ਤਾਜਾ ਖ਼ਬਰਾਂ


ਕਿਸਾਨਾਂ ਦਾ ਧਰਨਾ ਖ਼ਤਮ
. . .  41 minutes ago
ਟਾਂਡਾ ਉੜਮੁੜ, 18 ਨਵੰਬਰ (ਦੀਪਕ ਬਹਿਲ) - ਅੰਮ੍ਰਿਤਸਰ ਦੇ ਰਾਜਾਸਾਂਸੀ ਵਿਖੇ ਬਣੇ ਨਿਰੰਕਾਰੀ ਭਵਨ ਵਿਖੇ ਹੋਏ ਧਮਾਕੇ ਦੇ ਚੱਲਦਿਆਂ ਸਰਕਾਰ ਝੁਕ ਗਈ ਹੈ। ਪ੍ਰਸ਼ਾਸਨ ਨੇ ਧਰਨੇ 'ਤੇ ਬੈਠੇ ਕਿਸਾਨਾਂ...
ਉੱਤਰਾਖੰਡ ਬੱਸ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 14
. . .  53 minutes ago
ਦੇਹਰਾਦੂਨ, 18 ਨਵੰਬਰ- ਉੱਤਰਾਖੰਡ ਦੇ ਉਤਰਕਾਸ਼ੀ ਜ਼ਿਲ੍ਹੇ 'ਚ ਬੱਸ ਦੇ 150 ਮੀਟਰ ਡੂੰਘੀ ਖੱਡ 'ਚ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 14 ਹੋ ਗਈ ਹੈ ਜਦਕਿ 13 ਲੋਕ ਜ਼ਖਮੀ ਹੋਏ....
ਮਰਾਠਾ ਰਾਖਵਾਂਕਰਨ ਦਾ ਰਸਤਾ ਸਾਫ਼, ਮਹਾਰਾਸ਼ਟਰ ਸਰਕਾਰ ਨੇ ਬਿਲ ਨੂੰ ਦਿੱਤੀ ਮਨਜ਼ੂਰੀ
. . .  54 minutes ago
ਮੁੰਬਈ, 18 ਨਵੰਬਰ- ਮਹਾਰਾਸ਼ਟਰ 'ਚ ਮਰਾਠਾ ਰਾਖਵਾਂਕਰਨ ਨੂੰ ਲੈ ਕੇ ਸੂਬੇ ਦੀ ਦਵੇਂਦਰ ਫੜਨਵੀਸ ਸਰਕਾਰ ਨੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਸੂਬੇ 'ਚ ਮਰਾਠਾ ਰਾਖਵਾਂਕਰਨ ਦਾ ਰਸਤਾ ਸਾਫ਼ ਹੋ ਗਿਆ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਫੜਨਵੀਸ ਨੇ .....
ਆਈ.ਐੱਸ.ਆਈ. ਸਮਰਥਨ ਪ੍ਰਾਪਤ ਖ਼ਾਲਿਸਤਾਨ ਅਤੇ ਕਸ਼ਮੀਰੀ ਦਹਿਸ਼ਤਗਰਦਾਂ ਦਾ ਧਮਾਕੇ 'ਚ ਹੋ ਸਕਦਾ ਹੈ ਹੱਥ - ਕੈਪਟਨ
. . .  about 1 hour ago
ਚੰਡੀਗੜ੍ਹ, 18 ਨਵੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਈ.ਐੱਸ.ਆਈ. ਸਮਰਥਨ ਪ੍ਰਾਪਤ ਖ਼ਾਲਿਸਤਾਨ ਅਤੇ ਕਸ਼ਮੀਰੀ ਦਹਿਸ਼ਤਗਰਦਾਂ ਦਾ ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲ ਵਿਖੇ ਸਥਿਤ ਨਿਰੰਕਾਰੀ ਭਵਨ ਵਿਖੇ ਹੋਏ ਬੰਬ ਧਮਾਕੇ .....
ਤਿੰਨ ਕਰੋੜ ਦੇ ਸੋਨੇ ਸਮੇਤ ਇਕ ਯਾਤਰੀ ਕਾਬੂ
. . .  about 1 hour ago
ਕੋਲਕਾਤਾ, 18 ਨਵੰਬਰ - ਮਾਲ ਖੂਫੀਆਂ ਡਾਇਰੈਕਟੋਰੇਟ (ਡੀ.ਆਰ.ਆਈ) ਨੇ ਸਿਲੀਗੁੜੀ ਖੇਤਰੀ ਇਕਾਈ ਵੱਲੋਂ ਨਿਊ ਜਲਪਾਈਗੁੜੀ ਰੇਲਵੇ ਸਟੇਸ਼ਨ ਤੋਂ ਇਕ ਯਾਤਰੀ ਨੂੰ 9.296 ਕਿੱਲੋਗਰਾਮ ਸੋਨੇ ਦੇ ਬਿਸਕੁਟ ਨਾਲ ਗ੍ਰਿਫ਼ਤਾਰ ਕੀਤਾ ਹੈ। ਇਸ ਯਾਤਰੀ ਕੋਲੋਂ ਬਰਾਮਦ ....
ਰਾਜਾਸਾਂਸੀ ਬੰਬ ਧਮਾਕੇ ਤੋਂ ਬਾਅਦ ਨਿਰੰਕਾਰੀ ਭਵਨਾਂ ਦੀ ਵਧਾਈ ਗਈ ਸੁਰੱਖਿਆ
. . .  about 2 hours ago
ਪਠਾਨਕੋਟ, 18 ਨਵੰਬਰ(ਚੌਹਾਨ)- ਨਿਰੰਕਾਰੀ ਭਵਨ ਅੰਮ੍ਰਿਤਸਰ ਵਿਖੇ ਹੋਏ ਬੰਬ ਧਮਾਕੇ ਤੋਂ ਬਾਅਦ ਪਠਾਨਕੋਟ ਦੇ ਮੁੱਖ ਨਿਰੰਕਾਰੀ ਭਵਨ ਸਿਆਲ਼ੀ ਕੁਲੀਆਂ ਵਿਖੇ ਸੁਰੱਖਿਆ ਵਧਾ ਦਿੱਤੀ ਗਈ ਹੈ। ਬੰਬ ਧਮਾਕੇ ਦੀ ਖ਼ਬਰ ਮਿਲਦਿਆਂ ਹੀ ਨਿਰੰਕਾਰੀ ਭਵਨ 'ਚ ਚਲ ਰਹੇ ....
ਨਿਰੰਕਾਰੀ ਭਵਨ 'ਚ ਹੋਏ ਹਮਲੇ ਤੋਂ ਬਾਅਦ ਤਪਾ ਪੁਲਿਸ ਹੋਈ ਅਲਰਟ
. . .  about 2 hours ago
ਤਪਾ ਮੰਡੀ,18 ਨਵੰਬਰ (ਪ੍ਰਵੀਨ ਗਰਗ)- ਅੱਜ ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲਾ ਦੇ ਨਿਰੰਕਾਰੀ ਭਵਨ ਵਿਖੇ ਹੋਏ ਹਮਲੇ ਤੋਂ ਬਾਅਦ ਤਪਾ ਪੁਲਿਸ ਹਰਕਤ 'ਚ ਆ ਗਈ ਹੈ, ਜਿਸ ਤਹਿਤ ਸੁਰੱਖਿਆ ਦੇ ਮੱਦੇਨਜ਼ਰ ਆਉਣ ਜਾਣ ਵਾਲੇ ਵਾਹਨਾਂ ਦੀ ਬਰੀਕੀ ਨਾਲ ਜਾਂਚ...
ਰਾਜਾਸਾਂਸੀ ਬੰਬ ਧਮਾਕੇ 'ਚ ਮਾਰੇ ਗਏ ਲੋਕਾਂ ਦੀ ਹੋਈ ਸ਼ਨਾਖ਼ਤ
. . .  about 2 hours ago
ਰਾਜਾਸਾਂਸੀ, 18 ਨਵੰਬਰ (ਹੇਰ, ਖੀਵਾ) - ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲ ਵਿਖੇ ਸਥਿਤ ਨਿਰੰਕਾਰੀ ਭਵਨ 'ਚ ਹੋਏ ਧਮਾਕੇ 'ਚ ਮਾਰੇ ਗਏ ਲੋਕਾਂ 'ਚ ਦੀ ਸ਼ਨਾਖ਼ਤ ਸੁਖਦੇਵ ਸਿੰਘ ਚੌਕ ਮੀਰਾ ਕੋਟ, ਕੁਲਦੀਪ ਸਿੰਘ ਵਾਸੀ ਬੱਗਾ ਕਲਾਂ ਅਤੇ ਸੰਦੀਪ ਸਿੰਘ(13) ਵਾਸੀ .....
ਉੱਤਰਾਖੰਡ ਬੱਸ ਹਾਦਸੇ 'ਚ 12 ਲੋਕਾਂ ਦੀ ਮੌਤ, 13 ਜ਼ਖਮੀ
. . .  about 2 hours ago
ਦੇਹਰਾਦੂਨ, 18 ਨਵੰਬਰ- ਉੱਤਰਾਖੰਡ ਦੇ ਉਤਰਾ ਕਾਸ਼ੀ ਜ਼ਿਲ੍ਹੇ 'ਚ ਬੰਸ ਦੇ 150 ਮੀਟਰ ਡੂੰਘੀ ਖੱਡ 'ਚ ਡਿੱਗਣ ਕਾਰਨ 12 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 13 ਲੋਕ ਜ਼ਖਮੀ ਹੋਏ ਹਨ। ਇਸ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਜਿਸਟਰੇਟ ਅਸ਼ੀਸ਼ ਚੌਹਾਨ ਨੇ....
ਰਾਜਾਸਾਂਸੀ ਬੰਬ ਧਮਾਕਾ : ਦੋਸ਼ੀਆਂ ਦੇ ਜਲਦ ਫੜੇ ਜਾਣ ਦੀ ਸੰਭਾਵਨਾ - ਡੀ.ਜੀ.ਪੀ
. . .  about 3 hours ago
ਰਾਜਾਸਾਂਸੀ, 18 ਨਵੰਬਰ (ਹੇਰ)- ਡੀ.ਜੀ.ਪੀ. ਪੰਜਾਬ ਸੁਰੇਸ਼ ਅਰੋੜਾ ਨੇ ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲ ਵਿਖੇ ਸਥਿਤ ਨਿਰੰਕਾਰੀ ਭਵਨ 'ਚ ਹੋਏ ਧਮਾਕੇ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੁਲਿਸ ਅਜੇ ਕਿਸੇ ਨਤੀਜੇ 'ਤੇ ਨਹੀਂ ਪਹੁੰਚੀ ਹੈ। ਉਨ੍ਹਾਂ.....
ਹੋਰ ਖ਼ਬਰਾਂ..

ਸਾਡੀ ਸਿਹਤ

ਚੁਸਤੀ-ਫੁਰਤੀ ਲਈ ਕਰੋ ਐਰੋਬਿਕਸ

ਜਦੋਂ ਤੋਂ ਔਰਤਾਂ ਵਿਚ ਜਾਗ੍ਰਿਤੀ ਆਈ ਹੈ, ਉਨ੍ਹਾਂ ਨੇ ਹਰ ਪੱਖੋਂ ਆਪਣੇ-ਆਪ ਨੂੰ ਸੰਵਾਰਨ ਦੀ ਠਾਣ ਲਈ ਹੈ। ਚਾਹੇ ਦਿਮਾਗੀ ਰੂਪ ਨਾਲ ਹੋਵੇ ਜਾਂ ਸਰੀਰਕ ਰੂਪ ਨਾਲ। ਅੱਜ ਦੀ ਔਰਤ ਮਲਟੀ ਡਾਇਮੈਂਸ਼ਨਲ ਪਰਸਨੈਲਿਟੀ ਵਿਚ ਵਿਸ਼ਵਾਸ ਰੱਖਦੀ ਹੈ। ਏਰੋਬਿਕਸ, ਸਵਿਮਿੰਗ, ਸਕੇਟਿੰਗ, ਟੈਨਿਸ, ਬੈਡਮਿੰਟਨ, ਟੇਬਲ ਟੈਨਿਸ, ਗਾਲਫ ਵਰਗੇ ਸਪੋਰਟਸ ਅਤੇ ਕਸਰਤ ਦੁਆਰਾ ਉਹ ਆਪਣੇ-ਆਪ ਨੂੰ ਫਿੱਟ ਰੱਖਣ ਦੀ ਕੋਸ਼ਿਸ਼ ਕਰਦੀ ਹੈ।
ਅੱਜ ਦੀਆਂ ਔਰਤਾਂ ਸੁੰਦਰਤਾ ਦਾ ਧਿਆਨ ਵੀ ਖੂਬ ਰੱਖਦੀਆਂ ਹਨ। ਸੁੰਦਰਤਾ ਲਈ ਉਹ ਸਰਜਰੀ ਵਰਗੀ ਕਸ਼ਟਦਾਇਕ ਪ੍ਰਕਿਰਿਆ ਵਿਚੋਂ ਵੀ ਲੰਘਣ ਨੂੰ ਤਿਆਰ ਰਹਿੰਦੀਆਂ ਹਨ। ਉਨ੍ਹਾਂ ਨੂੰ ਫਿੱਗਰ ਦੀ ਬਹੁਤ ਚਿੰਤਾ ਰਹਿੰਦੀ ਹੈ। ਇਸ ਵਾਸਤੇ ਉਹ ਡਾਇਟਿੰਗ ਅਤੇ ਕਸਰਤ 'ਤੇ ਪੂਰਾ ਧਿਆਨ ਦਿੰਦੀਆਂ ਹਨ। ਮਾਡਲਿੰਗ ਦਾ ਵਧਦਾ ਕ੍ਰੇਜ ਇਸ ਗੱਲ ਦਾ ਗਵਾਹ ਹੈ। ਬਚਪਨ ਤੋਂ ਲੈ ਕੇ ਜਵਾਨੀ ਦੀ ਦਹਿਲੀਜ਼ ਤੱਕ ਪਹੁੰਚਣ ਦੇ ਨਾਲ ਹੀ ਸਰੀਰਕ ਤਬਦੀਲੀਆਂ ਹੋਣ ਲਗਦੀਆਂ ਹਨ। ਇਸ ਸਮੇਂ ਦਾ ਪਪੀ ਕੈਟ ਵੈਸੇ ਤਾਂ ਜਵਾਨੀ ਤੱਕ ਪਹੁੰਚਦੇ ਸਮੇਂ ਹੀ ਪਿਘਲ ਜਾਂਦਾ ਹੈ ਪਰ ਕਸਰਤ ਅਤੇ ਖੇਡ-ਕੁੱਦ ਨਾਲ ਜਿਥੇ ਹੱਡੀਆਂ ਮਜ਼ਬੂਤ ਬਣਦੀਆਂ ਹਨ, ਸਰੀਰ ਸੰਗਠਿਤ ਬਣਦਾ ਹੈ, ਬਿਮਾਰੀਆਂ ਨਾਲ ਲੜਨ ਦੀ ਤਾਕਤ ਵਧਦੀ ਹੈ, ਉਥੇ ਸਰੀਰ ਵਿਚ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਮਜ਼ਬੂਤ ਹੁੰਦੀ ਹੈ। ਹਰ ਮੁਟਿਆਰ ਚਾਹੁੰਦੀ ਹੈ ਕਿ ਉਸ ਦੇ ਕੋਲ ਇਕ ਪ੍ਰਫੈਕਟ ਫਿੱਗਰ ਹੋਵੇ। ਇਸ ਦਾ ਆਦਰਸ਼ ਐਸ਼ਵਰਿਆ ਰਾਏ ਅਤੇ ਸੁਸ਼ਮਿਤਾ ਸੇਨ ਵਰਗੀ ਪ੍ਰਫੈਕਟ ਫਿਗਰ ਵਾਲੀਆਂ ਸਿਨੇ ਸਟਾਰ ਹੁੰਦੀਆਂ ਹਨ। ਇਸ ਦੇ ਲਈ ਇਹ ਹਰ ਸੁਝਾਅ ਮੰਨਣ ਨੂੰ ਤਿਆਰ ਰਹਿੰਦੀਆਂ ਹਨ, ਕਿਉਂਕਿ ਇਸ ਉਮਰ ਵਿਚ ਹਰ ਗੱਲ ਲਈ ਪੂਰਾ ਜੋਸ਼ੋ-ਖਰੋਸ਼ ਹੁੰਦਾ ਹੈ। ਮਨ ਵਿਚ ਲਗਨ ਹੁੰਦੀ ਹੈ। ਸਰੀਰ ਨੂੰ ਚੁਸਤ-ਦਰੁਸਤ ਰੱਖਣ ਲਈ ਅੱਜਕਲ੍ਹ ਏਰੋਬਿਕਸ ਇਕ ਅਤਿਅੰਤ ਹਰਮਨ ਪਿਆਰੀ ਕਸਰਤ ਮੰਨੀ ਜਾਂਦੀ ਹੈ। ਏਰੋਬਿਕ ਕਸਰਤ ਦੀ ਇਕ ਵਿਗਿਆਨਕ ਸ਼ੈਲੀ ਹੈ। ਏਰੋਬਿਕ ਸ਼ਬਦ ਏਅਰ ਤੋਂ ਬਣਿਆ ਹੈ। ਇਸ ਦਾ ਵਿਗਿਆਨਕ ਅਰਥ ਹੈ ਸਰੀਰ ਵਿਚ ਆਕਸੀਜਨ ਦੀ ਜ਼ਿਆਦਾ ਮਾਤਰਾ ਭਾਵ ਸ਼ੁੱਧ ਹਵਾ ਨੂੰ ਸਹਿ ਰਾਹੀਂ ਸਰੀਰ ਵਿਚ ਪਹੁੰਚਾਉਣਾ।
ਏਰੋਬਿਕਸ ਨਾਲ ਜਦੋਂ ਆਕਸੀਜਨ ਦੀ ਜ਼ਿਆਦਾ ਮਾਤਰਾ ਸਰੀਰ ਵਿਚ ਪਹੁੰਚਦੀ ਹੈ ਤਾਂ ਇਸ ਨਾਲ ਖੂਨ ਦਾ ਦਬਾਅ ਨਾਰਮਲ ਹੁੰਦਾ ਹੈ। ਦਿਲ ਦੀ ਧੜਕਣ ਠੀਕ ਹੁੰਦੀ ਹੈ, ਫੇਫੜੇ ਮਜ਼ਬੂਤ ਹੁੰਦੇ ਹਨ, ਕਿਸੇ ਵੀ ਤਰ੍ਹਾਂ ਦਾ ਮਾਨਸਿਕ ਸੰਤਾਪ ਦੂਰ ਹੁੰਦਾ ਹੈ। ਸੋਚਣ ਦੀ ਸ਼ਕਤੀ ਤੇਜ਼ ਹੁੰਦੀ ਹੈ। ਸੁਸਤੀ ਦੂਰ ਹੁੰਦੀ ਹੈ। ਕਸਰਤ ਇਕ ਸਜ਼ਾ ਨਾ ਲੱਗੇ, ਇਸ ਦੇ ਲਈ ਪੱਛਮੀ ਧੁਨਾਂ ਦੇ ਨਾਲ ਤਾਲ ਮਿਲਾ ਕੇ ਇਸ ਨੂੰ ਕੀਤਾ ਜਾਂਦਾ ਹੈ, ਜਿਸ ਨਾਲ ਇਹ ਕਸਰਤ-ਕਮ-ਡਾਂਸ ਦਾ ਆਭਾਸ ਦਿੰਦੀ ਹੈ। ਇਸ ਦੇ ਬਾਕਾਇਦਾ ਸਕੂਲ ਹੁੰਦੇ ਹਨ ਜਿਥੇ ਪ੍ਰੀਖਿਅਕ ਕਸਰਤ ਦੀਆਂ ਵੱਖ-ਵੱਖ ਮੁਦਰਾਵਾਂ ਦਾ ਪ੍ਰਦਰਸ਼ਨ ਕਰਦੇ ਹਨ ਜਿਸ ਨੂੰ ਪ੍ਰੀਖਣਾਰਥੀ ਫਾਲੋ ਕਰਦੇ ਹਨ। ਕਰੀਬ ਇਕ ਘੰਟਾ ਇਸ ਦੀ ਕਲਾਸ ਚਲਦੀ ਹੈ। ਸ਼ੁਰੂ ਦੇ 15 ਮਿੰਟ ਸਰੀਰ ਗਰਮ ਕਰਨ ਦੇ ਹੁੰਦੇ ਹਨ। ਐਰੋਬਿਕ ਦੇ ਕੁਝ ਐਕਸ਼ਨ ਪੀ. ਟੀ., ਡਰਿੱਲ ਆਦਿ ਵਰਗੇ ਹੀ ਹੁੰਦੇ ਹਨ। ਏਰੋਬਿਕ ਕੈਲੋਰੀਜ਼ ਖ਼ਤਮ ਕਰਨ ਦਾ ਚੰਗਾ ਤਰੀਕਾ ਹੈ। ਇਸ ਨਾਲ ਦਿਲ ਦੀ ਗਤੀ ਤੀਬਰ ਹੁੰਦੀ ਹੈ ਅਤੇ ਸਰੀਰ ਜ਼ਿਆਦਾ ਤੋਂ ਜ਼ਿਆਦਾ ਆਕਸੀਜਨ ਗ੍ਰਹਿਣ ਕਰਦਾ ਹੈ।
ਇਸ ਕਸਰਤ ਦੀ ਖਾਸੀਅਤ ਇਹ ਹੈ ਕਿ ਇਸ ਵਿਚ ਇਹ ਧਿਆਨ ਰੱਖਿਆ ਜਾਂਦਾ ਹੈ ਕਿ ਇਸ ਨੂੰ ਕਰਨ ਵਾਲਾ ਬੋਰ ਨਾ ਹੋਵੇ। ਸੰਗੀਤ ਦੀ ਧੁਨ 'ਤੇ ਕੀਤੇ ਜਾਣ ਦੇ ਕਾਰਨ ਇਹ ਨਾਚ ਦਾ ਅਨੰਦ ਦਿੰਦਾ ਹੈ। ਇਸ ਦੇ ਨਾਲ ਹੀ ਵਿਚ-ਵਿਚਾਲੇ ਅਧਿਆਪਕ ਐਕਸ਼ਨ ਵਿਚ ਬਦਲਾਅ ਕਰਦੇ ਰਹਿੰਦੇ ਹਨ, ਜਿਸ ਨਾਲ ਕਿ ਪ੍ਰੀਖਣ ਲੈਣ ਵਾਲਿਆਂ ਨੂੰ ਉਕਤਾਊਪਣ ਅਤੇ ਥਕਾਨ ਮਹਿਸੂਸ ਨਹੀਂ ਹੁੰਦੀ, ਦਿਲਚਸਪੀ ਬਣੀ ਰਹਿੰਦੀ ਹੈ। ਏਰੋਬਿਕਸ ਵਿਚ ਕੀਤੀਆਂ ਜਾਣ ਵਾਲੀਆਂ ਕਿਰਿਆਵਾਂ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਹੱਥ, ਪੈਰ, ਪੇਟ, ਕਮਰ, ਮੋਢੇ, ਹਿਪਸ, ਸਰੀਰ ਦੇ ਸਾਰੇ ਅੰਗ ਪੁਸ਼ਟ ਹੁੰਦੇ ਹਨ। ਬੇਸਿਕ ਕਿਰਿਆਵਾਂ ਦੇ ਨਾਲ ਹੀ ਉਨ੍ਹਾਂ ਵਿਚ ਕੁਝ ਅਜਿਹੀਆਂ ਕਿਰਿਆਵਾਂ ਕਰਾਈਆਂ ਜਾਂਦੀਆਂ ਹਨ ਤਾਂ ਕਿ ਸਰੀਰ ਆਪਣੀ ਆਮ ਸਥਿਤੀ ਵਿਚ ਆ ਜਾਵੇ। ਹਰ ਕਸਰਤ ਦੀ ਤਰ੍ਹਾਂ ਏਰੋਬਿਕਸ ਦੇ ਵੀ ਕੁਝ ਨਿਯਮ ਹਨ, ਜਿਨ੍ਹਾਂ ਦਾ ਪਾਲਣ ਕਰਨਾ ਬੇਹੱਦ ਜ਼ਰੂਰੀ ਹੈ, ਨਹੀਂ ਤਾਂ ਇਸ ਨਾਲ ਫਾਇਦੇ ਦੀ ਬਜਾਏ ਨੁਕਸਾਨ ਹੋ ਸਕਦਾ ਹੈ। ਇਕ ਤਾਂ ਛੋਟੇ ਬੱਚਿਆਂ ਅਤੇ ਬਹੁਤ ਬੁੱਢੇ ਲੋਕਾਂ ਲਈ ਇਹ ਨਿਬਿਧ ਹੈ, ਇਹ ਗੱਲ ਧਿਆਨ ਰੱਖਣ ਵਾਲੀ ਹੈ। ਦੂਜਾ ਕਿਸੇ ਗੰਭੀਰ ਰੋਗ ਦੇ ਰੋਗੀ ਜਿਵੇਂ ਅਸਥਮਾ ਹੋਣ 'ਤੇ, ਦਿਲ ਦੀ ਬਿਮਾਰੀ ਜਾਂ ਕੋਈ ਹੋਰ ਗੰਭੀਰ ਰੋਗ ਦੇ ਰੋਗੀ ਲਈ ਇਹ ਕਸਰਤ ਨਹੀਂ ਹੈ।
ਏਰੋਬਿਕ ਮਾਹਿਰ ਦੇ ਅਨੁਸਾਰ ਏਰੋਬਿਕ ਸ਼ੁਰੂ ਕਰਨ ਦੀ ਉਮਰ 13-14 ਸਾਲ ਤੋਂ ਠੀਕ ਮੰਨੀ ਜਾਂਦੀ ਹੈ। ਅਭਿਆਸ ਦੇ ਸਮੇਂ ਪੈਰਾਂ ਵਿਚ ਜੁੱਤੀ ਹੋਣੀ ਚਾਹੀਦੀ ਹੈ। ਭਾਰ ਪੰਜਿਆਂ ਦੀ ਬਜਾਏ ਅੱਡੀ 'ਤੇ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਪੈਰਾਂ ਵਿਚ ਮੋਚ ਨਾ ਆ ਜਾਵੇ ਅਤੇ ਲਿਗਾਮੈਂਟਸ ਨੂੰ ਕੋਈ ਨੁਕਸਾਨ ਨਾ ਪਹੁੰਚੇ। ਏਰੋਬਿਕ ਨਾਲ ਤੁਹਾਡਾ ਇਕ ਤੰਦਰੁਸਤ, ਮਜ਼ਬੂਤ ਸਰੀਰ ਦਾ ਸੁਪਨਾ ਪੂਰਾ ਹੋ ਸਕਦਾ ਹੈ, ਅਜਿਹਾ ਸਰੀਰ ਜੋ ਬਿਮਾਰੀਆਂ ਨੂੰ ਨੇੜੇ ਨਾ ਫਟਕਣ ਦੇਵੇ ਅਤੇ ਤੁਹਾਨੂੰ ਜੀਵਨ ਜਿਊਣ ਦਾ ਭਰਪੂਰ ਲੁਤਫ ਦੇਵੇ।


ਖ਼ਬਰ ਸ਼ੇਅਰ ਕਰੋ

ਡੇਂਗੂ ਦੇ ਡੰਗ ਦਾ ਬੁਖਾਰ

ਡੇਂਗੂ ਬੁਖਾਰ ਮੱਛਰਾਂ ਰਾਹੀਂ ਫੈਲਣ ਵਾਲਾ ਇਕ ਰੋਗ ਹੈ। ਇਹ ਡੇਂਗੂ ਨਾਮਕ ਵਾਇਰਸ ਦੇ ਕਾਰਨ ਹੁੰਦਾ ਹੈ। ਸਾਧਾਰਨ ਬੋਲਚਾਲ ਦੀ ਭਾਸ਼ਾ ਵਿਚ ਇਸ ਨਾਲ ਹੋਣ ਵਾਲੇ ਬੁਖਾਰ ਨੂੰ ਲੰਗੜਾ ਜਾਂ ਹੱਡੀਤੋੜ ਬੁਖਾਰ ਕਿਹਾ ਜਾਂਦਾ ਹੈ। ਮੱਛਰ ਦੇ ਕੱਟਣ ਨਾਲ ਮਿਲੇ ਡੇਂਗੂ ਵਾਇਰਸ ਜੋ ਬੁਖਾਰ ਚੜ੍ਹਾਉਂਦਾ ਹੈ, ਉਸ ਵਿਚ ਪੀੜਤ ਦੇ ਸਰੀਰ ਅਤੇ ਜੋੜਾਂ ਵਿਚ ਦਰਦ ਹੁੰਦੀ ਹੈ। ਇਹ ਤੇਜ਼ ਬੁਖਾਰ ਦੇ ਰੂਪ ਵਿਚ ਚੜ੍ਹਦਾ ਹੈ ਅਤੇ ਬਹੁਤ ਜ਼ਿਆਦਾ ਸਰੀਰ ਦਰਦ ਅਤੇ ਸਿਰਦਰਦ ਹੁੰਦੀ ਹੈ। ਸਮੁੰਦਰ ਕਿਨਾਰੇ, ਨਾਲੀ, ਕੂਲਰ, ਟਾਇਰ ਆਦਿ ਵਿਚ ਲੰਮੇ ਸਮੇਂ ਤੱਕ ਜਮ੍ਹਾਂ ਪਾਣੀ ਵਿਚ ਡੇਂਗੂ ਵਾਇਰਸ ਦਾ ਸੰਵਾਹਕ ਮਾਦਾ ਏਡੀਜ਼ ਮੱਛਰ ਪੈਦਾ ਹੁੰਦਾ ਹੈ ਅਤੇ ਇਸ ਨੂੰ ਫੈਲਾਉਂਦਾ ਹੈ। ਇਸ ਦਾ ਪ੍ਰਭਾਵ ਮਲੇਰੀਆ ਦੇ ਬਰਾਬਰ ਪਰ ਤੇਜ਼ ਅਤੇ ਜ਼ਿਆਦਾ ਤੜਫਾਉਣ ਵਾਲਾ ਹੁੰਦਾ ਹੈ। ਇਹ ਪੀੜਤ ਵਿਅਕਤੀ ਦਾ ਦਮ ਵਿਗਾੜ ਦਿੰਦਾ ਹੈ। ਉਸ ਨੂੰ ਨਿਢਾਲ ਕਰ ਦਿੰਦਾ ਹੈ।
ਕਿਸਮਾਂ ਅਤੇ ਪ੍ਰਭਾਵ : ਡੇਂਗੂ ਬੁਖਾਰ ਤਿੰਨ ਤਰ੍ਹਾਂ ਦਾ ਹੁੰਦਾ ਹੈ। ਕਲਾਸਿਕ ਅਰਥਾਤ ਸਾਧਾਰਨ ਡੇਂਗੂ ਬੁਖਾਰ ਜੋ ਆਪਣੇ-ਆਪ ਠੀਕ ਹੋ ਜਾਂਦਾ ਹੈ। ਇਸ ਤੋਂ ਪੀੜਤ ਦੀ ਮੌਤ ਨਹੀਂ ਹੁੰਦੀ ਪਰ ਡੇਂਗੂ ਦੀ ਹੇਮਰੇਜਿਕ ਅਤੇ ਸ਼ਾਕ ਸਿੰਡ੍ਰੋਮ ਨਾਮਕ ਕਿਸਮ ਛੇਤੀ ਇਲਾਜ ਨਾ ਕਰਾਉਣ 'ਤੇ ਜਾਨਲੇਵਾ ਸਿੱਧ ਹੋ ਸਕਦੀ ਹੈ। ਡੇਂਗੂ ਦਾ ਵਾਇਰਸ ਮੱਛਰ ਦੇ ਕੱਟਣ ਨਾਲ ਉਸ ਦੇ ਰਾਹੀਂ ਫੈਲਦਾ ਹੈ। ਇਹ ਡੰਗ ਮਾਰਨ ਦੇ 3 ਤੋਂ 5 ਦਿਨਾਂ ਦੇ ਵਿਚ ਬੁਖਾਰ ਚੜ੍ਹ ਕੇ ਅਤੇ ਜੋੜਾਂ ਵਿਚ ਦਰਦ ਪ੍ਰਗਟ ਕਰਕੇ ਆਪਣੇ ਲੱਛਣ ਦਿਖਾਉਣ ਲਗਦਾ ਹੈ। ਇਸ ਦੀ ਸੰਕ੍ਰਾਮਕ ਅਵਧੀ 3 ਤੋਂ 10 ਦਿਨਾਂ ਤੱਕ ਹੋ ਸਕਦੀ ਹੈ। ਪੀੜਤ ਦੀ ਡਾਕਟਰੀ ਜਾਂਚ ਅਤੇ ਰੋਗ ਦੀ ਪਹਿਚਾਣ ਸਮੇਂ ਸਿਰ ਕਰਨੀ ਜ਼ਰੂਰੀ ਹੁੰਦੀ ਹੈ।
ਲੱਛਣ : ਠੰਢ ਦੇ ਨਾਲ ਤੇਜ਼ ਬੁਖਾਰ ਚੜ੍ਹਨਾ, ਸਿਰ, ਮਾਸਪੇਸ਼ੀਆਂ ਅਤੇ ਸਾਰੇ ਜੋੜਾਂ ਵਿਚ ਦਰਦ ਹੋਣਾ, ਕਮਜ਼ੋਰੀ ਮਹਿਸੂਸ ਹੋਣੀ, ਮੂਤਰ ਵਿਚ ਕਮੀ, ਗਲੇ ਵਿਚ ਦਰਦ, ਮੂੰਹ ਦਾ ਸਵਾਦ ਵਿਗੜ ਜਾਣਾ, ਸਰੀਰ ਵਿਚ ਦਰਦ ਹੋਣਾ, ਮਰੀਜ਼ ਦਾ ਦੁਖੀ ਹੋਣਾ ਆਦਿ ਲੱਛਣ ਇਕੱਠੇ ਦਿਸਣ ਲਗਦੇ ਹਨ। ਬੁਖਾਰ ਅਤਿਅੰਤ ਤੇਜ਼ 102 ਤੋਂ 104 ਤੱਕ ਪਹੁੰਚ ਜਾਂਦਾ ਹੈ ਅਤੇ ਨਾੜੀ ਦੀ ਗਤੀ ਹੌਲੀ ਹੋ ਜਾਂਦੀ ਹੈ।
ਇਲਾਜ : ਪੀੜਤ ਦੀ ਡਾਕਟਰੀ ਜਾਂਚ ਕਰਾ ਕੇ ਦਵਾਈ ਦਿਓ। ਉਸ ਨੂੰ ਭੋਜਨ ਜ਼ਰੂਰ ਕਰਾਓ। ਜੇ ਬੁਖਾਰ ਤੇਜ਼ ਹੋਵੇ ਤਾਂ ਪਾਣੀ ਨਾਲ ਸਰੀਰ 'ਤੇ ਸਪੰਜ ਕਰਕੇ ਉਸ ਨੂੰ ਉਤਾਰਨ ਦੀ ਕੋਸ਼ਿਸ਼ ਕਰੋ। ਡਾਕਟਰ ਦੇ ਕਹਿਣ ਮੁਤਾਬਿਕ ਰੋਗੀ ਨੂੰ ਦੇਖਭਾਲ, ਇਲਾਜ ਘਰ ਵਿਚ ਕੀਤਾ ਜਾ ਸਕਦਾ ਹੈ। ਸ਼ੁਰੂਆਤ ਵਿਚ ਪਕੜ ਵਿਚ ਆ ਜਾਵੇ ਤਾਂ ਇਹ ਬਿਮਾਰੀ ਛੇਤੀ ਅਤੇ ਆਪਣੇ-ਆਪ ਠੀਕ ਹੋ ਜਾਂਦੀ ਹੈ।
ਕਿਤੇ ਵੀ ਪਾਣੀ ਦੇ ਲੰਬੇ ਸਮੇਂ ਤੱਕ ਜਮ੍ਹਾਂ ਹੋਣ ਅਤੇ ਮੱਛਰ ਨੂੰ ਪਨਪਣ ਨਾ ਦਿਓ। ਮਾਦਾ ਏਡੀਜ਼ ਮੱਛਰ ਲੰਬੀ ਉਮਰ ਤੋਂ ਬਾਅਦ ਇਸ ਡੇਂਗੂ ਵਾਇਰਸ ਦਾ ਸੰਵਾਹਕ ਬਣਦਾ ਹੈ। ਇਹ ਮੱਛਰ ਇਕਦਮ ਕਾਲਾ ਹੁੰਦਾ ਹੈ। ਪੈਰਾਂ ਵਿਚ ਧਾਰੀਆਂ ਹੁੰਦੀਆਂ ਹਨ, ਇਸ ਲਈ ਇਸ ਨੂੰ ਟਾਈਗਰ ਮੱਛਰ ਵੀ ਕਿਹਾ ਜਾਂਦਾ ਹੈ।

ਹਿਚਕੀ : ਕੁਝ ਘਰੇਲੂ ਉਪਾਅ

ਨਿੰਬੂ : ਹਿਚਕੀ ਆਉਣ 'ਤੇ ਨਿੰਬੂ ਦਾ ਰਸ ਇਕ ਚਮਚ ਸ਼ਹਿਦ ਵਿਚ ਥੋੜ੍ਹਾ ਨਮਕ ਮਿਲਾ ਕੇ ਲੈਣ ਨਾਲ ਹਿਚਕੀ ਰੁਕ ਜਾਂਦੀ ਹੈ।
ਮੂਲੀ : ਹਿਚਕੀ ਵਾਲੇ ਰੋਗੀ ਨੂੰ ਮੂਲੀ ਦੇ ਪੱਤੇ ਖਵਾ ਦੇਣ ਨਾਲ ਹਿਚਕੀ ਰੁਕ ਜਾਂਦੀ ਹੈ।
ਪਿਆਜ਼ : ਪਿਆਜ਼ ਨੂੰ ਬਰੀਕ ਚੀਰ ਕੇ ਉਸ 'ਤੇ ਨਿੰਬੂ ਅਤੇ ਕਾਲੀ ਮਿਰਚ ਛਿੜਕ ਕੇ ਹਿਚਕੀ ਰੋਗੀ ਨੂੰ ਖਵਾਉਣ ਨਾਲ ਹਿਚਕੀ ਰੁਕ ਜਾਂਦੀ ਹੈ।
ਉੜਦ : ਕੋਲਿਆਂ ਦੀ ਅੱਗ 'ਤੇ ਸਾਬਤ ਉੜਦ ਦਾਲ ਪਾ ਕੇ ਉਸ ਦਾ ਧੂੰਆਂ ਹਿਚਕੀ ਰੋਗੀ ਸੁੰਘ ਲਵੇ ਤਾਂ ਹਿਚਕੀ ਰੁਕ ਜਾਵੇਗੀ।
ਨਮਕ : ਸੇਂਧਾ ਨਮਕ, ਕਾਲਾ ਨਮਕ ਅਤੇ ਆਮ ਘਰਾਂ ਵਿਚ ਕੰਮ ਆਉਣ ਵਾਲਾ ਨਮਕ ਇਨ੍ਹਾਂ ਤਿੰਨਾਂ ਨੂੰ ਬਰਾਬਰ ਮਾਤਰਾ ਵਿਚ ਲੈ ਕੇ ਪੀਸ ਲਓ। ਜਿਵੇਂ ਹੀ ਕਿਸੇ ਨੂੰ ਹਿਚਕੀ ਰੋਗ ਲੱਗੇ ਤਾਂ ਅੱਧਾ ਚਮਚ ਗਰਮ ਪਾਣੀ ਦੇ ਨਾਲ ਲੈਣ ਨਾਲ ਹਿਚਕੀ ਰੁਕ ਜਾਵੇਗੀ।
ਪੁਦੀਨਾ : ਪੁਦੀਨੇ ਦੇ ਪੱਤੇ ਨਿੰਬੂ ਦੇ ਰਸ ਵਿਚ ਮਿਲਾ ਕੇ ਕੁੱਟ ਕੇ ਖਾ ਲੈਣ ਨਾਲ ਵੀ ਹਿਚਕੀ ਰੁਕ ਜਾਂਦੀ ਹੈ।
ਅਦਰਕ : ਅਦਰਕ ਨੂੰ ਪਾਣੀ ਵਿਚ ਮਿਲਾ ਕੇ ਚੰਗੀ ਤਰ੍ਹਾਂ ਪੀਸ ਲਓ ਅਤੇ ਇਸ ਨੂੰ ਅੱਗ 'ਤੇ ਪਾ ਕੇ ਸੁੰਘ ਲੈਣ ਨਾਲ ਹਿਚਕੀ ਬੰਦ ਹੋ ਜਾਂਦੀ ਹੈ।
ਘਿਓ : ਥੋੜ੍ਹੇ ਜਿਹੇ ਦੇਸੀ ਘਿਓ ਨੂੰ ਗਰਮ ਕਰਕੇ ਨੱਕ ਅਤੇ ਕੰਨਾਂ ਵਿਚ ਪਾਓ ਅਤੇ ਧੁੰਨੀ ਵਿਚ ਲਗਾਓ ਤਾਂ ਹਿਚਕੀ ਰੋਗ ਦੂਰ ਹੋ ਜਾਵੇਗਾ।
ਕਾਲੀ ਮਿਰਚ : ਕਾਲੀ ਮਿਰਚ ਨੂੰ ਅੱਗ 'ਤੇ ਪਾ ਕੇ ਉਸ ਦਾ ਧੂੰਆਂ ਸੁੰਘਣ ਨਾਲ ਵੀ ਹਿਚਕੀ ਠੀਕ ਹੋ ਜਾਂਦੀ ਹੈ।

ਕੀ ਤੁਸੀਂ ਜਾਣਦੇ ਹੋ ਕੋਲੈਸਟ੍ਰੋਲ ਬਾਰੇ?

ਕੋਲੈਸਟ੍ਰੋਲ ਦੇ ਪੱਧਰ ਨੂੰ ਚੈੱਕ ਕਰਦੇ ਰਹਿਣਾ ਚਾਹੀਦਾ ਹੈ। ਇਸ ਦਾ ਘੱਟ ਪੱਧਰ ਸਿਹਤ ਲਈ ਚੰਗਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਕੋਲੈਸਟ੍ਰੋਲ ਹੈ ਕੀ ਅਤੇ ਇਸ ਦਾ ਘੱਟ ਪੱਧਰ ਕਿਉਂ ਸੁਰੱਖਿਅਤ ਹੈ? ਕੋਲੈਸਟ੍ਰੋਲ ਇਕ ਫੈਟੀ ਪਦਾਰਥ ਹੁੰਦਾ ਹੈ ਜਿਸ ਦਾ ਨਿਰਮਾਣ ਮਨੁੱਖ ਦੇ ਜਿਗਰ ਵਿਚ ਹੁੰਦਾ ਹੈ। ਇਹ ਡੇਅਰੀ ਉਤਪਾਦਾਂ ਅਤੇ ਮੀਟ ਆਦਿ ਵਿਚ ਵੀ ਪਾਇਆ ਜਾਂਦਾ ਹੈ।
ਕੋਲੈਸਟ੍ਰੋਲ ਦੀ ਕੁਝ ਮਾਤਰਾ ਦੀ ਸਰੀਰ ਨੂੰ ਬਹੁਤ ਜ਼ਿਆਦਾ ਲੋੜ ਹੁੰਦੀ ਹੈ। ਸੈੱਲਾਂ ਦੇ ਕੰਮ ਕਰਨ ਦੀ ਸਮਰੱਥਾ ਅਤੇ ਮੁਰੰਮਤ ਲਈ ਇਸ ਦੀ ਲੋੜ ਹੁੰਦੀ ਹੈ। ਸਰੀਰ ਵਿਚ ਵਿਟਾਮਿਨ 'ਡੀ' ਦੇ ਨਿਰਮਾਣ ਲਈ ਅਤੇ ਕਈ ਮਹੱਤਵਪੂਰਨ ਹਾਰਮੋਨ ਜਿਵੇਂ ਇਸਟ੍ਰੋਜਨ, ਟੇਸਟੋਸਟੀਰੋਨ ਆਦਿ ਦੇ ਨਿਰਮਾਣ ਲਈ ਵੀ ਇਸ ਦੀ ਲੋੜ ਹੁੰਦੀ ਹੈ। ਸਾਡਾ ਸਰੀਰ ਆਪਣੀ ਲੋੜ ਦੇ ਮੁਤਾਬਿਕ ਇਸ ਦਾ ਨਿਰਮਾਣ ਕਰ ਲੈਂਦਾ ਹੈ। ਚਾਹੇ ਤੁਸੀਂ ਸ਼ਾਕਾਹਾਰੀ ਹੋ ਤਾਂ ਵੀ ਤੁਹਾਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਨਹੀਂ ਪੈਂਦੀ।
ਕੋਲੈਸਟ੍ਰੋਲ ਇਕ ਲਿਪਿਡ ਹੈ ਜੋ ਪ੍ਰੋਟੀਨ ਦੇ ਨਾਲ ਮਿਸ਼ਰਤ ਹੋ ਕੇ ਲਿਪੋਪ੍ਰੋਟੀਨ ਬਣ ਜਾਂਦਾ ਹੈ।
ਲੋ ਡੇਨਿਸਟੀ ਲਿਪੋਪ੍ਰੋਟੀਨ ਜਾਂ ਐਲ. ਡੀ. ਐਲ. ਕੋਲੈਸਟ੍ਰੋਲ ਨੂੰ ਬੁਰਾ ਕੋਲੈਸਟ੍ਰੋਲ ਮੰਨਿਆ ਜਾਂਦਾ ਹੈ ਕਿਉਂਕਿ ਇਹ ਖੂਨ ਵਹਿਣੀਆਂ ਦੀਆਂ ਦੀਵਾਰਾਂ ਨਾਲ ਇਕ ਪਲਾਸਟਰ ਦੇ ਰੂਪ ਵਿਚ ਚਿਪਕ ਜਾਂਦਾ ਹੈ। ਇਸ ਨਾਲ ਖੂਨ ਦੇ ਪ੍ਰਵਾਹ ਵਿਚ ਰੁਕਾਵਟ ਆਉਂਦੀ ਹੈ ਅਤੇ ਦਿਲ ਦੇ ਰੋਗ ਅਤੇ ਅਧਰੰਗ ਦੀ ਸੰਭਾਵਨਾ ਵਧ ਜਾਂਦੀ ਹੈ। ਹਾਈ ਡੈਂਸਿਟੀ ਲਿਪੋਪ੍ਰੋਟੀਨ ਜਾਂ ਐਚ. ਡੀ. ਐਲ. ਕੋਲੈਸਟ੍ਰੋਲ ਚੰਗਾ ਹੁੰਦਾ ਹੈ, ਕਿਉਂਕਿ ਇਹ ਉਸ ਪਲਾਸਟਰ ਨੂੰ ਉਤਾਰ ਕੇ ਵਾਪਸ ਜਿਗਰ ਤੱਕ ਪਹੁੰਚਾਉਂਦਾ ਹੈ ਅਤੇ ਖੂਨ ਵਹਿਣੀਆਂ ਨੂੰ ਸਾਫ਼ ਰੱਖਣ ਵਿਚ ਮਦਦ ਕਰਦਾ ਹੈ।
ਕੋਲੈਸਟ੍ਰੋਲ ਦੇ ਪੱਧਰ ਦੀ ਜਾਂਚ ਖੂਨ ਟੈਸਟ ਰਾਹੀਂ ਕੀਤੀ ਜਾਂਦੀ ਹੈ ਪਰ ਕੋਲੈਸਟ੍ਰੋਲ ਦੀ ਕੁੱਲ ਜਾਂਚ ਸਭ ਕੁਝ ਪੂਰੀ ਤਰ੍ਹਾਂ ਨਹੀਂ ਦੱਸ ਸਕਦੀ, ਕਿਉਂਕਿ ਜੇ ਐਲ. ਡੀ. ਐਲ. ਦਾ ਪੱਧਰ ਜ਼ਿਆਦਾ ਹੋਵੇ ਅਤੇ ਐਚ. ਡੀ. ਐਲ. ਘੱਟ ਤਾਂ ਪਲਾਸਟਰ ਖੂਨ ਵਹਿਣੀਆਂ ਵਿਚ ਆਪਣੀ ਜਗ੍ਹਾ ਬਣਾ ਹੀ ਰਿਹਾ ਹੁੰਦਾ ਹੈ। ਜੇ ਐਲ. ਡੀ.ਐਲ. ਦਾ ਪੱਧਰ ਖੂਨ ਦੀ ਪ੍ਰਤੀ ਡੈਸਿਲਿਟਰ ਮਾਤਰਾ ਵਿਚ 130 ਮਿਲੀਗ੍ਰਾਮ ਤੋਂ ਜ਼ਿਆਦਾ ਹੋਵੇ ਤਾਂ ਦਿਲ ਦੇ ਰੋਗ ਅਤੇ ਸ਼ੂਗਰ ਦੀ ਸੰਭਾਵਨਾ ਵਧਦੀ ਹੈ। ਜਿਨ੍ਹਾਂ ਲੋਕਾਂ ਨੂੰ ਦਿਲ ਦੇ ਰੋਗ ਅਤੇ ਸ਼ੂਗਰ ਹੈ, ਉਨ੍ਹਾਂ ਵਿਚ ਇਹ ਪੱਧਰ 70 ਜਾਂ ਇਸ ਤੋਂ ਘੱਟ ਹੋਣਾ ਚਾਹੀਦਾ ਹੈ।
ਔਰਤਾਂ ਵਿਚ ਐਚ. ਡੀ. ਐਲ. ਦਾ ਪੱਧਰ 50 ਜਾਂ ਇਸ ਤੋਂ ਜ਼ਿਆਦਾ ਹੋਣਾ ਚਾਹੀਦਾ ਹੈ ਅਤੇ ਮਰਦਾਂ ਵਿਚ 40 ਜਾਂ ਇਸ ਤੋਂ ਜ਼ਿਆਦਾ। ਬੱਚਿਆਂ ਨੂੰ ਆਮ ਤੌਰ 'ਤੇ ਕੋਲੈਸਟ੍ਰੋਲ ਦੀ ਜਾਂਚ ਦੀ ਲੋੜ ਨਹੀਂ ਹੁੰਦੀ। ਹਾਂ, ਜੇ ਖਾਨਦਾਨੀ ਗੰਭੀਰ ਸਮੱਸਿਆ ਹੋਵੇ ਤਾਂ ਜਾਂਚ ਕਰਾਈ ਜਾ ਸਕਦੀ ਹੈ ਪਰ ਜੇ ਤੁਸੀਂ 20 ਸਾਲ ਦੀ ਉਮਰ ਵਿਚ ਹੋ ਅਤੇ ਟੀ. ਵੀ. ਜਾਂ ਕੰਪਿਊਟਰ ਨਾਲ ਚਿਪਕੇ ਬੈਠੇ ਰਹਿੰਦੇ ਹੋ, ਸਰੀਰਕ ਕਸਰਤ ਨਹੀਂ ਕਰਦੇ ਤਾਂ ਤੁਹਾਨੂੰ ਵੀ ਇਸ 'ਤੇ ਧਿਆਨ ਦੇਣ ਦੀ ਲੋੜ ਪੈ ਸਕਦੀ ਹੈ। ਹਰ 5 ਸਾਲ ਬਾਅਦ ਕੋਲੈਸਟ੍ਰੋਲ ਦੀ ਜਾਂਚ ਕਰਾਓ ਅਤੇ 40 ਸਾਲ ਦੀ ਉਮਰ ਤੋਂ ਬਾਅਦ ਸਾਲ ਵਿਚ ਇਕ ਵਾਰ ਜ਼ਰੂਰ ਜਾਂਚ ਕਰਾਓ।
ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਨ ਦੀਆਂ ਦਵਾਈਆਂ ਹਨ ਪਰ ਮਾਹਿਰਾਂ ਦੀ ਰਾਏ ਤੋਂ ਬਿਨਾਂ ਇਨ੍ਹਾਂ ਦਾ ਸੇਵਨ ਨਾ ਕਰੋ। ਦਵਾਈਆਂ ਤੋਂ ਇਲਾਵਾ ਵੀ ਤੁਸੀਂ ਇਨ੍ਹਾਂ ਤਰੀਕਿਆਂ ਨੂੰ ਵੀ ਅਜ਼ਮਾ ਸਕਦੇ ਹੋ-
* ਫਾਈਬਰ ਦਾ ਸੇਵਨ ਜ਼ਿਆਦਾ ਕਰੋ। ਫਲਾਂ ਅਤੇ ਸਬਜ਼ੀਆਂ ਵਿਚ ਮੌਜੂਦ ਰੇਸ਼ਿਆਂ ਦੀ ਮਾਤਰਾ ਤੁਹਾਡੇ ਸਰੀਰ ਵਿਚੋਂ ਹਾਨੀਕਾਰਕ ਪਦਾਰਥਾਂ ਨੂੰ ਬਾਹਰ ਕੱਢਣ ਵਿਚ ਸਹਾਇਤਾ ਕਰਦੀ ਹੈ।
* ਸਿਕਮੰਡ ਮਿਲਕ ਜਾਂ ਘੱਟ ਚਰਬੀ ਵਾਲੇ ਡੇਅਰੀ ਉਤਪਾਦਾਂ ਦਾ ਸੇਵਨ ਕਰੋ।
* ਮੋਨੋਸੇਚੂਰੇਟਿਡ ਚਰਬੀ ਦਾ ਸੇਵਨ ਕਰੋ ਜਿਵੇਂ ਆਲਿਵ, ਕੇਨੋਲਾ ਆਇਲ।
* ਮੱਛੀ ਵਰਗੇ ਟਿਊਨਾ, ਸਾਲਮਨ, ਮੇਕਰੇਲ ਦਾ ਸੇਵਨ ਕਰੋ, ਕਿਉਂਕਿ ਇਨ੍ਹਾਂ ਵਿਚ ਓਮੇਗਾ 3 ਫੈਟੀ ਐਸਿਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਇਸ ਦਾ ਪ੍ਰਭਾਵ ਸੁਰੱਖਿਆਤਮਿਕ ਹੁੰਦਾ ਹੈ।
* ਕਸਰਤ ਸਰੀਰਕ ਅਤੇ ਮਾਨਸਿਕ ਤੰਦਰੁਸਤੀ, ਦੋਵਾਂ ਲਈ ਫਾਇਦੇਮੰਦ ਹੈ। ਕਸਰਤ ਨਾਲ ਐਲ. ਡੀ. ਐਲ. ਦਾ ਪੱਧਰ ਘੱਟ ਹੁੰਦਾ ਹੈ ਅਤੇ ਐਚ. ਡੀ. ਐਲ. ਦਾ ਪੱਧਰ ਵਧਦਾ ਹੈ। ਨਾਲ ਹੀ ਦਿਲ ਅਤੇ ਫੇਫੜਿਆਂ ਦੇ ਕੰਮ ਕਰਨ ਦੀ ਸਮਰੱਥਾ ਵਿਚ ਸੁਧਾਰ ਆਉਂਦਾ ਹੈ।

ਸਰੀਰ ਨੂੰ ਰੋਗੀ ਬਣਾਉਂਦੇ ਹਨ ਮਨੋਵਿਕਾਰ

ਸਾਡੇ ਸਰੀਰ 'ਤੇ ਸਿਰਫ ਖਾਣ-ਪੀਣ ਵਿਚ ਹੋਣ ਵਾਲੀ ਅਨਿਯਮਤਤਾ ਅਤੇ ਜੀਵਨ ਸ਼ੈਲੀ ਦੇ ਪ੍ਰਤੀ ਸਾਡੀ ਲਾਪ੍ਰਵਾਹੀ ਦਾ ਹੀ ਪ੍ਰਭਾਵ ਨਹੀਂ ਪੈਂਦਾ, ਸਗੋਂ ਸਾਡੇ ਆਚਾਰ-ਵਿਚਾਰ ਵੀ ਸਾਡੀ ਕਾਇਆ ਨੂੰ ਬਹੁਤ ਹੱਦ ਤੱਕ ਪ੍ਰਭਾਵਿਤ ਕਰਦੇ ਹਨ। ਮਨੋਵਿਕਾਰਾਂ ਦੀ ਪ੍ਰਤੀਕਿਰਿਆ ਕਿਸੇ ਨਾ ਕਿਸੇ ਰੋਗ ਦੇ ਰੂਪ ਵਿਚ ਉੱਭਰ ਕੇ ਸਾਹਮਣੇ ਆਉਂਦੀ ਹੈ। ਜੋ ਵਿਅਕਤੀ ਬਹੁਤ ਛੇਤੀ ਉਤੇਜਿਤ, ਆਤੁਰ ਜਾਂ ਕ੍ਰੋਧਿਤ ਹੋ ਜਾਂਦੇ ਹਨ, ਉਨ੍ਹਾਂ ਦਾ ਖੂਨ ਪ੍ਰਵਾਹ ਲੋੜ ਤੋਂ ਜ਼ਿਆਦਾ ਦੌੜਨ ਲਗਦਾ ਹੈ ਅਤੇ ਦਿਲ ਦੇ ਦੌਰੇ ਦੀ ਸੰਭਾਵਨਾ ਤੇਜ਼ ਹੋ ਜਾਂਦੀ ਹੈ ਜੋ ਮਾਨਸਿਕ ਤਣਾਅ ਦੇ ਨਾਲ-ਨਾਲ ਹੀ ਸਰੀਰ ਵਿਚ ਹੋਰ ਵਿਕਾਰਾਂ ਨੂੰ ਵੀ ਜਨਮ ਦੇ ਦਿੰਦੀ ਹੈ।
ਜੇ ਅਸੀਂ ਆਪਣੇ ਸੁਭਾਅ ਨੂੰ ਬਦਲ ਕੇ ਬੇਲੋੜੀ ਉਤੇਜਨਾ ਨੂੰ ਦੂਰ ਭਜਾ ਦਈਏ ਅਤੇ ਮਨ ਨੂੰ ਸ਼ਾਂਤ ਅਤੇ ਖੁਸ਼ ਰੱਖੀਏ, ਦੂਜਿਆਂ ਦੀ ਤਰ੍ਹਾਂ ਖੁਸ਼ ਰਹੀਏ ਤਾਂ ਅਜਿਹੀ ਹਾਲਤ ਸ਼ਾਇਦ ਹੀ ਆਵੇ।
ਜਿਨ੍ਹਾਂ ਦੇ ਮਨ ਵਿਚ ਡਰ, ਚਿੰਤਾ ਅਤੇ ਸ਼ੱਕ ਹਰ ਸਮੇਂ ਘਰ ਕਰੀ ਰੱਖਦੀ ਹੈ, ਉਨ੍ਹਾਂ ਦੇ ਦਿਲ ਦੀ ਗਤੀ ਵੀ ਵੱਧ-ਘੱਟ ਹੋ ਜਾਂਦੀ ਹੈ। ਇਹ ਅਚਾਨਕ ਵਧ ਜਾਂਦੀ ਹੈ ਅਤੇ ਅਚਾਨਕ ਹੀ ਘਟ ਜਾਂਦੀ ਹੈ। ਬਹੁਤੇ ਲੋਕ ਇਸ ਨੂੰ ਦਿਲ ਦੀ ਬਿਮਾਰੀ ਸਮਝਦੇ ਹਨ।
ਅਜਿਹੀ ਹਾਲਤ ਨੂੰ ਟਾਲਣ ਲਈ ਜੀਵਨ ਵਿਚ ਆਪਣੇ ਅੰਦਰ ਨਿਸਚਿਤਤਾ, ਸਥਿਰਤਾ, ਧੀਰਜ ਅਤੇ ਖੁਸ਼ਮਿਜਾਜ਼ੀ ਨੂੰ ਜਗ੍ਹਾ ਦੇ ਕੇ ਜਿਊਣਾ ਸਿੱਖਣਾ ਚਾਹੀਦਾ ਹੈ। ਇਹ ਗੱਲ ਵੀ ਭਲੀਭਾਂਤ ਯਾਦ ਰੱਖਣੀ ਚਾਹੀਦੀ ਹੈ ਕਿ ਚੰਗੇ ਵਿਚਾਰ ਹੀ ਵਧੀਆ ਜੀਵਨ ਦਾ ਨਿਰਮਾਣ ਕਰਦੇ ਹਨ। ਮਹਾਂਪੁਰਸ਼ਾਂ ਦੇ ਜੀਵਨ ਤੋਂ ਅਸੀਂ ਪ੍ਰੇਰਨਾ ਲੈ ਸਕਦੇ ਹਾਂ। ਈਰਖਾ ਮਨ ਦੀ ਸਭ ਤੋਂ ਵੱਡੀ ਦੁਸ਼ਮਣ ਹੈ। ਇਸ ਲਈ ਜੀਵਨ ਦੇ ਕਿਸੇ ਵੀ ਖੇਤਰ ਵਿਚ ਇਸ ਨੂੰ ਜਗ੍ਹਾ ਨਾ ਦਿਓ।
ਤੁਸੀਂ ਦੇਖਦੇ ਹੋਵੋਗੇ ਕਿ ਸਰੀਰ ਪੱਖੋਂ ਤੰਦਰੁਸਤ ਅਤੇ ਮੋਟੇ-ਤਾਜ਼ੇ ਦਿਖਾਈ ਦੇਣ ਵਾਲੇ ਲੋਕ ਵੀ ਸਰੀਰ ਦੀ ਕਮਜ਼ੋਰੀ, ਅੱਖਾਂ ਦੇ ਸਾਹਮਣੇ ਹਨੇਰਾ ਆਉਣ, ਪ੍ਰਮੇਹ, ਬਹੁਮੂਤਰ, ਗੁਰਦੇ ਆਦਿ ਰੋਗਾਂ ਅਤੇ ਸਰੀਰਕ ਵੇਦਨਾ ਦੇ ਸ਼ਿਕਾਰ ਰਹਿੰਦੇ ਹਨ। ਉਹ ਵੀ ਰੋਗਾਂ ਤੋਂ ਮੁਕਤੀ ਪਾਉਣ ਲਈ ਅਨੇਕ ਦਵਾਈਆਂ ਅਤੇ ਪੌਸ਼ਟਿਕ ਰਸ-ਰਸਾਇਣਾਂ ਦਾ ਸੇਵਨ ਕਰਦੇ ਹਨ।
ਜੋ ਮਨੁੱਖ ਈਰਖਾਲੂ ਸੁਭਾਅ ਦੇ ਹੁੰਦੇ ਹਨ ਅਤੇ ਦੂਜਿਆਂ ਦੀ ਤਰੱਕੀ ਜਾਂ ਕੰਮ ਕਰਨ ਦੇ ਢੰਗ ਨੂੰ ਦੇਖ ਕੇ ਮੀਨ-ਮੇਖ ਕੱਢਦੇ ਅਤੇ ਕਿਲਸਦੇ ਰਹਿੰਦੇ ਹਨ, ਅਜਿਹੇ ਵਿਅਕਤੀ ਸੁਭਾਵਿਕ ਦੂਜਿਆਂ ਦੇ ਪ੍ਰਤੀ ਮਾੜੇ ਵਿਚਾਰ ਮਨ ਵਿਚ ਰੱਖ ਕੇ ਮਾਨਸਿਕ ਤਣਾਅ ਵਧਾਉਂਦੇ ਹਨ। ਅਜਿਹੇ ਵਿਅਕਤੀਆਂ ਦਾ ਪਾਚਣ ਤੰਤਰ ਖਰਾਬ ਰਹਿੰਦਾ ਹੈ ਅਤੇ ਉਹ ਉਦਰ ਰੋਗੀ ਬਣੇ ਰਹਿੰਦੇ ਹਨ। ਦਸਤ, ਪੇਟ ਫੁੱਲਣਾ, ਥਕਾਨ, ਉਦਾਸੀ ਵਰਗੇ ਵਿਕਾਰ ਉਨ੍ਹਾਂ ਵਿਚ ਵਿਸ਼ੇਸ਼ ਰੂਪ ਨਾਲ ਮੌਜੂਦ ਰਹਿੰਦੇ ਹਨ।
ਕੁਝ ਲੋਕ ਰੱਬ ਦਾ ਦਿੱਤਾ ਸਭ ਕੁਝ ਹੋਣ 'ਤੇ ਵੀ ਹੱਥ ਦੇ ਬੜੇ ਤੰਗ ਹੁੰਦੇ ਹਨ। ਉਹ ਬੜੇ ਕੰਜੂਸ ਹੁੰਦੇ ਹਨ। ਜ਼ਰੂਰੀ ਲੋੜਾਂ ਦੀ ਪੂਰਤੀ ਲਈ ਵੀ ਸਦਾ ਹੱਥ ਘੁੱਟੀ ਰੱਖਦੇ ਹਨ ਅਤੇ ਪੈਸੇ ਬਟੋਰਨ ਦੇ ਚੱਕਰ ਵਿਚ ਪ੍ਰੇਸ਼ਾਨ ਰਹਿ ਕੇ ਆਪਣੀ ਪਾਚਣ ਸ਼ਕਤੀ ਗਵਾ ਬੈਠਦੇ ਹਨ। ਪਾਚਕ ਚੂਰਨ, ਗੋਲੀ, ਅਰਿਸ਼ਟ ਅਤੇ ਆਸਵ ਆਦਿ ਲੈਣ 'ਤੇ ਵੀ ਪੇਟ ਠੀਕ ਨਹੀਂ ਰਹਿੰਦਾ। ਅਜਿਹੇ ਵਿਅਕਤੀਆਂ ਨੂੰ ਚਾਹੀਦਾ ਹੈ ਕਿ ਆਪਣੀ ਆਦਤ ਅਤੇ ਜੀਵਨ ਸ਼ੈਲੀ ਨੂੰ ਸੁਧਾਰਨ, ਤਾਂ ਹੀ ਇਨ੍ਹਾਂ ਸ਼ਿਕਾਇਤਾਂ ਤੋਂ ਛੁਟਕਾਰਾ ਪਾ ਸਕਦੇ ਹਨ। ਪੈਸੇ ਕਮਾਉਣਾ ਕੋਈ ਬੁਰੀ ਗੱਲ ਨਹੀਂ ਪਰ ਸਿਹਤ ਗਵਾ ਕੇ ਕਮਾਉਣਾ ਬੁਰਾ ਹੈ।
ਜਦੋਂ ਮਨੁੱਖ ਦੇ ਮਨ ਵਿਚ ਦੂਜਿਆਂ ਦੇ ਪ੍ਰਤੀ ਦੁਸ਼ਮਣੀ, ਈਰਖਾ, ਦਵੇਸ਼, ਡਰ, ਸ਼ੱਕ ਅਤੇ ਬਦਲੇ ਦੀ ਭਾਵਨਾ ਸਮਾਈ ਰਹਿੰਦੀ ਹੈ ਤਾਂ ਉਹ ਉਤਾਵਲਾ ਅਤੇ ਚਿੰਤਾਤੁਰ ਬਣਿਆ ਰਹਿੰਦਾ ਹੈ। ਇਸ ਦੇ ਕਾਰਨ ਸਰੀਰ ਵਿਚ ਖੂਨ ਵਿਕਾਰ ਵਰਗੇ ਰੋਗ ਪੈਦਾ ਹੋ ਜਾਂਦੇ ਹਨ। ਉਨੀਂਦਰਾ ਇਸ ਦਾ ਮੁੱਖ ਕਾਰਨ ਹੁੰਦਾ ਹੈ। ਅਜਿਹੇ ਵਿਅਕਤੀਆਂ ਨੂੰ ਚਾਹੀਦਾ ਹੈ ਕਿ ਅਜਿਹੀਆਂ ਸਾਰੀਆਂ ਬੁਰਾਈਆਂ ਨੂੰ ਛੱਡ ਕੇ ਆਪਣੇ-ਆਪ ਵਿਚ ਨਿਡਰਤਾ, ਹੌਸਲਾ ਅਤੇ ਹਿੰਮਤ ਬਟੋਰਨੇ ਦੀ ਆਦਤ ਪਾਉਣ। ਇਸ ਨਾਲ ਰੋਗ ਆਪਣੇ-ਆਪ ਠੀਕ ਹੋ ਜਾਵੇਗਾ।
ਕਿਸੇ-ਕਿਸੇ ਵਿਚ ਇਹ ਆਦਤ ਹੁੰਦੀ ਹੈ ਕਿ ਉਹ ਨਿੱਕੀ-ਨਿੱਕੀ ਗੱਲ 'ਤੇ ਬਦਲਾ ਲੈਣ, ਨੀਚਾ ਦਿਖਾਉਣਾ, ਮਜ਼ਾਕ ਉਡਾਉਣਾ, ਵਿਅੰਗ ਕੱਸਣਾ ਜਾਂ ਸਾਜ਼ਿਸ਼ ਰਚਣਾ ਸ਼ੁਰੂ ਕਰ ਦਿੰਦਾ ਹੈ। ਅਜਿਹੀਆਂ ਹਰਕਤਾਂ ਅਤੇ ਯੋਜਨਾਵਾਂ ਬਣਾਉਣ ਵਾਲਾ ਭਿਆਨਕ ਸਿਰਦਰਦ ਅਤੇ ਦੂਜੀਆਂ ਬਿਮਾਰੀਆਂ ਦਾ ਸ਼ਿਕਾਰ ਬਣ ਜਾਂਦਾ ਹੈ। ਇਸ ਲਈ ਅਜਿਹੇ ਲੋਕਾਂ ਨੂੰ ਚਾਹੀਦਾ ਹੈ ਕਿ ਆਪਣੇ ਮਨ ਨੂੰ ਹਮੇਸ਼ਾ ਹਲਕਾ-ਫੁਲਕਾ ਰੱਖਣ ਦੀ ਕੋਸ਼ਿਸ਼ ਕਰਨ। ਮਨ ਵਿਚੋਂ ਵੈਰ ਦੀ ਭਾਵਨਾ ਨੂੰ ਕੱਢ ਕੇ ਸੁੱਟ ਦੇਣ ਅਤੇ ਹੱਸਦੇ-ਹਸਾਉਂਦੇ ਰਹਿਣ ਤਾਂ ਅਨੇਕ ਬਿਮਾਰੀਆਂ ਤੋਂ ਤੋਂ ਛੁਟਕਾਰਾ ਮਿਲ ਜਾਵੇਗਾ।
ਤੰਦਰੁਸਤ ਜੀਵਨ ਅਤੇ ਰੋਗਮੁਕਤੀ ਦੀ ਇਕ ਮਹੱਤਵਪੂਰਨ ਕੁੰਜੀ ਹੈ ਕਿ ਮਨ ਨੂੰ ਸਦਾ ਹਲਕਾ ਰੱਖਿਆ ਜਾਵੇ। ਦੂਜਿਆਂ ਦੇ ਪ੍ਰਤੀ ਮਨ ਵਿਚ ਪ੍ਰੇਮ ਰੱਖੋ। ਮੁਸਕਰਾਉਣ ਅਤੇ ਖੁਸ਼ ਰਹਿਣ ਦੀ ਆਦਤ ਪਾਉਣ ਨਾਲ ਜੀਵਨ ਸੁਖੀ ਹੋ ਜਾਂਦਾ ਹੈ।

ਦਿਲ ਦਾ ਦੌਰਾ ਅਤੇ ਉਸ ਤੋਂ ਬਚਾਅ

ਅਨਿਯਮਤ ਖਾਣ-ਪੀਣ ਅਤੇ ਰੋਜ਼ਮਰਾ ਦੀ ਤਣਾਅਪੂਰਨ ਜ਼ਿੰਦਗੀ ਦੇ ਕਾਰਨ ਦਿਲ ਸਬੰਧੀ ਰੋਗ ਬਹੁਤਾਤ ਵਿਚ ਹੋ ਰਹੇ ਹਨ, ਜਿਸ ਨੂੰ ਦੇਖੋ, ਉਹੀ ਦਿਲ ਦਾ ਮਰੀਜ਼ ਨਜ਼ਰ ਆਉਂਦਾ ਹੈ। ਪਹਿਲਾਂ ਇਹ ਬਿਮਾਰੀ ਜ਼ਿਆਦਾਤਰ ਅੱਧਖੜ ਉਮਰ ਵਿਚ ਜਾ ਕੇ ਕਿਸੇ-ਕਿਸੇ ਨੂੰ ਹੁੰਦੀ ਸੀ ਪਰ ਹੁਣ ਤਾਂ ਮੌਤ ਦਾ ਸਭ ਤੋਂ ਵੱਡਾ ਕਾਰਨ ਦਿਲ ਦਾ ਦੌਰਾ ਹੋ ਗਿਆ ਹੈ।
ਦਿਲ ਦੇ ਰੋਗ ਤੋਂ ਬਚਾਅ ਦਾ ਸਭ ਤੋਂ ਵਧੀਆ ਤਰੀਕਾ ਨਿਯਮਤ ਖਾਣ-ਪੀਣ, ਨਿਯਮਤ ਕਸਰਤ ਅਤੇ ਸੰਜਮਤ ਜੀਵਨ ਹੈ। ਦਿਲ ਦਾ ਰੋਗ ਹੋਣ 'ਤੇ ਜੇ ਲੋੜੀਂਦੀ ਸਾਵਧਾਨੀ ਵਰਤੀ ਜਾਵੇ ਤਾਂ ਦਿਲ ਦੇ ਰੋਗ 'ਤੇ ਕਾਬੂ ਪਾਇਆ ਜਾ ਸਕਦਾ ਹੈ ਅਤੇ ਦਿਲ ਦਾ ਰੋਗੀ ਲੰਮੀ ਉਮਰ ਤੱਕ ਜਿਊਂਦਾ ਰਹਿ ਸਕਦਾ ਹੈ। ਦਿਲ ਦੇ ਰੋਗੀ ਹੇਠ ਲਿਖੀਆਂ ਸਾਵਧਾਨੀਆਂ ਵਰਤ ਕੇ ਤੰਦਰੁਸਤ ਅਤੇ ਲੰਮੀ ਉਮਰ ਜਿਉ ਸਕਦੇ ਹਨ-
* ਕਿਉਂਕਿ ਦਿਲ 'ਤੇ ਖੂਨ ਦਾ ਦਬਾਅ ਵਧਣ ਅਤੇ ਖੂਨ ਦੇ ਸੰਚਾਰ ਵਿਚ ਰੁਕਾਵਟ ਪੈਦਾ ਹੋਣ ਕਾਰਨ ਹੀ ਦਿਲ ਦੇ ਦੌਰੇ ਦੀ ਸੰਭਾਵਨਾ ਹੁੰਦੀ ਹੈ, ਇਸ ਲਈ ਤੇਲੀ ਖਾਧ ਪਦਾਰਥ, ਮਾਸ, ਆਂਡਾ ਆਦਿ ਦਾ ਸੇਵਨ ਨਾ ਕਰੋ।
* ਦਿਲ ਦੇ ਰੋਗ ਵਿਚ ਸੋਡੀਅਮ ਵਾਲੇ ਖਾਧ ਪਦਾਰਥ ਵੀ ਹਾਨੀਕਾਰਕ ਹੁੰਦੇ ਹਨ। ਇਸ ਲਈ ਖੱਟੀ ਖਾਧ ਸਮੱਗਰੀ ਅਤੇ ਪਾਪੜ ਵਰਗੀਆਂ ਚੀਜ਼ਾਂ ਤੋਂ ਪ੍ਰਹੇਜ਼ ਕਰੋ।
* ਦਿਲ ਦੇ ਰੋਗੀਆਂ ਨੂੰ ਕਾਰ, ਸਕੂਟਰ ਆਦਿ ਵਾਹਨ ਨਹੀਂ ਚਲਾਉਣੇ ਚਾਹੀਦੇ, ਕਿਉਂਕਿ ਵਾਹਨ ਚਲਾਉਣ ਨਾਲ ਦਿਮਾਗ 'ਤੇ ਦਬਾਅ ਪੈਣ ਨਾਲ ਰੋਗੀ ਦੇ ਤਣਾਅਗ੍ਰਸਤ ਹੋਣ ਦੀ ਸੰਭਾਵਨਾ ਰਹਿੰਦੀ ਹੈ, ਜੋ ਦਿਲ ਦੇ ਰੋਗੀਆਂ ਲਈ ਘਾਤਕ ਸਿੱਧ ਹੋ ਸਕਦੀ ਹੈ।
* ਦਿਲ ਦੇ ਰੋਗੀ ਬਹੁਤ ਜ਼ਿਆਦਾ ਭਾਰੀ ਕੰਮ ਨਾ ਕਰਨ, ਨਾ ਹੀ ਜ਼ਿਆਦਾ ਕਸਰਤ ਕਰਨ। ਜੇ ਥੋੜ੍ਹੀ-ਬਹੁਤ ਮਿਹਨਤ ਕਰਨ ਜਾਂ ਕਸਰਤ ਕਰਨ 'ਤੇ ਥਕਾਨ ਮਹਿਸੂਸ ਹੋਵੇ ਤਾਂ ਤੁਰੰਤ ਆਰਾਮ ਕਰਨਾ ਚਾਹੀਦਾ ਹੈ।
* ਜੇ ਹਲਕੇ ਕੰਮ ਜਾਂ ਕਸਰਤ ਨਾਲ ਸਰੀਰ ਗਰਮ ਹੋਵੇ ਤਾਂ ਤੁਰੰਤ ਬਾਅਦ ਬਿਲਕੁਲ ਗਰਮ ਜਾਂ ਬਿਲਕੁਲ ਠੰਢੇ ਪਾਣੀ ਨਾਲ ਨਹਾਉਣਾ ਨਹੀਂ ਚਾਹੀਦਾ।
* ਦਿਲ ਦੇ ਰੋਗੀਆਂ ਲਈ ਸਿਗਰਟਨੋਸ਼ੀ ਬਹੁਤ ਖ਼ਤਰਨਾਕ ਹੈ। ਇਸ ਲਈ ਸਿਗਰਟਨੋਸ਼ੀ ਦਾ ਤਿਆਗ ਕਰਨਾ ਹੀ ਠੀਕ ਰਹਿੰਦਾ ਹੈ।
* ਦਿਲ ਦੇ ਰੋਗ ਵਿਚ ਸ਼ੂਗਰ ਅਤੇ ਖੂਨ ਦੇ ਸੰਚਾਰ ਦਾ ਠੀਕ ਅਰਥਾਤ ਕਾਬੂ ਵਿਚ ਰਹਿਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਹਾਲਤ ਵਿਗੜ ਸਕਦੀ ਹੈ।
* ਬਹੁਤ ਜ਼ਿਆਦਾ ਠੰਢ ਤੋਂ ਦਿਲ ਦੇ ਰੋਗੀਆਂ ਨੂੰ ਹਮੇਸ਼ਾ ਬਚਣਾ ਚਾਹੀਦਾ ਹੈ, ਕਿਉਂਕਿ ਠੰਢ ਦੇ ਕਾਰਨ ਖੂਨ ਵਹਿਣੀਆਂ ਸੁੰਗੜ ਜਾਣ ਕਾਰਨ ਖੂਨ ਦੇ ਪ੍ਰਵਾਹ ਵਿਚ ਰੁਕਾਵਟ ਪੈਦਾ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ।
* ਦਿਲ ਦੇ ਰੋਗੀ ਲਈ ਇਕਾਂਤ ਖ਼ਤਰਨਾਕ ਸਿੱਧ ਹੋ ਸਕਦੀ ਹੈ। ਇਸ ਲਈ ਜਾਣੂਆਂ ਦੇ ਜ਼ਿਆਦਾ ਨੇੜੇ ਰਹੋ, ਖੁਸ਼ ਰਹੋ। ਇਹੀ ਦਿਲ ਦੇ ਰੋਗ ਦੀ ਰਾਮਬਾਣ ਦਵਾਈ ਹੈ।


-ਸ੍ਰੀਗੋਪਾਲ ਨਾਰਮਨ

ਸਿਹਤ ਖ਼ਬਰਨਾਮਾ

ਪਲਾਸਟਿਕ ਦੀ ਵਰਤੋਂ ਨਾਲ ਖੂਨ ਦੀ ਕਮੀ

ਰੋਜ਼ਾਨਾ ਵਰਤੋਂ ਵਿਚ ਪਲਾਸਟਿਕ ਤੋਂ ਬਣੀਆਂ ਚੀਜ਼ਾਂ ਦਾ ਪ੍ਰਚਲਨ ਵਧ ਗਿਆ ਹੈ। ਬਚਪਨ ਵਿਚ ਪਲਾਸਟਿਕ ਦੀ ਬੋਤਲ ਨਾਲ ਬੱਚਿਆਂ ਨੂੰ ਦੁੱਧ ਪਿਲਾਇਆ ਜਾਂਦਾ ਹੈ। ਵੱਡੇ ਹੋ ਕੇ ਅਜਿਹੀ ਹੀ ਬੋਤਲ ਨਾਲ ਉਹ ਪਾਣੀ ਜਾਂ ਹੋਰ ਪੀਣ ਵਾਲੀਆਂ ਚੀਜ਼ਾਂ ਪੀਂਦੇ ਹਨ। ਪਲਾਸਟਿਕ ਖ਼ਤਰਨਾਕ ਰਸਾਇਣਾਂ ਨਾਲ ਬਣੀ ਹੁੰਦੀ ਹੈ ਜੋ ਕਈ ਚੀਜ਼ਾਂ ਦੇ ਸੰਪਰਕ ਵਿਚ ਆਉਣ 'ਤੇ ਮਾੜੇ ਪ੍ਰਭਾਵ ਦਾ ਕਾਰਨ ਬਣਦੀ ਹੈ। ਇਸ ਦੀ ਜ਼ਿਆਦਾ ਵਰਤੋਂ ਨਾਲ ਮਰਦਾਂ ਨੂੰ ਪ੍ਰੋਸਟੇਟ ਕੈਂਸਰ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਔਰਤਾਂ ਨੂੰ ਬ੍ਰੇਸਟ ਕੈਂਸਰ ਦਾ ਖ਼ਤਰਾ ਵਧ ਜਾਂਦਾ ਹੈ। ਇਹ ਬੱਚਿਆਂ ਵਿਚ ਖੂਨ ਦੀ ਕਮੀ ਵਾਲੀ ਸਥਿਤੀ ਪੈਦਾ ਕਰਦੀ ਹੈ। ਪਲਾਸਟਿਕ ਦੇ ਟਿਫਨ ਵਿਚ ਰੱਖਿਆ ਗਿਆ ਭੋਜਨ ਪੇਟ ਨੂੰ ਪ੍ਰੇਸ਼ਾਨੀ ਵਿਚ ਪਾ ਦਿੰਦਾ ਹੈ। ਇਸ ਨਾਲ ਪੇਟ ਵਿਚ ਗੈਸ ਭਰ ਜਾਂਦੀ ਹੈ, ਦਰਦ ਹੁੰਦੀ ਹੈ ਜਾਂ ਗੈਸ ਪਾਸ ਹੁੰਦੀ ਹੈ। ਇਸ ਲਈ ਪਲਾਸਟਿਕ ਦੀਆਂ ਚੀਜ਼ਾਂ ਦੀ ਘੱਟ ਵਰਤੋਂ ਕਰਕੇ ਇਸ ਤੋਂ ਬਚੋ।

ਸਿਹਤ ਖ਼ਬਰਨਾਮਾ

ਸਨਸਕ੍ਰੀਨ ਲੋਸ਼ਣ ਅਤੇ ਕ੍ਰੀਮ ਦੇ ਨੁਕਸਾਨ

ਸੂਰਜ ਦੀ ਧੁੱਪ ਤੋਂ ਬਚਣ ਲਈ ਸਨਸਕ੍ਰੀਨ ਕ੍ਰੀਮ ਜਾਂ ਲੋਸ਼ਣ ਲਗਾਇਆ ਜਾਂਦਾ ਹੈ। ਇਹ ਚਮੜੀ ਨੂੰ ਝੁਲਸਣ ਤੋਂ ਰੋਕਦਾ ਹੈ ਪਰ ਇਸ ਦੀ ਵਰਤੋਂ ਨਾਲ ਚਮੜੀ ਦੀ ਕੁਦਰਤੀ ਰੱਖਿਆ ਪ੍ਰਣਾਲੀ ਪ੍ਰਭਾਵਿਤ ਹੋ ਕੇ ਘੱਟ ਜਾਂ ਖਤਮ ਹੋ ਜਾਂਦੀ ਹੈ ਜਦੋਂ ਕਿ ਚਮੜੀ ਦੀ ਕੁਦਰਤੀ ਰੱਖਿਆ ਪ੍ਰਣਾਲੀ ਚਮੜੀ ਅਤੇ ਸਰੀਰ ਨੂੰ ਕਈ ਰੋਗਾਂ ਤੋਂ ਬਚਾਉਂਦੀ ਹੈ। ਇਹ ਧੁੱਪ ਤੇਜ਼ ਹੋਣ 'ਤੇ ਆਪਣੇ-ਆਪ ਕਾਲੀ ਸਾਂਵਲੀ ਹੋ ਕੇ ਪੈਰਾਬੈਂਗਣੀ ਕਿਰਨਾਂ ਤੋਂ ਬਚਾਅ ਕਰਦੀ ਹੈ। ਸਨਸਕ੍ਰੀਨ ਕ੍ਰੀਮ, ਲੋਸ਼ਨ ਦੀ ਵਰਤੋਂ ਨਾਲ ਚਮੜੀ ਦੀ ਕੁਦਰਤੀ ਰੱਖਿਆ ਪ੍ਰਣਾਲੀ ਖ਼ਤਮ ਹੋ ਜਾਂਦੀ ਹੈ, ਜਿਸ ਨਾਲ ਚਮੜੀ ਅਤੇ ਸਰੀਰ ਨੂੰ ਹੋਰ ਰੋਗ ਲੱਗਣ ਦਾ ਖ਼ਤਰਾ ਵਧ ਜਾਂਦਾ ਹੈ। ਇਸ ਲਈ ਸਨਸਕ੍ਰੀਨ ਕ੍ਰੀਮ, ਲੋਸ਼ਨ ਦੀ ਘੱਟ ਵਰਤੋਂ ਕਰਕੇ ਚਮੜੀ ਦੀ ਕੁਦਰਤੀ ਰੱਖਿਆ ਪ੍ਰਣਾਲੀ ਨੂੰ ਬਰਕਰਾਰ ਰੱਖੋ। ਸਰੀਰ ਦੇ ਖੁੱਲ੍ਹੇ ਹਿੱਸੇ ਨੂੰ ਢਕਣ ਲਈ ਪਤਲੇ ਹਲਕੇ ਸੂਤੀ ਕੱਪੜਿਆਂ ਦੀ ਵਰਤੋਂ ਕਰੋ ਜੋ ਤੰਗ ਨਾ ਹੋਣ ਸਗੋਂ ਹਵਾਦਾਰ ਹੋਣ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX