ਤਾਜਾ ਖ਼ਬਰਾਂ


ਉੜੀਸ਼ਾ : ਕਟਕ 'ਚ ਬੱਸ ਨਦੀ 'ਚ ਡਿੱਗੀ , 7 ਦੀ ਮੌਤ
. . .  1 day ago
1984 ਦੇ ਸਿੱਖ ਕਤਲੇਆਮ ਸੰਬੰਧੀ ਅਦਾਲਤ ਦੇ ਆਏ ਫ਼ੈਸਲੇ ਦਾ ਕੈਪਟਨ ਵੱਲੋਂ ਸਵਾਗਤ
. . .  1 day ago
ਚੰਡੀਗੜ੍ਹ, 20 ਨਵੰਬਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1984 ਦੇ ਸਿੱਖ ਕਤਲੇਆਮ ਸੰਬੰਧਿਤ ਮਾਮਲੇ 'ਚ ਪਟਿਆਲਾ ਹਾਊਸ ਕੋਰਟ ਵੱਲੋਂ ਯਸ਼ਪਾਲ ਸਿੰਘ ਨੂੰ ਫਾਂਸੀ ਦੀ ਸਜਾ ਅਤੇ ਨਰੇਸ਼ ਸ਼ਹਿਰਾਵਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦਾ ਸਵਾਗਤ....
ਫੂਡ ਪ੍ਰੋਸੈਸਿੰਗ ਵਿਭਾਗ ਲਈ ਹੋਈ ਓ.ਪੀ. ਸੋਨੀ ਦੀ ਨਿਯੁਕਤੀ
. . .  1 day ago
ਚੰਡੀਗੜ੍ਹ, 20 ਨਵੰਬਰ (ਹਰਕਵਲ ਜੀਤ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ 'ਚ ਉਦਯੋਗਿਕ ਵਿਕਾਸ ਨੂੰ ਹੋਰ ਸੁਵਿਧਾਜਨਕ ਬਣਾਉਣ ਦੇ ਲਈ ਵਾਤਾਵਰਨ ਦਾ ਵਿਭਾਗ ਸਿੱਖਿਆ ਮੰਤਰੀ ਓ.ਪੀ. ਸੋਨੀ ਕੋਲੋਂ ਲੈ ਕੇ ਆਪਣੇ ਕੋਲ ਰੱਖ...
ਅਣਪਛਾਤੇ ਵਿਅਕਤੀਆਂ ਵੱਲੋਂ ਆਪ ਦੇ ਜ਼ਿਲ੍ਹਾ ਪ੍ਰਧਾਨ 'ਤੇ ਜਾਨਲੇਵਾ ਹਮਲਾ
. . .  1 day ago
ਅੰਮ੍ਰਿਤਸਰ, 20 ਨਵੰਬਰ (ਰੇਸ਼ਮ)- ਅੰਮ੍ਰਿਤਸਰ ਦੇ ਛਹਿਰਟਾ ਇਲਾਕੇ 'ਚ ਅੱਜ ਸ਼ਾਮ ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਤਿੰਨ ਗੋਲੀਆਂ ਮਾਰੇ ਜਾਣ ਦੀ ਸੂਚਨਾ ਮਿਲੀ ਹੈ । ਗੋਲੀਆਂ ਲੱਗਣ ਕਾਰਨ ਗੰਭੀਰ ....
ਉੜੀਸ਼ਾ ਸਰਕਾਰ ਵੱਲੋਂ ਮਹਿਲਾਵਾਂ ਦੇ ਰਾਖਵੇਂਕਰਨ ਸੰਬੰਧੀ ਵਿਧਾਨਸਭਾ 'ਚ ਮਤਾ ਪੇਸ਼
. . .  1 day ago
ਭੁਵਨੇਸ਼ਵਰ, 20 ਨਵੰਬਰ- ਉੜੀਸ਼ਾ ਸਰਕਾਰ ਵੱਲੋਂ ਮਹਿਲਾਵਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦੇਣ ਸੰਬੰਧੀ ਵਿਧਾਨਸਭਾ 'ਚ ਇਕ ਮਤਾ ਪੇਸ਼ ਕੀਤਾ ਗਿਆ....
ਐਸ.ਆਈ. ਦੀ ਹੱਤਿਆ 'ਚ ਸ਼ਾਮਲ ਇਕ ਅੱਤਵਾਦੀ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 20 ਨਵੰਬਰ- ਕਸ਼ਮੀਰ 'ਚ ਪਿਛਲੇ ਦਿਨੀਂ ਇਕ ਸਬ-ਇੰਸਪੈਕਟਰ ਦੀ ਹੋਈ ਹੱਤਿਆ ਦੇ ਮਾਮਲੇ 'ਚ ਦਿਲੀ ਪੁਲਿਸ ਨੂੰ ਇਕ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਸਬ ਇੰਸਪੈਕਟਰ ਇਮਤਿਆਤ ਅਹਿਮਦ ਦੀ ਹੱਤਿਆ 'ਚ ਸ਼ਾਮਲ ਇਕ ਅੱਤਵਾਦੀ ਨੂੰ ਰਾਜਧਾਨੀ ....
ਦੇਸ਼ ਧ੍ਰੋਹ ਮਾਮਲੇ 'ਚ ਹਾਰਦਿਕ ਪਟੇਲ ਸਮੇਤ ਦੋ ਖ਼ਿਲਾਫ਼ ਦੋਸ਼ ਤੈਅ
. . .  1 day ago
ਅਹਿਮਦਾਬਾਦ, 20 ਨਵੰਬਰ- ਗੁਜਰਾਤ ਦੇ ਅਹਿਮਦਾਬਾਦ ਦੀ ਇਕ ਅਦਾਲਤ 'ਚ ਦੇਸ਼ ਧ੍ਰੋਹ ਦ ਮਾਮਲੇ 'ਚ ਪਾਟੀਦਾਰ ਰਾਖਵਾਂਕਰਨ ਅੰਦੋਲਨ ਕਮੇਟੀ ਦੇ ਨੇਤਾ ਹਾਰਦਿਕ ਪਟੇਲ ਅਤੇ ਉਨ੍ਹਾਂ ਦੇ ਦੋ ਹੋਰ ਸਹਿਯੋਗੀਆਂ ਦਿਨੇਸ਼ ਅਤੇ ਚਿਰਾਗ਼ ਪਟੇਲ ਦੇ ਖ਼ਿਲਾਫ਼ ਅੱਜ ਦੋਸ਼ ਤੈਅ ....
ਲੁਧਿਆਣਾ ਅਗਨੀ ਕਾਂਡ : ਸਿੱਧੂ ਵੱਲੋਂ ਮ੍ਰਿਤਕ ਮੁਲਾਜ਼ਮਾਂ ਦੇ ਪੰਜ ਵਾਰਸਾਂ ਨੂੰ ਦਿੱਤੇ ਗਏ ਨੌਕਰੀ ਦੇ ਨਿਯੁਕਤੀ ਪੱਤਰ
. . .  1 day ago
ਚੰਡੀਗੜ੍ਹ, 20 ਨਵੰਬਰ- ਸਥਾਨਕ ਸੈਕਟਰ 35 ਸਥਿਤ ਪੰਜਾਬ ਮਿਊਸੀਪਲ ਭਵਨ ਵਿਖੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਲੁਧਿਆਣਾ ਅਗਨੀ ਕਾਂਡ 'ਚ ਮਾਰੇ ਗਏ ਪੰਜ ਅਧਿਕਾਰੀਆਂ/ਕਰਮਚਾਰੀਆਂ ਦੇ ਵਾਰਸਾਂ ਨੂੰ ਵਿਭਾਗ ਵਿਚ ਨੌਕਰੀ ਦਾ ....
ਵਰਧਾ ਹਾਦਸਾ : ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਕੀਤਾ ਐਲਾਨ
. . .  1 day ago
ਮੁੰਬਈ, 20 ਨਵੰਬਰ - ਮਹਾਰਾਸ਼ਟਰ ਦੇ ਵਰਧਾ ਜ਼ਿਲ੍ਹੇ ਦੇ ਫੂਲਗਾਂਵ 'ਚ ਫ਼ੌਜ ਦੇ ਆਰਮਜ਼ ਡੀਪੂ 'ਚ ਹੋਏ ਧਮਾਕੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮਹਾਰਾਸ਼ਟਰ ਸਰਕਾਰ ਨੇ 5 ਲੱਖ ਰੁਪਏ ਅਤੇ ਜ਼ਖਮੀਆਂ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ....
ਸਾਹਮਣੇ ਆਈਆਂ ਦੀਪਵੀਰ ਦੇ ਮਹਿੰਦੀ-ਸੰਗੀਤ ਸਮੇਤ ਕੋਂਕਣੀ ਰਿਵਾਜ ਨਾਲ ਹੋਏ ਵਿਆਹ ਦੀਆਂ ਤਸਵੀਰਾਂ
. . .  1 day ago
ਮੁੰਬਈ, 20 ਨਵੰਬਰ - ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਅਦਾਕਾਰਾ ਦੀਪਿਕਾ ਪਾਦੁਕੋਣ ਦੇ ਮਹਿੰਦੀ-ਸੰਗੀਤ ਸਮੇਤ ਕੋਂਕਣੀ ਰੀਤੀ-ਰਿਵਾਜਾਂ ਨਾਲ ਹੋਏ ਵਿਆਹ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ ਜਿਸ 'ਚ ਦੀਪਵੀਰ ਦੀ ਜੋੜੀ ਕੁੱਝ ਇਹੋ ਜਿਹੇ ਅੰਦਾਜ਼ 'ਚ ......
ਹੋਰ ਖ਼ਬਰਾਂ..

ਬਾਲ ਸੰਸਾਰ

ਬਾਲ ਕਹਾਣੀ: ਦੋ ਦਿਆਲੂ

ਪਿਆਰੇ ਬੱਚਿਓ! ਬਹੁਤ ਪੁਰਾਣੇ ਜ਼ਮਾਨੇ ਦੀ ਗੱਲ ਹੈ ਕਿ ਮਿਸਰ ਦੇਸ਼ ਵਿਚ ਇਕ ਤਰਸਵਾਨ-ਦਿਆਲੂ ਰਾਜਾ ਰਾਜ ਕਰਿਆ ਕਰਦਾ ਸੀ | ਉਹ ਆਪਣੀ ਪਰਜਾ ਦਾ ਆਪਣੀ ਔਲਾਦ ਵਾਂਗ ਖਿਆਲ ਰੱਖਿਆ ਕਰਦਾ ਸੀ | ਪਰਜਾ ਵੀ ਉਸ ਨੂੰ ਜੀਅ-ਜਾਨ ਨਾਲ ਪਿਆਰ ਕਰਿਆ ਕਰਦੀ ਸੀ | ਉਸ ਦਿਆਲੂ ਰਾਜੇ ਦੇ ਘਰ ਇਕ ਪੱੁਤਰ ਨੇ ਜਨਮ ਲਿਆ, ਜੋ ਕਿ ਆਪਣੇ ਪਿਤਾ ਵਾਂਗ ਹੀ ਦਿਆਲੂ ਅਤੇ ਅਨੇਕਾਂ ਭਲੇ ਗੁਣਾਂ ਦਾ ਮਾਲਕ ਸੀ | ਉਸ ਰਾਜੇ ਦੇ ਰਾਜ ਵਿਚ ਚਾਰੇ ਪਾਸੇ ਖੁਸ਼ਹਾਲੀ ਅਤੇ ਖੁਸ਼ੀਆਂ ਦਾ ਰਾਜ ਸੀ |
ਇਕ ਦਿਨ ਰੱਬ ਦੀ ਐਸੀ ਮਰਜ਼ੀ ਹੋਈ ਕਿ ਅਚਾਨਕ ਰੰਗ ਵਿਚ ਭੰਗ ਪੈ ਗਿਆ | ਉਹ ਰਾਜਕੁਮਾਰ ਮੌਤ ਨੂੰ ਪਿਆਰਾ ਹੋ ਗਿਆ | ਉਸ ਦੇ ਮਾਤਾ-ਪਿਤਾ ਅਤੇ ਰਾਜ ਦੀ ਪਰਜਾ ਦੱੁਖ ਅਤੇ ਗਹਿਰੇ ਸੋਗ ਵਿਚ ਡੱੁਬ ਗਏ | ਸਮੱੁਚੇ ਰਾਜ ਵਿਚ ਅਜਿਹੀ ਕੋਈ ਅੱਖ ਨਹੀਂ ਸੀ, ਜੋ ਰਾਜਕੁਮਾਰ ਦੀ ਜੁਦਾਈ ਵਿਚ ਨਾ ਰੋਈ ਹੋਵੇ |
ਕੁਝ ਦਿਨਾਂ ਬਾਅਦ ਉਸ ਦਿਆਲੂ ਰਾਜੇ ਨੇ ਆਪਣੇ ਦਿਆਲੂ ਪੱੁਤਰ ਦੀ ਯਾਦਗਾਰ ਕਾਇਮ ਕਰਨ ਦਾ ਫ਼ੈਸਲਾ ਕੀਤਾ | ਉਸ ਨੇ ਰਾਜਕੁਮਾਰ ਦਾ ਲੋਹੇ ਦਾ ਇਕ ਬੱੁਤ ਤਿਆਰ ਕਰਵਾਇਆ | ਉਸ ਬੱੁਤ ਉੱਤੇ ਸੋਨੇ ਦੇ ਪੱਤਰੇ ਮੜ੍ਹਵਾ ਦਿੱਤੇ ਗਏ | ਉਸ ਦੀਆਂ ਅੱਖਾਂ ਵਿਚ ਦੋ ਕੀਮਤੀ ਹੀਰੇ ਲਗਵਾ ਦਿੱਤੇ ਗਏ | ਉਹ ਬੱੁਤ ਮਿਸਰ ਸ਼ਹਿਰ ਦੇ ਇਕ ਪ੍ਰਸਿੱਧ ਚੌਕ ਵਿਚ ਲਗਵਾ ਦਿੱਤਾ | ਪਰਜਾ ਦਾ ਹਰੇਕ ਬੰਦਾ ਦਿਆਲੂ ਰਾਜਕੁਮਾਰ ਦੇ ਬੱੁਤ ਨੂੰ ਸਿਰ ਨਿਵਾ ਕੇ ਲੰਘਦਾ |
ਇਕ ਦਿਨ ਦੀ ਗੱਲ ਹੈ ਕਿ ਇਕ ਪੰਛੀ ਬੁਲਬੁਲ ਆਪਣੇ ਬੱਚਿਆਂ ਲਈ ਘਰੋਂ ਚੋਗਾ ਲੈਣ ਲਈ ਨਿਕਲੀ | ਚੋਗਾ ਲੱਭਦਿਆਂ ਉਸ ਨੂੰ ਬਹੁਤ ਦੇਰ ਹੋ ਗਈ | ਚਾਰੇ ਪਾਸੇ ਰਾਤ ਦਾ ਹਨੇਰਾ ਫੈਲ ਗਿਆ | ਸੰਘਣੇ ਹਨੇਰੇ ਵਿਚ ਉਸ ਨੂੰ ਆਪਣੇ ਘਰ ਦਾ ਰਾਹ ਨਾ ਲੱਭਿਆ | ਰਾਤ ਦੇ ਹਨੇਰੇ ਵਿਚ ਭਟਕਦਿਆਂ ਬੁਲਬੁਲ ਅਚਾਨਕ ਚੌਕ 'ਚ ਲੱਗੇ ਦਿਆਲੂ ਰਾਜਕੁਮਾਰ ਦੇ ਬੱੁਤ ਦੇ ਪੈਰਾਂ ਵਿਚ ਆਣ ਬੈਠੀ | ਅੱਧੀ ਰਾਤ ਵੇਲੇ ਬੁਲਬੁਲ ਦੇ ਸਰੀਰ ਉੱਤੇ ਪਾਣੀ ਦੀ ਬੰੂਦ ਪਈ ਤਾਂ ਉਸ ਦੀ ਅੱਖ ਖੱੁਲ੍ਹ ਗਈ | ਉਸ ਨੇ ਹੈਰਾਨ ਹੋ ਕੇ ਆਸਮਾਨ ਵੱਲ ਦੇਖਿਆ | ਉਥੇ ਕੋਈ ਬੱਦਲ ਨਹੀਂ ਸੀ | ਉਹ ਸੋਚਣ ਲੱਗੀ ਇਹ ਪਾਣੀ ਦੀ ਬੰੂਦ ਕਿਧਰੋਂ ਆਈ ਹੋਵੇਗੀ? ਉਹ ਅਜੇ ਸੋਚ ਹੀ ਰਹੀ ਸੀ ਕਿ ਅਚਾਨਕ ਇਕ ਹੋਰ ਪਾਣੀ ਦੀ ਬੰੂਦ ਉਸ ਉੱਤੇ ਆਣ ਪਈ | ਉਸ ਦੀ ਹੈਰਾਨੀ ਹੋਰ ਵਧ ਗਈ | ਉਸ ਨੇ ਉਠ ਕੇ ਧਿਆਨ ਨਾਲ ਦੇਖਿਆ ਤਾਂ ਰਾਜਕੁਮਾਰ ਦੇ ਬੱੁਤ ਦੀਆਂ ਅੱਖਾਂ 'ਚੋਂ ਹੰਝੂ ਡਿੱਗ ਰਹੇ ਸਨ | ਉਸ ਨੇ ਰਾਜਕੁਮਾਰ ਦੇ ਬੱੁਤ ਨੂੰ ਰੋਣ ਦਾ ਕਾਰਨ ਪੱੁਛਿਆ | ਬੱੁਤ ਜ਼ਾਰੋ-ਜ਼ਾਰ ਰੋਂਦਿਆਂ ਬੋਲਿਆ, 'ਮੈਂ ਸ਼ਹਿਰ ਵਿਚ ਇਕ ਗਰੀਬ ਔਰਤ ਦੇ ਬੱਚਿਆਂ ਨੂੰ ਭੱੁਖ ਕਰਕੇ ਵਿਲਕਦਿਆਂ ਦੇਖ ਰਿਹਾ ਹਾਂ | ਮੈਂ ਇਹ ਦਿ੍ਸ਼ ਨਹੀਂ ਦੇਖ ਸਕਦਾ | ਮੇਰੀਆਂ ਅੱਖਾਂ ਵਿਚ ਨਾ ਚਾਹੁੰਦਿਆਂ ਹੋਇਆਂ ਵੀ ਹੰਝੂ ਆ ਗਏ | ਇਸੇ ਤਰ੍ਹਾਂ ਇਕ ਹੋਰ ਬੱਚੀ ਦੀ ਤਰਸਯੋਗ ਹਾਲਤ ਦੇਖ ਕੇ ਮੈਨੂੰ ਰੋਣਾ ਆ ਰਿਹਾ ਹੈ | ਉਹ ਲੜਕੀ ਆਪਣੇ ਘਰੋਂ ਕੁਝ ਵੇਚਣ ਲਈ ਨਿਕਲੀ ਸੀ ਪਰ ਠੋਕਰ ਲੱਗਣ ਨਾਲ ਉਸ ਦੇ ਸਿਰ 'ਤੇ ਰੱਖਿਆ ਛਾਬਾ ਡਿਗ ਪਿਆ | ਉਹ ਬੱਚੀ ਡਰਦੀ ਮਾਰੀ ਘਰ ਨਹੀਂ ਗਈ | ਬਾਹਰ ਸੜਕਾਂ 'ਤੇ ਘੁੰਮਦੀ ਰੋ-ਰੋ ਕੇ ਆਪਣੀਆਂ ਅੱਖਾਂ ਖਰਾਬ ਕਰ ਰਹੀ ਹੈ | ਪਿਆਰੀ ਬੁਲਬੁਲ! ਤੰੂ ਮੇਰੀਆਂ ਅੱਖਾਂ 'ਚੋਂ ਦੋਵੇਂ ਹੀਰੇ ਕੱਢ ਕੇ ਲੈ ਜਾ ਅਤੇ ਇਨ੍ਹਾਂ ਲੋੜਵੰਦ ਜੀਆਂ ਨੂੰ ਦੇ ਦੇਵੀਂ, ਤਾਂ ਜੋ ਉਨ੍ਹਾਂ ਦੀ ਗਰੀਬੀ ਕੱਟੀ ਜਾ ਸਕੇ |
ਇਸ ਤੋਂ ਰਾਜਕੁਮਾਰ ਦੇ ਬੱੁਤ ਨੇ ਆਪਣੇ 'ਤੇ ਲੱਗਾ ਸੋਨਾ ਵੀ ਉਸ ਨੇਕ ਬੁਲਬੁਲ ਰਾਹੀਂ ਗਰੀਬਾਂ ਨੂੰ ਦੇ ਦਿੱਤਾ | ਸੋ, ਪਿਆਰੇ ਬੱਚਿਓ! ਇਸ ਤਰ੍ਹਾਂ ਦਿਆਲੂ ਦਿਲ ਰਾਜਕੁਮਾਰ ਨੇ ਆਪਣੀ ਮੌਤ ਤੋਂ ਬਾਅਦ ਵੀ ਨੇਕ ਬੁਲਬੁਲ ਦੀ ਮਦਦ ਨਾਲ ਲੋਕਾਂ ਦਾ ਭਲਾ ਕਰ ਦਿੱਤਾ |

-ਮੋਬਾ: 98146-81444


ਖ਼ਬਰ ਸ਼ੇਅਰ ਕਰੋ

ਆਸਟ੍ਰੇਲੀਆ ਦੀ ਵਿਸ਼ਵ ਪ੍ਰਸਿੱਧ ਰਹੱਸਮਈ ਝੀਲ :ਬਲਿਊ ਲੇਕ

ਪਿਆਰੇ ਬਾਲ ਸਾਥੀਓ! ਜਦ ਵੀ ਤੁਸੀਂ ਫ਼ਿਲਮਾਂ, ਟੀ. ਵੀ., ਅਖ਼ਬਾਰ ਜਾਂ ਮੈਗਜ਼ੀਨ ਆਦਿ ਵਿਚ ਸਾਫ਼ ਹਰੇ, ਨੀਲੇ ਪਾਣੀਆਂ ਨਾਲ ਭਰਪੂਰ ਕੁਦਰਤੀ, ਮਨਮੋਹਕ ਦਿ੍ਸ਼ਾਂ ਵਾਲੀਆਂ ਝੀਲਾਂ ਦੇਖਦੇ ਹੋ ਤਾਂ ਤੁਹਾਡਾ ਮਨ ਜ਼ਰੂਰ ਹੀ ਗਦਗਦ ਹੁੰਦਾ ਹੋਵੇਗਾ | ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਦੁਨੀਆ ਵਿਚ ਕਈ ਅਜਿਹੀਆਂ ਝੀਲਾਂ ਵੀ ਹਨ ਜੋ ਕਿ ਖਾਸ ਹਾਲਤਾਂ ਸਦਕਾ ਰੰਗ ਬਦਲਦੀਆਂ ਹਨ ਜੋ ਕਿ ਸਭ ਲਈ ਖਿੱਚ ਦਾ ਕੇਂਦਰ ਬਣ ਚੱੁਕੀਆਂ ਹਨ ਅਤੇ ਆਓ ਅਸੀਂ ਸੰਸਾਰ ਦੀ ਅਨੋਖੀ ਅਤੇ ਆਪਣੇ ਪਾਣੀ ਦਾ ਰੰਗ ਬਦਲਣ ਵਾਲੀ ਪ੍ਰਸਿੱਧ ਝੀਲ ਬਲੂ ਲੇਕ ਬਾਰੇ ਜਾਣਦੇ ਹਾਂ | ਇਹ ਕੁਦਰਤੀ ਸੁੰਦਰਤਾ ਭਰਪੂਰ, ਅਨੋਖੀ ਝੀਲ ਆਸਟ੍ਰੇਲੀਆ ਦੇਸ਼ ਦੇ ਦੱਖਣੀ ਹਿੱਸੇ ਵਾਲੇ ਮਾਊਾਟ ਗੈਮਬਿਯਰ ਸਥਾਨ 'ਤੇ ਸਥਿਤ ਹੈ | ਇਹ ਝੀਲ ਲਗਪਗ 173 ਏਕੜ ਰਕਬੇ ਵਿਚ ਫੈਲੀ ਹੈ | ਝੀਲ ਦੀ ਵੱਧ ਤੋਂ ਵੱਧ ਡੰੂਘਾਈ 253 ਫੱੁਟ ਹੈ | ਇਸ ਝੀਲ ਦੀ ਸੁੰਦਰਤਾ, ਸਵੱਛਤਾ ਨੂੰ ਨਿਹਾਰਨ ਲਈ ਜਿਥੇ ਹਰ ਵਰ੍ਹੇ ਦੁਨੀਆ ਭਰ ਤੋਂ ਸੈਲਾਨੀ ਇਥੇ ਪੱੁਜਦੇ ਹਨ, ਉਥੇ ਹੀ ਇਸ ਝੀਲ ਨਾਲ ਜੁੜੇ ਅਨੋਖੇ, ਰਹੱਸਮਈ ਤੱਥ ਵੀ ਸਭ ਲਈ ਖਿੱਚ ਦਾ ਕੇਂਦਰ ਹਨ | ਇਸ ਝੀਲ ਦੇ ਕਰੀਬ 200 ਕਿਲੋਮੀਟਰ ਦੇ ਏਰੀਏ ਵਿਚ ਨਾ ਤਾਂ ਕੋਈ ਨਦੀ-ਨਾਲਾ ਅਤੇ ਨਾ ਹੀ ਕੋਈ ਤਲਾਬ ਜਾਂ ਚਸ਼ਮਾ ਵਗੈਰਾ ਹੈ | ਹੈਰਾਨੀ ਦੀ ਗੱਲ ਹੈ ਕਿ ਇਸ ਝੀਲ ਵਿਚ ਕੋਈ ਵੀ ਦਰਿਆ ਜਾਂ ਝਰਨਾ ਨਹੀਂ ਪੈਂਦਾ ਅਤੇ ਨਾ ਹੀ ਇਸ ਦੇ ਪਾਣੀਆਂ ਅੰਦਰ ਕੋਈ ਪਾਣੀ ਦਾ ਹੋਰ ਸਰੋਤ ਮਿਲ ਸਕਿਆ ਹੈ ਪਰ ਫਿਰ ਵੀ ਪਤਾ ਨਹੀਂ ਕੁਦਰਤ ਇਸ ਝੀਲ ਨੂੰ ਕਿਵੇਂ ਲਬਾਲਬ ਭਰ ਕੇ ਰੱਖਦੀ ਹੈ | ਇਸ ਝੀਲ ਵਿਚੋਂ ਪ੍ਰਤੀ ਦਿਨ 25 ਲੱਖ ਗੈਲਨ ਪਾਣੀ ਟੈਂਕੀਆਂ ਰਾਹੀਂ ਲੋਕਾਂ ਦੀ ਲੋੜ ਪੂਰਤੀ ਲਈ ਵੀ ਕੱਢਿਆ ਜਾਂਦਾ ਹੈ | ਫਿਰ ਵੀ ਇਸ ਦੇ ਪਾਣੀ ਦੀ ਸਤਹ ਘੱਟ ਨਹੀਂ ਹੁੰਦੀ | ਤੇਜ਼ ਗਰਮੀ ਦੇ ਮੌਸਮ ਵਿਚ ਜਦ ਅਕਸਰ ਨਦੀਆਂ, ਨਾਲੇ, ਤਲਾਬ ਅਤੇ ਝੀਲਾਂ ਦਾ ਪਾਣੀ ਦਾ ਪੱਧਰ ਘੱਟ ਹੋ ਜਾਂਦਾ ਹੈ ਪਰ ਇਸ ਝੀਲ 'ਤੇ ਭਰ ਗਰਮੀ, ਸੋਕੇ ਦਾ ਕੋਈ ਅਸਰ ਨਹੀਂ ਹੁੰਦਾ ਅਤੇ ਇਸ ਵਿਚ ਪਾਣੀ ਜਿਉਂ-ਤਿਉਂ ਹੀ ਭਰਿਆ ਰਹਿੰਦਾ ਹੈ | ਇਸ 'ਬਲੂ ਲੇਕ' ਨਾਮੀ ਝੀਲ ਨਾਲ ਹੋਰ ਵੀ ਰਾਜ਼ ਰਲਗੱਡ ਹਨ, ਜਿਵੇਂ ਇਸ ਦਾ ਪਾਣੀ ਕਈ ਰੰਗ ਬਦਲਦਾ ਹੈ | ਹਰ ਸਾਲ ਨਵੰਬਰ-ਦਸੰਬਰ ਮਹੀਨੇ ਪਾਣੀ ਦਾ ਰੰਗ ਗਹਿਰਾ ਨੀਲਾ ਹੁੰਦਾ ਹੈ ਅਤੇ ਜੂਨ ਵਿਚ ਪਾਣੀ ਦਾ ਰੰਗ ਹਰੀ-ਨੀਲੀ ਭਾਅ ਮਾਰਦਾ ਹੈ | ਸਰਦੀਆਂ ਦੇ ਮੌਸਮ ਵਿਚ ਜਦ ਗਹਿਰੀ ਧੁੰਦ ਛਾਈ ਰਹਿੰਦੀ ਹੈ ਤਾਂ ਝੀਲ ਦਾ ਪਾਣੀ ਕੇਸਰੀ ਰੰਗ ਦਾ ਹੋ ਜਾਂਦਾ ਹੈ ਅਤੇ ਸਰਦੀਆਂ ਉਪਰੰਤ ਫਿਰ ਪਾਣੀ ਦਾ ਰੰਗ ਕੁਦਰਤੀ ਨੀਲਾ ਹੋ ਜਾਂਦਾ ਹੈ | ਇਸ ਝੀਲ ਦਾ ਪਾਣੀ ਕਿਉਂ ਰੰਗ ਬਦਲਦਾ ਅਤੇ ਪਾਣੀ ਕਿਸ ਸਰੋਤ ਤੋਂ ਆਉਂਦਾ ਹੈ? ਇਹ ਰਾਜ਼ ਹਾਲੇ ਤੱਕ ਵਿਗਿਆਨੀਆਂ, ਲੋਕਾਂ ਲਈ ਅਣਸੁਲਝੀ ਪਹੇਲੀ ਦੀ ਤਰ੍ਹਾਂ ਹੀ ਹੈ | ਕੁਦਰਤੀ ਹਰਿਆਵਲ ਭਰਪੂਰ ਚੌਗਿਰਦੇ ਦੀ ਬੱੁਕਲ 'ਚ ਸਥਿਤ ਇਸ ਝੀਲ 'ਤੇ ਸੂਰਜ ਛੁਪਣ ਦਾ ਸੁੰਦਰ ਨਜ਼ਾਰਾ ਦੇਖਣ ਲਈ ਰੋਜ਼ਾਨਾ ਭਾਰੀ ਗਿਣਤੀ ਵਿਚ ਦਰਸ਼ਕ-ਸੈਲਾਨੀ ਉਚੇਚੇ ਤੌਰ 'ਤੇ ਪੱੁਜਦੇ ਹਨ, ਜਿਨ੍ਹਾਂ ਦੀ ਸਹੂਲਤ ਲਈ ਆਸਟ੍ਰੇਲੀਆ ਸਰਕਾਰ ਵਲੋਂ ਪਿਕਨਿਕ ਸਥਾਨ, ਪੱੁਛਗਿੱਛ ਦਫ਼ਤਰ, ਪਾਰਕਿੰਗ, ਖਾਣ-ਪੀਣ ਦੀਆਂ ਦੁਕਾਨਾਂ ਅਤੇ ਬੈਠਣ ਲਈ ਸ਼ੈੱਡ ਆਦਿ ਦੇ ਵਧੀਆ ਪ੍ਰਬੰਧ ਕੀਤੇ ਗਏ ਹਨ |

-ਕੋਟ ਈਸੇ ਖਾਂ (ਮੋਗਾ) | ਬਿ੍ਸਬੇਨ (ਆਸਟ੍ਰੇਲੀਆ | ਮੋਬਾ: 0061-451-784-997

ਕਵਿਤਾ: ਰੱਖੜੀ

ਬਾਕੀ ਤਿਉਹਾਰਾਂ ਨਾਲੋਂ ਹੈ ਇਹ ਤਾਂ ਬੜਾ ਪਵਿੱਤਰ ਤਿਉਹਾਰ |
ਰੱਖੜੀ ਦੇ ਇਸ ਗਾਨੇ ਵਿਚ, ਭੈਣ-ਭਰਾ ਦਾ ਗੁੰਦਿਆ ਪਿਆਰ |
ਭੈਣਾਂ ਦੀਆਂ ਸੱਧਰਾਂ ਵਾਲਾ, ਏਹਦੇ ਵਿਚ ਹੈ ਛੁਪਿਆ ਖਜ਼ਾਨਾ |
ਵੀਰਾਂ ਦੇ ਗੱੁਟ 'ਤੇ ਬੰਨ੍ਹਣ ਲਈ, ਬੜਾ ਕੀਮਤੀ ਇਹ ਹੈ ਗਾਨਾ |
ਭੈਣਾਂ ਵਲੋਂ ਵੀਰਾਂ ਦੇ ਲਈ, ਏਹਦੇ ਵਿਚ ਨੇ ਸ਼ੱੁਭ ਇੱਛਾਵਾਂ |
ਖਿੜੇ ਰਹਿਣ ਬਾਗ ਵੀਰਾਂ ਦੇ, ਉਹ ਵੀ ਇਹਦੇ ਵਿਚ ਨੇ ਦੁਆਵਾਂ |
ਇਹਦੇ ਰੰਗਾਂ ਵਾਂਗੰੂ ਰਹਿਣ, ਵੀਰਾਂ ਦੀ ਜ਼ਿੰਦਗੀ ਦੇ ਵਿਚ ਰੰਗ |
ਭਤੀਜੇ-ਭਤੀਜੀਆਂ ਕਰਨ ਤਰੱਕੀ, ਦੇਖਣ ਵਾਲਾ ਰਹਿ ਜਾਵੇ ਦੰਗ |
ਭੈਣਾਂ ਲਈ ਵੀ ਵੀਰਾਂ ਦੇ ਹੁੰਦੇ, ਬਹੁਤ ਹੀ ਉੱਚੇ-ਸੱੁਚੇ ਫਰਜ਼ |
ਉਹ ਵੀ ਸਾਨੂੰ ਰੱਖੜੀ ਹੈ ਦੱਸਦੀ, ਪੂਰੇ ਕਰਨੇ ਨੇ ਬਿਨਾਂ ਗਰਜ਼ |
ਭੈਣ-ਭਰਾ ਦਾ ਪਾਕਿ ਜੋ ਰਿਸ਼ਤਾ, ਜਿਹੜੇ ਲੋਕੀਂ ਸਮਝ ਨੇ ਲੈਂਦੇ |
'ਅਮਰੀਕ ਤਲਵੰਡੀ' ਵਾਲੇ ਦੇ ਵਾਂਗੰੂ, ਭੈਣ ਤੋਂ ਜਾਨ ਵਾਰਦੇ ਰਹਿੰਦੇ |

-ਅਮਰੀਕ ਸਿੰਘ ਤਲਵੰਡੀ ਕਲਾਂ,
ਗਿੱਲ ਨਗਰ, ਗਲੀ ਨੰ: 13, ਮੱੁਲਾਂਪੁਰ ਦਾਖਾ (ਲੁਧਿਆਣਾ) | ਮੋਬਾ: 94635-42896

ਆਓ ਜਾਣੀਏ ਦੁਨੀਆ ਦੇ ਸਭ ਤੋਂ ਵੱਡੇ ਰੇਲਵੇ ਸਟੇਸ਼ਨ ਬਾਰੇ

ਪਿਆਰੇ ਬੱਚਿਓ, ਦੁਨੀਆ ਦਾ ਸਭ ਤੋਂ ਵੱਡਾ ਰੇਲਵੇ ਸਟੇਸ਼ਨ ਪਾਰਕ ਐਵੇਨਿਊ 43ਵੀਂ ਸਟਰੀਟ, ਨਿਊਯਾਰਕ ਸਿਟੀ 'ਦਾ ਗਰੈਂਡ ਸੈਂਟਰਲ ਟਰਮੀਨਲ' ਹੈ | ਇਸ ਰੇਲਵੇ ਸਟੇਸ਼ਨ ਦੀਆਂ ਦੋਵੇਂ ਮੰਜ਼ਿਲਾਂ ਦਾ ਖੇਤਰਫਲ 48 ਏਕੜ ਹੈ | ਇਸ ਰੇਲਵੇ ਸਟੇਸ਼ਨ ਦੀ ਉਪਰਲੀ ਛੱਤ 'ਤੇ 41 ਰੇਲ ਮਾਰਗ ਅਤੇ ਹੇਠਲੀ 'ਤੇ 26 ਰੇਲ ਮਾਰਗ ਹਨ | ਇਥੇ ਹਰ ਰੋਜ਼ 550 ਰੇਲ ਗੱਡੀਆਂ 1 ਲੱਖ 80 ਹਜ਼ਾਰ ਮੁਸਾਫਿਰਾਂ ਨੂੰ ਸਫ਼ਰ ਕਰਵਾਉਂਦੀਆਂ ਹਨ | 3 ਜੁਲਾਈ, 1947 ਨੂੰ ਇਸ ਰੇਲਵੇ ਸਟੇਸ਼ਨ ਤੋਂ 2,52,288 ਵਿਅਕਤੀ ਆਏ ਅਤੇ ਗਏ ਸਨ, ਜੋ ਹੁਣ ਤੱਕ ਦਾ ਦੁਨੀਆ ਦਾ ਸਭ ਤੋਂ ਵੱਡਾ ਰਿਕਾਰਡ ਹੈ |

-ਕੇ. ਐਸ. ਅਮਰ,
ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ) |

ਬਾਲ ਕਵਿਤਾ: ਭਵਿੱਖ

ਨਾਂਅ ਜੱਗ 'ਤੇ ਜੇ ਚਮਕਾਉਣਾ ਚਾਹੁੰਦੇ,
ਮਗਰੋਂ ਨਹੀਂ ਜੇ ਪਛਤਾਉਣਾ ਚਾਹੁੰਦੇ |
ਗੌਰ ਫਰਮਾਓ ਕੁਝ ਗੱਲਾਂ 'ਤੇ,
ਰਾਹ ਜ਼ਿੰਦਗੀ ਦਾ ਜੇ ਰੁਸ਼ਨਾਉਣਾ ਚਾਹੁੰਦੇ |
ਭਵਿੱਖ ਜੇ ਆਪਣਾ ਬਣਾਉਣਾ ਚਾਹੁੰਦੇ |
ਤਰੱਕੀ ਲਈ ਮੱੁਖ ਦੋ ਨੇ ਗੱਲਾਂ,
ਇਕ ਪੜ੍ਹਾਈ, ਦੂਜਾ ਸਮਾਂ ਅਨਮੱੁਲਾ |
ਸਮਾਂ ਸਾਰਣੀ ਰੱਖੋ ਧਿਆਨ 'ਚ,
ਖੁਸ਼ੀਆਂ ਜੇ ਹੋ ਪਾਉਣਾ ਚਾਹੁੰਦੇ |
ਭਵਿੱਖ ਜੇ ਆਪਣਾ ਬਣਾਉਣਾ ਚਾਹੁੰਦੇ |
ਰਫ਼ਤਾਰ ਨਾਲੋਂ ਹੈ ਦਿਸ਼ਾ ਜ਼ਰੂਰੀ,
ਸਹੀ ਦਿਸ਼ਾ ਬਿਨਾਂ ਜ਼ਿੰਦਗੀ ਅਧੂਰੀ |
ਅੱਗਾ ਦੌੜ, ਪਿੱਛਾ ਚੌੜ ਨਹੀਂ ਕਰਨਾ,
ਕਾਮਯਾਬੀ ਜੇ ਤੁਸੀਂ ਪਾਉਣਾ ਚਾਹੁੰਦੇ |
ਭਵਿੱਖ ਜੇ ਆਪਣਾ ਬਣਾਉਣਾ ਚਾਹੁੰਦੇ |
ਜ਼ਿੰਦਗੀ ਦਾ ਇਕ ਟੀਚਾ ਮਿਥ ਲਓ,
ਸਾਰੇ ਵਿਸ਼ਿਆਂ 'ਤੇ ਧਿਆਨ ਨਿੱਤ ਦਓ |
ਇਕ-ਇਕ ਪੌੜੀ ਚੜ੍ਹਦੇ ਜਾਓ |
ਮੰਜ਼ਿਲ ਜੇ ਤੁਸੀਂ ਪਾਉਣਾ ਚਾਹੁੰਦੇ,
ਭਵਿੱਖ ਜੇ ਆਪਣਾ ਬਣਾਉਣਾ ਚਾਹੁੰਦੇ |

-ਰਮਨਪ੍ਰੀਤ ਕੌਰ ਢੱੁਡੀਕੇ,
-ਪਿੰਡ ਤੇ ਡਾਕ: ਢੱੁਡੀਕੇ (ਮੋਗਾ)-142053. ਮੋਬਾ: 99146-89690

ਬੁਝਾਰਤਾਂ-14

ਅੱਠੇ ਪਹਿਰ ਇਹ ਕੈਦ 'ਚ ਰਹਿੰਦੀ,
ਫਿਰ ਵੀ ਕਦੇ ਚੱੁਪ ਨਾ ਰਹਿੰਦੀ |
ਪਹਿਰੇਦਾਰ ਨਾ 'ਕੱਲਾ-ਕਹਿਰਾ,
ਬੱਤੀ ਬੰਦਿਆਂ ਦਾ ਹੈ ਪਹਿਰਾ |
ਪਹਿਰੇਦਾਰ ਨੇ ਬੜੇ ਹੀ ਤਿੱਖੇ,
ਕੱਪੜੇ ਉਨ੍ਹਾਂ ਨੇ ਪਾਏ ਚਿੱਟੇ |
ਜਦ ਇਹ ਜਾਵੇ ਹੱਦੋਂ ਬਾਹਰ,
ਜ਼ਖਮੀ ਕਰ ਦੇਣ ਪਹਿਰੇਦਾਰ |
ਕਦੇ ਨਾ ਇਹ ਪੱਟੀ ਕਰਾਵੇ,
ਜ਼ਖ਼ਮ ਆਪੇ ਠੀਕ ਹੋ ਜਾਵੇ |
ਉੱਤੋਂ ਪੈਣ ਲੱਗੀ ਹੈ ਰਾਤ,
ਬੱੁਝੋ ਬੱਚਿਓ ਮੇਰੀ ਬਾਤ | —f—
ਯਾਦ ਰੱਖਿਓ ਤੁਸੀਂ ਇਹਦਾ ਉੱਤਰ,
ਇਹ ਹੈ 'ਜੀਭ' ਪਿਆਰੇ ਪੱੁਤਰ |

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) | ਮੋਬਾ: 99159-95505

ਬਾਲ ਸਾਹਿਤ

ਅਮਰਜੀਤ ਕੌ ਾਕੇ ਦੀਆਂ ਪੰਜ ਬਾਲ ਪੁਸਤਕਾਂ
ਸੰਪਰਕ : 98142-31698

ਪ੍ਰੋੜ੍ਹ ਪੰਜਾਬੀ ਸ਼ਾਇਰੀ ਦੇ ਖੇਤਰ ਵਿਚ ਨਿਵੇਕਲਾ ਸਥਾਨ ਰੱਖਣ ਵਾਲਾ ਅਮਰਜੀਤ ਕੌਾਕੇ ਪੰਜਾਬੀ ਬਾਲ ਸਾਹਿਤ ਵਿਚ ਵੀ ਇਕ ਜਾਣਿਆ-ਪਛਾਣਿਆ ਨਾਂਅ ਹੈ | ਉਸ ਦੀਆਂ ਪੰਜ ਨਵ ਪ੍ਰਕਾਸ਼ਿਤ ਪੁਸਤਕਾਂ ਮੇਰੇ ਸਨਮੁੱਖ ਹਨ |
ਕੌਾਕੇ ਦੀਆਂ ਪਹਿਲੀਆਂ ਤਿੰਨ ਪੁਸਤਕਾਂ ਬਾਲ-ਕਵਿਤਾ ਦੀ ਵੰਨਗੀ ਨਾਲ ਸਬੰਧਤ ਹਨ | ਪਹਿਲੀ ਪੁਸਤਕ 'ਕੁੜੀਆਂ ਚਿੜੀਆਂ' ਪੰਜਾਬੀ ਵਿਚ ਨਰਸਰੀ ਗੀਤਾਂ ਦੀ ਘਾਟ ਨੂੰ ਪੂਰਾ ਕਰਦੀ ਹੋਈ ਬਾਲ-ਮਨਾਂ ਵਿਚ ਪੜ੍ਹਨ-ਰੁਚੀਆਂ ਨੂੰ ਹੁਲਾਰਾ ਦਿੰਦੀ ਹੈ | ਇਸ ਪੁਸਤਕ ਵਿਚਲੀਆਂ 'ਕੁੜੀਆਂ ਚਿੜੀਆਂ', 'ਤੋਤੇ ਦੀ ਉਡਾਰੀ', 'ਨਿੱਕੇ-ਨਿੱਕੇ ਤਾਰੇ', 'ਸੈਰ', 'ਉਡਦਾ ਜਾਵਾਂ', 'ਬੱਦਲੋ ਬੱਦਲੋ', 'ਰੁੱਖ', 'ਪਾਣੀ' ਆਦਿ ਕਵਿਤਾਵਾਂ ਪੰਛੀਆਂ ਨਾਲ ਪ੍ਰੇਮ ਕਰਨ, ਸੈਰ ਦੇ ਮਹੱਤਵ ਅਤੇ ਪ੍ਰਕ੍ਰਿਤਕ-ਪੂੰਜੀ ਨੂੰ ਸਾਂਭਣ ਦੇ ਸੁਨੇਹੇ ਦਿੰਦੀਆਂ ਹਨ | ਦੂਜੀ ਪੁਸਤਕ 'ਕੁਕੜੂ ਘੜੂੰ' ਵਿਚੋਂ ਜੀਵਨ-ਮੁੱਲਾਂ ਦੀ ਉਸਾਰੀ ਦੇ ਅਜਿਹੇ ਸੁਨੇਹੇ ਮਿਲਦੇ ਹਨ, ਜਿਨ੍ਹਾਂ ਨਾਲ ਬੱਚੇ ਭਵਿੱਖ ਦੇ ਚੰਗੇ ਨਾਗਰਿਕ ਬਣ ਸਕਣ | ਜਿਵੇਂ ਕਿ ਨਾਂਅ ਤੋਂ ਹੀ ਸੰਕੇਤ ਮਿਲ ਜਾਂਦਾ ਹੈ, ਤੀਜੀ ਪੁਸਤਕ 'ਵਾਤਾਵਰਨ ਬਚਾਅ' ਪੁਸਤਕ ਵਿਚਲੀ ਲੰਮੀ ਕਵਿਤਾ ਚੌਗਿਰਦੇ ਵਿਚ ਪ੍ਰਦੂਸ਼ਣ ਦੇ ਖ਼ਾਤਮੇ ਉਪਰ ਬਲ ਦਿੰਦੀ ਹੋਈ ਪਾਠਕਾਂ ਵਿਚ ਕੁਦਰਤੀ ਸੋਮਿਆਂ ਪ੍ਰਤੀ ਚੇਤਨਾ ਦਾ ਸੰਚਾਰ ਕਰਦੀ ਹੈ | ਇਨ੍ਹਾਂ ਤਿੰਨਾਂ ਪੁਸਤਕਾਂ ਦੇ ਕ੍ਰਮਵਾਰ 24-24 ਪੰਨੇ ਹਨ ਅਤੇ ਮੁੱਲ 50-50 ਰੁਪਏ ਪ੍ਰਤੀ ਪੁਸਤਕ ਹੈ | ਅਗਲੀਆਂ ਦੋਵੇਂ ਪੁਸਤਕਾਂ ਭਾਰਤ ਦੇ ਵੱਖ-ਵੱਖ ਸੂਬਿਆਂ ਨਾਲ ਸਬੰਧਤ ਹਨ | ਪਹਿਲੀ ਪੁਸਤਕ 'ਲੱਕੜ ਦੀ ਕੁੜੀ' ਵਿਚਲੀਆਂ 'ਸੇਰ ਨੂੰ ਸਵਾ ਸੇਰ', 'ਪਾਟੀ ਹੋਈ ਚਾਦਰ', 'ਰੰਗ ਬਰੰਗੇ ਫਲਾਂ ਦੀ ਕਰਾਮਾਤ', 'ਲੱਕੜ ਦੀ ਕੁੜੀ' ਅਤੇ 'ਘਮੰਡੀ ਸਾਧੂ' ਆਦਿ ਲੋਕ ਕਹਾਣੀਆਂ ਦਿਲਚਸਪ ਵਿਸ਼ਾ ਵਸਤੂ ਅਤੇ ਸ਼ਿਲਪੀ ਗੁਣਾਂ ਸਦਕਾ ਬਾਲ ਪਾਠਕ ਦੀ ਜਿਗਿਆਸਾ ਬਣਾਈ ਰੱਖਦੀਆਂ ਹਨ, ਜਦੋਂ ਕਿ ਪੁਸਤਕ 'ਮਖ਼ਮਲ ਦੇ ਪੱਤੇ' ਵਿਚਲੀਆਂ ਕਹਾਣੀਆਂ ਸਾਦਗੀ ਅਤੇ ਸਹਿਜ ਚਾਲ ਨਾਲ ਚੱਲਦੀਆਂ ਹਨ | 'ਮਖ਼ਮਲ ਦੇ ਪੱਤੇ', 'ਚਾਰ ਸਵਾਲ' ਅਤੇ 'ਭੋਲੀ ਅਤੇ ਮਤਰੇਈ ਮਾਂ' ਕਹਾਣੀਆਂ ਚਮਤਕਾਰੀ ਅੰਸ਼ਾਂ ਨਾਲ ਭਰਪੂਰ ਹਨ ਅਤੇ ਬਾਲਾਂ ਨੂੰ ਚੰਗੇ ਗੁਣਾਂ ਦਾ ਧਾਰਣੀ ਬਣਨ ਦਾ ਉਪਦੇਸ਼ ਦਿੰਦੀਆਂ ਹਨ | ਇਨ੍ਹਾਂ ਦੋਵਾਂ ਪੁਸਤਕਾਂ ਦਾ ਮੁੱਲ 50 ਰੁਪਏ ਪ੍ਰਤੀ ਪੁਸਤਕ ਹੈ ਅਤੇ ਪੰਨੇ 32-32 ਹਨ |
ਇਹ ਪੁਸਤਕਾਂ ਪੰਜਾਬੀ ਸਾਹਿਤ ਪਬਲੀਕੇਸ਼ਨ ਬਾਲੀਆਂ (ਸੰਗਰੂਰ) ਵਲੋਂ ਢੁਕਵੇਂ ਚਿੱਤਰਾਂ ਸਮੇਤ, ਸੋਹਣੇ ਢੰਗ ਨਾਲ ਛਾਪੀਆਂ ਗਈਆਂ ਹਨ |

-ਦਰਸ਼ਨ ਸਿੰਘ 'ਆਸ਼ਟ' (ਡਾ:)
ਮੋਬਾ: 98144-23703

ਬਾਲ ਨਾਵਲ-77; ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਨਤੀਜੇ ਦਾ ਪਤਾ ਲੱਗਣ 'ਤੇ ਮਾਤਾ ਜੀ, ਸਿਧਾਰਥ ਅਤੇ ਮੇਘਾ ਦੀ ਖੁਸ਼ੀ ਮਿਉਂਦੀ ਨਹੀਂ ਸੀ | ਸਿਧਾਰਥ ਦਾ ਨਤੀਜਾ ਸੁਣਨ ਤੋਂ ਬਾਅਦ ਖੁਸ਼ੀ ਵਿਚ ਨੱਚਣ ਲੱਗ ਪਿਆ | ਨੱਚਦਿਆਂ-ਨੱਚਦਿਆਂ ਹੀ ਉਸ ਨੇ ਹਰੀਸ਼ ਨੂੰ ਫੋਨ ਕੀਤਾ, 'ਹਾਂ ਬਈ ਛੋਟੇ ਭਾਈ, ਅੱਜ ਮੈਂ ਬਹੁਤ ਖੁਸ਼ ਹਾਂ | ਮੈਂ ਹੀ ਨਹੀਂ, ਮੇਰੇ ਤੋਂ ਜ਼ਿਆਦਾ ਤੇਰੇ ਮਾਤਾ ਜੀ ਅਤੇ ਤੇਰੀ ਭਾਬੀ ਖੁਸ਼ ਹਨ | ਹੁਣ ਤੰੂ ਛੇਤੀ ਤੋਂ ਛੇਤੀ ਐਮ. ਡੀ. ਵਿਚ ਦਾਖਲਾ ਲੈ ਲੈ | ਇਹ ਮੈਂ ਹੀ ਨਹੀਂ ਕਹਿ ਰਿਹਾ, ਸਗੋਂ ਮਾਤਾ ਜੀ ਅਤੇ ਮੇਘਾ ਵੀ ਕਹਿ ਰਹੇ ਹਨ |'
'ਠੀਕ ਹੈ ਵੀਰ ਜੀ, ਮੈਂ ਐਮ. ਡੀ. ਦੇ ਦਾਖਲੇ ਦੀ ਪੂਰੀ ਤਿਆਰੀ ਕਰ ਰਿਹਾ ਹਾਂ | ਮਿਹਨਤ ਦੇ ਨਾਲ-ਨਾਲ ਤੁਹਾਡਾ ਸਾਰਿਆਂ ਦਾ ਅਸ਼ੀਰਵਾਦ ਅਤੇ ਸ਼ੱੁਭ ਇੱਛਾਵਾਂ ਵੀ ਮੇਰੇ ਨਾਲ ਹਨ | ਇਸ ਕਰਕੇ ਮੈਨੂੰ ਪੂਰੀ ਉਮੀਦ ਹੈ ਕਿ ਐਮ. ਡੀ. ਵਿਚ ਦਾਖਲਾ ਜ਼ਰੂਰ ਮਿਲ ਜਾਵੇਗਾ |'
'ਸਾਡੀਆਂ ਸ਼ੱੁਭ-ਇੱਛਾਵਾਂ ਤਾਂ ਮਹੇਸ਼ਾ ਤੇਰੇ ਨਾਲ ਹਨ | ਐਹ ਲੈ, ਮਾਤਾ ਜੀ ਨਾਲ ਗੱਲ ਕਰ |'
'ਕਰਾਓ ਜੀ', ਹਰੀਸ਼ ਨੇ ਖੁਸ਼ ਹੁੰਦਿਆਂ ਕਿਹਾ |
'ਹੈਲੋ', ਮਾਤਾ ਜੀ ਬੋਲੇ |
'ਪੈਰੀਂ ਪੈਨਾ, ਮਾਤਾ ਜੀ |'
'ਬੇਟੇ, ਬਹੁਤ-ਬਹੁਤ ਮੁਬਾਰਕਾਂ | ਤੰੂ ਸਾਡੇ ਸਾਰਿਆਂ ਦਾ ਸਿਰ ਉੱਚਾ ਕਰ ਦਿੱਤੈ |'
'ਇਹ ਸਾਰਾ ਕੁਝ ਤੁਹਾਡੇ ਅਤੇ ਵੀਰ ਜੀ-ਭਾਬੀ ਜੀ ਕਰਕੇ ਹੀ ਸੰਭਵ ਹੋਇਐ |'
'ਨਹੀਂ, ਇਹ ਸਾਡੇ ਕਰਕੇ ਨਹੀਂ, ਸਗੋਂ ਤੇਰੀ ਸਖ਼ਤ ਮਿਹਨਤ ਸਦਕਾ ਹੀ ਹੋਇਐ | ਹੁਣ ਹੋਰ ਮਜ਼ਾ ਤਾਂ ਆਏਗਾ ਜਦੋਂ ਤੈਨੂੰ ਐਮ. ਡੀ. ਵਿਚ ਸੀਟ ਮਿਲ ਜਾਵੇਗੀ ਅਤੇ ਉਸ ਤੋਂ ਵੀ ਜ਼ਿਆਦਾ ਸਾਡਾ ਸਾਰਿਆਂ ਦਾ ਸਿਰ ਉੱਚਾ ਉਦੋਂ ਹੋਵੇਗਾ ਜਦੋਂ ਸਾਡਾ ਬੇਟਾ ਐਮ. ਡੀ. ਪਾਸ ਕਰਕੇ ਵੱਡਾ ਡਾਕਟਰ ਬਣ ਕੇ ਸਾਡੇ ਕੋਲ ਆਵੇਗਾ |'
'ਠੀਕ ਹੈ ਮਾਤਾ ਜੀ, ਤੁਸੀਂ ਬਸ ਇਸੇ ਤਰ੍ਹਾਂ ਆਸ਼ੀਰਵਾਦ ਦੇਈ ਜਾਣਾ ਅਤੇ ਆਪਣਾ ਪਿਆਰ ਭਰਿਆ ਹੱਥ ਮੇਰੇ ਸਿਰ 'ਤੇ ਰੱਖੀ ਰੱਖਣਾ |'
'ਉਹ ਤੇ ਹਮੇਸ਼ਾ ਲਈ ਤੇਰੇ ਨਾਲ ਐ | ਚੰਗਾ ਫਿਰ ਮੈਂ ਫੋਨ ਰੱਖਦੀ ਹਾਂ, ਤੇਰੀ ਪੜ੍ਹਾਈ ਦਾ ਹਰਜ਼ ਨਾ ਹੋ ਰਿਹਾ ਹੋਵੇ | ਹਾਂ ਸੱਚ, ਪੜ੍ਹਾਈ ਦੇ ਨਾਲ-ਨਾਲ ਆਪਣੀ ਸਿਹਤ ਦਾ ਵੀ ਖਿਆਲ ਰੱਖੀਂ | ਖੁਰਾਕ ਪੂਰੀ ਖਾਂਦਾ ਰਹੀਂ |'
'ਠੀਕ ਹੈ ਮਾਤਾ ਜੀ, ਚੰਗਾ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ |'
'ਸਤਿ ਸ੍ਰੀ ਅਕਾਲ ਬੇਟੇ | ਮੇਘਾ ਵੀ ਤੈਨੂੰ ਪਿਆਰ ਅਤੇ ਆਸ਼ੀਰਵਾਦ ਭੇਜ ਰਹੀ ਐ |'
'ਉਨ੍ਹਾਂ ਨੂੰ ਵੀ ਮੇਰਾ ਪੈਰੀਂ ਪੈਣਾ ਕਹਿਣਾ |'
'ਠੀਕ ਹੈ ਬੇਟੇ, ਜਿਊਾਦੇ ਰਹੋ, ਜਵਾਨੀਆਂ ਮਾਣੋ |'
ਹਰੀਸ਼ ਦੇ ਐਮ. ਡੀ. ਦੇ ਟੈਸਟ ਦੇ ਪੇਪਰ ਹੋ ਗਏ ਅਤੇ ਉਸ ਤੋਂ ਬਾਅਦ ਨਤੀਜਾ ਵੀ ਛੇਤੀ ਆ ਗਿਆ | ਹਰੀਸ਼ ਦਾ ਰੈਂਕ ਵਧੀਆ ਆ ਗਿਆ | ਉਸ ਨੂੰ ਕਲੀਨੀਕਲ ਦੀਆਂ ਉਪਰਲੇ ਦਰਜੇ ਦੀਆਂ ਲਾਈਨਾਂ ਜਿਵੇਂ ਮੈਡੀਸਨ, ਰੇਡੀਓਲੋਜੀ, ਪੈਥੌਲੋਜੀ, ਐਨਸਥੀਸੀਆ ਆਦਿ ਵਿਚ ਦਾਖਲਾ ਮਿਲ ਸਕਦਾ ਸੀ |
ਹਰੀਸ਼ ਦਾ ਮਨ ਭਾਉਂਦਾ ਵਿਸ਼ਾ ਮੈਡੀਸਨ ਸੀ | ਉਸ ਨੂੰ ਕਾਊਾਸਲਿੰਗ ਤੋਂ ਬਾਅਦ ਮੈਡੀਸਨ ਵਿਚ ਦਾਖਲਾ ਮਿਲ ਗਿਆ | ਉਹ ਵੀ ਉਸ ਦੇ ਆਪਣੇ ਕਾਲਜ ਵਿਚ | ਹਰੀਸ਼ ਦੇ ਮਨ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋ ਰਹੀਆਂ ਸਨ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-404, ਗ੍ਰੀਨ ਐਵੇਨਿਊ, ਅੰਮਿ੍ਤਸਰ-143001. ਮੋਬਾ: 98889-24664

ਬਾਲ ਗੀਤ: ਚਿੜੀ

ਕਿੰਨੀ ਸੋਹਣੀ ਪਿਆਰੀ-ਪਿਆਰੀ,
ਕੋਮਲ-ਕੋਮਲ ਖੰਭਾਂ ਵਾਲੀ |
ਛੋਟੀਆਂ-ਛੋਟੀਆਂ ਇਸ ਦੀਆਂ ਅੱਖਾਂ,
ਪਲਕਾਂ ਝਪਕੇ ਵਾਰੀ-ਵਾਰੀ |
ਕਿੰਨੀ ਸੋਹਣੀ ਪਿਆਰੀ-ਪਿਆਰੀ |
ਜਦ ਚੀਂ-ਚੀਂ ਕਰਕੇ ਗਾਉਂਦੀ ਆ,
ਕੋਈ ਮਿੱਠਾ ਗੀਤ ਸੁਣਾਉਂਦੀ ਆ |
ਸੁਣ ਸ਼ੋਰ ਜਾਂਦੀ ਮਾਰ ਉਡਾਰੀ,
ਕਿੰਨੀ ਸੋਹਣੀ ਪਿਆਰੀ-ਪਿਆਰੀ |
ਦਾਣਾ-ਦਾਣਾ ਕਰ ਚੁਗ ਲਿਆਵੇ,
ਆਪਣੇ ਨੰਨ੍ਹੇ ਬੋਟਾਂ ਨੂੰ ਖੁਆਵੇ |
ਨੰਨ੍ਹੇ ਬੋਟਾਂ ਦੀ ਉਹ ਮਾਂ ਪਿਆਰੀ,
ਕਿੰਨੀ ਸੋਹਣੀ ਪਿਆਰੀ-ਪਿਆਰੀ |
ਤੀਲਾ-ਤੀਲਾ ਕਰ ਚੁਗ ਲਿਆਉਂਦੀ,
ਆਪਣਾ ਘਰ ਹੈ ਆਪ ਬਣਾਉਂਦੀ |
ਦਿਨ ਭਰ ਕਰਦੀ ਮਿਹਨਤ ਭਾਰੀ,
ਕਿੰਨੀ ਸੋਹਣੀ ਪਿਆਰੀ-ਪਿਆਰੀ |
ਆਓ ਰਲ-ਮਿਲ ਕਰੀਏ ਹੀਲਾ,
ਪੰਛੀ ਬਚਾਉਣ ਦਾ ਕਰੋ ਵਸੀਲਾ |
ਇਹ ਨੇ ਕੁਦਰਤ ਦੀ ਸਰਦਾਰੀ,
ਕਿੰਨੀ ਸੋਹਣੀ ਪਿਆਰੀ-ਪਿਆਰੀ |

-ਵੀਨਾ 'ਸਾਮਾ',
ਪਿੰਡ ਢਾਬਾਂ ਕੋਕਰੀਆਂ, ਤਹਿ: ਅਬੋਹਰ (ਫਾਜ਼ਿਲਕਾ) | ਮੋਬਾ: 91155-89290

ਬਾਲ ਕਹਾਣੀ: ਦਿ੍ੜ੍ਹ ਇਰਾਦਾ

ਦੀਪੂ ਦੇ ਘਰ ਦੀ ਮਾਲੀ ਹਾਲਤ ਭਾਵੇਂ ਬਹੁਤ ਮਾੜੀ ਸੀ | ਇਕ ਵਕਤ ਰੋਟੀ ਪੱਕਦੀ ਸੀ ਅਤੇ ਦੂਜੇ ਵਕਤ ਰੋਟੀ ਦਾ ਫਿਕਰ ਹੁੰਦਾ ਸੀ | ਪਰ ਉਹਦੇ ਸੁਪਨੇ ਬਹੁਤ ਵੱਡੇ ਸਨ |
ਇਕ ਦਿਨ ਅਚਾਨਕ ਉਹਦੀ ਮਾਂ ਬਹੁਤ ਬਿਮਾਰ ਹੋ ਗਈ | ਦੀਪੂ ਦੇ ਪਿਤਾ ਨੇ ਆਂਢ-ਗੁਆਂਢ ਕੋਲੋਂ ਮਦਦ ਮੰਗੀ ਪਰ ਕੋਈ ਵੀ ਮਦਦ ਲਈ ਅੱਗੇ ਨਾ ਆਇਆ | ਫਿਰ ਦੀਪੂ ਦੇ ਪਿਤਾ ਨੇ ਫਟਾਫਟ ਪੱਠਿਆਂ ਵਾਲਾ ਰੇਹੜਾ ਕੱਢਿਆ ਅਤੇ ਉਹ ਸਾਰੇ ਉਸ ਦੀ ਮਾਂ ਨੂੰ ਰੇਹੜੇ ਉੱਤੇ ਪਾ ਕੇ ਵੱਡੇ ਹਸਪਤਾਲ ਵੱਲ ਨੂੰ ਲੈ ਕੇ ਦੌੜ ਪੈਂਦੇ ਹਨ | ਡਾਕਟਰ ਅੱਗੇ ਹੱਥ ਜੋੜ ਕੇ ਕਹਿੰਦੇ ਹਨ ਕਿ ਡਾਕਟਰ ਸਾਹਬ, ਮੇਰੀ ਪਤਨੀ ਨੂੰ ਬਚਾ ਲਵੋ, ਜੇ ਇਹਨੂੰ ਕੁਝ ਹੋ ਗਿਆ ਤਾਂ ਮੇਰੇ ਦੋਵੇਂ ਬੱਚੇ ਰੁਲ ਜਾਣਗੇ | ਡਾਕਟਰ ਕਹਿੰਦਾ ਇਲਾਜ ਤਾਂ ਮੈਂ ਕਰ ਦਊਾ ਪਰ ਇਹ ਦੱਸ ਤੇਰੇ ਕੋਲ ਆਪਣੀ ਪਤਨੀ ਦਾ ਇਲਾਜ ਕਰਵਾਉਣ ਲਈ ਪੈਸੇ ਹੈ ਜਾਂ ਨਹੀ? 
ਉਹ ਆਪਣੀ ਜੇਬ ਵਿਚ ਹੱਥ ਮਾਰਦਾ ਹੈ | ਉਸ ਦੀ ਜੇਬ ਵਿਚੋਂ ਡੇਢ ਸੌ ਰੁਪਿਆ ਨਿਕਲਦਾ ਹੈ | ਡਾਕਟਰ ਫਿਰ ਕਹਿੰਦਾ ਹੈ ਜਿੱਥੇ ਤੂੰ ਆਪਣੀ ਪਤਨੀ ਨੂੰ ਲੈ ਕੇ ਆਇਆ ਹੈਂ, ਉਥੇ ਇਲਾਜ ਕਰਵਾਉਣ ਦੀ ਤੇਰੀ ਹੈਸੀਅਤ ਨਹੀਂ ਹੈ | ਇੱਥੇ ਜਾਨ ਰਹਿਮ ਨਹੀਂ, ਪੈਸਾ ਬਚਾਉਂਦਾ ਹੈ | ਪੈਸੇ ਜਮ੍ਹਾਂ ਹੋਣ ਦੇ ਬਾਅਦ ਹੀ ਇਲਾਜ ਸ਼ੁਰੂ ਹੋਵੇਗਾ |
ਦੀਪੂ ਅਤੇ ਦੀਪੂ ਦੇ ਪਿਤਾ ਜੀ ਨੂੰ ਪੈਸੇ ਦਾ ਪ੍ਰਬੰਧ ਕਰਦਿਆਂ ਬਹੁਤ ਦੇਰ ਲੱਗ ਗਈ | ਏਨੇ ਚਿਰ ਨੂੰ ਦੀਪੂ ਦੀ ਮਾਂ ਦਮ ਤੋੜ ਚੁੱਕੀ ਹੁੰਦੀ ਹੈ | ਦੀਪੂ ਦੇ ਪਿਤਾ ਅਤੇ ਉਹਦੀ ਭੈਣ ਬਹੁਤ ਰੋ ਰਹੇ ਹੁੰਦੇ ਹਨ | ਪਰ ਦੀਪੂ ਡਾਕਟਰ ਦੇ ਮੂੰਹ ਵੱਲ ਬਹੁਤ ਹੀ ਗੁੱਸੇ ਨਾਲ ਵੇਖ ਰਿਹਾ ਹੁੰਦਾ ਹੈ | 'ਤੇਰੀ ਇੰਨੀ ਹਿੰਮਤ ਕਿ ਤੂੰ ਮੈਨੂੰ ਅੱਖਾਂ ਕੱਢੇਂ', ਡਾਕਟਰ ਦੀਪੂ ਨੂੰ ਧੱਕਾ ਦੇ ਕੇ ਕਹਿੰਦਾ ਹੈ | ਡਾਕਟਰ ਨੇ ਕਰਮਚਾਰੀਆਂ ਨੂੰ ਬੁਲਾ ਕੇ ਉਨ੍ਹਾਂ ਨੂੰ ਬਾਹਰ ਕੱਢਣ ਲਈ ਕਹਿ ਦਿੱਤਾ | ਦੀਪੂ ਗੁੱਸੇ ਨਾਲ ਬੋਲਦਾ ਹੈ, 'ਡਾਕਟਰ ਨੂੰ ਤਾਂ ਲੋਕ ਭਗਵਾਨ ਕਹਿੰਦੇ ਹਨ ਪਰ ਤੂੰ ਤਾਂ ਸ਼ੈਤਾਨ ਹੈ | ਇਕ ਦਿਨ ਇਹੋ ਜਿਹਾ ਆਊਗਾ ਮੇਰੀ ਜਗ੍ਹਾ ਤੂੰ ਤੇ ਤੇਰੀ ਜਗ੍ਹਾ ਮੈਂ ਖੜ੍ਹਾ ਹੋਵਾਂਗਾ |'
ਦੀਪੂ ਸਖ਼ਤ ਪੜ੍ਹਾਈ ਦੇ ਨਾਲ-ਨਾਲ ਇਕ ਐਨ.ਆਰ.ਆਈ. ਦੇ ਘਰ ਫੁੱਲਾਂ ਨੂੰ ਪਾਣੀ ਦੇਣ ਦਾ ਕੰਮ ਕਰਨ ਲੱਗ ਪਿਆ | ਜਿਸ ਦਿਨ ਉਹਨੂੰ ਪਹਿਲੀ ਤਨਖ਼ਾਹ ਮਿਲਣੀ ਸੀ, ਉਸ ਦਿਨ ਉਹਨੇ ਐਨ.ਆਰ.ਆਈ. ਨੂੰ ਕਿਹਾ, 'ਸਰ ਮੈਨੂੰ ਮੇਰੀ ਤਨਖਾਹ ਨਹੀਂ ਚਾਹੀਦੀ, ਮੈਂ ਅੱਗੇ ਪੜ੍ਹਨਾ ਚਾਹੁੰਦਾ ਹਾਂ |' ਐਨ.ਆਰ.ਆਈ. ਨੇ ਕਿਹਾ, 'ਠੀਕ ਹੈ ਪੁੱਤਰ, ਜਿਵੇਂ ਤੇਰੀ ਮਰਜ਼ੀ ਮੈਂ ਤੇਰੀ ਪੂਰੀ ਮਦਦ ਕਰੂੰਗਾ |'
ਸਮਾਂ ਬੀਤਦਾ ਗਿਆ | ਐਨ.ਆਰ.ਆਈ. ਨੇ ਉਹਦੀ ਮਿਹਨਤ ਤੇ ਲਗਨ ਨੂੰ ਦੇਖਦਿਆਂ ਆਪਣੇ ਇਕ ਦੋਸਤ ਨਾਲ ਗੱਲ ਕਰਕੇ ਦੀਪੂ ਨੂੰ ਵਿਦੇਸ਼ ਵਿਚ ਬਿਜ਼ਨੈਸ ਕਰਨ ਲਈ ਭੇਜ ਦਿੱਤਾ | ਅਖੀਰ ਸਮੇਂ ਦਾ ਚੱਕਰ ਘੁੰਮਿਆ ਤੇ ਦੀਪੂ ਕਾਫੀ ਅਮੀਰ ਬਣ ਗਿਆ ਤੇ ਆਪਣੇ ਦੇਸ਼ ਆਇਆ | ਹੁਣ ਉਹ ਉਸ ਹਸਪਤਾਲ ਗਿਆ, ਜਿੱਥੇ ਉਹਦੇ ਪਿਤਾ ਨੂੰ ਉਹਦੀ ਔਕਾਤ ਦਿਖਾਈ ਗਈ ਸੀ | ਉਹਦੀ ਨਜ਼ਰ ਉਸ ਡਾਕਟਰ 'ਤੇ ਪੈਂਦੀ ਹੈ | ਡਾਕਟਰ ਦੇ ਹਸਪਤਾਲ ਦੀ ਨਿਲਾਮੀ ਹੋ ਰਹੀ ਸੀ, ਪਰ ਕੋਈ ਵੀ ਸਹੀ ਰੇਟ ਨਹੀਂ ਲਾ ਰਿਹਾ ਸੀ |
ਅਚਾਨਕ ਦੀਪੂ ਨੇ ਆ ਕੇ 40 ਕਰੋੜ ਬੋਲੀ ਲਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ | ਉਹ ਸਿੱਧਾ ਡਾਕਟਰ ਵੱਲ ਆਉਂਦਾ ਹੈ ਤੇ ਕੋਲ ਆ ਕੇ ਆਖਦਾ ਹੈ, 'ਡਾਕਟਰ ਸਾਹਿਬ ਪਛਾਣਿਆ ਮੈਨੂੰ?'
ਡਾਕਟਰ ਨਾਂਹ ਵਿਚ ਸਿਰ ਹਿਲਾਉਂਦਾ ਹੈ | 'ਚਲੋ ਕੋਈ ਗੱਲ ਨਹੀਂ, ਮੈਂ ਯਾਦ ਦਿਵਾ ਦਿੰਦਾ ਹਾਂ ਤੁਹਾਨੂੰ ਯਾਦ ਹੋਵੇਗਾ ਇਕ ਵਾਰ ਇਕ ਔਰਤ ਨੂੰ ਇਕ ਗ਼ਰੀਬ ਆਦਮੀ ਤੇਰੇ ਹਸਤਪਾਲ ਵਿਚ ਇਲਾਜ ਲਈ ਲੈ ਕੇ ਆਇਆ ਸੀ | ਉਹ ਔਰਤ ਮੇਰੀ ਮਾਂ ਸੀ, ਜੀਹਦੀ ਤੇਰੀ ਵਜ੍ਹਾ ਨਾਲ ਜਾਨ ਚਲੀ ਗਈ ਸੀ |'
ਡਾਕਟਰ ਹਾਂ ਵਿਚ ਸਿਰ ਹਿਲਾਉਂਦਾ ਹੈ | 'ਅੱਛਾ ਤੇ ਉਹ ਬੱਚਾ ਤੂੰ ਹੀ ਹੈਂ', ਡਾਕਟਰ ਹੈਰਾਨੀ ਜਿਹੀ ਨਾਲ ਬੋਲਦਾ ਹੈ |
'ਹਾਂ ਉਹ ਬੱਚਾ ਮੈਂ ਹੀ ਹਾਂ, ਉਸ ਦਿਨ ਤੋਂ ਲੈ ਕੇ ਮੈਂ ਅੱਜ ਤੱਕ ਸੁੱਤਾ ਨਹੀਂ, ਜਿਉਂ ਹੀ ਮੈਨੂੰ ਪਿਤਾ ਜੀ ਨੇ ਫੋਨ 'ਤੇ ਦੱਸਿਆ ਕਿ ਤੇਰੇ ਹਸਪਤਾਲ ਦੀ ਨਿਲਾਮੀ ਹੋ ਰਹੀ ਹੈ, ਮੈਂ ਬਿਨਾਂ ਦੇਰ ਕੀਤਿਆਂ ਭਾਰਤ ਵਾਪਸ ਆ ਗਿਆ | ਅੱਜ ਕਿਤੇ ਜਾ ਕੇ ਮੇਰੀ ਮਾਂ ਦੀ ਆਤਮਾ ਨੂੰ ਸ਼ਾਂਤੀ ਮਿਲੀ ਹੋਵੇਗੀ | ਹੁਣ ਇਸ ਹਸਪਤਾਲ ਦਾ ਨਾਂਅ ਮੇਰੀ ਮਾਂ ਦੇ ਨਾਂਅ 'ਤੇ ਜਾਣਿਆ ਜਾਵੇਗਾ | ਇੱਥੇ ਬੇਸਹਾਰਾ ਅਤੇ ਗਰੀਬ ਮਰੀਜ਼ਾਂ ਦਾ ਇਲਾਜ ਹੋਵੇਗਾ |'

-ਪਿੰਡ ਭਨੋਹੜ, ਮੁੱਲਾਂਪੁਰ ਦਾਖਾ ਜ਼ਿਲ੍ਹਾ ਲੁਧਿਆਣਾ | ਮੋਬਾ: 97810-13953

ਆਓ ਰਾਸ਼ਟਰੀ ਪੰਛੀ ਮੋਰ ਬਾਰੇ ਕੁਝ ਜਾਣੀਏੇ!

ਮੋਰ ਭਾਰਤ ਦਾ ਰਾਸ਼ਟਰੀ ਪੰਛੀ ਹੈ | ਇਸ ਦਾ ਮੂਲ ਸਥਾਨ ਦੱਖਣ ਅਤੇ ਦੱਖਣ-ਪੂਰਬੀ ਏਸ਼ੀਆ ਵਿਚ ਹੈ | ਇਹ ਜ਼ਿਆਦਾਤਰ ਖੁੱਲ੍ਹੇ ਵਣਾਂ ਵਿਚ ਜੰਗਲੀ ਪੰਛੀਆਂ ਦੀ ਤਰ੍ਹਾਂ ਰਹਿੰਦੇ ਹਨ | ਮੋਰ ਦੀ ਇਕ ਖ਼ੂਬਸੂਰਤ ਅਤੇ ਰੰਗ-ਬਿਰੰਗੀ ਖੰਭਾਂ ਨਾਲ ਬਣੀ ਪੂਛ ਹੁੰਦੀ ਹੈ | ਉਹ ਸੁਹਾਵਣੇ ਮੌਸਮ 'ਚ ਆਪਣੀ ਪੂਛ ਦੇ ਖੰਭ ਖੋਲ੍ਹ ਕੇ ਖੁਸ਼ੀ ਦੇ ਪ੍ਰਗਟਾ ਲਈ ਨੱਚਦਾ ਹੈ, ਵਿਸ਼ੇਸ਼ ਰੂਪ ਵਿਚ ਬਸੰਤ ਅਤੇ ਮੀਂਹ ਦੇ ਮੌਸਮ ਵਿਚ | ਮੋਰ ਦੀ ਮਾਦਾ ਨੂੰ ਮੋਰਨੀ ਕਹਿੰਦੇ ਹਨ | ਮੋਰ ਇਕ ਸੁੰਦਰ, ਆਕਰਸ਼ਕ ਅਤੇ ਸ਼ਾਨਾਮੱਤਾ ਪੰਛੀ ਹੈ | ਵਰਖ਼ਾ ਦੀ ਰੁੱਤ ਵਿਚ ਸੰਘਣੇ ਬੱਦਲ ਛਾਉਣ ਉੱਤੇ ਜਦੋਂ ਇਹ ਪੰਛੀ ਆਪਣੇ ਪੰਖ ਫੈਲਾ ਕੇ ਨੱਚਦਾ ਹੈ ਤਾਂ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਇਸ ਨੇ ਕੋਈ ਹੀਰਿਆਂ ਦੀ ਜੜੀ ਸ਼ਾਹੀ ਪੁਸ਼ਾਕ ਪਹਿਨ ਲਈ ਹੋਵੇ | ਇਸ ਦੇ ਇਸੇ ਰੂਪ ਕਾਰਨ ਹੀ ਇਸ ਨੂੰ ਪੰਛੀਆਂ ਦਾ ਰਾਜਾ ਕਿਹਾ ਜਾਂਦਾ ਹੈ | ਇਸ ਦੇ ਸਿਰ ਉੱਪਰ ਤਾਜ ਵਰਗੀ ਮਹਿਸੂਸ ਹੋਣ ਵਾਲੀ ਕਲਗੀ, ਇਸ ਦੇ ਪੰਛੀਆਂ ਦਾ ਰਾਜਾ ਹੋਣ ਬਾਰੇ ਭਾਰਤੀ ਲੋਕਾਂ ਦੀ ਅਨੁਭੁਤੀ ਦੀ ਪੁਸ਼ਟੀ ਕਰਦੀ ਜਾਪਦੀ ਹੈ | ਮੋਰ ਦੀ ਇਸ ਵਿਲੱਖਣ ਸੁੰਦਰਤਾ ਕਾਰਨ ਹੀ ਭਾਰਤ ਦਾ ਸਰਕਾਰ ਨੇ 26 ਜਨਵਰੀ, 1963 ਨੂੰ ਇਸ ਨੂੰ ਭਾਰਤ ਦਾ ਰਾਸ਼ਟਰੀ ਪੰਛੀ ਘੋਸ਼ਿਤ ਕੀਤਾ | ਫੇਸਿਆਂਨਿਡਾਈ ਪਰਿਵਾਰ ਦੇ ਜੀਅ ਮੋਰ ਦਾ ਵਿਗਿਆਨਿਕ ਨਾਂਅ 'ਪਾਵੋ ਕ੍ਰਿਸਟੇਟਸ' ਹੈ | ਅੰਗਰੇਜ਼ੀ ਭਾਸ਼ਾ ਵਿਚ ਇਸ ਨੂੰ 'ਬਲੂ ਪਿਫਾਉਲ' ਭਾਵ ਪੀਕਾਕ ਕਹਿੰਦੇ ਹਨ | ਸੰਸਕ੍ਰਿਤ ਭਾਸ਼ਾ ਵਿਚ ਇਸ ਨੂੰ 'ਮਯੂਰ' ਦੇ ਨਾਂਅ ਨਾਲ ਜਾਣਿਆ ਜਾਂਦਾ ਹੈ |
ਮੋਰ ਇਕ ਜੰਗਲੀ ਪੰਛੀ ਹੈ, ਜਿਹੜਾ ਆਪਣਾ ਆਲ੍ਹਣਾ ਤਾਂ ਜ਼ਮੀਨ ਉੱਤੇ ਹੀ ਬਣਾਉਂਦਾ ਹੈ ਪਰ ਉਸ ਬਾਰੇ ਵਿਚਿੱਤਰ ਤੱਥ ਇਹ ਹੈ ਕਿ ਉਹ ਟਿਕਾਣਾ ਜਾਂ ਆਰਾਮ ਰੁੱਖਾਂ ਉੱਤੇ ਹੀ ਕਰਦਾ ਹੈ | ਸਾਉਣ ਦੇ ਮਹੀਨੇ 'ਚ ਸੁਹਾਵਣੇ ਮੌਸਮ ਤੇ ਬੱਦਲਾਂ ਨੂੰ ਦੇਖ ਕੇ ਮੋਰ ਆਪਣੇ ਖੰਭਾਂ ਨੂੰ ਉੱਪਰ ਚੁੱਕ ਕੇ ਪੱਖੇ ਦੀ ਬਣਤਰ ਬਣਾ ਲੈਂਦਾ ਹੈ ਅਤੇ ਖੰਭਾਂ ਨੂੰ ਹਿਲਾਉਂਦਾ ਹੈ, ਜਿਸ ਨੂੰ ਪੈਲ ਪਾਉਣਾ ਕਹਿੰਦੇ ਹਨ | ਭੋਜਨ ਦੇ ਮਸਲੇ ਵਿਚ ਮੋਰ ਸਰਬ-ਆਹਾਰੀ ਸੁਭਾਅ ਦੇ ਧਾਰਨੀ ਹਨ | ਇਹ ਪੌਦਿਆਂ ਦੇ ਆਮ ਤੌਰ 'ਤੇ ਸਾਰੇ ਭਾਗ : ਫੁੱਲਾਂ ਦੀਆਂ ਪੰਖੜੀਆਂ, ਬੀਜਾਂ ਦੇ ਸਿਰੇ, ਕੀੜੇ-ਮਕੌੜੇ, ਖੰਡ ਆਕਾਰੀ ਜੀਵਾਂ, ਰੀਂਗਣ ਵਾਲੇ ਜੀਵਾਂ ਅਤੇ ਜਲਥਲੀ ਜੀਵਾਂ ਆਦਿ ਸਾਰਾ ਕੁਝ ਖਾ ਲੈਂਦੇ ਹਨ |

-ਮੋਬਾ: 96469-27646

ਛਿਪਕਲੀ ਦੀ ਟੱੁਟੀ ਪੂਛ ਹਿੱਲਣ-ਜੱੁਲਣ ਕਿਉਂ ਲੱਗ ਜਾਂਦੀ ਹੈ?

ਬੱਚਿਓ, ਛਿਪਕਲੀ ਦੀਆਂ ਲਗਪਗ 6 ਹਜ਼ਾਰ ਕਿਸਮਾਂ ਹਨ | ਕਈ ਛਿਪਕਲੀਆਂ ਵਿਚ ਪੂਛ ਦੇ ਕੁਝ ਹਿੱਸੇ ਨੂੰ ਵੱਖ ਕਰਨ ਦੀ ਯੋਗਤਾ ਹੁੰਦੀ ਹੈ | ਇਹ ਠੰਢੇ ਖੂਨ ਵਾਲਾ ਜੀਵ ਹੈ | ਇਸ ਦੀ ਪੂਛ ਵਿਚਲੇ ਹੱਡੀ ਦੇ ਮਣਕਿਆਂ ਵਿਚਕਾਰ ਕਈ ਥਾਵਾਂ 'ਤੇ ਤਰੇੜ ਹੁੰਦੀ ਹੈ | ਇਨ੍ਹਾਂ ਥਾਵਾਂ ਤੋਂ ਪੂਛ ਅਸਾਨੀ ਨਾਲ ਟੱੁਟ ਜਾਂਦੀ ਹੈ | ਜਦੋਂ ਛਿਪਕਲੀ ਨੂੰ ਖ਼ਤਰਾ ਹੋ ਜਾਂਦਾ ਹੈ ਤਾਂ ਉਹ ਮਾਸਪੇਸ਼ੀਆਂ ਨੂੰ ਸੁੰਗੇੜਦੀ ਹੈ | ਮਾਸਪੇਸ਼ੀਆਂ ਦੇ ਸੁੰਗੜਨ ਕਾਰਨ ਢਿੱਲੀਆਂ ਜਾਂ ਤਰੇੜ ਵਾਲੀ ਥਾਂ ਤੋਂ ਪੂਛ ਵੱਖ ਹੋ ਜਾਂਦੀ ਹੈ | ਇਸ ਦੀ ਪੂਛ ਵਿਚ ਸੁਖਮਨਾ ਨਾੜੀ ਦਾ ਹਿੱਸਾ ਹੁੰਦਾ ਹੈ | ਇਹ ਪੂਛ ਦੀਆਂ ਮਾਸਪੇਸ਼ੀਆਂ ਨੂੰ ਸੰਦੇਸ਼ ਭੇਜਣਾ ਜਾਰੀ ਰੱਖਦੀ ਹੈ | ਇਹ ਮਾਸਪੇਸ਼ੀਆਂ ਨੂੰ ਸੁੰਗੜਨ ਲਈ ਸੰਦੇਸ਼ ਭੇਜਦੀ ਹੈ | ਮਾਸਪੇਸ਼ੀਆਂ ਸੁੰਗੜਦੀਆਂ ਹਨ, ਜਿਸ ਕਾਰਨ ਪੂਛ ਦਾ ਇਕ ਚੱਕਰ ਜਿਹਾ ਬਣ ਜਾਂਦਾ ਹੈ | ਜਦੋਂ ਮਾਸਪੇਸ਼ੀਆਂ ਫੈਲਦੀਆਂ ਹਨ ਤਾਂ ਪੂਛ ਜ਼ੋਰ ਨਾਲ ਖੱੁਲ੍ਹਦੀ ਹੈ, ਜਿਸ ਕਾਰਨ ਪੂਛ ਹਵਾ ਵਿਚ ਛਲਾਂਗ ਮਾਰਦੀ ਹੈ | ਜਦੋਂ ਇਹ ਧਰਤੀ 'ਤੇ ਡਿਗਦੀ ਹੈ ਤਾਂ ਮਾਸਪੇਸ਼ੀਆਂ ਫਿਰ ਸੁੰਗੜਦੀਆਂ ਹਨ, ਜਿਸ ਕਾਰਨ ਪੂਛ ਵਾਰ-ਵਾਰ ਛਲਾਂਗਾਂ ਮਾਰਦੀ ਹੈ | ਇਹ ਕਿਰਿਆ ਉਦੋਂ ਤੱਕ ਜਾਰੀ ਰਹਿੰਦੀ ਹੈ ਜਦੋਂ ਤੱਕ ਪੂਛ ਵਿਚ ਊਰਜ ਜਾਂ ਚਰੜੀ ਨਸ਼ਟ ਨਹੀਂ ਹੁੰਦੀ | ਇਸ ਦੀ ਪੂਛ ਵਿਚ ਚਰਬੀ ਜਮ੍ਹਾਂ ਹੁੰਦੀ ਹੈ | ਛਿਪਕਲੀ ਆਪਣੇ ਬਚਾਅ ਲਈ ਪੂਛ ਤੋੜਦੀ ਹੈ ਤਾਂ ਕਿ ਦੁਸ਼ਮਣ ਦਾ ਧਿਆਨ ਪੂਛ ਵੱਲ ਹੋ ਜਾਵੇ |

-ਸਾਇੰਸ ਮਾਸਟਰ, ਖਾਲਸਾ ਸਕੂਲ, ਖੰਨਾ | ਮੋਬਾ: 79864-99563

ਬੁਝਾਰਤਾਂ

1. ਇਕ ਕਿਲ੍ਹੇ ਦੇ ਦੁਆਰ ਅਨੇਕ, ਰਹਿੰਦਾ ਬੰਦਾ ਅੰਦਰ ਇਕ,
ਫਿਰ ਵੀ ਉਹ ਬਾਹਰ ਨਾ ਜਾਵੇ, ਜਦ ਜਾਵੇ ਤਾਂ ਕੰਧ ਗਿਰਾਵੇ |
2. ਇਕ ਤਰ੍ਹਾਂ ਦੇ ਦੋ ਨੇ ਥਾਲ, ਇਕ 'ਚ ਲੋਹਾ, ਇਕ 'ਚ ਦਾਲ |
3. ਹਰਾ ਦੁਪੱਟਾ, ਲਾਲ ਕਿਨਾਰੀ |
4. ਜੇਕਰ ਘਰੋਂ ਹਰ ਰੋਜ਼ ਮੈਂ ਜਾਵਾਂ,
ਧਨ, ਸਫਾਈ ਤੇ ਤੰਦਰੁਸਤੀ ਲਿਆਵਾਂ |
5. ਖੰਭ ਕਠੋਰ, ਉੱਡਣ ਨਾ ਦਿੰਦੇ, ਖੰਭਾਂ ਦੇ ਨਾਲ ਤੈਰਾਂ,
ਪੈਰ, ਪੂਛ ਨਾਲ ਕਰਦਾ ਹਾਂ ਸੈਰਾਂ |
6. ਇਕ ਨਿੱਕਾ ਜਿਹਾ ਪਟਵਾਰੀ, ਉਹਦੀ ਸੁੱਥਣ ਬਹੁਤੀ ਭਾਰੀ |
7. ਬੇਲ ਮਤੀਰੇ ਦੀ ਫਲ ਟਿੰਡੇ ਦਾ, ਸੂਲ ਕਿੱਕਰ ਦੀ ਫੁੱਲ ਚੰਬੇ ਦਾ |
8. ਖੰਭ ਨਹੀਂ ਪਰ ਉਡਦਾ ਹੈ, ਨਾ ਹੱਡੀਆ ਨਾ ਮਾਸ |
ਬੰਦੇ ਚੁੱਕ ਕੇ ਉਡ ਜਾਂਦਾ ਹੈ, ਕਦੇ ਨਾ ਹੋਵੇ ਉਦਾਸ |
9. ਖਾ ਸਕਦੇ ਹਾਂ, ਪਰ ਵੇਖ ਨਹੀਂ ਸਕਦੇ |
10. ਇਕ ਗੁਫਾ ਦੇ ਦੋ ਰਖਵਾਲੇ, ਦੋਵਾਂ ਦੇ ਮੂੰਹ ਕਾਲੇ |
ਉੱਤਰ : (1) ਮੱਛਰਦਾਨੀ, (2) ਤੱਕੜੀ, (3) ਤੋਤਾ, (4) ਘਰੇਲੂ ਕੂੜਾ, (5) ਪੈਂਗੁਇਨ, (6) ਅਟੇਰਨ, (7) ਤੁੰਮਾ, (8) ਹਵਾਈ ਜਹਾਜ਼, (9) ਸਹੁੰ, (10) ਮੁੱਛਾਂ |

-ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਤਹਿ: ਸਮਰਾਲਾ, ਜ਼ਿਲ੍ਹਾ ਲੁਧਿਆਣਾ | ਮੋਬਾ: 98763–22677

ਬਾਲ ਸਾਹਿਤ

ਅੰਬਰ ਦੀ ਚੁੰਨੀ
ਲੇਖਿਕਾ : ਪਰਮਬੀਰ ਕੌਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ |
ਮੱੁਲ : 90 ਰੁਪਏ, ਸਫੇ : 64
ਸੰਪਰਕ : 99151-03490
ਪਰਮਬੀਰ ਕੌਰ ਦੀ ਬਾਲ ਕਹਾਣੀਆਂ ਦੀ ਪੁਸਤਕ ਵਿਚ ਕੱੁਲ 14 ਕਹਾਣੀਆਂ ਹਨ | ਵਿਸ਼ੇ ਪੱਖੋਂ ਸਭ ਵੱਖ-ਵੱਖ ਹਨ | ਬਾਲ ਕਹਾਣੀ ਲਿਖਣ ਦਾ ਉਦੇਸ਼ ਬਾਲਾਂ ਅੰਦਰ ਆਪਣੀ ਮਾਤ-ਭਾਸ਼ਾ ਲਈ ਮੋਹ ਪੈਦਾ ਕਰਨਾ, ਨਵੀਂ ਸੋਚ ਪੈਦਾ ਕਰਨਾ ਤੇ ਬਾਲਾਂ ਦਾ ਮਨੋਰੰਜਨ ਕਰਨਾ ਹੈ | ਪਹਿਲੀ ਕਹਾਣੀ 'ਪ੍ਰੇਰਨਾ ਸਰੋਤ' ਲੇਖਿਕਾ ਅਨੁਸਾਰ ਪਹਾੜ ਜਾਂ ਉੱਚੀਆਂ ਚੋਟੀਆਂ ਸਾਡੀ ਪ੍ਰੇਰਨਾ ਸਰੋਤ ਨਹੀਂ | ਸਾਡੇ ਘਰ ਵਿਚ ਹੀ ਕੰਧਾਂ, ਛੱਤਾਂ ਤੇ ਤਾਕੀਆਂ ਸਾਡੇ ਪ੍ਰੇਰਨਾ ਸਰੋਤ ਬਣ ਸਕਦੇ ਹਨ | 'ਕੰਧ 'ਤੇ ਲੱਗੀ ਘੜੀ' ਕਹਾਣੀ ਸੰਦੇਸ਼ ਦਿੰਦੀ ਹੈ ਕਿ ਸਿਰਫ ਸਾਡੇ ਗੁਣਾਂ ਦੀ ਹੀ ਕਦਰ ਪੈਂਦੀ ਹੈ | 'ਚਿੱਟੇ ਬੂਟ' ਕਹਾਣੀ ਦਰਸਾਉਂਦੀ ਹੈ ਕਿ ਛੋਟੀਆਂ-ਛੋਟੀਆਂ ਖੁਸ਼ੀਆਂ ਕਿਸੇ ਦੇ ਚਿਹਰੇ ਉੱਤੇ ਖੇੜਾ ਲੈ ਆਉਂਦੀਆਂ ਹਨ | 'ਨਵੇਂ ਵਰ੍ਹੇ ਵਿਚ ਨਵੀਆਂ ਗੱਲਾਂ' ਕਹਾਣੀ ਨੂੰ ਲੇਖਿਕਾ ਨੇ ਬੜੇ ਹੀ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਹੈ | ਸਾਲ ਦਾ ਪਹਿਲਾ ਦਿਨ ਹੀ ਨਹੀਂ, ਬਲਕਿ 365 ਦਿਨ ਹੀ ਨਵੇਂ ਹੁੰਦੇ ਹਨ | ਇਹ ਬਾਲਾਂ ਵਿਚ ਇਕ ਨਵੀਂ ਸੋਚ ਪੈਦਾ ਕਰਦੀ ਹੈ | ਇਸੇ ਤਰ੍ਹਾਂ ਬਾਕੀ ਕਹਾਣੀਆਂ ਮਨੋਰੰਜਨ ਦੇ ਨਾਲ-ਨਾਲ ਬਾਲਾਂ ਅੰਦਰ ਨਵੇਂ ਵਿਚਾਰ ਪੈਦਾ ਕਰਦੀਆਂ ਹਨ | 'ਦੀਵੇ ਦੀ ਲੋਅ', 'ਲਿਸ਼ਕਦਾ ਨਾਂ', 'ਬੌਨੀ ਦਾ ਘਰ', 'ਅੰਬਰ ਦੀ ਚੁੰਨੀ' ਵਧੀਆ ਕਹਾਣੀਆਂ ਹਨ | 'ਅੰਬਰ ਦੀ ਚੁੰਨੀ' ਕਹਾਣੀ ਪੁਸਤਕ ਦੀ ਇਕ ਪ੍ਰਾਪਤੀ ਹੈ | ਸਾਰੀਆਂ ਕਹਾਣੀਆਂ ਨਾਲ ਖੂਬਸੂਰਤ ਚਿੱਤਰ ਹਨ | ਲੇਖਿਕਾ ਨੇ ਬਾਲਾਂ ਦੇ ਮਾਨਸਿਕ ਪੱਧਰ ਅਨੁਸਾਰ ਵਿਸ਼ੇ ਚੁਣੇ ਤੇ ਉਨ੍ਹਾਂ ਦਾ ਸਫਲਤਾਪੂਰਵਕ ਨਿਭਾਅ ਵੀ ਕੀਤਾ | ਇਸ ਤਰ੍ਹਾਂ ਦੀਆਂ ਪੁਸਤਕਾਂ ਸਕੂਲ ਲਾਇਬ੍ਰੇਰੀ ਵਿਚ ਜ਼ਰੂਰ ਹੋਣੀਆਂ ਚਾਹੀਦੀਆਂ ਹਨ | ਪਰਮਬੀਰ ਕੌਰ ਵਧੀਆ ਪੁਸਤਕ ਲਿਖਣ ਲਈ ਵਧਾਈ ਦੀ ਹੱਕਦਾਰ ਹੈ | ਪੰਜਾਬੀ ਬਾਲ ਸਾਹਿਤ ਵਿਚ ਪੁਸਤਕ 'ਅੰਬਰ ਦੀ ਚੁੰਨੀ' ਦਾ ਸਵਾਗਤ ਹੈ |

-ਅਵਤਾਰ ਸਿੰਘ ਸੰਧੂ
ਮੋਬਾ: 99151-82971

ਅਨਮੋਲ ਵਿਚਾਰ

• ਜੇਕਰ ਤੁਹਾਡੇ ਤੋਂ ਕੋਈ ਈਰਖਾ ਕਰਦਾ ਹੈ ਤਾਂ ਕਰਨ ਦਿਓ, ਕਿਉਂਕਿ ਉਹ ਜਾਣਦਾ ਹੈ ਕਿ ਤੁਸੀਂ ਉਸ ਤੋਂ ਵੱਧ ਕਾਬਲ ਹੋ |
• ਅਨੁਸ਼ਾਸਨ ਉਥੋਂ ਤੱਕ ਠੀਕ ਹੈ ਜਿਥੋਂ ਤੱਕ ਉਹ ਵਿਅਕਤੀ ਦੀ ਆਜ਼ਾਦੀ 'ਤੇ ਬੋਝ ਨਾ ਬਣੇ |
• ਇਨਸਾਨ ਨੂੰ ਫੱੁਲਾਂ ਵਾਂਗੰੂ ਹੋਣਾ ਚਾਹੀਦਾ ਹੈ, ਜੇਕਰ ਫੱੁਲਾਂ ਨੂੰ ਤੋੜ ਲਈਏ ਤਾਂ ਵੀ ਉਹ ਆਪਣੇ ਸੁਭਾਅ ਅਨੁਸਾਰ ਸੁਗੰਧੀਆਂ ਵੰਡਣਾ ਨਹੀਂ ਛੱਡਦੇ |
• ਇਨਸਾਨ ਚਾਨਣ ਦੀ ਉਮੀਦ ਤਾਂ ਹੀ ਕਰਦਾ ਹੈ ਜੇਕਰ ਉਸ ਦੀ ਜ਼ਿੰਦਗੀ ਵਿਚ ਹਨੇਰਾ ਹੈ |

-ਕੁਲਦੀਪ ਕੌਰ ਛਾਜਲੀ,
ਪਿੰਡ ਤੇ ਡਾਕ: ਛਾਜਲੀ, ਜ਼ਿਲ੍ਹਾ ਸੰਗਰੂਰ |

ਬਾਲ ਨਾਵਲ-76: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਕਈ ਵਾਰੀ ਵਿਦਿਆਰਥੀ ਇਨਟਰਨਸ਼ਿਪ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲੈਂਦੇ ਪਰ ਇਹ ਪ੍ਰੈਕਟੀਕਲ ਪੜ੍ਹਾਈ ਵਿਦਿਆਰਥੀਆਂ ਲਈ ਬਹੁਤ ਅਹਿਮ ਹੁੰਦੀ ਹੈ | ਹਰੀਸ਼ ਨੇ ਇਨਟਰਨਸ਼ਿਪ ਵਿਚ ਵੀ ਪੂਰੀ ਮਿਹਨਤ ਕੀਤੀ ਅਤੇ ਹਸਪਤਾਲ ਇਕ ਦਿਨ ਵੀ ਨਾਗਾ ਨਾ ਪਾਇਆ |
ਇਨਟਰਨਸ਼ਿਪ ਖਤਮ ਹੋਣ 'ਤੇ ਹਰੀਸ਼ ਨੂੰ ਮਹਿਸੂਸ ਹੋ ਰਿਹਾ ਸੀ ਕਿ ਜਿੰਨਾ ਉਸ ਨੇ ਚਾਰ ਸਾਲਾਂ ਦੀ ਪੜ੍ਹਾਈ ਵਿਚੋਂ ਸਿੱਖਿਆ ਸੀ, ਸ਼ਾਇਦ ਉਸ ਤੋਂ ਕਿਤੇ ਜ਼ਿਆਦਾ ਉਸ ਨੇ ਇਨਟਰਨਸ਼ਿਪ ਦੇ ਇਕ ਸਾਲ ਵਿਚ ਸਿੱਖ ਲਿਆ ਹੈ | ਹੁਣ ਉਸ ਨੂੰ ਆਪਣੇ-ਆਪ 'ਤੇ ਭਰੋਸਾ ਹੋਣ ਲੱਗਾ ਕਿ ਉਹ ਇਕੱਲਾ ਵੀ ਮਰੀਜ਼ ਦੇਖ ਸਕਦੈ |
ਇਨਟਰਨਸ਼ਿਪ ਖਤਮ ਕਰਕੇ ਉਹ ਅੰਮਿ੍ਤਸਰ ਜਾਣ ਬਾਰੇ ਪ੍ਰੋਗਰਾਮ ਬਣਾਉਣ ਲੱਗਾ | ਇਕ ਤਾਂ ਉਸ ਨੂੰ ਨਤੀਜਾ ਆਉਣ ਤੱਕ ਛੱੁਟੀਆਂ ਸਨ ਅਤੇ ਦੂਜਾ ਉਹ ਆਪਣੇ ਵੀਰ ਜੀ ਅਤੇ ਮਾਤਾ ਜੀ ਨਾਲ ਅੱਗੋਂ ਪੜ੍ਹਾਈ ਕਰਨ ਬਾਰੇ ਸਲਾਹ ਵੀ ਕਰਨੀ ਚਾਹੁੰਦਾ ਸੀ | ਉਹ ਕਦੇ ਤਾਂ ਸੋਚਦਾ ਕਿ ਉਸ ਨੂੰ ਨੌਕਰੀ ਕਰ ਲੈਣੀ ਚਾਹੀਦੀ ਹੈ ਅਤੇ ਪੈਸੇ ਕਮਾ ਕੇ ਆਪਣੇ ਮਾਤਾ ਜੀ ਦਾ ਅਤੇ ਵੀਰ ਜੀ ਦਾ ਕਰਜ਼ਾ ਉਤਾਰਨਾ ਚਾਹੀਦਾ ਹੈ | ਕਦੇ ਉਸ ਦਾ ਜੀਅ ਕਰਦਾ ਕਿ ਜੇ ਉਸ ਨੂੰ ਐਮ. ਡੀ. ਵਿਚ ਸੀਟ ਮਿਲ ਜਾਵੇ ਤਾਂ ਉਸ ਨੂੰ ਐਮ. ਡੀ. ਜ਼ਰੂਰ ਕਰਨੀ ਚਾਹੀਦੀ ਹੈ |
ਅੰਮਿ੍ਤਸਰ ਪਹੁੰਚ ਕੇ ਉਸ ਨੇ ਮਾਤਾ ਜੀ, ਸਿਧਾਰਥ ਅਤੇ ਮੇਘਾ ਨਾਲ ਅੱਗੋਂ ਐਮ. ਡੀ. ਦੇ ਦਾਖਲੇ ਦਾ ਇਮਤਿਹਾਨ ਦੇਣ ਬਾਰੇ ਸਲਾਹ ਕੀਤੀ | ਸਾਰਿਆਂ ਦੀ ਇਕੋ ਰਾਏ ਸੀ ਕਿ ਉਸ ਨੂੰ ਐਮ. ਡੀ. ਜ਼ਰੂਰ ਕਰਨੀ ਚਾਹੀਦੀ ਹੈ, ਕਿਉਂਕਿ ਅੱਜ ਇਕੱਲੀ ਐਮ. ਬੀ. ਬੀ. ਐਸ. ਦੀ ਕੋਈ ਕੀਮਤ ਨਹੀਂ |
ਉਸ ਨੇ ਆਪਣੇ ਮਨ ਦੀ ਗੱਲ ਥੋੜ੍ਹੀ ਜਿਹੀ ਕੀਤੀ ਪਰ ਕਿਸੇ ਨੇ ਉਸ ਦੀ ਗੱਲ ਵੱਲ ਧਿਆਨ ਨਾ ਕੀਤਾ, ਸਗੋਂ ਸਿਧਾਰਥ ਕਹਿਣ ਲੱਗਾ, 'ਤੰੂ ਖਰਚੇ ਦਾ ਕਿਸੇ ਕਿਸਮ ਦਾ ਫਿਕਰ ਨਾ ਕਰ ਅਤੇ ਡਟ ਕੇ ਐਮ. ਡੀ. ਦੇ ਦਾਖਲੇ ਦਾ ਇਮਤਿਹਾਨ ਦੇ | ਮੈਂ ਤੇ ਸਗੋਂ ਕਹਾਂਗਾ ਕਿ ਐਮ. ਡੀ. ਤੋਂ ਬਾਅਦ ਵੀ ਜੇ ਕੋਈ ਪੜ੍ਹਾਈ ਹੁੰਦੀ ਐ ਤਾਂ ਉਹ ਵੀ ਜ਼ਰੂਰ ਕਰ |' ਮਾਤਾ ਜੀ ਅਤੇ ਮੇਘਾ ਨੇ ਵੀ ਸਿਧਾਰਥ ਦੀ ਗੱਲ ਨਾਲ ਸਹਿਮਤੀ ਪ੍ਰਗਟ ਕੀਤੀ | ਮਾਤਾ ਜੀ ਨੇ ਉਸ ਦੀ ਪਿੱਠ 'ਤੇ ਪਿਆਰ ਨਾਲ ਹੱਥ ਫੇਰਦਿਆਂ ਕਿਹਾ, 'ਮੈਨੂੰ ਬਹੁਤੀਆਂ ਪੜ੍ਹਾਈਆਂ ਦੇ ਨਾਂਅ-ਨੂੰਅ ਨਹੀਂ ਆਉਂਦੇ | ਮੈਂ ਤਾਂ ਬਸ ਇਕੋ ਗੱਲ ਕਹਿੰਦੀ ਆਂ ਕਿ ਤੰੂ ਸਭ ਤੋਂ ਵੱਡਾ ਡਾਕਟਰ ਬਣਨਾ ਏਾ |'
ਹਰੀਸ਼ ਦੀਆਂ ਛੱੁਟੀਆਂ ਅਜੇ ਰਹਿੰਦੀਆਂ ਸਨ ਪਰ ਐਮ. ਡੀ. ਕਰਨ ਦੇ ਫੈਸਲੇ ਤੋਂ ਬਾਅਦ ਉਹ ਛੇਤੀ ਹੀ ਬੰਬਈ ਵਾਪਸ ਚਲਾ ਗਿਆ, ਕਿਉਂਕਿ ਉਸ ਨੇ ਜਾ ਕੇ ਇਮਤਿਹਾਨ ਦੇ ਫਾਰਮ ਭਰਨੇ ਸਨ |
ਬੰਬਈ ਪਹੁੰਚਦਿਆਂ ਹੀ ਉਸ ਨੇ ਸਭ ਤੋਂ ਪਹਿਲਾਂ ਐਮ. ਡੀ. ਦੇ ਦਾਖਲੇ ਦੇ ਇਮਤਿਹਾਨ ਦਾ ਫਾਰਮ ਭਰਿਆ | ਫਾਰਮ ਭਰਨ ਤੋਂ ਅਗਲੇ ਦਿਨ ਹੀ ਉਸ ਨੇ ਇਮਤਿਹਾਨ ਦੀ ਤਿਆਰੀ ਸ਼ੁਰੂ ਕਰ ਦਿੱਤੀ |
ਹਰੀਸ਼ ਦਾ ਐਮ. ਬੀ. ਬੀ. ਐਸ. ਦਾ ਨਤੀਜਾ ਆ ਗਿਆ | ਉਹ ਆਪਣੇ ਕਾਲਜ ਵਿਚੋਂ ਦੂਜੇ ਨੰਬਰ 'ਤੇ ਆਇਆ | ਉਸ ਦੇ ਸਾਰੇ ਟੀਚਰ ਉਸ ਦੇ ਨਤੀਜੇ ਤੋਂ ਬਹੁਤ ਖੁਸ਼ ਸਨ ਅਤੇ ਸਾਰੇ ਹੀ ਉਸ ਨੂੰ ਅੱਗੋਂ ਐਮ. ਡੀ. ਜ਼ਰੂਰ ਕਰਨ ਬਾਰੇ ਸਲਾਹ ਦੇ ਰਹੇ ਸਨ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾ: 98889-24664

ਬੁਝਾਰਤ-13

ਸਾਡੇ ਘਰ ਆਇਆ ਇਕ ਨਿੱਕਾ ਜਿਹਾ ਕਾਕਾ,
ਲੈਣ ਲਈ ਉਤਾਵਲੇ ਸਾਰੇ ਹੀ ਉਹਦਾ ਝਾਕਾ |
ਵਾਰੀ-ਵਾਰੀ ਸਾਰੇ ਉਹਦੇ ਅੰਗ ਜੇ ਦਬਾਉਣ,
ਬੋਲੇ ਜਦੋਂ ਕਾਕਾ ਸੁਣ ਸਾਰੇ ਖੁਸ਼ ਹੋਣ |
ਗਾਣੇ ਵੀ ਸੁਣਾਉਂਦਾ ਏ ਬੜਾ ਇਹ ਤੇਜ਼ ਹੈ,
ਬੜੀ ਦੂਰ ਤੱਕ ਇਹ ਸੁਨੇਹੇ ਦਿੰਦਾ ਭੇਜ ਹੈ |
ਤਰ੍ਹਾਂ-ਤਰ੍ਹਾਂ ਦੀਆਂ ਇਹ ਤਰਜ਼ਾਂ ਵੀ ਕੱਢਦਾ,
ਪਏ-ਪਏ ਨੂੰ ਕਦੇ ਕਾਂਬਾ ਜਿਹਾ ਲੱਗਦਾ |
ਘਰ-ਘਰ ਕਈ-ਕਈ ਕਾਕੇ ਐਸੇ ਬੱਚਿਓ,
ਛੇਤੀ ਬੱੁਝੋ ਬਾਤ ਮੇਰੀ ਦਿਲਾਂ ਦਿਓ ਸੱਚਿਓ |
-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) |
ਮੋਬਾ: 99159-95505

ਬਾਲ ਕਵਿਤਾ: ਜਾਮਣ

ਨਰਮ ਟਾਹਣੀਆਂ ਪੱਤੇ ਲੰਬੇ,
ਉੱਚੇ ਰੱੁਖ ਦੀ ਸੰਘਣੀ ਛਾਂ |
ਪਹਾੜਾਂ ਨੂੰ ਛੱਡ ਕੇ ਜਾਮਣ,
ਉੱਗ ਪੈਂਦੀ ਹਰ ਥਾਂ |
ਮੀਂਹਾਂ ਦੀ ਰੱੁਤ ਆਉਂਦੀ,
ਰੱੁਖ ਫ਼ਲਾਂ ਨਾਲ ਭਰ ਜਾਵੇ |
ਕਾਲੇ ਜਾਮਣੀ ਗੱੁਛੇ ਲਟਕਣ,
ਹਰ ਕੋਈ ਖਾਣਾ ਚਾਹਵੇ |
ਉਂਜ ਜਾਮਣ ਦੀ ਗੁਠਲੀ,
ਅੰਦਰੋਂ ਹੁੰਦੀ ਹੈ ਮੋਟੀ |
ਜੰਮੋਏ ਤੇ ਫਰੇਰਾ ਦੀ,
ਹੁੰਦੀ ਏ ਗੁਠਲੀ ਛੋਟੀ |
ਸਿੱਲ੍ਹ ਹਵਾ ਤੋਂ ਸੋਖ਼ ਲੈਣ,
ਤਰੋਤਾਜ਼ੇ ਹੋ ਜਾਵਣ |
ਜਾਮਣ ਦੇ ਰੱੁਖ ਕਹਿੰਦੇ,
ਬੱਦਲਾਂ ਨੂੰ ਸੱਦ ਲਿਆਵਣ |
ਲਹੂ ਦੋਸ਼ ਤੇ ਪਿੱਤ ਦੀ,
ਜਾਮਣ ਹੁੰਦੀ ਇਕ ਦਵਾਈ |
ਛਿੱਲ ਉਬਾਲ ਕੇ ਪੀਈਏ,
ਹੋਜੇ ਦਮੇ ਦੀ ਦੂਰ ਬਿਮਾਰੀ |
ਲੱਕੜ ਜਾਮਣ ਦੀ ਹੁੰਦੀ ਏ,
ਖਸਤਾ ਤੇ ਕਮਜ਼ੋਰ |
ਛੋਟੇ-ਮੋਟੇ ਬਕਸੇ ਬਣਦੇ,
ਇਹਤੋਂ ਨਹੀਂ ਬਣਦਾ ਕੁਝ ਹੋਰ |

-ਹਰੀ ਕ੍ਰਿਸ਼ਨ ਮਾਇਰ





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX