ਤਾਜਾ ਖ਼ਬਰਾਂ


ਤਿੰਨਾਂ ਦਿਨਾਂ ਤੋਂ ਲਾਪਤਾ 17 ਸਾਲਾਂ ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਲਾਸ਼ ਬਰਾਮਦ
. . .  16 minutes ago
ਅਹਿਮਦਗੜ੍ਹ 8 ਜੁਲਾਈ (ਸੋਢੀ) ਤਿੰਨ ਦਿਨ ਪਹਿਲਾਂ ਘਰੋਂ ਖੇਡਣ ਗਏ 17 ਸਾਲਾਂ ਨੌਜਵਾਨ ਦੀ ਲਾਸ਼ ਜੰਡਾਲੀ ਪੁਲ ਕੋਲੋਂ ਬਰਾਮਦ ਹੋਣ ਦਾ ਸਮਾਚਾਰ ਹੈ। ਮ੍ਰਿਤਕ ਦੇ ਪਿਤਾ ਸੁਰਿੰਦਰ ਸਿੰਘ ਅਨੁਸਾਰ ਉਸ ਦਾ ਪੁੱਤਰ ਯੁਵਰਾਜ ਸਿੰਘ ਐਤਵਾਰ ਸਵੇਰੇ ਘਰੋਂ ਖੇਡਣ ਲਈ ਗਿਆ ਪਰ...
ਟਰਾਂਸਫਾਰਮਰ 'ਚ ਕਰੰਟ ਆਉਣ ਕਾਰਨ ਆਵਾਰਾ ਪਸ਼ੂ ਮਰੇ
. . .  30 minutes ago
ਘਰਾਚੋਂ , 8 ਜੁਲਾਈ (ਘੁਮਾਣ) - ਸਥਾਨਕ ਬੱਸ ਸਟੈਂਡ ਤੇ ਟਰਾਂਸਫ਼ਾਰਮਰ ਚ ਕਰੰਟ ਆਉਣ ਕਾਰਨ ਦੋ ਆਵਾਰਾ ਪਸ਼ੂ ਕਰੰਟ ਲੱਗ ਕੇ ਮਰ ਗਏ ਹਨ । ਜਾਣਕਾਰੀ ਅਨੁਸਾਰ ਅੱਜ ਸਵੇਰੇ ਸਾਢੇ ਅੱਠ ਵਜੇ ਬਾਰਸ਼ ਹੋ ਰਹੀ ਸੀ । ਜਿਉਂ ਹੀ ਆਵਾਰਾ ਡੰਗਰ ਟਰਾਂਸਫਾਰਮ ਦੇ ਹੇਠਾਂ ਦੀ...
ਜ਼ਿਲ੍ਹਾ ਸੰਗਰੂਰ 'ਚ ਸੱਤ ਨਵੇਂ ਕੋਰੋਨਾ ਮਾਮਲਿਆਂ ਦੀ ਹੋਈ ਪੁਸ਼ਟੀ
. . .  33 minutes ago
ਸੰਗਰੂਰ, 8 ਜੁਲਾਈ (ਧੀਰਜ ਪਸ਼ੋਰੀਆ) - ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਸੱਤ ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਣ ਨਾਲ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 593 ਹੋ ਗਈ ਹੈ। ਨਵੇਂ ਮਾਮਲਿਆਂ ਵਿਚ 6 ਇਕੱਲੇ ਮਲੇਰਕੋਟਲਾ ਬਲਾਕ...
ਕਾਂਗਰਸ ਦੀ ਵੱਧ ਸਕਦੀ ਹੈ ਮੁਸ਼ਕਲ, ਤਿੰਨ ਟਰੱਸਟਾਂ ਦੀ ਹੋਵੇਗੀ ਜਾਂਚ
. . .  42 minutes ago
ਨਵੀਂ ਦਿੱਲੀ, 8 ਜੁਲਾਈ - ਗ੍ਰਹਿ ਮੰਤਰਾਲਾ ਨੇ ਕਾਂਗਰਸ ਤੇ ਗਾਂਧੀ ਪਰਿਵਾਰ ਦੇ ਤਿੰਨ ਟਰੱਸਟਾਂ ਰਾਜੀਵ ਗਾਂਧੀ ਫਾਊਂਡੇਸ਼ਨ, ਰਾਜੀਵ ਗਾਂਧੀ ਚੈਰੀਟੇਬਲ ਟਰੱਸਟ ਤੇ ਇੰਦਰਾ ਗਾਂਧੀ ਮੈਮੋਰੀਅਲ ਟਰੱਸਟ 'ਤੇ ਲੱਗੇ ਦੋਸ਼ਾਂ ਤੋਂ ਬਾਅਦ ਪੀ.ਐਮ.ਐਲ.ਏ, ਆਮਦਨੀ ਕਰ ਐਕਟ ਤੇ ਐਫ...
ਜੰਮੂ ਕਸ਼ਮੀਰ ਬੋਰਡ ਦੇ ਕਾਰਜਕਾਲ 'ਚ 6 ਮਹੀਨੇ ਦਾ ਵਾਧਾ ਕਰੇ ਸਰਕਾਰ-ਜਥੇਦਾਰ ਅਕਾਲ ਤਖਤ
. . .  53 minutes ago
ਤਲਵੰਡੀ ਸਾਬੋ, 8 ਜੁਲਾਈ (ਰਣਜੀਤ ਸਿੰਘ ਰਾਜੂ) - ਜੰਮੂ ਕਸ਼ਮੀਰ ਵਿੱਚ ਗੁਰਦਵਾਰਾ ਸਾਹਿਬਾਨ ਦੇ ਪ੍ਰਬੰਧ ਲਈ ਬਣੇ ਬੋਰਡ ਜਿਸ ਦਾ ਮੌਜੂਦਾ ਕਾਰਜਕਾਲ ਅੱਜ ਖ਼ਤਮ ਹੋਣ ਜਾ ਰਿਹਾ ਹੈ ਦੇ ਕਾਰਜਕਾਲ ਚ 6 ਮਹੀਨੇ ਦਾ ਵਾਧਾ ਕੀਤਾ ਜਾਵੇ।ਉਕਤ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਅਕਾਲ...
ਰਾਜੇ ਦੀ ਜਾਅਲੀ ਵਸੀਅਤ ਤਿਆਰ ਕਰਨ ਦੇ ਦੋਸ਼ਾਂ ਤਹਿਤ 23 ਵਿਅਕਤੀਆਂ ਖਿਲਾਫ਼ ਪਰਚਾ ਦਰਜ
. . .  about 1 hour ago
ਫ਼ਰੀਦਕੋਟ 8 ਜੁਲਾਈ (ਜਸਵੰਤ ਪੁਰਬਾ, ਸਰਬਜੀਤ ਸਿੰਘ ) - ਸਿਟੀ ਪੁਲੀਸ ਫ਼ਰੀਦਕੋਟ ਵੱਲੋਂ ਫ਼ਰੀਦਕੋਟ ਦੇ ਆਖਰੀ ਰਾਜਾ ਹਰਿੰਦਰ ਸਿੰਘ ਬਰਾੜ ਦੀ ਲੜਕੀ ਰਾਜਕੁਮਾਰੀ ਅੰਮ੍ਰਿਤ ਕੌਰ ਦੀ ਸ਼ਿਕਾਇਤ ਦੇ ਆਧਾਰ ਤੇ ਬਰਧਮਾਨ ਸਟੇਟ ਦੇ ਰਾਜਾ ਜੈ ਚੰਦ ਮਹਿਤਾਬ, ਨਗਰ ਸੁਧਾਰ...
ਡਬਲਿਊ.ਐਚ.ਓ. ਤੋਂ ਵੱਖ ਹੋਇਆ ਅਮਰੀਕਾ, ਟਰੰਪ ਸਰਕਾਰ ਨੂੰ ਭੇਜੀ ਅਧਿਕਾਰਕ ਚਿੱਠੀ
. . .  about 1 hour ago
ਨਵੀਂ ਦਿੱਲੀ, 8 ਜੁਲਾਈ - ਅਮਰੀਕਾ ਹੁਣ ਵਿਸ਼ਵ ਸਿਹਤ ਸੰਗਠਨ ਦਾ ਮੈਂਬਰ ਨਹੀਂ ਰਿਹਾ। ਡੋਨਾਲਡ ਟਰੰਪ ਸਰਕਾਰ ਨੇ ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਨੂੰ ਇਸ ਬਾਬਤ ਆਪਣਾ ਫ਼ੈਸਲਾ ਭੇਜ ਦਿੱਤਾ ਹੈ। ਇਹ ਵਿਸ਼ਵ ਸਿਹਤ ਸੰਗਠਨ ਸਮੇਤ ਹੋਰ ਦੇਸ਼ਾਂ ਲਈ ਝਟਕਾ...
ਸੜਕ ਕਿਨਾਰੇ ਅਣਪਛਾਤੇ ਵਿਅਕਤੀ ਦੀ ਕਤਲ ਹੋਈ ਲਾਸ਼ ਬਰਾਮਦ
. . .  about 1 hour ago
ਸੁਭਾਨਪੁਰ, 8 ਜੁਲਾਈ (ਕੰਵਰ ਬਰਜਿੰਦਰ ਸਿੰਘ ਜੱਜ) - ਥਾਣਾ ਸੁਭਾਨਪੁਰ ਅਧੀਨ ਪੈਂਦੇ ਪਿੰਡ ਵਿਜੋਲਾ ਰੰਧਾਵਾ ਸੜਕ ਤੋ ਅੱਜ ਸਵੇਰੇ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ...
ਦੇਸ਼ 'ਚ 24 ਘੰਟਿਆਂ 'ਚ ਕੋਵਿਡ19 ਕਾਰਨ 482 ਮੌਤਾਂ
. . .  about 1 hour ago
ਨਵੀਂ ਦਿੱਲੀ, 8 ਜੁਲਾਈ - ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਅਨੁਸਾਰ ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾਵਾਇਰਸ ਦੇ 22,752 ਨਵੇਂ ਕੇਸ ਰਿਪੋਰਟ ਹੋਏ ਹਨ ਤੇ 482 ਮੌਤਾਂ ਹੋਈਆਂ ਹਨ। ਇਸ ਤਰ੍ਹਾਂ...
ਐਲ.ਓ.ਸੀ. 'ਤੇ ਪਾਕਿਸਤਾਨ ਵਲੋਂ ਗੋਲੀਬਾਰੀ, ਇਕ ਔਰਤ ਦੀ ਮੌਤ, ਇਕ ਜ਼ਖਮੀ
. . .  about 2 hours ago
ਜੰਮੂ, 8 ਜੁਲਾਈ - ਪਾਕਿਸਤਾਨ ਵਲੋਂ ਪੁੰਛ ਜ਼ਿਲ੍ਹੇ 'ਚ ਪੈਂਦੇ ਮੰਧੇਰ ਸੈਕਟਰ 'ਚ ਲਾਈਨ ਆਫ ਕੰਟਰੋਲ ਦੀਆਂ ਮੂਹਰਲੀਆਂ ਚੌਕੀਆਂ ਅਤੇ ਪਿੰਡਾਂ 'ਤੇ ਕੀਤੀ ਗਈ ਗੋਲੀਬਾਰੀ 'ਚ ਇਕ 60 ਸਾਲਾ ਔਰਤ ਦੀ ਮੌਤ ਹੋ ਗਈ ਤੇ ਇਕ ਔਰਤ ਜ਼ਖਮੀ...
ਸਮਾਣਾ ਅਤੇ ਆਸ-ਪਾਸ ਦੇ ਇਲਾਕੇ ਵਿਚ ਭਾਰੀ ਮੀਂਹ
. . .  about 2 hours ago
ਸਮਾਣਾ (ਪਟਿਆਲਾ), 8 ਜੁਲਾਈ (ਸਾਹਿਬ ਸਿੰਘ) ਸਮਾਣਾ ਅਤੇ ਆਸ ਪਾਸ ਦੇ ਇਲਾਕੇ ਵਿਚ ਭਾਰੀ ਮੀਂਹ ਪੈ ਰਿਹਾ ਹੈ। ਸਵੇਰੇ ਤੜਕਸਾਰ ਤੋਂ ਹੋ ਰਹੀ ਬੂੰਦਾਂ-ਬਾਂਦੀ ਤੋਂ ਬਾਅਦ ਪੈ ਰਹੇ ਭਾਰੀ ਮੀਂਹ ਨਾਲ ਗਰਮੀ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ...
ਫ਼ੈਕਟਰੀ ਵਰਕਰ ਦਾ ਬੜੀ ਬੇਰਹਿਮੀ ਨਾਲ ਕਤਲ
. . .  1 minute ago
ਲੁਧਿਆਣਾ, 8 ਜੁਲਾਈ (ਪਰਮਿੰਦਰ ਸਿੰਘ ਆਹੂਜਾ) ਥਾਣਾ ਡਵੀਜ਼ਨ ਨੰਬਰ ਛੇ ਦੇ ਘੇਰੇ ਅੰਦਰ ਪੈਂਦੇ ਗੁਰੂ ਗੋਬਿੰਦ ਸਿੰਘ ਨਗਰ ਵਿੱਚ ਬੀਤੀ ਦੇਰ ਰਾਤ ਦੋ ਨੌਜਵਾਨਾਂ ਵੱਲੋਂ ਸਾਡੀ ਫ਼ੈਕਟਰੀ ਵਰਕਰ ਦਾ ਬੜੀ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਂਚ...
ਫ਼ਰਾਰ ਚੱਲ ਰਹੇ ਵਿਕਾਸ ਦੂਬੇ ਦੇ ਸਹਿਯੋਗੀ ਨੂੰ ਪੁਲਿਸ ਨੇ ਕੀਤਾ ਢੇਰ
. . .  about 3 hours ago
ਨਵੀਂ ਦਿੱਲੀ, 8 ਜੁਲਾਈ - ਉਤਰ ਪ੍ਰਦੇਸ਼ ਦੇ ਚੌਬੇਪੁਰ 'ਚ 8 ਪੁਲਿਸ ਮੁਲਾਜ਼ਮਾਂ ਦੀ ਹੱਤਿਆ ਦੇ ਮਾਮਲੇ 'ਚ ਫ਼ਰਾਰ ਚੱਲ ਰਹੇ ਵਿਕਾਸ ਦੂਬੇ ਦੇ ਕਰੀਬੀ ਸਹਿਯੋਗੀ ਨੂੰ ਯੂ.ਪੀ. ਪੁਲਿਸ ਦੀ ਐਸ.ਟੀ.ਐਫ. ਨੇ ਅੱਜ ਬੁੱਧਵਾਰ ਸਵੇਰੇ ਮਾਰ ਮੁਕਾਇਆ। ਹਮੀਰਪੁਰ ਦੇ ਮੌਦਹਾ 'ਚ ਹੋਈ ਮੁੱਠਭੇੜ...
ਸੜਕ ਕਿਨਾਰੇ ਸੁੱਤੇ ਲੋਕਾਂ 'ਤੇ ਚੜ੍ਹਿਆ ਟਰੱਕ, 5 ਲੋਕਾਂ ਦੀ ਮੌਤ
. . .  about 3 hours ago
ਆਗਰਾ, 8 ਜੁਲਾਈ - ਆਗਰਾ ਦੇ ਸਿਕੰਦਰਾ ਖੇਤਰ 'ਚ ਨੈਸ਼ਨਲ ਹਾਈਵੇ-2 'ਤੇ ਸੜਕ ਕਿਨਾਰੇ ਸੌਂ ਰਹੇ ਲੋਕਾਂ 'ਤੇ ਬੇਕਾਬੂ ਟਰੱਕ ਚੜ੍ਹ ਗਿਆ। ਇਸ ਹਾਦਸੇ ਵਿਚ 5 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਤੇ ਦੋ ਲੋਕ ਗੰਭੀਰ...
ਅੱਜ ਦਾ ਵਿਚਾਰ
. . .  about 3 hours ago
ਬੋਹਾ ਦੇ ਨੌਜਵਾਨ ਦੀ ਕੋਰੋਨਾ ਜਾਂਚ ਪਾਜ਼ੀਟਿਵ
. . .  1 day ago
ਬੁਢਲਾਡਾ ,7 ਜੁਲਾਈ (ਸਵਰਨ ਸਿੰਘ ਰਾਹੀ) -ਸਬ-ਡਵੀਜਨ ਬੁਢਲਾਡਾ ਦੀ ਨਗਰ ਪੰਚਾਇਤ ਬੋਹਾ ਦੇ ਜ਼ੀਰਕਪੁਰ ਤੋਂ ਆਏ ਇੱਕ 33 ਸਾਲਾ ਨੌਜਵਾਨ ਦਾ ਕਰੋਨਾਂ ਜਾਂਚ ਨਮੂਨਾਂ ਪਾਜ਼ੀਟਿਵ ਆਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ...
ਕਰਮਚਾਰੀਆਂ ਨੂੰ ਰੈਗੂਲਰ ਕਰਨ ਦਾ ਮਾਮਲਾ, ਨਵਾਂ ਕਾਨੂੰਨ ਬਣਾਉਣ ਲਈ ਕਮੇਟੀ ਗਠਿਤ
. . .  1 day ago
ਮਲੌਦ, 7 ਜੁਲਾਈ (ਕੁਲਵਿੰਦਰ ਸਿੰਘ ਨਿਜ਼ਾਮਪੁਰ) - ਪੰਜਾਬ ਦੀ ਕੈਪਟਨ ਸਰਕਾਰ ਅਕਾਲੀ-ਭਾਜਪਾ ਸਰਕਾਰ ਦੁਆਰਾ ਠੇਕੇ, ਐਡਹਾਕ, ਆਊਟ ਸੋਰਸ ਕਰਮਚਾਰੀਆਂ ਦੀਆਂ ਸੇਵਾਵਾਂ ਪੱਕਿਆਂ ਕਰਨ ਲਈ ਪਾਸ ਕੀਤੇ ਐਕਟ 2016 ਨੂੰ ਵਾਪਸ ਲੈਣ ਜਾ ਰਹੀ ਹੈ। ਸਰਕਾਰ ਵੱਲੋਂ ਇਸ ਦੀ ਜਗ੍ਹਾ ਨਵਾਂ ਕਾਨੂੰਨ ਬਣਾਉਣ ਲਈ 5 ਮੰਤਰੀਆਂ ਦੀ ਕਮੇਟੀ ਬਣਾ ਦਿੱਤੀ ਗਈ ਜੋ ਇਸ ਐਕਟ ਨੂੰ ਵਾਪਸ ਲੈਣ ਲਈ...
ਰਾਜਪੁਰਾ 'ਚ 23 ਸਾਲਾ ਲੜਕੀ ਆਈ ਕੋਰੋਨਾ ਪਾਜ਼ੀਟਿਵ
. . .  1 day ago
ਰਾਜਪੁਰਾ, 7 ਜੁਲਾਈ (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਵਿਚ ਅੱਜ ਇਕ ਲੜਕੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਹ 23 ਸਾਲਾ ਲੜਕੀ ਭੋਗਲਾਂ ਰੋਡ ਦੀ ਰਹਿਣ ਵਾਲੀ ਹੈ। ਇਹ ਸ਼ਹਿਰ ਵਾਸੀਆਂ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਚੇਨ ਟੁੱਟਣ ਦਾ ਨਾਮ ਨਹੀਂ ਲੈ ਰਹੀ। ਇਹ ਜਾਣਕਾਰੀ...
ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਅੰਮ੍ਰਿਤਸਰ ਕਰੇਗੀ ਪੰਜਾਬ 'ਚ ਸਭ ਤੋਂ ਸਸਤਾ ਕਰੋਨਾ ਟੈਸਟ
. . .  1 day ago
ਅੰਮ੍ਰਿਤਸਰ, 07 ਜੁਲਾਈ (ਰਾਜੇਸ਼ ਕੁਮਾਰ ਸੰਧੂ) - ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਸ੍ਰੀ ਅੰਮ੍ਰਿਤਸਰ ਵਿਖੇ ...
ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਤੇ ਉਸ ਦੇ ਸਮਰਥਕਾਂ ਖ਼ਿਲਾਫ਼ ਮੁਕੱਦਮਾ ਦਰਜ
. . .  1 day ago
ਨਾਭਾ (ਪਟਿਆਲਾ) 'ਚ ਇੱਕ ਹੋਰ ਨੌਜਵਾਨ ਨੂੰ ਹੋਇਆ ਕੋਰੋਨਾ
. . .  1 day ago
ਨਾਭਾ, 7 ਜੁਲਾਈ (ਅਮਨਦੀਪ ਸਿੰਘ ਲਵਲੀ)- ਸ਼ਹਿਰ ਨਾਭਾ ਦੀ ਮਲੇਰੀਆਂ ਵਾਲੀ ਗਲੀ ਨੇੜੇ ਪੰਜ ਮੁਖੀ ਮੰਦਿਰ 16 ਸਾਲਾਂ...
ਸਮਾਜਿਕ ਦੂਰੀ ਦੀ ਉਲੰਘਣਾ ਕਰਨ ਦੇ ਦੋਸ਼ 'ਚ ਅਕਾਲੀ ਦਲ, ਆਪ ਆਗੂਆਂ ਅਤੇ ਢੀਂਡਸਾ ਸਮਰਥਕਾਂ ਖ਼ਿਲਾਫ਼ ਕੇਸ ਦਰਜ
. . .  1 day ago
ਹੈਰੋਇਨ ਬਰਾਮਦਗੀ ਸਬੰਧੀ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
. . .  1 day ago
ਅੰਮ੍ਰਿਤਸਰ 'ਚ ਕੋਰੋਨਾ ਦੇ 18 ਮਾਮਲਿਆਂ ਦੀ ਪੁਸ਼ਟੀ
. . .  1 day ago
ਅੰਮ੍ਰਿਤਸਰ, 7 ਜੁਲਾਈ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਦੇ 18 ਹੋਰ ਮਾਮਲਿਆਂ ਦੀ ਪੁਸ਼ਟੀ ...
ਚੰਡੀਗੜ੍ਹ 'ਚ ਕੋਰੋਨਾ 5 ਮਾਮਲਿਆਂ ਦੀ ਪੁਸ਼ਟੀ, ਇਕ ਮੌਤ
. . .  1 day ago
ਚੰਡੀਗੜ੍ਹ, 7 ਜੁਲਾਈ (ਮਨਜੋਤ ਸਿੰਘ ਜੋਤ)- ਚੰਡੀਗੜ੍ਹ'ਚ ਅੱਜ ਕੋਰੋਨਾ ਦੇ ਪੰਜ ਨਵੇਂ ਮਾਮਲਿਆਂ ...
ਹੋਰ ਖ਼ਬਰਾਂ..

ਫ਼ਿਲਮ ਅੰਕ

ਜਾਹਨਵੀ ਕਪੂਰ ਬਣੀ ਬਹਾਦਰ 'ਗੁੰਜਨ' ਪਰ ਡਰਦੀ 'ਕੋਰੋਨਾ' ਤੋਂ

ਦੋ ਸਾਲ ਤੋਂ ਬੋਨੀ ਕਪੂਰ ਅਤੇ ਸ੍ਰੀਦੇਵੀ ਦੀ ਧੀ ਜਾਹਨਵੀ ਕਪੂਰ ਹੁਣ ਤੇਲਗੂ ਫ਼ਿਲਮ ਇੰਡਸਟਰੀ 'ਚ ਪ੍ਰਵੇਸ਼ ਕਰਨ ਜਾ ਰਹੀ ਹੈ। ਇਸ ਸਮੇਂ 'ਗੁੰਜਨ ਸਕਸੈਨਾ' ਦੀ ਬਾਇਓਪਿਕ ਕਰ ਰਹੀ ਹੈ ਤਾਂ ਕੋਰੋਨਾ ਵਾਇਰਸ ਉਸ ਦੇ ਦਿਲ 'ਚ ਭਰਿਆ ਹੋਇਆ ਹੈ ਭਾਵ ਇਸ ਨਾਮੁਰਾਦ ਬਿਮਾਰੀ ਦਾ ਡਰ। ਹੁਣ ਤਾਂ ਹੱਥਾਂ ਨੂੰ ਦਸਤਾਨੇ (ਗਲਵਜ਼) ਤੇ ਮੂੰਹ 'ਤੇ ਮਾਸਕ ਲਾ ਕੇ ਉਹ ਘਰੇ ਹੀ ਰਹਿ ਰਹੀ ਹੈ। ਦਿਨ 'ਚ ਉੱਬਲਿਆ ਪਾਣੀ ਪੀ ਰਹੀ ਹੈ। ਗੱਲ 'ਗੁੰਜਨ ਸਕਸੈਨਾ' ਦੀ ਕਰੀਏ ਤਾਂ ਆਪ ਹੀ ਜਾਹਨਵੀ ਨੇ ਇਕ ਚੈਨਲ ਦੀ ਰਿਪੋਰਟਰ ਨਾਲ ਗੱਲ ਛੇੜ ਲਈ ਕਿ ਉਸ ਨੇ 1999 ਦੇ ਕਾਰਗਿਲ ਯੁੱਧ ਸਬੰਧੀ ਕਾਫੀ ਕੁਝ ਖੋਜ ਕਰ ਕੇ ਉਸ ਦਾ ਅਧਿਐਨ ਕੀਤਾ ਤਾਂ ਜੋ ਚਰਿੱਤਰ 'ਚ ਹੋਰ ਜਾਨ ਆਪਣੇ ਅਭਿਨੈ ਰਾਹੀਂ ਉਹ ਭਰ ਦੇਵੇ। ਕਰਨ ਜੌਹਰ ਦੀ ਇਹ ਫ਼ਿਲਮ ਜਾਹਨਵੀ ਅਨੁਸਾਰ 'ਓ.ਟੀ. ਟੀ. ਪਲੇਟਫਾਰਮ' 'ਤੇ ਆ ਸਕਦੀ ਹੈ ਕਿਉਂਕਿ ਸਿਨੇਮਾ ਘਰਾਂ ਦੇ ਖੁੱਲ੍ਹਣ ਦੀ ਅਜੇ ਆਸ ਨਹੀਂ ਹੈ। 'ਧੜਕ' ਨਾਲ ਸਿਨੇ ਯੁੱਗ ਦੀ ਧੜਕਣ ਬਣਨ ਵਾਲੀ ਇਹ ਨਾਇਕਾ ਮੀਡੀਆ ਤੋਂ ਪ੍ਰੇਸ਼ਾਨ ਹੈ ਜੋ ਘਰੋਂ ਕਦਮ ਪੁੱਟਦਿਆਂ ਹੀ 'ਕੈਮਰਿਆਂ ਦੀ ਫਲੈਸ਼' ਮਾਰਨ ਲਈ ਤਿਆਰ ਰਹਿੰਦਾ ਹੈ। ਉਹਨੇ ਤਾਂ ਇਹ ਮਿਹਣਾ ਵੀ ਮਾਰ ਦਿੱਤਾ ਕਿ ਮੀਡੀਆ ਕਾਰਨ ਘਰੋਂ ਪੂਰਾ ਤਿਆਰ ਹੋ ਕੇ ਨਿਕਲਣਾ ਪੈਂਦਾ ਹੈ ਕਿ ਕੀ ਪਤਾ ਕਦ ਕੋਈ ਉਸ ਦੀ 'ਤਸਵੀਰ' ਖਿੱਚ ਲਏ ਜਾਂ ਵੀਡੀਓ ਬਣਾ ਲਏ। 'ਕੌਫੀ ਵਿਦ ਕਰਨ-6' ਉਸ ਨੇ ਅਰਜੁਨ ਕਪੂਰ ਨਾਲ ਕੀਤਾ ਹੈ। ਕੋਰੋਨਾ ਤੋਂ ਡਰਦੀ ਕੋਹ-ਕੋਹ ਦੂਰ ਰਹਿੰਦੀ ਜਾਹਨਵੀ ਕਪੂਰ ਦੀ ਪੋਸਟ ਨੇ ਕਿ 'ਮੈਂ ਬੱਚਾ ਚਾਹੁੰਦੀ ਹਾਂ', ਨੇ ਉਸ ਦੇ ਪ੍ਰਸੰਸਕ ਹੈਰਾਨ ਕਰ ਦਿੱਤੇ ਹਨ। ਖ਼ੈਰ, ਹੁਣ 'ਨੈਟਫਲਿਕਸ' 'ਤੇ ਜਾਹਨਵੀ ਦੀ ਫ਼ਿਲਮ 'ਗੁੰਜਨ ਸਕਸੈਨਾ' ਆ ਰਹੀ ਹੈ। ਐਲਾਨ ਹੋ ਗਿਆ ਹੈ, ਹੁਣ ਮੋਬਾਈਲ, ਪੀ.ਸੀ., ਲੈਪਟਾਪ 'ਤੇ ਦੇਖੋਗੇ ਜਾਹਨਵੀ ਦੀ ਨਵੀਂ ਫ਼ਿਲਮ, ਉਥੇ ਤਾਂ ਕੋਰੋਨਾ ਦਾ ਕੋਈ ਡਰ ਨਹੀਂ।

-ਸੁਖਜੀਤ ਕੌਰ


ਖ਼ਬਰ ਸ਼ੇਅਰ ਕਰੋ

ਨਵੀਆਂ ਪ੍ਰਤਿਭਾਵਾਂ ਨੂੰ ਮੌਕਾ ਮਿਲਣਾ ਚਾਹੀਦੈ ਅਨੁਸ਼ਕਾ ਸ਼ਰਮਾ


ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਵਲੋਂ ਕੀਤੀ ਗਈ ਖ਼ੁਦਕੁਸ਼ੀ ਤੋਂ ਬਾਅਦ ਹਰ ਪਾਸੇ ਇਹ ਚਰਚਾ ਬਹੁਤ ਹੋਣ ਲੱਗੀ ਹੈ ਕਿ ਬਾਲੀਵੁੱਡ ਵਿਚ ਭਾਈ-ਭਤੀਜਾਵਾਦ ਬਹੁਤ ਚੱਲ ਰਿਹਾ ਹੈ ਅਤੇ ਨਵੀਆਂ ਪ੍ਰਤਿਭਾਵਾਂ ਨੂੰ ਬੜੀ ਮੁਸ਼ਕਿਲ ਨਾਲ ਮੌਕਾ ਮਿਲਦਾ ਹੈ। ਇਸ ਤਰ੍ਹਾਂ ਦੇ ਹਾਲਾਤ 'ਚ ਅਦਾਕਾਰਾ ਅਨੁਸ਼ਕਾ ਸ਼ਰਮਾ ਆਪਣਾ ਪੱਖ ਰੱਖਣ ਅੱਗੇ ਆਈ ਹੈ ਅਤੇ ਕਿਉਂਕਿ ਉਹ ਖ਼ੁਦ ਫ਼ਿਲਮ ਨਿਰਮਾਤਰੀ ਵੀ ਹੈ ਇਸ ਤਰ੍ਹਾਂ ਉਨ੍ਹਾਂ ਦੀਆਂ ਗੱਲਾਂ ਮਹੱਤਵਪੂਰਨ ਬਣ ਜਾਂਦੀਆਂ ਹਨ।
ਨਵੀਆਂ ਪ੍ਰਤਿਭਾਵਾਂ ਬਾਰੇ ਆਪਣੀ ਰਾਏ ਰੱਖਦੇ ਹੋਏ ਉਹ ਕਹਿੰਦੀ ਹੈ, 'ਅੱਜ ਲੋਕ ਵਧ-ਚੜ੍ਹ ਕੇ ਕਹਿ ਰਹੇ ਹਨ ਕਿ ਬਾਲੀਵੁੱਡ ਵਿਚ ਭਾਈ-ਭਤੀਜਾਵਾਦ ਭਾਵ ਨੈਪੋਟਿਜ਼ਮ ਬਹੁਤ ਚੱਲ ਰਿਹਾ ਹੈ ਪਰ ਨੈਪੋਟਿਜ਼ਮ ਕਿਥੇ ਨਹੀਂ ਹੈ। ਹਰ ਖੇਤਰ ਵਿਚ ਭਾਈ-ਭਤੀਜਾਵਾਦ ਦਾ ਨਜ਼ਾਰਾ ਦੇਖਣ ਨੂੰ ਮਿਲ ਜਾਵੇਗਾ। ਸਿਰਫ਼ ਬਾਲੀਵੁੱਡ ਨੂੰ ਦੋਸ਼ ਦੇਣਾ ਸਹੀ ਨਹੀਂ ਹੈ। ਇਥੇ ਭਾਈ-ਭਤੀਜਾਵਾਦ ਹੈ ਤਾਂ ਨਾਲ ਹੀ ਨਵੀਆਂ ਪ੍ਰਤਿਭਾਵਾਂ ਨੂੰ ਵੀ ਮੌਕਾ ਦਿੱਤਾ ਜਾਂਦਾ ਹੈ। ਮੈਂ ਆਪਣੀ ਗੱਲ ਕਹਾਂ ਤਾਂ ਮੈਂ ਖ਼ੁਦ ਫ਼ਿਲਮੀ ਪਰਿਵਾਰ ਤੋਂ ਨਹੀਂ ਹਾਂ। 'ਰੱਬ ਨੇ ਬਨਾ ਦੀ ਜੋੜੀ' ਸਮੇਂ ਮੈਂ ਖ਼ੁਦ ਫ਼ਿਲਮ ਇੰਡਸਟਰੀ ਵਿਚ ਨਵੀਂ ਸੀ। ਮੇਰਾ ਮੰਨਣਾ ਹੈ ਕਿ ਨਵੀਆਂ ਪ੍ਰਤਿਭਾਵਾਂ ਨੂੰ ਮੌਕਾ ਮਿਲਣਾ ਚਾਹੀਦਾ ਹੈ ਅਤੇ ਮੈਂ ਇਥੇ ਨਵੀਆਂ ਪ੍ਰਤਿਭਾਵਾਂ ਨੂੰ ਮੌਕੇ ਮਿਲਦੇ ਵੀ ਦੇਖੇ ਹਨ। ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਵਿਚ ਹੀ ਮੈਂ ਫ਼ਿਲਮ 'ਬਦਮਾਸ਼ ਕੰਪਨੀ' ਵਿਚ ਕੰਮ ਕੀਤਾ ਸੀ। ਬਤੌਰ ਨਿਰਦੇਸ਼ਕ ਪਰਮੀਤ ਸੇਠੀ ਦੀ ਇਹ ਪਹਿਲੀ ਫ਼ਿਲਮ ਸੀ। ਭਾਵ ਨਿਰਦੇਸ਼ਕ ਦੇ ਤੌਰ 'ਤੇ ਇਥੇ ਉਨ੍ਹਾਂ ਨੂੰ ਮੌਕਾ ਦਿੱਤਾ ਗਿਆ ਸੀ। ਗਾਇਕ ਤੋਂ ਅਭਿਨੇਤਾ ਬਣੇ ਮਿਆਂਗ ਯੇਂਗ ਨੂੰ ਵੀ ਇਸ ਫ਼ਿਲਮ ਰਾਹੀਂ ਮੌਕਾ ਦਿੱਤਾ ਗਿਆ ਸੀ। ਇਸ ਫ਼ਿਲਮ ਤੋਂ ਬਾਅਦ ਮੈਂ 'ਬੈਂਡ ਬਾਜਾ ਬਾਰਾਤ' ਵਿਚ ਕੰਮ ਕੀਤਾ ਅਤੇ ਇਸ ਤੋਂ ਰਣਵੀਰ ਸਿੰਘ ਨੂੰ ਮੌਕਾ ਮਿਲਿਆ। ਮੇਰੀ ਫ਼ਿਲਮ 'ਲੇਡੀਜ਼ ਵਰਸਿਜ਼ ਰਿੱਕੀ ਬਹਿਲ' ਰਾਹੀਂ ਪ੍ਰਨੀਤੀ ਚੋਪੜਾ ਅਭਿਨੈ ਦੇ ਮੈਦਾਨ ਵਿਚ ਆਈ। ਇਨ੍ਹਾਂ ਨਵਿਆਂ ਦੇ ਨਾਲ ਕੰਮ ਕਰ ਕੇ ਮੈਂ ਮਹਿਸੂਸ ਕੀਤਾ ਕਿ ਉਨ੍ਹਾਂ ਆਪਣੀਆਂ ਅੱਖਾਂ ਵਿਚ ਉੱਜਵਲ ਭਵਿੱਖ ਦੇ ਸੁਪਨੇ ਸੰਜੋਏ ਹੋਏ ਸਨ। ਕੁਝ ਕਰ ਗੁਜ਼ਰਨ ਦਾ ਉਤਸ਼ਾਹ ਇਨ੍ਹਾਂ ਸਾਰਿਆਂ ਵਿਚ ਸਾਫ਼ ਝਲਕਦਾ ਸੀ। ਉਦੋਂ ਮੈਂ ਸੋਚ ਲਿਆ ਸੀ ਕਿ ਜਦੋਂ ਕਦੀ ਮੈਂ ਕੁਝ ਕਰਨ ਦੇ ਕਾਬਲ ਬਣੀ ਤਾਂ ਨਵੀਆਂ ਪ੍ਰਤਿਭਾਵਾਂ ਨੂੰ ਜ਼ਰੂਰ ਮੌਕਾ ਦੇਵਾਂਗੀ। ਮੈਂ ਬਤੌਰ ਨਿਰਮਾਤਰੀ ਦੇ ਤੌਰ 'ਤੇ 'ਐਨ. ਐਚ. 10' ਬਣਾਈ। ਨਿਰਦੇਸ਼ਕ ਨਵਦੀਪ ਸਿੰਘ ਦੀ ਇਹ ਦੂਜੀ ਫ਼ਿਲਮ ਸੀ। ਫਿਰ ਮੈਂ 'ਫਿਲੌਰੀ' ਬਣਾਈ ਅਤੇ ਨਿਰਦੇਸ਼ਕ ਅਨਿਸ਼ਾਹ ਲਾਲ ਨੂੰ ਮੌਕਾ ਦਿੱਤਾ। 'ਪਰੀ' ਦਾ ਨਿਰਮਾਣ ਕਰ ਕੇ ਨਵੇਂ ਨਿਰਦੇਸ਼ਕ ਪ੍ਰੋਸਿਤ ਰਾਏ ਨੂੰ ਮੌਕਾ ਦਿੱਤਾ। ਇਸ ਫ਼ਿਲਮ ਰਾਹੀਂ ਪਰਮਬ੍ਰਤਾ ਚੈਟਰਜੀ, ਰਿਸ਼ਤੰਬਰੀ ਚੱਕਰਵਰਤੀ ਆਦਿ ਦੇ ਰੂਪ ਵਿਚ ਨਵੀਆਂ ਪ੍ਰਤਿਭਾਵਾਂ ਨੂੰ ਚਮਕਾਇਆ ਗਿਆ ਸੀ। ਮੈਂ ਆਪਣੀਆਂ ਫ਼ਿਲਮਾਂ ਵਿਚ ਕਹਾਣੀ ਦੇ ਹਿਸਾਬ ਨਾਲ ਕਲਾਕਾਰਾਂ ਦੀ ਚੋਣ ਕਰਦੀ ਹਾਂ ਅਤੇ ਇਸ ਤਰ੍ਹਾਂ ਕਰਨ ਨਾਲ ਨਵੀਆਂ ਪ੍ਰਤਿਭਾਵਾਂ ਨੂੰ ਵੀ ਮੌਕਾ ਮਿਲ ਜਾਂਦਾ ਹੈ। ਕਲਾਕਾਰਾਂ ਨੂੰ ਮੌਕਾ ਦਿੰਦੇ ਰਹਿਣ ਨਾਲ ਫ਼ਿਲਮਾਂ ਵਿਚ ਨਵਾਂਪਨ ਆਉਂਦਾ ਹੈ ਅਤੇ ਬਾਲੀਵੁੱਡ ਵਿਚ ਕਲਾਕਾਰਾਂ ਦੀ ਤੰਗੀ ਮਹਿਸੂਸ ਨਹੀਂ ਹੁੰਦੀ।

ਸੁਸ਼ਾਂਤ ਸਿੰਘ ਰਾਜਪੂਤ ਦੀ ਆਖ਼ਰੀ ਫ਼ਿਲਮ 'ਦਿਲ ਬੇਚਾਰਾ'

ਕਾਸਟਿੰਗ ਡਾਇਰੈਕਟਰ ਤੋਂ ਡਾਇਰੈਕਟਰ ਬਣ ਕੇ ਜਦੋਂ ਮੁਕੇਸ਼ ਛਾਬੜਾ ਨੇ ਆਪਣੀ ਫ਼ਿਲਮ ਸ਼ੁਰੂ ਕੀਤੀ ਉਦੋਂ ਉਨ੍ਹਾਂ ਨੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਉਸ ਦੀ ਫ਼ਿਲਮ ਬਾਲੀਵੁੱਡ ਦੇ ਇਤਿਹਾਸ ਦਾ ਹਿੱਸਾ ਬਣ ਜਾਵੇਗੀ। ਫ਼ਿਲਮ ਨਿਰਦੇਸ਼ਕ ਬਣਨ ਲਈ ਮੁਕੇਸ਼ ਛਾਬੜਾ ਇਕ ਅੱਧ ਭਾਵੁਕ ਕਹਾਣੀ ਦੀ ਭਾਲ ਵਿਚ ਸਨ ਅਤੇ ਉਦੋਂ ਕਿਸੇ ਨੇ ਉਨ੍ਹਾਂ ਨੂੰ ਅੰਗਰੇਜ਼ੀ ਨਾਵਲ 'ਦ ਫਾਲਟ ਇਨ ਅਵਰ ਸਟਾਰਜ਼' ਦਾ ਨਾਂਅ ਸੁਝਾਇਆ। ਜਾਨ ਗ੍ਰੀਨ ਵਲੋਂ ਲਿਖੇ ਇਸ ਨਾਵਲ ਵਿਚ ਦੋ ਕੈਂਸਰ ਮਰੀਜ਼ਾਂ ਦੀ ਕਹਾਣੀ ਪੇਸ਼ ਕੀਤੀ ਗਈ। ਮੁਕੇਸ਼ ਨੂੰ ਕਹਾਣੀ ਅਪੀਲ ਕਰ ਗਈ ਅਤੇ ਉਨ੍ਹਾਂ ਨੇ ਸੁਸ਼ਾਂਤ ਸਿੰਘ ਰਾਜਪੂਤ, ਸੈਫ਼ ਅਲੀ ਖਾਨ ਤੇ ਨਵੀਂ ਨਾਇਕਾ ਸੰਜਨਾ ਸਾਂਘੀ ਨੂੰ ਲੈ ਕੇ ਆਪਣੀ ਫ਼ਿਲਮ ਸ਼ੁਰੂ ਕਰ ਦਿੱਤੀ ਅਤੇ ਫ਼ਿਲਮ ਦਾ ਨਾਂਅ ਰੱਖਿਆ 'ਕਿੱਜ਼ੀ ਔਰ ਮੈੱਨੀ'। ਬਾਅਦ ਵਿਚ ਇਹ ਟਾਈਟਲ ਬਦਲ ਦਿੱਤਾ ਗਿਆ ਅਤੇ ਫ਼ਿਲਮ ਨੂੰ ਨਾਂਅ ਦਿੱਤਾ ਗਿਆ 'ਦਿਲ ਬੇਚਾਰਾ'।
ਇਥੇ ਵੀ ਫ਼ਿਲਮ ਦੀ ਕਹਾਣੀ ਦੋ ਮਰੀਜ਼ ਪ੍ਰੇਮੀਆਂ ਦੇ ਆਲੇ-ਦੁਆਲੇ ਘੁੰਮਦੀ ਹੈ ਅਤੇ ਫ਼ਿਲਮ ਵਿਚ ਸੁੰਦਰਤਾ ਪੇਸ਼ ਕਰਨ ਲਈ ਇਸ ਦੀ ਜ਼ਿਆਦਾਤਰ ਸ਼ੂਟਿੰਗ ਯੂਰਪ ਦੀਆਂ ਖ਼ੂਬਸੂਰਤ ਲੋਕੇਸ਼ਨਾਂ 'ਤੇ ਕੀਤੀ ਗਈ ਹੈ।
ਮੁਕੇਸ਼ ਆਪਣੀ ਇਹ ਫ਼ਿਲਮ ਸਿਨੇਮਾ ਘਰਾਂ ਵਿਚ ਪ੍ਰਦਰਸ਼ਿਤ ਕਰਨਾ ਚਾਹੁੰਦੇ ਸਨ ਪਰ ਹਾਲਾਤ ਕੁਝ ਇਸ ਤਰ੍ਹਾਂ ਦੇ ਬਣ ਗਏ ਕਿ ਹੁਣ ਇਸ ਨੂੰ ਓ. ਟੀ. ਟੀ. ਪਲੇਟਫਾਰਮ ਰਾਹੀਂ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ। ਅਭਿਨੇਤਾ ਸੁਸ਼ਾਂਤ ਸਿੰਘ ਦੀ ਇਹ ਆਖ਼ਰੀ ਫ਼ਿਲਮ ਹੈ ਅਤੇ ਇਸ ਨੂੰ ਸੁਸ਼ਾਂਤ ਦੀ ਆਖ਼ਰੀ ਫ਼ਿਲਮ ਦੇ ਰੂਪ ਵਿਚ ਵੀ ਯਾਦ ਕੀਤਾ ਜਾਂਦਾ ਰਹੇਗਾ। ਕਿਸੇ ਨੇ ਇਹ ਨਹੀਂ ਸੋਚਿਆ ਹੋਵੇਗਾ ਕਿ ਫ਼ਿਲਮ ਦੇ ਨਾਇਕ ਦੀ ਖ਼ੁਦਕੁਸ਼ੀ ਦੀ ਵਜ੍ਹਾ ਨਾਲ ਇਹ ਬਾਲੀਵੁੱਡ ਦੇ ਇਤਿਹਾਸ ਦਾ ਹਿੱਸਾ ਬਣ ਜਾਵੇਗੀ।
ਸੁਸ਼ਾਂਤ ਦੇ ਕਰੀਅਰ ਨੂੰ ਉਭਾਰਨ ਵਿਚ ਮੁਕੇਸ਼ ਛਾਬੜਾ ਦਾ ਵੱਡਾ ਹੱਥ ਰਿਹਾ ਹੈ। ਇਹੀ ਵਜ੍ਹਾ ਹੈ ਕਿ ਮੁਕੇਸ਼ ਦੇ ਵਰਸੋਵਾ ਸਥਿਤ ਦਫ਼ਤਰ ਦੀ ਇਕ ਦੀਵਾਰ 'ਤੇ ਸੁਸ਼ਾਂਤ ਨੇ ਮਾਰਕਰ ਪੈੱਨ ਨਾਲ ਆਪਣਾ ਆਟੋਗ੍ਰਾਫ਼ ਇਥੇ ਲਿਖਿਆ ਹੈ। ਅੱਜ ਲੱਖਾਂ ਫ਼ਿਲਮ ਦੀਵਾਨਿਆਂ ਦੇ ਦਿਲਾਂ 'ਤੇ ਸੁਸ਼ਾਂਤ ਦਾ ਨਾਂਅ ਅੰਕਿਤ ਹੋਇਆ ਹੈ ਅਤੇ ਉਹ ਸਾਰੇ ਸੁਸ਼ਾਂਤ ਦੀ ਖ਼ੁਦਕੁਸ਼ੀ 'ਚ ਗ਼ਮਗੀਨ ਹਨ।
ਜਦੋਂ ਮੁਕੇਸ਼ ਨੇ ਆਪਣੀ ਫ਼ਿਲਮ ਦਾ ਨਾਂਅ 'ਦਿਲ ਬੇਚਾਰਾ' ਰੱਖਿਆ ਹੋਵੇਗਾ ਉਦੋਂ ਇਹ ਨਹੀਂ ਸੋਚਿਆ ਹੋਵੇਗਾ ਕਿ ਇਹ ਨਾਂਅ ਵਾਕਈ ਪ੍ਰਸੰਗਿਕ ਬਣ ਜਾਵੇਗਾ।

ਸਿਰਫ਼ 7 ਫ਼ਿਲਮਾਂ ਕਰ ਕੇ ਨਾਂਅ ਅਮਰ ਕਰ ਗਈ ਪ੍ਰਿਆ ਰਾਜਵੰਸ਼

ਇਨ੍ਹੀਂ ਦਿਨੀਂ ਭਾਰਤ-ਚੀਨ ਵਿਚਾਲੇ ਸੰਭਾਵਿਤ ਯੁੱਧ ਨੂੰ ਲੈ ਕੇ ਵੱਖ-ਵੱਖ ਖ਼ਬਰ ਚੈਨਲਾਂ ਵਲੋਂ ਬਹੁਤ ਖੱਪ ਪਾਈ ਜਾ ਰਹੀ ਹੈ। ਇਸ ਤਰ੍ਹਾਂ ਭਾਰਤ-ਚੀਨ ਯੁੱਧ ਦੇ ਦ੍ਰਿਸ਼ ਵੀ ਦਿਖਾਏ ਜਾ ਰਹੇ ਹਨ। ਜ਼ਿਆਦਾ ਦ੍ਰਿਸ਼ ਸਾਲ 1964 ਵਿਚ ਆਈ ਫ਼ਿਲਮ 'ਹਕੀਕਤ' ਤੋਂ ਲਏ ਹੁੰਦੇ ਹਨ ਕਿਉਂਕਿ ਇਹ ਫ਼ਿਲਮ ਭਾਰਤ-ਚੀਨ ਯੁੱਧ 'ਤੇ ਆਧਾਰਿਤ ਸੀ। ਫ਼ਿਲਮ ਵਿਚ ਧਰਮਿੰਦਰ, ਬਲਰਾਜ ਸਾਹਨੀ, ਜਯੰਤ, ਵਿਜੇ ਆਨੰਦ, ਸੰਜੈ ਖਾਨ ਵਰਗੇ ਕਲਾਕਾਰ ਸਨ ਅਤੇ ਇਨ੍ਹਾਂ ਨਾਲ ਨਵੀਂ ਹੀਰੋਇਨ ਪ੍ਰਿਆ ਰਾਜਵੰਸ਼ ਨੂੰ ਚਮਕਾਇਆ ਗਿਆ ਸੀ। ਪ੍ਰਿਆ ਦੀ ਇਹ ਪਹਿਲੀ ਫ਼ਿਲਮ ਸੀ ਅਤੇ ਗ਼ੈਰ-ਫ਼ਿਲਮੀ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਪ੍ਰਿਆ ਨੂੰ ਇਹ ਫ਼ਿਲਮ ਕਿਵੇਂ ਮਿਲੀ, ਇਸ ਦੀ ਵੀ ਰੌਚਕ ਕਹਾਣੀ ਹੈ। ਸ਼ਿਮਲਾ ਵਿਚ ਜਨਮੀ ਤੇ ਪਲੀ ਪ੍ਰਿਆ ਜਦੋਂ ਕਾਲਜ ਵਿਚ ਪੜ੍ਹਦੀ ਸੀ, ਉਦੋਂ ਨਾਟਕਾਂ ਵਿਚ ਹਿੱਸਾ ਲਿਆ ਕਰਦੀ ਸੀ। ਬਾਅਦ ਵਿਚ ਉਸ ਨੇ ਲੰਡਨ ਜਾ ਕੇ ਅਭਿਨੈ ਸਕੂਲ ਵਿਚ ਸਿਖਲਾਈ ਹਾਸਲ ਕੀਤੀ। ਉਹ ਜਦੋਂ ਲੰਡਨ ਵਿਚ ਸੀ, ਉਦੋਂ ਇਕ ਬਰਤਾਨਵੀ ਫੋਟੋਗ੍ਰਾਫ਼ਰ ਨੇ ਉਸ ਦੀਆਂ ਕੁਝ ਤਸਵੀਰਾਂ ਖਿੱਚੀਆਂ ਸਨ। ਉਨ੍ਹਾਂ ਵਿਚੋਂ ਇਕ ਤਸਵੀਰ ਭਾਰਤ ਦੀ ਇਕ ਪੱਤ੍ਰਿਕਾ ਵਿਚ ਪ੍ਰਕਾਸ਼ਿਤ ਹੋਈ ਸੀ ਅਤੇ ਜਦੋਂ 'ਹਕੀਕਤ' ਦੇ ਨਿਰਦੇਸ਼ਕ ਚੇਤਨ ਆਨੰਦ ਆਪਣੇ ਇਕ ਮਿੱਤਰ ਦੇ ਘਰ ਗਏ ਤਾਂ ਉਥੇ ਉਨ੍ਹਾਂ ਦੀ ਨਜ਼ਰ ਉਸ ਪੱਤ੍ਰਿਕਾ 'ਚ ਛਪੀ ਪ੍ਰਿਆ ਦੀ ਤਸਵੀਰ 'ਤੇ ਗਈ। ਉਦੋਂ ਉਹ 'ਹਕੀਕਤ' ਦੇ ਨਿਰਮਾਣ ਦੀ ਯੋਜਨਾ ਬਣਾ ਰਹੇ ਸਨ ਅਤੇ ਫ਼ਿਲਮ ਵਿਚ ਲੱਦਾਖ ਵਾਸੀ ਕੁੜੀ ਅੰਗਮੋ ਦੇ ਕਿਰਦਾਰ ਲਈ ਯੋਗ ਚਿਹਰਾ ਭਾਲ ਰਹੇ ਸਨ। ਉਨ੍ਹਾਂ ਨੇ ਤਸਵੀਰ ਵਾਲੀ ਕੁੜੀ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਅਖੀਰ ਪ੍ਰਿਆ ਨੂੰ ਲੱਭ ਕੇ ਆਪਣੀ ਫ਼ਿਲਮ ਵਿਚ ਮੌਕਾ ਦਿੱਤਾ।
ਪ੍ਰਿਆ ਦੀ ਸ਼ਖ਼ਸੀਅਤ ਆਮ ਨਾਇਕਾਵਾਂ ਤੋਂ ਵੱਖਰੀ ਸੀ। ਉਸ ਦਾ ਚਿਹਰਾ ਕਾਫ਼ੀ ਰੋਹਬਦਾਰ ਸੀ ਅਤੇ ਉਸ ਦੀ ਸੰਵਾਦ ਅਦਾਇਗੀ ਵਿਚ ਵੀ ਵੱਖਰੀ ਜਿਹੀ ਅਪੀਲ ਸੀ। ਜਦੋਂ ਕਦੀ ਪਰਦੇ 'ਤੇ ਆਉਂਦੀ ਤਾਂ ਦਰਸ਼ਕਾਂ ਦੇ ਦਿਲੋ-ਦਿਮਾਗ਼ 'ਤੇ ਆਪਣੀ ਛਾਪ ਛੱਡਣ ਵਿਚ ਕਾਮਯਾਬ ਰਹਿੰਦੀ। ਆਪਣੀ ਫ਼ਿਲਮੀ ਪਾਰੀ ਦੌਰਾਨ ਪ੍ਰਿਆ ਨੇ ਸਿਰਫ ਚੇਤਨ ਆਨੰਦ ਵਲੋਂ ਨਿਰਦੇਸ਼ਿਤ ਫ਼ਿਲਮਾਂ ਵਿਚ ਕੰਮ ਕੀਤਾ ਅਤੇ ਇਨ੍ਹਾਂ ਫ਼ਿਲਮਾਂ ਰਾਹੀਂ ਉਹ ਆਪਣੀ ਅਮਿੱਟ ਛਾਪ ਛੱਡ ਗਈ। ਸਿਰਫ਼ 7 ਫ਼ਿਲਮਾਂ ਵਿਚ ਕੰਮ ਕਰ ਕੇ ਪ੍ਰਿਆ ਆਪਣਾ ਨਾਂਅ ਅਮਰ ਕਰ ਗਈ ਅਤੇ ਇਹ ਸੱਤ ਫ਼ਿਲਮਾਂ ਹਨ : 'ਹਕੀਕਤ, ਹੀਰ ਰਾਂਝਾ, ਹੰਸਤੇ ਜ਼ਖ਼ਮ, ਹਿੰਦੁਸਤਾਨ ਕੀ ਕਸਮ, ਸਾਹਿਬ ਬਹਾਦੁਰ, ਕੁਦਰਤ ਕੇ ਹਾਥੋਂ ਕੀ ਲਕੀਰੇਂ'।

-ਮੁੰਬਈ ਪ੍ਰਤੀਨਿਧ

ਕਿਸਮਤ ਦਾ ਧਨੀ ਰਜਨੀਸ਼ ਦੁੱਗਲ

ਸੰਜੈ ਲੀਲਾ ਭੰਸਾਲੀ ਵਲੋਂ ਨਿਰਦੇਸ਼ਿਤ ਫ਼ਿਲਮ 'ਬਾਜੀਰਾਓ ਮਸਤਾਨੀ' ਵਿਚ ਰਣਵੀਰ ਸਿੰਘ ਵਲੋਂ ਬਾਜੀਰਾਓ ਦੀ ਭੂਮਿਕਾ ਨਿਭਾਈ ਗਈ ਸੀ। ਹੁਣ ਇਸੇ ਫ਼ਿਲਮ ਦੀ ਪਟਕਥਾ ਨੂੰ ਨਾਟਕ ਵਿਚ ਰੂਪਾਂਤਰਿਤ ਕੀਤਾ ਗਿਆ ਹੈ ਅਤੇ ਇਸ ਨਾਟਕ ਵਿਚ ਬਾਜੀਰਾਓ ਦੀ ਭੂਮਿਕਾ ਲਈ ਰਜਨੀਸ਼ ਦੁੱਗਲ ਦੀ ਚੋਣ ਕੀਤੀ ਗਈ ਹੈ।
'1920', 'ਬੇਈਮਾਨ ਲਵ', 'ਸਮਰਾਟ ਐਂਡ ਕੰਪਨੀ', 'ਉੜਨਛੂ' ਆਦਿ ਫ਼ਿਲਮਾਂ ਕਰਨ ਵਾਲੇ ਰਜਨੀਸ਼ ਨੇ ਕੁਝ ਸਮਾਂ ਪਹਿਲਾਂ ਲੜੀਵਾਰ 'ਸ੍ਰੀਮਦ ਭਾਗਵਤ ਮਹਾਪੁਰਾਣ' ਵਿਚ ਸ੍ਰੀ ਕ੍ਰਿਸ਼ਨ ਦੀ ਭੂਮਿਕਾ ਨਿਭਾਈ ਸੀ ਅਤੇ ਹੁਣ ਉਹ ਬਾਜੀਰਾਓ ਦੇ ਕਿਰਦਾਰ ਵਿਚ ਪੇਸ਼ ਹੋ ਰਹੇ ਹਨ।
ਇਸ ਕਿਰਦਾਰ ਬਾਰੇ ਉਹ ਕਹਿੰਦੇ ਹਨ, 'ਮੇਰੇ ਲਈ ਇਹ ਨਵਾਂ ਅਨੁਭਵ ਹੋਵੇਗਾ ਜਦੋਂ ਮੈਂ ਬਾਜੀਰਾਓ ਦੇ ਕਿਰਦਾਰ ਵਿਚ ਰੰਗਮੰਚ 'ਤੇ ਅਭਿਨੈ ਕਰਾਂਗਾ। ਇਕ ਚੁਣੌਤੀ ਇਹ ਵੀ ਹੈ ਕਿ ਲੋਕ ਮੇਰੇ ਕੰਮ ਦੀ ਤੁਲਨਾ ਰਣਵੀਰ ਸਿੰਘ ਨਾਲ ਕਰਨਗੇ। ਪਰ ਇਸ ਤੁਲਨਾ ਨੂੰ ਜ਼ਿਆਦਾ ਹਵਾ ਨਹੀਂ ਦਿੱਤੀ ਜਾਵੇਗੀ, ਇਸ ਤਰ੍ਹਾਂ ਮੈਨੂੰ ਲਗਦਾ ਹੈ ਕਿਉਂਕਿ ਰਣਵੀਰ ਵੱਡੇ ਪਰਦੇ 'ਤੇ ਬਾਜੀਰਾਓ ਬਣੇ ਸਨ ਤੇ ਮੈਂ ਰੰਗਮੰਚ 'ਤੇ ਬਣਿਆ ਹਾਂ। ਰੰਗਮੰਚ ਤੇ ਫ਼ਿਲਮ ਦੋਵੇਂ ਮਾਧਿਅਮਾਂ ਦੀ ਆਪਣੀ ਆਪਣੀ ਮਰਿਆਦਾ ਹੁੰਦੀ ਹੈ। ਇਸ ਤਰ੍ਹਾਂ ਮੈਨੂੰ ਤੇ ਰਣਵੀਰ ਨੂੰ ਇਕ ਹੀ ਕੰਡੇ ਵਿਚ ਤੋਲਣਾ ਸਹੀ ਨਹੀਂ ਕਿਹਾ ਜਾਵੇਗਾ। ਸਾਡਾ ਇਹ ਜੋ ਨਾਟਕ ਹੈ, ਉਹ ਮਿਊਜ਼ੀਕਲ ਹੈ, ਇਸ ਤਰ੍ਹਾਂ ਦੇ ਨਾਟਕ ਵਿਚ ਵੱਖਰੀ ਤਰ੍ਹਾਂ ਨਾਲ ਅਭਿਨੈ ਕਰਨਾ ਹੁੰਦਾ ਹੈ। ਇਸ ਤਰ੍ਹਾਂ ਦੇ ਨਾਟਕ ਵਿਚ ਕੰਮ ਕਰਨ ਦਾ ਮੇਰਾ ਇਹ ਪਹਿਲਾ ਅਨੁਭਵ ਹੈ। ਪਰ ਸੋਨੇ 'ਤੇ ਸੁਹਾਗੇ ਵਾਲੀ ਗੱਲ ਇਹ ਹੈ ਕਿ ਨਾਮੀ ਸ਼ਾਸਤਰੀ ਨ੍ਰਿਤਕਾਰ ਪੰਡਿਤ ਬਿਰਜੂ ਮਹਾਰਾਜ ਇਸ ਨਾਟਕ ਦੇ ਨਿਰਦੇਸ਼ਨ ਵਿਚ ਆਪਣਾ ਯੋਗਦਾਨ ਦੇ ਰਹੇ ਹਨ। ਇਸ ਤਰ੍ਹਾਂ ਦੀ ਮਹਾਨ ਹਸਤੀ ਦੀ ਨਿਰਦੇਸ਼ਨਾ ਵਿਚ ਕੰਮ ਕਰਨਾ ਵੀ ਮੇਰੇ ਲਈ ਕਿਸਮਤ ਵਾਲੀ ਗੱਲ ਹੈ।
ਦੇਸ਼ ਦੀਆਂ ਨਾਮੀ ਹਸਤੀਆਂ ਦੇ ਨਾਲ ਕੰਮ ਕਰਨ ਦੇ ਮਾਮਲੇ ਵਿਚ ਰਜਨੀਸ਼ ਦੁੱਗਲ ਵਾਕਈ ਲੱਕੀ ਰਹੇ ਹਨ। ਪਹਿਲਾਂ ਆਈ ਉਨ੍ਹਾਂ ਦੀ ਫ਼ਿਲਮ '1920' ਲਈ ਪੰਡਿਤ ਜਸਰਾਜ ਨੇ ਇਕ ਗੀਤ 'ਵਾਦਾ... ਤੁਮਸੇ ਹੈ ਵਾਦਾ...' ਲਈ ਆਵਾਜ਼ ਦਿੱਤੀ ਸੀ। ਇਸ ਨੂੰ ਕਹਿੰਦੇ ਹਨ ਕਿਸਮਤ ਦਾ ਕਮਾਲ।

ਅਮਜ਼ਦ ਖਾਨ ਦੀ ਵਜ੍ਹਾ ਕਰਕੇ ਰਾਵਣ ਬਣੇ ਅਰਵਿੰਦ ਤ੍ਰਿਵੇਦੀ

ਰਾਵਣ! ਇਹ ਨਾਂਅ ਸੁਣਦਿਆਂ ਹੀ ਅੱਖਾਂ ਸਾਹਮਣੇ ਲੜੀਵਾਰ 'ਰਾਮਾਇਣ' ਦੇ ਰਾਵਣ ਭਾਵ ਅਰਵਿੰਦ ਤ੍ਰਿਵੇਦੀ ਦਾ ਰੋਹਬਦਾਰ ਚਿਹਰਾ ਆ ਜਾਂਦਾ ਹੈ। ਇਸ ਵਿਚ ਦੋ ਰਾਏ ਨਹੀਂ ਕਿ ਰਾਵਣ ਦੇ ਕਿਰਦਾਰ ਨੇ ਉਨ੍ਹਾਂ ਨੂੰ ਅਮਰ ਕਰ ਦਿੱਤਾ ਹੈ।
ਉਨ੍ਹਾਂ ਨੂੰ ਇਸ ਕਿਰਦਾਰ ਲਈ ਕਿਵੇਂ ਚੁਣਿਆ ਗਿਆ ਸੀ, ਇਸ ਦੇ ਪਿੱਛੇ ਵੀ ਰੌਚਕ ਕਹਾਣੀ ਹੈ। 'ਰਾਮਾਇਣ' ਦੇ ਨਿਰਮਾਤਾ-ਨਿਰੇਦਸ਼ਕ ਰਾਮਾਨੰਦ ਸਾਗਰ ਹਿੰਦੀ ਫ਼ਿਲਮਾਂ ਦੇ ਨਾਮੀ ਨਿਰਮਾਤਾ ਸਨ। ਸੱਤਰ ਤੇ ਅੱਸੀ ਦੇ ਦਹਾਕੇ ਵਿਚ ਜਦੋਂ ਗੁਜਰਾਤੀ ਫ਼ਿਲਮਾਂ ਦੇ ਬਾਜ਼ਾਰ ਵਿਚ ਤੇਜ਼ੀ ਦਾ ਮਾਹੌਲ ਸੀ ਉਦੋਂ ਰਾਮਾਨੰਦ ਸਾਗਰ ਨੇ ਗੁਜਰਾਤੀ ਫ਼ਿਲਮਾਂ ਦੇ ਸੁਪਰ ਸਟਾਰ ਉਪੇਂਦਰ ਤ੍ਰਿਵੇਦੀ ਨੂੰ ਲੈ ਕੇ ਗੁਜਰਾਤੀ ਫ਼ਿਲਮ 'ਵੀਰ ਮਾਂਗਡਾਵਾਲੋ' ਬਣਾਈ ਸੀ ਅਤੇ ਇਸ ਵਿਚ ਮੁੱਖ ਖ਼ਲਨਾਇਕ ਦੇ ਰੂਪ ਵਿਚ ਅਮਜ਼ਦ ਖਾਨ ਨੂੰ ਚਮਕਾਇਆ ਗਿਆ ਸੀ। ਇਹ 'ਸ਼ੋਅਲੇ' ਦੇ ਪ੍ਰਦਰਸ਼ਿਤ ਹੋ ਜਾਣ ਤੋਂ ਬਾਅਦ ਦੀ ਗੱਲ ਹੈ ਅਤੇ 'ਸ਼ੋਅਲੇ' ਦੇ ਗੱਬਰ ਦੀ ਗੂੰਜ ਹਰ ਪਾਸੇ ਫੈਲੀ ਹੋਈ ਸੀ।
ਅਰਵਿੰਦ ਤ੍ਰਿਵੇਦੀ ਵੀ ਅਮਜ਼ਦ ਖਾਨ ਤੋਂ ਚੰਗੇ ਪ੍ਰਭਾਵਿਤ ਸਨ। ਸੋ, ਉਹ ਉਨ੍ਹਾਂ ਨੂੰ ਦੇਖਣ ਤੇ ਮਿਲਣ ਆਪਣੇ ਭਰਾ ਉਪੇਂਦਰ ਤ੍ਰਿਵੇਦੀ ਦੀ ਫ਼ਿਲਮ ਦੇ ਸੈੱਟ 'ਤੇ ਚਲੇ ਗਏ। ਉਥੇ ਉਹ ਨਿਰਮਾਤਾ ਰਾਮਾਨੰਦ ਸਾਗਰ ਨੂੰ ਵੀ ਮਿਲੇ ਅਤੇ ਉਨ੍ਹਾਂ ਨਾਲ ਚੰਗੀ ਜਾਣ-ਪਛਾਣ ਹੋ ਗਈ। ਬਾਅਦ ਵਿਚ ਜਦੋਂ ਰਾਮਾਨੰਦ ਸਾਗਰ ਨੇ ਆਪਣੀ ਹਿੰਦੀ ਫ਼ਿਲਮ 'ਹਮ ਤੇਰੇ ਆਸ਼ਿਕ ਹੈਂ' ਬਣਾਉਣੀ ਸ਼ੁਰੂ ਕੀਤੀ ਤਾਂ ਇਸ ਵਿਚ ਅਰਵਿੰਦ ਤ੍ਰਿਵੇਦੀ ਨੂੰ ਵੀ ਭੂਮਿਕਾ ਦਿੱਤੀ।
ਅਰਵਿੰਦ ਸ਼ਿਵ ਭਗਤ ਹਨ ਅਤੇ ਰੋਜ਼ਾਨਾ ਸ਼ਿਵ ਪੂਜਾ ਕਰਨਾ ਉਨ੍ਹਾਂ ਦਾ ਨਿਯਮ ਹੈ। ਰਾਮਾਨੰਦ ਸਾਗਰ ਉਨ੍ਹਾਂ ਦੀ ਸ਼ਿਵ ਪੂਜਾ ਤੋਂ ਕਾਫ਼ੀ ਪ੍ਰਭਾਵਿਤ ਹੋਏ ਅਤੇ ਜਦੋਂ 'ਰਾਮਾਇਣ' ਦੇ ਨਿਰਮਾਣ ਦਾ ਸਮਾਂ ਆਇਆ ਤਾਂ ਉਨ੍ਹਾਂ ਨੇ ਐਲਾਨ ਕਰ ਦਿੱਤਾ ਕਿ ਇਸ ਵਿਚ ਅਰਵਿੰਦ ਤ੍ਰਿਵੇਦੀ ਹੀ ਰਾਵਣ ਦੀ ਭੂਮਿਕਾ ਨਿਭਾਉਣਗੇ। ਇਸ ਤਰ੍ਹਾਂ ਰਾਮ ਤੇ ਸੀਤਾ ਤੋਂ ਪਹਿਲਾਂ ਅਰਵਿੰਦ ਤ੍ਰਿਵੇਦੀ ਇਸ ਲੜੀਵਾਰ ਲਈ ਫਾਈਨਲ ਹੋ ਗਏ ਸਨ।
ਅਤੇ ਹਾਂ, ਮੁੰਬਈ ਵਿਚ ਅਰਵਿੰਦ ਤ੍ਰਿਵੇਦੀ, ਜਿਸ ਇਮਾਰਤ ਵਿਚ ਰਹਿੰਦੇ ਹਨ, ਉਸ ਦਾ ਨਾਂਅ ਪੰਚਵਟੀ ਹੈ ਅਤੇ ਉਦੋਂ ਇਹ ਗੱਲ ਬਹੁਤ ਫੈਲੀ ਸੀ ਕਿ ਕੀ ਕਲਯੁੱਗ ਆ ਗਿਆ ਹੈ। ਰਾਵਣ ਵੀ ਪੰਚਵਟੀ ਵਿਚ ਰਹਿੰਦਾ ਹੈ।

ਮੜਕ ਦੇ ਨਾਲ ਤੁਰਨ ਵਾਲੀ ਸਤਿੰਦਰ ਸਿੱਧੂ

ਅਦਾਕਾਰੀ ਦੇ ਖੇਤਰ 'ਚ ਸਤਿੰਦਰ ਸਿੱਧੂ ਦਾ ਨਾਂਅ ਕਈ ਪੱਖਾਂ ਤੋਂ ਵਿਲੱਖਣ ਹੈ। ਸਿੱਧੂ ਜ਼ਿਆਦਾ ਕਰਨ ਨਾਲੋਂ ਮਿਆਰੀ ਕਰਨ 'ਚ ਵਿਸ਼ਵਾਸ ਰੱਖਦੀ ਹੈ। ਸ਼ਾਇਦ ਇਹੋ ਵਜ੍ਹਾ ਹੈ ਕਿ ਉਹ ਫ਼ਿਲਮਾਂ ਦੀਆਂ ਆਉਣ ਵਾਲੀਆਂ ਤਮਾਮ ਆਫਰਾਂ ਵਿਚੋਂ ਬੜੇ ਨਖਰੇ ਨਾਲ ਚੋਣ ਕਰਦੀ ਹੈ। ਸਿੱਧੂ ਦੀ ਦੂਜੀ ਵਿਲੱਖਣਤਾ ਹੈ ਕਿ ਅਦਾਕਾਰੀ ਉਸ ਲਈ ਇਬਾਦਤ ਹੈ ਕਮਾਈ ਦਾ ਜ਼ਰੀਆ ਨਹੀਂ। ਸਕੂਲ ਸਿੱਖਿਆ ਵਿਭਾਗ 'ਚ ਬਤੌਰ ਲੈਕਚਰਾਰ ਸੇਵਾਵਾਂ ਨਿਭਾਅ ਰਹੀ ਸਤਿੰਦਰ ਸਿੱਧੂ ਨੂੰ ਅਦਾਕਾਰੀ ਦਾ ਸ਼ੌਕ ਬਚਪਨ ਤੋਂ ਹੀ ਹੈ। ਪਰਿਵਾਰਕ ਮਾਹੌਲ ਦੇ ਸਹਿਯੋਗ ਬਦੌਲਤ ਸਕੂਲ, ਕਾਲਜ ਅਤੇ ਯੂਨੀਵਰਸਿਟੀ ਪੱਧਰ 'ਤੇ ਇਸ ਸ਼ੌਕ ਨੂੰ ਉਡਾਨ ਭਰਨ ਦਾ ਅਵਸਰ ਮਿਲਿਆ। ਸਿੱਧੂ ਆਪਣੇ ਆਪ ਨੂੰ ਨਸੀਬ ਵਾਲੀ ਮੰਨਦੀ ਹੈ ਕਿ ਵਿਆਹ ਉਪਰੰਤ ਪੇਕਾ ਪਰਿਵਾਰ ਵਾਂਗ ਹੀ ਸਹੁਰਾ ਪਰਿਵਾਰ ਨੇ ਵੀ ਉਸ ਦੇ ਅਦਾਕਾਰੀ ਦੇ ਸ਼ੌਕ ਨੁੂੰ ਹੋਰ ਪਰਵਾਜ਼ ਦਿੱਤੀ। ਸਿੱਧੂ ਕਮਾਲ ਦੀ ਮੰਚ ਸੰਚਾਲਕ ਅਤੇ ਅਦਾਕਾਰ ਹੈ। 2004-05 ਦੌਰਾਨ ਰਿਹਾਇਸ਼ ਚੰਡੀਗੜ੍ਹ ਤਬਦੀਲ ਕਰਨ ਨਾਲ ਟੈਗੋਰ ਥਇਏਟਰ ਨਾਲ ਜੁੜਨ ਦਾ ਬਣਿਆ ਸਬੱਬ ਉਸ ਦੀ ਅਦਾਕਾਰੀ ਨੂੰ ਉੱਚੇ ਅੰਬਰਾਂ ਦੀ ਪਰਵਾਜ਼ ਦੇ ਗਿਆ। ਸਿੱਧੂ ਦਾ ਕਹਿਣਾ ਹੈ ਕਿ ਇੱਥੇ ਰਹਿ ਕੇ ਉਸ ਨੂੰ ਜਿੱਥੇ ਥਇਏਟਰ ਦੀਆਂ ਬਾਰੀਕੀਆਂ ਸਮਝਣ ਦਾ ਮੌਕਾ ਮਿਲਿਆ, ਉੱਥੇ ਹੀ ਨਾਮਵਰ ਅਦਾਕਾਰਾਂ ਨਾਲ ਰਹਿ ਕੇ ਅਦਾਕਾਰੀ ਨੂੰ ਹੋਰ ਸੰਵਾਰਨ ਅਤੇ ਨਿਖਾਰਨ ਦਾ ਅਵਸਰ ਵੀ ਮਿਲਿਆ। ਇੱਥੋਂ ਹੀ ਉਸ ਦੀ ਚੋਣ ਬਤੌਰ ਫ਼ਿਲਮੀ ਅਦਾਕਾਰ ਹੋਈ।
ਸਿੱਧੂ ਨੇ ਫ਼ਿਲਮ 'ਬੈਸਟ ਇਜ਼ ਬੈਸਟ' ਵਿਚ ਓਮ ਪੁਰੀ ਨਾਲ ਭੂਮਿਕਾ ਨਿਭਾਉਂਦਿਆਂ ਵੱਡੇ ਪਰਦੇ 'ਤੇ ਅਦਾਕਾਰੀ ਦਾ ਆਗਾਜ਼ ਕੀਤਾ। ਭਰੂਣ ਹੱਤਿਆ ਬਾਰੇ ਫ਼ਿਲਮ 'ਕਲਖ ਹਨੇਰੇ' ਫਿਰ ਯਸਰਾਜ ਬੈਨਰਜ਼ ਦੀ ਫ਼ਿਲਮ 'ਆ ਗਏ ਮੁੰਡੇ ਯੂ ਕੇ ਦੇ' ਵਿਚ ਨੀਰੂ ਬਾਜਵਾ ਦੀ ਮਾਂ ਵਜੋਂ ਮੁੱਖ ਕਿਰਦਾਰ ਨਿਭਾਇਆ। ਫ਼ਿਲਮ 'ਦ ਬਲੱਡ ਸਟਰੀਟ' 'ਚ ਵੀ ਸਿੱਧੂ ਨੂੰ ਆਪਣੀ ਅਦਾਕਾਰੀ ਦੇ ਜੌਹਰ ਵਿਖਾਉਣ ਦਾ ਅਵਸਰ ਮਿਲਿਆ। ਸਿੱਧੂ ਦੀਆਂ ਦੋ ਫ਼ਿਲਮਾਂ ਰਿਲੀਜ਼ ਹੋਣ ਲਈ ਬਿਲਕੁੱਲ ਤਿਆਰ ਪਈਆਂ ਹਨ।
ਸਿੱਧੂ ਆਪਣੀ ਅਦਾਕਾਰੀ ਦਾ ਲੋਹਾ ਵਿਦੇਸ਼ਾਂ 'ਚ ਵੀ ਮੰਨਵਾ ਚੁੱਕੀ ਹੈ। ਕੈਨੇਡਾ 'ਚ ਨਗਿੰਦਰ ਗੱਖੜ ਦੀ ਨਿਰਦੇਸ਼ਨਾ ਹੇਠ 'ਜ਼ਫਰਨਾਮਾ-ਫਤਹਿ ਦੀ ਚਿੱਠੀ' ਬਾਰੇ ਖੇਡੇ ਨਾਟਕ ਨੇ ਦਰਸ਼ਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਵਿਦਿਆਰਥੀਆਂ ਨੂੰ ਪੰਜਾਬੀ ਵਿਰਸੇ ਨਾਲ ਜੋੜਨ ਲਈ ਵੀ ਸਿੱਧੂ ਹਮੇਸ਼ਾ ਤਤਪਰ ਰਹਿੰਦੀ ਹੈ। ਸਿੱਧੂ ਐਨ.ਐੱਸ.ਐੱਸ ਦੀ ਪ੍ਰੋਗਰਾਮ ਅਫਸਰ ਹੋਣ ਦੇ ਨਾਲ ਨਾਲ ਬਤੌਰ ਸੂਬਾਈ ਕਮਾਂਡੈਂਟ ਅਫਸਰ ਯੂਥ ਲੀਡਰਸ਼ਿਪ ਕੈਂਪਾਂ ਦੇ ਸੰਚਾਲਨ ਜਰੀਏ ਹਜ਼ਾਰਾਂ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰ ਚੁੱਕੀ ਹੈ। ਗਿੱਧੇ ਅਤੇ ਭੰਗੜੇ ਨਾਲ ਸਿੱਧੂ ਨੂੰ ਅੰਤਾਂ ਦਾ ਲਗਾਅ ਹੈ। ਉਸ ਦੀਆਂ ਗਿੱਧਾ ਅਤੇ ਭੰਗੜਾ ਟੀਮਾਂ ਹਮੇਸ਼ਾ ਹੀ ਪਹਿਲੇ ਸਥਾਨ 'ਤੇ ਰਹਿੰਦੀਆਂ ਹਨ।

-ਬਿੰਦਰ ਸਿੰਘ ਖੁੱਡੀ ਕਲਾਂ



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX