ਤਾਜਾ ਖ਼ਬਰਾਂ


ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦੁਨੀਆ ਭਰ ਦੀਆਂ ਸਿੱਖ ਸੰਸਥਾਵਾਂ ਨੂੰ ਅਪੀਲ
. . .  13 minutes ago
ਅੰਮ੍ਰਿਤਸਰ, 28 ਮਾਰਚ (ਰਾਜੇਸ਼ ਕੁਮਾਰ ਸੰਧੂ) - ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੋਰੋਨਾਵਾਇਰਸ ਦੇ ਪ੍ਰਕੋਪ ਦੇ ਚੱਲਦਿਆਂ ਵਿਸ਼ਵ ਭਰ ਦੀਆਂ ਸਮੂਹ ਸਿੱਖ ਸੰਸਥਾਵਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸੰਗਤਾਂ ਨੂੰ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ...
ਰਾਧਾ ਸੁਆਮੀ ਸਤਸੰਗ ਘਰ ਤੋਂ ਲੰਗਰ ਬਣਾਉਣ ਦੀ ਸੇਵਾ ਹੋਈ ਸ਼ੁਰੂ
. . .  19 minutes ago
ਵਿੱਤ ਮੰਤਰੀ ਦੇ ਹੁਕਮਾਂ 'ਤੇ ਫਲ ਸਬਜੀ ਦੀ ਵਿਕਰੀ ਲਈ ਰੇਟ ਲਿਸਟ ਹੋਈ ਜਾਰੀ
. . .  26 minutes ago
ਬਠਿੰਡਾ, 28 ਮਾਰਚ (ਅੰਮ੍ਰਿਤਪਾਲ ਸਿੰਘ ਵਲਾਣ) - ਕੋਵਿਡ ਦੀ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ ਦੌਰਾਨ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਘਰਾਂ ਤੱਕ ਬੁਨਿਆਦੀ ਜਰੂਰਤ ਦੀਆਂ ਵਸਤਾਂ ਪਹੁੰਚਾਈਆਂ ਜਾ ਰਹੀਆਂ ਹਨ। ਇਸ ਸਬੰਧੀ ਹੁਣ ਸੂਬੇ ਦੇ ਵਿੱਤ ਮੰਤਰੀ ਅਤੇ ਬਠਿੰਡਾ ਦੇ ਵਿਧਾਇਕ ਸ: ਮਨਪ੍ਰੀਤ ਸਿੰਘ ਬਾਦਲ ਦੇ ਨਿਰਦੇਸ਼ਾਂ ਅਨੁਸਾਰ...
ਚੰਡੀਗੜ੍ਹ ਦੇ ਕਰਫ਼ਿਊ ’ਚ ਰੋਜ਼ਾਨਾ ਢਿੱਲ ਨੂੰ ਚੁਣੌਤੀ, ਨੋਟਿਸ ਜਾਰੀ
. . .  28 minutes ago
ਚੰਡੀਗੜ੍ਹ, 28 ਮਾਰਚ (ਸੁਰਜੀਤ ਸਿੰਘ ਸੱਤੀ) - ਯੂਟੀ ਪ੍ਰਸ਼ਾਸਨ ਵੱਲੋਂ ਸਨਿੱਚਰਵਾਰ ਤੋਂ ਅਗਲੇ ਹੁਕਮ ਤੱਕ ਚੰਡੀਗੜ੍ਹ ’ਚ ਕਰਫ਼ਿਊ ’ਚ ਢਿੱਲ ਦੇਣ ਦੇ ਫ਼ੈਸਲੇ ਨੂੰ ਹਾਈਕੋਰਟ ਵਿਚ ਚੁਣੌਤੀ ਦਿੱਤੀ ਗਈ ਹੈ, ਜਿਸ ’ਤੇ ਡਵੀਜਨ ਬੈਂਚ ਨੇ ਫਿਲਹਾਲ ਫੈਸਲੇ ’ਤੇ ਰੋਕ ਨਾ ਲਗਾਉਂਦਿਆਂ ਐਤਵਾਰ ਲਈ ਨੋਟਿਸ ਜਾਰੀ ਕਰਕੇ ਜਵਾਬ ਦੀ ਮੰਗ ਕੀਤੀ ਗਈ ਹੈ। ਪਟੀਸ਼ਨ ...
ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਚੌਗਿਰਦੇ ਤੇ ਆਸ ਪਾਸ ਕਰਵਾਇਆ ਜਾ ਰਹੀ ਹੈ ਸੈਨੇਟਾਇਜ਼ਰ ਸਪਰੇਅ
. . .  35 minutes ago
ਅੰਮ੍ਰਿਤਸਰ, 28 ਮਾਰਚ (ਰਾਜੇਸ਼ ਕੁਮਾਰ ਸੰਧੂ) - ਸ੍ਰੀ ਹਰਿਮੰਦਰ ਸਾਹਿਬ ਦੇ ਚੌਗਿਰਦੇ ਅਤੇ ਇਤਿਹਾਸਕ ਸਥਾਨਾਂ, ਰਸਤਿਆਂ ਨੂੰ ਸੈਨੇਟਾਇਜ਼ ਕਰਨ ਲਈ ਸ਼੍ਰੋਮਣੀ ਕਮੇਟੀ ਵਲੋ ਸਪਰੇਅ ਦੀ ਸ਼ੁਰੂਆਤ ਕੀਤੀ ...
ਉੱਘੇ ਗਾਇਕ ਰਣਜੀਤ ਬਾਵਾ ਨੇ ਲੋੜਵੰਦਾਂ ਨੂੰ ਵੰਡੀਆਂ ਰਸਦਾਂ
. . .  45 minutes ago
ਬਟਾਲਾ, 28 ਮਾਰਚ (ਕਾਹਲੋਂ)-ਬਟਾਲਾ ਨੇੜਲੇ ਪਿੰਡ ਵਡਾਲਾ ਗ੍ਰੰਥੀਆਂ ਦੇ ਰਹਿਣ ਵਾਲੇ ਉੱਘੇ ਗਾਇਕ ਰਣਜੀਤ ਬਾਵਾ ਨੇ ਅੱਜ ਲੋੜਵੰਦਾਂ ਨੂੰ ਰਸਦਾਂ ਵੰਡੀਆਂ। ਜਿਸ ਵਿਚ ਉਨ੍ਹਾਂ ਨੇ ਸੈਨੇਟਾਈਜ਼ਰ, ਚਾਹ-ਪੱਤੀ, ਆਟਾ, ਚੌਲ ਅਤੇ ਹੋਰ ਸਾਮਾਨ ਵੀ ਘਰ-ਘਰ ਜਾ ਕੇ ਦਿੱਤਾ। ਇਸ ਮੌਕੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਉਹ ਪੁਲਿਸ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ...
ਪੁਲਿਸ ਵਲੋਂ ਫ਼ੈਕਟਰੀ ਮਜ਼ਦੂਰਾਂ ਦੀ 95 ਲੱਖ ਦੀ ਅਦਾਇਗੀ ਨੂੰ ਯਕੀਨੀ ਬਣਾਇਆ
. . .  51 minutes ago
ਬੰਗਾ 'ਚ ਇੱਕ ਸੌ ਵੀਹ ਕੇਸ ਨੈਗੇਟਿਵ ਆਏ
. . .  51 minutes ago
ਬੰਗਾ, 28 ਮਾਰਚ (ਜਸਬੀਰ ਸਿੰਘ ਨੂਰਪੁਰ) - ਕੋਰੋਨਾਵਾਇਰਸ ਦੇ ਸ਼ੱਕ 'ਚ ਬੰਗਾ ਹਲਕੇ ਦੇ ਪਿੰਡ ਪਠਲਾਵਾ , ਲਧਾਣਾ, ਪੱਦੀ ਮੱਠ ਵਾਲੀ ,ਉੱਚਾ ਲਧਾਣਾ 'ਚ ਵੱਖ ਵੱਖ ਵਿਅਕਤੀਆਂ ਦੇ ਲਏ ਗਏ। ਸੈਂਪਲਾਂ ਚ ਨਵੀਂ ਆਈ ਰਿਪੋਰਟ ਮੁਤਾਬਕ ਇੱਕ ਸੌ ਵੀਹ ਸੈਂਪਲ ਨੈਗੇਟਿਵ...
ਉੱਚ ਅਧਿਕਾਰੀਆਂ ਨੇ ਰਜਿੰਦਰਾਂ ਹਸਪਤਾਲ ’ਚ ਕੋਰੋਨਾਵਾਇਰਸ ਸਬੰਧੀ ਤਿਆਰੀਆਂ ਦਾ ਲਿਆ ਜਾਇਜ਼ਾ
. . .  about 1 hour ago
ਲੋੜਵੰਦਾਂ ਨੂੰ ਲੰਗਰ ਵਰਤਾਉਣ ਪੁੱਜੇ ਲੌਂਗੋਵਾਲ
. . .  about 1 hour ago
ਹੰਡਿਆਇਆ/ ਬਰਨਾਲਾ28 ਮਾਰਚ( ਗੁਰਜੀਤ ਸਿੰਘ ਖੁੱਡੀ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅੱਜ ਹੰਡਿਆਇਆ ਜ਼ਿਲ੍ਹਾ ਬਰਨਾਲਾ ਵਿਖੇ ਕਰੋਨਾ ਵਾਇਰਸ ਤੋਂ ਪੀੜਤ ਹੋਣ ਕਾਰਨ ਕੰਮਕਾਜ ਨਾ ਚੱਲਦੇ ਹੋਣ ਕਾਰਨ ਨੂੰ ਝੁੱਗੀ ਝੋਪੜੀ ਵਿੱਚ ਰਹਿਣ ਵਾਲਿਆਂ ਨੂੰ ਲੰਗਰ ਵਰਤਾਉਣ ਦੀ ...
ਹੋਰ ਖ਼ਬਰਾਂ..

ਦਿਲਚਸਪੀਆਂ

...ਹੁਣ ਕਿੱਥੇ ਹੈ, ਗੂੜ੍ਹਾ ਰਿਸ਼ਤਾ?

ਬੜੀ ਪੁਰਾਣੀ ਗੱਲ ਹੈ ਅਸੀਂ ਨਿੱਕੇ-ਨਿੱਕੇ ਹੁੰਦੇ ਸਾਂ, ਜਦੋਂ ਸਕੂਲੋਂ ਛੁੱਟੀਆਂ ਹੋਣੀਆਂ ਤਾਂ ਛੁੱਟੀਆਂ ਵਿਚ ਅਸੀਂ ਨਾਨਕੇ ਜਾਣਾ, ਤਾਂ ਨਾਨਕਿਆਂ ਨੂੰ ਚਾਅ ਚੜ੍ਹ ਜਾਂਦਾ ਸੀ | ਮਾਮਿਆਂ ਘਰ ਰੌਣਕਾਂ ਲੱਗ ਜਾਂਦੀਆਂ ਸਨ | ਮਾਮਿਆਂ ਨੇ ਵਾਰੀ-ਵਾਰੀ ਰੋਜ਼ ਸਾਨੂੰ ਪਿੰਡ ਵਾਲੀ ਹੱਟੀ 'ਤੇ ਲੈ ਕੇ ਜਾਣਾ | ਕਿਸੇ ਨੇ ਉਂਗਲ ਫੜਨੀ, ਕਿਸੇ ਨੇ ਮੋਢਿਆਂ 'ਤੇ ਚੁੱਕ ਕੇ ਲੈ ਜਾਣਾ, ਅਸੀਂ ਜੋ ਮੰਗਣਾ ਮਾਮਿਆਂ ਨੇ ਉਹੀ ਲੈ ਕੇ ਦੇਣਾ | ਰਾਤ ਹੁੰਦਿਆਂ ਹੀ ਨਾਨੀ ਨੇ ਸਾਨੂੰ ਆਪਣੇ ਕੋਲ ਬੁਲਾ ਬਾਤਾਂ ਸੁਣਾਉਣੀਆਂ |
ਕੱਚੇ ਘਰ ਹੁੰਦੇ ਸਨ, ਬੜਾ ਮਜ਼੍ਹਾ ਆਉਂਦਾ ਹੁੰਦਾ ਸੀ ਖੇਡਣ-ਕੁੱਦਣ ਦਾ | ਖੁੱਲ੍ਹੇ ਵਿਹੜੇ ਹੁੰਦੇ ਸਨ, ਖੁੱਲ੍ਹੀਆਂ ਹਵਾਵਾਂ, ਜਦੋਂ ਕਿਤੇ ਹਨੇਰੀ ਆਉਣੀ ਤਾਂ ਵਿਹੜੇ 'ਚ ਲੱਗੇ ਰੁੱਖ ਝੂਲਣੇ, ਅਸੀਂ ਭੱਜ-ਭੱਜ ਰੁੱਖਾਂ 'ਤੇ ਚੜ੍ਹਨਾ, ਟਾਹਣਿਆਂ ਨਾਲ ਝੂਟਣਾ, ਖ਼ੂਬ ਮੌਜਮਸਤੀ ਕਰਨੀ | ਫਿਰ ਰੁੱਖਾਂ ਤੋਂ ਥੱਲੇ ਉੱਤਰਨਾ | ਥੱਲੇ ਉੱਤਰ ਕੇ ਰੁੱਖਾਂ ਨਾਲੋਂ ਟੁੱਟੇ ਪੱਤਿਆਂ ਨਾਲ ਖੇਡਣਾ | ਜਦੋਂ ਹਨੇਰੀ ਤੇਜ਼ ਹੋਣੀ ਫਿਰ ਉਹੀ ਪੱਤੇ ਸਾਡੇ ਮੰੂਹ 'ਤੇ ਚਪੇੜਿਆਂ ਵਾਂਗ ਵੱਜਣੇ ਤੇ ਸਾਨੂੰ ਪੱਤਿਆਂ ਦੀ ਸਰਸਰ ਦੀ ਆਵਾਜ਼ ਸੁਣਨ ਦਾ ਬਹੁਤ ਮਜ਼ਾ ਆਉਂਦਾ ਹੁੰਦਾ ਸੀ |
ਅਗਲੇ ਦਿਨ ਜਦੋਂ ਸਵੇਰੇ-ਸਵੇਰੇ ਮਾਮੇ ਨੇ ਡੰਗਰਾਂ ਲਈ ਖੇਤ ਪੱਠੇ ਲੈਣ ਜਾਣਾ ਤਾਂ ਸਾਨੂੰ ਵੀ ਆਵਾਜ਼ ਮਾਰ ਲੈਣੀ, 'ਓਏ ਮੰਨੂੰ, ਜੰਟੇ, ਮਿੰਟੂ ਆਜੋ ਪੱਠੇ ਲੈਣ ਚੱਲੀਏ |'
ਸਾਨੂੰ ਚਾਅ ਚੜ੍ਹ ਜਾਣਾ ਕਿ ਬੈਲ ਗੱਡੇ 'ਤੇ ਝੂਟਾ ਮਿਲੂ, ਚਲੋ ਚਲੋ ਛੇਤੀ ਚੱਲੀਏ | ਅਸੀਂ ਭੱਜੇ-ਭੱਜੇ ਗੱਡੇ 'ਤੇ ਚੜ੍ਹ ਜਾਣਾ ਅਤੇ ਉਧਰੋਂ ਮਾਮੇ ਨੇ ਦਾਤੀ, ਪੱਲੀ (ਪੱਠੇ ਬੰਨ੍ਹਣ ਲਈ) ਚੁੱਕ ਗੱਡੇ 'ਤੇ ਆ ਰੱਖਣੀ ਤੇ ਘਰੋਂ ਤੁਰ ਪੈਣਾ | ਮਾਮੇ ਨੇ ਰਸਤੇ 'ਚ ਗੀਤ ਗਾਉਂਦੇ ਜਾਣਾ...
ਗੱਡੀ ਜਾਂਦੀ ਏ ਛਲਾਂਗਾ ਮਾਰਦੀ,
ਮੈਨੂੰ ਯਾਦ ਆਵੇ ਮੇਰੇ ਯਾਰ ਦੀ |
ਅਸੀਂ ਪਿੱਛੇ ਬੈਠਿਆਂ ਇਕ-ਦੂਜੇ ਨਾਲ ਪੰਗੇ ਲੈਣੇ | ਖੇਤ ਪਹੁੰਚ ਕੇ ਅਸੀਂ ਗਿੱਲੇ ਪੱਠਿਆਂ ਵਿਚ ਲੁਕਣ-ਮੀਚੀ ਖੇਡਣਾ ਤੇ ਜਦੋਂ ਪੱਠੇ ਵੱਢੇ ਜਾਣੇ ਮਾਮੇ ਨੇ ਸਾਨੂੰ ਆਵਾਜ਼ਾਂ ਮਾਰ-ਮਾਰ ਲੱਭਣਾ, ਜਦੋਂ ਅਸੀਂ ਲੱਭ ਜਾਣਾ ਫਿਰ ਸਾਨੂੰ ਪੱਠਿਆਂ ਦੀਆਂ ਪੰਡਾਂ ਉੱਪਰ ਬੈਠਾ ਦੇਣਾ | ਫਿਰ ਮਾਮੇ ਨੇ ਗੱਡੇ 'ਤੇ ਬੈਠ ਬੈਲ ਦੇ ਸੋਟੀ ਮਾਰਨੀ ਤੇ ਕਹਿਣਾ, 'ਚੱਲ ਓਏ ਬੱਗਿਆ |'
ਥੋੜ੍ਹੀ ਦੇਰ ਨੂੰ ਅਸੀਂ ਘਰ ਪਹੁੰਚ ਜਾਣਾ ਤੇ ਪੱਠੇ ਵਾਲੀਆਂ ਪੰਡਾਂ ਤੋਂ ਜਿਦੋ-ਜਿਦੀ ਛਾਲਾਂ ਮਾਰਨੀਆਂ | ਫਿਰ ਮਾਮੇ ਨੇ ਪੱਠਿਆਂ ਵਾਲੀਆਂ ਪੰਡਾਂ ਲਾਹ ਕੇ ਟੋਕੇ ਕੋਲ ਸੁੱਟ ਦੇਣੀਆਂ | ਉਸ ਤੋਂ ਬਾਅਦ ਮਾਮੇ ਨੇ ਸਾਨੂੰ ਪੰਡਾਂ ਖੋਲ੍ਹ ਦੇਣੀਆਂ ਤੇ ਨਾਲ ਹੀ ਕਹਿ ਦੇਣਾ, ਲੱਗ ਜੁ ਪਤਾ ਅੱਜ ਪਹਿਲਾਂ ਕਿਹੜਾ ਰੁੱਗ ਲਾਉਂਦਾ? ਅਸੀਂ ਛੇਤੀ-ਛੇਤੀ ਪੱਠੇ ਚੁੱਕਣੇ, ਜਿੰਨੇ ਕੁ ਹੱਥ ਆਉਣੇ ਟੋਕੇ 'ਚ ਪਾਈ ਜਾਣੇ | ਜਦੋਂ ਪੱਠੇ ਕੁਤਰੇ ਜਾਣੇ, ਫਿਰ ਅਸੀਂ ਟੋਕਰੇ ਲੱਭ ਆਪ ਮਾਮੇ ਨੂੰ ਕੁਤਰੇ ਪੱਠਿਆਂ ਨਾਲ ਭਰ-ਭਰ ਦੇਣੇ | ਉਸ ਤੋਂ ਬਾਅਦ ਮਾਮੇ ਨੇ ਡੰਗਰਾਂ ਨੂੰ ਤੂੜੀ ਰਲਾ ਪੱਠੇ ਪਾਉਣੇ |
ਜਦੋਂ ਆਉਣੀ ਰੋਟੀ ਖਾਣ ਦੀ ਵਾਰੀ ਫਿਰ ਅਸੀਂ ਮਾਮੇ ਦੇ ਦੁਆਲੇ ਹੋ ਜਾਣਾ | ਨਾਨੀ ਦੀਆਂ ਬਣਾਈਆਂ ਵੱਡੀਆਂ-ਵੱਡੀਆਂ ਰੋਟੀਆਂ ਦੇਸੀ ਘਿਓ ਨਾਲ ਚੋਪੜੀਆਂ, ਸਬਜ਼ੀ, ਨਾਲ ਲੱਸੀ ਦਾ ਵੱਡਾ ਗਿਲਾਸ ਹੋਣਾ | ਅਸੀਂ ਤਾਂ ਇਕ ਨਾਲ ਹੀ ਰੱਜ ਜਾਂਦੇ ਸੀ | ਪਰ ਖ਼ੁਰਾਕਾਂ ਖੁੱਲ੍ਹੀਆਂ ਸਨ | ਅਸੀਂ ਜਦੋਂ ਵੀ ਨਾਨਕੇ ਜਾਣਾ ਮੋਟੇ ਹੋ ਕੇ ਆਉਂਦੇ ਸਾਂ |
ਜੇ ਕਿਤੇ ਨਾਨਕੇ ਪਿੰਡ ਮੇਲਾ ਆ ਜਾਣਾ ਤਾਂ ਫਿਰ ਹੋਰ ਵੀ ਸੁਆਦ ਆਉਂਦਾ ਹੁੰਦਾ ਸੀ | ਮਾਮਿਆਂ ਨਾਲ ਸਾਰਾ ਮੇਲਾ ਘੰੁਮਣਾ, ਪਕੌੜੇ-ਜਲੇਬੀਆਂ ਖਾਣੀਆਂ | ਜਿਹੜੀ ਚੀਜ਼ ਨੂੰ ਦਿਲ ਕਰਨਾ ਉੱਪਰ ਨੂੰ ਉਂਗਲ ਕਰ ਦੇਣੀ ਤੇ ਮਾਮਿਆਂ ਨੇ ਉਹਦੋਂ ਹੀ ਲੈ ਦੇਣੀ | ਕਦੇ ਕਿਸੇ ਚੀਜ਼ ਦੀ ਘਾਟ ਨਹੀਂ ਰਹਿਣ ਦਿੱਤੀ | ਅਸੀਂ ਵੀ ਮਾਮੇ ਦੀਆਂ ਉਂਗਲਾਂ ਫੜ ਜਾਂ ਕੰਧੇੜੇ ਚੜ੍ਹ ਪੂਰਾ ਮੇਲਾ ਘੰੁਮਦੇ ਹੁੰਦੇ ਸੀ | ਕਿੰਨਾ ਵਧੀਆ ਮਾਹੌਲ ਹੁੰਦਾ ਸੀ | ਹੁਣ ਸਾਰਾ ਕੁਝ ਬਦਲ ਗਿਆ | ਸਾਰੇ ਮਾਮੇ ਵਿਆਹੇ ਗਏ | ਪਹਿਲਾਂ ਇਕੋ ਘਰਾਣਾ ਸੀ | ਹੁਣ ਸਾਰੇ ਮਾਮੇ ਅੱਡ-ਅੱਡ ਹੋ ਗਏ | ਪਹਿਲਾਂ ਵਾਲਾ ਚਾਅ ਨਹੀਂ ਰਿਹਾ | ਹੁਣ ਸਾਰੇ ਰਿਸ਼ਤੇ ਫੋਰਮੈਲਟੀਆਂ 'ਚ ਬਦਲ ਗਏ | ਜਿਹਦੇ ਘਰ ਜਾਈਏ ਉਹ ਕੱਲੀ ਚਾਹ ਪਿਆ ਕੇ ਤੋਰਨ ਦੀ ਕਰਦਾ, ਕਿਤੇ ਰੋਟੀ ਨਾ ਲਾਉਣੀ ਪੈ ਜਾਵੇ | ਇਸੇ ਕਰਕੇ ਉਹ ਹੁਣ ਰੋਟੀ ਦੀ ਸੁਲ੍ਹਾ ਵੀ ਨਹੀਂ ਮਾਰਦੇ | ਨਾ ਹੁਣ ਪਹਿਲਾਂ ਵਾਲੇ ਖੁੱਲ੍ਹੇ ਵਿਹੜੇ ਰਹੇ, ਨਾ ਉਹ ਵੱਡੇ-ਵੱਡੇ ਰੁੱਖ, ਨਾ ਹੀ ਠੰਢੀਆਂ ਛਾਵਾਂ, ਜਿਨ੍ਹਾਂ ਦਾ ਛੋਟੇ ਹੁੰਦੇ ਅਨੰਦ ਮਾਣਦੇ ਸੀ | ਹੁਣ ਤਾਂ ਭੋਰਾ-ਭੋਰਾ ਕਮਰੇ ਨੇ, ਜਦੋਂ ਕਿਸੇ ਘਰ ਜਾਈਦਾ ਇੰਜ ਲਗਦਾ ਜਿਵੇਂ ਕਿਸੇ ਗੁਫ਼ਾ 'ਚ ਆ ਗਏ ਹਾਂ | ਛੇਤੀ-ਛੇਤੀ ਬਾਹਰ ਜਾਣ ਨੂੰ ਦਿਲ ਕਰਦਾ | ਨਾ ਹੁਣ ਉਹ ਮੋਹ-ਪਿਆਰ ਰਿਹਾ, ਨਾ ਉਹ ਰਿਸ਼ਤੇ |
ਮੇਰਾ ਬੜਾ ਦਿਲ ਕਰਦਾ ਆਪਣੇ ਮਾਮਿਆਂ ਦੇ ਕੰਧੇੜੇ ਚੜ੍ਹਨ ਨੂੰ , ਮਾਮਿਆਂ ਨਾਲ ਘੰੁਮਣ ਨੂੰ , ਮਾਮਿਆਂ ਨੂੰ ਮਾਮੂ ਕਹਿਣ ਨੂੰ |
...ਕੀ ਹੁਣ ਉਹ ਪਿਆਰ ਮੈਨੂੰ ਦੁਬਾਰਾ ਮਿਲ ਸਕਦਾ, ਜਿਹੜਾ ਮੈਨੂੰ ਨਾਨਕਿਆਂ ਦਿੱਤਾ ਸੀ?

-ਮੋਬਾਈਲ : 98885-02020.

 

ਖ਼ਬਰ ਸ਼ੇਅਰ ਕਰੋ

ਚਾਹ ਵਾਲਾ ਅਰਬਪਤੀ

ਸਰਦੀ ਦੀ ਰੁੱਤ ਸੀ | ਠੰਢ ਬਹੁਤ ਪੈ ਰਹੀ ਸੀ | ਸਵੇਰ ਦੇ 5:30 ਦਾ ਟਾਈਮ ਸੀ | ਮੈਂ ਚੰਡੀਗੜ੍ਹ ਜਾਣ ਵਾਸਤੇ ਬੱਸ ਅੱਡੇ 'ਚ ਖੜ੍ਹਾ ਬੱਸ ਦੀ ਉਡੀਕ ਕਰ ਰਿਹਾ ਸੀ | ਖੇਸ ਦੀ ਬੁੱਕਲ ਮਾਰੀ ਠੰਢ ਮਹਿਸੂਸ ਕਰਦਾ ਹੋਇਆਂ ਹੱਥ ਵਿਚ ਫੜੀ ਇਕ ਸਟੀਲ ਦੀ ਕੇਤਲੀ, ਪਤਲੇ ਜਿਹੇ ਸਰੀਰ ਦੇ ਇਕ ਆਦਮੀ ਨੇ ਆਣ ਕੇ ਚਾਹ ਵਾਲਾ ਖੋਖਾ ਖੋਲਿ੍ਹਆ | ਜਿਸ ਖੋਖੇ ਦੇ ਬੂਹੇ 'ਤੇ ਚਾਹ ਵਾਲੀ ਦੁਕਾਨ ਦਾ ਬੋਰਡ ਲੱਗਿਆ ਹੋਇਆ ਸੀ | ਮੇਰੀ ਨਜ਼ਰ ਉਸੇ ਆਦਮੀ 'ਤੇ ਟਿਕੀ ਹੋਈ ਸੀ | ਏਨੇ ਨੂੰ ਇਕ ਗੱਡੀ ਖੋਖੇ ਕੋਲ ਆਣ ਰੁਕੀ, ਜਿਸ ਵਿਚ 7-8 ਸਵਾਰੀਆਂ ਸਨ | ਗੱਡੀ ਵਿਚੋਂ ਡਰਾਈਵਰ ਉਤਰ ਕੇ ਖੋਖੇ ਦੇ ਅੰਦਰ ਗਿਆ | ਸ਼ਾਇਦ ਚਾਹ ਪੀਣ ਦੇ ਇੱਛੁਕ ਸਨ | ਡਰਾਈਵਰ ਨੇ ਖੋਖੇ 'ਚੋਂ ਬਾਹਰ ਆ ਕੇ ਗੱਡੀ ਦੀ ਤਾਕੀ ਖੋਲ੍ਹੀ ਤੇ ਸਾਰੀਆਂ ਸਵਾਰੀਆਂ ਗੱਡੀ 'ਚੋਂ ਬਾਹਰ ਉਤਰ ਆਈਆਂ | ਲੱਗਦਾ ਸੀ ਚਾਹ ਵਾਲੇ ਨੇ ਚਾਹ ਬਣਾ ਕੇ ਦੇਣ ਦੀ ਹਾਮੀ ਭਰ ਦਿੱਤੀ ਹੈ, ਕਿਉਂਕਿ ਉਸ ਨੇ ਵੀ ਉੱਪਰ ਲਏ ਖੇਸ ਨੂੰ ਲਾਹ ਕੇ ਖੋਖੇ 'ਚ, ਇਕ ਪਾਸੇ ਰੱਖ ਦਿੱਤਾ ਸੀ | ਉਸ ਨੇ ਕਾਹਲੀ ਨਾਲ ਸਿਲੰਡਰ ਲਾਇਆ ਤੇ ਭੱਠੀ ਚਾਲੂ ਕੀਤੀ | ਬਰਤਨ ਵਿਚ ਪਾਣੀ ਪਾ ਕੇ ਭੱਠੀ ਉੱਪਰ ਰੱਖ ਕੇ ਅਤੇ ਮਿੱਠਾ ਪੱਤੀ ਪਾ ਕੇ ਕਾਹਲੀ ਨਾਲ ਖੋਖੇ ਵਿਚੋਂ ਬਾਹਰ ਵੱਲ ਦੌੜਿਆ ਤੇ ਜਿਸ ਪਾਸੇ ਮੈਂ ਖੜ੍ਹਾ ਸੀ ਉੱਥੇ ਇਕ ਪਰਚੂਨ ਦੀ ਦੁਕਾਨ ਸੀ | ਉਸੇ ਦੁਕਾਨ 'ਤੇ ਆ ਕੇ ਉਸ ਨੇ ਵੀਹ ਰੁਪਏ ਕੱਢ ਕੇ ਦੁਕਾਨਦਾਰ ਕੋਲੋਂ ਪਲਾਸਟਿਕ ਦੇ ਗਲਾਸ ਮੰਗੇ ਚਾਹ ਪਾਉਣ ਲਈ | ਦੁਕਾਨਦਾਰ ਨੇ 15 ਰੁਪਏ ਦੇ ਗਲਾਸ ਦੇ ਕੇ ਕਿਹਾ 5 ਰੁਪਏ ਟੁੱਟੇ ਹੈਨੀ | ਉਸ ਨੇ ਜੋ ਦੁਕਾਨਦਾਰ ਨੂੰ ਕਿਹਾ ਉਹ ਮੈਂ ਵੀ ਸੁਣਿਆ, ਕਹਿੰਦਾ, 'ਕੋਈ ਨੀ ਯਾਰ 5 ਰੁਪਿਆਂ ਦੀ ਕਿੱਡੀ ਕੁ ਗੱਲ ਆ, ਅੱਜ ਸਵੇਰੇ ਸਵੇਰੇ ਚੰਗੀ ਬਹੁਣੀ ਹੋਗੀ, ਬਾਬੇ ਦੀ ਕਿਰਪਾ ਨਾ, 7-8 ਗਾਹਕ ਪੈਗੇ¢' ਇਕੋ ਸਾਹ 'ਚ, ਐਨਾ ਕੁਝ ਕਹਿ ਕੇ ਹਸਦਾ ਹੋਇਆ, ਖੋਖੇ ਵੱਲ ਨੂੰ ਦੌੜਿਆ | ਉਹਦੇ ਚਿਹਰੇ 'ਤੇ ਆਏ ਹਾਸੇ ਨੂੰ ਵੇਖ ਕੇ ਲੱਗਦਾ ਸੀ ਕੇ ਉਹ ਅੰਦਰ ਤੋਂ ਬਹੁਤ ਖੁਸ਼ ਆ | ਮੈਂ ਵੇਖਿਆ, ਉਸ ਨੇ ਆਏ ਗਾਹਕਾਂ ਨੂੰ ਬੜੀ ਖ਼ੁਸ਼ੀ ਨਾਲ ਚਾਹ ਫੜਾਈ | ਉਸ ਵੱਲ ਵੇਖ ਕੇ, ਮੈਂ ਆਪਣੇ ਖਿਆਲਾਂ ਵਿਚ ਗੁਆਚਿਆ ਇਹੀ ਸੋਚ ਰਿਹਾ ਸੀ ਕੇ ਉਸ ਨੇ 70-80 ਰੁਪਏ ਕਮਾਏ, ਜਿਸ ਵਿਚੋਂ 15 ਰੁਪਏ ਗਲਾਸਾਂ 'ਤੇ ਖਰਚ ਦਿੱਤੇ, ਬਾਕੀ 65 ਰੁਪਏ ਵਿਚੋਂ ਖੰਡ, ਸਿਲੰਡਰ, ਚਾਹ ਪੱਤੀ, ਦੁੱਧ ਦੇ ਕੱਢ ਕੇ ਉਸ ਕੋਲ ਮਸਾਂ 25 ਰੁਪਏ ਉਹਦੇ ਕੋਲ ਬਚੇ | ਅੱਜ ਦੇ ਟਾਈਮ ਵਿਚ 25 ਰੁਪਏ ਦੀ ਕੀਮਤ ਕੀ ਆ | ਪਰ ਉਸ ਦੀ ਖ਼ੁਸ਼ੀ ਵੱਲ ਵੇਖ ਕੇ, ਇਹ ਗੱਲ ਸੱਚ ਜਾਪਦੀ ਸੀ ਕਿ ਮਿਹਨਤ ਨਾਲ ਕਮਾਏ ਹੋਏ ਇਕ ਰੁਪਏ ਦੇ ਅੱਗੇ ਬੇਈਮਾਨੀ ਨਾਲ ਕਮਾਏ ਕਰੋੜਾਂ ਰੁਪਏ ਦੀ ਕੋਈ ਕੀਮਤ ਨਹੀਂ¢ ਏਨੀ ਖੁਸ਼ੀ ਕਰੋੜਾਂ ਸ਼ਾਇਦ ਹੀ ਦੇਣ | ਏਨੇ ਨੂੰ ਬੱਸ ਦੇ ਵੱਜੇ ਹਾਰਨ ਨੇ ਮੈਨੂੰ ਸੋਚਾਂ 'ਚ ਗੁਆਚੇ ਨੂੰ ਝੰਜੋੜਿਆ 'ਤੇ ਮੈਂ ਬੱਸ ਵਿਚ ਬੈਠ ਕੇ ਚੰਡੀਗੜ੍ਹ ਨੂੰ ਰਵਾਨਾ ਹੋ ਗਿਆ ¢ 

-ਪਿੰਡ ਤੇ ਡਾਕ: ਮਲੂਕਾ, ਜ਼ਿਲ੍ਹਾ ਬਠਿੰਡਾ |
ਮੋਬਾਈਲ : 90609 00045

 

ਕਾਵਿ-ਵਿਅੰਗ: ਲਗਾਮ

• ਨਵਰਾਹੀ ਘੁਗਿਆਣਵੀ •
ਪਿੱਛੋਂ ਡਰਦਿਆਂ ਆਖਣਾ ਮਾਫ਼ ਕਰਿਓ,
ਸੋਚ ਸਮਝ ਕੇ ਲਾਓ ਇਲਜ਼ਾਮ ਪਹਿਲਾਂ |
ਕੇਵਲ ਕਹਿਣ ਦੀ ਖ਼ਾਤਿਰ ਨਾ ਕਰੋ ਕੁਝ ਵੀ,
ਜ਼ਰਾ ਭਾਂਪ ਤਾਂ ਲਵੋ ਅੰਜਾਮ ਪਹਿਲਾਂ |
ਜੇਕਰ ਤਾਂਗਾ ਨਹੀਂ ਠੀਕ ਚਲਾ ਸਕਦੇ,
ਮੰੂਹ ਦੇ ਵਿਚ ਨਾ ਲਵੋ ਲਗਾਮ ਪਹਿਲਾਂ |
ਕੀ ਕਰੋਗੇ ਤੁਸੀਂ ਕਲਿਆਣ ਜੱਗ ਦਾ,
ਮੁੱਖ ਰੱਖਿਆ ਜਿਨ੍ਹਾਂ ਆਰਾਮ ਪਹਿਲਾਂ |

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.

 

 

ਇਨਸਾਨੀਅਤ

ਸੇਠ ਹੁਕਮ ਚੰਦ ਬਹੁਤ ਅਮੀਰ ਆਦਮੀ ਹੈ¢ ਨੇ ਪਾਲੇ ਨਾਂ ਦੇ ਗਰੀਬ ਵਿਅਕਤੀ ਨੂੰ ਰਹਿਣ ਲਈ ਮਕਾਨ ਕਿਰਾਏ ਤੇ ਦਿੱਤਾ | ਪਾਲੇ ਨੂੰ ਕਦੇ ਕੰਮ ਮਿਲਦਾ ਤੇ ਕਦੇ ਉਹ ਖਾਲੀ ਹੱਥ ਹੀ ਘਰ ਪਰਤ ਆਉਂਦਾ | ਘਰ ਦੀ ਗ਼ਰੀਬੀ ਕਰਕੇ ਉਸ ਨੇ ਸੇਠ ਕੋਲੋਂ ਪੈਸੇ ਵੀ ਉਧਾਰ ਲਏ ਹੋਏ ਸਨ | ਪਾਲੇ ਤੇ ਘਰ ਬੱਚਾ ਪੈਦਾ ਹੋਣ ਤੇ ਪਾਲਾ ਬਹੁਤ ਖੁਸ਼ ਸੀ ਹਰ ਰੋਜ਼ ਸੇਠ ਆਪਣੇ ਉਧਾਰ ਦਿੱਤੇ ਹੋਏ ਪੈਸੇ ਮੰਗਦਾ ਅਤੇ ਕਦੇ ਕਦੇ ਮਕਾਨ ਵੀ ਖਾਲੀ ਕਰਨ ਨੂੰ ਕਹਿ ਦਿੰਦਾ | ਇਸ ਗੱਲ ਤੋਂ ਪਾਲਾ ਬਹੁਤ ਪ੍ਰੇਸ਼ਾਨ ਸੀ ¢
ਸੇਠ ਦੀ ਘਰ ਵਾਲੀ ਵੀ ਗਰਭਵਤੀ ਸੀ |
ਇਕ ਦਿਨ ਸੇਠ ਦੀ ਘਰ ਵਾਲੀ ਬਹੁਤ ਤਕਲੀਫ ਵਿਚ ਸੀ | ਡਾਕਟਰ ਨੇ ਕਿਹਾ ਕਿ ਸਮਾਂ ਬਹੁਤ ਘੱਟ ਹੈ ਜੇਕਰ ਡਿਲਿਵਰੀ ਹੁੰਦੀ ਹੈ ਤਾਂ ਬੱਚੇ ਅਤੇ ਮਾਂ ਦੋਵਾਂ ਦੀ ਜਾਨ ਨੂੰ ਖ਼ਤਰਾ ਹੈ | ਸੇਠ ਦੀ ਘਰਵਾਲੀ ਨੇ ਸੱਤਵੇਂ ਮਹੀਨੇ ਵਿੱਚ ਹੀ ਬੱਚੇ ਨੂੰ ਜਨਮ ਦੇ ਦਿੱਤਾ | ਬੱਚਾ ਬਹੁਤ ਕਮਜ਼ੋਰ ਸੀ | ਬੱਚੇ ਨੂੰ ਮਸ਼ੀਨ ਵਿਚ ਰੱਖ ਦਿੱਤਾ ਗਿਆ | ਡਾਕਟਰ ਨੇ ਬੱਚੇ ਨੂੰ ਸਿਰਫ਼ ਮਾਂ ਦਾ ਦੁੱਧ ਦੇਣ ਦੀ ਹਦਾਇਤ ਕੀਤੀ | ਸੇਠ ਦੀ ਘਰ ਵਾਲੀ ਦੇ ਦੁੱਧ ਨਹੀਂ ਸੀ ਆ ਰਿਹਾ | ਪ੍ਰੇਸ਼ਾਨ ਸੇਠ ਦੀਆਂ ਅੱਖਾਂ ਅੱਗੇ ਹਨੇਰਾ ਛਾ ਰਿਹਾ ਸੀ |
ਰਾਤ ਨੂੰ ਅਚਾਨਕ ਸੇਠ ਨੂੰ ਪਾਲੇ ਦੀ ਘਰ ਵਾਲੀ ਦੀ ਯਾਦ ਆ ਗਈ | ਸੇਠ ਨੇ ਜ਼ੋਰ ਜ਼ੋਰ ਦੀ ਪਾਲੇ ਦਾ ਬੂਹਾ ਖੜਕਾਇਆ ਅਤੇ ਉੱਚੀ ਉੱਚੀ ਆਵਾਜ਼ਾਂ ਮਾਰਨ ਲੱਗਾ | ਪਾਲਾ ਪੈਸੇ ਵਾਲੀ ਗੱਲ ਤੋਂ ਘਬਰਾ ਰਿਹਾ ਸੀ | ਪਾਲੇ ਨੇ ਝਿਜਕਦਿਆਂ ਝਿਜਕਦਿਆਂ ਬੂਹਾ ਖੋਲਿ੍ਹਆ | ਸੇਠ ਨੇ ਹਸਪਤਾਲ ਵਾਲੀ ਗੱਲ ਪਾਲੇ ਨੂੰ ਦੱਸੀ ਤੇ ਕਿਹਾ ਮੇਰੇ ਬੱਚੇ ਨੂੰ ਮਾਂ ਦੇ ਦੁੱਧ ਦੀ ਲੋੜ ਹੈ | ਇਹ ਸਾਰੀ ਗੱਲ ਪਾਲੇ ਦੀ ਘਰ ਵਾਲੀ ਨੇ ਸੁਣ ਲਈ | ਪਾਲੇ ਦੀ ਘਰ ਵਾਲੀ ਨੇ ਆਪਣਾ ਦੁੱਧ ਕੌਲੀ ਭਰ ਕੇ ਸੇਠ ਨੂੰ ਦੇ ਦਿੱਤਾ | ਸੇਠ ਦੀਆਂ ਅੱਖਾਂ ਵਿੱਚ ਹੰਝੂ ਆ ਗਏ | ਉਸ ਜੇਬ 'ਚੋਂ 2 ਹਜ਼ਾਰ ਦਾ ਨੋਟ ਕੱਢ ਕੇ ਪਾਲੇ ਦੀ ਘਰ ਵਾਲੀ ਨੂੰ ਦੇਣਾ ਚਾਹਿਆ | ਪਾਲੇ ਦੀ ਘਰ ਵਾਲੀ ਇਨਕਾਰ ਕਰਦੀ ਹੋਈ ਕਹਿਣ ਲੱਗੀ ਕਿ ਸੇਠ ਜੀ ਪੈਸਾ ਹੀ ਸਭ ਕੁਝ ਨਹੀਂ ਹੁੰਦਾ, ਤੁਸੀਂ ਜਦ ਚਾਹੋ ਆਪਣੇ ਬੱਚੇ ਲਈ ਦੁੱਧ ਲੈ ਜਾਇਆ ਕਰਿਓ ¢
ਸੇਠ ਇਹ ਗੱਲ ਸੁਣ ਕੇ ਸੁੰਨ ਜਿਹਾ ਹੋ ਗਿਆ ਅਤੇ ਆਪਣੀ ਗੁਆਚ ਚੁੱਕੀ ਇਨਸਾਨੀਅਤ ਲੱਭਣ ਲੱਗ ਪਿਆ ¢

-ਮੋਬਾਈਲ : 98765 66115

 

ਵਿਅੰਗ: ਵੇਖ ਲੋ

ਦੁਨੀਆ ਤੇ ਠੱਗਾਂ ਚੋਰਾਂ ਦੀ
ਵਧ ਰਹੀ ਭਰਮਾਰ ਵੇਖ ਲੋ |
ਲਾਲਚ ਵਿਚ ਯਾਰਾਂ ਰਿਸ਼ਤੇਦਾਰਾਂ ਦਾ
ਥੱਲੇ ਡਿਗਦਾ ਮਿਆਰ ਦੇਖ ਲੋ |
ਦੋ ਥਾਂ ਪੈਂਦੇ ਭੋਗ ਬਜ਼ੁਰਗਾਂ ਦੇ,
ਭਾਈਆਂ ਦਾ ਸਹਿਚਾਰ ਵੇਖ ਲੋ |
ਮਾਪਿਆਂ ਨੂੰ ਛੱਡ ਸੇਵਾ ਸਾਧਾਂ ਦੀ,
ਬੱਚੇ ਆਗਿਆਕਾਰ ਵੇਖ ਲੋ |
ਸ਼ਰਮ ਹਯਾ ਹੱਦ ਬੰਨ੍ਹੇ ਟੱਪੇ,
ਫੈਸ਼ਨ ਪੱਟੀ ਨਾਰ ਵੇਖ ਲੋ |
ਵਿਸਾਹ ਨੂੰ ਮਾਰਾਂ ਬਣੀ ਦੋਸਤੀ,
ਜ਼ਮੀਰਾਂ ਵਿਕਦੀਆਂ ਵਿਚ ਬਜ਼ਾਰ ਵੇਖ ਲੋ |
ਪੈਸੇ ਦੀ ਭੁੱਖ ਬੰਦਾ ਪਾਗਲ ਕਰਿਆ,
ਇਨਸਾਨੋਂ ਬਣ ਗਿਆ ਨਚਾਰ ਵੇਖ ਲੋ |
'ਰਾਮਪੁਰੀ' ਸੱਚ ਨੂੰ ਮਾਰਨ ਲਈ
ਸੰਸਾਰ ਰੂਪੀ ਤਲਵਾਰ ਵੇਖ ਲੋ |

-ਗੁਰਮੀਤ ਸਿੰਘ ਰਾਮਪੁਰੀ
138, ਵਾਰਡ ਨੰ: 7, ਰਾਮਪੁਰਾ ਮੰਡੀ, ਬਠਿੰਡਾ |
ਮੋਬਾਈਲ : 98783-25301.

 

ਬਜ਼ੁਰਗ

• ਰਮੇਸ਼ ਬੱਗਾ ਚੋਹਲਾ •
ਬਿਰਧ ਆਸ਼ਰਮਾਂ ਦੇ ਵਿਚ ਭੀੜ ਵਧ ਗਈ,
ਸਮਝੇ ਔਲਾਦ ਗੁਰਦੇਵ ਨਾ ਮਾਪਿਆਂ ਨੂੰ |
ਨੂੰਹਾਂ ਪੁੱਤ ਨੇ ਮਾਣਦੇ ਮੌਜ ਅਕਸਰ,
ਬਜ਼ੁਰਗ ਝਲ ਰਹੇ ਹਨ 'ਕੱਲੇ ਇਕਲਾਪਿਆਂ ਨੂੰ |
ਗੱਜ ਵੱਜ ਕੇ ਆਖਦੀ ਹੈ ਨੂੰ ਹ ਰਾਣੀ,
ਕਿਹੜਾ ਇਨ੍ਹਾਂ ਦੇ ਕਰੇ ਹੁਣ ਸਿਆਪਿਆਂ ਨੂੰ |
ਸੁਆਰਥਪੁਣੇ ਦੀ ਹੋਈ ਹੈ ਸਿਖਰ 'ਚੋਹਲਾ',
ਕਰਦੀ ਖ਼ਜਲ ਖ਼ੁਆਰ ਬੁਢਾਪਿਆਂ ਨੂੰ |

#1348/17/1 ਗਲੀ ਨੰ: 8 ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ) ਮੋਬਾਈਲ : 9463132719

 

 Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX