ਗੁਰੂ ਗ੍ਰੰਥ ਸਾਹਿਬ ਜੀ ਦੇ ਭਗਤ ਤੇ ਭੱਟ
ਲੇਖਿਕਾ : ਹਰਸਿਮਰਨ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ।
ਪੰਨੇ : 103, ਮੁੱਲ : 200 ਰੁਪਏ
ਸੰਪਰਕ : 98551-05665
ਮਨੁੱਖਤਾ ਦੇ ਸਾਂਝੇ ਰਹਿਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ 15 ਭਗਤਾਂ ਅਤੇ 11 ਭੱਟਾਂ ਦੀ ਬਾਣੀ ਸੁਸ਼ੋਭਿਤ ਹੈ। ਭਗਤਾਂ ਵਿਚੋਂ ਸਭ ਤੋਂ ਵੱਧ ਬਾਣੀ ਸ੍ਰੀ ਕਬੀਰ ਜੀ ਦੀ ਹੈ ਅਤੇ ਸਭ ਤੋਂ ਘੱਟ ਬਾਣੀ ਭਗਤ ਸੂਰਦਾਸ ਜੀ ਦੀ ਹੈ। ਭਗਤ ਸਾਹਿਬਾਨ ਵੱਖੋ-ਵੱਖਰੇ ਖੇਤਰਾਂ, ਜਾਤੀਆਂ ਅਤੇ ਸੰਪ੍ਰਦਾਵਾਂ ਨਾਲ ਸਬੰਧਤ ਸਨ ਪਰ ਗੁਰਬਾਣੀ ਦੇ ਇਲਾਹੀ ਸਿਧਾਂਤ ਨਾਲ ਮੇਲ ਹੋਣ ਕਾਰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਨ੍ਹਾਂ ਨੂੰ ਨਿਵਾਜਿਆ। ਇਹ ਭਗਤ ਪ੍ਰੇਮਾ ਭਗਤੀ ਨਾਲ ਸਰਸ਼ਾਰ ਅਤੇ ਪਰਮਾਤਮਾ ਨਾਲ ਅਭੇਦ ਹੋ ਚੁੱਕੇ ਸਨ। ਕਬੀਰ ਜੀ ਦੇ 466 ਸ਼ਬਦ ਦੇ ਸਲੋਕ, ਨਾਮਦੇਵ ਜੀ ਦੇ 61, ਰਵਿਦਾਸ ਜੀ ਦੇ 41, ਫਰੀਦ ਜੀ ਦੇ 118, ਬੇਣੀ ਜੀ ਦੇ 3, ਤ੍ਰਿਲੋਚਨ ਜੀ ਦੇ 4, ਜੈ ਦੇਵ ਜੀ ਦੇ 2, ਸੈਣ ਜੀ, ਸੂਰਦਾਸ ਜੀ, ਪਰਮਾਨੰਦ ਜੀ, ਰਾਮਾਨੰਦ ਜੀ, ਸਧਨਾ ਜੀ ਤੇ ਪੀਪਾ ਜੀ ਦਾ ਇਕ-ਇਕ, ਧੰਨਾ ਜੀ ਦੇ 3 ਅਤੇ ਭੀਖਨ ਜੀ ਦੇ 2 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹਨ। ਭਗਤ ...
ਪੰਜਾਬ ਅਤੇ ਦੁਆਬੇ ਦੇ ਮਸ਼ਹੂਰ ਅਤੇ ਇਤਿਹਾਸਕ ਸ਼ਹਿਰ ਫਗਵਾੜਾ ਤੋਂ 18 ਕਿਲੋਮੀਟਰ ਨਹਿਰ ਦੇ ਸੱਜੇ ਪਾਸੇ ਪਿੰਡ ਹਕੀਮਪੁਰ (ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਤੋਂ ਇਕ ਫਰਲਾਂਗ ਦੀ ਵਿੱਥ 'ਤੇ ਗੁਰਦੁਆਰਾ ਸ੍ਰੀ ਨਾਨਕ ਸਰ ਸੁਸ਼ੋਭਿਤ ਹੈ। ਇਤਿਹਾਸਕ ਸਾਖੀ ਹੈ ਕਿ ਤੀਜੀ ਉਦਾਸੀ ਸਮੇਂ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ 13 ਸਤੰਬਰ 1514 ਈ: ਨੂੰ ਇਸ ਇਤਿਹਾਸਕ ਨਗਰ ਵਿਚ ਚਰਨ ਪਾਏ।
ਦੁਆਬੇ ਦੀ ਪ੍ਰਚਾਰ ਫੇਰੀ ਸਮੇਂ ਗੁਰੂ ਖਾਲਸਾ ਤਵਾਰੀਖ ਅਨੁਸਾਰ ਇਸ ਜਗ੍ਹਾ ਨੂੰ ਛੇਵੇਂ ਪਾਤਸ਼ਾਹ ਜੀ ਅਤੇ ਸਤਿਗੁਰੂ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੇ ਆਪਣੇ ਮਹਿਲਾਂ ਅਤੇ 2200 ਘੋੜ ਅਸਵਾਰ ਯੋਧਿਆਂ ਸਹਿਤ ਇਸ ਪਵਿੱਤਰ ਅਸਥਾਨ 'ਤੇ 20 ਅਕਤੂਬਰ 1656 ਨੂੰ ਸ੍ਰੀ ਕੀਰਤਪੁਰ ਸਾਹਿਬ ਤੋਂ ਸ੍ਰੀ ਕਰਤਾਰਪੁਰ ਜਾਂਦੇ ਸਮੇਂ ਚਰਨ ਪਾਏ ਅਤੇ ਸਤਿਗੁਰੂ ਜੀ ਨੇ ਇਥੇ 11 ਮਹੀਨੇ 19 ਦਿਨ ਨਿਵਾਸ ਕੀਤਾ। ਸੰਗਤਾਂ ਨੂੰ ਸੱਚ ਧਰਮ ਦਾ ਉਪਦੇਸ਼ ਦੇ ਕੇ ਨਿਹਾਲ ਕੀਤਾ। ਇਸੇ ਹੀ ਅਸਥਾਨ 'ਤੇ ਬਾਬਾ ਬਕਾਲਾ ਤੋਂ ਸ੍ਰੀ ਅਨੰਦਪੁਰ ਸਾਹਿਬ ਜੀ ਨੂੰ ਜਾਣ ਸਮੇਂ ਨੌਵੇਂ ਗੁਰੂ ਜੀ ਨੇ 15 ਜੂਨ 1665 ਈ: ਨੂੰ ਮੁਬਾਰਕ ਚਰਨ ਪਾਏ।
1974 ਅਗਸਤ ਤੱਕ ...
(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਗੁਰਕੀਰਤ ਪ੍ਰਕਾਸ਼ : ਪੰਜਵੇਂ ਖੰਡ ਵਿਚ ਏਹੋ ਪ੍ਰਸੰਗ ਦਰਜ ਹੈ ਅਤੇ ਜੋ ਕਾਫੀ ਸ਼ਾਹ ਹੁਸੈਨ ਨੇ ਉਸ ਮੌਕੇ ਸੁਣਾਈ, ਉਹ ਵੀ ਉਹੋ ਹੈ ਜੋ ਦੂਜੇ ਗ੍ਰੰਥਾਂ ਵਿਚ ਹੈ:
ਕਾਨ੍ਹਾ ਛੱਜੂ ਪੀਲੂ ਆਇਆ।
ਸ਼ਾਹ ਹੁਸੈਨ ਭੀ ਸੰਗ ਸਿਧਾਇਆ।
ਕਾਨ੍ਹੇ ਨਿਜ ਮਨ ਏ ਠਹਿਰਾਈ।
ਸ਼੍ਰੀ ਗੁਰੂ ਸਮਸਰ ਬੈਠੋ ਜਾਈ।
ਸ਼ਾਹਿ ਹੁਸੈਨ ਨਿਵਾਇ ਸਿਰ,
ਕਹਯੋ ਹੋਰਿ ਗੁਰ ਤੌਰ।
ਚੁਪ ੳਇ ਅੜਿਆ ਚੁਪ ਕਰ
ਈਹਾ ਨ ਬੋਲਣ ਠੋਰ।
ਸੁਨ ਚਾਰੋ ਕੇ ਵਾਕ ਤਬ,
ਸ਼੍ਰੀ ਗੁਰੂ ਅਰਜਨ ਰਾਇ।
ਉਤਰ ਲੱਗੇ ਅਲਾਵਣੇ
ਸੁਨੋ ਸੰਤ ਮਨ ਲਾਇ।
ਸ਼੍ਰੀ ਗੁਰ ਸ਼ਾਹਿ ਹੁਸੈਨ ਕੋ
ਏ ਕਹਿ ਦਇਆ ਸਲੋਕ
ਚੁਪ ਕਰ ਰਹਨ ਸਕਾਰਥਾ
ਜੇ ਮਨਿ ਹੋਇ ਸੰਤੋਖ ।
ਭਾਈ ਸੰਤੋਖ ਸਿੰਘ ਨੇ ਆਪਣਾ ਗੁਰਪ੍ਰਤਾਪ ਸੂਰਜ ਗ੍ਰੰਥ ਪਹਿਲੇ ਮੱਧਕਾਲੀ ਗ੍ਰੰਥਾਂ ਨੂੰ ਆਧਾਰ ਬਣਾ ਕੇ ਲਿਖਿਆ ਸੀ। ਇਸ ਲਈ ਉਸ ਨੇ ਵੀ ਉਹੋ ਰਵਾਇਤ ਲਿਖੀ, ਜੋ ਬਾਕੀ ਗ੍ਰੰਥਾਂ ਵਿਚ ਹੈ। ਭਾਈ ਜੀ ਨੇ ਲਿਖਿਆ ਹੈ:
ਲ਼ਵਪੁਰ ਤਿਸੀ ਸਮੇਂ ਮਹਿ ਹੋਤੇ,
ਚਤੁਰ ਭਗਤ ਸੁਭ ਪੰਥ ਮਝਾਰ।
ਇਕ ਕਾਨ੍ਹਾਛੱਜੂ ਕਹਿ ਦੂਜੇ,
ਸ਼ਾਹ ਹੁਸੈਨ ਸੁ ਪੀਲੂ ਚਾਰ।
ਆਇਸ ਗੁਰ ਦੀ ਪਾਇ ਕਰਿ
ਬੋਲਯੋ ...
ਅੰਮ੍ਰਿਤਸਰ ਦੇ ਸਨਅਤੀ ਅਤੇ ਇਤਿਹਾਸਕ ਕਸਬਾ ਛੇਹਰਟਾ ਤੋਂ 7 ਕਿਲੋਮੀਟਰ ਹਟਵਾਂ ਇਤਿਹਾਸਕ ਪਿੰਡ ਬਾਸਰਕੇ ਗਿੱਲਾਂ ਹੈ, ਜਿਥੇ ਸ੍ਰੀ ਗੁਰੂ ਅਮਰ ਦਾਸ ਜੀ ਨੇ ਅਵਤਾਰ ਧਾਰਿਆ। ਇਸ ਨਗਰ ਵਿਖੇ ਗੁਰਦੁਆਰਾ ਅੰਗੀਠਾ ਬੀਬੀ ਅਮਰੋ ਜੀ ਅਤੇ ਗੁਰਦੁਆਰਾ ਸੰਨ੍ਹ ਸਾਹਿਬ ਸੁਸ਼ੋਭਿਤ ਹੈ, ਜਿਥੇ 24-25 ਸਤੰਬਰ ਨੂੰ ਸ੍ਰੀ ਗੁਰੂ ਅਮਰ ਦਾਸ ਜੀ ਦਾ ਜੋਤੀ ਜੋਤ ਪੁਰਬ ਸਾਲਾਨਾ ਚੌਰਾਸੀ ਕੱਟ ਮੇਲੇ ਦੇ ਰੂਪ ਵਿਚ ਮਨਾਇਆ ਜਾ ਰਿਹਾ ਹੈ। ਜਿਥੋਂ ਤੱਕ ਗੁਰਦੁਆਰਾ ਸੰਨ੍ਹ ਸਾਹਿਬ ਦੇ ਇਤਿਹਾਸ ਦਾ ਸਬੰਧ ਹੈ, ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਗੱਦੀ ਗੁਰੂ ਅਮਰ ਦਾਸ ਜੀ ਨੂੰ ਸੌਂਪੀ ਤਾਂ ਇਸ ਦਾ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪੁੱਤਰਾਂ ਭਾਈ ਦਾਸੂ ਅਤੇ ਭਾਈ ਦਾਤੂ ਨੇ ਕਰੜਾ ਵਿਰੋਧ ਕੀਤਾ। ਭਾਈ ਦਾਤੂ ਨੇ ਭਰੇ ਦੀਵਾਨ ਵਿਚ ਗੋਇੰਦਵਾਲ ਸਾਹਿਬ ਵਿਖੇ ਗੁਰੂ ਅਮਰ ਦਾਸ ਜੀ ਨੂੰ ਗੱਦੀ 'ਤੇ ਬੈਠਿਆਂ ਲੱਤ ਮਾਰੀ ਅਤੇ ਬੁਰਾ ਭਲਾ ਕਿਹਾ। ਇਸ 'ਤੇ ਗੁਰੂ ਅਮਰ ਦਾਸ ਜੀ ਨਾਰਾਜ਼ ਨਹੀਂ ਹੋਏ, ਸਗੋਂ ਦਾਤੂ ਦੇ ਪੈਰ ਫੜ ਕੇ ਘੁੱਟਣ ਲੱਗ ਪਏ ਅਤੇ ਫਰਮਾਇਆ ਕਿ ਤੁਸੀਂ ਮੇਰੇ ਗੁਰੂ ਜੀ ਦੇ ਸਾਹਿਬਜ਼ਾਦੇ ਹੋ। ਤੁਹਾਡੇ ਅੰਗ ਕੋਮਲ ਹਨ ...
ਸੁੱਖ ਤਾਂ ਸਾਰੇ ਚਾਹੁੰਦੇ ਹਨ ਪਰ ਇਸ ਲਈ ਜੋ ਕੁਝ ਕਰਨਾ ਹੈ, ਉਹ ਸਾਰੇ ਨਹੀਂ ਜਾਣਦੇ। ਸਵਾਮੀ ਵਿਵੇਕਾਨੰਦ ਅਨੁਸਾਰ ਇਹ ਇਕ ਵੱਡਾ ਦੁਖਾਂਤ ਹੈ ਕਿ ਉਦੇਸ਼ ਪ੍ਰਾਪਤੀ ਤਾਂ ਹਰ ਕੋਈ ਚਾਹੁੰਦਾ ਹੈ ਪਰ ਉਸ ਲਈ ਕਿਹੜੇ ਸਾਧਨ ਚਾਹੀਦੇ ਹਨ ਜਾਂ ਕਿੰਨੀ ਮਿਹਨਤ ਕਰਨੀ ਹੈ, ਉਹ ਬਹੁਤੇ ਘੱਟ ਹੀ ਜਾਣਦੇ ਹਨ। ਸਾਧਨਾਂ ਦੀ ਘਾਟ ਕਾਰਨ ਹੀ ਅਸੀਂ ਆਪਣੇ ਟੀਚੇ ਤੋਂ ਭਟਕ ਜਾਂਦੇ ਹਾਂ। ਉਦੇਸ਼ ਦੀ ਪ੍ਰਾਪਤੀ ਲਈ ਸਾਨੂੰ ਆਪਣੇ-ਆਪ ਨੂੰ ਯੋਗ ਬਣਾਉਣ ਅਤੇ ਸਾਧਨਾ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਸਾਨੂੰ ਕੇਵਲ ਉਦੇਸ਼ ਬਾਰੇ ਹੀ ਨਹੀਂ ਸੋਚਣਾ ਚਾਹੀਦਾ, ਸਗੋਂ ਉਸ ਦੀ ਪ੍ਰਾਪਤੀ ਲਈ ਨਿਰੰਤਰ ਕਰਮ ਵੀ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਆਪਣੇ ਸਾਧਨ ਵੀ ਪੱਕੇ ਕਰਨੇ ਚਾਹੀਦੇ ਹਨ। ਗੀਤਾ ਵਿਚ ਵੀ ਭਗਵਾਨ ਕ੍ਰਿਸ਼ਨ ਦਾ ਇਹ ਹੀ ਸੰਦੇਸ਼ ਹੈ ਕਿ ਸਾਨੂੰ ਹਮੇਸ਼ਾ ਕਰਮ ਕਰਦੇ ਰਹਿਣਾ ਚਾਹੀਦਾ ਹੈ। ਸਾਡਾ ਧਿਆਨ ਤਾਂ ਕਾਰਜ ਵੱਲ ਹੋਣਾ ਚਾਹੀਦਾ ਹੈ, ਨਾ ਕਿ ਕੇਵਲ ਉਦੇਸ਼ 'ਤੇ। ਉਦੇਸ਼ ਵੱਲ ਜ਼ਿਆਦਾ ਧਿਆਨ ਲਗਾਅ ਪੈਦਾ ਕਰਦਾ ਹੈ। ਇਹ ਲਗਾਅ ਹੀ ਦੁੱਖਾਂ ਦਾ ਕਾਰਨ ਬਣਦਾ ਹੈ। ਲਗਾਅ ਕਾਰਨ ਸਾਡੀ ਹਾਲਤ ਵੀ ਉਸ ਮਧੂ ਮੱਖੀ ਵਰਗੀ ਹੋ ਜਾਂਦੀ ...
ਸਿਰੀਰਾਗੁ ਮਹਲਾ ੧
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ
ਜੈਸੀ ਜਲ ਕਮਲੇਹਿ॥
ਲਹਰੀ ਨਾਲਿ ਪਛਾੜੀਐ ਭੀ ਵਿਗਸੈ ਅਸਨੇਹਿ॥
ਜਲ ਮਹਿ ਜੀਅ ਉਪਾਇ ਕੈ
ਬਿਨੁ ਜਲ ਮਰਣੁ ਤਿਨੇਹਿ॥ ੧॥
ਮਨ ਰੇ ਕਿਉ ਛੂਟਹਿ ਬਿਨੁ ਪਿਆਰ॥
ਗੁਰਮੁਖਿ ਅੰਤਰਿ ਰਵਿ ਰਹਿਆ
ਬਖਸੇ ਭਗਤਿ ਭੰਡਾਰ॥ ੧॥ ਰਹਾਉ॥
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ
ਜੈਸੀ ਮਛੁਲੀ ਨੀਰ॥
ਜਿਉ ਅਧਿਕਉ ਤਿਉ ਸੁਖੁ ਘਣੋ
ਮਨਿ ਤਨਿ ਸਾਂਤਿ ਸਰੀਰ॥
ਬਿਨੁ ਜਲ ਘੜੀ ਨ ਜੀਵਈ
ਪ੍ਰਭੁ ਜਾਣੈ ਅਭ ਪੀਰ॥ ੨॥
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ
ਜੈਸੀ ਚਾਤ੍ਰਿਕ ਮੇਹ॥
ਸਰ ਭਰਿ ਥਲ ਹਰੀਆਵਲੇ
ਇਕ ਬੂੰਦ ਨ ਪਵਈ ਕੇਹ॥
ਕਰਮਿ ਮਿਲੈ ਸੋ ਪਾਈਐ
ਕਿਰਤੁ ਪਇਆ ਸਿਰਿ ਦੇਹ॥ ੩॥
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ
ਜੈਸੀ ਜਲ ਦੁਧ ਹੋਇ॥
ਆਵਟਣੁ ਆਪੇ ਖਵੈ
ਦੁਧ ਕਉ ਖਪਣਿ ਨ ਦੇਇ॥
ਆਪੇ ਮੇਲਿ ਵਿਛੁੰਨਿਆ
ਸਚਿ ਵਡਿਆਈ ਦੇਇ॥ ੪॥
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ
ਜੈਸੀ ਚਕਵੀ ਸੂਰ॥
ਖਿਨੁ ਪਲੁ ਨੀਦ ਨ ਸੋਵਈ
ਜਾਣੈ ਦੂਰਿ ਹਜੂਰਿ॥
ਮਨਮੁਖਿ ਸੋਝੀ ਨਾ ਪਵੈ
ਗੁਰਮੁਖਿ ਸਦਾ ਹਜੂਰਿ॥ ੫॥
ਮਨਮੁਖਿ ਗਣਤ ਗਣਾਵਣੀ
ਕਰਤਾ ਕਰੇ ਸੁ ਹੋਇ॥
ਤਾ ਕੀ ਕੀਮਤਿ ਨਾ ਪਵੈ
ਜੇ ...
(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਗੁਰੂ ਜੀ ਨੇ ਮੁਗ਼ਲ ਫ਼ੌਜਾਂ ਵਿਰੁੱਧ ਚਾਰ ਲੜਾਈਆਂ ਲੜੀਆਂ :
1. ਅੰਮ੍ਰਿਤਸਰ ਦੀ ਲੜਾਈ, 2. ਹਰਿਗੋਬਿੰਦਪੁਰ ਦੀ ਲੜਾਈ, 3. ਮਾਲਵੇ ਦੇ ਇਲਾਕੇ ਵਿਚ ਮਹਿਰਾਜ ਦੀ ਲੜਾਈ, 4. ਕਰਤਾਰਪੁਰ ਦੀ ਲੜਾਈ
ਇਨ੍ਹਾਂ ਲੜਾਈਆਂ ਨੇ ਮੁਗ਼ਲ ਫ਼ੌਜਾਂ ਦੇ ਅਜਿੱਤ ਹੋਣ ਦਾ ਭਰਮ ਦੂਰ ਕਰ ਦਿੱਤਾ ਤੇ ਸਿੱਖਾਂ ਵਿਚ ਫ਼ੌਜੀ ਯੋਗਤਾ ਅਤੇ ਬਹਾਦਰੀ ਦਾ ਵਿਸ਼ਵਾਸ ਭਰ ਦਿੱਤਾ। ਇਨ੍ਹਾਂ ਲੜਾਈਆਂ ਦਾ ਮਨੋਰਥ ਬਾਜ਼ ਪ੍ਰਾਪਤ ਕਰਨਾ ਜਾਂ ਘੋੜੇ ਪ੍ਰਾਪਤ ਕਰਨਾ ਹੀ ਨਹੀਂ ਸੀ, ਸਗੋਂ ਸਿੱਖਾਂ ਨੂੰ ਜ਼ੁਲਮ ਦਾ ਜਾਂ ਬਾਹਰੋਂ ਹੋਏ ਹਮਲੇ ਦਾ ਟਾਕਰਾ ਕਰਨ ਲਈ ਤਿਆਰ ਕਰਨਾ ਸੀ।
ਸਿੱਖੀ ਪ੍ਰਚਾਰ : ਗੁਰੂ ਹਰਿਗੋਬਿੰਦ ਸਾਹਿਬ ਨੇ ਸਿੱਖੀ ਪ੍ਰਚਾਰ ਲਈ ਦੂਰ-ਦੁਰਾਡੇ ਇਲਾਕਿਆਂ ਵਿਚ ਦੌਰੇ ਕੀਤੇ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਨਾਨਕਮਤੇ ਜ਼ਿਲ੍ਹਾ ਨੈਨੀਤਾਲ ਵਿਚ ਜੋਗੀਆਂ ਨੇ ਉਥੇ ਪਿੱਪਲ ਦੇ ਰੁੱਖ ਨੂੰ ਸਾੜ ਦਿੱਤਾ ਹੈ, ਜਿਸ ਥੱਲੇ ਗੁਰੂ ਨਾਨਕ ਸਾਹਿਬ ਬੈਠੇ ਸਨ ਤਾਂ ਗੁਰੂ ਹਰਿਗੋਬਿੰਦ ਸਾਹਿਬ ਆਪ ਨਾਨਕਮਤੇ ਗਏ ਅਤੇ ਉਥੇ ਜਾ ਕੇ ਉਸ ਪਿੱਪਲ ਨੂੰ ਹਰਿਆ-ਭਰਿਆ ਕੀਤਾ। ਗੁਰੂ ਸਾਹਿਬ ਦੀ ਯਾਦ ...
(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਅੰਤ 1 ਜੂਨ, 1886 ਨੂੰ ਲਾਹੌਰ ਦੀ ਲੋਅਰ ਮਾਲ ਰੋਡ 'ਤੇ ਲਾਹੌਰ ਗੌਰਮਿੰਟ ਕਾਲਜ ਦੇ ਬਿਲਕੁਲ ਨਾਲ ਪਹਿਲਾ ਡੀ. ਏ. ਵੀ. ਹਾਈ ਸਕੂਲ ਸ਼ੁਰੂ ਕੀਤਾ ਗਿਆ। ਸ੍ਰੀ ਹੰਸਰਾਜ ਨੇ ਪਹਿਲੇ ਦਿਨ ਤੋਂ ਇਸ ਸਕੂਲ 'ਚ ਬਿਨਾਂ ਕਿਸੇ ਤਨਖ਼ਾਹ ਜਾਂ ਭੱਤੇ ਦੇ ਸੇਵਾਵਾਂ ਦੇਣੀਆਂ ਸ਼ੁਰੂ ਕੀਤੀਆਂ। ਉਨ੍ਹਾਂ ਦੀਆਂ ਇਨ੍ਹਾਂ ਸੇਵਾਵਾਂ ਨੂੰ ਵੇਖਦੇ ਹੋਏ ਸੰਨ 1888 'ਚ ਉਨ੍ਹਾਂ ਦੀ ਨਿਯੁਕਤੀ ਹੈੱਡ ਮਾਸਟਰ ਵਜੋਂ ਕੀਤੀ ਗਈ। ਲਾਲਾ ਲਾਲ ਚੰਦ (ਕਮੇਟੀ ਦੇ ਪ੍ਰਧਾਨ), ਦੀਵਾਨ ਚੰਦ, ਲਾਲਾ ਲਾਜਪਤ ਰਾਏ ਆਦਿ ਦੁਆਰਾ ਕੀਤੇ ਯਤਨਾਂ ਤੋਂ ਬਾਅਦ ਸੰਨ 1887 ਵਿਚ ਪ੍ਰਬੰਧਕ ਕਮੇਟੀ ਪਾਸ ਫੰਡ ਵਿਚ 64,446 ਰੁਪਏ ਜਮ੍ਹਾਂ ਹੋ ਗਏ। ਸੰਨ 1887-88 'ਚ ਸਕੂਲ ਦੇ ਸਾਲਾਨਾ ਇਮਤਿਹਾਨਾਂ ਦੇ ਨਤੀਜੇ ਬਹੁਤ ਵਧੀਆ ਆਉਣ 'ਤੇ ਕਾਲਜ ਦੀਆਂ ਕਲਾਸਾਂ ਸ਼ੁਰੂ ਕਰਨ ਦੀ ਯੋਜਨਾ ਬਣਾਈ ਗਈ। ਡੀ. ਏ. ਵੀ. ਕਾਲਜ ਸ਼ੁਰੂ ਹੋਣ ਤੋਂ ਬਾਅਦ ਮਈ, 1889 ਵਿਚ ਕਾਲਜ ਨੂੰ ਸਿੰਡੀਕੇਟ ਵਲੋਂ ਐਵਾਰਡ ਆਫ਼ ਆਰਟਸ ਸਕਾਲਰਸ਼ਿਪ ਦਿੱਤਾ ਗਿਆ। ਉਸ ਵਕਤ ਤੱਕ ਕਾਲਜ ਸ਼ਾਹ ਆਲਮ ਗੇਟ ਦੇ ਕੋਲ ਮੌਜੂਦ ਆਰੀਆ ਸਮਾਜ ਮੰਦਰ ਵਿਚ ਚੱਲ ਰਿਹਾ ਸੀ। ਦੋ ਸਾਲ ਬਾਅਦ ...
(ਲੜੀ ਜੋੜਨ ਲਈ ਪਿਛਲੇ
ਮੰਗਲਵਾਰ ਦਾ ਅੰਕ ਦੇਖੋ)
1982 ਤੋਂ ਬਾਅਦ ਸਿੱਖ ਨੌਜਵਾਨਾਂ ਉੱਤੇ ਹੋਏ ਤਸ਼ੱਦਦ, ਗੁਰਦੁਆਰਾ ਸਾਹਿਬਾਨ ਦੀ ਬੇਹੁਰਮਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਗੱਲ ਕਰਕੇ ਲੋਕਾਂ ਦੀਆਂ ਭਾਵਨਾਵਾਂ 'ਤੇ ਵੋਟਾਂ ਪ੍ਰਾਪਤ ਕਰਨ ਤੇ ਸਿੱਖ ਲੀਡਰਾਂ ਦਾ ਉਭਾਰ ਸਾਹਮਣੇ ਆਇਆ। ਪਰ ਕੁਰਸੀ ਪ੍ਰਾਪਤ ਕਰਕੇ ਜਾਂ ਚੋਣਾਂ ਜਿੱਤ ਕੇ 1985, 1989, 1992 ਦੇ ਬਾਈਕਾਟ, 1996 ਵਿਚ ਚੁਣੇ ਗਏ ਆਗੂਆਂ ਨੇ ਕੌਮ ਨੂੰ ਕੁਝ ਵੀ ਪ੍ਰਾਪਤ ਕਰਕੇ ਨਹੀਂ ਦਿੱਤਾ, ਸਗੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰਮਤਿ ਸਿਧਾਂਤ ਦੇ ਵਿਰੋਧੀਆ ਵਿਰੁੱਧ ਕੋਈ ਮਜ਼ਬੂਤ ਕਾਨੂੰਨੀ ਕਾਰਵਾਈ ਦੀ ਥਾਂ ਉਨ੍ਹਾਂ ਦੇ ਡੇਰਿਆ ਵਿਚ ਵੋਟਾਂ ਲਈ ਹਾਜ਼ਰੀ ਭਰਨ ਵਾਲੇ ਆਗੂ ਪੰਥ ਦਾ ਵਿਸ਼ਵਾਸ ਹੌਲੀ-ਹੌਲੀ ਗਵਾਉਂਦੇ ਰਹੇ ਹਨ।
ਸਿੱਖ ਰਾਜਸੀ ਖੇਤਰ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਦੂਜੇ ਧੜੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸ਼੍ਰੋਮਣੀ ਅਕਾਲੀ ਦਲ (1920), ਸੰਯੁਕਤ ਅਕਾਲੀ ਦਲ, ਖਾੜਕੂ ਧਿਰਾਂ ਪਹਿਲਾਂ ਹੀ ਹਾਸ਼ੀਏ 'ਤੇ ਹਨ। 1984 ਦੇ ਸਾਕਾ ਨੀਲਾ ਤਾਰਾ ਤੋਂ ਬਾਅਦ 1986 ਵਿਚ ਪੰਥਕ ਕਮੇਟੀ ਦਾ ਗਠਨ ਤੇ ਮੁਤਵਾਜ਼ੀ ਜਥੇਦਾਰਾਂ ...
(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਆਪਣੀਆਂ ਫੌਜਾਂ ਨਾਲ ਸਤਲੁਜ ਤੋਂ ਪਾਰ ਜਾ ਕੇ ਪਹਿਲਾ ਕੰਮ ਜੋ ਰਾਜਾ ਲਾਲ ਸਿੰਘ ਨੇ ਕੀਤਾ, ਉਹ ਫਿਰੋਜ਼ਪੁਰ ਵਿਚ ਕੈਪਟਨ ਨਿਕਲਸਨ ਨੂੰ ਖ਼ਤ ਭੇਜਣਾ ਸੀ ਕਿ, 'ਮੈਂ ਸਿੱਖ ਫੌਜ ਨਾਲ ਸਤਲੁਜ ਪਾਰ ਕਰ ਆਇਆ ਹਾਂ, ਤੁਹਾਨੂੰ ਮੇਰੀ ਅੰਗਰੇਜ਼ਾਂ ਨਾਲ ਦੋਸਤੀ ਦਾ ਪਤਾ ਹੀ ਹੈ, ਇਸ ਵਾਸਤੇ ਦੱਸੋ ਕਿ ਮੈਂ ਕੀ ਕਰਾਂ?'
ਉਸ ਨੇ ਜਵਾਬ ਭੇਜਿਆ, 'ਫਿਰੋਜ਼ਪੁਰ 'ਤੇ ਹਮਲਾ ਨਾ ਕਰੋ, ਜਿੰਨੇ ਦਿਨ ਰੁਕ ਸਕਦੇ ਹੋ ਰੁਕੋ ਤੇ ਫਿਰ ਗਵਰਨਰ ਜਨਰਲ ਵੱਲ ਅੱਗੇ ਵਧੋ।'
ਲਾਲ ਸਿੰਘ ਨੇ ਨਿਕਲਸਨ ਦਾ ਕਿਹਾ ਮੰਨਿਆ। ਉਸ ਨੇ ਕੁਝ ਦਸਤੇ ਤੇਜ ਸਿੰਘ ਨੂੰ ਦੇ ਕੇ ਫਿਰੋਜ਼ਪੁਰ ਵੱਲ ਭੇਜ ਦਿੱਤਾ ਤੇ ਖੁਦ ਮੁੱਖ ਫੌਜ ਲੈ ਕੇ ਦਰਿਆ ਦੇ ਉੱਪਰ ਵੱਲ ਨੂੰ ਚੱਲ ਪਿਆ। ਥੋੜ੍ਹੀ ਦੂਰ ਜਾ ਕੇ ਪਿੰਡ ਫੇਰੂ ਸ਼ਾਹ, ਜਿਸ ਦਾ ਨਾਂਅ ਹੁਣ ਫਿਰੋਜ਼ਸ਼ਾਹ ਹੈ, ਦੇ ਕੋਲ ਪਹੁੰਚ ਕੇ ਘੋੜੇ ਦੇ ਸੁੰਮ ਵਰਗੀ ਫਾਰਮੇਸ਼ਨ ਬਣਾ ਲਈ। ਇਥੇ ਪਿੱਛੇ ਸਤਲੁਜ ਦਰਿਆ ਸੀ ਤੇ ਪੀਣ ਵਾਲੇ ਚੰਗੇ ਪਾਣੀ ਦੇ ਸੱਤ ਖੂਹ ਸਨ। ਫਿਰ ਜਿਸ ਤਰ੍ਹਾਂ ਨਿਕਲਸਨ ਨੇ ਦੱਸਿਆ ਸੀ ਤੇ ਇਕ ਫੌਜ ਨੂੰ ਅਲੱਗ ਕਰਕੇ ਅੰਗਰੇਜ਼ਾਂ ਦੀ ਮੁੱਖ ਫੌਜ ਵੱਲ ਵਧ ਗਿਆ, ...
ਗੁਰਦੁਆਰਾ ਰੀਠਾ ਸਾਹਿਬ ਜਾਣ ਲਈ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਾਰਮਿਕ ਅਸਥਾਨ ਗੁਰਦੁਆਰਾ ਨਾਨਕਮਤਾ ਸਾਹਿਬ, ਜ਼ਿਲ੍ਹਾ ਊਧਮ ਸਿੰਘ ਨਗਰ (ਉੱਤਰਾਖੰਡ) ਸ਼ਰਧਾਲੂਆਂ ਲਈ ਵਿਸ਼ੇਸ਼ ਸ਼ਰਧਾ ਵਾਲਾ ਧਾਰਮਿਕ ਅਸਥਾਨ ਹੈ। ਇਹ ਅਸਥਾਨ ਗੁਰਦੁਆਰਾ ਰੀਠਾ ਸਾਹਿਬ ਤੋਂ 270 ਕਿਲੋਮੀਟਰ ਪਹਿਲਾਂ ਆਉਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਤੀਜੀ ਉਦਾਸੀ ਸਮੇਂ 1565 ਬਿਕਰਮੀ ਮੁਤਾਬਿਕ 1508 ਈ: ਨੂੰ ਇਸ ਪਵਿੱਤਰ ਅਸਥਾਨ 'ਤੇ ਪਹੁੰਚੇ ਸਨ। ਇਹ ਅਸਥਾਨ ਪਹਿਲਾਂ ਗੋਰਖਮਤਾ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ, ਜੋ ਕਿ ਸਿੱਧਾਂ-ਜੋਗੀਆਂ ਦਾ ਉਸ ਸਮੇਂ ਦਾ ਸਿਖਲਾਈ ਕੇਂਦਰ ਸੀ। ਜੋਗੀ ਲੋਕ ਸਿਆਲ ਦੀ ਰੁੱਤ ਵਿਚ ਪਹਾੜਾਂ ਤੋਂ ਥੱਲੇ ਜੰਗਲ ਵਿਚ ਇਸ ਜਗ੍ਹਾ 'ਤੇ ਆ ਕੇ ਯੋਗ ਸਾਧਨਾ ਕਰਿਆ ਕਰਦੇ ਸਨ। ਇਨ੍ਹਾਂ ਦੇ ਭਰਮ-ਪਾਖੰਡਾਂ ਅਤੇ ਕੁਰਾਹੇ ਪਾਉਣ ਵਾਲੀਆਂ ਚਾਲਾਂ ਤੋਂ ਦੂਰ ਕਰਨ ਵਾਸਤੇ ਗੁਰੂ ਨਾਨਕ ਦੇਵ ਜੀ ਜੀਵਾਂ ਦਾ ਉਧਾਰ ਕਰਦੇ ਹੋਏ ਇਸ ਅਸਥਾਨ 'ਤੇ ਪਹੁੰਚੇ ਸਨ। ਗੁਰੂ ਜੀ ਦੇ ਇਸ ਧਾਰਮਿਕ ਅਸਥਾਨ ਦੇ ਇਕ ਕਿਲੋਮੀਟਰ ਦੇ ਘੇਰੇ ਅੰਦਰ ਗੁਰੂ ਜੀ ਨਾਲ ਸਬੰਧਤ ਕਈ ਦੇਖਣਯੋਗ ਥਾਵਾਂ ਹਨ। ਇਹ ...
ਦਿੱਲੀ ਦੇ ਝੰਡੇਵਾਲਾ ਮੰਦਰ ਦੇ ਬਾਹਰ ਫੁੱਲ ਵੇਚਣ ਵਾਲੇ ਮਾਤਾ ਦੀਆਂ ਚੁੰਨੀਆਂ ਅਤੇ ਹਾਰ ਵੇਚਦੇ ਹਨ। ਇਸ ਮੰਦਰ ਵਿਚ ਪੰਜ ਹਜ਼ਾਰ ਤੋਂ ਦਸ ਹਜ਼ਾਰ ਸ਼ਰਧਾਲੂ ਹਰ ਰੋਜ਼ ਆਉਂਦੇ ਹਨ ਅਤੇ ਉਨ੍ਹਾਂ ਵਿਚੋਂ ਬਹੁਤੇ ਫੁੱਲ ਭੇਟ ਕਰਦੇ ਹਨ। ਜਿਨ੍ਹਾਂ ਤੋਂ ਹਰ ਰੋਜ਼ 200 ਕਿਲੋਗ੍ਰਾਮ ਫੁੱਲਾਂ ਦੀ ਰਹਿੰਦ-ਖੂੰਹਦ ਦੀ ਮੰਦਰ ਵਲੋਂ ਖਾਦ ਬਣਾਈ ਜਾਂਦੀ ਹੈ। ਮੰਗਲਵਾਰ ਅਤੇ ਐਤਵਾਰ ਇਹ ਮਾਤਰਾ 500 ਕਿਲੋ ਤੱਕ ਪੁੱਜ ਜਾਂਦੀ ਹੈ। ਨਵਰਾਤਰਿਆਂ ਦੇ ਦਿਨਾਂ ਵਿਚ ਇਹ ਮਾਤਰਾ ਰੋਜ਼ਾਨਾ ਇਕ ਟਨ ਤਕ ਪੁੱਜ ਜਾਂਦੀ ਹੈ। ਪਿਛਲੇ ਸਾਲ ਤੋਂ ਮੰਦਰ ਇਸ ਰਹਿੰਦ-ਖੂੰਹਦ ਦੀ ਖਾਦ ਬਣਾ ਰਿਹਾ ਹੈ ਤਾਂ ਜੋ ਇਹ ਦਰਿਆ ਕਿਨਾਰੇ ਢੇਰ ਦੀ ਸ਼ਕਲ ਵਿਚ ਗੰਦਗੀ ਨਾ ਫੈਲਾਏ।
ਸੁਰਿੰਦਰ ਕੁਮਾਰ ਜੋ ਪਿਛਲੇ 24 ਸਾਲ ਤੋਂ ਮੰਦਿਰ ਵਿਚ ਕੰਮ ਕਰ ਰਿਹਾ ਹੈ, ਪਿਛਲੇ ਸਾਲ ਲਗਾਈ ਗਈ ਮਸ਼ੀਨ ਨੂੰ ਚਲਾਉਣਾ ਜਾਣਦਾ ਹੈ। ਉਸ ਨੇ ਦੱਸਿਆ ਮੈਂ ਮਸ਼ੀਨ ਦੇ ਵਿਚ ਲੱਕੜੀ ਦਾ ਬੂਰਾ, ਬੈਕਟੀਰੀਆ ਅਤੇ ਫੁੱਲਾਂ ਨੂੰ ਪਾਉਂਦਾ ਹਾਂ ਅਤੇ ਖਾਦ ਬਣਾਉਂਦਾ ਹਾਂ। ਉਸ ਨੇ ਦੱਸਿਆ, 'ਉਹ ਮਹੀਨੇ ਵਿਚ 15 ਦਿਨ ਮਸ਼ੀਨ ਚਲਾਉਂਦਾ ਹੈ ਅਤੇ ਹਰ ਰੋਜ਼ 30 ਕਿਲੋ ਖਾਦ ਬਣਾਉਂਦਾ ਹੈ। ਇਸ ਦੀ ...
ਦਰਬਾਰ ਸਾਹਿਬ ਕਰਤਾਰਪੁਰ ਕੇਵਲ ਸਿੱਖਾਂ ਦਾ ਨਹੀਂ, ਹਿੰਦੂਆਂ ਤੇ ਮੁਸਲਮਾਨਾਂ ਦਾ ਵੀ ਸਾਂਝਾ ਤੀਰਥ ਹੈ। ਉਥੇ ਗੁਰੂ ਨਾਨਕ ਦੇਵ ਜੀ ਦੀ ਸਮਾਧ ਅਤੇ ਮਜ਼ਾਰ ਨਾਲੋ-ਨਾਲ ਹੈ। ਸਾਖੀ ਹੈ ਕਿ 22 ਸਤੰਬਰ, 1539 ਨੂੰ ਗੁਰੂ ਨਾਨਕ ਦੇਵ ਜੀ ਜੋਤੀ ਜੋਤਿ ਸਮਾਏ ਤਾਂ ਹਿੰਦੂ ਕਹਿਣ ਲੱਗੇ ਅਸੀਂ ਆਪਣੇ ਗੁਰੂ ਦੀ ਦੇਹ ਦਾ ਸਸਕਾਰ ਕਰਾਂਗੇ। ਮੁਸਲਮਾਨ ਕਹਿਣ ਲੱਗੇ ਬਾਬਾ ਨਾਨਕ ਸਾਡਾ ਪੀਰ ਹੈ, ਅਸੀਂ ਆਪਣੇ ਪੀਰ ਦੀ ਦੇਹ ਦਫਨਾਵਾਂਗੇ। ਸਾਖੀ ਅਨੁਸਾਰ ਗੁਰਾਂ ਦੀ ਦੇਹ ਤੋਂ ਚਾਦਰ ਚੁੱਕੀ ਤਾਂ ਕੇਵਲ ਫੁੱਲ ਮਿਲੇ। ਆਪਣਾ ਸਾਂਝਾ ਗੁਰੂ ਪੀਰ ਮੰਨਦਿਆਂ ਹਿੰਦੂਆਂ ਤੇ ਮੁਸਲਮਾਨਾਂ ਨੇ ਫੁੱਲ ਅੱਧੋ-ਅੱਧ ਵੰਡ ਲਏ ਤੇ ਚਾਦਰ ਵੀ ਅੱਧੋ-ਅੱਧ ਕਰ ਲਈ। ਹਿੰਦੂਆਂ ਨੇ ਫੁੱਲਾਂ ਦਾ ਸਸਕਾਰ ਕਰਕੇ ਸਮਾਧ ਬਣਾ ਦਿੱਤੀ, ਮੁਸਲਮਾਨਾਂ ਨੇ ਫੁੱਲ ਦਫ਼ਨਾ ਕੇ ਮਜ਼ਾਰ ਉਸਾਰ ਦਿੱਤੀ। ਮਜ਼੍ਹਬਾਂ ਦੇ ਨਾਂਅ 'ਤੇ ਵੰਡੀਆਂ ਪਾਉਣ ਵਾਲਿਆਂ ਲਈ ਸਮਝਣ ਵਾਲੀ ਗੱਲ ਇਹ ਹੈ ਕਿ ਕਰਤਾਰਪੁਰ ਹਿੰਦੂਆਂ, ਮੁਸਲਮਾਨਾਂ ਤੇ ਸਿੱਖਾਂ ਦਾ ਸਾਂਝਾ ਧਰਮ ਸਥਾਨ ਹੈ।
ਹਿੰਦ-ਪਾਕਿ ਦੇ ਇਸ ਖਿੱਤੇ ਵਿਚ ਹਿੰਦੂ, ਮੁਸਲਮਾਨ ਤੇ ਸਿੱਖ ਇਕੱਠੇ ਰਹਿੰਦੇ ਰਹੇ। ਦੇਸ਼ਾਂ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX