ਬੱਚਿਓ, ਇਸ ਸੰਸਾਰ ਵਿਚ ਸਿਰਫ ਪੰਛੀ ਕੀਟ-ਪਤੰਗੇ ਅਤੇ ਚਮਗਿੱਦੜ ਹੀ ਉੱਡ ਸਕਦੇ ਹਨ ਪਰ ਪੰਛੀ ਸਭ ਤੋਂ ਤੇਜ਼ ਉੱਡ ਸਕਦੇ ਹਨ | ਇਹ ਇਸ ਕਰਕੇ ਸੰਭਵ ਹੈ, ਕਿਉਂਕਿ ਇਨ੍ਹਾਂ ਦੇ ਖੰਭ ਹੁੰਦੇ ਹਨ, ਜੋ ਇਨ੍ਹਾਂ ਨੂੰ ਉੱਡਣ ਵਿਚ ਮਦਦ ਕਰਦੇ ਹਨ | ਇਹ ਖੰਭ ਨਰਮ ਅਤੇ ਬੁਰਦਾਰ ਹੋਣ ਕਰਕੇ ਇਨ੍ਹਾਂ ਦੇ ਸਰੀਰ ਨੂੰ ਨਰਮ ਅਤੇ ਖੁਸ਼ਕ ਰੱਖਦੇ ਹਨ | ਪੰਛੀਆਂ ਦੇ ਸਰੀਰ ਉੱਪਰ ਚਾਰ ਤਰ੍ਹਾਂ ਦੇ ਖੰਭ ਹੁੰਦੇ ਹਨ, ਜਿਨਾਂ ਬਾਰੇ ਤੁਹਾਨੂੰ ਜਾਣਕਾਰੀ ਪ੍ਰਦਾਨ ਕਰਦੇ ਹਾਂ-
ਹੇਠਲੇ ਖੰਭ : ਇਹ ਖੰਭ ਛੋਟੇ ਅਤੇ ਬੁਰਦਾਰ ਹੁੰਦੇ ਹਨ, ਜੋ ਪੰਛੀ ਦੇ ਸਰੀਰ ਨੂੰ ਗਰਮੀ ਅਤੇ ਸਰਦੀ ਤੋਂ ਬਚਾਉਂਦੇ ਹਨ | ਇਹ ਪੰਛੀ ਦੇ ਸਰੀਰ ਵਿਚੋਂ ਗਰਮੀ ਨੂੰ ਬਾਹਰ ਨਹੀਂ ਜਾਣ ਦਿੰਦੇ, ਜਿਸ ਨਾਲ ਪੰਛੀ ਦੀ ਉੱਡਣ ਦੀ ਊਰਜਾ ਬਣੀ ਰਹਿੰਦੀ ਹੈ |
ਸਰੀਰਕ ਖੰਭ : ਇਹ ਖੰਭ ਪੰਛੀ ਦੇ ਸਰੀਰ ਨੂੰ ਇਸ ਤਰ੍ਹਾਂ ਬਚਾਉਂਦੇ ਹਨ, ਜਿਵੇਂ ਇੱਟਾਂ ਸਾਡੇ ਮਕਾਨਾਂ ਨੂੰ ਬਚਾਉਂਦੀਆਂ ਹਨ | ਇਹ ਖੰਭ ਪੰਛੀ ਦੇ ਸਰੀਰ ਨੂੰ ਪੱਧਰਾ ਅਤੇ ਸੁੰਦਰ ਆਕਾਰ ਦਿੰਦੇ ਹਨ | ਇਹ ਸਰੀਰ ਦੇ ਨੇੜੇ ਅਤੇ ਬੁਰਦਾਰ ਹੋਣ ਕਰਕੇ ਪੰਛੀ ਦੇ ਸਰੀਰ ਨੂੰ ਗਰਮੀ, ਸਰਦੀ ਤੋਂ ਬਚਾਉਂਦੇ ਹਨ |
ਉਡਣ ...
ਇਕ ਰਾਜ ਵਿਚ ਰਾਜਾ ਭੇਸ ਬਦਲ ਕੇ ਆਪਣੇ ਰਾਜ ਵਿਚ ਘੁੰਮਿਆ ਕਰਦਾ ਸੀ | ਉਸ ਦਾ ਮਕਸਦ ਸੀ ਕਿ ਉਸ ਦੇ ਰਾਜ ਵਿਚ ਕੋਈ ਦੁਖੀ ਨਾ ਰਹੇ, ਸਾਰੀ ਦੁਨੀਆ ਸੁਖੀ ਰਹੇ |
ਇਕ ਦਿਨ ਇਕ ਧਾਰਮਿਕ ਸਥਾਨ 'ਤੇ ਮੇਲਾ ਮਨਾਇਆ ਜਾ ਰਿਹਾ ਸੀ | ਰਾਜਾ ਮੇਲੇ 'ਚ ਇਕ ਮਜ਼ਦੂਰ ਬਣ ਕੇ ਇਧਰ-ਉਧਰ ਘੁੰਮ ਰਿਹਾ ਸੀ | ਅਚਾਨਕ ਉਸ ਦੀ ਨਜ਼ਰ ਇਕ ਨੱੁਕਰੇ ਬੈਠੀ ਬੱੁਢੀ ਮਾਈ 'ਤੇ ਪਈ, ਜੋ ਬੜੀ ਬੇਵੱਸ ਤੇ ਲਾਚਾਰ ਜਿਹੀ ਲੱਗ ਰਹੀ ਸੀ | ਰਾਜਾ ਉਸ ਕੋਲ ਗਿਆ ਤੇ ਉਸ ਨੂੰ ਪੱੁਛਿਆ ਤਾਂ ਬੱੁਢੀ ਮਾਤਾ ਨੇ ਦੱਸਿਆ, 'ਬੇਟਾ, ਮੈਂ ਮਿੱਟੀ ਦੇ ਬਣੇ ਖਿਡੌਣੇ ਵੇਚਣ ਆਈ ਸੀ, ਪਤਾ ਨਹੀਂ ਇਸ ਜ਼ਮਾਨੇ ਨੂੰ ਕੀ ਹੋ ਗਿਆ, ਦੁਨੀਆ ਹੀ ਬਦਲ ਗਈ ਹੈ | ਕੋਈ ਮਿੱਟੀ ਦੇ ਖਿਡੌਣਿਆਂ ਵੱਲ ਨਜ਼ਰ ਹੀ ਨਹੀਂ ਕਰਦਾ | ਸਵੇਰੇ ਮੈਂ ਕਿਸੇ ਨਾ ਕਿਸੇ ਤਰ੍ਹਾਂ ਆ ਤਾਂ ਗਈ, ਹੁਣ ਵਾਪਸ ਘਰ ਜਾਣਾ ਹੈ | ਘਰ ਦੂਰ ਹੈ, ਉੱਪਰੋਂ ਮੌਸਮ ਵੀ ਖਰਾਬ ਹੈ, ਮੀਂਹ ਦਾ ਨਹੀਂ ਪਤਾ ਕਦੋਂ ਪੈਣਾ ਸ਼ੁਰੂ ਹੋ ਜਾਵੇ | ਮਜ਼ਦੂਰ ਬਣੇ ਰਾਜੇ ਨੇ ਕਿਹਾ, 'ਮਾਤਾ ਚਿੰਤਾ ਨਾ ਕਰ, ਮੈਂ ਇਹੀ ਕੰਮ ਕਰਦਾ ਹਾਂ | ਮੈਂ ਤੇਰਾ ਸਾਮਾਨ ਛੱਡ ਆਉਂਦਾ ਹਾਂ, ਤੰੂ ਮੇਰੀ ਬਣਦੀ ਮਜ਼ਦੂਰੀ ਦੇ ਦਈਾ |' ਇਹ ਕਹਿ ਕੇ ਉਸ ਮਜ਼ਦੂਰ ...
ਪਿਆਰੇ ਬੱਚਿਓ, ਚੰਨ ਪਿ੍ਥਵੀ ਦਾ ਉਪਗ੍ਰਹਿ ਹੈ | ਜਦੋਂ ਕੋਈ ਛੋਟਾ ਗ੍ਰਹਿ ਕਿਸੇ ਵੱਡੇ ਗ੍ਰਹਿ ਦੇ ਦੁਆਲੇ ਘੁੰਮਦਾ ਹੋਵੇ ਤਾਂ ਛੋਟੇ ਨੂੰ ਉਪ-ਗ੍ਰਹਿ ਦਾ ਨਾਂਅ ਦਿੱਤਾ ਜਾਂਦਾ ਹੈ | 'ਚੰਨ' ਪਿ੍ਥਵੀ ਦੇ ਸਭ ਤੋਂ ਨੇੜੇ ਹੈ | ਇਹ ਧਰਤੀ ਤੋਂ 3 ਲੱਖ 84 ਹਜ਼ਾਰ ਕਿੱਲੋਮੀਟਰ ਦੀ ਦੂਰੀ 'ਤੇ ਹੈ | ਇਸ ਦਾ ਭੂ-ਮੱਧ ਰੇਖਾ 'ਤੇ ਘੇਰਾ 3476 ਕਿੱਲੋਮੀਟਰ ਹੈ | ਚੰਨ ਧਰਤੀ ਦੁਆਲੇ 29 ਦਿਨ, 12 ਘੰਟੇ ਤੇ 44 ਮਿੰਟਾਂ ਵਿਚ ਇਕ ਚੱਕਰ ਪੂਰਾ ਕਰਦਾ ਹੈ | ਇਸ ਦੀ ਰੋਜ਼ਾਨਾ ਗਤੀ ਤੇ ਸਾਲਾਨਾ ਗਤੀ ਇਕੋ ਜਿੰਨਾ ਸਮਾਂ ਲੈਂਦੀਆਂ ਹਨ | ਚੰਨ ਭਾਵੇਂ ਠੰਢਾ ਹੈ ਪਰ ਇਹ ਚਾਨਣੀ ਉਸ ਦੀ ਆਪਣੀ ਨਹੀਂ | ਇਹ ਸੂਰਜ ਦੀ ਹੀ ਰੌਸ਼ਨੀ ਹੈ, ਜਿਸ ਕਾਰਨ ਉਹ ਲਿਸ਼ਕਦਾ ਨਜ਼ਰ ਆਉਂਦਾ ਹੈ | ਨੀਲ ਆਰਮਸਟਰੋਂਗ ਪਹਿਲਾ ਪੁਲਾੜ ਵਿਗਿਆਨੀ ਸੀ, ਜੋ 21 ਜੁਲਾਈ, 1969 ਨੂੰ ਇਥੇ ਉਤਰਿਆ ਸੀ | ਉਸ ਨਾਲ ਉਸ ਦਾ ਸਾਥੀ ਐਲਡਰੀਨ ਵੀ ਸੀ | ਚੰਨ ਸਾਡੀ ਧਰਤੀ ਨਾਲੋਂ ਕਾਫੀ ਛੋਟਾ ਹੈ | ਇਸ ਦੀ ਆਕ੍ਰਸ਼ਣ ਸ਼ਕਤੀ ਪਿ੍ਥਵੀ ਨਾਲੋਂ ਛੇਵਾਂ ਹਿੱਸਾ ਹੈ | ਭਾਵ ਜੇਕਰ ਧਰਤੀ ਉੱਪਰ ਤੁਹਾਡਾ ਭਾਰ 36 ਕਿੱਲੋਗ੍ਰਾਮ ਹੈ ਤਾਂ ਚੰਨ ਉੱਪਰ ਇਹ ਕੇਵਲ 6 ਕਿੱਲੋਗ੍ਰਾਮ ਹੀ ਰਹਿ ਜਾਵੇਗਾ | ਇਥੇ ਦਿਨ 350 ...
• ਫਕੀਰ ਚੰਦ (ਆਪਣੇ ਦੋਸਤ ਨੂੰ )-ਮੇਰੇ ਚਾਰ ਬੇਟੇ ਹਨ, ਇਕ ਐਮ.ਸੀ.ਏ., ਦੂਜਾ ਐਮ.ਬੀ.ਏ., ਤੀਜਾ ਪੀ.ਐਚ.ਡੀ. ਅਤੇ ਚੌਥਾ ਚੋਰ ਹੈ |
ਦੋਸਤ-ਤੰੂ ਚੋਰ ਨੂੰ ਘਰੋਂ ਬਾਹਰ ਕਿਉਂ ਨਹੀਂ ਕੱਢ ਦਿੰਦਾ?
ਫਕੀਰ ਚੰਦ-ਮੈਂ ਉਹਨੂੰ ਕਿਵੇਂ ਕੱਢ ਸਕਦਾਂ, ਉਹੀ ਤਾਂ 'ਕੱਲਾ ਕਮਾਉਂਦਾ ਆ, ਬਾਕੀ ਤਾਂ ਸਾਰੇ ਬੇਰੁਜ਼ਗਾਰ ਨੇ |
• ਦਾਦਾ (ਪੋਤੇ ਨੂੰ )-ਤੇਰੀ ਮੈਡਮ ਆ ਰਹੀ ਆ, ਜਾਹ ਛੁਪ ਜਾ ਕਿਤੇ ਜਾ ਕੇ |
ਪੋਤਾ-ਪਹਿਲਾਂ ਤੁਸੀਂ ਛੁਪ ਜਾਓ ਦਾਦਾ ਜੀ, ਕਿਉਂਕਿ ਤੁਹਾਡੀ ਮੌਤ ਦਾ ਕਹਿ ਕੇ ਤਾਂ ਮੈਂ ਸਕੂਲੋਂ ਦੋ ਹਫਤਿਆਂ ਦੀਆਂ ਛੱੁਟੀਆਂ ਲਈਆਂ ਹੋਈਆਂ ਹਨ |
• ਅਧਿਆਪਕ (ਗੱਗੂ ਨੂੰ )-ਮੱਛਰ ਅਤੇ ਮੱਖੀ ਵਿਚ ਕੀ ਫਰਕ ਹੁੰਦਾ ਹੈ?
ਗੱਗੂ-ਸਰ ਜੀ, ਮੱਛਰ ਸਾਡਾ ਖੂਨ ਪੀਂਦੇ ਹਨ ਤੇ ਮੱਖੀ ਸਾਡੀ ਚਾਹ |
• ਜੇਲ੍ਹਰ (ਕੈਦੀ ਨੂੰ )-ਕੀ ਤੇਰਾ ਇਕ ਵੀ ਰਿਸ਼ਤੇਦਾਰ ਨਹੀਂ, ਜੋ ਤੈਨੂੰ ਇਥੇ ਮਿਲਣ ਲਈ ਆ ਜਾਂਦਾ?
ਕੈਦੀ-ਹਜ਼ੂਰ, ਰਿਸ਼ਤੇਦਾਰ ਤਾਂ ਕਈ ਨੇ ਪਰ ਸਾਰੇ ਇਸੇ ਜੇਲ੍ਹ ਵਿਚ ਹੀ ਬੰਦ ਨੇ |
• ਮੈਡਮ (ਸੋਨੀਆ ਨੂੰ )-ਕੀ ਤੰੂ ਕਿਸੇ ਵੱਡੀ ਲੜਾਈ ਬਾਰੇ ਮੈਨੂੰ ਦੱਸ ਸਕਦੀ ਏਾ?
ਸੋਨੀਆ-ਨਹੀਂ ਮੈਡਮ ਜੀ, ਕਿਉਂਕਿ ਮੰਮੀ ਨੇ ਘਰ ਦੀਆਂ ਗੱਲਾਂ ਬਾਹਰ ...
ਨਾ ਕੋਈ ਇਹਦਾ ਆਕਾਰ ਹੈ, ਨਾ ਕੋਈ ਇਹਦਾ ਰੰਗ | ਵੱਡੀ ਮਾਤਰਾ ਵਿਚ ਹੋਵੇ, ਇਹਦੀ ਬਣੇ ਉਥੇ ਤਰੰਗ | ਰੂਪ ਇਹਦਾ ਤਰਲ ਹੈ, ਹੈ ਗੈਸਾਂ ਦਾ ਸੁਮੇਲ | ਥੱਲੇ ਨੂੰ ਇਹ ਦੌੜਦਾ, ਜਿਵੇਂ ਦੌੜਦੀ ਰੇਲ | ਜੇ ਨਾ ਹੋਵੇ ਜਗਤ ਵਿਚ, ਜੀਵਨ ਹੈ ਅਸੰਭਵ | ਇਸ ਲਈ ਤਾਂ ਆਖਦੇ, ਹੈ ਜੀਵਨ ਦਾ ਸਤੰਭ | ਬੱੁਝੋ ਬੱਚਿਓ ਬਾਤ ਹੁਣ, ਦੇਰ ਨਾ ਤੁਸੀਂ ਲਾਓ | ਉਹੀ ਚੀਜ਼ ਮਿਲੂਗੀ, ਜੋ ਵੀ ਤੁਸੀਂ ਚਾਹੋ | ਕੋਈ ਵੀ ਨਾ ਦੱਸ ਸਕਿਆ, ਨਾ ਮੋਨੂੰ ਨਾ ਰਾਣੀ | -0- ਅੰਗਰੇਜ਼ੀ ਵਿਚ 'ਵਾਟਰ' ਹੈ, ਪੰਜਾਬੀ ਦੇ ਵਿਚ 'ਪਾਣੀ' | -ਜਸਵੀਰ ਸਿੰਘ ਭਲੂਰੀਆ, ਪਿੰਡ ਤੇ ਡਾਕ: ਭਲੂਰ (ਮੋਗਾ) | ਮੋਬਾ: ...
ਹੈਲੋ ਮੰਮੀ
ਲੇਖਿਕਾ : ਸੁਕੀਰਤੀ ਭਟਨਾਗਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ |
ਮੱੁਲ : 90 ਰੁਪਏ, ਸਫੇ : 56
ਸੰਪਰਕ : 81467-33444
ਪੰਜਾਬੀ ਬਾਲ ਸਾਹਿਤ ਲਈ ਚੰਗੀ ਗੱਲ ਹੈ ਕਿ ਅੱਜਕਲ੍ਹ ਬਾਲ ਸਾਹਿਤ ਉਹ ਲਿਖ ਰਹੇ ਹਨ, ਜਿਨ੍ਹਾਂ ਆਪਣੀ ਸਾਰੀ ਉਮਰ ਸਾਹਿਤ ਸਾਧਨਾ ਲੇਖੇ ਲਾਈ | ਇਨ੍ਹਾਂ ਲੇਖਕਾਂ ਕੋਲ ਜ਼ਿੰਦਗੀ ਦਾ ਵਿਸ਼ਾਲ ਤਜਰਬਾ ਹੈ | ਸੁਕੀਰਤੀ ਭਟਨਾਗਰ ਵੀ ਉਨ੍ਹਾਂ ਲੇਖਕਾਂ ਵਿਚੋਂ ਇਕ ਹੈ | 'ਹੈਲੀ ਮੰਮੀ' ਉਸ ਦੀ ਬਾਲ ਕਹਾਣੀਆਂ ਦੀ ਨਵੀਂ ਪੁਸਤਕ ਹੈ, ਜਿਸ ਵਿਚ ਉਸ ਨੇ 12 ਕਹਾਣੀਆਂ ਸ਼ਾਮਿਲ ਕੀਤੀਆਂ ਹਨ |
ਸਾਰੀਆਂ ਕਹਾਣੀਆਂ ਬਾਲਾਂ ਦੇ ਹਾਣ ਦੀਆਂ ਹਨ | ਇਨ੍ਹਾਂ ਕਹਾਣੀਆਂ ਦੇ ਵਿਸ਼ੇ ਵੱਖੋ-ਵੱਖਰੇ ਹਨ | ਪਹਿਲੀ ਕਹਾਣੀ 'ਖੇਡ-ਖੇਡ ਵਿਚ' ਪੜ੍ਹਦੇ ਸਮੇਂ ਬਚਪਨ ਯਾਦ ਆ ਜਾਂਦਾ ਹੈ | ਬਚਪਨ ਦੀਆਂ ਸ਼ਰਾਰਤਾਂ ਸਭ ਦੀਆਂ ਇਕੋ ਜਿਹੀਆਂ ਹੁੰਦੀਆਂ ਹਨ | 'ਏਕਤਾ ਵਿਚ ਤਾਕਤ' ਕਹਾਣੀ ਪੜ੍ਹਦੇ ਸਮੇਂ ਅਖੀਰ ਵਿਚ ਜਾ ਕੇ ਕਹਾਣੀ ਦਾ ਉਦੇਸ਼ ਸਮਝ ਆਉਂਦਾ ਹੈ | ਪਾਠਕ ਲੇਖਕ ਦੀ ਉਂਗਲੀ ਫੜ ਨਾਲ-ਨਾਲ ਤੁਰਦਾ ਹੈ | 'ਸਕੂਲ ਬੈਗ' ਪੜ੍ਹਦੇ ਸਮੇਂ ਪਾਠਕ ਦੀਆਂ ਅੱਖਾਂ ਭਰ ਆਉਂਦੀਆਂ ਹਨ | ਗਰੀਬੀ ਕਾਰਨ ਲੱਖਾਂ ਬੱਚੇ ਸਕੂਲ ...
ਪਿਆਰ ਦੇ ਨਾਲ ਬੱਚਿਓ ਪੜ੍ਹਨਾ, ਭੱੁਲ ਕੇ ਵੀ ਤੁਸੀਂ ਨਹੀਓਾ ਲੜਨਾ | ਲਾਇਕ ਬੱਚੇ ਕਦੇ ਨਹੀਓਾ ਲੜਦੇ, ਸਾਰਾ ਦਿਨ ਉਹ ਰਹਿੰਦੇ ਪੜ੍ਹਦੇ | ਕਿਸੇ ਬੱਚੇ ਨੂੰ ਤੰਗ ਨਹੀਂ ਕਰਨਾ, ਭੱੁਲ ਕੇ ਵੀ ਤੁਸੀਂ....... | ਸਰ ਮੈਡਮ ਵੀ ਕਿੰਨਾ ਸਮਝਾਉਂਦੇ, ਚੰਗੀਆਂ ਗੱਲਾਂ ਤੁਹਾਨੂੰ ਸਿਖਾਉਂਦੇ | ਵੱਡੇ ਹੋ ਕੇ ਅਫ਼ਸਰ ਹੈ ਬਣਨਾ, ਭੱੁਲ ਕੇ ਵੀ ਤੁਸੀਂ......... | ਮੰਮੀ ਡੈਡੀ ਵੀ ਏਹੀ ਨੇ ਚਾਹੁੰਦੇ, ਤਾਹੀਓਾ ਤੁਹਾਨੂੰ ਸਕੂਲੇ ਪਾਉਂਦੇ | ਉਨ੍ਹਾਂ ਦਾ ਸੁਪਨਾ ਪੂਰਾ ਕਰਨਾ, ਭੱੁਲ ਕੇ ਵੀ ਤੁਸੀਂ.......... | 'ਅਮਰੀਕ' ਸਰ ਦਾ ਮਾਣ ਵਧਾਓ, 'ਤਲਵੰਡੀ ਕਲਾਂ' ਦਾ ਨਾਂਅ ਚਮਕਾਓ | ਦੁਨੀਆ ਵਿਚ ਮਹਾਨ ਹੈ ਬਣਨਾ, ਭੱੁਲ ਕੇ ਵੀ ਤੁਸੀਂ............ | -ਅਮਰੀਕ ਸਿੰਘ ਤਲਵੰਡੀ ਕਲਾਂ, ਗਿੱਲ ਨਗਰ, ਗਲੀ ਨੰ: 13, ਮੱੁਲਾਂਪੁਰ ਦਾਖਾ (ਲੁਧਿਆਣਾ) | ਮੋਬਾ: ...
1. ਬਿਨਾਂ ਸਾਜ਼ਾਂ ਤੋਂ ਗੀਤ ਹੈ ਗਾਉਂਦਾ,
ਨਾਲੇ ਆਪਣੀ ਜਾਨ ਗੁਆਉਂਦਾ |
2. ਇਕ ਬੰਦੇ ਦੇ ਅਣਗਿਣਤ ਨਿਆਣੇ,
ਅੱਧੇ ਕਮਲੇ, ਅੱਧੇ ਸਿਆਣੇ |
3. ਨਿੱਕੀ ਜਿਹੀ ਕੌਲੀ, ਲਾਹੌਰ ਜਾ ਕੇ ਬੋਲੀ |
4. ਨਿੱਕਾ ਜਿਹਾ ਕੋਠਾ,
ਚਾਰ ਵਿਚ ਮੱਝਾਂ ਵੜ ਗਈਆਂ,
ਪੰਜਵਾਂ ਵੜ ਗਿਆ ਝੋਟਾ |
5. ਸਿਰ 'ਤੇ ਕਲਗੀ, ਰੰਗ ਨਿਆਰੇ,
ਸਾਰੇ ਉਸ ਤੋਂ ਜਾਂਦੇ ਵਾਰੇ |
6. ਨਿੱਕਾ ਜਿਹਾ ਕਾਕਾ, ਓਹ ਬੂਹੇ ਦਾ ਰਾਖਾ |
ਉੱਤਰ : (1) ਮੱਛਰ, (2) ਛੱਲੀ, (3) ਟੈਲੀਫੋਨ, (4) ਪੈਰ ਤੇ ਬੂਟ, (5) ਮੋਰ, (6) ਜਿੰਦਰਾ |
-ਅਵਤਾਰ ਸਿੰਘ ਕਰੀਰ,
ਮੋਗਾ | ਮੋਬਾ: ...
ਹਰੀਸ਼ ਨੇ ਆਉਂਦਿਆਂ ਹੀ ਦੱਸ ਦਿੱਤਾ ਸੀ ਕਿ ਉਹ ਕੇਵਲ ਦੋ ਦਿਨ ਹੀ ਰਹੇਗਾ | ਤੀਜੇ ਦਿਨ ਸਵੇਰ ਦੀ ਗੱਡੀ 'ਤੇ ਉਹ ਦਿੱਲੀ ਚਲਾ ਜਾਵੇਗਾ | ਉਸ ਨੇ ਘਰ ਅਜੇ ਇਹ ਨਹੀਂ ਸੀ ਦੱਸਿਆ ਕਿ ਉਸ ਦੀ ਦਿੱਲੀ ਨੌਕਰੀ ਵੀ ਲੱਗ ਰਹੀ ਹੈ | ਉਸ ਨੇ ਸਿਰਫ ਏਨਾ ਹੀ ਦੱਸਿਆ ਕਿ ਉਹ ਦਿੱਲੀ ਇਕ ਨੌਕਰੀ ਬਾਰੇ ਪਤਾ ਕਰਨ ਜਾ ਰਿਹੈ |
ਸਿਧਾਰਥ ਨੇ ਦੁਪਹਿਰੇ ਹੀ ਇਕ ਹਲਵਾਈ ਨੂੰ ਸਮੋਸੇ, ਪਨੀਰ ਵਾਲੇ ਪਕੌੜੇ, ਗੁਲਾਬ ਜਾਮੁਨ ਅਤੇ ਜਲੇਬੀਆਂ ਦਾ ਆਰਡਰ ਦੇ ਦਿੱਤਾ ਸੀ | ਚਾਹ ਉਨ੍ਹਾਂ ਨੇ ਸਕੂਲ ਵਿਚ ਆਪ ਬਣਾ ਲੈਣੀ ਸੀ | ਸ਼ਾਮੀਂ ਚਾਰ ਵਜੇ ਸਕੂਲ ਦੀ ਬਗੀਚੀ ਵਿਚ ਕਾਫੀ ਬੱਚੇ ਇਕੱਠੇ ਹੋਣੇ ਸ਼ੁਰੂ ਹੋ ਗਏ | ਅਧਿਆਪਕ ਵੀ ਆ ਗਏ ਸਨ | ਸਿਧਾਰਥ ਇਕ ਅਧਿਆਪਕ ਨੂੰ ਨਾਲ ਲੈ ਕੇ ਹਲਵਾਈ ਕੋਲੋਂ ਸਾਮਾਨ ਲੈਣ ਚਲਾ ਗਿਆ | ਆਸ਼ਾ ਨੇ ਵੱਡੇ ਪਤੀਲੇ ਵਿਚ ਚਾਹ ਲਈ ਪਾਣੀ ਪਾ ਕੇ ਗੈਸ ਉੱਪਰ ਰੱਖ ਦਿੱਤਾ ਸੀ | ਸਿਧਾਰਥ ਡਿਸਪੋਜ਼ੇਬਲ ਪਲੇਟਾਂ ਅਤੇ ਗਿਲਾਸ ਪਹਿਲਾਂ ਹੀ ਲੈ ਆਇਆ ਸੀ |
ਥੋੜ੍ਹੀ ਦੇਰ ਵਿਚ ਹੀ ਸਿਧਾਰਥ ਅਤੇ ਇਕ ਹੋਰ ਅਧਿਆਪਕ ਸਾਰਾ ਖਾਣ-ਪੀਣ ਦਾ ਸਾਮਾਨ ਲੈ ਆਏ | ਸਿਧਾਰਥ ਨੇ ਨੌਵੀਂ-ਦਸਵੀਂ ਕਲਾਸ ਦੇ ਕੁਝ ਸਿਆਣੇ ਬੱਚੇ ਬੁਲਾਏ ਅਤੇ ਉਨ੍ਹਾਂ ...
ਸ਼ੀਸ਼ਮ ਸਿਸੂ ਨੇ ਮੈਨੂੰ ਕਹਿੰਦੇ, ਲੋਕ ਆਖਦੇ ਟਾਹਲੀ ਪੱਤਝੜੀ ਰੁੱਖ ਹਾਂ ਮੈਂ ਠੰਢੀਆਂ ਛਾਵਾਂ ਦੇਵਣ ਵਾਲੀ। ਮੈਂ ਤਾਂ ਹਰ ਮਿੱਟੀ ਵਿਚ ਹਾਂ ਉੱਗ ਪੈਂਦੀ ਪਰ ਪੰਜਾਬ ਦੀ ਮਿੱਟੀ ਮੇਰਾ ਮਨ ਮੋਹ ਲੈਂਦੀ। ਦੁਨੀਆ ਜਾਣੇ ਲੱਕੜੀ ਮੇਰੀ ਹੈ ਮਜ਼ਬੂਤ ਬੜੀ ਦਮਦਾਰ ਮੇਰੇ ਪੱਤਿਆਂ ਦਾ ਹੁੰਦਾ ਹੈ ਖੰਭਾਂ ਜਿਹਾ ਆਕਾਰ। ਜਦੋਂ ਪੱਤਝੜ ਆਉਂਦੀ ਸਾਰੇ ਪੱਤੇ ਖੋਹ ਲੈ ਜਾਂਦੀ ਰੁੰਡ-ਮਰੁੰਡੇ ਟਾਹਣ ਫੁੱਟਦੇ ਜਦੋਂ ਬਹਾਰ ਹੈ ਆਂਦੀ। ਨਿੱਕੇ-ਨਿੱਕੇ ਪੀਲੇ ਚਿੱਟੇ ਗੁੱਛਿਆਂ ਵਿਚ ਫੁੱਲ ਪੈਂਦੇ ਪੱਕਦੇ ਤਾਂ ਫਲੀਆਂ ਬਣਦੇ ਵਿਚ ਬੀਜ ਲੁਕੇ ਰਹਿੰਦੇ। ਟਾਹਲੀ ਦੇ ਪੱਤਿਆਂ ਦਾ ਕਾੜ੍ਹਾ ਸੱਟ ਦੀ ਸੋਜ ਘਟਾਉਂਦਾ ਜ਼ਖ਼ਮ ਠੀਕ ਹੋ ਜਾਵੇ ਜੋ ਉੱਪਰ ਟਾਹਲੀ ਦਾ ਰਸ ਲਾਉਂਦਾ। -ਹਰੀ ਕ੍ਰਿਸ਼ਨ ਮਾਇਰ, 398, ਵਿਕਾਸ ਨਗਰ, ਪੱਖੋਵਾਲ ਰੋਡ, ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX