ਜਕਾਰਤਾ ਏਸ਼ੀਅਨ ਖੇਡਾਂ ਵੇਲੇ ਭਾਰਤੀ ਹਾਕੀ ਟੀਮਾਂ ਦੇ ਆਰੰਭਲੇ ਮੈਚਾਂ 'ਚ ਇਸ ਗੱਲ ਦਾ ਭੁਲੇਖਾ ਜ਼ਰੂਰ ਪਿਆ ਕਿ ਸ਼ਾਇਦ ਭਾਰਤੀ ਹਾਕੀ ਦੀ ਤਕਦੀਰ ਹੁਣ ਬਦਲਣ ਵਾਲੀ ਹੈ। ਸਦੀਆਂ ਦੀ ਖੜੋਤ ਹੁਣ ਇਕ ਨਵੀਂ ਦਿਸ਼ਾ ਵੱਲ ਕਦਮ ਧਰਦਿਆਂ ਸਭ ਆਲੋਚਕਾਂ ਦਾ ਮੂੰਹ ਬੰਦ ਕਰਦਿਆਂ ਇਕ ਨਵਾਂ ਅਧਿਆਇ ਲਿਖਣ ਵਾਲੀ ਹੈ ਪਰ ਸੈਮੀਫਾਈਨਲ ਅਤੇ ਫਾਈਨਲ ਮੈਚਾਂ ਤੱਕ ਆਉਂਦਿਆਂ ਭਾਰਤੀ ਹਾਕੀ ਦੇ ਡਗਮਗਾਉਣ ਦੀ ਉਹੀ ਕਹਾਣੀ ਫਿਰ ਆਰੰਭ ਹੋ ਗਈ। ਸਾਡੀ ਕਲਮ ਅੱਜ ਪਹਿਲੀ ਵਾਰ ਰੱਜ ਕੇ ਭਾਰਤੀ ਹਾਕੀ ਟੀਮਾਂ ਦੀ ਆਲੋਚਨਾ ਕਰਨਾ ਚਾਹੁੰਦੀ ਹੈ, ਜੋ ਦਹਾਕਿਆਂ ਤੋਂ ਹਾਕੀ ਪ੍ਰੇਮੀਆਂ ਦੀਆਂ ਉਮੀਦਾਂ, ਆਸਾਂ ਤੋੜਦੀ ਆਈ ਹੈ ਪਰ ਅਫ਼ਸੋਸ ਕਿ ਅੱਜ ਤੱਕ ਵੀ ਏਨੀ ਜੋਗੀ ਨਹੀਂ ਹੋ ਸਕੀ ਕਿ ਉਹ ਹਾਕੀ ਪ੍ਰੇਮੀਆਂ ਨੂੰ ਉਨ੍ਹਾਂ ਦੇ ਸਬਰ ਦਾ ਕੋਈ ਇਨਾਮ ਦੇ ਸਕੇ।
ਏਸ਼ੀਅਨ ਖੇਡਾਂ 'ਚ ਸਾਡੀ ਪੁਰਸ਼ ਅਤੇ ਮਹਿਲਾ ਵਰਗ ਦੀਆਂ ਟੀਮਾਂ ਜੋ ਤਗਮੇ ਲੈ ਕੇ ਆਈਆਂ ਹਨ, ਉਨ੍ਹਾਂ ਤੋਂ ਕਿਸੇ ਸੁਨਹਿਰੀ ਭਵਿੱਖ ਦੀ ਕੋਈ ਆਸ ਨਹੀਂ ਬੱਝਦੀ। ਅਸੀਂ ਕਈ ਸਾਲਾਂ ਤੋਂ ਵਕਫੇ-ਵਕਫੇ ਬਾਅਦ ਇਹ ਤਗਮੇ ਹਾਕੀ ਟੀਮਾਂ ਦੇ ਹੱਥੀਂ ਦੇਖੇ ਹਨ। ਦੇਸ਼ 'ਚ ਵਿਸ਼ਵ ਕੱਪ ਹਾਕੀ ...
ਭਾਰਤੀ ਹਾਕੀ ਟੀਮ ਨੇ 1975 ਵਿਚ ਜਦ ਕੁਆਲਾਲੰਪੁਰ ਵਿਖੇ ਵਰਲਡ ਹਾਕੀ ਕੱਪ ਜਿੱਤਿਆ ਤਾਂ ਉਸ ਸਮੇਂ ਹਾਕੀ ਦੇ ਜੁਝਾਰੂ ਖਿਡਾਰੀ ਮਹਿੰਦਰ ਮੁਣਸ਼ੀ ਦੀ ਸਾਰੇ ਪਾਸੇ ਬੱਲੇ-ਬੱਲੇ ਹੋ ਗਈ ਸੀ। ਇਸੇ ਹੀ ਮਹਿੰਦਰ ਨੇ ਮਾਂਟਰੀਅਲ ਕੈਨੇਡਾ ਵਿਖੇ 1976 ਦੀਆਂ ਉਲੰਪਿਕ ਖੇਡਾਂ ਸਮੇਂ ਆਪਣੀਆਂ ਡਾਜਾਂ, ਜਾਨਦਾਰ ਸਟਰੋਕਾਂ ਦੀ ਕਮਾਲ ਦਿਖਾਉਂਦਿਆਂ ਬੈਸਟ ਸਕੋਰਰ ਦਾ ਖਿਤਾਬ ਹਾਸਲ ਕੀਤਾ। ਇਹ ਹੀਰਾ ਭਰ ਜੁਆਨੀ ਵਿਚ ਆਰਥਿਕ ਤੇ ਸਮਾਜਿਕ ਨਾ-ਬਰਾਬਰੀ 'ਤੇ ਅਧਾਰਿਤ ਸਮਾਜ ਅਤੇ ਜਾਤਾਂ-ਪਾਤਾਂ ਦੇ ਚੱਕਰਵਿਊ ਦੀਆਂ ਬਿਮਾਰੀਆਂ ਦਾ ਸ਼ਿਕਾਰ ਤੇ ਮਾੜੇ ਸਿਹਤ ਪ੍ਰਬੰਧ ਕਰਕੇ 19 ਸਤੰਬਰ, 1977 ਨੂੰ ਸਾਥੋਂ ਸਦਾ ਲਈ ਵਿਛੜ ਗਿਆ। ਇਹ ਹੀਰਾ ਜੋ ਕਿ ਮਹਿੰਦਰ ਮੁਣਸ਼ੀ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ, ਪਿੰਡ ਨੰਗਲ ਅੰਬੀਆਂ, ਨੇੜੇ ਸ਼ਾਹਕੋਟ, ਜ਼ਿਲ੍ਹਾ ਜਲੰਧਰ ਦੇ ਵਾਸੀ ਮੁਣਸ਼ੀ ਰਾਮ ਦੇ ਘਰ ਮਾਤਾ ਰੱਖੀ ਦੀ ਕੁੱਖੋਂ 3 ਅਪ੍ਰੈਲ, 1953 ਨੂੰ ਪੈਦਾ ਹੋਇਆ ਸੀ। ਮੁਣਸ਼ੀ ਦੇ ਪਿਤਾ ਦੁਆਬਾ ਖ਼ਾਲਸਾ ਸਕੂਲ, ਜਲੰਧਰ ਵਿਖੇ ਸਫਾਈ ਸੇਵਕ ਵਜੋਂ ਨੌਕਰੀ ਕਰਦੇ ਸਨ ਅਤੇ ਸਕੂਲ ਦੇ ਮੈਦਾਨ ਨੇੜੇ ਹੀ ਰਹਿੰਦੇ ਸਨ। ਇਸ ਮੈਦਾਨ ਨੂੰ ਭਾਰਤ ਦੇ ਹਾਕੀ ਦੇ ...
ਏਸ਼ੀਆ ਕ੍ਰਿਕਟ ਕੱਪ ਸ਼ੁਰੂ ਹੋ ਚੁੱਕਾ ਹੈ। ਭਾਰਤੀ ਟੀਮ ਤੋਂ ਇਲਾਵਾ ਪਾਕਿਸਤਾਨ, ਸ੍ਰੀਲੰਕਾ, ਬੰਗਲਾਦੇਸ਼, ਅਫ਼ਗਾਨਿਸਤਾਨ ਦੇ ਨਾਲ-ਨਾਲ ਕੁਆਲੀਫਾਇੰਗ ਮੁਕਾਬਲੇ ਜਿੱਤ ਕੇ ਆਈ ਹਾਂਗਕਾਂਗ ਦੀ ਟੀਮ ਵੀ ਇਸ ਵਿਚ ਸ਼ਾਮਿਲ ਹੈ। ਭਾਰਤ ਦਾ ਪਹਿਲਾ ਮੁਕਾਬਲਾ 18 ਸਤੰਬਰ ਨੂੰ ਹਾਂਗਕਾਂਗ ਨਾਲ ਹੀ ਹੈ ਪਰ ਅਗਲੇ ਹੀ ਦਿਨ ਭਾਰਤ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ ਭਿੜੇਗਾ। ਇੰਗਲੈਂਡ ਵਿਖੇ 4-1 ਨਾਲ ਬੁਰੀ ਤਰ੍ਹਾਂ ਹਾਰ ਕੇ ਸਿੱਧੇ ਯੂ. ਏ. ਈ. ਪੁੱਜਣ ਵਾਲੀ ਭਾਰਤੀ ਟੀਮ ਐਨੀ ਛੇਤੀ ਟੈਸਟ ਦੇ ਸਰੂਪ 'ਚੋਂ ਬਾਹਰ ਨਿਕਲ ਕੇ ਇਕ-ਦਿਨਾ ਮੈਚਾਂ ਅਨੁਸਾਰ ਆਪਣੇ-ਆਪ ਨੂੰ ਕਿਵੇਂ ਢਾਲੇਗੀ, ਇਹ ਦੇਖਣਾ ਬਣਦਾ ਹੈ। ਭਾਰਤੀ ਟੀਮ ਦੇ ਧਾਕੜ ਬੱਲੇਬਾਜ਼ ਕਪਤਾਨ ਵਿਰਾਟ ਕੋਹਲੀ ਨੂੰ ਇਸ ਟੂਰਨਾਮੈਂਟ ਲਈ ਆਰਾਮ ਦਿੱਤਾ ਗਿਆ ਹੈ ਤੇ ਟੀਮ ਦੀ ਕਮਾਨ ਰੋਹਿਤ ਸ਼ਰਮਾ ਦੇ ਹਵਾਲੇ ਕੀਤੀ ਗਈ ਹੈ। ਟੀਮ 'ਚ ਕਈ ਵਾਰ ਅੰਦਰ-ਬਾਹਰ ਹੋਣ ਵਾਲੇ ਅੰਬਾਤੀ ਰਾਇਡੂ ਨੂੰ ਵਿਰਾਟ ਦੀ ਥਾਂ ਟੀਮ 'ਚ ਸ਼ਾਮਿਲ ਕੀਤਾ ਗਿਆ ਹੈ। ਖੱਬੂ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਨੂੰ ਵੀ ਮੌਕਾ ਮਿਲਿਆ ਹੈ। ਉਹ 145 ਕਿਲੋਮੀਟਰ ਤੋਂ ਵੱਧ ਦੀ ਤੇਜ਼ੀ ਨਾਲ ਗੇਂਦਾਂ ਸੁੱਟ ...
'ਕਟ ਗਿਆ ਬਾਜੂ ਫਿਰ ਬੀ ਬੰਦੇ ਹੈ ਹਮ ਕਮਾਲ ਕੇ, ਖੇਲ ਰਹੇਂ ਹੈਂ ਹੌਸਲੇ ਸੇ ਖੇਡ ਕੇ ਮੈਦਾਨ ਮੇਂ।' ਯਮਨਾ ਕੁਮਾਰ ਦੀ ਇਕ ਹਾਦਸੇ ਵਿਚ ਸੱਜੀ ਬਾਂਹ ਕੱਟੀ ਗਈ ਪਰ ਉਸ ਦੇ ਦ੍ਰਿੜ੍ਹ ਇਰਾਦੇ ਅਤੇ ਕੁਝ ਕਰ ਵਿਖਾਉਣ ਦੇ ਮਨਸ਼ੇ ਨਾਲ ਉਸ ਨੇ ਖੇਡ ਕਲਾ ਦੇ ਖੇਤਰ ਵਿਚ ਅਜਿਹੀਆਂ ਮੱਲਾਂ ਮਾਰੀਆਂ ਕਿ ਉਸ 'ਤੇ ਮਾਣ ਕੀਤੇ ਬਿਨਾਂ ਨਹੀਂ ਰਿਹਾ ਜਾ ਸਕਦਾ। ਯਮਨਾ ਕੁਮਾਰ ਦਾ ਜਨਮ ਝਾਰਖੰਡ ਪ੍ਰਾਂਤ ਦੇ ਜ਼ਿਲ੍ਹਾ ਧਨਬਾਦ ਵਿਚ ਇਕ ਛੋਟੇ ਜਿਹੇ ਸ਼ਹਿਰ ਨਿਸਤੀਪੁਰ ਵਿਖੇ ਪਿਤਾ ਕਾਰਾ ਪਾਸਵਾਨ ਦੇ ਘਰ ਮਾਤਾ ਕਾਂਤੀ ਦੇਵੀ ਦੀ ਕੁੱਖੋਂ ਹੋਇਆ। ਯਮਨਾ ਕੁਮਾਰ 21 ਜੂਨ, 2003 ਵਿਚ ਆਪਣੇ ਪਿਤਾ ਨਾਲ ਮੋਟਰਸਾਈਕਲ 'ਤੇ ਬੈਠ ਸ਼ਹਿਰ ਜਾ ਰਿਹਾ ਸੀ ਤਾਂ ਅਚਾਨਕ ਇਕ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਨੂੰ ਲਪੇਟ ਵਿਚ ਲੈ ਲਿਆ ਅਤੇ ਉਹ ਦੋਵੇਂ ਜਣੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਅਤੇ ਇਸ ਹਾਦਸੇ ਨੇ ਯਮਨਾ ਕੁਮਾਰ ਨੂੰ ਅਜਿਹਾ ਜ਼ਖ਼ਮ ਦਿੱਤਾ ਕਿ ਉਸ ਦੀ ਸੱਜੀ ਬਾਂਹ ਬੁਰੀ ਤਰ੍ਹਾਂ ਚੀਥੜੀ ਗਈ ਅਤੇ ਉਸ ਦੀ ਰਹਿੰਦੀ ਬਾਂਹ ਵੀ ਮਜਬੂਰੀ ਵੱਸ ਡਾਕਟਰਾਂ ਨੂੰ ਕੱਟਣੀ ਪਈ ਅਤੇ ਯਮਨਾ ਕੁਮਾਰ ਲਈ ਇਹ ਇਕ ਅਜਿਹਾ ਹਾਦਸਾ ਸੀ ਕਿ ਉਸ ਦੀ ਚੀਸ ਅੱਜ ਵੀ ...
ਬਚਪਨ ਦੇ ਦਿਨਾਂ 'ਚ ਅਕਾਸ਼ਬਾਣੀ ਤੋਂ ਇਕ ਗੀਤ ਸੁਣਿਆ ਕਰਦੇ ਸਾਂ, 'ਖੇਲੋਗੇ ਕੂਦੋਗੇ ਹੋਗੇ ਖਰਾਬ, ਪੜ੍ਹੋਗੇ ਲਿਖੋਗੇ ਤੋ ਹੋਗੇ ਨਵਾਬ', ਇਸ ਮਿਥਕ ਨੂੰ ਹਰਿਆਣਾ ਨੇ ਬਾਖੂਬੀ ਤੋੜਿਆ ਹੈ। ਦੁੱਧ, ਘਿਓ, ਖੇਡਣਾ-ਮੱਲ੍ਹਣਾ ਹਰਿਆਣੇ ਦੀਆਂ ਫਿਜ਼ਾਵਾਂ ਦਾ ਇਕ ਹਿੱਸਾ ਹੈ। ਲੜਕੀ ਹੋਵੇ ਜਾਂ ਲੜਕਾ, ਹਰਿਆਣੇ ਦੀ ਦਿਨ ਚੜ੍ਹਦੀ ਦੀ ਲਾਲੀ ਅਤੇ ਸੱਜਰੀ ਸਵੇਰ ਆਲਸੀਪਨ ਦੀ ਚਾਦਰ ਖਿੱਚ ਕੇ ਇਥੋਂ ਦੇ ਨੌਜਵਾਨ ਅਤੇ ਉੱਭਰਦੇ ਖਿਡਾਰੀਆਂ ਨੂੰ ਖੇਡ ਮੈਦਾਨਾਂ 'ਚ ਭੇਜ ਦਿੰਦੀ ਹੈ। ਇਹ ਗੱਲ ਹੁਣ ਜੱਗ ਜ਼ਾਹਿਰ ਹੈ ਕਿ ਦੇਸ਼ ਹੋਵੇ ਜਾਂ ਵਿਦੇਸ਼ ਦੀ ਬੇਗਾਨੀ ਧਰਤੀ, ਤਗਮੇ ਜਿੱਤਣ 'ਚ ਹਰਿਆਣੇ ਨੇ ਹਮੇਸ਼ਾ ਭਾਰਤੀ ਤਿਰੰਗੇ ਨੂੰ ਬੜੀ ਸ਼ਾਨ ਅਤੇ ਸ਼ਿੱਦਤ ਨਾਲ ਲਹਿਰਾਇਆ ਹੈ। ਇਸ ਦੀ ਤਾਜ਼ਾ ਮਿਸਾਲ ਹੈ ਜਕਾਰਤਾ 'ਚ ਹੋਈਆਂ 18ਵੀਆਂ ਏਸ਼ੀਆਈ ਖੇਡਾਂ। ਇਨ੍ਹਾਂ ਖੇਡਾਂ 'ਚ ਭਾਰਤ ਨੇ ਇਸ ਵਾਰ ਕੁੱਲ 69 ਤਗਮੇ ਜਿੱਤੇ, ਖਾਸ ਗੱਲ ਇਹ ਕਿ ਇਸ ਵਿਚੋਂ 18 ਤਗਮੇ ਸਿਰਫ ਇਕ ਹੀ ਪ੍ਰਦੇਸ਼ ਹਰਿਆਣਾ ਨੂੰ ਮਿਲੇ। ਰੀਉ ਉਲੰਪਿਕ 2016 'ਚ ਮਿਲੇ ਸਿਰਫ ਦੋ ਤਗਮੇ ਪੀ. ਵੀ. ਸਿੰਧੂ ਅਤੇ ਸਾਕਸ਼ੀ ਮਲਿਕ ਜਾਣੀ ਕਿ ਦੋ ਤਗਮਿਆਂ ਵਿਚ ਇਕ ਹਰਿਆਣੇ ਦੀ ਹਿੱਸੇਦਾਰੀ ...
ਭਾਰਤ ਨੇ ਨਿਰਸੰਦੇਹ 8 ਤਗਮੇ ਜਿੱਤ ਕੇ ਪਹਿਲੇ 2010 ਦੇ 65 ਤੋਂ ਵੱਧ 69 ਤਗਮੇ ਜਿੱਤ ਕੇ ਖੇਡਾਂ ਵਿਚ ਕੁਝ ਸੁਧਾਰ ਤਾਂ ਕੀਤਾ ਹੈ ਪਰ ਏਨੇ ਵੱਡੇ ਦੇਸ਼ ਲਈ ਖੇਡ ਮਾਹਿਰਾਂ ਅਨੁਸਾਰ ਕੋਈ ਮਾਣਮੱਤੀ ਪ੍ਰਾਪਤੀ ਨਹੀਂ ਕੀਤੀ। ਚੀਨ ਨਾਲ ਜ਼ਰਾ ਮੁਕਾਬਲਾ ਕਰੋ, ਭਾਰਤ ਨੇ ਕੇਵਲ ਸੋਨੇ ਦੇ 15 ਤਗਮੇ ਜਿੱਤੇ ਹਨ ਪਰ ਦੂਜੇ ਪਾਸੇ ਚੀਨ ਨੇ 132 ਸੋਨੇ ਦੇ ਤਗਮੇ ਆਪਣੀ ਝੋਲੀ ਵਿਚ ਪਾਏ ਹਨ। ਜੇਕਰ ਕੁੱਲ ਤਗਮਿਆਂ ਦੀ ਗੱਲ ਕਰੀਏ ਤਾਂ ਭਾਰਤ ਨੇ 69 ਤਗਮੇ ਪ੍ਰਾਪਤ ਕੀਤੇ ਹਨ ਤੇ ਚੀਨ ਨੇ ਹੈਰਾਨੀਜਨਕ 289 ਤਗਮੇ ਜਿੱਤੇ ਹਨ। ਦਸਾਂ ਦੀ ਤਗਮਾ ਟੈਲੀ ਵਿਚ ਭਾਰਤ ਅੱਠਵੇਂ ਸਥਾਨ 'ਤੇ ਹੀ ਕਾਇਮ ਰਹਿ ਸਕਿਆ ਹੈ।
ਇਹ ਤਗਮੇ ਟੈਲੀ ਹੋਰ ਵੀ ਨਿਰਾਸ਼ਾਨਜਕ ਹੋ ਸਕਦੀ ਸੀ ਜੇ ਗਰੀਬ ਘਰਾਂ ਦੇ ਖਿਡਾਰੀ, ਜਿਹੜੇ ਸਾਰੇ ਖੇਡਾਂ ਦੇ ਸਾਜ਼ੋ-ਸਾਮਾਨ ਤੋਂ ਦੂਰ ਰਹਿੰਦੇ ਰਹੇ, ਉਹ ਆਪਣੇ ਬਲ ਨਾਲ ਭਾਰਤ ਦੀ ਬਾਂਹ ਨਾ ਫੜਦੇ। ਸਭ ਤੋਂ ਵੱਧ ਇਨ੍ਹਾਂ ਖੇਡਾ ਦੀ ਯਾਦਗਾਰੀ ਮਿਸਾਲ ਸਭ ਤੋਂ ਛੋਟੀ ਉਮਰ ਦਾ ਕੇਵਲ 15 ਸਾਲ ਦੇ ਵਿਹਾਨ ਨੇ ਕਾਇਮ ਕੀਤੀ, ਜਿਸ ਨੇ ਟਰੈਪ ਸ਼ੂਟਿੰਗ ਵਿਚ ਚਾਂਦੀ ਦਾ ਤੇ ਇਸੇ ਤਰ੍ਹਾਂ 16 ਸਾਲ ਦੇ ਸੌਰਵ ਚੌਧਰੀ ਨੇ 10 ਮੀਟਰ ਰਾਇਫਲ ਵਿਚ ਸੋਨੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX