ਤਾਜਾ ਖ਼ਬਰਾਂ


ਡੇਰਾਬਸੀ ਨਗਰ ਕੌਂਸਲ ਦੀ ਲਾਪਰਵਾਹੀ ਨੇ ਲਈ ਨੌਜਵਾਨ ਦੀ ਜਾਨ
. . .  1 day ago
ਡੇਰਾਬਸੀ,19 ਨਵੰਬਰ [ਗੁਰਮੀਤ ਸਿੰਘ]- ਜ਼ਿਲ੍ਹਾ ਮੁਹਾਲੀ ਦੇ ਕਸਬਾ ਡੇਰਾਬਸੀ ਵਿਚੇ ਅੱਜ ਦੇਰ ਸ਼ਾਮ ਨਗਰ ਕੌਂਸਲ ਦੀ ਲਾਪਰਵਾਹੀ ਕਰਕੇ ਇੱਕ ਨੌਜਵਾਨ ਦੀ ਗੰਦਗੀ ਨਾਲ ਭਰੇ ਖੂਹ 'ਚ ਡੁੱਬ ਕੇ ਮੌਤ ਹੋ ਗਈ। ਨਗਰ ਕੌਂਸਲ ...
ਪ੍ਰਕਾਸ਼ ਪੁਰਬ ਸਮਾਗਮਾਂ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਸੱਦਾ ਦੇਣ ਆਪ ਪਹੁੰਚੇ ਭਾਈ ਲੌਂਗੋਵਾਲ
. . .  1 day ago
ਅੰਮ੍ਰਿਤਸਰ, 19 ਨਵੰਬਰ { ਜਸਵੰਤ ਸਿੰਘ ਜੱਸ} - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਇਸ ਸਾਲ ਸ਼ੁਰੂ ਕੀਤੇ ਜਾਣ ਵਾਲੇ ਸਮਾਗਮਾਂ ਦੌਰਾਨ 23 ਨਵੰਬਰ 2018 ਦੇ ਸਮਾਗਮ ਵਿਚ ਸ਼ਮੂਲੀਅਤ ਲਈ ...
ਚੱਕਦਾਨਾ ਦੇ ਕਰਿੰਦੇ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ
. . .  1 day ago
ਬੰਗਾ, 19 ਨਵੰਬਰ (ਜਸਬੀਰ ਸਿੰਘ ਨੂਰਪੁਰ) - ਪਿੰਡ ਚੱਕਦਾਨਾ ਵਿਖੇ ਨਹਿਰ ਕਿਨਾਰੇ ਠੇਕੇ ਨਜ਼ਦੀਕ ਬਣੇ ਅਹਾਤੇ ਦੇ ਕਰਿੰਦੇ ਸੰਤੋਸ਼ (28) ਵਾਸੀ ਉੱਤਰ ਪ੍ਰਦੇਸ਼ ਹਾਲ ਵਾਸੀ ਚੱਕਦਾਨਾ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਬੜੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਮ੍ਰਿਤਕ ਦੇ....
ਸਾਂਬਾ ਸੈਕਟਰ 'ਚ ਹੋਇਆ ਧਮਾਕੇ 'ਚ ਬੀ.ਐਸ.ਐਫ ਦਾ ਜਵਾਨ ਸ਼ਹੀਦ
. . .  1 day ago
ਸ੍ਰੀਨਗਰ, 19 ਨਵੰਬਰ- ਜੰਮੂ-ਕਸ਼ਮੀਰ ਦੇ ਸਾਂਬਾ ਸੈਕਟਰ 'ਚ ਹੋਏ ਧਮਾਕੇ ਕਾਰਨ ਬੀ.ਐਸ.ਐਫ ਦੇ ਇਕ ਜਵਾਨ ਦੇ ਸ਼ਹੀਦ ਹੋਣ ਦੀ ਖ਼ਬਰ...
ਸਾਂਬਾ ਸੈਕਟਰ 'ਚ ਹੋਇਆ ਧਮਾਕਾ, ਬੀ.ਐਸ.ਐਫ ਦੇ 3 ਜਵਾਨ ਜ਼ਖਮੀ
. . .  1 day ago
ਸ੍ਰੀਨਗਰ, 19 ਨਵੰਬਰ- ਜੰਮੂ-ਕਸ਼ਮੀਰ ਦੇ ਸਾਂਬਾ ਸੈਕਟਰ 'ਚ ਹੋਏ ਧਮਾਕੇ ਕਾਰਨ ਬੀ.ਐਸ.ਐਫ ਦੇ ਜਵਾਨ ਜ਼ਖਮੀ ਹੋਏ ਹਨ.....
ਪਾਕਿਸਤਾਨ ਜਾਣ ਲਈ ਸ਼੍ਰੋਮਣੀ ਕਮੇਟੀ ਦੇ ਜਥੇ ਨੂੰ ਜਾਰੀ ਹੋਏ 1227 ਵੀਜ਼ੇ
. . .  1 day ago
ਅੰਮ੍ਰਿਤਸਰ, 19 ਨਵੰਬਰ (ਜੱਸ)- ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ 23 ਨਵੰਬਰ ਨੂੰ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ 21 ਨਵੰਬਰ ਨੂੰ.....
ਚੰਦਰ ਬਾਬੂ ਨਾਇਡੂ ਨੇ ਮਮਤਾ ਬੈਨਰਜੀ ਨਾਲ ਕੀਤੀ ਮੁਲਾਕਾਤ
. . .  1 day ago
ਬੈਂਗਲੁਰੂ, 19 ਨਵੰਬਰ- ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ....
ਕਾਰ ਅਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਇਕ ਦੀ ਮੌਤ, ਇਕ ਜ਼ਖਮੀ
. . .  1 day ago
ਤਪਾ ਮੰਡੀ,19 ਨਵੰਬਰ (ਪ੍ਰਵੀਨ ਗਰਗ) - ਸਥਾਨਕ ਤਪਾ-ਭਦੌੜ ਲਿੰਕ ਰੋਡ 'ਤੇ ਪਿੰਡ ਰਾਇਆ ਨਜ਼ਦੀਕ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਦੀ ਮੌਤ ਅਤੇ ਇੱਕ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ....
ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਦੁਨੀ ਚੰਦ ਸਮੇਤ ਪੰਜ ਬਰੀ
. . .  1 day ago
ਸੰਗਰੂਰ, 19 ਨਵੰਬਰ (ਧੀਰਜ ਪਸ਼ੋਰੀਆ)- ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਪੰਚਕੂਲਾ ਦੀ ਸੀ. ਬੀ. ਆਈ. ਅਦਾਲਤ ਵਲੋਂ ਜਬਰ ਜਨਾਹ ਦੇ ਮਾਮਲੇ 'ਚ ਦੋਸ਼ੀ ਕਰਾਰੇ ਜਾਣ ਤੋਂ ਬਾਅਦ ਜ਼ਿਲ੍ਹਾ ਸੰਗਰੂਰ ਦੇ ਕਸਬੇ ਚੀਮਾ ਦੇ ਸੇਵਾ ਕੇਂਦਰ ਨੂੰ ਅੱਗ ਲਗਾਏ ਜਾਣ ਦੇ ਦੋਸ਼ਾਂ ...
ਸੂਬੇ 'ਚ ਅੱਤਵਾਦ ਦੇ ਪਨਪਣ ਦਾ ਕੋਈ ਖ਼ਤਰਾ ਨਹੀਂ -ਕੈਪਟਨ
. . .  1 day ago
ਅੰਮ੍ਰਿਤਸਰ, 19 ਨਵੰਬਰ (ਰੇਸ਼ਮ ਸਿੰਘ)- ਬੀਤੇ ਦਿਨ ਅੰਮ੍ਰਿਤਸਰ ਦੇ ਰਾਜਾਸਾਂਸੀ ਦੇ ਪਿੰਡ ਅਦਲੀਵਾਲ ਵਿਖੇ ਨਿਰੰਕਾਰੀ ਸਤਿਸੰਗ ਭਵਨ 'ਚ ਦੋ ਹਮਲਾਵਰਾਂ ਵੱਲੋਂ ਕੀਤੇ ਗਰਨੇਡ ਹਮਲੇ ਨੂੰ ਭਾਵੇ ਮੁੱਢਲੇ ਤੌਰ 'ਤੇ ਅੱਤਵਾਦੀ ਘਟਨਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਪਰ ਸੂਬੇ....
ਹੋਰ ਖ਼ਬਰਾਂ..

ਨਾਰੀ ਸੰਸਾਰ

ਕੁੜੀਆਂ ਨੂੰ ਕਰਾਟੇ ਅਤੇ ਮੁੰਡਿਆਂ ਨੂੰ ਪਰੌਂਠੇ ਜ਼ਰੂਰ ਸਿਖਾਓ

ਬੀਤੇ ਸਮੇਂ ਦੀ ਗੱਲ ਸੀ, ਜਦੋਂ ਔਰਤਾਂ ਘਰ ਦੀ ਚਾਰਦੀਵਾਰੀ ਜੋਗੀਆਂ ਹੀ ਰਹਿ ਜਾਂਦੀਆਂ ਸਨ। ਘਰ ਤੋਂ ਬਾਹਰ ਦੇ ਕੰਮਾਂ ਲਈ ਉਨ੍ਹਾਂ ਨੂੰ ਮਰਦਾਂ ਦਾ ਸਹਾਰਾ ਲੈਣਾ ਪੈਂਦਾ ਸੀ। ਮਰਦ ਬਾਹਰ ਦਾ ਕੰਮ ਕਰਦੇ ਤੇ ਔਰਤਾਂ ਸਿਰਫ਼ ਘਰ ਦਾ ਕੰਮ ਕਰਦੀਆਂ ਸਨ। ਮਰਦ ਕਦੇ ਵੀ ਚੁੱਲ੍ਹੇ-ਚੌਂਕੇ ਦਾ ਕੰਮ ਨਹੀਂ ਸੀ ਕਰਦੇ। ਔਰਤਾਂ ਨੂੰ ਨਾਜ਼ੁਕ, ਕੋਮਲ ਤੇ ਅਬਲਾ ਸਮਝਿਆ ਜਾਂਦਾ ਸੀ। ਪਰ ਹੁਣ 21ਵੀਂ ਸਦੀ ਵਿਚ ਵਿਗਿਆਨਕ ਤਰੱਕੀ ਹੋਣ ਕਰਕੇ ਇਨਸਾਨ ਦੀ ਸੋਚ ਬਦਲ ਗਈ ਹੈ। ਸੁਖ-ਸਹੂਲਤਾਂ ਵਧ ਗਈਆਂ ਹਨ। ਹੁਣ ਔਰਤਾਂ ਵੀ ਮਰਦਾਂ ਦੇ ਬਰਾਬਰ ਪੜ੍ਹ-ਲਿਖ ਗਈਆਂ ਹਨ ਤੇ ਉੱਚ ਅਹੁਦਿਆਂ 'ਤੇ ਕੰਮ ਕਰ ਰਹੀਆਂ ਹਨ। ਉਨ੍ਹਾਂ ਨੂੰ ਕੰਮ ਦੇ ਮਾਮਲੇ ਵਿਚ ਇਕੱਲਿਆਂ ਸਫ਼ਰ ਕਰਨਾ ਪੈਂਦਾ ਹੈ ਜਾਂ ਰਾਤ ਨੂੰ ਲੇਟ ਆਉਣਾ ਪੈਂਦਾ ਹੈ। ਮਰਦ ਪ੍ਰਧਾਨ ਸਮਾਜ ਨੇ ਭਾਵੇਂ ਬਹੁਤ ਤਰੱਕੀ ਕੀਤੀ ਹੈ ਪਰ ਅਜੇ ਵੀ ਉਨ੍ਹਾਂ ਦੀ ਸੋਚ ਪੁਰਾਣੀ ਹੈ, ਜਿਸ ਨੂੰ ਉਹ ਦਿਲ-ਦਿਮਾਗ ਤੋਂ ਨਹੀਂ ਕੱਢ ਸਕੇ। ਸੋ, ਕੁੜੀਆਂ ਤੇ ਔਰਤਾਂ ਨੂੰ ਆਪਣੀ ਸਵੈ-ਰੱਖਿਆ ਲਈ ਆਪ ਹੀ ਕਦਮ ਉਠਾਉਣਾ ਪਵੇਗਾ। ਸਰਕਾਰ ਨੂੰ ਹਰੇਕ ਸਕੂਲ ਵਿਚ, ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਸਵੈ-ਰੱਖਿਆ ਦਾ ਇਕ ਜ਼ਰੂਰੀ ਪੀਰੀਅਡ ਲਗਾ ਦੇਣ। ਮਾਪੇ ਹੋਰ ਕਲਾਵਾਂ ਦੇ ਨਾਲ-ਨਾਲ ਆਪਣੀਆਂ ਬੱਚੀਆਂ ਨੂੰ ਜੂਡੋ-ਕਰਾਟੇ ਜ਼ਰੂਰ ਸਿਖਾਉਣ, ਕਿਉਂਕਿ ਕਰਾਟਿਆਂ ਲਈ ਕਿਸੇ ਹਥਿਆਰ ਦੀ ਲੋੜ ਨਹੀਂ ਪੈਂਦੀ। ਜਦੋਂ ਕੁੜੀਆਂ ਸਵੈ-ਰੱਖਿਆ ਤੋਂ ਜਾਗਰੂਕ ਹੋਣਗੀਆਂ, ਉਦੋਂ ਹੀ ਇਨ੍ਹਾਂ ਹਰ ਰੋਜ਼ ਹੋਣ ਵਾਲੀਆਂ ਅਣਹੋਣੀਆਂ ਘਟਨਾਵਾਂ 'ਤੇ ਰੋਕ ਲੱਗੇਗੀ। ਕੁੜੀਆਂ ਪੂਰੇ ਸਵੈਮਾਣ, ਹੌਸਲੇ ਅਤੇ ਅਦਬ ਨਾਲ ਇਸ ਸੰਸਾਰ ਵਿਚ ਵਿਚਰ ਸਕਣਗੀਆਂ।
ਦੂਜੀ ਗੱਲ ਮਾਡਰਨ ਜ਼ਮਾਨੇ ਵਿਚ ਬੱਚੇ ਸਾਂਝੇ ਪਰਿਵਾਰ ਦੀ ਜਗ੍ਹਾ ਇਕਹਿਰੇ ਪਰਿਵਾਰਾਂ ਵਿਚ ਰਹਿੰਦੇ ਹਨ। ਘਰਾਂ ਦੀਆਂ ਔਰਤਾਂ ਨੂੰ ਬਾਹਰ ਕੰਮ ਕਰਨ ਜਾਣਾ ਪੈਂਦਾ ਹੈ। ਸੋ, ਘਰ ਦੇ ਕੰਮ ਤੇ ਰੋਟੀ-ਪਾਣੀ ਜ਼ਰੂਰੀ ਹੈ। ਸੋ, ਕੁੜੀਆਂ ਦੇ ਨਾਲ-ਨਾਲ ਮੁੰਡਿਆਂ ਨੂੰ ਵੀ ਰਸੋਈ ਦੇ ਕੰਮ ਜ਼ਰੂਰ ਸਿਖਾਓ। ਜੇਕਰ ਅੱਜ ਦੇ ਜ਼ਮਾਨੇ ਵਿਚ ਮੁੰਡਾ-ਕੁੜੀ ਨੂੰ ਬਰਾਬਰ ਅਧਿਕਾਰ ਹੈ ਤਾਂ ਘਰ ਦੇ ਕੰਮਾਂਕਾਰਾਂ ਵਿਚ ਵੀ ਸਮਾਨਤਾ ਦਿਖਾਉਣੀ ਚਾਹੀਦੀ ਹੈ। ਅੱਜਕਲ੍ਹ ਤਾਂ ਸਮਾਂ ਬਦਲ ਗਿਆ ਹੈ। ਹੁਣ ਜੇਕਰ ਮੁੰਡੇ ਘਰ ਦਾ ਕੰਮ-ਕਾਰ ਕਰਦੇ ਹਨ ਤਾਂ ਉਨ੍ਹਾਂ ਨੂੰ ਸਫਲ ਸਹਿਯੋਗੀ ਤੇ ਆਦਰਸ਼ ਪਤੀ ਦਾ ਦਰਜਾ ਮਿਲਦਾ ਹੈ। ਸਿਆਣਿਆਂ ਨੇ ਕਿਹਾ ਹੈ-'ਆਪਣ ਹਾਥ ਜਗਨ ਨਾਥ।' ਆਪਣਾ ਕੰਮ ਆਪ ਕਰਦਿਆਂ ਕਦੇ ਵੀ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ, ਸਗੋਂ ਆਪਣੇ ਹੱਥੀਂ ਕੀਤੇ ਕੰਮ ਨਾਲ ਜੋ ਆਨੰਦ ਆਉਂਦਾ ਹੈ ਤੇ ਤਸੱਲੀ ਹੁੰਦੀ ਹੈ, ਉਹ ਕਿਸੇ ਹੋਰ ਕੋਲੋਂ ਕੰਮ ਕਰਾ ਕੇ ਨਹੀਂ ਹੁੰਦੀ।
ਸੋ, ਮੇਰੀ ਆਪਣੇ ਸਾਰਿਆਂ ਪਾਠਕਾਂ ਨੂੰ ਬੇਨਤੀ ਹੈ ਕਿ ਉਹ ਮੈਡਮ ਗੁਰਮਿੰਦਰ ਦੀ ਸਲਾਹ ਮੰਨ ਕੇ ਅੱਜ ਹੀ ਆਪਣੀਆਂ ਕੁੜੀਆਂ ਨੂੰ ਕਰਾਟੇ ਤੇ ਆਪਣੇ ਮੁੰਡਿਆਂ ਨੂੰ ਪਰਾਂਠੇ ਜ਼ਰੂਰ ਸਿਖਾਉਣ। ਫਿਰ ਦੇਖਣਾ ਸਾਡਾ ਸਮਾਜ ਕਿਵੇਂ ਤਰੱਕੀ ਕਰਦਾ।


-ਮੋਬਾ: 92179-19702


ਖ਼ਬਰ ਸ਼ੇਅਰ ਕਰੋ

ਛਿੱਲਾਂ ਦੇ ਫਾਇਦੇ ਜਾਣੋ

ਕੇਲੇ ਦੀਆਂ ਛਿੱਲਾਂ : ਪੱਕੇ ਕੇਲੇ ਦੀਆਂ ਛਿੱਲਾਂ ਨੂੰ ਪਾਣੀ ਵਿਚ ਉਬਾਲ ਕੇ ਉਸ ਵਿਚੋਂ ਪਾਣੀ ਕੱਢ ਦਿਓ। ਹੁਣ ਇਸ ਵਿਚ ਵੇਸਣ, ਮਸਾਲਾ, ਹਰੀ ਮਿਰਚ, ਹਰਾ ਧਨੀਆ, ਅਦਰਕ ਆਦਿ ਮਿਲਾ ਕੇ ਉਨ੍ਹਾਂ ਦੀਆਂ ਛੋਟੀਆਂ-ਛੋਟੀਆਂ ਗੋਲੀਆਂ ਬਣਾ ਲਓ। ਇਨ੍ਹਾਂ ਨੂੰ ਹੌਲੀ ਅੱਗ 'ਤੇ ਭੂਰਾ ਹੋਣ ਤੱਕ ਤਲੋ। ਹੁਣ ਇਨ੍ਹਾਂ ਗਰਮਾ-ਗਰਮ ਕੋਫਤਿਆਂ ਨੂੰ ਆਪ ਖਾਓ ਅਤੇ ਮਹਿਮਾਨਾਂ ਨੂੰ ਵੀ ਖਵਾਓ।
* ਕੇਲੇ ਦੀਆਂ ਛਿੱਲਾਂ ਦੇ ਅੰਦਰ ਵਾਲਾ ਮੁਲਾਇਣ ਗੁੱਦਾ ਖੁਰਚ ਕੇ ਜੁੱਤੀਆਂ 'ਤੇ ਮਲੋ। ਚੰਗੀ ਤਰ੍ਹਾਂ ਸੁੱਕ ਜਾਣ 'ਤੇ ਜੁੱਤੀਆਂ ਨੂੰ ਸਾਫ਼ ਕੱਪੜੇ ਨਾਲ ਪੂੰਝ ਲਓ। ਇਸ ਨਾਲ ਜੁੱਤੀਆਂ ਵਿਚ ਪਾਲਿਸ਼ ਵਰਗੀ ਚਮਕ ਆ ਜਾਵੇਗੀ।
* ਕੇਲੇ ਦੀ ਸੁੱਕੀ ਛਿੱਲ ਸ਼ਾਮ ਨੂੰ ਜਲਾਉਣ ਨਾਲ ਵਾਯੂ ਮੰਡਲ ਦੀ ਬਦਬੂ ਦੂਰ ਹੁੰਦੀ ਹੈ।
* ਸੱਟ ਜਾਂ ਜ਼ਖ਼ਮ ਹੋਣ 'ਤੇ ਕੇਲੇ ਦੀ ਛਿੱਲ ਦੇ ਅੰਦਰ ਵਾਲਾ ਗੁੱਦਾ ਲਗਾ ਕੇ ਬੰਨ੍ਹਣ ਨਾਲ ਆਰਾਮ ਮਿਲਦਾ ਹੈ।
ਨਿੰਬੂ ਦੀਆਂ ਛਿੱਲਾਂ : ਨਿੰਬੂ ਦੀਆਂ ਛਿੱਲਾਂ 'ਤੇ ਇਕ ਚੁਟਕੀ ਪੀਸਿਆ ਹੋਇਆ ਨਮਕ ਲਗਾ ਕੇ ਭਾਂਡੇ ਸਾਫ਼ ਕਰਨ ਨਾਲ ਭਾਂਡੇ ਅਸਾਨੀ ਨਾਲ ਸਾਫ਼ ਹੋ ਜਾਂਦੇ ਹਨ। ਨਾਲ ਹੀ ਉਹ ਨਵੇਂ ਭਾਂਡਿਆਂ ਵਾਂਗ ਚਮਕਣ ਲਗਦੇ ਹਨ।
* ਨਿੰਬੂ ਦੀਆਂ ਛਿੱਲਾਂ ਨੂੰ ਚੌੜੇ ਮੂੰਹ ਵਾਲੀ ਬੋਤਲ ਵਿਚ ਰੱਖ ਕੇ ਉੱਪਰੋਂ ਦੀ ਨਮਕ ਛਿੜਕ ਦਿਓ। ਕੁਝ ਦਿਨ ਬਾਅਦ ਉਹ ਗਲ ਕੇ ਅਚਾਰ ਬਣ ਜਾਵੇਗਾ।
* ਨਿੰਬੂ ਦੀਆਂ ਛਿੱਲਾਂ ਨੂੰ ਸੁਕਾ ਕੇ ਪੀਸ ਲਓ। ਇਸ ਵਿਚ ਦੁੱਧ ਮਿਲਾ ਕੇ ਫੇਸ ਪੈਕ ਦੇ ਰੂਪ ਵਿਚ ਕੰਮ ਲਿਆ ਜਾ ਸਕਦਾ ਹੈ। * ਨਿੰਬੂ ਦੀਆਂ ਛਿੱਲਾਂ 'ਤੇ ਸੇਂਧਾ ਨਮਕ ਪਾ ਕੇ ਦੰਦਾਂ 'ਤੇ ਰਗੜੋ। ਦੰਦ-ਮਸੂੜੇ ਤੰਦਰੁਸਤ ਰਹਿਣਗੇ ਅਤੇ ਮੂੰਹ ਦੀ ਬਦਬੂ ਦੂਰ ਹੋ ਜਾਵੇਗੀ।
* ਨਿੰਬੂ ਦੀਆਂ ਛਿੱਲਾਂ ਚਿਹਰੇ 'ਤੇ ਰਗੜਨ ਨਾਲ ਚਮੜੀ ਦੀ ਚਿਕਨਾਈ ਘੱਟ ਹੋ ਜਾਵੇਗੀ।
* ਨਿੰਬੂ ਦੀਆਂ ਛਿੱਲਾਂ 'ਤੇ ਨਮਕ ਪਾ ਕੇ ਪਿੱਤਲ ਦੇ ਭਾਂਡੇ ਸਾਫ਼ ਕਰੋ।
* ਕੱਪੜਿਆਂ ਦੀ ਅਲਮਾਰੀ ਵਿਚ ਨਿੰਬੂ ਦੀਆਂ ਸੁੱਕੀਆਂ ਛਿੱਲਾਂ ਰੱਖ ਦੇਣ ਨਾਲ ਉਥੋਂ ਕੀੜੇ ਦੌੜ ਜਾਂਦੇ ਹਨ। * ਪ੍ਰੈਸ਼ਰ ਕੁੱਕਰ ਵਿਚ ਖਾਣਾ ਬਣਾਉਂਦੇ ਸਮੇਂ ਨਿੰਬੂ ਦੀ ਛਿੱਲ ਪਾ ਦਿਓ। ਇਸ ਨਾਲ ਕੁੱਕਰ ਦਾ ਅੰਦਰੂਨੀ ਹਿੱਸਾ ਕਾਲਾ ਨਹੀਂ ਹੋਵੇਗਾ।
ਅਨਾਰ ਦੀਆਂ ਛਿੱਲਾਂ : ਅਨਾਰ ਦੀਆਂ ਛਿੱਲਾਂ ਨੂੰ ਲੂਹ ਕੇ ਅਤੇ ਪੀਸ ਕੇ ਹਲਦੀ ਦੇ ਨਾਲ ਪੁਰਾਣੀਆਂ ਸੱਟਾਂ 'ਤੇ ਬੰਨ੍ਹਣ ਨਾਲ ਆਰਾਮ ਮਿਲਦਾ ਹੈ।
ਪਿਆਜ਼ ਦੀਆਂ ਛਿੱਲਾਂ : ਜੇ ਤੁਹਾਡੇ ਕੱਪੜਿਆਂ 'ਤੇ ਕੱਥੇ ਦੇ ਦਾਗ ਲੱਗ ਗਏ ਹੋਣ ਅਤੇ ਕਿਸੇ ਵੀ ਤਰੀਕੇ ਨਾਲ ਨਾ ਲੱਥ ਰਹੇ ਹੋਣ ਤਾਂ ਉਸ 'ਤੇ ਪਿਆਜ਼ ਦੀ ਛਿੱਲ ਘਸਾ ਕੇ ਖੂਬ ਗਰਮ ਪਾਣੀ ਨਾਲ ਸਾਬਣ ਲਗਾ ਕੇ ਧੋ ਦਿਓ। ਦਾਗ ਅਸਾਨੀ ਨਾਲ ਮਿਟ ਜਾਣਗੇ।
ਨਾਰੀਅਲ ਦੀਆਂ ਛਿੱਲਾਂ : ਨਾਰੀਅਲ ਦੀਆਂ ਛਿੱਲਾਂ ਸੁੱਟਣ ਦੀ ਬਜਾਏ ਸੰਭਾਲ ਕੇ ਗੋਲਾਈ ਵਿਚ ਕੱਟੋ। ਇਹ ਛਿੱਲਾਂ ਮਟਕੀ ਆਦਿ ਢਕਣ ਦੇ ਕੰਮ ਆਉਣਗੀਆਂ।
* ਨਾਰੀਅਲ ਦੀਆਂ ਛਿੱਲਾਂ ਨੂੰ ਜਲਾ ਕੇ ਬਰੀਕ ਪੀਸ ਲਓ। ਦੰਦਾਂ ਲਈ ਇਹ ਵਧੀਆ ਮੰਜਨ ਸਾਬਤ ਹੋਵੇਗਾ।
ਪਪੀਤੇ ਦੀਆਂ ਛਿੱਲਾਂ : ਪਪੀਤੇ ਦੀਆਂ ਛਿੱਲਾਂ ਨੂੰ ਧੁੱਪ ਵਿਚ ਸੁਕਾ ਕੇ ਬਰੀਕ ਪੀਸ ਲਓ ਅਤੇ ਗਲਿਸਰੀਨ ਦੇ ਨਾਲ ਇਕ ਚੁਟਕੀ ਚੂਰਨ ਮਿਲਾ ਕੇ ਚਿਹਰੇ 'ਤੇ ਲੇਪ ਕਰੋ। ਹਫ਼ਤਾ ਭਰ ਤੱਕ ਨਿਯਮਤ ਕਰਨ ਨਾਲ ਚਿਹਰੇ ਦੀ ਖੁਸ਼ਕੀ ਦੂਰ ਹੋ ਜਾਵੇਗੀ।
ਮਟਰਾਂ ਦੀਆਂ ਛਿੱਲਾਂ : ਮਟਰਾਂ ਦੀਆਂ ਛਿੱਲਾਂ ਦਾ ਕੋਮਲ, ਮੁਲਾਇਮ ਹਿੱਸਾ ਕੱਢ ਕੇ ਧੁੱਪ ਵਿਚ ਸੁਕਾ ਲਓ। ਫਿਰ ਉਨ੍ਹਾਂ ਨੂੰ ਘਿਓ ਵਿਚ ਤਲ ਕੇ ਮਸਾਲਾ ਆਦਿ ਵਿਚ ਪਾ ਲਓ। ਇਹ ਸਵਾਦੀ ਅਤੇ ਕੁਰਕੁਰੇ ਲੱਗਣਗੇ।

ਮਹਿੰਦੀ ਇਕ, ਗੁਣ ਅਨੇਕ

ਹਾਲਾਂਕਿ ਮਹਿੰਦੀ ਦੀ ਵਰਤੋਂ ਲੋਕ ਵਾਲਾਂ ਨੂੰ ਰੰਗਣ ਜਾਂ ਆਪਣੇ ਚਿੱਟੇ ਵਾਲ ਛੁਪਾਉਣ ਲਈ ਕਰਦੇ ਹਨ ਪਰ ਇਹ ਵਾਲਾਂ ਨੂੰ ਮਜ਼ਬੂਤ ਬਣਾਉਂਦੀ ਹੈ। ਇਹ ਇਕ ਅਜਿਹਾ ਰੰਗ ਹੈ ਜੋ ਵਾਲਾਂ ਦੀਆਂ ਜੜ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ। ਇਹ ਉਨ੍ਹਾਂ ਨੂੰ ਟੁੱਟਣ, ਝੜਨ ਤੋਂ ਬਚਾਉਣ ਤੋਂ ਇਲਾਵਾ ਵਾਲਾਂ ਦੀ ਚਮਕ ਨੂੰ ਵਧਾ ਕੇ ਉਨ੍ਹਾਂ ਨੂੰ ਸਿੱਕਰੀ ਤੋਂ ਛੁਟਕਾਰਾ ਦਿਵਾਉਂਦੀ ਹੈ। ਵਾਲ ਝੜਨ, ਟੁੱਟਣ 'ਤੇ ਮਹਿੰਦੀ ਵਿਚ ਦਹੀਂ ਅਤੇ ਨਿੰਬੂ ਮਿਲਾ ਕੇ ਲਗਾਉਣਾ ਚਾਹੀਦਾ ਹੈ।
* ਇਹ ਨਹੁੰਆਂ ਦੀ ਸੁੰਦਰਤਾ ਨੂੰ ਵਧਾਉਂਦੀ ਹੈ। ਨਹੁੰਆਂ ਦੇ ਕਿਊਟੀਕਲਜ਼ ਵਿਚ ਮੌਜੂਦ ਬੈਕਟੀਰੀਆ ਨਾਲ ਇਨਫੈਕਸ਼ਨ ਹੋਣ ਦਾ ਡਰ ਰਹਿੰਦਾ ਹੈ। ਮਹਿੰਦੀ ਦੇ ਪੱਤਿਆਂ ਨੂੰ ਪਾਣੀ ਵਿਚ ਭਿਉਂ ਕੇ ਉਸ ਨੂੰ ਪੀਣ ਨਾਲ ਨਹੁੰ ਟੁੱਟਣ ਦੀ ਸਮੱਸਿਆ ਦੂਰ ਹੁੰਦੀ ਹੈ।
* ਨਹੁੰਆਂ ਨੂੰ ਰੰਗਣ ਲਈ ਵੀ ਮਹਿੰਦੀ ਦੀ ਵਰਤੋਂ ਹੁੰਦੀ ਹੈ। ਇਸ ਦੀ ਵਰਤੋਂ ਸੜੀ ਚਮੜੀ, ਜ਼ਖ਼ਮ ਅਤੇ ਐਗਜ਼ੀਮਾ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ।
* ਮਹਿੰਦੀ ਸਰੀਰ ਨੂੰ ਠੰਢਕ ਪਹੁੰਚਾਉਂਦੀ ਹੈ। ਸਿਰਦਰਦ, ਹੱਥਾਂ ਵਿਚ ਪਸੀਨਾ ਆਉਣ ਵਰਗੀ ਪ੍ਰੇਸ਼ਾਨੀ ਤੋਂ ਰਾਹਤ ਦਿਵਾਉਂਦੀ ਹੈ। ਆਰਥਰਾਈਟਿਸ ਅਤੇ ਮਾਸਪੇਸ਼ੀਆਂ ਵਿਚ ਹੋਣ ਵਾਲੇ ਦਰਦ ਦੇ ਇਲਾਜ ਲਈ ਮਹਿੰਦੀ ਦੇ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ।
* ਉਨੀਂਦਰੇ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਹਿਨਾ ਆਇਲ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇੰਸੋਮਾਨਿਆ ਅਤੇ ਬੇਚੈਨੀ ਦੀ ਸਥਿਤੀ ਵਿਚ ਮਹਿੰਦੀ ਦੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ।
* ਮਹਿੰਦੀ ਦੀ ਛਿੱਲ ਅਤੇ ਪੱਤਿਆਂ ਨੂੰ ਪਾਣੀ ਵਿਚ ਉਬਾਲ ਕੇ ਪੀਣ ਨਾਲ ਲਿਵਰ ਅਤੇ ਪਾਚਣ ਸਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।
* ਕੱਪੜੇ ਅਤੇ ਚਮੜੇ ਨੂੰ ਰੰਗਣ ਲਈ ਵੀ ਮਹਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ।
* ਮਹਿੰਦੀ ਦੀ ਵਰਤੋਂ ਐਂਟੀਸੈਪਟਿਕ ਦੇ ਰੂਪ ਵਿਚ ਵੀ ਹੁੰਦੀ ਹੈ। ਇਸ ਨੂੰ ਪਾਣੀ ਵਿਚ ਉਬਾਲ ਕੇ ਉਸ ਪਾਣੀ ਨਾਲ ਗਰਾਰੇ ਕਰਨ ਨਾਲ ਗਲੇ ਦੀ ਇਨਫੈਕਸ਼ਨ ਤੋਂ ਰਾਹਤ ਮਿਲਦੀ ਹੈ।


-ਫਿਊਚਰ ਮੀਡੀਆ ਨੈਟਵਰਕ

ਘਰੇਲੂ ਮਾਹੌਲ ਵਿਗਾੜਦੀ ਹੈ ਮਨਾਂ ਦੀ ਕੁੜੱਤਣ

ਵਸਦਿਆਂ ਘਰਾਂ ਵਿਚ ਚਾਵਾਂ ਤੇ ਖੁਸ਼ੀਆਂ ਨਾਲ ਰਹਿਣਾ ਬਹੁਤ ਚੰਗੇ ਪਰਿਵਾਰ ਦੀ ਨਿਸ਼ਾਨੀ ਹੈ। ਜਿਸ ਘਰ ਵਿਚ ਸਾਰੇ ਲੋਕ ਇਕ-ਦੂਜੇ ਨਾਲ ਪਿਆਰ, ਹਮਦਰਦੀ ਤੇ ਸਦਭਾਵਨਾ ਨਾਲ ਰਹਿੰਦੇ ਹੋਣ, ਉਸ ਘਰ ਵਿਚ ਸਾਰਾ ਮਾਹੌਲ ਖੁਸ਼ਗਵਾਰ ਤੇ ਸਦਾ ਹਾਸੋਹੀਣਾ ਰਹਿੰਦਾ ਹੈ। ਅਜਿਹੇ ਘਰ ਵਿਚ ਪਰਮਾਤਮਾ ਵੀ ਬਰਕਤਾਂ ਦੇ ਢੇਰ ਲਾ ਦਿੰਦਾ ਹੈ। ਕਦੇ ਵੀ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਣ ਦਿੰਦਾ, ਕਿਉਂਕਿ ਇਸ ਤਰ੍ਹਾਂ ਦੇ ਪਰਿਵਾਰ ਦੇ ਸਾਰੇ ਲੋਕ ਆਪਣੇ ਨਿੱਜੀ ਹਿਤਾਂ ਨੂੰ ਭੁੱਲ ਕੇ ਸਗੋਂ ਇਕਮੁੱਠ ਹੋ ਕੇ ਘਰ ਦੀ ਤਰੱਕੀ ਤੇ ਬਿਹਤਰੀ ਲਈ ਹਮੇਸ਼ਾ ਹੀ ਯਤਨਸ਼ੀਲ ਰਹਿੰਦੇ ਹਨ ਪਰ ਦੂਜੇ ਪਾਸੇ ਜਿਸ ਘਰ ਵਿਚ ਸਾਰਾ ਮਾਹੌਲ ਤਣਾਅ ਭਰਿਆ ਤੇ ਪੂਰਾ ਵਾਤਾਵਰਨ ਖਿੱਚ-ਧੂਹ ਵਾਲਾ ਰਹੇ, ਉਥੇ ਤਾਂ ਹੱਸਦੇ-ਵਸਦੇ ਘਰ ਵੀ ਪਲਾਂ ਵਿਚ ਬਰਬਾਦ ਹੋ ਜਾਂਦੇ ਹਨ। ਅਜਿਹੇ ਘਰਾਂ ਵਿਚ ਕਦੇ ਵੀ ਕਿਸੇ ਲਈ ਤਰੱਕੀ ਦਾ ਕੋਈ ਰਸਤਾ ਨਹੀਂ ਖੁੱਲ੍ਹਦਾ।
ਭਾਵ ਕਿ ਜਿਥੇ ਹਮੇਸ਼ਾ ਤੇਰਾ-ਮੇਰਾ, ਜ਼ਿਆਦਾ-ਥੋੜ੍ਹਾ ਤੇ ਚੰਗਾ-ਮੰਦਾ ਚਲਦਾ ਰਹਿੰਦਾ ਹੈ, ਫਿਰ ਉਸ ਘਰ ਅੰਦਰ ਤਾਂ ਭਰੀਆਂ-ਭਰਾਈਆਂ ਤਿਜੌਰੀਆਂ ਵੀ ਕੁਝ ਸਮੇਂ ਬਾਅਦ ਖਾਲੀ ਹੋ ਜਾਂਦੀਆਂ ਹਨ। ਬਹੁਤ ਵੱਡੇ-ਵੱਡੇ ਤੇ ਸਰਮਾਏਦਾਰ ਲੋਕ ਵੀ ਆਪਣੀ ਫੁੱਟ ਤੇ ਆਪਸ ਵਿਚ ਮਨਾਂ ਦੀ ਕੁੜੱਤਣ ਕਾਰਨ ਬਹੁਤ ਥੋੜ੍ਹੇ ਸਮੇਂ ਵਿਚ ਕੰਗਾਲ ਹੋ ਜਾਂਦੇ ਹਨ। ਜਿਸ ਘਰ ਦਾ ਮਾਹੌਲ ਖਰਾਬ ਰਹੇਗਾ ਤਾਂ ਸੁਭਾਵਿਕ ਤੌਰ 'ਤੇ ਉਸ ਜਗ੍ਹਾ ਏਕਤਾ, ਹੌਸਲਾ ਤੇ ਹੱਲਾਸ਼ੇਰੀ ਤੁਹਾਡੇ ਕੋਲੋਂ ਵੀ ਨਹੀਂ ਲੰਘ ਸਕੇਗੀ। ਜਦੋਂ ਤੱਕ ਇਹ ਤਿੰਨ ਚੀਜ਼ਾਂ ਕਿਸੇ ਵੀ ਇਨਸਾਨ ਨੂੰ ਨਹੀਂ ਮਿਲਦੀਆਂ, ਉਸ ਸਮੇਂ ਤੱਕ ਕੋਈ ਵੀ ਇਨਸਾਨ ਕਾਮਯਾਬੀ ਦੀ ਪੌੜੀ ਨਹੀਂ ਚੜ੍ਹ ਸਕਦਾ।
ਅਜੋਕੇ ਸਮੇਂ ਤਾਂ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਅੱਜ ਦੇ ਮਸ਼ੀਨੀ ਯੁੱਗ ਅੰਦਰ ਹਰ ਬੰਦਾ ਆਪਣੇ ਪਰਿਵਾਰ ਦੇ ਹਰ ਬੰਦੇ ਦਾ ਦੁੱਖ-ਸੁੱਖ ਸਮਝ ਕੇ ਇਕ-ਦੂਜੇ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਹੋਇਆ ਆਪਣੇ ਵਲੋਂ ਦੂਜੇ ਵਿਅਕਤੀ ਦੀ ਕਾਮਯਾਬੀ ਲਈ ਉਸ ਦਾ ਪੂਰਾ-ਪੂਰਾ ਸਾਥ ਦੇਵੇ। ਇਕੱਲਾ ਇਕ ਤੇ ਦੋ ਗਿਆਰਾਂ ਵਾਲੀ ਕਹਾਵਤ ਵਾਂਗ ਕਿਸੇ ਵਲੋਂ ਦਿੱਤਾ ਗਿਆ ਹੌਸਲਾ ਦੂਜੇ ਵਿਅਕਤੀ ਨੂੰ ਬਹੁਤ ਵੱਡੇ-ਵੱਡੇ ਕੰਮ ਕਰਨ ਲਈ ਸਹਾਈ ਸਿੱਧ ਹੁੰਦਾ ਹੈ। ਇਹ ਵੀ ਸੱਚ ਹੈ ਕਿ ਅੱਜ ਦੇ ਸਮੇਂ ਸਾਂਝੇ ਪਰਿਵਾਰਾਂ ਦੀ ਹੋਂਦ ਖਤਰੇ ਵਿਚ ਪੈ ਗਈ ਹੈ। ਦੋਸਤੋ! ਜੇਕਰ ਅਸੀਂ ਥੋੜ੍ਹੀ ਜਿਹੀ ਕੋਸ਼ਿਸ਼ ਕਰੀਏ ਤਾਂ ਇਸ ਤਰ੍ਹਾਂ ਦੀ ਹੋਂਦ ਨੂੰ ਖ਼ਤਮ ਹੋਣੋਂ ਬਚਾਇਆ ਜਾ ਸਕਦਾ ਹੈ, ਬਸ ਲੋੜ ਹੈ ਸਿਰਫ ਆਪਣੇ-ਆਪ 'ਤੇ ਧੀਰਜ ਤੇ ਸੰਜਮ 'ਚ ਰਹਿ ਕੇ ਆਪ ਤੋਂ ਵੱਡੇ ਵਿਅਕਤੀਆਂ ਦੀਆਂ ਗੱਲਾਂ ਸੁਣ ਕੇ ਉਨ੍ਹਾਂ ਉੱਪਰ ਅਮਲ ਕਰਕੇ ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਇਕ-ਦੂਜੇ ਦੇ ਕੰਮ ਆਉਣ ਦੀ।


-ਪਿੰਡ ਤਖਤੂਪੁਰਾ (ਮੋਗਾ)।
ਮੋਬਾ: 98140-68614

ਬਜ਼ੁਰਗਾਂ ਲਈ ਤੁਸੀਂ ਕਿੰਨੇ ਫਿਕਰਮੰਦ ਰਹਿੰਦੇ ਹੋ?

ਹਾਰਵਰਡ ਬਿਜ਼ਨੈੱਸ ਸਕੂਲ ਦੇ ਇਕ ਸਰਵੇ ਦੇ ਮੁਤਾਬਿਕ ਉਨ੍ਹਾਂ ਘਰਾਂ ਵਿਚ ਹੀ ਬਜ਼ੁਰਗਾਂ ਦੇ ਪ੍ਰਤੀ ਚੰਗਾ ਵਿਵਹਾਰ ਹੁੰਦਾ ਹੈ ਜਿਨ੍ਹਾਂ ਘਰਾਂ ਵਿਚ ਔਰਤਾਂ ਉਨ੍ਹਾਂ ਲਈ ਫਿਕਰਮੰਦ ਹੁੰਦੀਆਂ ਹਨ। ਕੀ ਤੁਸੀਂ ਵੀ ਅਜਿਹੀਆਂ ਸਜਗ ਅਤੇ ਸੰਵੇਦਨਸ਼ੀਲ ਔਰਤਾਂ ਵਿਚ ਸ਼ਾਮਿਲ ਹੋ? ਆਓ ਪਰਖ ਕੇ ਦੇਖ ਲੈਂਦੇ ਹਾਂ।
1. ਤੁਹਾਡੇ ਲਿਵਿੰਗ ਰੂਮ ਵਿਚ ਘਰ ਦੇ ਬਜ਼ੁਰਗਾਂ ਦੇ ਆਰਾਮ ਨਾਲ ਬੈਠਣ ਅਤੇ ਆਰਾਮ ਲਈ ਜਗ੍ਹਾ ਸੁਨਿਸਚਿਤ ਹੈ-
(ਕ) ਹਾਂ। (ਖ) ਇਸ ਦੀ ਲੋੜ ਹੀ ਨਹੀਂ ਹੈ, ਉਹ ਜਿਥੇ ਚਾਹੁਣ, ਉਠ-ਬੈਠ ਸਕਦੇ ਹਨ। (ਗ) ਇਸ ਬਾਰੇ ਤਾਂ ਕਦੇ ਸੋਚਿਆ ਹੀ ਨਹੀਂ।
2. ਤੁਹਾਡੇ ਬਜ਼ੁਰਗ ਸੱਸ-ਸਹੁਰਾ ਘਰ ਵਿਚ ਕਿਥੇ ਸੌਂਦੇ ਹਨ?
(ਕ) ਬਰਾਮਦੇ ਤੋਂ ਲੈ ਕੇ ਲਿਵਿੰਗ ਰੂਮ ਤੱਕ ਜਿਥੇ ਉਨ੍ਹਾਂ ਦਾ ਮਨ ਕਰੇ, ਸੌਂ ਸਕਦੇ ਹਨ। (ਖ) ਘਰ ਵਿਚ ਉਨ੍ਹਾਂ ਲਈ ਬਾਕਾਇਦਾ ਇਕ ਬੈੱਡਰੂਮ ਹੈ। (ਗ) ਘਰ ਦੇ ਬਾਹਰੀ ਕਮਰੇ ਵਿਚ ਸੌਂਦੇ ਹਨ ਤਾਂ ਕਿ ਘਰੋਂ ਬਾਹਰ ਜਾਣ ਵਿਚ ਉਨ੍ਹਾਂ ਨੂੰ ਕੋਈ ਮੁਸ਼ਕਿਲ ਨਾ ਹੋਵੇ।
3. ਘਰ ਦਾ ਬਾਥਰੂਮ ਬਣਵਾਉਂਦੇ ਸਮੇਂ ਤੁਸੀਂ ਆਪਣੇ ਬਜ਼ੁਰਗਾਂ ਨੂੰ ਖਾਸ ਤੌਰ 'ਤੇ ਧਿਆਨ 'ਚ ਰੱਖਿਆ ਹੈ ਤਾਂ ਕਿ ਉਸ ਨਾਲ ਉਨ੍ਹਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਹੋਵੇ।
(ਕ) ਹਾਂ, ਇਹ ਜ਼ਰੂਰੀ ਸੀ। (ਖ) ਉਨ੍ਹਾਂ ਲਈ ਕੋਈ ਵੱਖਰਾ ਬਾਥਰੂਮ ਨਹੀਂ ਹੈ, ਉਹ ਘਰ ਦੇ ਕਿਸੇ ਵੀ ਬਾਥਰੂਮ ਦੀ ਵਰਤੋਂ ਕਰ ਸਕਦੇ ਹਨ। (ਗ) ਬਾਥਰੂਮ ਬਣਵਾਉਂਦੇ ਸਮੇਂ ਇਹ ਗੱਲ ਧਿਆਨ ਵਿਚ ਨਹੀਂ ਆਈ।
4. ਘਰ ਵਿਚ ਰਾਤ ਦਾ ਭੋਜਨ ਸਭ ਤੋਂ ਪਹਿਲਾਂ-
(ਕ) ਬਜ਼ੁਰਗਾਂ ਨੂੰ ਦਿੱਤਾ ਜਾਂਦਾ ਹੈ ਤਾਂ ਕਿ ਉਹ ਖਾ ਕੇ ਆਰਾਮ ਕਰ ਸਕਣ।
(ਖ) ਜਦੋਂ ਸਾਰੇ ਖਾਂਦੇ ਹਨ, ਉਦੋਂ ਹੀ ਉਹ ਵੀ ਖਾਂਦੇ ਹਨ।
(ਗ) ਬਜ਼ੁਰਗਾਂ ਦੀ ਮਰਜ਼ੀ ਹੈ, ਉਹ ਜਦੋਂ ਮਰਜ਼ੀ ਖਾ ਲੈਣ, ਉਨ੍ਹਾਂ ਲਈ ਕੋਈ ਵੱਖਰਾ ਨਿਯਮ ਨਹੀਂ ਹੈ।
5. ਘਰ ਵਿਚ ਬਜ਼ੁਰਗ ਸੱਸ-ਸਹੁਰੇ ਲਈ ਉਨ੍ਹਾਂ ਦੇ ਕਮਰੇ ਵਿਚ ਇਕ ਵੱਖਰਾ ਟੈਲੀਵਿਜ਼ਨ ਸੈੱਟ ਹੈ ਤਾਂ ਕਿ ਉਹ ਆਪਣੀ ਮਰਜ਼ੀ ਦੇ ਪ੍ਰੋਗਰਾਮ ਦੇਖ ਸਕਣ।
(ਕ) ਇਹ ਫਜ਼ੂਲ ਖਰਚੀ ਹੈ, ਜੇ ਉਨ੍ਹਾਂ ਨੇ ਟੀ. ਵੀ. ਦੇਖਣਾ ਹੀ ਹੁੰਦਾ ਹੈ ਤਾਂ ਘਰ ਦਾ ਟੀ. ਵੀ. ਦੇਖਦੇ ਹਨ। (ਖ) ਬਜ਼ੁਰਗਾਂ ਨੂੰ ਟੀ. ਵੀ. ਦੇਖਣ ਨਾਲੋਂ ਜ਼ਿਆਦਾ ਪਾਰਕ ਵਿਚ ਜਾ ਕੇ ਘੁੰਮਣ ਦੀ ਲੋੜ ਹੁੰਦੀ ਹੈ। ਇਸ ਲਈ ਵੱਖਰੇ ਟੀ. ਵੀ. ਦੀ ਕੋਈ ਲੋੜ ਨਹੀਂ। (ਗ) ਹਾਂ, ਬਿਲਕੁਲ ਉਨ੍ਹਾਂ ਲਈ ਉਨ੍ਹਾਂ ਦੇ ਕਮਰੇ ਵਿਚ ਵੱਖਰਾ ਇਕ ਟੀ. ਵੀ. ਸੈੱਟ ਹੈ, ਤਾਂ ਕਿ ਉਹ ਆਪਣੀ ਪਸੰਦ ਦਾ ਧਾਰਮਿਕ ਪ੍ਰੋਗਰਾਮ ਦੇਖ ਸਕਣ।
ਨਤੀਜਾ : ਜੇ ਤੁਸੀਂ ਇਸ ਕੁਇਜ਼ ਦੇ ਸਾਰੇ ਸਵਾਲਾਂ ਨੂੰ ਧਿਆਨ ਨਾਲ ਪੜ੍ਹਿਆ ਹੈ ਅਤੇ ਸਵਾਲਾਂ ਦੇ ਜੋ ਜਵਾਬ ਸੱਚਮੁੱਚ ਤੁਹਾਡੇ ਅਨੁਕੂਲ ਹਨ, ਉਨ੍ਹਾਂ 'ਤੇ ਟਿਕ ਕੀਤਾ ਹੈ ਤਾਂ ਆਪਣੇ ਹਾਸਲ ਨੰਬਰਾਂ ਨਾਲ ਬਜ਼ੁਰਗਾਂ ਪ੍ਰਤੀ ਤੁਹਾਡੀ ਫਿਕਰਮੰਦੀ ਕੁਝ ਇਸ ਤਰ੍ਹਾਂ ਹੈ-
(ਕ)-ਜੇ ਤੁਹਾਡੇ ਕੁੱਲ ਹਾਸਲ ਅੰਕ 20 ਜਾਂ ਇਸ ਤੋਂ ਵੱਧ ਹਨ ਤਾਂ ਤੁਸੀਂ ਆਪਣੇ ਬਜ਼ੁਰਗਾਂ ਦਾ ਨਾ ਸਿਰਫ ਸਨਮਾਨ ਕਰਦੇ ਹੋ, ਸਗੋਂ ਉਨ੍ਹਾਂ ਦੀ ਸਹੂਲਤ ਦਾ ਵੀ ਭਰਪੂਰ ਖਿਆਲ ਰੱਖਦੇ ਹੋ।
(ਖ) ਜੇ ਤੁਹਾਡੇ ਹਾਸਲ ਅੰਕ 20 ਤੋਂ ਘੱਟ ਪਰ 10 ਜਾਂ 10 ਤੋਂ ਜ਼ਿਆਦਾ ਹਨ ਤਾਂ ਤੁਸੀਂ ਬਜ਼ੁਰਗਾਂ ਦੇ ਪ੍ਰਤੀ ਸੰਵੇਦਨਸ਼ੀਲ ਤਾਂ ਹੋ ਪਰ ਉਨ੍ਹਾਂ ਨੂੰ ਸਪੈਸ਼ਲ ਟ੍ਰੀਟ ਕਰਨ ਦੇ ਬਾਰੇ ਵਿਚ ਨਹੀਂ ਸੋਚਦੇ ਹੋ।
(ਗ) ਜੇ ਤੁਹਾਡੇ ਹਾਸਲ ਅੰਕ 9 ਜਾਂ ਉਸ ਤੋਂ ਘੱਟ ਹਨ ਤਾਂ ਸੰਭਵ ਹੈ ਤੁਹਾਨੂੰ ਬਜ਼ੁਰਗਾਂ ਦੀਆਂ ਸਹੂਲਤਾਂ ਦਾ ਧਿਆਨ ਰੱਖਣ ਦੀ ਚਾਹਤ ਹੋਵੇ ਪਰ ਵਿਵਹਾਰਕ ਸੱਚ ਇਹੀ ਹੈ ਕਿ ਤੁਸੀਂ ਅਜਿਹਾ ਨਹੀਂ ਕਰਦੇ, ਵਜ੍ਹਾ ਚਾਹੇ ਕੋਈ ਵੀ ਹੋਵੇ।


-ਪਿੰਕੀ ਅਰੋੜਾ,
ਇਮੇਜ ਰਿਫਲੈਕਸ਼ਨ ਸੈਂਟਰ

ਕਿੰਨੇ ਕੁ ਦੋਸਤ ਹਨ ਤੁਹਾਡੇ ਜਵਾਨ ਹੁੰਦੇ ਬੱਚੇ ਦੇ...

ਜੇਕਰ ਤੁਹਾਡਾ ਬੱਚਾ ਸਕੂਲ, ਟਿਊਸ਼ਨ ਜਾਂ ਕਿਸੇ ਖੇਡ ਮੈਦਾਨ/ਕਲੱਬ ਆਦਿ 'ਚ ਜਾ ਰਿਹਾ ਹੈ ਤਾਂ ਉਸ 'ਤੇ ਨਜ਼ਰ ਰੱਖੋ। ਇਸ ਦੇ ਲਈ ਜਿਥੇ ਹੋਰ ਪੱਖਾਂ ਤੋਂ ਨਜ਼ਰ ਰੱਖਣ ਦੀ ਜ਼ਰੂਰਤ ਹੈ, ਉਥੇ ਇਸ ਗੱਲ ਵੱਲ ਖਾਸ ਧਿਆਨ ਦੀ ਵੀ ਲੋੜ ਹੈ ਕਿ ਤੁਹਾਡਾ ਜਵਾਨ ਹੁੰਦਾ ਬੱਚਾ ਕਿੰਨੇ ਕੁ ਦੋਸਤ ਬਣਾ ਰਿਹਾ ਹੈ। ਚੰਗਾ, ਸੱਚਾ ਤੇ ਇਮਾਨਦਾਰ ਦੋਸਤ ਇਕ ਵੀ ਬਹੁਤ ਹੁੰਦਾ ਹੈ ਪਰ ਦੋਸਤ ਇਕ ਦੀ ਬਜਾਏ ਦੋ ਵੀ ਹੋ ਸਕਦੇ ਹਨ। ਆਮ ਦੇਖਣ 'ਚ ਆਉਂਦਾ ਹੈ ਕਿ ਜਵਾਨ ਹੁੰਦੇ ਬੱਚੇ ਖਾਸ ਕਰਕੇ ਲੜਕੇ ਬਹੁਤ ਜ਼ਿਆਦਾ ਦੋਸਤ ਬਣਾ ਲੈਂਦੇ ਹਨ ਜੋ ਕਿ ਠੀਕ ਨਹੀਂ ਹੈ। ਜੇਕਰ ਦੋਸਤਾਂ ਦੀ ਗਿਣਤੀ ਜ਼ਿਆਦਾ ਵਧ ਜਾਵੇਗੀ ਤਾਂ ਤੁਹਾਡੇ ਬੱਚੇ ਦਾ ਧਿਆਨ ਵੀ ਜ਼ਿਆਦਾ ਭਾਗਾਂ ਵਿਚ ਵੰਡ ਜਾਵੇਗਾ। ਅਜਿਹਾ ਹੋਣ ਨਾਲ ਉਸ ਦਾ ਰੁਝੇਵਾਂ ਵਧੇਗਾ ਅਤੇ ਉਹ ਸਮੇਂ ਦੀ ਬਰਬਾਦੀ ਵੀ ਕਰੇਗਾ। ਇਸ ਲਈ ਬਹੁਤ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਇਸ ਪੱਖ ਨੂੰ ਦੇਖਿਆ ਜਾਵੇ ਕਿ ਤੁਹਾਡਾ ਬੱਚਾ ਜਿਸ ਬੱਚੇ ਨਾਲ ਦੋਸਤੀ ਬਣਾ ਰਿਹਾ ਹੈ, ਉਹ ਕਿਹੋ ਜਿਹਾ ਹੈ। ਇਸ ਦੇ ਲਈ ਤੁਸੀਂ ਅਮੀਰੀ-ਗਰੀਬੀ ਦਾ ਮੁੱਲਾਂਕਣ ਨਹੀਂ ਕਰਨਾ, ਸਗੋਂ ਇਹ ਦੇਖਣਾ ਹੈ ਕਿ ਤੁਹਾਡੇ ਬੱਚੇ ਦੇ ਦੋਸਤ ਦਾ ਸੁਭਾਅ ਤੇ ਆਦਤਾਂ ਕਿਹੋ ਜਿਹੀਆਂ ਹਨ। ਉਹ ਪੜ੍ਹਾਈ 'ਚ ਕਿਹੋ ਜਿਹਾ ਹੈ।
ਇਹ ਵੀ ਖਾਸ ਧਿਆਨ ਰੱਖਿਆ ਜਾਵੇ ਕਿ ਤੁਹਾਡੇ ਬੱਚੇ ਦਾ ਦੋਸਤ ਉਸ ਤੋਂ ਜ਼ਿਆਦਾ ਵੱਡੀ ਉਮਰ ਦਾ ਤਾਂ ਨਹੀਂ, ਕਿਉਂਕਿ ਅਜਿਹਾ ਹੋਣ ਨਾਲ ਤੁਹਾਡੇ ਬੱਚੇ ਦੀਆਂ ਆਦਤਾਂ ਅਤੇ ਸੁਭਾਅ ਵਿਚ ਸਮੇਂ ਤੋਂ ਪਹਿਲਾਂ ਹੀ ਜ਼ਿਆਦਾ ਤੇਜ਼ੀ ਆ ਸਕਦੀ ਹੈ। ਇਸ ਨਾਲ ਉਸ ਦੀ ਪੜ੍ਹਾਈ ਅਤੇ ਵਿਵਹਾਰ 'ਤੇ ਅਸਰ ਪੈ ਸਕਦਾ ਹੈ। ਬੱਚਿਆਂ ਦਾ ਮਨ ਬਹੁਤ ਕੋਮਲ ਹੁੰਦਾ ਹੈ। ਇਸ ਲਈ ਤੁਹਾਡੇ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ ਬੱਚੇ ਨਾਲ ਖੁਦ ਦੋਸਤਾਨਾ ਸਬੰਧ ਰੱਖਦੇ ਹੋਏ ਉਸ ਦੇ ਦੋਸਤਾਂ ਦੀ ਗਿਣਤੀ ਸੀਮਤ ਰੱਖਣ ਲਈ ਉਸ ਨੂੰ ਤਿਆਰ ਕਰੋ। ਇਸ ਲਈ ਬੱਚੇ ਉੱਪਰ ਕੋਈ ਦਬਾਅ ਪਾਉਣ ਜਾਂ ਸਖ਼ਤੀ ਵਰਤਣ ਦੀ ਲੋੜ ਨਹੀਂ, ਸਗੋਂ ਪਿਆਰ ਨਾਲ ਅਤੇ ਉਸ ਨੂੰ ਬਿਨਾਂ ਅਹਿਸਾਸ ਦਿਵਾਏ ਤੁਸੀਂ ਖੁਦ ਵੀ ਚੰਗਾ ਦੋਸਤ ਚੁਣਨ ਲਈ ਆਪਣੇ ਬੱਚੇ ਦੀ ਅਸਿੱਧੇ ਢੰਗ ਨਾਲ ਮਦਦ ਕਰ ਸਕਦੇ ਹੋ। ਇਥੋਂ ਤੱਕ ਕਿ ਬੱਚੇ ਦੇ ਬਣ ਰਹੇ ਦੋਸਤ ਦੇ ਮਾਪਿਆਂ ਨਾਲ ਮਿਲ ਕੇ ਤੁਸੀਂ ਉਨ੍ਹਾਂ ਨਾਲ ਵੀ ਚੰਗੇ ਸਬੰਧ ਬਣਾ ਸਕਦੇ ਹੋ। ਜੇਕਰ ਤੁਹਾਡੇ ਬੱਚੇ ਦੇ ਦੋਸਤ ਦੇ ਪਰਿਵਾਰ ਅਤੇ ਤੁਹਾਡੇ ਵਿਚਾਰਾਂ ਵਿਚ ਸਮਾਨਤਾ ਹੈ ਤਾਂ ਇਹ ਹੋਰ ਵੀ ਵਧੀਆ ਹੋ ਸਕਦਾ ਹੈ।


-ਵਰਸੋਲਾ (ਗੁਰਦਾਸਪੁਰ)। ਮੋਬਾ: 84379-25062

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX