ਤਾਜਾ ਖ਼ਬਰਾਂ


ਇਮਰਾਨ ਖਾਨ ਪਠਾਣ ਹਨ ਤਾਂ ਸਾਬਤ ਕਰਨ ਦਾ ਵਕਤ ਆ ਗਿਐ - ਮੋਦੀ
. . .  27 minutes ago
ਟੋਂਕ, 23 ਫਰਵਰੀ - ਰਾਜਸਥਾਨ ਦੇ ਟੋਂਕ ਵਿਚ ਇਕ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਵੱਡਾ ਹਮਲਾ ਸਾਧਿਆ। ਉਨ੍ਹਾਂ ਕਿਹਾ...
ਕਸ਼ਮੀਰ 'ਚ ਤਾਇਨਾਤ ਹੋਈਆਂ ਬੀ.ਐਸ.ਐਫ. ਤੇ ਆਈ.ਟੀ.ਬੀ.ਪੀ. ਦੀਆਂ 100 ਕੰਪਨੀਆਂ
. . .  about 1 hour ago
ਸ੍ਰੀਨਗਰ, 23 ਫਰਵਰੀ - ਸਰਕਾਰ ਤੇ ਸੁਰੱਖਿਆ ਬਲ ਕਸ਼ਮੀਰ ਦੀ ਸਥਿਤੀ ਨਾਲ ਨਜਿੱਠਣ ਲਈ ਸਖ਼ਤੀ ਨਾਲ ਤਿਆਰ ਹੋ ਰਹੇ ਹਨ। ਇਸ ਲਈ ਸੂਬੇ 'ਚ ਸੁਰੱਖਿਆ ਬਲਾਂ ਦੀ 100 ਵਾਧੂ ਕੰਪਨੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵੱਖਵਾਦੀਆਂ ਨੇਤਾਵਾਂ ਦੀ ਸੁਰੱਖਿਆ...
ਸ੍ਰੀਲੰਕਾ ਨੇ ਦੱਖਣੀ ਅਫ਼ਰੀਕਾ 'ਚ ਰਚਿਆ ਇਤਿਹਾਸ
. . .  about 2 hours ago
ਪੋਰਟ ਐਲੀਜਾਬੇਥ, 23 ਫਰਵਰੀ - ਕੁਸ਼ਲ ਮੈਂਡਿਸ ਤੇ ਓਸ਼ਾਡਾ ਫਰਨਾਡੋ ਵਿਚਕਾਰ ਤੀਸਰੇ ਵਿਕਟ ਲਈ 163 ਦੌੜਾਂ ਦੀ ਸਾਂਝੇਦਾਰੀ ਦੇ ਦਮ 'ਤੇ ਸ੍ਰੀਲੰਕਾ ਨੇ ਇਥੇ ਦੱਖਣੀ ਅਫਰੀਕਾ ਨੂੰ ਦੂਸਰੇ ਟੈਸਟ ਮੈਚ 'ਚ 8 ਵਿਕਟਾਂ ਨਾਲ ਹਰਾ ਦਿੱਤਾ। ਇੰਗਲੈਂਡ ਤੇ ਆਸਟ੍ਰੇਲੀਆ ਤੋਂ ਬਾਅਦ...
ਪਾਕਿਸਤਾਨ ਵੱਲੋਂ ਗੋਲੀਬਾਰੀ ਦੀ ਉਲੰਘਣਾ
. . .  about 2 hours ago
ਸ੍ਰੀਨਗਰ, 23 ਫਰਵਰੀ - ਜੰਮੂ ਕਸ਼ਮੀਰ ਦੇ ਰਾਜੌਰੀ ਸਥਿਤ ਨੌਸ਼ਹਿਰਾ ਸੈਕਟਰ 'ਚ ਅੱਜ 4.30 ਵਜੇ ਦੇ ਕਰੀਬ ਪਾਕਿਸਤਾਨ ਵਲੋਂ ਸੀਜ਼ਫਾਈਰ ਦਾ ਉਲੰਘਣ ਕੀਤਾ...
ਸੱਤਾ 'ਚ ਆਉਣ 'ਤੇ ਅਰਧ ਸੈਨਿਕ ਜਵਾਨਾਂ ਨੂੰ ਮਿਲੇਗਾ ਸ਼ਹੀਦ ਦਾ ਦਰਜਾ - ਰਾਹੁਲ ਗਾਂਧੀ
. . .  about 2 hours ago
ਨਵੀਂ ਦਿੱਲੀ, 23 ਫਰਵਰੀ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਸਰਕਾਰ ਵਿਚ ਆਉਣ 'ਤੇ ਕਾਰਵਾਈਆਂ ਦੌਰਾਨ ਹਲਾਕ ਹੋਣ ਵਾਲੇ ਨੀਮ ਫ਼ੌਜੀ ਜਵਾਨਾਂ ਨੂੰ ਸ਼ਹੀਦ ਦਾ ਦਰਜਾ ਮਿਲੇਗਾ। ਉਨ੍ਹਾਂ ਨੇ ਇਹ ਗੱਲ ਜੇ.ਐਲ.ਐਨ. ਸਟੇਡੀਅਮ ਵਿਚ...
ਭਾਰਤ ਦੀ ਕੁੱਝ ਜ਼ੋਰਦਾਰ ਕਰਨ ਦੀ ਇੱਛਾ ਨੂੰ ਸਮਝ ਸਕਦਾ ਹਾਂ - ਟਰੰਪ
. . .  about 3 hours ago
ਵਾਸ਼ਿੰਗਟਨ, 23 ਫਰਵਰੀ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਪਾਕਿਸਤਾਨ ਵਿਚਕਾਰ ਹਾਲਾਤ ਅਤਿ ਪ੍ਰਚੰਡ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਪੁਲਵਾਮਾ ਅੱਤਵਾਦੀ ਹਮਲੇ ਮਗਰੋਂ ਉਹ ਨਵੀਂ ਦਿੱਲੀ ਦੀ ਕੁੱਝ ਜ਼ੋਰਦਾਰ ਕਰਨ...
ਓ.ਆਈ.ਸੀ. ਦੀ ਬੈਠਕ 'ਚ ਭਾਰਤ ਨੂੰ 'ਗੈੱਸਟ ਆਫ਼ ਆਨਰ' ਵਜੋਂ ਦਿੱਤਾ ਗਿਆ ਸੱਦਾ
. . .  about 3 hours ago
ਨਵੀਂ ਦਿੱਲੀ, 23 ਫਰਵਰੀ- ਇਸਲਾਮਿਕ ਸਹਿਯੋਗ ਸੰਗਠਨ ਦੇ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਭਾਗ ਲੈਣ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਬੁਲਾਇਆ ਗਿਆ ਹੈ। ਸੁਸ਼ਮਾ ਸਵਰਾਜ ਨੂੰ 'ਗੈੱਸਟ ਆਫ਼ ਆਨਰ' ਦੇ ਰੂਪ ...
ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਉਣ ਦੀ ਮੰਗ ਨੂੰ ਲੈ ਕੇ ਕੇਜਰੀਵਾਲ ਵੱਲੋਂ ਭੁੱਖ ਹੜਤਾਲ ਦਾ ਐਲਾਨ
. . .  about 4 hours ago
ਨਵੀ ਦਿੱਲੀ, 23 ਫਰਵਰੀ(ਜਗਤਾਰ ਸਿੰਘ)- ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਉਣ ਦੇ ਮੁੱਦੇ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ 1 ਮਾਰਚ ਤੋਂ ਬੇਮਿਆਦੀ ਭੁੱਖ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ....
ਕਸ਼ਮੀਰੀ ਵਿਦਿਆਰਥੀਆਂ ਦੀ ਸਹਾਇਤਾ ਲਈ ਕੈਪਟਨ ਸਰਕਾਰ ਨੇ ਜਾਰੀ ਕੀਤਾ ਹੈਲਪਲਾਈਨ ਨੰਬਰ
. . .  about 4 hours ago
ਚੰਡੀਗੜ੍ਹ, 23 ਫਰਵਰੀ- ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐਫ. ਦੇ ਕਾਫ਼ਲੇ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਸ਼ਮੀਰੀ ਵਿਦਿਆਰਥੀਆਂ ਨੂੰ ਪੂਰਾ ਸਮਰਥਨ ਦੇਣ ਭਰੋਸਾ ਦਿਵਾਇਆ ....
ਆਮ ਆਦਮੀ ਪਾਰਟੀ ਦਾ ਕੋਈ ਵੀ ਵਿਧਾਇਕ ਨਹੀਂ ਲੜੇਗਾ ਲੋਕ ਸਭਾ ਦੀ ਚੋਣ - ਮਾਨ
. . .  about 4 hours ago
ਨੂਰਪੁਰ ਬੇਦੀ, 23 ਫਰਵਰੀ (ਹਰਦੀਪ ਸਿੰਘ ਢੀਂਡਸਾ) - ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਲੋਕ ਸਭਾ ਸਾਂਸਦ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਕੋਈ ਵੀ ਮੌਜੂਦਾ ਵਿਧਾਇਕ ਲੋਕ ਸਭਾ ਦੀਆਂ ਚੋਣਾਂ ਨਹੀਂ....
ਹੋਰ ਖ਼ਬਰਾਂ..

ਬਾਲ ਸੰਸਾਰ

ਬਾਲ ਕਹਾਣੀ: ਦੋ ਦਿਆਲੂ

ਪਿਆਰੇ ਬੱਚਿਓ! ਬਹੁਤ ਪੁਰਾਣੇ ਜ਼ਮਾਨੇ ਦੀ ਗੱਲ ਹੈ ਕਿ ਮਿਸਰ ਦੇਸ਼ ਵਿਚ ਇਕ ਤਰਸਵਾਨ-ਦਿਆਲੂ ਰਾਜਾ ਰਾਜ ਕਰਿਆ ਕਰਦਾ ਸੀ | ਉਹ ਆਪਣੀ ਪਰਜਾ ਦਾ ਆਪਣੀ ਔਲਾਦ ਵਾਂਗ ਖਿਆਲ ਰੱਖਿਆ ਕਰਦਾ ਸੀ | ਪਰਜਾ ਵੀ ਉਸ ਨੂੰ ਜੀਅ-ਜਾਨ ਨਾਲ ਪਿਆਰ ਕਰਿਆ ਕਰਦੀ ਸੀ | ਉਸ ਦਿਆਲੂ ਰਾਜੇ ਦੇ ਘਰ ਇਕ ਪੱੁਤਰ ਨੇ ਜਨਮ ਲਿਆ, ਜੋ ਕਿ ਆਪਣੇ ਪਿਤਾ ਵਾਂਗ ਹੀ ਦਿਆਲੂ ਅਤੇ ਅਨੇਕਾਂ ਭਲੇ ਗੁਣਾਂ ਦਾ ਮਾਲਕ ਸੀ | ਉਸ ਰਾਜੇ ਦੇ ਰਾਜ ਵਿਚ ਚਾਰੇ ਪਾਸੇ ਖੁਸ਼ਹਾਲੀ ਅਤੇ ਖੁਸ਼ੀਆਂ ਦਾ ਰਾਜ ਸੀ |
ਇਕ ਦਿਨ ਰੱਬ ਦੀ ਐਸੀ ਮਰਜ਼ੀ ਹੋਈ ਕਿ ਅਚਾਨਕ ਰੰਗ ਵਿਚ ਭੰਗ ਪੈ ਗਿਆ | ਉਹ ਰਾਜਕੁਮਾਰ ਮੌਤ ਨੂੰ ਪਿਆਰਾ ਹੋ ਗਿਆ | ਉਸ ਦੇ ਮਾਤਾ-ਪਿਤਾ ਅਤੇ ਰਾਜ ਦੀ ਪਰਜਾ ਦੱੁਖ ਅਤੇ ਗਹਿਰੇ ਸੋਗ ਵਿਚ ਡੱੁਬ ਗਏ | ਸਮੱੁਚੇ ਰਾਜ ਵਿਚ ਅਜਿਹੀ ਕੋਈ ਅੱਖ ਨਹੀਂ ਸੀ, ਜੋ ਰਾਜਕੁਮਾਰ ਦੀ ਜੁਦਾਈ ਵਿਚ ਨਾ ਰੋਈ ਹੋਵੇ |
ਕੁਝ ਦਿਨਾਂ ਬਾਅਦ ਉਸ ਦਿਆਲੂ ਰਾਜੇ ਨੇ ਆਪਣੇ ਦਿਆਲੂ ਪੱੁਤਰ ਦੀ ਯਾਦਗਾਰ ਕਾਇਮ ਕਰਨ ਦਾ ਫ਼ੈਸਲਾ ਕੀਤਾ | ਉਸ ਨੇ ਰਾਜਕੁਮਾਰ ਦਾ ਲੋਹੇ ਦਾ ਇਕ ਬੱੁਤ ਤਿਆਰ ਕਰਵਾਇਆ | ਉਸ ਬੱੁਤ ਉੱਤੇ ਸੋਨੇ ਦੇ ਪੱਤਰੇ ਮੜ੍ਹਵਾ ਦਿੱਤੇ ਗਏ | ਉਸ ਦੀਆਂ ਅੱਖਾਂ ਵਿਚ ਦੋ ਕੀਮਤੀ ਹੀਰੇ ਲਗਵਾ ਦਿੱਤੇ ਗਏ | ਉਹ ਬੱੁਤ ਮਿਸਰ ਸ਼ਹਿਰ ਦੇ ਇਕ ਪ੍ਰਸਿੱਧ ਚੌਕ ਵਿਚ ਲਗਵਾ ਦਿੱਤਾ | ਪਰਜਾ ਦਾ ਹਰੇਕ ਬੰਦਾ ਦਿਆਲੂ ਰਾਜਕੁਮਾਰ ਦੇ ਬੱੁਤ ਨੂੰ ਸਿਰ ਨਿਵਾ ਕੇ ਲੰਘਦਾ |
ਇਕ ਦਿਨ ਦੀ ਗੱਲ ਹੈ ਕਿ ਇਕ ਪੰਛੀ ਬੁਲਬੁਲ ਆਪਣੇ ਬੱਚਿਆਂ ਲਈ ਘਰੋਂ ਚੋਗਾ ਲੈਣ ਲਈ ਨਿਕਲੀ | ਚੋਗਾ ਲੱਭਦਿਆਂ ਉਸ ਨੂੰ ਬਹੁਤ ਦੇਰ ਹੋ ਗਈ | ਚਾਰੇ ਪਾਸੇ ਰਾਤ ਦਾ ਹਨੇਰਾ ਫੈਲ ਗਿਆ | ਸੰਘਣੇ ਹਨੇਰੇ ਵਿਚ ਉਸ ਨੂੰ ਆਪਣੇ ਘਰ ਦਾ ਰਾਹ ਨਾ ਲੱਭਿਆ | ਰਾਤ ਦੇ ਹਨੇਰੇ ਵਿਚ ਭਟਕਦਿਆਂ ਬੁਲਬੁਲ ਅਚਾਨਕ ਚੌਕ 'ਚ ਲੱਗੇ ਦਿਆਲੂ ਰਾਜਕੁਮਾਰ ਦੇ ਬੱੁਤ ਦੇ ਪੈਰਾਂ ਵਿਚ ਆਣ ਬੈਠੀ | ਅੱਧੀ ਰਾਤ ਵੇਲੇ ਬੁਲਬੁਲ ਦੇ ਸਰੀਰ ਉੱਤੇ ਪਾਣੀ ਦੀ ਬੰੂਦ ਪਈ ਤਾਂ ਉਸ ਦੀ ਅੱਖ ਖੱੁਲ੍ਹ ਗਈ | ਉਸ ਨੇ ਹੈਰਾਨ ਹੋ ਕੇ ਆਸਮਾਨ ਵੱਲ ਦੇਖਿਆ | ਉਥੇ ਕੋਈ ਬੱਦਲ ਨਹੀਂ ਸੀ | ਉਹ ਸੋਚਣ ਲੱਗੀ ਇਹ ਪਾਣੀ ਦੀ ਬੰੂਦ ਕਿਧਰੋਂ ਆਈ ਹੋਵੇਗੀ? ਉਹ ਅਜੇ ਸੋਚ ਹੀ ਰਹੀ ਸੀ ਕਿ ਅਚਾਨਕ ਇਕ ਹੋਰ ਪਾਣੀ ਦੀ ਬੰੂਦ ਉਸ ਉੱਤੇ ਆਣ ਪਈ | ਉਸ ਦੀ ਹੈਰਾਨੀ ਹੋਰ ਵਧ ਗਈ | ਉਸ ਨੇ ਉਠ ਕੇ ਧਿਆਨ ਨਾਲ ਦੇਖਿਆ ਤਾਂ ਰਾਜਕੁਮਾਰ ਦੇ ਬੱੁਤ ਦੀਆਂ ਅੱਖਾਂ 'ਚੋਂ ਹੰਝੂ ਡਿੱਗ ਰਹੇ ਸਨ | ਉਸ ਨੇ ਰਾਜਕੁਮਾਰ ਦੇ ਬੱੁਤ ਨੂੰ ਰੋਣ ਦਾ ਕਾਰਨ ਪੱੁਛਿਆ | ਬੱੁਤ ਜ਼ਾਰੋ-ਜ਼ਾਰ ਰੋਂਦਿਆਂ ਬੋਲਿਆ, 'ਮੈਂ ਸ਼ਹਿਰ ਵਿਚ ਇਕ ਗਰੀਬ ਔਰਤ ਦੇ ਬੱਚਿਆਂ ਨੂੰ ਭੱੁਖ ਕਰਕੇ ਵਿਲਕਦਿਆਂ ਦੇਖ ਰਿਹਾ ਹਾਂ | ਮੈਂ ਇਹ ਦਿ੍ਸ਼ ਨਹੀਂ ਦੇਖ ਸਕਦਾ | ਮੇਰੀਆਂ ਅੱਖਾਂ ਵਿਚ ਨਾ ਚਾਹੁੰਦਿਆਂ ਹੋਇਆਂ ਵੀ ਹੰਝੂ ਆ ਗਏ | ਇਸੇ ਤਰ੍ਹਾਂ ਇਕ ਹੋਰ ਬੱਚੀ ਦੀ ਤਰਸਯੋਗ ਹਾਲਤ ਦੇਖ ਕੇ ਮੈਨੂੰ ਰੋਣਾ ਆ ਰਿਹਾ ਹੈ | ਉਹ ਲੜਕੀ ਆਪਣੇ ਘਰੋਂ ਕੁਝ ਵੇਚਣ ਲਈ ਨਿਕਲੀ ਸੀ ਪਰ ਠੋਕਰ ਲੱਗਣ ਨਾਲ ਉਸ ਦੇ ਸਿਰ 'ਤੇ ਰੱਖਿਆ ਛਾਬਾ ਡਿਗ ਪਿਆ | ਉਹ ਬੱਚੀ ਡਰਦੀ ਮਾਰੀ ਘਰ ਨਹੀਂ ਗਈ | ਬਾਹਰ ਸੜਕਾਂ 'ਤੇ ਘੁੰਮਦੀ ਰੋ-ਰੋ ਕੇ ਆਪਣੀਆਂ ਅੱਖਾਂ ਖਰਾਬ ਕਰ ਰਹੀ ਹੈ | ਪਿਆਰੀ ਬੁਲਬੁਲ! ਤੰੂ ਮੇਰੀਆਂ ਅੱਖਾਂ 'ਚੋਂ ਦੋਵੇਂ ਹੀਰੇ ਕੱਢ ਕੇ ਲੈ ਜਾ ਅਤੇ ਇਨ੍ਹਾਂ ਲੋੜਵੰਦ ਜੀਆਂ ਨੂੰ ਦੇ ਦੇਵੀਂ, ਤਾਂ ਜੋ ਉਨ੍ਹਾਂ ਦੀ ਗਰੀਬੀ ਕੱਟੀ ਜਾ ਸਕੇ |
ਇਸ ਤੋਂ ਰਾਜਕੁਮਾਰ ਦੇ ਬੱੁਤ ਨੇ ਆਪਣੇ 'ਤੇ ਲੱਗਾ ਸੋਨਾ ਵੀ ਉਸ ਨੇਕ ਬੁਲਬੁਲ ਰਾਹੀਂ ਗਰੀਬਾਂ ਨੂੰ ਦੇ ਦਿੱਤਾ | ਸੋ, ਪਿਆਰੇ ਬੱਚਿਓ! ਇਸ ਤਰ੍ਹਾਂ ਦਿਆਲੂ ਦਿਲ ਰਾਜਕੁਮਾਰ ਨੇ ਆਪਣੀ ਮੌਤ ਤੋਂ ਬਾਅਦ ਵੀ ਨੇਕ ਬੁਲਬੁਲ ਦੀ ਮਦਦ ਨਾਲ ਲੋਕਾਂ ਦਾ ਭਲਾ ਕਰ ਦਿੱਤਾ |

-ਮੋਬਾ: 98146-81444


ਖ਼ਬਰ ਸ਼ੇਅਰ ਕਰੋ

ਆਸਟ੍ਰੇਲੀਆ ਦੀ ਵਿਸ਼ਵ ਪ੍ਰਸਿੱਧ ਰਹੱਸਮਈ ਝੀਲ :ਬਲਿਊ ਲੇਕ

ਪਿਆਰੇ ਬਾਲ ਸਾਥੀਓ! ਜਦ ਵੀ ਤੁਸੀਂ ਫ਼ਿਲਮਾਂ, ਟੀ. ਵੀ., ਅਖ਼ਬਾਰ ਜਾਂ ਮੈਗਜ਼ੀਨ ਆਦਿ ਵਿਚ ਸਾਫ਼ ਹਰੇ, ਨੀਲੇ ਪਾਣੀਆਂ ਨਾਲ ਭਰਪੂਰ ਕੁਦਰਤੀ, ਮਨਮੋਹਕ ਦਿ੍ਸ਼ਾਂ ਵਾਲੀਆਂ ਝੀਲਾਂ ਦੇਖਦੇ ਹੋ ਤਾਂ ਤੁਹਾਡਾ ਮਨ ਜ਼ਰੂਰ ਹੀ ਗਦਗਦ ਹੁੰਦਾ ਹੋਵੇਗਾ | ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਦੁਨੀਆ ਵਿਚ ਕਈ ਅਜਿਹੀਆਂ ਝੀਲਾਂ ਵੀ ਹਨ ਜੋ ਕਿ ਖਾਸ ਹਾਲਤਾਂ ਸਦਕਾ ਰੰਗ ਬਦਲਦੀਆਂ ਹਨ ਜੋ ਕਿ ਸਭ ਲਈ ਖਿੱਚ ਦਾ ਕੇਂਦਰ ਬਣ ਚੱੁਕੀਆਂ ਹਨ ਅਤੇ ਆਓ ਅਸੀਂ ਸੰਸਾਰ ਦੀ ਅਨੋਖੀ ਅਤੇ ਆਪਣੇ ਪਾਣੀ ਦਾ ਰੰਗ ਬਦਲਣ ਵਾਲੀ ਪ੍ਰਸਿੱਧ ਝੀਲ ਬਲੂ ਲੇਕ ਬਾਰੇ ਜਾਣਦੇ ਹਾਂ | ਇਹ ਕੁਦਰਤੀ ਸੁੰਦਰਤਾ ਭਰਪੂਰ, ਅਨੋਖੀ ਝੀਲ ਆਸਟ੍ਰੇਲੀਆ ਦੇਸ਼ ਦੇ ਦੱਖਣੀ ਹਿੱਸੇ ਵਾਲੇ ਮਾਊਾਟ ਗੈਮਬਿਯਰ ਸਥਾਨ 'ਤੇ ਸਥਿਤ ਹੈ | ਇਹ ਝੀਲ ਲਗਪਗ 173 ਏਕੜ ਰਕਬੇ ਵਿਚ ਫੈਲੀ ਹੈ | ਝੀਲ ਦੀ ਵੱਧ ਤੋਂ ਵੱਧ ਡੰੂਘਾਈ 253 ਫੱੁਟ ਹੈ | ਇਸ ਝੀਲ ਦੀ ਸੁੰਦਰਤਾ, ਸਵੱਛਤਾ ਨੂੰ ਨਿਹਾਰਨ ਲਈ ਜਿਥੇ ਹਰ ਵਰ੍ਹੇ ਦੁਨੀਆ ਭਰ ਤੋਂ ਸੈਲਾਨੀ ਇਥੇ ਪੱੁਜਦੇ ਹਨ, ਉਥੇ ਹੀ ਇਸ ਝੀਲ ਨਾਲ ਜੁੜੇ ਅਨੋਖੇ, ਰਹੱਸਮਈ ਤੱਥ ਵੀ ਸਭ ਲਈ ਖਿੱਚ ਦਾ ਕੇਂਦਰ ਹਨ | ਇਸ ਝੀਲ ਦੇ ਕਰੀਬ 200 ਕਿਲੋਮੀਟਰ ਦੇ ਏਰੀਏ ਵਿਚ ਨਾ ਤਾਂ ਕੋਈ ਨਦੀ-ਨਾਲਾ ਅਤੇ ਨਾ ਹੀ ਕੋਈ ਤਲਾਬ ਜਾਂ ਚਸ਼ਮਾ ਵਗੈਰਾ ਹੈ | ਹੈਰਾਨੀ ਦੀ ਗੱਲ ਹੈ ਕਿ ਇਸ ਝੀਲ ਵਿਚ ਕੋਈ ਵੀ ਦਰਿਆ ਜਾਂ ਝਰਨਾ ਨਹੀਂ ਪੈਂਦਾ ਅਤੇ ਨਾ ਹੀ ਇਸ ਦੇ ਪਾਣੀਆਂ ਅੰਦਰ ਕੋਈ ਪਾਣੀ ਦਾ ਹੋਰ ਸਰੋਤ ਮਿਲ ਸਕਿਆ ਹੈ ਪਰ ਫਿਰ ਵੀ ਪਤਾ ਨਹੀਂ ਕੁਦਰਤ ਇਸ ਝੀਲ ਨੂੰ ਕਿਵੇਂ ਲਬਾਲਬ ਭਰ ਕੇ ਰੱਖਦੀ ਹੈ | ਇਸ ਝੀਲ ਵਿਚੋਂ ਪ੍ਰਤੀ ਦਿਨ 25 ਲੱਖ ਗੈਲਨ ਪਾਣੀ ਟੈਂਕੀਆਂ ਰਾਹੀਂ ਲੋਕਾਂ ਦੀ ਲੋੜ ਪੂਰਤੀ ਲਈ ਵੀ ਕੱਢਿਆ ਜਾਂਦਾ ਹੈ | ਫਿਰ ਵੀ ਇਸ ਦੇ ਪਾਣੀ ਦੀ ਸਤਹ ਘੱਟ ਨਹੀਂ ਹੁੰਦੀ | ਤੇਜ਼ ਗਰਮੀ ਦੇ ਮੌਸਮ ਵਿਚ ਜਦ ਅਕਸਰ ਨਦੀਆਂ, ਨਾਲੇ, ਤਲਾਬ ਅਤੇ ਝੀਲਾਂ ਦਾ ਪਾਣੀ ਦਾ ਪੱਧਰ ਘੱਟ ਹੋ ਜਾਂਦਾ ਹੈ ਪਰ ਇਸ ਝੀਲ 'ਤੇ ਭਰ ਗਰਮੀ, ਸੋਕੇ ਦਾ ਕੋਈ ਅਸਰ ਨਹੀਂ ਹੁੰਦਾ ਅਤੇ ਇਸ ਵਿਚ ਪਾਣੀ ਜਿਉਂ-ਤਿਉਂ ਹੀ ਭਰਿਆ ਰਹਿੰਦਾ ਹੈ | ਇਸ 'ਬਲੂ ਲੇਕ' ਨਾਮੀ ਝੀਲ ਨਾਲ ਹੋਰ ਵੀ ਰਾਜ਼ ਰਲਗੱਡ ਹਨ, ਜਿਵੇਂ ਇਸ ਦਾ ਪਾਣੀ ਕਈ ਰੰਗ ਬਦਲਦਾ ਹੈ | ਹਰ ਸਾਲ ਨਵੰਬਰ-ਦਸੰਬਰ ਮਹੀਨੇ ਪਾਣੀ ਦਾ ਰੰਗ ਗਹਿਰਾ ਨੀਲਾ ਹੁੰਦਾ ਹੈ ਅਤੇ ਜੂਨ ਵਿਚ ਪਾਣੀ ਦਾ ਰੰਗ ਹਰੀ-ਨੀਲੀ ਭਾਅ ਮਾਰਦਾ ਹੈ | ਸਰਦੀਆਂ ਦੇ ਮੌਸਮ ਵਿਚ ਜਦ ਗਹਿਰੀ ਧੁੰਦ ਛਾਈ ਰਹਿੰਦੀ ਹੈ ਤਾਂ ਝੀਲ ਦਾ ਪਾਣੀ ਕੇਸਰੀ ਰੰਗ ਦਾ ਹੋ ਜਾਂਦਾ ਹੈ ਅਤੇ ਸਰਦੀਆਂ ਉਪਰੰਤ ਫਿਰ ਪਾਣੀ ਦਾ ਰੰਗ ਕੁਦਰਤੀ ਨੀਲਾ ਹੋ ਜਾਂਦਾ ਹੈ | ਇਸ ਝੀਲ ਦਾ ਪਾਣੀ ਕਿਉਂ ਰੰਗ ਬਦਲਦਾ ਅਤੇ ਪਾਣੀ ਕਿਸ ਸਰੋਤ ਤੋਂ ਆਉਂਦਾ ਹੈ? ਇਹ ਰਾਜ਼ ਹਾਲੇ ਤੱਕ ਵਿਗਿਆਨੀਆਂ, ਲੋਕਾਂ ਲਈ ਅਣਸੁਲਝੀ ਪਹੇਲੀ ਦੀ ਤਰ੍ਹਾਂ ਹੀ ਹੈ | ਕੁਦਰਤੀ ਹਰਿਆਵਲ ਭਰਪੂਰ ਚੌਗਿਰਦੇ ਦੀ ਬੱੁਕਲ 'ਚ ਸਥਿਤ ਇਸ ਝੀਲ 'ਤੇ ਸੂਰਜ ਛੁਪਣ ਦਾ ਸੁੰਦਰ ਨਜ਼ਾਰਾ ਦੇਖਣ ਲਈ ਰੋਜ਼ਾਨਾ ਭਾਰੀ ਗਿਣਤੀ ਵਿਚ ਦਰਸ਼ਕ-ਸੈਲਾਨੀ ਉਚੇਚੇ ਤੌਰ 'ਤੇ ਪੱੁਜਦੇ ਹਨ, ਜਿਨ੍ਹਾਂ ਦੀ ਸਹੂਲਤ ਲਈ ਆਸਟ੍ਰੇਲੀਆ ਸਰਕਾਰ ਵਲੋਂ ਪਿਕਨਿਕ ਸਥਾਨ, ਪੱੁਛਗਿੱਛ ਦਫ਼ਤਰ, ਪਾਰਕਿੰਗ, ਖਾਣ-ਪੀਣ ਦੀਆਂ ਦੁਕਾਨਾਂ ਅਤੇ ਬੈਠਣ ਲਈ ਸ਼ੈੱਡ ਆਦਿ ਦੇ ਵਧੀਆ ਪ੍ਰਬੰਧ ਕੀਤੇ ਗਏ ਹਨ |

-ਕੋਟ ਈਸੇ ਖਾਂ (ਮੋਗਾ) | ਬਿ੍ਸਬੇਨ (ਆਸਟ੍ਰੇਲੀਆ | ਮੋਬਾ: 0061-451-784-997

ਕਵਿਤਾ: ਰੱਖੜੀ

ਬਾਕੀ ਤਿਉਹਾਰਾਂ ਨਾਲੋਂ ਹੈ ਇਹ ਤਾਂ ਬੜਾ ਪਵਿੱਤਰ ਤਿਉਹਾਰ |
ਰੱਖੜੀ ਦੇ ਇਸ ਗਾਨੇ ਵਿਚ, ਭੈਣ-ਭਰਾ ਦਾ ਗੁੰਦਿਆ ਪਿਆਰ |
ਭੈਣਾਂ ਦੀਆਂ ਸੱਧਰਾਂ ਵਾਲਾ, ਏਹਦੇ ਵਿਚ ਹੈ ਛੁਪਿਆ ਖਜ਼ਾਨਾ |
ਵੀਰਾਂ ਦੇ ਗੱੁਟ 'ਤੇ ਬੰਨ੍ਹਣ ਲਈ, ਬੜਾ ਕੀਮਤੀ ਇਹ ਹੈ ਗਾਨਾ |
ਭੈਣਾਂ ਵਲੋਂ ਵੀਰਾਂ ਦੇ ਲਈ, ਏਹਦੇ ਵਿਚ ਨੇ ਸ਼ੱੁਭ ਇੱਛਾਵਾਂ |
ਖਿੜੇ ਰਹਿਣ ਬਾਗ ਵੀਰਾਂ ਦੇ, ਉਹ ਵੀ ਇਹਦੇ ਵਿਚ ਨੇ ਦੁਆਵਾਂ |
ਇਹਦੇ ਰੰਗਾਂ ਵਾਂਗੰੂ ਰਹਿਣ, ਵੀਰਾਂ ਦੀ ਜ਼ਿੰਦਗੀ ਦੇ ਵਿਚ ਰੰਗ |
ਭਤੀਜੇ-ਭਤੀਜੀਆਂ ਕਰਨ ਤਰੱਕੀ, ਦੇਖਣ ਵਾਲਾ ਰਹਿ ਜਾਵੇ ਦੰਗ |
ਭੈਣਾਂ ਲਈ ਵੀ ਵੀਰਾਂ ਦੇ ਹੁੰਦੇ, ਬਹੁਤ ਹੀ ਉੱਚੇ-ਸੱੁਚੇ ਫਰਜ਼ |
ਉਹ ਵੀ ਸਾਨੂੰ ਰੱਖੜੀ ਹੈ ਦੱਸਦੀ, ਪੂਰੇ ਕਰਨੇ ਨੇ ਬਿਨਾਂ ਗਰਜ਼ |
ਭੈਣ-ਭਰਾ ਦਾ ਪਾਕਿ ਜੋ ਰਿਸ਼ਤਾ, ਜਿਹੜੇ ਲੋਕੀਂ ਸਮਝ ਨੇ ਲੈਂਦੇ |
'ਅਮਰੀਕ ਤਲਵੰਡੀ' ਵਾਲੇ ਦੇ ਵਾਂਗੰੂ, ਭੈਣ ਤੋਂ ਜਾਨ ਵਾਰਦੇ ਰਹਿੰਦੇ |

-ਅਮਰੀਕ ਸਿੰਘ ਤਲਵੰਡੀ ਕਲਾਂ,
ਗਿੱਲ ਨਗਰ, ਗਲੀ ਨੰ: 13, ਮੱੁਲਾਂਪੁਰ ਦਾਖਾ (ਲੁਧਿਆਣਾ) | ਮੋਬਾ: 94635-42896

ਆਓ ਜਾਣੀਏ ਦੁਨੀਆ ਦੇ ਸਭ ਤੋਂ ਵੱਡੇ ਰੇਲਵੇ ਸਟੇਸ਼ਨ ਬਾਰੇ

ਪਿਆਰੇ ਬੱਚਿਓ, ਦੁਨੀਆ ਦਾ ਸਭ ਤੋਂ ਵੱਡਾ ਰੇਲਵੇ ਸਟੇਸ਼ਨ ਪਾਰਕ ਐਵੇਨਿਊ 43ਵੀਂ ਸਟਰੀਟ, ਨਿਊਯਾਰਕ ਸਿਟੀ 'ਦਾ ਗਰੈਂਡ ਸੈਂਟਰਲ ਟਰਮੀਨਲ' ਹੈ | ਇਸ ਰੇਲਵੇ ਸਟੇਸ਼ਨ ਦੀਆਂ ਦੋਵੇਂ ਮੰਜ਼ਿਲਾਂ ਦਾ ਖੇਤਰਫਲ 48 ਏਕੜ ਹੈ | ਇਸ ਰੇਲਵੇ ਸਟੇਸ਼ਨ ਦੀ ਉਪਰਲੀ ਛੱਤ 'ਤੇ 41 ਰੇਲ ਮਾਰਗ ਅਤੇ ਹੇਠਲੀ 'ਤੇ 26 ਰੇਲ ਮਾਰਗ ਹਨ | ਇਥੇ ਹਰ ਰੋਜ਼ 550 ਰੇਲ ਗੱਡੀਆਂ 1 ਲੱਖ 80 ਹਜ਼ਾਰ ਮੁਸਾਫਿਰਾਂ ਨੂੰ ਸਫ਼ਰ ਕਰਵਾਉਂਦੀਆਂ ਹਨ | 3 ਜੁਲਾਈ, 1947 ਨੂੰ ਇਸ ਰੇਲਵੇ ਸਟੇਸ਼ਨ ਤੋਂ 2,52,288 ਵਿਅਕਤੀ ਆਏ ਅਤੇ ਗਏ ਸਨ, ਜੋ ਹੁਣ ਤੱਕ ਦਾ ਦੁਨੀਆ ਦਾ ਸਭ ਤੋਂ ਵੱਡਾ ਰਿਕਾਰਡ ਹੈ |

-ਕੇ. ਐਸ. ਅਮਰ,
ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ) |

ਬਾਲ ਕਵਿਤਾ: ਭਵਿੱਖ

ਨਾਂਅ ਜੱਗ 'ਤੇ ਜੇ ਚਮਕਾਉਣਾ ਚਾਹੁੰਦੇ,
ਮਗਰੋਂ ਨਹੀਂ ਜੇ ਪਛਤਾਉਣਾ ਚਾਹੁੰਦੇ |
ਗੌਰ ਫਰਮਾਓ ਕੁਝ ਗੱਲਾਂ 'ਤੇ,
ਰਾਹ ਜ਼ਿੰਦਗੀ ਦਾ ਜੇ ਰੁਸ਼ਨਾਉਣਾ ਚਾਹੁੰਦੇ |
ਭਵਿੱਖ ਜੇ ਆਪਣਾ ਬਣਾਉਣਾ ਚਾਹੁੰਦੇ |
ਤਰੱਕੀ ਲਈ ਮੱੁਖ ਦੋ ਨੇ ਗੱਲਾਂ,
ਇਕ ਪੜ੍ਹਾਈ, ਦੂਜਾ ਸਮਾਂ ਅਨਮੱੁਲਾ |
ਸਮਾਂ ਸਾਰਣੀ ਰੱਖੋ ਧਿਆਨ 'ਚ,
ਖੁਸ਼ੀਆਂ ਜੇ ਹੋ ਪਾਉਣਾ ਚਾਹੁੰਦੇ |
ਭਵਿੱਖ ਜੇ ਆਪਣਾ ਬਣਾਉਣਾ ਚਾਹੁੰਦੇ |
ਰਫ਼ਤਾਰ ਨਾਲੋਂ ਹੈ ਦਿਸ਼ਾ ਜ਼ਰੂਰੀ,
ਸਹੀ ਦਿਸ਼ਾ ਬਿਨਾਂ ਜ਼ਿੰਦਗੀ ਅਧੂਰੀ |
ਅੱਗਾ ਦੌੜ, ਪਿੱਛਾ ਚੌੜ ਨਹੀਂ ਕਰਨਾ,
ਕਾਮਯਾਬੀ ਜੇ ਤੁਸੀਂ ਪਾਉਣਾ ਚਾਹੁੰਦੇ |
ਭਵਿੱਖ ਜੇ ਆਪਣਾ ਬਣਾਉਣਾ ਚਾਹੁੰਦੇ |
ਜ਼ਿੰਦਗੀ ਦਾ ਇਕ ਟੀਚਾ ਮਿਥ ਲਓ,
ਸਾਰੇ ਵਿਸ਼ਿਆਂ 'ਤੇ ਧਿਆਨ ਨਿੱਤ ਦਓ |
ਇਕ-ਇਕ ਪੌੜੀ ਚੜ੍ਹਦੇ ਜਾਓ |
ਮੰਜ਼ਿਲ ਜੇ ਤੁਸੀਂ ਪਾਉਣਾ ਚਾਹੁੰਦੇ,
ਭਵਿੱਖ ਜੇ ਆਪਣਾ ਬਣਾਉਣਾ ਚਾਹੁੰਦੇ |

-ਰਮਨਪ੍ਰੀਤ ਕੌਰ ਢੱੁਡੀਕੇ,
-ਪਿੰਡ ਤੇ ਡਾਕ: ਢੱੁਡੀਕੇ (ਮੋਗਾ)-142053. ਮੋਬਾ: 99146-89690

ਬੁਝਾਰਤਾਂ-14

ਅੱਠੇ ਪਹਿਰ ਇਹ ਕੈਦ 'ਚ ਰਹਿੰਦੀ,
ਫਿਰ ਵੀ ਕਦੇ ਚੱੁਪ ਨਾ ਰਹਿੰਦੀ |
ਪਹਿਰੇਦਾਰ ਨਾ 'ਕੱਲਾ-ਕਹਿਰਾ,
ਬੱਤੀ ਬੰਦਿਆਂ ਦਾ ਹੈ ਪਹਿਰਾ |
ਪਹਿਰੇਦਾਰ ਨੇ ਬੜੇ ਹੀ ਤਿੱਖੇ,
ਕੱਪੜੇ ਉਨ੍ਹਾਂ ਨੇ ਪਾਏ ਚਿੱਟੇ |
ਜਦ ਇਹ ਜਾਵੇ ਹੱਦੋਂ ਬਾਹਰ,
ਜ਼ਖਮੀ ਕਰ ਦੇਣ ਪਹਿਰੇਦਾਰ |
ਕਦੇ ਨਾ ਇਹ ਪੱਟੀ ਕਰਾਵੇ,
ਜ਼ਖ਼ਮ ਆਪੇ ਠੀਕ ਹੋ ਜਾਵੇ |
ਉੱਤੋਂ ਪੈਣ ਲੱਗੀ ਹੈ ਰਾਤ,
ਬੱੁਝੋ ਬੱਚਿਓ ਮੇਰੀ ਬਾਤ | —f—
ਯਾਦ ਰੱਖਿਓ ਤੁਸੀਂ ਇਹਦਾ ਉੱਤਰ,
ਇਹ ਹੈ 'ਜੀਭ' ਪਿਆਰੇ ਪੱੁਤਰ |

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) | ਮੋਬਾ: 99159-95505

ਬਾਲ ਸਾਹਿਤ

ਅਮਰਜੀਤ ਕੌ ਾਕੇ ਦੀਆਂ ਪੰਜ ਬਾਲ ਪੁਸਤਕਾਂ
ਸੰਪਰਕ : 98142-31698

ਪ੍ਰੋੜ੍ਹ ਪੰਜਾਬੀ ਸ਼ਾਇਰੀ ਦੇ ਖੇਤਰ ਵਿਚ ਨਿਵੇਕਲਾ ਸਥਾਨ ਰੱਖਣ ਵਾਲਾ ਅਮਰਜੀਤ ਕੌਾਕੇ ਪੰਜਾਬੀ ਬਾਲ ਸਾਹਿਤ ਵਿਚ ਵੀ ਇਕ ਜਾਣਿਆ-ਪਛਾਣਿਆ ਨਾਂਅ ਹੈ | ਉਸ ਦੀਆਂ ਪੰਜ ਨਵ ਪ੍ਰਕਾਸ਼ਿਤ ਪੁਸਤਕਾਂ ਮੇਰੇ ਸਨਮੁੱਖ ਹਨ |
ਕੌਾਕੇ ਦੀਆਂ ਪਹਿਲੀਆਂ ਤਿੰਨ ਪੁਸਤਕਾਂ ਬਾਲ-ਕਵਿਤਾ ਦੀ ਵੰਨਗੀ ਨਾਲ ਸਬੰਧਤ ਹਨ | ਪਹਿਲੀ ਪੁਸਤਕ 'ਕੁੜੀਆਂ ਚਿੜੀਆਂ' ਪੰਜਾਬੀ ਵਿਚ ਨਰਸਰੀ ਗੀਤਾਂ ਦੀ ਘਾਟ ਨੂੰ ਪੂਰਾ ਕਰਦੀ ਹੋਈ ਬਾਲ-ਮਨਾਂ ਵਿਚ ਪੜ੍ਹਨ-ਰੁਚੀਆਂ ਨੂੰ ਹੁਲਾਰਾ ਦਿੰਦੀ ਹੈ | ਇਸ ਪੁਸਤਕ ਵਿਚਲੀਆਂ 'ਕੁੜੀਆਂ ਚਿੜੀਆਂ', 'ਤੋਤੇ ਦੀ ਉਡਾਰੀ', 'ਨਿੱਕੇ-ਨਿੱਕੇ ਤਾਰੇ', 'ਸੈਰ', 'ਉਡਦਾ ਜਾਵਾਂ', 'ਬੱਦਲੋ ਬੱਦਲੋ', 'ਰੁੱਖ', 'ਪਾਣੀ' ਆਦਿ ਕਵਿਤਾਵਾਂ ਪੰਛੀਆਂ ਨਾਲ ਪ੍ਰੇਮ ਕਰਨ, ਸੈਰ ਦੇ ਮਹੱਤਵ ਅਤੇ ਪ੍ਰਕ੍ਰਿਤਕ-ਪੂੰਜੀ ਨੂੰ ਸਾਂਭਣ ਦੇ ਸੁਨੇਹੇ ਦਿੰਦੀਆਂ ਹਨ | ਦੂਜੀ ਪੁਸਤਕ 'ਕੁਕੜੂ ਘੜੂੰ' ਵਿਚੋਂ ਜੀਵਨ-ਮੁੱਲਾਂ ਦੀ ਉਸਾਰੀ ਦੇ ਅਜਿਹੇ ਸੁਨੇਹੇ ਮਿਲਦੇ ਹਨ, ਜਿਨ੍ਹਾਂ ਨਾਲ ਬੱਚੇ ਭਵਿੱਖ ਦੇ ਚੰਗੇ ਨਾਗਰਿਕ ਬਣ ਸਕਣ | ਜਿਵੇਂ ਕਿ ਨਾਂਅ ਤੋਂ ਹੀ ਸੰਕੇਤ ਮਿਲ ਜਾਂਦਾ ਹੈ, ਤੀਜੀ ਪੁਸਤਕ 'ਵਾਤਾਵਰਨ ਬਚਾਅ' ਪੁਸਤਕ ਵਿਚਲੀ ਲੰਮੀ ਕਵਿਤਾ ਚੌਗਿਰਦੇ ਵਿਚ ਪ੍ਰਦੂਸ਼ਣ ਦੇ ਖ਼ਾਤਮੇ ਉਪਰ ਬਲ ਦਿੰਦੀ ਹੋਈ ਪਾਠਕਾਂ ਵਿਚ ਕੁਦਰਤੀ ਸੋਮਿਆਂ ਪ੍ਰਤੀ ਚੇਤਨਾ ਦਾ ਸੰਚਾਰ ਕਰਦੀ ਹੈ | ਇਨ੍ਹਾਂ ਤਿੰਨਾਂ ਪੁਸਤਕਾਂ ਦੇ ਕ੍ਰਮਵਾਰ 24-24 ਪੰਨੇ ਹਨ ਅਤੇ ਮੁੱਲ 50-50 ਰੁਪਏ ਪ੍ਰਤੀ ਪੁਸਤਕ ਹੈ | ਅਗਲੀਆਂ ਦੋਵੇਂ ਪੁਸਤਕਾਂ ਭਾਰਤ ਦੇ ਵੱਖ-ਵੱਖ ਸੂਬਿਆਂ ਨਾਲ ਸਬੰਧਤ ਹਨ | ਪਹਿਲੀ ਪੁਸਤਕ 'ਲੱਕੜ ਦੀ ਕੁੜੀ' ਵਿਚਲੀਆਂ 'ਸੇਰ ਨੂੰ ਸਵਾ ਸੇਰ', 'ਪਾਟੀ ਹੋਈ ਚਾਦਰ', 'ਰੰਗ ਬਰੰਗੇ ਫਲਾਂ ਦੀ ਕਰਾਮਾਤ', 'ਲੱਕੜ ਦੀ ਕੁੜੀ' ਅਤੇ 'ਘਮੰਡੀ ਸਾਧੂ' ਆਦਿ ਲੋਕ ਕਹਾਣੀਆਂ ਦਿਲਚਸਪ ਵਿਸ਼ਾ ਵਸਤੂ ਅਤੇ ਸ਼ਿਲਪੀ ਗੁਣਾਂ ਸਦਕਾ ਬਾਲ ਪਾਠਕ ਦੀ ਜਿਗਿਆਸਾ ਬਣਾਈ ਰੱਖਦੀਆਂ ਹਨ, ਜਦੋਂ ਕਿ ਪੁਸਤਕ 'ਮਖ਼ਮਲ ਦੇ ਪੱਤੇ' ਵਿਚਲੀਆਂ ਕਹਾਣੀਆਂ ਸਾਦਗੀ ਅਤੇ ਸਹਿਜ ਚਾਲ ਨਾਲ ਚੱਲਦੀਆਂ ਹਨ | 'ਮਖ਼ਮਲ ਦੇ ਪੱਤੇ', 'ਚਾਰ ਸਵਾਲ' ਅਤੇ 'ਭੋਲੀ ਅਤੇ ਮਤਰੇਈ ਮਾਂ' ਕਹਾਣੀਆਂ ਚਮਤਕਾਰੀ ਅੰਸ਼ਾਂ ਨਾਲ ਭਰਪੂਰ ਹਨ ਅਤੇ ਬਾਲਾਂ ਨੂੰ ਚੰਗੇ ਗੁਣਾਂ ਦਾ ਧਾਰਣੀ ਬਣਨ ਦਾ ਉਪਦੇਸ਼ ਦਿੰਦੀਆਂ ਹਨ | ਇਨ੍ਹਾਂ ਦੋਵਾਂ ਪੁਸਤਕਾਂ ਦਾ ਮੁੱਲ 50 ਰੁਪਏ ਪ੍ਰਤੀ ਪੁਸਤਕ ਹੈ ਅਤੇ ਪੰਨੇ 32-32 ਹਨ |
ਇਹ ਪੁਸਤਕਾਂ ਪੰਜਾਬੀ ਸਾਹਿਤ ਪਬਲੀਕੇਸ਼ਨ ਬਾਲੀਆਂ (ਸੰਗਰੂਰ) ਵਲੋਂ ਢੁਕਵੇਂ ਚਿੱਤਰਾਂ ਸਮੇਤ, ਸੋਹਣੇ ਢੰਗ ਨਾਲ ਛਾਪੀਆਂ ਗਈਆਂ ਹਨ |

-ਦਰਸ਼ਨ ਸਿੰਘ 'ਆਸ਼ਟ' (ਡਾ:)
ਮੋਬਾ: 98144-23703

ਬਾਲ ਨਾਵਲ-77; ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਨਤੀਜੇ ਦਾ ਪਤਾ ਲੱਗਣ 'ਤੇ ਮਾਤਾ ਜੀ, ਸਿਧਾਰਥ ਅਤੇ ਮੇਘਾ ਦੀ ਖੁਸ਼ੀ ਮਿਉਂਦੀ ਨਹੀਂ ਸੀ | ਸਿਧਾਰਥ ਦਾ ਨਤੀਜਾ ਸੁਣਨ ਤੋਂ ਬਾਅਦ ਖੁਸ਼ੀ ਵਿਚ ਨੱਚਣ ਲੱਗ ਪਿਆ | ਨੱਚਦਿਆਂ-ਨੱਚਦਿਆਂ ਹੀ ਉਸ ਨੇ ਹਰੀਸ਼ ਨੂੰ ਫੋਨ ਕੀਤਾ, 'ਹਾਂ ਬਈ ਛੋਟੇ ਭਾਈ, ਅੱਜ ਮੈਂ ਬਹੁਤ ਖੁਸ਼ ਹਾਂ | ਮੈਂ ਹੀ ਨਹੀਂ, ਮੇਰੇ ਤੋਂ ਜ਼ਿਆਦਾ ਤੇਰੇ ਮਾਤਾ ਜੀ ਅਤੇ ਤੇਰੀ ਭਾਬੀ ਖੁਸ਼ ਹਨ | ਹੁਣ ਤੰੂ ਛੇਤੀ ਤੋਂ ਛੇਤੀ ਐਮ. ਡੀ. ਵਿਚ ਦਾਖਲਾ ਲੈ ਲੈ | ਇਹ ਮੈਂ ਹੀ ਨਹੀਂ ਕਹਿ ਰਿਹਾ, ਸਗੋਂ ਮਾਤਾ ਜੀ ਅਤੇ ਮੇਘਾ ਵੀ ਕਹਿ ਰਹੇ ਹਨ |'
'ਠੀਕ ਹੈ ਵੀਰ ਜੀ, ਮੈਂ ਐਮ. ਡੀ. ਦੇ ਦਾਖਲੇ ਦੀ ਪੂਰੀ ਤਿਆਰੀ ਕਰ ਰਿਹਾ ਹਾਂ | ਮਿਹਨਤ ਦੇ ਨਾਲ-ਨਾਲ ਤੁਹਾਡਾ ਸਾਰਿਆਂ ਦਾ ਅਸ਼ੀਰਵਾਦ ਅਤੇ ਸ਼ੱੁਭ ਇੱਛਾਵਾਂ ਵੀ ਮੇਰੇ ਨਾਲ ਹਨ | ਇਸ ਕਰਕੇ ਮੈਨੂੰ ਪੂਰੀ ਉਮੀਦ ਹੈ ਕਿ ਐਮ. ਡੀ. ਵਿਚ ਦਾਖਲਾ ਜ਼ਰੂਰ ਮਿਲ ਜਾਵੇਗਾ |'
'ਸਾਡੀਆਂ ਸ਼ੱੁਭ-ਇੱਛਾਵਾਂ ਤਾਂ ਮਹੇਸ਼ਾ ਤੇਰੇ ਨਾਲ ਹਨ | ਐਹ ਲੈ, ਮਾਤਾ ਜੀ ਨਾਲ ਗੱਲ ਕਰ |'
'ਕਰਾਓ ਜੀ', ਹਰੀਸ਼ ਨੇ ਖੁਸ਼ ਹੁੰਦਿਆਂ ਕਿਹਾ |
'ਹੈਲੋ', ਮਾਤਾ ਜੀ ਬੋਲੇ |
'ਪੈਰੀਂ ਪੈਨਾ, ਮਾਤਾ ਜੀ |'
'ਬੇਟੇ, ਬਹੁਤ-ਬਹੁਤ ਮੁਬਾਰਕਾਂ | ਤੰੂ ਸਾਡੇ ਸਾਰਿਆਂ ਦਾ ਸਿਰ ਉੱਚਾ ਕਰ ਦਿੱਤੈ |'
'ਇਹ ਸਾਰਾ ਕੁਝ ਤੁਹਾਡੇ ਅਤੇ ਵੀਰ ਜੀ-ਭਾਬੀ ਜੀ ਕਰਕੇ ਹੀ ਸੰਭਵ ਹੋਇਐ |'
'ਨਹੀਂ, ਇਹ ਸਾਡੇ ਕਰਕੇ ਨਹੀਂ, ਸਗੋਂ ਤੇਰੀ ਸਖ਼ਤ ਮਿਹਨਤ ਸਦਕਾ ਹੀ ਹੋਇਐ | ਹੁਣ ਹੋਰ ਮਜ਼ਾ ਤਾਂ ਆਏਗਾ ਜਦੋਂ ਤੈਨੂੰ ਐਮ. ਡੀ. ਵਿਚ ਸੀਟ ਮਿਲ ਜਾਵੇਗੀ ਅਤੇ ਉਸ ਤੋਂ ਵੀ ਜ਼ਿਆਦਾ ਸਾਡਾ ਸਾਰਿਆਂ ਦਾ ਸਿਰ ਉੱਚਾ ਉਦੋਂ ਹੋਵੇਗਾ ਜਦੋਂ ਸਾਡਾ ਬੇਟਾ ਐਮ. ਡੀ. ਪਾਸ ਕਰਕੇ ਵੱਡਾ ਡਾਕਟਰ ਬਣ ਕੇ ਸਾਡੇ ਕੋਲ ਆਵੇਗਾ |'
'ਠੀਕ ਹੈ ਮਾਤਾ ਜੀ, ਤੁਸੀਂ ਬਸ ਇਸੇ ਤਰ੍ਹਾਂ ਆਸ਼ੀਰਵਾਦ ਦੇਈ ਜਾਣਾ ਅਤੇ ਆਪਣਾ ਪਿਆਰ ਭਰਿਆ ਹੱਥ ਮੇਰੇ ਸਿਰ 'ਤੇ ਰੱਖੀ ਰੱਖਣਾ |'
'ਉਹ ਤੇ ਹਮੇਸ਼ਾ ਲਈ ਤੇਰੇ ਨਾਲ ਐ | ਚੰਗਾ ਫਿਰ ਮੈਂ ਫੋਨ ਰੱਖਦੀ ਹਾਂ, ਤੇਰੀ ਪੜ੍ਹਾਈ ਦਾ ਹਰਜ਼ ਨਾ ਹੋ ਰਿਹਾ ਹੋਵੇ | ਹਾਂ ਸੱਚ, ਪੜ੍ਹਾਈ ਦੇ ਨਾਲ-ਨਾਲ ਆਪਣੀ ਸਿਹਤ ਦਾ ਵੀ ਖਿਆਲ ਰੱਖੀਂ | ਖੁਰਾਕ ਪੂਰੀ ਖਾਂਦਾ ਰਹੀਂ |'
'ਠੀਕ ਹੈ ਮਾਤਾ ਜੀ, ਚੰਗਾ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ |'
'ਸਤਿ ਸ੍ਰੀ ਅਕਾਲ ਬੇਟੇ | ਮੇਘਾ ਵੀ ਤੈਨੂੰ ਪਿਆਰ ਅਤੇ ਆਸ਼ੀਰਵਾਦ ਭੇਜ ਰਹੀ ਐ |'
'ਉਨ੍ਹਾਂ ਨੂੰ ਵੀ ਮੇਰਾ ਪੈਰੀਂ ਪੈਣਾ ਕਹਿਣਾ |'
'ਠੀਕ ਹੈ ਬੇਟੇ, ਜਿਊਾਦੇ ਰਹੋ, ਜਵਾਨੀਆਂ ਮਾਣੋ |'
ਹਰੀਸ਼ ਦੇ ਐਮ. ਡੀ. ਦੇ ਟੈਸਟ ਦੇ ਪੇਪਰ ਹੋ ਗਏ ਅਤੇ ਉਸ ਤੋਂ ਬਾਅਦ ਨਤੀਜਾ ਵੀ ਛੇਤੀ ਆ ਗਿਆ | ਹਰੀਸ਼ ਦਾ ਰੈਂਕ ਵਧੀਆ ਆ ਗਿਆ | ਉਸ ਨੂੰ ਕਲੀਨੀਕਲ ਦੀਆਂ ਉਪਰਲੇ ਦਰਜੇ ਦੀਆਂ ਲਾਈਨਾਂ ਜਿਵੇਂ ਮੈਡੀਸਨ, ਰੇਡੀਓਲੋਜੀ, ਪੈਥੌਲੋਜੀ, ਐਨਸਥੀਸੀਆ ਆਦਿ ਵਿਚ ਦਾਖਲਾ ਮਿਲ ਸਕਦਾ ਸੀ |
ਹਰੀਸ਼ ਦਾ ਮਨ ਭਾਉਂਦਾ ਵਿਸ਼ਾ ਮੈਡੀਸਨ ਸੀ | ਉਸ ਨੂੰ ਕਾਊਾਸਲਿੰਗ ਤੋਂ ਬਾਅਦ ਮੈਡੀਸਨ ਵਿਚ ਦਾਖਲਾ ਮਿਲ ਗਿਆ | ਉਹ ਵੀ ਉਸ ਦੇ ਆਪਣੇ ਕਾਲਜ ਵਿਚ | ਹਰੀਸ਼ ਦੇ ਮਨ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋ ਰਹੀਆਂ ਸਨ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-404, ਗ੍ਰੀਨ ਐਵੇਨਿਊ, ਅੰਮਿ੍ਤਸਰ-143001. ਮੋਬਾ: 98889-24664

ਬਾਲ ਗੀਤ: ਚਿੜੀ

ਕਿੰਨੀ ਸੋਹਣੀ ਪਿਆਰੀ-ਪਿਆਰੀ,
ਕੋਮਲ-ਕੋਮਲ ਖੰਭਾਂ ਵਾਲੀ |
ਛੋਟੀਆਂ-ਛੋਟੀਆਂ ਇਸ ਦੀਆਂ ਅੱਖਾਂ,
ਪਲਕਾਂ ਝਪਕੇ ਵਾਰੀ-ਵਾਰੀ |
ਕਿੰਨੀ ਸੋਹਣੀ ਪਿਆਰੀ-ਪਿਆਰੀ |
ਜਦ ਚੀਂ-ਚੀਂ ਕਰਕੇ ਗਾਉਂਦੀ ਆ,
ਕੋਈ ਮਿੱਠਾ ਗੀਤ ਸੁਣਾਉਂਦੀ ਆ |
ਸੁਣ ਸ਼ੋਰ ਜਾਂਦੀ ਮਾਰ ਉਡਾਰੀ,
ਕਿੰਨੀ ਸੋਹਣੀ ਪਿਆਰੀ-ਪਿਆਰੀ |
ਦਾਣਾ-ਦਾਣਾ ਕਰ ਚੁਗ ਲਿਆਵੇ,
ਆਪਣੇ ਨੰਨ੍ਹੇ ਬੋਟਾਂ ਨੂੰ ਖੁਆਵੇ |
ਨੰਨ੍ਹੇ ਬੋਟਾਂ ਦੀ ਉਹ ਮਾਂ ਪਿਆਰੀ,
ਕਿੰਨੀ ਸੋਹਣੀ ਪਿਆਰੀ-ਪਿਆਰੀ |
ਤੀਲਾ-ਤੀਲਾ ਕਰ ਚੁਗ ਲਿਆਉਂਦੀ,
ਆਪਣਾ ਘਰ ਹੈ ਆਪ ਬਣਾਉਂਦੀ |
ਦਿਨ ਭਰ ਕਰਦੀ ਮਿਹਨਤ ਭਾਰੀ,
ਕਿੰਨੀ ਸੋਹਣੀ ਪਿਆਰੀ-ਪਿਆਰੀ |
ਆਓ ਰਲ-ਮਿਲ ਕਰੀਏ ਹੀਲਾ,
ਪੰਛੀ ਬਚਾਉਣ ਦਾ ਕਰੋ ਵਸੀਲਾ |
ਇਹ ਨੇ ਕੁਦਰਤ ਦੀ ਸਰਦਾਰੀ,
ਕਿੰਨੀ ਸੋਹਣੀ ਪਿਆਰੀ-ਪਿਆਰੀ |

-ਵੀਨਾ 'ਸਾਮਾ',
ਪਿੰਡ ਢਾਬਾਂ ਕੋਕਰੀਆਂ, ਤਹਿ: ਅਬੋਹਰ (ਫਾਜ਼ਿਲਕਾ) | ਮੋਬਾ: 91155-89290


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX