ਪਦਾਰਥਵਾਦ ਅਤੇ ਪੂੰਜੀਵਾਦ ਦੇ ਅਜੋਕੇ ਭ੍ਰਿਸ਼ਟਾਚਾਰੀ ਸਮਾਜਿਕ ਢਾਂਚੇ ਦੀਆਂ ਸਮੱਸਿਆਵਾਂ ਨਾਲ ਜੂਝਣ ਦੀ ਅਸਮਰੱਥਾ ਕਾਰਨ ਉਪਜੀ ਨਿਰਾਸ਼ਾ ਅਤੇ ਤਣਾਓ ਤੋਂ ਛੁਟਕਾਰੇ ਲਈ ਪੰਜਾਬੀ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਕੇ ਦਿਲ, ਜਿਗਰ, ਗੁਰਦੇ ਅਤੇ ਫੇਫੜੇ ਦੀਆਂ ਬਿਮਾਰੀਆਂ ਤੋਂ ਇਲਾਵਾ ਕੈਂਸਰ ਤੇ ਏਡਜ਼ ਵਰਗੀਆਂ ਨਾਮੁਰਾਦ ਬਿਮਾਰੀਆਂ ਦੀ ਵੀ ਲਗਾਤਾਰ ਜਕੜ ਵਿਚ ਆ ਰਿਹਾ ਹੈ। ਨਸ਼ੇੜੀ ਨੌਜਵਾਨਾਂ ਦੁਆਰਾ ਚੋਰੀ, ਲੁੱਟ, ਝਗੜੇ, ਕਤਲ, ਛੇੜਛਾੜ, ਜਬਰ ਜਨਾਹ, ਸੜਕ ਹਾਦਸੇ ਅਤੇ ਆਤਮਹੱਤਿਆ ਕਰਨ ਵਰਗੇ ਸੰਗੀਨ ਅਪਰਾਧਾਂ ਬਾਰੇ ਸਾਨੂੰ ਆਮ ਪੜ੍ਹਨ-ਸੁਣਨ ਨੂੰ ਮਿਲਦਾ ਹੈ।
ਹਾਲਾਤ ਐਨੇ ਮਾੜੇ ਹੋ ਗਏ ਹਨ ਕਿ ਸਾਡੇ ਨੌਜਵਾਨ ਫ਼ੌਜ ਦੀ ਭਰਤੀ ਦੀਆਂ ਮੁੱਢਲੀਆਂ ਸ਼ਰਤਾਂ ਨੂੰ ਹੀ ਪੂਰਾ ਕਰਨ ਵਿਚ ਅਸਮਰੱਥ ਹੋ ਗਏ ਹਨ, ਜਿਸ ਕਾਰਨ ਫ਼ੌਜ ਵਿਚ ਪੰਜਾਬੀ ਨੌਜਵਾਨਾਂ ਦੀ ਗਿਣਤੀ ਨਿਰੰਤਰ ਘਟਦੀ ਜਾ ਰਹੀ ਹੈ। ਹੋਰ ਤਾਂ ਹੋਰ, ਹੁਣ ਪੰਜਾਬ ਦੀਆਂ ਧੀਆਂ ਦਾ ਵੀ ਨਸ਼ੇ ਦੀ ਦਲਦਲ ਵਿਚ ਧਸ ਜਾਣਾ ਹੋਰ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਇਸੇ ਕਰਕੇ ਪਿਛਲੇ ਦਿਨੀਂ ਪੰਜਾਬ ਵਿਚ ਨਸ਼ਿਆਂ ਦਾ ਵਿਰੋਧ ਸਿਖਰ ਉੱਤੇ ਰਿਹਾ, ਜਿਸ ...
ਪਲਾਸਟਿਕ ਮਨੁੱਖ ਦੀਆਂ ਅਦੁੱਭ ਕਾਢਾਂ ਵਿਚੋਂ ਇਕ ਕਾਢ ਹੈ, ਜੋ ਸਸਤਾ ਅਤੇ ਟਿਕਾਊ ਹੋਣ ਕਾਰਨ ਲਗਪਗ ਹਰ ਦੇਸ਼ ਵਿਚ ਅਤੇ ਹਰ ਘਰ ਵਿਚ ਵਰਤਿਆ ਜਾਂਦਾ ਹੈ ਪਰ ਮਨੁੱਖ ਦੀਆਂ ਕੁਝ ਹੋਰਨਾਂ ਕਾਢਾਂ ਵਾਂਗ ਇਹ ਕਾਢ ਵੀ ਹੁਣ ਮਨੁੱਖ ਲਈ ਖਤਰਾ ਬਣਦੀ ਜਾ ਰਹੀ ਹੈ। ਟਿਕਾਊ ਹੋਣ ਕਾਰਨ ਵਰਤੋਂ ਕਰਕੇ ਕੂੜੇ ਵਿਚ ਸੁੱਟਣ ਤੋਂ ਬਾਅਦ ਵੀ ਪਲਾਸਟਿਕ ਟਿਕਾਊ ਹੀ ਰਹਿੰਦਾ ਹੈ ਅਤੇ ਗਲਦਾ ਨਹੀਂ, ਜਿਸ ਕਾਰਨ ਇਸ ਠੋਸ ਕੂੜੇ ਦਾ ਪ੍ਰਬੰਧ ਅੱਜ ਦੀ ਸਭ ਤੋਂ ਵੱਡੀ ਸਮੱਸਿਆ ਬਣ ਗਿਆ ਹੈ।
ਭਾਵੇਂ ਵਿਗਿਆਨੀਆਂ ਵਲੋਂ ਰਸਾਇਣਿਕ ਕਾਰਨਾਂ ਕਰਕੇ ਪਲਾਸਟਿਕ ਦੀ ਵਰਤੋਂ ਨੂੰ ਮਾੜਾ ਦੱਸਿਆ ਜਾਣ ਲੱਗਾ ਹੈ ਪਰ ਵੱਡੀ ਸਮੱਸਿਆ ਇਸ ਦੀ ਵਰਤੋਂ ਤੋਂ ਬਾਅਦ ਸ਼ੁਰੂ ਹੁੰਦੀ ਹੈ। ਸੁੱਟੇ ਜਾਣ ਤੋਂ ਬਾਅਦ ਇਹ ਲਿਫਾਫੇ ਨਾਲੀਆਂ/ਡਰੇਨਾਂ ਰਾਹੀਂ ਸੀਵਰੇਜ ਵਿਚ ਚਲੇ ਜਾਂਦੇ ਹਨ ਅਤੇ ਫਿਰ ਇਕੱਠੇ ਹੋ ਕੇ ਸੀਵਰੇਜ ਬੰਦ ਕਰ ਦਿੰਦੇ ਹਨ, ਜਿਸ ਨਾਲ ਆਏ ਦਿਨ ਨਿਕਾਸੀ ਨਾ ਹੋਣ ਜਾਂ ਓਵਰਫਲੋਅ ਦੀ ਸਮੱਸਿਆ ਬਣੀ ਹੀ ਰਹਿੰਦੀ ਹੈ ਅਤੇ ਕਈ ਵਾਰ ਮੀਂਹਾਂ ਦੇ ਮੌਸਮ ਵਿਚ ਹੜ੍ਹ ਵਰਗੇ ਹਾਲਾਤ ਵੀ ਬਣ ਜਾਂਦੇ ਹਨ। ਨਾ ਗਲਣਯੋਗ ਹੋਣ ਕਾਰਨ ਇਹ ਪਲਾਸਟਿਕ ...
ਉਂਜ ਤਾਂ ਸਮੁੱਚਾ ਦੇਸ਼ ਨਸ਼ਿਆਂ ਦੀ ਜਕੜ ਵਿਚ ਆ ਚੁੱਕਾ ਹੈ ਪਰ ਦੇਸ਼ ਦਾ ਸਭ ਤੋਂ ਖੁਸ਼ਹਾਲ ਅਤੇ ਹਰ ਖੇਤਰ ਵਿਚ ਮੋਹਰੀ ਕਹਾਉਣ ਵਾਲਾ ਸੂਬਾ ਪੰਜਾਬ ਅੱਜ ਨਸ਼ਿਆਂ ਨੂੰ ਲੈ ਕੇ ਅਨੇਕਾਂ ਸਵਾਲਾਂ ਦੇ ਘੇਰੇ ਵਿਚ ਆ ਚੁੱਕਾ ਹੈ। ਨਸ਼ਿਆਂ ਰਾਹੀਂ ਨੌਜਵਾਨ ਬੱਚਿਆਂ ਦੀਆਂ ਹੋਣ ਵਾਲੀਆਂ ਮੌਤਾਂ ਹਰ ਰੋਜ਼ ਮੀਡੀਏ ਦੀਆਂ ਸੁਰਖੀਆਂ ਹੁੰਦੀਆਂ ਹਨ। ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਦਾ ਸੁਨੇਹਾ ਪੰਜਾਬ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਇਕ ਯੋਜਨਾ ਉਲੀਕੀ ਗਈ ਹੈ।
ਪੰਜਾਬ ਸਰਕਾਰ ਦੀ ਸੋਚ ਅਨੁਸਾਰ ਸਿੱਖਿਆ ਸੰਸਥਾਵਾਂ ਰਾਹੀਂ ਹਰ ਸਕੂਲ ਅਤੇ ਕਾਲਜ ਵਿਚ ਪੜ੍ਹਦੇ ਮੁੰਡੇ-ਕੁੜੀਆਂ ਰਾਹੀਂ ਘਰ-ਘਰ ਅਤੇ ਪੰਜਾਬ ਦੇ ਕੋਨੇ-ਕੋਨੇ ਤੱਕ ਇਹ ਸੁਨੇਹਾ ਪਹੁੰਚਾਇਆ ਜਾਵੇ ਕਿ ਨਸ਼ੇ ਪੰਜਾਬ ਦੇ ਦੁਸ਼ਮਣ ਹਨ। ਇਨ੍ਹਾਂ ਤੋਂ ਨਿਜਾਤ ਪਾਉਣ ਵਿਚ ਹੀ ਸਾਡਾ ਸਭ ਦਾ ਭਲਾ ਹੈ। ਇਸ ਤਰਕੀਬ ਅਧੀਨ ਹਰ ਸਿੱਖਿਆ ਸੰਸਥਾ ਨੂੰ ਜ਼ਿਲ੍ਹਾ ਪ੍ਰਸ਼ਾਸਨ ਨਾਲ ਜੋੜਿਆ ਗਿਆ ਹੈ। ਸਕੂਲਾਂ-ਕਾਲਜਾਂ ਦੇ ਅਧਿਆਪਕ, ਅਧਿਆਪਕਾਵਾਂ, ਪ੍ਰਿੰਸੀਪਲ, ਜ਼ਿਲ੍ਹਾ ਸਿੱਖਿਆ ਅਫਸਰ, ਪੁਲਿਸ ਅਧਿਕਾਰੀ ਇਸ ਤਰਕੀਬ ਦਾ ਹਿੱਸਾ ਬਣਾਏ ਗਏ ...
ਅਵਾਰਾ ਕੁੱਤੇ ਖ਼ਤਰਨਾਕ ਹੁੰਦੇ ਹਨ ਪਰ ਛੋਟਾ ਜਾਨਵਰ ਹੋਣ ਕਾਰਨ ਮਨੁੱਖ ਇਸ ਤੋਂ ਆਪਣੀ ਰੱਖਿਆ ਕਰ ਸਕਦਾ ਹੈ। ਅਵਾਰਾ ਢੱਠੇ ਵੀ ਬਹੁਤ ਖਤਰਨਾਕ ਹਨ, ਕਿਉਂਕਿ ਸਰੀਰਕ ਤੌਰ 'ਤੇ ਅਸੀਂ ਦਸ ਲੋਕ ਵੀ ਇਨ੍ਹਾਂ ਦੀ ਬਰਾਬਰੀ ਨਹੀਂ ਕਰ ਸਕਦੇ ਪਰ ਮੈਨੂੰ ਗੁੱਸਾ ਕਦੇ ਅਵਾਰਾ ਕੁੱਤਿਆਂ ਜਾਂ ਢੱਠਿਆਂ 'ਤੇ ਨਹੀਂ ਆਉਂਦਾ, ਕਿਉਂਕਿ ਇਹ ਤਾਂ ਬੇਸਮਝ ਜਾਨਵਰ ਹਨ। ਜ਼ਿਆਦਾ ਗੁੱਸਾ ਅਵਾਰਾ ਬੰਦਿਆਂ 'ਤੇ ਆਉਂਦਾ ਹੈ, ਜਿਹੜੇ ਪਾਰਟੀਬਾਜ਼ੀ ਅਤੇ ਹੋਰ ਸਿਆਸਤਾਂ ਵਿਚ ਸਭ ਤੋਂ ਅੱਗੇ ਹੁੰਦੇ ਹਨ ਪਰ ਇਨਸਾਨੀਅਤ ਬਚਾਉਣ ਲਈ ਸਭ ਤੋਂ ਪਿੱਛੇ। ਪਿਛਲੇ ਦਿਨੀਂ ਮੇਰੇ ਹੀ ਸ਼ਹਿਰ ਦੇ ਨੌਜਵਾਨ ਜਿਸ ਦਾ ਕੁਝ ਦਿਨਾਂ ਤੱਕ ਵਿਆਹ ਹੋਣ ਵਾਲਾ ਸੀ ਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਅਵਾਰਾ ਢੱਠਿਆਂ ਦੀ ਲਪੇਟ ਵਿਚ ਆ ਗਿਆ। ਸਭ ਪਾਰਟੀਆਂ ਅਤੇ ਸੰਸਥਾਵਾਂ ਨੇ ਮੌਨ ਧਾਰ ਲਿਆ, ਕਿਸੇ ਨੇ ਪ੍ਰਸ਼ਾਸਨ ਨੂੰ ਨਹੀਂ ਘੇਰਿਆ ਕਿ ਇਨ੍ਹਾਂ ਲਈ ਬਾਹਰ ਕਿਤੇ ਚਾਰਦੀਵਾਰੀ ਬਣਾਓ। ਹੁਣ ਲੋਕ ਵੋਟਾਂ ਪਾ ਕੇ ਨੇਤਾਵਾਂ ਨੂੰ ਜਿਤਾਉਂਦੇ ਹਨ ਕਿ ਉਹ ਸਾਡੇ ਪਿੰਡਾਂ ਅਤੇ ਸ਼ਹਿਰਾਂ ਨੂੰ ਖੁਸ਼ਹਾਲ ਬਣਾਉਣਗੇ ਪਰ ਅਜਿਹਾ ਨਹੀਂ ਹੁੰਦਾ। ਫਿਰ ਕਿਉਂ ...
ਭੀਖ ਮੰਗਣਾ ਕਿਸੇ ਵੀ ਸਮਾਜ ਦੇ ਮੱਥੇ 'ਤੇ ਕਲੰਕ ਵਾਂਗ ਹੈ ਅਤੇ ਜੇਕਰ ਇਹ ਵਿਸ਼ਾ ਬੱਚਿਆਂ ਨਾਲ ਜੁੜਿਆ ਹੋਵੇ ਤਾਂ ਇਹ ਹੋਰ ਵੀ ਸ਼ਰਮਨਾਕ ਤੇ ਮਾਰੂ ਹੈ। ਵਿਹਲੜਪੁਣਾ ਤੇ ਮੰਗਣਾ ਸਮਾਜ ਨੂੰ ਲੱਗਿਆ ਇਕ ਸਰਾਪ ਤੇ ਕੋਹੜ ਹੈ। ਸਮਾਜ ਵਿਚ ਇਹ ਪੀੜ੍ਹੀ-ਦਰ-ਪੀੜ੍ਹੀ ਫੈਲਣ ਵਾਲੀ ਇਕ ਬਿਮਾਰੀ ਹੈ ਅਤੇ ਸਮਾਜ ਨੂੰ ਨਕਾਰਾਤਮਕ ਤਰੀਕੇ ਨਾਲ ਪ੍ਰਭਾਵਿਤ ਕਰਦੀ ਹੈ। ਦਿਨ-ਬ-ਦਿਨ ਵਧ ਰਹੀ ਇਸ ਸਮੱਸਿਆ ਦਾ ਕੋਈ ਹੱਲ ਮਿਲ ਨਹੀਂ ਰਿਹਾ।
ਹੋਰ ਦੇਸ਼ਾਂ ਦੇ ਮੁਕਾਬਲੇ ਭਾਰਤ ਦੀ ਸਥਿਤੀ ਬਦਤਰ ਹੈ। ਇਟਲੀ ਦੇ ਉੱਤਰੀ ਭਾਗ ਵਿਚ ਭਿਖਾਰੀਆਂ ਨੂੰ ਭੀਖ ਦੇਣਾ ਗੈਰ-ਕਾਨੂੰਨੀ ਕਰਾਰ ਦਿੱਤਾ ਗਿਆ ਹੈ। ਇਟਲੀ ਦਾ ਵੀਨਸ ਸ਼ਹਿਰ 2008 ਵਿਚ ਭੀਖ ਮੰਗਣ ਉੱਤੇ ਰੋਕ ਲਗਾਉਣ ਵਾਲਾ ਪਹਿਲਾ ਸ਼ਹਿਰ ਸੀ। ਜ਼ਿਕਰਯੋਗ ਹੈ ਕਿ ਇਟਲੀ ਤੋਂ ਇਲਾਵਾ ਯੂਰਪ ਦੇ ਹੋਰ ਵੀ ਬਹੁਤ ਸਾਰੇ ਦੇਸ਼ਾਂ ਵਿਚ ਭੀਖ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਗਿਆ ਹੈ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਪ੍ਰਤੀ ਅਲੱਗ-ਅਲੱਗ ਸਜ਼ਾਵਾਂ ਦੇਸ਼ਾਂ ਵਲੋਂ ਨਿਰਧਾਰਤ ਕੀਤੀਆਂ ਗਈਆਂ ਹਨ। ਨਾਰਵੇ, ਡੈਨਮਾਰਕ, ਇੰਗਲੈਂਡ ਵਿਚ ਵੀ ਭੀਖ ਮੰਗਣਾ ਅਪਰਾਧ ਹੈ। ਭੀਖ ਦੀ ਸਮੱਸਿਆ ਨਾਲ ...
ਪਹੀਏ ਤੋਂ ਬਣੀਆਂ ਗੱਡੀਆਂ ਨੇ ਮਨੁੱਖ ਦਾ ਜੀਵਨ ਸੌਖਾ ਕਰ ਦਿੱਤਾ ਪਰ ਗੱਡੀਆਂ ਦੇ ਪਹੀਏ ਬਣਾਉਣ ਵਾਲਿਆਂ ਲਈ ਇਹ ਸਰਾਪ ਬਣ ਗਈਆਂ ਤੇ ਉਹ ਬਣ ਗਏ ਟੱਪਰੀਵਾਸ-ਗੱਡੀਆਂ ਵਾਲੇ। ਸਿਕਲੀਗਰ, ਢੇਹੇ, ਗਗੜੇ, ਚੰਗੜ, ਬੌਰੀਏ, ਗਾਡੀ ਲੁਹਾਰ ਕਬੀਲੇ ਟੱਪਰੀਵਾਸ ਹਨ। ਇਨ੍ਹਾਂ ਵਿਚੋਂ ਬਾਜ਼ੀਗਰ, ਸਾਂਸੀ, ਸਿਰਕੀਬੰਧ, ਬਹੇਲੀਏ ਆਦਿ ਕਬੀਲਿਆਂ ਨੇ ਫਿਰਤੂ ਜੀਵਨ ਤਿਆਗ ਕੇ ਘਰ ਬਣਾ ਕੇ ਵਸੇਬਾ ਕਰ ਲਿਆ ਹੈ, ਪਰ ਗੱਡੀਆਂ ਵਾਲੇ ਅਜੇ ਵੀ ਟੱਪਰੀਵਾਸਾਂ ਵਾਲਾ ਜੀਵਨ ਜੀਅ ਰਹੇ ਹਨ। ਇਨ੍ਹਾਂ ਦਾ ਪਿਛੋਕੜ ਰਾਜਸਥਾਨ ਦੇ ਸ਼ਹਿਰ ਚਿਤੌੜਗੜ੍ਹ ਦਾ ਹੈ। ਇਹ ਲੋਕ ਮੱਧ ਪ੍ਰਦੇਸ਼ ਦੇ ਮਾਲਵਾ ਖੇਤਰ ਵਿਚ ਵੀ ਮਿਲਦੇ ਹਨ। ਲੁਹਾਰਾ ਕੰਮ ਕਰਦੇ ਹੋਣ ਕਰਕੇ ਇਨ੍ਹਾਂ ਨੂੰ ਗਾਡੀ ਲੁਹਾਰ ਵੀ ਕਿਹਾ ਜਾਂਦਾ ਹੈ। ਇਨ੍ਹਾਂ ਰਾਜਪੂਤ ਲੁਹਾਰਾਂ ਦਾ ਕਬੀਲਾ ਜੀਵਨ ਉਦੋਂ ਸ਼ੁਰੂ ਹੋਇਆ ਜਦੋਂ ਅਕਬਰ ਨੇ ਜੈਮਲ ਅਤੇ ਫੱਤੇ ਨੂੰ ਹਰਾ ਕੇ ਚਿਤੌੜ ਫ਼ਤਹਿ ਕੀਤਾ। ਇਹ ਲੋਕ ਆਪਣੀ ਮਾਣ-ਮਰਿਆਦਾ ਤੋਂ ਡਿੱਗ ਕੇ ਕਬੀਲੇ ਵਿਚ ਪਰਿਵਰਤਿਤ ਹੋਏ। ਇਨ੍ਹਾਂ ਮੇਵਾੜ ਤੇ ਮਹਾਰਾਣਾ ਪ੍ਰਤਾਪ ਦੇ ਕਬਜ਼ੇ ਤੱਕ ਟੱਪਰੀਵਾਸ ਬਣੇ ਰਹਿਣ ਦਾ ਪ੍ਰਣ ਕੀਤਾ। ...
ਵਿਸ਼ਾਲ ਸ਼ਬਦ ਭੰਡਾਰ ਦੇ ਮਾਲਕ ਅਤੇ ਬਾਲ ਮਨਾਂ ਦੀ ਤਰਜਮਾਨੀ ਕਰਨ ਵਾਲੇ, ਸਿਆਣੀ ਉਮਰ ਦੇ ਬਾਲ ਹਿਰਦੇ ਵਰਗੇ ਸਾਫ਼ ਤੇ ਸੱਚੇ ਸਾਹਿਤਕਾਰ ਅਧਿਆਪਕ ਹਨ ਸ: ਅਮਰੀਕ ਸਿੰਘ ਤਲਵੰਡੀ, ਜਿਨ੍ਹਾਂ ਵਲੋਂ ਲਿਖੇ ਗੀਤਾਂ ਦੀਆਂ ਸਤਰਾਂ ਕਿਸੇ ਸਮੇਂ ਪ੍ਰਸਿੱਧ ਗਾਇਕਾਂ ਰਾਹੀਂ ਪੰਜਾਬ ਦੇ ਹਰ ਛੋਟੇ-ਵੱਡੇ ਵਿਅਕਤੀ ਦੀ ਜ਼ਬਾਨ 'ਤੇ ਆਪਮੁਹਾਰੇ ਗੁਣਗੁਣਾਉਂਦੀਆਂ ਰਹੀਆਂ ਹਨ। ਜਨਾਬ ਤਲਵੰਡੀ ਦੇ ਮਿੱਠੇ ਬੋਲ ਜਿਵੇਂ ਮਨੁੱਖ ਨੂੰ ਕੀਲ ਕੇ ਰੱਖ ਦਿੰਦੇ ਹਨ, ਅੱਜ ਦੇ ਸਵਾਰਥੀ ਅਤੇ ਤੇਜ਼ੀ ਨਾਲ ਬਦਲ ਰਹੇ ਸਮਾਜ ਵਿਚ ਹਰ ਛੋਟੇ-ਵੱਡੇ ਦੇ ਦਿਲ ਵਿਚ ਸਦਾ ਲਈ ਵਸ ਚੁੱਕੇ ਸ: ਤਲਵੰਡੀ ਮੰਨੋ ਇਕ ਤੁਰਦੇ-ਫਿਰਦੇ ਪੁਸਤਕ ਭੰਡਾਰ ਹਨ। ਉਨ੍ਹਾਂ ਕੋਲ ਜੀਵਨ ਦਾ ਤਜਰਬਿਆਂ ਭਰਿਆ ਇਕ ਖਜ਼ਾਨਾ ਹੈ ਜੋ ਬੇਸ਼ਕੀਮਤੀ ਹੈ। ਉਨ੍ਹਾਂ ਦਾ ਸੰਗ ਮੰਨੋ ਪਾਰਸ ਦਾ ਸੰਗ ਹੈ। ਖੁਸ਼ਕਿਸਮਤ ਹਨ ਉਹ ਵਿਦਿਆਰਥੀ, ਜਿਨ੍ਹਾਂ ਨੂੰ ਸ: ਤਲਵੰਡੀ ਵਰਗੇ ਬਹੁਪੱਖੀ ਸ਼ਖ਼ਸੀਅਤ ਵਾਲੇ ਅਧਿਆਪਕਾਂ ਤੋਂ ਅੱਖਰ ਗਿਆਨ ਹਾਸਲ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਤੋਤਲੀਆਂ ਜ਼ਬਾਨਾਂ ਵਾਲੇ ਬਾਲਾਂ ਲਈ ਉਨ੍ਹਾਂ ਵਲੋਂ ਦਰਜਨਾਂ ਹੀ ਬਾਲ ਪੁਸਤਕਾਂ ਲਿਖੀਆਂ ਜਾ ...
ਜ਼ਿੰਦਗੀ ਦਾ ਘੋਲ਼ ਭਾਵ ਸੰਘਰਸ਼ ਆਪਣੀ ਹੋਂਦ ਨੂੰ ਬਣਾਈ ਰੱਖਣ ਲਈ ਹਰ ਜਿਉਂਦੇ ਮਨੁੱਖ ਨੂੰ ਕਰਨਾ ਪੈਂਦਾ ਹੈ। ਇਨਸਾਨੀ ਕਦਰਾਂ-ਕੀਮਤਾਂ 'ਤੇ ਆਧਾਰਿਤ ਇਹ ਸੰਘਰਸ਼ ਮੌਕੇ 'ਤੇ ਬੇਸ਼ੱਕ ਕੋਈ ਨਤੀਜਾ ਨਾ ਦੇਵੇ ਪਰ ਜ਼ਿੰਦਗੀ ਦੀ ਲੰਬੀ ਲੜਾਈ ਵਿਚ ਇਸ ਦਾ ਫੈਸਲਾਕੁੰਨ ਸਾਬਤ ਹੋਣਾ ਤੈਅ ਹੈ। ਤਾਕਤ ਦੇ ਨਸ਼ੇ ਵਿਚ ਮਜ਼ਲੂਮ ਦੀ ਹਿੱਕ 'ਤੇ ਬੈਠ ਕੇ ਕੋਈ ਹੱਥ ਖੜ੍ਹਾ ਕਰਕੇ ਆਪਣੀ ਜਿੱਤ ਦੀ ਲਲਕਾਰ ਜ਼ਰੂਰ ਮਾਰ ਸਕਦਾ ਹੈ ਪਰ ਹੱਕ ਅਤੇ ਇਮਾਨ ਦੀ ਲੜਾਈ ਲੜਨ ਵਾਲੇ ਭਲੇ ਅਤੇ ਨੇਕ ਬੰਦਿਆਂ ਦੀ ਜ਼ਿੰਦਗੀ ਵਿਚ ਹਾਰ ਕੇ ਵੀ ਜਿੱਤ ਹੋਈ ਹੈ। ਸ਼ਰੀਫ ਅਤੇ ਨਿਮਰ ਸੁਭਾਅ ਦਿਲ ਵਿਚ ਸਮੋਈ ਤਾਕਤ ਦਾ ਜਿਉਂਦਾ-ਜਾਗਦਾ ਸਬੂਤ ਹੈ। ਸਬਰ ਨਾਲ ਜਬਰ ਦਾ ਕੀਤਾ ਟਾਕਰਾ ਇਨਸਾਨ ਨੂੰ ਅਜਿੱਤ ਬਣਾ ਦਿੰਦਾ ਹੈ। ਜ਼ਿੰਦਗੀ ਰੂਪੀ ਸੰਘਰਸ਼ 'ਚ ਹਰ ਜਿਉਂਦਾ ਇਨਸਾਨ ਇਕ ਖਿਡਾਰੀ ਹੈ ਅਤੇ ਫੈਸਲਾ ਪਰਮਾਤਮਾ ਨੇ ਇਨਸਾਨ ਦੇ ਅਮਲਾਂ ਨੂੰ ਦੇਖ ਕੇ ਢੁਕਵੇਂ ਸਮੇਂ 'ਤੇ ਕਰਨਾ ਹੁੰਦਾ ਹੈ। ਲੁੱਟ-ਖਸੁੱਟ ਕਰਕੇ ਤਿਜੋਰੀਆਂ 'ਚ ਭਰੇ ਪੈਸੇ ਪਲ ਵਿਚ ਕਾਗਜ਼ੀ ਜਹਾਜ਼ ਦੀ ਤਰ੍ਹਾਂ ਉੱਡ ਜਾਂਦੇ ਹਨ। ਜ਼ਿੰਦਗੀ 'ਚ ਮਿਲੇ ਕਿਸੇ ਅਹੁਦੇ ਦੀ ਤਾਕਤ ਦੇ ਨਸ਼ੇ ਵਿਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX