ਤਾਜਾ ਖ਼ਬਰਾਂ


58 ਦਿਨਾਂ ਬਾਅਦ ਬੀਆਰਓ ਨੇ ਸ਼੍ਰੀਨਗਰ-ਲੇਹ ਹਾਈਵੇ ਨੂੰ ਟ੍ਰੈਫਿਕ ਲਈ ਖੋਲ੍ਹਿਆ
. . .  about 1 hour ago
ਸ੍ਰੀਨਗਰ, 28 ਫਰਵਰੀ - 58 ਦਿਨ ਬਾਅਦ, ਬੀਆਰਓ ਨੇ ਸ਼੍ਰੀਨਗਰ-ਲੇਹ ਹਾਈਵੇ ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਹੈ । ਇਕ ਫੌਜੀ ਅਧਿਕਾਰੀ ਨੇ ਕਿਹਾ, ਲੱਦਾਖ ਦੇ ਲੋਕਾਂ ਲਈ ਹੋਰ ਖੇਤਰਾਂ ਨਾਲ ਜੁੜਨਾ ਸੌਖਾ ਹੋ ਜਾਵੇਗਾ। ਇਸ ਖੇਤਰ ਵਿਚ ...
ਮਾਨਸਿਕ ਤੌਰ 'ਤੇ ਪ੍ਰੇਸ਼ਾਨ ਗਰੇਜੂਏਟ ਲੜਕੀ ਨੇ ਕੀਤੀ ਆਤਮਹੱਤਿਆ
. . .  about 2 hours ago
ਬੁਢਲਾਡਾ ,28 ਫਰਵਰੀ (ਸੁਨੀਲ ਮਨਚੰਦਾ)-ਨੇੜਲੇ ਪਿੰਡ ਗੁਰਨੇ ਖੁਰਦ ਵਿਖੇ ਆਪਣੀ ਅਗਲੇਰੀ ਪੜਾਈ ਦਾ ਖਰਚਾ ਚਲਾਉਣ ਲਈ ਸਿਲਾਈ ਕਢਾਈ ਦਾ ਕੰਮ ਕਰਨ ਵਾਲੀ 21 ਸਾਲਾਂ ਨੌਜਵਾਨ ਲੜਕੀ ਵੱਲੋਂ ਜ਼ਹਿਰੀਲੀ ਚੀਜ਼ ...
ਥਾਣਾ ਲੋਪੋਕੇ ਦੀ ਪੁਲਿਸ ਵੱਲੋਂ 58 ਲੱਖ 60 ਹਜ਼ਾਰ ਦੀ ਡਰੱਗ ਮਨੀ ਹੋਰ ਬਰਾਮਦ
. . .  about 3 hours ago
ਲੋਪੋਕੇ, 28 ਫਰਵਰੀ (ਗੁਰਵਿੰਦਰ ਸਿੰਘ ਕਲਸੀ)-ਸ਼੍ਰੀ ਧਰੁਵ ਦਹੀਆ ਐਸ ਐਸ ਪੀ ਦਿਹਾਤੀ ਅੰਮ੍ਰਿਤਸਰ ਡੀਐਸਪੀ ਅਟਾਰੀ ਗੁਰਪ੍ਰਤਾਪ ਸਿੰਘ ਸਹੋਤਾ ਦੀ ਅਗਵਾਈ ਥਾਣਾ ਲੋਪੋਕੇ ਦੇ ਮੁਖੀ ਹਰਪਾਲ ਸਿੰਘ ਸਾਹਿਬ ਵੱਲੋਂ ਬੀਤੀ ਦਿਨੀਂ ਸਰਹੱਦੀ ...
ਜੰਡਿਆਲਾ ਗੁਰੂ ਨਜਦੀਕ ਗਹਿਰੀ ਮੰਡੀ ਵਿਖੇ ਰੇਲ ਰੋਕੋ ਅੰਦੋਲਨ 158ਵੇਂ ਦਿਨ ਵੀ ਨਿਰੰਤਰ ਜਾਰੀ
. . .  about 3 hours ago
ਜੰਡਿਆਲਾ ਗੁਰੂ, 28 ਫਰਵਰੀ (ਰਣਜੀਤ ਸਿੰਘ ਜੋਸਨ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਜੰਡਿਆਲਾ ਗੁਰੂ ਨਜਦੀਕ ਗਹਿਰੀ ਮੰਡੀ ਵਿਖੇ ਕਾਲੇ...
ਜੰਡਿਆਲਾ ਮੰਜਕੀ ਵਿੱਚ ਤੇਲ ਤੇ ਗੈਸ ਕੀਮਤਾਂ ਦੇ ਵਿਰੋਧ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ
. . .  about 4 hours ago
ਜੰਡਿਆਲਾ ਮੰਜਕੀ, 28 ਫਰਵਰੀ (ਸੁਰਜੀਤ ਸਿੰਘ ਜੰਡਿਆਲਾ) - ਸੀਪੀਆਈ(ਐਮ)ਵੱਲੋਂ ਲਗਾਤਾਰ ਵਧ ਰਹੀਆਂ ਗੈਸ,ਪੈਟਰੋਲ,ਡੀਜ਼ਲ ਦੀਆਂ ਕੀਮਤਾਂ ਮਹਿੰਗਾਈ ਅਤੇ ਬੇਰੁਜ਼ਗਾਰੀ ਖ਼ਿਲਾਫ਼ ਰੋਸ ਮਾਰਚ ਕਰਨ ਤੋਂ ਬਾਅਦ...
ਜੋ ਵੀ ਭਾਰਤ ਨੂੰ ਪਿਆਰ ਕਰਦਾ ਹੈ, ਉਹ ਕਿਸਾਨਾਂ ਦੇ ਖਿਲਾਫ ਨਹੀਂ ਜਾ ਸਕਦਾ - ਕੇਜਰੀਵਾਲ
. . .  about 4 hours ago
ਉਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦੀ ਨੀਅਤ ਠੀਕ ਨਹੀਂ, ਕਿਸਾਨਾਂ 'ਤੇ ਕਰ ਰਹੀ ਜੁਲਮ - ਕੇਜਰੀਵਾਲ
. . .  about 4 hours ago
ਦਿੱਲੀ 'ਚ ਬਿਜਲੀ ਕੰਪਨੀਆਂ ਹੁਣ ਚੂੰ ਤੱਕ ਨਹੀਂ ਕਰਦੀਆਂ - ਕੇਜਰੀਵਾਲ
. . .  about 4 hours ago
ਜੇਕਰ ਕਾਰਪੋਰੇਟਾਂ ਦੇ ਕਰਜ਼ੇ ਮੁਆਫ਼ ਕੀਤੇ ਜਾ ਸਕਦੇ ਹਨ ਤਾਂ ਕਿਸਾਨਾਂ ਦੇ ਕਿਉਂ ਨਹੀਂ - ਕੇਜਰੀਵਾਲ
. . .  about 4 hours ago
ਮੇਰਠ ਮਹਾਂਪੰਚਾਇਤ ’ਚ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਹਨ ਕੇਜਰੀਵਾਲ
. . .  about 4 hours ago
ਮੇਰਠ, 28 ਫਰਵਰੀ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੇਰਠ ਮਹਾਂਪੰਚਾਇਤ ’ਚ ਕਿਸਾਨਾਂ ਨੂੰ ਸੰਬੋਧਨ...
ਸੰਗਰੂਰ 'ਚ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਬੇਰੁਜ਼ਗਾਰਾਂ ਵਲੋਂ ਪ੍ਰਦਰਸ਼ਨ
. . .  about 4 hours ago
ਸੰਗਰੂਰ, 28 ਫਰਵਰੀ (ਧੀਰਜ ਪਸ਼ੋਰੀਆ) - ਪੰਜਾਬ ਦੇ ਸੈਂਕੜੇ ਬੇਰੁਜ਼ਗਾਰਾਂ ਵਲੋਂ ਸੰਗਰੂਰ ਸਥਿਤ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪੁਲਿਸ ਵਲੋਂ ਸੁਰੱਖਿਆ ਦੇ ਸਖ਼ਤ...
ਸਕੂਟੀ 'ਤੇ ਜਾ ਰਹੀਆਂ ਮਾਂ-ਧੀ ਨੂੰ ਲੁੱਟ ਦੀ ਨੀਅਤ ਨਾਲ ਸੁੱਟਿਆ, ਮਾਂ ਦੀ ਮੌਤ, ਲੁਟੇਰੇ ਕਾਬੂ
. . .  about 4 hours ago
ਊਧਨਵਾਲ (ਬਟਾਲਾ), 28 ਫਰਵਰੀ (ਪਰਗਟ ਸਿੰਘ) - ਇਕ ਮਾਂ ਤੇ ਉਸ ਦੀ ਬੇਟੀ ਸਕੂਟੀ 'ਤੇ ਦਵਾਈ ਲੈਣ ਜਾ ਰਹੀਆਂ ਨੂੰ ਨੇੜੇ ਊਧਨਵਾਲ ਵਿਖੇ ਦੋ ਨੌਜਵਾਨਾਂ ਵਲੋਂ ਸਾਈਡ ਮਾਰ ਕੇ ਸੁੱਟ ਦਿੱਤਾ...
ਲੁਧਿਆਣਾ : ਦੋ ਤਸਕਰ 10 ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ
. . .  about 5 hours ago
ਲੁਧਿਆਣਾ, 28 ਫਰਵਰੀ (ਪਰਮਿੰਦਰ ਸਿੰਘ ਆਹੂਜਾ) - ਐੱਸਟੀਐੱਫ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ...
ਤੇਜ਼ ਰਫ਼ਤਾਰ ਬੱਸ ਦੀ ਲਪੇਟ ’ਚ ਬਜ਼ੁਰਗ ਔਰਤ ਦੀ ਮੌਤ
. . .  about 5 hours ago
ਗੁਰਾਇਆ, 28 ਫਰਵਰੀ ( ਚਰਨਜੀਤ ਸਿੰਘ ਦੁਸਾਂਝ)- ਗੁਰਾਇਆ ਥਾਣਾ ਸਾਹਮਣੇ ਬਣੇ ਪੁੱਲ ਥੱਲੇ ਸਰਵਿਸ ਲਾਇਨ 'ਤੇ ਇੱਕ ਤੇਜ਼ ਰਫ਼ਤਾਰ ਬੱਸ ਅਤੇ ਮੋਟਰਸਾਇਕਲ ਦੀ ਟੱਕਰ ’ਚ...
ਕਮਿਊਨਿਟੀ ਹੈਲਥ ਸੈਂਟਰ ਘਨੌਰ ਵਿਚ ਵਾਧਾ ਅਤੇ ਨਵੀਕਰਨ ਕਰਨ ਲਈ ਸਿਹਤ ਮੰਤਰੀ ਵੱਲੋਂ ਰੱਖਿਆ ਨੀਂਹ ਪੱਥਰ
. . .  about 5 hours ago
ਘਨੌਰ, 28 ਫਰਵਰੀ (ਜਾਦਵਿੰਦਰ ਸਿੰਘ ਜੋਗੀਪੁਰ)- ਪਟਿਆਲਾ ਜਿਲੇ ਦੇ ਕਸਬਾ ਘਨੌਰ ਵਿਖੇ ਅੱਜ ਐਤਵਾਰ ਨੂੰ ਸਿਹਤ ਪਰਿਵਾਰ ਭਲਾਈ ਅਤੇ ਕਿਰਤ...
ਗੋਲਡਨ ਗੇਟ ਨਿਊ ਅੰਮ੍ਰਿਤਸਰ ਵਿਖੇ ਸਿੱਖ ਜਥੇਬੰਦੀਆਂ ਵੱਲੋ ਕੇਂਦਰ ਸਰਕਾਰ ਖਿਲਾਫ ਰੋਸ ਮਾਰਚ
. . .  about 5 hours ago
ਸੁਲਤਾਨਵਿੰਡ, 28 ਫਰਵਰੀ (ਗੁਰਨਾਮ ਸਿੰਘ ਬੁੱਟਰ) - ਕੇਂਦਰ ਸਰਕਾਰ ਦੀਆ ਕਿਸਾਨ ਮਾਰੂ ਨੀਤੀਆਂ ਖਿਲਾਫ ਅੱਜ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਨਿਊ ਅੰਮ੍ਰਿਤਸਰ ਦੇ...
ਲੁਟੇਰੇਆਂ ਨੇ ਬੱਚੇ ਸਾਹਮਣੇ ਮਾਂ ਦੀ ਚਾਕੂ ਮਾਰ ਕੇ ਕੀਤੀ ਹੱਤਿਆ, 25 ਸਾਲਾ ਸਿਮਰਨ ਪਟਿਆਲਾ ਵਿਆਹੀ ਹੋਈ ਸੀ
. . .  about 5 hours ago
ਨਵੀਂ ਦਿੱਲੀ, 28 ਫਰਵਰੀ - ਦਿੱਲੀ ਦੇ ਆਦਰਸ਼ ਨਗਰ ਥਾਣਾ ਇਲਾਕੇ ਵਿਚ ਚੈਨ ਸਨੈਚਿੰਗ ਦੀ ਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ...
ਕੋਰੋਨਾ ਪਾਜ਼ੀਟਿਵ ਸੁੱਖ ਸਰਕਾਰੀਆ ਇਕਾਂਤਵਾਸ ਪਰ ਜ਼ਰੂਰੀ ਫਾਈਲਾਂ ਦਾ ਕੰਮ ਵੀ ਨਿਬੇੜ ਰਹੇ ਹਨ
. . .  about 6 hours ago
ਅਜਨਾਲਾ, 28 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ) -ਪੰਜਾਬ ਦੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਕਿਹਾ ਹੈ ਕਿ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਮਗਰੋਂ ਉਨ੍ਹਾਂ ਨੇ ਆਪਣੇ...
ਇਸਰੋ ਨੇ ਆਪਣੇ ਲਾਂਚ ਵਿਚ ਪੁਲਾੜ 'ਚ ਭੇਜੀ ਭਗਵਤ ਗੀਤਾ ਤੇ ਮੋਦੀ ਦੀ ਫ਼ੋਟੋ
. . .  about 6 hours ago
ਬੈਂਗਲੁਰੂ, 28 ਫਰਵਰੀ - ਇਸਰੋ ਵਲੋਂ ਸਾਲ ਦਾ ਪਹਿਲਾ ਮਿਸ਼ਨ ਅਮੈਜੋਨੀਆ ਲਾਂਚ ਕੀਤਾ ਗਿਆ। ਇਸ ਦੇ ਨਾਲ ਹੀ ਪੁਲਾੜ ਵਿਚ ਭਗਵਤ ਗੀਤਾ...
12ਵਾਂ ਵੈਟਨਰੀ ਇੰਸਪੈਕਟਰ ਦਿਵਸ ਦੇਸ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਮਨਾਇਆ ਜਾਵੇਗਾ
. . .  about 7 hours ago
ਪਠਾਨਕੋਟ, 28 ਫਰਵਰੀ (ਸੰਧੂ) - ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ‌‌ ਵੱਲੋਂ 12ਵਾਂ‌ ਇੰਸਪੈਕਟਰ ਦਿਵਸ ਸੂਬਾ ਪ੍ਰਧਾਨ...
ਪੰਜਾਬ ਸਮੇਤ 6 ਰਾਜਾਂ ਵਿਚ ਕੋਰੋਨਾ ਕੇਸਾਂ ਵਿਚ ਭਾਰੀ ਵਾਧਾ - ਭਾਰਤ ਸਰਕਾਰ
. . .  about 7 hours ago
ਨਵੀਂ ਦਿੱਲੀ, 28 ਫਰਵਰੀ - ਭਾਰਤ ਸਰਕਾਰ ਨੇ ਕਿਹਾ ਹੈ ਕਿ ਮਹਾਰਾਸ਼ਟਰ, ਕੇਰਲਾ, ਪੰਜਾਬ, ਕਰਨਾਟਕਾ, ਤਾਮਿਲਨਾਡੂ ਤੇ ਗੁਜਰਾਤ ਵਿਚ ਕੋਵਿਡ 19 ਦੇ ਕੇਸਾਂ ਵਿਚ ਵਾਧਾ ਦੇਖਿਆ ਜਾ ਰਿਹਾ ਹੈ। ਇਨ੍ਹਾਂ 6 ਰਾਜਾਂ...
ਜਵਾਈ ਵਲੋਂ ਪਤਨੀ ਦਾ ਬੇਹਿਰਮੀ ਨਾਲ ਕਤਲ
. . .  about 7 hours ago
ਮਾਹਿਲਪੁਰ 28 ਫਰਵਰੀ (ਦੀਪਕ ਅਗਨੀਹੋਤਰੀ)-ਮਾਹਿਲਪੁਰ ਸ਼ਹਿਰ ਦੇ ਬਾਹਰਵਾਰ ਬਘੌਰਾ ਵਿਖੇ ਇਕ ਜਵਾਈ ਵਲੋਂ ਆਪਣੀ ਪਤਨੀ ਦਾ ਬੇਹਿਰਮੀ ਨਾਲ ਕਤਲ ਕਰਕੇ ਸੱਸ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਨ ਕੀ ਬਾਤ ਦੇ ਮੁੱਖ ਅੰਸ਼
. . .  about 7 hours ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਨ ਕੀ ਬਾਤ ਦੇ ਮੁੱਖ ਅੰਸ਼...
ਗੁਰੂ ਰਵਿਦਾਸ ਜੀ ਨੇ ਸਮਾਜ ਦੀਆਂ ਕੁਰੀਤੀਆਂ ਦੀ ਕੀਤੀ ਗੱਲ - ਮੋਦੀ
. . .  about 8 hours ago
ਪਾਰਸ ਤੋਂ ਵੀ ਮਹੱਤਵਪੂਰਨ ਹੈ ਪਾਣੀ - ਮੋਦੀ
. . .  about 8 hours ago
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਮੇਲੇ 'ਤੇ ਵਿਸ਼ੇਸ਼

ਗੁਰਦੁਆਰਾ ਗੁਰੂ ਕੀ ਢਾਬ (ਫਰੀਦਕੋਟ)

ਜੈਤੋ ਤੋਂ 5 ਕਿਲੋਮੀਟਰ ਦੂਰ ਕੋਟਕਪੂਰਾ ਮਾਰਗ 'ਤੇ ਸਥਿਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਗੁਰੂ ਕੀ ਢਾਬ ਵਿਖੇ ਹਰ ਸਾਲ ਲੱਗਣ ਵਾਲਾ ਇਤਿਹਾਸਕ ਮੇਲਾ ਮਾਲਵੇ ਖੇਤਰ ਦੇ ਦੂਜੇ ਮੇਲਿਆਂ ਵਿਚੋਂ ਆਪਣਾ ਅਹਿਮ ਸਥਾਨ ਰੱਖਦਾ ਹੈ। ਸੂਰਜ ਪ੍ਰਕਾਸ਼ ਗ੍ਰੰਥ ਦੇ ਹਵਾਲੇ ਅਨੁਸਾਰ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਟਕਪੂਰੇ ਤੋਂ ਖਿਦਰਾਣੇ ਦੀ ਢਾਬ ਨੂੰ ਜਾਣ ਲਈ ਜੈਤੋ ਵੱਲ ਆ ਰਹੇ ਸਨ ਤਾਂ ਤੀਸਰੇ ਪਹਿਰ ਆਪਣੀ ਸੰਗਤ ਨਾਲ ਇਸ ਸਥਾਨ 'ਤੇ ਲੱਗੇ ਸ਼ਰੀਂਹ ਦੇ ਦਰੱਖਤ ਹੇਠ ਆ ਬੈਠ ਗਏ ਤਾਂ ਅਚਾਨਕ ਸ਼ਰੀਂਹ ਦੇ ਦਰੱਖਤ ਵਿਚੋਂ ਇਕ ਆਦਮੀ ਨਿਕਲਿਆ ਤੇ ਗੁਰੂ ਜੀ ਨੂੰ ਨਮਸਕਾਰ ਕਰਨ ਲੱਗਾ। ਗੁਰੂ ਜੀ ਨੇ ਉਨ੍ਹਾਂ ਦਾ ਨਾਂਅ ਲੈ ਕੇ ਕਿਹਾ ਕਿ ਰਾਜੀ ਹੈਂ ਹੂਸੈਨ ਮੀਆਂ? ਤਾਂ ਉਹ ਆਦਮੀ ਗੁਰੂ ਜੀ ਦੇ ਮੁੱਖ ਵਿਚੋਂ ਆਪਣਾ ਨਾਂਅ ਸੁਣ ਕੇ ਬਹੁਤ ਖੁਸ਼ ਹੋ ਗਿਆ ਤੇ ਕਹਿਣ ਲੱਗਾ, 'ਗੁਰੂ ਸਾਹਿਬ ਆਪ ਜੀ ਦੇ ਦੀਦਾਰ ਲਈ ਮੈਨੂੰ ਕਾਫੀ ਸਮੇਂ ਤੋਂ ਤੁਹਾਡੀ ਉਡੀਕ ਸੀ। ਅੱਜ ਮੈਂ ਪ੍ਰਸੰਨ ਹੋ ਗਿਆ ਹਾਂ ਅਤੇ ਮੈਨੂੰ ਲਗਦਾ ਜਿਵੇਂ ਮੇਰੇ ਸਾਰੇ ਪਾਪ ਧੋਤੇ ਗਏ ਤੇ ਮੇਰਾ ਕਲਿਆਣ ਹੋ ਗਿਆ', ...

ਪੂਰਾ ਲੇਖ ਪੜ੍ਹੋ »

ਧਾਰਮਿਕ ਸਾਹਿਤ

ਤਰਕ ਅਤਰਕ ਲੇਖਕ : ਕਰਨ ਅਜਾਇਬ ਸਿੰਘ ਸੰਘਾ ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ। ਪੰਨੇ : 152, ਕੀਮਤ : 200 ਰੁਪਏ ਸੰਪਰਕ : 98152-98459 ਵਿਦਵਾਨ ਪੁਰਸ਼ ਕਰਨ ਅਜਾਇਬ ਸਿੰਘ ਸੰਘਾ, ਧਾਰਮਿਕ, ਸਦਾਚਾਰਕ, ਨੈਤਿਕ, ਸਮਾਜਿਕ ਕਦਰਾਂ-ਕੀਮਤਾਂ ਨੂੰ ਪ੍ਰਣਾਏ ਹੋਏ ਗੁਰਸਿੱਖ ਹਨ। ਮੈਂ ਨਿੱਜੀ ਤੌਰ 'ਤੇ ਉਨ੍ਹਾਂ ਦਾ ਜਾਣੂ ਹਾਂ। 2007 ਤੋਂ 2015 ਤੱਕ ਉਨ੍ਹਾਂ ਦੇ ਤਿੰਨ ਕਾਵਿ-ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕੇ ਹਨ ਤੇ ਵਿਚਾਰ-ਗੋਚਰੀ ਪੁਸਤਕ ਚੌਥਾ ਕਾਵਿ-ਸੰਗ੍ਰਹਿ ਹੈ। ਸਰਬੱਤ ਦਾ ਭਲਾ ਲੋੜਨ ਵਾਲੇ ਲੇਖਕ ਸੰਘਾ ਦੀਆਂ 97 ਨਜ਼ਮਾਂ ਇਸ ਪੁਸਤਕ ਵਿਚ ਸ਼ਾਮਿਲ ਹਨ, ਜਿਹੜੀਆਂ ਵੱਖ-ਵੱਖ ਵਿਸ਼ਿਆਂ ਨੂੰ ਛੋਂਹਦੀਆਂ ਹਨ। ਸੰਘਾ ਅੰਦਰਲਾ ਸ਼ਾਇਰ ਅਜੋਕੇ ਸਮਾਜਿਕ ਵਰਤਾਰੇ ਪ੍ਰਤੀ ਪੂਰਨ ਰੂਪ ਨਾਲ ਚੇਤੰਨ ਹੈ। ਉਸ ਦੀ ਪੁਰਜ਼ੋਰ ਕਲਮ, ਦੰਭ, ਕੂੜ-ਕੁੱਸਤ, ਧੱਕੇਸ਼ਾਹੀ, ਕਰਮਕਾਂਡਾਂ, ਇਖਲਾਕੀ ਨਿਘਾਰ, ਨਿਰਾਸਤਾ, ਅਜੋਕੇ ਦੁਖਾਂਤਕ ਵਰਤਾਰੇ ਤੇ ਇਸ ਦੇ ਕਾਰਨਾਂ ਨੂੰ ਬਾਖ਼ੂਬੀ ਬਿਆਨਦੀ ਹੈ। ਪੁਸਤਕ ਦੀ ਪਲੇਠੀ ਨਜ਼ਮ ਹੈ 'ਪੰਜਾਬੀ'। ਲੱਖ ਕਰਨ ਭਾਵੇਂ ਵਿਤਕਰਾ। ਮੈਂ ਹਰ ਸ਼ਬਦ ਕਰਾਂ ਪ੍ਰਵਾਨ। ਮੇਰਾ ਜਜ਼ਬਾ ਸਾਂਝੀਵਾਲਤਾ। ਮੇਰਾ ਸੁੱਚਾ ...

ਪੂਰਾ ਲੇਖ ਪੜ੍ਹੋ »

ਸ੍ਰੀ ਗੁਰੂ ਤੇਗ਼ ਬਹਾਦਰ ਜੀ

* ਸਰਦਾਰ ਪੰਛੀ *

ਜੇ ਗੁਰ ਤੇਗ਼ ਬਹਾਦਰ ਦਾ ਬਲੀਦਾਨ ਨਾ ਹੁੰਦਾ। ਹਿੰਦੂ ਧਰਮ ਦਾ ਕਿਧਰੇ ਨਾਮ ਨਿਸ਼ਾਨ ਨਾ ਹੁੰਦਾ। ਜ਼ਾਲਿਮ ਔਰੰਗਜ਼ੇਬ ਵੀ ਡਾਹਡਾ ਜ਼ੁਲਮ ਕਮਾਉਂਦਾ ਸੀ। ਜ਼ੋਰ ਨਾਲ ਤਲਵਾਰ ਦੇ ਹੀ ਇਸਲਾਮ ਫੈਲਾਉਂਦਾ ਸੀ। ਜਿਹੜਾ ਦੀਨ ਨਾ ਮੰਨੇ ਉਸ ਨੂੰ ਕਤਲ ਕਰਾਉਂਦਾ ਸੀ। ਵੇਖ ਕੇ ਮੰਦਰ ਜ਼ਾਲਮ ਤਾਈਂ ਗੁੱਸਾ ਆਉਂਦਾ ਸੀ। ਬੁੱਤ ਪੂਜਾ ਹੈ ਕੁਫ਼ਰ ਇਹਦਾ ਪ੍ਰਚਾਰ ਕਰਾਉਂਦਾ ਸੀ। ਪੂਜਾ ਘਰ ਨੂੰ ਮਸਜਿਦ ਵਿਚ ਤਬਦੀਲ ਕਰਾਉਂਦਾ ਸੀ। ਕਾਫ਼ਿਰ ਮਾਰੋ ਕਾਫ਼ਿਰ ਮਾਰੋ ਹੁਕਮ ਸੁਣਾਉਂਦਾ ਸੀ। ਆਪਣੇ ਜ਼ੁਲਮ ਨੂੰ ਦੀਨ ਦੀ ਖ਼ਿਦਮਤ ਵੀ ਅਖਵਾਉਂਦਾ ਸੀ। ਜ਼ੁਲਮ ਨਾ ਰੁਕਦਾ ਜੇ ਸਤਿਗੁਰ ਕੁਰਬਾਨ ਨਾ ਹੁੰਦਾ। ਹਿੰਦੂ ਧਰਮ ਦਾ ਕਿਧਰੇ ਨਾਮ ਨਿਸ਼ਾਨ ਨਾ ਹੁੰਦਾ। ਕੁਝ ਕਸ਼ਮੀਰੀ ਪੰਡਿਤ ਗੁਰ ਚਰਨਾਂ ਵਿਚ ਆਏ ਸੀ। ਉਨ੍ਹਾਂ ਔਰੰਗਜ਼ੇਬ ਦੇ ਸਾਰੇ ਜ਼ੁਲਮ ਸੁਣਾਏ ਸੀ। ਕਿਵੇਂ ਓਸ ਨੇ ਹਿੰਦੂਆਂ ਦੇ ਜੰਜੂ ਉਤਰਾਏ ਸੀ। ਪਾਵਨ ਗ੍ਰੰਥ ਰਾਮਾਇਣ ਗੀਤਾ ਅੱਗ ਵਿਚ ਪਾਏ ਸੀ। ਹਿੰਦੂ ਧਰਮ ਦੇ ਸ਼ਰਧਾਲੂ ਮੁਸਲਿਮ ਬਣਵਾਏ ਸੀ। ਸੁਣ ਫ਼ਰਿਆਦ ਉਨ੍ਹਾਂ ਦੀ ਸਤਿਗੁਰ ਬਚਨ ਅਲਾਏ ਸੀ। 'ਹੁਣ ਸੱਚਾਈ ਝੂਠ ਦੇ ਫ਼ਤਵੇ ਤਾਈਂ ਟੋਕੇਗੀ। ਕੁਰਬਾਨੀ ਕਿਸੇ ...

ਪੂਰਾ ਲੇਖ ਪੜ੍ਹੋ »

ਸ਼ਾਹ ਹੁਸੈਨ : ਸਿੱਖ ਇਤਿਹਾਸਕ ਗ੍ਰੰਥਾਂ ਵਿਚ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਉਨ੍ਹਾਂ ਨੇ ਭਾਈ ਲੱਧਾ ਨੂੰ ਤਿਆਰ ਹੋ ਰਹੇ ਗ੍ਰੰਥ ਬਾਰੇ ਪੁੱਛਿਆ। ਉਸ ਨੇ ਭਗਤਾਂ ਨੂੰ ਦੱਸਿਆ ਕਿ ਗੁਰੂ ਜੀ ਜਿਸ ਦੀ ਬਾਣੀ ਗੁਰਮਤਿਆਸ਼ੇ ਅਨੁਕੂਲ ਸਮਝਦੇ ਹਨ, ਉਹ ਬੀੜ ਵਿਚ ਦਰਜ ਕਰ ਲੈਂਦੇ ਹਨ। ਅਜਿਹਾ ਸੁਣ ਕੇ ਭਗਤ ਕਾਨ੍ਹਾ, ਛੱਜੂ, ਪੀਲੂ ਅਤੇ ਸ਼ਾਹ ਹੁਸੈਨ ਗੁਰੂ ਅਰਜਨ ਦੇਵ ਜੀ ਕੋਲ ਅੰਮ੍ਰਿਤਸਰ ਆਏ ਤੇ ਆਪਣੇ ਕਲਾਮ ਨੂੰ ਪ੍ਰਵਾਨਗੀ ਲਈ ਪੇਸ਼ ਕੀਤਾ: ਚਾਰ ਭਗਤ ਤਿਹ ਠਾ ਰਹੈ, ਕਾਨ੍ਹਾ ਛੱਜੂ ਜਾਨ। ਸ਼ਾਹ ਹੁਸੈਨ ਪੀਲੋ ਭਗਤ, ਮਨ ਮੈ ਭਗਤ ਗੁਮਾਨ। ਲੱਧੇ ਸੋ ਪੂਛਤ ਭਏ, ਕਹੁ ਨਿਜ ਗੁਰ ਕੀ ਬਾਤ। ਕਿਆ ਰਹਿਣੀ ਕਿਆ ਕਰਤ ਹੈ, ਤੁਮ ਦੇਖਯੋ ਬਿਖਿਆਤ। (ਗੁਰਬਿਲਾਸ ਪਾਤਸ਼ਾਹੀ ੬) ਸ਼ਾਹ ਹੁਸੈਨ ਤਬ ਕਥਾ ਸੁਨਾਈ। ਬੋਲਣ ਦਾ ਇਹ ਨਾ ਜਾ ਨਾਹੀ, ਚੁੱਪ ਵੇ ਅੜਿਆ ਚੁੱਪ ਕਰ ਜਾਇ। ਤਬ ਸਤਿਗੁਰ ਬੋਲੇ ਹਰਖਾਇ। ਮਹਿਮਾ ਪ੍ਰਕਾਸ਼ (ਭਾਗ ਦੂਜਾ) ਵਿਚ ਸਾਖੀਆਂ ਪਾਤਸ਼ਾਹੀ ੫ ਵਿਚ ਅਜਿਹਾ ਹੀ ਬਿਰਤਾਂਤ ਦਰਜ ਹੈ। ਸ਼ਾਹ ਹੁਸੈਨ ਅਰ ਛੱਜੂ ਭਗਤ। ਗੁਰ ਦਰਸ਼ਨ ਆਏ ਬੜੇ ਬਿਰਕਤ। ------- ਆਇ ਦਿਆਲ ਕਾ ਦਰਸ਼ਨ ਕੀਨਾ। ਬਹੁ ਆਦਰ ਕੀਆ ਸਤਿਗੁਰੂ ਪ੍ਰਬੀਨਾ। ਦੇਖ ਦਰਸ ਦੋਨੋ ...

ਪੂਰਾ ਲੇਖ ਪੜ੍ਹੋ »

ਪ੍ਰੇਰਨਾ-ਸਰੋਤ

ਯੋਗ ਸਾਧਨਾ ਦਾ ਆਧਾਰ ਹੈ ਨਿਰਲੇਪ ਹੋਣਾ

ਕਮਲ ਦਾ ਪੌਦਾ ਹਮੇਸ਼ਾ ਪਾਣੀ ਜਾਂ ਚਿੱਕੜ ਵਿਚ ਪੈਦਾ ਹੁੰਦਾ ਹੈ ਪਰ ਨਾ ਹੀ ਕਮਲ ਦੇ ਪੱਤੇ ਤੇ ਨਾ ਹੀ ਫੁੱਲ ਪਾਣੀ ਨੂੰ ਛੂੰਹਦਾ ਹੈ। ਇਹ ਹੈ ਨਿਰਲੇਪ ਹੋਣਾ। ਸਵਾਮੀ ਵਿਵੇਕਾਨੰਦ ਕਰਮਯੋਗ ਵਿਚ ਲਿਖਦੇ ਹਨ ਕਿ ਸਭ ਤੋਂ ਪਹਿਲਾਂ ਤੁਸੀਂ ਖ਼ੁਦਗ਼ਰਜੀ ਨੂੰ ਵਧਾਉਣ ਵਾਲਾ ਸੁਭਾਅ ਤਿਆਗੋ। ਜਦ ਤੁਹਾਡੇ ਅੰਦਰ ਅਜਿਹੀ ਯੋਗਤਾ ਆ ਜਾਂਦੀ ਹੈ ਤਾਂ ਤੁਸੀਂ ਵੀ ਇਸ ਸੰਸਾਰ ਵਿਚ ਲਗਾਵ ਰਹਿਤ ਹੋ ਕੇ ਰਹਿ ਸਕਦੇ ਹੋ। ਅਜਿਹੀ ਅਵਸਥਾ ਨੂੰ ਹੀ ਵੈਰਾਗ ਕਹਿੰਦੇ ਹਨ। ਇਹ ਹੀ ਕਰਮਯੋਗ ਦੀ ਨੀਂਹ ਹੈ ਨਿਰਲਿਪਤਤਾ। ਕੋਈ ਵਿਅਕਤੀ ਆਪਣਾ ਘਰ ਛੱਡ ਕੇ ਭਾਵੇਂ ਜੰਗਲ ਜਾਂ ਮਾਰੂਥਲ ਵਿਚ ਰਹਿੰਦਾ ਹੈ। ਉਹ ਵੀ ਇਕ ਕੱਟੜ ਵਿਅਕਤੀ ਹੈ, ਕਿਉਂਕਿ ਉਸ ਦੀ ਸਾਰੀ ਧਨ-ਦੌਲਤ ਉਸ ਦਾ ਸਰੀਰ ਹੀ ਹੁੰਦਾ ਹੈ। ਉਹ ਆਪਣੇ ਸਰੀਰ ਦੇ ਸੁਖ ਲਈ ਜਿਉਂਦਾ ਹੈ। ਇਹ ਕੋਈ ਨਿਰਲੇਪ ਹੋਣਾ ਨਹੀਂ ਹੈ। ਨਿਰਲਿਪਤਤਾ ਬਾਹਰੀ ਕਾਇਆ/ਸਰੀਰ 'ਤੇ ਨਹੀਂ, ਸਗੋਂ ਮਨ 'ਤੇ ਨਿਰਭਰ ਹੈ। 'ਮੈਂ ਤੇ ਮੇਰਾ' ਦੀ ਜ਼ੰਜੀਰ ਤਾਂ ਮਨ 'ਤੇ ਰਹਿੰਦੀ ਹੈ। ਜੇ ਸਰੀਰ ਅਤੇ ਗਿਆਨ ਇੰਦਰੀਆਂ ਨੂੰ ਪ੍ਰਭਾਵਿਤ ਕਰਨ ਵਾਲੇ ਵਿਸ਼ਿਆਂ ਦਾ ਸਬੰਧ ਇਸ ਜ਼ੰਜੀਰ ਨਾਲ ਨਾ ਰਹੇ, ਫਿਰ ਅਸੀਂ ...

ਪੂਰਾ ਲੇਖ ਪੜ੍ਹੋ »

ਸ਼ਬਦ ਵਿਚਾਰ

ਇਕੁ ਤਿਲੁ ਪਿਆਰਾ ਵੀਸਰੈ ਦੁਖੁ ਲਾਗੈ ਸੁਖੁ ਜਾਇ॥

(ਲੜੀ ਜੋੜਨ ਲਈ ਦੇਖੋ ਪਿਛਲੇ ਮੰਗਲਵਾਰ ਦਾ ਅੰਕ) ਸਿਰੀਰਾਗੁ ਮਹਲਾ ੧ ਇਕੁ ਤਿਲੁ ਪਿਆਰਾ ਵੀਸਰੈ ਦੁਖੁ ਲਾਗੈ ਸੁਖੁ ਜਾਇ॥ ਜਿਹਵਾ ਜਲਉ ਜਲਾਵਣੀ ਨਾਮੁ ਨ ਜਾਪੈ ਰਸਾਇ॥ ਘਟੁ ਬਿਨਸੈ ਦੁਖ ਅਗਲੋ ਜਮੁ ਪਕੜੈ ਪਛੁਤਾਇ॥ ੫॥ ਮੇਰੀ ਮੇਰੀ ਕਰਿ ਗਏ ਤਨੁ ਧਨੁ ਕਲਤੁ ਨ ਸਾਥਿ॥ ਬਿਨੁ ਨਾਵੈ ਧਨੁ ਬਾਦਿ ਹੈ ਭੂਲੋ ਮਾਰਗਿ ਆਥਿ॥ ਸਾਚਉ ਸਾਹਿਬ ਸੇਵੀਐ ਗੁਰਮੁਖਿ ਅਕਥੋ ਕਾਥਿ॥ ੬॥ ਆਵੈ ਜਾਇ ਭਵਾਈਐ ਪਇਐ ਕਿਰਤਿ ਕਮਾਇ॥ ਪੂਰਬਿ ਲਿਖਿਆ ਕਿਉ ਮੇਟੀਐ ਲਿਖਿਆ ਲੇਖੁ ਰਜਾਇ॥ ਬਿਨੁ ਹਰਿ ਨਾਮ ਨ ਛੁਟੀਐ ਗੁਰਮਤਿ ਮਿਲੈ ਮਿਲਾਇ॥ ੭॥ ਤਿਸੁ ਬਿਨੁ ਮੇਰਾ ਕੋ ਨਹੀ ਜਿਸ ਕਾ ਜੀਉ ਪਰਾਨੁ॥ ਹਉਮੈ ਮਮਤਾ ਜਲਿ ਬਲਉ ਲੋਭੁ ਜਲਉ ਅਭਿਮਾਨੁ॥ ਨਾਨਕ ਸਬਦੁ ਵੀਚਾਰੀਐ ਪਾਈਐ ਗੁਣੀ ਨਿਧਾਨੁ॥ ੮॥ ੧੦॥ (ਅੰਗ 59) ਪਦ ਅਰਥ : ਇਕੁ ਤਿਲੁ-ਰਤਾ ਭਰ ਸਮੇਂ ਲਈ ਵੀ। ਪਿਆਰਾ-ਪਿਆਰਾ ਪ੍ਰਭੂ। ਵਿਸਰੈ-ਵਿਸਰ ਜਾਏ, ਭੁੱਲ ਜਾਏ। ਲਾਗੈ-ਆ ਲੱਗਦਾ ਹੈ, ਆ ਘੇਰਦਾ ਹੈ। ਜਿਹਵਾ-ਜੀਭ। ਜਿਹਵਾ ਜਲਉ-ਸੜ ਜਾਵੇ ਉਹ ਜੀਭ। ਜਲਾਵਣੀ-ਸੜਨ ਜੋਗ ਜੀਭ। ਰਸਾਇ-ਰਸ ਨਾਲ, ਅਨੰਦ ਵਿਚ ਮਗਨ ਹੋ ਕੇ। ਘਟੁ-ਸਰੀਰ। ਬਿਨਸੈ-ਨਾਸ ਹੁੰਦਾ ਹੈ। ਦੁਖੁ ...

ਪੂਰਾ ਲੇਖ ਪੜ੍ਹੋ »

ਗੁਰੂ ਹਰਿਗੋਬਿੰਦ ਜੀ ਦਾ ਜੀਵਨ ਤੇ ਮਿਸ਼ਨ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਗਵਾਲੀਅਰ ਦੇ ਕਿਲ੍ਹੇ ਵਿਚ ਇਉਂ ਜਾਪਦਾ ਹੈ ਕਿ ਮੁਗ਼ਲ ਸਰਕਾਰ ਗੁਰੂ ਹਰਿਗੋਬਿੰਦ ਜੀ ਦੀ ਸੰਤ ਸਿਪਾਹੀ ਵਾਲੀ ਨੀਤੀ ਤੋਂ ਡਰ ਗਈ ਤੇ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕਰ ਦਿੱਤਾ। ਉਨ੍ਹਾਂ ਦੇ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਰਹਿਣ ਦਾ ਕੋਈ ਸ਼ੰਕਾ ਨਹੀਂ ਪਰ ਉਹ ਕਿੰਨਾ ਚਿਰ ਗਵਾਲੀਅਰ ਰਹੇ, ਕੋਈ ਗੱਲ ਨਿਸਚਿਤ ਨਹੀਂ ਕਹੀ ਜਾ ਸਕਦੀ। ਗੁਰ ਬਿਲਾਸ ਪਾਤਸ਼ਾਹੀ ਛੇਵੀਂ ਵਿਚ ਲਿਖਿਆ ਹੈ ਕਿ ਗੁਰੂ ਸਾਹਿਬ ਪਹਿਲਾਂ ਅੰਮ੍ਰਿਤਸਰ ਤੋਂ ਦਿੱਲੀ ਗਏ ਤੇ ਮਜਨੂੰ ਦੇ ਟਿੱਲੇ ਗੁਰਦੁਆਰੇ ਠਹਿਰੇ। ਫਿਰ ਆਗਰੇ ਗਏ। ਆਗਰੇ ਤੇ ਗਵਾਲੀਅਰ ਵਿਚਕਾਰ ਧੌਲਪੁਰ (ਨਵੀਨ ਜ਼ਿਲ੍ਹਾ ਭਰਤਪੁਰ) ਦੇ ਜੰਗਲਾਂ ਵਿਚ ਸ਼ੇਰ ਦਾ ਸ਼ਿਕਾਰ ਕੀਤਾ, ਜਿਥੇ ਹੁਣ ਗੁਰਦੁਆਰਾ ਸ਼ੇਰ ਸ਼ਿਕਾਰ ਹੈ। ਇਹ ਗੁਰਦੁਆਰਾ ਆਗਰੇ ਤੋਂ 21 ਮੀਲ ਆਗਰਾ ਗਵਾਲੀਅਰ ਰੋਡ 'ਤੇ ਹੈ। ਇਥੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਅਰਾਵਲੀ ਪਰਬਤ ਦੇ ਨੇੜੇ ਅਤੇ ਚੰਬਲ ਵਾਦੀ ਵਿਚ ਵਸੇ ਸਿੱਖ ਬੜੇ ਉਤਸ਼ਾਹ ਨਾਲ ਇਹ ਦਿਨ ਮਨਾਉਂਦੇ ਹਨ। ਮੁਹਸਨ ...

ਪੂਰਾ ਲੇਖ ਪੜ੍ਹੋ »

ਛੇਵੇਂ ਪਾਤਸ਼ਾਹ ਦੇ ਅਨਿਨ ਸੇਵਕ ਬਾਬਾ ਬਿਧੀ ਚੰਦ

ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਅਨਿਨ ਪਿਆਰੇ ਸੇਵਕ ਬਹਾਦਰ ਬਾਬਾ ਬਿਧੀ ਚੰਦ ਦਾ ਜਨਮ 13 ਵੈਸਾਖ ਸੰਮਤ 1636 ਮੁਤਾਬਿਕ 8 ਅਪ੍ਰੈਲ, ਸੰਨ 1560 ਨੂੰ ਬਾਬਾ ਦੇਵਾ ਜੀ ਦੇ ਗ੍ਰਹਿ ਮਾਤਾ ਸੰਭਲੀ ਜੀ ਦੀ ਕੁੱਖੋਂ ਪਿੰਡ ਛੀਨਾ ਜ਼ਿਲ੍ਹਾ ਲਾਹੌਰ (ਹਾਲ ਜ਼ਿਲ੍ਹਾ ਤਰਨ ਤਾਰਨ) ਵਿਖੇ ਹੋਇਆ। ਆਪ ਬਚਪਨ ਤੋਂ ਹੀ ਵਿਲੱਖਣ ਅਤੇ ਬਹਾਦਰ ਸੁਭਾਅ ਦੇ ਮਾਲਕ ਸਨ। ਆਪ ਨੇ ਆਪਣਾ ਬਚਪਨ ਨਾਨਕੇ ਪਿੰਡ ਵੱਡੀ ਸਰਹਾਲੀ ਵਿਖੇ ਗੁਜ਼ਾਰਿਆ। ਆਪ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਗੁਰਸਿੱਖੀ ਦੀ ਦਾਤ ਪ੍ਰਾਪਤ ਕੀਤੀ। ਪੰਚਮ ਪਾਤਸ਼ਾਹ ਦੀ ਸ਼ਹਾਦਤ ਮੌਕੇ ਹਾਜ਼ਰ ਪ੍ਰਮੁੱਖ ਪੰਜ ਸਿੱਖਾਂ 'ਚ ਆਪ ਵੀ ਸ਼ਾਮਿਲ ਸਨ। ਪੰਚਮ ਪਾਤਸ਼ਾਹ ਦੀ ਸ਼ਹਾਦਤ ਉਪਰੰਤ ਬਾਬਾ ਬਿਧੀ ਚੰਦ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸੇਵਾ ਵਿਚ ਹਾਜ਼ਰ ਰਹਿ ਕੇ ਵੱਡਮੁੱਲੀਆਂ ਸੇਵਾਵਾਂ ਨਿਭਾਈਆਂ। ਇਤਿਹਾਸ ਅਨੁਸਾਰ ਕਸ਼ਮੀਰ ਦੀ ਸੰਗਤ ਵਲੋਂ ਸਤਿਗੁਰਾਂ ਨੂੰ ਭੇਟ ਕਰਨ ਲਈ ਲਿਆਂਦੇ ਸੁੰਦਰ ਦੁਸ਼ਾਲੇ ਪੱਟੀ ਦੇ ਪਠਾਨ ਮਿਰਜ਼ਾ ਬੇਗ ਨੇ ਰਸਤੇ ਵਿਚ ਖੋਹ ਲਏ। ਆਪ ਨੇ ਜੁਗਤੀ ਨਾਲ ਪਠਾਨ ਦੇ ਮਹਿਲਾਂ 'ਚੋਂ ਦੁਸ਼ਾਲੇ ਕੱਢ ਲਏ। ਪੱਟੀ ...

ਪੂਰਾ ਲੇਖ ਪੜ੍ਹੋ »

ਸਰਹੱਦ ਪਾਰ ਅੱਜ ਵੀ ਕਾਇਮ ਹੈ ਹਿੰਦੂ ਸੰਸਥਾਵਾਂ ਦਾ ਨਾਂਅ ਤੇ ਸ਼ਾਨ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਕੀ ਕਦੇ ਸਕੂਲ ਦਾ ਨਾਂਅ ਬਦਲਣ ਦਾ ਸਕੂਲ ਦੇ ਪ੍ਰਬੰਧਕਾਂ ਜਾਂ ਸਰਕਾਰ 'ਤੇ ਕੋਈ ਦਬਾਅ ਨਹੀਂ ਪਾਇਆ ਗਿਆ? ਪੁੱਛਣ 'ਤੇ ਹਰਲ ਸਾਹਿਬ ਕਹਿੰਦੇ ਹਨ ਕਿ ਬਹੁਤ ਵਾਰ ਸਕੂਲ ਨਾਲੋਂ ਡੀ. ਏ. ਵੀ. ਸ਼ਬਦ ਹਟਾਉਣ ਦੀ ਮੰਗ ਉਠ ਚੁੱਕੀ ਹੈ, ਪਰ ਇਸ ਸਕੂਲ ਦੇ ਵਿਦਿਆਰਥੀਆਂ ਨੇ ਹਰ ਵਰ੍ਹੇ ਰਾਵਲਪਿੰਡੀ ਦੇ ਸਭ ਸਕੂਲਾਂ ਵਿਚੋਂ ਇਮਤਿਹਾਨਾਂ ਤੇ ਖੇਡਾਂ ਵਿਚ ਅੱਗੇ ਰਹਿ ਕੇ ਸਕੂਲ ਦੀ ਅਜਿਹੀ ਪਹਿਚਾਣ ਕਾਇਮ ਕਰ ਲਈ ਹੈ, ਜਿਸ ਦੇ ਚਲਦਿਆਂ ਰਾਵਲਪਿੰਡੀ ਦੇ ਸਿੱਖਿਆ ਦੇ ਖੇਤਰ ਵਿਚ ਤਾਰੇ ਵਾਂਗੂ ਚਮਕਦੇ ਇਸ ਸਕੂਲ ਦੇ ਪੁਰਾਣੇ ਨਾਂਅ ਨੂੰ ਅਸੀਂ ਕਦੇ ਵੀ ਬਦਲਣ ਨਹੀਂ ਦਿਆਂਗੇ। ਮੀਆਂ ਹਰਲ ਨੂੰ ਇਸ ਗੱਲ 'ਤੇ ਵੀ ਫ਼ਖਰ ਹੈ ਕਿ ਉਹ ਉਸ ਸਕੂਲ ਦੇ ਲੈਕਚਰਾਰ ਹਨ, ਜਿੱਥੇ ਕਦੇ ਭਾਰਤੀ ਫ਼ਿਲਮ ਅਭਿਨੇਤਾ ਸੁਨੀਲ ਦੱਤ, ਬਲਰਾਜ ਸਾਹਨੀ ਦੇ ਵੱਡੇ ਭਰਾ ਨਾਵਲਕਾਰ ਬਿਸ਼ਮ ਸਾਹਨੀ ਅਤੇ ਕਈ ਨਾਮਵਰ ਸੁਤੰਤਰਤਾ ਸੈਨਾਨੀ ਵੀ ਪੜ੍ਹ ਅਤੇ ਪੜ੍ਹਾ ਚੁੱਕੇ ਹਨ। ਇਸ ਸਕੂਲ ਦੇ ਬਿਲਕੁਲ ਪਿੱਛੇ ਆਰੀਆ ਮੁਹੱਲਾ ਅਤੇ ਪੁਰਾਣਾ ਮੰਦਰ ਜਿਉਂ ਦਾ ਤਿਉਂ ਅੱਜ ਵੀ ਮੌਜੂਦ ਹੈ। ਇਸ ਮੁਹੱਲੇ ਦੇ ਬਹੁਤੇ ...

ਪੂਰਾ ਲੇਖ ਪੜ੍ਹੋ »

ਅੰਗਰੇਜ਼ਾਂ ਤੇ ਦਰਬਾਰ ਦੀਆਂ ਫ਼ੌਜਾਂ ਦਰਮਿਆਨ ਲੜਾਈ ਦੀ ਸ਼ੁਰੂਆਤ ਕਿਸ ਨੇ ਕੀਤੀ?

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਦੋ ਹੋਰ ਬ੍ਰਿਟਿਸ਼ ਅਫਸਰ ਜੋ ਅੰਗਰੇਜ਼-ਪੰਜਾਬ ਦੇ ਸਬੰਧਾਂ ਨਾਲ ਬਹੁਤ ਗਹਿਰੇ ਜੁੜੇ ਹੋਏ ਸਨ, ਦੇ ਵਿਚਾਰ ਵੀ ਬਹੁਤ ਅਰਥ ਭਰਪੂਰ ਸਨ। ਨਾਰਥ ਵੈਸਟਰਨ ਏਜੰਸੀ ਦੇ ਮੇਜਰ ਜੀ. ਕਾਰਮੀਚਾਇਲ ਸਮਿੱਥ ਨੇ ਲਿਖਿਆ ਕਿ, 'ਪੰਜਾਬ ਦੀ ਲੜਾਈ ਬਾਰੇ ਨਾ ਤਾਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਸਿੱਖਾਂ ਨੇ ਬਿਨਾਂ ਕਿਸੇ ਕਾਰਨ ਲੜਾਈ ਸ਼ੁਰੂ ਕੀਤੀ ਤੇ ਨਾ ਹੀ ਇਹ ਕਿ ਸਾਡਾ ਉਨ੍ਹਾਂ ਪ੍ਰਤੀ ਰਵੱਈਆ ਬਹੁਤ ਧੀਰਜ ਵਾਲਾ ਸੀ। ਜੇ ਅਸੀਂ ਸਿੱਖਾਂ ਨੂੰ ਇਕ ਆਜ਼ਾਦ ਰਿਆਸਤ ਮੰਨਦੇ ਹਾਂ ਤੇ ਉਹ ਹਰ ਗੱਲ ਵਾਸਤੇ ਸਾਨੂੰ ਜਵਾਬਦੇਹ ਨਹੀਂ ਹਨ ਤਾਂ ਸਾਨੂੰ ਉਨ੍ਹਾਂ ਵਾਸਤੇ ਭੜਕਾਹਟ ਦਾ ਕੋਈ ਕੰਮ ਨਹੀਂ ਕਰਨਾ ਚਾਹੀਦਾ ਸੀ। ਇਸ ਤਰ੍ਹਾਂ ਕਹਿਣਾ ਕਿ ਬੰਬਈ ਤੋਂ ਲਿਆ ਕੇ ਬੇੜੀਆਂ ਦਾ ਪੁਲ ਬਣਾਉਣਾ ਸਿਰਫ ਰੱਖਿਆਤਮਕ ਕਦਮ ਸੀ, ਬਿਲਕੁਲ ਬਕਵਾਸ ਗੱਲ ਹੈ। ਸਿੱਖਾਂ ਕੋਲ ਚਾਰਲਸ ਨੇਪੀਅਰ ਦੀ ਸਪੀਚ ਦਾ ਉਲਥਾ ਹੈ, ਜਿਹੜੀ 'ਦਿੱਲੀ ਗਜਟ' ਵਿਚ ਛਪੀ ਸੀ ਤੇ ਜਿਸ ਵਿਚ ਸਾਫ਼ ਕਿਹਾ ਗਿਆ ਕਿ ਅਸੀਂ ਉਨ੍ਹਾਂ ਵਿਰੁੱਧ ਲੜਾਈ ਵਿਚ ਜਾ ਰਹੇ ਹਾਂ ਤੇ ਹਰ ਯੂਰਪੀਨ ਤਾਕਤ ਅਜਿਹੀ ਹਾਲਤ ਵਿਚ ਇਸ ...

ਪੂਰਾ ਲੇਖ ਪੜ੍ਹੋ »

20 ਸਤੰਬਰ ਨੂੰ ਕਰਵਾਏ ਜਾ ਰਹੇ ਸਮਾਗਮਾਂ 'ਤੇ ਵਿਸ਼ੇਸ਼

ਰੱਬੀ ਰੰਗ 'ਚ ਰੰਗੀ ਸ਼ਖ਼ਸੀਅਤ ਭਾਈ ਘਨੱਈਆ

ਸੰਪੂਰਨ ਸੰਤ ਭਾਈ ਘਨੱਈਆ ਦਾ ਜੀਵਨ ਜਗਤ ਨੂੰ ਸੱਚ ਦਾ ਮਾਰਗ ਦਰਸਾਉਣ ਵਾਲਾ ਸਰਬ ਉੱਤਮ ਜੀਵਨ ਹੈ। ਉਨ੍ਹਾਂ ਦੇ ਅੰਦਰ ਇਹ ਅਮੋਲਕ ਗੁਣ ਸਨ। ਉਹ ਦਇਆਵਾਨ ਤੇ ਪਰਉਪਕਾਰੀ, ਪਰਿਵਾਰਕ ਮੋਹ ਤੋਂ ਰਹਿਤ, ਦੁਨਿਆਵੀ ਮਾਣ, ਵਡਿਆਈ ਤੋਂ ਉਪਰਾਮ, ਸਤਸੰਗੀ ਤੇ ਸੰਤ ਸੇਵੀ, ਗੁਰਮਤਿ ਦੇ ਧਾਰਨੀ, ਸਭ ਜੀਵਾਂ ਵਿਚ ਇਕ ਬ੍ਰਹਮ ਨੂੰ ਪ੍ਰਤੱਖ ਜਾਣਨਾ, ਗੋਬਿੰਦ ਰੂਪ ਜਾਣ ਕੇ ਸਰਬ ਜੀਵਾਂ ਦੀ ਇਕ ਸਮਾਨ ਸੇਵਾ ਕਰਨ ਵਾਲੇ, ਨਿਰਭਉ ਤੇ ਨਿਰਵੈਰ, ਸੰਤੋਖ ਸਬਰ ਵਾਲੇ, ਸਹਿਣਸ਼ੀਲਤਾ ਦੇ ਧਾਰਨੀ, ਮਿੱਠਬੋਲੜੇ, ਵਾਹਿਗੁਰੂ ਪਿਆਰ ਵਿਚ ਸਦਾ ਮਗਨ ਅਤੇ ਨੇਕ ਕਰਨੀ ਦੇ ਮਾਲਕ ਸਨ। ਜੀਵ ਆਤਮਾ ਦੇਹ ਤੋਂ ਪਹਿਲਾਂ ਹੈ। ਚੰਦਨ ਸੰਸਕਾਰ ਸੁਲੱਖਣੀ ਮਾਂ ਦੀ ਕੁੱਖ ਵਿਚ ਸ਼ੁੱਧ ਆਤਮਾ ਤਹਿਤ ਅਕਾਲ ਪੁਰਖ ਦੀ ਕ੍ਰਿਪਾ ਨਾਲ ਪ੍ਰਵੇਸ਼ ਕਰਦੇ ਹਨ। ਭਗਤੀ ਭਗਵਾਨ ਦੇ ਸੰਯੋਗ ਨਾਲ ਇਕ ਰੂਪ ਹੋ ਜਾਂਦੀ ਹੈ। ਗੁਰਮਤਿ ਸੰਗਤ ਦੇ ਭਗਤ ਯੋਗੀ ਭਾਈ ਘਨੱਈਆ ਦਾ ਜਨਮ ਮਾਤਾ ਸੁੰਦਰੀ ਅਤੇ ਪਿਤਾ ਨੱਥੂ ਰਾਮ ਖੱਤਰੀ ਦੇ ਗ੍ਰਹਿ ਵਿਖੇ 1648 ਈ: ਨੂੰ ਸੋਦਰਾ ਜੋ ਦਰਿਆ ਚਨਾਬ ਕਿਨਾਰੇ ਵਜ਼ੀਰਾਬਾਦ ਪਾਕਿਸਤਾਨ ਵਿਖੇ ਹੋਇਆ। ਸ਼ੁਰੂ ਤੋਂ ਆਪ ਗੁਰੂ ਨਾਨਕ ...

ਪੂਰਾ ਲੇਖ ਪੜ੍ਹੋ »

ਅੱਜ ਆਗਮਨ ਪੁਰਬ 'ਤੇ ਵਿਸ਼ੇਸ਼

ਬਾਬਾ ਸ਼ੇਖ਼ ਫ਼ਰੀਦ ਦੀ ਮਹਿਮਾ

ਬਾਬਾ ਸ਼ੇਖ਼ ਫ਼ਰੀਦ (1173-1266 ਈ:) ਦੀ ਮਹਿਮਾ ਅਪਰੰਪਾਰ ਹੈ। ਉਨ੍ਹਾਂ ਦੇ ਵੱਡੇ-ਵਡੇਰੇ ਬਾਰ੍ਹਵੀਂ ਸਦੀ ਦੇ ਆਰੰਭ ਵਿਚ ਅਫ਼ਗਾਨਿਸਤਾਨ ਤੋਂ ਪੰਜਾਬ ਵਿਚ ਤਸ਼ਰੀਫ਼ ਲਿਆਏ ਸਨ। ਆਪ ਦਾ ਜਨਮ ਪਿੰਡ ਕੋਠੇਵਾਲ (ਨੇੜੇ ਕਸੂਰ) ਵਿਚ ਹੋਇਆ ਸੀ। ਆਪ ਨੇ ਦੀਨੀ ਸਿੱਖਿਆ ਮੁਲਤਾਨ ਦੇ ਇਕ ਮਦਰੱਸੇ ਤੋਂ ਪ੍ਰਾਪਤ ਕੀਤੀ ਸੀ। ਇੱਥੇ ਹੀ ਆਪ ਨੂੰ ਚਿਸ਼ਤੀ ਪਰੰਪਰਾ ਦੇ ਮਹਾਨ ਸੂਫ਼ੀ ਦਰਵੇਸ਼, ਖੁਆਜ਼ਾ ਕੁਤਬੁਦੀਨ ਬਖ਼ਤਿਆਰ ਕਾਕੀ ਦੇ ਦਰਸ਼ਨਾਂ ਦਾ ਸੁਅਵਸਰ ਪ੍ਰਾਪਤ ਹੋਇਆ ਸੀ ਅਤੇ ਆਪ-ਆਪਣੀ ਤਾਲੀਮ ਮੁਕੰਮਲ ਕਰਕੇ ਉਨ੍ਹਾਂ ਪਾਸ ਦਿੱਲੀ ਵਿਖੇ ਚਲੇ ਗਏ ਸਨ। ਇਕ ਸੂਫ਼ੀ ਦਰਵੇਸ਼ ਵਜੋਂ ਆਪ ਦਿੱਲੀ ਦਰਬਾਰ ਵਿਚ ਬੇਹੱਦ ਸਤਿਕਾਰੇ ਜਾਂਦੇ ਸਨ ਪਰ ਸ਼ਾਹੀ ਦਰਬਾਰਾਂ ਅਤੇ ਬਾਦਸ਼ਾਹਾਂ ਦੀਆਂ ਮਹਿਫ਼ਲਾਂ ਦੀ ਸੋਭਾ ਵਧਾਉਣ ਲਈ ਨਹੀਂ ਸਨ ਪੈਦਾ ਹੋਏ। ਪਰਾਏ ਦਰਵਾਜ਼ੇ (ਬਾਰ ਪਰਾਇਐ) ਉਪਰ ਬੈਠਣਾ ਆਪ ਦੀ ਅਣਖ ਨੂੰ ਗਵਾਰਾ ਨਹੀਂ ਸੀ। ਇਸ ਕਾਰਨ ਆਪ ਦਿੱਲੀ ਨੂੰ ਛੱਡ ਕੇ ਹਾਂਸੀ-ਹਿਸਾਰ ਹੁੰਦੇ ਹੋਏ ਅਜੋਧਨ (ਹੁਣ ਪਾਕਿਸਤਾਨ) ਵਿਖੇ ਆ ਟਿਕੇ ਅਤੇ ਇਕ ਰਮਣੀਕ ਸਥਾਨ ਉੱਪਰ ਟਿਕਾਣਾ ਬਣਾ ਕੇ ਖੁਦਾ ਦੀ ਬੰਦਗੀ ਵਿਚ ਲੀਨ ਰਹਿਣ ਲੱਗੇ। ਪੰਜਾਬ ਦਾ ...

ਪੂਰਾ ਲੇਖ ਪੜ੍ਹੋ »

ਸਿੱਖ ਪੰਥ ਲਈ ਵਿਚਾਰਨ ਦਾ ਸਮਾਂ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਮਨਜੀਤ ਸਿੰਘ ਜੀ. ਕੇ. ਦੀ ਨਿਊਯਾਰਕ ਤੇ ਯੂਬਾ ਸਿਟੀ, ਅਮਰੀਕਾ ਵਿਚ ਹੋਈ ਕੁੱਟਮਾਰ ਅਤੇ ਸ਼ਾਇਦ ਇਤਿਹਾਸ ਵਿਚ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਸਬੰਧਤ ਘਟਨਾਵਾਂ ਦੀ ਪੜਤਾਲ ਲਈ ਪੰਜਾਬ ਸਰਕਾਰ ਵਲੋਂ ਬਣਾਏ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੀ ਪੰਜਾਬ ਅਸੈਂਬਲੀ ਵਿਚ ਹੋਈ ਚਰਚਾ ਗੰਭੀਰ ਚਿੰਤਨ ਦਾ ਵਿਸ਼ਾ ਹਨ। ਭਾਰਤ ਵਿਚ 2011 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਅਨੁਸਾਰ 2,08,33,116 ਸਿੱਖ ਵਸਦੇ ਹਨ, ਜਿਨ੍ਹਾਂ ਵਿਚੋਂ ਕਰੀਬ 1.60 ਕਰੋੜ ਭਾਵ 77 ਫੀਸਦੀ ਪੰਜਾਬ ਵਿਚ ਵਸਦੇ ਹਨ, ਜੋ ਪੰਜਾਬ ਦੀ ਕੁੱਲ ਆਬਾਦੀ ਦਾ 57.69 ਫੀਸਦੀ ਹਨ। ਬਾਕੀ ਆਬਾਦੀ ਭਾਰਤ ਦੇ ਤਕਰੀਬਨ ਸਾਰੇ ਸੂਬਿਆਂ ਤੇ ਕਂੇਦਰੀ ਸ਼ਾਸਤ ਪ੍ਰਦੇਸਾਂ ਵਿਚ ਹੈ। ਭਾਰਤ ਦੀ ਰਾਜਧਾਨੀ ਦਿੱਲੀ ਵਿਚ ਸਿੱਖ ਆਬਾਦੀ ਕਰੀਬ 5.70 ਲੱਖ ਹੈ। ਦੁਨੀਆ ਭਰ ਦੀ ਕੁੱਲ ਸਿੱਖ ਆਬਾਦੀ ਦਾ ਗੈਰ-ਸਰਕਾਰੀ ਅਨੁਮਾਨ 2.77 ਕਰੋੜ ਹੈ, ਜਿਸ ਵਿਚ ਭਾਰਤ ਤੋਂ ਬਾਅਦ ਇੰਗਲੈਂਡ, ਅਮਰੀਕਾ, ਕੈਨੇਡਾ, ਮਲੇਸ਼ੀਆ, ਅਸਟ੍ਰੇਲੀਆ ਆਦਿ ਦੇਸ਼ਾਂ ਵਿਚ ਵੀ ਚੰਗੀ ਸਿੱਖ ਆਬਾਦੀ ਹੈ। ਇਸ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX