(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਬੱਕਰੀਆਂ ਦੀਆਂ ਵਰਣਿਤ ਨਸਲਾਂ
ਬਾਰਬਾਰੀ : ਇਸ ਨਸਲ ਦਾ ਮੂਲ ਇਲਾਕਾ ਉੱਤਰ ਪ੍ਰਦੇਸ਼ ਤੇ ਰਾਜਸਥਾਨ ਹੈ। ਰੰਗ ਚਿੱਟਾ, ਸਾਰੇ ਸਰੀਰ 'ਤੇ ਭੂਰੇ-ਲਾਲ ਜਾਂ ਲਾਲ ਧੱਬੇ, ਕੱਦ ਛੋਟਾ, ਕੰਨ ਛੋਟੇ, ਖੜ੍ਹੇ ਹੋਏ, ਟਿਊਬਲਰ ਤੇ ਤਿੱਖੇ, ਸਿੰਗ ਦਰਮਿਆਨੇ ਅਕਾਰ ਦੇ ਤੇ ਪਿੱਛੇ ਨੂੰ ਮੁੜੇ ਹੋਏ ਇਸ ਨਸਲ ਦੀਆਂ ਖਾਸ ਨਿਸ਼ਾਨੀਆਂ ਹਨ।
ਬੀਟਲ : ਇਸ ਨਸਲ ਦਾ ਮੂਲ ਇਲਾਕਾ ਪੰਜਾਬ ਹੈ। ਰੰਗ ਕਾਲਾ, ਸਰੀਰ 'ਤੇ ਭੂਰੇ, ਲਾਲ ਜਾਂ ਚਿੱਟੇ ਧੱਬੇ ਹੋ ਸਕਦੇ ਹਨ, ਕੱਦ ਲੰਬਾ, ਕੰਨ ਲੰਬੇ, ਹੇਠਾਂ ਲਮਕਦੇ ਹੋਏ, ਨੱਕ ਅੰਦਰ ਨੂੰ ਧੱਸਿਆ (ਰੋਮਨ ਨੱਕ), ਸਿੰਗ ਦਰਮਿਆਨੇ ਅਕਾਰ ਦੇ ਤੇ ਪਿੱਛੇ ਨੂੰ ਮੁੜੇ ਹੋਏ ਤੇ ਨਰਾਂ ਦੇ ਦਾੜ੍ਹੀ ਇਸ ਨਸਲ ਦੀਆਂ ਖਾਸ ਨਿਸ਼ਾਨੀਆਂ ਹਨ।
ਜਾਮਨਾਪਰੀ : ਇਸ ਨਸਲ ਦਾ ਮੂਲ ਇਲਾਕਾ ਉੱਤਰ ਪ੍ਰਦੇਸ਼ ਹੈ। ਰੰਗ ਚਿੱਟਾ, ਸਿਰ ਤੇ ਗਰਦਨ 'ਤੇ ਭੂਰੇ ਜਾਂ ਕਾਲੇ ਧੱਬੇ ਹੋ ਸਕਦੇ ਹਨ, ਕੱਦ ਲੰਬਾ, ਕੰਨ ਲੰਬੇ, ਹੇਠਾਂ ਲਮਕਦੇ ਹੋਏ, ਮੂੰਹ ਵੱਡਾ ਤੇ ਬਾਹਰ ਨੂੰ ਉਭਰਵਾਂ, ਸਿੰਗ ਛੋਟੇ ਤੇ ਤਲਵਾਰ ਦੀ ਸ਼ਕਲ ਦੇ ਤੇ ਦਾੜ੍ਹੀ ਇਸ ਨਸਲ ਦੀਆਂ ਖਾਸ ਨਿਸ਼ਾਨੀਆਂ ਹਨ।
ਗੱਦੀ (ਚਿੱਟੀ ...
(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਖੇਤੀ ਦੇ ਨਾਲ-ਨਾਲ ਕਿਸਾਨਾਂ ਨੂੰ ਸਹਾਇਕ ਕਿੱਤਿਆਂ ਜਿਵੇਂ ਮਧੂ ਮੱਖੀ ਪਾਲਣ, ਖੁੰਬ ਉਤਪਾਦਨ, ਦੋਗਲੇ ਬੀਜਾਂ ਦੇ ਉਤਪਾਦਨ, ਪਸ਼ੂ ਧਨ ਅਤੇ ਪੋਲਟਰੀ ਪ੍ਰਬੰਧਨ, ਸੁਰੱਖਿਅਤ ਖੇਤੀ ਕਰਨ ਸੰਬੰਧੀ ਸਿਖਲਾਈਆਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਸ ਦੇ ਨਾਲ ਹੀ ਗ੍ਰਹਿ ਵਿਗਿਆਨ ਵਿਭਾਗ ਵੱਲੋਂ ਖਾਸ ਤੌਰ 'ਤੇ ਕਿਸਾਨ ਬੀਬੀਆਂ ਲਈ ਕੱਪੜਿਆਂ ਦੀ ਰੰਗਾਈ ਅਤੇ ਛਪਾਈ, ਸਿਲਾਈ ਕਢਾਈ, ਘਰੇਲੂ ਉਤਪਾਦਾਂ ਨੂੰ ਤਿਆਰ ਕਰਨ, ਸਬਜ਼ੀਆਂ ਅਤੇ ਫ਼ਲਾਂ ਦੇ ਰੱਖ ਰਖਾਵ ਅਤੇ ਉਨ੍ਹਾਂ ਤੋਂ ਉਤਪਾਦ ਜਿਵੇਂ ਕਿ ਜੈਮ, ਚਟਣੀਆਂ ਆਦਿ ਤਿਆਰ ਕਰਨ ਲਈ ਵੀ ਪ੍ਰਦਰਸ਼ਨੀਆਂ ਲਗਾਈਆਂ ਜਾਂਦੀਆਂ ਹਨ। ਪੇਂਡੂ ਨੌਜਵਾਨਾਂ ਨੂੰ ਤਕਨੀਕੀ ਪੱਖੋਂ ਸੰਪੂਰਨ ਕਰਨ ਲਈ ਅਤੇ ਮੁੱਢਲੀਆਂ ਲਾਗਤਾਂ ਦੀ ਸੁਚੱਜੀ ਵਰਤੋਂ ਸੰਬੰਧੀ ਪੇਂਡੂ ਨੌਜਵਾਨਾਂ ਨੂੰ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ। ਵੱਖ-ਵੱਖ ਮਾਧਿਅਮਾਂ ਰਾਹੀਂ ਇਹ ਜਾਣਕਾਰੀ ਕਿਸਾਨਾਂ ਤੱਕ ਪਹੁੰਚਾਈ ਜਾਂਦੀ ਹੈ।
ਕਿਸਾਨ ਮੇਲਿਆਂ ਮੌਕੇ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਖੇਤੀ ਸਾਹਿਤ ਦੇ ਸਟਾਲ ਲਗਾਏ ਜਾਂਦੇ ਹਨ ਜਿਥੇ ...
ਕੋਈ ਅਮੀਰ ਹੋਵੇ ਜਾਂ ਨਾ, ਪਰ ਹਰ ਕੋਈ ਅਮੀਰ ਦਿਖਣਾ ਚਾਹੁੰਦਾ ਹੈ। ਦਿਖਣਾ ਹੀ ਨਹੀਂ, ਦੱਸਣਾ ਵੀ ਚਾਹੁੰਦਾ ਹੈ। ਚਾਰ ਕਨਾਲਾਂ ਵਾਲਾ ਵੀ ਦੂਜੇ ਪਿੰਡ ਜਾ ਕੇ ਚਾਰ ਖੇਤਾਂ ਦਾ ਟੱਕ ਦੱਸੂ। ਆਪਣੀ ਗ਼ਰੀਬੀ ਨੂੰ ਹਰ ਕੋਈ ਛੁਪਾਉਣਾ ਚਾਹੁੰਦਾ ਹੈ। ਇਹ ਕੰਮ ਹਰ ਕੋਈ ਕਰਦਾ ਹੈ। ਵਧਾਅ-ਚੜ੍ਹਾਅ ਕੇ ਦੱਸਣਾ ਇਕ ਬਿਮਾਰੀ ਹੈ। ਜੇ ਪੁਰਾਣੇ ਰਾਜੇ ਫੌਜਾਂ ਦੀ ਗਿਣਤੀ ਵੱਧ ਦੱਸਦੇ ਹੁੰਦੇ ਸਨ ਤਾਂ ਅੱਜ ਦੇ ਰਾਜੇ ਵਿਕਾਸ ਦਾ ਵੱਧ ਸ਼ੋਰ ਪਾਉਂਦੇ ਹਨ। ਇਹ ਸਭ ਤਾਂਬੇ 'ਤੇ ਚੜ੍ਹੀ ਸੋਨੇ ਦੀ ਝਾਲ ਵਾਂਗ ਹਨ। ਬਾਹਰੋਂ ਵੀ ਪੂਰਾ ਸੱਚ ਤੇ ਅੰਦਰੋਂ ਵੀ ਪੂਰਾ ਝੂਠ। ਮੈਨੂੰ ਤੁਰਦੇ ਫਿਰਦੇ ਨੂੰ ਇਕ ਐਹੋ ਜਿਹਾ ਪਰਿਵਾਰ ਮਿਲ ਗਿਆ, ਜੋ ਤਾਂਬੇ ਦੇ ਗਹਿਣੇ ਬਣਾ ਕੇ ਉੱਤੇ ਅਸਲੀ ਸੋਨੇ ਦੀ ਅਜਿਹੀ ਪਰਤ ਲਾਉਂਦਾ ਹੈ ਕਿ ਸੋਨਾ ਟੈਸਟ ਕਰਨ ਵਾਲੀ ਮਸ਼ੀਨ ਵੀ ਧੋਖਾ ਖਾ ਜਾਂਦੀ ਹੈ। ਤਿੰਨਾਂ ਪੁਸ਼ਤਾਂ ਤੋਂ ਇਹ ਕੰਮ ਹੁਸ਼ਿਆਰਪੁਰ ਵਿਚ ਕਰਦਾ ਪਰਿਵਾਰ ਹੁਣ ਲੋਕ ਕਲਾਵਾਂ ਮੇਲਿਆਂ ਵਿਚ ਸਰਕਾਰੀ ਤੌਰ 'ਤੇ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵੱਡੇ-ਵੱਡੇ ਅਮੀਰ ਲੋਕ ਵੀ ਡਿਜ਼ਾਇਨ ਦਿਖਾ ਕਿ 60 ਲੱਖ ਵਾਲਾ ਹਾਰ 3-4 ਲੱਖ ਵਿਚ ਬਣਵਾ ਕੇ ...
ਮੇਲੇ ਸਾਡੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਅੱਜ ਦੇ ਸਮੇਂ ਵਿਚ ਗਿਆਨ ਅਤੇ ਵਿਗਿਆਨ ਨੂੰ ਦਰਸਾਉਣ ਵਾਲੇ ਮੇਲੇ ਵੀ ਲਗਾਏ ਜਾਂਦੇ ਹਨ। ਇਸੇ ਸੰਦਰਭ ਵਿਚ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਲੋਂ ਸਾਲ ਵਿਚ ਦੋ ਵਾਰ ਮਾਰਚ ਅਤੇ ਸਤੰਬਰ ਦੇ ਮਹੀਨੇ 'ਪਸ਼ੂ ਪਾਲਣ ਮੇਲਾ' ਯੂਨੀਵਰਸਿਟੀ ਦੇ ਕੈਂਪਸ ਲੁਧਿਆਣਾ ਵਿਖੇ ਲਗਾਇਆ ਜਾਂਦਾ ਹੈ। ਸੰਨ 2006 ਵਿਚ ਸਥਾਪਿਤ ਹੋਈ ਇਹ ਯੂਨੀਵਰਸਿਟੀ ਪਸ਼ੂ ਪਾਲਣ ਕਿੱਤਿਆਂ ਸਬੰਧੀ ਬੜੇ ਸੁਚਾਰੂ ਤਰੀਕੇ ਨਾਲ ਪਸ਼ੂ ਪਾਲਕਾਂ ਨੂੰ ਜਾਗਰੂਕ ਕਰ ਰਹੀ ਹੈ। ਭਾਰਤੀ ਖੇਤੀ ਖੋਜ ਪਰਿਸ਼ਦ, ਨਵੀਂ ਦਿੱਲੀ ਵਲੋਂ ਇਸ ਯੂਨੀਵਰਸਿਟੀ ਨੂੰ ਦੇਸ਼ ਦੀਆਂ ਸਾਰੀਆਂ ਖੇਤੀਬਾੜੀ ਯੂਨੀਵਰਸਿਟੀਆਂ ਵਿਚੋਂ ਪਹਿਲੇ ਸਥਾਨ 'ਤੇ ਚੁਣਿਆ ਗਿਆ ਹੈ। ਇਸ ਯੂਨੀਵਰਸਿਟੀ ਵਲੋਂ ਸਤੰਬਰ ਦੇ ਮਹੀਨੇ ਵਿਚ 25ਵਾਂ ਭਾਵ ਸਿਲਵਰ ਜੁਬਲੀ ਮੇਲਾ 20 ਅਤੇ 21 ਤਾਰੀਖ ਨੂੰ ਲਗਾਇਆ ਜਾ ਰਿਹਾ ਹੈ। ਇਸ ਮੇਲੇ ਵਿਚ ਇਨ੍ਹਾਂ ਕਿੱਤਿਆਂ ਨਾਲ ਜੁੜੇ ਕਿਸਾਨਾਂ ਦੀ ਹਰ ਜ਼ਰੂਰਤ, ਮੁਸ਼ਕਿਲ ਅਤੇ ਜਗਿਆਸਾ ਦੇ ਹੱਲ ਲਈ ਭਿੰਨ-ਭਿੰਨ ਤਕਨੀਕਾਂ ਅਤੇ ਗਿਆਨ ਪ੍ਰਦਰਸ਼ਿਤ ਕੀਤਾ ਜਾਂਦਾ ...
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਮੂਲ ਉਦੇਸ਼ਖੇਤੀ ਉਪਜ ਵਿਚ ਵਾਧੇ ਨੂੰ ਬਰਕਰਾਰ ਰੱਖਣ ਵਾਲੀਆਂ ਤਕਨੀਕਾਂ ਦਾ ਵਿਕਾਸ ਤੇ ਪਸਾਰ ਹੈ। ਪਰ ਨਾਲ ਹੀ ਪੇਂਡੂ ਪਰਿਵਾਰਾਂ ਲਈ ਆਮਦਨ ਦੇ ਬਦਲਵੇਂ ਤਰੀਕਿਆਂ, ਸਹਾਇਕ ਧੰਦਿਆਂ ਅਤੇ ਖੇਤੀ ਉਤਪਾਦਾਂ ਦੀ ਪ੍ਰੋਸੈਸਿੰਗ ਉਪਰ ਜ਼ੋਰ ਦਿੱਤਾ ਜਾ ਰਿਹਾ ਹੈ। ਸਮੁੱਚੀ ਆਰਥਿਕਤਾ ਵਿਚ ਖੇਤੀ ਦੀ ਹਿੱਸੇਦਾਰੀ ਘਟ ਰਹੀ ਹੈ ਪਰ ਖੇਤੀ ਨਾਲ ਜੁੜੇ ਲੋਕਾਂ ਵਿਚ ਓਨੀ ਕਮੀ ਨਹੀਂ ਹੋ ਰਹੀ। ਨਤੀਜੇ ਵਜੋਂ ਦੂਜੇ ਕਿੱਤਿਆਂ ਨਾਲੋਂ ਖੇਤੀ ਆਮਦਨ ਦਰ ਘਟਣ ਕਰ ਕੇ ਕਿਸਾਨ ਨਿਰਾਸ਼ਾ ਦੀ ਸਥਿਤੀ ਵਿਚ ਹੈ, ਭਾਵੇਂ ਦੂਜੇ ਸੂਬਿਆਂ ਦੇ ਕਿਸਾਨਾਂ ਦੇ ਮੁਕਾਬਲੇ ਉਹ ਖੁਸ਼ਹਾਲ ਹੈ। ਤੁਲਨਾਤਮਕ ਮਿਹਨਤਾਨੇ ਅਤੇ ਕਿੱਤੇ ਦੀ ਵਿਭਿੰਨਤਾ ਤੋਂ ਇਲਾਵਾ ਪੰਜਾਬ ਦੀ ਕਿਸਾਨੀ ਨੂੰ ਮੁੱਖ ਚੁਣੌਤੀ ਕੁਦਰਤੀ ਸਰੋਤਾਂ ਦੀ ਸੰਭਾਲ ਦੀ ਹੈ। ਪੀ.ਏ.ਯੂ. ਵਿਚ ਸਾਡੀ ਕੋਸ਼ਿਸ਼ ਹੈ ਕਿ ਨਵੀਨ ਖੋਜਾਂ ਨਾਲ ਅਜਿਹੀ ਤਕਨੀਕ ਵਿਕਸਿਤ ਕਰੀਏ ਜੋ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਵਿਚ ਸਹਾਈ ਹੋਵੇ। ਸਾਡੀ ਸਭ ਤੋਂ ਵੱਡੀ ਉਮੀਦ ਪੰਜਾਬ ਦੇ ਜਾਗਰੂਕ ਅਤੇ ਮਿਹਨਤੀ ਕਿਸਾਨ ਹਨ।
ਕੇਂਦਰੀ ਜ਼ਿਲ੍ਹਿਆਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX