ ਨਾ ਸਕੀ, ਉਹਦੇ ਨਾਲੋਂ ਵੱਖ ਹੋ ਕੇ ਫਿਰ 2017 ਤੋਂ ਉਹ ਇਕ ਪਹਿਲਾਂ ਹੀ ਵਿਆਹੇ ਹੋਏ ਦੋ ਬੱਚਿਆਂ ਦੇ ਪਿਤਾ ਚਿਕਾਬਿਦਾਰੂਕਲੂ ਮੂਰਥੀ ਨਾਂਅ ਦੇ ਬੰਦੇ ਨਾਲ ਰਹਿਣ ਲੱਗੀ | ਫਿਰ, ਇਕ ਕੱਪੜਿਆਂ ਦੀ ਫੈਕਟਰੀ ਵਿਚ ਜਿਥੇ ਸ਼ਸ਼ੀਕਲਾ ਕੰਮ ਕਰਦੀ ਸੀ, ਉਥੇ ਇਕ ਟੈਕਸੀ ਡਰਾਈਵਰ ਸਿੱਧਾਰਾਜੂ ਨੇ ਉਹਦੇ ਨਾਲ ਵਿਆਹ ਕਰਨ ਲਈ ਉਹਦੇ ਅੱਗੇ ਪ੍ਰਸਤਾਵ ਰੱਖਿਆ | ਕਿਉਂ ਜੋ ਮੂਰਥੀ ਪਹਿਲਾਂ ਹੀ ਵਿਆਹਿਆ ਹੋਇਆ ਸੀ ਤੇ ਸਿੱਧਾਰਾਜੂ ਅਣਵਿਆਹਿਆ ਛੜਾ ਸੀ, ਸ਼ਸ਼ੀਕਲਾ ਨੇ ਸਿੱਧਾਰਾਜੂ ਨਾਲ ਵਿਆਹ ਕਰਨ ਦਾ ਫ਼ੈਸਲਾ ਕਰ ਲਿਆ | ਸੁੱਖ ਨਾਲ ਮੂਰਥੀ ਤੇ ਸਿੱਧਾਰਾਜੂ ਦੋਵੇਂ ਆਪਸ 'ਚ ਦੋਸਤ ਸਨ, ਪਰ ਇਕ ਛੈਲ-ਛਬੀਲੀ ਨਾਰ ਖਾਤਰ ਦੋਸਤ-ਦੋਸਤ ਨਾ ਰਹੇ | ਪਿਆਰ-ਪਿਆਰ ਨਾ ਰਹਾ | ਬੱਸ ਸਟੈਂਡ 'ਤੇ ਦੋਵੇਂ ਇਕ-ਦੂਜੇ ਦੇ ਸਾਹਮਣੇ ਆ ਕੇ ਆਪਸ 'ਚ ਲੱਗੇ ਇਕ-ਦੂਜੇ ਨੂੰ ਗਾਲ੍ਹਾਂ ਕੱਢਣ... ਲੜ ਪਏ ਸਨ | ਹਾਈਵੇ 'ਤੇ ਲੋਕਾਂ ਦੀਆਂ ਭੀੜਾਂ ਲੱਗ ਗਈਆਂ, ਲੋਕੀਂ ਇਹ ਮੁਫ਼ਤ ਵਾਲਾ ਤਮਾਸ਼ਾ ਵੇਖ ਨਿਹਾਲ ਹੋ ਰਹੇ ਸਨ ਕਿ ਪੁਲਿਸ ਆ ਗਈ | ਪੁਲਿਸ ਨੇ ਆ ਕੇ ਸ਼ਸ਼ੀਕਲਾ ਨੂੰ ਪੁੱਛਿਆ ਕਿ ਇਹ ਮਾਜਰਾ ਕੀ ਹੈ? ਤਾਂ ਸ਼ਸ਼ੀਕਲਾ ਨੇ ਦੱਸਿਆ ਕਿ ਇਹ ਦੋਵੇਂ ਹੀ ਮੇਰੇ ਦੋਸਤ ਹਨ ਤੇ ਮੇਰੇ ਕਾਰਨ ਦੋਵਾਂ ਨੂੰ ਇਕ-ਦੂਜੇ ਨਾਲ ਸਾੜਾ ਹੈ, ਇਸ ਲਈ ਆਪਸ 'ਚ ਲੜ ਰਹੇ ਹਨ |
ਨਾ ਜੀ, ਬਿਲਕੁਲ ਨਹੀਂ, ਮੇਰਾ ਫਰੈਂਡ ਤਾਂ ਕੋਈ ਹੋਰ ਹੈ | ਉਸੇ ਵੇਲੇ ਇਕ ਹੋਰ ਆਦਮੀ ਆ ਪਹੁੰਚਿਆ ਤੇ ਦਾਅਵਾ ਕੀਤਾ ਕਿ ਸ਼ਸ਼ੀਕਲਾ ਉਹਦੀ ਦੋਸਤ ਹੈ | ਤੇ ਸਭਨਾਂ ਦੇ ਸਾਹਮਣੇ ਸ਼ਸ਼ੀਕਲਾ ਉਹਦਾ ਹੱਥ ਫੜ ਕੇ ਉਹਦੇ ਨਾਲ ਤੁਰ ਗਈ | ਮਿਰਜ਼ਾ ਗਾਲਿਬ ਦਾ ਸ਼ਿਅਰ ਇਸ ਮੌਕੇ 'ਤੇ ਕਿੰਨਾ ਢੁਕਦਾ ਹੈ:
ਇਸ਼ਕ ਨੇ ਗਾਲਿਬ ਨਿਕੰਮਾ ਕਰ ਦੀਆ,
ਵਰਨਾ ਆਦਮੀ ਥੇ ਹਮ ਭੀ ਕਾਮ ਕੇ |
ਮੈਨੂੰ ਇਕ ਹਾਸਾ ਭਰਿਆ ਵਿਅੰਗ, ਕਥਾ ਯਾਦ ਆ ਗਈ ਹੈ:
ਇਕ ਚੋਰ ਸੀ, ਉਹ ਹਰ ਰੋਜ਼ ਰਾਤ ਨੂੰ ਕਿਸੇ ਨਾ ਕਿਸੇ ਘਰ ਚੋਰੀ ਕਰਦਾ ਸੀ, ਇਕ ਦਿਨ ਵੇਲੇ ਉਹ ਚੰਗੀ ਤਰ੍ਹਾਂ ਉਹ ਜਗ੍ਹਾ ਤੇ ਘਰ ਦੀ ਰੈਕੀ ਕਰ ਲੈਂਦਾ ਕਿ ਅੱਜ ਇਸ ਘਰ ਚੋਰੀ ਕਰਨੀ ਹੈ | ਇਕ ਦਿਨ ਉਸ ਨੇ ਦਿਨੇ ਪੂਰੀ ਤਰ੍ਹਾਂ ਪਤਾ ਕਰ ਲਿਆ ਕਿ ਫਲਾਣੇ ਘਰ ਚੋਰੀ ਕਰਨੀ ਹੈ, ਇਹ ਘਰ ਇਕ ਸੇਠ ਜੀ ਦਾ ਹੈ, ਜਿਨ੍ਹਾਂ ਦੀਆਂ ਦੋ ਵਹੁਟੀਆਂ ਹਨ, ਉਹ ਜਾਣ-ਬੁੱਝ ਕੇ ਹਰ ਰੋਜ਼ ਰਾਤੀਂ ਦੇਰ ਨਾਲ ਆਪਣੀ ਦੁਕਾਨ ਬੰਦ ਕਰਕੇ ਘਰ ਵਾਪਸ ਪਰਤਦੇ ਹਨ | ਬੜੀ ਸਾਵਧਾਨੀ ਨਾਲ ਅੰਦਰ ਕੁਦ ਗਿਆ | ਐਧਰ ਉਹ ਅੰਦਰ ਕੁੱਦਿਆ ਉਧਰੋਂ ਦਰਵਾਜ਼ੇ ਦੀ ਘੰਟੀ ਵੱਜ ਗਈ, ਨਾਲ ਹੀ ਨਾਲ ਦੇ ਕਮਰੇ 'ਚੋਂ ਸੇਠ ਜੀ ਦੀਆਂ ਦੋਵੇਂ ਵਹੁਟੀਆਂ ਦੇ ਬਾਹਰ ਆਉਣ ਦੀ ਆਵਾਜ਼ ਆਈ, ਇਕ ਦੂਜੀ ਨੂੰ ਕਹਿ ਰਹੀ ਸੀ, ਨੀਂ ਤੂੰ ਕਿਉਂ ਜਾਗ ਰਹੀ ਏਾ, ਅੱਜ ਦਰਵਾਜ਼ਾ ਮੈਂ ਖੋਲ੍ਹਾਂਗੀ, ਅੱਜ ਮੇਰੀ ਵਾਰੀ ਏ, ਸੇਠ ਜੀ ਨੂੰ ਰੋਟੀ ਵੀ ਮੈਂ ਖਵਾਵਾਂਗੀ | ਦੂਜੀ ਨੇ ਗੁੱਸੇ ਨਾਲ ਜਵਾਬ ਦਿੱਤਾ, ਚੁੱਪ ਰਹਿ ਨੀ, ਅੱਜ ਬੁੱਧਵਾਰ ਏ, ਤੇਰੀ ਵਾਰੀ ਮੰਗਲਵਾਰ ਨੂੰ ਸੀ, ਅੱਜ ਮੇਰੀ ਵਾਰੀ ਏ, ਕੈਲੰਡਰ ਵੇਖ ਲੈ, ਉਥੇ ਮੈਂ ਟਿਕ ਮਾਰ ਕੀਤਾ ਐ | ਪਹਿਲੀ ਨੇ ਤੜਾਕ ਕੇ ਕਿਹਾ, 'ਤੂੰ ਬੁੱਢੀ ਹੋ ਗੲੀਂ ਏਾ ਤੇਰਾ ਦਿਮਾਗ ਕਮਜ਼ੋਰ ਹੋ ਗਿਆ ਹੈ, ਤੂੰ ਐਵੇਂ ਟਿਕ ਮਾਰੇ ਕਰ ਦਿੱਤੈ ਆਪਣੇ ਕੈਲੰਡਰ 'ਤੇ, ਅੱਜ ਮੇਰੀ ਵਾਰੀ ਏ | ਦਰਵਾਜ਼ੇ ਦੀ ਘੰਟੀ ਫਿਰ ਵੱਜੀ, ਦੋਵੇਂ ਦਰਵਾਜ਼ੇ ਵੱਲ ਭੱਜੀਆਂ, ਚੋਰ ਫਟਾਫਟ ਇਕ ਥਾਂ ਲੁਕ ਗਿਆ | ਦਰਵਾਜ਼ਾ ਇਕ ਨੇ ਖੋਲਿ੍ਹਆ, ਸੇਠ ਜੀ ਅੰਦਰ ਕੀ ਆਏ ਦੋਵਾਂ ਨੇ ਇਕ ਨੇ ਇਕ ਪਾਸਿਉਂ ਦੂਜੀ ਨੇ ਦੂਜੇ ਪਾਸਿਉਂ, ਉਨ੍ਹਾਂ ਦੇ ਦੋਵਾਂ ਹੱਥਾਂ ਨੂੰ ਕਾਬੂ ਕਰ ਲਿਆ | ਇਕ ਸੇਠ ਜੀ ਨੂੰ ਇਕ ਪਾਸੇ ਖਿੱਚੇ, ਦੂਜੀ ਦੂਜੇ ਪਾਸੇ | ਸੇਠ ਜੀ ਦੋਵਾਂ ਕੋਲੋਂ ਜਾਨ ਛੁਡਾਉਣ ਦੀ ਕੋਸ਼ਿਸ਼ ਕਰਦੇ ਕਮਰੇ ਤੱਕ ਪਹੁੰਚ ਗਏ | ਹੁਣ ਚੋਰ ਨੂੰ ਇਹ ਨਜ਼ਾਰਾ ਦਿਸ ਰਿਹਾ ਸੀ | ਇਸ ਕਸ਼ਮਕਸ਼ ਵਿਚ ਸੇਠ ਜੀ ਦੀ ਧੋਤੀ ਖੁੱਲ੍ਹ ਗਈ, ਚੋਰ ਹੋਰ ਜ਼ਬਤ ਨਾ ਕਰ ਸਕਿਆ, ਉਹਦਾ ਜ਼ੋਰ ਨਾਲ ਹਾਸਾ ਨਿਕਲ ਗਿਆ | ਤਿੰਨਾਂ ਸੇਠ ਜੀ ਤੇ ਉਨ੍ਹਾਂ ਦੀਆਂ ਦੋਵਾਂ ਵਹੁਟੀਆਂ ਨੂੰ ਅਹਿਸਾਸ ਹੋ ਗਿਆ ਕਿ ਕਮਰੇ 'ਚ ਕੋਈ ਚੋਰ ਹੈ, ਉਨ੍ਹਾਂ ਆਪਸੀ ਖਿੱਚੋਤਾਣ ਛੱਡ ਕੇ ਚੋਰ ਨੂੰ ਦਬੋਚ ਲਿਆ ਤੇ ਸੇਠ ਜੀ ਨੇ ਆਪਣੇ ਮੋਬਾਈਲ ਫੋਨ 'ਤੇ 100 ਦਾ ਨੰਬਰ ਘੁਮਾ ਕੇ ਪੁਲਿਸ ਨੂੰ ਸੱਦ ਲਿਆ | ਪੁਲਿਸ ਨੇ ਆ ਕੇ ਚੋਰ ਕਾਬੂ ਕਰ ਲਿਆ ਤੇ ਥਾਣੇ ਲੈ ਗਈ | ਦੂਜੇ ਦਿਨ ਪੁਲਿਸ ਉਹਨੂੰ ਅਦਾਲਤ 'ਚ ਲੈ ਗਈ | ਮੈਜਿਸਟ੍ਰੇਟ ਨੇ ਚੋਰ ਨੂੰ ਪੁੱਛਿਆ, 'ਕੀ ਤੂੰ ਚੋਰ ਹੈਾ?'
'ਹਾਂ ਜਨਾਬ ਮੈਂ ਚੋਰ ਹਾਂ, ਸੇਠ ਜੀ ਦੇ ਘਰ ਚੋਰੀ ਕਰਨ ਦੀ ਨੀਅਤ ਨਾਲ ਹੀ ਗਿਆ ਸਾਂ |'
ਮੈਜਿਸਟ੍ਰੇਟ ਨੇ ਕਿਹਾ, 'ਯਾਰ ਤੂੰ ਬੜਾ ਸੱਚਾ ਆਦਮੀ ਏਾ | ਚਲ ਤੂੰ ਆਪੇ ਦੱਸ ਤੈਨੂੰ ਕੀ ਸਜ਼ਾ ਦਿੱਤੀ ਜਾਏ?'
ਚੋਰ ਨੇ ਦੋਵੇਂ ਹੱਥ 'ਜੋੜ ਕੇ ਅਰਜ ਕੀਤੀ, ਜਨਾਬ ਜੋ ਮਰਜ਼ੀ ਐ ਸਜ਼ਾ ਦੇਣਾ, ਪਰ ਦੋ ਵਹੁਟੀਆਂ ਨਾਲ ਵਿਆਹ ਕਰਨ ਦਾ ਹੁਕਮ ਬਿਲਕੁਲ ਨਾ ਦੇਣਾ |'
••

ਸਾਹਿਤਕ ਸਰਗਰਮੀਆਂ: ਕਾਰਲ ਮਾਰਕਸ ਅਤੇ ਰਾਹੁਲ ਸੰਕਰਤਾਇਨ 'ਤੇ ਪਟਨਾ ਵਿਖੇ ਹੋਇਆ ਦੋ ਦਿਨਾ ਸੈਮੀਨਾਰ

ਪ੍ਰਗਤੀਸ਼ੀਲ ਲੇਖਕ ਸੰਘ ਦੀ ਬਿਹਾਰ ਇਕਾਈ ਵਲੋਂ ਕਾਰਲ ਮਾਰਕਸ ਦੇ 200 ਸਾਲਾ ਅਤੇ ਰਾਹੁਲ ਸੰਕਰਤਾਇਨ ਦੇ 125ਵੇਂ ਸਾਲ 'ਤੇ ਪਟਨਾ ਵਿਚ ਦੋ ਦਿਨਾ ਸੈਮੀਨਾਰ ਕਰਾਇਆ ਗਿਆ | ਇਸ ਸੈਮੀਨਾਰ ਵਿਚ ਨਾਅਰਾ ਦਿੱਤਾ ਗਿਆ, ਦੁਨੀਆ ਨੂੰ ਜਾਣੋ! ਦੁਨੀਆ ਨੂੰ ਬਦਲੋ | ਸੈਮੀਨਾਰ ਦੇ ਉਦਘਾਟਨੀ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਪ੍ਰਲੇਸ ਦੇ ਕਾਰਜਕਾਰੀ ਪ੍ਰਧਾਨ ਅਲੀ ਜਾਵੇਦ ਦੇ ਨਾਲ ਖਾਗੇਂਦਰ ਠਾਕੁਰ, ਉਘੇ ਅਰਥ-ਸ਼ਾਸਤਰੀ ਪ੍ਰੋ: ਨਵਲ ਕਿਸ਼ੋਰ, ਪ੍ਰੋ: ਦੇਵੀ ਨਾਰਾਇਣ, ਸਾਬਕਾ ਉਪ-ਕੁਲਪਤੀ ਅਤੇ ਅਰਥ-ਸ਼ਾਸਤਰੀ ਪ੍ਰਭਾਤ ਪਟਨਾਇਕ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ (ਜੇ.ਐਨ.ਯੂ.) ਤੋਂ ਡਾ: ਸੁਬੋਧ ਮਾਲਾਕਾਰ, ਰਾਹੁਲ ਸੰਕਰਤਾਇਨ ਦੀ ਸਪੁੱਤਰੀ ਜਯਾ ਪੜਾਕ ਪੰਜਾਬ ਤੋਂ ਕੌਮੀ ਸਕੱਤਰੇਤ ਮੈਂਬਰ ਡਾ: ਸੁਖਦੇਵ ਸਿੰਘ ਅਤੇ ਸੈਮੀਨਾਰ ਦੇ ਕਨਵੀਨਰ ਡਾ: ਬ੍ਰਜ ਕੁਮਾਰ ਪਾਂਡੇ ਹਾਜ਼ਰ ਸਨ | ਉੱਘੇ ਕਵੀ ਅਲੋਕ ਧਨਵਾ ਅਤੇ ਨਰੇਸ਼ ਸਕਸੈਨਾ ਨੇ ਵੀ ਸ਼ਮੂਲੀਅਤ ਕੀਤੀ | ਇਸ ਸੈਸ਼ਨ ਦਾ ਮੰਚ ਸੰਚਾਲਨ ਬਿਹਾਰ ਇਕਾਈ ਦੇ ਪ੍ਰਧਾਨ ਸ੍ਰੀ ਰਬਿੰਦਰ ਨਾਥ ਰਾਏ ਨੇ ਕੀਤਾ | ਸਭ ਤੋਂ ਪਹਿਲਾਂ ਡਾ: ਨਾਮਵਰ ਸਿੰਘ ਜੀ ਦਾ ਸ਼ੁਭ ਕਾਮਨਾ ਸੰਦੇਸ਼ ਪੜ੍ਹ ਕੇ ਸੁਣਾਇਆ ਗਿਆ |
ਸੈਮੀਨਾਰ ਵਿਚ ਉੱਘੇ ਵਿਦਵਾਨ ਪ੍ਰਭਾਤ ਪਟਨਾਇਕ ਨੇ ਸਾਡੇ ਸਮਾਜ ਨੂੰ ਦਰਪੇਸ਼ ਸੰਕਟ ਬਾਰੇ ਬੋਲਦਿਆਂ ਕਿਹਾ ਕਿ ਭਾਰਤੀ ਫਾਸੀਵਾਦ 'ਤੇ ਕਾਬੂ ਪਾਉਣ ਲਈ ਸਾਨੂੰ ਭਾਰਤੀ ਪ੍ਰੰਪਰਾ ਵੱਲ ਵੇਖਣਾ ਹੋਵੇਗਾ |
ਸੈਮੀਨਾਰ ਦੇ ਦੂਜੇ ਮਹੱਤਵਪੂਰਨ ਬੁਲਾਰੇ ਪ੍ਰੋ: ਮਨੇਂਦਰ ਨਾਥ ਠਾਕੁਰ ਨੇ ਅਜੋਕੇ ਸਮੇਂ ਦਾ ਵਿਸਤਰਿਤ ਵਿਸ਼ਲੇਸ਼ਣ ਕਰਦਿਆਂ ਕਿਹਾ ਕਿ 2008 ਤੋਂ ਬਾਅਦ ਪੂੰਜੀਵਾਦ ਕਿਸੇ ਵੀ ਤਰੀਕੇ ਨਾਲ ਪ੍ਰਗਤੀਸ਼ੀਲ ਨਹੀਂ ਰਿਹਾ | ਜੇ.ਐਨ.ਯੂ. (ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ) ਤੋਂ ਆਏ ਵਿਦਵਾਨ ਸੁਬੋਧ ਮਾਲੇਕਰ ਨੇ ਕਿਹਾ ਕਿ ਰਾਹੁਲ ਸੰਕਰਤਾਇਨ ਦਲਿਤ ਅੰਦੋਲਨ ਦਾ ਮਿਲਣ ਬਿੰਦੂ ਹੈ ਖੱਬੇ ਪੱਖੀਆਂ ਨੂੰ ਦਲਿਤ ਅੰਦੋਲਨ ਕੇਂਦਰ ਵਿਚ ਰੱਖ ਕੇ ਅੱਗੇ ਵਧਣਾ ਚਾਹੀਦਾ ਹੈ |
ਰਾਹੁਲ ਸੰਕਰਤਾਇਨ ਦੀ ਸਪੁੱਤਰੀ ਜਯਾ ਪੜ੍ਹਾਕ ਨੇ ਕਿਹਾ ਕਿ ਮੇਰੇ ਪਿਤਾ ਜੀ ਵੱਡੇ ਲੇਖਕਾਂ ਤੋਂ ਊਰਜਾ ਲੈਂਦੇ ਰਹੇ ਹਨ | ਬਿਹਾਰ ਦੀ ਧਰਤੀ 'ਤੇ ਘੰੁਮ ਕੇ ਲੋਕਾਂ ਨੂੰ ਚੇਤੰਨ ਕਰ ਕੇ ਅਗਵਾਈ ਦੇਣ ਦਾ ਕਾਰਜ ਵੀ ਕੀਤਾ | ਉਨ੍ਹਾਂ ਪਾਂਡੂ ਲਿਪੀਆਂ ਅਤੇ ਹੋਰ ਬੋਧੀ ਵਿਰਾਸਤ ਖੋਜ ਕਰ ਕੇ ਵੱਡਮੁੱਲਾ ਖਜ਼ਾਨਾ ਪਟਨਾ ਮਿਊਜ਼ੀਅਮ ਵਿਚ ਰਖਵਾਇਆ | ਪੰਜਾਬ ਅਤੇ ਚੰਡੀਗੜ੍ਹ ਤੋਂ ਕੌਮੀ ਨੋਬਲ ਸੱਕਤਰੇਤ ਮੈਂਬਰ ਡਾ: ਸੁਖਦੇਵ ਸਿਰਸਾ ਦੀ ਅਗਵਾਈ ਵਿਚ ਨੌਾ ਮੈਂਬਰੀ ਡੈਲੀਗੇਸ਼ਨ ਪੁੱਜਾ ਜਿਸ ਵਿਚ ਡਾ:ਸਰਬਜੀਤ ਸਿੰਘ, ਸੁਰਜੀਤ ਜੱਜ, ਡਾ: ਗੁਲਜ਼ਾਰ ਸਿੰਘ ਪੰਧੇਰ, ਸੁਰਿੰਦਰ ਕੈਲੇ, ਜਸਵੀਰ ਝੱਜ, ਮੇਜਰ ਸਿੰਘ, ਡਾ: ਗੁਰਮੇਲ ਸਿੰਘ ਅਤੇ ਡਾ: ਬਲਵਿੰਦਰ ਚਾਹਲ ਸ਼ਾਮਿਲ ਸਨ | ਇਸ ਤੋਂ ਇਲਾਵਾ ਪ੍ਰੋ: ਤਰੁਣ ਕੁਮਾਰ, ਅਸੀਸ ਤਿ੍ਪਾਠੀ ਪੰਜਾਬ ਤੋਂ ਡਾ: ਸਰਬਜੀਤ, ਡਾ: ਸੁਖਦੇਵ ਸਿੰਘ, ਰਾਜਿੰਦਰ ਰਾਜਨ ਨੇ ਵਿਚਾਰ ਪੇਸ਼ ਕੀਤੇ |
ਪ੍ਰਲੇਸ ਦੇ ਜਨਰਲ ਸਕੱਤਰ ਰਜਿੰਦਰ ਰਾਜਨ ਨੇ ਦੱਸਿਆ ਕਿ 17 ਸੂਬਿਆਂ ਦੇ ਡੈਲੀਗੇਟ ਇਸ ਸੈਮੀਨਾਰ ਵਿਚ ਭਾਗ ਲੈਣ ਲਈ ਆਏ | ਕਾਰਜਕਾਰੀ ਪ੍ਰਧਾਨ ਅਲੀ ਜਾਵੇਦ ਨੇ ਕਿਹਾ ਕਿ ਅਜਿਹੇ ਸਮਾਗਮ ਹੋਰ ਕਰਵਾਏ ਜਾਣਗੇ, ਜੋ ਅਜਿਹੇ ਸਮਿਆਂ ਵਿਚ ਅਤਿ ਜ਼ਰੂਰੀ ਹਨ | ਡਾ: ਬਿ੍ਜ ਕੁਮਾਰ ਪਾਂਡੇ ਨੇ ਸਮਾਗਮ ਦੀ ਸਫ਼ਲਤਾ ਲਈ ਸਭ ਨੂੰ ਵਧਾਈ ਦਿੱਤੀ | ਖਚਾਖਚ ਭਰੇ ਹਾਲ ਵਿਚ ਦੋ ਦਿਨ ਚੱਲੇ ਸੈਮੀਨਾਰ ਦੇ ਕਵੀ ਦਰਬਾਰ ਸਮੇਤ ਸੱਤ ਸੈਸ਼ਨ ਲਗਾਤਾਰਤਾ ਵਿਚ ਚੱਲੇ |

-ਡਾ: ਗੁਲਜ਼ਾਰ ਸਿੰਘ ਪੰਧੇਰ
ਸਕੱਤਰ ਪ੍ਰਗਤੀਵਾਦੀ ਲੇਖਕ ਸੰਘ ਪੰਜਾਬ |

ਵਿੱਛੜੇ ਪਰਿਵਾਰ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਮੈਨੂੰ ਅਜੇ ਵੀ ਯਾਦ ਹੈ ਪਿੰਡ ਦੇ ਮੁਸਲਮਾਨ ਅਤੇ ਸਿੱਖ ਵੱਖ-ਵੱਖ ਥਾਵਾਂ ਤੇ ਰੋਜ਼ ਇਕੱਠੇ ਹੁੰਦੇ ਸਨ, ਉਹ ਕਈ ਮਤੇ ਪਕਾਉਂਦੇ ਸਨ ਅਤੇ ਗੁਪਤ ਤੌਰ 'ਤੇ ਹਥਿਆਰ ਵੀ ਇਕੱਠੇ ਕਰਦੇ ਰਹਿੰਦੇ ਸਨ | ਪਰ ਪਿੰਡ ਦੇ ਮੁਸਲਮਾਨ ਅਤੇ ਸਿੱਖ ਇਕ ਦੂਜੇ ਦੀ ਮਦਦ ਵੀ ਕਰਦੇ ਸਨ | ਉਨ੍ਹਾਂ ਨੇ ਇਕ-ਦੂਜੇ ਦੀ ਮਦਦ ਕੀਤੀ ਵੀ | ਜਦੋਂ ਇਹ ਤਹਿ ਹੋ ਗਿਆ ਕਿ ਸਾਡਾ ਪਿੰਡ ਹੁਣ ਪਾਕਿਸਤਾਨ ਵਿਚ ਆਉਣਾ ਹੈ ਤਾਂ ਪਿੰਡ ਦੇ ਸਿੱਖ, ਹਿੰਦੂ ਉਥੋਂ ਜਾਣ ਲਈ ਤਿਆਰ ਹੋਣ ਲਗ ਪਏ ਪਿੰਡ ਦੇ ਮੁਸਲਮਾਨ ਉਨ੍ਹਾਂ ਨੂੰ ਕੈਂਪ ਵਿਚ ਛੱਡਣ ਲਈ ਜਾਂਦੇ ਸਨ | ਜਿਸ ਦਿਨ ਅਸੀਂ ਆਏ ਕਈ ਮੁਸਲਮਾਨ ਛੱਡਣ ਆ ਰਹੇ ਸਨ, ਉਨ੍ਹਾਂ ਨੇ ਸਾਡਾ ਸਾਮਾਨ ਚੁੱਕਿਆ ਹੋਇਆ ਸੀ ਪਰ ਰਸਤੇ ਵਿਚ ਹੋਰ ਪਿੰਡਾਂ ਦੇ ਮੁੰਡਿਆਂ ਨੇ ਸਾਡੇ 'ਤੇ ਹਮਲਾ ਕਰ ਦਿੱਤਾ | ਮੇਰਾ ਬਾਪ, ਦੋ ਭਰਾ ਮਾਰੇ ਗਏ, ਮੇਰੀ ਮਾਂ ਜਦੋਂ ਅੱਗੇ ਹੋ ਕੇ ਆਪਣੇ ਬੱਚਿਆਂ ਨੂੰ ਬਚਾਉਣ ਲੱਗੀ ਤਾਂ ਉਸ ਦੀ ਵੱਖੀ ਵਿਚ ਵੀ ਬਰਛੀ ਵਜੀ, ਉਹ ਲਹੂ ਲੁਹਾਨ ਹੋ ਗਈ ਅਤੇ ਉਸ ਨੇ ਮੈਨੂੰ ਏਨਾ ਹੀ ਕਿਹਾ ਕਿ ਭੱਜ ਜਾ ਅਤੇ ਦਮ ਤੋੜ ਦਿਤੇ | ਉਨ੍ਹਾਂ ਗੁੰਡਿਆਂ ਨੇ ਮੇਰੀ ਭੂਆ ਅਤੇ ਭੈਣਾਂ ਨੂੰ ਘੋੜੀਆਂ 'ਤੇ ਬਿਠਾ ਲਿਆ | ਸਾਡੇ ਪਿੰਡ ਦੇ ਮੁਸਲਮਾਨ ਲੜਕਿਆਂ ਨੇ ਸਾਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਫਿਰ ਵੀ ਚਾਰ ਲੜਕੇ ਸਾਡੀ ਮਦਦ ਕਰਦੇ ਮਾਰੇ ਗਏ |' ਉਹ ਇਕ ਸਾਹੇ ਹੀ ਏਨਾ ਕੁਝ ਦੱਸ ਗਿਆ |
'ਤੁਸੀਂ ਕਿੰਨੇ ਆਦਮੀ ਬਚ ਗਏ ਸੀ |' ਮੈਂ ਪੁਛਿਆ
'ਸਾਡੇ ਪਰਿਵਾਰ ਵਿਚੋਂ ਸਿਰਫ ਮੈਂ ਅਤੇ ਮੇਰਾ ਚਾਚਾ ਅਸੀਂ ਤਾਂ ਆਪਣੇ ਜੀਆਂ ਦੀਆਂ ਲਾਸ਼ਾਂ ਦਾ ਸਸਕਾਰ ਵੀ ਨਹੀਂ ਸੀ ਕਰ ਸਕੇ | ਮਿਲਟਰੀ ਵਾਲਿਆਂ ਨੇ ਸਾਨੂੰ ਸੁਰੱਖਿਅਤ ਜਗ੍ਹਾ ਪਹੁੰਚਣ ਦੀ ਕਾਹਲੀ ਪਾਈ ਹੋਈ ਸੀ | ਪਤਾ ਨਹੀਂ ਉਸ ਹਮਲੇ ਵਿਚ ਮਾਰੇ ਗਏ 25-30 ਮਰਦਾਂ ਔਰਤਾਂ ਦਾ ਸਸਕਾਰ ਕਿਸ ਨੇ ਕੀਤਾ, ਕੀਤਾ ਵੀ ਕਿ ਨਹੀਂ ਕੀਤਾ, ਮੈਨੂੰ ਅੱਜ ਤਕ ਵੀ ਉਹ ਸੀਨ ਨਹੀਂ ਭੁੱਲਿਆ | ਮੇਰੀ ਭੂਆ ਅਤੇ ਭੈਣਾਂ ਨੇ ਬੜੇ ਦੁੱਖ ਵੇਖੇ, ਸਾਰੇ ਬੱਚੇ ਇਕੋ ਜਿਹੇ ਨਹੀਂ ਹੁੰਦੇ ਫਿਰ ਇਕ ਮੁਸਲਮਾਨ ਚੌਧਰੀ ਨੇ ਇਨ੍ਹਾਂ ਦੇ ਵਿਆਹ ਕਰਵਾ ਦਿੱਤੇ | ਜਦੋਂ ਸਰਕਾਰ ਵਲੋਂ ਇਸ ਤਰ੍ਹਾਂ ਦੀਆਂ ਔਰਤਾਂ ਨੂੰ ਵਾਪਿਸ ਭੇਜਣ ਦੇ ਯਤਨ ਹੋ ਰਹੇ ਸਨ ਤਾਂ ਚਾਚੇ ਨੇ ਕੋਸ਼ਿਸ਼ ਤਾਂ ਕੀਤੀ ਪਰ ਅੱਧੇ ਜਿਹੇ ਮਨ ਨਾਲ, ਉਹ ਜ਼ਿਆਦਾ ਹੀ ਡਿਪਰੈਸ਼ਨ ਵਿਚ ਸੀ, ਮੈਂ ਛੋਟਾ ਸਾਂ |'
'ਕੋਈ ਪੰਜ ਸਾਲ ਤੋਂ ਮੇਰੀ ਭੂਆ ਅਤੇ ਭੈਣਾਂ ਬਾਰੇ ਮੈਨੂੰ ਪਤਾ ਲੱਗਾ, ਅਤੇ ਇੰਨੀਆਂ ਕੋਸ਼ਿਸ਼ਾਂ ਤੋਂ ਬਾਅਦ ਮੈਂ ਪਹਿਲੀ ਵਾਰ ਉਨ੍ਹਾਂ ਨੂੰ ਮਿਲਣ ਆਇਆ ਸਾਂ | ਮੈਂ ਤਾਂ ਭੂਆ ਨੂੰ ਪਹਿਚਾਣ ਲਿਆ ਪਰ ਉਨ੍ਹਾਂ ਦੇ ਬੱਚਿਆਂ, ਜਿੰਨਾਂ ਨੂੰ ਮੈਂ ਪਹਿਲੀ ਵਾਰ ਮਿਲਿਆ, ਉਹ ਤਾਂ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਕਈ ਸਦੀਆਂ ਤੋਂ ਵਾਕਫ ਹੋਣ | ਬਾਰ-ਬਾਰ ਕਹਿੰਦੇ ਸਨ, 'ਮਾਮਾ ਇੱਥੇ ਹੀ ਰਹੋ, ਹਰ ਘਰ ਵਿਚ ਮੈਂ ਜਾਂਦਾ ਸਾਂ, ਹਰ ਘਰ ਵਿਚ ਸ਼ਾਮ ਨੂੰ ਪਤਾ ਨਹੀਂ ਕਿਵੇਂ ਸ਼ਰਾਬ ਦਾ ਇੰਤਜ਼ਾਮ ਕੀਤਾ ਹੁੰਦਾ ਸੀ, ਰੋਜ਼ਾਨਾ ਵੱਖ-ਵੱਖ ਘਰ ਵਿਚ ਬੁਲਾਉਂਦੇ, ਪਰ ਸਾਰੇ ਰਿਸ਼ਤੇਦਾਰ ਸ਼ਾਮ ਨੂੰ ਇਕੱਠੇ ਹੋ ਜਾਂਦੇ ਸਨ, ਦੂਸਰੇ ਪਿੰਡਾਂ ਤੋਂ ਵੀ ਆ ਜਾਂਦੇ ਸਨ | ਰਾਤ ਨੂੰ ਤਕਰੀਬਨ ਇਕ-ਦੋ, ਵੱਜ ਜਾਂਦੇ ਸਨ, ਗੱਲਾਂ ਹੀ ਨਹੀਂ ਸਨ ਮੱੁਕਦੀਆਂ |'
ਫਿਰ ਉਸ ਨੇ ਸਾਮਾਨ ਵੱਲ ਉਂਗਲ ਕਰ ਕੇ ਦਸਿਆ ਇਹ ਜਿਹੜਾ ਸਮਾਨ ਪਿਆ ਹੈ, ਇਸ ਤੋਂ ਦੱੁਗਣਾ ਮੈਂ ਛੱਡ ਆਇਆ ਹਾਂ | ਏਨਾਂ ਤਾਂ ਮੈਂ ਲਿਜਾ ਵੀ ਨਹੀਂ ਸਾਂ ਸਕਦਾ | ਸਾਮਾਨ ਵਿਚ ਕੱਪੜੇ, ਭਾਂਡੇ, ਖਾਣ ਦੀਆਂ ਚੀਜ਼ਾਂ, ਖੋਏ ਦੀਆਂ ਪਿੰਨੀਆਂ, ਗੁੜ ਜਿਸ ਵਿਚ ਮੇਵੇ, ਬਦਾਮਾਂ ਦੀਆਂ ਗਿਰੀਆਂ, ਸੌਾਫ ਆਦਿ ਕਈ ਕੁਝ ਪਿਆ ਹੋਇਆ ਸੀ ਅਤੇ ਇਥੋਂ ਤੱਕ ਕਿ ਤਿਲ ਸਨ |
'ਮੈਂ ਬਹੁਤ ਮਨ੍ਹਾ ਕੀਤਾ ਪਰ ਉਨ੍ਹਾਂ ਨੇ ਬਦੋ ਬਦੀ ਇਹ ਸਾਮਾਨ ਨਾਲ ਖੜਨ ਦੀ ਜ਼ਿੱਦ ਕੀਤੀ ਅਤੇ ਮੈਂ ਵੀ ਨਾਂਹ ਨਹੀਂ ਕਰ ਸਕਿਆ ਜਿਸ ਪਿਆਰ ਨਾਲ ਉਹ ਸਾਮਾਨ ਲੈ ਕੇ ਆਈਆਂ ਸਨ, ਜੇ ਮੈਂ ਨਾ ਖੜਦਾ ਤਾਂ ਚੰਗਾ ਨਾ ਲੱਗਦਾ |
ਉਸ ਵਕਤ ਮੈਂ ਉਸ ਗੁੜ ਦਾ ਆਪਣੇ ਕੋਲ ਪਏ ਕੇਕਾਂ ਨਾਲ ਮੁਕਾਬਲਾ ਕਰ ਰਿਹਾ ਸਾਂਾ ਅਤੇ ਮੈਨੂੰ ਉਨ੍ਹਾਂ ਦਾ ਭਾਰ ਇਸ ਸਾਮਾਨ ਦੇ ਭਾਰ ਤੋਂ ਕਿਤੇ ਜ਼ਿਆਦਾ ਲੱਗ ਰਿਹਾ ਸੀ | ਇਨ੍ਹਾਂ ਮਗਰ ਛਿਪੇ ਜਜ਼ਬਾਤਾਂ ਵਿਚ ਜ਼ਮੀਨ-ਅਸਮਾਨ ਦਾ ਫ਼ਰਕ ਸੀ |
ਪਤਾ ਨਹੀਂ ਲਗਾ ਜਦੋਂ ਗੱਡੀ ਆ ਕੇ ਵਾਹਗਾ ਦੇ ਸਟੇਸ਼ਨ ਤੇ ਖੜੋ ਗਈ | ਉਸ ਨੇ ਦੋਹਾਂ ਹੱਥਾਂ ਵਿਚ ਕੁਝ ਸਾਮਾਨ ਵਾਲੇ ਕੱਪੜੇ ਦੇ ਝੋਲੇ ਚੁਕ ਲਏ ਅਤੇ ਇਕ ਤੋੜਾ ਸਿਰ ਤੇ ਚੁੱਕ ਲਿਆ |
ਜਦੋਂ ਅਸੀਂ ਪਾਸਪੋਰਟ ਚੈਕ ਕਰਵਾ ਕੇ ਸਾਮਾਨ ਨੂੰ ਐਕਸਰੇ ਵਾਲੀ ਮਸ਼ੀਨ ਤੇ ਰੱਖਿਆ ਅਤੇ ਦੂਸਰੇ ਪਾਸੇ ਸਾਮਾਨ ਲੈਣ ਆਏ ਤਾਂ ਐਕਸਰੇ ਨੂੰ ਵੇਖ ਰਿਹਾ ਕਰਮਚਾਰੀ ਦਲੀਪ ਸਿੰਘ ਨੂੰ ਸੰਬੋਧਿਤ ਹੋ ਕੇ ਕਹਿਣ ਲੱਗਾ 'ਸਰਦਾਰ ਜੀ ਇਹ ਗੁੜ, ਤਿਲ ਭਾਰਤ ਵਿਚ ਨਹੀਂ ਮਿਲਦੇ?' |
'ਸਭ ਕੁਝ ਹੀ ਮਿਲਦਾ ਹੈ ਭਾਰਤ ਵਿਚ, ਪਰ ਭੈਣਾਂ ਅਤੇ ਭੂਆ ਵਲੋਂ ਦਿੱਤਾ ਇਹ ਗੁੜ ਅਤੇ ਤਿਲ ਨਹੀਂ ਮਿਲਦੇ' ਨਾਲ ਦੇ ਖੜ੍ਹੇ ਕਰਮਚਾਰੀ ਨੇ ਦਲੀਪ ਸਿੰਘ ਵੱਲ ਇਸ ਤਰ੍ਹਾਂ ਵੇਖਿਆ, ਜਿਵੇਂ ਉਸ ਨੂੰ ਸ਼ੱਕ ਹੋਵੇ ਕਿ ਇਸ ਸਰਦਾਰ ਦੀਆਂ ਭੈਣਾਂ ਅਤੇ ਭੂਆ ਪਾਕਿਸਤਾਨ ਵਿਚ ਹੋ’ ਸਕਦੀਆਂ ਹਨ | ਪਰ ਦਲੀਪ ਸਿੰਘ ਦੀਆਂ ਅੱਖਾਂ ਵਿਚ ਇਸ ਦੁਖਾਂਤ ਦਾ ਵੱਡਾ ਇਤਿਹਾਸ ਲੁਕਿਆ ਨਜ਼ਰ ਆ ਰਿਹਾ ਸੀ | (ਸਮਾਪਤ)


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX