ਤਾਜਾ ਖ਼ਬਰਾਂ


ਟਾਂਗਰਾ ਨੇੜੇ 2 ਗੱਡੀਆਂ ਦੀ ਟੱਕਰ 'ਚ 2 ਦੀ ਮੌਤ
. . .  6 minutes ago
ਟਾਂਗਰਾ ,17 ਜਨਵਰੀ ( ਹਰਜਿੰਦਰ ਸਿੰਘ ਕਲੇਰ ) - ਜੀ ਟੀ ਰੋਡ ਟਾਂਗਰਾ ਵਿਖੇ ਦੋ ਕਾਰਾ ਦੀ ਆਪਸੀ ਜ਼ਬਰਦਸਤ ਟੱਕਰ ਹੋਣ ਕਰਕੇ ਗੱਡੀਆਂ ਵਿਚ ਸਵਾਰ ਬੁਰੀ ਤਰ੍ਹਾਂ ਫੱਟੜ ਹੋਣ ਕਰਕੇ 2 ਸਵਾਰਾਂ ਦੀ ਮੌਤ ਹੋ ਗਈ ਤੇ ...
ਸਾਬਕਾ ਕੈਬਨਿਟ ਮੰਤਰੀ ਰਣੀਕੇ ਦੀ ਅਗਵਾਈ 'ਚ ਅਕਾਲੀ ਵਰਕਰਾਂ ਵੱਲੋਂ ਥਾਣਾ ਕੰਬੋਅ ਮੂਹਰੇ ਧਰਨਾ
. . .  12 minutes ago
ਰਾਜਾਸਾਂਸੀ, 17 ਜਨਵਰੀ (ਹਰਦੀਪ ਸਿੰਘ ਖੀਵਾ)- ਵਿਧਾਨ ਸਭਾ ਹਲਕਾ ਅਟਾਰੀ ਦੇ ਅਧੀਨ ਆਉਂਦੇ ਪਿੰਡ ਧੌਲ਼ ਕਲਾਂ ਦੇ ਅਕਾਲੀ ਵਰਕਰ ਚੈਂਚਲ ਸਿੰਘ ਤੇ ਕਾਂਗਰਸ ਪਾਰਟੀ ਦੇ ਇਸ਼ਾਰੇ 'ਤੇ ਪੁਲਿਸ ਥਾਣਾ ਕੰਬੋਅ ਵੱਲੋਂ ਝੂਠਾ ਮੁਕੱਦਮਾ ਦਰਜ ਕਰਨ ...
ਰਾਜਕੋਟ ਦੂਸਰਾ ਵਨਡੇ : ਭਾਰਤ ਨੇ ਆਸਟਰੇਲੀਆ ਨੂੰ 36 ਦੌੜਾਂ ਨਾਲ ਹਰਾਇਆ
. . .  about 1 hour ago
ਮੋਟਰਸਾਈਕਲ ਤੇ ਇਨੋਵਾ ਕਾਰ ਦੀ ਆਹਮੋ-ਸਾਹਮਣੀ ਟੱਕਰ 'ਚ 1 ਦੀ ਮੌਤ
. . .  1 minute ago
ਭਿੰਡੀ ਸੈਦਾਂ,17 ਜਨਵਰੀ ( ਪ੍ਰਿਤਪਾਲ ਸਿੰਘ ਸੂਫ਼ੀ )- ਪੁਲਿਸ ਥਾਣਾ ਭਿੰਡੀ ਸੈਦਾਂ ਅਧੀਨ ਪੈਂਦੇ ਪਿੰਡ ਜਸਰਾਓਰ ਦੇ ਅੱਡੇ ‘ਤੇ ਸਥਿਤ ਬੱਤਰਾ ਪੈਟਰੋਲ ਪੰਪ ਦੇ ਨਜ਼ਦੀਕ ਦੇਰ ਸ਼ਾਮੀੰ ਇਨੋਵਾ ਗੱਡੀ ਤੇ ਬੁਲੇਟ ਮੋਟਰਸਾਈਕਲ ...
ਮਾਈਨਿੰਗ ਮਾਫ਼ੀਆ ਦੇ ਕਰਿੰਦਿਆਂ ਨੇ ਪੁਲਿਸ ਚੌਕੀ ਇੰਚਾਰਜ ਸਮੇਤ ਤਿੰਨ ਮੁਲਾਜ਼ਮਾਂ ਨਾਲ ਕੀਤੀ ਕੁੱਟਮਾਰ
. . .  about 2 hours ago
ਡੇਰਾਬਸੀ,17 ਜਨਵਰੀ ( ਸ਼ਾਮ ਸਿੰਘ ਸੰਧੂ )-ਹਰਿਆਣਾ 'ਚ ਮਾਈਨਿੰਗ ਕਰਨ ਵਾਲਿਆਂ ਦਾ ਪਿੱਛਾ ਕਰਦਿਆਂ ਪੰਜਾਬ ਦੀ ਹੱਦ 'ਚ ਵੜੇ ਹਰਿਆਣਾ ਪੁਲਿਸ ਦੇ ਇੱਕ ਚੌਕੀ ਇੰਚਾਰਜ ਸਮੇਤ ਮੁਲਾਜ਼ਮਾਂ ਨੂੰ ਮਾਈਨਿੰਗ ਮਾਫ਼ੀਆ ਦੇ ਕਰਿੰਦਿਆਂ ਨੇ ਘੇਰ...
ਰਾਜਕੋਟ ਦੂਸਰਾ ਵਨਡੇ : 16 ਓਵਰਾਂ ਮਗਰੋਂ ਆਸਟਰੇਲੀਆ 86/2 'ਤੇ , ਟੀਚਾ 341 ਦੌੜਾਂ ਦਾ
. . .  about 3 hours ago
ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਦੇ ਰੋਸ ਵਜੋਂ ਸ਼ੁਤਰਾਣਾ ਸਕੂਲ ਅੱਗੇ ਵਿਦਿਆਰਥੀਆਂ ਨੇ ਲਾਇਆ ਧਰਨਾ
. . .  about 3 hours ago
ਸ਼ੁਤਰਾਣਾ, 17 ਜਨਵਰੀ (ਬਲਦੇਵ ਸਿੰਘ ਮਹਿਰੋਕ)- ਪਟਿਆਲਾ ਜ਼ਿਲ੍ਹੇ ਦੇ ਕਸਬਾ ਸ਼ੁਤਰਾਣਾ ਵਿਖੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿਚ ਅਧਿਆਪਕਾਂ ਦੀ ਘਾਟ ਹੋਣ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਹੋ ਰਹੇ ਭਾਰੀ ਨੁਕਸਾਨ ਕਾਰਨ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ...
ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ 19 ਜਨਵਰੀ ਨੂੰ
. . .  about 3 hours ago
ਅਜਨਾਲਾ, 17 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਸਿੱਖਿਆ ਵਿਭਾਗ ਵੱਲੋਂ ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ 19 ਜਨਵਰੀ ਦਿਨ ਐਤਵਾਰ ਨੂੰ ਲਿਆ ਜਾ ਰਿਹਾ ਹੈ । ਇਸ ਦੇ ਸਬੰਧ ਵਿਚ ਸਕੂਲ ਸਿੱਖਿਆ ਸਕੱਤਰ-ਕਮ-ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਕ੍ਰਿਸ਼ਨ ਕੁਮਾਰ...
ਰਾਜਕੋਟ ਦੂਸਰਾ ਵਨਡੇ : 10 ਓਵਰਾਂ ਮਗਰੋਂ ਆਸਟਰੇਲੀਆ 55/1 'ਤੇ , ਟੀਚਾ 341 ਦੌੜਾਂ ਦਾ
. . .  about 4 hours ago
ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਦੇ ਜਰਨਲ ਸਕੱਤਰ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ
. . .  about 4 hours ago
ਭਵਾਨੀਗੜ੍ਹ, 17 ਜਨਵਰੀ (ਰਣਧੀਰ ਸਿੰਘ ਫੱਗੂਵਾਲਾ)- ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਦੇ ਸੂਬਾ ਜਰਨਲ ਸਕੱਤਰ ਰਾਮ ਸਿੰਘ ਮੱਟਰਾਂ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ। ਇਸ ਸਬੰਧੀ ਅਸਤੀਫੇ ਦੀਆਂ ਕਾਪੀਆਂ ਦਿੰਦਿਆਂ ਰਾਮ ਸਿੰਘ ਮੱਟਰਾਂ...
ਹੋਰ ਖ਼ਬਰਾਂ..

ਦਿਲਚਸਪੀਆਂ

ਵਾਈ-ਫਾਈ ਜਾਂ ਭੂਆ

'ਵੇ ਪੁੱਤ ਐਤਕੀਂ ਤੇਰੀਆਂ ਸਕੂਲ ਦੀਆਂ ਛੁੱਟੀਆਂ ਹੋਣ 'ਤੇ ਤੇਰੀ ਭੂਆ ਦੇ ਘਰ ਜਾਵਾਂਗੇ, ਕਿੰਨੀ ਵਾਰ ਫੋਨ ਕਰ ਚੁੱਕੀ ਐ ਕਿ ਬੱਚਿਆਂ ਨੂੰ ਲੈ ਕੇ ਆਵੋ' ਮੁਖਤਿਆਰੋ ਨੇ ਆਪਣੇ ਪੁੱਤਰ ਗਗਨ ਨੂੰ ਕਿਹਾ |
'ਮੈਂ ਨੀ ਜਾਣਾ ਮੰਮੀ ਭੂਆ ਦੇ ਘਰ', ਗਗਨ ਨੇ ਇਕੋ ਸਾਹੇ ਕਿਹਾ |
'ਹੈ ਫੋਟ, ਉਹ ਤੇਰੀ ਭੂਆ ਏ, ਦੰਦੀਆਂ ਵੱਢਦੀ ਐ ਤੈਨੂੰ, ਹਰ ਵਾਰ ਦੁਹਾਈ ਪਾਉਂਦੀ ਐਾ ਕਿ ਮੇਰੇ ਕੋਲ ਆਓ, ਸੌ ਚੀਜ਼ਾਂ ਨਾਲ ਬੰਨ੍ਹੀਂ ਆਉਂਦੀ ਐ, ਜਦੋਂ ਸਾਡੇ ਕੋਲ ਆਉਂਦੀ ਐ', ਮੁਖਤਿਆਰੋ ਨੇ ਮੋੜਵਾਂ ਜਵਾਬ ਦਿੰਦੇ ਕਿਹਾ |
'ਦਾਦੀ ਤੈਨੂੰ ਕਹਿ ਦਿੱਤਾ ਮੈਂ ਨਹੀਂ ਜਾਣਾ ਭੂਆ ਦੇ ਘਰ, ਕਹੋ ਸਾਡੇ ਘਰ ਆ ਜਾਵੇ |'
'ਨਾ ਤੇਰੀ ਭੂਆ ਵਿਹਲੀ ਐ, ਐਡਾ ਵੱਡਾ ਪਰਿਵਾਰ ਸੁੱਖ ਨਾਲ ਉਹਦਾ, ਤੂੰ ਨਵਾਬ ਬਣ ਗਿਐਾ, ਸ਼ਰਮ ਆਉਂਦੀ ਏ ਤੈਨੂੰ ਭੂਆ ਕੋਲ ਜਾਂਦੇ ਨੂੰ , ਕੀ ਗੱਲ ਐ... ਕਿਉਂ ਨੀ ਜਾਣਾ ਭੂਆ ਕੋਲ', ਮੁਖਤਿਆਰੋ ਨੇ ਗੁੱਸਾ ਕਰਦਿਆਂ ਕਿਹਾ |
'ਦਾਦੀ ਉਨ੍ਹਾਂ ਦੇ ਘਰ ਵਾਈ-ਫਾਈ ਤਾਂ ਹੈ ਨਹੀਂ, ਭੂਆ ਨੂੰ ਕਹੋ ਆਪਣੇ ਘਰ ਵਾਈ-ਫਾਈ ਲਗਵਾ ਲਏ, ਫਿਰ ਜਾਵਾਂਗੇ ਭੂਆ ਦੇ ਘਰ', ਗਗਨ ਨੇ ਆਪਣੀ ਦਾਦੀ ਨੂੰ ਕਿਹਾ |
'ਸ਼ਾਬਾਸ਼! ਪੁੱਤ ਸਾਡੇ ਗਲ ਅੰਗੂਠਾ ਦੇ ਕੇ ਲਗਵਾ ਲਿਆ ਵਾਈ-ਫਾਈ ਹੁਣ ਮੈਂ ਤੇਰੀ ਭੂਆ ਦੇ ਗਲ ਅੰਗੂਠਾ ਦੇਵਾਂ ਕਿ ਤੇਰਾ ਲਾਡਲਾ ਭਤੀਜਾ ਤੇਰੇ ਕੋਲ ਤਾਂ ਆਊ ਜੇ ਤੇਰੇ ਘਰ ਵਾਈ-ਫਾਈ ਹੋਊ', ਮੁਖਤਿਆਰੋ ਨੇ ਕਿਹਾ |
'ਦਾਦੀ ਜੇ ਭੂਆ ਦੇ ਘਰ ਫਾਈ-ਫਾਈ ਲੱਗ ਜੂਗਾ ਤਾਂ ਉਨ੍ਹਾਂ ਨੂੰ ਵੀ ਮੌਜਾਂ ਲੱਗ ਜਾਣਗੀਆਂ |' ਗਗਨ ਨੇ ਦਾਦੀ ਨੂੰ ਉੱਤਰ ਦਿੱਤਾ |
'ਹਾਂ ਭਾਈ ਆਪਾਂ ਆਪਣੀ ਸਾਰੀ ਰਿਸ਼ਤੇਦਾਰੀ 'ਚ ਕਹਿ ਦਿੰਦੇ ਹਾਂ ਕਿ ਕਾਕਾ ਗਗਨ ਤਾਂ ਤੁਹਾਡੇ ਘਰ ਤਾਂ ਹੀ ਆਊਗਾ ਜੇਕਰ ਤੁਹਾਡੇ ਘਰ ਵਾਈ-ਫਾਈ ਹੋਊ |' ਮੁਖਤਿਆਰੋ ਨੇ ਗੁੱਸੇ ਭਰੇ ਲਹਿਜ਼ੇ ਨਾਲ ਕਿਹਾ |

-551/2, ਰਿਸ਼ੀ ਨਗਰ, ਸ਼ਕੂਰ ਬਸਤੀ, ਨਵੀਂ ਦਿੱਲੀ-110034.
ਮੋਬਾਈਲ : 092105-88990


ਖ਼ਬਰ ਸ਼ੇਅਰ ਕਰੋ

ਯਾਦਾਂ ਦੀ ਟੋਕਰੀ 'ਚੋਂ ਝਾਕਦੇ ਚਿਹਰੇ ਸਾਡੀ ਨਿੱਕੀ ਬੇਬੇ

ਮੈਨੂੰ ਸ਼ਹਿਰ ਆਕੇ ਰਹਿੰਦੇ ਨੂੰ ਪੰਜ ਦਹਾਕੇ ਤੋਂ ਵੱਧ ਸਮਾਂ ਹੋ ਗਿਆ ਹੈ | ਹੁਣ ਜਦੋਂ ਕਦੇ ਵੀ ਆਪਣਾ ਪਿੰਡ, ਉਥੇ ਦੀ ਆਪਸੀ ਸਾਂਝ ਅਤੇ ਆਪਣੀ ਬੀਹੀ ਦੇ ਲੋਕਾਂ ਨਾਲ ਆਪਣੇਪਨ ਵਾਲਾ ਅਹਿਸਾਸ ਚੇਤੇ ਆਉਂਦਾ ਹੈ ਤਾਂ ਮੇਰਾ ਮਨ ਬਵੰਜਾ ਸਾਲ ਪਿੱਛੇ ਜਾ ਪਹੁੰਚਦਾ ਹੈ | ਸਾਡੀ ਬੀਹੀ ਵਿਚ ਪੰਜ ਘਰ ਸਾਡੇ ਆਪਸੀ ਰਿਸ਼ਤੇਦਾਰਾਂ ਦੇ ਸਨ | ਸਾਰੇ ਘਰਾਂ ਦੀਆਂ ਛੱਤਾਂ ਇਕ ਦੂਜੀ ਨਾਲ ਇਸ ਤਰ੍ਹਾਂ ਜੁੜੀਆਂ ਹੋਈਆਂ ਸਨ ਕਿ ਇਕ ਛੱਤ ਤੋਂ ਕਿਸੇ ਵੀ ਘਰ ਦੀ ਛੱਤ 'ਤੇ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਸੀ | ਸਾਡੇ ਘਰ ਦੇ ਬਿਲਕੁਲ ਸਾਹਮਣੇ ਵਾਲਾ ਘਰ ਨਿੱਕੀ ਬੇਬੇ ਦਾ ਸੀ ਅਤੇ ਇਸ ਘਰ ਦੇ ਦਰਵਾਜ਼ੇ ਉੱਪਰ ਲੱਕੜੀ ਦੇ ਬਾਲਿਆਂ ਦੇ ਬਣੇ ਛੱਤੜੇ ਰਾਹੀਂ ਸਾਡੀ ਛੱਤ 'ਤੇ ਦਾਖਿਲ ਹੋਕੇ ਬਾਕੀ ਘਰਾਂ ਤੱਕ ਅਤੇ ਉਥੋਂ ਵਾਪਿਸ ਨਿੱਕੀ ਬੇਬੇ ਦੇ ਘਰ ਤੱਕ ਆਸਾਨੀ ਨਾਲ ਆਇਆ ਜਾਇਆ ਜਾ ਸਕਦਾ ਸੀ | ਕਿਸੇ ਕਿਸਮ ਦੀ ਕੋਈ ਰੋਕ ਟੋਕ ਨਹੀਂ ਸੀ | ਪਿੰਡ ਵਿਚਲੀ ਮੇਰੀ ਬਾਰ੍ਹਾਂ ਤੇਰਾ ਸਾਲਾਂ ਦੀ ਜ਼ਿੰਦਗੀ ਨਾਲ ਸਬੰਧਤ, ਯਾਦਾਂ ਦੀ ਫਿਰਕੀ ਜਦੋਂ ਪਿੱਛੇ ਵੱਲ ਘੁੰਮਦੀ ਹੈ ਤਾਂ ਹੋਰਾਂ ਦੇ ਨਾਲ ਨਾਲ ਨਿੱਕੀ ਬੇਬੇ ਵੀ ਪਰਛਾਵੇ ਵਾਂਗ ਆ ਖੜ੍ਹਦੀ ਹੈ | ਮੇਰੇ ਮਾਂ ਬਾਪ, ਦਾਦਾ ਦਾਦੀ, ਤਾਏ ਚਾਚੇ, ਤਾਈਆਂ ਚਾਚੀਆਂ, ਆਂਢੀ ਗੁਆਂਢੀ ਅਤੇ ਅਸੀਂ ਸਾਰੇ ਵੱਡੇ ਛੋਟੇ ਉਸਨੂੰ ਨਿੱਕੀ ਬੇਬੇ ਕਹਿ ਕੇ ਬੁਲਾਉਂਦੇ ਸੀ ਅਤੇ ਉਹ ਬਿਨਾਂ ਦੰਦਾਂ ਵਾਲੇ ਆਪਣੇ ਮੂੰਹ 'ਤੇ ਸਦੀਵੀ ਮੁਸਕਾਨ ਲਈ ਸਾਰਿਆਂ ਨਾਲ ਖਿੜੇ ਮੱਥੇ ਬੋਲਦੀ ਸੀ |
ਨਿੱਕੀ ਬੇਬੇ ਦੀ ਵੱਡੀ ਕੁੜੀ ਵਿਆਹੀ ਹੋਈ ਸੀ ਅਤੇ ਆਪਣੀ ਛੋਟੀ ਕੁੜੀ ਨਾਲ ਬੇਬੇ ਆਪਣੇ ਪੰਜ ਕੁ ਖਣਾਂ ਦੇ ਜਿਸ ਕੱਚੇ ਘਰ ਵਿਚ ਰਹਿੰਦੀ ਸੀ ਉਸ ਉੱਪਰ ਦੋ ਖਣਾਂ ਦਾ ਚੁਬਾਰਾ ਵੀ ਬਣਿਆ ਹੋਇਆ ਸੀ | ਉਸਦੇ ਪਤੀ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਸੀ | ਕਿਸੇ ਹੋਰ ਪਿੰਡ ਵਿਚਲੀ ਜ਼ਮੀਨ ਤੋਂ ਮਾਮਲੇ ਦਾ ਜੋ ਥੋੜ੍ਹਾ ਬਹੁਤਾ ਪੈਸਾ ਉਸਨੂੰ ਆਉਂਦਾ ਸੀ ਉਸ ਨਾਲ ਉਹ ਆਪਣੀਆਂ ਅਚਨਚੇਤ ਲੋੜਾਂ ਪੂਰੀਆਂ ਕਰਦੀ ਸੀ | ਉਹ ਆਪਣੀ ਬੇਟੀ ਨਾਲ ਮਿਲ ਕੇ ਲੋਕਾਂ ਦਾ ਸੂਤ ਕੱਤਦੀ ਅਤੇ ਪਿੰਡ ਦੀਆਂ ਦੂਜੀਆਂ ਕੁੜੀਆਂ ਦੇ ਦਾਜ ਲਈ ਚਾਦਰਾਂ ਦੀ ਕਢਾਈ ਅਤੇ ਦਰੀਆਂ ਖੇਸ ਬੁਣਨ ਦੇ ਕੰਮ ਵਿਚ ਆਪਣੀ ਕੁੜੀ ਦੀ ਮਦਦ ਕਰਾਉਂਦੀ ਸੀ | ਇਸ ਬਦਲੇ ਮਿਲਦੇ ਪੈਸਿਆਂ ਨਾਲ ਉਹ ਆਪਣੇ ਘਰ ਅਤੇ ਰਸੋਈ ਦਾ ਖਰਚਾ ਪੂਰਾ ਕਰਦੀ ਸੀ | ਦੁੱਧ ਦੀ ਲੋੜ ਪੂਰੀ ਕਰਨ ਲਈ ਉਸਨੇ ਆਪਣੇ ਘਰ ਵਿਚ ਇਕ ਬੱਕਰੀ ਰੱਖੀ ਹੋਈ ਸੀ | ਮੇਰੀ ਨਜ਼ਰ ਵਿਚ ਇਹ ਬੱਕਰੀ ਹੀ ਉਸਦੀ ਇਕੋ ਇਕ ਜਾਇਦਾਦ ਸੀ | ਉਸ ਸਮੇਂ ਅਸੀਂ ਟੀ.ਵੀ. ਦਾ ਨਾਂ ਵੀ ਨਹੀਂ ਸੁਣਿਆ ਸੀ ਅਤੇ ਰੇਡੀਓ ਕਦੇ ਦੇਖਿਆ ਨਹੀਂ ਸੀ | ਸਾਡਾ ਮਨੋਰੰਜਨ ਦਾ ਇਕੋ ਇਕ ਸਾਧਨ ਨਿੱਕੀ ਬੇਬੇ ਹੀ ਸੀ | ਹਮੇਸ਼ਾ ਹਾਸੇ ਵੰਡਣ ਵਾਲੀ ਇਸ ਹਸਤੀ ਦਾ ਕਾਗਜ਼ੀ ਨਾਂ ਬਸੰਤ ਕੌਰ ਸੀ | ਅਸੀਂ ਪੁੱਛਣਾ ''ਨਿੱਕੀ ਬੇਬੇ, ਤੈਨੂੰ ਸਾਰੇ ਨਿੱਕੀ ਕਿਉਂ ਕਹਿੰਦੇ ਹਨ''ਤਾਂ ਉਸਨੇ ਕਹਿਣਾ ਕਿ ਉਸਦੇ ਛੋਟੇ ਕੱਦ ਕਰਕੇ ਉਸਦਾ ਇਹ ਨਾਂ ਪਿਆ ਹੈ, ਕਦੇ ਕਹਿਣਾ ਕਿ ਮੇਰੇ ਕਾਲੇ ਵਾਲਾਂ ਕਰਕੇ ਸਾਰੇ ਮੈਂਨੂੰ ਆਪਣੇ ਤੋਂ ਛੋਟੀ ਜਾਂ ਨਿੱਕੀ ਸਮਝਦੇ ਹਨ | ਮੈਨੂੰ ਉਸਦੀ ਇਹ ਗੱਲ ਸੱਚੀ ਜਾਪਦੀ ਕਿਉਂਕਿ ਉਸਦੀ ਉਮਰ ਦੇ ਨੇੜੇ ਤੇੜੇ ਦੇ ਮੇਰੇ ਦਾਦਾ ਦਾਦੀ ਜੀ ਸਨ ਜਿਨ੍ਹਾਂ ਦੇ ਮੈਂ ਕਦੇ ਕਾਲਾ ਵਾਲ ਦੇਖਿਆ ਹੀ ਨਹੀਂ ਸੀ |
ਨਿੱਕੀ ਬੇਬੇ ਨੇ ਸਾਡੀ ਬੀਹੀ ਦੇ ਸਾਰੇ ਮੁੰਡਿਆਂ ਦੇ ਆਪਣੇ ਹੀ ਨਾਮ ਰੱਖੇ ਹੋਏ ਸਨ | ਮੇਰੇ ਵੱਡੇ ਭਰਾ ਨੂੰ ਉਹ ਠਾਣੇਦਾਰ ਅਤੇ ਮੈਨੂੰ ਸੂਬੇਦਾਰ ਕਹਿਕੇ ਬੁਲਾਉਂਦੀ ਸੀ | ਇਸੇ ਤਰ੍ਹਾਂ ਬਾਕੀ ਮੁੰਡਿਆਂ ਦੇ ਨਾਮ ਵਕੀਲ, ਜੱਜ ਅਤੇ ਮੁਨਸ਼ੀ ਆਦਿ ਰੱਖੇ ਹੋਏ ਸਨ | ਬੱਕਰੀ ਦਾ ਦੁੱਧ ਚੋਣ ਸਮੇਂ ਬੱਕਰੀ ਦੀਆਂ ਲੱਤਾਂ ਫੜਨ ਲਈ, ਚਰਖਾ ਕੱਤਣਾ ਸ਼ੁਰੂ ਕਰਨ ਸਮੇਂ, ਘਰ ਵਿਚ ਦਰੀਆਂ ਖੇਸ ਬੁਨਣ ਦਾ ਕੰਮ ਕਰਨ ਮੌਕੇ ਪੌਖਾ ਦੇਣ ਲਈ, ਸਾਹਮਣੇ ਘਰ ਹੋਣ ਕਰਕੇ ਉਹ ਅਕਸਰ 'ਸੂਬੇਦਾਰਾ ਆਈਾ ਉਰੇ' ਕਹਿਕੇ ਮੈਨੂੰ ਹੀ ਬੁਲਾਉਂਦੀ | ਘਰ ਦੀਆਂ ਦੇਹਲੀਆਂ 'ਤੇ ਬੈਠੀ ਜਦੋਂ ਉਹ ਗੁਣਗੁਣਾਉਂਦੀ 'ਪੱਦ, ਛਿੱਕ ਤੇ ਡਕਾਰ, ਤਿੰਨੇ ਦੇਹ ਦਾ ਸ਼ਿੰਗਾਰ'ਤਾਂ ਅਸੀਂ ਸਮਝ ਜਾਂਦੇ ਕਿ ਹੁਣ ਉਹ ਛਿੱਕ ਮਾਰੇਗੀ ਜਾਂ ਜ਼ੋਰ ਦੀ ਆਵਾਜ਼ ਨਾਲ ਆਪਣੇ ਢਿੱਡ ਵਿਚਲੀ ਗੈਸ ਬਾਹਰ ਕੱਢੇਗੀ | (ਬਾਕੀ ਅਗਲੇ ਅੰਕ 'ਚ)

-ਮਕਾਨ ਨੰ:- ਬੀ-21-14805, ਭਗਵਾਨ ਨਗਰ ਮਾਰਕੀਟ, ਨੇੜੇ ਢੋਲੇਵਾਲ ਲੁਧਿਆਣਾ-141003. ਮੋਬਾ : 99155-41219

ਪਰਿਵਾਰ

ਮੈਂ ਸਵੇਰੇ ਰੋਜ਼ ਵਾਂਗ ਸੈਰ ਲਈ ਨਿਕਲਿਆ ਸੀ | ਰਸਤੇ ਵਿਚ ਮੇਰੇ ਇਕ ਜਾਣਕਾਰ ਦਾ ਘਰ ਪੈਂਦਾ ਸੀ | ਉਹ ਦੋ ਭੈਣਾਂ ਤੇ ਦੋ ਭਰਾ ਸਨ | ਭੈਣਾਂ ਵਿਆਹੀਆਂ ਗਈਆਂ ਸਨ, ਪਿਤਾ ਦੀ ਮੌਤ ਹੋ ਚੁੱਕੀ ਸੀ ਤੇ ਬਜ਼ੁਰਗ ਮਾਤਾ ਜੀ ਨਾਲ ਰਹਿੰਦੇ ਸਨ | ਦੋਵੇਂ ਭਰਾ ਸਵੇਰੇ-ਸਵੇਰੇ ਆਪਣੀਆਂ ਗੱਡੀਆਂ ਧੋ ਰਹੇ ਸਨ | ਸਤਿ ਸ੍ਰੀ ਅਕਾਲ ਹੋਈ, ਮੈਂ ਪੁੱਛ ਬੈਠਿਆ 'ਬਈ ਸਵੇਰੇ-ਸਵੇਰੇ ਗੱਡੀ ਧੋ ਰਹੇ ਹੋ ਕਿਤੇ ਜਾਣ ਦੀ ਤਿਆਰੀ ਲਗਦੀ ਏ |' ਅੱਗੋਂ ਵੱਡਾ ਭਰਾ ਜਿਸ ਦਾ ਨਾਂਅ ਜਗਜੀਤ ਸੀ ਕਹਿਣ ਲੱਗਾ 'ਹਾਂ ਭਾਅ ਜੀ ਗੁਰਦੁਆਰਿਆਂ ਦੀ ਯਾਤਰਾ 'ਤੇ ਜਾ ਰਹੇ ਹਾਂ ਬੱਚੇ ਕਹਿ ਰਹੇ ਸਨ ਜਾਣਾ ਹੈ |' ਮੈਂ ਪੁੱਛਿਆ 'ਬਈ ਲਗਦੈ ਸਾਰੇ ਹੀ ਚੱਲੇ ਹੋ |' ਅੱਗੋਂ ਕਹਿਣ ਲੱਗਾ 'ਹਾਂ ਸਾਰਾ ਪਰਿਵਾਰ ਹੀ ਚੱਲੇ ਹਾਂ |' ਮੈਂ ਕਿਹਾ 'ਬੜੀ ਖ਼ੁਸ਼ੀ ਦੀ ਗੱਲ ਹੈ' ਤੇ ਫਤਹਿ ਬੁਲਾ ਕੇ ਮੈਂ ਅੱਗੇ ਤੁਰ ਪਿਆ | ਸ਼ਾਮ ਨੂੰ ਦਫਤਰ ਤੋਂ ਵਾਪਸ ਆਉਂਦਿਆਂ ਫੇਰ ਜਗਜੀਤ ਦੇ ਘਰ ਅੱਗੋਂ ਗੁਜ਼ਰਿਆ ਤਾਂ ਦੇਖਿਆ ਬਈ ਦਰਵਾਜ਼ਾ ਖੁੱਲ੍ਹਾ ਹੈ ਤੇ ਜਗਜੀਤ ਦੇ ਬੀਜੀ ਦਰਵਾਜ਼ੇ 'ਤੇ ਖੜ੍ਹੇ ਹਨ | ਮੈਂ ਰੁਕ ਗਿਆ ਤੇ ਬੀਜੀ ਨੂੰ ਪ੍ਰਣਾਮ ਕਰ ਕੇ ਪੁੱਛਣ ਲੱਗਾ, 'ਬੀਜੀ ਜਗਜੀਤ ਤਾਂ ਕਹਿੰਦਾ ਸੀ ਬਈ ਸਾਰਾ ਪਰਿਵਾਰ ਅਸੀਂ ਯਾਤਰਾ 'ਤੇ ਚੱਲੇ ਆਂ ਕੀ ਉਹ ਗਏ ਨਹੀਂ |' ਅੱਗੋਂ ਬੀਜੀ ਕਹਿਣ 'ਲੱਗੇ ਪੁੱਤਰ ਗਏ ਨੇ ਆਪਣੇ-ਆਪਣੇ ਪਰਿਵਾਰ ਦੇ ਨਾਲ, ਨਾਲੇ ਘਰ ਵੀ ਤਾਂ ਕਿਸੇ ਨੇ ਰਹਿਣਾ ਸੀ, ਨਾਲੇ ਮੈਨੂੰ ਬੁੱਢੀ ਠੇਰੀ ਨੂੰ ਕਿਥੇ ਸਾਂਭਦੇ ਫਿਰਦੇ |' ਮੈਨੂੰ ਲੱਗਾ ਇਹ ਕਹਿੰਦੇ-ਕਹਿੰਦੇ ਬੀਜੀ ਦਾ ਜਿਵੇਂ ਗਲਾ ਭਰ ਗਿਆ | ਮੈਂ ਫਿਰ ਪੁੱਛਿਆ 'ਬੀਜੀ ਤੁਹਾਨੂੰ ਨਹੀਂ ਕਿਹਾ ਨਾਲ ਚੱਲਣ ਲਈ', ਤਾਂ ਬੀਜੀ ਨੇ ਕਿਹਾ 'ਨਹੀਂ ਪੁੱਤ', ਇਹ ਕਹਿੰਦਿਆਂ ਬੀਜੀ ਨੇ ਅੱਖਾਂ ਭਰ ਲਈਆਂ ਤੇ ਦੁਪੱਟੇ ਨਾਲ ਅੱਖਾਂ ਪੂੰਝਦੇ ਉਹ ਮੈਨੂੰ ਅੰਦਰ ਆਉਣ ਲਈ ਕਹਿਣ ਲੱਗੇ | ਪਰ ਮੇਰਾ ਅੰਦਰ ਜਾਣ ਦਾ ਹੌਸਲਾ ਨਾ ਪਿਆ ਤੇ ਇਹ ਕਹਿ ਕੇ, 'ਬੀਜੀ ਮੈਂ ਫੇਰ ਆਵਾਂਗਾ', ਮੈਂ ਅੱਗੇ ਤੁਰ ਪਿਆ | ਰਸਤੇ ਵਿਚ ਮੈਂ ਘਰ ਆਉਂਦਾ ਸੋਚ ਰਿਹਾ ਸੀ ਜਗਜੀਤ ਦੇ ਪਿਤਾ ਜੀ ਦੀ ਮੌਤ ਤੋਂ ਬਾਅਦ ਜਗਜੀਤ ਹੁਰਾਂ ਨੂੰ ਉਨ੍ਹਾਂ ਦੀ ਮਾਤਾ ਜੀ ਨੇ ਬਹੁਤ ਮਿਹਨਤ ਕਰਕੇ ਪਾਲਿਆ ਤੇ ਪੜ੍ਹਾਇਆ-ਲਿਖਾਇਆ ਸੀ | ਜਗਜੀਤ ਨੇ ਕੀ ਸੋਚ ਕੇ ਕਿਹਾ ਸੀ ਕਿ ਉਹ ਸਾਰਾ ਪਰਿਵਾਰ ਚੱਲੇ ਹਨ | ਕੀ ਬੀਜੀ ਪਰਿਵਾਰ ਦਾ ਹਿੱਸਾ ਨਹੀਂ ਸਨ? ਮਾਂ ਤਾਂ ਪਰਿਵਾਰ ਦਾ ਮੁੱਢ ਹੁੰਦੀ ਹੈ | ਮਾਂ ਤੋਂ ਬਿਨਾਂ ਤਾਂ ਪਰਿਵਾਰ ਦੀ ਹੋਂਦ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ | ਮੈਨੂੰ ਲੱਗਾ ਜਿਵੇਂ ਜਗਜੀਤ ਪਰਿਵਾਰ ਦੀ ਸਹੀ ਪਰਿਭਾਸ਼ਾ ਭੁੱਲ ਗਿਆ ਸੀ | ਸਿਰਫ਼ ਅੱਜ ਦੇ ਪਦਾਰਥਵਾਦੀ ਯੁੱਗ ਵਿਚ ਸਿਰਫ਼ ਜਗਜੀਤ ਹੀ ਨਹੀਂ, ਅਸੀਂ ਸਾਰੇ ਵੀ ਕਾਫ਼ੀ ਹੱਦ ਤੱਕ ਪਰਿਵਾਰ ਦੀ ਸਹੀ ਪਰਿਭਾਸ਼ਾ ਭੁੱਲਦੇ ਜਾ ਰਹੇ ਹਾਂ |

-2974, ਗਲੀ ਨੰਬਰ 1, ਹਰਿਗੋਬਿੰਦਪੁਰਾ, ਵਡਾਲੀ ਰੋਡ, ਛੇਹਰਟਾ, ਅੰਮਿ੍ਤਸਰ-143105.
ਮੋਬਾਈਲ : 98552-50502.

ਕਾਵਿ-ਵਿਅੰਗ: ਸਹੀ ਹੱਲ

• ਨਵਰਾਹੀ ਘੁਗਿਆਣਵੀ •
ਜੀਵਨ ਰਾਹ ਵਿਚ ਮੁਸ਼ਕਿਲਾਂ ਆਉਂਦੀਆਂ ਨੇ,
ਖ਼ੁਦਕੁਸ਼ੀ ਨਾ ਇਨ੍ਹਾਂ ਦਾ ਹੱਲ ਕੋਈ |
ਪੜ੍ਹ-ਪੜ੍ਹ ਪੁਸਤਕਾਂ ਲਾ ਦਿਓ ਢੇਰ ਭਾਵੇਂ,
ਜੀਵਨ ਜੀਣ ਦਾ ਜਾਣਦਾ ਵਲ ਕੋਈ |
ਕੋਈ ਸੰਖ ਦੀ ਕੱਢਦਾ 'ਵਾਜ਼ ਲੰਮੀ,
ਦੂਜਾ ਫਿਰੇ ਖੜਕਾਂਵਦਾ ਟੱਲ ਕੋਈ |
ਰੌਲਾ ਪਾਉਣ ਵਾਲੇ ਕਾਫ਼ੀ ਟੁਰੇ ਫਿਰਦੇ,
ਕਰਦਾ ਸੂਝ ਵਾਲੀ ਨਿੱਗਰ ਗੱਲ ਕੋਈ |

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.

ਇਮਾਨਦਾਰੀ

ਇਕ ਆਦਮੀ ਨੂੰ ਕੁਝ ਘਰੇਲੂ ਸਾਮਾਨ ਦੀ ਲੋੜ ਸੀ | ਉਹ ਇਕ ਦੁਕਾਨ 'ਤੇ ਗਿਆ | ਦੁਕਾਨਦਾਰ ਤੋਂ ਉਸ ਦੀ ਮੰਗ ਕੀਤੀ | ਉਸ ਨੇ ਉਸ ਦੀ ਲੋੜ ਮੁਤਾਬਿਕ ਸਾਮਾਨ ਬੰਨ੍ਹ ਦਿੱਤਾ |
'ਭਾਈ ਸਾਹਿਬ ਤੁਸੀਂ ਤਾਂ ਪੈਸੇ ਦੇਣੇ ਹੀ ਭੁੱਲ ਗਏ, ਆਹ ਲਓ ਫੜੋ ਆਪਣਾ ਬਿੱਲ', ਦੁਕਾਨਦਾਰ ਨੇ ਉਸ ਨੂੰ ਹਾਕ ਮਾਰਦਿਆਂ ਕਿਹਾ |
'ਮੈਂ ਭੁੱਲਿਆ ਨਹੀਂ, ਤੁਸੀਂ ਕੰਮ 'ਚ ਸੀ | ਮੈਂ ਸੋਚਿਆ ਪ੍ਰੇਸ਼ਾਨ ਕਿਉਂ ਕਰਨਾ ਐ, ਦਰਅਸਲ ਮੇਰਾ ਪਰਸ ਘਰ ਰਹਿ ਗਿਆ | ਮੈਂ ਬਾਅਦ 'ਚ ਆ ਕੇ ਦੇ ਜਾਊਾ ਮੇਰਾ ਘਰ ਥੋੜ੍ਹੇ ਜਿਹੇ ਫ਼ਾਸਲੇ 'ਤੇ ਹੀ ਹੈ, ਉਹ ਬੋਲਿਆ |
ਦੁਕਾਨਦਾਰ ਨੇ ਉਸ ਦੀ ਸ਼ਰਾਫ਼ਤ 'ਤੇ ਉਸ ਨੂੰ ਸਾਮਾਨ ਦੇ ਦਿੱਤਾ | ਕੁਝ ਦੇਰ ਦੀ ਉਡੀਕ ਮਗਰੋਂ ਜਦ ਉਹ ਨਾ ਬਹੁੜਿਆ ਤਾਂ ਉਸ ਦੇ ਮਨ ਅੰਦਰ ਇਕ ਅੱਛਾ-ਖਾਸਾ ਵਿਚਾਰ ਆਇਆ | ਇਸ ਸੰਸਾਰ ਅੰਦਰ ਵੀ ਤਰ੍ਹਾਂ-ਤਰ੍ਹਾਂ ਦੇ ਲੋਕ ਪਏ ਹਨ | ਪਹਿਲਾਂ ਤਾਂ ਸਾਮਾਨ ਉਧਾਰ ਲੈ ਜਾਂਦੇ ਹਨ, ਬਾਅਦ 'ਚ ਕਰਦੇ ਰਹੋ ਉਡੀਕਾਂ | ਪੈਸਿਆਂ ਦਾ ਕੀ ਏ ਦਿੱਤੇ ਜਾਣਗੇ | ਦੁਕਾਨਦਾਰ ਵਿਚਾਰਾ ਸਾਰਾ-ਸਾਰਾ ਦਿਨ ਧੁੱਪ ਹੋਵੇ ਜਾਂ ਛਾਂ ਰਹੇ ਪਿਸਦਾ ਹੈ | ਉਸ ਦੀ ਜ਼ਿੰਦਗੀ ਵੀ ਕੋਈ ਜ਼ਿੰਦਗੀ ਏ', ਉਹ ਉੱਠਿਆ ਦਿਨ ਢਲਦੇ ਦੁਕਾਨ ਦਾ ਸ਼ਟਰ ਸੁੱਟ ਚਲਾ ਗਿਆ |
ਅਗਲੇ ਦਿਨ ਜਦ ਸਵੇਰੇ-ਸਵੇਰੇ ਉਸ ਨੇ ਆਪਣੀ ਦੁਕਾਨ ਦਾ ਸ਼ਟਰ ਉਤਾਂਹ ਚੁੱਕਿਆ ਤਾਂ ਉਸ ਦੀ ਦਹਿਲੀਜ਼ 'ਚ ਪਏ ਨੋਟ ਵੇਖ ਉਹ ਗਦਗਦ ਹੋ ਉਠਿਆ |

-ਪਿੰਡ ਤੇ ਡਾਕ: ਬਰੀਵਾਲਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ |
ਮੋਬਾਈਲ : 94175-30266.

ਹਾਸਾ-ਠੱਠਾ

• ਰਾਮੂ (ਦੋਸਤ ਨੂੰ )-ਯਾਰ ਵਿਆਹ ਤੋਂ ਬਾਅਦ ਪਤਨੀਆਂ ਮੰਗਲ ਸੂਤਰ ਕਿਉਂ ਪਾਉਂਦੀਆਂ ਨੇ?
ਦੋਸਤ-ਕਿਉਂਕਿ ਵਿਆਹ ਤੋਂ ਬਾਅਦ 'ਮੰਗਲ' (ਪਤੀ) ਪਿੱਛੇ ਲੱਗ ਜਾਂਦਾ ਤੇ ਜ਼ਿੰਦਗੀ ਦੇ ਸਾਰੇ 'ਸੂਤਰ' ਪਤਨੀ ਦੇ ਹੱਥ ਆ ਜਾਂਦੇ ਐ |
• ਇਕ ਬਜ਼ੁਰਗ ਔਰਤ ਬੈਂਕ ਵਿਚ ਪੈਸੇ ਜਮ੍ਹਾਂ ਕਰਵਾਉਣ ਗਈ ਤਾਂ ਅੱਗੋਂ ਬੈਂਕ ਮੁਲਾਜ਼ਮ ਪੈਸੇ ਦੇਖ ਕੇ ਕਹਿੰਦਾ 'ਮਾਤਾ ਇਹ ਨੋਟ ਤਾਂ ਨਕਲੀ ਆ', ਅੱਗੋਂ ਮਾਤਾ ਬੋਲੀ 'ਵੇ ਭਾਈ ਭਾਵੇਂ ਅਸਲੀ ਹੋਣ ਭਾਵੇਂ ਨਕਲੀ ਤੂੰ ਤਾਂ ਮੇਰੇ ਖਾਤੇ 'ਚ ਹੀ ਪਾਉਣੇ ਐਾ |
• ਯਮਰਾਜ (ਮਰੀ ਹੋਈ ਲੜਕੀ ਨੂੰ )-ਬੇਟੀ ਤੂੰ ਕਿੱਥੇ ਰਹਿਣਾ ਚਾਹੁੰਨੀ ਏਾ, ਨਰਕਾਂ ਵਿਚ ਜਾਂ ਸਵਰਗਾਂ ਵਿਚ?
ਲੜਕੀ-ਯਮਰਾਜ ਜੀ ਧਰਤੀ ਤੋਂ ਮੇਰਾ ਮੋਬਾਈਲ ਤੇ ਚਾਰਜਰ ਮੰਗਵਾ ਦਿਓ, ਫੇਰ ਜਿੱਥੇ ਮਰਜ਼ੀ ਭੇਜ ਦਿਓ, ਉਥੇ ਹੀ ਰਹਿ ਲਵਾਂਗੀ |
• ਦੋਸਤ (ਦੂਜੇ ਦੋਸਤ ਨੂੰ )-ਯਾਰ ਵਿਆਹੀ ਕੁੜੀ ਅਤੇ ਵਿਆਹੇ ਮੁੰਡੇ ਦਾ ਕਿਵੇਂ ਪਤਾ ਚਲਦੈ?
ਦੂਜਾ-ਕੁੜੀ ਵਿਆਹੀ ਹੋਈ ਹੋਵੇ ਤਾਂ ਮੰਗਲਸੂਤਰ ਲਟਕਿਆ ਹੁੰਦਾ ਐ, ਜੇ ਮੁੰਡਾ ਵਿਆਹਿਆ ਹੋਵੇ ਤਾਂ ਉਹਦਾ ਦਾ ਮੂੰਹ ਲਟਕਿਆ ਹੁੰਦੈ |

-ਨੇੜੇ ਭਾਰੂ ਗੇਟ ਗਿੱਦੜਬਾਹਾ |
ਮੋਬਾਈਲ : 94174-47986

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX