2020 ਵਿਚ ਇਸਰੋ ਪੁਲਾੜ ਵਿਚ ਇਕ ਮਨੁੱਖ-ਰਹਿਤ ਪੁਲਾੜ ਯਾਨ ਭੇਜੇਗਾ | ਇਸ ਤੋਂ ਬਾਅਦ ਜੂਨ 2021 ਵਿਚ ਇਕ ਵਾਰ ਫਿਰ ਇਹ ਕੋਸ਼ਿਸ਼ ਕੀਤੀ ਜਾਵੇਗੀ ਤਾਂ ਕਿ ਪਿਛਲੇ ਤਜਰਬਿਆਂ ਨੂੰ ਹੋਰ ਚੰਗਾ ਕੀਤਾ ਜਾ ਸਕੇ ਅਤੇ ਦਸੰਬਰ 2022 ਵਿਚ ਜਦੋਂ ਪੁਲਾੜ ਯਾਤਰੀ ਸਮੇਤ 'ਗਗਨਯਾਨ' ਪੁਲਾੜ ਵਿਚ ਜਾਵੇਗਾ ਤਾਂ ਉਸ ਦਾ ਜਾਣਾ ਅਤੇ ਵਾਪਸ ਆਉਣਾ ਸਫ਼ਲ ਰਹੇ | ਦੇਸ਼ ਆਸਵੰਦ ਹੈ ਕਿ ਇਸਰੋ ਇਹ ਕੰਮ ਬਹੁਤ ਚੰਗੀ ਤਰ੍ਹਾਂ ਸਫ਼ਲਤਾ ਪੂਰਬਕ ਕਰ ਲਵੇਗਾ | ਇਸ ਤਰ੍ਹਾਂ ਦੇਸ਼ ਦੇ ਬੇਟੇ-ਬੇਟੀਆਂ ਦਾ ਪੁਲਾੜ ਵਿਚ ਜਾਣ ਦਾ ਸਮਾਂ ਤੈਅ ਹੋ ਚੁੱਕਾ ਹੈ | ਦਸੰਬਰ 2022 ਤੱਕ ਇਸਰੋ ਦੇਸ਼ ਦੇ ਬੇਟੇ-ਬੇਟੀਆਂ ਵਿਚੋਂ ਕੁਲ ਤਿੰਨ ਨੂੰ 'ਗਗਨਾਟ' ਬਣਾਏਗਾ | ਉਤਸੁਕਤਾ ਇਸ ਗੱਲ ਦੀ ਹੈ ਕਿ ਪੁਲਾੜ ਵਿਚ ਕੌਣ ਜਾਵੇਗਾ? ਵੱਧ ਤੋਂ ਵੱਧ ਤਿੰਨ ਵਿਅਕਤੀ ਹੀ ਜਾ ਸਕਦੇ ਹਨ | ਕੀ ਇਹ ਸਾਰੇ ਮਰਦ ਹੋਣਗੇ ਜਾਂ ਕੋਈ ਔਰਤ ਵੀ ਇਸ ਵਿਚ ਸ਼ਾਮਿਲ ਹੋਵੇਗੀ?
ਸੋ, ਵੱਡਾ ਸਵਾਲ ਇਹ ਹੈ ਕਿ ਜਾਣ ਵਾਲੇ ਕਿਹੜੇ ਲੋਕ ਹੋਣਗੇ? ਕਿਸ ਨੂੰ ਮਿਲੇਗਾ ਪਹਿਲਾ 'ਗਗਨਾਟ' ਭਾਵ ਪੁਲਾੜ ਯਾਤਰੀ ਬਣਨ ਦਾ ਮੌਕਾ? ਕੌਣ-ਕੌਣ ਪਾਏਗਾ ਪੁਲਾੜੀ ਸੂਟ? ਕਿਸ ਨੂੰ ਦੇਖਣਗੇ ਲੋਕ ਟੀ.ਵੀ. 'ਤੇ ਪੁਲਾੜ ...
ਭਾਵੇਂ ਵਰਤਮਾਨ ਦੌਰ ਵਿਚ ਸੋਸ਼ਲ-ਸਾਈਟਸ 'ਤੇ ਚਰਚਿਤ ਬਲਿਊ ਵੇਲ, ਮੋਮੋ ਅਤੇ ਕਿਕੀ ਚੈਲਿੰਜ ਵਰਗੀਆਂ ਖੇਡਾਂ ਨਵੀਂ ਪੀੜ੍ਹੀ ਉਪਰ ਆਪਣਾ ਖ਼ਤਰਨਾਕ ਪ੍ਰਭਾਵ ਪਾ ਕੇ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਬਿਮਾਰ ਕਰ ਰਹੀਆਂ ਹਨ ਜਾਂ ਬੱਚਿਆਂ ਨਾਲ ਮੌਤ ਦਾ ਖੇਡ ਖੇਡ ਰਹੀਆਂ ਹਨ ਪ੍ਰੰਤੂ ਇਨ੍ਹਾਂ ਇੰਟਰਨੈੱਟ ਜਾਂ ਮੋਬਾਈਲ 'ਤੇ ਚੁਣੌਤੀ ਭਰਪੂਰ ਖੇਡਾਂ ਦੇ ਸਮਾਂਤਰ ਖਿਡੌਣਿਆਂ ਦਾ ਵਿਸ਼ੇਸ਼ ਮਹੱਤਵ ਹੈ | ਗੁਰਬਾਣੀ ਵਿਚ ਆਉਂਦਾ ਹੈ, 'ਹੱਸਣ ਖੇਡਣ ਮਨ ਕਾ ਚਾਉ |' ਇਸ ਮਹਾਂ ਵਾਕ ਦੀ ਰੌਸ਼ਨੀ ਵਿਚ ਵੇਖਿਆ ਜਾਵੇ ਤਾਂ ਹੱਸਣਾ ਖੇਡਣਾ ਮਨ ਦੀ ਉਹ ਖ਼ੁਸ਼ੀ ਜਾਂ ਖੇੜੇ ਭਰੀ ਅਵਸਥਾ ਜਾਂ ਜਜ਼ਬਾ ਹੈ ਜਿਸ ਦਾ ਮਨੁੱਖ ਨਾਲ ਉਸ ਦੇ ਜਨਮ ਤੋਂ ਹੀ ਸਬੰਧ ਹੈ | ਨਵ-ਜੰਮੇ ਬੱਚੇ ਦਾ ਮਨਪ੍ਰਚਾਵਾ ਲੋਰੀਆਂ ਕਰਦੀਆਂ ਹਨ | ਜਦੋਂ ਉਹ ਰਿੜ੍ਹਨ ਤੇ ਤੁਰਨ ਲਗਦਾ ਹੈ ਤਾਂ ਵੰਨ-ਸੁਵੰਨੇ ਖਿਡੌਣੇ ਉਸ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਗਦੇ ਹਨ | ਜੇਕਰ ਖੇਡਾਂ ਦੀ ਮਨੁੱਖ ਦੇ ਸਰੀਰਕ ਵਿਕਾਸ ਵਿਚ ਅਹਿਮ ਭੂਮਿਕਾ ਹੈ ਤਾਂ ਖਿਡੌਣਿਆਂ ਦਾ ਵੀ ਘੱਟ ਮਹੱਤਵ ਨਹੀਂ ਹੈ | ਇਹ ਬੱਚਿਆਂ ਦੀ ਕਲਪਨਾ ਸ਼ਕਤੀ ਵਿਚ ਵਾਧਾ ਕਰਦੇ ਹਨ | ਖੇਡਾਂ ...
ਹਿੰਦੁਸਤਾਨ ਇਕੋ ਵੇਲੇ ਹੀ ਕਈ ਸਦੀਆਂ ਵਿਚ ਜੀਅ ਰਿਹਾ ਹੈ | ਹਿੰਦੁਸਤਾਨ ਦੇ ਵੱਡੇ ਸ਼ਹਿਰ ਅਤੇ ਮਹਾਂਨਗਰ 21ਵੀਂ ਸਦੀ ਵਿਚ ਹਨ ਅਤੇ ਉਹ ਦੁਨੀਆ ਦੇ ਬਹੁਤ ਸਾਰੇ ਆਧੁਨਿਕ ਸ਼ਹਿਰਾਂ ਦੀ ਤਰ੍ਹਾਂ ਹਰ ਤਰ੍ਹਾਂ ਦੀਆਂ ਸਹੂਲਤਾਂ ਮਾਣਦੇ ਹਨ ਪਰ ਇਸੇ ਹਿੰਦੁਸਤਾਨ ਵਿਚ ਕਈ ਅਜਿਹੇ ਕਸਬੇ ਅਤੇ ਸ਼ਹਿਰ ਵੀ ਹਨ ਜਿਥੇ ਅੱਜ ਦੀ ਤਾਰੀਖ ਵਿਚ ਵੱਡੇ ਪਰਦੇ 'ਤੇ ਫ਼ਿਲਮ ਦੇਖਣਾ ਸੱਚਮੁੱਚ ਸੁਪਨਾ ਬਣਦਾ ਜਾ ਰਿਹਾ ਹੈ ਕਿਉਂਕਿ ਹੌਲੀ-ਹੌਲੀ ਸਿੰਗਲ ਸਕਰੀਨ ਖਤਮ ਹੁੰਦੀ ਜਾ ਰਹੀ ਹੈ ਅਤੇ ਕਈ ਸ਼ਹਿਰਾਂ ਵਿਚ ਇਹ ਪੂਰੀ ਤਰ੍ਹਾਂ ਖਤਮ ਹੋ ਵੀ ਚੁੱਕੀ ਹੈ | ਹਰ ਜਗ੍ਹਾ ਮਲਟੀਪਲੈਕਸ ਦੀ ਸਹੂਲਤ ਮੌਜੂਦ ਨਹੀਂ ਹੈ | ਦੇਸ਼ ਦੇ ਸਿਰਫ਼ 10 ਫ਼ੀਸਦੀ ਸ਼ਹਿਰਾਂ ਵਿਚ ਹੀ ਮਲਟੀਪਲੈਕਸ ਦੀ ਸਹੂਲਤ ਮੌਜੂਦ ਹੈ, ਜਿਨ੍ਹਾਂ ਵਿਚ ਮੈਟਰੋਜ਼, ਵੱਡੇ ਸ਼ਹਿਰ ਅਤੇ ਦਰਮਿਆਨੇ ਦਰਜੇ ਦੇ ਸ਼ਹਿਰਾਂ ਵਿਚ ਲਟਕੇ ਉਨ੍ਹਾਂ ਦੇ ਉਪ-ਨਗਰ ਨੂੰ ਵੀ ਮਲਟੀਪਲੈਕਸ ਵਰਗੀਆਂ ਸਹੂਲਤਾਂ ਦੀ ਸੌਗਾਤ ਮਿਲੀ ਹੋਈ ਹੈ |
ਫ਼ਿਲਮ ਉਦਯੋਗ ਦੇ ਇਕ ਅੰਦਾਜ਼ੇ ਅਨੁਸਾਰ ਸਾਲ 1980 ਵਿਚ ਭਾਰਤ 'ਚ 11000 ਤੋਂ ਲੈ ਕੇ 12000 ਦੇ ਦਰਮਿਆਨ ਸਿਨੇਮਾ ਹਾਲ ਸਨ | ਇਹ ਦਸੰਬਰ 2017 ਵਿਚ ਘਟ ...
ਸਾਡੇ ਦੇਸ਼ ਵਿਚ ਯੋਗ ਜਾਂ ਯੋਗਾ ਸ਼ਬਦ ਦੀ ਵਰਤੋਂ ਬਹੁਤ ਹੁੰਦੀ ਹੈ | ਗੱਲ ਗੱਲ ਵਿਚ ਇਹ ਸ਼ਬਦ ਅਤੇ ਇਸ ਦੇ ਉਲਟ ਸ਼ਬਦਾਂ ਨੂੰ ਵਰਤਿਆ ਜਾਂਦਾ ਹੈ, ਜਿਵੇਂ ਵਿਯੋਗ, ਅਜੋਗ, ਅਯੋਗਿਤਾ, ਨਿਯੋਗ ਆਦਿ | ਯੋਗ ਸ਼ਬਦ ਤੋਂ ਹੀ ਜੋਗ, ਜੋਗੀ, ਸੰਯੋਗ ਜਾਂ ਸੰਯੋਗ, ਜੋਗਣੀ ਆਦਿ ਸ਼ਬਦ ਜਨਮੇ ਹਨ | ਭਾਰਤੀ ਸੰਸਕ੍ਰਿਤੀ ਵਿਚ ਛੇ ਦਰਸ਼ਨ ਜਾਂ ਫਲਸਫ਼ੇ ਪ੍ਰਸਿੱਧ ਹਨ, ਜਿਨ੍ਹਾਂ ਵਿਚੋਂ ਇਕ ਯੋਗ ਦਰਸ਼ਨ ਹੈ ਜੋ ਮਹਾਂਰਿਸ਼ੀ ਪਾਤੰਜਲੀ ਕ੍ਰਿਤ ਹੈ | ਇਸ ਦਰਸ਼ਨ ਦਾ ਪਹਿਲਾ ਸੂਤਰ ਹੈ 'ਅਥ ਯੋਗਾਨੁਸ਼ਾਸਨਮ' ਜਿਸ ਵਿਚ ਯੋਗ ਦੇ ਨਾਲ ਅਨੁਸ਼ਾਸਨ ਪਦ ਦਾ ਪ੍ਰਯੋਗ ਕਰਕੇ ਯੋਗ ਸਿੱਖਿਆ ਦੀ ਅਨਾਦਿਤਾ ਦੱਸੀ ਹੈ ਅਤੇ ਅਥ ਸ਼ਬਦ ਵਰਤ ਕੇ ਯੋਗਸਾਧਨਾ ਦੀ ਕਰਤੱਬਤਾ ਨੂੰ ਸੂਚਿਤ ਕੀਤਾ ਗਿਆ ਹੈ | ਇਸ ਦਾ ਅਰਥ ਇਹੋ ਨਿਕਲਦਾ ਹੈ ਕਿ ਯੋਗ ਦੀ ਪ੍ਰਾਪਤੀ ਜਾਂ ਹੋਂਦ ਅਨੁਸ਼ਾਸਨ ਤੋਂ ਬਿਨਾਂ ਸੰਭਵ ਨਹੀਂ | ਪੰਜਾਬ ਦੇ ਕਿਸਾਨ ਭਰਾ ਯੋਗ ਸ਼ਬਦ ਨੂੰ ਦੋ ਬਲਦਾਂ ਦੀ ਜੋੜੀ ਲਈ ਵਰਤਦੇ ਹਨ ਜੋ ਹੱਲ ਚਲਾਉਣ, ਗੱਡੇ ਅੱਗੇ ਜੋੜਨ ਅਤੇ ਖੂਹ ਵਾਹੁਣ ਆਦਿ ਦੇ ਕੰਮ ਆਉਂਦੀ ਹੈ | ਜਦ ਤੱਕ ਇਹ ਦੋਵੇਂ ਬਲਦ ਸਮਾਨਾਂਤਰ ਇਕ ਗਤੀ ਨਾਲ ਚਲਦੇ ਹਨ ਜਾਂ ...
ਇਹ ਇਕ ਬਹੁਤ ਵੱਡੀ ਵਿਡੰਬਨਾ ਹੀ ਸਮਝੀ ਜਾਵੇਗੀ ਕਿ ਹਿੰਦੀ ਸਿਨੇਮਾ ਨੂੰ ਸੰਗੀਤਕ ਪੱਖ ਤੋਂ ਅਸੀਮਿਤ ਸਫ਼ਲਤਾਵਾਂ ਪ੍ਰਦਾਨ ਕਰਨ 'ਚ ਪੰਜਾਬ ਦੇ ਸੰਗੀਤਕਾਰਾਂ ਦਾ ਬਹੁਤ ਵੱਡਾ ਯੋਗਦਾਨ ਹੈ, ਪਰ ਅਫ਼ਸੋਸ ਇਹ ਹੈ ਕਿ ਫ਼ਿਲਮ ਇਤਿਹਾਸਕਾਰਾਂ ਨੇ ਇਨ੍ਹਾਂ ਸੰਗੀਤਕਾਰਾਂ ਦੇ ਯੋਗਦਾਨ ਦਾ ਪੂਰਾ ਮੁਲਾਂਕਣ ਅਜੇ ਤੱਕ ਵੀ ਨਹੀਂ ਕੀਤਾ ਹੈ | ਗੁਲਾਮ ਹੈਦਰ, ਹੁਸਨ ਲਾਲ-ਭਗਤ ਰਾਮ, ਹਰੀਸ਼ ਚੰਦਰ, ਬਾਲੀ ਅਤੇ ਜੈਦੇਵ ਵਰਗੇ ਪ੍ਰਤਿਭਾਵਾਨ ਸੰਗੀਤਕਾਰਾਂ ਦੇ ਹਵਾਲੇ ਤਾਂ ਜ਼ਰੂਰ ਮਿਲ ਜਾਂਦੇ ਹਨ, ਪਰ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਬਹੁਤੀ ਜਾਣਕਾਰੀ ਨਹੀਂ ਮਿਲ ਰਹੀ ਹੈ |
ਪੰਜਾਬੀ ਫ਼ਿਲਮਾਂ ਦੇ ਸੰਗੀਤਕਾਰਾਂ ਦੀ ਦਸ਼ਾ ਤਾਂ ਇਨ੍ਹਾਂ ਤੋਂ ਵੀ ਮਾੜੀ ਹੈ | ਹਾਲਾਂਕਿ ਸਾਰਿਆਂ ਨੂੰ ਹੀ ਪਤਾ ਹੈ ਕਿ ਪੰਜਾਬੀ ਸਿਨੇਮਾ ਦੇ ਲੋਕਪਿ੍ਆ ਹੋਣ ਦਾ ਪ੍ਰਮੁੱਖ ਆਧਾਰ ਇਨ੍ਹਾਂ ਵਿਚਲਾ ਸੰਗੀਤ ਹੀ ਹੁੰਦਾ ਹੈ | ਪਰ ਇਹ ਇਕ ਅਫ਼ਸੋਸ ਵਾਲੀ ਗੱਲ ਹੀ ਸਮਝੀ ਜਾਵੇਗੀ ਕਿ ਇਨ੍ਹਾਂ ਨਾਲ ਸਬੰਧਿਤ ਸੰਗੀਤਕਾਰਾਂ ਦੇ ਨਾਂਅ ਤਾਂ ਕੀ, ਉਨ੍ਹਾਂ ਦਿਆਂ ਟਿਕਾਣਿਆਂ ਬਾਰੇ ਵੀ ਕਿਸੇ ਨੂੰ ਜਾਣਕਾਰੀ ਨਹੀਂ ਹੈ |
ਕੁਝ ਸਾਲ ਪਹਿਲਾਂ ...
ਕਦੀ ਉਹ ਵੀ ਸਮਾਂ ਹੁੰਦਾ ਸੀ, ਜਦੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਦੇ ਸਾਰੇ ਪ੍ਰੋਗਰਾਮ ਬਾਰੇ ਸਿੰਘ ਸਾਹਿਬ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਿੰਘ ਸਾਹਿਬਾਨ ਨਾਲ ਰੋਪੜ ਦੇ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਆ ਕੇ ਮਸ਼ਵਰਾ ਕਰਦੇ ਸਨ | ਜਿਸ ਤਰ੍ਹਾਂ ਉਸ ਸਮੇਂ ਦੇ ਸਿੰਘ ਸਾਹਿਬ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ, ਐਸ.ਐਸ.ਪੀ. ਸ: ਜੀ.ਐਸ. ਔਜਲਾ ਤੇ ਡੀ.ਸੀ. ਰੋਪੜ ਨੂੰ ਸਾਰਾ ਪ੍ਰੋਗਰਾਮ ਦੱਸ ਰਹੇ ਸਨ | ਅੱਜਕਲ੍ਹ ਸਾਰੇ ਪ੍ਰੋਗਰਾਮ ਡੀ.ਸੀ. ਤੇ ਐਸ.ਐਸ.ਪੀ. ਲੀਡਰਾਂ ਨਾਲ ਮਸ਼ਵਰਾ ਕਰਦੇ ਹਨ | ਇਹ ਤਸਵੀਰ ਪੁਰਾਣੀ ਯਾਦ ਤਾਜ਼ਾ ਕਰਾ ਰਹੀ ਹੈ |
ਮੋਬਾਈਲ : ...
(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਹੁਣ ਸਾਡੇ ਬਹੁਤੇ ਲੋਕ ਪੱਛਮੀ ਦੇਸ਼ਾਂ ਵਿਚ ਰਹਿਣ ਲੱਗ ਪਏ ਹਨ ਜਾਂ ਗੇੜਾ ਮਾਰ ਕੇ ਵਾਪਸ ਆ ਜਾਂਦੇ ਹਨ | ਫਿਰ ਖੰੁਢਾਂ 'ਤੇ, ਸੱਥਾਂ ਵਿਚ ਬੈਠ ਕੇ ਉਨ੍ਹਾਂ ਦੇਸ਼ਾਂ, ਸਮਾਜਾਂ ਦੀਆਂ ਗੱਲਾਂ, ਸਿਫ਼ਤਾਂ ਕਰਦੇ ਹਨ | ਜਿਹੜੇ ਉਥੇ ਵਸ ਗਏ ਹਨ ਉਹ ਫਸਲੀ ਬਟੇਰਿਆਂ ਵਾਂਗ ਗੇੜਾ ਮਾਰ ਜਾਂਦੇ ਹਨ | ਅਗਲੀਆਂ ਪੀੜ੍ਹੀਆਂ ਤਾਂ ਏਧਰ ਨੂੰ ਮੰੂਹ ਤੱਕ ਨਹੀਂ ਕਰਦੀਆਂ | ਮੈਂ ਵਕਾਲਤ ਨਹੀਂ ਕਰ ਰਿਹਾ ਕਿ ਉਥੇ ਹਰ ਸ਼ੈਅ 100 ਫ਼ੀਸਦੀ ਠੀਕ ਹੈ ਤੇ ਨਾ ਹੀ ਮੈਂ ਸਹੰੁ ਖਾ ਕੇ ਕਹਿ ਸਕਦਾ ਹਾਂ ਕਿ ਉਹ ਸਮਾਜ ਕੁਰੱਪਸ਼ਨਹੀਣ ਹਨ | ਉਨ੍ਹਾਂ ਸਮਾਜਾਂ ਅੰਦਰ ਵੀ ਕਮਜ਼ੋਰੀਆਂ ਹੈਨ | ਪਰ ਜੇਕਰ ਆਮ ਇਨਸਾਨ ਦੀ ਜ਼ਿੰਦਗੀ ਵਿਚ ਕੋਈ ਵੀ ਪ੍ਰੇਸ਼ਾਨੀ ਆਉਂਦੀ ਹੈ ਤਾਂ ਜੇਕਰ ਕਾਨੂੰਨ ਤੁਹਾਡੇ ਹੱਕ ਵਿਚ ਹੈ ਤਾਂ ਤੁਹਾਡਾ ਕੰਮ ਹੋ ਕੇ ਹੀ ਰਹੇਗਾ ਤੇ ਜੇ ਨਹੀਂ ਤਾਂ ਸ਼ਾਇਦ ਹੀ ਹੋਵੇ ਤੇ ਨਾ ਹੀ ਕੋਈ ਕਰਵਾ ਸਕਦਾ ਹੈ | ਹਰ ਜਣਾ, ਉਥੇ ਜੋ ਕੁਝ ਕਰ ਰਿਹਾ ਹੈ, ਉਹ ਆਪਣੀ ਕਰਨੀ ਦੇ ਸਬੰਧ ਵਿਚ ਜ਼ਿੰਮੇਵਾਰ ਹੈ, ਜਵਾਬਦੇਹ ਹੈ | ਜੇਕਰ ਕੁਝ ਗ਼ਲਤ ਚਲਾ ਜਾਂਦਾ ਹੈ ਤਾਂ ਉਹ ਉਸ ਦਾ ਹਰਜਾਨਾ ਭੁਗਤਦਾ ਹੈ ...
ਕੋਈ ਚਾਰ ਦਹਾਕੇ ਪਹਿਲਾਂ ਮੈਂ ਪੰਜਾਬ ਟੂਰਿਜ਼ਮ 'ਚ ਡੈਪੂਟੇਸ਼ਨ 'ਤੇ ਸੇਵਾ ਕਰ ਰਿਹਾ ਸੀ | ਗਰਮੀਆਂ 'ਚ ਛੁੱਟੀ ਲੈ ਕੇ ਯੂਰਪ ਦਾ ਟਰਿੱਪ ਲੱਗਿਆ, ਇਟਲੀ, ਅਸਟਰੀਆ, ਫਰਾਂਸ, ਸਵਿਟਜ਼ਰਲੈਂਡ, ਇੰਗਲੈਂਡ ਆਦਿ | ਹਰ ਪਾਸੇ ਕੁਦਰਤੀ ਹੁਸਨ, ਫੁੱਲ-ਬੂਟਿਆਂ ਨਾਲ ਲਬਰੇਜ਼ ਨਜ਼ਾਰੇ ਦੇਖੇ | ਸਵਿਟਜ਼ਰਲੈਂਡ ਜੋ ਕਿ ਘੜੀਆਂ ਬਣਾਉਣ ਵਿਚ ਮੋਹਰੀ ਦੇਸ਼ ਹੈ, ਵਿਖੇ ਮੈਂ ਪਹਿਲੀ ਵਾਰ 'ਫੁੱਲ ਘੜੀ' ਵੇਖੀ | ਅੱਖਰ ਫੁੱਲਾਂ ਦੇ ਬਣੇ ਹੋਏ ਅਤੇ ਸੂਈਆਂ ਧਾਤੂ ਦੀਆਂ ਬਣੀਆਂ ਹੋਈਆਂ ਸਨ | ਬਹੁਤ ਪ੍ਰਭਾਵਸ਼ਾਲੀ ਨਜ਼ਾਰਾ ਸੀ | ਮੁੜ ਦੇਸ਼ ਪਰਤਣ 'ਤੇ ਮੈਂ ਵੀ ਟੂਰਿਜ਼ਮ ਕਾਰਪੋਰੇਸ਼ਨ, (ਜਿਸ ਦੇ ਮੈਨੇਜਿੰਗ ਬੋਰਡ ਦੇ ਪ੍ਰਭਾਵਸ਼ਾਲੀ ਮੈਂਬਰ ਸਨ, ਡਾ: ਐਮ.ਐਸ. ਰੰਧਾਵਾ ਜੀ ਅਤੇ ਚੇਅਰਮੈਨ ਮੁੱਖ ਸਕੱਤਰ ਪੰਜਾਬ ਸਨ) ਨੂੰ ਸੁਝਾਓ ਦਿੱਤਾ ਕਿ ਨੀਲੋਂ ਵਿਖੇ ਬਣਾਏ ਗਏ ਕੁਈਨਜ਼ ਫਲਾਵਰ ਕੰਪਲੈਕਸ ਦੇ ਮੋੜ ਉੱਪਰ 'ਫੁੱਲ ਘੜੀ' ਬਣਾਈ ਜਾਵੇ | ਰੰਧਾਵਾ ਸਾਹਿਬ ਨੂੰ ਇਕਦਮ ਸੁਝਾਓ ਪਸੰਦ ਆ ਗਿਆ | ਝੱਟ ਮਨਜ਼ੂਰੀ ਮਿਲ ਗਈ | ਮੈਂ ਵਿਸਥਾਰ ਨਾਲ ਸਕੀਮ ਬਣਾ ਕੇ ਪੇਸ਼ ਕਰ ਦਿੱਤੀ | ਐਸਟੀਮੇਟ ਬਣ ਗਏ ਪਰ ਮਾਇਕ ਹਾਲਤ ਮਾੜੀ ਹੋਣ ਕਰਕੇ ਸਕੀਮ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX