ਤਾਜਾ ਖ਼ਬਰਾਂ


ਜਲੰਧਰ ਦੇ ਪਿੰਡ ਮੀਰੀ ਖੇੜਾ 'ਚ ਪਰਾਲੀ ਨੂੰ ਲੱਗੀ ਅੱਗ ,13 ਗੱਡੀਆਂ ਫਾਇਰ ਬ੍ਰਿਗੇਡ ਦੀਆਂ ਪੁੱਜੀਆਂ
. . .  1 day ago
ਆਈ ਪੀ ਐੱਲ 2020 : ਰਾਜਸਥਾਨ ਰਾਇਲਜ਼ ਦੀ 7 ਵਿਕਟਾਂ ਨਾਲ ਜਿੱਤ
. . .  1 day ago
ਆਈ ਪੀ ਐੱਲ 2020 : ਚੇਨਈ ਸੁਪਰ ਕਿੰਗਜ਼ ਨੇ ਰਾਜਸਥਾਨ ਰਾਇਲਜ਼ ਨੂੰ ਦਿੱਤਾ 126 ਦੌੜਾਂ ਦਾ ਟੀਚਾ
. . .  1 day ago
72 ਘੰਟਿਆਂ 'ਚ ਕਾਤਲ ਗ੍ਰਿਫ਼ਤਾਰ ,ਪਤਨੀ ਦੀ ਲਾਸ਼ ਬਾਥਰੂਮ 'ਚ ਬੰਦ ਕਰਕੇ ਹੋਇਆ ਸੀ ਫ਼ਰਾਰ
. . .  1 day ago
ਜ਼ੀਰਕਪੁਰ {ਮੁਹਾਲੀ}, 19 ਅਕਤੂਬਰ { ਹੈਪੀ ਪੰਡਵਾਲਾ}- ਥਾਣਾ ਢਕੋਲੀ ਪੁਲਿਸ ਵੱਲੋਂ ਲੰਘੇ ਦਿਨੀਂ ਇੱਥੋਂ ਦੀ ਬਸੰਤ ਵਿਹਾਰ ਸੁਸਾਇਟੀ ਵਿਖੇ ਆਪਣੀ ਪਤਨੀ ਦਾ ਕਤਲ ਕਰਕੇ ਫ਼ਰਾਰ ਹੋਏ ਕਾਤਲ ਪਤੀ ...
ਆਈ ਪੀ ਐੱਲ 2020 : ਚੇਨਈ ਸੁਪਰ ਕਿੰਗਜ਼ ਨੇ ਜਿੱਤਿਆ ਟਾਸ , ਰਾਜਸਥਾਨ ਰਾਇਲਜ਼ ਕਰੇਗਾ ਪਹਿਲਾਂ ਗੇਂਦਬਾਜ਼ੀ
. . .  1 day ago
ਡੂੰਘੀ ਖੱਡ 'ਚ ਡਿੱਗੀ ਕਰ , 4 ਦੀ ਮੌਤ
. . .  1 day ago
ਡਮਟਾਲ , 19 ਅਕਤੂਬਰ { ਰਾਕੇਸ਼ ਕੁਮਾਰ }- ਹਿਮਾਚਲ ਪ੍ਰਦੇਸ਼ 'ਚ ਸੜਕ ਦਰਘਟਨਾਵਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ । ਚੰਬਾ ਜ਼ਿਲ੍ਹੇ ਦੇ ਤੀਸ 'ਚ ਇਕ ਕਾਰ ਖੱਡ 'ਚ ਡਿੱਗਣ ਨਾਲ 4 ਦੀ ਮੌਤ ਹੋ ਗਈ। ਮਰਨ ਵਾਲਿਆਂ'ਚ ਮਾਂ ਬੇਟਾ ਵੀ ਸਨ ।
ਜੰਮੂ ਕਸ਼ਮੀਰ - ਸ਼ੋਪੀਆ 'ਚ ਸੁਰੱਖਿਆ ਬਲਾਂ ਤੇ ਅਤਵਾਦੀਆਂ ਵਿਚਕਾਰ ਮੁੱਠਭੇੜ ਜਾਰੀ , ਇਕ ਅੱਤਵਾਦੀ ਢੇਰ
. . .  1 day ago
ਕੋਰੋਨਾ ਪੀੜਤ ਪੁਲਿਸ ਕਰਮਚਾਰੀਆਂ ਨੂੰ ਇਲਾਜ ਕਰਵਾਉਣ ਲਈ ਹੁਣ ਮਿਲੇਗਾ ਕਰਜ਼ਾ
. . .  1 day ago
ਚੰਡੀਗੜ੍ਹ , 19 ਅਕਤੂਬਰ - ਕੋਰੋਨਾ ਪੀੜਤ ਪੁਲਿਸ ਕਰਮਚਾਰੀਆਂ ਨੂੰ ਇਲਾਜ ਕਰਵਾਉਣ ਲਈ ' ਸ਼ਹੀਦ ਅਜੀਤ ਸਿੰਘ ਪੁਲਿਸ ਵੈਲਫੇਅਰ ਫ਼ੰਡ ' 'ਚੋਂ ਵਿਆਜ ਰਹਿਤ ਕਰਜ਼ਾ ਦਿੱਤਾ ਜਾਵੇਗਾ ।
ਫ਼ਾਜ਼ਿਲਕਾ ਅਨਾਜ ਮੰਡੀ 'ਚ ਝੋਨੇ ਦੀ ਲਿਫ਼ਟਿੰਗ ਨਾ ਹੋਣ 'ਤੇ ਆੜ੍ਹਤੀ ਐਸੋਸੀਏਸ਼ਨ ਨੇ ਕੀਤਾ ਹਾਈਵੇ ਜਾਮ
. . .  1 day ago
ਫ਼ਾਜ਼ਿਲਕਾ, 19 ਅਕਤੂਬਰ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਦੀ ਮੁੱਖ ਅਨਾਜ ਮੰਡੀ 'ਚ ਝੋਨੇ ਦੀ ਲਿਫ਼ਟਿੰਗ ਨਾ ਹੋਣ 'ਤੇ ਮੰਡੀਆਂ 'ਚ ਬੋਰੀਆਂ ਦੇ ਅੰਬਾਰ ਲਗ ਗਏ ਅਤੇ ਇਸ ਨੂੰ ਲੈ ਕੇ ਫ਼ਾਜ਼ਿਲਕਾ ਆੜ੍ਹਤੀ ਐਸੋਸੀਏਸ਼ਨ...
ਸੰਗਰੂਰ 'ਚ ਕੋਰੋਨਾ ਦੇ 15 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਸੰਗਰੂਰ, 19 ਅਕਤੂਬਰ (ਧੀਰਜ ਪਸ਼ੋਰੀਆ)- ਜ਼ਿਲ੍ਹਾ ਸੰਗਰੂਰ 'ਚ ਅੱਜ ਕੋਰੋਨਾ ਦੇ 15 ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਮਾਮਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ...
ਅੰਮ੍ਰਿਤਸਰ 'ਚ ਕੋਰੋਨਾ ਦੇ 27 ਨਵੇਂ ਮਾਮਲੇ ਆਏ ਸਾਹਮਣੇ, 1 ਹੋਰ ਮਰੀਜ਼ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 19 ਅਕਤੂਬਰ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 27 ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵੱਧ ਕੇ 11465 ਹੋ...
ਲੁਧਿਆਣਾ 'ਚ ਕੋਰੋਨਾ ਕਾਰਨ ਇਕ ਮਰੀਜ਼ ਦੀ ਮੌਤ, 41 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਲੁਧਿਆਣਾ, 19 ਅਕਤੂਬਰ (ਸਲੇਮਪੁਰੀ)- ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਲੁਧਿਆਣਾ 'ਚ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ 'ਚੋਂ ਅੱਜ ਇਕ ਹੋਰ ਮਰੀਜ਼ ਦੀ ਮੌਤ ਹੋ ਗਈ, ਜੋ ਜ਼ਿਲ੍ਹਾ ਲੁਧਿਆਣਾ ਨਾਲ...
ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਮਾਮਲੇ 'ਚ ਨਾਰਕੋਟਿਕ ਸੈੱਲ 'ਚ ਤਾਇਨਾਤ ਪੰਜਾਬ ਪੁਲਿਸ ਦਾ ਸੀਨੀਅਰ ਸਿਪਾਹੀ ਗ੍ਰਿਫ਼ਤਾਰ
. . .  1 day ago
ਖਮਾਣੋਂ, 19 ਅਕਤੂਬਰ (ਮਨਮੋਹਣ ਸਿੰਘ ਕਲੇਰ)- ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੀ ਖਮਾਣੋਂ ਪੁਲਿਸ ਦੇ ਸਬ ਇੰਸਪੈਕਟਰ ਜਸਵੰਤ ਸਿੰਘ ਵਲੋਂ ਬੀਤੇ ਦਿਨ ਇਕ ਕਿਲੋ ਅਫ਼ੀਮ ਅਤੇ ਸੱਤ ਕਿਲੋ ਡੋਡੇ ਪੋਸਤ ਸਮੇਤ ਗ੍ਰਿਫ਼ਤਾਰ ਕਰਕੇ...
ਸੁਣਵਾਈ ਨਾ ਹੋਣ ਕਾਰਨ ਜਲੰਧਰ ਪੁਲਿਸ ਕਮਿਸ਼ਨਰ ਦਫ਼ਤਰ 'ਚ ਵਿਅਕਤੀ ਨੇ ਖਾਧੀ ਦਵਾਈ
. . .  1 day ago
ਜਲੰਧਰ, 19 ਅਕਤੂਬਰ- ਜਲੰਧਰ ਪੁਲਿਸ ਕਮਿਸ਼ਨਰ ਦਫ਼ਤਰ 'ਚ ਅੱਜ ਇਕ ਵਿਅਕਤੀ ਨੇ ਦਵਾਈ ਦਾ ਸੇਵਨ ਕਰ ਲਿਆ, ਜਿਸ ਤੋਂ ਬਾਅਦ ਉਸ ਦੀ ਹਾਲਤ ਖ਼ਰਾਬ ਹੋ ਗਈ। ਉਕਤ ਵਿਅਕਤੀ ਨੂੰ ਇਲਾਜ ਲਈ...
'ਆਪ' ਦੇ ਸੀਨੀਅਰ ਆਗੂ ਅਵਤਾਰ ਸਿੰਘ ਈਲਵਾਲ ਨੇ ਤਿੰਨ ਦਿਨ ਪਹਿਲਾਂ ਮਿਲੇ ਜ਼ਿਲ੍ਹਾ ਸਕੱਤਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  1 day ago
ਸੰਗਰੂਰ, 19 ਅਕਤੂਬਰ (ਧੀਰਜ ਪਸ਼ੋਰੀਆ)- ਆਮ ਆਦਮੀ ਪਾਰਟੀ ਵਲੋਂ ਤਿੰਨ ਦਿਨ ਪਹਿਲਾਂ ਪੰਜਾਬ 'ਚ ਕੀਤੀਆਂ ਨਿਯੁਕਤੀਆਂ ਨੂੰ ਲੈ ਕੇ ਜ਼ਿਲ੍ਹਾ ਸੰਗਰੂਰ 'ਚ ਵੱਡਾ ਧਮਾਕਾ ਹੋ ਗਿਆ। ਜ਼ਿਲ੍ਹਾ ਸਕੱਤਰ ਨਿਯੁਕਤ ਕੀਤੇ ਗਏ...
ਨਰਮੇ ਦੀ ਬੋਲੀ ਨਾ ਕਰਨ ਦੇ ਰੋਸ ਵਜੋਂ ਕਿਸਾਨਾਂ ਨੇ ਭੀਖੀ-ਬੁਢਲਾਡਾ ਮੁੱਖ ਮਾਰਗ ਕੀਤਾ ਜਾਮ
. . .  1 day ago
ਬੁਢਲਾਡਾ, 19 ਅਕਤੂਬਰ (ਮਨਚੰਦਾ)- ਸਥਾਨਕ ਜੀਰੀ ਯਾਰਡ ਵਿਖੇ ਸੀ. ਸੀ. ਆਈ. ਵਲੋਂ ਨਰਮੇ ਦੀ ਬੋਲੀ ਨਾ ਕਰਨ ਦੇ ਰੋਸ ਵਜੋਂ ਅੱਜ ਸੈਂਕੜੇ ਕਿਸਾਨਾਂ ਵਲੋਂ ਭੀਖੀ-ਬੁਢਲਾਡਾ ਮੁੱਖ ਮਾਰਗ ਜਾਮ...
ਪਠਾਨਕੋਟ 'ਚ ਕੋਰੋਨਾ ਦੇ 15 ਹੋਰ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ, 19 ਅਕਤੂਬਰ (ਆਰ. ਸਿੰਘ)- ਜ਼ਿਲ੍ਹਾ ਪਠਾਨਕੋਟ 'ਚ ਅੱਜ ਕੋਰੋਨਾ ਦੇ 15 ਹੋਰ ਮਾਮਲੇ ਸਾਹਮਣੇ ਆਏ ਹਨ। ਇਸ ਦੀ ਪੁਸ਼ਟੀ ਐਸ. ਐਮ. ਓ. ਡਾਕਟਰ ਭੁਪਿੰਦਰ ਸਿੰਘ ਨੇ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ...
ਦਰੱਖਤਾਂ ਦੀ ਬੋਲੀ ਰੱਦ ਹੋਣ 'ਤੇ ਭੜਕੇ ਠੇਕੇਦਾਰ, ਡਿਪਟੀ ਡਾਇਰੈਕਟਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
. . .  1 day ago
ਗੜ੍ਹਸ਼ੰਕਰ, 19 ਅਕਤੂਬਰ (ਧਾਲੀਵਾਲ)- ਗੜ੍ਹਸ਼ੰਕਰ ਦੇ ਪਿੰਡ ਬੋੜਾ ਵਿਖੇ ਅੱਜ ਰੱਖੀ ਗਈ 690 ਸਫ਼ੈਦੇ ਦੇ ਦਰੱਖਤਾਂ ਦੀ ਬੋਲੀ ਦੇਣ ਆਏ 100 ਦੇ ਕਰੀਬ ਠੇਕੇਦਾਰਾਂ ਵਲੋਂ ਬਿਨਾਂ ਕਿਸੇ ਕਾਰਨ ਬੋਲੀ ਰੱਦ...
ਵਜ਼ੀਫ਼ਾ ਘੋਟਾਲੇ ਦੇ ਵਿਰੋਧ 'ਚ ਬਸਪਾ ਵਲੋਂ ਪ੍ਰਦਰਸ਼ਨ
. . .  1 day ago
ਖਰੜ, 19 ਅਕਤੂਬਰ (ਗੁਰਮੁੱਖ ਸਿੰਘ ਮਾਨ)- ਬਸਪਾ ਵਲੋਂ ਪੰਜਾਬ 'ਚ ਹੋਏ ਕਥਿਤ ਵਜ਼ੀਫ਼ਾ ਘੁਟਾਲੇ ਨੂੰ ਲੈ ਕੇ ਅੱਜ ਖਰੜ 'ਚ...
ਜਲੰਧਰ 'ਚ ਪੁਲਿਸ ਨੇ ਬਰਾਮਦ ਕੀਤੀ ਕਰੋੜਾਂ ਰੁਪਏ ਦੀਆਂ ਨਸ਼ੀਲੀਆਂ ਗੋਲੀਆਂ ਦੀ ਖੇਪ
. . .  1 day ago
ਜਲੰਧਰ, 19 ਅਕਤੂਬਰ- ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੇ ਤਹਿਤ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਅਤੇ ਪੁਲਿਸ ਨੇ ਕਰੋੜਾਂ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ...
ਅੰਮ੍ਰਿਤਸਰ 'ਚ ਬਹੁਤੇ ਨਿੱਜੀ ਸਕੂਲ ਰਹੇ ਬੰਦ
. . .  1 day ago
ਅੰਮ੍ਰਿਤਸਰ, 19 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਤੋਂ ਮਗਰੋਂ ਭਾਵੇਂ ਕਿ ਅੱਜ ਸਰਕਾਰੀ ਸਕੂਲ ਖੁੱਲ੍ਹ ਗਏ ਹਨ ਅਤੇ ਉਨ੍ਹਾਂ 'ਚ ਵਿਦਿਆਰਥੀਆਂ ਦੀ ਗਿਣਤੀ ਕਾਫੀ ਘੱਟ ਰਹੀ ਹੈ ਪਰ...
ਸਕੂਲ ਖੁੱਲ੍ਹਣ ਤੋਂ ਬਾਅਦ ਬਹਾਨੇਬਾਜ਼ ਹੋਏ ਮਾਯੂਸ ਅਤੇ ਫੁੱਲਾਂ ਵਾਂਗ ਖਿੜੇ ਮੰਜ਼ਿਲ ਸਰ ਕਰਨ ਦੇ ਸੁਪਨੇ ਦੇਖਣ ਵਾਲੇ ਬੱਚੇ
. . .  1 day ago
ਠੱਠੀ ਭਾਈ (ਮੋਗਾ), 19 ਅਕਤੂਬਰ (ਜਗਰੂਪ ਸਿੰਘ ਮਠਾੜੂ)- ਪੰਜਾਬ ਸਰਕਾਰ ਵਲੋਂ ਸਕੂਲ ਖੋਲ੍ਹਣ ਦੇ ਫ਼ੈਸਲੇ ਤੋਂ ਬਾਅਦ 'ਕਹੀਂ ਖ਼ੁਸ਼ੀ, ਕਹੀਂ ਗਮ' ਵਾਲਾ ਮਾਹੌਲ ਦੇਖਣ ਨੂੰ ਮਿਲਿਆ। ਸਕੂਲ ਖੁੱਲ੍ਹਣ ਦੇ ਫ਼ੈਸਲੇ ਨਾਲ ਜਿੱਥੇ ਪੜ੍ਹਾਈ ਕਰਨ...
ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੀ ਲੀਗਲ ਕਮੇਟੀ ਦਾ ਕੀਤਾ ਐਲਾਨ
. . .  1 day ago
ਚੰਡੀਗੜ੍ਹ, 19 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਪਾਰਟੀ ਦੀ ਲੀਗਲ ਕਮੇਟੀ ਦਾ ਐਲਾਨ ਕੀਤਾ ਹੈ। ਇਸ ਕਮੇਟੀ 'ਚ ਕਾਨੂੰਨ ਖੇਤਰਾਂ ਨਾਲ...
ਲਦਾਖ਼ 'ਚ ਸੁਰੱਖਿਆ ਬਲਾਂ ਨੇ ਫੜਿਆ ਇਕ ਚੀਨੀ ਸੈਨਿਕ
. . .  1 day ago
ਨਵੀਂ ਦਿੱਲੀ, 19 ਅਕਤੂਬਰ- ਲਦਾਖ਼ 'ਚ ਭਾਰਤ ਅਤੇ ਚੀਨ ਵਿਚਾਲੇ ਜਾਰੀ ਸਰਹੱਦੀ ਤਣਾਅ ਦਰਮਿਆਨ ਅੱਜ ਇੱਥੇ ਸਰਹੱਦ ਨੇੜੇ ਸੁਰੱਖਿਆ ਬਲਾਂ ਨੇ ਇਕ ਚੀਨੀ ਸੈਨਿਕ ਫੜਿਆ ਗਿਆ ਹੈ। ਜਾਣਕਾਰੀ ਮੁਤਾਬਕ...
ਖੇਤੀ ਕਾਨੂੰਨਾਂ ਵਿਰੁੱਧ ਲਿਆਂਦੇ ਜਾਣ ਵਾਲੇ ਖਰੜੇ ਦੇ ਨੁਕਤਿਆਂ ਸਬੰਧੀ ਕਿਸਾਨਾਂ ਨੂੰ ਦਿੱਤੀ ਜਾਣਕਾਰੀ- ਸੁਖਜਿੰਦਰ ਰੰਧਾਵਾ
. . .  1 day ago
ਚੰਡੀਗੜ੍ਹ, 19 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਨਾਲ ਸਾਰੇ ਨੁਕਤੇ ਸਾਂਝੇ ਕਰ ਲਏ ਗਏ...
ਹੋਰ ਖ਼ਬਰਾਂ..

ਸਾਡੀ ਸਿਹਤ

ਸਿਹਤ ਖ਼ਬਰਨਾਮਾ

ਚੰਗੀ ਨੀਂਦ, ਚੰਗੇ ਨਤੀਜੇ

ਨੀਂਦ ਦਾ ਸਾਡੇ ਦੈਨਿਕ ਜੀਵਨ ਵਿਚ ਬੜਾ ਮਹੱਤਵ ਹੁੰਦਾ ਹੈ ਜਦੋਂ ਕਿ ਨੀਂਦ ਦੀ ਕਮੀ ਅਤੇ ਉਨੀਂਦਰੇ ਨਾਲ ਸਾਡੀ ਕਾਰਜ ਸਮਰੱਥਾ ਅਤੇ ਸਿਹਤ ਪ੍ਰਭਾਵਿਤ ਹੁੰਦੀ ਹੈ। ਬਿਹਤਰ ਨੀਂਦ ਨਾਲ ਸਾਰੇ ਨਤੀਜੇ ਬਿਹਤਰ ਹੁੰਦੇ ਹਨ। ਇਸ ਨਾਲ ਸਿਹਤ ਅਤੇ ਮਨ ਦਿਮਾਗ ਵੀ ਬਿਹਤਰ ਰਹਿੰਦਾ ਹੈ। ਬਿਹਤਰ ਨੀਂਦ ਲੈਣ ਵਾਲਿਆਂ ਦਾ ਕੰਮ ਅਤੇ ਨਤੀਜਾ ਵੀ ਚੰਗਾ ਰਹਿੰਦਾ ਹੈ। ਅਜਿਹੇ ਵਿਦਿਆਰਥੀ ਅਤੇ ਕਰਮਚਾਰੀ ਹਮੇਸ਼ਾ ਅੱਵਲ ਰਹਿੰਦੇ ...

ਪੂਰਾ ਲੇਖ ਪੜ੍ਹੋ »

ਸਿਹਤ ਖ਼ਬਰਨਾਮਾ

ਰੋਗ ਦੂਰ ਕਰਦਾ ਹੈ ਨਾਚ

ਨਾਚ ਸਿਰਫ ਇਕ ਕਲਾ ਹੀ ਨਹੀਂ ਹੈ, ਸਗੋਂ ਇਹ ਰੋਗ ਦੂਰ ਕਰਨ ਦਾ ਇਕ ਜ਼ਰੀਆ ਵੀ ਸਿੱਧ ਹੁੰਦਾ ਹੈ। ਨਾਚ ਕਲਾ ਵਿਚ ਸਿਹਤ ਦੇ ਲਾਭ ਦਾ ਡੂੰਘਾ ਵਿਗਿਆਨ ਛੁਪਿਆ ਹੋਇਆ ਹੈ। ਇਹ ਸਰੀਰ ਅਤੇ ਦਿਮਾਗ ਵਿਚ ਘਰ ਬਣਾਉਣ ਵਾਲੀਆਂ ਹਾਨੀਕਾਰਕ ਗ੍ਰੰਥੀਆਂ ਨੂੰ ਦੂਰ ਕਰਦਾ ਹੈ। ਇਸ ਨਾਲ ਦਿਮਾਗ ਤਣਾਅਮੁਕਤ ਹੁੰਦਾ ਹੈ। ਖੂਨ ਦਾ ਪ੍ਰਵਾਹ ਸੁਧਰਦਾ ਹੈ। ਸਰੀਰ ਲਚਕੀਲਾ ਬਣਦਾ ਹੈ। ਜੋੜਾਂ ਵਿਚ ਮਜ਼ਬੂਤ ਆਉਂਦੀ ਹੈ ਅਤੇ ਉਨ੍ਹਾਂ ਦਾ ਦਰਦ ਦੂਰ ਹੁੰਦਾ ਹੈ। ਦਿਮਾਗ ਤਣਾਅ ਅਤੇ ਅਵਸਾਦ ਮੁਕਤ ਹੋ ਕੇ ਤੇਜ਼ ਹੁੰਦਾ ਹੈ। ਸਰੀਰ ਵਿਚ ਊਰਜਾ ਦਾ ਸੰਚਾਰ ਹੁੰਦਾ ...

ਪੂਰਾ ਲੇਖ ਪੜ੍ਹੋ »

ਸਿਹਤ ਖ਼ਬਰਨਾਮਾ

ਖਾਲੀ ਪੇਟ ਕਸਰਤ ਨਾਲ ਲਾਭ

ਜਿਨ੍ਹਾਂ ਨੇ ਭਾਰ, ਮੋਟਾਪਾ ਅਤੇ ਚਰਬੀ ਘਟਾਉਣੀ ਹੈ, ਉਨ੍ਹਾਂ ਨੂੰ ਕੁਝ ਵੀ ਖਾ ਕੇ ਕਸਰਤ ਕਰਨ ਦੀ ਬਜਾਏ ਖਾਲੀ ਪੇਟ ਕਸਰਤ ਕਰਨ ਨਾਲ ਛੇਤੀ ਲਾਭ ਮਿਲਦਾ ਹੈ। ਸਿਡਨੀ ਦੇ ਇਕ ਖੋਜ ਅਧਿਐਨ ਮੁਤਾਬਿਕ ਖਾਲੀ ਪੇਟ ਕਸਰਤ ਕਰਨ ਨਾਲ ਮਾਸਪੇਸ਼ੀਆਂ ਤੇਜ਼ੀ ਨਾਲ ਫੈਟ ਵਰਨ ਕਰਦੀਆਂ ਹਨ। ਇਸ ਤੋਂ ਇਲਾਵਾ ਆਕਸੀਜਨ ਗ੍ਰਹਿਣ ਕਰਨ ਨਾਲ ਸਰੀਰ ਦੀ ਸਮਰੱਥਾ ਵਧਦੀ ਹੈ ਜੋ ਕਸਰਤ ਕਰਨ ਵਾਲਿਆਂ ਨੂੰ ਸਟੈਮਿਨਾ ਦਿੰਦੀ ਹੈ। ਆਸਟ੍ਰੇਲੀਆਈ ਖੋਜ ਕਰਤਾਵਾਂ ਮੁਤਾਬਿਕ ਨਾਸ਼ਤੇ ਤੋਂ ਬਾਅਦ ਕਸਰਤ ਕਰਨ ਨਾਲ ਇਹ ਪ੍ਰਕਿਰਿਆ ਹੌਲੀ ਹੋ ਜਾਂਦੀ ...

ਪੂਰਾ ਲੇਖ ਪੜ੍ਹੋ »

ਫਾਇਦੇਮੰਦ ਦਹੀਂ

ਆਯੁਰਵੈਦ ਵਿਚ ਦਹੀਂ ਦਾ ਸੇਵਨ ਦੁੱਧ ਨਾਲੋਂ ਬਿਹਤਰ ਅਤੇ ਸਵਸਥ ਮੰਨਿਆ ਜਾਂਦਾ ਹੈ। ਦਹੀਂ ਵਿਚ ਦੁੱਧ ਦੇ ਸਾਰੇ ਪੌਸ਼ਟਿਕ ਤੱਤ ਪ੍ਰੋਟੀਨ, ਕੈਲਸ਼ੀਅਮ ਆਦਿ ਤਾਂ ਰਹਿੰਦੇ ਹੀ ਹਨ, ਨਾਲ ਹੀ ਵਿਟਾਮਿਨ 'ਬੀ' ਵੀ ਮੌਜੂਦ ਰਹਿੰਦਾ ਹੈ। ਲੋਕਾਂ ਵਿਚ ਇਹ ਵਹਿਮ ਹੈ ਕਿ ਦਹੀਂ ਕਫਜਨਕ ਹੈ ਜਦੋਂ ਕਿ ਤਾਜ਼ਾ ਦਹੀਂ ਦਾ ਸਵੇਰੇ ਜਾਂ ਦੁਪਹਿਰ ਨੂੰ ਸੇਵਨ ਕਰਨ ਨਾਲ ਕਫ ਦਾ ਨਾਸ਼ ਹੁੰਦਾ ਹੈ। ਚਾਹੋ ਤਾਂ ਸਵਾਦ ਅਨੁਸਾਰ ਉਬਲਿਆ ਆਲੂ ਜਾਂ ਕੱਦੂਕਸ਼ ਖੀਰਾ ਪਾ ਕੇ ਸੇਵਨ ਕਰਨ ਨਾਲ ਸਵਾਦ ਦੇ ਨਾਲ ਪੌਸ਼ਟਿਕਤਾ ਵੀ ਮਿਲਦੀ ਹੈ। ਪੇਚਿਸ਼ ਵਿਚ ਦਹੀਂ ਵਿਚ ਈਸਬਗੋਲ ਮਿਲਾ ਕੇ ਖਾਣਾ ਵੀ ਫਾਇਦੇਮੰਦ ਰਹਿੰਦਾ ਹੈ। -ਭਰਤ ਸਿੰਘ ...

ਪੂਰਾ ਲੇਖ ਪੜ੍ਹੋ »

ਵਿਟਾਮਿਨ ਬੀ-12 ਦੀ ਕਮੀ ਦੀ ਅਣਦੇਖੀ ਨਾ ਕਰੋ

ਇਕ ਔਰਤ ਨੂੰ ਇਕ ਅਜੀਬ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਜ਼ਿਆਦਾ ਦੇਰ ਤੱਕ ਖੜ੍ਹੀ ਨਹੀਂ ਰਹਿ ਸਕਦੀ ਅਤੇ ਥਕਾਨ ਮਹਿਸੂਸ ਕਰਨ ਲਗਦੀ ਹੈ। ਉਹ ਲਗਾਤਾਰ ਤਣਾਅ ਅਤੇ ਨਿਰਾਸ਼ਾ ਮਹਿਸੂਸ ਕਰਦੀ ਹੈ। ਉਸ ਦੀ ਰੁਚੀ ਕਿਸੇ ਚੀਜ਼ ਵਿਚ ਨਹੀਂ ਰਹਿ ਗਈ। ਉਹ ਮੁੜ ਆਪਣੀ ਆਮ ਜ਼ਿੰਦਗੀ ਵਿਚ ਨਹੀਂ ਆ ਰਹੀ। ਉਸ ਔਰਤ ਨੇ ਡਾਕਟਰ ਨਾਲ ਸੰਪਰਕ ਕੀਤਾ। ਡਾਕਟਰ ਨੇ ਕੁਝ ਟੈਸਟ ਦੱਸੇ, ਜਿਨ੍ਹਾਂ ਵਿਚ ਵਿਟਾਮਿਨ 'ਬੀ-12' ਦਾ ਪੱਧਰ ਪਤਾ ਕਰਨ ਲਈ ਵੀ ਇਕ ਟੈਸਟ ਸੀ। ਰਿਪੋਰਟ ਆਈ ਤਾਂ ਪਤਾ ਲੱਗਾ ਕਿ ਇਸ ਔਰਤ ਵਿਚ ਵਿਟਾਮਿਨ 'ਬੀ-12' ਦੀ ਕਮੀ ਹੈ। ਡਾਕਟਰ ਨੇ ਉਸ ਨੂੰ ਓਰਲ ਸਪਲੀਮੈਂਟ ਦਾ ਇਕ ਕੋਰਸ ਦੱਸਿਆ। ਇਸ ਤੋਂ ਬਾਅਦ ਉਸ ਔਰਤ ਦੀ ਸਥਿਤੀ ਵਿਚ ਹੌਲੀ-ਹੌਲੀ ਸੁਧਾਰ ਆਉਣ ਲੱਗਾ ਅਤੇ ਉਹ ਪਹਿਲਾਂ ਵਾਂਗ ਆਮ ਜੀਵਨ ਜਿਉਣ ਲੱਗੀ। ਅਜਿਹਾ ਕਈ ਲੋਕਾਂ ਨਾਲ ਹੁੰਦਾ ਹੈ। ਵਿਟਾਮਿਨ 'ਬੀ-12' ਦੀ ਕਮੀ ਨੂੰ ਇਕ ਸਾਧਾਰਨ ਸਮੱਸਿਆ ਮੰਨਿਆ ਜਾਂਦਾ ਹੈ ਪਰ ਇਸ ਨਾਲ ਕਈ ਗੰਭੀਰ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ। ਡਾਕਟਰਾਂ ਅਨੁਸਾਰ ਵਿਟਾਮਿਨ 'ਬੀ-12' ਦੀ ਕਮੀ ਨਾਲ ਕਈ ਬਿਮਾਰੀਆਂ ਹੋ ਸਕਦੀਆਂ ਹਨ। ਵਿਟਾਮਿਨ 'ਬੀ-12' ਦੀ ਸਰੀਰ ...

ਪੂਰਾ ਲੇਖ ਪੜ੍ਹੋ »

ਲਾਪ੍ਰਵਾਹੀ ਨਾਲ ਵਧਦਾ ਹੈ ਦਰਦ

ਆਮ ਤਰੀਕੇ ਨੂੰ ਨਜ਼ਰਅੰਦਾਜ਼ ਕਰਕੇ ਲਾਪ੍ਰਵਾਹੀ ਨਾਲ ਬੈਠਣ, ਸੌਣ ਅਤੇ ਉੱਠਣ, ਚੱਲਣ ਨਾਲ ਪ੍ਰੇਸ਼ਾਨੀ ਵਧਦੀ ਹੈ। ਭਾਰ ਚੁੱਕਣ ਅਤੇ ਪੌੜੀ 'ਤੇ ਚੜ੍ਹਨ ਸਮੇਂ ਅਕਸਰ ਲਾਪ੍ਰਵਾਹੀ ਕਰਨ ਤੋਂ ਕੋਈ ਨਹੀਂ ਬਚਦਾ। ਇਹ ਲਾਪ੍ਰਵਾਹੀ ਹੀ ਦਰਦ ਦਿੰਦੀ ਹੈ। ਦਰਦ ਦੀ ਅਣਦੇਖੀ ਨਾਲ ਦਰਦ ਹੋਰ ਵਧਦੀ ਹੈ। ਅਨਿਯਮਤ ਰੋਜ਼ਮਰਾ, ਤਣਾਅ ਅਤੇ ਭੱਜ-ਦੌੜ ਭਰੀ ਜ਼ਿੰਦਗੀ ਵਿਚ ਹਰ ਕੋਈ ਇਸ ਤਰ੍ਹਾਂ ਹੀ ਅਣਦੇਖੀ ਕਰਦਾ ਹੈ ਅਤੇ ਕਮਰ ਦਰਦ, ਪਿੱਠ ਵਿਚ ਦਰਦ ਅਤੇ ਰੀੜ੍ਹ ਦੀ ਹੱਡੀ ਵਿਚ ਦਰਦ ਦਾ ਸ਼ਿਕਾਰ ਹੁੰਦਾ ਹੈ। ਇਸ ਤਰ੍ਹਾਂ ਦਾ ਕੋਈ ਵੀ ਦਰਦ ਹੋਵੇ ਤਾਂ ਲਾਪ੍ਰਵਾਹੀ ਵਰਤਣ ਦੀ ਬਜਾਏ ਸਾਵਧਾਨ ਹੋ ਜਾਓ। ਸਿੱਧੇ ਬੈਠੋ, ਉੱਠੋ ਅਤੇ ਦੋਵੇਂ ਪੈਰਾਂ 'ਤੇ ਬਰਾਬਰ ਭਾਰ ਰੱਖ ਕੇ ਖੜ੍ਹੇ ਹੋਵੋ। ਬੈਠਣ ਅਤੇ ਗੱਡੀ ਚਲਾਉਣ ਸਮੇਂ ਪਿੱਠ ਸਿੱਧੀ ਰੱਖੋ। ਇਕ ਹੀ ਜਗ੍ਹਾ 'ਤੇ ਇਕੋ ਸਥਿਤੀ ਵਿਚ ਲਗਾਤਾਰ ਨਾ ਬੈਠੋ ਅਤੇ ਨਾ ਹੀ ਲਗਾਤਾਰ ਇਸ ਤਰ੍ਹਾਂ ਖੜ੍ਹੇ ਹੋਵੋ। ਹਰ ਕੁਝ ਦੇਰ ਬਾਅਦ ਸਥਿਤੀ ਬਦਲੋ। ਜ਼ਿਆਦਾ ਦੇਰ ਤੱਕ ਕਦੇ ਵੀ ਇਕੋ ਸਥਿਤੀ ਵਿਚ ਨਾ ਰਹੋ। ਲੰਬੇ ਅਤੇ ਡੂੰਘੇ ਸਾਹ ਲਓ। ਤਣਾਅ ਅਤੇ ਜੜਵਤ ਸਥਿਤੀ ਤੋਂ ਬਚਣ ਲਈ ਹਰ ਸੰਭਵ ਕੋਸ਼ਿਸ਼ ...

ਪੂਰਾ ਲੇਖ ਪੜ੍ਹੋ »

ਵਾਤ, ਪਿੱਤ, ਕਫ਼ ਦਾ ਖ਼ਾਤਮਾ ਕਰਦਾ ਹੈ ਸ਼ਹਿਦ

ਸ਼ਹਿਦ ਦੇ ਵਧੀਆ ਸਵਾਦ ਤੋਂ ਸਭ ਲੋਕ ਜਾਣੂ ਹਨ ਪਰ ਇਹ ਘੱਟ ਹੀ ਲੋਕ ਜਾਣਦੇ ਹਨ ਕਿ ਇਹ ਕਈ ਤਰ੍ਹਾਂ ਦੇ ਪੌਸ਼ਟਿਕ ਵਿਟਾਮਿਨਾਂ ਨਾਲ ਵੀ ਭਰਪੂਰ ਹੈ। ਇਸ ਵਿਚ ਵਿਟਾਮਿਨ 'ਏ', 'ਬੀ' ਅਤੇ 'ਈ' ਵਧੇਰੇ ਮਾਤਰਾ ਵਿਚ ਪਾਏ ਜਾਂਦੇ ਹਨ। ਸ਼ਹਿਦ ਸਰੀਰ ਨੂੰ ਪੋਸ਼ਣ ਕਰਨ ਵਾਲਾ ਖੂਨ ਸੋਧਕ ਹੁੰਦਾ ਹੈ। ਇਹ ਵਾਤ, ਪਿੱਤ, ਕਫ ਨੂੰ ਖਤਮ ਕਰਦਾ ਹੈ, ਭੁੱਖ ਵਧਾਉਂਦਾ ਹੈ ਅਤੇ ਪੇਟ ਅਤੇ ਗੁਰਦਿਆਂ ਨੂੰ ਸ਼ਕਤੀ ਦਿੰਦਾ ਹੈ। ਇਸ ਦੇ ਸੇਵਨ ਨਾਲ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ। ਸ਼ਹਿਦ ਵਿਚ ਜੋ ਮਿੱਠਾ ਹੁੰਦਾ ਹੈ, ਉਹ ਪੇਟ ਵਿਚ ਜਾਣ ਤੋਂ ਬਾਅਦ ਤੁਰੰਤ ਹੀ ਸਰੀਰ ਵਿਚ ਘੁਲ ਜਾਂਦਾ ਹੈ ਅਰਥਾਤ ਸ਼ਹਿਦ ਦੀ ਸ਼ੱਕਰ ਵਿਚ ਸਰੀਰ ਪੋਸ਼ਣ ਦਾ ਗੁਣ ਕੁਦਰਤੀ ਮੌਜੂਦ ਹੁੰਦਾ ਹੈ। ਜਿਨ੍ਹਾਂ ਬਿਮਾਰੀਆਂ ਵਿਚ ਮਰੀਜ਼ ਦਾ ਭਾਰ ਘਟ ਜਾਂਦਾ ਹੈ, ਉਨ੍ਹਾਂ ਬਿਮਾਰੀਆਂ ਵਿਚ ਸ਼ਹਿਦ ਬੜਾ ਫਾਇਦੇਮੰਦ ਸਿੱਧ ਹੁੰਦਾ ਹੈ। ਦੁੱਧ ਵਿਚ ਸ਼ਹਿਦ ਮਿਲਾ ਕੇ ਪੀਣ ਨਾਲ ਸਰੀਰ ਤੰਦਰੁਸਤ ਹੁੰਦਾ ਹੈ। ਦੁੱਧ ਵਿਚ ਸ਼ਹਿਦ ਮਿਲਾ ਕੇ ਪੀਣ ਵਾਲੇ ਨਿਰੋਗ ਹੁੰਦੇ ਹਨ। ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਰੋਗ ਦੇ ਹਮਲੇ ਦਾ ਘੱਟ ਡਰ ਹੁੰਦਾ ਹੈ। ...

ਪੂਰਾ ਲੇਖ ਪੜ੍ਹੋ »

ਅਨੇਕ ਰੋਗਾਂ ਦੀ ਕੁਦਰਤੀ ਦਵਾਈ ਹੈ : ਚੋਕਰ

ਕਈ ਗ੍ਰਹਿਣੀਆਂ ਅਜਿਹੀਆਂ ਹੁੰਦੀਆਂ ਹਨ, ਜੋ ਆਟੇ ਨੂੰ ਛਾਣ ਕੇ ਉਸ ਵਿਚੋਂ ਚੋਕਰ (ਛਾਣ ਬੂਰਾ) ਨੂੰ ਕੱਢ ਕੇ ਸੁੱਟ ਦਿੰਦੀਆਂ ਹਨ, ਕਿਉਂਕਿ ਉਹ ਜਾਂ ਤਾਂ ਚੋਕਰ ਦੇ ਗੁਣਾਂ ਤੋਂ ਅਣਜਾਣ ਹੁੰਦੀਆਂ ਹਨ ਜਾਂ ਫਿਰ ਮੁਲਾਇਮ ਰੋਟੀ ਖਾਣ ਦੀਆਂ ਆਦੀ ਹੋ ਚੁੱਕੀਆਂ ਹੁੰਦੀਆਂ ਹਨ। ਜੋ ਅਜਿਹਾ ਕਰਦੀਆਂ ਹਨ, ਉਨ੍ਹਾਂ ਲਈ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਚੋਕਰ ਸਿਹਤ ਦੀ ਮਹਾਂਸੰਜੀਵਨੀ ਹੁੰਦੀ ਹੈ। ਇਹ ਚੋਕਰ ਉਸ ਅਨਾਜ ਦਾ ਛਿਲਕਾ ਹੁੰਦਾ ਹੈ, ਜਿਸ ਨੂੰ ਪੀਸ ਕੇ ਆਟਾ ਬਣਾਇਆ ਜਾਂਦਾ ਹੈ। ਚੋਕਰ 'ਤੇ ਕਈ ਸਾਲਾਂ ਤੋਂ ਵਿਗਿਆਨੀ ਖੋਜ ਕਰਦੇ ਆ ਰਹੇ ਹਨ। ਹੈਦਰਾਬਾਦ ਦੇ ਪੋਸ਼ਣ ਖੋਜ ਕੇਂਦਰ ਅਨੁਸਾਰ ਚੋਕਰ ਵਿਚ ਕੁਝ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਜੀਨਸ ਦੀ ਸੰਰਚਨਾ 'ਤੇ ਪ੍ਰਭਾਵ ਪਾਉਂਦੇ ਹਨ। ਕੋਲੋਨ ਦੇ ਅਤਿ ਘਾਤਕ ਕੈਂਸਰ ਨੂੰ ਰੋਕਣ ਵਿਚ, ਸ਼ੂਗਰ ਵਰਗੀ ਬਿਮਾਰੀ ਵਿਚ ਵਿਆਪਕ ਤਬਦੀਲੀ ਲਿਆਉਣ ਵਿਚ ਅਤੇ ਖੂਨ ਦਾ ਕੋਲੈਸਟ੍ਰੋਲ ਘੱਟ ਕਰਨ ਵਿਚ ਇਸ ਦੀ ਮਹੱਤਵਪੂਰਨ ਭੂਮਿਕਾ ਦੇਖੀ ਗਈ ਹੈ। ਚੋਕਰ ਦੇ ਸਬੰਧ ਵਿਚ ਖੋਜ ਕਰ ਰਹੇ ਵਿਗਿਆਨੀਆਂ ਨੇ ਇਹ ਵੀ ਪਾਇਆ ਹੈ ਕਿ ਇਹ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਨੂੰ ...

ਪੂਰਾ ਲੇਖ ਪੜ੍ਹੋ »

ਹੋਮਿਓਪੈਥੀ ਦੇ ਝਰੋਖੇ 'ਚੋਂ

ਉੱਚ ਖੂਨ ਦਬਾਅ : ਕਾਰਨ ਅਤੇ ਇਲਾਜ

ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਕਿ ਜੇਕਰ ਕਿਸੇ ਨੂੰ ਟਾਈਫਾਈਡ ਜਾਂ ਮਲੇਰੀਆ ਆਦਿ ਹੁੰਦਾ ਹੈ ਤਾਂ ਇਸ ਦਾ ਇਕ ਖਾਸ ਕਾਰਨ ਵੀ ਹੁੰਦਾ ਹੈ ਅਤੇ ਉਸ ਦਾ ਖਾਸ ਇਲਾਜ ਵੀ ਹੁੰਦਾ ਹੈ ਪਰ ਉੱਚ ਖੂਨ ਦਬਾਅ ਵਾਲੇ ਮਰੀਜ਼ਾਂ ਵਿਚ ਖੂਨ ਦਾ ਦਬਾਅ ਵਧਣ ਦੇ ਕਾਰਨ ਲੱਭਣ ਲਈ ਬਹੁਤ ਡੂੰਘਾਈ ਵਿਚ ਜਾ ਕੇ ਜਾਂਚ-ਪੜਤਾਲ ਕਰਨੀ ਪੈਂਦੀ ਹੈ, ਕਿਉਂਕਿ ਇਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ, ਜਿਵੇਂ ਕਿ ਖੂਨ ਦੀਆਂ ਨਾੜੀਆਂ ਵਿਚ ਕੈਲਕੇਰੀਅਸ ਜਮਾਅ ਦਾ ਹੋਣਾ, ਗੁਰਦਿਆਂ ਦੀ ਖਰਾਬੀ, ਗੁਰਦਿਆਂ ਦੇ ਆਸ-ਪਾਸ ਕੋਈ ਰਸੌਲੀ ਦਾ ਹੋਣਾ, ਜਿਗਰ ਜਾਂ ਮਿਹਦੇ ਦੀ ਖਰਾਬੀ ਜਾਂ ਹੋਰ ਬਹੁਤ ਸਾਰੇ ਕਾਰਨ ਵੀ ਹੋ ਸਕਦੇ ਹਨ। ਇਸ ਤੋਂ ਇਲਾਵਾ ਖੂਨ ਦਾ ਦਬਾਅ ਵਧਣ ਦੇ ਕੁਝ ਹੋਰ ਕਾਰਨ ਹਨ ਜਿਵੇਂ ਮੋਟਾਪਾ, ਸੁਸਤ ਰਹਿਣ-ਸਹਿਣ, ਕਸਰਤ ਆਦਿ ਨਾ ਕਰਨਾ, ਜ਼ਿਆਦਾ ਨਮਕ ਦਾ ਸੇਵਨ, ਘਰੇਲੂ ਚਿੰਤਾਵਾਂ ਅਤੇ ਪ੍ਰਸ਼ਾਨੀਆਂ ਵਿਚ ਘਿਰੇ ਰਹਿਣਾ, ਨਸ਼ਾ ਕਰਨਾ, ਸਿਗਰਟ ਪੀਣਾ ਆਦਿ। ਇਹ ਬਾਅਦ ਵਿਚ ਦਿਲ ਦੇ ਦੌਰੇ ਦਾ ਵੱਡਾ ਕਾਰਨ ਬਣਦੇ ਹਨ। ਇਹ ਉੱਚ ਖੂਨ ਦਬਾਅ ਨਾਲ ਮਿਲ ਕੇ ਅੱਗ 'ਤੇ ਪੈਟਰੋਲ ਛਿੜਕਣ ਦਾ ਕੰਮ ਕਰਦੇ ਹਨ। ਇਹ ਦਿਲ ਦੇ ਦੌਰੇ ਅਤੇ ਮੌਤ ਦਾ ...

ਪੂਰਾ ਲੇਖ ਪੜ੍ਹੋ »

ਮਿੱਠਾ ਨੁਕਸਾਨਦਾਇਕ ਹੈ ਸਿਹਤ ਲਈ

ਵੈਸੇ ਤਾਂ ਮਿੱਠਾ ਜ਼ਿਆਦਾਤਰ ਲੋਕਾਂ ਦੀ ਚਾਹਤ ਹੁੰਦੀ ਹੈ, ਕਿਉਂਕਿ ਹਰ ਖੁਸ਼ੀ ਦੀ ਗੱਲ 'ਤੇ ਮੂੰਹ ਮਿੱਠਾ ਕਰਾਉਣ ਦੀ ਗੱਲ ਕੀਤੀ ਜਾਂਦੀ ਹੈ ਪਰ ਇਨਸਾਨ ਅਣਜਾਣੇ ਵਿਚ ਦਿਨ ਭਰ ਵਿਚ ਏਨਾ ਮਿੱਠਾ ਖਾ ਲੈਂਦਾ ਹੈ ਕਿ ਉਸ ਨੂੰ ਇਸ ਦਾ ਆਭਾਸ ਹੀ ਨਹੀਂ ਹੁੰਦਾ ਕਿ ਕਿੰਨਾ ਫਾਲਤੂ ਮਿੱਠਾ ਸਰੀਰ ਵਿਚ ਚਲਾ ਗਿਆ ਹੈ। ਦਿਨ ਭਰ ਦੀ ਚਾਹ ਵਿਚ, ਬਿਸਕੁਟ, ਟੌਫੀ, ਚਾਕਲੇਟ, ਆਈਸਕ੍ਰੀਮ, ਮਠਿਆਈ ਅਤੇ ਠੰਢੇ ਪੀਣ ਵਾਲੇ ਪਦਾਰਥਾਂ ਨਾਲ ਸਰੀਰ ਨੂੰ ਕਾਫੀ ਮਿੱਠਾ ਮਿਲ ਜਾਂਦਾ ਹੈ। ਕੁਦਰਤ ਨੇ ਸਰੀਰ ਨੂੰ ਅਜਿਹਾ ਨਹੀਂ ਬਣਾਇਆ ਕਿ ਸਰੀਰ ਵਿਚ ਜ਼ਿਆਦਾ ਮਿੱਠਾ ਇਕੱਠਾ ਹੋਣ 'ਤੇ ਅਸੀਂ ਤੰਦਰੁਸਤ ਰਹਿ ਸਕੀਏ। ਅਜਿਹਾ ਹੋਣ 'ਤੇ ਸਾਨੂੰ ਕਈ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਵੇਂ ਦਿਲ ਦੀ ਬਿਮਾਰੀ, ਸ਼ੂਗਰ ਅਤੇ ਇਮਿਊਨ ਸਿਸਟਮ ਦਾ ਕਮਜ਼ੋਰ ਹੋਣਾ। ਮਿੱਠਾ ਇਕ ਧੀਮਾ ਜ਼ਹਿਰ ਹੈ ਜੋ ਹੌਲੀ-ਹੌਲੀ ਸਰੀਰ ਦੀਆਂ ਅੰਦਰੂਨੀ ਕਿਰਿਆਵਾਂ 'ਤੇ ਮਾੜਾ ਪ੍ਰਭਾਵ ਪਾਉਂਦਾ ਹੈ। ਮਿੱਠੇ ਨਾਲ ਹੋਣ ਵਾਲੀਆਂ ਸਮੱਸਿਆਵਾਂ * ਪਿੱਤਨਾਸ਼ ਅਤੇ ਪਿੱਤ ਨਲੀ ਦੇ ਕੈਂਸਰ ਦੇ ਖ਼ਤਰੇ ਨੂੰ ਵਧਾਉਂਦਾ ਹੈ। * ਖੂਨ ਦੇ ਦਬਾਅ ਨੂੰ ਵਧਾਉਣ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX