ਤਾਜਾ ਖ਼ਬਰਾਂ


ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਰੇਲ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ
. . .  about 6 hours ago
ਅੰਮ੍ਰਿਤਸਰ ਪ੍ਰਸ਼ਾਸਨ ਦਾ ਹੈਲਪ ਲਾਈਨ ਨੰਬਰ : 0183- 2421050
. . .  1 day ago
ਅੰਮ੍ਰਿਤਸਰ ਰੇਲ ਹਾਦਸਾ : ਰੇਲਵੇ ਦੇ ਹੈਲਪ ਲਾਈਨ ਨੰਬਰ-0183-22223171 , 0183-2564485
. . .  1 day ago
ਸ਼ੋਕ ਵਜੋਂ ਕੱਲ੍ਹ ਨੂੰ ਸਮੂਹਿਕ ਅਦਾਰੇ ਬੰਦ
. . .  1 day ago
ਚੰਡੀਗੜ੍ਹ ,19 ਅਕਤੂਬਰ - ਅੰਮ੍ਰਿਤਸਰ ਵਿਖੇ ਹੋਏ ਦਰਦਨਾਕ ਰੇਲ ਹਾਦਸੇ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਹਾਦਸੇ ਦੀ ਨਿਆਇਕ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਇਕ ਰੋਜ਼ਾ ਸ਼ੋਕ ਦਾ...
ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ 'ਚ ਛੁੱਟੀ ਦਾ ਐਲਾਨ
. . .  1 day ago
ਮੇਰੇ ਨਿਕਲਣ ਦੇ ਬਾਅਦ 15 ਮਿੰਟ ਬਾਅਦ ਹੋਇਆ ਟਰੇਨ ਹਾਦਸਾ - ਨਵਜੋਤ ਕੌਰ ਸਿੱਧੂ ਨੇ ਦਿੱਤੀ ਸਫ਼ਾਈ
. . .  1 day ago
ਬੀ.ਐਸ.ਐਫ ਨੇ ਭਾਰਤ ਪਾਕਿਸਤਾਨ ਸਰਹੱਦ ਤੋਂ ਇੱਕ ਪਾਕਿਸਤਾਨੀ ਨਾਗਰਿਕ ਨੂੰ ਕੀਤਾ ਕਾਬੂ
. . .  1 day ago
ਅਜਨਾਲਾ, 19 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬੀ.ਐਸ.ਐਫ 32 ਬਟਾਲੀਅਨ ਵੱਲੋਂ ਅੱਜ ਭਾਰਤ ਪਾਕਿਸਤਾਨ ਸਰਹੱਦ ਤੋਂ ਇੱਕ ਪਾਕਿਸਤਾਨੀ ਨਾਗਰਿਕ ਨੂੰ ਕਾਬੂ ਕੀਤਾ। ਸਰਹੱਦ ਤੋਂ ਫੜ੍ਹੇ ਗਏ ਇਸ ਪਾਕਿਸਤਾਨੀ ਨਾਗਰਿਕ ...
ਮੁੱਖ ਮੰਤਰੀ ਨੇ ਰੇਲ ਹਾਦਸੇ 'ਤੇ ਜਤਾਇਆ ਦੁੱਖ
. . .  1 day ago
ਚੰਡੀਗੜ੍ਹ, 19 ਅਕਤੂਬਰ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਰੇਲ ਹਾਦਸੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦੇਣ...
ਅੰਮ੍ਰਿਤਸਰ 'ਚ ਵੱਡਾ ਹਾਦਸਾ, ਟਰੇਨ ਹੇਠ ਆਉਣ ਨਾਲ 60 ਤੋਂ ਵੱਧ ਮੌਤਾਂ
. . .  1 day ago
ਅੰਮ੍ਰਿਤਸਰ, 19 ਅਕਤੂਬਰ (ਰੇਸ਼ਮ ਸਿੰਘ) - ਅੰਮ੍ਰਿਤਸਰ ਵਿਖੇ ਅੱਜ ਉਸ ਸਮੇਂ ਵੱਡਾ ਹਾਦਸਾ ਹੋ ਗਿਆ ਜਦੋਂ ਦੁਸਹਿਰਾ ਉਤਸਵ ਦੌਰਾਨ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ...
ਰਬੜ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ
. . .  1 day ago
ਜਲੰਧਰ, 19 ਅਕਤੂਬਰ - ਜਲੰਧਰ ਦੇ ਲੰਮਾ ਪਿੰਡ-ਜੰਡੂਸਿੰਘਾ ਮਾਰਗ 'ਤੇ ਇੱਕ ਰਬੜ ਫ਼ੈਕਟਰੀ ਨੂੰ ਦੇਰ ਸ਼ਾਮ ਅਚਾਨਕ ਅੱਗ ਲੱਗ ਗਈ। ਜਿਸ ਨੇ ਦੇਖਦੇ ਹੀ ਦੇਖਦੇ ਪੂਰੀ ਫ਼ੈਕਟਰੀ...
ਹੋਰ ਖ਼ਬਰਾਂ..

ਬਾਲ ਸੰਸਾਰ

ਆਓ ਪੰਛੀਆਂ ਦੇ ਖੰਭਾਂ ਬਾਰੇ ਜਾਣੀਏ!

ਬੱਚਿਓ, ਇਸ ਸੰਸਾਰ ਵਿਚ ਸਿਰਫ ਪੰਛੀ ਕੀਟ-ਪਤੰਗੇ ਅਤੇ ਚਮਗਿੱਦੜ ਹੀ ਉੱਡ ਸਕਦੇ ਹਨ ਪਰ ਪੰਛੀ ਸਭ ਤੋਂ ਤੇਜ਼ ਉੱਡ ਸਕਦੇ ਹਨ | ਇਹ ਇਸ ਕਰਕੇ ਸੰਭਵ ਹੈ, ਕਿਉਂਕਿ ਇਨ੍ਹਾਂ ਦੇ ਖੰਭ ਹੁੰਦੇ ਹਨ, ਜੋ ਇਨ੍ਹਾਂ ਨੂੰ ਉੱਡਣ ਵਿਚ ਮਦਦ ਕਰਦੇ ਹਨ | ਇਹ ਖੰਭ ਨਰਮ ਅਤੇ ਬੁਰਦਾਰ ਹੋਣ ਕਰਕੇ ਇਨ੍ਹਾਂ ਦੇ ਸਰੀਰ ਨੂੰ ਨਰਮ ਅਤੇ ਖੁਸ਼ਕ ਰੱਖਦੇ ਹਨ | ਪੰਛੀਆਂ ਦੇ ਸਰੀਰ ਉੱਪਰ ਚਾਰ ਤਰ੍ਹਾਂ ਦੇ ਖੰਭ ਹੁੰਦੇ ਹਨ, ਜਿਨਾਂ ਬਾਰੇ ਤੁਹਾਨੂੰ ਜਾਣਕਾਰੀ ਪ੍ਰਦਾਨ ਕਰਦੇ ਹਾਂ-
ਹੇਠਲੇ ਖੰਭ : ਇਹ ਖੰਭ ਛੋਟੇ ਅਤੇ ਬੁਰਦਾਰ ਹੁੰਦੇ ਹਨ, ਜੋ ਪੰਛੀ ਦੇ ਸਰੀਰ ਨੂੰ ਗਰਮੀ ਅਤੇ ਸਰਦੀ ਤੋਂ ਬਚਾਉਂਦੇ ਹਨ | ਇਹ ਪੰਛੀ ਦੇ ਸਰੀਰ ਵਿਚੋਂ ਗਰਮੀ ਨੂੰ ਬਾਹਰ ਨਹੀਂ ਜਾਣ ਦਿੰਦੇ, ਜਿਸ ਨਾਲ ਪੰਛੀ ਦੀ ਉੱਡਣ ਦੀ ਊਰਜਾ ਬਣੀ ਰਹਿੰਦੀ ਹੈ |
ਸਰੀਰਕ ਖੰਭ : ਇਹ ਖੰਭ ਪੰਛੀ ਦੇ ਸਰੀਰ ਨੂੰ ਇਸ ਤਰ੍ਹਾਂ ਬਚਾਉਂਦੇ ਹਨ, ਜਿਵੇਂ ਇੱਟਾਂ ਸਾਡੇ ਮਕਾਨਾਂ ਨੂੰ ਬਚਾਉਂਦੀਆਂ ਹਨ | ਇਹ ਖੰਭ ਪੰਛੀ ਦੇ ਸਰੀਰ ਨੂੰ ਪੱਧਰਾ ਅਤੇ ਸੁੰਦਰ ਆਕਾਰ ਦਿੰਦੇ ਹਨ | ਇਹ ਸਰੀਰ ਦੇ ਨੇੜੇ ਅਤੇ ਬੁਰਦਾਰ ਹੋਣ ਕਰਕੇ ਪੰਛੀ ਦੇ ਸਰੀਰ ਨੂੰ ਗਰਮੀ, ਸਰਦੀ ਤੋਂ ਬਚਾਉਂਦੇ ਹਨ |
ਉਡਣ ਵਾਲੇ ਖੰਭ : ਇਹ ਖੰਭ ਸਖ਼ਤ ਪਰ ਲੱਚਕਦਾਰ ਹੁੰਦੇ ਹਨ | ਇਹ ਪੰਛੀ ਨੂੰ ਉਡਣ ਵਿਚ ਮਦਦ ਕਰਦੇ ਹਨ | ਪੰਛੀ ਇਨ੍ਹਾਂ ਨੂੰ ਆਪਣੀ ਚੁੰਝ ਨਾਲ ਬਹੁਤ ਹੀ ਧਿਆਨ ਨਾਲ ਕੁਤਰਦੇ ਹਨ, ਤਾਂ ਜੋ ਇਨ੍ਹਾਂ ਦਾ ਸਰੀਰ ਚੰਗੀ ਹਾਲਤ ਵਿਚ ਰਹਿ ਸਕੇ |
ਪੂਛਲ ਖੰਭ : ਪੰਛੀ ਇਨ੍ਹਾਂ ਖੰਭਾਂ ਨੂੰ ਉਡਾਰੀ ਮਾਰਨ ਸਮੇਂ ਅਤੇ ਰੁਕਣ ਸਮੇਂ ਵਰਤਦੇ ਹਨ | ਕਈ ਨਰ ਪੰਛੀਆਂ ਦੇ ਇਹ ਖੰਭ ਲੰਬੇ ਅਤੇ ਰੰਗਦਾਰ ਚਮਕੀਲੇ ਹੁੰਦੇ ਹਨ | ਉਡਣ ਸਮੇਂ ਇਹ ਪੰਛੀ ਦਾ ਸੰਤੁਲਨ ਬਣਾਈ ਰੱਖਦੇ ਹਨ |

-8/29, ਨਿਊ ਕੁੰਦਨਪੁਰੀ, ਲੁਧਿਆਣਾ |


ਖ਼ਬਰ ਸ਼ੇਅਰ ਕਰੋ

ਬਾਲ ਕਹਾਣੀ: ਰਾਜੇ ਦਾ ਫਰਜ਼

ਇਕ ਰਾਜ ਵਿਚ ਰਾਜਾ ਭੇਸ ਬਦਲ ਕੇ ਆਪਣੇ ਰਾਜ ਵਿਚ ਘੁੰਮਿਆ ਕਰਦਾ ਸੀ | ਉਸ ਦਾ ਮਕਸਦ ਸੀ ਕਿ ਉਸ ਦੇ ਰਾਜ ਵਿਚ ਕੋਈ ਦੁਖੀ ਨਾ ਰਹੇ, ਸਾਰੀ ਦੁਨੀਆ ਸੁਖੀ ਰਹੇ |
ਇਕ ਦਿਨ ਇਕ ਧਾਰਮਿਕ ਸਥਾਨ 'ਤੇ ਮੇਲਾ ਮਨਾਇਆ ਜਾ ਰਿਹਾ ਸੀ | ਰਾਜਾ ਮੇਲੇ 'ਚ ਇਕ ਮਜ਼ਦੂਰ ਬਣ ਕੇ ਇਧਰ-ਉਧਰ ਘੁੰਮ ਰਿਹਾ ਸੀ | ਅਚਾਨਕ ਉਸ ਦੀ ਨਜ਼ਰ ਇਕ ਨੱੁਕਰੇ ਬੈਠੀ ਬੱੁਢੀ ਮਾਈ 'ਤੇ ਪਈ, ਜੋ ਬੜੀ ਬੇਵੱਸ ਤੇ ਲਾਚਾਰ ਜਿਹੀ ਲੱਗ ਰਹੀ ਸੀ | ਰਾਜਾ ਉਸ ਕੋਲ ਗਿਆ ਤੇ ਉਸ ਨੂੰ ਪੱੁਛਿਆ ਤਾਂ ਬੱੁਢੀ ਮਾਤਾ ਨੇ ਦੱਸਿਆ, 'ਬੇਟਾ, ਮੈਂ ਮਿੱਟੀ ਦੇ ਬਣੇ ਖਿਡੌਣੇ ਵੇਚਣ ਆਈ ਸੀ, ਪਤਾ ਨਹੀਂ ਇਸ ਜ਼ਮਾਨੇ ਨੂੰ ਕੀ ਹੋ ਗਿਆ, ਦੁਨੀਆ ਹੀ ਬਦਲ ਗਈ ਹੈ | ਕੋਈ ਮਿੱਟੀ ਦੇ ਖਿਡੌਣਿਆਂ ਵੱਲ ਨਜ਼ਰ ਹੀ ਨਹੀਂ ਕਰਦਾ | ਸਵੇਰੇ ਮੈਂ ਕਿਸੇ ਨਾ ਕਿਸੇ ਤਰ੍ਹਾਂ ਆ ਤਾਂ ਗਈ, ਹੁਣ ਵਾਪਸ ਘਰ ਜਾਣਾ ਹੈ | ਘਰ ਦੂਰ ਹੈ, ਉੱਪਰੋਂ ਮੌਸਮ ਵੀ ਖਰਾਬ ਹੈ, ਮੀਂਹ ਦਾ ਨਹੀਂ ਪਤਾ ਕਦੋਂ ਪੈਣਾ ਸ਼ੁਰੂ ਹੋ ਜਾਵੇ | ਮਜ਼ਦੂਰ ਬਣੇ ਰਾਜੇ ਨੇ ਕਿਹਾ, 'ਮਾਤਾ ਚਿੰਤਾ ਨਾ ਕਰ, ਮੈਂ ਇਹੀ ਕੰਮ ਕਰਦਾ ਹਾਂ | ਮੈਂ ਤੇਰਾ ਸਾਮਾਨ ਛੱਡ ਆਉਂਦਾ ਹਾਂ, ਤੰੂ ਮੇਰੀ ਬਣਦੀ ਮਜ਼ਦੂਰੀ ਦੇ ਦਈਾ |' ਇਹ ਕਹਿ ਕੇ ਉਸ ਮਜ਼ਦੂਰ ਨੇ ਬੱੁਢੀ ਮਾਈ ਦੀ ਬੋਰੀ ਪਿੱਠ 'ਤੇ ਚੱੁਕੀ ਤੇ ਤੁਰ ਪਿਆ, ਬੁੱਢੀ ਨਾਲ-ਨਾਲ ਤੁਰ ਪਈ | ਰਸਤੇ 'ਚ ਮੀਂਹ ਆ ਗਿਆ ਤੇ ਬੋਰੀ ਉੱਪਰ ਮੀਂਹ ਪੈਣ ਨਾਲ ਉਹ ਹੋਰ ਭਾਰੀ ਹੋ ਗਈ | ਮਜ਼ਦੂਰ ਨੇ ਬੱੁਢੀ ਦੇ ਘਰ ਜਾ ਕੇ ਬੋਰੀ ਰੱਖੀ ਤਾਂ ਆਪਣੀ ਮਜ਼ਦੂਰੀ ਮੰਗੀ | ਬੱੁਢੀ ਨੇ ਪੱੁਛਿਆ, 'ਕਾਕਾ ਕਿੰਨੇ ਪੈਸੇ ਮਜ਼ਦੂਰੀ ਹੈ ਤੇਰੀ?' ਮਜ਼ਦੂਰ ਨੇ ਕਿਹਾ ਕਿ 'ਮਾਤਾ ਸਿਰਫ ਇਕ ਚਵਾਨੀ |' ਬੱੁਢੀ ਨੇ ਕਿਹਾ, 'ਕਾਕਾ, ਚਵਾਨੀ ਤਾਂ ਬਹੁਤ ਘੱਟ ਹੈ |' ਪਰ ਉਸ ਮਜ਼ਦੂਰ ਨੇ ਸਿਰਫ ਚਵਾਨੀ ਹੀ ਲਈ ਤੇ ਵਾਪਸ ਸ਼ਹਿਰ ਆ ਗਿਆ |
ਬੱੁਢੀ ਨੂੰ ਸਵੇਰ ਨੂੰ ਕਿਸੇ ਤੋਂ ਪਤਾ ਲੱਗਾ ਕਿ ਜਿਹੜਾ ਮਜ਼ਦੂਰ ਉਸ ਦੀ ਬੋਰੀ ਛੱਡ ਕੇ ਗਿਆ, ਉਹ ਮਜ਼ਦੂਰ ਨਹੀਂ, ਬਲਕਿ ਪੰਜਾਬ ਦੇ ਰਾਜਾ ਮਹਾਰਾਜਾ ਰਣਜੀਤ ਸਿੰਘ ਸਨ | ਬੱੁਢੀ ਨੂੰ ਪਛਤਾਵਾ ਹੋਇਆ |
ਅਗਲੇ ਦਿਨ ਬੱੁਢੀ ਰਾਜਾ ਦੇ ਦਰਬਾਰ ਗਈ ਤਾਂ ਮਹਾਰਾਜਾ ਦੇ ਪੈਰੀਂ ਡਿੱਗ ਪਈ | ਬੋਲੀ, 'ਰਾਜਾ ਜੀ, ਮੈਂ ਤੁਹਾਨੂੰ ਪਛਾਣ ਨਹੀਂ ਸਕੀ, ਮੁਆਫ਼ ਕਰ ਦਿਓ |' ਰਾਜੇ ਨੇ ਬੱੁਢੀ ਨੂੰ ਚੱੁਕਿਆ ਤੇ ਬੋਲੇ, 'ਮਾਤਾ ਜੀ, ਮੁਆਫ਼ੀ ਕਾਹਦੀ, ਮੈਂ ਮਜ਼ਦੂਰੀ ਕੀਤੀ, ਨਾਲ ਮਜ਼ਦੂਰੀ ਵੀ ਲਈ ਹੈ | ਮੈਂ ਤਾਂ ਰਾਜਾ ਹੋਣ ਦੇ ਨਾਤੇ ਆਪਣਾ ਫਰਜ਼ ਨਿਭਾਇਆ ਹੈ, ਜਿਸ ਨਾਲ ਮੈਨੂੰ ਆਪਣੀ ਪਰਜਾ ਦੀਆਂ ਦੱੁਖ-ਤਕਲੀਫਾਂ ਬਾਰੇ ਪਤਾ ਲਗਦਾ ਰਹਿੰਦਾ ਹੈ | ਸੋ, ਬੱਚਿਓ, ਹਰ ਰਾਜੇ ਦਾ ਫਰਜ਼ ਬਣਦਾ ਹੈ ਕਿ ਪਰਜਾ 'ਚ ਵਿਚਰ ਕੇ ਉਨ੍ਹਾਂ ਬਾਰੇ ਜਾਣਿਆ ਜਾਵੇ |

-511, ਖਹਿਰਾ ਇਨਕਲੇਵ, ਡਾਕ: ਲੱਧੇਵਾਲੀ, ਜਲੰਧਰ-144007

ਪਿ੍ਥਵੀ ਦੇ ਉਪਗ੍ਰਹਿ 'ਚੰਨ' ਬਾਰੇ ਜਾਣਕਾਰੀ

ਪਿਆਰੇ ਬੱਚਿਓ, ਚੰਨ ਪਿ੍ਥਵੀ ਦਾ ਉਪਗ੍ਰਹਿ ਹੈ | ਜਦੋਂ ਕੋਈ ਛੋਟਾ ਗ੍ਰਹਿ ਕਿਸੇ ਵੱਡੇ ਗ੍ਰਹਿ ਦੇ ਦੁਆਲੇ ਘੁੰਮਦਾ ਹੋਵੇ ਤਾਂ ਛੋਟੇ ਨੂੰ ਉਪ-ਗ੍ਰਹਿ ਦਾ ਨਾਂਅ ਦਿੱਤਾ ਜਾਂਦਾ ਹੈ | 'ਚੰਨ' ਪਿ੍ਥਵੀ ਦੇ ਸਭ ਤੋਂ ਨੇੜੇ ਹੈ | ਇਹ ਧਰਤੀ ਤੋਂ 3 ਲੱਖ 84 ਹਜ਼ਾਰ ਕਿੱਲੋਮੀਟਰ ਦੀ ਦੂਰੀ 'ਤੇ ਹੈ | ਇਸ ਦਾ ਭੂ-ਮੱਧ ਰੇਖਾ 'ਤੇ ਘੇਰਾ 3476 ਕਿੱਲੋਮੀਟਰ ਹੈ | ਚੰਨ ਧਰਤੀ ਦੁਆਲੇ 29 ਦਿਨ, 12 ਘੰਟੇ ਤੇ 44 ਮਿੰਟਾਂ ਵਿਚ ਇਕ ਚੱਕਰ ਪੂਰਾ ਕਰਦਾ ਹੈ | ਇਸ ਦੀ ਰੋਜ਼ਾਨਾ ਗਤੀ ਤੇ ਸਾਲਾਨਾ ਗਤੀ ਇਕੋ ਜਿੰਨਾ ਸਮਾਂ ਲੈਂਦੀਆਂ ਹਨ | ਚੰਨ ਭਾਵੇਂ ਠੰਢਾ ਹੈ ਪਰ ਇਹ ਚਾਨਣੀ ਉਸ ਦੀ ਆਪਣੀ ਨਹੀਂ | ਇਹ ਸੂਰਜ ਦੀ ਹੀ ਰੌਸ਼ਨੀ ਹੈ, ਜਿਸ ਕਾਰਨ ਉਹ ਲਿਸ਼ਕਦਾ ਨਜ਼ਰ ਆਉਂਦਾ ਹੈ | ਨੀਲ ਆਰਮਸਟਰੋਂਗ ਪਹਿਲਾ ਪੁਲਾੜ ਵਿਗਿਆਨੀ ਸੀ, ਜੋ 21 ਜੁਲਾਈ, 1969 ਨੂੰ ਇਥੇ ਉਤਰਿਆ ਸੀ | ਉਸ ਨਾਲ ਉਸ ਦਾ ਸਾਥੀ ਐਲਡਰੀਨ ਵੀ ਸੀ | ਚੰਨ ਸਾਡੀ ਧਰਤੀ ਨਾਲੋਂ ਕਾਫੀ ਛੋਟਾ ਹੈ | ਇਸ ਦੀ ਆਕ੍ਰਸ਼ਣ ਸ਼ਕਤੀ ਪਿ੍ਥਵੀ ਨਾਲੋਂ ਛੇਵਾਂ ਹਿੱਸਾ ਹੈ | ਭਾਵ ਜੇਕਰ ਧਰਤੀ ਉੱਪਰ ਤੁਹਾਡਾ ਭਾਰ 36 ਕਿੱਲੋਗ੍ਰਾਮ ਹੈ ਤਾਂ ਚੰਨ ਉੱਪਰ ਇਹ ਕੇਵਲ 6 ਕਿੱਲੋਗ੍ਰਾਮ ਹੀ ਰਹਿ ਜਾਵੇਗਾ | ਇਥੇ ਦਿਨ 350 ਘੰਟਿਆਂ ਦਾ ਹੁੰਦਾ ਹੈ | ਪਿ੍ਥਵੀ ਦੇ 14 ਦਿਨਾਂ ਦੇ ਬਰਾਬਰ | ਚੰਨ ਉੱਪਰ ਰਹਿ ਕੇ ਸਾਲ ਵਿਚ ਕੇਵਲ 13 ਵਾਰ ਸੂਰਜ ਚੜ੍ਹਦਾ ਹੈ | ਬੱਚਿਓ, ਆਓ, ਇਸ ਰੌਚਿਕ ਜਾਣਕਾਰੀ ਨੂੰ ਅਸੀਂ ਆਪਣੀ ਜ਼ਿੰਦਗੀ ਦਾ ਇਕ ਹਿੱਸਾ ਬਣਾਈਏ |

-ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ) | ਮੋਬਾ: 94653-69343

ਚੁਟਕਲੇ

• ਫਕੀਰ ਚੰਦ (ਆਪਣੇ ਦੋਸਤ ਨੂੰ )-ਮੇਰੇ ਚਾਰ ਬੇਟੇ ਹਨ, ਇਕ ਐਮ.ਸੀ.ਏ., ਦੂਜਾ ਐਮ.ਬੀ.ਏ., ਤੀਜਾ ਪੀ.ਐਚ.ਡੀ. ਅਤੇ ਚੌਥਾ ਚੋਰ ਹੈ |
ਦੋਸਤ-ਤੰੂ ਚੋਰ ਨੂੰ ਘਰੋਂ ਬਾਹਰ ਕਿਉਂ ਨਹੀਂ ਕੱਢ ਦਿੰਦਾ?
ਫਕੀਰ ਚੰਦ-ਮੈਂ ਉਹਨੂੰ ਕਿਵੇਂ ਕੱਢ ਸਕਦਾਂ, ਉਹੀ ਤਾਂ 'ਕੱਲਾ ਕਮਾਉਂਦਾ ਆ, ਬਾਕੀ ਤਾਂ ਸਾਰੇ ਬੇਰੁਜ਼ਗਾਰ ਨੇ |
• ਦਾਦਾ (ਪੋਤੇ ਨੂੰ )-ਤੇਰੀ ਮੈਡਮ ਆ ਰਹੀ ਆ, ਜਾਹ ਛੁਪ ਜਾ ਕਿਤੇ ਜਾ ਕੇ |
ਪੋਤਾ-ਪਹਿਲਾਂ ਤੁਸੀਂ ਛੁਪ ਜਾਓ ਦਾਦਾ ਜੀ, ਕਿਉਂਕਿ ਤੁਹਾਡੀ ਮੌਤ ਦਾ ਕਹਿ ਕੇ ਤਾਂ ਮੈਂ ਸਕੂਲੋਂ ਦੋ ਹਫਤਿਆਂ ਦੀਆਂ ਛੱੁਟੀਆਂ ਲਈਆਂ ਹੋਈਆਂ ਹਨ |
• ਅਧਿਆਪਕ (ਗੱਗੂ ਨੂੰ )-ਮੱਛਰ ਅਤੇ ਮੱਖੀ ਵਿਚ ਕੀ ਫਰਕ ਹੁੰਦਾ ਹੈ?
ਗੱਗੂ-ਸਰ ਜੀ, ਮੱਛਰ ਸਾਡਾ ਖੂਨ ਪੀਂਦੇ ਹਨ ਤੇ ਮੱਖੀ ਸਾਡੀ ਚਾਹ |
• ਜੇਲ੍ਹਰ (ਕੈਦੀ ਨੂੰ )-ਕੀ ਤੇਰਾ ਇਕ ਵੀ ਰਿਸ਼ਤੇਦਾਰ ਨਹੀਂ, ਜੋ ਤੈਨੂੰ ਇਥੇ ਮਿਲਣ ਲਈ ਆ ਜਾਂਦਾ?
ਕੈਦੀ-ਹਜ਼ੂਰ, ਰਿਸ਼ਤੇਦਾਰ ਤਾਂ ਕਈ ਨੇ ਪਰ ਸਾਰੇ ਇਸੇ ਜੇਲ੍ਹ ਵਿਚ ਹੀ ਬੰਦ ਨੇ |
• ਮੈਡਮ (ਸੋਨੀਆ ਨੂੰ )-ਕੀ ਤੰੂ ਕਿਸੇ ਵੱਡੀ ਲੜਾਈ ਬਾਰੇ ਮੈਨੂੰ ਦੱਸ ਸਕਦੀ ਏਾ?
ਸੋਨੀਆ-ਨਹੀਂ ਮੈਡਮ ਜੀ, ਕਿਉਂਕਿ ਮੰਮੀ ਨੇ ਘਰ ਦੀਆਂ ਗੱਲਾਂ ਬਾਹਰ ਦੱਸਣ ਤੋਂ ਮਨ੍ਹਾ ਕੀਤਾ ਹੋਇਆ ਹੈ |

-ਮਨਪ੍ਰੀਤ ਕੌਰ ਬਸਰਾ,
ਪਿੰਡ ਗਿੱਲਾਂ, ਡਾਕ: ਚਮਿਆਰਾ (ਜਲੰਧਰ) | ਮੋਬਾ: 81461-87521

ਬੁਝਾਰਤ-18

ਨਾ ਕੋਈ ਇਹਦਾ ਆਕਾਰ ਹੈ,
ਨਾ ਕੋਈ ਇਹਦਾ ਰੰਗ |
ਵੱਡੀ ਮਾਤਰਾ ਵਿਚ ਹੋਵੇ,
ਇਹਦੀ ਬਣੇ ਉਥੇ ਤਰੰਗ |
ਰੂਪ ਇਹਦਾ ਤਰਲ ਹੈ,
ਹੈ ਗੈਸਾਂ ਦਾ ਸੁਮੇਲ |
ਥੱਲੇ ਨੂੰ ਇਹ ਦੌੜਦਾ,
ਜਿਵੇਂ ਦੌੜਦੀ ਰੇਲ |
ਜੇ ਨਾ ਹੋਵੇ ਜਗਤ ਵਿਚ,
ਜੀਵਨ ਹੈ ਅਸੰਭਵ |
ਇਸ ਲਈ ਤਾਂ ਆਖਦੇ,
ਹੈ ਜੀਵਨ ਦਾ ਸਤੰਭ |
ਬੱੁਝੋ ਬੱਚਿਓ ਬਾਤ ਹੁਣ,
ਦੇਰ ਨਾ ਤੁਸੀਂ ਲਾਓ |
ਉਹੀ ਚੀਜ਼ ਮਿਲੂਗੀ,
ਜੋ ਵੀ ਤੁਸੀਂ ਚਾਹੋ |
ਕੋਈ ਵੀ ਨਾ ਦੱਸ ਸਕਿਆ,
ਨਾ ਮੋਨੂੰ ਨਾ ਰਾਣੀ |
       -0-
ਅੰਗਰੇਜ਼ੀ ਵਿਚ 'ਵਾਟਰ' ਹੈ,
ਪੰਜਾਬੀ ਦੇ ਵਿਚ 'ਪਾਣੀ' |

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) | ਮੋਬਾ: 99159-95505

ਬਾਲ ਸਾਹਿਤ

ਹੈਲੋ ਮੰਮੀ
ਲੇਖਿਕਾ : ਸੁਕੀਰਤੀ ਭਟਨਾਗਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ |
ਮੱੁਲ : 90 ਰੁਪਏ, ਸਫੇ : 56
ਸੰਪਰਕ : 81467-33444

ਪੰਜਾਬੀ ਬਾਲ ਸਾਹਿਤ ਲਈ ਚੰਗੀ ਗੱਲ ਹੈ ਕਿ ਅੱਜਕਲ੍ਹ ਬਾਲ ਸਾਹਿਤ ਉਹ ਲਿਖ ਰਹੇ ਹਨ, ਜਿਨ੍ਹਾਂ ਆਪਣੀ ਸਾਰੀ ਉਮਰ ਸਾਹਿਤ ਸਾਧਨਾ ਲੇਖੇ ਲਾਈ | ਇਨ੍ਹਾਂ ਲੇਖਕਾਂ ਕੋਲ ਜ਼ਿੰਦਗੀ ਦਾ ਵਿਸ਼ਾਲ ਤਜਰਬਾ ਹੈ | ਸੁਕੀਰਤੀ ਭਟਨਾਗਰ ਵੀ ਉਨ੍ਹਾਂ ਲੇਖਕਾਂ ਵਿਚੋਂ ਇਕ ਹੈ | 'ਹੈਲੀ ਮੰਮੀ' ਉਸ ਦੀ ਬਾਲ ਕਹਾਣੀਆਂ ਦੀ ਨਵੀਂ ਪੁਸਤਕ ਹੈ, ਜਿਸ ਵਿਚ ਉਸ ਨੇ 12 ਕਹਾਣੀਆਂ ਸ਼ਾਮਿਲ ਕੀਤੀਆਂ ਹਨ |
ਸਾਰੀਆਂ ਕਹਾਣੀਆਂ ਬਾਲਾਂ ਦੇ ਹਾਣ ਦੀਆਂ ਹਨ | ਇਨ੍ਹਾਂ ਕਹਾਣੀਆਂ ਦੇ ਵਿਸ਼ੇ ਵੱਖੋ-ਵੱਖਰੇ ਹਨ | ਪਹਿਲੀ ਕਹਾਣੀ 'ਖੇਡ-ਖੇਡ ਵਿਚ' ਪੜ੍ਹਦੇ ਸਮੇਂ ਬਚਪਨ ਯਾਦ ਆ ਜਾਂਦਾ ਹੈ | ਬਚਪਨ ਦੀਆਂ ਸ਼ਰਾਰਤਾਂ ਸਭ ਦੀਆਂ ਇਕੋ ਜਿਹੀਆਂ ਹੁੰਦੀਆਂ ਹਨ | 'ਏਕਤਾ ਵਿਚ ਤਾਕਤ' ਕਹਾਣੀ ਪੜ੍ਹਦੇ ਸਮੇਂ ਅਖੀਰ ਵਿਚ ਜਾ ਕੇ ਕਹਾਣੀ ਦਾ ਉਦੇਸ਼ ਸਮਝ ਆਉਂਦਾ ਹੈ | ਪਾਠਕ ਲੇਖਕ ਦੀ ਉਂਗਲੀ ਫੜ ਨਾਲ-ਨਾਲ ਤੁਰਦਾ ਹੈ | 'ਸਕੂਲ ਬੈਗ' ਪੜ੍ਹਦੇ ਸਮੇਂ ਪਾਠਕ ਦੀਆਂ ਅੱਖਾਂ ਭਰ ਆਉਂਦੀਆਂ ਹਨ | ਗਰੀਬੀ ਕਾਰਨ ਲੱਖਾਂ ਬੱਚੇ ਸਕੂਲ ਜਾਣ ਦੀ ਇੱਛਾ ਦਿਲ ਵਿਚ ਲੈ ਕੇ ਬੈਠੇ ਹਨ ਪਰ ਉਹ ਬੇਵੱਸ ਹਨ | ਅਖੀਰ ਸਰਕਾਰੀ ਸਹਾਇਤਾ ਕਾਰਨ ਪ੍ਰੀਤੋ ਸਕੂਲ ਜਾਣ ਲਈ ਤਿਆਰ ਹੋ ਜਾਂਦੀ ਹੈ | ਇਸੇ ਤਰ੍ਹਾਂ 'ਬੇਲਿਆ ਭੂਤ', 'ਸਮਝਦਾਰ ਸੋਨੂੰ', 'ਪੁਸਤਕਾਂ ਨੱਚ ਪਈਆਂ', 'ਸ਼ੇਰ ਅੰਕਲ', 'ਅਪ੍ਰੈਲ ਫੂਲ', 'ਪਾਂਚੂ', 'ਇਮਾਨਦਾਰ ਕਮਲ' ਤੇ 'ਹੈਲੋ ਮੰਮੀ' ਖੂਬਸੂਰਤ ਕਹਾਣੀਆਂ ਹਨ | ਛੋਟੇ-ਛੋਟੇ ਵਾਕਾਂ ਨੂੰ ਮੋਤੀਆਂ ਵਾਂਗ ਮਾਲਾ ਵਿਚ ਪਰੋ ਕੇ ਕਹਾਣੀਆਂ ਦੀ ਰਚਨਾ ਕੀਤੀ ਗਈ ਹੈ |
'ਹੈਲੋ ਮੰਮੀ' ਵਰਗੀਆਂ ਪੁਸਤਕਾਂ ਸਕੂਲ ਲਾਇਬ੍ਰੇਰੀ ਵਿਚ ਜ਼ਰੂਰ ਹੋਣੀਆਂ ਚਾਹੀਦੀਆਂ ਹਨ | ਇਹ ਪੁਸਤਕ ਹਰ ਬਾਲ ਪਾਠਕ ਕੋਲ ਜਾਣੀ ਚਾਹੀਦੀ ਹੈ | ਇਸ ਪੁਸਤਕ ਨਾਲ ਪੰਜਾਬੀ ਬਾਲ ਸਾਹਿਤ ਵਿਚ ਵਡਮੱੁਲਾ ਵਾਧਾ ਹੋਇਆ ਹੈ | ਵਧੀਆ ਪੁਸਤਕ ਲਿਖਣ ਲਈ ਸੁਕੀਰਤੀ ਭਟਨਾਗਰ ਵਧਾਈ ਦੇ ਪਾਤਰ ਹਨ | 'ਹੈਲੋ ਮੰਮੀ' ਦਾ ਪੰਜਾਬੀ ਬਾਲ ਸਾਹਿਤ ਵਿਚ ਸਵਾਗਤ ਹੈ |

-ਅਵਤਾਰ ਸਿੰਘ ਸੰਧੂ
ਮੋਬਾ: 99151-82971

ਬਾਲ ਗੀਤ: ਭੱੁਲ ਕੇ ਵੀ ਤੁਸੀਂ

ਪਿਆਰ ਦੇ ਨਾਲ ਬੱਚਿਓ ਪੜ੍ਹਨਾ,
ਭੱੁਲ ਕੇ ਵੀ ਤੁਸੀਂ ਨਹੀਓਾ ਲੜਨਾ |
ਲਾਇਕ ਬੱਚੇ ਕਦੇ ਨਹੀਓਾ ਲੜਦੇ,
ਸਾਰਾ ਦਿਨ ਉਹ ਰਹਿੰਦੇ ਪੜ੍ਹਦੇ |
ਕਿਸੇ ਬੱਚੇ ਨੂੰ ਤੰਗ ਨਹੀਂ ਕਰਨਾ,
ਭੱੁਲ ਕੇ ਵੀ ਤੁਸੀਂ....... |
ਸਰ ਮੈਡਮ ਵੀ ਕਿੰਨਾ ਸਮਝਾਉਂਦੇ,
ਚੰਗੀਆਂ ਗੱਲਾਂ ਤੁਹਾਨੂੰ ਸਿਖਾਉਂਦੇ |
ਵੱਡੇ ਹੋ ਕੇ ਅਫ਼ਸਰ ਹੈ ਬਣਨਾ,
ਭੱੁਲ ਕੇ ਵੀ ਤੁਸੀਂ......... |
ਮੰਮੀ ਡੈਡੀ ਵੀ ਏਹੀ ਨੇ ਚਾਹੁੰਦੇ,
ਤਾਹੀਓਾ ਤੁਹਾਨੂੰ ਸਕੂਲੇ ਪਾਉਂਦੇ |
ਉਨ੍ਹਾਂ ਦਾ ਸੁਪਨਾ ਪੂਰਾ ਕਰਨਾ,
ਭੱੁਲ ਕੇ ਵੀ ਤੁਸੀਂ.......... |
'ਅਮਰੀਕ' ਸਰ ਦਾ ਮਾਣ ਵਧਾਓ,
'ਤਲਵੰਡੀ ਕਲਾਂ' ਦਾ ਨਾਂਅ ਚਮਕਾਓ |
ਦੁਨੀਆ ਵਿਚ ਮਹਾਨ ਹੈ ਬਣਨਾ,
ਭੱੁਲ ਕੇ ਵੀ ਤੁਸੀਂ............ |

-ਅਮਰੀਕ ਸਿੰਘ ਤਲਵੰਡੀ ਕਲਾਂ,
ਗਿੱਲ ਨਗਰ, ਗਲੀ ਨੰ: 13, ਮੱੁਲਾਂਪੁਰ ਦਾਖਾ (ਲੁਧਿਆਣਾ) | ਮੋਬਾ: 94635-42896

ਬੁਝਾਰਤਾਂ

1. ਬਿਨਾਂ ਸਾਜ਼ਾਂ ਤੋਂ ਗੀਤ ਹੈ ਗਾਉਂਦਾ,
ਨਾਲੇ ਆਪਣੀ ਜਾਨ ਗੁਆਉਂਦਾ |
2. ਇਕ ਬੰਦੇ ਦੇ ਅਣਗਿਣਤ ਨਿਆਣੇ,
ਅੱਧੇ ਕਮਲੇ, ਅੱਧੇ ਸਿਆਣੇ |
3. ਨਿੱਕੀ ਜਿਹੀ ਕੌਲੀ, ਲਾਹੌਰ ਜਾ ਕੇ ਬੋਲੀ |
4. ਨਿੱਕਾ ਜਿਹਾ ਕੋਠਾ,
ਚਾਰ ਵਿਚ ਮੱਝਾਂ ਵੜ ਗਈਆਂ,
ਪੰਜਵਾਂ ਵੜ ਗਿਆ ਝੋਟਾ |
5. ਸਿਰ 'ਤੇ ਕਲਗੀ, ਰੰਗ ਨਿਆਰੇ,
ਸਾਰੇ ਉਸ ਤੋਂ ਜਾਂਦੇ ਵਾਰੇ |
6. ਨਿੱਕਾ ਜਿਹਾ ਕਾਕਾ, ਓਹ ਬੂਹੇ ਦਾ ਰਾਖਾ |
ਉੱਤਰ : (1) ਮੱਛਰ, (2) ਛੱਲੀ, (3) ਟੈਲੀਫੋਨ, (4) ਪੈਰ ਤੇ ਬੂਟ, (5) ਮੋਰ, (6) ਜਿੰਦਰਾ |

-ਅਵਤਾਰ ਸਿੰਘ ਕਰੀਰ,
ਮੋਗਾ | ਮੋਬਾ: 94170-05183

ਬਾਲ ਨਾਵਲ-81 : ਖੱਟੀਆਂ-ਮਿੱਠੀਆਂ ਗੋਲੀਆਂ

ਹਰੀਸ਼ ਨੇ ਆਉਂਦਿਆਂ ਹੀ ਦੱਸ ਦਿੱਤਾ ਸੀ ਕਿ ਉਹ ਕੇਵਲ ਦੋ ਦਿਨ ਹੀ ਰਹੇਗਾ | ਤੀਜੇ ਦਿਨ ਸਵੇਰ ਦੀ ਗੱਡੀ 'ਤੇ ਉਹ ਦਿੱਲੀ ਚਲਾ ਜਾਵੇਗਾ | ਉਸ ਨੇ ਘਰ ਅਜੇ ਇਹ ਨਹੀਂ ਸੀ ਦੱਸਿਆ ਕਿ ਉਸ ਦੀ ਦਿੱਲੀ ਨੌਕਰੀ ਵੀ ਲੱਗ ਰਹੀ ਹੈ | ਉਸ ਨੇ ਸਿਰਫ ਏਨਾ ਹੀ ਦੱਸਿਆ ਕਿ ਉਹ ਦਿੱਲੀ ਇਕ ਨੌਕਰੀ ਬਾਰੇ ਪਤਾ ਕਰਨ ਜਾ ਰਿਹੈ |
ਸਿਧਾਰਥ ਨੇ ਦੁਪਹਿਰੇ ਹੀ ਇਕ ਹਲਵਾਈ ਨੂੰ ਸਮੋਸੇ, ਪਨੀਰ ਵਾਲੇ ਪਕੌੜੇ, ਗੁਲਾਬ ਜਾਮੁਨ ਅਤੇ ਜਲੇਬੀਆਂ ਦਾ ਆਰਡਰ ਦੇ ਦਿੱਤਾ ਸੀ | ਚਾਹ ਉਨ੍ਹਾਂ ਨੇ ਸਕੂਲ ਵਿਚ ਆਪ ਬਣਾ ਲੈਣੀ ਸੀ | ਸ਼ਾਮੀਂ ਚਾਰ ਵਜੇ ਸਕੂਲ ਦੀ ਬਗੀਚੀ ਵਿਚ ਕਾਫੀ ਬੱਚੇ ਇਕੱਠੇ ਹੋਣੇ ਸ਼ੁਰੂ ਹੋ ਗਏ | ਅਧਿਆਪਕ ਵੀ ਆ ਗਏ ਸਨ | ਸਿਧਾਰਥ ਇਕ ਅਧਿਆਪਕ ਨੂੰ ਨਾਲ ਲੈ ਕੇ ਹਲਵਾਈ ਕੋਲੋਂ ਸਾਮਾਨ ਲੈਣ ਚਲਾ ਗਿਆ | ਆਸ਼ਾ ਨੇ ਵੱਡੇ ਪਤੀਲੇ ਵਿਚ ਚਾਹ ਲਈ ਪਾਣੀ ਪਾ ਕੇ ਗੈਸ ਉੱਪਰ ਰੱਖ ਦਿੱਤਾ ਸੀ | ਸਿਧਾਰਥ ਡਿਸਪੋਜ਼ੇਬਲ ਪਲੇਟਾਂ ਅਤੇ ਗਿਲਾਸ ਪਹਿਲਾਂ ਹੀ ਲੈ ਆਇਆ ਸੀ |
ਥੋੜ੍ਹੀ ਦੇਰ ਵਿਚ ਹੀ ਸਿਧਾਰਥ ਅਤੇ ਇਕ ਹੋਰ ਅਧਿਆਪਕ ਸਾਰਾ ਖਾਣ-ਪੀਣ ਦਾ ਸਾਮਾਨ ਲੈ ਆਏ | ਸਿਧਾਰਥ ਨੇ ਨੌਵੀਂ-ਦਸਵੀਂ ਕਲਾਸ ਦੇ ਕੁਝ ਸਿਆਣੇ ਬੱਚੇ ਬੁਲਾਏ ਅਤੇ ਉਨ੍ਹਾਂ ਨੂੰ ਪਲੇਟਾਂ ਵਿਚ ਮਠਿਆਈ ਅਤੇ ਨਮਕੀਨ ਦਾ ਇਕ-ਇਕ ਪੀਸ ਪਾਉਣ ਦੀ ਡਿਊਟੀ ਲਗਾ ਦਿੱਤੀ | ਇਸੇ ਤਰ੍ਹਾਂ ਕੁਝ ਬੱਚਿਆਂ ਨੂੰ ਚਾਹ ਗਲਾਸਾਂ ਵਿਚ ਪਾ ਕੇ ਲਿਆਉਣ ਲਈ ਕਿਹਾ | ਸਾਰਿਆਂ ਨੇ ਰਲ ਕੇ ਇਹ ਚਾਹ ਪੀਤੀ ਅਤੇ ਮਠਿਆਈਆਂ ਖਾਧੀਆਂ |
ਹਰੀਸ਼ ਸਾਰਾ ਕੁਝ ਦੇਖ-ਦੇਖ ਕੇ ਖੁਸ਼ ਵੀ ਹੋ ਰਿਹਾ ਸੀ ਅਤੇ ਹੈਰਾਨ ਵੀ | ਸਾਰਾ ਮਾਹੌਲ ਬੜੀ ਖੁਸ਼ੀ ਵਾਲਾ ਸੀ | ਹਰੀਸ਼ ਨੂੰ ਮੁਬਾਰਕਾਂ ਮਿਲ ਰਹੀਆਂ ਸਨ ਪਰ ਉਸ ਤੋਂ ਵੀ ਜ਼ਿਆਦਾ ਮੁਬਾਰਕਾਂ ਮਾਤਾ ਜੀ ਅਤੇ ਸਿਧਾਰਥ ਨੂੰ ਸਾਰੇ ਦੇ ਰਹੇ ਸਨ |
ਹਰੀਸ਼ ਦਿੱਲੀ ਪਹੁੰਚ ਗਿਆ | ਉਹ ਆਟੋ ਰਿਕਸ਼ਾ ਕਰਕੇ ਵੱਡੇ ਡਾਕਟਰ ਸਾਹਿਬ ਦੇ ਦੱਸੇ ਹਸਪਤਾਲ ਵੱਲ ਜਾ ਰਿਹਾ ਸੀ | ਹਸਪਤਾਲ ਲੱਭਣ ਵਿਚ ਕੋਈ ਮੁਸ਼ਕਿਲ ਨਾ ਆਈ, ਕਿਉਂਕਿ ਨਵੀਂ ਦਿੱਲੀ ਦੇ ਉਸ ਇਲਾਕੇ ਵਿਚ ਹਸਪਤਾਲ ਕਾਫੀ ਮਸ਼ਹੂਰ ਸੀ |
ਹਸਪਤਾਲ ਪਹੁੰਚ ਕੇ ਉਸ ਨੇ ਰਿਸੈਪਸ਼ਨ ਤੋਂ ਮੈਡੀਸਨ ਵਾਰਡ ਦੇ ਇੰਚਾਰਜ ਡਾਕਟਰ ਬਾਰੇ ਪੱੁਛਿਆ | ਰਿਸੈਪਸ਼ਨ ਵਾਲੀ ਲੜਕੀ ਨੇ ਉਸ ਨੂੰ ਕੁਝ ਸਮਝਾ ਕੇ ਦੂਜੀ ਮੰਜ਼ਿਲ 'ਤੇ ਭੇਜ ਦਿੱਤਾ | ਜਿਸ ਵੇਲੇ ਹਰੀਸ਼ ਦੂਜੀ ਮੰਜ਼ਿਲ 'ਤੇ ਪਹੁੰਚਿਆ ਤਾਂ ਵੱਡੇ ਡਾਕਟਰ ਸਾਹਿਬ ਵਾਰਡ ਦਾ ਰਾਊਾਡ ਲਗਾਉਣ ਗਏ ਹੋਏ ਸਨ | ਹਰੀਸ਼ ਨੂੰ ਉਨ੍ਹਾਂ ਦੇ ਕਮਰੇ ਵਿਚ ਬੈਠਣ ਲਈ ਕਿਹਾ | ਹਰੀ ਕਮਰੇ ਵਿਚ ਜਾਣ ਤੋਂ ਪਹਿਲਾਂ ਹਸਪਤਾਲ ਦਾ ਆਲਾ-ਦੁਆਲਾ ਦੇਖਣ ਲੱਗ ਪਿਆ |
ਹਸਪਤਾਲ ਕਾਫੀ ਵੱਡਾ ਅਤੇ ਪੂਰਾ ਏਅਰ ਕੰਡੀਸ਼ਨਡ ਸੀ | ਸਾਫ਼-ਸਫ਼ਾਈ ਬਹੁਤ ਵਧੀਆ ਸੀ | ਜਦੋਂ ਉਹ ਹਸਪਤਾਲ ਰਿਸੈਪਸ਼ਨ ਕੋਲ ਪਹੁੰਚਿਆ ਤਾਂ ਰਿਸੈਪਸ਼ਨ ਦੇ ਬਾਹਰ ਲਾਬੀ ਵਿਚ ਕਈ ਸੋਫੇ ਅਤੇ ਕੁਰਸੀਆਂ ਪਈਆਂ ਸਨ, ਜਿਨ੍ਹਾਂ ਉੱਤੇ ਮਰੀਜ਼ਾਂ ਨਾਲ ਆਏ ਜਾਂ ਉਨ੍ਹਾਂ ਨੂੰ ਦੇਖਣ ਆਏ ਲੋਕ ਕਾਫੀ ਗਿਣਤੀ ਵਿਚ ਬੈਠੇ ਸਨ | ਲਾਬੀ ਦੇ ਖੱਬੇ ਪਾਸੇ ਇਕ ਕੰਟੀਨ ਸੀ, ਜਿਥੇ ਕੁਝ ਲੋਕ ਬੈਠੇ ਚਾਹ ਜਾਂ ਕੌਫੀ ਵੀ ਰਹੇ ਸਨ |
ਸਾਰਾ ਆਲਾ-ਦੁਆਲਾ ਦੇਖਣ ਤੋਂ ਬਾਅਦ ਉਹ ਡਾਕਟਰ ਸਾਹਿਬ ਦੇ ਕਮਰੇ ਵਿਚ ਬੈਠ ਗਿਆ | ਉਥੇ ਬੈਠਾ-ਬੈਠਾ ਉਹ ਆਪਣੇ ਅਤੀਤ ਬਾਰੇ ਕਈ ਕੁਝ ਸੋਚ ਗਿਆ | ਅਤੀਤ 'ਚੋਂ ਨਿਕਲ ਕੇ ਉਹ ਵਰਤਮਾਨ ਵਿਚ ਆ ਗਿਆ, ਜਦੋਂ ਡਾਕਟਰ ਸਾਹਿਬ ਕਮਰੇ ਵਿਚ ਦਾਖਲ ਹੋਏ | ਹਰੀਸ਼ ਇਕਦਮ ਖੜ੍ਹਾ ਹੋ ਗਿਆ ਅਤੇ ਡਾਕਟਰ ਸਾਹਿਬ ਨੂੰ ਨਿਉਂ ਕੇ ਪੈਰੀਂ ਪੈਣਾ ਕਿਹਾ |
ਡਾਕਟਰ ਸਾਹਿਬ ਨੇ ਉਸ ਨੂੰ ਘੋਖਵੀਂ ਨਜ਼ਰ ਨਾਲ ਦੇਖਦੇ ਹੋਏ ਪੱੁਛਿਆ, 'ਦੱਸੋ, ਕਿਧਰ ਆਏ ਹੋ?'
'ਮੇਰਾ ਨਾਂਅ ਹਰੀਸ਼ ਐ ਜੀ, ਮੈਨੂੰ ਨਾਇਰ ਹਸਪਤਾਲ, ਬੰਬਈ ਦੇ ਮੈਡੀਕਲ ਵਾਰਡ ਦੇ ਹੈੱਡ ਆਫ ਦਾ ਡਿਪਾਰਟਮੈਂਟ ਨੇ ਭੇਜਿਆ ਹੈ | ਮੈਂ ਉਨ੍ਹਾਂ ਦਾ ਵਿਦਿਆਰਥੀ ਹਾਂ |' ਹਰੀਸ਼ ਨੇ ਸੰਖੇਪ ਵਿਚ ਸਾਰਾ ਕੁਝ ਦੱਸ ਦਿੱਤਾ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-404, ਗ੍ਰੀਨ ਐਵੇਨਿਊ, ਅੰਮਿ੍ਤਸਰ-143001. ਮੋਬਾ: 98889-24664

ਬਾਲ ਕਵਿਤਾ: ਟਾਹਲੀ

ਸ਼ੀਸ਼ਮ ਸਿਸੂ ਨੇ ਮੈਨੂੰ ਕਹਿੰਦੇ,
ਲੋਕ ਆਖਦੇ ਟਾਹਲੀ
ਪੱਤਝੜੀ ਰੁੱਖ ਹਾਂ ਮੈਂ
ਠੰਢੀਆਂ ਛਾਵਾਂ ਦੇਵਣ ਵਾਲੀ।
ਮੈਂ ਤਾਂ ਹਰ ਮਿੱਟੀ ਵਿਚ
ਹਾਂ ਉੱਗ ਪੈਂਦੀ
ਪਰ ਪੰਜਾਬ ਦੀ ਮਿੱਟੀ
ਮੇਰਾ ਮਨ ਮੋਹ ਲੈਂਦੀ।
ਦੁਨੀਆ ਜਾਣੇ ਲੱਕੜੀ ਮੇਰੀ
ਹੈ ਮਜ਼ਬੂਤ ਬੜੀ ਦਮਦਾਰ
ਮੇਰੇ ਪੱਤਿਆਂ ਦਾ ਹੁੰਦਾ ਹੈ
ਖੰਭਾਂ ਜਿਹਾ ਆਕਾਰ।
ਜਦੋਂ ਪੱਤਝੜ ਆਉਂਦੀ
ਸਾਰੇ ਪੱਤੇ ਖੋਹ ਲੈ ਜਾਂਦੀ
ਰੁੰਡ-ਮਰੁੰਡੇ ਟਾਹਣ ਫੁੱਟਦੇ
ਜਦੋਂ ਬਹਾਰ ਹੈ ਆਂਦੀ।
ਨਿੱਕੇ-ਨਿੱਕੇ ਪੀਲੇ ਚਿੱਟੇ
ਗੁੱਛਿਆਂ ਵਿਚ ਫੁੱਲ ਪੈਂਦੇ
ਪੱਕਦੇ ਤਾਂ ਫਲੀਆਂ ਬਣਦੇ
ਵਿਚ ਬੀਜ ਲੁਕੇ ਰਹਿੰਦੇ।
ਟਾਹਲੀ ਦੇ ਪੱਤਿਆਂ ਦਾ ਕਾੜ੍ਹਾ
ਸੱਟ ਦੀ ਸੋਜ ਘਟਾਉਂਦਾ
ਜ਼ਖ਼ਮ ਠੀਕ ਹੋ ਜਾਵੇ
ਜੋ ਉੱਪਰ ਟਾਹਲੀ ਦਾ ਰਸ ਲਾਉਂਦਾ।

-ਹਰੀ ਕ੍ਰਿਸ਼ਨ ਮਾਇਰ,
398, ਵਿਕਾਸ ਨਗਰ, ਪੱਖੋਵਾਲ ਰੋਡ, ਲੁਧਿਆਣਾ।

 





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX