ਘਰ ਦੀ ਕੁਝ ਮੁਰੰਮਤ ਕਰਵਾਉਣ ਹਿਤ ਮਿਸਤਰੀ ਤੇ ਮਜ਼ਦੂਰ ਲੈਣ ਲਈ ਲੇਬਰ ਚੌਕ ਗਿਆ | ਇਕ ਮਿਸਤਰੀ ਲਿਆ ਤੇ ਇਕ ਪਰ੍ਹੇ ਖਲੋਤੇ ਅਧਖੜ ਉਮਰ ਨੂੰ ਪਹੁੰਚੇ ਖੇਸ ਦੀ ਬੁੱਕਲ ਮਾਰੀ ਖੜ੍ਹੇ ਮਜ਼ਦੂਰ ਨੂੰ ਸੰਬੋਧਿਤ ਹੋਇਆ, 'ਕਿਉਂ ਬਈ | ਚੱਲੋਗੇ ਮੇਰੇ ਨਾਲ?' ਉਹ ਮੇਰੇ ਵੱਲ ਵੇਖ ਰਤਾ ਤ੍ਰਬਕਿਆ ਤੇ ਥਿੜਕਦੀ ਕੰਬਦੀ ਆਵਾਜ਼ 'ਚ ਬੋਲਿਆ, 'ਹਾਂ... ਸਰਦਾਰਾ... ਕੰਮ...ਕੀ...ਐ...?' ਬਸ ਥੋੜ੍ਹੀ ਜੀ ਘਰ ਦੀ ਟੁੱਟ-ਭੱਜ ਦੀ ਮੁਰੰਮਤ ਕਰਵਾਉਣੀ ਐ | ਤੇਰੀ ਦਿਹਾੜੀ ਕੀ ਐ? ਮੈਂ ਰਵਾਜ਼ਨ ਗੱਲ ਕੀਤੀ | 'ਜਿਹੜਾ ਦੇਣਾ ਹੋਊ ਦੇ ਦਿਓ... | ਉਂਜ ਤਿੰਨ ਸੌ ਐ ਪੂਰਾ... |' 'ਚੱਲ... ਠੀਕ ਐ... ਐਾ ਕਹਿ ਮੋਟਰਸਾਈਕਲ ਨੂੰ ਕਿੱਕ ਮਾਰਦਿਆਂ ਉਹਨੂੰ ਆਪਣੇ ਘਰ ਦੀ ਪਹਿਚਾਣ ਦੱਸੀ | ਮਿਸਤਰੀ ਤੇ ਮਜ਼ਦੂਰ ਦੋਵੇਂ ਆਪਣੇ ਸਾਈਕਲ ਚੁੱਕ ਮੇਰੇ ਪਿੱਛੇ-ਪਿੱਛੇ ਆਉਣ ਲੱਗ ਪਏ |
ਮਨ ਵਿਚ ਇਹ ਗੱਲ ਉਭਰੀ ਕਿ ਮੈਂ ਇਸ ਮਜ਼ਦੂਰ ਆਦਮੀ ਨੂੰ ਪਹਿਲਾਂ ਕਿਤੇ ਦੇਖਿਆ ਹੈ | ਮਿਸਤਰੀ ਮਜ਼ਦੂਰ ਦੋਵੇਂ ਦਿੱਤੇ ਕੰਮ ਵਿਚ ਰੁਝ ਗਏ | ਮੈਂ ਵੀ ਆਪਣੇ ਕੰਮ ਵਿਚ ਮਸ਼ਰੂਫ ਹੋ ਗਿਆ, ਪਰ ਵਾਰ-ਵਾਰ ਮੇਰੇ ਮਨ ਵਿਚ ਇਹ ਗੱਲ ਆ ਕੇ ਅਟਕ ਜਾਂਦੀ ਕਿ ਮੈਂ ਇਸ ਮਜ਼ਦੂਰ ਭਾਈ ਨੂੰ ਕਿਤੇ ...
ਪੁਸ਼ਪਾ ਅੱਠਵੀਂ ਜਮਾਤ ਤੱਕ ਹੀ ਪੜ੍ਹ ਸਕੀ, ਕਿਉਂਕਿ ਉਹ ਬਹੁਤ ਗਰੀਬ ਘਰ ਦੀ ਕੁੜੀ ਸੀ | ਪ੍ਰੰਤੂ ਉਹ ਪੜ੍ਹ ਕੇ ਪੁਲਿਸ ਵਿਚ ਭਰਤੀ ਹੋਣਾ ਚਾਹੁੰਦੀ ਸੀ | ਉਹ ਆਪਣੀ ਮਾਂ ਨੂੰ ਇਹੀ ਕਹਿੰਦੀ ਰਹਿੰਦੀ ਸੀ ਕਿ ਉਹ ਉਸ ਨੂੰ ਬਾਰ੍ਹਵੀਂ ਜਮਾਤ ਤੱਕ ਦੀ ਪੜ੍ਹਾਈ ਕਰਵਾ ਦੇਣ ਫੇਰ ਉਹ ਆਪ ਮਿਹਨਤ ਕਰ ਕੇ ਆਪਣੇ ਪੈਰ੍ਹਾਂ 'ਤੇ ਖੜ੍ਹੀ ਹੋ ਜਾਵੇਗੀ ਤੇ ਉਨ੍ਹਾਂ ਦੇ ਵੀ ਦੁੱਖ ਦੂਰ ਹੋ ਜਾਣਗੇ | ਪੁਸ਼ਪਾ ਦੀ ਮਾਂ ਆਪਣਾ ਦਿਲ ਦੁਖੀ ਕਰਨ ਤੋਂ ਬਿਨਾਂ ਕੁਝ ਵੀ ਨਹੀਂ ਸੀ ਕਰ ਸਕਦੀ, ਕਿਉਂਕਿ ਉਸ ਦਾ ਪਤੀ ਬਹੁਤ ਸ਼ਰਾਬ ਪੀਂਦਾ ਸੀ ਤੇ ਕੋਈ ਕੰਮ ਨਹੀਂ ਸੀ ਕਰਦਾ | ਉਹ ਉਸ ਕੋਲੋਂ ਵੀ ਪੈਸੇ ਖੋਹ ਲੈਂਦਾ ਸੀ, ਜੋ ਉਹ ਲੋਕਾਂ ਦੇ ਘਰਾਂ ਵਿਚ ਕੰਮ ਕਰ ਕੇ ਕਮਾਉਂਦੀ ਸੀ ਜੇ ਕਦੇ ਉਹ ਪੈਸੇ ਨਾ ਦਿੰਦੀ ਤਾਂ ਉਸ ਨੂੰ ਕੁੱਟਦਾ-ਮਾਰਦਾ ਸੀ | ਪੁਸ਼ਪਾ ਦਾ ਆਪਣੇ ਹੀ ਘਰ ਵਿਚ ਦਮ ਘੁਟਦਾ ਰਹਿੰਦਾ ਸੀ, ਉਸ ਨੂੰ ਆਪਣੀ ਮਾਂ 'ਤੇ ਬਹੁਤ ਤਰਸ ਆਉਂਦਾ ਸੀ, ਕਿਉਂਕਿ ਉਸ ਦੀ ਮਾਂ ਪਹਿਲਾਂ ਘਰ ਦਾ ਕੰਮ ਕਰ ਕੇ ਜਾਂਦੀ ਫਿਰ ਲੋਕਾਂ ਦੇ ਘਰਾਂ ਵਿਚ ਕੰਮ ਕਰਦੀ, ਥੱਕੀ-ਟੁੱਟੀ ਘਰ ਆਉਂਦੀ ਤੇ ਆਪਣੇ ਪਤੀ ਤੋਂ ਗਾਲ੍ਹਾਂ ਖਾਂਦੀ, ਉਸ ਦਾ ਪਤੀ ਹਮੇਸ਼ਾ ਉਸ ...
ਸਮਾਗਮ ਦੇ ਅੰਤ ਵਿਚ ਮੰਚ ਸਕੱਤਰ ਸਾਹਬ ਨੇ ਫੁਰਮਾਇਆ, 'ਮਿੱਤਰੋ, ਸਾਡਾ ਸਮਾਗਮ ਬਰਖਾਸਤੀ ਵਲ ਵਧ ਰਿਹਾ ਹੈ | ਅੱਗੇ ਹੀ ਬਹੁਤ ਦੇਰ ਹੋ ਚੁੱਕੀ ਹੈ | ਮੁੱਖ ਮਹਿਮਾਨ ਸਾਹਬ ਦਾ ਭਾਸ਼ਣ ਬਾਕੀ ਹੈ | ਖਾਣਾ ਵੀ ਠੰਢਾ ਹੋ ਰਿਹਾ ਹੈ | ਮੈਂ ਸਾਡੇ ਮਹਿਮਾਨ ਜੀ ਨੂੰ ਦਰਖਾਸਤ ਕਰਾਂਗਾ ਕਿ ਉਹ ਟੈਮ ਦੀ ਕਿੱਲਤ ਨੂੰ ਧਿਆਨ 'ਚ ਰੱਖਦਿਆਂ ਦੋ-ਚਾਰ ਲਫ਼ਜ਼ਾਂ ਵਿਚ ਅੱਜ ਦੇ ਵਿਸ਼ੇ 'ਲੇਖਕ ਤੇ ਸਮਾਜ ਪ੍ਰਤੀ ਫ਼ਰਜ਼' 'ਤੇ ਆਪਣੇ ਮੁਖਤਸਰ ਜਿਹੇ ਵਿਚਾਰ ਪੇਸ਼ ਕਰਨ | ਮੈਂ ਫਿਰ ਬੇਨਤੀ ਕਰਦਾ ਹਾਂ ਕਿ ਮਹਿਮਾਨ ਸਾਹਬ ਟੈਮ ਦੀ ਕਿੱਲਤ ਦਾ ਖਿਆਲ ਰੱਖਣਗੇ | ਖਾਣਾ... |'
ਲਫ਼ਜ਼ 'ਖਾਣਾ' ਹਾਲੇ ਸਕੱਤਰ ਸਾਹਬ ਦੇ ਮੂੰਹ 'ਚ ਹੀ ਸੀ ਕਿ ਪੰਡਾਲ 'ਚੋਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ, 'ਖਾਣਾ ਆਉਣ ਦਿਓ ਜੀ, ਮੁੱਖ ਮਹਿਮਾਨ ਸਾਹਬ ਦੇ ਵਿਚਾਰ ਕਦੀ ਫੇਰ ਸੁਣ ਲਵਾਂਗੇ | ਭਾਸ਼ਣ ਨਾਲੋਂ ਭੁੱਖ ਜ਼ਿਆਦਾ ਮਹੱਤਵਪੂਰਨ ਹੈ |'
ਮੁੱਖ ਮਹਿਮਾਨ ਸਾਹਬ ਪੰਡਾਲ 'ਚੋਂ ਆ ਰਹੀਆਂ ਆਵਾਜ਼ਾਂ ਸੁਣ ਕੇ ਵੀ ਅਣਸੁਣੀਆਂ ਕਰਦੇ ਹੋਏ, ਭੁੱਖੀ ਬਿੱਲੀ ਵਾਂਗ ਮਾਈਕ ਨੂੰ ਝਪਟਦੇ ਹੋਏ ਮੰਚ 'ਤੇ ਆ ਗਏ | ਦੋ-ਚਾਰ ਖੰਘੂਰੇ ਮਾਰ ਕੇ ਸੁੱਕਾ ਗਲਾ ਸਾਫ਼ ਕਰਦਿਆਂ ...
(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਬਜ਼ੁਰਗਾਂ ਦਾ ਨਿਰਾਦਰ, ਨੂੰ ਹ-ਸੱਸ ਵਿਚ ਵਧਦਾ ਰੋਜ਼ ਦਾ ਕਲੇਸ਼, ਜਾਇਦਾਦ ਵੰਡਣ ਸਮੇਂ ਭਰਾਵਾਂ ਵਿਚ ਗੁੱਸਾ ਆਦਿ ਦੇਖ ਕੇ ਹੁਣ ਵਾਰਸ ਸ਼ਾਹ ਦੀਆਂ ਸਤਰਾਂ 'ਭਾਈਆਂ ਬਾਝ ਨਾ ਮਜਲਿਸਾਂ ਸੋਂਹਦੀਆਂ' ਨੇ ਆਪਣੇ ਅਰਥ ਗੁਆਉਣੇ ਆਰੰਭ ਕਰ ਦਿੱਤੇ ਹਨ | ਵਾਰਿਸ ਸ਼ਾਹ ਨੇ ਇੰਜ ਲਿਖਿਆ ਸੀ ਕਿ:
ਲੱਖ ਓਟ ਹੈ ਕੋਲ ਵਸੰਦਿਆਂ ਦੀ,
ਭਾਈਆਂ ਗਿਆਂ ਜੇਡੀ ਕਾਈ ਹਾਰ ਨਾਹੀਂ |
ਭਾਈਆਂ ਬਾਝ ਨਾ ਮਜਲਿਸਾਂ ਸੋਂਹਦੀਆਂ ਨੀ
ਅਤੇ ਭਾਈਆਂ ਬਾਝ ਬਹਾਰ ਨਾਹੀਂ |
• ਮੀਆਂ ਪੀਲੂ ਭਰਾਵਾਂ ਬਾਰੇ ਇੰਜ ਲਿਖਦਾ ਹੈ:
ਭਾਈ ਮਰ ਗਏ ਜਿਨ੍ਹਾਂ ਦੇ ਹਾਣ ਦੇ,
ਡੌਲਿਉਂ ਟੁੱਟੀ ਬਾਂਹ |
• ਕਿਹਾ ਜਾਂਦਾ ਹੈ ਕਿ ਕੁੜਮ ਕੁਪੱਤਾ ਹੋਵੇ ਤਾਂ ਹੋਵੇ, ਪਰ ਗੁਆਂਢ ਕੁਪੱਤਾ ਨਾ ਹੋਵੇ |
• ਭਰਾ ਦੀ ਵਫ਼ਾਦਾਰੀ ਦਾ ਪਤਾ ਉਸ ਦੇ ਵਿਆਹ ਤੋਂ ਬਾਅਦ ਲਗਦਾ ਹੈ |
• ਸਾਡੇ ਰਿਸ਼ਤੇ ਜਿਵੇਂ ਚਾਚਾ-ਚਾਚੀ, ਤਾਇਆ-ਤਾਈ, ਭੂਆ-ਫੁੱਫੜ, ਮਾਸੀ-ਮਾਸੜ ਦੋ ਹੀ ਸ਼ਬਦਾਂ 'ਅੰਕਲ-ਆਂਟੀ' ਵਿਚ ਸਿਮਟ ਕੇ ਰਹਿ ਗਏ ਹਨ | ਇਨ੍ਹਾਂ ਸ਼ਬਦਾਂ ਨੇ ਉਕਤ ਰਿਸ਼ਤਿਆਂ ਨੂੰ ਬਿਲਕੁਲ ਰਸਹੀਣ ਤੇ ਬੇਸੁਆਦੇ ਬਣਾ ਦਿੱਤਾ ਹੈ | ...
ਉਰਦੂ ਭਾਸ਼ਾ ਵਿਚ ਹਾਲੀ ਦਾ ਅਰਥ ਹਾਲ ਵਾਲਾ, ਹੁਣ ਵਾਲਾ ਅਤੇ ਮੌਜੂਦਾ ਹੈ, ਇਸ ਦਾ ਉਚਾਰਨ ਵੀ ਉਰਦੂ ਭਾਸ਼ਾ ਵਿਚ ਹਾਲੀ ਦਾ ਲੱਲਾ ਸਖ਼ਤ ਹੁੰਦਾ ਹੈ | ਇਸ ਦੇ ਉਲਟ ਪੰਜਾਬੀ ਭਾਸ਼ਾ ਵਿਚ ਲੱਲਾ ਸਖ਼ਤ ਵੀ ਹੁੰਦਾ ਹੈ ਅਤੇ ਨਰਮ ਵੀ | ਨਰਮ ਲੱਲਾ ਵਰਤਦਿਆਂ ਇਸ ਦਾ ਉਚਾਰਨ ਹੋਰ ਅਤੇ ਅਰਥ ਹੋਰ ਹੋ ਜਾਂਦਾ ਹੈ | ਨਰਮ ਲੱਲਾ ਵਰਤਦਿਆਂ ਇਸ ਦਾ ਅਰਥ ਹਲ ਵਾਹੁਣ ਵਾਲਾ ਹੋ ਜਾਂਦਾ ਹੈ | ਆਮ ਲੋਕ ਇਹੀ ਉਚਾਰਨ ਕਰਦੇ ਹਨ | ਉਰਦੂ ਦੇ ਬਹੁਤ ਹੀ ਉੱਚ ਪਾਏ ਦੀ ਸ਼ਾਇਰੀ ਕਰਨ ਵਾਲੇ ਸ਼ਾਇਰ ਜਨਾਬ ਅਲਤਾਫ਼ ਹੁਸੈਨ ਸਾਹਿਬ ਦਾ ਤਖ਼ੱਲੁਸ ਹਾਲੀ ਸੀ | ਉਹ ਪਾਨੀਪਤ ਸ਼ਹਿਰ ਵਿਚ ਹੀ ਪੈਦਾ ਹੋਏ ਅਤੇ ਪੂਰੀ ਉਮਰ ਉਰਦੂ ਸ਼ਾਇਰੀ ਨੂੰ ਸਮਰਪਿਤ ਰਹੇ | ਆਸ-ਪਾਸ ਦੇ ਅਮੀਰ ਲੋਕ ਉਨ੍ਹਾਂ ਨੂੰ ਆਪਣੇ ਘਰ ਬੁਲਾ ਕੇ ਮਾਣ ਮਹਿਸੂਸ ਕਰਦੇ ਸਨ |
ਇਕ ਵਾਰੀ ਇਕ ਜ਼ਿਮੀਂਦਾਰ ਨੇ ਉਨ੍ਹਾਂ ਨੂੰ ਆਪਣੇ ਘਰ ਬੁਲਾਇਆ | ਉਹ ਆਏ ਗਰਮੀ ਕਰਕੇ ਕਾਫ਼ੀ ਪ੍ਰੇਸ਼ਾਨ ਸਨ | ਉਨ੍ਹਾਂ ਨੂੰ ਇਕ ਕਮਰੇ ਵਿਚ ਆਰਾਮ ਕਰਨ ਲਈ ਲਿਟਾ ਦਿੱਤਾ ਗਿਆ | ਉਸ ਵੇਲੇ ਇਕ ਕਿਸਾਨ ਅੰਦਰ ਆਇਆ ਤਾਂ ਜ਼ਿਮੀਂਦਾਰ ਨੇ ਉਸ ਨੂੰ ਕਿਹਾ, 'ਜਿਹੜੇ ਬਜ਼ੁਰਗ ਆਰਾਮ ਫਰਮਾ ਰਹੇ ਨੇ ਉਨ੍ਹਾਂ ...
(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਉਹ ਝੱਟ ਕੁ ਬਾਅਦ ਥੋੜ੍ਹਾ ਜਿਹਾ ਪਿੱਛੇ ਵੱਲ ਦੇਖਦਾ ਜਿਵੇਂ ਉਸਦਾ ਆਪਣਾ ਮੰੁਡਾ ਹੀ ਸਜ-ਵਿਆਹਿਆ ਪਿਛੇ ਬੈਠਾ ਹੋਵੇ ਤੇ ਫਿਰ ਇਕਦਮ ਤੇਜ਼ ਰਿਕਸ਼ਾ ਚਲਾਉਣ ਲੱਗ ਪੈਂਦਾ | ਮੁੱਖ ਸੜਕ ਹੋਣ ਕਰਕੇ ਹੈੈਵੀ ਟ੍ਰੈਫਿਕ ਵੀ ਸੜਕ 'ਤੇ ਹੈ ਸੀ | ਲੰਘਦੀਆਂ ਕਾਰਾਂ, ਟਰੱਕਾਂ ਵਾਲਿਆਂ ਦੇ ਹੈੱਡ ਲਾਈਟਾਂ, ਕਿਸੇ ਕਿਸੇ ਨੇ ਜਗਾ ਹੀ ਲਈਆਂ ਸਨ |
ਕਿਸਨਾ ਸੋਚਾਂ 'ਚ ਮਸਤ ਸੀ, ਪਿਛੋਂ ਇਕ ਕਾਰ ਜ਼ੋਰ ਦੀ ਲੰਘੀ, ਉਹ ਬੇਧਿਆਨਾ ਸੀ, ਜੋ ਰਿਕਸ਼ਾ ਸੜਕ ਤੋਂ ਅੱਧਾ ਕੁ ਉੱਤਰ ਗਿਆ ਤੇ ਥੋੜ੍ਹਾ ਡੋਲ ਗਿਆ | 'ਉਹ ਬਈ, ਧਿਆਨ ਸੇ ਚਲਾਓ ਦੇਖੋ ਕਾਰੇਂ, ਮੋਟਰੇਂ ਗੁਜ਼ਰ ਰਹੀ ਹੈਾ', ਮੰੁਡੇ ਨੇ ਆਪਣੀ ਦੁਲਹਨ ਨੂੰ ਘੁਟ ਕੇ ਜੱਫੀ 'ਚ ਲੈਂਦਿਆਂ ਕਿਹਾ, ਕਿਉਂਕਿ ਉਹ ਥੋੜ੍ਹੀ ਘਬਰਾ ਗਈ ਸੀ |
'ਬਾਊ ਜੀ ਤਨਿਕ ਭੀ ਘਬਰਾਨਾ ਨਾਹੀਂ, ਹਮ ਆਪ ਕੋ ਬਿਲਕੁਲ ਠੀਕ ਪਹੁੰਚਾ ਕੇ ਆਏਗਾ', ਕਿਸਨੇ ਨੇ ਕਿਹਾ ਤੇ ਕਹਿਣ ਵੇਲੇ ਉਹਦਾ ਦਿਲ ਤਾਂ ਕੀਤਾ ਕਿ ਬਾਊ ਜੀ ਦੀ ਥਾਏਾ ਬੇਟਾ ਕਹੇ, ਪਰ ਉਹਨੂੰ ਸਾਈਕਲ ਰਿਪੇਅਰ ਸ਼ਾਪ ਵਾਲਾ ਦੁਕਾਨਦਾਰ ਯਾਦ ਆ ਗਿਆ ਕਿ ਬਈ ਜਵਾਨ ਅਮੀਰ ਵੱਡੇ ਲੋਕ ਖੌਰੇ ਇਕ ਗਰੀਬ ਰਿਕਸ਼ੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX