ਤਾਜਾ ਖ਼ਬਰਾਂ


ਅਜਨਾਲਾ : ਘਰ ਚੋਂ 15 ਤੋਲੇ ਸੋਨੇ ਦੇ ਗਹਿਣੇ, ਨਗਦੀ ਅਤੇ ਕੈਨੇਡੀਅਨ ਡਾਲਰ ਚੋਰੀ
. . .  1 day ago
ਅਜਨਾਲਾ, 20 ਜਨਵਰੀ ( ਗੁਰਪ੍ਰੀਤ ਸਿੰਘ ਢਿੱਲੋਂ) - ਅਜਨਾਲਾ ਸ਼ਹਿਰ ਦੇ ਵਾਰਡ ਨੰਬਰ 6 'ਚ ਸਤਪਾਲ ਸਿੰਘ ਭੱਠੇ ਵਾਲਿਆਂ ਦੇ ਘਰੋਂ ਚੋਰਾਂ ਨੇ 15 ਤੋਲੇ ਸੋਨੇ ਦੇ ਗਹਿਣੇ, 25 ਹਜਾਰ...
ਕੇਂਦਰੀ ਜੇਲ੍ਹ 'ਚ ਕੈਦੀ ਦੀ ਮੌਤ
. . .  1 day ago
ਫ਼ਿਰੋਜ਼ਪੁਰ, 20 ਜਨਵਰੀ (ਜਸਵਿੰਦਰ ਸਿੰਘ ਸੰਧੂ) - ਨਸ਼ਾ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਇਕ ਕੈਦੀ ਦੀ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਅੰਦਰ ਮੌਤ ਹੋ ਜਾਣ ਦੀ ਖ਼ਬਰ ਹੈ। ਜਿਸ...
ਮਹਾਰਸ਼ਟਰ ਦੇ ਪਾਲਘਰ 'ਚ ਭੂਚਾਲ ਦੇ ਝਟਕੇ ਮਹਿਸੂਸ
. . .  1 day ago
ਮੁੰਬਈ, 20 ਜਨਵਰੀ - ਮਹਾਰਾਸ਼ਟਰ ਦੇ ਪਾਲਘਰ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 3.6 ਮਾਪੀ ਗਈ...
ਹਿੰਦ-ਪਾਕਿ ਸਰਹੱਦ ਪਾਰ ਕਰਦਾ ਪਾਕਿ ਨਾਗਰਿਕ ਕਾਬੂ
. . .  1 day ago
ਫ਼ਿਰੋਜ਼ਪੁਰ, 20 ਜਨਵਰੀ (ਜਸਵਿੰਦਰ ਸਿੰਘ ਸੰਧੂ)- ਹਿੰਦ-ਪਾਕਿ ਕੌਮੀ ਸਰਹੱਦ ਪਾਰ ਕਰ ਕੇ ਭਾਰਤੀ ਖੇਤਰ 'ਚ ਦਾਖ਼ਲ ਹੋਏ ਇਕ ਅਧਖੜ ਉਮਰ ਦੇ ਵਿਅਕਤੀ ਨੂੰ ਬੀ.ਐੱਸ.ਐਫ...
ਗਣਤੰਤਰ ਦਿਵਸ ਦੇ ਸਬੰਧ ਵਿੱਚ ਅੰਮ੍ਰਿਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਰੈੱਡ ਅਲਰਟ ਜਾਰੀ
. . .  1 day ago
ਰਾਜਾਸਾਂਸੀ, 20 (ਹਰਦੀਪ ਸਿੰਘ ਖੀਵਾ)26 ਜਨਵਰੀ ਨੂੰ ਦੇਸ਼ ਭਰ ਵਿੱਚ ਮਨਾਏ ਜਾ ਰਹੇ ਗਣਤੰਤਰ ਦਿਵਸ ਤਹਿਤ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਅੰਮ੍ਰਿਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਹਵਾਈ ਅੱਡੇ ਦੇ ਅਧਿਕਾਰੀਆਂ ਵੱਲੋਂ ਰੈੱਡ ਅਲਰਟ ਜਾਰੀ ਕਰਦਿਆਂ ਸੁਰੱਖਿਆ ਪ੍ਰਬੰਧ...
ਯੂ.ਐਨ. ਦੇ ਬੇਸ 'ਤੇ ਹੋਏ ਹਮਲੇ ਵਿਚ 8 ਸ਼ਾਂਤੀ ਸੈਨਿਕਾਂ ਦੀ ਮੌਤ
. . .  1 day ago
ਮਾਸਕੋ, 20 ਜਨਵਰੀ - ਅਫ਼ਰੀਕੀ ਮੁਲਕ ਮਾਲੀ ਵਿਚ ਸੰਯੁਕਤ ਰਾਸ਼ਟਰ ਦੇ ਬੇਸ 'ਤੇ ਹੋਏ ਅੱਤਵਾਦੀ ਹਮਲੇ ਵਿਚ 8 ਸ਼ਾਂਤੀ ਸੈਨਿਕਾਂ ਦੀ ਮੌਤ ਹੋ ਗਈ ਤੇ ਕਈ ਸੈਨਿਕ ਜ਼ਖਮੀ ਹੋਏ ਹਨ। ਜ਼ਖਮੀਆਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ...
ਰੈਲੀ ਵਿਚ ਭਗਵੰਤ ਮਾਨ ਨੇ ਸ਼ਰਾਬ ਛੱਡਣ ਦਾ ਕੀਤਾ ਐਲਾਨ, ਮਾਂ ਸੀ ਬਹੁਤ ਪ੍ਰੇਸ਼ਾਨ
. . .  1 day ago
ਬਰਨਾਲਾ, 20 ਜਨਵਰੀ - ਬਰਨਾਲਾ 'ਚ ਆਮ ਆਦਮੀ ਪਾਰਟੀ ਦੀ ਹੋਈ ਰੈਲੀ ਵਿਚ ਸੰਗਰੂਰ ਤੋਂ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਆਪਣੇ ਸੰਬੋਧਨ ਵਿਚ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ 1 ਜਨਵਰੀ ਤੋਂ ਸ਼ਰਾਬ ਪੀਣੀ ਛੱਡ ਦਿੱਤੀ ਹੈ ਤੇ ਉਹ ਇਸ ਸਬੰਧ...
ਕਾਂਗਰਸੀ ਵਿਧਾਇਕਾਂ ਦੀ ਰਿਜ਼ਾਰਟ ਵਿਚ ਲੜਾਈ, ਇਕ ਹਸਪਤਾਲ ਭਰਤੀ
. . .  1 day ago
ਬੈਂਗਲੁਰੂ, 20 ਜਨਵਰੀ - ਕਰਨਾਟਕ 'ਚ ਸਿਆਸੀ ਡਰਾਮਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਹਿਲਾ ਕਾਂਗਰਸ ਤੇ ਜਨਤਾ ਦਲ ਸੈਕੂਲਰ ਨੇ ਭਾਜਪਾ 'ਤੇ ਵਿਧਾਇਕਾਂ ਦੀ ਖ਼ਰੀਦ ਫ਼ਰੋਖ਼ਤ ਦਾ ਦੋਸ਼ ਲਗਾਇਆ। ਹੁਣ ਮਾਮਲਾ ਮਾਰਕੁੱਟ ਤੱਕ ਪਹੁੰਚ ਗਿਆ ਹੈ। ਕਿਹਾ ਜਾ ਰਿਹਾ ਹੈ ਕਿ...
ਚਿੜੀਆ ਘਰ 'ਚ ਸ਼ੇਰ ਸੈਲਾਨੀਆਂ 'ਤੇ ਹਮਲਾ, ਇਕ ਦੀ ਮੌਤ
. . .  1 day ago
ਜ਼ੀਰਕਪੁਰ, 20 ਜਨਵਰੀ, (ਹਰਦੀਪ ਸਿੰਘ ਹੈਪੀ ਪੰਡਵਾਲਾ) - ਇੱਥੋਂ ਦੇ ਛੱਤਬੀੜ ਚਿੜੀਆ ਘਰ 'ਚ ਅੱਜ ਸ਼ਾਮ ਸ਼ੇਰ ਸਫ਼ਰੀ 'ਚ ਸ਼ੇਰ ਨੇ ਇਕ ਵਿਅਕਤੀ ਨੂੰ ਮਾਰ ਮੁਕਾਇਆ। ਜਾਣਕਾਰੀ ਅਨੁਸਾਰ ਐਤਵਾਰ ਸੈਲਾਨੀਆਂ ਨੂੰ ਲਾਈਨ ਸਫ਼ਾਰੀ 'ਚ ਸ਼ੇਰ ਦਿਖਾਉਣ ਲੈ ਕੇ ਗਈ ਬੱਸ...
ਪਾਕਿਸਤਾਨ ਨੇ ਕਠੂਆ 'ਚ ਕੀਤੀ ਜੰਗਬੰਦੀ ਦੀ ਉਲੰਘਣਾ
. . .  1 day ago
ਜੰਮੂ, 20 ਜਨਵਰੀ - ਪਾਕਿਸਤਾਨੀ ਸੈਨਿਕਾਂ ਵਲੋਂ ਅੱਜ ਐਤਵਾਰ ਜੰਮੂ ਕਸ਼ਮੀਰ ਦੇ ਕਠੂਆ ਸਥਿਤ ਅੰਤਰਰਾਸ਼ਟਰੀ ਬਾਰਡਰ 'ਤੇ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਤੇ ਛੋਟੇ ਹਥਿਆਰਾਂ ਦੀ ਵਰਤੋਂ ਕੀਤੀ ਗਈ। ਇਸ ਉਲੰਘਣਾ 'ਚ ਕਿਸੇ ਦੇ ਮਾਰੇ ਜਾਣ ਦੀ ਰਿਪੋਰਟ ਨਹੀਂ ਹੈ। ਪਿਛਲੇ...
ਹੋਰ ਖ਼ਬਰਾਂ..

ਸਾਡੀ ਸਿਹਤ

ਜਾਣੋ ਚੰਗਾ ਫੈਟ, ਮਾੜਾ ਫੈਟ

ਫੈਟਸ ਤਾਂ ਸਾਰਿਆਂ ਦੇ ਸਰੀਰ ਵਿਚ ਹੁੰਦੇ ਹਨ, ਕੁਝ ਚੰਗੇ ਅਤੇ ਕੁਝ ਬੁਰੇ। ਅਕਸਰ ਮੋਟੇ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਘੱਟ ਫੈਟਸ ਵਾਲਾ ਭੋਜਨ ਲੈਣ, ਫਿਰ ਵੀ ਬਹੁਤ ਸਾਰੇ ਲੋਕ ਘੱਟ ਫੈਟਸ ਲੈ ਕੇ ਵੀ ਭਾਰ ਘੱਟ ਨਹੀਂ ਕਰ ਸਕਦੇ।
ਇਸ ਦਾ ਕਾਰਨ ਕੀ ਹੁੰਦਾ ਹੈ? ਇਸ ਦਾ ਕਾਰਨ ਹੁੰਦਾ ਹੈ ਫੈਟਸ ਨੂੰ ਘੱਟ ਕਰਕੇ ਅਕਸਰ ਲੋਕ ਅਸਾਨੀ ਨਾਲ ਹਜ਼ਮ ਹੋਣ ਵਾਲੇ ਕਾਰਬੋਹਾਈਡ੍ਰੇਟਸ ਵੱਲ ਮੁੜ ਜਾਂਦੇ ਹਨ ਜੋ ਸ਼ੂਗਰ ਅਤੇ ਹਾਈ ਕੈਲੋਰੀ ਹੋਣ ਦੇ ਕਾਰਨ ਭਾਰ 'ਤੇ ਪ੍ਰਭਾਵ ਨਹੀਂ ਪੈਣ ਦਿੰਦੇ। ਇਸ ਦਾ ਅਰਥ ਹੈ ਜੇ ਭਾਰ ਘੱਟ ਕਰਨਾ ਹੈ ਤਾਂ ਘੱਟ ਕੈਲੋਰੀ ਵਾਲਾ ਭੋਜਨ ਖਾਓ ਅਤੇ ਖਾਣ ਵਿਚ ਬੁਰੇ ਫੈਟ ਦੀ ਜਗ੍ਹਾ ਚੰਗੇ ਫੈਟ ਦਾ ਸੇਵਨ ਕਰੋ।
ਜ਼ਿਆਦਾਤਰ ਲੋਕਾਂ ਵਿਚ ਵਹਿਮ ਹੁੰਦਾ ਹੈ ਕਿ ਬਹੁਤੇ ਫੈਟ ਭਾਰ ਵਧਾਉਣ ਅਤੇ ਹੋਰ ਬਿਮਾਰੀਆਂ ਲਈ ਮੰਨੇ ਜਾਂਦੇ ਹਨ ਜਦੋਂ ਕਿ ਕੁਝ ਫੈਟ ਤਾਂ ਸਰੀਰ ਲਈ ਜ਼ਰੂਰੀ ਵੀ ਹਨ। ਬਸ ਫਰਕ ਹੈ ਇਹ ਜਾਣਨ ਦਾ ਕਿ ਜੋ ਫੈਟ ਅਸੀਂ ਲੈਂਦੇ ਹਾਂ, ਉਹ ਚੰਗਾ ਹੈ ਜਾਂ ਮਾੜਾ। ਚੰਗੇ ਫੈਟ ਕੁਦਰਤੀ ਰੂਪ ਨਾਲ ਬਣਦੇ ਹਨ ਅਤੇ ਮਾੜੇ ਫੈਟ ਰਸਾਇਣਕ ਪ੍ਰਕਿਰਿਆਵਾਂ ਦੁਆਰਾ ਬਣਦੇ ਹਨ। ਚੰਗੇ ਫੈਟ ਚਮੜੀ, ਵਾਲਾਂ, ਸਰੀਰ ਦੀ ਗਤੀਸ਼ੀਲਤਾ, ਉਪਜਾਊਪਣ ਲਈ ਲਾਭਦਾਇਕ ਹਨ ਅਤੇ ਮਾੜੇ ਫੈਟ ਦਿਲ ਅਤੇ ਹੋਰ ਵੱਡੀਆਂ ਬਿਮਾਰੀ ਦਾ ਕਾਰਨ ਬਣਦੇ ਹਨ। ਮਾੜੇ ਫੈਟ ਸਾਨੂੰ ਚਿਪਸ, ਬਿਸਕੁਟ, ਫ੍ਰਾਈਡ ਅਤੇ ਪ੍ਰੋਸੈਸਡ ਫੂਡ ਤੋਂ ਮਿਲਦੇ ਹਨ। ਇਸ ਦਾ ਅਰਥ ਹੈ ਇਨ੍ਹਾਂ ਦਾ ਸੇਵਨ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ।
ਕਿੰਨਾ ਫੈਟ ਲਈਏ
ਫੈਟ ਕਿੰਨੀ ਮਾਤਰਾ ਵਿਚ ਲਈਏ, ਇਹ ਵਿਅਕਤੀਗਤ ਜੀਵਨ ਸ਼ੈਲੀ, ਭਾਰ, ਉਮਰ ਅਤੇ ਸਿਹਤ 'ਤੇ ਨਿਰਭਰ ਕਰਦਾ ਹੈ। ਇਕ ਵਿਅਕਤੀ ਨੂੰ ਫੈਟ ਔਸਤਨ ਆਪਣੀ ਕੁੱਲ ਕੈਲੋਰੀ ਦਾ 20 ਤੋਂ 35 ਫੀਸਦੀ ਲੈਣਾ ਚਾਹੀਦਾ ਹੈ। ਉਸ ਵਿਚ ਸੈਚੁਰੇਟਿਡ ਫੈਟ 10 ਫੀਸਦੀ ਅਤੇ ਟ੍ਰਾਂਸ ਫੈਟ ਪੂਰੀ ਕੈਲਰੀ ਦਾ 1 ਫੀਸਦੀ ਲੈਣਾ ਚਾਹੀਦਾ ਹੈ।
ਸਭ ਤੋਂ ਵਧੀਆ ਹੈ ਮੋਨੋਸੈਚੁਰੇਟਿਡ ਅਤੇ ਪਾਲੀ ਅਨਸੈਚੁਰੇਟਿਡ ਫੈਟ ਦਾ ਸੇਵਨ ਕੀਤਾ ਜਾਵੇ। ਸਾਨੂੰ ਆਪਣੇ ਭੋਜਨ ਵਿਚ ਉਨ੍ਹਾਂ ਖਾਧ ਪਦਾਰਥਾਂ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ ਜਿਨ੍ਹਾਂ ਵਿਚ ਸਾਨੂੰ ਟ੍ਰਾਂਸ ਫੈਟ ਘੱਟ ਮਿਲਣ ਅਤੇ ਮੋਨੋਅਨਸੈਚੁਰੇਟਿਡ ਅਤੇ ਪਾਲੀਅਨਸੈਚੂਰੇਟਿਡ ਫੈਟ ਜ਼ਿਆਦਾ ਮਿਲਣ।
ਕਿਥੋਂ ਪ੍ਰਾਪਤ ਕਰੀਏ ਚੰਗੇ ਫੈਟ
ਸ਼ਾਕਾਹਾਰੀ ਲੋਕਾਂ ਨੂੰ ਟੋਫੂ, ਸੋਇਆਬੀਨ, ਰਾਜਮਾਂਹ, ਜੈਤੂਨ ਦਾ ਤੇਲ, ਨਟਸ, ਸੀਡਸ, ਪੀਨਟ ਬਟਰ, ਸਰ੍ਹੋਂ ਦਾ ਤੇਲ ਆਪਣੇ ਖਾਧ ਪਦਾਰਥਾਂ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ। ਮਾਸਾਹਾਰੀ ਲੋਕਾਂ ਨੂੰ ਮੱਛੀ ਦਾ ਸੇਵਨ ਜ਼ਿਆਦਾ ਕਰਨਾ ਚਾਹੀਦਾ ਹੈ। ਮੀਟ ਦਾ ਸੇਵਨ ਕਰੋ ਪਰ ਸੀਮਤ ਮਾਤਰਾ ਵਿਚ।
ਚੰਗੇ ਫੈਟ ਦੇ ਲਾਭ
* ਸਰੀਰ ਦੇ ਅੰਦਰੂਨੀ ਅੰਗ ਵੀ ਚੰਗੇ ਫੈਟ ਨਾਲ ਸੁਰੱਖਿਅਤ ਰਹਿੰਦੇ ਹਨ, ਕਿਉਂਕਿ ਕੁਝ ਫੈਟ ਸਾਡੇ ਸਰੀਰ ਦੇ ਰੋਗ ਪ੍ਰਤੀਰੋਧਕ ਸਿਸਟਮ ਨੂੰ ਮਜ਼ਬੂਤ ਬਣਾ ਕੇ ਰੱਖਦੇ ਹਨ ਅਤੇ ਮੈਟਾਬੋਲਿਜ਼ਮ ਪ੍ਰੋਸੈਸ ਵਿਚ ਵੀ ਕਾਫੀ ਮਦਦ ਮਿਲਦੀ ਹੈ।
* ਅੱਖਾਂ ਦੀ ਰੌਸ਼ਨੀ ਬਰਕਰਾਰ ਰੱਖਣ ਲਈ ਚੰਗੀ ਫੈਟ ਦੀ ਲੋੜ ਰਹਿੰਦੀ ਹੈ।
* ਚੰਗੇ ਫੈਟੀ ਐਸਿਡਜ਼ ਨਾਲ ਸਰੀਰ ਦੇ ਸੈੱਲ ਲਚੀਲੇ ਬਣੇ ਰਹਿੰਦੇ ਹਨ, ਜਿਨ੍ਹਾਂ ਕਾਰਨ ਸਰੀਰ ਨੂੰ ਮੋੜਿਆ ਜਾ ਸਕਦਾ ਹੈ।
* ਪੜ੍ਹਨ ਯੋਗਤਾ, ਯਾਦਦਾਸ਼ਤ ਬਣਾਈ ਰੱਖਣ ਅਤੇ ਦਿਮਾਗੀ ਤੌਰ 'ਤੇ ਚੁਸਤ ਰਹਿਣ ਵਿਚ ਵੀ ਤੰਦਰੁਸਤ ਫੈਟਸ ਫਾਇਦੇਮੰਦ ਹੁੰਦੇ ਹਨ। ਸਾਡੇ ਦਿਮਾਗ ਦਾ 60 ਫੀਸਦੀ ਹਿੱਸਾ ਹੈਲਥੀ ਫੈਟਸ ਨਾਲ ਬਣਦਾ ਹੈ। ਗਰਭ ਅਵਸਥਾ ਵਿਚ ਔਰਤਾਂ ਨੂੰ ਚੰਗੇ ਫੈਟਸ 'ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਬੱਚੇ ਦੇ ਦਿਮਾਗ ਦੇ ਵਿਕਾਸ ਵਿਚ ਇਨ੍ਹਾਂ ਦੀ ਅਹਿਮ ਭੂਮਿਕਾ ਹੁੰਦੀ ਹੈ। * ਫੈਟਸ ਨਾਲ ਸਾਡੇ ਸਰੀਰ ਦਾ ਊਰਜਾ ਪੱਧਰ ਬਣਿਆ ਰਹਿੰਦਾ ਹੈ।
* ਫੇਫੜਿਆਂ ਨੂੰ ਵੀ ਸੈਚੁਰੇਟਿਡ ਫੈਟਸ ਦੀ ਲੋੜ ਹੁੰਦੀ ਹੈ। ਇਹ ਫੇਫੜਿਆਂ ਨੂੰ ਬੇਕਾਰ ਹੋਣ ਤੋਂ ਬਚਾਉਂਦੇ ਹਨ।
* ਕੁਝ ਵਿਸ਼ੇਸ਼ ਫੈਟ ਦਿਲ ਦੀ ਧੜਕਣ ਨੂੰ ਨਿਯਮਤ ਤੌਰ 'ਤੇ ਰਿਦਮ ਦਿੰਦੇ ਹਨ। ਸਾਡੇ ਦਿਲ ਨੂੰ ਜਿੰਨੀ ਊਰਜਾ ਚਾਹੀਦੀ ਹੈ, ਉਸ ਦਾ 60 ਫੀਸਦੀ ਚੰਗੇ ਫੈਟ ਦੇ ਬਰਨ ਹੋਣ ਨਾਲ ਮਿਲਦਾ ਹੈ।


ਖ਼ਬਰ ਸ਼ੇਅਰ ਕਰੋ

ਸਬਜ਼ੀਆਂ ਅਤੇ ਫ਼ਲਾਂ ਨੂੰ ਧੋ ਕੇ ਵਰਤੋ

ਸਬਜ਼ੀਆਂ ਅਤੇ ਫਲ ਬਾਜ਼ਾਰ ਵਿਚ ਜਦੋਂ ਆਉਂਦੇ ਹਨ ਤਾਂ ਧੋ ਕੇ ਆਉਂਦੇ ਹਨ ਪਰ ਕਈ ਵਾਰ ਉਨ੍ਹਾਂ 'ਤੇ ਰੰਗ ਕੀਤਾ ਹੁੰਦਾ ਹੈ, ਉਨ੍ਹਾਂ ਨੂੰ ਖੂਬਸੂਰਤ ਦਿਖਾਉਣ ਲਈ। ਰੰਗ ਵਿਚ ਰਸਾਇਣ ਹੋਣ ਦੇ ਕਾਰਨ ਫਲ, ਸਬਜ਼ੀਆਂ ਜੇ ਅਸੀਂ ਚੰਗੀ ਤਰ੍ਹਾਂ ਧੋ-ਪੂੰਝ ਕੇ ਨਹੀਂ ਖਾਂਦੇ ਤਾਂ ਸਰੀਰ ਨੂੰ ਕਈ ਤਰ੍ਹਾਂ ਦੇ ਨੁਕਸਾਨ ਹੁੰਦੇ ਹਨ, ਜਿਨ੍ਹਾਂ ਦਾ ਸਿਹਤ 'ਤੇ ਸਿੱਧਾ ਪ੍ਰਭਾਵ ਪੈਂਦਾ ਹੈ। ਆਮ ਤੌਰ 'ਤੇ ਗ੍ਰਹਿਣੀਆਂ ਜਾਂ ਔਰਤਾਂ ਫਰਿੱਜ ਵਿਚੋਂ ਫਲ-ਸਬਜ਼ੀ ਕੱਢਦੀਆਂ ਹਨ ਅਤੇ ਟੂਟੀ ਦੇ ਹੇਠਾਂ ਧੋਂਦੇ ਹੀ ਚੀਰ ਲੈਂਦੀਆਂ ਹਨ। ਇਸ ਤਰ੍ਹਾਂ ਧੋ ਕੇ ਚੀਰਨ ਨਾਲ ਕਈ ਵਾਰ ਗੰਦਗੀ ਉਨ੍ਹਾਂ 'ਤੇ ਲੱਗੀ ਰਹਿ ਜਾਂਦੀ ਹੈ, ਉਨ੍ਹਾਂ ਨਾਲ ਬਿਮਾਰੀਆਂ ਹੋ ਸਕਦੀਆਂ ਹਨ। ਆਓ ਜਾਣੀਏ ਫਲ-ਸਬਜ਼ੀਆਂ ਧੋਣ ਦਾ ਸਹੀ ਤਰੀਕਾ ਜੋ ਸਿਹਤ ਲਈ ਬਹੁਤ ਜ਼ਰੂਰੀ ਹੈ।
ਫਲ ਅਤੇ ਸਬਜ਼ੀਆਂ ਕਿਵੇਂ ਧੋਈਏ
* ਵੈਕਸ ਲੱਗੇ ਫਲ ਅਤੇ ਸਬਜ਼ੀਆਂ ਨੂੰ ਧੋਣ ਲਈ ਇਕ ਕੱਪ ਪਾਣੀ ਵਿਚ ਅੱਧਾ ਕੱਪ ਸਿਰਕਾ ਅਤੇ ਇਕ ਵੱਡਾ ਚਮਚ ਬੇਕਿੰਗ ਸੋਡਾ ਮਿਲਾਓ ਅਤੇ ਇਕ ਘੰਟਾ ਉਸ ਪਾਣੀ ਵਿਚ ਸਬਜ਼ੀਆਂ ਨੂੰ ਛੱਡ ਦਿਓ। ਉਸ ਤੋਂ ਬਾਅਦ ਧਿਆਨ ਨਾਲ ਸਾਫ਼ ਪਾਣੀ ਵਿਚ ਉਨ੍ਹਾਂ ਨੂੰ ਧੋਵੋ ਅਤੇ ਪੂੰਝ ਕੇ ਵਰਤੋਂ ਵਿਚ ਲਿਆਓ।
* ਗਾਜਰ, ਬੈਂਗਣ ਵਰਗੀਆਂ ਸਬਜ਼ੀਆਂ ਨੂੰ ਇਮਲੀ ਵਾਲੇ ਪਾਣੀ ਦੇ ਘੋਲ ਵਿਚ ਧੋਵੋ।
* ਕਿਸੇ ਵੀ ਸਬਜ਼ੀ ਨੂੰ ਸਿਰਕਾ ਮਿਲੇ ਪਾਣੀ ਵਿਚ 5 ਤੋਂ 10 ਮਿੰਟ ਤੱਕ ਭਿਉਂਵੋ ਅਤੇ ਸਾਫ਼ ਪਾਣੀ ਨਾਲ ਉਸ ਨੂੰ ਚੰਗੀ ਤਰ੍ਹਾਂ ਧੋਵੋ।
* ਬੰਦਗੋਭੀ ਨੂੰ ਨਮਕ ਘੁਲੇ ਗਰਮ ਪਾਣੀ ਵਿਚ ਕੁਝ ਦੇਰ ਰੱਖੋ, ਫਿਰ ਸਾਫ਼ ਪਾਣੀ ਨਾਲ ਧੋ ਕੇ ਵਰਤੋ।
* ਜੇ ਸੰਭਵ ਹੋਵੇ ਤਾਂ ਓਜੋਨੇਟਿਡ ਪਾਣੀ ਨਾਲ ਸਬਜ਼ੀਆਂ-ਫਲ ਧੋਣ ਨਾਲ ਉਨ੍ਹਾਂ ਦੇ ਬੈਕਟੀਰੀਆ ਨੂੰ ਕਾਫੀ ਹੱਦ ਤੱਕ ਖ਼ਤਮ ਕੀਤਾ ਜਾ ਸਕਦਾ ਹੈ।
ਧੋਣ ਤੋਂ ਬਾਅਦ ਕੀ ਕਰੀਏ
* ਸਬਜ਼ੀ ਜਾਂ ਫਲ ਨੂੰ ਸਾਫ਼ ਜਾਂ ਪੀਣ ਵਾਲੇ ਪਾਣੀ ਨਾਲ ਧੋਣ ਤੋਂ ਬਾਅਦ ਸੂਤੀ ਕੱਪੜੇ ਨਾਲ ਜਾਂ ਪੇਪਰ ਨੈਪਕਿਨ ਨਾਲ ਸੁਕਾਓ।
* ਆਲੂ, ਗਾਜਰ, ਸ਼ਲਗਮ ਧੋਣ ਤੋਂ ਬਾਅਦ ਉਨ੍ਹਾਂ ਨੂੰ ਵੀ ਸਾਫ਼ ਕੱਪੜੇ ਨਾਲ ਪੂੰਝੋ।
* ਅੰਬ, ਨਾਸ਼ਪਾਤੀ, ਕੀਵੀ, ਚੀਕੂ, ਖੀਰਾ, ਲੌਕੀ, ਆਲੂ, ਤੋਰੀ ਨੂੰ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਛਿੱਲ ਉਤਾਰ ਕੇ ਵਰਤੋ।
* ਜੇ ਸਮਾਂ ਘੱਟ ਹੋਵੇ ਤਾਂ ਉਬਲਦੇ ਪਾਣੀ ਵਿਚ ਸਬਜ਼ੀ 1 ਮਿੰਟ ਤੱਕ ਰੱਖੋ। ਫਿਰ ਆਮ ਪਾਣੀ ਨਾਲ ਧੋ ਕੇ ਵਰਤੋ।


-ਸੁਨੀਤਾ ਗਾਬਾ

ਸੰਗ੍ਰਹਿਣੀ ਦਾ ਹਰਬਲ ਦਵਾਈਆਂ ਨਾਲ ਇਲਾਜ

ਸੰਗ੍ਰਹਿਣੀ ਜਾਂ ਅਲਸਰੇਟਿਵ ਕੋਲਾਇਟਿਸ ਇਕ ਆਟੋ-ਇਮਿਊਨ ਬਿਮਾਰੀ ਹੈ, ਜਿਸ ਵਿਚ ਰੋਗੀ ਦਾ ਇਮਿਊਨ ਸਿਸਟਮ ਜਾਂ ਫਿਰ ਉਸ ਦੇ ਸਰੀਰ ਦੀ ਰੱਖਿਆ ਪ੍ਰਣਾਲੀ ਵੱਡੀ ਅੰਤੜੀ ਨੂੰ ਹੀ ਖਰਾਬ ਕਰਨ ਲੱਗ ਪੈਂਦੀ ਹੈ। ਅਲਸਰੇਟਿਵ ਕੋਲਾਇਟਿਸ ਵਿਚ ਰੋਗੀ ਦੀ ਵੱਡੀ ਅੰਤੜੀ ਵਿਚ ਅਲਸਰ ਹੋ ਜਾਂਦੇ ਹਨ, ਜਿਸ ਕਰਕੇ ਉਸ ਨੂੰ ਪਤਲੇ ਖੂਨੀ ਦਸਤ ਲੱਗ ਜਾਂਦੇ ਹਨ ਤੇ ਇਹ ਦਸਤ ਏਦਾਂ ਦੇ ਹੁੰਦੇ ਹਨ ਕਿ ਰੋਗੀ ਤੋਂ ਜ਼ਿਆਦਾ ਦੇਰ ਤੱਕ ਇਨ੍ਹਾਂ ਨੂੰ ਰੋਕ ਵੀ ਨਹੀਂ ਹੁੰਦਾ। ਉਸ ਨੂੰ ਇਕ ਦਮ ਤੇਜ਼ੀ ਨਾਲ ਦੌੜ ਕੇ ਮਲ ਤਿਆਗਣ ਜਾਣਾ ਪੈਂਦਾ ਹੈ। ਇਸ ਤੋਂ ਇਲਾਵਾ ਰੋਗੀ ਦਾ ਖੂਨ ਘਟਣ ਲੱਗ ਪੈਂਦਾ ਹੈ ਅਤੇ ਰੋਗੀ ਦੇ ਪੇਟ ਵਿਚ ਲਗਾਤਾਰ ਦਰਦ ਵੀ ਰਹਿੰਦਾ ਹੈ, ਰੋਗ ਜਦੋਂ ਜ਼ਿਆਦਾ ਵਧ ਜਾਂਦਾ ਹੈ ਤਾਂ ਰੋਗੀ ਦਾ ਭਾਰ ਵੀ ਘਟਣ ਲੱਗ ਪੈਂਦਾ ਹੈ।
ਅਲਸਰੇਟਿਵ ਕੋਲਾਇਟਿਸ ਦਾ ਸ਼ੁਰੂ ਵਿਚ ਜ਼ਿਆਦਾਤਰ ਮਰੀਜ਼ਾਂ ਵਿਚ ਬਵਾਸੀਰ ਦੇ ਭੁਲੇਖੇ ਹੀ ਇਲਾਜ ਹੁੰਦਾ ਰਹਿੰਦਾ ਹੈ, ਫਿਰ ਜਦੋਂ ਇਹ ਖੂਨ ਬੰਦ ਨਹੀਂ ਹੁੰਦਾ ਤਾਂ ਰੋਗੀ ਕਿਸੇ ਮਾਹਿਰ ਡਾਕਟਰ ਨੂੰ ਦਿਖਾਉਂਦਾ ਹੈ ਤਾਂ ਉਸ ਦੀ ਵੱਡੀ ਅੰਤੜੀ ਦੀ ਜਾਂਚ ਕੀਤੀ ਜਾਂਦੀ ਹੈ। ਜਿਸ ਤੋਂ ਪਤਾ ਲਗਦਾ ਹੈ ਕਿ ਰੋਗੀ ਨੂੰ ਅਲਸਰੇਟਿਵ ਕੋਲਾਇਟਿਸ ਹੈ। ਲੋੜ ਪੈਣ 'ਤੇ ਡਾਕਟਰ ਰੋਗੀ ਦੇ ਮਾਸ ਦਾ ਟੁਕੜਾ ਲੈ ਕੇ ਟੈਸਟ ਵੀ ਕਰਵਾ ਸਕਦਾ ਹੈ। ਕਈ ਵਾਰ ਤਾਂ ਅਲਸਰੇਟਿਵ ਕੋਲਾਇਟਿਸ ਦੇ ਮਰੀਜ਼ਾਂ ਲਈ ਬਵਾਸੀਰ ਦਾ ਆਪ੍ਰੇਸ਼ਨ ਵੀ ਜ਼ਰੂਰੀ ਹੋ ਜਾਂਦਾ ਹੈ।
ਅਲਸਰੇਟਿਵ ਕੋਲਾਇਟਿਸ ਦਾ ਇਲਾਜ : ਅਲਸਰੇਟਿਵ ਕੋਲਾਇਟਿਸ ਦੇ ਐਲੋਪੈਥਿਕ ਇਲਾਜ ਵਿਚ ਬਿਮਾਰੀ 'ਤੇ ਕਾਬੂ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਕਈ ਜਗ੍ਹਾ 'ਤੇ ਬਾਇਓਲੋਜੀਕਲ ਟੀਕੇ ਦੀ ਵੀ ਵਰਤੋਂ ਹੁੰਦੀ ਹੈ, ਪਰ ਇਹ ਕਾਫੀ ਜ਼ਿਆਦਾ ਮਹਿੰਗੇ ਇਲਾਜ ਹਨ।
ਅਲਸਰੇਟਿਵ ਕੋਲਾਇਟਿਸ ਵਿਚ ਹਰਬਲ ਦਵਾਈਆਂ ਕਾਫੀ ਕਾਰਗਰ ਪਾਈਆਂ ਗਈਆਂ ਹਨ। ਇਹ ਦਵਾਈਆਂ ਰੋਗੀ ਦੇ ਇਮਿਊਨ ਸਿਸਟਮ ਨੂੰ ਠੀਕ ਕਰਦੀਆਂ ਹਨ, ਜਿਸ ਨਾਲ ਰੋਗੀ ਦੀ ਵੱਡੀ ਅੰਤੜੀ ਦੀ ਅੰਦਰੂਨੀ ਪਰਤ ਠੀਕ ਹੋ ਜਾਂਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਦਵਾਈਆਂ ਦੇ ਐਂਟੀ ਇੰਫਲਾਮੇਟਰੀ ਅਸਰ ਨਾਲ ਰੋਗੀ ਦੇ ਜ਼ਖਮ ਜਾਂ ਅਲਸਰ ਵੀ ਭਰ ਜਾਂਦੇ ਹਨ। ਇਹ ਇਲਾਜ ਲੰਬਾ ਜ਼ਰੂਰ ਹੁੰਦਾ ਪਰ ਇਸ ਨਾਲ ਤਕਲੀਫ ਦੁਬਾਰਾ ਨਹੀਂ ਹੁੰਦੀ। ਇਸ ਤੋਂ ਇਲਾਵਾ ਅਜਿਹੇ ਰੋਗੀ ਲਈ ਖਾਣੇ ਵਿਚ ਤੇਜ਼ ਮਿਰਚ, ਸ਼ਰਾਬ, ਦੁੱਧ ਅਤੇ ਬਾਹਰਲੇ ਖਾਣੇ ਜਾਂ ਫਾਸਟ ਫੂਡ ਤੋਂ ਪ੍ਰਹੇਜ਼ ਬਹੁਤ ਜ਼ਰੂਰੀ ਹੈ।


-ਵਾਈਸ ਪ੍ਰੈਜ਼ੀਡੈਂਟ, ਵੈਦ ਕਿਰਪਾ ਰਾਮ ਹੈਲਥ ਫਾਊਂਡੇਸ਼ਨ, ਸ਼ਿਵਪੁਰੀ ਮੰਦਰ ਦੇ ਸਾਹਮਣੇ, ਪੁਰਾਣਾ ਸਿਨੇਮਾ ਰੋਡ, ਖੰਨਾ।

ਸਿਹਤ ਨੂੰ ਬਰਬਾਦ ਕਰ ਰਿਹਾ ਉੱਚ ਖੂਨ ਦਬਾਅ

ਕਿਉਂ ਵਧਦਾ ਹੈ ਖੂਨ ਦਾ ਦਬਾਅ
ਤਣਾਅ, ਸਰੀਰਗਤ ਖਾਮੀ, ਖਾਣ-ਪੀਣ ਵਿਚ ਬੇਨਿਯਮੀਆਂ, ਮੋਟਾਪਾ, ਖਾਨਦਾਨੀ ਵਰਗੇ ਕਾਰਨਾਂ ਕਰਕੇ ਇਸ ਬਿਮਾਰੀ ਨੂੰ ਘਰ ਬਣਾਉਣ ਦਾ ਮੌਕਾ ਮਿਲਦਾ ਹੈ। ਲੂਣ ਦੀ ਬਹੁਤਾਤ, ਪੋਟਾਸ਼ੀਅਮ ਦੀ ਕਮੀ ਵੀ ਕਾਰਨ ਬਣਦੀ ਹੈ। ਉੱਚ ਖੂਨ ਦਬਾਅ ਦੇ ਬਣੇ ਰਹਿਣ 'ਤੇ ਦਿਲ ਅਤੇ ਗੁਰਦੇ ਪ੍ਰਭਾਵਿਤ ਹੋ ਜਾਂਦੇ ਹਨ। ਐਲੋਥੈਪੀ ਵਿਚ ਕੁਝ ਦਵਾਈਆਂ ਅਜਿਹੀਆਂ ਵੀ ਹਨ ਜੋ ਖੂਨ ਦੇ ਦਬਾਅ ਨੂੰ ਵਧਾਉਂਦੀਆਂ ਹਨ। ਗਰਭਵਤੀ ਔਰਤਾਂ ਵਿਚ ਗਰਭ ਅਵਸਥਾ ਦੇ 24ਵੇਂ ਹਫ਼ਤੇ ਬਾਅਦ ਇਹ ਸਾਹਮਣੇ ਆਉਂਦਾ ਹੈ। ਇਸ ਨਾਲ ਗਰਭ ਦੇ ਬੱਚੇ ਦੇ ਵਿਕਾਸ ਵਿਚ ਮੁਸ਼ਕਿਲ ਆ ਸਕਦੀ ਹੈ।
ਉੱਚ ਖੂਨ ਦਬਾਅ ਦੇ ਲੱਛਣ
ਸਿਰ ਵਿਚ ਤੇਜ਼ ਦਰਦ, ਅੱਖਾਂ ਦੇ ਅੱਗੇ ਧੁੰਦਲਾਪਨ ਆਉਣਾ, ਪੇਟ ਵਿਚ ਦਰਦ ਅਤੇ ਘਬਰਾਹਟ ਮਹਿਸੂਸ ਹੋਣਾ, ਸੀਨੇ ਵਿਚ ਜਲਣ ਹੋਣਾ, ਹੱਥਾਂ ਅਤੇ ਚਿਹਰੇ 'ਤੇ ਸੋਜ ਵਧਣੀ, ਇਨ੍ਹਾਂ ਵਿਚੋਂ ਇਕ ਜਾਂ ਕਈ ਲੱਛਣ ਹੋ ਸਕਦੇ ਹਨ।
ਚੈੱਕ ਕਰਾਉਣ ਤੋਂ ਪਹਿਲਾਂ
30 ਮਿੰਟ ਪਹਿਲਾਂ ਕੌਫੀ ਜਾਂ ਸਿਗਰਿਟ ਦਾ ਸੇਵਨ ਨਾ ਕਰੋ। ਛੋਟੀ ਬਾਂਹ ਵਾਲੇ ਕੱਪੜੇ ਪਹਿਨੋ। ਖੂਨ ਦਾ ਦਬਾਅ ਚੈੱਕ ਕਰਾਉਣ ਤੋਂ ਪਹਿਲਾਂ ਟਾਇਲਟ ਜਾਓ। ਡਾਕਟਰ ਦੇ ਕੋਲ 5 ਮਿੰਟ ਸ਼ਾਂਤੀ ਨਾਲ ਬੈਠੋ, ਫਿਰ ਖੂਨ ਦਾ ਦਬਾਅ ਚੈੱਕ ਕਰਾਓ। ਹਮੇਸ਼ਾ ਕੁਰਸੀ 'ਤੇ ਪਿੱਛੇ ਵੱਲ ਕਮਰ ਟਿਕਾ ਕੇ ਬੈਠੋ। ਕੁਰਸੀ ਦੇ ਹੱਥੇ 'ਤੇ ਦਿਲ ਦੀ ਸੇਧ ਵਿਚ ਆਪਣੀ ਬਾਂਹ ਟਿਕਾਓ। ਇਸ ਹੀ ਵਾਰ ਦੀ ਜਾਂਚ ਤੋਂ ਬਾਅਦ ਇਹ ਤੈਅ ਹੁੰਦਾ ਹੈ। ਸਾਰੇ ਤਣਾਅ ਤੋਂ ਮੁਕਤ ਹੋ ਕੇ ਸ਼ਾਂਤੀ ਨਾਲ ਖੂਨ ਦੇ ਦਬਾਅ ਦੀ ਜਾਂਚ ਕਰਾਓ। ਕਈ ਵਾਰ ਡਾਕਟਰ ਦੇ ਪਹੁੰਚਣ 'ਤੇ ਖੂਨ ਦਾ ਦਬਾਅ ਵਧ ਜਾਂਦਾ ਹੈ।
ਕਾਬੂ ਕਿਵੇਂ ਕਰੀਏ
ਸੰਤੁਲਤ ਭੋਜਨ ਲਓ। ਫਲ, ਸਬਜ਼ੀਆਂ ਅਤੇ ਘੱਟ ਚਰਬੀ ਵਾਲੀਆਂ ਚੀਜ਼ਾਂ ਖਾਓ। ਨਮਕ ਅਤੇ ਸੋਡੀਅਮ ਦੀ ਮਾਤਰਾ ਘੱਟ ਕਰ ਦਿਓ। ਭਾਰ ਕਾਬੂ ਵਿਚ ਰੱਖੋ। ਸਰੀਰਕ ਕਸਰਤ ਕਰੋ। ਹਰ ਰੋਜ਼ 30 ਮਿੰਟ ਪੈਦਲ ਚੱਲੋ। ਮਾਦਕ ਪਦਾਰਥਾਂ ਦਾ ਸੇਵਨ ਨਾ ਕਰੋ। ਸੰਜਮਤ ਖਾਣ-ਪੀਣ, ਰਹਿਣ-ਸਹਿਣ ਤੋਂ ਬਾਅਦ ਵੀ ਖੂਨ ਦਾ ਦਬਾਅ ਕਾਬੂ ਵਿਚ ਨਾ ਆਵੇ ਤਾਂ ਡਾਕਟਰ ਵਲੋਂ ਲਿਖੀ ਦਵਾਈ ਨਿਯਮਤ ਖਾਓ।
ਉਤਰਾਅ-ਚੜ੍ਹਾਅ
* ਠੰਢੇ ਪਾਣੀ ਵਿਚ ਨਹਾਉਣ 'ਤੇ ਤੁਰੰਤ ਖੂਨ ਦਾ ਦਬਾਅ ਵਧਦਾ ਹੈ, ਫਿਰ ਕੁਝ ਦੇਰ ਬਾਅਦ ਆਮ ਹੋ ਜਾਂਦਾ ਹੈ।
* ਭੋਜਨ ਤੋਂ ਬਾਅਦ ਵੀ ਖੂਨ ਦਾ ਦਬਾਅ ਵਧਦਾ ਹੈ।
* ਸਖ਼ਤ ਕੰਮ ਜਾਂ ਦੌੜਨ 'ਤੇ ਵੀ ਇਹੀ ਹੁੰਦਾ ਹੈ। ਪਿਸ਼ਾਬ ਅਤੇ ਹਾਜਤ ਨੂੰ ਜ਼ਿਆਦਾ ਰੋਕਣ 'ਤੇ ਵੀ ਖੂਨ ਦਾ ਦਬਾਅ ਵਧਦਾ ਹੈ।
* ਤੇਜ਼ ਸ਼ੋਰ ਦੇ ਕਾਰਨ ਵੀ ਖੂਨ ਦਾ ਦਬਾਅ ਵਧਦਾ ਹੈ। ਪਿੱਠ ਪਿੱਛੇ ਪਟਾਕੇ ਦੀ ਤੇਜ਼ ਆਵਾਜ਼ ਨਾਲ ਵੀ ਅਜਿਹਾ ਹੁੰਦਾ ਹੈ।
* ਮਾਦਕ ਪਦਾਰਥਾਂ ਦੇ ਸੇਵਨ ਨਾਲ ਵੀ ਖੂਨ ਦਾ ਦਬਾਅ ਵਧਦਾ ਹੈ। ਉਪਰੋਕਤ ਸਭ ਕਾਰਨਾਂ ਨਾਲ ਵਧਿਆ ਖੂਨ ਦਾ ਦਬਾਅ ਕੁਝ ਦੇਰ ਬਾਅਦ ਠੀਕ ਹੋ ਜਾਂਦਾ ਹੈ।


-ਸੀਤੇਸ਼ ਕੁਮਾਰ ਦਿਵੇਦੀ

ਦਹੀਂ ਖਾਓ, ਦਿਲ ਬਚਾਓ

ਵਿਸ਼ਵ ਦੇ ਲਗਪਗ ਹਰ ਕੋਨੇ ਵਿਚ ਦਹੀਂ ਦਾ ਸੇਵਨ ਅਨੇਕ ਰੂਪਾਂ ਵਿਚ ਕੀਤਾ ਜਾਂਦਾ ਹੈ। ਆਪਣੇ ਦੇਸ਼ ਵਿਚ ਲੱਸੀ, ਰਾਇਤਾ, ਕੜ੍ਹੀ, ਦਹੀਂ-ਵੜੇ ਅਤੇ ਚਾਟ ਦੇ ਰੂਪ ਵਿਚ ਦਹੀਂ ਦੀ ਵਰਤੋਂ ਕੀਤੀ ਜਾਂਦੀ ਹੈ। ਰੂਸ ਦੇ ਜਾਰਜੀਆ ਅਤੇ ਬੁਲਗਾਰੀਆ ਆਦਿ ਦੇ ਲੋਕ ਅੱਜ ਵੀ ਦਹੀਂ ਦਾ ਨਿਯਮਤ ਸੇਵਨ ਕਰਨ ਕਰਕੇ ਇਕ ਸੌ ਸਾਲ ਤੋਂ ਵੱਧ ਉਮਰ ਨੂੰ ਪਾਰ ਕਰ ਜਾਂਦੇ ਹਨ।
ਦੁੱਧ ਦੀ ਚਿਕਨਾਈ ਕੋਲੈਸਟ੍ਰੋਲ ਨੂੰ ਵਧਾਉਂਦੀ ਹੈ, ਜਿਸ ਕਾਰਨ ਜ਼ਿਆਦਾ ਦੁੱਧ ਪੀਣ ਵਾਲਿਆਂ ਨੂੰ ਦਿਲ ਦੇ ਰੋਗ ਹੋਣ ਦੀਆਂ ਕਾਫੀ ਸੰਭਾਵਨਾਵਾਂ ਬਣੀਆਂ ਰਹਿੰਦੀਆਂ ਹਨ।
ਦਹੀਂ ਕੋਲੈਸਟ੍ਰੋਲ ਘਟਾਉਂਦਾ ਹੈ
ਦਹੀਂ ਦੇ ਸਬੰਧ ਵਿਚ ਖੋਜ ਕਰਨ ਵਾਲੇ ਅਮਰੀਕੀ ਵਿਗਿਆਨੀ ਡਾ: ਮਾਨ ਨੇ ਪਾਇਆ ਕਿ ਦਹੀਂ ਦਾ ਬੈਕਟੀਰੀਆ ਇਕ ਅਜਿਹੇ ਪਦਾਰਥ ਦੀ ਰਚਨਾ ਕਰਦਾ ਹੈ ਜੋ ਲਿਵਰ ਵਿਚ ਕੋਲੈਸਟ੍ਰੋਲ ਦਾ ਬਣਨਾ ਰੋਕ ਦਿੰਦਾ ਹੈ। ਨਤੀਜੇ ਵਜੋਂ ਦਹੀਂ ਦੇ ਸੇਵਨ ਨਾਲ ਸਰੀਰ ਵਿਚ ਬਣਨ ਵਾਲੇ ਕੋਲੈਸਟ੍ਰੋਲ ਦੀ ਰਚਨਾ ਵਿਚ ਗਿਰਾਵਟ ਆ ਜਾਂਦੀ ਹੈ। ਇਹ ਠੀਕ ਹੈ ਕਿ ਦਿਲ ਦੇ ਰੋਗਾਂ ਵਿਚ ਅਤੇ ਖੂਨ ਦਾ ਦਬਾਅ ਵਧ ਜਾਣ 'ਤੇ ਦਹੀਂ ਦੇ ਸੇਵਨ ਦੁਆਰਾ ਖੂਨ ਵਿਚ ਮੌਜੂਦ ਕੋਲੈਸਟ੍ਰੋਲ ਦੀ ਮਾਤਰਾ ਘੱਟ ਹੋ ਜਾਂਦੀ ਹੈ ਪਰ ਇਸ ਲਈ ਅਜੇ ਖੋਜ ਜਾਰੀ ਹੈ ਕਿ ਕਿੰਨਾ ਦਹੀਂ ਖਾਣ ਨਾਲ ਕਿੰਨਾ ਕੋਲੈਸਟ੍ਰੋਲ ਘੱਟ ਹੋਵੇਗਾ।
ਦਹੀਂ ਦਾ ਪ੍ਰਹੇਜ਼?
ਆਯੁਰਵੈਦ ਗ੍ਰੰਥ ਚਰਕ ਸੰਹਿਤਾ ਦੇ ਅਨੁਸਾਰ ਦਹੀਂ ਦੇ ਸੇਵਨ ਸਬੰਧੀ ਕੁਝ ਸਾਵਧਾਨੀਆਂ ਵੀ ਦੱਸੀਆਂ ਗਈਆਂ ਹਨ। ਉਨ੍ਹਾਂ ਦਾ ਪਾਲਣ ਨਾ ਕਰਨ ਨਾਲ ਅੰਮ੍ਰਿਤ ਵਰਗਾ ਦਹੀਂ ਦਾ ਪ੍ਰਭਾਵ ਘੱਟ ਹੋ ਜਾਂਦਾ ਹੈ। ਦਹੀਂ ਅਣਜਾਣੇ ਉਪਦ੍ਰਵਾਂ ਨੂੰ ਜਨਮ ਦੇਣ ਵਾਲਾ ਵੀ ਹੁੰਦਾ ਹੈ। ਫਾਈਲੇਰੀਆ ਦੇ ਰੋਗੀਆਂ ਨੂੰ ਦਹੀਂ ਕਦੇ ਨਹੀਂ ਖਾਣਾ ਚਾਹੀਦਾ।
* ਦਹੀਂ ਨੂੰ ਤਾਂਬੇ, ਪਿੱਤਲ, ਕਾਂਸੀ ਅਤੇ ਐਲੂਮੀਨੀਅਮ ਦੇ ਭਾਂਡਿਆਂ ਵਿਚ ਨਹੀਂ ਰੱਖਣਾ ਚਾਹੀਦਾ, ਕਿਉਂਕਿ ਇਨ੍ਹਾਂ ਧਾਤੂਆਂ ਦੇ ਸੰਪਰਕ ਵਿਚ ਦਹੀਂ ਜ਼ਹਿਰੀਲਾ ਹੋ ਜਾਂਦਾ ਹੈ। ਕੱਚ, ਸਟੀਲ, ਮਿੱਟੀ ਦੇ ਭਾਂਡਿਆਂ ਵਿਚ ਹੀ ਦਹੀਂ ਨੂੰ ਰੱਖ ਕੇ ਵਰਤਣਾ ਚਾਹੀਦਾ ਹੈ।
* ਦਹੀਂ ਨੂੰ ਰਾਤ ਨੂੰ ਖਾਣ ਨਾਲ ਕਫਜਨਿਤ ਰੋਗ ਘੇਰ ਲੈਂਦੇ ਹਨ। ਦਹੀਂ ਨੂੰ ਇਕੱਲੇ ਨਹੀਂ ਖਾਣਾ ਚਾਹੀਦਾ ਅਤੇ ਗਰਮ ਕਰਕੇ ਵੀ ਨਹੀਂ ਖਾਣਾ ਚਾਹੀਦਾ। ਇਸ ਨਿਯਮ ਦੀ ਉਲੰਘਣਾ ਕਰਨ ਨਾਲ ਜਵਰ, ਰਕਤਪਿੱਤ, ਕੁਸ਼ਠ, ਪਾਂਡੂ, ਯਾਦਦਾਸ਼ਤ ਦੀ ਕਮੀ, ਬੁੱਧੀ ਦੀ ਕਮੀ, ਕਾਮਲਾ ਵਰਗੇ ਰੋਗ ਹੋ ਸਕਦੇ ਹਨ।
* ਦਹੀਂ ਨੂੰ ਹਮੇਸ਼ਾ ਤਾਜ਼ੀ ਹਾਲਤ ਵਿਚ ਵਰਤੋ। ਜ਼ਿਆਦਾ ਦਿਨਾਂ ਦੇ ਰੱਖੇ ਖੱਟੇ ਦਹੀਂ ਵਿਚ ਪੋਸ਼ਕ ਤੱਤ ਘੱਟ ਹੋ ਜਾਂਦੇ ਹਨ, ਜਿਸ ਨਾਲ ਉਹ ਹਾਨੀਕਾਰਕ ਹੋ ਜਾਂਦਾ ਹੈ।

ਬ੍ਰੇਨ ਸਟ੍ਰੋਕ : ਲੱਛਣ ਅਤੇ ਇਲਾਜ

ਅੱਜਕਲ੍ਹ ਸਟ੍ਰੋਕ ਦੇ ਮਾਮਲੇ 40 ਸਾਲ ਤੋਂ ਘੱਟ ਉਮਰ ਵਾਲੇ ਲੋਕਾਂ ਵਿਚ ਵੀ ਵਧਣ ਲੱਗੇ ਹਨ। ਜ਼ਿਆਦਾਤਰ ਲੋਕ ਸਟ੍ਰੋਕ ਅਤੇ ਦਿਲ ਦੇ ਦੌਰੇ ਨੂੰ ਇਕ ਹੀ ਚੀਜ਼ ਮੰਨਦੇ ਹਨ ਜਦੋਂ ਕਿ ਸਟ੍ਰੋਕ ਅਤੇ ਦਿਲ ਦੇ ਦੌਰੇ ਦੇ ਲੱਛਣ ਵੱਖ-ਵੱਖ ਹੁੰਦੇ ਹਨ।
ਕੀ ਹੈ ਸਟ੍ਰੋਕ
ਸਟ੍ਰੋਕ ਦਾ ਸਬੰਧ ਦਿਮਾਗ ਨਾਲ ਹੁੰਦਾ ਹੈ। ਸਟ੍ਰੋਕ ਹੋਣ 'ਤੇ ਦਿਮਾਗ ਵਿਚ ਖੂਨ ਦੀ ਆਪੂਰਤੀ ਨਾਲ ਰੁਕਾਵਟ ਆਉਂਦੀ ਹੈ, ਜਿਸ ਕਾਰਨ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ। ਦਿਲ ਦੇ ਦੌਰੇ ਵਿਚ ਦਿਲ ਨੂੰ ਖੂਨ ਪਹੁੰਚਾਉਣ ਵਾਲੀਆਂ ਨਾੜੀਆਂ ਵਿਚ ਰੁਕਾਵਟ ਆਉਂਦੀ ਹੈ। ਸਟ੍ਰੋਕ ਦੋ ਤਰ੍ਹਾਂ ਦੇ ਹੁੰਦੇ ਹਨ ਇਕ ਦਿਮਾਗ ਤੱਕ ਪਹੁੰਚਣ ਵਾਲੀਆਂ ਖੂਨ ਨਾੜੀਆਂ ਦੇ ਫਟ ਜਾਣ 'ਤੇ ਇਸ ਸਟ੍ਰੋਕ ਨੂੰ ਹੈਮਰੇਜਿਕ ਸਟ੍ਰੋਕ ਕਹਿੰਦੇ, ਦੂਜਾ ਦਿਮਾਗ ਵਿਚ ਜਾਣ ਵਾਲੀਆਂ ਖੂਨ ਨਾੜੀਆਂ ਵਿਚ ਰੁਕਾਵਟ ਆਉਣ ਕਾਰਨ ਸਟ੍ਰੋਕ ਹੁੰਦਾ ਹੈ, ਜਿਸ ਨੂੰ ਸਕੀਮਿਕ ਸਟ੍ਰੋਕ ਕਹਿੰਦੇ ਹਨ।
ਲੱਛਣ
* ਲਕਵਾ ਮਾਰ ਜਾਣਾ, ਚਿਹਰਾ ਦਾ ਇਕ ਪਾਸੇ ਲਟਕਣਾ।
* ਮੋਢੇ ਦਾ ਸੁੰਨ ਹੋਣਾ ਅਤੇ ਇਕ ਬਾਂਹ ਵਿਚ ਕਮਜ਼ੋਰੀ ਮਹਿਸੂਸ ਹੋਣਾ।
* ਬੇਹੋਸ਼ ਹੋਣਾ।
* ਸੁਣਨ ਅਤੇ ਬੋਲਣ ਵਿਚ ਮੁਸ਼ਕਿਲ ਹੋਣੀ।
* ਨਜ਼ਰ ਵਿਚ ਅਸੰਤੁਲਨ ਹੋਣਾ ਆਦਿ।
ਸਟ੍ਰੋਕ ਦੇ ਕਾਰਨ
ਜ਼ਿਆਦਾ ਤਣਾਅ ਵਿਚ ਰਹਿਣਾ, ਸਿਗਰਟਨੋਸ਼ੀ ਜ਼ਿਆਦਾ ਕਰਨਾ, ਦਿਲ ਦੇ ਰੋਗਾਂ ਦਾ ਹੋਣਾ, ਸ਼ੂਗਰ ਹੋਣਾ, ਕੋਲੈਸਟ੍ਰੋਲ ਦਾ ਵਧਣਾ, ਮੋਟਾਪਾ ਅਤੇ ਖਾਨਦਾਨੀ ਕਾਰਨ।
ਇਲਾਜ
* ਰੋਗੀ ਨੂੰ ਸਿੱਧਾ ਲਿਟਾਓ ਤਾਂ ਕਿ ਖੂਨ ਪ੍ਰਵਾਹ ਬਣਿਆ ਰਹੇ।
* ਉਲਟੀ ਆਉਣ 'ਤੇ, ਚੱਕਰ, ਬੇਹੋਸ਼ੀ ਆਉਣ 'ਤੇ ਮਰੀਜ਼ ਨੂੰ ਇਕ ਕਰਵਟ ਲੰਮਾ ਪਾਓ ਤਾਂ ਕਿ ਮਰੀਜ਼ ਦਾ ਸਾਹ ਨਾ ਘੁੱਟੇ।
* ਸਟ੍ਰੋਕ ਵਿਚ ਜੇ ਨਸ ਫਟ ਜਾਵੇ ਤਾਂ ਪੀੜਤ ਨੂੰ ਇਸਪ੍ਰਿਨ ਨਾ ਦਿਓ। ਸਥਿਤੀ ਗੰਭੀਰ ਹੋ ਸਕਦੀ ਹੈ।
* ਜੇ ਮਰੀਜ਼ ਨੂੰ ਚਾਰ ਘੰਟੇ ਦੇ ਅੰਦਰ-ਅੰਦਰ ਹਸਪਤਾਲ ਪਹੁੰਚਾ ਦਿੱਤਾ ਜਾਂਦਾ ਹੈ ਤਾਂ ਸਰੀਰਕ ਸਟ੍ਰੋਕ ਦੇ ਰੋਗੀ ਨੂੰ ਟੀਕਾ ਲਾ ਕੇ ਉਸ ਦੀ ਸਥਿਤੀ ਵਿਚ ਸੁਧਾਰ ਲਿਆਂਦਾ ਜਾ ਸਕਦਾ ਹੈ।
* ਸੁਧਾਰ ਹੋਣ 'ਤੇ ਫਿਜ਼ਿਓਥਰੈਪੀ, ਆਕਿਊਪੇਸ਼ਨਲ ਥੈਰੇਪੀ ਆਦਿ ਲੋੜ ਪੈਣ 'ਤੇ ਸਪੀਚ ਥੈਰੇਪੀ ਡਾਕਟਰ ਦੀ ਸਲਾਹ ਅਨੁਸਾਰ ਕਰਵਾਉਣੀ ਚਾਹੀਦੀ ਹੈ।

ਗਾਜਰ ਕਰਦੀ ਹੈ ਦਿਲ ਦਾ ਇਲਾਜ

ਗਾਜਰ ਕੰਦ ਪ੍ਰਜਾਤੀ ਦੀ ਇਕ ਸਬਜ਼ੀ ਹੈ। ਇਹ ਸਬਜ਼ੀ ਸਲਾਦ, ਅਚਾਰ ਆਦਿ ਬਣਾ ਕੇ ਵਰਤੀ ਜਾਂਦੀ ਹੈ। ਇਹ ਲਾਲ ਜਾਂ ਸੰਤਰੀ ਰੰਗ ਦੀ ਮਿੱਠੀ ਅਤੇ ਹਲਕੀ ਚਰਪਰਾ ਕੰਦ ਹੈ। ਗਾਜਰ ਨੂੰ ਚੰਗੀ ਤਰ੍ਹਾਂ ਧੋ ਕੇ ਸਿੱਧੇ ਵੀ ਖਾਧਾ ਜਾ ਸਕਦਾ ਹੈ। ਇਹ ਜ਼ਿਆਦਾ ਰੇਸ਼ੇਦਾਰ ਹੁੰਦੀ ਹੈ, ਇਸ ਲਈ ਘੱਟ ਮਾਤਰਾ ਵਿਚ ਖਾਣਾ ਚਾਹੀਦੀ ਹੈ। ਸਲਾਦ ਵਿਚ ਸ਼ਾਮਿਲ ਕਰਕੇ ਖਾਣੀ ਜ਼ਿਆਦਾ ਲਾਭਦਾਇਕ ਹੈ। ਇਸ ਨੂੰ ਖਾਣ ਨਾਲ ਜਬਾੜਿਆਂ ਦੀ ਕਸਰਤ ਵੀ ਹੁੰਦੀ ਹੈ। ਇਹ ਪੇਟ ਸਾਫ਼ ਕਰਦੀ ਹੈ, ਖੂਨ ਵਧਾਉਂਦੀ ਅਤੇ ਸ਼ੁੱਧ ਕਰਦੀ ਹੈ। ਇਸ ਦਾ ਹਲਕਾ ਚਰਪਰਾਪਨ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਂਦਾ ਹੈ। ਖੋਜ ਵਿਚ ਇਸ ਵਿਚ ਦਿਲ ਦਾ ਇਲਾਜ ਕਰਨ ਵਾਲੇ ਗੁਣ ਪਾਏ ਗਏ ਹਨ। ਗਾਜਰ ਖੂਨ ਵਿਚ ਖਰਾਬ ਕੋਲੈਸਟ੍ਰੋਲ ਦਾ ਪੱਧਰ ਘੱਟ ਕਰਦੀ ਹੈ। ਇਹ ਪੇਟ ਦੇ ਸਾਰੇ ਰੋਗਾਂ ਵਿਚ ਲਾਭ ਪਹੁੰਚਾਉਂਦੀ ਹੈ। ਇਹ ਕੰਦ ਹੋ ਕੇ ਵੀ ਲਾਭ ਫਲਾਂ ਜਿੰਨਾ ਪਹੁੰਚਾਉਂਦੀ ਹੈ। ਹੁਣ ਜਦੋਂ ਵੀ ਗਾਜਰ ਦਿਸੇ ਤਾਂ ਧਿਆਨ ਰੱਖੋ, ਲਾਲ, ਗੁਲਾਬੀ ਗਾਜਰ ਨੂੰ ਜ਼ਰੂਰ ਖਰੀਦੋ। ਸੰਤਰੀ ਰੰਗ ਦੀ ਗਾਜਰ ਹਲਕੀ ਚਰਪਰੀ ਹੁੰਦੀ ਹੈ।

ਸਿਹਤ ਖ਼ਬਰਨਾਮਾ

ਪਾਚਣ ਕਮਜ਼ੋਰ ਹੁੰਦਾ ਹੈ ਟੀ ਬੈਗਸ ਨਾਲ

ਸਫ਼ਰ ਅਤੇ ਵੱਖ-ਵੱਖ ਮੌਕਿਆਂ 'ਤੇ ਟੀ ਬੈਗ ਰਾਹੀਂ ਚਾਹ ਬਣਾ ਕੇ ਪੀਣ ਦਾ ਰੁਝਾਨ ਵਧ ਗਿਆ ਹੈ। ਇਸ ਸ਼ਾਨ ਦੀ ਵਸਤੂ ਨਾਲ ਨੁਕਸਾਨ ਵੀ ਹੁੰਦਾ ਹੈ, ਭਾਵੇਂ ਹੀ ਇਹ ਆਧੁਨਿਕ ਜੀਵਨਸ਼ੈਲੀ ਦਾ ਹਿੱਸਾ ਬਣ ਚੁੱਕਾ ਹੈ। ਇਸ ਦੇ ਅੰਦਰ ਕੀਟਨਾਸ਼ਕ ਦੀ ਮਾਮੂਲੀ ਮਾਤਰਾ ਹੁੰਦੀ ਹੈ। ਇਹ ਕੀਟਨਾਸ਼ਕ ਅਤੇ ਟੀ ਬੈਗ ਦਾ ਪਲਾਸਟਿਕ ਮਿਲ ਕੇ ਸਰੀਰ ਦੇ ਅੰਦਰ ਜਾ ਕੇ ਸੁਰੱਖਿਆ ਪ੍ਰਣਾਲੀ, ਪਾਚਣ ਤੰਤਰ ਨੂੰ ਪ੍ਰਭਾਵਿਤ ਕਰਦੇ ਹਨ। ਇਸ ਲਈ ਇਸ ਦੀ ਬਹੁਤਾਤ ਅਤੇ ਇਸ ਤੋਂ ਬਚਣਾ ਹੀ ਠੀਕ ਹੈ।
ਸਿਹਤ ਵਿਗਾੜਦਾ ਹੈ ਸਮੋਸਾ

ਭਾਰਤੀ ਖਾਣ-ਪੀਣ ਦੇ ਅਨੁਸਾਰ ਸਨੈਕਸ ਵਿਚ ਸਮੋਸੇ ਦਾ ਵਿਸ਼ੇਸ਼ ਸਥਾਨ ਹੈ। ਇਹ ਜ਼ਿਆਦਾਤਰ ਸ਼ਹਿਰਾਂ, ਕਸਬਿਆਂ ਦੇ ਹੋਟਲਾਂ, ਢਾਬਿਆਂ ਵਿਚ ਮਿਲ ਜਾਂਦਾ ਹੈ ਪਰ ਇਸ ਨੂੰ ਬਣਾਉਣ ਦੀ ਪ੍ਰਕਿਰਿਆ ਅਤੇ ਉਸ ਦੀ ਲਾਪ੍ਰਵਾਹੀ ਦੇ ਕਾਰਨ ਸਵਾਦ ਅਤੇ ਤ੍ਰਿਪਤੀ ਦੇਣ ਵਾਲਾ ਸਮੋਸਾ ਨੁਕਸਾਨਦਾਇਕ ਹੋ ਜਾਂਦਾ ਹੈ। ਸਮੋਸੇ ਵਿਚ ਮੌਜੂਦ ਮੈਦਾ, ਆਇਲ, ਮਸਾਲਾ, ਲੂਣ ਸਾਰੇ ਸਰੀਰ ਲਈ ਹਾਨੀਕਾਰਕ ਹੁੰਦੇ ਹਨ। ਮੈਦਾ ਪਾਚਣ ਸ਼ਕਤੀ ਨੂੰ ਪ੍ਰਭਾਵਿਤ ਕਰਦਾ ਹੈ। ਤੇਲ ਅਤੇ ਆਇਲ ਸਰੀਰ ਵਿਚ ਚਰਬੀ ਨੂੰ ਵਧਾਉਂਦੇ ਹਨ। ਮਸਾਲਾ ਪੁਰਾਣਾ ਹੋਣ 'ਤੇ ਵਿਸ਼ਾਕਤ ਹੋ ਜਾਂਦਾ ਹੈ ਜੋ ਪੇਟ ਦਰਦ ਅਤੇ ਉਲਟੀ, ਦਸਤ ਦਾ ਕਾਰਨ ਬਣਦਾ ਹੈ। ਲੂਣ ਨਾਲ ਖੂਨ ਦਾ ਦਬਾਅ ਵਿਗੜਦਾ ਹੈ। ਤੇਲ ਵਾਰ-ਵਾਰ ਅਤੇ ਜ਼ਿਆਦਾ ਤੇਜ਼ ਗਰਮ ਕਰਨ 'ਤੇ ਜ਼ਹਿਰੀਲਾ ਹੋ ਜਾਂਦਾ ਹੈ। ਇਸ ਲਈ ਜਦੋਂ ਵੀ ਅਗਲੀ ਵਾਰ ਸਮੋਸਾ ਖਾਓ, ਸੋਚ-ਸਮਝ ਕੇ ਖਾਓ।
ਸਵੇਰ ਦੀ ਹਵਾ ਨਾਲ ਮਿਲਦੀ ਹੈ ਊਰਜਾ

ਨਿਊਯਾਰਕ ਦੇ ਮਨੋਵਿਗਿਆਨਕ ਖੋਜ ਨੇ ਸਵੇਰ ਦੀ ਹਵਾ ਨੂੰ ਸਰਬੋਪਯੁਕਤ ਪਾਇਆ ਹੈ। ਭਾਰਤ ਵਿਚ ਪਹਿਲਾਂ ਤੋਂ ਹੀ ਸਵੇਰ ਦੀ ਹਵਾ ਨੂੰ ਤਾਜ਼ੀ ਹਵਾ ਮੰਨਿਆ ਜਾਂਦਾ ਰਿਹਾ ਹੈ। ਇਸ ਲਈ ਬਜ਼ੁਰਗ ਅੱਜ ਵੀ ਸਵੇਰ ਦੀ ਹਵਾ ਨੂੰ ਸੌ ਰੋਗਾਂ ਦੀ ਇਕ ਦਵਾਈ ਕਹਿੰਦੇ ਹਨ। ਇਥੇ ਸਵੇਰੇ ਟਹਿਲਣ ਨੂੰ ਮਹੱਤਵ ਦਿੱਤਾ ਜਾਂਦਾ ਹੈ। ਇਸ ਨਾਲ ਸਾਨੂੰ ਊਰਜਾ ਮਿਲਦੀ ਹੈ। ਇਹ ਸਾਨੂੰ ਕੁਦਰਤ ਦੇ ਕਰੀਬ ਲੈ ਆਉਂਦੀ ਹੈ ਅਤੇ ਖੁਸ਼ਹਾਲੀ ਅਤੇ ਸ਼ਕਤੀ ਨਾਲ ਭਰ ਦਿੰਦੀ ਹੈ। ਇਨ੍ਹਾਂ ਗੱਲਾਂ ਨੂੰ ਨਿਊਯਾਰਕ ਦੀ ਇਕ ਖੋਜ ਨੇ ਵੀ ਸਿੱਧ ਕੀਤਾ ਹੈ। ਸਵੇਰ ਵੇਲੇ 20 ਮਿੰਟ ਦੇ ਹਵਾ ਸੇਵਨ ਨਾਲ ਇਕ ਕੱਪ ਕੌਫੀ ਜਿੰਨੀ ਊਰਜਾ ਸਾਡੇ ਸਰੀਰ ਨੂੰ ਮਿਲ ਜਾਂਦੀ ਹੈ। ਕਿਸੇ ਤਰ੍ਹਾਂ ਦੀ ਕਸਰਤ ਤੋਂ ਬਿਨਾਂ ਵੀ ਸਵੇਰੇ ਖੁੱਲ੍ਹੀ ਹਵਾ ਵਿਚ ਘੁੰਮਣ ਨਾਲ ਜ਼ਿਆਦਾ ਸ਼ਕਤੀ ਸਾਡੇ ਸਰੀਰ ਵਿਚ ਸੰਚਾਰਿਤ ਹੁੰਦੀ ਹੈ। ਮਨੁੱਖੀ ਸਰੀਰ ਅਤੇ ਕੁਦਰਤ ਵਿਚਕਾਰ ਮਜ਼ਬੂਤ ਰਿਸ਼ਤਾ ਹੀ ਸਾਨੂੰ ਜ਼ਿਆਦਾ ਸਜੀਵ ਅਤੇ ਮਜ਼ਬੂਤ ਬਣਾਉਂਦਾ ਹੈ। ਸਵੇਰ ਦੀ ਕੌਫੀ ਨਾਲੋਂ ਬਿਹਤਰ ਸਵੇਰ ਦਾ ਟਹਿਲਣਾ ਹੈ। ਕੁਦਰਤ ਆਤਮਾ ਦਾ ਈਂਧਨ ਹੈ। ਕੁਦਰਤ ਦੇ ਸਮੀਪ ਰਹਿਣ ਨਾਲ ਮਨ ਦਿਮਾਗ ਅਤੇ ਮੂਡ ਚੰਗਾ ਰਹਿੰਦਾ ਹੈ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX